ੴ

ਸਿੱਖਬਾਣੀ · SikhBani

Ang 1053

Sri Guru Granth Sahib · Raag Maaroo · 2 shabads, 47 lines
Translations
Shabad Guru Amardas Ji Raag Maaroo continued from Ang 1052

ਆਪੇ ਬਖਸੇ ਸਚੁ ਦ੍ਰਿੜਾਏ; ਮਨੁ ਤਨੁ ਸਾਚੈ ਰਾਤਾ ਹੇ ॥੧੧॥

aape bakhase sach drirraae; man tan saachai raataa he |11|

Sant Singh KhalsaHe Himself forgives, and implants the Truth. The mind and body are then attuned to the True Lord. ||11||
Manmohan SinghHe Himself forgives and implants the True Name in the mortal and then his mind and body are imbued with True Lord.
Manmohan Singh (Punjabi)ਉਹ ਆਪ ਹੀ ਮੁਆਫੀ ਦਿੰਦਾ ਹੈ ਅਤੇ ਪ੍ਰਾਣੀ ਦੇ ਅੰਦਰ ਸੱਚਾ ਨਾਮ ਪੱਕਾ ਕਰਦਾ ਹੈ ਅਤੇ ਤਦ ਉਸ ਦਾ ਚਿੱਤ ਤੇ ਸਰੀਰ ਸੱਚੇ ਸੁਆਮੀ ਨਾਲ ਰੰਗੇ ਜਾਂਦੇ ਹਨ।
Fareedkot Teekaਜਿਨ ਕਾ ਤਨ ਮਨ ਸਚੇ ਮੇਂ ਰੰਗਿਆ ਹੈ, ਤਿਨ ਕੋ ਆਪ ਹੀ ਸਚ ਕੋ ਦ੍ਰਿੜ ਕਰਾਇਕੇ ਬਖਸ ਲੇਤਾ ਹੈ॥੧੧॥
Prof. Sahib Singhਜਿਸ ਉਤੇ ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ, ਉਸ ਦੇ ਹਿਰਦੇ ਵਿਚ ਆਪਣਾ ਸਦਾ-ਥਿਰ ਨਾਮ ਪੱਕਾ ਕਰ ਦੇਂਦਾ ਹੈ; ਉਸ ਮਨੁੱਖ ਦਾ ਮਨ ਉਸ ਦਾ ਤਨ ਸਦਾ-ਥਿਰ ਹਰਿ-ਨਾਮ ਵਿਚ ਰੰਗਿਆ ਜਾਂਦਾ ਹੈ ॥੧੧॥

ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ। ਦ੍ਰਿੜਾਏ = ਹਿਰਦੇ ਵਿਚ ਪੱਕਾ ਕਰਦਾ ਹੈ। ਸਾਚੈ = ਸਦਾ-ਥਿਰ ਪ੍ਰਭੂ ਵਿਚ ॥੧੧॥

SikhNet (Spanish)Él nos perdona, nos hace apreciar la Verdad y nuestra mente y cuerpo se imbuyen en el Uno Verdadero.(11)

ਮਨੁ ਤਨੁ ਮੈਲਾ; ਵਿਚਿ ਜੋਤਿ ਅਪਾਰਾ ॥

man tan mailaa; vich jot apaaraa |

Sant Singh KhalsaWithin the polluted mind and body is the Light of the Infinite Lord.
Manmohan SinghWithin the filthy mind and body is the light of the Infinite Lord.
Manmohan Singh (Punjabi)ਗੰਦੇ ਮਨੂਏ ਅਤੇ ਦੇਹ ਅੰਦਰ ਅਨੰਤ ਪ੍ਰਭੂ ਦਾ ਪ੍ਰਕਾਸ਼ ਹੈ।
Fareedkot Teekaਮਨ ਤਨ ਤੌ ਮੈਲਾ ਹੈ, ਪਰੰਤੂ ਵਿਚ ਇਸ ਕੇ (ਅਪਾਰਾ) ਪਰਮੇਸੁਰ ਕੀ ਜੋਤ ਹੈ॥
Prof. Sahib Singh(ਵਿਕਾਰਾਂ ਦੇ ਕਾਰਨ ਮਨੁੱਖ ਦਾ) ਮਨ ਅਤੇ ਤਨ ਗੰਦਾ ਹੋਇਆ ਰਹਿੰਦਾ ਹੈ, (ਫਿਰ ਭੀ ਉਸ ਦੇ) ਅੰਦਰ ਬੇਅੰਤ ਪਰਮਾਤਮਾ ਦੀ ਜੋਤਿ ਮੌਜੂਦ ਹੈ।

ਪਦ ਅਰਥ ਜੋਤਿ ਅਪਾਰਾ = ਬੇਅੰਤ ਪ੍ਰਭੂ ਦੀ ਜੋਤਿ।

SikhNet (Spanish)Aunque el cuerpo y la mente estén manchados, en nuestro interior está la Luz Infinita de Dios,

ਗੁਰਮਤਿ ਬੂਝੈ ਕਰਿ ਵੀਚਾਰਾ ॥

guramat boojhai kar veechaaraa |

Sant Singh KhalsaOne who understands the Guru's Teachings, contemplates this.
Manmohan SinghHe who reflects over Guru's gospel understands this.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਨੂੰ ਵੀਚਾਰਦਾ ਹੈ, ਉਹ ਇਸ ਨੂੰ ਸਮਝਦਾ ਹੈ।
Fareedkot Teekaਗੁਰੋਂ ਕੇ ਉੁਪਦੇਸ ਦੁਆਰੇ ਜੋ ਬੀਚਾਰ ਕਰੇ ਸੋ ਜੋਤ ਸਮਝਤਾ ਹੈ॥
Prof. Sahib Singhਜਦੋਂ ਗੁਰੂ ਦੀ ਮੱਤ ਦੀ ਰਾਹੀਂ ਉਹ ਵਿਚਾਰ ਕਰ ਕੇ (ਆਤਮਕ ਜੀਵਨ ਦੇ ਭੇਤ ਨੂੰ) ਸਮਝਦਾ ਹੈ,

ਪਦ ਅਰਥ ਬੂਝੈ = ਸਮਝਦਾ ਹੈ। ਕਰਿ = ਕਰ ਕੇ।

SikhNet (Spanish)pero sólo aquél que da lugar en su mente a esto, a través de la Sabiduría del Guru, logra el Conocimiento.

ਹਉਮੈ ਮਾਰਿ ਸਦਾ ਮਨੁ ਨਿਰਮਲੁ; ਰਸਨਾ ਸੇਵਿ ਸੁਖਦਾਤਾ ਹੇ ॥੧੨॥

haumai maar sadaa man niramal; rasanaa sev sukhadaataa he |12|

Sant Singh KhalsaConquering egotism, the mind becomes immaculate forever; with his tongue, he serves the Lord, the Giver of peace. ||12||
Manmohan SinghHe, who stills his self-conceit his soul becomes blotless for aye with his tongue he earns service of the Peace-giving Lord.
Manmohan Singh (Punjabi)ਜੋ ਆਪਣੀ ਸਵੈ-ਹੰਗਤਾ ਨੂੰ ਮਾਰ ਸੁਟਦਾ ਹੈ, ਉਸ ਦੀ ਆਤਮਾ ਹਮੇਸ਼ਾਂ ਲਈ ਬੇਦਾਗ ਹੋ ਜਾਂਦੀ ਹੈ ਅਤੇ ਉਸ ਦੀ ਜੀਭ੍ਹਾ ਆਰਾਮ-ਬਖਸ਼ਣਹਾਰ ਸੁਆਮੀ ਦੀ ਸੇਵਾ ਕਮਾਉਂਦੀ ਹੈ।
Fareedkot Teekaਹੰਤਾ ਕੋ ਮਾਰੇ ਤੌ ਸਦਾ ਹੀ ਮਨ ਨਿਰਮਲ ਹੈ ਔ ਰਸਨਾ ਦ੍ਵਾਰੇ ਨਾਮ ਜਪੇ, ਪੁਨਃ ਸਾਧ ਸੰਗਤ ਕੀ ਸੇਵਾ ਕਰੇ ਤੋ ਸੁਖਦਾਤਾ ਪਰਮੇਸੁਰ ਮਿਲ ਜਾਤਾ ਹੈ॥੧੨॥
Prof. Sahib Singhਤਦੋਂ ਹਉਮੈ ਨੂੰ ਦੂਰ ਕਰ ਕੇ, ਅਤੇ ਜੀਭ ਨਾਲ ਸੁਖਾਂ ਦੇ ਦਾਤੇ ਪ੍ਰਭੂ ਦਾ ਨਾਮ ਜਪ ਕੇ, ਉਸ ਦਾ ਮਨ ਸਦਾ ਲਈ ਪਵਿੱਤਰ ਹੋ ਜਾਂਦਾ ਹੈ ॥੧੨॥

ਪਦ ਅਰਥ ਮਾਰਿ = ਮਾਰ ਕੇ। ਰਸਨਾ = ਜੀਭ ਨਾਲ। ਸੇਵਿ = ਜਪ ਕੇ ॥੧੨॥

SikhNet (Spanish)Él logra controlar su ego, su mente queda sin mancha para siempre y sus labios sirven al Dios Dador de Éxtasis.(12)

ਗੜ ਕਾਇਆ ਅੰਦਰਿ; ਬਹੁ ਹਟ ਬਾਜਾਰਾ ॥

garr kaaeaa andar; bahu hatt baajaaraa |

Sant Singh KhalsaIn the fortress of the body there are many shops and bazaars;
Manmohan SinghIn the body fortress are many shops and bazars.
Manmohan Singh (Punjabi)ਦੇਹ ਦੇ ਕਿਲ੍ਹੇ ਅੰਦਰ ਘਣੇਰੀਆਂ ਹੱਟੀਆਂ ਅਤੇ ਬਜ਼ਾਰ ਹਨ।
Fareedkot Teekaਕਾਇਆਂ ਰੂਪ ਗੜ ਕੇ ਅੰਤਰ ਹੀ ਬਹੁਤ ਹਟੀਓਂ ਕਾ ਇੰਦ੍ਰੇ ਰੂਪ ਬਜਾਰ ਹੈ॥
Prof. Sahib Singhਇਸ ਸਰੀਰ-ਕਿਲ੍ਹੇ ਵਿਚ (ਮਨ ਗਿਆਨ-ਇੰਦ੍ਰੇ ਆਦਿਕ) ਕਈ ਹੱਟ ਹਨ ਕਈ ਬਜ਼ਾਰ ਹਨ (ਜਿੱਥੇ ਪਰਮਾਤਮਾ ਦੇ ਨਾਮ-ਵੱਖਰ ਦਾ ਸੌਦਾ ਕੀਤਾ ਜਾ ਸਕਦਾ ਹੈ)।

ਪਦ ਅਰਥ ਗੜ = ਗੜ੍ਹ, ਕਿਲ੍ਹਾ। ਕਾਇਆ = ਸਰੀਰ। ਹਟ = ਹੱਟ {ਬਹੁ-ਵਚਨ। ਮਨ ਗਿਆਨ-ਇੰਦ੍ਰੇ ਆਦਿਕ}।

SikhNet (Spanish)En la fortaleza del cuerpo hay miles de calles y avenidas,

ਤਿਸੁ ਵਿਚਿ. ਨਾਮੁ ਹੈ ਅਤਿ ਅਪਾਰਾ ॥

tis vich. naam hai at apaaraa |

Sant Singh Khalsawithin them is the Naam, the Name of the utterly infinite Lord.
Manmohan SinghThere-in is the Name of the exceedingly Infinite Lord.
Manmohan Singh (Punjabi)ਉਨ੍ਹਾਂ ਅੰਦਰ ਪਰਮ ਬੇਅੰਤ ਪ੍ਰਭੂ ਦਾ ਨਾਮ ਹੈ।
Fareedkot Teekaਤਿਸੀ ਮੇਂ ਅਤੀ ਅਪਾਰ ਪਰਮੇਸੁਰ (ਨਾਮੁ) ਪਰਸਿਧ ਹੈ॥
Prof. Sahib Singhਇਸ (ਸਰੀਰ-ਕਿਲ੍ਹੇ) ਦੇ ਵਿਚ (ਹੀ) ਪਰਮਾਤਮਾ ਦਾ ਬਹੁਤ ਕੀਮਤੀ ਨਾਮ-ਪਦਾਰਥ ਹੈ।

ਪਦ ਅਰਥ ਤਿਸੁ ਵਿਚਿ = ਇਸ (ਸਰੀਰ-ਕਿਲ੍ਹੇ) ਵਿਚ। ਅਤਿ ਅਪਾਰਾ = ਬਹੁਤ ਕੀਮਤੀ।

SikhNet (Spanish)sí, ahí se comercia con el Nombre Infinito de Dios,

ਗੁਰ ਕੈ ਸਬਦਿ ਸਦਾ ਦਰਿ ਸੋਹੈ; ਹਉਮੈ ਮਾਰਿ. ਪਛਾਤਾ ਹੇ ॥੧੩॥

gur kai sabad sadaa dar sohai; haumai maar. pachhaataa he |13|

Sant Singh KhalsaIn His Court, one is embellished forever with the Word of the Guru's Shabad; he conquers egotism and realizes the Lord. ||13||
Manmohan SinghSlaying his ego by the Guru's word, man recognises the Lord and ever looks beauteous in His court.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ ਆਪਣੀ ਹੰਗਤਾ ਮਾਰ ਕੇ, ਬੰਦਾ ਸੁਆਮੀ ਨੂੰ ਸiੰਝਾਣ ਲੈਂਦਾ ਹੈ ਅਤੇ ਹਮੇਸ਼ਾ ਉਸ ਦੇ ਦਰਬਾਰ ਅੰਦਰ ਸੋਹਣਾ ਲਗਦਾ ਹੈ।
Fareedkot Teekaਗੁਰ ਕੇ ਉਪਦੇਸ ਕਰ ਕੇ ਜਿਨੋਂ ਨੇ ਹਉਮੈਂ ਕੋ ਮਾਰਿਆ ਹੈ ਅਰ ਪਰਮੇਸੁਰ ਕੋ ਪਛਾਤਾ ਹੈ, ਵਹੁ ਸਦਾ ਤਿਸ ਕੇ ਦਰ ਪਰ ਸੋਭਤੇ ਹੈਂ॥੧੩॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ-ਵੱਖਰ ਖ਼ਰੀਦਦਾ ਹੈ, ਉਹ ਮਨੁੱਖ) ਪਰਮਾਤਮਾ ਦੇ ਦਰ ਤੇ ਸਦਾ ਆਦਰ ਪਾਂਦਾ ਹੈ, (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਉਹ ਮਨੁੱਖ ਇਸ ਨਾਮ-ਰਤਨ ਦੀ) ਕਦਰ ਸਮਝਦਾ ਹੈ ॥੧੩॥

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ (ਵਿਹਾਝਿਆ)। ਦਰਿ = (ਪ੍ਰਭੂ ਦੇ) ਦਰ ਤੇ। ਸੋਹੈ = ਸੋਭਦਾ ਹੈ, ਆਦਰ ਪਾਂਦਾ ਹੈ। ਮਾਰਿ = ਮਾਰ ਕੇ ॥੧੩॥

SikhNet (Spanish)A través de la Palabra del Guru uno se ve Bello en la Puerta del Señor y sobreponiéndose a su ego logra alcanzar el Conocimiento. (13)

ਰਤਨੁ ਅਮੋਲਕੁ ਅਗਮ ਅਪਾਰਾ ॥

ratan amolak agam apaaraa |

Sant Singh KhalsaThe jewel is priceless, inaccessible and infinite.
Manmohan SinghThe jewel of the Name is Invaluable, Inaccessible and Infinite.
Manmohan Singh (Punjabi)ਨਾਮ ਦਾ ਜਵੇਹਰ ਅਣਮੁਲਾ, ਪਹੁੰਚ ਤੋਂ ਪਰੇ ਅਤੇ ਅਨੰਤ ਹੈ।
Fareedkot Teekaਅਗੰਮ ਅਪਾਰ ਪਰਮੇਸੁਰ ਅਮੋਲਕ ਰਤਨ ਹੈ॥
Prof. Sahib Singhਕੋਈ ਭੀ ਦੁਨੀਆਵੀ ਪਦਾਰਥ ਅਪਹੁੰਚ ਤੇ ਬੇਅੰਤ ਪਰਮਾਤਮਾ ਦੇ ਨਾਮ-ਰਤਨ ਦੀ ਬਰਾਬਰ ਦੀ ਕੀਮਤ ਦਾ ਨਹੀਂ ਹੈ।

ਪਦ ਅਰਥ ਰਤਨੁ = ਨਾਮ-ਰਤਨ। ਅਮੋਲਕੁ = ਅ-ਮੋਲਕੁ, ਕੋਈ ਦੁਨੀਆਵੀ ਪਦਾਰਥ ਜਿਸ ਦੇ ਬਰਾਬਰ ਦੀ ਕੀਮਤ ਦਾ ਨ ਹੋਵੇ।

SikhNet (Spanish)La Joya del Nombre no tiene Precio, es Insondable e Infinito,

ਕੀਮਤਿ ਕਵਣੁ ਕਰੇ ਵੇਚਾਰਾ ॥

keemat kavan kare vechaaraa |

Sant Singh KhalsaHow can the poor wretch estimate its worth?
Manmohan SinghHow can poor man appraise its worth?
Manmohan Singh (Punjabi)ਗਰੀਬ ਬੰਦਾ ਇਸ ਦਾ ਮੁਲ ਕਿਸ ਤਰ੍ਹਾਂ ਪਾ ਸਕਦਾ ਹੈ।
Fareedkot Teekaਐਸਾ ਕੌਨ ਬੀਚਾਰਮਾਨ ਹੈ, ਜੋ ਤਿਸ ਕੀ ਕੀਮਤ ਕਰੇ॥
Prof. Sahib Singhਜੀਵ ਵਿਚਾਰਾ ਇਸ ਨਾਮ-ਰਤਨ ਦਾ ਮੁੱਲ ਪਾ ਹੀ ਨਹੀਂ ਸਕਦਾ।
SikhNet (Spanish)oh, ¿quien podría evaluarlo y darle precio?, dime.

ਗੁਰ ਕੈ ਸਬਦੇ ਤੋਲਿ ਤੋਲਾਏ; ਅੰਤਰਿ ਸਬਦਿ ਪਛਾਤਾ ਹੇ ॥੧੪॥

gur kai sabade tol tolaae; antar sabad pachhaataa he |14|

Sant Singh KhalsaThrough the Word of the Guru's Shabad, it is weighed, and so the Shabad is realized deep within. ||14||
Manmohan SinghBy the Guru's Bani, its weight is weighed and it is through Gurbani alone, that it is realised in the mind.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ ਇਸ ਦਾ ਵਜ਼ਨ ਜੋਖਿਆ ਜਾਂਦਾ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ ਹੀ ਇਹ ਮਨ ਵਿੱਚ ਅਨੁਭਵ ਕੀਤਾ ਜਾਂਦਾ ਹੈ।
Fareedkot Teekaਗੁਰੋਂ ਕੇ ਉਪਦੇਸ ਕਰ ਕੇ ਜੋ ਪੁਰਸ ਬੀਚਾਰ ਕੋ ਬੀਚਾਰਤਾ ਹੈ ਤਿਸ ਨੇ ਅੰਤਰ ਹੀ ਬ੍ਰਹਮ ਕੋ ਪਛਾਤਾ ਹੈ॥੧੪॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਇਸ ਨਾਮ-ਰਤਨ ਨੂੰ ਪਰਖ ਕੇ ਖ਼ਰੀਦਦਾ ਹੈ, ਉਹ ਸ਼ਬਦ ਦੀ ਬਰਕਤਿ ਨਾਲ ਆਪਣੇ ਅੰਦਰ ਹੀ ਇਸ ਨੂੰ ਲੱਭ ਲੈਂਦਾ ਹੈ ॥੧੪॥

ਪਦ ਅਰਥ ਸਬਦੇ = ਸ਼ਬਦ ਦੀ ਰਾਹੀਂ। ਤੋਲਿ = ਤੋਲ ਕੇ, ਪਰਖ ਕੇ। ਤੋਲਾਏ = (ਜਿਹੜਾ ਮਨੁੱਖ) ਵਣਜ ਕਰਦਾ ਹੈ, ਖ਼ਰੀਦਦਾ ਹੈ। ਅੰਤਰਿ = ਆਪਣੇ ਅੰਦਰ ਹੀ। ਸਬਦਿ = ਸ਼ਬਦ ਦੀ ਰਾਹੀਂ ॥੧੪॥

SikhNet (Spanish)Es a través de la Palabra del Guru que uno evalúa lo que lleva, sí, a través de la Palabra uno reconoce al Señor en el interior.(14)

ਸਿਮ੍ਰਿਤਿ ਸਾਸਤ੍ਰ ਬਹੁਤੁ ਬਿਸਥਾਰਾ ॥

simrit saasatr bahut bisathaaraa |

Sant Singh KhalsaThe great volumes of the Simritees and the Shaastras
Manmohan SinghThe greatly voluminous Simritis and Shastras,
Manmohan Singh (Punjabi)ਘਣੇਰੇ ਵਿਸਥਾਰ ਵਾਲੀਆਂ ਸਿਮਰਤੀਆਂ ਅਤੇ ਸ਼ਾਸਤ੍ਰ,
Fareedkot Teekaਸਿਮ੍ਰਿਤੀਆਂ ਔ ਸਾਸਤ੍ਰੋਂ ਕਾ ਬਹੁਤ ਹੀ ਬਿਸਥਾਰ ਟੀਕਿਓਂ ਸਹਿਤ ਹੈ॥
Prof. Sahib Singhਸਿਮ੍ਰਿਤੀਆਂ ਸ਼ਾਸਤਰ (ਆਦਿਕ ਧਰਮ ਪੁਸਤਕ ਹਰਿ-ਨਾਮ ਤੋਂ ਬਿਨਾ ਹੋਰ) ਬਹੁਤ ਵਿਚਾਰ-ਖਿਲਾਰਾ ਖਿਲਾਰਦੇ ਹਨ,

ਪਦ ਅਰਥ ਬਿਸਥਾਰਾ = (ਕਰਮ ਕਾਂਡ ਆਦਿਕ ਦਾ) ਖਿਲਾਰਾ।

SikhNet (Spanish)Los Smritis y los Shastras recitan miles de palabras,

ਮਾਇਆ ਮੋਹੁ ਪਸਰਿਆ ਪਾਸਾਰਾ ॥

maaeaa mohu pasariaa paasaaraa |

Sant Singh KhalsaOnly extend the extension of attachment to Maya.
Manmohan Singhstretch out the extension of worldly love.
Manmohan Singh (Punjabi)ਸੰਸਾਰੀ ਲਗਨ ਦਾ ਖਿਲਾਰਾ ਖਿਲਾਰਦੀਆਂ ਹਨ।
Fareedkot Teekaਤਿਨ ਕੋ ਯਦਪਿ ਬਹੁਤ ਪੜਤੇ ਭੀ ਹੈਂ ਤਦਪਿ ਸਭ ਕੇ ਅੰਤਰ ਮਾਇਆ ਕੇ ਮੋਹ ਕਾ ਹੀ ਪਸਾਰਾ ਪਸਰਿਆ ਹੂਆ ਹੈ॥
Prof. Sahib Singh(ਪਰ ਉਹਨਾਂ ਵਿਚ) ਮਾਇਆ ਦਾ ਮੋਹ ਹੀ ਹੈ (ਕਰਮ ਕਾਂਡ ਦਾ ਹੀ) ਖਿਲਾਰਾ ਖਿਲਾਰਿਆ ਹੋਇਆ ਹੈ।
SikhNet (Spanish)pero todas éstas abren un panorama muy vasto influenciado por Maya y por las pasiones.

ਮੂਰਖ ਪੜਹਿ. ਸਬਦੁ, ਨ ਬੂਝਹਿ; ਗੁਰਮੁਖਿ ਵਿਰਲੈ ਜਾਤਾ ਹੇ ॥੧੫॥

moorakh parreh. sabad, na boojheh; guramukh viralai jaataa he |15|

Sant Singh KhalsaThe fools read them, but do not understand the Word of the Shabad. How rare are those who, as Gurmukh, understand. ||15||
Manmohan SinghThe fools read them, but know not their Lord, Some rare one knows Him by the Guru's grace.
Manmohan Singh (Punjabi)ਮੂੜ੍ਹ ਉਨ੍ਹਾਂ ਨੂੰ ਵਾਚਦੇ ਹਨ ਪਰ ਆਪਣੇ ਪ੍ਰਭੂ ਨੂੰ ਨਹੀਂ ਜਾਣਦੇ। ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਉਸ ਨੂੰ ਜਾਣਦਾ ਹੈ।
Fareedkot Teekaਮੂਰਖ ਪੜਤੇ ਹੈਂ ਪਰੰਤੂ ਬ੍ਰਹਮ ਕੋ ਨਹੀਂ ਸਮਝਤੇ। ਤਿਸ ਬ੍ਰਹਮ ਕੋ ਕਿਸੇ ਵਿਰਲੇ ਗੁਰਮੁਖ ਨੇ ਜਾਣਿਆ ਹੈ॥੧੫॥
Prof. Sahib Singh(ਨਾਮ ਵਲੋਂ ਖੁੰਝੇ ਹੋਏ) ਮੂਰਖ (ਉਹਨਾਂ ਪੁਸਤਕਾਂ ਨੂੰ) ਪੜ੍ਹਦੇ ਹਨ, ਪਰ ਸਿਫ਼ਤ-ਸਾਲਾਹ ਦੀ ਬਾਣੀ ਦੀ ਕਦਰ ਨਹੀਂ ਸਮਝਦੇ। ਗੁਰੂ ਦੇ ਸਨਮੁਖ ਰਹਿਣ ਵਾਲੇ ਵਿਰਲੇ ਮਨੁੱਖ ਨੇ (ਸ਼ਬਦ ਦੀ ਕਦਰ) ਸਮਝ ਲਈ ਹੈ ॥੧੫॥

ਪਦ ਅਰਥ ਪੜਹਿ = ਪੜ੍ਹਦੇ ਹਨ {ਬਹੁ-ਵਚਨ} ॥੧੫॥

SikhNet (Spanish)Por eso, los ignorantes las leen pero no las entienden ni las realizan, de aquí que sea extraordinaria la persona que logra el Conocimiento por la Gracia del Guru.(15)

ਆਪੇ ਕਰਤਾ ਕਰੇ ਕਰਾਏ ॥

aape karataa kare karaae |

Sant Singh KhalsaThe Creator Himself acts, and causes all to act.
Manmohan SinghOf Himself the Creator does and makes others do.
Manmohan Singh (Punjabi)ਖ਼ੁਦ ਹੀ ਸਿਰਜਣਹਾਰ ਕਰਦਾ ਤੇ ਹੋਰਨਾਂ ਤੋਂ ਕਰਾਉਂਦਾ ਹੈ।
Fareedkot Teekaਤਿਨ ਕਾ ਇਹ ਨਿਸਚਾ ਹੈ ਆਪ ਹੀ ਕਰਤਾ ਸੰਸਾਰ ਕੋ ਕਰਤਾ ਹੈ, ਆਪੇ ਹੀ ਤਿਨ ਸੇ ਕਰਮ ਕਰਾਵਤਾ ਹੈ॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ?) ਕਰਤਾਰ ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ।

ਪਦ ਅਰਥ ਆਪੇ = ਆਪ ਹੀ।

SikhNet (Spanish)El Señor Creador hace todo por Sí Mismo,

ਸਚੀ ਬਾਣੀ ਸਚੁ ਦ੍ਰਿੜਾਏ ॥

sachee baanee sach drirraae |

Sant Singh KhalsaThrough the True Word of His Bani, Truth is implanted deep within.
Manmohan SinghBy means of the True Gurbani, He implants truth within the mortal.
Manmohan Singh (Punjabi)ਸੱਚੀ ਗੁਰਬਾਣੀ ਦੇ ਜ਼ਰੀਏ, ਉਹ ਸੱਚ ਨੂੰ ਪ੍ਰਾਣੀ ਦੇ ਅੰਦਰ ਪੱਕਾ ਕਰਦਾ ਹੈ।
Fareedkot Teekaਪੁਨ: ਵਹੁ ਗੁਰਮੁਖ ਕੈਸੇ ਹੈਂ? ਤਿਨ ਕੀ ਬਾਣੀ ਸਚੀ ਹੈ ਵਹੁ ਸਚ ਕੋ ਹੀ ਦ੍ਰਿੜਾਵਤੇ ਹੈਂ॥
Prof. Sahib Singh(ਜਿਸ ਉਤੇ ਮਿਹਰ ਕਰਦਾ ਹੈ) ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ (ਉਸ ਦੇ ਹਿਰਦੇ ਵਿਚ) ਸਦਾ-ਥਿਰ ਹਰਿ-ਨਾਮ ਪੱਕਾ ਕਰ ਦੇਂਦਾ ਹੈ।

ਪਦ ਅਰਥ ਸਚੀ ਬਾਣੀ = ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸਚੁ = ਸਦਾ-ਥਿਰ ਹਰਿ-ਨਾਮ। ਦ੍ਰਿੜਾਏ = (ਹਿਰਦੇ ਵਿਚ) ਪੱਕਾ ਕਰਦਾ ਹੈ।

SikhNet (Spanish)es Él Quien nos hace apreciar la Palabra Verdadera,

ਨਾਨਕ. ਨਾਮੁ ਮਿਲੈ ਵਡਿਆਈ; ਜੁਗਿ ਜੁਗਿ ਏਕੋ ਜਾਤਾ ਹੇ ॥੧੬॥੯॥

naanak. naam milai vaddiaaee; jug jug eko jaataa he |16|9|

Sant Singh KhalsaO Nanak, through the Naam, one is blessed with glorious greatness, and throughout the ages, the One Lord is known. ||16||9||
Manmohan SinghIt is through the Name that one is blessed with glory, O Nanak, and he knows the one Lord all the ages through.
Manmohan Singh (Punjabi)ਨਾਮ ਦੇ ਰਾਹੀਂ ਹੀ ਬੰਦੇ ਨੂੰ ਪ੍ਰਭਤਾ ਪ੍ਰਾਪਤ ਹੁੰਦੀ ਹੈ, ਹੇ ਨਾਨਕ! ਅਤੇ ਉਹ ਸਾਰਿਆਂ ਯੁੱਗਾਂ ਅੰਦਰ ਇਕ ਪ੍ਰਭੂ ਨੂੰ ਹੀ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਗੁਰਮੁਖੋਂ ਕੋ ਨਾਮ ਜਪਣੇ ਸੇ ਵਡਿਆਈ ਮਿਲਤੀ ਹੈ, ਕ੍ਯੋਂਕਿ ਤਿਨੋਂ ਨੇ ਜੁਗੋਂ ਜੁਗੋਂ ਵਿਖੇ ਏਕ ਪਰਮੇਸੁਰ ਕੋ ਹੀ ਜਾਨਾ ਹੈ॥੧੬॥੯॥☬ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ। ਉਹ ਮਨੁੱਖ ਹਰੇਕ ਜੁਗ ਵਿਚ ਇਕ ਪਰਮਾਤਮਾ ਨੂੰ ਹੀ ਵਿਆਪਕ ਸਮਝਦਾ ਹੈ ॥੧੬॥੯॥

ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ ॥੧੬॥੯॥

SikhNet (Spanish)así somos bendecidos con la Gloria del Nombre y conocemos al Dios Único, época tras época. (16-9)

Open this shabad (49 lines, Angs 1052-1053) →

Shabad Guru Amardas Ji Raag Maaroo continues on Ang 1054

ਮਾਰੂ ਮਹਲਾ ੩ ॥

maaroo mahalaa 3 |

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.

ਸੋ ਸਚੁ ਸੇਵਿਹੁ ਸਿਰਜਣਹਾਰਾ ॥

so sach sevihu sirajanahaaraa |

Sant Singh KhalsaServe the True Creator Lord.
Manmohan SinghServe thou Him, the True Creator-Lord.
Manmohan Singh (Punjabi)ਤੂੰ ਉਸ ਸੱਚੇ ਰਚਣਹਾਰ ਸੁਆਮੀ ਦੀ ਸੇਵਾ ਕਰ।
Fareedkot Teekaਹੇ ਭਾਈ! ਜੋ ਉਤਪਤੀ ਕਰਨੇਹਾਰਾ ਪਰਮਾਤਮਾ ਹੈ ਤਿਸ ਕੋ ਨਿਸਚੇ ਕਰ ਕੇ ਸੇਵਹੁ॥
Prof. Sahib Singhਉਸ ਸਦਾ ਕਾਇਮ ਰਹਿਣ ਵਾਲੇ ਕਰਤਾਰ ਦਾ ਸਿਮਰਨ ਕਰਿਆ ਕਰੋ,

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸੇਵਿਹੁ = ਸਿਮਰਿਆ ਕਰੋ।

SikhNet (Spanish)Sirve al Verdadero Señor Creador,

ਸਬਦੇ. ਦੂਖ ਨਿਵਾਰਣਹਾਰਾ ॥

sabade. dookh nivaaranahaaraa |

Sant Singh KhalsaThe Word of the Shabad is the Destroyer of pain.
Manmohan SinghHe is the Destroyer of distress through the Name.
Manmohan Singh (Punjabi)ਨਾਮ ਦੇ ਰਾਹੀਂ ਉਹ ਦੁਖੜਾ ਦੂਰ ਕਰਨ ਵਾਲਾ ਹੈ।
Fareedkot Teekaਸੋ ਗੁਰ ਉਪਦੇਸ ਕਰ ਦੁਖੋਂ ਕੀ ਨਿਵਰਤੀ ਕਰਨਹਾਰਾ ਹੈ॥
Prof. Sahib Singhਉਹ ਗੁਰੂ ਦੇ ਸ਼ਬਦ ਵਿਚ ਜੋੜ ਕੇ (ਜੀਵਾਂ ਦੇ ਸਾਰੇ) ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ।

ਪਦ ਅਰਥ ਸਬਦੇ = ਸ਼ਬਦ ਵਿਚ (ਜੋੜ ਕੇ)। ਨਿਵਾਰਣਹਾਰਾ = ਦੂਰ ਕਰ ਸਕਣ ਵਾਲਾ।

SikhNet (Spanish)Quien te purga del dolor a través de la Palabra.

ਅਗਮੁ ਅਗੋਚਰੁ. ਕੀਮਤਿ ਨਹੀ ਪਾਈ; ਆਪੇ ਅਗਮ ਅਥਾਹਾ ਹੇ ॥੧॥

agam agochar. keemat nahee paaee; aape agam athaahaa he |1|

Sant Singh KhalsaHe is inaccessible and unfathomable; He cannot be evaluated. He Himself is inaccessible and immeasurable. ||1||
Manmohan SinghHe is Inaccessible and incomprehensible and one can evaluate. Him not Care-free Unfathomable He Himself is.
Manmohan Singh (Punjabi)ਉਹ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਅਤੇ ਬੰਦਾ ਉਸ ਦਾ ਮੁਲ ਪਾ ਨਹੀਂ ਸਕਦਾ। ਉਹ ਖ਼ੁਦ-ਬੇ-iਫ਼ਕਰ ਅਤੇ ਹਦਬੰਨਾ ਰਹਿਤ ਹੈ।
Fareedkot Teekaਜੋ ਅਗਮ ਅਗੋਚਰ ਹੈ ਤਿਸ ਕੀ ਕੀਮਤ ਨਹੀਂ ਪਾਈ ਜਾਤੀ, ਆਪ ਹੀ ਵਹੁ ਪੀਛੇ ਅਗਮ ਥਾ ਔ ਵਰਤਮਾਨ ਮੇਂ ਭੀ ਅਥਾਹ ਹੈ ॥੧॥
Prof. Sahib Singhਉਹ ਅਪਹੁੰਚ ਅਗੋਚਰ ਤੇ ਅਥਾਹ ਪ੍ਰਭੂ (ਆਪਣੇ ਵਰਗਾ) ਆਪ ਹੀ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੧॥

ਪਦ ਅਰਥ ਅਗਮੁ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਥਾਹਾ = ਜਿਸ ਦੀ ਡੂੰਘਾਈ ਨਾਹ ਲੱਭ ਸਕੇ ॥੧॥

SikhNet (Spanish)Él es Insondable e Imperceptible, uno no Lo puede evaluar, siendo Lo que es: Infinito y Trascendente.(1)

ਆਪੇ ਸਚਾ ਸਚੁ ਵਰਤਾਏ ॥

aape sachaa sach varataae |

Sant Singh KhalsaThe True Lord Himself makes Truth pervasive.
Manmohan SinghOf Himself the True Lord distributes truth.
Manmohan Singh (Punjabi)ਆਪ ਹੀ ਸੱਚਾ ਸੁਆਮੀ ਸੱਚ ਵੱਡਦਾ ਹੈ।
Fareedkot Teekaਸਾਚਾ ਵਾਹਿਗੁਰੂ ਆਪ ਹੀ ਸਾਜ ਕੋ ਵਰਤਾਵਤਾ ਹੈ॥
Prof. Sahib Singhਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਆਪਣਾ ਅਟੱਲ ਹੁਕਮ ਵਰਤਾ ਰਿਹਾ ਹੈ।

ਪਦ ਅਰਥ ਆਪੇ = ਆਪ ਹੀ। ਸਚੁ = ਅਟੱਲ ਹੁਕਮ।

SikhNet (Spanish)El Señor por Sí Mismo hace Su Verdad Manifiesta,

ਇਕਿ ਜਨ. ਸਾਚੈ ਆਪੇ ਲਾਏ ॥

eik jan. saachai aape laae |

Sant Singh KhalsaHe attaches some humble beings to the Truth.
Manmohan SinghSome persons, He Himself yokes to Truth.
Manmohan Singh (Punjabi)ਕਈਆਂ ਪੁਰਸ਼ਾਂ ਨੂੰ ਉਹ ਆਪ ਹੀ ਸੱਚ ਨਾਲ ਜੋੜਦਾ ਹੈ।
Fareedkot Teekaਇਕ ਪੁਰਸ ਸਾਚੇ ਨੇ ਆਪਨੇ ਸਾਚ ਸਰੂਪ ਮੇਂ ਲਾਏ ਹੈਂ॥
Prof. Sahib Singhਕਈ ਭਗਤ-ਜਨ ਐਸੇ ਹਨ ਜਿਨ੍ਹਾਂ ਨੂੰ ਉਸ ਸਦਾ-ਥਿਰ ਕਰਤਾਰ ਨੇ ਆਪ ਹੀ ਆਪਣੇ ਚਰਨਾਂ ਵਿਚ ਜੋੜ ਰੱਖਿਆ ਹੈ।

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਸਾਚੈ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ।

SikhNet (Spanish)por Sí Mismo me lleva hasta Su Verdad,

ਸਾਚੋ ਸੇਵਹਿ ਸਾਚੁ ਕਮਾਵਹਿ; ਨਾਮੇ ਸਚਿ ਸਮਾਹਾ ਹੇ ॥੨॥

saacho seveh saach kamaaveh; naame sach samaahaa he |2|

Sant Singh KhalsaThey serve the True Lord and practice Truth; through the Name, they are absorbed in the True Lord. ||2||
Manmohan SinghThey serve the True Lord, practice truth and through the Name merge in the True One.
Manmohan Singh (Punjabi)ਉਹ ਸੱਚੇ ਸਾਈਂ ਨੂੰ ਸੇਂਵਦੇ ਹਨ, ਸੱਚ ਦੀ ਕਮਾਈ ਕਰਦੇ ਹਨ ਅਤੇ ਨਾਮ ਦੇ ਰਾਹੀਂ ਸਤਿਪੁਰਖ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਵਹੁ ਸਾਚ ਕੋ ਹੀ ਸੇਵਤੇ ਹੈਂ ਔ ਸਾਚੇ ਕਰਮੋਂ ਕੋ ਕਮਾਵਤੇ ਹੈਂ ਔ ਨਾਮ ਕਰ ਕੇ ਹੀ ਉਨ ਕੋ ਸਾਚਾ (ਸਮਾਹਾ) ਅਨੰਦ ਹੂਆ ਹੈ॥੨॥
Prof. Sahib Singhਉਹ ਭਗਤ-ਜਨ ਸਦਾ-ਥਿਰ ਦਾ ਹੀ ਸਿਮਰਨ ਕਰਦੇ ਰਹਿੰਦੇ ਹਨ, ਸਦਾ-ਥਿਰ ਨਾਮ (ਸਿਮਰਨ) ਦੀ ਕਮਾਈ ਕਰਦੇ ਹਨ, ਨਾਮ (ਸਿਮਰਨ ਦੀ ਬਰਕਤਿ) ਨਾਲ ਉਹ ਉਸ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦੇ ਹਨ ॥੨॥

ਪਦ ਅਰਥ ਸਾਚੋ = ਸਾਚੁ ਹੀ, ਸਦਾ-ਥਿਰ ਪ੍ਰਭੂ ਨੂੰ ਹੀ। ਨਾਮੇ = ਨਾਮ ਦੀ ਰਾਹੀਂ ਹੀ। ਸਚਿ = ਸਦਾ-ਥਿਰ ਪ੍ਰਭੂ ਵਿਚ ॥੨॥

SikhNet (Spanish)ahí uno sirve y practica la Verdad y se inmerge en el Nombre del Ser Verdadero. (2)

ਧੁਰਿ ਭਗਤਾ ਮੇਲੇ; ਆਪਿ ਮਿਲਾਏ ॥

dhur bhagataa mele; aap milaae |

Sant Singh KhalsaThe Primal Lord unites His devotees in His Union.
Manmohan SinghHis saints, the Lord unites and blends with Himself.
Manmohan Singh (Punjabi)ਆਪਣਿਆਂ ਸਾਧੂਆਂ ਨੂੰ ਸੁਆਮੀ ਆਪਣੇ ਨਾਲ ਮਿਲਾ ਅਤੇ ਅਭੇਦ ਕਰ ਲੈਂਦਾ ਹੈ।
Fareedkot Teekaਜੋ ਪੁਰਸ ਧੁਰੋਂ ਭਗਤੋਂ ਕੇ ਸਾਥ ਮੇਲੇ ਹੈਂ, ਸੋ ਅਪਨੇ ਮੇਂ ਮਿਲਾਇ ਹੈਂ॥
Prof. Sahib Singhਧੁਰ ਦਰਗਾਹ ਤੋਂ ਭਗਤਾਂ ਨੂੰ ਪ੍ਰਭੂ ਆਪ ਹੀ ਆਪਣੇ ਨਾਲ ਮਿਲਾਂਦਾ ਹੈ,

ਪਦ ਅਰਥ ਧੁਰਿ = ਧੁਰੋਂ ਹੀ, ਆਪਣੇ ਹੁਕਮ ਅਨੁਸਾਰ।

SikhNet (Spanish)El Señor por Sí Mismo une a Sus Devotos en Su Ser,

ਸਚੀ ਭਗਤੀ ਆਪੇ ਲਾਏ ॥

sachee bhagatee aape laae |

Sant Singh KhalsaHe attaches them to true devotional worship.
Manmohan SinghAttaches He Himself to His true devotion.
Manmohan Singh (Punjabi)ਆਪਣੇ ਸੱਚੇ ਪ੍ਰੇਮ ਨਾਲ ਉਹ ਆਪ ਹੀ ਜੋੜਦਾ ਹੈ।
Fareedkot Teekaਔਰ ਆਪ ਹੀ ਭਗਤੀ ਮੇਂ ਲਾਏ ਹੈਂ॥
Prof. Sahib Singhਆਪ ਹੀ ਉਹਨਾਂ ਨੂੰ ਆਪਣੀ ਸੱਚੀ ਭਗਤੀ ਵਿਚ ਜੋੜਦਾ ਹੈ।
SikhNet (Spanish)los ata Él Mismo a Su Devoción Verdadera,

ਸਾਚੀ ਬਾਣੀ ਸਦਾ ਗੁਣ ਗਾਵੈ; ਇਸੁ ਜਨਮੈ ਕਾ ਲਾਹਾ ਹੇ ॥੩॥

saachee baanee sadaa gun gaavai; is janamai kaa laahaa he |3|

Sant Singh KhalsaOne who sings forever the Glorious Praises of the Lord, through the True Word of His Bani, earns the profit of this life. ||3||
Manmohan SinghThe mortal who through the True Gurbani, sings ever the praise of God. earns the profit of this life.
Manmohan Singh (Punjabi)ਜੋ ਪ੍ਰਾਣੀ, ਸੱਚੀ ਗੁਰਬਾਣੀ ਰਾਹੀਂ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਉਹ ਇਸ ਜੀਵਨ ਦਾ ਨਫ਼ਾ ਕਮਾ ਲੈਂਦਾ ਹੈ।
Fareedkot Teekaਸੋ ਸਦਾ ਭਗਵਤ ਕੇ ਗੁਣ ਗਾਵਤੇ ਹੈਂ ਤਿਨ ਕੀ ਬਾਣੀ ਭੀ ਸਾਚੀ ਹੈ, ਤਿਨੋਂ ਨੇ ਹੀ ਇਸ ਮਾਨੁਖ ਜਨਮ ਅਮੋਲਕ ਕਾ ਲਾਭ ਲੀਆ ਹੈ॥੩॥
Prof. Sahib Singh(ਉਸ ਦੀ ਆਪਣੀ ਮਿਹਰ ਨਾਲ ਹੀ ਮਨੁੱਖ) ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ ਉਸ ਦੇ ਗੁਣ ਗਾਂਦਾ ਹੈ-ਇਹ ਸਿਫ਼ਤ-ਸਾਲਾਹ ਹੀ ਇਸ ਮਨੁੱਖਾ ਜਨਮ ਦੀ ਖੱਟੀ ਹੈ ॥੩॥

ਪਦ ਅਰਥ ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਗਾਵੈ = ਗਾਂਦਾ ਹੈ {ਇਕ-ਵਚਨ}। ਲਾਹਾ = ਲਾਭ ॥੩॥

SikhNet (Spanish)así, uno canta para siempre Su Alabanza a través de la Palabra y se gana para sí el Mérito del nacimiento humano.(3)

ਗੁਰਮੁਖਿ ਵਣਜੁ ਕਰਹਿ; ਪਰੁ ਆਪੁ ਪਛਾਣਹਿ ॥

guramukh vanaj kareh; par aap pachhaaneh |

Sant Singh KhalsaThe Gurmukh trades, and understands his own self.
Manmohan SinghThe Guru ward does business but he understands himself well.
Manmohan Singh (Punjabi)ਗੁਰੂ ਅਨੁਸਾਰੀ ਵਾਪਾਰ ਕਰਦਾ ਹੈ ਅਤੇ ਆਪਦੇਆਪ ਨੂੰ ਚੰਗੀ ਤਰ੍ਹਾਂ ਸਮਝਦਾ ਹੈ।
Fareedkot Teekaਗੁਰਮੁਖ ਐਸਾ ਵਣਜੁ ਕਰਤੇ ਹੈਂ ਜਿਸ ਮੇਂ ਭਲੀ ਪ੍ਰਕਾਰ ਅਪਨੇ ਸੂਰਪ ਕੋ ਪਛਾਣੇ॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ (ਨਾਮ ਜਪਣ ਦਾ) ਵਣਜ ਕਰਦੇ ਰਹਿੰਦੇ ਹਨ, (ਇਸ ਤਰ੍ਹਾਂ ਕਿਸੇ) ਪਰਾਏ ਨੂੰ ਤੇ ਕਿਸੇ ਆਪਣੇ ਨੂੰ (ਇਉਂ) ਪਛਾਣਦੇ ਹਨ,

ਪਦ ਅਰਥ ਕਰਹਿ = ਕਰਦੇ ਹਨ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ। ਪਰੁ = ਪਰਾਏ ਨੂੰ। ਆਪੁ = ਆਪਣੇ ਨੂੰ।

SikhNet (Spanish)El ser onsciente en Dios, comercia también, pero al conocerse a sí mismo,

ਏਕਸ ਬਿਨੁ; ਕੋ ਅਵਰੁ. ਨ ਜਾਣਹਿ ॥

ekas bin; ko avar. na jaaneh |

Sant Singh KhalsaHe knows no other than the One Lord.
Manmohan SinghWithout the One Lord, he knows not any other.
Manmohan Singh (Punjabi)ਇਕ ਸੁਆਮੀ ਦੇ ਬਗ਼ੈਰ ਉਹ ਹੋਰਸ ਕਿਸੇ ਨੂੰ ਨਹੀਂ ਜਾਣਦਾ।
Fareedkot Teekaਏਕ ਪਰਮਾਤਮਾਂ ਬਿਨਾਂ ਹੋਰ ਕਿਸੀ ਕੇ ਕਲ੍ਯਾਣ ਕਰਤਾ ਨਹੀਂ ਜਾਨਤੇ॥
Prof. Sahib Singh(ਕਿ ਇਹਨਾਂ ਵਿਚ) ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਵੱਸਦਾ ਉਹ ਨਹੀਂ ਜਾਣਦੇ।

ਪਦ ਅਰਥ ਕੋ ਅਵਰੁ = ਕੋਈ ਹੋਰ।

SikhNet (Spanish)no conoce a nadie más que al Único Dios.

ਸਚਾ ਸਾਹੁ ਸਚੇ ਵਣਜਾਰੇ; ਪੂੰਜੀ ਨਾਮੁ ਵਿਸਾਹਾ ਹੇ ॥੪॥

sachaa saahu sache vanajaare; poonjee naam visaahaa he |4|

Sant Singh KhalsaTrue is the banker, and True are His traders, who buy the merchandise of the Naam. ||4||
Manmohan SinghTrue is the Banker and true His dealers, who buy up the merchandise of the Name.
Manmohan Singh (Punjabi)ਸੱਚਾ ਹੈ ਸ਼ਾਹੂਕਾਰ ਅਤੇ ਸੱਚੇ ਉਸ ਦੇ ਵਾਪਾਰੀ, ਜੋ ਨਾਮ ਦੇ ਸੌਦੇ ਸੂਤ ਨੂੰ ਖ਼ਰੀਦਦੇ ਹਨ।
Fareedkot Teekaਗੁਰੂ ਰੂਪ ਸਾਹੂਕਾਰ ਸਾਚਾ ਹੈ ਅਰ ਜਗ੍ਯਾਸੂ ਰੂਪ ਵਣਜਾਰੇ ਭੀ ਸਚੇ ਹੈਂ, ਸਰਧਾ ਰੂਪ ਪੂੰਜੀ ਕਰ ਕੇ ਨਾਮ ਕੋ ਹੀ ਖਰੀਦਿਆ ਹੈ ॥੪॥
Prof. Sahib Singh(ਉਹ ਸਮਝਦੇ ਹਨ ਕਿ ਸਭਨਾਂ ਨੂੰ ਆਤਮਕ ਜੀਵਨ ਦੀ ਪੂੰਜੀ ਦੇਣ ਵਾਲਾ) ਸ਼ਾਹ-ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਜੀਵ ਉਸ ਦੇ ਸਦਾ-ਥਿਰ ਨਾਮ ਦਾ ਵਣਜ ਕਰਨ ਵਾਲੇ ਹਨ, (ਪਰਮਾਤਮਾ ਪਾਸੋਂ) ਪੂੰਜੀ (ਲੈ ਕੇ ਉਸ ਦਾ) ਨਾਮ-ਸੌਦਾ ਖ਼ਰੀਦਦੇ ਹਨ ॥੪॥

ਪਦ ਅਰਥ ਸਾਹੁ = ਜੀਵ-ਵਣਜਾਰਿਆਂ ਨੂੰ ਪੂੰਜੀ ਦੇਣ ਵਾਲਾ ਸ਼ਾਹ-ਪ੍ਰਭੂ। ਵਿਸਾਹਾ = ਵਣਜ ਕਰਦੇ ਹਨ ॥੪॥

SikhNet (Spanish)En este comercio el Mercader es el Señor Verdadero y le va vendiendo a cada uno de Su Devotos que le compran los Bienes del Señor.(4)

ਆਪੇ ਸਾਜੇ ਸ੍ਰਿਸਟਿ ਉਪਾਏ ॥

aape saaje srisatt upaae |

Sant Singh KhalsaHe Himself fashions and creates the Universe.
Manmohan SinghHimself the Lord makes the beings and creates the world.
Manmohan Singh (Punjabi)ਆਪ ਹੀ ਪ੍ਰਭੂ ਜੀਵਾਂ ਨੂੰ ਬਣਾਉਂਦਾ ਅਤੇ ਜਗਤ ਨੂੰ ਰਚਦਾ ਹੈ।
Fareedkot Teekaਪਹਿਲੇ ਆਪ ਅਕਾਸ ਆਦਿ ਪੰਚ ਤਤੋਂ ਕੋ ਸਾਜਤਾ ਹੈ, ਤਿਨ ਦ੍ਵਾਰਾ ਸ੍ਰਿਸ੍ਟੀ ਕੋ ਉਤਪੰਨ ਕਰਤਾ ਹੈ॥
Prof. Sahib Singhਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਸ੍ਰਿਸ਼ਟੀ ਰਚਦਾ ਹੈ।

ਪਦ ਅਰਥ ਆਪੇ = ਆਪ ਹੀ। ਸਾਜੇ = ਪੈਦਾ ਕਰਦਾ ਹੈ। ਸ੍ਰਿਸਟਿ = ਜਗਤ। ਕਉ = ਨੂੰ।

SikhNet (Spanish)El Señor, por Sí Mismo crea y embellece a toda Su Creación,

ਵਿਰਲੇ ਕਉ; ਗੁਰਸਬਦੁ ਬੁਝਾਏ ॥

virale kau; gurasabad bujhaae |

Sant Singh KhalsaHe inspires a few to realize the Word of the Guru's Shabad.
Manmohan SinghA few, He makes realise the Guru's word.
Manmohan Singh (Punjabi)ਬਹੁਤ ਹੀ ਥੋੜਿਆਂ ਨੂੰ ਉਹ ਗੁਰਬਾਣੀ ਨੂੰ ਅਨੁਭਵ ਕਰਾਉਂਦਾ ਹੈ।
Fareedkot Teekaਤਿਸ ਸ੍ਰਿਸ੍ਟੀ ਵਿਚੋਂ ਕਿਸੇ ਵਿਰਲੇ ਕੋ ਗੁਰੋਂ ਕਾ ਉਪਦੇਸ਼ ਸਮਝਾਵਤਾ ਹੈ॥
Prof. Sahib Singh(ਕਿਸੇ) ਵਿਰਲੇ (ਭਾਗਾਂ ਵਾਲੇ) ਨੂੰ ਗੁਰੂ ਦੇ ਸ਼ਬਦ ਦੀ ਸੂਝ ਭੀ ਆਪ ਹੀ ਬਖ਼ਸ਼ਦਾ ਹੈ।

ਪਦ ਅਰਥ ਗੁਰ ਸਬਦੁ = ਗੁਰੂ ਦਾ ਸ਼ਬਦ। ਬੁਝਾਏ = ਸਮਝਾਂਦਾ ਹੈ।

SikhNet (Spanish)pero extraordinario es aquél a quien hace tomar Conciencia de la Palabra del Guru,

ਸਤਿਗੁਰੁ ਸੇਵਹਿ. ਸੇ ਜਨ ਸਾਚੇ; ਕਾਟੇ ਜਮ ਕਾ ਫਾਹਾ ਹੇ ॥੫॥

satigur seveh. se jan saache; kaatte jam kaa faahaa he |5|

Sant Singh KhalsaThose humble beings who serve the True Guru are true. He snaps the noose of death from around their necks. ||5||
Manmohan SinghTrue are the persons, who serve their True Guru. The Guru snaps their noose of the Yama.
Manmohan Singh (Punjabi)ਸੱਚੇ ਹਨ ਉਹ ਪੁਰਸ਼, ਜੋ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ। ਗੁਰੂ ਜੀ ਉਨ੍ਹਾਂ ਦੀ ਯਮ ਦੀ ਫਾਹੀ ਨੂੰ ਕੱਟ ਦਿੰਦੇ ਹਨ।
Fareedkot Teekaਜੋ ਸਤਿਗੁਰੋਂ ਕੋ ਸੇਵਤੇ ਹੈਂ, ਸੋ ਜਨ ਸਾਚੇ ਹੈਂ। ਸੋ ਜਮ ਕਾ ਫਾਹਾ ਰੂਪ ਜਨਮ ਕਾਟ ਦੇਤੇ ਹੈਂ॥੫॥
Prof. Sahib Singh(ਉਸ ਦੀ ਮਿਹਰ ਨਾਲ ਜਿਹੜੇ ਮਨੁੱਖ) ਗੁਰੂ ਦੀ ਸਰਨ ਪੈਂਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਆਪ ਹੀ ਉਹਨਾਂ ਦੀ ਜਮ (ਆਤਮਕ ਮੌਤ) ਦੀ ਫਾਹੀ ਕੱਟਦਾ ਹੈ ॥੫॥

ਪਦ ਅਰਥ ਸੇਵਹਿ = ਸਰਨ ਪੈਂਦੇ ਹਨ। ਸੇ = ਉਹ {ਬਹੁ-ਵਚਨ}। ਸਾਚੇ = ਅਡੋਲ ਜੀਵਨ ਵਾਲੇ ॥੫॥

SikhNet (Spanish)sí, a quien sea que sirve al Guru Verdadero, las ataduras de Maya le son quitadas.(5)

ਭੰਨੈ ਘੜੇ ਸਵਾਰੇ ਸਾਜੇ ॥

bhanai gharre savaare saaje |

Sant Singh KhalsaHe destroys, creates, embellishes and fashions all beings,
Manmohan SinghThe Lord destroys, fashions, creates and embellishes the beings,
Manmohan Singh (Punjabi)ਸਾਹਿਬ ਜੀਵਾਂ ਨੂੰ ਮਾਰਦਾ, ਸਾਜਦਾ, ਰਚਦਾ ਅਤੇ ਸ਼ਸ਼ੋਭਤ ਕਰਦਾ ਹੈ,
Fareedkot Teekaਦੇਹ ਰੂਪ ਘਟ ਸਾਜੇ ਹੈਂ, ਪੁਨਃ (ਸਵਾਰੇ) ਪਾਲਨਾ ਕਰਤਾ ਹੈ; ਵਾ ਘੜ ਸਵਾਰ ਕੇ ਹਛੀ ਤਰਾਂ ਸਾਜੇ ਹੈਂ ਔਰ ਭੰਨ ਦੇਤਾ ਹੈ॥
Prof. Sahib Singh(ਜੀਵਾਂ ਦੇ ਸਰੀਰ-ਭਾਂਡੇ) ਘੜ ਕੇ (ਆਪ ਹੀ) ਭੰਨਦਾ ਹੈ, ਆਪ ਹੀ ਪੈਦਾ ਕਰਦਾ ਤੇ ਸੰਵਾਰਦਾ ਹੈ।

ਪਦ ਅਰਥ ਘੜੇ = ਘੜਿ, ਘੜ ਕੇ। ਸਵਾਰੇ = ਸੋਹਣੇ ਬਣਾਂਦਾ ਹੈ।

SikhNet (Spanish)El Señor por Sí Mismo crea, embellece y destruye,

ਮਾਇਆ ਮੋਹਿ; ਦੂਜੈ ਜੰਤ ਪਾਜੇ ॥

maaeaa mohi; doojai jant paaje |

Sant Singh Khalsaand attaches them to duality, attachment and Maya.
Manmohan Singhand attaches them with mammon, worldly love and duality.
Manmohan Singh (Punjabi)ਅਤੇ ਉਨ੍ਹਾਂ ਨੂੰ ਧਨ-ਦੌਲਤ ਸੰਸਾਰੀ ਮਮਤਾ ਅਤੇ ਦਵੈਤ-ਭਾਵ ਨਾਲ ਜੋੜਦਾ ਹੈ।
Fareedkot Teekaਮਾਇਆ ਕੇ ਮੋਹ ਕਰ ਕੇ ਦ੍ਵੈਤ ਭਾਵ ਮੇਂ ਜੰਤ (ਪਾਜੇ) ਜੋੜੇ ਹੈਂ॥
Prof. Sahib Singhਮਾਇਆ ਦੇ ਮੋਹ ਵਿਚ, ਮੇਰ-ਤੇਰ ਵਿਚ ਭੀ ਜੀਵ (ਉਸ ਨੇ ਆਪ ਹੀ) ਪਾਏ ਹੋਏ ਹਨ।

ਪਦ ਅਰਥ ਮੋਹਿ = ਮੋਹ ਵਿਚ। ਦੂਜੈ = ਮੇਰ-ਤੇਰ ਵਿਚ। ਪਾਜੇ = ਪਾਏ ਹੋਏ ਹਨ।

SikhNet (Spanish)pero entregándose al amor de la ilusión, esa criatura se apega al otro.

ਮਨਮੁਖ ਫਿਰਹਿ. ਸਦਾ ਅੰਧੁ ਕਮਾਵਹਿ; ਜਮ ਕਾ ਜੇਵੜਾ ਗਲਿ ਫਾਹਾ ਹੇ ॥੬॥

manamukh fireh. sadaa andh kamaaveh; jam kaa jevarraa gal faahaa he |6|

Sant Singh KhalsaThe self-willed manmukhs wander around forever, acting blindly. Death has strung his noose around their necks. ||6||
Manmohan SinghThe egocentrics wander about, ever act blindly and round their neck is the rope of Death's noose.
Manmohan Singh (Punjabi)ਆਪ-ਹੁਦਰੇ ਭਟਕਦੇ ਫਿਰਦੇ ਹਨ, ਹਮੇਸ਼ਾਂ ਅੰਨ੍ਹੇ ਵਾਹ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਗਰਦਨ ਦੁਆਲੇ ਮੌਤ ਦੀ ਫ਼ਾਂਸੀ ਦਾ ਰੱਸਾ ਹੈ।
Fareedkot Teekaਮਨਮੁਖ ਸਦਾ ਅੰਧ ਕਰਮੋਂ ਕੋ ਕਮਾਵਤੇ ਫਿਰਤੇ ਹੈਂ, ਇਸੀ ਤੇ ਤਿਨ ਕੇ ਗਲ ਮੇਂ ਜਮ ਕਾ ਜੇਵੜਾ ਰੂਪ ਫਾਹਾ ਪੜਤਾ ਹੈ॥੬॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮੋਹ ਵਿਚ) ਭਟਕਦੇ ਫਿਰਦੇ ਹਨ, ਸਦਾ ਅੰਨ੍ਹਿਆਂ ਵਾਲਾ ਕੰਮ ਕਰਦੇ ਰਹਿੰਦੇ ਹਨ, ਉਹਨਾਂ ਦੇ ਗਲ ਵਿਚ ਆਤਮਕ ਮੌਤ ਦੀ ਰੱਸੀ ਫਾਹੀ ਪਈ ਰਹਿੰਦੀ ਹੈ ॥੬॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਅੰਧੁ = ਅੰਨ੍ਹਿਆਂ ਵਾਲਾ ਕੰਮ। ਗਲਿ = ਗਲ ਵਿਚ ॥੬॥

SikhNet (Spanish)Sí, el ególatra vaga sin rumbo, actuando obscuramente y así Yama se agarra de su cuello.(6)

ਆਪੇ ਬਖਸੇ; ਗੁਰ ਸੇਵਾ ਲਾਏ ॥

aape bakhase; gur sevaa laae |

Sant Singh KhalsaHe Himself forgives, and enjoins us to serve the Guru.
Manmohan SinghOf Himself, the Lord forgives and yokes one to the Guru's service.
Manmohan Singh (Punjabi)ਆਪ ਹੀ ਸਾਈਂ ਮੁਆਫ਼ ਕਰਦਾ ਹੈ ਅਤੇ ਜੀਵ ਨੂੰ ਗੁਰਾਂ ਦੀ ਟਹਿਲ ਸੇਵਾ ਅੰਦਰ ਜੋੜਦਾ ਹੈ।
Fareedkot Teekaਤਿਨ ਕੋ ਗੁਰੋਂ ਕੀ ਸੇਵਾ ਮੇਂ ਲਾਇਕੇ ਆਪ ਬਖਸ਼ ਲੇਤਾ ਹੈ॥
Prof. Sahib Singhਪ੍ਰਭੂ ਆਪ (ਜਿਨ੍ਹਾਂ ਉੱਤੇ) ਬਖ਼ਸ਼ਸ਼ ਕਰਦਾ ਹੈ (ਉਹਨਾਂ ਨੂੰ) ਗੁਰੂ ਦੀ ਸੇਵਾ ਵਿਚ ਜੋੜਦਾ ਹੈ,
SikhNet (Spanish)El Señor por Sí Mismo, perdona y si uno se dedica al Servicio del Guru,

ਗੁਰਮਤੀ ਨਾਮੁ ਮੰਨਿ ਵਸਾਏ ॥

guramatee naam man vasaae |

Sant Singh KhalsaThrough the Guru's Teachings, the Naam comes to dwell within the mind.
Manmohan SinghThrough the Guru's teaching, He enshrines the Name in man's mind.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਉਹ ਨਾਮ ਨੂੰ ਇਨਸਾਨ ਦੇ ਹਿਰਦੇ ਅੰਦਰ ਟਿਕਾ ਦਿੰਦਾ ਹੈ।
Fareedkot Teekaਜੋ ਗੁਰਮਤੀਏ ਨਾਮ ਕੋ ਮਨ ਮੇਂ ਵਸਾਵਤੇ ਹੈਂ॥
Prof. Sahib Singhਗੁਰੂ ਦੀ ਮੱਤ ਦੇ ਕੇ (ਆਪਣਾ) ਨਾਮ (ਉਹਨਾਂ ਦੇ) ਮਨ ਵਿਚ ਵਸਾਂਦਾ ਹੈ।

ਪਦ ਅਰਥ ਮੰਨਿ = ਮਨਿ, ਮਨ ਵਿਚ।

SikhNet (Spanish)a través de la Sabiduría del Mismo, hace que uno aprecie el Nombre en la mente,

ਅਨਦਿਨੁ ਨਾਮੁ ਧਿਆਏ ਸਾਚਾ; ਇਸੁ ਜਗ ਮਹਿ ਨਾਮੋ ਲਾਹਾ ਹੇ ॥੭॥

anadin naam dhiaae saachaa; is jag meh naamo laahaa he |7|

Sant Singh KhalsaNight and day, meditate on the Naam, the Name of the True Lord, and earn the profit of the Naam in this world. ||7||
Manmohan SinghNight and day he meditates on the True Name and earns the profit of the Name in this world.
Manmohan Singh (Punjabi)ਰੈਣ ਅਤੇ ਦਿਹੁੰ ਉਹ ਸੱਚੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਇਸ ਜਹਾਨ ਅੰਦਰ ਨਾਮ ਦੀ ਖੱਟੀ ਖੱਟਦਾ ਹੈ।
Fareedkot Teekaਵਹੁ ਰਾਤ ਦਿਨ ਸਚਾ ਨਾਮ ਧਿਆਵਤੇ ਹੈਂ, ਕਿਉਂਕਿ ਇਸ ਜਗ ਮੇਂ ਨਾਮ ਕਰ ਕੇ ਹੀ ਵਾ ਨਾਮ ਹੀ ਲਾਭ ਹੈ॥੭॥
Prof. Sahib Singhਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਸਿਮਰਦਾ ਹੈ, ਉਹ ਅਡੋਲ ਜੀਵਨ ਵਾਲਾ ਹੋ ਜਾਂਦਾ ਹੈ। ਪਰਮਾਤਮਾ ਦਾ ਨਾਮ ਹੀ ਇਸ ਜਗਤ ਵਿਚ ਖੱਟੀ ਹੈ ॥੭॥

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਾਚਾ = ਸਦਾ-ਥਿਰ। ਨਾਮੋ = ਨਾਮ ਹੀ। ਲਾਹਾ = ਲਾਭ ॥੭॥

SikhNet (Spanish)contemple siempre el Nombre Verdadero y en este mundo obtenga la utilidad del Nombre.(7)

ਆਪੇ ਸਚਾ ਸਚੀ ਨਾਈ ॥

aape sachaa sachee naaee |

Sant Singh KhalsaHe Himself is True, and True is His Name.
Manmohan SinghHimself the Lord is true and true is His Name.
Manmohan Singh (Punjabi)ਖੁਦ ਸਾਈਂ ਸੱਚਾ ਹੈ ਅਤੇ ਸੱਚਾ ਹੈ ਉਸ ਦਾ ਨਾਮ।
Fareedkot Teekaਆਪ ਹੀ ਪਰਮੇਸਰ ਸਾਚਾ ਹੈ ਔਰ ਉਸ ਕੀ ਵਡਿਆਈ ਭੀ ਸਾਚੀ ਹੈ॥
Prof. Sahib Singhਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ।

ਪਦ ਅਰਥ ਨਾਈ = ਵਡਿਆਈ। ਸਚੀ = ਸਦਾ ਕਾਇਮ ਰਹਿਣ ਵਾਲੀ।

SikhNet (Spanish)Siempre Verdadero es el Señor, siempre Verdadero es Su Nombre,

ਗੁਰਮੁਖਿ ਦੇਵੈ ਮੰਨਿ ਵਸਾਈ ॥

guramukh devai man vasaaee |

Sant Singh KhalsaThe Gurmukh bestows it, and enshrines it within the mind.
Manmohan SinghThrough the Guru, He blesses man with the Name and enshrines it within his mind.
Manmohan Singh (Punjabi)ਗੁਰਾਂ ਦੇ ਰਾਹੀਂ ਉਹ ਬੰਦੇ ਨੂੰ ਨਾਮ ਪ੍ਰਦਾਨ ਕਰਦਾ ਹੈ ਅਤੇ ਇਸ ਨੂੰ ਉਸ ਦੇ ਅੰਤਸ਼-ਕਰਨ ਅੰਦਰ ਟਿਕਾ ਦਿੰਦਾ ਹੈ।
Fareedkot Teekaਵਹੁ ਵਡਿਆਈ ਗੁਰਮੁਖਾਂ ਕੋ ਦੇਤਾ ਹੈ, ਜਿਸ ਕੋ ਦਈ ਹੈ ਤਿਨੋਂ ਨੇ ਮਨ ਮੇਂ ਵਸਾਈ ਹੈ॥
Prof. Sahib Singhਗੁਰੂ ਦੇ ਸਨਮੁਖ ਰੱਖ ਕੇ (ਜੀਵ ਨੂੰ ਆਪਣੀ ਵਡਿਆਈ) ਦੇਂਦਾ ਹੈ (ਜੀਵ ਦੇ) ਮਨ ਵਿਚ ਵਸਾਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਨੂੰ। ਮੰਨਿ = ਮਨਿ, ਮਨ ਵਿਚ।

SikhNet (Spanish)es por Sí Mismo que implanta el Nombre en nuestra mente a través del Guru,

ਜਿਨ ਮਨਿ ਵਸਿਆ ਸੇ ਜਨ ਸੋਹਹਿ; ਤਿਨ ਸਿਰਿ ਚੂਕਾ ਕਾਹਾ ਹੇ ॥੮॥

jin man vasiaa se jan soheh; tin sir chookaa kaahaa he |8|

Sant Singh KhalsaNoble and exalted are those, within whose mind the Lord abides. Their heads are free of strife. ||8||
Manmohan SinghBeauteous are the persons, within whose mind the Lord abides and their heads are freed of entanglements.
Manmohan Singh (Punjabi)ਸੁੰਦਰ ਹਨ ਉਹ ਪੁਰਸ਼ ਜਿਨ੍ਹਾਂ ਦੇ ਰਿਦੇ ਅੰਦਰ ਸੁਆਮੀ ਵਸਦਾ ਹੈ ਅਤੇ ਉਨ੍ਹਾਂ ਦੇ ਸੀਸ ਪੁਆੜਿਆ ਤੋਂ ਖ਼ਲਾਸੀ ਪਾ ਜਾਂਦੇ ਹਨ।
Fareedkot Teekaਤਿਸ ਪ੍ਰਮਾਤਮਾ ਕਾ ਨਾਮ ਵਾ ਜਸ ਜਿਨ ਕੇ ਮਨ ਮੇਂ ਵਸਿਆ ਹੈ ਸੇ ਜਨ ਸੋਭਤੇ ਹੈਂ, ਤਿਨ ਕੇ ਸਿਰੋਂ (ਕਾਹਾ) ਕਟੀਆ ਅਰਥਾਤ ਦੁਖ ਦੂਰ ਹੂਆ ਹੈ॥੮॥
Prof. Sahib Singhਜਿਨ੍ਹਾਂ ਦੇ ਮਨ ਵਿਚ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ, ਉਹ ਮਨੁੱਖ (ਲੋਕ ਪਰਲੋਕ ਵਿਚ) ਸੋਭਦੇ ਹਨ, ਉਹਨਾਂ ਦੇ ਸਿਰ ਉੱਤੇ (ਪਿਆ) ਭਾਰਾ ਮੁੱਕ ਜਾਂਦਾ ਹੈ ॥੮॥

ਪਦ ਅਰਥ ਜਿਨ ਮਨਿ = ਜਿਨ੍ਹਾਂ ਦੇ ਮਨ ਵਿਚ। ਸੋਹਹਿ = ਸੋਹਣੇ ਲੱਗਦੇ ਹਨ। ਸਿਰਿ = ਸਿਰ ਉਤੇ (ਪਿਆ ਹੋਇਆ)। ਕਾਹਾ = ਭਾਰਾ, ਕਜ਼ੀਆ। ਚੂਕਾ = ਮੁੱਕ ਜਾਂਦਾ ਹੈ ॥੮॥

SikhNet (Spanish)pues quien sea que Lo alaba es embellecido con la Gracia y su cabeza no queda más atrapada en la discordia.(8)

ਅਗਮ ਅਗੋਚਰੁ; ਕੀਮਤਿ. ਨਹੀ ਪਾਈ ॥

agam agochar; keemat. nahee paaee |

Sant Singh KhalsaHe is inaccessible and unfathomable; His value cannot be appraised.
Manmohan SinghUnfathomable and Unknowable is the Lord. He can be evaluated not.
Manmohan Singh (Punjabi)ਬੇਬਾਹ ਅਤੇ ਗਿਆਤ ਤੋਂ ਪਰੇ ਹੈ ਪ੍ਰਭੂ। ਉਸ ਦੇ ਮੁਲ ਪਾਇਆ ਨਹੀਂ ਜਾ ਸਕਦਾ।
Fareedkot Teeka(ਅਗਮ ਅਗੋਚਰੁ) ਪਰਮਾਤਮਾਂ ਕੀ ਕਿਸੇ ਨੇ ਕੀਮਤ ਨਹੀਂ ਪਾਈ ਹੈ॥
Prof. Sahib Singhਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨਿਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ)।

ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ।

SikhNet (Spanish)Insondable e Imperceptible es Dios, nadie Lo puede evaluar,

ਗੁਰ ਪਰਸਾਦੀ ਮੰਨਿ ਵਸਾਈ ॥

gur parasaadee man vasaaee |

Sant Singh KhalsaBy Guru's Grace, He dwells within the mind.
Manmohan SinghBy the Guru's grace, He is enshrined in the mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਉਹ ਚਿੱਤ ਅੰਦਰ ਵਸਦਾ ਹੈ।
Fareedkot Teekaਜਿਨ ਪਰ ਗੁਰੋਂ ਕੀ ਕਿਰਪਾ ਹੂਈ ਹੈ ਤਿਨੋਂ ਨੇ ਬਿਅੰਤਤਾ ਮਨ ਮੇਂ ਵਸਾਈ ਹੈ॥
Prof. Sahib Singhਮੈਂ ਤਾਂ ਉਸ ਨੂੰ ਗੁਰੂ ਦੀ ਕਿਰਪਾ ਨਾਲ (ਆਪਣੇ) ਮਨ ਵਿਚ ਵਸਾਂਦਾ ਹਾਂ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਮੰਨਿ = ਮਨਿ, ਮਨ ਵਿਚ।

SikhNet (Spanish)y es por la Gracia del Guru que uno lo eleva en la mente.

ਸਦਾ ਸਬਦਿ ਸਾਲਾਹੀ ਗੁਣਦਾਤਾ; ਲੇਖਾ ਕੋਇ. ਨ ਮੰਗੈ, ਤਾਹਾ ਹੇ ॥੯॥

sadaa sabad saalaahee gunadaataa; lekhaa koe. na mangai, taahaa he |9|

Sant Singh KhalsaNo one calls that person to account, who praises the Word of the Shabad, the Giver of virtue. ||9||
Manmohan SinghNo one calls him to account, who praises the True Lord, the Giver of virtues.
Manmohan Singh (Punjabi)ਕੋਈ ਭੀ ਉਸ ਕੋਲੋਂ ਹਿਸਾਬ ਕਿਤਾਬ ਨਹੀਂ ਮੰਗਦਾ, ਜੇ ਨੇਕੀਆਂ ਦੇਣਹਾਰ ਸੱਚੇ ਸੁਆਮੀ ਦੀ ਸਿਫ਼ਤ ਸਨਾ ਕਰਦਾ ਹੈ।
Fareedkot Teekaਤਾਂ ਤੇ ਸਦਾ ਹੀ ਜੋ ਗੁਣਦਾਤਾ ਬ੍ਰਹਮ ਹੈ ਤਿਸ ਕੋ ਸਲਾਹੀਏ, ਜਿਨੋਂ ਨੇ ਸਲਾਹਿਆ ਹੈ, ਤਿਨ ਸੇ ਜਮ ਲੇਖਾ ਕਭੀ ਨਹੀਂ ਮਾਂਗਤਾ ਹੈ॥੯॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਸਦਾ ਉਸ ਗੁਣਾਂ ਦੇ ਦਾਤੇ ਦੀ ਸਿਫ਼ਤ-ਸਾਲਾਹ ਕਰਦਾ ਹਾਂ। (ਜਿਹੜਾ ਉਸ ਗੁਣ-ਦਾਤੇ ਦੀ ਸਿਫ਼ਤ-ਸਾਲਾਹ ਕਰਦਾ ਹੈ) ਉਸ (ਦੇ ਕਰਮਾਂ ਦਾ) ਲੇਖਾ ਕੋਈ ਨਹੀਂ ਮੰਗਦਾ ॥੯॥

ਪਦ ਅਰਥ ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਤਾਹਾ = ਉਸ ਦਾ। ਸਬਦਿ = ਸ਼ਬਦ ਦੀ ਰਾਹੀਂ ॥੯॥

SikhNet (Spanish)A través de la Palabra uno Lo alaba siempre, al Dador de la Virtud; al hacerlo nadie nos pide rendir cuentas de nuestros actos.(9)

ਬ੍ਰਹਮਾ ਬਿਸਨੁ ਰੁਦ੍ਰੁ; ਤਿਸ ਕੀ ਸੇਵਾ ॥

brahamaa bisan rudru; tis kee sevaa |

Sant Singh KhalsaBrahma, Vishnu and Shiva serve Him.
Manmohan SinghBrahma, Vishnu and Shiva serve Him, the Lord.
Manmohan Singh (Punjabi)ਬ੍ਰਹਮਾ ਵਿਸ਼ਨੂੰ ਅਤੇ ਸ਼ਿਵਜੀ ਉਸ ਸੁਆਮੀ ਦੀ ਸੇਵਾ ਕਰਦੇ ਹਨ।
Fareedkot Teekaਬ੍ਰਹਮਾ, ਬਿਸਨ, ਸ਼ਿਵ ਤਿਸੇ ਕੀ ਸੇਵਾ ਕਰਤੇ ਹੈਂ॥
Prof. Sahib Singhਬ੍ਰਹਮਾ ਵਿਸ਼ਨੂ ਸ਼ਿਵ (ਇਹ ਸਾਰੇ) ਉਸ (ਪਰਮਾਤਮਾ) ਦੀ ਹੀ ਸਰਨ ਵਿਚ ਰਹਿੰਦੇ ਹਨ।

ਪਦ ਅਰਥ ਰੁਦ੍ਰੁ = ਸ਼ਿਵ। ਤਿਸੁ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ਉਸ ਪਰਮਾਤਮਾ ਦੀ।

SikhNet (Spanish)Brahma, Vishnu y Shiva, también sirven sólo a Dios.

ਅੰਤੁ ਨ ਪਾਵਹਿ; ਅਲਖ ਅਭੇਵਾ ॥

ant na paaveh; alakh abhevaa |

Sant Singh KhalsaEven they cannot find the limits of the unseen, unknowable Lord.
Manmohan SinghThey can know not the limit of the Invisible and inscrutable Lord.
Manmohan Singh (Punjabi)ਉਹ ਅਦ੍ਰਿਸ਼ਟ ਅਤੇ ਭੇਦ-ਰਹਿਤ ਪ੍ਰਭੂ ਦੇ ਓੜਕ ਨੂੰ ਨਹੀਂ ਜਾਣ ਸਕਦੇ।
Fareedkot Teekaਪਰੰਤੂ ਉਸ ਅਲਖ ਅਭੇਵ ਕਾ ਅੰਤ ਨਹੀਂ ਪਾਵਤੇ ਔਰ ਐਸੇ ਕਹਤੇ ਹੈਂ॥
Prof. Sahib Singh(ਇਹ ਵੱਡੇ ਵੱਡੇ ਦੇਵਤੇ ਭੀ ਉਸ) ਅਲੱਖ ਅਤੇ ਅਭੇਵ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਪਾ ਸਕਦੇ।

ਪਦ ਅਰਥ ਪਾਵਹਿ = ਪਾ ਸਕਦੇ, ਪਾਂਦੇ {ਬਹੁ-ਵਚਨ}। ਅਲਖ = ਜਿਸ ਦਾ ਸਹੀ ਸਰੂਪ ਬਿਆਨ ਨ ਕੀਤਾ ਜਾ ਸਕੇ। ਅਭੇਵਾ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ।

SikhNet (Spanish)Sí, nadie puede sondear al Misterioso e Insondable Señor.

ਜਿਨ ਕਉ ਨਦਰਿ ਕਰਹਿ ਤੂ ਅਪਣੀ; ਗੁਰਮੁਖਿ ਅਲਖੁ ਲਖਾਹਾ ਹੇ ॥੧੦॥

jin kau nadar kareh too apanee; guramukh alakh lakhaahaa he |10|

Sant Singh KhalsaThose who are blessed by Your Glance of Grace, become Gurmukh, and comprehend the incomprehensible. ||10||
Manmohan SinghThey, unto whom Thou show Thy mercy, comprehend the Incomprehensible Lord by the Guru's grace.
Manmohan Singh (Punjabi)ਜਿਨ੍ਹਾਂ ਉਤੇ ਤੂੰ ਆਪਣੀ ਮਿਹਰ ਧਾਰਦਾ ਹੈਂ, ਉਹ ਗੁਰਾਂ ਦੀ ਰਹਿਮਤ ਸਦਕਾ, ਅਗਾਧ ਸੁਆਮੀ ਨੂੰ ਜਾਣ ਲੈਂਦੇ ਹਨ।
Fareedkot Teekaਹੇ ਭਗਵਨ! ਤੂੰ ਜਿਨ ਕੋ ਅਪਨੀ ਕ੍ਰਿਪਾ ਦ੍ਰਿਸ੍ਟੀ ਕਰਤਾ ਹੈਂ ਤਿਸ ਕੋ ਗੁਰੋਂ ਦ੍ਵਾਰੇ ਆਪੇ ਅਲਖ ਰੂਪ ਲਖਾਵਤਾ ਹੈਂ॥੧੦॥
Prof. Sahib Singhਹੇ ਪ੍ਰਭੂ! ਜਿਨ੍ਹਾਂ ਉਤੇ ਤੂੰ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਉਹਨਾਂ ਨੂੰ ਗੁਰੂ ਦੀ ਸਰਨ ਪਾ ਕੇ ਤੂੰ ਆਪਣਾ ਅਲੱਖ ਸਰੂਪ ਸਮਝਾ ਦੇਂਦਾ ਹੈ ॥੧੦॥

ਪਦ ਅਰਥ ਕਰਹਿ = ਤੂੰ ਕਰਦਾ ਹੈਂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧੦॥

SikhNet (Spanish)A quien sea que bendices con Tu Gracia, ese ser se vuelve Gurmukj, y comprende lo Incomprensible.(10)

Open this shabad (49 lines, Angs 1053-1054) →

Ang 1053 of 1430