ੴ

ਸਿੱਖਬਾਣੀ · SikhBani

Ang 1039

Sri Guru Granth Sahib · Raag Maaroo · 2 shabads, 45 lines
Translations
Shabad Guru Nanak Dev Ji Raag Maaroo continued from Ang 1038

ਤੂ ਦਾਤਾ; ਹਮ ਸੇਵਕ ਤੇਰੇ ॥

too daataa; ham sevak tere |

Sant Singh KhalsaYou are the Great Giver; I am Your slave.
Manmohan SinghThou are my Beneficent Lord and I am a slave of Thine.
Manmohan Singh (Punjabi)ਤੂੰ ਮੇਰਾ ਦਾਤਾਰ ਸਾਹਿਬ ਹੈਂ ਅਤੇ ਮੈਂ ਤੈਡਾਂ ਗੋਲਾ ਹਾਂ।
Fareedkot Teekaਤੂੰ ਦਾਤਾ ਹੈਂ ਹਮ ਤੇਰੇ ਸੇਵਕ ਹੈਂ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਸੇਵਕ ਹਾਂ, ਤੂੰ ਸਾਨੂੰ ਸਭਨਾਂ ਨੂੰ ਦਾਤਾਂ ਦੇਣ ਵਾਲਾ ਹੈਂ।
SikhNet (Spanish)Sí, eres el Gran Dador, yo sólo soy Tu Esclavo.

ਅੰਮ੍ਰਿਤ ਨਾਮੁ ਕ੍ਰਿਪਾ ਕਰਿ ਦੀਜੈ; ਗੁਰਿ ਗਿਆਨ ਰਤਨੁ ਦੀਪਾਇਆ ॥੬॥

amrit naam kripaa kar deejai; gur giaan ratan deepaaeaa |6|

Sant Singh KhalsaPlease be merciful and bless me with Your Ambrosial Naam, and the jewel, the lamp of the Guru's spiritual wisdom. ||6||
Manmohan SinghMercifully bless Thou me with Thy ambrosial Name and the jewel of the lamp of the Guru's gnosis.
Manmohan Singh (Punjabi)ਮਿਹਰ ਧਾਰ ਕੇ ਤੂੰ ਮੂੈਨੂੰ ਆਪਣਾ ਅੰਮ੍ਰਿਤਮਈ ਨਾਮ ਅਤੇ ਗੁਰਾਂ ਦੇ ਬ੍ਰਹਮਬੋਧ ਦੇ ਦੀਵੇ ਦਾ ਜਵੇਹਰ ਪ੍ਰਦਾਨ ਕਰ।
Fareedkot Teekaਨਾਮ ਅੰਮ੍ਰਿਤ ਕ੍ਰਿਪਾ ਕਰਿ ਕੇ ਹਮ ਕੋ ਦੇਹੁ। ਜਿਨ ਕੋ ਨਾਮ ਦੀਆ ਹੈ, ਤਿਨ ਕੋ ਸਤਿਗੁਰੋਂ ਨੇ ਗਿਆਨ ਰਤਨ (ਦੀਪਾਇਆ) ਪ੍ਰਕਾਸਿਆ ਹੈ॥੬॥
Prof. Sahib Singhਕਿਰਪਾ ਕਰ ਕੇ ਸਾਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਦੇਹ। (ਜਿਸ ਉਤੇ ਤੂੰ ਕਿਰਪਾ ਕਰਦਾ ਹੈਂ) ਗੁਰੂ ਨੇ ਉਸ ਦੇ ਅੰਦਰ ਤੇਰੇ ਗਿਆਨ ਦਾ ਰਤਨ ਰੌਸ਼ਨ ਕਰ ਦਿੱਤਾ ਹੈ ॥੬॥

ਪਦ ਅਰਥ ਗੁਰਿ = ਗੁਰੂ ਨੇ। ਦੀਪਾਇਆ = ਰੌਸ਼ਨ ਕੀਤਾ ॥੬॥

SikhNet (Spanish)Por Misericordia bendíceme con el Naam Ambrosial y con la Joya, que la lámpara de la Sabiduría del Guru ilumine mi mente.(6)

ਪੰਚ ਤਤੁ ਮਿਲਿ; ਇਹੁ ਤਨੁ ਕੀਆ ॥

panch tat mil; ihu tan keea |

Sant Singh KhalsaFrom the union of the five elements, this body was made.
Manmohan SinghUniting the five elements together this body is made.
Manmohan Singh (Punjabi)ਪੰਜਾਂ ਮੂਲ ਅੰਸ਼ਾਂ ਨੂੰ ਇਕੱਠਾ ਕਰਕੇ ਇਹ ਦੇਹ ਬਣਾਈ ਹੈ।
Fareedkot Teekaਪੰਜਾਂ ਤਤਾ ਕੋ ਮਿਲਾਇਕੇ ਤੈਨੇ ਇਹ ਤਨ ਕੀਆ ਹੈ॥
Prof. Sahib Singh(ਸਰਬ-ਵਿਆਪਕ ਪਰਮਾਤਮਾ ਦੀ ਰਜ਼ਾ ਵਿਚ) ਪੰਜਾਂ ਤੱਤਾਂ ਨੇ ਮਿਲ ਕੇ ਇਹ (ਮਨੁੱਖਾ) ਸਰੀਰ ਬਣਾਇਆ,

ਪਦ ਅਰਥ ਤਨੁ = ਸਰੀਰ।

SikhNet (Spanish)De cinco elementos este cuerpo fue creado,

ਆਤਮ ਰਾਮ ਪਾਏ; ਸੁਖੁ ਥੀਆ ॥

aatam raam paae; sukh theea |

Sant Singh KhalsaFinding the Lord, the Supreme Soul, peace is established.
Manmohan SinghObtaining the All-pervading Lord, peace is procured.
Manmohan Singh (Punjabi)ਸਰਬ-ਵਿਆਪਕ ਸੁਆਮੀ ਨੂੰ ਪਾਉਣ ਦੁਆਰਾ ਆਰਾਮ ਹੁੰਦਾ।
Fareedkot Teekaਜਿਸ ਨੇ ਇਸ ਤਨ ਮੇਂ ਆਤਮ ਰਾਮ ਕੋ ਪਾਇਆ ਹੈ ਤਿਸ ਕੋ ਸੁਖ ਹੂਆ ਹੈ॥
Prof. Sahib Singhਜਿਸ ਮਨੁੱਖ ਨੇ ਉਸ ਸਰਬ-ਵਿਆਪਕ ਪ੍ਰਭੂ ਨੂੰ ਲੱਭ ਲਿਆ ਉਸ ਦੇ ਅੰਦਰ ਆਤਮਕ ਆਨੰਦ ਬਣ ਗਿਆ।

ਪਦ ਅਰਥ ਆਤਮ ਰਾਮ = ਸਰਬ-ਵਿਆਪਕ ਜੋਤਿ।

SikhNet (Spanish)pero es sólo cuando logra obtener al Dios Todo Poderoso, que entra en Éxtasis.

ਕਰਮ ਕਰਤੂਤਿ. ਅੰਮ੍ਰਿਤ ਫਲੁ ਲਾਗਾ; ਹਰਿ ਨਾਮ ਰਤਨੁ ਮਨਿ ਪਾਇਆ ॥੭॥

karam karatoot. amrit fal laagaa; har naam ratan man paaeaa |7|

Sant Singh KhalsaThe good karma of past actions brings fruitful rewards, and man is blessed with the jewel of the Lord's Name. ||7||
Manmohan SinghThe meritorious deeds and pursuits bear the Nectar-fruit and the mortal is blessed with the jewel of the Lord's Name.
Manmohan Singh (Punjabi)ਨੇਕ ਅਮਲਾਂ ਅਤੇ ਵਿਹਾਰਾਂ ਨੂੰ ਅੰਮ੍ਰਿਤ ਮੇਵੇ ਲਗਦੇ ਹਨ ਅਤੇ ਪ੍ਰਾਣੀ ਨੂੰ ਪ੍ਰਭੂ ਦੇ ਨਾਮ ਦੇ ਹੀਰੇ ਦੀ ਦਾਤ ਮਿਲਦੀ ਹੈ।
Fareedkot Teekaਚੰਗੇ ਨਿਸਕਾਮ ਕਰਮ ਕੀਏ ਤੌ ਨਾਮ ਅੰਮ੍ਰਿਤ ਫਲ ਲਾਗਾ, ਤਿਸ ਨਾਮ ਰਤਨ ਕਰ ਕੇ ਆਪ ਹਰੀ ਕੋ ਮਨ ਮੇਂ ਪਾਇ ਲੀਆ ਹੈ॥੭॥
Prof. Sahib Singh(ਪਰਮਾਤਮਾ ਨਾਲ ਸੰਬੰਧ ਬਣਾਣ ਵਾਲੇ ਉਸ ਦੇ) ਕੰਮਾਂ ਨੂੰ ਉਸ ਦੇ ਉੱਦਮ ਨੂੰ ਉਹ ਨਾਮ-ਫਲ ਲੱਗਾ ਜਿਸ ਨੇ ਉਸ ਨੂੰ ਆਤਮਕ ਜੀਵਨ ਬਖ਼ਸ਼ਿਆ, ਉਸ ਨੇ ਆਪਣੇ ਮਨ ਵਿਚ ਹੀ ਪਰਮਾਤਮਾ ਦਾ ਨਾਮ-ਰਤਨ ਲੱਭ ਲਿਆ ॥੭॥

ਪਦ ਅਰਥ ਅੰਮ੍ਰਿਤ ਫਲੁ = ਆਤਮਕ ਜੀਵਨ ਦੇਣ ਵਾਲਾ ਨਾਮ-ਫਲ ॥੭॥

SikhNet (Spanish)Las acciones de tal ser conducen hasta el Néctar del Fruto de Dios y en su mente se atesora la Joya del Nombre del Señor.(7)

ਨਾ ਤਿਸੁ ਭੂਖ ਪਿਆਸ; ਮਨੁ ਮਾਨਿਆ ॥

naa tis bhookh piaas; man maaniaa |

Sant Singh KhalsaHis mind does not feel any hunger or thirst.
Manmohan SinghHis mind feels not hunger and thirst.
Manmohan Singh (Punjabi)ਉਸ ਦਾ ਮਨ ਭੁੱਖ ਤੇ ਤ੍ਰੇਹ ਮਹਿਸੂਸ ਨਹੀਂ ਕਰਦਾ।
Fareedkot Teekaਜਿਸ ਕਾ ਤੇਰੇ ਮੇਂ ਮਨਿ ਮਾਨਿਆ ਹੈ ਨਾ ਤਿਸ ਕੋ ਇਸ ਲੋਕ ਕੀ ਭੂਖ, ਨਾ ਪਰਲੋਕ ਕੇ ਸੁਖੋਂ ਕੀ ਪਿਆਸ ਹੈ॥
Prof. Sahib Singhਜਿਸ ਮਨੁੱਖ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ ਉਸ ਨੂੰ ਮਾਇਆ ਦੀ ਭੁੱਖ-ਤ੍ਰੇਹ ਨਹੀਂ ਰਹਿੰਦੀ,

ਪਦ ਅਰਥ ਭੂਖ ਪਿਆਸ = ਮਾਇਆ ਦੀ ਭੁੱਖ-ਤ੍ਰੇਹ।

SikhNet (Spanish)Su mente está contenta, ya no tiene hambre, ni sed,

ਸਰਬ ਨਿਰੰਜਨੁ ਘਟਿ ਘਟਿ ਜਾਨਿਆ ॥

sarab niranjan ghatt ghatt jaaniaa |

Sant Singh KhalsaHe knows the Immaculate Lord to be everywhere, in each and every heart.
Manmohan SinghHe realises the Pure Lord to be everywhere and in all the hearts.
Manmohan Singh (Punjabi)ਉਹ ਪਵਿੱਤ੍ਰ ਪ੍ਰਭੂ ਨੂੰ ਹਰ ਥਾਂ ਅਤੇ ਸਾਰਿਆਂ ਦਿਲਾਂ ਅੰਦਰ ਅਨੁਭਵ ਕਰਦਾ ਹੈ।
Fareedkot Teekaਤਿਸ ਨੇ ਸਾਰੇ ਹੀ ਘਟੋਂ ਘਟੋਂ ਮੇਂ, ਹੇ ਨਿਰੰਜਨ! ਤੇਰੇ ਕੋ ਜਾਨਿਆ ਹੈ॥
Prof. Sahib Singhਉਹ ਨਿਰੰਜਨ ਨੂੰ ਸਭ ਥਾਂ ਹਰੇਕ ਘਟ ਵਿਚ ਪਛਾਣ ਲੈਂਦਾ ਹੈ।
SikhNet (Spanish)y así puede ver al Señor Desapegado en todos los corazones

ਅੰਮ੍ਰਿਤ ਰਸਿ ਰਾਤਾ ਕੇਵਲ ਬੈਰਾਗੀ; ਗੁਰਮਤਿ ਭਾਇ ਸੁਭਾਇਆ ॥੮॥

amrit ras raataa keval bairaagee; guramat bhaae subhaaeaa |8|

Sant Singh KhalsaImbued with the Lord's Ambrosial essence, he becomes a pure, detached renunciate; he is lovingly absorbed in the Guru's Teachings. ||8||
Manmohan SinghAdorned with the Guru's instruction and love, he becomes Immaculate and detached and is imbued with Lord's ambrosial relish.
Manmohan Singh (Punjabi)ਗੁਰਾਂ ਦੇ ਉਪਦੇਸ਼ ਅਤੇ ਪ੍ਰੇਮ ਨਾਲ ਸ਼ਸੋਭਤ ਹੈ, ਉਹ ਪਵਿੱਤਰ ਅਤੇ ਨਿਰਲੇਪ ਥੀ ਵੰਝਦਾ ਹੈ ਅਤੇ ਪ੍ਰਭੂ ਦੇ ਅੰਮ੍ਰਿਤਮਈ ਸੁਆਦ ਨਾਲ ਰੰਗਿਆ ਜਾਂਦਾ ਹੈ।
Fareedkot Teekaਜੋ ਗੁਰੋਂ ਕੀ ਮਤਿ ਮੇਂ ਪ੍ਰੇਮ ਕਰ ਸੁਭਾਇਮਾਨ ਹੂਆ ਹੈ ਵਹੁ ਸੁਧ ਵੈਰਾਗੀ ਹੈ, ਆਤਮਾਨੰਦ ਅੰਮ੍ਰਿਤਰਸ ਮੇਂ ਰਾਤਾ ਹੂਆ ਹੈ॥੮॥
Prof. Sahib Singhਉਹ ਆਤਮਕ ਜੀਵਨ ਦੇਣ ਵਾਲੇ ਸਿਰਫ਼ ਨਾਮ-ਰਸ ਵਿਚ ਹੀ ਮਸਤ ਰਹਿੰਦਾ ਹੈ, ਦੁਨੀਆ ਦੇ ਰਸਾਂ ਤੋਂ ਉਪਰਾਮ ਰਹਿੰਦਾ ਹੈ। ਗੁਰੂ ਦੀ ਮੱਤ ਦੀ ਰਾਹੀਂ ਪਰਮਾਤਮਾ ਦੇ ਪ੍ਰੇਮ ਵਿਚ ਜੁੜ ਕੇ ਉਸ ਦਾ ਆਤਮਕ ਜੀਵਨ ਸੋਹਣਾ ਲੱਗਣ ਲੱਗ ਪੈਂਦਾ ਹੈ ॥੮॥

ਪਦ ਅਰਥ ਰਸਿ = ਸੁਆਦ ਵਿਚ। ਬੈਰਾਗੀ = ਵਿਰਕਤ। ਭਾਇ = ਪ੍ਰੇਮ ਵਿਚ। ਸੁਭਾਇਆ = ਸੋਹਣਾ ਲੱਗਣ ਲੱਗ ਪੈਂਦਾ ਹੈ ॥੮॥

SikhNet (Spanish)y, de esa forma, vive imbuido en el Néctar del Señor, sumergido en el Amor de la Palabra del Guru.(8)

ਅਧਿਆਤਮ ਕਰਮ ਕਰੇ ਦਿਨੁ ਰਾਤੀ ॥

adhiaatam karam kare din raatee |

Sant Singh KhalsaWhoever does the deeds of the soul, day and night,
Manmohan SinghWhosoever does the spiritual deeds, day and night,
Manmohan Singh (Punjabi)ਜੋ ਕੋਈ ਦਿਨ ਰਾਤ ਰੂਹਾਨੀ ਅਮਲ ਕਮਾਉਂਦਾ ਹੈ,
Fareedkot Teekaਜੋ ਆਤਮ ਪ੍ਰਾਪਤੀ ਕੇ ਵਾਸਤੇ ਰਾਤਿ ਦਿਨ ਨਿਸਕਾਮ ਕਰਮ ਕਰਤਾ ਹੈ॥
Prof. Sahib Singhਉਹ ਮਨੁੱਖ ਦਿਨ ਰਾਤ ਉਹੀ ਕਰਮ ਕਰਦਾ ਹੈ ਜੋ ਉਸ ਦੀ ਜਿੰਦ ਨੂੰ ਪਰਮਾਤਮਾ ਨਾਲ ਜੋੜੀ ਰੱਖਦੇ ਹਨ,

ਪਦ ਅਰਥ ਅਧਿਆਤਮ = {अध्यात्म = The Supreme Spirit or the relation between the Supreme and the individual soul} ਜੀਵਾਤਮਾ ਤੇ ਪਰਮਾਤਮਾ ਦਾ ਪਰਸਪਰ ਡੂੰਘਾ ਸੰਬੰਧ ਬਣਾਣ ਵਾਲੇ।

SikhNet (Spanish)Él actúa en congruencia con el Alma, noche y día,

ਨਿਰਮਲ ਜੋਤਿ ਨਿਰੰਤਰਿ ਜਾਤੀ ॥

niramal jot nirantar jaatee |

Sant Singh Khalsasees the immaculate Divine Light deep within.
Manmohan Singhhe comes to realise within himself the immaculate Divine Light.
Manmohan Singh (Punjabi)ਉਹ ਆਪਣੇ ਅੰਦਰ ਪਵਿੱਤਰ ਈਸ਼ਵਰੀ ਨੂਰ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਤਿਸ ਨੇ ਨਿਰਮਲ ਜੋਤਿ ਇਕ ਰਸ ਜਾਣੀ ਹੈ॥
Prof. Sahib Singhਉਹ ਪਰਮਾਤਮਾ ਦੀ ਪਵਿਤ੍ਰ ਜੋਤਿ ਨੂੰ ਹਰ ਥਾਂ ਇਕ-ਰਸ ਵਿਆਪਕ ਪਛਾਣ ਲੈਂਦਾ ਹੈ।

ਪਦ ਅਰਥ ਨਿਰੰਤਰਿ = {निर = अन्तर = having no intervening space} ਇਕ-ਰਸ।

SikhNet (Spanish)y en lo más profundo de su ser, la Luz Pura de Dios se conserva encendida,

ਸਬਦੁ ਰਸਾਲੁ ਰਸਨ ਰਸਿ ਰਸਨਾ; ਬੇਣੁ ਰਸਾਲੁ ਵਜਾਇਆ ॥੯॥

sabad rasaal rasan ras rasanaa; ben rasaal vajaaeaa |9|

Sant Singh KhalsaEnraptured with the delightful essence of the Shabad, the source of nectar, my tongue plays the sweet music of the flute. ||9||
Manmohan SinghEnraptured with the relish of God's Name, the Home of elixir, my tongue plays upon the melodious flute.
Manmohan Singh (Punjabi)ਅੰਮ੍ਰਿਤ ਦੇ ਘਰ ਵਾਹਿਗੁਰੂ ਦੇ ਨਾਮ ਦੇ ਸੁਆਦ ਨਾਲ ਪਰਮ ਪ੍ਰਸੰਨ ਹੋਈ ਹੋਈ, ਮੇਰੀ ਜੀਹਭਾ ਮੁਰੀਲੀ ਬੰਸਰੀ ਬਜਾਉਂਦੀ ਹੈ।
Fareedkot Teekaਜਿਸ ਨੇ ਗੁਰ ਉਪਦੇਸ ਜੋ ਸ੍ਰੇਸਟ ਹੈ ਤਿਸ ਕੋ ਵਿਖੇ ਰਸੋਂ ਤੇ ਰਹਿਤ ਹੋ ਕੇ ਉਚਾਰਿਆ ਹੈ। ਤਿਸ ਕੋ ਜਿਸ ਕੀ ਸੁੰਦਰ ਬੰਸੀ ਹੈ ਐਸਾ ਜੋ ਸ੍ਰੀ ਭਗਵਾਨ ਹੈ, ਸੋ ਪ੍ਰਗਟਿ ਹੋਇਆ ਹੈ॥੯॥
Prof. Sahib Singhਸਭ ਰਸਾਂ ਦੇ ਸੋਮੇ ਗੁਰ-ਸ਼ਬਦ ਨੂੰ (ਉਹ ਆਪਣੇ ਹਿਰਦੇ ਵਿਚ ਵਸਾਂਦਾ ਹੈ)। ਉਸ ਦੀ ਜੀਭ ਮਹਾਨ ਸ੍ਰੇਸ਼ਟ ਨਾਮ-ਰਸ ਵਿਚ (ਰਸੀ ਰਹਿੰਦੀ ਹੈ। ਉਹ (ਆਪਣੇ ਅੰਦਰ ਆਤਮਕ ਆਨੰਦ ਦੀ, ਮਾਨੋ,) ਇਕ ਰਸੀਲੀ ਬੰਸਰੀ ਵਜਾਂਦਾ ਹੈ ॥੯॥

ਪਦ ਅਰਥ ਰਸਾਲੁ = {ਰਸ-ਆਲਯ} ਰਸ ਦਾ ਘਰ, ਆਤਮਕ ਆਨੰਦ ਦੇਣ ਵਾਲਾ। ਰਸਨ ਰਸਿ = ਰਸਾਂ ਦੇ ਰਸ ਵਿਚ, ਮਹਾ ਸ੍ਰੇਸ਼ਟ ਰਸ ਵਿਚ। ਰਸਨਾ = ਜੀਭ। ਬੇਣੁ = ਬੰਸਰੀ ॥੯॥

SikhNet (Spanish)y estando embebido con la Esencia del Néctar de la Palabra, la boca emite las dulces notas de la flauta.(9)

ਬੇਣੁ ਰਸਾਲ ਵਜਾਵੈ ਸੋਈ ॥

ben rasaal vajaavai soee |

Sant Singh KhalsaHe alone plays the sweet music of this flute,
Manmohan SinghHe alone plays on the melodious flute,
Manmohan Singh (Punjabi)ਕੇਵਲ ਉਹ ਹੀ ਰਸੀਲੀ ਬੰਸਰੀ ਵਜਾਉਂਦਾ ਹੈ,
Fareedkot Teekaਸੋਈ ਪੁਰਸ ਸੁੰਦਰ ਬੰਸੀ ਵਾਲੇ ਕੇ ਨਾਮ ਕੋ ਉਚਾਰਤਾ ਹੈ॥
Prof. Sahib Singhਪਰ ਇਹ ਰਸੀਲੀ ਬੰਸਰੀ ਉਹੀ ਮਨੁੱਖ ਵਜਾ ਸਕਦਾ ਹੈ,
SikhNet (Spanish)Sí, sólo emite las dulces notas de la flauta,

ਜਾ ਕੀ; ਤ੍ਰਿਭਵਣ ਸੋਝੀ ਹੋਈ ॥

jaa kee; tribhavan sojhee hoee |

Sant Singh Khalsawho knows the three worlds.
Manmohan Singhwho has the knowledge of the three worlds.
Manmohan Singh (Punjabi)ਜਿਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੈ।
Fareedkot Teekaਜਿਸ ਕੀ ਬੁਧੀ ਮੇਂ ਤਿੰਨਾਂ ਭਵਨਾਂ ਕੀ ਸੋਝੀ ਹੋਈ ਹੈ, ਭਾਵ ਤ੍ਰਿਲੋਕੀ ਕੋ ਨਾਸ ਰੂਪ ਜਾਣਿਆ ਹੈ॥
Prof. Sahib Singhਜਿਸ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪਰਮਾਤਮਾ ਦੀ ਸੂਝ ਪੈ ਜਾਂਦੀ ਹੈ।

ਪਦ ਅਰਥ ਤ੍ਰਿਭਵਣ ਸੋਝੀ = ਤਿੰਨ ਭਵਨਾਂ ਵਿਚ ਵਿਆਪਕ ਪ੍ਰਭੂ ਦੀ ਸੂਝ।

SikhNet (Spanish)aquél que conoce el Misterio de los tres mundos.

ਨਾਨਕ. ਬੂਝਹੁ ਇਹ ਬਿਧਿ ਗੁਰਮਤਿ; ਹਰਿ ਰਾਮ ਨਾਮਿ ਲਿਵ ਲਾਇਆ ॥੧੦॥

naanak. boojhahu ih bidh guramat; har raam naam liv laaeaa |10|

Sant Singh KhalsaO Nanak, know this, through the Guru's Teachings, and lovingly focus yourself on the Lord's Name. ||10||
Manmohan SinghO Nanak, know thou this way through the Guru's Instruction and be attuned to the Lord God's Name.
Manmohan Singh (Punjabi)ਹੇ ਨਾਨਕ! ਤੂੰ ਗੁਰਾਂ ਦੇ ਉਪਦੇਸ਼ ਰਾਹੀਂ ਇਸ ਰੀਤੀ ਨੂੰ ਜਾਣ ਲੈ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਪਾ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹ ਬਿਧੀ ਨਾਮ ਜਪਨੇ ਕੀ ਗੁਰੋਂ ਕੀ ਮਤਿ ਲੈ ਕੇ ਜਾਣੋ। ਜਿਸ ਨੇ ਗੁਰਮਤਿ ਲਈ ਹੈ ਤਿਸ ਨੇ ਹਰੀ ਜੋ ਰਾਮ ਨਾਮੀ ਹੈਂ ਤਿਸ ਮੇਂ ਲਿਵ ਕੋ ਲਾਇਆ ਹੈ॥੧੦॥
Prof. Sahib Singhਹੇ ਨਾਨਕ! ਤੂੰ ਭੀ ਗੁਰੂ ਦੀ ਮੱਤ ਲੈ ਕੇ ਇਹ ਜਾਚ ਸਿੱਖ ਲੈ। ਜਿਸ ਕਿਸੇ ਨੇ ਗੁਰੂ ਦੀ ਮੱਤ ਲਈ ਹੈ ਉਸ ਦੀ ਸੁਰਤ ਪਰਮਾਤਮਾ ਦੇ ਨਾਮ ਵਿਚ ਜੁੜੀ ਰਹਿੰਦੀ ਹੈ ॥੧੦॥

ਪਦ ਅਰਥ ਗੁਰਮਤਿ = ਗੁਰੂ ਦੀ ਮੱਤ ਦੀ ਰਾਹੀਂ ॥੧੦॥

SikhNet (Spanish)Dice Nanak, conozcan este Estado, oh seres humanos, a través de la Palabra del Guru, y estén entonados en el Nombre del Señor.(10)

ਐਸੇ ਜਨ; ਵਿਰਲੇ ਸੰਸਾਰੇ ॥

aise jan; virale sansaare |

Sant Singh KhalsaRare are those beings in this world,
Manmohan SinghRare are such persons in this world,
Manmohan Singh (Punjabi)ਬਹੁਤ ਥੋੜੇ ਹਨ ਐਹੋ ਜੇਹੇ ਪੁਰਸ਼ ਇਸ ਜਹਾਨ ਵਿੱਚ,
Fareedkot Teekaਐਸੇ ਪੁਰਸ ਸੰਸਾਰ ਮੇਂ ਵਿਰਲੇ ਹੈਂ॥
Prof. Sahib Singhਜਗਤ ਵਿਚ ਅਜੇਹੇ ਬੰਦੇ ਬਹੁਤ ਥੋੜੇ ਹਨ,
SikhNet (Spanish)Sí, extraordinarios son tales seres en el mundo que, meditando en la Palabra del Guru,

ਗੁਰਸਬਦੁ ਵੀਚਾਰਹਿ; ਰਹਹਿ ਨਿਰਾਰੇ ॥

gurasabad veechaareh; raheh niraare |

Sant Singh Khalsawho contemplate the Word of the Guru's Shabad, and remain detached.
Manmohan Singhwho reflect over the Guru's word and remain detached.
Manmohan Singh (Punjabi)ਜੋ ਗੁਰਾਂ ਦੀ ਬਾਣੀ ਦਾ ਵਿਚਾਰ ਕਰਦੇ ਅਤੇ ਨਿਰਲੇਪ ਰਹਿੰਦੇ ਹਨ।
Fareedkot Teekaਜੋ ਗੁਰੋਂ ਕੇ ਉਪਦੇਸ ਕੋ ਬਿਚਾਰ ਕੇ ਸੰਸਾਰ ਸੇ ਨਿਆਰੇ ਹੋ ਰਹਿਤੇ ਹੈਂ॥
Prof. Sahib Singhਜੋ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾਂਦੇ ਹਨ ਤੇ (ਦੁਨੀਆ ਵਿਚ ਵਿਚਰਦੇ ਹੋਏ ਭੀ ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ।

ਪਦ ਅਰਥ ਨਿਰਾਰੇ = ਨਿਰਲੇਪ।

SikhNet (Spanish)permanecen Desapegados, y logrando la Emancipación, liberan a sus clanes también,

ਆਪਿ ਤਰਹਿ. ਸੰਗਤਿ ਕੁਲ ਤਾਰਹਿ; ਤਿਨ ਸਫਲ ਜਨਮੁ, ਜਗਿ ਆਇਆ ॥੧੧॥

aap tareh. sangat kul taareh; tin safal janam, jag aaeaa |11|

Sant Singh KhalsaThey save themselves, and save all their associates and ancestors; fruitful is their birth and coming into this world. ||11||
Manmohan SinghThey save Themselves and all their associates. Fruitful is their birth and advent in this world.
Manmohan Singh (Punjabi)ਉਹ ਖ਼ੁਦ ਪਾਰ ਉੱਤਰ ਜਾਂਦੇ ਹਨ ਅਤੇ ਆਪਣੇ ਸਮੂਹ ਮੇਲ-ਮਿਲਾਪੀਆਂ ਦਾ ਪਾਰ ਉਤਾਰਾ ਕਰ ਦਿੰਦੇ ਹਨ। ਫਲਦਾਇਕ ਹੈ ਉਨ੍ਹਾਂ ਦੀ ਪੈਦਾਇਸ਼ ਤੇ ਆਗਮਨ ਇਸ ਜਹਾਨ ਵਿੱਚ।
Fareedkot Teekaਵਹੁ ਆਪ ਤੋ ਤਰਤੇ ਹੈਂ ਅਰ ਸੰਬੂਹ ਸੰਗਤ ਕੋ ਤਾਰ ਲੇਤੇ ਹੈਂ, ਤਿਨੋਂ ਕਾ ਜਗ ਮੇਂ ਜਨਮ ਆਇਆ ਸਫਲ ਹੈ॥੧੧॥
Prof. Sahib Singhਉਹ ਸੰਸਾਰ-ਸਮੁੰਦਰ ਤੋਂ ਆਪ ਪਾਰ ਲੰਘ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਤੇ ਉਹਨਾਂ ਨੂੰ ਭੀ ਪਾਰ ਲੰਘਾ ਲੈਂਦੇ ਹਨ ਜੋ ਉਹਨਾਂ ਦੀ ਸੰਗਤ ਕਰਦੇ ਹਨ। ਜਗਤ ਵਿਚ ਅਜੇਹੇ ਬੰਦਿਆਂ ਦਾ ਆਉਣਾ ਲਾਹੇਵੰਦਾ ਹੈ ॥੧੧॥

ਪਦ ਅਰਥ ਜਗਿ = ਜਗਤ ਵਿਚ ॥੧੧॥

SikhNet (Spanish)oh, totalmente satisfechos viven su vida así en el mundo.(11)

ਘਰੁ ਦਰੁ ਮੰਦਰੁ; ਜਾਣੈ ਸੋਈ ॥

ghar dar mandar; jaanai soee |

Sant Singh KhalsaHe alone knows the home of his own heart, and the door to the temple,
Manmohan SinghHe alone knows his body-home and God's mansion,
Manmohan Singh (Punjabi)ਕੇਵਲ ਉਹ ਹੀ ਆਪਣੇ ਸਰੀਰ-ਗ੍ਰਹਿ ਅਤੇ ਹਰੀ ਦੇ ਮਹਿਲ ਨੂੰ ਜਾਣਦਾ ਹੈ,
Fareedkot Teekaਸੋਈ ਪੁਰਸ ਸਰੀਰ ਘਰ ਕੇ ਬੀਚ (ਮੰਦਰੁ) ਆਸਰਾ ਰੂਪ ਪਰਮੇਸੁਰ ਕੋ ਜਾਨਤਾ ਹੈ॥
Prof. Sahib Singhਉਹੀ ਬੰਦਾ ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਪਰਮਾਤਮਾ ਦਾ ਮਹਲ ਪਛਾਣ ਲੈਂਦਾ ਹੈ,
SikhNet (Spanish)Sólo conoce su Verdadero Hogar y la Décima Puerta en el interior del templo del cuerpo,

ਜਿਸੁ ਪੂਰੇ ਗੁਰ ਤੇ; ਸੋਝੀ ਹੋਈ ॥

jis poore gur te; sojhee hoee |

Sant Singh Khalsawho obtains perfect understanding from the Guru.
Manmohan Singhwho has obtained understanding from the Perfect Guru.
Manmohan Singh (Punjabi)ਜਿਸ ਨੂੰ ਪੂਰਨ ਗੁਰਾਂ ਪਾਸੋਂ ਗਿਆਤ ਪ੍ਰਾਪਤ ਹੋਈ ਹੈ।
Fareedkot Teekaਜਿਸ ਕੋ ਪੂਰੇ ਗੁਰੋਂ ਤੇ ਸੋਝੀ ਹੋਈ ਹੈ॥
Prof. Sahib Singhਜਿਸ ਨੂੰ ਪੂਰੇ ਗੁਰੂ ਤੋਂ (ਉੱਚੀ) ਸਮਝ ਮਿਲਦੀ ਹੈ।

ਪਦ ਅਰਥ ਗੁਰ ਤੇ = ਗੁਰੂ ਤੋਂ, ਗੁਰੂ ਪਾਸੋਂ।

SikhNet (Spanish)aquél cuya mente está despierta a través del Guru Perfecto.

ਕਾਇਆ ਗੜ ਮਹਲ, ਮਹਲੀ ਪ੍ਰਭੁ ਸਾਚਾ; ਸਚੁ ਸਾਚਾ ਤਖਤੁ ਰਚਾਇਆ ॥੧੨॥

kaaeaa garr mehal, mahalee prabh saachaa; sach saachaa takhat rachaaeaa |12|

Sant Singh KhalsaIn the body-fortress is the palace; God is the True Master of this Palace. The True Lord established His True Throne there. ||12||
Manmohan SinghIn the body fortress is a place, wherein abides the Lord of palace, wherein abides the Lord of palace, the True Master. The True One has established his True Throne in the Tenth gate.
Manmohan Singh (Punjabi)ਸਰੀਰ ਦੇ ਕਿਲੇ ਅੰਦਰ ਇਕ ਮੰਦਰ ਹੈ, ਜਿਸ ਅੰਦਰ ਮੰਦਰ ਦਾ ਸੁਆਮੀ, ਸੱਚਾ ਮਾਲਕ ਵਸਦਾ ਹੈ। ਸਤਿਪੁਰਖ ਨੇ ਆਪਨਾ ਸੱਚਾ ਰਾਜ-ਸਿੰਘਾਸਣ ਦਸਮ ਦੁਆਰ ਵਿੱਚ ਬਣਾਇਆ ਹੋਇਆ ਹੈ।
Fareedkot Teekaਸਰੀਰ ਰੂਪ ਗੜ ਮੇਂ ਅੰਤਸਕਰਨ ਰੂਪ ਜੋ ਮਹਿਲ ਹੈ ਇਸ ਮੇਂ ਨਿਸਚੇ ਕਰ ਕੇ ਮਹਲੀ ਪ੍ਰਭੂ ਸਾਚਾ ਹੈ, ਤਿਸ ਨੇ ਸਾਚਾ ਤਖਤ ਰਚਾਇਆ ਹੈ॥੧੨॥
Prof. Sahib Singhਉਸ ਨੂੰ ਸਮਝ ਆ ਜਾਂਦੀ ਹੈ ਕਿ ਇਹ ਸਰੀਰ ਪਰਮਾਤਮਾ ਦੇ ਕਿਲ੍ਹੇ ਹਨ ਮਹਲ ਹਨ। ਉਹ ਮਹਲਾਂ ਦਾ ਮਾਲਕ ਪ੍ਰਭੂ ਸਦਾ ਹੀ ਥਿਰ ਰਹਿਣ ਵਾਲਾ ਹੈ (ਮਨੁੱਖਾ ਸਰੀਰ) ਉਸ ਨੇ ਆਪਣੇ ਬੈਠਣ ਲਈ ਤਖ਼ਤ ਬਣਾਇਆ ਹੋਇਆ ਹੈ ॥੧੨॥

ਪਦ ਅਰਥ ਮਹਲ ਮਹਲੀ = ਮਹਲ ਦਾ ਮਾਲਕ। ਸਚੁ = ਸਦਾ-ਥਿਰ ਰਹਿਣ ਵਾਲਾ ॥੧੨॥

SikhNet (Spanish)Sí, en el interior de la fortaleza del cuerpo está el Castillo del Señor Verdadero, Quien se sienta ahí en Su Trono Real. (12)

ਚਤੁਰ ਦਸ ਹਾਟ; ਦੀਵੇ ਦੁਇ ਸਾਖੀ ॥

chatur das haatt; deeve due saakhee |

Sant Singh KhalsaThe fourteen realms and the two lamps are the witnesses.
Manmohan SinghThe fourteen worlds (four and ten shops) and the two lamps of the sun and the moon are the witnesses,
Manmohan Singh (Punjabi)ਚੌਦਾਂ ਲੋਕ (ਚਾਰ ਤੇ ਦਸ ਹਟੀਆਂ) ਤੇ ਸੂਰਜ ਤੇ ਚੰਦ ਦੇ ਦੋ ਦੀਪਕ ਗਵਾਹ ਹਨ,
Fareedkot Teekaਸਮਸ੍ਟੀ ਬ੍ਰਹਮੰਡ ਚੌਦਾਂ ਲੋਕ ਜਿਸ ਮੇਂ ਦੁਕਾਨ ਹੈ ਔ ਚੰਦ ਸੂਰਜ ਦੋ ਦੀਵੇ। ਪੁਨਃ ਇਹੀ ਦੀਵੇ ਕਰਮੋਂ ਕੇ ਸਾਖੀ ਹੈਂ॥
Prof. Sahib Singhਚੌਦਾਂ ਤਬਕ ਤੇ ਸੂਰਜ ਚੰਦ ਇਸ ਗੱਲ ਦੇ ਗਵਾਹ ਹਨ,

ਪਦ ਅਰਥ ਚਤੁਰ ਦਸ ਹਟ = ਚੌਦਾਂ ਭਵਨ-ਰੂਪ ਹੱਟ। ਦੀਵੇ ਦੁਇ = ਸੂਰਜ ਤੇ ਚੰਦ੍ਰਮਾ। ਸਾਖੀ = ਗਵਾਹ।

SikhNet (Spanish)Los catorce mundos y las dos lámparas,

ਸੇਵਕ ਪੰਚ; ਨਾਹੀ ਬਿਖੁ ਚਾਖੀ ॥

sevak panch; naahee bikh chaakhee |

Sant Singh KhalsaThe Lord's servants, the self-elect, do not taste the poison of corruption.
Manmohan Singhthat the Lord's slaves, the elite, taste not the poison of sins.
Manmohan Singh (Punjabi)ਕਿ ਮੁਖੀਜਨ, ਪ੍ਰਭੂ ਦੇ ਗੋਲੇ, ਪਾਪਾਂ ਦੀ ਜ਼ਹਿਰ ਨੂੰ ਨਹੀਂ ਚਖਦੇ।
Fareedkot Teekaਜੋ (ਪੰਚ) ਸੰਤੋਂ ਕੇ ਸੇਵਕ ਹੈਂ ਤਿਨੋਂ ਨੇ ਇਨ ਹਾਟੋਂ ਮੇਂ ਰਹਿ ਕਰ ਵਿਸ਼ੇ ਰੂਪ ਜਹਿਰ ਨਹੀਂ ਖਾਈ॥
Prof. Sahib Singh(ਕਿ ਜਿਨ੍ਹਾਂ ਨੂੰ ਇਹ ਨਾਮ-ਧਨ ਮਿਲ ਪੈਂਦਾ ਹੈ ਉਹ ਪ੍ਰਭੂ ਦੇ ਮੰਨੇ-ਪ੍ਰਮੰਨੇ ਸੇਵਕ ਅਖਵਾਂਦੇ ਹਨ) ਉਹ ਮੰਨੇ-ਪ੍ਰਮੰਨੇ ਸੇਵਕ (ਫਿਰ) ਉਸ ਮਾਇਆ-ਜ਼ਹਰ ਨੂੰ ਨਹੀਂ ਚੱਖਦੇ।

ਪਦ ਅਰਥ ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ ਮਾਇਆ।

SikhNet (Spanish)el sol y la luna, son testigos de que los Sirvientes de Dios, no prueban el veneno de Maya.

ਅੰਤਰਿ ਵਸਤੁ ਅਨੂਪ ਨਿਰਮੋਲਕ; ਗੁਰਿ ਮਿਲਿਐ. ਹਰਿ ਧਨੁ ਪਾਇਆ ॥੧੩॥

antar vasat anoop niramolak; gur miliai. har dhan paaeaa |13|

Sant Singh KhalsaDeep within, is the priceless, incomparable commodity; meeting with the Guru, the wealth of the Lord is obtained. ||13||
Manmohan SinghWithin the mortal is the invaluable commodity of incomparable beauty. Meeting with the Guru this wealth of the Lord is obtained.
Manmohan Singh (Punjabi)ਪ੍ਰਾਣੀ ਦੇ ਅੰਦਰ ਲਾਸਾਨੀ ਸੰਦਰਤਾ ਵਾਲੀ ਅਮੋਲਕ ਵਸਤੂ ਹੈ। ਗੁਰਦੇਵ ਜੀ ਨਾਲ ਮਿਲਣ ਦੁਆਰਾ, ਪ੍ਰਭੂ ਦੀ ਇਹ ਦੌਲਤ ਪਾਈ ਜਾਂਦੀ ਹੈ।
Fareedkot Teekaਅਪਨੇ ਅੰਤ੍ਰ ਜੋ ਅਨੂਪ ਅਮੋਲਕ ਰੂਪ ਹਰੀ ਧਨ ਵਸਤੂ ਰੂਪ ਹੈ, ਸੋ ਗੁਰੋਂ ਕੇ ਮਿਲੇ ਸੇ ਪਾਇਆ ਹੈ॥੧੩॥
Prof. Sahib Singhਇਹ ਬੇ-ਮਿਸਾਲ ਤੇ ਅਮੋਲਕ ਨਾਮ-ਧਨ ਹਰੇਕ ਸਰੀਰ-ਮਹਲ ਦੇ ਅੰਦਰ ਮੌਜੂਦ ਹੈ। ਜੇ ਗੁਰੂ ਮਿਲ ਪਏ ਤਾਂ ਅੰਦਰੋਂ ਹੀ ਇਹ ਧਨ ਲੱਭ ਪੈਂਦਾ ਹੈ ॥੧੩॥

ਪਦ ਅਰਥ ਵਸਤੁ ਅਨੂਪ = ਉਹ ਚੀਜ਼ ਜਿਸ ਵਰਗੀ ਹੋਰ ਕੋਈ ਨਹੀਂ। ਗੁਰਿ ਮਿਲਿਐ = ਜੇ ਗੁਰੂ ਮਿਲ ਪਏ ॥੧੩॥

SikhNet (Spanish)En nuestro mismo interior está lo más Invaluable, de Belleza Incomparable; y encontrándose con el Guru, uno obtiene la Riquezas del Señor. (13)

ਤਖਤਿ ਬਹੈ; ਤਖਤੈ ਕੀ ਲਾਇਕ ॥

takhat bahai; takhatai kee laaeik |

Sant Singh KhalsaHe alone sits on the throne, who is worthy of the throne.
Manmohan SinghHe alone, who is worthy of the throne, sits on the throne.
Manmohan Singh (Punjabi)ਕੇਵਲ ਉਹ ਹੀ ਰਾਜਸਿੰਘਾਸਣ ਤੇ ਬੈਠਦਾ ਹੈ ਜੋ ਰਾਜਸਿੰਘਾਸਣ ਦੇ ਯੋਗ ਹੁੰਦਾ ਹੈ।
Fareedkot Teekaਤਖਤ ਪਰ ਸੋਈ ਬੈਠਤਾ ਹੈ, ਜੋ ਤਖਤ ਕੀ ਲਾਇਕ ਹੋਤਾ ਹੈ। ਇਸੀ ਪ੍ਰਕਾਰ (ਤਖਤਿ) ਸਰੂਪ ਮੇਂ ਉਤਮ ਅਧਕਾਰੀ (ਬਹੈ) ਇਸਥਿਤ ਹੋਤਾ ਹੈ॥
Prof. Sahib Singh(ਗੁਰੂ ਦੀ ਮੱਤ ਉਤੇ ਤੁਰਨ ਵਾਲਾ ਮਨੁੱਖ) ਹਿਰਦੇ-ਤਖ਼ਤ ਉਤੇ ਬੈਠਣ-ਜੋਗਾ ਹੋ ਜਾਂਦਾ ਹੈ ਤੇ ਹਿਰਦੇ-ਤਖ਼ਤ ਉਤੇ ਬੈਠਾ ਰਹਿੰਦਾ ਹੈ (ਭਾਵ, ਨਾਹ ਉਸ ਦੇ ਗਿਆਨ-ਇੰਦ੍ਰੇ ਮਾਇਆ ਵਲ ਡੋਲਦੇ ਹਨ ਅਤੇ ਨਾਹ ਹੀ ਉਸ ਦਾ ਮਨ ਵਿਕਾਰਾਂ ਵਲ ਜਾਂਦਾ ਹੈ)।

ਪਦ ਅਰਥ ਤਖਤਿ = ਤਖਤ ਉਤੇ, ਹਿਰਦੇ-ਤਖ਼ਤ ਉਤੇ। ਲਾਇਕ = ਯੋਗ, ਹੱਕਦਾਰ।

SikhNet (Spanish)Sólo se sienta en el Trono del Ser, quien es digno de Él,

ਪੰਚ ਸਮਾਏ; ਗੁਰਮਤਿ ਪਾਇਕ ॥

panch samaae; guramat paaeik |

Sant Singh KhalsaFollowing the Guru's Teachings, he subdues the five demons, and becomes the Lord's foot soldier.
Manmohan SinghHe is such a page of the Lord; who by Guru's instruction, has silenced the five demons.
Manmohan Singh (Punjabi)ਉਹ ਪ੍ਰਭੂ ਦਾ ਐਹੋ ਜੇਹਾ ਪਿਆਦਾ ਹੈ, ਜਿਸ ਨੇ ਗੁਰਾਂ ਦੇ ਉਪਦੇਸ਼ ਦੁਆਰਾ ਪੰਜਾਂ ਭੂਤਨਿਆਂ ਨੂੰ ਕਾਬੂ ਕਰ ਲਿਆ ਹੈ।
Fareedkot Teekaਸੋ ਉਤਮ ਅਧਕਾਰੀ ਹੈ ਜਿਨੋਂ ਨੇ ਗੁਰਮਤ ਕਰ ਪੰਚ ਕਾਮਾਦੀ ਲੈ ਕੀਏ ਹੈਂ, ਪੁਨਃ (ਪਾਇਕ) ਸੇਵਕੀ ਭਾਵ ਕੋ ਧਾਰਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਮੱਤ ਤੇ ਤੁਰਦਾ ਹੈ ਉਸ ਦੇ ਪੰਜੇ ਗਿਆਨ-ਇੰਦ੍ਰੇ ਉਸ ਦੇ ਸੇਵਕ ਬਣ ਕੇ ਉਸ ਦੇ ਵੱਸ ਵਿਚ ਰਹਿੰਦੇ ਹਨ।

ਪਦ ਅਰਥ ਪੰਚ = ਪੰਜੇ ਕਾਮਾਦਿਕ। ਪਾਇਕ = ਸੇਵਕ।

SikhNet (Spanish)y quien sirve a la Palabra del Guru y silencia sus cinco pasiones.

ਆਦਿ ਜੁਗਾਦੀ. ਹੈ ਭੀ ਹੋਸੀ; ਸਹਸਾ ਭਰਮੁ ਚੁਕਾਇਆ ॥੧੪॥

aad jugaadee. hai bhee hosee; sahasaa bharam chukaaeaa |14|

Sant Singh KhalsaHe has existed from the very beginning of time and throughout the ages; He exists here and now, and will always exist. Meditating on Him, skepticism and doubt are dispelled. ||14||
Manmohan SinghContemplating the Lord, who was in the very beginning and the beginning of ages, is now, and shall also be, one is purged of anxiety and doubt.
Manmohan Singh (Punjabi)ਉਹ ਦਾ ਸਿਮਰਨ ਕਰਨ ਦੁਆਰਾ, ਜੋ ਐਨ ਆਰੰਭ ਅਤੇ ਯੁਗਾਂ ਦੇ ਅਰੰਭ ਵਿੱਚ ਸੀ, ਹੁਣ ਹੈ ਅਤੇ ਅਗੇ ਨੂੰ ਭੀ ਹੋਵੇਗਾ, ਬੰਦੇ ਦਾ iਫ਼ਕਰ ਤੇ ਵਹਿਮ ਦੂਰ ਹੋ ਜਾਂਦਾ ਹੈ।
Fareedkot Teekaਪੁਨ: ਐਸਾ ਨਿਸਚਾ ਕੀਆ ਹੈ, ਸੋ ਸਦਾ ਸਦਾ ਪੀਛੇ ਭੀ ਥਾ, ਅਬ ਹੈ, ਆਗੇ ਹੋਵੈਗਾ। ਐਸਾ ਭਗਵੰਤ ਕੋ ਜਾਣ ਕੇ ਸੰਸਾ ਔ ਭਰਮ ਚੁਕਾਇਆ ਹੈ॥੧੪॥
Prof. Sahib Singhਜੇਹੜਾ ਪਰਮਾਤਮਾ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਦਾ ਹੈ ਜੁਗਾਂ ਦੇ ਆਦਿ ਤੋਂ ਹੈ, ਹੁਣ ਭੀ ਮੌਜੂਦ ਹੈ ਤੇ ਸਦਾ ਲਈ ਕਾਇਮ ਰਹੇਗਾ ਉਹ ਪਰਮਾਤਮਾ ਗੁਰੂ ਦੀ ਮੱਤ ਤੇ ਤੁਰਨ ਵਾਲੇ ਮਨੁੱਖ ਦੇ ਅੰਦਰ ਪਰਗਟ ਹੋ ਕੇ ਉਸ ਦਾ ਸਹਮ ਤੇ ਉਸ ਦੀ ਭਟਕਣਾ ਦੂਰ ਕਰ ਦੇਂਦਾ ਹੈ ॥੧੪॥

ਪਦ ਅਰਥ ਸਹਸਾ = ਸਹਮ। ਭਰਮੁ = ਭਟਕਣਾ ॥੧੪॥

SikhNet (Spanish)Ese ser toma Conciencia de que Dios es desde el comienzo de los tiempos y para siempre será, y purga su ser de toda duda.

ਤਖਤਿ ਸਲਾਮੁ ਹੋਵੈ. ਦਿਨੁ ਰਾਤੀ ॥

takhat salaam hovai. din raatee |

Sant Singh KhalsaThe Lord of the Throne is greeted and worshipped day and night.
Manmohan SinghDay and night the Lord of the throne is greeted with salutation.
Manmohan Singh (Punjabi)ਦਿਹੁੰ ਤੇ ਰੈਣ ਤਖ਼ਤ ਤਾਜ ਦੇ ਸੁਆਮੀ ਨੂੰ ਨਮਸ਼ਕਾਰ ਹੁੰਦੀ ਹੈ।
Fareedkot Teekaਤਿਸ ਕੇ ਸਰੂਪ ਕੋ ਰਾਤ੍ਰ ਦਿਨ ਸਲਾਮ ਹੋਤੀ ਹੈ॥
Prof. Sahib Singhਹਿਰਦੇ-ਤਖ਼ਤ ਉਤੇ ਬੈਠੇ ਮਨੁੱਖ ਨੂੰ ਦਿਨ ਰਾਤ ਆਦਰ ਮਿਲਦਾ ਹੈ।
SikhNet (Spanish)A este Trono del Ser Inmaculado, todos prestan obediencia, noche y día.

ਇਹੁ ਸਾਚੁ ਵਡਾਈ; ਗੁਰਮਤਿ ਲਿਵ ਜਾਤੀ ॥

eihu saach vaddaaee; guramat liv jaatee |

Sant Singh KhalsaThis true glorious greatness comes to those who love the Guru's Teachings.
Manmohan SinghThis True glory is earned by him alone, who loves the Guru's gospel.
Manmohan Singh (Punjabi)ਇਸ ਸੱਚੀ ਪ੍ਰਭਤਾ ਨੂੰ ਕੇਵਲ ਉਹ ਹੀ ਪ੍ਰਾਪਤ ਕਰਦਾ ਹੈ ਜੋ ਗੁਰਾਂ ਦੇ ਉਪਦੇਸ਼ ਨੂੰ ਪਿਆਰ ਕਰਦਾ ਹੈ।
Fareedkot Teekaਇਹੁ ਸਚੀ ਵਡਿਆਈ ਜੋ ਗੁਰੋਂ ਕੀ ਸਿਖ੍ਯਾ ਮੇਂ ਬ੍ਰਿਤੀ ਲਗਾਈ ਤੌ ਜਾਣੀ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਮੱਤ ਤੇ ਤੁਰ ਕੇ ਪਰਮਾਤਮਾ ਦੇ ਚਰਨਾਂ ਨਾਲ ਲਿਵ ਦੀ ਸਾਂਝ ਪਾ ਲਈ ਉਸ ਨੂੰ ਇਹ ਆਦਰ ਸਦਾ ਲਈ ਮਿਲਿਆ ਰਹਿੰਦਾ ਹੈ ਇਹ ਇੱਜ਼ਤ ਸਦਾ ਮਿਲੀ ਰਹਿੰਦੀ ਹੈ।

ਪਦ ਅਰਥ ਲਿਵ ਜਾਤੀ = ਲਿਵ ਨਾਲ ਸਾਂਝ ਪਾ ਲਈ।

SikhNet (Spanish)Esta es la Verdadera Gloria que uno gana, entonado en la Palabra del Guru.

ਨਾਨਕ. ਰਾਮੁ ਜਪਹੁ ਤਰੁ ਤਾਰੀ; ਹਰਿ ਅੰਤਿ ਸਖਾਈ ਪਾਇਆ ॥੧੫॥੧॥੧੮॥

naanak. raam japahu tar taaree; har ant sakhaaee paaeaa |15|1|18|

Sant Singh KhalsaO Nanak, meditate on the Lord, and swim across the river; they find the Lord, their best friend, in the end. ||15||1||18||
Manmohan SinghO Nanak, meditate thou on the Lord. thus swim across the world-river and attain to thy God, who shall be thy succor in the end.
Manmohan Singh (Punjabi)ਹੇ ਨਾਨਕ! ਤੂੰ ਸੁਆਮੀ ਦਾ ਸਿਮਰਨ ਕਰ; ਇਸ ਤਰ੍ਹਾਂ ਸੰਸਾਰ ਦੇ ਦਰਿਆ ਤੋਂ ਪਾਰ ਉਤਰ ਅਤੇ ਆਪਣੇ ਵਾਹਿਗੁਰੂ ਨੂੰ ਪ੍ਰਾਪਤ ਕਰ ਜੋ ਅਖੀਰ ਨੂੰ ਤੇਰਾ ਸਹਾਇਕ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਰਾਮ ਕੋ ਜਪੋ, ਇਸ ਨੌਕਾ ਕਰ ਸੰਸਾਰ ਨਦੀ ਸੇ ਤਰ ਜਾਵੋਗੇ। ਪੁਨਃ ਜਿਨਾਂ ਨੇ ਜਪਿਆ ਹੈ ਤਿਨੋਂ ਨੇ ਅੰਤ ਕੋ ਸਹਾਈ ਹੋਣੇ ਵਾਲਾ ਹਰੀ ਪਾਇਆ ਹੈ॥੧੫॥੧॥੧੮॥
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਜਪੋ। (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਸਿਮਰਨ ਦੀ) ਤਾਰੀ ਤਰੋ। ਜੇਹੜਾ ਮਨੁੱਖ ਸਿਮਰਨ ਕਰਦਾ ਹੈ ਉਹ ਉਸ ਹਰੀ ਨੂੰ ਮਿਲ ਪੈਂਦਾ ਹੈ ਜੋ ਆਖ਼ੀਰ ਤਕ ਸਾਥੀ ਬਣਿਆ ਰਹਿੰਦਾ ਹੈ ॥੧੫॥੧॥੧੮॥

ਪਦ ਅਰਥ ਤਰੁ ਤਾਰੀ = ਤਾਰੀ ਤਰੋ, ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦਾ ਜਤਨ ਕਰੋ। ਸਖਾਈ = ਮਦਦਗਾਰ ॥੧੫॥੧॥੧੮॥

SikhNet (Spanish)Dice Nanak, contemplen el Nombre del Señor y así, naden a través y lleguen hasta ese Dios que estará con ustedes hasta el final.(15-1-18)

Open this shabad (46 lines, Angs 1038-1039) →

Shabad Guru Nanak Dev Ji Raag Maaroo continues on Ang 1040

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਹਰਿ ਧਨੁ ਸੰਚਹੁ; ਰੇ ਜਨ ਭਾਈ ॥

har dhan sanchahu; re jan bhaaee |

Sant Singh KhalsaGather in the wealth of the Lord, O humble Siblings of Destiny.
Manmohan SinghO man, my brother, amass thou the Lord's riches.
Manmohan Singh (Punjabi)ਹੇ ਇਨਸਾਨ! ਮੇਰੇ ਵੀਰ! ਤੂੰ ਪ੍ਰਭੂ ਦਾ ਮਾਲ ਧਨ ਇਕੱਤਰ ਕਰ।
Fareedkot Teekaਹੇ ਭਾਈ ਜਨੋਂ! ਹਰਿ ਧਨ ਕੋ ਇਕਤ੍ਰ ਕਰੋ॥
Prof. Sahib Singhਹੇ ਭਾਈ ਜਨੋ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ।

ਪਦ ਅਰਥ ਸੰਚਹੁ = ਇਕੱਠਾ ਕਰੋ।

SikhNet (Spanish)En donde sea que veo, ahí veo al Señor Compasivo, sí, Él, nuestro Señor Misericordioso, ni va ni viene.

ਸਤਿਗੁਰ ਸੇਵਿ; ਰਹਹੁ ਸਰਣਾਈ ॥

satigur sev; rahahu saranaaee |

Sant Singh KhalsaServe the True Guru, and remain in His Sanctuary.
Manmohan SinghServe the True Guru and abide in his refuge.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾ ਅਤੇ ਉਨ੍ਹਾਂ ਦੀ ਸਰਣਾਗਤ ਵਿੱਚ ਵੱਸ।
Fareedkot Teekaਪੁਨ: ਸਤਿਗੁਰੋਂ ਕੋ ਸੇਵਹੁ, ਸਤਿਗੁਰੋਂ ਕੀ ਸਰਣ ਰਹੋ॥
Prof. Sahib Singh(ਪਰ ਇਹ ਧਨ ਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਮਿਲਦਾ ਹੈ, ਇਸ ਵਾਸਤੇ) ਗੁਰੂ ਦੀ ਦੱਸੀ ਸੇਵਾ ਕਰ ਕੇ ਗੁਰੂ ਦੀ ਸਰਨ ਵਿਚ ਟਿਕੇ ਰਹੋ।
SikhNet (Spanish)De manera misteriosa Él prevalece en todo.

ਤਸਕਰੁ ਚੋਰੁ. ਨ ਲਾਗੈ ਤਾ ਕਉ; ਧੁਨਿ ਉਪਜੈ ਸਬਦਿ ਜਗਾਇਆ ॥੧॥

tasakar chor. na laagai taa kau; dhun upajai sabad jagaaeaa |1|

Sant Singh KhalsaThis wealth cannot be stolen; the celestial melody of the Shabad wells up and keeps us awake and aware. ||1||
Manmohan SinghLord's riches can be thieved and burgled not, as the Name's melody wells up in him and he keeps awake.
Manmohan Singh (Punjabi)ਪ੍ਰਭੂ ਦਾ ਮਾਲ ਧਨ ਚੁਰਾਇਆ ਜਾਂ ਖੋਹਿਆ ਖਿੰਜਿਆ ਨਹੀਂ ਜਾ ਸਕਦਾ, ਕਿਉਂ ਜੋ ਉਸ ਦੇ ਅੰਦਰ ਨਾਮ ਦਾ ਰਾਗ ਉਤਪੰਨ ਹੋ ਜਾਂਦਾ ਹੈ ਤੇ ਉਹ ਜਾਗਦਾ ਰਹਿੰਦਾ ਹੈ।
Fareedkot Teekaਧਰਮ ਧਨ ਕੇ (ਤਸਕਰੁ) ਚੁਰਾਵਨੇ ਵਾਲੇ ਜੋ ਕਾਮਾਦਿ ਬਿਕਾਰ ਚੋਰ ਹੈਂ, ਸੋ ਤਿਨ ਪੁਰਸੋਂ ਕੋ ਨਹੀਂ ਲਾਗਤੇ, ਜਿਨ ਕੇ ਮੁਖ ਸੇ ਗੁਰ ਉਪਦੇਸ ਕੀ ਧੁਨੀ ਉਪਜਤੀ ਹੈ ਪੁਨਃ ਮਨ ਕੋ ਜਗਾਇਆ ਹੈ॥੧॥☬ਐਸੇ ਪ੍ਰਾਰਥਨਾ ਕਰੇ:
Prof. Sahib Singh(ਜੇਹੜਾ ਮਨੁੱਖ ਇਹ ਆਤਮਕ ਰਸਤਾ ਫੜਦਾ ਹੈ) ਉਸ ਨੂੰ ਕੋਈ (ਕਾਮਾਦਿਕ) ਚੋਰ ਨਹੀਂ ਲੱਗਦਾ (ਕੋਈ ਚੋਰ ਉਸ ਉਤੇ ਆਪਣਾ ਦਾਅ ਨਹੀਂ ਲਾ ਸਕਦਾ ਕਿਉਂਕਿ) ਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ ਉਸ ਨੂੰ ਜਗਾ ਦਿੱਤਾ ਹੈ ਤੇ ਉਸ ਦੇ ਅੰਦਰ (ਨਾਮ ਸਿਮਰਨ ਦੀ) ਰੌ ਪੈਦਾ ਹੋਈ ਰਹਿੰਦੀ ਹੈ ॥੧॥

ਪਦ ਅਰਥ ਤਸਕਰੁ = ਚੋਰ। ਧੁਨਿ = ਰੌ ॥੧॥

SikhNet (Spanish)El Dios Soberano se conserva desapegado. (1)

ਤੂ ਏਕੰਕਾਰੁ ਨਿਰਾਲਮੁ ਰਾਜਾ ॥

too ekankaar niraalam raajaa |

Sant Singh KhalsaYou are the One Universal Creator, the Immaculate King.
Manmohan SinghO unique Lord, Thou are my Immaculate King.
Manmohan Singh (Punjabi)ਹੇ ਅਦੁੱਤੀ ਸੁਆਮੀ! ਤੂੰ ਮੇਰਾ ਪਵਿੱਤ੍ਰ ਪਾਤਿਸ਼ਾਹ ਹੈਂ।
Fareedkot Teekaਹੇ ਰਾਜਾ! ਤੂੰ ਸੰਸਾਰ ਤੇ ਰਹਿਤ ਏਕ ਸਰੂਪ ਹੈਂ॥
Prof. Sahib Singhਹੇ ਪ੍ਰਭੂ! ਤੂੰ ਇਕ ਆਪ ਹੀ ਆਪ ਹੈਂ, ਤੈਨੂੰ ਕਿਸੇ ਸਹਾਰੇ ਦੀ ਲੋੜ ਨਹੀਂ, ਤੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਹੈਂ।
SikhNet (Spanish)El mundo es una Reflexión de Quien no tiene ni padre ni madre, tampoco hermano ni hermana,

ਤੂ ਆਪਿ ਸਵਾਰਹਿ; ਜਨ ਕੇ ਕਾਜਾ ॥

too aap savaareh; jan ke kaajaa |

Sant Singh KhalsaYou Yourself arrange and resolve the affairs of Your humble servant.
Manmohan SinghThou Thyself arranges Thine slave's affairs.
Manmohan Singh (Punjabi)ਤੂੰ ਆਪੇ ਹੀ ਆਪਣੇ ਗੋਲਿਆਂ ਦੇ ਕਾਰਾ ਰਾਸ ਕਰਦਾ ਹੈਂ।
Fareedkot Teekaਔਰ ਤੂੰ ਆਪ ਹੀ ਦਾਸੋਂ ਕੇ ਕੰਮ ਸਵਾਰਤਾ ਹੈਂ॥
Prof. Sahib Singhਆਪਣੇ ਸੇਵਕਾਂ ਦੇ ਕੰਮ ਤੂੰ ਆਪ ਸਵਾਰਦਾ ਹੈਂ।
SikhNet (Spanish)no ha nacido ni ha muerto, no pertenece a ninguna clase o clan,

ਅਮਰੁ ਅਡੋਲੁ ਅਪਾਰੁ ਅਮੋਲਕੁ; ਹਰਿ ਅਸਥਿਰ ਥਾਨਿ ਸੁਹਾਇਆ ॥੨॥

amar addol apaar amolak; har asathir thaan suhaaeaa |2|

Sant Singh KhalsaYou are immortal, immovable, infinite and priceless; O Lord, Your place is beautiful and eternal. ||2||
Manmohan SinghThou, O Lord, are Immortal, Moveless, Infinite and priceless, and ever-stable is Thy beauteous seat.
Manmohan Singh (Punjabi)ਤੂੰ, ਹੇ ਸਾਈਂ! ਅਬਿਨਾਸੀ, ਅਹਿੱਲ, ਬੇਅੰਤ ਤੇ ਅਣਮੁੱਲਾ ਹੈਂ ਅਤੇ ਸਦੀਵੀ ਸਥਿਰ ਹੈ ਤਰਾ ਸੁੰਦਰ ਟਿਕਾਣਾ।
Fareedkot Teekaਪੁਨ: ਤੂੰ ਕੈਸਾ ਹੈਂ? ਅਮਰ, ਅਡੋਲ ਹੈਂ ਤਥਾ ਅਪਾਰ, ਅਮੋਲਕ ਹੈਂ। ਹੇ ਹਰੀ! ਤੂੰ ਸਭ ਸਥਾਨੋਂ ਮੇਂ ਅਸਥਿਰ ਹੋਇਕੈ ਸੁਹਾਇਆ ਹੂਆ ਹੈਂ॥੨॥
Prof. Sahib Singhਹੇ ਹਰੀ! ਤੈਨੂੰ ਮੌਤ ਨਹੀਂ ਪੋਹ ਸਕਦੀ, ਤੈਨੂੰ ਮਾਇਆ ਡੁਲਾ ਨਹੀਂ ਸਕਦੀ, ਤੂੰ ਬੇਅੰਤ ਹੈਂ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ। ਤੂੰ ਐਸੇ ਥਾਂ ਸੋਭ ਰਿਹਾ ਹੈਂ ਜੋ ਸਦਾ ਕਾਇਮ ਰਹਿਣ ਵਾਲਾ ਹੈ ॥੨॥

ਪਦ ਅਰਥ ਅਸਥਿਰ = ਸਦਾ ਕਾਇਮ ਰਹਿਣ ਵਾਲਾ। ਥਾਨਿ = ਥਾਂ ਵਿਚ ॥੨॥

SikhNet (Spanish)oh, ese Ser Inmemorial está complaciendo a mi mente.(2)

ਦੇਹੀ ਨਗਰੀ ਊਤਮ ਥਾਨਾ ॥

dehee nagaree aootam thaanaa |

Sant Singh KhalsaIn the body-village, the most sublime place,
Manmohan SinghIn the sublime place of the body village,
Manmohan Singh (Punjabi)ਸਰੀਰ (ਪਿੰਡ) ਦੇ ਸ਼੍ਰੇਸ਼ਟ ਅਸਥਾਨ ਅੰਦਰ,
Fareedkot Teekaਹੇ ਭਾਈ! ਦੇਹ ਨਗਰ ਮੇਂ ਉਤਮ (ਥਾਨਾ) ਸਰੂਪ ਜੋ ਹੈ॥
Prof. Sahib Singhਮਨੁੱਖਾ ਸਰੀਰ, ਮਾਨੋ, ਇਕ ਸ਼ਹਿਰ ਹੈ।

ਪਦ ਅਰਥ ਦੇਹੀ = ਸਰੀਰ।

SikhNet (Spanish)Oh Dios, eres Inmortal, el Purusha, sobre Tu Cabeza la muerte no se acerca.

ਪੰਚ ਲੋਕ ਵਸਹਿ ਪਰਧਾਨਾ ॥

panch lok vaseh paradhaanaa |

Sant Singh Khalsathe supremely noble people dwell.
Manmohan Singhabide the supremely pious persons.
Manmohan Singh (Punjabi)ਵਸਦੇ ਹਨ ਪਰਮ ਪਵਿੱਤਰ ਪੁਰਸ਼।
Fareedkot Teekaਤਿਸ ਮੇਂ ਮੁਖ ਰੂਪ ਸੰਤ ਲੋਕ ਵਸਤੇ ਹੈਂ॥
Prof. Sahib Singhਜਿਸ ਜਿਸ ਸਰੀਰ-ਸ਼ਹਿਰ ਵਿਚ ਮੰਨੇ-ਪ੍ਰਮੰਨੇ ਸੰਤ ਜਨ ਵੱਸਦੇ ਹਨ, ਉਹ ਉਹ ਸਰੀਰ-ਸ਼ਹਿਰ (ਪਰਮਾਤਮਾ ਦੇ ਵੱਸਣ ਲਈ) ਸ੍ਰੇਸ਼ਟ ਥਾਂ ਹੈ।

ਪਦ ਅਰਥ ਪੰਚ ਲੋਕ = ਸੰਤ ਜਨ।

SikhNet (Spanish)Insondable, Infinito, y Desapegado eres Tú.

ਊਪਰਿ ਏਕੰਕਾਰੁ ਨਿਰਾਲਮੁ; ਸੁੰਨ ਸਮਾਧਿ ਲਗਾਇਆ ॥੩॥

aoopar ekankaar niraalam; sun samaadh lagaaeaa |3|

Sant Singh KhalsaAbove them is the Immaculate Lord, the One Universal Creator; they are lovingly absorbed in the profound, primal state of Samaadhi. ||3||
Manmohan SinghThey are attuned to the seedless trance of the supreme and immaculate unique Lord.
Manmohan Singh (Punjabi)ਉਹ ਸ਼੍ਰੋਮਣੀ ਅਤੇ ਪਵਿੱਤਰ ਅਦੁੱਤੀ ਪ੍ਰਭੂ ਦੀ ਅਫੁਰ ਸਮਾਧੀ ਅੰਦਰ ਇਸਥਿਤ ਹੁੰਦੇ ਹਨ।
Fareedkot Teekaਸਰਬ ਤੇ ਉਪਰਾਮ ਹੋਇਕੈ (ਏਕੰਕਾਰ ਨਿਰਾਲਮੁ) ਏਕ ਸੂਰਪ ਸੁਧ ਅਫੁਰ ਮੇਂ ਸਮਾਧੀ ਕੋ ਤਿਨੋਂ ਨੇ ਲਾਇਆ ਹੈ॥੩॥
Prof. Sahib Singhਜੇਹੜਾ ਪਰਮਾਤਮਾ ਸਭ ਜੀਵਾਂ ਦੇ ਸਿਰ ਤੇ ਰਾਖਾ ਹੈ, ਜੇਹੜਾ ਇਕ ਆਪ ਹੀ ਆਪ (ਆਪਣੇ ਵਰਗਾ) ਹੈ, ਜਿਸ ਨੂੰ ਹੋਰ ਕਿਸੇ ਆਸਰੇ-ਸਹਾਰੇ ਦੀ ਲੋੜ ਨਹੀਂ, ਉਹ ਪਰਮਾਤਮਾ (ਉਸ ਸਰੀਰ-ਸ਼ਹਿਰ ਵਿਚ, ਮਾਨੋ,) ਐਸੀ ਸਮਾਧੀ ਲਾਈ ਬੈਠਾ ਹੈ ਜਿਸ ਵਿਚ ਕੋਈ ਮਾਇਕ-ਫੁਰਨੇ ਨਹੀਂ ਉਠਦੇ ॥੩॥
SikhNet (Spanish)Eres el Ser Compasivo, Contento y Fresco, conocido a través de la Palabra, y uno está entonado en Ti, a través del Equilibrio.(3)

ਦੇਹੀ ਨਗਰੀ ਨਉ ਦਰਵਾਜੇ ॥

dehee nagaree nau daravaaje |

Sant Singh KhalsaThere are nine gates to the body-village;
Manmohan SinghThe nine doors to every township of the body,
Manmohan Singh (Punjabi)ਹਰ ਦੇਹ ਦੇ ਗਰਾਉਂ ਨੂੰ ਨੌ ਬੂਹੇ,
Fareedkot Teekaਦੇਹੀ ਰੂਪ ਨਗਰੀ ਕੇ ਨੌ ਦਰਵਾਜੇ ਹੈਂ॥
Prof. Sahib Singh(ਹਰੇਕ) ਸਰੀਰ-ਸ਼ਹਿਰ ਨੂੰ ਨੌ ਨੌ ਦਰਵਾਜ਼ੇ-

ਪਦ ਅਰਥ ਨਉ ਦਰਵਾਜੇ = ਨੌ ਗੋਲਕਾਂ (ਕੰਨ ਨੱਕ ਆਦਿਕ)।

SikhNet (Spanish)El mundo se mueve y tiene su existencia dentro de los tres modos,

ਸਿਰਿ ਸਿਰਿ ਕਰਣੈਹਾਰੈ ਸਾਜੇ ॥

sir sir karanaihaarai saaje |

Sant Singh Khalsathe Creator Lord fashioned them for each and every person.
Manmohan Singhare fixed by the Creator-Lord.
Manmohan Singh (Punjabi)ਲਾਏ ਹਨ ਸਿਰਜਣਹਾਰ-ਸੁਆਮੀ ਨੇ।
Fareedkot Teeka(ਸਿਰਿ ਸਿਰਿ) ਭਿੰਨ ਭਿੰਨ ਕਰਨੇਹਾਰ ਵਾਹਿਗੁਰੂ ਨੇ ਬਣਾਏ ਹੈਂ ॥
Prof. Sahib Singhਸਿਰਜਣਹਾਰ ਪ੍ਰਭੂ ਨੇ ਲਾ ਦਿੱਤੇ ਹਨ।

ਪਦ ਅਰਥ ਸਿਰਿ ਸਿਰਿ = ਹਰੇਕ ਦੇ ਸਿਰ ਉਤੇ, ਹਰੇਕ ਦੇ।

SikhNet (Spanish)mientras que Tú habitas en el Cuarto Estado de Éxtasis.

ਦਸਵੈ ਪੁਰਖੁ ਅਤੀਤੁ ਨਿਰਾਲਾ; ਆਪੇ ਅਲਖੁ ਲਖਾਇਆ ॥੪॥

dasavai purakh ateet niraalaa; aape alakh lakhaaeaa |4|

Sant Singh KhalsaWithin the Tenth Gate, dwells the Primal Lord, detached and unequalled. The unknowable reveals Himself. ||4||
Manmohan SinghWithin the Tenth Gate abides the Detached and Unequalled Lord. The Inscrutable Lord Himself makes one realise Him.
Manmohan Singh (Punjabi)ਦਸਮ ਦੁਆਰ ਦੇ ਅੰਦਰ ਨਿਰਲੇਪ ਅਤੇ ਲਾਸਾਨੀ ਸੁਆਮੀ ਵਸਦਾ ਹੈ। ਖੋਜ-ਰਹਿਤ ਸੁਆਮੀ ਆਪ ਹੀ ਬੰਦੇ ਨੂੰ ਆਪਣਾ ਆਪ ਦਰਸਾ ਦਿੰਦਾ ਹੈ।
Fareedkot Teekaਦਸਮ ਦੁਆਰ ਮੇਂ (ਪੁਰਖੁ ਅਤੀਤੁ) ਵਾਹਿਗੁਰੂ ਹੈ। ਜੋ ਸੰਸਾਰ ਸੇ (ਨਿਰਾਲਾ) ਅਸੰਗ ਜਗ੍ਯਾਸੂ ਹੂਆ ਹੈ, ਤਿਸ ਕੋ ਅਲਖ ਰੂਪ ਨੇ ਅਪਨਾ ਆਪ ਲਖਾਇਆ ਹੈ॥੪॥
Prof. Sahib Singh(ਇਹਨਾਂ ਦਰਵਾਜ਼ਿਆਂ ਦੀ ਰਾਹੀਂ, ਸਰੀਰ-ਸ਼ਹਿਰ ਵਿਚ ਵੱਸਣ ਵਾਲਾ ਜੀਵਾਤਮਾ ਬਾਹਰਲੀ ਦੁਨੀਆ ਨਾਲ ਆਪਣਾ ਸੰਬੰਧ ਬਣਾਈ ਰੱਖਦਾ ਹੈ। ਇਕ ਦਸਵਾਂ ਦਰਵਾਜ਼ਾ ਭੀ ਹੈ ਜਿਸ ਦੀ ਰਾਹੀਂ ਪਰਮਾਤਮਾ ਤੇ ਜੀਵਾਤਮਾ ਦਾ ਮੇਲ ਹੁੰਦਾ ਹੈ, ਉਸ) ਵਿਚ ਉਹ ਪਰਮਾਤਮਾ ਆਪ ਟਿਕਦਾ ਹੈ ਜੋ ਸਰਬ-ਵਿਆਪਕ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਜੋ ਨਿਰਲੇਪ ਹੈ ਤੇ ਜੋ ਅਦ੍ਰਿਸ਼ਟ ਹੈ। (ਪਰ ਜੀਵ ਨੂੰ ਆਪਣਾ ਆਪ) ਉਹ ਆਪ ਹੀ ਵਿਖਾਂਦਾ ਹੈ ॥੪॥

ਪਦ ਅਰਥ ਅਲਖੁ = ਅਦ੍ਰਿਸ਼ਟ ॥੪॥

SikhNet (Spanish)Sí, has conquistado y estás más allá del nacimiento y de la muerte, eres la Vida de toda vida, Luz Pura, uno toma Conciencia de Ti a través de la Melodía Divina de la Palabra, por la Gracia del Guru.(4)

ਪੁਰਖੁ ਅਲੇਖੁ ਸਚੇ ਦੀਵਾਨਾ ॥

purakh alekh sache deevaanaa |

Sant Singh KhalsaThe Primal Lord cannot be held to account; True is His Celestial Court.
Manmohan SinghTrue is the court of the Unaccountable Lord.
Manmohan Singh (Punjabi)ਸੱਚਾ ਹੈ ਦਰਬਾਰ ਬੰਅੰਤ ਪ੍ਰਭੂ ਦਾ।
Fareedkot Teekaਜੋ ਅਲੇਖ ਪੁਰਖੁ ਪੁਨਃ ਸਚੇ ਦੀਵਾਨਾਂ ਵਾਲਾ ਹੈ॥
Prof. Sahib Singhਹਰੇਕ ਸਰੀਰ-ਸ਼ਹਿਰ ਵਿਚ ਰਹਿਣ ਵਾਲਾ ਪਰਮਾਤਮਾ ਐਸਾ ਹੈ ਕਿ ਉਸ ਦਾ ਕੋਈ ਚਿੱਤ੍ਰ ਨਹੀਂ ਬਣਾ ਸਕਦਾ (ਉਹ ਸਦਾ-ਥਿਰ ਰਹਿਣ ਵਾਲਾ ਹੈ ਤੇ) ਉਸ ਸਦਾ-ਥਿਰ ਪ੍ਰਭੂ ਦਾ ਦਰਬਾਰ ਭੀ ਸਦਾ-ਥਿਰ ਹੈ।

ਪਦ ਅਰਥ ਅਲੇਖੁ = ਜਿਸ ਦੀ ਕੋਈ ਤਸਵੀਰ ਨਾਹ ਬਣਾਈ ਜਾ ਸਕੇ। ਸਚੇ = ਸਦਾ-ਥਿਰ ਰਹਿਣ ਵਾਲੇ ਦਾ।

SikhNet (Spanish)Benditos sean los Santos, Bienamados de Dios,

ਹੁਕਮਿ ਚਲਾਏ ਸਚੁ ਨੀਸਾਨਾ ॥

hukam chalaae sach neesaanaa |

Sant Singh KhalsaThe Hukam of His Command is in effect; True is His Insignia.
Manmohan SinghHe, the Master, issues the true orders and warrants.
Manmohan Singh (Punjabi)ਉਹ ਮਾਲਕ, ਸੱਚੇ ਫ਼ੁਰਮਾਨ ਅਤੇ ਪਰਵਾਨੇ ਜਾਰੀ ਕਰਦਾ ਹੈ।
Fareedkot Teekaਸੋ ਅਪਨੇ ਹੁਕਮ ਕਾ ਸਚਾ ਪਰਵਾਨਾ ਚਲਾਵਤਾ ਹੈ॥
Prof. Sahib Singh(ਜਗਤ ਦੀ ਸਾਰੀ ਕਾਰ ਉਹ) ਆਪਣੇ ਹੁਕਮ ਵਿਚ ਚਲਾ ਰਿਹਾ ਹੈ (ਉਸ ਦੇ ਹੁਕਮ ਦਾ) ਪਰਵਾਨਾ ਅਟੱਲ ਹੈ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ। ਨੀਸਾਨਾ = ਪਰਵਾਨਾ।

SikhNet (Spanish)pues ellos están siempre imbuidos en el Amor del Señor y emancipan a otros.

ਨਾਨਕ. ਖੋਜਿ ਲਹਹੁ ਘਰੁ ਅਪਨਾ; ਹਰਿ ਆਤਮ ਰਾਮ ਨਾਮੁ ਪਾਇਆ ॥੫॥

naanak. khoj lahahu ghar apanaa; har aatam raam naam paaeaa |5|

Sant Singh KhalsaO Nanak, search and examine your own home, and you shall find the Supreme Soul, and the Name of the Lord. ||5||
Manmohan SinghNanak, seeking and searching thy own Home obtain thou the Name of thy All-pervading Lord God.
Manmohan Singh (Punjabi)ਨਾਨਕ, ਆਪਣੇ ਨਿੱਜ ਦੇ ਗ੍ਰਹਿ ਨੂੰ ਢੂੰਡ ਭਾਲ ਕੇ, ਤੂੰ ਸਰਬ-ਵਿਆਪਕ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਹੋ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤੂੰ ਜੋ ਅਪਨਾ ਸਰੂਪ ਹੈ, ਸੋ ਖੋਜ ਕੇ (ਲਹਹੁ) ਲਖੋ। ਜਿਨਾਂ ਨੇ ਰਾਮ ਨਾਮੁ ਜਪਿਆ ਹੈ ਅਰੁ ਵੀਚਾਰ ਕੀਆ ਹੈ ਤਿਨਾਂ ਨੇ ਹਰੀ ਕੋ ਆਤਮ ਅਪਨਾ ਸਰੂਪ ਜਾਣ ਕੇ ਪਾਇਆ ਹੈ॥੫॥
Prof. Sahib Singhਹੇ ਨਾਨਕ! (ਉਹ ਸਰਬ-ਵਿਆਪਕ ਪ੍ਰਭੂ ਹਰੇਕ ਸਰੀਰ-ਘਰ ਵਿਚ ਮੌਜੂਦ ਹੈ) ਆਪਣਾ ਹਿਰਦਾ-ਘਰ ਖੋਜ ਕੇ ਉਸ ਨੂੰ ਲੱਭ ਲਵੋ। (ਜਿਸ ਜਿਸ ਮਨੁੱਖ ਨੇ ਇਹ ਖੋਜ-ਭਾਲ ਕੀਤੀ ਹੈ) ਉਸ ਨੇ ਉਸ ਸਰਬ-ਵਿਅਪਕ ਪ੍ਰਭੂ ਦਾ ਨਾਮ-ਧਨ ਹਾਸਲ ਕਰ ਲਿਆ ਹੈ ॥੫॥

ਪਦ ਅਰਥ ਲਹਹੁ = ਲੱਭ ਲਵੋ ॥੫॥

SikhNet (Spanish)Nanak busca ser el Polvo que los Santos pisan, sí, es a través del Santo del Guru que uno llega hasta Dios.(5)

Open this shabad (46 lines, Angs 1039-1040) →

Ang 1039 of 1430