ਮਾਰੂ ਮਹਲਾ ੧ ॥
maaroo mahalaa 1 | Ang 1024
Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.
ਸਾਚੈ ਮੇਲੇ; ਸਬਦਿ ਮਿਲਾਏ ॥
saachai mele; sabad milaae | Ang 1024
Sant Singh KhalsaThe True Lord unites with those who are united with the Word of the Shabad.
Manmohan SinghThey who are united with His Name; Them the True Lord blends with Himself.
Manmohan Singh (Punjabi)ਜੋ ਉਸ ਦੇ ਨਾਮ ਨਾਲ ਜੁੜਦੇ ਹਨ; ਉਨ੍ਹਾਂ ਨੂੰ ਸੱਚਾ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਜੋ ਗੁਰੋਂ ਨੇ ਅਪਨੇ ਉਪਦੇਸ ਮੇਂ ਮਿਲਾਏ ਹੈਂ, ਸੋ ਹੇ ਸਾਚੇ! ਤੈਨੇ ਆਪਨੇ ਸਾਥ ਮੇਲੇ ਹੈਂ॥
Prof. Sahib Singhਸਦਾ-ਥਿਰ ਪ੍ਰਭੂ ਨੇ ਜਿਨ੍ਹਾਂ ਬੰਦਿਆਂ ਨੂੰ (ਆਪਣੇ ਚਰਨਾਂ ਵਿਚ) ਮਿਲਾਇਆ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜਿਆ,ਪਦ ਅਰਥ ਸਾਚੈ = ਸਦਾ-ਥਿਰ ਰਹਿਣ ਵਾਲੇ (ਪ੍ਰਭੂ) ਨੇ। ਸਬਦਿ = ਸ਼ਬਦ ਵਿਚ।
SikhNet (Spanish)Dios pone en Su Balanza a cada uno, y si así lo desea, nos une en Su Ser a través de la Palabra.
ਜਾ ਤਿਸੁ ਭਾਣਾ; ਸਹਜਿ ਸਮਾਏ ॥
jaa tis bhaanaa; sehaj samaae | Ang 1024
Sant Singh KhalsaWhen it pleases Him, we intuitively merge with Him.
Manmohan SinghWhen it pleases Him, one is absorbed in equipoise.
Manmohan Singh (Punjabi)ਜਦ ਉਸ ਨੂੰ ਚੰਗਾ ਲਗਦਾ ਹੈ, ਇਨਸਾਨ ਅਡੋਲਤਾ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਹੇ ਸਾਚੇ! ਜਾਂ ਤਿਸ ਤੇਰੇ ਕੋ ਤਿਨ ਕਾ ਕਰਮ ਭਾਇਆ ਤਾਂ ਸੁਭਾਵਕ ਹੀ ਸਮਾਇ ਗਏ ਹੈਂ॥
Prof. Sahib Singhਤਾਂ ਜਦੋਂ ਉਸ ਨੂੰ ਚੰਗਾ ਲੱਗਾ, ਉਹ ਬੰਦੇ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਗਏ।ਪਦ ਅਰਥ ਤਿਸੁ = ਉਸ (ਪ੍ਰਭੂ) ਨੂੰ। ਭਾਣਾ = ਚੰਗਾ ਲੱਗਾ। ਸਹਜਿ = ਆਤਮਕ ਅਡੋਲਤਾ ਵਿਚ।
SikhNet (Spanish)Y cuando tal es Su Voluntad, uno se inmerge en el Equilibrio,
ਤ੍ਰਿਭਵਣ ਜੋਤਿ ਧਰੀ ਪਰਮੇਸਰਿ; ਅਵਰੁ. ਨ ਦੂਜਾ ਭਾਈ ਹੇ ॥੧॥
tribhavan jot dharee paramesar; avar. na doojaa bhaaee he |1| Ang 1024
Sant Singh KhalsaThe Light of the Transcendent Lord pervades the three worlds; there is no other at all, O Siblings of Destiny. ||1||
Manmohan SinghThe Lord's Light pervades the three worlds. There is not any other but He, O brother.
Manmohan Singh (Punjabi)ਤਿੰਨਾਂ ਜਹਾਨਾਂ ਅੰਦਰ ਪ੍ਰਭੂ ਦਾ ਪ੍ਰਕਾਸ਼ ਵਿਅਪਕ ਹੋ ਰਿਹਾ ਹੈ। ਉਸ ਦੇ ਬਗ਼ੈਰ ਹੋਰ ਦੂਸਰਾ ਕੋਈ ਨਹੀਂ, ਹੇ ਵੀਰ!
Fareedkot Teekaਹੇ ਪਰਮੇਸਰ! ਤੈਨੇ ਤਿੰਨਾਂ ਭਵਣਾ ਮੇਂ ਸਤਾ ਧਾਰੀ ਹੂਈ ਹੈ, ਔਰ ਕੋਈ ਦੂਸਰਾ ਜੋ ਭਾਇ ਜਾਵੇ ਸੋ ਨਹੀਂ ਹੈ॥੧॥
Prof. Sahib Singhਪਰਮੇਸਰ ਨੇ ਆਪਣੀ ਜੋਤਿ ਤਿੰਨਾਂ ਭਵਨਾਂ ਵਿਚ ਟਿਕਾ ਰੱਖੀ ਹੈ; ਹੇ ਭਾਈ! ਕੋਈ ਹੋਰ ਉਸ ਪ੍ਰਭੂ ਵਰਗਾ ਨਹੀਂ ਹੈ ॥੧॥ਪਦ ਅਰਥ ਪਰਮੇਸਰਿ = ਪਰਮੇਸਰ ਨੇ। ਭਾਈ = ਹੇ ਭਾਈ! ॥੧॥
SikhNet (Spanish)pero escucha, la Luz de Dios prevalece en los tres mundos y no hay nadie ahí más que Él. (1)
ਜਿਸ ਕੇ ਚਾਕਰ; ਤਿਸ ਕੀ ਸੇਵਾ ॥
jis ke chaakar; tis kee sevaa | Ang 1024
Sant Singh KhalsaI am His servant; I serve Him.
Manmohan SinghI serve Him whose servant I am.
Manmohan Singh (Punjabi)ਮੈਂ ਉਸ ਦੀ ਟਹਿਲ ਸੇਵਾ ਕਰਦਾ ਹਾਂ ਜਿਸ ਦਾ ਮੈਂ ਨੌਕਰ ਹਾਂ।
Fareedkot Teekaਜਿਸ ਕੇ ਚਾਕਰ ਹੋਵੈਂ ਜੇ ਤਿਸ ਕੀ ਸੇਵਾ ਕਰੇ ਤੌ ਸੁਆਮੀ ਪਰਸੰਨ ਹੋਤਾ ਹੈ॥
Prof. Sahib Singhਜਦੋਂ ਉਸ ਪ੍ਰਭੂ ਦੇ ਸੇਵਕ ਬਣ ਕੇ ਉਸ ਦੀ ਸੇਵਾ-ਭਗਤੀ ਕਰਦੇ ਹਨ,ਪਦ ਅਰਥ ਜਿਸ ਕੇ = ਜਿਸ (ਪ੍ਰਭੂ) ਦੇ।
SikhNet (Spanish)Debemos servir a Aquél de Quien somos Sirvientes,
ਸਬਦਿ ਪਤੀਜੈ; ਅਲਖ ਅਭੇਵਾ ॥
sabad pateejai; alakh abhevaa | Ang 1024
Sant Singh KhalsaHe is unknowable and mysterious; He is pleased by the Shabad.
Manmohan SinghThe Unseeable and Inscrutable Lord is propitiated through the Guru's word.
Manmohan Singh (Punjabi)ਅਦ੍ਰਿਸ਼ਟ ਅਤੇ ਭੇਰ-ਰਹਿਤ ਠਾਕੁਰ ਗੁਰਾਂ ਦੀ ਬਾਣੀ ਰਾਹੀਂ ਪ੍ਰਸੰਨ ਹੁੰਦਾ ਹੈ।
Fareedkot Teekaਇਸੀ ਪਰਕਾਰ ਹੇ (ਸਬਦਿ) ਬ੍ਰਹਮ ਅਲਖ ਅਭੇਦ ਰੂਪ! ਤੇਰੀ ਸੇਵਾ ਮੇਂ ਰਹੀਐ ਤੌ ਤੂੰ ਗੁਰ ਉਪਦੇਸ ਕਰ ਪਤੀਜਤਾ ਹੈਂ॥
Prof. Sahib Singhਜਦੋਂ (ਭਗਤ ਜਨ) ਗੁਰੂ ਦੇ ਸ਼ਬਦ ਵਿਚ ਜੁੜਦੇ ਹਨ, ਤਾਂ ਉਹ ਅਲੱਖ ਅਤੇ ਅਭੇਵ ਪ੍ਰਭੂ (ਉਹਨਾਂ ਦੀ ਇਸ ਘਾਲ ਤੇ) ਪ੍ਰਸੰਨ ਹੁੰਦਾ ਹੈ।ਪਦ ਅਰਥ ਪਤੀਜੈ = ਖ਼ੁਸ਼ ਹੁੰਦਾ ਹੈ। ਅਭੇਵਾ = ਜਿਸ ਦਾ ਭੇਤ ਨ ਪਾਇਆ ਜਾ ਸਕੇ।
SikhNet (Spanish)y nuestro Dios Misterioso e Insondable, estará Complacido, a través de la Gracia del Guru.
ਭਗਤਾ ਕਾ ਗੁਣਕਾਰੀ ਕਰਤਾ; ਬਖਸਿ ਲਏ ਵਡਿਆਈ ਹੇ ॥੨॥
bhagataa kaa gunakaaree karataa; bakhas le vaddiaaee he |2| Ang 1024
Sant Singh KhalsaThe Creator is the Benefactor of His devotees. He forgives them - such is His greatness. ||2||
Manmohan SinghThe Creator is the Benefactor of His saints. He forgives them. Such is His greatness.
Manmohan Singh (Punjabi)ਸਿਰਜਣਹਾਰ ਆਪਣੇ ਸਾਧੂਆਂ ਨਾਲ ਨੇਕੀ ਕਰਨਹਾਰ ਹੈ। ਉਹ ਉਨ੍ਹਾਂ ਨੂੰ ਮਾਫ਼ ਕਰ ਦਿੰਦਾ ਹੈ। ਐਹੋ ਜੇਹੀ ਹੈ ਉਸ ਦੀ ਮਹਾਨਤਾ।
Fareedkot Teekaਹੇ ਕਰਤਾ! ਤੂੰ ਭਗਤਾਂ ਕਾ ਗੁਣਕਾਰੀ ਕਰਤਾ ਹੈਂ ਅਰਥਾਤ ਭਗਤਾਂ ਕੋ ਉਪਕਾਰ ਕਰਤਾ ਹੈਂ, ਔਗੁਨ ਨਹੀਂ ਦੇਖਤਾ ਤੂੰ ਬਖਸ ਲੇਤਾ ਹੈਂ, ਇਹ ਤੇਰੀ (ਵਡਿਆਈ) ਮਹਿਮਾਂ ਹੈਂ॥੨॥
Prof. Sahib Singhਕਰਤਾਰ ਆਪਣੇ ਭਗਤਾਂ ਵਿਚ ਆਤਮਕ ਗੁਣ ਪੈਦਾ ਕਰਦਾ ਹੈ, ਆਪ ਉਹਨਾਂ ਉਤੇ ਬਖ਼ਸ਼ਸ਼ ਕਰਦਾ ਹੈ ਉਹਨਾਂ ਨੂੰ ਵਡਿਆਈ ਦੇਂਦਾ ਹੈ ॥੨॥ਪਦ ਅਰਥ ਗੁਣਕਾਰੀ = ਆਤਮਕ ਗੁਣ ਦੇਣ ਵਾਲਾ ॥੨॥
SikhNet (Spanish)Él bendice a Sus Devotos con la Virtud y los perdona, pues tal es Su Gloria. (2)
ਦੇਦੇ; ਤੋਟਿ. ਨ ਆਵੈ, ਸਾਚੇ ॥
dede; tott. na aavai, saache | Ang 1024
Sant Singh KhalsaThe True Lord gives and gives; His blessings never run short.
Manmohan SinghThe True Lord ever gives and His bounties exhaust not.
Manmohan Singh (Punjabi)ਸੱਚਾ ਸਾਈਂ ਸਦਾ ਹੀ ਦਿੰਦਾ ਹੈ ਅਤੇ ਉਸ ਦੀਆਂ ਦਾਤਾਂ ਮੁਕਤੀਆਂ ਨਹੀਂ।
Fareedkot Teekaਹੇ ਸਾਚੇ ਵਾਹਿਗੁਰੂ! ਤੇਰੇ ਕੋ ਪਦਾਰਥ ਦੇਤਿਆਂ ਤੋਟ ਨਹੀਂ ਆਵਤੀ॥
Prof. Sahib Singh(ਜੀਵਾਂ ਨੂੰ ਦਾਤਾਂ) ਦੇ ਦੇ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ (ਭੰਡਾਰਿਆਂ ਵਿਚ) ਘਾਟਾ ਨਹੀਂ ਪੈਂਦਾ,ਪਦ ਅਰਥ ਦੇ = ਦੇ ਕੇ। ਸਾਚੇ = ਸਦਾ-ਥਿਰ ਪ੍ਰਭੂ ਦੇ (ਭੰਡਾਰਿਆਂ ਵਿਚ)।
SikhNet (Spanish)El Uno Verdadero da siempre cada vez más y más,
ਲੈ ਲੈ; ਮੁਕਰਿ ਪਉਦੇ ਕਾਚੇ ॥
lai lai; mukar paude kaache | Ang 1024
Sant Singh KhalsaThe false ones receive, and then deny having received.
Manmohan SinghThe false ones receive and deny their receipt.
Manmohan Singh (Punjabi)ਝੂਠੇ ਜੀਵ ਲੈਂਦੇ ਹਨ ਅਤੇ ਉਨ੍ਹਾਂ ਦੀ ਵਸੂਲੀ ਤੋਂ ਮੁਨਕਰ ਹੋ ਜਾਂਦੇ ਹਨ।
Fareedkot Teekaਲੈ ਲੈ ਕੇ ਇਹ ਕਾਚੇ ਜੀਵ ਮੁਕਰ ਪੜਤੇ ਹੈਂ॥
Prof. Sahib Singhਪਰ ਥੋੜ੍ਹ-ਵਿਤੇ ਜੀਵ ਦਾਤਾਂ ਲੈ ਲੈ ਕੇ (ਭੀ) ਮੁੱਕਰ ਜਾਂਦੇ ਹਨ,ਪਦ ਅਰਥ ਕਾਚੇ = ਥੋੜ੍ਹ-ਵਿਤੇ ਜੀਵ।
SikhNet (Spanish)y los falsos aunque pudieran recibirlo, Lo niegan cada vez más y más.
ਮੂਲੁ. ਨ ਬੂਝਹਿ, ਸਾਚਿ. ਨ ਰੀਝਹਿ; ਦੂਜੈ ਭਰਮਿ ਭੁਲਾਈ ਹੇ ॥੩॥
mool. na boojheh, saach. na reejheh; doojai bharam bhulaaee he |3| Ang 1024
Sant Singh KhalsaThey do not understand their origins, they are not pleased with the Truth, and so they wander in duality and doubt. ||3||
Manmohan SinghThey know not their origin, are not pleased with truth and stray in duality and doubt.
Manmohan Singh (Punjabi)ਉਹ ਆਪਣੇ ਮੁੱਢ ਨੂੰ ਨਹੀਂ ਜਾਣਦੇ, ਸੱਚ ਨਾਲ ਖੁਸ਼ ਨਹੀਂ ਹੁੰਦੇ ਅਤੇ ਦਵੈਤ-ਭਾਵ ਅਤੇ ਸੰਦੇਹ ਅੰਦਰ ਭਟਕਦੇ ਹਨ।
Fareedkot Teekaਅਪਨੇ ਮੂਲ ਕੋ ਨਹੀਂ ਸਮਝਤੇ ਕਿ ਕਿਆ ਵਸਤੂ ਹਾਂ, ਪਿਤਾ ਕੇ ਬੀਰਜ ਔ ਮਾਤਾ ਕੀ ਰਕਤ ਸੇ ਹਮਾਰੇ ਸਰੀਰ ਕੀ ਉਤਪਤੀ ਹੈ; ਵਾ ਤੈਨੂੰ ਮੂਲ ਪਰਮਾਤਮਾ ਕੋ ਨਹੀਂ ਬੂਝਤੇ। ਔ ਹੇ ਸਾਚੇ! ਆਪ ਕੇ ਊਪਰ ਰੀਝਤੇ ਨਹੀਂ, ਦ੍ਵੈਤ ਨੇ ਸ੍ਰਿਸਟੀ ਭਰਮ ਮੇਂ ਭੁਲਾਈ ਹੈ॥੩॥
Prof. Sahib Singh(ਆਪਣੇ ਜੀਵਨ ਦੇ) ਮੂਲ-ਪ੍ਰਭੂ (ਦੇ ਖੁਲ੍ਹ-ਦਿਲੇ ਸੁਭਾਉ) ਨੂੰ ਨਹੀਂ ਸਮਝਦੇ। ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਨ ਲਈ ਜੀਵਾਂ ਨੂੰ ਰੀਝ ਪੈਦਾ ਨਹੀਂ ਹੁੰਦੀ, ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਵਿਚ ਭਟਕ ਕੇ ਕੁਰਾਹੇ ਪਏ ਰਹਿੰਦੇ ਹਨ ॥੩॥ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ (ਦੇ ਨਾਮ) ਵਿਚ ॥੩॥
SikhNet (Spanish)Ellos no conocen su Fuente y no se complacen con Su Verdad, ya que son engañados por el otro.(3)
ਗੁਰਮੁਖਿ; ਜਾਗਿ ਰਹੇ ਦਿਨ ਰਾਤੀ ॥
guramukh; jaag rahe din raatee | Ang 1024
Sant Singh KhalsaThe Gurmukhs remain awake and aware, day and night.
Manmohan SinghThe Guru-wards keep awake day and night.
Manmohan Singh (Punjabi)ਗੁਰੂ-ਸਮਰਪਨ ਦਿਹੁੰ ਰੈਣ ਜਾਗਦੇ ਰਹਿੰਦੇ ਹਨ।
Fareedkot Teekaਗੁਰਮੁਖਿ ਦਿਨ ਰਾਤ ਜਾਗ ਰਹੇ ਹੈਂ॥
Prof. Sahib Singhਜੇਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ ਉਹ ਹਰ ਵੇਲੇ ਮਾਇਆ ਦੇ ਮੋਹ ਵਲੋਂ ਸੁਚੇਤ ਰਹਿੰਦੇ ਹਨ।ਪਦ ਅਰਥ ਜਾਗਿ ਰਹੇ = ਮਾਇਆ ਦੇ ਮੋਹ ਵਲੋਂ ਸੁਚੇਤ ਰਹਿੰਦੇ ਹਨ।
SikhNet (Spanish)Los Gurmukjs se conservan despiertos día y noche, y a través de la Palabra del Shabd del Guru, son entonados en el Uno Verdadero.
ਸਾਚੇ ਕੀ ਲਿਵ; ਗੁਰਮਤਿ ਜਾਤੀ ॥
saache kee liv; guramat jaatee | Ang 1024
Sant Singh KhalsaFollowing the Guru's Teachings, they know the Love of the True Lord.
Manmohan SinghThrough the Guru's instruction, they realise the worth of the True Lord's love.
Manmohan Singh (Punjabi)ਗੁਰਾਂ ਦੀ ਸਿਖਮਤ ਰਾਹੀਂ, ਉਹ ਸੱਚੇ ਪ੍ਰਭੂ ਦੀ ਪ੍ਰੀਤ ਦੀ ਕਦਰ ਨੂੰ ਅਨੁਭਵ ਕਰ ਲੈਂਦੇ ਹਨ।
Fareedkot Teekaਸਾਚੇ ਤਿਨੋਂ ਨੇ ਆਪ ਕੀ ਪ੍ਰੀਤੀ ਗੁਰਮਤ ਕਰ ਕੇ ਜਾਤੀ ਹੈ॥
Prof. Sahib Singhਗੁਰੂ ਦੀ ਸਿੱਖਿਆ ਲੈ ਕੇ ਉਹ ਸਦਾ-ਥਿਰ ਪ੍ਰਭੂ ਦੀ ਲਗਨ (ਦਾ ਆਨੰਦ) ਪਛਾਣ ਲੈਂਦੇ ਹਨ।
SikhNet (Spanish)Los arrogantes Manmukjs se la pasan durmiendo y así son ultrajados de sus tesoros internos,
ਮਨਮੁਖ ਸੋਇ ਰਹੇ ਸੇ ਲੂਟੇ; ਗੁਰਮੁਖਿ ਸਾਬਤੁ ਭਾਈ ਹੇ ॥੪॥
manamukh soe rahe se lootte; guramukh saabat bhaaee he |4| Ang 1024
Sant Singh KhalsaThe self-willed manmukhs remain asleep, and are plundered. The Gurmukhs remain safe and sound, O Siblings of Destiny. ||4||
Manmohan SinghThe egocentrics remain asleep and they are plundered. The Lord conscious beings remain safe and sound, O brother.
Manmohan Singh (Punjabi)ਆਪ ਹੁਦਰੇ ਸੁੱਤੇ ਰਹਿੰਦੇ ਹਨ ਅਤੇ ਉਹ ਲੁਟੇ ਪੁਟੇ ਜਾਂਦੇ ਹਨ। ਸਾਈਂ ਨੂੰ ਜਾਨਣ ਵਾਲੇ ਸਹੀ ਸਲਾਮਤ ਰਹਿੰਦੇ ਹਨ, ਹੇ ਵੀਰ!
Fareedkot Teekaਜੋ ਮਨਮੁਖਿ ਸੋਇ ਰਹੇ ਹੈਂ ਸੋਈ ਲੂਟੇ ਗਏ ਹੈਂ, ਗੁਰਮੁਖ ਸਾਬਤ ਰਹੇ ਹੈਂ ਇਸੀ ਤੇ ਉਨ ਕੀ ਮ੍ਰਿਯਾਦਾ ਆਪ ਕੋ ਭਾਇ ਗਈ ਹੈ॥੪॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਆਪਣੇ ਆਤਮਕ ਜੀਵਨ ਦੀ ਪੂੰਜੀ ਨੂੰ (ਮਾਇਆ ਦੇ ਹੱਲਿਆਂ ਤੋਂ) ਬਚਾ ਕੇ ਰੱਖਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਗ਼ਾਫ਼ਿਲ ਟਿਕੇ ਰਹਿੰਦੇ ਹਨ, ਤੇ ਆਤਮਕ ਗੁਣਾਂ ਦਾ ਸਰਮਾਇਆ ਲੁਟਾ ਬੈਠਦੇ ਹਨ ॥੪॥ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਸਾਬਤੁ = ਬਚੀ ਹੋਈ ਪੂੰਜੀ ਵਾਲੇ ॥੪॥
SikhNet (Spanish)mientras que los Gurmukjs permanecen despiertos e íntegros, oh Hermanos del Destino.(4)
ਕੂੜੇ ਆਵੈ; ਕੂੜੇ ਜਾਵੈ ॥
koorre aavai; koorre jaavai | Ang 1024
Sant Singh KhalsaThe false come, and the false go;
Manmohan SinghThe false one comes, the false one goes,
Manmohan Singh (Punjabi)ਝੂਠੀ ਆਉਂਦੀ ਹੈ, ਝੂਠੀ ਜਾਂਦੀ ਹੈ,
Fareedkot Teekaਝੂਠੇ ਆਵਤੇ ਹੈਂ ਸੰਸਾਰ ਮੇਂ ਪੁਨਃ ਝੂਠੇ ਹੂਏ ਹੂਏ ਚਲੇ ਜਾਤੇ ਹੈਂ ਅਰਥਾਤ ਮਰ ਜਾਤੇ ਹੈਂ॥
Prof. Sahib Singhਉਹ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ ਗ੍ਰਸੀ ਹੀ ਜੰਮਦੀ ਹੈ, ਮਾਇਆ ਦੇ ਮੋਹ ਵਿਚ ਫਸੀ ਹੀ ਦੁਨੀਆ ਤੋਂ ਚਲੀ ਜਾਂਦੀ ਹੈ,ਪਦ ਅਰਥ ਕੂੜੇ = ਕੂੜਿ ਹੀ, ਮਾਇਆ ਦੇ ਮੋਹ ਵਿਚ ਹੀ। ਆਵੈ = ਜੰਮਦਾ ਹੈ।
SikhNet (Spanish)Los falsos danzan entre la vida y la muerte,
ਕੂੜੇ ਰਾਤੀ; ਕੂੜੁ ਕਮਾਵੈ ॥
koorre raatee; koorr kamaavai | Ang 1024
Sant Singh Khalsaimbued with falsehood, they practice only falsehood.
Manmohan Singhand imbued with falsehood, she practises falsehood.
Manmohan Singh (Punjabi)ਅਤੇ ਝੂਠ ਨਾਲ ਰੰਗੀ ਹੋਈ ਉਹ ਉਹਦੀ ਕਮਾਈ ਕਰਦੀ ਹੈ।
Fareedkot Teekaਉਨ ਕੀ ਬੁਧੀ ਝੂਠ ਮੇਂ ਰੰਗੀ ਹੂਈ ਹੈ, ਇਸ ਤੇ ਸਭ ਵਿਹਾਰ ਝੂਠ ਕੇ ਹੀ ਕਮਾਵਤੇ ਹੈਂ॥
Prof. Sahib Singhਜੇਹੜੀ ਮਾਇਆ ਦੇ ਮੋਹ ਦੇ ਰੰਗ ਵਿਚ ਰੰਗੀ ਰਹਿੰਦੀ ਹੈ। ਉਹ ਇਥੇ ਸਦਾ ਮਾਇਆ ਦੇ ਮੋਹ ਦਾ ਹੀ ਵਣਜ ਕਰਦੀ ਹੈ।ਪਦ ਅਰਥ ਰਾਤੀ = ਰੱਤੀ ਹੋਈ (ਜੀਵ-ਇਸਤ੍ਰੀ)।
SikhNet (Spanish)y a través de la noche de su vida practican sólo la falsedad.
ਸਬਦਿ ਮਿਲੇ. ਸੇ ਦਰਗਹ ਪੈਧੇ; ਗੁਰਮੁਖਿ ਸੁਰਤਿ ਸਮਾਈ ਹੇ ॥੫॥
sabad mile. se daragah paidhe; guramukh surat samaaee he |5| Ang 1024
Sant Singh KhalsaThose who are imbued with the Shabad are robed in honor in the Court of the Lord; the Gurmukhs focus their consciousness on Him. ||5||
Manmohan SinghThey, who are blessed with the Name, by the Guru's grace, are robed in the Lord's court and their attention remains absorbed in him.
Manmohan Singh (Punjabi)ਜਿਨ੍ਹਾਂ ਨੂੰ ਗੁਰਾਂ ਦੀ ਦਇਆ ਦੁਆਰਾ, ਨਾਮ ਦੀ ਦਾਤ ਮਿਲੀ ਹੈ, ਉਹ ਪ੍ਰਭੂ ਦੇ ਦਰਬਾਰ ਅੰਦਰ ਪਹਿਰਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਬਿਰਤੀ ਉਸ ਅੰਦਰ ਲੀਨ ਰਹਿੰਦੀ ਹੈ।
Fareedkot Teekaਜੋ ਗੁਰ ਉਪਦੇਸ ਮੇਂ ਮਿਲੇ ਹੈਂ, ਸੋ ਦਰਗਾਹ ਮੇਂ (ਪੈਧੇ) ਪਤਿ ਸੰਜੁਗਤ ਹੂਏ ਹੈਂ, ਗੁਰੋਂ ਦਵਾਰੇ ਉਨ ਮੇਂ (ਸੁਰਤਿ) ਸੁੰਦ੍ਰ ਪ੍ਰੀਤੀ ਸਮਾਈ ਹੈ॥੫॥
Prof. Sahib Singhਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ। ਗੁਰੂ ਦੀ ਸਰਨ ਪੈਣ ਵਾਲੇ ਬੰਦਿਆਂ ਦੀ ਸੁਰਤ (ਪ੍ਰਭੂ ਦੀ ਯਾਦ ਵਿਚ) ਟਿਕੀ ਰਹਿੰਦੀ ਹੈ ॥੫॥ਪਦ ਅਰਥ ਸੇ = ਉਹ ਬੰਦੇ। ਪੈਧੇ = ਸਰੋਪਾ ਹਾਸਲ ਕਰਦੇ ਹਨ ॥੫॥
SikhNet (Spanish)Los Gurmukjs, a través del Shabd, son investidos en la Corte del Señor, pues en su mente sólo está Dios.(5)
ਕੂੜਿ ਮੁਠੀ; ਠਗੀ ਠਗਵਾੜੀ ॥
koorr mutthee; tthagee tthagavaarree | Ang 1024
Sant Singh KhalsaThe false are cheated, and robbed by the robbers.
Manmohan SinghThe false one is cheated and plundered by the cheats.
Manmohan Singh (Punjabi)ਝੂਠੀ ਨੂੰ ਛਲੀਆਂ ਨੇ ਛਲ ਅਤੇ ਲੁਟਪੁਟ ਲਿਆ ਹੈ।
Fareedkot Teekaਝੂਠ ਕਰਿ ਬੁਧਿ ਉਨ ਕੀ ਤਬ ਠਗੀ ਗਈ ਹੈ, ਜਬ (ਠਗੀ) ਠਗਣ ਵਾਲੇ ਕਾਮਾਦਿ ਠਗੋਂ ਮੇਂ ਪਰਵਿਰਤ ਹੋ ਗਈ॥
Prof. Sahib Singhਜੇਹੜੀ ਜੀਵ-ਇਸਤ੍ਰੀ ਮਾਇਆ ਦੀ ਤ੍ਰਿਸ਼ਨਾ ਵਿਚ ਮੋਹੀ ਰਹਿੰਦੀ ਹੈ ਉਸ ਦੇ ਆਤਮਕ ਜੀਵਨ ਦੀ ਬਗ਼ੀਚੀ ਨੂੰ ਕਾਮਾਦਿਕ ਠੱਗ ਠੱਗ ਲੈਂਦੇ ਹਨ,ਪਦ ਅਰਥ ਕੂੜਿ = ਮਾਇਆ ਦੇ ਮੋਹ ਵਿਚ। ਠਗੀ ਠਗ-ਠੱਗਾਂ ਨੇ ਠੱਗ ਲਈ। ਵਾੜੀ = ਬਗ਼ੀਚੀ।
SikhNet (Spanish)En el jardín del vicio los falsos son engañados
ਜਿਉ; ਵਾੜੀ ਓਜਾੜਿ ਉਜਾੜੀ ॥
jiau; vaarree ojaarr ujaarree | Ang 1024
Sant Singh KhalsaThe garden is laid waste, like the rough wilderness.
Manmohan SinghHer Divine garden is laid waste like a wilderness.
Manmohan Singh (Punjabi)ਉਸ ਦਾ ਈਸ਼ਵਰੀ ਬਾਗ਼, ਬੀਆਬਾਨ ਦੀ ਤਰ੍ਹਾਂ ਉਜੜਿਆ ਪਿਆ ਹੈ।
Fareedkot Teekaਭਾਵ ਗੁਣੋਂ ਤੇ ਰਹਿਤ ਬੁਧੀ ਐਸੇ ਨਿਸਫਲ ਹੋ ਗਈ ਹੈ: ਜੈਸੇ ਉਜਾੜ ਮੇਂ ਵਾੜੀ ਹੋਵੈ ਪੁਨਃ ਉਜਾੜੀ ਗਈ ਹੋਵੈ ਅਰਥਾਤ ਫਲ ਫੁਲ ਸੇ ਰਹਿਤ ਹੋਵੈ॥
Prof. Sahib Singhਜਿਵੇਂ ਕੋਈ ਫੁਲਵਾੜੀ ਕਿਤੇ ਉਜਾੜ ਵਿਚ (ਨਿਖਸਮੀ ਹੋਣ ਕਰਕੇ) ਉੱਜੜ ਜਾਂਦੀ ਹੈ।ਪਦ ਅਰਥ ਓਜਾੜਿ = ਉਜਾੜ ਵਿਚ, ਨਿਖਸਮੀ।
SikhNet (Spanish)y, como ganado extraviado, desperdician su vida en el Jardín de Dios.
ਨਾਮ ਬਿਨਾ ਕਿਛੁ ਸਾਦਿ. ਨ ਲਾਗੈ; ਹਰਿ ਬਿਸਰਿਐ ਦੁਖੁ ਪਾਈ ਹੇ ॥੬॥
naam binaa kichh saad. na laagai; har bisariai dukh paaee he |6| Ang 1024
Sant Singh KhalsaWithout the Naam, the Name of the Lord, nothing tastes sweet; forgetting the Lord, they suffer in sorrow. ||6||
Manmohan SinghWithout the Name, Nothing tastes sweet. Forgetting the Lord, one suffers great sorrow.
Manmohan Singh (Punjabi)ਨਾਮ ਦੇ ਬਗ਼ੈਰ ਕੁਝ ਭੀ ਮਿੱਠਾ ਨਹੀਂ ਲਗਦਾ। ਨਾਮ ਨੂੰ ਭੁਲਾ ਇਨਸਾਨ ਬਹੁਤ ਤਕਲਫ਼ਿ ਉਠਾਉਂਦਾ ਹੈ।
Fareedkot Teekaਨਾਮ ਸੇ ਬਿਨਾਂ ਹੋਰ ਕਛੁ ਵਸਤੂ ਸ੍ਵਾਦ ਨਹੀਂ ਲਾਗਤੀ, ਇਸ ਤੇ ਹੇ ਹਰੀ! ਜੇ ਤੇਰਾ ਨਾਮ ਬਿਸਰ ਜਾਵੇ ਤਾਂ ਦੁਖ ਪਾਈਤਾ ਹੈ॥੬॥
Prof. Sahib Singh(ਭਾਵੇਂ ਉਹ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ, ਫਿਰ ਭੀ) ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਖਿੱਚ ਸੁਆਦਲੀ ਨਹੀਂ ਲੱਗ ਸਕਦੀ, ਪ੍ਰਭੂ ਦਾ ਨਾਮ ਭੁੱਲਣ ਕਰਕੇ ਉਹ ਸਦਾ ਦੁੱਖ ਹੀ ਪਾਂਦੀ ਹੈ ॥੬॥ਪਦ ਅਰਥ ਸਾਦਿ = ਸੁਆਦਲਾ, ਸੁਆਦ ਵਾਲਾ। ਹਰਿ ਬਿਸਰਿਐ = ਹਰੀ ਨੂੰ ਵਿਸਾਰਿਆਂ ॥੬॥
SikhNet (Spanish)Sí, sin el Nombre, nada sabe dulce, abandonando al Señor uno no gana más que dolor. (6)
ਭੋਜਨੁ ਸਾਚੁ ਮਿਲੈ ਆਘਾਈ ॥
bhojan saach milai aaghaaee | Ang 1024
Sant Singh KhalsaReceiving the food of Truth, one is satisfied.
Manmohan SinghObtaining the diet of truth, one is satiated.
Manmohan Singh (Punjabi)ਸੱਚ ਦਾ ਆਹਾਰ ਪਾਣ ਨਾਲ, ਜੀਵ ਰੱਜ ਜਾਂਦਾ ਹੈ।
Fareedkot Teekaਤੇਰਾ ਸਾਚ ਨਾਮ ਰੂਪ ਭੋਜਨ ਮਿਲੇ ਤੋ ਤ੍ਰਿਪਤਿ ਹੋਈਤਾ ਹੈ॥
Prof. Sahib Singhਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਨਾਮ (ਆਤਮਕ ਜ਼ਿੰਦਗੀ ਵਾਸਤੇ) ਭੋਜਨ ਮਿਲਦਾ ਹੈ, ਉਹ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ।ਪਦ ਅਰਥ ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ। ਆਘਾਈ = ਰੱਜ ਜਾਂਦਾ ਹੈ।
SikhNet (Spanish)Si uno es alimentado de la Verdad de Dios, uno logra la Satisfacción,
ਨਾਮ ਰਤਨੁ; ਸਾਚੀ ਵਡਿਆਈ ॥
naam ratan; saachee vaddiaaee | Ang 1024
Sant Singh KhalsaTrue is the glorious greatness of the jewel of the Name.
Manmohan SinghTrue is grandeur of the Name-jewel.
Manmohan Singh (Punjabi)ਸੱਚਾ ਹੈ ਤੇਜ ਪਰਤਾਪ ਨਾਮ ਦੇ ਹੀਰੇ ਦਾ।
Fareedkot Teekaਨਾਮ ਅਮੋਲਕ ਰਤਨ ਹੈ ਜਿਨ ਕੇ ਪਾਸ ਤਿਸ ਕੀ ਸਾਚੀ ਵਡਿਆਈ ਹੈ॥
Prof. Sahib Singhਜਿਸ ਨੂੰ ਪਰਮਾਤਮਾ ਦਾ ਨਾਮ-ਰਤਨ ਲੱਭ ਪੈਂਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਸਦਾ-ਥਿਰ ਰਹਿਣ ਵਾਲੀ ਇੱਜ਼ਤ ਮਿਲਦੀ ਹੈ।ਪਦ ਅਰਥ ਸਾਚੀ = ਸਦਾ ਅਟੱਲ ਰਹਿਣ ਵਾਲੀ।
SikhNet (Spanish)pues Verdad, siempre Verdad, es la Gloria de la Joya del Nombre del Señor.
ਚੀਨੈ ਆਪੁ. ਪਛਾਣੈ ਸੋਈ; ਜੋਤੀ ਜੋਤਿ ਮਿਲਾਈ ਹੇ ॥੭॥
cheenai aap. pachhaanai soee; jotee jot milaaee he |7| Ang 1024
Sant Singh KhalsaOne who understands his own self, realizes the Lord. His light merges into the Light. ||7||
Manmohan SinghHe, who understands himself, realises the Lord and his light blends with the Supreme Light.
Manmohan Singh (Punjabi)ਜੋ ਆਪਣੇ ਆਪ ਨੂੰ ਸਮਝਦਾ ਹੈ ਉਹ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਜੋ ਨਾਮ ਕੋ ਪਛਾਣਤਾ ਹੈ, ਸੋ ਆਪਨੇ ਸਰੂਪ ਕੋ ਪਛਾਨਤਾ ਹੈ, ਤਿਸ ਕੀ ਜੋਤਿ ਹੇ (ਜੋਤੀ) ਪ੍ਰਮਾਤਮਾਂ! ਤੈਨੇ ਅਪਨੇ ਮੇਂ ਅਭੇਦ ਕਰ ਲਈ ਹੈ ॥੭॥
Prof. Sahib Singhਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹੀ (ਆਪਣੇ ਜੀਵਨ-ਮਨੋਰਥ ਨੂੰ) ਪਛਾਣਦਾ ਹੈ, ਉਸ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੭॥ਪਦ ਅਰਥ ਆਪੁ = ਆਪਣੇ ਆਪ ਨੂੰ ॥੭॥
SikhNet (Spanish)Aquél que conoce su ser, conoce a Dios, y su Alma se funde en el Alma Universal. (7)
ਨਾਵਹੁ ਭੁਲੀ; ਚੋਟਾ ਖਾਏ ॥
naavahu bhulee; chottaa khaae | Ang 1025
Sant Singh KhalsaWandering from the Name, he endures beatings.
Manmohan SinghStraying from the path of the Lord's Name, she bears blows.
Manmohan Singh (Punjabi)ਸੁਆਮੀ ਦੇ ਨਾਮ ਦੇ ਮਾਰਗ ਤੋਂ ਘੁੱਸ ਕੇ ਉਹ ਸੱਟਾਂ ਸਹਾਰਦੀ ਹੈ।
Fareedkot Teekaਜਿਸ ਕੀ ਬੁਧੀ ਨਾਮ ਤੋਂ ਭੁਲੀ ਹੈ ਓਹੀ ਚੋਟਾਂ ਖਾਤਾ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਨਾਮ ਤੋਂ ਖੁੰਝੀ ਰਹਿੰਦੀ ਹੈ ਉਹ ਦੁੱਖ ਸਹਾਰਦੀ ਹੈ।ਪਦ ਅਰਥ ਨਾਵਹੁ = ਨਾਮ ਤੋਂ।
SikhNet (Spanish)Alejado del Nombre, uno sufre graves daños,
ਬਹੁਤੁ ਸਿਆਣਪ; ਭਰਮੁ. ਨ ਜਾਏ ॥
bahut siaanap; bharam. na jaae | Ang 1025
Sant Singh KhalsaEven great cleverness does not dispel doubt.
Manmohan SinghThrough excessive cleverness, her doubt is dispelled not.
Manmohan Singh (Punjabi)ਬਹੁਤੀ ਚਤੁਰਾਈ ਰਾਹੀਂ, ਉਸ ਦਾ ਸੰਦੇਹ ਦੂਰ ਨਹੀਂ ਹੁੰਦਾ।
Fareedkot Teekaਬੁਹਤੀਆਂ ਸਿਆਣਪਾਂ ਕਰ ਕੇ ਨਾਮ ਬਿਨਾਂ ਭਰਮੁ ਨਹੀਂ ਜਾਤਾ॥
Prof. Sahib Singh(ਦੁਨੀਆ ਦੇ ਕੰਮਾਂ ਵਿਚ ਭਾਵੇਂ ਉਹ) ਬਹੁਤ ਸਿਆਣਪ (ਵਿਖਾਵੇ), ਉਸ ਦੀ (ਮਾਇਆ ਦੀ) ਭਟਕਣਾ ਦੂਰ ਨਹੀਂ ਹੁੰਦੀ।ਪਦ ਅਰਥ ਭਰਮੁ = ਭਟਕਣਾ।
SikhNet (Spanish)aún la gran astucia no disipa la duda, el tonto inconsciente es destruido,
ਪਚਿ ਪਚਿ ਮੁਏ ਅਚੇਤ. ਨ ਚੇਤਹਿ; ਅਜਗਰਿ ਭਾਰਿ ਲਦਾਈ ਹੇ ॥੮॥
pach pach mue achet. na cheteh; ajagar bhaar ladaaee he |8| Ang 1025
Sant Singh KhalsaThe unconscious fool does not remain conscious of the Lord; he putrifies and rots away to death, carrying his heavy load of sin. ||8||
Manmohan SinghThe unmindful bride remembers not her Lord, carries the very heavy Load of sins and rots and putrefies to death.
Manmohan Singh (Punjabi)ਗਾਫ਼ਲ ਪਤਨੀ ਆਪਣੇ ਸਾਈਂ ਨੂੰ ਯਾਦ ਨਹੀਂ ਕਰਦੀ, ਉਹ ਪਾਪਾਂ ਦਾ ਭਾਰੀ ਬੋਝ ਚੁੱਕਦੀ ਹੈ ਅਤੇ ਗਲ ਸੜ ਕੇ ਮਰ ਮੁਕ ਜਾਂਦੀ ਹੈ।
Fareedkot Teekaਖਪ ਖਪ ਕੇ ਮੂਏ ਹੈਂ ਮੂਰਖ ਨਹੀਂ ਚੇਤਤੇ, ਇਸੀ ਤੇ ਭਾਰੀ ਪਾਪੋਂ ਕੇ ਭਾਰ ਸਾਥ ਬੁਧੀ ਤਿਨ ਕੀ (ਲਦਾਈ) ਅਰਥਾਤ ਦਬਾਈ ਹੂਈ ਹੈ॥੮॥
Prof. Sahib Singhਜੇਹੜੇ ਬੰਦੇ ਪਰਮਾਤਮਾ ਦੀ ਯਾਦ ਵਲੋਂ ਅਵੇਸਲੇ ਰਹਿੰਦੇ ਹਨ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ, (ਉਹ ਮਾਇਆ ਦੇ ਮੋਹ ਵਿਚ) ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਹਨ, ਉਹ (ਮੋਹ ਦੇ) ਬਹੁਤ ਹੀ ਭਾਰੇ ਬੋਝ ਹੇਠ ਲੱਦੇ ਰਹਿੰਦੇ ਹਨ ॥੮॥ਪਦ ਅਰਥ ਪਚਿ = ਖ਼ੁਆਰ ਹੋ ਕੇ। ਅਚੇਤ = ਗ਼ਾਫ਼ਿਲ। ਅਜਗਰਿ ਭਾਰਿ = ਬਹੁਤ ਹੀ ਵਧੀਕ ਭਾਰ ਹੇਠ ॥੮॥
SikhNet (Spanish)con todo y su pesado saco de faltas que carga en la espalda. (8)
ਬਿਨੁ ਬਾਦ ਬਿਰੋਧਹਿ; ਕੋਈ ਨਾਹੀ ॥
bin baad birodheh; koee naahee | Ang 1025
Sant Singh KhalsaNo one is free of conflict and strife.
Manmohan SinghThere is none, who is free from contention and strife.
Manmohan Singh (Punjabi)ਕੋਈ ਭੀ ਝਗੜੇ ਅਤੇ ਫ਼ਸਾਦਾ ਤੋਂ ਸੱਖਣਾ ਨਹੀਂ।
Fareedkot Teekaਬਿਨਾਂ ਝਗੜੇ ਔ ਬਿਰੋਧੋਂ ਸੇ ਤੋ ਕੋਈ ਖਾਲੀ ਨਹੀਂ॥
Prof. Sahib Singh(ਮਾਇਆ ਦੇ ਮੋਹ ਵਿਚ ਫਸਿਆਂ ਦਾ ਜਿਧਰ ਕਿਧਰ ਭੀ ਹਾਲ ਵੇਖੋ) ਝਗੜਿਆਂ ਤੋਂ ਵਿਰੋਧ ਤੋਂ ਕੋਈ ਭੀ ਖ਼ਾਲੀ ਨਹੀਂ ਹੈ,ਪਦ ਅਰਥ ਬਾਦ = ਝਗੜੇ।
SikhNet (Spanish)No hay nadie que se encuentre libre de envidia y de discordia.
ਮੈ ਦੇਖਾਲਿਹੁ; ਤਿਸੁ ਸਾਲਾਹੀ ॥
mai dekhaalihu; tis saalaahee | Ang 1025
Sant Singh KhalsaShow me anyone who is, and I will praise him.
Manmohan SinghIf Thou show me one, who has not these; I shall eulogise him.
Manmohan Singh (Punjabi)ਜੇਕਰ ਤੂੰ ਮੈਨੂੰ ਕੋਈ ਐਹੋ ਜੇਹਾ ਵਿਖਾਲ ਦੇਵੇਂ ਜਿਸ ਵਿੱਚ ਇਹ ਵੈਰ ਵਿਰੋਧ ਨਹੀਂ, ਉਸ ਦੀ ਮੈਂ ਤਾਰਫ਼ਿ ਕਰਾਂਗਾ।
Fareedkot Teekaਮੇਰੇ ਕੋ ਦਿਖਾਲੋ ਮੈਂ ਤਿਸ ਕੋ ਸਾਲਾਹੋਂ, ਭਾਵ ਨਿਰਵੈਰ ਪੁਰਸ ਦੁਰਲਭੁ ਹੈ॥
Prof. Sahib Singh(ਤੇ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ) ਮੈਨੂੰ ਕੋਈ ਐਸਾ ਵਿਖਾਓ, ਮੈਂ ਉਸ ਦਾ ਸਤਕਾਰ ਕਰਦਾ ਹਾਂ।ਪਦ ਅਰਥ ਮੈ = ਮੈਨੂੰ। ਸਾਲਾਹੀ = ਮੈਂ ਉਸ ਦੀ ਸਿਫ਼ਤ ਕਰਾਂ।
SikhNet (Spanish)Oh, yo alabaría a quien me mostrara al Ser que está libre de eso.
ਮਨੁ ਤਨੁ ਅਰਪਿ ਮਿਲੈ ਜਗਜੀਵਨੁ; ਹਰਿ ਸਿਉ ਬਣਤ ਬਣਾਈ ਹੇ ॥੯॥
man tan arap milai jagajeevan; har siau banat banaaee he |9| Ang 1025
Sant Singh KhalsaDedicating mind and body to God, one meets the Lord, the Life of the World, and becomes just like Him. ||9||
Manmohan SinghBy dedication his soul and body to God, the Life of the World, man makes up and meets with Him.
Manmohan Singh (Punjabi)ਆਪਣੀ ਜਿੰਦੜੀ ਤੇ ਦੇਹ, ਜਗਤ ਦੀ ਜਿੰਦਜਾਨ, ਰੱਬ ਨੂੰ ਸਮਰਪਨ ਕਰ, ਬੰਦਾ ਉਸ ਨਾਲ ਗੰਢ ਕੇ, ਉਸ ਸਨਯੂੰ ਮਿਲ ਪੈਂਦਾ ਹੈ।
Fareedkot Teekaਮੈਂ ਤਿਨ ਕੋ ਮਨ ਤਨ ਅਰਪ ਦੇਵੋਂ, ਕਿਉਂਕਿ ਤਿਨੋ ਕੀ ਕ੍ਰਿਪਾ ਸੇ ਹੀ (ਜਗਜੀਵਨੁ) ਪਰਮੇਸਰ ਮਿਲਤਾ ਹੈ। ਜਿਸ ਨੇ ਹਰੀ ਸਾਥ ਬਣਤ ਬਣਾਈ ਹੋਵੈ ਸੋ ਗੁਰੂ ਹੈ॥੯॥
Prof. Sahib Singhਆਪਣਾ ਮਨ ਤੇ ਸਰੀਰ ਭੇਟਾ ਕੀਤਿਆਂ ਹੀ (ਭਾਵ, ਆਪਣੇ ਮਨ ਦੀ ਅਗਵਾਈ ਤੇ ਗਿਆਨ-ਇੰਦ੍ਰਿਆਂ ਦੀ ਭਟਕਣਾ ਛੱਡਿਆਂ ਹੀ) ਜਗਤ ਦਾ ਜੀਵਨ ਪਰਮਾਤਮਾ ਮਿਲਦਾ ਹੈ, ਤਦੋਂ ਹੀ ਉਸ ਨਾਲ ਸਾਂਝ ਬਣਦੀ ਹੈ ॥੯॥ਪਦ ਅਰਥ ਅਰਪਿ = ਭੇਟਾ ਕਰ ਕੇ। ਜਗ ਜੀਵਨੁ = ਜਗਤ ਦਾ ਜੀਵਨ, ਪਰਮਾਤਮਾ। ਬਣਤ = ਸੰਬੰਧ ॥੯॥
SikhNet (Spanish)Sí, sólo él está unido a Dios, a la Vida de toda vida, él, quien dedica su mente y su cuerpo a Dios.(9)
ਪ੍ਰਭ ਕੀ ਗਤਿ ਮਿਤਿ; ਕੋਇ. ਨ ਪਾਵੈ ॥
prabh kee gat mit; koe. na paavai | Ang 1025
Sant Singh KhalsaNo one knows the state and extent of God.
Manmohan SinghNone knows the state and extent of the Lord.
Manmohan Singh (Punjabi)ਗੁਸਾਈਂ ਦੀ ਅਵਸਥਾ ਅਤੇ ਵਿਸਥਾਰ ਨੂੰ ਕੋਈ ਨਹੀਂ ਜਾਣਦਾ।
Fareedkot Teekaਪ੍ਰਭੂ ਕੀ ਗਤੀ ਕੀ ਮ੍ਰਿਯਾਦਾ ਕੋ ਕੋਈ ਨਹੀਂ ਪਾਵਤਾ ਹੈ॥
Prof. Sahib Singhਕੋਈ ਆਦਮੀ ਨਹੀਂ ਜਾਣ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ।ਪਦ ਅਰਥ ਗਤਿ = ਆਤਮਕ ਅਵਸਥਾ। ਮਿਤਿ = ਮਾਪ, ਮਿਣਤੀ।
SikhNet (Spanish)No hay nadie que pueda conocer el Estado o la Extensión de Dios,
ਜੇ ਕੋ ਵਡਾ ਕਹਾਇ; ਵਡਾਈ ਖਾਵੈ ॥
je ko vaddaa kahaae; vaddaaee khaavai | Ang 1025
Sant Singh KhalsaWhoever calls himself great, will be eaten by his greatness.
Manmohan SinghWhosoever calls himself great, his greatness eats him.
Manmohan Singh (Punjabi)ਜਿਹੜਾ ਕੋਈ ਭੀ ਆਪਣੇ ਆਪ ਨੂੰ ਵੱਡਾ ਅਖਵਾਉਂਦਾ ਹੈ, ਉਸ ਦਾ ਵਡੱਪਣ ਉਸ ਨੂੰ ਖਾ ਜਾਂਦਾ ਹੈ।
Fareedkot Teekaਜੇ ਕੋਈ ਸੰਸਾਰ ਮੇਂ ਬਡਾ ਕਹਾਇ ਕਰ ਵਡਿਆਈ ਭੀ (ਖਾਵੈ) ਧਾਰੇ॥
Prof. Sahib Singhਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਕੇ (ਇਹ ਮਾਣ ਕਰੇ ਕਿ ਮੈਂ ਪ੍ਰਭੂ ਦੀ ਗਤਿ ਮਿਤਿ ਲੱਭ ਸਕਦਾ ਹਾਂ ਤਾਂ ਇਹ) ਮਾਣ ਉਸ ਦੇ ਆਤਮਕ ਜੀਵਨ ਨੂੰ ਤਬਾਹ ਕਰ ਦੇਂਦਾ ਹੈ।ਪਦ ਅਰਥ ਕੋ = ਕੋਈ ਬੰਦਾ। ਵਡਾਈ = ਮਾਣ, ਅਹੰਕਾਰ। ਖਾਵੈ = (ਉਸ ਦੇ ਆਤਮਕ ਜੀਵਨ ਨੂੰ) ਖਾ ਜਾਂਦਾ ਹੈ।
SikhNet (Spanish)y quien sea que se haga pasar por grandioso, su misma grandeza lo destruye.
ਸਾਚੇ ਸਾਹਿਬ. ਤੋਟਿ, ਨ ਦਾਤੀ; ਸਗਲੀ. ਤਿਨਹਿ ਉਪਾਈ ਹੇ ॥੧੦॥
saache saahib. tott, na daatee; sagalee. tineh upaaee he |10| Ang 1025
Sant Singh KhalsaThere is no lack of gifts of our True Lord and Master. He created all. ||10||
Manmohan SinghThere is no dearth of the True Lord's bounties, it is He, who has created all.
Manmohan Singh (Punjabi)ਸੱਚੇ ਸੁਆਮੀ ਦੀਆਂ ਬਖ਼ਸ਼ੀਸ਼ਾਂ ਦੀ ਕੋਈ ਥੋੜ੍ਹ ਨਹੀਂ। ਉਸ ਨੇ ਹੀ ਸਾਰਿਆਂ ਨੂੰ ਰੱਚਿਆ ਹੈ।
Fareedkot Teekaਸਾਚੇ ਸਾਹਿਬ ਕੀਆਂ ਦਾਤਾਂ ਕੀ ਤੋਟਿ ਨਹੀਂ ਆਵਤੀ, ਕਿਉਂਕਿ ਸਗਲੀ ਸ੍ਰਿਸ੍ਟੀ ਤਿਸਨੈ ਉਤਪਤਿ ਕੀਤੀ ਹੈ॥੧੦॥
Prof. Sahib Singhਸਾਰੀ ਸ੍ਰਿਸ਼ਟੀ ਸਦਾ-ਥਿਰ ਰਹਿਣ ਵਾਲੇ ਮਾਲਕ ਨੇ ਪੈਦਾ ਕੀਤੀ ਹੈ (ਸਭ ਨੂੰ ਦਾਤਾਂ ਦੇਂਦਾ ਹੈ, ਪਰ ਉਸ ਦੀਆਂ) ਦਾਤਾਂ ਵਿਚ ਕਮੀ ਨਹੀਂ ਹੁੰਦੀ ॥੧੦॥ਪਦ ਅਰਥ ਦਾਤੀ = ਦਾਤਾਂ ਵਿਚ। ਤੋਟਿ = ਘਾਟਾ, ਕਮੀ। ਤਿਨਹਿ = ਤਿਨਿ ਹੀ, ਉਸ (ਪਰਮਾਤਮਾ) ਨੇ ਹੀ ॥੧੦॥
SikhNet (Spanish)Sin límite son los regalos del Maestro Verdadero, pues es Él quien lo ha creado todo. (10)
ਵਡੀ ਵਡਿਆਈ ਵੇਪਰਵਾਹੇ ॥
vaddee vaddiaaee veparavaahe | Ang 1025
Sant Singh KhalsaGreat is the glorious greatness of the independent Lord.
Manmohan SinghGreat is the greatness of the Independent Lord.
Manmohan Singh (Punjabi)ਵਿਸ਼ਾਲ ਹੈ ਵਿਸ਼ਾਲਤਾ, ਸਵਤੰਤਰ ਸੁਆਮੀ ਦੀ।
Fareedkot Teekaਵੇਪਰਵਾਹਿ ਕੀ ਵੱਡੀ ਵਡਿਆਈ ਹੈ॥
Prof. Sahib Singh(ਪਰਮਾਤਮਾ ਦੀ ਇਹ ਇਕ) ਬੜੀ ਭਾਰੀ ਸਿਫ਼ਤ ਹੈ ਕਿ (ਇਤਨੇ ਵੱਡੇ ਜਗਤ-ਪਰਵਾਰ ਦਾ ਮਾਲਕ-ਖਸਮ ਹੋ ਕੇ ਭੀ) ਬੇ-ਪਰਵਾਹ ਹੈ (ਪ੍ਰਬੰਧ ਕਰਨ ਵਿਚ ਘਬਰਾਂਦਾ ਨਹੀਂ),ਪਦ ਅਰਥ ਵੇਪਰਵਾਹੇ = ਬੇ-ਪਰਵਾਹ ਪ੍ਰਭੂ ਦੀ।
SikhNet (Spanish)Oh, Gloria a nuestro Señor Autónomo, Lo más Grande de lo grande.
ਆਪਿ ਉਪਾਏ; ਦਾਨੁ ਸਮਾਹੇ ॥
aap upaae; daan samaahe | Ang 1025
Sant Singh KhalsaHe Himself created, and gives sustanance to all.
Manmohan SinghHimself creating all, he reaches them sustenance.
Manmohan Singh (Punjabi)ਆਪੇ ਹੀ ਸਾਰਿਆਂ ਨੂੰ ਰੱਚ ਕੇ, ਉਹ ਉਨ੍ਹਾਂ ਨੂੰ ਰੋਜ਼ੀ ਪੁਚਾਉਂਦਾ ਹੈ।
Fareedkot Teekaਆਪ ਸੰਸਾਰ ਕੋ ਉਤਪਤ ਕਰ ਕੇ ਪੁਨਃ ਦਾਨ ਪਹੁੰਚਾਵਤਾ ਹੈ, ਭਾਵ ਸਭ ਕੋ ਅਹਾਰ ਦੇਤਾ ਹੈ॥
Prof. Sahib Singhਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ ਸਭ ਨੂੰ ਰਿਜ਼ਕ ਅਪੜਾਂਦਾ ਹੈ।ਪਦ ਅਰਥ ਸਮਾਹੇ = ਸੰਬਾਹੇ, ਅਪੜਾਂਦਾ ਹੈ।
SikhNet (Spanish)Él crea todo y trae sustento a todos y a todo.
ਆਪਿ ਦਇਆਲੁ. ਦੂਰਿ ਨਹੀ, ਦਾਤਾ; ਮਿਲਿਆ ਸਹਜਿ ਰਜਾਈ ਹੇ ॥੧੧॥
aap deaal. door nahee, daataa; miliaa sehaj rajaaee he |11| Ang 1025
Sant Singh KhalsaThe Merciful Lord is not far away; the Great Giver spontaneously unites with Himself, by His Will. ||11||
Manmohan SinghThe Beneficent, Merciful Master is not far. If such be His will, He, of Himself, naturally meets His slave.
Manmohan Singh (Punjabi)ਦਾਤਾਰ ਮਿਹਰਬਾਨ ਮਾਲਕ ਦੁਰੇਡੇ ਨਹੀਂ। ਜੇਕਰ ਐਸੀ ਹੋਵੇ ਉਸ ਦੀ ਰਜ਼ਾ, ਤਾਂ ਉਹ ਆਪੇ ਸੁਭਾਵਿਕ ਹੀ ਆਪਣੇ ਗੋਲੇ ਨੂੰ ਮਿਲਾ ਪੈਂਦਾ ਹੈ।
Fareedkot Teekaਆਪ ਦਿਆਲੂ ਦੂਰ ਨਹੀਂ ਹੈ ਇਸੀ ਤੇ ਸਭ ਕਾ ਦਾਤਾ ਹੈ। (ਰਜਾਈ) ਆਗ੍ਯਾ ਦੇ ਕਰਨੇਹਾਰਾ ਪਰਮੇਸਰ ਜਿਸ ਕੋ ਮਿਲਿਆ ਹੈ ਗਿਆਨ ਸੇ ਮਿਲਿਆ ਹੈ॥੧੧॥
Prof. Sahib Singhਸਭ ਦਾਤਾਂ ਦਾ ਮਾਲਕ ਪ੍ਰਭੂ ਦਇਆ ਦਾ ਸੋਮਾ ਹੈ, ਕਿਸੇ ਭੀ ਜੀਵ ਤੋਂ ਦੂਰ ਨਹੀਂ ਹੈ, ਉਹ ਰਜ਼ਾ ਦਾ ਮਾਲਕ ਜਿਸ ਜੀਵ ਨੂੰ ਮਿਲ ਪੈਂਦਾ ਹੈ ਉਹ (ਭੀ) ਆਤਮਕ ਅਡਲੋਤਾ ਵਿਚ ਟਿਕ ਜਾਂਦਾ ਹੈ ॥੧੧॥ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਰਜਾਈ = ਰਜ਼ਾ ਦਾ ਮਾਲਕ ॥੧੧॥
SikhNet (Spanish)Sí, nuestro Señor Compasivo no está lejos, y si así es Su Voluntad nos encuentra a todos espontáneamente.(11)
ਇਕਿ ਸੋਗੀ; ਇਕਿ ਰੋਗਿ ਵਿਆਪੇ ॥
eik sogee; ik rog viaape | Ang 1025
Sant Singh KhalsaSome are sad, and some are afflicted with disease.
Manmohan SinghSome are woe-begun and some are afflicted by disease,
Manmohan Singh (Punjabi)ਕਈ ਸ਼ੋਕਵਾਨ ਹਨ ਅਤੇ ਕਈਆਂ ਨੂੰ ਬੀਮਾਰੀ ਨੇ ਪੀੜਤ ਕੀਤਾ ਹੋਇਆ ਹੈ।
Fareedkot Teekaਸ੍ਰਿਸ੍ਟੀ ਮੇਂ ਏਕ ਤੌ ਸੋਗੀ ਹੈਂ, ਪੁਨਃ ਏਕ ਰੋਗੋਂ ਮੇਂ ਬਿਆਪੇ ਹੈਂ॥
Prof. Sahib Singh(ਸ੍ਰਿਸ਼ਟੀ ਦੇ) ਅਨੇਕਾਂ ਜੀਵ ਸੋਗ ਵਿਚ ਗ੍ਰਸੇ ਰਹਿੰਦੇ ਹਨ, ਅਨੇਕਾਂ ਜੀਵ ਰੋਗ ਹੇਠ ਦਬਾਏ ਰਹਿੰਦੇ ਹਨ।ਪਦ ਅਰਥ ਇਕਿ = ਅਨੇਕਾਂ ਜੀਵ। ਸੋਗੀ = ਸੋਗ ਵਿਚ ਗ੍ਰਸੇ ਹੋਏ। ਵਿਆਪੇ = ਦਬਾਏ ਹੋਏ।
SikhNet (Spanish)Algunos están afligidos por sus penas o por la enfermedad del deseo.
ਜੋ ਕਿਛੁ ਕਰੇ; ਸੁ ਆਪੇ ਆਪੇ ॥
jo kichh kare; su aape aape | Ang 1025
Sant Singh KhalsaWhatever God does, He does by Himself.
Manmohan SinghWhatever He does, He does that all by Himself.
Manmohan Singh (Punjabi)ਜਿਹੜਾ ਕੁੱਛ ਉਹ ਕਰਦਾ ਹੈ, ਉਸ ਨੂੰ ਉਹ ਆਪਣੇ ਆਪ ਹੀ ਕਰਦਾ ਹੈ।
Fareedkot Teekaਜੋ ਕੁਛ ਕਰਤਾ ਹੈ, ਸੋ ਆਪ ਹੀ ਸੁਤ੍ਰੰਤ੍ਰ ਹ੍ਵੈ ਕੇ ਕਰਤਾ ਹੈ॥
Prof. Sahib Singhਜੋ ਕੁਝ ਕਰਦਾ ਹੈ ਪ੍ਰਭੂ ਆਪ ਹੀ ਆਪ ਕਰਦਾ ਹੈ।
SikhNet (Spanish)No, es Él, Dios, Quien hace de Sí Mismo lo que hace.
ਭਗਤਿ ਭਾਉ. ਗੁਰ ਕੀ ਮਤਿ ਪੂਰੀ; ਅਨਹਦਿ ਸਬਦਿ ਲਖਾਈ ਹੇ ॥੧੨॥
bhagat bhaau. gur kee mat pooree; anahad sabad lakhaaee he |12| Ang 1025
Sant Singh KhalsaThrough loving devotion, and the Perfect Teachings of the Guru, the unstruck sound current of the Shabad is realized. ||12||
Manmohan SinghThrough the Lord's love-worship and the perfect instruction of the Guru, celestial strain is realised.
Manmohan Singh (Punjabi)ਪ੍ਰਭੂ ਦੀ ਪ੍ਰੇਮ-ਮਈ ਉਪਾਸ਼ਨਾ ਅਤੇ ਗੁਰਾਂ ਦੀ ਪੂਰਨ ਸਿਖਮਤ ਰਾਹੀਂ ਈਸ਼ਵਰੀ ਕੀਰਤਨ ਅਨੁਭਵ ਕੀਤਾ ਜਾਂਦਾ ਹੈ।
Fareedkot Teekaਜਿਨ ਕਉ ਪ੍ਰੇਮ ਭਗਤੀ ਪ੍ਰਾਪਤਿ ਹੂਈ ਹੈ, ਸੋ ਗੁਰੋਂ ਕੀ ਪੂਰੀ ਸਿਖ੍ਯਾ ਕਰ ਕੇ ਆਪ ਅਨਾਹਦ ਸਬਦ ਕੇ (ਲਖਾਈ) ਲਖਨੇ ਵਾਲੇ ਹੂਏ ਹੈਂ ਵਾ ਔਰਨ ਕੋ ਲਖਾਇ ਦੇਤੇ ਹੈਂ॥੧੨॥
Prof. Sahib Singhਜੋ ਮਨੁੱਖ ਗੁਰੂ ਦੀ ਪੂਰੀ ਮੱਤ ਦੀ ਰਾਹੀਂ ਪਰਮਾਤਮਾ ਦੀ ਭਗਤੀ ਕਰਦਾ ਹੈ ਪਰਮਾਤਮਾ ਨਾਲ ਪ੍ਰੇਮ ਗੰਢਦਾ ਹੈ, ਉਹ ਉਸ ਅਮਰ ਪ੍ਰਭੂ ਵਿਚ ਲੀਨ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਉਸ ਨੂੰ ਆਪਣਾ ਆਪ ਲਖਾ ਦੇਂਦਾ ਹੈ (ਤੇ ਉਸ ਨੂੰ ਕੋਈ ਸੋਗ ਕੋਈ ਰੋਗ ਨਹੀਂ ਵਿਆਪਦਾ) ॥੧੨॥ਪਦ ਅਰਥ ਭਾਉ = ਪ੍ਰੇਮ। ਅਨਹਦਿ = ਅਨਹਦ ਵਿਚ, ਅਮਰ ਪ੍ਰਭੂ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ॥੧੨॥
SikhNet (Spanish)Pero quien Lo Adora Amorosamente, a través de la Sabiduría del Guru, ese ser escucha a Dios, a través de la Melodía Insonora de la Palabra.(12)
ਇਕਿ ਨਾਗੇ ਭੂਖੇ; ਭਵਹਿ ਭਵਾਏ ॥
eik naage bhookhe; bhaveh bhavaae | Ang 1025
Sant Singh KhalsaSome wander and roam around, hungry and naked.
Manmohan SinghSome ramble and roam about hungry and naked.
Manmohan Singh (Punjabi)ਕਈ ਭੁੱਖੇ ਨੰਗੇ ਤੇ ਭੌਂਦੇ ਭਟਕਦੇ ਫਿਰਦੇ ਹਨ।
Fareedkot Teekaਇਕਿ ਕਰਮਾਂ ਕੇ ਭਵਾਏ ਹੂਏ ਕਪੜੇ ਸੇ ਨਾਂਗੇ ਔਰ ਪੇਟ ਸੇ ਭੂਖੇ ਹੀ ਫਿਰਤੇ ਹੈਂ॥
Prof. Sahib Singhਅਨੇਕਾਂ ਬੰਦੇ (ਜਗਤ ਤਿਆਗ ਕੇ) ਨੰਗੇ ਰਹਿੰਦੇ ਹਨ, ਭੁੱਖਾਂ ਕੱਟਦੇ ਹਨ (ਤਿਆਗ ਦੇ ਭੁਲੇਖੇ ਦੇ) ਭਟਕਾਏ ਹੋਏ (ਥਾਂ ਥਾਂ) ਭੌਂਦੇ ਫਿਰਦੇ ਹਨ।
SikhNet (Spanish)Algunos vagan por todas partes hambrientos y desnudos,
ਇਕਿ ਹਠੁ ਕਰਿ ਮਰਹਿ; ਨ ਕੀਮਤਿ ਪਾਏ ॥
eik hatth kar mareh; na keemat paae | Ang 1025
Sant Singh KhalsaSome act in stubbornness and die, but do not know the value of God.
Manmohan SinghSome perish through obstinacy and know not the Lord's worth.
Manmohan Singh (Punjabi)ਕਈ ਜ਼ਿੱਦ ਰਾਹੀਂ ਨਾਸ ਹੋ ਜਾਂਦੇ ਹਨ ਅਤੇ ਸਾਹਿਬ ਦੇ ਮੁਲ ਨੂੰ ਨਹੀਂ ਜਾਣਦੇ।
Fareedkot Teekaਏਕ ਅਨੇਕ ਪ੍ਰਕਾਰ ਕਾ ਹਠ ਕਰਤੇ ਹੀ ਮਰਤੇ ਹੈਂ, ਵਹੁ ਕੀਮਤ ਨਹੀਂ ਪਾਵਤੇ, ਭਾਵ ਮਹਿਮਾ ਨਹੀਂ ਜਾਨਤੇ॥
Prof. Sahib Singhਅਨੇਕਾਂ ਬੰਦੇ (ਕਿਸੇ ਮਿਥੀ ਆਤਮਕ ਉੱਨਤੀ ਦੀ ਪ੍ਰਾਪਤੀ ਦੀ ਖ਼ਾਤਰ) ਆਪਣੇ ਸਰੀਰ ਉਤੇ ਧੱਕਾ-ਜ਼ੋਰ ਕਰ ਕੇ ਮਰਦੇ ਹਨ। ਪਰ ਅਜੇਹਾ ਕੋਈ ਮਨੁੱਖ (ਮਨੁੱਖਾ ਜੀਵਨ ਦੀ) ਕਦਰ ਨਹੀਂ ਸਮਝਦਾ।
SikhNet (Spanish)mientras que otros se esfuerzan hasta la muerte sin llegar a conocer el Valor de Dios.
ਗਤਿ ਅਵਿਗਤ ਕੀ ਸਾਰ. ਨ ਜਾਣੈ; ਬੂਝੈ ਸਬਦੁ ਕਮਾਈ ਹੇ ॥੧੩॥
gat avigat kee saar. na jaanai; boojhai sabad kamaaee he |13| Ang 1025
Sant Singh KhalsaThey do not know the difference between good and bad; this is understood only through the practice of the Word of the Shabad. ||13||
Manmohan SinghThey know not the quintessence of good and bad, through the practice of the Name, this truth is revealed.
Manmohan Singh (Punjabi)ਉਹ ਚੰਗੇ ਤੇ ਮੰਦੇ ਦੀ ਅਸਲੀਅਤ ਨੂੰ ਨਹੀਂ ਜਾਣਦੇ। ਨਾਮ ਦੀ ਕਮਾਈ ਰਾਹੀਂ ਇਹ ਸੱਚ ਪ੍ਰਗਟ ਹੁੰਦਾ ਹੈ।
Fareedkot Teekaਏਕ ਮੋਖ ਔ ਬੰਧ ਕੀ ਖਬਰ ਨਹੀਂ ਜਾਨਤੇ, ਸੋ ਬੂਝਤਾ ਹੈ ਜਿਸ ਨੇ ਸਬਦ ਧਾਰਨ ਰੂਪ ਕਮਾਈ ਕਰੀ ਹੈ॥੧੩॥
Prof. Sahib Singhਅਜੇਹੇ ਕਿਸੇ ਬੰਦੇ ਨੂੰ ਚੰਗੇ ਮੰਦੇ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ। ਉਹੀ ਬੰਦਾ ਸਮਝਦਾ ਹੈ ਜੋ ਗੁਰੂ ਦਾ ਸ਼ਬਦ ਕਮਾਂਦਾ ਹੈ (ਜੋ ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਢਾਲਦਾ ਹੈ) ॥੧੩॥ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਅਵਿਗਤਿ = ਢਹਿੰਦੀ ਆਤਮਕ ਅਵਸਥਾ। ਸਾਰ = ਕਦਰ। ਕਮਾਈ = ਕਮਾਇ, ਕਮਾ ਕੇ ॥੧੩॥
SikhNet (Spanish)No distinguen entre lo que es ilusorio y lo que es Eterno, es a través de la Práctica de la Palabra que esta Verdad es Revelada. (13)
ਇਕਿ ਤੀਰਥਿ ਨਾਵਹਿ; ਅੰਨੁ. ਨ ਖਾਵਹਿ ॥
eik teerath naaveh; an. na khaaveh | Ang 1025
Sant Singh KhalsaSome bathe at sacred shrines and refuse to eat.
Manmohan SinghSome bathe at holies and eat not corn.
Manmohan Singh (Punjabi)ਕਈ ਯਾਤ੍ਰਾ ਅਸਥਾਨਾਂ ਤੇ ਨ੍ਹਾਉਂਦੇ ਹਨ ਅਤੇ ਅਨਾਜ ਨਹੀਂ ਖਾਂਦੇ।
Fareedkot Teekaਇਕ ਤੀਰਥੋਂ ਮੇਂ ਨਾਵਤੇ ਹੈ ਪੁਨਃ ਅੰਨ ਨਹੀਂ ਖਾਤੇ, ਫਲੋਹਾਰ ਹੀ ਕਰਤੇ ਹੈਂ॥
Prof. Sahib Singhਅਨੇਕਾਂ ਬੰਦੇ (ਜਗਤ ਤਿਆਗ ਕੇ) ਤੀਰਥ (ਤੀਰਥਾਂ) ਉਤੇ ਇਸ਼ਨਾਨ ਕਰਦੇ ਹਨ, ਤੇ ਅੰਨ ਨਹੀਂ ਖਾਂਦੇ (ਦੁਧਾਧਾਰੀ ਬਣਦੇ ਹਨ)।ਪਦ ਅਰਥ ਤੀਰਥਿ = ਤੀਰਥ ਤੇ।
SikhNet (Spanish)Algunos visitan los lugares santos, otros ayunan, o provocan que el cuerpo consuma su cuerpo.
ਇਕਿ ਅਗਨਿ ਜਲਾਵਹਿ; ਦੇਹ ਖਪਾਵਹਿ ॥
eik agan jalaaveh; deh khapaaveh | Ang 1025
Sant Singh KhalsaSome torment their bodies in burning fire.
Manmohan SinghSome there are, who burn fire and torment their body.
Manmohan Singh (Punjabi)ਕਈ ਅੱਗ ਬਾਲਦੇ ਹਨ ਅਤੇ ਆਪਣੇ ਸਰੀਰ ਨੂੰ ਦੁਖ ਦਿੰਦੇ ਹਨ।
Fareedkot Teekaਇਕ ਅਗਨੀ ਕੋ ਜਲਾਇ ਕਰਿ ਦੇਹੀ ਕੋ ਖਪਾਵਤੇ ਅਰਥਾਤ ਕਸ੍ਟ ਦੇਤੇ ਹੈਂ॥
Prof. Sahib Singhਅਨੇਕਾਂ ਬੰਦੇ (ਤਿਆਗੀ ਬਣ ਕੇ) ਅੱਗ ਬਾਲਦੇ ਹਨ (ਧੂਣੀਆਂ ਤਪਾਂਦੇ ਹਨ ਤੇ) ਆਪਣੇ ਸਰੀਰ ਨੂੰ (ਤਪਾਂ ਦਾ) ਕਸ਼ਟ ਦੇਂਦੇ ਹਨ।ਪਦ ਅਰਥ ਦੇਹ = ਸਰੀਰ। ਖਪਾਵਹਿ = ਔਖਾ ਕਰਦੇ ਹਨ।
SikhNet (Spanish)Pero mira, no son liberados sin el Nombre del Señor,
ਰਾਮ ਨਾਮ ਬਿਨੁ ਮੁਕਤਿ. ਨ ਹੋਈ; ਕਿਤੁ ਬਿਧਿ ਪਾਰਿ ਲੰਘਾਈ ਹੇ ॥੧੪॥
raam naam bin mukat. na hoee; kit bidh paar langhaaee he |14| Ang 1025
Sant Singh KhalsaWithout the Lord's Name, liberation is not obtained; how can anyone cross over? ||14||
Manmohan SinghSalvation is not obtained without the Lord's Name, in what other way can one reach across?
Manmohan Singh (Punjabi)ਸੁਆਮੀ ਦੇ ਨਾਮ ਦੇ ਬਗ਼ੈਰ ਮੋਖ਼ਸ਼ ਪ੍ਰਾਪਤ ਨਹੀਂ ਹੁੰਦੀ। ਹੋਰ ਕਿਹੜੇ ਤਰੀਕੇ ਨਾਲ ਇਨਸਾਨ ਪਾਰ ਉੱਤਰ ਸਕਦਾ ਹੈ।
Fareedkot Teekaਰਾਮ ਨਾਮ ਸੇ ਬਿਨਾਂ ਤਾਂ ਮੁਕਤੀ ਕਿਸੇ ਕੀ ਨਹੀਂ ਹੋਤੀ ਹੈ, ਵਹੁ ਕਿਸ ਬਿਧ ਕਰ ਕੇ ਪਾਰ ਲੰਘਨ ਵਾਲੇ ਹੋਵੈਂਗੇ; ਵਾ ਔਰ ਕੋ ਪਾਰਿ ਕੈਸੇ ਕਰੇਂਗੇ ਜੋ ਆਪ ਹੀ ਜਗਤਿ ਮੇਂ ਨਾਮ ਹੀਨ ਹੈਂ ॥੧੪॥
Prof. Sahib Singhਪਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਮਿਲਦੀ। ਸਿਮਰਨ ਤੋਂ ਬਿਨਾ ਹੋਰ ਕਿਸੇ ਤਰੀਕੇ ਨਾਲ ਕੋਈ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ ॥੧੪॥ਪਦ ਅਰਥ ਕਿਤੁ ਬਿਧਿ = ਕਿਸ ਤਰੀਕੇ ਨਾਲ? ॥੧੪॥
SikhNet (Spanish)oh, ¿cómo podría uno ser llevado a través de otra forma?(14)
ਗੁਰਮਤਿ ਛੋਡਹਿ; ਉਝੜਿ ਜਾਈ ॥
guramat chhoddeh; ujharr jaaee | Ang 1025
Sant Singh KhalsaAbandoning the Guru's Teachings, some wander in the wilderness.
Manmohan SinghHe leaves off the Guru's path and wanders in wilderness.
Manmohan Singh (Punjabi)ਉਹ ਗੁਰਾਂ ਦੇ ਮਾਰਗ ਨੂੰ ਛੱਡ ਕੇ ਬੀਆਬਾਨ ਅੰਦਰ ਭਟਕਦਾ ਹੈ।
Fareedkot Teekaਗੁਰ ਸਿਖ੍ਯਾ ਕੌ ਛੋਡ ਕੇ ਜੋ ਉਜਾੜ ਅਰਥਾਤ ਕੁਮਾਰਗ ਮੇਂ ਜਾਤੇ ਹੈਂ॥
Prof. Sahib Singh(ਕਈ ਬੰਦੇ ਐਸੇ ਹਨ ਜੋ) ਔਝੜੇ ਜਾ ਕੇ ਗੁਰੂ ਦੀ ਮੱਤ ਤੇ ਤੁਰਨਾ ਛੱਡ ਦੇਂਦੇ ਹਨ।ਪਦ ਅਰਥ ਉਝੜਿ = ਕੁਰਾਹੇ। ਜਾਈ = ਜਾਇ, ਜਾ ਕੇ।
SikhNet (Spanish)Aquéllos que abandonan el Sendero del Guru, vagan en los bosques,
ਮਨਮੁਖਿ. ਰਾਮੁ, ਨ ਜਪੈ; ਅਵਾਈ ॥
manamukh. raam, na japai; avaaee | Ang 1025
Sant Singh KhalsaThe self-willed manmukhs are destitute; they do not meditate on the Lord.
Manmohan SinghThe way-ward apostate contemplates not his Lord.
Manmohan Singh (Punjabi)ਆਪ ਮੁਹਾਰਾ ਅਧਰਮੀ ਆਪਣੇ ਸਾਹਿਬ ਦਾ ਸਿਮਰਨ ਨਹੀਂ ਕਰਦਾ।
Fareedkot Teekaਸੋ ਮਨਮੁਖ ਅਵੈੜੇ ਨਾਮ ਕੋ ਨਹੀਂ ਜਪਤੇ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਅਵੈੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ।ਪਦ ਅਰਥ ਅਵਾਈ = ਅਵੈੜਾ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ।
SikhNet (Spanish)y aún con ese egocentrismo y sobreviviendo en lo salvaje, no logran habitar en su Dios.
ਪਚਿ ਪਚਿ ਬੂਡਹਿ. ਕੂੜੁ ਕਮਾਵਹਿ; ਕੂੜਿ ਕਾਲੁ ਬੈਰਾਈ ਹੇ ॥੧੫॥
pach pach booddeh. koorr kamaaveh; koorr kaal bairaaee he |15| Ang 1025
Sant Singh KhalsaThey are ruined, destroyed and drowned from practicing falsehood; death is the enemy of the false. ||15||
Manmohan SinghHe practises falsehood and is destroyed and drowned, as death is the enemy of falsehood.
Manmohan Singh (Punjabi)ਉਹ ਝੂਠ ਦੀ ਕਿਰਤ ਕਰਦਾ ਹੈ ਅਤੇ ਬਰਬਾਦ ਹੋ ਡੁੱਬ ਜਾਂਦਾ ਹੈ, ਕਿਉਂਜੁ ਮੌਤ ਝੂਠ ਦੀ ਵੈਰਣ ਹੈ।
Fareedkot Teekaਧੰਧਿਓਂ ਮੇਂ ਜਲ ਥਲ, ਭਾਵ ਸੰਸਾਰ ਸਮੁੰਦਰ ਮੇਂ ਡੂਬੇ ਹੈਂ। ਪੁਨਃ ਝੂਠ ਬੋਲਣੇ ਵਾਲੋਂ ਕਾ ਕਾਲ ਭਗਵਾਨ ਵੈਰੀ ਹੈ, ਭਾਵ ਅਤੀ ਦੁਖ ਦੇਤਾ ਹੈ ॥੧੫॥
Prof. Sahib Singhਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਬੰਦੇ (ਨਿਰਾ) ਮਾਇਆ ਦਾ ਧੰਧਾ ਹੀ ਕਰਦੇ ਰਹਿੰਦੇ ਹਨ, ਅਜੇਹੇ ਬੰਦੇ ਖ਼ੁਆਰ ਹੋ ਹੋ ਕੇ (ਮਾਇਆ ਦੇ ਮੋਹ ਦੇ ਸਮੁੰਦਰ ਵਿਚ ਹੀ) ਗੋਤੇ ਖਾਂਦੇ ਰਹਿੰਦੇ ਹਨ (ਮਾਇਆ ਦੇ ਮੋਹ ਦੇ) ਝੂਠੇ ਧੰਧੇ ਵਿਚ (ਫਸੇ ਰਹਿਣ ਕਰਕੇ) ਆਤਮਕ ਮੌਤ ਉਹਨਾਂ ਦੀ ਵੈਰਨ ਬਣ ਜਾਂਦੀ ਹੈ ॥੧੫॥ਪਦ ਅਰਥ ਬੂਡਹਿ = ਡੁੱਬਦੇ ਹਨ। ਕੂੜਿ = ਮਾਇਆ ਦੇ ਮੋਹ ਵਿਚ (ਫਸਣ ਕਰਕੇ)। ਬੈਰਾਈ = ਵੈਰੀ ॥੧੫॥
SikhNet (Spanish)Practicando la falsedad son destruidos y de esta forma la muerte se vuelve su peor enemigo.(15)
ਹੁਕਮੇ ਆਵੈ; ਹੁਕਮੇ ਜਾਵੈ ॥
hukame aavai; hukame jaavai | Ang 1025
Sant Singh KhalsaBy the Hukam of the Lord's Command, they come, and by the Hukam of His Command, they go.
Manmohan SinghIn the Lord's will man comes and in the Lord's will he goes.
Manmohan Singh (Punjabi)ਸਾਈਂ ਦੀ ਰਜ਼ਾ ਵਿੱਚ ਬੰਦਾ ਆਉਂਦਾ ਹੈ ਅਤੇ ਸਾਈਂ ਦੀ ਰਜ਼ਾ ਵਿੱਚ ਉਹ ਟੁਰ ਜਾਂਦਾ ਹੈ।
Fareedkot Teekaਹੁਕਮ ਮੇਂ ਜੀਵ ਆਵਤੇ ਹੈਂ ਔਰ ਹੁਕਮ ਮੇਂ ਹੀ ਜਾਤੇ ਹੈਂ॥
Prof. Sahib Singhਹਰੇਕ ਜੀਵ ਪਰਮਾਤਮਾ ਦੇ ਹੁਕਮ ਅਨੁਸਾਰ ਹੀ (ਜਗਤ ਵਿਚ) ਆਉਂਦਾ ਹੈ, ਉਸ ਦੇ ਹੁਕਮ ਅਨੁਸਾਰ (ਇਥੋਂ) ਚਲਾ ਜਾਂਦਾ ਹੈ।ਪਦ ਅਰਥ ਆਵੈ = ਜੰਮਦਾ ਹੈ।
SikhNet (Spanish)Aquél que va y viene lo hace conforme a la Voluntad del Señor,
ਬੂਝੈ ਹੁਕਮੁ; ਸੋ ਸਾਚਿ ਸਮਾਵੈ ॥
boojhai hukam; so saach samaavai | Ang 1025
Sant Singh KhalsaOne who realizes His Hukam, merges in the True Lord.
Manmohan SinghHe, who realises the will, merges in the True Lord.
Manmohan Singh (Punjabi)ਜੋ ਰਜ਼ਾ ਨੂੰ ਅਨੁਭਵ ਕਰਦਾ ਹੈ, ਉਹ ਸੱਚੇ ਸਾਈਂ ਵਿੱਚ ਲੀਨ ਹੋ ਵੰਝਦਾ ਹੈ।
Fareedkot Teekaਜੋ ਸਮਝੇ ਕਿ ਸਭ ਹੁਕਮ ਮੇਂ ਹੀ ਹੋ ਰਹਾ ਹੈ, ਸੋ ਸਚੇ ਮੇਂ ਸਮਾਵਤਾ ਹੈ॥
Prof. Sahib Singhਜੇਹੜਾ ਜੀਵ ਉਸ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਉਹ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ।
SikhNet (Spanish)sí, y aquél que realiza Su Voluntad, se inmerge en la Verdad de Dios.
ਨਾਨਕ ਸਾਚੁ ਮਿਲੈ ਮਨਿ ਭਾਵੈ; ਗੁਰਮੁਖਿ ਕਾਰ ਕਮਾਈ ਹੇ ॥੧੬॥੫॥
naanak saach milai man bhaavai; guramukh kaar kamaaee he |16|5| Ang 1025
Sant Singh KhalsaO Nanak, he merges in the True Lord, and his mind is pleased with the Lord. The Gurmukhs do His work. ||16||5||
Manmohan SinghO Nanak, such a person loves the True One, performs His service through the Guru and ultimately meet with Him.
Manmohan Singh (Punjabi)ਹੇ ਨਾਨਕ! ਐਹੋ ਜੇਹਾ ਪੁਰਸ਼ ਸਤਿਪੁਰਖ ਨੂੰ ਪਿਆਰ ਕਰਦਾ ਹੈ, ਗੁਰਾਂ ਦੇ ਰਾਹੀਂ ਉਸ ਦੀ ਟਹਿਲ ਕਮਾਉਂਦਾ ਹੈ ਅਤੇ ਅੰਤ ਨੂੰ ਉਸ ਨਾਲ ਮਿਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੇ ਕੋ ਭੀ ਸਚੇ ਕੇ ਹੁਕਮ ਕਾ ਹੀ ਮਾਨਨਾ ਮਿਲੈ, ਏਹੀ ਮੇਰੇ ਮਨ ਮੇਂ ਭਾਵਤਾ ਹੈ, ਪੁਨਃ ਗੁਰਮੁਖ ਹੋਇਕੈ ਕਾਰ ਕੀ ਕਮਾਈ ਕਰਣੇ ਵਾਲੇ ਹੋਈਏ॥੧੬॥੫॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਸਿਮਰਨ ਦੀ) ਕਾਰ ਕਰਦਾ ਹੈ ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ ॥੧੬॥੫॥ਪਦ ਅਰਥ ਸਾਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ।੧੬ ॥੧੬॥੫॥
SikhNet (Spanish)Él se encuentra con el Uno Verdadero y vive complacido con Él, tal es la manera de los Seres Concientes en Dios.(16-5)