ੴ

ਸਿੱਖਬਾਣੀ · SikhBani

ਅਰਬਦ ਨਰਬਦ ਧੁੰਧੂਕਾਰਾ ॥

arabad narabad dhundhookaaraa
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1035, 1036 · 49 lines
Translations

ਮਾਰੂ ਮਹਲਾ ੧ ॥

maaroo mahalaa 1 | Ang 1035

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਅਰਬਦ ਨਰਬਦ ਧੁੰਧੂਕਾਰਾ ॥

arabad narabad dhundhookaaraa | Ang 1035

Sant Singh KhalsaFor endless eons, there was only utter darkness.
Manmohan SinghFor countless ages, there was utter darkness.
Manmohan Singh (Punjabi)ਅਣਗਿਣਤ ਯੁੱਗਾਂ ਲਈ ਅਨ੍ਹੇਰ ਘੁੱਪ ਹੀ ਸੀ।
Fareedkot Teeka(ਅਰਬਦ) ਗਿਣਤੀ ਤੇ (ਨਰਬਦ) ਅਗਿਣਤ ਕਾਲ, ਭਾਵ ਬਹੁਤ ਕਾਲ ਧੁੰਧੂਕਾਰ ਰਹਿਆ॥
Prof. Sahib Singh(ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾ ਜਿਸ ਦੀ ਗਿਣਤੀ ਦੇ ਵਾਸਤੇ) ਅਰਬਦ ਨਰਬਦ (ਲਫ਼ਜ਼ ਭੀ ਨਹੀਂ ਵਰਤੇ ਜਾ ਸਕਦੇ, ਐਸੀ) ਘੁੱਪ ਹਨੇਰੇ ਦੀ ਹਾਲਤ ਸੀ (ਭਾਵ, ਅਜੇਹੀ ਹਾਲਤ ਸੀ ਜਿਸ ਦੀ ਬਾਬਤ ਕੁਝ ਭੀ ਦੱਸਿਆ ਨਹੀਂ ਜਾ ਸਕਦਾ।

ਪਦ ਅਰਥ ਅਰਬਦ = {अर्बुद} ਦਸ ਕਰੋੜ (ਸਾਲ)। ਨਰਬਦ = ਨ ਅਰਬਦ, ਜਿਸ ਵਾਸਤੇ ਲਫ਼ਜ਼ 'ਅਰਬਦ' ਭੀ ਨਾਹ ਵਰਤਿਆ ਜਾ ਸਕੇ, ਗਿਣਤੀ ਤੋਂ ਪਰੇ। ਧੁੰਧੂਕਾਰਾ = ਘੁੱਪ ਹਨੇਰਾ {ਨੋਟ: ਘੁੱਪ ਹਨੇਰੇ ਵਿਚ ਪਤਾ ਨਹੀਂ ਲੱਗ ਸਕਦਾ ਕਿ ਇਥੇ ਕੀਹ ਕੁਝ ਪਿਆ ਹੈ} ਉਹ ਹਾਲਤ ਜਿਸ ਦੀ ਬਾਬਤ ਕੋਈ ਭੀ ਮਨੁੱਖ ਕੁਝ ਨਹੀਂ ਦੱਸ ਸਕਦਾ।

SikhNet (Spanish)Por millones de años no había más que caos, no había tierra, ni cielo,

ਧਰਣਿ ਨ ਗਗਨਾ; ਹੁਕਮੁ ਅਪਾਰਾ ॥

dharan na gaganaa; hukam apaaraa | Ang 1035

Sant Singh KhalsaThere was no earth or sky; there was only the infinite Command of His Hukam.
Manmohan SinghThere was no earth and no sky, but the Infinite Lord's will alone was; pervasive.
Manmohan Singh (Punjabi)ਕੋਈ ਜ਼ਮੀਨ ਨਹੀਂ ਸੀ ਤੇ ਨਾਂ ਹੀ ਅਸਮਾਨ, ਪ੍ਰੰਤੂ ਕੇਵਲ ਬੇਅੰਤ ਸੁਆਮੀ ਦੀ ਰਜ਼ਾ ਹੀ ਸਮਾਈ ਹੋਈ ਸੀ।
Fareedkot Teekaਹੇ ਅਪਾਰ! ਤੇਰੇ ਹੁਕਮ ਕਰ ਨਾ ਪ੍ਰਿਥਵੀ ਨਾ ਅਕਾਸ ਹੀ ਰਹਿਆ ਹੈ॥
Prof. Sahib Singhਤਦੋਂ ਨਾਹ ਧਰਤੀ ਸੀ ਨਾਹ ਆਕਾਸ਼ ਸੀ ਅਤੇ ਨਾਹ ਹੀ ਕਿਤੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ।

ਪਦ ਅਰਥ ਧਰਣਿ = ਧਰਤੀ। ਗਗਨਾ = ਆਕਾਸ਼।

SikhNet (Spanish)sólo la Voluntad Infinita de Dios existía.

ਨਾ ਦਿਨੁ ਰੈਨਿ. ਨ ਚੰਦੁ, ਨ ਸੂਰਜੁ; ਸੁੰਨ ਸਮਾਧਿ ਲਗਾਇਦਾ ॥੧॥

naa din rain. na chand, na sooraj; sun samaadh lagaaeidaa |1| Ang 1035

Sant Singh KhalsaThere was no day or night, no moon or sun; God sat in primal, profound Samaadhi. ||1||
Manmohan SinghThere was neither day nor night, nor moon, nor sun, but the Lord alone sat in profound trance.
Manmohan Singh (Punjabi)ਨਾਂ ਕੋਈ ਦਿਹਾੜਾ ਸੀ, ਨਾਂ ਰਾਤ, ਨਾਂ ਚੰਦਰਮਾ ਨਾਂ ਹੀ ਆਫ਼ਤਾਬ, ਪ੍ਰੰਤੂ ਕੇਵਲ ਸਾਈਂ ਹੀ ਅਫੁਰ ਤਾੜੀ ਅੰਦਰ ਬਿਰਾਜਮਾਨ ਸੀ।
Fareedkot Teekaਨਾ ਦਿਨ, ਨਾ ਰਾਤ, ਨਾ ਚੰਦ ਔ ਸੂਰਜ ਹੀ ਰਹਿਆ, ਏਕ ਹੀ ਅਫੁਰ ਰੂਪ ਸਮਾਧੀ ਕੋ ਲਗਾਇ ਰਹਾ ਥਾ॥੧॥
Prof. Sahib Singhਤਦੋਂ ਨਾਹ ਦਿਨ ਸੀ ਨਾਹ ਰਾਤ ਸੀ, ਨਾਹ ਚੰਦ ਸੀ ਨਾਹ ਸੂਰਜ ਸੀ। ਤਦੋਂ ਪਰਮਾਤਮਾ ਆਪਣੇ ਆਪ ਵਿਚ ਹੀ (ਮਾਨੋ ਐਸੀ) ਸਮਾਧੀ ਲਾਈ ਬੈਠਾ ਸੀ ਜਿਸ ਵਿਚ ਕੋਈ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ ॥੧॥

ਪਦ ਅਰਥ ਰੈਨਿ = ਰਾਤ। ਸੁੰਨ = ਸੁੰਞ। ਸੁੰਨ ਸਮਾਧਿ = ਉਹ ਸਮਾਧੀ ਜਿਸ ਵਿਚ ਪ੍ਰਭੂ ਦੇ ਆਪਣੇ ਆਪੇ ਤੋਂ ਬਿਨਾ ਹੋਰ ਕੁਝ ਭੀ ਨਹੀਂ ਸੀ ॥੧॥

SikhNet (Spanish)No había noche ni día, no había sol ni luna, y Dios estaba sentado en Su Trance Absoluto. (1)

ਖਾਣੀ ਨ ਬਾਣੀ; ਪਉਣ ਨ ਪਾਣੀ ॥

khaanee na baanee; paun na paanee | Ang 1035

Sant Singh KhalsaThere were no sources of creation or powers of speech, no air or water.
Manmohan SinghNeither there were mines of creation, nor speech, nor air nor water.
Manmohan Singh (Punjabi)ਨਾਂ ਕੋਈ ਉਤਪਤੀ ਦੀਆਂ ਖਾਣੀਆਂ ਸਨ, ਨਾਂ ਬੋਲੀ, ਨਾਂ ਹਵਾ, ਨਾਂ ਹੀ ਜਲ।
Fareedkot Teekaਨ ਚਾਰੇ ਖਾਣੀਆਂ, ਨ ਪਰਾ, ਪਸੰਤੀ ਆਦਿ ਬਾਣੀਆਂ ਔ ਪੌਣ, ਪਾਣੀ ਭੀ ਨਹੀ ਥਾ॥
Prof. Sahib Singhਤਦੋਂ ਨਾਹ ਜਗਤ-ਰਚਨਾ ਦੀਆਂ ਚਾਰ ਖਾਣੀਆਂ ਸਨ, ਨਾਹ ਜੀਵਾਂ ਦੀਆਂ ਬਾਣੀਆਂ ਸਨ, ਨਾਹ ਹਵਾ ਸੀ, ਨਾਹ ਪਾਣੀ ਸੀ,

ਪਦ ਅਰਥ ਖਾਣੀ = ਜਗਤ-ਉਤਪੱਤੀ ਦੇ ਚਾਰ ਵਸੀਲੇ: ਅੰਡਜ, ਉਤਭੁਜ, ਜੇਰਜ, ਸੇਤਜ। ਬਾਣੀ = ਜੀਵਾਂ ਦੀਆਂ ਚਾਰ ਬਾਣੀਆਂ।

SikhNet (Spanish)No existían las cuatro fuentes de la creación, tampoco el habla, no había aire ni agua.

ਓਪਤਿ ਖਪਤਿ ਨ ਆਵਣ ਜਾਣੀ ॥

opat khapat na aavan jaanee | Ang 1035

Sant Singh KhalsaThere was no creation or destruction, no coming or going.
Manmohan SinghNeither creation, nor destruction nor coming, nor going.
Manmohan Singh (Punjabi)ਨਾਂ ਕੋਈ ਰਚਨਾ, ਨਾਂ ਤਬਾਹੀ, ਨਾਂ ਆਉਣਾ ਨਾਂ ਹੀ ਜਾਣਾ।
Fareedkot Teekaਉਤਪਤੀ ਔ ਖਪਾਉ ਅਰਥਾਤ ਮਰਣਾ ਔ ਕਹੀਂ ਆਵਣਾ ਜਾਣਾ ਭੀ ਨਹੀਂ ਥਾ॥
Prof. Sahib Singhਨਾਹ ਉਤਪੱਤੀ ਸੀ ਨਾਹ ਪਰਲੌ ਸੀ, ਨਾਹ ਜੰਮਣ ਸੀ ਨਾਹ ਮਰਨ ਸੀ।

ਪਦ ਅਰਥ ਓਪਤਿ = ਉਤਪੱਤੀ। ਖਪਤਿ = ਨਾਸ, ਪਰਲੌ।

SikhNet (Spanish)No había nacimiento ni muerte, no había idas ni venidas.

ਖੰਡ ਪਤਾਲ ਸਪਤ ਨਹੀ ਸਾਗਰ; ਨਦੀ ਨ ਨੀਰੁ ਵਹਾਇਦਾ ॥੨॥

khandd pataal sapat nahee saagar; nadee na neer vahaaeidaa |2| Ang 1035

Sant Singh KhalsaThere were no continents, nether regions, seven seas, rivers or flowing water. ||2||
Manmohan SinghThere were no continents, nor under worlds nor seven oceans, nor rivers nor the flowing of water.
Manmohan Singh (Punjabi)ਕਈ ਮਹਾਂਦੀਪ ਨਹੀਂ ਸਨ, ਨਾਂ ਪਾਤਾਲ, ਨਾਂ ਸੱਤ ਸਮੁੰਦ, ਨਾਂ ਹੀ ਦਰਿਆ, ਨਾਂ ਹੀ ਪਾਣੀ ਦਾ ਵਗਣਾ।
Fareedkot Teekaਨਵੇਂ ਖੰਡ ਔ ਸਤ ਪਤਾਲ ਤਥਾ ਸਮੁੰਦ੍ਰ ਭੀ ਨਹੀਂ ਥੇ ਔ ਨਦੀਆਂ ਮੇਂ ਜਲ ਭੀ ਕੋਈ ਵਹਾਉਤਾ ਨਹੀਂ ਥਾ॥੨॥
Prof. Sahib Singhਤਦੋਂ ਨਾਹ ਧਰਤੀ ਦੇ ਨੌ ਖੰਡ ਸਨ ਨਾਹ ਪਾਤਾਲ ਸੀ, ਨਾਹ ਸਤ ਸਮੁੰਦਰ ਸਨ ਤੇ ਨਾਹ ਹੀ ਨਦੀਆਂ ਵਿਚ ਪਾਣੀ ਵਹਿ ਰਿਹਾ ਸੀ ॥੨॥

ਪਦ ਅਰਥ ਸਪਤ = ਸੱਤ। ਸਾਗਰ = ਸਮੁੰਦਰ ॥੨॥

SikhNet (Spanish)No habían divisiones en el mundo, tampoco existía el bajo mundo, ni los siete mares, ni siquiera arroyos. (2)

ਨਾ ਤਦਿ; ਸੁਰਗੁ ਮਛੁ ਪਇਆਲਾ ॥

naa tad; surag machh peaalaa | Ang 1035

Sant Singh KhalsaThere were no heavenly realms, earth or nether regions of the underworld.
Manmohan SinghThen there was no higher middle and lower plane.
Manmohan Singh (Punjabi)ਉਦੋਂ ਨਾਂ ਕੋਈ ਉਪਰਲਾ, ਵਿਚਕਾਰਲਾ ਤੇ ਹੇਠਲਾ ਮੰਡਲ ਸੀ।
Fareedkot Teekaਸੁਰਗ ਅਰ ਮਾਤ ਲੋਗ ਪੁਨਾ ਪਤਾਲ ਕੀ ਸੰਗਿਆ ਭੀ ਤਬ ਨਹੀਂ ਥੀ॥
Prof. Sahib Singhਤਦੋਂ ਨਾਹ ਸੁਰਗ-ਲੋਕ ਸੀ, ਨਾਹ ਮਾਤ-ਲੋਕ ਸੀ ਤੇ ਨਾਹ ਹੀ ਪਤਾਲ ਸੀ।

ਪਦ ਅਰਥ ਤਦਿ = ਤਦੋਂ। ਮਛੁ = ਮਾਤ ਲੋਕ। ਪਇਆਲਾ = ਪਤਾਲ।

SikhNet (Spanish)No estaba el cielo ni la tierra, ni el mundo, ni el bajo mundo.

ਦੋਜਕੁ ਭਿਸਤੁ ਨਹੀ ਖੈ ਕਾਲਾ ॥

dojak bhisat nahee khai kaalaa | Ang 1035

Sant Singh KhalsaThere was no heaven or hell, no death or time.
Manmohan SinghNeither thee was hell, nor heaven, nor death, nor time.
Manmohan Singh (Punjabi)ਨਾਂ ਨਰਕ ਸੀ, ਨਾਂ ਸੁਰਗ, ਨਾਂ ਮੌਤ ਨਾਂ ਹੀ ਵਕਤ।
Fareedkot Teekaਨਰਕ ਔ ਸੁਰਗ ਕੀ ਪ੍ਰਾਪਤੀ ਕੀ ਇਛਾ ਭੀ ਨਹੀਂ ਥੀ ਔ ਨਸਟ ਕਰਨੇ ਵਾਲਾ ਕਾਲੁ ਭੀ ਨਹੀਂ ਥਾ॥
Prof. Sahib Singhਤਦੋਂ ਨਾਹ ਕੋਈ ਦੋਜ਼ਖ਼ ਸੀ ਨਾਹ ਬਹਿਸ਼ਤ ਸੀ, ਤੇ ਨਾਹ ਹੀ ਮੌਤ ਲਿਆਉਣ ਵਾਲਾ ਕਾਲ ਸੀ।

ਪਦ ਅਰਥ ਖੈ = ਨਾਸ ਕਰਨ ਵਾਲਾ। ਕਾਲਾ = ਕਾਲ।

SikhNet (Spanish)No había regiones celestiales, ni regiones inferiores, tampoco había muerte, ni existía el tiempo.

ਨਰਕੁ ਸੁਰਗੁ ਨਹੀ ਜੰਮਣੁ ਮਰਣਾ; ਨਾ ਕੋ ਆਇ. ਨ ਜਾਇਦਾ ॥੩॥

narak surag nahee jaman maranaa; naa ko aae. na jaaeidaa |3| Ang 1035

Sant Singh KhalsaThere was no hell or heaven, no birth or death, no coming or going in reincarnation. ||3||
Manmohan SinghThere was no world of tortures or region of bliss, no birth or death, nor did any one come or go.
Manmohan Singh (Punjabi)ਨਾਂ ਕੋਈ ਦੁੱਖਾਂ ਦੀ ਦੁਨੀਆਂ ਜਾਂ ਆਰਾਮ ਦਾ ਮੰਡਲ, ਨਾਂ ਹੀ ਪੈਦਾਇਸ਼ ਜਾਂ ਮੌਤ ਸੀ ਤੇ ਨਾਂ ਕੋਈ ਆਉਂਦਾ ਜਾਂ ਜਾਂਦਾ ਸੀ।
Fareedkot Teekaਨਾ ਕੋਈ ਨਰਕ ਔ ਸੁਰਗ ਹੀ ਥਾ ਔ ਜੰਮਣ ਤਥਾ ਮਰਨਾ ਭੀ ਨਹੀਂ ਥਾ ਔ ਨ ਕੋਈ ਕਿਤੇ ਆਉਤਾ ਨਾ ਕੋਈ ਜਾਤਾ ਥਾ॥੩॥
Prof. Sahib Singhਤਦੋਂ ਨਾਹ ਸੁਰਗ ਸੀ ਨਾਹ ਨਰਕ ਸੀ, ਨਾਹ ਜੰਮਣ ਸੀ ਨਾਹ ਮਰਨ ਸੀ, ਨਾਹ ਕੋਈ ਜੰਮਦਾ ਸੀ ਨਾਹ ਮਰਦਾ ਸੀ ॥੩॥
SikhNet (Spanish)No existía el ser, tampoco su transformación, ni luz, ni oscuridad, ni el ir y venir.(3)

ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥

brahamaa bisan mahes na koee | Ang 1035

Sant Singh KhalsaThere was no Brahma, Vishnu or Shiva.
Manmohan SinghThere was no Brahma nor Vishna or Shiva.
Manmohan Singh (Punjabi)ਕੋਈ ਬ੍ਰਹਮਾ ਜਾਂ ਵਿਸ਼ਨੂੰ ਜਾਂ ਸ਼ਿਵਜੀ ਨਹੀਂ ਸੀ।
Fareedkot Teekaਬ੍ਰਹਮਾ, ਬਿਸਨ ਔ ਸਿਵ ਕੋਈ ਨਹੀਂ ਥਾ॥
Prof. Sahib Singhਤਦੋਂ ਨਾਹ ਕੋਈ ਬ੍ਰਹਮਾ ਸੀ ਨਾਹ ਵਿਸ਼ਨੂੰ ਸੀ ਤੇ ਨਾਹ ਹੀ ਸ਼ਿਵ ਸੀ।

ਪਦ ਅਰਥ ਮਹੇਸੁ = ਸ਼ਿਵ।

SikhNet (Spanish)No existía la trinidad de Brahma, Vishnu y Shiva.

ਅਵਰੁ ਨ ਦੀਸੈ; ਏਕੋ ਸੋਈ ॥

avar na deesai; eko soee | Ang 1035

Sant Singh KhalsaNo one was seen, except the One Lord.
Manmohan SinghNone else was seen but He, the One Lord.
Manmohan Singh (Punjabi)ਉਸ ਸੁਆਮੀ ਦੇ ਬਿਨਾ ਹੋਰ ਕੋਈ ਨਜ਼ਰ ਨਹੀਂ ਸੀ ਆਉਂਦਾ।
Fareedkot Teekaਹੋਰ ਕੋਈ ਦਿਸਤਾ ਨਹੀਂ ਥਾ ਇਕ ਹੀ ਸੋਈ ਥਾ॥
Prof. Sahib Singhਤਦੋਂ ਇਕ ਪਰਮਾਤਮਾ ਹੀ ਪਰਮਾਤਮਾ ਸੀ, ਹੋਰ ਕੋਈ ਵਿਅਕਤੀ ਨਹੀਂ ਸੀ ਦਿੱਸਦਾ।
SikhNet (Spanish)No, no había nadie más que el Único y Absoluto Señor.

ਨਾਰਿ ਪੁਰਖੁ ਨਹੀ. ਜਾਤਿ ਨ ਜਨਮਾ; ਨਾ ਕੋ ਦੁਖੁ ਸੁਖੁ ਪਾਇਦਾ ॥੪॥

naar purakh nahee. jaat na janamaa; naa ko dukh sukh paaeidaa |4| Ang 1035

Sant Singh KhalsaThere was no female or male, no social class or caste of birth; no one experienced pain or pleasure. ||4||
Manmohan SinghNeither there was female, nor male, nor caste, n or birth nor did any one suffer pain or pleasure.
Manmohan Singh (Punjabi)ਨਾਂ ਕੋਈ ਮਦੀਨ ਸੀ ਨਾਂ ਮਰਦ, ਨਾਂ ਜਾਤੀ, ਨਾਂ ਪੈਦਾਇਸ਼, ਨਾਂ ਹੀ ਕੋਈ ਦੁਖ ਜਾਂ ਸੁਖ ਪਾਉਂਦਾ ਸੀ।
Fareedkot Teekaਇਸਤਰੀ ਪੁਰਸ ਭੀ ਨਹੀਂ ਥਾ, ਨਾ ਕੋਈ ਜਾਤਾ ਹੀ ਥਾ, ਨਾ ਕਿਸੀ ਕਾ ਜਨਮ ਹੀ ਥਾ, ਨਾ ਕੋਈ ਦੁਖ ਸੁਖ ਕੋ ਪਾਵਤਾ ਥਾ॥੪॥
Prof. Sahib Singhਤਦੋਂ ਨਾਹ ਕੋਈ ਇਸਤ੍ਰੀ ਸੀ ਨਾਹ ਕੋਈ ਮਰਦ ਸੀ ਤਦੋਂ ਨਾਹ ਕੋਈ ਜਾਤਿ ਸੀ ਨਾਹ ਕਿਸੇ ਜਾਤਿ ਵਿਚ ਕੋਈ ਜਨਮ ਹੀ ਲੈਂਦਾ ਸੀ। ਨਾਹ ਕੋਈ ਦੁੱਖ ਸੁਖ ਭੋਗਣ ਵਾਲਾ ਜੀਵ ਹੀ ਸੀ ॥੪॥

ਪਦ ਅਰਥ ਕੋ = ਕੋਈ ਜੀਵ ॥੪॥

SikhNet (Spanish)No existían la mujer, ni el hombre, no había castas, ni lugares para estar, no había placer ni dolor. (4)

ਨਾ ਤਦਿ ਜਤੀ ਸਤੀ ਬਨਵਾਸੀ ॥

naa tad jatee satee banavaasee | Ang 1035

Sant Singh KhalsaThere were no people of celibacy or charity; no one lived in the forests.
Manmohan SinghThen there was neither the celibate nor the man of charity, nor the forest-dweller.
Manmohan Singh (Punjabi)ਤਦੋਂ ਨਾਂ ਕੋਈ ਬ੍ਰਹਮਚਾਰੀ ਸੀ, ਨਾਂ ਦਾਨੀ ਪੁਰਸ਼, ਨਾਂ ਹੀ ਕੋਈ ਜੰਗਲ-ਨਿਵਾਸੀ।
Fareedkot Teekaਜਤੀ ਔ ਸਤੀ ਪੁਨਾ ਬਨਵਾਸੀ ਨਹੀਂ ਥੇ॥
Prof. Sahib Singhਤਦੋਂ ਨਾਹ ਕੋਈ ਜਤੀ ਸੀ ਨਾਹ ਕੋਈ ਸਤੀ ਸੀ ਤੇ ਨਾਹ ਕੋਈ ਤਿਆਗੀ ਸੀ।

ਪਦ ਅਰਥ ਸਤੀ = ਉੱਚਾ ਆਚਰਨ ਬਣਾਣ ਦਾ ਜਤਨ ਕਰਨ ਵਾਲਾ। ਜਤੀ = ਜਤ ਧਾਰਨ ਵਾਲਾ, ਬਿੰਦ ਸਾਂਭ ਕੇ ਰੱਖਣ ਦਾ ਜਤਨ ਕਰਨ ਵਾਲਾ। ਬਨਵਾਸੀ = ਜੰਗਲ ਵਿਚ ਰਹਿਣ ਵਾਲਾ ਤਿਆਗੀ।

SikhNet (Spanish)No existían célibes, ni caritativos, tampoco habitantes de los bosques.

ਨਾ ਤਦਿ ਸਿਧ ਸਾਧਿਕ ਸੁਖਵਾਸੀ ॥

naa tad sidh saadhik sukhavaasee | Ang 1035

Sant Singh KhalsaThere were no Siddhas or seekers, no one living in peace.
Manmohan SinghThen there was no adept, no striver, no dweller at ease.
Manmohan Singh (Punjabi)ਓਦੋਂ ਨਾਂ ਕੋਈ ਪੂਰਨ ਪੁਰਸ਼ ਸੀ, ਨਾਂ ਅਭਿਆਸੀ, ਨਾਂ ਹੀ ਆਰਾਮ ਅੰਦਰ ਵਿਚਰਨ ਵਾਲਾ।
Fareedkot Teekaਤਬ ਸਿਧ ਸਾਧਕ ਸੁਖਵਾਸੀ ਭੀ ਨਹੀਂ ਥੇ॥
Prof. Sahib Singhਤਦੋਂ ਨਾਹ ਕੋਈ ਸਿੱਧ ਸਨ ਨਾਹ ਸਾਧਿਕ ਸਨ ਤੇ ਨਾਹ ਹੀ ਕੋਈ ਗ੍ਰਿਹਸਤੀ ਸਨ।

ਪਦ ਅਰਥ ਸਿਧ = ਜੋਗ-ਸਾਧਨਾਂ ਵਿਚ ਪੁੱਗਾ ਹੋਇਆ ਜੋਗੀ। ਸਾਧਿਕ = ਸਾਧਨ ਕਰਨ ਵਾਲਾ। ਸੁਖ ਵਾਸੀ = ਸੁਖਾਂ ਵਿਚ ਰਹਿਣ ਵਾਲਾ, ਗ੍ਰਿਹਸਤੀ।

SikhNet (Spanish)No había adeptos, ni buscadores, ni seres que disfrutaran de los placeres de la carne.

ਜੋਗੀ ਜੰਗਮ ਭੇਖੁ. ਨ ਕੋਈ; ਨਾ ਕੋ ਨਾਥੁ ਕਹਾਇਦਾ ॥੫॥

jogee jangam bhekh. na koee; naa ko naath kahaaeidaa |5| Ang 1035

Sant Singh KhalsaThere were no Yogis, no wandering pilgrims, no religious robes; no one called himself the master. ||5||
Manmohan SinghThere was no Yogi, wandering sage and the religious garb and none called himself the supreme Yogi.
Manmohan Singh (Punjabi)ਕੋਈ ਯੋਗੀ, ਰਮਤਾ ਸਾਧੂ ਅਤੇ ਧਾਰਮਕ ਲਿਬਾਸ ਨਹੀਂ ਸੀ ਅਤੇ ਨਾਂ ਹੀ ਕੋਈ ਆਪਣੇ ਆਪ ਨੂੰ ਸ਼੍ਰੋਮਣੀ ਯੋਗੀ ਅਖਵਾਉਂਦਾ ਸੀ।
Fareedkot Teekaਜੋਗੀ ਜੰਗਮਾਦਿ ਭੇਖ ਭੀ ਕੋਈ ਨਹੀਂ ਥਾ, ਨਾ ਕੋਈ ਨਾਥ ਹੀ ਕਹਾਵਤਾ ਥਾ॥
Prof. Sahib Singhਤਦੋਂ ਨਾਹ ਕੋਈ ਜੋਗੀਆਂ ਦਾ ਤੇ ਨਾਹ ਕੋਈ ਜੰਗਮਾਂ ਦਾ ਭੇਖ ਸੀ, ਤੇ ਨਾਹ ਹੀ ਕੋਈ ਜੋਗੀਆਂ ਦਾ ਗੁਰੂ ਅਖਵਾਣ ਵਾਲਾ ਸੀ ॥੫॥

ਪਦ ਅਰਥ ਜੰਗਮ = ਸ਼ਿਵ-ਉਪਾਸਕ ਜੋਗੀਆਂ ਦਾ ਇਕ ਭੇਖ। ਨਾਥੁ = ਜੋਗੀਆਂ ਦਾ ਗੁਰੂ ॥੫॥

SikhNet (Spanish)No había Yoguis, ni Yangams, ni Nathas, ni sectas, ni credos.(5)

ਜਪ ਤਪ ਸੰਜਮ ਨਾ ਬ੍ਰਤ ਪੂਜਾ ॥

jap tap sanjam naa brat poojaa | Ang 1035

Sant Singh KhalsaThere was no chanting or meditation, no self-discipline, fasting or worship.
Manmohan SinghThere was no contemplation, penance, self-control, fasting and worship,
Manmohan Singh (Punjabi)ਕੋਈ ਆਰਾਧਨ, ਤਪੱਸਿਆ, ਸਵੈ-ਜ਼ਬਤ, ਉਪਹਾਸ ਅਤੇ ਉਪਾਸ਼ਨਾ ਨਹੀਂ ਸੀ ਹੁੰਦੀ।
Fareedkot Teekaਜਪ ਤਪ ਸੰਜਮ ਔ ਬ੍ਰਤ ਪੂਜਾ ਭੀ ਨਹੀਂ ਥੀ॥
Prof. Sahib Singhਤਦੋਂ ਨਾਹ ਕਿਤੇ ਜਪ ਹੋ ਰਹੇ ਸਨ ਨਾਹ ਤਪ ਹੋ ਰਹੇ ਸਨ, ਨਾਹ ਕਿਤੇ ਸੰਜਮ ਸਾਧੇ ਜਾ ਰਹੇ ਸਨ ਨਾਹ ਵਰਤ ਰੱਖੇ ਜਾ ਰਹੇ ਸਨ ਤੇ ਨਾਹ ਹੀ ਪੂਜਾ ਕੀਤੀ ਜਾ ਰਹੀ ਸੀ।

ਪਦ ਅਰਥ ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦੇ ਸਾਧਨ। ਬ੍ਰਤ = ਵਰਤ, ਨਿਰਾਹਾਰ ਰਹਿਣਾ।

SikhNet (Spanish)No había practicantes de austeridades o contempladores, o prácticas de auto control, tampoco alabadores o ayunadores.

ਨਾ ਕੋ ਆਖਿ ਵਖਾਣੈ ਦੂਜਾ ॥

naa ko aakh vakhaanai doojaa | Ang 1035

Sant Singh KhalsaNo one spoke or talked in duality.
Manmohan SinghNor did any one speak or tell of duality.
Manmohan Singh (Punjabi)ਨਾਂ ਹੀ ਕੋਈ ਜਣਾ ਦਵੈਤ-ਭਾਵ ਦਾ ਜ਼ਿਕਰ ਜਾਂ ਬਚਨ ਕਰਦਾ ਸੀ।
Fareedkot Teekaਦੂਸਰਾ ਕੋਈ ਨਹੀਂ (ਆਖਿ) ਮੁਖ ਕਰ ਕੇ ਕਹਤਾ ਥਾ॥
Prof. Sahib Singhਤਦੋਂ ਕੋਈ ਐਸਾ ਜੀਵ ਨਹੀਂ ਸੀ ਜੋ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਜ਼ਿਕਰ ਕਰ ਸਕਦਾ।

ਪਦ ਅਰਥ ਆਖਿ = ਆਖ ਕੇ।

SikhNet (Spanish)No había nadie que dijera: mira, hay algo más.

ਆਪੇ ਆਪਿ ਉਪਾਇ ਵਿਗਸੈ; ਆਪੇ ਕੀਮਤਿ ਪਾਇਦਾ ॥੬॥

aape aap upaae vigasai; aape keemat paaeidaa |6| Ang 1035

Sant Singh KhalsaHe created Himself, and rejoiced; He evaluates Himself. ||6||
Manmohan SinghCreating His ownself the Lord was supremely rejoiced and Himself valued His ownself.
Manmohan Singh (Punjabi)ਆਪਣੇ ਆਪ ਨੂੰ ਰੱਚ ਕੇ ਪ੍ਰਭੂ ਪਰਮ ਪ੍ਰਸੰਨ ਸੀ ਅਤੇ ਆਪ ਹੀ ਆਪਣੇ ਆਪ ਦਾ ਮੁਲ ਪਾਉਂਦਾ ਸੀ।
Fareedkot Teekaਆਪ ਹੀ ਆਪ ਪ੍ਰਲ੍ਯ ਕੋ ਉਪਾਇਕੈ ਪ੍ਰਸੰਨ ਹੋਤਾ ਥਾ ਔ ਆਪ ਹੀ ਤਿਸ ਕੀ ਕੀਮਤਿ ਪਾਵਤਾ ਥਾ, ਭਾਵ ਇਤਨਾ ਚਿਰ ਪ੍ਰਲੋ ਰਹਨੀ ਹੈ ਏਹੁ ਜਾਨਤਾ ਥਾ॥੬॥
Prof. Sahib Singhਤਦੋਂ ਪਰਮਾਤਮਾ ਆਪ ਹੀ ਆਪਣੇ ਆਪ ਵਿਚ ਪਰਗਟ ਹੋ ਕੇ ਖ਼ੁਸ਼ ਹੋ ਰਿਹਾ ਸੀ ਤੇ ਆਪਣੇ ਵਡੱਪਣ ਦਾ ਮੁੱਲ ਆਪ ਹੀ ਪਾਂਦਾ ਸੀ ॥੬॥

ਪਦ ਅਰਥ ਆਪਿ = ਆਪ ਵਿਚ। ਵਿਗਸੈ = ਖ਼ੁਸ਼ ਹੁੰਦਾ ਹੈ ॥੬॥

SikhNet (Spanish)Sólo el Señor Mismo estaba en Éxtasis Absoluto y se premiaba a Sí Mismo con Su Propia Gloria.(6)

ਨਾ ਸੁਚਿ ਸੰਜਮੁ ਤੁਲਸੀ ਮਾਲਾ ॥

naa such sanjam tulasee maalaa | Ang 1035

Sant Singh KhalsaThere was no purification, no self-restraint, no malas of basil seeds.
Manmohan SinghThere was no purification, or self restraint, or rosary of sweet basil.
Manmohan Singh (Punjabi)ਕੋਈ ਸੁਚੱਮਤਾਈ ਜਾਂ ਸਵੈ-ਰੋਕਥਾਮ ਜਾਂ ਨਿਆਜ਼ਬੋ ਦੀ ਜਪਣੀ ਨਹੀਂ ਸੀ ਹੁੰਦੀ।
Fareedkot Teekaਪਵਿਤ੍ਰਤਾ ਔ ਇੰਦ੍ਰਯੋਂ ਕਾ ਰੋਕਨਾ ਨਹੀਂ ਥਾ ਪੁਨਾ ਤੁਲਸੀ ਆਦ ਮਾਲਾ ਨਹੀਂ ਥਾ॥
Prof. Sahib Singhਤਦੋਂ ਨਾਹ ਕਿਤੇ ਸੁੱਚ ਰੱਖੀ ਜਾ ਰਹੀ ਸੀ, ਨਾਹ ਕਿਤੇ ਕੋਈ ਸੰਜਮ ਕੀਤਾ ਜਾ ਰਿਹਾ ਸੀ, ਨਾਹ ਹੀ ਕਿਤੇ ਤੁਲਸੀ ਦੀ ਮਾਲਾ ਸੀ।

ਪਦ ਅਰਥ ਸੁਚਿ = ਸਰੀਰ ਨੂੰ ਪਵਿੱਤ੍ਰ ਰੱਖਣ ਦਾ ਸਾਧਨ।

SikhNet (Spanish)No había códigos para la abnegación o la ablución, ni para el rosario de Tulsi.

ਗੋਪੀ ਕਾਨੁ ਨ ਗਊ ਗੋੁਆਲਾ ॥

gopee kaan na gaoo guoaalaa | Ang 1035

Sant Singh KhalsaThere were no Gopis, no Krishna, no cows or cowherds.
Manmohan SinghThere was no Milk-maid, or Krishan, or cow or herdsman.
Manmohan Singh (Punjabi)ਕੋਈ ਗੁਆਲਣ ਜਾਂ ਕ੍ਰਿਸ਼ਨ ਜਾਂ ਗਾਂ ਜਾਂ ਵਾਗੀ ਨਹੀਂ ਸੀ ਹੁੰਦਾ।
Fareedkot Teekaਗੋਪੀ ਔ ਕਾਨ ਪੁਨਃ ਗਊ ਤੇ ਗੁਆਲਾ ਆਦਿ ਕੋਈ ਨਹੀਂ ਥਾ॥
Prof. Sahib Singhਤਦੋਂ ਨਾਹ ਕਿਤੇ ਕੋਈ ਗੋਪੀ ਸੀ ਨਾਹ ਕੋਈ ਕਾਨ੍ਹ ਸੀ, ਨਾਹ ਕੋਈ ਗਊ ਸੀ ਨਾਹ ਗਊਆਂ ਦਾ ਰਾਖਾ ਸੀ।

ਪਦ ਅਰਥ ਗੋਪੀ = ਗਵਾਲਣ। ਕਾਨੁ = ਕ੍ਰਿਸ਼ਨ। ਗਆਲਾ = ਗਾਂਈਆਂ ਦਾ ਰਾਖਾ, ਗੋਪਾਲਾ {ਨੋਟ: ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਆਲਾ' ਹੈ, ਇਥੇ 'ਗੁਆਲਾ' ਪੜ੍ਹਨਾ ਹੈ}।

SikhNet (Spanish)No estaba Krishna, ni sus consortes, ni las vacas ni los pastores.

ਤੰਤੁ ਮੰਤੁ ਪਾਖੰਡੁ ਨ ਕੋਈ; ਨਾ ਕੋ ਵੰਸੁ ਵਜਾਇਦਾ ॥੭॥

tant mant paakhandd na koee; naa ko vans vajaaeidaa |7| Ang 1035

Sant Singh KhalsaThere were no tantras, no mantras and no hypocrisy; no one played the flute. ||7||
Manmohan SinghThere were no incantations and spells, no hypocrisy, nor did any one play on the flute.
Manmohan Singh (Punjabi)ਕਈ ਜਾਦੂ ਤੇ ਟੂਣੇ ਨਹੀਂ ਸਨ, ਨਾਂ ਹੀ ਦੰਭ ਸੀ, ਨਾਂ ਹੀ ਕੋਈ ਬੰਸਰੀ ਵਜਾਉਂਦਾ ਸੀ।
Fareedkot Teekaਤੰਤ੍ਰ, ਮੰਤ੍ਰ ਅਰੁ ਪਖੰਡ ਭੀ ਨਹੀਂ ਥਾ ਔ ਨਾ ਕੋਈ ਬੰਸੀ ਬਜਾਵਤਾ ਥਾ॥੭॥
Prof. Sahib Singhਤਦੋਂ ਨਾਹ ਕੋਈ ਤੰਤ੍ਰ ਮੰਤ੍ਰ ਆਦਿਕ ਪਖੰਡ ਸੀ ਤੇ ਨਾਹ ਕੋਈ ਬੰਸਰੀ ਵਜਾ ਰਿਹਾ ਸੀ ॥੭॥

ਪਦ ਅਰਥ ਵੰਸੁ = ਬੰਸਰੀ ॥੭॥

SikhNet (Spanish)No había Tantra, ni Mantra, tampoco había decepciones, nadie tocaba la flauta. (7)

ਕਰਮ ਧਰਮ ਨਹੀ ਮਾਇਆ ਮਾਖੀ ॥

karam dharam nahee maaeaa maakhee | Ang 1035

Sant Singh KhalsaThere was no karma, no Dharma, no buzzing fly of Maya.
Manmohan SinghThere were no deeds, religion and the gadfly of mammon.
Manmohan Singh (Punjabi)ਕੋਈ ਅਮਲ, ਮਜ਼ਹਬ ਅਤੇ ਮਾਇਆ ਦੀ ਮੱਖੀ ਨਹੀਂ ਸੀ ਹੁੰਦੀ।
Fareedkot Teekaਕਰਮ ਧਰਮ ਔ ਮਾਇਆ ਰੂਪ ਮਾਖੀ ਭੀ ਨਹੀਂ ਥੀ॥
Prof. Sahib Singhਤਦੋਂ ਨਾਹ ਕਿਤੇ ਧਾਰਮਿਕ ਕਰਮ-ਕਾਂਡ ਸੀ ਨਾਹ ਕਿਤੇ ਮਿੱਠੀ ਮਾਇਆ ਸੀ।

ਪਦ ਅਰਥ ਮਾਖੀ = ਮਾਖਿਓ, ਸ਼ਹਿਦ, ਮਿੱਠੀ।

SikhNet (Spanish)No había rutinas de yoga, ni existía el sonido de la Maya.

ਜਾਤਿ ਜਨਮੁ ਨਹੀ ਦੀਸੈ ਆਖੀ ॥

jaat janam nahee deesai aakhee | Ang 1035

Sant Singh KhalsaSocial class and birth were not seen with any eyes.
Manmohan SinghCaste and birth were not to be seen with eyes.
Manmohan Singh (Punjabi)ਜਾਤੀ ਅਤੇ ਪੈਦਾਇਸ਼ ਅੱਖੀਂ ਹੀ ਨਹੀਂ ਸਨ ਦਿਸਦੀਆਂ।
Fareedkot Teekaਜਾਤ ਜਨਮ ਇਹ ਭੀ ਅਖੀ ਨਹੀਂ ਦੇਖੀਤੇ ਥੇ॥
Prof. Sahib Singhਤਦੋਂ ਨਾਹ ਕਿਤੇ ਕੋਈ (ਉੱਚੀ ਨੀਵੀਂ) ਜਾਤਿ ਸੀ ਤੇ ਨਾਹ ਹੀ ਕਿਸੇ ਜਾਤਿ ਵਿਚ ਕੋਈ ਜਨਮ ਲੈਂਦਾ ਅੱਖੀਂ ਦਿੱਸਦਾ ਸੀ।

ਪਦ ਅਰਥ ਆਖੀ = ਅੱਖਾਂ ਨਾਲ।

SikhNet (Spanish)Nadie podía ver a alguien de casta superior o inferior.

ਮਮਤਾ ਜਾਲੁ ਕਾਲੁ ਨਹੀ ਮਾਥੈ; ਨਾ ਕੋ ਕਿਸੈ ਧਿਆਇਦਾ ॥੮॥

mamataa jaal kaal nahee maathai; naa ko kisai dhiaaeidaa |8| Ang 1035

Sant Singh KhalsaThere was no noose of attachment, no death inscribed upon the forehead; no one meditated on anything. ||8||
Manmohan SinghThere was no noose of secular attachment, nor was death writ on the mortal's brow, nor did any one meditate on anyone else.
Manmohan Singh (Punjabi)ਸੰਸਾਰ ਲਗਨ ਦੀ ਕੋਈ ਫਾਹੀ ਨਹੀਂ ਸੀ, ਨਾਂ ਹੀ ਪ੍ਰਾਣੀ ਦੇ ਮੱਥੇ ਉਤੇ ਮੌਤ ਲਿਖੀ ਹੋਈ ਸੀ, ਨਾਂ ਹੀ ਕੋਈ ਜਣਾ ਕਿਸੇ ਹੋਰਸ ਦਾ ਸਿਮਰਨ ਕਰਦਾ ਸੀ।
Fareedkot Teekaਮਮਤਾ ਕਾ ਜਾਲ ਔ ਕਾਲ ਭੀ ਸਿਰ ਪਰ ਨਹੀਂ ਥਾ ਔ ਕੋਈ ਭੀ ਕਿਸੇ ਕੋ ਧਿਆਵਤਾ ਨਹੀਂ ਥਾ॥੮॥
Prof. Sahib Singhਤਦੋਂ ਨਾਹ ਕਿਤੇ ਮਾਇਆ ਦੀ ਮਮਤਾ ਦਾ ਜਾਲ ਸੀ, ਨਾਹ ਕਿਤੇ ਕਿਸੇ ਦੇ ਸਿਰ ਉਤੇ ਕਾਲ (ਕੂਕਦਾ ਸੀ)। ਨਾਹ ਕੋਈ ਜੀਵ ਕਿਸੇ ਦਾ ਸਿਮਰਨ-ਧਿਆਨ ਧਰਦਾ ਸੀ ॥੮॥

ਪਦ ਅਰਥ ਮਮਤਾ = ਅਪਣੱਤ, ਇਹ ਖ਼ਿਆਲ ਕਿ ਇਹ ਚੀਜ਼ 'ਮੇਰੀ' ਹੈ ॥੮॥

SikhNet (Spanish)No existía el apego, el involucramiento o la muerte inscritos en ningún destino, nadie contemplaba nada, ni sabía cómo contemplar.(8)

ਨਿੰਦੁ ਬਿੰਦੁ ਨਹੀ. ਜੀਉ ਨ ਜਿੰਦੋ ॥

nind bind nahee. jeeo na jindo | Ang 1035

Sant Singh KhalsaThere was no slander, no seed, no soul and no life.
Manmohan SinghThere was no slander, no seed, no soul and no life.
Manmohan Singh (Punjabi)ਕੋਈ ਕਲੰਕ ਨਹੀਂ ਸੀ, ਨਾਂ ਹੀ ਬੀਜ ਨਾਂ ਆਤਮਾਂ ਤੇ ਨਾਂ ਹੀ ਜਿੰਦਜਾਨ।
Fareedkot Teekaਨਿੰਦਾ ਔ (ਬਿੰਦੁ) ਉਸਤਤੀ ਭੀ ਨਹੀਂ ਥੀ, ਨਾ ਜੀਉ ਥਾ, ਨਾ (ਜਿੰਦੋ) ਈਸਰ ਹੀ ਥਾ॥
Prof. Sahib Singhਤਦੋਂ ਨਾਹ ਕਿਤੇ ਨਿੰਦਿਆ ਸੀ ਨਾਹ ਖ਼ੁਸ਼ਾਮਦ ਸੀ, ਨਾਹ ਕੋਈ ਜੀਵਾਤਮਾ ਸੀ ਨਾਹ ਕੋਈ ਜਿੰਦ ਸੀ।

ਪਦ ਅਰਥ ਬਿੰਦੁ = ਉਸਤਤਿ, ਵਡਿਆਈ, ਖ਼ੁਸ਼ਾਮਦ।

SikhNet (Spanish)No existía la calumnia, ni el rechazo, ni vida, ni cuerpo.

ਨਾ ਤਦਿ ਗੋਰਖੁ; ਨਾ ਮਾਛਿੰਦੋ ॥

naa tad gorakh; naa maachhindo | Ang 1035

Sant Singh KhalsaThere was no Gorakh and no Maachhindra.
Manmohan SinghThen there was no Gorakh nor Machhinder.
Manmohan Singh (Punjabi)ਓਣੋਂ ਨਾਂ ਹੀਗੋਰਖ ਸੀ, ਨਾਂ ਮਾਛਿੰਦਰ।
Fareedkot Teekaਗੋਰਖੁ ਔ ਮਾਛਿਦ੍ਰ ਭੀ ਨਹੀਂ ਥੇ॥
Prof. Sahib Singhਤਦੋਂ ਨਾਹ ਗੋਰਖ ਸੀ ਨਾਹ ਮਾਛਿੰਦ੍ਰ ਨਾਥ ਸੀ।

ਪਦ ਅਰਥ ਮਾਛਿੰਦੋ = ਮਾਛਿੰਦ੍ਰ ਨਾਥ।

SikhNet (Spanish)No existía Gorakj, el Guru de los yoguis, ni Machindra, su discípulo.

ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ; ਨਾ ਕੋ ਗਣਤ ਗਣਾਇਦਾ ॥੯॥

naa tad giaan dhiaan kul opat; naa ko ganat ganaaeidaa |9| Ang 1035

Sant Singh KhalsaThere was no spiritual wisdom or meditation, no ancestry or creation, no reckoning of accounts. ||9||
Manmohan SinghThen there was no Divine knowledge, meditation, lineage and creation, nor there was reckoning of accounts.
Manmohan Singh (Punjabi)ਓਦੋਂ ਕੋਈ ਬ੍ਰਹਮਬੋਧ, ਸਿਮਰਨ, ਵੰਸ਼ ਅਤੇ ਉਤਪਤੀ ਨਹੀਂ ਸੀ ਨਾਂ ਹੀ ਕੋਈ ਹਿਸਾਬ ਕਿਤਾਬ ਦਾ ਗਿਣਨਾ ਮਿਣਨਾ ਸੀ।
Fareedkot Teekaਤਬ ਗਿਆਨ ਨਹੀਂ ਥਾ ਤਥਾ ਧਿਆਨ ਔ ਕੁਲ ਕੀ ਉਤਪਤੀ ਪੁਨਃ ਕੋਈ ਕਰਮੋਂ ਕੀ ਗਿਣਤੀ ਕੋ ਭੀ ਨਹੀਂ ਗਿਣਾਵਤਾ ਥਾ॥੯॥
Prof. Sahib Singhਤਦੋਂ ਨਾਹ ਕਿਤੇ (ਧਾਰਮਿਕ ਪੁਸਤਕਾਂ ਦੀ) ਗਿਆਨ-ਚਰਚਾ ਸੀ ਨਾਹ ਕਿਤੇ ਸਮਾਧੀ-ਇਸਥਿਤ ਧਿਆਨ ਸੀ, ਤਦੋਂ ਨਾਹ ਕਿਤੇ ਕੁਲਾਂ ਦੀ ਉਤਪੱਤੀ ਸੀ ਤੇ ਨਾਹ ਹੀ ਕੋਈ (ਚੰਗੀ ਕੁਲ ਵਿਚ ਜੰਮਣ ਦਾ) ਮਾਣ ਕਰਦਾ ਸੀ ॥੯॥

ਪਦ ਅਰਥ ਕੁਲ ਓਪਤਿ = ਕੁਲਾਂ ਦੀ ਉਤਪੱਤੀ। ਗਣਤ = ਲੇਖਾ, ਮਾਣ ॥੯॥

SikhNet (Spanish)No había Sabiduría Espiritual ni meditación, ni ancestros ni creación, no existía el pedir cuentas a nadie.(9)

ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ॥

varan bhekh nahee brahaman khatree | Ang 1036

Sant Singh KhalsaThere were no castes or social classes, no religious robes, no Brahmin or Kh'shaatriya.
Manmohan SinghThere was no caste, or religious grab, or Brahman or Kharti,
Manmohan Singh (Punjabi)ਕੋਈ ਜਾਤ ਜਾਂ ਧਾਰਮਕ ਲਿਬਾਸ ਜਾਂ ਬ੍ਰਹਮ ਜਾਂ ਖਤ੍ਰੀ ਨਹੀਂ ਸੀ।
Fareedkot Teekaਵਰਣ ਔ ਭੇਖ ਭੀ ਨਹੀਂ ਥਾ, ਬ੍ਰਹਮਣ, ਖਤ੍ਰੀ ਭੀ ਨਹੀਂ ਥਾ॥
Prof. Sahib Singhਤਦੋਂ ਨਾਹ ਕੋਈ ਬ੍ਰਾਹਮਣ ਖੱਤ੍ਰੀ ਆਦਿਕ ਵਰਨ ਸਨ ਨਾਹ ਕਿਤੇ ਜੋਗੀ ਜੰਗਮ ਆਦਿਕ ਭੇਖ ਸਨ।
SikhNet (Spanish)No había distinción de clases, colores o de abrigos, no estaban los Brahmanes ni los Kshatrias.

ਦੇਉ ਨ ਦੇਹੁਰਾ ਗਊ ਗਾਇਤ੍ਰੀ ॥

deo na dehuraa gaoo gaaeitree | Ang 1036

Sant Singh KhalsaThere were no demi-gods or temples, no cows or Gaayatri prayer.
Manmohan SinghNeither there was demigod, nor temple, nor cow nor the Hindu's primal, spell,
Manmohan Singh (Punjabi)ਨਾਂ ਕੋਈ ਦੇਵਤਾਂ ਸੀ, ਨਾਂ ਮੰਦਿਰ, ਨਾਂ ਗਾਂ, ਨਾਂ ਹੀ ਹਿੰਦੂਆਂ ਦਾ ਮੂਲ ਮੰਤਰ ਗਾਇਤਰੀ।
Fareedkot Teekaਦੇਵ ਔ ਦੇਹਰਾ ਤੇ ਗਊ ਤਥਾ ਗਾਇਤ੍ਰੀ ਕੋਈ ਭੀ ਨਹੀਂ ਥੀ॥
Prof. Sahib Singhਤਦੋਂ ਨਾਹ ਕੋਈ ਦੇਵਤਾ ਸੀ ਤੇ ਨਾਹ ਦੇਵਤੇ ਦਾ ਮੰਦਰ ਸੀ। ਤਦੋਂ ਨਾਹ ਕੋਈ ਗਊ ਸੀ, ਨਾਹ ਕਿਤੇ ਗਾਇਤ੍ਰੀ ਸੀ।

ਪਦ ਅਰਥ ਦੇਉ = ਦੇਵਤਾ।

SikhNet (Spanish)No había dioses, ni templos, ni la santidad de la vaca, tampoco la recitación del Gayatri.

ਹੋਮ ਜਗ ਨਹੀ ਤੀਰਥਿ ਨਾਵਣੁ; ਨਾ ਕੋ ਪੂਜਾ ਲਾਇਦਾ ॥੧੦॥

hom jag nahee teerath naavan; naa ko poojaa laaeidaa |10| Ang 1036

Sant Singh KhalsaThere were no burnt offerings, no ceremonial feasts, no cleansing rituals at sacred shrines of pilgrimage; no one worshipped in adoration. ||10||
Manmohan SinghThere used to be no burnt offerings; nor gratuitous feasts, nor ablutions at holies and nor did any one perform worship.
Manmohan Singh (Punjabi)ਨਾਂ ਕੋਈ ਹਵਨ ਹੁੰਦਾ ਸੀ, ਨਾਂ ਪੁੰਨਾਰਥੀ ਸਦਾਵਰਤ, ਨਾਂ ਧਰਮ ਅਸਥਾਨਾਂ ਉਤੇ ਇਸ਼ਨਾਨ ਤੇ ਨਾਂ ਹੀ ਕੋਈ ਉਪਾਸ਼ਨਾ ਕਰਦਾ ਸੀ।
Fareedkot Teekaਹੋਮ ਜਗ ਤਥਾ ਤੀਰਥੋਂ ਕੇ ਸਨਾਨ ਭੀ ਨਹੀਂ ਥੇ, ਔ ਨਹੀਂ ਕੋਈ ਪੂਜਾ ਮੇਂ ਮਨ ਲਾਉਤਾ ਥਾ॥੧੦॥
Prof. Sahib Singhਨਾਹ ਕਿਤੇ ਹਵਨ ਸਨ ਨਾਹ ਜੱਗ ਹੋ ਰਹੇ ਸਨ, ਨਾਹ ਕਿਤੇ ਤੀਰਥਾਂ ਦਾ ਇਸ਼ਨਾਨ ਸੀ ਤੇ ਨਾਹ ਕੋਈ (ਦੇਵ-) ਪੂਜਾ ਕਰ ਰਿਹਾ ਸੀ ॥੧੦॥
SikhNet (Spanish)No había ofrendas en los fuegos del sacrificio, ni Yagnas, ni peregrinajes, tampoco se alababa a los dioses.(10)

ਨਾ ਕੋ ਮੁਲਾ; ਨਾ ਕੋ ਕਾਜੀ ॥

naa ko mulaa; naa ko kaajee | Ang 1036

Sant Singh KhalsaThere was no Mullah, there was no Qazi.
Manmohan SinghThere was no Muslim scholar or judged.
Manmohan Singh (Punjabi)ਕੋਈ ਮੁਸਲਿਮ ਆਲਮ ਜਾਂ ਮੁਨਸਿਫ ਨਹੀਂ ਸੀ।
Fareedkot Teekaਨਾਹੀਂ ਕੋਈ ਮੁਲਾਂ, ਨਾ ਕੋਈ ਕਾਜੀ ਥਾ॥
Prof. Sahib Singhਤਦੋਂ ਨਾਹ ਕੋਈ ਮੌਲਵੀ ਸੀ ਨਾਹ ਕਾਜ਼ੀ ਸੀ,
SikhNet (Spanish)No existían los Mullahs, ni los Quazis, tampoco los Sheikhs, ni los Yeis.

ਨਾ ਕੋ ਸੇਖੁ ਮਸਾਇਕੁ ਹਾਜੀ ॥

naa ko sekh masaaeik haajee | Ang 1036

Sant Singh KhalsaThere was no Shaykh, or pilgrims to Mecca.
Manmohan SinghThere used to be no Muslim preacher, nor a penitent nor Mecca-pilgrim.
Manmohan Singh (Punjabi)ਨਾਂ ਮੁਸਲਮਾਨ ਉਪਦੇਸ਼ਕ ਹੁੰਦਾ ਸੀ, ਨਾਂ ਮੁਸ਼ਕਤੀ ਨਾਂ ਹੀ ਮੱਕੇ ਦਾ ਯਾਤਰੀ।
Fareedkot Teekaਨਾਹੀਂ ਕੋਈ ਸੇਖ ਔ ਮਸਕਤ ਕੇ ਕਰਨਹਾਰਾ ਅਰਥਾਤ ਜਗ੍ਯਾਸੀ ਪੁਨਃ ਹਾਜੀ ਭੀ ਨਹੀਂ ਥਾ॥
Prof. Sahib Singhਨਾਹ ਕੋਈ ਸ਼ੇਖ਼ ਸੀ ਨਾਹ ਹਾਜੀ ਸੀ।

ਪਦ ਅਰਥ ਮਸਾਇਕੁ = ਸ਼ੇਖ।

SikhNet (Spanish)No existían los reyes, ni los súbditos, no estaba el mundo del ego,

ਰਈਅਤਿ ਰਾਉ ਨ ਹਉਮੈ ਦੁਨੀਆ; ਨਾ ਕੋ ਕਹਣੁ ਕਹਾਇਦਾ ॥੧੧॥

reeat raau na haumai duneea; naa ko kehan kahaaeidaa |11| Ang 1036

Sant Singh KhalsaThere was no king or subjects, and no worldly egotism; no one spoke of himself. ||11||
Manmohan SinghThere was no subject, king and worldly pride, nor did any one give himself a big Name.
Manmohan Singh (Punjabi)ਕੋਈ ਪਰਜਾ, ਪਾਤਿਸ਼ਾਹ ਅਤੇ ਸੰਸਾਰੀ ਹੰਕਾਰ ਨਹੀਂ ਸੀ, ਨਾਂ ਹੀ ਕੋਈ ਆਪਣਾ ਵੱਡਾ ਨਾਉਂ ਧਰਾਉਂਦਾ ਸੀ।
Fareedkot Teekaਰਈਯਤ ਤਥਾ ਰਾਜਾ ਔ ਦੁਨੀਆਂ ਕੀ ਹਉਮੈਂ ਨਹੀਂ ਥੀ, ਪੁਨਃ ਨਹੀਂ ਕੋਈ ਕਹਤਾ ਥਾ ਔ ਨਾ ਕੋਈ ਕੁਛ ਕਹਾਵਤਾ ਥਾ॥੧੧॥
Prof. Sahib Singhਤਦੋਂ ਨਾਹ ਕਿਤੇ ਪਰਜਾ ਸੀ ਨਾਹ ਕੋਈ ਰਾਜਾ ਸੀ, ਨਾਹ ਕਿਤੇ ਦੁਨੀਆ ਵਾਲੀ ਹਉਮੈ ਹੀ ਸੀ, ਨਾਹ ਕੋਈ ਇਹੋ ਜਿਹੀ ਗੱਲ ਹੀ ਕਰਨ ਵਾਲਾ ਸੀ ॥੧੧॥

ਪਦ ਅਰਥ ਰਾਉ = ਰਾਜਾ। ਰਈਅਤਿ = ਪਰਜਾ ॥੧੧॥

SikhNet (Spanish)y no había nadie que se enorgulleciera de su propio ser.(11)

ਭਾਉ ਨ ਭਗਤੀ; ਨਾ ਸਿਵ ਸਕਤੀ ॥

bhaau na bhagatee; naa siv sakatee | Ang 1036

Sant Singh KhalsaThere was no love or devotion, no Shiva or Shakti - no energy or matter.
Manmohan SinghThere was no love or devotion nor mind or matter.
Manmohan Singh (Punjabi)ਕੋਈ ਪ੍ਰੀਤ ਜਾਂ ਸ਼ਰਧਾ ਨਹੀਂ ਸੀ, ਨਾਂ ਹੀ ਨਰ ਜਾਂ ਮਾਦਾ ਸੀ।
Fareedkot Teekaਪ੍ਰੇਮਾ ਭਗਤੀ ਭੀ ਨਹੀਂ ਥੀ ਔ (ਸਿਵ) ਈਸਰ ਮਾਇਆ ਭੀ ਨਹੀਂ ਥੀ॥
Prof. Sahib Singhਤਦੋਂ ਨਾਹ ਕਿਤੇ ਪ੍ਰੇਮ ਸੀ ਨਾਹ ਕਿਤੇ ਭਗਤੀ ਸੀ, ਨਾਹ ਕਿਤੇ ਜੜ੍ਹ ਸੀ ਨਾਹ ਚੇਤਨ ਸੀ।

ਪਦ ਅਰਥ ਸਿਵ = ਸ਼ਿਵ, ਚੇਤੰਨ। ਸਕਤੀ = ਜੜ੍ਹ ਪਦਾਰਥ।

SikhNet (Spanish)No existía la Amorosa Adoración de Dios, ni conciencia, ni inconciencia.

ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥

saajan meet bind nahee rakatee | Ang 1036

Sant Singh KhalsaThere were no friends or companions, no semen or blood.
Manmohan SinghThere used to be no Friend, intimate, seed and blood.
Manmohan Singh (Punjabi)ਨਾਂ ਕੋਈ ਦੋਸਤ, ਯਾਰ, ਬੀਜ ਤੇ ਲਹੂ ਨਹੀਂ ਸੀ।
Fareedkot Teeka(ਸਾਜਨੁ ਮੀਤੁ) ਅਤੀ ਪਿਆਰਾ ਔਰ ਪਿਤਾ ਕਾ ਬੀਰਜੁ ਅਰ ਮਾਤਾ ਕੀ ਰਕਤ ਭੀ ਨਹੀਂ ਥੀ॥
Prof. Sahib Singhਤਦੋਂ ਨਾਹ ਕਿਤੇ ਕੋਈ ਸੱਜਣ ਸੀ ਨਾਹ ਮਿੱਤਰ ਸੀ, ਨਾਹ ਕਿਤੇ ਪਿਤਾ ਦਾ ਵੀਰਜ ਸੀ ਨਾਹ ਮਾਂ ਦੀ ਰੱਤ ਸੀ।

ਪਦ ਅਰਥ ਬਿੰਦੁ = ਵੀਰਜ। ਰਕਤੀ = ਰੱਤ, ਲਹੂ।

SikhNet (Spanish)No había amigos, ni compañeros, no había ovarios, ni esperma

ਆਪੇ ਸਾਹੁ ਆਪੇ ਵਣਜਾਰਾ; ਸਾਚੇ ਏਹੋ ਭਾਇਦਾ ॥੧੨॥

aape saahu aape vanajaaraa; saache eho bhaaeidaa |12| Ang 1036

Sant Singh KhalsaHe Himself is the banker, and He Himself is the merchant. Such is the Pleasure of the Will of the True Lord. ||12||
Manmohan SinghThere Lord Himself was the Banker and himself the Merchant, Such was the will of the True Lord.
Manmohan Singh (Punjabi)ਸਾਹਿਬ ਆਪ ਹੀ ਸ਼ਾਹੂਕਾਰ ਸੀ ਅਤੇ ਆਪ ਹੀ ਸੌਦਾਗਰ, ਇਹੋ ਜਿਹੀ ਹੀ ਸੀ ਰਜਾ ਸੱਚੇ ਸੁਆਮੀ ਦੀ।
Fareedkot Teekaਆਪੇ ਸਾਹੁ ਪੁਨਾ ਆਪ ਹੀ ਵਣਜਾਰਾ ਥਾ, ਭਾਵ ਹੋਰ ਸਾਹੁ ਵਣਜਾਰਾਦਿ ਦੁੰਦ ਨਹੀਂ ਥੇ। ਤਬ ਸਾਚੇ ਕੋ ਏਹੀ ਪ੍ਰਕਾਰ ਭਾਵਤਾ ਥਾ॥੧੨॥
Prof. Sahib Singhਤਦੋਂ ਪਰਮਾਤਮਾ ਆਪ ਹੀ ਸ਼ਾਹ ਸੀ, ਆਪ ਹੀ ਵਣਜ ਕਰਨ ਵਾਲਾ ਸੀ, ਤਦੋਂ ਉਸ ਸਦਾ-ਥਿਰ ਪ੍ਰਭੂ ਨੂੰ ਇਹੋ ਕੁਝ ਚੰਗਾ ਲੱਗਦਾ ਸੀ ॥੧੨॥
SikhNet (Spanish)y Él, el Señor por Sí Mismo era el Mercader y el Marchante, porque así era Su Voluntad.(12)

ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥

bed kateb na sinmrit saasat | Ang 1036

Sant Singh KhalsaThere were no Vedas, Korans or Bibles, no Simritees or Shaastras.
Manmohan SinghThere existed no Vedas nor Muslim book, nor Simritis and nor Shashtras.
Manmohan Singh (Punjabi)ਨਾਂ ਕੋਈ ਵੇਦ, ਨਾਂ ਮੁਸਲਮਾਨੀ, ਇਸਾਈ, ਮੁਸਾਈ ਗ੍ਰੰਥ ਨਾਂ ਸਿਮ੍ਰਤੀਆਂ ਅਤੇ ਨਾਂ ਹੀ ਸ਼ਾਸ਼ਤਰ ਹੁੰਦੇ ਸਨ।
Fareedkot Teekaਬੇਦ, ਕਤੇਬ, ਸਿੰਮ੍ਰਤੀਆਂ ਔ ਸਾਸਤ੍ਰ ਭੀ ਨਹੀਂ ਥਾ॥
Prof. Sahib Singhਤਦੋਂ ਨਾਹ ਕਿਤੇ ਸ਼ਾਸਤ੍ਰ ਸਿੰਮ੍ਰਿਤੀਆਂ ਤੇ ਵੇਦ ਸਨ, ਨਾਹ ਕਿਤੇ ਕੁਰਾਨ ਅੰਜੀਲ ਆਦਿਕ ਸ਼ਾਮੀ ਕਿਤਾਬਾਂ ਸਨ।

ਪਦ ਅਰਥ ਕਤੇਬ = ਸ਼ਾਮੀ ਮਜ਼ਹਬਾਂ ਦੀਆਂ ਕਿਤਾਬਾਂ (ਕੁਰਾਨ, ਅੰਜੀਲ, ਤੌਰੇਤ, ਜ਼ੰਬੂਰ)।

SikhNet (Spanish)No existían los Vedas, ni los Textos Semíticos, los Smritis o los Shastras,

ਪਾਠ ਪੁਰਾਣ ਉਦੈ ਨਹੀ ਆਸਤ ॥

paatth puraan udai nahee aasat | Ang 1036

Sant Singh KhalsaThere was no recitation of the Puraanas, no sunrise or sunset.
Manmohan SinghThere was no reading of Puranas, nor sun-rise, nor sun-set.
Manmohan Singh (Punjabi)ਨਾਂ ਕੋਈ ਪੁਰਾਨਾਂ ਦਾ ਪੜ੍ਹਨਾ ਹੁੰਦਾ ਸੀ। ਨਾਂ ਸੂਰਜ ਦਾ ਚੜ੍ਹਨਾ ਅਤੇ ਨਾਂ ਹੀ ਸੂਰਜ ਦਾ ਛਿਪਣਾ।
Fareedkot Teekaਪੁਰਾਣੋਂ ਕੇ ਪਾਠ ਔ ਉਦੇ ਅਸਤ ਭੀ ਨਹੀਂ ਥਾ॥
Prof. Sahib Singhਤਦੋਂ ਕਿਤੇ ਪੁਰਾਣਾਂ ਦੇ ਪਾਠ ਭੀ ਨਹੀਂ ਸਨ। ਤਦੋਂ ਨਾਹ ਕਿਤੇ ਸੂਰਜ ਦਾ ਚੜ੍ਹਨਾ ਸੀ ਨਾਹ ਡੁੱਬਣਾ ਸੀ।

ਪਦ ਅਰਥ ਉਦੈ = ਸੂਰਜ ਦਾ ਚੜ੍ਹਨਾ। ਆਸਤ = ਸੂਰਤ ਦਾ ਡੁੱਬਣਾ, ਅਸਤ।

SikhNet (Spanish)no se leían los Puranas, ni existía el anochecer ni el amanecer.

ਕਹਤਾ ਬਕਤਾ ਆਪਿ ਅਗੋਚਰੁ; ਆਪੇ ਅਲਖੁ ਲਖਾਇਦਾ ॥੧੩॥

kahataa bakataa aap agochar; aape alakh lakhaaeidaa |13| Ang 1036

Sant Singh KhalsaThe Unfathomable Lord Himself was the speaker and the preacher; the unseen Lord Himself saw everything. ||13||
Manmohan SinghThe Incomprehensible. Lord was Himself the speaker and Preacher. The Unseeable Lord Himself saw everything.
Manmohan Singh (Punjabi)ਅਗਾਧ ਸੁਆਮੀ ਆਪੇ ਬੋਲਣਹਾਰ, ਅਤੇ ਪ੍ਰਚਾਰਕ ਸੀ ਅਦ੍ਰਿਸ਼ਟ ਸਾਹਿਬ ਖੁਦ ਸਾਰਾ ਕੁਝ ਵੇਖਦਾ ਸੀ।
Fareedkot Teekaਕਹਣੇ ਵਾਲਾ ਕਵੀਸਰੁ ਔ ਪੰਡਤ ਹੋ ਕੇ (ਬਕਤਾ) ਬਿਆਖਿਆ ਕਰਨੇ ਵਾਲਾ ਆਪ ਹੀ ਅਗੋਚਰ ਪਰਮੇਸੁਰ ਥਾ। ਆਪ ਹੀ ਅਲਖ ਥਾ ਔ ਆਪ ਹੀ ਲਖਾਉਣੇ ਵਾਲਾ ਥਾ, ਭਾਵ ਉਸ ਸਮੇਂ ਕਵੀ ਬਕਤਾ ਆਦਕੋਂ ਕਾ ਅਭਾਵ ਕਰ ਕੇ ਏਕ ਆਪ ਹੀ ਥਾ॥੧੩॥☬ਅਬ ਤੀਨ ਪੌੜੀਆਂ ਕਰ ਉਤਪਤੀ ਕਹਤੇ ਹੈਂ:
Prof. Sahib Singhਤਦੋਂ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲਾ ਪਰਮਾਤਮਾ ਆਪ ਹੀ ਬੋਲਣ ਚਾਲਣ ਵਾਲਾ ਸੀ, ਆਪ ਹੀ ਅਦ੍ਰਿਸ਼ਟ ਸੀ ਤੇ ਆਪ ਹੀ ਆਪਣੇ ਆਪ ਨੂੰ ਪਰਗਟ ਕਰਨ ਵਾਲਾ ਸੀ ॥੧੩॥

ਪਦ ਅਰਥ ਅਗੋਚਰੁ = ਅ-ਗੋ-ਚਰ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ {ਗੋ = ਇੰਦ੍ਰੇ। ਚਰ = ਪਹੁੰਚ} ॥੧੩॥

SikhNet (Spanish)Él, el Señor, sólo se recitaba a Sí Mismo, permaneciendo Imperceptible, conociendo sólo Su Ser Incognoscible.(13)

ਜਾ ਤਿਸੁ ਭਾਣਾ; ਤਾ ਜਗਤੁ ਉਪਾਇਆ ॥

jaa tis bhaanaa; taa jagat upaaeaa | Ang 1036

Sant Singh KhalsaWhen He so willed, He created the world.
Manmohan SinghWhen he so willed, then He created the world,
Manmohan Singh (Punjabi)ਜਦ ਉਸ ਨੂੰ ਐਕੁਰ ਚੰਗਾ ਲੱਗਾ, ਤਦ ਉਸ ਨੇ ਸੰਸਾਰ ਨੂੰ ਰਚਿਆ,
Fareedkot Teekaਜਾਂ ਤਿਸ ਕੋ ਭਾਇਆ ਤਾਂ ਜਗਤ ਕੋ ਉਪਾਇਆ॥
Prof. Sahib Singhਜਦੋਂ ਉਸ ਪਰਮਾਤਮਾ ਨੂੰ ਚੰਗਾ ਲੱਗਾ ਤਾਂ ਉਸ ਨੇ ਜਗਤ ਪੈਦਾ ਕਰ ਦਿੱਤਾ।

ਪਦ ਅਰਥ ਤਿਸੁ ਭਾਣਾ = ਉਸ ਪ੍ਰਭੂ ਨੂੰ ਚੰਗਾ ਲੱਗਾ।

SikhNet (Spanish)Cuando fue Su Voluntad, Él trajo el Universo a su existencia y,

ਬਾਝੁ ਕਲਾ; ਆਡਾਣੁ ਰਹਾਇਆ ॥

baajh kalaa; aaddaan rahaaeaa | Ang 1036

Sant Singh KhalsaWithout any supporting power, He sustained the universe.
Manmohan Singhand without support sustained the firmament.
Manmohan Singh (Punjabi)ਅਤੇ ਬਿਨਾਂ ਆਸਰੇ ਦੇ ਅਸਮਾਨ ਟਿਕਾ ਦਿੱਤਾ।
Fareedkot Teekaਬਿਨਾਂ ਥੰਭੇ ਆਦਿ ਥੀਂ ਅਪਣੀ (ਕਲਾ) ਸਕਤੀ ਕਰ ਕੇ (ਆਡਾਣੁ) ਅਡੰਬਰ ਜਗਤ ਰਖਿਆ, ਭਾਵ ਇਸਥਿਤ ਕੀਆ॥
Prof. Sahib Singhਇਸ ਸਾਰੇ ਜਗਤ-ਖਿਲਾਰੇ ਨੂੰ ਉਸ ਨੇ (ਕਿਸੇ ਦਿੱਸਦੇ) ਸਹਾਰੇ ਤੋਂ ਬਿਨਾ ਹੀ (ਆਪੋ ਆਪਣੇ ਥਾਂ) ਟਿਕਾ ਦਿੱਤਾ।

ਪਦ ਅਰਥ ਆਡਾਣੁ = ਪਸਾਰਾ। ਰਹਾਇਆ = ਟਿਕਾਇਆ।

SikhNet (Spanish)sin ninguna contracción en ningún lado, sostuvo Él Su Vasta Expansión.

ਬ੍ਰਹਮਾ ਬਿਸਨੁ ਮਹੇਸੁ ਉਪਾਏ; ਮਾਇਆ ਮੋਹੁ ਵਧਾਇਦਾ ॥੧੪॥

brahamaa bisan mahes upaae; maaeaa mohu vadhaaeidaa |14| Ang 1036

Sant Singh KhalsaHe created Brahma, Vishnu and Shiva; He fostered enticement and attachment to Maya. ||14||
Manmohan SinghHe created Brahma, Vishnu and Shiva and extended the love of mammon.
Manmohan Singh (Punjabi)ਉਸ ਨੇ ਬ੍ਰਹਮਾਂ, ਵਿਸ਼ਨੂੰ ਅਤੇ ਸ਼ਿਵਜੀ ਪੈਦਾ ਕੀਤੇ ਅਤੇ ਮੋਹਨੀ ਮਾਇਆ ਦਾ ਪਿਆਰ ਘਨੇਰਾ ਖਿਲਾਰ ਦਿੱਤਾ।
Fareedkot Teekaਪੁਨ: ਬ੍ਰਹਮਾ, ਬਿਸਨ, ਸਿਵ, ਇਹ ਕਾਰਕ ਉਤਪੰਨ ਕੀਏ ਔ ਸੰਸਾਰ ਮੇਂ ਮਾਇਆ ਕਾ ਮੋਹ ਭੀ ਵਧਾਵਤਾ ਭਇਆ॥੧੪॥
Prof. Sahib Singhਤਦੋਂ ਉਸ ਨੇ ਬ੍ਰਹਮਾ ਵਿਸ਼ਨੂ ਤੇ ਸ਼ਿਵ ਭੀ ਪੈਦਾ ਕਰ ਦਿੱਤੇ, (ਜਗਤ ਵਿਚ) ਮਾਇਆ ਦਾ ਮੋਹ ਭੀ ਵਧਾ ਦਿੱਤਾ ॥੧੪॥
SikhNet (Spanish)Así, creó a Brahma, a Vishnu y a Shiva, e instaló en los seres humanos el permanente deseo de los apegos.(14)

ਵਿਰਲੇ ਕਉ; ਗੁਰਿ ਸਬਦੁ ਸੁਣਾਇਆ ॥

virale kau; gur sabad sunaaeaa | Ang 1036

Sant Singh KhalsaHow rare is that person who listens to the Word of the Guru's Shabad.
Manmohan SinghRare is the person whom the Guru cause to hear the Lord's word,
Manmohan Singh (Punjabi)ਕਿਸੇ ਟਾਂਵੇਂ ਟੱਲੇ ਪੁਰਸ਼ ਨੂੰ ਹੀ ਗੁਰੂ ਜੀ ਸੁਆਮੀ ਦਾ ਨਾਮ ਸਰਵਣ ਕਰਾਉਂਦੇ ਹਨ।
Fareedkot Teekaਕਿਸੇ ਵਿਰਲੇ ਜਗ੍ਯਾਸੀ ਕੋ ਗੁਰੋਂ ਨੇ ਉਪਦੇਸ ਸੁਣਾਇਆ ਹੈ॥
Prof. Sahib Singhਜਿਸ ਕਿਸੇ ਵਿਰਲੇ ਬੰਦੇ ਨੂੰ ਗੁਰੂ ਨੇ ਉਪਦੇਸ਼ ਸੁਣਾਇਆ।

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)Pero extraordinario era aquél que el Guru hacía que escuchara Su Palabra.

ਕਰਿ ਕਰਿ ਦੇਖੈ; ਹੁਕਮੁ ਸਬਾਇਆ ॥

kar kar dekhai; hukam sabaaeaa | Ang 1036

Sant Singh KhalsaHe created the creation, and watches over it; the Hukam of His Command is over all.
Manmohan SinghBy His will, the Lord has created the creation and watches over all.
Manmohan Singh (Punjabi)ਆਪਣੀ ਰਜਾ ਦੁਆਰਾ, ਰੱਬ ਨੇ ਰਚਨਾ ਰਚੀ ਹੈ ਅਤੇ ਇਸ ਸਾਰੀ ਨੂੰ ਵੇਖ ਰਿਹਾ ਹੈ।
Fareedkot Teekaਹੁਕਮ ਮੇਂ ਜੋ ਸਭ ਸੰਸਾਰ ਆਇਆ ਹੂਆ ਹੈ, ਤਿਨ ਕੇ ਕਰੇ ਹੂਏ ਕਰਮੋਂ ਕੋ ਦੇਖਤਾ ਹੈ॥
Prof. Sahib Singh(ਉਸ ਨੂੰ ਸਮਝ ਆ ਗਈ ਕਿ) ਪਰਮਾਤਮਾ ਜਗਤ ਪੈਦਾ ਕਰ ਕੇ ਆਪ ਹੀ ਸੰਭਾਲ ਕਰ ਰਿਹਾ ਹੈ, ਹਰ ਥਾਂ ਉਸ ਦਾ ਹੁਕਮ ਚੱਲ ਰਿਹਾ ਹੈ।

ਪਦ ਅਰਥ ਦੇਖੈ = ਸੰਭਾਲ ਕਰਦਾ ਹੈ।

SikhNet (Spanish)Pues el Señor dio el Comando y los vio instalarse por todas partes, así Él creó el Universo entero

ਖੰਡ ਬ੍ਰਹਮੰਡ ਪਾਤਾਲ ਅਰੰਭੇ; ਗੁਪਤਹੁ ਪਰਗਟੀ ਆਇਦਾ ॥੧੫॥

khandd brahamandd paataal aranbhe; gupatahu paragattee aaeidaa |15| Ang 1036

Sant Singh KhalsaHe formed the planets, solar systems and nether regions, and brought what was hidden to manifestation. ||15||
Manmohan SinghHe founded the continents solar systems and under worlds and from the absolute self, He became manifest.
Manmohan Singh (Punjabi)ਉਸ ਨੈ ਮਹਾਂਵੀਰ, ਸੂਰਜ ਮੰਡਲ ਅਤੇ ਪਤਾਲਾਂ ਦੀ ਨੀਂਹ ਰੱਖੀ ਅਤੇ ਨਿਰਗੁਣ ਸਰੂਪ ਤੋਂ ਉਹ ਪ੍ਰਗਟ ਹੋ ਗਿਆ।
Fareedkot Teekaਨਵੇਂ ਖੰਡ ਔ ਬ੍ਰਹਮੰਡ ਤਥਾ ਪਤਾਲ ਭੀ ਅਰੰਭੇ, ਪੁਨਃ ਗੁਪਤ ਥੀ ਪਰਗਟ ਹੋਇ ਆਇਆ ਹੈ॥੧੫॥
Prof. Sahib Singhਉਸ ਪਰਮਾਤਮਾ ਨੇ ਆਪ ਹੀ ਖੰਡ ਬ੍ਰਹਮੰਡ ਪਾਤਾਲ ਆਦਿਕ ਬਣਾਏ ਹਨ ਤੇ ਉਹ ਆਪ ਹੀ ਗੁਪਤ ਹਾਲਤ ਤੋਂ ਪਰਗਟ ਹੋਇਆ ਹੈ ॥੧੫॥

ਪਦ ਅਰਥ ਅਰੰਭੇ = ਬਣਾਏ। ਗੁਪਤਹੁ = ਗੁਪਤ ਹਾਲਤ ਤੋਂ ॥੧੫॥

SikhNet (Spanish)y sus partes, los mundos inferiores, y desde Su Ser Absoluto se volvió Manifiesto. (15)

ਤਾ ਕਾ ਅੰਤੁ; ਨ ਜਾਣੈ ਕੋਈ ॥

taa kaa ant; na jaanai koee | Ang 1036

Sant Singh KhalsaNo one knows His limits.
Manmohan SinghHis limit no one knows.
Manmohan Singh (Punjabi)ਉਸ ਦੇ ਓੜਕ ਨੂੰ ਕੋਈ ਨਹੀਂ ਜਾਣਦਾ।
Fareedkot Teekaਤਿਸ ਕਾ ਅੰਤ ਕੋਈ ਭੀ ਨਹੀਂ ਜਾਨਤਾ ਹੈ॥
Prof. Sahib Singhਕੋਈ ਭੀ ਜੀਵ ਪਰਮਾਤਮਾ ਦੀ ਤਾਕਤ ਦਾ ਅੰਤ ਨਹੀਂ ਜਾਣ ਸਕਦਾ,
SikhNet (Spanish)Oh, nadie conoce la Extensión de mi Dios

ਪੂਰੇ ਗੁਰ ਤੇ; ਸੋਝੀ ਹੋਈ ॥

poore gur te; sojhee hoee | Ang 1036

Sant Singh KhalsaThis understanding comes from the Perfect Guru.
Manmohan SinghIt is through the Perfect Guru, that I have obtained Understanding.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਮੈਨੂੰ ਸਮਝ ਪ੍ਰਾਪਤ ਹੋਈ ਹੈ।
Fareedkot Teekaਤਿਸ ਕੀ ਸੋਝੀ ਪੂਰੇ ਗੁਰੋਂ ਤੇ ਹੋਤੀ ਵਾ ਹੋਈ ਹੈ॥
Prof. Sahib Singhਇਹ ਸਮਝ ਪੂਰੇ ਗੁਰੂ ਤੋਂ ਪੈਂਦੀ ਹੈ।

ਪਦ ਅਰਥ ਤੇ = ਤੋਂ।

SikhNet (Spanish)y es sólo a través del Guru Perfecto, que Él se nos revela.

ਨਾਨਕ ਸਾਚਿ ਰਤੇ ਬਿਸਮਾਦੀ; ਬਿਸਮ ਭਏ ਗੁਣ ਗਾਇਦਾ ॥੧੬॥੩॥੧੫॥

naanak saach rate bisamaadee; bisam bhe gun gaaeidaa |16|3|15| Ang 1036

Sant Singh KhalsaO Nanak, those who are attuned to the Truth are wonderstruck; singing His Glorious Praises, they are filled with wonder. ||16||3||15||
Manmohan SinghNanak, wondrous are they, who are imbued with the Lord's truth and hymning His praise they became delighted.
Manmohan Singh (Punjabi)ਨਾਨਕ ਅਦਭੁਤ ਹਨ ਉਹ ਜੋ ਸੁਆਮੀ ਦੇ ਸੱਚ ਨਾਲ ਰੰਗੀਜੇ ਹਨ ਅਤੇ ਉਸ ਦਾ ਜੱਸ ਗਾਇਨ ਕਰਨ ਦੁਆਰਾ ਉਹ ਪ੍ਰਸੰਨ ਥੀ ਵੰਝਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਾਚ ਮੇਂ ਰਤੇ ਹੈਂ, ਸੋ ਅਸਚਰਜ ਰੂਪ ਹੈਂ, ਤਿਨ ਕਾ ਮਨ ਹਰੀ ਦੇ ਗੁਨੋਂ ਕੋ ਗਾਵਤਾ ਅਸਚਰਜ ਹੂਆ ਹੈ॥੧੬॥੩॥੧੫॥
Prof. Sahib Singhਹੇ ਨਾਨਕ! ਜੇਹੜੇ ਬੰਦੇ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ ਉਹ (ਉਸ ਦੀ ਬੇਅੰਤ ਤਾਕਤ ਦੇ ਕੌਤਕ ਵੇਖ ਵੇਖ ਕੇ) ਹੈਰਾਨ ਹੀ ਹੈਰਾਨ ਹੁੰਦੇ ਹਨ ਤੇ ਉਸ ਦੇ ਗੁਣ ਗਾਂਦੇ ਰਹਿੰਦੇ ਹਨ ॥੧੬॥੩॥੧੫॥

ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ। ਬਿਸਮਾਦੀ = ਹੈਰਾਨ। ਬਿਸਮ = ਹੈਰਾਨ ॥੧੬॥੩॥੧੫॥

SikhNet (Spanish)Dice Nanak, los que están imbuidos en Su Verdad está embebidos en Su Maravilla y en ese asombro ellos cantan para siempre Su Alabanza. (16-3-15)
Answers quote the Granth verbatim with Ang citations. AI commentary is not Gurbani and not a religious ruling.