ੴ

ਸਿੱਖਬਾਣੀ · SikhBani

Ang 1057

Sri Guru Granth Sahib · Raag Maaroo · 2 shabads, 47 lines
Translations
Shabad Guru Amardas Ji Raag Maaroo continued from Ang 1056

ਗੁਰ ਕੈ ਸਬਦਿ; ਹਰਿ ਨਾਮੁ ਵਖਾਣੈ ॥

gur kai sabad; har naam vakhaanai |

Sant Singh KhalsaThrough the Word of the Guru's Shabad, he chants the Name of the Lord.
Manmohan SinghBy the Guru's instruction, he repeats the Lord's Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਉਹ ਸਾਈਂ ਦੇ ਨਾਮ ਨੂੰ ਉਚਾਰਦਾ ਹੈ।
Fareedkot Teekaਪਰ ਪਛਾਨਤਾ ਸੋ ਹੈ, ਜੋ ਗੁਰੋਂ ਕੇ ਉਪਦੇਸ ਕਰ ਹਰੀ ਨਾਮ ਕੋ ਕਹਤਾ ਹੈ, ਭਾਵ ਜਪਤਾ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਮਨੁੱਖ ਪਰਮਾਤਮਾ ਦਾ ਨਾਮ ਉਚਾਰਦਾ ਹੈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਵਖਾਣੈ = ਉਚਾਰਦਾ ਹੈ {ਇਕ-ਵਚਨ}।

SikhNet (Spanish)A través del Shabd de la Palabra del Guru, recita el Nombre del Señor y noche y día

ਅਨਦਿਨੁ ਨਾਮਿ ਰਤਾ ਦਿਨੁ ਰਾਤੀ; ਮਾਇਆ ਮੋਹੁ ਚੁਕਾਹਾ ਹੇ ॥੮॥

anadin naam rataa din raatee; maaeaa mohu chukaahaa he |8|

Sant Singh KhalsaNight and day, he remains imbued with the Naam, day and night; he is rid of emotional attachment to Maya. ||8||
Manmohan SinghNight and day, he ever remains imbued with the Name and is rid of mammon and worldly love.
Manmohan Singh (Punjabi)ਰੈਣ ਅਤੇ ਦਿਹੁੰ ਉਹ ਸਦੀਵ ਹੀ ਨਾਮ ਨਾਲ ਰੰਗਿਆ ਰਹਿੰਦਾ ਹੈ ਅਤੇ ਮੋਹਣੀ ਤੇ ਸੰਸਾਰੀ ਮਮਤਾ ਤੋਂ ਖ਼ਲਾਸੀ ਪਾ ਜਾਂਦਾ ਹੈ।
Fareedkot Teekaਇਕ ਰਸ ਜੋ ਨਾਮ ਮੇਂ ਦਿਨ ਰਾਤ ਰਤਾ ਹੈ ਤਿਸ ਨੇ ਮਾਇਆ ਕਾ ਮੋਹ ਚੁਕਾਇ ਦੀਆ ਹੈ॥੮॥
Prof. Sahib Singhਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ, (ਤੇ, ਇਸ ਤਰ੍ਹਾਂ ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ ॥੮॥

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਨਾਮਿ = ਨਾਮ ਵਿਚ। ਰਤਾ = ਰੱਤਾ, ਮਸਤ। ਚੁਕਾਹਾ = ਦੂਰ ਕਰ ਲੈਂਦਾ ਹੈ ॥੮॥

SikhNet (Spanish)vive imbuido en el Naam, liberándose de Maya y de sus apegos emocionales.(8)

ਗੁਰ ਸੇਵਾ ਤੇ; ਸਭੁ ਕਿਛੁ ਪਾਏ ॥

gur sevaa te; sabh kichh paae |

Sant Singh KhalsaServing the Guru, all things are obtained;
Manmohan SinghBy the Guru's service, one obtains everything,
Manmohan Singh (Punjabi)ਗੁਰਾਂ ਦੀ ਘਾਲ ਦੁਆਰਾ, ਜੀਵ ਸਭ ਕੁਝ ਪਾ ਲੈਂਦਾ ਹੈ,
Fareedkot Teekaਤਬ ਏਹੁ ਪੁਰਸ ਗੁਰੋਂ ਕੀ ਸੇਵਾ ਤੇ ਸਭ ਕੁਛ ਪਾਵਤਾ ਹੈ॥
Prof. Sahib Singhਗੁਰੂ ਦੀ ਸਰਨ ਪੈਣ ਨਾਲ ਮਨੁੱਖ ਹਰੇਕ ਚੀਜ਼ ਹਾਸਲ ਕਰ ਲੈਂਦਾ ਹੈ,

ਪਦ ਅਰਥ ਤੇ = ਤੋਂ, ਦੀ ਰਾਹੀਂ। ਸਭੁ ਕਿਛੁ = ਹਰੇਕ ਚੀਜ਼।

SikhNet (Spanish)Mira, uno logra todo a través del Servicio al Guru;

ਹਉਮੈ ਮੇਰਾ; ਆਪੁ ਗਵਾਏ ॥

haumai meraa; aap gavaae |

Sant Singh Khalsaegotism, possessiveness and self-conceit are taken away.
Manmohan Singhand is rid of pride, egoism and self-conceit.
Manmohan Singh (Punjabi)ਅਤੇ ਹੰਕਾਰ, ਅਪਣਤ ਤੇ ਸਵੈ-ਚੰਗਤਾ ਤੋਂ ਖ਼ਲਾਸੀ ਪਾ ਜਾਂਦਾ ਹੈ।
Fareedkot Teekaਜਬ ਹੰਤਾ ਮਮਤਾ ਔ ਆਪਾ ਭਾਵ ਗਵਾਇ ਦੇਵੈ॥
Prof. Sahib Singhਉਹ ਮਨੁੱਖ ਹਉਮੈ ਮਮਤਾ ਆਪਾ-ਭਾਵ ਦੂਰ ਕਰ ਲੈਂਦਾ ਹੈ।

ਪਦ ਅਰਥ ਮੇਰਾ = ਮਮਤਾ, ਕਬਜ਼ੇ ਦੀ ਲਾਲਸਾ। ਆਪੁ = ਆਪਾ-ਭਾਵ।

SikhNet (Spanish)es liberado del sentido del yo soy y lo mío,

ਆਪੇ ਕ੍ਰਿਪਾ ਕਰੇ ਸੁਖਦਾਤਾ; ਗੁਰ ਕੈ ਸਬਦੇ ਸੋਹਾ ਹੇ ॥੯॥

aape kripaa kare sukhadaataa; gur kai sabade sohaa he |9|

Sant Singh KhalsaThe Lord, the Giver of peace Himself grants His Grace; He exalts and adorns with the Word of the Guru's Shabad. ||9||
Manmohan SinghOf Himself, the Peace-giving Lord, shows mercy unto him and he is adorned with the Gurbani.
Manmohan Singh (Punjabi)ਖ਼ੁਦ ਹੀ ਆਰਾਮ-ਬਖਸ਼ਣਹਾਰ ਸੁਆਮੀ ਉਸ ਤੇ ਮਿਹਰ ਧਾਰਦਾ ਹੈ ਅਤੇ ਉਹ ਗੁਰਬਾਣੀ ਨਾਲ ਸ਼ਿੰਗਾਰਿਆ ਜਾਂਦਾ ਹੈ।
Fareedkot Teekaਜੇ ਆਪ (ਸੁਖਦਾਤਾ) ਵਾਹਿਗੁਰੂ ਕ੍ਰਿਪਾ ਕਰੇ ਤੌ ਗੁਰੋਂ ਕੇ ਉਪਦੇਸ ਕਰ ਪੁਰਸ ਸੋਭਤਾ ਹੈ॥੯॥
Prof. Sahib Singhਜਿਸ ਮਨੁੱਖ ਉੱਤੇ ਸੁਖਾਂ ਦਾ ਦਾਤਾ ਪ੍ਰਭੂ ਕਿਰਪਾ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣਾ ਆਤਮਕ ਜੀਵਨ ਸੋਹਣਾ ਬਣਾ ਲੈਂਦਾ ਹੈ ॥੯॥

ਪਦ ਅਰਥ ਆਪੇ = ਆਪ ਹੀ। ਗੁਰ ਕੈ ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਸੋਹਾ = ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੯॥

SikhNet (Spanish)así el Señor, por Sí Mismo, lo bendice y es embellecido con la Palabra del Guru.(9)

ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ ॥

gur kaa sabad amrit hai baanee |

Sant Singh KhalsaThe Guru's Shabad is the Ambrosial Bani.
Manmohan SinghNectar-sweet is the Guru's instruction and the Gurbani.
Manmohan Singh (Punjabi)ਆਬਿ-ਹਿਯਾਤ ਵਰਗੀ ਮਿੱਠੀ ਹੈ ਗੁਰਾਂ ਦੀ ਸਿੱਖਮਤ ਅਤੇ ਗੁਰਬਾਣੀ।
Fareedkot Teekaਗੁਰ ਉਪਦੇਸ ਕੀ ਅੰਮ੍ਰਿਤ ਰੂਪ ਬਾਣੀ ਹੈ॥
Prof. Sahib Singhਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲੀ ਬਾਣੀ ਹੈ,

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।

SikhNet (Spanish)Néctar Dulce es la Palabra del Guru y quien sea que recite siempre el Nombre del Señor

ਅਨਦਿਨੁ ਹਰਿ ਕਾ ਨਾਮੁ ਵਖਾਣੀ ॥

anadin har kaa naam vakhaanee |

Sant Singh KhalsaNight and day, chant the Name of the Lord.
Manmohan SinghNight and day, utter I the God's Name.
Manmohan Singh (Punjabi)ਰੈਣ ਅਤੇ ਦਿਹੁੰ ਮੈਂ ਹਰੀ ਦੇ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਕਿਉਂਕਿ ਜੋ ਗੁਰੂ ਰਾਤਿ ਦਿਨ ਜਗ੍ਯਾਸੂਆਂ ਪ੍ਰਤੀ ਹਰੀ ਨਾਮ ਕਾ ਹੀ ਵਖਿਆਨ ਕਰਤੇ ਹੈਂ॥
Prof. Sahib Singh(ਇਸ ਵਿਚ ਜੁੜ ਕੇ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਵਖਾਣੀ = ਵਖਾਣਿ, ਉਚਾਰਨ ਕਰ।

SikhNet (Spanish)y que en su corazón al Dios Verdadero enaltezca,

ਹਰਿ ਹਰਿ ਸਚਾ ਵਸੈ ਘਟ ਅੰਤਰਿ; ਸੋ ਘਟੁ ਨਿਰਮਲੁ ਤਾਹਾ ਹੇ ॥੧੦॥

har har sachaa vasai ghatt antar; so ghatt niramal taahaa he |10|

Sant Singh KhalsaThat heart becomes immaculate, which is filled with the True Lord, Har, Har. ||10||
Manmohan SinghWithin whose heart, the True Lord-God abides; That heart of the mortal becomes immaculate.
Manmohan Singh (Punjabi)ਜਿਸ ਦੇ ਦਿਲ ਵਿੱਚ ਸੱਚ ਸੁਆਮੀ ਵਾਹਿਗੁਰੂ ਵਸਦਾ ਹੈ, ਉਸ ਪ੍ਰਾਣੀ ਦਾ ਉਹ ਦਿਲ ਪਵਿੱਤਰ ਥੀ ਵੰਝਦਾ ਹੈ।
Fareedkot Teekaਹਰਿ ਹਰਿ ਨਾਮ ਜੋ ਸਚਾ ਹੈ, ਜੋ ਜਿਸ ਕੇ ਘਟ ਅੰਤਰ ਵਸੇ (ਤਾਹਾ) ਤਿਸ ਕਾ ਘਟੁ ਨਿਰਮਲ ਹੋਤਾ ਹੈ॥੧੦॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆ ਵੱਸਦਾ ਹੈ, ਉਸ ਮਨੁੱਖ ਦਾ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ ॥੧੦॥

ਪਦ ਅਰਥ ਸਚਾ = ਸੱਚਾ, ਸਦਾ-ਥਿਰ ਰਹਿਣ ਵਾਲਾ। ਘਟ ਅੰਤਰਿ = ਹਿਰਦੇ ਵਿਚ। ਤਾਹਾ = ਉਸ (ਮਨੁੱਖ) ਦਾ ॥੧੦॥

SikhNet (Spanish)ese corazón se volverá puro e inmaculado. (10)

ਸੇਵਕ ਸੇਵਹਿ ਸਬਦਿ ਸਲਾਹਹਿ ॥

sevak seveh sabad salaaheh |

Sant Singh KhalsaHis servants serve, and praise His Shabad.
Manmohan SinghHis slaves serve and eulogise the Lord.
Manmohan Singh (Punjabi)ਉਸ ਦੇ ਗੋਲੇ, ਸੁਆਮੀ ਦੀ ਸੇਵਾ ਕਰਦੇ ਤੇ ਉਸ ਨੂੰ ਸਲਾਹੁੰਦੇ ਹਨ।
Fareedkot Teekaਜੋ ਸੇਵਕ ਹੋਇਕੈ ਗੁਰੋਂ ਕੋ ਸੇਵਤੇ ਹੈਂ, ਪੁਨਃ ਬ੍ਰਹਮ ਕੋ ਸਲਾਹਤੇ ਹੈਂ॥
Prof. Sahib Singh(ਪ੍ਰਭੂ ਦੇ) ਸੇਵਕ (ਗੁਰੂ ਦੇ) ਸ਼ਬਦ ਦੀ ਰਾਹੀਂ (ਪ੍ਰਭੂ ਦੀ) ਸੇਵਾ-ਭਗਤੀ ਕਰਦੇ ਹਨ, ਸਿਫ਼ਤ-ਸਾਲਾਹ ਕਰਦੇ ਹਨ,

ਪਦ ਅਰਥ ਸੇਵਹਿ = ਸੇਵਾ-ਭਗਤੀ ਕਰਦੇ ਹਨ। ਸਬਦਿ = ਸ਼ਬਦ ਦੀ ਰਾਹੀਂ। ਸਲਾਹਹਿ = ਸਿਫ਼ਤ-ਸਾਲਾਹ ਕਰਦੇ ਹਨ।

SikhNet (Spanish)El sirviente sirve a Dios alabándolo a través de la Palabra y estando imbuido siempre en Su Amor,

ਸਦਾ ਰੰਗਿ ਰਾਤੇ; ਹਰਿ ਗੁਣ ਗਾਵਹਿ ॥

sadaa rang raate; har gun gaaveh |

Sant Singh KhalsaImbued forever with the color of His Love, they sing the Glorious Praises of the Lord.
Manmohan SinghEver imbued with the God's love, they hymn His praise.
Manmohan Singh (Punjabi)ਸਦੀਵ ਹੀ ਵਾਹਿਗੁਰੂ ਦੇ ਪਿਆਰ ਨਾਲ ਰੰਗੇ ਹੋਏ ਉਹ ਉਸ ਦਾ ਜੱਸ ਗਾਇਨ ਕਰਦੇ ਹਨ।
Fareedkot Teekaਸਦਾ ਅਨੰਦ ਮੇਂ ਰਾਤੇ ਹੂਏ ਹਰੀ ਕੇ ਗੁਨ ਗਾਵਤੇ ਹੈਂ॥
Prof. Sahib Singhਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਹੋ ਕੇ ਸਦਾ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ।

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਮਸਤ। ਗਾਵਹਿ = ਗਾਂਦੇ ਹਨ (ਬਹੁ-ਵਚਨ)।

SikhNet (Spanish)canta las Alabanzas del Señor, así el Señor, por Sí Mismo, lo perdona y lo une en Su Ser, a través de la Palabra.

ਆਪੇ ਬਖਸੇ, ਸਬਦਿ ਮਿਲਾਏ; ਪਰਮਲ ਵਾਸੁ, ਮਨਿ ਤਾਹਾ ਹੇ ॥੧੧॥

aape bakhase, sabad milaae; paramal vaas, man taahaa he |11|

Sant Singh KhalsaHe Himself forgives, and unites them with the Shabad; the fragrance of sandalwood permeates their minds. ||11||
Manmohan SinghThe fragrance of sandal wood abides in the mind of him, whom the Lord forgives and unites with Himself.
Manmohan Singh (Punjabi)ਚੰਨਣ ਦੀ ਸੁਗੰਧੀ ਉਸ ਦੇ ਅੰਤਰ ਆਤਮੇ ਵਸਦੀ ਹੈ, ਜਿਸ ਨੂੰ ਮੇਹਰ ਕਰਕੇ ਸਾਈਂ ਆਪਦੇ ਨਾਲ ਮਿਲਾ ਲੈਂਦਾ ਹੈ।
Fareedkot Teekaਜੋ ਗੁਰ ਉਪਦੇਸ ਮੇਂ ਮਿਲਾਏ ਹੈਂ ਵਹੁ ਆਪ ਹੀ ਵਾਹਿਗੁਰੂ ਨੇ ਬਖਸ ਲਏ ਹੈਂ। (ਪਰਮਲ) ਚੰਦਨ ਕੀ ਵਾਸਨਾ ਜੋ ਜਸ ਪਰਮੇਸਰ ਕਾ ਹੈ, ਸੋ ਤਿਨ ਕੇ ਮਨ ਮੇਂ ਵਸਿਆ ਹੈ॥੧੧॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਮਿਹਰ ਕਰ ਕੇ (ਗੁਰੂ ਦੇ) ਸ਼ਬਦ ਵਿਚ ਜੋੜਦਾ ਹੈ, ਉਸ ਮਨੁੱਖ ਦੇ ਮਨ ਵਿਚ (ਮਾਨੋ) ਚੰਦਨ ਦੀ ਸੁਗੰਧੀ ਪੈਦਾ ਹੋ ਜਾਂਦੀ ਹੈ ॥੧੧॥

ਪਦ ਅਰਥ ਸਬਦਿ = ਸ਼ਬਦ ਵਿਚ। ਪਰਮਲ ਵਾਸੁ = ਚੰਦਨ ਦੀ ਸੁਗੰਧੀ। ਮਨਿ ਤਾਹਾ = ਉਸ ਦੇ ਮਨ ਵਿਚ ॥੧੧॥

SikhNet (Spanish)De esa forma la mente habita en la Fragancia del Sándalo.(11)

ਸਬਦੇ. ਅਕਥੁ ਕਥੇ ਸਾਲਾਹੇ ॥

sabade. akath kathe saalaahe |

Sant Singh KhalsaThrough the Shabad, they speak the Unspoken, and praise the Lord.
Manmohan SinghBy the Guru's instruction, he utters and praises of,
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਉਹ ਆਖਦਾ ਤੇ ਸਲਾਹੁੰਦਾ ਹੈ,
Fareedkot Teekaਗੁਰ ਉਪਦੇਸ ਕਰ ਕੇ ਜੋ (ਅਕਥੁ) ਪਰਮਾਤਮਾ ਕੀ ਸਲਾਘਾ ਕਥਤੇ ਹੈਂ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਅਕੱਥ ਪ੍ਰਭੂ ਦੇ ਗੁਣ ਬਿਆਨ ਕਰਦਾ ਰਹਿੰਦਾ ਹੈ,

ਪਦ ਅਰਥ ਅਕਥੁ = ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਕਥੇ = ਗੁਣ ਬਿਆਨ ਕਰਦਾ ਹੈ।

SikhNet (Spanish)A través de la Palabra uno alaba a Dios y recita El Sonido Inefable, sí, el Nombre del Señor,

ਮੇਰੇ ਪ੍ਰਭ ਸਾਚੇ ਵੇਪਰਵਾਹੇ ॥

mere prabh saache veparavaahe |

Sant Singh KhalsaMy True Lord God is self-sufficient.
Manmohan Singhmy Ineffable, True and care-free Lord.
Manmohan Singh (Punjabi)ਮੈਂਡੇ ਅਕਹਿ ਸੱਚੇ ਅਤੇ ਮੁਛੰਦਗੀ-ਰਹਿਤ ਸੁਆਮੀ ਨੂੰ।
Fareedkot Teekaਹਮਾਰੇ ਪ੍ਰਭੂ ਸਚੇ ਨੇ ਸੋ ਵੇਪ੍ਰਵਾਹਿ ਕਰ ਦੀਏ ਹੈਂ॥
Prof. Sahib Singhਸਦਾ-ਥਿਰ ਵੇਪਰਵਾਹ ਮੇਰੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ,
SikhNet (Spanish)Quien es siempre Verdadero y Autosuficiente.

ਆਪੇ ਗੁਣਦਾਤਾ. ਸਬਦਿ ਮਿਲਾਏ; ਸਬਦੈ ਕਾ ਰਸੁ. ਤਾਹਾ ਹੇ ॥੧੨॥

aape gunadaataa. sabad milaae; sabadai kaa ras. taahaa he |12|

Sant Singh KhalsaThe Giver of virtue Himself unites them with the Shabad; they enjoy the sublime essence of the Shabad. ||12||
Manmohan SinghGod, the Giver of virtues, Himself unites him with His Name and he enjoys the Name-Nectar.
Manmohan Singh (Punjabi)ਨੇਕੀਆਂ-ਬਖ਼ਸ਼ਣਹਾਰ, ਹਰੀ ਖ਼ੁਦ ਉਸਨੂੰ ਆਪਣੇ ਨਾਮ ਨਾਲ ਮੋੜ ਦੇਦਾਂ ਹੈ ਤੇ ਉਹ ਨਾਮ-ਅੰਮ੍ਰਿਤ ਨੂੰ ਮਾਣਾ ਹੈ।
Fareedkot Teekaਤਿਨ ਕੋ ਆਪ ਹੀ (ਗੁਣਦਾਤਾ) ਵਾਹਿਗੁਰੂ ਉਪਦੇਸ ਮੇਂ ਮਿਲਾਵਤਾ ਹੈ ਔਰ ਉਪਦੇਸ ਕਾ ਰਸੁ ਭੀ ਤਿਨਾਂ ਕੋ ਹੀ ਹੈ॥੧੨॥
Prof. Sahib Singhਗੁਣਾਂ ਦੀ ਦਾਤ ਕਰਨ ਵਾਲਾ ਪ੍ਰਭੂ ਆਪ ਹੀ ਉਸ ਨੂੰ ਗੁਰੂ ਦੇ ਸ਼ਬਦ ਵਿਚ ਜੋੜੀ ਰੱਖਦਾ ਹੈ, ਉਸ ਨੂੰ ਸ਼ਬਦ ਦਾ ਆਨੰਦ ਆਉਣ ਲੱਗ ਪੈਂਦਾ ਹੈ ॥੧੨॥
SikhNet (Spanish)Es a través de la Palabra que uno se encuentra con el Dador de la Virtud y disfruta del Sabor de la Palabra.(12)

ਮਨਮੁਖੁ ਭੂਲਾ; ਠਉਰ. ਨ ਪਾਏ ॥

manamukh bhoolaa; tthaur. na paae |

Sant Singh KhalsaThe confused, self-willed manmukhs find no place of rest.
Manmohan SinghThe erring mind-ward finds no place of rest.
Manmohan Singh (Punjabi)ਭੁੱਲੇ ਹੋਏ ਮਨਮਤੀਏ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
Fareedkot Teekaਜੋ ਮਨਮੁਖ ਹੈਂ, ਸੋ ਭੂਲਾ ਹੂਆ ਠਹਿਰਨਾ ਨਹੀਂ ਪਾਵਤਾ॥
Prof. Sahib Singhਮਨ ਦਾ ਮੁਰੀਦ ਮਨੁੱਖ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦਾ ਹੈ (ਭਟਕਦਾ ਫਿਰਦਾ ਹੈ, ਉਸ ਨੂੰ ਕੋਈ) ਟਿਕਾਣਾ ਨਹੀਂ ਮਿਲਦਾ।

ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਭੂਲਾ = (ਸਹੀ ਜੀਵਨ-ਰਾਹ ਤੋਂ) ਖੁੰਝਿਆ ਹੋਇਆ।

SikhNet (Spanish)El ególatra se encuentra perdido sin poder encontrar el Refugio de Dios,

ਜੋ ਧੁਰਿ ਲਿਖਿਆ; ਸੁ ਕਰਮ ਕਮਾਏ ॥

jo dhur likhiaa; su karam kamaae |

Sant Singh KhalsaThey do those deeds which they are pre-destined to do.
Manmohan SinghHe does the deeds, which are pre destined for him.
Manmohan Singh (Punjabi)ਉਹ, ਉਹ ਕੰਮ ਕਰਦਾ ਹੈ ਜਿਹੜੇ ਉਸ ਲਈ ਮੁੱਢ ਤੋਂ ਲਿਖੇ ਹੋਏ ਹਨ।
Fareedkot Teekaਜੋ ਕਰਮ ਆਦੋਂ ਲਿਖਿਆ ਹੈ, ਸੋ ਕਮਾਵਤਾ ਹੈ॥
Prof. Sahib Singh(ਪਰ ਉਸ ਦੇ ਭੀ ਕੀਹ ਵੱਸ? ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਜੋ ਕੁਝ ਧੁਰੋਂ ਉਸ ਦੇ ਮੱਥੇ ਤੇ ਲਿਖਿਆ ਗਿਆ ਹੈ ਉਹ ਕਰਮ ਉਹ ਹੁਣ ਕਰ ਰਿਹਾ ਹੈ।

ਪਦ ਅਰਥ ਧੁਰਿ = ਧੁਰ ਤੋਂ, ਪਰਮਾਤਮਾ ਦੇ ਹੁਕਮ ਵਿਚ।

SikhNet (Spanish)pero lo que sea que esté escrito para él, sólo eso hace.

ਬਿਖਿਆ ਰਾਤੇ ਬਿਖਿਆ ਖੋਜੈ; ਮਰਿ ਜਨਮੈ. ਦੁਖੁ ਤਾਹਾ ਹੇ ॥੧੩॥

bikhiaa raate bikhiaa khojai; mar janamai. dukh taahaa he |13|

Sant Singh KhalsaImbued with poison, they search out poison, and suffer the pains of death and rebirth. ||13||
Manmohan SinghImbued with poison, he searches poison and suffers the pain of birth and death.
Manmohan Singh (Punjabi)ਜ਼ਹਿਰ ਨਾਲ ਰੰਗਿਆ (ਮੋਹਿਆ) ਹੋਇਆ, ਉਹ ਜ਼ਹਿਰ ਨੂੰ ਹੀ ਲਭਦਾ ਹੈ ਅਤੇ ਮਰਨ ਅਤੇ ਜੰਮਣ ਦਾ ਕਸ਼ਟ ਉਠਾਉਂਦਾ ਹੈ।
Fareedkot Teekaਬਿਸ਼ਿਆਂ ਮੇਂ ਰਾਤੇ ਹੂਏ ਪੁਨਃ ਬਿਖਿਆ ਕੋ ਹੀ ਖੋਜਤੇ ਹੈਂ, ਤਿਨ ਕੇ ਮਰਣੇ ਜਮਨੇ ਕਾ ਹੀ ਦੁਖ ਰਹਿਤਾ ਹੈ॥੧੩॥☬ਤਾਂ ਤੇ ਹਰੀ ਆਗੇ ਐਸੇ ਬੇਨਤੀ ਕਰੀਏ:
Prof. Sahib Singhਮਾਇਆ (ਦੇ ਰੰਗ ਵਿਚ) ਮਸਤ ਹੋਣ ਕਰਕੇ ਉਹ (ਹੁਣ ਭੀ) ਮਾਇਆ ਦੀ ਭਾਲ ਹੀ ਕਰਦਾ ਫਿਰਦਾ ਹੈ, ਕਦੇ ਮਰਦਾ ਹੈ ਕਦੇ ਜੰਮਦਾ ਹੈ (ਕਦੇ ਹਰਖ ਕਦੇ ਸੋਗ), ਇਹ ਦੁੱਖ ਉਸ ਨੂੰ ਵਾਪਰਿਆ ਰਹਿੰਦਾ ਹੈ ॥੧੩॥

ਪਦ ਅਰਥ ਬਿਖਿਆ = ਮਾਇਆ। ਰਾਤੇ = ਮਸਤ ॥੧੩॥

SikhNet (Spanish)Sí, está embebido del veneno y busca el veneno por todas partes, así sufre los dolores del nacimiento y de la muerte.(13)

ਆਪੇ ਆਪਿ ਆਪਿ ਸਾਲਾਹੇ ॥

aape aap aap saalaahe |

Sant Singh KhalsaHe Himself praises Himself.
Manmohan SinghOf Himself, the Lord praises Himself.
Manmohan Singh (Punjabi)ਖ਼ੁਦ-ਬਖ਼ੁਦ, ਪ੍ਰਭੂ ਆਪਣੇ ਆਪ ਦਾ ਜੱਸ ਕਰਦਾ ਹੈ।
Fareedkot Teekaਸੰਤ ਰੂਪ ਹੋ ਕਰ ਆਪਨੇ ਆਪ ਕੋ ਹੀ ਸਲਾਹਤਾ ਹੈ॥
Prof. Sahib Singh(ਜੇ ਕੋਈ ਵਡਭਾਗੀ ਸਿਫ਼ਤ-ਸਾਲਾਹ ਕਰ ਰਿਹਾ ਹੈ, ਤਾਂ ਉਸ ਵਿਚ ਬੈਠਾ ਭੀ ਪ੍ਰਭੂ) ਆਪ ਹੀ ਆਪ ਸਿਫ਼ਤ-ਸਾਲਾਹ ਕਰ ਰਿਹਾ ਹੈ।

ਪਦ ਅਰਥ ਆਪੇ = ਆਪ ਹੀ।

SikhNet (Spanish)El Señor, por Sí Mismo, se alaba a Sí Mismo y a Sus Virtudes,

ਤੇਰੇ ਗੁਣ ਪ੍ਰਭ; ਤੁਝ ਹੀ ਮਾਹੇ ॥

tere gun prabh; tujh hee maahe |

Sant Singh KhalsaYour Glorious Virtues are within You alone, God.
Manmohan SinghThine virtues, O Lord, are within Thee, alone.
Manmohan Singh (Punjabi)ਤੇਰੀਆਂ ਨੇਕੀਆਂ, ਹੇ ਸਾਈਂ! ਕੇਵਲ ਤੇਰੇ ਵਿੱਚ ਹੀ ਹਨ।
Fareedkot Teekaਹੇ ਪ੍ਰਭੂ! ਤੇਰੇ ਗੁਣ ਤੇਰੇ ਮੇਂ ਹੀ ਹੈਂ ॥
Prof. Sahib Singhਹੇ ਪ੍ਰਭੂ! ਤੇਰੇ ਗੁਣ ਤੇਰੇ ਵਿਚ ਹੀ ਹਨ (ਤੇਰੇ ਵਰਗਾ ਹੋਰ ਕੋਈ ਨਹੀਂ)।

ਪਦ ਅਰਥ ਮਾਹੇ = ਮਾਹਿ, ਵਿਚ।

SikhNet (Spanish)sólo Él Mismo las tiene y sólo Él es Verdad,

ਤੂ ਆਪਿ ਸਚਾ. ਤੇਰੀ ਬਾਣੀ ਸਚੀ; ਆਪੇ ਅਲਖੁ ਅਥਾਹਾ ਹੇ ॥੧੪॥

too aap sachaa. teree baanee sachee; aape alakh athaahaa he |14|

Sant Singh KhalsaYou Yourself are True, and True is the Word of Your Bani. You Yourself are invisible and unknowable. ||14||
Manmohan SinghThou Thyself are true and true is Thy Gurbani. Thyself Thou are Unseeable and Unfathomable.
Manmohan Singh (Punjabi)ਤੂੰ ਖ਼ੁਦ ਸੱਚਾ ਹੈ ਅਤੇ ਸੱਚੀ ਹੈ ਤੈਂਡੀ ਗੁਰਬਾਣੀ ਤੂੰ ਖ਼ੁਦ ਅਦ੍ਰਿਸ਼ਟ ਅਤੇ ਬੇਥਾਹ ਹੈਂ।
Fareedkot Teekaਤੂੰ ਆਪ ਸਚਾ ਹੈਂ ਤੇਰੀ ਬਣਾਉਟ ਭੀ ਸਚੀ ਹੈ, ਤੂੰ ਆਪ ਹੀ ਅਲਖ ਔ ਅਥਾਹ ਹੈਂ॥੧੪॥
Prof. Sahib Singhਹੇ ਪ੍ਰਭੂ! ਤੂੰ ਆਪ ਅਟੱਲ ਹੈਂ, ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਅਟੱਲ ਹੈ, ਤੂੰ ਆਪ ਹੀ ਅਲੱਖ ਤੇ ਅਥਾਹ ਹੈਂ ॥੧੪॥

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਅਲਖੁ = ਜਿਸ ਦਾ ਸਹੀ ਸਰੂਪ ਬਿਆਨ ਨਾਹ ਹੋ ਸਕੇ ॥੧੪॥

SikhNet (Spanish)Verdad es también Su Palabra, sí, Él es Insondable e Infinito. (14)

ਬਿਨੁ ਗੁਰ ਦਾਤੇ; ਕੋਇ. ਨ ਪਾਏ ॥

bin gur daate; koe. na paae |

Sant Singh KhalsaWithout the Guru, the Giver, no one finds the Lord,
Manmohan SinghWithout the beneficent Guru, no one attains to the Lord,
Manmohan Singh (Punjabi)ਦਾਤਾਰ ਗੁਰਾਂ ਦੇ ਬਗ਼ੈਰ ਕਿਸੇ ਨੂੰ ਭੀ ਪ੍ਰਭੂ ਪਰਾਪਤ ਨਹੀਂ ਹੁੰਦਾ,
Fareedkot Teekaਬਿਨ ਗੁਰਦਾਤੇ ਸੇ ਕੋਈ ਭੀ ਤੇਰੇ ਕੋ ਨਹੀਂ ਪਾਵਤਾ ਹੈ॥
Prof. Sahib Singhਸਿਫ਼ਤ-ਸਾਲਾਹ ਦੀ ਦਾਤ ਦੇਣ ਵਾਲੇ ਗੁਰੂ ਤੋਂ ਬਿਨਾ ਉਹ ਨਾਮ ਦੀ ਦਾਤ ਹਾਸਲ ਨਹੀਂ ਕਰ ਸਕਦਾ,

ਪਦ ਅਰਥ ਬਿਨੁ ਗੁਰ = ਗੁਰੂ ਦੀ ਸਰਨ ਪੈਣ ਤੋਂ ਬਿਨਾ।

SikhNet (Spanish)Sin el Guru Bondadoso, uno no logra alcanzar a Dios, aunque trate de mil formas,

ਲਖ ਕੋਟੀ ਜੇ ਕਰਮ ਕਮਾਏ ॥

lakh kottee je karam kamaae |

Sant Singh Khalsathough one may make hundreds of thousands and millions of attempts.
Manmohan Singhthough he may do lacs and millions of deeds.
Manmohan Singh (Punjabi)ਭਾਵੇਂ, ਉਹ ਲੱਖਾਂ ਤੇ ਕਰੋੜਾਂ ਕਰਮਕਾਂਡਾਂ ਪਿਆ ਕਰੇ।
Fareedkot Teekaਲਖੋਂ ਕ੍ਰੋੜੋਂ ਕਰਮੋਂ ਕੋ ਕੋਈ ਕਮਾਵੇ ਤਉ ਭੀ॥
Prof. Sahib Singhਜੇ (ਕੋਈ ਮਨਮੁਖ ਨਾਮ ਤੋਂ ਬਿਨਾ ਹੋਰ ਹੋਰ ਧਾਰਮਿਕ ਮਿਥੇ ਹੋਏ) ਲੱਖਾਂ ਕ੍ਰੋੜਾਂ ਕਰਮ ਕਰਦਾ ਫਿਰੇ (ਤਾਂ ਵੀ ਆਪਣੇ ਜਤਨ ਨਾਲ ਨਾਮ ਦੀ ਦਾਤ ਪ੍ਰਾਪਤ ਨਹੀਂ ਕਰ ਸਕਦਾ)।

ਪਦ ਅਰਥ ਕੋਟੀ = ਕ੍ਰੋੜਾਂ।

SikhNet (Spanish)pues es por la Gracia del Guru que Dios viene a nosotros

ਗੁਰ ਕਿਰਪਾ ਤੇ, ਘਟ ਅੰਤਰਿ ਵਸਿਆ; ਸਬਦੇ ਸਚੁ ਸਾਲਾਹਾ ਹੇ ॥੧੫॥

gur kirapaa te, ghatt antar vasiaa; sabade sach saalaahaa he |15|

Sant Singh KhalsaBy Guru's Grace, He dwells deep within the heart; through the Shabad, praise the True Lord. ||15||
Manmohan SinghBy the Guru's grace, He abides in the man's mind and he songs the praise of the True Lord.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ, ਉਹ ਬੰਦੇ ਦੇ ਮਨ ਅੰਦਰ ਵਸਦਾ ਹੈ, ਤਾਂ ਉਹ ਸੱਚੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ।
Fareedkot Teekaਜਿਨੋਂ ਨੇ ਗੁਰ ਉਪਦੇਸ ਔਰ ਗੁਰੋਂ ਕੀ ਕਿਰਪਾ ਤੇ ਸਚ ਕੋ ਸਲਾਹਿਆ ਹੈ, ਤਿਨ ਕੇ ਰਿਦੇ ਅੰਤਰ ਵਸਿਆ ਹੈ, ਭਾਵ ਸਾਛਾਤ ਹੂਆ ਹੈ॥੧੫॥
Prof. Sahib Singhਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਹਰਿ-ਨਾਮ ਆ ਵੱਸਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧੫॥

ਪਦ ਅਰਥ ਤੇ = ਤੋਂ, ਦੇ ਕਾਰਨ। ਸਬਦੇ = ਸ਼ਬਦ ਦੀ ਰਾਹੀਂ। ਸਚੁ = ਸਦਾ-ਥਿਰ ਪ੍ਰਭੂ ॥੧੫॥

SikhNet (Spanish)y de esa forma alabamos al Uno Verdadero a través de la Palabra.(15)

ਸੇ ਜਨ ਮਿਲੇ; ਧੁਰਿ ਆਪਿ ਮਿਲਾਏ ॥

se jan mile; dhur aap milaae |

Sant Singh KhalsaThey alone meet Him, whom the Lord unites with Himself.
Manmohan SinghThose persons alone meet Him, whom the Lord unites with Himself.
Manmohan Singh (Punjabi)ਕੇਵਲ ਉਹ ਪੁਰਸ਼ ਹੀ ਉਸ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਸੁਆਮੀ ਆਪਣੇ ਨਾਲ ਮਿਲਾਉਂਦਾ ਹੈ।
Fareedkot Teekaਸੋ ਪੁਰਸ ਮਿਲੇ ਹੈਂ, ਜੋ (ਧੁਰਿ) ਆਦੋਂ ਆਪਿ ਸਤਿਗੁਰੋਂ ਸੇ ਪਰਮੇਸਰ ਨੇ ਮਿਲਾਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਧੁਰੋਂ ਆਪਣੇ ਹੁਕਮ ਨਾਲ ਪ੍ਰਭੂ ਆਪਣੇ ਚਰਨਾਂ ਵਿਚ ਮਿਲਾਂਦਾ ਹੈ ਉਹੀ ਮਿਲਦੇ ਹਨ।

ਪਦ ਅਰਥ ਸੇ = ਉਹ {ਬਹੁ-ਵਚਨ}।

SikhNet (Spanish)Sí, sólo se encuentran con Dios aquéllos que Él, por Sí Mismo, encuentra

ਸਾਚੀ ਬਾਣੀ ਸਬਦਿ ਸੁਹਾਏ ॥

saachee baanee sabad suhaae |

Sant Singh KhalsaThey are adorned and exalted with the True Word of His Bani, and the Shabad.
Manmohan SinghThey are embellished with the True Gurbani and the Name.
Manmohan Singh (Punjabi)ਉਹ ਸੱਚੀ ਗੁਰਬਾਣੀ ਅਤੇ ਨਾਮ ਨਾਲ ਸ਼ਸ਼ੋਭਤ ਥੀ ਵੰਝਦੇ ਹਨ।
Fareedkot Teekaਪੁਨਾ ਸਾਚੀ ਬਾਣੀ ਗੁਰ ਉਪਦੇਸ਼ ਕਰ ਕੇ ਸੁਭਾਇਮਾਨ ਹੂਆ ਹੈ॥
Prof. Sahib Singhਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਦੇ ਜੀਵਨ ਸੋਹਣੇ ਬਣ ਜਾਂਦੇ ਹਨ।

ਪਦ ਅਰਥ ਸੁਹਾਏ = ਸੋਹਣੇ ਜੀਵਨ ਵਾਲੇ ਬਣ ਗਏ।

SikhNet (Spanish)y quienes están embelesados con la Palabra Verdadera.

ਨਾਨਕ ਜਨੁ ਗੁਣ ਗਾਵੈ ਨਿਤ ਸਾਚੇ; ਗੁਣ ਗਾਵਹ. ਗੁਣੀ ਸਮਾਹਾ ਹੇ ॥੧੬॥੪॥੧੩॥

naanak jan gun gaavai nit saache; gun gaavah. gunee samaahaa he |16|4|13|

Sant Singh KhalsaServant Nanak continually sings the Glorious Praises of the True Lord; singing His Glories, he is immersed in the Glorious Lord of Virtue. ||16||4||13||
Manmohan SinghSlave Nanak, ever, sings the praise of the True Lord and singing His praise has merged in the virtues Lord.
Manmohan Singh (Punjabi)ਗੋਲਾ ਨਾਨਕ, ਸਦਾ ਸੱਚੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਉਸ ਦੀ ਮਹਿਮਾ ਗਾਇਨ ਕਰਨ ਦੁਆਰਾ ਗੁਣਵਾਨ ਸੁਆਮੀ ਅੰਦਰ ਲੀਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਜਨ ਸਚੇ ਕੇ ਗੁਣ ਨਿਤ ਗਾਵਤੇ ਹੈਂ, ਸੋ ਗੁਣ ਗਾਇ ਕੇ (ਗੁਣੀ) ਪਰਮਾਤਮਾਂ ਮੇਂ ਸਮਾਏ ਹੈਂ; ਵਾ ਤਿਨ ਕੋ ਪਰਮਾਤਮਾਂ ਕਾ ਅਨੰਦ ਪ੍ਰਾਪਤਿ ਹੂਆ ਹੈ॥੧੬॥੪॥੧੩॥
Prof. Sahib Singhਹੇ ਨਾਨਕ! ਪ੍ਰਭੂ ਦਾ ਸੇਵਕ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ। ਆਓ, ਅਸੀਂ ਭੀ ਗੁਣ ਗਾਵੀਏ। (ਜਿਹੜਾ ਮਨੁੱਖ ਗੁਣ ਗਾਂਦਾ ਹੈ, ਉਹ) ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੧੬॥੪॥੧੩॥

ਪਦ ਅਰਥ ਨਾਨਕ = ਹੇ ਨਾਨਕ! ਗਾਵਹ = {ਉੱਤਮ ਪੁਰਖ, ਬਹੁ-ਵਚਨ} ਅਸੀਂ ਗਾਵੀਏ। ਗੁਣੀ = ਗੁਣਾਂ ਦੇ ਮਾਲਕ ਪ੍ਰਭੂ ਵਿਚ ॥੧੬॥੪॥੧੩॥

SikhNet (Spanish)Nanak canta la Alabanza del Dios Verdadero y así se inmerge en el Dios de Virtud. (16-4-13)

Open this shabad (49 lines, Angs 1056-1057) →

Shabad Guru Amardas Ji Raag Maaroo continues on Ang 1058

ਮਾਰੂ ਮਹਲਾ ੩ ॥

maaroo mahalaa 3 |

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.

ਨਿਹਚਲੁ ਏਕੁ; ਸਦਾ ਸਚੁ ਸੋਈ ॥

nihachal ek; sadaa sach soee |

Sant Singh KhalsaThe One Lord is eternal and unchanging, forever True.
Manmohan SinghHe, the One Lord is ever Immovable and True.
Manmohan Singh (Punjabi)ਉਹ ਅਦੁੱਤੀ ਸਾਹਿਬ ਸਦੀਵੀ, ਪਹਿੱਲ ਅਤੇ ਸੱਚਾ ਹੈ।
Fareedkot Teekaਨਿਹਚਲ ਸੋਈ ਏਕ ਹੈ, ਜੋ ਸਦਾ ਹੀ ਸਚਾ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲਾ ਅਟੱਲ ਸਿਰਫ਼ ਉਹ ਪਰਮਾਤਮਾ ਹੀ ਹੈ।

ਪਦ ਅਰਥ ਨਿਹਚਲੁ = ਅਚੱਲ, ਅਟੱਲ।

SikhNet (Spanish)Eterno es sólo el Único Dios Verdadero, pero el ser humano logra obtener el Conocimiento a través del Perfecto Guru.

ਪੂਰੇ ਗੁਰ ਤੇ ਸੋਝੀ ਹੋਈ ॥

poore gur te sojhee hoee |

Sant Singh KhalsaThrough the Perfect Guru, this understanding is obtained.
Manmohan SinghThrough the Perfect Guru alone this understanding is obtained.
Manmohan Singh (Punjabi)ਕੇਵਲ ਪੂਰਨ ਗੁਰਾਂ ਦੇ ਰਾਹੀਂ ਹੀ ਇਹ ਸਮਝ ਪ੍ਰਪਾਤ ਹੁੰਦੀ ਹੈ।
Fareedkot Teekaਪਰੰਤੂ ਇਹ ਸੋਝੀ ਪੂਰੇ ਗੁਰੋਂ ਤੇ ਹੋਤੀ ਹੈ॥
Prof. Sahib Singhਪੂਰੇ ਗੁਰੂ ਪਾਸੋਂ ਜਿਨ੍ਹਾਂ ਮਨੁੱਖਾਂ ਨੂੰ ਇਹ ਸਮਝ ਆ ਜਾਂਦੀ ਹੈ,

ਪਦ ਅਰਥ ਤੇ = ਤੋਂ।

SikhNet (Spanish)Aquellos que están empapados con el Elixir del Señor, recuerdan siempre a Dios

ਹਰਿ ਰਸਿ ਭੀਨੇ. ਸਦਾ ਧਿਆਇਨਿ; ਗੁਰਮਤਿ ਸੀਲੁ ਸੰਨਾਹਾ ਹੇ ॥੧॥

har ras bheene. sadaa dhiaaein; guramat seel sanaahaa he |1|

Sant Singh KhalsaThose who are drenched with the sublime essence of the Lord, meditate forever on Him; following the Guru's Teachings, they obtain the armor of humility. ||1||
Manmohan SinghThey, who are wetted with the Lord's elixir, ever remember God and by the Guru's instruction, obtain the coat of humility.
Manmohan Singh (Punjabi)ਜੋ ਪ੍ਰਭੂ ਦੇ ਅੰਮ੍ਰਿਤ ਨਾਲ ਗੱਚ ਹੋਏ ਹਨ, ਉਹ ਸਦੀਵ ਹੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਨਿਮਰਤਾ ਦੇ ਸੰਜੋਅ ਨੂੰ ਪਾ ਲੈਂਦੇ ਹਨ।
Fareedkot Teekaਜੋ ਹਰੀ ਕੇ ਰਸ ਮੇਂ ਭੀਨੇ ਹੈਂ, ਸੋ ਸਦਾ ਹੀ ਧਿਆਵਤੇ ਹੈਂ, ਪੁਨਃ ਗੁਰਮਤ ਵਾਲਿਆਂ ਨੇ ਜਤ ਕਾ (ਸੰਨਾਹਾ) ਸੰਜੋਹ ਪਹਿਰਾ ਹੈ॥੧ ॥
Prof. Sahib Singhਉਹ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜੇ ਰਹਿੰਦੇ ਹਨ, ਸਦਾ ਪਰਮਾਤਮਾ ਦਾ ਸਿਮਰਨ ਕਰਦੇ ਹਨ, ਗੁਰੂ ਦੀ ਮੱਤ ਉੱਤੇ ਤੁਰ ਕੇ ਉਹ ਮਨੁੱਖ ਚੰਗੇ ਆਚਰਨ ਦਾ ਸੰਜੋਅ (ਪਹਿਨੀ ਰੱਖਦੇ ਹਨ, ਜਿਸ ਕਰਕੇ ਕੋਈ ਵਿਕਾਰ ਉਹਨਾਂ ਉਤੇ ਹੱਲਾ ਨਹੀਂ ਕਰ ਸਕਦੇ) ॥੧॥

ਪਦ ਅਰਥ ਰਸਿ = ਰਸ ਵਿਚ। ਧਿਆਇਨਿ = ਧਿਆਉਂਦੇ ਹਨ {ਬਹੁ-ਵਚਨ}। ਸੀਲੁ = ਚੰਗਾ ਸੁਭਾਉ। ਸੰਨਾਹਾ = ਜ਼ਿਰ੍ਹਾ ਬਕਤਰ, ਸੰਜੋਅ, ਲੋਹੇ ਦੀ ਜਾਲੀ ਦੀ ਬਰਦੀ ॥੧॥

SikhNet (Spanish)y por la Instrucción del Guru obtienen la cota de maya de la Humildad. (1)

ਅੰਦਰਿ ਰੰਗੁ ਸਦਾ ਸਚਿਆਰਾ ॥

andar rang sadaa sachiaaraa |

Sant Singh KhalsaDeep within, they love the True Lord forever.
Manmohan SinghWithin their mind, they ever love the True Lord.
Manmohan Singh (Punjabi)ਆਪਣੇ ਚਿੱਤ ਅੰਦਰ ਉਹ ਸਦੀਵ ਹੀ ਸੱਚੇ ਸਾਈਂ ਨੂੰ ਪਿਆਰ ਕਰਦੇ ਹਨ।
Fareedkot Teekaਜਿਸ ਕੇ ਅੰਤਰ ਪ੍ਰੇਮ ਹੈ, ਸੋ ਸਦਾ ਸਚਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਹੈ, ਉਹ ਸਦਾ ਸੁਰਖ਼ਰੂ ਹੈ।

ਪਦ ਅਰਥ ਰੰਗੁ = ਪਿਆਰ। ਸਚਿਆਰਾ = {ਸਚ-ਆਲਯ} ਸੁਰਖ਼ਰੂ।

SikhNet (Spanish)Con ellos está el Amor del Uno Verdadero

ਗੁਰ ਕੈ ਸਬਦਿ; ਹਰਿ ਨਾਮਿ ਪਿਆਰਾ ॥

gur kai sabad; har naam piaaraa |

Sant Singh KhalsaThrough the Word of the Guru's Shabad, they love the Lord's Name.
Manmohan SinghThrough the Guru's word, God's Name seems sweet unto them.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਵਾਹਿਗੁਰੂ ਦਾ ਨਾਮ ਉਨ੍ਹਾਂ ਨੂੰ ਮਿੱਠਾ ਲਗਦਾ ਹੈ।
Fareedkot Teekaਗੁਰੋਂ ਕੇ ਉਪਦੇਸ ਕਰ ਤਿਸ ਕੋ ਨਾਮ ਪਿਆਰਾ ਹੂਆ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਪ੍ਰਭੂ ਦੇ ਨਾਮ ਵਿਚ ਪ੍ਰੇਮ ਬਣਾਈ ਰੱਖਦਾ ਹੈ।

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਨਾਮਿ = ਨਾਮ ਵਿਚ।

SikhNet (Spanish)y a través de la Palabra del Guru, aman el Nombre del Señor.

ਨਉ ਨਿਧਿ ਨਾਮੁ ਵਸਿਆ ਘਟ ਅੰਤਰਿ; ਛੋਡਿਆ ਮਾਇਆ ਕਾ ਲਾਹਾ ਹੇ ॥੨॥

nau nidh naam vasiaa ghatt antar; chhoddiaa maaeaa kaa laahaa he |2|

Sant Singh KhalsaThe Naam, the embodiment of the nine treasures, abides within their hearts; they renounce the profit of Maya. ||2||
Manmohan SinghThey within whose mind, the Name, the embodiment of nine treasures, abides, forego gains of wealth.
Manmohan Singh (Punjabi)ਜਿਨ੍ਹਾਂ ਦੇ ਮਨ ਅੰਦਰ ਨੌਂ ਖਜ਼ਾਨੇ ਰੂਪੀ, ਨਾਮ ਵੱਸਦਾ ਹੈ, ਉਹ ਧਨ-ਦੌਲਤ ਦੇ ਲਾਭਾਂ ਨੂੰ ਤਿਆਗ ਦਿੰਦੇ ਹਨ।
Fareedkot Teekaਨਉਨਿਧਿ ਸਰੂਪ ਨਾਮ ਜਿਨ ਕੇ ਘਟ ਅੰਤਰ ਵਸਿਆ ਹੈ ਤਿਨੋਂ ਨੇ ਮਾਇਆ ਕਾ ਲਾਭ ਛੋਡਿਆ ਹੈ॥੨॥
Prof. Sahib Singhਉਸ ਦੇ ਹਿਰਦੇ ਵਿਚ ਸਾਰੇ ਹੀ ਸੁਖਾਂ ਤੇ ਪਦਾਰਥਾਂ ਦਾ ਖ਼ਜ਼ਾਨਾ ਹਰਿ-ਨਾਮ ਵੱਸਦਾ ਹੈ, ਉਹ ਮਾਇਆ ਨੂੰ ਅਸਲ ਖੱਟੀ ਮੰਨਣਾ ਛੱਡ ਦੇਂਦਾ ਹੈ ॥੨॥

ਪਦ ਅਰਥ ਨਉ ਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ। ਘਟ ਅੰਤਰਿ = ਹਿਰਦੇ ਵਿਚ। ਲਾਹਾ = ਲਾਭ ॥੨॥

SikhNet (Spanish)Sí, el Nombre, el Tesoro de Éxtasis, habita en su corazón, dejando pasar de largo los frutos de Maya.(2)

ਰਈਅਤਿ ਰਾਜੇ; ਦੁਰਮਤਿ ਦੋਈ ॥

reeat raaje; duramat doee |

Sant Singh KhalsaBoth the king and his subjects are involved in evil-mindedness and duality.
Manmohan SinghBoth the subjects and the kings are involved in evil intellect and duality.
Manmohan Singh (Punjabi)ਪਰਜਾ ਅਤੇ ਪਾਤਿਸ਼ਾਹਾਂ ਦੋਨੋਂ ਹੀ ਮੰਦੀ ਅਕਲ ਅਤੇ ਦਵੈਤ-ਪਾਵ ਅੰਦਰ ਗਰੱਸੇ ਹੋਏ ਹਨ।
Fareedkot Teekaਰਈਅਤ ਤਥਾ ਰਾਜੇ ਦੁਰਮਤ ਕਰ ਕੇ ਦ੍ਵੈਤ ਮੇਂ ਹੈਂ॥
Prof. Sahib Singhਖੋਟੀ ਮੱਤ ਦੇ ਕਾਰਨ ਹਾਕਮ ਤੇ ਪਰਜਾ ਸਭ ਦੁਬਿਧਾ ਵਿਚ ਫਸੇ ਰਹਿੰਦੇ ਹਨ।

ਪਦ ਅਰਥ ਦੁਰਮਤਿ = ਖੋਟੀ ਮੱਤ। ਦੋਈ = ਦ੍ਵੈਤ-ਵਿਚ, ਮੇਰ-ਤੇਰ ਵਿਚ, ਦੁਬਿਧਾ ਵਿਚ।

SikhNet (Spanish)Ambos, lo súbditos y los reyes están copados por la dualidad,

ਬਿਨੁ ਸਤਿਗੁਰ ਸੇਵੇ; ਏਕੁ. ਨ ਹੋਈ ॥

bin satigur seve; ek. na hoee |

Sant Singh KhalsaWithout serving the True Guru, they do not become one with the Lord.
Manmohan SinghWithout serving the True Guru, they become not one with the Lord,
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਉਹ ਸੁਆਮੀ ਨਾਲ ਇੱਕ-ਮਿੱਕ ਨਹੀਂ ਹੁੰਦੇ।
Fareedkot Teekaਸਤਿਗੁਰ ਸੇਵੇ ਬਿਨਾਂ ਏਕਤਾ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਦੇ ਅੰਦਰ ਇਕ ਪਰਮਾਤਮਾ ਦਾ ਪਰਕਾਸ਼ ਨਹੀਂ ਹੁੰਦਾ।
SikhNet (Spanish)y si no sirven al Guru Verdadero, no conocen al Ser Único.

ਏਕੁ ਧਿਆਇਨਿ. ਸਦਾ ਸੁਖੁ ਪਾਇਨਿ; ਨਿਹਚਲੁ ਰਾਜੁ ਤਿਨਾਹਾ ਹੇ ॥੩॥

ek dhiaaein. sadaa sukh paaein; nihachal raaj tinaahaa he |3|

Sant Singh KhalsaThose who meditate on the One Lord find eternal peace. Their power is eternal and unfailing. ||3||
Manmohan SinghThey who meditate on one Lord ever obtain peace and eternal becomes their rule.
Manmohan Singh (Punjabi)ਜੋ ਇਕ ਸਾਈਂ ਦਾ ਸਿਮਰਨ ਕਰਦੇ ਹਨ, ਉਹ ਸਦੀਵੀ ਆਰਾਮ ਨੂੰ ਪਾ ਲੈਂਦੇ ਹਨ ਅਤੇ ਸਦੀਵੀ ਸਥਿਰ ਹੋ ਜਾਂਦਾ ਹੈ, ਉਨ੍ਹਾਂ ਦਾ ਰਾਜ ਭਾਗ।
Fareedkot Teekaਜੋ ਏਕ ਕੋ ਧਿਆਵਤੇ ਹੈਂ, ਸੋ ਸਦਾ ਸੁਖ ਪਾਵਤੇ ਹੈਂ, ਪੁਨਾ ਤਿਨ ਕਾ ਹੀ ਨਿਹਚਲ ਰਾਜ ਹੈ॥੩॥
Prof. Sahib Singhਜਿਹੜੇ ਮਨੁੱਖ ਸਿਰਫ਼ ਪਰਮਾਤਮਾ ਨੂੰ ਸਿਮਰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ। ਉਹਨਾਂ ਨੂੰ ਅਟੱਲ (ਆਤਮਕ) ਰਾਜ ਮਿਲਿਆ ਰਹਿੰਦਾ ਹੈ ॥੩॥

ਪਦ ਅਰਥ ਪਾਇਨਿ = ਪਾਂਦੇ ਹਨ। ਤਿਨਾਹਾ = ਉਹਨਾਂ ਦਾ ॥੩॥

SikhNet (Spanish)Sí, si viven en el Único Dios, estarán siempre en Éxtasis , y su reinado se volverá Eterno. (3)

ਆਵਣੁ ਜਾਣਾ; ਰਖੈ. ਨ ਕੋਈ ॥

aavan jaanaa; rakhai. na koee |

Sant Singh KhalsaNo one can save them from coming and going.
Manmohan SinghFrom birth and death, none can save the mortal.
Manmohan Singh (Punjabi)ਕੋਈ ਭੀ ਪ੍ਰਾਣੀ ਨੂੰ ਜੰਮਣ ਅਤੇ ਮਰਨ ਤੋਂ ਬਚਾ ਨਹੀਂ ਸਕਦਾ।
Fareedkot Teekaਆਵਣਾ ਜਾਣਾ ਕੋਈ ਰਖ ਨਹੀਂ ਸਕਤਾ॥
Prof. Sahib Singh(ਪਰਮਾਤਮਾ ਤੋਂ ਬਿਨਾ ਹੋਰ) ਕੋਈ ਜਨਮ ਮਰਨ ਦੇ ਗੇੜ ਤੋਂ ਬਚਾ ਨਹੀਂ ਸਕਦਾ।

ਪਦ ਅਰਥ ਆਵਣੁ ਜਾਣਾ = ਜੰਮਣ ਮਰਨ ਦਾ ਗੇੜ। ਰਖੈ = ਰੋਕ ਸਕਦਾ।

SikhNet (Spanish)No, nadie nos puede proteger del ciclo del nacimiento

ਜੰਮਣੁ ਮਰਣੁ; ਤਿਸੈ ਤੇ ਹੋਈ ॥

jaman maran; tisai te hoee |

Sant Singh KhalsaBirth and death come from Him.
Manmohan SinghComing and going both come from Him alone.
Manmohan Singh (Punjabi)ਆਉਣਾ ਅਤੇ ਜਾਣਾ ਦੋਨੋਂ ਕੇਵਲ ਉਸ ਤੋਂ ਹੀ ਹੁੰਦੇ ਹਨ।
Fareedkot Teekaਏਹ ਜੰਮਣਾ ਮਰਨਾ ਤਿਸੀ ਪਰਮੇਸਰ ਤੇ ਹੋਤਾ ਹੈ, ਭਾਵ ਪਰਮੇਸਰ ਦੀ ਆਗਿਆ ਕੋ ਕੌਨ ਦੂਰ ਕਰੇ॥
Prof. Sahib Singhਇਹ ਜਨਮ ਮਰਨ (ਦਾ ਚੱਕਰ) ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ।

ਪਦ ਅਰਥ ਤਿਸੈ ਤੇ = ਉਸ (ਪਰਮਾਤਮਾ) ਤੋਂ ਹੀ।

SikhNet (Spanish)y de la muerte, pues es solamente a través de Él, el Dios, que ambos llegan a nosotros.

ਗੁਰਮੁਖਿ ਸਾਚਾ ਸਦਾ ਧਿਆਵਹੁ; ਗਤਿ ਮੁਕਤਿ ਤਿਸੈ ਤੇ ਪਾਹਾ ਹੇ ॥੪॥

guramukh saachaa sadaa dhiaavahu; gat mukat tisai te paahaa he |4|

Sant Singh KhalsaThe Gurmukh meditates forever on the True Lord. Emancipation and liberation are obtained from Him. ||4||
Manmohan SinghBy the Guru's grace, remember thou ever the True Lord, Loftiness and emancipation, thou shall obtain from Him alone.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਤੂੰ ਹਮੇਸ਼ਾਂ ਸੱਚੇ ਸਾਈਂ ਦਾ ਸਿਮਰਨ ਕਰ। ਉਚੱਤਾ ਅਤੇ ਕਲਿਆਨ ਤੈਨੂੰ ਕੇਵਲ ਉਸ ਪਾਸੋਂ ਹੀ ਪ੍ਰਾਪਤ ਹੋਣਗੀਆਂ।
Fareedkot Teekaਗੁਰੋਂ ਦੁਆਰਾ ਸਾਚਾ ਵਾਹਿਗੁਰੂ ਸਦਾ ਹੀ ਧਿਆਵਹੁ, ਮੁਕਤੀ ਕੀ ਪ੍ਰਾਪਤੀ ਤਿਸੀ ਤੇ ਪਾਵੋਗੇ॥੪॥
Prof. Sahib Singhਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦਾ ਨਿੱਤ ਸਿਮਰਨ ਕਰਦੇ ਰਹੋ। ਉੱਚੀ ਆਤਮਕ ਅਵਸਥਾ ਤੇ ਵਿਕਾਰਾਂ ਤੋਂ ਖ਼ਲਾਸੀ ਉਸ ਪਰਮਾਤਮਾ ਪਾਸੋਂ ਹੀ ਮਿਲਦੀ ਹੈ ॥੪॥

ਪਦ ਅਰਥ ਗੁਰਮੁਖਿ = ਗੁਰੂ ਦੇ ਸਰਨ ਪੈ ਕੇ। ਸਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਗਤਿ = ਉੱਚੀ ਆਤਮਕ ਅਵਸਥਾ। ਮੁਕਤਿ = (ਦੋਈ ਆਦਿਕ ਤੋਂ) ਖ਼ਲਾਸੀ। ਪਾਹਾ = ਮਿਲਦੀ ਹੈ ॥੪॥

SikhNet (Spanish)Contempla entonces al Uno Verdadero, por la Gracia del Guru y emancípate.(4)

ਸਚੁ ਸੰਜਮੁ ਸਤਿਗੁਰੂ ਦੁਆਰੈ ॥

sach sanjam satiguroo duaarai |

Sant Singh KhalsaTruth and self-control are found through the Door of the True Guru.
Manmohan SinghTruth and self-control man obtains from the True Guru's door.
Manmohan Singh (Punjabi)ਸੱਚ ਅਤੇ ਸਵੈ-ਜ਼ਬਤ ਇਨਸਾਨ ਨੂੰ ਸੱਚੇ ਗੁਰਾਂ ਦੇ ਬੂਹੇ ਤੋਂ ਪ੍ਰਾਪਤ ਹੁੰਦੇ ਹਨ।
Fareedkot Teekaਸਚ ਬੋਲਣਾ ਤਥਾ ਇੰਦ੍ਰਯੋਂ ਕਾ ਰੋਕਣਾ ਸਤਿਗੁਰੋਂ ਦੁਆਰੇ ਪ੍ਰਾਪਤਿ ਹੋਤਾ ਹੈ॥
Prof. Sahib Singhਵਿਕਾਰਾਂ ਤੋਂ ਬਚਣ ਦਾ ਪੱਕਾ ਪ੍ਰਬੰਧ ਗੁਰੂ ਦੇ ਦਰ ਤੇ (ਪ੍ਰਾਪਤ ਹੁੰਦਾ ਹੈ),

ਪਦ ਅਰਥ ਸੰਜਮੁ = ਪਰਹੇਜ਼, ਵਿਕਾਰਾਂ ਤੋਂ ਬਚੇ ਰਹਿਣ ਦਾ ਉੱਦਮ। ਸਚੁ = ਪੱਕਾ, ਸਦਾ-ਥਿਰ। ਦੁਆਰੈ = ਦਰ ਤੇ।

SikhNet (Spanish)Es a través del Guru que uno es bendecido con la Verdad y el Auto Control,

ਹਉਮੈ ਕ੍ਰੋਧੁ; ਸਬਦਿ ਨਿਵਾਰੈ ॥

haumai krodh; sabad nivaarai |

Sant Singh KhalsaEgotism and anger are silenced through the Shabad.
Manmohan SinghThrough the Name, he silences his ego and wrath.
Manmohan Singh (Punjabi)ਨਾਮ ਦੇ ਰਾਹੀਂ ਉਹ ਆਪਦੀ ਹੰਗਤਾ ਤੇ ਗੁੱਸੇ ਨੂੰ ਮਾਰ ਲੈਂਦਾ ਹੈ।
Fareedkot Teekaਹਉਮੈਂ ਤਥਾ ਕ੍ਰੋਧ ਗੁਰੋਂ ਕਾ ਸਬਦ ਹੀ ਨਿਵਰਤ ਕਰਤਾ ਹੈ॥
Prof. Sahib Singh(ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ, ਕ੍ਰੋਧ ਦੂਰ ਕਰ ਲੈਂਦਾ ਹੈ।

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਿਵਾਰੈ = ਦੂਰ ਕਰ ਲੈਂਦਾ ਹੈ।

SikhNet (Spanish)pues a través de la Palabra se sobrepone a su ego y a su furia.

ਸਤਿਗੁਰੁ ਸੇਵਿ ਸਦਾ ਸੁਖੁ ਪਾਈਐ; ਸੀਲੁ ਸੰਤੋਖੁ ਸਭੁ ਤਾਹਾ ਹੇ ॥੫॥

satigur sev sadaa sukh paaeeai; seel santokh sabh taahaa he |5|

Sant Singh KhalsaServing the True Guru, lasting peace is found; humility and contentment all come from Him. ||5||
Manmohan SinghServing the True Guru, eternal bliss is obtained, Humility and contentment are all in his service.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਸਦੀਵੀ ਖ਼ੁਸ਼ੀ ਪ੍ਰਾਪਤ ਹੋ ਜਾਂਦੀ ਹੈ। ਨਿਮਰਤਾ ਅਤੇ ਸੰਤੁਸ਼ਟਤਾ ਸਮੂਹ ਉਸ ਦੀ ਸੇਵਾ ਵਿੰਚ ਹਨ।
Fareedkot Teekaਸਤਿਗੁਰੋਂ ਕੀ ਸੇਵਾ ਤੇ ਹੀ ਅਚੁਤ ਸੁਖ ਪਾਈਤਾ ਹੈ, ਸ਼ਾਂਤੀ ਔ ਸੰਤੋਖ ਭੀ ਸਭ ਤਿਸ ਸੇਵਾ ਮੇਂ ਹੀ ਹੈ॥੫॥
Prof. Sahib Singhਗੁਰੂ ਦੀ ਸਰਨ ਪਿਆਂ ਹੀ ਸਦਾ ਆਤਮਕ ਆਨੰਦ ਮਿਲਦਾ ਹੈ। ਚੰਗਾ ਆਚਰਨ, ਸੰਤੋਖ-ਇਹ ਸਭ ਕੁਝ ਗੁਰੂ ਦੇ ਦਰ ਤੇ ਹੀ ਹੈ ॥੫॥

ਪਦ ਅਰਥ ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਪਾਈਐ = ਪ੍ਰਾਪਤ ਕਰ ਲਈਦਾ ਹੈ। ਸੀਲੁ = ਚੰਗਾ ਆਚਰਨ। ਤਾਹਾ = ਤਹਾਂ, ਉਥੇ ॥੫॥

SikhNet (Spanish)Sí, sirviendo al Guru Verdadero uno vive en Éxtasis y es bendecido con una Vida llena de Júbilo y Virtudes.(5)

ਹਉਮੈ ਮੋਹੁ ਉਪਜੈ ਸੰਸਾਰਾ ॥

haumai mohu upajai sansaaraa |

Sant Singh KhalsaOut of egotism and attachment, the Universe welled up.
Manmohan SinghOf pride and worldly attachment, the world is born.
Manmohan Singh (Punjabi)ਹੰਕਾਰ ਤੇ ਸੰਸਾਰੀ ਲਗਨ ਤੋਂ ਜਗਤ ਉਤਪੰਨ ਹੋਇਆ ਹੈ।
Fareedkot Teekaਹੰਤਾ, ਮਮਤਾ ਔ ਮੋਹ ਸੇ ਸੰਸਾਰ ਉਤਪਤਿ ਹੋਤਾ ਹੈ॥
Prof. Sahib Singhਸੰਸਾਰ ਵਿਚ ਖਚਿਤ ਰਿਹਾਂ (ਮਨੁੱਖ ਦੇ ਅੰਦਰ) ਹਉਮੈ ਪੈਦਾ ਹੋ ਜਾਂਦੀ ਹੈ, ਮਾਇਆ ਦਾ ਮੋਹ ਪੈਦਾ ਹੋ ਜਾਂਦਾ ਹੈ,

ਪਦ ਅਰਥ ਉਪਜੈ = ਪੈਦਾ ਹੋ ਜਾਂਦਾ ਹੈ। ਸੰਸਾਰਾ = ਸੰਸਾਰਿ, ਸੰਸਾਰ ਵਿਚ ਖਚਿਤ ਰਿਹਾਂ।

SikhNet (Spanish)El mundo entero nace del ego y del apego y si se olvida del Nombre del Señor, muere.

ਸਭੁ ਜਗੁ ਬਿਨਸੈ; ਨਾਮੁ ਵਿਸਾਰਾ ॥

sabh jag binasai; naam visaaraa |

Sant Singh KhalsaForgetting the Naam, the Name of the Lord, all the world perishes.
Manmohan SinghForgetting the Name, the entire world dies.
Manmohan Singh (Punjabi)ਨਾਮ ਨੂੰ ਭਲਾ ਕੇ, ਸਾਰਾ ਜਹਾਨ ਮਰ ਮੁੱਕ ਜਾਂਦਾ ਹੈ।
Fareedkot Teekaਸਾਰਾ ਜਗਤ ਨਾਮ ਕੋ ਬਿਸਾਰ ਕੇ ਬਿਨਸਤਾ ਹੈ॥
Prof. Sahib Singh(ਇਹਨਾਂ ਦੇ ਕਾਰਨ) ਪਰਮਾਤਮਾ ਦਾ ਨਾਮ ਭੁਲਾ ਕੇ ਸਾਰਾ ਜਗਤ ਆਤਮਕ ਮੌਤ ਸਹੇੜ ਲੈਂਦਾ ਹੈ।

ਪਦ ਅਰਥ ਬਿਨਸੈ = ਆਤਮਕ ਮੌਤ ਸਹੇੜਦਾ ਹੈ। ਵਿਸਾਰਾ = ਵਿਸਾਰਿ, ਭੁਲਾ ਕੇ।

SikhNet (Spanish)Sin servir al Guru Verdadero, uno no logra obtener el Nombre del Señor;

ਬਿਨੁ ਸਤਿਗੁਰ ਸੇਵੇ ਨਾਮੁ, ਨ ਪਾਈਐ; ਨਾਮੁ ਸਚਾ ਜਗਿ ਲਾਹਾ ਹੇ ॥੬॥

bin satigur seve naam, na paaeeai; naam sachaa jag laahaa he |6|

Sant Singh KhalsaWithout serving the True Guru, the Naam is not obtained. The Naam is the True profit in this world. ||6||
Manmohan SinghWithout serving the True Guru, the Name is the true profit in the world.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਾਝੋਂ ਨਾਮ ਪ੍ਰਾਪਤ ਨਹੀਂ ਹੁੰਦਾ। ਸੁਆਮੀ ਦਾ ਨਾਮ ਹੀ ਜਹਾਨ ਅੰਦਰ ਸੱਚ ਮੁਨਾਫ਼ਾ ਹੈ।
Fareedkot Teekaਸਤਿਗੁਰੋਂ ਕੀ ਸੇਵਾ ਬਿਨਾਂ ਨਾਮ ਨਹੀਂ ਪਾਈਤਾ ਔ ਨਾਮ ਕਰ ਕੇ ਜਗ ਮੇਂ ਸਚਾ ਲਾਭ ਹੋਤਾ ਹੈ॥੬॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ। ਹਰਿ-ਨਾਮ ਹੀ ਜਗਤ ਵਿਚ ਸਦਾ ਕਾਇਮ ਰਹਿਣ ਵਾਲੀ ਖੱਟੀ ਹੈ ॥੬॥

ਪਦ ਅਰਥ ਜਗਿ = ਜਗਤ ਵਿਚ ॥੬॥

SikhNet (Spanish)y la Verdadera Utilidad viene del Nombre Verdadero,(6)

ਸਚਾ ਅਮਰੁ ਸਬਦਿ ਸੁਹਾਇਆ ॥

sachaa amar sabad suhaaeaa |

Sant Singh KhalsaTrue is His Will, beauteous and pleasing through the Word of the Shabad.
Manmohan SinghTrue is the Lord's will which be comes pleasing through the Guru's word.
Manmohan Singh (Punjabi)ਸੱਚੀ ਹੈ ਪ੍ਰਭੂ ਦੀ ਰਜ਼ਾ, ਜੋ ਗੁਰਾਂ ਦੀ ਬਾਣੀ ਰਾਹੀਂ ਚੰਗੀ ਲੱਗਣ ਲੱਗ ਜਾਂਦੀ ਹੈ।
Fareedkot Teekaਜਿਨੋਂ ਨੇ ਗੁਰ ਸਬਦ ਕਰ ਸਚਾ ਹੁਕਮ ਮੰਨਿਆ ਹੈ ਵਹੁ ਸੋਭਿਆ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਜਿਸ ਮਨੁੱਖ ਨੂੰ) ਪਰਮਾਤਮਾ ਦਾ ਅਟੱਲ ਹੁਕਮ ਮਿੱਠਾ ਲੱਗਣ ਲੱਗ ਪੈਂਦਾ ਹੈ,

ਪਦ ਅਰਥ ਅਮਰੁ = ਹੁਕਮ। ਸਚਾ = ਸੱਚਾ, ਅਟੱਲ। ਸਬਦਿ = ਸ਼ਬਦ ਵਿਚ ਜੁੜਿਆਂ। ਸੁਹਾਇਆ = ਚੰਗਾ ਲੱਗਦਾ ਹੈ।

SikhNet (Spanish)Verdad es Su Voluntad. Viéndose Bello y Placentero,

ਪੰਚ ਸਬਦ ਮਿਲਿ; ਵਾਜਾ ਵਾਇਆ ॥

panch sabad mil; vaajaa vaaeaa |

Sant Singh KhalsaThe Panch Shabad, the five primal sounds, vibrate and resonate.
Manmohan SinghBeing blessed with the Guru's word, the melody of the five sounds resounds within the man.
Manmohan Singh (Punjabi)ਗੁਰਾਂ ਦੀ ਬਾਣੀ ਦੀ ਦਾਤ ਮਿਲਣ ਦੁਆਰਾ, ਬੰਦੇ ਦੇ ਅੰਦਰ ਪੰਜਾਂ ਧੁਨਾਂ ਦਾ ਕੀਰਤਨ ਗੂੰਜਦਾ ਹੈ।
Fareedkot Teekaਸੰਤੋਂ ਕੇ ਸਬਦ ਸਾਥ ਮਿਲ ਕੇ ਜਸ ਉਚਾਰਨ ਰੂਪ ਵਾਜਾ ਵਜਾਇਆ ਹੈ॥
Prof. Sahib Singh(ਉਸ ਦੇ ਅੰਦਰ ਇਉਂ ਆਨੰਦ ਬਣਿਆ ਰਹਿੰਦਾ ਹੈ, ਜਿਵੇਂ) ਪੰਜ ਹੀ ਕਿਸਮਾਂ ਦੇ ਸਾਜ਼ਾਂ ਨੇ ਮਿਲ ਕੇ ਸੁੰਦਰ ਰਾਗ ਪੈਦਾ ਕੀਤਾ ਹੋਇਆ ਹੈ।

ਪਦ ਅਰਥ ਪੰਚ ਸਬਦ ਮਿਲਿ = ਪੰਜ ਕਿਸਮਾਂ ਦੇ ਸਾਜ ਮਿਲ ਕੇ। ਵਾਇਆ = ਵਜਾਇਆ।

SikhNet (Spanish)a través de la Palabra del Shabd, el Panch Shabd, la Melodía de los cinco sonidos primordiales vibran y resuenan.

Open this shabad (49 lines, Angs 1057-1058) →

Ang 1057 of 1430