ਮਾਰੂ ਮਹਲਾ ੧ ॥
maaroo mahalaa 1 | Ang 1022
Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino,
ਦੂਜੀ ਦੁਰਮਤਿ; ਅੰਨੀ ਬੋਲੀ ॥
doojee duramat; anee bolee | Ang 1022
Sant Singh KhalsaIn duality and evil-mindedness, the soul-bride is blind and deaf.
Manmohan SinghThrough duality and mal-intellect, the bride is gone blind and deaf.
Manmohan Singh (Punjabi)ਦਵੈਤ-ਭਾਵ ਅਤੇ ਖੋਟੀ ਬੁੱਧ ਰਾਹੀਂ, ਪਤਨੀ ਮੁਨਾਖੀ (ਅੰਨ੍ਹੀ)ਅਤੇ ਡੋਰੀ ਹੋ ਗਈ ਹੈ।
Fareedkot Teekaਜਿਨ ਕੀ ਬੁਧੀ ਮੇਂ ਸੁਮਤੀ ਤੇ ਭਿੰਨ ਜੋ ਦੂਸਰੀ ਖੋਟੀ ਮਤਿ ਹੈ, ਸੋ ਬੁਧੀ ਅੰਨੀ ਬੋਲੀ ਹੈ, ਭਾਵ ਸ੍ਰਧਾ ਅਰ ਵੀਚਾਰ ਤੇ ਹੀਨ ਹੈ॥
Prof. Sahib Singhਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਐਸੀ ਭੈੜੀ ਮੱਤ ਹੈ ਕਿ ਇਸ ਵਿਚ ਫਸੀ ਹੋਈ ਜੀਵ-ਇਸਤ੍ਰੀ ਅੰਨ੍ਹੀ ਤੇ ਬੋਲੀ ਹੋ ਜਾਂਦੀ ਹੈ (ਨਾਹ ਉਹ ਅੱਖਾਂ ਨਾਲ ਪਰਮਾਤਮਾ ਨੂੰ ਵੇਖ ਸਕਦੀ ਹੈ, ਨਾਹ ਉਹ ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣ ਸਕਦੀ ਹੈ)।ਪਦ ਅਰਥ ਦੂਜੀ = ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ। ਦੁਰਮਤਿ = ਭੈੜੀ ਮੱਤ।
SikhNet (Spanish)La novia está media ciega y media sorda, está guiada por el otro,
ਕਾਮ ਕ੍ਰੋਧ ਕੀ; ਕਚੀ ਚੋਲੀ ॥
kaam krodh kee; kachee cholee | Ang 1022
Sant Singh KhalsaShe wears the dress of sexual desire and anger.
Manmohan SinghShe wears the perishable jacket of lust and wrath.
Manmohan Singh (Punjabi)ਉਹ ਕਾਮ ਅਤੇ ਕ੍ਰੋਧ ਦੀ ਨਾਸਵੰਤ ਫ਼ਤੂਹੀ ਪਾਉਂਦੀ ਹੈ।
Fareedkot Teekaਤਿਸ ਨੇ ਕਾਮ, ਕ੍ਰੋਧ ਕੀ ਕਚੀ ਚੋਲੀ ਪਹਨੀ ਹੋਈ ਹੈ; ਵਾ ਜੀਉ ਰੂਪ ਇਸਤ੍ਰੀ ਕਾਮ, ਕ੍ਰੋਧ ਕੀ ਭਰੀ ਹੂਈ ਦੇਹ ਰੂਪ ਕਚੀ ਚੋਲੀ ਮੇਂ ਅਭਿਮਾਨੁ ਕਰ ਰਹੀ ਹੈ॥
Prof. Sahib Singhਉਸ ਦਾ ਸਰੀਰ ਕਾਮ ਕ੍ਰੋਧ ਆਦਿਕ ਵਿਚ ਗਲਦਾ ਰਹਿੰਦਾ ਹੈ।ਪਦ ਅਰਥ ਕਚੀ ਚੋਲੀ = ਨਾਸਵੰਤ ਸਰੀਰ।
SikhNet (Spanish)sí, se encuentra llena de maldad y su vestir es de lujuria y de enojo.
ਘਰਿ ਵਰੁ ਸਹਜੁ. ਨ ਜਾਣੈ ਛੋਹਰਿ; ਬਿਨੁ ਪਿਰ ਨੀਦ. ਨ ਪਾਈ ਹੇ ॥੧॥
ghar var sehaj. na jaanai chhohar; bin pir need. na paaee he |1| Ang 1022
Sant Singh KhalsaHer Husband Lord is within the home of her own heart, but she does not know Him; without her Husband Lord, she cannot go to sleep. ||1||
Manmohan SinghThe Lord, her spouse, is within her home, but the ignorant bride knows Him not Without her Husband she can obtain not sleep.
Manmohan Singh (Punjabi)ਪ੍ਰਭੂ ਉਸ ਦਾ ਕੰਤ, ਉਸ ਦੇ ਗ੍ਰਹਿ ਵਿੱਚ ਹੀ ਹੈ ਪ੍ਰੰਤੂ ਬੇਸਮਝ ਪਤਨੀ ਉਸ ਨੂੰ ਜਾਣਦੀ ਨਹੀਂ। ਆਪਣੇ ਖ਼ਸਮ ਦੇ ਬਗ਼ੈਰ ਉਸ ਨੂੰ ਨੀਂਦ੍ਰ ਪ੍ਰਾਪਤ ਨਹੀਂ ਹੁੰਦੀ।
Fareedkot Teekaਰਿਦੇ ਮੇਂ ਪਤੀ ਪਰਮੇਸਰ ਕੋ (ਸਹਜੁ) ਗ੍ਯਾਨ ਕਰ ਨਹੀਂ ਜਾਨਤੀ ਇਸੀ ਤੇ (ਛੋਹਰਿ) ਇਆਣੀ ਹੈ। ਬਿਨਾਂ ਪਤੀ ਤੇ ਸਾਂਤੀ ਰੂਪ ਨਿੰਦ੍ਰਾ ਤਿਸ ਨੇ ਨਹੀਂ ਪਾਈ ਹੈ॥੧॥
Prof. Sahib Singhਪਤੀ-ਪ੍ਰਭੂ ਉਸ ਦੇ ਹਿਰਦੇ-ਘਰ ਵਿਚ ਵੱਸਦਾ ਹੈ, ਪਰ ਉਹ ਅੰਞਾਣ ਜੀਵ-ਇਸਤ੍ਰੀ ਉਸ ਨੂੰ ਪਛਾਣ ਨਹੀਂ ਸਕਦੀ, ਆਤਮਕ ਅਡੋਲਤਾ ਉਸ ਦੇ ਅੰਦਰ ਹੀ ਹੈ ਪਰ ਉਹ ਸਮਝ ਨਹੀਂ ਸਕਦੀ। ਪਤੀ-ਪ੍ਰਭੂ ਤੋਂ ਵਿਛੁੜੀ ਹੋਈ ਨੂੰ ਸ਼ਾਂਤੀ ਨਸੀਬ ਨਹੀਂ ਹੁੰਦੀ ॥੧॥ਪਦ ਅਰਥ ਘਰਿ = ਹਿਰਦੇ-ਘਰ ਵਿਚ। ਖਸਮ-ਪ੍ਰਭੂ। ਸਹਜੁ = ਆਤਮਕ ਅਡੋਲਤਾ। ਛੋਹਰਿ = ਅੰਞਾਣ ਜੀਵ-ਇਸਤ੍ਰੀ। ਨੀਦ = ਆਤਮਕ ਸ਼ਾਂਤੀ ॥੧॥
SikhNet (Spanish)El Señor está en su hogar, pero ella no lo conoce, ni tiene serenidad porque no duerme con Él en Paz.(1)
ਅੰਤਰਿ ਅਗਨਿ; ਜਲੈ ਭੜਕਾਰੇ ॥
antar agan; jalai bharrakaare | Ang 1022
Sant Singh KhalsaThe great fire of desire blazes within her.
Manmohan SinghWithin her burns the fire with great blaze.
Manmohan Singh (Punjabi)ਉਸ ਦੇ ਅੰਦਰ ਅੱਗ ਪ੍ਰਚੰਡ ਹੋ ਕੇ ਬਲਦੀ ਹੈ।
Fareedkot Teeka(ਭੜਕਾਰੇ) ਜੋਰ ਦੇ ਕਰ ਵਾ ਭਠ ਸਾਦਰਸ ਅੰਤਰ ਤ੍ਰਿਸਨਾ ਰੂਪ ਅਗਨੀ ਜਲਤੀ ਹੈ॥
Prof. Sahib Singhਉਸ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜ ਭੜ ਕਰ ਕੇ ਬਲਦੀ ਹੈ।ਪਦ ਅਰਥ ਅਗਨਿ = ਤ੍ਰਿਸ਼ਨਾ-ਅੱਗ। ਭੜਕਾਰੇ = ਭੜ ਭੜ ਕਰ ਕੇ।
SikhNet (Spanish)Dentro de su ser destella el fuego del deseo, y siendo tan egocéntrica,
ਮਨਮੁਖੁ ਤਕੇ; ਕੁੰਡਾ ਚਾਰੇ ॥
manamukh take; kunddaa chaare | Ang 1022
Sant Singh KhalsaThe self-willed manmukh looks around in the four directions.
Manmohan SinghThe perverse bride looks about in the four directions,
Manmohan Singh (Punjabi)ਪ੍ਰਤੀਕੁਲ ਪਤਨੀ ਚੌਹੀਂ ਪਾਸੀ ਝਾਕਦੀ ਹੈ।
Fareedkot Teekaਇਸ ਤੇ ਮਨਮੁਖ ਚਾਰੇ ਕੁਟਾਂ ਦੇਖਤਾ ਹੈ, ਭਾਵ ਪਦਾਰਥ ਪ੍ਰਾਪਤਿ ਵਾਸਤੇ ਸ੍ਰਬ ਓਰ ਦੌੜਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ) ਦੀ ਖ਼ਾਤਰ ਚੌਹੀਂ ਪਾਸੀਂ ਭਟਕਦਾ ਹੈ।ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।
SikhNet (Spanish)mira alrededor y divaga en las cuatro direcciones, pero sin servir al Guru Verdadero, (2)
ਬਿਨੁ ਸਤਿਗੁਰ ਸੇਵੇ. ਕਿਉ ਸੁਖੁ ਪਾਈਐ; ਸਾਚੇ ਹਾਥਿ ਵਡਾਈ ਹੇ ॥੨॥
bin satigur seve. kiau sukh paaeeai; saache haath vaddaaee he |2| Ang 1022
Sant Singh KhalsaWithout serving the True Guru, how can she find peace? Glorious greatness rests in the hands of the True Lord. ||2||
Manmohan SinghWithout serving the True Guru, how can she obtains peace? The glory is in the hands of the True Lord.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਾਝੋਂ, ਉਹ ਆਰਾਮ ਕਿਸ ਤਰ੍ਹਾਂ ਪਾ ਸਕਦੀ ਹੈ? ਮਾਨ-ਪ੍ਰਤਿਸਟਾ ਸੱਚੇ ਸਾਈਂ ਦੇ ਹੱਥ ਵਿੱਚ ਹੈ।
Fareedkot Teekaਬਿਨਾਂ ਸਤਿਗੁਰੋਂ ਕੀ ਸੇਵਾ ਤੇ ਕਿਸ ਪ੍ਰਕਾਰ ਸੁਖ ਪ੍ਰਾਪਤਿ ਹੋਵੈ? ਇਹ ਵਡਿਆਈ ਸਾਚੇ ਵਾਹਿਗੁਰੂ ਕੇ ਹਾਥ ਮੇਂ ਹੈਂ ਅਰਥਾਤ ਵੋਹੀ ਕ੍ਰਿਪਾ ਕਰੇ ਤਾਂ ਗੁਰੋਂ ਕੀ ਸੇਵਾ ਹੋ ਸਕਤੀ ਹੈ ॥੨॥
Prof. Sahib Singhਸਤਿਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ, ਇਹ ਵਡਿਆਈ ਸਦਾ-ਥਿਰ ਪ੍ਰਭੂ ਦੇ ਆਪਣੇ ਹੱਥ ਵਿਚ ਹੈ (ਜਿਸ ਉਤੇ ਮੇਹਰ ਕਰੇ ਉਸੇ ਨੂੰ ਦੇਂਦਾ ਹੈ) ॥੨॥
SikhNet (Spanish)¿cómo puede lograr Paz y Gloria? Eso está en las Manos del Uno Verdadero.
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ ॥
kaam krodh ahankaar nivaare | Ang 1022
Sant Singh KhalsaEradicating sexual desire, anger and egotism,
Manmohan SinghIf she banishes her lust, wrath and self-conceit,
Manmohan Singh (Punjabi)ਜੇਕਰ ਉਹ ਆਪਣੀ ਸ਼ਹਿਵਤ, ਗੁੱਸੇ ਅਤੇ ਸਵੈ-ਹੰਗਤਾਂ ਨੂੰ ਦੂਰ ਕਰ ਦਿੰਦੀ ਹੈ,
Fareedkot Teekaਪੁਰਸ ਕਾਮੁ, ਕ੍ਰੋਧੁ, ਅਹੰਕਾਰ ਕੋ ਨਿਵਿਰਤਿ ਕਰੇ॥
Prof. Sahib Singh(ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਆਪਣੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨੂੰ ਦੂਰ ਕਰਦਾ ਹੈ,
SikhNet (Spanish)Si ella se logra sobreponer a su lujuria, a su enojo y a la idea del “yo soy”;
ਤਸਕਰ ਪੰਚ; ਸਬਦਿ ਸੰਘਾਰੇ ॥
tasakar panch; sabad sanghaare | Ang 1022
Sant Singh Khalsashe destroys the five thieves through the Word of the Shabad.
Manmohan Singhslays the five thieves through the Lord's Name,
Manmohan Singh (Punjabi)ਪੰਜਾਂ ਚੋਰਾਂ ਨੂੰ ਸੁਆਮੀ ਦੇ ਨਾਮ ਰਾਹੀਂ ਮਾਰ ਸੁਟਦੀ ਹੈ,
Fareedkot Teekaਗੁਰੋਂ ਕੇ ਉਪਦੇਸ ਕਰ ਕੇ ਯਿਹ ਜੋ ਪੰਚ ਚੋਰ ਹੈਂ ਇਨ ਕੋ (ਸੰਘਾਰੇ) ਮਾਰ ਦੇਵੇ, ਭਾਵ ਬਿਕਾਰੀਓਂ ਕੀ ਸੰਗਤ ਨਿਵਿਰਤ ਕਰ ਕੇ ਪੁਨਃ ਬਿਕਾਰੋਂ ਕਾ ਅਭਾਵ ਕਰੇ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਕਾਮਾਦਿਕ ਪੰਜ ਚੋਰਾਂ ਨੂੰ ਮਾਰਦਾ ਹੈ,ਪਦ ਅਰਥ ਤਸਕਰ = ਚੋਰ। ਸਬਦਿ = ਸ਼ਬਦ ਦੀ ਰਾਹੀਂ।
SikhNet (Spanish)si logra destruir a los cinco ladrones de las pasiones, a través de la Palabra del Guru;
ਗਿਆਨ ਖੜਗੁ ਲੈ. ਮਨ ਸਿਉ ਲੂਝੈ; ਮਨਸਾ ਮਨਹਿ ਸਮਾਈ ਹੇ ॥੩॥
giaan kharrag lai. man siau loojhai; manasaa maneh samaaee he |3| Ang 1022
Sant Singh KhalsaTaking up the sword of spiritual wisdom, she struggles with her mind, and hope and desire are smoothed over in her mind. ||3||
Manmohan Singhand armed with the sword of gnosis, grapples with her mind, then her desire is nipped within her very mind.
Manmohan Singh (Punjabi)ਅਤੇ ਬ੍ਰਹਮ ਗਿਆਤ ਦੀ ਤਲਵਾਰ ਪਕੜ ਕੇ ਆਪਣੇ ਮਨ ਨਾਲ ਯੁਧ ਕਰਦੀ ਹੈ ਤਾਂ ਉਸ ਦੀ ਖ਼ਾਹਿਸ਼ ਉਸ ਦੇ ਮਨ ਅੰਦਰ ਹੀ ਨਾਸ ਹੋ ਜਾਂਦੀ ਹੈ।
Fareedkot Teekaਸਤਿਗੁਰੋਂ ਸੇ ਗਿਆਨ ਰੂਪ ਖੰਡਾ ਲੈ ਕੇ ਜੋ ਮਨ ਕੇ ਸਾਥ (ਲੂਝੈ) ਲੜੇ ਹੈਂ, ਤਿਨ ਕੀ ਖੋਟੀ (ਮਨਸਾ) ਵਾਸਨਾ ਮਨ ਕੇ ਬੀਚ ਹੀ ਸਮਾਈ ਹੈ, ਭਾਵ ਫੇਰ ਉਦੇ ਨਹੀਂ ਹੂਈ॥੩॥☬ਪਰਮੇਸਰ ਕੇ ਉਪਕਾਰ ਸਿਮਰਨ ਕਰ ਉਸਤਤੀ ਕਰਤੇ ਹੈਂ:
Prof. Sahib Singhਗੁਰੂ ਤੋਂ ਮਿਲੇ ਗਿਆਨ ਦੀ ਤਲਵਾਰ ਲੈ ਕੇ ਆਪਣੇ ਮਨ ਨਾਲ ਲੜਾਈ ਕਰਦਾ ਹੈ, ਉਸ ਦੇ ਮਨ ਦਾ ਮਾਇਕ ਫੁਰਨਾ ਮਨ ਦੇ ਵਿਚ ਹੀ ਮੁੱਕ ਜਾਂਦਾ ਹੈ (ਭਾਵ, ਮਨ ਵਿਚ ਮਾਇਕ ਫੁਰਨੇ ਉੱਠਦੇ ਹੀ ਨਹੀਂ) ॥੩॥ਪਦ ਅਰਥ ਖੜਗੁ = ਤਲਵਾਰ। ਲੂਝੈ = ਲੜਦਾ ਹੈ। ਮਨਹਿ = ਮਨ ਵਿਚ ॥੩॥
SikhNet (Spanish)lucha con su mente, armada con la espada de la Sabiduría, entonces sus pasiones se fundirán en su mente, ahí de donde vinieron. (3)
ਮਾ ਕੀ ਰਕਤੁ; ਪਿਤਾ ਬਿਦੁ ਧਾਰਾ ॥
maa kee rakat; pitaa bid dhaaraa | Ang 1022
Sant Singh KhalsaFrom the union of the mother's egg and the father's sperm,
Manmohan SinghFrom the mingling of the mother's ovary and father's sperm,
Manmohan Singh (Punjabi)ਮਾਤਾ ਦੀ ਰਤੂਬਤ ਤੇ ਪਿਓ ਦੇ ਵੀਰਜ ਦੇ ਮਿਲਾਪ ਤੋਂ,
Fareedkot Teekaਜਬ ਮਾਤਾ ਕੀ ਰਕਤ ਮੇਂ ਪਿਤਾ ਕਾ (ਬਿਦੁ) ਬੀਰਜ ਧਾਰਨ ਹੂਆ ਹੈ॥
Prof. Sahib Singhਮਾਂ ਦਾ ਲਹੂ ਤੇ ਪਿਉ ਦਾ ਵੀਰਜ ਦੀ ਬੂੰਦ ਨੂੰ ਰਲਾ ਕੇ-ਪਦ ਅਰਥ ਮਾ = ਮਾਂ। ਰਕਤੁ = ਰੱਤ, ਲਹੂ। ਬਿਦੁ = ਬਿੰਦੁ, ਵੀਰਜ ਦੀ ਬੂੰਦ।
SikhNet (Spanish)Al ovario materno y al esperma paterno, Él, el Señor los crea, y nos da a nosotros una forma de infinita belleza;
ਮੂਰਤਿ ਸੂਰਤਿ ਕਰਿ ਆਪਾਰਾ ॥
moorat soorat kar aapaaraa | Ang 1022
Sant Singh Khalsathe form of infinite beauty has been created.
Manmohan Singhthe Lord has created the from of infinite beauty.
Manmohan Singh (Punjabi)ਸੁਆਮੀ ਨੇ ਬੇਅੰਤ ਸੁੰਦਰਤਾ ਵਾਲੀ ਸ਼ਕਲ ਰੱਚ ਦਿੱਤੀ ਹੈ।
Fareedkot Teekaਹੇ (ਅਪਾਰਾ) ਪਰਮੇਸਰ! ਤਬ ਤਿਸ ਤੇ, ਭਾਵ ਮਲੀਨ ਰਕਤ ਬੀਰਜ ਤੇ ਤੈਨੇ ਸੁੰਦਰ ਮੂਰਤੀ ਕਰ ਦੀਨੀ ਹੈ॥
Prof. Sahib Singhਹੇ ਅਪਾਰ ਪ੍ਰਭੂ! ਤੂੰ ਮਨੁੱਖ ਦਾ ਬੁੱਤ ਬਣਾ ਦਿੱਤਾ ਸੋਹਣੀ ਸ਼ਕਲ ਬਣਾ ਦਿੱਤੀ।
SikhNet (Spanish)también posa su Luz sobre todos y nos bendice a todos;
ਜੋਤਿ ਦਾਤਿ ਜੇਤੀ ਸਭ ਤੇਰੀ; ਤੂ ਕਰਤਾ ਸਭ ਠਾਈ ਹੇ ॥੪॥
jot daat jetee sabh teree; too karataa sabh tthaaee he |4| Ang 1022
Sant Singh KhalsaThe blessings of light all come from You; You are the Creator Lord, pervading everywhere. ||4||
Manmohan SinghThe light or blessing, that there is, they are all Thine, Thou, O Creator, are contained in all the places.
Manmohan Singh (Punjabi)ਰੋਸ਼ਨੀ ਜਾਂ ਬਖ਼ਸ਼ਸ਼, ਜੋ ਭੀ ਹੈ, ਉਹ ਸਮੂਹ ਤੈਂਡੀ ਹੀ ਹੈ। ਤੂੰ, ਹੇ ਸਿਰਜਣਹਾਰ! ਸਮੂਹ ਥਾਵਾਂ ਅੰਦਰ ਰਮਿਆ ਹੋਇਆ ਹੈਂ।
Fareedkot Teekaਜੇਤੀ ਉਤਪਤੀ ਹੈ ਤਿਸ ਮੇਂ ਤੇਰੀ (ਜੋਤਿ) ਸਤਾ ਅਰੁ ਦਾਤ ਸੋ ਸਭ ਤੇਰੀ ਦਈ ਹੂਈ ਹੈ। ਹੇ ਕਰਨਹਾਰ! ਤੂੰ ਹੀ ਸਭਨੀ ਥਾਈਂ ਬਿਆਪ ਰਹਾ ਹੈਂ ॥੪॥
Prof. Sahib Singhਹਰੇਕ ਜੀਵ ਦੇ ਅੰਦਰ ਤੇਰੀ ਹੀ ਜੋਤਿ ਹੈ, ਜਿਹੜੀ ਭੀ ਪਦਾਰਥਾਂ ਦੀ ਬਖ਼ਸ਼ਸ਼ ਹੈ ਸਭ ਤੇਰੀ ਹੀ ਹੈ, ਤੂੰ ਸਿਰਜਣਹਾਰ ਹਰ ਥਾਂ ਮੌਜੂਦ ਹੈਂ ॥੪॥ਪਦ ਅਰਥ ਜੇਤੀ = ਜਿਤਨੀ ਭੀ ॥੪॥
SikhNet (Spanish)oh, Él, nuestro Dios, está en todas partes.(4)
ਤੁਝ ਹੀ ਕੀਆ; ਜੰਮਣ ਮਰਣਾ ॥
tujh hee keea; jaman maranaa | Ang 1022
Sant Singh KhalsaYou have created birth and death.
Manmohan SinghThou alone has made birth and death.
Manmohan Singh (Punjabi)ਕੇਵਲ ਤੂੰ ਹੀ ਜੰਮਣਾ ਅਤੇ ਮਰਨਾ ਬਣਾਇਆ ਹੈ।
Fareedkot Teekaਜੰਮਣਾ ਔ ਮਰਣਾ ਸਭ ਤੈਨੇ ਹੀ ਕੀਆ ਹੈ॥
Prof. Sahib Singhਹੇ ਪ੍ਰਭੂ! ਜਨਮ ਤੇ ਮਰਨ (ਦਾ ਸਿਲਸਿਲਾ) ਤੂੰ ਹੀ ਬਣਾਇਆ ਹੈ,
SikhNet (Spanish)Él, nuestro Señor está más allá del nacimiento y de la muerte,
ਗੁਰ ਤੇ ਸਮਝ ਪੜੀ; ਕਿਆ ਡਰਣਾ ॥
gur te samajh parree; kiaa ddaranaa | Ang 1022
Sant Singh KhalsaWhy should anyone fear, if they come to understand through the Guru?
Manmohan SinghWhy should he fear, who obtains such an understanding from the Guru?
Manmohan Singh (Punjabi)ਜੋ ਗੁਰਾਂ ਪਾਸੋਂ ਐਸੀ ਗਿਆਤ ਪ੍ਰਾਪਤ ਕਰ ਲੈਂਦਾ ਹੈਂ, ਉਹ ਕਿਉਂ ਭੈ ਕਰੇ?
Fareedkot Teekaਜਬ ਐਸੀ ਗੁਰੋਂ ਤੇ ਤੇਰੀ ਸਮਝ ਪ੍ਰਾਪਤਿ ਭਈ, ਭਾਵ ਯਥਾਰਥ ਗ੍ਯਾਨ ਹੂਆ ਤੋ ਕਿਆ ਡਰਨਾ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਪਾਸੋਂ ਇਹ ਸੂਝ ਪੈ ਜਾਏ ਉਹ ਫਿਰ ਮੌਤ ਤੋਂ ਨਹੀਂ ਡਰਦਾ।ਪਦ ਅਰਥ ਤੇ = ਤੋਂ।
SikhNet (Spanish)y aquél que conoce Su Esencia, a través del Guru, no teme más.
ਤੂ ਦਇਆਲੁ ਦਇਆ ਕਰਿ ਦੇਖਹਿ; ਦੁਖੁ ਦਰਦੁ ਸਰੀਰਹੁ ਜਾਈ ਹੇ ॥੫॥
too deaal deaa kar dekheh; dukh darad sareerahu jaaee he |5| Ang 1022
Sant Singh KhalsaWhen You, O Merciful Lord, look with Your kindness, then pain and suffering leave the body. ||5||
Manmohan SinghWhen Thou, O Merciful Master glance with grace, then sorrow and suffering leave one's body.
Manmohan Singh (Punjabi)ਜਦ ਤੂੰ, ਹੇ ਮਿਹਰਬਾਨ ਮਾਲਕ! ਕ੍ਰਿਪਾਲਤਾ ਨਾਲ ਵੇਖਦਾ ਹੈਂ ਤਾਂ ਗ਼ਮ ਅਤੇ ਪੀੜ ਬੰਦੇ ਦੀ ਦੇਹ ਤੋਂ ਦੂਰ ਹੋ ਜਾਂਦੇ ਹਨ।
Fareedkot Teekaਹੇ ਦਇਆਲ! ਜੇ ਤੂੰ ਦਇਆ ਕਰ ਕੇ ਹਮਾਰੀ ਓਰ ਦੇਖੇਂ ਤੌ ਦੁਖ ਪੁਨਃ ਦਰਦ ਸਰੀਰ ਸੇ ਚਲਾ ਜਾਵੈ, ਭਾਵ ਜਨਮ ਮਰਨ ਨਿਵਰਤ ਹੋਵੈ ॥੫॥
Prof. Sahib Singhਹੇ ਪ੍ਰਭੂ! ਤੂੰ ਦਇਆ ਦਾ ਘਰ ਹੈਂ, ਜਿਸ ਮਨੁੱਖ ਵਲ ਤੂੰ ਮੇਹਰ ਦੀ ਨਿਗਾਹ ਕਰ ਕੇ ਵੇਖਦਾ ਹੈਂ ਉਸ ਦੇ ਸਰੀਰ ਵਿਚੋਂ ਦੁਖ ਦਰਦ ਦੂਰ ਹੋ ਜਾਂਦਾ ਹੈ ॥੫॥ਪਦ ਅਰਥ ਦੇਖਹਿ = ਤੂੰ ਸੰਭਾਲ ਕਰਦਾ ਹੈਂ। ਸਰੀਰਹੁ = ਸਰੀਰ ਵਿਚੋਂ ॥੫॥
SikhNet (Spanish)Sí, cuando Él nos mira con Placer y Compasión, de forma instantánea nos liberamos de nuestras aflicciones.(5)
ਨਿਜ ਘਰਿ ਬੈਸਿ ਰਹੇ; ਭਉ ਖਾਇਆ ॥
nij ghar bais rahe; bhau khaaeaa | Ang 1022
Sant Singh KhalsaOne who sits in the home of his own self, eats his own fears.
Manmohan SinghHe, who sits in his own home eats upon his fear.
Manmohan Singh (Punjabi)ਜੋ ਆਪਣੇ ਨਿੱਜ ਦੇ ਧਾਮ ਵਿੱਚ ਬੈਠਦਾ ਹੈ ਉਹ ਆਪਣੇ ਡਰ ਨੂੰ ਖਾ ਜਾਂਦਾ ਹੈ।
Fareedkot Teekaਜਿਨੋਂ ਨੇ ਤੇਰਾ ਡਰੁ ਖਾਇਆ ਹੈ ਅਰਥਾਤ ਧਾਰਿਆ ਹੈ ਵਹੁ ਅਪਨੇ ਸਰੂਪ ਮੇਂ ਇਸਥਿਤ ਹੋ ਰਹੇ ਹੈਂ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਜੇਹੜੇ ਮਨੁੱਖ ਆਪਣੇ ਹਿਰਦੇ (ਵਿਚ ਵੱਸਦੇ ਪਰਮਾਤਮਾ ਦੀ ਯਾਦ) ਵਿਚ ਟਿਕੇ ਰਹਿੰਦੇ ਹਨ ਉਹ ਮੌਤ ਦਾ ਡਰ ਮੁਕਾ ਲੈਂਦੇ ਹਨ,ਪਦ ਅਰਥ ਨਿਜ ਘਰਿ = ਆਪਣੇ ਹਿਰਦੇ-ਘਰ ਵਿਚ। ਖਾਇਆ = ਮੁਕਾ ਦਿੱਤਾ।
SikhNet (Spanish)Aquél que vive en el centro de su ser, se come sus miedos y sus divagaciones cesan,
ਧਾਵਤ ਰਾਖੇ; ਠਾਕਿ ਰਹਾਇਆ ॥
dhaavat raakhe; tthaak rahaaeaa | Ang 1022
Sant Singh KhalsaHe quiets and holds his wandering mind still.
Manmohan SinghHe stills and silences his wandering mind.
Manmohan Singh (Punjabi)ਉਹ ਆਪਣੇ ਭਟਕਦੇ ਹੋਏ ਮਨ ਨੂੰ ਰੋਕ ਤੇ ਥਮ ਕੇ ਰਖਦਾ ਹੈ।
Fareedkot Teekaਜਿਨੋਂ ਨੇ ਇੰਦ੍ਰੇ ਬਿਸਿਓਂ ਮੇਂ ਧਾਵਤੇ ਰਾਖੇ ਹੈਂ ਔ ਮਨ ਅਪਨਾ ਰੋਕ ਰਖਿਆ ਹੈ॥
Prof. Sahib Singhਉਹ ਆਪਣੇ ਮਨ ਨੂੰ ਮਾਇਆ ਦੇ ਪਿੱਛੇ ਦੌੜਨੋਂ ਬਚਾ ਲੈਂਦੇ ਹਨ ਤੇ (ਮਾਇਆ ਵਲੋਂ) ਰੋਕ ਕੇ (ਪ੍ਰਭੂ-ਚਰਨਾਂ ਵਿਚ) ਟਿਕਾਂਦੇ ਹਨ।ਪਦ ਅਰਥ ਧਾਵਤ = ਮਾਇਆ ਦੇ ਪਿੱਛੇ ਭਟਕਦਿਆਂ ਨੂੰ। ਠਾਕਿ = ਰੋਕ ਕੇ।
SikhNet (Spanish)obtiene el control de las riendas de su mente, y el loto de su corazón florece en el vivero rebosante de la Vida Eterna,
ਕਮਲ ਬਿਗਾਸ ਹਰੇ ਸਰ ਸੁਭਰ; ਆਤਮ ਰਾਮੁ ਸਖਾਈ ਹੇ ॥੬॥
kamal bigaas hare sar subhar; aatam raam sakhaaee he |6| Ang 1022
Sant Singh KhalsaHis heart-lotus blossoms forth in the overflowing green pool, and the Lord of his soul becomes his companion and helper. ||6||
Manmohan SinghIn the brimful and green tank of his heart lotus blooms and the Omnipresent Lord becomes his succourer.
Manmohan Singh (Punjabi)ਉਸ ਦੇ ਜੀਵਨ ਦੇ ਪਰੀਪੂਰਨ ਅਤੇ ਹਰੇ ਭਰੇ ਤਾਲਾਬ ਅੰਦਰ ਉਸ ਦਾ ਦਿਲ ਕੰਵਲ ਖਿੜ ਜਾਂਦਾ ਹੈ ਅਤੇ ਸਰਬ-ਵਿਆਪਕ ਸੁਆਮੀ ਉਸ ਦਾ ਸਹਾਇਕ ਥੀ ਵੰਝਦਾ ਹੈ।
Fareedkot Teekaਤਿਨ ਕਾ ਰਿਦਾ ਕਮਲ ਖਿੜਿਆ ਹੈ ਔ ਅਨੰਦ ਸੇ ਹਰੇ ਹੂਏ ਹੈਂ, (ਸਰ) ਇੰਦ੍ਰੇ ਪੂਰਨ ਹੋ ਰਹੇ ਹੈਂ। (ਆਤਮ ਰਾਮੁ) ਹੇ ਆਤਮ ਰੂਪ ਰਾਮ! ਤੂੰ ਤਿਨ ਕੀ ਸਹਾਇਤਾ ਕਰਤਾ ਹੈਂ॥੬॥
Prof. Sahib Singhਉਹਨਾਂ ਦੇ ਹਿਰਦੇ ਕਮਲ ਖਿੜ ਪੈਂਦੇ ਹਨ, ਹਰੇ ਹੋ ਜਾਂਦੇ ਹਨ, ਉਹਨਾਂ ਦੇ (ਗਿਆਨ ਇੰਦ੍ਰੇ-ਰੂਪ) ਤਲਾਬ (ਨਾਮ-ਅੰਮ੍ਰਿਤ ਨਾਲ) ਨਕਾਨਕ ਭਰੇ ਰਹਿੰਦੇ ਹਨ, ਸਰਬ-ਵਿਆਪਕ ਪਰਮਾਤਮਾ ਉਹਨਾਂ ਦਾ (ਸਦਾ ਲਈ) ਮਿੱਤਰ ਬਣ ਜਾਂਦਾ ਹੈ ॥੬॥ਪਦ ਅਰਥ ਸਰ = ਤਲਾਬ, ਗਿਆਨ-ਇੰਦ੍ਰੇ। ਸੁਭਰ = ਨਕਾਨਕ ਭਰੇ ਹੋਏ (ਨਾਮ-ਅੰਮ੍ਰਿਤ ਨਾਲ)। ਆਤਮਰਾਮੁ = ਪਰਮਾਤਮਾ ॥੬॥
SikhNet (Spanish)ya que el Dios Todo Prevaleciente es su Amigo.(6)
ਮਰਣੁ ਲਿਖਾਇ; ਮੰਡਲ ਮਹਿ ਆਏ ॥
maran likhaae; manddal meh aae | Ang 1022
Sant Singh KhalsaWith their death already ordained, mortals come into this world.
Manmohan SinghWith death writ on their brow the mortals come into this world.
Manmohan Singh (Punjabi)ਆਪਣੇ ਮੱਥੇ ਤੇ ਮੌਤ ਲਿਖਾ ਕੇ ਪ੍ਰਾਣੀ ਇਸ ਸੰਸਾਰ ਵਿੱਚ ਆਉਂਦੇ ਹਨ।
Fareedkot Teekaਇਹੁ ਜੀਵ (ਮੰਡਲ) ਸੰਸਾਰ ਮੇਂ ਮਰਨਾ ਲਿਖਾਇਕੇ ਆਏ ਹੈਂ॥
Prof. Sahib Singhਜੇਹੜੇ ਭੀ ਜੀਵ ਜਗਤ ਵਿਚ ਆਉਂਦੇ ਹਨ ਉਹ ਮੌਤ (ਦਾ ਪਰਵਾਨਾ ਆਪਣੇ ਸਿਰ ਉਤੇ) ਲਿਖਾ ਕੇ ਹੀ ਆਉਂਦੇ ਹਨ।ਪਦ ਅਰਥ ਮੰਡਲ = ਸੰਸਾਰ।
SikhNet (Spanish)Llegamos a este mundo con la muerte inscrita en nuestro destino,
ਕਿਉ ਰਹੀਐ; ਚਲਣਾ ਪਰਥਾਏ ॥
kiau raheeai; chalanaa parathaae | Ang 1022
Sant Singh KhalsaHow can they remain here? They have to go to the world beyond.
Manmohan SinghHow can they stay here, They have to walk into the yonder world.
Manmohan Singh (Punjabi)ਉਹ ਏਥੇ ਕਿਸ ਤਰ੍ਹਾਂ ਠਹਿਰ ਸਕਦੇ ਹਨ? ਉਨ੍ਹਾਂ ਨੂੰ ਪ੍ਰਲੋਕ ਵਿੱਚ ਜਾਣਾ ਪਊਗਾ।
Fareedkot Teekaਅਮਰ ਕੈਸੇ ਰਹੀਏ ਪਰਾਇ ਥਾਇ ਅਰਥਾਤ ਪ੍ਰਲੋਕ ਮੇਂ ਚਲਣਾ ਹੈ॥
Prof. Sahib Singhਕਿਸੇ ਭੀ ਹਾਲਤ ਵਿਚ ਕੋਈ ਜੀਵ ਇਥੇ ਸਦਾ ਨਹੀਂ ਰਹਿ ਸਕਦਾ, ਹਰੇਕ ਨੇ ਪਰਲੋਕ ਵਿਚ ਜ਼ਰੂਰ ਹੀ ਜਾਣਾ ਹੈ।ਪਦ ਅਰਥ ਪਰਥਾਏ = ਪਰਲੋਕ ਵਿਚ।
SikhNet (Spanish)por lo que no nos vamos a quedar aquí, pues tenemos que caminar hacia el más allá.
ਸਚਾ ਅਮਰੁ ਸਚੇ ਅਮਰਾ ਪੁਰਿ; ਸੋ ਸਚੁ ਮਿਲੈ ਵਡਾਈ ਹੇ ॥੭॥
sachaa amar sache amaraa pur; so sach milai vaddaaee he |7| Ang 1022
Sant Singh KhalsaTrue is the Lord's Command; the true ones dwell in the eternal city. The True Lord blesses them with glorious greatness. ||7||
Manmohan SinghTrue is the Lord's command and the true ones abide in His Imperishable city, Meeting with them, He, the True Lord blesses them with glory.
Manmohan Singh (Punjabi)ਸੱਚਾ ਹੈ ਸੁਆਮੀ ਦਾ ਹੁਕਮ ਅਤੇ ਸੱਚੇ ਪੁਰਸ਼ ਉਸ ਦੇ ਅਬਿਨਾਸੀ ਸ਼ਹਿਰ ਅੰਦਰ ਵਸਦੇ ਹਨ। ਉਨ੍ਹਾਂ ਨਾਲ ਮਿਲ ਕੇ ਉਹ ਸੱਚਾ ਪ੍ਰਭੂ ਉਨ੍ਹਾਂ ਨੂੰ ਪ੍ਰਭਤਾ ਪ੍ਰਦਾਨ ਕਰਦਾ ਹੈ।
Fareedkot Teekaਜਿਨੋਂ ਨੇ ਸਚਾ ਹੁਕਮ ਮੰਨਿਆਂ ਹੈ, ਸੋ ਸਚੇ ਅਮਰ ਪੁਰ ਕੋ ਪ੍ਰਾਪਤਿ ਹੂਏ ਹੈਂ ਅਰਥਾਤ ਵਹੁ ਮੋਖ ਹੂਏ ਹੈਂ ਔ ਤਿਨ ਕੋ ਸਚ ਸਰੂਪ ਕੀ ਵਡਿਆਈ ਮਿਲੀ ਹੈ॥੭॥
Prof. Sahib Singhਪਰਮਾਤਮਾ ਦਾ ਇਹ ਸਦਾ-ਕਾਇਮ ਰਹਿਣ ਵਾਲਾ ਹੁਕਮ (ਅਮਰ) ਹੈ। ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਦੀ ਸਦਾ-ਥਿਰ ਪੁਰੀ ਵਿਚ ਟਿਕੇ ਰਹਿੰਦੇ ਹਨ ਉਹਨਾਂ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਹਨਾਂ ਨੂੰ (ਪ੍ਰਭੂ-ਮਿਲਾਪ ਦੀ ਇਹ) ਵਡਿਆਈ ਮਿਲਦੀ ਹੈ ॥੭॥ਪਦ ਅਰਥ ਅਮਰਾਪੁਰਿ = ਉਸ ਪੁਰੀ ਵਿਚ ਜੋ ਸਦਾ ਅਟੱਲ ਹੈ ॥੭॥
SikhNet (Spanish)Verdad es la Voluntad del Señor y los honestos habitan en Su Eterno Recinto, y cuando se encuentran con el Uno Verdadero, Él los bendice con Gloria. (7)
ਆਪਿ ਉਪਾਇਆ. ਜਗਤੁ ਸਬਾਇਆ ॥
aap upaaeaa. jagat sabaaeaa | Ang 1022
Sant Singh KhalsaHe Himself created the whole world.
Manmohan SinghHe Himself has created the whole world.
Manmohan Singh (Punjabi)ਉਸ ਨੇ ਆਪੇ ਹੀ ਸਾਰਾ ਸੰਸਾਰ ਰਚਿਆ ਹੈ।
Fareedkot Teekaਆਪ ਹੀ ਤੈਨੇ ਸਭੁ ਜਗਤੁ ਉਪਾਇਆ ਹੈ॥
Prof. Sahib Singhਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ।ਪਦ ਅਰਥ ਸਬਾਇਆ = ਸਾਰਾ।
SikhNet (Spanish)El Señor Mismo ha creado el mundo entero, y Aquél que lo crea todo,
ਜਿਨਿ ਸਿਰਿਆ; ਤਿਨਿ ਧੰਧੈ ਲਾਇਆ ॥
jin siriaa; tin dhandhai laaeaa | Ang 1022
Sant Singh KhalsaThe One who made it, assigns the tasks to it.
Manmohan SinghHe who has made it; he, alone, assigns tasks to it.
Manmohan Singh (Punjabi)ਜਿਸ ਨੇ ਇਸ ਨੂੰ ਸਾਜਿਆਂ ਹੈ; ਕੇਵਲ ਉਹ ਹੀ ਇਸ ਨੂੰ ਕੰਮੀ ਲਾਉਂਦਾ ਹੈ।
Fareedkot Teekaਜਿਸ ਤੈਨੇ ਉਤਪਤ ਕੀਆ ਹੈ ਤਿਸ ਤੈਨੇ ਹੀ ਧੰਧਿਓਂ ਮੇਂ ਲਾਇਆ ਹੈ॥
Prof. Sahib Singhਜਿਸ (ਪ੍ਰਭੂ) ਨੇ (ਜਗਤ) ਪੈਦਾ ਕੀਤਾ ਹੈ ਉਸ ਨੇ (ਆਪ ਹੀ) ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾ ਦਿੱਤਾ ਹੈ।ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਸਿਰਿਆ = ਪੈਦਾ ਕੀਤਾ। ਤਿਨਿ = ਉਸ (ਪ੍ਰਭੂ) ਨੇ।
SikhNet (Spanish)hace funcionar todo para Su Propio Propósito.
ਸਚੈ ਊਪਰਿ ਅਵਰ. ਨ ਦੀਸੈ; ਸਾਚੇ ਕੀਮਤਿ ਪਾਈ ਹੇ ॥੮॥
sachai aoopar avar. na deesai; saache keemat paaee he |8| Ang 1023
Sant Singh KhalsaI cannot see any other above the True Lord. The True Lord does the appraisal. ||8||
Manmohan SinghSuperior to the True Lord, I see not another, The True Lord alone appraises the mortals
Manmohan Singh (Punjabi)ਸੱਚੇ ਸੁਆਮੀ ਤੋਂ ਉੱਚਾ ਮੈਨੂੰ ਹੋਰ ਕੋਈ ਨਹੀਂ ਦਿਸਦਾ। ਕੇਵਲ ਸੱਚਾ ਸੁਆਮੀ ਹੀ ਪ੍ਰਾਣੀਆਂ ਦਾ ਮੁਲ ਪਾਉਂਦਾ ਹੈ।
Fareedkot Teekaਹੇ ਸਚੇ ਵਾਹਿਗੁਰੂ! ਤੇਰੇ ਉਪਰ ਤਾਂ ਕੋਈ ਹੋਰ ਨਹੀਂ ਦੇਖੀਤਾ। ਹੇ ਸਚੇ! ਇਸ ਜਗਤ ਕੀ ਪਾਲਨੇ ਔ ਸੰਘਾਰਨੇ ਕੀ ਤੂੰ ਹੀ ਕੀਮਤਿ ਪਾਈ ਹੈਂ, ਭਾਵ ਜੈਸੇ ਜਗਤ ਹੈ, ਸੋ ਤੂੰ ਹੀ ਯਥਾਰਥ ਜਾਨਤਾ ਹੈਂ॥੮॥
Prof. Sahib Singhਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ (ਸਿਰ) ਉਤੇ ਕੋਈ ਹੋਰ (ਤਾਕਤ) ਨਹੀਂ ਦਿੱਸਦੀ ਜੋ ਉਸ ਸਦਾ-ਥਿਰ (ਦੀ ਸਮਰਥਾ) ਦਾ ਮੁੱਲ ਪਾ ਸਕੇ ॥੮॥
SikhNet (Spanish)Sí, más allá del Señor Verdadero no hay nadie más, sólo Él conoce Su Propio Valor. (8)
ਐਥੈ ਗੋਇਲੜਾ; ਦਿਨ ਚਾਰੇ ॥
aithai goeilarraa; din chaare | Ang 1023
Sant Singh KhalsaIn this green pasture, the mortal stays only a few days.
Manmohan SinghMan only stays four days (short time) in this pasture-land,
Manmohan Singh (Punjabi)ਇਸ ਚਰਾਗਾਹ (ਚਰਾਂਦ) ਅੰਦਰ ਬੰਦੇ ਨੇ ਕੇਵਲ ਚਾਰ ਦਿਹੁੰ ਗੁਜ਼ਾਰਨੇ ਹਨ,
Fareedkot Teekaਇਸ ਸੰਸਾਰ ਮੇਂ ਚਾਰਕੁ ਦਿਨ ਕਾ ਗੋਇਲ ਹੈ॥
Prof. Sahib Singh(ਜਿਵੇਂ ਔੜ ਦੇ ਦਿਨੀਂ ਦਰਿਆਵਾਂ ਦੇ ਕੰਢੇ ਮਾਲ ਡੰਗਰ ਚਾਰਨ ਆਏ ਲੋਕਾਂ ਦਾ ਉਥੇ ਥੋੜੇ ਹੀ ਦਿਨਾਂ ਲਈ ਟਿਕਾਣਾ ਹੁੰਦਾ ਹੈ, ਤਿਵੇਂ) ਇਥੇ ਜਗਤ ਵਿਚ ਜੀਵਾਂ ਦਾ ਚਾਰ ਦਿਨਾਂ ਦਾ ਹੀ ਵਸੇਬਾ ਹੈ।ਪਦ ਅਰਥ ਗੋਇਲ = ਦਰਿਆਵਾਂ ਕੰਢੇ ਉਹ ਥਾਂ ਜਿਥੇ ਔੜ ਦੇ ਦਿਨੀਂ ਲੋਕ ਮਾਲ ਡੰਗਰ ਚਾਰਨ ਲਈ ਆ ਟਿਕਦੇ ਹਨ।
SikhNet (Spanish)En las praderas del mundo uno pasa unos pocos días,
ਖੇਲੁ ਤਮਾਸਾ; ਧੁੰਧੂਕਾਰੇ ॥
khel tamaasaa; dhundhookaare | Ang 1023
Sant Singh KhalsaHe plays and frolics in utter darkness.
Manmohan Singhand he revels and sports in utter darkness.
Manmohan Singh (Punjabi)ਅਤੇ ਉਹ ਅਨ੍ਹੇਰੇ ਘੁੱਪ ਅੰਦਰ ਮੌਜਾਂ ਮਾਣਦਾ ਤੇ ਖੇਲ੍ਹਦਾ ਮੱਲ੍ਹਦਾ ਹੈ।
Fareedkot Teekaਇਹ ਜਗਤ ਬਾਜੀਗਰ ਕੇ ਤਮਾਸੇ ਕਾ ਖੇਲੁ ਹੈ, ਭਾਵ ਅਸਤ ਹੈ, ਪੁਨਃ ਸੰਸਾਰ (ਧੁੰਧੂਕਾਰੇ) ਅੰਧੇਰ ਰੂਪ ਹੈ॥☬ਇਸ ਜਗਤ ਕੇ ਮਿਥ੍ਯਾ ਹੋਣੇ ਵਿਖੇ ਦੋ ਦ੍ਰਿਸ੍ਟਾਂਤ ਔਰ ਕਹਤੇ ਹੈਂ:
Prof. Sahib Singhਇਹ ਜਗਤ ਇਕ ਖੇਡ ਹੈ, ਇਕ ਤਮਾਸ਼ਾ ਹੈ, ਪਰ (ਜੀਵ ਮਾਇਆ ਦੇ ਮੋਹ ਦੇ ਕਾਰਨ ਅਗਿਆਨਤਾ ਦੇ) ਘੁੱਪ ਹਨੇਰੇ ਵਿਚ ਫਸੇ ਪਏ ਹਨ।ਪਦ ਅਰਥ ਧੁੰਧੂਕਾਰੇ = ਘੁੱਪ ਹਨੇਰੇ ਵਿਚ, ਅਗਿਆਨਤਾ ਦੇ ਹਨੇਰੇ ਵਿਚ।
SikhNet (Spanish)su diversión está envuelta en la total oscuridad y,
ਬਾਜੀ ਖੇਲਿ ਗਏ ਬਾਜੀਗਰ; ਜਿਉ ਨਿਸਿ ਸੁਪਨੈ ਭਖਲਾਈ ਹੇ ॥੯॥
baajee khel ge baajeegar; jiau nis supanai bhakhalaaee he |9| Ang 1023
Sant Singh KhalsaThe jugglers have staged their show, and left, like people mumbling in a dream. ||9||
Manmohan SinghLike mumbling in the night's dream, the jugglers have left the world, after staging their play.
Manmohan Singh (Punjabi)ਰਾਤ ਦੇ ਸੁਫਨੇ ਵਿੱਚ ਗੁਣਗੁਣਾਉਣ ਦੀ ਤਰ੍ਹਾਂ ਆਪਣੀ ਖੇਡ, ਖੇਡ ਕੇ ਮਦਾਰੀ ਇਸ ਸੰਸਾਰ ਤੋਂ ਲੱਦ ਗਏ ਹਨ।
Fareedkot Teekaਜੈਸੇ ਬਾਜੀਗਰ ਖੇਲ ਕੇ ਚਲੇ ਗਏ, ਤਿਨ ਕੀ ਬਾਜੀ ਨਸ੍ਟ ਹੋ ਜਾਤੀ ਹੈ। ਪੁਨਃ ਜੈਸੇ ਰਾਤ੍ਰ ਕੇ ਅਰਥਾਤ ਸੋਏ ਹੋਏ ਪੁਰਸ ਕੋ ਸੁਪਨ ਆਵਤਾ ਹੈ। ਵਹੁ ਜਿਨ ਪਦਾਰਥੋਂ ਮੇਂ ਭ੍ਰਮਤਾ ਹੈ, ਸੋ ਪਦਾਰਥ ਮਿਥਿਆ ਹੈ, ਤੈਸੇ ਹੀ ਇਹ ਜਗਤ ਮਿਥ੍ਯਾ ਹੈ॥੯॥
Prof. Sahib Singhਬਾਜੀਗਰਾਂ ਵਾਂਗ ਜੀਵ (ਮਾਇਆ ਦੀ) ਬਾਜੀ ਖੇਡ ਕੇ ਚਲੇ ਜਾਂਦੇ ਹਨ, (ਇਸ ਖੇਡ ਵਿਚੋਂ ਕਿਸੇ ਦੇ ਹੱਥ-ਪੱਲੇ ਕੁਝ ਨਹੀਂ ਪੈਂਦਾ) ਜਿਵੇਂ ਰਾਤ ਨੂੰ ਸੁਪਨੇ ਵਿਚ ਕੋਈ ਬੰਦਾ (ਧਨ ਲੱਭ ਕੇ) ਬਰੜਾਂਦਾ ਹੈ (ਪਰ ਸੁਪਨਾ ਟੁੱਟਿਆਂ ਕੁਝ ਭੀ ਨਹੀਂ ਰਹਿੰਦਾ) ॥੯॥ਪਦ ਅਰਥ ਨਿਸਿ = ਰਾਤ ਵੇਲੇ। ਸੁਪਨੈ = ਸੁਪਨੇ ਵਿਚ। ਭਖਲਾਈ = ਬਰੜਾਂਦਾ ਹੈ ॥੯॥
SikhNet (Spanish)como malabarista, hace malabares con su propia situación, como deambulando en sueños.(9)
ਤਿਨ ਕਉ; ਤਖਤਿ ਮਿਲੀ ਵਡਿਆਈ ॥
tin kau; takhat milee vaddiaaee | Ang 1023
Sant Singh KhalsaThey alone are blessed with glorious greatness at the Lord's throne,
Manmohan SinghThey alone are blessed with glory in the Lord's court,
Manmohan Singh (Punjabi)ਕੇਵਲ ਉਹ ਹੀ ਸਾਈਂ ਦੇ ਦਰਬਾਰ ਅੰਦਰ ਪ੍ਰਭਤਾ ਪਾਉਂਦੇ ਹਨ,
Fareedkot Teekaਤਿਨ ਪੁਰਸੋਂ ਕੋ ਸਰੂਪ ਕੀ ਪ੍ਰਾਪਤੀ ਰੂਪ ਵਡਿਆਈ ਮਿਲੀ ਹੈ॥
Prof. Sahib Singh(ਉਹ ਮਨੁੱਖ ਮਾਨੋ, ਆਤਮਕ ਮੰਡਲ ਵਿਚ ਬਾਦਸ਼ਾਹ ਬਣ ਜਾਂਦੇ ਹਨ) ਉਹਨਾਂ ਨੂੰ ਤਖ਼ਤ ਉਤੇ ਬੈਠਣ ਦੀ ਵਡਿਆਈ ਮਿਲਦੀ ਹੈ (ਉਹ ਸਦਾ ਆਪਣੇ ਹਿਰਦੇ-ਤਖ਼ਤ ਉਤੇ ਬੈਠਦੇ ਹਨ),ਪਦ ਅਰਥ ਤਖਤਿ = ਤਖ਼ਤ ਉਤੇ।
SikhNet (Spanish)Sólo serán bendecidos por Dios aquéllos que estén entonados en Él, en el Intrépido Señor.
ਨਿਰਭਉ ਮਨਿ ਵਸਿਆ; ਲਿਵ ਲਾਈ ॥
nirbhau man vasiaa; liv laaee | Ang 1023
Sant Singh Khalsawho enshrine the fearless Lord in their minds, and lovingly center themselves on Him.
Manmohan Singhwho enshrine love for Him and in whose mind, the Fearless Lord abides.
Manmohan Singh (Punjabi)ਜੋ ਉਸ ਨੂੰ ਪਿਆਰ ਕਰਦੇ ਹਨ ਅਤੇ ਜਿਨ੍ਹਾਂ ਦੇ ਅੰਤਰ ਆਤਮੇ ਭੈ-ਰਹਿਤ ਸੁਆਮੀ ਨਿਵਾਸ ਰਖਦਾ ਹੈ।
Fareedkot Teekaਹੇ ਨਿਰਭਉ! ਜਿਨ ਕੇ ਤੂੰ ਮਨ ਮੇਂ ਵਸਿਆ ਹੈਂ, ਉਨੋਂ ਨੇ ਤੇਰੇ ਮੇਂ ਬ੍ਰਿਤੀ ਲਗਾਈ ਹੈ॥੧੦॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਉਹ ਨਿਰਭਉ ਪ੍ਰਭੂ ਵੱਸ ਪੈਂਦਾ ਹੈ, ਜੇਹੜੇ ਮਨੁੱਖ ਉਸ ਪ੍ਰਭੂ ਦੀ ਯਾਦ ਵਿਚ ਜੁੜਦੇ ਹਨ।ਪਦ ਅਰਥ ਮਨਿ = ਮਨ ਵਿਚ।
SikhNet (Spanish)¿En quién están inmersos los Universos y sus partes,
ਖੰਡੀ ਬ੍ਰਹਮੰਡੀ ਪਾਤਾਲੀ ਪੁਰੀਈ; ਤ੍ਰਿਭਵਣ ਤਾੜੀ ਲਾਈ ਹੇ ॥੧੦॥
khanddee brahamanddee paataalee pureeee; tribhavan taarree laaee he |10| Ang 1023
Sant Singh KhalsaIn the galaxies and solar systems, nether regions, celestial realms and the three worlds, the Lord is in the primal void of deep absorption. ||10||
Manmohan SinghIn the continents, solar systems, nether regions, spheres and the three worlds, the Lord is sitting in trance.
Manmohan Singh (Punjabi)ਮਹਾਂਦੀਪਾਂ, ਬ੍ਰਹਮੰੜਾਂ, ਪਤਾਲਾਂ, ਗੋਲਾਕਾਰਾਂ ਅਤੇ ਤਿੰਨਾਂ ਜਹਾਨਾਂ ਅੰਦਰ ਸਾਹਿਬ ਸਮਾਧੀ ਲਾਈ ਬੈਠ ਰਿਹਾ ਹੈ।
Fareedkot Teekaਨਵੇਂ ਜੋ ਖੰਡ ਔ ਬ੍ਰਹਮੰਡ, ਪੁਨਃ ਪਾਤਾਲੋਂ ਮੇਂ ਤਥਾ ਚੌਦਾਂ ਜੋ ਪੁਰੀਆਂ ਹੈਂ, ਜਿਨੋਂ ਨੇ ਤੇਰੇ ਕੋ ਤੀਨਾਂ ਲੋਕਾਂ ਮੇਂ ਪੂਰਨ ਜਾਨਕੈ (ਤਾੜੀ) ਸਮਾਧੀ ਲਾਈ ਹੈ॥੧੦॥
Prof. Sahib Singhਉਹ ਪਰਮਾਤਮਾ ਸਾਰੇ ਖੰਡਾਂ ਬ੍ਰਹਮੰਡਾਂ ਪਾਤਾਲਾਂ ਮੰਡਲਾਂ ਵਿਚ ਤਿੰਨਾਂ ਹੀ ਭਵਨਾਂ ਵਿਚ ਗੁਪਤ ਰੂਪ ਵਿਚ ਵਿਆਪਕ ਹੈ ॥੧੦॥ਪਦ ਅਰਥ ਤਾੜੀ ਲਾਈ ਹੇ = ਵਿਆਪਕ ਹੈ ॥੧੦॥
SikhNet (Spanish)los bajos mundos, las esferas y los tres mundos.(10)
ਸਾਚੀ ਨਗਰੀ; ਤਖਤੁ ਸਚਾਵਾ ॥
saachee nagaree; takhat sachaavaa | Ang 1023
Sant Singh KhalsaTrue is the village, and true is the throne,
Manmohan SinghTrue is the body village and true the heart-throne of those,
Manmohan Singh (Punjabi)ਸੱਚਾ ਹੈ ਦੇਹ ਰੂਪੀ ਨਗਰੀ ਅਤੇ ਸੱਚਾ ਦਿਲ ਰਾਜ-ਸਿੰਘਾਸਨ ਉਨ੍ਹਾਂ ਦਾ,
Fareedkot Teekaਤਿਨ ਕੀ ਦੇਹ ਨਗਰੀ ਸਾਚੀ ਹੈ ਅੰਤਸਕਰਣ ਰੂਪ ਤਖਤ ਭੀ ਸਚਾ ਹੈ॥
Prof. Sahib Singhਉਸ ਮਨੁੱਖ ਦਾ ਇਹ ਸਰੀਰ ਉਸ ਦਾ ਇਹ ਹਿਰਦਾ-ਤਖ਼ਤ ਸਦਾ-ਥਿਰ ਪ੍ਰਭੂ ਦਾ ਨਿਵਾਸ-ਥਾਂ ਬਣ ਜਾਂਦਾ ਹੈ,ਪਦ ਅਰਥ ਨਗਰੀ = ਸਰੀਰ। ਤਖਤੁ = ਹਿਰਦਾ।
SikhNet (Spanish)Verdadero es el Recinto del Señor, Eterno es Su Trono y los que Lo han encontrado, por la Gracia del Guru, están en Éxtasis.
ਗੁਰਮੁਖਿ ਸਾਚੁ ਮਿਲੈ; ਸੁਖੁ ਪਾਵਾ ॥
guramukh saach milai; sukh paavaa | Ang 1023
Sant Singh Khalsaof those Gurmukhs who meet with the True Lord, and find peace.
Manmohan Singhwho meeting with the True Lord. through the Guru's grace, obtain bliss.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ, ਸੱਚੇ ਸੁਆਮੀ ਨਾਲ ਮਿਲ ਕੇ ਪ੍ਰਸੰਨਤਾ ਨੂੰ ਪ੍ਰਾਪਤ ਹੁੰਦਾ ਹਨ।
Fareedkot Teekaਸੋ ਗੁਰਮੁਖ ਸਾਚ ਮੇਂ ਮਿਲੇ ਹੈਂ ਤੌ ਸੁਖ ਪਾਇਆ ਹੈ; ਵਾ ਬ੍ਰਹਮੰਡ ਨਗਰੀ ਸਚੀ ਹੈ, ਸਰੂਪ ਤਖਤ ਸਚਾ ਹੈ। ਹੇ ਸਚ ਸਰੂਪ! ਜੋ ਗੁਰਾਂ ਦੁਆਰੇ ਤੈਨੂੰ ਮਿਲੇ ਹੈਂ ਤਿਨਾਂ ਨੇ ਸੁਖੁ ਪਾਇਆ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੇ ਸਨਮੁਖ ਹੋ ਕੇ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ।
SikhNet (Spanish)A través de la Verdad uno es bendecido con Gloria desde el Trono Verdadero,
ਸਾਚੇ ਸਾਚੈ ਤਖਤਿ ਵਡਾਈ; ਹਉਮੈ ਗਣਤ ਗਵਾਈ ਹੇ ॥੧੧॥
saache saachai takhat vaddaaee; haumai ganat gavaaee he |11| Ang 1023
Sant Singh KhalsaIn Truth, seated upon the true throne, they are blessed with glorious greatness; their egotism is eradicated, along with the calculation of their account. ||11||
Manmohan SinghThrough the True Name, man is blessed with honour from the True Throne and effaced stand his ego and counting of deeds stand his ego and counting of deeds.
Manmohan Singh (Punjabi)ਸੱਚੇ ਨਾਮ ਦੇ ਰਾਹੀਂ ਬੰਦੇ ਨੂੰ ਸੱਚੇ ਰਾਜਸਿੰਘਾਸਨ ਤੋਂ ਇੱਜ਼ਤ ਆਬਰੂ ਪ੍ਰਾਪਤ ਹੁੰਦੀ ਹੈ ਅਤੇ ਮਿੱਟ ਜਾਂਦੀ ਹੈ ਉਸ ਦੀ ਹੰਗਤਾ ਅਤੇ ਕਰਮਾਂ ਦੀ ਗਿਦਤੀ ਮਿਣਤੀ।
Fareedkot Teekaਜਿਨੋਂ ਨੇ ਹੰਤਾ ਮਮਤਾ ਕੀ ਗਿਣਤੀ ਗਵਾਈ ਹੈ, ਤਿਨ ਸਾਚੇ ਪੁਰਸੋਂ ਕੋ ਸਾਚੇ (ਤਖਿਤ) ਸਰੂਪ ਕੀ ਵਡਿਆਈ ਮਿਲੀ ਹੈ॥੧੧॥
Prof. Sahib Singhਉਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦੇ ਸਦਾ-ਥਿਰ ਤਖ਼ਤ ਉਤੇ (ਮਾਇਆ ਵਲੋਂ ਸਦਾ ਅਡੋਲ ਰਹਿਣ ਵਾਲੇ ਹਿਰਦੇ-ਤਖ਼ਤ ਉਤੇ ਬੈਠਣ ਦੀ) ਵਡਿਆਈ ਮਿਲਦੀ ਹੈ। ਉਹ ਮਨੁੱਖ ਹਉਮੈ ਤੇ ਮਾਇਆ ਦੀਆਂ ਸੋਚਾਂ ਦੂਰ ਕਰ ਲੈਂਦਾ ਹੈ ॥੧੧॥ਪਦ ਅਰਥ ਗਣਤ = ਮਾਇਆ ਦੀਆਂ ਸੋਚਾਂ ॥੧੧॥
SikhNet (Spanish)pero viviendo desde el ego, uno tiene que entregar cuentas de sus actos.(11)
ਗਣਤ ਗਣੀਐ; ਸਹਸਾ ਜੀਐ ॥
ganat ganeeai; sahasaa jeeai | Ang 1023
Sant Singh KhalsaCalculating its account, the soul becomes anxious.
Manmohan SinghBy entering into accounts the soul is involved in anxiety.
Manmohan Singh (Punjabi)ਹਿਸਾਬ ਕਿਤਾਬ ਕਰਨ ਦੁਆਰਾ ਜਿੰਦੜੀ iਫ਼ਕਰ ਚਿੰਤਾ ਅੰਦਰ ਫਸ ਜਾਂਦੀ ਹੈ।
Fareedkot Teekaਕਰਮਾਂ ਕੀ ਗਣਤੀ ਗਿਣਨੇ ਤੇ ਕਿ ਅਮਕਾ ਕਰਮ ਮੈਨੇ ਕੀਆ ਹੈ, ਤਿਸ ਕਰ ਸੰਸਾ ਅਰੁ ਦੁਖ ਜੀਅ ਕੋ ਹੋਤਾ ਹੈ॥
Prof. Sahib Singhਜਿਤਨਾ ਚਿਰ ਮਾਇਆ ਦੀਆਂ ਸੋਚਾਂ ਸੋਚਦੇ ਰਹੀਏ ਜਿੰਦ ਵਿਚ ਸਹਮ ਬਣਿਆ ਹੀ ਰਹਿੰਦਾ ਹੈ,ਪਦ ਅਰਥ ਜੀਐ = ਜੀ ਵਿਚ, ਮਨ ਵਿਚ।
SikhNet (Spanish)En medio de cálculos mentales el Alma vive afligida por la duda.
ਕਿਉ ਸੁਖੁ ਪਾਵੈ; ਦੂਐ ਤੀਐ ॥
kiau sukh paavai; dooai teeai | Ang 1023
Sant Singh KhalsaHow can one find peace, through duality and the three gunas - the three qualities?
Manmohan SinghThrough duality and three dispositions, how can one attain peace?
Manmohan Singh (Punjabi)ਦਵੈਤ-ਭਾਵ ਅਤੇ ਤਿੰਨਾਂ ਸੁਭਾਵਾਂ ਦੇ ਰਾਹੀਂ ਇਨਸਾਨ ਆਰਾਮ ਕਿਸ ਤਰ੍ਹਾਂ ਪਾ ਸਕਦਾ ਹੈ।
Fareedkot Teekaਦ੍ਵੈਤ ਔ ਤੀਨੋਂ ਗੁਣੋਂ ਮੇਂ ਹੋਇਕੈ ਵਾ ਦੋ ਕਰਮ ਕੀਏ, ਤਿਨ ਜਗ ਕੀਏ, ਇਨ ਕਰ ਇਹ ਜੀਵ ਕੈਸੇ ਸੁਖ ਪਾਵੈ?
Prof. Sahib Singhਨਾਹ ਹੀ ਪ੍ਰਭੂ ਤੋਂ ਬਿਨਾ ਕਿਸੇ ਹੋਰ ਝਾਕ ਵਿਚ ਤੇ ਨਾਹ ਹੀ ਤ੍ਰਿਗੁਣੀ ਮਾਇਆ ਦੀ ਲਗਨ ਵਿਚ-ਸੁਖ ਕਿਤੇ ਨਹੀਂ ਮਿਲਦਾ।ਪਦ ਅਰਥ ਦੂਐ = ਦੂਜੇ ਭਾਵ ਵਿਚ। ਤੀਐ = ਤ੍ਰਿਗੁਣੀ ਮਾਇਆ ਵਿਚ।
SikhNet (Spanish)Oh, ¿cómo puede uno lograr la Bondad a través de la dualidad o de los tres mundos?
ਨਿਰਮਲੁ ਏਕੁ ਨਿਰੰਜਨੁ ਦਾਤਾ; ਗੁਰ ਪੂਰੇ ਤੇ ਪਤਿ ਪਾਈ ਹੇ ॥੧੨॥
niramal ek niranjan daataa; gur poore te pat paaee he |12| Ang 1023
Sant Singh KhalsaThe One Lord is immaculate and formless, the Great Giver; through the Perfect Guru, honor is obtained. ||12||
Manmohan SinghBlotless and immaculate is the Beneficent Lord alone. It is through the perfect Guru, that honour is obtained.
Manmohan Singh (Punjabi)ਕੇਵਲ ਦਾਤਾਰ ਪ੍ਰਭੂ ਹੀ ਬੇਦਾਗ਼ ਅਤੇ ਪਾਵਨ ਪਵਿੱਤ੍ਰ ਹੈ। ਪੂਰਨ ਗੁਰਦੇਵ ਜੀ ਦੇ ਰਾਹੀਂ ਹੀ ਪਤਿ-ਆਬਰੂ ਪ੍ਰਾਪਤ ਹੁੰਦੀ ਹੈ।
Fareedkot Teekaਨਿਰਮਲ ਔ ਏਕ ਪੁਨਃ ਤੂੰ ਮਾਇਆ ਰਹਤ ਦਾਤਾ ਹੈਂ, ਭਾਵ ਤੂੰ ਸਤ ਪ੍ਰਤਗ੍ਯ ਦਾਤਾ ਹੈਂ। ਹੇ ਪਤੀ! ਤੇਰੇ ਕੋ ਗੁਰੋਂ ਪੂਰ੍ਯੋਂ ਦੁਆਰਾ ਪਾਈਤਾ ਹੈ॥੧੨॥
Prof. Sahib Singhਜਿਸ ਮਨੁੱਖ ਨੇ ਪੂਰੇ ਗੁਰੂ ਦੀ ਸਰਨ ਪੈ ਕੇ ਇੱਜ਼ਤ ਖੱਟ ਲਈ (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਸਭ ਦਾਤਾਂ ਦੇਣ ਵਾਲਾ ਇਕ ਪਰਮਾਤਮਾ ਹੀ ਹੈ ਜੋ ਪਵਿਤ੍ਰ-ਸਰੂਪ ਹੈ ਤੇ ਜਿਸ ਉਤੇ ਮਾਇਆ-ਕਾਲਖ ਦਾ ਪ੍ਰਭਾਵ ਨਹੀਂ ਪੈਂਦਾ ॥੧੨॥
SikhNet (Spanish)Ve y escucha, nuestro Señor Inmaculado y Sin Mancha es Uno Solo y a través del Guru Perfecto uno es bendecido con Gloria.(12)
ਜੁਗਿ ਜੁਗਿ; ਵਿਰਲੀ ਗੁਰਮੁਖਿ ਜਾਤਾ ॥
jug jug; viralee guramukh jaataa | Ang 1023
Sant Singh KhalsaIn each and every age, very rare are those who, as Gurmukh, realize the Lord.
Manmohan SinghIn every age, rare is the one, who realises the Lord by the Guru's.
Manmohan Singh (Punjabi)ਹਰ ਯੁੱਗ ਅੰਦਰ ਕੋਈ ਟਾਵਾਂ ਟੱਲਾ ਪੁਰਸ਼ ਹੀ ਗੁਰਾਂ ਦੀ ਦਇਆ ਦੁਆਰਾ ਸਾਹਿਬ ਨੂੰ ਅਨੁਭਵ ਕਰਦਾ ਹੈ।
Fareedkot Teekaਤੂੰ ਸਦਾ ਸਦਾ ਹੈਂ, ਪਰੰਤੂ ਗੁਰੋਂ ਦੁਆਰੇ ਕਿਸੇ ਵਿਰਲੇ ਨੇ ਹੀ ਤੈਨੂੰ ਜਾਣਿਆਂ ਹੈ॥
Prof. Sahib Singhਹਰੇਕ ਜੁਗ ਵਿਚ (ਭਾਵ, ਜੁਗ ਭਾਵੇਂ ਕੋਈ ਹੋਵੇ) ਕਿਸੇ ਉਸ ਵਿਰਲੇ ਨੇ ਹੀ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਈ ਹੈ ਜੋ ਗੁਰੂ ਦੀ ਸਰਨ ਪਿਆ ਹੈ।ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ।
SikhNet (Spanish)Extraordinario es aquél que en cualquier época ha tomado Conciencia de Dios, por la Gracia del Guru,
ਸਾਚਾ ਰਵਿ ਰਹਿਆ; ਮਨੁ ਰਾਤਾ ॥
saachaa rav rahiaa; man raataa | Ang 1023
Sant Singh KhalsaTheir minds are imbued with the True, all-pervading Lord.
Manmohan SinghHis soul remains imbued with the True Lord who is pervading all.
Manmohan Singh (Punjabi)ਉਸ ਦੀ ਜਿੰਦੜੀ ਉਸ ਸੱਚੇ ਸੁਆਮੀ ਨਾਲ ਰੰਗੀ ਰਹਿੰਦੀ ਹੈ ਜੋ ਸਾਰੇ ਵਿਆਪਕ ਹੋ ਰਿਹਾ ਹੈ।
Fareedkot Teekaਹੇ ਸਚਾ! ਤੂੰ ਸਾਰੇ ਹੀ ਬਿਆਪ ਰਹਿਆ ਹੈਂ, ਪਰੰਤੂ ਤੇਰੇ ਵਿਖੇ ਗੁਰਮੁਖਾਂ ਕਾ ਮਨ ਰੰਗਿਆ ਹੈ॥
Prof. Sahib Singhਉਹ ਸਦਾ-ਥਿਰ ਪ੍ਰਭੂ ਸਭ ਥਾਂ ਮੌਜੂਦ ਹੈ। (ਗੁਰੂ ਦੀ ਰਾਹੀਂ ਜਿਸ ਦਾ) ਮਨ (ਉਸ ਪ੍ਰਭੂ ਦੇ ਪ੍ਰੇਮ-ਰੰਗ ਵਿਚ) ਰੰਗਿਆ ਗਿਆ ਹੈ।
SikhNet (Spanish)y cuya mente está imbuida en el Señor Verdadero; pues quien sea que busque Su Refugio, encuentra el Éxtasis,
ਤਿਸ ਕੀ ਓਟ ਗਹੀ ਸੁਖੁ ਪਾਇਆ; ਮਨਿ ਤਨਿ ਮੈਲੁ. ਨ ਕਾਈ ਹੇ ॥੧੩॥
tis kee ott gahee sukh paaeaa; man tan mail. na kaaee he |13| Ang 1023
Sant Singh KhalsaSeeking His Shelter, they find peace, and their minds and bodies are not stained with filth. ||13||
Manmohan SinghSeeking His protection, man is blessed with peace and no filth remains attached to his soul and body.
Manmohan Singh (Punjabi)ਉਸ ਦੀ ਪਨਾਹ ਲੈਣ ਦੁਆਰਾ ਇਨਸਾਨ ਨੂੰ ਆਰਾਮ ਪ੍ਰਾਪਤ ਹੁੰਦਾ ਹੈ ਅਤੇ ਉਸ ਦੀ ਜਿੰਦੜੀ ਅਤੇ ਦੇਹ ਨੂੰ ਕੋਈ ਮਲੀਣਤਾ ਚਿਮੜੀ ਨਹੀਂ ਰਹਿੰਦੀ।
Fareedkot Teekaਜਿਨੋਂ ਨੇ ਤਿਨ ਗੁਰਮੁਖੋਂ ਕੀ ਓਟ ਲਈ ਹੈ ਤਿਨੋਂ ਨੇ ਸੁਖ ਪਾਇਆ ਹੈ, ਤਿਨ ਕੋ ਮਨ ਤਨ ਮੇਂ ਮੈਲ (ਕਾਈ) ਨਹੀਂ, ਭਾਵ ਵਹੁ ਪਾਪ ਰਹਤ ਹੈਂ॥੧੩॥
Prof. Sahib Singhਜਿਸ ਨੇ ਉਸ ਸਦਾ-ਥਿਰ ਪ੍ਰਭੂ ਦਾ ਪੱਲਾ ਫੜਿਆ ਹੈ ਉਸ ਨੂੰ ਆਤਮਕ ਆਨੰਦ ਮਿਲ ਗਿਆ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ (ਵਿਕਾਰਾਂ ਦੀ) ਕੋਈ ਮੈਲ ਨਹੀਂ ਰਹਿ ਜਾਂਦੀ ॥੧੩॥ਪਦ ਅਰਥ ਗਹੀ = ਫੜੀ ॥੧੩॥
SikhNet (Spanish)y su mente y cuerpo se encuentran purgados de toda mancha. (13)
ਜੀਭ; ਰਸਾਇਣਿ ਸਾਚੈ ਰਾਤੀ ॥
jeebh; rasaaein saachai raatee | Ang 1023
Sant Singh KhalsaTheir tongues are imbued with the True Lord, the source of nectar;
Manmohan SinghHe, whose tongue is imbued with the True Lord, the Home of Nectar,
Manmohan Singh (Punjabi)ਜਿਸ ਦੀ ਜੀਭ੍ਹਾ, ਅੰਮ੍ਰਿਤ ਦੇ ਘਰ, ਸੱਚੇ ਸੁਆਮੀ ਨਾਲ ਰੰਗੀ ਜਾਂਦੀ ਹੈ,
Fareedkot Teekaਹੇ ਸਚੇ! ਜਿਨ ਕੀ ਜਿਹਬਾ ਤੇਰੇ ਨਾਮਾਮ੍ਰਿਤ ਵਿਖੇ ਰਤੀ ਹੈ॥
Prof. Sahib Singhਜਿਸ ਮਨੁੱਖ ਦੀ ਜੀਭ ਸਭ ਰਸਾਂ ਦੇ ਸੋਮੇ ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀ ਜਾਂਦੀ ਹੈ,ਪਦ ਅਰਥ ਰਸਾਇਣਿ = ਰਸਾਂ ਦੇ ਘਰ ਪ੍ਰਭੂ-ਨਾਮ ਵਿਚ।
SikhNet (Spanish)Si la boca se llena del Señor Verdadero, la Quintaesencia de todas las esencias vive siempre con Dios en nosotros,
ਹਰਿ ਪ੍ਰਭੁ ਸੰਗੀ; ਭਉ. ਨ ਭਰਾਤੀ ॥
har prabh sangee; bhau. na bharaatee | Ang 1023
Sant Singh Khalsaabiding with the Lord God, they have no fear or doubt.
Manmohan Singhabides with his Lord-God and is purged of dread and doubt.
Manmohan Singh (Punjabi)ਉਹ ਆਪਣੇ ਸੁਆਮੀ ਵਾਹਿਗੁਰੂ ਨਾਲ ਵਸਦਾ ਹੈ ਅਤੇ ਡਰ ਤੇ ਵਹਿਮ ਤੋਂ ਖ਼ਲਾਸੀ ਪਾ ਜਾਂਦਾ ਹੈ।
Fareedkot Teekaਹਰੀ ਸਮਰਥ ਵਹੁ ਆਪ ਕੇ ਸੰਗ ਹੂਏ ਹੈਂ, ਨਾ ਤਿਨਕੌ ਕਿਸੀ ਕਾ ਭਉ ਹੈ ਔ ਨਾ ਤਿਨ ਕੋ ਭਰਮ ਹੀ ਹੈ॥
Prof. Sahib Singhਹਰੀ ਪਰਮਾਤਮਾ ਉਸ ਦਾ (ਸਦਾ ਲਈ) ਸਾਥੀ ਬਣ ਜਾਂਦਾ ਹੈ, ਉਸ ਨੂੰ ਕੋਈ ਡਰ ਨਹੀਂ ਵਿਆਪਦਾ, ਉਸ ਨੂੰ ਕੋਈ ਭਟਕਣਾ ਨਹੀਂ ਰਹਿ ਜਾਂਦੀ।ਪਦ ਅਰਥ ਭਰਾਤੀ = ਭਟਕਣਾ।
SikhNet (Spanish)sin ser presa de miedos ni dudas, y escuchando la Palabra del Shabd del Guru,
ਸ੍ਰਵਣ ਸ੍ਰੋਤ ਰਜੇ, ਗੁਰਬਾਣੀ; ਜੋਤੀ ਜੋਤਿ ਮਿਲਾਈ ਹੇ ॥੧੪॥
sravan srot raje, gurabaanee; jotee jot milaaee he |14| Ang 1023
Sant Singh KhalsaHearing the Word of the Guru's Bani, their ears are satisfied, and their light merges into the Light. ||14||
Manmohan SinghHearing the Guru's word, his ears are satiated and his light blends with the Supreme Light.
Manmohan Singh (Punjabi)ਗੁਰਾਂ ਦੀ ਬਾਣੀ ਸੁਣਨ ਦੁਆਰਾ ਉਸ ਦੇ ਕੰਨ ਰੱਜ ਜਾਂਦੇ ਹਨ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਥੀ ਵੰਝਦਾ ਹੈ।
Fareedkot Teekaਗਰਬਾਣੀ ਕੌ ਸ੍ਰਵਣ ਕਰਤੇ ਹੂਏ ਸ੍ਰੋਤ੍ਰ ਰਜੇ ਹੈਂ, ਭਾਵ ਹੋਰ ਬਾਣੀ ਕੇ ਸ੍ਰਵਣ ਤੇ ਹਟ ਗਏ ਹੈਂ। ਹੇ (ਜੋਤੀ) ਵਾਹਿਗੁਰੂ! ਤਿਨ ਕੀ ਜੋਤ ਤੈਨੇ ਅਪਨੇ ਮੇਂ ਮਿਲਾਇ ਲਈ ਹੈ॥੧੪॥
Prof. Sahib Singhਸਤਿਗੁਰੂ ਦੀ ਬਾਣੀ ਸੁਣਨ ਵਿਚ ਉਸ ਦੇ ਕੰਨ ਸਦਾ ਮਸਤ ਰਹਿੰਦੇ ਹਨ, ਉਸ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੧੪॥ਪਦ ਅਰਥ ਸ੍ਰਵਣ = ਕੰਨ ॥੧੪॥
SikhNet (Spanish)los oídos permanecen colmados y satisfechos, y su luz se inmerge en la Luz Total. (14)
ਰਖਿ ਰਖਿ ਪੈਰ ਧਰੇ ਪਉ ਧਰਣਾ ॥
rakh rakh pair dhare pau dharanaa | Ang 1023
Sant Singh KhalsaCarefully, carefully, I place my feet upon the ground.
Manmohan SinghVery carefully place I may foot on the ground.
Manmohan Singh (Punjabi)ਬਹੁਤ ਸੋਚ ਵਿਚਾਰ ਕੇ ਮੈਂ ਆਪਣਾ ਪੈਰ ਧਰਤੀ ਉੱਤੇ ਰਖਦਾ ਹਾਂ।
Fareedkot Teeka(ਪਉ ਧਰਣਾ) ਧਰਤੀ ਕੇ ਉਪਰ ਵਹੁ ਵਿਚਾਰ ਵਿਚਾਰ ਕੇ ਬੁਧੀ ਰੂਪੀ ਚਰਨ (ਧਰੇ) ਧਾਰਤੇ ਅਰਥਾਤ ਵਿਚਾਰ ਪੂਰਬਕ ਆਚਰਣ ਕਰਤੇ ਹੈਂ॥
Prof. Sahib Singhਜਿਸ ਮਨੁੱਖ ਦੀ ਪ੍ਰੀਤ ਸਿਰਫ਼ ਤੇਰੇ ਨਾਲ ਹੀ ਨਿਭ ਰਹੀ ਹੈ (ਭਾਵ, ਜਿਸ ਨੇ ਹੋਰ ਆਸਰੇ ਛੱਡ ਕੇ ਇਕ ਤੇਰਾ ਆਸਰਾ ਫੜਿਆ ਹੈ) ਉਹ ਮਨੁੱਖ ਧਰਤੀ ਉਤੇ ਆਪਣਾ ਜੀਵਨ-ਪੰਧ ਮੁਕਾਂਦਿਆਂ ਬੜੇ ਗਹੁ ਨਾਲ ਪੈਰ ਰੱਖਦਾ ਹੈ (ਵਿਕਾਰਾਂ ਵਾਲੇ ਪਾਸੇ ਉੱਕਾ ਹੀ ਪੈਰ ਨਹੀਂ ਪਾਂਦਾ)।
SikhNet (Spanish)Oh Dios, cada paso que doy en la Tierra, lo doy con todo cuidado
ਜਤ ਕਤ ਦੇਖਉ; ਤੇਰੀ ਸਰਣਾ ॥
jat kat dekhau; teree saranaa | Ang 1023
Sant Singh KhalsaWherever I go, I behold Your Sanctuary.
Manmohan SinghWheresoever I am, I look to Thine refuge.
Manmohan Singh (Punjabi)ਜਿੱਥੇ ਕਿਤੇ ਭੀ ਮੈਂ ਹੁੰਦਾ ਹਾਂ, ਮੈਂ ਤੇਰੀ ਪਨਾਹ ਤਕਾਉਂਦਾ ਹਾਂ।
Fareedkot Teekaਜਹਾਂ ਕਹਾਂ ਤੇਰੀ ਸਰਣ ਦੇਖਤੇ ਹੈਂ॥
Prof. Sahib Singhਹੇ ਪ੍ਰਭੂ! ਮੈਂ ਜਿਧਰ ਤੱਕਦਾ ਹਾਂ ਉਧਰ ਸਭ ਜੀਵ ਤੇਰੀ ਹੀ ਸਰਨ ਪੈਂਦੇ ਹਨ।
SikhNet (Spanish)y donde sea que volteo a ver, veo sólo Tu Refugio;
ਦੁਖੁ ਸੁਖੁ ਦੇਹਿ ਤੂਹੈ ਮਨਿ ਭਾਵਹਿ; ਤੁਝ ਹੀ ਸਿਉ ਬਣਿ ਆਈ ਹੇ ॥੧੫॥
dukh sukh dehi toohai man bhaaveh; tujh hee siau ban aaee he |15| Ang 1023
Sant Singh KhalsaWhether You grant me pain or pleasure, You are pleasing to my mind. I am in harmony with You. ||15||
Manmohan SinghWhether thou bless me with woe or weal, Thou are sweet unto my mind, with Thee, O my Lord, I have immense attachment.
Manmohan Singh (Punjabi)ਭਾਵੇਂ ਤੂੰ ਮੈਨੂੰ ਗ਼ਮੀ ਬਖ਼ਸ਼ੇ ਜਾਂ ਖ਼ੁਸ਼ੀ, ਤੂੰ ਮੇਰੇ ਚੱਤ ਨੂੰ ਮਿੱਠਾ ਲਗਦਾ ਹੈਂ। ਤੇਰੇ ਨਾਲ, ਹੇ ਮੇਰੇ ਸੁਆਮੀ! ਮੇਰੀ ਅਤਿਅੰਤ ਲਗਨ ਹੈ।
Fareedkot Teekaਦੁਖ ਦੇਹ ਚਾਹੇ ਸੁਖ ਦੇਹੁ, ਤੂੰ ਹੀ ਉਨ ਕੇ ਮਨ ਮੇਂ ਭਾਵਤਾ ਹੈਂ। ਤਿਨ ਪੁਰਸੋਂ ਕੀ ਤੇਰੇ ਹੀ ਸਾਥ ਬਾਤ ਬਣਿ ਆਈ ਹੈ, ਭਾਵ ਔਰ ਕੋ ਐਸੇ ਨਹੀਂ ਜਾਨਤੇ॥੧੫॥
Prof. Sahib Singhਤੂੰ ਹੀ ਉਸ ਦੇ ਮਨ ਵਿਚ ਪਿਆਰਾ ਲੱਗਦਾ ਹੈਂ, (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਤੂੰ ਹੀ ਸੁਖ ਦੇਂਦਾ ਹੈਂ ਤੂੰ ਹੀ ਦੁੱਖ ਦੇਂਦਾ ਹੈਂ ॥੧੫॥
SikhNet (Spanish)ya sea que me bendigas con dolor o placer, voy a estar complacido solamente con Tu Ser.(15)
ਅੰਤ ਕਾਲਿ; ਕੋ ਬੇਲੀ ਨਾਹੀ ॥
ant kaal; ko belee naahee | Ang 1023
Sant Singh KhalsaNo one is anyone's companion or helper at the very last moment;
Manmohan SinghNo one is man's succourer at the last moment.
Manmohan Singh (Punjabi)ਅਖ਼ੀਰ ਦੇ ਵੇਲੇ ਬੰਦੇ ਦਾ ਕੋਈ ਸਹਾਇਕ ਨਹੀਂ,
Fareedkot Teekaਅੰਤ ਸਮੇਂ ਬੀਚ ਤੇਰੇ ਸੇ ਬਿਨਾਂ ਜੀਵ ਕਾ ਕੋਈ ਮਿਤ੍ਰ ਨਹੀਂ ਹੋਤਾ॥
Prof. Sahib Singhਜਗਤ ਵਿਚ ਅਖ਼ੀਰਲੇ ਵੇਲੇ ਕੋਈ (ਸਾਕ ਅੰਗ) ਸਾਥੀ ਨਹੀਂ ਬਣ ਸਕਦਾ।ਪਦ ਅਰਥ ਕੋ = ਕੋਈ ਭੀ।
SikhNet (Spanish)No hay nadie más que Tú que pueda salvarme al final,
ਗੁਰਮੁਖਿ ਜਾਤਾ; ਤੁਧੁ ਸਾਲਾਹੀ ॥
guramukh jaataa; tudh saalaahee | Ang 1023
Sant Singh Khalsaas Gurmukh, I realize You and praise You.
Manmohan SinghSo, realising Thee by Guru's grace, I praise Thee.
Manmohan Singh (Punjabi)ਸੋ ਗੁਰਾਂ ਦੀ ਦਇਆ ਦੁਆਰਾ, ਤੈਨੂੰ ਅਨੁਭਵ ਕਰ ਕੇ ਮੈਂ ਤੇਰਾ ਜੱਸ ਕਰਦਾ ਹਾਂ।
Fareedkot Teekaਗੁਰੋਂ ਦੁਆਰੇ ਤੇਰੇ ਕੋ ਹੀ ਰਖਕ ਜਾਣਿਆ ਹੈ, ਇਸੀ ਤੇ ਮੈਂ ਤੇਰੇ ਕੋ ਹੀ ਸਲਾਹਤਾ ਹੂੰ॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ (ਇਸ ਗੱਲ ਨੂੰ) ਸਮਝ ਕੇ ਤੇਰੀ ਹੀ ਸਿਫ਼ਤ-ਸਾਲਾਹ ਕਰਦੇ ਹਨ।ਪਦ ਅਰਥ ਸਾਲਾਹੀ = ਸਾਲਾਹਿ, ਸਲਾਹੁੰਦੇ ਹਨ।
SikhNet (Spanish)por eso Te rezo siempre, por la Gracia del Guru,
ਨਾਨਕ. ਨਾਮਿ ਰਤੇ ਬੈਰਾਗੀ; ਨਿਜ ਘਰਿ ਤਾੜੀ ਲਾਈ ਹੇ ॥੧੬॥੩॥
naanak. naam rate bairaagee; nij ghar taarree laaee he |16|3| Ang 1023
Sant Singh KhalsaO Nanak, imbued with the Naam, I am detached; in the home of my own self deep within, I am absorbed in the primal void of deep meditation. ||16||3||
Manmohan SinghImbued with the Lord's Name, I have become detached and now, in my own home, sit in trance,
Manmohan Singh (Punjabi)ਸਾਹਬਿ ਦੇ ਨਾਮ ਨਾਲ ਰੰਗੀਜ ਕੇ ਮੈਂ ਇੱਛਾ-ਰਹਿਤ ਹੋ ਗਿਆ ਹਾਂ ਅਤੇ ਹੁਣ ਮੈਂ ਆਪਣੇ ਨਿੱਜ ਦੇ ਧਾਮ ਅੰਦਰ ਸਮਾਧੀ ਅੰਦਰ ਇਸਥਿਤ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸੰਸਾਰ ਸੇ ਵੈਰਾਗਵਾਨ ਹੋਇਕੈ ਤੇਰੇ ਨਾਮ ਮੇਂ ਰਤੇ ਹੈਂ, ਤਿਨੋਂ ਨੇ (ਨਿਜ ਘਰਿ) ਸ੍ਵੈ ਸਰੂਪ ਮੇਂ ਸਮਾਧੀ ਲਗਾਈ ਹੈ॥੧੬॥੩॥
Prof. Sahib Singhਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਵਲੋਂ ਉਪਰਾਮ ਰਹਿੰਦੇ ਹਨ, ਉਹ ਸਦਾ ਆਪਣੇ ਹਿਰਦੇ-ਘਰ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿੰਦੇ ਹਨ ॥੧੬॥੩॥
SikhNet (Spanish)y estando imbuido en Tu Nombre, me conservo desapegado, entonado en el Hogar de mi Ser.(16-3)