ੴ

ਸਿੱਖਬਾਣੀ · SikhBani

Ang 1024

Sri Guru Granth Sahib · Raag Maaroo · 2 shabads, 48 lines
Translations
Shabad Guru Nanak Dev Ji Raag Maaroo continued from Ang 1023

ਗੁਰਮੁਖਿ; ਵਿਰਲਾ ਚੀਨੈ ਕੋਈ ॥

guramukh; viralaa cheenai koee |

Sant Singh KhalsaOnly a few, as Gurmukh, remembered the Lord.
Manmohan SinghSome rare one contemplated the Lord by Guru's grace.
Manmohan Singh (Punjabi)ਕੋਈ ਇਕ ਅੱਧਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਸਾਹਿਬ ਦਾ ਸਿਮਰਨ ਕਰਦਾ ਸੀ।
Fareedkot Teekaਇਸ ਬਾਤ ਕੋ ਕੋਈ ਗੁਰਮੁਖਿ ਵਿਰਲਾ ਹੀ ਜਾਨਤਾ ਭਇਆ॥
Prof. Sahib Singhਪਰ ਜੇਹੜਾ ਕੋਈ ਵਿਰਲਾ ਬੰਦਾ ਗੁਰੂ ਦੀ ਸਰਨ ਪੈਂਦਾ ਹੈ ਉਹ (ਜੀਵਨ ਦੇ ਸਹੀ ਰਾਹ ਨੂੰ) ਪਛਾਣਦਾ ਹੈ।

ਪਦ ਅਰਥ ਚੀਨੈ = ਪਛਾਣਦਾ ਹੈ।

SikhNet (Spanish)Sólo pocos fueron los Gurmukjs que recordaron al Señor.

ਦੁਇ ਪਗ ਧਰਮੁ ਧਰੇ ਧਰਣੀਧਰ; ਗੁਰਮੁਖਿ ਸਾਚੁ ਤਿਥਾਈ ਹੇ ॥੮॥

due pag dharam dhare dharaneedhar; guramukh saach tithaaee he |8|

Sant Singh KhalsaDharmic faith, which upholds and supports the earth, had only two feet; Truth was revealed to the Gurmukhs. ||8||
Manmohan SinghThe faith which upholds uphold and supports the earth became two footed and then too, the True Lord was obtained by Guru's grace.
Manmohan Singh (Punjabi)ਧਰਮ ਈਮਾਨ, ਜੋ ਧਰਤੀ ਨੂੰ ਠਲ੍ਹਦਾ ਅਤੇ ਆਸਰਾ ਦਿੰਦਾ ਹੈ, ਦੋ ਪੈਰਾਂ ਵਾਲਾ ਹੋ ਗਿਆ ਅਤੇ ਤਦ ਭੀ ਸੱਚਾ ਸੁਆਮੀ ਗੁਰਾਂ ਦੀ ਦਇਆ ਦੁਆਰਾ ਹੀ ਪ੍ਰਾਪਤ ਹੁੰਦਾ ਸੀ।
Fareedkot Teekaਹੇ (ਧਰਣੀ ਧਰ) ਪਰਮੇਸਰ! ਤੈਂਨੇ ਧਰਮ ਕੇ ਦੁਇ ਪੈਰ ਰਖੇ ਹੈਂ, ਪਰੰਤੂ ਤਿਸ ਸਥਾਨ ਮੇਂ ਭੀ ਅਰਥਾਤ ਦੁਆਪਰ ਮੇਂ ਗੁਰਮੁਖ ਹੀ ਸਾਚ ਕੋ ਪਾਵਤੇ ਥੇ॥੮॥
Prof. Sahib Singhਉਹ ਉਸੇ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਸਦਾ-ਥਿਰ ਪ੍ਰਭੂ ਉਸ ਦੇ ਅੰਦਰ ਪ੍ਰਤੱਖ ਵੱਸਦਾ ਹੈ। (ਨਹੀਂ ਤਾਂ ਦੁਆਪੁਰ ਵਾਲੇ) ਮਨੁੱਖ ਦੇ ਹਿਰਦੇ ਵਿਚ ਧਰਤੀ ਦਾ ਆਸਰਾ ਧਰਮ ਸਿਰਫ਼ ਦੋ ਪੈਰ ਟਿਕਾਂਦਾ ਹੈ (ਭਾਵ, ਉਨ੍ਹਾਂ ਦੇ ਅੰਦਰ ਦੈਵੀ ਸੰਪਤਾ ਤੇ ਆਸੁਰੀ ਸੰਪਤਾ ਇਕੋ ਜਿਹੀ ਹੋ ਗਈ) ॥੮॥

ਪਦ ਅਰਥ ਦੁਇ = ਦੋ। ਪਗ = ਪੈਰ। ਧਰਣੀਧਰ = ਧਰਤੀ ਦਾ ਆਸਰਾ। ਤਿਥਾਈ = ਉਥੇ ਹੀ, ਪ੍ਰਭੂ-ਚਰਨਾਂ ਵਿਚ ਹੀ ॥੮॥

SikhNet (Spanish)La Fe en el Dharma, que sostenía al mundo, se hizo de dos piernas, y la Verdad le fue revelada a los Gurmukjs.(8)

ਰਾਜੇ ਧਰਮੁ ਕਰਹਿ; ਪਰਥਾਏ ॥

raaje dharam kareh; parathaae |

Sant Singh KhalsaThe kings acted righteously only out of self-interest.
Manmohan SinghThe kings did good deeds for some self-interest.
Manmohan Singh (Punjabi)ਪਤਿਸ਼ਾਹ ਕਿਸੇ ਸਵੈ-ਮਨੋਰਥ ਲਈ ਚੰਗੇ ਕਰਮ ਕਰਦੇ ਸਨ।
Fareedkot Teekaਰਾਜਾ ਕਿਸੇ (ਪਰਥਾਏ) ਨਮਿਤ ਕਰ ਕੇ ਧਰਮ ਕਰਤੇ ਥੇ॥
Prof. Sahib Singhਰਾਜੇ ਲੋਕ ਕਿਸੇ ਗ਼ਰਜ਼ ਦੀ ਖ਼ਾਤਰ ਧਰਮ ਕਮਾਂਦੇ ਹਨ,

ਪਦ ਅਰਥ ਪਰਥਾਏ = ਕਿਸੇ ਗ਼ਰਜ਼ ਵਾਸਤੇ।

SikhNet (Spanish)Los reyes practicaban el Dharma impulsados por algo muy distinto al Dharma en sí,

ਆਸਾ ਬੰਧੇ; ਦਾਨੁ ਕਰਾਏ ॥

aasaa bandhe; daan karaae |

Sant Singh KhalsaTied to hopes of reward, they gave to charities.
Manmohan SinghTied to some hope, they gave, in charity.
Manmohan Singh (Punjabi)ਕਿਸੇ ਉਮੈਦ ਨਾਲ ਬੱਝ ਕੇ ਉਹ ਪੁੰਨ ਦਾਨ ਕਰਦੇ ਸਨ।
Fareedkot Teekaਆਸਾ ਮੇਂ ਬੰਧੇ ਹੂਏ ਦਾਨੁ ਕਰਤੇ ਥੇ॥
Prof. Sahib Singhਦੁਨੀਆਵੀ ਆਸਾਂ ਦੇ ਬੱਝੇ ਹੋਏ ਦਾਨ-ਪੁੰਨ ਕਰਦੇ ਹਨ (ਇਹ ਸਭ ਕੁਝ ਉਸ ਲਕ-ਟੁੱਟੀ ਦਇਆ ਦੇ ਕਾਰਨ ਹੀ ਕਰਦੇ ਹਨ, ਇਹ ਲੋਕ ਤੇ ਪਰਲੋਕ ਦੋਹਾਂ ਦੇ ਸੁਖ ਹੀ ਭਾਲਦੇ ਹਨ)।

ਪਦ ਅਰਥ ਬੰਧੇ = ਬੱਝੇ ਹੋਏ।

SikhNet (Spanish)ellos daban caridades, con la esperanza de recibir más, pero ¿cómo podían ser emancipados sin el Nombre del Señor?

ਰਾਮ ਨਾਮ ਬਿਨੁ ਮੁਕਤਿ. ਨ ਹੋਈ; ਥਾਕੇ ਕਰਮ ਕਮਾਈ ਹੇ ॥੯॥

raam naam bin mukat. na hoee; thaake karam kamaaee he |9|

Sant Singh KhalsaWithout the Lord's Name, liberation did not come, although they grew weary of performing rituals. ||9||
Manmohan SinghWithout the Lord's Name, they could be emancipated not, though they grew weary of performing other deeds.
Manmohan Singh (Punjabi)ਸਾਈਂ ਦੇ ਨਾਮ ਦੇ ਬਗ਼ੈਰ ਉਹ ਮੁਕਤ ਨਹੀਂ ਹੋ ਸਕਦੇ ਸਨ, ਭਾਵੇਂ ਉਹ ਹੋਰ ਅਮਲ ਕਮਾਉਂਦੇ ਹਾਰ ਹੁੱਟ ਗਏ ਹਨ।
Fareedkot Teekaਬਹੁਤ ਕਰਮ ਕਮਾਇ ਕੇ ਥਕਤ ਹੂਏ, ਪਰੰਤੂ ਰਾਮ ਨਾਮ ਸੇ ਬਿਨਾਂ ਤਿਸ ਸਮੈਂ ਭੀ ਮੁਕਤੀ ਨਹੀਂ ਪ੍ਰਾਪਤਿ ਹੋਤੀ ਥੀ॥੯॥
Prof. Sahib Singh(ਦਾਨ-ਪੁੰਨ ਆਦਿਕ ਦੇ) ਕਰਮ ਕਰ ਕੇ ਥੱਕ ਜਾਂਦੇ ਹਨ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਦੁਨੀਆ ਦੇ ਸੁਖਾਂ ਦੀਆਂ ਆਸਾਂ ਤੋਂ) ਉਹਨਾਂ ਨੂੰ ਖ਼ਲਾਸੀ ਨਹੀਂ ਮਿਲਦੀ (ਇਸ ਵਾਸਤੇ ਆਤਮਕ ਆਨੰਦ ਨਹੀਂ ਮਿਲਦਾ) ॥੯॥

ਪਦ ਅਰਥ ਮੁਕਤਿ = (ਆਸਾ ਦੇ ਬੰਧਨਾਂ ਤੋਂ) ਖ਼ਲਾਸੀ ॥੯॥

SikhNet (Spanish)No importaba cuántos actos pseudo piadosos realizaran.(9)

ਕਰਮ ਧਰਮ ਕਰਿ; ਮੁਕਤਿ ਮੰਗਾਹੀ ॥

karam dharam kar; mukat mangaahee |

Sant Singh KhalsaPracticing religious rituals, they sought liberation,
Manmohan SinghPractising religious rituals, they sought salvation,
Manmohan Singh (Punjabi)ਮਜ਼ਹਬੀ ਕਰਮਕਾਡ ਕਰਨ ਦੁਆਰਾ, ਉਹ ਕਲਿਆਣ ਦੀ ਚਾਹਨਾਂ ਕਰਦੇ ਸਨ,
Fareedkot Teekaਕਰਮ ਧਰਮ ਕਰ ਕੇ ਮੁਕਤੀ ਮਾਂਗਤੇ ਥੇ॥
Prof. Sahib Singh(ਦੁਆਪੁਰ ਵਾਲੇ ਮਨੁੱਖ ਦਾਨ-ਪੁੰਨ ਤੀਰਥ ਆਦਿਕ) ਕਰਮ ਕਰ ਕੇ ਮੁਕਤੀ ਮੰਗਦੇ ਹਨ।

ਪਦ ਅਰਥ ਮੰਗਾਹੀ = ਮੰਗਦੇ ਹਨ।

SikhNet (Spanish)Esperaban lograr la liberación a través de actos guiados por el intelecto,

ਮੁਕਤਿ ਪਦਾਰਥੁ; ਸਬਦਿ ਸਲਾਹੀ ॥

mukat padaarath; sabad salaahee |

Sant Singh Khalsabut the treasure of liberation comes only by praising the Shabad.
Manmohan Singhbut the wealth of salvation is attained to by praising the Lord.
Manmohan Singh (Punjabi)ਪ੍ਰੰਤੂ ਕਲਿਆਣ ਦੀ ਦੌਲਤ ਸਾਹਿਬ ਦੀ ਸਿਫ਼ਤ ਸ਼ਲਾਘਾ ਕਰਨ ਦੁਆਰਾ ਪ੍ਰਾਪਤ ਹੁੰਦੀ ਹੈ।
Fareedkot Teekaਮੁਕਤੀ ਪਦਾਰਥ ਤੌ ਸਬਦ ਕੇ ਸਲਾਹੁਣੇ ਕਰਿ ਮਿਲਤੀ ਥੀ ॥
Prof. Sahib Singhਪਰ ਮੁਕਤੀ ਦੇਣ ਵਾਲਾ ਨਾਮ-ਪਦਾਰਥ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਹੀ ਮਿਲਦਾ ਹੈ।

ਪਦ ਅਰਥ ਸਾਲਾਹੀ = ਸਿਫ਼ਤ-ਸਾਲਾਹ ਦੀ ਰਾਹੀਂ।

SikhNet (Spanish)pero la Emancipación es obtenida alabando al Señor a través de la Palabra.

ਬਿਨੁ ਗੁਰਸਬਦੈ ਮੁਕਤਿ. ਨ ਹੋਈ; ਪਰਪੰਚੁ ਕਰਿ ਭਰਮਾਈ ਹੇ ॥੧੦॥

bin gurasabadai mukat. na hoee; parapanch kar bharamaaee he |10|

Sant Singh KhalsaWithout the Word of the Guru's Shabad, liberation is not obtained; practicing hypocrisy, they wander around confused. ||10||
Manmohan SinghWithout the Guru's word, man is emancipated not. Practicing hypocrisy, he wanders in species.
Manmohan Singh (Punjabi)ਗੁਰਾਂ ਦੀ ਬਾਣੀ ਦੇ ਬਾਝੌਂ, ਮਨੁਖ ਮੁਕਤ ਨਹੀਂ ਹੁੰਦਾ, ਪਾਖੰਡ ਕਰਨ ਦੁਆਰਾ ਉਹ ਜੂਨੀਆਂ ਅੰਦਰ ਭਟਕਦਾ ਹੈ।
Fareedkot Teekaਬਿਨਾਂ ਗੁਰੋਂ ਕੇ ਉਪਦੇਸ ਥੀਂ ਮੁਕਤੀ ਨਹੀਂ ਪ੍ਰਾਪਤਿ ਹੋਤੀ ਥੀ। ਚਾਹੋ ਕੋਈ ਕਿਤਨੇ ਛਲ ਕਰ ਕੇ ਭਰਮਾਵਤਾ ਥਾ, ਮਨ ਕੌ ਵਾ ਲੋਕੋਂ ਕੋ ਭਰਮਾਵਤੇ ਥੇ, ਭਾਵ ਅਪਨੇ ਮੇਂ ਸ੍ਰੇਸਟ ਬੁਧੀ ਕਰਾਵਤੇ ਥੇ॥੧੦॥
Prof. Sahib Singh(ਇਹ ਪੱਕੀ ਗੱਲ ਹੈ ਕਿ ਸਮੇ ਦਾ ਨਾਮ ਚਾਹੇ ਸਤਜੁਗ ਰੱਖ ਲਵੋ ਚਾਹੇ ਤ੍ਰੇਤਾ ਤੇ ਚਾਹੇ ਦੁਆਪੁਰ) ਗੁਰੂ ਦੇ ਸ਼ਬਦ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ। ਪਰ ਸਿਰਜਣਹਾਰ ਨੇ ਇਹ ਜਗਤ-ਰਚਨਾ ਕਰ ਕੇ (ਦੁਆਪੁਰ ਵਾਲੇ) ਜੀਵਾਂ ਨੂੰ ਅਜਬ ਭੁਲੇਖੇ ਵਿਚ ਪਾਇਆ ਹੋਇਆ ਹੈ ॥੧੦॥

ਪਦ ਅਰਥ ਪਰਪੰਚੁ = ਜਗਤ ਦੀ ਖੇਡ ॥੧੦॥

SikhNet (Spanish)Sí, sin la Palabra del Guru, nadie es redimido y mira, el Señor Creador los ha desviado del Sendero.(10)

ਮਾਇਆ ਮਮਤਾ; ਛੋਡੀ. ਨ ਜਾਈ ॥

maaeaa mamataa; chhoddee. na jaaee |

Sant Singh KhalsaLove and attachment to Maya cannot be abandoned.
Manmohan SinghOne can abandon not mammon's love.
Manmohan Singh (Punjabi)ਇਨਸਾਨ ਧਨ-ਦੌਲਤ ਦੇ ਪਿਆਰ ਨੂੰ ਛੱਡ ਨਹੀਂ ਸਕਦਾ।
Fareedkot Teekaਮਾਇਆ ਕੀ ਮਮਤਾ ਛੋਡੀ ਨਹੀਂ ਜਾਤੀ ਥੀ॥
Prof. Sahib Singh(ਸਮਾ ਕੋਈ ਭੀ ਹੋਵੇ) ਮਾਇਆ ਦੀ ਅਪਣੱਤ ਛੱਡੀ ਨਹੀਂ ਜਾ ਸਕਦੀ।
SikhNet (Spanish)No abandonan a Maya ni la idea de lo mío.

ਸੇ ਛੂਟੇ; ਸਚੁ ਕਾਰ ਕਮਾਈ ॥

se chhootte; sach kaar kamaaee |

Sant Singh KhalsaThey alone find release, who practice deeds of Truth.
Manmohan SinghThey alone are released, who do virtuous deeds.
Manmohan Singh (Punjabi)ਕੇਵਲ ਉਹ ਹੀ ਬੰਦਖ਼ਲਾਸ ਹੁੰਦੇ ਹਨ ਜੇ ਨੇਕ ਅਮਲ ਕਮਾਉਂਦੇ ਹਨ।
Fareedkot Teekaਸੋ ਛੂਟ ਗਏ ਜਿਨੋਂ ਨੇ ਨਾਮ ਜਪਨੇ ਕੀ ਕਾਰ ਕਮਾਈ ਥੀ॥
Prof. Sahib Singhਸਿਰਫ਼ ਉਹੀ ਬੰਦੇ (ਇਸ ਮਮਤਾ ਦੇ ਪੰਜੇ ਵਿਚੋਂ) ਖ਼ਲਾਸੀ ਪਾਂਦੇ ਹਨ ਜੇਹੜੇ ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਕਾਰ ਕਰਦੇ ਹਨ,

ਪਦ ਅਰਥ ਸਚੁ ਕਾਰ = ਸਦਾ-ਥਿਰ ਪ੍ਰਭੂ ਦਾ ਸਿਮਰਨ-ਰੂਪ ਕਾਰ।

SikhNet (Spanish)Sólo serán liberados quienes practiquen la Verdad

ਅਹਿਨਿਸਿ ਭਗਤਿ ਰਤੇ ਵੀਚਾਰੀ; ਠਾਕੁਰ ਸਿਉ ਬਣਿ ਆਈ ਹੇ ॥੧੧॥

ahinis bhagat rate veechaaree; tthaakur siau ban aaee he |11|

Sant Singh KhalsaDay and night, the devotees remain imbued with contemplative meditation; they become just like their Lord and Master. ||11||
Manmohan SinghDay and night, the men of meditation remain imbued with the Lord's service and this-wise please they, their Lord.
Manmohan Singh (Punjabi)ਦਿਹੁੰ ਰੈਣ ਬੰਦਗੀ ਵਾਲੇ ਬੰਦੇ ਸਾਈਂ ਦੀ ਚਾਕਰੀ ਵਿੱਚ ਰੰਗੇ ਰਹਿੰਦੇ ਹਨ ਤੇ ਇਸ ਤਰ੍ਹਾਂ ਉਹ ਆਪਦੇ ਸਾਈਂ ਨੂੰ ਖੁਸ਼ ਕਰ ਲੈਂਦੇ ਹਨ।
Fareedkot Teekaਸੋ ਵੀਚਾਰਮਾਨ ਹੈਂ, ਸੋ ਰਾਤਿ ਦਿਨ ਭਗਤੀ ਮੇਂ ਰਤੇ ਹੈਂ, ਤਿਨ ਕੀ ਹੇ ਸ੍ਵਾਮੀ ਵਾਹਿਗੁਰੂ! ਤੇਰੇ ਸਾਥ ਪ੍ਰੀਤੀ ਬਣ ਆਈ ਥੀ॥੧੧॥
Prof. Sahib Singhਜੇਹੜੇ ਦਿਨ ਰਾਤ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ, ਜੇਹੜੇ ਉਸ ਦੇ ਗੁਣਾਂ ਦੀ ਵਿਚਾਰ ਕਰਦੇ ਹਨ ਤੇ (ਇਸ ਤਰ੍ਹਾਂ) ਜਿਨ੍ਹਾਂ ਦੀ ਪ੍ਰੀਤ ਮਾਲਕ-ਪ੍ਰਭੂ ਨਾਲ ਬਣੀ ਰਹਿੰਦੀ ਹੈ ॥੧੧॥

ਪਦ ਅਰਥ ਅਹਿ = ਦਿਨ। ਨਿਸਿ = ਰਾਤ ॥੧੧॥

SikhNet (Spanish)y vivan imbuidos en la Devoción del Señor, de esta forma lograrán a su Dios. (11)

ਇਕਿ ਜਪ ਤਪ ਕਰਿ ਕਰਿ; ਤੀਰਥ ਨਾਵਹਿ ॥

eik jap tap kar kar; teerath naaveh |

Sant Singh KhalsaSome chant and practice intensive meditation, and take cleansing baths at sacred shrines of pilgrimage.
Manmohan SinghSome there are, who practise recitation and penance and bathe at holies.
Manmohan Singh (Punjabi)ਕਈ ਪਾਠ ਅਤੇ ਤਪੱਸਿਆ ਕਰਦੇ ਹਨ ਅਤੇ ਧਰਮ ਅਸਥਾਨਾਂ ਤੇ ਇਸ਼ਨਾਨ ਵੀ।
Fareedkot Teekaਇਕ ਜਪ ਤਪ ਕਰ ਕੇ ਤੀਰਥੋਂ ਮੇਂ ਇਸਨਾਨ ਕਰਤੇ ਥੇ॥
Prof. Sahib Singhਹੇ ਪ੍ਰਭੂ! ਅਨੇਕਾਂ ਬੰਦੇ ਐਸੇ ਹਨ ਜੋ ਜਪ ਕਰਦੇ ਹਨ ਤਪ ਤਾਪਦੇ ਹਨ ਤੀਰਥਾਂ ਤੇ ਜਾਂਦੇ ਹਨ (ਤੇ ਇਸ ਤਰ੍ਹਾਂ ਇਸ ਲੋਕ ਵਿਚ ਤੇ ਪਰਲੋਕ ਵਿਚ ਇੱਜ਼ਤ ਹਾਸਲ ਕਰਨੀ ਚਾਹੁੰਦੇ ਹਨ)।

ਪਦ ਅਰਥ ਇਕਿ = ਕਈ ਮਨੁੱਖ।

SikhNet (Spanish)Algunos hay que se bañan en lugares santos, se ponen a hacer contemplaciones y viven en la austeridad total, pero ellos también, oh Dios, son llevados tal y como es Tu Voluntad.

ਜਿਉ ਤੁਧੁ ਭਾਵੈ; ਤਿਵੈ ਚਲਾਵਹਿ ॥

jiau tudh bhaavai; tivai chalaaveh |

Sant Singh KhalsaThey walk as You will them to walk.
Manmohan SinghThou make them walk a path as Thou will.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਉਨ੍ਹਾਂ ਨੂੰ ਟੋਰਦਾ ਹੈਂ।
Fareedkot Teekaਜੈਸੇ ਤੈਨੂੰ ਭਾਵਤੇ ਥੇ ਤੂੰ ਤਿਸੇ ਤਰਾ ਚਲਾਵਤਾ ਥਾ॥
Prof. Sahib Singh(ਪਰ ਹੇ ਪ੍ਰਭੂ! ਉਹਨਾਂ ਦੇ ਭੀ ਕੀਹ ਵੱਸ?) ਜਿਵੇਂ ਤੇਰੀ ਰਜ਼ਾ ਹੈ ਤੂੰ ਉਹਨਾਂ ਨੂੰ ਇਸ ਰਾਹੇ ਤੋਰ ਰਿਹਾ ਹੈਂ।
SikhNet (Spanish)Tú no estás contento si uno fuerza por voluntad su conducta para controlar sus propias pasiones,

ਹਠਿ ਨਿਗ੍ਰਹਿ, ਅਪਤੀਜੁ. ਨ ਭੀਜੈ; ਬਿਨੁ ਹਰਿ ਗੁਰ, ਕਿਨਿ ਪਤਿ ਪਾਈ ਹੇ ॥੧੨॥

hatth nigreh, apateej. na bheejai; bin har gur, kin pat paaee he |12|

Sant Singh KhalsaBy stubborn rituals of self-suppression, the Lord is not pleased. No one has ever obtained honor, without the Lord, without the Guru. ||12||
Manmohan SinghThrough obstinate rituals, the inconvincible soul is pleased not. Without the Guru-God, who has ever obtained honour?
Manmohan Singh (Punjabi)ਹਠੀਲੇ ਕਰਮਕਾਂਡਾਂ ਰਾਹੀਂ ਨਾਂ-ਪਤੀਜਣ ਵਾਲੀ ਆਤਮਾ ਪ੍ਰਸੰਨ ਨਹੀਂ ਹੁੰਦੀ। ਗੁਰੂ-ਪ੍ਰਮੇਸ਼ਰ ਦੇ ਬਾਝੋਂ, ਕਦੋਂ ਕਿਸੇ ਨੂੰ ਇੱਜ਼ਤ ਪ੍ਰਾਪਤ ਹੋਈ ਹੈ?
Fareedkot Teekaਹਠ ਕਰਨੇ ਕਰ ਕੇ ਮਨੁ ਅਪਤੀਜੁ ਨਹੀਂ ਭੀਜਤਾ ਅਰਥਾਤ ਪ੍ਰਸੰਨ ਨਹੀਂ ਹੋਤਾ ਥਾ। ਬਿਨ ਗੁਰ ਉਪਦੇਸ ਥੀਂ (ਹਰਿ) ਪਰਮੇਸਰ ਤੇਰੇ ਪਾਸੋਂ ਕਿਸਨੇ ਪਤਿ ਪਾਈ ਥੀ, ਭਾਵ ਸੇ ਗੁਰੋਂ ਦ੍ਵਾਰੇ ਹੀ ਤੂੰ ਪਤ ਰਖਤਾ ਥਾ॥੧੨॥
Prof. Sahib Singh(ਉਹ ਵਿਚਾਰੇ ਨਹੀਂ ਸਮਝਦੇ ਕਿ) ਧੱਕੇ ਨਾਲ ਇੰਦ੍ਰਿਆਂ ਨੂੰ ਵੱਸ ਕਰਨ ਦਾ ਜਤਨ ਕੀਤਿਆਂ ਇਹ ਕਦੇ ਨ ਪਤੀਜਣ ਵਾਲਾ ਮਨ ਤੇਰੇ ਨਾਮ-ਰਸ ਵਿਚ ਗਿੱਝ ਨਹੀਂ ਸਕਦਾ। ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੇ ਕਦੇ ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਨਹੀਂ ਪ੍ਰਾਪਤ ਕੀਤੀ (ਸਮੇ ਤੇ ਜੁਗ ਦਾ ਨਾਮ ਚਾਹੇ ਕੁਝ ਪਿਆ ਹੋਵੇ) ॥੧੨॥

ਪਦ ਅਰਥ ਹਠਿ = ਹਠ ਨਾਲ (ਕੀਤੇ ਕਰਮਾਂ ਦਾ ਰਾਹੀਂ)। ਨਿਗ੍ਰਹਿ = ਇੰਦ੍ਰਿਆਂ ਨੂੰ ਰੋਕਣ ਦੇ ਜਤਨ ਨਾਲ। ਅਪਤੀਜੁ = ਨਾਹ ਪਤੀਜਣ ਵਾਲਾ ਮਨ ॥੧੨॥

SikhNet (Spanish)oh, porque ¿quién puede lograr el Honor sin el Dios Guru?(12)

ਕਲੀ ਕਾਲ ਮਹਿ; ਇਕ ਕਲ ਰਾਖੀ ॥

kalee kaal meh; ik kal raakhee |

Sant Singh KhalsaIn the Iron Age, the Dark Age of Kali Yuga, only one power remains.
Manmohan SinghIn the Iron-age, only one potency remained.
Manmohan Singh (Punjabi)ਕਲਯੁੱਗ ਅੰਦਰ ਕੇਵਲ ਇਕ ਸ਼ਕਤੀ ਹੀ ਰਹਿ ਗਈ।
Fareedkot Teekaਕਲਿਜੁਗ ਕੇ ਸਮੇਂ ਮੇਂ (ਇਕ ਕਲ) ਇਕ ਹਿਸਾ ਅਰਥਾਤ ਚੌਥਾਈ ਧਰਮ ਕੀ ਰਾਖ ਲਈ॥
Prof. Sahib Singh(ਜੇ ਧਰਮ-ਸੱਤਿਆ ਦੇ ਚਾਰ ਹਿੱਸੇ ਕਰ ਦਿੱਤੇ ਜਾਣ ਤੇ ਜੇ ਕਿਸੇ ਮਨੁੱਖ ਦੇ ਅੰਦਰ) ਧਰਮ ਦੀ ਇਕੋ ਸਤਿਆ ਰਹਿ ਜਾਏ ਤਾਂ ਉਹ ਮਨੁੱਖ, ਮਾਨੋ, ਕਲਿਜੁਗ ਵਿਚ ਵੱਸਦਾ ਹੈ,

ਪਦ ਅਰਥ ਇਕ ਕਲ = ਧਰਮ ਦੀ ਇਕੋ ਸ਼ਕਤੀ। ਰਾਖੀ = ਰਹਿ ਜਾਂਦਾ ਹੈ।

SikhNet (Spanish)En la oscura Era de Kali Yug, sólo una pierna del Dharma permanece,

ਬਿਨੁ ਗੁਰ ਪੂਰੇ; ਕਿਨੈ. ਨ ਭਾਖੀ ॥

bin gur poore; kinai. na bhaakhee |

Sant Singh KhalsaWithout the Perfect Guru, no one has even described it.
Manmohan SinghWithout the Perfect Guru, none has described it.
Manmohan Singh (Punjabi)ਪੂਰਨ ਗੁਰਾਂ ਦੇ ਬਗ਼ੈਰ ਕਿਸੇ ਨੇ ਇਸ ਨੂੰ ਵਰਨਣ ਨਹੀਂ ਕੀਤਾ।
Fareedkot Teekaਬਿਨਾਂ ਗੁਰੂ ਪੂਰਿਆਂ ਕਿਸੇ ਨੇ ਨਹੀਂ ਕਹੀ, ਨ ਕਿਸੇ ਨੇ ਜਾਣੀ॥
Prof. Sahib Singhਪਰ ਪੂਰੇ ਗੁਰੂ ਤੋਂ ਬਿਨਾ ਕਦੇ ਕਿਸੇ ਨੇ ਇਹ ਗੱਲ ਨਹੀਂ ਸਮਝਾਈ।

ਪਦ ਅਰਥ ਭਾਖੀ = ਦੱਸੀ, ਸਮਝਾਈ।

SikhNet (Spanish)y esta forma recta no se puede realizar si uno no se encuentra con el Guru.

ਮਨਮੁਖਿ ਕੂੜੁ ਵਰਤੈ ਵਰਤਾਰਾ; ਬਿਨੁ ਸਤਿਗੁਰ. ਭਰਮੁ. ਨ ਜਾਈ ਹੇ ॥੧੩॥

manamukh koorr varatai varataaraa; bin satigur. bharam. na jaaee he |13|

Sant Singh KhalsaThe self-willed manmukhs have staged the show of falsehood. Without the True Guru, doubt does not depart. ||13||
Manmohan SinghThe apostates stage the show of falsehood. Without the True Guru, their doubt departs not.
Manmohan Singh (Punjabi)ਅਧਰਮੀ ਝੂਠ ਦੀ ਖੇਡ ਖੇਡਦੇ ਹਨ। ਸੱਚੇ ਗੁਰਾਂ ਦੇ ਬਾਝੋਂ ਉਨ੍ਹਾਂ ਦਾ ਸੰਦੇਹ ਦੂਰ ਨਹੀਂ ਹੁੰਦਾ।
Fareedkot Teekaਮਨਮੁਖੋਂ ਮੇਂ ਝੂਠ ਕਾ ਵਰਤਾਰਾ ਵਰਤ ਰਹਿਆ ਹੈ ਔ ਬਿਨਾਂ ਸਤਿਗੁਰਾਂ ਥੀ ਭਰਮ ਨਹੀਂ ਜਾਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦੇ ਅੰਦਰ ਮਾਇਆ ਦਾ ਮੋਹ ਹੀ ਆਪਣਾ ਜ਼ੋਰ ਪਾਈ ਰੱਖਦਾ ਹੈ (ਉਸ ਦੇ ਅੰਦਰ ਸਦਾ ਮਾਇਆ ਦੀ ਭਟਕਣਾ ਬਣੀ ਰਹਿੰਦੀ ਹੈ) ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਦੀ ਇਹ ਭਟਕਣਾ ਦੂਰ ਨਹੀਂ ਹੁੰਦੀ ॥੧੩॥

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਦੇ ਅੰਦਰ। ਕੂੜੁ = ਝੂਠ, ਮਾਇਆ ਦਾ ਮੋਹ। ਕੂੜੁ ਵਰਤੈ ਵਰਤਾਰਾ = ਮਾਇਆ ਦਾ ਮੋਹ ਆਪਣਾ ਜ਼ੋਰ ਪਾਈ ਰੱਖਦਾ ਹੈ ॥੧੩॥

SikhNet (Spanish)Los arrogantes Manmukjs han establecido el teatro de la falsedad y sin el Guru no son liberados de su duda.(13)

ਸਤਿਗੁਰੁ ਵੇਪਰਵਾਹੁ ਸਿਰੰਦਾ ॥

satigur veparavaahu sirandaa |

Sant Singh KhalsaThe True Guru is the Creator Lord, independent and carefree.
Manmohan SinghThe True Guru, of himself, is the care-free Creator Lord.
Manmohan Singh (Punjabi)ਸੱਚੇ ਗੁਰੂ ਜੀ ਖ਼ੁਦ ਮੁਛੰਦਗੀ-ਰਹਿਤ ਸਿਰਜਣਹਾਰ ਸੁਆਮੀ ਹਨ।
Fareedkot Teekaਸਤਿਗੁਰ ਤੌ (ਸਿਰੰਦਾ) ਉਤਪਤੀ ਕਰਤਾ, ਭਾਵ ਪਰਮੇਸਰ ਰੂਪ ਵੇਪਰਵਾਹੁ ਹੈ॥
Prof. Sahib Singhਸਤਿਗੁਰੂ ਸਿਰਜਣਹਾਰ ਦਾ ਰੂਪ ਹੈ, ਗੁਰੂ ਦੁਨੀਆ ਦੀਆਂ ਗ਼ਰਜ਼ਾਂ ਤੋਂ ਬਹੁਤ ਉੱਚਾ ਹੈ,

ਪਦ ਅਰਥ ਸਿਰੰਦਾ = ਸਿਰਜਣਹਾਰ (ਦਾ ਰੂਪ)।

SikhNet (Spanish)El Guru Verdadero, el Señor Creador, depende sólo de Sí Mismo,

ਨਾ ਜਮ ਕਾਣਿ; ਨ ਛੰਦਾ ਬੰਦਾ ॥

naa jam kaan; na chhandaa bandaa |

Sant Singh KhalsaHe does not fear death, and He is not dependent on mortal men.
Manmohan SinghHe has neither the fear of death nor dependence on men.
Manmohan Singh (Punjabi)ਉਸ ਨੂੰ ਨਾਂ ਮੌਤ ਦਾ ਡਰ ਹੈ ਨਾਂ ਹੀ ਲੋਕਾਂ ਦੀ ਮੁਬਾਜੀ।
Fareedkot Teekaਉਨ ਕੋ ਜਮ ਕੀ ਕਨੌਡ ਨਹੀਂ, ਨਾ ਮਾਨੁਖ ਕੀ ਦੀਨਤਾ ਹੈ॥
Prof. Sahib Singhਗੁਰੂ ਨੂੰ ਜਮ ਦਾ ਡਰ ਨਹੀਂ, ਗੁਰੂ ਨੂੰ ਦੁਨੀਆ ਦੇ ਬੰਦਿਆਂ ਦੀ ਮੁਥਾਜੀ ਨਹੀਂ।

ਪਦ ਅਰਥ ਕਾਣਿ = ਮੁਥਾਜੀ। ਛੰਦਾ ਬੰਦਾ = ਬੰਦਿਆਂ ਦੀ ਮੁਥਾਜੀ।

SikhNet (Spanish)y no tiene ni miedo a Yama, la muerte, ni dependencia alguna al ser humano.

ਜੋ ਤਿਸੁ ਸੇਵੇ. ਸੋ ਅਬਿਨਾਸੀ; ਨਾ ਤਿਸੁ ਕਾਲੁ ਸੰਤਾਈ ਹੇ ॥੧੪॥

jo tis seve. so abinaasee; naa tis kaal santaaee he |14|

Sant Singh KhalsaWhoever serves Him becomes immortal and imperishable, and will not be tortured by death. ||14||
Manmohan SinghHe, who serves him becomes immortalised and him, the death tortures not.
Manmohan Singh (Punjabi)ਜੋ ਉਨ੍ਹਾਂ ਦੀ ਟਹਿਲ ਕਮਾਉਂਦਾ ਹੈ ਉਹ ਅਮਰ ਥੀ ਵੰਝਦਾ ਹੈ ਅਤੇ ਉਸ ਨੂੰ ਮੌਤ ਦੁਖ ਨਹੀਂ ਦਿੰਦੀ।
Fareedkot Teekaਜੋ ਤਿਸ ਸਤਿਗੁਰੋਂ ਕੋ ਸੇਵੇ ਸੋ ਅਬਿਨਾਸੀ ਹੋ ਜਾਵੈ। ਤਿਸ ਪੁਰਸ ਕੋ ਕਾਲ ਦੁਖਦਾਈ ਨਹੀਂ ਹੋਤਾ ਹੈ॥੧੪॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ ਨਾਸ-ਰਹਿਤ ਹੋ ਜਾਂਦਾ ਹੈ (ਉਸ ਨੂੰ ਕਦੇ ਆਤਮਕ ਮੌਤ ਨਹੀਂ ਆਉਂਦੀ) ਮੌਤ ਦਾ ਡਰ ਉਸ ਨੂੰ ਕਦੇ ਨਹੀਂ ਸਤਾਂਦਾ ॥੧੪॥
SikhNet (Spanish)Quien sea que Lo sirve, se vuelve Eterno, y el tiempo no lo destruye más. (14)

ਗੁਰ ਮਹਿ; ਆਪੁ ਰਖਿਆ ਕਰਤਾਰੇ ॥

gur meh; aap rakhiaa karataare |

Sant Singh KhalsaThe Creator Lord has enshrined Himself within the Guru.
Manmohan SinghWithin the Guru, the Creator has placed His ownself.
Manmohan Singh (Punjabi)ਗੁਰਾਂ ਦੇ ਅੰਦਰ ਕਰਤੇ ਨੇ ਆਪਣੇ ਆਪ ਨੂੰ ਰੱਖਿਆ ਹੋਇਆ ਹੈ।
Fareedkot Teekaਗੁਰੋਂ ਕੇ ਬੀਚ ਹੇ ਕਰਤਾਰ! ਤੈਨੇ ਅਪਨਾ ਆਪ ਰਖਿਆ ਹੂਆ ਹੈ॥
Prof. Sahib Singhਕਰਤਾਰ ਨੇ ਆਪਣਾ ਆਪ ਗੁਰੂ ਵਿਚ ਲੁਕਾ ਰੱਖਿਆ ਹੈ,

ਪਦ ਅਰਥ ਆਪੁ = ਆਪਣਾ ਆਪ। ਕਰਤਾਰੇ = ਕਰਤਾਰਿ, ਕਰਤਾਰ ਨੇ।

SikhNet (Spanish)Pues a través del Guru, Dios se manifiesta a Sí Mismo

ਗੁਰਮੁਖਿ; ਕੋਟਿ ਅਸੰਖ ਉਧਾਰੇ ॥

guramukh; kott asankh udhaare |

Sant Singh KhalsaThe Gurmukh saves countless millions.
Manmohan SinghBy Guru's grace, countless millions are saved.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਅਣਗਿਣਤ ਕ੍ਰੋੜਾਂ ਹੀ ਪਾਰ ਉੱਤਰ ਜਾਂਦੇ ਹਨ।
Fareedkot Teekaਇਸੀ ਤੇ ਮੁਖ ਰੂਪੁ ਗੁਰੂ ਨੇ ਕਈ ਕ੍ਰੋੜ ਤਾਰ ਦੀਏ ਹੈਂ॥
Prof. Sahib Singhਉਹ ਕਰਤਾਰ ਗੁਰੂ ਦੀ ਰਾਹੀਂ ਕ੍ਰੋੜਾਂ ਤੇ ਅਸੰਖਾਂ ਜੀਵਾਂ ਨੂੰ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲੈਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ। ਉਧਾਰੇ = (ਪਰਮਾਤਮਾ) ਉੱਧਾਰਦਾ ਹੈ।

SikhNet (Spanish)y por Su Gracia, millones de seres son salvados y liberados.

ਸਰਬ ਜੀਆ ਜਗਜੀਵਨੁ ਦਾਤਾ; ਨਿਰਭਉ. ਮੈਲੁ, ਨ ਕਾਈ ਹੇ ॥੧੫॥

sarab jeea jagajeevan daataa; nirbhau. mail, na kaaee he |15|

Sant Singh KhalsaThe Life of the World is the Great Giver of all beings. The Fearless Lord has no filth at all. ||15||
Manmohan SinghGod, the life of the world, is the Giver of all the beings. The Fearless Lord has no filth.
Manmohan Singh (Punjabi)ਜਗਤ ਦੀ ਜਿੰਦ ਜਾਨ ਵਾਹਿਗੁਰੂ ਸਾਰੇ ਜੀਵਾਂ ਦਾ ਦਾਤਾਰ ਹੈ। ਭੈ-ਰਹਿਤ ਪ੍ਰਭੂ ਵਿੰਚ ਦੋਈ ਮਲੀਣਤਾ ਨਹੀਂ।
Fareedkot Teekaਹੇ (ਨਿਰਭਉ) ਭ੍ਯ ਰਹਿਤ ਦਾਤਾ! ਤੂੰ ਜਗਤ ਕੇ ਸਰਬ ਜੀਵੋਂ ਕਾ ਜੀਵਨ ਰੂਪ ਹੈਂ, ਤੇਰੇ ਵਿਖੇ ਕੋਈ ਪਾਪ ਰੂਪ ਮੈਲ ਨਹੀਂ ਹੈ॥
Prof. Sahib Singhਉਹ ਜਗਤ ਦੀ ਜ਼ਿੰਦਗੀ ਦਾ ਆਸਰਾ ਹੈ ਉਹ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ, ਉਸ ਨੂੰ ਕਿਸੇ ਦਾ ਡਰ ਨਹੀਂ, ਉਸ ਨੂੰ (ਮਾਇਆ-ਮੋਹ ਆਦਿਕ ਦੀ) ਕੋਈ ਮੈਲ ਨਹੀਂ ਲੱਗ ਸਕਦੀ ॥੧੫॥
SikhNet (Spanish)Él es Compasivo con toda la vida, porque es la Vida de toda Vida, Sin Miedo y Sin Mancha.(15)

ਸਗਲੇ ਜਾਚਹਿ; ਗੁਰ ਭੰਡਾਰੀ ॥

sagale jaacheh; gur bhanddaaree |

Sant Singh KhalsaEveryone begs from the Guru, God's Treasurer.
Manmohan SinghEveryone ask for alms from the Guru, the Lord's treasurer.
Manmohan Singh (Punjabi)ਹਰ ਕੋਈ ਪ੍ਰਭੂ ਦੇ ਖ਼ਜ਼ਾਨਚੀ, ਗੁਰਾਂ ਪਾਸੋਂ ਖ਼ੈਰ ਮੰਗਦਾ ਹੈ।
Fareedkot Teekaਗੁਰੂ ਜੋ ਭੰਡਾਰੀ ਹੈਂ ਤਿਨ ਸੇ ਸਗਲੇ ਜਗ੍ਯਾਸੀ ਮਾਂਗਤੇ ਹੈਂ॥
Prof. Sahib Singhਸਾਰੇ ਜੀਵ ਗੁਰੂ ਦੇ ਖ਼ਜ਼ਾਨੇ ਵਿਚੋਂ (ਉਸ ਪ੍ਰਭੂ ਦਾ ਨਾਮ) ਮੰਗਦੇ ਹਨ,

ਪਦ ਅਰਥ ਜਾਚਹਿ = ਮੰਗਦੇ ਹਨ।

SikhNet (Spanish)Todos buscan al Guru, el Tesoro del Bien,

ਆਪਿ ਨਿਰੰਜਨੁ; ਅਲਖ ਅਪਾਰੀ ॥

aap niranjan; alakh apaaree |

Sant Singh KhalsaHe Himself is the immaculate, unknowable, infinite Lord.
Manmohan SinghThe Guru Himself is the Immaculate, Inscrutable and Infinite Lord.
Manmohan Singh (Punjabi)ਗੁਰੂ ਜੀ ਆਪੇ ਹੀ ਪਵਿੱਤ੍ਰ, ਅਗਾਧ ਅਤੇ ਬੇਅੰਤ ਪ੍ਰਭੂ ਹਨ।
Fareedkot Teekaਗੁਰੂ ਆਪ ਨਿਰੰਜਨ ਅਲਖ ਅਪਾਰ ਰੂਪ ਹੀ ਹੈ॥
Prof. Sahib Singhਜੋ ਆਪ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ਜੋ ਅਲੱਖ ਹੈ ਤੇ ਬੇਅੰਤ ਹੈ।
SikhNet (Spanish)pues el Dios Mismo es Insondable e Infinito, y se conserva Desapegado.

ਨਾਨਕੁ ਸਾਚੁ ਕਹੈ. ਪ੍ਰਭ ਜਾਚੈ; ਮੈ ਦੀਜੈ ਸਾਚੁ ਰਜਾਈ ਹੇ ॥੧੬॥੪॥

naanak saach kahai. prabh jaachai; mai deejai saach rajaaee he |16|4|

Sant Singh KhalsaNanak speaks the Truth; he begs from God. Please bless me with the Truth, by Your Will. ||16||4||
Manmohan SinghNanak tells the truth, that he begs from the Lord alone. O Lord of the will, bless Thou me with Thy True Name.
Manmohan Singh (Punjabi)ਨਾਨਕ ਸੱਚ ਆਖਦਾ ਹੈ ਕਿ ਉਹ ਕੇਵਲ ਸਾਹਿਬ ਪਾਸੋਂ ਹੀ ਮੰਗਦਾ ਹੈ, ਹੇ ਰਜ਼ਾ ਦੇ ਮਾਲਕ! ਤੂੰ ਮੈਨੂੰ ਆਪਣਾ ਸੱਚਾ ਨਾਮ ਪ੍ਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚੇ ਪ੍ਰਭੂ! ਮੈਂ ਮਾਂਗਤਾ ਹੂੰ, ਹੇ (ਰਜਾਈ) ਪਰਮੇਸਰ! ਮੇਰੇ ਕੋ ਸਾਚ ਸਰੂਪ ਦੀਜੀਏ॥੧੬॥੪॥
Prof. Sahib Singhਹੇ ਰਜ਼ਾ ਦੇ ਮਾਲਕ ਪ੍ਰਭੂ! ਨਾਨਕ (ਭੀ ਗੁਰੂ ਦੇ ਦਰ ਤੇ ਪੈ ਕੇ) ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ ਤੇ ਮੰਗਦਾ ਹੈ ਕਿ ਮੈਨੂੰ ਆਪਣੇ ਸਦਾ-ਥਿਰ ਰਹਿਣ ਵਾਲੇ ਨਾਮ ਦੀ ਦਾਤ ਦੇਹ ॥੧੬॥੪॥

ਪਦ ਅਰਥ ਸਾਚੁ = ਸਦਾ-ਥਿਰ ਨਾਮ। ਕਹੈ = ਸਿਮਰਦਾ ਹੈ। ਰਜਾਈ = ਹੇ ਰਜ਼ਾ ਦੇ ਮਾਲਕ ਪ੍ਰਭੂ! ॥੧੬॥੪॥

SikhNet (Spanish)Nanak dice, la verdad es que busco sólo a Dios, oh Dios, bendíceme con Tu Verdad a través de Tu Voluntad.(16-4)

Open this shabad (49 lines, Angs 1023-1024) →

Shabad Guru Nanak Dev Ji Raag Maaroo continues on Ang 1025

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਸਾਚੈ ਮੇਲੇ; ਸਬਦਿ ਮਿਲਾਏ ॥

saachai mele; sabad milaae |

Sant Singh KhalsaThe True Lord unites with those who are united with the Word of the Shabad.
Manmohan SinghThey who are united with His Name; Them the True Lord blends with Himself.
Manmohan Singh (Punjabi)ਜੋ ਉਸ ਦੇ ਨਾਮ ਨਾਲ ਜੁੜਦੇ ਹਨ; ਉਨ੍ਹਾਂ ਨੂੰ ਸੱਚਾ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਜੋ ਗੁਰੋਂ ਨੇ ਅਪਨੇ ਉਪਦੇਸ ਮੇਂ ਮਿਲਾਏ ਹੈਂ, ਸੋ ਹੇ ਸਾਚੇ! ਤੈਨੇ ਆਪਨੇ ਸਾਥ ਮੇਲੇ ਹੈਂ॥
Prof. Sahib Singhਸਦਾ-ਥਿਰ ਪ੍ਰਭੂ ਨੇ ਜਿਨ੍ਹਾਂ ਬੰਦਿਆਂ ਨੂੰ (ਆਪਣੇ ਚਰਨਾਂ ਵਿਚ) ਮਿਲਾਇਆ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜਿਆ,

ਪਦ ਅਰਥ ਸਾਚੈ = ਸਦਾ-ਥਿਰ ਰਹਿਣ ਵਾਲੇ (ਪ੍ਰਭੂ) ਨੇ। ਸਬਦਿ = ਸ਼ਬਦ ਵਿਚ।

SikhNet (Spanish)Dios pone en Su Balanza a cada uno, y si así lo desea, nos une en Su Ser a través de la Palabra.

ਜਾ ਤਿਸੁ ਭਾਣਾ; ਸਹਜਿ ਸਮਾਏ ॥

jaa tis bhaanaa; sehaj samaae |

Sant Singh KhalsaWhen it pleases Him, we intuitively merge with Him.
Manmohan SinghWhen it pleases Him, one is absorbed in equipoise.
Manmohan Singh (Punjabi)ਜਦ ਉਸ ਨੂੰ ਚੰਗਾ ਲਗਦਾ ਹੈ, ਇਨਸਾਨ ਅਡੋਲਤਾ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਹੇ ਸਾਚੇ! ਜਾਂ ਤਿਸ ਤੇਰੇ ਕੋ ਤਿਨ ਕਾ ਕਰਮ ਭਾਇਆ ਤਾਂ ਸੁਭਾਵਕ ਹੀ ਸਮਾਇ ਗਏ ਹੈਂ॥
Prof. Sahib Singhਤਾਂ ਜਦੋਂ ਉਸ ਨੂੰ ਚੰਗਾ ਲੱਗਾ, ਉਹ ਬੰਦੇ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਗਏ।

ਪਦ ਅਰਥ ਤਿਸੁ = ਉਸ (ਪ੍ਰਭੂ) ਨੂੰ। ਭਾਣਾ = ਚੰਗਾ ਲੱਗਾ। ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)Y cuando tal es Su Voluntad, uno se inmerge en el Equilibrio,

ਤ੍ਰਿਭਵਣ ਜੋਤਿ ਧਰੀ ਪਰਮੇਸਰਿ; ਅਵਰੁ. ਨ ਦੂਜਾ ਭਾਈ ਹੇ ॥੧॥

tribhavan jot dharee paramesar; avar. na doojaa bhaaee he |1|

Sant Singh KhalsaThe Light of the Transcendent Lord pervades the three worlds; there is no other at all, O Siblings of Destiny. ||1||
Manmohan SinghThe Lord's Light pervades the three worlds. There is not any other but He, O brother.
Manmohan Singh (Punjabi)ਤਿੰਨਾਂ ਜਹਾਨਾਂ ਅੰਦਰ ਪ੍ਰਭੂ ਦਾ ਪ੍ਰਕਾਸ਼ ਵਿਅਪਕ ਹੋ ਰਿਹਾ ਹੈ। ਉਸ ਦੇ ਬਗ਼ੈਰ ਹੋਰ ਦੂਸਰਾ ਕੋਈ ਨਹੀਂ, ਹੇ ਵੀਰ!
Fareedkot Teekaਹੇ ਪਰਮੇਸਰ! ਤੈਨੇ ਤਿੰਨਾਂ ਭਵਣਾ ਮੇਂ ਸਤਾ ਧਾਰੀ ਹੂਈ ਹੈ, ਔਰ ਕੋਈ ਦੂਸਰਾ ਜੋ ਭਾਇ ਜਾਵੇ ਸੋ ਨਹੀਂ ਹੈ॥੧॥
Prof. Sahib Singhਪਰਮੇਸਰ ਨੇ ਆਪਣੀ ਜੋਤਿ ਤਿੰਨਾਂ ਭਵਨਾਂ ਵਿਚ ਟਿਕਾ ਰੱਖੀ ਹੈ; ਹੇ ਭਾਈ! ਕੋਈ ਹੋਰ ਉਸ ਪ੍ਰਭੂ ਵਰਗਾ ਨਹੀਂ ਹੈ ॥੧॥

ਪਦ ਅਰਥ ਪਰਮੇਸਰਿ = ਪਰਮੇਸਰ ਨੇ। ਭਾਈ = ਹੇ ਭਾਈ! ॥੧॥

SikhNet (Spanish)pero escucha, la Luz de Dios prevalece en los tres mundos y no hay nadie ahí más que Él. (1)

ਜਿਸ ਕੇ ਚਾਕਰ; ਤਿਸ ਕੀ ਸੇਵਾ ॥

jis ke chaakar; tis kee sevaa |

Sant Singh KhalsaI am His servant; I serve Him.
Manmohan SinghI serve Him whose servant I am.
Manmohan Singh (Punjabi)ਮੈਂ ਉਸ ਦੀ ਟਹਿਲ ਸੇਵਾ ਕਰਦਾ ਹਾਂ ਜਿਸ ਦਾ ਮੈਂ ਨੌਕਰ ਹਾਂ।
Fareedkot Teekaਜਿਸ ਕੇ ਚਾਕਰ ਹੋਵੈਂ ਜੇ ਤਿਸ ਕੀ ਸੇਵਾ ਕਰੇ ਤੌ ਸੁਆਮੀ ਪਰਸੰਨ ਹੋਤਾ ਹੈ॥
Prof. Sahib Singhਜਦੋਂ ਉਸ ਪ੍ਰਭੂ ਦੇ ਸੇਵਕ ਬਣ ਕੇ ਉਸ ਦੀ ਸੇਵਾ-ਭਗਤੀ ਕਰਦੇ ਹਨ,

ਪਦ ਅਰਥ ਜਿਸ ਕੇ = ਜਿਸ (ਪ੍ਰਭੂ) ਦੇ।

SikhNet (Spanish)Debemos servir a Aquél de Quien somos Sirvientes,

ਸਬਦਿ ਪਤੀਜੈ; ਅਲਖ ਅਭੇਵਾ ॥

sabad pateejai; alakh abhevaa |

Sant Singh KhalsaHe is unknowable and mysterious; He is pleased by the Shabad.
Manmohan SinghThe Unseeable and Inscrutable Lord is propitiated through the Guru's word.
Manmohan Singh (Punjabi)ਅਦ੍ਰਿਸ਼ਟ ਅਤੇ ਭੇਰ-ਰਹਿਤ ਠਾਕੁਰ ਗੁਰਾਂ ਦੀ ਬਾਣੀ ਰਾਹੀਂ ਪ੍ਰਸੰਨ ਹੁੰਦਾ ਹੈ।
Fareedkot Teekaਇਸੀ ਪਰਕਾਰ ਹੇ (ਸਬਦਿ) ਬ੍ਰਹਮ ਅਲਖ ਅਭੇਦ ਰੂਪ! ਤੇਰੀ ਸੇਵਾ ਮੇਂ ਰਹੀਐ ਤੌ ਤੂੰ ਗੁਰ ਉਪਦੇਸ ਕਰ ਪਤੀਜਤਾ ਹੈਂ॥
Prof. Sahib Singhਜਦੋਂ (ਭਗਤ ਜਨ) ਗੁਰੂ ਦੇ ਸ਼ਬਦ ਵਿਚ ਜੁੜਦੇ ਹਨ, ਤਾਂ ਉਹ ਅਲੱਖ ਅਤੇ ਅਭੇਵ ਪ੍ਰਭੂ (ਉਹਨਾਂ ਦੀ ਇਸ ਘਾਲ ਤੇ) ਪ੍ਰਸੰਨ ਹੁੰਦਾ ਹੈ।

ਪਦ ਅਰਥ ਪਤੀਜੈ = ਖ਼ੁਸ਼ ਹੁੰਦਾ ਹੈ। ਅਭੇਵਾ = ਜਿਸ ਦਾ ਭੇਤ ਨ ਪਾਇਆ ਜਾ ਸਕੇ।

SikhNet (Spanish)y nuestro Dios Misterioso e Insondable, estará Complacido, a través de la Gracia del Guru.

ਭਗਤਾ ਕਾ ਗੁਣਕਾਰੀ ਕਰਤਾ; ਬਖਸਿ ਲਏ ਵਡਿਆਈ ਹੇ ॥੨॥

bhagataa kaa gunakaaree karataa; bakhas le vaddiaaee he |2|

Sant Singh KhalsaThe Creator is the Benefactor of His devotees. He forgives them - such is His greatness. ||2||
Manmohan SinghThe Creator is the Benefactor of His saints. He forgives them. Such is His greatness.
Manmohan Singh (Punjabi)ਸਿਰਜਣਹਾਰ ਆਪਣੇ ਸਾਧੂਆਂ ਨਾਲ ਨੇਕੀ ਕਰਨਹਾਰ ਹੈ। ਉਹ ਉਨ੍ਹਾਂ ਨੂੰ ਮਾਫ਼ ਕਰ ਦਿੰਦਾ ਹੈ। ਐਹੋ ਜੇਹੀ ਹੈ ਉਸ ਦੀ ਮਹਾਨਤਾ।
Fareedkot Teekaਹੇ ਕਰਤਾ! ਤੂੰ ਭਗਤਾਂ ਕਾ ਗੁਣਕਾਰੀ ਕਰਤਾ ਹੈਂ ਅਰਥਾਤ ਭਗਤਾਂ ਕੋ ਉਪਕਾਰ ਕਰਤਾ ਹੈਂ, ਔਗੁਨ ਨਹੀਂ ਦੇਖਤਾ ਤੂੰ ਬਖਸ ਲੇਤਾ ਹੈਂ, ਇਹ ਤੇਰੀ (ਵਡਿਆਈ) ਮਹਿਮਾਂ ਹੈਂ॥੨॥
Prof. Sahib Singhਕਰਤਾਰ ਆਪਣੇ ਭਗਤਾਂ ਵਿਚ ਆਤਮਕ ਗੁਣ ਪੈਦਾ ਕਰਦਾ ਹੈ, ਆਪ ਉਹਨਾਂ ਉਤੇ ਬਖ਼ਸ਼ਸ਼ ਕਰਦਾ ਹੈ ਉਹਨਾਂ ਨੂੰ ਵਡਿਆਈ ਦੇਂਦਾ ਹੈ ॥੨॥

ਪਦ ਅਰਥ ਗੁਣਕਾਰੀ = ਆਤਮਕ ਗੁਣ ਦੇਣ ਵਾਲਾ ॥੨॥

SikhNet (Spanish)Él bendice a Sus Devotos con la Virtud y los perdona, pues tal es Su Gloria. (2)

ਦੇਦੇ; ਤੋਟਿ. ਨ ਆਵੈ, ਸਾਚੇ ॥

dede; tott. na aavai, saache |

Sant Singh KhalsaThe True Lord gives and gives; His blessings never run short.
Manmohan SinghThe True Lord ever gives and His bounties exhaust not.
Manmohan Singh (Punjabi)ਸੱਚਾ ਸਾਈਂ ਸਦਾ ਹੀ ਦਿੰਦਾ ਹੈ ਅਤੇ ਉਸ ਦੀਆਂ ਦਾਤਾਂ ਮੁਕਤੀਆਂ ਨਹੀਂ।
Fareedkot Teekaਹੇ ਸਾਚੇ ਵਾਹਿਗੁਰੂ! ਤੇਰੇ ਕੋ ਪਦਾਰਥ ਦੇਤਿਆਂ ਤੋਟ ਨਹੀਂ ਆਵਤੀ॥
Prof. Sahib Singh(ਜੀਵਾਂ ਨੂੰ ਦਾਤਾਂ) ਦੇ ਦੇ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ (ਭੰਡਾਰਿਆਂ ਵਿਚ) ਘਾਟਾ ਨਹੀਂ ਪੈਂਦਾ,

ਪਦ ਅਰਥ ਦੇ = ਦੇ ਕੇ। ਸਾਚੇ = ਸਦਾ-ਥਿਰ ਪ੍ਰਭੂ ਦੇ (ਭੰਡਾਰਿਆਂ ਵਿਚ)।

SikhNet (Spanish)El Uno Verdadero da siempre cada vez más y más,

ਲੈ ਲੈ; ਮੁਕਰਿ ਪਉਦੇ ਕਾਚੇ ॥

lai lai; mukar paude kaache |

Sant Singh KhalsaThe false ones receive, and then deny having received.
Manmohan SinghThe false ones receive and deny their receipt.
Manmohan Singh (Punjabi)ਝੂਠੇ ਜੀਵ ਲੈਂਦੇ ਹਨ ਅਤੇ ਉਨ੍ਹਾਂ ਦੀ ਵਸੂਲੀ ਤੋਂ ਮੁਨਕਰ ਹੋ ਜਾਂਦੇ ਹਨ।
Fareedkot Teekaਲੈ ਲੈ ਕੇ ਇਹ ਕਾਚੇ ਜੀਵ ਮੁਕਰ ਪੜਤੇ ਹੈਂ॥
Prof. Sahib Singhਪਰ ਥੋੜ੍ਹ-ਵਿਤੇ ਜੀਵ ਦਾਤਾਂ ਲੈ ਲੈ ਕੇ (ਭੀ) ਮੁੱਕਰ ਜਾਂਦੇ ਹਨ,

ਪਦ ਅਰਥ ਕਾਚੇ = ਥੋੜ੍ਹ-ਵਿਤੇ ਜੀਵ।

SikhNet (Spanish)y los falsos aunque pudieran recibirlo, Lo niegan cada vez más y más.

ਮੂਲੁ. ਨ ਬੂਝਹਿ, ਸਾਚਿ. ਨ ਰੀਝਹਿ; ਦੂਜੈ ਭਰਮਿ ਭੁਲਾਈ ਹੇ ॥੩॥

mool. na boojheh, saach. na reejheh; doojai bharam bhulaaee he |3|

Sant Singh KhalsaThey do not understand their origins, they are not pleased with the Truth, and so they wander in duality and doubt. ||3||
Manmohan SinghThey know not their origin, are not pleased with truth and stray in duality and doubt.
Manmohan Singh (Punjabi)ਉਹ ਆਪਣੇ ਮੁੱਢ ਨੂੰ ਨਹੀਂ ਜਾਣਦੇ, ਸੱਚ ਨਾਲ ਖੁਸ਼ ਨਹੀਂ ਹੁੰਦੇ ਅਤੇ ਦਵੈਤ-ਭਾਵ ਅਤੇ ਸੰਦੇਹ ਅੰਦਰ ਭਟਕਦੇ ਹਨ।
Fareedkot Teekaਅਪਨੇ ਮੂਲ ਕੋ ਨਹੀਂ ਸਮਝਤੇ ਕਿ ਕਿਆ ਵਸਤੂ ਹਾਂ, ਪਿਤਾ ਕੇ ਬੀਰਜ ਔ ਮਾਤਾ ਕੀ ਰਕਤ ਸੇ ਹਮਾਰੇ ਸਰੀਰ ਕੀ ਉਤਪਤੀ ਹੈ; ਵਾ ਤੈਨੂੰ ਮੂਲ ਪਰਮਾਤਮਾ ਕੋ ਨਹੀਂ ਬੂਝਤੇ। ਔ ਹੇ ਸਾਚੇ! ਆਪ ਕੇ ਊਪਰ ਰੀਝਤੇ ਨਹੀਂ, ਦ੍ਵੈਤ ਨੇ ਸ੍ਰਿਸਟੀ ਭਰਮ ਮੇਂ ਭੁਲਾਈ ਹੈ॥੩॥
Prof. Sahib Singh(ਆਪਣੇ ਜੀਵਨ ਦੇ) ਮੂਲ-ਪ੍ਰਭੂ (ਦੇ ਖੁਲ੍ਹ-ਦਿਲੇ ਸੁਭਾਉ) ਨੂੰ ਨਹੀਂ ਸਮਝਦੇ। ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਨ ਲਈ ਜੀਵਾਂ ਨੂੰ ਰੀਝ ਪੈਦਾ ਨਹੀਂ ਹੁੰਦੀ, ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਵਿਚ ਭਟਕ ਕੇ ਕੁਰਾਹੇ ਪਏ ਰਹਿੰਦੇ ਹਨ ॥੩॥

ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ (ਦੇ ਨਾਮ) ਵਿਚ ॥੩॥

SikhNet (Spanish)Ellos no conocen su Fuente y no se complacen con Su Verdad, ya que son engañados por el otro.(3)

ਗੁਰਮੁਖਿ; ਜਾਗਿ ਰਹੇ ਦਿਨ ਰਾਤੀ ॥

guramukh; jaag rahe din raatee |

Sant Singh KhalsaThe Gurmukhs remain awake and aware, day and night.
Manmohan SinghThe Guru-wards keep awake day and night.
Manmohan Singh (Punjabi)ਗੁਰੂ-ਸਮਰਪਨ ਦਿਹੁੰ ਰੈਣ ਜਾਗਦੇ ਰਹਿੰਦੇ ਹਨ।
Fareedkot Teekaਗੁਰਮੁਖਿ ਦਿਨ ਰਾਤ ਜਾਗ ਰਹੇ ਹੈਂ॥
Prof. Sahib Singhਜੇਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ ਉਹ ਹਰ ਵੇਲੇ ਮਾਇਆ ਦੇ ਮੋਹ ਵਲੋਂ ਸੁਚੇਤ ਰਹਿੰਦੇ ਹਨ।

ਪਦ ਅਰਥ ਜਾਗਿ ਰਹੇ = ਮਾਇਆ ਦੇ ਮੋਹ ਵਲੋਂ ਸੁਚੇਤ ਰਹਿੰਦੇ ਹਨ।

SikhNet (Spanish)Los Gurmukjs se conservan despiertos día y noche, y a través de la Palabra del Shabd del Guru, son entonados en el Uno Verdadero.

ਸਾਚੇ ਕੀ ਲਿਵ; ਗੁਰਮਤਿ ਜਾਤੀ ॥

saache kee liv; guramat jaatee |

Sant Singh KhalsaFollowing the Guru's Teachings, they know the Love of the True Lord.
Manmohan SinghThrough the Guru's instruction, they realise the worth of the True Lord's love.
Manmohan Singh (Punjabi)ਗੁਰਾਂ ਦੀ ਸਿਖਮਤ ਰਾਹੀਂ, ਉਹ ਸੱਚੇ ਪ੍ਰਭੂ ਦੀ ਪ੍ਰੀਤ ਦੀ ਕਦਰ ਨੂੰ ਅਨੁਭਵ ਕਰ ਲੈਂਦੇ ਹਨ।
Fareedkot Teekaਸਾਚੇ ਤਿਨੋਂ ਨੇ ਆਪ ਕੀ ਪ੍ਰੀਤੀ ਗੁਰਮਤ ਕਰ ਕੇ ਜਾਤੀ ਹੈ॥
Prof. Sahib Singhਗੁਰੂ ਦੀ ਸਿੱਖਿਆ ਲੈ ਕੇ ਉਹ ਸਦਾ-ਥਿਰ ਪ੍ਰਭੂ ਦੀ ਲਗਨ (ਦਾ ਆਨੰਦ) ਪਛਾਣ ਲੈਂਦੇ ਹਨ।
SikhNet (Spanish)Los arrogantes Manmukjs se la pasan durmiendo y así son ultrajados de sus tesoros internos,

ਮਨਮੁਖ ਸੋਇ ਰਹੇ ਸੇ ਲੂਟੇ; ਗੁਰਮੁਖਿ ਸਾਬਤੁ ਭਾਈ ਹੇ ॥੪॥

manamukh soe rahe se lootte; guramukh saabat bhaaee he |4|

Sant Singh KhalsaThe self-willed manmukhs remain asleep, and are plundered. The Gurmukhs remain safe and sound, O Siblings of Destiny. ||4||
Manmohan SinghThe egocentrics remain asleep and they are plundered. The Lord conscious beings remain safe and sound, O brother.
Manmohan Singh (Punjabi)ਆਪ ਹੁਦਰੇ ਸੁੱਤੇ ਰਹਿੰਦੇ ਹਨ ਅਤੇ ਉਹ ਲੁਟੇ ਪੁਟੇ ਜਾਂਦੇ ਹਨ। ਸਾਈਂ ਨੂੰ ਜਾਨਣ ਵਾਲੇ ਸਹੀ ਸਲਾਮਤ ਰਹਿੰਦੇ ਹਨ, ਹੇ ਵੀਰ!
Fareedkot Teekaਜੋ ਮਨਮੁਖਿ ਸੋਇ ਰਹੇ ਹੈਂ ਸੋਈ ਲੂਟੇ ਗਏ ਹੈਂ, ਗੁਰਮੁਖ ਸਾਬਤ ਰਹੇ ਹੈਂ ਇਸੀ ਤੇ ਉਨ ਕੀ ਮ੍ਰਿਯਾਦਾ ਆਪ ਕੋ ਭਾਇ ਗਈ ਹੈ॥੪॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਆਪਣੇ ਆਤਮਕ ਜੀਵਨ ਦੀ ਪੂੰਜੀ ਨੂੰ (ਮਾਇਆ ਦੇ ਹੱਲਿਆਂ ਤੋਂ) ਬਚਾ ਕੇ ਰੱਖਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਗ਼ਾਫ਼ਿਲ ਟਿਕੇ ਰਹਿੰਦੇ ਹਨ, ਤੇ ਆਤਮਕ ਗੁਣਾਂ ਦਾ ਸਰਮਾਇਆ ਲੁਟਾ ਬੈਠਦੇ ਹਨ ॥੪॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਸਾਬਤੁ = ਬਚੀ ਹੋਈ ਪੂੰਜੀ ਵਾਲੇ ॥੪॥

SikhNet (Spanish)mientras que los Gurmukjs permanecen despiertos e íntegros, oh Hermanos del Destino.(4)

ਕੂੜੇ ਆਵੈ; ਕੂੜੇ ਜਾਵੈ ॥

koorre aavai; koorre jaavai |

Sant Singh KhalsaThe false come, and the false go;
Manmohan SinghThe false one comes, the false one goes,
Manmohan Singh (Punjabi)ਝੂਠੀ ਆਉਂਦੀ ਹੈ, ਝੂਠੀ ਜਾਂਦੀ ਹੈ,
Fareedkot Teekaਝੂਠੇ ਆਵਤੇ ਹੈਂ ਸੰਸਾਰ ਮੇਂ ਪੁਨਃ ਝੂਠੇ ਹੂਏ ਹੂਏ ਚਲੇ ਜਾਤੇ ਹੈਂ ਅਰਥਾਤ ਮਰ ਜਾਤੇ ਹੈਂ॥
Prof. Sahib Singhਉਹ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ ਗ੍ਰਸੀ ਹੀ ਜੰਮਦੀ ਹੈ, ਮਾਇਆ ਦੇ ਮੋਹ ਵਿਚ ਫਸੀ ਹੀ ਦੁਨੀਆ ਤੋਂ ਚਲੀ ਜਾਂਦੀ ਹੈ,

ਪਦ ਅਰਥ ਕੂੜੇ = ਕੂੜਿ ਹੀ, ਮਾਇਆ ਦੇ ਮੋਹ ਵਿਚ ਹੀ। ਆਵੈ = ਜੰਮਦਾ ਹੈ।

SikhNet (Spanish)Los falsos danzan entre la vida y la muerte,

ਕੂੜੇ ਰਾਤੀ; ਕੂੜੁ ਕਮਾਵੈ ॥

koorre raatee; koorr kamaavai |

Sant Singh Khalsaimbued with falsehood, they practice only falsehood.
Manmohan Singhand imbued with falsehood, she practises falsehood.
Manmohan Singh (Punjabi)ਅਤੇ ਝੂਠ ਨਾਲ ਰੰਗੀ ਹੋਈ ਉਹ ਉਹਦੀ ਕਮਾਈ ਕਰਦੀ ਹੈ।
Fareedkot Teekaਉਨ ਕੀ ਬੁਧੀ ਝੂਠ ਮੇਂ ਰੰਗੀ ਹੂਈ ਹੈ, ਇਸ ਤੇ ਸਭ ਵਿਹਾਰ ਝੂਠ ਕੇ ਹੀ ਕਮਾਵਤੇ ਹੈਂ॥
Prof. Sahib Singhਜੇਹੜੀ ਮਾਇਆ ਦੇ ਮੋਹ ਦੇ ਰੰਗ ਵਿਚ ਰੰਗੀ ਰਹਿੰਦੀ ਹੈ। ਉਹ ਇਥੇ ਸਦਾ ਮਾਇਆ ਦੇ ਮੋਹ ਦਾ ਹੀ ਵਣਜ ਕਰਦੀ ਹੈ।

ਪਦ ਅਰਥ ਰਾਤੀ = ਰੱਤੀ ਹੋਈ (ਜੀਵ-ਇਸਤ੍ਰੀ)।

SikhNet (Spanish)y a través de la noche de su vida practican sólo la falsedad.

ਸਬਦਿ ਮਿਲੇ. ਸੇ ਦਰਗਹ ਪੈਧੇ; ਗੁਰਮੁਖਿ ਸੁਰਤਿ ਸਮਾਈ ਹੇ ॥੫॥

sabad mile. se daragah paidhe; guramukh surat samaaee he |5|

Sant Singh KhalsaThose who are imbued with the Shabad are robed in honor in the Court of the Lord; the Gurmukhs focus their consciousness on Him. ||5||
Manmohan SinghThey, who are blessed with the Name, by the Guru's grace, are robed in the Lord's court and their attention remains absorbed in him.
Manmohan Singh (Punjabi)ਜਿਨ੍ਹਾਂ ਨੂੰ ਗੁਰਾਂ ਦੀ ਦਇਆ ਦੁਆਰਾ, ਨਾਮ ਦੀ ਦਾਤ ਮਿਲੀ ਹੈ, ਉਹ ਪ੍ਰਭੂ ਦੇ ਦਰਬਾਰ ਅੰਦਰ ਪਹਿਰਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਬਿਰਤੀ ਉਸ ਅੰਦਰ ਲੀਨ ਰਹਿੰਦੀ ਹੈ।
Fareedkot Teekaਜੋ ਗੁਰ ਉਪਦੇਸ ਮੇਂ ਮਿਲੇ ਹੈਂ, ਸੋ ਦਰਗਾਹ ਮੇਂ (ਪੈਧੇ) ਪਤਿ ਸੰਜੁਗਤ ਹੂਏ ਹੈਂ, ਗੁਰੋਂ ਦਵਾਰੇ ਉਨ ਮੇਂ (ਸੁਰਤਿ) ਸੁੰਦ੍ਰ ਪ੍ਰੀਤੀ ਸਮਾਈ ਹੈ॥੫॥
Prof. Sahib Singhਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ। ਗੁਰੂ ਦੀ ਸਰਨ ਪੈਣ ਵਾਲੇ ਬੰਦਿਆਂ ਦੀ ਸੁਰਤ (ਪ੍ਰਭੂ ਦੀ ਯਾਦ ਵਿਚ) ਟਿਕੀ ਰਹਿੰਦੀ ਹੈ ॥੫॥

ਪਦ ਅਰਥ ਸੇ = ਉਹ ਬੰਦੇ। ਪੈਧੇ = ਸਰੋਪਾ ਹਾਸਲ ਕਰਦੇ ਹਨ ॥੫॥

SikhNet (Spanish)Los Gurmukjs, a través del Shabd, son investidos en la Corte del Señor, pues en su mente sólo está Dios.(5)

ਕੂੜਿ ਮੁਠੀ; ਠਗੀ ਠਗਵਾੜੀ ॥

koorr mutthee; tthagee tthagavaarree |

Sant Singh KhalsaThe false are cheated, and robbed by the robbers.
Manmohan SinghThe false one is cheated and plundered by the cheats.
Manmohan Singh (Punjabi)ਝੂਠੀ ਨੂੰ ਛਲੀਆਂ ਨੇ ਛਲ ਅਤੇ ਲੁਟਪੁਟ ਲਿਆ ਹੈ।
Fareedkot Teekaਝੂਠ ਕਰਿ ਬੁਧਿ ਉਨ ਕੀ ਤਬ ਠਗੀ ਗਈ ਹੈ, ਜਬ (ਠਗੀ) ਠਗਣ ਵਾਲੇ ਕਾਮਾਦਿ ਠਗੋਂ ਮੇਂ ਪਰਵਿਰਤ ਹੋ ਗਈ॥
Prof. Sahib Singhਜੇਹੜੀ ਜੀਵ-ਇਸਤ੍ਰੀ ਮਾਇਆ ਦੀ ਤ੍ਰਿਸ਼ਨਾ ਵਿਚ ਮੋਹੀ ਰਹਿੰਦੀ ਹੈ ਉਸ ਦੇ ਆਤਮਕ ਜੀਵਨ ਦੀ ਬਗ਼ੀਚੀ ਨੂੰ ਕਾਮਾਦਿਕ ਠੱਗ ਠੱਗ ਲੈਂਦੇ ਹਨ,

ਪਦ ਅਰਥ ਕੂੜਿ = ਮਾਇਆ ਦੇ ਮੋਹ ਵਿਚ। ਠਗੀ ਠਗ-ਠੱਗਾਂ ਨੇ ਠੱਗ ਲਈ। ਵਾੜੀ = ਬਗ਼ੀਚੀ।

SikhNet (Spanish)En el jardín del vicio los falsos son engañados

ਜਿਉ; ਵਾੜੀ ਓਜਾੜਿ ਉਜਾੜੀ ॥

jiau; vaarree ojaarr ujaarree |

Sant Singh KhalsaThe garden is laid waste, like the rough wilderness.
Manmohan SinghHer Divine garden is laid waste like a wilderness.
Manmohan Singh (Punjabi)ਉਸ ਦਾ ਈਸ਼ਵਰੀ ਬਾਗ਼, ਬੀਆਬਾਨ ਦੀ ਤਰ੍ਹਾਂ ਉਜੜਿਆ ਪਿਆ ਹੈ।
Fareedkot Teekaਭਾਵ ਗੁਣੋਂ ਤੇ ਰਹਿਤ ਬੁਧੀ ਐਸੇ ਨਿਸਫਲ ਹੋ ਗਈ ਹੈ: ਜੈਸੇ ਉਜਾੜ ਮੇਂ ਵਾੜੀ ਹੋਵੈ ਪੁਨਃ ਉਜਾੜੀ ਗਈ ਹੋਵੈ ਅਰਥਾਤ ਫਲ ਫੁਲ ਸੇ ਰਹਿਤ ਹੋਵੈ॥
Prof. Sahib Singhਜਿਵੇਂ ਕੋਈ ਫੁਲਵਾੜੀ ਕਿਤੇ ਉਜਾੜ ਵਿਚ (ਨਿਖਸਮੀ ਹੋਣ ਕਰਕੇ) ਉੱਜੜ ਜਾਂਦੀ ਹੈ।

ਪਦ ਅਰਥ ਓਜਾੜਿ = ਉਜਾੜ ਵਿਚ, ਨਿਖਸਮੀ।

SikhNet (Spanish)y, como ganado extraviado, desperdician su vida en el Jardín de Dios.

ਨਾਮ ਬਿਨਾ ਕਿਛੁ ਸਾਦਿ. ਨ ਲਾਗੈ; ਹਰਿ ਬਿਸਰਿਐ ਦੁਖੁ ਪਾਈ ਹੇ ॥੬॥

naam binaa kichh saad. na laagai; har bisariai dukh paaee he |6|

Sant Singh KhalsaWithout the Naam, the Name of the Lord, nothing tastes sweet; forgetting the Lord, they suffer in sorrow. ||6||
Manmohan SinghWithout the Name, Nothing tastes sweet. Forgetting the Lord, one suffers great sorrow.
Manmohan Singh (Punjabi)ਨਾਮ ਦੇ ਬਗ਼ੈਰ ਕੁਝ ਭੀ ਮਿੱਠਾ ਨਹੀਂ ਲਗਦਾ। ਨਾਮ ਨੂੰ ਭੁਲਾ ਇਨਸਾਨ ਬਹੁਤ ਤਕਲਫ਼ਿ ਉਠਾਉਂਦਾ ਹੈ।
Fareedkot Teekaਨਾਮ ਸੇ ਬਿਨਾਂ ਹੋਰ ਕਛੁ ਵਸਤੂ ਸ੍ਵਾਦ ਨਹੀਂ ਲਾਗਤੀ, ਇਸ ਤੇ ਹੇ ਹਰੀ! ਜੇ ਤੇਰਾ ਨਾਮ ਬਿਸਰ ਜਾਵੇ ਤਾਂ ਦੁਖ ਪਾਈਤਾ ਹੈ॥੬॥
Prof. Sahib Singh(ਭਾਵੇਂ ਉਹ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ, ਫਿਰ ਭੀ) ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਖਿੱਚ ਸੁਆਦਲੀ ਨਹੀਂ ਲੱਗ ਸਕਦੀ, ਪ੍ਰਭੂ ਦਾ ਨਾਮ ਭੁੱਲਣ ਕਰਕੇ ਉਹ ਸਦਾ ਦੁੱਖ ਹੀ ਪਾਂਦੀ ਹੈ ॥੬॥

ਪਦ ਅਰਥ ਸਾਦਿ = ਸੁਆਦਲਾ, ਸੁਆਦ ਵਾਲਾ। ਹਰਿ ਬਿਸਰਿਐ = ਹਰੀ ਨੂੰ ਵਿਸਾਰਿਆਂ ॥੬॥

SikhNet (Spanish)Sí, sin el Nombre, nada sabe dulce, abandonando al Señor uno no gana más que dolor. (6)

ਭੋਜਨੁ ਸਾਚੁ ਮਿਲੈ ਆਘਾਈ ॥

bhojan saach milai aaghaaee |

Sant Singh KhalsaReceiving the food of Truth, one is satisfied.
Manmohan SinghObtaining the diet of truth, one is satiated.
Manmohan Singh (Punjabi)ਸੱਚ ਦਾ ਆਹਾਰ ਪਾਣ ਨਾਲ, ਜੀਵ ਰੱਜ ਜਾਂਦਾ ਹੈ।
Fareedkot Teekaਤੇਰਾ ਸਾਚ ਨਾਮ ਰੂਪ ਭੋਜਨ ਮਿਲੇ ਤੋ ਤ੍ਰਿਪਤਿ ਹੋਈਤਾ ਹੈ॥
Prof. Sahib Singhਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਨਾਮ (ਆਤਮਕ ਜ਼ਿੰਦਗੀ ਵਾਸਤੇ) ਭੋਜਨ ਮਿਲਦਾ ਹੈ, ਉਹ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ।

ਪਦ ਅਰਥ ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ। ਆਘਾਈ = ਰੱਜ ਜਾਂਦਾ ਹੈ।

SikhNet (Spanish)Si uno es alimentado de la Verdad de Dios, uno logra la Satisfacción,

ਨਾਮ ਰਤਨੁ; ਸਾਚੀ ਵਡਿਆਈ ॥

naam ratan; saachee vaddiaaee |

Sant Singh KhalsaTrue is the glorious greatness of the jewel of the Name.
Manmohan SinghTrue is grandeur of the Name-jewel.
Manmohan Singh (Punjabi)ਸੱਚਾ ਹੈ ਤੇਜ ਪਰਤਾਪ ਨਾਮ ਦੇ ਹੀਰੇ ਦਾ।
Fareedkot Teekaਨਾਮ ਅਮੋਲਕ ਰਤਨ ਹੈ ਜਿਨ ਕੇ ਪਾਸ ਤਿਸ ਕੀ ਸਾਚੀ ਵਡਿਆਈ ਹੈ॥
Prof. Sahib Singhਜਿਸ ਨੂੰ ਪਰਮਾਤਮਾ ਦਾ ਨਾਮ-ਰਤਨ ਲੱਭ ਪੈਂਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਸਦਾ-ਥਿਰ ਰਹਿਣ ਵਾਲੀ ਇੱਜ਼ਤ ਮਿਲਦੀ ਹੈ।

ਪਦ ਅਰਥ ਸਾਚੀ = ਸਦਾ ਅਟੱਲ ਰਹਿਣ ਵਾਲੀ।

SikhNet (Spanish)pues Verdad, siempre Verdad, es la Gloria de la Joya del Nombre del Señor.

ਚੀਨੈ ਆਪੁ. ਪਛਾਣੈ ਸੋਈ; ਜੋਤੀ ਜੋਤਿ ਮਿਲਾਈ ਹੇ ॥੭॥

cheenai aap. pachhaanai soee; jotee jot milaaee he |7|

Sant Singh KhalsaOne who understands his own self, realizes the Lord. His light merges into the Light. ||7||
Manmohan SinghHe, who understands himself, realises the Lord and his light blends with the Supreme Light.
Manmohan Singh (Punjabi)ਜੋ ਆਪਣੇ ਆਪ ਨੂੰ ਸਮਝਦਾ ਹੈ ਉਹ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਜੋ ਨਾਮ ਕੋ ਪਛਾਣਤਾ ਹੈ, ਸੋ ਆਪਨੇ ਸਰੂਪ ਕੋ ਪਛਾਨਤਾ ਹੈ, ਤਿਸ ਕੀ ਜੋਤਿ ਹੇ (ਜੋਤੀ) ਪ੍ਰਮਾਤਮਾਂ! ਤੈਨੇ ਅਪਨੇ ਮੇਂ ਅਭੇਦ ਕਰ ਲਈ ਹੈ ॥੭॥
Prof. Sahib Singhਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹੀ (ਆਪਣੇ ਜੀਵਨ-ਮਨੋਰਥ ਨੂੰ) ਪਛਾਣਦਾ ਹੈ, ਉਸ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੭॥

ਪਦ ਅਰਥ ਆਪੁ = ਆਪਣੇ ਆਪ ਨੂੰ ॥੭॥

SikhNet (Spanish)Aquél que conoce su ser, conoce a Dios, y su Alma se funde en el Alma Universal. (7)

Open this shabad (49 lines, Angs 1024-1025) →

Ang 1024 of 1430