ੴ

ਸਿੱਖਬਾਣੀ · SikhBani

Ang 1034

Sri Guru Granth Sahib · Raag Maaroo · 2 shabads, 49 lines
Translations
Shabad Guru Nanak Dev Ji Raag Maaroo continued from Ang 1033

ਅਨਹਦੁ ਵਾਜੈ; ਭ੍ਰਮੁ ਭਉ ਭਾਜੈ ॥

anahad vaajai; bhram bhau bhaajai |

Sant Singh KhalsaWhen the unstruck sound current resounds, doubt and fear run away.
Manmohan SinghWhen the unstruck melody resounds within man, then his doubt and dread flee.
Manmohan Singh (Punjabi)ਜਦ ਸੁਤੇ ਸਿਧ ਹੋਣ ਵਾਲਾ ਕੀਰਤਨ ਬੰਦੇ ਦੇ ਅੰਦਰ ਗੂੰਜਦਾ ਹੈ ਤਾਂ ਉਸ ਦਾ ਸੰਦੇਹ ਤੇ ਡਰ ਦੌੜ ਜਾਂਦੇ ਹਨ।
Fareedkot Teekaਜਿਸ ਕੋ ਤੂੰ ਏਕ ਰਸ ਪ੍ਰਗਟ ਹੋਤਾ ਹੈਂ ਤਿਸ ਕਾ ਭ੍ਰਮ ਅਰ ਭੈ ਨਾਸ ਹੋ ਜਾਤਾ ਹੈ॥
Prof. Sahib Singh(ਉਸ ਗੁਰਮੁਖ ਦੇ ਹਿਰਦੇ ਵਿਚ) ਇਕ-ਰਸ (ਸਿਫ਼ਤ-ਸਾਲਾਹ ਦਾ ਵਾਜਾ ਵੱਜਦਾ ਰਹਿੰਦਾ ਹੈ, (ਉਸ ਦੇ ਅੰਦਰੋਂ) ਭਟਕਣਾ ਤੇ ਡਰ-ਸਹਿਮ ਦੂਰ ਹੋ ਜਾਂਦਾ ਹੈ।

ਪਦ ਅਰਥ ਅਨਹਦੁ = ਇਕ-ਰਸ, ਲਗਾਤਾਰ।

SikhNet (Spanish)Cuando la Música Celestial resuena, la duda y el miedo desaparecen.

ਸਗਲ ਬਿਆਪਿ ਰਹਿਆ; ਪ੍ਰਭੁ ਛਾਜੈ ॥

sagal biaap rahiaa; prabh chhaajai |

Sant Singh KhalsaGod is all-pervading, giving shade to all.
Manmohan SinghThe Omnipresent Lord gives shade to all.
Manmohan Singh (Punjabi)ਸਰਬ-ਵਿਆਪਕ ਸੁਆਮੀ ਸਾਰਿਆਂ ਨੂੰ ਛਾਇਆ ਬਖ਼ਸ਼ਦਾ ਹੈ।
Fareedkot Teekaਹੇ ਪ੍ਰਭੂ! ਤੂੰ ਸਭ ਮੇਂ (ਛਾਜੈ) ਸੁਭਾਇਮਾਨ ਹੋਇਕੈ ਬਿਆਪ ਰਹਿਆ ਹੈਂ॥
Prof. Sahib Singh(ਉਸ ਨੂੰ ਪਰਤੱਖ ਦਿੱਸ ਪੈਂਦਾ ਹੈ ਕਿ) ਪਰਮਾਤਮਾ ਸਾਰੇ ਸੰਸਾਰ ਵਿਚ ਮੌਜੂਦ ਹੈ ਤੇ ਸਭ ਉਤੇ (ਆਪਣੀ ਰੱਖਿਆ ਦੀ) ਛਾਂ ਕਰ ਰਿਹਾ ਹੈ।

ਪਦ ਅਰਥ ਛਾਜੈ = ਛਾ ਰਿਹਾ ਹੈ, ਪਸਰ ਰਿਹਾ ਹੈ, ਵਿਆਪਕ ਹੈ।

SikhNet (Spanish)Dios prevalece en todo y provee de sombra a todos.

ਸਭ ਤੇਰੀ. ਤੂ ਗੁਰਮੁਖਿ ਜਾਤਾ; ਦਰਿ ਸੋਹੈ ਗੁਣ ਗਾਇਦਾ ॥੧੦॥

sabh teree. too guramukh jaataa; dar sohai gun gaaeidaa |10|

Sant Singh KhalsaAll belong to You; to the Gurmukhs, You are known. Singing Your Praises, they look beautiful in Your Court. ||10||
Manmohan SinghAll belong to Thee, O Lord, By the Guru's grace Thou are known. Singing Thine praise, one looks beauteous in Thy court.
Manmohan Singh (Punjabi)ਸਾਰੇ ਜਣੇ ਤੇਰੇ ਹਨ, ਹੇ ਸਾਹਿਬ! ਗੁਰਾਂ ਦੀ ਦਇਆ ਦੁਆਰਾ ਤੂੰ ਜਾਣਿਆ ਜਾਂਦਾ ਹੈਂ। ਤੇਰਾ ਜੱਸ ਗਾਇਨ ਕਰਨ ਦੁਆਰਾ ਜੀਵ ਤੇਰੇ ਦਰਬਾਰ ਵਿੱਚ ਸੋਹਣਾ ਲਗਦਾ ਹੈ।
Fareedkot Teekaਸਭ ਤੇਰੀ ਸ੍ਰਿਸ੍ਟੀ ਸਾਜੀ ਹੂਈ ਹੈ, ਐਸੇ ਤੂੰ ਗੁਰਮੁਖਾਂ ਨੇ ਜਾਤਾ ਹੈ ਔਰ ਤੇਰੇ ਦਰ ਮੇਂ ਸੋ ਸੋਭਤਾ ਹੈ, ਜੋ ਤੇਰੇ ਗੁਣ ਗਾਵਤਾ ਹੈ॥੧੦॥
Prof. Sahib Singhਹੇ ਪ੍ਰਭੂ! ਇਹ ਸਾਰੀ ਰਚਨਾ ਤੇਰੀ ਹੈ (ਤੇ ਤੂੰ ਹੀ ਇਸ ਦੀ ਰਾਖੀ ਕਰਨ ਵਾਲਾ ਹੈਂ)-('ਸਫਲ ਬਿਰਖ' ਗੁਰੂ ਤੋਂ ਨਾਮ-ਫਲ ਪ੍ਰਾਪਤ ਕਰਨ ਵਾਲਾ) ਗੁਰਮੁਖ ਇਹ ਗੱਲ ਸਮਝ ਲੈਂਦਾ ਹੈ, ਉਹ ਗੁਰਮੁਖ ਤੇਰੇ ਗੁਣ ਗਾਂਦਾ ਹੈ ਤੇ ਤੇਰੇ ਦਰ ਤੇ ਸੋਭਾ ਪਾਂਦਾ ਹੈ ॥੧੦॥
SikhNet (Spanish)Todos pertenecen a Ti, a los Gurmukjs te les manifiestas y cantando Tus Alabanzas Bellos se ven en Tu Corte.(10)

ਆਦਿ ਨਿਰੰਜਨੁ ਨਿਰਮਲੁ ਸੋਈ ॥

aad niranjan niramal soee |

Sant Singh KhalsaHe is the Primal Lord, immaculate and pure.
Manmohan SinghThat Primal Lord is Blotless and Immaculate.
Manmohan Singh (Punjabi)ਉਹ ਪਰਾਪੂਰਬਲਾ ਪ੍ਰਭੂ ਬੇਦਾਗ਼ ਅਤੇ ਪਵਿੱਤਰ ਹੈ।
Fareedkot Teekaਆਦਿ ਸੇ ਤੂੰ ਮਾਇਆ ਰਹਿਤ ਨਿਰਮਲ ਸਭਾ ਸੰਯੁਕਤ ਹੈਂ॥
Prof. Sahib Singhਉਸ ਗੁਰਮੁਖ ਨੇ ਜਾਣ ਲਿਆ ਹੈ ਕਿ ਉਹ ਪਵਿੱਤ੍ਰ-ਸਰੂਪ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ।

ਪਦ ਅਰਥ ਨਿਰੰਜਨੁ = {ਨਿਰ-ਅੰਜਨ} ਮਾਇਆ ਦੇ ਪ੍ਰਭਾਵ ਤੋਂ ਰਹਿਤ।

SikhNet (Spanish)Eres nuestro Señor Primordial, Inmaculado y Sin Mancha.

ਅਵਰੁ. ਨ ਜਾਣਾ ਦੂਜਾ ਕੋਈ ॥

avar. na jaanaa doojaa koee |

Sant Singh KhalsaI know of no other at all.
Manmohan SinghI know not any other but Thee.
Manmohan Singh (Punjabi)ਮੈਂ ਤੇਰੇ ਬਗ਼ੈਰ ਹੋਰ ਕਿਸੇ ਨੂੰ ਨਹੀਂ ਜਾਣਦਾ।
Fareedkot Teekaਮੈਂ ਤੋ ਔਰ ਕੋਈ ਦੂਜਾ ਤੇਰੇ ਸਾਦਰਸ ਨਹੀਂ ਜਾਨਤਾ॥
Prof. Sahib Singhਉਸ ਵਰਗਾ ਦੂਜਾ ਹੋਰ ਕੋਈ ਨਹੀਂ ਹੈ।
SikhNet (Spanish)Sí, no conozco a nadie más que a Ti y cuando Tú, el Único Ser Supremo,

ਏਕੰਕਾਰੁ ਵਸੈ ਮਨਿ ਭਾਵੈ; ਹਉਮੈ ਗਰਬੁ ਗਵਾਇਦਾ ॥੧੧॥

ekankaar vasai man bhaavai; haumai garab gavaaeidaa |11|

Sant Singh KhalsaThe One Universal Creator Lord dwells within, and is pleasing to the mind of those who banishe egotism and pride. ||11||
Manmohan Singhhe, who banishes his self conceit and ego; The Unique Lord abides within him and becomes pleasing to his mind.
Manmohan Singh (Punjabi)ਜੋ ਆਪਣੀ ਸਵੈ-ਹੰਗਤਾ ਅਤੇ ਹੰਕਾਰ ਨੂੰ ਛੱਡ ਦਿੰਦਾ ਹੈ; ਅਦੁਤੀ ਸੁਆਮੀ ਉਸ ਦੇ ਅੰਦਰ ਵਸਦਾ ਹੈ ਅਤੇ ਉਸ ਦੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teekaਹੇ ਏਕ ਸਰੂਪ! ਜਿਸ ਕੀ ਤੂੰ ਦੇਹ ਕੀ ਹੰਤਾ ਔ ਪਦਾਰਥਾਂ ਕੀ ਮਮਤਾ ਔ ਧਨ ਕਾ ਗਰਬ ਗਵਾਵਤਾ ਹੈਂ, ਤਿਸੀ ਕੇ ਤੂੰ ਮਨ ਮੇਂ ਭਾਵਤਾ ਹੈਂ॥੧੧॥
Prof. Sahib Singhਉਸ ਗੁਰਮੁਖ ਦੇ ਮਨ ਵਿਚ ਉਹੀ ਇੱਕ ਅਕਾਲ ਪੁਰਖ ਵੱਸਦਾ ਹੈ ਤੇ ਮਨ ਵਿਚ ਪਿਆਰਾ ਲੱਗਦਾ ਹੈ (ਇਸ ਦੀ ਬਰਕਤਿ ਨਾਲ ਉਹ ਆਪਣੇ ਅੰਦਰੋਂ) ਹਉਮੈ ਅਹੰਕਾਰ ਦੂਰ ਕਰ ਲੈਂਦਾ ਹੈ ॥੧੧॥

ਪਦ ਅਰਥ ਏਕੰਕਾਰੁ = ਇਕ ਅਕਾਲ ਪੁਰਖ ॥੧੧॥

SikhNet (Spanish)eres Dulce para la mente y habitas ahí, soy purgado de mi ego negativo. (11)

ਅੰਮ੍ਰਿਤੁ ਪੀਆ; ਸਤਿਗੁਰਿ ਦੀਆ ॥

amrit peea; satigur deea |

Sant Singh KhalsaI drink in the Ambrosial Nectar, given by the True Guru.
Manmohan SinghI have quaffed the True Guru-Given Nectar of the Lord.
Manmohan Singh (Punjabi)ਮੈਂ ਸੱਚੇ ਗੁਰਾਂ ਦਾ ਬਖ਼ਸ਼ਿਆ ਹੋਇਆ ਪ੍ਰਭੂ ਦਾ ਸੁਧਾਰਸ ਪਾਨ ਕੀਤਾ ਹੈ।
Fareedkot Teekaਜਿਨੋਂ ਨੇ ਸਤਿਗੁਰੋਂ ਕਾ ਦੀਆ ਹੂਆ ਨਾਮ ਅੰਮ੍ਰਿਤ ਪੀਆ ਹੈ॥
Prof. Sahib Singhਜਿਸ ਗੁਰਮੁਖ ਨੂੰ ਸਤਿਗੁਰੂ ਨੇ ਨਾਮ-ਅੰਮ੍ਰਿਤ ਦਿੱਤਾ ਤੇ ਉਸ ਨੇ ਲੈ ਕੇ ਪੀਤਾ।

ਪਦ ਅਰਥ ਸਤਿਗੁਰਿ = ਗੁਰੂ ਨੇ।

SikhNet (Spanish)Mira, he probado el Néctar de Dios dado por el Guru

ਅਵਰੁ. ਨ ਜਾਣਾ ਦੂਆ ਤੀਆ ॥

avar. na jaanaa dooaa teea |

Sant Singh KhalsaI do not know any other second or third.
Manmohan SinghI now know not any other second or the third.
Manmohan Singh (Punjabi)ਮੈਂ ਹੁਣ ਹੋਰ ਕਿਸੇ ਦੂਜੇ ਤੇ ਤੀਜੇ ਨੂੰ ਨਹੀਂ ਜਾਣਦਾ।
Fareedkot Teekaਤਿਨੋਂ ਨੇ ਹੋਰ ਦੂਆ ਔ ਤੀਆ ਭਾਵ ਨਹੀਂ ਜਾਣਿਆ ਹੈ, ਭਾਵ ਦ੍ਵੈਤ ਔ ਤੀਨ ਗੁਣ ਰਹਿਤ ਹੂਏ ਹੈਂ॥
Prof. Sahib Singhਉਸ ਨੂੰ ਜਗਤ ਵਿਚ ਕਿਤੇ ਭੀ ਪਰਮਾਤਮਾ ਤੋਂ ਬਿਨਾ ਹੋਰ ਕੋਈ ਦੂਜਾ ਤੀਜਾ ਨਹੀਂ ਦਿੱਸਦਾ, (ਉਸ ਦੇ ਅੰਦਰ ਕੋਈ ਮੇਰ-ਤੇਰ ਨਹੀਂ ਰਹਿ ਜਾਂਦੀ)।
SikhNet (Spanish)y ahora no conozco un segundo ni un tercero, más que a mi Único Señor.

ਏਕੋ ਏਕੁ ਸੁ ਅਪਰ ਪਰੰਪਰੁ; ਪਰਖਿ ਖਜਾਨੈ ਪਾਇਦਾ ॥੧੨॥

eko ek su apar paranpar; parakh khajaanai paaeidaa |12|

Sant Singh KhalsaHe is the One, Unique, Infinite and Endless Lord; He evaluates all beings and places some in His treasury. ||12||
Manmohan SinghHe is the Unique, Infinite and boundless Lord of ours. He assays the mortal before consigning him to His treasury.
Manmohan Singh (Punjabi)ਉਹ ਸਾਡਾ ਅਦੁੱਤੀ, ਅਨੰਤ ਤੇ ਹਦਬੰਨਾ-ਰਹਿਤ ਸੁਆਮੀ ਹੈ। ਆਪਣੇ ਖਜ਼ਾਨੇ ਵਿੱਚ ਪਾਣ ਤੋਂ ਪਹਿਲਾਂ ਉਹ ਪ੍ਰਾਣੀ ਦੀ ਜਾਂਚ ਪੜਤਾਲ ਕਰਦਾ ਹੈ।
Fareedkot Teekaਅਪਰ ਜੋ ਦੇਵਤਾ, ਤਿਨ ਕਾ ਪਾਰ ਬ੍ਰਹਮਾ, ਤਿਸ ਕਾ ਭੀ ਤੂੰ ਪਰਾ ਹੈਂ। ਪੁਨਾ ਤੂੰ ਏਕੋ ਏਕ ਸਰੂਪ ਹੈਂ ਔਰ ਸਰਬ ਕੋ ਪਰਖ ਕੇ ਖਜਾਨੇ ਮੇਂ ਪਾਵਤਾ ਹੈਂ ਅਰਥਾਤ ਅਪਨੇ ਮੇਂ ਮੇਲ ਲੇਤਾ ਹੈਂ॥੧੨॥
Prof. Sahib Singh(ਉਸ ਗੁਰਮੁਖ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਹਰ ਥਾਂ) ਇਕੋ ਇਕ ਅਪਰ ਅਪਾਰ ਪਰਮਾਤਮਾ ਆਪ ਹੀ ਹੈ, ਉਹ ਆਪ ਹੀ ਜੀਵਾਂ ਦੇ ਕਰਮਾਂ ਨੂੰ) ਪਰਖ ਕੇ (ਤੇ ਪਸੰਦ ਕਰ ਕੇ ਉਹਨਾਂ ਨੂੰ) ਆਪਣੇ ਖ਼ਜ਼ਾਨੇ ਵਿਚ ਰਲਾ ਲੈਂਦਾ ਹੈ ॥੧੨॥

ਪਦ ਅਰਥ ਅਪਰ = ਜਿਸ ਤੋਂ ਪਰੇ ਕੋਈ ਨਹੀਂ। ਪਰੰਪਰ = ਪਰੇ ਤੋਂ ਪਰੇ ॥੧੨॥

SikhNet (Spanish)Sí, Él es nuestro Único Dios, Infinito y Supremo, y sólo Él prueba a todos antes de aceptar a alguien y participar con él de Su Tesoro.(12)

ਗਿਆਨੁ ਧਿਆਨੁ ਸਚੁ ਗਹਿਰ ਗੰਭੀਰਾ ॥

giaan dhiaan sach gahir ganbheeraa |

Sant Singh KhalsaSpiritual wisdom and meditation on the True Lord are deep and profound.
Manmohan SinghDeep and profound is the under standing and contemplation of Thy truth, O Lord.
Manmohan Singh (Punjabi)ਡੂੰਘੀ ਅਤੇ ਅਗਾਧ ਹੈ ਤੇਰੇ ਸੱਚ ਦੀ ਗਿਆਤ ਅਤੇ ਯਾਦ, ਹੇ ਸੁਆਮੀ।
Fareedkot Teekaਹੇ ਸਚੇ! ਤੇਰਾ ਗ੍ਯਾਨ ਡੂੰਘਾ ਹੈ ਔ ਨਿਧਾਨ ਗੰਭੀਰ ਹੈ॥
Prof. Sahib Singhਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ! ਤੇਰੇ ਨਾਲ ਜਾਣ-ਪਛਾਣ ਪਾਣੀ ਤੇ ਤੇਰੇ ਚਰਨਾਂ ਵਿਚ ਜੁੜਨਾ ਹੀ ਸਦਾ-ਥਿਰ ਰਹਿਣ ਵਾਲਾ (ਉੱਦਮ) ਹੈ।

ਪਦ ਅਰਥ ਗਹਿਰ = ਡੂੰਘਾ। ਗੰਭੀਰਾ = ਵੱਡੇ ਜਿਗਰੇ ਵਾਲਾ।

SikhNet (Spanish)Profunda, demasiado Profunda para el pensamiento y la Contemplación es Tu Verdad,

ਕੋਇ. ਨ ਜਾਣੈ; ਤੇਰਾ ਚੀਰਾ ॥

koe. na jaanai; teraa cheeraa |

Sant Singh KhalsaNo one knows Your expanse.
Manmohan SinghNone knows Thine expanse, O Lord.
Manmohan Singh (Punjabi)ਕੋਈ ਭੀ ਤੇਰੇ ਵਿਸਥਾਰ ਨੂੰ ਨਹੀਂ ਜਾਣਦਾ, ਹੇ ਸਾਈਂ।
Fareedkot Teekaਤੇਰਾ ਦਫਤਰ ਵਾ ਹੁਕਮ ਕੋਈ ਜਾਨ ਨਹੀਂ ਸਕਤਾ॥
Prof. Sahib Singh(ਤੂੰ ਇਕ ਐਸਾ ਬੇਅੰਤ ਸਮੁੰਦਰ ਹੈਂ ਕਿ) ਤੇਰਾ ਖਿਲਾਰ ਕੋਈ ਸਮਝ ਨਹੀਂ ਸਕਦਾ।

ਪਦ ਅਰਥ ਚੀਰਾ = ਪੱਲਾ, ਪਾਟ, ਖਿਲਾਰਾ।

SikhNet (Spanish)oh Dios, y nadie conoce lo Vasto de Tu Expansión.

ਜੇਤੀ ਹੈ ਤੇਤੀ ਤੁਧੁ ਜਾਚੈ; ਕਰਮਿ ਮਿਲੈ ਸੋ ਪਾਇਦਾ ॥੧੩॥

jetee hai tetee tudh jaachai; karam milai so paaeidaa |13|

Sant Singh KhalsaAll that are, beg from You; You are attained only by Your Grace. ||13||
Manmohan SinghAs much as is the creation, that much asks Thee for alms. He alone attains to Thee, on whom is Thine grace.
Manmohan Singh (Punjabi)ਜਿੰਨੀ ਭੀ ਰਚਨਾ ਹੈ, ਓਨੀ ਹੀ ਤੇਰੇ ਪਾਸੋਂ ਖ਼ੈਰ ਮੰਗਦੀ ਹੈ। ਕੇਵਲ ਉਹ ਹੀ ਤੈਨੂੰ ਪਾਉਂਦਾ ਹੈ ਜਿਸ ਉਤੇ ਤੇਰੀ ਰਹਿਮਤ ਹੈ।
Fareedkot Teekaਜੇਤੀ ਸ੍ਰਿਸਟੀ ਹੈ ਤੇਤੀ ਤੇਰੇ ਕੋ ਹੀ ਜਾਚਤੀ ਹੈ, ਪਰੰਤੂ ਜਿਸ ਕੋ ਪੂਰਬਲੇ ਭਲੇ ਕਰਮ ਮਿਲੇ ਹੈਂ, ਸੋ ਤੇਰੇ ਕੋ ਪਾਵਤਾ ਹੈ॥੧੩॥
Prof. Sahib Singhਜਿਤਨੀ ਭੀ ਸ੍ਰਿਸ਼ਟੀ ਹੈ ਇਹ ਸਾਰੀ ਦੀ ਸਾਰੀ ਤੈਥੋਂ ਹੀ (ਹਰੇਕ ਪਦਾਰਥ) ਮੰਗਦੀ ਹੈ। ਉਹ ਹੀ ਜੀਵ ਕੁਝ ਪ੍ਰਾਪਤ ਕਰਦਾ ਹੈ ਜਿਸ ਨੂੰ ਤੇਰੀ ਬਖ਼ਸ਼ਸ਼ ਨਾਲ ਕੁਝ ਮਿਲਦਾ ਹੈ ॥੧੩॥

ਪਦ ਅਰਥ ਜਾਚੈ = ਮੰਗਦੀ ਹੈ। ਕਰਮਿ = ਬਖ਼ਸ਼ਸ਼ ਦੀ ਰਾਹੀਂ ॥੧੩॥

SikhNet (Spanish)Todo mundo Te busca, pero sólo Te obtiene aquél a quien Tú bendices. (13)

ਕਰਮੁ ਧਰਮੁ ਸਚੁ; ਹਾਥਿ ਤੁਮਾਰੈ ॥

karam dharam sach; haath tumaarai |

Sant Singh KhalsaYou hold karma and Dharma in Your hands, O True Lord.
Manmohan SinghAmnesty and righteousness, Thou holds in Thy hand, O True Lord.
Manmohan Singh (Punjabi)ਰਹਿਮਤ ਅਤੇ ਸਚਾਈ ਤੇਰੇ ਹੱਥ ਵਿੱਚ ਹੈ, ਹੇ ਸੱਚੇ ਸੁਆਮੀ!
Fareedkot Teekaਕਰਮ ਔ ਧਰਮ ਨਿਸਚੇ ਕਰ ਕੇ ਤੁਮਾਰੇ ਹਾਥ ਮੇਂ ਹੈਂ॥
Prof. Sahib Singh(ਲੋਕ ਆਪੋ ਆਪਣੀ ਸਮਝ ਅਨੁਸਾਰ ਧਾਰਮਿਕ ਮਿਥੇ ਕਰਮ ਕਰਦੇ ਹਨ, ਪਰ) ਤੇਰੇ ਸਦਾ-ਥਿਰ ਨਾਮ ਦਾ ਸਿਮਰਨ ਹੀ ਅਸਲ ਕਰਮ ਹੈ ਅਸਲ ਧਰਮ ਹੈ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ। ਹਾਥਿ = ਹੱਥ ਵਿਚ।

SikhNet (Spanish)Tienes en Tus Manos todas las disciplinas, la Rectitud y toda Verdad.

ਵੇਪਰਵਾਹ ਅਖੁਟ ਭੰਡਾਰੈ ॥

veparavaah akhutt bhanddaarai |

Sant Singh KhalsaO Independent Lord, Your treasures are inexhaustible.
Manmohan SinghO my care-free Lord, inexhaustible are Thine treasures.
Manmohan Singh (Punjabi)ਹੇ ਮੇਰੇ ਮੁਛੰਦਗੀ-ਰਹਿਤ ਸੁਆਮੀ! ਅਮੁਕ ਹਨ ਤੇਰੇ ਖ਼ਜ਼ਾਨੇ।
Fareedkot Teekaਹੇ ਵੇਪਰਵਾਹੁ! ਤੇਰੇ ਅਤੋਟ ਭੰਡਾਰੇ ਹੈਂ॥
Prof. Sahib Singhਹੇ ਬੇ-ਪਰਵਾਹ ਪ੍ਰਭੂ! ਇਹ ਨਾਮ ਤੇਰੇ ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ ਵਿਚ ਮੌਜੂਦ ਹੈ।

ਪਦ ਅਰਥ ਭੰਡਾਰੈ = ਖ਼ਜ਼ਾਨੇ ਵਿਚ।

SikhNet (Spanish)Oh Ser Independiente, Inexhaustible es Tu Tesoro,

ਤੂ ਦਇਆਲੁ ਕਿਰਪਾਲੁ ਸਦਾ ਪ੍ਰਭੁ; ਆਪੇ ਮੇਲਿ ਮਿਲਾਇਦਾ ॥੧੪॥

too deaal kirapaal sadaa prabh; aape mel milaaeidaa |14|

Sant Singh KhalsaYou are forever kind and compassionate, God. You unite in Your Union. ||14||
Manmohan SinghThou, O Lord, are ever merciful and kind Thou Thyself help man in Thy union.
Manmohan Singh (Punjabi)ਤੂੰ ਹੇ ਸੁਆਮੀ! ਸਦੀਵ ਹੀ ਮਇਆਵਾਨ ਤੇ ਮਿਹਰਬਾਨ ਹੈ। ਤੂੰ ਆਪ ਹੀ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈਂ।
Fareedkot Teekaਹੇ ਸਦਾ ਕੇ ਦਿਆਲੂ ਪ੍ਰਭੂ! ਜਿਸ ਪਰ ਤੂੰ ਕਿਰਪਾਲ ਹੋਵੈਂ ਤਿਸ ਕੋ ਤੂੰ ਅਪਨੇ ਮੇਲ ਮੇਂ ਮਿਲਾਵਤਾ ਹੈਂ॥੧੪॥
Prof. Sahib Singhਹੇ ਪ੍ਰਭੂ! ਤੂੰ ਸਦਾ ਦਇਆ ਦਾ ਕਿਰਪਾ ਦਾ ਘਰ ਹੈ, ਸਭ ਦਾ ਮਾਲਕ (ਪ੍ਰਭੂ) ਹੈਂ, ਤੂੰ ਆਪ ਹੀ (ਆਪਣੇ ਖ਼ਜ਼ਾਨੇ ਵਿਚੋਂ ਇਹ ਦਾਤ ਦੇ ਕੇ) ਆਪਣੀ ਸੰਗਤ ਵਿਚ ਮਿਲਾ ਲੈਂਦਾ ਹੈ ॥੧੪॥
SikhNet (Spanish)eres siempre Compasivo con Tus criaturas y es a través de Tu Gracia que uno se encuentra Contigo. (14)

ਆਪੇ ਦੇਖਿ. ਦਿਖਾਵੈ ਆਪੇ ॥

aape dekh. dikhaavai aape |

Sant Singh KhalsaYou Yourself see, and cause Yourself to be seen.
Manmohan SinghThou see Thyself and make men see.
Manmohan Singh (Punjabi)ਤੂੰ ਆਪ ਹੀ ਵੇਖਦਾ ਹੈਂ ਅਤੇ ਆਪ ਹੀ ਵਿਖਾਲਦਾ ਹੈਂ।
Fareedkot Teekaਜਿਸ ਕੋ ਆਪ ਤੂੰ ਦਿਖਾਵੈ ਸੋ ਆਪ ਕੋ ਦੇਖਤਾ ਹੈ॥
Prof. Sahib Singhਪ੍ਰਭੂ ਆਪ ਹੀ (ਜੀਵਾਂ ਦੀ) ਸੰਭਾਲ ਕਰ ਕੇ ਆਪ ਹੀ (ਜੀਵਾਂ ਨੂੰ) ਆਪਣਾ ਦਰਸ਼ਨ ਕਰਾਂਦਾ ਹੈ।
SikhNet (Spanish)Desde Ti Mismo lo ves todo y haces que tenga la Visión de Tu Ser,

ਆਪੇ ਥਾਪਿ; ਉਥਾਪੇ ਆਪੇ ॥

aape thaap; uthaape aape |

Sant Singh KhalsaYou Yourself establish, and You Yourself disestablish.
Manmohan SinghThou thyself establish and Thyself disestablish all.
Manmohan Singh (Punjabi)ਤੂੰ ਆਪ ਹੀ ਸਾਰਿਆਂ ਨੂੰ ਟਿਕਾਉਂਦਾ ਹੈਂ ਅਤੇ ਆਪ ਹੀ ਪੁੱਟ ਸੁੱਟਦਾ ਹੈਂ।
Fareedkot Teekaਅਰ ਸੋ ਐਸੇ ਜਾਨਤਾ ਹੈ: ਆਪ ਹੀ ਬਨਾਵਤਾ ਹੈ ਔ ਆਪ ਹੀ ਉਠਾਇ ਲੇਤਾ ਹੈ॥
Prof. Sahib Singhਆਪ ਹੀ ਪੈਦਾ ਕਰਦਾ ਹੈ ਆਪ ਨਾਸ ਕਰਦਾ ਹੈ।

ਪਦ ਅਰਥ ਉਥਾਪੇ = ਨਾਸ ਕਰਦਾ ਹੈ, ਉਖੇੜਦਾ ਹੈ।

SikhNet (Spanish)por Ti Mismo estableces y desestabilizas todo;

ਆਪੇ ਜੋੜਿ ਵਿਛੋੜੇ ਕਰਤਾ; ਆਪੇ ਮਾਰਿ ਜੀਵਾਇਦਾ ॥੧੫॥

aape jorr vichhorre karataa; aape maar jeevaaeidaa |15|

Sant Singh KhalsaThe Creator Himself unites and separates; He Himself kills and rejuvenates. ||15||
Manmohan SinghThe creator Himself unites and separates and He Himself destroys and revives.
Manmohan Singh (Punjabi)ਸਿਰਜਣਹਾਰ ਆਪ ਹੀ ਮਿਲਾਉਂਦਾ ਅਤੇ ਵਿਛੋੜਦਾ ਹੈ ਅਤੇ ਆਪ ਹੀ ਨਾਸ ਅਤੇ ਸੁਰਜੀਤ ਕਰਦਾ ਹੈ।
Fareedkot Teekaਕਰਤਾ ਆਪ ਹੀ ਮੇਲਤਾ ਹੈ ਔ ਆਪ ਹੀ ਵਿਛੋੜਤਾ ਹੈ, ਪੁਨਃ ਆਪੇ ਮਾਰਤਾ ਹੈ ਤਥਾ ਆਪੇ ਹੀ ਜਿਵਾਵਤਾ ਹੈ॥੧੫॥
Prof. Sahib Singhਕਰਤਾਰ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ (ਚਰਨਾਂ ਤੋਂ) ਵਿਛੋੜਦਾ ਹੈ, ਆਪ ਹੀ (ਕਿਸੇ ਨੂੰ) ਆਤਮਕ ਮੌਤੇ ਮਾਰਦਾ ਹੈ, ਆਪ ਹੀ ਆਤਮਕ ਜੀਵਨ ਦੇਂਦਾ ਹੈ ॥੧੫॥
SikhNet (Spanish)unes, separas, destruyes y le reestableces a la vida lo que existe.(15)

ਜੇਤੀ ਹੈ; ਤੇਤੀ ਤੁਧੁ ਅੰਦਰਿ ॥

jetee hai; tetee tudh andar |

Sant Singh KhalsaAs much as there is, is contained within You.
Manmohan SinghWhatever the creation, all that is contained in Thee; O Lord.
Manmohan Singh (Punjabi)ਜਿੰਨੀ ਭੀ ਰਚਨਾ ਹੈ, ਓਨੀ ਹੀ ਤੇਰੇ ਵਿੱਚ ਸਮਾਈ ਹੋਈ ਹੈ, ਹੇ ਸਾਹਿਬ!
Fareedkot Teekaਜੇਤੀ ਸ੍ਰਿਸ੍ਟੀ ਕੀ ਰੀਤੀ ਹੈ (ਤੇਤੀ) ਤਿਤਨੀ ਸਭ ਤੇਰੇ ਅੰਤਰ ਹੀ ਹੈ॥
Prof. Sahib Singhਇਹ ਜਿਤਨੀ ਭੀ ਸ੍ਰਿਸ਼ਟੀ ਹੈ ਸਾਰੀ ਦੀ ਸਾਰੀ ਤੇਰੇ ਹੁਕਮ ਦੇ ਅੰਦਰ ਚੱਲ ਰਹੀ ਹੈ।

ਪਦ ਅਰਥ ਤੇਤੀ = ਉਹ ਸਾਰੀ (ਲੁਕਾਈ)।

SikhNet (Spanish)Todo lo que es, está contenido en Ti,

ਦੇਖਹਿ ਆਪਿ; ਬੈਸਿ ਬਿਜ ਮੰਦਰਿ ॥

dekheh aap; bais bij mandar |

Sant Singh KhalsaYou gaze upon Your creation, sitting within Your royal palace.
Manmohan SinghSitting in Thine Royal palace, of Thyself, Thou see Thy creation.
Manmohan Singh (Punjabi)ਆਪਣੇ ਪਾਤਿਸ਼ਾਹੀ ਮਹਿਲ ਅੰਦਰ ਬੈਠ ਕੇ, ਤੂੰ ਆਪੇ ਹੀ ਆਪਣੀ ਰਚਨਾ ਨੂੰ ਵੇਖਦਾ ਹੈਂ।
Fareedkot Teekaਪਕੇ ਮੰਦਰੋਂ; ਵਾ (ਬਿਜ) ਰਾਮ ਮੰਦਰ ਮੇਂ ਅਰਥਾਤ ਬੈਕੁੰਠ ਮੇਂ; ਵਾ ਸਰੀਰ ਰੂਪ ਮੰਦਰੋਂ ਮੇਂ ਤੂੰ ਆਪ ਬੈਠਕੇ ਦੇਖਤਾ ਹੈਂ॥
Prof. Sahib Singhਤੂੰ ਆਪਣੇ ਸਦਾ-ਥਿਰ ਮਹਿਲ ਵਿਚ ਬੈਠ ਕੇ ਆਪ ਹੀ ਸਭ ਦੀ ਸੰਭਾਲ ਕਰ ਰਿਹਾ ਹੈਂ।

ਪਦ ਅਰਥ ਬੈਸਿ = ਬੈਠ ਕੇ। ਬਿਜ ਮੰਦਰਿ = ਪੱਕੇ ਮੰਦਰ ਵਿਚ।

SikhNet (Spanish)Tú lo observas todo, sentado en el interior del Templo Impenetrable de la mente.

ਨਾਨਕੁ ਸਾਚੁ ਕਹੈ ਬੇਨੰਤੀ; ਹਰਿ ਦਰਸਨਿ ਸੁਖੁ ਪਾਇਦਾ ॥੧੬॥੧॥੧੩॥

naanak saach kahai benantee; har darasan sukh paaeidaa |16|1|13|

Sant Singh KhalsaNanak offers this true prayer; gazing upon the Blessed Vision of the Lord's Darshan, I have found peace. ||16||1||13||
Manmohan SinghNanak, makes a true supplication, that whosoever sees the Lord's vision attains peace.
Manmohan Singh (Punjabi)ਨਾਨਕ ਸੱਚੀ ਪ੍ਰਾਰਥਨਾ ਕਰਦਾ ਹੈ, ਕਿ ਜੋ ਕੋਈ ਭੀ ਸੁਆਮੀ ਦਾ ਦੀਦਾਰ ਦੇਖ ਲੈਂਦਾ ਹੈ, ਉਹ ਹੀ ਆਰਾਮ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਿਸਚੇ ਕਰ ਕੇ ਮੈਂ ਬੇਨਤੀ ਕਰਤਾ ਹਾਂ: ਹੇ ਹਰੀ! ਤੇਰਾ ਦਰਸਨ ਕਰ ਕੇ ਮੇਰਾ ਮਨੁ ਸੁਖੁ ਪਾਵਤਾ ਹੈ, ਭਾਵ ਮੇਰੇ ਸੇ ਆਪ ਕਾ ਦਰਸਨੁ ਪ੍ਰੋਖ ਨ ਹੋਵੈ॥੧੬॥੧॥੧੩॥
Prof. Sahib Singhਹੇ ਹਰੀ! ਤੇਰਾ ਦਾਸ ਨਾਨਕ ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ (ਤੇਰੇ ਦੀਦਾਰ ਵਾਸਤੇ ਤੇਰੇ ਦਰ ਤੇ) ਬੇਨਤੀ ਕਰਦਾ ਹੈ (ਜਿਸ ਨੂੰ ਤੇਰਾ ਦੀਦਾਰ ਨਸੀਬ ਹੁੰਦਾ ਹੈ, ਉਹ ਉਸ) ਦੀਦਾਰ ਦੀ ਬਰਕਤਿ ਨਾਲ ਆਤਮਕ ਆਨੰਦ ਪ੍ਰਾਪਤ ਕਰਦਾ ਹੈ ॥੧੬॥੧॥੧੩॥

* ਨੋਟ: 'ਮਾਰੂ ਦਖਣੀ' ਇਕ ਦਖਣੀ ਕਿਸਮ ਦੀ ਮਾਰੂ ਰਾਗਣੀ।

SikhNet (Spanish)Nanak reza, la Verdad es que quien sea que logra la Visión del Señor, obtiene el Éxtasis.(16-1-13)

Open this shabad (49 lines, Angs 1033-1034) →

Shabad Guru Nanak Dev Ji Raag Maaroo continues on Ang 1035

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਦਰਸਨੁ ਪਾਵਾ; ਜੇ ਤੁਧੁ ਭਾਵਾ ॥

darasan paavaa; je tudh bhaavaa |

Sant Singh KhalsaIf I am pleasing to You, Lord, then I obtain the Blessed Vision of Your Darshan.
Manmohan SinghIf I become pleasing to Thee, O Lord, Then alone can I see Thy vision.
Manmohan Singh (Punjabi)ਜੇਕਰ ਮੈਂ ਤੈਨੂੰ ਚੰਗਾ ਲੱਗਾਂ, ਕੇਵਲ ਤਦ ਹੀ ਮੈਂ ਤੇਰਾ ਦੀਦਾਰ ਦੇਖ ਸਕਦਾ ਹਾਂ, ਹੇ ਸੁਆਮੀ?
Fareedkot Teekaਜੇ ਮੈਂ ਤੇਰੇ ਕੋ ਭਾਵਾਂ ਤਾਂ ਤੇਰੇ ਦਰਸਨ ਕੋ ਪਾਵਾਂ॥
Prof. Sahib Singhਹੇ ਸਦਾ-ਥਿਰ ਪ੍ਰਭੂ! ਜੇ ਮੈਂ ਤੈਨੂੰ ਚੰਗਾ ਲੱਗਾਂ, ਤਾਂ ਹੀ ਤੇਰਾ ਦਰਸਨ ਕਰ ਸਕਦਾ ਹਾਂ,

ਪਦ ਅਰਥ ਪਾਵਾ = ਪਾਵਾਂ, ਮੈਂ ਪਾ ਸਕਾਂ। ਭਾਵਾ = ਭਾਵਾਂ, ਮੈਂ ਚੰਗਾ ਲੱਗਾਂ।

SikhNet (Spanish)He tenido Tu Visión, oh Dios, sí, Te he logrado complacer

ਭਾਇ ਭਗਤਿ; ਸਾਚੇ ਗੁਣ ਗਾਵਾ ॥

bhaae bhagat; saache gun gaavaa |

Sant Singh KhalsaIn loving devotional worship, O True Lord, I sing Your Glorious Praises.
Manmohan SinghAdoring Thee lovingly, sing I Thy true praise.
Manmohan Singh (Punjabi)ਪਿਆਰ ਨਾਲ ਉਪਾਸ਼ਨਾ ਦੁਆਰਾ, ਮੈਂ ਤੇਰੀ ਸੱਚੀ ਕੀਰਤੀ ਗਾਇਨ ਕਰਦਾ ਹਾਂ।
Fareedkot Teekaਪੁਨ: ਪ੍ਰੇਮਾ ਭਗਤੀ ਕੀ ਪ੍ਰਾਪਤੀ ਹੋਵੈ, ਹੇ ਸਚੇ! ਗੁਣਾਂ ਕੋ ਭੀ ਗਾਵਾਂ॥
Prof. Sahib Singhਤੇ ਤੇਰੇ ਪ੍ਰੇਮ ਵਿਚ (ਜੁੜ ਕੇ) ਤੇਰੀ ਭਗਤੀ (ਕਰ ਸਕਦਾ ਹਾਂ, ਤੇ) ਤੇਰੇ ਗੁਣ ਗਾ ਸਕਦਾ ਹਾਂ।

ਪਦ ਅਰਥ ਭਾਇ = ਪ੍ਰੇਮ ਨਾਲ।

SikhNet (Spanish)y he cantado Tu Alabanza, adorándote amorosamente.

ਤੁਧੁ ਭਾਣੇ ਤੂ ਭਾਵਹਿ ਕਰਤੇ; ਆਪੇ ਰਸਨ ਰਸਾਇਦਾ ॥੧॥

tudh bhaane too bhaaveh karate; aape rasan rasaaeidaa |1|

Sant Singh KhalsaBy Your Will, O Creator Lord, You have become pleasing to me, and so sweet to my tongue. ||1||
Manmohan SinghIf such be Thy will, O Creator Thou become pleasing to me and seem sweet to my tongue.
Manmohan Singh (Punjabi)ਜੇਕਰ ਐਹੋ ਜੇਹੀ ਹੋਵੇ ਤੇਰੀ ਰਜ਼ਾ, ਹੇ ਸਿਰਜਣਹਾਰ! ਤਾਂ ਮੈਨੂੰ ਚੰਗਾ ਲਗਦਾ ਅਤੇ ਮੇਰੀ ਜੀਹਭਾ ਨੂੰ ਮਿਠੜਾ ਭਾਸਦਾ ਹੈਂ।
Fareedkot Teekaਹੇ ਕਰਤੇ! ਜੇ ਤੇਰੇ ਭਾਣੇ ਮੇਂ ਚਲਾਂ ਤਦ ਤੂੰ ਭਾਵਤਾ ਹੈਂ, ਭਾਵ ਪ੍ਯਾਰਾ ਲਾਗਤਾ ਹੈਂ। ਅਰੁ ਆਗ੍ਯਾਕਾਰੀ ਹੋਣੇ ਤੇ ਆਪ ਹੀ ਤੂੰ ਜਿਹਵਾ ਕੋ ਨਾਮ ਰਸ ਬਿਖੈ ਰਸਾਵਤਾ ਹੈਂ॥੧॥
Prof. Sahib Singhਹੇ ਕਰਤਾਰ! ਜੇਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਹਨ ਤੂੰ ਉਹਨਾਂ ਨੂੰ ਪਿਆਰਾ ਲੱਗਦਾ ਹੈਂ। ਤੂੰ ਆਪ ਹੀ ਉਹਨਾਂ ਦੀ ਜੀਭ ਵਿਚ (ਆਪਣੇ ਨਾਮ ਦਾ) ਰਸ ਪੈਦਾ ਕਰਦਾ ਹੈਂ ॥੧॥

ਪਦ ਅਰਥ ਭਾਣੇ = (ਜੇਹੜੇ) ਚੰਗੇ ਲੱਗੇ। ਭਾਵਹਿ = (ਉਹਨਾਂ ਨੂੰ) ਚੰਗਾ ਲੱਗਦਾ ਹੈਂ। ਕਰਤੇ = ਹੇ ਕਰਤਾਰ! ਰਸਨ = ਜੀਭ। ਰਸਾਇਦਾ = ਰਸੀਲੀ ਬਣਾਂਦਾ ਹੈਂ ॥੧॥

SikhNet (Spanish)Oh Dios, si tal fuera Tu Voluntad, Te sentiría muy dulce en mis labios.(1)

ਸੋਹਨਿ ਭਗਤ; ਪ੍ਰਭੂ ਦਰਬਾਰੇ ॥

sohan bhagat; prabhoo darabaare |

Sant Singh KhalsaThe devotees look beautiful in the Darbaar, the Court of God.
Manmohan SinghThe saints look beauteous in the Lord's court.
Manmohan Singh (Punjabi)ਸੰਤ, ਸਾਹਿਬ ਦੀ ਦਰਗਾਹ ਅੰਦਰ, ਸੁੰਦਰ ਦਿਸਦੇ ਹਨ।
Fareedkot Teekaਹੇ ਪ੍ਰਭੂ! ਤੇਰੇ ਦਰਬਾਰ ਮੇਂ ਭਗਤ ਸੋਭਤੇ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਭਗਤ ਤੇਰੇ ਦਰਬਾਰ ਵਿਚ ਸੋਹਣੇ ਲੱਗਦੇ ਹਨ।
SikhNet (Spanish)Oh Dios, Tus Devotos se ven Gloriosos a Tu Puerta

ਮੁਕਤੁ ਭਏ; ਹਰਿ ਦਾਸ ਤੁਮਾਰੇ ॥

mukat bhe; har daas tumaare |

Sant Singh KhalsaYour slaves, Lord, are liberated.
Manmohan SinghGod, Thine slave are emancipated,
Manmohan Singh (Punjabi)ਹੇ ਵਾਹਿਗੁਰੂ! ਤੈਂਡੇ ਗੁਮਾਸ਼ਤੇ ਬੰਦਖ਼ਲਾਸ ਥੀ ਵੰਝਦੇ ਹਨ।
Fareedkot Teekaਹੇ ਹਰੀ! ਇਸੀ ਤੇ ਤੁਮਾਰੇ ਦਾਸ ਮੁਕਤ ਹੂਏ ਹੈਂ॥
Prof. Sahib Singhਹੇ ਹਰੀ! ਤੇਰੇ ਦਾਸ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਂਦੇ ਹਨ।

ਪਦ ਅਰਥ ਮੁਕਤੁ = ਵਿਕਾਰਾਂ ਤੋਂ ਸੁਤੰਤਰ। ਹਰਿ = ਹੇ ਹਰੀ!

SikhNet (Spanish)y Tus Sirvientes, todos, son redimidos, liberados y Emancipados,

ਆਪੁ ਗਵਾਇ. ਤੇਰੈ ਰੰਗਿ ਰਾਤੇ; ਅਨਦਿਨੁ ਨਾਮੁ ਧਿਆਇਦਾ ॥੨॥

aap gavaae. terai rang raate; anadin naam dhiaaeidaa |2|

Sant Singh KhalsaEradicating self-conceit, they are attuned to Your Love; night and day, they meditate on the Naam, the Name of the Lord. ||2||
Manmohan SinghStilling their self-conceit, they are imbued with Thy love and night and day meditate on Thine Name.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਮਾਰ ਕੇ, ਉਹ ਤੇਰੇ ਪ੍ਰੇਮ ਨਾਲ ਰੰਗੇ ਹੋਏ ਹਨ ਅਤੇ ਰੈਣ ਤੇ ਦਿਹੁੰ ਤੈਂਡੇ ਨਾਮ ਦਾ ਆਰਾਧਨ ਕਰਦੇ ਹਨ।
Fareedkot Teekaਜੇਹੜੇ ਆਪਾ ਭਾਵ ਕੋ ਗਵਾਇਕੈ ਤੇਰੇ ਪ੍ਰੇਮ ਮੇਂ ਰੰਗੇ ਹੈਂ, ਹੇ ਹਰੀ! ਤਿਨ ਕਾ ਮਨ ਰਾਤਿ ਦਿਨ ਤੇਰੇ ਨਾਮ ਕੋ ਧਿਆਵਤਾ ਹੈ॥੨॥
Prof. Sahib Singhਉਹ ਆਪਾ-ਭਾਵ ਮਿਟਾ ਕੇ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਤੇ ਹਰ ਰੋਜ਼ (ਭਾਵ, ਹਰ ਵੇਲੇ) ਤੇਰਾ ਨਾਮ ਸਿਮਰਦੇ ਹਨ ॥੨॥

ਪਦ ਅਰਥ ਆਪ = ਆਪਾ-ਭਾਵ। ਗਵਾਇ = ਗਵਾ ਕੇ। ਅਨਦਿਨੁ = ਹਰ ਰੋਜ਼ ॥੨॥

SikhNet (Spanish)estando imbuidos en Ti, ellos se dejan ir en su ser y así contemplan siempre Tu Nombre.(2)

ਈਸਰੁ ਬ੍ਰਹਮਾ ਦੇਵੀ ਦੇਵਾ ॥

eesar brahamaa devee devaa |

Sant Singh KhalsaShiva, Brahma, gods and goddesses,
Manmohan SinghShiva, Brahma, goddesses, gods,
Manmohan Singh (Punjabi)ਸ਼ਿਵਜੀ, ਬ੍ਰਹਮਾ, ਦੇਵੀਆਂ, ਦੇਵਤੇ,
Fareedkot Teekaਸਿਵ, ਬ੍ਰਹਮਾ ਔ ਦੇਵੀਆਂ ਤਥਾ (ਦੇਵ) ਦੇਵਤਾ॥
Prof. Sahib Singhਸ਼ਿਵ, ਬ੍ਰਹਮਾ, ਅਨੇਕਾਂ ਦੇਵੀਆਂ ਤੇ ਦੇਵਤੇ,

ਪਦ ਅਰਥ ਈਸਰੁ = ਸ਼ਿਵ।

SikhNet (Spanish)Shiva y Brahma, todos los dioses y diosas, Indra también, todos los ascetas

ਇੰਦ੍ਰ ਤਪੇ ਮੁਨਿ; ਤੇਰੀ ਸੇਵਾ ॥

eindr tape mun; teree sevaa |

Sant Singh KhalsaIndra, ascetics and silent sages serve You.
Manmohan Singhpenitents and silent sages long for Thine service.
Manmohan Singh (Punjabi)ਇੰਦਰ, ਤਪੱਸਵੀ ਅਤੇ ਚੁਪ-ਧਾਰੀ ਰਿਸ਼ੀ ਤੇਰੀ ਟਹਿਲ ਸੇਵਾ ਨੂੰ ਲੋਚਦੇ ਹਨ।
Fareedkot Teekaਇੰਦ੍ਰ ਔ ਤਪ ਕਰਨੇਹਾਰੇ ਪੁਨ ਮੁਨੀਸਰ ਸਭ ਤੇਰੀ ਸੇਵਾ ਮੇਂ ਹੈਂ॥
Prof. Sahib Singhਇੰਦਰ ਦੇਵਤਾ, ਤਪੀ ਲੋਕ, ਰਿਸ਼ੀ ਮੁਨੀ-ਇਹ ਸਭ ਤੇਰੀ ਹੀ ਸੇਵਾ-ਭਗਤੀ ਕਰਦੇ ਹਨ (ਭਾਵ, ਭਾਵੇਂ ਇਹ ਕਿਤਨੇ ਹੀ ਵੱਡੇ ਮਿਥੇ ਜਾਣ, ਪਰ ਤੇਰੇ ਸਾਹਮਣੇ ਇਹ ਤੇਰੇ ਸਾਧਾਰਨ ਸੇਵਕ ਹਨ)।

ਪਦ ਅਰਥ ਤਪੇ = ਤਪ ਕਰਨ ਵਾਲੇ।

SikhNet (Spanish)y hombres y mujeres que viven en silencio, Te sirven sólo a Ti.

ਜਤੀ ਸਤੀ ਕੇਤੇ ਬਨਵਾਸੀ; ਅੰਤੁ. ਨ ਕੋਈ ਪਾਇਦਾ ॥੩॥

jatee satee kete banavaasee; ant. na koee paaeidaa |3|

Sant Singh KhalsaCelibates, givers of charity and the many forest-dwellers have not found the Lord's limits. ||3||
Manmohan SinghThe celibates, the men of piety and the good many forest-dwellers, obtain not the Lord's limit.
Manmohan Singh (Punjabi)ਪ੍ਰਹੇਜ਼ਗਾਰ, ਪਵਿੱਤਰ ਪੁਰਸ਼ ਅਤੇ ਅਨੇਕਾਂ ਹੀ ਜੰਗਲ-ਨਿਵਾਸੀ ਸਾਈਂ ਦੇ ਓੜਕ ਨੂੰ ਨਹੀਂ ਪਾਂਦੇ।
Fareedkot Teekaਜਤ ਰਖਨੇਹਾਰੇ ਔ ਸਤ ਬੋਲਣੇਹਾਰੇ, ਬਨ ਕੇ ਬਸਨੇਹਾਰੇ ਕਈ ਹੈਨ, ਹੇ ਭਗਵਨ! ਤੇਰਾ ਅੰਤ ਕੋਈ ਨਹੀਂ ਪਾਵਤਾ॥੩॥
Prof. Sahib Singhਅਨੇਕਾਂ ਜਤਧਾਰੀ, ਅਨੇਕਾਂ ਉੱਚ-ਆਚਰਨੀ, ਤੇ ਅਨੇਕਾਂ ਹੀ ਬਨਾਂ ਵਿਚ ਰਹਿਣ ਵਾਲੇ ਤਿਆਗੀ (ਤੇਰੇ ਗੁਣ ਗਾਂਦੇ ਹਨ, ਪਰ ਤੇਰੇ ਗੁਣਾਂ ਦਾ) ਕੋਈ ਭੀ ਅੰਤ ਨਹੀਂ ਲੱਭ ਸਕਦਾ ॥੩॥
SikhNet (Spanish)Los célibes, los caritativos, los habitantes de los bosques e incontables más habitan sólo en Ti. (3)

ਵਿਣੁ ਜਾਣਾਏ; ਕੋਇ. ਨ ਜਾਣੈ ॥

vin jaanaae; koe. na jaanai |

Sant Singh KhalsaNo one knows You, unless You let them know You.
Manmohan SinghNo one can understand Thee, if Though chose not to reveal.
Manmohan Singh (Punjabi)ਜੇਕਰ ਤੂੰ ਨਾਂ ਦਰਸਾਵੇਂ, ਕੋਈ ਭੀ ਤੈਨੂੰ ਨਹੀਂ ਸਮਝਦਾ।
Fareedkot Teekaਤੇਰੇ ਜਣਾਇਆਂ ਬਿਨਾਂ ਕੋਈ ਜਾਣ ਨਹੀਂ ਸਕਤਾ॥
Prof. Sahib Singhਜਦ ਤਕ ਪਰਮਾਤਮਾ ਆਪ ਸੂਝ ਨਾਹ ਬਖ਼ਸ਼ੇ ਕੋਈ ਜੀਵ (ਪਰਮਾਤਮਾ ਦੀ ਭਗਤੀ ਕਰਨ ਦੀ) ਸੂਝ ਪ੍ਰਾਪਤ ਨਹੀਂ ਕਰ ਸਕਦਾ।
SikhNet (Spanish)Si no está en Tu Voluntad, nadie Te conoce,

ਜੋ ਕਿਛੁ ਕਰੇ; ਸੁ ਆਪਣ ਭਾਣੈ ॥

jo kichh kare; su aapan bhaanai |

Sant Singh KhalsaWhatever is done, is by Your Will.
Manmohan SinghWhatever Thou do, that is Thy will,
Manmohan Singh (Punjabi)ਜਿਹੜਾ ਕੁੱਝ ਤੂੰ ਕਰਦਾ ਹੈਂ, ਉਹ ਤੂੰ ਆਪਣੀ ਰਜ਼ਾ ਅੰਦਰ ਕਰਦਾ ਹੈਂ।
Fareedkot Teekaਤੂੰ ਜੋ ਕਛੁ ਕਰਤਾ ਹੈਂ, ਸੋ ਅਪਨੇ ਭਾਣੇ ਅਨਸਾਰ ਕਰਤਾ ਹੈਂ॥
Prof. Sahib Singhਪਰਮਾਤਮਾ ਜੋ ਕੁਝ ਕਰਦਾ ਹੈ ਆਪਣੀ ਰਜ਼ਾ ਵਿਚ (ਆਪਣੀ ਮਰਜ਼ੀ ਨਾਲ) ਕਰਦਾ ਹੈ।

ਪਦ ਅਰਥ ਭਾਣੈ = ਮਰਜ਼ੀ ਨਾਲ, ਰਜ਼ਾ ਵਿਚ।

SikhNet (Spanish)pues haces sólo lo que está en Tu Voluntad

ਲਖ ਚਉਰਾਸੀਹ ਜੀਅ ਉਪਾਏ; ਭਾਣੈ ਸਾਹ ਲਵਾਇਦਾ ॥੪॥

lakh chauraaseeh jeea upaae; bhaanai saah lavaaeidaa |4|

Sant Singh KhalsaYou created the 8.4 million species of beings; by Your Will, they draw their breath. ||4||
Manmohan SinghThou has created eighty-four lakhs of beings and they breathe as per Thy will.
Manmohan Singh (Punjabi)ਤੂੰ ਚੁਰਾਸੀ ਲੱਖ ਜੀਵ ਜੰਤੂ ਪੈਦਾ ਕੀਤੇ ਹਨ ਅਤੇ ਉਹ ਤੇਰੀ ਰਜ਼ਾ ਅੰਦਰ ਸੁਆਸ ਲੈਂਦੇ ਹਨ।
Fareedkot Teekaਚੌਰਾਸੀ ਲਖ ਜੋਨੀਆਂ ਕੇ ਜੀਉ ਤੈਨੇ ਉਪਾਏ ਹੈਂ। ਅਪਨੇ ਹੁਕਮ ਕਰ ਸ੍ਵਾਸ ਦਵਾਂਵਦਾ ਹੈ, ਭਾਵ ਪ੍ਰਾਣੋਂ ਕਾ ਗਮਨਾਗਮਨ ਤੁਮਾਰੇ ਹੁਕਮ ਅੰਦਰ ਹੈ॥੪॥
Prof. Sahib Singhਪਰਮਾਤਮਾ ਨੇ ਚੁਰਾਸੀ ਲੱਖ ਜੂਨਾਂ ਦੇ ਜੀਵ ਪੈਦਾ ਕੀਤੇ ਹਨ, ਉਹ ਆਪਣੀ ਮਰਜ਼ੀ ਨਾਲ ਹੀ ਇਹਨਾਂ ਜੀਵਾਂ ਨੂੰ ਸਾਹ ਲੈਣ ਦੇਂਦਾ ਹੈ (ਇਹਨਾਂ ਨੂੰ ਜਿਵਾਲੀ ਰੱਖਦਾ ਹੈ) ॥੪॥

ਪਦ ਅਰਥ ਸਾਹ = ਸੁਆਸ। ਲਵਾਇਦਾ = ਲੈਣ ਦੇਂਦਾ ਹੈ ॥੪॥

SikhNet (Spanish)y aunque has creado ochenta y cuatro millones de especies, está en Tu Voluntad que ellos respiren.(4)

ਜੋ ਤਿਸੁ ਭਾਵੈ; ਸੋ ਨਿਹਚਉ ਹੋਵੈ ॥

jo tis bhaavai; so nihchau hovai |

Sant Singh KhalsaWhatever is pleasing to Your Will, undoubtedly comes to pass.
Manmohan SinghWhatever pleases You, happens for sure.
Manmohan Singh (Punjabi)ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਉਹ ਨਿਸਚਿਤ ਹੀ ਹੋ ਆਉਂਦਾ ਹੈ।
Fareedkot Teekaਜੋ (ਤਿਸੁ) ਤੇਰੇ ਕੋ ਭਾਵਤਾ ਹੈ, ਸੋ ਨਿਸਚੇ ਹੋਵਤਾ ਹੈ॥
Prof. Sahib Singh(ਜਗਤ ਵਿਚ) ਜ਼ਰੂਰ ਉਹੀ ਕੁਝ ਹੁੰਦਾ ਹੈ ਜੋ ਉਸ ਕਰਤਾਰ ਨੂੰ ਚੰਗਾ ਲਗਦਾ ਹੈ।

ਪਦ ਅਰਥ ਨਿਹਚਉ = ਜ਼ਰੂਰ।

SikhNet (Spanish)Eso que deseas, eso de seguro viene a ocurrir,

ਮਨਮੁਖੁ ਆਪੁ ਗਣਾਏ; ਰੋਵੈ ॥

manamukh aap ganaae; rovai |

Sant Singh KhalsaThe self-willed manmukh shows off, and comes to grief.
Manmohan SinghThe egocentric shows off himself and bewails.
Manmohan Singh (Punjabi)ਆਪ-ਹੁਦਰਾ ਆਪਣੇ ਆਪ ਨੂੰ ਜਣਾਉਂਦਾ ਹੈ ਤੇ ਰੋਂਦਾ ਹੈ।
Fareedkot Teekaਮਨਮੁਖ ਅਪਨਾ ਆਪ ਗਣਾਵਤਾ ਹੈ, ਭਾਵ ਹੰਕਾਰੁ ਕਰਤਾ ਹੈ, ਇਸੀ ਤੇ ਰੋਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਅਸਲੀਅਤ ਨੂੰ ਨਹੀਂ ਸਮਝਦਾ, ਉਹ) ਆਪਣੇ ਆਪ ਨੂੰ ਵੱਡਾ ਜਤਾਂਦਾ ਹੈ (ਤੇ ਹਉਮੈ ਵਿਚ ਹੀ) ਦੁਖੀ ਭੀ ਹੁੰਦਾ ਹੈ।

ਪਦ ਅਰਥ ਆਪੁ = ਆਪਣੇ ਆਪ ਨੂੰ। ਗਣਾਏ = ਵੱਡਾ ਜਤਾਂਦਾ ਹੈ।

SikhNet (Spanish)pero el ególatra es voluntarioso, lo que lo lleva al sufrimiento.

ਨਾਵਹੁ ਭੁਲਾ ਠਉਰ. ਨ ਪਾਏ; ਆਇ ਜਾਇ ਦੁਖੁ ਪਾਇਦਾ ॥੫॥

naavahu bhulaa tthaur. na paae; aae jaae dukh paaeidaa |5|

Sant Singh KhalsaForgetting the Name, he finds no place of rest; coming and going in reincarnation, he suffers in pain. ||5||
Manmohan SinghForgetting the Name, he finds not refuge and suffers agony in coming and going.
Manmohan Singh (Punjabi)ਨਾਮ ਨੂੰ ਭੁਲਾ ਕੇ, ਉਸ ਨੂੰ ਕੋਈ ਬਚਾਅ ਦੀ ਥਾਂ ਨਹੀਂ ਮਿਲਦੀ ਅਤੇ ਆਉਣ ਤੇ ਜਾਣ ਅੰਦਰ ਉਹ ਕਸ਼ਟ ਉਠਾਉਂਦਾ ਹੈ।
Fareedkot Teekaਤੇਰੇ ਨਾਮ ਸੇ ਭੂਲਾ ਹੂਆ ਠਹਿਰਨਾ ਨਹੀਂ ਪਾਵਤਾ, ਇਸੀ ਤੇ ਜਨਮ ਮਰਨ ਮੇਂ ਦੁਖੋਂ ਕੋ ਪਾਵਤਾ ਹੈ॥੫॥
Prof. Sahib Singhਪਰਮਾਤਮਾ ਦੇ ਨਾਮ ਤੋਂ ਖੁੰਝਾ ਹੋਇਆ (ਮਨਮੁਖ) ਕਿਤੇ ਆਤਮਕ ਸ਼ਾਂਤੀ ਦਾ ਟਿਕਾਣਾ ਨਹੀਂ ਲੱਭ ਸਕਦਾ, ਜੰਮਦਾ ਤੇ ਮਰਦਾ ਹੈ, ਜੰਮਦਾ ਤੇ ਮਰਦਾ ਹੈ, ਤੇ (ਇਸ ਗੇੜ ਵਿਚ ਹੀ) ਦੁੱਖ ਪਾਂਦਾ ਹੈ ॥੫॥

ਪਦ ਅਰਥ ਨਾਵਹੁ = ਨਾਮ ਤੋਂ ॥੫॥

SikhNet (Spanish)Sí, privado de Tu Nombre, no logra refugio, va y viene y sufre de forma permanente.(5)

ਨਿਰਮਲ ਕਾਇਆ ਊਜਲ ਹੰਸਾ ॥

niramal kaaeaa aoojal hansaa |

Sant Singh KhalsaPure is the body, and immaculate is the swan-soul;
Manmohan SinghPure is the body and pure the swan soul,
Manmohan Singh (Punjabi)ਪਵਿੱਤਰ ਹੈ ਦੇਹ ਤੇ ਪਵਿੱਤਰ ਹੈ ਰਾਜਹੰਸ ਆਤਮਾ,
Fareedkot Teekaਗੁਰਮੁਖੋਂ ਕੀ ਕਾਇਆ ਭੀ ਨਿਰਮਲ ਹੈ ਅਰਥਾਤ ਸੁਧ ਹੈ, ਤਿਸ ਕਾਇਆ ਬੀਚ ਜੀਊ ਭੀ ਸੁਧ ਹੈ॥
Prof. Sahib Singhਉਹ ਸਰੀਰ ਪਵਿੱਤ੍ਰ ਹੈ ਜਿਸ ਵਿਚ ਪਵਿੱਤ੍ਰ (ਜੀਵਨ ਵਾਲਾ) ਜੀਵਾਤਮਾ ਵੱਸਦਾ ਹੈ,

ਪਦ ਅਰਥ ਹੰਸਾ = ਜੀਵ।

SikhNet (Spanish)Inmaculado es el cuerpo, inmaculada es el Alma cisne y en ella está el Nombre Inmaculado,

ਤਿਸੁ ਵਿਚਿ ਨਾਮੁ ਨਿਰੰਜਨ ਅੰਸਾ ॥

tis vich naam niranjan ansaa |

Sant Singh Khalsawithin it is the immaculate essence of the Naam.
Manmohan Singhwherein is the Name, the quintessence of the Immaculate Lord.
Manmohan Singh (Punjabi)ਜਿਨ੍ਹਾਂ ਵਿੱਚ ਪਾਵਨ ਪੁਨੀਤ ਪ੍ਰਭੂ ਦਾ ਜੋਹਰ ਨਾਮ ਹੈ।
Fareedkot Teekaਕਿਉਂਕਿ ਤਿਸ ਕਾਇਆਂ ਮੇਂ ਨਿਰੰਜਨ ਕੇ ਨਾਮ ਕੀ ਅੰਸ ਇਸਥਿਤ ਹੈ ਅਰਥਾਤ ਵਹੁ ਨਾਮ ਜਪਤੇ ਹੈਂ॥
Prof. Sahib Singh(ਕਿਉਂਕਿ) ਉਸ (ਸਰੀਰ) ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, (ਉਹ ਜੀਵਾਤਮਾ ਸਹੀ ਅਰਥਾਂ ਵਿਚ) ਮਾਇਆ-ਰਹਿਤ ਪ੍ਰਭੂ ਦਾ ਅੰਸ ਹੈ।

ਪਦ ਅਰਥ ਤਿਸੁ ਵਿਚਿ = ਉਸ (ਕਾਇਆ) ਵਿਚ।

SikhNet (Spanish)la Esencia del Señor Desapegado y para aquél que se bebe el dolor del mundo con dulzura en su corazón,

ਸਗਲੇ ਦੂਖ ਅੰਮ੍ਰਿਤੁ ਕਰਿ ਪੀਵੈ; ਬਾਹੁੜਿ ਦੂਖੁ. ਨ ਪਾਇਦਾ ॥੬॥

sagale dookh amrit kar peevai; baahurr dookh. na paaeidaa |6|

Sant Singh KhalsaSuch a being drinks in all his pains like Ambrosial Nectar; he never suffers sorrow again. ||6||
Manmohan SinghAll the pain, he in-drinks like Nectar and suffers not sorrow again.
Manmohan Singh (Punjabi)ਸਮੂਹ ਕਸ਼ਟ ਉਹ ਅੰਮ੍ਰਿਤ ਦੀ ਮਾਨੰਦ ਪਾਨ ਕਰਦਾ ਹੈ ਅਤੇ ਮੁੜ ਕੇ ਤਕਲਫ਼ਿ ਨਹੀਂ ਉਠਾਉਂਦਾ।
Fareedkot Teekaਵਹੁ ਗੁਰਮੁਖ ਸਭ ਦੁਖੋਂ ਕੋ ਅੰਮ੍ਰਿਤ ਕਰ ਕੇ ਪੀਵਤਾ ਹੈ, ਭਾਵ ਸੇ ਦੁਖ ਪ੍ਰਾਪਤਿ ਹੋਵੈ ਤੋ ਤਿਨ ਕੋ ਸੁਖ ਰੂਪ ਜਾਨਕੈ ਭੋਗਤਾ ਹੈ, ਇਸੀ ਤੇ ਪੁਨਃ ਜਨਮਾਤ੍ਰੋਂ ਕੇ ਦੁਖ ਨਹੀਂ ਪਾਵਤਾ ਹੈ॥੬॥
Prof. Sahib Singhਪ੍ਰਭੂ ਦੇ ਨਾਮ-ਅੰਮ੍ਰਿਤ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਸਾਰੇ ਦੁੱਖ ਮੁਕਾ ਲੈਂਦਾ ਹੈ, ਤੇ ਮੁੜ ਉਹ ਕਦੇ ਦੁੱਖ ਨਹੀਂ ਪਾਂਦਾ ॥੬॥

ਪਦ ਅਰਥ ਅੰਮ੍ਰਿਤੁ ਕਰਿ = ਨਾਮ ਅੰਮ੍ਰਿਤ ਦੀ ਬਰਕਤਿ ਨਾਲ। ਪੀਵੈ = ਪੀ ਲੈਂਦਾ ਹੈ, ਮੁਕਾ ਲੈਂਦਾ ਹੈ। ਬਾਹੁੜਿ = ਮੁੜ, ਫਿਰ ॥੬॥

SikhNet (Spanish)para él ya no habrá más sufrimiento. (6)

ਬਹੁ ਸਾਦਹੁ; ਦੂਖੁ ਪਰਾਪਤਿ ਹੋਵੈ ॥

bahu saadahu; dookh paraapat hovai |

Sant Singh KhalsaFor his excessive indulgences, he receives only pain;
Manmohan SinghDue to excessive revelries man meets with pain,
Manmohan Singh (Punjabi)ਘਣੇਰੀਆਂ ਰੰਗ-ਰਲੀਆਂ ਕਾਰਨ ਇਨਸਾਨ ਦੁਖ ਤਕਲਫ਼ਿ ਪਾਉਂਦਾ ਹੈ,
Fareedkot Teekaਬਹੁ ਸ੍ਵਾਦੋਂ ਥੀਂ ਦੁਖ ਹੀ ਪ੍ਰਾਪਤਿ ਹੋਤਾ ਹੈ॥
Prof. Sahib Singhਬਹੁਤੇ (ਭੋਗਾਂ ਦੇ) ਸੁਆਦਾਂ ਤੋਂ ਦੁੱਖ ਹੀ ਮਿਲਦਾ ਹੈ,

ਪਦ ਅਰਥ ਸਾਦਹੁ = ਸੁਆਦ ਤੋਂ।

SikhNet (Spanish)Si uno se apega a los placeres, sin duda encuentra dolor,

ਭੋਗਹੁ ਰੋਗ; ਸੁ ਅੰਤਿ ਵਿਗੋਵੈ ॥

bhogahu rog; su ant vigovai |

Sant Singh Khalsafrom his enjoyments, he contracts diseases, and in the end, he wastes away.
Manmohan Singhsexual pleasure entails disease and he is ultimately wasted away.
Manmohan Singh (Punjabi)ਕਾਮ ਚੇਸ਼ਟਾ ਤੋਂ ਬੀਮਾਰੀ ਹੋ ਹੋ ਜਾਂਦੀ ਹੈ ਅਤੇ ਓੜਕ ਨੂੰ ਉਹ ਬਰਬਾਦ ਹੋ ਜਾਂਦਾ ਹੈ।
Fareedkot Teekaਭੋਗੋਂ ਕਰ ਕੇ ਇਸ ਲੋਕ ਮੇਂ ਰੋਗ ਪ੍ਰਾਪਤਿ ਹੋਤੇ ਹੈਂ ਔ ਅੰਤ ਸਮੇਂ ਪ੍ਰਲੋਕ ਮੇਂ ਖਰਾਬ ਕਰਤੇ ਹੈਂ॥
Prof. Sahib Singh(ਕਿਉਂਕਿ) ਭੋਗਾਂ ਤੋਂ (ਆਖ਼ਿਰ) ਰੋਗ ਪੈਦਾ ਹੁੰਦੇ ਹਨ ਤੇ ਮਨੁੱਖ ਅੰਤ ਨੂੰ ਖ਼ੁਆਰ ਹੁੰਦਾ ਹੈ।

ਪਦ ਅਰਥ ਭੋਗਹੁ = ਮਾਇਆ ਦੇ ਭੋਗਾਂ ਤੋਂ। ਵਿਗੋਵੈ = ਖ਼ੁਆਰ ਹੁੰਦਾ ਹੈ।

SikhNet (Spanish)pues la indulgencia que siente uno por el placer lleva a la enfermedad y es destruido.

ਹਰਖਹੁ ਸੋਗੁ. ਨ ਮਿਟਈ ਕਬਹੂ; ਵਿਣੁ ਭਾਣੇ ਭਰਮਾਇਦਾ ॥੭॥

harakhahu sog. na mittee kabahoo; vin bhaane bharamaaeidaa |7|

Sant Singh KhalsaHis pleasure can never erase his pain; without accepting the Lord's Will, he wanders lost and confused. ||7||
Manmohan SinghThe pain which pleasure causes, can never be obliterated, Without accepting the Lord's will, man goes astray.
Manmohan Singh (Punjabi)ਖੁਸ਼ੀ ਤੋਂ ਪੈਦਾ ਹੋਈ ਹੋਈ ਪੀੜ ਕਦੇ ਭੀ ਨਹੀਂ ਮਿੱਟਦੀ। ਸਾਈਂ ਦੀ ਰਜ਼ਾ ਨ ਮੰਨਣ ਦੇ ਕਾਰਨ ਜੀਵ ਕੁਰਾਹੇ ਪੈ ਜਾਂਦਾ ਹੈ।
Fareedkot Teekaਹਰਖ ਥੀਂ ਸੋਗ ਪ੍ਰਾਪਤਿ ਹੋਇਕੈ ਕਬੀ ਭੀ ਨਹੀਂ ਮਿਟਤਾ, ਬਿਨਾਂ ਤੇਰੇ ਭਾਣੇ ਮੰਨਣੇ ਤੇ ਭ੍ਰਮਾਈਤਾ ਹੈ॥੭॥
Prof. Sahib Singh(ਮਾਇਆ ਦੀਆਂ) ਖ਼ੁਸ਼ੀਆਂ ਤੋਂ ਭੀ ਚਿੰਤਾ ਹੀ ਪੈਦਾ ਹੁੰਦੀ ਹੈ ਜੋ) ਕਦੇ ਮਿਟਦੀ ਹੀ ਨਹੀਂ। ਪਰਮਾਤਮਾ ਦੀ ਰਜ਼ਾ ਵਿਚ ਤੁਰਨ ਤੋਂ ਬਿਨਾ ਮਨੁੱਖ ਭਟਕਣਾ ਵਿਚ ਪਿਆ ਰਹਿੰਦਾ ਹੈ ॥੭॥

ਪਦ ਅਰਥ ਹਰਖਹੁ = ਖ਼ੁਸ਼ੀ ਤੋਂ ॥੭॥

SikhNet (Spanish)El dolor que el placer mundano causa no termina, pues uno es mal guiado si no acepta la Voluntad de Dios.(7)

ਗਿਆਨ ਵਿਹੂਣੀ; ਭਵੈ ਸਬਾਈ ॥

giaan vihoonee; bhavai sabaaee |

Sant Singh KhalsaWithout spiritual wisdom, they all just wander around.
Manmohan SinghWithout the Divine knowledge, the entire world wanders bout.
Manmohan Singh (Punjabi)ਬ੍ਰਹਮ ਗਿਆਤ ਦੇ ਬਗ਼ੈਰ ਸਾਰਾ ਜਹਾਨ ਟੱਕਰਾਂ ਮਾਰਦਾ ਫਿਰਦਾ ਹੈ।
Fareedkot Teekaਗ੍ਯਾਨ ਸੇ ਬਿਨਾਂ ਸਭ ਸ੍ਰਿਸਟੀ ਭਵਾਈਤੀ ਹੈ॥
Prof. Sahib Singhਇਸ ਗੱਲ ਦੀ ਸਮਝ (ਕਿ ਪਰਮਾਤਮਾ ਸਾਰੇ ਥਾਵਾਂ ਤੇ ਵਿਆਪਕ ਹੈ) ਤੋਂ ਵਾਂਜੀ ਰਹਿ ਕੇ ਸਾਰੀ ਲੁਕਾਈ ਭਟਕ ਰਹੀ ਹੈ।

ਪਦ ਅਰਥ ਵਿਹੂਣੀ = ਸੱਖਣੀ। ਸਬਾਈ = ਸਾਰੀ ਲੁਕਾਈ।

SikhNet (Spanish)Sin Sabiduría todos vagan de vida en vida.

ਸਾਚਾ ਰਵਿ ਰਹਿਆ; ਲਿਵ ਲਾਈ ॥

saachaa rav rahiaa; liv laaee |

Sant Singh KhalsaThe True Lord is pervading and permeating everywhere, lovingly engaged.
Manmohan SinghImbibing love for the Lord, the True One is seen pervading every where.
Manmohan Singh (Punjabi)ਪ੍ਰਭੂ ਨਾਲ ਪ੍ਰੀਤ ਪਾਉਣ ਦੁਆਰਾ, ਸਤਿਪੁਰਖ ਹਰ ਥਾਂ ਵਿਆਪਕ ਦਿਸ ਆਉਂਦਾ ਹੈ।
Fareedkot Teekaਸਾਚਾ ਜੋ ਤੂੰ ਰਵ ਰਹਿਆ ਹੈਂ, ਤੇਰੇ ਮੇਂ ਗਿਆਨੀਓਂ ਨੇ ਲਿਵ ਲਾਈ ਹੈ॥
Prof. Sahib Singhਸਦਾ-ਥਿਰ ਰਹਿਣ ਵਾਲਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਗੁਪਤ ਵਿਆਪਕ ਹੈ।

ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ।

SikhNet (Spanish)Sí, el Uno Verdadero se funde en todo, aunque envuelto en Sí Mismo.

ਨਿਰਭਉ ਸਬਦੁ ਗੁਰੂ ਸਚੁ ਜਾਤਾ; ਜੋਤੀ ਜੋਤਿ ਮਿਲਾਇਦਾ ॥੮॥

nirbhau sabad guroo sach jaataa; jotee jot milaaeidaa |8|

Sant Singh KhalsaThe Fearless Lord is known through the Shabad, the Word of the True Guru; one's light merges into the Light. ||8||
Manmohan SinghBy the True Guru's instruction, the Fear-free Lord is known and he blends the man's soul with the supreme soul.
Manmohan Singh (Punjabi)ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ, ਭੈ-ਰਹਿਤ ਸੁਆਮੀ ਜਾਣਿਆ ਜਾਂਦਾ ਹੈ ਅਤੇ ਉਹ ਇਨਸਾਨ ਦੀ ਆਤਮਾ ਨੂੰ ਪਰਮ ਆਤਮਾ ਨਾਲ ਅਭੇਦ ਕਰ ਦਿੰਦੇ ਹਨ।
Fareedkot Teekaਹੇ ਬ੍ਰਹਮ ਨਿਰਭਉ! ਤੇਰੇ ਕੋ ਗੁਰੋਂ ਨੇ ਨਿਸਚੇ ਕਰ ਕੇ ਜਾਣਿਆ ਹੈ। ਹੇ ਜੋਤੀ! ਤਿਨ ਕੀ ਜੋਤਿ ਅਪਨੇ ਮੇਂ ਮਿਲਾਇ ਲੇਤਾ ਹੈਂ॥੮॥
Prof. Sahib Singhਜਿਸ ਮਨੁੱਖ ਨੇ ਗੁਰੂ ਦਾ ਸ਼ਬਦ, ਜੋ ਨਿਰਭੈਤਾ ਦੇਣ ਵਾਲਾ ਹੈ, ਆਪਣੇ ਹਿਰਦੇ ਵਿਚ ਵਸਾਇਆ ਹੈ ਉਸ ਨੇ ਸਦਾ-ਥਿਰ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਵਿਚ ਵੱਸਦਾ ਪਛਾਣ ਲਿਆ ਹੈ। ਗੁਰੂ ਦਾ ਸ਼ਬਦ ਉਸ ਦੀ ਸੁਰਤ ਨੂੰ ਪਰਮਾਤਮਾ ਦੀ ਜੋਤਿ ਵਿਚ ਮਿਲਾ ਦੇਂਦਾ ਹੈ ॥੮॥

ਪਦ ਅਰਥ ਜਾਤਾ = ਪਛਾਣ ਲਿਆ ॥੮॥

SikhNet (Spanish)La Palabra del Guru nos libera de nuestros miedos. El Uno Verdadero se revela a nosotros y hace que nuestra Alma se inmerja en el Alma Universal. (8)

ਅਟਲੁ ਅਡੋਲੁ ਅਤੋਲੁ ਮੁਰਾਰੇ ॥

attal addol atol muraare |

Sant Singh KhalsaHe is the eternal, unchanging, immeasurable Lord.
Manmohan SinghMy Lord is Unfailing, Moveless, Immeasurable and the Enemy of ego.
Manmohan Singh (Punjabi)ਮੇਰਾ ਸੁਆਮੀ ਅਮਿਟ, ਅਹਿਲ, ਅਮਾਪ ਅਤੇ ਹੰਕਾਰ ਦਾ ਵੈਰੀ ਹੈ।
Fareedkot Teekaਹੇ ਮੁਰਾਰੀ! ਤੂੰ ਅਟਲ, ਅਡੋਲ ਔ ਅਤੋਲ ਹੈਂ॥
Prof. Sahib Singhਮੁਰ (ਆਦਿਕ ਦੈਂਤਾਂ) ਦਾ ਵੈਰੀ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਮਾਇਆ ਦੇ ਮੋਹ ਵਿਚ ਕਦੇ ਡੋਲਣ ਵਾਲਾ ਨਹੀਂ, ਉਸ ਦਾ ਸਰੂਪ ਕਦੇ ਤੋਲਿਆ ਮਿਣਿਆ ਨਹੀਂ ਜਾ ਸਕਦਾ।
SikhNet (Spanish)Nuestro Dios es Eterno, Inmutable, Sin Paralelo,

ਖਿਨ ਮਹਿ ਢਾਹੇ; ਫੇਰਿ ਉਸਾਰੇ ॥

khin meh dtaahe; fer usaare |

Sant Singh KhalsaIn an instant, He destroys, ang then reconstructs.
Manmohan SinghIn an instant he destroys and then builds again.
Manmohan Singh (Punjabi)ਉਹ ਇੱਕ ਮੁਹਤ ਵਿੱਚ ਢਾ ਸੁੱਟਦਾ ਹੈ ਅਤੇ ਫੇਰ ਮੁੜ ਉਸਾਰ ਦਿੰਦਾ ਹੈ।
Fareedkot Teekaਜੇ ਚਾਹੇ ਤਾਂ ਖਿਨ ਮਹਿ ਢਾਹਿ ਦੇਤਾ ਹੈਂ, ਜੇ ਚਾਹਤਾ ਹੈਂ ਤਾਂ ਤਿਸੀ ਖਿਨ ਮੇਂ ਉਸਾਰ ਲੇਤਾ ਹੈਂ॥
Prof. Sahib Singhਉਹ (ਆਪਣੇ ਰਚੇ ਹੋਏ ਜਗਤ ਨੂੰ) ਇਕ ਖਿਨ ਵਿਚ ਢਾਹ ਸਕਦਾ ਹੈ ਤੇ ਮੁੜ ਪੈਦਾ ਕਰ ਸਕਦਾ ਹੈ।

ਪਦ ਅਰਥ ਫੇਰਿ = ਮੁੜ, ਫਿਰ।

SikhNet (Spanish)es el Destructor de todo lo maligno, destruye en un instante y lo reinstala de nuevo.

ਰੂਪੁ ਨ ਰੇਖਿਆ. ਮਿਤਿ ਨਹੀ ਕੀਮਤਿ; ਸਬਦਿ ਭੇਦਿ ਪਤੀਆਇਦਾ ॥੯॥

roop na rekhiaa. mit nahee keemat; sabad bhed pateeaeidaa |9|

Sant Singh KhalsaHe has no form or shape, no limit or value. Pierced by the Shabad, one is satisfied. ||9||
Manmohan SinghThe Lord has no form, nor outline, nor measure, nor price. Being pierced through with His Name, the mortal is satiated.
Manmohan Singh (Punjabi)ਸੁਆਮੀ ਦਾ ਨਾ ਸਰੂਪ ਹੈ, ਨਾ ਹੀ ਚਿੰਨ੍ਹ, ਨਾ ਹੀ ਅੰਦਾਜ਼ਾ, ਨਾ ਹੀ ਮੁਲ। ਉਸ ਦੇ ਨਾਮ ਨਾਲ ਵਿੰਨ੍ਹੇ ਜਾਣ ਦੁਆਰਾ ਪ੍ਰਾਣੀ ਰੱਜ ਜਾਂਦਾ ਹੈ।
Fareedkot Teekaਨਾ ਤੇਰਾ ਰੂਪ ਹੈ ਨਾ ਕੋਈ ਰੇਖਾ ਹੀ ਹੈ, ਤੇਰੀ ਮਿਰਯਾਦਾ ਕੀ ਵਾ ਤੇਰੇ ਸਰੂਪ ਕੀ ਕੀਮਤ ਕੋਈ ਨਹੀਂ ਕਰ ਸਕਤਾ। ਪਰੰਤੂ ਜੋ ਗੁਰੂ ਉਪਦੇਸ ਕਾ ਭੇਦੀ ਹੂਆ ਹੈ, ਸੋ ਪਤੀਆਉਤਾ ਹੈ ਅਰਥਾਤ ਵਹੁ ਨਿਸਚਾ ਕਰਤਾ ਹੈ॥੯॥
Prof. Sahib Singhਉਸ ਦਾ ਕੋਈ ਖ਼ਾਸ ਰੂਪ ਨਹੀਂ ਦੱਸਿਆ ਜਾ ਸਕਦਾ ਹੈ, ਉਸ ਦੇ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ ਦੱਸੇ ਜਾ ਸਕਦੇ, ਉਹ ਕੇਡਾ ਵੱਡਾ ਹੈ ਤੇ ਕਿਹੋ ਜੇਹਾ ਹੈ-ਇਹ ਭੀ ਨਹੀਂ ਦੱਸਿਆ ਜਾ ਸਕਦਾ। ਜੇਹੜਾ ਮਨੁੱਖ (ਆਪਣੇ ਮਨ ਨੂੰ ਗੁਰੂ ਦੇ) ਸ਼ਬਦ ਵਿਚ ਵਿੰਨ੍ਹ ਲੈਂਦਾ ਹੈ ਉਹ ਉਸ ਪਰਮਾਤਮਾ (ਦੀ ਯਾਦ) ਵਿਚ ਪਤੀਜ ਜਾਂਦਾ ਹੈ ॥੯॥

ਪਦ ਅਰਥ ਮਿਤਿ = ਮਰਯਾਦਾ, ਮਾਪ, ਮਿਣਤੀ। ਭੇਦਿ = ਵਿੱਝ ਕੇ ॥੯॥

SikhNet (Spanish)Pero Él no tiene Forma, ni Signo, ni Medida, ni Precio; cuando el corazón es atravesado por la Dulce Palabra del Shabd, uno se llena con Él.(9)

Open this shabad (49 lines, Angs 1034-1035) →

Ang 1034 of 1430