ਮਾਰੂ ਮਹਲਾ ੧ ॥
maaroo mahalaa 1 |
Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.
ਆਪੇ ਆਪੁ ਉਪਾਇ ਨਿਰਾਲਾ ॥
aape aap upaae niraalaa |
Sant Singh KhalsaHe Himself created the creation, remaining unattached.
Manmohan SinghCreating the world, all by Himself remains detached.
Manmohan Singh (Punjabi)ਸੰਸਾਰ ਨੂੰ ਖ਼ੁਦ-ਬ-ਖ਼ੁਦ ਰੱਚ ਕੇ ਸੁਆਮੀ ਆਪ ਨਿਰਲੇਪ ਰਹਿੰਦਾ ਹੈ।
Fareedkot Teekaਆਪੇ ਆਪ ਹੀ ਜਗਤ ਕੋ ਉਪਾਇਕੈ ਨਿਰਾਲਾ ਹੋਇ ਰਹਿਆ ਹੈ॥
Prof. Sahib Singh(ਪਰਮਾਤਮਾ) ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪੈਦਾ ਕਰ ਕੇ (ਮਾਇਆ ਦੇ ਮੋਹ ਤੋਂ) ਨਿਰਲੇਪ (ਭੀ) ਰਹਿੰਦਾ ਹੈ।ਪਦ ਅਰਥ ਆਪੁ = ਆਪਣੇ ਆਪ ਨੂੰ। ਨਿਰਾਲਾ = ਵੱਖਰਾ, ਨਿਰਲੇਪ।
SikhNet (Spanish)El Dios Desapegado se crea a Sí Mismo,
ਸਾਚਾ ਥਾਨੁ ਕੀਓ ਦਇਆਲਾ ॥
saachaa thaan keeo deaalaa |
Sant Singh KhalsaThe Merciful Lord has established His True Home.
Manmohan SinghThe Merciful Master has established His True abode.
Manmohan Singh (Punjabi)ਮਿਹਰਬਾਨ ਮਾਲਕ ਨੇ ਆਪਣਾ ਸੱਚਾ ਟਿਕਾਣਾ ਸਥਾਪਨ ਕੀਤਾ।
Fareedkot Teekaਸਾਚਾ ਥਾਂਨ ਵੈਕੁੰਠ ਵਾ ਸਾਧ ਸੰਗ ਹੇ ਦਿਆਲ! ਤੈਨੇ ਕੀਆ ਹੈ॥
Prof. Sahib Singhਸਦਾ-ਥਿਰ ਦਇਆਲ ਪ੍ਰਭੂ ਇਸ ਸਰੀਰ ਨੂੰ (ਆਪਣੇ ਰਹਿਣ ਲਈ) ਥਾਂ ਬਣਾਂਦਾ ਹੈ।ਪਦ ਅਰਥ ਸਾਚਾ = ਸਦਾ-ਥਿਰ ਪ੍ਰਭੂ।
SikhNet (Spanish)también, ese Ser Compasivo crea Su Verdadero Recinto
ਪਉਣ ਪਾਣੀ ਅਗਨੀ ਕਾ ਬੰਧਨੁ; ਕਾਇਆ ਕੋਟੁ ਰਚਾਇਦਾ ॥੧॥
paun paanee aganee kaa bandhan; kaaeaa kott rachaaeidaa |1|
Sant Singh KhalsaBinding together air, water and fire, He created the fortress of the body. ||1||
Manmohan SinghBinding together air, water and fire, He has created the body fortress.
Manmohan Singh (Punjabi)ਹਵਾ, ਜਲ ਅਤੇ ਅੱਗ ਨੂੰ ਇਕੱਠੇ ਬੰਨ੍ਹ ਕੇ, ਉਸ ਨੇ ਦੇਹ ਕਿਲ੍ਹੇ ਨੂੰ ਰਚਿਆ ਹੈ।
Fareedkot Teekaਪਉਣ, ਪਾਣੀ ਤਥਾ ਅਗਨੀ ਕਾ (ਬੰਧਨੁ) ਇਕਠਾ ਕਰ ਕੇ ਕਾਇਆਂ ਰੂਪ ਕੋਟ ਕੋ ਤੂੰ ਰਚਾਇੰਦਾ ਹੈਂ॥੧॥
Prof. Sahib Singhਹਵਾ ਪਾਣੀ ਅੱਗ (ਆਦਿਕ ਤੱਤਾਂ) ਦਾ ਮੇਲ ਕਰ ਕੇ ਉਹ ਪਰਮਾਤਮਾ ਸਰੀਰ-ਕਿਲ੍ਹਾ ਰਚਦਾ ਹੈ ॥੧॥ਪਦ ਅਰਥ ਬੰਧਨੁ = ਮੇਲ। ਕੋਟੁ = ਕਿਲ੍ਹਾ ॥੧॥
SikhNet (Spanish)y mantiene el aire, el agua y el fuego juntos, creando de ellos la fortaleza del cuerpo.(1)
ਨਉ ਘਰ ਥਾਪੇ; ਥਾਪਣਹਾਰੈ ॥
nau ghar thaape; thaapanahaarai |
Sant Singh KhalsaThe Creator established the nine gates.
Manmohan SinghTo it the Creator has fixed the nine doors.
Manmohan Singh (Punjabi)ਇਸ ਨੂੰ ਸਿਰਜਣਹਾਰ ਨੇ ਨੌ ਦਰਵਾਜ਼ੇ ਲਾਏ ਹਨ।
Fareedkot Teekaਨਉਂ (ਘਰ) ਗੋਲਕਾ ਥਾਪਨਹਾਰੇ ਤੈਨੇਂ ਬਨਾਏ ਹੈਂ॥
Prof. Sahib Singhਬਣਾਣ ਦੀ ਤਾਕਤ ਰੱਖਣ ਵਾਲੇ ਪ੍ਰਭੂ ਨੇ ਇਸ ਸਰੀਰ ਦੇ ਨੌ ਘਰ (ਕਰਮ ਇੰਦ੍ਰੇ) ਬਣਾਏ ਹਨ।ਪਦ ਅਰਥ ਘਰ = ਗੋਲਕਾਂ, ਇੰਦ੍ਰੇ। ਥਾਪਣਹਾਰੈ = ਬਣਾਣ ਦੀ ਸਮਰੱਥਾ ਰੱਖਣ ਵਾਲੇ ਨੇ।
SikhNet (Spanish)Ahí, el Señor Creador instaló las nueve puertas y dentro de la Décima,
ਦਸਵੈ ਵਾਸਾ; ਅਲਖ ਅਪਾਰੈ ॥
dasavai vaasaa; alakh apaarai |
Sant Singh KhalsaIn the Tenth Gate, is the dwelling of the infinite, unseen Lord.
Manmohan SinghIn the Tenth gate is the abode of the Indiscernible Infinite Lord.
Manmohan Singh (Punjabi)ਦਸਮ ਦੁਆਰ ਦੇ ਅੰਦਰ ਅਦ੍ਰਿਸ਼ਟ ਅਤੇ ਅਨੰਤ ਪ੍ਰਭੂ ਦਾ ਨਿਵਾਸ ਅਸਥਾਨ ਹੈ।
Fareedkot Teekaਹੇ ਅਲਖ ਅਪਾਰ! ਤੇਰਾ ਦਸਵੇਂ ਦੁਆਰ ਮੇਂ ਵਾਸਾ ਹੈ॥
Prof. Sahib Singhਦਸਵੇਂ ਘਰ (ਦਸਵੇਂ ਦੁਆਰ) ਵਿਚ ਉਸ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦੀ ਰਿਹੈਸ਼ ਹੈ।ਪਦ ਅਰਥ ਦਸਵੈ = ਦਸਵੇਂ ਘਰ ਵਿਚ, ਦਸਵੇਂ ਦੁਆਰ ਵਿਚ। ਅਪਾਰੈ = ਅਪਾਰ (ਪ੍ਰਭੂ) ਦਾ।
SikhNet (Spanish)vive Él, el Infinito e Insondable Señor.
ਸਾਇਰ ਸਪਤ ਭਰੇ ਜਲਿ ਨਿਰਮਲਿ; ਗੁਰਮੁਖਿ. ਮੈਲੁ, ਨ ਲਾਇਦਾ ॥੨॥
saaeir sapat bhare jal niramal; guramukh. mail, na laaeidaa |2|
Sant Singh KhalsaThe seven seas are overflowing with the Ambrosial Water; the Gurmukhs are not stained with filth. ||2||
Manmohan SinghThe seven seas of the Lord-conscious being are brimful with the Immaculate water of God's Name and to them filth attaches not.
Manmohan Singh (Punjabi)ਪ੍ਰਭੂ ਨੂੰ ਜਾਨਣ ਵਾਲੇ ਦੇ ਸੱਤੇ ਸਮੁੰਦਰ, ਵਾਹਿਗੁਰੂ ਦੇ ਨਾਮ ਦੇ ਪਵਿੱਤ੍ਰ ਪਾਣੀ ਨਾਲ ਪਰੀਪੂਰਨ ਹਨ, ਅਤੇ ਉਨ੍ਹਾਂ ਨੂੰ ਕੋਈ ਮਲੀਣਤਾ ਨਹੀਂ ਚਿਮੜਦੀ।
Fareedkot Teekaਮਨ, ਬੁਧੀ ਔ ਪੰਚੇ ਗਿਆਨ ਇੰਦਰੇ ਜਿਨ ਕੇ ਤੇਰੇ ਜਸ ਰੂਪ ਨਿਰਮਲ ਜਲ ਨਾਲ ਭਰੇ ਹੂਏ ਹੈਂ, ਤਿਨ ਗੁਰਮੁਖੋਂ ਕੋ ਪਾਪੋਂ ਰੂਪ ਮੈਲ ਨਹੀਂ ਲਾਉਤਾ ਹੈਂ॥੨॥
Prof. Sahib Singh(ਜੀਵ ਮਾਇਆ ਦੇ ਮੋਹ ਵਿਚ ਫਸ ਕੇ ਆਪਣੇ ਆਪ ਨੂੰ ਮਲੀਨ ਕਰ ਲੈਂਦੇ ਹਨ, ਪਰ) ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਦੇ ਪੰਜੇ ਗਿਆਨ-ਇੰਦ੍ਰੇ ਉਸ ਦਾ ਮਨ ਉਸ ਦੀ ਬੁੱਧੀ-ਇਹ ਸੱਤੇ ਹੀ ਸਰੋਵਰ ਪ੍ਰਭੂ ਦੇ ਨਾਮ ਦੇ ਪਵਿਤ੍ਰ ਜਲ ਨਾਲ ਭਰੇ ਰਹਿੰਦੇ ਹਨ, ਇਸ ਵਾਸਤੇ ਉਸ ਨੂੰ ਮਾਇਆ ਦੀ ਮੈਲ ਨਹੀਂ ਲੱਗਦੀ ॥੨॥ਪਦ ਅਰਥ ਸਾਇਰ = ਸਮੁੰਦਰ। ਸਪਤ = ਸੱਤ। ਸਪਤ ਸਾਇਰ = (ਕਾਇਆ ਕੋਟ ਦੇ) ਸੱਤ ਸਮੁੰਦਰ (ਪੰਜ-ਗਿਆਨ ਇੰਦ੍ਰੇ, ਮਨ ਅਤੇ ਬੱਧ)। ਜਲਿ ਨਿਰਮਲਿ = (ਨਾਮ ਦੇ) ਨਿਰਮਲ ਜਲ ਨਾਲ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਬੰਦਾ ॥੨॥
SikhNet (Spanish)Sí, los siete mares de la Conciencia de Dios, desparraman el Néctar del Señor y sus manchas desaparecen.(2)
ਰਵਿ ਸਸਿ ਦੀਪਕ ਜੋਤਿ ਸਬਾਈ ॥
rav sas deepak jot sabaaee |
Sant Singh KhalsaThe lamps of the sun and the moon fill all with light.
Manmohan SinghIn the lamps of the sun and the moon, the entire light is Thine Lord.
Manmohan Singh (Punjabi)ਸੂਰਜ ਅਤੇ ਚੰਦ ਦੇ ਦੀਵੀਆਂ ਅੰਦਰ ਸਮੂਹ ਪ੍ਰਕਾਸ਼ ਤੈਡਾਂ ਹੀ ਹੈ, ਹੇ ਪ੍ਰਭੂ।
Fareedkot Teekaਹੇ ਸਚੇ! ਸੂਰਜ ਚੰਦ ਦੀਵੇ ਕੀਏ ਹੈ ਤੈਨੇ, ਤਿਨ ਸਭ ਮੇਂ ਤੇਰੀ ਹੀ ਜੋਤ ਆਈ ਹੂਈ ਹੈ॥
Prof. Sahib Singhਪਰਮਾਤਮਾ ਨੇ ਆਪ ਹੀ ਸੂਰਜ ਚੰਦ੍ਰਮਾ (ਜਗਤ ਦੇ) ਦੀਵੇ ਬਣਾਏ ਹਨ। ਇਹਨਾਂ ਸੂਰਜ ਚੰਦ੍ਰਮਾ (ਆਦਿਕ) ਦੀਵਿਆਂ ਵਿਚ ਸਾਰੀ ਸ੍ਰਿਸ਼ਟੀ ਵਿਚ ਉਸ ਦੀ ਆਪਣੀ ਹੀ ਜੋਤਿ (ਚਾਨਣ ਕਰ ਰਹੀ) ਹੈ।ਪਦ ਅਰਥ ਰਵਿ = ਸੂਰਜ। ਸਸਿ = ਚੰਦ੍ਰਮਾ। ਦੀਪਕ = ਦੀਵੇ। ਸਬਾਈ = ਸਾਰੀ।
SikhNet (Spanish)El sol y la luna derivan su luz de Dios.
ਆਪੇ ਕਰਿ ਵੇਖੈ ਵਡਿਆਈ ॥
aape kar vekhai vaddiaaee |
Sant Singh KhalsaCreating them, He beholds His own glorious greatness.
Manmohan SinghCreating them, Thou witness Thy own glory.
Manmohan Singh (Punjabi)ਉਨ੍ਹਾਂ ਨੂੰ ਰੱਚ ਕੇ ਤੂੰ ਆਪਣੀ ਨਿੱਜ ਦੀ ਪ੍ਰਭਤਾ ਨੂੰ ਤੱਕਦਾ ਹੈਂ।
Fareedkot Teekaਆਪ ਹੀ ਇਛਾ ਅਨੁਸਾਰ ਸੰਸਾਰ ਕੋ ਕਰ ਕੇ ਦੇਖਤਾ ਹੈਂ॥
Prof. Sahib Singhਉਹ ਪਰਮਾਤਮਾ ਆਪਣੀ ਵਡਿਆਈ ਆਪ ਵੇਖਦਾ ਹੈ।
SikhNet (Spanish)Sí, es Él Quien los ha creado y atestigua Su Propia Gloria,
ਜੋਤਿ ਸਰੂਪ ਸਦਾ ਸੁਖਦਾਤਾ; ਸਚੇ ਸੋਭਾ ਪਾਇਦਾ ॥੩॥
jot saroop sadaa sukhadaataa; sache sobhaa paaeidaa |3|
Sant Singh KhalsaThe Giver of peace is forever the embodiment of Light; from the True Lord, glory is obtained. ||3||
Manmohan SinghThe Peace-giving Lord is ever the Embodiment of Light and meeting with that True Lord man obtains glory.
Manmohan Singh (Punjabi)ਆਰਾਮ-ਬਖਸ਼ਣਹਾਰ ਸੁਆਮੀ ਸਦੀਵ ਹੀ ਪ੍ਰਕਾਸ਼ ਦਾ ਪੰਜ ਹੈ ਅਤੇ ਉਸ ਸੱਚੇ ਸਾਈਂ ਨਾਲ ਮਿਲ ਕੇ ਇਨਸਾਨ ਪ੍ਰਭਤਾ ਪਾਉਂਦਾ ਹੈ।
Fareedkot Teekaਹੇ ਜੋਤ ਸਰੂਪ! ਤੂੰ ਸਦਾ ਹੀ ਸੁਖੋਂ ਕਾ ਦਾਤਾ ਹੈਂ। ਜੋ ਤੇਰੀ ਸਰਣ ਹੂਆ ਹੈ, ਸੋ ਹੇ ਸਚੇ! ਤੇਰੇ ਮੇਂ ਅਭੇਦ ਹੋਇਕੈ ਸੋਭਾ ਕੋ ਪਾਵਤਾ ਹੈ॥੩॥
Prof. Sahib Singhਉਹ ਪ੍ਰਭੂ ਸਦਾ ਚਾਨਣ ਹੀ ਚਾਨਣ ਹੈ, ਉਹ ਸਦਾ (ਜੀਵਾਂ ਨੂੰ) ਸੁਖ ਦੇਣ ਵਾਲਾ ਹੈ। ਜੇਹੜਾ ਜੀਵ ਉਸ ਦਾ ਰੂਪ ਹੋ ਜਾਂਦਾ ਹੈ ਉਸ ਨੂੰ ਪ੍ਰਭੂ ਆਪ ਹੀ ਸੋਭਾ ਦੇਂਦਾ ਹੈ ॥੩॥
SikhNet (Spanish)pues Él es la Encarnación de la Luz, nuestro Dios Dador de Éxtasis y bendice a los seres verdaderos con Gloria.(3)
ਗੜ ਮਹਿ; ਹਾਟ ਪਟਣ ਵਾਪਾਰਾ ॥
garr meh; haatt pattan vaapaaraa |
Sant Singh KhalsaWithin the fortress are the stores and markets; the business is transacted there.
Manmohan SinghWithin the body fortress are the cities and shop and the business is transacted there.
Manmohan Singh (Punjabi)ਦੇਹ ਦੇ ਕਿਲ੍ਹੇ ਅੰਦਰ ਸ਼ਹਿਰ ਅਤੇ ਦੁਕਾਨਾਂ ਹਨ ਅਤੇ ਓਥੇ ਵਣਜ ਵਾਪਾਰ ਹੁੰਦਾ ਹੈ।
Fareedkot Teekaਸਰੀਰ ਰੂਪੀ ਪਟਣ ਤਿਸ ਮੇਂ ਇੰਦ੍ਰੇ ਰੂਪ ਹਟੀਓਂ ਕਾ ਬਜਾਰੁ ਹੈ, (ਗੜ) ਕਿਲਾ ਦਸਵਾਂ ਦੁਆਰ ਹੈ॥
Prof. Sahib Singh(ਪ੍ਰਭੂ ਦੇ ਰਚੇ ਹੋਏ ਇਸ ਸਰੀਰ-) ਕਿਲ੍ਹੇ ਵਿਚ (ਗਿਆਨ-ਇੰਦ੍ਰੇ, ਮਾਨੋ) ਸ਼ਹਰ ਦੇ ਹੱਟ ਹਨ ਜਿਥੇ (ਪ੍ਰਭੂ ਆਪ ਹੀ) ਵਾਪਾਰ ਕਰ ਰਿਹਾ ਹੈ।ਪਦ ਅਰਥ ਗੜ = ਕਿਲ੍ਹਾ। ਪਟਣ = ਸ਼ਹਿਰ।
SikhNet (Spanish)En la fortaleza del cuerpo están los pueblos, también las tiendas
ਪੂਰੈ ਤੋਲਿ; ਤੋਲੈ ਵਣਜਾਰਾ ॥
poorai tol; tolai vanajaaraa |
Sant Singh KhalsaThe Supreme Merchant weighs with the perfect weights.
Manmohan SinghThe Merchant, my God. weighs His wares with the sterling weights.
Manmohan Singh (Punjabi)ਮੇਰਾ ਵਾਹਿਗੁਰੂ, ਸਦਾਗਰ, ਖਰੇ ਵੱਟਿਆ ਨਾਲ ਆਪਣੀ ਵਾਸਤੂ ਨੂੰ ਹਾੜਦਾ ਹੈ।
Fareedkot Teekaਅੰਤਹਿਕਰਣ ਜਗ੍ਯਾਸੂ ਵਣਜਾਰਾ ਪੂਰੇ ਤੋਲ ਤੋਲਤਾ ਹੈ, ਭਾਵ ਜੋ ਯਥਾਰਥ ਵਿਚਾਰ ਕਰਤਾ ਹੈ॥
Prof. Sahib Singh(ਪ੍ਰਭੂ ਦਾ ਨਾਮ ਹੀ ਇਕ ਐਸਾ ਤੋਲ ਹੈ ਜਿਸ ਦੀ ਰਾਹੀਂ ਕੀਤੇ ਵਣਜ ਵਿਚ ਕੋਈ ਘਾਟਾ ਨਹੀਂ ਪੈਂਦਾ, ਇਸ) ਪੂਰੇ ਤੋਲ ਦੀ ਰਾਹੀਂ ਪ੍ਰਭੂ-ਵਣਜਾਰਾ (ਸਰੀਰ-ਕਿਲ੍ਹੇ ਵਿਚ ਬੈਠ ਕੇ) ਆਪ ਹੀ ਨਾਮ-ਵੱਖਰ ਤੋਲਦਾ ਹੈ।ਪਦ ਅਰਥ ਤੋਲਿ = ਤੋਲ ਨਾਲ।
SikhNet (Spanish)y el comercio se desarrollan ahí,
ਆਪੇ ਰਤਨੁ ਵਿਸਾਹੇ ਲੇਵੈ; ਆਪੇ ਕੀਮਤਿ ਪਾਇਦਾ ॥੪॥
aape ratan visaahe levai; aape keemat paaeidaa |4|
Sant Singh KhalsaHe Himself buys the jewel, and He Himself appraises its value. ||4||
Manmohan SinghThe Lord himself purchases the emerald and Himself evaluates its worth.
Manmohan Singh (Punjabi)ਸੁਆਮੀ ਆਪ ਹੀ ਮਾਣਕ ਨੂੰ ਖਰੀਦਦਾ ਹੈ ਅਤੇ ਆਪ ਹੀ ਇਸ ਦਾ ਮੁਲ ਪਾਉਂਦਾ ਹੈ।
Fareedkot Teekaਸੋ ਆਪ ਹੀ ਰਤਨ ਵੈਰਾਗ ਕੋ ਖਰੀਦ ਲੇਤਾ ਹੈ ਔ ਆਪ ਹੀ ਵੈਰਾਗ ਸਰੂਪ ਕੀ ਕੀਮਤ ਪਾਵਤਾ ਹੈ, ਭਾਵ ਯਥਾਰਥ ਬੋਧੁ ਪਾਵਤਾ ਹੈ॥
Prof. Sahib Singhਪ੍ਰਭੂ ਆਪ ਹੀ ਨਾਮ-ਰਤਨ ਵਿਹਾਝਦਾ ਹੈ, ਆਪ ਹੀ ਨਾਮ ਰਤਨ ਦਾ (ਠੀਕ) ਮੁੱਲ ਪਾਂਦਾ ਹੈ ॥੪॥ਪਦ ਅਰਥ ਵਿਸਾਹੇ = ਖ਼ਰੀਦਦਾ ਹੈ ॥੪॥
SikhNet (Spanish)y mira, nuestro Señor Mercader, evalúa Sus Activos en la Balanza de la Verdad. (4)
ਕੀਮਤਿ ਪਾਈ ਪਾਵਣਹਾਰੈ ॥
keemat paaee paavanahaarai |
Sant Singh KhalsaThe Appraiser appraises its value.
Manmohan SinghThe Appraiser Himself appraises the Thing.
Manmohan Singh (Punjabi)ਮੁਲ ਪਾਉਣਹਾਰ ਖ਼ੁਦ ਹੀ ਚੀਜ਼ ਦਾ ਮੁਲ ਪਾਉਂਦਾ ਹੈ।
Prof. Sahib Singhਕਦਰ ਸਮਝਣ ਵਾਲਾ ਪ੍ਰਭੂ ਹੀ ਆਪਣੇ ਨਾਮ-ਰਤਨ ਦੀ ਕਦਰ ਪਾ ਰਿਹਾ ਹੈ।
SikhNet (Spanish)Él Mismo da valor al Nombre, y mira, tan Independiente es Él que Su Tesoro es Inagotable.
ਵੇਪਰਵਾਹ ਪੂਰੇ ਭੰਡਾਰੈ ॥
veparavaah poore bhanddaarai |
Sant Singh KhalsaThe Independent Lord is overflowing with His treasures.
Manmohan SinghBrimful are the treasures of the care-free Lord.
Manmohan Singh (Punjabi)ਪਰੀਪੂਰਨ ਹਨ ਖ਼ਜ਼ਾਨੇ ਮੁਛੰਦਗੀ-ਰਹਿਤ ਸੁਆਮੀ ਦੇ।
Fareedkot Teekaਹੇ ਵੇ ਪ੍ਰਵਾਹ! ਜੋ ਜੀਵ ਕੀਮਤ ਪਾਵਣੇਹਾਰੇ ਨੇ ਜਬ ਕੀਮਤ ਪਾਈ ਤੇਰੇ ਪੂਰੇ ਭੰਡਾਰੇ ਕੀ, ਤਬ ਐਸੇ ਜਾਨਾ॥
Prof. Sahib Singh(ਜਿਸ ਨੂੰ ਇਹ ਸਮਝ ਦੇਂਦਾ ਹੈ ਉਹ) ਉਸ ਵੇ-ਪਰਵਾਹ ਪਰਮਾਤਮਾ ਦੇ ਭਰੇ ਖ਼ਜ਼ਾਨੇ ਵਿਚੋਂ ਨਾਮ-ਰਤਨ ਪ੍ਰਾਪਤ ਕਰਦਾ ਹੈ।ਪਦ ਅਰਥ ਭੰਡਾਰੈ = ਖ਼ਜ਼ਾਨੇ ਵਿਚ।
SikhNet (Spanish)Él mantiene todos los Poderes en Sus Manos
ਸਰਬ ਕਲਾ ਲੇ ਆਪੇ ਰਹਿਆ; ਗੁਰਮੁਖਿ ਕਿਸੈ ਬੁਝਾਇਦਾ ॥੫॥
sarab kalaa le aape rahiaa; guramukh kisai bujhaaeidaa |5|
Sant Singh KhalsaHe holds all powers, He is all-pervading; how few are those who, as Gurmukh, understand this. ||5||
Manmohan SinghHolding all the powers in His Hand, the Lord Himself is pervading every where, By the Guru's grace only few understand this.
Manmohan Singh (Punjabi)ਸਾਰੀਆਂ ਸ਼ਕਤੀਆਂ ਆਪਣੇ ਹੱਥ ਵਿੱਚ ਰੱਖ ਕੇ, ਸਾਈਂ ਖੁਦ ਹੀ ਸਾਰੇ ਰਮ ਰਹਿਆ ਹੈ। ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਇਸ ਨੂੰ ਸਮਝਦਾ ਹੈ।
Fareedkot Teekaਸਰਬ ਸਕਤੀਆਂ ਕੋ ਲੈ ਕੇ ਆਪ ਹੀ ਹਰੀ ਜਗਤ ਮੇਂ ਵਿਆਪ ਰਹਿਆ ਹੈ ਔ ਕਿਸੇ ਗੁਰਮੁਖ ਕੋ ਸਮਝਾਵਤਾ ਹੈ॥੫॥
Prof. Sahib Singhਪ੍ਰਭੂ ਕਿਸੇ (ਵਿਰਲੇ ਭਾਗਾਂ ਵਾਲੇ) ਨੂੰ ਗੁਰੂ ਦੀ ਰਾਹੀਂ ਇਹ ਸਮਝ ਬਖ਼ਸ਼ਦਾ ਹੈ ਕਿ ਉਹ ਆਪ ਹੀ ਆਪਣੀ ਸਾਰੀ ਸੱਤਿਆ (ਆਪਣੇ ਅੰਦਰ) ਰੱਖ ਕੇ ਸਭ ਜੀਵਾਂ ਵਿਚ ਵਿਆਪ ਰਿਹਾ ਹੈ ॥੫॥ਪਦ ਅਰਥ ਕਲਾ = ਸੱਤਿਆ। ਗੁਰਮੁਖਿ = ਗੁਰੂ ਦੀ ਰਾਹੀਂ ॥੫॥
SikhNet (Spanish)y extraordinario es aquél a quien Él hace tomar Conciencia del Señor a través del Guru.(5)
ਨਦਰਿ ਕਰੇ; ਪੂਰਾ ਗੁਰੁ ਭੇਟੈ ॥
nadar kare; pooraa gur bhettai |
Sant Singh KhalsaWhen He bestows His Glance of Grace, one meets the Perfect Guru.
Manmohan SinghIf the Lord shows mercy, man meets with the Perfect Guru,
Manmohan Singh (Punjabi)ਜੇਕਰ ਪ੍ਰਭੂ ਮਿਹਰ ਧਾਰੇ ਤਾਂ ਬੰਦਾ ਪੂਰਨ ਗੁਰਾਂ ਨਾਲ ਮਿਲ ਪੈਂਦਾ ਹੈ,
Fareedkot Teekaਹੇ ਹਰੀ! ਕ੍ਰਿਪਾ ਕਰੇਂ ਤਾਂ ਪੂਰਾ ਗੁਰੂ ਮਿਲਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਸ ਨੂੰ ਪੂਰਾ ਸਤਿਗੁਰ ਮਿਲ ਪੈਂਦਾ ਹੈ,ਪਦ ਅਰਥ ਭੇਟੈ = ਮਿਲਦਾ ਹੈ।
SikhNet (Spanish)Cuando tiene Compasión de nosotros, Él nos guía hasta el Guru,
ਜਮ ਜੰਦਾਰੁ. ਨ ਮਾਰੈ ਫੇਟੈ ॥
jam jandaar. na maarai fettai |
Sant Singh KhalsaThe tyrannical Messenger of Death cannot strike him then.
Manmohan Singhand the tyrant Death's courier strikes him not,
Manmohan Singh (Punjabi)ਅਤੇ ਮੌਤ ਦਾ ਜ਼ਾਲਮ ਦੂਤ ਉਸ ਨੂੰ ਸੱਟ ਨਹੀਂ ਮਾਰਦਾ।
Fareedkot Teekaਜੌ ਮਿਲੈ ਤੌ ਜਮ ਕਾ ਦੂਤ ਧਕਾ ਵਾ ਚੋਰ ਨਹੀਂ ਮਾਰਤਾ॥
Prof. Sahib Singhਜ਼ਾਲਮ ਜਮ ਉਸ ਉਤੇ ਕੋਈ ਸੱਟ-ਫੇਟ ਨਹੀਂ ਕਰ ਕਰਦਾ।ਪਦ ਅਰਥ ਜੰਦਾਰੁ = ਅਵੈੜਾ, ਜ਼ਾਲਮ। ਫੇਟੈ = ਫੇਟ, ਸੱਟ।
SikhNet (Spanish)y así Yama salvaje no nos lastima más.
ਜਿਉ ਜਲ ਅੰਤਰਿ ਕਮਲੁ ਬਿਗਾਸੀ; ਆਪੇ ਬਿਗਸਿ ਧਿਆਇਦਾ ॥੬॥
jiau jal antar kamal bigaasee; aape bigas dhiaaeidaa |6|
Sant Singh KhalsaHe blossoms forth like the lotus flower in the water; he blossoms forth in joyful meditation. ||6||
Manmohan SinghHe flowers like the lotus flower in the water and instinctively remembers God with glee.
Manmohan Singh (Punjabi)ਪਾਣੀ ਅੰਦਰ ਕੰਵਲ ਫੁਲ ਦੀ ਤਰ੍ਹਾਂ ਉਹ ਪ੍ਰਫੁਲਤ ਹੋ ਜਾਂਦਾ ਹੈ ਅਤੇ ਸੁਭਾਵਕ ਹੀ ਖ਼ੁਸ਼ੀ ਨਾਲ ਸੁਆਮੀ ਨੂੰ ਸਿਮਰਦਾ ਹੈ।
Fareedkot Teekaਜੈਸੇ ਜਲ ਕੇ ਬੀਚ ਕਮਲ ਖਿੜਤਾ ਹੈ, ਤੈਸੇ ਆਪੇ ਹੀ ਜਗ੍ਯਾਸੀ ਰੂਪ ਹੋ ਕੇ ਧਿਆਵਤਾ ਹੈ, ਪੁਨਃ ਆਪੇ ਹੀ ਦੇਖ ਕੇ (ਬਿਗਸਤਾ) ਪ੍ਰਸੰਨ ਹੋਤਾ ਹੈ॥੬॥
Prof. Sahib Singhਜਿਵੇਂ ਪਾਣੀ ਵਿਚ ਕਉਲ ਫੁੱਲ ਖਿੜਦਾ ਹੈ (ਨਿਰਲੇਪ ਰਹਿੰਦਾ ਹੈ) ਤਿਵੇਂ ਪ੍ਰਭੂ ਆਪ ਹੀ ਉਸ ਮਨੁੱਖ ਦੇ ਅੰਦਰ ਖਿੜ ਕੇ (ਆਪਣੇ ਆਪ ਨੂੰ) ਸਿਮਰਦਾ ਹੈ ॥੬॥ਪਦ ਅਰਥ ਬਿਗਾਸੀ = ਖਿੜਦਾ ਹੈ ॥੬॥
SikhNet (Spanish)Así como el loto florece en el agua, así florece Él en nuestro interior y se Contempla a Sí Mismo.(6)
ਆਪੇ ਵਰਖੈ ਅੰਮ੍ਰਿਤ ਧਾਰਾ ॥
aape varakhai amrit dhaaraa |
Sant Singh KhalsaHe Himself rains down the Ambrosial Stream of jewels,
Manmohan SinghThe Lord Himself, rains upon him the ambrosial stream of jewels,
Manmohan Singh (Punjabi)ਪ੍ਰਭੂ ਆਪ ਹੀ ਉਸ ਉਤੇ ਬੇਅੰਤ ਮੁਲ ਦੇ ਜਵਾਹਿਰਾਤ,
Fareedkot Teekaਨਾਮਾਮਿਤ੍ਰ ਧਾਰਾ ਕੋ ਆਪ ਹੀ ਗੁਰੂ ਰੂਪੁ ਹੋ ਕੇ ਵਰਖਤਾ ਹੈ॥
Prof. Sahib Singh(ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ ਉਸ ਦੇ ਅੰਦਰ ਪ੍ਰਭੂ) ਆਪ ਹੀ ਨਾਮ-ਅੰਮ੍ਰਿਤ ਦੀਆਂ ਧਾਰਾਂ ਦੀ ਵਰਖਾ ਕਰਦਾ ਹੈ,
SikhNet (Spanish)El Señor de Sí Mismo, gotea Su Néctar, Sus Joyas,
ਰਤਨ ਜਵੇਹਰ ਲਾਲ ਅਪਾਰਾ ॥
ratan javehar laal apaaraa |
Sant Singh KhalsaDiamonds, and rubies of priceless value.
Manmohan Singhemeralds stream of jewels, emeralds and diamonds of infinite worth.
Manmohan Singh (Punjabi)ਮਾਣਿਕਾਂ ਅਤੇ ਹੀਰਿਆਂ ਦੇ ਅੰਮ੍ਰਿਤ ਦੀ ਧਾਰ ਬਰਸਾਉਦਾਂ ਹੈ।
Fareedkot Teekaਜਿਸ ਮੇਂ ਰਤਨ ਜਵੇਹਰ ਲਾਲ ਅਪਾਰ ਹੀ ਹੈਂ, ਭਾਵ ਨਾਮ ਮੇਂ ਵੈਰਾਗ, ਵਿਵੇਕ, ਗ੍ਯਾਨ ਔਰ ਦੈਵੀ ਸੰਪਤੀ ਬਹੁਤ ਹੈ॥
Prof. Sahib Singhਜਿਸ ਵਿਚ ਪ੍ਰਭੂ ਦੇ ਬੇਅੰਤ ਗੁਣ-ਰੂਪ ਰਤਨ ਜਵਾਹਰ ਤੇ ਲਾਲ ਹੁੰਦੇ ਹਨ।
SikhNet (Spanish)Sus Rubíes y Perlas sobre nosotros.
ਸਤਿਗੁਰੁ ਮਿਲੈ. ਤ ਪੂਰਾ ਪਾਈਐ; ਪ੍ਰੇਮ ਪਦਾਰਥੁ ਪਾਇਦਾ ॥੭॥
satigur milai. ta pooraa paaeeai; prem padaarath paaeidaa |7|
Sant Singh KhalsaWhen they meet the True Guru, then they find the Perfect Lord; they obtain the treasure of Love. ||7||
Manmohan SinghIf the True Guru is met, then man attains to the Perfect Lord, by acquiring the wealth of Divine love.
Manmohan Singh (Punjabi)ਜੇਕਰ ਸੱਚੇ ਗੁਰੂ ਜੀ ਮਿਲ ਪੈਣ ਤਾਂ ਈਸ਼ਵਰੀ ਪ੍ਰੀਤ ਦੀ ਦੌਲਤ ਨੂੰ ਪ੍ਰਾਪਤ ਕਰਨ ਦੁਆਰਾ ਬੰਦਾ ਪੂਰਨ ਪ੍ਰਭੂ ਨੂੰ ਪਾ ਲੈਂਦਾ ਹੈ।
Fareedkot Teekaਜੇ ਸਤਿਗੁਰੁ ਮਿਲ ਜਾਏ ਤੌ ਪੂਰਾ ਉਪਦੇਸੁ ਪਾਈਤਾ ਹੈ, ਤਿਸ ਕਰ ਕੇ ਪ੍ਰੇਮ ਪਦਾਰਥ ਕੋ ਪਾਈਤਾ ਹੈ॥੭॥
Prof. Sahib Singhਗੁਰੂ ਮਿਲ ਪਏ ਤਾਂ ਪੂਰਾ ਪ੍ਰਭੂ ਮਿਲ ਪੈਂਦਾ ਹੈ। (ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਪੂਰਨ ਪਰਮਾਤਮਾ ਮਿਲਦਾ ਹੈ ਉਹ) ਪ੍ਰਭੂ-ਪ੍ਰੇਮ ਦਾ ਅਮੋਲਕ ਵੱਖਰ ਪ੍ਰਾਪਤ ਕਰ ਲੈਂਦਾ ਹੈ ॥੭॥
SikhNet (Spanish)Sí, cuando el Guru Verdadero es conocido, uno logra contemplar al Señor Perfecto y obtener la Bendición del Señor Divino.(7)
ਪ੍ਰੇਮ ਪਦਾਰਥੁ ਲਹੈ ਅਮੋਲੋ ॥
prem padaarath lahai amolo |
Sant Singh KhalsaWhoever receives the priceless treasure of Love
Manmohan SinghWhosoever obtains the invaluable wealth of the Lord's love,
Manmohan Singh (Punjabi)ਜੋ ਕੋਈ ਭੀ ਪ੍ਰਭੂ ਦੀ ਪ੍ਰੀਤ ਦੀ ਅਣਮੁੱਲੀ ਦੌਲਤ ਨੂੰ ਪ੍ਰਾਪਤ ਕਰ ਲੈਂਦਾ ਹੈ,
Fareedkot Teekaਅਮੋਲਕ ਪ੍ਰੇਮ ਪਦਾਰਥ ਜੋ ਲੇਤਾ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਜੇਹੜਾ ਮਨੁੱਖ ਪ੍ਰਭੂ-ਪ੍ਰੇਮ ਦਾ ਕੀਮਤੀ ਸੌਦਾ ਹਾਸਲ ਕਰ ਲੈਂਦਾ ਹੈ,ਪਦ ਅਰਥ ਲਹੈ = ਲੱਭ ਲੈਂਦਾ ਹੈ।
SikhNet (Spanish)Sí, Preciosa es la Bendición del Verdadero Amor,
ਕਬ ਹੀ ਨ ਘਾਟਸਿ; ਪੂਰਾ ਤੋਲੋ ॥
kab hee na ghaattas; pooraa tolo |
Sant Singh Khalsa- his weight never decreases; he has perfect weight.
Manmohan Singhbecomes of perfect weight and never weighs less.
Manmohan Singh (Punjabi)ਉਹ ਪੂਰੇ ਵਜ਼ਨ ਦਾ ਥੀ ਵੰਝਦਾ ਹੈ ਅਤੇ ਕਦੇ ਭੀ ਤੋਲ ਵਿੱਚ ਘਟ ਨਹੀਂ ਹੁੰਦਾ।
Fareedkot Teekaਸੋ ਕਬੀ ਨਹੀਂ ਘਟਤਾ ਉਸ ਕਾ ਪੂਰਾ ਹੀ (ਤੋਲੋ) ਬੀਚਾਰ ਹੈ॥
Prof. Sahib Singhਉਸ ਦਾ ਇਹ ਸੌਦਾ ਘਟਦਾ ਨਹੀਂ, (ਜਦ ਕਦੇ ਭੀ ਤੋਲਿਆ ਜਾਏ ਉਸ ਦਾ) ਤੋਲ ਪੂਰਾ ਹੀ ਨਿਕਲੇਗਾ (ਭਾਵ, ਮਾਇਆ ਦੇ ਭਾਵੇਂ ਕਈ ਹੱਲੇ ਪਏ ਹੋਣ, ਉਸ ਦਾ ਪ੍ਰਭੂ-ਚਰਨਾਂ ਵਾਲਾ ਪ੍ਰੇਮ ਡੋਲਦਾ ਨਹੀਂ)।
SikhNet (Spanish)pues no pesa menos cuando es pesada,
ਸਚੇ ਕਾ ਵਾਪਾਰੀ ਹੋਵੈ; ਸਚੋ ਸਉਦਾ ਪਾਇਦਾ ॥੮॥
sache kaa vaapaaree hovai; sacho saudaa paaeidaa |8|
Sant Singh KhalsaThe trader of Truth becomes true, and obtains the merchandise. ||8||
Manmohan SinghHe, who is the dealer of the True Lord, Loads the true merchandise.
Manmohan Singh (Punjabi)ਜੋ ਸੱਚੇ ਸੁਆਮੀ ਦਾ ਵਣਜਾਰਾ ਹੈ, ਉਹ ਸੱਚਾ ਸਉਦਾ ਸੂਤ ਹੀ ਲੱਦਦਾ ਹੈ।
Fareedkot Teekaਸੋ ਸਚੇ ਕਾ ਵਾਪਾਰੀ ਹੋਤਾ ਹੈ ਵਹੁ ਸਚੇ ਹੀ ਸੌਦੇ ਕੋ ਪਾਵਤਾ ਹੈ॥੮॥
Prof. Sahib Singhਜੇਹੜਾ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਵਪਾਰ ਕਰਨ ਲੱਗ ਪੈਂਦਾ ਹੈ, ਉਹ ਇਹ ਸਦਾ-ਥਿਰ ਨਾਮ ਦਾ ਸੌਦਾ ਹੀ ਲੱਦਦਾ ਹੈ ॥੮॥ਪਦ ਅਰਥ ਸਚੋ = ਸੱਚ ਹੀ, ਸਦਾ-ਥਿਰ ਨਾਮ ਹੀ ॥੮॥
SikhNet (Spanish)pero sólo aquél que comercia con la Verdad, llega hasta la Sustancia de la Verdad. (8)
ਸਚਾ ਸਉਦਾ; ਵਿਰਲਾ ਕੋ ਪਾਏ ॥
sachaa saudaa; viralaa ko paae |
Sant Singh KhalsaHow rare are those who obtain the true merchandise.
Manmohan SinghRare is the person, who gather the true commodity.
Manmohan Singh (Punjabi)ਕੋਈ ਟਾਂਵਾਂ ਪੁਰਸ਼ ਹੀ ਸੱਚੇ ਮਾਲ ਨੂੰ ਇਕੱਤ੍ਰ ਕਰਦਾ ਹੈ।
Fareedkot Teekaਤੌ ਕੋਈ ਵਿਰਲਾ ਸਚਾ ਸੌਦਾ ਪਾਵਤਾ ਹੈ॥
Prof. Sahib Singh(ਪਰ ਜਗਤ ਵਿਚ) ਕੋਈ ਵਿਰਲਾ ਬੰਦਾ ਸਦਾ-ਥਿਰ ਰਹਿਣ ਵਾਲਾ ਇਹ ਸੌਦਾ ਪ੍ਰਾਪਤ ਕਰਦਾ ਹੈ।ਪਦ ਅਰਥ ਕੋ = ਕੋਈ ਬੰਦਾ।
SikhNet (Spanish)Sí, extraordinario es aquél que llega hasta la Sustancia de la Verdad,
ਪੂਰਾ ਸਤਿਗੁਰੁ ਮਿਲੈ ਮਿਲਾਏ ॥
pooraa satigur milai milaae |
Sant Singh KhalsaMeeting the Perfect True Guru, one meets with the Lord.
Manmohan SinghMeeting with the Perfect True Guru the mortal meets with his Lord.
Manmohan Singh (Punjabi)ਪੂਰਨ ਸੱਚੇ ਗੁਰਾਂ ਨਾਲ ਮਿਲਣ ਦੁਆਰਾ ਪ੍ਰਾਨੀ ਆਪਣੇ ਪ੍ਰਭੂ ਨਾਲ ਮਿਲ ਪੈਦਾ ਹੈ।
Fareedkot Teekaਜੇ ਵਾਹਿਗੁਰੂ ਕਾ ਮਿਲਾਇਆ ਹੋਇਆ ਪੂਰਾ ਸਤਿਗੁਰੂ ਮਿਲੇ॥
Prof. Sahib Singhਜਿਸ ਨੂੰ ਪੂਰਾ ਸਤਿਗੁਰੂ ਮਿਲ ਪੈਂਦਾ ਹੈ ਗੁਰੂ ਉਸ ਨੂੰ ਇਹ ਸੌਦਾ ਦਿਵਾ ਦੇਂਦਾ ਹੈ।
SikhNet (Spanish)pues sólo cuando uno conoce al Guru Perfecto, conoce a Dios