ਮਾਰੂ ਮਹਲਾ ੧ ਦਖਣੀ ॥
maaroo mahalaa 1 dakhanee |
Sant Singh KhalsaMaaroo, First Mehl, Dakhanee:
Manmohan SinghMaru 1st Guru Dakhni.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ ਦੱਖਣੀ।
Fareedkot Teekaਦਖਨੀ ਛੰਦ ਕੀ ਚਾਲ ਹੈ।
SikhNet (Spanish)Maru, Mejl Guru Nanak, Primer Canal Divino, Dakhni.
ਕਾਇਆ ਨਗਰੁ; ਨਗਰ ਗੜ ਅੰਦਰਿ ॥
kaaeaa nagar; nagar garr andar |
Sant Singh KhalsaDeep within the body-village is the fortress.
Manmohan SinghWithin the body-village, is the castle of the mind.
Manmohan Singh (Punjabi)ਦੇਹ ਰੂਪੀ ਪਿੰਡ ਵਿੱਚ ਮਨ ਦਾ ਕਿਲ੍ਹਾ ਹੈ।
Fareedkot Teekaਨਗਰਾਂ ਵਿਚੋਂ ਕਾਂਇਆ ਰੂਪ ਜੋ ਨਗਰ ਹੈ, ਇਸ ਕੇ ਅੰਦਰ ਦਸਵਾਂ ਦੁਆਰ ਰੂਪ ਵਾ ਅੰਤਹਕਰਨ (ਗੜ) ਕਿਲਾ ਹੈ॥
Prof. Sahib Singh(ਲੋਕ ਆਪਣੇ ਵੱਸਣ ਵਾਸਤੇ ਸ਼ਹਿਰ ਵਸਾਂਦੇ ਹਨ ਤੇ ਰਾਖੀ ਵਾਸਤੇ ਕਿਲ੍ਹੇ ਬਣਾਂਦੇ ਹਨ, ਇਹਨਾਂ) ਸ਼ਹਿਰਾਂ ਤੇ ਕਿਲ੍ਹਿਆਂ (ਦੀ ਗਿਣਤੀ) ਵਿਚ (ਮਨੁੱਖਾ) ਸਰੀਰ ਭੀ ਇਕ ਸ਼ਹਿਰ ਹੈ।ਪਦ ਅਰਥ ਕਾਇਆ = ਸਰੀਰ। ਗੜ = ਗੜ੍ਹ, ਕਿਲ੍ਹੇ।
SikhNet (Spanish)En la ciudad del cuerpo está la fortaleza de la mente, y en el cielo de la mente, sí, en la Décima Puerta, vive el Uno Verdadero.
ਸਾਚਾ ਵਾਸਾ; ਪੁਰਿ ਗਗਨੰਦਰਿ ॥
saachaa vaasaa; pur gaganandar |
Sant Singh KhalsaThe dwelling of the True Lord is within the city of the Tenth Gate.
Manmohan SinghWithin the city of the Tenth Gate, the abode of the True Lord.
Manmohan Singh (Punjabi)ਦਸਮ ਦੁਆਰਾ ਦੇ ਸ਼ਹਿਰ ਦੇ ਅੰਦਰ ਸੱਚੇ ਸਾਈਂ ਦਾ ਨਿਵਾਸ ਅਸਥਾਨ ਹੈ।
Fareedkot Teekaਸਾਚਾ ਜੋ ਪੂਰਨ ਚਿਦਾਕਾਸੁ ਹੈ ਅੰਤਹਕਰਣ ਕੇ ਅੰਤਰ ਤਿਸ ਕਾ ਨਿਵਾਸ ਹੈ॥
Prof. Sahib Singh(ਇਹ ਸ਼ਹਿਰ ਪਰਮਾਤਮਾ ਨੇ ਆਪਣੇ ਵੱਸਣ ਲਈ ਵਸਾਇਆ ਹੈ), ਇਸ ਸ਼ਹਿਰ ਵਿਚ ਇਸ ਦੇ ਦਸਮ ਦੁਆਰ ਵਿਚ ਪ੍ਰਭੂ ਸਦਾ-ਥਿਰ ਨਿਵਾਸ ਹੈ।ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਪੁਰਿ = ਪੁਰ ਵਿਚ, ਸ਼ਹਿਰ ਵਿਚ। ਗਗਨੰਦਰਿ = ਗਗਨ ਅੰਦਰਿ, ਗਗਨ ਵਿਚ, ਆਕਾਸ਼ ਵਿਚ, ਚਿਤ-ਆਕਾਸ਼ ਵਿਚ, ਦਿਮਾਗ਼ ਵਿਚ।
SikhNet (Spanish)Eterno es Su Recinto, e Inmaculado también, el Dios, de Sí Mismo, establece Su Trono ahí.
ਅਸਥਿਰੁ ਥਾਨੁ. ਸਦਾ ਨਿਰਮਾਇਲੁ; ਆਪੇ ਆਪੁ ਉਪਾਇਦਾ ॥੧॥
asathir thaan. sadaa niramaaeil; aape aap upaaeidaa |1|
Sant Singh KhalsaThis place is permanent and forever immaculate. He Himself created it. ||1||
Manmohan SinghEver stable and immaculate is this place is this place. The Lord Himself has created it.
Manmohan Singh (Punjabi)ਸਦੀਵੀ ਸਥਿਰ ਅਤੇ ਪਵਿੱਤਰ ਹੈ ਇਹ ਅਸਥਾਨ ਸੁਆਮੀ ਨੇ ਆਪ ਹੀ ਇਸ ਨੂੰ ਰਚਿਆ ਹੈ।
Fareedkot Teekaਵਹੁ ਅਸਥਿਰ (ਥਾਨੁ) ਸਰੂਪ ਹੈ ਔ ਸਦਾ ਹੀ ਉਜਲ ਹੈ, ਪੁਨਃ ਵਹੁ ਅਪਨੇ ਆਪ ਹੀ ਇਨ ਨਗਰੋਂ ਕੋ ਉਤਪੰਨ ਕਰਤਾ ਹੈ ॥੧॥
Prof. Sahib Singhਉਹ ਪਰਮਾਤਮਾ ਪਵਿਤ੍ਰ-ਸਰੂਪ ਹੈ, ਉਸ ਦਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ, ਉਹ ਆਪ ਹੀ ਆਪਣੇ ਆਪ ਨੂੰ (ਸਰੀਰਾਂ ਦੇ ਰੂਪ ਵਿਚ) ਪਰਗਟ ਕਰਦਾ ਹੈ ॥੧॥ਪਦ ਅਰਥ ਨਿਰਮਾਇਲੁ = ਨਿਰਮਲ, ਪਵਿਤ੍ਰ। ਆਪੁ = ਆਪਣੇ ਆਪ ਨੂੰ। ਉਪਾਇਦਾ = ਪਰਗਟ ਕਰਦਾ ਹੈ, ਟਿਕਾਂਦਾ ਹੈ ॥੧॥
SikhNet (Spanish)En la fortaleza están las rutas de la mente.(1)
ਅੰਦਰਿ ਕੋਟ; ਛਜੇ ਹਟਨਾਲੇ ॥
andar kott; chhaje hattanaale |
Sant Singh KhalsaWithin the fortress are balconies and bazaars.
Manmohan SinghWithin the fortress are balconies and bazars.
Manmohan Singh (Punjabi)ਕਿਲ੍ਹੇ ਦੇ ਅੰਦਰ ਬਾਲੇਖਾਨੇ ਅਤੇ ਬਾਜ਼ਾਰ ਹਨ।
Fareedkot Teekaਇਸ ਕੋਟਿ ਸਰੀਰ ਮੇਂ ਗੋਲਕ ਛੇਜੈ ਹੈ ਔ ਇੰਦ੍ਰੇ ਹਟਾਂ ਕੇ ਬਾਜਾਰ ਹੈਂ॥
Prof. Sahib Singhਇਸ (ਸਰੀਰ-) ਕਿਲ੍ਹੇ ਦੇ ਅੰਦਰ ਹੀ, ਮਾਨੋ, ਛੱਜੇ ਤੇ ਬਾਜ਼ਾਰ ਹਨ,ਪਦ ਅਰਥ ਹਟਨਾਲੇ = ਬਾਜ਼ਾਰ (ਜਿਥੇ ਨਾਲੋ ਨਾਲ ਹੱਟ ਹਨ)। ਛਜੇ = ਛੱਜੇ।
SikhNet (Spanish)El Dios Mismo otorga lo necesario para la mente ahí
ਆਪੇ ਲੇਵੈ; ਵਸਤੁ ਸਮਾਲੇ ॥
aape levai; vasat samaale |
Sant Singh KhalsaHe Himself takes care of His merchandise.
Manmohan SinghThe Lord Himself takes care of the goods.
Manmohan Singh (Punjabi)ਸਾਹਿਬ ਆਪ ਹੀ ਵਸਤ ਵਲੇਵੇ ਦੀ ਸੰਭਾਲ ਕਰਦਾ ਹੈ।
Fareedkot Teekaਜਗ੍ਯਾਸੀ ਰੂਪ ਹੋ ਕੇ ਆਪ ਹੀ ਆਤਮ ਵਸਤੂ ਕੇ ਸੰਭਾਲ ਕਰ ਲੇਤਾ ਹੈ॥
Prof. Sahib Singhਜਿਨ੍ਹਾਂ ਵਿਚ ਪ੍ਰਭੂ ਆਪ ਹੀ ਸੌਦਾ ਖ਼ਰੀਦਦਾ ਹੈ ਤੇ ਸਾਂਭਦਾ ਹੈ।ਪਦ ਅਰਥ ਲੇਵੈ = ਲੈਂਦਾ ਹੈ, ਖ਼ਰੀਦਦਾ ਹੈ।
SikhNet (Spanish)y también la ensambla, las puertas cerradas son abiertas de par en par,
ਬਜਰ ਕਪਾਟ ਜੜੇ ਜੜਿ ਜਾਣੈ; ਗੁਰਸਬਦੀ ਖੋਲਾਇਦਾ ॥੨॥
bajar kapaatt jarre jarr jaanai; gurasabadee kholaaeidaa |2|
Sant Singh KhalsaThe hard and heavy doors of the Tenth Gate are closed and locked. Through the Word of the Guru's Shabad, they are thrown open. ||2||
Manmohan SinghThe adamantine doors of the tenth gate are knowingly closed and shut. Through the Guru's word, they are wide-opened.
Manmohan Singh (Punjabi)ਦਸਮ ਦੁਆਰ ਦੇ ਕਰੜੇ ਬੂਹੇ ਜਾਣ ਬੁਝ ਕੇ ਮੀਟੇ ਤੇ ਬੰਦ ਕੀਤੇ ਹੋਏ ਹਨ। ਗੁਰਾਂ ਦੀ ਬਾਣੀ ਦੁਆਰਾ, ਉਹ ਪੂਰੀ ਤਰ੍ਹਾਂ ਖੁਲ੍ਹ ਜਾਂਦੇ ਹਨ।
Fareedkot Teekaਜੋ ਜੜਤਾ ਰੂਪ ਵਾ ਦਸਮੇਂ ਦੁਆਰ ਮੇਂ ਬਿਘਨ ਰੂਪ ਖਟ ਚਕ੍ਰ ਤਖਤੇ ਬਜਰ ਸਮ ਜੜੇ ਹੂਏ ਜਾਨ ਲੇਤਾ ਹੈ, ਸੋ ਗੁਰ ਉਪਦੇਸ ਵਾਲਾ ਤਿਨ ਕੋ ਖੁਲਾਇ ਲੇਤਾ ਹੈ ॥੨॥
Prof. Sahib Singh(ਮਾਇਆ ਦੇ ਮੋਹ ਦੇ) ਕਰੜੇ ਕਵਾੜ ਭੀ ਅੰਦਰ ਜੜੇ ਪਏ ਹਨ, ਪਰਮਾਤਮਾ ਆਪ ਹੀ ਇਹ ਕਵਾੜ ਬੰਦ ਕਰਨੇ ਜਾਣਦਾ ਹੈ ਤੇ ਆਪ ਹੀ ਗੁਰੂ ਦੇ ਸ਼ਬਦ ਵਿਚ (ਜੀਵ ਨੂੰ ਜੋੜ ਕੇ ਕਵਾੜ) ਖੁਲ੍ਹਾ ਦੇਂਦਾ ਹੈ ॥੨॥ਪਦ ਅਰਥ ਬਜਰ ਕਪਾਟ = ਕਰੜੇ ਦਰਵਾਜ਼ੇ। ਜੜਿ ਜਾਣੈ = ਬੰਦ ਕਰਨੇ ਜਾਣਦਾ ਹੈ ॥੨॥
SikhNet (Spanish)a través de la Palabra del Guru. (2)
ਭੀਤਰਿ ਕੋਟ; ਗੁਫਾ ਘਰ ਜਾਈ ॥
bheetar kott; gufaa ghar jaaee |
Sant Singh KhalsaWithin the fortress is the cave, the home of the self.
Manmohan SinghWithin the fortress is the cave of Tenth Gate, the Lord's Home place.
Manmohan Singh (Punjabi)ਕਿਲ੍ਹੇ ਦੇ ਅੰਦਰ ਦਸਮ ਦੁਆਰਾ ਦੀ ਕੰਦਰਾ, ਸਾਹਿਬ ਦਾ ਗ੍ਰਹਿ ਅਸਥਾਨ (ਟਿਕਾਣਾ) ਹੈ।
Fareedkot Teekaਇਹ ਸਥੂਲ ਸਰੀਰ ਕੋਟ ਹੈ ਇਸ ਦੇ ਅੰਦਰ ਅੰਤਸਕਰਣ ਵਾ ਦਸਮ ਦੁਆਰ ਰੂਪ ਗੁਫਾ ਹੈ॥
Prof. Sahib Singhਇਸ (ਸਰੀਰ) ਕਿਲ੍ਹੇ ਗੁਫ਼ਾ ਵਿਚ ਪਰਮਾਤਮਾ ਦੀ ਰਿਹੈਸ਼ ਦਾ ਥਾਂ ਹੈ।ਪਦ ਅਰਥ ਘਰ ਜਾਈ = ਘਰ ਦੀ ਥਾਂ।
SikhNet (Spanish)En la fortaleza está la cueva interior, sí, nuestro Verdadero Hogar,
ਨਉ ਘਰ ਥਾਪੇ; ਹੁਕਮਿ ਰਜਾਈ ॥
nau ghar thaape; hukam rajaaee |
Sant Singh KhalsaHe established the nine gates of this house, by His Command and His Will.
Manmohan SinghBy His order, the Lord of will has established nine apertures to the body-house.
Manmohan Singh (Punjabi)ਆਭਣੀ ਰਜ਼ਾ ਦੁਆਰਾ ਰਜ਼ਾ ਦੇ ਸੁਆਮੀ ਨੇ ਦੇਹ ਦੇ ਗ੍ਰਹਿ ਨੂੰ ਨੌ ਗੋਲਕਾਂ ਜੜੀਆਂ ਹਨ।
Fareedkot Teekaਤਿਸ ਮੇਂ ਆਤਮਾ ਕੇ ਘਰ ਕੀ (ਜਾਈ) ਜਗਾ ਹੈ, ਭਾਵ ਨਿਜ ਸਥਾਨੁ ਹੈ। (ਰਜਾਈ) ਪਰਮੇਸਰ ਨੇ ਅਪਨੇ ਹੁਕਮ ਕਰਿ ਇਸ ਸਰੀਰ ਮੇਂ (ਨਉ ਘਰ) ਨੌ ਗੋਲਕ ਅਸਥਾਪਨ ਕੀਏ ਹੈਂ ॥
Prof. Sahib Singhਰਜ਼ਾ ਦੇ ਮਾਲਕ ਪ੍ਰਭੂ ਨੇ ਆਪਣੇ ਹੁਕਮ ਵਿਚ ਹੀ (ਇਸ ਕਿਲ੍ਹੇ ਵਿਚ) ਨੌ ਘਰ ਬਣਾ ਦਿੱਤੇ ਹਨ (ਜੋ ਪਰੱਤਖ ਦਿਸਦੇ ਹਨ)।ਪਦ ਅਰਥ ਨਉ ਘਰ = ਨੌ ਗੋਲਕਾਂ, ਨੌ ਇੰਦ੍ਰੇ।
SikhNet (Spanish)y hay nueve puertas más que funcionan en la Voluntad del Señor.
ਦਸਵੈ ਪੁਰਖੁ ਅਲੇਖੁ ਅਪਾਰੀ; ਆਪੇ ਅਲਖੁ ਲਖਾਇਦਾ ॥੩॥
dasavai purakh alekh apaaree; aape alakh lakhaaeidaa |3|
Sant Singh KhalsaIn the Tenth Gate, the Primal Lord, the unknowable and infinite dwells; the unseen Lord reveals Himself. ||3||
Manmohan SinghThe Incomputable and Infinite Lord abides in the tenth-gate. The Incomputable God of Himself reveals His ownself.
Manmohan Singh (Punjabi)ਅਣਗਿਣਤ ਅਤੇ ਅਨੰਤ ਸੁਆਮੀ ਦਸਮ ਦੁਆਰ ਅੰਦਰ ਵਸਦਾ ਹੈ। ਅਦ੍ਰਿਸ਼ਟ ਵਾਹਿਗੁਰੂ ਖ਼ੁਦ ਹੀ ਆਪਣੇ ਆਪ ਨੂੰ ਦਰਸਾਉਂਦਾ ਹੈ।
Fareedkot Teekaਦਸਮੇ ਦ੍ਵਾਰ ਮੇਂ ਅਲੇਖ ਅਪਾਰ ਰੂਪ ਪੁਰਖੁ ਹੈ। ਜਬ ਆਪ ਦਿਆਲ ਹੋਤਾ ਹੈ ਤਬ ਅਪਨੇ ਆਪ ਕੋ ਅਲਖ ਰੂਪ ਜਣਾਇ ਦੇਤਾ ਹੈ॥੩॥
Prof. Sahib Singhਦਸਵੇਂ ਘਰ ਵਿਚ (ਜੋ ਗੁਪਤ ਹੈ) ਸਰਬ-ਵਿਆਪਕ ਲੇਖੇ ਤੋਂ ਰਹਿਤ ਤੇ ਬੇਅੰਤ ਪ੍ਰਭੂ ਆਪ ਵੱਸਦਾ ਹੈ। ਉਹ ਅਦ੍ਰਿਸ਼ਟ ਪ੍ਰਭੂ ਆਪ ਹੀ ਆਪਣੇ ਆਪ ਦਾ ਦਰਸ਼ਨ ਕਰਾਂਦਾ ਹੈ ॥੩॥ਪਦ ਅਰਥ ਦਸਵੈ = ਦਸਵੇਂ ਘਰ ਵਿਚ ॥੩॥
SikhNet (Spanish)Pero en la Décima Puerta habita el Dios Infinito, y Él, el Uno Insondable, por Sí Mismo se nos revela.(3)
ਪਉਣ ਪਾਣੀ ਅਗਨੀ ਇਕ ਵਾਸਾ ॥
paun paanee aganee ik vaasaa |
Sant Singh KhalsaWithin the body of air, water and fire, the One Lord dwells.
Manmohan SinghWithin the body of air, water and fire, dwells the one Lord.
Manmohan Singh (Punjabi)ਹਵਾ, ਜਲ ਅਤੇ ਅੱਗ ਦੀ ਦੇਹ ਅੰਦਰ ਇੱਕ ਸਾਹਿਬ ਨਿਵਾਸ ਰਖਦਾ ਹੈ।
Fareedkot Teekaਪਉਣ, ਪਾਣੀ, ਅਗਨੀ ਇਨ ਤਤੋਂ ਕਾ ਇਕ ਸਰੀਰ ਮੇਂ ਵਾ ਬ੍ਰਹਮਾਂਡ ਮੇਂ ਵਾਸਾ ਹੈ॥
Prof. Sahib Singh(ਇਸ ਸਰੀਰ ਵਿਚ ਉਸ ਨੇ) ਹਵਾ, ਪਾਣੀ, ਅੱਗ (ਆਦਿਕ ਤੱਤਾਂ) ਨੂੰ ਇਕੱਠੇ ਵਸਾ ਦਿੱਤਾ ਹੈ।ਪਦ ਅਰਥ ਇਕ ਵਾਸਾ = ਇਕੱਠੇ ਵਸਾਏ ਹਨ।
SikhNet (Spanish)El aire, el agua y el fuego viven juntos en el cuerpo,
ਆਪੇ ਕੀਤੋ ਖੇਲੁ ਤਮਾਸਾ ॥
aape keeto khel tamaasaa |
Sant Singh KhalsaHe Himself stages His wondrous dramas and plays.
Manmohan SinghHe himself stages the play and drama.
Manmohan Singh (Punjabi)ਉਹ ਖ਼ੁਦ ਹੀ ਖੇਲ ਅਤੇ ਨਾਟਕ ਰਚਦਾ ਹੈ।
Fareedkot Teekaਏਹੁ ਤਮਾਸਾ ਰੂਪ ਖੇਲ ਭੀ ਆਪ ਹੀ ਕੀਆ ਹੈ, ਭਾਵ ਬਿਰੋਧੀਓਂ ਕਾ ਇਕ ਠੌਰ ਮੇਂ ਮਿਲਾਪ ਕਰਿਆ ਹੈ॥
Prof. Sahib Singh(ਜਗਤ-ਰਚਨਾ ਦਾ) ਖੇਲ ਤੇ ਤਮਾਸ਼ਾ ਉਸ ਨੇ ਆਪ ਹੀ ਰਚਿਆ ਹੋਇਆ ਹੈ।
SikhNet (Spanish)sí, tal es la Maravilla de nuestro Señor, el Dios.
ਬਲਦੀ ਜਲਿ ਨਿਵਰੈ ਕਿਰਪਾ ਤੇ; ਆਪੇ ਜਲ ਨਿਧਿ ਪਾਇਦਾ ॥੪॥
baladee jal nivarai kirapaa te; aape jal nidh paaeidaa |4|
Sant Singh KhalsaBy His Grace, water puts out the burning fire; He Himself stores it up in the watery ocean. ||4||
Manmohan SinghBy the Lord's grace, the burning fire is quenched with the water, of Himself, He treasures up that fore in the ocean.
Manmohan Singh (Punjabi)ਪ੍ਰਭੂ ਦੀ ਦਇਆ ਦੁਆਰਾ ਮਚਦੀ ਹੋਈ ਅੱਗ ਪਾਣੀ ਨਾਲ ਬੁਝ ਜਾਂਦੀ ਹੈ। ਖ਼ੁਦ ਹੀ ਉਹ ਉਸ ਅੱਗ ਨੂੰ ਸਮੁੰਦਰ ਵਿੱਚ ਟਿਕਾਉਂਦਾ ਹੈ।
Fareedkot Teekaਤਿਸਨਾ ਅਗਨੀ ਬਲਦੀ ਹੂਈ ਕ੍ਰਿਪਾ ਜਲ ਤੇ ਨਿਵਰਤ ਹੋਤੀ ਹੈ। ਆਪ ਹੀ ਗੁਰੂ ਰੂਪ ਬਾਦਲ ਹੋ ਕੇ ਕ੍ਰਿਪਾ ਜਲ ਕੋ ਜਗ੍ਯਾਸੀਓਂ ਪੈ ਪਾਵਤਾ ਹੈ ਅਰਥਾਤ ਬਰਸਤਾ ਹੈ॥੪॥
Prof. Sahib Singhਜੇਹੜੀ ਬਲਦੀ ਅੱਗ ਉਸ ਦੀ ਕਿਰਪਾ ਦੀ ਰਾਹੀਂ ਪਾਣੀ ਨਾਲ ਬੁੱਝ ਜਾਂਦੀ ਹੈ ਉਹ ਅੱਗ (ਬੜਵਾ ਅਗਨੀ) ਉਸ ਨੇ ਸਮੁੰਦਰ ਵਿਚ ਟਿਕਾ ਰੱਖੀ ਹੈ ॥੪॥ਪਦ ਅਰਥ ਜਲਿ = ਪਾਣੀ ਨਾਲ। ਨਿਵਰੈ = ਬੁੱਝ ਜਾਂਦੀ ਹੈ। ਜਲ ਨਿਧਿ = ਸਮੁੰਦਰ (ਵਿਚ) ॥੪॥
SikhNet (Spanish)Mira, el fuego que es sofocado por el agua, ese fuego lo pone en el relámpago que sale de la lluvia.(4)
ਧਰਤਿ ਉਪਾਇ; ਧਰੀ ਧਰਮ ਸਾਲਾ ॥
dharat upaae; dharee dharam saalaa |
Sant Singh KhalsaCreating the earth, He established it as the home of Dharma.
Manmohan SinghCreating the earth, God has made it the place to practise faith.
Manmohan Singh (Punjabi)ਪ੍ਰਿਥਵੀ ਨੂੰ ਰੱਚ ਕੇ, ਵਾਹਿਗੁਰੂ ਨੇ ਇਸ ਨੂੰ ਧਰਮ ਕਮਾਉਣ ਦੀ ਥਾਂ ਬਣਾ ਦਿੱਤਾ ਹੈ।
Fareedkot Teekaਇਸ ਧਰਤੀ ਮੇਂ ਭਾਰਤ ਖੰਡ ਧਰਮ ਸਥਾਨ ਕੀਆ ਹੈ॥
Prof. Sahib Singhਧਰਤੀ ਪੈਦਾ ਕਰ ਕੇ ਪਰਮਾਤਮਾ ਨੇ ਇਸ ਨੂੰ ਧਰਮ ਕਮਾਣ ਲਈ ਥਾਂ ਬਣਾ ਦਿੱਤਾ ਹੈ।ਪਦ ਅਰਥ ਧਰਮਸਾਲਾ = ਧਰਮ ਕਮਾਣ ਦੀ ਥਾਂ।
SikhNet (Spanish)Él crea la Tierra, el recinto de la Rectitud.
ਉਤਪਤਿ ਪਰਲਉ, ਆਪਿ ਨਿਰਾਲਾ ॥
autapat parlau, aap niraalaa |
Sant Singh KhalsaCreating and destroying, He remains unattached.
Manmohan SinghHe creates and destroys and Him self remains detached.
Manmohan Singh (Punjabi)ਉਹ ਰਚਦਾ ਅਤੇ ਨਾਸ ਕਰਦਾ ਹੈ ਅਤੇ ਖ਼ੁਦ ਨਿਰਲੇਪ ਰਹਿੰਦਾ ਹੈ।
Fareedkot Teekaਉਤਪਤੀ ਅਰੁ ਪ੍ਰਲੈ ਕਰਤਾ ਹੂਆ ਆਪ ਅਸੰਗ ਰਹਿਤਾ ਹੈ॥
Prof. Sahib Singhਜਗਤ ਦੀ ਉਤਪੱਤੀ ਤੇ ਪਰਲੋ ਕਰਨ ਵਾਲਾ ਆਪ ਹੀ ਹੈ, ਪਰ ਆਪ ਇਸ ਉਤਪੱਤੀ ਪਰਲੋ ਤੋਂ ਨਿਰਲੇਪ ਰਹਿੰਦਾ ਹੈ।ਪਦ ਅਰਥ ਉਤਪਤਿ = ਪੈਦਾਇਸ਼। ਪਰਲਉ = ਨਾਸ।
SikhNet (Spanish)Él crea y destruye, pero Él se conserva desapegado,
ਪਵਣੈ ਖੇਲੁ ਕੀਆ ਸਭ ਥਾਈ; ਕਲਾ ਖਿੰਚਿ ਢਾਹਾਇਦਾ ॥੫॥
pavanai khel keea sabh thaaee; kalaa khinch dtaahaaeidaa |5|
Sant Singh KhalsaHe stages the play of the breath everywhere. Withdrawing His power, He lets the beings crumble. ||5||
Manmohan SinghEvery where the Lord has staged the play of breath in the beings. Withdrawing His might, He makes the beings fall
Manmohan Singh (Punjabi)ਹਰ ਥਾਂ ਸੁਆਮੀ ਨੇ, ਜੀਵਾਂ ਅੰਦਰ ਸੁਆਸ ਦੀ ਖੇਡ ਰਚੀ ਹੈ। ਆਪਣੀ ਸੱਤਿਆ ਖਿੱਚ ਕੇ, ਉਹ ਜੀਵਾਂ ਨੂੰ ਢਾਹ ਦਿੰਦਾ ਹੈ।
Fareedkot Teekaਸਭ ਥਾਈ ਪ੍ਰਾਣ ਪਵਣ ਕਾ ਹੀ ਖੇਲੁ ਕੀਆ ਹੂਆ ਹੈ। ਪ੍ਰਾਣ ਕਲਾ ਕੋ ਜਬ ਖੈਂਚਤਾ ਹੈ ਤਬ ਸਰੀਰਾਂ ਕੋ ਗਿਰਾਇ ਦੇਤਾ ਹੈ॥੫॥☬ਤਿਸੁ ਉਤਪਤੀ ਕਰਤਾ ਕੇ ਆਗੇ ਐਸੇ ਬੇਨਤੀ ਕਰੇ:
Prof. Sahib Singhਹਰ ਥਾਂ (ਭਾਵ, ਸਭ ਜੀਵਾਂ ਵਿਚ) ਉਸ ਨੇ ਸੁਆਸਾਂ ਦੀ ਖੇਡ ਰਚੀ ਹੋਈ ਹੈ (ਭਾਵ, ਸੁਆਸਾਂ ਦੇ ਆਸਰੇ ਜੀਵ ਜਿਊਂਦੇ ਰੱਖੇ ਹੋਏ ਹਨ), ਆਪ ਹੀ (ਇਹ ਸੁਆਸਾਂ ਦੀ) ਤਾਕਤ ਖਿੱਚ ਕੇ (ਕੱਢ ਕੇ ਸਰੀਰਾਂ ਦੀ ਖੇਡ ਨੂੰ) ਢਾਹ ਦੇਂਦਾ ਹੈ ॥੫॥ਪਦ ਅਰਥ ਪਵਣੈ = ਸੁਆਸਾਂ ਦਾ ॥੫॥
SikhNet (Spanish)y mira, la Maravilla es que en el aire, Él pone la corriente de vida, pero cuando retira Su Poder que lo respalda, el teatro completo se desmorona como el polvo que se lo lleva el viento.(5)
ਭਾਰ ਅਠਾਰਹ; ਮਾਲਣਿ ਤੇਰੀ ॥
bhaar atthaarah; maalan teree |
Sant Singh KhalsaYour gardener is the vast vegetation of nature.
Manmohan SinghThy she-gardener, o Lord, is the eighteen loads of vegetation.
Manmohan Singh (Punjabi)ਮੇਰੀ ਮਾਲਣ, ਅਠਾਰਾਂ ਬੋਝ ਬਨਾਸਪਤੀ ਹੈ, ਹੇ ਸਾਈਂ!
Fareedkot Teekaਅਠਾਰਾਂ ਭਾਰ ਬਨਾਸਪਤੀ ਤੇਰੀ ਮਾਲਣ ਹੈ॥
Prof. Sahib Singhਹੇ ਪ੍ਰਭੂ! ਸਾਰੀ ਸ੍ਰਿਸ਼ਟੀ ਦੀ ਬਨਸਪਤੀ (ਤੇਰੇ ਅੱਗੇ ਫੁੱਲ ਭੇਟਾ ਕਰਨ ਵਾਲੀ) ਤੇਰੀ ਮਾਲਣ ਹੈ,ਪਦ ਅਰਥ ਭਾਰ ਅਠਾਰਹ = ਸਾਰੀ ਬਨਸਪਤੀ।
SikhNet (Spanish)Oh Dios, Tu Jardín, es toda la vegetación,
ਚਉਰੁ ਢੁਲੈ; ਪਵਣੈ ਲੈ ਫੇਰੀ ॥
chaur dtulai; pavanai lai feree |
Sant Singh KhalsaThe wind blowing around is the chauree, the fly-brush, waving over You.
Manmohan SinghThe whirling round of wind is the waving of fly-brush over Thee.
Manmohan Singh (Punjabi)ਹਵਾ ਦਾ ਚੱਕਰ ਕਝਣਾ, ਤੇਰੇ ਚੋਰ ਝੁਲਾਉਣਾ ਹੈ।
Fareedkot Teekaਪਵਣ ਜੋ ਫੇਰੀ ਲੇਤਾ ਹੈ ਇਹੀ ਮਾਨੋ ਤੇਰੇ ਸਿਰ ਪਰ ਚੌਰ ਝੂਲਤਾ ਹੈ॥
Prof. Sahib Singh(ਜੇਹੜੀ ਹਵਾ) ਫੇਰੀਆਂ ਲੈਂਦੀ ਹੈ (ਭਾਵ, ਹਰ ਪਾਸੇ ਚੱਲਦੀ ਹੈ, ਉਸ) ਹਵਾ ਦਾ (ਮਾਨੋ) ਚਉਰ (ਤੇਰੇ ਉਤੇ) ਝੁਲ ਰਿਹਾ ਹੈ।ਪਦ ਅਰਥ ਢੁਲੈ = ਝੁਲਦਾ ਹੈ। ਪਵਣੈ = ਪਵਣ ਦਾ।
SikhNet (Spanish)y el aire es mover el Chauri sobre Ti, el sol y la luna son tus dos lámparas,
ਚੰਦੁ ਸੂਰਜੁ ਦੁਇ. ਦੀਪਕ ਰਾਖੇ; ਸਸਿ ਘਰਿ ਸੂਰੁ ਸਮਾਇਦਾ ॥੬॥
chand sooraj due. deepak raakhe; sas ghar soor samaaeidaa |6|
Sant Singh KhalsaThe Lord placed the two lamps, the sun and the moon; the sun merges in the house of the moon. ||6||
Manmohan SinghThe moon and the sun, the Lord has placed as two lamps. The sun merges in the house of the moon.
Manmohan Singh (Punjabi)ਚੰਦ੍ਰਮਾ ਅਤੇ ਆਫਤਾਬ, ਸਾਹਿਬ ਨੇ ਦੋ ਦੀਵੇ ਟਿਕਾ ਦਿੱਤੇ ਹਨ। ਸੂਰਜ ਚੰਦ੍ਰਮਾ ਦੇ ਘਰ ਅੰਦਰ ਲੀਨ ਹੋ ਜਾਂਦਾ ਹੈ?
Fareedkot Teekaਚੰਦ ਔ ਸੂਰਜ ਇਹੁ ਦੋ ਤੈਨੇ ਦੀਵੇ ਕਰ ਰਾਖੇ ਹੈਂ। ਜਿਸ ਕੇ ਸਤੋ ਗੁਣ ਸਹਿਤ ਅੰਤਸਕਰਣ ਮੇਂ ਗ੍ਯਾਨ ਸਮਾਵਤਾ ਹੈ, ਸੋ ਤੇਰੇ ਕੋ ਜਾਨਤਾ ਹੈ॥੬॥
Prof. Sahib Singh(ਆਪਣੇ ਜਗਤ-ਮਹੱਲ ਵਿਚ) ਤੂੰ ਆਪ ਹੀ ਚੰਦ ਅਤੇ ਸੂਰਜ (ਮਾਨੋ) ਦੋ ਦੀਵੇ (ਜਗਾ) ਰੱਖੇ ਹਨ, ਚੰਦ੍ਰਮਾ ਦੇ ਘਰ ਵਿਚ ਸੂਰਜ ਸਮਾਇਆ ਹੋਇਆ ਹੈ (ਸੂਰਜ ਦੀਆਂ ਕਿਰਨਾਂ ਚੰਦ੍ਰਮਾ ਵਿਚ ਪੈ ਕੇ ਚੰਦ੍ਰਮਾ ਨੂੰ ਰੌਸ਼ਨੀ ਦੇ ਰਹੀਆਂ ਹਨ) ॥੬॥ਪਦ ਅਰਥ ਸਸਿ = ਚੰਦ੍ਰਮਾ। ਸੂਰੁ = ਸੂਰਜ ॥੬॥
SikhNet (Spanish)y mira, la luna se inmerge en la casa del sol.(6)
ਪੰਖੀ ਪੰਚ ਉਡਰਿ; ਨਹੀ ਧਾਵਹਿ ॥
pankhee panch uddar; nahee dhaaveh |
Sant Singh KhalsaThe five birds do not fly wild.
Manmohan SinghThe five birds of the saint fly and flee not.
Manmohan Singh (Punjabi)ਸਾਧੂ ਦੇ ਪੰਜ ਪੰਛੀ ਉਡਦੇ ਅਤੇ ਭਜਦੇ ਨਹੀਂ।
Fareedkot Teekaਤਬ ਪੰਚ ਇੰਦ੍ਰੇ ਰੂਪ ਪੰਖੀ ਵਿਸ੍ਯੋਂ ਮੇਂ ਉਡ ਕਰ ਦੌੜਤੇ ਨਹੀਂ॥
Prof. Sahib Singhਉਹਨਾਂ ਦੇ (ਗਿਆਨ-ਇੰਦ੍ਰੇ) ਪੰਛੀ ਉੱਡ ਕੇ ਬਾਹਰ (ਵਿਕਾਰਾਂ ਵਲ) ਦੌੜਦੇ ਨਹੀਂ ਫਿਰਦੇ,ਪਦ ਅਰਥ ਪੰਖੀ ਪੰਚ = (ਗੁਰਮੁਖ ਬਿਰਖ ਦੇ) ਪੰਜ ਗਿਆਨ-ਇੰਦ੍ਰੇ ਪੰਛੀ। ਉਡਰਿ = ਉੱਡ ਕੇ।
SikhNet (Spanish)Y así los cinco pájaros del deseo no vuelan y el árbol de la vida es fructífero,
ਸਫਲਿਓ ਬਿਰਖੁ; ਅੰਮ੍ਰਿਤ ਫਲੁ ਪਾਵਹਿ ॥
safalio birakh; amrit fal paaveh |
Sant Singh KhalsaThe tree of life is fruitful, bearing the fruit of Ambrosial Nectar.
Manmohan SinghHis tree of life is fruitful and bears the ambrosial fruit.
Manmohan Singh (Punjabi)ਉਸ ਦਾ ਜੀਵਨ ਦਾ ਬਿਰਛ ਫਲਾਦਾਇਕ ਹੈ ਅਤੇ ਇਸ ਨੂੰ ਅੰਮ੍ਰਿਤਮਈ ਮੇਵਾ ਲਗਦਾ ਹੈ।
Fareedkot Teekaਜਬ ਗੁਰੋਂ ਰੂਪ ਸਫਲ ਬ੍ਰਿਛ ਤੇ ਗਿਆਨ ਅੰਮ੍ਰਿਤ ਫਲ ਕੋ ਪਾਵਤੇ ਹੈਂ॥
Prof. Sahib Singh(ਜੇਹੜੇ) ਗੁਰਮੁਖ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰਦੇ ਹਨ। ਗੁਰੂ (ਮਾਨੋ ਅਜਿਹਾ) ਫਲ ਦੇਣ ਵਾਲਾ ਰੁੱਖ ਹੈ।
SikhNet (Spanish)dando el Fruto del Néctar de Dios, y el ser,
ਗੁਰਮੁਖਿ ਸਹਜਿ ਰਵੈ ਗੁਣ ਗਾਵੈ; ਹਰਿ ਰਸੁ ਚੋਗ ਚੁਗਾਇਦਾ ॥੭॥
guramukh sehaj ravai gun gaavai; har ras chog chugaaeidaa |7|
Sant Singh KhalsaThe Gurmukh intuitively sings the Glorious Praises of the Lord; he eats the food of the Lord's sublime essence. ||7||
Manmohan SinghBy Guru's grace, the saint contemplates the Lord's hymns and His praise and pecks the corn of the Lord's elixir.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਸਾਧੂ ਸੁਆਮੀ ਨੂੰ ਸਿਮਰਦਾ ਉਸ ਦੀ ਮਹਿਮਾ ਗਾਇਨ ਕਰਦਾ ਅਤੇ ਪ੍ਰਭੂ ਦੇ ਅੰਮ੍ਰਿਤ ਦਾ ਚੋਗਾ ਚੁਗਦਾ ਹੈ।
Fareedkot Teekaਗੁਰਮੁਖਿ ਸੁਭਾਵਕ ਹੀ ਨਾਮ ਕੋ (ਰਵੈ) ਜਪਤਾ ਹੈ ਔ ਹਰੀ ਕੇ ਪ੍ਰੇਮ ਕਰ ਕੇ ਗੁਣ ਗਾਵਤਾ ਹੈ ਔਰ ਹਰੀ ਰਸ ਕੀ ਹੀ ਇੰਦ੍ਰੀਆਂ ਕੋ ਚੋਗ ਚੁਗਾਵਤਾ ਹੈ॥੭॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਜੀਵ-ਪੰਛੀ ਆਤਮਕ ਅਡੋਲਤਾ ਵਿਚ ਰਹਿ ਕੇ ਨਾਮ ਸਿਮਰਦਾ ਹੈ ਤੇ ਪ੍ਰਭੂ ਦੇ ਗੁਣ ਗਾਂਦਾ ਹੈ। ਪ੍ਰਭੂ ਆਪ ਹੀ ਉਸ ਨੂੰ ਆਪਣਾ ਨਾਮ-ਰਸ (ਰੂਪ) ਚੋਗ ਚੁਗਾਂਦਾ ਹੈ ॥੭॥ਪਦ ਅਰਥ ਰਵੈ = ਸਿਮਰਦਾ ਹੈ ॥੭॥
SikhNet (Spanish)consciente en Dios contempla a Su Señor en total Equilibrio, recita su Alabanza y picotea de la Esencia de Dios. (7)
ਝਿਲਮਿਲਿ ਝਿਲਕੈ; ਚੰਦੁ ਨ ਤਾਰਾ ॥
jhilamil jhilakai; chand na taaraa |
Sant Singh KhalsaThe dazzling light glitters, although neither the moon nor the stars are shining;
Manmohan SinghIn the Lord's presence flitters the dazzling light, though there is neither the moon nor the stars there,
Manmohan Singh (Punjabi)ਸਾਹਿਬ ਦੀ ਹਜ਼ੂਰੀ ਅੰਦਰ ਪਰਮ ਪ੍ਰਕਾਸ਼ ਲਿਸ਼ਕਾਰੇ ਮਾਰਦਾ ਹੈ, ਭਾਵੇਂ ਓਥੇ ਨਾਂ ਚੰਦਰਮਾ ਹੈ ਨਾਂ ਹੀ ਨਖਤ੍ਰ,
Fareedkot Teekaਵਹੁ (ਝਿਲਮਿਲਿ) ਏਕ ਰਸ ਪ੍ਰਕਾਸ ਰਹਿਆ ਹੈ, ਚੰਦ ਤਾਰਾ ਭੀ ਐਸਾ ਨਹੀਂ ਹੈ॥
Prof. Sahib Singh('ਸਫਲ ਬਿਰਖ' ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰਨ ਵਾਲੇ ਗੁਰਮੁਖ ਦੇ ਅੰਦਰ ਆਤਮ-ਪਰਕਾਸ਼ ਪੈਦਾ ਹੁੰਦਾ ਹੈ ਜੋ) ਐਸਾ ਝਿਲਮਿਲ ਝਿਲਮਿਲ ਕਰ ਕੇ ਚਮਕਾਰੇ ਮਾਰਦਾ ਹੈ ਕਿ ਉਸ ਦੀ ਚਮਕ ਤਕ ਨਾਹ ਚੰਦ, ਨਾਹ ਕੋਈ ਤਾਰਾ,ਪਦ ਅਰਥ ਝਿਲਮਿਲ = ਬੜੀ ਚਮਕ ਨਾਲ। ਝਿਲਕੈ = ਲਿਸ਼ਕਦਾ ਹੈ।
SikhNet (Spanish)En su mente está la Iluminación, aun no habiendo estrellas ni luna.
ਸੂਰਜ ਕਿਰਣਿ ਨ ਬਿਜੁਲਿ ਗੈਣਾਰਾ ॥
sooraj kiran na bijul gainaaraa |
Sant Singh Khalsaneither the sun's rays nor the lightning flashes across the sky.
Manmohan Singhnor the rays of the sun, nor the lightning flash across the sky.
Manmohan Singh (Punjabi)ਨਾਂ ਹੀ ਸੂਰਜ ਦੀਆਂ ਸ਼ੁਆਵਾਂ, ਨਾਂ ਹੀ ਅਸਮਾਨ ਵਿੱਚ ਬਿਜਲੀ ਦੀ ਲਿਸ਼ਕ।
Fareedkot Teekaਸੂਰਜ ਕੀ ਕਿਰਣੋਂ ਕਾ ਪ੍ਰਕਾਸ ਔ ਬਿਜਲੀ ਜੋ ਅਕਾਸ ਮੇਂ ਦੇਖਤੇ ਹੋ ਵਹੁ ਭੀ ਉਸ ਕੇ ਸਮਾਨ ਨਹੀਂ ਹੈ ॥
Prof. Sahib Singhਨਾਹ ਸੂਰਜ ਦੀ ਕਿਰਣ, ਅਤੇ ਨਾਹ ਹੀ ਆਕਾਸ਼ ਦੀ ਬਿਜਲੀ ਪਹੁੰਚ ਸਕਦੀ ਹੈ (ਬਰਾਬਰੀ ਕਰ ਸਕਦੀ ਹੈ)।ਪਦ ਅਰਥ ਗੈਣਾਰਾ = ਆਕਾਸ਼।
SikhNet (Spanish)Tampoco los rayos del sol, ni relámpagos destellan a través del cielo.
ਅਕਥੀ ਕਥਉ. ਚਿਹਨੁ, ਨਹੀ ਕੋਈ; ਪੂਰਿ ਰਹਿਆ ਮਨਿ ਭਾਇਦਾ ॥੮॥
akathee kthau. chihan, nahee koee; poor rahiaa man bhaaeidaa |8|
Sant Singh KhalsaI describe the indescribable state, which has no sign, where the all-pervading Lord is still pleasing to the mind. ||8||
Manmohan SinghI am describing that ineffable state, which has no sign or outline and where the Lord, pleasing to the mind is fully pervading.
Manmohan Singh (Punjabi)ਮੈਂ ਉਹ ਅਕਹਿ ਅਵਸਥਾ ਨੂੰ ਬਿਆਨ ਕਰ ਰਿਹਾ ਹਾਂ ਜਿਸ ਦਾ ਕੋਈ ਚਿਹਨ ਚੱਕਰ ਨਹੀਂ ਅਤੇ ਜਿਥੇ ਚਿੱਤ ਨੂੰ ਚੰਗਾ ਲੱਗਣ ਵਾਲਾ ਪ੍ਰਭੂ ਪਰੀਪੂਰਨ ਹੋ ਰਿਹਾ ਹੈ।
Fareedkot Teekaਅਕਥ ਰੂਪ ਕਾ ਭੇਦ ਐਸੇ ਕਥਨ ਕਰਤੇ ਹੈਂ, ਜੋ ਤਿਸ ਕਾ ਚਿੰਨ ਕੋਈ ਨਹੀਂ ਹੈ, ਔ ਸਾਰੇ ਪੂਰਿ ਰਹਿਆ ਹੈ, ਸੋਈ ਹਮਾਰੇ ਮਨ ਮੇਂ ਭਾਵਤਾ ਹੈ॥੮॥
Prof. Sahib Singh(ਮੈਂ ਉਸ ਪਰਕਾਸ਼ ਦਾ) ਬਿਆਨ ਤਾਂ ਕਰ ਰਿਹਾ ਹਾਂ (ਪਰ ਉਹ ਪਰਕਾਸ਼) ਬਿਆਨ ਤੋਂ ਬਾਹਰ ਹੈ ਉਸ ਦਾ ਕੋਈ ਨਿਸ਼ਾਨ ਨਹੀਂ ਦਿੱਤਾ ਜਾ ਸਕਦਾ। (ਜਿਸ ਮਨੁੱਖ ਦੇ ਅੰਦਰ ਉਹ ਪਰਕਾਸ਼ ਆਪਣਾ) ਜ਼ਹੂਰ ਕਰਦਾ ਹੈ ਉਸ ਦੇ ਮਨ ਵਿਚ ਉਹ ਬੜਾ ਪਿਆਰਾ ਲੱਗਦਾ ਹੈ ॥੮॥ਪਦ ਅਰਥ ਅਕਥੀ = ਉਹ ਅਵਸਥਾ ਜਿਸ ਦਾ ਬਿਆਨ ਨਾਹ ਹੋ ਸਕੇ। ਕਥਉ = ਮੈਂ ਦੱਸਦਾ ਹਾਂ ॥੮॥
SikhNet (Spanish)Sí, este Estado no tiene forma, ni signo, y recito lo que es Inefable en verdad; pero el Señor prevalece en toda Su Atmósfera, complaciendo a la mente.(8)
ਪਸਰੀ ਕਿਰਣਿ; ਜੋਤਿ ਉਜਿਆਲਾ ॥
pasaree kiran; jot ujiaalaa |
Sant Singh KhalsaThe rays of Divine Light have spread out their brilliant radiance.
Manmohan SinghThe rays of the Divine Light have spread out and there is illumination everywhere.
Manmohan Singh (Punjabi)ਈਸ਼ਵਰੀ ਨੁਰ ਦੀਆਂ ਸ਼ੁਆਵਾਂ ਫੈਲ ਗਈਆਂ ਹਨ ਅਤੇ ਹਰ ਥਾਂ ਚਾਨਣ ਹੀ ਚਾਨਣ ਹੈ।
Fareedkot Teekaਸਕਤੀਆਂ ਰੂਪ ਕਿਰਣਾਂ ਪਸਰ ਰਹੀਆਂ ਹੈਂ, ਐਸਾ ਸਰਬ ਮੇਂ (ਜੋਤਿ) ਪਰਮੇਸਰ ਕਾ ਪ੍ਰਕਾਸ ਹੋ ਰਹਾ ਹੈ॥
Prof. Sahib Singh(ਜਿਸ ਗੁਰਮੁਖ ਦੇ ਅੰਦਰ 'ਸਫਲ ਬਿਰਖ' ਗੁਰੂ ਦੀ ਮੇਹਰ ਨਾਲ) ਰੱਬੀ ਜੋਤਿ ਦੀ ਕਿਰਣ ਪਰਕਾਸ਼ਦੀ ਹੈ ਉਸ ਦੇ ਅੰਦਰ (ਆਤਮਕ) ਚਾਨਣ ਹੋ ਜਾਂਦਾ ਹੈ।
SikhNet (Spanish)Los Rayos de Luz Divina han esparcido su maravilloso destello, habiendo creado la Creación,
ਕਰਿ ਕਰਿ ਦੇਖੈ. ਆਪਿ ਦਇਆਲਾ ॥
kar kar dekhai. aap deaalaa |
Sant Singh KhalsaHaving created the creation, the Merciful Lord Himself gazes upon it.
Manmohan SinghCreating the creation, the merciful Master is Himself beholding it.
Manmohan Singh (Punjabi)ਰਚਨਾ ਨੂੰ ਰਚ ਕੇ, ਮਿਹਰਬਾਨ ਮਾਲਕ ਖ਼ੁਦ ਹੀ ਇਸ ਨੂੰ ਵੇਖ ਰਿਹਾ ਹੈ।
Fareedkot Teekaਆਪ ਹੀ ਦਇਆਲ ਉਤਪਤੀ ਆਦਿ ਕਰ ਕੇ ਦੇਖ ਰਹਾ ਹੈ॥
Prof. Sahib Singhਦਇਆ ਦਾ ਸੋਮਾ ਪ੍ਰਭੂ ਆਪ ਹੀ ਇਹ ਕੌਤਕ ਕਰ ਕਰ ਕੇ ਵੇਖਦਾ ਹੈ।
SikhNet (Spanish)el Señor Misericordioso la observa,
ਅਨਹਦ ਰੁਣ ਝੁਣਕਾਰੁ, ਸਦਾ ਧੁਨਿ; ਨਿਰਭਉ ਕੈ ਘਰਿ. ਵਾਇਦਾ ॥੯॥
anahad run jhunakaar, sadaa dhun; nirbhau kai ghar. vaaeidaa |9|
Sant Singh KhalsaThe sweet, melodious, unstruck sound current vibrates continuously in the home of the fearless Lord. ||9||
Manmohan SinghWhosoever reaches the Fearless Lord's home, he ever hears the sweet and melodious celestial strain.
Manmohan Singh (Punjabi)ਜੋ ਕੋਈ ਭੀ ਨਿਡਰ ਸੁਆਮੀ ਦੇ ਧਾਮ ਅੰਦਰ ਪੁੰਜ ਜਾਂਦਾ ਹੈ, ਉਹ ਸਦੀਵ ਹੀ ਮਿੱਠੇ ਅਤੇ ਸੁਰੀਲੇ ਬੈਕੁੰਠੀ ਕੀਰਤਨ ਨੂੰ ਸੁਣਦਾ ਹੈ।
Fareedkot Teekaਇਕ ਰਸ ਜੋ ਪ੍ਰਮਾਤਮਾ ਹੈ ਤਿਸ ਕੋ ਅਨੰਦ ਕੇ ਸਬਦ ਸੇ ਸਦਾ ਜੋ (ਧੁਨਿ) ਉਚਾਰਤਾ ਹੈ, ਸੋ ਨਿਰਭਉ ਸਰੂਪ ਕੇ ਤਾਂਈ ਰਿਦੇ ਮੇਂ (ਵਾਇਦਾ) ਪ੍ਰਗਟ ਕਰ ਲੇਤਾ ਹੈ ॥੯॥
Prof. Sahib Singh(ਉਸ ਗੁਰਮੁਖ ਦੇ ਅੰਦਰ, ਮਾਨੋ) ਇਕ-ਰਸ ਮਿੱਠੀ ਮਿੱਠੀ ਸੁਰ ਵਾਲਾ ਗੀਤ ਚੱਲ ਪੈਂਦਾ ਹੈ ਜਿਸ ਦੀ ਧੁਨਿ ਸਦਾ (ਉਸ ਦੇ ਅੰਦਰ ਜਾਰੀ ਰਹਿੰਦੀ ਹੈ)। (ਉਹ ਗੁਰਮੁਖ ਆਪਣੇ ਅੰਦਰ, ਮਾਨੋ, ਐਸਾ ਸਾਜ਼) ਵਜਾਣ ਲੱਗ ਪੈਂਦਾ ਹੈ (ਜਿਸ ਦੀ ਬਰਕਤਿ ਨਾਲ) ਉਹ ਨਿਡਰਤਾ ਦੇ ਆਤਮਕ ਟਿਕਾਣੇ ਵਿਚ (ਟਿਕ ਜਾਂਦਾ ਹੈ) ॥੯॥ਪਦ ਅਰਥ ਰੁਣਝੁਣਕਾਰੁ = ਇਕ-ਰਸ ਮਿੱਠੀ ਮਿੱਠੀ ਆਵਾਜ਼। ਵਾਇਦਾ = ਵਜਾਂਦਾ ਹੈ ॥੯॥
SikhNet (Spanish)la Dulce Melodía Insonora resuena en el Hogar del Intrépido Señor.(9)