ਮਾਰੂ ਮਹਲਾ ੩ ॥
maaroo mahalaa 3 | Ang 1053
Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.
ਸੋ ਸਚੁ ਸੇਵਿਹੁ ਸਿਰਜਣਹਾਰਾ ॥
so sach sevihu sirajanahaaraa | Ang 1053
Sant Singh KhalsaServe the True Creator Lord.
Manmohan SinghServe thou Him, the True Creator-Lord.
Manmohan Singh (Punjabi)ਤੂੰ ਉਸ ਸੱਚੇ ਰਚਣਹਾਰ ਸੁਆਮੀ ਦੀ ਸੇਵਾ ਕਰ।
Fareedkot Teekaਹੇ ਭਾਈ! ਜੋ ਉਤਪਤੀ ਕਰਨੇਹਾਰਾ ਪਰਮਾਤਮਾ ਹੈ ਤਿਸ ਕੋ ਨਿਸਚੇ ਕਰ ਕੇ ਸੇਵਹੁ॥
Prof. Sahib Singhਉਸ ਸਦਾ ਕਾਇਮ ਰਹਿਣ ਵਾਲੇ ਕਰਤਾਰ ਦਾ ਸਿਮਰਨ ਕਰਿਆ ਕਰੋ,ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸੇਵਿਹੁ = ਸਿਮਰਿਆ ਕਰੋ।
SikhNet (Spanish)Sirve al Verdadero Señor Creador,
ਸਬਦੇ. ਦੂਖ ਨਿਵਾਰਣਹਾਰਾ ॥
sabade. dookh nivaaranahaaraa | Ang 1053
Sant Singh KhalsaThe Word of the Shabad is the Destroyer of pain.
Manmohan SinghHe is the Destroyer of distress through the Name.
Manmohan Singh (Punjabi)ਨਾਮ ਦੇ ਰਾਹੀਂ ਉਹ ਦੁਖੜਾ ਦੂਰ ਕਰਨ ਵਾਲਾ ਹੈ।
Fareedkot Teekaਸੋ ਗੁਰ ਉਪਦੇਸ ਕਰ ਦੁਖੋਂ ਕੀ ਨਿਵਰਤੀ ਕਰਨਹਾਰਾ ਹੈ॥
Prof. Sahib Singhਉਹ ਗੁਰੂ ਦੇ ਸ਼ਬਦ ਵਿਚ ਜੋੜ ਕੇ (ਜੀਵਾਂ ਦੇ ਸਾਰੇ) ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ।ਪਦ ਅਰਥ ਸਬਦੇ = ਸ਼ਬਦ ਵਿਚ (ਜੋੜ ਕੇ)। ਨਿਵਾਰਣਹਾਰਾ = ਦੂਰ ਕਰ ਸਕਣ ਵਾਲਾ।
SikhNet (Spanish)Quien te purga del dolor a través de la Palabra.
ਅਗਮੁ ਅਗੋਚਰੁ. ਕੀਮਤਿ ਨਹੀ ਪਾਈ; ਆਪੇ ਅਗਮ ਅਥਾਹਾ ਹੇ ॥੧॥
agam agochar. keemat nahee paaee; aape agam athaahaa he |1| Ang 1053
Sant Singh KhalsaHe is inaccessible and unfathomable; He cannot be evaluated. He Himself is inaccessible and immeasurable. ||1||
Manmohan SinghHe is Inaccessible and incomprehensible and one can evaluate. Him not Care-free Unfathomable He Himself is.
Manmohan Singh (Punjabi)ਉਹ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਅਤੇ ਬੰਦਾ ਉਸ ਦਾ ਮੁਲ ਪਾ ਨਹੀਂ ਸਕਦਾ। ਉਹ ਖ਼ੁਦ-ਬੇ-iਫ਼ਕਰ ਅਤੇ ਹਦਬੰਨਾ ਰਹਿਤ ਹੈ।
Fareedkot Teekaਜੋ ਅਗਮ ਅਗੋਚਰ ਹੈ ਤਿਸ ਕੀ ਕੀਮਤ ਨਹੀਂ ਪਾਈ ਜਾਤੀ, ਆਪ ਹੀ ਵਹੁ ਪੀਛੇ ਅਗਮ ਥਾ ਔ ਵਰਤਮਾਨ ਮੇਂ ਭੀ ਅਥਾਹ ਹੈ ॥੧॥
Prof. Sahib Singhਉਹ ਅਪਹੁੰਚ ਅਗੋਚਰ ਤੇ ਅਥਾਹ ਪ੍ਰਭੂ (ਆਪਣੇ ਵਰਗਾ) ਆਪ ਹੀ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੧॥ਪਦ ਅਰਥ ਅਗਮੁ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਥਾਹਾ = ਜਿਸ ਦੀ ਡੂੰਘਾਈ ਨਾਹ ਲੱਭ ਸਕੇ ॥੧॥
SikhNet (Spanish)Él es Insondable e Imperceptible, uno no Lo puede evaluar, siendo Lo que es: Infinito y Trascendente.(1)
ਆਪੇ ਸਚਾ ਸਚੁ ਵਰਤਾਏ ॥
aape sachaa sach varataae | Ang 1053
Sant Singh KhalsaThe True Lord Himself makes Truth pervasive.
Manmohan SinghOf Himself the True Lord distributes truth.
Manmohan Singh (Punjabi)ਆਪ ਹੀ ਸੱਚਾ ਸੁਆਮੀ ਸੱਚ ਵੱਡਦਾ ਹੈ।
Fareedkot Teekaਸਾਚਾ ਵਾਹਿਗੁਰੂ ਆਪ ਹੀ ਸਾਜ ਕੋ ਵਰਤਾਵਤਾ ਹੈ॥
Prof. Sahib Singhਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਆਪਣਾ ਅਟੱਲ ਹੁਕਮ ਵਰਤਾ ਰਿਹਾ ਹੈ।ਪਦ ਅਰਥ ਆਪੇ = ਆਪ ਹੀ। ਸਚੁ = ਅਟੱਲ ਹੁਕਮ।
SikhNet (Spanish)El Señor por Sí Mismo hace Su Verdad Manifiesta,
ਇਕਿ ਜਨ. ਸਾਚੈ ਆਪੇ ਲਾਏ ॥
eik jan. saachai aape laae | Ang 1053
Sant Singh KhalsaHe attaches some humble beings to the Truth.
Manmohan SinghSome persons, He Himself yokes to Truth.
Manmohan Singh (Punjabi)ਕਈਆਂ ਪੁਰਸ਼ਾਂ ਨੂੰ ਉਹ ਆਪ ਹੀ ਸੱਚ ਨਾਲ ਜੋੜਦਾ ਹੈ।
Fareedkot Teekaਇਕ ਪੁਰਸ ਸਾਚੇ ਨੇ ਆਪਨੇ ਸਾਚ ਸਰੂਪ ਮੇਂ ਲਾਏ ਹੈਂ॥
Prof. Sahib Singhਕਈ ਭਗਤ-ਜਨ ਐਸੇ ਹਨ ਜਿਨ੍ਹਾਂ ਨੂੰ ਉਸ ਸਦਾ-ਥਿਰ ਕਰਤਾਰ ਨੇ ਆਪ ਹੀ ਆਪਣੇ ਚਰਨਾਂ ਵਿਚ ਜੋੜ ਰੱਖਿਆ ਹੈ।ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਸਾਚੈ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ।
SikhNet (Spanish)por Sí Mismo me lleva hasta Su Verdad,
ਸਾਚੋ ਸੇਵਹਿ ਸਾਚੁ ਕਮਾਵਹਿ; ਨਾਮੇ ਸਚਿ ਸਮਾਹਾ ਹੇ ॥੨॥
saacho seveh saach kamaaveh; naame sach samaahaa he |2| Ang 1053
Sant Singh KhalsaThey serve the True Lord and practice Truth; through the Name, they are absorbed in the True Lord. ||2||
Manmohan SinghThey serve the True Lord, practice truth and through the Name merge in the True One.
Manmohan Singh (Punjabi)ਉਹ ਸੱਚੇ ਸਾਈਂ ਨੂੰ ਸੇਂਵਦੇ ਹਨ, ਸੱਚ ਦੀ ਕਮਾਈ ਕਰਦੇ ਹਨ ਅਤੇ ਨਾਮ ਦੇ ਰਾਹੀਂ ਸਤਿਪੁਰਖ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਵਹੁ ਸਾਚ ਕੋ ਹੀ ਸੇਵਤੇ ਹੈਂ ਔ ਸਾਚੇ ਕਰਮੋਂ ਕੋ ਕਮਾਵਤੇ ਹੈਂ ਔ ਨਾਮ ਕਰ ਕੇ ਹੀ ਉਨ ਕੋ ਸਾਚਾ (ਸਮਾਹਾ) ਅਨੰਦ ਹੂਆ ਹੈ॥੨॥
Prof. Sahib Singhਉਹ ਭਗਤ-ਜਨ ਸਦਾ-ਥਿਰ ਦਾ ਹੀ ਸਿਮਰਨ ਕਰਦੇ ਰਹਿੰਦੇ ਹਨ, ਸਦਾ-ਥਿਰ ਨਾਮ (ਸਿਮਰਨ) ਦੀ ਕਮਾਈ ਕਰਦੇ ਹਨ, ਨਾਮ (ਸਿਮਰਨ ਦੀ ਬਰਕਤਿ) ਨਾਲ ਉਹ ਉਸ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦੇ ਹਨ ॥੨॥ਪਦ ਅਰਥ ਸਾਚੋ = ਸਾਚੁ ਹੀ, ਸਦਾ-ਥਿਰ ਪ੍ਰਭੂ ਨੂੰ ਹੀ। ਨਾਮੇ = ਨਾਮ ਦੀ ਰਾਹੀਂ ਹੀ। ਸਚਿ = ਸਦਾ-ਥਿਰ ਪ੍ਰਭੂ ਵਿਚ ॥੨॥
SikhNet (Spanish)ahí uno sirve y practica la Verdad y se inmerge en el Nombre del Ser Verdadero. (2)
ਧੁਰਿ ਭਗਤਾ ਮੇਲੇ; ਆਪਿ ਮਿਲਾਏ ॥
dhur bhagataa mele; aap milaae | Ang 1053
Sant Singh KhalsaThe Primal Lord unites His devotees in His Union.
Manmohan SinghHis saints, the Lord unites and blends with Himself.
Manmohan Singh (Punjabi)ਆਪਣਿਆਂ ਸਾਧੂਆਂ ਨੂੰ ਸੁਆਮੀ ਆਪਣੇ ਨਾਲ ਮਿਲਾ ਅਤੇ ਅਭੇਦ ਕਰ ਲੈਂਦਾ ਹੈ।
Fareedkot Teekaਜੋ ਪੁਰਸ ਧੁਰੋਂ ਭਗਤੋਂ ਕੇ ਸਾਥ ਮੇਲੇ ਹੈਂ, ਸੋ ਅਪਨੇ ਮੇਂ ਮਿਲਾਇ ਹੈਂ॥
Prof. Sahib Singhਧੁਰ ਦਰਗਾਹ ਤੋਂ ਭਗਤਾਂ ਨੂੰ ਪ੍ਰਭੂ ਆਪ ਹੀ ਆਪਣੇ ਨਾਲ ਮਿਲਾਂਦਾ ਹੈ,ਪਦ ਅਰਥ ਧੁਰਿ = ਧੁਰੋਂ ਹੀ, ਆਪਣੇ ਹੁਕਮ ਅਨੁਸਾਰ।
SikhNet (Spanish)El Señor por Sí Mismo une a Sus Devotos en Su Ser,
ਸਚੀ ਭਗਤੀ ਆਪੇ ਲਾਏ ॥
sachee bhagatee aape laae | Ang 1053
Sant Singh KhalsaHe attaches them to true devotional worship.
Manmohan SinghAttaches He Himself to His true devotion.
Manmohan Singh (Punjabi)ਆਪਣੇ ਸੱਚੇ ਪ੍ਰੇਮ ਨਾਲ ਉਹ ਆਪ ਹੀ ਜੋੜਦਾ ਹੈ।
Fareedkot Teekaਔਰ ਆਪ ਹੀ ਭਗਤੀ ਮੇਂ ਲਾਏ ਹੈਂ॥
Prof. Sahib Singhਆਪ ਹੀ ਉਹਨਾਂ ਨੂੰ ਆਪਣੀ ਸੱਚੀ ਭਗਤੀ ਵਿਚ ਜੋੜਦਾ ਹੈ।
SikhNet (Spanish)los ata Él Mismo a Su Devoción Verdadera,
ਸਾਚੀ ਬਾਣੀ ਸਦਾ ਗੁਣ ਗਾਵੈ; ਇਸੁ ਜਨਮੈ ਕਾ ਲਾਹਾ ਹੇ ॥੩॥
saachee baanee sadaa gun gaavai; is janamai kaa laahaa he |3| Ang 1053
Sant Singh KhalsaOne who sings forever the Glorious Praises of the Lord, through the True Word of His Bani, earns the profit of this life. ||3||
Manmohan SinghThe mortal who through the True Gurbani, sings ever the praise of God. earns the profit of this life.
Manmohan Singh (Punjabi)ਜੋ ਪ੍ਰਾਣੀ, ਸੱਚੀ ਗੁਰਬਾਣੀ ਰਾਹੀਂ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਉਹ ਇਸ ਜੀਵਨ ਦਾ ਨਫ਼ਾ ਕਮਾ ਲੈਂਦਾ ਹੈ।
Fareedkot Teekaਸੋ ਸਦਾ ਭਗਵਤ ਕੇ ਗੁਣ ਗਾਵਤੇ ਹੈਂ ਤਿਨ ਕੀ ਬਾਣੀ ਭੀ ਸਾਚੀ ਹੈ, ਤਿਨੋਂ ਨੇ ਹੀ ਇਸ ਮਾਨੁਖ ਜਨਮ ਅਮੋਲਕ ਕਾ ਲਾਭ ਲੀਆ ਹੈ॥੩॥
Prof. Sahib Singh(ਉਸ ਦੀ ਆਪਣੀ ਮਿਹਰ ਨਾਲ ਹੀ ਮਨੁੱਖ) ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ ਉਸ ਦੇ ਗੁਣ ਗਾਂਦਾ ਹੈ-ਇਹ ਸਿਫ਼ਤ-ਸਾਲਾਹ ਹੀ ਇਸ ਮਨੁੱਖਾ ਜਨਮ ਦੀ ਖੱਟੀ ਹੈ ॥੩॥ਪਦ ਅਰਥ ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਗਾਵੈ = ਗਾਂਦਾ ਹੈ {ਇਕ-ਵਚਨ}। ਲਾਹਾ = ਲਾਭ ॥੩॥
SikhNet (Spanish)así, uno canta para siempre Su Alabanza a través de la Palabra y se gana para sí el Mérito del nacimiento humano.(3)
ਗੁਰਮੁਖਿ ਵਣਜੁ ਕਰਹਿ; ਪਰੁ ਆਪੁ ਪਛਾਣਹਿ ॥
guramukh vanaj kareh; par aap pachhaaneh | Ang 1053
Sant Singh KhalsaThe Gurmukh trades, and understands his own self.
Manmohan SinghThe Guru ward does business but he understands himself well.
Manmohan Singh (Punjabi)ਗੁਰੂ ਅਨੁਸਾਰੀ ਵਾਪਾਰ ਕਰਦਾ ਹੈ ਅਤੇ ਆਪਦੇਆਪ ਨੂੰ ਚੰਗੀ ਤਰ੍ਹਾਂ ਸਮਝਦਾ ਹੈ।
Fareedkot Teekaਗੁਰਮੁਖ ਐਸਾ ਵਣਜੁ ਕਰਤੇ ਹੈਂ ਜਿਸ ਮੇਂ ਭਲੀ ਪ੍ਰਕਾਰ ਅਪਨੇ ਸੂਰਪ ਕੋ ਪਛਾਣੇ॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ (ਨਾਮ ਜਪਣ ਦਾ) ਵਣਜ ਕਰਦੇ ਰਹਿੰਦੇ ਹਨ, (ਇਸ ਤਰ੍ਹਾਂ ਕਿਸੇ) ਪਰਾਏ ਨੂੰ ਤੇ ਕਿਸੇ ਆਪਣੇ ਨੂੰ (ਇਉਂ) ਪਛਾਣਦੇ ਹਨ,ਪਦ ਅਰਥ ਕਰਹਿ = ਕਰਦੇ ਹਨ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ। ਪਰੁ = ਪਰਾਏ ਨੂੰ। ਆਪੁ = ਆਪਣੇ ਨੂੰ।
SikhNet (Spanish)El ser onsciente en Dios, comercia también, pero al conocerse a sí mismo,
ਏਕਸ ਬਿਨੁ; ਕੋ ਅਵਰੁ. ਨ ਜਾਣਹਿ ॥
ekas bin; ko avar. na jaaneh | Ang 1053
Sant Singh KhalsaHe knows no other than the One Lord.
Manmohan SinghWithout the One Lord, he knows not any other.
Manmohan Singh (Punjabi)ਇਕ ਸੁਆਮੀ ਦੇ ਬਗ਼ੈਰ ਉਹ ਹੋਰਸ ਕਿਸੇ ਨੂੰ ਨਹੀਂ ਜਾਣਦਾ।
Fareedkot Teekaਏਕ ਪਰਮਾਤਮਾਂ ਬਿਨਾਂ ਹੋਰ ਕਿਸੀ ਕੇ ਕਲ੍ਯਾਣ ਕਰਤਾ ਨਹੀਂ ਜਾਨਤੇ॥
Prof. Sahib Singh(ਕਿ ਇਹਨਾਂ ਵਿਚ) ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਵੱਸਦਾ ਉਹ ਨਹੀਂ ਜਾਣਦੇ।ਪਦ ਅਰਥ ਕੋ ਅਵਰੁ = ਕੋਈ ਹੋਰ।
SikhNet (Spanish)no conoce a nadie más que al Único Dios.
ਸਚਾ ਸਾਹੁ ਸਚੇ ਵਣਜਾਰੇ; ਪੂੰਜੀ ਨਾਮੁ ਵਿਸਾਹਾ ਹੇ ॥੪॥
sachaa saahu sache vanajaare; poonjee naam visaahaa he |4| Ang 1053
Sant Singh KhalsaTrue is the banker, and True are His traders, who buy the merchandise of the Naam. ||4||
Manmohan SinghTrue is the Banker and true His dealers, who buy up the merchandise of the Name.
Manmohan Singh (Punjabi)ਸੱਚਾ ਹੈ ਸ਼ਾਹੂਕਾਰ ਅਤੇ ਸੱਚੇ ਉਸ ਦੇ ਵਾਪਾਰੀ, ਜੋ ਨਾਮ ਦੇ ਸੌਦੇ ਸੂਤ ਨੂੰ ਖ਼ਰੀਦਦੇ ਹਨ।
Fareedkot Teekaਗੁਰੂ ਰੂਪ ਸਾਹੂਕਾਰ ਸਾਚਾ ਹੈ ਅਰ ਜਗ੍ਯਾਸੂ ਰੂਪ ਵਣਜਾਰੇ ਭੀ ਸਚੇ ਹੈਂ, ਸਰਧਾ ਰੂਪ ਪੂੰਜੀ ਕਰ ਕੇ ਨਾਮ ਕੋ ਹੀ ਖਰੀਦਿਆ ਹੈ ॥੪॥
Prof. Sahib Singh(ਉਹ ਸਮਝਦੇ ਹਨ ਕਿ ਸਭਨਾਂ ਨੂੰ ਆਤਮਕ ਜੀਵਨ ਦੀ ਪੂੰਜੀ ਦੇਣ ਵਾਲਾ) ਸ਼ਾਹ-ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਜੀਵ ਉਸ ਦੇ ਸਦਾ-ਥਿਰ ਨਾਮ ਦਾ ਵਣਜ ਕਰਨ ਵਾਲੇ ਹਨ, (ਪਰਮਾਤਮਾ ਪਾਸੋਂ) ਪੂੰਜੀ (ਲੈ ਕੇ ਉਸ ਦਾ) ਨਾਮ-ਸੌਦਾ ਖ਼ਰੀਦਦੇ ਹਨ ॥੪॥ਪਦ ਅਰਥ ਸਾਹੁ = ਜੀਵ-ਵਣਜਾਰਿਆਂ ਨੂੰ ਪੂੰਜੀ ਦੇਣ ਵਾਲਾ ਸ਼ਾਹ-ਪ੍ਰਭੂ। ਵਿਸਾਹਾ = ਵਣਜ ਕਰਦੇ ਹਨ ॥੪॥
SikhNet (Spanish)En este comercio el Mercader es el Señor Verdadero y le va vendiendo a cada uno de Su Devotos que le compran los Bienes del Señor.(4)
ਆਪੇ ਸਾਜੇ ਸ੍ਰਿਸਟਿ ਉਪਾਏ ॥
aape saaje srisatt upaae | Ang 1053
Sant Singh KhalsaHe Himself fashions and creates the Universe.
Manmohan SinghHimself the Lord makes the beings and creates the world.
Manmohan Singh (Punjabi)ਆਪ ਹੀ ਪ੍ਰਭੂ ਜੀਵਾਂ ਨੂੰ ਬਣਾਉਂਦਾ ਅਤੇ ਜਗਤ ਨੂੰ ਰਚਦਾ ਹੈ।
Fareedkot Teekaਪਹਿਲੇ ਆਪ ਅਕਾਸ ਆਦਿ ਪੰਚ ਤਤੋਂ ਕੋ ਸਾਜਤਾ ਹੈ, ਤਿਨ ਦ੍ਵਾਰਾ ਸ੍ਰਿਸ੍ਟੀ ਕੋ ਉਤਪੰਨ ਕਰਤਾ ਹੈ॥
Prof. Sahib Singhਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਸ੍ਰਿਸ਼ਟੀ ਰਚਦਾ ਹੈ।ਪਦ ਅਰਥ ਆਪੇ = ਆਪ ਹੀ। ਸਾਜੇ = ਪੈਦਾ ਕਰਦਾ ਹੈ। ਸ੍ਰਿਸਟਿ = ਜਗਤ। ਕਉ = ਨੂੰ।
SikhNet (Spanish)El Señor, por Sí Mismo crea y embellece a toda Su Creación,
ਵਿਰਲੇ ਕਉ; ਗੁਰਸਬਦੁ ਬੁਝਾਏ ॥
virale kau; gurasabad bujhaae | Ang 1053
Sant Singh KhalsaHe inspires a few to realize the Word of the Guru's Shabad.
Manmohan SinghA few, He makes realise the Guru's word.
Manmohan Singh (Punjabi)ਬਹੁਤ ਹੀ ਥੋੜਿਆਂ ਨੂੰ ਉਹ ਗੁਰਬਾਣੀ ਨੂੰ ਅਨੁਭਵ ਕਰਾਉਂਦਾ ਹੈ।
Fareedkot Teekaਤਿਸ ਸ੍ਰਿਸ੍ਟੀ ਵਿਚੋਂ ਕਿਸੇ ਵਿਰਲੇ ਕੋ ਗੁਰੋਂ ਕਾ ਉਪਦੇਸ਼ ਸਮਝਾਵਤਾ ਹੈ॥
Prof. Sahib Singh(ਕਿਸੇ) ਵਿਰਲੇ (ਭਾਗਾਂ ਵਾਲੇ) ਨੂੰ ਗੁਰੂ ਦੇ ਸ਼ਬਦ ਦੀ ਸੂਝ ਭੀ ਆਪ ਹੀ ਬਖ਼ਸ਼ਦਾ ਹੈ।ਪਦ ਅਰਥ ਗੁਰ ਸਬਦੁ = ਗੁਰੂ ਦਾ ਸ਼ਬਦ। ਬੁਝਾਏ = ਸਮਝਾਂਦਾ ਹੈ।
SikhNet (Spanish)pero extraordinario es aquél a quien hace tomar Conciencia de la Palabra del Guru,
ਸਤਿਗੁਰੁ ਸੇਵਹਿ. ਸੇ ਜਨ ਸਾਚੇ; ਕਾਟੇ ਜਮ ਕਾ ਫਾਹਾ ਹੇ ॥੫॥
satigur seveh. se jan saache; kaatte jam kaa faahaa he |5| Ang 1053
Sant Singh KhalsaThose humble beings who serve the True Guru are true. He snaps the noose of death from around their necks. ||5||
Manmohan SinghTrue are the persons, who serve their True Guru. The Guru snaps their noose of the Yama.
Manmohan Singh (Punjabi)ਸੱਚੇ ਹਨ ਉਹ ਪੁਰਸ਼, ਜੋ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ। ਗੁਰੂ ਜੀ ਉਨ੍ਹਾਂ ਦੀ ਯਮ ਦੀ ਫਾਹੀ ਨੂੰ ਕੱਟ ਦਿੰਦੇ ਹਨ।
Fareedkot Teekaਜੋ ਸਤਿਗੁਰੋਂ ਕੋ ਸੇਵਤੇ ਹੈਂ, ਸੋ ਜਨ ਸਾਚੇ ਹੈਂ। ਸੋ ਜਮ ਕਾ ਫਾਹਾ ਰੂਪ ਜਨਮ ਕਾਟ ਦੇਤੇ ਹੈਂ॥੫॥
Prof. Sahib Singh(ਉਸ ਦੀ ਮਿਹਰ ਨਾਲ ਜਿਹੜੇ ਮਨੁੱਖ) ਗੁਰੂ ਦੀ ਸਰਨ ਪੈਂਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਆਪ ਹੀ ਉਹਨਾਂ ਦੀ ਜਮ (ਆਤਮਕ ਮੌਤ) ਦੀ ਫਾਹੀ ਕੱਟਦਾ ਹੈ ॥੫॥ਪਦ ਅਰਥ ਸੇਵਹਿ = ਸਰਨ ਪੈਂਦੇ ਹਨ। ਸੇ = ਉਹ {ਬਹੁ-ਵਚਨ}। ਸਾਚੇ = ਅਡੋਲ ਜੀਵਨ ਵਾਲੇ ॥੫॥
SikhNet (Spanish)sí, a quien sea que sirve al Guru Verdadero, las ataduras de Maya le son quitadas.(5)
ਭੰਨੈ ਘੜੇ ਸਵਾਰੇ ਸਾਜੇ ॥
bhanai gharre savaare saaje | Ang 1053
Sant Singh KhalsaHe destroys, creates, embellishes and fashions all beings,
Manmohan SinghThe Lord destroys, fashions, creates and embellishes the beings,
Manmohan Singh (Punjabi)ਸਾਹਿਬ ਜੀਵਾਂ ਨੂੰ ਮਾਰਦਾ, ਸਾਜਦਾ, ਰਚਦਾ ਅਤੇ ਸ਼ਸ਼ੋਭਤ ਕਰਦਾ ਹੈ,
Fareedkot Teekaਦੇਹ ਰੂਪ ਘਟ ਸਾਜੇ ਹੈਂ, ਪੁਨਃ (ਸਵਾਰੇ) ਪਾਲਨਾ ਕਰਤਾ ਹੈ; ਵਾ ਘੜ ਸਵਾਰ ਕੇ ਹਛੀ ਤਰਾਂ ਸਾਜੇ ਹੈਂ ਔਰ ਭੰਨ ਦੇਤਾ ਹੈ॥
Prof. Sahib Singh(ਜੀਵਾਂ ਦੇ ਸਰੀਰ-ਭਾਂਡੇ) ਘੜ ਕੇ (ਆਪ ਹੀ) ਭੰਨਦਾ ਹੈ, ਆਪ ਹੀ ਪੈਦਾ ਕਰਦਾ ਤੇ ਸੰਵਾਰਦਾ ਹੈ।ਪਦ ਅਰਥ ਘੜੇ = ਘੜਿ, ਘੜ ਕੇ। ਸਵਾਰੇ = ਸੋਹਣੇ ਬਣਾਂਦਾ ਹੈ।
SikhNet (Spanish)El Señor por Sí Mismo crea, embellece y destruye,
ਮਾਇਆ ਮੋਹਿ; ਦੂਜੈ ਜੰਤ ਪਾਜੇ ॥
maaeaa mohi; doojai jant paaje | Ang 1053
Sant Singh Khalsaand attaches them to duality, attachment and Maya.
Manmohan Singhand attaches them with mammon, worldly love and duality.
Manmohan Singh (Punjabi)ਅਤੇ ਉਨ੍ਹਾਂ ਨੂੰ ਧਨ-ਦੌਲਤ ਸੰਸਾਰੀ ਮਮਤਾ ਅਤੇ ਦਵੈਤ-ਭਾਵ ਨਾਲ ਜੋੜਦਾ ਹੈ।
Fareedkot Teekaਮਾਇਆ ਕੇ ਮੋਹ ਕਰ ਕੇ ਦ੍ਵੈਤ ਭਾਵ ਮੇਂ ਜੰਤ (ਪਾਜੇ) ਜੋੜੇ ਹੈਂ॥
Prof. Sahib Singhਮਾਇਆ ਦੇ ਮੋਹ ਵਿਚ, ਮੇਰ-ਤੇਰ ਵਿਚ ਭੀ ਜੀਵ (ਉਸ ਨੇ ਆਪ ਹੀ) ਪਾਏ ਹੋਏ ਹਨ।ਪਦ ਅਰਥ ਮੋਹਿ = ਮੋਹ ਵਿਚ। ਦੂਜੈ = ਮੇਰ-ਤੇਰ ਵਿਚ। ਪਾਜੇ = ਪਾਏ ਹੋਏ ਹਨ।
SikhNet (Spanish)pero entregándose al amor de la ilusión, esa criatura se apega al otro.
ਮਨਮੁਖ ਫਿਰਹਿ. ਸਦਾ ਅੰਧੁ ਕਮਾਵਹਿ; ਜਮ ਕਾ ਜੇਵੜਾ ਗਲਿ ਫਾਹਾ ਹੇ ॥੬॥
manamukh fireh. sadaa andh kamaaveh; jam kaa jevarraa gal faahaa he |6| Ang 1053
Sant Singh KhalsaThe self-willed manmukhs wander around forever, acting blindly. Death has strung his noose around their necks. ||6||
Manmohan SinghThe egocentrics wander about, ever act blindly and round their neck is the rope of Death's noose.
Manmohan Singh (Punjabi)ਆਪ-ਹੁਦਰੇ ਭਟਕਦੇ ਫਿਰਦੇ ਹਨ, ਹਮੇਸ਼ਾਂ ਅੰਨ੍ਹੇ ਵਾਹ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਗਰਦਨ ਦੁਆਲੇ ਮੌਤ ਦੀ ਫ਼ਾਂਸੀ ਦਾ ਰੱਸਾ ਹੈ।
Fareedkot Teekaਮਨਮੁਖ ਸਦਾ ਅੰਧ ਕਰਮੋਂ ਕੋ ਕਮਾਵਤੇ ਫਿਰਤੇ ਹੈਂ, ਇਸੀ ਤੇ ਤਿਨ ਕੇ ਗਲ ਮੇਂ ਜਮ ਕਾ ਜੇਵੜਾ ਰੂਪ ਫਾਹਾ ਪੜਤਾ ਹੈ॥੬॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮੋਹ ਵਿਚ) ਭਟਕਦੇ ਫਿਰਦੇ ਹਨ, ਸਦਾ ਅੰਨ੍ਹਿਆਂ ਵਾਲਾ ਕੰਮ ਕਰਦੇ ਰਹਿੰਦੇ ਹਨ, ਉਹਨਾਂ ਦੇ ਗਲ ਵਿਚ ਆਤਮਕ ਮੌਤ ਦੀ ਰੱਸੀ ਫਾਹੀ ਪਈ ਰਹਿੰਦੀ ਹੈ ॥੬॥ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਅੰਧੁ = ਅੰਨ੍ਹਿਆਂ ਵਾਲਾ ਕੰਮ। ਗਲਿ = ਗਲ ਵਿਚ ॥੬॥
SikhNet (Spanish)Sí, el ególatra vaga sin rumbo, actuando obscuramente y así Yama se agarra de su cuello.(6)
ਆਪੇ ਬਖਸੇ; ਗੁਰ ਸੇਵਾ ਲਾਏ ॥
aape bakhase; gur sevaa laae | Ang 1053
Sant Singh KhalsaHe Himself forgives, and enjoins us to serve the Guru.
Manmohan SinghOf Himself, the Lord forgives and yokes one to the Guru's service.
Manmohan Singh (Punjabi)ਆਪ ਹੀ ਸਾਈਂ ਮੁਆਫ਼ ਕਰਦਾ ਹੈ ਅਤੇ ਜੀਵ ਨੂੰ ਗੁਰਾਂ ਦੀ ਟਹਿਲ ਸੇਵਾ ਅੰਦਰ ਜੋੜਦਾ ਹੈ।
Fareedkot Teekaਤਿਨ ਕੋ ਗੁਰੋਂ ਕੀ ਸੇਵਾ ਮੇਂ ਲਾਇਕੇ ਆਪ ਬਖਸ਼ ਲੇਤਾ ਹੈ॥
Prof. Sahib Singhਪ੍ਰਭੂ ਆਪ (ਜਿਨ੍ਹਾਂ ਉੱਤੇ) ਬਖ਼ਸ਼ਸ਼ ਕਰਦਾ ਹੈ (ਉਹਨਾਂ ਨੂੰ) ਗੁਰੂ ਦੀ ਸੇਵਾ ਵਿਚ ਜੋੜਦਾ ਹੈ,
SikhNet (Spanish)El Señor por Sí Mismo, perdona y si uno se dedica al Servicio del Guru,
ਗੁਰਮਤੀ ਨਾਮੁ ਮੰਨਿ ਵਸਾਏ ॥
guramatee naam man vasaae | Ang 1053
Sant Singh KhalsaThrough the Guru's Teachings, the Naam comes to dwell within the mind.
Manmohan SinghThrough the Guru's teaching, He enshrines the Name in man's mind.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਉਹ ਨਾਮ ਨੂੰ ਇਨਸਾਨ ਦੇ ਹਿਰਦੇ ਅੰਦਰ ਟਿਕਾ ਦਿੰਦਾ ਹੈ।
Fareedkot Teekaਜੋ ਗੁਰਮਤੀਏ ਨਾਮ ਕੋ ਮਨ ਮੇਂ ਵਸਾਵਤੇ ਹੈਂ॥
Prof. Sahib Singhਗੁਰੂ ਦੀ ਮੱਤ ਦੇ ਕੇ (ਆਪਣਾ) ਨਾਮ (ਉਹਨਾਂ ਦੇ) ਮਨ ਵਿਚ ਵਸਾਂਦਾ ਹੈ।ਪਦ ਅਰਥ ਮੰਨਿ = ਮਨਿ, ਮਨ ਵਿਚ।
SikhNet (Spanish)a través de la Sabiduría del Mismo, hace que uno aprecie el Nombre en la mente,
ਅਨਦਿਨੁ ਨਾਮੁ ਧਿਆਏ ਸਾਚਾ; ਇਸੁ ਜਗ ਮਹਿ ਨਾਮੋ ਲਾਹਾ ਹੇ ॥੭॥
anadin naam dhiaae saachaa; is jag meh naamo laahaa he |7| Ang 1053
Sant Singh KhalsaNight and day, meditate on the Naam, the Name of the True Lord, and earn the profit of the Naam in this world. ||7||
Manmohan SinghNight and day he meditates on the True Name and earns the profit of the Name in this world.
Manmohan Singh (Punjabi)ਰੈਣ ਅਤੇ ਦਿਹੁੰ ਉਹ ਸੱਚੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਇਸ ਜਹਾਨ ਅੰਦਰ ਨਾਮ ਦੀ ਖੱਟੀ ਖੱਟਦਾ ਹੈ।
Fareedkot Teekaਵਹੁ ਰਾਤ ਦਿਨ ਸਚਾ ਨਾਮ ਧਿਆਵਤੇ ਹੈਂ, ਕਿਉਂਕਿ ਇਸ ਜਗ ਮੇਂ ਨਾਮ ਕਰ ਕੇ ਹੀ ਵਾ ਨਾਮ ਹੀ ਲਾਭ ਹੈ॥੭॥
Prof. Sahib Singhਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਸਿਮਰਦਾ ਹੈ, ਉਹ ਅਡੋਲ ਜੀਵਨ ਵਾਲਾ ਹੋ ਜਾਂਦਾ ਹੈ। ਪਰਮਾਤਮਾ ਦਾ ਨਾਮ ਹੀ ਇਸ ਜਗਤ ਵਿਚ ਖੱਟੀ ਹੈ ॥੭॥ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਾਚਾ = ਸਦਾ-ਥਿਰ। ਨਾਮੋ = ਨਾਮ ਹੀ। ਲਾਹਾ = ਲਾਭ ॥੭॥
SikhNet (Spanish)contemple siempre el Nombre Verdadero y en este mundo obtenga la utilidad del Nombre.(7)
ਆਪੇ ਸਚਾ ਸਚੀ ਨਾਈ ॥
aape sachaa sachee naaee | Ang 1053
Sant Singh KhalsaHe Himself is True, and True is His Name.
Manmohan SinghHimself the Lord is true and true is His Name.
Manmohan Singh (Punjabi)ਖੁਦ ਸਾਈਂ ਸੱਚਾ ਹੈ ਅਤੇ ਸੱਚਾ ਹੈ ਉਸ ਦਾ ਨਾਮ।
Fareedkot Teekaਆਪ ਹੀ ਪਰਮੇਸਰ ਸਾਚਾ ਹੈ ਔਰ ਉਸ ਕੀ ਵਡਿਆਈ ਭੀ ਸਾਚੀ ਹੈ॥
Prof. Sahib Singhਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ।ਪਦ ਅਰਥ ਨਾਈ = ਵਡਿਆਈ। ਸਚੀ = ਸਦਾ ਕਾਇਮ ਰਹਿਣ ਵਾਲੀ।
SikhNet (Spanish)Siempre Verdadero es el Señor, siempre Verdadero es Su Nombre,
ਗੁਰਮੁਖਿ ਦੇਵੈ ਮੰਨਿ ਵਸਾਈ ॥
guramukh devai man vasaaee | Ang 1053
Sant Singh KhalsaThe Gurmukh bestows it, and enshrines it within the mind.
Manmohan SinghThrough the Guru, He blesses man with the Name and enshrines it within his mind.
Manmohan Singh (Punjabi)ਗੁਰਾਂ ਦੇ ਰਾਹੀਂ ਉਹ ਬੰਦੇ ਨੂੰ ਨਾਮ ਪ੍ਰਦਾਨ ਕਰਦਾ ਹੈ ਅਤੇ ਇਸ ਨੂੰ ਉਸ ਦੇ ਅੰਤਸ਼-ਕਰਨ ਅੰਦਰ ਟਿਕਾ ਦਿੰਦਾ ਹੈ।
Fareedkot Teekaਵਹੁ ਵਡਿਆਈ ਗੁਰਮੁਖਾਂ ਕੋ ਦੇਤਾ ਹੈ, ਜਿਸ ਕੋ ਦਈ ਹੈ ਤਿਨੋਂ ਨੇ ਮਨ ਮੇਂ ਵਸਾਈ ਹੈ॥
Prof. Sahib Singhਗੁਰੂ ਦੇ ਸਨਮੁਖ ਰੱਖ ਕੇ (ਜੀਵ ਨੂੰ ਆਪਣੀ ਵਡਿਆਈ) ਦੇਂਦਾ ਹੈ (ਜੀਵ ਦੇ) ਮਨ ਵਿਚ ਵਸਾਂਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਨੂੰ। ਮੰਨਿ = ਮਨਿ, ਮਨ ਵਿਚ।
SikhNet (Spanish)es por Sí Mismo que implanta el Nombre en nuestra mente a través del Guru,
ਜਿਨ ਮਨਿ ਵਸਿਆ ਸੇ ਜਨ ਸੋਹਹਿ; ਤਿਨ ਸਿਰਿ ਚੂਕਾ ਕਾਹਾ ਹੇ ॥੮॥
jin man vasiaa se jan soheh; tin sir chookaa kaahaa he |8| Ang 1053
Sant Singh KhalsaNoble and exalted are those, within whose mind the Lord abides. Their heads are free of strife. ||8||
Manmohan SinghBeauteous are the persons, within whose mind the Lord abides and their heads are freed of entanglements.
Manmohan Singh (Punjabi)ਸੁੰਦਰ ਹਨ ਉਹ ਪੁਰਸ਼ ਜਿਨ੍ਹਾਂ ਦੇ ਰਿਦੇ ਅੰਦਰ ਸੁਆਮੀ ਵਸਦਾ ਹੈ ਅਤੇ ਉਨ੍ਹਾਂ ਦੇ ਸੀਸ ਪੁਆੜਿਆ ਤੋਂ ਖ਼ਲਾਸੀ ਪਾ ਜਾਂਦੇ ਹਨ।
Fareedkot Teekaਤਿਸ ਪ੍ਰਮਾਤਮਾ ਕਾ ਨਾਮ ਵਾ ਜਸ ਜਿਨ ਕੇ ਮਨ ਮੇਂ ਵਸਿਆ ਹੈ ਸੇ ਜਨ ਸੋਭਤੇ ਹੈਂ, ਤਿਨ ਕੇ ਸਿਰੋਂ (ਕਾਹਾ) ਕਟੀਆ ਅਰਥਾਤ ਦੁਖ ਦੂਰ ਹੂਆ ਹੈ॥੮॥
Prof. Sahib Singhਜਿਨ੍ਹਾਂ ਦੇ ਮਨ ਵਿਚ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ, ਉਹ ਮਨੁੱਖ (ਲੋਕ ਪਰਲੋਕ ਵਿਚ) ਸੋਭਦੇ ਹਨ, ਉਹਨਾਂ ਦੇ ਸਿਰ ਉੱਤੇ (ਪਿਆ) ਭਾਰਾ ਮੁੱਕ ਜਾਂਦਾ ਹੈ ॥੮॥ਪਦ ਅਰਥ ਜਿਨ ਮਨਿ = ਜਿਨ੍ਹਾਂ ਦੇ ਮਨ ਵਿਚ। ਸੋਹਹਿ = ਸੋਹਣੇ ਲੱਗਦੇ ਹਨ। ਸਿਰਿ = ਸਿਰ ਉਤੇ (ਪਿਆ ਹੋਇਆ)। ਕਾਹਾ = ਭਾਰਾ, ਕਜ਼ੀਆ। ਚੂਕਾ = ਮੁੱਕ ਜਾਂਦਾ ਹੈ ॥੮॥
SikhNet (Spanish)pues quien sea que Lo alaba es embellecido con la Gracia y su cabeza no queda más atrapada en la discordia.(8)
ਅਗਮ ਅਗੋਚਰੁ; ਕੀਮਤਿ. ਨਹੀ ਪਾਈ ॥
agam agochar; keemat. nahee paaee | Ang 1053
Sant Singh KhalsaHe is inaccessible and unfathomable; His value cannot be appraised.
Manmohan SinghUnfathomable and Unknowable is the Lord. He can be evaluated not.
Manmohan Singh (Punjabi)ਬੇਬਾਹ ਅਤੇ ਗਿਆਤ ਤੋਂ ਪਰੇ ਹੈ ਪ੍ਰਭੂ। ਉਸ ਦੇ ਮੁਲ ਪਾਇਆ ਨਹੀਂ ਜਾ ਸਕਦਾ।
Fareedkot Teeka(ਅਗਮ ਅਗੋਚਰੁ) ਪਰਮਾਤਮਾਂ ਕੀ ਕਿਸੇ ਨੇ ਕੀਮਤ ਨਹੀਂ ਪਾਈ ਹੈ॥
Prof. Sahib Singhਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨਿਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ)।ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ।
SikhNet (Spanish)Insondable e Imperceptible es Dios, nadie Lo puede evaluar,
ਗੁਰ ਪਰਸਾਦੀ ਮੰਨਿ ਵਸਾਈ ॥
gur parasaadee man vasaaee | Ang 1053
Sant Singh KhalsaBy Guru's Grace, He dwells within the mind.
Manmohan SinghBy the Guru's grace, He is enshrined in the mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਉਹ ਚਿੱਤ ਅੰਦਰ ਵਸਦਾ ਹੈ।
Fareedkot Teekaਜਿਨ ਪਰ ਗੁਰੋਂ ਕੀ ਕਿਰਪਾ ਹੂਈ ਹੈ ਤਿਨੋਂ ਨੇ ਬਿਅੰਤਤਾ ਮਨ ਮੇਂ ਵਸਾਈ ਹੈ॥
Prof. Sahib Singhਮੈਂ ਤਾਂ ਉਸ ਨੂੰ ਗੁਰੂ ਦੀ ਕਿਰਪਾ ਨਾਲ (ਆਪਣੇ) ਮਨ ਵਿਚ ਵਸਾਂਦਾ ਹਾਂ।ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਮੰਨਿ = ਮਨਿ, ਮਨ ਵਿਚ।
SikhNet (Spanish)y es por la Gracia del Guru que uno lo eleva en la mente.
ਸਦਾ ਸਬਦਿ ਸਾਲਾਹੀ ਗੁਣਦਾਤਾ; ਲੇਖਾ ਕੋਇ. ਨ ਮੰਗੈ, ਤਾਹਾ ਹੇ ॥੯॥
sadaa sabad saalaahee gunadaataa; lekhaa koe. na mangai, taahaa he |9| Ang 1053
Sant Singh KhalsaNo one calls that person to account, who praises the Word of the Shabad, the Giver of virtue. ||9||
Manmohan SinghNo one calls him to account, who praises the True Lord, the Giver of virtues.
Manmohan Singh (Punjabi)ਕੋਈ ਭੀ ਉਸ ਕੋਲੋਂ ਹਿਸਾਬ ਕਿਤਾਬ ਨਹੀਂ ਮੰਗਦਾ, ਜੇ ਨੇਕੀਆਂ ਦੇਣਹਾਰ ਸੱਚੇ ਸੁਆਮੀ ਦੀ ਸਿਫ਼ਤ ਸਨਾ ਕਰਦਾ ਹੈ।
Fareedkot Teekaਤਾਂ ਤੇ ਸਦਾ ਹੀ ਜੋ ਗੁਣਦਾਤਾ ਬ੍ਰਹਮ ਹੈ ਤਿਸ ਕੋ ਸਲਾਹੀਏ, ਜਿਨੋਂ ਨੇ ਸਲਾਹਿਆ ਹੈ, ਤਿਨ ਸੇ ਜਮ ਲੇਖਾ ਕਭੀ ਨਹੀਂ ਮਾਂਗਤਾ ਹੈ॥੯॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਸਦਾ ਉਸ ਗੁਣਾਂ ਦੇ ਦਾਤੇ ਦੀ ਸਿਫ਼ਤ-ਸਾਲਾਹ ਕਰਦਾ ਹਾਂ। (ਜਿਹੜਾ ਉਸ ਗੁਣ-ਦਾਤੇ ਦੀ ਸਿਫ਼ਤ-ਸਾਲਾਹ ਕਰਦਾ ਹੈ) ਉਸ (ਦੇ ਕਰਮਾਂ ਦਾ) ਲੇਖਾ ਕੋਈ ਨਹੀਂ ਮੰਗਦਾ ॥੯॥ਪਦ ਅਰਥ ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਤਾਹਾ = ਉਸ ਦਾ। ਸਬਦਿ = ਸ਼ਬਦ ਦੀ ਰਾਹੀਂ ॥੯॥
SikhNet (Spanish)A través de la Palabra uno Lo alaba siempre, al Dador de la Virtud; al hacerlo nadie nos pide rendir cuentas de nuestros actos.(9)
ਬ੍ਰਹਮਾ ਬਿਸਨੁ ਰੁਦ੍ਰੁ; ਤਿਸ ਕੀ ਸੇਵਾ ॥
brahamaa bisan rudru; tis kee sevaa | Ang 1053
Sant Singh KhalsaBrahma, Vishnu and Shiva serve Him.
Manmohan SinghBrahma, Vishnu and Shiva serve Him, the Lord.
Manmohan Singh (Punjabi)ਬ੍ਰਹਮਾ ਵਿਸ਼ਨੂੰ ਅਤੇ ਸ਼ਿਵਜੀ ਉਸ ਸੁਆਮੀ ਦੀ ਸੇਵਾ ਕਰਦੇ ਹਨ।
Fareedkot Teekaਬ੍ਰਹਮਾ, ਬਿਸਨ, ਸ਼ਿਵ ਤਿਸੇ ਕੀ ਸੇਵਾ ਕਰਤੇ ਹੈਂ॥
Prof. Sahib Singhਬ੍ਰਹਮਾ ਵਿਸ਼ਨੂ ਸ਼ਿਵ (ਇਹ ਸਾਰੇ) ਉਸ (ਪਰਮਾਤਮਾ) ਦੀ ਹੀ ਸਰਨ ਵਿਚ ਰਹਿੰਦੇ ਹਨ।ਪਦ ਅਰਥ ਰੁਦ੍ਰੁ = ਸ਼ਿਵ। ਤਿਸੁ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ਉਸ ਪਰਮਾਤਮਾ ਦੀ।
SikhNet (Spanish)Brahma, Vishnu y Shiva, también sirven sólo a Dios.
ਅੰਤੁ ਨ ਪਾਵਹਿ; ਅਲਖ ਅਭੇਵਾ ॥
ant na paaveh; alakh abhevaa | Ang 1053
Sant Singh KhalsaEven they cannot find the limits of the unseen, unknowable Lord.
Manmohan SinghThey can know not the limit of the Invisible and inscrutable Lord.
Manmohan Singh (Punjabi)ਉਹ ਅਦ੍ਰਿਸ਼ਟ ਅਤੇ ਭੇਦ-ਰਹਿਤ ਪ੍ਰਭੂ ਦੇ ਓੜਕ ਨੂੰ ਨਹੀਂ ਜਾਣ ਸਕਦੇ।
Fareedkot Teekaਪਰੰਤੂ ਉਸ ਅਲਖ ਅਭੇਵ ਕਾ ਅੰਤ ਨਹੀਂ ਪਾਵਤੇ ਔਰ ਐਸੇ ਕਹਤੇ ਹੈਂ॥
Prof. Sahib Singh(ਇਹ ਵੱਡੇ ਵੱਡੇ ਦੇਵਤੇ ਭੀ ਉਸ) ਅਲੱਖ ਅਤੇ ਅਭੇਵ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਪਾ ਸਕਦੇ।ਪਦ ਅਰਥ ਪਾਵਹਿ = ਪਾ ਸਕਦੇ, ਪਾਂਦੇ {ਬਹੁ-ਵਚਨ}। ਅਲਖ = ਜਿਸ ਦਾ ਸਹੀ ਸਰੂਪ ਬਿਆਨ ਨ ਕੀਤਾ ਜਾ ਸਕੇ। ਅਭੇਵਾ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ।
SikhNet (Spanish)Sí, nadie puede sondear al Misterioso e Insondable Señor.
ਜਿਨ ਕਉ ਨਦਰਿ ਕਰਹਿ ਤੂ ਅਪਣੀ; ਗੁਰਮੁਖਿ ਅਲਖੁ ਲਖਾਹਾ ਹੇ ॥੧੦॥
jin kau nadar kareh too apanee; guramukh alakh lakhaahaa he |10| Ang 1053
Sant Singh KhalsaThose who are blessed by Your Glance of Grace, become Gurmukh, and comprehend the incomprehensible. ||10||
Manmohan SinghThey, unto whom Thou show Thy mercy, comprehend the Incomprehensible Lord by the Guru's grace.
Manmohan Singh (Punjabi)ਜਿਨ੍ਹਾਂ ਉਤੇ ਤੂੰ ਆਪਣੀ ਮਿਹਰ ਧਾਰਦਾ ਹੈਂ, ਉਹ ਗੁਰਾਂ ਦੀ ਰਹਿਮਤ ਸਦਕਾ, ਅਗਾਧ ਸੁਆਮੀ ਨੂੰ ਜਾਣ ਲੈਂਦੇ ਹਨ।
Fareedkot Teekaਹੇ ਭਗਵਨ! ਤੂੰ ਜਿਨ ਕੋ ਅਪਨੀ ਕ੍ਰਿਪਾ ਦ੍ਰਿਸ੍ਟੀ ਕਰਤਾ ਹੈਂ ਤਿਸ ਕੋ ਗੁਰੋਂ ਦ੍ਵਾਰੇ ਆਪੇ ਅਲਖ ਰੂਪ ਲਖਾਵਤਾ ਹੈਂ॥੧੦॥
Prof. Sahib Singhਹੇ ਪ੍ਰਭੂ! ਜਿਨ੍ਹਾਂ ਉਤੇ ਤੂੰ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਉਹਨਾਂ ਨੂੰ ਗੁਰੂ ਦੀ ਸਰਨ ਪਾ ਕੇ ਤੂੰ ਆਪਣਾ ਅਲੱਖ ਸਰੂਪ ਸਮਝਾ ਦੇਂਦਾ ਹੈ ॥੧੦॥ਪਦ ਅਰਥ ਕਰਹਿ = ਤੂੰ ਕਰਦਾ ਹੈਂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧੦॥
SikhNet (Spanish)A quien sea que bendices con Tu Gracia, ese ser se vuelve Gurmukj, y comprende lo Incomprensible.(10)
ਪੂਰੈ ਸਤਿਗੁਰਿ. ਸੋਝੀ ਪਾਈ ॥
poorai satigur. sojhee paaee | Ang 1054
Sant Singh KhalsaThe Perfect True Guru has imparted this understanding.
Manmohan SinghThe Perfect Guru has imparted understanding unto me,
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਸਮਝ ਦਰਸਾ ਦਿੱਤੀ ਹੈ,
Fareedkot Teekaਇਹੁ ਸੋਝੀ ਭੀ ਪੂਰੇ ਸਤਿਗੁਰੋਂ ਸੇ ਪਾਈ ਹੈ॥
Prof. Sahib Singhਪੂਰੇ ਸਤਿਗੁਰੂ ਨੇ (ਮੈਨੂੰ ਆਤਮਕ ਜੀਵਨ ਦੀ) ਸਮਝ ਬਖ਼ਸ਼ੀ ਹੈ,ਪਦ ਅਰਥ ਸਤਿਗੁਰਿ = ਗੁਰੂ ਦੀ ਰਾਹੀਂ।
SikhNet (Spanish)El Guru Perfecto me hace ver
ਏਕੋ ਨਾਮੁ ਮੰਨਿ ਵਸਾਈ ॥
eko naam man vasaaee | Ang 1054
Sant Singh KhalsaI have enshrined the Naam, the One Name, within my mind.
Manmohan Singhand the One Name, I have enshrined in my mind.
Manmohan Singh (Punjabi)ਅਤੇ ਇਕ ਨਾਮ ਨੂੰ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।
Fareedkot Teekaਇਸੀ ਤੇ ਏਕ ਨਾਮ ਕੋ ਮਨ ਮੇਂ ਵਸਾਈ ਹੂਏ ਹੈਂ॥
Prof. Sahib Singhਹੁਣ ਮੈਂ ਪਰਮਾਤਮਾ ਦਾ ਹੀ ਨਾਮ ਆਪਣੇ ਮਨ ਵਿਚ ਵਸਾਂਦਾ ਹਾਂ।ਪਦ ਅਰਥ ਮੰਨਿ = ਮਨਿ, ਮਨ ਵਿਚ। ਵਸਾਈ = ਵਸਾਈਂ, ਮੈਂ ਵਸਾਂਦਾ ਹਾਂ।
SikhNet (Spanish)y saber, así es como alabo el Naam, el Nombre de Dios.
ਨਾਮੁ ਜਪੀ. ਤੈ ਨਾਮੁ ਧਿਆਈ; ਮਹਲੁ ਪਾਇ ਗੁਣ ਗਾਹਾ ਹੇ ॥੧੧॥
naam japee. tai naam dhiaaee; mehal paae gun gaahaa he |11| Ang 1054
Sant Singh KhalsaI chant the Naam, and meditate on the Naam. Singing His Glorious Praises, I enter the Mansion of the Lord's Presence. ||11||
Manmohan SinghI utter the Name and the Name do I contemplate. Entering into the Lord's presence sing I His praise.
Manmohan Singh (Punjabi)ਮੈਂ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਨਾਮ ਨੂੰ ਹੀ ਮੈਂ ਸਿਮਰਦਾ ਹਾਂ। ਸੁਆਮੀ ਦੀ ਹਜ਼ੂਰੀ ਨੂੰ ਪ੍ਰਾਪਤ ਹੋ, ਮੈਂ ਉਸ ਦੀ ਮਹਿਮਾ ਅਲਾਪਦਾ ਹਾਂ।
Fareedkot Teekaਤਾਂ ਤੇ ਤੁਮ ਭੀ ਰਸਨਾ ਦੁਆਰੇ ਨਾਮ ਕੋ ਜਪੋ, (ਤੈ) ਬਹੁੜੋ ਮਨ ਕਰ ਕੇ ਨਾਮ ਕੇ ਹੀ ਧਿਆਈ ਹੋ। ਵਹੁ ਕਿਉਂਕਿ ਪਰਮੇਸਰ ਕੇ ਗੁਣੋਂ ਕੋ ਗਾਵਨੇ ਵਾਲਾ ਹੀ ਸਰੂਪ ਕੋ ਪਾਵਤਾ ਹੈ॥੧੧॥
Prof. Sahib Singhਮੈਂ ਪਰਮਾਤਮਾ ਦਾ ਨਾਮ ਜਪਦਾ ਹਾਂ, ਅਤੇ ਉਸ ਦਾ ਨਾਮ ਧਿਆਉਂਦਾ ਹਾਂ, (ਨਾਮ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ) ਟਿਕਾਣਾ ਪ੍ਰਾਪਤ ਕਰ ਕੇ ਮੈਂ ਉਸ ਦੇ ਗੁਣਾਂ ਵਿਚ ਚੁੱਭੀ ਲਾ ਰਿਹਾ ਹਾਂ ॥੧੧॥ਪਦ ਅਰਥ ਜਪੀ = ਜਪੀਂ, ਮੈਂ ਜਪਦਾ ਹਾਂ। ਤੈ = ਅਤੇ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ। ਮਹਲੁ = ਪ੍ਰਭੂ-ਚਰਨਾਂ ਵਿਚ ਟਿਕਾਣਾ। ਗਾਹਾ = ਗਾਹਾਂ, ਮੈਂ ਚੁੱਭੀ ਲਾਂਦਾ ਹਾਂ ॥੧੧॥
SikhNet (Spanish)Recito y contemplo sólo el Naam. Cantando Su Gloriosa Alabanza he llegado hasta la Mansión de la Presencia del Señor.(11)
ਸੇਵਕ ਸੇਵਹਿ; ਮੰਨਿ ਹੁਕਮੁ ਅਪਾਰਾ ॥
sevak seveh; man hukam apaaraa | Ang 1054
Sant Singh KhalsaThe servant serves, and obeys the Command of the Infinite Lord.
Manmohan SinghThe slave serves his Infinite Lord and obeys His command.
Manmohan Singh (Punjabi)ਸੇਵਕ ਆਪਣੇ ਬੇਅੰਤ ਸੁਆਮੀ ਦੀ ਘਾਲ ਕਮਾਉਂਦਾ ਹੈ ਅਤੇ ਉਸ ਦੀ ਆਗਿਆ ਦੀ ਪਾਲਣਾ ਕਰਦਾ ਹੈ।
Fareedkot Teekaਜੋ ਸੇਵਕ ਹੋ ਕੇ ਸੇਵਤੇ ਹੈਂ, ਸੋ ਅਪਾਰ ਪਰਮੇਸਰ ਕਾ ਹੁਕਮ ਮਾਨਤੇ ਹੈਂ॥
Prof. Sahib Singhਪਰਮਾਤਮਾ ਦੇ ਭਗਤ ਤਾਂ ਉਸ ਬੇਅੰਤ ਪ੍ਰਭੂ ਦਾ ਹੁਕਮ ਮੰਨ ਕੇ ਉਸ ਦੀ ਸੇਵਾ-ਭਗਤੀ ਕਰਦੇ ਹਨ,ਪਦ ਅਰਥ ਸੇਵਹਿ = ਸੇਵਾ ਕਰਦੇ ਹਨ। ਮੰਨਿ = ਮੰਨ ਕੇ।
SikhNet (Spanish)El Sirviente sirve a Dios, sometiéndose a Su Infinita Voluntad.
ਮਨਮੁਖ. ਹੁਕਮੁ, ਨ ਜਾਣਹਿ; ਸਾਰਾ ॥
manamukh. hukam, na jaaneh; saaraa | Ang 1054
Sant Singh KhalsaThe self-willed manmukhs do not know the value of the Lord's Command.
Manmohan SinghThe mind-ward know not the worth of the Lord's will.
Manmohan Singh (Punjabi)ਮਨ-ਮਤੀਬੇ, ਸਾਹਿਬ ਦੀ ਰਜ਼ਾ ਦੀ ਕਦਰ ਨੂੰ, ਨਹੀਂ ਜਾਣਦੇ।
Fareedkot Teekaਜੋ ਮਨਮੁਖ ਹੈਂ, ਸੋ ਹੁਕਮ ਕੀ (ਸਾਰਾ) ਖਬਰ ਨਹੀਂ ਜਾਨਤੇ॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਸ ਦੇ ਹੁਕਮ ਦੀ ਕਦਰ ਨਹੀਂ ਸਮਝਦੇ।ਪਦ ਅਰਥ ਮਨਮੁਖ = ਮਨ ਦੇ ਮੁਰੀਦ ਮਨੁੱਖ। ਹੁਕਮ ਸਾਰਾ = ਹੁਕਮ ਦੀ ਸਾਰ, ਹੁਕਮ ਦੀ ਕਦਰ। ਨ ਜਾਣਹਿ = ਨਹੀਂ ਜਾਣਦੇ {ਬਹੁ-ਵਚਨ}।
SikhNet (Spanish)Pero el ególatra no conoce la Esencia de la Voluntad del Señor.
ਹੁਕਮੇ ਮੰਨੇ ਹੁਕਮੇ ਵਡਿਆਈ; ਹੁਕਮੇ ਵੇਪਰਵਾਹਾ ਹੇ ॥੧੨॥
hukame mane hukame vaddiaaee; hukame veparavaahaa he |12| Ang 1054
Sant Singh KhalsaBy the Hukam of the Lord's Command, one is exalted; by His Hukam, one is glorified; by His Hukam, one becomes carefree. ||12||
Manmohan SinghBy the Lord's order, man is renowned, by His order, he is glorified and by His order; he becomes carefree.
Manmohan Singh (Punjabi)ਸੁਆਮੀ ਦੀ ਰਜ਼ਾ ਦੁਆਰਾ ਬੰਦਾ ਨਾਮਵਰ ਹੋ ਜਾਂਦਾ ਹੈ, ਉਸ ਦੀ ਰਜ਼ਾ ਦੁਆਰਾ ਉਹ ਪ੍ਰਭਤਾ ਪਾਉਂਦਾ ਹੈ ਅਤੇ ਉਸ ਦੀ ਰਜ਼ਾ ਦੁਆਰਾ ਹੀ ਬੇiਫ਼ਕਰ ਥੀ ਵੰਝਦਾ ਹੈ।
Fareedkot Teekaਹੁਕਮ ਕੇ ਮੰਨਣੇ ਕਰ ਕੇ ਹੀ ਇਹ ਜੀਵ ਮੰਨੀਤਾ ਹੈ ਅਰਥਾਤ ਇਜ਼ਤ ਵਾਲਾ ਹੋਤਾ ਹੈ ਔਰ ਹੁਕਮ ਮੰਨਣੇ ਸੇ ਹੀ ਸੋਭਾ ਹੋਤੀ ਹੈ, ਹੁਕਮ ਮੰਨਣੇ ਤੇ ਹੀ (ਵੇਪਰਵਾਹਾ) ਅਚਾਹ ਹੋਤਾ ਹੈ॥੧੨॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਹੈ, ਉਹ ਪ੍ਰਭੂ ਹੁਕਮ (ਮੰਨਣ) ਦੀ ਰਾਹੀਂ (ਲੋਕ ਪਰਲੋਕ ਦੀ) ਵਡਿਆਈ ਪ੍ਰਾਪਤ ਕਰਦਾ ਹੈ, ਉਹ ਵੇਪਰਵਾਹ ਪ੍ਰਭੂ ਦੇ ਹੁਕਮ ਵਿਚ ਹੀ ਲੀਨ ਰਹਿੰਦਾ ਹੈ ॥੧੨॥
SikhNet (Spanish)Entregándose a la Voluntad del Señor uno es bendecido con Gloria y se libera de toda preocupación.(12)
ਗੁਰ ਪਰਸਾਦੀ; ਹੁਕਮੁ ਪਛਾਣੈ ॥
gur parasaadee; hukam pachhaanai | Ang 1054
Sant Singh KhalsaBy Guru's Grace, one recognizes the Lord's Hukam.
Manmohan SinghBy the Guru's grace, one recognises the Lord's will,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਜੀਵ ਸਾਈਂ ਦੀ ਰਜ਼ਾ ਨੂੰ ਸਿੰਝਾਣ ਲੈਂਦਾ ਹੈ,
Fareedkot Teekaਗੁਰੋਂ ਕੀ ਕਿਰਪਾ ਕਰ ਕੇ ਜੀਵ ਪਰਮੇਸ੍ਵਰ ਕੇ ਹੁਕਮ ਕੋ ਪਛਾਨ ਲੇਵੇ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਰਜ਼ਾ ਨੂੰ ਪਛਾਣਦਾ ਹੈ,ਪਦ ਅਰਥ ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ। ਹੁਕਮੁ = (ਪਰਮਾਤਮਾ ਦੀ) ਰਜ਼ਾ।
SikhNet (Spanish)El que conoce el Jukam del Comando del Señor,
ਧਾਵਤੁ ਰਾਖੈ; ਇਕਤੁ ਘਰਿ ਆਣੈ ॥
dhaavat raakhai; ikat ghar aanai | Ang 1054
Sant Singh KhalsaThe wandering mind is restrained, and brought back to the home of the One Lord.
Manmohan Singhrestrains the wandering mind and brings it back to the One Lord's House.
Manmohan Singh (Punjabi)ਭਟਕਦੇ ਹੋਏ ਮਨੂਏ ਨੂੰ ਰੋਕ ਰਖਦਾ ਹੈ ਅਤੇ ਇਸ ਨੂੰ ਇਕ ਪ੍ਰਭੂ ਦੇ ਘਰ ਵਿੱਚ ਮੋੜ ਲਿਆਉਂਦਾ ਹੈ।
Fareedkot Teekaਇੰਦ੍ਰ੍ਯ ਧਾਵਤੇ ਹੂਏ ਰੋਕ ਰਖੇ ਅਰ ਮਨ ਕੋ ਏਕਤਾ ਦੇ ਘਰ ਵਿਚ ਲਿਆਵੇ॥
Prof. Sahib Singhਉਹ ਆਪਣੇ ਭਟਕਦੇ ਮਨ ਨੂੰ ਰੋਕ ਰੱਖਦਾ ਹੈ, ਉਹ (ਆਪਣੇ ਮਨ ਨੂੰ) ਇੱਕ ਘਰ ਵਿਚ ਹੀ ਲੈ ਆਉਂਦਾ ਹੈ।ਪਦ ਅਰਥ ਧਾਵਤੁ = ਭਟਕਦਾ ਮਨ। ਇਕਤੁ = ਇੱਕ ਵਿਚ ਹੀ {ਲਫ਼ਜ਼ 'ਇਕਸੁ' ਤੋਂ ਅਧਿਕਰਣ ਕਾਰਕ ਇਕ-ਵਚਨ}। ਘਰਿ = ਘਰ ਵਿਚ। ਇਕਤੁ ਘਰਿ = ਇਕ ਹੀ ਘਰ ਵਿਚ। ਆਣੈ = ਲੈ ਆਉਂਦਾ ਹੈ।
SikhNet (Spanish)controla su mente y la trae de regreso a su Único Hogar.
ਨਾਮੇ ਰਾਤਾ. ਸਦਾ ਬੈਰਾਗੀ; ਨਾਮੁ ਰਤਨੁ ਮਨਿ ਤਾਹਾ ਹੇ ॥੧੩॥
naame raataa. sadaa bairaagee; naam ratan man taahaa he |13| Ang 1054
Sant Singh KhalsaImbued with the Naam, one remains forever detached; the jewel of the Naam rests within the mind. ||13||
Manmohan SinghImbued with the Name, he ever remains detached and the name jewel is enshrined within his mind.
Manmohan Singh (Punjabi)ਨਾਮ ਨਾਲ ਰੰਗਿਆ ਹੋਇਆ, ਉਹ ਸਦੀਵ ਹੀ ਨਿਰਲੇਪ ਰਹਿੰਦਾ ਹੈ ਅਤੇ ਨਾਮ ਦਾ ਹੀਰਾ ਉਸ ਦੇ ਰਿਦੇ ਅੰਦਰ ਟਿਕਿਆ ਹੋਇਆ ਹੈ।
Fareedkot Teekaਨਾਮ ਮੇਂ ਰਤਾ ਹੂਆ ਸਦਾ ਹੀ ਬਿਰਕਤ ਹੈ, ਕਿਉਂਕਿ ਨਾਮ ਜੋ ਅਮੋਲਕ ਹੈ ਤਿਸ ਕੇ ਮਨ ਮੇਂ ਹੈ॥੧੩॥
Prof. Sahib Singhਉਹ ਮਨੁੱਖ ਹਰਿ-ਨਾਮ ਵਿਚ ਰੰਗਿਆ ਰਹਿੰਦਾ ਹੈ, ਉਹ (ਵਿਕਾਰਾਂ ਤੋਂ) ਸਦਾ ਨਿਰਲੇਪ ਰਹਿੰਦਾ ਹੈ, ਪਰਮਾਤਮਾ ਦਾ ਰਤਨ-ਨਾਮ ਉਸ ਦੇ ਮਨ ਵਿਚ ਵੱਸਿਆ ਰਹਿੰਦਾ ਹੈ ॥੧੩॥ਪਦ ਅਰਥ ਨਾਮੇ = ਮਨ ਵਿਚ ਹੀ। ਬੈਰਾਗੀ = ਵੈਰਾਗਵਾਨ, ਮਾਇਆ ਤੋਂ ਉਪਰਾਮ, ਨਿਰਲੇਪ। ਮਨਿ = ਮਨ ਵਿਚ। ਤਾਹਾ = ਉਸ ਦੇ। ਮਨਿ ਤਾਹਾ = ਉਸ ਦੇ ਮਨ ਵਿਚ ॥੧੩॥
SikhNet (Spanish)Imbuido en el Naam, uno permanece para siempre desapegado y la Joya del Nombre descansa en el interior de la mente.(13)
ਸਭ ਜਗ ਮਹਿ ਵਰਤੈ; ਏਕੋ ਸੋਈ ॥
sabh jag meh varatai; eko soee | Ang 1054
Sant Singh KhalsaThe One Lord is pervasive throughout all the world.
Manmohan SinghHe, the One Lord is contained in the whole world.
Manmohan Singh (Punjabi)ਉਹ ਇੱਕ ਸੁਆਮੀ ਸਾਰੇ ਸੰਸਾਰ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਸਾਰੇ ਜਗਤ ਮੇਂ ਏਕ ਸੋਈ ਪਰਮਾਤਮਾ ਹੀ ਵਰਤਤਾ ਹੈ॥
Prof. Sahib Singhਸਾਰੇ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਹੈ,ਪਦ ਅਰਥ ਵਰਤੈ = ਵਿਆਪਕ ਹੈ।
SikhNet (Spanish)El Señor prevalece en todo el Universo,
ਗੁਰ ਪਰਸਾਦੀ ਪਰਗਟੁ ਹੋਈ ॥
gur parasaadee paragatt hoee | Ang 1054
Sant Singh KhalsaBy Guru's Grace, He is revealed.
Manmohan SinghBy the Guru's grace, He becomes manifest.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਜਾਹਰ ਹੋ ਜਾਂਦਾ ਹੈ।
Fareedkot Teekaਪਰੰਤੂ ਗੁਰੋਂ ਕੀ ਕਿਰਪਾ ਕਰ ਪ੍ਰਗਟ ਹੋਤਾ ਹੈ॥
Prof. Sahib Singhਪਰ ਉਹ ਗੁਰੂ ਦੀ ਕਿਰਪਾ ਨਾਲ ਦਿੱਸਦਾ ਹੈ।ਪਦ ਅਰਥ ਪਰਗਟੁ ਹੋਈ = ਦਿੱਸਦਾ ਹੈ।
SikhNet (Spanish)pero es por la Gracia de Guru que se vuelve Manifiesto a nuestra vista
ਸਬਦੁ ਸਲਾਹਹਿ. ਸੇ ਜਨ ਨਿਰਮਲ; ਨਿਜ ਘਰਿ ਵਾਸਾ ਤਾਹਾ ਹੇ ॥੧੪॥
sabad salaaheh. se jan niramal; nij ghar vaasaa taahaa he |14| Ang 1054
Sant Singh KhalsaThose humble beings who praise the Shabad are immaculate; they dwell within the home of their own inner self. ||14||
Manmohan SinghImmaculate are the ones, who praise their Lord and they abide in their own Home.
Manmohan Singh (Punjabi)ਪਵਿੱਤ ਹਨ ਉਹ ਬੰਦੇ ਜੋ ਆਪਣੇ ਸੁਆਮੀ ਦਾ ਜੱਸ ਕਰਦੇ ਹਨ ਅਤੇ ਉਹ ਆਪਣੇ ਨਿੱਜ ਦੇ ਧਾਮ ਵਿੱਚ ਵਸੇਬਾ ਪਾ ਲੈਂਦੇ ਹਨ।
Fareedkot Teekaਜੋ ਬ੍ਰਹਮ ਕੋ ਸਲਾਹਤੇ ਹੈਂ ਸੇ ਜਨ ਨਿਰਮਲ ਹੈਂ, ਤਿਨ ਕਾ ਹੀ ਨਿਜ ਸਰੂਪ ਮੇਂ ਵਾਸਾ ਹੂਆ ਹੈ॥੧੪॥☬ਐਸੀ ਬੇਨਤੀ ਕਰਤੇ ਹੈਂ:
Prof. Sahib Singhਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾ ਕੇ ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੇ ਹਨ, ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦਾ ਨਿਵਾਸ ਸਦਾ ਸ੍ਵੈ-ਸਰੂਪ ਵਿਚ ਹੋਇਆ ਰਹਿੰਦਾ ਹੈ ॥੧੪॥ਪਦ ਅਰਥ ਸਲਾਹਹਿ = ਸਲਾਹੁੰਦੇ ਹਨ। ਸੇ = ਉਹ {ਬਹੁ-ਵਚਨ}। ਨਿਜ ਘਰਿ = ਆਪਣੇ (ਅਸਲ) ਘਰ ਵਿਚ। ਤਾਹਾ = ਉਹਨਾਂ ਦਾ ॥੧੪॥
SikhNet (Spanish)y los seres humildes que alaban al Shabd, se vuelven inmaculados habitando en los profundo de su ser. (14)
ਸਦਾ ਭਗਤ ਤੇਰੀ ਸਰਣਾਈ ॥
sadaa bhagat teree saranaaee | Ang 1054
Sant Singh KhalsaThe devotees abide forever in Your Sanctuary, Lord.
Manmohan SinghThe devotees ever abide in Thy refuge, O Lord.
Manmohan Singh (Punjabi)ਪ੍ਰਭੂ-ਭਗਤ ਹਮੇਸ਼ਾਂ ਤੇਰੀ ਪਨਾਹ ਹੇਠਾਂ ਵਸਦੇ ਹਨ, ਹੇ ਸੁਆਮੀ!
Fareedkot Teekaਹੇ ਪ੍ਰਭੂ! ਭਗਤ ਸਦਾ ਹੀ ਤੇਰੀ ਸ਼ਰਣ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਭਗਤ ਸਦਾ ਤੇਰੀ ਸਰਨ ਵਿਚ ਰਹਿੰਦੇ ਹਨ।
SikhNet (Spanish)Los devotos habitan constantemente en Tu Santuario,
ਅਗਮ ਅਗੋਚਰ; ਕੀਮਤਿ ਨਹੀ ਪਾਈ ॥
agam agochar; keemat nahee paaee | Ang 1054
Sant Singh KhalsaYou are inaccessible and unfathomable; Your value cannot be estimated.
Manmohan SinghThe Unfathomable and Unknowable God can be evaluated not.
Manmohan Singh (Punjabi)ਬੇਥਾਹ ਅਤੇ ਗਿਆਤ ਤੋਂ ਉਚੇਰੇ ਵਾਹਿਗੁਰੂ ਦਾ ਮੁਲ ਪਾਇਆ ਨਹੀਂ ਜਾ ਸਕਦਾ।
Fareedkot Teekaਹੇ (ਅਗਮ ਅਗੋਚਰ) ਪਰਮਾਤਮਾ! ਆਪ ਕੀ ਕਿਸੀ ਨੇ ਕੀਮਤ ਨਹੀਂ ਪਾਈ ਹੈ॥
Prof. Sahib Singhਹੇ ਪ੍ਰਭੂ! ਹੇ ਅਪਹੁੰਚ ਤੇ ਅਗੋਚਰ! ਕੋਈ ਤੇਰਾ ਮੁੱਲ ਨਹੀਂ ਪਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੂੰ ਮਿਲ ਨਹੀਂ ਸਕਦਾ)।ਪਦ ਅਰਥ ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ।
SikhNet (Spanish)oh Señor, eres Inaccesible e Insondable, Tu Valor no podría ser descrito
ਜਿਉ ਤੁਧੁ ਭਾਵਹਿ. ਤਿਉ ਤੂ ਰਾਖਹਿ; ਗੁਰਮੁਖਿ ਨਾਮੁ ਧਿਆਹਾ ਹੇ ॥੧੫॥
jiau tudh bhaaveh. tiau too raakheh; guramukh naam dhiaahaa he |15| Ang 1054
Sant Singh KhalsaAs it pleases Your Will, You keep us; the Gurmukh meditates on the Naam. ||15||
Manmohan SinghThe way you keep the mortal is as per Thy will. By the Guru's grace contemplates he the Name.
Manmohan Singh (Punjabi)ਜਿਸ ਤਰ੍ਹਾਂ ਤੂੰ ਚਾਹੁੰਦਾ ਹੈਂ, ਉਸੇ ਤਰ੍ਹਾਂ ਹੀ ਤੂੰ ਪ੍ਰਾਣੀ ਨੂੰ ਰਖਦਾ ਹੈਂ। ਗੁਰਾਂ ਦੀ ਦਇਆ ਦੁਆਰਾ, ਉਹ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਹੇ ਪ੍ਰਭੂ! ਜਿਸ ਪ੍ਰਕਾਰ ਤੇਰੇ ਕੋ ਭਾਵਤਾ ਹੈ, ਤਿਸੀ ਪ੍ਰਕਾਰ ਤੂੰ ਜੀਵੋਂ ਕੋ ਰਾਖਤਾ ਹੈਂ, ਗੁਰਮੁਖੋਂ ਨੇ ਤੇਰੇ ਨਾਮ ਕੋ ਧਿਆਇਆ ਹੈ ॥੧੫॥
Prof. Sahib Singhਹੇ ਪ੍ਰਭੂ! ਤੂੰ (ਆਪਣੇ ਭਗਤਾਂ ਨੂੰ) ਉਵੇਂ ਹੀ ਰੱਖਦਾ ਹੈਂ, ਜਿਵੇਂ ਉਹ ਤੈਨੂੰ ਪਿਆਰੇ ਲੱਗਦੇ ਹਨ। (ਤੇਰੇ ਭਗਤ) ਗੁਰੂ ਦੀ ਸਰਨ ਪੈ ਕੇ ਤੇਰਾ ਨਾਮ ਧਿਆਉਂਦੇ ਹਨ ॥੧੫॥ਪਦ ਅਰਥ ਤੁਧੁ ਭਾਵਹਿ = ਤੈਨੂੰ ਚੰਗੇ ਲੱਗਦੇ ਹਨ। ਤਿਉ = ਉਸੇ ਤਰ੍ਹਾਂ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ॥੧੫॥
SikhNet (Spanish)y, así como le complace a Tu Voluntad, nos conservas. El Gurmukj medita en el Naam. (15)
ਸਦਾ ਸਦਾ; ਤੇਰੇ ਗੁਣ ਗਾਵਾ ॥
sadaa sadaa; tere gun gaavaa | Ang 1054
Sant Singh KhalsaForever and ever, I sing Your Glorious Praises.
Manmohan SinghEver, ever, O True Lord, become I pleasing to Thy praise.
Manmohan Singh (Punjabi)ਸਦੀਵ, ਸਦੀਵ ਹੀ, ਮੈਂ ਤੇਰੀ ਮਹਿਮਾ ਗਾਇਨ ਕਰਦਾ ਹਾਂ।
Fareedkot Teekaਹੇ ਭਗਵਨ! ਜਬ ਮੈਂ ਸਦਾ ਸਦਾ ਤੇਰੇ ਗੁਣੋਂ ਕੋ ਗਾਵਤਾ ਰਹੂੰਗਾ॥
Prof. Sahib Singhਹੇ ਪ੍ਰਭੂ! (ਮਿਹਰ ਕਰ) ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ,ਪਦ ਅਰਥ ਗਾਵਾ = ਗਾਵਾਂ, ਮੈਂ ਗਾਂਦਾ ਹਾਂ।
SikhNet (Spanish)Recito para siempre Tu Gloria, oh Señor,
ਸਚੇ ਸਾਹਿਬ; ਤੇਰੈ ਮਨਿ ਭਾਵਾ ॥
sache saahib; terai man bhaavaa | Ang 1054
Sant Singh KhalsaO my True Lord and Master, may I become pleasing to Your Mind.
Manmohan SinghThis wise, O True, Become I pleasing to Thy mind.
Manmohan Singh (Punjabi)ਇਸ ਤਰ੍ਹਾਂ, ਹੇ ਸੱਚੇ ਸਾਈਂ! ਮੈਂ ਮੇਰੇ ਚਿੱਤ ਨੂੰ ਚੰਗਾ ਲਗਦਾ ਹਾਂ।
Fareedkot Teekaਹੇ ਸਚੇ ਸਾਹਿਬ! ਤਬ ਮੈਂ ਤੇਰੇ ਮਨ ਮੇਂ ਭਾਵੋਂਗਾ॥
Prof. Sahib Singhਤਾਂ ਕਿ, ਹੇ ਸਦਾ-ਥਿਰ ਮਾਲਕ! ਮੈਂ ਤੇਰੇ ਮਨ ਵਿਚ ਪਿਆਰਾ ਲੱਗਦਾ ਰਹਾਂ।ਪਦ ਅਰਥ ਸਾਹਿਬ = ਹੇ ਸਾਹਿਬ! ਸਚੇ ਸਾਹਿਬ = ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੈ ਮਨਿ = ਤੇਰੇ ਮਨ ਵਿਚ। ਭਾਵਾ = ਭਾਵਾਂ, ਮੈਂ ਭਾ ਜਾਵਾਂ, ਮੈਂ ਪਿਆਰਾ ਲੱਗਾਂ।
SikhNet (Spanish)para que Tú, mi Maestro estés Complacido conmigo.
ਨਾਨਕੁ ਸਾਚੁ ਕਹੈ ਬੇਨੰਤੀ; ਸਚੁ ਦੇਵਹੁ ਸਚਿ ਸਮਾਹਾ ਹੇ ॥੧੬॥੧॥੧੦॥
naanak saach kahai benantee; sach devahu sach samaahaa he |16|1|10| Ang 1054
Sant Singh KhalsaNanak offers this true prayer: O Lord, please bless me with Truth, that I may merge in the Truth. ||16||1||10||
Manmohan SinghNanak makes a true supplication; O Lord bless Thou me with truth. that I may merge in it.
Manmohan Singh (Punjabi)ਨਾਨਕ ਸੱਚੀ ਪ੍ਰਾਰਥਨਾ ਕਰਦਾ ਹੈ, ਹੇ ਸੁਆਮੀ! ਤੂੰ ਮੈਨੂੰ ਸੱਚ ਦਾ ਦਾਤ ਦੇ, ਤਾਂ ਜੋ ਮੈਂ ਇਸ ਅੰਦਰ ਲੀਨ ਹੋ ਜਾਵਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰੇ ਆਗੇ ਸਚੀ ਬੇਨਤੀ ਕਰਤਾ ਹੂੰ: ਸਚਾ ਨਾਮ ਦੇਵੋ ਤੌ ਹੇ ਸਚੇ! ਤੇਰੇ ਮੇਂ ਸਮਾਵਣਾ ਹੋਵੈ ਵਾ ਸਚਾ ਅਨੰਦ ਪ੍ਰਾਪਤਿ ਹੋਵੇ॥੧੬॥੧॥੧੦॥
Prof. Sahib Singh(ਤੇਰਾ ਦਾਸ) ਨਾਨਕ (ਤੇਰੇ ਅੱਗੇ) ਬੇਨਤੀ ਕਰਦਾ ਹੈ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਮੈਨੂੰ ਆਪਣਾ ਸਦਾ-ਥਿਰ ਨਾਮ ਦੇਹ, ਮੈਂ ਤੇਰੇ ਸਦਾ-ਥਿਰ ਨਾਮ ਵਿਚ ਲੀਨ ਹੋਇਆ ਰਹਾਂ ॥੧੬॥੧॥੧੦॥ਪਦ ਅਰਥ ਨਾਨਕੁ ਕਹੈ = ਨਾਨਕ ਆਖਦਾ ਹੈ। ਸਾਚੁ = ਸਦਾ-ਥਿਰ ਨਾਮ। ਸਚੁ = ਸਦਾ-ਥਿਰ ਨਾਮ। ਸਚਿ = ਸਦਾ-ਥਿਰ ਨਾਮ ਵਿਚ। ਸਮਾਹਾ = ਮੈਂ ਸਮਾਇਆ ਰਹਾਂ ॥੧੬॥੧॥੧੦॥
SikhNet (Spanish)Nanak recita su oración con toda sinceridad: Oh Dios bendíceme con Tu Verdad para que me inmerja en Ti.(1-1-10)