ਮਾਰੂ ਮਹਲਾ ੧ ॥
maaroo mahalaa 1 | Ang 1023
Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.
ਆਦਿ ਜੁਗਾਦੀ; ਅਪਰ ਅਪਾਰੇ ॥
aad jugaadee; apar apaare | Ang 1023
Sant Singh KhalsaFrom the very beginning of time, and throughout the ages, You are infinite and incomparable.
Manmohan SinghO my infinite and Unequalled Lord, Thou are from the very beginning and the beginning of ages.
Manmohan Singh (Punjabi)ਹੇ ਮੇਰੇ ਬੇਅੰਤ ਅਤੇ ਬੇਮਿਸਾਲ ਪ੍ਰਭੂ! ਤੂੰ ਐਨ ਅਰੰਭ ਅਤੇ ਯੁੱਗਾਂ ਦੇ ਆਰੰਭ ਤੋਂ ਹੈਂ।
Fareedkot Teekaਸਦਾ ਸਦਾ ਤੁਮ ਬਿਅੰਤ ਹੋ, ਸਭ ਕੀ ਆਦ ਹੋ॥
Prof. Sahib Singhਹੇ ਜੁਗਾਂ ਦੇ ਸ਼ੁਰੂ ਤੋਂ ਮੌਜੂਦ ਪ੍ਰਭੂ! ਹੇ ਅਪਰ ਤੇ ਅਪਾਰ ਹਰੀ!ਪਦ ਅਰਥ ਆਦਿ = ਹੇ ਸ੍ਰਿਸ਼ਟੀ ਦੇ ਮੂਲ ਪ੍ਰਭੂ! ਜੁਗਾਦੀ = ਹੇ ਜੁਗਾਂ ਦੇ ਆਦਿ ਤੋਂ ਮੌਜੂਦ ਪ੍ਰਭੂ! ਅਪਰ = ਹੇ ਪ੍ਰਭੂ ਜਿਸ ਤੋਂ ਪਰੇ ਹੋਰ ਕੋਈ ਨਹੀਂ। ਅਪਾਰੇ = ਹੇ ਪ੍ਰਭੂ ਜਿਸ ਦਾ ਪਾਰਲਾ ਬੰਨਾ ਨਹੀਂ ਦਿੱਸਦਾ।
SikhNet (Spanish)Oh Dios Infinito, Tú, Quien eres desde el comienzo.
ਆਦਿ ਨਿਰੰਜਨ; ਖਸਮ ਹਮਾਰੇ ॥
aad niranjan; khasam hamaare | Ang 1023
Sant Singh KhalsaYou are my primal, immaculate Lord and Master.
Manmohan SinghO Primordial and immaculate Lord, Thou are my Beloved Spouse.
Manmohan Singh (Punjabi)ਹੇ ਪਰਾ ਪੂਰਬਲੇ ਪਵਿੱਤ੍ਰ ਪ੍ਰਭੂ! ਤੂੰ ਮੇਰਾ ਪਿਆਰਾ ਪਤੀ ਹੈਂ।
Fareedkot Teekaਹੇ ਹਮਾਰੇ ਸੁਆਮੀ! ਤੁਮ ਮਾਇਆ ਸੇ ਰਹਿਤ ਹੋ॥
Prof. Sahib Singhਹੇ ਸਾਰੀ ਰਚਨਾ ਦੇ ਮੂਲ! ਹੇ ਨਿਰੰਜਨ! ਹੇ ਸਾਡੇ ਖਸਮ!ਪਦ ਅਰਥ ਨਿਰੰਜਨ = ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਪ੍ਰਭੂ!
SikhNet (Spanish)Oh, Señor Primordial nuestro, Esposo Inmaculado;
ਸਾਚੇ ਜੋਗ ਜੁਗਤਿ ਵੀਚਾਰੀ; ਸਾਚੇ ਤਾੜੀ ਲਾਈ ਹੇ ॥੧॥
saache jog jugat veechaaree; saache taarree laaee he |1| Ang 1023
Sant Singh KhalsaI contemplate the Way of Yoga, the Way of Union with the True Lord. I am truly absorbed in the primal void of deep meditation. ||1||
Manmohan SinghI reflect on the way to unite with the True One, and fix I my attention in the True one,
Manmohan Singh (Punjabi)ਮੈਂ, ਸਤਿਪੁਰਖ ਨਾਲ ਮਿਲਣ ਦੇ ਰਸਤੇ ਨੂੰ ਸੋਚਦਾ ਹਾਂ ਅਤੇ ਸਤਿਪੁਰਖ ਅੰਦਰ ਹੀ ਆਪਣੀ ਬਿਰਤੀ ਜੋੜਦਾ ਹਾਂ।
Fareedkot Teekaਹੇ ਸਾਚੇ! ਤੇਰੇ ਮੇਂ ਜੁੜਨੇ ਕੀ ਜੁਗਤੀ ਸਾਚੇ ਪੁਰਸੋਂ ਨੇ ਬਿਚਾਰੀ ਹੈ, ਤਿਨੋਂ ਨੇ ਹੇ ਸਾਚੇ! ਤੇਰੇ ਮੇਂ ਸਮਾਧੀ ਲਗਾਈ ਹੈ॥੧॥
Prof. Sahib Singhਹੇ ਸਦਾ-ਥਿਰ ਪ੍ਰਭੂ! ਹੇ ਮਿਲਾਪ ਦੀ ਜੁਗਤਿ ਨੂੰ ਵਿਚਾਰਨ ਵਾਲੇ! (ਜਦੋਂ ਤੂੰ ਸੰਸਾਰ ਦੀ ਰਚਨਾ ਨਹੀਂ ਕੀਤੀ ਸੀ) ਤੂੰ ਆਪਣੇ ਆਪ ਵਿਚ ਸਮਾਧੀ ਲਾਈ ਹੋਈ ਸੀ ॥੧॥ਪਦ ਅਰਥ ਸਾਚੇ = ਹੇ ਸਦਾ-ਥਿਰ! ਜੋਗ ਜੁਗਤਿ = ਜੀਵਾਂ ਨੂੰ ਆਪਣੇ ਨਾਲ ਮਿਲਾਣ ਦੀ ਜੁਗਤਿ। ਵੀਚਾਰੀ = ਹੇ ਵਿਚਾਰਨ ਵਾਲੇ ਹਰੀ! ਸਾਚੇ ਤਾੜੀ ਲਾਈ ਹੇ = ਹੇ ਆਪਣੇ ਆਪ ਵਿਚ ਸੁਰਤ ਜੋੜੀ ਰੱਖਣ ਵਾਲੇ ਸਦਾ-ਥਿਰ ਪ੍ਰਭੂ! ॥੧॥
SikhNet (Spanish)mi reflexión es, ¿cómo permanecer entonado en Ti, oh, Encarnación de Verdad?(1)
ਕੇਤੜਿਆ ਜੁਗ; ਧੁੰਧੂਕਾਰੈ ॥
ketarriaa jug; dhundhookaarai | Ang 1023
Sant Singh KhalsaFor so many ages, there was only pitch darkness;
Manmohan SinghFor many ages there was pitch darkness,
Manmohan Singh (Punjabi)ਅਨੇਕਾਂ ਯੁੱਗ ਕਾਲਾ ਬੋਲਾ ਅਨ੍ਹੇਰ ਹੀ ਸੀ,
Fareedkot Teekaਕਈ ਜੁਗ (ਧੁੰਧੂਕਾਰੈ) ਅੰਧਕਾਰ ਥਾ, ਭਾਵ ਪਹਿਲੇ ਜੀਵੋਂ ਕੀ ਉਤਪਤੀ ਨਹੀਂ ਥੀ॥
Prof. Sahib Singh(ਜਗਤ-ਰਚਨਾ ਤੋਂ ਪਹਿਲਾਂ) ਧੁੰਧੂਕਾਰ ਵਿਚ, ਇਕ-ਰਸ ਘੁੱਪ ਹਨੇਰੇ ਵਿਚ ਕਿਤਨੇ ਹੀ ਜੁਗ-ਪਦ ਅਰਥ ਧੂੰਧੂਕਾਰੈ = ਧੁੰਧੂਕਾਰ ਵਿਚ, ਇਕ-ਰਸ ਘੁੱਪ ਹਨੇਰੇ ਵਿਚ, ਉਸ ਅਵਸਥਾ ਵਿਚ ਜਿਸ ਦੀ ਬਾਬਤ ਕੁਝ ਭੀ ਪਤਾ ਨਹੀਂ ਲੱਗ ਸਕਦਾ।
SikhNet (Spanish)Durante millones de años, hubo caos
ਤਾੜੀ ਲਾਈ; ਸਿਰਜਣਹਾਰੈ ॥
taarree laaee; sirajanahaarai | Ang 1023
Sant Singh Khalsathe Creator Lord was absorbed in the primal void.
Manmohan Singhand the Creator-Lord sat in trance.
Manmohan Singh (Punjabi)ਅਤੇ ਰਚਨਹਾਰ ਸੁਆਮੀ ਸਮਾਧੀ ਲਾਈ ਬੈਠਾ ਸੀ।
Fareedkot Teekaਹੇ ਸਿਰਜਨਹਾਰ! ਤੈਨੇਂ ਅਪਨੇ ਸਰੂਪ ਮੇਂ ਬਿਰਤੀ ਲਗਾਈ ਹੂਈ ਥੀ॥
Prof. Sahib Singhਉਸ ਸਿਰਜਣਹਾਰ ਨੇ ਸਮਾਧੀ ਲਾ ਰੱਖੀ ਸੀ।ਪਦ ਅਰਥ ਸਿਰਜਣਹਾਰੈ = ਸਿਰਜਣਹਾਰ ਨੇ।
SikhNet (Spanish)y Tú estabas envuelto en Tu Propio Ser,
ਸਚੁ ਨਾਮੁ ਸਚੀ ਵਡਿਆਈ; ਸਾਚੈ ਤਖਤਿ ਵਡਾਈ ਹੇ ॥੨॥
sach naam sachee vaddiaaee; saachai takhat vaddaaee he |2| Ang 1023
Sant Singh KhalsaThere was the True Name, the glorious greatness of the Truth, and the glory of His true throne. ||2||
Manmohan SinghThen there were only Thy True Name, Thy True glory and the greatness of Thy True throne.
Manmohan Singh (Punjabi)ਤਦ ਕੇਵਲ ਤੇਰਾ ਸੱਚਾ ਨਾਮ ਤੇਰੀ ਸੱਚੀ ਪ੍ਰਭਤਾ ਅਤੇ ਤੇਰੇ ਸੱਚੇ ਰਾਜਸਿੰਘਾਸਣ ਦੀ ਵਿਸ਼ਾਲਤਾ ਹੀ ਸੀ।
Fareedkot Teekaਨਿਹਚੇ ਕਰ ਕੇ ਜੋ ਨਾਮ ਕੋ ਜਪ ਕੇ ਪੁਰਸ ਈਹਾਂ ਸਚੀ ਵਡਿਆਈ ਕੋ ਪਾਵਤਾ ਹੈ, ਸੋ ਸਾਚੇ (ਤਖਤਿ) ਸਰੂਪ ਕੀ ਵਡਿਆਈ ਕੋ ਪਾਵਤਾ ਹੈ॥੨॥
Prof. Sahib Singhਉਸ ਸਿਰਜਣਹਾਰ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਉਹ ਵਡਿਆਈ ਦਾ ਮਾਲਕ ਪ੍ਰਭੂ ਸਦਾ ਟਿਕੇ ਰਹਿਣ ਵਾਲੇ ਤਖ਼ਤ ਉਤੇ ਸਦਾ ਬੈਠਾ ਹੋਇਆ ਹੈ ॥੨॥ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ। ਤਖਤਿ = ਤਖ਼ਤ ਉਤੇ ॥੨॥
SikhNet (Spanish)en Tu Nombre, Tu Gloria Verdadera y Tu Trono Verdadero.(2)
ਸਤਜੁਗਿ; ਸਤੁ ਸੰਤੋਖੁ ਸਰੀਰਾ ॥
satajug; sat santokh sareeraa | Ang 1023
Sant Singh KhalsaIn the Golden Age of Truth, Truth and contentment filled the bodies.
Manmohan SinghIn the True age, truth and contentment permeated the human bodies.
Manmohan Singh (Punjabi)ਸੱਚੇ ਯੁੱਗ ਅੰਦਰ ਸੱਚ ਅਤੇ ਸੰਤੁਸ਼ਟਤਾ, ਮਨੁਖੀ ਦੇਹਾਂ ਅੰਦਰ ਰਮੇ ਹੋਏ ਹਨ।
Fareedkot Teekaਸਤਜੁਗ ਮੇਂ ਸਰੀਰਾਂ ਵਿਖੇ ਸਤਿ ਸੰਤੋਖ ਕੀ ਬਹੁਲਤਾ ਥੀ ਅਰਥਾਤ ਧਰਮ ਕੇ ਚਾਰ ਚਰਨ ਥੇ ਸਤ, ਤਪ, ਦਾਨ ਤਥਾ ਸੋਚ॥
Prof. Sahib Singhਜਿਨ੍ਹਾਂ ਪ੍ਰਾਣੀਆਂ ਦੇ ਅੰਦਰ (ਉਸ ਸਿਰਜਣਹਾਰ ਦੀ ਮੇਹਰ ਦਾ ਸਦਕਾ) ਸਤ ਅਤੇ ਸੰਤੋਖ (ਵਾਲਾ ਜੀਵਨ ਉੱਘੜਦਾ) ਹੈ ਉਹ, ਮਾਨੋ, ਸਤਜੁਗ ਵਿਚ (ਵੱਸ ਰਹੇ ਹਨ)।ਪਦ ਅਰਥ ਸਤਜੁਗਿ = ਸਤਜੁਗ ਵਿਚ, ਸਤਜੁਗ ਦੇ ਪ੍ਰਭਾਵ ਵਿਚ। ਸਰੀਰਾ = ਸਰੀਰਾਂ ਵਿਚ, ਮਨੁੱਖਾਂ ਵਿਚ (ਵਰਤੈ)।
SikhNet (Spanish)Después vino la Sat Yug, donde la Verdad y el Contentamiento prevalecían en el ser humano,
ਸਤਿ ਸਤਿ ਵਰਤੈ; ਗਹਿਰ ਗੰਭੀਰਾ ॥
sat sat varatai; gahir ganbheeraa | Ang 1023
Sant Singh KhalsaTruth was pervasive, Truth, deep, profound and unfathomable.
Manmohan SinghIn truth and Thee, O Deep and Unfathomable True Lord, the mortals then remained absorbed.
Manmohan Singh (Punjabi)ਓਦੋਂ ਪ੍ਰਾਣੀ ਸੱਚ ਅਤੇ ਤੇਰੇ ਵਿੱਚ, ਹੇ ਡੂੰਘੇ ਅਤੇ ਅਥਾਹ ਸੱਚੇ ਸੁਆਮੀ, ਲੀਨ ਹੋਏ ਰਹਿੰਦੇ ਹਨ।
Fareedkot Teekaਹੇ ਗਹਿਰ ਗੰਭੀਰ ਸਤਿ ਸਰੂਪ! ਤੇਰੇ ਮੇਂ ਨਿਸਚੇ ਕਰ ਕੇ ਲੋਕ ਵਰਤਤੇ ਥੇ॥
Prof. Sahib Singh(ਜਗਤ-ਰਚਨਾ ਕਰ ਕੇ) ਉਹ ਸਦਾ-ਥਿਰ ਰਹਿਣ ਵਾਲਾ, ਡੂੰਘਾ ਤੇ ਵੱਡੇ ਜਿਗਰੇ ਵਾਲਾ ਪ੍ਰਭੂ (ਹਰ ਥਾਂ) ਵਿਆਪਕ ਹੋ ਰਿਹਾ ਹੈ।ਪਦ ਅਰਥ ਸਤਿ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਗਹਿਰ = ਡੂੰਘਾ। ਗੰਭੀਰਾ = ਵੱਡੇ ਜਿਗਰੇ ਵਾਲਾ।
SikhNet (Spanish)y Tú, el Señor Insondable, Te manifestaste como la Verdad, y como Verdad fuiste entendido y conocido,
ਸਚਾ ਸਾਹਿਬੁ ਸਚੁ ਪਰਖੈ; ਸਾਚੈ ਹੁਕਮਿ ਚਲਾਈ ਹੇ ॥੩॥
sachaa saahib sach parakhai; saachai hukam chalaaee he |3| Ang 1023
Sant Singh KhalsaThe True Lord appraises the mortals on the Touchstone of Truth, and issues His True Command. ||3||
Manmohan SinghThe True Lord assays the mortals on the touchstone of truth and issues True commands.
Manmohan Singh (Punjabi)ਸੱਚਾ ਸੁਆਮੀ ਸੱਚ ਦੀ ਕਸਵੱਟੀ ਉਤੇ ਪ੍ਰਾਣੀਆਂ ਨੂੰ ਪਰਖਦਾ ਹੈ ਅਤੇ ਸੱਚੇ ਫ਼ੁਰਮਾਨ ਜਾਰੀ ਕਰਦਾ ਹੈ।
Fareedkot Teekaਹੇ ਸਾਚਾ ਸਾਹਿਬ! ਤੈਨੂੰ ਸਚੁ ਬੋਲ ਕਰ ਕੇ ਪਰਖ ਲੇਤੇ ਥੇ ਔ ਹੇ ਸਾਚੇ! ਤੈਨੇ ਸ੍ਰਿਸਟੀ ਆਪਨੇ ਹੁਕਮ ਮੇਂ ਚਲਾਈ ਹੂਈ ਥੀ॥੨॥
Prof. Sahib Singhਸਦਾ-ਥਿਰ ਰਹਿਣ ਵਾਲਾ ਮਾਲਕ (ਸਭ ਜੀਵਾਂ ਦੀ) ਸਹੀ ਪਰਖ ਕਰਦਾ ਹੈ, ਉਹ ਸ੍ਰਿਸ਼ਟੀ ਦੀ ਕਾਰ ਨੂੰ ਆਪਣੇ ਅਟੱਲ ਹੁਕਮ ਵਿਚ ਚਲਾ ਰਿਹਾ ਹੈ ॥੩॥ਪਦ ਅਰਥ ਸਾਚੈ ਹੁਕਮਿ = ਆਪਣੇ ਅਟੱਲ ਹੁਕਮ ਵਿਚ। ਚਲਾਈ ਹੇ = ਜਗਤ ਦੀ ਕਾਰ ਚਲਾਂਦਾ ਹੈ ॥੩॥
SikhNet (Spanish)ahí los ajustes los hacías sobre la base de la Verdad y así Tu Voluntad, oh Uno Verdadero, funcionaba en los humanos. (3)
ਸਤ ਸੰਤੋਖੀ ਸਤਿਗੁਰੁ ਪੂਰਾ ॥
sat santokhee satigur pooraa | Ang 1023
Sant Singh KhalsaThe Perfect True Guru is true and contented.
Manmohan SinghTrue and content is my Perfect True Guru.
Manmohan Singh (Punjabi)ਸੱਚੇ ਅਤੇ ਸੰਤੁਸ਼ਟ ਹਨ ਮੇਰੇ ਪੂਰਨ ਸੱਚੇ ਗੁਰਦੇਵ ਜੀ।
Fareedkot Teekaਸਤਿਗੁਰੂ ਤੌ ਪੂਰਾ ਸੰਤੋਖੀ ਥਾ॥
Prof. Sahib Singhਪੂਰਾ ਗੁਰੂ (ਭੀ) ਸਤ ਤੇ ਸੰਤੋਖ ਦਾ ਮਾਲਕ ਹੈ।ਪਦ ਅਰਥ ਸਤ ਸੰਤੋਖੀ = ਸਤ ਅਤੇ ਸੰਤੋਖ ਦਾ ਮਾਲਕ।
SikhNet (Spanish)En la Verdad y en el Contentamiento estabas Tú, oh Guru Perfecto.
ਗੁਰ ਕਾ ਸਬਦੁ ਮਨੇ; ਸੋ ਸੂਰਾ ॥
gur kaa sabad mane; so sooraa | Ang 1023
Sant Singh KhalsaHe alone is a spiritual hero, who believes in the Word of the Guru's Shabad.
Manmohan SinghHe alone is a hero, who believes in the Guru's word.
Manmohan Singh (Punjabi)ਕੇਵਲ ਉਹ ਹੀ ਸੂਰਮਾ ਹੈ ਜੋ ਗੁਰਾਂ ਦੀ ਬਾਣੀ ਉਤੇ ਭਰੋਸਾ ਧਾਰਦਾ ਹੈ।
Fareedkot Teekaਜੋ ਗੁਰੋਂ ਕਾ ਉਪਦੇਸ ਮਾਨਤਾ ਥਾ, ਸੋ ਸੂਰਮਾ ਹੋ ਕਰ ਕਾਮਾਦਿ ਸਤ੍ਰੂਓਂ ਕੋ ਜੀਤ ਲੇਤਾ ਥਾ॥
Prof. Sahib Singhਜੇਹੜਾ ਮਨੁੱਖ ਗੁਰੂ ਦਾ ਸ਼ਬਦ ਮੰਨਦਾ ਹੈ (ਆਪਣੇ ਹਿਰਦੇ ਵਿਚ ਟਿਕਾਂਦਾ ਹੈ) ਉਹ ਸੂਰਮਾ (ਬਣ ਜਾਂਦਾ) ਹੈ (ਵਿਕਾਰ ਉਸ ਨੂੰ ਜਿੱਤ ਨਹੀਂ ਸਕਦੇ)।ਪਦ ਅਰਥ ਮਨੇ = ਮੰਨੇ, ਮੰਨਦਾ ਹੈ। ਸੂਰਾ = ਸੂਰਮਾ!
SikhNet (Spanish)Aquél que creía en Tu Palabra, era un verdadero héroe, el, el hombre de Verdad,
ਸਾਚੀ ਦਰਗਹ ਸਾਚੁ ਨਿਵਾਸਾ; ਮਾਨੈ ਹੁਕਮੁ ਰਜਾਈ ਹੇ ॥੪॥
saachee daragah saach nivaasaa; maanai hukam rajaaee he |4| Ang 1023
Sant Singh KhalsaHe alone obtains a true seat in the True Court of the Lord, who surrenders to the Command of the Commander. ||4||
Manmohan SinghHe, who submits to the command of the commandant obtains true seat in the True Court.
Manmohan Singh (Punjabi)ਜੋ ਰਜ਼ਾ ਵਾਲੇ ਸਾਈਂ ਦੀ ਰਜਾ ਨੂੰ ਕਬੂਲ ਕਰਦਾ ਹੈ, ਉਹ ਸੱਚੇ ਦਰਬਾਰ ਅੰਦਰ ਸੱਚਾ ਟਿਕਾਣਾ ਪਾ ਲੈਂਦਾ ਹੈਂ।
Fareedkot Teekaਸਾਚੀ ਦਰਗਹਿ ਮੇਂ ਸਾਚੇ ਨਾਮ ਕਰ ਕੇ ਹੀ ਨਿਵਾਸ ਹੋਤਾ ਥਾ। ਪਰੰਤੂ ਨਾਮ ਉਸ ਕੋ ਮਿਲਤਾ ਥਾ, ਜੋ ਹੇ (ਰਜਾਈ) ਪਰਮੇਸਰ! ਤੇਰਾ ਹੁਕਮ ਮਾਨਤਾ ਥਾ॥੪॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਸਦਾ ਦਾ ਨਿਵਾਸ ਪ੍ਰਾਪਤ ਕਰ ਲੈਂਦਾ ਹੈ, ਉਹ ਉਸ ਰਜ਼ਾ ਦੇ ਮਾਲਕ ਪ੍ਰਭੂ ਦਾ ਹੁਕਮ ਮੰਨਦਾ ਹੈ ॥੪॥ਪਦ ਅਰਥ ਰਜਾਈ = ਰਜ਼ਾ ਦੇ ਮਾਲਕ ਪ੍ਰਭੂ ਦਾ ॥੪॥
SikhNet (Spanish)habitaba en el Recinto Verdadero y se sometía a Tu Voluntad. (4)
ਸਤਜੁਗਿ; ਸਾਚੁ ਕਹੈ ਸਭੁ ਕੋਈ ॥
satajug; saach kahai sabh koee | Ang 1023
Sant Singh KhalsaIn the Golden Age of Truth, everyone spoke the Truth.
Manmohan SinghIn the Gold-age every one spoke the truth,
Manmohan Singh (Punjabi)ਸੁਨਹਿਰੀ ਯੁੱਗ ਅੰਦਰ ਹਰ ਕੋਈ ਸੱਚ ਬੋਲਦਾ ਸੀ,
Fareedkot Teekaਸਤਿਜੁਗ ਮੇਂ ਸਭ ਕੋਈ ਸਚ ਹੀ ਕਹਿਤਾ ਥਾ॥
Prof. Sahib Singhਜੇਹੜਾ ਜੇਹੜਾ ਬੰਦਾ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ, ਮਾਨੋ, ਸਤਜੁਗ ਵਿਚ ਹੈ।ਪਦ ਅਰਥ ਸਾਚੁ = ਸਦਾ-ਥਿਰ ਪ੍ਰਭ ਦਾ ਨਾਮ। ਸਭੁ ਕੋਈ = ਹਰੇਕ ਜੀਵ (ਜੋ ਸਤਜੁਗ ਦੇ ਪ੍ਰਭਾਵ ਵਿਚ ਹੈ)।
SikhNet (Spanish)Todos dicen, esta era la Época de la Verdad, entonces el Uno Verdadero se manifestó como Verdad,
ਸਚਿ ਵਰਤੈ; ਸਾਚਾ ਸੋਈ ॥
sach varatai; saachaa soee | Ang 1023
Sant Singh KhalsaTruth was pervasive - the Lord was Truth.
Manmohan Singhand he alone was deemed to be true who practised truth.
Manmohan Singh (Punjabi)ਅਤੇ ਕੇਵਲ ਉਹ ਹੀ ਸੰਚਾ ਜਾਣਿਆ ਜਾਂਦਾ ਸੀ ਜੋ ਸੱਚ ਦੀ ਕਮਾਈ ਕਰਦਾ ਸੀ।
Fareedkot Teekaਪਰੰਤੂ ਸਚੇ ਨਾਮ ਮੇਂ ਜੋ ਵਰਤਤਾ ਥਾ ਸਾਚਾ ਸੋਈ ਹੋਤਾ ਥਾ॥
Prof. Sahib Singhਉਹ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਟਿਕਿਆ ਹੋਇਆ ਹੀ ਜਗਤ ਦੀ ਕਾਰ ਕਰਦਾ ਹੈ, ਉਸ ਨੂੰ ਹਰ ਥਾਂ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ।ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ।
SikhNet (Spanish)el ser humano tenía la Verdad en sus labios y en su mente.
ਮਨਿ ਮੁਖਿ ਸਾਚੁ, ਭਰਮ ਭਉ ਭੰਜਨੁ; ਗੁਰਮੁਖਿ ਸਾਚੁ ਸਖਾਈ ਹੇ ॥੫॥
man mukh saach, bharam bhau bhanjan; guramukh saach sakhaaee he |5| Ang 1023
Sant Singh KhalsaWith Truth in their minds and mouths, mortals were rid of doubt and fear. Truth was the friend of the Gurmukhs. ||5||
Manmohan SinghThe mortals had truth in their mind and mouth and truth being their friend, by the Guru's grace, they were rid of doubt and dread.
Manmohan Singh (Punjabi)ਪ੍ਰਾਨੀਆਂ ਦੇ ਹਿਰਦੇ ਅਤੇ ਮੂੰਹ ਵਿੱਚ ਸੰਚ ਸੀ ਅਤੇ ਗੁਰਾਂ ਦੀ ਦਇਆ ਦੁਆਰਾ ਸੱਚ ਉਨ੍ਹਾਂ ਦਾ ਮਿਤੱਰ ਹੋਣ ਕਰਕੇ, ਉਨ੍ਹਾਂ ਦਾ ਸੰਦੇਹ ਤੇ ਡਰ ਦੂਰ ਹੋਇਆ ਹੋਇਆ ਸੀ।
Fareedkot Teekaਮਨ ਮੇਂ ਔ ਮੁਖ ਮੇਂ ਸਾਚ ਕੋ ਹੀ ਧਾਰਨ ਕਰਤੇ ਥੇ। ਤਿਸ ਕਰ ਭਰਮੁ ਔ ਭਉ (ਭੰਜਨੁ) ਨਸਟ ਕਰਤੇ ਥੇ, ਪੁਨਃ ਪ੍ਰਲੋਕ ਮੇਂ ਗੁਰਮੁਖਾਂ ਕਾ ਸਾਚ ਹੀ ਸਹਾਈ ਹੋਤਾ ਥਾ॥੫॥
Prof. Sahib Singhਉਸ ਦੇ ਮਨ ਵਿਚ ਉਸ ਦੇ ਮੂੰਹ ਵਿਚ ਸਦਾ-ਥਿਰ ਪ੍ਰਭੂ (ਦੀ ਯਾਦ) ਹੈ। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਭਟਕਣਾ ਤੇ ਸਹਮ ਦੂਰ ਕਰਨ ਵਾਲਾ ਸਦਾ-ਥਿਰ ਪ੍ਰਭੂ ਉਸ ਦਾ ਸਦਾ ਦਾ ਸਾਥੀ ਬਣ ਜਾਂਦਾ ਹੈ ॥੫॥ਪਦ ਅਰਥ ਮਨਿ = ਮਨ ਵਿਚ। ਮੁਖਿ = ਮੂੰਹ ਵਿਚ। ਭਰਮ ਭਉ ਭੰਜਨੁ = (ਜੀਵਾਂ ਦੀ) ਭਟਕਣਾ ਤੇ ਡਰ ਦੂਰ ਕਰਨ ਵਾਲਾ ਪ੍ਰਭੂ। ਗੁਰਮੁਖਿ = ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ। ਸਖਾਈ = ਮਿੱਤਰ ॥੫॥
SikhNet (Spanish)Con la Verdad, siendo su amiga, vivía libre de dudas y miedos. (5)
ਤ੍ਰੇਤੈ; ਧਰਮ ਕਲਾ ਇਕ ਚੂਕੀ ॥
tretai; dharam kalaa ik chookee | Ang 1023
Sant Singh KhalsaIn the Silver Age of Traytaa Yoga, one power of Dharma was lost.
Manmohan SinghIn the Silver-age, one potency of faith was lost.
Manmohan Singh (Punjabi)ਚਾਂਦੀ ਦੇ ਯੁੱਗ ਅੰਦਰ ਧਰਮ ਈਮਾਨ ਦੀ ਇਕ ਸ਼ਕਤੀ ਦੂਰ ਹੋ ਗਈ।
Fareedkot Teekaਤ੍ਰੇਤੇ ਜੁਗ ਮੇਂ ਧਰਮ ਕਲਾ ਕਾ ਚੌਥਾ ਭਾਵ ਦੂਰ ਹੂਆ॥
Prof. Sahib Singhਜਿਸ ਮਨੁੱਖ ਦੇ ਅੰਦਰੋਂ ਧਰਮ ਦੀ ਇਕ ਤਾਕਤ ਮੁੱਕ ਜਾਂਦੀ ਹੈ,ਪਦ ਅਰਥ ਤ੍ਰੇਤੈ = ਤ੍ਰੇਤੇ ਵਿਚ, ਤ੍ਰੇਤੇ ਦੇ ਪ੍ਰਭਾਵ ਵਿਚ। ਧਰਮ ਕਲਾ = ਧਰਮ ਦੀ ਇਕ ਤਾਕਤ। ਚੂਕੀ = ਮੁੱਕ ਜਾਂਦੀ ਹੈ।
SikhNet (Spanish)Vino después la Era de Treta, ahí el cuerpo del Dharma perdió una pierna,
ਤੀਨਿ ਚਰਣ; ਇਕ ਦੁਬਿਧਾ ਸੂਕੀ ॥
teen charan; ik dubidhaa sookee | Ang 1023
Sant Singh KhalsaThree feet remained; through duality, one was cut off.
Manmohan SinghThree feet remained and through duality the fourth feet was shorn off.
Manmohan Singh (Punjabi)ਤਿੰਨ ਪੈਰ ਰਹਿ ਗਏ ਅਤੇ ਦਵੈਤ-ਭਾਵ ਰਾਹੀਂ ਚੌਥਾ ਪੈਰ ਝੜ ਗਿਆ।
Fareedkot Teekaਚਾਰੋਂ ਚਰਣੋਂ ਮੇਂ ਸੇ ਤੀਨ ਹਿਸੇ ਰਹੇ, ਇਕ ਅੰਸ ਦੁਬਿਧਾ ਕਰ ਕੇ ਸੂਕ ਗਈ ਵਾ ਦੁਬਿਧਾ (ਸੂਕੀ) ਫੈਲ ਗਈ॥
Prof. Sahib Singhਜਿਸ ਦੇ ਅੰਦਰ ਧਰਮ ਦੇ ਤਿੰਨ ਪੈਰ ਰਹਿ ਜਾਂਦੇ ਹਨ ਤੇ ਮੇਰ-ਤੇਰ ਜ਼ੋਰ ਪਾ ਲੈਂਦੀ ਹੈ ਉਹ, ਮਾਨੋ, ਤ੍ਰੇਤੇ ਜੁਗ ਵਿਚ ਵੱਸ ਰਿਹਾ ਹੈ।ਪਦ ਅਰਥ ਚਰਣ = ਪੈਰ। ਸੂਕੀ = ਸ਼ੂਕਦੀ ਹੈ, ਪ੍ਰਬਲ ਹੋ ਜਾਂਦੀ ਹੈ। ਦੁਬਿਧਾ = ਮੇਰ-ਤੇਰ।
SikhNet (Spanish)por lo que descansaba en tres; la dualidad empezó a cundir en la mente de los hombres.
ਗੁਰਮੁਖਿ. ਹੋਵੈ ਸੁ ਸਾਚੁ ਵਖਾਣੈ; ਮਨਮੁਖਿ ਪਚੈ ਅਵਾਈ ਹੇ ॥੬॥
guramukh. hovai su saach vakhaanai; manamukh pachai avaaee he |6| Ang 1023
Sant Singh KhalsaThose who were Gurmukh spoke the Truth, while the self-willed manmukhs wasted away in vain. ||6||
Manmohan SinghHe who got resigned to Guru's will, uttered the True Name and the way-ward one was wasted away, in vain.
Manmohan Singh (Punjabi)ਜੋ ਗੁਰੂ-ਅਨੁਸਾਰੀ ਹੋ ਜਾਂਦਾ ਸੀ ਉਹ ਸੱਚੇ ਨਾਮ ਦਾ ਉਚਾਰਨ ਕਰਦਾ ਸੀ ਅਤੇ ਆਪ-ਹੁਦਰ ਬੇਫਾਇਦਾ ਹੀ ਬਰਬਾਦ ਹੁੰਦਾ ਸੀ।
Fareedkot Teekaਤਬ ਭੀ ਜੋ ਗੁਰਮੁਖ (ਹੋਵੈ) ਹੋਤੇ ਥੇ, ਸੋ ਸਚ ਨਾਮ ਕੋ ਜਪਤੇ ਥੇ ਔ ਮਨਮੁਖ ਤੋ (ਅਵਾਈ) ਅਵੈੜੇ ਦੁਬਿਧਾ ਮੇਂ (ਪਚੈ) ਜਲਤੇ ਥੇ॥੬॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ (ਮੇਰ-ਤੇਰ ਦੇ) ਅਵੈੜਾ-ਪਨ ਵਿਚ ਖ਼ੁਆਰ ਹੁੰਦਾ ਹੈ, ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ (ਤੇ, ਉਹ, ਮਾਨੋ, ਸਤਜੁਗ ਵਿਚ ਹੈ) ॥੬॥ਪਦ ਅਰਥ ਸਾਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ। ਵਖਾਣੈ = ਸਿਮਰਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਪਚੈ = ਖ਼ੁਆਰ ਹੁੰਦਾ ਹੈ। ਅਵਾਈ = ਅਵੈੜਾ-ਪਨ ਵਿਚ ॥੬॥
SikhNet (Spanish)Mientras que los seres con Conciencia de Dios realizaban la Verdad, los egocéntricos fueron destruidos en vano.(6)
ਮਨਮੁਖਿ ਕਦੇ; ਨ ਦਰਗਹ ਸੀਝੈ ॥
manamukh kade; na daragah seejhai | Ang 1023
Sant Singh KhalsaThe manmukh never succeeds in the Court of the Lord.
Manmohan SinghAn apostate succeeds not ever in the Lord's court.
Manmohan Singh (Punjabi)ਅਧਰਮੀ ਪ੍ਰਭੂ ਦੇ ਦਰਬਾਰ ਅੰਦਰ ਕਦਾਚਿਤ ਕਾਮਯਾਬ ਨਹੀਂ ਹੁੰਦਾ।
Fareedkot Teekaਮਨਮੁਖ ਤੌ ਕਬੀ ਭੀ ਦਰਗਾਹਿ ਮੇਂ (ਸੀਝੈ) ਕਲਿਆਨ ਕੋ ਪ੍ਰਾਪਤਿ ਨਹੀਂ ਹੋਤੇ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਕਦੇ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਨਹੀਂ ਪਾਂਦਾ,ਪਦ ਅਰਥ ਕਦੇ = ਕੋਈ ਭੀ ਸਮਾ ਹੋਵੇ। ਸੀਝੈ = ਕਾਮਯਾਬ ਹੁੰਦਾ, ਪਰਵਾਨ ਹੁੰਦਾ।
SikhNet (Spanish)Los egocéntricos no alcanzaron la Plenitud en la Corte del Señor, y sin la Palabra del Guru,
ਬਿਨੁ ਸਬਦੈ; ਕਿਉ ਅੰਤਰੁ ਰੀਝੈ ॥
bin sabadai; kiau antar reejhai | Ang 1023
Sant Singh KhalsaWithout the Word of the Shabad, how can one be pleased within?
Manmohan SinghWithout the Name, how can the soul be pleased?
Manmohan Singh (Punjabi)ਨਾਮ ਦੇ ਬਾਝੋਂ ਆਤਮਾ ਕਿਸ ਤਰ੍ਹਾਂ ਪ੍ਰਸੰਨ ਹੋ ਸਕਦੀ ਹੈ?
Fareedkot Teekaਬਿਨਾਂ ਗੁਰ ਉਪਦੇਸ ਸੇ ਕੈਸੇ ਅੰਤਰਿ ਪ੍ਰਸੰਨ ਹੋਵੈ॥
Prof. Sahib Singhਉਸ ਦਾ ਅੰਤਰ ਆਤਮਾ ਕਦੇ ਭੀ (ਸਿਮਰਨ ਦੇ) ਉਤਸ਼ਾਹ ਵਿਚ ਨਹੀਂ ਆਉਂਦਾ।ਪਦ ਅਰਥ ਅੰਤਰੁ = ਅੰਤਰ ਆਤਮਾ, ਹਿਰਦਾ। ਰੀਝੈ = ਰੀਝ ਵਿਚ ਆਉਂਦਾ, (ਸਿਮਰਨ ਦੇ) ਉਤਸ਼ਾਹ ਵਿਚ ਆਉਂਦਾ।
SikhNet (Spanish)su interior no pudo sentirse complacido con Dios;
ਬਾਧੇ ਆਵਹਿ ਬਾਧੇ ਜਾਵਹਿ; ਸੋਝੀ ਬੂਝ. ਨ ਕਾਈ ਹੇ ॥੭॥
baadhe aaveh baadhe jaaveh; sojhee boojh. na kaaee he |7| Ang 1023
Sant Singh KhalsaIn bondage they come, and in bondage they go; they understand and comprehend nothing. ||7||
Manmohan SinghBound by deeds, men come and bound by deeds they go. They know and understand but nothing.
Manmohan Singh (Punjabi)ਕਰਮਾਂ ਦੇ ਬਨ੍ਹੈ ਹੋਏ ਬੰਦੇ ਆਉਂਦੇ ਹਨ ਅਤੇ ਕਰਮਾਂ ਦੇ ਬਨ੍ਹੇ ਹੋਏ ਹੀ ਉਹ ਜਾਂਦੇ ਹਨ। ਉਹ ਕੁਝ ਭੀ ਜਾਣਦੇ ਤੇ ਸਮਝਦੇ ਨਹੀਂ।
Fareedkot Teekaਕਰਮੋਂ ਕੇ ਬਾਂਧੇ ਹੂਏ ਸੰਸਾਰ ਮੇਂ ਆਵਤੇ ਹੈਂ, ਕਰਮੋਂ ਕੇ ਬਾਂਧੇ ਹੂਏ ਪੁਨਃ ਪਰਲੋਕ ਕੋ ਜਾਤੇ ਹੈਂ, (ਸੋਝੀ) ਸਮਝ ਤਿਨ ਕੋ ਕੋਈ ਨਹੀਂ ਥੀ॥੭॥
Prof. Sahib Singhਅਜੇਹੇ ਬੰਦੇ ਆਪਣੇ ਮਨ ਦੀਆਂ ਵਾਸਨਾ ਵਿਚ ਬੱਝੇ ਹੋਏ ਜਗਤ ਵਿਚ ਆਉਂਦੇ ਹਨ ਤੇ ਬੱਝੇ ਹੋਏ ਹੀ ਇਥੋਂ ਚਲੇ ਜਾਂਦੇ ਹਨ, ਉਹਨਾਂ ਨੂੰ (ਸਹੀ ਜੀਵਨ-ਮਾਰਗ ਦੀ) ਕੋਈ ਸੂਝ ਨਹੀਂ ਹੁੰਦੀ ॥੭॥
SikhNet (Spanish)por eso fueron arrastrados a incontables nacimientos y muertes, sin conocer ni realizar nada. (7)
ਦਇਆ ਦੁਆਪੁਰਿ; ਅਧੀ ਹੋਈ ॥
deaa duaapur; adhee hoee | Ang 1023
Sant Singh KhalsaIn the Brass Age of Dwaapur Yuga, compassion was cut in half.
Manmohan SinghIn the Brass-age, compassion in men was halved.
Manmohan Singh (Punjabi)ਪਿੱਤਲ ਦੇ ਯੁਗ ਅੰਦਰ, ਬੰਦਿਆਂ ਵਿੱਚ ਰਹਿਮ ਅੱਧਾ ਹੋ ਗਿਆ।
Fareedkot Teekaਦੁਆਪਰ ਜੁਗ ਮੇਂ ਤੋ ਦਇਆ ਉਪਲਖਤ ਚਾਰ ਚਰਨੋਂ ਕੀ ਮ੍ਰਿਯਾਦਾ ਅਧੀ ਹੋ ਗਈ॥
Prof. Sahib Singhਜਿਨ੍ਹਾਂ ਬੰਦਿਆਂ ਦੇ ਅੰਦਰ ਦਇਆ ਅੱਧੀ ਰਹਿ ਗਈ (ਦਇਆ ਦਾ ਪ੍ਰਭਾਵ ਕਮਜ਼ੋਰ ਹੋ ਗਿਆ) ਉਹ, ਮਾਨੋ, ਦੁਆਪੁਰ ਵਿਚ ਵੱਸਦੇ ਹਨ।ਪਦ ਅਰਥ ਦੁਆਪੁਰਿ = ਦੁਆਪੁਰ ਵਿਚ, ਦੁਆਪੁਰ ਦੇ ਪ੍ਰਭਾਵ ਵਿਚ। ਹੋਈ = ਹੋ ਜਾਂਦੀ ਹੈ।
SikhNet (Spanish)En la Era de Dwapur Yug, la Compasión en el ser humano se redujo a la mitad.
ਗੁਰਮੁਖਿ; ਵਿਰਲਾ ਚੀਨੈ ਕੋਈ ॥
guramukh; viralaa cheenai koee | Ang 1024
Sant Singh KhalsaOnly a few, as Gurmukh, remembered the Lord.
Manmohan SinghSome rare one contemplated the Lord by Guru's grace.
Manmohan Singh (Punjabi)ਕੋਈ ਇਕ ਅੱਧਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਸਾਹਿਬ ਦਾ ਸਿਮਰਨ ਕਰਦਾ ਸੀ।
Fareedkot Teekaਇਸ ਬਾਤ ਕੋ ਕੋਈ ਗੁਰਮੁਖਿ ਵਿਰਲਾ ਹੀ ਜਾਨਤਾ ਭਇਆ॥
Prof. Sahib Singhਪਰ ਜੇਹੜਾ ਕੋਈ ਵਿਰਲਾ ਬੰਦਾ ਗੁਰੂ ਦੀ ਸਰਨ ਪੈਂਦਾ ਹੈ ਉਹ (ਜੀਵਨ ਦੇ ਸਹੀ ਰਾਹ ਨੂੰ) ਪਛਾਣਦਾ ਹੈ।ਪਦ ਅਰਥ ਚੀਨੈ = ਪਛਾਣਦਾ ਹੈ।
SikhNet (Spanish)Sólo pocos fueron los Gurmukjs que recordaron al Señor.
ਦੁਇ ਪਗ ਧਰਮੁ ਧਰੇ ਧਰਣੀਧਰ; ਗੁਰਮੁਖਿ ਸਾਚੁ ਤਿਥਾਈ ਹੇ ॥੮॥
due pag dharam dhare dharaneedhar; guramukh saach tithaaee he |8| Ang 1024
Sant Singh KhalsaDharmic faith, which upholds and supports the earth, had only two feet; Truth was revealed to the Gurmukhs. ||8||
Manmohan SinghThe faith which upholds uphold and supports the earth became two footed and then too, the True Lord was obtained by Guru's grace.
Manmohan Singh (Punjabi)ਧਰਮ ਈਮਾਨ, ਜੋ ਧਰਤੀ ਨੂੰ ਠਲ੍ਹਦਾ ਅਤੇ ਆਸਰਾ ਦਿੰਦਾ ਹੈ, ਦੋ ਪੈਰਾਂ ਵਾਲਾ ਹੋ ਗਿਆ ਅਤੇ ਤਦ ਭੀ ਸੱਚਾ ਸੁਆਮੀ ਗੁਰਾਂ ਦੀ ਦਇਆ ਦੁਆਰਾ ਹੀ ਪ੍ਰਾਪਤ ਹੁੰਦਾ ਸੀ।
Fareedkot Teekaਹੇ (ਧਰਣੀ ਧਰ) ਪਰਮੇਸਰ! ਤੈਂਨੇ ਧਰਮ ਕੇ ਦੁਇ ਪੈਰ ਰਖੇ ਹੈਂ, ਪਰੰਤੂ ਤਿਸ ਸਥਾਨ ਮੇਂ ਭੀ ਅਰਥਾਤ ਦੁਆਪਰ ਮੇਂ ਗੁਰਮੁਖ ਹੀ ਸਾਚ ਕੋ ਪਾਵਤੇ ਥੇ॥੮॥
Prof. Sahib Singhਉਹ ਉਸੇ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਸਦਾ-ਥਿਰ ਪ੍ਰਭੂ ਉਸ ਦੇ ਅੰਦਰ ਪ੍ਰਤੱਖ ਵੱਸਦਾ ਹੈ। (ਨਹੀਂ ਤਾਂ ਦੁਆਪੁਰ ਵਾਲੇ) ਮਨੁੱਖ ਦੇ ਹਿਰਦੇ ਵਿਚ ਧਰਤੀ ਦਾ ਆਸਰਾ ਧਰਮ ਸਿਰਫ਼ ਦੋ ਪੈਰ ਟਿਕਾਂਦਾ ਹੈ (ਭਾਵ, ਉਨ੍ਹਾਂ ਦੇ ਅੰਦਰ ਦੈਵੀ ਸੰਪਤਾ ਤੇ ਆਸੁਰੀ ਸੰਪਤਾ ਇਕੋ ਜਿਹੀ ਹੋ ਗਈ) ॥੮॥ਪਦ ਅਰਥ ਦੁਇ = ਦੋ। ਪਗ = ਪੈਰ। ਧਰਣੀਧਰ = ਧਰਤੀ ਦਾ ਆਸਰਾ। ਤਿਥਾਈ = ਉਥੇ ਹੀ, ਪ੍ਰਭੂ-ਚਰਨਾਂ ਵਿਚ ਹੀ ॥੮॥
SikhNet (Spanish)La Fe en el Dharma, que sostenía al mundo, se hizo de dos piernas, y la Verdad le fue revelada a los Gurmukjs.(8)
ਰਾਜੇ ਧਰਮੁ ਕਰਹਿ; ਪਰਥਾਏ ॥
raaje dharam kareh; parathaae | Ang 1024
Sant Singh KhalsaThe kings acted righteously only out of self-interest.
Manmohan SinghThe kings did good deeds for some self-interest.
Manmohan Singh (Punjabi)ਪਤਿਸ਼ਾਹ ਕਿਸੇ ਸਵੈ-ਮਨੋਰਥ ਲਈ ਚੰਗੇ ਕਰਮ ਕਰਦੇ ਸਨ।
Fareedkot Teekaਰਾਜਾ ਕਿਸੇ (ਪਰਥਾਏ) ਨਮਿਤ ਕਰ ਕੇ ਧਰਮ ਕਰਤੇ ਥੇ॥
Prof. Sahib Singhਰਾਜੇ ਲੋਕ ਕਿਸੇ ਗ਼ਰਜ਼ ਦੀ ਖ਼ਾਤਰ ਧਰਮ ਕਮਾਂਦੇ ਹਨ,ਪਦ ਅਰਥ ਪਰਥਾਏ = ਕਿਸੇ ਗ਼ਰਜ਼ ਵਾਸਤੇ।
SikhNet (Spanish)Los reyes practicaban el Dharma impulsados por algo muy distinto al Dharma en sí,
ਆਸਾ ਬੰਧੇ; ਦਾਨੁ ਕਰਾਏ ॥
aasaa bandhe; daan karaae | Ang 1024
Sant Singh KhalsaTied to hopes of reward, they gave to charities.
Manmohan SinghTied to some hope, they gave, in charity.
Manmohan Singh (Punjabi)ਕਿਸੇ ਉਮੈਦ ਨਾਲ ਬੱਝ ਕੇ ਉਹ ਪੁੰਨ ਦਾਨ ਕਰਦੇ ਸਨ।
Fareedkot Teekaਆਸਾ ਮੇਂ ਬੰਧੇ ਹੂਏ ਦਾਨੁ ਕਰਤੇ ਥੇ॥
Prof. Sahib Singhਦੁਨੀਆਵੀ ਆਸਾਂ ਦੇ ਬੱਝੇ ਹੋਏ ਦਾਨ-ਪੁੰਨ ਕਰਦੇ ਹਨ (ਇਹ ਸਭ ਕੁਝ ਉਸ ਲਕ-ਟੁੱਟੀ ਦਇਆ ਦੇ ਕਾਰਨ ਹੀ ਕਰਦੇ ਹਨ, ਇਹ ਲੋਕ ਤੇ ਪਰਲੋਕ ਦੋਹਾਂ ਦੇ ਸੁਖ ਹੀ ਭਾਲਦੇ ਹਨ)।ਪਦ ਅਰਥ ਬੰਧੇ = ਬੱਝੇ ਹੋਏ।
SikhNet (Spanish)ellos daban caridades, con la esperanza de recibir más, pero ¿cómo podían ser emancipados sin el Nombre del Señor?
ਰਾਮ ਨਾਮ ਬਿਨੁ ਮੁਕਤਿ. ਨ ਹੋਈ; ਥਾਕੇ ਕਰਮ ਕਮਾਈ ਹੇ ॥੯॥
raam naam bin mukat. na hoee; thaake karam kamaaee he |9| Ang 1024
Sant Singh KhalsaWithout the Lord's Name, liberation did not come, although they grew weary of performing rituals. ||9||
Manmohan SinghWithout the Lord's Name, they could be emancipated not, though they grew weary of performing other deeds.
Manmohan Singh (Punjabi)ਸਾਈਂ ਦੇ ਨਾਮ ਦੇ ਬਗ਼ੈਰ ਉਹ ਮੁਕਤ ਨਹੀਂ ਹੋ ਸਕਦੇ ਸਨ, ਭਾਵੇਂ ਉਹ ਹੋਰ ਅਮਲ ਕਮਾਉਂਦੇ ਹਾਰ ਹੁੱਟ ਗਏ ਹਨ।
Fareedkot Teekaਬਹੁਤ ਕਰਮ ਕਮਾਇ ਕੇ ਥਕਤ ਹੂਏ, ਪਰੰਤੂ ਰਾਮ ਨਾਮ ਸੇ ਬਿਨਾਂ ਤਿਸ ਸਮੈਂ ਭੀ ਮੁਕਤੀ ਨਹੀਂ ਪ੍ਰਾਪਤਿ ਹੋਤੀ ਥੀ॥੯॥
Prof. Sahib Singh(ਦਾਨ-ਪੁੰਨ ਆਦਿਕ ਦੇ) ਕਰਮ ਕਰ ਕੇ ਥੱਕ ਜਾਂਦੇ ਹਨ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਦੁਨੀਆ ਦੇ ਸੁਖਾਂ ਦੀਆਂ ਆਸਾਂ ਤੋਂ) ਉਹਨਾਂ ਨੂੰ ਖ਼ਲਾਸੀ ਨਹੀਂ ਮਿਲਦੀ (ਇਸ ਵਾਸਤੇ ਆਤਮਕ ਆਨੰਦ ਨਹੀਂ ਮਿਲਦਾ) ॥੯॥ਪਦ ਅਰਥ ਮੁਕਤਿ = (ਆਸਾ ਦੇ ਬੰਧਨਾਂ ਤੋਂ) ਖ਼ਲਾਸੀ ॥੯॥
SikhNet (Spanish)No importaba cuántos actos pseudo piadosos realizaran.(9)
ਕਰਮ ਧਰਮ ਕਰਿ; ਮੁਕਤਿ ਮੰਗਾਹੀ ॥
karam dharam kar; mukat mangaahee | Ang 1024
Sant Singh KhalsaPracticing religious rituals, they sought liberation,
Manmohan SinghPractising religious rituals, they sought salvation,
Manmohan Singh (Punjabi)ਮਜ਼ਹਬੀ ਕਰਮਕਾਡ ਕਰਨ ਦੁਆਰਾ, ਉਹ ਕਲਿਆਣ ਦੀ ਚਾਹਨਾਂ ਕਰਦੇ ਸਨ,
Fareedkot Teekaਕਰਮ ਧਰਮ ਕਰ ਕੇ ਮੁਕਤੀ ਮਾਂਗਤੇ ਥੇ॥
Prof. Sahib Singh(ਦੁਆਪੁਰ ਵਾਲੇ ਮਨੁੱਖ ਦਾਨ-ਪੁੰਨ ਤੀਰਥ ਆਦਿਕ) ਕਰਮ ਕਰ ਕੇ ਮੁਕਤੀ ਮੰਗਦੇ ਹਨ।ਪਦ ਅਰਥ ਮੰਗਾਹੀ = ਮੰਗਦੇ ਹਨ।
SikhNet (Spanish)Esperaban lograr la liberación a través de actos guiados por el intelecto,
ਮੁਕਤਿ ਪਦਾਰਥੁ; ਸਬਦਿ ਸਲਾਹੀ ॥
mukat padaarath; sabad salaahee | Ang 1024
Sant Singh Khalsabut the treasure of liberation comes only by praising the Shabad.
Manmohan Singhbut the wealth of salvation is attained to by praising the Lord.
Manmohan Singh (Punjabi)ਪ੍ਰੰਤੂ ਕਲਿਆਣ ਦੀ ਦੌਲਤ ਸਾਹਿਬ ਦੀ ਸਿਫ਼ਤ ਸ਼ਲਾਘਾ ਕਰਨ ਦੁਆਰਾ ਪ੍ਰਾਪਤ ਹੁੰਦੀ ਹੈ।
Fareedkot Teekaਮੁਕਤੀ ਪਦਾਰਥ ਤੌ ਸਬਦ ਕੇ ਸਲਾਹੁਣੇ ਕਰਿ ਮਿਲਤੀ ਥੀ ॥
Prof. Sahib Singhਪਰ ਮੁਕਤੀ ਦੇਣ ਵਾਲਾ ਨਾਮ-ਪਦਾਰਥ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਹੀ ਮਿਲਦਾ ਹੈ।ਪਦ ਅਰਥ ਸਾਲਾਹੀ = ਸਿਫ਼ਤ-ਸਾਲਾਹ ਦੀ ਰਾਹੀਂ।
SikhNet (Spanish)pero la Emancipación es obtenida alabando al Señor a través de la Palabra.
ਬਿਨੁ ਗੁਰਸਬਦੈ ਮੁਕਤਿ. ਨ ਹੋਈ; ਪਰਪੰਚੁ ਕਰਿ ਭਰਮਾਈ ਹੇ ॥੧੦॥
bin gurasabadai mukat. na hoee; parapanch kar bharamaaee he |10| Ang 1024
Sant Singh KhalsaWithout the Word of the Guru's Shabad, liberation is not obtained; practicing hypocrisy, they wander around confused. ||10||
Manmohan SinghWithout the Guru's word, man is emancipated not. Practicing hypocrisy, he wanders in species.
Manmohan Singh (Punjabi)ਗੁਰਾਂ ਦੀ ਬਾਣੀ ਦੇ ਬਾਝੌਂ, ਮਨੁਖ ਮੁਕਤ ਨਹੀਂ ਹੁੰਦਾ, ਪਾਖੰਡ ਕਰਨ ਦੁਆਰਾ ਉਹ ਜੂਨੀਆਂ ਅੰਦਰ ਭਟਕਦਾ ਹੈ।
Fareedkot Teekaਬਿਨਾਂ ਗੁਰੋਂ ਕੇ ਉਪਦੇਸ ਥੀਂ ਮੁਕਤੀ ਨਹੀਂ ਪ੍ਰਾਪਤਿ ਹੋਤੀ ਥੀ। ਚਾਹੋ ਕੋਈ ਕਿਤਨੇ ਛਲ ਕਰ ਕੇ ਭਰਮਾਵਤਾ ਥਾ, ਮਨ ਕੌ ਵਾ ਲੋਕੋਂ ਕੋ ਭਰਮਾਵਤੇ ਥੇ, ਭਾਵ ਅਪਨੇ ਮੇਂ ਸ੍ਰੇਸਟ ਬੁਧੀ ਕਰਾਵਤੇ ਥੇ॥੧੦॥
Prof. Sahib Singh(ਇਹ ਪੱਕੀ ਗੱਲ ਹੈ ਕਿ ਸਮੇ ਦਾ ਨਾਮ ਚਾਹੇ ਸਤਜੁਗ ਰੱਖ ਲਵੋ ਚਾਹੇ ਤ੍ਰੇਤਾ ਤੇ ਚਾਹੇ ਦੁਆਪੁਰ) ਗੁਰੂ ਦੇ ਸ਼ਬਦ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ। ਪਰ ਸਿਰਜਣਹਾਰ ਨੇ ਇਹ ਜਗਤ-ਰਚਨਾ ਕਰ ਕੇ (ਦੁਆਪੁਰ ਵਾਲੇ) ਜੀਵਾਂ ਨੂੰ ਅਜਬ ਭੁਲੇਖੇ ਵਿਚ ਪਾਇਆ ਹੋਇਆ ਹੈ ॥੧੦॥ਪਦ ਅਰਥ ਪਰਪੰਚੁ = ਜਗਤ ਦੀ ਖੇਡ ॥੧੦॥
SikhNet (Spanish)Sí, sin la Palabra del Guru, nadie es redimido y mira, el Señor Creador los ha desviado del Sendero.(10)
ਮਾਇਆ ਮਮਤਾ; ਛੋਡੀ. ਨ ਜਾਈ ॥
maaeaa mamataa; chhoddee. na jaaee | Ang 1024
Sant Singh KhalsaLove and attachment to Maya cannot be abandoned.
Manmohan SinghOne can abandon not mammon's love.
Manmohan Singh (Punjabi)ਇਨਸਾਨ ਧਨ-ਦੌਲਤ ਦੇ ਪਿਆਰ ਨੂੰ ਛੱਡ ਨਹੀਂ ਸਕਦਾ।
Fareedkot Teekaਮਾਇਆ ਕੀ ਮਮਤਾ ਛੋਡੀ ਨਹੀਂ ਜਾਤੀ ਥੀ॥
Prof. Sahib Singh(ਸਮਾ ਕੋਈ ਭੀ ਹੋਵੇ) ਮਾਇਆ ਦੀ ਅਪਣੱਤ ਛੱਡੀ ਨਹੀਂ ਜਾ ਸਕਦੀ।
SikhNet (Spanish)No abandonan a Maya ni la idea de lo mío.
ਸੇ ਛੂਟੇ; ਸਚੁ ਕਾਰ ਕਮਾਈ ॥
se chhootte; sach kaar kamaaee | Ang 1024
Sant Singh KhalsaThey alone find release, who practice deeds of Truth.
Manmohan SinghThey alone are released, who do virtuous deeds.
Manmohan Singh (Punjabi)ਕੇਵਲ ਉਹ ਹੀ ਬੰਦਖ਼ਲਾਸ ਹੁੰਦੇ ਹਨ ਜੇ ਨੇਕ ਅਮਲ ਕਮਾਉਂਦੇ ਹਨ।
Fareedkot Teekaਸੋ ਛੂਟ ਗਏ ਜਿਨੋਂ ਨੇ ਨਾਮ ਜਪਨੇ ਕੀ ਕਾਰ ਕਮਾਈ ਥੀ॥
Prof. Sahib Singhਸਿਰਫ਼ ਉਹੀ ਬੰਦੇ (ਇਸ ਮਮਤਾ ਦੇ ਪੰਜੇ ਵਿਚੋਂ) ਖ਼ਲਾਸੀ ਪਾਂਦੇ ਹਨ ਜੇਹੜੇ ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਕਾਰ ਕਰਦੇ ਹਨ,ਪਦ ਅਰਥ ਸਚੁ ਕਾਰ = ਸਦਾ-ਥਿਰ ਪ੍ਰਭੂ ਦਾ ਸਿਮਰਨ-ਰੂਪ ਕਾਰ।
SikhNet (Spanish)Sólo serán liberados quienes practiquen la Verdad
ਅਹਿਨਿਸਿ ਭਗਤਿ ਰਤੇ ਵੀਚਾਰੀ; ਠਾਕੁਰ ਸਿਉ ਬਣਿ ਆਈ ਹੇ ॥੧੧॥
ahinis bhagat rate veechaaree; tthaakur siau ban aaee he |11| Ang 1024
Sant Singh KhalsaDay and night, the devotees remain imbued with contemplative meditation; they become just like their Lord and Master. ||11||
Manmohan SinghDay and night, the men of meditation remain imbued with the Lord's service and this-wise please they, their Lord.
Manmohan Singh (Punjabi)ਦਿਹੁੰ ਰੈਣ ਬੰਦਗੀ ਵਾਲੇ ਬੰਦੇ ਸਾਈਂ ਦੀ ਚਾਕਰੀ ਵਿੱਚ ਰੰਗੇ ਰਹਿੰਦੇ ਹਨ ਤੇ ਇਸ ਤਰ੍ਹਾਂ ਉਹ ਆਪਦੇ ਸਾਈਂ ਨੂੰ ਖੁਸ਼ ਕਰ ਲੈਂਦੇ ਹਨ।
Fareedkot Teekaਸੋ ਵੀਚਾਰਮਾਨ ਹੈਂ, ਸੋ ਰਾਤਿ ਦਿਨ ਭਗਤੀ ਮੇਂ ਰਤੇ ਹੈਂ, ਤਿਨ ਕੀ ਹੇ ਸ੍ਵਾਮੀ ਵਾਹਿਗੁਰੂ! ਤੇਰੇ ਸਾਥ ਪ੍ਰੀਤੀ ਬਣ ਆਈ ਥੀ॥੧੧॥
Prof. Sahib Singhਜੇਹੜੇ ਦਿਨ ਰਾਤ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ, ਜੇਹੜੇ ਉਸ ਦੇ ਗੁਣਾਂ ਦੀ ਵਿਚਾਰ ਕਰਦੇ ਹਨ ਤੇ (ਇਸ ਤਰ੍ਹਾਂ) ਜਿਨ੍ਹਾਂ ਦੀ ਪ੍ਰੀਤ ਮਾਲਕ-ਪ੍ਰਭੂ ਨਾਲ ਬਣੀ ਰਹਿੰਦੀ ਹੈ ॥੧੧॥ਪਦ ਅਰਥ ਅਹਿ = ਦਿਨ। ਨਿਸਿ = ਰਾਤ ॥੧੧॥
SikhNet (Spanish)y vivan imbuidos en la Devoción del Señor, de esta forma lograrán a su Dios. (11)
ਇਕਿ ਜਪ ਤਪ ਕਰਿ ਕਰਿ; ਤੀਰਥ ਨਾਵਹਿ ॥
eik jap tap kar kar; teerath naaveh | Ang 1024
Sant Singh KhalsaSome chant and practice intensive meditation, and take cleansing baths at sacred shrines of pilgrimage.
Manmohan SinghSome there are, who practise recitation and penance and bathe at holies.
Manmohan Singh (Punjabi)ਕਈ ਪਾਠ ਅਤੇ ਤਪੱਸਿਆ ਕਰਦੇ ਹਨ ਅਤੇ ਧਰਮ ਅਸਥਾਨਾਂ ਤੇ ਇਸ਼ਨਾਨ ਵੀ।
Fareedkot Teekaਇਕ ਜਪ ਤਪ ਕਰ ਕੇ ਤੀਰਥੋਂ ਮੇਂ ਇਸਨਾਨ ਕਰਤੇ ਥੇ॥
Prof. Sahib Singhਹੇ ਪ੍ਰਭੂ! ਅਨੇਕਾਂ ਬੰਦੇ ਐਸੇ ਹਨ ਜੋ ਜਪ ਕਰਦੇ ਹਨ ਤਪ ਤਾਪਦੇ ਹਨ ਤੀਰਥਾਂ ਤੇ ਜਾਂਦੇ ਹਨ (ਤੇ ਇਸ ਤਰ੍ਹਾਂ ਇਸ ਲੋਕ ਵਿਚ ਤੇ ਪਰਲੋਕ ਵਿਚ ਇੱਜ਼ਤ ਹਾਸਲ ਕਰਨੀ ਚਾਹੁੰਦੇ ਹਨ)।ਪਦ ਅਰਥ ਇਕਿ = ਕਈ ਮਨੁੱਖ।
SikhNet (Spanish)Algunos hay que se bañan en lugares santos, se ponen a hacer contemplaciones y viven en la austeridad total, pero ellos también, oh Dios, son llevados tal y como es Tu Voluntad.
ਜਿਉ ਤੁਧੁ ਭਾਵੈ; ਤਿਵੈ ਚਲਾਵਹਿ ॥
jiau tudh bhaavai; tivai chalaaveh | Ang 1024
Sant Singh KhalsaThey walk as You will them to walk.
Manmohan SinghThou make them walk a path as Thou will.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਉਨ੍ਹਾਂ ਨੂੰ ਟੋਰਦਾ ਹੈਂ।
Fareedkot Teekaਜੈਸੇ ਤੈਨੂੰ ਭਾਵਤੇ ਥੇ ਤੂੰ ਤਿਸੇ ਤਰਾ ਚਲਾਵਤਾ ਥਾ॥
Prof. Sahib Singh(ਪਰ ਹੇ ਪ੍ਰਭੂ! ਉਹਨਾਂ ਦੇ ਭੀ ਕੀਹ ਵੱਸ?) ਜਿਵੇਂ ਤੇਰੀ ਰਜ਼ਾ ਹੈ ਤੂੰ ਉਹਨਾਂ ਨੂੰ ਇਸ ਰਾਹੇ ਤੋਰ ਰਿਹਾ ਹੈਂ।
SikhNet (Spanish)Tú no estás contento si uno fuerza por voluntad su conducta para controlar sus propias pasiones,
ਹਠਿ ਨਿਗ੍ਰਹਿ, ਅਪਤੀਜੁ. ਨ ਭੀਜੈ; ਬਿਨੁ ਹਰਿ ਗੁਰ, ਕਿਨਿ ਪਤਿ ਪਾਈ ਹੇ ॥੧੨॥
hatth nigreh, apateej. na bheejai; bin har gur, kin pat paaee he |12| Ang 1024
Sant Singh KhalsaBy stubborn rituals of self-suppression, the Lord is not pleased. No one has ever obtained honor, without the Lord, without the Guru. ||12||
Manmohan SinghThrough obstinate rituals, the inconvincible soul is pleased not. Without the Guru-God, who has ever obtained honour?
Manmohan Singh (Punjabi)ਹਠੀਲੇ ਕਰਮਕਾਂਡਾਂ ਰਾਹੀਂ ਨਾਂ-ਪਤੀਜਣ ਵਾਲੀ ਆਤਮਾ ਪ੍ਰਸੰਨ ਨਹੀਂ ਹੁੰਦੀ। ਗੁਰੂ-ਪ੍ਰਮੇਸ਼ਰ ਦੇ ਬਾਝੋਂ, ਕਦੋਂ ਕਿਸੇ ਨੂੰ ਇੱਜ਼ਤ ਪ੍ਰਾਪਤ ਹੋਈ ਹੈ?
Fareedkot Teekaਹਠ ਕਰਨੇ ਕਰ ਕੇ ਮਨੁ ਅਪਤੀਜੁ ਨਹੀਂ ਭੀਜਤਾ ਅਰਥਾਤ ਪ੍ਰਸੰਨ ਨਹੀਂ ਹੋਤਾ ਥਾ। ਬਿਨ ਗੁਰ ਉਪਦੇਸ ਥੀਂ (ਹਰਿ) ਪਰਮੇਸਰ ਤੇਰੇ ਪਾਸੋਂ ਕਿਸਨੇ ਪਤਿ ਪਾਈ ਥੀ, ਭਾਵ ਸੇ ਗੁਰੋਂ ਦ੍ਵਾਰੇ ਹੀ ਤੂੰ ਪਤ ਰਖਤਾ ਥਾ॥੧੨॥
Prof. Sahib Singh(ਉਹ ਵਿਚਾਰੇ ਨਹੀਂ ਸਮਝਦੇ ਕਿ) ਧੱਕੇ ਨਾਲ ਇੰਦ੍ਰਿਆਂ ਨੂੰ ਵੱਸ ਕਰਨ ਦਾ ਜਤਨ ਕੀਤਿਆਂ ਇਹ ਕਦੇ ਨ ਪਤੀਜਣ ਵਾਲਾ ਮਨ ਤੇਰੇ ਨਾਮ-ਰਸ ਵਿਚ ਗਿੱਝ ਨਹੀਂ ਸਕਦਾ। ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੇ ਕਦੇ ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਨਹੀਂ ਪ੍ਰਾਪਤ ਕੀਤੀ (ਸਮੇ ਤੇ ਜੁਗ ਦਾ ਨਾਮ ਚਾਹੇ ਕੁਝ ਪਿਆ ਹੋਵੇ) ॥੧੨॥ਪਦ ਅਰਥ ਹਠਿ = ਹਠ ਨਾਲ (ਕੀਤੇ ਕਰਮਾਂ ਦਾ ਰਾਹੀਂ)। ਨਿਗ੍ਰਹਿ = ਇੰਦ੍ਰਿਆਂ ਨੂੰ ਰੋਕਣ ਦੇ ਜਤਨ ਨਾਲ। ਅਪਤੀਜੁ = ਨਾਹ ਪਤੀਜਣ ਵਾਲਾ ਮਨ ॥੧੨॥
SikhNet (Spanish)oh, porque ¿quién puede lograr el Honor sin el Dios Guru?(12)
ਕਲੀ ਕਾਲ ਮਹਿ; ਇਕ ਕਲ ਰਾਖੀ ॥
kalee kaal meh; ik kal raakhee | Ang 1024
Sant Singh KhalsaIn the Iron Age, the Dark Age of Kali Yuga, only one power remains.
Manmohan SinghIn the Iron-age, only one potency remained.
Manmohan Singh (Punjabi)ਕਲਯੁੱਗ ਅੰਦਰ ਕੇਵਲ ਇਕ ਸ਼ਕਤੀ ਹੀ ਰਹਿ ਗਈ।
Fareedkot Teekaਕਲਿਜੁਗ ਕੇ ਸਮੇਂ ਮੇਂ (ਇਕ ਕਲ) ਇਕ ਹਿਸਾ ਅਰਥਾਤ ਚੌਥਾਈ ਧਰਮ ਕੀ ਰਾਖ ਲਈ॥
Prof. Sahib Singh(ਜੇ ਧਰਮ-ਸੱਤਿਆ ਦੇ ਚਾਰ ਹਿੱਸੇ ਕਰ ਦਿੱਤੇ ਜਾਣ ਤੇ ਜੇ ਕਿਸੇ ਮਨੁੱਖ ਦੇ ਅੰਦਰ) ਧਰਮ ਦੀ ਇਕੋ ਸਤਿਆ ਰਹਿ ਜਾਏ ਤਾਂ ਉਹ ਮਨੁੱਖ, ਮਾਨੋ, ਕਲਿਜੁਗ ਵਿਚ ਵੱਸਦਾ ਹੈ,ਪਦ ਅਰਥ ਇਕ ਕਲ = ਧਰਮ ਦੀ ਇਕੋ ਸ਼ਕਤੀ। ਰਾਖੀ = ਰਹਿ ਜਾਂਦਾ ਹੈ।
SikhNet (Spanish)En la oscura Era de Kali Yug, sólo una pierna del Dharma permanece,
ਬਿਨੁ ਗੁਰ ਪੂਰੇ; ਕਿਨੈ. ਨ ਭਾਖੀ ॥
bin gur poore; kinai. na bhaakhee | Ang 1024
Sant Singh KhalsaWithout the Perfect Guru, no one has even described it.
Manmohan SinghWithout the Perfect Guru, none has described it.
Manmohan Singh (Punjabi)ਪੂਰਨ ਗੁਰਾਂ ਦੇ ਬਗ਼ੈਰ ਕਿਸੇ ਨੇ ਇਸ ਨੂੰ ਵਰਨਣ ਨਹੀਂ ਕੀਤਾ।
Fareedkot Teekaਬਿਨਾਂ ਗੁਰੂ ਪੂਰਿਆਂ ਕਿਸੇ ਨੇ ਨਹੀਂ ਕਹੀ, ਨ ਕਿਸੇ ਨੇ ਜਾਣੀ॥
Prof. Sahib Singhਪਰ ਪੂਰੇ ਗੁਰੂ ਤੋਂ ਬਿਨਾ ਕਦੇ ਕਿਸੇ ਨੇ ਇਹ ਗੱਲ ਨਹੀਂ ਸਮਝਾਈ।ਪਦ ਅਰਥ ਭਾਖੀ = ਦੱਸੀ, ਸਮਝਾਈ।
SikhNet (Spanish)y esta forma recta no se puede realizar si uno no se encuentra con el Guru.
ਮਨਮੁਖਿ ਕੂੜੁ ਵਰਤੈ ਵਰਤਾਰਾ; ਬਿਨੁ ਸਤਿਗੁਰ. ਭਰਮੁ. ਨ ਜਾਈ ਹੇ ॥੧੩॥
manamukh koorr varatai varataaraa; bin satigur. bharam. na jaaee he |13| Ang 1024
Sant Singh KhalsaThe self-willed manmukhs have staged the show of falsehood. Without the True Guru, doubt does not depart. ||13||
Manmohan SinghThe apostates stage the show of falsehood. Without the True Guru, their doubt departs not.
Manmohan Singh (Punjabi)ਅਧਰਮੀ ਝੂਠ ਦੀ ਖੇਡ ਖੇਡਦੇ ਹਨ। ਸੱਚੇ ਗੁਰਾਂ ਦੇ ਬਾਝੋਂ ਉਨ੍ਹਾਂ ਦਾ ਸੰਦੇਹ ਦੂਰ ਨਹੀਂ ਹੁੰਦਾ।
Fareedkot Teekaਮਨਮੁਖੋਂ ਮੇਂ ਝੂਠ ਕਾ ਵਰਤਾਰਾ ਵਰਤ ਰਹਿਆ ਹੈ ਔ ਬਿਨਾਂ ਸਤਿਗੁਰਾਂ ਥੀ ਭਰਮ ਨਹੀਂ ਜਾਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦੇ ਅੰਦਰ ਮਾਇਆ ਦਾ ਮੋਹ ਹੀ ਆਪਣਾ ਜ਼ੋਰ ਪਾਈ ਰੱਖਦਾ ਹੈ (ਉਸ ਦੇ ਅੰਦਰ ਸਦਾ ਮਾਇਆ ਦੀ ਭਟਕਣਾ ਬਣੀ ਰਹਿੰਦੀ ਹੈ) ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਦੀ ਇਹ ਭਟਕਣਾ ਦੂਰ ਨਹੀਂ ਹੁੰਦੀ ॥੧੩॥ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਦੇ ਅੰਦਰ। ਕੂੜੁ = ਝੂਠ, ਮਾਇਆ ਦਾ ਮੋਹ। ਕੂੜੁ ਵਰਤੈ ਵਰਤਾਰਾ = ਮਾਇਆ ਦਾ ਮੋਹ ਆਪਣਾ ਜ਼ੋਰ ਪਾਈ ਰੱਖਦਾ ਹੈ ॥੧੩॥
SikhNet (Spanish)Los arrogantes Manmukjs han establecido el teatro de la falsedad y sin el Guru no son liberados de su duda.(13)
ਸਤਿਗੁਰੁ ਵੇਪਰਵਾਹੁ ਸਿਰੰਦਾ ॥
satigur veparavaahu sirandaa | Ang 1024
Sant Singh KhalsaThe True Guru is the Creator Lord, independent and carefree.
Manmohan SinghThe True Guru, of himself, is the care-free Creator Lord.
Manmohan Singh (Punjabi)ਸੱਚੇ ਗੁਰੂ ਜੀ ਖ਼ੁਦ ਮੁਛੰਦਗੀ-ਰਹਿਤ ਸਿਰਜਣਹਾਰ ਸੁਆਮੀ ਹਨ।
Fareedkot Teekaਸਤਿਗੁਰ ਤੌ (ਸਿਰੰਦਾ) ਉਤਪਤੀ ਕਰਤਾ, ਭਾਵ ਪਰਮੇਸਰ ਰੂਪ ਵੇਪਰਵਾਹੁ ਹੈ॥
Prof. Sahib Singhਸਤਿਗੁਰੂ ਸਿਰਜਣਹਾਰ ਦਾ ਰੂਪ ਹੈ, ਗੁਰੂ ਦੁਨੀਆ ਦੀਆਂ ਗ਼ਰਜ਼ਾਂ ਤੋਂ ਬਹੁਤ ਉੱਚਾ ਹੈ,ਪਦ ਅਰਥ ਸਿਰੰਦਾ = ਸਿਰਜਣਹਾਰ (ਦਾ ਰੂਪ)।
SikhNet (Spanish)El Guru Verdadero, el Señor Creador, depende sólo de Sí Mismo,
ਨਾ ਜਮ ਕਾਣਿ; ਨ ਛੰਦਾ ਬੰਦਾ ॥
naa jam kaan; na chhandaa bandaa | Ang 1024
Sant Singh KhalsaHe does not fear death, and He is not dependent on mortal men.
Manmohan SinghHe has neither the fear of death nor dependence on men.
Manmohan Singh (Punjabi)ਉਸ ਨੂੰ ਨਾਂ ਮੌਤ ਦਾ ਡਰ ਹੈ ਨਾਂ ਹੀ ਲੋਕਾਂ ਦੀ ਮੁਬਾਜੀ।
Fareedkot Teekaਉਨ ਕੋ ਜਮ ਕੀ ਕਨੌਡ ਨਹੀਂ, ਨਾ ਮਾਨੁਖ ਕੀ ਦੀਨਤਾ ਹੈ॥
Prof. Sahib Singhਗੁਰੂ ਨੂੰ ਜਮ ਦਾ ਡਰ ਨਹੀਂ, ਗੁਰੂ ਨੂੰ ਦੁਨੀਆ ਦੇ ਬੰਦਿਆਂ ਦੀ ਮੁਥਾਜੀ ਨਹੀਂ।ਪਦ ਅਰਥ ਕਾਣਿ = ਮੁਥਾਜੀ। ਛੰਦਾ ਬੰਦਾ = ਬੰਦਿਆਂ ਦੀ ਮੁਥਾਜੀ।
SikhNet (Spanish)y no tiene ni miedo a Yama, la muerte, ni dependencia alguna al ser humano.
ਜੋ ਤਿਸੁ ਸੇਵੇ. ਸੋ ਅਬਿਨਾਸੀ; ਨਾ ਤਿਸੁ ਕਾਲੁ ਸੰਤਾਈ ਹੇ ॥੧੪॥
jo tis seve. so abinaasee; naa tis kaal santaaee he |14| Ang 1024
Sant Singh KhalsaWhoever serves Him becomes immortal and imperishable, and will not be tortured by death. ||14||
Manmohan SinghHe, who serves him becomes immortalised and him, the death tortures not.
Manmohan Singh (Punjabi)ਜੋ ਉਨ੍ਹਾਂ ਦੀ ਟਹਿਲ ਕਮਾਉਂਦਾ ਹੈ ਉਹ ਅਮਰ ਥੀ ਵੰਝਦਾ ਹੈ ਅਤੇ ਉਸ ਨੂੰ ਮੌਤ ਦੁਖ ਨਹੀਂ ਦਿੰਦੀ।
Fareedkot Teekaਜੋ ਤਿਸ ਸਤਿਗੁਰੋਂ ਕੋ ਸੇਵੇ ਸੋ ਅਬਿਨਾਸੀ ਹੋ ਜਾਵੈ। ਤਿਸ ਪੁਰਸ ਕੋ ਕਾਲ ਦੁਖਦਾਈ ਨਹੀਂ ਹੋਤਾ ਹੈ॥੧੪॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ ਨਾਸ-ਰਹਿਤ ਹੋ ਜਾਂਦਾ ਹੈ (ਉਸ ਨੂੰ ਕਦੇ ਆਤਮਕ ਮੌਤ ਨਹੀਂ ਆਉਂਦੀ) ਮੌਤ ਦਾ ਡਰ ਉਸ ਨੂੰ ਕਦੇ ਨਹੀਂ ਸਤਾਂਦਾ ॥੧੪॥
SikhNet (Spanish)Quien sea que Lo sirve, se vuelve Eterno, y el tiempo no lo destruye más. (14)
ਗੁਰ ਮਹਿ; ਆਪੁ ਰਖਿਆ ਕਰਤਾਰੇ ॥
gur meh; aap rakhiaa karataare | Ang 1024
Sant Singh KhalsaThe Creator Lord has enshrined Himself within the Guru.
Manmohan SinghWithin the Guru, the Creator has placed His ownself.
Manmohan Singh (Punjabi)ਗੁਰਾਂ ਦੇ ਅੰਦਰ ਕਰਤੇ ਨੇ ਆਪਣੇ ਆਪ ਨੂੰ ਰੱਖਿਆ ਹੋਇਆ ਹੈ।
Fareedkot Teekaਗੁਰੋਂ ਕੇ ਬੀਚ ਹੇ ਕਰਤਾਰ! ਤੈਨੇ ਅਪਨਾ ਆਪ ਰਖਿਆ ਹੂਆ ਹੈ॥
Prof. Sahib Singhਕਰਤਾਰ ਨੇ ਆਪਣਾ ਆਪ ਗੁਰੂ ਵਿਚ ਲੁਕਾ ਰੱਖਿਆ ਹੈ,ਪਦ ਅਰਥ ਆਪੁ = ਆਪਣਾ ਆਪ। ਕਰਤਾਰੇ = ਕਰਤਾਰਿ, ਕਰਤਾਰ ਨੇ।
SikhNet (Spanish)Pues a través del Guru, Dios se manifiesta a Sí Mismo
ਗੁਰਮੁਖਿ; ਕੋਟਿ ਅਸੰਖ ਉਧਾਰੇ ॥
guramukh; kott asankh udhaare | Ang 1024
Sant Singh KhalsaThe Gurmukh saves countless millions.
Manmohan SinghBy Guru's grace, countless millions are saved.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਅਣਗਿਣਤ ਕ੍ਰੋੜਾਂ ਹੀ ਪਾਰ ਉੱਤਰ ਜਾਂਦੇ ਹਨ।
Fareedkot Teekaਇਸੀ ਤੇ ਮੁਖ ਰੂਪੁ ਗੁਰੂ ਨੇ ਕਈ ਕ੍ਰੋੜ ਤਾਰ ਦੀਏ ਹੈਂ॥
Prof. Sahib Singhਉਹ ਕਰਤਾਰ ਗੁਰੂ ਦੀ ਰਾਹੀਂ ਕ੍ਰੋੜਾਂ ਤੇ ਅਸੰਖਾਂ ਜੀਵਾਂ ਨੂੰ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲੈਂਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ। ਉਧਾਰੇ = (ਪਰਮਾਤਮਾ) ਉੱਧਾਰਦਾ ਹੈ।
SikhNet (Spanish)y por Su Gracia, millones de seres son salvados y liberados.
ਸਰਬ ਜੀਆ ਜਗਜੀਵਨੁ ਦਾਤਾ; ਨਿਰਭਉ. ਮੈਲੁ, ਨ ਕਾਈ ਹੇ ॥੧੫॥
sarab jeea jagajeevan daataa; nirbhau. mail, na kaaee he |15| Ang 1024
Sant Singh KhalsaThe Life of the World is the Great Giver of all beings. The Fearless Lord has no filth at all. ||15||
Manmohan SinghGod, the life of the world, is the Giver of all the beings. The Fearless Lord has no filth.
Manmohan Singh (Punjabi)ਜਗਤ ਦੀ ਜਿੰਦ ਜਾਨ ਵਾਹਿਗੁਰੂ ਸਾਰੇ ਜੀਵਾਂ ਦਾ ਦਾਤਾਰ ਹੈ। ਭੈ-ਰਹਿਤ ਪ੍ਰਭੂ ਵਿੰਚ ਦੋਈ ਮਲੀਣਤਾ ਨਹੀਂ।
Fareedkot Teekaਹੇ (ਨਿਰਭਉ) ਭ੍ਯ ਰਹਿਤ ਦਾਤਾ! ਤੂੰ ਜਗਤ ਕੇ ਸਰਬ ਜੀਵੋਂ ਕਾ ਜੀਵਨ ਰੂਪ ਹੈਂ, ਤੇਰੇ ਵਿਖੇ ਕੋਈ ਪਾਪ ਰੂਪ ਮੈਲ ਨਹੀਂ ਹੈ॥
Prof. Sahib Singhਉਹ ਜਗਤ ਦੀ ਜ਼ਿੰਦਗੀ ਦਾ ਆਸਰਾ ਹੈ ਉਹ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ, ਉਸ ਨੂੰ ਕਿਸੇ ਦਾ ਡਰ ਨਹੀਂ, ਉਸ ਨੂੰ (ਮਾਇਆ-ਮੋਹ ਆਦਿਕ ਦੀ) ਕੋਈ ਮੈਲ ਨਹੀਂ ਲੱਗ ਸਕਦੀ ॥੧੫॥
SikhNet (Spanish)Él es Compasivo con toda la vida, porque es la Vida de toda Vida, Sin Miedo y Sin Mancha.(15)
ਸਗਲੇ ਜਾਚਹਿ; ਗੁਰ ਭੰਡਾਰੀ ॥
sagale jaacheh; gur bhanddaaree | Ang 1024
Sant Singh KhalsaEveryone begs from the Guru, God's Treasurer.
Manmohan SinghEveryone ask for alms from the Guru, the Lord's treasurer.
Manmohan Singh (Punjabi)ਹਰ ਕੋਈ ਪ੍ਰਭੂ ਦੇ ਖ਼ਜ਼ਾਨਚੀ, ਗੁਰਾਂ ਪਾਸੋਂ ਖ਼ੈਰ ਮੰਗਦਾ ਹੈ।
Fareedkot Teekaਗੁਰੂ ਜੋ ਭੰਡਾਰੀ ਹੈਂ ਤਿਨ ਸੇ ਸਗਲੇ ਜਗ੍ਯਾਸੀ ਮਾਂਗਤੇ ਹੈਂ॥
Prof. Sahib Singhਸਾਰੇ ਜੀਵ ਗੁਰੂ ਦੇ ਖ਼ਜ਼ਾਨੇ ਵਿਚੋਂ (ਉਸ ਪ੍ਰਭੂ ਦਾ ਨਾਮ) ਮੰਗਦੇ ਹਨ,ਪਦ ਅਰਥ ਜਾਚਹਿ = ਮੰਗਦੇ ਹਨ।
SikhNet (Spanish)Todos buscan al Guru, el Tesoro del Bien,
ਆਪਿ ਨਿਰੰਜਨੁ; ਅਲਖ ਅਪਾਰੀ ॥
aap niranjan; alakh apaaree | Ang 1024
Sant Singh KhalsaHe Himself is the immaculate, unknowable, infinite Lord.
Manmohan SinghThe Guru Himself is the Immaculate, Inscrutable and Infinite Lord.
Manmohan Singh (Punjabi)ਗੁਰੂ ਜੀ ਆਪੇ ਹੀ ਪਵਿੱਤ੍ਰ, ਅਗਾਧ ਅਤੇ ਬੇਅੰਤ ਪ੍ਰਭੂ ਹਨ।
Fareedkot Teekaਗੁਰੂ ਆਪ ਨਿਰੰਜਨ ਅਲਖ ਅਪਾਰ ਰੂਪ ਹੀ ਹੈ॥
Prof. Sahib Singhਜੋ ਆਪ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ਜੋ ਅਲੱਖ ਹੈ ਤੇ ਬੇਅੰਤ ਹੈ।
SikhNet (Spanish)pues el Dios Mismo es Insondable e Infinito, y se conserva Desapegado.
ਨਾਨਕੁ ਸਾਚੁ ਕਹੈ. ਪ੍ਰਭ ਜਾਚੈ; ਮੈ ਦੀਜੈ ਸਾਚੁ ਰਜਾਈ ਹੇ ॥੧੬॥੪॥
naanak saach kahai. prabh jaachai; mai deejai saach rajaaee he |16|4| Ang 1024
Sant Singh KhalsaNanak speaks the Truth; he begs from God. Please bless me with the Truth, by Your Will. ||16||4||
Manmohan SinghNanak tells the truth, that he begs from the Lord alone. O Lord of the will, bless Thou me with Thy True Name.
Manmohan Singh (Punjabi)ਨਾਨਕ ਸੱਚ ਆਖਦਾ ਹੈ ਕਿ ਉਹ ਕੇਵਲ ਸਾਹਿਬ ਪਾਸੋਂ ਹੀ ਮੰਗਦਾ ਹੈ, ਹੇ ਰਜ਼ਾ ਦੇ ਮਾਲਕ! ਤੂੰ ਮੈਨੂੰ ਆਪਣਾ ਸੱਚਾ ਨਾਮ ਪ੍ਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚੇ ਪ੍ਰਭੂ! ਮੈਂ ਮਾਂਗਤਾ ਹੂੰ, ਹੇ (ਰਜਾਈ) ਪਰਮੇਸਰ! ਮੇਰੇ ਕੋ ਸਾਚ ਸਰੂਪ ਦੀਜੀਏ॥੧੬॥੪॥
Prof. Sahib Singhਹੇ ਰਜ਼ਾ ਦੇ ਮਾਲਕ ਪ੍ਰਭੂ! ਨਾਨਕ (ਭੀ ਗੁਰੂ ਦੇ ਦਰ ਤੇ ਪੈ ਕੇ) ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ ਤੇ ਮੰਗਦਾ ਹੈ ਕਿ ਮੈਨੂੰ ਆਪਣੇ ਸਦਾ-ਥਿਰ ਰਹਿਣ ਵਾਲੇ ਨਾਮ ਦੀ ਦਾਤ ਦੇਹ ॥੧੬॥੪॥ਪਦ ਅਰਥ ਸਾਚੁ = ਸਦਾ-ਥਿਰ ਨਾਮ। ਕਹੈ = ਸਿਮਰਦਾ ਹੈ। ਰਜਾਈ = ਹੇ ਰਜ਼ਾ ਦੇ ਮਾਲਕ ਪ੍ਰਭੂ! ॥੧੬॥੪॥
SikhNet (Spanish)Nanak dice, la verdad es que busco sólo a Dios, oh Dios, bendíceme con Tu Verdad a través de Tu Voluntad.(16-4)