ੴ

ਸਿੱਖਬਾਣੀ · SikhBani

ਸਾਚੇ ਸਾਹਿਬ ਸਿਰਜਣਹਾਰੇ ॥

saache saahib sirajanahaare
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1032, 1033 · 49 lines
Translations

ਮਾਰੂ ਮਹਲਾ ੧ ॥

maaroo mahalaa 1 | Ang 1032

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਸਾਚੇ ਸਾਹਿਬ ਸਿਰਜਣਹਾਰੇ ॥

saache saahib sirajanahaare | Ang 1032

Sant Singh KhalsaThe True Lord is the Creator of the Universe.
Manmohan SinghThe True Lord is the Creator of the universe.
Manmohan Singh (Punjabi)ਸੱਚਾ ਸੁਆਮੀ ਦੁਲ ਆਲਮ ਦਾ ਰਚਣਹਾਰ ਹੈ।
Fareedkot Teekaਹੇ ਭਾਈ! ਸਚੇ ਸਾਹਿਬ ਉਤਪਤੀ ਕਰਨਹਾਰੇ ਕੋ ਜਾਣੋ॥
Prof. Sahib Singhਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਹੇ ਜਗਤ ਦੇ ਰਚਣਹਾਰ!

ਪਦ ਅਰਥ ਸਾਚੇ = ਹੇ ਸਦਾ-ਥਿਰ ਰਹਿਣ ਵਾਲੇ! ਸਿਰਜਣਹਾਰੇ = ਹੇ ਸਿਰਜਣਹਾਰ!

SikhNet (Spanish)El Maestro Verdadero es el Creador del Universo entero.

ਜਿਨਿ ਧਰ ਚਕ੍ਰ; ਧਰੇ ਵੀਚਾਰੇ ॥

jin dhar chakr; dhare veechaare | Ang 1032

Sant Singh KhalsaHe established and contemplates the worldly sphere.
Manmohan SinghHe has thoughtfully sustained the earth globe.
Manmohan Singh (Punjabi)ਉਸ ਨੇ ਸੋਚ ਵਿਚਾਰ ਕੇ ਧਰਤੀ ਦੇ ਗੋਲਾਕਾਰ ਨੂੰ ਟਿਕਾਇਆ ਹੈ।
Fareedkot Teekaਜਿਸ ਨੇ ਧਰਤੀ ਆਦਿ ਆਠ (ਚਕ੍ਰ) ਅਵਰਣ ਵਿਚਾਰਕੈ ਧਰੇ ਹੈਂ। ਪੰਜ ਅਕਾਸਾਦੀ ਤਤ ਮਹਿਤਤ, ਹੰਕਾਰ ਔ ਮਾਇਆ ਇਹ ਆਠ ਅਵਰਣ ਹੈਂ; ਵਾ (ਧਰ) ਧਰਤੀ ਆਦੀ ਚਉਦਾਂ ਲੋਕ ਰੂਪ ਚਕ੍ਰ ਵੀਚਾਰ ਕਰ ਧਾਰਨ ਕਰੇ ਹੈਂ॥
Prof. Sahib Singhਜਿਸ ਤੈਂ ਨੇ ਧਰਤੀ ਦੇ ਚੱਕਰ ਬਣਾਏ ਹਨ, ਤੂੰ ਆਪ ਹੀ ਸੋਚ-ਵਿਚਾਰ ਕੇ (ਆਪੋ ਆਪਣੇ ਥਾਂ) ਟਿਕਾਏ ਹਨ।

ਪਦ ਅਰਥ ਜਿਨਿ = ਜਿਸ ਤੈਂ ਨੇ। ਧਰ = ਧਰਤੀ। ਧਰੇ = ਟਿਕਾਏ ਹਨ। ਵੀਚਾਰੇ = ਵੀਚਾਰਿ, ਸੋਚ-ਵਿਚਾਰ ਕੇ।

SikhNet (Spanish)Él, Quien mantiene intacto y brillante el globo terrestre,

ਆਪੇ ਕਰਤਾ ਕਰਿ ਕਰਿ ਵੇਖੈ; ਸਾਚਾ ਵੇਪਰਵਾਹਾ ਹੇ ॥੧॥

aape karataa kar kar vekhai; saachaa veparavaahaa he |1| Ang 1032

Sant Singh KhalsaHe Himself created the creation, and beholds it; He is True and independent. ||1||
Manmohan SinghCreating the creation, the Creator Himself beholds it, True and Independent is He.
Manmohan Singh (Punjabi)ਰਚਨਾ ਨੂੰ ਰੱਚ ਕੇ ਰਚਨਹਾਰ ਖੁਦ ਹੀ ਇਸ ਨੂੰ ਵੇਖਦਾ ਹੈ। ਸੱਚਾ ਅਤੇ ਸੁਤੰਤਰ ਹੈ ਉਹ।
Fareedkot Teekaਕਰਤਾ ਆਪ ਹੀ ਸੰਸਾਰ ਕੋ ਰਚ ਕਰ ਦੇਖਤਾ ਹੈ। ਫੇਰ ਕੈਸਾ ਹੈ ? ਵੇਪਰਵਾਹੁ ਔ ਸਾਚਾ ਹੈ॥੧॥
Prof. Sahib Singhਕਰਤਾਰ ਆਪ ਹੀ ਜਗਤ ਰਚ ਰਚ ਕੇ ਸੰਭਾਲ ਕਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, (ਜਗਤ ਦਾ ਇਤਨਾ ਖਿਲਾਰਾ ਹੁੰਦਿਆਂ ਭੀ) ਉਹ ਬੇ-ਫ਼ਿਕਰ ਹੈ ॥੧॥

ਪਦ ਅਰਥ ਕਰਿ ਕਰਿ = ਪੈਦਾ ਕਰ ਕਰ ਕੇ। ਵੇਖੈ = ਸੰਭਾਲ ਕਰਦਾ ਹੈ ॥੧॥

SikhNet (Spanish)Él Mismo ha cuidado todo, Él, el Uno Verdadero y Autosuficiente.(1)

ਵੇਕੀ ਵੇਕੀ; ਜੰਤ ਉਪਾਏ ॥

vekee vekee; jant upaae | Ang 1032

Sant Singh KhalsaHe created the beings of different kinds.
Manmohan SinghThe Lord has created the being of different kinds.
Manmohan Singh (Punjabi)ਸਾਈਂ ਨੈ ਤਿੰਨ ਕਿਸਮਾ ਦੇ ਜੀਵ ਪੈਦਾ ਕੀਤੇ ਹਨ।
Fareedkot Teekaਭਿੰਨ ਭਿੰਨ ਜੀਵ ਉਪਾਏ ਹੈਂ॥
Prof. Sahib Singhਪਰਮਾਤਮਾ ਨੇ ਰੰਗਾ ਰੰਗ ਦੇ ਜੀਵ ਪੈਦਾ ਕਰ ਦਿੱਤੇ ਹਨ। ਕੋਈ ਗੁਰਮੁਖ ਬਣਾ ਦਿੱਤੇ ਹਨ ਕੋਈ ਮਨਮੁਖ ਬਣਾ ਦਿੱਤੇ ਹਨ।

ਪਦ ਅਰਥ ਵੇਕੀ ਵੇਕੀ = ਵਖ ਵਖ ਕਿਸਮ ਦੇ।

SikhNet (Spanish)A las criaturas de diferentes tipos y clases, Él, nuestro Dios, las ha creado,

ਦੁਇ ਪੰਦੀ; ਦੁਇ ਰਾਹ ਚਲਾਏ ॥

due pandee; due raah chalaae | Ang 1032

Sant Singh KhalsaThe two travellers have set out in two directions.
Manmohan SinghThe two travelers have struck out two ways.
Manmohan Singh (Punjabi)ਦੋ ਰਾਹੀਆ ਨੇ ਦੋ ਰਸਤੇ ਜਾਰੀ ਕੀਤੇ ਹਨ।
Fareedkot Teekaਦੋਇ ਸਿਖ੍ਯਾ ਵਾਲੇ ਰਾਹੀ ਦੋ ਰਸਤਿਆਂ ਮੇਂ ਚਲਾਏ ਹੈਂ, ਦੇਵਤਾ ਦੈਂਤ ਵਾ ਗੁਰਮੁਖ ਮਨਮੁਖ ਵਾ ਹਿੰਦੂ ਮੁਸਲਮਾਨ॥
Prof. Sahib Singhਗੁਰਮੁਖਤਾ ਤੇ ਮਨਮੁਖਤਾ-ਇਹ ਦੋਵੇਂ ਰਸਤੇ ਤੋਰ ਦਿੱਤੇ ਹਨ।

ਪਦ ਅਰਥ ਪੰਦ = ਨਸੀਹਤ, ਸਿੱਖਿਆ। ਪੰਦੀ = ਨਸੀਹਤ ਦੇਣ ਵਾਲਾ। ਦੁਇ = ਦੋ। ਦੁਇ ਪੰਦੀ = ਚੰਗੀ ਤੇ ਮੰਦੀ ਦੋ ਕਿਸਮ ਦੀ ਸਿੱਖਿਆ ਦੇਣ ਵਾਲੇ, ਗੁਰਮੁਖਿ ਤੇ ਮਨਮੁਖ। ਦੁਇ ਰਾਹ = ਜੀਵਨ ਦੇ ਦੋ ਰਸਤੇ (ਚੰਗਾ ਤੇ ਮੰਦਾ)।

SikhNet (Spanish)también a los seres humanos con distintos conocimientos y sabidurías,

ਗੁਰ ਪੂਰੇ ਵਿਣੁ. ਮੁਕਤਿ. ਨ ਹੋਈ; ਸਚੁ ਨਾਮੁ ਜਪਿ ਲਾਹਾ ਹੇ ॥੨॥

gur poore vin. mukat. na hoee; sach naam jap laahaa he |2| Ang 1032

Sant Singh KhalsaWithout the Perfect Guru, no one is liberated. Chanting the True Name, one profits. ||2||
Manmohan SinghWithout the Perfect Guru, one is emancipated not, By uttering the True name, profit is obtained.
Manmohan Singh (Punjabi)ਪੂਰਨ ਗੁਰਾਂ ਦੇ ਬਗੈਰ ਬੰਦੇ ਦੀ ਕਲਿਆਨ ਨਹੀਂ ਹੁੰਦੀ ਸਤਿਨਾਮ ਦਾ ਉਚਾਰਨ ਕਰਨ ਦੁਆਰਾ ਲਾਭ ਪ੍ਰਾਪਤ ਹੁੰਦਾ ਹੈ।
Fareedkot Teekaਗੁਰ ਪੂਰਿਆਂ ਦ੍ਵਾਰੇ ਨਾਮ ਜਪੇ ਬਿਨਾਂ ਮੁਕਤੀ ਨਹੀਂ ਪ੍ਰਾਪਤ ਹੋਤੀ, ਤਾਂ ਤੇ ਗੁਰੋਂ ਦਵਾਰੇ ਨਾਮ ਜਪੋ, ਕਿਉਂਕਿ ਸਚੇ ਨਾਮ ਜਪਨੇ ਕਰ ਹੀ ਮੁਕਤੀ ਕਾ ਲਾਭ ਹੋਤਾ ਹੈ॥੨॥
Prof. Sahib Singhਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਮੰਦੇ ਰਸਤੇ ਵਲੋਂ) ਖ਼ਲਾਸੀ ਨਹੀਂ ਹੁੰਦੀ। (ਗੁਰੂ ਦੀ ਰਾਹੀਂ) ਸਦਾ-ਥਿਰ ਨਾਮ ਜਪ ਕੇ ਹੀ (ਮਨੁੱਖਾ ਜੀਵਨ ਵਿਚ ਆਤਮਕ) ਲਾਭ ਖੱਟ ਸਕੀਦਾ ਹੈ ॥੨॥

ਪਦ ਅਰਥ ਮੁਕਤਿ = (ਵਿਕਾਰਾਂ ਤੋਂ) ਖ਼ਲਾਸੀ। ਸਚੁ = ਸਦਾ-ਥਿਰ ਰਹਿਣ ਵਾਲਾ। ਲਾਹਾ = ਲਾਭ ॥੨॥

SikhNet (Spanish)pero, mira, sin el Guru Perfecto, nadie es Emancipado, así que mejor contempla el Bello y Eficaz Nombre de Dios.(2)

ਪੜਹਿ ਮਨਮੁਖ; ਪਰੁ ਬਿਧਿ. ਨਹੀ ਜਾਨਾ ॥

parreh manamukh; par bidh. nahee jaanaa | Ang 1032

Sant Singh KhalsaThe self-willed manmukhs read and study, but they do not know the way.
Manmohan SinghThe perverse men read, but know not the way.
Manmohan Singh (Punjabi)ਪ੍ਰਤਿਕੂਲ ਬੰਦੇ ਵਾਚਦੇ ਹਨ ਪ੍ਰੰਤੂ ਮਾਰਗ ਨੂੰ ਨਹੀਂ ਜਾਣਦੇ।
Fareedkot Teekaਮਨਮੁਖ ਪੜਤਾ ਤੋ ਹੈ ਪਰੰਤੂ ਜੈਸੇ ਪੜਨੇ ਕੀ ਬਿਧੀ ਹੈ ਵਾ ਵੇਦ ਕੀ ਬਿਧੀ ਸ੍ਰੇਸ੍ਟ ਕਰਮ ਹੈ ਤਿਸ ਕੋ ਨਹੀਂ ਜਾਨਤਾ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਜ਼ਹਬੀ ਕਿਤਾਬਾਂ) ਪੜ੍ਹਦੇ ਹਨ,

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਪਰੁ = ਪਰੰਤੂ। ਬਿਧਿ = (ਉਸ ਉਤੇ ਅਮਲ ਕਰਨ ਦੀ) ਜਾਚ।

SikhNet (Spanish)El ególatra lee y lee, pero no encuentra el Sendero

ਨਾਮੁ. ਨ ਬੂਝਹਿ; ਭਰਮਿ ਭੁਲਾਨਾ ॥

naam. na boojheh; bharam bhulaanaa | Ang 1032

Sant Singh KhalsaThey do not understand the Naam, the Name of the Lord; they wander, deluded by doubt.
Manmohan SinghThey understand not the Name and stray in doubt.
Manmohan Singh (Punjabi)ਉਹ ਨਾਮ ਨੂੰ ਨਹੀਂ ਸਮਝਦੇ ਤੇ ਸੰਦੇਹ ਅੰਦਰ ਭਟਕਦੇ ਹਨ।
Fareedkot Teekaਸਾਰ ਰੂਪ ਜੋ ਨਾਮ ਹੈ ਤਿਸ ਕੋ ਤੋ ਸਮਝਤਾ ਨਹੀਂ, ਐਸੇ ਭਰਮ ਮੇਂ ਭੁਲਾਨਾ ਹੈ॥
Prof. Sahib Singhਪਰ ਉਹ (ਉਸ ਪੜ੍ਹੇ ਹੋਏ ਉਤੇ ਅਮਲ ਕਰਨ ਦੀ) ਜਾਚ ਨਹੀਂ ਸਿੱਖਦੇ। ਉਹ ਪਰਮਾਤਮਾ ਦੇ ਨਾਮ ਦੀ (ਕਦਰ) ਨਹੀਂ ਸਮਝਦੇ, (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪਏ ਰਹਿੰਦੇ ਹਨ।

ਪਦ ਅਰਥ ਭਰਮਿ = ਮਾਇਆ ਦੀ ਭਟਕਣਾ ਵਿਚ।

SikhNet (Spanish)y no llega a tomar Conciencia del Nombre del Señor, perdiéndose en la duda.

ਲੈ ਕੈ ਵਢੀ ਦੇਨਿ ਉਗਾਹੀ; ਦੁਰਮਤਿ ਕਾ ਗਲਿ ਫਾਹਾ ਹੇ ॥੩॥

lai kai vadtee den ugaahee; duramat kaa gal faahaa he |3| Ang 1032

Sant Singh KhalsaThey take bribes, and give false testimony; the noose of evil-mindedness is around their necks. ||3||
Manmohan SinghThe halter of vice is round the neck of those, who give false evidence by taking a bribe.
Manmohan Singh (Punjabi)ਪਾਪ ਦੀ ਫਾਹੀ ਉਨ੍ਹਾਂ ਦੀ ਗਰਦਨ ਦੁਆਲੇ ਪੈਦੀ ਹੈ ਜੋ ਰਿਸਵਤ ਲੈ ਕੇ ਝੂਠੀ ਗਵਾਹੀ ਦਿੰਦੇ ਹਨ।
Fareedkot Teekaਜੋ (ਵਢੀ) ਰਿਸਵਤ ਲੈ ਕੇ ਉਗਾਹੀਆਂ ਦੇਤੇ ਹੈਂ, ਤਿਨ ਕੇ ਗਲ ਮੇਂ ਖੋਟੀ ਮਤ ਕਾ ਫਾਹਾ ਪੜਾ ਹੂਆ, ਭਾਵ ਦੁਰਮਤ ਮੇਂ ਫਸੇ ਹੂਏ ਹੈਂ॥੩॥
Prof. Sahib Singhਰਿਸ਼ਵਤ ਲੈ ਕੇ (ਝੂਠੀਆਂ) ਗਵਾਹੀਆਂ ਦੇ ਦੇਂਦੇ ਹਨ, ਭੈੜੀ ਮੱਤ ਦੀ ਫਾਹੀ ਉਹਨਾਂ ਦੇ ਗਲ ਵਿਚ ਪਈ ਰਹਿੰਦੀ ਹੈ ॥੩॥

ਪਦ ਅਰਥ ਦੇਨਿ = ਦੇਂਦੇ ਹਨ। ਉਗਾਹੀ = ਗਵਾਹੀ। ਗਲਿ = ਗਲ ਵਿਚ ॥੩॥

SikhNet (Spanish)Se convierte en falso testigo, teniendo las manos grasosas, y aun así se encarrila más y más en el vicio.(3)

ਸਿਮ੍ਰਿਤਿ ਸਾਸਤ੍ਰ ਪੜਹਿ ਪੁਰਾਣਾ ॥

simrit saasatr parreh puraanaa | Ang 1032

Sant Singh KhalsaThey read the Simritees, the Shaastras and the Puraanas;
Manmohan SinghPeople read the Simritis, the Shastras and the Puranas.
Manmohan Singh (Punjabi)ਲੋਕ ਸਿਮਰਤੀਆ ਸ਼ਾਸਤਰਾ ਅਤੇ ਪੁਰਾਣਾ ਨੂੰ ਵਾਚਦੇ ਹਨ,
Fareedkot Teekaਸਿਮ੍ਰਤੀਆਂ ਔ ਸਾਸਤ੍ਰ ਔ ਪੁਰਾਣ ਪੜ੍ਹਤੇ ਹੈਂ॥
Prof. Sahib Singh(ਪੰਡਿਤ ਲੋਕ ਭੀ) ਸਿੰਮ੍ਰਿਤੀਆਂ ਸ਼ਾਸਤ੍ਰ ਪੁਰਾਣ ਪੜ੍ਹਦੇ ਹਨ,
SikhNet (Spanish)Lee los Smritis, los Shastras y los Puranas, pero no conoce su Quintaesencia,

ਵਾਦੁ ਵਖਾਣਹਿ; ਤਤੁ. ਨ ਜਾਣਾ ॥

vaad vakhaaneh; tat. na jaanaa | Ang 1032

Sant Singh Khalsathey argue and debate, but do not know the essence of reality.
Manmohan SinghThey enter into controversies but know not the quintessence.
Manmohan Singh (Punjabi)ਉਹ ਬਹਿਸ ਮੁਬਾਹਸੇ ਕਰਦੇ ਹਨ ਪ੍ਰੰਤੂ ਅਸਲੀਅਤ ਨੂੰ ਨਹੀਂ ਜਾਣਦੇ।
Fareedkot Teekaਪਰੰਤੂ ਝਗੜੇ ਹੀ ਵਖ੍ਯਾਨ ਕਰਤੇ ਹੈਂ ਤਤ ਸਰੂਪ ਕੋ ਨਹੀਂ ਜਾਨਤੇ ਹੈਂ॥
Prof. Sahib Singh(ਪਰ) ਚਰਚਾ (ਹੀ) ਕਰਦੇ ਹਨ, ਅਸਲੀਅਤ ਨਹੀਂ ਸਮਝਦੇ।

ਪਦ ਅਰਥ ਵਾਦੁ = ਚਰਚਾ, ਬਹਸ। ਤਤੁ = ਜਗਤ ਦਾ ਮੂਲ-ਪ੍ਰਭੂ, ਅਸਲੀਅਤ।

SikhNet (Spanish)y por eso, vive en la controversia, porque sin el Guru Perfecto,

ਵਿਣੁ ਗੁਰ ਪੂਰੇ. ਤਤੁ, ਨ ਪਾਈਐ; ਸਚ ਸੂਚੇ ਸਚੁ ਰਾਹਾ ਹੇ ॥੪॥

vin gur poore. tat, na paaeeai; sach sooche sach raahaa he |4| Ang 1032

Sant Singh KhalsaWithout the Perfect Guru, the essence of reality is not obtained. The true and pure beings walk the Path of Truth. ||4||
Manmohan SinghWithout the Perfect Guru, the Real Thing is attained not, The true and pure ones walks along the true track.
Manmohan Singh (Punjabi)ਪੂਰਨ ਗੁਰਾਂ ਦੇ ਬਾਝੋਂ ਅਸਲ ਪਸਤੂ ਪ੍ਰਾਪਤ ਨਹੀਂ ਹੁੰਦੀ। ਸੱਚੇ ਤੇ ਪਵਿੱਤ੍ਰ ਪ੍ਰਾਨੀ ਸੱਚੇ ਰਸਤੇ ਟੁਰਦੇ ਹਨ।
Fareedkot Teekaਬਿਨਾਂ ਪੂਰੇ ਗੁਰੋਂ ਤੇ ਸਾਰ ਨਹੀਂ ਪਾਈਤਾ। ਜੋ ਗੁਰੋਂ ਦ੍ਵਾਰੇ ਸਚੇ ਨਾਮ ਕਰ ਕੇ ਸੂਚੇ ਹੂਏ ਹੈਂ ਤਿਨ ਕੋ ਹਰੀ ਦਾ ਰੂਪੀ ਸਚਾ ਰਸਤਾ ਪ੍ਰਾਪਤ ਹੂਆ ਹੈ॥
Prof. Sahib Singhਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਅਸਲੀਅਤ ਲੱਭ ਹੀ ਨਹੀਂ ਸਕਦੀ। ਜੇਹੜੇ ਬੰਦੇ ਸਦਾ-ਥਿਰ (ਨਾਮ ਸਿਮਰਦੇ ਹਨ) ਉਹ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਸਹੀ ਜੀਵਨ-ਰਸਤਾ ਫੜ ਲੈਂਦੇ ਹਨ ॥੪॥

ਪਦ ਅਰਥ ਸੁਚੇ = ਪਵਿਤ੍ਰ ਜੀਵਨ ਵਾਲੇ। ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ (ਸਿਮਰ ਕੇ)। ਸਚ ਰਾਹਾ = ਸੱਚ ਦਾ ਰਸਤਾ, ਸਹੀ ਜੀਵਨ-ਰਸਤਾ ॥੪॥

SikhNet (Spanish)¿cómo podrá encontrar la Quintaesencia? Sólo lo consigue aquél que está saciado por la Verdad.(4)

ਸਭ ਸਾਲਾਹੇ ਸੁਣਿ ਸੁਣਿ ਆਖੈ ॥

sabh saalaahe sun sun aakhai | Ang 1032

Sant Singh KhalsaAll praise God and listen, and listen and speak.
Manmohan SinghAll praise, hear and utter Him, the Lord.
Manmohan Singh (Punjabi)ਸਾਰੇ ਜਣੇ ਉੋਸ ਸੁਆਮੀ ਨੂੰ ਸਲਾਹੁੰਦੇ ਸੁਣਦੇ ਅਤੇ ਉਚਾਰਦੇ ਹਨ।
Fareedkot Teekaਸਭ (ਸੁਣਿ) ਕੰਨਾਂ ਦੁਆਰੇ ਸੁਣ ਕੇ (ਆਖੈ) ਮੁਖ ਦੁਆਰੇ ਸਾਲਾਹਤੇ ਹੈਂ॥
Prof. Sahib Singh(ਜ਼ਬਾਨੀ ਜ਼ਬਾਨੀ ਤਾਂ) ਸਾਰੀ ਲੁਕਾਈ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੀ ਹੈ (ਦੂਜਿਆਂ ਪਾਸੋਂ) ਸੁਣ ਸੁਣ ਕੇ (ਪ੍ਰਭੂ ਦੀਆਂ ਵਡਿਆਈਆਂ) ਆਖਦੀ ਹੈ।

ਪਦ ਅਰਥ ਸਭ = ਸਾਰੀ ਲੋਕਾਈ।

SikhNet (Spanish)Todos escuchan, recitan y practican el Nombre del Señor, el Dios,

ਆਪੇ ਦਾਨਾ; ਸਚੁ ਪਰਾਖੈ ॥

aape daanaa; sach paraakhai | Ang 1032

Sant Singh KhalsaHe Himself is wise, and He Himself judges the Truth.
Manmohan SinghGod is wise and Himself assays the true.
Manmohan Singh (Punjabi)ਵਾਹਿਗੁਰੂ ਸਿਆਣਾ ਹੈ ਅਤੇ ਆਪ ਹੀ ਸਚਿਆਰਾਂ ਨੂੰ ਪਰਖਦਾ ਹੈ।
Fareedkot Teekaਵਾਹਿਗੁਰੂ ਦਾ ਨਾਉਂ ਆਪੇ ਸਚ ਕੋ ਪਰਖਤਾ ਹੈ ॥
Prof. Sahib Singhਪਰ ਸਦਾ-ਥਿਰ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ (ਹਰੇਕ ਦੀ ਕੀਤੀ ਭਗਤੀ ਨੂੰ) ਉਹ ਆਪ ਹੀ ਪਰਖਦਾ ਹੈ।

ਪਦ ਅਰਥ ਦਾਨਾ = ਸਭ ਦੇ ਦਿਲ ਦੀ ਜਾਣਨ ਵਾਲਾ। ਪਰਾਖੈ = ਪਰਖੈ, ਪਰਖਦਾ ਹੈ।

SikhNet (Spanish)pero Él, el Todo Sabio, prueba a cada uno y conoce todo de todos.

ਜਿਨ ਕਉ ਨਦਰਿ ਕਰੇ ਪ੍ਰਭੁ ਅਪਨੀ; ਗੁਰਮੁਖਿ ਸਬਦੁ ਸਲਾਹਾ ਹੇ ॥੫॥

jin kau nadar kare prabh apanee; guramukh sabad salaahaa he |5| Ang 1032

Sant Singh KhalsaThose whom God blesses with His Glance of Grace become Gurmukh, and praise the Word of the Shabad. ||5||
Manmohan SinghThey, on whom the Lord casts His merciful glance, sing the praise of His Name, by the Guru's grace.
Manmohan Singh (Punjabi)ਜਿਨਾ ਉਤੇ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਗੁਰਾਂ ਦੀ ਦਇਆ ਦੁਆਰਾ ਉਹ ਉੋਸ ਦੇ ਨਾਮ ਦਾ ਜੱਸ ਗਾਉਂਦੇ ਹਨ।,
Fareedkot Teekaਜਿਨਾਂ ਕੋ ਪ੍ਰਭੂ ਅਪਨੀ ਕ੍ਰਿਪਾ ਕਰਤਾ ਹੈ, ਸੋ ਗੁਰੋਂ ਦੁਆਰਾ ਬ੍ਰਹਮ ਕੋ ਸਲਾਹੁਤੇ ਹੈਂ॥੫॥
Prof. Sahib Singhਜਿਨ੍ਹਾਂ ਉਤੇ ਪ੍ਰਭੂ ਆਪਣੀ ਮੇਹਰ ਦੀ ਨਜ਼ਰ ਕਰਦਾ ਹੈ, ਉਹ ਗੁਰੂ ਦੀ ਸਰਨ ਪੈ ਕੇ ਸ਼ਬਦ ਨੂੰ (ਹਿਰਦੇ ਵਿਚ ਵਸਾਂਦੇ ਹਨ) ਸਿਫ਼ਤ-ਸਾਲਾਹ ਨੂੰ (ਹਿਰਦੇ ਵਿਚ ਵਸਾਂਦੇ ਹਨ) ॥੫॥
SikhNet (Spanish)Aquéllos sobre quienes se posa Su Gracia, habitan en Su Alabanza, sí, en la Palabra del Guru, por Su Gracia.(5)

ਸੁਣਿ ਸੁਣਿ ਆਖੈ; ਕੇਤੀ ਬਾਣੀ ॥

sun sun aakhai; ketee baanee | Ang 1032

Sant Singh KhalsaMany listen and listen, and speak the Guru's Bani.
Manmohan SinghGood many hear and utter the Lord's word.
Manmohan Singh (Punjabi)ਅਨੇਕਾ ਹੀ ਪ੍ਰਭੂ ਦੀ ਬਾਣੀ ਨੂੰ ਸੁਣਦੇ ਅਤੇ ਉਚਾਰਨ ਕਰਦੇ ਹਨ।
Fareedkot Teekaਕੇਤੀ ਸ੍ਰਿਸ੍ਟੀ ਸੁਣ ਸੁਣ ਕੇ ਬਾਣੀ ਕੋ ਆਖਤੀ ਹੈ॥
Prof. Sahib Singh(ਦੂਜਿਆਂ ਪਾਸੋਂ) ਸੁਣ ਸੁਣ ਕੇ ਬੇਅੰਤ ਲੁਕਾਈ ਸਿਫ਼ਤ-ਸਾਲਾਹ ਦੀ ਬਾਣੀ ਭੀ ਬੋਲਦੀ ਹੈ।

ਪਦ ਅਰਥ ਕੇਤੀ = ਬਹੁਤ ਲੁਕਾਈ।

SikhNet (Spanish)Los humanos ven y escuchan miles de palabras,

ਸੁਣਿ ਕਹੀਐ; ਕੋ. ਅੰਤੁ, ਨ ਜਾਣੀ ॥

sun kaheeai; ko. ant, na jaanee | Ang 1032

Sant Singh KhalsaListening and speaking, no one knows His limits.
Manmohan SinghBy hearing and uttering none can know the Lord's limit
Manmohan Singh (Punjabi)ਸ੍ਰਵਣ ਕਰਨ ਅਤੇ ਆਖਣ ਦੁਆਰਾ ਕੋਈ ਭੀ ਪ੍ਰਭੂ ਦੇ ਪਾਰਾਵਰ ਨੂੰ ਨਹੀਂ ਜਾਣ ਸਕਦਾ।
Fareedkot Teekaਸੁਣਨੇ ਤੇ ਔ ਕਹਿਣੇ ਸੇ ਕੋਈ ਅੰਤ ਨਹੀਂ ਜਾਨਤਾ॥
Prof. Sahib Singhਸੁਣ ਸੁਣ ਕੇ ਪ੍ਰਭੂ ਦੇ ਗੁਣਾਂ ਦਾ ਕਥਨ ਕਰ ਲਈਦਾ ਹੈ, ਪਰ ਕੋਈ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਜਾਣਦਾ।

ਪਦ ਅਰਥ ਸੁਣਿ = ਸੁਣ ਕੇ। ਕੋ = ਕੋਈ ਜੀਵ।

SikhNet (Spanish)pero ¿habrá un límite en lo que uno ve y escucha?

ਜਾ ਕਉ ਅਲਖੁ ਲਖਾਏ ਆਪੇ; ਅਕਥ ਕਥਾ ਬੁਧਿ ਤਾਹਾ ਹੇ ॥੬॥

jaa kau alakh lakhaae aape; akath kathaa budh taahaa he |6| Ang 1032

Sant Singh KhalsaHe alone is wise, unto whom the unseen Lord reveals Himself; he speaks the Unspoken Speech. ||6||
Manmohan SinghHe alone is wise, to whom the Unseeable Lord shows Himself and it is he who utters the ineffable discourse of the Lord.
Manmohan Singh (Punjabi)ਕੇਵਲ ਉਹ ਹੀ ਸਿਆਣਾ ਹੈ ਜਿਸ ਨਫੰ ਅਦ੍ਰਿਸ਼ਟ ਸੁਆਮੀ ਆਪਣੇ ਆਪ ਨੂੰ ਵਿਖਾਲਦਾ ਹੈ ਅਤੇ ਉਹ ਹੀ ਪ੍ਰਭੂ ਦੀ ਅਕਹਿ ਵਾਰਤਾ ਨੂੰ ਵਰਣਨ ਕਰਦਾ ਹੈ।
Fareedkot Teeka(ਅਲਖੁ) ਪਰਮੇਸੁਰ ਜਿਸ ਕੋ ਆਪ ਲਖਾਵੈ, ਅਕਥ ਰੂਪ ਕੀ ਕਥਾ ਤਿਸ ਕੀ ਬੁਧੀ ਮੇਂ ਆਵਤੀ ਹੈ॥੬॥
Prof. Sahib Singhਜਿਸ ਮਨੁੱਖ ਨੂੰ ਉਹ ਅਦ੍ਰਿਸ਼ਟ ਪ੍ਰਭੂ ਆਪਣਾ ਆਪਾ ਵਿਖਾਂਦਾ ਹੈ, ਉਸ ਮਨੁੱਖ ਨੂੰ ਉਹ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਜਿਸ ਨਾਲ ਉਹ ਉਸ ਅਕੱਥ ਪ੍ਰਭੂ ਦੀਆਂ ਕਥਾ-ਕਹਾਣੀਆਂ ਕਰਦਾ ਰਹਿੰਦਾ ਹੈ ॥੬॥

ਪਦ ਅਰਥ ਅਲਖੁ = ਅਦ੍ਰਿਸ਼ਟ ਪਰਮਾਤਮਾ। ਅਕਥ = ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ। ਤਾਹਾ = ਉਸੇ ਦੀ ॥੬॥

SikhNet (Spanish)Sólo es Sabio y recita el Impronunciable Evangelio de Dios, aquél a quien el Uno Insondable bendice.(6)

ਜਨਮੇ ਕਉ ਵਾਜਹਿ ਵਾਧਾਏ ॥

janame kau vaajeh vaadhaae | Ang 1032

Sant Singh KhalsaAt birth, the congratulations pour in;
Manmohan SinghWhen the child is born, congratulations resound,
Manmohan Singh (Punjabi)ਜਦ ਬੱਚਾ ਜੰਮਦਾ ਹੈ ਵਧਾਈਆ ਗੂੰਜਦੀਆਂ ਹਨ,
Fareedkot Teekaਜਨਮ ਹੋਣੇ ਮੇਂ ਤੋ ਵਾਜੇ ਵਾਜਤੇ ਹੈਂ ਔ ਵਧਾਏ ਸਬਦ ਹੋਤੇ ਹੈਂ॥
Prof. Sahib Singh(ਜਦੋਂ ਕੋਈ ਜੀਵ ਜੰਮਦਾ ਹੈ ਤਾਂ ਉਸ ਦੇ) ਜੰਮਣ ਤੇ ਵਾਜੇ ਵੱਜਦੇ ਹਨ, ਵਧਾਈਆਂ ਮਿਲਦੀਆਂ ਹਨ,

ਪਦ ਅਰਥ ਵਾਜਹਿ = ਵੱਜਦੇ ਹਨ (ਵਾਜੇ)। ਵਾਧਾਏ = ਵਧਾਈਆਂ।

SikhNet (Spanish)Cuando uno nace, hay grandes festividades, y los tontos cantan expresando su alegría,

ਸੋਹਿਲੜੇ; ਅਗਿਆਨੀ ਗਾਏ ॥

sohilarre; agiaanee gaae | Ang 1032

Sant Singh Khalsathe ignorant sing songs of joy.
Manmohan Singhand the ignorant ones sing songs of joy.
Manmohan Singh (Punjabi)ਤੇ ਬੇਸਮਝ ਬੰਦੇ ਖੁਸ਼ੀ ਦੇ ਗੀਤ ਗਾਉਂਦੇ ਹਨ।
Fareedkot Teekaਅਗ੍ਯਾਨੀ ਇਸਤ੍ਰੀ ਪੁਰਸ ਮਿਲ ਕਰ ਮੰਗਲ ਗਾਵਤੇ ਹੈਂ ॥
Prof. Sahib Singhਗਿਆਨ ਤੋਂ ਸੱਖਣੇ ਲੋਕ ਖ਼ੁਸ਼ੀ ਦੇ ਗੀਤ ਗਾਂਦੇ ਹਨ।

ਪਦ ਅਰਥ ਸੋਹਿਲੜੇ = ਖ਼ੁਸ਼ੀ ਦੇ ਗੀਤ।

SikhNet (Spanish)pero aquél que ha nacido debe morir también,

ਜੋ ਜਨਮੈ. ਤਿਸੁ ਸਰਪਰ ਮਰਣਾ; ਕਿਰਤੁ ਪਇਆ ਸਿਰਿ ਸਾਹਾ ਹੇ ॥੭॥

jo janamai. tis sarapar maranaa; kirat peaa sir saahaa he |7| Ang 1032

Sant Singh KhalsaWhoever is born, is sure to die, according to the destiny of past deeds inscribed upon his head by the Sovereign Lord King. ||7||
Manmohan SinghHe, who is born, shall assuredly die, according to the destiny inscribed. on his head by Lord the King.
Manmohan Singh (Punjabi)ਜੋ ਕੋਈ ਜੰਮਿਆ ਹੈ ਉਹ ਆਪਣੇ ਸਿਰ ਉਤੇ ਪ੍ਰਭੂ ਪਾਤਿਸ਼ਾਹ ਦੀ ਲਿਖੀ ਹੋਈ ਭਾਵੀ ਅਨੂਸਾਰ ਨਿਸਚਿਤ ਹੀ ਮਰ ਜਾਵੇਗਾ।
Fareedkot Teekaਜੋ ਜਨਮਤਾ ਹੈ ਤਿਸ ਨੇ ਤੋ ਨਿਸਚੇ ਕਰ ਕੇ ਮਰਨਾ ਹੀ ਹੈ। ਕਿਉਂਕਿ ਸਿਰ ਪਰ ਪਰਮੇਸੁਰ ਜੋ ਸਾਹਾਂ ਕਾ ਸਾਹ ਹੈ ਤਿਸੁ ਕਾ ਕਰਮੁ ਲੇਖੁ ਪਇਆ ਹੋਇਆ ਹੈ॥੭॥
Prof. Sahib Singhਪਰ ਜੇਹੜਾ ਜੀਵ ਜੰਮਦਾ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ। ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ (ਮੌਤ ਦਾ) ਮੁਹੂਰਤ ਉਸ ਦੇ ਮੱਥੇ ਤੇ ਲਿਖਿਆ ਜਾਂਦਾ ਹੈ ॥੭॥

ਪਦ ਅਰਥ ਸਰਪਰ = ਜ਼ਰੂਰ। ਕਿਰਤੁ = ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ। ਸਾਹਾ = (ਮੌਤ ਦਾ) ਮੁਹੂਰਤ ॥੭॥

SikhNet (Spanish)y así como fueron sus acciones pasadas, así serán sus días en el presente.(7)

ਸੰਜੋਗੁ ਵਿਜੋਗੁ; ਮੇਰੈ ਪ੍ਰਭਿ ਕੀਏ ॥

sanjog vijog; merai prabh kee | Ang 1032

Sant Singh KhalsaUnion and separation were created by my God.
Manmohan SinghMy Lord has created both union and separation.
Manmohan Singh (Punjabi)ਦੋਨੋਂ ਮਿਲਾਪ ਅਤੇ ਵਿਛੋੜਾ ਮੈਡੇਂ ਸੁਆਮੀ ਨੇ ਰਚੇ ਹਨ।
Fareedkot Teekaਸੰਜੋਗ ਔ ਬ੍ਯੋਗ ਧਰਮ ਇਹ ਮੇਰੇ ਪਭੂ ਨੇ ਕੀਏ ਹੂਏ ਹੈਂ॥
Prof. Sahib Singh(ਜੰਮ ਕੇ ਪਰਵਾਰ ਵਿਚ) ਮਿਲਣਾ ਤੇ (ਮਰ ਕੇ ਪਰਵਾਰ ਤੋਂ) ਵਿਛੁੜਨਾ-ਇਹ ਖੇਡ ਪਰਮਾਤਮਾ ਨੇ ਬਣਾ ਦਿੱਤੀ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)Mi Dios ha creado a ambas, la unión y la separación,

ਸ੍ਰਿਸਟਿ ਉਪਾਇ; ਦੁਖਾ ਸੁਖ ਦੀਏ ॥

srisatt upaae; dukhaa sukh dee | Ang 1032

Sant Singh KhalsaCreating the Universe, He gave it pain and pleasure.
Manmohan SinghCreating the creation, he has endowed it with weal and woe.
Manmohan Singh (Punjabi)ਰਚਨਾ ਨੂੰ ਰਚ ਕੇ ਉਸ ਨੇ ਇਸ ਨੂੰ ਖੁਸ਼ੀ ਅਤੇ ਗਮੀ ਬਖ਼ਸ਼ੀ ਹੈ।
Fareedkot Teekaਸ੍ਰਿਸਟੀ ਕੋ ਉਤਪਤ ਕਰ ਕੇ ਕਰਮਾਨਸਾਰ ਦੁਖ ਔ ਸੁਖ ਦੀਏ ਹੈਂ; ਵਾ ਸੰਜੋਗ ਵਿਜੋਗ ਕਰ ਕੇ ਧਰਮਾਧਰਮ ਅਨੁਸਾਰ ਸ੍ਰਿਸ੍ਟਿ ਉਪਾਇ ਸੁਖ ਦੁਖ ਦੀਏ ਹੈਂ॥
Prof. Sahib Singhਜਗਤ ਪੈਦਾ ਕਰ ਕੇ ਦੁੱਖ ਸੁਖ ਭੀ ਉਸੇ ਨੇ ਹੀ ਦਿੱਤੇ ਹਨ।

ਪਦ ਅਰਥ ਦੁਖਾ ਸੁਖ = ਦੁਖ ਤੇ ਸੁਖ।

SikhNet (Spanish)y creando al mundo nos ha otorgado tanto el sentido del dolor como el del placer.

ਦੁਖ ਸੁਖ ਹੀ ਤੇ ਭਏ ਨਿਰਾਲੇ; ਗੁਰਮੁਖਿ ਸੀਲੁ ਸਨਾਹਾ ਹੇ ॥੮॥

dukh sukh hee te bhe niraale; guramukh seel sanaahaa he |8| Ang 1032

Sant Singh KhalsaThe Gurmukhs remain unaffected by pain and pleasure; they wear the armor of humility. ||8||
Manmohan SinghThe Guru-words remain unaffected by pain and pleasure and wear the armour of humility.
Manmohan Singh (Punjabi)ਗੁਰੂ ਸਮਰਪਣ ਪੀੜ ਅਤੇ ਪ੍ਰਸੰਨਤਾ ਤੋਂ ਨਿਰਲੋਪ ਰਹਿੰਦੇ ਹਲ ਅਤੇ ਨਿਮਰਤਾ ਦੀ ਸੰਚੋਅ ਪਹਿਨਦੇ ਹਨ।
Fareedkot Teekaਜੋ ਦੁਖ ਔ ਸੁਖ ਬੀਚ ਤੇ ਅਸੰਗ ਭਏ ਹੈਂ ਤਿਨੋਂ ਨੇ ਗੁਰੋਂ ਦ੍ਵਾਰੇ ਸਾਂਤਿ ਸੁਭਾਇ ਕੀ ਸੰਜੋਇ ਪਹਰੀ ਹੈ॥੮॥
Prof. Sahib Singhਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ ਮਿੱਠੇ ਸੁਭਾਵ ਦਾ ਸੰਜੋਅ ਪਹਿਨਦੇ ਹਨ ਉਹ ਦੁੱਖ ਸੁਖ ਤੋਂ ਨਿਰਲੇਪ ਰਹਿੰਦੇ ਹਨ ॥੮॥

ਪਦ ਅਰਥ ਨਿਰਾਲੇ = ਨਿਰਲੇਪ। ਸੀਲੁ = ਮਿੱਠਾ ਸੁਭਾਉ। ਸਨਾਹਾ = ਜ਼ਿਰਹ-ਬਕਤਰ, ਸੰਜੋਅ, ਜੰਗ ਵਿਚ ਸਰੀਰਕ ਬਚਾਉ ਵਾਸਤੇ ਪਹਿਨੇ ਜਾਣ ਵਾਲੇ ਲੋਹੇ ਦੀ ਜਾਲੀ ਦੇ ਕੱਪੜੇ ॥੮॥

SikhNet (Spanish)Sin embargo, los Seres Conscientes en Dios, viven desapegados tanto del placer como del dolor, ya que la Humildad es constante en ellos.(8)

ਨੀਕੇ; ਸਾਚੇ ਕੇ ਵਾਪਾਰੀ ॥

neeke; saache ke vaapaaree | Ang 1032

Sant Singh KhalsaThe noble people are traders in Truth.
Manmohan SinghThe good are the dealers of the True Lord.
Manmohan Singh (Punjabi)ਭਲੇ ਹਨ ਸੱਚੇ ਸੁਆਮੀ ਦੇ ਵਣਜਾਰੇ।
Fareedkot Teekaਜੋ ਸਾਚੇ ਕੇ ਬਿਆਪਾਰੀ ਹੈਂ, ਸੋ ਭਲੇ ਹੈਂ॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਵਿਹਾਝਣ ਵਾਲੇ ਬੰਦੇ ਚੰਗੇ ਜੀਵਨ ਵਾਲੇ ਹੁੰਦੇ ਹਨ।

ਪਦ ਅਰਥ ਨੀਕੇ = ਚੰਗੇ।

SikhNet (Spanish)Puros son los que comercian con la Verdad

ਸਚੁ ਸਉਦਾ ਲੈ; ਗੁਰ ਵੀਚਾਰੀ ॥

sach saudaa lai; gur veechaaree | Ang 1032

Sant Singh KhalsaThey purchase the true merchandise, contemplating the Guru.
Manmohan SinghBy the Guru's counsel, they purchase the True merchandise.
Manmohan Singh (Punjabi)ਗੁਰਾਂ ਦੇ ਸਲਾਹ ਮਸ਼ਵਰੇ ਦੁਆਰਾ ਉਹ ਸੱਚਾ ਸੌਦਾ ਸੂਤ ਖਰੀਦਦੇ ਹਨ।
Fareedkot Teekaਕਿਉਂਕਿ ਗੁਰੋਂ ਕੇ ਬੀਚਾਰ ਦੁਆਰਾ ਸਚਾ ਸੌਦਾ ਲੇਤੇ ਹੈਂ ॥
Prof. Sahib Singhਗੁਰੂ ਦੀ ਦੱਸੀ ਵਿਚਾਰ ਤੇ ਤੁਰ ਕੇ ਇਥੋਂ ਸਦਾ-ਥਿਰ ਰਹਿਣ ਵਾਲਾ ਸੌਦਾ ਲੈ ਕੇ ਜਾਂਦੇ ਹਨ।
SikhNet (Spanish)y almacenan inventarios de la Verdad, bendecidos con la Sabiduría del Guru.

ਸਚਾ ਵਖਰੁ ਜਿਸੁ ਧਨੁ ਪਲੈ; ਸਬਦਿ ਸਚੈ ਓਮਾਹਾ ਹੇ ॥੯॥

sachaa vakhar jis dhan palai; sabad sachai omaahaa he |9| Ang 1032

Sant Singh KhalsaOne who has the wealth of the true commodity in his lap, is blessed with the rapture of the True Shabad. ||9||
Manmohan SinghHe, who has the wealth of true commodity in his lap; is blessed with the ecstasy of the True Name.
Manmohan Singh (Punjabi)ਜਿਸ ਦੀ ਝੋਲੀ ਵਿੱਚ ਸੱਚੀ ਰਾਜ ਦੀ ਦੌਲਤ ਹੈ ਉਸ ਨੂੰ ਸੱਚੇ ਨਾਮ ਦੀ ਪਰਮ ਪ੍ਰਸੰਨਤਾ ਦੀ ਦਾਤ ਮਿਲਦੀ ਹੈ।
Fareedkot Teekaਜਿਸ ਕੇ ਪਲੇ ਸਚ ਨਾਮ ਰੂਪ (ਵਖਰੁ) ਵਸਤੂ ਧੰਨ੍ਯਤਾ ਜੋਗ ਹੈ, ਤਿਨ ਕੋ ਸਚੇ ਉਪਦੇਸ ਕਾ ਹੀ ਉਤਸਾਹ ਹੈ, ਭਾਵ ਵਹੁ ਸਚੇ ਨਾਮ ਕਾ ਹੀ ਉਪਦੇਸ ਕਰਤੇ ਹੈਂ ॥੯॥
Prof. Sahib Singhਜਿਸ ਮਨੁੱਖ ਦੇ ਪੱਲੇ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਆਤਮਕ ਉਤਸ਼ਾਹ ਪ੍ਰਾਪਤ ਕਰਦੇ ਹਨ ॥੯॥

ਪਦ ਅਰਥ ਜਿਸੁ ਪਲੈ = ਜਿਸ ਦੇ ਪਾਸ ਹੈ ॥੯॥

SikhNet (Spanish)Quien atesore la Verdad, vivirá siempre en Éxtasis, entonado en la Palabra Verdadera. (9)

ਕਾਚੀ ਸਉਦੀ; ਤੋਟਾ ਆਵੈ ॥

kaachee saudee; tottaa aavai | Ang 1032

Sant Singh KhalsaThe false dealings lead only to loss.
Manmohan SinghLoss accrues from the false dealings,
Manmohan Singh (Punjabi)ਕੂੜੇ ਵਣਜ ਵਾਪਾਰ ਦੁਆਰਾ ਘਾਟਾ ਪੈਦਾ ਹੈ।
Fareedkot Teekaਕਚੇ ਝੂਠੇ ਮਾਇਕ ਸੌਦੇ ਸੇ ਤੋਟਾ ਆਵਤਾ ਹੈ॥
Prof. Sahib Singhਨਿਰੇ ਮਾਇਆ ਵਾਲੇ ਹੋਛੇ ਵਣਜ ਕੀਤਿਆਂ (ਆਤਮਕ ਜੀਵਨ ਵਿਚ) ਘਾਟਾ ਪੈਂਦਾ ਹੈ।

ਪਦ ਅਰਥ ਸਉਦੀ = ਸੌਦਿਆਂ ਵਿਚ। ਤੋਟਾ = ਘਾਟਾ।

SikhNet (Spanish)Uno pierde de seguro si uno tiene demasiadas preocupaciones,

ਗੁਰਮੁਖਿ ਵਣਜੁ ਕਰੇ; ਪ੍ਰਭ ਭਾਵੈ ॥

guramukh vanaj kare; prabh bhaavai | Ang 1032

Sant Singh KhalsaThe trades of the Gurmukh are pleasing to God.
Manmohan Singhhe, who bargains through the Guru, is dear unto the Lord.
Manmohan Singh (Punjabi)ਜੋ ਗੁਰਾਂ ਦੇ ਰਾਹੀਂ ਵਾਪਾਰ ਕਰਦਾ ਹੈ ਉਹਪ੍ਰਭੂ ਨੂੰ ਪਿਆਰਾ ਲਗਦਾ ਹੈ।
Fareedkot Teekaਜੋ ਗੁਰੋਂ ਦ੍ਵਾਰੇ ਸਚਾ ਨਾਮੁ ਵਣਜ ਕਰਤੇ ਹੈਂ, ਸੋ ਪ੍ਰਭੂ ਕੋ ਭਾਵਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਬੰਦਾ ਉਹ (ਆਤਮਕ) ਵਪਾਰ ਕਰਦਾ ਹੈ ਜੋ ਪ੍ਰਭੂ ਨੂੰ ਪਸੰਦ ਆਉਂਦਾ ਹੈ।

ਪਦ ਅਰਥ ਵਣਜੁ = ਵਪਾਰ।

SikhNet (Spanish)pero el Ser Consciente en Dios, hace sólo lo que a Dios le place.

ਪੂੰਜੀ ਸਾਬਤੁ ਰਾਸਿ ਸਲਾਮਤਿ; ਚੂਕਾ ਜਮ ਕਾ ਫਾਹਾ ਹੇ ॥੧੦॥

poonjee saabat raas salaamat; chookaa jam kaa faahaa he |10| Ang 1032

Sant Singh KhalsaHis stock is safe, and his capital is safe and sound. The noose of Death is cut away from around his neck. ||10||
Manmohan SinghHe, whose stock-in-trade is whole and whose capital is intact; his death's noose is snapped.
Manmohan Singh (Punjabi)ਜਿਸ ਦਾ ਮਾਲ ਮਤਾ ਠੀਕ ਪੂਰਾ ਹੈ ਅਤੇ ਜਿਸ ਦਾ ਵੱਖਰ ਐਨ ਮੁਕੰਮਲ ਹੈ ਉ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਜਿਸ ਕੀ ਸਰਧਾ ਰੂਪੀ ਪੂੰਜੀ ਸਾਬਤ ਹੈ ਤਿਸ ਕੀ ਸ੍ਵਾਸਾਂ ਰੂਪ ਰਾਸ ਸਲਾਮਤਿ ਹੈ ਅਰਥਾਤ ਸਫਲ ਹੈ, ਤਿਨ ਕੇ ਗਲੇ ਸੇ ਜਮ ਕਾ ਫਾਹਾ ਚੂਕਾ ਹੈ, ਭਾਵ ਦੂਰ ਹੂਆ ਹੈ॥੧੦॥
Prof. Sahib Singhਉਸ ਦਾ ਸਰਮਾਇਆ ਉਸ ਦੀ ਰਾਸਿ-ਪੂੰਜੀ ਅਮਨ-ਅਮਾਨ ਰਹਿੰਦੀ ਹੈ, ਆਤਮਕ ਮੌਤ ਦੀ ਫਾਹੀ ਉਸ ਦੇ ਗਲ ਤੋਂ ਕੱਟੀ ਜਾਂਦੀ ਹੈ ॥੧੦॥

ਪਦ ਅਰਥ ਚੂਕਾ = ਮੁੱਕ ਜਾਂਦਾ ਹੈ ॥੧੦॥

SikhNet (Spanish)Su capital no disminuye y la soga de Yama le es removida del cuello.(10)

ਸਭੁ ਕੋ ਬੋਲੈ. ਆਪਣ ਭਾਣੈ ॥

sabh ko bolai. aapan bhaanai | Ang 1033

Sant Singh KhalsaEveryone speaks as they please.
Manmohan SinghEvery one talks as he pleases.
Manmohan Singh (Punjabi)ਹਰ ਕੋਈ ਜਿਸ ਤਰਾ ਉਸ ਨੂੰ ਚੰਗਾ ਲਗਦਾ ਹੈ ਗੱਲਾ ਕਰਦਾ ਹੈ।
Fareedkot Teekaਸਭ ਕੋ ਹੀ ਆਪਨੇ ਮਨ ਕੇ ਭਾਣੈ ਅਨਸਾਰ ਬੋਲਤਾ ਹੈ॥
Prof. Sahib Singhਹਰੇਕ ਮਨੁੱਖ ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਵਿਚ ਆਪਣੇ ਸੁਆਰਥ ਦੇ ਸੁਭਾਵ ਵਿਚ ਹੀ (ਸਭ ਬਚਨ) ਬੋਲਦਾ ਹੈ,

ਪਦ ਅਰਥ ਸਭੁ ਕੋ = ਹਰੇਕ (ਮਨਮੁਖ) ਮਨੁੱਖ।

SikhNet (Spanish)Todos recitan así como su ego les hace recitar.

ਮਨਮੁਖੁ ਦੂਜੈ; ਬੋਲਿ. ਨ ਜਾਣੈ ॥

manamukh doojai; bol. na jaanai | Ang 1033

Sant Singh KhalsaThe self-willed manmukh, in duality, does not know how to speak.
Manmohan SinghOn account of duality, the perverse person knows not how to talk.
Manmohan Singh (Punjabi)ਦਵੈਤ ਭਾਵ ਦੇ ਕਾਰਣ ਪ੍ਰਤਿਕੂਲ ਪੁਰਸ਼ ਗੱਲ ਕਰਨੀ ਨਹੀਂ ਜਾਣਦਾ।
Fareedkot Teekaਜੋ ਮਨਮੁਖਤਾ ਕਰ ਕੇ ਦੂਜੈ ਭਾਇ ਮੇਂ ਲਗੇ ਹੈਂ, ਸੋ ਨਾਮ ਬੋਲ ਨਹੀਂ ਜਾਨਤੇ, ਭਾਵ ਨਾਮ ਨਹੀਂ ਜਪਤੇ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ) ਬੋਲਣਾ ਨਹੀਂ ਜਾਣਦਾ।

ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਦੂਜੈ = ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਵਿਚ।

SikhNet (Spanish)El voluntarioso Manmukj, en la dualidad, no sabe cómo hablar.

ਅੰਧੁਲੇ ਕੀ ਮਤਿ ਅੰਧਲੀ ਬੋਲੀ; ਆਇ ਗਇਆ ਦੁਖੁ ਤਾਹਾ ਹੇ ॥੧੧॥

andhule kee mat andhalee bolee; aae geaa dukh taahaa he |11| Ang 1033

Sant Singh KhalsaThe blind person has a blind and deaf intellect; coming and going in reincarnation, he suffers in pain. ||11||
Manmohan SinghThe blind man has blind and dear understanding, He suffers the pain of coming and going.
Manmohan Singh (Punjabi)ਅੰਨੇ ਇਨਸਾਨ ਦੀ ਸਮਝ ਅੰਨੀ ਅਤੇ ਬੋਲੀ ਹੈ ਉਹ ਆਉਣ ਤੇ ਜਾਣ ਦੀ ਪੀੜਸਹਾਰਦਾ ਹੈ।
Fareedkot Teekaਅਗ੍ਯਾਨੀ ਕੀ ਬੁਧੀ ਅੰਧੀ ਬੋਲੀ ਹੈ, ਇਸੀ ਤੇ ਕਬੀ ਆਇਆ ਸੰਸਾਰ ਮੇਂ ਕਬੀ ਜਮ ਪੁਰੀ ਮੇਂ ਗਿਆ ਹੈ, (ਤਾਹਾ) ਤਿਸ ਕੋ ਐਸੇ ਦੁਖ ਹੀ ਬਨਾ ਰਹਤਾ ਹੈ॥੧੧॥
Prof. Sahib Singhਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ ਦੀ ਅਕਲ ਅੰਨ੍ਹੀ ਤੇ ਬੋਲੀ ਹੋ ਜਾਂਦੀ ਹੈ (ਉਸ ਨੂੰ ਨਾਹ ਕਿਤੇ ਪਰਮਾਤਮਾ ਦਿੱਸਦਾ ਹੈ, ਨਾਹ ਹੀ ਉਸ ਦੀ ਸਿਫ਼ਤ-ਸਾਲਾਹ ਉਹ ਸੁਣਦਾ ਹੈ)। ਉਸ ਨੂੰ ਜਨਮ ਮਰਨ ਦੇ ਗੇੜ ਦਾ ਦੁੱਖ ਵਾਪਰਦਾ ਰਹਿੰਦਾ ਹੈ ॥੧੧॥

ਪਦ ਅਰਥ ਅੰਧਲੀ = ਅੰਨ੍ਹੀ। ਤਾਹਾ = ਉਸ ਨੂੰ ॥੧੧॥

SikhNet (Spanish)Ciego y sordo es el intelecto de ese tonto que vaga en la reencarnación y vive sufriendo. (11)

ਦੁਖ ਮਹਿ ਜਨਮੈ; ਦੁਖ ਮਹਿ ਮਰਣਾ ॥

dukh meh janamai; dukh meh maranaa | Ang 1033

Sant Singh KhalsaIn pain he is born, and in pain he dies.
Manmohan SinghIn pain, he is born and in pain he dies.
Manmohan Singh (Punjabi)ਕਸ਼ਟ ਅੰਦਰ ਉਹ ਜੰਮਦਾ ਹੈ ਤੇ ਕਸ਼ਟ ਵਿੱਚ ਹੀ ਉਹ ਮਰ ਜਾਂਦਾ ਹੈ।
Fareedkot Teekaਦੁਖ ਮੇਂ ਹੀ ਜਨਮਤੇ ਹੈਂ, ਪੁਨਃ ਦੁਖ ਬੀਚ ਹੀ ਤਿਨ ਕਾ ਮਰਨਾ ਹੋਤਾ ਹੈ॥
Prof. Sahib Singhਮਨਮੁਖ ਮਨੁੱਖ ਦੁੱਖਾਂ ਵਿਚ ਗ੍ਰਸਿਆ ਜੰਮਦਾ ਹੈ (ਸਾਰੀ ਉਮਰ ਦੁੱਖ ਸਹੇੜ ਸਹੇੜ ਕੇ) ਦੁੱਖਾਂ ਵਿਚ ਹੀ ਮਰਦਾ ਹੈ।
SikhNet (Spanish)Nace en el dolor y muere también en el dolor.

ਦੂਖੁ. ਨ ਮਿਟੈ; ਬਿਨੁ ਗੁਰ ਕੀ ਸਰਣਾ ॥

dookh. na mittai; bin gur kee saranaa | Ang 1033

Sant Singh KhalsaHis pain is not relieved, without seeking the Sanctuary of the Guru.
Manmohan SinghPain is stilled not without seeking the Guru's refuge.
Manmohan Singh (Punjabi)ਗੁਰਾਂ ਦੀ ਪਨਾਹ ਲੈਣ ਦੇ ਬਾਝੋਂ ਪੀੜ ਦਜ਼ਰ ਨਹੀਂ ਹੁੰਦੀ।
Fareedkot Teekaਗੁਰੋਂ ਕੀ ਸਰਣ ਬਿਨਾਂ ਦੁਖ ਨਹੀਂ ਮਿਟਤਾ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ (ਇਹ ਜਨਮਾਂ ਜਨਮਾਂਤਰਾਂ ਦਾ ਲੰਮਾ) ਦੁੱਖ ਮਿਟ ਨਹੀਂ ਸਕਦਾ।
SikhNet (Spanish)Sin buscar el Refugio del Guru, las penas no se aminoran, y así uno va y viene en pena,

ਦੂਖੀ ਉਪਜੈ ਦੂਖੀ ਬਿਨਸੈ; ਕਿਆ ਲੈ ਆਇਆ. ਕਿਆ ਲੈ ਜਾਹਾ ਹੇ ॥੧੨॥

dookhee upajai dookhee binasai; kiaa lai aaeaa. kiaa lai jaahaa he |12| Ang 1033

Sant Singh KhalsaIn pain he is created, and in pain he perishes. What has he brought with himself? And what will he take away? ||12||
Manmohan SinghIn pain man is born and in pain he perishes. What does he brought and what shall he take with him?
Manmohan Singh (Punjabi)ਤਕਲੀਫ ਅੰਦਰ ਇਨਸਾਨ ਜੰਮਦਾ ਹੈ ਅਤੇ ਤਕਲੀਫ ਅੰਦਰ ਹੀ ਉਹ ਨਾਸ ਹੋ ਜਾਂਦਾ ਹੈ ਉਹ ਆਪਣੇ ਨਾਲ ਕੀ ਲਿਆਇਆ ਸੀ ਅਤੇ ਕੀ ਲੈ ਕੇ ਜਾਵੇਗਾ।
Fareedkot Teekaਇਹੁ ਜੀਉ ਉਤਪਤੀ ਵੇਲੇ ਦੁਖੀ ਹੋਤਾ ਹੈ ਔ ਪ੍ਰਾਣ ਵਿਜੋਗ ਸੇ ਭੀ ਦੁਖੀ ਹੋਤਾ ਹੈ। ਕਿਆ ਲੈ ਕੇ ਆਇਆ ਹੈ ਔ ਕਿਆ ਲੈ ਕੇ ਜਾਇਗਾ, ਭਾਵ ਖਾਲੀ ਆਤਾ ਅਰੁ ਖਾਲੀ ਗਿਆ; ਵਾ ਸਾਸੋਂ ਰੂਪ ਰਤਨ ਲੈ ਕੇ ਆਇਆ ਥਾ ਅਰ ਪਾਪੋਂ ਰੂਪ ਕੋਇਲੇ ਖਰੀਦ ਕੇ ਲੈ ਗ੍ਯਾ ਹੈ॥੧੨॥
Prof. Sahib Singhਦੁੱਖਾਂ ਵਿਚ ਜੰਮਦਾ ਤੇ ਦੁੱਖਾਂ ਵਿਚ ਹੀ ਮਰਦਾ ਹੈ, ਸੁਚੱਜਾ ਆਤਮਕ ਜੀਵਨ ਨਾਹ ਹੀ ਲੈ ਕੇ ਇਥੇ ਆਉਂਦਾ ਹੈ, ਨਾਹ ਹੀ ਇਥੋਂ ਲੈ ਕੇ ਜਾਂਦਾ ਹੈ ॥੧੨॥

ਪਦ ਅਰਥ ਦੂਖੀ = ਦੁੱਖਾਂ ਵਿਚ ਹੀ ॥੧੨॥

SikhNet (Spanish)oh, ¿qué es lo que lo trae al mundo y qué es lo que lo saca de ahí?(12)

ਸਚੀ ਕਰਣੀ; ਗੁਰ ਕੀ ਸਿਰਕਾਰਾ ॥

sachee karanee; gur kee sirakaaraa | Ang 1033

Sant Singh KhalsaTrue are the actions of those who are under the Guru's influence.
Manmohan SinghTrue are the deeds of those, who are under the sway of the Guru.
Manmohan Singh (Punjabi)ਸੱਚੇ ਹਨ ਅਮਲ ਉਨ੍ਹਾਂ ਦੇ ਜੋ ਗੁਰਾਂ ਦੀ ਹਕੂਮਤ ਤਾਬੇ ਹਨ।
Fareedkot Teekaਜਿਨੋਂ ਨੇ ਗੁਰੋਂ ਕੀ ਕਾਰ ਸਿਰ ਪਰ ਧਾਰੀ ਹੈ, ਭਾਵ ਹੁਕਮ ਮੰਨਿਆ ਹੈ, ਤਿਨ ਕੀ ਕਰਣੀ ਸਚੀ ਹੈ॥
Prof. Sahib Singhਗੁਰੂ ਦੀ ਅਗਵਾਈ ਵਿਚ ਤੁਰਨਾ ਹੀ ਸਹੀ ਜੀਵਨ-ਰਸਤਾ ਹੈ,

ਪਦ ਅਰਥ ਸਿਰਕਾਰਾ = ਹਕੂਮਤ, ਅਗਵਾਈ।

SikhNet (Spanish)Las acciones de los que están bajo la influencia del Guru, son verdaderas.

ਆਵਣੁ ਜਾਣੁ ਨਹੀ ਜਮ ਧਾਰਾ ॥

aavan jaan nahee jam dhaaraa | Ang 1033

Sant Singh KhalsaThey do not come and go in reincarnation, and they are not subject to the laws of Death.
Manmohan SinghThey come and go not, nor are they subject to the laws of death.
Manmohan Singh (Punjabi)ਉਹ ਆਉਂਦੇ ਤੇ ਜਾਂਦੇ ਨਹੀਂ, ਨਾਂ ਹੀ ਉਹ ਮੌਤ ਦੇ ਕਾਨੂੰਨਾਂ ਦੇ ਅਧੀਨ ਹਨ।
Fareedkot Teekaਜਮ ਕੀ ਧਾੜ ਤਿਨ ਪਰ ਨਹੀਂ ਚੜਤੀ ਅਰ ਨਾ ਅਉਣਾ ਜਾਣਾ ਹੋਤਾ ਹੈ॥
Prof. Sahib Singhਇਸ ਤਰ੍ਹਾਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਆਤਮਕ ਮੌਤ ਦਾ ਰਸਤਾ ਭੀ ਨਹੀਂ ਫੜੀਦਾ।

ਪਦ ਅਰਥ ਧਾਰਾ = ਰਸਤਾ।

SikhNet (Spanish)Ellos no vienen ni van, ni están sujetos a la ley de la muerte.

ਡਾਲ ਛੋਡਿ. ਤਤੁ ਮੂਲੁ ਪਰਾਤਾ; ਮਨਿ ਸਾਚਾ ਓਮਾਹਾ ਹੇ ॥੧੩॥

ddaal chhodd. tat mool paraataa; man saachaa omaahaa he |13| Ang 1033

Sant Singh KhalsaWhoever abandons the branches, and clings to the true root, enjoys true ecstasy within his mind. ||13||
Manmohan SinghAbandoning the branches, whosoever clings to the real-root, enjoys True bliss within his mind.
Manmohan Singh (Punjabi)ਡਾਲੀਆਂ ਨੂੰ ਤਿਆਗ ਕੇ ਜੋ ਕੋਈ ਭੀ ਅਸਲ ਜੜ ਨਾਲ ਜੜ੍ਹਦਾ ਹੈ, ਉਹ ਆਪਣੇ ਚਿੱਤ ਅੰਦਰ ਸੱਚੀ ਖੁਸ਼ੀ ਮਾਣਦਾ ਹੈ।
Fareedkot Teekaਜਿਨੋਂ ਨੇ (ਡਾਲ) ਔਰ ਔਰ ਦੇਵਤੋਂ ਕੋ ਛੋਡ ਕੈ ਸਾਰ ਰੂਪ ਜੋ (ਮੂਲੁ) ਸਰੂਪ ਹੈ ਤਿਸ ਕੋ (ਪਰਾਤਾ) ਪਛਾਤਾ ਹੈ, ਤਿਨੋਂ ਕੇ ਮਨ ਮੇਂ ਸਾਚਾ ਉਤਸਾਹ ਹੂਆ ਹੈ॥੧੩॥
Prof. Sahib Singhਜੇਹੜਾ ਮਨੁੱਖ (ਗੁਰੂ ਦੀ ਅਗਵਾਈ ਵਿਚ) ਟਾਹਣੀਆਂ ਛੱਡ ਕੇ ਮੂਲ ਨੂੰ ਪਛਾਣਦਾ ਹੈ (ਪ੍ਰਭੂ ਦੀ ਰਚੀ ਮਾਇਆ ਦਾ ਮੋਹ ਛੱਡ ਕੇ ਸਿਰਜਣਹਾਰ ਪ੍ਰਭੂ ਨਾਲ ਜਾਣ-ਪਛਾਣ ਪਾਂਦਾ ਹੈ) ਉਸ ਦੇ ਮਨ ਵਿਚ ਸਦਾ-ਥਿਰ ਰਹਿਣ ਵਾਲਾ ਉਤਸ਼ਾਹ ਪੈਦਾ ਹੁੰਦਾ ਹੈ ॥੧੩॥

ਪਦ ਅਰਥ ਪਰਾਤਾ = ਪਛਾਣਿਆ। ਓਮਾਹਾ = ਉਤਸ਼ਾਹ ॥੧੩॥

SikhNet (Spanish)Ellos no están aferrados a las ramas sino a las raíces y en su interior está el sello de la Verdad.(13)

ਹਰਿ ਕੇ ਲੋਗ; ਨਹੀ ਜਮੁ ਮਾਰੈ ॥

har ke log; nahee jam maarai | Ang 1033

Sant Singh KhalsaDeath cannot strike down the people of the Lord.
Manmohan SinghGodly people the Death's courier, smites not.
Manmohan Singh (Punjabi)ਰੱਬ ਦੇ ਬੰਦਿਆਂ ਨੂੰ ਮੌਤ ਦਾ ਦੂਤ ਡੰਡ ਨਹੀਂ ਦਿੰਦਾ।
Fareedkot Teekaਹਰੀ ਕੇ ਲੋਗੋਂ ਕੋ ਜਮ ਨਹੀਂ ਮਾਰਤਾ॥
Prof. Sahib Singhਜੇਹੜੇ ਬੰਦੇ ਪਰਮਾਤਮਾ ਦੇ ਸੇਵਕ ਬਣਦੇ ਹਨ ਉਹਨਾਂ ਨੂੰ ਜਮ ਨਹੀਂ ਮਾਰ ਸਕਦਾ (ਆਤਮਕ ਮੌਤ ਨਹੀਂ ਮਾਰ ਸਕਦੀ),
SikhNet (Spanish)Los Gurmukjs no son destruidos por Yama y para nada ven el dolor en el Sendero,

ਨਾ ਦੁਖੁ ਦੇਖਹਿ; ਪੰਥਿ ਕਰਾਰੈ ॥

naa dukh dekheh; panth karaarai | Ang 1033

Sant Singh KhalsaThey do not see pain on the most difficult path.
Manmohan SinghThey behold not the pain of the difficult road.
Manmohan Singh (Punjabi)ਉਹ ਔਖੇ ਰਸਤੇ ਦੀ ਪੀੜ ਨੂੰ ਨਹੀਂ ਵੇਖਦੇ।
Fareedkot Teekaਡਾਢੇ ਦੁਖਦਾਈ ਪੰਥ ਕੇ ਦੁਖ ਨਹੀਂ ਦੇਖਤੇ ਹੈਂ॥
Prof. Sahib Singhਉਹ (ਆਤਮਕ ਮੌਤ ਦੇ) ਕਰੜੇ ਰਸਤੇ ਤੇ (ਨਹੀਂ ਪੈਂਦੇ ਤੇ) ਦੁੱਖ ਨਹੀਂ ਵੇਖਦੇ।

ਪਦ ਅਰਥ ਪੰਥਿ ਕਰਾਰੈ = ਕਰੜੇ ਰਸਤੇ ਵਿਚ (ਪੈ ਕੇ)।

SikhNet (Spanish)pues habitan y alaban el Nombre de su Señor en su interior.

ਰਾਮ ਨਾਮੁ. ਘਟ ਅੰਤਰਿ ਪੂਜਾ; ਅਵਰੁ. ਨ ਦੂਜਾ ਕਾਹਾ ਹੇ ॥੧੪॥

raam naam. ghatt antar poojaa; avar. na doojaa kaahaa he |14| Ang 1033

Sant Singh KhalsaDeep within the nucleus of their hearts, they worship and adore the Lord's Name; there is nothing else at all for them. ||14||
Manmohan SinghIn their mind, they worship the Lord's name and have no other engagement.
Manmohan Singh (Punjabi)ਆਪਣੇ ਹਿਰਦੇ ਅੰਦਰ ਉਹ ਸੁਆਮੀ ਦੇ ਨਾਮ ਦੀ ਉਪਾਸ਼ਨਾ ਕਰਦੇ ਹਨ ਅਤੇ ਉਨ੍ਹਾਂ ਨੂੰ ਹੋਰ ਕੋਈ ਰੁਝੇਵਾ ਨਹੀਂ।
Fareedkot Teekaਰਿਦੇ ਅੰਤਰ ਰਾਮ ਨਾਮ ਕੀ ਪੂਜਾ ਕਰਤੇ ਹੈਂ ਔਰ ਦੂਸਰਾ ਕੋਈ ਭੀ (ਕਾਹਾ) ਕਜੀਆ ਨਹੀਂ ਹੈ ॥੧੪॥
Prof. Sahib Singhਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ (ਉਹ ਅੰਤਰ ਆਤਮੇ ਪਰਮਾਤਮਾ ਦੀ) ਭਗਤੀ ਕਰਦੇ ਹਨ। ਉਹਨਾਂ ਨੂੰ (ਮਾਇਆ ਦਾ) ਕੋਈ ਹੋਰ ਬਖੇੜਾ ਨਹੀਂ ਵਾਪਰਦਾ ॥੧੪॥

ਪਦ ਅਰਥ ਕਾਹਾ = ਬਖੇੜਾ ॥੧੪॥

SikhNet (Spanish)En realidad no buscan a nadie más.(14)

ਓੜੁ ਨ. ਕਥਨੈ; ਸਿਫਤਿ ਸਜਾਈ ॥

orr na. kathanai; sifat sajaaee | Ang 1033

Sant Singh KhalsaThere is no end to the Lord's sermon and Praise.
Manmohan SinghThere is no limit to the Lord's embellished discourse and praise.
Manmohan Singh (Punjabi)ਸਾਹਿਬ ਦੇ ਸੁਹਾਵਨੇ ਭਾਸ਼ਨ ਅਤੇ ਸਿਫ਼ਤ ਸ਼ਲਾਘਾ ਦਾ ਕੋਈ ਓੜਕ ਨਹੀਂ।
Fareedkot Teekaਜੋ ਗੁਰਮੁਖਿ ਸਿਫਤ ਕੀ ਸਿਫਤੀ ਕਰਤੇ ਹੈਂ, ਤਿਨ ਕੋ ਜੋ ਸਾਬਾਸੀਆਂ ਮਿਲਤੀਆਂ ਹੈਂ ਤਿਨ ਕਾ ਕਥਨੇ ਕਰ ਓੜਕ ਨਹੀਂ ਹੈ॥
Prof. Sahib Singhਹੇ ਪ੍ਰਭੂ! (ਤੇਰੇ ਭਗਤ) ਤੇਰੀਆਂ ਸੋਹਣੀਆਂ ਸਿਫ਼ਤਾਂ ਕਰਦੇ ਰਹਿੰਦੇ ਹਨ ਉਹਨਾਂ ਦੇ ਇਸ ਉੱਦਮ ਦਾ ਖ਼ਾਤਮਾ ਨਹੀਂ ਹੁੰਦਾ।

ਪਦ ਅਰਥ ਓੜੁ = ਖ਼ਾਤਮਾ, ਅਖ਼ੀਰਲਾ ਬੰਨਾ। ਸਜਾਈ = ਸੋਹਣੀ।

SikhNet (Spanish)Uno no podría recitar toda la Gloriosa Alabanza del Señor

ਜਿਉ ਤੁਧੁ ਭਾਵਹਿ; ਰਹਹਿ ਰਜਾਈ ॥

jiau tudh bhaaveh; raheh rajaaee | Ang 1033

Sant Singh KhalsaAs it pleases You, I remain under Your Will.
Manmohan SinghO Lord of the will, as if pleases Thee, so do I remain.
Manmohan Singh (Punjabi)ਹੇ ਰਜ਼ਾ ਦੇ ਸੁਆਮੀ! ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ।
Fareedkot Teekaਮਨਮੁਖੋਂ ਕੋ ਜੋ ਸਜਾਈਂ ਮਿਲਤੀਆਂ ਹੈਂ ਤਿਨ ਕਾ ਭੀ ਓੜਕ ਨਹੀਂ ਹੈ॥
Prof. Sahib Singh(ਉਹ) ਜਿਵੇਂ ਤੈਨੂੰ ਚੰਗੇ ਲੱਗਦੇ ਹਨ ਤੇਰੀ ਰਜ਼ਾ ਵਿਚ ਰਹਿੰਦੇ ਹਨ।

ਪਦ ਅਰਥ ਰਜਾਈ = ਰਜ਼ਾ ਵਿਚ।

SikhNet (Spanish)Yo permanezco, oh Señor, siempre en Tu Voluntad y soy bendecido por Ti,

ਦਰਗਹ ਪੈਧੇ ਜਾਨਿ ਸੁਹੇਲੇ; ਹੁਕਮਿ ਸਚੇ ਪਾਤਿਸਾਹਾ ਹੇ ॥੧੫॥

daragah paidhe jaan suhele; hukam sache paatisaahaa he |15| Ang 1033

Sant Singh KhalsaI am embellished with robes of honor in the Court of the Lord, by the Order of the True King. ||15||
Manmohan SinghThey, who obey the True King's order; go to the Lord's court embellishingly robed.
Manmohan Singh (Punjabi)ਜੋ ਸੱਚੇ ਰਾਜੇ ਦੇ ਫ਼ੁਰਮਾਨ ਨੂੰ ਮੰਨਦੇ ਹਨ, ਉਹ ਪਹਿਨਾਏ ਜਾਂਦੇ ਹਨ ਅਤੇ ਸ਼ਸ਼ੋਭਤ ਹੋ, ਸਾਈਂ ਦੇ ਦਰਬਾਰ ਨੂੰ ਜਾਂਦੇ ਹਨ।
Fareedkot Teekaਜੋ ਸਚੇ ਪਾਤਸ਼ਾਹ ਕੇ ਹੁਕਮ ਮੇਂ ਚਲਤੇ ਹੈਂ, ਸੋ ਦਰਗਾਹਿ ਮੇਂ ਪਤਿ ਸੰਯੁਕਤ ਜਾਤੇ ਹੈਂ ਔ ਸਦਾ ਸੁਖੀ ਹੈਂ॥੧੫॥
Prof. Sahib Singhਹੇ ਸਦਾ-ਥਿਰ ਰਹਿਣ ਵਾਲੇ ਪਾਤਿਸ਼ਾਹ! ਤੇਰੇ ਹੁਕਮ ਅਨੁਸਾਰ ਉਹ ਤੇਰੀ ਹਜ਼ੂਰੀ ਵਿਚ ਇੱਜ਼ਤ ਨਾਲ ਸੌਖੇ ਪਹੁੰਚਦੇ ਹਨ ॥੧੫॥

ਪਦ ਅਰਥ ਪੈਧੇ = ਸਰੋਪਾ ਲੈ ਕੇ। ਜਾਨਿ = ਜਾਵਨਿ, ਜਾਂਦੇ ਹਨ ॥੧੫॥

SikhNet (Spanish)con la Túnica de Honor, pues tal es Tu Mandato, oh Rey Verdadero. (15)

ਕਿਆ ਕਹੀਐ; ਗੁਣ ਕਥਹਿ ਘਨੇਰੇ ॥

kiaa kaheeai; gun katheh ghanere | Ang 1033

Sant Singh KhalsaHow can I chant Your uncounted glories?
Manmohan SinghCountless utter the Lord's merits How can I narrate them, ?
Manmohan Singh (Punjabi)ਅਣਗਿਣਤ ਹੀ ਸਾਹਿਬ ਦੀਆਂ ਖ਼ੂਬੀਆਂ ਨੂੰ ਉਚਾਰਦੇ ਹਨ। ਮੈਂ ਉਨ੍ਹਾਂ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦਾ ਹਾਂ।
Fareedkot Teekaਗੁਣ ਤੋ ਬ੍ਰਹਮਾਂ ਆਦੀ ਘਨੇ ਹੀ ਕਥਨ ਕਰਤੇ ਹੈਂ ਹਮ ਕਿਆ ਤਛੁ ਜੀਵ ਹੈਂ, ਜੋ ਗੁਨੋਂ ਕੋ ਕਹੀਏ। ਭਾਵ ਕਿਆ ਹਮਨੇ ਅੰਤ ਪਾਇ ਲੈਣਾ ਹੈ॥
Prof. Sahib Singhਹੇ ਪ੍ਰਭੂ! ਅਨੇਕਾਂ ਹੀ ਜੀਵ ਤੇਰੇ ਗੁਣ ਕਥਨ ਕਰਦੇ ਹਨ, ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਪਦ ਅਰਥ ਕਥਹਿ = ਕਥਦੇ ਹਨ। ਕਿਆ ਕਹੀਐ = ਕੁਝ ਕਿਹਾ ਨਹੀਂ ਜਾ ਸਕਦਾ।

SikhNet (Spanish)Oh Dios, ¿con qué alcance podría recitar Tus Incontables Méritos,

ਅੰਤੁ. ਨ ਪਾਵਹਿ; ਵਡੇ ਵਡੇਰੇ ॥

ant. na paaveh; vadde vaddere | Ang 1033

Sant Singh KhalsaEven the greatest of the great do not know Your limits.
Manmohan SinghEven the greatest of the great knows not the Lord's limit.
Manmohan Singh (Punjabi)ਵਿਸ਼ਾਲਾਂ ਦੇ ਪਰਮ ਵਿਸ਼ਾਲ ਭੀ, ਪ੍ਰਭੂ ਦੇ ਓੜਕ ਨੂੰ ਨਹੀਂ ਜਾਣਦੇ।
Fareedkot Teekaਜਿਸ ਕੇ ਗੁਨੋਂ ਕਾ ਅੰਤ ਵੱਡੇ ਵਡੇਰੇ ਨਹੀਂ ਪਾ ਸਕਤੇ, ਭਾਵ ਸਿਵ ਬ੍ਰਹਮਾਦੀ ਭੀ ਨੇਤਿ ਨੇਤਿ ਕਹਤੇ ਹੈਂ॥☬ਤਾਂ ਤੇ ਐਸੇ ਬੇਨਤੀ ਕਰੋ:
Prof. Sahib Singh(ਦੁਨੀਆ ਵਿਚ) ਵੱਡੇ ਵੱਡੇ (ਦੇਵਤੇ ਆਦਿਕ ਅਖਵਾਣ ਵਾਲੇ ਭੀ) ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ।
SikhNet (Spanish)cuando mis superiores no han logrado encontrar ni Tu Fin, ni Tus Límites?

ਨਾਨਕ. ਸਾਚੁ ਮਿਲੈ ਪਤਿ ਰਾਖਹੁ; ਤੂ ਸਿਰਿ ਸਾਹਾ ਪਾਤਿਸਾਹਾ ਹੇ ॥੧੬॥੬॥੧੨॥

naanak. saach milai pat raakhahu; too sir saahaa paatisaahaa he |16|6|12| Ang 1033

Sant Singh KhalsaPlease bless Nanak with the Truth, and preserve his honor; You are the supreme emperor above the heads of kings. ||16||6||12||
Manmohan SinghThou, O Lord are the Emperor over the heads of all the Kings. Preserve Thou Nanak honour and bless him with Thy truth.
Manmohan Singh (Punjabi)ਤੂੰ, ਹੇ ਸਾਹਿਬ! ਸਾਰਿਆਂ ਰਾਜਿਆਂ ਦੇ ਸਿਰਾਂ ਉੱਤੇ ਮਹਾਰਾਜਾ ਹੈਂ। ਤੂੰ ਨਾਨਕ ਦੀ ਇੱਜ਼ਤ ਆਬਰੂ ਰੱਖ ਅਤੇ ਉਸ ਨਯੂੰ ਆਪਣਾ ਸੱਚ ਪ੍ਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕੋ ਸਾਚ ਮਿਲੇ ਜਿਸ ਕੇ ਆਸਰੇ ਮੈਂ ਭੀ ਪਤਿਸਟਾ ਰਾਖ ਲੇਵੋਂ। ਜੇ ਕਹੇ ਕਿਸੇ ਹੋਰ ਸੇ ਮਾਂਗ ਲੇ? ਤਿਸ ਪਰ ਕਹਤੇ ਹੈਂ: ਤੇਰੇ ਸਰੀਖਾ ਕੋਈ ਨਹੀਂ, ਤੂੰ ਸਿਰਾ ਸਾਹੋ ਕੇ ਭੀ ਪਾਤਸਾਹਿ ਹੈਂ॥੧੬॥੬॥੧੨॥
Prof. Sahib Singhਹੇ ਪ੍ਰਭੂ! ਤੂੰ ਪਾਤਿਸ਼ਾਹਾਂ ਦੇ ਸਿਰ ਤੇ ਭੀ ਪਾਤਿਸ਼ਾਹ ਹੈਂ (ਮੇਰੀ ਅਰਦਾਸ ਹੈ) ਮੈਨੂੰ ਨਾਨਕ ਨੂੰ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲ ਜਾਏ, ਮੇਰੀ ਲਾਜ ਰੱਖ ॥੧੬॥੬॥੧੨॥
SikhNet (Spanish)Dice Nanak, oh Rey de reyes, salva mi honor y bendíceme con Tu Verdad. (16-6-12)
Answers quote the Granth verbatim with Ang citations. AI commentary is not Gurbani and not a religious ruling.