ਮਾਰੂ ਸੋਲਹੇ ੩ ॥
maaroo solahe 3 |
Sant Singh KhalsaMaaroo, Solhay, Third Mehl:
Manmohan SinghMaru Solhe 3rd Guru.
Manmohan Singh (Punjabi)ਮਾਰੂ ਸੋਲਹੇ ਤੀਜੀ ਪਾਤਿਸ਼ਾਹੀ।
SikhNet (Spanish)Maru Solje, Mejl Guru Amar Das, Tercer Canal Divino.
ਆਪੇ ਕਰਤਾ; ਸਭੁ ਜਿਸੁ ਕਰਣਾ ॥
aape karataa; sabh jis karanaa |
Sant Singh KhalsaO Creator, it is You Yourself who does all.
Manmohan SinghThou Thyself are the Creator, who has created the whole world.
Manmohan Singh (Punjabi)ਤੂੰ ਆਪ ਹੀ ਸਿਰਜਣਹਾਰ ਹੈਂ ਜਿਸ ਨੇ ਸਾਰੀ ਸ਼੍ਰਿਸ਼ਟੀ ਸਿਰਜੀ ਹੈ।
Fareedkot Teekaਆਪ ਤੂੰ ਐਸਾ ਕਰਤਾ ਹੈਂ ਜਿਸ ਤੈਨੇ ਸਭ (ਕਰਣਾ) ਪ੍ਰਪੰਚ ਕੀਆ ਹੈ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਉਹ ਕਰਤਾਰ ਹੈਂ ਜਿਸ ਦਾ (ਰਚਿਆ ਹੋਇਆ ਇਹ) ਸਾਰਾ ਜਗਤ ਹੈ।ਪਦ ਅਰਥ ਆਪੇ = (ਤੂੰ) ਆਪ ਹੀ। ਸਭੁ ਜਿਸੁ ਕਰਣਾ = ਜਿਸੁ ਸਭੁ ਕਰਣਾ ਜਿਸ ਦਾ (ਇਹ) ਸਾਰਾ ਜਗਤ ਹੈ।
SikhNet (Spanish)Oh Señor Creador, Tú de Ti Mismo,
ਜੀਅ ਜੰਤ ਸਭਿ; ਤੇਰੀ ਸਰਣਾ ॥
jeea jant sabh; teree saranaa |
Sant Singh KhalsaAll beings and creatures are under Your Protection.
Manmohan SinghAll the creatures are under Thine protection,
Manmohan Singh (Punjabi)ਸਾਰੇ ਜੀਵ ਜੰਤੂ ਤੇਰੀ ਸ਼ਰਣ ਵਿੱਚ ਹਨ।
Fareedkot Teekaਸੂਖਮ ਅਸਥੂਲ ਜੀਅ ਜੰਤ ਸਭ ਕੋ ਤੇਰੀ ਹੀ ਸਰਣ ਹੈ ਅਰਥਾਤ ਓਟ ਹੈ॥
Prof. Sahib Singhਸਾਰੇ ਜੀਵ ਤੇਰੀ ਹੀ ਸਰਨ ਵਿਚ ਹਨ।ਪਦ ਅਰਥ ਸਭਿ = ਸਾਰੇ।
SikhNet (Spanish)haces todo, las criaturas están bajo Tu Amparo;
ਆਪੇ ਗੁਪਤੁ ਵਰਤੈ ਸਭ ਅੰਤਰਿ; ਗੁਰ ਕੈ ਸਬਦਿ ਪਛਾਤਾ ਹੇ ॥੧॥
aape gupat varatai sabh antar; gur kai sabad pachhaataa he |1|
Sant Singh KhalsaYou are hidden, and yet permeating within all; through the Word of the Guru's Shabad, You are realized. ||1||
Manmohan SinghThou Thyself are unmanifestly contained amongst all and are recognised through the Guru's hymns.
Manmohan Singh (Punjabi)ਤੂੰ ਆਪ ਹੀ ਅਲੋਪ ਹੋ, ਸਾਰਿਆਂ ਦੇ ਅੰਦਰ ਰਮ ਰਿਹਾ ਹੈਂ ਅਤੇ ਗੁਰਾਂ ਦੀ ਬਾਣੀ ਰਾਹੀਂ ਸਿੰਝਾਣਿਆ ਜਾਂਦਾ ਹੈ।
Fareedkot Teekaਆਪ ਹੀ ਸਭ ਕੇ ਅੰਦਰ ਗੁਪਤ ਹੋਇਕੇ ਵਰਤਤਾ ਹੈ, ਪਰੰਤੂ ਗੁਰੂ ਕੇ ਸਬਦ ਉਪਦੇਸ ਵਾਲਿਆਂ ਨੇ ਪਛਾਣਿਆ ਹੈ॥੧॥
Prof. Sahib Singhਪ੍ਰਭੂ ਆਪ ਹੀ ਸਭ ਜੀਵਾਂ ਦੇ ਅੰਦਰ ਗੁਪਤ ਰੂਪ ਵਿਚ ਮੌਜੂਦ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨਾਲ ਸਾਂਝ ਪੈ ਸਕਦੀ ਹੈ ॥੧॥ਪਦ ਅਰਥ ਗੁਪਤੁ = ਲੁਕਿਆ ਹੋਇਆ, ਸੂਖਮ ਰੂਪ ਵਿਚ। ਵਰਤੇ = ਮੌਜੂਦ ਹੈ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ ॥੧॥
SikhNet (Spanish)Tú actúas escondido en todo y eres revelado a través de la Palabra del Guru.(1)
ਹਰਿ ਕੇ ਭਗਤਿ ਭਰੇ ਭੰਡਾਰਾ ॥
har ke bhagat bhare bhanddaaraa |
Sant Singh KhalsaDevotion to the Lord is a treasure overflowing.
Manmohan SinghGod's treasure are brimful with devotion,
Manmohan Singh (Punjabi)ਵਾਹਿਗੁਰੂ ਦੇ ਖ਼ਜ਼ਾਨੇ, ਸ਼ਰਧਾ ਪ੍ਰੇਮ ਨਾਲ ਪਰੀਪੂਰਨ ਹਨ,
Fareedkot Teekaਹੇ ਹਰੀ! ਵਹੁ ਤੇਰੇ ਭਗਤੀ ਕੇ ਭੰਡਾਰੇ ਭਰੇ ਹੂਏ ਹੈਂ॥
Prof. Sahib Singhਹਰੀ ਦੇ ਖ਼ਜ਼ਾਨੇ ਵਿਚ ਭਗਤੀ ਦੇ ਭੰਡਾਰੇ ਭਰੇ ਪਏ ਹਨ।ਪਦ ਅਰਥ ਭੰਡਾਰਾ = ਖ਼ਜ਼ਾਨੇ।
SikhNet (Spanish)Oh Dios, de Tu Tesoro se desborda Devoción
ਆਪੇ ਬਖਸੇ ਸਬਦਿ ਵੀਚਾਰਾ ॥
aape bakhase sabad veechaaraa |
Sant Singh KhalsaHe Himself blesses us with contemplative meditation on the Shabad.
Manmohan SinghHe Himself blesses with the Name's meditation.
Manmohan Singh (Punjabi)ਉਹ ਖ਼ੁਦ ਹੀ ਨਾਮ ਦਾ ਸਿਮਰਨ ਪਰਦਾਨ ਕਰਦਾ ਹੈ।
Fareedkot Teekaਜਿਨ ਕੋ ਤੈਨੇ ਆਪ ਹੀ ਉਪਦੇਸ ਕਾ ਬੀਚਾਰ ਬਖਸ਼ਿਆ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਆਪ ਹੀ ਪ੍ਰਭੂ ਇਹ ਸੂਝ ਬਖ਼ਸ਼ਦਾ ਹੈ।ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਵੀਚਾਰਾ = (ਇਹ) ਸਮਝ।
SikhNet (Spanish)y Tú Mismo nos bendices con la Contemplación de la Palabra.
ਜੋ ਤੁਧੁ ਭਾਵੈ ਸੋਈ ਕਰਸਹਿ; ਸਚੇ ਸਿਉ ਮਨੁ ਰਾਤਾ ਹੇ ॥੨॥
jo tudh bhaavai soee karaseh; sache siau man raataa he |2|
Sant Singh KhalsaYou do whatever You please; my mind is attuned to the True Lord. ||2||
Manmohan SinghThou do whatever Thou like, O True Lord, with Thee my mind is imbued.
Manmohan Singh (Punjabi)ਜਿਹੜਾ ਕੁੱਛ ਤੈਨੂੰ ਚੰਗਾ ਲਗਦਾ ਹੈ, ਉਹ ਹੀ ਤੂੰ ਕਰਦਾ ਹੈਂ, ਹੇ ਸੱਚੇ ਸੁਆਮੀ! ਤੇਰੇ ਨਾਲ ਹੀ ਮੇਰਾ ਮਨੂਆ ਰੰਗਿਆ ਹੋਇਆ ਹੈ।
Fareedkot Teekaਜੋ ਤੈਨੂੰ ਭਾਵੈਗਾ ਸੋ ਤੂੰ ਕਰੇਂਗਾ, ਇਸੀ ਤੇ ਆਪ ਸਾਥ ਮੇਰਾ ਮਨ ਰਾਤਾ ਹੈ॥੨ ॥
Prof. Sahib Singhਹੇ ਪ੍ਰਭੂ! ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੁਝ ਜੀਵ ਕਰਦੇ ਹਨ। (ਪ੍ਰਭੂ ਦੀ ਰਜ਼ਾ ਨਾਲ ਹੀ) ਜੀਵ ਦਾ ਮਨ ਉਸ ਸਦਾ-ਥਿਰ ਪ੍ਰਭੂ ਨਾਲ ਜੁੜ ਸਕਦਾ ਹੈ ॥੨॥ਪਦ ਅਰਥ ਤੁਧੁ ਭਾਵੈ = ਤੈਨੂੰ ਚੰਗਾ ਲੱਗਦਾ ਹੈ। ਕਰਸਹਿ = (ਜੀਵ) ਕਰਨਗੇ। ਸਿਉ = ਨਾਲ ॥੨॥
SikhNet (Spanish)Haces lo que está en Tu Voluntad. Mi mente está imbuida en Ti, Uno Verdadero.(2)
ਆਪੇ ਹੀਰਾ ਰਤਨੁ ਅਮੋਲੋ ॥
aape heeraa ratan amolo |
Sant Singh KhalsaYou Yourself are the priceless diamond and jewel.
Manmohan SinghThou Thyself are the priceless gem and emerald.
Manmohan Singh (Punjabi)ਤੂੰ ਆਪ ਹੀ ਅਣਮੁੱਲਾ ਜਵੇਹਰ ਅਤੇ ਮਾਣਕ ਹੈਂ।
Fareedkot Teekaਆਪ ਹੀ ਗਿਆਨ ਵੈਰਾਗ ਅਮੋਲਕੁ ਹੈ॥
Prof. Sahib Singhਪ੍ਰਭੂ ਆਪ ਹੀ (ਕੀਮਤੀ) ਹੀਰਾ ਹੈ ਆਪ ਹੀ ਅਮੋਲਕ ਰਤਨ ਹੈ।
SikhNet (Spanish)Sí, Tú Mismo eres la Joya, el Diamante Invaluable
ਆਪੇ ਨਦਰੀ ਤੋਲੇ ਤੋਲੋ ॥
aape nadaree tole tolo |
Sant Singh KhalsaIn Your Mercy, You weigh with Your scale.
Manmohan SinghIn Thy scale, Thou thyself weigh with Thine grace.
Manmohan Singh (Punjabi)ਆਪਣੀ ਤੱਕੜੀ ਵਿੱਚ ਤੂੰ ਆਪ ਹੀ ਆਪਣੀ ਮਿਹਰ ਨਾਲ ਤੋਲਦਾ ਹੈ।
Fareedkot Teekaਆਪ ਹੀ ਹੇ (ਨਦਰੀ) ਵਾਹਿਗੁਰੂ! ਤੂੰ ਇਨ ਕੇ ਬੀਚਾਰ ਕੋ ਬੀਚਾਰਤਾ ਹੈਂ॥
Prof. Sahib Singhਪ੍ਰਭੂ ਆਪ ਹੀ ਆਪਣੀ ਮਿਹਰ ਦੀ ਨਿਗਾਹ ਨਾਲ (ਇਸ ਹੀਰੇ ਦੀ) ਪਰਖ ਕਰਦਾ ਹੈ।
SikhNet (Spanish)y Tú Mismo Te evalúas a Ti Mismo con Tu Gracia
ਜੀਅ ਜੰਤ ਸਭਿ ਸਰਣਿ ਤੁਮਾਰੀ; ਕਰਿ ਕਿਰਪਾ ਆਪਿ ਪਛਾਤਾ ਹੇ ॥੩॥
jeea jant sabh saran tumaaree; kar kirapaa aap pachhaataa he |3|
Sant Singh KhalsaAll beings and creatures are under Your protection. One who is blessed by Your Grace realizes his own self. ||3||
Manmohan SinghAll the sentient beings are in Thine refuge, He, to whom Thou show mercy, recognises his ownself.
Manmohan Singh (Punjabi)ਸਾਰੇ ਪ੍ਰਾਣਧਾਰੀ ਤੇਰੀ ਸ਼ਰਣਾਗਤ ਅੰਦਰ ਹਨ। ਜਿਸ ਉਤੇ ਤੂੰ ਮਿਹਰ ਧਾਰਦਾ ਹੈਂ ਉਹ ਆਪਣੇ ਆਪ ਦੀ ਪਛਾਣ ਕਰ ਲੈਂਦਾ ਹੈ।
Fareedkot Teekaਜੋ ਜੀਅ ਜੰਤ ਹੈਂ ਸਭ ਕੋ ਤੁਮਾਰੀ ਹੀ (ਸਰਣਿ) ਓਟ ਹੈ, ਪਰੰਤੂ ਜਿਨ ਪਰ ਤੁਮਨੇ ਕ੍ਰਿਪਾ ਕਰੀ ਹੈ ਤਿਸ ਨੇ ਅਪਨੇ ਆਪ ਕੋ ਪਛਾਣਿਆ ਹੈ॥੩॥
Prof. Sahib Singhਹੇ ਪ੍ਰਭੂ! ਸਾਰੇ ਹੀ ਜੀਵ ਤੇਰੀ ਹੀ ਸਰਨ ਵਿਚ ਹਨ। ਤੂੰ ਆਪ ਹੀ ਕਿਰਪਾ ਕਰ ਕੇ (ਆਪਣੇ ਨਾਲ) ਡੂੰਘੀ ਸਾਂਝ ਪੈਦਾ ਕਰਦਾ ਹੈਂ ॥੩॥ਪਦ ਅਰਥ ਸਭਿ = ਸਾਰੇ। ਕਰਿ = ਕਰ ਕੇ ॥੩॥
SikhNet (Spanish)y todos se amparan en Tu Refugio, es por Tu Gracia que uno Te logra conocer. (3)
ਜਿਸ ਨੋ ਨਦਰਿ ਹੋਵੈ ਧੁਰਿ ਤੇਰੀ ॥
jis no nadar hovai dhur teree |
Sant Singh KhalsaOne who receives Your Mercy, O Primal Lord,
Manmohan SinghHe, on whom is Thy grace, O Lord;
Manmohan Singh (Punjabi)ਜਿਸ ਉਤੇ ਤੇਰੀ ਮਿਹਰ ਹੈ, ਹੇ ਸੁਆਮੀ!
Fareedkot Teekaਜਿਸ ਕੋ ਤੇਰੀ ਕ੍ਰਿਪਾ ਦ੍ਰਿਸ੍ਟ ਧੁਰੋਂ ਹੋਤੀ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਉੱਤੇ ਧੁਰੋਂ ਤੇਰੀ ਹਜ਼ੂਰੀ ਤੋਂ ਤੇਰੀ ਮਿਹਰ ਦੀ ਨਿਗਾਹ ਹੋਵੇ,ਪਦ ਅਰਥ ਧੁਰਿ = ਧੁਰ ਤੋਂ।
SikhNet (Spanish)Aquél sobre quien se posa Tu Gracia, oh Dios, no nace para morir,
ਮਰੈ ਨ ਜੰਮੈ; ਚੂਕੈ ਫੇਰੀ ॥
marai na jamai; chookai feree |
Sant Singh Khalsadoes not die, and is not reborn; he is released from the cycle of reincarnation.
Manmohan Singhhe dies not, nor is he born, and his comings and goings are ended.
Manmohan Singh (Punjabi)ਉਹ ਮਰਦਾ ਨਹੀਂ, ਨਾਂ ਹੀ ਉਹ ਜਨਮਦਾ ਹੈ ਅਤੇ ਉਸ ਦੇ ਆਉਣੇ ਅਤੇ ਜਾਣੇ ਮੁੱਕ ਜਾਂਦੇ ਹਨ।
Fareedkot Teekaਨਾ ਵਹੁ ਮਰਤਾ ਹੈ ਨ ਜਨਮਤਾ ਹੈ, ਤਿਸ ਕੀ ਫੇਰੀ ਦੂਰ ਹੋਤੀ ਹੈ॥
Prof. Sahib Singhਉਹ ਮੁੜ ਮੁੜ ਜੰਮਦਾ ਮਰਦਾ ਨਹੀਂ, ਉਸ ਦਾ ਜਨਮ ਮਰਨ ਦਾ ਚੱਕਰ ਮੁੱਕ ਜਾਂਦਾ ਹੈ।ਪਦ ਅਰਥ ਫੇਰੀ = ਜਨਮ ਮਰਨ ਦਾ ਗੇੜ।
SikhNet (Spanish)sus idas y venidas terminan, así canta Tu Alabanza, noche y día
ਸਾਚੇ ਗੁਣ ਗਾਵੈ ਦਿਨੁ ਰਾਤੀ; ਜੁਗਿ ਜੁਗਿ ਏਕੋ ਜਾਤਾ ਹੇ ॥੪॥
saache gun gaavai din raatee; jug jug eko jaataa he |4|
Sant Singh KhalsaHe sings the Glorious Praises of the True Lord, day and night, and, throughout the ages, he knows the One Lord. ||4||
Manmohan SinghDay and night, he hymns the True Lord's praise and all The ages Through, he recognises the One alone.
Manmohan Singh (Punjabi)ਦਿਹੁੰ ਅਤੇ ਰੈਣ ਉਹ ਸੱਚੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹੈਂ ਅਤੇ ਸਾਰਿਆਂ ਯੁਗਾਂ ਅੰਦਰ ਉਹ ਕੇਵਲ ਇੱਕ ਨੂੰ ਹੀ ਸਿੰਝਾਣਦਾ ਹੈ।
Fareedkot Teekaਹੇ ਸਚੇ! ਵਹੁ ਰਾਤ ਦਿਨ ਤੇਰੇ ਗੁਨ ਗਾਵਤਾ ਹੈ, ਤਿਸ ਨੇ ਸਚਾ ਸਦਾ ਏਕ ਤੇਰੇ ਕੋ ਵਿਆਪਕ ਜਾਣਿਆ ਹੈ॥੪॥
Prof. Sahib Singh(ਜਿਸ ਉੱਤੇ ਉਸ ਦੀ ਨਿਗਾਹ ਹੋਵੇ, ਉਹ) ਦਿਨ ਰਾਤ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ, ਹਰੇਕ ਜੁਗ ਵਿਚ ਉਹ ਉਸ ਪ੍ਰਭੂ ਨੂੰ ਹੀ (ਵੱਸਦਾ) ਸਮਝਦਾ ਹੈ ॥੪॥ਪਦ ਅਰਥ ਸਾਚੇ ਗੁਣ = ਸਦਾ-ਥਿਰ ਰਹਿਣ ਵਾਲੇ ਗੁਣ। ਜੁਗਿ ਜੁਗਿ = ਹਰੇਕ ਜੁਗ ਵਿਚ (ਵੱਸਦਾ) ॥੪॥
SikhNet (Spanish)y Te logra conocer a Ti, el Uno Solo, época tras época. (4)
ਮਾਇਆ ਮੋਹਿ ਸਭੁ ਜਗਤੁ ਉਪਾਇਆ ॥
maaeaa mohi sabh jagat upaaeaa |
Sant Singh KhalsaEmotional attachment to Maya wells up throughout the whole world,
Manmohan SinghThe Lord has produced the love of wealth in the whole world,
Manmohan Singh (Punjabi)ਧਨ-ਦੌਲਤ ਦਾ ਪਿਆਰ ਪ੍ਰਭੂ ਨੇ ਪੈਦਾ ਕੀਤਾ ਹੈ ਸਾਰੇ ਜਹਾਨ ਵਿੱਚ,
Fareedkot Teekaਮਾਇਆ ਕੇ ਮੋਹ ਨੇ ਸਭ ਜਗਤ ਕੋ ਉਤਪਤ ਕੀਆ ਹੈ॥
Prof. Sahib Singhਇਹ ਸਾਰਾ ਹੀ ਜਗਤ ਤੂੰ ਮਾਇਆ ਦੇ ਮੋਹ ਵਿਚ (ਹੀ) ਪੈਦਾ ਕੀਤਾ ਹੈ।ਪਦ ਅਰਥ ਮੋਹਿ = ਮੋਹ ਵਿਚ, ਮੋਹ ਦੇ ਅਧੀਨ। ਉਪਾਇਆ = ਪੈਦਾ ਕੀਤਾ ਹੈ।
SikhNet (Spanish)El mundo entero que ha sido creado está involucrado en el enamoramiento de Maya,
ਬ੍ਰਹਮਾ ਬਿਸਨੁ ਦੇਵ ਸਬਾਇਆ ॥
brahamaa bisan dev sabaaeaa |
Sant Singh Khalsafrom Brahma, Vishnu and all the demi-gods.
Manmohan Singhincluding Brahma, Vishnu and all other gods.
Manmohan Singh (Punjabi)ਬ੍ਰਹਮਾ, ਵਿਸ਼ਨੂੰ ਅਤੇ ਹੋਰ ਸਮੂਹ ਦੇਵਤਿਆਂ ਸਮੇਤ।
Fareedkot Teekaਬ੍ਰਹਮਾ, ਬਿਸ਼ਨ ਆਦਿ ਜੋ ਦੇਵਤੇ ਹੈਂ ਸਭ ਤਿਨ ਮੇਂ ਮੋਹ ਆਇਆ ਹੂਆ ਹੈ॥
Prof. Sahib Singhਹੇ ਪ੍ਰਭੂ! ਬ੍ਰਹਮਾ, ਵਿਸ਼ਨੂ, ਸਾਰੇ ਹੀ ਦੇਵਤੇ (ਜੋ ਭੀ ਜਗਤ ਵਿਚ ਪੈਦਾ ਹੋਇਆ ਹੈ, ਸਭਨਾਂ ਉਤੇ ਮਾਇਆ ਦਾ ਪ੍ਰਭਾਵ ਹੈ)।ਪਦ ਅਰਥ ਸਬਾਇਆ = ਸਾਰੇ।
SikhNet (Spanish)aunque se trate de Brahma, Vishnu, o algún otro dios.
ਜੋ ਤੁਧੁ ਭਾਣੇ. ਸੇ ਨਾਮਿ ਲਾਗੇ; ਗਿਆਨ ਮਤੀ ਪਛਾਤਾ ਹੇ ॥੫॥
jo tudh bhaane. se naam laage; giaan matee pachhaataa he |5|
Sant Singh KhalsaThose who are pleasing to Your Will, are attached to the Naam; through spiritual wisdom and understanding, You are recognized. ||5||
Manmohan SinghThey, who are pleasing to Thee, O Lord, are dedicated to Thy name and recognise Thee through gnostic understanding.
Manmohan Singh (Punjabi)ਜਿਹੜੇ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ! ਉਹ ਤੇਰੇ ਨਾਮ ਦੇ ਸਮਰਪਣ ਹੁੰਦੇ ਹਨ ਅਤੇ ਰੱਬੀ ਵਿਚਾਰ ਵਾਲੀ ਸਮਝ ਰਾਹੀਂ ਤੈਨੂੰ ਸਿੰਝਾਣ ਲੈਂਦੇ ਹਨ।
Fareedkot Teekaਜੇ ਤੇਰੇ ਕੋ ਭਾਏ ਹੈਂ ਸੇ ਨਾਮ ਮੇਂ ਲਾਗੇ ਹੈਂ, ਤਿਨੋਂ ਨੇ ਗ੍ਯਾਨ ਮਤੀ ਕਰ ਕੇ ਤੇਰੇ ਕੋ ਪਛਾਣਿਆ ਹੈ॥੫॥☬ਹੇ ਹਰੀ! ਮੈਂ ਐਸੇ ਉਪਦੇਸ ਕਰ ਰਹਾ ਹੂੰ:
Prof. Sahib Singhਜਿਹੜੇ ਤੈਨੂੰ ਚੰਗੇ ਲੱਗਦੇ ਹਨ, ਉਹ ਤੇਰੇ ਨਾਮ ਵਿਚ ਜੁੜਦੇ ਹਨ। ਆਤਮਕ ਜੀਵਨ ਦੀ ਸੂਝ ਵਾਲੀ ਮੱਤ ਦੀ ਰਾਹੀਂ ਹੀ ਤੇਰੇ ਨਾਲ ਜਾਣ-ਪਛਾਣ ਬਣਦੀ ਹੈ ॥੫॥ਪਦ ਅਰਥ ਤੁਧੁ ਭਾਣੇ = ਤੈਨੂੰ ਚੰਗੇ ਲੱਗੇ। ਸੇ = ਉਹ {ਬਹੁ-ਵਚਨ}। ਨਾਮਿ = ਨਾਮ ਵਿਚ। ਗਿਆਨ ਮਤੀ = ਆਤਮਕ ਜੀਵਨ ਦੀ ਸੂਝ ਵਾਲੀ ਮੱਤ ਦੀ ਰਾਹੀਂ। ਪਛਾਤਾ = ਸਾਂਝ ਪਾਈ ਹੈ ॥੫॥
SikhNet (Spanish)Oh Dios, aquellos con quienes estás complacido, están dedicados a Tu Nombre y a través de Tu Sabiduría conferida, logran tener Tu Visión. (5)
ਪਾਪ ਪੁੰਨ ਵਰਤੈ ਸੰਸਾਰਾ ॥
paap pun varatai sansaaraa |
Sant Singh KhalsaThe world is engrossed in vice and virtue.
Manmohan SinghIn vice and virtue the world is involved.
Manmohan Singh (Punjabi)ਬਦੀ ਅਤੇ ਨੇਕੀ ਅੰਦਰ ਦੁਨੀਆ ਉਲਝੀ ਹੋਈ ਹੈ।
Fareedkot Teekaਇਹ ਸੰਸਾਰ ਪਾਪ ਪੁੰਨ ਕਰਮੋਂ ਮੇਂ ਵਰਤਤਾ ਹੈ॥
Prof. Sahib Singhਸਾਰੇ ਜਗਤ ਵਿਚ (ਮਾਇਆ ਦੇ ਪ੍ਰਭਾਵ ਹੇਠ ਹੀ) ਪਾਪਾਂ ਤੇ ਪੁੰਨਾਂ ਦਾ ਵਰਤਾਰਾ ਹੋ ਰਿਹਾ ਹੈ।ਪਦ ਅਰਥ ਸੰਸਾਰਾ = ਜਗਤ ਵਿਚ।
SikhNet (Spanish)El mundo está involucrado entre la virtud y el vicio,
ਹਰਖੁ ਸੋਗੁ ਸਭੁ ਦੁਖੁ ਹੈ ਭਾਰਾ ॥
harakh sog sabh dukh hai bhaaraa |
Sant Singh KhalsaHappiness and misery are totally loaded with pain.
Manmohan SinghWeal and woe all entail great gains.
Manmohan Singh (Punjabi)ਖ਼ੁਸ਼ੀ ਅਤੇ ਗਮੀ ਵੱਡੇ ਦੁਖੜੇ ਹਨ।
Fareedkot Teekaਇਸੀ ਤੇ ਹਰਖ ਸੋਗ ਕਾ ਸਭ ਹੀ ਬਹੁਤ ਭਾਰਾ ਦੁਖ ਹੋ ਰਹਾ ਹੈ॥
Prof. Sahib Singh(ਮਾਇਆ ਦੇ ਮੋਹ ਵਿਚ ਹੀ) ਹਰ ਥਾਂ ਕਿਤੇ ਖ਼ੁਸ਼ੀ ਹੈ ਅਤੇ ਗ਼ਮੀ ਹੈ (ਮਾਇਆ ਦੇ ਮੋਹ ਦਾ) ਭਾਰਾ ਦੁੱਖ (ਜਗਤ ਨੂੰ ਵਿਆਪ ਰਿਹਾ ਹੈ)।ਪਦ ਅਰਥ ਹਰਖੁ = ਖ਼ੁਸ਼ੀ। ਸੋਗੁ = ਗ਼ਮੀ। ਸਭੁ = ਹਰ ਥਾਂ।
SikhNet (Spanish)entre el placer y el dolor, lo que lo conduce al sufrimiento.
ਗੁਰਮੁਖਿ ਹੋਵੈ. ਸੋ ਸੁਖੁ ਪਾਏ; ਜਿਨਿ ਗੁਰਮੁਖਿ ਨਾਮੁ ਪਛਾਤਾ ਹੇ ॥੬॥
guramukh hovai. so sukh paae; jin guramukh naam pachhaataa he |6|
Sant Singh KhalsaOne who becomes Gurmukh finds peace; such a Gurmukh recognizes the Naam. ||6||
Manmohan SinghHe, who becomes God-conscious and who by the Guru's grace realises the Name, is blessed with peace.
Manmohan Singh (Punjabi)ਜੋ ਵਾਹਿਗੁਰੂ ਨੂੰ ਜਾਣਨ ਵਾਲਾ ਥੀ ਵੰਝਦਾ ਹੈ ਅਤੇ ਜੋ ਗਰਾਂ ਦੀ ਦਇਆ ਦੁਆਰਾ ਨਾਮ ਨੂੰ ਅਨੁਭਵ ਕਰਦਾ ਹੈ, ਉਹ ਆਰਾਮ ਪਾ ਲੈਂਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਸੁਖ ਪਾਵਤਾ ਹੈ। ਗੁਰਮੁਖ ਵਹੁ ਹੈ ਜਿਸ ਨੇ ਗੁਰੋਂ ਦੁਆਰਾ ਨਾਮ ਕੋ ਪਛਾਤਾ ਹੈ॥੬॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਹਰਿ ਨਾਮ ਨਾਲ ਸਾਂਝ ਪਾਈ ਹੈ, ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੈ ਉਹੀ ਆਤਮਕ ਆਨੰਦ ਮਾਣਦਾ ਹੈ ॥੬॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਸੁਖੁ = ਆਤਮਕ ਆਨੰਦ। ਜਿਨਿ = ਜਿਸ (ਮਨੁੱਖ) ਨੇ ॥੬॥
SikhNet (Spanish)Sólo el ser consciente en Dios, está en Éxtasis, pues concibe el Nombre por la Gracia del Guru. (6)
ਕਿਰਤੁ. ਨ ਕੋਈ ਮੇਟਣਹਾਰਾ ॥
kirat. na koee mettanahaaraa |
Sant Singh KhalsaNo one can erase the record of one's actions.
Manmohan SinghNo one is potent to erase writ of deeds.
Manmohan Singh (Punjabi)ਕੋਈ ਜਣਾ ਕਰਮਾਂ ਦੀ ਲਿਖਤਾਕਾਰ ਨੂੰ ਮੇਸਣ ਲਈ ਸਮਰਥ ਨਹੀਂ।
Fareedkot Teekaਕਰਮੋਂ ਕੋ ਕੋਈ ਭੀ ਮੇਟਣੇਹਾਰਾ ਨਹੀਂ ਹੈ॥
Prof. Sahib Singhਕੋਈ ਮਨੁੱਖ ਪਿਛਲੇ ਕੀਤੇ ਕਰਮਾਂ ਦੀ ਕਮਾਈ ਮਿਟਾ ਨਹੀਂ ਸਕਦਾ।ਪਦ ਅਰਥ ਕਿਰਤੁ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ।
SikhNet (Spanish)Nadie puede borrar el escrito de las acciones
ਗੁਰ ਕੈ ਸਬਦੇ; ਮੋਖ ਦੁਆਰਾ ॥
gur kai sabade; mokh duaaraa |
Sant Singh KhalsaThrough the Word of the Guru's Shabad, one finds the door of salvation.
Manmohan SinghBy the Guru's gospel, one obtains the door of salvation.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਜੀਵ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।
Fareedkot Teekaਗੁਰੋਂ ਕੇ ਉਪਦੇਸ ਕਰ ਕੇ ਮੁਕਤੀ ਕਾ ਦੁਆਰਾ ਗ੍ਯਾਨ ਪ੍ਰਾਪਤ ਹੋਤਾ ਹੈ॥
Prof. Sahib Singh(ਪਿਛਲੇ ਕੀਤੇ ਕਰਮਾਂ ਤੋਂ) ਖ਼ਲਾਸੀ ਦਾ ਰਸਤਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਲੱਭਦਾ ਹੈ।ਪਦ ਅਰਥ ਕੈ ਸਬਦੇ = ਦੇ ਸ਼ਬਦ ਦੀ ਰਾਹੀਂ ਹੀ। ਮੋਖ ਦੁਆਰਾ = ('ਕਿਰਤ' ਤੋਂ) ਖ਼ਲਾਸੀ ਦਾ ਦਰਵਾਜ਼ਾ।
SikhNet (Spanish)y es sólo a través e la Palabra del Guru que uno penetra por la Puerta de la Salvación.
ਪੂਰਬਿ ਲਿਖਿਆ ਸੋ ਫਲੁ ਪਾਇਆ; ਜਿਨਿ ਆਪੁ ਮਾਰਿ ਪਛਾਤਾ ਹੇ ॥੭॥
poorab likhiaa so fal paaeaa; jin aap maar pachhaataa he |7|
Sant Singh KhalsaOne who conquers self-conceit and recognizes the Lord, obtains the fruits of his pre-destined rewards. ||7||
Manmohan SinghHe, who stills his self conceit and realises his Lord, obtains the fruit, which is pre-destined for him.
Manmohan Singh (Punjabi)ਜੋ ਆਪਣੀ ਸਵੈ-ਹੰਗਤਾ ਨੂੰ ਮਾਰਦਾ ਅਤੇ ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ, ਉਹ ਉਸ ਮੇਵੇ ਨੂੰ ਪਾ ਲੈਂਦਾ ਹੈ, ਜੋ ਉਸ ਲਈ ਧੁਰ ਤੋਂ ਲਿਖਿਆ ਹੋਇਆ ਹੈ।
Fareedkot Teekaਪਰੰਤੂ ਜਿਸ ਕੇ ਮਸਤਕ ਪਰ ਪੂਰਬ ਸ਼ੁਭ ਲੇਖ ਲਿਖਿਆ ਹੂਆ ਥਾ, ਸੋ ਤਿਸ ਨੇ ਗੁਰ ਮਿਲਾਪ ਰੂਪ ਫਲੁ ਪਾਇਆ ਹੈ। ਪੁਨਃ ਜਿਸ ਨੇ ਗੁਰੋਂ ਸਾਥ ਮਿਲ ਕੇ ਆਪਾ ਭਾਵ ਮਾਰਿਆ ਹੈ ਤਿਸ ਨੇ ਹੀ ਵਾਹਿਗੁਰੂ ਕੋ ਪਛਾਤਾ ਹੈ॥੭॥
Prof. Sahib Singhਜਿਸ ਮਨੁੱਖ ਨੇ ਆਪਾ-ਭਾਵ ਮਿਟਾ ਕੇ (ਹਰਿ-ਨਾਮ ਨਾਲ) ਸਾਂਝ ਪਾ ਲਈ, ਉਸ ਨੇ ਭੀ ਜੋ ਕੁਝ ਪੂਰਬਲੇ ਜਨਮ ਵਿਚ ਕਮਾਈ ਕੀਤੀ, ਉਹੀ ਫਲ ਹੁਣ ਪ੍ਰਾਪਤ ਕੀਤਾ ॥੭॥ਪਦ ਅਰਥ ਪੂਰਬਿ = ਪੂਰਬਲੇ ਜਨਮ ਵਿਚ। ਆਪੁ = ਆਪਾ-ਭਾਵ। ਮਾਰਿ = ਮਾਰ ਕੇ ॥੭॥
SikhNet (Spanish)Sí, aquello que estaba escrito para nosotros por Dios, eso le ocurre a uno. Aquél que se conquista a sí mismo logra alcanzar el Conocimiento.(7)
ਮਾਇਆ ਮੋਹਿ; ਹਰਿ ਸਿਉ ਚਿਤੁ. ਨ ਲਾਗੈ ॥
maaeaa mohi; har siau chit. na laagai |
Sant Singh KhalsaEmotionally attached to Maya, one's consciousness is not attached to the Lord.
Manmohan SinghIn the love of worldly valuables, man's mind attaches not to God,
Manmohan Singh (Punjabi)ਸੰਸਾਰੀ ਪਦਾਰਥਾਂ ਦੇ ਪਿਆਰ ਅੰਦਰ, ਮਨੁਸ਼ ਦਾ ਮਨੂਆ, ਵਾਹਿਗੁਰੂ ਨਾਲ ਨਹੀਂ ਜੁੜਦਾ।
Fareedkot Teekaਮਾਇਆ ਕੇ ਮੋਹ ਸੇ ਹਰੀ ਸਾਥ ਚਿਤ ਨਹੀਂ ਲਾਗਤਾ॥
Prof. Sahib Singhਮਾਇਆ ਦੇ ਮੋਹ ਦੇ ਕਾਰਨ ਪਰਮਾਤਮਾ ਨਾਲ ਮਨ ਜੁੜ ਨਹੀਂ ਸਕਦਾ।ਪਦ ਅਰਥ ਮੋਹਿ = ਮੋਹ ਦੇ ਕਾਰਨ। ਸਿਉ = ਨਾਲ।
SikhNet (Spanish)En el amor a Maya, uno no se preocupa por Dios,
ਦੂਜੈ ਭਾਇ; ਘਣਾ ਦੁਖੁ ਆਗੈ ॥
doojai bhaae; ghanaa dukh aagai |
Sant Singh KhalsaIn the love of duality, he will suffer terrible agony in the world hereafter.
Manmohan Singhloving another, the mortal suffers great sorrow in the yonder world.
Manmohan Singh (Punjabi)ਹੋਰਸ ਨੂੰ ਪਿਆਰ ਕਰਨ ਦੁਆਰਾ, ਪ੍ਰਾਣੀ, ਪ੍ਰਲੋਕ ਵਿੱਚ ਬਹੁਤਾ ਕਸ਼ਟ ਉਠਾਉਂਦਾ ਹੈ।
Fareedkot Teekaਦ੍ਵੈਤ ਭਾਇ ਮੇਂ ਤੌ ਪਰਲੋਕ ਮੇਂ ਬਹੁਤ ਦੁਖ ਹੋਤਾ ਹੈ॥
Prof. Sahib Singhਮਾਇਆ ਦੇ ਮੋਹ ਵਿਚ ਫਸੇ ਰਿਹਾਂ ਜੀਵਨ-ਸਫ਼ਰ ਵਿਚ ਬਹੁਤ ਦੁੱਖ ਵਾਪਰਦਾ ਹੈ।ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਦੇ ਕਾਰਨ। ਘਣਾ = ਬਹੁਤ। ਆਗੈ = ਪਰਲੋਕ ਵਿਚ, ਜੀਵਨ-ਸਫ਼ਰ ਵਿਚ।
SikhNet (Spanish)sino que le agrada el otro y por consecuencia sufre aquí después.
ਮਨਮੁਖ ਭਰਮਿ ਭੁਲੇ ਭੇਖਧਾਰੀ; ਅੰਤ ਕਾਲਿ ਪਛੁਤਾਤਾ ਹੇ ॥੮॥
manamukh bharam bhule bhekhadhaaree; ant kaal pachhutaataa he |8|
Sant Singh KhalsaThe hypocritical, self-willed manmukhs are deluded by doubt; at the very last moment, they regret and repent. ||8||
Manmohan SinghThe hypocritical egocentrics stray in doubt and regret at the last moment.
Manmohan Singh (Punjabi)ਪਖੰਡੀ ਆਪ-ਹੁਦਰੇ ਸੰਦੇਹ ਅੰਦਰ ਭਟਕਦੇ ਹਨ, ਅਤੇ ਅਖ਼ੀਰ ਦੇ ਵੇਲੇ ਪਸਚਾਤਾਪ ਕਰਦੇ ਹਨ।
Fareedkot Teekaਮਨਮੁਖ ਜੋ ਭੇਖ ਧਾਰੀ ਹੈਂ, ਸੋ ਭੇਖੋਂ ਮੇਂ ਭੂਲਾ ਹੈ, ਇਸੀ ਤੇ ਅੰਤਕਾਲ ਕੋ ਪਛਤਾਉਤਾ ਹੈ॥੮॥
Prof. Sahib Singhਮਨ ਦੇ ਮੁਰੀਦ ਮਨੁੱਖ ਧਾਰਮਿਕ ਪਹਿਰਾਵਾ ਪਾ ਕੇ ਭੀ ਭਟਕਣਾ ਦੇ ਕਾਰਨ ਕੁਰਾਹੇ ਹੀ ਪਏ ਰਹਿੰਦੇ ਹਨ। ਆਖ਼ਰ ਵੇਲੇ ਪਛੁਤਾਣਾ ਪੈਂਦਾ ਹੈ ॥੮॥ਪਦ ਅਰਥ ਮਨਮੁਖ = ਮਨ ਦੇ ਮੁਰੀਦ। ਭਰਮਿ = ਭਟਕਣਾ ਦੇ ਕਾਰਨ। ਭੁਲੇ = ਕੁਰਾਹੇ ਪਏ ਰਹਿੰਦੇ ਹਨ। ਭੇਖ ਧਾਰੀ = ਧਾਰਮਿਕ ਪਹਿਰਾਵਾ ਰੱਖਣ ਵਾਲੇ। ਅੰਤ ਕਾਲਿ = ਅਖ਼ੀਰ ਵੇਲੇ ॥੮॥
SikhNet (Spanish)Sí, los ególatras se pierden en la duda, usando diferentes túnicas y al final se arrepienten. (8)
ਹਰਿ ਕੈ ਭਾਣੈ; ਹਰਿ ਗੁਣ ਗਾਏ ॥
har kai bhaanai; har gun gaae |
Sant Singh KhalsaIn accordance with the Lord's Will, he sings the Glorious Praises of the Lord.
Manmohan SinghIn the God's will, man sings God's praise.
Manmohan Singh (Punjabi)ਰੱਬ ਦੀ ਰਜ਼ਾ ਅੰਦਰ ਜੀਵ ਰੱਬ ਦਾ ਜੱਸ ਗਾਇਨ ਕਰਦਾ ਹੈ।
Fareedkot Teekaਜੋ ਗੁਰਮੁਖ ਹਰੀ ਕੇ ਭਾਣੇ, ਭਾਵ ਹੁਕਮ ਵਿਚ ਹੈਂ, ਸੋ ਹਰੀ ਕੇ ਗੁਣੋਂ ਕੋ ਗਾਵਤੇ ਹੈਂ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ,ਪਦ ਅਰਥ ਕੈ ਭਾਣੈ = ਦੀ ਰਜ਼ਾ ਵਿਚ (ਰਹਿ ਕੇ)।
SikhNet (Spanish)Si tal es la Voluntad del Señor, uno canta las Alabanzas del Señor y mira,
ਸਭਿ ਕਿਲਬਿਖ ਕਾਟੇ; ਦੂਖ ਸਬਾਏ ॥
sabh kilabikh kaatte; dookh sabaae |
Sant Singh KhalsaHe is rid of all sins, and all suffering.
Manmohan SinghHe is rid of all his sins and all his sorrows.
Manmohan Singh (Punjabi)ਉਹ ਆਪਣਿਆਂ ਸਾਰਿਆਂ ਪਾਪਾਂ ਅਤੇ ਸਾਰਿਆਂ ਦੁਖੜਿਆਂ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਸੋ ਸਭ ਪਾਪੋਂ ਅਰ ਸਭ ਦੁਖੋਂ ਕੋ ਕਾਟ ਦੇਤੇ ਹੈਂ॥
Prof. Sahib Singhਉਹ ਆਪਣੇ ਸਾਰੇ ਪਾਪ ਸਾਰੇ ਦੁੱਖ (ਆਪਣੇ ਅੰਦਰੋਂ) ਕੱਟ ਦੇਂਦਾ ਹੈ।ਪਦ ਅਰਥ ਸਭਿ = ਸਾਰੇ। ਕਿਲਬਿਖ = ਪਾਪ। ਸਬਾਏ = ਸਾਰੇ।
SikhNet (Spanish)así uno se libera de aflicciones y errores.
ਹਰਿ ਨਿਰਮਲੁ ਨਿਰਮਲ ਹੈ ਬਾਣੀ; ਹਰਿ ਸੇਤੀ. ਮਨੁ ਰਾਤਾ ਹੇ ॥੯॥
har niramal niramal hai baanee; har setee. man raataa he |9|
Sant Singh KhalsaThe Lord is immaculate, and immaculate is the Word of His Bani. My mind is imbued with the Lord. ||9||
Manmohan SinghImmaculate is the Lord and Immaculate is His Gurbani and with the Lord, my mind is imbued.
Manmohan Singh (Punjabi)ਪਵਿੱਤ੍ਰ ਹੈ ਪ੍ਰਭੂ ਅਤੇ ਪਵਿੱਤ੍ਰ ਹੈ ਉਸ ਦੀ ਗੁਰਬਾਣੀ ਅਤੇ ਪ੍ਰਭੂ ਨਾਲ ਹੀ ਮੇਰਾ ਮਨੂਆ ਰੰਗੀਜਿਆ ਹੋਇਆ ਹੈ।
Fareedkot Teekaਜੋ ਹਰੀ ਆਪ ਨਿਰਮਲ ਹੈ ਔਰ ਜਿਸ ਕੀ ਬੇਦ ਰੂਪ ਬਾਣੀ ਭੀ ਨਿਰਮਲ ਹੈ, ਤਿਸ ਹਰੀ ਕੇ ਸਾਥ ਤਿਸ ਕਾ ਮਨੁ ਰਾਤਾ ਹੈ॥੯ ॥
Prof. Sahib Singhਉਸ ਦਾ ਮਨ ਉਸ ਪ੍ਰਭੂ ਨਾਲ ਰੱਤਾ ਰਹਿੰਦਾ ਹੈ, ਜੋ ਵਿਕਾਰਾਂ ਦੀ ਮੈਲ ਤੋਂ ਰਹਿਤ ਹੈ ਅਤੇ ਜਿਸ ਦੀ ਸਿਫ਼ਤ-ਸਾਲਾਹ ਦੀ ਬਾਣੀ ਭੀ ਪਵਿੱਤਰ ਹੈ ॥੯॥ਪਦ ਅਰਥ ਨਿਰਮਲੁ = ਮਲ-ਰਹਿਤ, ਵਿਕਾਰਾਂ ਦੀ ਮੈਲ ਤੋਂ ਰਹਿਤ। ਸੇਤੀ = ਨਾਲ ॥੯॥
SikhNet (Spanish)A través de la Inmaculada Palabra del Dios Inmaculado, uno se funde en su Único Señor. (9)
ਜਿਸ ਨੋ ਨਦਰਿ ਕਰੇ; ਸੋ ਗੁਣ ਨਿਧਿ ਪਾਏ ॥
jis no nadar kare; so gun nidh paae |
Sant Singh KhalsaOne who is blessed with the Lord's Glance of Grace, obtains the Lord, the treasure of virtue.
Manmohan SinghHe, unto whom the Lord shows grace, obtains God, the Treasure of virtues,
Manmohan Singh (Punjabi)ਜਿਸ ਉਤੇ ਮਾਲਕ ਮਿਹਰ ਧਾਰਦਾ ਹੈ ਉਹ ਨੇਕੀਆਂ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲੈਂਦਾ ਹੈ,
Fareedkot Teekaਜਿਸ ਕੋ ਤੂੰ ਕ੍ਰਿਪਾ ਦ੍ਰਿਸਟਿ ਕਰਤਾ ਹੈਂ, ਸੋ ਪੁਰਸ਼ ਹੇ ਗੁਣਨਿਧ! ਤੇਰੇ ਕੋ ਪਾਵਤਾ ਹੈ॥
Prof. Sahib Singhਪਰਮਾਤਮਾ ਜਿਸ ਮਨੁੱਖ ਉਤੇ ਮਿਹਰ ਦੀ ਨਿਗਾਹ ਕਰਦਾ ਹੈ ਉਹ ਉਸ ਗੁਣਾਂ ਦੇ ਖ਼ਜ਼ਾਨੇ ਹਰੀ ਦਾ ਮਿਲਾਪ ਹਾਸਲ ਕਰ ਲੈਂਦਾ ਹੈ।ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਗੁਣ ਨਿਧਿ = ਗੁਣਾਂ ਦਾ ਖ਼ਜ਼ਾਨਾ।
SikhNet (Spanish)Aquél sobre quien reside la Gracia de Dios, recibe a Dios como Bendición, el Tesoro de toda Virtud
ਹਉਮੈ ਮੇਰਾ. ਠਾਕਿ ਰਹਾਏ ॥
haumai meraa. tthaak rahaae |
Sant Singh KhalsaEgotism and possessiveness are brought to an end.
Manmohan Singhand he is rid of ego and I-am-ness.
Manmohan Singh (Punjabi)ਅਤੇ ਹੰਕਾਰ ਤੇ ਅਪਣਤ ਤੋਂ ਖ਼ਲਾਸੀ ਪਾ ਜਾਂਦਾ ਹੈ।
Fareedkot Teekaਹੰਤਾ ਮਮਤਾ ਔ ਮੇਰਾ ਤੇਰਾ ਸੁਭਾਉ ਰੋਕ ਰਖਤਾ ਹੈ॥
Prof. Sahib Singhਉਹ ਮਨੁੱਖ ਆਪਣੇ ਅੰਦਰੋਂ ਹਉਮੈ ਤੇ ਮਮਤਾ (ਦੇ ਪ੍ਰਭਾਵ) ਨੂੰ ਰੋਕ ਦੇਂਦਾ ਹੈ।ਪਦ ਅਰਥ ਮੇਰਾ = 'ਮੇਰੀ ਮੇਰੀ' ਦਾ ਭਾਵ, ਮਮਤਾ। ਠਾਕਿ ਰਹਾਏ = ਰੋਕ ਰੱਖਦਾ ਹੈ।
SikhNet (Spanish)y así se libera de la idea del mí, del yo y de lo mío.
ਗੁਣ ਅਵਗਣ ਕਾ ਏਕੋ ਦਾਤਾ; ਗੁਰਮੁਖਿ ਵਿਰਲੀ ਜਾਤਾ ਹੇ ॥੧੦॥
gun avagan kaa eko daataa; guramukh viralee jaataa he |10|
Sant Singh KhalsaThe One Lord is the only Giver of virtue and vice, merits and demerits; how rare are those who, as Gurmukh, understand this. ||10||
Manmohan SinghGod alone is the Giver of merits and demerits. Rare is the person, who understands this by the Guru's grace.
Manmohan Singh (Punjabi)ਕੇਵਲ ਵਾਹਿਗੁਰੂ ਹੀ ਨੇਕੀਆਂ ਅਤੇ ਬਦੀਆਂ ਦੇਣਹਾਰ ਹੈ। ਕੋਈ ਟਾਵਾਂ ਪੁਰਸ਼ ਹੀ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਸਮਝਦਾ ਹੈ।
Fareedkot Teekaਵਹੁ ਇਹੀ ਜਾਨਤਾ ਹੈ ਕਿ ਗੁਣ ਔਗਣ ਕਾ ਦਾਤਾ ਏਕ ਹੈ, ਪਰੰਤੂ ਕਿਸੇ ਵਿਰਲੇ ਗੁਰਮੁਖ ਨੇ ਇਹੁ ਜਾਣਿਆ ਹੈ ॥੧੦॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਵਿਰਲਿਆਂ ਨੇ ਇਹ ਸਮਝਿਆ ਹੈ ਕਿ ਗੁਣ ਦੇਣ ਵਾਲਾ ਅਤੇ ਔਗੁਣ ਪੈਦਾ ਕਰਨ ਵਾਲਾ ਸਿਰਫ਼ ਪਰਮਾਤਮਾ ਹੀ ਹੈ ॥੧੦॥ਪਦ ਅਰਥ ਦਾਤਾ = ਦੇਣ ਵਾਲਾ। ਵਿਰਲੀ = ਵਿਰਲਿਆਂ ਨੇ ॥੧੦॥
SikhNet (Spanish)Sí, nuestro Único Señor nos bendice con Méritos y deméritos, pero extraordinario es aquél que entiende esto por la Gracia del Guru.(10)
ਮੇਰਾ ਪ੍ਰਭੁ ਨਿਰਮਲੁ. ਅਤਿ ਅਪਾਰਾ ॥
meraa prabh niramal. at apaaraa |
Sant Singh KhalsaMy God is immaculate, and utterly infinite.
Manmohan SinghMy Immaculate Lord is exceedingly Infinite.
Manmohan Singh (Punjabi)ਮੈਡਾਂ ਪਵਿੱਤ੍ਰ ਪ੍ਰਭੂ ਪਰਮ ਬੇਅੰਤ ਹੈ।
Fareedkot Teekaਮੇਰਾ ਪ੍ਰਭੂ ਅਤ੍ਯੰਤ ਹੀ ਨਿਰਮਲ ਹੈ ਔ ਅਪਾਰ ਹੈ॥
Prof. Sahib Singhਮੇਰਾ ਪ੍ਰਭੂ ਬੜਾ ਬੇਅੰਤ ਹੈ ਅਤੇ ਵਿਕਾਰਾਂ ਦੇ ਪ੍ਰਭਾਵ ਤੋਂ ਪਰੇ ਹੈ।ਪਦ ਅਰਥ ਅਪਾਰਾ = ਬੇਅੰਤ।
SikhNet (Spanish)Nuestro Dios es Infinito, es Inmaculado
ਆਪੇ ਮੇਲੈ; ਗੁਰ ਸਬਦਿ ਵੀਚਾਰਾ ॥
aape melai; gur sabad veechaaraa |
Sant Singh KhalsaGod unites with Himself, through contemplation of the Word of the Guru's Shabad.
Manmohan SinghWhen man reflects on the Guru's word, the Lord units him with Himself.
Manmohan Singh (Punjabi)ਜਦ ਇਨਸਾਨ ਗਰਬਣੀ ਨੂੰ ਸੋਚਦਾ ਵਿਚਾਰਦਾ ਹੈ, ਸੁਆਮੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਗੁਰ ਉਪਦੇਸ ਕੇ ਬੀਚਾਰ ਦਵਾਰਾ ਆਪਣੇ ਮੇਂ ਮੇਲਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਗੁਣਾਂ ਦੀ) ਵਿਚਾਰ ਬਖ਼ਸ਼ ਕੇ ਉਹ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ।ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।
SikhNet (Spanish)y cuando uno medita en la Palabra del Shabd del Guru, Él desde Sí Mismo, nos une en Su Ser.