ੴ

ਸਿੱਖਬਾਣੀ · SikhBani

Ang 1050

Sri Guru Granth Sahib · Raag Maaroo · 2 shabads, 47 lines
Translations
Shabad Guru Amardas Ji Raag Maaroo continued from Ang 1049

ਗੁਰਮੁਖਿ ਗਿਆਨੁ ਏਕੋ ਹੈ ਜਾਤਾ; ਅਨਦਿਨੁ ਨਾਮੁ ਰਵੀਜੈ ਹੇ ॥੧੩॥

guramukh giaan eko hai jaataa; anadin naam raveejai he |13|

Sant Singh KhalsaThe Gurmukh knows the spiritual wisdom of the One Lord. Night and day, he chants the Naam, the Name of the Lord. ||13||
Manmohan SinghThe Guru ward know s the wisdom of the One Lord and night and day utters His Name.
Manmohan Singh (Punjabi)ਗੁਰੂ-ਅਨੁਸਾਰੀ ਇੱਕ ਸੁਆਮੀ ਦੀ ਸਿਆਣਪ ਨੂੰ ਜਾਣਦਾ ਹੈ ਅਤੇ ਰੈਣ ਤੇ ਦਿਹੁੰ ਉਸ ਦੇ ਨਾਮ ਦਾ ਹੀ ਉਚਾਰਨ ਕਰਦਾ ਹੈ।
Fareedkot Teekaਜਿਨ ਗੁਰਮੁਖੋਂ ਨੇ ਏਕ ਕਾ ਗ੍ਯਾਨ ਜਾਤਾ ਹੈ ਵਹੁ ਰਾਤ ਦਿਨ ਨਾਮ ਕੋ ਹੀ (ਰਵੀਜੈ) ਉਚਾਰਤੇ ਹੈਂ॥੧੩॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਿਰਫ਼ ਇਹੀ ਆਤਮਕ ਜੀਵਨ ਦੀ ਸੂਝ ਹਾਸਲ ਕਰਦਾ ਹੈ ਕਿ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੧੩॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੇ। ਗਿਆਨੁ = ਆਤਮਕ ਜੀਵਨ ਦੀ ਸੂਝ। ਅਨਦਿਨੁ = ਹਰ ਰੋਜ਼, ਹਰ ਵੇਲੇ। ਰਵੀਜੈ = ਸਿਮਰਨਾ ਚਾਹੀਦਾ ਹੈ ॥੧੩॥

SikhNet (Spanish)El Gurmukj conoce la Sabiduría Espiritual del Señor, día y noche el canta el Naam, el Santo Nombre del Señor. (13)

ਬੇਦ ਪੜਹਿ; ਹਰਿ ਨਾਮੁ. ਨ ਬੂਝਹਿ ॥

bed parreh; har naam. na boojheh |

Sant Singh KhalsaHe may read the Vedas, but he does not realize the Lord's Name.
Manmohan SinghOne reads the Vedas, but realises not God's Name,
Manmohan Singh (Punjabi)ਬੰਦਾ ਵੇਦਾਂ ਨੂੰ ਵਾਚਦਾ ਹੈ, ਪ੍ਰੰਭੂ ਸਾਈਂ ਦੇ ਨਾਮ ਨੂੰ ਅਨੁਭਵ ਨਹੀਂ ਕਰਦਾ,
Fareedkot Teekaਜੋ ਬੇਦ ਪੜਤਾ ਹੈ ਹਰੀ ਨਾਮ ਕੋ ਨਹੀਂ ਸਮਝਤਾ॥
Prof. Sahib Singh(ਪੰਡਿਤ ਲੋਕ) ਵੇਦ (ਆਦਿਕ ਧਰਮ-ਪੁਸਤਕ) ਪੜ੍ਹਦੇ ਹਨ, (ਪਰ ਜੇ ਉਹ) ਪਰਮਾਤਮਾ ਦੇ ਨਾਮ ਨੂੰ (ਜੀਵਨ-ਮਨੋਰਥ) ਨਹੀਂ ਸਮਝਦੇ,

ਪਦ ਅਰਥ ਪੜਹਿ = ਪੜ੍ਹਦੇ ਹਨ {ਬਹੁ-ਵਚਨ}।

SikhNet (Spanish)Podrá leer lo Vedas, pero no toma Conciencia del Nombre del Señor

ਮਾਇਆ ਕਾਰਣਿ; ਪੜਿ ਪੜਿ ਲੂਝਹਿ ॥

maaeaa kaaran; parr parr loojheh |

Sant Singh KhalsaFor the sake of Maya, he reads and recites and argues.
Manmohan Singhand reading and reciting quarrels for the sake of wealth.
Manmohan Singh (Punjabi)ਅਤੇ ਪੜ੍ਹ ਤੇ ਵਾਚ ਕੇ ਧਨ ਦੀ ਖ਼ਾਤਰ ਝਗੜਾ ਕਰਦਾ ਹੈ।
Fareedkot Teekaਮਾਇਆ ਵਾਸਤੇ ਪੜ ਪੜ ਕੇ ਝਗੜਤਾ ਹੈ॥
Prof. Sahib Singhਤਾਂ ਉਹ ਮਾਇਆ (ਕਮਾਣ) ਵਾਸਤੇ ਹੀ (ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਮਾਇਆ ਦੇ ਘੱਟ ਚੜ੍ਹਾਵੇ ਤੇ ਅੰਦਰੇ ਅੰਦਰ) ਖਿੱਝਦੇ ਹਨ।

ਪਦ ਅਰਥ ਕਾਰਣਿ = ਦੀ ਖ਼ਾਤਰ। ਪੜਿ = ਪੜ੍ਹ ਕੇ। ਲੂਝਹਿ = ਸੜਦੇ ਹਨ, ਖਿੱਝਦੇ ਹਨ।

SikhNet (Spanish)y siendo engañado por Maya, lee sólo para crear conflictos.

ਅੰਤਰਿ ਮੈਲੁ. ਅਗਿਆਨੀ ਅੰਧਾ; ਕਿਉ ਕਰਿ ਦੁਤਰੁ ਤਰੀਜੈ ਹੇ ॥੧੪॥

antar mail. agiaanee andhaa; kiau kar dutar tareejai he |14|

Sant Singh KhalsaThe ignorant and blind person is filled with filth within. How can he cross over the impassable world-ocean? ||14||
Manmohan SinghWithin the ignorant and blind mortal is the filth of sin, How can he cross the impassable world-ocean?
Manmohan Singh (Punjabi)ਬੇਸਮਝ ਅਤੇ ਅੰਨ੍ਹੇ ਪ੍ਰਾਣੀ ਦੇ ਅੰਦਰ ਪਾਪ ਦੀ ਮਲੀਣਤਾ ਹੈ। ਉਹ ਨਾਂ ਪਾਰ ਕੀਤੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਕਿਸ ਤਰ੍ਹਾਂ ਪਾਰ ਉੱਤਰ ਸਕਦਾ ਹੈ?
Fareedkot Teekaਅੰਤਰ ਬਿਸਿਓਂ ਕੀ ਮੈਲ ਹੈ ਇਸ ਤੇ ਵਹੁ ਅੰਧਾ ਅਗ੍ਯਾਨੀ ਹੈ। ਸੋ ਕਿਸ ਪ੍ਰਕਾਰ ਕਰ ਕੇ ਦੁਸਤਰ ਸੰਸਾਰ ਸਮੁੰਦ੍ਰ ਕੋ ਤਰੇਂਗੇ? ॥੧੪॥
Prof. Sahib Singhਜਿਸ ਮਨੁੱਖ ਦੇ ਅੰਦਰ (ਮਾਇਆ ਦੇ ਮੋਹ ਦੀ) ਮੈਲ ਹੈ (ਉਹ ਵੇਦ-ਪਾਠੀ ਪੰਡਿਤ ਭੀ ਹੋਵੇ, ਤਾਂ ਭੀ) ਉਹ ਅੰਨ੍ਹਾ ਬੇ-ਸਮਝ ਹੈ, ਇਸ ਤਰ੍ਹਾਂ ਇਹ ਦੁੱਤਰ ਸੰਸਾਰ-ਸਮੁੰਦਰ ਤਰਿਆ ਨਹੀਂ ਜਾ ਸਕਦਾ ॥੧੪॥

ਪਦ ਅਰਥ ਅੰਤਰਿ = ਅੰਦਰ। ਕਿਉਕਰਿ = ਕਿਵੇਂ? ਤਚੁਰੁ = {दुस्तर} ਔਖਿਆਈ ਨਾਲ ਤਰਿਆ ਜਾਣ ਵਾਲਾ। ਤਰੀਜੈ = ਤਰਿਆ ਜਾ ਸਕਦਾ ਹੈ ॥੧੪॥

SikhNet (Spanish)Sí, aquél en cuyo interior está el cochambre del error, oh, ¿cómo puede ese ciego e ignorante, ir a través de ese mar innavegable de las existencias? (14)

ਬੇਦ ਬਾਦ ਸਭਿ ਆਖਿ ਵਖਾਣਹਿ ॥

bed baad sabh aakh vakhaaneh |

Sant Singh KhalsaHe voices all the controversies of the Vedas,
Manmohan SinghHe expounds all the controversial view points of the Vedas,
Manmohan Singh (Punjabi)ਉਹ ਵੇਦਾਂ ਦੇ ਸਮੂਹ ਤਕਰਾਰੀ (ਬਹਸ ਵਾਲੇ) ਮਸਲਿਆਂ ਦੀ ਵਿਆਖਿਆ ਕਰਦਾ ਹੈ;
Fareedkot Teekaਬੇਦੋਂ ਕੇ ਝਗੜੇ ਆਖ ਕੇ ਵਖਿ੍ਯਾਨ ਕਰਤਾ ਹੈ॥
Prof. Sahib Singhਸਾਰੇ (ਪੰਡਿਤ ਲੋਕ) ਵੇਦ (ਆਦਿਕ ਧਰਮ-ਪੁਸਤਕਾਂ) ਦੀਆਂ ਚਰਚਾ ਉਚਾਰ ਕੇ (ਹੋਰਨਾਂ ਦੇ ਸਾਹਮਣੇ) ਵਿਆਖਿਆ ਕਰਦੇ ਹਨ,

ਪਦ ਅਰਥ ਬੇਦ ਬਾਦ = ਵੇਦਾਂ ਦੇ ਝਗੜੇ, ਵੇਦਾਂ ਦੀਆਂ ਬਹਸਾਂ। ਸਭਿ = ਸਾਰੇ (ਪੰਡਿਤ ਲੋਕ) ਆਖਿ = ਆਖ ਕੇ। ਵਖਾਣਹਿ = ਵਿਆਖਿਆ ਕਰਦੇ ਹਨ।

SikhNet (Spanish)Muchos discursan sobre los diferentes puntos de vista acerca de los Vedas,

ਨ ਅੰਤਰੁ ਭੀਜੈ; ਨ ਸਬਦੁ ਪਛਾਣਹਿ ॥

n antar bheejai; na sabad pachhaaneh |

Sant Singh Khalsabut his inner being is not saturated or satisfied, and he does not realize the Word of the Shabad.
Manmohan Singhbut his soul is pacified not, nor realises he the Name.
Manmohan Singh (Punjabi)ਪ੍ਰੰਤੂ, ਉਸ ਦੀ ਆਤਮਾ ਦੀ ਨਿਸ਼ਾ ਨਹੀਂ ਹੁੰਦੀ, ਨਾਂ ਹੀ ਉਹ ਨਾਮ ਨੂੰ ਅਨੁਭਵ ਕਰਦਾ ਹੈ।
Fareedkot Teekaਨਾ ਅੰਦਰੋਂ ਭੀਜਤਾ ਹੈ ਔ ਨਾ ਬ੍ਰਹਮ ਹੀ ਪਛਾਨਤਾ ਹੈ॥
Prof. Sahib Singh(ਇਸ ਤਰ੍ਹਾਂ) ਨਾਹ (ਉਹਨਾਂ ਦਾ ਆਪਣਾ) ਹਿਰਦਾ ਭਿੱਜਦਾ ਹੈ, ਨਾਹ ਉਹ ਸਿਫ਼ਤ-ਸਾਲਾਹ ਦੀ ਬਾਣੀ ਦੀ ਕਦਰ ਸਮਝਦੇ ਹਨ।

ਪਦ ਅਰਥ ਅੰਤਰੁ = ਅੰਦਰਲਾ, ਹਿਰਦਾ। ਨ ਭੀਜੈ = ਨਹੀਂ ਭਿੱਜਦਾ, ਨਹੀਂ ਖਿੜਦਾ।

SikhNet (Spanish)pero en su interior no están empapados en Dios y no conocen la Palabra.

ਪੁੰਨੁ ਪਾਪੁ ਸਭੁ ਬੇਦਿ ਦ੍ਰਿੜਾਇਆ; ਗੁਰਮੁਖਿ ਅੰਮ੍ਰਿਤੁ ਪੀਜੈ ਹੇ ॥੧੫॥

pun paap sabh bed drirraaeaa; guramukh amrit peejai he |15|

Sant Singh KhalsaThe Vedas tell all about virtue and vice, but only the Gurmukh drinks in the Ambrosial Nectar. ||15||
Manmohan SinghThe Vedas tell of all the virtues and vices, but it is through the Guru alone, that the Name-Nectar is quaffed.
Manmohan Singh (Punjabi)ਵੇਦ ਸਮੂਹ ਨੇਕੀਆਂ ਤੇ ਬਦੀਆਂ ਬਾਰੇ ਦਸਦੇ ਹਨ, ਪ੍ਰੰਤੂ ਕੇਵਲ ਗੁਰਾਂ ਦੇ ਰਾਹੀਂ ਹੀ ਨਾਮ-ਸੁਧਾਰਸ ਪਾਨ ਕੀਤਾ ਜਾਂਦਾ ਹੈ।
Fareedkot Teekaਪੁੰਨ ਤਥਾ ਪਾਪ ਸਭ ਬੇਦ ਨੇ ਦ੍ਰਿੜ ਕਰਾਯਾ ਹੈ। ਪਰੰਤੂ ਗੁਰਮੁਖ ਬਿਧ ਨਿਛੇਧ ਕੋ ਤਿਆਗ ਕਰ ਕੇ ਤਿਸ ਕੇ ਸਿਧਾਂਤ ਅੰਮ੍ਰਿਤ ਕੋ ਪੀਵਤੇ ਹੈਂ॥੧੫॥
Prof. Sahib Singhਵੇਦ ਨੇ ਤਾਂ ਮੁੜ ਮੁੜ ਇਸ ਗੱਲ ਵਲ ਧਿਆਨ ਦਿਵਾਇਆ ਹੈ ਕਿ ਕਿਹੜਾ ਪੁੰਨ-ਕਰਮ ਹੈ ਤੇ ਕਿਹੜਾ ਪਾਪ-ਕਰਮ ਹੈ। ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਤਾਂ ਗੁਰੂ ਦੀ ਸਰਨ ਪਿਆਂ ਹੀ ਪੀਤਾ ਜਾ ਸਕਦਾ ਹੈ ॥੧੫॥

ਪਦ ਅਰਥ ਸਭੁ = ਸਾਰਾ, ਨਿਰਾ। ਬੇਦਿ = ਵੇਦ ਨੇ। ਦ੍ਰਿੜਾਇਆ = ਦ੍ਰਿੜ੍ਹ ਕਰਾਇਆ ਹੈ, ਮੁੜ ਮੁੜ ਤਾਕੀਦ ਕੀਤੀ ਹੈ, ਮੁੜ ਮੁੜ ਧਿਆਨ ਦਿਵਾਇਆ ਹੈ। ਗੁਰਮੁਖਿ = ਗੁਰੂ ਦੀ ਸਰਨ ਪਿਆਂ ਹੀ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਸ। ਪੀਜੈ = ਪੀਤਾ ਜਾ ਸਕਦਾ ਹੈ ॥੧੫॥

SikhNet (Spanish)Los Vedas hablan sólo de virtudes y de vicios, pero el Gurmukj, busca el Néctar de Dios.(15)

ਆਪੇ ਸਾਚਾ ਏਕੋ ਸੋਈ ॥

aape saachaa eko soee |

Sant Singh KhalsaThe One True Lord is all by Himself.
Manmohan SinghHe, the Unique True Lord is all by Himself,
Manmohan Singh (Punjabi)ਉਹ ਅਦੁੱਤੀ ਸੱਚਾ ਸੁਆਮੀ ਆਪਣੇ ਆਪ ਤੋਂ ਹੀ ਹੈ,
Fareedkot Teekaਆਪ ਹੀ ਏਕ ਸੋ ਸਾਚਾ ਹੈ॥
Prof. Sahib Singh(ਆਪਣੇ ਵਰਗਾ) ਸਿਰਫ਼ ਉਹ ਪਰਮਾਤਮਾ ਆਪ ਹੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ,

ਪਦ ਅਰਥ ਆਪੇ = ਆਪ ਹੀ। ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸੋਈ = ਉਹੀ।

SikhNet (Spanish)Hay sólo un Dios Verdadero,

ਤਿਸੁ ਬਿਨੁ ਦੂਜਾ; ਅਵਰੁ. ਨ ਕੋਈ ॥

tis bin doojaa; avar. na koee |

Sant Singh KhalsaThere is no one else except Him.
Manmohan Singhwithout Him there is not any other.
Manmohan Singh (Punjabi)ਉਸ ਦੇ ਬਗ਼ੈਰ ਹੋਰ ਦੂਸਰਾ ਕੋਈ ਨਹੀਂ।
Fareedkot Teekaਤਿਸ ਤੇ ਬਿਨਾਂ ਹੋਰ ਦੂਸਰਾ ਕੋਈ ਨਹੀਂ ਹੈ॥
Prof. Sahib Singhਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ।

ਪਦ ਅਰਥ ਅਵਰੁ = ਕੋਈ ਹੋਰ।

SikhNet (Spanish)no hay nada sin Él,

ਨਾਨਕ. ਨਾਮਿ ਰਤੇ ਮਨੁ ਸਾਚਾ; ਸਚੋ ਸਚੁ ਰਵੀਜੈ ਹੇ ॥੧੬॥੬॥

naanak. naam rate man saachaa; sacho sach raveejai he |16|6|

Sant Singh KhalsaO Nanak, true is the mind of one who is attuned to the Naam; he speaks Truth, and nothing but Truth. ||16||6||
Manmohan SinghNanak, true is the soul of him, who is imbued with the Name and who tells nothing but truth.
Manmohan Singh (Punjabi)ਨਾਨਕ, ਸੱਚੀ ਹੈ ਉਸ ਦੀ ਆਤਮਾ ਜੋ ਨਾਮ ਨਾਲ ਰੰਗਿਆ ਹੋਇਆ ਹੈ ਅਤੇ ਜੋ ਨਿਰੋਲ ਸੱਚ ਹੀ ਆਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਂਮੀ ਮੇਂ ਰਤੇ ਹੈਂ ਉਨ ਕਾ ਮਨ ਸਾਚਾ ਹੈ ਔਰ ਵਹ ਸਚ ਹੀ ਸਚ ਕੋ (ਰਵੀਜੈ) ਉਚਾਰਤੇ ਹੈਂ॥੧੬ ॥੬॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਗਏ ਹਨ, ਉਹਨਾਂ ਦਾ ਮਨ ਅਡੋਲ ਹੋ ਜਾਂਦਾ ਹੈ। (ਇਸ ਵਾਸਤੇ, ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਨਾ ਚਾਹੀਦਾ ਹੈ ॥੧੬॥੬॥

ਪਦ ਅਰਥ ਨਾਮਿ = ਨਾਮ ਵਿਚ। ਰਤੇ = ਰੱਤੇ, ਰੰਗੇ ਹੋਏ। ਸਾਚਾ = ਅਡੋਲ, ਅਹਿੱਲ। ਸਚੋ ਸਚੁ = ਸਿਰਫ਼ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ। ਰਵੀਜੈ = ਸਿਮਰਨਾ ਚਾਹੀਦਾ ਹੈ ॥੧੬॥੬॥

SikhNet (Spanish)dice Nanak, quien está imbuido en el Nombre, su mente es pura y recita sólo lo que es Verdad.(16-6)

Open this shabad (49 lines, Angs 1049-1050) →

Shabad Guru Amardas Ji Raag Maaroo continues on Ang 1051

ਮਾਰੂ ਮਹਲਾ ੩ ॥

maaroo mahalaa 3 |

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Ram Das, Tercer Canal Divino.

ਸਚੈ. ਸਚਾ ਤਖਤੁ ਰਚਾਇਆ ॥

sachai. sachaa takhat rachaaeaa |

Sant Singh KhalsaThe True Lord has established the Throne of Truth.
Manmohan SinghThe True Lord has established His True Throne.
Manmohan Singh (Punjabi)ਸੱਚੇ ਸੁਆਮੀ ਨੇ ਆਪਣਾ ਸੱਚਾ ਰਾਜਸਿੰਘਾਸਨ ਕਾਇਮ ਕੀਤਾ ਹੈ।
Fareedkot Teekaਸਚੇ ਵਾਹਿਗੁਰੂ ਨੇ ਸਾਚਾ ਤਖਤ ਬੈਕੁੰਠ ਵਾ ਸਤਸੰਗ ਰਚਾਇਆ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ (ਆਪਣੇ 'ਨਿਜ ਘਰ' ਵਿਚ ਬੈਠਣ ਵਾਸਤੇ) ਸਦਾ ਕਾਇਮ ਰਹਿਣ ਵਾਲਾ ਤਖ਼ਤ ਬਣਾ ਰੱਖਿਆ ਹੈ,

ਪਦ ਅਰਥ ਸਚੈ = ਸਦਾ ਕਾਇਮ ਰਹਿਣ ਵਾਲੇ (ਪ੍ਰਭੂ) ਨੇ। ਸਚਾ = ਸਦਾ ਕਾਇਮ ਰਹਿਣ ਵਾਲਾ।

SikhNet (Spanish)El Señor Verdadero ha establecido Su Verdadero Trono,

ਨਿਜ ਘਰਿ ਵਸਿਆ; ਤਿਥੈ. ਮੋਹੁ ਨ ਮਾਇਆ ॥

nij ghar vasiaa; tithai. mohu na maaeaa |

Sant Singh KhalsaHe dwells in His own home deep within the self, where there is no emotional attachment to Maya.
Manmohan SinghHe abides in His own Home and there is no worldly attachment and mammon there.
Manmohan Singh (Punjabi)ਉਹ ਆਪਣੇ ਨਿੱਜ ਦੇ ਧਾਮ ਅੰਦਰ ਵਸਦਾ ਹੈ ਤੇ ਓਥੇ ਕੋਈ ਸੰਸਾਰੀ ਲਗਨ ਅਤੇ ਮੋਹਣੀ ਨਹੀਂ।
Fareedkot Teekaਜੋ ਸਤਿਸੰਗ ਦੁਆਰਾ ਅਪਨੇ ਸੂਰਪ ਮੇਂ ਵਸਿਆ ਹੈ ਤਿਥੇ, ਭਾਵ ਸਰੂਪ ਮੇਂ; ਵਾ ਤਿਸ ਕੇ ਰਿਦੇ ਮੇਂ ਮਾਯਾ ਕਾ ਮੋਹ ਨਹੀਂ ਹੈ॥
Prof. Sahib Singhਉਸ ਸ੍ਵੈ-ਸਰੂਪ ਵਿਚ ਉਹ ਅਡੋਲ ਬੈਠਾ ਹੈ, ਉਥੇ ਮਾਇਆ ਦਾ ਮੋਹ ਅਸਰ ਨਹੀਂ ਕਰ ਸਕਦਾ।

ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਆਪਣੇ ਸਰੂਪ ਵਿਚ। ਤਿਥੈ = ਉਸ ਸ੍ਵੈ-ਸਰੂਪ ਵਿਚ, ਉਸ 'ਨਿਜ ਘਰ' ਵਿਚ।

SikhNet (Spanish)sí, Él habita en nuestro ser, en donde no hay ni apegos ni Maya. (1)

ਸਦ ਹੀ ਸਾਚੁ ਵਸਿਆ ਘਟ ਅੰਤਰਿ; ਗੁਰਮੁਖਿ ਕਰਣੀ ਸਾਰੀ ਹੇ ॥੧॥

sad hee saach vasiaa ghatt antar; guramukh karanee saaree he |1|

Sant Singh KhalsaThe True Lord dwells deep within the nucleus of the Gurmukh's heart forever; his actions are excellent. ||1||
Manmohan SinghSublime are the deeds of the Guru-ward, within whose mind the True Lord ever abides.
Manmohan Singh (Punjabi)ਸ਼੍ਰੇਸ਼ਟ ਹਨ ਗੁਰੂ-ਸਮਰਪਨ ਦੇਅਮਲ, ਜਿਸ ਦੇ ਅੰਤਰ ਆਤਮੇ ਸੱਚਾ ਸੁਆਮੀ ਸਦਾ ਨਿਵਾਸ ਰਖਦਾ ਹੈ।
Fareedkot Teekaਜਿਨ ਗੁਰਮੁਖੋਂ ਕੀ ਕਰਣੀ ਸ੍ਰੇਸ੍ਟ ਹੂਈ ਹੈ, ਤਿਨ ਕੇ ਘਟ ਅੰਤਰ ਸਦਾ ਹੀ ਸਾਚ ਵਸਿਆ ਹੈ॥੧॥
Prof. Sahib Singhਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ (ਹਰਿ-ਨਾਮ ਜਪਣ ਦਾ) ਸ੍ਰੇਸ਼ਟ ਕਰਨ-ਜੋਗ ਕੰਮ ਕਰਦਾ ਹੈ, ਉਸ ਦੇ ਹਿਰਦੇ ਵਿਚ ਉਹ ਸਦਾ-ਥਿਰ ਪ੍ਰਭੂ ਸਦਾ ਵੱਸਦਾ ਹੈ ॥੧॥

ਪਦ ਅਰਥ ਸਦ = ਸਦਾ। ਘਟ ਅੰਤਰਿ = ਹਿਰਦੇ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸਾਰੀ = ਸ੍ਰੇਸ਼ਟ। ਕਰਣੀ = {करणीय} ਕਰਨ-ਯੋਗ ਕੰਮ ॥੧॥

SikhNet (Spanish)Aquí, en nuestro corazón, Él habita siempre y puros se vuelven los actos del ser Consciente en Dios.

ਸਚਾ ਸਉਦਾ; ਸਚੁ ਵਾਪਾਰਾ ॥

sachaa saudaa; sach vaapaaraa |

Sant Singh KhalsaTrue is his merchandise, and true is his trade.
Manmohan SinghTrue is his merchandise and true his trade.
Manmohan Singh (Punjabi)ਸੱਚਾ ਹੈ ਉਸ ਦਾ ਸੌਦਾ ਸੂਤ ਅਤੇ ਸੱਚਾ ਉਸ ਦਾ ਵਣਜ।
Fareedkot Teekaਤਿਨ ਕਾ ਨਾਮ ਰੂਪ ਸੌਦਾ ਭੀ ਸਚਾ ਹੈ ਔ ਸਚਾ ਹੀ ਤਿਨ ਕਾ ਵਿਆਪਾਰ ਹੈ ਅਰਥਾਤ ਲੈਣਾ ਦੇਣਾ॥
Prof. Sahib Singhਨਾਮ-ਧਨ ਖੱਟਣਾ ਹੀ ਸਦਾ-ਥਿਰ ਸੌਦਾ ਹੈ ਸਦਾ-ਥਿਰ ਵਪਾਰ ਹੈ,

ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ।

SikhNet (Spanish)La Verdad es su Mercancía, la Verdad es su Comercio,

ਨ ਤਿਥੈ ਭਰਮੁ; ਨ ਦੂਜਾ ਪਸਾਰਾ ॥

n tithai bharam; na doojaa pasaaraa |

Sant Singh KhalsaThere is no doubt within him, and no expanse of duality.
Manmohan SinghThere in him there is no doubt, nor is their any other ostentation.
Manmohan Singh (Punjabi)ਓਥੇ ਉਸ ਵਿੱਚ ਕੋਈ ਸੰਦੇਹ ਨਹੀਂ, ਨਾਂ ਹੀ ਹੋਰ ਕੋਈ ਅਡੰਬਰ ਹੈ।
Fareedkot Teekaਤਹਾਂ ਨ ਭਰਮ ਔ ਨ ਤਹਾਂ ਦੂਜੈ ਭਾਉ ਕਾ ਪਸਾਰਾ ਹੈ॥
Prof. Sahib Singhਉਸ ਸੌਦੇ-ਵਪਾਰ ਵਿਚ ਕੋਈ ਭਟਕਣਾ ਨਹੀਂ, ਕੋਈ ਮਾਇਆ ਦਾ ਖਲ-ਜਗਨ ਨਹੀਂ।

ਪਦ ਅਰਥ ਤਿਥੈ = ਉਸ ਸੌਦੇ ਵਿਚ, ਉਸ ਵਪਾਰ ਵਿਚ। ਭਰਮੁ = ਭਟਕਣਾ। ਦੂਜਾ ਪਸਾਰਾ = ਮਾਇਆ ਦਾ ਖਲ-ਜਗਨ।

SikhNet (Spanish)en él no hay ni duda, ni trato con el otro,

ਸਚਾ ਧਨੁ ਖਟਿਆ. ਕਦੇ ਤੋਟਿ, ਨ ਆਵੈ; ਬੂਝੈ ਕੋ ਵੀਚਾਰੀ ਹੇ ॥੨॥

sachaa dhan khattiaa. kade tott, na aavai; boojhai ko veechaaree he |2|

Sant Singh KhalsaHe has earned the true wealth, which is never exhausted. How few are those who contemplate this, and understand. ||2||
Manmohan SinghHe has earned the True wealth which exhausts not ever, Hardly any one understands this through deep deliberation.
Manmohan Singh (Punjabi)ਉਸ ਨੇ ਸੱਚੀ ਦੌਲਤ ਦੀ ਕਮਾਈ ਕੀਤੀ ਹੈ ਜੋ ਕਿ ਕਦਾਚਿੱਤ ਮੁਕਦੀ ਨਹੀਂ। ਗੂੜ੍ਹੀ ਸੋਚ ਵਿਚਾਰ ਰਾਹੀਂ ਕੋਈ ਵਿਰਲਾ ਜਣਾ ਹੀ ਇਸ ਨੂੰ ਸਮਝਦਾ ਹੈ।
Fareedkot Teekaਜਿਨੋਂ ਨੇ ਸਚਾ ਧਨ ਖਟ੍ਯਾ ਹੈ, ਤਿਨ ਕੋ ਕਬੀ ਤੋਟ ਨਹੀਂ ਆਵਤੀ, ਪਰੰਤੂ ਇਸ ਬਾਤ ਕੋ ਕੋਈ ਬੀਚਾਰਮਾਨ ਹੀ ਸਮਝਤਾ ਹੈ॥੨॥
Prof. Sahib Singhਇਹ ਸਦਾ-ਥਿਰ ਨਾਮ-ਧਨ ਖੱਟਿਆਂ ਕਦੇ ਘਾਟਾ ਨਹੀਂ ਪੈਂਦਾ। ਪਰ ਇਸ ਗੱਲ ਨੂੰ ਕੋਈ ਵਿਰਲਾ ਵਿਚਾਰਵਾਨ ਹੀ ਸਮਝਦਾ ਹੈ ॥੨॥

ਪਦ ਅਰਥ ਖਟਿਆ = ਕਮਾਇਆ। ਤੋਟਿ = ਘਾਟਾ। ਕੋ = ਕੋਈ। ਵੀਚਾਰੀ = ਵਿਚਾਰਵਾਨ ॥੨॥

SikhNet (Spanish)y así gana la Riqueza Inexhausta de la Verdad, pero sólo aquél que medita en esto lo puede conocer.(2)

ਸਚੈ ਲਾਏ; ਸੇ ਜਨ ਲਾਗੇ ॥

sachai laae; se jan laage |

Sant Singh KhalsaThey alone are attached to the True Name, whom the Lord Himself attaches.
Manmohan SinghOnly those persons attach to the True Lord attaches.
Manmohan Singh (Punjabi)ਕੇਵਲ ਉਹ ਪੁਰਸ਼ ਹੀ ਨਾਮ ਨਾਲ ਜੁੜਦੇ ਹਨ ਜਿਨ੍ਹਾਂ ਨੂੰ ਸੱਚਾ ਸੁਆਮੀ ਜੋੜਦਾ ਹੈ।
Fareedkot Teekaਜੋ ਸਚੇ ਨੇ ਲਾਏ ਹੈਂ ਸੋਈ ਜਨ ਸਚੇ ਮੇਂ ਲਾਗੇ ਹੈਂ॥
Prof. Sahib Singh(ਇਸ ਨਾਮ-ਧਨ ਦੇ ਵਪਾਰ ਵਿਚ) ਉਹੀ ਮਨੁੱਖ ਲੱਗਦੇ ਹਨ, ਜਿਨ੍ਹਾਂ ਨੂੰ ਸਦਾ-ਥਿਰ ਪਰਮਾਤਮਾ ਨੇ ਆਪ ਲਾਇਆ ਹੈ।

ਪਦ ਅਰਥ ਲਾਏ = (ਇਸ ਸੌਦੇ, ਵਪਾਰ ਵਿਚ) ਲਾ ਦਿੱਤੇ। ਸੇ = ਉਹ {ਬਹੁ-ਵਚਨ}।

SikhNet (Spanish)Sólo se dedica a la Verdad aquél que es guiado por Dios,

ਅੰਤਰਿ ਸਬਦੁ; ਮਸਤਕਿ ਵਡਭਾਗੇ ॥

antar sabad; masatak vaddabhaage |

Sant Singh KhalsaThe Word of the Shabad is deep within the nucleus of the self; good fortune is recorded upon their foreheads.
Manmohan SinghOn their brow is recorded good fortune and within their mind abides the Name.
Manmohan Singh (Punjabi)ਉਨ੍ਹਾਂ ਦੇ ਮੱਥੇ ਉੱਤੇ ਚੰਗੀ ਕਿਸਮਤ ਲਿਖੀ ਹੋਈ ਹੈ ਅਤੇ ਉਨ੍ਹਾਂ ਦੇ ਹਿਰਦੇ ਅੰਦਰ ਨਾਮ ਵਸਦਾ ਹੈ।
Fareedkot Teekaਤਿਨ ਕੇ ਅੰਤਰ ਗੁਰ ਸਬਦ ਹੈ, ਤਿਸੀ ਤੇ ਤਿਨ ਕੇ ਮਸਤਕ ਮੇਂ ਬਡੇ ਭਾਗ ਹੈਂ॥
Prof. Sahib Singhਉਹਨਾਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਹਨਾਂ ਦੇ ਮੱਥੇ ਉੱਤੇ ਚੰਗੇ ਭਾਗ ਜਾਗ ਪੈਂਦੇ ਹਨ।

ਪਦ ਅਰਥ ਅੰਤਰਿ (ਉਹਨਾਂ ਦੇ) ਅੰਦਰ। ਸਬਦੁ = ਸਿਫ਼ਤ-ਸਾਲਾਹ ਦੀ ਬਾਣੀ। ਮਸਤਕਿ = ਮੱਥੇ ਉੱਤੇ।

SikhNet (Spanish)cuyo Destino es Grandioso, y en cuyo interior está la Palabra.

ਸਚੈ ਸਬਦਿ ਸਦਾ ਗੁਣ ਗਾਵਹਿ; ਸਬਦਿ ਰਤੇ ਵੀਚਾਰੀ ਹੇ ॥੩॥

sachai sabad sadaa gun gaaveh; sabad rate veechaaree he |3|

Sant Singh KhalsaThrough the True Word of the Shabad, they sing the True Praises of the Lord; they are attuned to contemplative meditation on the Shabad. ||3||
Manmohan SinghThrough the True Gurbani, they ever celebrate the Lord's praise and are imbued with the Name's meditation.
Manmohan Singh (Punjabi)ਸੱਚੀ ਗੁਰਬਾਣੀ ਰਾਹੀਂ ਉਹ ਸਦੀਵ ਹੀ ਸੁਆਮੀ ਦਾ ਜੱਸ ਗਾਇਨ ਕਰਦੇ ਹਨ ਅਤੇ ਨਾਮ ਦੇ ਸਿਮਰਨ ਨਾਲ ਰੰਗੇ ਹੋਏ ਹਨ।
Fareedkot Teekaਤਿਸ ਸਚੇ ਗੁਰ ਉਪਦੇਸ ਕਰ ਕੇ ਵਹੁ ਸਦਾ ਗੁਣ ਗਾਵਤੇ ਹੈਂ, ਵੀਚਾਰੀ ਹੋ ਕਰ ਬ੍ਰਹਮ ਮੇਂ ਰਤੇ ਹੈਂ॥੩॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਸਦਾ ਹਰਿ-ਗੁਣ ਗਾਂਦੇ ਰਹਿੰਦੇ ਹਨ, ਉਹ ਮਨੁੱਖ ਗੁਰ-ਸ਼ਬਦ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਉੱਚੀ ਵੀਚਾਰ ਦੇ ਮਾਲਕ ਬਣ ਜਾਂਦੇ ਹਨ ॥੩॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ, ਬਾਣੀ ਦੀ ਰਾਹੀਂ। ਗਾਵਹਿ = ਗਾਂਦੇ ਹਨ। ਰਤੇ = ਰੰਗੇ ਹੋਏ ॥੩॥

SikhNet (Spanish)A través de la Palabra Verdadera, él canta las Alabanzas del Señor, se conserva imbuido en la Palabra y medita en Ella.(3)

ਸਚੋ ਸਚਾ ਸਚੁ ਸਾਲਾਹੀ ॥

sacho sachaa sach saalaahee |

Sant Singh KhalsaI praise the True Lord, the Truest of the True.
Manmohan SinghPraise I the True Lord, the Truest of the true.
Manmohan Singh (Punjabi)ਸਚਿਆਰਾਂ ਦੇ ਪਰਮ ਸਚਿਆਰਾਂ ਅਤੇ ਸੁਆਮੀ ਦੀ ਮੈਂ ਕੀਰਤੀ ਕਰਦਾ ਹਾਂ।
Fareedkot Teekaਜਿਸ ਨੇ ਨਿਸਚੇ ਕਰ ਕੇ ਸਚੋ ਸਚਾ ਸਲਾਹਣਾ ਕੀਆ ਹੈ॥
Prof. Sahib Singhਮੈਂ ਤਾਂ ਸਦਾ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਦਾ ਹਾਂ।

ਪਦ ਅਰਥ ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ।

SikhNet (Spanish)Uno debería alabar sólo al Señor Verdadero, ver al Uno Solo y a nadie más.

ਏਕੋ ਵੇਖਾ; ਦੂਜਾ ਨਾਹੀ ॥

eko vekhaa; doojaa naahee |

Sant Singh KhalsaI see the One Lord, and no other.
Manmohan SinghI see the One alone and not another,
Manmohan Singh (Punjabi)ਮੈਂ ਕੇਵਲ ਇੱਕ ਨੂੰ ਹੀ ਦੇਖਦਾ ਹਾਂ ਤੇ ਹੋਰਸ ਨੂੰ ਨਹੀਂ,
Fareedkot Teekaਵਹੁ ਏਕ ਹੀ ਵੇਖਤਾ ਹੈ ਹੋਰ ਦੂਜਾ ਕੋਈ ਨਹੀਂ ਹੈ॥
Prof. Sahib Singhਮੈਂ ਤਾਂ (ਹਰ ਥਾਂ) ਸਿਰਫ਼ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ, (ਮੈਨੂੰ ਉਸ ਤੋਂ ਬਿਨਾ) ਕੋਈ ਹੋਰ ਨਹੀਂ (ਦਿੱਸਦਾ)।

ਪਦ ਅਰਥ ਵੇਖਾ = ਵੇਖਾਂ, ਮੈਂ ਵੇਖਦਾ ਹਾਂ।

SikhNet (Spanish)La Sabiduría del Guru es la Escalera para alcanzar la Sabiduría Celestial

ਗੁਰਮਤਿ ਊਚੋ ਊਚੀ ਪਉੜੀ; ਗਿਆਨਿ ਰਤਨਿ ਹਉਮੈ ਮਾਰੀ ਹੇ ॥੪॥

guramat aoocho aoochee paurree; giaan ratan haumai maaree he |4|

Sant Singh KhalsaThe Guru's Teachings are the ladder to reach the highest of the high. the jewel of spiritual wisdom conquers egotism. ||4||
Manmohan SinghGuru's gospel, is the ladder to reach the highest of the high spiritual status and with the jewel of gnosis, self-conceit it stilled.
Manmohan Singh (Punjabi)ਗੁਰਾਂ ਦਾ ਉਪਦੇਸ਼ ਬੁਲੰਦ ਤੋਂ ਪਰਮ ਬੁਲੰਦ ਰੂਹਾਨੀ ਮਰਤਬੇ ਨੂੰ ਪੁੱਜਣ ਲਈ ਇੱਕ ਪਉੜੀ ਹੈ ਅਤੇ ਰੱਬੀ ਗਿਆਤ ਦੇ ਹੀਰੇ ਨਾਲ ਸਵੈ-ਹੰਗਤਾ ਨਵਿਰਤ ਹੋ ਜਾਂਦੀ ਹੈ।
Fareedkot Teekaਜੋ ਗੁਰੋਂ ਕੀ ਸਿਖਿਆ ਰੂਪ ਊਚੀ ਪਉੜੀ ਪਰ ਚੜਿਆ ਹੈ, ਸੋ ਊਚਾ ਹੂਆ ਹੈ, ਪੁਨਾ ਜਿਸ ਨੇ ਹਉਮੈ ਮਾਰੀ ਹੈ ਤਿਸ ਕੋ ਅਮੋਲਕ ਗਿਆਨ ਕੀ ਪ੍ਰਾਪਤ ਹੂਈ ਹੈ॥੪॥
Prof. Sahib Singhਗੁਰੂ ਦੀ ਮੱਤ ਉਤੇ ਤੁਰ ਕੇ (ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ-ਇਹ ਹੀ ਪਰਮਾਤਮਾ ਦੇ ਚਰਨਾਂ ਤਕ ਪਹੁੰਚਣ ਲਈ) ਸਭ ਤੋਂ ਉੱਚੀ ਪੌੜੀ ਹੈ। ਇਸ ਸ੍ਰੇਸ਼ਟ ਗਿਆਨ ਦੀ ਬਰਕਤਿ ਨਾਲ ਮਨੁੱਖ (ਆਪਣੇ ਅੰਦਰੋਂ) ਹਉਮੈ ਮਾਰ ਮੁਕਾਂਦਾ ਹੈ ॥੪॥

ਪਦ ਅਰਥ ਗੁਰਮਤਿ = ਗੁਰੂ ਦੀ ਮੱਤ ਉਤੇ ਤੁਰ ਕੇ। ਗਿਆਨਿ = ਗਿਆਨ ਦੀ ਰਾਹੀਂ। ਰਤਨਿ = ਰਤਨ ਦੀ ਰਾਹੀਂ। ਗਿਆਨਿ ਰਤਨਿ = ਗਿਆਨ = ਰਤਨ ਦੀ ਰਾਹੀਂ, ਸ੍ਰੇਸ਼ਟ ਗਿਆਨ ਦੀ ਰਾਹੀਂ ॥੪॥

SikhNet (Spanish)y es a través de la Joya de la Sabiduría que uno se libera de su ego negativo. (4)

ਮਾਇਆ ਮੋਹੁ; ਸਬਦਿ ਜਲਾਇਆ ॥

maaeaa mohu; sabad jalaaeaa |

Sant Singh KhalsaEmotional attachment to Maya is burnt away by the Word of the Shabad.
Manmohan SinghThe love of riches is burnt down through the Lord's Name.
Manmohan Singh (Punjabi)ਧਨ-ਦੌਲਤ ਦਾ ਪਿਆਰ ਪ੍ਰਭੂ ਦੇ ਨਾਮ ਦੇ ਰਾਹੀਂ ਸੜ ਜਾਂਦਾ ਹੈ।
Fareedkot Teekaਜਿਸ ਨੇ ਗੁਰ ਉਪਦੇਸ ਲੈ ਕੈ ਮਾਇਆ ਕਾ ਮੋਹ ਜਲਾਇਆ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦਿੱਤਾ,

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।

SikhNet (Spanish)A través de la Palabra uno quema y consume el amor a Maya,

ਸਚੁ ਮਨਿ ਵਸਿਆ; ਜਾ ਤੁਧੁ ਭਾਇਆ ॥

sach man vasiaa; jaa tudh bhaaeaa |

Sant Singh KhalsaThe True One comes to dwell in the mind, when it pleases You, O Lord.
Manmohan SinghWhen it so pleases Thee, O Lord, the True Name abides in man's mind.
Manmohan Singh (Punjabi)ਜਦ ਤੈਨੂੰ ਇਸ ਤਰ੍ਹਾਂ ਚੰਗਾ ਲਗਦਾ ਹੈ, ਹੇ ਸੁਆਮੀ! ਸੱਚਾ ਨਾਮ ਬੰਦੇ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
Fareedkot Teekaਹੇ ਸਚੇ! ਤਿਸ ਕਾ ਤੇਰੇ ਮੇਂ ਮਨ ਵਸਿਆ ਹੈ, ਜੋ ਤੇਰੇ ਕੋ ਭਾਯਾ ਹੈ॥
Prof. Sahib Singhਜਦੋਂ ਉਹ ਮਨੁੱਖ ਤੈਨੂੰ ਚੰਗਾ ਲੱਗ ਪਿਆ ਤਦੋਂ ਤੇਰਾ ਸਦਾ-ਥਿਰ ਨਾਮ ਉਸ ਦੇ ਮਨ ਵਿਚ ਵੱਸ ਪਿਆ।

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ। ਜਾ = ਜਾਂ, ਜਦੋਂ। ਤੁਧੁ = ਤੈਨੂੰ। ਭਾਇਆ = ਚੰਗਾ ਲੱਗਾ।

SikhNet (Spanish)pero cuando tal es la Voluntad del Señor, la mente de uno ama la Verdad.

ਸਚੇ ਕੀ ਸਭ ਸਚੀ ਕਰਣੀ; ਹਉਮੈ ਤਿਖਾ ਨਿਵਾਰੀ ਹੇ ॥੫॥

sache kee sabh sachee karanee; haumai tikhaa nivaaree he |5|

Sant Singh KhalsaTrue are all the actions of the truthful; the thirst of egotism is subdued. ||5||
Manmohan SinghTrue is the entire way of life of the man of truth and he over comes the thirst of his self-conceit.
Manmohan Singh (Punjabi)ਸੱਚੀ ਹੈ ਜੱਗ ਜੀਵਨ ਰਹੁ ਰੀਤੀ ਸੱਚੇ ਇਨਸਾਨ ਦੀ ਅਤੇ ਉਹ ਆਪਣੀ ਸਵੈ-ਹੰਗਤਾ ਦੀ ਤ੍ਰੇਹ ਨੂੰ ਕਾਬੂ ਕਰ ਲੈਂਦਾ ਹੈ।
Fareedkot Teekaਜਿਸ ਨੇ ਹੰਤਾ ਔ ਤ੍ਰਿਸਨਾ ਨਿਵਰਤ ਕਰੀ ਹੈ, ਤਿਸ ਸਚੇ ਪੁਰਸ਼ ਕੀ ਕਰਣੀ ਭੀ ਸਭ ਸਚੀ ਹੈ॥੫॥
Prof. Sahib Singhਜਿਸ ਮਨੁੱਖ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਲਈ, ਮਾਇਆ ਦੀ ਤ੍ਰਿਸ਼ਨਾ ਦੂਰ ਕਰ ਲਈ, ਉਸ ਨੂੰ ਅਭੁੱਲ ਪਰਮਾਤਮਾ ਦੀ ਸਾਰੀ ਕਾਰ ਅਭੁੱਲ ਜਾਪਣ ਲੱਗ ਪਈ ॥੫॥

ਪਦ ਅਰਥ ਤਿਖਾ = ਤ੍ਰਿਸ਼ਨਾ। ਨਿਵਾਰੀ = ਦੂਰ ਕੀਤੀ ॥੫॥

SikhNet (Spanish)Sí, todo lo que el hombre verdadero hace es Verdad, pues él conquista el hambre del ególatra. (5)

ਮਾਇਆ ਮੋਹੁ; ਸਭੁ ਆਪੇ ਕੀਨਾ ॥

maaeaa mohu; sabh aape keenaa |

Sant Singh KhalsaAll by Himself, God created emotional attachment to Maya.
Manmohan SinghAll by Himself, the Lord has created the love of worldly valuables.
Manmohan Singh (Punjabi)ਸੁਆਮੀ ਨੇ ਸਮੂਹ ਹੀ ਸੰਸਾਰੀ ਪਦਾਰਥਾਂ ਨਾਲ ਸਭ ਪਿਆਰ ਪੈਦਾ ਕੀਤਾ ਹੈ।
Fareedkot Teekaਮਾਇਆ ਕਾ ਮੋਹ ਸਭ ਆਪ ਹੀ ਕੀਆ ਹੈ॥
Prof. Sahib Singhਮਾਇਆ ਦਾ ਸਾਰਾ ਮੋਹ ਪਰਮਾਤਮਾ ਨੇ ਆਪ ਹੀ ਪੈਦਾ ਕੀਤਾ ਹੈ,

ਪਦ ਅਰਥ ਸਭੁ = ਸਾਰਾ। ਆਪੇ = ਆਪ ਹੀ। ਵਿਰਲੈ

SikhNet (Spanish)Es Dios quien creó tanto a Maya como al apego,

ਗੁਰਮੁਖਿ ਵਿਰਲੈ; ਕਿਨ ਹੀ ਚੀਨਾ ॥

guramukh viralai; kin hee cheenaa |

Sant Singh KhalsaHow rare are those who, as Gurmukh, realize the Lord.
Manmohan SinghRare is the one, who by the Guru's grace realises the Lord.
Manmohan Singh (Punjabi)ਕੋਈ ਇੱਕ ਅੱਧਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਸੁਆਮੀ ਨੂੰ ਅਨੁਭਵ ਕਰਦਾ ਹੈ।
Fareedkot Teekaਕਿਸੇ ਵਿਰਲੇ ਗੁਰਮੁਖ ਨੇ ਜਾਣਿਆ ਹੈ॥
Prof. Sahib Singhਪਰ ਇਹ ਗੱਲ ਕਿਸੇ ਉਸ ਵਿਰਲੇ ਨੇ ਹੀ ਪਛਾਣੀ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ।

ਪਦ ਅਰਥ ਕਿਨ ਹੀ = ਕਿਸੇ ਵਿਰਲੇ ਨੇ ਹੀ {ਕਿਨ ਹੀ: ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਨਿ' ਦੀ 'ਿ' ਉੱਡ ਗਈ ਹੈ}। ਚੀਨਾ = ਪਛਾਣਿਆ।

SikhNet (Spanish)pero extraordinario es el ser Consciente en Dios que tiene este conocimiento.

ਗੁਰਮੁਖਿ ਹੋਵੈ. ਸੁ ਸਚੁ ਕਮਾਵੈ; ਸਾਚੀ ਕਰਣੀ ਸਾਰੀ ਹੇ ॥੬॥

guramukh hovai. su sach kamaavai; saachee karanee saaree he |6|

Sant Singh KhalsaOne who becomes Gurmukh practices Truth; true and excellent are his actions. ||6||
Manmohan SinghHe, who gets resigned to the Guru's will, practises truth and true and sublime becomes his way of life.
Manmohan Singh (Punjabi)ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਸੱਚ ਦੀ ਕਮਾਈ ਕਰਦਾ ਹੈ ਅਤੇ ਸੱਚੀ ਅਤੇ ਸ਼੍ਰੇਸ਼ਟ ਹੋ ਵੰਝਦੀ ਹੈ ਉਸ ਦੀ ਜੀਵਨ-ਰਹੁ ਰੀਤੀ।
Fareedkot Teekaਜੋ ਗੁਰਮੁਖ ਹੋਵੈ ਸੋ ਸਚ ਕੋ ਕਮਾਵਤਾ ਹੈ, ਤਿਸ ਕੀ ਸਾਰੀ ਕਰਣੀ ਸਾਚੀ ਹੋਤੀ ਹੈ॥੬॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਉਸ ਨੂੰ ਨਾਮ ਸਿਮਰਨ ਵਾਲੀ ਕਾਰ ਹੀ ਸ੍ਰੇਸ਼ਟ ਲੱਗਦੀ ਹੈ ॥੬॥

ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ)। ਸਾਰੀ = ਸ੍ਰੇਸ਼ਟ ॥੬॥

SikhNet (Spanish)Sí, tal ser practica la Verdad, y ve, sus actos son puros y verdaderos. (6)

ਕਾਰ ਕਮਾਈ; ਜੋ ਮੇਰੇ ਪ੍ਰਭ ਭਾਈ ॥

kaar kamaaee; jo mere prabh bhaaee |

Sant Singh KhalsaHe does those deeds which are pleasing to my God;
Manmohan SinghHe does such deeds, which are pleasing to my Lord,
Manmohan Singh (Punjabi)ਉਹ ਐਸੇ ਕਰਮ ਕਰਦਾ ਹੈ ਜੋ ਮੇਰੇ ਮਾਲਕ ਨੂੰ ਭਾਉਂਦੇ ਹਨ,
Fareedkot Teekaਮੇਰੇ ਪ੍ਰਭੂ ਕੋ ਜੋ ਭਾਈ ਹੈ ਤਿਸ ਨੇ ਵਹੁ ਕਾਰ ਕਮਾਈ ਹੈ॥
Prof. Sahib Singhਜਿਸ ਮਨੁੱਖ ਨੇ ਉਹ ਕਾਰ ਕਰਨੀ ਸ਼ੁਰੂ ਕਰ ਦਿੱਤੀ ਜੋ ਮੇਰੇ ਪ੍ਰਭੂ ਨੂੰ ਪਸੰਦ ਆਉਂਦੀ ਹੈ (ਜਿਸ ਮਨੁੱਖ ਨੇ ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸ਼ੁਰੂ ਕਰ ਦਿੱਤਾ),

ਪਦ ਅਰਥ ਪ੍ਰਭ ਭਾਈ = ਪ੍ਰਭੂ ਨੂੰ ਚੰਗੀ ਲੱਗੀ।

SikhNet (Spanish)Él hace las acciones que complacen a mi Dios,

ਹਉਮੈ ਤ੍ਰਿਸਨਾ; ਸਬਦਿ ਬੁਝਾਈ ॥

haumai trisanaa; sabad bujhaaee |

Sant Singh Khalsathrough the Shabad, he burns away egotism and the thirst of desire.
Manmohan Singhand through the Name, he burns his self-conceit and desire.
Manmohan Singh (Punjabi)ਅਤੇ ਨਾਮ ਦੇ ਰਾਹੀਂ ਉਹ ਆਪਣੀ ਸਵੈ-ਹੰਗਤਾ ਅਤੇ ਖ਼ਾਹਿਸ਼ ਨੂੰ ਸਾੜ ਸੁਟਦਾ ਹੈ।
Fareedkot Teekaਹੰਤਾ, ਮਮਤਾ ਔ ਪਦਾਰਥੋਂ ਕੀ ਤ੍ਰਿਸ਼ਨਾ ਅਗਨੀ ਤਿਸ ਨੇ ਉਪਦੇਸ ਲੈਕਰ ਬੁਝਾਈ ਹੈ ਅਰਥਾਤ ਦੂਰ ਕਰੀ ਹੈ ॥
Prof. Sahib Singhਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਲਈ, ਮਾਇਆ ਦੀ ਤ੍ਰਿਸ਼ਨਾ ਮਿਟਾ ਦਿੱਤੀ,

ਪਦ ਅਰਥ ਸਬਦਿ = ਸ਼ਬਦ ਦੀ ਬਰਕਤਿ ਨਾਲ। ਹਰੇਕ = ਮਿਟਾ ਦਿੱਤੀ।

SikhNet (Spanish)y a través de la Palabra, quema en su ser el sentido del ego y el deseo ardiente en su interior.

ਗੁਰਮਤਿ ਸਦ ਹੀ ਅੰਤਰੁ ਸੀਤਲੁ; ਹਉਮੈ ਮਾਰਿ ਨਿਵਾਰੀ ਹੇ ॥੭॥

guramat sad hee antar seetal; haumai maar nivaaree he |7|

Sant Singh KhalsaFollowing the Guru's Teachings, he remains forever cool and calm deep within; he conquers and subdues his ego. ||7||
Manmohan SinghBy the Guru's instruction, his mind ever remains cool and he stills and silences his ego.
Manmohan Singh (Punjabi)ਗੁਰਾਂ ਦੀ ਸਿੱਖਮਤ ਰਾਹੀਂ ਉਹ ਦਾ ਮਨ ਹਮੇਸ਼ਾਂ ਠੰਡਾ-ਠਾਰ ਰਹਿੰਦਾ ਹੈ ਅਤੇ ਉਹ ਆਪਣੀ ਹੰਗਤਾ ਨੂੰ ਹਟਾ ਅਤੇ ਮੇਟ ਸੁਟੱਦਾ ਹੈ।
Fareedkot Teekaਗੁਰਮਤੀਓਂ ਕਾ ਸਦਾ ਹੀ ਅੰਤਰ ਸੀਤਲ ਹੈ, ਕਿਉਂਕਿ ਹੰਤਾ ਮਮਤਾ ਮਾਰ ਕੇ ਨਿਵਰਤ ਕਰੀ ਹੈ॥੭॥
Prof. Sahib Singhਜਿਸ ਨੇ ਹਉਮੈ ਮਾਰ ਕੇ ਮੁਕਾ ਦਿੱਤੀ, ਗੁਰੂ ਦੀ ਮੱਤ ਉੱਤੇ ਤੁਰ ਕੇ ਉਸ ਦਾ ਹਿਰਦਾ ਸਦਾ ਹੀ ਸ਼ਾਂਤ ਰਹਿੰਦਾ ਹੈ ॥੭॥

ਪਦ ਅਰਥ ਸਦ = ਸਦਾ। ਅੰਤਰੁ = ਹਿਰਦਾ, ਅੰਦਰਲਾ। ਸੀਤਲੁ = ਸ਼ਾਂਤ, ਠੰਢਾ। ਮਾਰਿ = ਮਾਰ ਕੇ ॥੭॥

SikhNet (Spanish)Instruido en la Sabiduría del Guru, su interior permanece fresco, pues él se sobrepone a su idea del “yo soy”.(7)

ਸਚਿ ਲਗੇ; ਤਿਨ ਸਭੁ ਕਿਛੁ ਭਾਵੈ ॥

sach lage; tin sabh kichh bhaavai |

Sant Singh KhalsaThose who are attached to the Truth are pleased with everything.
Manmohan SinghThey, who are attached to truth, like every thing.
Manmohan Singh (Punjabi)ਜੋ ਸੱਚ ਨਾਲ ਜੁੜੇ ਹਨ, ਉਨ੍ਹਾਂ ਨੂੰ ਸਾਰਾ ਕੁਝ ਚੰਗਾ ਲਗਦਾ ਹੈ।
Fareedkot Teekaਸੋ ਸਚ ਮੇਂ ਲਗੇ ਹੈਂ ਤਿਨ ਕੋ ਸਭ ਕੁਛ ਭਾਵਤਾ ਹੈ, ਭਾਵ ਸਭ ਕੋ ਪਰਮੇਸਰ ਰੂਪ ਜਾਣਤੇ ਹੈਂ॥
Prof. Sahib Singhਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਜੁੜਦੇ ਹਨ, ਉਹਨਾਂ ਨੂੰ ਪਰਮਾਤਮਾ ਦਾ ਕੀਤਾ ਹੋਇਆ ਹਰੇਕ ਕੰਮ ਭਲਾ ਜਾਪਦਾ ਹੈ।

ਪਦ ਅਰਥ ਸਚਿ = ਸਦਾ-ਥਿਰ ਹਰਿ-ਨਾਮ ਵਿਚ। ਸਭੁ ਕਿਛੁ = (ਪਰਮਾਤਮਾ ਦਾ ਕੀਤਾ) ਹਰੇਕ ਕੰਮ।

SikhNet (Spanish)Aquéllos que están dedicados a la Verdad, les complace todo lo que Dios hace,

ਸਚੈ ਸਬਦੇ ਸਚਿ ਸੁਹਾਵੈ ॥

sachai sabade sach suhaavai |

Sant Singh KhalsaThey are embellished with the True Word of the Shabad.
Manmohan SinghThrough the True Name, they are truly embellished.
Manmohan Singh (Punjabi)ਸੱਚੇ ਨਾਮ ਰਾਹੀਂ ਉਹ ਵਾਸਤਵ ਵਿੱਚ ਸ਼ਸ਼ੋਭਤ ਹੋ ਜਾਂਦੇ ਹਨ।
Fareedkot Teekaਸਚੇ ਗੁਰ ਉਪਦੇਸ ਸੇ ਵਹੁ ਨਿਸਚੇ ਕਰ ਸੋਭਤੇ ਹੈਂ॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਮਨੁੱਖ ਆਪਣਾ ਜੀਵਨ ਸੋਹਣਾ ਬਣਾ ਲੈਂਦਾ ਹੈ।

ਪਦ ਅਰਥ ਸਚੈ ਸਬਦੇ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸੁਹਾਵੈ = ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।

SikhNet (Spanish)ellos se ven Bellos a través de la Verdad, siendo bendecidos con la Palabra Verdadera.

ਐਥੈ ਸਾਚੇ ਸੇ ਦਰਿ ਸਾਚੇ; ਨਦਰੀ ਨਦਰਿ ਸਵਾਰੀ ਹੇ ॥੮॥

aithai saache se dar saache; nadaree nadar savaaree he |8|

Sant Singh KhalsaThose who are true in this world, are true in the Court of the Lord. The Merciful Lord adorns them with His Mercy. ||8||
Manmohan SinghThey, who are true here, are also true in the Lord's court. The Merciful Master adorns them by His mercy.
Manmohan Singh (Punjabi)ਜੋ ਏਥੇ ਸੱਚੇ ਹਨ ਉਹ ਪ੍ਰਭੂ ਦੇ ਦਰਬਾਰ ਅੰਦਰ ਭੀ ਸੱਚੇ ਹਨ। ਮਿਹਰਬਾਨ ਮਾਲਕ, ਆਪਣੀ ਮਿਹਰ ਦੁਆਰਾ ਉਨ੍ਹਾਂ ਨੂੰ ਚਾਰ ਚੰਨ ਲਾ ਦਿੰਦਾ ਹੈ।
Fareedkot Teekaਇਸ ਲੋਕ ਮੇਂ ਜੋ ਸਚੇ ਹੈਂ ਸੋਈ ਪ੍ਰਲੋਕ ਮੇਂ ਸਾਚੇ ਹੂਏ ਹੈਂ। ਨਦਰੀ ਨੇ ਕ੍ਰਿਪਾ ਦ੍ਰਿਸ਼ਟਿ ਕਰ ਕੇ ਤਿਨ ਕੀ ਬਿਰਤੀ ਸਵਾਰੀ ਹੈ॥੮॥
Prof. Sahib Singh(ਸਿਮਰਨ ਦੀ ਬਰਕਤਿ ਨਾਲ ਜਿਹੜੇ ਮਨੁੱਖ) ਇਸ ਲੋਕ ਵਿਚ ਸੁਰਖ਼ਰੂ ਹੋ ਜਾਂਦੇ ਹਨ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਭੀ ਸੁਰਖ਼ਰੂ ਹੋ ਜਾਂਦੇ ਹਨ। ਮਿਹਰ ਦੀ ਨਿਗਾਹ ਵਾਲੇ ਪਰਮਾਤਮਾ ਦੀ ਮਿਹਰ ਦੀ ਨਜ਼ਰ ਉਹਨਾਂ ਦਾ ਜੀਵਨ ਸੰਵਾਰ ਦੇਂਦੀ ਹੈ ॥੮॥

ਪਦ ਅਰਥ ਐਥੈ = ਇਸ ਲੋਕ ਵਿਚ। ਸੇ = ਉਹ {ਬਹੁ-ਵਚਨ}। ਦਰਿ = ਪ੍ਰਭੂ ਦੇ ਦਰ ਤੇ। ਸਾਚੇ = ਸੁਰਖ਼ਰੂ। ਨਦਰੀ = ਮਿਹਰ ਦੀ ਨਿਗਾਹ ਕਰਨ ਵਾਲਾ ਪ੍ਰਭੂ ॥੮॥

SikhNet (Spanish)Sí, aquéllos que son verdaderos aquí, también son verdaderos en la Puerta del Señor, y son bendecidos por la Mirada de Gracia del Señor. (8)

ਬਿਨੁ ਸਾਚੇ; ਜੋ ਦੂਜੈ ਲਾਇਆ ॥

bin saache; jo doojai laaeaa |

Sant Singh KhalsaThose who are attached to duality, and not the Truth,
Manmohan SinghHe, who is yoked to another but the truth,
Manmohan Singh (Punjabi)ਜਿਸ ਨੂੰ ਸੱਚ ਦੇ ਬਗ਼ੈਰ ਹੋਰਸ ਕਿਸੇ ਨਾਲ ਜੋੜਿਆ ਗਿਆ ਹੈ,
Fareedkot Teekaਜੋ ਸਾਚੇ ਭਜਨ ਸੇ ਬਿਨਾਂ ਹੈਂ, ਸੋ ਅਗਿਆਨ ਨੇ ਦ੍ਵੈਤ ਮੇਂ ਲਾਇਆ ਹੈ॥
Prof. Sahib Singhਸਦਾ-ਥਿਰ ਪ੍ਰਭੂ (ਦੇ ਨਾਮ) ਤੋਂ ਖੁੰਝ ਕੇ ਜਿਹੜਾ ਮਨੁੱਖ ਮਾਇਆ ਦੇ ਪਿਆਰ ਵਿਚ ਮਸਤ ਰਹਿੰਦਾ ਹੈ,

ਪਦ ਅਰਥ ਬਿਨੁ ਸਾਚੇ = ਸਦਾ-ਥਿਰ ਪ੍ਰਭੂ ਤੋਂ ਖੁੰਝ ਕੇ। ਦੂਜੈ = ਮਾਇਆ (ਦੇ ਪਿਆਰ) ਵਿਚ।

SikhNet (Spanish)Aquél que vive atado al otro y no a la Verdad de Dios,

ਮਾਇਆ ਮੋਹ ਦੁਖ ਸਬਾਇਆ ॥

maaeaa moh dukh sabaaeaa |

Sant Singh Khalsaare trapped in emotional attachment to Maya; they totally suffer in pain.
Manmohan Singhsuffers nothing but pain, through the love of mammon.
Manmohan Singh (Punjabi)ਉਹ ਮੋਹਨੀ ਦੀ ਮਮਤਾ ਰਾਹੀਂ ਸਮੂਹ ਕਸ਼ਟ ਹੀ ਉਠਾਉਂਦਾ ਹੈ।
Fareedkot Teekaਮਾਇਆ ਕੇ ਮੋਹ ਕਰ ਸਭ ਪ੍ਰਕਾਰ ਦੁਖ ਹੀ ਹੈ॥
Prof. Sahib Singhਉਸ ਨੂੰ ਮਾਇਆ ਦੇ ਮੋਹ ਦੇ ਸਾਰੇ ਦੁੱਖ (ਚੰਬੜੇ ਰਹਿੰਦੇ ਹਨ),

ਪਦ ਅਰਥ ਸਬਾਇਆ = ਸਾਰੇ।

SikhNet (Spanish)tiene dolor por todas partes, estando apegado a la ilusión y sin el Guru no se imagina lo que en verdad es el dolor

ਬਿਨੁ ਗੁਰ. ਦੁਖੁ, ਸੁਖੁ ਜਾਪੈ ਨਾਹੀ; ਮਾਇਆ ਮੋਹ ਦੁਖੁ ਭਾਰੀ ਹੇ ॥੯॥

bin gur. dukh, sukh jaapai naahee; maaeaa moh dukh bhaaree he |9|

Sant Singh KhalsaWithout the Guru, they do not understand pain and pleasure; attached to Maya, they suffer in terrible pain. ||9||
Manmohan SinghWithout the Guru, one knows not, what real pain and pleasure is. There is great misery in the love of worldly valuables.
Manmohan Singh (Punjabi)ਗੁਰਾਂ ਦੇ ਬਗ਼ੈਰ ਇਨਸਾਨ ਨਹੀਂ ਜਾਣਦਾ ਕਿ ਅਸਲ ਪੀੜ ਅਤੇ ਖੁਸ਼ੀ ਕੀ ਹੈ। ਸੰਸਾਰੀ ਪਦਾਰਥਾ ਦੇ ਪਿਆਰ ਅੰਦਰ ਘਣੇਰਾ ਕਸ਼ਟ ਹੈ।
Fareedkot Teekaਗੁਰ ਉਪਦੇਸ ਸੇ ਬਿਨਾਂ ਤੌ ਦੁਖ ਹੀ ਹੈ, ਦੁਖ ਸੁਖ ਦਾ ਕਾਰਨ ਗੁਰ ਕੇ ਬਿਨਾਂ ਨਹੀਂ ਜਾਣੀਤਾ ਹੈ ਔਰ ਮਾਇਆ ਕੇ ਮੋਹ ਮੇਂ ਦੁਖ ਹੀ ਭਾਰੀ ਹੈ॥੯॥
Prof. Sahib Singhਮਾਇਆ ਦੇ ਮੋਹ ਦਾ ਭਾਰੀ ਦੁੱਖ ਉਸ ਨੂੰ ਵਾਪਰਿਆ ਰਹਿੰਦਾ ਹੈ। ਗੁਰੂ ਦੀ ਸਰਨ ਤੋਂ ਬਿਨਾ ਇਹ ਸਮਝ ਨਹੀਂ ਪੈਂਦੀ ਕਿ ਦੁੱਖ ਕਿਵੇਂ ਦੂਰ ਹੋਵੇ ਅਤੇ ਸੁਖ ਕਿਵੇਂ ਮਿਲੇ ॥੯॥

ਪਦ ਅਰਥ ਜਾਪੈ ਨਾਹੀ = ਸਮਝ ਨਹੀਂ ਪੈਂਦੀ ॥੯॥

SikhNet (Spanish)y el placer y vive atrapado en el dolor que le causa el enamoramiento a Maya.(9)

ਸਾਚਾ ਸਬਦੁ; ਜਿਨਾ ਮਨਿ ਭਾਇਆ ॥

saachaa sabad; jinaa man bhaaeaa |

Sant Singh KhalsaThose whose minds are pleased with the True Word of the Shabad
Manmohan SinghThey, to whose mind, the True Name is pleasing;
Manmohan Singh (Punjabi)ਜਿਨ੍ਹਾਂ ਦੇ ਚਿੱਤ ਨੂੰ ਸੱਚਾ ਨਾਮ ਚੰਗਾ ਲਗਦਾ ਹੈ;
Fareedkot Teekaਸਚਾ ਗੁਰ ਉਪਦੇਸ਼ ਜਿਨ ਕੇ ਮਨ ਮੇਂ ਭਾਇਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਪਿਆਰੀ ਲੱਗਣ ਲੱਗ ਪੈਂਦੀ ਹੈ,

ਪਦ ਅਰਥ ਸਾਚਾ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ। ਮਨਿ = ਮਨ ਵਿਚ। ਭਾਇਆ = ਪਿਆਰਾ ਲੱਗਾ।

SikhNet (Spanish)Aquéllos que a través de su mente están complacidos con la Palabra Verdadera,

ਪੂਰਬਿ ਲਿਖਿਆ. ਤਿਨੀ ਕਮਾਇਆ ॥

poorab likhiaa. tinee kamaaeaa |

Sant Singh Khalsaact according to pre-ordained destiny.
Manmohan Singhthey practise the pre-destined virtuous deeds.
Manmohan Singh (Punjabi)ਉਹ ਮੁਢਲੇ ਲਿਖੇ ਹੋਏ ਨੇਕ ਅਮਲ ਕਮਾਉਂਦੇ ਹਨ।
Fareedkot Teekaਪੂਰਬ ਜਨਮ ਕਾ ਸੁਭ ਲੇਖ ਲਿਖਿਆ ਹੂਆ ਤਿਨੋਂ ਨੇ ਕਮਾਇਆ ਹੈ॥
Prof. Sahib Singhਉਹੀ ਮਨੁੱਖ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਨਾਮ ਸਿਮਰਨ ਦੀ) ਕਮਾਈ ਕਰਦੇ ਹਨ।

ਪਦ ਅਰਥ ਪੂਰਬਿ = ਪੂਰਬਲੇ ਜਨਮ ਵਿਚ। ਲਿਖਿਆ = ਕੀਤੇ ਕਰਮਾਂ ਦੇ ਸੰਸਕਾਰ। ਤਿਨੀ = ਉਹਨਾਂ ਨੇ।

SikhNet (Spanish)practican lo que estaba escrito para ellos por Dios,

ਸਚੋ ਸੇਵਹਿ ਸਚੁ ਧਿਆਵਹਿ; ਸਚਿ ਰਤੇ ਵੀਚਾਰੀ ਹੇ ॥੧੦॥

sacho seveh sach dhiaaveh; sach rate veechaaree he |10|

Sant Singh KhalsaThey serve the True Lord, and meditate on the True Lord; they are imbued with contemplative meditation on the True Lord. ||10||
Manmohan SinghThe True one they serve, the True one they contemplate, and the True one's meditation they are imbued with.
Manmohan Singh (Punjabi)ਸਤਿਪੁਰਖ ਦੀ ਉਹ ਘਾਲ ਕਮਾਉਂਦੇ ਹਨ, ਸਤਿਪੁਰਖ ਨੂੰ ਉਹ ਸਿਮਰਦੇ ਹਨ ਅਤੇ ਸਤਿਪੁਰਖ ਦੀ ਬੰਦਗੀ ਨਾਲ ਹੀ ਉਹ ਰੰਗੇ ਹੋਏ ਹਨ।
Fareedkot Teekaਸਰੀਰ ਕਰ ਕੇ ਸਚ ਕੋ ਹੀ ਸੇਵਤੇ ਹੈਂ ਔ ਸਚ ਕੋ ਹੀ ਧਿਆਵਤੇ ਹੈਂ ਮਨ ਕਰਕੇ। ਵੀਚਾਰ, ਮਨ, ਬਾਣੀ ਕਰ ਕੇ ਭੀ ਸਚੇ ਮੇਂ ਹੀ ਰੰਗੇ ਹੂਏ ਹੈਂ॥੧੦॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ, ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ, ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਤੇ ਉੱਚੀ ਸੂਝ ਵਾਲੇ ਹੋ ਜਾਂਦੇ ਹਨ ॥੧੦॥

ਪਦ ਅਰਥ ਸੇਵਹਿ = ਸੇਵਾ-ਭਗਤੀ ਕਰਦੇ ਹਨ {ਬਹੁ-ਵਚਨ}। ਸਚੁ = ਸਦਾ-ਥਿਰ ਹਰਿ-ਨਾਮ। ਸਚਿ = ਸਦਾ-ਥਿਰ ਹਰਿ-ਨਾਮ ਵਿਚ। ਰਤੇ = ਰੰਗੇ ਹੋਏ। ਵੀਚਾਰੀ = ਉੱਚੀ ਸੂਝ ਵਾਲੇ ॥੧੦॥

SikhNet (Spanish)así sirven y contemplan al Uno Verdadero y están imbuidos en la Verdad de Dios.(10)

ਗੁਰ ਕੀ ਸੇਵਾ ਮੀਠੀ ਲਾਗੀ ॥

gur kee sevaa meetthee laagee |

Sant Singh KhalsaService to the Guru seems sweet to them.
Manmohan SinghThe Guru's service is sweet unto them.
Manmohan Singh (Punjabi)ਗੁਰਾਂ ਦੀ ਚਾਕਰੀ ਉਨ੍ਹਾਂ ਨੂੰ ਮਿੱਠੀ ਲਗਦੀ ਹੈ।
Fareedkot Teekaਜਿਨੋਂ ਕੋ ਗੁਰੋਂ ਕੀ ਸੇਵਾ ਮੀਠੀ ਲਾਗੀ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੀ (ਦੱਸੀ) ਸੇਵਾ ਪਿਆਰੀ ਲੱਗਦੀ ਹੈ,
SikhNet (Spanish)El Servicio del Guru les es dulce y se encuentran en Éxtasis,

ਅਨਦਿਨੁ ਸੂਖ ਸਹਜ ਸਮਾਧੀ ॥

anadin sookh sehaj samaadhee |

Sant Singh KhalsaNight and day, they are intuitively immersed in celestial peace.
Manmohan SinghNight and day they remain inebriated in the trance of celestial bliss.
Manmohan Singh (Punjabi)ਰੈਣ ਤੇ ਦਿਹੁੰ ਉਹ ਬੈਕੁੰਠੀ ਅਨੰਦ ਦੀ ਤਾੜੀ ਅੰਦਰ ਮਤਵਾਲੇ ਰਹਿੰਦੇ ਹਨ।
Fareedkot Teekaਸਮਾਧੀ ਕਰ ਤਿਨ ਕੋ ਰਾਤ ਦਿਨ ਸਾਂਤ ਸੁਖ ਕੀ ਪ੍ਰਾਪਤੀ ਹੈ॥
Prof. Sahib Singhਉਹ ਹਰ ਵੇਲੇ ਆਤਮਕ ਆਨੰਦ ਮਾਣਦਾ ਹੈ, ਉਸ ਦੀ ਆਮਤਕ ਅਡੋਲਤਾ ਵਾਲੀ ਸਮਾਧੀ ਬਣੀ ਰਹਿੰਦੀ ਹੈ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜ = ਆਤਮਕ ਅਡੋਲਤਾ। ਸਹਜ ਸਮਾਧੀ = ਆਤਮਕ ਅਡੋਲਤਾ ਵਾਲੀ ਸਮਾਧੀ।

SikhNet (Spanish)envueltos en el Trance del Equilibrio.

ਹਰਿ ਹਰਿ ਕਰਤਿਆ. ਮਨੁ ਨਿਰਮਲੁ ਹੋਆ; ਗੁਰ ਕੀ ਸੇਵ ਪਿਆਰੀ ਹੇ ॥੧੧॥

har har karatiaa. man niramal hoaa; gur kee sev piaaree he |11|

Sant Singh KhalsaChanting the Name of the Lord, Har, Har, their minds become immaculate; they love to serve the Guru. ||11||
Manmohan SinghUttering the Lord's Name their mind becomes immaculate and they come to love the Guru's service.
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਉਨ੍ਹਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਗੁਰਾਂ ਦੀ ਟਹਿਲ-ਸੇਵਾ ਨੂੰ ਪਿਆਰ ਕਰਨ ਲੱਗ ਜਾਂਦੇ ਹਨ।
Fareedkot Teekaਤਿਨ ਕਾ ਮਨ ਹਰੀ ਹਰਿ ਜਾਪ ਕਰਤਿਆਂ ਨਿਰਮਲ ਹੂਆ ਹੈ, ਇਸੀ ਤੇ ਤਿਨ ਕੋ ਗੁਰੋਂ ਕੀ ਸੇਵ ਪਿਆਰੀ ਲਗੀ ਹੈ॥੧॥
Prof. Sahib Singhਪਰਮਾਤਮਾ ਦਾ ਨਾਮ ਜਪਦਿਆਂ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, ਗੁਰੂ ਦੀ ਸਰਨ ਵਿਚ ਪਏ ਰਹਿਣਾ ਉਸ ਨੂੰ ਚੰਗਾ ਲੱਗਦਾ ਹੈ ॥੧੧॥
SikhNet (Spanish)Recitando el Nombre de Dios, su mente se purifica y al dedicarse al Servicio del Guru Lo aman cada vez más y más.(11)

ਸੇ ਜਨ ਸੁਖੀਏ; ਸਤਿਗੁਰਿ ਸਚੇ ਲਾਏ ॥

se jan sukhee; satigur sache laae |

Sant Singh KhalsaThose humble beings are at peace, whom the True Guru attaches to the Truth.
Manmohan SinghBlissful are the persons, whom the True Guru attaches with the True Lord.
Manmohan Singh (Punjabi)ਆਨੰਦ ਪ੍ਰਸੰਨ ਹਨ ਉਹ ਪੁਰਸ਼ ਜਿਨ੍ਹਾਂ ਨੂੰ ਸੱਚੇ ਗੁਰੂ ਜੀ ਸੱਚੇ ਸੁਆਮੀ ਨਾਲ ਜੋੜ ਦਿੰਦੇ ਹਨ।
Fareedkot Teekaਸੋ ਪੁਰਸ ਸੁਖੀਏ ਹੂਏ ਹੈਂ, ਜੋ ਸਤਿਗੁਰਾਂ ਨੇ ਸੇਵਾ ਮੇਂ ਲਾਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਜੋੜ ਦਿੱਤਾ, ਉਹ ਸੁਖੀ ਜੀਵਨ ਬਿਤੀਤ ਕਰਦੇ ਹਨ,

ਪਦ ਅਰਥ ਸਤਿਗੁਰਿ = ਗੁਰੂ ਨੇ। ਸਚੇ = ਸਚਿ, ਸਦਾ-ਥਿਰ ਪ੍ਰਭੂ ਵਿਚ। ਲਾਏ = ਜੋੜ ਦਿੱਤੇ।

SikhNet (Spanish)Aquéllos a quienes el Guru Verdadero ata a la Verdad de Dios viven en Éxtasis.

ਆਪੇ ਭਾਣੇ ਆਪਿ ਮਿਲਾਏ ॥

aape bhaane aap milaae |

Sant Singh KhalsaHe Himself, in His Will, merges them into Himself.
Manmohan SinghBy His pleasure the Lord unites them with Himself.
Manmohan Singh (Punjabi)ਆਪਣੀ ਪ੍ਰਸੰਨਤਾ ਦੁਆਰਾ ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜੋ ਆਪ ਕੋ ਭਾਏ ਹੈਂ, ਸੋ ਆਪ ਗੁਰੋਂ ਨੇ ਮਿਲਾਏ ਹੈਂ॥
Prof. Sahib Singh(ਇਹ ਪਰਮਾਤਮਾ ਦੀ ਆਪਣੀ ਹੀ ਮਿਹਰ ਹੈ, ਪ੍ਰਭੂ ਨੂੰ) ਆਪ ਹੀ (ਅਜਿਹੇ ਮਨੁੱਖ) ਚੰਗੇ ਲੱਗੇ, ਤੇ, ਆਪ ਹੀ ਉਸ ਨੇ (ਆਪਣੇ ਚਰਨਾਂ ਵਿਚ) ਜੋੜ ਲਏ।

ਪਦ ਅਰਥ ਆਪੇ = ਆਪ ਹੀ। ਭਾਣੇ = ਚੰਗੇ ਲੱਗੇ।

SikhNet (Spanish)Tal es la Voluntad de Dios y así se encuentran con su Señor.

ਸਤਿਗੁਰਿ ਰਾਖੇ. ਸੇ ਜਨ ਉਬਰੇ; ਹੋਰ ਮਾਇਆ ਮੋਹ ਖੁਆਰੀ ਹੇ ॥੧੨॥

satigur raakhe. se jan ubare; hor maaeaa moh khuaaree he |12|

Sant Singh KhalsaThose humble beings, whom the True Guru protects, are saved. The rest are ruined through emotional attachment to Maya. ||12||
Manmohan SinghThe mortals whom the True Guru saves, are emancipated, Other are ruined through the love of mammon.
Manmohan Singh (Punjabi)ਜਿਨ੍ਹਾਂ ਪ੍ਰਾਣੀਆਂ ਦੀ ਸੱਚੇ ਗੁਰਦੇਵ ਜੀ ਰੱਖਿਆ ਕਰਦੇ ਹਨ, ਉਹ ਪਾਰ ਉੱਤਰ ਜਾਂਦੇ ਹਨ। ਦੂਜੇ ਧਨ-ਦੌਲਤ ਦੀ ਲਗਨ ਰਾਹੀਂ ਬਰਬਾਦ ਹੋ ਜਾਂਦੇ ਹਨ।
Fareedkot Teekaਜੋ ਸਤਿਗੁਰਾਂ ਨੇ ਰਾਖੇ ਹੈਂ ਸੇ ਜਨ ਸੰਸਾਰ ਸੇ ਬਚੇ ਹੈਂ, ਔਰੋਂ ਕੋ ਮਾਇਆ ਕੇ ਮੋਹ ਕੀ ਖੁਆਰੀ ਲਗ ਰਹੀ ਹੈ॥੧੨॥
Prof. Sahib Singhਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਰੱਖਿਆ ਕੀਤੀ, ਉਹ ਮਨੁੱਖ (ਮਾਇਆ ਦੇ ਮੋਹ ਤੋਂ) ਬਚ ਗਏ, ਹੋਰ ਲੁਕਾਈ ਮਾਇਆ ਦੇ ਮੋਹ ਦੀ ਖ਼ੁਆਰੀ (ਸਾਰੀ ਉਮਰ) ਝੱਲਦੀ ਰਹੀ ॥੧੨॥

ਪਦ ਅਰਥ ਸੇ = ਉਹ {ਬਹੁ-ਵਚਨ}। ਉਬਰੇ = ਬਚ ਗਏ। ਹੋਰ = ਬਾਕੀ ਦੀ ਲੁਕਾਈ ॥੧੨॥

SikhNet (Spanish)Sí, aquéllos a quienes el Guru Verdadero protege son Emancipados y los demás son destruidos por el amor a Maya. (12)

Open this shabad (49 lines, Angs 1050-1051) →

Ang 1050 of 1430