ੴ

ਸਿੱਖਬਾਣੀ · SikhBani

ਹਰਿ ਧਨੁ ਸੰਚਹੁ ਰੇ ਜਨ ਭਾਈ ॥

har dhan sanchahu re jan bhaaee
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1039, 1040 · 46 lines
Translations

ਮਾਰੂ ਮਹਲਾ ੧ ॥

maaroo mahalaa 1 | Ang 1039

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਹਰਿ ਧਨੁ ਸੰਚਹੁ; ਰੇ ਜਨ ਭਾਈ ॥

har dhan sanchahu; re jan bhaaee | Ang 1039

Sant Singh KhalsaGather in the wealth of the Lord, O humble Siblings of Destiny.
Manmohan SinghO man, my brother, amass thou the Lord's riches.
Manmohan Singh (Punjabi)ਹੇ ਇਨਸਾਨ! ਮੇਰੇ ਵੀਰ! ਤੂੰ ਪ੍ਰਭੂ ਦਾ ਮਾਲ ਧਨ ਇਕੱਤਰ ਕਰ।
Fareedkot Teekaਹੇ ਭਾਈ ਜਨੋਂ! ਹਰਿ ਧਨ ਕੋ ਇਕਤ੍ਰ ਕਰੋ॥
Prof. Sahib Singhਹੇ ਭਾਈ ਜਨੋ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ।

ਪਦ ਅਰਥ ਸੰਚਹੁ = ਇਕੱਠਾ ਕਰੋ।

SikhNet (Spanish)En donde sea que veo, ahí veo al Señor Compasivo, sí, Él, nuestro Señor Misericordioso, ni va ni viene.

ਸਤਿਗੁਰ ਸੇਵਿ; ਰਹਹੁ ਸਰਣਾਈ ॥

satigur sev; rahahu saranaaee | Ang 1039

Sant Singh KhalsaServe the True Guru, and remain in His Sanctuary.
Manmohan SinghServe the True Guru and abide in his refuge.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾ ਅਤੇ ਉਨ੍ਹਾਂ ਦੀ ਸਰਣਾਗਤ ਵਿੱਚ ਵੱਸ।
Fareedkot Teekaਪੁਨ: ਸਤਿਗੁਰੋਂ ਕੋ ਸੇਵਹੁ, ਸਤਿਗੁਰੋਂ ਕੀ ਸਰਣ ਰਹੋ॥
Prof. Sahib Singh(ਪਰ ਇਹ ਧਨ ਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਮਿਲਦਾ ਹੈ, ਇਸ ਵਾਸਤੇ) ਗੁਰੂ ਦੀ ਦੱਸੀ ਸੇਵਾ ਕਰ ਕੇ ਗੁਰੂ ਦੀ ਸਰਨ ਵਿਚ ਟਿਕੇ ਰਹੋ।
SikhNet (Spanish)De manera misteriosa Él prevalece en todo.

ਤਸਕਰੁ ਚੋਰੁ. ਨ ਲਾਗੈ ਤਾ ਕਉ; ਧੁਨਿ ਉਪਜੈ ਸਬਦਿ ਜਗਾਇਆ ॥੧॥

tasakar chor. na laagai taa kau; dhun upajai sabad jagaaeaa |1| Ang 1039

Sant Singh KhalsaThis wealth cannot be stolen; the celestial melody of the Shabad wells up and keeps us awake and aware. ||1||
Manmohan SinghLord's riches can be thieved and burgled not, as the Name's melody wells up in him and he keeps awake.
Manmohan Singh (Punjabi)ਪ੍ਰਭੂ ਦਾ ਮਾਲ ਧਨ ਚੁਰਾਇਆ ਜਾਂ ਖੋਹਿਆ ਖਿੰਜਿਆ ਨਹੀਂ ਜਾ ਸਕਦਾ, ਕਿਉਂ ਜੋ ਉਸ ਦੇ ਅੰਦਰ ਨਾਮ ਦਾ ਰਾਗ ਉਤਪੰਨ ਹੋ ਜਾਂਦਾ ਹੈ ਤੇ ਉਹ ਜਾਗਦਾ ਰਹਿੰਦਾ ਹੈ।
Fareedkot Teekaਧਰਮ ਧਨ ਕੇ (ਤਸਕਰੁ) ਚੁਰਾਵਨੇ ਵਾਲੇ ਜੋ ਕਾਮਾਦਿ ਬਿਕਾਰ ਚੋਰ ਹੈਂ, ਸੋ ਤਿਨ ਪੁਰਸੋਂ ਕੋ ਨਹੀਂ ਲਾਗਤੇ, ਜਿਨ ਕੇ ਮੁਖ ਸੇ ਗੁਰ ਉਪਦੇਸ ਕੀ ਧੁਨੀ ਉਪਜਤੀ ਹੈ ਪੁਨਃ ਮਨ ਕੋ ਜਗਾਇਆ ਹੈ॥੧॥☬ਐਸੇ ਪ੍ਰਾਰਥਨਾ ਕਰੇ:
Prof. Sahib Singh(ਜੇਹੜਾ ਮਨੁੱਖ ਇਹ ਆਤਮਕ ਰਸਤਾ ਫੜਦਾ ਹੈ) ਉਸ ਨੂੰ ਕੋਈ (ਕਾਮਾਦਿਕ) ਚੋਰ ਨਹੀਂ ਲੱਗਦਾ (ਕੋਈ ਚੋਰ ਉਸ ਉਤੇ ਆਪਣਾ ਦਾਅ ਨਹੀਂ ਲਾ ਸਕਦਾ ਕਿਉਂਕਿ) ਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ ਉਸ ਨੂੰ ਜਗਾ ਦਿੱਤਾ ਹੈ ਤੇ ਉਸ ਦੇ ਅੰਦਰ (ਨਾਮ ਸਿਮਰਨ ਦੀ) ਰੌ ਪੈਦਾ ਹੋਈ ਰਹਿੰਦੀ ਹੈ ॥੧॥

ਪਦ ਅਰਥ ਤਸਕਰੁ = ਚੋਰ। ਧੁਨਿ = ਰੌ ॥੧॥

SikhNet (Spanish)El Dios Soberano se conserva desapegado. (1)

ਤੂ ਏਕੰਕਾਰੁ ਨਿਰਾਲਮੁ ਰਾਜਾ ॥

too ekankaar niraalam raajaa | Ang 1039

Sant Singh KhalsaYou are the One Universal Creator, the Immaculate King.
Manmohan SinghO unique Lord, Thou are my Immaculate King.
Manmohan Singh (Punjabi)ਹੇ ਅਦੁੱਤੀ ਸੁਆਮੀ! ਤੂੰ ਮੇਰਾ ਪਵਿੱਤ੍ਰ ਪਾਤਿਸ਼ਾਹ ਹੈਂ।
Fareedkot Teekaਹੇ ਰਾਜਾ! ਤੂੰ ਸੰਸਾਰ ਤੇ ਰਹਿਤ ਏਕ ਸਰੂਪ ਹੈਂ॥
Prof. Sahib Singhਹੇ ਪ੍ਰਭੂ! ਤੂੰ ਇਕ ਆਪ ਹੀ ਆਪ ਹੈਂ, ਤੈਨੂੰ ਕਿਸੇ ਸਹਾਰੇ ਦੀ ਲੋੜ ਨਹੀਂ, ਤੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਹੈਂ।
SikhNet (Spanish)El mundo es una Reflexión de Quien no tiene ni padre ni madre, tampoco hermano ni hermana,

ਤੂ ਆਪਿ ਸਵਾਰਹਿ; ਜਨ ਕੇ ਕਾਜਾ ॥

too aap savaareh; jan ke kaajaa | Ang 1039

Sant Singh KhalsaYou Yourself arrange and resolve the affairs of Your humble servant.
Manmohan SinghThou Thyself arranges Thine slave's affairs.
Manmohan Singh (Punjabi)ਤੂੰ ਆਪੇ ਹੀ ਆਪਣੇ ਗੋਲਿਆਂ ਦੇ ਕਾਰਾ ਰਾਸ ਕਰਦਾ ਹੈਂ।
Fareedkot Teekaਔਰ ਤੂੰ ਆਪ ਹੀ ਦਾਸੋਂ ਕੇ ਕੰਮ ਸਵਾਰਤਾ ਹੈਂ॥
Prof. Sahib Singhਆਪਣੇ ਸੇਵਕਾਂ ਦੇ ਕੰਮ ਤੂੰ ਆਪ ਸਵਾਰਦਾ ਹੈਂ।
SikhNet (Spanish)no ha nacido ni ha muerto, no pertenece a ninguna clase o clan,

ਅਮਰੁ ਅਡੋਲੁ ਅਪਾਰੁ ਅਮੋਲਕੁ; ਹਰਿ ਅਸਥਿਰ ਥਾਨਿ ਸੁਹਾਇਆ ॥੨॥

amar addol apaar amolak; har asathir thaan suhaaeaa |2| Ang 1039

Sant Singh KhalsaYou are immortal, immovable, infinite and priceless; O Lord, Your place is beautiful and eternal. ||2||
Manmohan SinghThou, O Lord, are Immortal, Moveless, Infinite and priceless, and ever-stable is Thy beauteous seat.
Manmohan Singh (Punjabi)ਤੂੰ, ਹੇ ਸਾਈਂ! ਅਬਿਨਾਸੀ, ਅਹਿੱਲ, ਬੇਅੰਤ ਤੇ ਅਣਮੁੱਲਾ ਹੈਂ ਅਤੇ ਸਦੀਵੀ ਸਥਿਰ ਹੈ ਤਰਾ ਸੁੰਦਰ ਟਿਕਾਣਾ।
Fareedkot Teekaਪੁਨ: ਤੂੰ ਕੈਸਾ ਹੈਂ? ਅਮਰ, ਅਡੋਲ ਹੈਂ ਤਥਾ ਅਪਾਰ, ਅਮੋਲਕ ਹੈਂ। ਹੇ ਹਰੀ! ਤੂੰ ਸਭ ਸਥਾਨੋਂ ਮੇਂ ਅਸਥਿਰ ਹੋਇਕੈ ਸੁਹਾਇਆ ਹੂਆ ਹੈਂ॥੨॥
Prof. Sahib Singhਹੇ ਹਰੀ! ਤੈਨੂੰ ਮੌਤ ਨਹੀਂ ਪੋਹ ਸਕਦੀ, ਤੈਨੂੰ ਮਾਇਆ ਡੁਲਾ ਨਹੀਂ ਸਕਦੀ, ਤੂੰ ਬੇਅੰਤ ਹੈਂ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ। ਤੂੰ ਐਸੇ ਥਾਂ ਸੋਭ ਰਿਹਾ ਹੈਂ ਜੋ ਸਦਾ ਕਾਇਮ ਰਹਿਣ ਵਾਲਾ ਹੈ ॥੨॥

ਪਦ ਅਰਥ ਅਸਥਿਰ = ਸਦਾ ਕਾਇਮ ਰਹਿਣ ਵਾਲਾ। ਥਾਨਿ = ਥਾਂ ਵਿਚ ॥੨॥

SikhNet (Spanish)oh, ese Ser Inmemorial está complaciendo a mi mente.(2)

ਦੇਹੀ ਨਗਰੀ ਊਤਮ ਥਾਨਾ ॥

dehee nagaree aootam thaanaa | Ang 1039

Sant Singh KhalsaIn the body-village, the most sublime place,
Manmohan SinghIn the sublime place of the body village,
Manmohan Singh (Punjabi)ਸਰੀਰ (ਪਿੰਡ) ਦੇ ਸ਼੍ਰੇਸ਼ਟ ਅਸਥਾਨ ਅੰਦਰ,
Fareedkot Teekaਹੇ ਭਾਈ! ਦੇਹ ਨਗਰ ਮੇਂ ਉਤਮ (ਥਾਨਾ) ਸਰੂਪ ਜੋ ਹੈ॥
Prof. Sahib Singhਮਨੁੱਖਾ ਸਰੀਰ, ਮਾਨੋ, ਇਕ ਸ਼ਹਿਰ ਹੈ।

ਪਦ ਅਰਥ ਦੇਹੀ = ਸਰੀਰ।

SikhNet (Spanish)Oh Dios, eres Inmortal, el Purusha, sobre Tu Cabeza la muerte no se acerca.

ਪੰਚ ਲੋਕ ਵਸਹਿ ਪਰਧਾਨਾ ॥

panch lok vaseh paradhaanaa | Ang 1039

Sant Singh Khalsathe supremely noble people dwell.
Manmohan Singhabide the supremely pious persons.
Manmohan Singh (Punjabi)ਵਸਦੇ ਹਨ ਪਰਮ ਪਵਿੱਤਰ ਪੁਰਸ਼।
Fareedkot Teekaਤਿਸ ਮੇਂ ਮੁਖ ਰੂਪ ਸੰਤ ਲੋਕ ਵਸਤੇ ਹੈਂ॥
Prof. Sahib Singhਜਿਸ ਜਿਸ ਸਰੀਰ-ਸ਼ਹਿਰ ਵਿਚ ਮੰਨੇ-ਪ੍ਰਮੰਨੇ ਸੰਤ ਜਨ ਵੱਸਦੇ ਹਨ, ਉਹ ਉਹ ਸਰੀਰ-ਸ਼ਹਿਰ (ਪਰਮਾਤਮਾ ਦੇ ਵੱਸਣ ਲਈ) ਸ੍ਰੇਸ਼ਟ ਥਾਂ ਹੈ।

ਪਦ ਅਰਥ ਪੰਚ ਲੋਕ = ਸੰਤ ਜਨ।

SikhNet (Spanish)Insondable, Infinito, y Desapegado eres Tú.

ਊਪਰਿ ਏਕੰਕਾਰੁ ਨਿਰਾਲਮੁ; ਸੁੰਨ ਸਮਾਧਿ ਲਗਾਇਆ ॥੩॥

aoopar ekankaar niraalam; sun samaadh lagaaeaa |3| Ang 1039

Sant Singh KhalsaAbove them is the Immaculate Lord, the One Universal Creator; they are lovingly absorbed in the profound, primal state of Samaadhi. ||3||
Manmohan SinghThey are attuned to the seedless trance of the supreme and immaculate unique Lord.
Manmohan Singh (Punjabi)ਉਹ ਸ਼੍ਰੋਮਣੀ ਅਤੇ ਪਵਿੱਤਰ ਅਦੁੱਤੀ ਪ੍ਰਭੂ ਦੀ ਅਫੁਰ ਸਮਾਧੀ ਅੰਦਰ ਇਸਥਿਤ ਹੁੰਦੇ ਹਨ।
Fareedkot Teekaਸਰਬ ਤੇ ਉਪਰਾਮ ਹੋਇਕੈ (ਏਕੰਕਾਰ ਨਿਰਾਲਮੁ) ਏਕ ਸੂਰਪ ਸੁਧ ਅਫੁਰ ਮੇਂ ਸਮਾਧੀ ਕੋ ਤਿਨੋਂ ਨੇ ਲਾਇਆ ਹੈ॥੩॥
Prof. Sahib Singhਜੇਹੜਾ ਪਰਮਾਤਮਾ ਸਭ ਜੀਵਾਂ ਦੇ ਸਿਰ ਤੇ ਰਾਖਾ ਹੈ, ਜੇਹੜਾ ਇਕ ਆਪ ਹੀ ਆਪ (ਆਪਣੇ ਵਰਗਾ) ਹੈ, ਜਿਸ ਨੂੰ ਹੋਰ ਕਿਸੇ ਆਸਰੇ-ਸਹਾਰੇ ਦੀ ਲੋੜ ਨਹੀਂ, ਉਹ ਪਰਮਾਤਮਾ (ਉਸ ਸਰੀਰ-ਸ਼ਹਿਰ ਵਿਚ, ਮਾਨੋ,) ਐਸੀ ਸਮਾਧੀ ਲਾਈ ਬੈਠਾ ਹੈ ਜਿਸ ਵਿਚ ਕੋਈ ਮਾਇਕ-ਫੁਰਨੇ ਨਹੀਂ ਉਠਦੇ ॥੩॥
SikhNet (Spanish)Eres el Ser Compasivo, Contento y Fresco, conocido a través de la Palabra, y uno está entonado en Ti, a través del Equilibrio.(3)

ਦੇਹੀ ਨਗਰੀ ਨਉ ਦਰਵਾਜੇ ॥

dehee nagaree nau daravaaje | Ang 1039

Sant Singh KhalsaThere are nine gates to the body-village;
Manmohan SinghThe nine doors to every township of the body,
Manmohan Singh (Punjabi)ਹਰ ਦੇਹ ਦੇ ਗਰਾਉਂ ਨੂੰ ਨੌ ਬੂਹੇ,
Fareedkot Teekaਦੇਹੀ ਰੂਪ ਨਗਰੀ ਕੇ ਨੌ ਦਰਵਾਜੇ ਹੈਂ॥
Prof. Sahib Singh(ਹਰੇਕ) ਸਰੀਰ-ਸ਼ਹਿਰ ਨੂੰ ਨੌ ਨੌ ਦਰਵਾਜ਼ੇ-

ਪਦ ਅਰਥ ਨਉ ਦਰਵਾਜੇ = ਨੌ ਗੋਲਕਾਂ (ਕੰਨ ਨੱਕ ਆਦਿਕ)।

SikhNet (Spanish)El mundo se mueve y tiene su existencia dentro de los tres modos,

ਸਿਰਿ ਸਿਰਿ ਕਰਣੈਹਾਰੈ ਸਾਜੇ ॥

sir sir karanaihaarai saaje | Ang 1039

Sant Singh Khalsathe Creator Lord fashioned them for each and every person.
Manmohan Singhare fixed by the Creator-Lord.
Manmohan Singh (Punjabi)ਲਾਏ ਹਨ ਸਿਰਜਣਹਾਰ-ਸੁਆਮੀ ਨੇ।
Fareedkot Teeka(ਸਿਰਿ ਸਿਰਿ) ਭਿੰਨ ਭਿੰਨ ਕਰਨੇਹਾਰ ਵਾਹਿਗੁਰੂ ਨੇ ਬਣਾਏ ਹੈਂ ॥
Prof. Sahib Singhਸਿਰਜਣਹਾਰ ਪ੍ਰਭੂ ਨੇ ਲਾ ਦਿੱਤੇ ਹਨ।

ਪਦ ਅਰਥ ਸਿਰਿ ਸਿਰਿ = ਹਰੇਕ ਦੇ ਸਿਰ ਉਤੇ, ਹਰੇਕ ਦੇ।

SikhNet (Spanish)mientras que Tú habitas en el Cuarto Estado de Éxtasis.

ਦਸਵੈ ਪੁਰਖੁ ਅਤੀਤੁ ਨਿਰਾਲਾ; ਆਪੇ ਅਲਖੁ ਲਖਾਇਆ ॥੪॥

dasavai purakh ateet niraalaa; aape alakh lakhaaeaa |4| Ang 1039

Sant Singh KhalsaWithin the Tenth Gate, dwells the Primal Lord, detached and unequalled. The unknowable reveals Himself. ||4||
Manmohan SinghWithin the Tenth Gate abides the Detached and Unequalled Lord. The Inscrutable Lord Himself makes one realise Him.
Manmohan Singh (Punjabi)ਦਸਮ ਦੁਆਰ ਦੇ ਅੰਦਰ ਨਿਰਲੇਪ ਅਤੇ ਲਾਸਾਨੀ ਸੁਆਮੀ ਵਸਦਾ ਹੈ। ਖੋਜ-ਰਹਿਤ ਸੁਆਮੀ ਆਪ ਹੀ ਬੰਦੇ ਨੂੰ ਆਪਣਾ ਆਪ ਦਰਸਾ ਦਿੰਦਾ ਹੈ।
Fareedkot Teekaਦਸਮ ਦੁਆਰ ਮੇਂ (ਪੁਰਖੁ ਅਤੀਤੁ) ਵਾਹਿਗੁਰੂ ਹੈ। ਜੋ ਸੰਸਾਰ ਸੇ (ਨਿਰਾਲਾ) ਅਸੰਗ ਜਗ੍ਯਾਸੂ ਹੂਆ ਹੈ, ਤਿਸ ਕੋ ਅਲਖ ਰੂਪ ਨੇ ਅਪਨਾ ਆਪ ਲਖਾਇਆ ਹੈ॥੪॥
Prof. Sahib Singh(ਇਹਨਾਂ ਦਰਵਾਜ਼ਿਆਂ ਦੀ ਰਾਹੀਂ, ਸਰੀਰ-ਸ਼ਹਿਰ ਵਿਚ ਵੱਸਣ ਵਾਲਾ ਜੀਵਾਤਮਾ ਬਾਹਰਲੀ ਦੁਨੀਆ ਨਾਲ ਆਪਣਾ ਸੰਬੰਧ ਬਣਾਈ ਰੱਖਦਾ ਹੈ। ਇਕ ਦਸਵਾਂ ਦਰਵਾਜ਼ਾ ਭੀ ਹੈ ਜਿਸ ਦੀ ਰਾਹੀਂ ਪਰਮਾਤਮਾ ਤੇ ਜੀਵਾਤਮਾ ਦਾ ਮੇਲ ਹੁੰਦਾ ਹੈ, ਉਸ) ਵਿਚ ਉਹ ਪਰਮਾਤਮਾ ਆਪ ਟਿਕਦਾ ਹੈ ਜੋ ਸਰਬ-ਵਿਆਪਕ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਜੋ ਨਿਰਲੇਪ ਹੈ ਤੇ ਜੋ ਅਦ੍ਰਿਸ਼ਟ ਹੈ। (ਪਰ ਜੀਵ ਨੂੰ ਆਪਣਾ ਆਪ) ਉਹ ਆਪ ਹੀ ਵਿਖਾਂਦਾ ਹੈ ॥੪॥

ਪਦ ਅਰਥ ਅਲਖੁ = ਅਦ੍ਰਿਸ਼ਟ ॥੪॥

SikhNet (Spanish)Sí, has conquistado y estás más allá del nacimiento y de la muerte, eres la Vida de toda vida, Luz Pura, uno toma Conciencia de Ti a través de la Melodía Divina de la Palabra, por la Gracia del Guru.(4)

ਪੁਰਖੁ ਅਲੇਖੁ ਸਚੇ ਦੀਵਾਨਾ ॥

purakh alekh sache deevaanaa | Ang 1039

Sant Singh KhalsaThe Primal Lord cannot be held to account; True is His Celestial Court.
Manmohan SinghTrue is the court of the Unaccountable Lord.
Manmohan Singh (Punjabi)ਸੱਚਾ ਹੈ ਦਰਬਾਰ ਬੰਅੰਤ ਪ੍ਰਭੂ ਦਾ।
Fareedkot Teekaਜੋ ਅਲੇਖ ਪੁਰਖੁ ਪੁਨਃ ਸਚੇ ਦੀਵਾਨਾਂ ਵਾਲਾ ਹੈ॥
Prof. Sahib Singhਹਰੇਕ ਸਰੀਰ-ਸ਼ਹਿਰ ਵਿਚ ਰਹਿਣ ਵਾਲਾ ਪਰਮਾਤਮਾ ਐਸਾ ਹੈ ਕਿ ਉਸ ਦਾ ਕੋਈ ਚਿੱਤ੍ਰ ਨਹੀਂ ਬਣਾ ਸਕਦਾ (ਉਹ ਸਦਾ-ਥਿਰ ਰਹਿਣ ਵਾਲਾ ਹੈ ਤੇ) ਉਸ ਸਦਾ-ਥਿਰ ਪ੍ਰਭੂ ਦਾ ਦਰਬਾਰ ਭੀ ਸਦਾ-ਥਿਰ ਹੈ।

ਪਦ ਅਰਥ ਅਲੇਖੁ = ਜਿਸ ਦੀ ਕੋਈ ਤਸਵੀਰ ਨਾਹ ਬਣਾਈ ਜਾ ਸਕੇ। ਸਚੇ = ਸਦਾ-ਥਿਰ ਰਹਿਣ ਵਾਲੇ ਦਾ।

SikhNet (Spanish)Benditos sean los Santos, Bienamados de Dios,

ਹੁਕਮਿ ਚਲਾਏ ਸਚੁ ਨੀਸਾਨਾ ॥

hukam chalaae sach neesaanaa | Ang 1039

Sant Singh KhalsaThe Hukam of His Command is in effect; True is His Insignia.
Manmohan SinghHe, the Master, issues the true orders and warrants.
Manmohan Singh (Punjabi)ਉਹ ਮਾਲਕ, ਸੱਚੇ ਫ਼ੁਰਮਾਨ ਅਤੇ ਪਰਵਾਨੇ ਜਾਰੀ ਕਰਦਾ ਹੈ।
Fareedkot Teekaਸੋ ਅਪਨੇ ਹੁਕਮ ਕਾ ਸਚਾ ਪਰਵਾਨਾ ਚਲਾਵਤਾ ਹੈ॥
Prof. Sahib Singh(ਜਗਤ ਦੀ ਸਾਰੀ ਕਾਰ ਉਹ) ਆਪਣੇ ਹੁਕਮ ਵਿਚ ਚਲਾ ਰਿਹਾ ਹੈ (ਉਸ ਦੇ ਹੁਕਮ ਦਾ) ਪਰਵਾਨਾ ਅਟੱਲ ਹੈ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ। ਨੀਸਾਨਾ = ਪਰਵਾਨਾ।

SikhNet (Spanish)pues ellos están siempre imbuidos en el Amor del Señor y emancipan a otros.

ਨਾਨਕ. ਖੋਜਿ ਲਹਹੁ ਘਰੁ ਅਪਨਾ; ਹਰਿ ਆਤਮ ਰਾਮ ਨਾਮੁ ਪਾਇਆ ॥੫॥

naanak. khoj lahahu ghar apanaa; har aatam raam naam paaeaa |5| Ang 1039

Sant Singh KhalsaO Nanak, search and examine your own home, and you shall find the Supreme Soul, and the Name of the Lord. ||5||
Manmohan SinghNanak, seeking and searching thy own Home obtain thou the Name of thy All-pervading Lord God.
Manmohan Singh (Punjabi)ਨਾਨਕ, ਆਪਣੇ ਨਿੱਜ ਦੇ ਗ੍ਰਹਿ ਨੂੰ ਢੂੰਡ ਭਾਲ ਕੇ, ਤੂੰ ਸਰਬ-ਵਿਆਪਕ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਹੋ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤੂੰ ਜੋ ਅਪਨਾ ਸਰੂਪ ਹੈ, ਸੋ ਖੋਜ ਕੇ (ਲਹਹੁ) ਲਖੋ। ਜਿਨਾਂ ਨੇ ਰਾਮ ਨਾਮੁ ਜਪਿਆ ਹੈ ਅਰੁ ਵੀਚਾਰ ਕੀਆ ਹੈ ਤਿਨਾਂ ਨੇ ਹਰੀ ਕੋ ਆਤਮ ਅਪਨਾ ਸਰੂਪ ਜਾਣ ਕੇ ਪਾਇਆ ਹੈ॥੫॥
Prof. Sahib Singhਹੇ ਨਾਨਕ! (ਉਹ ਸਰਬ-ਵਿਆਪਕ ਪ੍ਰਭੂ ਹਰੇਕ ਸਰੀਰ-ਘਰ ਵਿਚ ਮੌਜੂਦ ਹੈ) ਆਪਣਾ ਹਿਰਦਾ-ਘਰ ਖੋਜ ਕੇ ਉਸ ਨੂੰ ਲੱਭ ਲਵੋ। (ਜਿਸ ਜਿਸ ਮਨੁੱਖ ਨੇ ਇਹ ਖੋਜ-ਭਾਲ ਕੀਤੀ ਹੈ) ਉਸ ਨੇ ਉਸ ਸਰਬ-ਵਿਅਪਕ ਪ੍ਰਭੂ ਦਾ ਨਾਮ-ਧਨ ਹਾਸਲ ਕਰ ਲਿਆ ਹੈ ॥੫॥

ਪਦ ਅਰਥ ਲਹਹੁ = ਲੱਭ ਲਵੋ ॥੫॥

SikhNet (Spanish)Nanak busca ser el Polvo que los Santos pisan, sí, es a través del Santo del Guru que uno llega hasta Dios.(5)

ਸਰਬ ਨਿਰੰਜਨ ਪੁਰਖੁ ਸੁਜਾਨਾ ॥

sarab niranjan purakh sujaanaa | Ang 1040

Sant Singh KhalsaThe Primal Lord is everywhere, immaculate and all-knowing.
Manmohan SinghHe, the Lord, is Omnipresent, Immaculate and Omniscient.
Manmohan Singh (Punjabi)ਉਹ ਸੁਆਮੀ ਸਾਰੇ ਵਿਆਪਕ, ਪਵਿੱਤਰ ਅਤੇ ਸਰਬੱਗ ਹੈ।
Fareedkot Teekaਪੁਨ: ਐਸਾ ਉਨ ਕਾ ਨਿਸਚਾ ਹੈ ਕਿ ਸਾਰੇ ਹੀ ਵਿਆਪਕ ਹੈ ਫੇਰ ਮਾਇਆ ਰਹਿਤ ਹੈਂ। ਪੁਨਃ (ਸੁਜਾਨਾ) ਚਤੁਰ ਪੁਰਖ ਹੈ, ਭਾਵ ਸਰਬਤ ਕੇ ਰਿਦੇ ਕੀ ਜਾਨਤਾ ਹੈ॥
Prof. Sahib Singhਉਹ ਸੁਜਾਨ ਪ੍ਰਭੂ ਸਭ ਸਰੀਰਾਂ ਵਿਚ ਵਿਆਪਕ ਹੁੰਦਾ ਹੋਇਆ ਭੀ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ,

ਪਦ ਅਰਥ ਨਿਰੰਜਨ = {ਨਿਰ-ਅੰਜਨ} ਜਿਸ ਉਤੇ ਮਾਇਆ ਕਾਲਖ ਦਾ ਅਸਰ ਨਾਹ ਪੈ ਸਕੇ।

SikhNet (Spanish)Oh Dios, el Íntimo conocedor de todos los corazones; toda vida pertenece a Ti.

ਅਦਲੁ ਕਰੇ; ਗੁਰ ਗਿਆਨ ਸਮਾਨਾ ॥

adal kare; gur giaan samaanaa | Ang 1040

Sant Singh KhalsaHe administers justice, and is absorbed in the spiritual wisdom of the Guru.
Manmohan SinghHe administers justice and is merged in the Guru's gnosis.
Manmohan Singh (Punjabi)ਉਹ ਇਨਸਾਫ਼ ਕਰਦਾ ਹੈ ਅਤੇ ਗੁਰਾਂ ਦੀ ਬ੍ਰਹਮ ਗਿਆਤ ਅੰਦਰ ਲੀਨ ਹੋਇਆ ਹੋਇਆ ਹੈ।
Fareedkot Teekaਤਥਾ ਨਿਆਉਂ ਕਰਤਾ ਹੈ ਔ (ਗੁਰ) ਸਭ ਕਾ ਪੂਜ ਹੈ, ਪੁਨਃ ਗ੍ਯਾਨ ਦ੍ਰਿਸਟ ਕਰ ਕੇ ਸਭ ਕੋ ਸਮਾਨ ਜਾਨਤਾ ਹੈ। ਜੋ ਐਸਾ ਪਰਮੇਸੁਰ ਤਿਨ ਕੋ ਮਿਲਤਾ ਹੈ, ਤਿਨ ਕੇ ਮਹਤ ਪਰ ਕਹਤੇ ਹੈਂ॥
Prof. Sahib Singhਤੇ (ਹਰੇਕ ਗੱਲ ਵਿਚ) ਨਿਆਂ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੇ ਬਖ਼ਸ਼ੇ ਇਸ ਗਿਆਨ ਵਿਚ ਆਪਣੇ ਆਪ ਨੂੰ ਲੀਨ ਕਰਦਾ ਹੈ,

ਪਦ ਅਰਥ ਅਦਲੁ = ਨਿਆਂ।

SikhNet (Spanish)Sí, eres el Gran Dador, yo sólo soy Tu Esclavo.

ਕਾਮੁ ਕ੍ਰੋਧੁ. ਲੈ ਗਰਦਨਿ ਮਾਰੇ; ਹਉਮੈ ਲੋਭੁ ਚੁਕਾਇਆ ॥੬॥

kaam krodh. lai garadan maare; haumai lobh chukaaeaa |6| Ang 1040

Sant Singh KhalsaHe seizes sexual desire and anger by their necks, and kills them; He eradicates egotism and greed. ||6||
Manmohan SinghSeizing by the neck, He beheads lust and wrath and banishes ego and avarice.
Manmohan Singh (Punjabi)ਗਿਚੀਓਂ ਫੜ ਕੇ ਉਹ ਵਿਸ਼ੇ ਭੋਗ ਤੇ ਗੁੱਸੇ ਨੂੰ ਮਾਰ ਸੁੱਟਦਾ ਹੈ ਅਤੇ ਹੰਕਾਰ ਤੇ ਲਾਲਚ ਨੂੰ ਦੂਰ ਦਰ ਦਿੰਦਾ ਹੈ।
Fareedkot Teekaਜਿਨੋਂ ਨੇ ਕਾਮ ਪੁਨਃ ਕ੍ਰੋਧ ਉਪਲਖਤਿ ਸਭ ਬਿਕਾਰ ਗ੍ਯਾਨ ਰੂਪ ਖੰਡਾ ਲੈ ਕੇ ਗਰਦਨ, ਭਾਵ ਮੂਲ ਤੇ ਨਸਟ ਕਰੇ ਹੈਂ ਔ ਹੌਮੈਂ ਤਥਾ ਲੋਭ ਕੋ ਭੀ ਚੁਕਾਇਆ ਹੈ॥੬॥
Prof. Sahib Singhਉਹ ਆਪਣੇ ਅੰਦਰੋਂ ਕਾਮ ਤੇ ਕ੍ਰੋਧ ਨੂੰ ਉੱਕਾ ਹੀ ਮਾਰ ਲੈਂਦਾ ਹੈ, ਉਸ ਨੇ ਹਉਮੈ ਤੇ ਲੋਭ ਨੂੰ ਮੁਕਾ ਲਿਆ ਹੈ ॥੬॥

ਪਦ ਅਰਥ ਗਰਦਨਿ = ਧੌਣ ॥੬॥

SikhNet (Spanish)Por Misericordia bendíceme con el Naam Ambrosial y con la Joya, que la lámpara de la Sabiduría del Guru ilumine mi mente. (6)

ਸਚੈ ਥਾਨਿ ਵਸੈ ਨਿਰੰਕਾਰਾ ॥

sachai thaan vasai nirankaaraa | Ang 1040

Sant Singh KhalsaIn the True Place, the Formless Lord abides.
Manmohan SinghIn the True Place, abides the Formless Lord.
Manmohan Singh (Punjabi)ਸੱਚੇ ਅਸਥਾਨ ਅੰਦਰ ਵਸਦਾ ਹੈ ਰੂਪ ਰੰਗ-ਰਹਿਤ ਸਾਈਂ।
Fareedkot Teeka(ਸਚੈ ਥਾਨਿ) ਸਤਸੰਗ ਮੇਂ ਨਿਰੰਕਾਰ ਬਸਤਾ ਹੈ॥
Prof. Sahib Singhਉਹ ਪਰਮਾਤਮਾ ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਇਕ ਐਸੇ ਥਾਂ ਤੇ ਰਹਿੰਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਸਚੈ ਥਾਨਿ = ਸਦਾ-ਥਿਰ ਰਹਿਣ ਵਾਲੇ ਥਾਂ ਤੇ।

SikhNet (Spanish)De cinco elementos este cuerpo fue creado,

ਆਪਿ ਪਛਾਣੈ; ਸਬਦੁ ਵੀਚਾਰਾ ॥

aap pachhaanai; sabad veechaaraa | Ang 1040

Sant Singh KhalsaWhoever understands his own self, contemplates the Word of the Shabad.
Manmohan SinghHe alone ponders over His Name, who understands himself.
Manmohan Singh (Punjabi)ਕੇਵਲ ਉਹ ਹੀ ਉਸ ਦੇ ਨਾਮ ਨੂੰ ਆਰਾਧਦਾ ਹੈ ਜੋ ਆਪਣੇ ਆਪ ਨੂੰ ਸਮਝਦਾ ਹੈ।
Fareedkot Teekaਜਿਨੋਂ ਨੇ ਗੁਰ ਉਪਦੇਸ ਕੋ ਬੀਚਾਰਿਆ ਹੈ, ਸੋ ਨਿਰੰਕਾਰ ਕੋ ਆਪਨਾ ਆਪ ਪਛਾਨਤੇ ਹੈਂ॥
Prof. Sahib Singhਉਹ ਆਪ ਹੀ ਆਪਣੇ ਹੁਕਮ ਨੂੰ ਵਿਚਾਰਦਾ ਹੈ ਤੇ ਆਪ ਹੀ ਸਮਝਦਾ ਹੈ।
SikhNet (Spanish)pero es sólo cuando logra obtener al Dios Todo Poderoso, que entra en Éxtasis.

ਸਚੈ ਮਹਲਿ ਨਿਵਾਸੁ ਨਿਰੰਤਰਿ; ਆਵਣ ਜਾਣੁ ਚੁਕਾਇਆ ॥੭॥

sachai mehal nivaas nirantar; aavan jaan chukaaeaa |7| Ang 1040

Sant Singh KhalsaHe comes to abide deep within the True Mansion of His Presence, and his comings and goings are ended. ||7||
Manmohan SinghWithin the True Mansion abides the Lord and He rids man of coming and going.
Manmohan Singh (Punjabi)ਸੱਚੇ ਮੰਦਰ ਅੰਦਰ ਸਾਹਿਬ ਵਸਦਾ ਹੈ ਅਤੇ ਉਹ ਬੰਦੇ ਨੂੰ ਆਵਾਗਉਣ ਤੋਂ ਰਹਿਤ ਕਰ ਦਿੰਦਾ ਹੈ।
Fareedkot Teekaਤਿਨ ਕਾ ਸਚ ਸਰੂਪ ਮੇਂ ਇਕ ਰਸ ਨਿਵਾਸ ਹੈ, ਪੁਨਃ ਤਿਨਾਂ ਨੇ ਆਵਨ ਜਾਨ ਦੂਰ ਕੀਆ ਹੈ॥੭॥
Prof. Sahib Singhਜਿਸ ਜੀਵ ਨੇ ਉਸ ਸਦਾ-ਥਿਰ ਪ੍ਰਭੂ ਦੇ ਚਰਨਾਂ (ਮਹਿਲ) ਵਿਚ ਆਪਣਾ ਟਿਕਾਣਾ ਸਦਾ ਲਈ ਬਣਾ ਲਿਆ (ਭਾਵ, ਜੋ ਮਨੁੱਖ ਸਦਾ ਉਸ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ) ਪਰਮਾਤਮਾ ਉਸ ਦਾ ਜੰਮਣ ਮਰਨ ਦਾ ਗੇੜ ਮੁਕਾ ਦੇਂਦਾ ਹੈ ॥੭॥

ਪਦ ਅਰਥ ਨਿਰੰਤਰਿ = {निर अन्तर} ਵਿੱਥ ਤੋਂ ਬਿਨਾ, ਇਕ-ਰਸ। ਮਹਲਿ = ਮਹਿਲ ਵਿਚ ॥੭॥

SikhNet (Spanish)Las acciones de tal ser conducen hasta el Néctar del Fruto de Dios y en su mente se atesora la Joya del Nombre del Señor.(7)

ਨਾ ਮਨੁ ਚਲੈ, ਨ ਪਉਣੁ ਉਡਾਵੈ ॥

naa man chalai, na paun uddaavai | Ang 1040

Sant Singh KhalsaHis mind does not waver, and he is not buffeted by the winds of desire.
Manmohan SinghHe wabbles not, nor does the wind of desire drift that,
Manmohan Singh (Punjabi)ਉਸ ਦਾ ਮਨੂਆ ਡਿਕਡੋਲੇ ਨਹੀਂ ਖਾਂਦਾ ਤੇ ਨਾਂ ਹੀ ਖ਼ਾਹਿਸ਼ ਦੀ ਹਵਾ ਉਸ ਨੂੰ ਉਡਾਉਂਦੀ ਹੈ,
Fareedkot Teekaਤਿਨ ਕਾ ਮਨ ਚਲਾਇਮਾਨ ਨਹੀਂ ਹੋਤਾ ਔ ਵਾਸਨਾ ਰੂਪ ਪੌਨ ਭੀ ਉਨ ਕੋ ਨਹੀਂ ਉਡਾਵਤੀ; ਵਾ ਪ੍ਰਾਣ ਲੇਕਾਂਤ੍ਰ ਮੇਂ ਨਹੀਂ ਗਵਨ ਕਰਤੇ॥
Prof. Sahib Singhਉਸ ਮਨੁੱਖ ਦਾ ਮਨ (ਮਾਇਆ ਦੀ ਖ਼ਾਤਰ) ਨਹੀਂ ਭਟਕਦਾ, ਮਾਇਆ ਦੀ ਤ੍ਰਿਸ਼ਨਾ ਉਸ ਨੂੰ ਥਾਂ ਥਾਂ ਨਹੀਂ ਦੌੜਾਈ ਫਿਰਦੀ।

ਪਦ ਅਰਥ ਚਲੈ = ਭਟਕਦਾ ਹੈ, ਡੋਲਦਾ ਹੈ। ਪਉਣ = ਹਵਾ, ਵਾਸ਼ਨਾ।

SikhNet (Spanish)Su mente está contenta, ya no tiene hambre, ni sed,

ਜੋਗੀ; ਸਬਦੁ ਅਨਾਹਦੁ ਵਾਵੈ ॥

jogee; sabad anaahad vaavai | Ang 1040

Sant Singh KhalsaSuch a Yogi vibrates the unstruck sound current of the Shabad.
Manmohan SinghYogi within who's mind resounds the celestial strain.
Manmohan Singh (Punjabi)ਜਿਸ ਯੋਗੀ ਦੇ ਅੰਦਰ ਬੈਕੁੰਠੀ ਕੀਰਤਨ ਗੂੰਜਦਾ ਹੈ।
Fareedkot Teekaਜੋਗੀ ਪੁਰਸ ਬ੍ਰਹਮ ਕੋ ਇਕ ਰਸ (ਵਾਵੈ) ਵਜਾਵਤਾ ਅਰਥਾਤ ਚਿੰਤਨ ਕਰਤਾ ਹੈ॥
Prof. Sahib Singhਪ੍ਰਭੂ-ਚਰਨਾਂ ਵਿਚ ਜੁੜਿਆ ਉਹ ਮਨੁੱਖ (ਆਪਣੇ ਅੰਦਰ) ਇਕ-ਰਸ ਸਿਫ਼ਤ-ਸਾਲਾਹ (ਦਾ ਵਾਜਾ) ਵਜਾਂਦਾ ਰਹਿੰਦਾ ਹੈ,

ਪਦ ਅਰਥ ਅਨਾਹਦੁ = ਇਕ-ਰਸ। ਵਾਵੈ = ਵਜਾਂਦਾ ਹੈ।

SikhNet (Spanish)y así puede ver al Señor Desapegado en todos los corazones

ਪੰਚ ਸਬਦ ਝੁਣਕਾਰੁ ਨਿਰਾਲਮੁ; ਪ੍ਰਭਿ ਆਪੇ ਵਾਇ ਸੁਣਾਇਆ ॥੮॥

panch sabad jhunakaar niraalam; prabh aape vaae sunaaeaa |8| Ang 1040

Sant Singh KhalsaGod Himself plays the pure music of the Panch Shabad, the five primal sounds to hear. ||8||
Manmohan SinghThe Lord Himself hymns the pure music of the five tunes and makes the yogi hear it.
Manmohan Singh (Punjabi)ਸਾਹਿਬ ਆਪ ਹੀ ਪੰਜਾਂ ਧੁਨਾਂ ਵਾਲ ਪਵਿੱਤਰ ਰਾਗ ਆਲਾਪਦਾ ਹੈ ਅਤੇ ਯੋਗੀ ਨੂੰ ਸੁਣਾਉਂਦਾ ਹੈ,
Fareedkot Teekaਸੰਤੋਂ ਕੇ ਉਪਦੇਸ ਕਰ ਆਨੰਦ ਜੋ ਨਿਰਾਲਾ ਹੈ ਅਰਥਾਤ ਆਤਮ ਅਨੰਦ ਪ੍ਰਾਪਤ ਹੂਆ ਹੈ, ਪੁਨਃ (ਪ੍ਰਭਿ) ਸਾਮ੍ਰਥ ਗੁਰੂ ਹੋ ਕਰ ਆਪ ਹੀ ਜਗ੍ਯਾਸੀਆਂ ਕੋ (ਵਾਇ) ਉਚਾਰ ਕਰ ਸੁਨਾਇਆ ਹੈ॥੮॥
Prof. Sahib Singhਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ, ਮਾਨੋ, ਇਕ ਮਿੱਠਾ ਮਿੱਠਾ ਇਕ-ਰਸ ਰਾਗ ਹੁੰਦਾ ਹੈ ਜਿਵੇਂ ਪੰਜ ਕਿਸਮਾਂ ਦੇ ਸਾਜ਼ਾਂ ਦੇ ਇਕੱਠੇ ਵਜਾਣ ਨਾਲ ਪੈਦਾ ਹੁੰਦਾ ਹੈ, ਉਸ ਰਾਗ ਨੂੰ ਬਾਹਰੋਂ ਕਿਸੇ ਸਾਜ਼ ਦੇ ਆਸਰੇ ਦੀ ਲੋੜ ਨਹੀਂ ਪੈਂਦੀ। ਇਹ ਰਾਗ (ਅੰਦਰ-ਵੱਸਦੇ) ਪ੍ਰਭੂ ਨੇ ਆਪ ਹੀ ਵਜਾ ਕੇ ਉਸ ਨੂੰ ਸੁਣਾਇਆ ਹੈ ॥੮॥

ਪਦ ਅਰਥ ਝੁਣਕਾਰੁ = ਇਕ-ਰਸ ਮਿੱਠੀ ਆਵਾਜ਼। ਪੰਚ ਸਬਦ ਝੁਣਕਾਰੁ = ਪੰਜ ਕਿਸਮ ਦੇ ਸਾਜਾਂ ਤੋਂ ਮਿਲਵੀਂ ਪੈਦਾ ਹੋਣ ਵਾਲੀ ਇਕ-ਰਸ ਮਿੱਠੀ ਸੁਰ। ਨਿਰਾਲਮੁ = {निर = आलम्ब} (ਕਿਸੇ ਸਾਜ਼ ਆਦਿਕ ਦੇ) ਆਸਰੇ ਤੋਂ ਬਿਨਾ। ਪ੍ਰਭਿ = ਪ੍ਰਭੂ ਨੇ। ਵਾਇ = ਵਜਾ ਕੇ ॥੮॥

SikhNet (Spanish)y, de esa forma, vive imbuido en el Néctar del Señor, sumergido en el Amor de la Palabra del Guru.(8)

ਭਉ ਬੈਰਾਗਾ ਸਹਜਿ ਸਮਾਤਾ ॥

bhau bairaagaa sehaj samaataa | Ang 1040

Sant Singh KhalsaIn the Fear of God, in detachment, one intuitively merges into the Lord.
Manmohan SinghHe, who enshrines the Lord's fear and love, is absorbed in equipoise.
Manmohan Singh (Punjabi)ਜੋ ਸੁਆਮੀ ਦਾ ਡਰ ਅਤੇ ਪ੍ਰੇਮ ਧਾਰਨ ਕਰਦਾ ਹੈ ਉਹ ਅਡੈਲਤਾ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਿਸ ਕੋ ਭੈ ਔ ਵੈਰਾਗ ਭਇਆ ਹੈ ਵਹੁ (ਸਹਜਿ) ਗ੍ਯਾਨ ਮੇਂ ਸਮਾਇਆ ਹੈ॥
Prof. Sahib Singhਉਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਡਰ-ਅਦਬ ਪੈਦਾ ਹੁੰਦਾ ਹੈ, ਪਰਮਾਤਮਾ ਦਾ ਪਿਆਰ ਉਪਜਦਾ ਹੈ, (ਜਿਸ ਕਰਕੇ) ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਬੈਰਾਗਾ = ਵੈਰਾਗ, ਵਿਛੋੜੇ ਦਾ ਅਹਿਸਾਸ। ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)Él actúa en congruencia con el Alma, noche y día,

ਹਉਮੈ ਤਿਆਗੀ ਅਨਹਦਿ ਰਾਤਾ ॥

haumai tiaagee anahad raataa | Ang 1040

Sant Singh KhalsaRenouncing egotism, he is imbued with the unstruck sound current.
Manmohan SinghHe eschews ego and is imbued with the limitless Lord.
Manmohan Singh (Punjabi)ਉਹ ਹੰਕਾਰ ਨੂੰ ਛੱਡ ਦਿੰਦਾ ਹੈ ਅਤੇ ਹਦਬੰਨਾ ਰਹਿਤ ਪ੍ਰਭੂ ਨਾਲ ਰੰਗਿਆ ਜਾਂਦਾ ਹੈ।
Fareedkot Teekaਤਿਸ ਨੇ ਹੰਤਾ ਮਮਤਾ ਤਿਆਗੀ ਹੈ, ਸੋ (ਅਨਹਦਿ) ਪਰਮਾਤਮਾ ਮੇਂ ਰੰਗਿਆ ਹੈ॥
Prof. Sahib Singhਉਹ ਮਨੁੱਖ ਹਉਮੈ ਦੂਰ ਕਰ ਕੇ ਅਬਿਨਾਸੀ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗਿਆ ਰਹਿੰਦਾ ਹੈ।

ਪਦ ਅਰਥ ਅਨਹਦਿ = ਇਕ-ਰਸ ਟਿਕੇ ਰਹਿਣ ਵਾਲੇ ਪ੍ਰਭੂ ਵਿਚ।

SikhNet (Spanish)y en lo más profundo de su ser, la Luz Pura de Dios se conserva encendida,

ਅੰਜਨੁ ਸਾਰਿ ਨਿਰੰਜਨੁ ਜਾਣੈ; ਸਰਬ ਨਿਰੰਜਨੁ ਰਾਇਆ ॥੯॥

anjan saar niranjan jaanai; sarab niranjan raaeaa |9| Ang 1040

Sant Singh KhalsaWith the ointment of enlightenment, the Immaculate Lord is known; the Immaculate Lord King is pervading everywhere. ||9||
Manmohan SinghPutting the salv of Divine knowledge one realises, that though pervading everywhere, God, the King remains detached.
Manmohan Singh (Punjabi)ਬ੍ਰਹਮ ਗਿਆਨ ਦਾ ਸੁਰਮਾ ਪਾ ਕੇ, ਬੰਦਾ ਅਨੁਭਵ ਕਰ ਲੈਂਦਾ ਹੈ ਕਿ ਹਰ ਥਾਂ ਵਿਆਪਕ ਹੁੰਦਾ ਹੋਇਆ ਭੀ ਵਾਹਿਗੁਰੂ ਪਾਤਿਸ਼ਾਹ ਨਿਰਲੇਪ ਰਹਿੰਦਾ ਹੈ।
Fareedkot Teekaਗ੍ਯਾਨ ਰੂਪ ਅੰਜਨ ਕੋ ਬੁਧੀ ਰੂਪ ਨੇਤ੍ਰੋਂ ਮੇਂ (ਸਾਰਿ) ਪਾਕੇ ਨਿਰੰਜਨ ਕੋ ਜਾਣਿਆ ਹੈ। ਕੈਸੇ ਜਾਣਿਆ ਹੈ? ਕਿ ਸਰਬ ਰੂਪ ਨਿਰੰਜਨ ਰਾਜਾ ਹੈ॥੯॥
Prof. Sahib Singh(ਪ੍ਰਭੂ ਦੇ ਨਾਮ ਦਾ) ਸੁਰਮਾ ਪਾ ਕੇ ਉਹ ਪਛਾਣ ਲੈਂਦਾ ਹੈ ਕਿ ਉਹ ਰਾਜਨ-ਪ੍ਰਭੂ ਆਪ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਤੇ (ਸਰਨ ਪਏ) ਸਭ ਜੀਵਾਂ ਨੂੰ ਭੀ ਮਾਇਆ ਦੇ ਪ੍ਰਭਾਵ ਤੋਂ ਬਚਾ ਲੈਂਦਾ ਹੈ ॥੯॥

ਪਦ ਅਰਥ ਅੰਜਨੁ = ਸੁਰਮਾ। ਸਾਰਿ = ਪਾ ਕੇ ॥੯॥

SikhNet (Spanish)y estando embebido con la Esencia del Néctar de la Palabra, la boca emite las dulces notas de la flauta.(9)

ਦੁਖ ਭੈ ਭੰਜਨੁ; ਪ੍ਰਭੁ ਅਬਿਨਾਸੀ ॥

dukh bhai bhanjan; prabh abinaasee | Ang 1040

Sant Singh KhalsaGod is eternal and imperishable; He is the Destroyer of pain and fear.
Manmohan SinghThe Imperishable Lord is the Destroyer of distress and dread.
Manmohan Singh (Punjabi)ਨਾਸ-ਰਹਿਤ ਸੁਆਮੀ ਤਕਲਫ਼ਿ ਅਤੇ ਡਰ ਨੂੰ ਨਾਸ ਕਰਨ ਵਾਲਾ ਹੈ।
Fareedkot Teekaਪ੍ਰਭੂ ਅਬਿਨਾਸੀ ਜਨਮ ਮਰਨ ਕੇ ਦੁਖ ਅਰ ਭੈ ਜੋ ਭੰਜਨੇਹਾਰਾ ਹੈ॥
Prof. Sahib Singhਪ੍ਰਭੂ ਜੀਵਾਂ ਦੇ ਦੁੱਖ ਤੇ ਡਰ ਨਾਸ ਕਰਨ ਵਾਲਾ ਹੈ ਤੇ ਆਪ ਕਦੇ ਨਾਸ ਹੋਣ ਵਾਲਾ ਨਹੀਂ।
SikhNet (Spanish)Sí, sólo emite las dulces notas de la flauta,

ਰੋਗ ਕਟੇ; ਕਾਟੀ ਜਮ ਫਾਸੀ ॥

rog katte; kaattee jam faasee | Ang 1040

Sant Singh KhalsaHe cures the disease, and cuts away the noose of death.
Manmohan SinghHe cures the diseases and snaps the death's noose.
Manmohan Singh (Punjabi)ਉਹ ਬੀਮਾਰੀਆਂ ਦੂਰ ਕਰ ਦਿੰਦਾ ਹੈ ਅਤੇ ਮੌਤ ਦੀ ਫਾਹੀ ਨੂੰ ਕੱਟ ਦਿੰਦਾ ਹੈ।
Fareedkot Teekaਜਿਨ ਕੇ ਅਗ੍ਯਾਨਾਦੀ ਰੋਗ ਕਾਟੇ ਗਏ ਹੈਂ ਤਿਨ ਕੀ ਜਮ ਫਾਸੀ ਭੀ ਕਾਟੀ ਗਈ ਹੈ॥
Prof. Sahib Singhਉਹ ਜੀਵਾਂ ਦੇ ਰੋਗ ਕੱਟਦਾ ਹੈ, ਜਮ ਦੀ ਫਾਹੀ ਤੋੜਦਾ ਹੈ।
SikhNet (Spanish)aquél que conoce el Misterio de los tres mundos.

ਨਾਨਕ. ਹਰਿ ਪ੍ਰਭੁ ਸੋ ਭਉ ਭੰਜਨੁ; ਗੁਰਿ ਮਿਲਿਐ. ਹਰਿ ਪ੍ਰਭੁ ਪਾਇਆ ॥੧੦॥

naanak. har prabh so bhau bhanjan; gur miliai. har prabh paaeaa |10| Ang 1040

Sant Singh KhalsaO Nanak, the Lord God is the Destroyer of fear; meeting the Guru, the Lord God is found. ||10||
Manmohan SinghNanak, the Lord God is the Destroyer of fear and He, the Lord Master, is obtained by meeting with the Guru.
Manmohan Singh (Punjabi)ਨਾਨਕ, ਸੁਆਮੀ ਵਾਹਿਗੁਰੂ, ਡਰ ਨੂੰ ਨਾਸ ਕਰਨ ਵਾਲਾ ਹੈ ਅਤੇ ਉਹ ਸੁਆਮੀ ਵਾਹਿਗੁਰੂ, ਗੁਰਾਂ ਨਾਲ ਮਿਲਣ ਦੁਆਰਾ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਾਮ੍ਰਥ ਸੰਸਾਰ ਕੇ ਭੈ ਕੇ ਭੰਜਨੇਹਾਰਾ ਹੈ ਅਰਥਾਤ ਜਨਮ ਮਰਨ ਕੀ ਨਿਵਰਤੀ ਕਰਨਹਾਰਾ ਹੈ, ਗੁਰੋਂ ਕੇ ਮਿਲਨੇ ਸੇ ਸੋ ਹਰੀ ਸਾਮ੍ਰਥ ਪਾਇਆ ਹੈ॥੧੦॥
Prof. Sahib Singhਹੇ ਨਾਨਕ! ਉਹ ਹਰੀ, ਉਹ ਭਉ-ਭੰਜਨ ਪ੍ਰਭੂ ਤਦੋਂ ਹੀ ਮਿਲਦਾ ਹੈ ਜੇ ਗੁਰੂ ਮਿਲ ਪਵੇ ॥੧੦॥

ਪਦ ਅਰਥ ਗੁਰਿ ਮਿਲਿਐ = ਜੇ ਗੁਰੂ ਮਿਲ ਪਏ ॥੧੦॥

SikhNet (Spanish)Dice Nanak, conozcan este Estado, oh seres humanos, a través de la Palabra del Guru, y estén entonados en el Nombre del Señor. (10)

ਕਾਲੈ ਕਵਲੁ ਨਿਰੰਜਨੁ ਜਾਣੈ ॥

kaalai kaval niranjan jaanai | Ang 1040

Sant Singh KhalsaOne who knows the Immaculate Lord chews up death.
Manmohan SinghHe, who realises, the Immaculate Lord, eats up death.
Manmohan Singh (Punjabi)ਜੋ ਪਵਿੱਤਰ ਪ੍ਰਭੂ ਨੂੰ ਅਨੁਭਵ ਕਰ ਲੈਂਦਾ ਹੈ, ਉਹ ਮੌਤ ਨੂੰ ਖਾ ਲੈਂਦਾ ਹੈ।
Fareedkot Teekaਜੋ ਨਿਰੰਜਨ ਕੋ ਜਾਨਤੇ ਹੈਂ ਤਿਨੋਂ ਨੇ ਕਾਲ (ਕਵਲੁ) ਗ੍ਰਾਸ ਕੀਆ ਹੈ, ਭਾਵ ਸੇ ਤਿਨ ਕੋ ਜਨਮ ਮਰਨ ਨਹੀਂ ਹੈ॥
Prof. Sahib Singhਜੇਹੜਾ ਮਨੁੱਖ ਮਾਇਆ-ਰਹਿਤ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ ਉਹ ਮੌਤ ਦੀ ਗਿਰਾਹੀ ਕਰ ਲੈਂਦਾ ਹੈ (ਉਹ ਮੌਤ ਦਾ ਡਰ ਮੁਕਾ ਲੈਂਦਾ ਹੈ),

ਪਦ ਅਰਥ ਕਵਲੁ = ਗਿਰਾਹੀ {कवल = a mouthful}। ਕਾਲੈ ਕਵਲੁ = ਕਾਲ ਦੀ ਗਿਰਾਹੀ (ਬਣਾ ਲੈਂਦਾ ਹੈੌ), ਮੌਤ ਦਾ ਡਰ ਮੁਕਾ ਲੈਂਦਾ ਹੈ।

SikhNet (Spanish)Sí, extraordinarios son tales seres en el mundo que, meditando en la Palabra del Guru,

ਬੂਝੈ ਕਰਮੁ; ਸੁ ਸਬਦੁ ਪਛਾਣੈ ॥

boojhai karam; su sabad pachhaanai | Ang 1040

Sant Singh KhalsaOne who understands karma, realizes the Word of the Shabad.
Manmohan SinghHe, who realises the Lord's grace, understands His Name.
Manmohan Singh (Punjabi)ਜੋ ਸਾਹਿਬ ਦੀ ਰਹਿਮਤ ਨੂੰ ਅਨੁਭਵ ਕਰਦਾ ਹੈ, ਉਹ ਉਸ ਦੇ ਨਾਮ ਨੂੰ ਸਮਝ ਲੈਂਦਾ ਹੈ।
Fareedkot Teekaਪਰੰਤੂ ਜੋ ਨਿਸਕਾਮ ਕਰਮ ਅੰਤਸਕਰਣ ਕਾ ਸੁਧ ਕਰਤਾ ਹੈ, ਸਮਝੋ ਸੋ (ਸਬਦੁ) ਬ੍ਰਹਮ ਕੋ ਪਛਾਨਤਾ ਹੈ॥
Prof. Sahib Singhਉਹ ਪਰਮਾਤਮਾ ਦੀ ਬਖ਼ਸ਼ਸ਼ ਨੂੰ ਸਮਝ ਲੈਂਦਾ ਹੈ, ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਜਾਣ-ਪਛਾਣ ਪਾਂਦਾ ਹੈ।

ਪਦ ਅਰਥ ਕਰਮੁ = ਬਖ਼ਸ਼ਸ਼।

SikhNet (Spanish)permanecen Desapegados, y logrando la Emancipación, liberan a sus clanes también,

ਆਪੇ ਜਾਣੈ ਆਪਿ ਪਛਾਣੈ; ਸਭੁ ਤਿਸ ਕਾ ਚੋਜੁ ਸਬਾਇਆ ॥੧੧॥

aape jaanai aap pachhaanai; sabh tis kaa choj sabaaeaa |11| Ang 1040

Sant Singh KhalsaHe Himself knows, and He Himself realizes. This whole world is all His play. ||11||
Manmohan SinghThe Lord Himself knows the mortal's actions and Himself assays them. The entire world is all a play of His.
Manmohan Singh (Punjabi)ਪ੍ਰਭੂ ਖੁਦ ਪ੍ਰਾਣੀਆਂ ਦੇ ਅਮਲਾਂ ਨੂੰ ਜਾਣਦਾ ਹੈ ਅਤੇ ਖ਼ੁਦ ਹੀ ਉਨ੍ਹਾਂ ਦੀ ਪਰਖ ਕਰਦਾ ਹੈ। ਸਮੂਹ ਸੰਸਾਰ, ਸਾਰਾ, ਉਸ ਦੀ ਹੀ ਲੀਲਾ ਹੈ।
Fareedkot Teekaਬਾਹਰਲੇ ਕਰਮੋਂ ਕੋ ਆਪ ਹੀ ਜਾਨਤਾ ਹੈ ਔ ਆਪ ਹੀ ਪਰਮੇਸਰ ਮਨ ਕੇ ਸੰਕਲਪੋਂ ਕੋ ਪਛਾਨਤਾ ਹੈ, ਪੁਨਃ ਜੋ ਸਭ ਮੇਂ ਆਇਆ ਹੂਆ ਹੈ ਸਭ ਤਿਸ ਕਾ ਹੀ ਕੌਤਕੁ ਹੈ॥੧੧॥
Prof. Sahib Singh(ਉਸ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਜੀਵਾਂ ਦੇ ਦਿਲ ਦੀ ਜਾਣਦਾ ਹੈ ਤੇ ਪਛਾਣਦਾ ਹੈ, ਇਹ ਸਾਰਾ ਜਗਤ-ਤਮਾਸ਼ਾ ਉਸੇ ਦਾ ਰਚਿਆ ਹੋਇਆ ਹੈ ॥੧੧॥

ਪਦ ਅਰਥ ਚੋਜ = ਤਮਾਸ਼ਾ ॥੧੧॥

SikhNet (Spanish)oh, totalmente satisfechos viven su vida así en el mundo.(11)

ਆਪੇ ਸਾਹੁ ਆਪੇ ਵਣਜਾਰਾ ॥

aape saahu aape vanajaaraa | Ang 1040

Sant Singh KhalsaHe Himself is the Banker, and He Himself is the Merchant.
Manmohan SinghOf Himself. the Lord is the Banker and Himself the merchant.
Manmohan Singh (Punjabi)ਆਪ ਹੀ ਸੁਆਮੀ ਸ਼ਾਹੂਕਾਰ ਹੈ ਅਤੇ ਆਪ ਹੀ ਵਾਪਾਰੀ।
Fareedkot Teekaਆਪੇ ਹੀ ਸਾਹੁ ਗੁਰੂ ਹੈ ਪੁਨਃ ਆਪ ਹੀ ਵਣਜਾਰਾ ਜਗ੍ਯਾਸੂ ਹੈ॥
Prof. Sahib Singh(ਇਹ ਜਗਤ, ਮਾਨੋ, ਇਕ ਸ਼ਹਿਰ ਹੈ ਜਿਥੇ ਜੀਵ ਪ੍ਰਭੂ-ਨਾਮ ਦਾ ਵਣਜ ਕਰਨ ਆਉਂਦੇ ਹਨ) ਪਰਮਾਤਮਾ ਆਪ ਹੀ (ਰਾਸ-ਪੂੰਜੀ ਦੇਣ ਵਾਲਾ) ਸ਼ਾਹੂਕਾਰ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ) ਵਪਾਰੀ ਹੈ,
SikhNet (Spanish)Sólo conoce su Verdadero Hogar y la Décima Puerta en el interior del templo del cuerpo,

ਆਪੇ ਪਰਖੇ ਪਰਖਣਹਾਰਾ ॥

aape parakhe parakhanahaaraa | Ang 1040

Sant Singh KhalsaThe Appraiser Himself appraises.
Manmohan SinghBecoming an Assayer, He Himself assays men.
Manmohan Singh (Punjabi)ਖ਼ੁਦ ਹੀ ਪਾਰਖੂ ਬਣ ਕੇ ਉਹ ਇਨਸਾਨਾਂ ਨੂੰ ਪਰਖਦਾ ਹੈ।
Fareedkot Teekaਸੋ ਆਪ ਹੀ ਪਰਖਨਹਾਰਾ ਸਭ ਕੋ ਪਰਖਤਾ ਹੈ॥
Prof. Sahib Singhਉਹ ਆਪ ਹੀ ਇਸ ਵਣਜ ਨੂੰ ਪਰਖਦਾ ਹੈ ਕਿਉਂਕਿ ਉਹ ਆਪ ਹੀ ਇਸ ਨੂੰ ਪਰਖਣ ਦੀ ਯੋਗਤਾ ਰੱਖਦਾ ਹੈ।
SikhNet (Spanish)aquél cuya mente está despierta a través del Guru Perfecto.

ਆਪੇ ਕਸਿ ਕਸਵਟੀ ਲਾਏ; ਆਪੇ ਕੀਮਤਿ ਪਾਇਆ ॥੧੨॥

aape kas kasavattee laae; aape keemat paaeaa |12| Ang 1040

Sant Singh KhalsaHe Himself tests upon His Touchstone, and He Himself estimates the value. ||12||
Manmohan SinghHe Himself tests on His touch-stone and of Himself appraises their worth.
Manmohan Singh (Punjabi)ਉਹ ਆਪ ਹੀ ਕਸਵੱਟੀ ਤੇ ਪਰਖਦਾ ਹੈ ਅਤੇ ਆਪ ਹੀ ਉਨ੍ਹਾਂ ਦਾ ਮੁਲ ਪਾਉਂਦਾ ਹੈ।
Fareedkot Teekaਆਪੇ ਹੀ ਸਾਧਨਾ ਕੀ ਕਸ ਰੂਪ ਕਸਵਟੀ ਪਰ ਸਿਖ ਰੂਪ ਸੋਇਨੇ ਕੋ ਲਾਵਤਾ ਹੈ, ਆਪ ਹੀ ਪੁਨਃ ਕੀਮਤ ਕੋ ਪਾਵਤਾ ਹੈ, ਭਾਵ ਅਧਿਕਾਰੀ ਜਾਨ ਕੇ ਉਪਦੇਸ ਦੇਤਾ ਹੈ॥੧੨॥
Prof. Sahib Singh(ਹਰੇਕ ਜੀਵ-ਵਣਜਾਰੇ ਦੇ ਕੀਤੇ ਵਣਜ ਨੂੰ) ਪ੍ਰਭੂ ਆਪ ਹੀ ਪਰਖਦਾ ਹੈ ਜਿਵੇਂ ਸੁਨਿਆਰਾ ਸੋਨੇ ਨੂੰ ਕਸਵੱਟੀ ਤੇ ਘਸਾ ਕੇ ਪਰਖਦਾ ਹੈ, ਤੇ ਫਿਰ ਪ੍ਰਭੂ ਆਪ ਹੀ (ਉਸ ਵਣਜ ਦਾ) ਮੁੱਲ ਪਾਂਦਾ ਹੈ ॥੧੨॥

ਪਦ ਅਰਥ ਕਸਿ = ਘਸਾ ਕੇ ॥੧੨॥

SikhNet (Spanish)Sí, en el interior de la fortaleza del cuerpo está el Castillo del Señor Verdadero, Quien se sienta ahí en Su Trono Real. (12)

ਆਪਿ ਦਇਆਲਿ ਦਇਆ ਪ੍ਰਭਿ ਧਾਰੀ ॥

aap deaal deaa prabh dhaaree | Ang 1040

Sant Singh KhalsaGod Himself, the Merciful Lord, grants His Grace.
Manmohan SinghThe compassionate Lord Himself shows mercy.
Manmohan Singh (Punjabi)ਮਿਹਰਬਾਨ ਮਾਲਕ ਖ਼ੁਦ ਹੀ ਮਿਹਰ ਕਰਦਾ ਹੈ।
Fareedkot Teekaਆਪ ਹੀ ਦਇਆਲ ਪ੍ਰਭੂ ਨੇ ਦਇਆ ਧਾਰੀ ਹੈ॥
Prof. Sahib Singhਜਿਸ ਮਨੁੱਖ ਉਤੇ ਦਇਆ-ਦੇ-ਘਰ ਪ੍ਰਭੂ ਨੇ ਮੇਹਰ ਕੀਤੀ,

ਪਦ ਅਰਥ ਦਇਆਲਿ ਪ੍ਰਭਿ = ਦਇਆਲ ਪ੍ਰਭੂ ਨੇ।

SikhNet (Spanish)Los catorce mundos y las dos lámparas,

ਘਟਿ ਘਟਿ ਰਵਿ ਰਹਿਆ. ਬਨਵਾਰੀ ॥

ghatt ghatt rav rahiaa. banavaaree | Ang 1040

Sant Singh KhalsaThe Gardener pervades and permeates each and every heart.
Manmohan SinghHe, the Gardner of the woods, is pervading all the hearts.
Manmohan Singh (Punjabi)ਉਹ ਜੰਗਲਾਂ ਦਾ ਮਾਲੀ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ।
Fareedkot Teekaਸੋ (ਬਨਵਾਰੀ) ਪਰਮੇਸਰ ਘਟੋਂ ਘਟੋਂ ਮੇਂ ਬਿਆਪ ਰਹਿਆ ਹੈ॥
Prof. Sahib Singhਉਸ ਨੂੰ ਨਿਸ਼ਚਾ ਹੋ ਗਿਆ ਕਿ ਜਗਤ ਦਾ ਮਾਲਕ ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ।

ਪਦ ਅਰਥ ਬਨਵਾਰੀ = ਜਗਤ ਦਾ ਮਾਲਕ।

SikhNet (Spanish)el sol y la luna, son testigos de que los Sirvientes de Dios, no prueban el veneno de Maya.

ਪੁਰਖੁ ਅਤੀਤੁ ਵਸੈ ਨਿਹਕੇਵਲੁ; ਗੁਰ ਪੁਰਖੈ ਪੁਰਖੁ ਮਿਲਾਇਆ ॥੧੩॥

purakh ateet vasai nihakeval; gur purakhai purakh milaaeaa |13| Ang 1040

Sant Singh KhalsaThe pure, primal, detached Lord abides within all. The Guru, the Lord Incarnate, leads us to meet the Lord God. ||13||
Manmohan SinghThe Detached and Pure Lord abides within all, The Guru-God makes man meet with the Lord.
Manmohan Singh (Punjabi)ਨਿਰਲੇਪ ਅਤੇ ਪਵਿੱਤ੍ਰ ਪ੍ਰਭੂ ਸਾਰਿਆਂ ਅੰਦਰ ਹੈ। ਗੁਰੂ-ਪ੍ਰਮੇਸ਼ਰ ਬੰਦੇ ਨੂੰ ਪ੍ਰਮੇਸ਼ਰ ਨਾਲ ਮਿਲਾ ਦਿੰਦੇ ਹਨ।
Fareedkot Teekaਅਤੀਤ ਪੁਰਸ ਹੈ ਔ ਸਭ ਮੇਂ ਨਿਵਾਸ ਕਰਤਾ ਹੈ ਪੁਨਃ (ਨਿਹਕੇਵਲ) ਸੁਧ ਹੈ, ਪਰੰਤੂ ਗੁਰ ਪੁਰਖ ਨੇ ਐਸੇ ਈਸਰ ਪੁਰਖ ਸਿਖ ਨੂੰ ਮਿਲਾਇਆ ਹੈ॥੧੩॥
Prof. Sahib Singhਹਰੇਕ ਸਰੀਰ ਵਿਚ ਵੱਸਦਾ ਹੋਇਆ ਭੀ ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਤੇ ਪਵਿਤ੍ਰ-ਸਰੂਪ ਹੈ। (ਜਿਸ ਉਤੇ ਪ੍ਰਭੂ ਦੀ ਮੇਹਰ ਹੋਈ) ਉਸ ਨੂੰ ਸਤਿਗੁਰ ਪੁਰਖ ਨੇ ਉਹ ਸਰਬ-ਵਿਆਪਕ ਪ੍ਰਭੂ ਮਿਲਾ ਦਿੱਤਾ ॥੧੩॥

ਪਦ ਅਰਥ ਅਤੀਤੁ = ਨਿਰਲੇਪੁ। ਨਿਹਕੇਵਲੁ = {निश्कैवल्य} ਪਵਿਤ੍ਰ, ਸੁੱਧ-ਸਰੂਪ। ਗੁਰਪੁਰਖੈ = ਗੁਰੂ ਪੁਰਖ ਨੇ। ਪੁਰਖੁ = ਸਰਬ-ਵਿਆਪਕ ਪ੍ਰਭੂ ॥੧੩॥

SikhNet (Spanish)En nuestro mismo interior está lo más Invaluable, de Belleza Incomparable; y encontrándose con el Guru, uno obtiene la Riquezas del Señor.(13)

ਪ੍ਰਭੁ ਦਾਨਾ ਬੀਨਾ; ਗਰਬੁ ਗਵਾਏ ॥

prabh daanaa beenaa; garab gavaae | Ang 1040

Sant Singh KhalsaGod is wise and all-knowing; He purges men of their pride.
Manmohan SinghThe all-wise and all-seeing Guru-God purges man of his ego,
Manmohan Singh (Punjabi)ਸਰਬ ਸਿਆਣਾ ਅਤੇ ਸਰਬ-ਗਿਆਤ ਗੁਰ-ਪ੍ਰਮੇਸ਼ਰ ਬੰਦੇ ਦਾ ਹੰਕਾਰ ਨਵਿਰਤ ਕਰ ਦਿੰਦਾ ਹੈ,
Fareedkot Teekaਪ੍ਰਭੂ (ਦਾਨਾ) ਸਭ ਕੇ ਰਿਦੇ ਕੀ ਜਾਨਤਾ ਹੈ ਪੁਨਾ (ਬੀਨਾ) ਬਾਹਰ ਕੇ ਕਰਮੋਂ ਕੇ ਦੇਖਤਾ ਹੈ। ਐਸਾ ਪ੍ਰਭੂ ਕੈਸੇ ਮਿਲੈ? ਮਨ ਸੇ ਹੰਕਾਰ ਕੋ ਗਵਾਏ॥
Prof. Sahib Singhਪ੍ਰਭੂ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ ਸਭ ਦੇ ਕੀਤੇ ਕੰਮ ਵੇਖਦਾ ਹੈ (ਜਿਸ ਉਤੇ ਮਿਹਰ ਕਰੇ ਉਸ ਦਾ) ਅਹੰਕਾਰ ਮਿਟਾਂਦਾ ਹੈ,

ਪਦ ਅਰਥ ਗਰਬੁ = ਅਹੰਕਾਰ।

SikhNet (Spanish)Sólo se sienta en el Trono del Ser, quien es digno de Él,

ਦੂਜਾ ਮੇਟੈ; ਏਕੁ ਦਿਖਾਏ ॥

doojaa mettai; ek dikhaae | Ang 1040

Sant Singh KhalsaEradicating duality, the One Lord reveals Himself.
Manmohan Singhrids him of another's love and makes him see the one Lord alone.
Manmohan Singh (Punjabi)ਤੇ ਦਵੈਤ-ਪਾਭ ਤੋਂ ਰਹਿਤ ਕਰ ਦਿੰਦਾ ਹੈ ਅਤੇ ਉਸ ਨੂੰ ਇਕ ਪ੍ਰਭੂ ਵਿਖਾਲ ਦਿੰਦਾ ਹੈ।
Fareedkot Teekaਪੁਨ: ਦ੍ਵੈਤ ਭਾਵ ਕੋ ਮੇਟੈ ਏਕ ਹੀ ਆਪ ਦੇਖੈ ਔਰ ਕੋ ਭੀ ਏਕੁ ਹੀ ਦਿਖਾਏ॥
Prof. Sahib Singhਉਸ ਦੇ ਅੰਦਰੋਂ ਕਿਸੇ ਹੋਰ ਆਸਰੇ ਦੀ ਝਾਕ ਦੂਰ ਕਰਦਾ ਹੈ, ਤੇ ਉਸ ਨੂੰ ਇਕ ਆਪਣਾ ਆਪ ਵਿਖਾ ਦੇਂਦਾ ਹੈ।

ਪਦ ਅਰਥ ਦੂਜਾ = ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ।

SikhNet (Spanish)y quien sirve a la Palabra del Guru y silencia sus cinco pasiones.

ਆਸਾ ਮਾਹਿ ਨਿਰਾਲਮੁ ਜੋਨੀ; ਅਕੁਲ ਨਿਰੰਜਨੁ ਗਾਇਆ ॥੧੪॥

aasaa maeh niraalam jonee; akul niranjan gaaeaa |14| Ang 1040

Sant Singh KhalsaSuch a being remains unattached amidst hope, singing the Praise of the Immaculate Lord, who has no ancestry. ||14||
Manmohan SinghSuch a man remains detached amidst hope and sings the praise of the caste-less Immaculate Lord.
Manmohan Singh (Punjabi)ਐਹੋ ਜੇਹਾ ਇਨਸਾਨ ਆਸ਼ਾ ਅੰਦਰ ਨਿਰਲੇਪ ਵਿਚਰਦਾ ਹੈ ਤੇ ਜਾਤੀ-ਰਹਿਤ ਪਵਿੱਤਰ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਜੋ ਆਸਾ ਕੇ ਬੀਚ ਹੀ ਹੋ ਕੇ ਅਸੰਗ ਭਾਵ ਸੇ ਸੰਸਾਰ ਮੇਂ ਵਰਤਤਾ ਹੀ ਅਸੰਗ ਰਹਿਤਾ ਹੈ। ਪੁਨਃ ਜਿਸ ਨੇ (ਜੋਨੀ) ਕਾਰਨ ਰੂਪ ਔ ਕੁਲ ਰਹਿਤ ਨਿਰੰਜਨ ਕੇ ਜਸ ਕੋ ਗਾਇਆ ਹੈ ਤਿਸ ਨੇ ਹੀ ਪਾਇਆ ਹੈ॥੧੪॥
Prof. Sahib Singhਉਹ ਮਨੁੱਖ ਦੁਨੀਆ ਦੀਆਂ ਆਸਾਂ ਵਿਚ (ਵਿਚਰਦਾ ਹੋਇਆ ਭੀ) ਆਸਾਂ ਦੇ ਆਸਰੇ ਤੋਂ ਬੇ-ਮੁਥਾਜ ਹੋ ਜਾਂਦਾ ਹੈ ਕਿਉਂਕਿ ਉਹ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਤੇ ਜਿਸ ਦੀ ਕੋਈ ਖ਼ਾਸ ਕੁਲ ਨਹੀਂ ॥੧੪॥

ਪਦ ਅਰਥ ਮਾਹਿ = ਵਿਚ। ਜੋਨੀ = ਮਨੁੱਖ-ਜੂਨ ਵਾਲਾ, ਮਨੁੱਖ। ਅਕੁਲ = ਜਿਸ ਦੀ ਕੋਈ ਖ਼ਾਸ ਕੁਲ ਨਹੀਂ ॥੧੪॥

SikhNet (Spanish)Ese ser toma Conciencia de que Dios es desde el comienzo de los tiempos y para siempre será, y purga su ser de toda duda.(14)

ਹਉਮੈ ਮੇਟਿ; ਸਬਦਿ ਸੁਖੁ ਹੋਈ ॥

haumai mett; sabad sukh hoee | Ang 1040

Sant Singh KhalsaEradicating egotism, he obtains the peace of the Shabad.
Manmohan SinghHe who stills his ego, obtains the Name's bliss.
Manmohan Singh (Punjabi)ਜੋ ਆਪਣੇ ਹੰਕਾਰ ਨੂੰ ਮਾਰ ਲੈਂਦਾ ਹੈ, ਉਹ ਨਾਮ ਦੀ ਖੁਸ਼ੀ ਨੂੰ ਪਾ ਲੈਂਦਾ ਹੈ।
Fareedkot Teekaਜਿਸ ਨੇ ਹਉਮੈਂ ਕੋ ਮੇਟਿਆ ਹੈ ਤਿਸ ਕੋ ਗੁਰ ਸਬਦ ਕਾ ਸੁਖ ਹੋਤਾ ਹੈ॥
Prof. Sahib Singhਉਹ ਮਨੁੱਖ ਹਉਮੈ ਦੂਰ ਕਰ ਕੇ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਤੇ ਉਸ ਮਨੁੱਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ,

ਪਦ ਅਰਥ ਮੇਟਿ = ਮਿਟਾ ਕੇ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)A este Trono del Ser Inmaculado, todos prestan obediencia, noche y día.

ਆਪੁ ਵੀਚਾਰੇ; ਗਿਆਨੀ ਸੋਈ ॥

aap veechaare; giaanee soee | Ang 1040

Sant Singh KhalsaHe alone is spiritually wise, who contemplates his own self.
Manmohan SinghHe alone is the divine, who reflects on his ownself.
Manmohan Singh (Punjabi)ਕੇਵਲ ਉਹ ਹੀ ਬ੍ਰਹਮਬੇਤਾ ਹੈ ਜੋ ਆਪਣੇ ਆਪ ਨੂੰ ਸੋਚਦਾ ਸਮਝਦਾ ਹੈ।
Fareedkot Teekaਜੋ ਆਪ ਕੋ ਬੀਚਾਰੇ ਸੋਈ ਗਿਆਨੀ ਹੈ॥
Prof. Sahib Singhਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ। ਉਹੀ ਅਸਲ ਗਿਆਨ-ਵਾਨ ਹੈ।

ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।

SikhNet (Spanish)Esta es la Verdadera Gloria que uno gana, entonado en la Palabra del Guru.

ਨਾਨਕ. ਹਰਿ ਜਸੁ ਹਰਿ ਗੁਣ ਲਾਹਾ; ਸਤਸੰਗਤਿ ਸਚੁ ਫਲੁ ਪਾਇਆ ॥੧੫॥੨॥੧੯॥

naanak. har jas har gun laahaa; satasangat sach fal paaeaa |15|2|19| Ang 1040

Sant Singh KhalsaO Nanak, singing the Glorious Praises of the Lord, the true profit is obtained; in the Sat Sangat, the True Congregation, the fruit of Truth is obtained. ||15||2||19||
Manmohan SinghNanak singing God's praise and God's glory, profit is obtained and associating with the saints' society the true fruit.
Manmohan Singh (Punjabi)ਨਾਨਕ, ਵਾਹਿਗੁਰੂ ਦੀ ਕੀਰਤੀ ਅਤੇ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਨਫ਼ਾ ਪ੍ਰਾਪਤ ਹੁੰਦਾ ਹੈ ਅਤੇ ਸਤਿਸੰਗ ਕਰਨ ਦੁਆਰਾ ਸੱਚਾ ਮੇਵਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕਾ ਜਸ ਪੁਨਃ ਹਰੀ ਕੇ ਗੁਨ ਕਹਿਨੇ ਸੁਨਨੇ, ਇਸੀ ਮੇਂ ਲਾਭ ਪ੍ਰਾਪਤ ਹੋਤਾ ਹੈ। ਪਰੰਤੂ ਜਿਨੋਂ ਨੇ ਸਤਸੰਗਤ ਕਰੀ ਹੈ ਤਿਨੋਂ ਨੇ ਨਿਸਚੇ ਕਰ ਕੇ ਸਰੂਪ ਫਲ ਪਾਇਆ ਹੈ॥੧੫॥੨॥੧੯॥
Prof. Sahib Singhਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਪਰਮਾਤਮਾ ਦੇ ਗੁਣ ਗਾਣੇ-(ਜਗਤ ਵਿਚ ਇਹੀ ਅਸਲ) ਖੱਟੀ ਹੈ। ਜੇਹੜਾ ਮਨੁੱਖ ਸਾਧ ਸੰਗਤ ਵਿਚ ਆਉਂਦਾ ਹੈ ਉਹ ਇਹ ਸਦਾ ਕਾਇਮ ਰਹਿਣ ਵਾਲਾ ਫਲ ਪਾ ਲੈਂਦਾ ਹੈ ॥੧੫॥੨॥੧੯॥

ਪਦ ਅਰਥ ਲਾਹਾ = ਲਾਭ। ਸਚੁ = ਸਦਾ-ਥਿਰ ਰਹਿਣ ਵਾਲਾ ॥੧੫॥੨॥੧੯॥

SikhNet (Spanish)Dice Nanak, contemplen el Nombre del Señor y así, naden a través y lleguen hasta ese Dios que estará con ustedes hasta el final.
Answers quote the Granth verbatim with Ang citations. AI commentary is not Gurbani and not a religious ruling.