ਮਾਰੂ ਮਹਲਾ ੧ ॥
maaroo mahalaa 1 |
Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.
ਸਾਚੇ ਸਾਹਿਬ ਸਿਰਜਣਹਾਰੇ ॥
saache saahib sirajanahaare |
Sant Singh KhalsaThe True Lord is the Creator of the Universe.
Manmohan SinghThe True Lord is the Creator of the universe.
Manmohan Singh (Punjabi)ਸੱਚਾ ਸੁਆਮੀ ਦੁਲ ਆਲਮ ਦਾ ਰਚਣਹਾਰ ਹੈ।
Fareedkot Teekaਹੇ ਭਾਈ! ਸਚੇ ਸਾਹਿਬ ਉਤਪਤੀ ਕਰਨਹਾਰੇ ਕੋ ਜਾਣੋ॥
Prof. Sahib Singhਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਹੇ ਜਗਤ ਦੇ ਰਚਣਹਾਰ!ਪਦ ਅਰਥ ਸਾਚੇ = ਹੇ ਸਦਾ-ਥਿਰ ਰਹਿਣ ਵਾਲੇ! ਸਿਰਜਣਹਾਰੇ = ਹੇ ਸਿਰਜਣਹਾਰ!
SikhNet (Spanish)El Maestro Verdadero es el Creador del Universo entero.
ਜਿਨਿ ਧਰ ਚਕ੍ਰ; ਧਰੇ ਵੀਚਾਰੇ ॥
jin dhar chakr; dhare veechaare |
Sant Singh KhalsaHe established and contemplates the worldly sphere.
Manmohan SinghHe has thoughtfully sustained the earth globe.
Manmohan Singh (Punjabi)ਉਸ ਨੇ ਸੋਚ ਵਿਚਾਰ ਕੇ ਧਰਤੀ ਦੇ ਗੋਲਾਕਾਰ ਨੂੰ ਟਿਕਾਇਆ ਹੈ।
Fareedkot Teekaਜਿਸ ਨੇ ਧਰਤੀ ਆਦਿ ਆਠ (ਚਕ੍ਰ) ਅਵਰਣ ਵਿਚਾਰਕੈ ਧਰੇ ਹੈਂ। ਪੰਜ ਅਕਾਸਾਦੀ ਤਤ ਮਹਿਤਤ, ਹੰਕਾਰ ਔ ਮਾਇਆ ਇਹ ਆਠ ਅਵਰਣ ਹੈਂ; ਵਾ (ਧਰ) ਧਰਤੀ ਆਦੀ ਚਉਦਾਂ ਲੋਕ ਰੂਪ ਚਕ੍ਰ ਵੀਚਾਰ ਕਰ ਧਾਰਨ ਕਰੇ ਹੈਂ॥
Prof. Sahib Singhਜਿਸ ਤੈਂ ਨੇ ਧਰਤੀ ਦੇ ਚੱਕਰ ਬਣਾਏ ਹਨ, ਤੂੰ ਆਪ ਹੀ ਸੋਚ-ਵਿਚਾਰ ਕੇ (ਆਪੋ ਆਪਣੇ ਥਾਂ) ਟਿਕਾਏ ਹਨ।ਪਦ ਅਰਥ ਜਿਨਿ = ਜਿਸ ਤੈਂ ਨੇ। ਧਰ = ਧਰਤੀ। ਧਰੇ = ਟਿਕਾਏ ਹਨ। ਵੀਚਾਰੇ = ਵੀਚਾਰਿ, ਸੋਚ-ਵਿਚਾਰ ਕੇ।
SikhNet (Spanish)Él, Quien mantiene intacto y brillante el globo terrestre,
ਆਪੇ ਕਰਤਾ ਕਰਿ ਕਰਿ ਵੇਖੈ; ਸਾਚਾ ਵੇਪਰਵਾਹਾ ਹੇ ॥੧॥
aape karataa kar kar vekhai; saachaa veparavaahaa he |1|
Sant Singh KhalsaHe Himself created the creation, and beholds it; He is True and independent. ||1||
Manmohan SinghCreating the creation, the Creator Himself beholds it, True and Independent is He.
Manmohan Singh (Punjabi)ਰਚਨਾ ਨੂੰ ਰੱਚ ਕੇ ਰਚਨਹਾਰ ਖੁਦ ਹੀ ਇਸ ਨੂੰ ਵੇਖਦਾ ਹੈ। ਸੱਚਾ ਅਤੇ ਸੁਤੰਤਰ ਹੈ ਉਹ।
Fareedkot Teekaਕਰਤਾ ਆਪ ਹੀ ਸੰਸਾਰ ਕੋ ਰਚ ਕਰ ਦੇਖਤਾ ਹੈ। ਫੇਰ ਕੈਸਾ ਹੈ ? ਵੇਪਰਵਾਹੁ ਔ ਸਾਚਾ ਹੈ॥੧॥
Prof. Sahib Singhਕਰਤਾਰ ਆਪ ਹੀ ਜਗਤ ਰਚ ਰਚ ਕੇ ਸੰਭਾਲ ਕਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, (ਜਗਤ ਦਾ ਇਤਨਾ ਖਿਲਾਰਾ ਹੁੰਦਿਆਂ ਭੀ) ਉਹ ਬੇ-ਫ਼ਿਕਰ ਹੈ ॥੧॥ਪਦ ਅਰਥ ਕਰਿ ਕਰਿ = ਪੈਦਾ ਕਰ ਕਰ ਕੇ। ਵੇਖੈ = ਸੰਭਾਲ ਕਰਦਾ ਹੈ ॥੧॥
SikhNet (Spanish)Él Mismo ha cuidado todo, Él, el Uno Verdadero y Autosuficiente.(1)
ਵੇਕੀ ਵੇਕੀ; ਜੰਤ ਉਪਾਏ ॥
vekee vekee; jant upaae |
Sant Singh KhalsaHe created the beings of different kinds.
Manmohan SinghThe Lord has created the being of different kinds.
Manmohan Singh (Punjabi)ਸਾਈਂ ਨੈ ਤਿੰਨ ਕਿਸਮਾ ਦੇ ਜੀਵ ਪੈਦਾ ਕੀਤੇ ਹਨ।
Fareedkot Teekaਭਿੰਨ ਭਿੰਨ ਜੀਵ ਉਪਾਏ ਹੈਂ॥
Prof. Sahib Singhਪਰਮਾਤਮਾ ਨੇ ਰੰਗਾ ਰੰਗ ਦੇ ਜੀਵ ਪੈਦਾ ਕਰ ਦਿੱਤੇ ਹਨ। ਕੋਈ ਗੁਰਮੁਖ ਬਣਾ ਦਿੱਤੇ ਹਨ ਕੋਈ ਮਨਮੁਖ ਬਣਾ ਦਿੱਤੇ ਹਨ।ਪਦ ਅਰਥ ਵੇਕੀ ਵੇਕੀ = ਵਖ ਵਖ ਕਿਸਮ ਦੇ।
SikhNet (Spanish)A las criaturas de diferentes tipos y clases, Él, nuestro Dios, las ha creado,
ਦੁਇ ਪੰਦੀ; ਦੁਇ ਰਾਹ ਚਲਾਏ ॥
due pandee; due raah chalaae |
Sant Singh KhalsaThe two travellers have set out in two directions.
Manmohan SinghThe two travelers have struck out two ways.
Manmohan Singh (Punjabi)ਦੋ ਰਾਹੀਆ ਨੇ ਦੋ ਰਸਤੇ ਜਾਰੀ ਕੀਤੇ ਹਨ।
Fareedkot Teekaਦੋਇ ਸਿਖ੍ਯਾ ਵਾਲੇ ਰਾਹੀ ਦੋ ਰਸਤਿਆਂ ਮੇਂ ਚਲਾਏ ਹੈਂ, ਦੇਵਤਾ ਦੈਂਤ ਵਾ ਗੁਰਮੁਖ ਮਨਮੁਖ ਵਾ ਹਿੰਦੂ ਮੁਸਲਮਾਨ॥
Prof. Sahib Singhਗੁਰਮੁਖਤਾ ਤੇ ਮਨਮੁਖਤਾ-ਇਹ ਦੋਵੇਂ ਰਸਤੇ ਤੋਰ ਦਿੱਤੇ ਹਨ।ਪਦ ਅਰਥ ਪੰਦ = ਨਸੀਹਤ, ਸਿੱਖਿਆ। ਪੰਦੀ = ਨਸੀਹਤ ਦੇਣ ਵਾਲਾ। ਦੁਇ = ਦੋ। ਦੁਇ ਪੰਦੀ = ਚੰਗੀ ਤੇ ਮੰਦੀ ਦੋ ਕਿਸਮ ਦੀ ਸਿੱਖਿਆ ਦੇਣ ਵਾਲੇ, ਗੁਰਮੁਖਿ ਤੇ ਮਨਮੁਖ। ਦੁਇ ਰਾਹ = ਜੀਵਨ ਦੇ ਦੋ ਰਸਤੇ (ਚੰਗਾ ਤੇ ਮੰਦਾ)।
SikhNet (Spanish)también a los seres humanos con distintos conocimientos y sabidurías,
ਗੁਰ ਪੂਰੇ ਵਿਣੁ. ਮੁਕਤਿ. ਨ ਹੋਈ; ਸਚੁ ਨਾਮੁ ਜਪਿ ਲਾਹਾ ਹੇ ॥੨॥
gur poore vin. mukat. na hoee; sach naam jap laahaa he |2|
Sant Singh KhalsaWithout the Perfect Guru, no one is liberated. Chanting the True Name, one profits. ||2||
Manmohan SinghWithout the Perfect Guru, one is emancipated not, By uttering the True name, profit is obtained.
Manmohan Singh (Punjabi)ਪੂਰਨ ਗੁਰਾਂ ਦੇ ਬਗੈਰ ਬੰਦੇ ਦੀ ਕਲਿਆਨ ਨਹੀਂ ਹੁੰਦੀ ਸਤਿਨਾਮ ਦਾ ਉਚਾਰਨ ਕਰਨ ਦੁਆਰਾ ਲਾਭ ਪ੍ਰਾਪਤ ਹੁੰਦਾ ਹੈ।
Fareedkot Teekaਗੁਰ ਪੂਰਿਆਂ ਦ੍ਵਾਰੇ ਨਾਮ ਜਪੇ ਬਿਨਾਂ ਮੁਕਤੀ ਨਹੀਂ ਪ੍ਰਾਪਤ ਹੋਤੀ, ਤਾਂ ਤੇ ਗੁਰੋਂ ਦਵਾਰੇ ਨਾਮ ਜਪੋ, ਕਿਉਂਕਿ ਸਚੇ ਨਾਮ ਜਪਨੇ ਕਰ ਹੀ ਮੁਕਤੀ ਕਾ ਲਾਭ ਹੋਤਾ ਹੈ॥੨॥
Prof. Sahib Singhਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਮੰਦੇ ਰਸਤੇ ਵਲੋਂ) ਖ਼ਲਾਸੀ ਨਹੀਂ ਹੁੰਦੀ। (ਗੁਰੂ ਦੀ ਰਾਹੀਂ) ਸਦਾ-ਥਿਰ ਨਾਮ ਜਪ ਕੇ ਹੀ (ਮਨੁੱਖਾ ਜੀਵਨ ਵਿਚ ਆਤਮਕ) ਲਾਭ ਖੱਟ ਸਕੀਦਾ ਹੈ ॥੨॥ਪਦ ਅਰਥ ਮੁਕਤਿ = (ਵਿਕਾਰਾਂ ਤੋਂ) ਖ਼ਲਾਸੀ। ਸਚੁ = ਸਦਾ-ਥਿਰ ਰਹਿਣ ਵਾਲਾ। ਲਾਹਾ = ਲਾਭ ॥੨॥
SikhNet (Spanish)pero, mira, sin el Guru Perfecto, nadie es Emancipado, así que mejor contempla el Bello y Eficaz Nombre de Dios.(2)
ਪੜਹਿ ਮਨਮੁਖ; ਪਰੁ ਬਿਧਿ. ਨਹੀ ਜਾਨਾ ॥
parreh manamukh; par bidh. nahee jaanaa |
Sant Singh KhalsaThe self-willed manmukhs read and study, but they do not know the way.
Manmohan SinghThe perverse men read, but know not the way.
Manmohan Singh (Punjabi)ਪ੍ਰਤਿਕੂਲ ਬੰਦੇ ਵਾਚਦੇ ਹਨ ਪ੍ਰੰਤੂ ਮਾਰਗ ਨੂੰ ਨਹੀਂ ਜਾਣਦੇ।
Fareedkot Teekaਮਨਮੁਖ ਪੜਤਾ ਤੋ ਹੈ ਪਰੰਤੂ ਜੈਸੇ ਪੜਨੇ ਕੀ ਬਿਧੀ ਹੈ ਵਾ ਵੇਦ ਕੀ ਬਿਧੀ ਸ੍ਰੇਸ੍ਟ ਕਰਮ ਹੈ ਤਿਸ ਕੋ ਨਹੀਂ ਜਾਨਤਾ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਜ਼ਹਬੀ ਕਿਤਾਬਾਂ) ਪੜ੍ਹਦੇ ਹਨ,ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਪਰੁ = ਪਰੰਤੂ। ਬਿਧਿ = (ਉਸ ਉਤੇ ਅਮਲ ਕਰਨ ਦੀ) ਜਾਚ।
SikhNet (Spanish)El ególatra lee y lee, pero no encuentra el Sendero
ਨਾਮੁ. ਨ ਬੂਝਹਿ; ਭਰਮਿ ਭੁਲਾਨਾ ॥
naam. na boojheh; bharam bhulaanaa |
Sant Singh KhalsaThey do not understand the Naam, the Name of the Lord; they wander, deluded by doubt.
Manmohan SinghThey understand not the Name and stray in doubt.
Manmohan Singh (Punjabi)ਉਹ ਨਾਮ ਨੂੰ ਨਹੀਂ ਸਮਝਦੇ ਤੇ ਸੰਦੇਹ ਅੰਦਰ ਭਟਕਦੇ ਹਨ।
Fareedkot Teekaਸਾਰ ਰੂਪ ਜੋ ਨਾਮ ਹੈ ਤਿਸ ਕੋ ਤੋ ਸਮਝਤਾ ਨਹੀਂ, ਐਸੇ ਭਰਮ ਮੇਂ ਭੁਲਾਨਾ ਹੈ॥
Prof. Sahib Singhਪਰ ਉਹ (ਉਸ ਪੜ੍ਹੇ ਹੋਏ ਉਤੇ ਅਮਲ ਕਰਨ ਦੀ) ਜਾਚ ਨਹੀਂ ਸਿੱਖਦੇ। ਉਹ ਪਰਮਾਤਮਾ ਦੇ ਨਾਮ ਦੀ (ਕਦਰ) ਨਹੀਂ ਸਮਝਦੇ, (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪਏ ਰਹਿੰਦੇ ਹਨ।ਪਦ ਅਰਥ ਭਰਮਿ = ਮਾਇਆ ਦੀ ਭਟਕਣਾ ਵਿਚ।
SikhNet (Spanish)y no llega a tomar Conciencia del Nombre del Señor, perdiéndose en la duda.
ਲੈ ਕੈ ਵਢੀ ਦੇਨਿ ਉਗਾਹੀ; ਦੁਰਮਤਿ ਕਾ ਗਲਿ ਫਾਹਾ ਹੇ ॥੩॥
lai kai vadtee den ugaahee; duramat kaa gal faahaa he |3|
Sant Singh KhalsaThey take bribes, and give false testimony; the noose of evil-mindedness is around their necks. ||3||
Manmohan SinghThe halter of vice is round the neck of those, who give false evidence by taking a bribe.
Manmohan Singh (Punjabi)ਪਾਪ ਦੀ ਫਾਹੀ ਉਨ੍ਹਾਂ ਦੀ ਗਰਦਨ ਦੁਆਲੇ ਪੈਦੀ ਹੈ ਜੋ ਰਿਸਵਤ ਲੈ ਕੇ ਝੂਠੀ ਗਵਾਹੀ ਦਿੰਦੇ ਹਨ।
Fareedkot Teekaਜੋ (ਵਢੀ) ਰਿਸਵਤ ਲੈ ਕੇ ਉਗਾਹੀਆਂ ਦੇਤੇ ਹੈਂ, ਤਿਨ ਕੇ ਗਲ ਮੇਂ ਖੋਟੀ ਮਤ ਕਾ ਫਾਹਾ ਪੜਾ ਹੂਆ, ਭਾਵ ਦੁਰਮਤ ਮੇਂ ਫਸੇ ਹੂਏ ਹੈਂ॥੩॥
Prof. Sahib Singhਰਿਸ਼ਵਤ ਲੈ ਕੇ (ਝੂਠੀਆਂ) ਗਵਾਹੀਆਂ ਦੇ ਦੇਂਦੇ ਹਨ, ਭੈੜੀ ਮੱਤ ਦੀ ਫਾਹੀ ਉਹਨਾਂ ਦੇ ਗਲ ਵਿਚ ਪਈ ਰਹਿੰਦੀ ਹੈ ॥੩॥ਪਦ ਅਰਥ ਦੇਨਿ = ਦੇਂਦੇ ਹਨ। ਉਗਾਹੀ = ਗਵਾਹੀ। ਗਲਿ = ਗਲ ਵਿਚ ॥੩॥
SikhNet (Spanish)Se convierte en falso testigo, teniendo las manos grasosas, y aun así se encarrila más y más en el vicio.(3)
ਸਿਮ੍ਰਿਤਿ ਸਾਸਤ੍ਰ ਪੜਹਿ ਪੁਰਾਣਾ ॥
simrit saasatr parreh puraanaa |
Sant Singh KhalsaThey read the Simritees, the Shaastras and the Puraanas;
Manmohan SinghPeople read the Simritis, the Shastras and the Puranas.
Manmohan Singh (Punjabi)ਲੋਕ ਸਿਮਰਤੀਆ ਸ਼ਾਸਤਰਾ ਅਤੇ ਪੁਰਾਣਾ ਨੂੰ ਵਾਚਦੇ ਹਨ,
Fareedkot Teekaਸਿਮ੍ਰਤੀਆਂ ਔ ਸਾਸਤ੍ਰ ਔ ਪੁਰਾਣ ਪੜ੍ਹਤੇ ਹੈਂ॥
Prof. Sahib Singh(ਪੰਡਿਤ ਲੋਕ ਭੀ) ਸਿੰਮ੍ਰਿਤੀਆਂ ਸ਼ਾਸਤ੍ਰ ਪੁਰਾਣ ਪੜ੍ਹਦੇ ਹਨ,
SikhNet (Spanish)Lee los Smritis, los Shastras y los Puranas, pero no conoce su Quintaesencia,
ਵਾਦੁ ਵਖਾਣਹਿ; ਤਤੁ. ਨ ਜਾਣਾ ॥
vaad vakhaaneh; tat. na jaanaa |
Sant Singh Khalsathey argue and debate, but do not know the essence of reality.
Manmohan SinghThey enter into controversies but know not the quintessence.
Manmohan Singh (Punjabi)ਉਹ ਬਹਿਸ ਮੁਬਾਹਸੇ ਕਰਦੇ ਹਨ ਪ੍ਰੰਤੂ ਅਸਲੀਅਤ ਨੂੰ ਨਹੀਂ ਜਾਣਦੇ।
Fareedkot Teekaਪਰੰਤੂ ਝਗੜੇ ਹੀ ਵਖ੍ਯਾਨ ਕਰਤੇ ਹੈਂ ਤਤ ਸਰੂਪ ਕੋ ਨਹੀਂ ਜਾਨਤੇ ਹੈਂ॥
Prof. Sahib Singh(ਪਰ) ਚਰਚਾ (ਹੀ) ਕਰਦੇ ਹਨ, ਅਸਲੀਅਤ ਨਹੀਂ ਸਮਝਦੇ।ਪਦ ਅਰਥ ਵਾਦੁ = ਚਰਚਾ, ਬਹਸ। ਤਤੁ = ਜਗਤ ਦਾ ਮੂਲ-ਪ੍ਰਭੂ, ਅਸਲੀਅਤ।
SikhNet (Spanish)y por eso, vive en la controversia, porque sin el Guru Perfecto,
ਵਿਣੁ ਗੁਰ ਪੂਰੇ. ਤਤੁ, ਨ ਪਾਈਐ; ਸਚ ਸੂਚੇ ਸਚੁ ਰਾਹਾ ਹੇ ॥੪॥
vin gur poore. tat, na paaeeai; sach sooche sach raahaa he |4|
Sant Singh KhalsaWithout the Perfect Guru, the essence of reality is not obtained. The true and pure beings walk the Path of Truth. ||4||
Manmohan SinghWithout the Perfect Guru, the Real Thing is attained not, The true and pure ones walks along the true track.
Manmohan Singh (Punjabi)ਪੂਰਨ ਗੁਰਾਂ ਦੇ ਬਾਝੋਂ ਅਸਲ ਪਸਤੂ ਪ੍ਰਾਪਤ ਨਹੀਂ ਹੁੰਦੀ। ਸੱਚੇ ਤੇ ਪਵਿੱਤ੍ਰ ਪ੍ਰਾਨੀ ਸੱਚੇ ਰਸਤੇ ਟੁਰਦੇ ਹਨ।
Fareedkot Teekaਬਿਨਾਂ ਪੂਰੇ ਗੁਰੋਂ ਤੇ ਸਾਰ ਨਹੀਂ ਪਾਈਤਾ। ਜੋ ਗੁਰੋਂ ਦ੍ਵਾਰੇ ਸਚੇ ਨਾਮ ਕਰ ਕੇ ਸੂਚੇ ਹੂਏ ਹੈਂ ਤਿਨ ਕੋ ਹਰੀ ਦਾ ਰੂਪੀ ਸਚਾ ਰਸਤਾ ਪ੍ਰਾਪਤ ਹੂਆ ਹੈ॥
Prof. Sahib Singhਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਅਸਲੀਅਤ ਲੱਭ ਹੀ ਨਹੀਂ ਸਕਦੀ। ਜੇਹੜੇ ਬੰਦੇ ਸਦਾ-ਥਿਰ (ਨਾਮ ਸਿਮਰਦੇ ਹਨ) ਉਹ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਸਹੀ ਜੀਵਨ-ਰਸਤਾ ਫੜ ਲੈਂਦੇ ਹਨ ॥੪॥ਪਦ ਅਰਥ ਸੁਚੇ = ਪਵਿਤ੍ਰ ਜੀਵਨ ਵਾਲੇ। ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ (ਸਿਮਰ ਕੇ)। ਸਚ ਰਾਹਾ = ਸੱਚ ਦਾ ਰਸਤਾ, ਸਹੀ ਜੀਵਨ-ਰਸਤਾ ॥੪॥
SikhNet (Spanish)¿cómo podrá encontrar la Quintaesencia? Sólo lo consigue aquél que está saciado por la Verdad.(4)
ਸਭ ਸਾਲਾਹੇ ਸੁਣਿ ਸੁਣਿ ਆਖੈ ॥
sabh saalaahe sun sun aakhai |
Sant Singh KhalsaAll praise God and listen, and listen and speak.
Manmohan SinghAll praise, hear and utter Him, the Lord.
Manmohan Singh (Punjabi)ਸਾਰੇ ਜਣੇ ਉੋਸ ਸੁਆਮੀ ਨੂੰ ਸਲਾਹੁੰਦੇ ਸੁਣਦੇ ਅਤੇ ਉਚਾਰਦੇ ਹਨ।
Fareedkot Teekaਸਭ (ਸੁਣਿ) ਕੰਨਾਂ ਦੁਆਰੇ ਸੁਣ ਕੇ (ਆਖੈ) ਮੁਖ ਦੁਆਰੇ ਸਾਲਾਹਤੇ ਹੈਂ॥
Prof. Sahib Singh(ਜ਼ਬਾਨੀ ਜ਼ਬਾਨੀ ਤਾਂ) ਸਾਰੀ ਲੁਕਾਈ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੀ ਹੈ (ਦੂਜਿਆਂ ਪਾਸੋਂ) ਸੁਣ ਸੁਣ ਕੇ (ਪ੍ਰਭੂ ਦੀਆਂ ਵਡਿਆਈਆਂ) ਆਖਦੀ ਹੈ।ਪਦ ਅਰਥ ਸਭ = ਸਾਰੀ ਲੋਕਾਈ।
SikhNet (Spanish)Todos escuchan, recitan y practican el Nombre del Señor, el Dios,
ਆਪੇ ਦਾਨਾ; ਸਚੁ ਪਰਾਖੈ ॥
aape daanaa; sach paraakhai |
Sant Singh KhalsaHe Himself is wise, and He Himself judges the Truth.
Manmohan SinghGod is wise and Himself assays the true.
Manmohan Singh (Punjabi)ਵਾਹਿਗੁਰੂ ਸਿਆਣਾ ਹੈ ਅਤੇ ਆਪ ਹੀ ਸਚਿਆਰਾਂ ਨੂੰ ਪਰਖਦਾ ਹੈ।
Fareedkot Teekaਵਾਹਿਗੁਰੂ ਦਾ ਨਾਉਂ ਆਪੇ ਸਚ ਕੋ ਪਰਖਤਾ ਹੈ ॥
Prof. Sahib Singhਪਰ ਸਦਾ-ਥਿਰ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ (ਹਰੇਕ ਦੀ ਕੀਤੀ ਭਗਤੀ ਨੂੰ) ਉਹ ਆਪ ਹੀ ਪਰਖਦਾ ਹੈ।ਪਦ ਅਰਥ ਦਾਨਾ = ਸਭ ਦੇ ਦਿਲ ਦੀ ਜਾਣਨ ਵਾਲਾ। ਪਰਾਖੈ = ਪਰਖੈ, ਪਰਖਦਾ ਹੈ।
SikhNet (Spanish)pero Él, el Todo Sabio, prueba a cada uno y conoce todo de todos.
ਜਿਨ ਕਉ ਨਦਰਿ ਕਰੇ ਪ੍ਰਭੁ ਅਪਨੀ; ਗੁਰਮੁਖਿ ਸਬਦੁ ਸਲਾਹਾ ਹੇ ॥੫॥
jin kau nadar kare prabh apanee; guramukh sabad salaahaa he |5|
Sant Singh KhalsaThose whom God blesses with His Glance of Grace become Gurmukh, and praise the Word of the Shabad. ||5||
Manmohan SinghThey, on whom the Lord casts His merciful glance, sing the praise of His Name, by the Guru's grace.
Manmohan Singh (Punjabi)ਜਿਨਾ ਉਤੇ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਗੁਰਾਂ ਦੀ ਦਇਆ ਦੁਆਰਾ ਉਹ ਉੋਸ ਦੇ ਨਾਮ ਦਾ ਜੱਸ ਗਾਉਂਦੇ ਹਨ।,
Fareedkot Teekaਜਿਨਾਂ ਕੋ ਪ੍ਰਭੂ ਅਪਨੀ ਕ੍ਰਿਪਾ ਕਰਤਾ ਹੈ, ਸੋ ਗੁਰੋਂ ਦੁਆਰਾ ਬ੍ਰਹਮ ਕੋ ਸਲਾਹੁਤੇ ਹੈਂ॥੫॥
Prof. Sahib Singhਜਿਨ੍ਹਾਂ ਉਤੇ ਪ੍ਰਭੂ ਆਪਣੀ ਮੇਹਰ ਦੀ ਨਜ਼ਰ ਕਰਦਾ ਹੈ, ਉਹ ਗੁਰੂ ਦੀ ਸਰਨ ਪੈ ਕੇ ਸ਼ਬਦ ਨੂੰ (ਹਿਰਦੇ ਵਿਚ ਵਸਾਂਦੇ ਹਨ) ਸਿਫ਼ਤ-ਸਾਲਾਹ ਨੂੰ (ਹਿਰਦੇ ਵਿਚ ਵਸਾਂਦੇ ਹਨ) ॥੫॥
SikhNet (Spanish)Aquéllos sobre quienes se posa Su Gracia, habitan en Su Alabanza, sí, en la Palabra del Guru, por Su Gracia.(5)
ਸੁਣਿ ਸੁਣਿ ਆਖੈ; ਕੇਤੀ ਬਾਣੀ ॥
sun sun aakhai; ketee baanee |
Sant Singh KhalsaMany listen and listen, and speak the Guru's Bani.
Manmohan SinghGood many hear and utter the Lord's word.
Manmohan Singh (Punjabi)ਅਨੇਕਾ ਹੀ ਪ੍ਰਭੂ ਦੀ ਬਾਣੀ ਨੂੰ ਸੁਣਦੇ ਅਤੇ ਉਚਾਰਨ ਕਰਦੇ ਹਨ।
Fareedkot Teekaਕੇਤੀ ਸ੍ਰਿਸ੍ਟੀ ਸੁਣ ਸੁਣ ਕੇ ਬਾਣੀ ਕੋ ਆਖਤੀ ਹੈ॥
Prof. Sahib Singh(ਦੂਜਿਆਂ ਪਾਸੋਂ) ਸੁਣ ਸੁਣ ਕੇ ਬੇਅੰਤ ਲੁਕਾਈ ਸਿਫ਼ਤ-ਸਾਲਾਹ ਦੀ ਬਾਣੀ ਭੀ ਬੋਲਦੀ ਹੈ।ਪਦ ਅਰਥ ਕੇਤੀ = ਬਹੁਤ ਲੁਕਾਈ।
SikhNet (Spanish)Los humanos ven y escuchan miles de palabras,
ਸੁਣਿ ਕਹੀਐ; ਕੋ. ਅੰਤੁ, ਨ ਜਾਣੀ ॥
sun kaheeai; ko. ant, na jaanee |
Sant Singh KhalsaListening and speaking, no one knows His limits.
Manmohan SinghBy hearing and uttering none can know the Lord's limit
Manmohan Singh (Punjabi)ਸ੍ਰਵਣ ਕਰਨ ਅਤੇ ਆਖਣ ਦੁਆਰਾ ਕੋਈ ਭੀ ਪ੍ਰਭੂ ਦੇ ਪਾਰਾਵਰ ਨੂੰ ਨਹੀਂ ਜਾਣ ਸਕਦਾ।
Fareedkot Teekaਸੁਣਨੇ ਤੇ ਔ ਕਹਿਣੇ ਸੇ ਕੋਈ ਅੰਤ ਨਹੀਂ ਜਾਨਤਾ॥
Prof. Sahib Singhਸੁਣ ਸੁਣ ਕੇ ਪ੍ਰਭੂ ਦੇ ਗੁਣਾਂ ਦਾ ਕਥਨ ਕਰ ਲਈਦਾ ਹੈ, ਪਰ ਕੋਈ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਜਾਣਦਾ।ਪਦ ਅਰਥ ਸੁਣਿ = ਸੁਣ ਕੇ। ਕੋ = ਕੋਈ ਜੀਵ।
SikhNet (Spanish)pero ¿habrá un límite en lo que uno ve y escucha?
ਜਾ ਕਉ ਅਲਖੁ ਲਖਾਏ ਆਪੇ; ਅਕਥ ਕਥਾ ਬੁਧਿ ਤਾਹਾ ਹੇ ॥੬॥
jaa kau alakh lakhaae aape; akath kathaa budh taahaa he |6|
Sant Singh KhalsaHe alone is wise, unto whom the unseen Lord reveals Himself; he speaks the Unspoken Speech. ||6||
Manmohan SinghHe alone is wise, to whom the Unseeable Lord shows Himself and it is he who utters the ineffable discourse of the Lord.
Manmohan Singh (Punjabi)ਕੇਵਲ ਉਹ ਹੀ ਸਿਆਣਾ ਹੈ ਜਿਸ ਨਫੰ ਅਦ੍ਰਿਸ਼ਟ ਸੁਆਮੀ ਆਪਣੇ ਆਪ ਨੂੰ ਵਿਖਾਲਦਾ ਹੈ ਅਤੇ ਉਹ ਹੀ ਪ੍ਰਭੂ ਦੀ ਅਕਹਿ ਵਾਰਤਾ ਨੂੰ ਵਰਣਨ ਕਰਦਾ ਹੈ।
Fareedkot Teeka(ਅਲਖੁ) ਪਰਮੇਸੁਰ ਜਿਸ ਕੋ ਆਪ ਲਖਾਵੈ, ਅਕਥ ਰੂਪ ਕੀ ਕਥਾ ਤਿਸ ਕੀ ਬੁਧੀ ਮੇਂ ਆਵਤੀ ਹੈ॥੬॥
Prof. Sahib Singhਜਿਸ ਮਨੁੱਖ ਨੂੰ ਉਹ ਅਦ੍ਰਿਸ਼ਟ ਪ੍ਰਭੂ ਆਪਣਾ ਆਪਾ ਵਿਖਾਂਦਾ ਹੈ, ਉਸ ਮਨੁੱਖ ਨੂੰ ਉਹ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਜਿਸ ਨਾਲ ਉਹ ਉਸ ਅਕੱਥ ਪ੍ਰਭੂ ਦੀਆਂ ਕਥਾ-ਕਹਾਣੀਆਂ ਕਰਦਾ ਰਹਿੰਦਾ ਹੈ ॥੬॥ਪਦ ਅਰਥ ਅਲਖੁ = ਅਦ੍ਰਿਸ਼ਟ ਪਰਮਾਤਮਾ। ਅਕਥ = ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ। ਤਾਹਾ = ਉਸੇ ਦੀ ॥੬॥
SikhNet (Spanish)Sólo es Sabio y recita el Impronunciable Evangelio de Dios, aquél a quien el Uno Insondable bendice.(6)
ਜਨਮੇ ਕਉ ਵਾਜਹਿ ਵਾਧਾਏ ॥
janame kau vaajeh vaadhaae |
Sant Singh KhalsaAt birth, the congratulations pour in;
Manmohan SinghWhen the child is born, congratulations resound,
Manmohan Singh (Punjabi)ਜਦ ਬੱਚਾ ਜੰਮਦਾ ਹੈ ਵਧਾਈਆ ਗੂੰਜਦੀਆਂ ਹਨ,
Fareedkot Teekaਜਨਮ ਹੋਣੇ ਮੇਂ ਤੋ ਵਾਜੇ ਵਾਜਤੇ ਹੈਂ ਔ ਵਧਾਏ ਸਬਦ ਹੋਤੇ ਹੈਂ॥
Prof. Sahib Singh(ਜਦੋਂ ਕੋਈ ਜੀਵ ਜੰਮਦਾ ਹੈ ਤਾਂ ਉਸ ਦੇ) ਜੰਮਣ ਤੇ ਵਾਜੇ ਵੱਜਦੇ ਹਨ, ਵਧਾਈਆਂ ਮਿਲਦੀਆਂ ਹਨ,ਪਦ ਅਰਥ ਵਾਜਹਿ = ਵੱਜਦੇ ਹਨ (ਵਾਜੇ)। ਵਾਧਾਏ = ਵਧਾਈਆਂ।
SikhNet (Spanish)Cuando uno nace, hay grandes festividades, y los tontos cantan expresando su alegría,
ਸੋਹਿਲੜੇ; ਅਗਿਆਨੀ ਗਾਏ ॥
sohilarre; agiaanee gaae |
Sant Singh Khalsathe ignorant sing songs of joy.
Manmohan Singhand the ignorant ones sing songs of joy.
Manmohan Singh (Punjabi)ਤੇ ਬੇਸਮਝ ਬੰਦੇ ਖੁਸ਼ੀ ਦੇ ਗੀਤ ਗਾਉਂਦੇ ਹਨ।
Fareedkot Teekaਅਗ੍ਯਾਨੀ ਇਸਤ੍ਰੀ ਪੁਰਸ ਮਿਲ ਕਰ ਮੰਗਲ ਗਾਵਤੇ ਹੈਂ ॥
Prof. Sahib Singhਗਿਆਨ ਤੋਂ ਸੱਖਣੇ ਲੋਕ ਖ਼ੁਸ਼ੀ ਦੇ ਗੀਤ ਗਾਂਦੇ ਹਨ।ਪਦ ਅਰਥ ਸੋਹਿਲੜੇ = ਖ਼ੁਸ਼ੀ ਦੇ ਗੀਤ।
SikhNet (Spanish)pero aquél que ha nacido debe morir también,
ਜੋ ਜਨਮੈ. ਤਿਸੁ ਸਰਪਰ ਮਰਣਾ; ਕਿਰਤੁ ਪਇਆ ਸਿਰਿ ਸਾਹਾ ਹੇ ॥੭॥
jo janamai. tis sarapar maranaa; kirat peaa sir saahaa he |7|
Sant Singh KhalsaWhoever is born, is sure to die, according to the destiny of past deeds inscribed upon his head by the Sovereign Lord King. ||7||
Manmohan SinghHe, who is born, shall assuredly die, according to the destiny inscribed. on his head by Lord the King.
Manmohan Singh (Punjabi)ਜੋ ਕੋਈ ਜੰਮਿਆ ਹੈ ਉਹ ਆਪਣੇ ਸਿਰ ਉਤੇ ਪ੍ਰਭੂ ਪਾਤਿਸ਼ਾਹ ਦੀ ਲਿਖੀ ਹੋਈ ਭਾਵੀ ਅਨੂਸਾਰ ਨਿਸਚਿਤ ਹੀ ਮਰ ਜਾਵੇਗਾ।
Fareedkot Teekaਜੋ ਜਨਮਤਾ ਹੈ ਤਿਸ ਨੇ ਤੋ ਨਿਸਚੇ ਕਰ ਕੇ ਮਰਨਾ ਹੀ ਹੈ। ਕਿਉਂਕਿ ਸਿਰ ਪਰ ਪਰਮੇਸੁਰ ਜੋ ਸਾਹਾਂ ਕਾ ਸਾਹ ਹੈ ਤਿਸੁ ਕਾ ਕਰਮੁ ਲੇਖੁ ਪਇਆ ਹੋਇਆ ਹੈ॥੭॥
Prof. Sahib Singhਪਰ ਜੇਹੜਾ ਜੀਵ ਜੰਮਦਾ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ। ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ (ਮੌਤ ਦਾ) ਮੁਹੂਰਤ ਉਸ ਦੇ ਮੱਥੇ ਤੇ ਲਿਖਿਆ ਜਾਂਦਾ ਹੈ ॥੭॥ਪਦ ਅਰਥ ਸਰਪਰ = ਜ਼ਰੂਰ। ਕਿਰਤੁ = ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ। ਸਾਹਾ = (ਮੌਤ ਦਾ) ਮੁਹੂਰਤ ॥੭॥
SikhNet (Spanish)y así como fueron sus acciones pasadas, así serán sus días en el presente.(7)
ਸੰਜੋਗੁ ਵਿਜੋਗੁ; ਮੇਰੈ ਪ੍ਰਭਿ ਕੀਏ ॥
sanjog vijog; merai prabh kee |
Sant Singh KhalsaUnion and separation were created by my God.
Manmohan SinghMy Lord has created both union and separation.
Manmohan Singh (Punjabi)ਦੋਨੋਂ ਮਿਲਾਪ ਅਤੇ ਵਿਛੋੜਾ ਮੈਡੇਂ ਸੁਆਮੀ ਨੇ ਰਚੇ ਹਨ।
Fareedkot Teekaਸੰਜੋਗ ਔ ਬ੍ਯੋਗ ਧਰਮ ਇਹ ਮੇਰੇ ਪਭੂ ਨੇ ਕੀਏ ਹੂਏ ਹੈਂ॥
Prof. Sahib Singh(ਜੰਮ ਕੇ ਪਰਵਾਰ ਵਿਚ) ਮਿਲਣਾ ਤੇ (ਮਰ ਕੇ ਪਰਵਾਰ ਤੋਂ) ਵਿਛੁੜਨਾ-ਇਹ ਖੇਡ ਪਰਮਾਤਮਾ ਨੇ ਬਣਾ ਦਿੱਤੀ ਹੈ।ਪਦ ਅਰਥ ਪ੍ਰਭਿ = ਪ੍ਰਭੂ ਨੇ।
SikhNet (Spanish)Mi Dios ha creado a ambas, la unión y la separación,
ਸ੍ਰਿਸਟਿ ਉਪਾਇ; ਦੁਖਾ ਸੁਖ ਦੀਏ ॥
srisatt upaae; dukhaa sukh dee |
Sant Singh KhalsaCreating the Universe, He gave it pain and pleasure.
Manmohan SinghCreating the creation, he has endowed it with weal and woe.
Manmohan Singh (Punjabi)ਰਚਨਾ ਨੂੰ ਰਚ ਕੇ ਉਸ ਨੇ ਇਸ ਨੂੰ ਖੁਸ਼ੀ ਅਤੇ ਗਮੀ ਬਖ਼ਸ਼ੀ ਹੈ।
Fareedkot Teekaਸ੍ਰਿਸਟੀ ਕੋ ਉਤਪਤ ਕਰ ਕੇ ਕਰਮਾਨਸਾਰ ਦੁਖ ਔ ਸੁਖ ਦੀਏ ਹੈਂ; ਵਾ ਸੰਜੋਗ ਵਿਜੋਗ ਕਰ ਕੇ ਧਰਮਾਧਰਮ ਅਨੁਸਾਰ ਸ੍ਰਿਸ੍ਟਿ ਉਪਾਇ ਸੁਖ ਦੁਖ ਦੀਏ ਹੈਂ॥
Prof. Sahib Singhਜਗਤ ਪੈਦਾ ਕਰ ਕੇ ਦੁੱਖ ਸੁਖ ਭੀ ਉਸੇ ਨੇ ਹੀ ਦਿੱਤੇ ਹਨ।ਪਦ ਅਰਥ ਦੁਖਾ ਸੁਖ = ਦੁਖ ਤੇ ਸੁਖ।
SikhNet (Spanish)y creando al mundo nos ha otorgado tanto el sentido del dolor como el del placer.
ਦੁਖ ਸੁਖ ਹੀ ਤੇ ਭਏ ਨਿਰਾਲੇ; ਗੁਰਮੁਖਿ ਸੀਲੁ ਸਨਾਹਾ ਹੇ ॥੮॥
dukh sukh hee te bhe niraale; guramukh seel sanaahaa he |8|
Sant Singh KhalsaThe Gurmukhs remain unaffected by pain and pleasure; they wear the armor of humility. ||8||
Manmohan SinghThe Guru-words remain unaffected by pain and pleasure and wear the armour of humility.
Manmohan Singh (Punjabi)ਗੁਰੂ ਸਮਰਪਣ ਪੀੜ ਅਤੇ ਪ੍ਰਸੰਨਤਾ ਤੋਂ ਨਿਰਲੋਪ ਰਹਿੰਦੇ ਹਲ ਅਤੇ ਨਿਮਰਤਾ ਦੀ ਸੰਚੋਅ ਪਹਿਨਦੇ ਹਨ।
Fareedkot Teekaਜੋ ਦੁਖ ਔ ਸੁਖ ਬੀਚ ਤੇ ਅਸੰਗ ਭਏ ਹੈਂ ਤਿਨੋਂ ਨੇ ਗੁਰੋਂ ਦ੍ਵਾਰੇ ਸਾਂਤਿ ਸੁਭਾਇ ਕੀ ਸੰਜੋਇ ਪਹਰੀ ਹੈ॥੮॥
Prof. Sahib Singhਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ ਮਿੱਠੇ ਸੁਭਾਵ ਦਾ ਸੰਜੋਅ ਪਹਿਨਦੇ ਹਨ ਉਹ ਦੁੱਖ ਸੁਖ ਤੋਂ ਨਿਰਲੇਪ ਰਹਿੰਦੇ ਹਨ ॥੮॥ਪਦ ਅਰਥ ਨਿਰਾਲੇ = ਨਿਰਲੇਪ। ਸੀਲੁ = ਮਿੱਠਾ ਸੁਭਾਉ। ਸਨਾਹਾ = ਜ਼ਿਰਹ-ਬਕਤਰ, ਸੰਜੋਅ, ਜੰਗ ਵਿਚ ਸਰੀਰਕ ਬਚਾਉ ਵਾਸਤੇ ਪਹਿਨੇ ਜਾਣ ਵਾਲੇ ਲੋਹੇ ਦੀ ਜਾਲੀ ਦੇ ਕੱਪੜੇ ॥੮॥
SikhNet (Spanish)Sin embargo, los Seres Conscientes en Dios, viven desapegados tanto del placer como del dolor, ya que la Humildad es constante en ellos.(8)
ਨੀਕੇ; ਸਾਚੇ ਕੇ ਵਾਪਾਰੀ ॥
neeke; saache ke vaapaaree |
Sant Singh KhalsaThe noble people are traders in Truth.
Manmohan SinghThe good are the dealers of the True Lord.
Manmohan Singh (Punjabi)ਭਲੇ ਹਨ ਸੱਚੇ ਸੁਆਮੀ ਦੇ ਵਣਜਾਰੇ।
Fareedkot Teekaਜੋ ਸਾਚੇ ਕੇ ਬਿਆਪਾਰੀ ਹੈਂ, ਸੋ ਭਲੇ ਹੈਂ॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਵਿਹਾਝਣ ਵਾਲੇ ਬੰਦੇ ਚੰਗੇ ਜੀਵਨ ਵਾਲੇ ਹੁੰਦੇ ਹਨ।ਪਦ ਅਰਥ ਨੀਕੇ = ਚੰਗੇ।
SikhNet (Spanish)Puros son los que comercian con la Verdad
ਸਚੁ ਸਉਦਾ ਲੈ; ਗੁਰ ਵੀਚਾਰੀ ॥
sach saudaa lai; gur veechaaree |
Sant Singh KhalsaThey purchase the true merchandise, contemplating the Guru.
Manmohan SinghBy the Guru's counsel, they purchase the True merchandise.
Manmohan Singh (Punjabi)ਗੁਰਾਂ ਦੇ ਸਲਾਹ ਮਸ਼ਵਰੇ ਦੁਆਰਾ ਉਹ ਸੱਚਾ ਸੌਦਾ ਸੂਤ ਖਰੀਦਦੇ ਹਨ।
Fareedkot Teekaਕਿਉਂਕਿ ਗੁਰੋਂ ਕੇ ਬੀਚਾਰ ਦੁਆਰਾ ਸਚਾ ਸੌਦਾ ਲੇਤੇ ਹੈਂ ॥
Prof. Sahib Singhਗੁਰੂ ਦੀ ਦੱਸੀ ਵਿਚਾਰ ਤੇ ਤੁਰ ਕੇ ਇਥੋਂ ਸਦਾ-ਥਿਰ ਰਹਿਣ ਵਾਲਾ ਸੌਦਾ ਲੈ ਕੇ ਜਾਂਦੇ ਹਨ।
SikhNet (Spanish)y almacenan inventarios de la Verdad, bendecidos con la Sabiduría del Guru.
ਸਚਾ ਵਖਰੁ ਜਿਸੁ ਧਨੁ ਪਲੈ; ਸਬਦਿ ਸਚੈ ਓਮਾਹਾ ਹੇ ॥੯॥
sachaa vakhar jis dhan palai; sabad sachai omaahaa he |9|
Sant Singh KhalsaOne who has the wealth of the true commodity in his lap, is blessed with the rapture of the True Shabad. ||9||
Manmohan SinghHe, who has the wealth of true commodity in his lap; is blessed with the ecstasy of the True Name.
Manmohan Singh (Punjabi)ਜਿਸ ਦੀ ਝੋਲੀ ਵਿੱਚ ਸੱਚੀ ਰਾਜ ਦੀ ਦੌਲਤ ਹੈ ਉਸ ਨੂੰ ਸੱਚੇ ਨਾਮ ਦੀ ਪਰਮ ਪ੍ਰਸੰਨਤਾ ਦੀ ਦਾਤ ਮਿਲਦੀ ਹੈ।
Fareedkot Teekaਜਿਸ ਕੇ ਪਲੇ ਸਚ ਨਾਮ ਰੂਪ (ਵਖਰੁ) ਵਸਤੂ ਧੰਨ੍ਯਤਾ ਜੋਗ ਹੈ, ਤਿਨ ਕੋ ਸਚੇ ਉਪਦੇਸ ਕਾ ਹੀ ਉਤਸਾਹ ਹੈ, ਭਾਵ ਵਹੁ ਸਚੇ ਨਾਮ ਕਾ ਹੀ ਉਪਦੇਸ ਕਰਤੇ ਹੈਂ ॥੯॥
Prof. Sahib Singhਜਿਸ ਮਨੁੱਖ ਦੇ ਪੱਲੇ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਆਤਮਕ ਉਤਸ਼ਾਹ ਪ੍ਰਾਪਤ ਕਰਦੇ ਹਨ ॥੯॥ਪਦ ਅਰਥ ਜਿਸੁ ਪਲੈ = ਜਿਸ ਦੇ ਪਾਸ ਹੈ ॥੯॥
SikhNet (Spanish)Quien atesore la Verdad, vivirá siempre en Éxtasis, entonado en la Palabra Verdadera. (9)
ਕਾਚੀ ਸਉਦੀ; ਤੋਟਾ ਆਵੈ ॥
kaachee saudee; tottaa aavai |
Sant Singh KhalsaThe false dealings lead only to loss.
Manmohan SinghLoss accrues from the false dealings,
Manmohan Singh (Punjabi)ਕੂੜੇ ਵਣਜ ਵਾਪਾਰ ਦੁਆਰਾ ਘਾਟਾ ਪੈਦਾ ਹੈ।
Fareedkot Teekaਕਚੇ ਝੂਠੇ ਮਾਇਕ ਸੌਦੇ ਸੇ ਤੋਟਾ ਆਵਤਾ ਹੈ॥
Prof. Sahib Singhਨਿਰੇ ਮਾਇਆ ਵਾਲੇ ਹੋਛੇ ਵਣਜ ਕੀਤਿਆਂ (ਆਤਮਕ ਜੀਵਨ ਵਿਚ) ਘਾਟਾ ਪੈਂਦਾ ਹੈ।ਪਦ ਅਰਥ ਸਉਦੀ = ਸੌਦਿਆਂ ਵਿਚ। ਤੋਟਾ = ਘਾਟਾ।
SikhNet (Spanish)Uno pierde de seguro si uno tiene demasiadas preocupaciones,
ਗੁਰਮੁਖਿ ਵਣਜੁ ਕਰੇ; ਪ੍ਰਭ ਭਾਵੈ ॥
guramukh vanaj kare; prabh bhaavai |
Sant Singh KhalsaThe trades of the Gurmukh are pleasing to God.
Manmohan Singhhe, who bargains through the Guru, is dear unto the Lord.
Manmohan Singh (Punjabi)ਜੋ ਗੁਰਾਂ ਦੇ ਰਾਹੀਂ ਵਾਪਾਰ ਕਰਦਾ ਹੈ ਉਹਪ੍ਰਭੂ ਨੂੰ ਪਿਆਰਾ ਲਗਦਾ ਹੈ।
Fareedkot Teekaਜੋ ਗੁਰੋਂ ਦ੍ਵਾਰੇ ਸਚਾ ਨਾਮੁ ਵਣਜ ਕਰਤੇ ਹੈਂ, ਸੋ ਪ੍ਰਭੂ ਕੋ ਭਾਵਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਬੰਦਾ ਉਹ (ਆਤਮਕ) ਵਪਾਰ ਕਰਦਾ ਹੈ ਜੋ ਪ੍ਰਭੂ ਨੂੰ ਪਸੰਦ ਆਉਂਦਾ ਹੈ।ਪਦ ਅਰਥ ਵਣਜੁ = ਵਪਾਰ।
SikhNet (Spanish)pero el Ser Consciente en Dios, hace sólo lo que a Dios le place.
ਪੂੰਜੀ ਸਾਬਤੁ ਰਾਸਿ ਸਲਾਮਤਿ; ਚੂਕਾ ਜਮ ਕਾ ਫਾਹਾ ਹੇ ॥੧੦॥
poonjee saabat raas salaamat; chookaa jam kaa faahaa he |10|
Sant Singh KhalsaHis stock is safe, and his capital is safe and sound. The noose of Death is cut away from around his neck. ||10||
Manmohan SinghHe, whose stock-in-trade is whole and whose capital is intact; his death's noose is snapped.
Manmohan Singh (Punjabi)ਜਿਸ ਦਾ ਮਾਲ ਮਤਾ ਠੀਕ ਪੂਰਾ ਹੈ ਅਤੇ ਜਿਸ ਦਾ ਵੱਖਰ ਐਨ ਮੁਕੰਮਲ ਹੈ ਉ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਜਿਸ ਕੀ ਸਰਧਾ ਰੂਪੀ ਪੂੰਜੀ ਸਾਬਤ ਹੈ ਤਿਸ ਕੀ ਸ੍ਵਾਸਾਂ ਰੂਪ ਰਾਸ ਸਲਾਮਤਿ ਹੈ ਅਰਥਾਤ ਸਫਲ ਹੈ, ਤਿਨ ਕੇ ਗਲੇ ਸੇ ਜਮ ਕਾ ਫਾਹਾ ਚੂਕਾ ਹੈ, ਭਾਵ ਦੂਰ ਹੂਆ ਹੈ॥੧੦॥
Prof. Sahib Singhਉਸ ਦਾ ਸਰਮਾਇਆ ਉਸ ਦੀ ਰਾਸਿ-ਪੂੰਜੀ ਅਮਨ-ਅਮਾਨ ਰਹਿੰਦੀ ਹੈ, ਆਤਮਕ ਮੌਤ ਦੀ ਫਾਹੀ ਉਸ ਦੇ ਗਲ ਤੋਂ ਕੱਟੀ ਜਾਂਦੀ ਹੈ ॥੧੦॥ਪਦ ਅਰਥ ਚੂਕਾ = ਮੁੱਕ ਜਾਂਦਾ ਹੈ ॥੧੦॥
SikhNet (Spanish)Su capital no disminuye y la soga de Yama le es removida del cuello.(10)