ਮਾਰੂ ਮਹਲਾ ੩ ॥
maaroo mahalaa 3 | Ang 1051
Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.
ਆਪੇ ਆਪੁ ਉਪਾਇ; ਉਪੰਨਾ ॥
aape aap upaae; upanaa | Ang 1051
Sant Singh KhalsaHe Himself created Himself, and came into being.
Manmohan SinghThe Lord, Himself created Himself and became manifest.
Manmohan Singh (Punjabi)ਸੁਆਮੀ ਨੇ, ਆਪ ਹੀ ਆਪਣੇ ਆਪ ਨੂੰ ਉਤਪੰਨ ਅਤੇ ਪਰਗਟ ਕੀਤਾ ਹੈ।
Fareedkot Teekaਜੋ (ਉਪੰਨਾ) ਉਤਪਤਿ ਕਰਣੇ ਵਾਲਾ ਹੈ ਤਿਸ ਪਰਮੇਸਰ ਨੇ ਆਪਣੇ ਆਪ ਹੀ ਜਗਤ ਕੋ ਉਪਾਇਆ ਹੈ, ਭਾਵ ਪਰਮੇਸਰ ਸੁਤੰਤ੍ਰ ਹੈ॥
Prof. Sahib Singhਪਰਮਾਤਮਾ ਆਪ ਹੀ ਆਪਣੇ ਆਪ ਨੂੰ ਪੈਦਾ ਕਰ ਕੇ ਪਰਗਟ ਹੋਇਆ,ਪਦ ਅਰਥ ਆਪੇ = (ਪ੍ਰਭੂ) ਆਪ ਹੀ। ਆਪੁ = ਆਪਣੇ ਆਪ ਨੂੰ। ਉਪਾਇ = ਪੈਦਾ ਕਰ ਕੇ। ਉਪੰਨਾ = ਪਰਗਟ ਹੋਇਆ ਹੈ।
SikhNet (Spanish)El Señor de Sí Mismo se creó a Sí Mismo
ਸਭ ਮਹਿ ਵਰਤੈ; ਏਕੁ ਪਰਛੰਨਾ ॥
sabh meh varatai; ek parachhanaa | Ang 1051
Sant Singh KhalsaThe One Lord is pervading in all, remaining hidden.
Manmohan SinghThe One Lord is hiddenly contained amongst all.
Manmohan Singh (Punjabi)ਇੱਕੋ ਸੁਆਮੀ ਗੁਪਤ ਤੌਰ ਤੇ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਵਹੁ ਸਭ ਮੇਂ ਏਕ ਹੀ ਭਿੰਨ ਭਿੰਨ ਹੋ ਕੇ ਅਕਾਸ ਸਮ ਵਰਤਤਾ ਹੈ॥
Prof. Sahib Singhਪਰਮਾਤਮਾ ਆਪ ਹੀ ਸਭ ਅੰਦਰ ਗੁਪਤ ਰੂਪ ਵਿਚ ਵਿਆਪਕ ਹੈ[ਪਦ ਅਰਥ ਮਹਿ = ਵਿਚ। ਪਰਛੰਨਾ = ਗੁਪਤ, ਲੁਕਿਆ ਹੋਇਆ, ਸੂਖਮ ਰੂਪ ਵਿਚ।
SikhNet (Spanish)y mira, Él, el Uno, trabaja a través de todo, escondido en nuestro interior.
ਸਭਨਾ ਸਾਰ ਕਰੇ ਜਗਜੀਵਨੁ; ਜਿਨਿ ਅਪਣਾ ਆਪੁ ਪਛਾਤਾ ਹੇ ॥੧॥
sabhanaa saar kare jagajeevan; jin apanaa aap pachhaataa he |1| Ang 1051
Sant Singh KhalsaThe Lord, the Life of the world, takes care of all. Whoever knows his own self, realizes God. ||1||
Manmohan SinghGod, the life of the world, takes care of all Whosoever knows himself, knows his Lord as well.
Manmohan Singh (Punjabi)ਵਾਹਿਗੁਰੂ ਜਗਤ ਦੀ ਜਿੰਦ ਜਾਨ ਸਾਰਿਆਂ ਦੀ ਸੰਭਾਲ ਕਰਦਾ ਹੈ। ਜੋ ਕੋਈ ਆਪਣੇ ਆਪੇ ਨੂੰ ਜਾਣਦਾ ਹੈ, ਉਹ ਆਪਣੇ ਸੁਆਮੀ ਨੂੰ ਭੀ ਜਾਣ ਲੈਂਦਾ ਹੈ।
Fareedkot Teekaਪੁਨ: (ਜਗਜੀਵਨੁ) ਪਰਮੇਸਰ ਸਭ ਕੀ ਸੰਭਾਲ ਕਰਤਾ ਹੈ॥☬ਪ੍ਰਸ਼ਨ: ਐਸੇ ਕੌਣ ਜਾਨਤਾ ਹੈ?☬ਉੱਤਰ: ਜਿਨ ਆਪਨਾ ਆਪ ਪਛਾਣਿਆ ਹੈ॥੧॥
Prof. Sahib Singhਜਿਸ ਮਨੁੱਖ ਨੇ ਸਦਾ ਆਪਣੇ ਜੀਵਨ ਨੂੰ ਪੜਤਾਲਿਆ ਹੈ (ਉਹ ਜਾਣਦਾ ਹੈ ਕਿ) ਉਹ ਜਗਤ-ਦਾ-ਸਹਾਰਾ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ ॥੧॥ਪਦ ਅਰਥ ਸਾਰ = ਸੰਭਾਲ। ਜਗ ਜੀਵਨੁ = ਜਗਤ ਦਾ ਆਸਰਾ ਪ੍ਰਭੂ। ਜਿਨਿ = ਜਿਸ (ਮਨੁੱਖ) ਨੇ ॥੧॥
SikhNet (Spanish)Quien sea que se conozca a sí mismo, conoce también que Dios, la Vida de toda vida, es lo Principal en todo. (1)
ਜਿਨਿ ਬ੍ਰਹਮਾ ਬਿਸਨੁ ਮਹੇਸੁ ਉਪਾਏ ॥
jin brahamaa bisan mahes upaae | Ang 1051
Sant Singh KhalsaHe who created Brahma, Vishnu and Shiva,
Manmohan SinghHe, who created Brahma, Vishnu and Shiva, He Himself yokes each one to his task.
Manmohan Singh (Punjabi)ਜਿਸ ਨੇ ਬ੍ਰਹਮਾ ਵਿਸ਼ਨੂੰ ਅਤੇ ਸ਼ਿਵਜੀ ਰਚੇ ਹਨ, ਉਹ ਖ਼ੁਦ ਹੀ ਹਰ ਇਕਸੁ ਨੂੰ ਉਸ ਦੇ ਕੰਮ ਲਾਉਦਾਂ ਹੈ।
Fareedkot Teekaਪੁਨ: ਵਹੁ ਕੈਸਾ ਹੈ? ਜਿਸ ਨੇ ਬ੍ਰਹਮਾ, ਬਿਸ਼ਨ ਔ ਸ਼ਿਵ ਆਦਿ ਦੇਵਤੇ ਉਤਪਤਿ ਕੀਏ ਹੈਂ॥
Prof. Sahib Singhਜਿਸ ਪਰਮਾਤਮਾ ਨੇ ਬ੍ਰਹਮਾ ਵਿਸ਼ਨੂ ਸ਼ਿਵ ਪੈਦਾ ਕੀਤੇ,ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਮਹੇਸੁ = ਸ਼ਿਵ। ਉਪਾਏ = ਪੈਦਾ ਕੀਤੇ।
SikhNet (Spanish)Él, Quien creó a Brahma, Vishnu y Shiva,
ਸਿਰਿ ਸਿਰਿ ਧੰਧੈ; ਆਪੇ ਲਾਏ ॥
sir sir dhandhai; aape laae | Ang 1051
Sant Singh Khalsalinks each and every being to its tasks.
Manmohan SinghWhosoever is pleasing to Him; He blends with him Himself.
Manmohan Singh (Punjabi)ਜਿਹੜਾ ਕੋਈ ਉਸ ਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਸਿਰਜ ਕੇ ਸਿਰ ਬਸਿਰ ਧੰਧਿਓਂ ਮੇਂ ਭੀ ਆਪ ਹੀ ਲਾਏ ਹੈਂ, ਭਾਵ ਉਸ ਕਾ ਹੋਰ ਕੋਈ ਸਲਾਹਕਾਰ ਨਹੀਂ॥
Prof. Sahib Singhਉਹ ਆਪ ਹੀ ਹਰੇਕ ਜੀਵ ਨੂੰ ਧੰਧੇ ਵਿਚ ਲਾਂਦਾ ਹੈ।ਪਦ ਅਰਥ ਸਿਰਿ = ਸਿਰ ਉੱਤੇ। ਸਿਰਿ ਸਿਰਿ = ਹਰੇਕ (ਜੀਵ) ਦੇ ਸਿਰ ਉੱਤੇ। ਧੰਧੈ = ਧੰਧੇ ਵਿਚ।
SikhNet (Spanish)Él también los ata a todos y a cada uno a sus tareas
ਜਿਸੁ ਭਾਵੈ. ਤਿਸੁ ਆਪੇ ਮੇਲੇ; ਜਿਨਿ ਗੁਰਮੁਖਿ ਏਕੋ ਜਾਤਾ ਹੇ ॥੨॥
jis bhaavai. tis aape mele; jin guramukh eko jaataa he |2| Ang 1051
Sant Singh KhalsaHe merges into Himself, whoever is pleasing to His Will. The Gurmukh knows the One Lord. ||2||
Manmohan SinghHe is the One who, by the Guru's grace, realises the one alone.
Manmohan Singh (Punjabi)ਉਹ, ਉਹ ਜਣਾ ਹੈ, ਜੋ ਗੁਰਾਂ ਦੀ ਦਇਆ ਦੁਆਰਾ, ਕੇਵਲ ਇੱਕ ਨੂੰ ਹੀ ਅਨੁਭਵ ਕਰਦਾ ਹੈ।
Fareedkot Teekaਜਿਸ ਕੋ ਚਾਹਤਾ ਹੈ ਤਿਸ ਕੋ ਅਪਨੇ ਮੇਂ ਮੇਲ ਲੇਤਾ ਹੈ ਔਰ ਜਿਨ ਗੁਰਮੁਖੋਂ ਨੇ ਏਕ ਪਰਮਾਤਮਾ ਕੋ ਜਾਣਿਆ ਹੈ, ਤਿਨ ਕੋ ਮੇਲ ਲੀਆ ਹੈ॥੨॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਹਰ ਥਾਂ ਵੱਸਦਾ ਜਾਣ ਲਿਆ (ਉਹ ਸਮਝਦਾ ਹੈ ਕਿ) ਜਿਹੜਾ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ ॥੨॥ਪਦ ਅਰਥ ਜਿਸੁ ਭਾਵੈ = ਜੋ ਤਿਸੁ ਭਾਵੈ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ। ਜਿਨਿ = ਜਿਸ (ਮਨੁੱਖ) ਨੇ। ਗੁਰਮੁਖਿ = ਗੁਰੂ ਦੀ ਰਾਹੀਂ ॥੨॥
SikhNet (Spanish)y a quien sea que Él ame, lo une Él Mismo a Su Ser, sí, aquél que conoce al Uno Solo por la Gracia del Guru. (2)
ਆਵਾ ਗਉਣੁ ਹੈ ਸੰਸਾਰਾ ॥
aavaa gaun hai sansaaraa | Ang 1051
Sant Singh KhalsaThe world is coming and going in reincarnation.
Manmohan SinghThe world is subject to coming and going.
Manmohan Singh (Punjabi)ਜਗਤ ਆਉਣ ਅਤੇ ਜਾਣ ਦੇ ਅਧੀਨ ਹੈ।
Fareedkot Teekaਇਹ ਸੰਸਾਰ ਆਵਣੇ ਜਾਵਣੇ ਵਾਲਾ ਹੈ॥
Prof. Sahib Singhਇਹ ਜਗਤ ਜਨਮ ਮਰਨ ਦਾ ਚੱਕਰ ਹੀ ਹੈ।ਪਦ ਅਰਥ ਆਵਾਗਉਣੁ = ਆਉਣਾ ਜਾਣਾ, ਜੰਮਣਾ ਮਰਨਾ, ਜਨਮ ਮਰਨ ਦਾ ਚੱਕਰ।
SikhNet (Spanish)¿Qué es este mundo? Este mundo es temporal.
ਮਾਇਆ ਮੋਹੁ; ਬਹੁ ਚਿਤੈ ਬਿਕਾਰਾ ॥
maaeaa mohu; bahu chitai bikaaraa | Ang 1051
Sant Singh KhalsaAttached to Maya, it dwells on its many sins.
Manmohan SinghDue to love of mammon, it thinks of many sins.
Manmohan Singh (Punjabi)ਧਨ-ਦੌਲਤ ਦੀ ਲਗਨ ਕਾਰਨ, ਇਹ ਘਣੇਰਿਆਂ ਪਾਪਾਂ ਦਾ ਖਿਆਲ ਕਰਦਾ ਹੈ।
Fareedkot Teekaਮਾਇਆ ਕੇ ਮੋਹੇ ਹੋਏ ਜੀਵ ਬਹੁਤ ਵਿਕਾਰੋਂ ਕੋ ਚਿਤਵਤੇ ਹੈਂ॥
Prof. Sahib Singhਇਥੇ ਮਾਇਆ ਦਾ ਮੋਹ ਪ੍ਰਬਲ ਹੈ (ਜਿਸ ਦੇ ਕਾਰਨ ਜੀਵ) ਵਿਕਾਰ ਚਿਤਵਦਾ ਰਹਿੰਦਾ ਹੈ।ਪਦ ਅਰਥ ਚਿਤੈ = ਚਿਤਵਦਾ ਹੈ।
SikhNet (Spanish)En el interior uno se involucra con la ilusión y la mente de uno es saturada de pensamientos que conducen al error,
ਥਿਰੁ ਸਾਚਾ ਸਾਲਾਹੀ ਸਦ ਹੀ; ਜਿਨਿ ਗੁਰ ਕਾ ਸਬਦੁ ਪਛਾਤਾ ਹੇ ॥੩॥
thir saachaa saalaahee sad hee; jin gur kaa sabad pachhaataa he |3| Ang 1051
Sant Singh KhalsaOne who realizes the Word of the Guru's Shabad, praises forever the eternal, unchanging True Lord. ||3||
Manmohan SinghHe, who realises the Guru's word ever praises the ever-stable True Lord.
Manmohan Singh (Punjabi)ਜੋ ਗੁਰਾਂ ਦੀ ਬਾਣੀ ਨੂੰ ਅਨੁਭਵ ਕਰਦਾ ਹੈ, ਉਹ ਹਮੇਸ਼ਾ, ਸਦਾ ਸਦੀਵੀ-ਸਥਿਰ ਸੱਚੇ ਸੁਆਮੀ ਦੀ ਸਿਫ਼ਤ ਸਾਲਾਹ ਕਰਦਾ ਹੈ।
Fareedkot Teekaਸਦਾ ਜੋ ਇਸਥਿਤ ਸਾਚਾ ਹੈ ਓਹ ਤਿਸ ਕੋ ਸਲਾਹੁਤੇ ਹੈਂ, ਜਿਨੋਂ ਨੇ ਗੁਰੋਂ ਕਾ ਉਪਦੇਸ ਪਛਾਣਿਆ ਹੈ॥੩॥
Prof. Sahib Singhਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲਈ (ਉਹ ਜਾਣਦਾ ਹੈ ਕਿ) (ਇਥੇ) ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਦਾ ਸਾਲਾਹਣ-ਜੋਗ ਹੈ ॥੩॥ਪਦ ਅਰਥ ਥਿਰੁ = ਟਿਕਿਆ ਰਹਿਣ ਵਾਲਾ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸਾਲਾਹੀ = ਸਾਲਾਹੁਣ-ਯੋਗ। ਸਦ = ਸਦਾ। ਜਿਨਿ = ਜਿਸ (ਮਨੁੱਖ) ਨੇ ॥੩॥
SikhNet (Spanish)pero aquél que realiza la Palabra del Guru, alaba siempre la Presencia Permanente de Dios.(3)
ਇਕਿ ਮੂਲਿ ਲਗੇ; ਓਨੀ ਸੁਖੁ ਪਾਇਆ ॥
eik mool lage; onee sukh paaeaa | Ang 1051
Sant Singh KhalsaSome are attached to the root - they find peace.
Manmohan SinghSome are attached to the Root; they are blessed with peace.
Manmohan Singh (Punjabi)ਉਹ ਜੋ ਹਰੀ ਰੂਪੀ ਜੜ ਨਾਲ ਜੁੜੇ ਹਨ, ਉਨ੍ਹਾਂ ਨੂੰ ਆਰਾਮ ਪ੍ਰਦਾਨ ਹੁੰਦਾ ਹੈ।
Fareedkot Teekaਏਕ ਜੋ ਮੂਲ ਪਰਮਾਤਮਾਂ ਕੇ ਭਜਨ ਮੇਂ ਲਾਗੇ ਹੈਂ ਤਿਨੋਂ ਨੇ ਸੁਖ ਪਾਇਆ ਹੈ॥
Prof. Sahib Singhਕਈ ਐਸੇ ਹਨ ਜੋ ਜਗਤ ਦੇ ਰਚਨਹਾਰ ਪ੍ਰਭੂ ਦੀ ਯਾਦ ਵਿਚ ਜੁੜੇ ਰਹਿੰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ।ਪਦ ਅਰਥ ਇਕਿ = {ਲਫ਼ਜ਼ 'ਇਕਿ' ਤੋਂ ਬਹੁ-ਵਚਨ} ਕਈ। ਮੂਲਿ = ਮੂਲ ਵਿਚ, ਮੁੱਢ ਵਿਚ, ਜਗਤ ਦੇ ਰਚਨਹਾਰ ਵਿਚ। ਓਨੀ = ਉਹਨਾਂ ਨੇ।
SikhNet (Spanish)Los que echan sus raíces en Dios, viven siempre en Éxtasis,
ਡਾਲੀ ਲਾਗੇ; ਤਿਨੀ ਜਨਮੁ ਗਵਾਇਆ ॥
ddaalee laage; tinee janam gavaaeaa | Ang 1051
Sant Singh KhalsaBut those who are attached to the branches, waste their lives away uselessly.
Manmohan SinghThey, who are attached to the branches, lose their life in vain.
Manmohan Singh (Punjabi)ਜੋ ਟਹਿਣੀਆਂ ਨਾਲ ਜੁੜੇ ਹਨ, ਉਹ ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ।
Fareedkot Teekaਜੋ ਦੇਵਤਿਓਂ ਕੀ ਉਪਾਸ਼ਨਾ ਮੇਂ ਲਾਗੇ ਹੈਂ ਤਿਨੋਂ ਨੇ ਜਨਮ ਗਵਾਇ ਲੀਆ ਹੈ॥
Prof. Sahib Singhਪਰ ਜਿਹੜੇ ਮਨੁੱਖ ਮਾਇਕ ਪਦਾਰਥਾਂ ਵਿਚ ਲੱਗੇ ਰਹਿੰਦੇ ਹਨ, ਉਹਨਾਂ ਆਪਣਾ ਜੀਵਨ ਗਵਾ ਲਿਆ ਹੈ।ਪਦ ਅਰਥ ਡਾਲੀ = ਡਾਲੀਂ, ਡਾਲੀਆਂ ਵਿਚ, ਸ਼ਾਖਾਂ ਵਿਚ, ਮਾਇਕ ਪਦਾਰਥਾਂ ਵਿਚ।
SikhNet (Spanish)pero los que están apegados a las ramas desperdician su vida en vano.
ਅੰਮ੍ਰਿਤ ਫਲ. ਤਿਨ ਜਨ ਕਉ ਲਾਗੇ; ਜੋ ਬੋਲਹਿ. ਅੰਮ੍ਰਿਤ ਬਾਤਾ ਹੇ ॥੪॥
amrit fal. tin jan kau laage; jo boleh. amrit baataa he |4| Ang 1051
Sant Singh KhalsaThose humble beings, who chant the Name of the Ambrosial Lord, produce the ambrosial fruit. ||4||
Manmohan SinghThe persons, who utter the Nectar Lord, bear the Fruit of Nectar.
Manmohan Singh (Punjabi)ਜਿਹੜੇ ਪੁਰਸ਼ ਅੰਮ੍ਰਿਤਮਈ ਬਾਣੀ ਦਾ ਉਚਾਰਨ ਕਰਦੇ ਹਨ ਉਨ੍ਹਾਂ ਨੂੰ ਅੰਮ੍ਰਿਤਮਈ ਮੇਵੇ ਲਗਦੇ ਹਨ।
Fareedkot Teekaਅੰਮ੍ਰਿਤ ਰੂਪ ਫਲ ਅਰਥਾਤ ਸੁਖ ਤਿਸ ਜਨ ਕੋ ਲਾਗੇ ਹੈਂ, ਭਾਵ ਪ੍ਰਾਪਤਿ ਹੂਏ ਹੈਂ, ਜੋ ਅੰਮ੍ਰਿਤ (ਬਾਤਾ) ਭਗਵਤ ਕਾ ਜਸ ਬੋਲਤੇ ਹੈਂ॥੪॥☬ਤਾਂ ਤੇ ਤੁਮ ਐਸੇ ਬੇਨਤੀ ਕਰੋ:
Prof. Sahib Singhਆਤਮਕ ਜੀਵਨ ਦੇਣ ਵਾਲੇ ਫਲ ਉਹਨਾਂ ਨੂੰ ਹੀ ਲੱਗਦੇ ਹਨ ਜਿਹੜੇ ਆਤਮਕ ਜੀਵਨ ਦੇਣ ਵਾਲੇ (ਸਿਫ਼ਤ-ਸਾਲਾਹ ਦੇ) ਬੋਲ ਬੋਲਦੇ ਹਨ ॥੪॥ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਕਉ = ਨੂੰ। ਬੋਲਹਿ = ਬੋਲਦੇ ਹਨ {ਬਹੁ-ਵਚਨ}। ਅੰਮ੍ਰਿਤ ਬਾਤਾ = ਆਤਮਕ ਜੀਵਨ ਦੇਣ ਵਾਲੀਆਂ ਗੱਲਾਂ ॥੪॥
SikhNet (Spanish)Sí, los que recitan la Palabra de Néctar dan el Fruto de ese Néctar. (4)
ਹਮ ਗੁਣ ਨਾਹੀ; ਕਿਆ ਬੋਲਹ ਬੋਲ ॥
ham gun naahee; kiaa bolah bol | Ang 1051
Sant Singh KhalsaI have no virtues; what words should I speak?
Manmohan SinghI have no virtues, What words can I address unto Thee, O my Lord?
Manmohan Singh (Punjabi)ਮੇਰੇ ਵਿੱਚ ਕੋਈ ਨੇਕੀਆਂ ਨਹੀਂ। ਮੈਂ ਕਿਹੜੇ ਬਚਨ ਤੈਨੂੰ ਬੋਲ ਸਕਦਾ ਹਾਂ, ਹੇ ਮੇਰੇ ਸੁਆਮੀ?
Fareedkot Teekaਹੇ ਹਰੀ! ਹਮਾਰੇ ਮੇਂ ਤੋ ਕੋਈ ਗੁਣ ਨਹੀਂ, ਮੈਂ ਕਿਆ ਬੋਲੋਂ ਕੋ ਬੋਲੂੰ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਗੁਣ-ਹੀਨ ਹਾਂ, (ਆਪਣੇ ਮੰਦ ਕਰਮਾਂ ਦੇ ਕਾਰਨ) ਅਸੀਂ ਬੋਲਣ-ਜੋਗੇ ਨਹੀਂ ਹਾਂ।ਪਦ ਅਰਥ ਕਿਆ ਬੋਲ ਬੋਲਹਿ = ਅਸੀਂ ਕੀਹ ਬੋਲ ਬੋਲ ਸਕਦੇ ਹਾਂ? ਅਸੀਂ ਬੋਲਣ-ਜੋਗੇ ਨਹੀਂ ਹਾਂ, ਸਾਨੂੰ ਬੋਲਦਿਆਂ ਭੀ ਸ਼ਰਮ ਆਉਂਦੀ ਹੈ।
SikhNet (Spanish)Oh Dios, no tenemos Mérito alguno, ¿qué podemos decirte?,
ਤੂ ਸਭਨਾ ਦੇਖਹਿ; ਤੋਲਹਿ ਤੋਲ ॥
too sabhanaa dekheh; toleh tol | Ang 1051
Sant Singh KhalsaYou see all, and weigh them on Your scale.
Manmohan SinghThou see all and weigh them in Thy scale.
Manmohan Singh (Punjabi)ਤੂੰ ਸਾਰਿਆਂ ਨੂੰ ਵੇਖਦਾ ਹੈਂ ਅਤੇ ਉਨ੍ਹਾਂ ਨੂੰ ਆਪਣੀ ਤੱਕੜੀ ਵਿੱਚ ਜੋਖਦਾ ਹੈਂ।
Fareedkot Teekaਤੂੰ ਸਭਨਾਂ ਕੇ ਕਰਮਾਂ ਕੋ ਦੇਖ ਕਰ ਤਿਨ ਕੇ ਬੀਚਾਰ ਕੋ ਬੀਚਾਰਤਾ ਹੈਂ॥
Prof. Sahib Singhਤੂੰ ਸਭ ਜੀਵਾਂ (ਦੇ ਕਰਮਾਂ) ਨੂੰ ਵੇਖਦਾ ਹੈਂ ਅਤੇ ਪਰਖਦਾ ਹੈਂ।ਪਦ ਅਰਥ ਤੋਲਹਿ = ਤੂੰ (ਸਭਨਾਂ ਦੇ ਕਰਮਾਂ ਨੂੰ) ਜਾਂਚਦਾ ਤੋਲਦਾ ਹੈਂ।
SikhNet (Spanish)pues Tú lo observas todo y pesas todo en Tu Balanza.
ਜਿਉ ਭਾਵੈ. ਤਿਉ ਰਾਖਹਿ ਰਹਣਾ; ਗੁਰਮੁਖਿ ਏਕੋ ਜਾਤਾ ਹੇ ॥੫॥
jiau bhaavai. tiau raakheh rahanaa; guramukh eko jaataa he |5| Ang 1051
Sant Singh KhalsaBy Your will, You preserve me, and so do I remain. The Gurmukh knows the One Lord. ||5||
Manmohan SinghI live only as per Thy will to keep me. By the Guru's grace, I know but one Lord.
Manmohan Singh (Punjabi)ਜਿਸ ਤਰ੍ਹਾਂ ਤੂੰ ਮੈਨੂੰ ਰਖਣਾ ਪਸੰਦ ਰਕਦਾ ਹੈਂ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਗੁਰਾਂ ਦੀ ਦਇਆ ਦੁਆਰਾ, ਮੈਂ ਕੇਵਲ ਇੱਕ ਪ੍ਰਭੂ ਨੂੰ ਹੀ ਜਾਣਦਾ ਹਾਂ।
Fareedkot Teekaਤਿਉਂ ਤੇਰੇ ਕੋ ਰਖਿਆ ਭਾਵੈ ਤਿਉਂ ਤੂੰ ਰਾਖਤਾ ਹੈਂ। ਮੇਰਾ ਰਹਿਣਾ ਤੇਰੇ ਆਸਰੇ ਹੀ ਹੈ, ਕਿਉਂਕਿ ਮੈਨੇ ਤਾਂ ਗੁਰੋਂ ਦੁਆਰੇ ਏਕ ਤੇਰੇ ਕੋ ਹੀ ਜਾਣਿਆ ਹੈ॥੫॥
Prof. Sahib Singhਜਿਵੇਂ ਤੇਰੀ ਰਜ਼ਾ ਹੁੰਦੀ ਹੈ ਤੂੰ ਸਾਨੂੰ ਰੱਖਦਾ ਹੈਂ, ਅਸੀਂ ਉਸੇ ਤਰ੍ਹਾਂ ਰਹਿ ਸਕਦੇ ਹਾਂ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਤੇਰੇ ਨਾਲ ਹੀ ਸਾਂਝ ਪਾਂਦਾ ਹੈ ॥੫॥ਪਦ ਅਰਥ ਰਾਖਹਿ = ਤੂੰ ਰੱਖਦਾ ਹੈਂ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ॥੫॥
SikhNet (Spanish)Por la Gracia del Guru, sé que así como es Tu Voluntad, así seré. (5)
ਜਾ ਤੁਧੁ ਭਾਣਾ; ਤਾ ਸਚੀ ਕਾਰੈ ਲਾਏ ॥
jaa tudh bhaanaa; taa sachee kaarai laae | Ang 1051
Sant Singh KhalsaAccording to Your Will, You link me to my true tasks.
Manmohan SinghWhen such is Thy will, then Thou yoke me to Thine true task.
Manmohan Singh (Punjabi)ਜਦ ਤੇਰੀ ਐਹੋ ਜੇਹੀ ਰਜ਼ਾ ਹੁੰਦੀ ਹੈ, ਤਦ ਤੂੰ ਮੈਨੂੰ ਆਪਣੇ ਸੱਚੇ ਕੰਮ ਵਿੱਚ ਲਾਉਂਦਾ ਹੈ।
Fareedkot Teekaਜੋ ਜੀਵ ਪਰ ਤੇਰਾ (ਭਾਣਾ) ਹੁਕਮ ਹੂਆ ਹੈ ਤਉ ਸਾਚੀ ਕਾਰ, ਭਾਵ ਭਗਤੀ ਮੇਂ ਲਾਇਆ ਹੈ॥
Prof. Sahib Singhਹੇ ਪ੍ਰਭੂ! ਜਦੋਂ ਤੈਨੂੰ ਚੰਗਾ ਲੱਗੇ, ਤਦੋਂ ਤੂੰ (ਜੀਵਾਂ ਨੂੰ) ਸੱਚੀ ਕਾਰ ਵਿਚ ਲਾਂਦਾ ਹੈਂ, (ਜਿਨ੍ਹਾਂ ਨੂੰ ਲਾਂਦਾ ਹੈਂ, ਉਹ)ਪਦ ਅਰਥ ਜਾ = ਜਾਂ, ਜਦੋਂ। ਤੁਧੁ ਭਾਣਾ = ਤੈਨੂੰ ਚੰਗੇ ਲੱਗੇ। ਕਾਰੈ = ਕਾਰ ਵਿਚ।
SikhNet (Spanish)Cuando tal es Tu Voluntad, Tú me atas a la Verdadera Tarea
ਅਵਗਣ ਛੋਡਿ; ਗੁਣ ਮਾਹਿ ਸਮਾਏ ॥
avagan chhodd; gun maeh samaae | Ang 1051
Sant Singh KhalsaRenouncing vice, I am immersed in virtue.
Manmohan SinghShedding sins, merge I then in virtues.
Manmohan Singh (Punjabi)ਪਾਪਾਂ ਨੂੰ ਤਿਆਗ ਤਦ ਮੈਂ ਨੇਕੀਆਂ ਅੰਦਰ ਲੀਨ ਹੋ ਜਾਂਦਾ ਹਾਂ।
Fareedkot Teekaਜੋ ਸਚੀ ਕਾਰ ਮੇਂ ਲਗਾਏ ਹੈਂ ਵਹੁ ਔਗਣਾਂ ਕੋ ਛੋਡ ਕੇ ਤੇਰੇ ਗੁਣੋਂ ਮੇਂ ਸਮਾਏ ਹੈਂ॥
Prof. Sahib Singhਔਗੁਣ ਛੱਡ ਕੇ ਤੇਰੇ ਗੁਣਾਂ ਵਿਚ ਲੀਨ ਹੋਏ ਰਹਿੰਦੇ ਹਨ।ਪਦ ਅਰਥ ਛੋਡਿ = ਛੱਡ ਕੇ।
SikhNet (Spanish)y así me deshago de mi maldad y me inmerjo en Tus Virtudes,
ਗੁਣ ਮਹਿ ਏਕੋ ਨਿਰਮਲੁ ਸਾਚਾ; ਗੁਰ ਕੈ ਸਬਦਿ ਪਛਾਤਾ ਹੇ ॥੬॥
gun meh eko niramal saachaa; gur kai sabad pachhaataa he |6| Ang 1051
Sant Singh KhalsaThe One Immaculate True Lord abides in virtue; through the Word of the Guru's Shabad, He is realized. ||6||
Manmohan SinghThe Pure True Lord alone abides in virtues, By the Guru's instruction is He realised.
Manmohan Singh (Punjabi)ਕੇਵਲ ਪਵਿੱਤ੍ਰ ਪ੍ਰਭੂ ਹੀ ਨੇਕੀਆਂ ਅੰਦਰ ਵਸਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਅਨੁਭਵ ਕੀਤਾ ਜਾਂਦਾ ਹੈ।
Fareedkot Teekaਜਬ ਰਿਦੇ ਮੇਂ ਗੁਣ ਧਾਰਨ ਕੀਏ ਹੈਂ ਤਬ ਏਕ ਜੋ ਨਿਰਮਲ ਸਾਚਾ ਪਰਮੇਸਰ ਹੈ, ਸੋ ਗੁਰੋਂ ਕੇ ਉਪਦੇਸ ਕਰ ਸੋ ਤੂੰ ਪਛਾਣਿਆ ਹੈ॥੬॥
Prof. Sahib Singhਪ੍ਰਭੂ ਦੇ ਗੁਣਾਂ ਵਿਚ ਚਿੱਤ ਜੋੜਿਆਂ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਵਿੱਤਰ ਅਬਿਨਾਸੀ ਪ੍ਰਭੂ ਹੀ (ਹਰ ਥਾਂ) ਦਿੱਸਦਾ ਹੈ ॥੬॥ਪਦ ਅਰਥ ਨਿਰਮਲੁ = ਪਵਿੱਤਰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ ॥੬॥
SikhNet (Spanish)pues eres el Único Ser Sin Mancha que vive en la Virtud, y es a través de la Palabra del Guru que eres revelado. (6)
ਜਹ ਦੇਖਾ; ਤਹ ਏਕੋ ਸੋਈ ॥
jeh dekhaa; teh eko soee | Ang 1051
Sant Singh KhalsaWherever I look, there I see Him.
Manmohan SinghWherever I see, there I see Him alone.
Manmohan Singh (Punjabi)ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਕੇਵਲ ਉਸ ਨੂੰ ਹੀ ਵੇਖਦਾ ਹਾਂ।
Fareedkot Teekaਜਹਾਂ ਦੇਖੀਤਾ ਹੈ ਤਹਾਂ ਸੋਈ ਏਕ ਤੂੰ ਪਰਮਾਤਮਾ ਹੈਂ॥
Prof. Sahib Singhਮੈਂ ਜਿੱਧਰ ਵੇਖਦਾ ਹਾਂ, ਉਧਰ ਸਿਰਫ਼ ਉਹ ਪਰਮਾਤਮਾ ਹੀ ਦਿੱਸ ਰਿਹਾ ਹੈ।ਪਦ ਅਰਥ ਦੇਖਾ = ਦੇਖਾਂ, ਮੈਂ ਵੇਖਦਾ ਹਾਂ।
SikhNet (Spanish)Te veo sólo a Ti, mi Único Dios, a donde sea que volteo a ver,
ਦੂਜੀ ਦੁਰਮਤਿ; ਸਬਦੇ. ਖੋਈ ॥
doojee duramat; sabade. khoee | Ang 1051
Sant Singh KhalsaDuality and evil-mindedness are destroyed through the Shabad.
Manmohan SinghDuality and evil-intellect, I have eradicated through the Name.
Manmohan Singh (Punjabi)ਦਵੈਤ-ਭਾਵ ਅਤੇ ਮੰਦੀ ਅਕਲ ਮੈਂ ਨਾਮ ਦੇ ਰਾਹੀਂ ਨਾਸ ਕਰ ਦਿੱਤੀਆਂ ਹਨ।
Fareedkot Teekaਦ੍ਵੈਤ ਤਥਾ ਖੋਟੀ ਮਤ ਗੁਰ ਉਪਦੇਸ ਸੇ ਖੋਇ ਦਈ ਹੈ॥
Prof. Sahib Singhਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਵੇਖਣ ਲਈ ਖੋਟੀ ਮੱਤ ਗੁਰੂ ਦੇ ਸ਼ਬਦ ਦੀ ਰਾਹੀਂ ਨਾਸ ਹੋ ਜਾਂਦੀ ਹੈ।ਪਦ ਅਰਥ ਦੂਜੀ = ਮਾਇਆ ਦੀ ਝਾਕ ਵਾਲੀ। ਦੁਰਮਤਿ = ਖੋਟੀ ਮੱਤ। ਸਬਦੇ = ਸ਼ਬਦ ਦੀ ਰਾਹੀਂ।
SikhNet (Spanish)pues a través de la Palabra, me he quitado del sentido de la maldad y del otro.
ਏਕਸੁ ਮਹਿ ਪ੍ਰਭੁ ਏਕੁ ਸਮਾਣਾ; ਅਪਣੈ ਰੰਗਿ ਸਦ ਰਾਤਾ ਹੇ ॥੭॥
ekas meh prabh ek samaanaa; apanai rang sad raataa he |7| Ang 1051
Sant Singh KhalsaThe One Lord God is immersed in His Oneness. He is attuned forever to His own delight. ||7||
Manmohan SinghThe one Lord is merged in Him singleness alone. He is imbued ever in His own glee.
Manmohan Singh (Punjabi)ਇਕ ਸੁਆਮੀ ਕੇਵਲ ਆਪਣੇ ਇੱਕ ਲੇਪਣ ਵਿੱਚ ਹੀ ਰਮਿਆ ਹੋਇਆ ਹੈ। ਉਹ ਸਦਾ ਹੀ ਆਪਣੀ ਨਿੱਜ ਦੀ ਖ਼ੁਸ਼ੀ ਅੰਦਰ ਰੰਗੀਜਿਆ ਹੋਇਆ ਹੈ।
Fareedkot Teekaਪੁਨ: ਏਕ ਸੰਸਾਰ ਬੀਚ ਏਕ ਪ੍ਰਭੂ ਹੀ ਸਮਾਇਆ ਹੂਆ ਜਾਨ ਕੇ ਅਪਣੇ ਅਨੰਦ ਮੇਂ ਸਦਾ ਰੰਗਿਆ ਰਹਿਤਾ ਹੈ॥੭॥☬ਮਨਮੁਖਾਂ ਕੀ ਦਸ਼ਾ ਦਿਖਾਵਤੇ ਹੈ:
Prof. Sahib Singh(ਸ਼ਬਦ ਦੀ ਬਰਕਤਿ ਨਾਲ ਇਉਂ ਦਿੱਸ ਪੈਂਦਾ ਹੈ ਕਿ) ਆਪਣੇ ਆਪ ਵਿਚ ਪਰਮਾਤਮਾ ਆਪ ਹੀ ਸਮਾਇਆ ਹੋਇਆ ਹੈ, ਉਹ ਸਦਾ ਆਪਣੀ ਮੌਜ ਵਿਚ ਮਸਤ ਰਹਿੰਦਾ ਹੈ ॥੭॥ਪਦ ਅਰਥ ਏਕਸੁ ਮਹਿ = ਇਕ ਆਪਣੇ ਆਪ ਵਿਚ। ਸਮਾਣਾ = ਲੀਨ ਹੈ। ਰੰਗਿ = ਮੌਜ ਵਿਚ। ਰਾਤਾ = ਮਸਤ ॥੭॥
SikhNet (Spanish)Y mira te veo a Ti, mi Único Señor, inmerso en Tu Singularidad, envuelto en Tu Amor. (7)
ਕਾਇਆ ਕਮਲੁ ਹੈ ਕੁਮਲਾਣਾ ॥
kaaeaa kamal hai kumalaanaa | Ang 1051
Sant Singh KhalsaThe body-lotus is withering away,
Manmohan SinghThe body lotus is withering away,
Manmohan Singh (Punjabi)ਦੇਹ ਕੰਵਲ ਮੁਰਝਾਉਂਦੀ ਜਾ ਰਹੀ ਹੈ,
Fareedkot Teekaਮਨਮੁਖਾਂ ਕਾ ਸੂਖਮ ਦੇਹ, ਭਾਵ ਬੁਧੀ ਰੂਪੀ ਕਵਲ ਕੁਮਲਾਇਆ ਹੀ ਰਹਿਤਾ ਹੈ॥
Prof. Sahib Singh(ਮਨਮੁਖ ਦੇ) ਸਰੀਰ ਵਿਚ ਉਸ ਦਾ ਹਿਰਦਾ-ਕੌਲ ਫੁੱਲ ਕੁਮਲਾਇਆ ਰਹਿੰਦਾ ਹੈ,ਪਦ ਅਰਥ ਕਾਇਆ ਕਮਲੁ = ਸਰੀਰ ਵਿਚ ਦਾ ਹਿਰਦਾ-ਕੌਲ ਫੁੱਲ।
SikhNet (Spanish)El Loto del cuerpo se marchita de seguro
ਮਨਮੁਖੁ. ਸਬਦੁ, ਨ ਬੁਝੈ; ਇਆਣਾ ॥
manamukh. sabad, na bujhai; eaanaa | Ang 1051
Sant Singh Khalsabut the ignorant, self-willed manmukh does not understand the Shabad.
Manmohan Singhbut the ignorant mind-ward knows not the Name.
Manmohan Singh (Punjabi)ਪ੍ਰੰਤੂ, ਨਾਦਾਨ ਆਪ-ਹੁਦਰਾ ਨਾਮ ਨੂੰ ਨਹੀਂ ਜਾਣਦਾ।
Fareedkot Teekaਕਿਉਂਕਿ ਮਨਮੁਖ ਐਸਾ ਇਆਣਾ ਹੈ, ਜੋ ਗੁਰੋਂ ਕੇ ਉਪਦੇਸ ਕੋ ਸਮਝਤਾ ਨਹੀਂ ਹੈ॥
Prof. Sahib Singhਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇ-ਸਮਝ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦਾ।ਪਦ ਅਰਥ ਮਨਮੁਖ = ਮਨ ਦੇ ਪਿੱਛੇ ਤੁਰਨ ਵਾਲਾ। ਇਆਣਾ = ਬੇ-ਸਮਝ।
SikhNet (Spanish)y aun así, el ególatra, ciego por su ignorancia, no realiza la Palabra.
ਗੁਰ ਪਰਸਾਦੀ ਕਾਇਆ ਖੋਜੇ; ਪਾਏ ਜਗਜੀਵਨੁ ਦਾਤਾ ਹੇ ॥੮॥
gur parasaadee kaaeaa khoje; paae jagajeevan daataa he |8| Ang 1051
Sant Singh KhalsaBy Guru's Grace, he searches his body, and finds the Great Giver, the Life of the world. ||8||
Manmohan SinghSearching his body, By the Guru's grace, The mortal finds the Beauteous Lord, the life of the world.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਆਪਣੀ ਦੇਹੀ ਨੂੰ ਭਾਲ ਕੇ, ਪ੍ਰਾਣੀ ਜਗਤ ਦੀ ਜਿੰਦ ਜਾਨ, ਦਾਤਾਰ ਸੁਆਮੀ, ਨੂੰ ਪਾ ਲੈਂਦਾ ਹੈ।
Fareedkot Teekaਗੁਰੋਂ ਕੀ ਕਿਰਪਾ ਕਰ ਕੇ ਜੌ ਦੇਹ ਕੋ ਖੋਜੈ ਤੌ ਵਹੁ ਜਗਜੀਵਨ ਦਾਤਾ ਪਾਇ ਲਏ ਅਰਥਾਤ ਸਾਖਿਆਤ ਕਰ ਲਏ॥੮॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਆਪਣੇ ਸਰੀਰ ਨੂੰ ਖੋਜਦਾ ਹੈ (ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ) ਉਹ ਜਗਤ ਦੇ ਸਹਾਰੇ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੮॥ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਪਾਏ = ਲੱਭ ਲੈਂਦਾ ਹੈ ॥੮॥
SikhNet (Spanish)Si buscara en su interior, por la Gracia del Guru, encontraría que dentro de él, el Señor de toda Vida ha estado siempre.(8)
ਕੋਟ ਗਹੀ ਕੇ; ਪਾਪ ਨਿਵਾਰੇ ॥
kott gahee ke; paap nivaare | Ang 1051
Sant Singh KhalsaThe Lord frees up the body-fortress, which was seized by sins,
Manmohan SinghThe Lord delivers the body fortress seized by the sins,
Manmohan Singh (Punjabi)ਪ੍ਰਭੂ ਪਾਪਾਂ ਦੇ ਪਕੜੇ ਹੋਏ, ਦੇਹ ਦੇ ਕਿਲ੍ਹੇ ਨੂੰ, ਆਜ਼ਾਦ ਕਰ ਦਿੰਦਾ ਹੈ,
Fareedkot Teekaਗੁਰਮੁਖ ਕੈਸੇ ਹੈਂ? ਤਿਨੋਂ ਨੇ ਕੋਟ (ਗਹੀ) ਦਿਨੋਂ ਕੇ ਪਾਪ ਨਿਵਾਰੇ ਹੈਂ॥
Prof. Sahib Singhਉਹ ਮਨੁੱਖ (ਆਪਣੇ ਅੰਦਰੋਂ) ਸਰੀਰ ਨੂੰ ਗ੍ਰਸਣ ਵਾਲੇ ਪਾਪ ਦੂਰ ਕਰ ਲੈਂਦਾ ਹੈ,ਪਦ ਅਰਥ ਕੋਟ = ਕਿਲ੍ਹਾ, ਸਰੀਰ-ਕਿਲ੍ਹਾ, ਸਰੀਰ। ਗਹ = ਪਕੜ। ਗਹੀ = ਪਕੜ ਕਰਨ ਵਾਲਾ। ਕੋਟ ਗਹੀ ਕੇ ਪਾਪ = ਸਰੀਰ ਨੂੰ ਗ੍ਰਸਣ ਵਾਲੇ ਪਾਪ। ਨਿਵਾਰੇ = ਦੂਰ ਕਰ ਲੈਂਦਾ ਹੈ।
SikhNet (Spanish)El Señor purga la fortaleza del cuerpo, capturada por los cinco enemigos a partir de errores
ਸਦਾ ਹਰਿ ਜੀਉ ਰਾਖੈ ਉਰ ਧਾਰੇ ॥
sadaa har jeeo raakhai ur dhaare | Ang 1051
Sant Singh Khalsawhen one keeps the Dear Lord enshrined forever in the heart.
Manmohan Singhand the mortal ever keeps the sire Lord enshrined within his mind.
Manmohan Singh (Punjabi)ਅਤੇ ਪ੍ਰਾਣੀ ਮਹਾਰਾਜ ਮਾਲਕ ਨੂੰ ਸਦੀਵ ਹੀ ਆਪਣੇ ਰਿਦੇ ਅੰਦਰ ਟਿਕਾਈ ਰਖਦਾ ਹੈ।
Fareedkot Teekaਹਰੀ ਕੋ ਜੋ ਸਦਾ ਰਿਦੇ ਮੇਂ ਧਾਰੀ ਰਖਤੇ ਹੈਂ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।ਪਦ ਅਰਥ ਰਾਖੈ = ਰੱਖਦਾ ਹੈ। ਉਹ ਧਾਰੇ = ਉਰ ਧਾਰਿ, ਹਿਰਦੇ ਵਿਚ ਟਿਕਾ ਕੇ।
SikhNet (Spanish)y desviaciones de la mente y así uno enaltece al Señor, nuestro Amor, en el corazón.
ਜੋ ਇਛੇ ਸੋਈ ਫਲੁ ਪਾਏ; ਜਿਉ ਰੰਗੁ ਮਜੀਠੈ ਰਾਤਾ ਹੇ ॥੯॥
jo ichhe soee fal paae; jiau rang majeetthai raataa he |9| Ang 1051
Sant Singh KhalsaThe fruits of his desires are obtained, and he is dyed in the permanent color of the Lord's Love. ||9||
Manmohan SinghHe obtains the fruit that he desires and is imbued like the dye of madder.
Manmohan Singh (Punjabi)ਉਹ ਉਹ ਮੇਵੇ ਨੂੰ ਪਾ ਲੈਂਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ ਅਤੇ ਮਜੀਠ ਦੇ ਰੰਗ ਦੀ ਮਾਨੰਦ ਰੰਗਿਆ ਜਾਂਦਾ ਹੈ।
Fareedkot Teekaਜੋ ਉਨ ਕੀ ਇਛਾ ਹੋਤੀ ਹੈ, ਸੋਈ ਫਲ ਪਾਵਤੇ ਹੈਂ, ਔ ਭਜਨ ਕੀ ਲਾਲੀ ਐਸੇ ਚੜੀ ਰਹਿਤੀ ਹੈ ਜੈਸੇ ਮਜੀਠ ਕੇ ਰੰਗ ਮੇਂ ਰਾਤਾ ਹੂਆ ਬਸਤ੍ਰ ਹੋਤਾ ਹੈ॥੯॥
Prof. Sahib Singhਉਹ ਮਨੁੱਖ ਜਿਸ (ਫਲ) ਦੀ ਇੱਛਾ ਕਰਦਾ ਹੈ ਉਹ ਫਲ ਹਾਸਲ ਕਰ ਲੈਂਦਾ ਹੈ, ਉਸ ਦਾ ਮਨ ਨਾਮ-ਰੰਗ ਨਾਲ ਇਉਂ ਰੰਗਿਆ ਰਹਿੰਦਾ ਹੈ ਜਿਵੇਂ ਮਜੀਠ ਦਾ (ਪੱਕਾ) ਰੰਗ ਹੈ ॥੯॥ਪਦ ਅਰਥ ਰੰਗੁ ਮਜੀਠੈ = ਮਜੀਠ ਦਾ ਰੰਗ। ਰਾਤਾ = ਰੱਤਾ ਹੋਇਆ, ਰੰਗਿਆ ਹੋਇਆ ॥੯॥
SikhNet (Spanish)Lo que sea que uno busca, lo encuentra y se conserva imbuido en el Amor de su Señor, así como la planta de la rubia en su color.(9)
ਮਨਮੁਖੁ ਗਿਆਨੁ ਕਥੇ; ਨ ਹੋਈ ॥
manamukh giaan kathe; na hoee | Ang 1051
Sant Singh KhalsaThe self-willed manmukh speaks of spiritual wisdom, but does not understand.
Manmohan SinghThe way-ward one utters Divine knowledge, but realises it not,
Manmohan Singh (Punjabi)ਆਪ-ਹੁਦਰਾ ਜੀਵ ਬ੍ਰਹਮ ਗਿਆਤ ਦੀਆਂ ਗੱਲਾਂ ਕਰਦਾ ਹੈ; ਪ੍ਰੰਤੂ ਇਸ ਨੂੰ ਅਨੁਭਵ ਨਹੀਂ ਕਰਦਾ,
Fareedkot Teekaਮਨਮੁਖ ਗਿਆਨ ਕਥਤਾ ਹੈ ਪਰੰਤੂ ਧਾਰਨਾ ਨਹੀਂ ਹੋਤੀ॥
Prof. Sahib Singhਮਨ ਦਾ ਮੁਰੀਦ ਮਨੁੱਖ ਗਿਆਨ ਦੀਆਂ ਗੱਲਾਂ ਤਾਂ ਕਰਦਾ ਹੈ, (ਪਰ ਉਸ ਦੇ ਅੰਦਰ ਆਤਮਕ ਜੀਵਨ ਦੀ ਸੂਝ) ਨਹੀਂ ਹੈ।ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਗਿਆਨੁ ਕਥੇ = ਗਿਆਨ ਕਥਦਾ ਹੈ, ਗਿਆਨ ਦੀਆਂ ਗੱਲਾਂ ਕਰਦਾ ਹੈ। ਨ ਹੋਈ = (ਉਸ ਦੇ ਹਿਰਦੇ ਵਿਚ ਗਿਆਨ) ਨਹੀਂ ਹੈ, ਉਸ ਦੇ ਅੰਦਰ ਆਤਮਕ ਜੀਵਨ ਦੀ ਸੂਝ ਨਹੀਂ ਹੈ।
SikhNet (Spanish)El ególatra dice las Verdades pero él mismo no las entiende
ਫਿਰਿ ਫਿਰਿ ਆਵੈ; ਠਉਰ. ਨ ਕੋਈ ॥
fir fir aavai; tthaur. na koee | Ang 1051
Sant Singh KhalsaAgain and again, he comes into the world, but he finds no place of rest.
Manmohan Singhhe comes again and again and finds no refuge.
Manmohan Singh (Punjabi)ਉਹ ਮੁੜ ਮੁੜ ਕੇ ਆਉਂਦਾ ਹੈ ਅਤੇ ਉਸ ਨੂੰ ਕੋਈ ਪਨਾਹ ਨਹੀਂ ਮਿਲਦੀ।
Fareedkot Teekaਇਸੀ ਤੇ ਬਾਰੰਬਾਰ ਜਨਮ ਮਰਨ ਮੇਂ ਆਵਤਾ ਹੈ, ਠਹਿਰਨੇ ਕੋ ਜਗਾਂ ਤਿਨ ਕੋ ਕੋਈ ਨਹੀਂ ਮਿਲਤੀ॥
Prof. Sahib Singhਉਹ ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ, ਕਿਤੇ ਉਸ ਨੂੰ ਟਿਕਾਣਾ ਨਹੀਂ ਮਿਲਦਾ।ਪਦ ਅਰਥ ਠਉਰ = ਟਿਕਾਣਾ।
SikhNet (Spanish)y así va y viene sin encontrar refugio.
ਗੁਰਮੁਖਿ ਗਿਆਨੁ ਸਦਾ ਸਾਲਾਹੇ; ਜੁਗਿ ਜੁਗਿ ਏਕੋ ਜਾਤਾ ਹੇ ॥੧੦॥
guramukh giaan sadaa saalaahe; jug jug eko jaataa he |10| Ang 1051
Sant Singh KhalsaThe Gurmukh is spiritually wise, and praises the Lord forever. Throughout each and every age, the Gurmukh knows the One Lord. ||10||
Manmohan SinghThe Divine Guru-ward, ever hymns the Lord's praise and knows the One alone, l all the ages through.
Manmohan Singh (Punjabi)ਗਿਆਨਵਾਨ ਗੁਰੂ-ਅਨੁਸਾਰੀ ਸਦੀਵ ਹੀ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹੈ ਅਤੇ ਸਾਰਿਆਂ ਯੁੱਗਾਂ ਅੰਦਰ ਕੇਵਲ ਇੱਕ ਨੂੰ ਹੀ ਜਾਣਦਾ ਹੈ।
Fareedkot Teekaਗੁਰਮੁਖੋਂ ਕੋ ਗਿਆਨ ਹੈ ਤਉ ਭੀ ਪਰਮੇਸਰ ਕੋ ਸਦਾ ਸਲਾਹੁਤੇ ਹੈਂ, ਪੁਨਾ (ਜੁਗਿ ਜੁਗਿ) ਸਦਾ ਸਦਾ ਏਕ ਵਾਹਿਗੁਰੂ ਹੀ ਜਾਣਿਆ ਹੈ॥੧੦॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਗੁਰੂ ਪਾਸੋਂ) ਆਤਮਕ ਜੀਵਨ ਦੀ ਸੂਝ (ਪ੍ਰਾਪਤ ਕਰ ਕੇ) ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਹਰੇਕ ਜੁਗ ਵਿਚ ਇਕੋ ਪਰਮਾਤਮਾ ਵੱਸਦਾ ਸਮਝ ਆਉਂਦਾ ਹੈ ॥੧੦॥ਪਦ ਅਰਥ ਸਾਲਾਹੇ = ਸਿਫ਼ਤ-ਸਾਲਾਹ ਕਰਦਾ ਹੈ। ਜੁਗਿ ਜੁਗਿ = ਹਰੇਕ ਜੁਗ ਵਿਚ ॥੧੦॥
SikhNet (Spanish)Pero el ser consciente en Dios, Sabio en la Alabanza del Señor, conoce al Uno, época tras época.(10)
ਮਨਮੁਖੁ ਕਾਰ ਕਰੇ; ਸਭਿ ਦੁਖ ਸਬਾਏ ॥
manamukh kaar kare; sabh dukh sabaae | Ang 1051
Sant Singh KhalsaAll the deeds which the manmukh does bring pain - nothing but pain.
Manmohan SinghAll deeds which the egocentric does lead to nothing but pain.
Manmohan Singh (Punjabi)ਸਾਰੇ ਕਰਮ ਜੋ ਆਪ-ਹੁਦਰਾ ਕਮਾਉਂਦਾ ਹੈ, ਨਿਰੋਲ ਦੁਖ ਨੂੰ ਹੀ ਪੈਦਾ ਕਰਦੇ ਹਨ।
Fareedkot Teekaਮਨਮੁਖ ਜੋ ਕੰਮ ਕਰਤੇ ਹੈਂ ਸਭ ਐਸੇ ਕਰਤੇ ਹੈਂ ਤਿਸ ਤੇ ਸਭ ਪ੍ਰਕਾਰ ਸੰਪੂਰਨ ਦੁਖ ਹੀ ਹੋਤੇ ਹੈਂ॥
Prof. Sahib Singhਮਨ ਦਾ ਮੁਰੀਦ ਮਨੁੱਖ ਉਹੀ ਕਾਰ ਕਰਦਾ ਹੈ ਜਿਸ ਤੋਂ ਸਾਰੇ ਦੁੱਖ ਹੀ ਦੁੱਖ ਵਾਪਰਨ।ਪਦ ਅਰਥ ਸਭਿ = ਸਾਰੇ। ਸਬਾਦੇ = ਸਾਰੇ।
SikhNet (Spanish)El ególatra realiza los actos que lo conducen al dolor,
ਅੰਤਰਿ ਸਬਦੁ ਨਾਹੀ; ਕਿਉ ਦਰਿ ਜਾਏ ॥
antar sabad naahee; kiau dar jaae | Ang 1051
Sant Singh KhalsaThe Word of the Shabad is not within him; how can he go to the Court of the Lord?
Manmohan SinghWithin him is not the Lord's Name How can he enter into His court?
Manmohan Singh (Punjabi)ਉਸ ਦੇ ਅੰਦਰ ਪ੍ਰਭੂ ਦਾ ਨਾਮ ਨਹੀਂ। ਉਹ ਉਸ ਦੇ ਦਰਬਾਰ ਵਿੱਚ ਕਿਸ ਤਰ੍ਹਾਂ ਪ੍ਰਵੇਸ਼ ਕਰ ਸਕਦਾ ਹੈ?
Fareedkot Teekaਤਿਨ ਕੇ ਅੰਤਰ ਗੁਰ ਉਪਦੇਸ ਨਹੀਂ ਹੈ, ਕਿਸ ਪ੍ਰਕਾਰ ਪ੍ਰਭੂ ਕੇ ਦਰ ਮੇਂ ਜਾਏ?
Prof. Sahib Singhਉਸ ਦੇ ਅੰਦਰ ਗੁਰੂ ਦਾ ਸ਼ਬਦ ਨਹੀਂ ਵੱਸਦਾ, ਉਹ ਪਰਮਾਤਮਾ ਦੇ ਦਰ ਤੇ ਨਹੀਂ ਪਹੁੰਚ ਸਕਦਾ।ਪਦ ਅਰਥ ਅੰਦਰਿ = ਅੰਦਰ, ਹਿਰਦੇ ਵਿਚ। ਦਰਿ = (ਪ੍ਰਭੂ ਦੇ) ਦਰ ਤੇ।
SikhNet (Spanish)pues no aprecia la Palabra en su interior y así, ¿cómo puede penetrar en el Estado de Dios?
ਗੁਰਮੁਖਿ ਸਬਦੁ ਵਸੈ ਮਨਿ ਸਾਚਾ; ਸਦ ਸੇਵੇ ਸੁਖਦਾਤਾ ਹੇ ॥੧੧॥
guramukh sabad vasai man saachaa; sad seve sukhadaataa he |11| Ang 1051
Sant Singh KhalsaThe True Shabad dwells deep within the mind of the Gurmukh; he serves the Giver of peace forever. ||11||
Manmohan SinghWithin the mind of the God-conscious being, the True Name dwells and he serves ever the peace-giving Lord.
Manmohan Singh (Punjabi)ਵਾਹਿਗੁਰੂ ਨੂੰ ਜਾਣਨ ਵਾਲੇ ਜੀਵ ਦੇ ਹਿਰਦੇ ਅੰਦਰ ਸੱਚਾ ਨਾਮ ਨਿਵਾਸ ਰਖਦਾ ਹੈ ਅਤੇ ਉਹ ਸਦੀਵ ਹੀ ਆਰਾਮ-ਬਖਸ਼ਣਹਾਰ ਸਾਈਂ ਦੀ ਘਾਲ ਕਮਾਉਂਦਾ ਹੈ।
Fareedkot Teekaਗੁਰਮੁਖੋਂ ਕੇ ਮਨ ਮੇਂ ਸਾਚਾ ਉਪਦੇਸ ਵਸਤਾ ਹੈ, ਇਸੀ ਤੇ ਸਦਾ (ਸੁਖਦਾਤਾ) ਵਾਹਿਗੁਰੂ ਕੋ ਸੇਵਤੇ ਹੈਂ॥੧੧॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਸਦਾ-ਥਿਰ ਪ੍ਰਭੂ ਵੱਸਦਾ ਹੈ, ਉਹ ਸਦਾ ਸੁਖਾਂ ਦੇ ਦਾਤੇ ਪ੍ਰਭੂ ਦੀ ਸੇਵਾ-ਭਗਤੀ ਕਰਦਾ ਹੈ ॥੧੧॥ਪਦ ਅਰਥ ਮਨਿ = ਮਨ ਵਿਚ। ਸਾਚਾ = ਸਦਾ-ਥਿਰ ਰਹਿਣ ਵਾਲਾ। ਸਦ = ਸਦਾ। ਸੇਵੇ = ਸੇਵਾ-ਭਗਤੀ ਕਰਦਾ ਹੈ ॥੧੧॥
SikhNet (Spanish)Si por la Gracia del Guru, el Shabd Verdadero habita profundo en la mente del Gurmukj, éste sirve para siempre al Señor Dador de Éxtasis. (11)
ਜਹ ਦੇਖਾ; ਤੂ ਸਭਨੀ ਥਾਈ ॥
jeh dekhaa; too sabhanee thaaee | Ang 1052
Sant Singh KhalsaWherever I look, I see You, everywhere.
Manmohan SinghWherever I see, there Thou are in all the places.
Manmohan Singh (Punjabi)ਜਿੱਥੇ ਕਿਤੇ ਮੈਂ ਵੇਖਦਾ, ਉਥੇ ਤੂੰ ਸਾਰੀਆਂ ਥਾਵਾਂ ਵਿੱਚ ਹੈ।
Fareedkot Teekaਜਹਾਂ ਦੇਖਤਾ ਹਾਂ ਤਹਾਂ ਤੇਰੇ ਕੋ ਹੀ ਸਭਨੀ ਥਾਈਂ ਵਿਆਪਕ ਦੇਖਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਜਿੱਧਰ ਵੇਖਦਾ ਹਾਂ, ਤੂੰ ਸਭ ਥਾਵਾਂ ਵਿਚ ਵੱਸਦਾ ਮੈਨੂੰ ਦਿੱਸਦਾ ਹੈਂ,ਪਦ ਅਰਥ ਜਹ = ਜਿੱਥੇ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਥਾਈ = ਥਾਂਈਂ, ਥਾਵਾਂ ਵਿਚ।
SikhNet (Spanish)Oh Dios, donde sea que volteo a ver, ahí Te veo.
ਪੂਰੈ ਗੁਰਿ; ਸਭ ਸੋਝੀ ਪਾਈ ॥
poorai gur; sabh sojhee paaee | Ang 1052
Sant Singh KhalsaThrough the Perfect Guru, all this is known.
Manmohan SinghThrough the Perfect Guru, I know all this.
Manmohan Singh (Punjabi)ਪੂਰਨ ਗੁਰਾਂ ਦੋ ਰਾਹੀਂ ਮੈਂ ਇਹ ਸਾਰਾ ਕੁਛ ਜਾਣਿਆ ਹੈ।
Fareedkot Teekaਪੂਰੇ ਗੁਰੋਂ ਨੇ ਮੇਰੇ ਕੋ ਸਭ ਸੋਝੀ ਪਾਈ ਹੈ॥
Prof. Sahib Singhਮੈਨੂੰ ਇਹ ਸਾਰੀ ਸੂਝ ਪੂਰੇ ਗੁਰੂ ਤੋਂ ਮਿਲੀ ਹੈ।ਪਦ ਅਰਥ ਗੁਰਿ = ਗੁਰੂ ਦੀ ਰਾਹੀਂ।
SikhNet (Spanish)Es a través del Guru Verdadero que puedo saberlo todo
ਨਾਮੋ ਨਾਮੁ ਧਿਆਈਐ ਸਦਾ ਸਦ; ਇਹੁ ਮਨੁ ਨਾਮੇ ਰਾਤਾ ਹੇ ॥੧੨॥
naamo naam dhiaaeeai sadaa sad; ihu man naame raataa he |12| Ang 1052
Sant Singh KhalsaI meditate forever and ever on the Naam; this mind is imbued with the Naam. ||12||
Manmohan SinghEver, ever contemplate I the Name of the Renowned Lord and with His Name, this soul of mine is imbued.
Manmohan Singh (Punjabi)ਹਮੇਸ਼ਾ, ਹਮੇਸ਼ਾਂ ਹੀ ਮੈਂ ਨਾਮਵਰ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹਾਂ ਅਤੇ ਉਸ ਦੇ ਨਾਮ ਨਾਲ ਹੀ ਮੇਰੀ ਇਹ ਆਤਮਾ ਰੰਗੀ ਹੋਈ ਹੈ।
Fareedkot Teekaਹੇ ਹਰੀ! ਤੇਰਾ ਸਦਾ ਸਦਾ ਨਾਮ ਹੀ ਨਾਮ ਧਿਆਵਣਾ ਕਰੀਏ, ਤੇਰੇ ਮੇਂ ਇਹੁ ਮਨ ਰਾਤਾ ਹੈ॥੧੨॥
Prof. Sahib Singhਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਹੀ ਨਾਮ ਸਿਮਰਨਾ ਚਾਹੀਦਾ ਹੈ। (ਜਿਹੜਾ ਮਨੁੱਖ ਸਿਮਰਦਾ ਹੈ ਉਸ ਦਾ) ਇਹ ਮਨ ਨਾਮ ਵਿਚ ਹੀ ਰੰਗਿਆ ਜਾਂਦਾ ਹੈ ॥੧੨॥ਪਦ ਅਰਥ ਨਾਮੋ ਨਾਮੁ = ਨਾਮ ਹੀ ਨਾਮ। ਧਿਆਈਐ = ਧਿਆਉਣਾ ਚਾਹੀਦਾ ਹੈ। ਨਾਮੇ = ਨਾਮ ਵਿਚ ਹੀ ॥੧੨॥
SikhNet (Spanish)y vivir para siempre sólo en el Nombre del Señor e imbuir mi mente en Eso. (12)
ਨਾਮੇ ਰਾਤਾ; ਪਵਿਤੁ ਸਰੀਰਾ ॥
naame raataa; pavit sareeraa | Ang 1052
Sant Singh KhalsaImbued with the Naam, the body is sanctified.
Manmohan SinghImbued with the Name, the Name, the body becomes sanctified.
Manmohan Singh (Punjabi)ਨਾਮ ਨਾਲ ਰੰਗੀਜਣ ਦੁਆਰਾ ਦੇਹ ਪਵਿੱਤਰ ਹੋ ਜਾਂਦੀ ਹੈ।
Fareedkot Teekaਜੋ ਨਾਮ ਮੇਂ ਰਾਤਾ ਹੈ ਤਿਸ ਕਾ ਸਰੀਰ ਭੀ ਪਵਿਤ੍ਰ ਹੈ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਦਾ ਸਰੀਰ (ਵਿਕਾਰਾਂ ਦੀ ਮੈਲ ਤੋਂ) ਪਵਿੱਤਰ ਰਹਿੰਦਾ ਹੈ;ਪਦ ਅਰਥ ਰਾਤਾ = ਰੰਗਿਆ ਹੋਇਆ। ਨਾਮੇ = ਨਾਮ-ਰੰਗ ਵਿਚ।
SikhNet (Spanish)Cuando uno está imbuido en el Nombre, es Santificado.
ਬਿਨੁ ਨਾਵੈ. ਡੂਬਿ ਮੁਏ; ਬਿਨੁ ਨੀਰਾ ॥
bin naavai. ddoob mue; bin neeraa | Ang 1052
Sant Singh KhalsaWithout the Naam, they are drowned and die without water.
Manmohan SinghBereft of the Name, the mortals are drowned to death, without water.
Manmohan Singh (Punjabi)ਨਾਮ ਤੋਂ ਸੱਖਣੇ ਪ੍ਰਾਣੀ, ਪਾਣੀ ਦੇ ਬਗ਼ੈਰ, ਡੁੱਬ ਕੇ ਮਰ ਜਾਂਦੇ ਹਨ।
Fareedkot Teekaਮਨਮੁਖ ਬਿਨਾਂ ਨਾਮ ਪ੍ਰਾਪਤੀ ਸੇ ਜਲ ਤੇ ਬਿਨਾਂ ਡੂਬ ਮੂਏ ਹੈਂ, ਭਾਵ ਵਿਸ਼ੇ ਰੂਪ ਮ੍ਰਿਗ ਤ੍ਰਿਸਨਾ ਕੇ ਜਲ ਮੇਂ ਡੂਬੇ ਹੈਂ॥
Prof. Sahib Singhਪਰ ਜਿਹੜੇ ਮਨੁੱਖ ਨਾਮ ਤੋਂ ਸੁੰਞੇ ਰਹਿੰਦੇ ਹਨ, ਉਹ (ਵਿਕਾਰਾਂ ਵਿਚ) ਡੁੱਬ ਕੇ (ਆਤਮਕ ਮੌਤੇ) ਮਰੇ ਰਹਿੰਦੇ ਹਨ, ਉਹ ਵਿਕਾਰਾਂ ਦਾ ਰਤਾ ਭਰ ਭੀ ਟਾਕਰਾ ਨਹੀਂ ਕਰ ਸਕਦੇ।ਪਦ ਅਰਥ ਡੂਬਿ ਮੁਏ = ਡੁੱਬ ਕੇ ਮਰ ਗਏ, ਵਿਕਾਰਾਂ ਵਿਚ ਡੁੱਬ ਕੇ ਆਤਮਕ ਮੌਤੇ ਮਰ ਗਏ। ਬਿਨੁ ਨੀਰਾ = ਪਾਣੀ ਤੋਂ ਬਿਨਾ ਹੀ (ਵਿਕਾਰਾਂ ਦਾ ਰਤਾ ਭਰ ਭੀ ਟਾਕਰਾ ਕਰਨ-ਯੋਗੇ ਨਹੀਂ ਰਹਿੰਦੇ)।
SikhNet (Spanish)Sí, sin el Nombre del Señor, uno se ahoga aún sin agua, va y viene sin realizar el Nombre,
ਆਵਹਿ ਜਾਵਹਿ ਨਾਮੁ. ਨਹੀ ਬੂਝਹਿ; ਇਕਨਾ ਗੁਰਮੁਖਿ ਸਬਦੁ ਪਛਾਤਾ ਹੇ ॥੧੩॥
aaveh jaaveh naam. nahee boojheh; ikanaa guramukh sabad pachhaataa he |13| Ang 1052
Sant Singh KhalsaThey come and go, but do not understand the Naam. Some, as Gurmukh, realize the Word of the Shabad. ||13||
Manmohan SinghOne comes and goes but realises not the Name. By the Guru's grace some do recognise the Name.
Manmohan Singh (Punjabi)ਬੰਦਾ ਆਉਂਦਾ ਤੇ ਜਾਂਦਾ ਹੈ, ਪਰ ਨਾਮ ਨੂੰ ਅਨੁਭਵ ਨਹੀਂ ਕਰਦਾ। ਗੁਰਾਂ ਦੀ ਦਇਆ ਦੁਆਰਾ, ਕਈ ਨਾਮ ਨੂੰ ਸਿੰਝਾਣਦੇ ਹਨ।
Fareedkot Teekaਇਸੀ ਤੇ ਸੰਸਾਰ ਮੇਂ ਆਵਤੇ ਜਾਤੇ ਹੈਂ ਔ ਨਾਮ ਕੋ ਨਹੀਂ ਸਮਝਤੇ, ਪੁਨਾ ਇਕਨੋਂ ਗੁਰਮੁਖੋਂ ਨੇ ਉਪਦੇਸ ਕੋ ਪਛਾਤਾ ਹੈ॥੧੩॥
Prof. Sahib Singhਜਿਹੜੇ ਮਨੁੱਖ ਹਰਿ-ਨਾਮ ਦੀ ਕਦਰ ਨਹੀਂ ਸਮਝਦੇ, ਉਹ ਜਗਤ ਵਿਚ ਆਉਂਦੇ ਹਨ ਤੇ (ਖ਼ਾਲੀ ਹੀ) ਚਲੇ ਜਾਂਦੇ ਹਨ। ਪਰ ਕਈ ਐਸੇ ਹਨ ਜਿਹੜੇ ਗੁਰੂ ਦੀ ਸਰਨ ਪੈ ਕੇ ਗੁਰ-ਸ਼ਬਦ ਨਾਲ ਸਾਂਝ ਪਾਂਦੇ ਹਨ ॥੧੩॥ਪਦ ਅਰਥ ਆਵਹਿ = ਜੰਮਦੇ ਹਨ। ਜਾਵਹਿ = ਮਰ ਜਾਂਦੇ ਹਨ। ਨਹੀ ਬੂਝਹਿ = ਕਦਰ ਨਹੀਂ ਸਮਝਦੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ॥੧੩॥
SikhNet (Spanish)y mira, otros reconocen el Nombre por la Gracia del Guru.(13)
ਪੂਰੈ ਸਤਿਗੁਰਿ; ਬੂਝ ਬੁਝਾਈ ॥
poorai satigur; boojh bujhaaee | Ang 1052
Sant Singh KhalsaThe Perfect True Guru has imparted this understanding.
Manmohan SinghThe Perfect True Guru has imparted me this understanding,
Manmohan Singh (Punjabi)ਪੂਰਨ ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ,
Fareedkot Teekaਪੂਰੇ ਸਤਿਗੁਰੋਂ ਨੇ ਏਹੁ ਸਮਝ ਸਮਝਾਈ ਹੈ॥
Prof. Sahib Singhਪੂਰੇ ਗੁਰੂ ਨੇ (ਸਾਨੂੰ ਇਹ) ਸਮਝ ਬਖ਼ਸ਼ੀ ਹੈ,ਪਦ ਅਰਥ ਸਤਿਗੁਰਿ = ਗੁਰੂ ਨੇ। ਬੂਝ = ਸਮਝ।
SikhNet (Spanish)Es a través del Guru Perfecto que esta Verdad es revelada:
ਵਿਣੁ ਨਾਵੈ ਮੁਕਤਿ; ਕਿਨੈ. ਨ ਪਾਈ ॥
vin naavai mukat; kinai. na paaee | Ang 1052
Sant Singh KhalsaWithout the Name, no one attains liberation.
Manmohan Singhthat without the Name, no one obtains emancipation.
Manmohan Singh (Punjabi)ਕਿ ਨਾਮ ਦੇ ਬਗ਼ੈਰ ਕਿਸੇ ਨੂੰ ਭੀ ਕਲਿਆਨ ਪ੍ਰਾਪਤ ਨਹੀਂ ਹੁੰਦੀ।
Fareedkot Teekaਜੋ ਬਿਨਾਂ ਨਾਮ ਸੇ ਮੁਕਤੀ ਕਿਨੇ ਨਹੀਂ ਪਾਈ ਹੈ॥
Prof. Sahib Singhਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਭੀ ਮਨੁੱਖ ਨੇ (ਵਿਕਾਰਾਂ ਤੋਂ) ਖ਼ਲਾਸੀ ਹਾਸਲ ਨਹੀਂ ਕੀਤੀ।ਪਦ ਅਰਥ ਮੁਕਤਿ = ਵਿਕਾਰਾਂ ਤੋਂ ਖ਼ਲਾਸੀ।
SikhNet (Spanish)sin el Nombre del Señor, uno no es liberado.
ਨਾਮੇ ਨਾਮਿ ਮਿਲੈ ਵਡਿਆਈ; ਸਹਜਿ ਰਹੈ ਰੰਗਿ ਰਾਤਾ ਹੇ ॥੧੪॥
naame naam milai vaddiaaee; sehaj rahai rang raataa he |14| Ang 1052
Sant Singh KhalsaThrough the Naam, the Name of the Lord, one is blessed with glorious greatness; he remains intuitively attuned to the Lord's Love. ||14||
Manmohan SinghThrough the Name alone, man is blest with glory and he easily remains dyed in God's love.
Manmohan Singh (Punjabi)ਕੇਵਲ ਨਾਮ ਦੇ ਰਾਹੀਂ ਹੀ, ਬੰਦੇ ਨੂੰ ਪ੍ਰਭਤਾ ਦੀ ਦਾਤ ਮਿਲਦੀ ਹੈ ਤੇ ਉਹ ਸੁਖੈਨ ਹੀ ਵਾਹਿਗੁਰੂ ਦੇ ਪਿਆਰ ਨਾਲ ਰੰਗਿਆ ਰਹਿੰਦਾ ਹੈ।
Fareedkot Teekaਨਾਮ ਕੀ ਵਡਿਆਈ ਕਰ ਕੇ (ਨਾਮੀ) ਵਾਹਿਗੁਰੂ ਕੋ ਮਿਲਤੀ ਹੈ। ਜਿਨ ਕੋ ਨਾਮ ਪ੍ਰਾਪਤਿ ਹੂਆ ਹੈ, ਤਿਨ ਕਾ ਮਨ ਗਿਆਨ ਕੇ ਰੰਗ ਮੇਂ ਰਾਤਾ ਰਹਿਤਾ ਹੈ॥੧੪॥
Prof. Sahib Singhਜਿਹੜਾ ਮਨੁੱਖ ਹਰ ਵੇਲੇ ਨਾਮ ਵਿਚ ਲੀਨ ਰਹਿੰਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ ॥੧੪॥ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਰੰਗਿ = ਪ੍ਰੇਮ-ਰੰਗ ਵਿਚ ॥੧੪॥
SikhNet (Spanish)Es a través de Su Nombre que uno es bendecido con Gloria y es imbuido en el Amor de Dios de forma totalmente espontánea.(14)
ਕਾਇਆ ਨਗਰੁ; ਢਹੈ ਢਹਿ ਢੇਰੀ ॥
kaaeaa nagar; dtahai dteh dteree | Ang 1052
Sant Singh KhalsaThe body-village crumbles and collapses into a pile of dust.
Manmohan SinghThe body village falls and becomes a heap of dust.
Manmohan Singh (Punjabi)ਦੇਹ ਦਾ ਪਿੰਡ ਢੈ ਜਾਂਦਾ ਹੈ ਅਤੇ ਢੈ ਕੇ ਮਿੱਟੀ ਦੀ ਢੇਰੀ ਹੋ ਜਾਂਦਾ ਹੈ।
Fareedkot Teekaਕਾਇਆ ਰੂਪ ਨਗਰ ਤੌ ਕਈ ਬੇਰ ਗਿਰ ਪੜਾ ਹੈ ਔ ਅਬ ਭੀ ਗਿਰ ਕੇ ਇਸ ਨੇ ਭਸਮ ਕੀ ਢੇਰੀ ਹੋ ਜਾਨਾ ਹੈ॥
Prof. Sahib Singhਇਹ ਸਰੀਰ-ਨਗਰ (ਆਖ਼ਿਰ) ਢਹਿ ਪੈਂਦਾ ਹੈ, ਤੇ ਢਹਿ ਕੇ ਢੇਰੀ ਹੋ ਜਾਂਦਾ ਹੈ।ਪਦ ਅਰਥ ਢਹਿ = ਢਹ ਕੇ।
SikhNet (Spanish)Sin la Palabra del Guru la ciudad del cuerpo se derrumba al final,
ਬਿਨੁ ਸਬਦੈ; ਚੂਕੈ ਨਹੀ. ਫੇਰੀ ॥
bin sabadai; chookai nahee. feree | Ang 1052
Sant Singh KhalsaWithout the Shabad, the cycle of reincarnation is not brought to an end.
Manmohan SinghWithout the Lord's Name the rotation of transmigration ends not.
Manmohan Singh (Punjabi)ਸੁਆਮੀ ਦੇ ਨਾਮ ਦੇ ਬਾਝੋਂ ਆਵਾਗਉਣ ਦਾ ਚੱਕਰ ਮੁਕਦਾ ਨਹੀਂ।
Fareedkot Teekaਗੁਰ ਉਪਦੇਸ ਸੇ ਬਿਨਾਂ ਸੰਸਾਰ ਸੇ ਜੀਵ ਕੀ ਫੇਰੀ ਦੂਰ ਨਹੀਂ ਹੋਣੀ॥
Prof. Sahib Singhਪਰ ਗੁਰ-ਸ਼ਬਦ (ਨੂੰ ਮਨ ਵਿਚ ਵਸਾਣ) ਤੋਂ ਬਿਨਾ (ਜੀਵਾਤਮਾ ਦਾ) ਜਨਮ ਮਰਨ ਦਾ ਗੇੜ ਨਹੀਂ ਮੁੱਕਦਾ।ਪਦ ਅਰਥ ਚੂਕੈ = ਮੁੱਕਦੀ। ਫੇਰੀ = ਜਨਮ ਮਰਨ ਦਾ ਗੇੜ।
SikhNet (Spanish)las idas y venidas no cesan, pero aquél que alaba la Palabra Verdadera,
ਸਾਚੁ ਸਲਾਹੇ ਸਾਚਿ ਸਮਾਵੈ; ਜਿਨਿ ਗੁਰਮੁਖਿ ਏਕੋ ਜਾਤਾ ਹੇ ॥੧੫॥
saach salaahe saach samaavai; jin guramukh eko jaataa he |15| Ang 1052
Sant Singh KhalsaOne who knows the One Lord, through the True Guru, praises the True Lord, and remains immersed in the True Lord. ||15||
Manmohan SinghHe, who through the Guru, knows the One alone, He praises the True Lord and in the True lord he is absorbed.
Manmohan Singh (Punjabi)ਜੋ ਗੁਰਾਂ ਦੇ ਰਾਹੀਂ ਕੇਵਲ ਇੱਕ ਨੂੰ ਹੀ ਜਾਣਦਾ ਹੈ; ਉਹ ਸੱਚੇ ਸੁਆਮੀ ਦੀ ਉਸਤਤੀ ਕਰਦਾ ਹੈ ਅਤੇ ਸੱਚੇ ਸੁਆਮੀ ਅੰਦਰ ਹੀ ਲੀਨ ਹੋ ਜਾਂਦਾ ਹੈ।
Fareedkot Teekaਇਸੀ ਤੇ ਜਿਸ ਗੁਰਮੁਖਿ ਨੇ ਇਕ ਪ੍ਰਮਾਤਮਾ ਕੋ ਪਛਾਤਾ ਹੈ ਵਹੁ ਸਚ ਕਾ ਹੀ ਸਲਾਹਣਾ ਕਰਤਾ ਹੈ ਪੁਨਾ ਵਹੁ ਸਚ ਮੇਂ ਹੀ ਸਮਾਇ ਜਾਤਾ ਹੈ॥੧੫॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨਾਲ ਹੀ ਸਾਂਝ ਪਾਂਦਾ ਹੈ ਉਹ ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ, ਉਹ ਸਦਾ-ਥਿਰ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੧੫॥ਪਦ ਅਰਥ ਸਾਚੁ = ਸਦਾ-ਥਿਰ ਪ੍ਰਭੂ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਜਿਨਿ = ਜਿਸ (ਮਨੁੱਖ) ਨੇ ॥੧੫॥
SikhNet (Spanish)se inmerge en el Ser Verdadero, sí, aquél que conoce al Uno Solo, por la Gracia del Guru. (15)
ਜਿਸ ਨੋ ਨਦਰਿ ਕਰੇ; ਸੋ ਪਾਏ ॥
jis no nadar kare; so paae | Ang 1052
Sant Singh KhalsaThe True Word of the Shabad comes to dwell in the mind,
Manmohan SinghOn whom is His mercy, obtains the Lord,
Manmohan Singh (Punjabi)ਜਿਸ ਉਤੇ ਉਸ ਦੀ ਮਿਹਰ ਹੈ, ਉਹ ਪ੍ਰਭੂ ਨੂੰ ਪਾ ਲੈਂਦਾ ਹੈ,
Fareedkot Teekaਜਿਸ ਕੋ ਹਰੀ ਨਦਰ ਕਰੇ ਸੋ ਗੁਰੋਂ ਕੋ ਪਾਵਤਾ ਹੈ॥
Prof. Sahib Singhਉਹੀ ਮਨੁੱਖ (ਸਿਫ਼ਤ-ਸਾਲਾਹ ਦੀ ਦਾਤਿ) ਹਾਸਲ ਕਰਦਾ ਹੈ, ਜਿਸ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ,ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}।
SikhNet (Spanish)Aquél a quien el Señor bendice,
ਸਾਚਾ ਸਬਦੁ; ਵਸੈ ਮਨਿ ਆਏ ॥
saachaa sabad; vasai man aae | Ang 1052
Sant Singh KhalsaWhen the Lord bestows His Glance of Grace.
Manmohan Singhand then the true Name comes to abide in his mind.
Manmohan Singh (Punjabi)ਅਤੇ ਸਤਿਨਾਮ ਆ ਕੇ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
Fareedkot Teekaਤਿਸੀ ਕੇ ਮਨ ਮੇਂ ਸਾਚਾ ਉਪਦੇਸ਼ ਆਇ ਵਸਤਾ ਹੈ॥
Prof. Sahib Singhਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਉਸ ਦੇ ਮਨ ਵਿਚ ਆ ਵੱਸਦਾ ਹੈ।ਪਦ ਅਰਥ ਮਨਿ = ਮਨ ਵਿਚ। ਆਏ = ਆਇ, ਆ ਕੇ।
SikhNet (Spanish)obtiene al Uno Verdadero y en su interior es enaltecida la Palabra Verdadera.
ਨਾਨਕ. ਨਾਮਿ ਰਤੇ ਨਿਰੰਕਾਰੀ; ਦਰਿ ਸਾਚੈ ਸਾਚੁ ਪਛਾਤਾ ਹੇ ॥੧੬॥੮॥
naanak. naam rate nirankaaree; dar saachai saach pachhaataa he |16|8| Ang 1052
Sant Singh KhalsaO Nanak, those who are attuned to the Naam, the Name of the Formless Lord, realize the True Lord in His True Court. ||16||8||
Manmohan SinghO Nanak, they who are imbued with the name of the Formless Lord, recognise their True God in the True court.
Manmohan Singh (Punjabi)ਹੇ ਨਾਨਕ! ਜੋ ਸਰੂਪ-ਰਹਿਤ ਸੁਆਮੀ ਦੇ ਨਾਮ ਨਾਲ ਰੰਗੀਜੇ ਹਨ, ਉਹ ਸੱਚੇ ਦਰਬਾਰ ਅੰਦਰ ਆਪਣੇ ਸੱਚੇ ਵਾਹਿਗੁਰੂ ਨੂੰ ਸਿੰਝਾਣ ਲੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਬੀਚ ਰਤੇ ਹੈਂ, ਸੋ ਨਿਰਕਾਰੀ ਹੂਏ ਹੈਂ, ਔ ਜਿਨੋਂ ਉਨ ਦ੍ਵਾਰੇ ਸਾਚੇ ਨਾਮ ਕੋ ਪਛਾਤਾ ਹੈ, ਸੋ ਭੀ ਸਾਚੇ ਹੂਏ ਹੈਂ॥੧੬॥੮॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਨਿਰੰਕਾਰ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਜਿਹੜੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਂਦੇ ਹਨ, ਉਹ ਉਸ ਸਦਾ-ਥਿਰ ਦੇ ਦਰ ਤੇ (ਕਬੂਲ ਹੋ ਜਾਂਦੇ ਹਨ) ॥੧੬॥੮॥ਪਦ ਅਰਥ ਨਾਮਿ = ਨਾਮ ਵਿਚ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਾਚੁ ਪਛਾਤਾ = ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ ॥੧੬॥੮॥
SikhNet (Spanish)Dice Nanak, los que están imbuidos en el Nombre del Ser Sin Forma conocen al Uno Verdadero en la Puerta Verdadera.(16-8)