ਮਾਰੂ ਮਹਲਾ ੩ ॥
maaroo mahalaa 3 | Ang 1050
Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Ram Das, Tercer Canal Divino.
ਸਚੈ. ਸਚਾ ਤਖਤੁ ਰਚਾਇਆ ॥
sachai. sachaa takhat rachaaeaa | Ang 1050
Sant Singh KhalsaThe True Lord has established the Throne of Truth.
Manmohan SinghThe True Lord has established His True Throne.
Manmohan Singh (Punjabi)ਸੱਚੇ ਸੁਆਮੀ ਨੇ ਆਪਣਾ ਸੱਚਾ ਰਾਜਸਿੰਘਾਸਨ ਕਾਇਮ ਕੀਤਾ ਹੈ।
Fareedkot Teekaਸਚੇ ਵਾਹਿਗੁਰੂ ਨੇ ਸਾਚਾ ਤਖਤ ਬੈਕੁੰਠ ਵਾ ਸਤਸੰਗ ਰਚਾਇਆ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ (ਆਪਣੇ 'ਨਿਜ ਘਰ' ਵਿਚ ਬੈਠਣ ਵਾਸਤੇ) ਸਦਾ ਕਾਇਮ ਰਹਿਣ ਵਾਲਾ ਤਖ਼ਤ ਬਣਾ ਰੱਖਿਆ ਹੈ,ਪਦ ਅਰਥ ਸਚੈ = ਸਦਾ ਕਾਇਮ ਰਹਿਣ ਵਾਲੇ (ਪ੍ਰਭੂ) ਨੇ। ਸਚਾ = ਸਦਾ ਕਾਇਮ ਰਹਿਣ ਵਾਲਾ।
SikhNet (Spanish)El Señor Verdadero ha establecido Su Verdadero Trono,
ਨਿਜ ਘਰਿ ਵਸਿਆ; ਤਿਥੈ. ਮੋਹੁ ਨ ਮਾਇਆ ॥
nij ghar vasiaa; tithai. mohu na maaeaa | Ang 1050
Sant Singh KhalsaHe dwells in His own home deep within the self, where there is no emotional attachment to Maya.
Manmohan SinghHe abides in His own Home and there is no worldly attachment and mammon there.
Manmohan Singh (Punjabi)ਉਹ ਆਪਣੇ ਨਿੱਜ ਦੇ ਧਾਮ ਅੰਦਰ ਵਸਦਾ ਹੈ ਤੇ ਓਥੇ ਕੋਈ ਸੰਸਾਰੀ ਲਗਨ ਅਤੇ ਮੋਹਣੀ ਨਹੀਂ।
Fareedkot Teekaਜੋ ਸਤਿਸੰਗ ਦੁਆਰਾ ਅਪਨੇ ਸੂਰਪ ਮੇਂ ਵਸਿਆ ਹੈ ਤਿਥੇ, ਭਾਵ ਸਰੂਪ ਮੇਂ; ਵਾ ਤਿਸ ਕੇ ਰਿਦੇ ਮੇਂ ਮਾਯਾ ਕਾ ਮੋਹ ਨਹੀਂ ਹੈ॥
Prof. Sahib Singhਉਸ ਸ੍ਵੈ-ਸਰੂਪ ਵਿਚ ਉਹ ਅਡੋਲ ਬੈਠਾ ਹੈ, ਉਥੇ ਮਾਇਆ ਦਾ ਮੋਹ ਅਸਰ ਨਹੀਂ ਕਰ ਸਕਦਾ।ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਆਪਣੇ ਸਰੂਪ ਵਿਚ। ਤਿਥੈ = ਉਸ ਸ੍ਵੈ-ਸਰੂਪ ਵਿਚ, ਉਸ 'ਨਿਜ ਘਰ' ਵਿਚ।
SikhNet (Spanish)sí, Él habita en nuestro ser, en donde no hay ni apegos ni Maya. (1)
ਸਦ ਹੀ ਸਾਚੁ ਵਸਿਆ ਘਟ ਅੰਤਰਿ; ਗੁਰਮੁਖਿ ਕਰਣੀ ਸਾਰੀ ਹੇ ॥੧॥
sad hee saach vasiaa ghatt antar; guramukh karanee saaree he |1| Ang 1050
Sant Singh KhalsaThe True Lord dwells deep within the nucleus of the Gurmukh's heart forever; his actions are excellent. ||1||
Manmohan SinghSublime are the deeds of the Guru-ward, within whose mind the True Lord ever abides.
Manmohan Singh (Punjabi)ਸ਼੍ਰੇਸ਼ਟ ਹਨ ਗੁਰੂ-ਸਮਰਪਨ ਦੇਅਮਲ, ਜਿਸ ਦੇ ਅੰਤਰ ਆਤਮੇ ਸੱਚਾ ਸੁਆਮੀ ਸਦਾ ਨਿਵਾਸ ਰਖਦਾ ਹੈ।
Fareedkot Teekaਜਿਨ ਗੁਰਮੁਖੋਂ ਕੀ ਕਰਣੀ ਸ੍ਰੇਸ੍ਟ ਹੂਈ ਹੈ, ਤਿਨ ਕੇ ਘਟ ਅੰਤਰ ਸਦਾ ਹੀ ਸਾਚ ਵਸਿਆ ਹੈ॥੧॥
Prof. Sahib Singhਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ (ਹਰਿ-ਨਾਮ ਜਪਣ ਦਾ) ਸ੍ਰੇਸ਼ਟ ਕਰਨ-ਜੋਗ ਕੰਮ ਕਰਦਾ ਹੈ, ਉਸ ਦੇ ਹਿਰਦੇ ਵਿਚ ਉਹ ਸਦਾ-ਥਿਰ ਪ੍ਰਭੂ ਸਦਾ ਵੱਸਦਾ ਹੈ ॥੧॥ਪਦ ਅਰਥ ਸਦ = ਸਦਾ। ਘਟ ਅੰਤਰਿ = ਹਿਰਦੇ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸਾਰੀ = ਸ੍ਰੇਸ਼ਟ। ਕਰਣੀ = {करणीय} ਕਰਨ-ਯੋਗ ਕੰਮ ॥੧॥
SikhNet (Spanish)Aquí, en nuestro corazón, Él habita siempre y puros se vuelven los actos del ser Consciente en Dios.
ਸਚਾ ਸਉਦਾ; ਸਚੁ ਵਾਪਾਰਾ ॥
sachaa saudaa; sach vaapaaraa | Ang 1050
Sant Singh KhalsaTrue is his merchandise, and true is his trade.
Manmohan SinghTrue is his merchandise and true his trade.
Manmohan Singh (Punjabi)ਸੱਚਾ ਹੈ ਉਸ ਦਾ ਸੌਦਾ ਸੂਤ ਅਤੇ ਸੱਚਾ ਉਸ ਦਾ ਵਣਜ।
Fareedkot Teekaਤਿਨ ਕਾ ਨਾਮ ਰੂਪ ਸੌਦਾ ਭੀ ਸਚਾ ਹੈ ਔ ਸਚਾ ਹੀ ਤਿਨ ਕਾ ਵਿਆਪਾਰ ਹੈ ਅਰਥਾਤ ਲੈਣਾ ਦੇਣਾ॥
Prof. Sahib Singhਨਾਮ-ਧਨ ਖੱਟਣਾ ਹੀ ਸਦਾ-ਥਿਰ ਸੌਦਾ ਹੈ ਸਦਾ-ਥਿਰ ਵਪਾਰ ਹੈ,ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ।
SikhNet (Spanish)La Verdad es su Mercancía, la Verdad es su Comercio,
ਨ ਤਿਥੈ ਭਰਮੁ; ਨ ਦੂਜਾ ਪਸਾਰਾ ॥
n tithai bharam; na doojaa pasaaraa | Ang 1050
Sant Singh KhalsaThere is no doubt within him, and no expanse of duality.
Manmohan SinghThere in him there is no doubt, nor is their any other ostentation.
Manmohan Singh (Punjabi)ਓਥੇ ਉਸ ਵਿੱਚ ਕੋਈ ਸੰਦੇਹ ਨਹੀਂ, ਨਾਂ ਹੀ ਹੋਰ ਕੋਈ ਅਡੰਬਰ ਹੈ।
Fareedkot Teekaਤਹਾਂ ਨ ਭਰਮ ਔ ਨ ਤਹਾਂ ਦੂਜੈ ਭਾਉ ਕਾ ਪਸਾਰਾ ਹੈ॥
Prof. Sahib Singhਉਸ ਸੌਦੇ-ਵਪਾਰ ਵਿਚ ਕੋਈ ਭਟਕਣਾ ਨਹੀਂ, ਕੋਈ ਮਾਇਆ ਦਾ ਖਲ-ਜਗਨ ਨਹੀਂ।ਪਦ ਅਰਥ ਤਿਥੈ = ਉਸ ਸੌਦੇ ਵਿਚ, ਉਸ ਵਪਾਰ ਵਿਚ। ਭਰਮੁ = ਭਟਕਣਾ। ਦੂਜਾ ਪਸਾਰਾ = ਮਾਇਆ ਦਾ ਖਲ-ਜਗਨ।
SikhNet (Spanish)en él no hay ni duda, ni trato con el otro,
ਸਚਾ ਧਨੁ ਖਟਿਆ. ਕਦੇ ਤੋਟਿ, ਨ ਆਵੈ; ਬੂਝੈ ਕੋ ਵੀਚਾਰੀ ਹੇ ॥੨॥
sachaa dhan khattiaa. kade tott, na aavai; boojhai ko veechaaree he |2| Ang 1050
Sant Singh KhalsaHe has earned the true wealth, which is never exhausted. How few are those who contemplate this, and understand. ||2||
Manmohan SinghHe has earned the True wealth which exhausts not ever, Hardly any one understands this through deep deliberation.
Manmohan Singh (Punjabi)ਉਸ ਨੇ ਸੱਚੀ ਦੌਲਤ ਦੀ ਕਮਾਈ ਕੀਤੀ ਹੈ ਜੋ ਕਿ ਕਦਾਚਿੱਤ ਮੁਕਦੀ ਨਹੀਂ। ਗੂੜ੍ਹੀ ਸੋਚ ਵਿਚਾਰ ਰਾਹੀਂ ਕੋਈ ਵਿਰਲਾ ਜਣਾ ਹੀ ਇਸ ਨੂੰ ਸਮਝਦਾ ਹੈ।
Fareedkot Teekaਜਿਨੋਂ ਨੇ ਸਚਾ ਧਨ ਖਟ੍ਯਾ ਹੈ, ਤਿਨ ਕੋ ਕਬੀ ਤੋਟ ਨਹੀਂ ਆਵਤੀ, ਪਰੰਤੂ ਇਸ ਬਾਤ ਕੋ ਕੋਈ ਬੀਚਾਰਮਾਨ ਹੀ ਸਮਝਤਾ ਹੈ॥੨॥
Prof. Sahib Singhਇਹ ਸਦਾ-ਥਿਰ ਨਾਮ-ਧਨ ਖੱਟਿਆਂ ਕਦੇ ਘਾਟਾ ਨਹੀਂ ਪੈਂਦਾ। ਪਰ ਇਸ ਗੱਲ ਨੂੰ ਕੋਈ ਵਿਰਲਾ ਵਿਚਾਰਵਾਨ ਹੀ ਸਮਝਦਾ ਹੈ ॥੨॥ਪਦ ਅਰਥ ਖਟਿਆ = ਕਮਾਇਆ। ਤੋਟਿ = ਘਾਟਾ। ਕੋ = ਕੋਈ। ਵੀਚਾਰੀ = ਵਿਚਾਰਵਾਨ ॥੨॥
SikhNet (Spanish)y así gana la Riqueza Inexhausta de la Verdad, pero sólo aquél que medita en esto lo puede conocer.(2)
ਸਚੈ ਲਾਏ; ਸੇ ਜਨ ਲਾਗੇ ॥
sachai laae; se jan laage | Ang 1050
Sant Singh KhalsaThey alone are attached to the True Name, whom the Lord Himself attaches.
Manmohan SinghOnly those persons attach to the True Lord attaches.
Manmohan Singh (Punjabi)ਕੇਵਲ ਉਹ ਪੁਰਸ਼ ਹੀ ਨਾਮ ਨਾਲ ਜੁੜਦੇ ਹਨ ਜਿਨ੍ਹਾਂ ਨੂੰ ਸੱਚਾ ਸੁਆਮੀ ਜੋੜਦਾ ਹੈ।
Fareedkot Teekaਜੋ ਸਚੇ ਨੇ ਲਾਏ ਹੈਂ ਸੋਈ ਜਨ ਸਚੇ ਮੇਂ ਲਾਗੇ ਹੈਂ॥
Prof. Sahib Singh(ਇਸ ਨਾਮ-ਧਨ ਦੇ ਵਪਾਰ ਵਿਚ) ਉਹੀ ਮਨੁੱਖ ਲੱਗਦੇ ਹਨ, ਜਿਨ੍ਹਾਂ ਨੂੰ ਸਦਾ-ਥਿਰ ਪਰਮਾਤਮਾ ਨੇ ਆਪ ਲਾਇਆ ਹੈ।ਪਦ ਅਰਥ ਲਾਏ = (ਇਸ ਸੌਦੇ, ਵਪਾਰ ਵਿਚ) ਲਾ ਦਿੱਤੇ। ਸੇ = ਉਹ {ਬਹੁ-ਵਚਨ}।
SikhNet (Spanish)Sólo se dedica a la Verdad aquél que es guiado por Dios,
ਅੰਤਰਿ ਸਬਦੁ; ਮਸਤਕਿ ਵਡਭਾਗੇ ॥
antar sabad; masatak vaddabhaage | Ang 1050
Sant Singh KhalsaThe Word of the Shabad is deep within the nucleus of the self; good fortune is recorded upon their foreheads.
Manmohan SinghOn their brow is recorded good fortune and within their mind abides the Name.
Manmohan Singh (Punjabi)ਉਨ੍ਹਾਂ ਦੇ ਮੱਥੇ ਉੱਤੇ ਚੰਗੀ ਕਿਸਮਤ ਲਿਖੀ ਹੋਈ ਹੈ ਅਤੇ ਉਨ੍ਹਾਂ ਦੇ ਹਿਰਦੇ ਅੰਦਰ ਨਾਮ ਵਸਦਾ ਹੈ।
Fareedkot Teekaਤਿਨ ਕੇ ਅੰਤਰ ਗੁਰ ਸਬਦ ਹੈ, ਤਿਸੀ ਤੇ ਤਿਨ ਕੇ ਮਸਤਕ ਮੇਂ ਬਡੇ ਭਾਗ ਹੈਂ॥
Prof. Sahib Singhਉਹਨਾਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਹਨਾਂ ਦੇ ਮੱਥੇ ਉੱਤੇ ਚੰਗੇ ਭਾਗ ਜਾਗ ਪੈਂਦੇ ਹਨ।ਪਦ ਅਰਥ ਅੰਤਰਿ (ਉਹਨਾਂ ਦੇ) ਅੰਦਰ। ਸਬਦੁ = ਸਿਫ਼ਤ-ਸਾਲਾਹ ਦੀ ਬਾਣੀ। ਮਸਤਕਿ = ਮੱਥੇ ਉੱਤੇ।
SikhNet (Spanish)cuyo Destino es Grandioso, y en cuyo interior está la Palabra.
ਸਚੈ ਸਬਦਿ ਸਦਾ ਗੁਣ ਗਾਵਹਿ; ਸਬਦਿ ਰਤੇ ਵੀਚਾਰੀ ਹੇ ॥੩॥
sachai sabad sadaa gun gaaveh; sabad rate veechaaree he |3| Ang 1050
Sant Singh KhalsaThrough the True Word of the Shabad, they sing the True Praises of the Lord; they are attuned to contemplative meditation on the Shabad. ||3||
Manmohan SinghThrough the True Gurbani, they ever celebrate the Lord's praise and are imbued with the Name's meditation.
Manmohan Singh (Punjabi)ਸੱਚੀ ਗੁਰਬਾਣੀ ਰਾਹੀਂ ਉਹ ਸਦੀਵ ਹੀ ਸੁਆਮੀ ਦਾ ਜੱਸ ਗਾਇਨ ਕਰਦੇ ਹਨ ਅਤੇ ਨਾਮ ਦੇ ਸਿਮਰਨ ਨਾਲ ਰੰਗੇ ਹੋਏ ਹਨ।
Fareedkot Teekaਤਿਸ ਸਚੇ ਗੁਰ ਉਪਦੇਸ ਕਰ ਕੇ ਵਹੁ ਸਦਾ ਗੁਣ ਗਾਵਤੇ ਹੈਂ, ਵੀਚਾਰੀ ਹੋ ਕਰ ਬ੍ਰਹਮ ਮੇਂ ਰਤੇ ਹੈਂ॥੩॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਸਦਾ ਹਰਿ-ਗੁਣ ਗਾਂਦੇ ਰਹਿੰਦੇ ਹਨ, ਉਹ ਮਨੁੱਖ ਗੁਰ-ਸ਼ਬਦ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਉੱਚੀ ਵੀਚਾਰ ਦੇ ਮਾਲਕ ਬਣ ਜਾਂਦੇ ਹਨ ॥੩॥ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ, ਬਾਣੀ ਦੀ ਰਾਹੀਂ। ਗਾਵਹਿ = ਗਾਂਦੇ ਹਨ। ਰਤੇ = ਰੰਗੇ ਹੋਏ ॥੩॥
SikhNet (Spanish)A través de la Palabra Verdadera, él canta las Alabanzas del Señor, se conserva imbuido en la Palabra y medita en Ella.(3)
ਸਚੋ ਸਚਾ ਸਚੁ ਸਾਲਾਹੀ ॥
sacho sachaa sach saalaahee | Ang 1050
Sant Singh KhalsaI praise the True Lord, the Truest of the True.
Manmohan SinghPraise I the True Lord, the Truest of the true.
Manmohan Singh (Punjabi)ਸਚਿਆਰਾਂ ਦੇ ਪਰਮ ਸਚਿਆਰਾਂ ਅਤੇ ਸੁਆਮੀ ਦੀ ਮੈਂ ਕੀਰਤੀ ਕਰਦਾ ਹਾਂ।
Fareedkot Teekaਜਿਸ ਨੇ ਨਿਸਚੇ ਕਰ ਕੇ ਸਚੋ ਸਚਾ ਸਲਾਹਣਾ ਕੀਆ ਹੈ॥
Prof. Sahib Singhਮੈਂ ਤਾਂ ਸਦਾ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਦਾ ਹਾਂ।ਪਦ ਅਰਥ ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ।
SikhNet (Spanish)Uno debería alabar sólo al Señor Verdadero, ver al Uno Solo y a nadie más.
ਏਕੋ ਵੇਖਾ; ਦੂਜਾ ਨਾਹੀ ॥
eko vekhaa; doojaa naahee | Ang 1050
Sant Singh KhalsaI see the One Lord, and no other.
Manmohan SinghI see the One alone and not another,
Manmohan Singh (Punjabi)ਮੈਂ ਕੇਵਲ ਇੱਕ ਨੂੰ ਹੀ ਦੇਖਦਾ ਹਾਂ ਤੇ ਹੋਰਸ ਨੂੰ ਨਹੀਂ,
Fareedkot Teekaਵਹੁ ਏਕ ਹੀ ਵੇਖਤਾ ਹੈ ਹੋਰ ਦੂਜਾ ਕੋਈ ਨਹੀਂ ਹੈ॥
Prof. Sahib Singhਮੈਂ ਤਾਂ (ਹਰ ਥਾਂ) ਸਿਰਫ਼ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ, (ਮੈਨੂੰ ਉਸ ਤੋਂ ਬਿਨਾ) ਕੋਈ ਹੋਰ ਨਹੀਂ (ਦਿੱਸਦਾ)।ਪਦ ਅਰਥ ਵੇਖਾ = ਵੇਖਾਂ, ਮੈਂ ਵੇਖਦਾ ਹਾਂ।
SikhNet (Spanish)La Sabiduría del Guru es la Escalera para alcanzar la Sabiduría Celestial
ਗੁਰਮਤਿ ਊਚੋ ਊਚੀ ਪਉੜੀ; ਗਿਆਨਿ ਰਤਨਿ ਹਉਮੈ ਮਾਰੀ ਹੇ ॥੪॥
guramat aoocho aoochee paurree; giaan ratan haumai maaree he |4| Ang 1050
Sant Singh KhalsaThe Guru's Teachings are the ladder to reach the highest of the high. the jewel of spiritual wisdom conquers egotism. ||4||
Manmohan SinghGuru's gospel, is the ladder to reach the highest of the high spiritual status and with the jewel of gnosis, self-conceit it stilled.
Manmohan Singh (Punjabi)ਗੁਰਾਂ ਦਾ ਉਪਦੇਸ਼ ਬੁਲੰਦ ਤੋਂ ਪਰਮ ਬੁਲੰਦ ਰੂਹਾਨੀ ਮਰਤਬੇ ਨੂੰ ਪੁੱਜਣ ਲਈ ਇੱਕ ਪਉੜੀ ਹੈ ਅਤੇ ਰੱਬੀ ਗਿਆਤ ਦੇ ਹੀਰੇ ਨਾਲ ਸਵੈ-ਹੰਗਤਾ ਨਵਿਰਤ ਹੋ ਜਾਂਦੀ ਹੈ।
Fareedkot Teekaਜੋ ਗੁਰੋਂ ਕੀ ਸਿਖਿਆ ਰੂਪ ਊਚੀ ਪਉੜੀ ਪਰ ਚੜਿਆ ਹੈ, ਸੋ ਊਚਾ ਹੂਆ ਹੈ, ਪੁਨਾ ਜਿਸ ਨੇ ਹਉਮੈ ਮਾਰੀ ਹੈ ਤਿਸ ਕੋ ਅਮੋਲਕ ਗਿਆਨ ਕੀ ਪ੍ਰਾਪਤ ਹੂਈ ਹੈ॥੪॥
Prof. Sahib Singhਗੁਰੂ ਦੀ ਮੱਤ ਉਤੇ ਤੁਰ ਕੇ (ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ-ਇਹ ਹੀ ਪਰਮਾਤਮਾ ਦੇ ਚਰਨਾਂ ਤਕ ਪਹੁੰਚਣ ਲਈ) ਸਭ ਤੋਂ ਉੱਚੀ ਪੌੜੀ ਹੈ। ਇਸ ਸ੍ਰੇਸ਼ਟ ਗਿਆਨ ਦੀ ਬਰਕਤਿ ਨਾਲ ਮਨੁੱਖ (ਆਪਣੇ ਅੰਦਰੋਂ) ਹਉਮੈ ਮਾਰ ਮੁਕਾਂਦਾ ਹੈ ॥੪॥ਪਦ ਅਰਥ ਗੁਰਮਤਿ = ਗੁਰੂ ਦੀ ਮੱਤ ਉਤੇ ਤੁਰ ਕੇ। ਗਿਆਨਿ = ਗਿਆਨ ਦੀ ਰਾਹੀਂ। ਰਤਨਿ = ਰਤਨ ਦੀ ਰਾਹੀਂ। ਗਿਆਨਿ ਰਤਨਿ = ਗਿਆਨ = ਰਤਨ ਦੀ ਰਾਹੀਂ, ਸ੍ਰੇਸ਼ਟ ਗਿਆਨ ਦੀ ਰਾਹੀਂ ॥੪॥
SikhNet (Spanish)y es a través de la Joya de la Sabiduría que uno se libera de su ego negativo. (4)
ਮਾਇਆ ਮੋਹੁ; ਸਬਦਿ ਜਲਾਇਆ ॥
maaeaa mohu; sabad jalaaeaa | Ang 1050
Sant Singh KhalsaEmotional attachment to Maya is burnt away by the Word of the Shabad.
Manmohan SinghThe love of riches is burnt down through the Lord's Name.
Manmohan Singh (Punjabi)ਧਨ-ਦੌਲਤ ਦਾ ਪਿਆਰ ਪ੍ਰਭੂ ਦੇ ਨਾਮ ਦੇ ਰਾਹੀਂ ਸੜ ਜਾਂਦਾ ਹੈ।
Fareedkot Teekaਜਿਸ ਨੇ ਗੁਰ ਉਪਦੇਸ ਲੈ ਕੈ ਮਾਇਆ ਕਾ ਮੋਹ ਜਲਾਇਆ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦਿੱਤਾ,ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।
SikhNet (Spanish)A través de la Palabra uno quema y consume el amor a Maya,
ਸਚੁ ਮਨਿ ਵਸਿਆ; ਜਾ ਤੁਧੁ ਭਾਇਆ ॥
sach man vasiaa; jaa tudh bhaaeaa | Ang 1050
Sant Singh KhalsaThe True One comes to dwell in the mind, when it pleases You, O Lord.
Manmohan SinghWhen it so pleases Thee, O Lord, the True Name abides in man's mind.
Manmohan Singh (Punjabi)ਜਦ ਤੈਨੂੰ ਇਸ ਤਰ੍ਹਾਂ ਚੰਗਾ ਲਗਦਾ ਹੈ, ਹੇ ਸੁਆਮੀ! ਸੱਚਾ ਨਾਮ ਬੰਦੇ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
Fareedkot Teekaਹੇ ਸਚੇ! ਤਿਸ ਕਾ ਤੇਰੇ ਮੇਂ ਮਨ ਵਸਿਆ ਹੈ, ਜੋ ਤੇਰੇ ਕੋ ਭਾਯਾ ਹੈ॥
Prof. Sahib Singhਜਦੋਂ ਉਹ ਮਨੁੱਖ ਤੈਨੂੰ ਚੰਗਾ ਲੱਗ ਪਿਆ ਤਦੋਂ ਤੇਰਾ ਸਦਾ-ਥਿਰ ਨਾਮ ਉਸ ਦੇ ਮਨ ਵਿਚ ਵੱਸ ਪਿਆ।ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ। ਜਾ = ਜਾਂ, ਜਦੋਂ। ਤੁਧੁ = ਤੈਨੂੰ। ਭਾਇਆ = ਚੰਗਾ ਲੱਗਾ।
SikhNet (Spanish)pero cuando tal es la Voluntad del Señor, la mente de uno ama la Verdad.
ਸਚੇ ਕੀ ਸਭ ਸਚੀ ਕਰਣੀ; ਹਉਮੈ ਤਿਖਾ ਨਿਵਾਰੀ ਹੇ ॥੫॥
sache kee sabh sachee karanee; haumai tikhaa nivaaree he |5| Ang 1050
Sant Singh KhalsaTrue are all the actions of the truthful; the thirst of egotism is subdued. ||5||
Manmohan SinghTrue is the entire way of life of the man of truth and he over comes the thirst of his self-conceit.
Manmohan Singh (Punjabi)ਸੱਚੀ ਹੈ ਜੱਗ ਜੀਵਨ ਰਹੁ ਰੀਤੀ ਸੱਚੇ ਇਨਸਾਨ ਦੀ ਅਤੇ ਉਹ ਆਪਣੀ ਸਵੈ-ਹੰਗਤਾ ਦੀ ਤ੍ਰੇਹ ਨੂੰ ਕਾਬੂ ਕਰ ਲੈਂਦਾ ਹੈ।
Fareedkot Teekaਜਿਸ ਨੇ ਹੰਤਾ ਔ ਤ੍ਰਿਸਨਾ ਨਿਵਰਤ ਕਰੀ ਹੈ, ਤਿਸ ਸਚੇ ਪੁਰਸ਼ ਕੀ ਕਰਣੀ ਭੀ ਸਭ ਸਚੀ ਹੈ॥੫॥
Prof. Sahib Singhਜਿਸ ਮਨੁੱਖ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਲਈ, ਮਾਇਆ ਦੀ ਤ੍ਰਿਸ਼ਨਾ ਦੂਰ ਕਰ ਲਈ, ਉਸ ਨੂੰ ਅਭੁੱਲ ਪਰਮਾਤਮਾ ਦੀ ਸਾਰੀ ਕਾਰ ਅਭੁੱਲ ਜਾਪਣ ਲੱਗ ਪਈ ॥੫॥ਪਦ ਅਰਥ ਤਿਖਾ = ਤ੍ਰਿਸ਼ਨਾ। ਨਿਵਾਰੀ = ਦੂਰ ਕੀਤੀ ॥੫॥
SikhNet (Spanish)Sí, todo lo que el hombre verdadero hace es Verdad, pues él conquista el hambre del ególatra. (5)
ਮਾਇਆ ਮੋਹੁ; ਸਭੁ ਆਪੇ ਕੀਨਾ ॥
maaeaa mohu; sabh aape keenaa | Ang 1050
Sant Singh KhalsaAll by Himself, God created emotional attachment to Maya.
Manmohan SinghAll by Himself, the Lord has created the love of worldly valuables.
Manmohan Singh (Punjabi)ਸੁਆਮੀ ਨੇ ਸਮੂਹ ਹੀ ਸੰਸਾਰੀ ਪਦਾਰਥਾਂ ਨਾਲ ਸਭ ਪਿਆਰ ਪੈਦਾ ਕੀਤਾ ਹੈ।
Fareedkot Teekaਮਾਇਆ ਕਾ ਮੋਹ ਸਭ ਆਪ ਹੀ ਕੀਆ ਹੈ॥
Prof. Sahib Singhਮਾਇਆ ਦਾ ਸਾਰਾ ਮੋਹ ਪਰਮਾਤਮਾ ਨੇ ਆਪ ਹੀ ਪੈਦਾ ਕੀਤਾ ਹੈ,ਪਦ ਅਰਥ ਸਭੁ = ਸਾਰਾ। ਆਪੇ = ਆਪ ਹੀ। ਵਿਰਲੈ
SikhNet (Spanish)Es Dios quien creó tanto a Maya como al apego,
ਗੁਰਮੁਖਿ ਵਿਰਲੈ; ਕਿਨ ਹੀ ਚੀਨਾ ॥
guramukh viralai; kin hee cheenaa | Ang 1050
Sant Singh KhalsaHow rare are those who, as Gurmukh, realize the Lord.
Manmohan SinghRare is the one, who by the Guru's grace realises the Lord.
Manmohan Singh (Punjabi)ਕੋਈ ਇੱਕ ਅੱਧਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਸੁਆਮੀ ਨੂੰ ਅਨੁਭਵ ਕਰਦਾ ਹੈ।
Fareedkot Teekaਕਿਸੇ ਵਿਰਲੇ ਗੁਰਮੁਖ ਨੇ ਜਾਣਿਆ ਹੈ॥
Prof. Sahib Singhਪਰ ਇਹ ਗੱਲ ਕਿਸੇ ਉਸ ਵਿਰਲੇ ਨੇ ਹੀ ਪਛਾਣੀ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ।ਪਦ ਅਰਥ ਕਿਨ ਹੀ = ਕਿਸੇ ਵਿਰਲੇ ਨੇ ਹੀ {ਕਿਨ ਹੀ: ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਨਿ' ਦੀ 'ਿ' ਉੱਡ ਗਈ ਹੈ}। ਚੀਨਾ = ਪਛਾਣਿਆ।
SikhNet (Spanish)pero extraordinario es el ser Consciente en Dios que tiene este conocimiento.
ਗੁਰਮੁਖਿ ਹੋਵੈ. ਸੁ ਸਚੁ ਕਮਾਵੈ; ਸਾਚੀ ਕਰਣੀ ਸਾਰੀ ਹੇ ॥੬॥
guramukh hovai. su sach kamaavai; saachee karanee saaree he |6| Ang 1050
Sant Singh KhalsaOne who becomes Gurmukh practices Truth; true and excellent are his actions. ||6||
Manmohan SinghHe, who gets resigned to the Guru's will, practises truth and true and sublime becomes his way of life.
Manmohan Singh (Punjabi)ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਸੱਚ ਦੀ ਕਮਾਈ ਕਰਦਾ ਹੈ ਅਤੇ ਸੱਚੀ ਅਤੇ ਸ਼੍ਰੇਸ਼ਟ ਹੋ ਵੰਝਦੀ ਹੈ ਉਸ ਦੀ ਜੀਵਨ-ਰਹੁ ਰੀਤੀ।
Fareedkot Teekaਜੋ ਗੁਰਮੁਖ ਹੋਵੈ ਸੋ ਸਚ ਕੋ ਕਮਾਵਤਾ ਹੈ, ਤਿਸ ਕੀ ਸਾਰੀ ਕਰਣੀ ਸਾਚੀ ਹੋਤੀ ਹੈ॥੬॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਉਸ ਨੂੰ ਨਾਮ ਸਿਮਰਨ ਵਾਲੀ ਕਾਰ ਹੀ ਸ੍ਰੇਸ਼ਟ ਲੱਗਦੀ ਹੈ ॥੬॥ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ)। ਸਾਰੀ = ਸ੍ਰੇਸ਼ਟ ॥੬॥
SikhNet (Spanish)Sí, tal ser practica la Verdad, y ve, sus actos son puros y verdaderos. (6)
ਕਾਰ ਕਮਾਈ; ਜੋ ਮੇਰੇ ਪ੍ਰਭ ਭਾਈ ॥
kaar kamaaee; jo mere prabh bhaaee | Ang 1050
Sant Singh KhalsaHe does those deeds which are pleasing to my God;
Manmohan SinghHe does such deeds, which are pleasing to my Lord,
Manmohan Singh (Punjabi)ਉਹ ਐਸੇ ਕਰਮ ਕਰਦਾ ਹੈ ਜੋ ਮੇਰੇ ਮਾਲਕ ਨੂੰ ਭਾਉਂਦੇ ਹਨ,
Fareedkot Teekaਮੇਰੇ ਪ੍ਰਭੂ ਕੋ ਜੋ ਭਾਈ ਹੈ ਤਿਸ ਨੇ ਵਹੁ ਕਾਰ ਕਮਾਈ ਹੈ॥
Prof. Sahib Singhਜਿਸ ਮਨੁੱਖ ਨੇ ਉਹ ਕਾਰ ਕਰਨੀ ਸ਼ੁਰੂ ਕਰ ਦਿੱਤੀ ਜੋ ਮੇਰੇ ਪ੍ਰਭੂ ਨੂੰ ਪਸੰਦ ਆਉਂਦੀ ਹੈ (ਜਿਸ ਮਨੁੱਖ ਨੇ ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸ਼ੁਰੂ ਕਰ ਦਿੱਤਾ),ਪਦ ਅਰਥ ਪ੍ਰਭ ਭਾਈ = ਪ੍ਰਭੂ ਨੂੰ ਚੰਗੀ ਲੱਗੀ।
SikhNet (Spanish)Él hace las acciones que complacen a mi Dios,
ਹਉਮੈ ਤ੍ਰਿਸਨਾ; ਸਬਦਿ ਬੁਝਾਈ ॥
haumai trisanaa; sabad bujhaaee | Ang 1050
Sant Singh Khalsathrough the Shabad, he burns away egotism and the thirst of desire.
Manmohan Singhand through the Name, he burns his self-conceit and desire.
Manmohan Singh (Punjabi)ਅਤੇ ਨਾਮ ਦੇ ਰਾਹੀਂ ਉਹ ਆਪਣੀ ਸਵੈ-ਹੰਗਤਾ ਅਤੇ ਖ਼ਾਹਿਸ਼ ਨੂੰ ਸਾੜ ਸੁਟਦਾ ਹੈ।
Fareedkot Teekaਹੰਤਾ, ਮਮਤਾ ਔ ਪਦਾਰਥੋਂ ਕੀ ਤ੍ਰਿਸ਼ਨਾ ਅਗਨੀ ਤਿਸ ਨੇ ਉਪਦੇਸ ਲੈਕਰ ਬੁਝਾਈ ਹੈ ਅਰਥਾਤ ਦੂਰ ਕਰੀ ਹੈ ॥
Prof. Sahib Singhਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਲਈ, ਮਾਇਆ ਦੀ ਤ੍ਰਿਸ਼ਨਾ ਮਿਟਾ ਦਿੱਤੀ,ਪਦ ਅਰਥ ਸਬਦਿ = ਸ਼ਬਦ ਦੀ ਬਰਕਤਿ ਨਾਲ। ਹਰੇਕ = ਮਿਟਾ ਦਿੱਤੀ।
SikhNet (Spanish)y a través de la Palabra, quema en su ser el sentido del ego y el deseo ardiente en su interior.
ਗੁਰਮਤਿ ਸਦ ਹੀ ਅੰਤਰੁ ਸੀਤਲੁ; ਹਉਮੈ ਮਾਰਿ ਨਿਵਾਰੀ ਹੇ ॥੭॥
guramat sad hee antar seetal; haumai maar nivaaree he |7| Ang 1050
Sant Singh KhalsaFollowing the Guru's Teachings, he remains forever cool and calm deep within; he conquers and subdues his ego. ||7||
Manmohan SinghBy the Guru's instruction, his mind ever remains cool and he stills and silences his ego.
Manmohan Singh (Punjabi)ਗੁਰਾਂ ਦੀ ਸਿੱਖਮਤ ਰਾਹੀਂ ਉਹ ਦਾ ਮਨ ਹਮੇਸ਼ਾਂ ਠੰਡਾ-ਠਾਰ ਰਹਿੰਦਾ ਹੈ ਅਤੇ ਉਹ ਆਪਣੀ ਹੰਗਤਾ ਨੂੰ ਹਟਾ ਅਤੇ ਮੇਟ ਸੁਟੱਦਾ ਹੈ।
Fareedkot Teekaਗੁਰਮਤੀਓਂ ਕਾ ਸਦਾ ਹੀ ਅੰਤਰ ਸੀਤਲ ਹੈ, ਕਿਉਂਕਿ ਹੰਤਾ ਮਮਤਾ ਮਾਰ ਕੇ ਨਿਵਰਤ ਕਰੀ ਹੈ॥੭॥
Prof. Sahib Singhਜਿਸ ਨੇ ਹਉਮੈ ਮਾਰ ਕੇ ਮੁਕਾ ਦਿੱਤੀ, ਗੁਰੂ ਦੀ ਮੱਤ ਉੱਤੇ ਤੁਰ ਕੇ ਉਸ ਦਾ ਹਿਰਦਾ ਸਦਾ ਹੀ ਸ਼ਾਂਤ ਰਹਿੰਦਾ ਹੈ ॥੭॥ਪਦ ਅਰਥ ਸਦ = ਸਦਾ। ਅੰਤਰੁ = ਹਿਰਦਾ, ਅੰਦਰਲਾ। ਸੀਤਲੁ = ਸ਼ਾਂਤ, ਠੰਢਾ। ਮਾਰਿ = ਮਾਰ ਕੇ ॥੭॥
SikhNet (Spanish)Instruido en la Sabiduría del Guru, su interior permanece fresco, pues él se sobrepone a su idea del “yo soy”.(7)
ਸਚਿ ਲਗੇ; ਤਿਨ ਸਭੁ ਕਿਛੁ ਭਾਵੈ ॥
sach lage; tin sabh kichh bhaavai | Ang 1050
Sant Singh KhalsaThose who are attached to the Truth are pleased with everything.
Manmohan SinghThey, who are attached to truth, like every thing.
Manmohan Singh (Punjabi)ਜੋ ਸੱਚ ਨਾਲ ਜੁੜੇ ਹਨ, ਉਨ੍ਹਾਂ ਨੂੰ ਸਾਰਾ ਕੁਝ ਚੰਗਾ ਲਗਦਾ ਹੈ।
Fareedkot Teekaਸੋ ਸਚ ਮੇਂ ਲਗੇ ਹੈਂ ਤਿਨ ਕੋ ਸਭ ਕੁਛ ਭਾਵਤਾ ਹੈ, ਭਾਵ ਸਭ ਕੋ ਪਰਮੇਸਰ ਰੂਪ ਜਾਣਤੇ ਹੈਂ॥
Prof. Sahib Singhਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਜੁੜਦੇ ਹਨ, ਉਹਨਾਂ ਨੂੰ ਪਰਮਾਤਮਾ ਦਾ ਕੀਤਾ ਹੋਇਆ ਹਰੇਕ ਕੰਮ ਭਲਾ ਜਾਪਦਾ ਹੈ।ਪਦ ਅਰਥ ਸਚਿ = ਸਦਾ-ਥਿਰ ਹਰਿ-ਨਾਮ ਵਿਚ। ਸਭੁ ਕਿਛੁ = (ਪਰਮਾਤਮਾ ਦਾ ਕੀਤਾ) ਹਰੇਕ ਕੰਮ।
SikhNet (Spanish)Aquéllos que están dedicados a la Verdad, les complace todo lo que Dios hace,
ਸਚੈ ਸਬਦੇ ਸਚਿ ਸੁਹਾਵੈ ॥
sachai sabade sach suhaavai | Ang 1050
Sant Singh KhalsaThey are embellished with the True Word of the Shabad.
Manmohan SinghThrough the True Name, they are truly embellished.
Manmohan Singh (Punjabi)ਸੱਚੇ ਨਾਮ ਰਾਹੀਂ ਉਹ ਵਾਸਤਵ ਵਿੱਚ ਸ਼ਸ਼ੋਭਤ ਹੋ ਜਾਂਦੇ ਹਨ।
Fareedkot Teekaਸਚੇ ਗੁਰ ਉਪਦੇਸ ਸੇ ਵਹੁ ਨਿਸਚੇ ਕਰ ਸੋਭਤੇ ਹੈਂ॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਮਨੁੱਖ ਆਪਣਾ ਜੀਵਨ ਸੋਹਣਾ ਬਣਾ ਲੈਂਦਾ ਹੈ।ਪਦ ਅਰਥ ਸਚੈ ਸਬਦੇ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸੁਹਾਵੈ = ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।
SikhNet (Spanish)ellos se ven Bellos a través de la Verdad, siendo bendecidos con la Palabra Verdadera.
ਐਥੈ ਸਾਚੇ ਸੇ ਦਰਿ ਸਾਚੇ; ਨਦਰੀ ਨਦਰਿ ਸਵਾਰੀ ਹੇ ॥੮॥
aithai saache se dar saache; nadaree nadar savaaree he |8| Ang 1050
Sant Singh KhalsaThose who are true in this world, are true in the Court of the Lord. The Merciful Lord adorns them with His Mercy. ||8||
Manmohan SinghThey, who are true here, are also true in the Lord's court. The Merciful Master adorns them by His mercy.
Manmohan Singh (Punjabi)ਜੋ ਏਥੇ ਸੱਚੇ ਹਨ ਉਹ ਪ੍ਰਭੂ ਦੇ ਦਰਬਾਰ ਅੰਦਰ ਭੀ ਸੱਚੇ ਹਨ। ਮਿਹਰਬਾਨ ਮਾਲਕ, ਆਪਣੀ ਮਿਹਰ ਦੁਆਰਾ ਉਨ੍ਹਾਂ ਨੂੰ ਚਾਰ ਚੰਨ ਲਾ ਦਿੰਦਾ ਹੈ।
Fareedkot Teekaਇਸ ਲੋਕ ਮੇਂ ਜੋ ਸਚੇ ਹੈਂ ਸੋਈ ਪ੍ਰਲੋਕ ਮੇਂ ਸਾਚੇ ਹੂਏ ਹੈਂ। ਨਦਰੀ ਨੇ ਕ੍ਰਿਪਾ ਦ੍ਰਿਸ਼ਟਿ ਕਰ ਕੇ ਤਿਨ ਕੀ ਬਿਰਤੀ ਸਵਾਰੀ ਹੈ॥੮॥
Prof. Sahib Singh(ਸਿਮਰਨ ਦੀ ਬਰਕਤਿ ਨਾਲ ਜਿਹੜੇ ਮਨੁੱਖ) ਇਸ ਲੋਕ ਵਿਚ ਸੁਰਖ਼ਰੂ ਹੋ ਜਾਂਦੇ ਹਨ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਭੀ ਸੁਰਖ਼ਰੂ ਹੋ ਜਾਂਦੇ ਹਨ। ਮਿਹਰ ਦੀ ਨਿਗਾਹ ਵਾਲੇ ਪਰਮਾਤਮਾ ਦੀ ਮਿਹਰ ਦੀ ਨਜ਼ਰ ਉਹਨਾਂ ਦਾ ਜੀਵਨ ਸੰਵਾਰ ਦੇਂਦੀ ਹੈ ॥੮॥ਪਦ ਅਰਥ ਐਥੈ = ਇਸ ਲੋਕ ਵਿਚ। ਸੇ = ਉਹ {ਬਹੁ-ਵਚਨ}। ਦਰਿ = ਪ੍ਰਭੂ ਦੇ ਦਰ ਤੇ। ਸਾਚੇ = ਸੁਰਖ਼ਰੂ। ਨਦਰੀ = ਮਿਹਰ ਦੀ ਨਿਗਾਹ ਕਰਨ ਵਾਲਾ ਪ੍ਰਭੂ ॥੮॥
SikhNet (Spanish)Sí, aquéllos que son verdaderos aquí, también son verdaderos en la Puerta del Señor, y son bendecidos por la Mirada de Gracia del Señor. (8)
ਬਿਨੁ ਸਾਚੇ; ਜੋ ਦੂਜੈ ਲਾਇਆ ॥
bin saache; jo doojai laaeaa | Ang 1050
Sant Singh KhalsaThose who are attached to duality, and not the Truth,
Manmohan SinghHe, who is yoked to another but the truth,
Manmohan Singh (Punjabi)ਜਿਸ ਨੂੰ ਸੱਚ ਦੇ ਬਗ਼ੈਰ ਹੋਰਸ ਕਿਸੇ ਨਾਲ ਜੋੜਿਆ ਗਿਆ ਹੈ,
Fareedkot Teekaਜੋ ਸਾਚੇ ਭਜਨ ਸੇ ਬਿਨਾਂ ਹੈਂ, ਸੋ ਅਗਿਆਨ ਨੇ ਦ੍ਵੈਤ ਮੇਂ ਲਾਇਆ ਹੈ॥
Prof. Sahib Singhਸਦਾ-ਥਿਰ ਪ੍ਰਭੂ (ਦੇ ਨਾਮ) ਤੋਂ ਖੁੰਝ ਕੇ ਜਿਹੜਾ ਮਨੁੱਖ ਮਾਇਆ ਦੇ ਪਿਆਰ ਵਿਚ ਮਸਤ ਰਹਿੰਦਾ ਹੈ,ਪਦ ਅਰਥ ਬਿਨੁ ਸਾਚੇ = ਸਦਾ-ਥਿਰ ਪ੍ਰਭੂ ਤੋਂ ਖੁੰਝ ਕੇ। ਦੂਜੈ = ਮਾਇਆ (ਦੇ ਪਿਆਰ) ਵਿਚ।
SikhNet (Spanish)Aquél que vive atado al otro y no a la Verdad de Dios,
ਮਾਇਆ ਮੋਹ ਦੁਖ ਸਬਾਇਆ ॥
maaeaa moh dukh sabaaeaa | Ang 1050
Sant Singh Khalsaare trapped in emotional attachment to Maya; they totally suffer in pain.
Manmohan Singhsuffers nothing but pain, through the love of mammon.
Manmohan Singh (Punjabi)ਉਹ ਮੋਹਨੀ ਦੀ ਮਮਤਾ ਰਾਹੀਂ ਸਮੂਹ ਕਸ਼ਟ ਹੀ ਉਠਾਉਂਦਾ ਹੈ।
Fareedkot Teekaਮਾਇਆ ਕੇ ਮੋਹ ਕਰ ਸਭ ਪ੍ਰਕਾਰ ਦੁਖ ਹੀ ਹੈ॥
Prof. Sahib Singhਉਸ ਨੂੰ ਮਾਇਆ ਦੇ ਮੋਹ ਦੇ ਸਾਰੇ ਦੁੱਖ (ਚੰਬੜੇ ਰਹਿੰਦੇ ਹਨ),ਪਦ ਅਰਥ ਸਬਾਇਆ = ਸਾਰੇ।
SikhNet (Spanish)tiene dolor por todas partes, estando apegado a la ilusión y sin el Guru no se imagina lo que en verdad es el dolor
ਬਿਨੁ ਗੁਰ. ਦੁਖੁ, ਸੁਖੁ ਜਾਪੈ ਨਾਹੀ; ਮਾਇਆ ਮੋਹ ਦੁਖੁ ਭਾਰੀ ਹੇ ॥੯॥
bin gur. dukh, sukh jaapai naahee; maaeaa moh dukh bhaaree he |9| Ang 1050
Sant Singh KhalsaWithout the Guru, they do not understand pain and pleasure; attached to Maya, they suffer in terrible pain. ||9||
Manmohan SinghWithout the Guru, one knows not, what real pain and pleasure is. There is great misery in the love of worldly valuables.
Manmohan Singh (Punjabi)ਗੁਰਾਂ ਦੇ ਬਗ਼ੈਰ ਇਨਸਾਨ ਨਹੀਂ ਜਾਣਦਾ ਕਿ ਅਸਲ ਪੀੜ ਅਤੇ ਖੁਸ਼ੀ ਕੀ ਹੈ। ਸੰਸਾਰੀ ਪਦਾਰਥਾ ਦੇ ਪਿਆਰ ਅੰਦਰ ਘਣੇਰਾ ਕਸ਼ਟ ਹੈ।
Fareedkot Teekaਗੁਰ ਉਪਦੇਸ ਸੇ ਬਿਨਾਂ ਤੌ ਦੁਖ ਹੀ ਹੈ, ਦੁਖ ਸੁਖ ਦਾ ਕਾਰਨ ਗੁਰ ਕੇ ਬਿਨਾਂ ਨਹੀਂ ਜਾਣੀਤਾ ਹੈ ਔਰ ਮਾਇਆ ਕੇ ਮੋਹ ਮੇਂ ਦੁਖ ਹੀ ਭਾਰੀ ਹੈ॥੯॥
Prof. Sahib Singhਮਾਇਆ ਦੇ ਮੋਹ ਦਾ ਭਾਰੀ ਦੁੱਖ ਉਸ ਨੂੰ ਵਾਪਰਿਆ ਰਹਿੰਦਾ ਹੈ। ਗੁਰੂ ਦੀ ਸਰਨ ਤੋਂ ਬਿਨਾ ਇਹ ਸਮਝ ਨਹੀਂ ਪੈਂਦੀ ਕਿ ਦੁੱਖ ਕਿਵੇਂ ਦੂਰ ਹੋਵੇ ਅਤੇ ਸੁਖ ਕਿਵੇਂ ਮਿਲੇ ॥੯॥ਪਦ ਅਰਥ ਜਾਪੈ ਨਾਹੀ = ਸਮਝ ਨਹੀਂ ਪੈਂਦੀ ॥੯॥
SikhNet (Spanish)y el placer y vive atrapado en el dolor que le causa el enamoramiento a Maya.(9)
ਸਾਚਾ ਸਬਦੁ; ਜਿਨਾ ਮਨਿ ਭਾਇਆ ॥
saachaa sabad; jinaa man bhaaeaa | Ang 1050
Sant Singh KhalsaThose whose minds are pleased with the True Word of the Shabad
Manmohan SinghThey, to whose mind, the True Name is pleasing;
Manmohan Singh (Punjabi)ਜਿਨ੍ਹਾਂ ਦੇ ਚਿੱਤ ਨੂੰ ਸੱਚਾ ਨਾਮ ਚੰਗਾ ਲਗਦਾ ਹੈ;
Fareedkot Teekaਸਚਾ ਗੁਰ ਉਪਦੇਸ਼ ਜਿਨ ਕੇ ਮਨ ਮੇਂ ਭਾਇਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਪਿਆਰੀ ਲੱਗਣ ਲੱਗ ਪੈਂਦੀ ਹੈ,ਪਦ ਅਰਥ ਸਾਚਾ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ। ਮਨਿ = ਮਨ ਵਿਚ। ਭਾਇਆ = ਪਿਆਰਾ ਲੱਗਾ।
SikhNet (Spanish)Aquéllos que a través de su mente están complacidos con la Palabra Verdadera,
ਪੂਰਬਿ ਲਿਖਿਆ. ਤਿਨੀ ਕਮਾਇਆ ॥
poorab likhiaa. tinee kamaaeaa | Ang 1050
Sant Singh Khalsaact according to pre-ordained destiny.
Manmohan Singhthey practise the pre-destined virtuous deeds.
Manmohan Singh (Punjabi)ਉਹ ਮੁਢਲੇ ਲਿਖੇ ਹੋਏ ਨੇਕ ਅਮਲ ਕਮਾਉਂਦੇ ਹਨ।
Fareedkot Teekaਪੂਰਬ ਜਨਮ ਕਾ ਸੁਭ ਲੇਖ ਲਿਖਿਆ ਹੂਆ ਤਿਨੋਂ ਨੇ ਕਮਾਇਆ ਹੈ॥
Prof. Sahib Singhਉਹੀ ਮਨੁੱਖ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਨਾਮ ਸਿਮਰਨ ਦੀ) ਕਮਾਈ ਕਰਦੇ ਹਨ।ਪਦ ਅਰਥ ਪੂਰਬਿ = ਪੂਰਬਲੇ ਜਨਮ ਵਿਚ। ਲਿਖਿਆ = ਕੀਤੇ ਕਰਮਾਂ ਦੇ ਸੰਸਕਾਰ। ਤਿਨੀ = ਉਹਨਾਂ ਨੇ।
SikhNet (Spanish)practican lo que estaba escrito para ellos por Dios,
ਸਚੋ ਸੇਵਹਿ ਸਚੁ ਧਿਆਵਹਿ; ਸਚਿ ਰਤੇ ਵੀਚਾਰੀ ਹੇ ॥੧੦॥
sacho seveh sach dhiaaveh; sach rate veechaaree he |10| Ang 1050
Sant Singh KhalsaThey serve the True Lord, and meditate on the True Lord; they are imbued with contemplative meditation on the True Lord. ||10||
Manmohan SinghThe True one they serve, the True one they contemplate, and the True one's meditation they are imbued with.
Manmohan Singh (Punjabi)ਸਤਿਪੁਰਖ ਦੀ ਉਹ ਘਾਲ ਕਮਾਉਂਦੇ ਹਨ, ਸਤਿਪੁਰਖ ਨੂੰ ਉਹ ਸਿਮਰਦੇ ਹਨ ਅਤੇ ਸਤਿਪੁਰਖ ਦੀ ਬੰਦਗੀ ਨਾਲ ਹੀ ਉਹ ਰੰਗੇ ਹੋਏ ਹਨ।
Fareedkot Teekaਸਰੀਰ ਕਰ ਕੇ ਸਚ ਕੋ ਹੀ ਸੇਵਤੇ ਹੈਂ ਔ ਸਚ ਕੋ ਹੀ ਧਿਆਵਤੇ ਹੈਂ ਮਨ ਕਰਕੇ। ਵੀਚਾਰ, ਮਨ, ਬਾਣੀ ਕਰ ਕੇ ਭੀ ਸਚੇ ਮੇਂ ਹੀ ਰੰਗੇ ਹੂਏ ਹੈਂ॥੧੦॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ, ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ, ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਤੇ ਉੱਚੀ ਸੂਝ ਵਾਲੇ ਹੋ ਜਾਂਦੇ ਹਨ ॥੧੦॥ਪਦ ਅਰਥ ਸੇਵਹਿ = ਸੇਵਾ-ਭਗਤੀ ਕਰਦੇ ਹਨ {ਬਹੁ-ਵਚਨ}। ਸਚੁ = ਸਦਾ-ਥਿਰ ਹਰਿ-ਨਾਮ। ਸਚਿ = ਸਦਾ-ਥਿਰ ਹਰਿ-ਨਾਮ ਵਿਚ। ਰਤੇ = ਰੰਗੇ ਹੋਏ। ਵੀਚਾਰੀ = ਉੱਚੀ ਸੂਝ ਵਾਲੇ ॥੧੦॥
SikhNet (Spanish)así sirven y contemplan al Uno Verdadero y están imbuidos en la Verdad de Dios.(10)
ਗੁਰ ਕੀ ਸੇਵਾ ਮੀਠੀ ਲਾਗੀ ॥
gur kee sevaa meetthee laagee | Ang 1050
Sant Singh KhalsaService to the Guru seems sweet to them.
Manmohan SinghThe Guru's service is sweet unto them.
Manmohan Singh (Punjabi)ਗੁਰਾਂ ਦੀ ਚਾਕਰੀ ਉਨ੍ਹਾਂ ਨੂੰ ਮਿੱਠੀ ਲਗਦੀ ਹੈ।
Fareedkot Teekaਜਿਨੋਂ ਕੋ ਗੁਰੋਂ ਕੀ ਸੇਵਾ ਮੀਠੀ ਲਾਗੀ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੀ (ਦੱਸੀ) ਸੇਵਾ ਪਿਆਰੀ ਲੱਗਦੀ ਹੈ,
SikhNet (Spanish)El Servicio del Guru les es dulce y se encuentran en Éxtasis,
ਅਨਦਿਨੁ ਸੂਖ ਸਹਜ ਸਮਾਧੀ ॥
anadin sookh sehaj samaadhee | Ang 1050
Sant Singh KhalsaNight and day, they are intuitively immersed in celestial peace.
Manmohan SinghNight and day they remain inebriated in the trance of celestial bliss.
Manmohan Singh (Punjabi)ਰੈਣ ਤੇ ਦਿਹੁੰ ਉਹ ਬੈਕੁੰਠੀ ਅਨੰਦ ਦੀ ਤਾੜੀ ਅੰਦਰ ਮਤਵਾਲੇ ਰਹਿੰਦੇ ਹਨ।
Fareedkot Teekaਸਮਾਧੀ ਕਰ ਤਿਨ ਕੋ ਰਾਤ ਦਿਨ ਸਾਂਤ ਸੁਖ ਕੀ ਪ੍ਰਾਪਤੀ ਹੈ॥
Prof. Sahib Singhਉਹ ਹਰ ਵੇਲੇ ਆਤਮਕ ਆਨੰਦ ਮਾਣਦਾ ਹੈ, ਉਸ ਦੀ ਆਮਤਕ ਅਡੋਲਤਾ ਵਾਲੀ ਸਮਾਧੀ ਬਣੀ ਰਹਿੰਦੀ ਹੈ।ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜ = ਆਤਮਕ ਅਡੋਲਤਾ। ਸਹਜ ਸਮਾਧੀ = ਆਤਮਕ ਅਡੋਲਤਾ ਵਾਲੀ ਸਮਾਧੀ।
SikhNet (Spanish)envueltos en el Trance del Equilibrio.
ਹਰਿ ਹਰਿ ਕਰਤਿਆ. ਮਨੁ ਨਿਰਮਲੁ ਹੋਆ; ਗੁਰ ਕੀ ਸੇਵ ਪਿਆਰੀ ਹੇ ॥੧੧॥
har har karatiaa. man niramal hoaa; gur kee sev piaaree he |11| Ang 1050
Sant Singh KhalsaChanting the Name of the Lord, Har, Har, their minds become immaculate; they love to serve the Guru. ||11||
Manmohan SinghUttering the Lord's Name their mind becomes immaculate and they come to love the Guru's service.
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਉਨ੍ਹਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਗੁਰਾਂ ਦੀ ਟਹਿਲ-ਸੇਵਾ ਨੂੰ ਪਿਆਰ ਕਰਨ ਲੱਗ ਜਾਂਦੇ ਹਨ।
Fareedkot Teekaਤਿਨ ਕਾ ਮਨ ਹਰੀ ਹਰਿ ਜਾਪ ਕਰਤਿਆਂ ਨਿਰਮਲ ਹੂਆ ਹੈ, ਇਸੀ ਤੇ ਤਿਨ ਕੋ ਗੁਰੋਂ ਕੀ ਸੇਵ ਪਿਆਰੀ ਲਗੀ ਹੈ॥੧॥
Prof. Sahib Singhਪਰਮਾਤਮਾ ਦਾ ਨਾਮ ਜਪਦਿਆਂ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, ਗੁਰੂ ਦੀ ਸਰਨ ਵਿਚ ਪਏ ਰਹਿਣਾ ਉਸ ਨੂੰ ਚੰਗਾ ਲੱਗਦਾ ਹੈ ॥੧੧॥
SikhNet (Spanish)Recitando el Nombre de Dios, su mente se purifica y al dedicarse al Servicio del Guru Lo aman cada vez más y más.(11)
ਸੇ ਜਨ ਸੁਖੀਏ; ਸਤਿਗੁਰਿ ਸਚੇ ਲਾਏ ॥
se jan sukhee; satigur sache laae | Ang 1050
Sant Singh KhalsaThose humble beings are at peace, whom the True Guru attaches to the Truth.
Manmohan SinghBlissful are the persons, whom the True Guru attaches with the True Lord.
Manmohan Singh (Punjabi)ਆਨੰਦ ਪ੍ਰਸੰਨ ਹਨ ਉਹ ਪੁਰਸ਼ ਜਿਨ੍ਹਾਂ ਨੂੰ ਸੱਚੇ ਗੁਰੂ ਜੀ ਸੱਚੇ ਸੁਆਮੀ ਨਾਲ ਜੋੜ ਦਿੰਦੇ ਹਨ।
Fareedkot Teekaਸੋ ਪੁਰਸ ਸੁਖੀਏ ਹੂਏ ਹੈਂ, ਜੋ ਸਤਿਗੁਰਾਂ ਨੇ ਸੇਵਾ ਮੇਂ ਲਾਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਜੋੜ ਦਿੱਤਾ, ਉਹ ਸੁਖੀ ਜੀਵਨ ਬਿਤੀਤ ਕਰਦੇ ਹਨ,ਪਦ ਅਰਥ ਸਤਿਗੁਰਿ = ਗੁਰੂ ਨੇ। ਸਚੇ = ਸਚਿ, ਸਦਾ-ਥਿਰ ਪ੍ਰਭੂ ਵਿਚ। ਲਾਏ = ਜੋੜ ਦਿੱਤੇ।
SikhNet (Spanish)Aquéllos a quienes el Guru Verdadero ata a la Verdad de Dios viven en Éxtasis.
ਆਪੇ ਭਾਣੇ ਆਪਿ ਮਿਲਾਏ ॥
aape bhaane aap milaae | Ang 1050
Sant Singh KhalsaHe Himself, in His Will, merges them into Himself.
Manmohan SinghBy His pleasure the Lord unites them with Himself.
Manmohan Singh (Punjabi)ਆਪਣੀ ਪ੍ਰਸੰਨਤਾ ਦੁਆਰਾ ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜੋ ਆਪ ਕੋ ਭਾਏ ਹੈਂ, ਸੋ ਆਪ ਗੁਰੋਂ ਨੇ ਮਿਲਾਏ ਹੈਂ॥
Prof. Sahib Singh(ਇਹ ਪਰਮਾਤਮਾ ਦੀ ਆਪਣੀ ਹੀ ਮਿਹਰ ਹੈ, ਪ੍ਰਭੂ ਨੂੰ) ਆਪ ਹੀ (ਅਜਿਹੇ ਮਨੁੱਖ) ਚੰਗੇ ਲੱਗੇ, ਤੇ, ਆਪ ਹੀ ਉਸ ਨੇ (ਆਪਣੇ ਚਰਨਾਂ ਵਿਚ) ਜੋੜ ਲਏ।ਪਦ ਅਰਥ ਆਪੇ = ਆਪ ਹੀ। ਭਾਣੇ = ਚੰਗੇ ਲੱਗੇ।
SikhNet (Spanish)Tal es la Voluntad de Dios y así se encuentran con su Señor.
ਸਤਿਗੁਰਿ ਰਾਖੇ. ਸੇ ਜਨ ਉਬਰੇ; ਹੋਰ ਮਾਇਆ ਮੋਹ ਖੁਆਰੀ ਹੇ ॥੧੨॥
satigur raakhe. se jan ubare; hor maaeaa moh khuaaree he |12| Ang 1050
Sant Singh KhalsaThose humble beings, whom the True Guru protects, are saved. The rest are ruined through emotional attachment to Maya. ||12||
Manmohan SinghThe mortals whom the True Guru saves, are emancipated, Other are ruined through the love of mammon.
Manmohan Singh (Punjabi)ਜਿਨ੍ਹਾਂ ਪ੍ਰਾਣੀਆਂ ਦੀ ਸੱਚੇ ਗੁਰਦੇਵ ਜੀ ਰੱਖਿਆ ਕਰਦੇ ਹਨ, ਉਹ ਪਾਰ ਉੱਤਰ ਜਾਂਦੇ ਹਨ। ਦੂਜੇ ਧਨ-ਦੌਲਤ ਦੀ ਲਗਨ ਰਾਹੀਂ ਬਰਬਾਦ ਹੋ ਜਾਂਦੇ ਹਨ।
Fareedkot Teekaਜੋ ਸਤਿਗੁਰਾਂ ਨੇ ਰਾਖੇ ਹੈਂ ਸੇ ਜਨ ਸੰਸਾਰ ਸੇ ਬਚੇ ਹੈਂ, ਔਰੋਂ ਕੋ ਮਾਇਆ ਕੇ ਮੋਹ ਕੀ ਖੁਆਰੀ ਲਗ ਰਹੀ ਹੈ॥੧੨॥
Prof. Sahib Singhਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਰੱਖਿਆ ਕੀਤੀ, ਉਹ ਮਨੁੱਖ (ਮਾਇਆ ਦੇ ਮੋਹ ਤੋਂ) ਬਚ ਗਏ, ਹੋਰ ਲੁਕਾਈ ਮਾਇਆ ਦੇ ਮੋਹ ਦੀ ਖ਼ੁਆਰੀ (ਸਾਰੀ ਉਮਰ) ਝੱਲਦੀ ਰਹੀ ॥੧੨॥ਪਦ ਅਰਥ ਸੇ = ਉਹ {ਬਹੁ-ਵਚਨ}। ਉਬਰੇ = ਬਚ ਗਏ। ਹੋਰ = ਬਾਕੀ ਦੀ ਲੁਕਾਈ ॥੧੨॥
SikhNet (Spanish)Sí, aquéllos a quienes el Guru Verdadero protege son Emancipados y los demás son destruidos por el amor a Maya. (12)
ਗੁਰਮੁਖਿ ਸਾਚਾ ਸਬਦਿ ਪਛਾਤਾ ॥
guramukh saachaa sabad pachhaataa | Ang 1051
Sant Singh KhalsaThe Gurmukh realizes the True Word of the Shabad.
Manmohan SinghBy the Guru's grace, the True Name is recognised.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਸੱਚਾ ਨਾਮ ਸਿੰਝਾਣਿਆ ਜਾਂਦਾ ਹੈ।
Fareedkot Teekaਗੁਰਮੁਖੋਂ ਨੇ ਸਾਚਾ ਬ੍ਰਹਮ ਪਛਾਣਿਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪਰਮਾਤਮਾ ਨਾਲ ਸਾਂਝ ਪਾ ਲਈ,ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਪਛਾਤਾ = ਪਛਾਣ ਲਿਆ, ਸਾਂਝ ਪਾ ਲਈ।
SikhNet (Spanish)El Gurmukj toma Conciencia de la Palabra Verdadera del Shabd,
ਨਾ ਤਿਸੁ ਕੁਟੰਬੁ; ਨਾ ਤਿਸੁ ਮਾਤਾ ॥
naa tis kuttanb; naa tis maataa | Ang 1051
Sant Singh KhalsaHe has no family, and he has no mother.
Manmohan SinghHe has no family, nor has he a mother.
Manmohan Singh (Punjabi)ਉਸ ਦਾ ਕੋਈ ਪਰਵਾਰ ਨਹੀਂ, ਨਾਂ ਹੀ ਹੈ ਉਸ ਦੀ ਕੋਈ ਅੰਮੜੀ।
Fareedkot Teekaਨਾ ਤਿਸ ਬ੍ਰਹਮ ਕਾ ਕੁਟੰਬ ਹੈ ਔ ਨ ਤਿਸ ਕਾ ਮਾਤਾ ਪਿਤਾ ਹੈ॥
Prof. Sahib Singh(ਉਸ ਨੂੰ ਇਹ ਸਮਝ ਆ ਗਈ ਕਿ) ਉਸ (ਪਰਮਾਤਮਾ) ਦਾ ਨਾਹ ਕੋਈ (ਖ਼ਾਸ) ਪਰਵਾਰ ਹੈ ਨਾਹ ਉਸ ਦੀ ਮਾਂ ਹੈ,ਪਦ ਅਰਥ ਤਿਸੁ = ਉਸ (ਪਰਮਾਤਮਾ) ਦਾ। ਕੁਟੰਬੁ = ਪਰਵਾਰ। ਮਾਤਾ = ਮਾਂ।
SikhNet (Spanish)no tiene ni familia ni ma
ਏਕੋ ਏਕੁ ਰਵਿਆ ਸਭ ਅੰਤਰਿ; ਸਭਨਾ ਜੀਆ ਕਾ ਆਧਾਰੀ ਹੇ ॥੧੩॥
eko ek raviaa sabh antar; sabhanaa jeea kaa aadhaaree he |13| Ang 1051
Sant Singh KhalsaThe One and Only Lord is pervading and permeating deep within the nucleus of all. He is the Support of all beings. ||13||
Manmohan SinghThe one alone is contained amidst all of all the beings, He is the mainstay.
Manmohan Singh (Punjabi)ਕੇਵਲ ਇੱਕ (ਹਰੀ) ਹੀ ਸਾਰਿਆਂ ਅੰਦਰ ਰਮਿਆ ਹੋਇਆ ਹੈ। ਸਮੂਹ ਪ੍ਰਾਨਧਾਰੀਆਂ ਦਾ ਉਹ ਹੀ ਆਸਰਾ ਹੈ।
Fareedkot Teekaਹੇ ਭਾਈ! ਏਕ ਹੀ ਏਕ ਸਰੂਪ ਸਭ ਕੇ ਅੰਤਰ ਰਵਿਆ ਹੋਇਆ ਹੈ, ਪੁਨਾ ਓਹੀ ਸਭਨਾਂ ਜੀਆਂ ਕਾ ਆਸਰਾ ਹੈ॥੧੩॥
Prof. Sahib Singhਉਹ ਆਪ ਹੀ ਆਪ ਸਭ ਜੀਵਾਂ ਵਿਚ ਵਿਆਪਕ ਹੈ ਅਤੇ ਸਭ ਜੀਵਾਂ ਦਾ ਆਸਰਾ ਹੈ ॥੧੩॥ਪਦ ਅਰਥ ਏਕੋ ਏਕੁ = ਉਹ ਆਪ ਹੀ ਆਪ। ਰਵਿਆ = ਵਿਆਪਕ ਹੈ। ਅੰਤਰਿ = ਅੰਦਰ। ਆਧਾਰੀ = ਆਸਰਾ ਦੇਣ ਵਾਲਾ ॥੧੩॥
SikhNet (Spanish)dre, el Único Señor prevalece en todos los corazones y, en el núcleo de todo, es el Soporte de toda vida.(13)
ਹਉਮੈ ਮੇਰਾ; ਦੂਜਾ ਭਾਇਆ ॥
haumai meraa; doojaa bhaaeaa | Ang 1051
Sant Singh KhalsaEgotism, possessiveness, and the love of duality
Manmohan SinghSelf-hood, I-am-ness and another's love.
Manmohan Singh (Punjabi)ਸਵੈ-ਹੰਗਤਾ, ਅਪਣੱਤ ਅਤੇ ਹੋਰਸ ਦਾ ਪਿਆਰ।
Fareedkot Teekaਜਿਸ ਕੋ ਹੰਤਾ ਮਮਤਾ ਕਰ ਕੇ ਦੂਸਰਾ ਪ੍ਰਾਪਤਿ ਹੂਆ ਹੈ॥
Prof. Sahib Singh(ਕਈ ਐਸੇ ਹਨ ਜਿਨ੍ਹਾਂ ਨੂੰ) ਹਉਮੈ ਚੰਗੀ ਲੱਗਦੀ ਹੈ, ਮਮਤਾ ਪਿਆਰੀ ਲੱਗਦੀ ਹੈ, ਮਾਇਆ ਦਾ ਮੋਹ ਪਸੰਦ ਹੈ;ਪਦ ਅਰਥ ਮੇਰਾ = ਮਮਤਾ। ਦੂਜਾ = ਮਾਇਆ ਦਾ ਮੋਹ। ਭਾਇਆ = ਪਸੰਦ ਆਇਆ।
SikhNet (Spanish)Aquél que ama su ego y la idea del otro,
ਕਿਛੁ ਨ ਚਲੈ; ਧੁਰਿ ਖਸਮਿ ਲਿਖਿ ਪਾਇਆ ॥
kichh na chalai; dhur khasam likh paaeaa | Ang 1051
Sant Singh Khalsa- none of these shall go along with you; such is the pre-ordained will of our Lord and Master.
Manmohan SinghNone of these goes with the mortal. Such is the pre-ordained will of the Lord.
Manmohan Singh (Punjabi)ਇਨ੍ਹਾਂ ਵਿਚੋਂ ਕੋਈ ਵੀ ਪ੍ਰਾਣੀ ਦੇ ਨਾਲ ਨਹੀਂ ਜਾਂਦਾ ਐਹੋ ਜੇਹੀ ਹੈ ਸੁਆਮੀ ਦਾ ਮੁਢ ਦੀ ਲਿਖੀ ਹੋਈ ਰਜ਼ਾ।
Fareedkot Teekaਤਿਸ ਕਾ ਕੁਛ ਜੋਰ ਨਹੀਂ ਚਲਤਾ, ਆਦਿ ਹੀ ਤਿਸ ਕੇ ਸਿਰ ਪਰ ਖਸਮ ਨੇ ਲੇਖ ਲਿਖ ਪਾਇਆ ਹੈ॥
Prof. Sahib Singhਪਰ ਮਾਲਕ-ਪ੍ਰਭੂ ਨੇ ਧੁਰੋਂ ਹੀ ਇਹ ਮਰਯਾਦਾ ਚਲਾ ਰੱਖੀ ਹੈ ਕਿ ਕੋਈ ਭੀ ਚੀਜ਼ (ਕਿਸੇ ਦੇ ਨਾਲ) ਨਹੀਂ ਜਾਂਦੀ।ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਖਸਮਿ = ਮਾਲਕ-ਪ੍ਰਭੂ ਨੇ। ਲਿਖਿ = ਲਿਖ ਕੇ।
SikhNet (Spanish)no se lleva nada al más allá, pues tal es la Voluntad del Señor.
ਗੁਰ ਸਾਚੇ ਤੇ ਸਾਚੁ ਕਮਾਵਹਿ; ਸਾਚੈ. ਦੂਖ ਨਿਵਾਰੀ ਹੇ ॥੧੪॥
gur saache te saach kamaaveh; saachai. dookh nivaaree he |14| Ang 1051
Sant Singh KhalsaThrough the True Guru, practice Truth, and the True Lord shall take away your pains. ||14||
Manmohan SinghThrough the True Guru, they who practise truth; Them the True One rids of the sorrow.
Manmohan Singh (Punjabi)ਸੱਚੇ ਗੁਰਾਂ ਦੇ ਰਾਹੀਂ ਜੋ ਸੱਚ ਦੀ ਕਮਾਈ ਕਰਦੇ ਹਨ; ਉਨ੍ਹਾਂ ਨੂੰ ਸਤਿਪੁਰਖ ਦੁਖ ਦਰਦ ਤੋਂ ਬੰਦ ਖ਼ਲਾਸ ਕਰ ਦਿੰਦਾ ਹੈ।
Fareedkot Teekaਜੋ ਸਾਚੇ ਗੁਰੋਂ ਸੇ ਸਾਚ ਕਮਾਵਤੇ ਹੈਂ ਤਿਨ ਕੀ ਦੁਖ ਪੀੜਾ ਆਪ ਸਚੇ ਗੁਰੋਂ ਨੇ ਨਿਵਾਰੀ ਹੈ॥੧੪॥
Prof. Sahib Singhਅਭੁੱਲ ਗੁਰੂ ਤੋਂ (ਸਿੱਖਿਆ ਲੈ ਕੇ) ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ, ਸਦਾ-ਥਿਰ ਪਰਮਾਤਮਾ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ॥੧੪॥ਪਦ ਅਰਥ ਤੇ = ਤੋਂ। ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ। ਕਮਾਵਹਿ = ਕਮਾਂਦੇ ਹਨ {ਬਹੁ-ਵਚਨ}। ਸਾਚੈ = ਸਦਾ-ਥਿਰ ਪ੍ਰਭੂ ਨੇ। ਦੂਖ = ਸਾਰੇ ਦੁੱਖ। ਨਿਵਾਰੀ = ਦੂਰ ਕਰ ਦਿੱਤੇ ਹਨ ॥੧੪॥
SikhNet (Spanish)Sí, quien sea que practique la Verdad, instruido por el Guru Verdadero, es liberado de sus aflicciones por el Uno Verdadero.(14)
ਜਾ ਤੂ ਦੇਹਿ; ਸਦਾ ਸੁਖੁ ਪਾਏ ॥
jaa too dehi; sadaa sukh paae | Ang 1051
Sant Singh KhalsaIf You so bless me, then I shall find lasting peace.
Manmohan SinghIf Thou so bless, then alone obtain I everlasting peace.
Manmohan Singh (Punjabi)ਜੇਕਰ ਤੂੰ ਐਸ ਤਰ੍ਹਾਂ ਬਖਸ਼ਸ਼ ਕਰੇਂ ਤਾਂ ਮੈਂ ਸਦੀਵੀ ਆਰਾਮ ਨੂੰ ਪਰਾਪਤ ਹੁੰਦਾ ਹਾਂ।
Fareedkot Teekaਜਾ ਤੂੰ ਜੀਵੋਂ ਕੋ ਗੁਰੋਂ ਕੀ ਸੰਗਤ ਦੇਵੇਂ, ਤਉ ਜੀਵ ਅਚੁਤ ਸੁਖ ਕੋ ਪਾਵਤਾ ਹੈ॥
Prof. Sahib Singhਹੇ ਪ੍ਰਭੂ! ਜਦੋਂ (ਕਿਸੇ ਮਨੁੱਖ ਨੂੰ ਆਪਣੇ ਨਾਮ ਦੀ ਦਾਤਿ) ਦੇਂਦਾ ਹੈਂ (ਉਹ ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਹੈ।ਪਦ ਅਰਥ ਜਾ = ਜਾਂ, ਜਦੋਂ। ਸੁਖੁ = ਆਤਮਕ ਆਨੰਦ।
SikhNet (Spanish)Oh Dios, cuando me bendices, estoy siempre en Éxtasis, practico la Verdad a través la Palabra Verdadera,
ਸਾਚੈ ਸਬਦੇ. ਸਾਚੁ ਕਮਾਏ ॥
saachai sabade. saach kamaae | Ang 1051
Sant Singh KhalsaThrough the True Word of the Shabad, I live the Truth.
Manmohan SinghThrough the Guru's true instruction practise I the truth.
Manmohan Singh (Punjabi)ਗੁਰਾਂ ਦੇ ਸੱਚੇ ਉਪਦੇਸ਼ ਦੇ ਰਾਹੀਂ ਮੈਂ ਸੱਚ ਦੀ ਕਮਾਈ ਕਰਦਾ ਹਾਂ।
Fareedkot Teekaਗੁਰੋਂ ਕੇ ਸਾਚੇ ਉਪਦੇਸ ਕਰ ਕੇ ਸਾਚ ਕੋ ਕਮਾਵਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਹ ਤੇਰੇ ਸਦਾ-ਥਿਰ ਸਰੂਪ ਵਿਚ ਟਿਕ ਕੇ ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ।ਪਦ ਅਰਥ ਸਾਚੈ = ਸਦਾ-ਥਿਰ ਪ੍ਰਭੂ ਵਿਚ। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਸਾਚੁ ਕਮਾਏ = ਨਾਮ-ਸਿਮਰਨ ਦੀ ਕਮਾਈ ਕਰਦਾ ਹੈ।
SikhNet (Spanish)pues en mi interior estás Tú, el Uno Verdadero, sí, mi mente y mi cuerpo se santifican
ਅੰਦਰੁ ਸਾਚਾ ਮਨੁ ਤਨੁ ਸਾਚਾ; ਭਗਤਿ ਭਰੇ ਭੰਡਾਰੀ ਹੇ ॥੧੫॥
andar saachaa man tan saachaa; bhagat bhare bhanddaaree he |15| Ang 1051
Sant Singh KhalsaThe True Lord is within me, and my mind and body have become True. I am blessed with the overflowing treasure of devotional worship. ||15||
Manmohan SinghWithin me is the True Lord and my mind and body have become true and my treasures are brimful with the Lord's devotion.
Manmohan Singh (Punjabi)ਮੇਰੇ ਅੰਦਰ ਸੱਚਾ ਸੁਆਮੀ ਹੈ ਅਤੇ ਮੇਰਾ ਚਿੱਤ ਅਤੇ ਸਰੀਰ ਸੱਚੇ ਥੀ ਗਏ ਹਨ, ਅਤੇ ਖ਼ਜ਼ਾਨੇ ਸੁਆਮੀ ਦੇ ਸ਼ਰਧਾ, ਪ੍ਰੇਮ ਨਾਲ ਪਰੀਪੂਰਨ ਹਨ।
Fareedkot Teekaਜਿਸ ਕਾ ਮਨ ਅੰਦਰ ਸਾਚਾ ਹੈ ਤਿਸ ਕਾ ਤਨ ਭੀ ਸਾਚਾ, ਭਾਵ ਸਫਲਾ ਮਾਨੋ। ਕਿਉਂਕਿ ਭਗਤੀ ਕਰ ਕੇ ਭਰੇ ਹੂਏ ਰਿਦੇ ਵਾਲੇ ਪੁਰਸ ਪਰਮੇਸਰ ਦੇ ਭੰਡਾਰੀ, ਭਾਵ ਖਜਾਨਚੀ ਹੈਂ॥੧੫॥
Prof. Sahib Singhਉਸ ਮਨੁੱਖ ਦਾ ਹਿਰਦਾ ਅਡੋਲ ਹੋ ਜਾਂਦਾ ਹੈ, ਉਸ ਦਾ ਮਨ ਅਡੋਲ ਹੋ ਜਾਂਦਾ ਹੈ, ਉਸ ਦਾ ਸਰੀਰ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ, (ਉਸ ਦੇ ਅੰਦਰ) ਭਗਤੀ ਦੇ ਭੰਡਾਰੇ ਭਰ ਜਾਂਦੇ ਹਨ ॥੧੫॥ਪਦ ਅਰਥ ਅੰਦਰੁ = ਹਿਰਦਾ। ਸਾਚਾ = ਅਡੋਲ। ਭੰਡਾਰੀ = ਖ਼ਜ਼ਾਨੇ ॥੧੫॥
SikhNet (Spanish)y el Tesoro de mi corazón se desborda con Tu Devoción.(15)
ਆਪੇ ਵੇਖੈ ਹੁਕਮਿ ਚਲਾਏ ॥
aape vekhai hukam chalaae | Ang 1051
Sant Singh KhalsaHe Himself watches, and issues His Command.
Manmohan SinghThe Lord Himself sees all the issues commands.
Manmohan Singh (Punjabi)ਸੁਆਮੀ ਖ਼ੁਦ ਸਾਰਿਆਂ ਨੂੰ ਦੇਖਦਾ ਹੈ ਤੇ ਫ਼ੁਰਮਾਨ ਜਾਰੀ ਕਰਦਾ ਹੈ।
Fareedkot Teekaਆਪ ਹੀ ਜੀਵਾਂ ਕੇ ਕਰਮ ਦੇਖਤਾ ਹੈ ਪੁਨਃ ਅਪਨੇ ਹੁਕਮ ਮੇਂ ਚਲਾਵਤਾ ਹੈ॥
Prof. Sahib Singhਪਰਮਾਤਮਾ ਆਪ ਹੀ (ਸਭ ਜੀਵਾਂ ਦੀ) ਸੰਭਾਲ ਕਰ ਰਿਹਾ ਹੈ (ਸਭ ਨੂੰ ਆਪਣੇ) ਹੁਕਮ ਵਿਚ ਤੋਰ ਰਿਹਾ ਹੈ,ਪਦ ਅਰਥ ਆਪੇ = ਆਪ ਹੀ। ਵੇਖੈ = ਵੇਖਦਾ ਹੈ। ਹੁਕਮਿ = ਹੁਕਮ ਵਿਚ।
SikhNet (Spanish)El Señor Mismo lo observa todo y emite el Comando,
ਅਪਣਾ ਭਾਣਾ ਆਪਿ ਕਰਾਏ ॥
apanaa bhaanaa aap karaae | Ang 1051
Sant Singh KhalsaHe Himself inspires us to obey His Will.
Manmohan SinghHis will, He Himself makes men obey.
Manmohan Singh (Punjabi)ਆਪਦੀ ਰਜ਼ਾ ਦੀ ਉਹ ਆਪ ਹੀ ਬੰਦਿਆਂ ਤੋਂ ਪਾਲਣਾ ਕਰਵਾਉਂਦਾ ਹੈ।
Fareedkot Teekaਆਪਣਾ ਹੁਕਮ ਆਪ ਹੀ ਪ੍ਰਮਾਣ ਕਰਾਵਤਾ ਹੈ॥
Prof. Sahib Singhਆਪਣੀ ਰਜ਼ਾ (ਜੀਵਾਂ ਪਾਸੋਂ) ਆਪ ਕਰਾਂਦਾ ਹੈ।ਪਦ ਅਰਥ ਭਾਣਾ = ਰਜ਼ਾ।
SikhNet (Spanish)sí, todo lo que es Su Voluntad, Él lo hace funcionar y quien sea que esté desapegado e imbuido en el Nombre,
ਨਾਨਕ. ਨਾਮਿ ਰਤੇ ਬੈਰਾਗੀ; ਮਨੁ ਤਨੁ ਰਸਨਾ ਨਾਮਿ ਸਵਾਰੀ ਹੇ ॥੧੬॥੭॥
naanak. naam rate bairaagee; man tan rasanaa naam savaaree he |16|7| Ang 1051
Sant Singh KhalsaO Nanak, only those who are attuned to the Naam are detached; their minds, bodies and tongues are embellished with the Naam. ||16||7||
Manmohan SinghNanak, detached are they, who are imbued with the Name. Their mind, body and tongue are embellished with the Lord's Name.
Manmohan Singh (Punjabi)ਨਾਨਕ, ਨਿਰਲੇਪ ਹਨ ਉਹ ਜੋ ਨਾਮ ਨਾਲ ਰੰਗੀਜੇ ਹਨ। ਉਨ੍ਹਾਂ ਦਾ ਹਿਰਦਾ, ਸਰੀਰ ਅਤੇ ਜੀਭ੍ਹਾ ਸੁਆਮੀ ਦੇ ਨਾਮ ਨਾਲ ਸ਼ਸੋਭਤ ਹੋਏ ਹੋਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਸਾਰ ਸੇ ਬਿਰਕਤ ਹੋ ਕੇ ਜੋ ਨਾਮ ਮੇਂ ਰਤੇ ਹੈਂ, ਤਿਨੋਂ ਨੇ ਮਨ ਤਨ ਔ ਰਸਨਾ ਨਾਮੀ ਕਰ ਕੇ ਸਵਾਰੀ ਹੈ, ਭਾਵ ਮਨ ਤਨ ਇੰਦ੍ਰੇ ਸਭ ਸਫਲ ਕੀਏ ਹੈਂ॥੧੬॥੭॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਉਸ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਉਹ ਮਾਇਆ ਤੋਂ ਨਿਰਲੇਪ ਰਹਿੰਦੇ ਹਨ, ਉਹਨਾਂ ਦਾ ਮਨ ਉਹਨਾਂ ਦਾ ਤਨ ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ ਨੇ ਸੋਹਣੇ ਬਣਾ ਦਿੱਤੇ ਹੁੰਦੇ ਹਨ ॥੧੬॥੭॥ਪਦ ਅਰਥ ਨਾਮਿ = ਨਾਮ-ਰੰਗ ਵਿਚ। ਰਤੇ = ਰੰਗੇ ਹੋਏ। ਬੈਰਾਗੀ = ਵੈਰਾਗਵਾਨ, ਮਾਇਆ ਤੋਂ ਨਿਰਲੇਪ। ਰਸਨਾ = ਜੀਭ। ਨਾਮਿ = ਨਾਮ ਨੇ ॥੧੬॥੭॥
SikhNet (Spanish)su cuerpo, su mente y su boca se encuentran embelesados con la Gracia del Señor.(16-7)