ੴ

ਸਿੱਖਬਾਣੀ · SikhBani

ਆਪੇ ਧਰਤੀ ਧਉਲੁ ਅਕਾਸੰ ॥

aape dharatee dhaul akaasan
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1021, 1022 · 49 lines
Translations

ਮਾਰੂ ਮਹਲਾ ੧ ॥

maaroo mahalaa 1 | Ang 1021

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਆਪੇ. ਧਰਤੀ ਧਉਲੁ ਅਕਾਸੰ ॥

aape. dharatee dhaul akaasan | Ang 1021

Sant Singh KhalsaHe Himself is the earth, the mythical bull which supports it and the Akaashic ethers.
Manmohan SinghGod Himself is the earth the ox and the firmament.
Manmohan Singh (Punjabi)ਵਾਹਿਗੁਰੂ ਆਪ ਹੀ ਜ਼ਮੀਨ, ਬਲ੍ਹਦ ਅਤੇ ਆਸਮਾਨ ਹੈ।
Fareedkot Teekaਹੇ ਸਚੇ! ਤੈਨੇ ਆਪ ਹੀ ਤੀਨ ਗੁਣੋਂ ਕਾ ਪ੍ਰਕਾਸ ਕਰ ਕੇ ਧਰਤੀ ਔ ਪਤਾਲ ਪੁਨਾ ਆਪ ਹੀ ਅਕਾਸ ਅਰ ਧੌਲੁ ਰਚੇ ਹੈਂ; ਵਾ ਆਪੇ (ਧਰਤੀ) ਖਿਮਾ ਵਾ ਬੁਧੀ (ਧਉਲੁ) ਧਰਮ (ਅਕਾਸੰ) ਚਿਦਾਭਾਸ ਹੈ॥
Prof. Sahib Singh(ਸਾਰਾ ਜਗਤ ਪ੍ਰਭੂ ਦੇ ਆਪਣੇ ਆਪੇ ਤੋਂ ਪਰਗਟ ਹੋਇਆ ਹੈ, ਇਸ ਵਾਸਤੇ ਪ੍ਰਭੂ) ਆਪ ਹੀ ਧਰਤੀ ਹੈ ਆਪ ਹੀ ਧਰਤੀ ਦਾ ਆਸਰਾ ਹੈ, ਆਪ ਹੀ ਅਕਾਸ਼ ਹੈ।

ਪਦ ਅਰਥ ਧਉਲੁ = ਬਲਦ (ਜੋ ਧਰਤੀ ਨੂੰ ਆਪਣੇ ਸਿੰਙਾਂ ਉਤੇ ਚੁੱਕ ਕੇ ਖਲੋਤਾ ਮੰਨਿਆ ਜਾਂਦਾ ਹੈ), ਧਰਤੀ ਦਾ ਆਸਰਾ।

SikhNet (Spanish)El Señor Mismo es la Tierra, su Soporte y también el Cielo.

ਆਪੇ. ਸਾਚੇ ਗੁਣ ਪਰਗਾਸੰ ॥

aape. saache gun paragaasan | Ang 1021

Sant Singh KhalsaThe True Lord Himself reveals His Glorious Virtues.
Manmohan SinghThe True Lord Himself makes manifest His virtues.
Manmohan Singh (Punjabi)ਸੱਚਾ ਸਾਈਂ ਆਪ ਹੀ ਆਪਣੀਆਂ ਨੇਕੀਆਂ ਨੂੰ ਪ੍ਰਗਟ ਕਰਦਾ ਹੈ।
Fareedkot Teekaਆਪੇ ਹੀ ਸਚੇ ਗੁਣੋਂ ਕਾ ਬੁਧੀ ਮੇਂ ਪ੍ਰਕਾਸ ਕਰਤਾ ਹੈ॥
Prof. Sahib Singhਪ੍ਰਭੂ ਆਪ ਹੀ ਆਪਣੇ ਸਦਾ-ਥਿਰ ਰਹਿਣ ਵਾਲੇ ਗੁਣਾਂ ਦਾ ਪਰਕਾਸ਼ ਕਰਨ ਵਾਲਾ ਹੈ।
SikhNet (Spanish)Sí, Él, el Uno Verdadero por sí Mismo hace manifiestas Sus Virtudes.

ਜਤੀ ਸਤੀ ਸੰਤੋਖੀ ਆਪੇ; ਆਪੇ ਕਾਰ ਕਮਾਈ ਹੇ ॥੧॥

jatee satee santokhee aape; aape kaar kamaaee he |1| Ang 1021

Sant Singh KhalsaHe Himself is celibate, chaste and contented; He Himself is the Doer of deeds. ||1||
Manmohan SinghHe Himself is the celibate and the man of chastity and contentment and Himself does all the deeds.
Manmohan Singh (Punjabi)ਉਹ ਆਪ ਬ੍ਰਹਮਚਾਰੀ, ਪ੍ਰਹੇਜ਼ਗਾਰ ਅਤੇ ਸੰਤੋਖਵਾਨ ਹੈ ਅਤੇ ਆਪ ਹੀ ਸਾਰੇ ਕੰਮ ਕਰਦਾ ਹੈ।
Fareedkot Teekaਜਤੀ ਸਤੀ ਸੰਤੋਖੀ ਭੀ ਆਪ ਹੀ ਹੋ, ਆਪ ਹੀ ਤੈਨੇ ਜਤ ਆਦਿਕੋਂ ਕੀ ਸਭ ਕਾਰ ਕਮਾਈ ਹੈ॥੧॥
Prof. Sahib Singhਆਪ ਹੀ ਜਤੀ ਹੈ, ਆਪ ਹੀ ਦਾਨੀ ਹੈ, ਆਪ ਹੀ ਸੰਤੋਖੀ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਜਤ ਸਤ ਸੰਤੋਖ ਦੇ ਅਭਿਆਸ ਦੀ) ਕਾਰ ਕਮਾਣ ਵਾਲਾ ਹੈ ॥੧॥

ਪਦ ਅਰਥ ਕਾਰ = (ਜਤ ਸਤ ਸੰਤੋਖ ਦੇ ਅਭਿਆਸ ਦੀ) ਕਾਰ ॥੧॥

SikhNet (Spanish)Él Mismo es el célibe, el Ser del Contentamiento de Caridad y Él Mismo realiza todas las acciones.(1)

ਜਿਸੁ ਕਰਣਾ; ਸੋ ਕਰਿ ਕਰਿ ਵੇਖੈ ॥

jis karanaa; so kar kar vekhai | Ang 1021

Sant Singh KhalsaHe who created the creation, beholds what He has created.
Manmohan SinghHe, who has created the universe, sees what he has created and fashioned.
Manmohan Singh (Punjabi)ਜਿਸ ਨੇ ਆਲਮ ਨੂੰ ਰਚਿਆ ਹੈ, ਉਹ ਆਪਣੇ ਰਚੇ ਤੇ ਸਾਜੇ ਹੋਏ ਨੂੰ ਦੇਖਦਾ ਹੈ।
Fareedkot Teekaਜਿਸ ਤੈਨੇ (ਕਰਣਾ) ਪਰਪੰਚ ਕੀਆ ਹੈ, ਸੋਈ ਤੂੰ ਇਨ ਕੇ (ਕਰਿ) ਕਰਤਤ ਕਰੇ ਹੋਏ ਕੋ ਵੇਖਤਾ ਹੈਂ॥
Prof. Sahib Singhਜਿਸ ਕਰਤਾਰ ਦਾ ਇਹ ਰਚਿਆ ਸੰਸਾਰ ਹੈ ਉਹ ਇਸ ਨੂੰ ਰਚ ਰਚ ਕੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ।

ਪਦ ਅਰਥ ਜਿਸੁ ਕਰਣਾ = ਜਿਸ ਪਰਮਾਤਮਾ ਦਾ ਰਚਿਆ ਜਗਤ। ਵੇਖੈ = ਸੰਭਾਲ ਕਰਦਾ ਹੈ।

SikhNet (Spanish)Él, Quien crea las cosas, también las observa

ਕੋਇ. ਨ ਮੇਟੈ; ਸਾਚੇ ਲੇਖੈ ॥

koe. na mettai; saache lekhai | Ang 1021

Sant Singh KhalsaNo one can erase the Inscription of the True Lord.
Manmohan SinghNone can erase the True Lord's writ.
Manmohan Singh (Punjabi)ਸੱਚੇ ਸੁਆਮੀ ਦੀ ਲਿਖਤਾਕਾਰ ਨੂੰ ਕੋਈ ਭੀ ਮੇਟ ਨਹੀਂ ਸਕਦਾ।
Fareedkot Teekaਹੇ ਸਾਚੇ! ਤੇਰੇ (ਲੇਖੈ) ਲਿਖੇ ਕੇ ਕੋਈ ਨਹੀਂ ਮੇਟਤਾ॥
Prof. Sahib Singhਕੋਈ ਜੀਵ ਉਸ ਪਰਮਾਤਮਾ ਦੇ ਸਦਾ-ਥਿਰ ਰਹਿਣ ਵਾਲੇ ਹੁਕਮ ਨੂੰ ਉਲੰਘ ਨਹੀਂ ਸਕਦਾ।

ਪਦ ਅਰਥ ਲੇਖੈ = ਲੇਖ ਨੂੰ, ਹੁਕਮ ਨੂੰ। ਸਾਚੇ = ਸਦਾ-ਥਿਰ ਪ੍ਰਭੂ ਦੇ।

SikhNet (Spanish)y nadie puede borrar el Escrito que el Uno Verdadero escribe.

ਆਪੇ ਕਰੇ ਕਰਾਏ ਆਪੇ; ਆਪੇ ਦੇ ਵਡਿਆਈ ਹੇ ॥੨॥

aape kare karaae aape; aape de vaddiaaee he |2| Ang 1021

Sant Singh KhalsaHe Himself is the Doer, the Cause of causes; He Himself is the One who bestows glorious greatness. ||2||
Manmohan SinghHe Himself is the Doer and Himself the Cause and Himself blesses with greatness.
Manmohan Singh (Punjabi)ਉਹ ਆਪ ਕਰਨ ਵਾਲਾ ਹੈ ਤੇ ਆਪ ਹੀ ਕਰਾਉਣ ਵਾਲਾ ਅਤੇ ਆਪੇ ਹੀ ਉਹ ਵਿਸ਼ਾਲਤਾ ਬਖ਼ਸ਼ਦਾ ਹੈ।
Fareedkot Teekaਆਪ ਹੀ ਤੈਨੇ ਜੀਵ ਕਰੇ ਹੈਂ ਉਨ ਸੇ ਕਰਮ ਭੀ ਤੂੰ ਆਪ ਹੀ ਕਰਾਵਤਾ ਹੈਂ, ਪੁਨਃ ਆਪੇ ਸੁਭ ਕਰਮਾਂ ਦੁਆਰਾ ਵਡਿਆਈ ਦੇਤਾ ਹੈਂ॥੨॥
Prof. Sahib Singh(ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਜੀਵਾਂ ਪਾਸੋਂ (ਆਪਣੇ ਹੁਕਮ ਅਨੁਸਾਰ ਕੰਮ) ਕਰਵਾ ਰਿਹਾ ਹੈ। ਆਪ ਹੀ (ਜਿਨ੍ਹਾਂ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਹਨਾਂ ਨੂੰ) ਆਦਰ ਦੇ ਰਿਹਾ ਹੈ ॥੨॥
SikhNet (Spanish)Mira, Él Mismo es el Acto y la Causa y Él Mismo nos bendice con Su Gloria. (2)

ਪੰਚ ਚੋਰ; ਚੰਚਲ ਚਿਤੁ ਚਾਲਹਿ ॥

panch chor; chanchal chit chaaleh | Ang 1021

Sant Singh KhalsaThe five thieves cause the fickle consciousness to waver.
Manmohan SinghThe five thieves make the mercurial mind wabble,
Manmohan Singh (Punjabi)ਪੰਜ ਚੋਰ ਚੁਲਬੁਲੇ ਮਨ ਨੂੰ ਚਲਾਇਮਾਨ ਕਰਦੇ ਹਨ।
Fareedkot Teekaਪੰਚ ਜੋ ਚੋਰ ਕਾਮਾਦਿ ਚੰਚਲ ਹੈਂ, ਸੋ ਚਿਤ ਕੋ ਚਲਾਇਮਾਨ ਕਰ ਰਹੈ ਹੈਂ॥
Prof. Sahib Singh(ਪ੍ਰਭੂ ਦੀ ਆਪਣੀ ਰਜ਼ਾ ਵਿਚ ਹੀ) ਭਰਮਾ ਦੇਣ ਵਾਲੇ ਪੰਜ ਕਾਮਾਦਿਕ ਚੋਰ (ਜੀਵਾਂ ਦੇ) ਮਨ ਮੋਹ ਲੈਂਦੇ ਹਨ।

ਪਦ ਅਰਥ ਚਾਲਹਿ = ਮੋਹ ਲੈਂਦੇ ਹਨ।

SikhNet (Spanish)Los cinco ladrones hacen que la mente mercurial vacile y por eso,

ਪਰ ਘਰ ਜੋਹਹਿ; ਘਰੁ. ਨਹੀ ਭਾਲਹਿ ॥

par ghar joheh; ghar. nahee bhaaleh | Ang 1021

Sant Singh KhalsaIt looks into the homes of others, but does not search its own home.
Manmohan SinghThe mind spies other homes and searches not its own home,
Manmohan Singh (Punjabi)ਮਨੂਆ ਹੋਰਨਾਂ ਦੇ ਘਰ ਤਕਾਉਂਦਾ ਹੈ ਅਤੇ ਆਪਣੇ ਨਿੱਜ ਦੇ ਘਰ ਨੂੰ ਨਹੀਂ ਭਾਲਦਾ।
Fareedkot Teekaਇਨ ਬਿਕਾਰੋਂ ਕੇ ਅਧੀਨ ਹੋਕਰਿ (ਪਰ ਘਰ) ਦੇਵੀ ਦੇਵਤਿਓਂ ਕੀ ਸਰਣ ਵਾ ਪ੍ਰਤਖ ਘਰ ਇਸਤਰੀ ਆਦੀ ਪਦਾਰਥ ਤਕਤੇ ਹੈਂ, ਅਪਨੇ ਸੂਰਪ ਕੋ ਨਹੀਂ ਢੂੰਢਤੇ ਹੈਂ॥
Prof. Sahib Singh(ਜਿਨ੍ਹਾਂ ਦੇ ਮਨ ਕਾਮਾਦਿਕ ਮੋਹ ਲੈਂਦੇ ਹਨ) ਉਹ ਪਰਾਏ ਘਰ ਤੱਕਦੇ ਹਨ, ਆਪਣੇ ਹਿਰਦੇ-ਘਰ ਨੂੰ ਨਹੀਂ ਖੋਜਦੇ।

ਪਦ ਅਰਥ ਜੋਹਹਿ = ਤੱਕਦੇ ਹਨ। ਘਰੁ = ਆਪਣਾ ਹਿਰਦਾ-ਘਰ।

SikhNet (Spanish)uno pone su atención en los hogares de otros, sin buscar en su interior.

ਕਾਇਆ ਨਗਰੁ ਢਹੈ. ਢਹਿ ਢੇਰੀ; ਬਿਨੁ ਸਬਦੈ. ਪਤਿ ਜਾਈ ਹੇ ॥੩॥

kaaeaa nagar dtahai. dteh dteree; bin sabadai. pat jaaee he |3| Ang 1021

Sant Singh KhalsaThe body-village crumbles into dust; without the Word of the Shabad, one's honor is lost. ||3||
Manmohan SinghWithout the Name man loses honour and his body village crumbles into dust heap.
Manmohan Singh (Punjabi)ਨਾਮ ਦੇ ਬਗ਼ੈਰ ਬੰਦੇ ਦੀ ਇੱਜ਼ਤ ਚਲੀ ਜਾਂਦੀ ਹੈ ਅਤੇ ਉਸ ਦੇ ਸ਼ਰੀਰ ਦਾ ਪਿੰਡ ਢਹਿ ਕੇ ਮਿੱਟੀ ਦਾ ਅੰਬਾਰ ਬਣ ਜਾਂਦਾ ਹੈ।
Fareedkot Teekaਕਾਇਆ ਰੂਪ ਜੋ ਨਗਰ ਢਹਿਆ ਹੈ ਪਹਿਲੇ ਅਬ ਭੀ ਢਹਿਤਾ ਹੈ ਆਗੇ ਕੋ ਭੀ ਢੇਰੀ ਹੋ ਜਾਵੇਗਾ, ਬਿਨ ਗੁਰ ਉਪਦੇਸ ਥੀਂ ਪਤ ਜਾਤੀ ਹੈ ॥੩॥
Prof. Sahib Singh(ਵਿਕਾਰਾਂ ਵਿਚ ਫਸੇ ਹੋਇਆਂ ਦਾ ਆਖ਼ਰ) ਸਰੀਰ ਸ਼ਹਿਰ ਢਹਿ ਪੈਂਦਾ ਹੈ, ਢਹਿ ਕੇ ਢੇਰੀ ਹੋ ਜਾਂਦਾ ਹੈ; ਗੁਰੂ ਦੇ ਸ਼ਬਦ ਤੋਂ ਵਾਂਜੇ ਰਹਿਣ ਕਰਕੇ ਉਹਨਾਂ ਦੀ ਇੱਜ਼ਤ ਖੋਹੀ ਜਾਂਦੀ ਹੈ ॥੩॥

ਪਦ ਅਰਥ ਕਾਇਆ = ਸਰੀਰ। ਪਤਿ = ਇੱਜ਼ਤ ॥੩॥

SikhNet (Spanish)Sin la Palabra del Shabd, uno pierde el honor, y la ciudad del cuerpo se desmorona hasta volverse polvo.(3)

ਗੁਰ ਤੇ ਬੂਝੈ; ਤ੍ਰਿਭਵਣੁ ਸੂਝੈ ॥

gur te boojhai; tribhavan soojhai | Ang 1021

Sant Singh KhalsaOne who realizes the Lord through the Guru, comprehends the three worlds.
Manmohan SinghHe, who relishes the Lord through the Guru, sees Him in the three worlds.
Manmohan Singh (Punjabi)ਜੋ ਗੁਰਾਂ ਦੇ ਰਾਹੀਂ ਪ੍ਰਭੂ ਨੂੰ ਅਨੁਭਵ ਕਰਦਾ ਹੈ ਉਹ ਤਿੰਨਾਂ ਹੀ ਜਹਾਨਾਂ ਅੰਦਰ ਉਸ ਨੂੰ ਦੇਖਦਾ ਹੈ।
Fareedkot Teekaਜੋ ਗੁਰੋਂ ਸੇ ਪਰਮੇਸਰ ਕਾ ਉਪਦੇਸ ਪੂਛਤਾ ਹੈ ਤਿਸ ਕੋ ਤ੍ਰਿਲੋਕੀ ਮੇਂ ਬ੍ਰਹਮ ਸੂਝਤਾ ਹੈ॥
Prof. Sahib Singh(ਹੇ ਪ੍ਰਭੂ! ਤੇਰੀ ਮੇਹਰ ਨਾਲ ਜੇਹੜਾ ਮਨੁੱਖ) ਗੁਰੂ ਤੋਂ ਗਿਆਨ ਹਾਸਲ ਕਰਦਾ ਹੈ ਉਸ ਨੂੰ ਤੂੰ ਤਿੰਨਾਂ ਭਵਨਾਂ ਵਿਚ ਵਿਆਪਕ ਦਿੱਸ ਪੈਂਦਾ ਹੈਂ,

ਪਦ ਅਰਥ ਤ੍ਰਿਭਵਣੁ = ਤਿੰਨ ਭਵਨਾਂ ਵਿਚ ਵਿਆਪਕ ਪਰਮਾਤਮਾ।

SikhNet (Spanish)Si el Guru le da a uno el Conocimiento, entonces podrá entender el Misterio de los tres mundos,

ਮਨਸਾ ਮਾਰਿ; ਮਨੈ ਸਿਉ ਲੂਝੈ ॥

manasaa maar; manai siau loojhai | Ang 1021

Sant Singh KhalsaHe subdues his desires, and struggles with his mind.
Manmohan SinghStilling his desire he grapples with his mind,
Manmohan Singh (Punjabi)ਆਪਣੀ ਖ਼ਾਹਿਸ਼ ਨੂੰ ਮਿਟਾ ਕੇ ਉਹ ਆਪਣੇ ਮਨ ਨਾਂਲ ਯੁੱਧ ਕਰਦਾ ਹੈ।
Fareedkot Teekaਵਾਸਨਾ ਕੋ ਮਾਰ ਕਰ ਕੇ ਮਨ ਸਾਥ ਹੀ ਝਗੜਤਾ ਹੈ॥
Prof. Sahib Singhਉਹ ਮਨੁੱਖ ਮਨ ਦੇ ਮਾਇਕ ਫੁਰਨੇ ਮਾਰ ਕੇ ਮਨ ਨਾਲ ਹੀ ਟਾਕਰਾ ਕਰਦਾ ਹੈ (ਤੇ ਇਸ ਨੂੰ ਵੱਸ ਵਿਚ ਰੱਖਦਾ ਹੈ)।

ਪਦ ਅਰਥ ਮਨਸਾ = ਮਨ ਦਾ ਫੁਰਨਾ। ਲੂਝੈ = ਮੁਕਾਬਲਾ ਕਰਦਾ ਹੈ।

SikhNet (Spanish)y peleando con su mente, conquistará sus deseos.

ਜੋ ਤੁਧੁ ਸੇਵਹਿ. ਸੇ ਤੁਧ ਹੀ ਜੇਹੇ; ਨਿਰਭਉ ਬਾਲ ਸਖਾਈ ਹੇ ॥੪॥

jo tudh seveh. se tudh hee jehe; nirbhau baal sakhaaee he |4| Ang 1021

Sant Singh KhalsaThose who serve You, become just like You; O Fearless Lord, You are their best friend from infancy. ||4||
Manmohan SinghThey who serve Thee become like Thee, Thou, O Fearless Lord are their Friend since their infancy.
Manmohan Singh (Punjabi)ਜੋ ਤੈਨੂੰ ਸੇਂਵਦੇ ਹਨ, ਉਹ ਤੇਰੇ ਵਰਗੇ ਹੀ ਹੋ ਜਾਂਦੇ ਹਨ। ਤੂੰ ਹੇ ਨਿੱਡਰ ਸਾਈਂ! ਉਨ੍ਹਾਂ ਦੇ ਬਚਪਨ ਤੋਂ ਹੀ ਉਨ੍ਹਾਂ ਦਾ ਮਿੱਤਰ ਹੈਂ।
Fareedkot Teekaਜੋ ਤੈਨੂੰ ਸੇਂਵਦੇ ਹੈਂ, ਸੋ ਤੇਰੇ ਹੀ ਜੈਸੇ ਹੈਂ। ਹੇ ਭੈ ਰਹਿਤ! ਤੂੰ ਬਾਲ ਸਖਾਈ ਆਦਿਕ ਮਿਤ੍ਰ ਹੈਂ॥੪॥
Prof. Sahib Singhਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਸਿਮਰਦੇ ਹਨ ਉਹ ਤੇਰੇ ਵਰਗੇ ਹੋ ਜਾਂਦੇ ਹਨ, ਤੂੰ ਕਿਸੇ ਤੋਂ ਨਾ ਡਰਨ ਵਾਲਾ ਉਹਨਾਂ ਦਾ ਸਦਾ ਦਾ ਸਾਥੀ ਬਣ ਜਾਂਦਾ ਹੈਂ ॥੪॥

ਪਦ ਅਰਥ ਬਾਲ ਸਖਾਈ = ਸਦਾ ਦਾ ਸਾਥੀ ॥੪॥

SikhNet (Spanish)Sirviendo a Dios se vuelve como Dios y el Intrépido Señor es su Eterno Amigo. (4)

ਆਪੇ; ਸੁਰਗੁ ਮਛੁ ਪਇਆਲਾ ॥

aape; surag machh peaalaa | Ang 1021

Sant Singh KhalsaYou Yourself are the heavenly realms, this world and the nether regions of the underworld.
Manmohan SinghThou Thyself are the paradise, this world and the nether region.
Manmohan Singh (Punjabi)ਤੂੰ ਆਪ ਹੀ ਬਹਿਸ਼ਤ, ਮਾਤ ਲੋਕ ਅਤੇ ਪਾਤਾਲ ਹੈਂ।
Fareedkot Teekaਤੂੰ ਆਪ ਹੀ ਸਵਰਗ, ਮਾਤ ਲੋਕ ਔ ਪਤਾਲ ਕਾ ਕਰਤਾ ਹੈਂ॥
Prof. Sahib Singh(ਸਾਰੀ ਸ੍ਰਿਸ਼ਟੀ ਪ੍ਰਭੂ ਦੇ ਆਪਣੇ ਆਪੇ ਤੋਂ ਪਰਗਟ ਹੋਣ ਕਰਕੇ) ਪ੍ਰਭੂ ਆਪ ਹੀ ਸੁਰਗ-ਲੋਕ ਹੈ, ਆਪ ਹੀ ਮਾਤ-ਲੋਕ ਹੈ, ਆਪ ਹੀ ਪਤਾਲ-ਲੋਕ ਹੈ।

ਪਦ ਅਰਥ ਮਛੁ = ਮਾਤ ਲੋਕ। ਪਇਆਲਾ = ਪਾਤਾਲ।

SikhNet (Spanish)Él, el Dios, es el cielo elevado; el mundo, el bajo mundo, y es la Encarnación de la Luz.

ਆਪੇ; ਜੋਤਿ ਸਰੂਪੀ ਬਾਲਾ ॥

aape; jot saroopee baalaa | Ang 1021

Sant Singh KhalsaYou Yourself are the embodiment of light, forever young.
Manmohan SinghThou Thyself are ever-young and the embodiment of light,
Manmohan Singh (Punjabi)ਤੂੰ ਆਪ ਹੀ ਸਦੀਵੀ-ਜੁਆਨ ਅਤੇ ਪ੍ਰਕਾਸ਼-ਰੂਪ ਹੈਂ।
Fareedkot Teekaਆਪ ਹੀ ਤੂੰ ਜੋਤ ਸਰੂਪ ਬਡਾ ਹੈਂ॥
Prof. Sahib Singhਆਪ ਹੀ ਨਿਰਾ ਚਾਨਣ ਹੀ ਚਾਨਣ ਹੈ ਤੇ ਸਭ ਦਾ ਵੱਡਾ ਹੈ।

ਪਦ ਅਰਥ ਬਾਲਾ = ਵੱਡਾ।

SikhNet (Spanish)Siempre Joven y Siempre Fresco, también es el Sanyasa de cabello engreñado y desarrapado,

ਜਟਾ ਬਿਕਟ ਬਿਕਰਾਲ ਸਰੂਪੀ; ਰੂਪੁ ਨ ਰੇਖਿਆ ਕਾਈ ਹੇ ॥੫॥

jattaa bikatt bikaraal saroopee; roop na rekhiaa kaaee he |5| Ang 1021

Sant Singh KhalsaWith matted hair, and a horrible, dreadful form, still, You have no form or feature. ||5||
Manmohan SinghThou has no features or shape, even if Thou appear to be of dreadful shape with unshorn hair tresses.
Manmohan Singh (Punjabi)ਜਟਾਂ ਨਾਲ ਤੂੰ ਭਿਆਨਕ ਰੂਪ ਵਾਲਾ ਦਿਸਦਾ ਹੈਂ ਅਤੇ ਫਿਰ ਵੀ ਤੇਰੀ ਕੋਈ ਸ਼ਕਲ ਤੇ ਨੁਹਾਰ ਨਹੀਂ।
Fareedkot Teekaਪੁਨ: ਕਠਨ ਹੈਂ ਜਟਾਂ ਜਿਸਕੀਆਂ ਔ ਭਇਆਨਕ ਜੋ ਸਿਵ ਹੈ, ਸੋ ਸਰੂਪ ਤੂੰ ਹੈਂ। ਵਾਸਤਵ ਤੇ ਤੇਰਾ ਰੂਪ ਹੀ ਨਹੀਂ, ਪੁਨਃ ਰੇਖਾਇ ਚਿਨ ਭੀ ਕੋਈ ਨਹੀਂ ਹੈ॥੫॥
Prof. Sahib Singhਭਿਆਨਕ ਤੇ ਡਰਾਉਣੀਆਂ ਜਟਾਂ ਧਾਰਨ ਵਾਲਾ ਭੀ ਆਪ ਹੀ ਹੈ। ਫਿਰ ਭੀ ਉਸ ਦਾ ਨਾਹ ਕੋਈ ਖ਼ਾਸ ਰੂਪ ਹੈ ਨਾਹ ਕੋਈ ਖ਼ਾਸ ਚਿਹਨ-ਚੱਕ੍ਰ ਹੈ ॥੫॥

ਪਦ ਅਰਥ ਬਿਕਟ = {विकट = formidable} ਭਿਆਨਕ। ਬਿਕਰਾਲ = ਡਰਾਉਣੀ। ਸਰੂਪੀ = ਸੋਹਣੇ ਰੂਪ ਵਾਲਾ। ਰੇਖਿਆ = ਰੇਖਾ, ਲਕੀਰ, ਚੱਕ੍ਰ ਚਿਹਨ ॥੫॥

SikhNet (Spanish)oh nuestro Dios no tiene Forma, ni Signo. (5)

ਬੇਦ ਕਤੇਬੀ; ਭੇਦੁ. ਨ ਜਾਤਾ ॥

bed katebee; bhed. na jaataa | Ang 1021

Sant Singh KhalsaThe Vedas and the Bible do not know the mystery of God.
Manmohan SinghThe Vedas and Semitic texts know not the Lord's mystery.
Manmohan Singh (Punjabi)ਵੇਦ ਅਤੇ ਮੁਸਲਮਾਨੀ ਗ੍ਰੰਬ ਆਦਿ ਪ੍ਰਭੂ ਦੇ ਭੇਤ ਨੂੰ ਨਹੀਂ ਜਾਣਦੇ।
Fareedkot Teekaਬੇਦ ਔ ਕਤੇਬਾਂ ਨੇ ਭੀ ਤੇਰਾ ਭੇਤ ਨਹੀਂ ਜਾਣਿਆਂ ਹੈ॥
Prof. Sahib Singhਨਾਹ ਹੀ ਹਿੰਦੂ ਧਰਮ ਦੀਆਂ ਵੇਦ ਆਦਿਕ ਧਰਮ-ਪੁਸਤਕਾਂ ਨੇ ਤੇ ਨਾਹ ਹੀ ਸ਼ਾਮੀ ਮਤਾਂ ਦੀਆਂ ਕੁਰਾਨ ਆਦਿਕ ਕਿਤਾਬਾਂ ਨੇ ਪਰਮਾਤਮਾ ਦੀ ਹਸਤੀ ਦੀ ਡੂੰਘਾਈ ਨੂੰ ਸਮਝਿਆ ਹੈ।

ਪਦ ਅਰਥ ਕਤੇਬੀ = ਸ਼ਾਮੀ ਮਜ਼ਹਬਾਂ ਦੀਆਂ ਕਿਤਾਬਾਂ ਨੇ।

SikhNet (Spanish)Ni los Vedas, ni los Textos Semíticos conocen el Misterio de Dios,

ਨਾ ਤਿਸੁ; ਮਾਤ ਪਿਤਾ ਸੁਤ ਭ੍ਰਾਤਾ ॥

naa tis; maat pitaa sut bhraataa | Ang 1021

Sant Singh KhalsaHe has no mother, father, child or brother.
Manmohan SinghHe has no mother, father, son and brother.
Manmohan Singh (Punjabi)ਉਸ ਦੀ ਕੋਈ ਮਾਂ, ਪਿਉ, ਪੁੱਤ੍ਰ ਅਤੇ ਭਰਾ ਨਹੀਂ।
Fareedkot Teekaਤਿਸ ਤੇਰਾ ਮਾਤਾ, ਪਿਤਾ, ਪੁਤ੍ਰ ਔ ਭਾਈ ਨਹੀਂ॥
Prof. Sahib Singhਉਸ ਪਰਮਾਤਮਾ ਦੀ ਨਾਹ ਕੋਈ ਮਾਂ, ਨਾਹ ਉਸ ਦੇ ਕੋਈ ਖ਼ਾਸ ਪੁੱਤਰ ਤੇ ਨਾਹ ਕੋਈ ਭਰਾ ਹਨ।

ਪਦ ਅਰਥ ਸੁਤ = ਪੁੱਤਰ।

SikhNet (Spanish)y mira, Él no tiene ni padre ni madre, ni hermanos, ni hermanas y habiendo creado las más altas montañas, las derrumba también.

ਸਗਲੇ ਸੈਲ ਉਪਾਇ ਸਮਾਏ; ਅਲਖੁ. ਨ ਲਖਣਾ ਜਾਈ ਹੇ ॥੬॥

sagale sail upaae samaae; alakh. na lakhanaa jaaee he |6| Ang 1021

Sant Singh KhalsaHe created all the mountains, and levels them again; the Unseen Lord cannot be seen. ||6||
Manmohan SinghCreating the mountains, He razes them all to the ground. The Unseeable Lord can be seen not.
Manmohan Singh (Punjabi)ਪਹਾੜਾਂ ਨੂੰ ਪੈਦਾ ਕਰਕੇ ਉਹ ਉਨ੍ਹਾਂ ਸਾਰਿਆਂ ਨੂੰ ਨਾਸ ਕਰ ਦਿੰਦਾ ਹੈ। ਅਦ੍ਰਿਸ਼ਟ ਸੁਆਮੀ ਦੇਖਿਆ ਨਹੀਂ ਜਾ ਸਕਦਾਂ।
Fareedkot Teekaਸਾਰੇ ਪਰਬਤ ਵਾ ਸਬ ਜੀਵ (ਸੈਲ) ਸੁਖੈਨ ਉਤਪਤ ਕਰ ਕੇ ਤੈਨੇ ਲੈ ਕਰ ਦੀਏ ਹੈਂ, ਤੂੰ ਅਲਖ ਹੈਂ ਲਖਿਆ ਨਹੀਂ ਜਾਤਾ॥੬॥☬ਜਗ੍ਯਾਸੀ ਕੀ ਦਸਾ ਕਹਤੇ ਹੈਂ:
Prof. Sahib Singhਵੱਡੇ ਵੱਡੇ ਪਹਾੜ ਆਦਿਕ ਪੈਦਾ ਕਰ ਕੇ (ਜਦੋਂ ਚਾਹੇ) ਸਾਰੇ ਹੀ ਆਪਣੇ ਵਿਚ ਲੀਨ ਕਰ ਲੈਂਦਾ ਹੈ। ਉਸ ਦਾ ਸਰੂਪ ਬਿਆਨ ਤੋਂ ਪਰੇ ਹੈ, ਬਿਆਨ ਕੀਤਾ ਨਹੀਂ ਜਾ ਸਕਦਾ ॥੬॥

ਪਦ ਅਰਥ ਸੈਲ = ਪਹਾੜ। ਸਮਾਏ = ਲੀਨ ਕਰ ਲੈਂਦਾ ਹੈ ॥੬॥

SikhNet (Spanish)Oh, nadie puede sondear a nuestro Señor Insondable.(6)

ਕਰਿ ਕਰਿ ਥਾਕੀ; ਮੀਤ ਘਨੇਰੇ ॥

kar kar thaakee; meet ghanere | Ang 1021

Sant Singh KhalsaI have grown weary of making so many friends.
Manmohan SinghI have grown weary of making friends with many.
Manmohan Singh (Punjabi)ਮੈਂ ਬਹੁਤਿਆਂ ਨੂੰ ਮਿੱਤ੍ਰ ਬਣਾ ਬਣਾ ਹੰਭ ਗਈ ਹਾਂ।
Fareedkot Teekaਮੈਂ ਤੋ ਘਨੇ ਹੀ ਮੀਤ ਕਰ ਕੇ ਥਕ ਗਈ ਹੂੰ॥
Prof. Sahib Singh(ਪਰਮਾਤਮਾ ਤੋਂ ਖੁੰਝ ਕੇ) ਅਨੇਕਾਂ (ਦੇਵੀ ਦੇਵਤਿਆਂ ਨੂੰ) ਮੈਂ ਆਪਣੇ ਮਿੱਤਰ ਬਣਾ ਬਣਾ ਕੇ ਹਾਰ ਗਈ ਹਾਂ,
SikhNet (Spanish)Me he vuelto amigo de éste y de aquél, pero nadie me purga de mi maldad y de mis errores.

ਕੋਇ. ਨ ਕਾਟੈ; ਅਵਗੁਣ ਮੇਰੇ ॥

koe. na kaattai; avagun mere | Ang 1021

Sant Singh KhalsaNo one can rid me of my sins and mistakes.
Manmohan SinghNo one rids me of my sins.
Manmohan Singh (Punjabi)ਕੋਈ ਜਣਾ ਭੀ ਮੇਰੇ ਪਾਪਾਂ ਤੋਂ ਮੇਰੀ ਖ਼ਲਾਸੀ ਨਹੀਂ ਕਰਾਉਂਦਾ।
Fareedkot Teekaਕੋਈ ਮੇਰੇ ਔਗਨੋਂ ਕੋ ਨਹੀਂ ਕਾਟਤਾ ਹੈ॥
Prof. Sahib Singh(ਮੇਰੇ ਅੰਦਰੋਂ) ਕੋਈ (ਅਜੇਹਾ ਮਿੱਤਰ) ਮੇਰੇ ਔਗੁਣ ਦੂਰ ਨਹੀਂ ਕਰ ਸਕਿਆ।
SikhNet (Spanish)Nuestro Dios, el Maestro de los seres angelicales, está a la cabeza de todo,

ਸੁਰਿ ਨਰ ਨਾਥੁ ਸਾਹਿਬੁ ਸਭਨਾ ਸਿਰਿ; ਭਾਇ ਮਿਲੈ. ਭਉ ਜਾਈ ਹੇ ॥੭॥

sur nar naath saahib sabhanaa sir; bhaae milai. bhau jaaee he |7| Ang 1021

Sant Singh KhalsaGod is the Supreme Lord and Master of all the angels and mortal beings; blessed with His Love, their fear is dispelled. ||7||
Manmohan SinghThe Master is the Supreme Lord of all the Supreme Lord of all the gods and men, Blessed with His love, the mortal's fear is dispelled.
Manmohan Singh (Punjabi)ਮਾਲਕ ਸਾਰਿਆਂ ਦੇਵਤਿਆਂ ਅਤੇ ਇਨਸਾਨਾਂ ਦਾ ਸ੍ਰੋਮਣੀ ਸੁਆਮੀ ਹੈ। ਉਸ ਦੇ ਪਿਆਰ ਦੀ ਦਾਤ ਮਿਲਣ ਦੁਆਰਾ, ਪ੍ਰਾਣੀ ਦਾ ਡਰ ਦੂਰ ਹੋ ਜਾਂਦਾ ਹੈ।
Fareedkot Teekaਦੇਵਤੇ ਮਾਨੁਖੋਂ ਕੇ ਸ੍ਵਾਮੀ ਹੈਂ ਔ ਹੇ ਸਾਹਿਬ! ਤੂੰ ਸਭ ਕਾ ਸਿਰੋਮਨੀ ਹੈਂ। ਹੇ ਭਗਵਨ! ਮੇਰੇ ਕੋ ਤੇਰਾ ਪ੍ਰੇਮ ਮਿਲੇ ਔਰ ਭ੍ਯ ਦੂਰ ਹੋ ਜਾਵੇ; ਵਾ ਤੇਰੇ ਕੋ ਪ੍ਰੇਮ ਸੇ ਮਿਲੇ ਹੈਂ ਤਿਨ ਕਾ ਭਉ ਦੂਰ ਹੋਆ ਹੈ॥੭॥
Prof. Sahib Singhਉਹ ਪਰਮਾਤਮਾ ਹੀ ਸਾਰੇ ਦੇਵਤਿਆਂ ਤੇ ਮਨੁੱਖਾਂ ਦਾ ਖਸਮ ਹੈ, ਉਹੀ ਸਭਨਾਂ ਜੀਵਾਂ ਦੇ ਸਿਰ ਉਤੇ ਮਾਲਕ ਹੈ। ਪਿਆਰ ਦੀ ਰਾਹੀਂ ਜਿਸ ਬੰਦੇ ਨੂੰ ਉਹ ਮਿਲ ਪੈਂਦਾ ਹੈ ਉਸ ਦਾ (ਪਾਪਾਂ ਵਿਕਾਰਾਂ ਦਾ ਸਾਰਾ) ਸਹਮ ਦੂਰ ਹੋ ਜਾਂਦਾ ਹੈ ॥੭॥

ਪਦ ਅਰਥ ਸੁਰਿ = ਦੇਵਤੇ। ਸਿਰਿ = ਸਿਰ ਉਤੇ। ਭਾਇ = ਪ੍ਰੇਮ ਦੀ ਰਾਹੀਂ ॥੭॥

SikhNet (Spanish)y siendo bendecido con Su Amor, uno se libera de todos sus miedos. (7)

ਭੂਲੇ ਚੂਕੇ; ਮਾਰਗਿ ਪਾਵਹਿ ॥

bhoole chooke; maarag paaveh | Ang 1021

Sant Singh KhalsaHe puts back on the Path those who have wandered and strayed.
Manmohan SinghThe straying and erring ones He puts on the path.
Manmohan Singh (Punjabi)ਭੁਲਿਆਂ ਤੇ ਭਟਕਿਆਂ ਹੋਇਆਂ ਨੂੰ ਉਹ ਰਸਤੇ ਪਾ ਦਿੰਦਾ ਹੈ।
Fareedkot Teeka(ਭੂਲੇ) ਅਗ੍ਯਾਨ ਕਰ ਕੇ ਜੋ ਭਜਨ ਕੇ ਰਸਤੇ ਤੇ ਚੂਕ ਗਏ ਹੈਂ ਤਿਨ ਕੋ ਤੂੰ ਹੀ ਰਸਤੇ ਪਾਵਤਾ ਹੈਂ॥
Prof. Sahib Singhਹੇ ਪ੍ਰਭੂ! ਔਝੜੇ ਕੁਰਾਹੇ ਪਏ ਬੰਦਿਆਂ ਨੂੰ ਤੂੰ ਆਪ ਹੀ ਸਹੀ ਜੀਵਨ-ਰਾਹ ਤੇ ਪਾਂਦਾ ਹੈਂ।

ਪਦ ਅਰਥ ਮਾਰਗਿ = (ਸਹੀ ਜੀਵਨ-) ਰਾਹ ਉਤੇ।

SikhNet (Spanish)Él guía a los extraviados, los corrige

ਆਪਿ ਭੁਲਾਇ; ਤੂਹੈ ਸਮਝਾਵਹਿ ॥

aap bhulaae; toohai samajhaaveh | Ang 1021

Sant Singh KhalsaYou Yourself make them stray, and You teach them again.
Manmohan SinghThou Thyself put them astray and Thou Thyself instruct them (on the right path).
Manmohan Singh (Punjabi)ਉਨ੍ਹਾਂ ਨੂੰ ਕੁਰਾਹੇ ਪਾ ਤੂੰ ਆਪੇ ਹੀ ਉਨ੍ਹਾਂ ਨੂੰ ਸ਼ਿਖਮਤ ਦਿੰਦਾ ਹੈ।
Fareedkot Teekaਆਪ ਤੂੰ ਭੁਲਾਵਤਾ ਹੈਂ ਅਰ ਤੂੰ ਹੀ ਸਮਝਾਵਤਾ ਹੈਂ॥
Prof. Sahib Singhਤੂੰ ਆਪ ਹੀ ਕੁਰਾਹੇ ਪਾ ਕੇ ਫਿਰ ਆਪ ਹੀ (ਸਿੱਧੇ ਰਾਹ ਦੀ) ਸਮਝ ਬਖ਼ਸ਼ਦਾ ਹੈਂ।

ਪਦ ਅਰਥ ਭੁਲਾਇ = ਭੁਲਾ ਕੇ, ਕੁਰਾਹੇ ਪਾ ਕੇ।

SikhNet (Spanish)y entonces los vuelve Sabios en Su Sabiduría.

ਬਿਨੁ ਨਾਵੈ ਮੈ ਅਵਰੁ. ਨ ਦੀਸੈ; ਨਾਵਹੁ ਗਤਿ ਮਿਤਿ ਪਾਈ ਹੇ ॥੮॥

bin naavai mai avar. na deesai; naavahu gat mit paaee he |8| Ang 1021

Sant Singh KhalsaI cannot see anything except the Name. Through the Name comes salvation and merit. ||8||
Manmohan SinghIt is through the Name that one is emancipated and knows the Lord's way; I see nothing else that can achieve this (emancipation).
Manmohan Singh (Punjabi)ਨਾਮ ਦੇ ਬਾਝੌਂ ਮੈਨੂੰ ਹੋਰਸ ਕੋਈ ਨਜ਼ਰੀ ਨਹੀਂ ਪੈਂਦਾ। ਨਾਮ ਦੇ ਰਾਹੀਂ ਹੀ ਬੰਦਾ ਮੁਕਤ ਹੁੰਦਾ ਅਤੇ ਸਾਈਂ ਦੇ ਮਾਰਗ ਨੂੰ ਜਾਣਦਾ ਹੈ।
Fareedkot Teekaਬਿਨਾਂ ਨਾਮ ਤੋਂ ਕਲਿਆਨ ਕਰਤਾ ਮੇਰੇ ਕੋ ਔਰ ਕੋਈ ਸਾਧਨ ਨਹੀਂ ਨਜਰ ਆਵਤਾ ਹੈ ਅਰੁ ਜਿਸ ਕਿਸੇ ਨੇ ਤੇਰੀ ਗਤੀ ਕੀ ਮ੍ਰਿਯਾਦਾ ਪਾਈ ਹੈ, ਤੋ ਨਾਮ ਸੇ ਹੀ ਪਾਈ ਹੈ॥੮॥
Prof. Sahib Singh(ਔਝੜ ਤੋਂ ਬਚਣ ਲਈ) ਤੇਰੇ ਨਾਮ ਤੋਂ ਬਿਨਾ ਮੈਨੂੰ ਕੋਈ ਹੋਰ ਵਸੀਲਾ ਦਿੱਸਦਾ ਨਹੀਂ। ਤੇਰਾ ਨਾਮ ਸਿਮਰਿਆਂ ਹੀ ਪਤਾ ਲੱਗਦਾ ਹੈ ਕਿ ਤੂੰ ਕਿਹੋ ਜਿਹਾ (ਦਇਆਲ) ਹੈਂ, ਅਤੇ ਕੇਡਾ ਵੱਡਾ (ਬੇਅੰਤ) ਹੈਂ ॥੮॥

ਪਦ ਅਰਥ ਮੈ = ਮੈਨੂੰ। ਅਵਰੁ = ਕੋਈ ਹੋਰ। ਨਾਵਹੁ = ਨਾਮ ਤੋਂ, ਨਾਮ ਸਿਮਰਨ ਨਾਲ। ਗਤਿ ਮਿਤਿ = ਪ੍ਰਭੂ ਦੀ ਗਤਿ ਤੇ ਪ੍ਰਭੂ ਦੀ ਮਿਤਿ, ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਬੇਅੰਤ ਹੈ, ਇਹ ਸੂਝ ॥੮॥

SikhNet (Spanish)Mira, sólo se puede ver el Nombre, mediante el Nombre; con él viene la Salvación. (8)

ਗੰਗਾ ਜਮੁਨਾ ਕੇਲ ਕੇਦਾਰਾ ॥

gangaa jamunaa kel kedaaraa | Ang 1022

Sant Singh KhalsaThe Ganges, the Jamunaa where Krishna played, Kaydar Naat'h,
Manmohan SinghThe Ganges, Jamna, Bindraban, Kidarnath,
Manmohan Singh (Punjabi)ਸੁਰਸਰੀ, ਜਮਨਾ, ਬਿੰਦ੍ਰਾਬਨ, ਕਿਦਾਰਨਾਥ,
Fareedkot Teekaਗੰਗਾ ਪੁਨਃ ਜਹਾਂ ਕ੍ਰਿਸ਼ਨ ਜੀ ਨੇ ਕੇਲ ਕੀਏ ਹੈਂ, ਐਸੀ ਜੋ ਜਮਨਾ ਹੈ ਵਾ ਬਿੰਦ੍ਰਾਬਨ ਮਥਰਾ ਪੁਰੀ ਤਥਾ ਕਿਦਾਰ ਨਾਥ॥
Prof. Sahib Singhਗੰਗਾ, ਜਮੁਨਾ, ਬਿੰਦ੍ਰਾਬਨ, ਕੇਦਾਰ,

ਪਦ ਅਰਥ ਕੇਲ = ਖੇਡ, ਸ੍ਰੀ ਕ੍ਰਿਸ਼ਨ ਜੀ ਦੇ ਖੇਡਣ ਦੀ ਥਾਂ, ਬਿੰਦ੍ਰਾਬਨ। ਕੇਦਾਰਾ = ਗੜ੍ਹਵਾਲ ਦੇ ਇਲਾਕੇ ਵਿਚ ਕੇਦਾਰ ਨਾਥ ਤੀਰਥ।

SikhNet (Spanish)El Ganges y el Yamura, donde Krishna disfrutaba, y Kedara también;

ਕਾਸੀ ਕਾਂਤੀ ਪੁਰੀ ਦੁਆਰਾ ॥

kaasee kaantee puree duaaraa | Ang 1022

Sant Singh KhalsaBenares, Kanchivaram, Puri, Dwaarkaa,
Manmohan SinghBanaras, Mathura, Puri, Dwarka,
Manmohan Singh (Punjabi)ਬਨਾਰਸ, ਮਥਰਾ, ਪੁਰੀ, ਦਵਾਰਕਾ,
Fareedkot Teekaਕਾਂਸੀ ਪੁਰੀ ਤਥਾ ਕਾਂਤੀ ਪੁਰੀ, (ਦੁਆਰਾ) ਦੁਆਰਕਾ ਪੁਰੀ॥
Prof. Sahib Singhਕਾਂਸ਼ੀ, ਕਾਂਤੀ, ਦੁਆਰਕਾ ਪੁਰੀ,

ਪਦ ਅਰਥ ਕਾਂਤੀ = ਕਾਂਚੀ, ਜਿਸ ਦਾ ਪ੍ਰਸਿੱਥ ਨਾਮ 'ਕਾਂਜੀ-ਵਰਮ' ਹੈ, ਸੱਤ ਪੁਰੀਆਂ ਵਿਚੋਂ ਇਕ ਪਵਿਤ੍ਰ ਪੁਰੀ। ਪੁਰੀ ਦੁਆਰਾ = ਦੁਆਰਕਾ ਪੁਰੀ।

SikhNet (Spanish)Kashi, Kanchi, Dawara y Puri también; Ganga Sagar, donde el Ganges se une al Océano, y Triveni,

ਗੰਗਾ ਸਾਗਰੁ ਬੇਣੀ ਸੰਗਮੁ; ਅਠਸਠਿ ਅੰਕਿ ਸਮਾਈ ਹੇ ॥੯॥

gangaa saagar benee sangam; atthasatth ank samaaee he |9| Ang 1022

Sant Singh KhalsaGanga Saagar where the Ganges empties into the ocean, Trivaynee where the three rivers come together, and the sixty-eight sacred shrines of pilgrimage, are all merged in the Lord's Being. ||9||
Manmohan SinghGanga Sagar, Tirbeni, the confluence of the Ganges, Jamna and Saraswati and the sixty-eight holies; They are all merged in the Lord's Being.
Manmohan Singh (Punjabi)ਗੰਗਾ ਸਾਗਰ, ਤ੍ਰਿਬੇਣੀ, ਗੰਗਾ, ਜਮਨਾ ਅਤੇ ਸੁਰਸਵਤੀ ਦਾ ਮਿਲਾਪ-ਅਸਥਾਨ ਅਤੇ ਅਠਾਹਟ ਤੀਰਥ; ਉਹ ਸਾਰੇ ਸੁਆਮੀ ਦੀ ਵਿਅਕਤੀ ਅੰਦਰ ਲੀਨ ਹੋਏ ਹੋਏ ਹਨ।
Fareedkot Teekaਗੰਗਾ ਸਾਗਰ: ਜਹਾਂ ਸਾਗਰ ਕੇ ਸਾਥ ਗੰਗਾ ਕਾ ਮਿਲਾਪ ਹੋਤਾ ਹੈ। (ਬੇਣੀ ਸੰਗਮੁ) ਤ੍ਰਿਬੇਣੀ: ਗੰਗਾ, ਜਮਨਾ, ਸੁਰਸਤੀ ਇਨ ਤੀਨੋਂ ਕਾ ਮਿਲਾਪ ਹੈ, ਸੋ ਪਰਾਗਰਾਜ ਤੀਰਥ ਹੈ। ਇਤਆਦ ਅਠਾਹਠ ਜੋ ਤੀਰਥ ਹੈਂ ਤੇਰੇ ਸਰੂਪ ਮੇਂ ਸਭ ਕੀ ਸਮਾਈ ਹੈ, ਭਾਵ ਤੇਰੇ ਸਰੂਪ ਕੀ ਪ੍ਰਾਪਤੀ ਸੇ ਇਨ ਸਭ ਕਾ ਫਲ੍ਹ ਪ੍ਰਾਪਤ ਹੋ ਜਾਤਾ ਹੈ॥੯॥
Prof. Sahib Singhਸਾਗਰ-ਗੰਗਾ, ਤ੍ਰਿਬੇਣੀ ਦਾ ਸੰਗਮ ਆਦਿਕ ਅਠਾਹਠ ਤੀਰਥ ਉਸ ਕਰਤਾਰ-ਪ੍ਰਭੂ ਦੀ ਆਪਣੀ ਹੀ ਗੋਦ ਵਿਚ ਟਿਕੇ ਹੋਏ ਹਨ ॥੯॥

ਪਦ ਅਰਥ ਗੰਗਾ ਸਾਗਰੁ = {ਸਾਗਰੁ = ਸਮੁੰਦਰ} ਜਿਥੇ ਗੰਗਾ ਸਮੁੰਦਰ ਵਿਚ ਪੈਂਦੀ ਹੈ। ਬੇਣੀ ਸੰਗਮੁ = ਤ੍ਰਿਬੇਣੀ (ਗੰਗਾ ਜਮੁਨਾ ਸਰਸ੍ਵਤੀ) ਦਾ ਮੇਲ-ਥਾਂ। ਅਠਸਠਿ = ਅਠਾਹਠ ਤੀਰਥ। ਅੰਕਿ = ਅੰਕ ਵਿਚ, ਸਰੂਪ ਵਿਚ ॥੯॥

SikhNet (Spanish)donde los tres ríos se unen y los sesenta y ocho lugares de peregrinaje, todos se inmergieron en Su Ser. (9)

ਆਪੇ; ਸਿਧ ਸਾਧਿਕੁ ਵੀਚਾਰੀ ॥

aape; sidh saadhik veechaaree | Ang 1022

Sant Singh KhalsaHe Himself is the Siddha, the seeker, in meditative contemplation.
Manmohan SinghHe Himself is the adept, seeker and the man of contemplation.
Manmohan Singh (Punjabi)ਉਹ ਆਪ ਹੀ ਪੂਰਨ ਪੁਰਸ਼, ਅਭਿਆਸੀ ਅਤੇ ਵੀਚਾਰਵਾਨ ਹੈ।
Fareedkot Teekaਆਪੇ ਹੀ ਤੂੰ ਸਿਧ ਸਰੂਪ ਹੈਂ, ਆਪ ਹੀ ਤੂੰ (ਸਾਧਿਕੁ) ਸਾਧਨਾਂ ਕੇ ਕਰਨੇਹਾਰਾ ਹੈਂ ਅਰੁ ਆਪੇ ਹੀ ਤੂੰ ਵਿਚਾਰਵਾਨ ਹੈਂ॥
Prof. Sahib Singh(ਪ੍ਰਭੂ ਦੇ ਆਪਣੇ ਆਪੇ ਤੋਂ ਪੈਦਾ ਹੋਈ ਇਸ ਸ੍ਰਿਸ਼ਟੀ ਵਿਚ ਕਿਤੇ ਤਿਆਗੀ ਹਨ ਤੇ ਕਿਤੇ ਰਾਜੇ ਹਨ, ਸੋ,) ਪ੍ਰਭੂ ਆਪ ਹੀ ਜੋਗ-ਸਾਧਨਾਂ ਵਿਚ ਪੁੱਗਾ ਹੋਇਆ ਜੋਗੀ ਹੈ, ਆਪ ਹੀ ਜੋਗ-ਸਾਧਨ ਕਰਨ ਵਾਲਾ ਹੈ, ਆਪ ਹੀ ਜੋਗ-ਸਾਧਨਾਂ ਦੀ ਵਿਚਾਰ ਕਰਨ ਵਾਲਾ ਹੈ।

ਪਦ ਅਰਥ ਸਿਧ = ਜੋਗ-ਸਾਧਨਾਂ ਵਿਚ ਪੁੱਗੇ ਜੋਗੀ। ਸਾਧਿਕੁ = ਜੋਗ-ਸਾਧਨ ਕਰਨ ਵਾਲਾ।

SikhNet (Spanish)Él Mismo es el adepto, el buscador y el contemplativo;

ਆਪੇ; ਰਾਜਨੁ ਪੰਚਾ ਕਾਰੀ ॥

aape; raajan panchaa kaaree | Ang 1022

Sant Singh KhalsaHe Himself is the King and the Council.
Manmohan SinghHe Himself is the King and the cabinet.
Manmohan Singh (Punjabi)ਉਹ ਆਪ ਹੀ ਪਾਤਿਸ਼ਾਹ ਅਤੇ ਵਜ਼ੀਰ ਮੰਡਲੀ ਹੈ।
Fareedkot Teekaਆਪੇ ਹੀ ਤੂੰ ਰਾਜਾ ਹੈਂ ਅਰੁ ਸੰਤੋਂ ਵਾ ਪੰਜ ਤਤੋਂ ਕੇ ਕਰਨੇ ਵਾਲਾ ਹੈ॥
Prof. Sahib Singhਪ੍ਰਭੂ ਆਪ ਹੀ ਰਾਜਾ ਹੈ ਆਪ ਹੀ (ਆਪਣੇ ਰਾਜ ਵਿਚ) ਪੈਂਚ ਚੌਧਰੀ ਬਣਾਣ ਵਾਲਾ ਹੈ।

ਪਦ ਅਰਥ ਪੰਚਾ ਕਾਰੀ = ਪੈਂਚਾਂ ਦਾ ਬਣਾਣ ਵਾਲਾ।

SikhNet (Spanish)Él Mismo es el Rey y Él Mismo es Quien constituye el gabinete de los cinco;

ਤਖਤਿ ਬਹੈ ਅਦਲੀ ਪ੍ਰਭੁ ਆਪੇ; ਭਰਮੁ ਭੇਦੁ ਭਉ ਜਾਈ ਹੇ ॥੧੦॥

takhat bahai adalee prabh aape; bharam bhed bhau jaaee he |10| Ang 1022

Sant Singh KhalsaGod Himself, the wise Judge, sits on the throne; He takes away doubt, duality and fear. ||10||
Manmohan SinghThe Judicious Lord Himself sits on the throne. Remembering Him. doubt, differentiation with Him and fear depart.
Manmohan Singh (Punjabi)ਨਿਆਇਕਾਰੀ ਪ੍ਰਭੂ ਖ਼ੁਦ ਰਾਜਸਿੰਘਾਸਨ ਤੇ ਬੈਠਦਾ ਹੈ। ਉਸ ਦਾ ਸਿਮਰਨ ਕਰਨ ਦੁਆਰਾ, ਸੰਦੇਹ, ਉਸ ਨਾਲ ਅੰਤਰਾ ਅਤੇ ਡਰ ਦੂਰ ਥੀ ਵੰਝਦੇ ਹਨ।
Fareedkot Teekaਹੇ ਪ੍ਰਭੂ! ਤੂੰ ਆਪ ਹੀ (ਅਦਲੀ) ਨ੍ਯਾਂਈ ਨਿਆਇਕਾਰੀ ਰਾਜਾ ਹੋ ਕੇ ਤਖਤ ਪਰ ਬੈਠਤਾ ਹੈਂ। ਜਿਸ ਨੇ ਤੈਨੂੰ ਐਸਾ ਜਾਣਿਆ ਹੈ ਤਿਸ ਕਾ ਭਰਮ ਅਰੁ ਭੇਦ ਤਥਾ ਭੈ ਜਾਤਾ ਰਹਾ ਹੈ॥੧੦॥
Prof. Sahib Singhਨਿਆਂ ਕਰਨ ਵਾਲਾ ਪ੍ਰਭੂ ਆਪ ਹੀ ਤਖ਼ਤ ਉਤੇ ਬੈਠਾ ਹੋਇਆ ਹੈ, (ਉਸ ਦੀ ਆਪਣੀ ਹੀ ਮੇਹਰ ਨਾਲ ਜਗਤ ਵਿਚੋਂ) ਭਟਕਣਾ, (ਪਰਸਪਰ) ਵਿੱਥ ਤੇ ਡਰ-ਸਹਮ ਦੂਰ ਹੁੰਦਾ ਹੈ ॥੧੦॥

ਪਦ ਅਰਥ ਤਖਤਿ = ਤਖਤ ਉਤੇ। ਅਦਲੀ = ਨਿਆਂ ਕਰਨ ਵਾਲਾ ॥੧੦॥

SikhNet (Spanish)Él Mismo se sienta en el trono para juzgar con Justicia y libera a los seres humanos de sus miedos, dudas y limitaciones.(10)

ਆਪੇ ਕਾਜੀ; ਆਪੇ ਮੁਲਾ ॥

aape kaajee; aape mulaa | Ang 1022

Sant Singh KhalsaHe Himself is the Qazi; He Himself is the Mullah.
Manmohan SinghHe Himself is the Judge and Himself the Scholar.
Manmohan Singh (Punjabi)ਉਹ ਆਪ ਜੱਜ ਹੈ ਤੇ ਆਪ ਹੀ ਵਿਦਵਾਨ ਪੁਰਸ਼।
Fareedkot Teekaਆਪੇ ਹੀ ਤੂੰ ਕਾਜੀ ਹੈਂ ਆਪ ਹੀ ਤੂੰ ਲੜਕੇ ਪੜਾਵਣੇ ਵਾਲਾ ਮੁਲਾਂ ਹੋ ਰਹਾ ਹੈਂ॥
Prof. Sahib Singh(ਸਭ ਜੀਵਾਂ ਵਿਚ ਆਪ ਹੀ ਵਿਆਪਕ ਹੋਣ ਕਰਕੇ) ਪ੍ਰਭੂ ਆਪ ਹੀ ਕਾਜ਼ੀ ਹੈ ਆਪ ਹੀ ਮੁੱਲਾਂ ਹੈ।
SikhNet (Spanish)Él Mismo es el Quazi, Él Mismo el Mulá.

ਆਪਿ ਅਭੁਲੁ; ਨ ਕਬਹੂ ਭੁਲਾ ॥

aap abhul; na kabahoo bhulaa | Ang 1022

Sant Singh KhalsaHe Himself is infallible; He never makes mistakes.
Manmohan SinghHe Himself is Infallible and strays not ever.
Manmohan Singh (Punjabi)ਉਹ ਆਪ ਅਚੂਕ ਹੈ ਅਤੇ ਕਦੇ ਭੀ ਗ਼ਲਤੀ ਨਹੀਂ ਖਾਂਦਾ।
Fareedkot Teekaਆਪ ਹੀ ਤੂੰ ਅਭੁਲ ਹੈਂ, ਜੋ ਕਬੀ ਭੀ ਨਹੀਂ ਭੁਲਾ॥
Prof. Sahib Singh(ਜੀਵ ਤਾਂ ਮਾਇਆ ਦੇ ਮੋਹ ਵਿਚ ਫਸ ਕੇ ਭੁੱਲਾਂ ਕਰਦੇ ਰਹਿੰਦੇ ਹਨ, ਪਰ ਸਭ ਵਿਚ ਵਿਆਪਕ ਹੁੰਦਾ ਹੋਇਆ ਭੀ ਪ੍ਰਭੂ) ਆਪ ਅਭੁੱਲ ਹੈ, ਉਹ ਕਦੇ ਉਕਾਈ ਨਹੀਂ ਖਾਂਦਾ।
SikhNet (Spanish)Sí, Él Mismo no hace ningún daño, ni se desvía para nada.

ਆਪੇ ਮਿਹਰ ਦਇਆਪਤਿ ਦਾਤਾ; ਨਾ ਕਿਸੈ ਕੋ ਬੈਰਾਈ ਹੇ ॥੧੧॥

aape mihar deaapat daataa; naa kisai ko bairaaee he |11| Ang 1022

Sant Singh KhalsaHe Himself is the Giver of Grace, compassion and honor; He is no one's enemy. ||11||
Manmohan SinghHe Himself is the Donor of grace, compassion and honour and is the enemy of none.
Manmohan Singh (Punjabi)ਉਹ ਆਪ ਹੀ ਰਹਿਮਤ, ਮਿਹਰਬਾਨੀ ਅਤੇ ਇੱਜ਼ਤ ਆਬਰੂ ਦਾ ਦਾਤਾਰ ਹੈ ਅਤੇ ਕਿਸੇ ਦਾ ਭੀ ਵੈਰੀ ਨਹੀਂ।
Fareedkot Teekaਹੇ ਮੇਹਰ ਸਰੂਪ! ਆਪੇ ਦਇਆ ਕਰ ਕੇ ਪਤਿਸ੍ਟਾ ਕਾ ਦਾਤਾ ਹੋ ਰਹਿਆ ਹੈਂ, ਅਰੁ ਕਿਸੇ ਕਾ ਤੂੰ ਬੈਰੀ ਨਹੀਂ ਹੈਂ ਅਰਥਾਤ ਸਭ ਕਾ ਤੂੰ ਮਿਤ੍ਰ ਹੈਂ॥੧੧॥
Prof. Sahib Singhਉਹ ਕਿਸੇ ਨਾਲ ਵੈਰ ਭੀ ਨਹੀਂ ਕਰਦਾ, ਉਹ ਸਦਾ ਮੇਹਰ ਦਾ ਮਾਲਕ ਹੈ ਦਇਆ ਦਾ ਸੋਮਾ ਹੈ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ ॥੧੧॥

ਪਦ ਅਰਥ ਕਿਸੈ ਕੋ = ਕਿਸੇ ਦਾ। ਬੈਰਾਈ = ਵੈਰੀ ॥੧੧॥

SikhNet (Spanish)Él es el Señor Compasivo con todos, y el enemigo de nadie.(11)

ਜਿਸੁ ਬਖਸੇ; ਤਿਸੁ ਦੇ ਵਡਿਆਈ ॥

jis bakhase; tis de vaddiaaee | Ang 1022

Sant Singh KhalsaWhoever He forgives, He blesses with glorious greatness.
Manmohan SinghHe, whom He forgives; him He blesses with glory.
Manmohan Singh (Punjabi)ਜਿਸ ਨੂੰ ਉਹ ਮਾਫ਼ ਕਰ ਦਿੰਦਾ ਹੈ; ਉਸ ਨੂੰ ਉਹ ਮਾਣ ਇੱਜ਼ਤ ਬਖ਼ਸ਼ਦਾ ਹੈ।
Fareedkot Teekaਜਿਸ ਕੇ ਤੂੰ ਅਵਗੁਣ ਬਖਸਤਾ ਹੈਂ ਤਿਸ ਕੋ ਵਡਿਆਈ ਦੇਤਾ ਹੈਂ॥
Prof. Sahib Singhਪ੍ਰਭੂ ਜਿਸ ਜੀਵ ਉਤੇ ਬਖ਼ਸ਼ਸ਼ ਕਰਦਾ ਹੈ ਉਸ ਨੂੰ ਵਡਿਆਈ ਦੇਂਦਾ ਹੈ।
SikhNet (Spanish)Aquél a quien perdona, lo bendice con toda Gloria, pues Él da a todos y no envidia nada de nadie.

ਸਭਸੈ ਦਾਤਾ; ਤਿਲੁ. ਨ ਤਮਾਈ ॥

sabhasai daataa; til. na tamaaee | Ang 1022

Sant Singh KhalsaHe is the Giver of all; He does not have even an iota of greed.
Manmohan SinghHe is the Giver of all and has not even an iota of avarice.
Manmohan Singh (Punjabi)ਉਹ ਸਾਰਿਆਂ ਨੂੰ ਦੇਣ ਵਾਲਾ ਹੈ ਅਤੇ ਉਸ ਨੂੰ ਇਕ ਭੋਰਾ ਭਰ ਭੀ ਤਮ੍ਹਾ ਨਹੀਂ।
Fareedkot Teeka(ਸਭਸੈ) ਸਭ ਕਾ ਤੂੰ ਹੀ ਦਾਤਾ ਹੈਂ। ਤੇਰੇ ਤਿਲ ਮਾਤ੍ਰ ਭੀ ਕੋਈ ਤਮਾਂ ਨਹੀਂ ਹੈ, ਭਾਵ ਹੋਰ ਜੋ ਦਾਤੇ ਹੈਂ, ਸੋ ਜਸ ਆਦਿਕ ਕੀ ਤਮਾਂ ਰਾਖਤੇ ਹੈਂ॥
Prof. Sahib Singhਹਰੇਕ ਜੀਵ ਨੂੰ ਦਾਤਾਂ ਦੇਣ ਵਾਲਾ ਹੈ (ਉਸ ਨੂੰ ਕਿਸੇ ਜੀਵ ਪਾਸੋਂ ਕਿਸੇ ਕਿਸਮ ਦਾ) ਰਤਾ ਭਰ ਭੀ ਕੋਈ ਲਾਲਚ ਨਹੀਂ ਹੈ।

ਪਦ ਅਰਥ ਸਭਸੈ = ਹਰੇਕ ਜੀਵ ਦਾ। ਤਮਾਈ = ਤਮ੍ਹਾ, ਲਾਲਚ।

SikhNet (Spanish)Llenándolo todo, lo sostiene todo, y sin embargo, está desapegado de todo;

ਭਰਪੁਰਿ ਧਾਰਿ ਰਹਿਆ. ਨਿਹਕੇਵਲੁ; ਗੁਪਤੁ ਪ੍ਰਗਟੁ ਸਭ ਠਾਈ ਹੇ ॥੧੨॥

bharapur dhaar rahiaa. nihakeval; gupat pragatt sabh tthaaee he |12| Ang 1022

Sant Singh KhalsaThe Immaculate Lord is all pervading, permeating everywhere, both hidden and manifest. ||12||
Manmohan SinghThe Fully-pervading Immaculate Lord is supporting the sentient being in all the unmanifest and manifest places.
Manmohan Singh (Punjabi)ਪੂਰਨ-ਵਿਆਪਕ ਪਵਿੱਤ੍ਰ ਪ੍ਰਭੂ, ਅਦ੍ਰਿਸ਼ਟ ਅਤੇ ਦ੍ਰਿਸ਼ਟਮਾਨ ਸਾਰੀਆਂ ਥਾਵਾਂ ਵਿੰਚ ਪ੍ਰਾਣਧਾਰੀਆਂ ਨੂੰ ਆਸਰਾ ਦੇ ਰਿਹਾ ਹੈ।
Fareedkot Teekaਤੂੰ ਭਰਪੂਰ ਹੋ ਕੇ ਸਭ ਕੋ ਅਪਨੇ ਆਸਰੇ ਧਾਰਨ ਕਰ ਰਿਹਾ ਹੈਂ, ਪੁਨਃ (ਨਿਹਕੇਵਲੁ) ਸੁਧ ਹੈਂ ਔ ਗੁਪਤ ਪਰਗਟ ਸਭਨੀ ਥਾਂਈ ਤੇਰੀ ਸਤਾ ਬਿਆਪ ਰਹੀ ਹੈ॥੧੨॥
Prof. Sahib Singhਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਨੂੰ ਆਸਰਾ ਦੇ ਰਿਹਾ ਹੈ (ਸਭ ਵਿਚ ਹੁੰਦਾ ਹੋਇਆ ਭੀ ਆਪ) ਪਵਿਤ੍ਰ ਹਸਤੀ ਵਾਲਾ ਹੈ। ਦਿੱਸਦਾ ਜਗਤ ਹੋਵੇ ਚਾਹੇ ਅਣਦਿੱਸਦਾ, ਪ੍ਰਭੂ ਹਰ ਥਾਂ ਮੌਜੂਦ ਹੈ ॥੧੨॥

ਪਦ ਅਰਥ ਭਰਪੁਰਿ = ਭਰਪੂਰ, ਨਕਾਨਕ ਵਿਆਪਕ। ਨਿਹਕੇਵਲੁ = {निष्कै वल्य} ਸੁੱਧ-ਸਰੂਪ, ਪਵਿਤ੍ਰ। ਠਾਈ = ਥਾਂਵਾਂ ਵਿਚ ॥੧੨॥

SikhNet (Spanish)oh, Él es el Uno Manifiesto y No Manifiesto.(12)

ਕਿਆ ਸਾਲਾਹੀ; ਅਗਮ ਅਪਾਰੈ ॥

kiaa saalaahee; agam apaarai | Ang 1022

Sant Singh KhalsaHow can I praise the inaccessible, infinite Lord?
Manmohan SinghHow can I praise the Inaccessible and Infinite Lord?
Manmohan Singh (Punjabi)ਮੈਂ ਪਹੁੰਚ ਤੋਂ ਪਰੇ ਅਤੇ ਬੇਅੰਤ ਸਾਈਂ ਦੀ ਕਿਸ ਤਰ੍ਹਾਂ ਤਾਰਫ਼ਿ ਕਰ ਸਕਦਾ ਹਾਂ?
Fareedkot Teekaਹੇ ਅਗਮੁ ਅਪਾਰੁ ਰੂਪ ਵਾਹਿਗੁਰੂ! ਤੇਰੇ ਕੋ ਕਿਆ ਸਾਲਾਹਣਾ ਕਰੀਏ॥
Prof. Sahib Singhਮੈਂ ਉਸ ਦੀ ਕੇਹੜੀ ਕੇਹੜੀ ਸਿਫ਼ਤ ਦੱਸ ਸਕਦਾ ਹਾਂ? ਪਰਮਾਤਮਾ ਅਪਹੁੰਚ ਹੈ, ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

ਪਦ ਅਰਥ ਅਗਮ = ਅਪਹੁੰਚ ਪ੍ਰਭੂ।

SikhNet (Spanish)¿Cómo puede uno alabar al Dios Infinito e Insondable?

ਸਾਚੇ ਸਿਰਜਣਹਾਰ ਮੁਰਾਰੈ ॥

saache sirajanahaar muraarai | Ang 1022

Sant Singh KhalsaThe True Creator Lord is the Enemy of ego.
Manmohan SinghHe, the True Creator, is the enemy of ego.
Manmohan Singh (Punjabi)ਉਹ ਸੱਚਾ ਕਰਤਾਰ, ਹੰਕਾਰ ਦਾ ਵੈਰੀ ਹੈ।
Fareedkot Teekaਹੇ ਸਚੇ! (ਮੁਰਾਰੈ) ਪਰਮੇਸੁਰ ਉਤਪਤ ਕਰਨਹਾਰੇ॥
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਹੈ, ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ, ਤੇ ਦੈਂਤਾਂ ਦਾ ਨਾਸ ਕਰਨ ਵਾਲਾ ਹੈ।

ਪਦ ਅਰਥ ਮੁਰਾਰਿ = ਪਰਮਾਤਮਾ {मुर = अरि}।

SikhNet (Spanish)Él es el Verdadero Señor Creador y el Destructor de los malvados.

ਜਿਸ ਨੋ ਨਦਰਿ ਕਰੇ ਤਿਸੁ ਮੇਲੇ; ਮੇਲਿ ਮਿਲੈ ਮੇਲਾਈ ਹੇ ॥੧੩॥

jis no nadar kare tis mele; mel milai melaaee he |13| Ang 1022

Sant Singh KhalsaHe unites those whom He blesses with His Grace; uniting them in His Union, they are united. ||13||
Manmohan SinghHe on whom is His grace, him He unites with Himself, He alone meets Him, who meets with the saints society.
Manmohan Singh (Punjabi)ਜਿਸ ਦੇ ਉੱਤੇ ਉਸ ਦੀ ਮਿਹਰ ਹੈ, ਉਸ ਨੂੰ ਉਹ ਆਪਣੇ ਨਾਲ ਮਿਲਾ ਲੈਂਦਾ ਹੈ। ਕੇਵਲ ਉਹ ਹੀ ਉਸ ਨੂੰ ਮਿਲਦਾ ਹੈ, ਜੋ ਸਤਿਸੰਗਤ ਨਾਲ ਮਿਲਦਾ ਹੈ।
Fareedkot Teekaਜਿਸ ਕੋ ਕ੍ਰਿਪਾ ਦ੍ਰਿਸ਼ਟੀ ਕਰਤਾ ਹੈ ਤਿਸ ਕੋ ਮੇਲ ਲੇਤਾ ਹੈ, ਪਰੰਤੂ ਜੋ ਸਤਸੰਗ ਕੇ ਮੇਲ ਮੇਂ ਮਿਲਤੇ ਹੈਂ ਤਿਨ ਕੀ ਬੁਧੀ ਵਾ ਪੰਕਤੀ ਤੈਨੇ ਅਪਨੇ ਮੇਂ ਮਿਲਾਈ ਹੈ॥੧੩॥
Prof. Sahib Singhਜਿਸ ਜੀਵ ਉਤੇ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਹ ਜੀਵ ਪ੍ਰਭੂ ਦੇ ਚਰਨਾਂ ਵਿਚ ਮਿਲਿਆ ਰਹਿੰਦਾ ਹੈ, ਪ੍ਰਭੂ ਆਪ ਹੀ ਮਿਲਾਈ ਰੱਖਦਾ ਹੈ ॥੧੩॥
SikhNet (Spanish)Quien sea que obtiene Su Gracia, lo une en Su Ser. (13)

ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥

brahamaa bisan mahes duaarai | Ang 1022

Sant Singh KhalsaBrahma, Vishnu and Shiva stand at His Door;
Manmohan SinghStanding at His door are Brahma, Vishnu and Shiva,
Manmohan Singh (Punjabi)ਉਸ ਦੇ ਬੂਹੇ ਤੇ ਖੜੇਤੇ ਹਨ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ,
Fareedkot Teekaਬ੍ਰਹਮਾਂ, ਬਿਸਨ, ਸਿਵ, ਤੀਨ ਹੀ ਦੇਵਤਾ ਤੇਰੇ ਦੁਆਰੇ ਪਰ ਹੈਂ॥
Prof. Sahib Singh(ਵੱਡੇ ਵੱਡੇ ਦੇਵਤੇ ਭੀ ਪ੍ਰਭੂ ਦੇ) ਦਰ ਤੇ ਕੀਹ ਬ੍ਰਹਮਾ, ਕੀਹ ਵਿਸ਼ਨੂੰ ਤੇ ਕੀਹ ਸ਼ਿਵ-

ਪਦ ਅਰਥ ਦੁਆਰੈ = (ਪ੍ਰਭੂ ਦੇ) ਦਰ ਤੇ। ਮਹੇਸੁ = ਸ਼ਿਵ।

SikhNet (Spanish)En Su Gloriosa Puerta están Brahma, Vishnu y Shiva,

ਊਭੇ ਸੇਵਹਿ; ਅਲਖ ਅਪਾਰੈ ॥

aoobhe seveh; alakh apaarai | Ang 1022

Sant Singh Khalsathey serve the unseen, infinite Lord.
Manmohan Singhand serve they Him, their Unseeable and Infinite Lord.
Manmohan Singh (Punjabi)ਅਤੇ ਉਹ ਆਪਣੇ ਅਦ੍ਰਿਸ਼ਟ ਅਤੇ ਬੇਅੰਤ ਸੁਆਮੀ ਦੀ ਚਾਕਰੀ ਨਿਭਾਉਂਦੇ ਹਨ।
Fareedkot Teekaਹੇ ਅਲਖ ਅਪਾਰ! ਤੇਰੇ ਕੋ ਖੜੋਤੇ ਸੇਵਤੇ ਹੈਂ॥
Prof. Sahib Singhਸਾਰੇ ਉਸ ਅਲੱਖ ਤੇ ਅਪਾਰ (ਪ੍ਰਭੂ ਦੇ ਦਰ ਤੇ) ਖਲੋਤੇ ਸੇਵਾ ਵਿਚ ਹਾਜ਼ਰ ਰਹਿੰਦੇ ਹਨ।

ਪਦ ਅਰਥ ਊਭੇ = ਖਲੋਤੇ।

SikhNet (Spanish)ellos Lo Sirven, a su Dios Infinito e Insondable.

ਹੋਰ ਕੇਤੀ ਦਰਿ ਦੀਸੈ ਬਿਲਲਾਦੀ; ਮੈ ਗਣਤ. ਨ ਆਵੈ ਕਾਈ ਹੇ ॥੧੪॥

hor ketee dar deesai bilalaadee; mai ganat. na aavai kaaee he |14| Ang 1022

Sant Singh KhalsaMillions of others can be seen crying at His door; I cannot even estimate their numbers. ||14||
Manmohan SinghMillions of others are seen bewailing at His door, I can know not their number.
Manmohan Singh (Punjabi)ਕ੍ਰੋੜਾਂ ਹੀ ਹੋਰ ਉਸ ਦੇ ਦਰਵਾਜ਼ੇ ਉਤੇ ਵਿਰਲਾਪ ਕਰਦੇ ਵੇਖੇ ਜਾਂਦੇ ਹਨ। ਮੈਂ ਉਨ੍ਹਾਂ ਦੀ ਗਿਣਤੀ ਨਹੀਂ ਕਰ ਸਕਦਾ।
Fareedkot Teekaਹੋਰ ਕੇਤੀ ਖਲਕਤ ਤੇਰੇ ਦਰ ਆਗੇ ਬਿਲਲਾਵਤੀ ਦੇਖੀਤੀ ਹੈ। ਹੇ ਭਗਵਨ! ਮੇਰੇ ਕੋ ਕੋਈ ਗਿਣਤੀ ਨਹੀਂ ਆਵਤੀ, ਭਾਵ ਤੇਰੇ ਕੀਏ ਕਿਸੇ ਪਦਾਰਥ ਕਾ ਅੰਤ ਨਹੀਂ ਆਵਤਾ ਹੈ ॥੧੪॥
Prof. Sahib Singhਹੋਰ ਭੀ ਇਤਨੀ ਬੇਅੰਤ ਲੋਕਾਈ ਉਸ ਦੇ ਦਰ ਤੇ ਤਰਲੇ ਲੈਂਦੀ ਦਿੱਸ ਰਹੀ ਹੈ ਕਿ ਮੈਥੋਂ ਕੋਈ ਗਿਣਤੀ ਨਹੀਂ ਹੋ ਸਕਦੀ ॥੧੪॥

ਪਦ ਅਰਥ ਹੋਰ ਕੇਤੀ = ਹੋਰ ਬੇਅੰਤ ਲੋਕਾਈ। ਦਰਿ = ਪ੍ਰਭੂ ਦੇ ਦਰ ਤੇ। ਮੈ = ਮੈਥੋਂ। ਕਾਈ ਗਣਤ = ਕੋਈ ਗਿਣਤੀ ॥੧੪॥

SikhNet (Spanish)Millones más Le lloran y Le suplican con su Alma en pena, son tantos que no los puedo ni contar.(14)

ਸਾਚੀ ਕੀਰਤਿ; ਸਾਚੀ ਬਾਣੀ ॥

saachee keerat; saachee baanee | Ang 1022

Sant Singh KhalsaTrue is the Kirtan of His Praise, and True is the Word of His Bani.
Manmohan SinghTrue is His praise and true His speech.
Manmohan Singh (Punjabi)ਸੱਚੀ ਹੈ ਉਸ ਦੀ ਮਹਿਮਾ ਅਤੇ ਸੱਚੀ ਉਸ ਦੀ ਗੱਲਬਾਤ।
Fareedkot Teekaਤੇਰੀ ਕੀਰਤੀ ਸਾਚੀ ਔ ਰਾਮ ਨਾਮ ਰੂਪ ਤੇਰੀ ਬਾਣੀ ਭੀ ਸਾਚੀ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਤੇ ਸਿਫ਼ਤ-ਸਾਲਾਹ ਦੀ ਬਾਣੀ ਹੀ ਸਦਾ-ਥਿਰ ਰਹਿਣ ਵਾਲਾ ਸਰਮਾਇਆ ਹੈ।

ਪਦ ਅਰਥ ਸਚੀ = ਸਦਾ-ਥਿਰ ਰਹਿਣ ਵਾਲੀ। ਕੀਰਤਿ = ਸਿਫ਼ਤ-ਸਾਲਾਹ।

SikhNet (Spanish)Verdad es la Alabanza del Señor, Verdad es Su Discurso.

ਹੋਰ ਨ ਦੀਸੈ; ਬੇਦ ਪੁਰਾਣੀ ॥

hor na deesai; bed puraanee | Ang 1022

Sant Singh KhalsaI can see no other in the Vedas and the Puraanas.
Manmohan SinghIn Vedas and Puranas, I see not another.
Manmohan Singh (Punjabi)ਵੇਦਾਂ ਅਤੇ ਪੁਰਾਣਾਂ ਵਿੰਚ ਮੈਨੂੰ ਹੋਰ ਕੋਈ ਦਿੱਸ ਨਹੀਂ ਆਉਂਦਾ।
Fareedkot Teekaਬੇਦੋਂ ਪੁਰਾਣੋਂ ਮੇਂ ਔਰ ਕਿਸੀ ਕੀ ਸਾਚੀ ਕੀਰਤੀ ਨਹੀਂ ਦੇਖੀਤੀ॥
Prof. Sahib Singhਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਵਿਚ ਭੀ ਇਸ ਰਾਸਿ-ਪੂੰਜੀ ਤੋਂ ਬਿਨਾ ਕੋਈ ਹੋਰ ਸਦਾ-ਥਿਰ ਰਹਿਣ ਵਾਲਾ ਪਦਾਰਥ ਨਹੀਂ ਦਿੱਸਦਾ।
SikhNet (Spanish)No puedo ver más en los Vedas ni en los Puranas.

ਪੂੰਜੀ ਸਾਚੁ ਸਚੇ ਗੁਣ ਗਾਵਾ; ਮੈ ਧਰ ਹੋਰ. ਨ ਕਾਈ ਹੇ ॥੧੫॥

poonjee saach sache gun gaavaa; mai dhar hor. na kaaee he |15| Ang 1022

Sant Singh KhalsaTruth is my capital; I sing the Glorious Praises of the True Lord. I have no other support at all. ||15||
Manmohan SinghTruth is my capital, the praise of the True Lord sing I and no other support do I have.
Manmohan Singh (Punjabi)ਸੱਚ ਮੇਰੀ ਰਾਸ ਹੈ, ਸੱਚੇ ਸੁਆਮੀ ਦੀ ਕੀਰਤੀ ਹੀ ਮੈਂ ਗਾਉਂਦਾ ਹਾਂ ਅਤੇ ਮੇਰਾ ਹੋਰ ਕੋਈ ਆਸਰਾ ਨਹੀਂ।
Fareedkot Teekaਹੇ ਸਚੇ! ਮੇਰੇ ਕੋ (ਪੂੰਜੀ ਸਾਚੁ) ਸਚੀ ਸਰਧਾ ਦੇਹੁ ਤੇਰੇ ਗੁਣੋਂ ਕੋ ਗਾਵਤਾ ਹੀ ਰਹਾਂ, ਮੇਰੇ ਕੋ ਹੋਰ ਕੋਈ ਓਟ ਨਹੀਂ ਹੈ॥੧੫॥
Prof. Sahib Singhਪ੍ਰਭੂ ਦਾ ਨਾਮ ਹੀ ਅਟੱਲ ਪੂੰਜੀ ਹੈ, ਮੈਂ ਉਸ ਸਦਾ ਅਟੱਲ ਪ੍ਰਭੂ ਦੇ ਗੁਣ ਗਾਂਦਾ ਹਾਂ, ਮੈਨੂੰ ਉਸ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਦਿੱਸਦਾ ॥੧੫॥

ਪਦ ਅਰਥ ਪੂੰਜੀ = ਸਰਮਾਇਆ। ਧਰ = ਆਸਰਾ ॥੧੫॥

SikhNet (Spanish)Sólo Él es mi Tesoro y así canto para siempre Su Alabanza y no me apoyo en ningún otro soporte.(15)

ਜੁਗੁ ਜੁਗੁ ਸਾਚਾ; ਹੈ ਭੀ ਹੋਸੀ ॥

jug jug saachaa; hai bhee hosee | Ang 1022

Sant Singh KhalsaIn each and every age, the True Lord is, and shall always be.
Manmohan SinghIn every age, He the True One, is and shall also be,
Manmohan Singh (Punjabi)ਹਰ ਯੁੱਗ ਅੰਦਰ ਉਹ ਸਤਿਪੁਰਖ ਹੈ ਅਤੇ ਹੋਵੇਗਾ ਭੀ।
Fareedkot Teekaਹੇ ਸਚਾ! ਤੂੰ ਜੁਗਾਂ ਜੁਗਾਂ ਮੇਂ ਤੀਨੋਂ ਕਾਲ ਮੇਂ ਬਿਆਪਕ ਹੈਂ ਅਰਥਾਤ ਤੂੰ ਹੀ ਸਤ ਸਰੂਪ ਹੈਂ। ਵਾਹ ਹੇ ਸਚਾ ਪ੍ਰਭੂ! ਜੁਗਾਂ ਜੁਗਾਂ ਮੇਂ ਤੂੰ ਹੋਤਾ ਆਇਆ ਹੈਂ, ਅਬ ਵਰਤਮਾਨ ਮੇਂ ਹੈਂ, ਤੂੰ ਪੁਨਾ ਭਵਿਖਤ ਭੀ ਹੋਵੇਂਗਾ॥
Prof. Sahib Singhਪ੍ਰਭੂ ਹਰੇਕ ਜੁਗ ਵਿਚ ਕਾਇਮ ਰਹਿਣ ਵਾਲਾ ਹੈ, ਹੁਣ ਭੀ ਮੌਜੂਦ ਹੈ, ਸਦਾ ਹੀ ਕਾਇਮ ਰਹੇਗਾ।

ਪਦ ਅਰਥ ਜੁਗੁ ਜੁਗੁ = ਕੋਈ ਭੀ ਜੁਗ ਹੋਵੇ।

SikhNet (Spanish)Época tras época es Él, el Uno Verdadero, no, no hay nadie más.

ਕਉਣੁ. ਨ ਮੂਆ; ਕਉਣੁ. ਨ ਮਰਸੀ ॥

kaun. na mooaa; kaun. na marasee | Ang 1022

Sant Singh KhalsaWho has not died? Who shall not die?
Manmohan Singhwho has not died and who shall die not.
Manmohan Singh (Punjabi)ਕੌਣ ਨਹੀਂ ਮਰਿਆ ਅਤੇ ਕੌਣ ਹੈ ਜੇ ਮਰੇਗਾ ਨਹੀਂ?
Fareedkot Teekaਪੀਛੇ ਕੌਨ ਨਹੀਂ ਮੂਆ ਔਰ ਆਗੇ ਕੌਣ ਹੋ ਜੋ ਨਾ ਮਰੇਗਾ॥
Prof. Sahib Singhਜਗਤ ਵਿਚ ਹੋਰ ਜੇਹੜਾ ਭੀ ਜੀਵ ਆਇਆ ਉਹ (ਆਖ਼ਰ) ਮਰ ਗਿਆ, ਜੇਹੜਾ ਭੀ ਆਵੇਗਾ ਉਹ (ਜ਼ਰੂਰ) ਮਰੇਗਾ।
SikhNet (Spanish)Y como ser humano, ¿quién no ha muerto o terminado en la muerte?

ਨਾਨਕੁ ਨੀਚੁ ਕਹੈ ਬੇਨੰਤੀ; ਦਰਿ ਦੇਖਹੁ ਲਿਵ ਲਾਈ ਹੇ ॥੧੬॥੨॥

naanak neech kahai benantee; dar dekhahu liv laaee he |16|2| Ang 1022

Sant Singh KhalsaNanak the lowly offers this prayer; see Him within your own self, and lovingly focus on the Lord. ||16||2||
Manmohan SinghPoor Nanak makes a supplication, Enshrining love for the Lord and see thou Him within thyself.
Manmohan Singh (Punjabi)ਗਰੀਬੜਾ ਨਾਨਕ ਪ੍ਰਾਰਥਨਾ ਕਰਦਾ ਹੈ। ਪ੍ਰਭੂ ਨਾਲ ਪਿਰਹੜੀ ਪਾ ਕੇ ਤੂੰ ਉਸ ਨੂੰ ਆਪਣੇ ਅੰਦਰ ਹੀ ਵੇਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਨੀਚੁ) ਦਾਸ ਨੀਵਾਂ ਹੋ ਕੇ ਮੈਂ ਏਹੀ ਬੇਨਤੀ ਕਰਤਾ ਹੂੰ: ਹੇ ਪਰਮੇਸਰ! ਲਿਵ ਲਾਇਕਰ ਅਪਨੇ (ਦਰਿ) ਅੰਤਰ ਤੈਨੂੰ ਦੇਖਾ ਹੈ॥੧੬॥੨॥
Prof. Sahib Singhਗਰੀਬ ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਤੂੰ ਆਪਣੇ ਦਰਬਾਰ ਵਿਚ ਬੈਠਾ ਸਭ ਜੀਵਾਂ ਦੀ ਬੜੇ ਧਿਆਨ ਨਾਲ ਸੰਭਾਲ ਕਰ ਰਿਹਾ ਹੈਂ ॥੧੬॥੨॥

ਪਦ ਅਰਥ ਦੇਖਹੁ = (ਹੇ ਪ੍ਰਭੂ!) ਤੂੰ ਸੰਭਾਲ ਕਰਦਾ ਹੈਂ ॥੧੬॥੨॥

SikhNet (Spanish)Dice Nanak, el de baja casta: oh hombre, entónate en Dios y así ve Su Presencia. (16-2)
Answers quote the Granth verbatim with Ang citations. AI commentary is not Gurbani and not a religious ruling.