ੴ

ਸਿੱਖਬਾਣੀ · SikhBani

Ang 1051

Sri Guru Granth Sahib · Raag Maaroo · 2 shabads, 46 lines
Translations
Shabad Guru Amardas Ji Raag Maaroo continued from Ang 1050

ਗੁਰਮੁਖਿ ਸਾਚਾ ਸਬਦਿ ਪਛਾਤਾ ॥

guramukh saachaa sabad pachhaataa |

Sant Singh KhalsaThe Gurmukh realizes the True Word of the Shabad.
Manmohan SinghBy the Guru's grace, the True Name is recognised.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਸੱਚਾ ਨਾਮ ਸਿੰਝਾਣਿਆ ਜਾਂਦਾ ਹੈ।
Fareedkot Teekaਗੁਰਮੁਖੋਂ ਨੇ ਸਾਚਾ ਬ੍ਰਹਮ ਪਛਾਣਿਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪਰਮਾਤਮਾ ਨਾਲ ਸਾਂਝ ਪਾ ਲਈ,

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਪਛਾਤਾ = ਪਛਾਣ ਲਿਆ, ਸਾਂਝ ਪਾ ਲਈ।

SikhNet (Spanish)El Gurmukj toma Conciencia de la Palabra Verdadera del Shabd,

ਨਾ ਤਿਸੁ ਕੁਟੰਬੁ; ਨਾ ਤਿਸੁ ਮਾਤਾ ॥

naa tis kuttanb; naa tis maataa |

Sant Singh KhalsaHe has no family, and he has no mother.
Manmohan SinghHe has no family, nor has he a mother.
Manmohan Singh (Punjabi)ਉਸ ਦਾ ਕੋਈ ਪਰਵਾਰ ਨਹੀਂ, ਨਾਂ ਹੀ ਹੈ ਉਸ ਦੀ ਕੋਈ ਅੰਮੜੀ।
Fareedkot Teekaਨਾ ਤਿਸ ਬ੍ਰਹਮ ਕਾ ਕੁਟੰਬ ਹੈ ਔ ਨ ਤਿਸ ਕਾ ਮਾਤਾ ਪਿਤਾ ਹੈ॥
Prof. Sahib Singh(ਉਸ ਨੂੰ ਇਹ ਸਮਝ ਆ ਗਈ ਕਿ) ਉਸ (ਪਰਮਾਤਮਾ) ਦਾ ਨਾਹ ਕੋਈ (ਖ਼ਾਸ) ਪਰਵਾਰ ਹੈ ਨਾਹ ਉਸ ਦੀ ਮਾਂ ਹੈ,

ਪਦ ਅਰਥ ਤਿਸੁ = ਉਸ (ਪਰਮਾਤਮਾ) ਦਾ। ਕੁਟੰਬੁ = ਪਰਵਾਰ। ਮਾਤਾ = ਮਾਂ।

SikhNet (Spanish)no tiene ni familia ni ma

ਏਕੋ ਏਕੁ ਰਵਿਆ ਸਭ ਅੰਤਰਿ; ਸਭਨਾ ਜੀਆ ਕਾ ਆਧਾਰੀ ਹੇ ॥੧੩॥

eko ek raviaa sabh antar; sabhanaa jeea kaa aadhaaree he |13|

Sant Singh KhalsaThe One and Only Lord is pervading and permeating deep within the nucleus of all. He is the Support of all beings. ||13||
Manmohan SinghThe one alone is contained amidst all of all the beings, He is the mainstay.
Manmohan Singh (Punjabi)ਕੇਵਲ ਇੱਕ (ਹਰੀ) ਹੀ ਸਾਰਿਆਂ ਅੰਦਰ ਰਮਿਆ ਹੋਇਆ ਹੈ। ਸਮੂਹ ਪ੍ਰਾਨਧਾਰੀਆਂ ਦਾ ਉਹ ਹੀ ਆਸਰਾ ਹੈ।
Fareedkot Teekaਹੇ ਭਾਈ! ਏਕ ਹੀ ਏਕ ਸਰੂਪ ਸਭ ਕੇ ਅੰਤਰ ਰਵਿਆ ਹੋਇਆ ਹੈ, ਪੁਨਾ ਓਹੀ ਸਭਨਾਂ ਜੀਆਂ ਕਾ ਆਸਰਾ ਹੈ॥੧੩॥
Prof. Sahib Singhਉਹ ਆਪ ਹੀ ਆਪ ਸਭ ਜੀਵਾਂ ਵਿਚ ਵਿਆਪਕ ਹੈ ਅਤੇ ਸਭ ਜੀਵਾਂ ਦਾ ਆਸਰਾ ਹੈ ॥੧੩॥

ਪਦ ਅਰਥ ਏਕੋ ਏਕੁ = ਉਹ ਆਪ ਹੀ ਆਪ। ਰਵਿਆ = ਵਿਆਪਕ ਹੈ। ਅੰਤਰਿ = ਅੰਦਰ। ਆਧਾਰੀ = ਆਸਰਾ ਦੇਣ ਵਾਲਾ ॥੧੩॥

SikhNet (Spanish)dre, el Único Señor prevalece en todos los corazones y, en el núcleo de todo, es el Soporte de toda vida.(13)

ਹਉਮੈ ਮੇਰਾ; ਦੂਜਾ ਭਾਇਆ ॥

haumai meraa; doojaa bhaaeaa |

Sant Singh KhalsaEgotism, possessiveness, and the love of duality
Manmohan SinghSelf-hood, I-am-ness and another's love.
Manmohan Singh (Punjabi)ਸਵੈ-ਹੰਗਤਾ, ਅਪਣੱਤ ਅਤੇ ਹੋਰਸ ਦਾ ਪਿਆਰ।
Fareedkot Teekaਜਿਸ ਕੋ ਹੰਤਾ ਮਮਤਾ ਕਰ ਕੇ ਦੂਸਰਾ ਪ੍ਰਾਪਤਿ ਹੂਆ ਹੈ॥
Prof. Sahib Singh(ਕਈ ਐਸੇ ਹਨ ਜਿਨ੍ਹਾਂ ਨੂੰ) ਹਉਮੈ ਚੰਗੀ ਲੱਗਦੀ ਹੈ, ਮਮਤਾ ਪਿਆਰੀ ਲੱਗਦੀ ਹੈ, ਮਾਇਆ ਦਾ ਮੋਹ ਪਸੰਦ ਹੈ;

ਪਦ ਅਰਥ ਮੇਰਾ = ਮਮਤਾ। ਦੂਜਾ = ਮਾਇਆ ਦਾ ਮੋਹ। ਭਾਇਆ = ਪਸੰਦ ਆਇਆ।

SikhNet (Spanish)Aquél que ama su ego y la idea del otro,

ਕਿਛੁ ਨ ਚਲੈ; ਧੁਰਿ ਖਸਮਿ ਲਿਖਿ ਪਾਇਆ ॥

kichh na chalai; dhur khasam likh paaeaa |

Sant Singh Khalsa- none of these shall go along with you; such is the pre-ordained will of our Lord and Master.
Manmohan SinghNone of these goes with the mortal. Such is the pre-ordained will of the Lord.
Manmohan Singh (Punjabi)ਇਨ੍ਹਾਂ ਵਿਚੋਂ ਕੋਈ ਵੀ ਪ੍ਰਾਣੀ ਦੇ ਨਾਲ ਨਹੀਂ ਜਾਂਦਾ ਐਹੋ ਜੇਹੀ ਹੈ ਸੁਆਮੀ ਦਾ ਮੁਢ ਦੀ ਲਿਖੀ ਹੋਈ ਰਜ਼ਾ।
Fareedkot Teekaਤਿਸ ਕਾ ਕੁਛ ਜੋਰ ਨਹੀਂ ਚਲਤਾ, ਆਦਿ ਹੀ ਤਿਸ ਕੇ ਸਿਰ ਪਰ ਖਸਮ ਨੇ ਲੇਖ ਲਿਖ ਪਾਇਆ ਹੈ॥
Prof. Sahib Singhਪਰ ਮਾਲਕ-ਪ੍ਰਭੂ ਨੇ ਧੁਰੋਂ ਹੀ ਇਹ ਮਰਯਾਦਾ ਚਲਾ ਰੱਖੀ ਹੈ ਕਿ ਕੋਈ ਭੀ ਚੀਜ਼ (ਕਿਸੇ ਦੇ ਨਾਲ) ਨਹੀਂ ਜਾਂਦੀ।

ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਖਸਮਿ = ਮਾਲਕ-ਪ੍ਰਭੂ ਨੇ। ਲਿਖਿ = ਲਿਖ ਕੇ।

SikhNet (Spanish)no se lleva nada al más allá, pues tal es la Voluntad del Señor.

ਗੁਰ ਸਾਚੇ ਤੇ ਸਾਚੁ ਕਮਾਵਹਿ; ਸਾਚੈ. ਦੂਖ ਨਿਵਾਰੀ ਹੇ ॥੧੪॥

gur saache te saach kamaaveh; saachai. dookh nivaaree he |14|

Sant Singh KhalsaThrough the True Guru, practice Truth, and the True Lord shall take away your pains. ||14||
Manmohan SinghThrough the True Guru, they who practise truth; Them the True One rids of the sorrow.
Manmohan Singh (Punjabi)ਸੱਚੇ ਗੁਰਾਂ ਦੇ ਰਾਹੀਂ ਜੋ ਸੱਚ ਦੀ ਕਮਾਈ ਕਰਦੇ ਹਨ; ਉਨ੍ਹਾਂ ਨੂੰ ਸਤਿਪੁਰਖ ਦੁਖ ਦਰਦ ਤੋਂ ਬੰਦ ਖ਼ਲਾਸ ਕਰ ਦਿੰਦਾ ਹੈ।
Fareedkot Teekaਜੋ ਸਾਚੇ ਗੁਰੋਂ ਸੇ ਸਾਚ ਕਮਾਵਤੇ ਹੈਂ ਤਿਨ ਕੀ ਦੁਖ ਪੀੜਾ ਆਪ ਸਚੇ ਗੁਰੋਂ ਨੇ ਨਿਵਾਰੀ ਹੈ॥੧੪॥
Prof. Sahib Singhਅਭੁੱਲ ਗੁਰੂ ਤੋਂ (ਸਿੱਖਿਆ ਲੈ ਕੇ) ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ, ਸਦਾ-ਥਿਰ ਪਰਮਾਤਮਾ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ॥੧੪॥

ਪਦ ਅਰਥ ਤੇ = ਤੋਂ। ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ। ਕਮਾਵਹਿ = ਕਮਾਂਦੇ ਹਨ {ਬਹੁ-ਵਚਨ}। ਸਾਚੈ = ਸਦਾ-ਥਿਰ ਪ੍ਰਭੂ ਨੇ। ਦੂਖ = ਸਾਰੇ ਦੁੱਖ। ਨਿਵਾਰੀ = ਦੂਰ ਕਰ ਦਿੱਤੇ ਹਨ ॥੧੪॥

SikhNet (Spanish)Sí, quien sea que practique la Verdad, instruido por el Guru Verdadero, es liberado de sus aflicciones por el Uno Verdadero.(14)

ਜਾ ਤੂ ਦੇਹਿ; ਸਦਾ ਸੁਖੁ ਪਾਏ ॥

jaa too dehi; sadaa sukh paae |

Sant Singh KhalsaIf You so bless me, then I shall find lasting peace.
Manmohan SinghIf Thou so bless, then alone obtain I everlasting peace.
Manmohan Singh (Punjabi)ਜੇਕਰ ਤੂੰ ਐਸ ਤਰ੍ਹਾਂ ਬਖਸ਼ਸ਼ ਕਰੇਂ ਤਾਂ ਮੈਂ ਸਦੀਵੀ ਆਰਾਮ ਨੂੰ ਪਰਾਪਤ ਹੁੰਦਾ ਹਾਂ।
Fareedkot Teekaਜਾ ਤੂੰ ਜੀਵੋਂ ਕੋ ਗੁਰੋਂ ਕੀ ਸੰਗਤ ਦੇਵੇਂ, ਤਉ ਜੀਵ ਅਚੁਤ ਸੁਖ ਕੋ ਪਾਵਤਾ ਹੈ॥
Prof. Sahib Singhਹੇ ਪ੍ਰਭੂ! ਜਦੋਂ (ਕਿਸੇ ਮਨੁੱਖ ਨੂੰ ਆਪਣੇ ਨਾਮ ਦੀ ਦਾਤਿ) ਦੇਂਦਾ ਹੈਂ (ਉਹ ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਹੈ।

ਪਦ ਅਰਥ ਜਾ = ਜਾਂ, ਜਦੋਂ। ਸੁਖੁ = ਆਤਮਕ ਆਨੰਦ।

SikhNet (Spanish)Oh Dios, cuando me bendices, estoy siempre en Éxtasis, practico la Verdad a través la Palabra Verdadera,

ਸਾਚੈ ਸਬਦੇ. ਸਾਚੁ ਕਮਾਏ ॥

saachai sabade. saach kamaae |

Sant Singh KhalsaThrough the True Word of the Shabad, I live the Truth.
Manmohan SinghThrough the Guru's true instruction practise I the truth.
Manmohan Singh (Punjabi)ਗੁਰਾਂ ਦੇ ਸੱਚੇ ਉਪਦੇਸ਼ ਦੇ ਰਾਹੀਂ ਮੈਂ ਸੱਚ ਦੀ ਕਮਾਈ ਕਰਦਾ ਹਾਂ।
Fareedkot Teekaਗੁਰੋਂ ਕੇ ਸਾਚੇ ਉਪਦੇਸ ਕਰ ਕੇ ਸਾਚ ਕੋ ਕਮਾਵਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਹ ਤੇਰੇ ਸਦਾ-ਥਿਰ ਸਰੂਪ ਵਿਚ ਟਿਕ ਕੇ ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ।

ਪਦ ਅਰਥ ਸਾਚੈ = ਸਦਾ-ਥਿਰ ਪ੍ਰਭੂ ਵਿਚ। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਸਾਚੁ ਕਮਾਏ = ਨਾਮ-ਸਿਮਰਨ ਦੀ ਕਮਾਈ ਕਰਦਾ ਹੈ।

SikhNet (Spanish)pues en mi interior estás Tú, el Uno Verdadero, sí, mi mente y mi cuerpo se santifican

ਅੰਦਰੁ ਸਾਚਾ ਮਨੁ ਤਨੁ ਸਾਚਾ; ਭਗਤਿ ਭਰੇ ਭੰਡਾਰੀ ਹੇ ॥੧੫॥

andar saachaa man tan saachaa; bhagat bhare bhanddaaree he |15|

Sant Singh KhalsaThe True Lord is within me, and my mind and body have become True. I am blessed with the overflowing treasure of devotional worship. ||15||
Manmohan SinghWithin me is the True Lord and my mind and body have become true and my treasures are brimful with the Lord's devotion.
Manmohan Singh (Punjabi)ਮੇਰੇ ਅੰਦਰ ਸੱਚਾ ਸੁਆਮੀ ਹੈ ਅਤੇ ਮੇਰਾ ਚਿੱਤ ਅਤੇ ਸਰੀਰ ਸੱਚੇ ਥੀ ਗਏ ਹਨ, ਅਤੇ ਖ਼ਜ਼ਾਨੇ ਸੁਆਮੀ ਦੇ ਸ਼ਰਧਾ, ਪ੍ਰੇਮ ਨਾਲ ਪਰੀਪੂਰਨ ਹਨ।
Fareedkot Teekaਜਿਸ ਕਾ ਮਨ ਅੰਦਰ ਸਾਚਾ ਹੈ ਤਿਸ ਕਾ ਤਨ ਭੀ ਸਾਚਾ, ਭਾਵ ਸਫਲਾ ਮਾਨੋ। ਕਿਉਂਕਿ ਭਗਤੀ ਕਰ ਕੇ ਭਰੇ ਹੂਏ ਰਿਦੇ ਵਾਲੇ ਪੁਰਸ ਪਰਮੇਸਰ ਦੇ ਭੰਡਾਰੀ, ਭਾਵ ਖਜਾਨਚੀ ਹੈਂ॥੧੫॥
Prof. Sahib Singhਉਸ ਮਨੁੱਖ ਦਾ ਹਿਰਦਾ ਅਡੋਲ ਹੋ ਜਾਂਦਾ ਹੈ, ਉਸ ਦਾ ਮਨ ਅਡੋਲ ਹੋ ਜਾਂਦਾ ਹੈ, ਉਸ ਦਾ ਸਰੀਰ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ, (ਉਸ ਦੇ ਅੰਦਰ) ਭਗਤੀ ਦੇ ਭੰਡਾਰੇ ਭਰ ਜਾਂਦੇ ਹਨ ॥੧੫॥

ਪਦ ਅਰਥ ਅੰਦਰੁ = ਹਿਰਦਾ। ਸਾਚਾ = ਅਡੋਲ। ਭੰਡਾਰੀ = ਖ਼ਜ਼ਾਨੇ ॥੧੫॥

SikhNet (Spanish)y el Tesoro de mi corazón se desborda con Tu Devoción.(15)

ਆਪੇ ਵੇਖੈ ਹੁਕਮਿ ਚਲਾਏ ॥

aape vekhai hukam chalaae |

Sant Singh KhalsaHe Himself watches, and issues His Command.
Manmohan SinghThe Lord Himself sees all the issues commands.
Manmohan Singh (Punjabi)ਸੁਆਮੀ ਖ਼ੁਦ ਸਾਰਿਆਂ ਨੂੰ ਦੇਖਦਾ ਹੈ ਤੇ ਫ਼ੁਰਮਾਨ ਜਾਰੀ ਕਰਦਾ ਹੈ।
Fareedkot Teekaਆਪ ਹੀ ਜੀਵਾਂ ਕੇ ਕਰਮ ਦੇਖਤਾ ਹੈ ਪੁਨਃ ਅਪਨੇ ਹੁਕਮ ਮੇਂ ਚਲਾਵਤਾ ਹੈ॥
Prof. Sahib Singhਪਰਮਾਤਮਾ ਆਪ ਹੀ (ਸਭ ਜੀਵਾਂ ਦੀ) ਸੰਭਾਲ ਕਰ ਰਿਹਾ ਹੈ (ਸਭ ਨੂੰ ਆਪਣੇ) ਹੁਕਮ ਵਿਚ ਤੋਰ ਰਿਹਾ ਹੈ,

ਪਦ ਅਰਥ ਆਪੇ = ਆਪ ਹੀ। ਵੇਖੈ = ਵੇਖਦਾ ਹੈ। ਹੁਕਮਿ = ਹੁਕਮ ਵਿਚ।

SikhNet (Spanish)El Señor Mismo lo observa todo y emite el Comando,

ਅਪਣਾ ਭਾਣਾ ਆਪਿ ਕਰਾਏ ॥

apanaa bhaanaa aap karaae |

Sant Singh KhalsaHe Himself inspires us to obey His Will.
Manmohan SinghHis will, He Himself makes men obey.
Manmohan Singh (Punjabi)ਆਪਦੀ ਰਜ਼ਾ ਦੀ ਉਹ ਆਪ ਹੀ ਬੰਦਿਆਂ ਤੋਂ ਪਾਲਣਾ ਕਰਵਾਉਂਦਾ ਹੈ।
Fareedkot Teekaਆਪਣਾ ਹੁਕਮ ਆਪ ਹੀ ਪ੍ਰਮਾਣ ਕਰਾਵਤਾ ਹੈ॥
Prof. Sahib Singhਆਪਣੀ ਰਜ਼ਾ (ਜੀਵਾਂ ਪਾਸੋਂ) ਆਪ ਕਰਾਂਦਾ ਹੈ।

ਪਦ ਅਰਥ ਭਾਣਾ = ਰਜ਼ਾ।

SikhNet (Spanish)sí, todo lo que es Su Voluntad, Él lo hace funcionar y quien sea que esté desapegado e imbuido en el Nombre,

ਨਾਨਕ. ਨਾਮਿ ਰਤੇ ਬੈਰਾਗੀ; ਮਨੁ ਤਨੁ ਰਸਨਾ ਨਾਮਿ ਸਵਾਰੀ ਹੇ ॥੧੬॥੭॥

naanak. naam rate bairaagee; man tan rasanaa naam savaaree he |16|7|

Sant Singh KhalsaO Nanak, only those who are attuned to the Naam are detached; their minds, bodies and tongues are embellished with the Naam. ||16||7||
Manmohan SinghNanak, detached are they, who are imbued with the Name. Their mind, body and tongue are embellished with the Lord's Name.
Manmohan Singh (Punjabi)ਨਾਨਕ, ਨਿਰਲੇਪ ਹਨ ਉਹ ਜੋ ਨਾਮ ਨਾਲ ਰੰਗੀਜੇ ਹਨ। ਉਨ੍ਹਾਂ ਦਾ ਹਿਰਦਾ, ਸਰੀਰ ਅਤੇ ਜੀਭ੍ਹਾ ਸੁਆਮੀ ਦੇ ਨਾਮ ਨਾਲ ਸ਼ਸੋਭਤ ਹੋਏ ਹੋਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਸਾਰ ਸੇ ਬਿਰਕਤ ਹੋ ਕੇ ਜੋ ਨਾਮ ਮੇਂ ਰਤੇ ਹੈਂ, ਤਿਨੋਂ ਨੇ ਮਨ ਤਨ ਔ ਰਸਨਾ ਨਾਮੀ ਕਰ ਕੇ ਸਵਾਰੀ ਹੈ, ਭਾਵ ਮਨ ਤਨ ਇੰਦ੍ਰੇ ਸਭ ਸਫਲ ਕੀਏ ਹੈਂ॥੧੬॥੭॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਉਸ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਉਹ ਮਾਇਆ ਤੋਂ ਨਿਰਲੇਪ ਰਹਿੰਦੇ ਹਨ, ਉਹਨਾਂ ਦਾ ਮਨ ਉਹਨਾਂ ਦਾ ਤਨ ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ ਨੇ ਸੋਹਣੇ ਬਣਾ ਦਿੱਤੇ ਹੁੰਦੇ ਹਨ ॥੧੬॥੭॥

ਪਦ ਅਰਥ ਨਾਮਿ = ਨਾਮ-ਰੰਗ ਵਿਚ। ਰਤੇ = ਰੰਗੇ ਹੋਏ। ਬੈਰਾਗੀ = ਵੈਰਾਗਵਾਨ, ਮਾਇਆ ਤੋਂ ਨਿਰਲੇਪ। ਰਸਨਾ = ਜੀਭ। ਨਾਮਿ = ਨਾਮ ਨੇ ॥੧੬॥੭॥

SikhNet (Spanish)su cuerpo, su mente y su boca se encuentran embelesados con la Gracia del Señor.(16-7)

Open this shabad (49 lines, Angs 1050-1051) →

Shabad Guru Amardas Ji Raag Maaroo continues on Ang 1052

ਮਾਰੂ ਮਹਲਾ ੩ ॥

maaroo mahalaa 3 |

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.

ਆਪੇ ਆਪੁ ਉਪਾਇ; ਉਪੰਨਾ ॥

aape aap upaae; upanaa |

Sant Singh KhalsaHe Himself created Himself, and came into being.
Manmohan SinghThe Lord, Himself created Himself and became manifest.
Manmohan Singh (Punjabi)ਸੁਆਮੀ ਨੇ, ਆਪ ਹੀ ਆਪਣੇ ਆਪ ਨੂੰ ਉਤਪੰਨ ਅਤੇ ਪਰਗਟ ਕੀਤਾ ਹੈ।
Fareedkot Teekaਜੋ (ਉਪੰਨਾ) ਉਤਪਤਿ ਕਰਣੇ ਵਾਲਾ ਹੈ ਤਿਸ ਪਰਮੇਸਰ ਨੇ ਆਪਣੇ ਆਪ ਹੀ ਜਗਤ ਕੋ ਉਪਾਇਆ ਹੈ, ਭਾਵ ਪਰਮੇਸਰ ਸੁਤੰਤ੍ਰ ਹੈ॥
Prof. Sahib Singhਪਰਮਾਤਮਾ ਆਪ ਹੀ ਆਪਣੇ ਆਪ ਨੂੰ ਪੈਦਾ ਕਰ ਕੇ ਪਰਗਟ ਹੋਇਆ,

ਪਦ ਅਰਥ ਆਪੇ = (ਪ੍ਰਭੂ) ਆਪ ਹੀ। ਆਪੁ = ਆਪਣੇ ਆਪ ਨੂੰ। ਉਪਾਇ = ਪੈਦਾ ਕਰ ਕੇ। ਉਪੰਨਾ = ਪਰਗਟ ਹੋਇਆ ਹੈ।

SikhNet (Spanish)El Señor de Sí Mismo se creó a Sí Mismo

ਸਭ ਮਹਿ ਵਰਤੈ; ਏਕੁ ਪਰਛੰਨਾ ॥

sabh meh varatai; ek parachhanaa |

Sant Singh KhalsaThe One Lord is pervading in all, remaining hidden.
Manmohan SinghThe One Lord is hiddenly contained amongst all.
Manmohan Singh (Punjabi)ਇੱਕੋ ਸੁਆਮੀ ਗੁਪਤ ਤੌਰ ਤੇ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਵਹੁ ਸਭ ਮੇਂ ਏਕ ਹੀ ਭਿੰਨ ਭਿੰਨ ਹੋ ਕੇ ਅਕਾਸ ਸਮ ਵਰਤਤਾ ਹੈ॥
Prof. Sahib Singhਪਰਮਾਤਮਾ ਆਪ ਹੀ ਸਭ ਅੰਦਰ ਗੁਪਤ ਰੂਪ ਵਿਚ ਵਿਆਪਕ ਹੈ[

ਪਦ ਅਰਥ ਮਹਿ = ਵਿਚ। ਪਰਛੰਨਾ = ਗੁਪਤ, ਲੁਕਿਆ ਹੋਇਆ, ਸੂਖਮ ਰੂਪ ਵਿਚ।

SikhNet (Spanish)y mira, Él, el Uno, trabaja a través de todo, escondido en nuestro interior.

ਸਭਨਾ ਸਾਰ ਕਰੇ ਜਗਜੀਵਨੁ; ਜਿਨਿ ਅਪਣਾ ਆਪੁ ਪਛਾਤਾ ਹੇ ॥੧॥

sabhanaa saar kare jagajeevan; jin apanaa aap pachhaataa he |1|

Sant Singh KhalsaThe Lord, the Life of the world, takes care of all. Whoever knows his own self, realizes God. ||1||
Manmohan SinghGod, the life of the world, takes care of all Whosoever knows himself, knows his Lord as well.
Manmohan Singh (Punjabi)ਵਾਹਿਗੁਰੂ ਜਗਤ ਦੀ ਜਿੰਦ ਜਾਨ ਸਾਰਿਆਂ ਦੀ ਸੰਭਾਲ ਕਰਦਾ ਹੈ। ਜੋ ਕੋਈ ਆਪਣੇ ਆਪੇ ਨੂੰ ਜਾਣਦਾ ਹੈ, ਉਹ ਆਪਣੇ ਸੁਆਮੀ ਨੂੰ ਭੀ ਜਾਣ ਲੈਂਦਾ ਹੈ।
Fareedkot Teekaਪੁਨ: (ਜਗਜੀਵਨੁ) ਪਰਮੇਸਰ ਸਭ ਕੀ ਸੰਭਾਲ ਕਰਤਾ ਹੈ॥☬ਪ੍ਰਸ਼ਨ: ਐਸੇ ਕੌਣ ਜਾਨਤਾ ਹੈ?☬ਉੱਤਰ: ਜਿਨ ਆਪਨਾ ਆਪ ਪਛਾਣਿਆ ਹੈ॥੧॥
Prof. Sahib Singhਜਿਸ ਮਨੁੱਖ ਨੇ ਸਦਾ ਆਪਣੇ ਜੀਵਨ ਨੂੰ ਪੜਤਾਲਿਆ ਹੈ (ਉਹ ਜਾਣਦਾ ਹੈ ਕਿ) ਉਹ ਜਗਤ-ਦਾ-ਸਹਾਰਾ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ ॥੧॥

ਪਦ ਅਰਥ ਸਾਰ = ਸੰਭਾਲ। ਜਗ ਜੀਵਨੁ = ਜਗਤ ਦਾ ਆਸਰਾ ਪ੍ਰਭੂ। ਜਿਨਿ = ਜਿਸ (ਮਨੁੱਖ) ਨੇ ॥੧॥

SikhNet (Spanish)Quien sea que se conozca a sí mismo, conoce también que Dios, la Vida de toda vida, es lo Principal en todo. (1)

ਜਿਨਿ ਬ੍ਰਹਮਾ ਬਿਸਨੁ ਮਹੇਸੁ ਉਪਾਏ ॥

jin brahamaa bisan mahes upaae |

Sant Singh KhalsaHe who created Brahma, Vishnu and Shiva,
Manmohan SinghHe, who created Brahma, Vishnu and Shiva, He Himself yokes each one to his task.
Manmohan Singh (Punjabi)ਜਿਸ ਨੇ ਬ੍ਰਹਮਾ ਵਿਸ਼ਨੂੰ ਅਤੇ ਸ਼ਿਵਜੀ ਰਚੇ ਹਨ, ਉਹ ਖ਼ੁਦ ਹੀ ਹਰ ਇਕਸੁ ਨੂੰ ਉਸ ਦੇ ਕੰਮ ਲਾਉਦਾਂ ਹੈ।
Fareedkot Teekaਪੁਨ: ਵਹੁ ਕੈਸਾ ਹੈ? ਜਿਸ ਨੇ ਬ੍ਰਹਮਾ, ਬਿਸ਼ਨ ਔ ਸ਼ਿਵ ਆਦਿ ਦੇਵਤੇ ਉਤਪਤਿ ਕੀਏ ਹੈਂ॥
Prof. Sahib Singhਜਿਸ ਪਰਮਾਤਮਾ ਨੇ ਬ੍ਰਹਮਾ ਵਿਸ਼ਨੂ ਸ਼ਿਵ ਪੈਦਾ ਕੀਤੇ,

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਮਹੇਸੁ = ਸ਼ਿਵ। ਉਪਾਏ = ਪੈਦਾ ਕੀਤੇ।

SikhNet (Spanish)Él, Quien creó a Brahma, Vishnu y Shiva,

ਸਿਰਿ ਸਿਰਿ ਧੰਧੈ; ਆਪੇ ਲਾਏ ॥

sir sir dhandhai; aape laae |

Sant Singh Khalsalinks each and every being to its tasks.
Manmohan SinghWhosoever is pleasing to Him; He blends with him Himself.
Manmohan Singh (Punjabi)ਜਿਹੜਾ ਕੋਈ ਉਸ ਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਸਿਰਜ ਕੇ ਸਿਰ ਬਸਿਰ ਧੰਧਿਓਂ ਮੇਂ ਭੀ ਆਪ ਹੀ ਲਾਏ ਹੈਂ, ਭਾਵ ਉਸ ਕਾ ਹੋਰ ਕੋਈ ਸਲਾਹਕਾਰ ਨਹੀਂ॥
Prof. Sahib Singhਉਹ ਆਪ ਹੀ ਹਰੇਕ ਜੀਵ ਨੂੰ ਧੰਧੇ ਵਿਚ ਲਾਂਦਾ ਹੈ।

ਪਦ ਅਰਥ ਸਿਰਿ = ਸਿਰ ਉੱਤੇ। ਸਿਰਿ ਸਿਰਿ = ਹਰੇਕ (ਜੀਵ) ਦੇ ਸਿਰ ਉੱਤੇ। ਧੰਧੈ = ਧੰਧੇ ਵਿਚ।

SikhNet (Spanish)Él también los ata a todos y a cada uno a sus tareas

ਜਿਸੁ ਭਾਵੈ. ਤਿਸੁ ਆਪੇ ਮੇਲੇ; ਜਿਨਿ ਗੁਰਮੁਖਿ ਏਕੋ ਜਾਤਾ ਹੇ ॥੨॥

jis bhaavai. tis aape mele; jin guramukh eko jaataa he |2|

Sant Singh KhalsaHe merges into Himself, whoever is pleasing to His Will. The Gurmukh knows the One Lord. ||2||
Manmohan SinghHe is the One who, by the Guru's grace, realises the one alone.
Manmohan Singh (Punjabi)ਉਹ, ਉਹ ਜਣਾ ਹੈ, ਜੋ ਗੁਰਾਂ ਦੀ ਦਇਆ ਦੁਆਰਾ, ਕੇਵਲ ਇੱਕ ਨੂੰ ਹੀ ਅਨੁਭਵ ਕਰਦਾ ਹੈ।
Fareedkot Teekaਜਿਸ ਕੋ ਚਾਹਤਾ ਹੈ ਤਿਸ ਕੋ ਅਪਨੇ ਮੇਂ ਮੇਲ ਲੇਤਾ ਹੈ ਔਰ ਜਿਨ ਗੁਰਮੁਖੋਂ ਨੇ ਏਕ ਪਰਮਾਤਮਾ ਕੋ ਜਾਣਿਆ ਹੈ, ਤਿਨ ਕੋ ਮੇਲ ਲੀਆ ਹੈ॥੨॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਹਰ ਥਾਂ ਵੱਸਦਾ ਜਾਣ ਲਿਆ (ਉਹ ਸਮਝਦਾ ਹੈ ਕਿ) ਜਿਹੜਾ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ ॥੨॥

ਪਦ ਅਰਥ ਜਿਸੁ ਭਾਵੈ = ਜੋ ਤਿਸੁ ਭਾਵੈ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ। ਜਿਨਿ = ਜਿਸ (ਮਨੁੱਖ) ਨੇ। ਗੁਰਮੁਖਿ = ਗੁਰੂ ਦੀ ਰਾਹੀਂ ॥੨॥

SikhNet (Spanish)y a quien sea que Él ame, lo une Él Mismo a Su Ser, sí, aquél que conoce al Uno Solo por la Gracia del Guru. (2)

ਆਵਾ ਗਉਣੁ ਹੈ ਸੰਸਾਰਾ ॥

aavaa gaun hai sansaaraa |

Sant Singh KhalsaThe world is coming and going in reincarnation.
Manmohan SinghThe world is subject to coming and going.
Manmohan Singh (Punjabi)ਜਗਤ ਆਉਣ ਅਤੇ ਜਾਣ ਦੇ ਅਧੀਨ ਹੈ।
Fareedkot Teekaਇਹ ਸੰਸਾਰ ਆਵਣੇ ਜਾਵਣੇ ਵਾਲਾ ਹੈ॥
Prof. Sahib Singhਇਹ ਜਗਤ ਜਨਮ ਮਰਨ ਦਾ ਚੱਕਰ ਹੀ ਹੈ।

ਪਦ ਅਰਥ ਆਵਾਗਉਣੁ = ਆਉਣਾ ਜਾਣਾ, ਜੰਮਣਾ ਮਰਨਾ, ਜਨਮ ਮਰਨ ਦਾ ਚੱਕਰ।

SikhNet (Spanish)¿Qué es este mundo? Este mundo es temporal.

ਮਾਇਆ ਮੋਹੁ; ਬਹੁ ਚਿਤੈ ਬਿਕਾਰਾ ॥

maaeaa mohu; bahu chitai bikaaraa |

Sant Singh KhalsaAttached to Maya, it dwells on its many sins.
Manmohan SinghDue to love of mammon, it thinks of many sins.
Manmohan Singh (Punjabi)ਧਨ-ਦੌਲਤ ਦੀ ਲਗਨ ਕਾਰਨ, ਇਹ ਘਣੇਰਿਆਂ ਪਾਪਾਂ ਦਾ ਖਿਆਲ ਕਰਦਾ ਹੈ।
Fareedkot Teekaਮਾਇਆ ਕੇ ਮੋਹੇ ਹੋਏ ਜੀਵ ਬਹੁਤ ਵਿਕਾਰੋਂ ਕੋ ਚਿਤਵਤੇ ਹੈਂ॥
Prof. Sahib Singhਇਥੇ ਮਾਇਆ ਦਾ ਮੋਹ ਪ੍ਰਬਲ ਹੈ (ਜਿਸ ਦੇ ਕਾਰਨ ਜੀਵ) ਵਿਕਾਰ ਚਿਤਵਦਾ ਰਹਿੰਦਾ ਹੈ।

ਪਦ ਅਰਥ ਚਿਤੈ = ਚਿਤਵਦਾ ਹੈ।

SikhNet (Spanish)En el interior uno se involucra con la ilusión y la mente de uno es saturada de pensamientos que conducen al error,

ਥਿਰੁ ਸਾਚਾ ਸਾਲਾਹੀ ਸਦ ਹੀ; ਜਿਨਿ ਗੁਰ ਕਾ ਸਬਦੁ ਪਛਾਤਾ ਹੇ ॥੩॥

thir saachaa saalaahee sad hee; jin gur kaa sabad pachhaataa he |3|

Sant Singh KhalsaOne who realizes the Word of the Guru's Shabad, praises forever the eternal, unchanging True Lord. ||3||
Manmohan SinghHe, who realises the Guru's word ever praises the ever-stable True Lord.
Manmohan Singh (Punjabi)ਜੋ ਗੁਰਾਂ ਦੀ ਬਾਣੀ ਨੂੰ ਅਨੁਭਵ ਕਰਦਾ ਹੈ, ਉਹ ਹਮੇਸ਼ਾ, ਸਦਾ ਸਦੀਵੀ-ਸਥਿਰ ਸੱਚੇ ਸੁਆਮੀ ਦੀ ਸਿਫ਼ਤ ਸਾਲਾਹ ਕਰਦਾ ਹੈ।
Fareedkot Teekaਸਦਾ ਜੋ ਇਸਥਿਤ ਸਾਚਾ ਹੈ ਓਹ ਤਿਸ ਕੋ ਸਲਾਹੁਤੇ ਹੈਂ, ਜਿਨੋਂ ਨੇ ਗੁਰੋਂ ਕਾ ਉਪਦੇਸ ਪਛਾਣਿਆ ਹੈ॥੩॥
Prof. Sahib Singhਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲਈ (ਉਹ ਜਾਣਦਾ ਹੈ ਕਿ) (ਇਥੇ) ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਦਾ ਸਾਲਾਹਣ-ਜੋਗ ਹੈ ॥੩॥

ਪਦ ਅਰਥ ਥਿਰੁ = ਟਿਕਿਆ ਰਹਿਣ ਵਾਲਾ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸਾਲਾਹੀ = ਸਾਲਾਹੁਣ-ਯੋਗ। ਸਦ = ਸਦਾ। ਜਿਨਿ = ਜਿਸ (ਮਨੁੱਖ) ਨੇ ॥੩॥

SikhNet (Spanish)pero aquél que realiza la Palabra del Guru, alaba siempre la Presencia Permanente de Dios.(3)

ਇਕਿ ਮੂਲਿ ਲਗੇ; ਓਨੀ ਸੁਖੁ ਪਾਇਆ ॥

eik mool lage; onee sukh paaeaa |

Sant Singh KhalsaSome are attached to the root - they find peace.
Manmohan SinghSome are attached to the Root; they are blessed with peace.
Manmohan Singh (Punjabi)ਉਹ ਜੋ ਹਰੀ ਰੂਪੀ ਜੜ ਨਾਲ ਜੁੜੇ ਹਨ, ਉਨ੍ਹਾਂ ਨੂੰ ਆਰਾਮ ਪ੍ਰਦਾਨ ਹੁੰਦਾ ਹੈ।
Fareedkot Teekaਏਕ ਜੋ ਮੂਲ ਪਰਮਾਤਮਾਂ ਕੇ ਭਜਨ ਮੇਂ ਲਾਗੇ ਹੈਂ ਤਿਨੋਂ ਨੇ ਸੁਖ ਪਾਇਆ ਹੈ॥
Prof. Sahib Singhਕਈ ਐਸੇ ਹਨ ਜੋ ਜਗਤ ਦੇ ਰਚਨਹਾਰ ਪ੍ਰਭੂ ਦੀ ਯਾਦ ਵਿਚ ਜੁੜੇ ਰਹਿੰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ।

ਪਦ ਅਰਥ ਇਕਿ = {ਲਫ਼ਜ਼ 'ਇਕਿ' ਤੋਂ ਬਹੁ-ਵਚਨ} ਕਈ। ਮੂਲਿ = ਮੂਲ ਵਿਚ, ਮੁੱਢ ਵਿਚ, ਜਗਤ ਦੇ ਰਚਨਹਾਰ ਵਿਚ। ਓਨੀ = ਉਹਨਾਂ ਨੇ।

SikhNet (Spanish)Los que echan sus raíces en Dios, viven siempre en Éxtasis,

ਡਾਲੀ ਲਾਗੇ; ਤਿਨੀ ਜਨਮੁ ਗਵਾਇਆ ॥

ddaalee laage; tinee janam gavaaeaa |

Sant Singh KhalsaBut those who are attached to the branches, waste their lives away uselessly.
Manmohan SinghThey, who are attached to the branches, lose their life in vain.
Manmohan Singh (Punjabi)ਜੋ ਟਹਿਣੀਆਂ ਨਾਲ ਜੁੜੇ ਹਨ, ਉਹ ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ।
Fareedkot Teekaਜੋ ਦੇਵਤਿਓਂ ਕੀ ਉਪਾਸ਼ਨਾ ਮੇਂ ਲਾਗੇ ਹੈਂ ਤਿਨੋਂ ਨੇ ਜਨਮ ਗਵਾਇ ਲੀਆ ਹੈ॥
Prof. Sahib Singhਪਰ ਜਿਹੜੇ ਮਨੁੱਖ ਮਾਇਕ ਪਦਾਰਥਾਂ ਵਿਚ ਲੱਗੇ ਰਹਿੰਦੇ ਹਨ, ਉਹਨਾਂ ਆਪਣਾ ਜੀਵਨ ਗਵਾ ਲਿਆ ਹੈ।

ਪਦ ਅਰਥ ਡਾਲੀ = ਡਾਲੀਂ, ਡਾਲੀਆਂ ਵਿਚ, ਸ਼ਾਖਾਂ ਵਿਚ, ਮਾਇਕ ਪਦਾਰਥਾਂ ਵਿਚ।

SikhNet (Spanish)pero los que están apegados a las ramas desperdician su vida en vano.

ਅੰਮ੍ਰਿਤ ਫਲ. ਤਿਨ ਜਨ ਕਉ ਲਾਗੇ; ਜੋ ਬੋਲਹਿ. ਅੰਮ੍ਰਿਤ ਬਾਤਾ ਹੇ ॥੪॥

amrit fal. tin jan kau laage; jo boleh. amrit baataa he |4|

Sant Singh KhalsaThose humble beings, who chant the Name of the Ambrosial Lord, produce the ambrosial fruit. ||4||
Manmohan SinghThe persons, who utter the Nectar Lord, bear the Fruit of Nectar.
Manmohan Singh (Punjabi)ਜਿਹੜੇ ਪੁਰਸ਼ ਅੰਮ੍ਰਿਤਮਈ ਬਾਣੀ ਦਾ ਉਚਾਰਨ ਕਰਦੇ ਹਨ ਉਨ੍ਹਾਂ ਨੂੰ ਅੰਮ੍ਰਿਤਮਈ ਮੇਵੇ ਲਗਦੇ ਹਨ।
Fareedkot Teekaਅੰਮ੍ਰਿਤ ਰੂਪ ਫਲ ਅਰਥਾਤ ਸੁਖ ਤਿਸ ਜਨ ਕੋ ਲਾਗੇ ਹੈਂ, ਭਾਵ ਪ੍ਰਾਪਤਿ ਹੂਏ ਹੈਂ, ਜੋ ਅੰਮ੍ਰਿਤ (ਬਾਤਾ) ਭਗਵਤ ਕਾ ਜਸ ਬੋਲਤੇ ਹੈਂ॥੪॥☬ਤਾਂ ਤੇ ਤੁਮ ਐਸੇ ਬੇਨਤੀ ਕਰੋ:
Prof. Sahib Singhਆਤਮਕ ਜੀਵਨ ਦੇਣ ਵਾਲੇ ਫਲ ਉਹਨਾਂ ਨੂੰ ਹੀ ਲੱਗਦੇ ਹਨ ਜਿਹੜੇ ਆਤਮਕ ਜੀਵਨ ਦੇਣ ਵਾਲੇ (ਸਿਫ਼ਤ-ਸਾਲਾਹ ਦੇ) ਬੋਲ ਬੋਲਦੇ ਹਨ ॥੪॥

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਕਉ = ਨੂੰ। ਬੋਲਹਿ = ਬੋਲਦੇ ਹਨ {ਬਹੁ-ਵਚਨ}। ਅੰਮ੍ਰਿਤ ਬਾਤਾ = ਆਤਮਕ ਜੀਵਨ ਦੇਣ ਵਾਲੀਆਂ ਗੱਲਾਂ ॥੪॥

SikhNet (Spanish)Sí, los que recitan la Palabra de Néctar dan el Fruto de ese Néctar. (4)

ਹਮ ਗੁਣ ਨਾਹੀ; ਕਿਆ ਬੋਲਹ ਬੋਲ ॥

ham gun naahee; kiaa bolah bol |

Sant Singh KhalsaI have no virtues; what words should I speak?
Manmohan SinghI have no virtues, What words can I address unto Thee, O my Lord?
Manmohan Singh (Punjabi)ਮੇਰੇ ਵਿੱਚ ਕੋਈ ਨੇਕੀਆਂ ਨਹੀਂ। ਮੈਂ ਕਿਹੜੇ ਬਚਨ ਤੈਨੂੰ ਬੋਲ ਸਕਦਾ ਹਾਂ, ਹੇ ਮੇਰੇ ਸੁਆਮੀ?
Fareedkot Teekaਹੇ ਹਰੀ! ਹਮਾਰੇ ਮੇਂ ਤੋ ਕੋਈ ਗੁਣ ਨਹੀਂ, ਮੈਂ ਕਿਆ ਬੋਲੋਂ ਕੋ ਬੋਲੂੰ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਗੁਣ-ਹੀਨ ਹਾਂ, (ਆਪਣੇ ਮੰਦ ਕਰਮਾਂ ਦੇ ਕਾਰਨ) ਅਸੀਂ ਬੋਲਣ-ਜੋਗੇ ਨਹੀਂ ਹਾਂ।

ਪਦ ਅਰਥ ਕਿਆ ਬੋਲ ਬੋਲਹਿ = ਅਸੀਂ ਕੀਹ ਬੋਲ ਬੋਲ ਸਕਦੇ ਹਾਂ? ਅਸੀਂ ਬੋਲਣ-ਜੋਗੇ ਨਹੀਂ ਹਾਂ, ਸਾਨੂੰ ਬੋਲਦਿਆਂ ਭੀ ਸ਼ਰਮ ਆਉਂਦੀ ਹੈ।

SikhNet (Spanish)Oh Dios, no tenemos Mérito alguno, ¿qué podemos decirte?,

ਤੂ ਸਭਨਾ ਦੇਖਹਿ; ਤੋਲਹਿ ਤੋਲ ॥

too sabhanaa dekheh; toleh tol |

Sant Singh KhalsaYou see all, and weigh them on Your scale.
Manmohan SinghThou see all and weigh them in Thy scale.
Manmohan Singh (Punjabi)ਤੂੰ ਸਾਰਿਆਂ ਨੂੰ ਵੇਖਦਾ ਹੈਂ ਅਤੇ ਉਨ੍ਹਾਂ ਨੂੰ ਆਪਣੀ ਤੱਕੜੀ ਵਿੱਚ ਜੋਖਦਾ ਹੈਂ।
Fareedkot Teekaਤੂੰ ਸਭਨਾਂ ਕੇ ਕਰਮਾਂ ਕੋ ਦੇਖ ਕਰ ਤਿਨ ਕੇ ਬੀਚਾਰ ਕੋ ਬੀਚਾਰਤਾ ਹੈਂ॥
Prof. Sahib Singhਤੂੰ ਸਭ ਜੀਵਾਂ (ਦੇ ਕਰਮਾਂ) ਨੂੰ ਵੇਖਦਾ ਹੈਂ ਅਤੇ ਪਰਖਦਾ ਹੈਂ।

ਪਦ ਅਰਥ ਤੋਲਹਿ = ਤੂੰ (ਸਭਨਾਂ ਦੇ ਕਰਮਾਂ ਨੂੰ) ਜਾਂਚਦਾ ਤੋਲਦਾ ਹੈਂ।

SikhNet (Spanish)pues Tú lo observas todo y pesas todo en Tu Balanza.

ਜਿਉ ਭਾਵੈ. ਤਿਉ ਰਾਖਹਿ ਰਹਣਾ; ਗੁਰਮੁਖਿ ਏਕੋ ਜਾਤਾ ਹੇ ॥੫॥

jiau bhaavai. tiau raakheh rahanaa; guramukh eko jaataa he |5|

Sant Singh KhalsaBy Your will, You preserve me, and so do I remain. The Gurmukh knows the One Lord. ||5||
Manmohan SinghI live only as per Thy will to keep me. By the Guru's grace, I know but one Lord.
Manmohan Singh (Punjabi)ਜਿਸ ਤਰ੍ਹਾਂ ਤੂੰ ਮੈਨੂੰ ਰਖਣਾ ਪਸੰਦ ਰਕਦਾ ਹੈਂ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਗੁਰਾਂ ਦੀ ਦਇਆ ਦੁਆਰਾ, ਮੈਂ ਕੇਵਲ ਇੱਕ ਪ੍ਰਭੂ ਨੂੰ ਹੀ ਜਾਣਦਾ ਹਾਂ।
Fareedkot Teekaਤਿਉਂ ਤੇਰੇ ਕੋ ਰਖਿਆ ਭਾਵੈ ਤਿਉਂ ਤੂੰ ਰਾਖਤਾ ਹੈਂ। ਮੇਰਾ ਰਹਿਣਾ ਤੇਰੇ ਆਸਰੇ ਹੀ ਹੈ, ਕਿਉਂਕਿ ਮੈਨੇ ਤਾਂ ਗੁਰੋਂ ਦੁਆਰੇ ਏਕ ਤੇਰੇ ਕੋ ਹੀ ਜਾਣਿਆ ਹੈ॥੫॥
Prof. Sahib Singhਜਿਵੇਂ ਤੇਰੀ ਰਜ਼ਾ ਹੁੰਦੀ ਹੈ ਤੂੰ ਸਾਨੂੰ ਰੱਖਦਾ ਹੈਂ, ਅਸੀਂ ਉਸੇ ਤਰ੍ਹਾਂ ਰਹਿ ਸਕਦੇ ਹਾਂ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਤੇਰੇ ਨਾਲ ਹੀ ਸਾਂਝ ਪਾਂਦਾ ਹੈ ॥੫॥

ਪਦ ਅਰਥ ਰਾਖਹਿ = ਤੂੰ ਰੱਖਦਾ ਹੈਂ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ॥੫॥

SikhNet (Spanish)Por la Gracia del Guru, sé que así como es Tu Voluntad, así seré. (5)

ਜਾ ਤੁਧੁ ਭਾਣਾ; ਤਾ ਸਚੀ ਕਾਰੈ ਲਾਏ ॥

jaa tudh bhaanaa; taa sachee kaarai laae |

Sant Singh KhalsaAccording to Your Will, You link me to my true tasks.
Manmohan SinghWhen such is Thy will, then Thou yoke me to Thine true task.
Manmohan Singh (Punjabi)ਜਦ ਤੇਰੀ ਐਹੋ ਜੇਹੀ ਰਜ਼ਾ ਹੁੰਦੀ ਹੈ, ਤਦ ਤੂੰ ਮੈਨੂੰ ਆਪਣੇ ਸੱਚੇ ਕੰਮ ਵਿੱਚ ਲਾਉਂਦਾ ਹੈ।
Fareedkot Teekaਜੋ ਜੀਵ ਪਰ ਤੇਰਾ (ਭਾਣਾ) ਹੁਕਮ ਹੂਆ ਹੈ ਤਉ ਸਾਚੀ ਕਾਰ, ਭਾਵ ਭਗਤੀ ਮੇਂ ਲਾਇਆ ਹੈ॥
Prof. Sahib Singhਹੇ ਪ੍ਰਭੂ! ਜਦੋਂ ਤੈਨੂੰ ਚੰਗਾ ਲੱਗੇ, ਤਦੋਂ ਤੂੰ (ਜੀਵਾਂ ਨੂੰ) ਸੱਚੀ ਕਾਰ ਵਿਚ ਲਾਂਦਾ ਹੈਂ, (ਜਿਨ੍ਹਾਂ ਨੂੰ ਲਾਂਦਾ ਹੈਂ, ਉਹ)

ਪਦ ਅਰਥ ਜਾ = ਜਾਂ, ਜਦੋਂ। ਤੁਧੁ ਭਾਣਾ = ਤੈਨੂੰ ਚੰਗੇ ਲੱਗੇ। ਕਾਰੈ = ਕਾਰ ਵਿਚ।

SikhNet (Spanish)Cuando tal es Tu Voluntad, Tú me atas a la Verdadera Tarea

ਅਵਗਣ ਛੋਡਿ; ਗੁਣ ਮਾਹਿ ਸਮਾਏ ॥

avagan chhodd; gun maeh samaae |

Sant Singh KhalsaRenouncing vice, I am immersed in virtue.
Manmohan SinghShedding sins, merge I then in virtues.
Manmohan Singh (Punjabi)ਪਾਪਾਂ ਨੂੰ ਤਿਆਗ ਤਦ ਮੈਂ ਨੇਕੀਆਂ ਅੰਦਰ ਲੀਨ ਹੋ ਜਾਂਦਾ ਹਾਂ।
Fareedkot Teekaਜੋ ਸਚੀ ਕਾਰ ਮੇਂ ਲਗਾਏ ਹੈਂ ਵਹੁ ਔਗਣਾਂ ਕੋ ਛੋਡ ਕੇ ਤੇਰੇ ਗੁਣੋਂ ਮੇਂ ਸਮਾਏ ਹੈਂ॥
Prof. Sahib Singhਔਗੁਣ ਛੱਡ ਕੇ ਤੇਰੇ ਗੁਣਾਂ ਵਿਚ ਲੀਨ ਹੋਏ ਰਹਿੰਦੇ ਹਨ।

ਪਦ ਅਰਥ ਛੋਡਿ = ਛੱਡ ਕੇ।

SikhNet (Spanish)y así me deshago de mi maldad y me inmerjo en Tus Virtudes,

ਗੁਣ ਮਹਿ ਏਕੋ ਨਿਰਮਲੁ ਸਾਚਾ; ਗੁਰ ਕੈ ਸਬਦਿ ਪਛਾਤਾ ਹੇ ॥੬॥

gun meh eko niramal saachaa; gur kai sabad pachhaataa he |6|

Sant Singh KhalsaThe One Immaculate True Lord abides in virtue; through the Word of the Guru's Shabad, He is realized. ||6||
Manmohan SinghThe Pure True Lord alone abides in virtues, By the Guru's instruction is He realised.
Manmohan Singh (Punjabi)ਕੇਵਲ ਪਵਿੱਤ੍ਰ ਪ੍ਰਭੂ ਹੀ ਨੇਕੀਆਂ ਅੰਦਰ ਵਸਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਅਨੁਭਵ ਕੀਤਾ ਜਾਂਦਾ ਹੈ।
Fareedkot Teekaਜਬ ਰਿਦੇ ਮੇਂ ਗੁਣ ਧਾਰਨ ਕੀਏ ਹੈਂ ਤਬ ਏਕ ਜੋ ਨਿਰਮਲ ਸਾਚਾ ਪਰਮੇਸਰ ਹੈ, ਸੋ ਗੁਰੋਂ ਕੇ ਉਪਦੇਸ ਕਰ ਸੋ ਤੂੰ ਪਛਾਣਿਆ ਹੈ॥੬॥
Prof. Sahib Singhਪ੍ਰਭੂ ਦੇ ਗੁਣਾਂ ਵਿਚ ਚਿੱਤ ਜੋੜਿਆਂ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਵਿੱਤਰ ਅਬਿਨਾਸੀ ਪ੍ਰਭੂ ਹੀ (ਹਰ ਥਾਂ) ਦਿੱਸਦਾ ਹੈ ॥੬॥

ਪਦ ਅਰਥ ਨਿਰਮਲੁ = ਪਵਿੱਤਰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ ॥੬॥

SikhNet (Spanish)pues eres el Único Ser Sin Mancha que vive en la Virtud, y es a través de la Palabra del Guru que eres revelado. (6)

ਜਹ ਦੇਖਾ; ਤਹ ਏਕੋ ਸੋਈ ॥

jeh dekhaa; teh eko soee |

Sant Singh KhalsaWherever I look, there I see Him.
Manmohan SinghWherever I see, there I see Him alone.
Manmohan Singh (Punjabi)ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਕੇਵਲ ਉਸ ਨੂੰ ਹੀ ਵੇਖਦਾ ਹਾਂ।
Fareedkot Teekaਜਹਾਂ ਦੇਖੀਤਾ ਹੈ ਤਹਾਂ ਸੋਈ ਏਕ ਤੂੰ ਪਰਮਾਤਮਾ ਹੈਂ॥
Prof. Sahib Singhਮੈਂ ਜਿੱਧਰ ਵੇਖਦਾ ਹਾਂ, ਉਧਰ ਸਿਰਫ਼ ਉਹ ਪਰਮਾਤਮਾ ਹੀ ਦਿੱਸ ਰਿਹਾ ਹੈ।

ਪਦ ਅਰਥ ਦੇਖਾ = ਦੇਖਾਂ, ਮੈਂ ਵੇਖਦਾ ਹਾਂ।

SikhNet (Spanish)Te veo sólo a Ti, mi Único Dios, a donde sea que volteo a ver,

ਦੂਜੀ ਦੁਰਮਤਿ; ਸਬਦੇ. ਖੋਈ ॥

doojee duramat; sabade. khoee |

Sant Singh KhalsaDuality and evil-mindedness are destroyed through the Shabad.
Manmohan SinghDuality and evil-intellect, I have eradicated through the Name.
Manmohan Singh (Punjabi)ਦਵੈਤ-ਭਾਵ ਅਤੇ ਮੰਦੀ ਅਕਲ ਮੈਂ ਨਾਮ ਦੇ ਰਾਹੀਂ ਨਾਸ ਕਰ ਦਿੱਤੀਆਂ ਹਨ।
Fareedkot Teekaਦ੍ਵੈਤ ਤਥਾ ਖੋਟੀ ਮਤ ਗੁਰ ਉਪਦੇਸ ਸੇ ਖੋਇ ਦਈ ਹੈ॥
Prof. Sahib Singhਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਵੇਖਣ ਲਈ ਖੋਟੀ ਮੱਤ ਗੁਰੂ ਦੇ ਸ਼ਬਦ ਦੀ ਰਾਹੀਂ ਨਾਸ ਹੋ ਜਾਂਦੀ ਹੈ।

ਪਦ ਅਰਥ ਦੂਜੀ = ਮਾਇਆ ਦੀ ਝਾਕ ਵਾਲੀ। ਦੁਰਮਤਿ = ਖੋਟੀ ਮੱਤ। ਸਬਦੇ = ਸ਼ਬਦ ਦੀ ਰਾਹੀਂ।

SikhNet (Spanish)pues a través de la Palabra, me he quitado del sentido de la maldad y del otro.

ਏਕਸੁ ਮਹਿ ਪ੍ਰਭੁ ਏਕੁ ਸਮਾਣਾ; ਅਪਣੈ ਰੰਗਿ ਸਦ ਰਾਤਾ ਹੇ ॥੭॥

ekas meh prabh ek samaanaa; apanai rang sad raataa he |7|

Sant Singh KhalsaThe One Lord God is immersed in His Oneness. He is attuned forever to His own delight. ||7||
Manmohan SinghThe one Lord is merged in Him singleness alone. He is imbued ever in His own glee.
Manmohan Singh (Punjabi)ਇਕ ਸੁਆਮੀ ਕੇਵਲ ਆਪਣੇ ਇੱਕ ਲੇਪਣ ਵਿੱਚ ਹੀ ਰਮਿਆ ਹੋਇਆ ਹੈ। ਉਹ ਸਦਾ ਹੀ ਆਪਣੀ ਨਿੱਜ ਦੀ ਖ਼ੁਸ਼ੀ ਅੰਦਰ ਰੰਗੀਜਿਆ ਹੋਇਆ ਹੈ।
Fareedkot Teekaਪੁਨ: ਏਕ ਸੰਸਾਰ ਬੀਚ ਏਕ ਪ੍ਰਭੂ ਹੀ ਸਮਾਇਆ ਹੂਆ ਜਾਨ ਕੇ ਅਪਣੇ ਅਨੰਦ ਮੇਂ ਸਦਾ ਰੰਗਿਆ ਰਹਿਤਾ ਹੈ॥੭॥☬ਮਨਮੁਖਾਂ ਕੀ ਦਸ਼ਾ ਦਿਖਾਵਤੇ ਹੈ:
Prof. Sahib Singh(ਸ਼ਬਦ ਦੀ ਬਰਕਤਿ ਨਾਲ ਇਉਂ ਦਿੱਸ ਪੈਂਦਾ ਹੈ ਕਿ) ਆਪਣੇ ਆਪ ਵਿਚ ਪਰਮਾਤਮਾ ਆਪ ਹੀ ਸਮਾਇਆ ਹੋਇਆ ਹੈ, ਉਹ ਸਦਾ ਆਪਣੀ ਮੌਜ ਵਿਚ ਮਸਤ ਰਹਿੰਦਾ ਹੈ ॥੭॥

ਪਦ ਅਰਥ ਏਕਸੁ ਮਹਿ = ਇਕ ਆਪਣੇ ਆਪ ਵਿਚ। ਸਮਾਣਾ = ਲੀਨ ਹੈ। ਰੰਗਿ = ਮੌਜ ਵਿਚ। ਰਾਤਾ = ਮਸਤ ॥੭॥

SikhNet (Spanish)Y mira te veo a Ti, mi Único Señor, inmerso en Tu Singularidad, envuelto en Tu Amor. (7)

ਕਾਇਆ ਕਮਲੁ ਹੈ ਕੁਮਲਾਣਾ ॥

kaaeaa kamal hai kumalaanaa |

Sant Singh KhalsaThe body-lotus is withering away,
Manmohan SinghThe body lotus is withering away,
Manmohan Singh (Punjabi)ਦੇਹ ਕੰਵਲ ਮੁਰਝਾਉਂਦੀ ਜਾ ਰਹੀ ਹੈ,
Fareedkot Teekaਮਨਮੁਖਾਂ ਕਾ ਸੂਖਮ ਦੇਹ, ਭਾਵ ਬੁਧੀ ਰੂਪੀ ਕਵਲ ਕੁਮਲਾਇਆ ਹੀ ਰਹਿਤਾ ਹੈ॥
Prof. Sahib Singh(ਮਨਮੁਖ ਦੇ) ਸਰੀਰ ਵਿਚ ਉਸ ਦਾ ਹਿਰਦਾ-ਕੌਲ ਫੁੱਲ ਕੁਮਲਾਇਆ ਰਹਿੰਦਾ ਹੈ,

ਪਦ ਅਰਥ ਕਾਇਆ ਕਮਲੁ = ਸਰੀਰ ਵਿਚ ਦਾ ਹਿਰਦਾ-ਕੌਲ ਫੁੱਲ।

SikhNet (Spanish)El Loto del cuerpo se marchita de seguro

ਮਨਮੁਖੁ. ਸਬਦੁ, ਨ ਬੁਝੈ; ਇਆਣਾ ॥

manamukh. sabad, na bujhai; eaanaa |

Sant Singh Khalsabut the ignorant, self-willed manmukh does not understand the Shabad.
Manmohan Singhbut the ignorant mind-ward knows not the Name.
Manmohan Singh (Punjabi)ਪ੍ਰੰਤੂ, ਨਾਦਾਨ ਆਪ-ਹੁਦਰਾ ਨਾਮ ਨੂੰ ਨਹੀਂ ਜਾਣਦਾ।
Fareedkot Teekaਕਿਉਂਕਿ ਮਨਮੁਖ ਐਸਾ ਇਆਣਾ ਹੈ, ਜੋ ਗੁਰੋਂ ਕੇ ਉਪਦੇਸ ਕੋ ਸਮਝਤਾ ਨਹੀਂ ਹੈ॥
Prof. Sahib Singhਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇ-ਸਮਝ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦਾ।

ਪਦ ਅਰਥ ਮਨਮੁਖ = ਮਨ ਦੇ ਪਿੱਛੇ ਤੁਰਨ ਵਾਲਾ। ਇਆਣਾ = ਬੇ-ਸਮਝ।

SikhNet (Spanish)y aun así, el ególatra, ciego por su ignorancia, no realiza la Palabra.

ਗੁਰ ਪਰਸਾਦੀ ਕਾਇਆ ਖੋਜੇ; ਪਾਏ ਜਗਜੀਵਨੁ ਦਾਤਾ ਹੇ ॥੮॥

gur parasaadee kaaeaa khoje; paae jagajeevan daataa he |8|

Sant Singh KhalsaBy Guru's Grace, he searches his body, and finds the Great Giver, the Life of the world. ||8||
Manmohan SinghSearching his body, By the Guru's grace, The mortal finds the Beauteous Lord, the life of the world.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਆਪਣੀ ਦੇਹੀ ਨੂੰ ਭਾਲ ਕੇ, ਪ੍ਰਾਣੀ ਜਗਤ ਦੀ ਜਿੰਦ ਜਾਨ, ਦਾਤਾਰ ਸੁਆਮੀ, ਨੂੰ ਪਾ ਲੈਂਦਾ ਹੈ।
Fareedkot Teekaਗੁਰੋਂ ਕੀ ਕਿਰਪਾ ਕਰ ਕੇ ਜੌ ਦੇਹ ਕੋ ਖੋਜੈ ਤੌ ਵਹੁ ਜਗਜੀਵਨ ਦਾਤਾ ਪਾਇ ਲਏ ਅਰਥਾਤ ਸਾਖਿਆਤ ਕਰ ਲਏ॥੮॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਆਪਣੇ ਸਰੀਰ ਨੂੰ ਖੋਜਦਾ ਹੈ (ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ) ਉਹ ਜਗਤ ਦੇ ਸਹਾਰੇ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੮॥

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਪਾਏ = ਲੱਭ ਲੈਂਦਾ ਹੈ ॥੮॥

SikhNet (Spanish)Si buscara en su interior, por la Gracia del Guru, encontraría que dentro de él, el Señor de toda Vida ha estado siempre.(8)

ਕੋਟ ਗਹੀ ਕੇ; ਪਾਪ ਨਿਵਾਰੇ ॥

kott gahee ke; paap nivaare |

Sant Singh KhalsaThe Lord frees up the body-fortress, which was seized by sins,
Manmohan SinghThe Lord delivers the body fortress seized by the sins,
Manmohan Singh (Punjabi)ਪ੍ਰਭੂ ਪਾਪਾਂ ਦੇ ਪਕੜੇ ਹੋਏ, ਦੇਹ ਦੇ ਕਿਲ੍ਹੇ ਨੂੰ, ਆਜ਼ਾਦ ਕਰ ਦਿੰਦਾ ਹੈ,
Fareedkot Teekaਗੁਰਮੁਖ ਕੈਸੇ ਹੈਂ? ਤਿਨੋਂ ਨੇ ਕੋਟ (ਗਹੀ) ਦਿਨੋਂ ਕੇ ਪਾਪ ਨਿਵਾਰੇ ਹੈਂ॥
Prof. Sahib Singhਉਹ ਮਨੁੱਖ (ਆਪਣੇ ਅੰਦਰੋਂ) ਸਰੀਰ ਨੂੰ ਗ੍ਰਸਣ ਵਾਲੇ ਪਾਪ ਦੂਰ ਕਰ ਲੈਂਦਾ ਹੈ,

ਪਦ ਅਰਥ ਕੋਟ = ਕਿਲ੍ਹਾ, ਸਰੀਰ-ਕਿਲ੍ਹਾ, ਸਰੀਰ। ਗਹ = ਪਕੜ। ਗਹੀ = ਪਕੜ ਕਰਨ ਵਾਲਾ। ਕੋਟ ਗਹੀ ਕੇ ਪਾਪ = ਸਰੀਰ ਨੂੰ ਗ੍ਰਸਣ ਵਾਲੇ ਪਾਪ। ਨਿਵਾਰੇ = ਦੂਰ ਕਰ ਲੈਂਦਾ ਹੈ।

SikhNet (Spanish)El Señor purga la fortaleza del cuerpo, capturada por los cinco enemigos a partir de errores

ਸਦਾ ਹਰਿ ਜੀਉ ਰਾਖੈ ਉਰ ਧਾਰੇ ॥

sadaa har jeeo raakhai ur dhaare |

Sant Singh Khalsawhen one keeps the Dear Lord enshrined forever in the heart.
Manmohan Singhand the mortal ever keeps the sire Lord enshrined within his mind.
Manmohan Singh (Punjabi)ਅਤੇ ਪ੍ਰਾਣੀ ਮਹਾਰਾਜ ਮਾਲਕ ਨੂੰ ਸਦੀਵ ਹੀ ਆਪਣੇ ਰਿਦੇ ਅੰਦਰ ਟਿਕਾਈ ਰਖਦਾ ਹੈ।
Fareedkot Teekaਹਰੀ ਕੋ ਜੋ ਸਦਾ ਰਿਦੇ ਮੇਂ ਧਾਰੀ ਰਖਤੇ ਹੈਂ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।

ਪਦ ਅਰਥ ਰਾਖੈ = ਰੱਖਦਾ ਹੈ। ਉਹ ਧਾਰੇ = ਉਰ ਧਾਰਿ, ਹਿਰਦੇ ਵਿਚ ਟਿਕਾ ਕੇ।

SikhNet (Spanish)y desviaciones de la mente y así uno enaltece al Señor, nuestro Amor, en el corazón.

ਜੋ ਇਛੇ ਸੋਈ ਫਲੁ ਪਾਏ; ਜਿਉ ਰੰਗੁ ਮਜੀਠੈ ਰਾਤਾ ਹੇ ॥੯॥

jo ichhe soee fal paae; jiau rang majeetthai raataa he |9|

Sant Singh KhalsaThe fruits of his desires are obtained, and he is dyed in the permanent color of the Lord's Love. ||9||
Manmohan SinghHe obtains the fruit that he desires and is imbued like the dye of madder.
Manmohan Singh (Punjabi)ਉਹ ਉਹ ਮੇਵੇ ਨੂੰ ਪਾ ਲੈਂਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ ਅਤੇ ਮਜੀਠ ਦੇ ਰੰਗ ਦੀ ਮਾਨੰਦ ਰੰਗਿਆ ਜਾਂਦਾ ਹੈ।
Fareedkot Teekaਜੋ ਉਨ ਕੀ ਇਛਾ ਹੋਤੀ ਹੈ, ਸੋਈ ਫਲ ਪਾਵਤੇ ਹੈਂ, ਔ ਭਜਨ ਕੀ ਲਾਲੀ ਐਸੇ ਚੜੀ ਰਹਿਤੀ ਹੈ ਜੈਸੇ ਮਜੀਠ ਕੇ ਰੰਗ ਮੇਂ ਰਾਤਾ ਹੂਆ ਬਸਤ੍ਰ ਹੋਤਾ ਹੈ॥੯॥
Prof. Sahib Singhਉਹ ਮਨੁੱਖ ਜਿਸ (ਫਲ) ਦੀ ਇੱਛਾ ਕਰਦਾ ਹੈ ਉਹ ਫਲ ਹਾਸਲ ਕਰ ਲੈਂਦਾ ਹੈ, ਉਸ ਦਾ ਮਨ ਨਾਮ-ਰੰਗ ਨਾਲ ਇਉਂ ਰੰਗਿਆ ਰਹਿੰਦਾ ਹੈ ਜਿਵੇਂ ਮਜੀਠ ਦਾ (ਪੱਕਾ) ਰੰਗ ਹੈ ॥੯॥

ਪਦ ਅਰਥ ਰੰਗੁ ਮਜੀਠੈ = ਮਜੀਠ ਦਾ ਰੰਗ। ਰਾਤਾ = ਰੱਤਾ ਹੋਇਆ, ਰੰਗਿਆ ਹੋਇਆ ॥੯॥

SikhNet (Spanish)Lo que sea que uno busca, lo encuentra y se conserva imbuido en el Amor de su Señor, así como la planta de la rubia en su color.(9)

ਮਨਮੁਖੁ ਗਿਆਨੁ ਕਥੇ; ਨ ਹੋਈ ॥

manamukh giaan kathe; na hoee |

Sant Singh KhalsaThe self-willed manmukh speaks of spiritual wisdom, but does not understand.
Manmohan SinghThe way-ward one utters Divine knowledge, but realises it not,
Manmohan Singh (Punjabi)ਆਪ-ਹੁਦਰਾ ਜੀਵ ਬ੍ਰਹਮ ਗਿਆਤ ਦੀਆਂ ਗੱਲਾਂ ਕਰਦਾ ਹੈ; ਪ੍ਰੰਤੂ ਇਸ ਨੂੰ ਅਨੁਭਵ ਨਹੀਂ ਕਰਦਾ,
Fareedkot Teekaਮਨਮੁਖ ਗਿਆਨ ਕਥਤਾ ਹੈ ਪਰੰਤੂ ਧਾਰਨਾ ਨਹੀਂ ਹੋਤੀ॥
Prof. Sahib Singhਮਨ ਦਾ ਮੁਰੀਦ ਮਨੁੱਖ ਗਿਆਨ ਦੀਆਂ ਗੱਲਾਂ ਤਾਂ ਕਰਦਾ ਹੈ, (ਪਰ ਉਸ ਦੇ ਅੰਦਰ ਆਤਮਕ ਜੀਵਨ ਦੀ ਸੂਝ) ਨਹੀਂ ਹੈ।

ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਗਿਆਨੁ ਕਥੇ = ਗਿਆਨ ਕਥਦਾ ਹੈ, ਗਿਆਨ ਦੀਆਂ ਗੱਲਾਂ ਕਰਦਾ ਹੈ। ਨ ਹੋਈ = (ਉਸ ਦੇ ਹਿਰਦੇ ਵਿਚ ਗਿਆਨ) ਨਹੀਂ ਹੈ, ਉਸ ਦੇ ਅੰਦਰ ਆਤਮਕ ਜੀਵਨ ਦੀ ਸੂਝ ਨਹੀਂ ਹੈ।

SikhNet (Spanish)El ególatra dice las Verdades pero él mismo no las entiende

ਫਿਰਿ ਫਿਰਿ ਆਵੈ; ਠਉਰ. ਨ ਕੋਈ ॥

fir fir aavai; tthaur. na koee |

Sant Singh KhalsaAgain and again, he comes into the world, but he finds no place of rest.
Manmohan Singhhe comes again and again and finds no refuge.
Manmohan Singh (Punjabi)ਉਹ ਮੁੜ ਮੁੜ ਕੇ ਆਉਂਦਾ ਹੈ ਅਤੇ ਉਸ ਨੂੰ ਕੋਈ ਪਨਾਹ ਨਹੀਂ ਮਿਲਦੀ।
Fareedkot Teekaਇਸੀ ਤੇ ਬਾਰੰਬਾਰ ਜਨਮ ਮਰਨ ਮੇਂ ਆਵਤਾ ਹੈ, ਠਹਿਰਨੇ ਕੋ ਜਗਾਂ ਤਿਨ ਕੋ ਕੋਈ ਨਹੀਂ ਮਿਲਤੀ॥
Prof. Sahib Singhਉਹ ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ, ਕਿਤੇ ਉਸ ਨੂੰ ਟਿਕਾਣਾ ਨਹੀਂ ਮਿਲਦਾ।

ਪਦ ਅਰਥ ਠਉਰ = ਟਿਕਾਣਾ।

SikhNet (Spanish)y así va y viene sin encontrar refugio.

ਗੁਰਮੁਖਿ ਗਿਆਨੁ ਸਦਾ ਸਾਲਾਹੇ; ਜੁਗਿ ਜੁਗਿ ਏਕੋ ਜਾਤਾ ਹੇ ॥੧੦॥

guramukh giaan sadaa saalaahe; jug jug eko jaataa he |10|

Sant Singh KhalsaThe Gurmukh is spiritually wise, and praises the Lord forever. Throughout each and every age, the Gurmukh knows the One Lord. ||10||
Manmohan SinghThe Divine Guru-ward, ever hymns the Lord's praise and knows the One alone, l all the ages through.
Manmohan Singh (Punjabi)ਗਿਆਨਵਾਨ ਗੁਰੂ-ਅਨੁਸਾਰੀ ਸਦੀਵ ਹੀ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹੈ ਅਤੇ ਸਾਰਿਆਂ ਯੁੱਗਾਂ ਅੰਦਰ ਕੇਵਲ ਇੱਕ ਨੂੰ ਹੀ ਜਾਣਦਾ ਹੈ।
Fareedkot Teekaਗੁਰਮੁਖੋਂ ਕੋ ਗਿਆਨ ਹੈ ਤਉ ਭੀ ਪਰਮੇਸਰ ਕੋ ਸਦਾ ਸਲਾਹੁਤੇ ਹੈਂ, ਪੁਨਾ (ਜੁਗਿ ਜੁਗਿ) ਸਦਾ ਸਦਾ ਏਕ ਵਾਹਿਗੁਰੂ ਹੀ ਜਾਣਿਆ ਹੈ॥੧੦॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਗੁਰੂ ਪਾਸੋਂ) ਆਤਮਕ ਜੀਵਨ ਦੀ ਸੂਝ (ਪ੍ਰਾਪਤ ਕਰ ਕੇ) ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਹਰੇਕ ਜੁਗ ਵਿਚ ਇਕੋ ਪਰਮਾਤਮਾ ਵੱਸਦਾ ਸਮਝ ਆਉਂਦਾ ਹੈ ॥੧੦॥

ਪਦ ਅਰਥ ਸਾਲਾਹੇ = ਸਿਫ਼ਤ-ਸਾਲਾਹ ਕਰਦਾ ਹੈ। ਜੁਗਿ ਜੁਗਿ = ਹਰੇਕ ਜੁਗ ਵਿਚ ॥੧੦॥

SikhNet (Spanish)Pero el ser consciente en Dios, Sabio en la Alabanza del Señor, conoce al Uno, época tras época.(10)

ਮਨਮੁਖੁ ਕਾਰ ਕਰੇ; ਸਭਿ ਦੁਖ ਸਬਾਏ ॥

manamukh kaar kare; sabh dukh sabaae |

Sant Singh KhalsaAll the deeds which the manmukh does bring pain - nothing but pain.
Manmohan SinghAll deeds which the egocentric does lead to nothing but pain.
Manmohan Singh (Punjabi)ਸਾਰੇ ਕਰਮ ਜੋ ਆਪ-ਹੁਦਰਾ ਕਮਾਉਂਦਾ ਹੈ, ਨਿਰੋਲ ਦੁਖ ਨੂੰ ਹੀ ਪੈਦਾ ਕਰਦੇ ਹਨ।
Fareedkot Teekaਮਨਮੁਖ ਜੋ ਕੰਮ ਕਰਤੇ ਹੈਂ ਸਭ ਐਸੇ ਕਰਤੇ ਹੈਂ ਤਿਸ ਤੇ ਸਭ ਪ੍ਰਕਾਰ ਸੰਪੂਰਨ ਦੁਖ ਹੀ ਹੋਤੇ ਹੈਂ॥
Prof. Sahib Singhਮਨ ਦਾ ਮੁਰੀਦ ਮਨੁੱਖ ਉਹੀ ਕਾਰ ਕਰਦਾ ਹੈ ਜਿਸ ਤੋਂ ਸਾਰੇ ਦੁੱਖ ਹੀ ਦੁੱਖ ਵਾਪਰਨ।

ਪਦ ਅਰਥ ਸਭਿ = ਸਾਰੇ। ਸਬਾਦੇ = ਸਾਰੇ।

SikhNet (Spanish)El ególatra realiza los actos que lo conducen al dolor,

ਅੰਤਰਿ ਸਬਦੁ ਨਾਹੀ; ਕਿਉ ਦਰਿ ਜਾਏ ॥

antar sabad naahee; kiau dar jaae |

Sant Singh KhalsaThe Word of the Shabad is not within him; how can he go to the Court of the Lord?
Manmohan SinghWithin him is not the Lord's Name How can he enter into His court?
Manmohan Singh (Punjabi)ਉਸ ਦੇ ਅੰਦਰ ਪ੍ਰਭੂ ਦਾ ਨਾਮ ਨਹੀਂ। ਉਹ ਉਸ ਦੇ ਦਰਬਾਰ ਵਿੱਚ ਕਿਸ ਤਰ੍ਹਾਂ ਪ੍ਰਵੇਸ਼ ਕਰ ਸਕਦਾ ਹੈ?
Fareedkot Teekaਤਿਨ ਕੇ ਅੰਤਰ ਗੁਰ ਉਪਦੇਸ ਨਹੀਂ ਹੈ, ਕਿਸ ਪ੍ਰਕਾਰ ਪ੍ਰਭੂ ਕੇ ਦਰ ਮੇਂ ਜਾਏ?
Prof. Sahib Singhਉਸ ਦੇ ਅੰਦਰ ਗੁਰੂ ਦਾ ਸ਼ਬਦ ਨਹੀਂ ਵੱਸਦਾ, ਉਹ ਪਰਮਾਤਮਾ ਦੇ ਦਰ ਤੇ ਨਹੀਂ ਪਹੁੰਚ ਸਕਦਾ।

ਪਦ ਅਰਥ ਅੰਦਰਿ = ਅੰਦਰ, ਹਿਰਦੇ ਵਿਚ। ਦਰਿ = (ਪ੍ਰਭੂ ਦੇ) ਦਰ ਤੇ।

SikhNet (Spanish)pues no aprecia la Palabra en su interior y así, ¿cómo puede penetrar en el Estado de Dios?

ਗੁਰਮੁਖਿ ਸਬਦੁ ਵਸੈ ਮਨਿ ਸਾਚਾ; ਸਦ ਸੇਵੇ ਸੁਖਦਾਤਾ ਹੇ ॥੧੧॥

guramukh sabad vasai man saachaa; sad seve sukhadaataa he |11|

Sant Singh KhalsaThe True Shabad dwells deep within the mind of the Gurmukh; he serves the Giver of peace forever. ||11||
Manmohan SinghWithin the mind of the God-conscious being, the True Name dwells and he serves ever the peace-giving Lord.
Manmohan Singh (Punjabi)ਵਾਹਿਗੁਰੂ ਨੂੰ ਜਾਣਨ ਵਾਲੇ ਜੀਵ ਦੇ ਹਿਰਦੇ ਅੰਦਰ ਸੱਚਾ ਨਾਮ ਨਿਵਾਸ ਰਖਦਾ ਹੈ ਅਤੇ ਉਹ ਸਦੀਵ ਹੀ ਆਰਾਮ-ਬਖਸ਼ਣਹਾਰ ਸਾਈਂ ਦੀ ਘਾਲ ਕਮਾਉਂਦਾ ਹੈ।
Fareedkot Teekaਗੁਰਮੁਖੋਂ ਕੇ ਮਨ ਮੇਂ ਸਾਚਾ ਉਪਦੇਸ ਵਸਤਾ ਹੈ, ਇਸੀ ਤੇ ਸਦਾ (ਸੁਖਦਾਤਾ) ਵਾਹਿਗੁਰੂ ਕੋ ਸੇਵਤੇ ਹੈਂ॥੧੧॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਸਦਾ-ਥਿਰ ਪ੍ਰਭੂ ਵੱਸਦਾ ਹੈ, ਉਹ ਸਦਾ ਸੁਖਾਂ ਦੇ ਦਾਤੇ ਪ੍ਰਭੂ ਦੀ ਸੇਵਾ-ਭਗਤੀ ਕਰਦਾ ਹੈ ॥੧੧॥

ਪਦ ਅਰਥ ਮਨਿ = ਮਨ ਵਿਚ। ਸਾਚਾ = ਸਦਾ-ਥਿਰ ਰਹਿਣ ਵਾਲਾ। ਸਦ = ਸਦਾ। ਸੇਵੇ = ਸੇਵਾ-ਭਗਤੀ ਕਰਦਾ ਹੈ ॥੧੧॥

SikhNet (Spanish)Si por la Gracia del Guru, el Shabd Verdadero habita profundo en la mente del Gurmukj, éste sirve para siempre al Señor Dador de Éxtasis. (11)

Open this shabad (49 lines, Angs 1051-1052) →

Ang 1051 of 1430