ਆਪੇ ਕਿਸ ਹੀ, ਕਸਿ ਬਖਸੇ; ਆਪੇ ਦੇ. ਲੈ ਭਾਈ ਹੇ ॥੮॥
aape kis hee, kas bakhase; aape de. lai bhaaee he |8|
Sant Singh KhalsaYou Yourself test and forgive. You Yourself give and take, O Siblings of Destiny. ||8||
Manmohan SinghAssaying some, He Himself pardons them and Himself gives and resumes His bounties, O brother.
Manmohan Singh (Punjabi)ਉਹ ਕਈਆਂ ਨੂੰ ਪਰਖ ਕੇ ਖ਼ੁਦ ਮਾਫ਼ੀ ਦੇ ਦਿੰਦਾ ਹੈ ਅਤੇ ਖ਼ੁਦ ਹੀ ਦਾਤਾਂ ਦਿੰਦਾ ਅਤੇ ਵਾਪਸ ਲੈ ਲੈਂਦਾ ਹੈ, ਹੇ ਵੀਰ!
Fareedkot Teekaਆਪ ਹੀ ਕਿਸੀ ਕੋ (ਕਸਿ) ਤਾੜਨਾ ਕਰਤਾ ਹੈਂ ਅਰ ਆਪੇ ਬਖਸ਼ਤਾ ਹੈਂ। ਹੇ ਭਾਵਤ ਰੂਪ! ਤੂੰ ਆਪੇ ਗ੍ਯਾਨ ਦੇਤਾ ਹੈਂ ਔ ਅਗ੍ਯਾਨ ਕੋ ਲੈ ਲੇਤਾ ਹੈਂ॥੮॥
Prof. Sahib Singhਪ੍ਰਭੂ ਆਪ ਹੀ ਕਿਸੇ ਰਤਨ-ਜੀਵ ਨੂੰ ਕਸਵੱਟੀ ਤੇ ਲਾ ਕੇ ਪਰਵਾਨ ਕਰਦਾ ਹੈ, ਤੇ, ਪ੍ਰਭੂ ਆਪ ਹੀ ਜਗਤ ਦੀ ਵਣਜ-ਵਪਾਰ ਦੀ ਕਾਰ ਚਲਾ ਰਿਹਾ ਹੈ (ਰਤਨ ਦੇਂਦਾ ਹੈ ਤੇ ਰਤਨ ਲੈਂਦਾ ਹੈ) ॥੮॥ਪਦ ਅਰਥ ਕਸਿ = ਕਸਵੱਟੀ ਤੇ ਲਾ ਕੇ। ਦੇ = ਦੇਂਦਾ ਹੈ। ਲੈ = ਲੈਂਦਾ ਹੈ। ਦੇ ਲੈ = ਦੇਂਦਾ ਲੈਂਦਾ ਹੈ, ਵਣਜ ਵਪਾਰ ਕਰਦਾ ਹੈ ॥੮॥
SikhNet (Spanish)Sí, Tú por Ti Mismo Te pruebas en Tu Propia Piedra Filosofal, y reconociendo Tu Propio Valor, das y tomas Tus generosos Regalos.(8)
ਆਪੇ ਧਨਖੁ; ਆਪੇ ਸਰਬਾਣਾ ॥
aape dhanakh; aape sarabaanaa |
Sant Singh KhalsaHe Himself is the bow, and He Himself is the archer.
Manmohan SinghHe Himself is the bow and Himself the Bowman.
Manmohan Singh (Punjabi)ਉਹ ਆਪ ਕਮਾਨ ਹੈ ਅਤੇ ਆਪ ਹੀ ਕਮਾਨ ਵਾਲਾ।
Fareedkot Teekaਆਪੇ ਹੀ ਬੁਧੀ ਰੂਪ ਧਨਖ ਹੈਂ ਔ ਆਪੇ ਹੀ ਪ੍ਰੇਮ ਰੂਪ (ਸਰ) ਤੀਰ (ਬਾਣਾ) ਬਣਿਆ ਹੈਂ॥
Prof. Sahib Singhਪਰਮਾਤਮਾ ਆਪ ਹੀ ਧਨਖ ਹੈ (ਆਪ ਹੀ ਤੀਰ ਹੈ) ਆਪ ਹੀ ਤੀਰ-ਅੰਦਾਜ਼ ਹੈ।ਪਦ ਅਰਥ ਸਰ = ਤੀਰ। ਸਰਬਾਣਾ = {शरवाणि} ਤੀਰ ਚਲਾਣ ਵਾਲਾ, ਤੀਰ-ਅੰਦਾਜ਼।
SikhNet (Spanish)Eres el arco y también el arquero,
ਆਪੇ ਸੁਘੜੁ ਸਰੂਪੁ ਸਿਆਣਾ ॥
aape sugharr saroop siaanaa |
Sant Singh KhalsaHe Himself is all-wise, beautiful and all-knowing.
Manmohan SinghHe Himself is Omniscient beauteous and wise.
Manmohan Singh (Punjabi)ਉਹ ਆਪ ਹੀ ਸਰਬਗ, ਸੋਹਣਾ-ਸੁਨੱਖਾ ਅਤੇ ਅਕਲਮੰਦ ਹੈ।
Fareedkot Teekaਆਪੇ ਹੀ ਸੁੰਦ੍ਰ ਸਰੂਪ ਸਿਆਣਾ ਅਤੀ ਚਤੁਰ ਹੈਂ॥
Prof. Sahib Singhਆਪ ਹੀ ਸੁਚੱਜਾ ਸੋਹਣਾ ਤੇ ਸਿਆਣਾ ਹੈ।ਪਦ ਅਰਥ ਸੁਘੜੁ = ਸੋਹਣੀ ਘਾੜਤ ਵਾਲਾ, ਸੁਚੱਜਾ। ਸਰੂਪੁ = ਸੋਹਣੇ ਰੂਪ ਵਾਲਾ।
SikhNet (Spanish)Todo Sabio, Bien Proporcionado y de Bella Forma.
ਕਹਤਾ ਬਕਤਾ ਸੁਣਤਾ ਸੋਈ; ਆਪੇ ਬਣਤ ਬਣਾਈ ਹੇ ॥੯॥
kahataa bakataa sunataa soee; aape banat banaaee he |9|
Sant Singh KhalsaHe is the speaker, the orator and the listener. He Himself made what is made. ||9||
Manmohan SinghHe alone is the Utterer, Orator, and the Hearer, He Himself has made the entire make.
Manmohan Singh (Punjabi)ਕੇਵਲ ਉਹ ਹੀ ਕਹਿਣ ਵਾਲਾ, ਬੋਲਣਹਾਰ ਅਤੇ ਸੁਣਨ ਵਾਲਾ ਹੈ। ਉਸ ਨੇ ਖ਼ੁਦ ਹੀ ਸਾਰੀ ਘਾੜਤ ਘੜੀ ਹੈ।
Fareedkot Teekaਬਕਤਾ ਹੋ ਕੇ ਕਹਣੇ ਵਾਲਾ ਭੀ ਆਪ ਹੈਂ ਔ ਸੁਣਤਾ ਭੀ (ਸੋਈ) ਤੂੰ ਹੀ ਹੈਂ। ਹੇ ਸਵਾਮੀ! ਸਭ ਤੈਨੇ ਆਪ ਹੀ ਬਣਤ ਬਣਾਈ ਹੂਈ ਹੈ॥੯॥
Prof. Sahib Singhਹਰ ਥਾਂ ਬੋਲਣ ਵਾਲਾ ਸੁਣਨ ਵਾਲਾ ਉਹੀ ਆਪ ਹੀ ਹੈ ਜਿਸ ਨੇ ਇਹ ਜਗਤ-ਰਚਨਾ ਰਚੀ ਹੈ ॥੯॥ਪਦ ਅਰਥ ਬਕਤਾ = ਬੋਲਣ ਵਾਲਾ ॥੯॥
SikhNet (Spanish)Eres el que recita y también el que escucha, Quien ha traído a todos a la existencia. (9)
ਪਉਣੁ ਗੁਰੂ; ਪਾਣੀ ਪਿਤ ਜਾਤਾ ॥
paun guroo; paanee pit jaataa |
Sant Singh KhalsaAir is the Guru, and water is known to be the father.
Manmohan SinghThe air is deemed to be the Guru, water the father,
Manmohan Singh (Punjabi)ਹਵਾ ਗੁਰੂ, ਜਲ ਬਾਬਲ ਜਾਣਿਆਂ ਜਾਂਦਾ,
Fareedkot Teekaਜਗਤ ਕਾ ਪੌਣ ਗੁਰੂ ਹੈ ਔ ਪਾਣੀ ਪਿਤਾ ਜਾਣਿਆ ਹੈ॥
Prof. Sahib Singhਹਵਾ (ਜੋ ਸਰੀਰਾਂ ਲਈ ਇਉਂ ਹੈ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਵਾਸਤੇ ਹੈ) ਪ੍ਰਭੂ ਆਪ ਹੀ ਹੈ।ਪਦ ਅਰਥ ਜਾਤਾ = ਜਾਣਿਆ ਜਾਂਦਾ ਹੈ।
SikhNet (Spanish)Tú Mismo eres el aire, el Guru; también el agua, el Padre.
ਉਦਰ ਸੰਜੋਗੀ; ਧਰਤੀ ਮਾਤਾ ॥
audar sanjogee; dharatee maataa |
Sant Singh KhalsaThe womb of the great mother earth gives birth to all.
Manmohan Singhand the earth our mother, whose belly gives us all the things we need.
Manmohan Singh (Punjabi)ਅਤੇ ਜ਼ਮੀਨ ਜਿਸ ਦਾ ਪੇਟ ਸਾਨੂੰ ਸਭ ਲੋੜੀਂਦੀਆਂ ਸ਼ੈਆਂ ਦਿੰਦਾ ਹੈ, ਸਾਡੀ ਅੰਮੜੀ ਜਾਣੀ ਜਾਂਦੀ ਹੈ।
Fareedkot Teekaਪੇਟ ਕੇ ਸੰਜੋਗ ਵਾਲੀ ਮਾਤਾ ਧਰਤੀ ਹੈ॥
Prof. Sahib Singhਪਾਣੀ (ਜੋ ਸਭ ਜੀਵਾਂ ਦਾ) ਪਿਉ (ਹੈ, ਇਹ ਭੀ) ਪ੍ਰਭੂ ਆਪ ਹੀ ਹੈ। ਧਰਤੀ (ਜੇਹੜੀ ਇਸ ਵਾਸਤੇ ਜੀਵਾਂ ਦੀ) ਮਾਂ ਅਖਵਾਣ-ਜੋਗ ਹੈ ਕਿ ਇਹ ਮਾਂ ਵਾਂਗ ਸਭ ਚੀਜ਼ਾਂ ਨੂੰ ਆਪਣੇ ਪੇਟ ਵਿਚ ਰਖਦੀ ਹੈ ਤੇ ਪੇਟ ਵਿਚੋਂ ਪੈਦਾ ਕਰਦੀ ਹੈ-ਇਹ ਭੀ ਪਰਮਾਤਮਾ ਆਪ ਹੀ ਹੈ (ਕਿਉਂਕਿ ਸਭ ਕੁਝ ਪਰਮਾਤਮਾ ਨੇ ਆਪਣੇ ਆਪ ਤੋਂ ਪਰਗਟ ਕੀਤਾ ਹੈ)।ਪਦ ਅਰਥ ਉਦਰ ਸੰਜੋਗੀ = ਪੇਟ ਦੇ ਸੰਜੋਗ ਕਰ ਕੇ।
SikhNet (Spanish)La tierra es nuestra Madre, que de su vientre nos da todo lo necesario para la vida;
ਰੈਣਿ ਦਿਨਸੁ ਦੁਇ ਦਾਈ ਦਾਇਆ; ਜਗੁ ਖੇਲੈ ਖੇਲਾਈ ਹੇ ॥੧੦॥
rain dinas due daaee daaeaa; jag khelai khelaaee he |10|
Sant Singh KhalsaNight and day are the two nurses, male and female; the world plays in this play. ||10||
Manmohan SinghNight and day are the two female and male nurses, Made to play thus the world plays in their lap.
Manmohan Singh (Punjabi)ਰਾਤ ਅਤੇ ਦਿਨ ਦੋਨੋਂ ਉਪਮਾਤਾ ਅਤੇ ਉਪਪਿਤਾ ਹਨ। ਇਸ ਤਰ੍ਹਾਂ ਖਿਡਾਇਆ ਹੋਇਆ ਸੰਸਾਰ ਉਨ੍ਹਾਂ ਦੀ ਝੋਲੀ ਵਿੱਚ ਖੇਡਦਾ ਹੈ।
Fareedkot Teekaਰਾਤ ਔ ਦਿਨ ਦੋਵੈ ਦਾਈ ਪੁਨਃ ਦਾਇਆ ਹੈਂ। ਇਨ ਮੇਂ ਜੀਵ (ਖੇਲਾਈ) ਖਿਲਾਯਾ ਹੂਆ ਖੇਲ ਰਹਿਆ ਹੈ, ਭਾਵ ਦਿਨ ਰਾਤ੍ਰ ਜੀਵੋਂ ਕੀ ਚੇਸਟਾ ਕਰਵਾ ਰਹੇ ਹੈਂ॥੧੦॥
Prof. Sahib Singhਦਿਨ ਤੇ ਰਾਤ (ਜੋ ਜੀਵਾਂ ਵਾਸਤੇ) ਦੋਵੇਂ ਖਿਡਾਵੀ ਤੇ ਖਿਡਾਵਾ ਹਨ (ਤੇ ਇਹਨਾਂ ਦੇ ਪ੍ਰਭਾਵ ਵਿਚ) ਜਗਤ ਖੇਡ ਰਿਹਾ ਹੈ, ਇਹ ਭੀ ਉਹ ਆਪ ਹੀ ਹੈ, ਇਹ ਸਾਰੀ ਖੇਡ ਉਹ ਆਪ ਹੀ ਖੇਡ ਰਿਹਾ ਹੈ ॥੧੦॥ਪਦ ਅਰਥ ਰੈਣਿ = ਰਾਤ। ਦੁਇ = ਦੋਵੇਂ। ਦਾਇਆ = ਖਿਡਾਵਾ ॥੧੦॥
SikhNet (Spanish)noche y día, el mundo juega en el regazo de esas dos enfermeras. (10)
ਆਪੇ ਮਛੁਲੀ; ਆਪੇ ਜਾਲਾ ॥
aape machhulee; aape jaalaa |
Sant Singh KhalsaYou Yourself are the fish, and You Yourself are the net.
Manmohan SinghThou Thyself are the fish and Thyself the grazer.
Manmohan Singh (Punjabi)ਤੂੰ ਆਪ ਮੱਛੀ ਹੈਂ ਅਤੇ ਆਪ ਹੀ ਜਾਲ।
Fareedkot Teekaਆਪ ਹੀ ਜੀਵ ਰੂਪ ਮਛਲੀ ਹੈ ਔ ਆਪ ਹੀ ਮੋਹ ਰੂਪ ਜਾਲ ਹੈ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਮੱਛੀ ਹੈਂ ਤੇ ਆਪ ਹੀ (ਮੱਛੀ ਨੂੰ ਫਸਾਣ ਵਾਲਾ) ਜਾਲ ਹੈਂ;ਪਦ ਅਰਥ ਜਾਲਾ = (ਮੱਛੀ ਨੂੰ ਫਸਾਣ ਵਾਲਾ) ਜਾਲ।
SikhNet (Spanish)Tú Mismo eres el pez y también la red.
ਆਪੇ ਗਊ. ਆਪੇ ਰਖਵਾਲਾ ॥
aape gaoo. aape rakhavaalaa |
Sant Singh KhalsaYou Yourself are the cows, and You yourself are their keeper.
Manmohan SinghThou Thyself are the cows and Thyself the grazer.
Manmohan Singh (Punjabi)ਤੂੰ ਆਪ ਗਾਂ ਹੈਂ ਅਤੇ ਆਪ ਹੀ ਵਾਗੀ।
Fareedkot Teekaਆਪੇ ਇੰਦ੍ਰੀਆਂ ਰੂਪ ਗਊ ਹੈ ਆਪੇ ਰਾਖਾ ਸਾਖੀ ਚੇਤਨ ਹੈ॥
Prof. Sahib Singhਤੂੰ ਆਪ ਹੀ ਗਾਂ ਹੈ ਤੇ ਆਪ ਹੀ ਗਾਈਆਂ ਦਾ ਰਾਖਾ ਹੈਂ।
SikhNet (Spanish)Eres la oveja y el pastor.
ਸਰਬ ਜੀਆ ਜਗਿ ਜੋਤਿ ਤੁਮਾਰੀ; ਜੈਸੀ ਪ੍ਰਭਿ ਫੁਰਮਾਈ ਹੇ ॥੧੧॥
sarab jeea jag jot tumaaree; jaisee prabh furamaaee he |11|
Sant Singh KhalsaYour Light fills all the beings of the world; they walk according to Your Command, O God. ||11||
Manmohan SinghThine Light pervades all the beings of the world, who walk as is Thy will, O Lord.
Manmohan Singh (Punjabi)ਤੇਰਾ ਪ੍ਰਕਾਸ਼ ਜਹਾਨ ਦੇ ਸਾਰੇ ਜੀਵਾਂ ਅੰਦਰ ਵਿਆਪਕ ਹੈ ਜੋ ਤੇਰੀ ਰਜ਼ਾ ਅਨੁਸਾਰ ਟਰਦੇ ਹਨ, ਹੇ ਪ੍ਰਭੂ!
Fareedkot Teekaਸਰਬ ਜਗਤ ਕੇ ਜੀਆਂ ਮੇਂ ਤੁਮਾਰੀ ਜੋਤਿ ਹੈ। ਹੇ ਪ੍ਰਭੂ! ਜੈਸੀ ਤੁਮਨੇ ਆਗ੍ਯਾ ਫੁਰਮਾਈ ਹੈ, ਤੈਸੇ ਸ੍ਰਿਸਟੀ ਵਰਤ ਰਹੀ ਹੈ॥੧੧॥
Prof. Sahib Singhਸਾਰੇ ਜੀਵਾਂ ਵਿਚ ਸਾਰੇ ਜਗਤ ਵਿਚ ਤੇਰੀ ਹੀ ਜੋਤਿ ਮੌਜੂਦ ਹੈ। ਜਗਤ ਵਿਚ ਉਹੀ ਕੁਝ ਵਰਤ ਰਿਹਾ ਹੈ ਜਿਵੇਂ ਪ੍ਰਭੂ ਨੇ ਹੁਕਮ ਕੀਤਾ ਹੈ (ਹੁਕਮ ਕਰ ਰਿਹਾ ਹੈ) ॥੧੧॥ਪਦ ਅਰਥ ਜਗਿ = ਜਗਤ ਵਿਚ। ਪ੍ਰਭਿ = ਪ੍ਰਭੂ ਨੇ ॥੧੧॥
SikhNet (Spanish)Oh Dios dentro de todo está Tu Luz y todos son llevados así como es Tu Voluntad. (11)
ਆਪੇ ਜੋਗੀ; ਆਪੇ ਭੋਗੀ ॥
aape jogee; aape bhogee |
Sant Singh KhalsaYou Yourself are the Yogi, and You Yourself are the enjoyer.
Manmohan SinghThou Thyself are the Yogi and Thyself the enjoyer,
Manmohan Singh (Punjabi)ਤੂੰ ਆਪ ਯੋਗੀ ਹੈਂ ਅਤੇ ਆਪ ਹੀ ਅਨੰਦ ਮਾਣਨਹਾਰ।
Fareedkot Teekaਆਪੇ ਹੀ ਜੋਗੀ ਹੈ ਆਪੇ ਹੀ ਭੋਗੀ ਹੋ ਰਹਾ ਹੈ, ਆਪੇ ਆਪ ਸੁਤੰਤ੍ਰ ਵਾ ਪਰਤਖ ਹੀ (ਜੋਗੀ) ਸਿਵ (ਭੋਗੀ) ਕ੍ਰਿਸਨ ਹੋ ਰਹਾ ਹੈ॥
Prof. Sahib Singh(ਮਾਇਆ ਤੋਂ ਨਿਰਲੇਪ ਹੋਣ ਕਰਕੇ) ਪ੍ਰਭੂ ਆਪ ਹੀ ਜੋਗੀ ਹੈ, (ਤੇ ਸਾਰੇ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ (ਸਾਰੇ ਪਦਾਰਥਾਂ ਨੂੰ) ਭੋਗਣ ਵਾਲਾ ਹੈ।
SikhNet (Spanish)Tú Mismo disfrutas y también estás desapegado.
ਆਪੇ ਰਸੀਆ; ਪਰਮ ਸੰਜੋਗੀ ॥
aape raseea; param sanjogee |
Sant Singh KhalsaYou Yourself are the reveller; You form the supreme Union.
Manmohan SinghThou Thyself are the Reveller and the great Uniter.
Manmohan Singh (Punjabi)ਤੂੰ ਆਪ ਹੀ ਰੰਗ-ਰਲੀਆਂ ਕਰਨ ਵਾਲਾ ਅਤੇ ਵੱਡਾ ਜੋੜਨਹਾਰ ਹੈਂ।
Fareedkot Teekaਆਪੇ ਹੀ (ਰਸੀਆ) ਪ੍ਰੇਮੀ (ਪਰਮ ਸੰਜੋਗੀ) ਵੱਡੇ ਭਾਗਾਂ ਵਾਲਾ ਵਾ ਬ੍ਰਹਮ ਹੋ ਰਹਾ ਹੈ॥
Prof. Sahib Singhਸਭ ਤੋਂ ਵੱਡੇ ਸੰਜੋਗ (ਮਿਲਾਪ) ਦੇ ਕਾਰਨ (ਸਭ ਜੀਵਾਂ ਵਿਚ ਰਮਿਆ ਹੋਣ ਕਰਕੇ) ਪ੍ਰਭੂ ਆਪ ਹੀ ਸਾਰੇ ਰਸ ਮਾਣ ਰਿਹਾ ਹੈ।ਪਦ ਅਰਥ ਰਸੀਆ = ਰਸ ਮਾਣਨ ਵਾਲਾ।
SikhNet (Spanish)Tú eres Quien se nos revela y Quien está intrínsecamente entretejido punto a punto con nosotros.
ਆਪੇ ਵੇਬਾਣੀ ਨਿਰੰਕਾਰੀ; ਨਿਰਭਉ ਤਾੜੀ ਲਾਈ ਹੇ ॥੧੨॥
aape vebaanee nirankaaree; nirbhau taarree laaee he |12|
Sant Singh KhalsaYou Yourself are speechless, formless and fearless, absorbed in the primal ecstasy of deep meditation. ||12||
Manmohan SinghThou Thyself are without speech, without form, without fear and wrapt in trance.
Manmohan Singh (Punjabi)ਤੂੰ ਆਪ ਹੀ ਬੋਲ ਬਾਣੀ ਰਹਿਤ, ਸਰੂਪ-ਰਹਿਤ, ਨਿੱਡਰ ਅਤੇ ਸਮਾਧੀ ਅੰਦਰ ਲੀਨ ਹੈਂ।
Fareedkot Teekaਆਪ ਹੀ ਉਜਾੜੋਂ ਮੇਂ ਰਹਿਣੇ ਵਾਲਾ ਵਾ ਨਿਰਦੁਖ ਹੈ ਔ ਆਪ ਹੀ ਸਰੀਰ ਤੇ ਰਹਿਤ ਹੈ। ਹੇ ਨਿਰਭੌ ਸਰੂਪ! ਆਪ ਹੀ ਤੂੰ ਸਮਾਧੀ ਲਗਾਇ ਰਹਿਆ ਹੈਂ॥੧੨॥
Prof. Sahib Singhਪ੍ਰਭੂ ਆਪ ਹੀ ਉਜਾੜ ਵਿਚ ਰਹਿਣ ਵਾਲਾ ਹੈ, ਪ੍ਰਭੂ ਆਪ ਨਿਰ-ਆਕਾਰ ਹੈ, ਉਸ ਨੂੰ ਕਿਸੇ ਤੋਂ ਡਰ ਨਹੀਂ। ਉਹ ਆਪ ਹੀ ਆਪਣੇ ਸਰੂਪ ਵਿਚ ਸੁਰਤ ਜੋੜਨ ਵਾਲਾ ਹੈ ॥੧੨॥ਪਦ ਅਰਥ ਵੇਬਾਣੀ = ਜੰਗਲ ਵਿਚ ਰਹਿਣ ਵਾਲਾ ਤਿਆਗੀ। ਨਿਰੰਕਾਰੀ = ਆਕਾਰ-ਰਹਿਤ ॥੧੨॥
SikhNet (Spanish)Tú Mismo estás en Silencio, no tienes Forma y tampoco Miedo, ya que estás envuelto en Tu Ser.(12)
ਖਾਣੀ ਬਾਣੀ; ਤੁਝਹਿ ਸਮਾਣੀ ॥
khaanee baanee; tujheh samaanee |
Sant Singh KhalsaThe sources of creation and speech are contained within You, Lord.
Manmohan SinghAll sources of creation and speech are contained in Thee, O Lord.
Manmohan Singh (Punjabi)ਉਤਪਤੀ ਅਤੇ ਤੇਰੇ ਬਚਨ-ਬਿਲਾਸ ਦੇ ਸਾਰੇ ਨਿਕਾਸ, ਤੇਰੇ ਅੰਦਰ ਹੀ ਲੀਨ ਹੋਏ ਹੋਏ ਹਨ, ਹੇ ਸੁਆਮੀ।
Fareedkot Teekaਚਾਰੇ ਖਾਣੀਆਂ ਔ ਬਾਣੀਆਂ ਸਭ ਤੇਰੇ ਮੇਂ ਸਮਾਈਆਂ ਹੂਈਆਂ ਹੈਂ॥
Prof. Sahib Singhਹੇ ਪ੍ਰਭੂ! ਚੌਹਾਂ ਖਾਣੀਆਂ ਦੇ ਜੀਵ ਤੇ ਉਹਨਾਂ ਦੀਆਂ ਬੋਲੀਆਂ ਭੀ ਤੇਰੇ ਵਿਚ ਹੀ ਸਮਾ ਜਾਂਦੀਆਂ ਹਨ।ਪਦ ਅਰਥ ਖਾਣੀ = ਜੀਵਾਂ ਦੀ ਉਤਪੱਤੀ ਦੀਆਂ ਚਾਰ ਖਾਣਾਂ। ਬਾਣੀ = ਚਾਰ ਬਾਣੀਆਂ।
SikhNet (Spanish)Oh Dios, las fuentes de la Creación y de la Comunicación están contenidas en Ti.
ਜੋ ਦੀਸੈ; ਸਭ ਆਵਣ ਜਾਣੀ ॥
jo deesai; sabh aavan jaanee |
Sant Singh KhalsaAll that is seen, is coming and going.
Manmohan SinghAll that seems, is subject to coming and going.
Manmohan Singh (Punjabi)ਸਾਰਾ ਕੁਛ ਜੋ ਦਿਸਦਾ ਹੈ, ਆਉਣ ਤੇ ਜਾਣ ਦੇ ਅਧੀਨ ਹੈ।
Fareedkot Teekaਜੋ ਦ੍ਰਿਸਟੀ ਮੇਂ ਆਵਤੀ ਹੈਂ ਸਭ ਆਵਣੇ ਜਾਣੇ ਵਾਲੀ ਹੈਂ॥
Prof. Sahib Singhਜਗਤ ਵਿਚ ਜੋ ਕੁਝ ਦਿੱਸ ਰਿਹਾ ਹੈ ਉਹ ਜੰਮਣ ਮਰਨ ਦੇ ਗੇੜ ਵਿਚ ਹੈ।
SikhNet (Spanish)Y todo lo que parece, sólo va y viene.
ਸੇਈ ਸਾਹ ਸਚੇ ਵਾਪਾਰੀ; ਸਤਿਗੁਰਿ ਬੂਝ ਬੁਝਾਈ ਹੇ ॥੧੩॥
seee saah sache vaapaaree; satigur boojh bujhaaee he |13|
Sant Singh KhalsaThey are the true bankers and traders, whom the True Guru has inspired to understand. ||13||
Manmohan SinghThey are the bankers and the true traders, whom the True Guru has imparted understanding.
Manmohan Singh (Punjabi)ਉਹ ਹੀ ਸ਼ਾਹੂਕਾਰ ਹਨ ਅਤੇ ਸੱਚੇ ਸੁਦਾਗਰ ਹਨ, ਜਿੰਨ੍ਹਾਂ ਨੂੰ ਸੱਚੇ ਗੁਰਾਂ ਨੇ ਸਮਝ ਦਰਸਾਈ ਹੈ।
Fareedkot Teekaਸੇਈ ਵਾਪਾਰੀ ਸਚੇ ਸਾਹ ਹੈਂ, ਜਿਨ ਕੋ ਸਤਿਗੁਰੋਂ ਨੇ ਸਮਝ ਸਮਝਾਈ ਹੈ॥੧੩॥
Prof. Sahib Singhਜਿਨ੍ਹਾਂ ਬੰਦਿਆਂ ਨੂੰ ਸਤਿਗੁਰੂ ਨੇ (ਸਹੀ ਜੀਵਨ ਦੀ) ਸੂਝ ਦਿੱਤੀ ਹੈ ਉਹੀ ਕਦੇ ਘਾਟਾ ਨਾਹ ਖਾਣ ਵਾਲੇ ਸ਼ਾਹ ਹਨ ਤੇ ਵਪਾਰੀ ਹਨ ॥੧੩॥ਪਦ ਅਰਥ ਸੇਈ = ਉਹੀ ਬੰਦੇ। ਸਤਿਗੁਰਿ = ਗੁਰੂ ਨੇ ॥੧੩॥
SikhNet (Spanish)Los verdaderos comerciantes y mercaderes sólo serán aquellos que son sabios en la Sabiduría del Guru Verdadero.(13)
ਸਬਦੁ ਬੁਝਾਏ; ਸਤਿਗੁਰੁ ਪੂਰਾ ॥
sabad bujhaae; satigur pooraa |
Sant Singh KhalsaThe Word of the Shabad is understood through the Perfect True Guru.
Manmohan SinghThe perfect True Guru preaches and instructs the mortal.
Manmohan Singh (Punjabi)ਆਪਣੇ ਉਪਦੇਸ਼ ਦੁਆਰਾ ਪੂਰਨ ਸੱਚੇ ਗੁਰੂ ਜੀ ਪ੍ਰਾਣੀ ਨੂੰ ਸਿਖਮਤ ਦਿੰਦੇ ਹਨ।
Fareedkot Teekaਸਤਿਗੁਰੁ ਪੂਰਾ ਉਪਦੇਸ ਕਰ ਸਮਝਾਉਤਾ ਹੈ॥
Prof. Sahib Singhਹੇ ਪ੍ਰਭੂ! (ਤੇਰਾ ਰੂਪ) ਪੂਰਾ ਸਤਿਗੁਰੂ (ਤੇਰੀ ਸਿਫ਼ਤ-ਸਾਲਾਹ ਦੀ) ਬਾਣੀ (ਤੇਰੇ ਪੈਦਾ ਕੀਤੇ ਜੀਵਾਂ ਨੂੰ) ਸਮਝਾਂਦਾ ਹੈ।
SikhNet (Spanish)Es a través del Guru Perfecto que Tu Palabra, oh Dios, nos es revelada
ਸਰਬ ਕਲਾ ਸਾਚੇ ਭਰਪੂਰਾ ॥
sarab kalaa saache bharapooraa |
Sant Singh KhalsaThe True Lord is overflowing with all powers.
Manmohan SinghThe True Lord is brimful with all the might.
Manmohan Singh (Punjabi)ਸੱਚਾ ਸੁਆਮੀ ਸਾਰੀਆਂ ਸ਼ਕਤੀਆਂ ਨਾਲ ਪਰੀ-ਪੂਰਨ ਹੈ।
Fareedkot Teekaਹੇ ਸਾਚੇ! ਤੂੰ ਸਰਬ ਕਲਾ ਕਰ ਪੂਰਨ ਹੈਂ॥
Prof. Sahib Singhਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ (ਆਪਣੀ ਸਾਰੀ ਰਚਨਾ ਵਿਚ) ਹਰ ਥਾਂ ਮੌਜੂਦ ਹੈਂ।
SikhNet (Spanish)y así tomamos Conciencia de Ti, nuestro Eterno, Pleno y Todo Perfecto Señor.
ਅਫਰਿਓ ਵੇਪਰਵਾਹੁ ਸਦਾ ਤੂ; ਨਾ ਤਿਸੁ ਤਿਲੁ ਨ ਤਮਾਈ ਹੇ ॥੧੪॥
afario veparavaahu sadaa too; naa tis til na tamaaee he |14|
Sant Singh KhalsaYou are beyond our grasp, and forever independent. You do not have even an iota of greed. ||14||
Manmohan SinghEver Unseizable and Independent is my Lord, He has not even an iota of avarice.
Manmohan Singh (Punjabi)ਸਦੀਵ ਹੀ ਅ-ਫੜ ਅਤੇ ਸੁਤੰਤਰ ਹੈ ਮੇਰਾ ਸੁਆਮੀ। ਉਸ ਨੂੰ ਇਕ ਭੋਰਾ ਭਰ ਭੀ ਤਮ੍ਹਾਂ ਨਹੀਂ।
Fareedkot Teekaਹੇ ਈਸ੍ਵਰ! ਅਮੋੜ ਔ ਚਾਹਿ ਤੇ ਰਹਿਤ ਵਾ ਜਗਤ ਪਰਵਾਹਿ ਤੇ ਰਹਿਤੇ ਤੂੰ ਸਦਾ ਹੈਂ। ਤਿਲ ਮਾਤ੍ਰ ਪਦਾਰਥੋਂ ਕੀ ਤਮਾਂ ਨਹੀਂ ਹੈ ਔ (ਤਿਸੁ) ਤ੍ਰਿਸਨਾ ਨਹੀਂ, ਭਾਵ ਸਮਾਨ ਵਸੇਸ ਲੋਭ ਨਹੀਂ ਹੈ; ਵਾ ਜੋ (ਨਾ) ਪੁਰਸੁ ਪ੍ਰਮਾਤਮਾ ਤੂੰ ਹੈਂ ਤਿਸ ਤੈਨੂੰ ਤਿਲ ਮਾਤ੍ਰ ਤਮਾਂ ਨਹੀਂ ਹੈ॥੧੪॥
Prof. Sahib Singhਕੋਈ ਜੀਵ ਤੇਰੇ ਹੁਕਮ ਨੂੰ ਮੋੜ ਨਹੀਂ ਸਕਦਾ, (ਇਤਨੇ ਵੱਡੇ ਖਲਜਗਨ ਦਾ ਮਾਲਕ ਹੋ ਕੇ ਭੀ) ਤੂੰ ਸਦਾ ਬੇ-ਫ਼ਿਕਰ ਹੈਂ। (ਪਰਮਾਤਮਾ ਆਪਣੇ ਪੈਦਾ ਕੀਤੇ ਜੀਵਾਂ ਵਾਸਤੇ ਸਭ ਕੁਝ ਕਰਦਾ ਹੈ, ਪਰ) ਉਸ ਨੂੰ (ਆਪਣੇ ਵਾਸਤੇ) ਕੋਈ ਰਤਾ ਭਰ ਭੀ ਲਾਲਚ ਨਹੀਂ ਹੈ ॥੧੪॥ਪਦ ਅਰਥ ਅਫਰਿਓ = ਅਟੱਲ ਹੁਕਮ ਵਾਲਾ। ਤਿਸੁ = ਉਸ (ਪ੍ਰਭੂ) ਨੂੰ। ਤਿਲੁ = ਤਿਲ ਜਿਤਨਾ ਭੀ। ਤਮਾਈ = ਤਮ੍ਹਾ, ਲਾਲਚ ॥੧੪॥
SikhNet (Spanish)Inalcanzable eres Tú, Autosuficiente y sin ninguna pizca de Avaricia.(14)
ਕਾਲੁ ਬਿਕਾਲੁ ਭਏ ਦੇਵਾਨੇ ॥
kaal bikaal bhe devaane |
Sant Singh KhalsaBirth and death are meaningless, for those
Manmohan SinghBirth and death end for him,
Manmohan Singh (Punjabi)ਮੌਤ ਅਤੇ ਜਨਮ ਉਸ ਲਈ ਮੁੱਕ ਜਾਂਦੇ ਹਨ,
Fareedkot Teekaਜਨਮ ਮਰਨ ਕਮਲੇ ਹੋ ਗਏ, ਭਾਵ ਸੇ ਤਿਨ ਕੇ ਰਦੀ ਹੋ ਗਏ॥
Prof. Sahib Singhਜਨਮ ਤੇ ਮਰਨ ਉਸ ਮਨੁੱਖ ਦੇ ਨੇੜੇ ਨਹੀਂ ਢੁਕਦੇ (ਉਸ ਨੂੰ ਵੇਖ ਕੇ ਝੱਲੇ ਹੋ ਜਾਂਦੇ ਹਨ, ਸਹਮ ਜਾਂਦੇ ਹਨ),ਪਦ ਅਰਥ ਕਾਲੁ = ਮੌਤ, ਮਰਨ। ਬਿਕਾਲੁ = ਜਨਮ।
SikhNet (Spanish)La vida y la muerte dejan de tener valor para aquél en cuyo interior reside la Esencia Dadora de Paz de la Palabra del Shabd del Guru,
ਸਬਦੁ ਸਹਜ ਰਸੁ ਅੰਤਰਿ ਮਾਨੇ ॥
sabad sehaj ras antar maane |
Sant Singh Khalsawho enjoy the sublime celestial essence of the Shabad within their minds.
Manmohan Singhwho within his mind enjoys the Name's celestial elixir.
Manmohan Singh (Punjabi)ਜੋ ਆਪਣੇ ਹਿਰਦੇ ਅੰਦਰ ਨਾਮ ਦੇ ਬੈਕੁੰਠੀ ਅੰਮ੍ਰਿਤ ਨੂੰ ਮਾਣਦਾ ਹੈ।
Fareedkot Teekaਹੇ ਬ੍ਰਹਮ ਰੂਪ! ਤੇਰੇ ਰਸੁ ਕੋ ਜੋ ਸ੍ਵਭਾਵਕ ਅੰਤਰ ਮਾਨੇ ਅਰਥਾਤ ਭੋਗਤੇ ਹੈਂ॥
Prof. Sahib Singh(ਜੇਹੜਾ ਮਨੁੱਖ) ਆਪਣੇ ਹਿਰਦੇ ਵਿਚ ਉਸ ਦੀ ਸਿਫ਼ਤ-ਸਾਲਾਹ ਦੀ ਬਾਣੀ ਵਸਾਂਦਾ ਹੈ ਤੇ ਆਤਮਕ ਅਡੋਲਤਾ ਦਾ ਰਸ ਮਾਣਦਾ ਹੈ।ਪਦ ਅਰਥ ਸਹਜ ਰਸੁ = ਆਤਮਕ ਅਡੋਲਤਾ ਦਾ ਆਨੰਦ। ਮਾਨੇ = ਮਾਣਿਆ ਹੈ।
SikhNet (Spanish)ese ser es emancipado de seguro y logra vivir en Tranquilidad,
ਆਪੇ ਮੁਕਤਿ ਤ੍ਰਿਪਤਿ ਵਰਦਾਤਾ; ਭਗਤਿ ਭਾਇ ਮਨਿ ਭਾਈ ਹੇ ॥੧੫॥
aape mukat tripat varadaataa; bhagat bhaae man bhaaee he |15|
Sant Singh KhalsaHe Himself is the Giver of liberation, satisfaction and blessings, to those devotees who love Him in their minds. ||15||
Manmohan SinghThe Lord Himself blesses him with salvation, satiation and bounties to whose mind the Lord's love-worship is sweet.
Manmohan Singh (Punjabi)ਸੁਆਮੀ ਖ਼ੁਦ ਉਸ ਨੂੰ ਮੋਖਸ਼, ਸੰਤੁਸ਼ਟਤਾ ਅਤੇ ਦਾਤਾਂ ਬਖ਼ਸ਼ਦਾ ਹੈ, ਜਿਸ ਦੇ ਚਿੱਤ ਨੂੰ ਸੁਆਮੀ ਦੀ ਪ੍ਰੇਮ-ਮਈ ਉਪਾਸ਼ਨਾ ਮਿੱਠੀ ਲਗਦੀ ਹੈ।
Fareedkot Teekaਜਿਨੋਂ ਕੇ ਮਨ ਮੇਂ ਪ੍ਰੇਮਾ ਭਗਤੀ ਭਾਈ ਹੈ, ਤਿਨੋਂ ਕੋ ਤੂੰ ਆਪੇ ਮੁਕਤੀ ਔ ਤ੍ਰਿਪਤੀ ਪੁਨਾਂ ਵਰੋਂ ਕਾ ਦਾਤਾ ਹੂਆ ਹੈਂ॥੧੫॥
Prof. Sahib Singh(ਪ੍ਰਭੂ ਦੀ ਬਖ਼ਸ਼ੀ ਹੋਈ ਪ੍ਰਭੂ-ਚਰਨਾਂ ਦੀ) ਪ੍ਰੀਤ ਦੀ ਰਾਹੀਂ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੀ ਭਗਤੀ ਪਿਆਰੀ ਲੱਗਣ ਲੱਗ ਪੈਂਦੀ ਹੈ, ਉਸ ਨੂੰ ਪ੍ਰਭੂ (ਆਪ ਹੀ ਵਿਕਾਰਾਂ ਤੋਂ) ਖ਼ਲਾਸੀ ਦੇਣ ਵਾਲਾ ਹੈ ਆਪ ਹੀ (ਮਾਇਆ ਦੀ ਤ੍ਰਿਸ਼ਨਾ ਤੋਂ) ਤ੍ਰਿਪਤੀ ਦੇਣ ਵਾਲਾ ਹੈ, ਤੇ ਆਪ ਹੀ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈ ॥੧੫॥ਪਦ ਅਰਥ ਮੁਕਤਿ ਦਾਤਾ = ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲਾ। ਤ੍ਰਿਪਤਿ ਦਾਤਾ = ਮਾਇਆ ਵਲੋਂ ਸੰਤੋਖ ਦੇਣ ਵਾਲਾ। ਵਰ ਦਾਤਾ = ਬਖ਼ਸ਼ਸ਼ਾਂ ਕਰਨ ਵਾਲਾ। ਭਾਇ = ਪ੍ਰੇਮ ਦੀ ਰਾਹੀਂ। ਮਨਿ = ਮਨ ਵਿਚ। ਭਗਤਿ ਭਾਇ = ਜਿਸ ਨੂੰ ਪਰਮਾਤਮਾ ਦੀ ਭਗਤੀ ਪਿਆਰੀ ਲੱਗੀ ਹੈ ॥੧੫॥
SikhNet (Spanish)se convierte en el dador de Bendiciones y en su mente adora sólo a su Señor.(15)
ਆਪਿ ਨਿਰਾਲਮੁ; ਗੁਰ ਗਮ ਗਿਆਨਾ ॥
aap niraalam; gur gam giaanaa |
Sant Singh KhalsaHe Himself is immaculate; by contact with the Guru, spiritual wisdom is obtained.
Manmohan SinghThe Lord Himself is Immaculate and His comprehension is obtained from the Guru.
Manmohan Singh (Punjabi)ਸਾਈਂ ਖ਼ੁਦ ਪਵਿੱਤ੍ਰ ਹੈ ਤੇ ਉਸ ਦੀ ਗਿਆਤ ਗੁਰਾਂ ਪਾਸੋਂ ਪ੍ਰਾਪਤ ਹੁੰਦੀ ਹੈ।
Fareedkot Teekaਹੇ ਪਰਮੇਸਰ! ਤੂੰ (ਨਿਰਾਲਮੁ) ਨਿਰਾਲਾ ਹੈਂ। ਆਪ ਕਾ ਗੁਰੋਂ ਦਵਾਰੇ ਸੇ ਗ੍ਯਾਨ ਹੋਤਾ ਹੈ॥
Prof. Sahib Singhਹੇ ਪ੍ਰਭੂ! (ਇਤਨਾ ਬੇਅੰਤ ਜਗਤ ਰਚ ਕੇ) ਤੂੰ ਆਪ (ਇਸ ਦੇ ਮੋਹ ਤੋਂ) ਨਿਰਲੇਪ ਹੈਂ। ਹੇ ਪ੍ਰਭੂ! (ਤੇਰੇ ਰੂਪ) ਗੁਰੂ ਦੀ ਰਾਹੀਂ ਹੀ ਤੇਰੇ ਨਾਲ ਜਾਣ-ਪਛਾਣ ਹੋ ਸਕਦੀ ਹੈ।ਪਦ ਅਰਥ ਨਿਰਾਲਮੁ = ਨਿਰਲੇਪ। ਗੁਰ ਗਮ ਗਿਆਨਾ = ਗੁਰੂ ਦੀ ਰਾਹੀਂ ਜਿਸ ਨਾਲ ਜਾਣ-ਪਛਾਣ ਬਣਦੀ ਹੈ।
SikhNet (Spanish)Desapegado estás, oh Señor, Tu Sabiduría se alcanza si uno se entona en el Guru.
ਜੋ ਦੀਸੈ; ਤੁਝ ਮਾਹਿ ਸਮਾਨਾ ॥
jo deesai; tujh maeh samaanaa |
Sant Singh KhalsaWhatever is seen, shall merge into You.
Manmohan SinghWhatsoever is seen shall merge in Thee in the end.
Manmohan Singh (Punjabi)ਜਹਿੜਾ ਕੁੱਛ ਭੀ ਦਿਸਦਾ ਹੈ, ਅੰਤ ਨੂੰ ਤੇਰੇ ਵਿੱਚ ਲੀਨ ਹੋ ਜਾਵੇਗਾ।
Fareedkot Teekaਜੋ ਦੇਖੀਤਾ ਹੈ ਸਭ ਤੇਰੇ ਮੇਂ ਸਮਾਇਆ ਹੂਆ ਹੈ ਅਰਥਾਤ ਤੇਰਾ ਰੂਪ ਹੈ॥
Prof. Sahib Singh(ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਸਭ ਤੇਰੇ ਵਿਚ ਹੀ ਲੀਨ ਹੋ ਜਾਂਦਾ ਹੈ।
SikhNet (Spanish)Todo lo que parece, se inmerge en Ti al final.
ਨਾਨਕੁ ਨੀਚੁ. ਭਿਖਿਆ ਦਰਿ ਜਾਚੈ; ਮੈ ਦੀਜੈ ਨਾਮੁ ਵਡਾਈ ਹੇ ॥੧੬॥੧॥
naanak neech. bhikhiaa dar jaachai; mai deejai naam vaddaaee he |16|1|
Sant Singh KhalsaNanak, the lowly, begs for charity at Your Door; please, bless him with the glorious greatness of Your Name. ||16||1||
Manmohan SinghLowly Nanak asks for alms at thine door. Bless thou him with the greatness of Thy Name.
Manmohan Singh (Punjabi)ਮਸਕੀਨ ਨਾਨਕ ਤੇਰੇ ਬੂਹੇ ਉਤੇ ਖੈਰ ਮੰਗਦਾ ਹੈ ਤੂੰ ਉਸ ਨੂੰ ਆਪਣੇ ਨਾਮ ਦੀ ਬਜ਼ੁਰਗੀ ਪਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਨੀਚ, ਭਾਵ ਦਾਸ ਕੋ ਅਪਨੇ ਨਾਮ ਕੀ ਵਡਿਆਈ ਦੀਜੀਏ, ਮੈਂ ਆਪ ਕੇ ਦ੍ਵਾਰੇ ਯਹੀ ਭਿਖ੍ਯਾ ਮਾਂਗਤਾ ਹੂੰ॥੧੬॥੧॥☬ਸਰਬ ਰੂਪ ਕਹ ਕਰ ਪਰਮੇਸਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਗ਼ਰੀਬ ਨਾਨਕ ਤੇਰੇ ਦਰ ਤੋਂ (ਨਾਮ ਦਾ) ਖ਼ੈਰ ਮੰਗਦਾ ਹੈ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਦੇਹ, ਇਹੀ ਮੇਰੇ ਵਾਸਤੇ ਸਭ ਤੋਂ ਉੱਚੀ ਇੱਜ਼ਤ ਹੈ ॥੧੬॥੧॥ਪਦ ਅਰਥ ਭਿਖਿਆ = ਨਾਮ ਦਾ ਖੈਰ। ਦਰਿ = (ਤੇਰੇ) ਦਰ ਤੇ। ਜਾਚੈ = ਮੰਗਦਾ ਹੈ। ਮੈ = ਮੈਨੂੰ ॥੧੬॥੧॥
SikhNet (Spanish)Oh Dios, yo, una pobre piltrafa, Te imploro, bendíceme con la Gloria de Tu Nombre. (16-1)