ੴ

ਸਿੱਖਬਾਣੀ · SikhBani

Ang 1035

Sri Guru Granth Sahib · Raag Maaroo · 2 shabads, 49 lines
Translations
Shabad Guru Nanak Dev Ji Raag Maaroo continued from Ang 1034

ਹਮ ਦਾਸਨ ਕੇ ਦਾਸ ਪਿਆਰੇ ॥

ham daasan ke daas piaare |

Sant Singh KhalsaI am the slave of Your slaves, O my Beloved.
Manmohan SinghO love, I am the slave of thine slaves.
Manmohan Singh (Punjabi)ਹੇ ਪ੍ਰੀਤਮ! ਮੈਂ ਤੇਰੇ ਗੋਲਿਆਂ ਦਾ ਗੋਲਾ ਹਾਂ।
Fareedkot Teekaਹੇ ਪ੍ਯਾਰੇ! ਹਮ ਤਿਨ ਕੇ ਦਾਸੋਂ ਕੇ ਦਾਸ ਹੈਂ॥
Prof. Sahib Singhਮੈਂ ਪਿਆਰੇ ਪ੍ਰਭੂ ਦੇ ਉਹਨਾਂ ਦਾਸਾਂ ਦਾ ਦਾਸ ਹਾਂ,
SikhNet (Spanish)Soy el Esclavo de Sus Esclavos, oh Bienamado,

ਸਾਧਿਕ ਸਾਚ ਭਲੇ ਵੀਚਾਰੇ ॥

saadhik saach bhale veechaare |

Sant Singh KhalsaThe seekers of Truth and goodness contemplate You.
Manmohan SinghAs also of the thoughtful seekers of truth the goodness.
Manmohan Singh (Punjabi)ਅਤੇ ਸੱਚ ਅਤੇ ਨੇਕੀ ਦੇ ਵਿਚਾਰਵਾਨ ਖੋਜੀਆਂ ਦਾ ਭੀ।
Fareedkot Teekaਜੋ ਸਚੇ ਸਾਧਨ ਕਰਨ ਵਾਲੇ ਬਿਚਾਰਮਾਨ ਹੈਂ॥
Prof. Sahib Singhਜੋ ਉਸ ਨੂੰ ਮਿਲਣ ਲਈ ਜਤਨ ਕਰਦੇ ਰਹਿੰਦੇ ਹਨ ਜੋ ਉਸ ਸਦਾ-ਥਿਰ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਹਨ।

ਪਦ ਅਰਥ ਸਾਧਿਕ = ਸਾਧਨਾਂ ਕਰਨ ਵਾਲੇ।

SikhNet (Spanish)los buscadores de la Verdad y la Bondad meditan en Ti, pues quien sea que cree en el Nombre gana.

ਮੰਨੇ ਨਾਉ. ਸੋਈ ਜਿਣਿ ਜਾਸੀ; ਆਪੇ ਸਾਚੁ ਦ੍ਰਿੜਾਇਦਾ ॥੧੦॥

mane naau. soee jin jaasee; aape saach drirraaeidaa |10|

Sant Singh KhalsaWhoever believes in the Name, wins; He Himself implants Truth within. ||10||
Manmohan SinghWhosoever accepts the Name, he wins, Of Himself, the Lord implant s truth in the mortal.
Manmohan Singh (Punjabi)ਜੋ ਕੋਈ ਭੀ ਨਾਮ ਨੂੰ ਕਬੂਲ ਕਰਦਾ ਹੈ, ਉਹ ਜਿੱਤ ਜਾਂਦਾ ਹੈ। ਆਪ ਹੀ ਸਾਈਂ ਸੱਚ ਨੂੰ ਪ੍ਰਾਣੀ ਅੰਦਰ ਪੱਕਾ ਕਰਦਾ ਹੈ।
Fareedkot Teekaਜੋ ਤੇਰੇ ਨਾਮ ਕੋ ਮਾਨਤਾ ਹੈ, ਸੋਈ ਪੁਰਸ ਤੀਨੋਂ ਕਾਲੋਂ ਮੇਂ ਜਿਤ ਜਾਇਗਾ। ਪਰੰਤੂ ਹੇ ਸਚੇ! ਆਪ ਹੀ ਜਿਸ ਕੋ ਤੂੰ ਦ੍ਰਿੜਤਾ ਦੇਤਾ ਹੈਂ, ਸੋ ਨਾਮ ਕੋ ਮਾਨਤਾ ਹੈ॥੧੦॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਣਾ ਮੰਨ ਲੈਂਦਾ ਹੈ (ਭਾਵ, ਨਾਮ ਜਪਣ ਨੂੰ ਜੀਵਨ-ਮਨੋਰਥ ਨਿਸ਼ਚੇ ਕਰ ਲੈਂਦਾ ਹੈ) ਉਹ (ਜਗਤ ਵਿਚੋਂ ਜੀਵਨ-ਬਾਜ਼ੀ) ਜਿੱਤ ਕੇ ਜਾਂਦਾ ਹੈ। (ਪਰ ਇਹ ਖੇਡ ਜੀਵਾਂ ਦੇ ਆਪਣੇ ਵੱਸ ਦੀ ਨਹੀਂ) ਪਰਮਾਤਮਾ ਆਪ ਹੀ ਆਪਣਾ ਸਦਾ-ਥਿਰ ਨਾਮ ਜੀਵਾਂ ਦੇ ਹਿਰਦੇ ਵਿਚ ਦ੍ਰਿੜ੍ਹ ਕਰਾਂਦਾ ਹੈ ॥੧੦॥

ਪਦ ਅਰਥ ਜਿਣਿ = ਜਿੱਤ ਕੇ। ਸਾਚੁ = ਸਦਾ-ਥਿਰ ਨਾਮ। ਦ੍ਰਿੜਾਇਦਾ = ਮਨ ਵਿਚ ਪੱਕਾ ਕਰਦਾ ਹੈ ॥੧੦॥

SikhNet (Spanish)Él mismo implanta la Verdad en su ser. (10)

ਪਲੈ ਸਾਚੁ; ਸਚੇ ਸਚਿਆਰਾ ॥

palai saach; sache sachiaaraa |

Sant Singh KhalsaThe Truest of the True has the Truth is His lap.
Manmohan SinghThe truest of the true is he, who has the True is he, who has True Name in his skirt.
Manmohan Singh (Punjabi)ਸਚਿਆਰਾਂ ਦਾ ਪਰਮ ਸਚਿਆਰ ਹੈ ਉਹ, ਜਿਸ ਦੀ ਝੋਲੀ ਵਿੱਚ ਸੱਚਾ ਨਾਮ ਹੈ।
Fareedkot Teekaਹੇ ਸਚੇ! ਜਿਸ ਕੇ ਰਿਦੇ ਰੂਪ ਪਲੇ ਮੇਂ ਸਚਾ ਨਾਮੁ ਹੈ ਵਹੀ ਸਚਿਆਰਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਪਾਸ ਥਿਰ ਰਹਿਣ ਵਾਲਾ ਨਾਮ ਹੈ, ਉਹ ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹ ਸਦਾ-ਥਿਰ ਨਾਮ ਦੇ ਵਣਜਾਰੇ ਹਨ।

ਪਦ ਅਰਥ ਸਚਿਆਰਾ = ਸੱਚ ਦੇ ਵਣਜਾਰੇ।

SikhNet (Spanish)Los verdaderos han construido la Verdad en su ser, aman la Palabra

ਸਾਚੇ ਭਾਵੈ; ਸਬਦੁ ਪਿਆਰਾ ॥

saache bhaavai; sabad piaaraa |

Sant Singh KhalsaThe True Lord is pleased with those who love the Shabad.
Manmohan SinghThe True Lord loves him unto whom His Name is sweet.
Manmohan Singh (Punjabi)ਸੱਚਾ ਸਾਹਿਬ ਉਸ ਨੂੰ ਪਿਆਰ ਕਰਦਾ ਹੈ ਜਿਸ ਨੂੰ ਉਸ ਦਾ ਨਾਮ ਮਿੱਠਾ ਲਗਦਾ ਹੈ।
Fareedkot Teekaਹੇ ਸਾਚੇ! ਤੇਰੇ ਕੋ ਸੋ ਭਾਵਤਾ ਹੈ, ਜੋ ਗੁਰ ਉਪਦੇਸ ਕਾ ਪਿਆਰਾ ਹੈ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਪਿਆਰਾ ਲੱਗਦਾ ਹੈ ਉਹ ਸਦਾ-ਥਿਰ ਪ੍ਰਭੂ ਨੂੰ ਚੰਗਾ ਲੱਗਦਾ ਹੈ।

ਪਦ ਅਰਥ ਸਾਚੇ = ਸਦਾ-ਥਿਰ ਪ੍ਰਭੂ ਨੂੰ।

SikhNet (Spanish)y el Señor está complacido con ellos.

ਤ੍ਰਿਭਵਣਿ ਸਾਚੁ ਕਲਾ ਧਰਿ ਥਾਪੀ; ਸਾਚੇ ਹੀ ਪਤੀਆਇਦਾ ॥੧੧॥

tribhavan saach kalaa dhar thaapee; saache hee pateeaeidaa |11|

Sant Singh KhalsaExerting His power, the Lord has established Truth throughout the three worlds; with Truth He is pleased. ||11||
Manmohan SinghExercising His might, the Lord has established truth in the three worlds, Through truth is He propitiated.
Manmohan Singh (Punjabi)ਆਪਣੀ ਸ਼ਕਤੀ ਵਰਤ ਕੇ, ਸੁਆਮੀ ਨੇ ਤਿੰਨਾਂ ਹੀ ਜਹਾਨਾਂ ਅੰਦਰ ਸੱਚ ਨੂੰ ਟਿਕਾਇਆ ਹੈ। ਸੱਚ ਦੇ ਰਾਹੀਂ ਹੀ ਉਹ ਪ੍ਰਸੰਨ ਹੁੰਦਾਹੈ।
Fareedkot Teekaਤਿੰਨਾਂ ਭਵਨਾਂ ਕੀ ਮ੍ਰਿਯਾਦਾ ਸਚੀ (ਕਲਾ) ਸਕਤੀ ਕਰ ਕੇ ਸਥਾਪਨ ਕਰੀ ਹੈ, ਇਸ ਸ੍ਰਿਸ਼ਟੀ ਮੇਂ ਤੂੰ ਸਾਚੇ ਪੁਰਸ ਪਰ ਪਤੀਆਉਤਾ ਹੈਂ॥੧੧॥
Prof. Sahib Singhਉਹ ਸਦਾ-ਥਿਰ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ (ਵਿਆਪਕ ਹੈ), ਉਸ ਨੇ ਆਪਣੀ ਸੱਤਿਆ ਦੇ ਕੇ ਸ੍ਰਿਸ਼ਟੀ ਰਚੀ ਹੈ। (ਸਦਾ-ਥਿਰ ਨਾਮ ਦਾ ਵਣਜ ਕਰਨ ਵਾਲਾ ਮਨੁੱਖ) ਉਸ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਹੀ ਖ਼ੁਸ਼ ਰਹਿੰਦਾ ਹੈ ॥੧੧॥

ਪਦ ਅਰਥ ਤ੍ਰਿਭਵਣਿ = ਤਿੰਨ ਭਵਨਾਂ ਵਾਲੇ ਜਗਤ ਵਿਚ ॥੧੧॥

SikhNet (Spanish)Sí, el Señor sostiene los tres mundos con el Poder de la Verdad y a través de la Verdad Él está complacido.(11)

ਵਡਾ ਵਡਾ; ਆਖੈ ਸਭੁ ਕੋਈ ॥

vaddaa vaddaa; aakhai sabh koee |

Sant Singh KhalsaEveryone calls Him the greatest of the great.
Manmohan SinghThe Greatest of the great, every one calls Him.
Manmohan Singh (Punjabi)ਹਰ ਕੋਈ ਉਸ ਨੂੰ ਵੱਡਾ ਵੱਡਾ ਆਖਦਾ ਹੈ।
Fareedkot Teekaਤੇਰੇ ਕੋ ਵੱਡਾ ਵੱਡਾ ਤੋ ਸਭ ਕੋਈ ਆਖਤਾ ਹੈ॥
Prof. Sahib Singh(ਉਂਞ ਤਾਂ) ਹਰੇਕ ਜੀਵ ਆਖਦਾ ਹੈ ਕਿ ਪਰਮਾਤਮਾ ਸਭ ਤੋਂ ਵੱਡਾ ਹੈ ਸਭ ਤੋਂ ਵੱਡਾ ਹੈ,
SikhNet (Spanish)Todos piensan que Él es Lo más Grandioso de lo grandioso,

ਗੁਰ ਬਿਨੁ; ਸੋਝੀ ਕਿਨੈ. ਨ ਹੋਈ ॥

gur bin; sojhee kinai. na hoee |

Sant Singh KhalsaWithout the Guru, no one understands Him.
Manmohan SinghWithout the Guru no one really understands Him.
Manmohan Singh (Punjabi)ਗੁਰਾਂ ਦੇ ਬਾਝੋਂ ਕੋਈ ਭੀ ਦਰਅਸਲ ਉਸ ਨੂੰ ਨਹੀਂ ਸਮਝਦਾ।
Fareedkot Teekaਪਰੰਤੂ ਤੇਰੇ ਸਰੂਪ ਕੀ ਗੁਰੋਂ ਸੇ ਬਿਨਾਂ ਤਾਂ ਸੋਝੀ ਕਿਸੇ ਕੋ ਨਹੀਂ ਹੋਈ ਹੈ॥
Prof. Sahib Singhਪਰ ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਨੂੰ ਸਹੀ ਸਮਝ ਨਹੀਂ ਪੈਂਦੀ।

ਪਦ ਅਰਥ ਕਿਨੈ = ਕਿਸੇ ਨੂੰ ਭੀ।

SikhNet (Spanish)pero sin el Guru, nadie logra saber qué tan Grande es Él.

ਸਾਚਿ ਮਿਲੈ ਸੋ ਸਾਚੇ ਭਾਏ; ਨਾ ਵੀਛੁੜਿ. ਦੁਖੁ ਪਾਇਦਾ ॥੧੨॥

saach milai so saache bhaae; naa veechhurr. dukh paaeidaa |12|

Sant Singh KhalsaThe True Lord is pleased with those who merge in Truth; they are not separated again, and they do not suffer. ||12||
Manmohan SinghHe who merges in truth; Him the True Lord loves, He is separated not, nor sorrows he therefore.
Manmohan Singh (Punjabi)ਜੋ ਸੱਚ ਵਿੰਚ ਲੀਨ ਹੁੰਦਾ ਹੈ; ਉਸ ਨੂੰ ਸੱਚਾ ਸਾਈਂ ਪਿਆਰ ਕਰਦਾ ਹੈ। ਉਹ ਵਿਛੜਦਾ ਨਹੀਂ, ਇਸ ਲਈ ਨਾਂ ਹੀ ਦੁਖ ਉਠਾਉਂਦਾ ਹੈ।
Fareedkot Teekaਜੋ ਸਚੇ ਸਤਸੰਗ ਮੇਂ ਮਿਲੇ ਹੈਂ, ਹੇ ਸਾਚੇ! ਸੋ ਤੇਰੇ ਕੋ ਭਾਏ ਹੈਂ, ਉਨ ਕਾ ਸਮਦਾਇ ਵਿਛੜ ਕੇ ਦੁਖ ਨਹੀਂ ਪਾਵਤਾ ਹੈ॥੧੨॥
Prof. Sahib Singhਜੇਹੜਾ ਮਨੁੱਖ (ਗੁਰੂ ਦੀ ਰਾਹੀਂ) ਸਦਾ-ਥਿਰ ਪ੍ਰਭੂ ਵਿਚ ਜੁੜਦਾ ਹੈ ਉਹ ਉਸ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਉਹ (ਉਸ ਦੇ ਚਰਨਾਂ ਤੋਂ ਵਿਛੁੜਦਾ ਨਹੀਂ) ਵਿਛੁੜ ਕੇ ਦੁੱਖ ਨਹੀਂ ਪਾਂਦਾ ਹੈ ॥੧੨॥

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਵੀਛੁੜਿ = ਵਿਛੁੜ ਕੇ ॥੧੨॥

SikhNet (Spanish)Sí, quien encuentra al Uno Verdadero es amado por el Uno Verdadero y deja de estar separado, tampoco sufrirá.(12)

ਧੁਰਹੁ ਵਿਛੁੰਨੇ; ਧਾਹੀ ਰੁੰਨੇ ॥

dhurahu vichhune; dhaahee rune |

Sant Singh KhalsaSeparated from the Primal Lord, they loudly weep and wail.
Manmohan SinghThey who are separated from the primal Lord, wail loudly.
Manmohan Singh (Punjabi)ਜੋ ਆਦੀ ਪ੍ਰਭੂ ਨਾਲੋਂ ਵਿਛੁੜੇ ਹਨ ਉਹ ਭੁੱਬਾਂ ਮਾਰ ਮਾਰ ਕੇ ਰੋਂਦੇ ੲਲ।
Fareedkot Teekaਜੋ ਆਦਿ ਸੇ ਵਿਛੜੇ ਹੈਂ, ਸੋ ਧਾਹਾਂ ਮਾਰ ਕੇ ਰੋਏ ਹੈਂ॥
Prof. Sahib Singhਪਰ ਜੇਹੜੇ ਬੰਦੇ ਮੁੱਢ ਤੋਂ ਹੀ ਪ੍ਰਭੂ ਤੋਂ ਵਿੱਛੁੜੇ ਚਲੇ ਆ ਰਹੇ ਹਨ ਉਹ ਢਾਹਾਂ ਮਾਰ ਮਾਰ ਕੇ ਰੋਂਦੇ ਆ ਰਹੇ ਹਨ।

ਪਦ ਅਰਥ ਧੁਰਹੁ = ਮੁੱਢ ਤੋਂ ਹੀ। ਧਾਹੀ = ਢਾਹਾਂ ਮਾਰ ਕੇ।

SikhNet (Spanish)Los que están separados de Dios, sufren grandes penas.

ਮਰਿ ਮਰਿ ਜਨਮਹਿ; ਮੁਹਲਤਿ ਪੁੰਨੇ ॥

mar mar janameh; muhalat pune |

Sant Singh KhalsaThey die and die, only to be reborn, when their time has passed.
Manmohan SinghWhen their time is over, they die and then transmigrate.
Manmohan Singh (Punjabi)ਜਦ ਉਨ੍ਹਾਂ ਦਾ ਸਮਾਂ ਪੁੱਗ ਜਦਾ ਹੈ, ਉਹ ਮਰ ਜਾਂਦੇ ਹਨ ਅਤੇ ਮੁੜ ਆਵਾਗਉਣ ਵਿੱਚ ਪੈਂਦੇ ਹਨ।
Fareedkot Teekaਵਹੁ (ਮੁਹਲਤਿ) ਅਵਧ ਦੇ ਪੂਰੇ ਹੋਇਆਂ ਮਰ ਮਰ ਕੇ ਜਨਮਤੇ ਹੈਂ॥
Prof. Sahib Singhਜਦੋਂ ਜਦੋਂ ਜ਼ਿੰਦਗੀ ਦਾ ਸਮਾ ਮੁੱਕ ਜਾਂਦਾ ਹੈ ਉਹ ਮਰਦੇ ਹਨ ਜੰਮਦੇ ਹਨ, ਮਰਦੇ ਹਨ ਜੰਮਦੇ ਹਨ (ਇਸੇ ਗੇੜ ਵਿਚ ਪਏ ਰਹਿੰਦੇ ਹਨ)।

ਪਦ ਅਰਥ ਮੁਹਲਤਿ = ਜ਼ਿੰਦਗੀ ਦਾ ਸਮਾ। ਪੁੰਨੈ = ਪੁੱਗ ਜਾਣ ਤੇ।

SikhNet (Spanish)Sí, cuando su tiempo se acaba, mueren sólo para renacer otra vez,

ਜਿਸੁ ਬਖਸੇ. ਤਿਸੁ ਦੇ ਵਡਿਆਈ; ਮੇਲਿ. ਨ ਪਛੋਤਾਇਦਾ ॥੧੩॥

jis bakhase. tis de vaddiaaee; mel. na pachhotaaeidaa |13|

Sant Singh KhalsaHe blesses those whom He forgives with glorious greatness; united with Him, they do not regret or repent. ||13 |
Manmohan SinghHe, whom the Lord forgives; Him he blesses with glory Uniting him with Himself, the Lord regrets not.
Manmohan Singh (Punjabi)ਜਿਸ ਨੂੰ ਮਾਲਕ ਮਾਫ਼ ਕਰ ਦਿੰਦਾ ਹੈ; ਉਸ ਨੂੰ ਉਹ ਪ੍ਰਭਤਾ ਪ੍ਰਦਾਨ ਕਰਦਾ ਹੈ। ਉਸ ਨੂੰ ਆਪਣੇ ਨਾਲ ਮਿਲਾ ਕੇ ਸਾਈਂ ਅਫਸੋਸ ਨਹੀਂ ਕਰਦਾ।
Fareedkot Teekaਜਿਸ ਕੇ ਤੂੰ ਔਗੁਨ ਬਖਸੇਂ ਤਿਸ ਕੋ ਵਡਿਆਈ ਦੇਤਾ ਹੈਂ, ਪੁਨਃ ਤਿਸ ਕੋ ਮੇਲ ਲੇਤਾ ਹੈਂ ਫੇਰ ਵਹੁ ਪਛਤਾਵਤਾ ਨਹੀਂ॥੧੩॥
Prof. Sahib Singhਜਿਸ ਮਨੁੱਖ ਉੱਤੇ ਪ੍ਰਭੂ ਮੇਹਰ ਕਰਦਾ ਹੈ ਉਸ ਨੂੰ (ਆਪਣਾ ਨਾਮ ਬਖ਼ਸ਼ ਕੇ) ਵਡਿਆਈ ਦੇਂਦਾ ਹੈ, ਉਸ ਨੂੰ ਆਪਣੇ ਚਰਨਾਂ ਵਿਚ ਮੇਲ ਲੈਂਦਾ ਹੈ, ਉਹ ਮਨੁੱਖ (ਮੁੜ ਕਦੇ ਨਾਹ ਵਿਛੁੜਦਾ ਹੈ) ਨਾਹ ਪਛੁਤਾਂਦਾ ਹੈ ॥੧੩॥
SikhNet (Spanish)pero aquél a quien el Señor perdona, lo bendice con Gloria y uniéndolo a Su Ser, no se arrepiente.(13)

ਆਪੇ ਕਰਤਾ, ਆਪੇ ਭੁਗਤਾ ॥

aape karataa, aape bhugataa |

Sant Singh Khalsa| He Himself is the Creator, and He Himself is the Enjoyer.
Manmohan SinghHe Himself is the creator and Himself Enjoyer.
Manmohan Singh (Punjabi)ਉਹ ਖ਼ੁਦ ਸਿਰਜਣਹਾਰ ਹੈ ਤੇ ਖ਼ੁਦ ਹੀ ਅਨੰਦ ਮਾਣਨ ਵਾਲਾ।
Fareedkot Teekaਇਹ ਉਸ ਕਾ ਨਿਸਚਾ ਹੋ ਜਾਤਾ ਹੈ ਕਿ ਤੂੰ ਆਪ ਹੀ ਕਰਤਾ ਹੈਂ ਕਰਮੋਂ ਕਾ ਔ ਆਪ ਹੀ ਤੂੰ ਭੋਗਤਾ ਹੈਂ॥
Prof. Sahib Singhਪ੍ਰਭੂ ਆਪ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਸਾਰੇ ਪਦਾਰਥਾਂ ਨੂੰ ਭੋਗਣ ਵਾਲਾ ਹੈ।

ਪਦ ਅਰਥ ਭੁਗਤਾ = ਭੋਗਣ ਵਾਲਾ।

SikhNet (Spanish)El Señor Creador crea y Él Mismo disfruta de los Placeres de Su Creación.

ਆਪੇ ਤ੍ਰਿਪਤਾ; ਆਪੇ ਮੁਕਤਾ ॥

aape tripataa; aape mukataa |

Sant Singh KhalsaHe Himself is satisfied, and He Himself is liberated.
Manmohan SinghHe Himself is satiated and Himself emancipated.
Manmohan Singh (Punjabi)ਉਹ ਆਪ ਰੱਜਿਆ ਹੋਇਆ ਹੈ ਤੇ ਆਪ ਹੀ ਬੰਦਖਲਾਸ।
Fareedkot Teekaਤੂੰ ਆਪ ਹੀ ਤ੍ਰਿਪਤਿ ਰੂਪ ਹੈਂ, ਤੂੰ ਆਪ ਹੀ ਮੁਕਤਿ ਰੂਪ ਹੈਂ॥
Prof. Sahib Singhਫਿਰ ਆਪ ਹੀ ਇਹਨਾਂ ਭੋਗਾਂ ਤੋਂ ਰੱਜ ਜਾਣ ਵਾਲਾ ਹੈ ਤੇ ਆਪ ਹੀ ਪਦਾਰਥਾਂ ਦੇ ਮੋਹ ਤੋਂ ਸੁਤੰਤਰ ਹੋ ਜਾਣ ਵਾਲਾ ਹੈ।

ਪਦ ਅਰਥ ਤ੍ਰਿਪਤਾ = ਰੱਜਿਆ ਹੋਇਆ। ਮੁਕਤਾ = ਭੋਗਾਂ ਤੋਂ ਸੁਤੰਤਰ।

SikhNet (Spanish)Sí, Él Mismo está Saciado y al mismo tiempo se conserva desapegado.

ਆਪੇ ਮੁਕਤਿ ਦਾਨੁ ਮੁਕਤੀਸਰੁ; ਮਮਤਾ ਮੋਹੁ ਚੁਕਾਇਦਾ ॥੧੪॥

aape mukat daan mukateesar; mamataa mohu chukaaeidaa |14|

Sant Singh KhalsaThe Lord of liberation Himself grants liberation; He eradicates possessiveness and attachment. ||14||
Manmohan SinghThe Lord of emancipation, of Himself. gives the gift of emancipation and effaces mine-ness and worldly attachment.
Manmohan Singh (Punjabi)ਕਲਿਆਨ ਦਾ ਸੁਆਮੀ, ਆਪ ਹੀ ਕਲਿਆਨ ਦੀ ਦਾਤ ਦਿੰਦਾ ਹੈ ਅਤੇ ਅਪਣੱਤ ਤੇ ਸੰਸਾਰੀ ਲਗਨ ਨੂੰ ਮੇਟਦਾ ਹੈ।
Fareedkot Teekaਹੇ ਈਸਰ! ਤੂੰ ਆਪੇ ਮੁਕਤ ਰੂਪ ਹੈਂ, ਆਪੇ ਹੀ ਮੁਕਤੀ ਦਾ ਦਾਨ ਦੇਨੇਹਾਰਾ ਹੈਂ, ਤੂੰ ਆਪੇ ਹੀ ਸਰੀਰ ਕੀ ਮਮਤਾ ਔ ਮੋਹੁ ਅਗ੍ਯਾਨ ਦੂਰ ਕਰਤਾ ਹੈਂ॥੧੪॥
Prof. Sahib Singhਪ੍ਰਭੂ ਆਪ ਹੀ ਮੁਕਤੀ ਦਾ ਮਾਲਕ ਹੈ, ਆਪ ਹੀ ਵਿਕਾਰਾਂ ਤੋਂ ਖ਼ਲਾਸੀ ਦੀ ਦਾਤ ਦੇਂਦਾ ਹੈ, ਆਪ ਹੀ ਜੀਵਾਂ ਦੇ ਅੰਦਰੋਂ ਮਾਇਆ ਦੀ ਮਮਤਾ ਤੇ ਮਾਇਆ ਦਾ ਮੋਹ ਦੂਰ ਕਰਦਾ ਹੈ ॥੧੪॥

ਪਦ ਅਰਥ ਮੁਕਤੀਸਰੁ = ਮੁਕਤੀ-ਈਸਰ, ਮੁਕਤੀ ਦਾ ਮਾਲਕ। ਚੁਕਾਇਦਾ = ਮੁਕਾ ਦੇਂਦਾ ਹੈ ॥੧੪॥

SikhNet (Spanish)Él, el Señor de la Emancipación, bendice a todos con ese Regalo y libera al ser humano del deseo y del sentido del yo soy.(14)

ਦਾਨਾ ਕੈ ਸਿਰਿ ਦਾਨੁ; ਵੀਚਾਰਾ ॥

daanaa kai sir daan; veechaaraa |

Sant Singh KhalsaI consider Your gifts to be the most wonderful gifts.
Manmohan SinghO Lord, I consider Thine bounties to be the Most sublime of all the bounties.
Manmohan Singh (Punjabi)ਮੇਰੇ ਸੁਆਮੀ, ਤੇਰੀਆਂ ਦਾਤਾਂ ਨੂੰ ਮੈਂ ਸਾਰੀਆਂ ਦਾਤਾਂ ਨਾਲੋਂ ਪਰਮ ਸ੍ਰੇਸ਼ਟ ਖ਼ਿਆਲ ਕਰਦਾ ਹਾਂ।
Fareedkot Teekaਤੇਰੇ ਕੋ ਦਾਨੀਆਂ ਕੇ ਸਿਰ ਦਾਨ ਦੇਨੇਹਾਰਾ ਬਿਚਾਰਿਆ ਹੈ॥
Prof. Sahib Singhਪਰਮਾਤਮਾ ਜੀਵਾਂ ਨੂੰ ਆਪਣੇ ਗੁਣਾਂ ਦੀ ਵਿਚਾਰ ਬਖ਼ਸ਼ਦਾ ਹੈ ਤੇ ਉਸ ਦੀ ਇਹ ਦਾਤ ਉਸ ਦੀਆਂ ਹੋਰ ਸਭ ਦਾਤਾਂ ਤੋਂ ਸ੍ਰੇਸ਼ਟ ਹੈ।

ਪਦ ਅਰਥ ਦਾਨਾ ਕੈ ਸਿਰਿ = ਸਭ ਦਾਨਾਂ ਦੇ ਸਿਰ ਤੇ, ਸਭ ਬਖ਼ਸ਼ਸ਼ਾਂ ਤੋਂ ਵਧੀਆ।

SikhNet (Spanish)Oh Dios, considero Tu Generosidad y Tus Regalos como lo más Sublime de todo,

ਕਰਣ ਕਾਰਣ ਸਮਰਥੁ ਅਪਾਰਾ ॥

karan kaaran samarath apaaraa |

Sant Singh KhalsaYou are the Cause of causes, Almighty Infinite Lord.
Manmohan SinghMy Infinite Lord, Thou are all Powerful and the Cause of causes.
Manmohan Singh (Punjabi)ਮੇਰੇ ਅਨੰਤ ਸਾਈਂ! ਤੂੰ ਸਰਬ ਸ਼ਕਤੀਵਾਨ ਤੇ ਹੇਤੂਆਂ ਦਾ ਹੇਤੂ ਹੈਂ।
Fareedkot Teekaਹੇ ਕਾਰਨੋਂ ਕੇ ਕਰਨੇਹਾਰੇ ਸਾਮਰਥ ਅਪਾਰ! ਭਾਵ ਤੂੰ ਮੁਕਤੀ ਕਾ ਦਾਤਾ ਹੈਂ॥
Prof. Sahib Singhਉਹ ਇਸ ਜਗਤ ਦਾ ਰਚਣ ਵਾਲਾ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ ਤੇ ਬੇਅੰਤ ਹੈ।

ਪਦ ਅਰਥ ਕਰਣ ਕਾਰਣ = ਜਗਤ ਦਾ ਰਚਨ ਵਾਲਾ।

SikhNet (Spanish)pues eres nuestro Dios Infinito, Único, la Total y Poderosa Causa de causas.

ਕਰਿ ਕਰਿ ਵੇਖੈ. ਕੀਤਾ ਅਪਣਾ; ਕਰਣੀ ਕਾਰ ਕਰਾਇਦਾ ॥੧੫॥

kar kar vekhai. keetaa apanaa; karanee kaar karaaeidaa |15|

Sant Singh KhalsaCreating the creation, You gaze upon what You have created; You cause all to do their deeds. ||15||
Manmohan SinghCreating it, Thou see Thine creation. It is Thou who engages man in the pursuit of good deeds.
Manmohan Singh (Punjabi)ਰਚਨਾ ਨੂੰ ਰਚ ਕੇ, ਤੂੰ ਆਪਣੀ ਘਾੜਤ ਨੂੰ ਦੇਖਦਾ ਹੈਂ। ਤੂੰ ਹੀ ਇਨਸਾਨ ਪਾਸੋਂ ਨੇਕ ਅਮਲਾਂ ਦੀ ਕਿਰਤ ਕਰਵਾਉਂਦਾ ਹੈਂ।
Fareedkot Teekaਸੰਸਾਰ ਜੋ ਤੇਰਾ ਅਪਨਾ ਕੀਤਾ ਹੂਆ ਹੈ ਤਿਸ ਕੇ ਕਰਤਤ ਕਰਿਆ ਹੋਇਆਂ ਕੋ ਤੂੰ ਦੇਖਤਾ ਹੈਂ, ਪੁਨਃ ਜਿਸ ਸੇ ਤੂੰ ਚਾਹਤਾ ਹੈਂ ਤਿਸ ਤੇ ਸੁਭ ਕਰਨੀ ਕੀ ਕਾਰ ਕਰਾਵਤਾ ਹੈਂ॥੧੫॥
Prof. Sahib Singhਸਾਰੀ ਸ੍ਰਿਸ਼ਟੀ ਪੈਦਾ ਕਰ ਕੇ ਉਹ ਆਪ ਹੀ ਇਸ ਦੀ ਸੰਭਾਲ ਕਰਦਾ ਹੈ, ਤੇ ਜੀਵਾਂ ਪਾਸੋਂ ਉਹ ਕਾਰ ਕਰਾਂਦਾ ਹੈ ਜੋ ਕਰਨ-ਜੋਗ ਹੋਵੇ ॥੧੫॥

ਪਦ ਅਰਥ ਵੇਖੈ = ਸੰਭਾਲ ਕਰਦਾ ਹੈ। ਕਰਣੀ = ਕਰਨ-ਯੋਗ ॥੧੫॥

SikhNet (Spanish)Tú observas todo lo que has creado y haces que hagamos Tu Voluntad.(15)

ਸੇ ਗੁਣ ਗਾਵਹਿ; ਸਾਚੇ ਭਾਵਹਿ ॥

se gun gaaveh; saache bhaaveh |

Sant Singh KhalsaThey alone sing Your Glorious Praises, who are pleasing to You, O True Lord.
Manmohan SinghThey alone sing Thy praise, who are pleasing to Thee,
Manmohan Singh (Punjabi)ਕੇਵਲ ਉਹ ਹੀ ਤੇਰੀ ਉਤਸਤੀ ਗਾਇਨ ਕਰਦੇ ਹਨ ਜੋ ਤੈਨੂੰ ਚੰਗੇ ਲਗਦੇ ਹਨ,
Fareedkot Teekaਹੇ ਸਚੇ! ਜੋ ਤੇਰੇ ਕੋ ਭਾਵਤੇ ਹੈਂ, ਸੋ ਤੇਰੇ ਗੁਣੋਂ ਕੋ ਗਾਵਤੇ ਹੈਂ॥
Prof. Sahib Singhਜੇਹੜੇ ਜੀਵ ਸਦਾ-ਥਿਰ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹ ਉਸ ਦੇ ਗੁਣ ਗਾਂਦੇ ਹਨ।

ਪਦ ਅਰਥ ਸੇ = ਉਹ ਬੰਦੇ।

SikhNet (Spanish)Oh Uno Verdadero, sólo cantan Tu Alabanza aquéllos que Te aman;

ਤੁਝ ਤੇ ਉਪਜਹਿ; ਤੁਝ ਮਾਹਿ ਸਮਾਵਹਿ ॥

tujh te upajeh; tujh maeh samaaveh |

Sant Singh KhalsaThey issue forth from You, and merge again into You.
Manmohan SinghO True Lord. From Thee, they issue forth and in Thee they merge.
Manmohan Singh (Punjabi)ਹੇ ਸੰਚੇ ਸੁਆਮੀ!ਤੇਰੇ ਵਿਚੋਂ ਉਹ ਉਤਪੰਨ ਹੁੰਦੇ ਹਨ ਤੇ ਤੇਰੇ ਵਿੱਚ ਹੀ ਲੀਨ ਹੁੰਦੇ ਹਨ।
Fareedkot Teekaਸੋ ਤੇਰੇ ਸੇ ਉਪਜੇ ਹੈਂ ਔ ਤੇਰੇ ਬੀਚ ਹੀ ਮਿਲ ਜਾਤੇ ਹੈਂ॥
Prof. Sahib Singhਹੇ ਪ੍ਰਭੂ! ਸਾਰੇ ਜੀਅ ਜੰਤ ਤੈਥੋਂ ਪੈਦਾ ਹੁੰਦੇ ਹਨ ਤੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।

ਪਦ ਅਰਥ ਤੇ = ਤੋਂ।

SikhNet (Spanish)ellos vienen de Ti y también se inmergen en Ti.

ਨਾਨਕੁ ਸਾਚੁ ਕਹੈ ਬੇਨੰਤੀ; ਮਿਲਿ ਸਾਚੇ ਸੁਖੁ ਪਾਇਦਾ ॥੧੬॥੨॥੧੪॥

naanak saach kahai benantee; mil saache sukh paaeidaa |16|2|14|

Sant Singh KhalsaNanak offers this true prayer; meeting with the True Lord, peace is obtained. ||16||2||14||
Manmohan SinghNanak makes a true supplication; meeting with the True Lord, man obtains peace.
Manmohan Singh (Punjabi)ਨਾਨਕ ਸੱਚੀ ਪ੍ਰਾਰਥਨਾ ਕਰਦਾ ਹੈ: ਸੰਚੇ ਸੁਆਮੀ ਨਾਲ ਮਿਲ ਕੇ ਇਨਸਾਨ ਆਰਾਮ ਪਾਉਂਦਾ ਹੈ।
Fareedkot Teekaਸ੍ਰੀ ਗਰੂ ਜੀ ਕਹਤੇ ਹੈਂ: ਮੈਂ ਅਪਨਾ ਨਿਹਚਾ ਕਹਿਤਾ ਹੂੰ, ਹੇ ਸਾਚੇ! ਜੋ ਤੁਮ ਕੋ ਬੇਨਤੀ ਪੂਰਬਕ ਮਿਲਤਾ ਹੈ, ਸੋਈ ਸੁਖ ਪਾਵਤਾ ਹੈ ॥੧੬॥੨॥੧੪॥☬ਪ੍ਰਿਥਮ ਪ੍ਰਲੈ ਕਾਲ ਕਾ ਪ੍ਰਕਾਰ ਦਿਖਾਇਕਰ ਪੁਨਃ ਉਤਪਤੀ ਕਾ ਪ੍ਰਕਾਰ ਦਿਖਾਵੇਂਗੇ:
Prof. Sahib Singhਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ (ਉਸ ਦੇ ਦਰ ਤੇ) ਬੇਨਤੀਆਂ ਕਰਦਾ ਹੈ, ਉਹ ਉਸ ਸਦਾ-ਥਿਰ ਪਰਮਾਤਮਾ ਨੂੰ ਮਿਲ ਕੇ ਆਤਮਕ ਅਨੰਦ ਮਾਣਦਾ ਹੈ ॥੧੬॥੨॥੧੪॥

ਪਦ ਅਰਥ ਮਿਲਿ = ਮਿਲ ਕੇ ॥੧੬॥੨॥੧੪॥

SikhNet (Spanish)Dice Nanak, la Verdad que logro ver en mi ser interior es que quien sea que encuentre al Uno Verdadero, encuentra el Éxtasis.(16-2-14)

Open this shabad (49 lines, Angs 1034-1035) →

Shabad Guru Nanak Dev Ji Raag Maaroo continues on Ang 1036

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਅਰਬਦ ਨਰਬਦ ਧੁੰਧੂਕਾਰਾ ॥

arabad narabad dhundhookaaraa |

Sant Singh KhalsaFor endless eons, there was only utter darkness.
Manmohan SinghFor countless ages, there was utter darkness.
Manmohan Singh (Punjabi)ਅਣਗਿਣਤ ਯੁੱਗਾਂ ਲਈ ਅਨ੍ਹੇਰ ਘੁੱਪ ਹੀ ਸੀ।
Fareedkot Teeka(ਅਰਬਦ) ਗਿਣਤੀ ਤੇ (ਨਰਬਦ) ਅਗਿਣਤ ਕਾਲ, ਭਾਵ ਬਹੁਤ ਕਾਲ ਧੁੰਧੂਕਾਰ ਰਹਿਆ॥
Prof. Sahib Singh(ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾ ਜਿਸ ਦੀ ਗਿਣਤੀ ਦੇ ਵਾਸਤੇ) ਅਰਬਦ ਨਰਬਦ (ਲਫ਼ਜ਼ ਭੀ ਨਹੀਂ ਵਰਤੇ ਜਾ ਸਕਦੇ, ਐਸੀ) ਘੁੱਪ ਹਨੇਰੇ ਦੀ ਹਾਲਤ ਸੀ (ਭਾਵ, ਅਜੇਹੀ ਹਾਲਤ ਸੀ ਜਿਸ ਦੀ ਬਾਬਤ ਕੁਝ ਭੀ ਦੱਸਿਆ ਨਹੀਂ ਜਾ ਸਕਦਾ।

ਪਦ ਅਰਥ ਅਰਬਦ = {अर्बुद} ਦਸ ਕਰੋੜ (ਸਾਲ)। ਨਰਬਦ = ਨ ਅਰਬਦ, ਜਿਸ ਵਾਸਤੇ ਲਫ਼ਜ਼ 'ਅਰਬਦ' ਭੀ ਨਾਹ ਵਰਤਿਆ ਜਾ ਸਕੇ, ਗਿਣਤੀ ਤੋਂ ਪਰੇ। ਧੁੰਧੂਕਾਰਾ = ਘੁੱਪ ਹਨੇਰਾ {ਨੋਟ: ਘੁੱਪ ਹਨੇਰੇ ਵਿਚ ਪਤਾ ਨਹੀਂ ਲੱਗ ਸਕਦਾ ਕਿ ਇਥੇ ਕੀਹ ਕੁਝ ਪਿਆ ਹੈ} ਉਹ ਹਾਲਤ ਜਿਸ ਦੀ ਬਾਬਤ ਕੋਈ ਭੀ ਮਨੁੱਖ ਕੁਝ ਨਹੀਂ ਦੱਸ ਸਕਦਾ।

SikhNet (Spanish)Por millones de años no había más que caos, no había tierra, ni cielo,

ਧਰਣਿ ਨ ਗਗਨਾ; ਹੁਕਮੁ ਅਪਾਰਾ ॥

dharan na gaganaa; hukam apaaraa |

Sant Singh KhalsaThere was no earth or sky; there was only the infinite Command of His Hukam.
Manmohan SinghThere was no earth and no sky, but the Infinite Lord's will alone was; pervasive.
Manmohan Singh (Punjabi)ਕੋਈ ਜ਼ਮੀਨ ਨਹੀਂ ਸੀ ਤੇ ਨਾਂ ਹੀ ਅਸਮਾਨ, ਪ੍ਰੰਤੂ ਕੇਵਲ ਬੇਅੰਤ ਸੁਆਮੀ ਦੀ ਰਜ਼ਾ ਹੀ ਸਮਾਈ ਹੋਈ ਸੀ।
Fareedkot Teekaਹੇ ਅਪਾਰ! ਤੇਰੇ ਹੁਕਮ ਕਰ ਨਾ ਪ੍ਰਿਥਵੀ ਨਾ ਅਕਾਸ ਹੀ ਰਹਿਆ ਹੈ॥
Prof. Sahib Singhਤਦੋਂ ਨਾਹ ਧਰਤੀ ਸੀ ਨਾਹ ਆਕਾਸ਼ ਸੀ ਅਤੇ ਨਾਹ ਹੀ ਕਿਤੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ।

ਪਦ ਅਰਥ ਧਰਣਿ = ਧਰਤੀ। ਗਗਨਾ = ਆਕਾਸ਼।

SikhNet (Spanish)sólo la Voluntad Infinita de Dios existía.

ਨਾ ਦਿਨੁ ਰੈਨਿ. ਨ ਚੰਦੁ, ਨ ਸੂਰਜੁ; ਸੁੰਨ ਸਮਾਧਿ ਲਗਾਇਦਾ ॥੧॥

naa din rain. na chand, na sooraj; sun samaadh lagaaeidaa |1|

Sant Singh KhalsaThere was no day or night, no moon or sun; God sat in primal, profound Samaadhi. ||1||
Manmohan SinghThere was neither day nor night, nor moon, nor sun, but the Lord alone sat in profound trance.
Manmohan Singh (Punjabi)ਨਾਂ ਕੋਈ ਦਿਹਾੜਾ ਸੀ, ਨਾਂ ਰਾਤ, ਨਾਂ ਚੰਦਰਮਾ ਨਾਂ ਹੀ ਆਫ਼ਤਾਬ, ਪ੍ਰੰਤੂ ਕੇਵਲ ਸਾਈਂ ਹੀ ਅਫੁਰ ਤਾੜੀ ਅੰਦਰ ਬਿਰਾਜਮਾਨ ਸੀ।
Fareedkot Teekaਨਾ ਦਿਨ, ਨਾ ਰਾਤ, ਨਾ ਚੰਦ ਔ ਸੂਰਜ ਹੀ ਰਹਿਆ, ਏਕ ਹੀ ਅਫੁਰ ਰੂਪ ਸਮਾਧੀ ਕੋ ਲਗਾਇ ਰਹਾ ਥਾ॥੧॥
Prof. Sahib Singhਤਦੋਂ ਨਾਹ ਦਿਨ ਸੀ ਨਾਹ ਰਾਤ ਸੀ, ਨਾਹ ਚੰਦ ਸੀ ਨਾਹ ਸੂਰਜ ਸੀ। ਤਦੋਂ ਪਰਮਾਤਮਾ ਆਪਣੇ ਆਪ ਵਿਚ ਹੀ (ਮਾਨੋ ਐਸੀ) ਸਮਾਧੀ ਲਾਈ ਬੈਠਾ ਸੀ ਜਿਸ ਵਿਚ ਕੋਈ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ ॥੧॥

ਪਦ ਅਰਥ ਰੈਨਿ = ਰਾਤ। ਸੁੰਨ = ਸੁੰਞ। ਸੁੰਨ ਸਮਾਧਿ = ਉਹ ਸਮਾਧੀ ਜਿਸ ਵਿਚ ਪ੍ਰਭੂ ਦੇ ਆਪਣੇ ਆਪੇ ਤੋਂ ਬਿਨਾ ਹੋਰ ਕੁਝ ਭੀ ਨਹੀਂ ਸੀ ॥੧॥

SikhNet (Spanish)No había noche ni día, no había sol ni luna, y Dios estaba sentado en Su Trance Absoluto. (1)

ਖਾਣੀ ਨ ਬਾਣੀ; ਪਉਣ ਨ ਪਾਣੀ ॥

khaanee na baanee; paun na paanee |

Sant Singh KhalsaThere were no sources of creation or powers of speech, no air or water.
Manmohan SinghNeither there were mines of creation, nor speech, nor air nor water.
Manmohan Singh (Punjabi)ਨਾਂ ਕੋਈ ਉਤਪਤੀ ਦੀਆਂ ਖਾਣੀਆਂ ਸਨ, ਨਾਂ ਬੋਲੀ, ਨਾਂ ਹਵਾ, ਨਾਂ ਹੀ ਜਲ।
Fareedkot Teekaਨ ਚਾਰੇ ਖਾਣੀਆਂ, ਨ ਪਰਾ, ਪਸੰਤੀ ਆਦਿ ਬਾਣੀਆਂ ਔ ਪੌਣ, ਪਾਣੀ ਭੀ ਨਹੀ ਥਾ॥
Prof. Sahib Singhਤਦੋਂ ਨਾਹ ਜਗਤ-ਰਚਨਾ ਦੀਆਂ ਚਾਰ ਖਾਣੀਆਂ ਸਨ, ਨਾਹ ਜੀਵਾਂ ਦੀਆਂ ਬਾਣੀਆਂ ਸਨ, ਨਾਹ ਹਵਾ ਸੀ, ਨਾਹ ਪਾਣੀ ਸੀ,

ਪਦ ਅਰਥ ਖਾਣੀ = ਜਗਤ-ਉਤਪੱਤੀ ਦੇ ਚਾਰ ਵਸੀਲੇ: ਅੰਡਜ, ਉਤਭੁਜ, ਜੇਰਜ, ਸੇਤਜ। ਬਾਣੀ = ਜੀਵਾਂ ਦੀਆਂ ਚਾਰ ਬਾਣੀਆਂ।

SikhNet (Spanish)No existían las cuatro fuentes de la creación, tampoco el habla, no había aire ni agua.

ਓਪਤਿ ਖਪਤਿ ਨ ਆਵਣ ਜਾਣੀ ॥

opat khapat na aavan jaanee |

Sant Singh KhalsaThere was no creation or destruction, no coming or going.
Manmohan SinghNeither creation, nor destruction nor coming, nor going.
Manmohan Singh (Punjabi)ਨਾਂ ਕੋਈ ਰਚਨਾ, ਨਾਂ ਤਬਾਹੀ, ਨਾਂ ਆਉਣਾ ਨਾਂ ਹੀ ਜਾਣਾ।
Fareedkot Teekaਉਤਪਤੀ ਔ ਖਪਾਉ ਅਰਥਾਤ ਮਰਣਾ ਔ ਕਹੀਂ ਆਵਣਾ ਜਾਣਾ ਭੀ ਨਹੀਂ ਥਾ॥
Prof. Sahib Singhਨਾਹ ਉਤਪੱਤੀ ਸੀ ਨਾਹ ਪਰਲੌ ਸੀ, ਨਾਹ ਜੰਮਣ ਸੀ ਨਾਹ ਮਰਨ ਸੀ।

ਪਦ ਅਰਥ ਓਪਤਿ = ਉਤਪੱਤੀ। ਖਪਤਿ = ਨਾਸ, ਪਰਲੌ।

SikhNet (Spanish)No había nacimiento ni muerte, no había idas ni venidas.

ਖੰਡ ਪਤਾਲ ਸਪਤ ਨਹੀ ਸਾਗਰ; ਨਦੀ ਨ ਨੀਰੁ ਵਹਾਇਦਾ ॥੨॥

khandd pataal sapat nahee saagar; nadee na neer vahaaeidaa |2|

Sant Singh KhalsaThere were no continents, nether regions, seven seas, rivers or flowing water. ||2||
Manmohan SinghThere were no continents, nor under worlds nor seven oceans, nor rivers nor the flowing of water.
Manmohan Singh (Punjabi)ਕਈ ਮਹਾਂਦੀਪ ਨਹੀਂ ਸਨ, ਨਾਂ ਪਾਤਾਲ, ਨਾਂ ਸੱਤ ਸਮੁੰਦ, ਨਾਂ ਹੀ ਦਰਿਆ, ਨਾਂ ਹੀ ਪਾਣੀ ਦਾ ਵਗਣਾ।
Fareedkot Teekaਨਵੇਂ ਖੰਡ ਔ ਸਤ ਪਤਾਲ ਤਥਾ ਸਮੁੰਦ੍ਰ ਭੀ ਨਹੀਂ ਥੇ ਔ ਨਦੀਆਂ ਮੇਂ ਜਲ ਭੀ ਕੋਈ ਵਹਾਉਤਾ ਨਹੀਂ ਥਾ॥੨॥
Prof. Sahib Singhਤਦੋਂ ਨਾਹ ਧਰਤੀ ਦੇ ਨੌ ਖੰਡ ਸਨ ਨਾਹ ਪਾਤਾਲ ਸੀ, ਨਾਹ ਸਤ ਸਮੁੰਦਰ ਸਨ ਤੇ ਨਾਹ ਹੀ ਨਦੀਆਂ ਵਿਚ ਪਾਣੀ ਵਹਿ ਰਿਹਾ ਸੀ ॥੨॥

ਪਦ ਅਰਥ ਸਪਤ = ਸੱਤ। ਸਾਗਰ = ਸਮੁੰਦਰ ॥੨॥

SikhNet (Spanish)No habían divisiones en el mundo, tampoco existía el bajo mundo, ni los siete mares, ni siquiera arroyos. (2)

ਨਾ ਤਦਿ; ਸੁਰਗੁ ਮਛੁ ਪਇਆਲਾ ॥

naa tad; surag machh peaalaa |

Sant Singh KhalsaThere were no heavenly realms, earth or nether regions of the underworld.
Manmohan SinghThen there was no higher middle and lower plane.
Manmohan Singh (Punjabi)ਉਦੋਂ ਨਾਂ ਕੋਈ ਉਪਰਲਾ, ਵਿਚਕਾਰਲਾ ਤੇ ਹੇਠਲਾ ਮੰਡਲ ਸੀ।
Fareedkot Teekaਸੁਰਗ ਅਰ ਮਾਤ ਲੋਗ ਪੁਨਾ ਪਤਾਲ ਕੀ ਸੰਗਿਆ ਭੀ ਤਬ ਨਹੀਂ ਥੀ॥
Prof. Sahib Singhਤਦੋਂ ਨਾਹ ਸੁਰਗ-ਲੋਕ ਸੀ, ਨਾਹ ਮਾਤ-ਲੋਕ ਸੀ ਤੇ ਨਾਹ ਹੀ ਪਤਾਲ ਸੀ।

ਪਦ ਅਰਥ ਤਦਿ = ਤਦੋਂ। ਮਛੁ = ਮਾਤ ਲੋਕ। ਪਇਆਲਾ = ਪਤਾਲ।

SikhNet (Spanish)No estaba el cielo ni la tierra, ni el mundo, ni el bajo mundo.

ਦੋਜਕੁ ਭਿਸਤੁ ਨਹੀ ਖੈ ਕਾਲਾ ॥

dojak bhisat nahee khai kaalaa |

Sant Singh KhalsaThere was no heaven or hell, no death or time.
Manmohan SinghNeither thee was hell, nor heaven, nor death, nor time.
Manmohan Singh (Punjabi)ਨਾਂ ਨਰਕ ਸੀ, ਨਾਂ ਸੁਰਗ, ਨਾਂ ਮੌਤ ਨਾਂ ਹੀ ਵਕਤ।
Fareedkot Teekaਨਰਕ ਔ ਸੁਰਗ ਕੀ ਪ੍ਰਾਪਤੀ ਕੀ ਇਛਾ ਭੀ ਨਹੀਂ ਥੀ ਔ ਨਸਟ ਕਰਨੇ ਵਾਲਾ ਕਾਲੁ ਭੀ ਨਹੀਂ ਥਾ॥
Prof. Sahib Singhਤਦੋਂ ਨਾਹ ਕੋਈ ਦੋਜ਼ਖ਼ ਸੀ ਨਾਹ ਬਹਿਸ਼ਤ ਸੀ, ਤੇ ਨਾਹ ਹੀ ਮੌਤ ਲਿਆਉਣ ਵਾਲਾ ਕਾਲ ਸੀ।

ਪਦ ਅਰਥ ਖੈ = ਨਾਸ ਕਰਨ ਵਾਲਾ। ਕਾਲਾ = ਕਾਲ।

SikhNet (Spanish)No había regiones celestiales, ni regiones inferiores, tampoco había muerte, ni existía el tiempo.

ਨਰਕੁ ਸੁਰਗੁ ਨਹੀ ਜੰਮਣੁ ਮਰਣਾ; ਨਾ ਕੋ ਆਇ. ਨ ਜਾਇਦਾ ॥੩॥

narak surag nahee jaman maranaa; naa ko aae. na jaaeidaa |3|

Sant Singh KhalsaThere was no hell or heaven, no birth or death, no coming or going in reincarnation. ||3||
Manmohan SinghThere was no world of tortures or region of bliss, no birth or death, nor did any one come or go.
Manmohan Singh (Punjabi)ਨਾਂ ਕੋਈ ਦੁੱਖਾਂ ਦੀ ਦੁਨੀਆਂ ਜਾਂ ਆਰਾਮ ਦਾ ਮੰਡਲ, ਨਾਂ ਹੀ ਪੈਦਾਇਸ਼ ਜਾਂ ਮੌਤ ਸੀ ਤੇ ਨਾਂ ਕੋਈ ਆਉਂਦਾ ਜਾਂ ਜਾਂਦਾ ਸੀ।
Fareedkot Teekaਨਾ ਕੋਈ ਨਰਕ ਔ ਸੁਰਗ ਹੀ ਥਾ ਔ ਜੰਮਣ ਤਥਾ ਮਰਨਾ ਭੀ ਨਹੀਂ ਥਾ ਔ ਨ ਕੋਈ ਕਿਤੇ ਆਉਤਾ ਨਾ ਕੋਈ ਜਾਤਾ ਥਾ॥੩॥
Prof. Sahib Singhਤਦੋਂ ਨਾਹ ਸੁਰਗ ਸੀ ਨਾਹ ਨਰਕ ਸੀ, ਨਾਹ ਜੰਮਣ ਸੀ ਨਾਹ ਮਰਨ ਸੀ, ਨਾਹ ਕੋਈ ਜੰਮਦਾ ਸੀ ਨਾਹ ਮਰਦਾ ਸੀ ॥੩॥
SikhNet (Spanish)No existía el ser, tampoco su transformación, ni luz, ni oscuridad, ni el ir y venir.(3)

ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥

brahamaa bisan mahes na koee |

Sant Singh KhalsaThere was no Brahma, Vishnu or Shiva.
Manmohan SinghThere was no Brahma nor Vishna or Shiva.
Manmohan Singh (Punjabi)ਕੋਈ ਬ੍ਰਹਮਾ ਜਾਂ ਵਿਸ਼ਨੂੰ ਜਾਂ ਸ਼ਿਵਜੀ ਨਹੀਂ ਸੀ।
Fareedkot Teekaਬ੍ਰਹਮਾ, ਬਿਸਨ ਔ ਸਿਵ ਕੋਈ ਨਹੀਂ ਥਾ॥
Prof. Sahib Singhਤਦੋਂ ਨਾਹ ਕੋਈ ਬ੍ਰਹਮਾ ਸੀ ਨਾਹ ਵਿਸ਼ਨੂੰ ਸੀ ਤੇ ਨਾਹ ਹੀ ਸ਼ਿਵ ਸੀ।

ਪਦ ਅਰਥ ਮਹੇਸੁ = ਸ਼ਿਵ।

SikhNet (Spanish)No existía la trinidad de Brahma, Vishnu y Shiva.

ਅਵਰੁ ਨ ਦੀਸੈ; ਏਕੋ ਸੋਈ ॥

avar na deesai; eko soee |

Sant Singh KhalsaNo one was seen, except the One Lord.
Manmohan SinghNone else was seen but He, the One Lord.
Manmohan Singh (Punjabi)ਉਸ ਸੁਆਮੀ ਦੇ ਬਿਨਾ ਹੋਰ ਕੋਈ ਨਜ਼ਰ ਨਹੀਂ ਸੀ ਆਉਂਦਾ।
Fareedkot Teekaਹੋਰ ਕੋਈ ਦਿਸਤਾ ਨਹੀਂ ਥਾ ਇਕ ਹੀ ਸੋਈ ਥਾ॥
Prof. Sahib Singhਤਦੋਂ ਇਕ ਪਰਮਾਤਮਾ ਹੀ ਪਰਮਾਤਮਾ ਸੀ, ਹੋਰ ਕੋਈ ਵਿਅਕਤੀ ਨਹੀਂ ਸੀ ਦਿੱਸਦਾ।
SikhNet (Spanish)No, no había nadie más que el Único y Absoluto Señor.

ਨਾਰਿ ਪੁਰਖੁ ਨਹੀ. ਜਾਤਿ ਨ ਜਨਮਾ; ਨਾ ਕੋ ਦੁਖੁ ਸੁਖੁ ਪਾਇਦਾ ॥੪॥

naar purakh nahee. jaat na janamaa; naa ko dukh sukh paaeidaa |4|

Sant Singh KhalsaThere was no female or male, no social class or caste of birth; no one experienced pain or pleasure. ||4||
Manmohan SinghNeither there was female, nor male, nor caste, n or birth nor did any one suffer pain or pleasure.
Manmohan Singh (Punjabi)ਨਾਂ ਕੋਈ ਮਦੀਨ ਸੀ ਨਾਂ ਮਰਦ, ਨਾਂ ਜਾਤੀ, ਨਾਂ ਪੈਦਾਇਸ਼, ਨਾਂ ਹੀ ਕੋਈ ਦੁਖ ਜਾਂ ਸੁਖ ਪਾਉਂਦਾ ਸੀ।
Fareedkot Teekaਇਸਤਰੀ ਪੁਰਸ ਭੀ ਨਹੀਂ ਥਾ, ਨਾ ਕੋਈ ਜਾਤਾ ਹੀ ਥਾ, ਨਾ ਕਿਸੀ ਕਾ ਜਨਮ ਹੀ ਥਾ, ਨਾ ਕੋਈ ਦੁਖ ਸੁਖ ਕੋ ਪਾਵਤਾ ਥਾ॥੪॥
Prof. Sahib Singhਤਦੋਂ ਨਾਹ ਕੋਈ ਇਸਤ੍ਰੀ ਸੀ ਨਾਹ ਕੋਈ ਮਰਦ ਸੀ ਤਦੋਂ ਨਾਹ ਕੋਈ ਜਾਤਿ ਸੀ ਨਾਹ ਕਿਸੇ ਜਾਤਿ ਵਿਚ ਕੋਈ ਜਨਮ ਹੀ ਲੈਂਦਾ ਸੀ। ਨਾਹ ਕੋਈ ਦੁੱਖ ਸੁਖ ਭੋਗਣ ਵਾਲਾ ਜੀਵ ਹੀ ਸੀ ॥੪॥

ਪਦ ਅਰਥ ਕੋ = ਕੋਈ ਜੀਵ ॥੪॥

SikhNet (Spanish)No existían la mujer, ni el hombre, no había castas, ni lugares para estar, no había placer ni dolor. (4)

ਨਾ ਤਦਿ ਜਤੀ ਸਤੀ ਬਨਵਾਸੀ ॥

naa tad jatee satee banavaasee |

Sant Singh KhalsaThere were no people of celibacy or charity; no one lived in the forests.
Manmohan SinghThen there was neither the celibate nor the man of charity, nor the forest-dweller.
Manmohan Singh (Punjabi)ਤਦੋਂ ਨਾਂ ਕੋਈ ਬ੍ਰਹਮਚਾਰੀ ਸੀ, ਨਾਂ ਦਾਨੀ ਪੁਰਸ਼, ਨਾਂ ਹੀ ਕੋਈ ਜੰਗਲ-ਨਿਵਾਸੀ।
Fareedkot Teekaਜਤੀ ਔ ਸਤੀ ਪੁਨਾ ਬਨਵਾਸੀ ਨਹੀਂ ਥੇ॥
Prof. Sahib Singhਤਦੋਂ ਨਾਹ ਕੋਈ ਜਤੀ ਸੀ ਨਾਹ ਕੋਈ ਸਤੀ ਸੀ ਤੇ ਨਾਹ ਕੋਈ ਤਿਆਗੀ ਸੀ।

ਪਦ ਅਰਥ ਸਤੀ = ਉੱਚਾ ਆਚਰਨ ਬਣਾਣ ਦਾ ਜਤਨ ਕਰਨ ਵਾਲਾ। ਜਤੀ = ਜਤ ਧਾਰਨ ਵਾਲਾ, ਬਿੰਦ ਸਾਂਭ ਕੇ ਰੱਖਣ ਦਾ ਜਤਨ ਕਰਨ ਵਾਲਾ। ਬਨਵਾਸੀ = ਜੰਗਲ ਵਿਚ ਰਹਿਣ ਵਾਲਾ ਤਿਆਗੀ।

SikhNet (Spanish)No existían célibes, ni caritativos, tampoco habitantes de los bosques.

ਨਾ ਤਦਿ ਸਿਧ ਸਾਧਿਕ ਸੁਖਵਾਸੀ ॥

naa tad sidh saadhik sukhavaasee |

Sant Singh KhalsaThere were no Siddhas or seekers, no one living in peace.
Manmohan SinghThen there was no adept, no striver, no dweller at ease.
Manmohan Singh (Punjabi)ਓਦੋਂ ਨਾਂ ਕੋਈ ਪੂਰਨ ਪੁਰਸ਼ ਸੀ, ਨਾਂ ਅਭਿਆਸੀ, ਨਾਂ ਹੀ ਆਰਾਮ ਅੰਦਰ ਵਿਚਰਨ ਵਾਲਾ।
Fareedkot Teekaਤਬ ਸਿਧ ਸਾਧਕ ਸੁਖਵਾਸੀ ਭੀ ਨਹੀਂ ਥੇ॥
Prof. Sahib Singhਤਦੋਂ ਨਾਹ ਕੋਈ ਸਿੱਧ ਸਨ ਨਾਹ ਸਾਧਿਕ ਸਨ ਤੇ ਨਾਹ ਹੀ ਕੋਈ ਗ੍ਰਿਹਸਤੀ ਸਨ।

ਪਦ ਅਰਥ ਸਿਧ = ਜੋਗ-ਸਾਧਨਾਂ ਵਿਚ ਪੁੱਗਾ ਹੋਇਆ ਜੋਗੀ। ਸਾਧਿਕ = ਸਾਧਨ ਕਰਨ ਵਾਲਾ। ਸੁਖ ਵਾਸੀ = ਸੁਖਾਂ ਵਿਚ ਰਹਿਣ ਵਾਲਾ, ਗ੍ਰਿਹਸਤੀ।

SikhNet (Spanish)No había adeptos, ni buscadores, ni seres que disfrutaran de los placeres de la carne.

ਜੋਗੀ ਜੰਗਮ ਭੇਖੁ. ਨ ਕੋਈ; ਨਾ ਕੋ ਨਾਥੁ ਕਹਾਇਦਾ ॥੫॥

jogee jangam bhekh. na koee; naa ko naath kahaaeidaa |5|

Sant Singh KhalsaThere were no Yogis, no wandering pilgrims, no religious robes; no one called himself the master. ||5||
Manmohan SinghThere was no Yogi, wandering sage and the religious garb and none called himself the supreme Yogi.
Manmohan Singh (Punjabi)ਕੋਈ ਯੋਗੀ, ਰਮਤਾ ਸਾਧੂ ਅਤੇ ਧਾਰਮਕ ਲਿਬਾਸ ਨਹੀਂ ਸੀ ਅਤੇ ਨਾਂ ਹੀ ਕੋਈ ਆਪਣੇ ਆਪ ਨੂੰ ਸ਼੍ਰੋਮਣੀ ਯੋਗੀ ਅਖਵਾਉਂਦਾ ਸੀ।
Fareedkot Teekaਜੋਗੀ ਜੰਗਮਾਦਿ ਭੇਖ ਭੀ ਕੋਈ ਨਹੀਂ ਥਾ, ਨਾ ਕੋਈ ਨਾਥ ਹੀ ਕਹਾਵਤਾ ਥਾ॥
Prof. Sahib Singhਤਦੋਂ ਨਾਹ ਕੋਈ ਜੋਗੀਆਂ ਦਾ ਤੇ ਨਾਹ ਕੋਈ ਜੰਗਮਾਂ ਦਾ ਭੇਖ ਸੀ, ਤੇ ਨਾਹ ਹੀ ਕੋਈ ਜੋਗੀਆਂ ਦਾ ਗੁਰੂ ਅਖਵਾਣ ਵਾਲਾ ਸੀ ॥੫॥

ਪਦ ਅਰਥ ਜੰਗਮ = ਸ਼ਿਵ-ਉਪਾਸਕ ਜੋਗੀਆਂ ਦਾ ਇਕ ਭੇਖ। ਨਾਥੁ = ਜੋਗੀਆਂ ਦਾ ਗੁਰੂ ॥੫॥

SikhNet (Spanish)No había Yoguis, ni Yangams, ni Nathas, ni sectas, ni credos.(5)

ਜਪ ਤਪ ਸੰਜਮ ਨਾ ਬ੍ਰਤ ਪੂਜਾ ॥

jap tap sanjam naa brat poojaa |

Sant Singh KhalsaThere was no chanting or meditation, no self-discipline, fasting or worship.
Manmohan SinghThere was no contemplation, penance, self-control, fasting and worship,
Manmohan Singh (Punjabi)ਕੋਈ ਆਰਾਧਨ, ਤਪੱਸਿਆ, ਸਵੈ-ਜ਼ਬਤ, ਉਪਹਾਸ ਅਤੇ ਉਪਾਸ਼ਨਾ ਨਹੀਂ ਸੀ ਹੁੰਦੀ।
Fareedkot Teekaਜਪ ਤਪ ਸੰਜਮ ਔ ਬ੍ਰਤ ਪੂਜਾ ਭੀ ਨਹੀਂ ਥੀ॥
Prof. Sahib Singhਤਦੋਂ ਨਾਹ ਕਿਤੇ ਜਪ ਹੋ ਰਹੇ ਸਨ ਨਾਹ ਤਪ ਹੋ ਰਹੇ ਸਨ, ਨਾਹ ਕਿਤੇ ਸੰਜਮ ਸਾਧੇ ਜਾ ਰਹੇ ਸਨ ਨਾਹ ਵਰਤ ਰੱਖੇ ਜਾ ਰਹੇ ਸਨ ਤੇ ਨਾਹ ਹੀ ਪੂਜਾ ਕੀਤੀ ਜਾ ਰਹੀ ਸੀ।

ਪਦ ਅਰਥ ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦੇ ਸਾਧਨ। ਬ੍ਰਤ = ਵਰਤ, ਨਿਰਾਹਾਰ ਰਹਿਣਾ।

SikhNet (Spanish)No había practicantes de austeridades o contempladores, o prácticas de auto control, tampoco alabadores o ayunadores.

ਨਾ ਕੋ ਆਖਿ ਵਖਾਣੈ ਦੂਜਾ ॥

naa ko aakh vakhaanai doojaa |

Sant Singh KhalsaNo one spoke or talked in duality.
Manmohan SinghNor did any one speak or tell of duality.
Manmohan Singh (Punjabi)ਨਾਂ ਹੀ ਕੋਈ ਜਣਾ ਦਵੈਤ-ਭਾਵ ਦਾ ਜ਼ਿਕਰ ਜਾਂ ਬਚਨ ਕਰਦਾ ਸੀ।
Fareedkot Teekaਦੂਸਰਾ ਕੋਈ ਨਹੀਂ (ਆਖਿ) ਮੁਖ ਕਰ ਕੇ ਕਹਤਾ ਥਾ॥
Prof. Sahib Singhਤਦੋਂ ਕੋਈ ਐਸਾ ਜੀਵ ਨਹੀਂ ਸੀ ਜੋ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਜ਼ਿਕਰ ਕਰ ਸਕਦਾ।

ਪਦ ਅਰਥ ਆਖਿ = ਆਖ ਕੇ।

SikhNet (Spanish)No había nadie que dijera: mira, hay algo más.

ਆਪੇ ਆਪਿ ਉਪਾਇ ਵਿਗਸੈ; ਆਪੇ ਕੀਮਤਿ ਪਾਇਦਾ ॥੬॥

aape aap upaae vigasai; aape keemat paaeidaa |6|

Sant Singh KhalsaHe created Himself, and rejoiced; He evaluates Himself. ||6||
Manmohan SinghCreating His ownself the Lord was supremely rejoiced and Himself valued His ownself.
Manmohan Singh (Punjabi)ਆਪਣੇ ਆਪ ਨੂੰ ਰੱਚ ਕੇ ਪ੍ਰਭੂ ਪਰਮ ਪ੍ਰਸੰਨ ਸੀ ਅਤੇ ਆਪ ਹੀ ਆਪਣੇ ਆਪ ਦਾ ਮੁਲ ਪਾਉਂਦਾ ਸੀ।
Fareedkot Teekaਆਪ ਹੀ ਆਪ ਪ੍ਰਲ੍ਯ ਕੋ ਉਪਾਇਕੈ ਪ੍ਰਸੰਨ ਹੋਤਾ ਥਾ ਔ ਆਪ ਹੀ ਤਿਸ ਕੀ ਕੀਮਤਿ ਪਾਵਤਾ ਥਾ, ਭਾਵ ਇਤਨਾ ਚਿਰ ਪ੍ਰਲੋ ਰਹਨੀ ਹੈ ਏਹੁ ਜਾਨਤਾ ਥਾ॥੬॥
Prof. Sahib Singhਤਦੋਂ ਪਰਮਾਤਮਾ ਆਪ ਹੀ ਆਪਣੇ ਆਪ ਵਿਚ ਪਰਗਟ ਹੋ ਕੇ ਖ਼ੁਸ਼ ਹੋ ਰਿਹਾ ਸੀ ਤੇ ਆਪਣੇ ਵਡੱਪਣ ਦਾ ਮੁੱਲ ਆਪ ਹੀ ਪਾਂਦਾ ਸੀ ॥੬॥

ਪਦ ਅਰਥ ਆਪਿ = ਆਪ ਵਿਚ। ਵਿਗਸੈ = ਖ਼ੁਸ਼ ਹੁੰਦਾ ਹੈ ॥੬॥

SikhNet (Spanish)Sólo el Señor Mismo estaba en Éxtasis Absoluto y se premiaba a Sí Mismo con Su Propia Gloria.(6)

ਨਾ ਸੁਚਿ ਸੰਜਮੁ ਤੁਲਸੀ ਮਾਲਾ ॥

naa such sanjam tulasee maalaa |

Sant Singh KhalsaThere was no purification, no self-restraint, no malas of basil seeds.
Manmohan SinghThere was no purification, or self restraint, or rosary of sweet basil.
Manmohan Singh (Punjabi)ਕੋਈ ਸੁਚੱਮਤਾਈ ਜਾਂ ਸਵੈ-ਰੋਕਥਾਮ ਜਾਂ ਨਿਆਜ਼ਬੋ ਦੀ ਜਪਣੀ ਨਹੀਂ ਸੀ ਹੁੰਦੀ।
Fareedkot Teekaਪਵਿਤ੍ਰਤਾ ਔ ਇੰਦ੍ਰਯੋਂ ਕਾ ਰੋਕਨਾ ਨਹੀਂ ਥਾ ਪੁਨਾ ਤੁਲਸੀ ਆਦ ਮਾਲਾ ਨਹੀਂ ਥਾ॥
Prof. Sahib Singhਤਦੋਂ ਨਾਹ ਕਿਤੇ ਸੁੱਚ ਰੱਖੀ ਜਾ ਰਹੀ ਸੀ, ਨਾਹ ਕਿਤੇ ਕੋਈ ਸੰਜਮ ਕੀਤਾ ਜਾ ਰਿਹਾ ਸੀ, ਨਾਹ ਹੀ ਕਿਤੇ ਤੁਲਸੀ ਦੀ ਮਾਲਾ ਸੀ।

ਪਦ ਅਰਥ ਸੁਚਿ = ਸਰੀਰ ਨੂੰ ਪਵਿੱਤ੍ਰ ਰੱਖਣ ਦਾ ਸਾਧਨ।

SikhNet (Spanish)No había códigos para la abnegación o la ablución, ni para el rosario de Tulsi.

ਗੋਪੀ ਕਾਨੁ ਨ ਗਊ ਗੋੁਆਲਾ ॥

gopee kaan na gaoo guoaalaa |

Sant Singh KhalsaThere were no Gopis, no Krishna, no cows or cowherds.
Manmohan SinghThere was no Milk-maid, or Krishan, or cow or herdsman.
Manmohan Singh (Punjabi)ਕੋਈ ਗੁਆਲਣ ਜਾਂ ਕ੍ਰਿਸ਼ਨ ਜਾਂ ਗਾਂ ਜਾਂ ਵਾਗੀ ਨਹੀਂ ਸੀ ਹੁੰਦਾ।
Fareedkot Teekaਗੋਪੀ ਔ ਕਾਨ ਪੁਨਃ ਗਊ ਤੇ ਗੁਆਲਾ ਆਦਿ ਕੋਈ ਨਹੀਂ ਥਾ॥
Prof. Sahib Singhਤਦੋਂ ਨਾਹ ਕਿਤੇ ਕੋਈ ਗੋਪੀ ਸੀ ਨਾਹ ਕੋਈ ਕਾਨ੍ਹ ਸੀ, ਨਾਹ ਕੋਈ ਗਊ ਸੀ ਨਾਹ ਗਊਆਂ ਦਾ ਰਾਖਾ ਸੀ।

ਪਦ ਅਰਥ ਗੋਪੀ = ਗਵਾਲਣ। ਕਾਨੁ = ਕ੍ਰਿਸ਼ਨ। ਗਆਲਾ = ਗਾਂਈਆਂ ਦਾ ਰਾਖਾ, ਗੋਪਾਲਾ {ਨੋਟ: ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਆਲਾ' ਹੈ, ਇਥੇ 'ਗੁਆਲਾ' ਪੜ੍ਹਨਾ ਹੈ}।

SikhNet (Spanish)No estaba Krishna, ni sus consortes, ni las vacas ni los pastores.

ਤੰਤੁ ਮੰਤੁ ਪਾਖੰਡੁ ਨ ਕੋਈ; ਨਾ ਕੋ ਵੰਸੁ ਵਜਾਇਦਾ ॥੭॥

tant mant paakhandd na koee; naa ko vans vajaaeidaa |7|

Sant Singh KhalsaThere were no tantras, no mantras and no hypocrisy; no one played the flute. ||7||
Manmohan SinghThere were no incantations and spells, no hypocrisy, nor did any one play on the flute.
Manmohan Singh (Punjabi)ਕਈ ਜਾਦੂ ਤੇ ਟੂਣੇ ਨਹੀਂ ਸਨ, ਨਾਂ ਹੀ ਦੰਭ ਸੀ, ਨਾਂ ਹੀ ਕੋਈ ਬੰਸਰੀ ਵਜਾਉਂਦਾ ਸੀ।
Fareedkot Teekaਤੰਤ੍ਰ, ਮੰਤ੍ਰ ਅਰੁ ਪਖੰਡ ਭੀ ਨਹੀਂ ਥਾ ਔ ਨਾ ਕੋਈ ਬੰਸੀ ਬਜਾਵਤਾ ਥਾ॥੭॥
Prof. Sahib Singhਤਦੋਂ ਨਾਹ ਕੋਈ ਤੰਤ੍ਰ ਮੰਤ੍ਰ ਆਦਿਕ ਪਖੰਡ ਸੀ ਤੇ ਨਾਹ ਕੋਈ ਬੰਸਰੀ ਵਜਾ ਰਿਹਾ ਸੀ ॥੭॥

ਪਦ ਅਰਥ ਵੰਸੁ = ਬੰਸਰੀ ॥੭॥

SikhNet (Spanish)No había Tantra, ni Mantra, tampoco había decepciones, nadie tocaba la flauta. (7)

ਕਰਮ ਧਰਮ ਨਹੀ ਮਾਇਆ ਮਾਖੀ ॥

karam dharam nahee maaeaa maakhee |

Sant Singh KhalsaThere was no karma, no Dharma, no buzzing fly of Maya.
Manmohan SinghThere were no deeds, religion and the gadfly of mammon.
Manmohan Singh (Punjabi)ਕੋਈ ਅਮਲ, ਮਜ਼ਹਬ ਅਤੇ ਮਾਇਆ ਦੀ ਮੱਖੀ ਨਹੀਂ ਸੀ ਹੁੰਦੀ।
Fareedkot Teekaਕਰਮ ਧਰਮ ਔ ਮਾਇਆ ਰੂਪ ਮਾਖੀ ਭੀ ਨਹੀਂ ਥੀ॥
Prof. Sahib Singhਤਦੋਂ ਨਾਹ ਕਿਤੇ ਧਾਰਮਿਕ ਕਰਮ-ਕਾਂਡ ਸੀ ਨਾਹ ਕਿਤੇ ਮਿੱਠੀ ਮਾਇਆ ਸੀ।

ਪਦ ਅਰਥ ਮਾਖੀ = ਮਾਖਿਓ, ਸ਼ਹਿਦ, ਮਿੱਠੀ।

SikhNet (Spanish)No había rutinas de yoga, ni existía el sonido de la Maya.

ਜਾਤਿ ਜਨਮੁ ਨਹੀ ਦੀਸੈ ਆਖੀ ॥

jaat janam nahee deesai aakhee |

Sant Singh KhalsaSocial class and birth were not seen with any eyes.
Manmohan SinghCaste and birth were not to be seen with eyes.
Manmohan Singh (Punjabi)ਜਾਤੀ ਅਤੇ ਪੈਦਾਇਸ਼ ਅੱਖੀਂ ਹੀ ਨਹੀਂ ਸਨ ਦਿਸਦੀਆਂ।
Fareedkot Teekaਜਾਤ ਜਨਮ ਇਹ ਭੀ ਅਖੀ ਨਹੀਂ ਦੇਖੀਤੇ ਥੇ॥
Prof. Sahib Singhਤਦੋਂ ਨਾਹ ਕਿਤੇ ਕੋਈ (ਉੱਚੀ ਨੀਵੀਂ) ਜਾਤਿ ਸੀ ਤੇ ਨਾਹ ਹੀ ਕਿਸੇ ਜਾਤਿ ਵਿਚ ਕੋਈ ਜਨਮ ਲੈਂਦਾ ਅੱਖੀਂ ਦਿੱਸਦਾ ਸੀ।

ਪਦ ਅਰਥ ਆਖੀ = ਅੱਖਾਂ ਨਾਲ।

SikhNet (Spanish)Nadie podía ver a alguien de casta superior o inferior.

ਮਮਤਾ ਜਾਲੁ ਕਾਲੁ ਨਹੀ ਮਾਥੈ; ਨਾ ਕੋ ਕਿਸੈ ਧਿਆਇਦਾ ॥੮॥

mamataa jaal kaal nahee maathai; naa ko kisai dhiaaeidaa |8|

Sant Singh KhalsaThere was no noose of attachment, no death inscribed upon the forehead; no one meditated on anything. ||8||
Manmohan SinghThere was no noose of secular attachment, nor was death writ on the mortal's brow, nor did any one meditate on anyone else.
Manmohan Singh (Punjabi)ਸੰਸਾਰ ਲਗਨ ਦੀ ਕੋਈ ਫਾਹੀ ਨਹੀਂ ਸੀ, ਨਾਂ ਹੀ ਪ੍ਰਾਣੀ ਦੇ ਮੱਥੇ ਉਤੇ ਮੌਤ ਲਿਖੀ ਹੋਈ ਸੀ, ਨਾਂ ਹੀ ਕੋਈ ਜਣਾ ਕਿਸੇ ਹੋਰਸ ਦਾ ਸਿਮਰਨ ਕਰਦਾ ਸੀ।
Fareedkot Teekaਮਮਤਾ ਕਾ ਜਾਲ ਔ ਕਾਲ ਭੀ ਸਿਰ ਪਰ ਨਹੀਂ ਥਾ ਔ ਕੋਈ ਭੀ ਕਿਸੇ ਕੋ ਧਿਆਵਤਾ ਨਹੀਂ ਥਾ॥੮॥
Prof. Sahib Singhਤਦੋਂ ਨਾਹ ਕਿਤੇ ਮਾਇਆ ਦੀ ਮਮਤਾ ਦਾ ਜਾਲ ਸੀ, ਨਾਹ ਕਿਤੇ ਕਿਸੇ ਦੇ ਸਿਰ ਉਤੇ ਕਾਲ (ਕੂਕਦਾ ਸੀ)। ਨਾਹ ਕੋਈ ਜੀਵ ਕਿਸੇ ਦਾ ਸਿਮਰਨ-ਧਿਆਨ ਧਰਦਾ ਸੀ ॥੮॥

ਪਦ ਅਰਥ ਮਮਤਾ = ਅਪਣੱਤ, ਇਹ ਖ਼ਿਆਲ ਕਿ ਇਹ ਚੀਜ਼ 'ਮੇਰੀ' ਹੈ ॥੮॥

SikhNet (Spanish)No existía el apego, el involucramiento o la muerte inscritos en ningún destino, nadie contemplaba nada, ni sabía cómo contemplar.(8)

ਨਿੰਦੁ ਬਿੰਦੁ ਨਹੀ. ਜੀਉ ਨ ਜਿੰਦੋ ॥

nind bind nahee. jeeo na jindo |

Sant Singh KhalsaThere was no slander, no seed, no soul and no life.
Manmohan SinghThere was no slander, no seed, no soul and no life.
Manmohan Singh (Punjabi)ਕੋਈ ਕਲੰਕ ਨਹੀਂ ਸੀ, ਨਾਂ ਹੀ ਬੀਜ ਨਾਂ ਆਤਮਾਂ ਤੇ ਨਾਂ ਹੀ ਜਿੰਦਜਾਨ।
Fareedkot Teekaਨਿੰਦਾ ਔ (ਬਿੰਦੁ) ਉਸਤਤੀ ਭੀ ਨਹੀਂ ਥੀ, ਨਾ ਜੀਉ ਥਾ, ਨਾ (ਜਿੰਦੋ) ਈਸਰ ਹੀ ਥਾ॥
Prof. Sahib Singhਤਦੋਂ ਨਾਹ ਕਿਤੇ ਨਿੰਦਿਆ ਸੀ ਨਾਹ ਖ਼ੁਸ਼ਾਮਦ ਸੀ, ਨਾਹ ਕੋਈ ਜੀਵਾਤਮਾ ਸੀ ਨਾਹ ਕੋਈ ਜਿੰਦ ਸੀ।

ਪਦ ਅਰਥ ਬਿੰਦੁ = ਉਸਤਤਿ, ਵਡਿਆਈ, ਖ਼ੁਸ਼ਾਮਦ।

SikhNet (Spanish)No existía la calumnia, ni el rechazo, ni vida, ni cuerpo.

ਨਾ ਤਦਿ ਗੋਰਖੁ; ਨਾ ਮਾਛਿੰਦੋ ॥

naa tad gorakh; naa maachhindo |

Sant Singh KhalsaThere was no Gorakh and no Maachhindra.
Manmohan SinghThen there was no Gorakh nor Machhinder.
Manmohan Singh (Punjabi)ਓਣੋਂ ਨਾਂ ਹੀਗੋਰਖ ਸੀ, ਨਾਂ ਮਾਛਿੰਦਰ।
Fareedkot Teekaਗੋਰਖੁ ਔ ਮਾਛਿਦ੍ਰ ਭੀ ਨਹੀਂ ਥੇ॥
Prof. Sahib Singhਤਦੋਂ ਨਾਹ ਗੋਰਖ ਸੀ ਨਾਹ ਮਾਛਿੰਦ੍ਰ ਨਾਥ ਸੀ।

ਪਦ ਅਰਥ ਮਾਛਿੰਦੋ = ਮਾਛਿੰਦ੍ਰ ਨਾਥ।

SikhNet (Spanish)No existía Gorakj, el Guru de los yoguis, ni Machindra, su discípulo.

ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ; ਨਾ ਕੋ ਗਣਤ ਗਣਾਇਦਾ ॥੯॥

naa tad giaan dhiaan kul opat; naa ko ganat ganaaeidaa |9|

Sant Singh KhalsaThere was no spiritual wisdom or meditation, no ancestry or creation, no reckoning of accounts. ||9||
Manmohan SinghThen there was no Divine knowledge, meditation, lineage and creation, nor there was reckoning of accounts.
Manmohan Singh (Punjabi)ਓਦੋਂ ਕੋਈ ਬ੍ਰਹਮਬੋਧ, ਸਿਮਰਨ, ਵੰਸ਼ ਅਤੇ ਉਤਪਤੀ ਨਹੀਂ ਸੀ ਨਾਂ ਹੀ ਕੋਈ ਹਿਸਾਬ ਕਿਤਾਬ ਦਾ ਗਿਣਨਾ ਮਿਣਨਾ ਸੀ।
Fareedkot Teekaਤਬ ਗਿਆਨ ਨਹੀਂ ਥਾ ਤਥਾ ਧਿਆਨ ਔ ਕੁਲ ਕੀ ਉਤਪਤੀ ਪੁਨਃ ਕੋਈ ਕਰਮੋਂ ਕੀ ਗਿਣਤੀ ਕੋ ਭੀ ਨਹੀਂ ਗਿਣਾਵਤਾ ਥਾ॥੯॥
Prof. Sahib Singhਤਦੋਂ ਨਾਹ ਕਿਤੇ (ਧਾਰਮਿਕ ਪੁਸਤਕਾਂ ਦੀ) ਗਿਆਨ-ਚਰਚਾ ਸੀ ਨਾਹ ਕਿਤੇ ਸਮਾਧੀ-ਇਸਥਿਤ ਧਿਆਨ ਸੀ, ਤਦੋਂ ਨਾਹ ਕਿਤੇ ਕੁਲਾਂ ਦੀ ਉਤਪੱਤੀ ਸੀ ਤੇ ਨਾਹ ਹੀ ਕੋਈ (ਚੰਗੀ ਕੁਲ ਵਿਚ ਜੰਮਣ ਦਾ) ਮਾਣ ਕਰਦਾ ਸੀ ॥੯॥

ਪਦ ਅਰਥ ਕੁਲ ਓਪਤਿ = ਕੁਲਾਂ ਦੀ ਉਤਪੱਤੀ। ਗਣਤ = ਲੇਖਾ, ਮਾਣ ॥੯॥

SikhNet (Spanish)No había Sabiduría Espiritual ni meditación, ni ancestros ni creación, no existía el pedir cuentas a nadie.(9)

Open this shabad (49 lines, Angs 1035-1036) →

Ang 1035 of 1430