ਬਿਖਿਆ ਕਾਰਣਿ. ਲਬੁ ਲੋਭੁ ਕਮਾਵਹਿ; ਦੁਰਮਤਿ ਕਾ ਦੋਰਾਹਾ ਹੇ ॥੯॥
bikhiaa kaaran. lab lobh kamaaveh; duramat kaa doraahaa he |9|
Sant Singh KhalsaFor the sake of poison, they act in greed and possessiveness, and evil-minded duality. ||9||
Manmohan SinghFor the sake of poison he practises greed and avarice and through sin is involved in double mindedness.
Manmohan Singh (Punjabi)ਜਹਿਰ ਦੀ ਖਾਤਰ ਉਹ ਤਮ੍ਹਾਂ ਤੇ ਲਾਲਚ ਕਰਦਾ ਹੈ ਅਤੇ ਪਾਪ ਦੇ ਰਾਹੀਂ ਉਹ ਦੁਚਿੱਤੇਪਣ ਵਿੱਚ ਖੱਚਤ ਹੋਇਆ ਹੋਇਆ ਹੈ।
Fareedkot Teekaਮਾਇਆ ਕੇ ਵਾਸਤੇ ਲਬ ਲੋਭ ਕਮਾਵਤਾ ਹੈ, ਦੁਰਮਤੀ ਕਾ ਦ੍ਵੈਤ ਹੀ ਰਸਤਾ ਹੈ॥੯॥
Prof. Sahib Singhਜਿਹੜੇ ਮਨੁੱਖ ਮਾਇਆ (ਕਮਾਣ) ਦੀ ਖ਼ਾਤਰ ਲੱਬ ਲੋਭ (ਨੂੰ ਚਮਕਾਣ ਵਾਲੇ) ਕਰਮ ਕਰਦੇ ਹਨ, ਉਹਨਾਂ ਦੇ ਜੀਵਨ-ਸਫ਼ਰ ਵਿਚ ਖੋਟੀ ਮੱਤ ਦਾ ਦੁ-ਚਿੱਤਾ-ਪਨ ਆ ਜਾਂਦਾ ਹੈ ॥੯॥ਪਦ ਅਰਥ ਬਿਖਿਆ = ਮਾਇਆ। ਕਾਰਣਿ = ਦੀ ਖ਼ਾਤਰ। ਦੋਰਾਹਾ = ਦੋ ਰਸਤਿਆਂ ਦਾ ਮੇਲ (ਜਿੱਥੇ ਇਹ ਪਤਾ ਨਾਹ ਲੱਗ ਸਕੇ ਕਿ ਅਸਲ ਰਸਤਾ ਕਿਹੜਾ ਹੈ), ਦੁਚਿੱਤਾ-ਪਨ। ਦੁਰਮਤਿ = ਖੋਟੀ ਮੱਤ ॥੯॥
SikhNet (Spanish)Persiguiendo el veneno, viven en la avaricia, en las posesiones y en la maldad de la dualidad. (9)
ਪੂਰਾ ਸਤਿਗੁਰੁ; ਭਗਤਿ ਦ੍ਰਿੜਾਏ ॥
pooraa satigur; bhagat drirraae |
Sant Singh KhalsaThe Perfect True Guru implants devotional worship within.
Manmohan SinghThe Perfect True Guru installs the Lord's devotion in the mortal.
Manmohan Singh (Punjabi)ਪੂਰਨ ਸੱਚੇ ਗੁਰੂ ਪ੍ਰਾਣੀ ਦੇ ਅੰਦਰ ਸੁਆਮੀ ਦਾ ਪਿਆਰ ਅਸਥਾਪਨ ਕਰਦੇ ਹਨ।
Fareedkot Teekaਜਿਸ ਕੋ ਪੂਰਾ ਸਤਿਗੁਰੂ ਭਗਤੀ ਦ੍ਰਿੜਾਵਤਾ ਹੈ॥
Prof. Sahib Singhਪੂਰਾ ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਕਰਨ ਦਾ ਵਿਸ਼ਵਾਸ ਪੈਦਾ ਕਰਦਾ ਹੈ,
SikhNet (Spanish)El Guru Perfecto nos hace Sabios en la Devoción a Dios.
ਗੁਰ ਕੈ ਸਬਦਿ; ਹਰਿ ਨਾਮਿ ਚਿਤੁ ਲਾਏ ॥
gur kai sabad; har naam chit laae |
Sant Singh KhalsaThrough the Word of the Guru's Shabad, he lovingly centers his consciousness on the Lord's Name.
Manmohan SinghThrough the Guru's instruction, he fixes his mind with the God's Name.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ, ਉਹ ਆਪਦੇ ਮਨ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜ ਲੈਂਦਾ ਹੈ।
Fareedkot Teekaਵਹੁ ਗੁਰ ਉਪਦੇਸ ਕਰ ਕੇ ਹਰੀ ਨਾਮ ਮੇਂ ਚਿਤ ਕੋ ਲਗਾਵਤਾ ਹੈ॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ (ਆਪਣਾ) ਚਿੱਤ ਜੋੜਦਾ ਹੈ।ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਨਾਮਿ = ਨਾਮ ਵਿਚ।
SikhNet (Spanish)A través de la Palabra del Guru, uno se entona en el Nombre del Señor,
ਮਨਿ ਤਨਿ ਹਰਿ ਰਵਿਆ ਘਟ ਅੰਤਰਿ; ਮਨਿ ਭੀਨੈ ਭਗਤਿ ਸਲਾਹਾ ਹੇ ॥੧੦॥
man tan har raviaa ghatt antar; man bheenai bhagat salaahaa he |10|
Sant Singh KhalsaThe Lord pervades his mind, body and heart; deep within, his mind is drenched with devotional worship and praise of the Lord. ||10||
Manmohan SinghGod permeates his mind body and heart, and his soul is wetted with the meditation and the praise of the Lord.
Manmohan Singh (Punjabi)ਉਸ ਦੇ ਚਿੱਤ ਸਰੀਰ ਅਤੇ ਦਿਲ ਅੰਦਰ ਵਾਹਿਗੁਰੂ ਰਮਿਆ ਹੋਇਆ ਹੈ ਅਤੇ ਉਸ ਦੀ ਆਤਮਾਂ ਪ੍ਰਭੂ ਦੇ ਸਿਮਰਨ ਅਤੇ ਸਿਫ਼ਤ ਨਾਲ ਤਰੋਤਰ ਹੋਈ ਹੋਈ ਹੈ।
Fareedkot Teekaਮਨ ਤਨ ਕਰ ਕੇ ਘਟ ਕੇ ਅੰਤਰ ਹਰੀ ਕੋ ਜਪ੍ਯਾ ਹੈ ਔਰ ਭਗਤੀ ਕੇ ਸਲਾਹਣੇ ਮੇਂ ਮਨ ਆਦਿ ਅੰਤਸ਼ਕਰਣ ਭੀਜੇ ਹੈਂ॥੧੦॥
Prof. Sahib Singhਉਸ ਦੇ ਮਨ ਵਿਚ ਤਨ ਵਿਚ ਹਿਰਦੇ ਵਿਚ ਸਦਾ ਪਰਮਾਤਮਾ ਵੱਸਿਆ ਰਹਿੰਦਾ ਹੈ। (ਪਰਮਾਤਮਾ ਵਿਚ) ਮਨ ਭਿੱਜਿਆਂ ਮਨੁੱਖ ਉਸ ਦੀ ਭਗਤੀ ਤੇ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧੦॥ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਘਟ ਅੰਤਰਿ = ਹਿਰਦੇ ਵਿਚ। ਮਨਿ ਭੀਨੈ = ਜੇ ਮਨ ਭਿਜ ਜਾਏ, ਮਨ ਭਿੱਜਿਆਂ। ਸਾਲਾਹ = ਸਿਫ਼ਤ-ਸਾਲਾਹ ॥੧੦॥
SikhNet (Spanish)así el Señor se impregna en el cuerpo, en la mente y en el corazón y al estar uno imbuido en Dios, Lo Alaba con toda Devoción.(10)
ਮੇਰਾ ਪ੍ਰਭੁ ਸਾਚਾ; ਅਸੁਰ ਸੰਘਾਰਣੁ ॥
meraa prabh saachaa; asur sanghaaran |
Sant Singh KhalsaMy True Lord God is the Destroyer of demons.
Manmohan SinghMy True Lord is the Destroyer of demons.
Manmohan Singh (Punjabi)ਮੈਡਾਂ ਸੱਚਾ ਸਾਈਂ ਰਾਖ਼ਸ਼ਾਂ ਨੂੰ ਮਾਰਨ ਵਾਲਾ ਹੈ।
Fareedkot Teekaਮੇਰਾ ਪ੍ਰਭੂ ਆਸੁਰੀ ਸੰਪਤਾ ਕੇ ਸੰਘਾਰਨੇ ਵਾਲਾ ਸਾਚਾ ਹੈ॥
Prof. Sahib Singhਮੇਰਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, (ਮਨੁੱਖ ਦੇ ਅੰਦਰੋਂ ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਵਾਲਾ ਹੈ,ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਅਸੁਰ ਸੰਘਾਰਣੁ = (ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਵਾਲਾ।
SikhNet (Spanish)Mi Señor Verdadero es el Destructor de lo maligno,
ਗੁਰ ਕੈ ਸਬਦਿ; ਭਗਤਿ ਨਿਸਤਾਰਣੁ ॥
gur kai sabad; bhagat nisataaran |
Sant Singh KhalsaThrough the Word of the Guru's Shabad, His devotees are saved.
Manmohan SinghThe Lord saves those, who by Guru's instruction perform His devotional service.
Manmohan Singh (Punjabi)ਸੁਆਮੀ ਉਨ੍ਹਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਜੋ ਗੁਰਾਂ ਦੀ ਸਿੱਖਮਤ ਦੁਆਰਾ ਉਸ ਦੀ ਪ੍ਰੇਮਮਈ ਸੇਵਾ ਕਰਦੇ ਹਨ।
Fareedkot Teekaਜੋ ਗੁਰ ਉਪਦੇਸ਼ ਸੰਜੁਗਤ ਭਗਤ ਹੈਂ ਤਿਨ ਕੋ ਉਧਾਰਣੇ ਵਾਲਾ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ (ਜੋੜ ਕੇ) (ਆਪਣੀ) ਭਗਤੀ ਵਿਚ (ਲਾ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲਾ ਹੈ।ਪਦ ਅਰਥ ਨਿਸਤਾਰਣੁ = ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ।
SikhNet (Spanish)a Su Devoto lo lleva a través por medio de la Palabra del Guru.
ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ; ਸਿਰਿ ਸਾਹਾ ਪਾਤਿਸਾਹਾ ਹੇ ॥੧੧॥
meraa prabh saachaa sad hee saachaa; sir saahaa paatisaahaa he |11|
Sant Singh KhalsaMy True Lord God is forever True. He is the Emperor over the heads of kings. ||11||
Manmohan SinghMy Master is True, ever True. He is the Emperor over the head of all the Kings.
Manmohan Singh (Punjabi)ਮੈਡਾਂ ਮਾਲਕ ਸੱਚਾ, ਸਦੀਵ ਹੀ ਸੱਚਾ ਹੈ ਉਹ ਸਾਰਿਆਂ ਰਾਜਿਆਂ ਦੇ ਸਿਰ ਉਤੇ ਮਹਾਰਾਜਾ ਹੈ।
Fareedkot Teekaਮੇਰਾ ਪ੍ਰਭੂ ਜੋ ਵਰਤਮਾਨ ਕਾਲ ਮੇਂ ਸਾਚਾ ਹੈ, ਸੋ ਸਦਾ ਹੀ ਸਾਚਾ ਹੈ। ਪੁਨ ਕੈਸਾ ਹੈ? ਜੋ ਸਿਰ ਸ਼ਾਹਾਂ ਕੇ ਪਾਤਿਸ਼ਾਹ ਹੈ॥੧੧॥☬ਤਿਸ ਪਾਸ ਐਸੀ ਬੇਨਤੀ ਕਰੇ:
Prof. Sahib Singhਮੇਰਾ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਤਾਂ ਸ਼ਾਹਾਂ ਪਾਤਿਸ਼ਾਹਾਂ ਦੇ ਸਿਰ ਉੱਤੇ (ਭੀ ਹੁਕਮ ਚਲਾਣ ਵਾਲਾ) ਹੈ ॥੧੧॥ਪਦ ਅਰਥ ਸਿਰਿ = ਸਿਰ ਉਤੇ ॥੧੧॥
SikhNet (Spanish)Sí, mi Dios es Verdad, siempre Verdad y es Rey estando a la cabeza de todos los demás reyes.(11)
ਸੇ ਭਗਤ ਸਚੇ; ਤੇਰੈ ਮਨਿ ਭਾਏ ॥
se bhagat sache; terai man bhaae |
Sant Singh KhalsaTrue are those devotees, who are pleasing to Your Mind.
Manmohan SinghTrue are the saints, who are pleasing to Thy mind.
Manmohan Singh (Punjabi)ਸੱਚੇ ਹਨ ਉਹ ਸਾਧੂ, ਜੋ ਤੇਰੇ ਚਿੱਤ ਨੂੰ ਚੰਗੇ ਲਗਦੇ ਹਨ।
Fareedkot Teekaਹੇ ਹਰੀ! ਸੇ ਭਗਤ ਸਚੇ ਹੈਂ, ਜੋ ਤੇਰੇ ਮਨ ਮੇਂ ਭਾਏ ਹੈਂ॥
Prof. Sahib Singhਹੇ ਪ੍ਰਭੂ! ਉਹੀ ਭਗਤ ਅਡੋਲ ਆਤਮਕ ਜੀਵਨ ਵਾਲੇ ਬਣਦੇ ਹਨ, ਜਿਹੜੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ;ਪਦ ਅਰਥ ਸੇ = ਉਹ {ਬਹੁ-ਵਚਨ}। ਸਚੇ = ਅਡੋਲ ਜੀਵਨ ਵਾਲੇ। ਤੇਰੈ ਮਨਿ = ਤੇਰੇ ਮਨ ਵਿਚ। ਭਾਏ = ਚੰਗੇ ਲੱਗੇ।
SikhNet (Spanish)Oh Dios, aquéllos que Te complacen son los únicos Devotos verdaderos,
ਦਰਿ ਕੀਰਤਨੁ ਕਰਹਿ; ਗੁਰ ਸਬਦਿ ਸੁਹਾਏ ॥
dar keeratan kareh; gur sabad suhaae |
Sant Singh KhalsaThey sing the Kirtan of His Praises at His Door; they are embellished and exalted by the Word of the Guru's Shabad.
Manmohan SinghThey sing His praise at the Lord's door and look embellished by the Guru's word.
Manmohan Singh (Punjabi)ਉਹ ਸੁਆਮੀ ਦੇ ਬੂਹੇ ਤੇ ਉਸ ਦਾ ਜੱਸ ਕਰਦੇ ਹਨ ਅਤੇ ਗੁਰਾਂ ਦੀ ਬਾਣੀ ਦੁਆਰਾ ਸ਼ਸ਼ੋਭਤ ਲਗਦੇ ਹਨ।
Fareedkot Teekaਗੁਰ ਉਪਦੇਸ਼ ਕਰ ਤੇਰੇ ਦਰਬਾਰ ਕੀਰਤਨ ਕਰਤੇ ਹੂਏ ਸੋਭਤੇ ਹੈਂ॥
Prof. Sahib Singhਉਹ ਤੇਰੇ ਦਰ ਤੇ (ਟਿਕ ਕੇ) ਤੇਰ ਸਿਫ਼ਤ-ਸਾਲਾਹ ਕਰਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ।ਪਦ ਅਰਥ ਦਰਿ = (ਤੇਰੇ) ਦਰ ਤੇ। ਕਰਹਿ = ਕਰਦੇ ਹਨ {ਬਹੁ-ਵਚਨ}। ਸੁਹਾਏ = ਸੋਹਣੇ ਆਤਮਕ ਜੀਵਨ ਵਾਲੇ ਬਣ ਗਏ।
SikhNet (Spanish)los que están embellecidos con la Palabra del Guru y cantan Tu Palabra a Tu Puerta.
ਸਾਚੀ ਬਾਣੀ ਅਨਦਿਨੁ ਗਾਵਹਿ; ਨਿਰਧਨ ਕਾ ਨਾਮੁ ਵੇਸਾਹਾ ਹੇ ॥੧੨॥
saachee baanee anadin gaaveh; niradhan kaa naam vesaahaa he |12|
Sant Singh KhalsaNight and day, they sing the True Word of His Bani. The Naam is the wealth of the poor. ||12||
Manmohan SinghThe True Gurbani, hymn they night and day. The Lord's Name is the credit of the poor man.
Manmohan Singh (Punjabi)ਸੱਚੀ ਗੁਰਬਾਣੀ ਨੂੰ ਉਹ ਰੈਣਾ ਤੇ ਦਿਹੁੰ ਗਾਇਨ ਕਰਕੇ ਹਨ। ਸੁਆਮੀ ਦਾ ਨਾਮ ਕੰਗਲੇ ਪੁਰਸ਼ ਦੀ ਸਾਖ ਹੈ।
Fareedkot Teekaਸਾਚੀ ਬਾਣੀ ਰਾਮ ਨਾਮ ਰਾਤ ਦਿਨ ਗਾਵਤੇ ਹੈਂ, ਕਿਉਂਕਿ (ਨਿਰਧਨ) ਨਿਹਕਿੰਚਨ, ਭਾਵ ਗ੍ਰੀਬ ਕਾ ਨਾਮ ਮੇਂ ਹੀ ਭਰੋਸਾ ਹੈ॥੧੨॥
Prof. Sahib Singhਉਹ ਭਗਤ ਜਨ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹਰ ਵੇਲੇ ਗਾਂਦੇ ਹਨ। ਪਰਮਾਤਮਾ ਦਾ ਨਾਮ (ਨਾਮ-) ਧਨ ਤੋਂ ਸੱਖਣੇ ਮਨੁੱਖਾਂ ਲਈ ਸਰਮਾਇਆ ਹੈ ॥੧੨॥ਪਦ ਅਰਥ ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਅਨਦਿਨੁ = {अनदिनां} ਹਰ ਰੋਜ਼, ਹਰ ਵੇਲੇ। ਵੇਸਾਹਾ = ਪੂੰਜੀ, ਸਰਮਾਇਆ ॥੧੨॥
SikhNet (Spanish)Ellos recitan siempre la Palabra Verdadera, sí, los pobres sólo cuentan con el Nombre del Señor que los respalde.(12)
ਜਿਨ ਆਪੇ ਮੇਲਿ; ਵਿਛੋੜਹਿ ਨਾਹੀ ॥
jin aape mel; vichhorreh naahee |
Sant Singh KhalsaThose whom You unite, Lord, are never separated again.
Manmohan SinghThey, whom Thou unite with Thy self, O Lord; Them Thou separate not again.
Manmohan Singh (Punjabi)ਜਿਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਹੇ ਸੁਆਮੀ! ਉਨ੍ਹਾਂ ਨੂੰ ਤੂੰ ਮੁੜ ਵਿਛੋੜਦਾ ਨਹੀਂ।
Fareedkot Teekaਜਿਨ ਕੋ ਅਪਨੇ ਮੇਂ ਮੇਲਤਾ ਹੈ, ਤਿਨ ਕੋ ਵਿਛੋੜਤਾ ਨਹੀਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਜਿਨ੍ਹਾਂ ਮਨੁੱਖਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਕੇ (ਫਿਰ) ਵਿਛੋੜਦਾ ਨਹੀਂ ਹੈਂ,ਪਦ ਅਰਥ ਆਪੇ = (ਤੂੰ) ਆਪ ਹੀ। ਮੇਲਿ = ਮੇਲ ਕੇ।
SikhNet (Spanish)Aquéllos a quienes Dios Mismo los une en Su Ser, a ellos no los separa más y a través de la Palabra del Guru, alaban siempre a su Dios.
ਗੁਰ ਕੈ ਸਬਦਿ; ਸਦਾ ਸਾਲਾਹੀ ॥
gur kai sabad; sadaa saalaahee |
Sant Singh KhalsaThrough the Word of the Guru's Shabad, they praise You forever.
Manmohan SinghBy the Guru's instruction, they praise Thee ever.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਉਹ ਹਮੇਸ਼ਾਂ ਤੇਰੀ ਮਹਿਮਾਂ ਕਰਦੇ ਹਨ।
Fareedkot Teekaਜੋ ਗੁਰ ਉਪਦੇਸ਼ ਕਰ ਤੇਰੇ ਸਦਾ (ਸਾਲਾਹੀ) ਉਸਤਤੀ ਕਰਨੇ ਵਾਲੇ ਹੂਏ ਹੈਂ॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ।ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸਾਲਾਹੀ = ਸਾਲਾਹਿ, ਸਲਾਹੁੰਦੇ ਹਨ, ਸਿਫ਼ਤ-ਸਾਲਾਹ ਕਰਦੇ ਹਨ।
SikhNet (Spanish)Oh Maestro, eres Lo Único que rige sobre la cabeza de todos.
ਸਭਨਾ ਸਿਰਿ ਤੂ ਏਕੋ ਸਾਹਿਬੁ; ਸਬਦੇ ਨਾਮੁ ਸਲਾਹਾ ਹੇ ॥੧੩॥
sabhanaa sir too eko saahib; sabade naam salaahaa he |13|
Sant Singh KhalsaYou are the One Lord and Master over all. Through the Shabad, the Naam is praised. ||13||
Manmohan SinghThou alone, are the Lord over the heads of all. By the Guru's teaching the praise of the Name is lauded.
Manmohan Singh (Punjabi)ਕੇਵਲ ਤੂੰ ਹੀ ਸਾਰਿਆਂ ਦੇ ਸਿਰ ਦਾ ਸੁਆਮੀ ਹੈਂ। ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਦੀ ਮਹਿਮਾ ਅਲਾਪ ਜਾਂਦੀ ਹੈ।
Fareedkot Teekaਸਭਨਾਂ ਕੇ ਸਿਰ ਪਰ ਤੂੰ ਏਕ ਹੀ ਸੁਆਮੀ ਹੈਂ, ਪਰੰਤੂ ਜਾਣਿਆਂ ਉਨਾਂ ਨੇ ਹੈ ਜਿਨੋਂ ਨੇ ਗੁਰ ਉਪਦੇਸ ਦੁਆਰਾ ਨਾਮ ਕੋ ਸਲਾਹਿਆ ਹੈ॥੧੩॥
Prof. Sahib Singhਹੇ ਪ੍ਰਭੂ! ਸਭ ਜੀਵਾਂ ਦੇ ਸਿਰ ਉੱਤੇ ਤੂੰ ਆਪ ਹੀ ਮਾਲਕ ਹੈਂ। (ਤੇਰੀ ਮਿਹਰ ਨਾਲ ਹੀ ਜੀਵ ਗੁਰੂ ਦੇ) ਸ਼ਬਦ ਵਿਚ (ਜੁੜ ਕੇ ਤੇਰਾ) ਨਾਮ (ਜਪ ਸਕਦੇ ਹਨ ਅਤੇ ਤੇਰੀ) ਸਿਫ਼ਤ-ਸਾਲਾਹ ਕਰ ਸਕਦੇ ਹਨ ॥੧੩॥ਪਦ ਅਰਥ ਸਿਰਿ = ਸਿਰ ਉੱਤੇ। ਸਾਹਿਬੁ = ਮਾਲਕ। ਸਬਦੇ = ਗੁਰੂ ਦੇ ਸ਼ਬਦ ਵਿਚ (ਜੁੜ ਕੇ) ॥੧੩॥
SikhNet (Spanish)Es a través de la Palabra del Guru que uno alaba Tu Nombre.(13)
ਬਿਨੁ ਸਬਦੈ; ਤੁਧੁਨੋ ਕੋਈ. ਨ ਜਾਣੀ ॥
bin sabadai; tudhuno koee. na jaanee |
Sant Singh KhalsaWithout the Shabad, no one knows You.
Manmohan SinghWithout the Name, none can know Thee.
Manmohan Singh (Punjabi)ਨਾਮ ਦੇ ਬਗ਼ੈਰ, ਤੈਨੂੰ ਕੋਈ ਭੀ ਜਾਣ ਨਹੀਂ ਸਕਦਾ।
Fareedkot Teekaਗੁਰ ਉਪਦੇਸ਼ ਸੇ ਬਿਨਾਂ ਤੋ ਕੋਈ ਨਹੀਂ ਜਾਣਤਾ॥
Prof. Sahib Singhਹੇ ਪ੍ਰਭੂ! ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਤੇਰੇ ਨਾਲ ਸਾਂਝ ਨਹੀਂ ਪਾ ਸਕਦਾ,ਪਦ ਅਰਥ ਨੋ = ਨੂੰ। ਨ ਜਾਣੀ = ਨਹੀਂ ਜਾਣਦਾ, ਸਾਂਝ ਨਹੀਂ ਪਾ ਸਕਦਾ।
SikhNet (Spanish)Sí, sin la Palabra nadie Te puede conocer,
ਤੁਧੁ ਆਪੇ ਕਥੀ; ਅਕਥ ਕਹਾਣੀ ॥
tudh aape kathee; akath kahaanee |
Sant Singh KhalsaYou Yourself speak the Unspoken Speech.
Manmohan SinghThou Thyself narrate the unnarratable gospel.
Manmohan Singh (Punjabi)ਤੂੰ ਖ਼ੁਦ ਹੀ ਅਕਹਿ ਕਥਾਵਾਰਤਾ ਨੂੰ ਕਹਿੰਦਾ ਹੈਂ।
Fareedkot Teekaਹੇ ਅਕਥ! ਤੈਨੇ ਬੇਦ ਦੁਆਰੇ ਇਹ ਕਥਾ ਆਪ ਹੀ ਕਥੀ ਹੈ॥
Prof. Sahib Singh(ਗੁਰੂ ਦੇ ਸ਼ਬਦ ਦੀ ਰਾਹੀਂ) ਤੂੰ ਆਪ ਹੀ ਆਪਣੇ ਅਕੱਥ ਸਰੂਪ ਦਾ ਬਿਆਨ ਕਰਦਾ ਹੈਂ।ਪਦ ਅਰਥ ਆਪੇ = (ਗੁਰੂ-ਰੂਪ ਹੋ ਕੇ ਤੂੰ) ਆਪ ਹੀ। ਅਕਥ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਕਹਾਣੀ = ਸਿਫ਼ਤ-ਸਾਲਾਹ।
SikhNet (Spanish)pero eres Tú Quien recita Tu Evangelio Inefable.
ਆਪੇ ਸਬਦੁ ਸਦਾ ਗੁਰੁ ਦਾਤਾ; ਹਰਿ ਨਾਮੁ ਜਪਿ ਸੰਬਾਹਾ ਹੇ ॥੧੪॥
aape sabad sadaa gur daataa; har naam jap sanbaahaa he |14|
Sant Singh KhalsaYou Yourself are the Shabad forever, the Guru, the Great Giver; chanting the Lord's Name, You bestow Your treasure. ||14||
Manmohan SinghFor ever and aye, Thou, O Lord, are the Name, the beneficent Guru and the treasure of the Name's meditation.
Manmohan Singh (Punjabi)ਸਦੀਵ ਹੀ, ਹਮੇਸ਼ਾਂ ਲਈ, ਤੂੰ ਹੇ ਪ੍ਰਭੂ! ਨਾਮ ਦਾਤਾਰ ਗੁਰਦੇਵ ਅਤੇ ਨਾਮ ਦੇ ਸਿਮਰਨ ਦਾ ਖਜ਼ਾਨਾ ਹੈਂ।
Fareedkot Teekaਤੂੰ ਆਪੇ ਹੀ ਗੁਰੂ ਹੋਇਕੈ ਸਦਾ ਉਪਦੇਸ ਕਾ ਦਾਤਾ ਹੂਆ ਹੈਂ ਔ ਆਪ ਹੀ ਹਰੀ ਨਾਮ ਜਪ ਕੇ ਇਕਤ੍ਰ ਕਰਨੇ ਵਾਲਾ ਜਗਿਆਸੂ ਰੂਪ ਹੈਂ॥੧੪॥
Prof. Sahib Singhਤੂੰ ਆਪ ਹੀ ਗੁਰੂ-ਰੂਪ ਹੋ ਕੇ ਸਦਾ ਸ਼ਬਦ ਦੀ ਦਾਤ ਦੇਂਦਾ ਆਇਆ ਹੈਂ, ਗੁਰੂ-ਰੂਪ ਹੋ ਕੇ ਤੂੰ ਆਪ ਹੀ ਹਰਿ-ਨਾਮ ਜਪ ਕੇ (ਜੀਵਾਂ ਨੂੰ ਭੀ ਇਹ ਦਾਤਿ) ਦੇਂਦਾ ਆ ਰਿਹਾ ਹੈਂ ॥੧੪॥ਪਦ ਅਰਥ ਜਪਿ = ਜਪ ਕੇ। ਸੰਬਾਹਾ = (ਨਾਮ) ਪੁਚਾਂਦਾ ਹੈਂ, ਦੇਂਦਾ ਹੈਂ ॥੧੪॥
SikhNet (Spanish)Tú Mismo eres tu Palabra, el Guru Bondadoso, el Uno que contempla Tu Propio Nombre y bendice a otros con Él.(14)
ਤੂ ਆਪੇ ਕਰਤਾ ਸਿਰਜਣਹਾਰਾ ॥
too aape karataa sirajanahaaraa |
Sant Singh KhalsaYou Yourself are the Creator of the Universe.
Manmohan SinghMy Creator Lord, Thou Thyself are the Maker of the world.
Manmohan Singh (Punjabi)ਮੇਰੇ ਕਰਤਾਰ ਸੁਆਮੀ, ਤੂੰ ਆਪ ਹੀ ਸੰਸਾਰ ਦਾ ਰਚਨਹਾਰ ਹੈਂ।
Fareedkot Teekaਹੇ ਸਿਰਜਣਹਾਰ! ਤੂੰ ਆਪ ਹੀ ਸਭ ਕਾ ਕਰਤਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ (ਸਾਰੀ ਸ੍ਰਿਸ਼ਟੀ ਨੂੰ) ਪੈਦਾ ਕਰ ਸਕਣ ਵਾਲਾ ਕਰਤਾਰ ਹੈਂ।
SikhNet (Spanish)Oh Dios, Tú Mismo eres mi Señor Creador y nadie puede borrar lo que está escrito por Ti.
ਤੇਰਾ ਲਿਖਿਆ; ਕੋਇ. ਨ ਮੇਟਣਹਾਰਾ ॥
teraa likhiaa; koe. na mettanahaaraa |
Sant Singh KhalsaNo one can erase what You have written.
Manmohan SinghNone can erase what is writ by Thee.
Manmohan Singh (Punjabi)ਤੇਰੇ ਲਿਖੇ ਹੋਏ ਨੂੰ ਕੋਈ ਭੀ ਮੇਟ ਨਹੀਂ ਸਕਦਾ।
Fareedkot Teekaਤੇਰਾ ਲੇਖ ਲਿਖਿਆ ਹੋਇਆ ਕੋਈ ਮੇਟਣਹਾਰਾ ਨਹੀਂ ਹੋਤਾ॥
Prof. Sahib Singhਕੋਈ ਜੀਵ ਤੇਰੇ ਲਿਖੇ ਲੇਖ ਨੂੰ ਮਿਟਾਣ-ਜੋਗਾ ਨਹੀਂ ਹੈ।ਪਦ ਅਰਥ ਮੇਟਣਹਾਰਾ = ਮਿਟਾ ਸਕਣ ਵਾਲਾ।
SikhNet (Spanish)Sí, Tú Mismo bendices a los hombres y mujeres que tienen Conciencia de Dios con Tu Nombre
ਗੁਰਮੁਖਿ ਨਾਮੁ ਦੇਵਹਿ. ਤੂ ਆਪੇ; ਸਹਸਾ ਗਣਤ ਨ. ਤਾਹਾ ਹੇ ॥੧੫॥
guramukh naam deveh. too aape; sahasaa ganat na. taahaa he |15|
Sant Singh KhalsaYou Yourself bless the Gurmukh with the Naam, who is no longer skeptical, and is not held to account. ||15||
Manmohan SinghThe Guru-ward, Thou Thyself bless with Thy Name. He is no longer confronted with doubt and reckoning.
Manmohan Singh (Punjabi)ਗੁਰੂ ਅਨੁਸਾਰੀ ਨੂੰ ਤੂੰ ਆਪ ਹੀ ਨਾਮ ਬਖ਼ਸ਼ੁਦਾ ਹੈਂ। ਉਸ ਨੂੰ ਮੁੜ ਕੇ ਸੰਦੇਹ ਅਤੇ ਗਿਣਤੀ ਮਿਣਤੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
Fareedkot Teekaਜਿਨ ਗੁਰਮੁਖੋਂ ਕੋ ਤੂੰ ਆਪ ਨਾਮ ਦੇਤਾ ਹੈਂ ਤਿਨ ਕੋ ਸੰਸਾ ਔ ਗਿਣਤੀ ਨਹੀਂ ਰਹਿਤੀ ਹੈ॥੧੫॥
Prof. Sahib Singhਗੁਰੂ ਦੀ ਸਰਨ ਪਾ ਕੇ ਤੂੰ ਆਪ ਹੀ ਆਪਣਾ ਨਾਮ ਦੇਂਦਾ ਹੈਂ, (ਤੇ, ਜਿਸ ਨੂੰ ਤੂੰ ਨਾਮ ਦੀ ਦਾਤ ਦੇਂਦਾ ਹੈਂ) ਉਸ ਨੂੰ ਕੋਈ ਸਹਮ ਕੋਈ ਚਿੰਤਾ-ਫ਼ਿਕਰ ਪੋਹ ਨਹੀਂ ਸਕਦਾ ॥੧੫॥ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਦੇਵਹਿ = (ਤੂੰ) ਦੇਂਦਾ ਹੈਂ। ਸਹਸਾ = ਸਹਮ। ਗਣਤ = ਚਿੰਤਾ। ਤਾਹਾ = ਉਸ ਨੂੰ ॥੧੫॥
SikhNet (Spanish)y no habrá ninguna duda, ni habrá ningún juicio para ellos. (15)
ਭਗਤ ਸਚੇ ਤੇਰੈ ਦਰਵਾਰੇ ॥
bhagat sache terai daravaare |
Sant Singh KhalsaYour true devotees stand at the Door of Your Court.
Manmohan SinghThe True saints remain standing at Thy door.
Manmohan Singh (Punjabi)ਸੱਚੇ ਸਾਧੂ ਤੈਂਡੇ ਬੂਹੇ ਉੱਤੇ ਖੜੇ ਰਹਿੰਦੇ ਹਨ।
Fareedkot Teekaਸੋ ਹੇ ਸਚੇ! ਤੇਰੇ ਦਰਬਾਰ ਮੇਂ ਭਗਤ ਸਚੇ ਹੋਤੇ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਦਰਬਾਰ ਵਿਚ ਤੇਰੇ ਭਗਤ ਸੁਰਖ਼ਰੂ ਰਹਿੰਦੇ ਹਨ,ਪਦ ਅਰਥ ਸਚੇ = ਸੁਰਖ਼ਰੂ। ਤੇਰੈ ਦਰਵਾਰੇ = ਤੇਰੇ ਦਰਬਾਰ ਵਿਚ।
SikhNet (Spanish)Al pasar por Tu Puerta, Tus Devotos se ven Verdaderos,
ਸਬਦੇ ਸੇਵਨਿ ਭਾਇ ਪਿਆਰੇ ॥
sabade sevan bhaae piaare |
Sant Singh KhalsaThey serve the Shabad with love and affection.
Manmohan SinghWith love and affection utter (serve) they, Thine Name.
Manmohan Singh (Punjabi)ਪ੍ਰੇਮ ਅਤੇ ਮੁਹੱਬਤ ਨਾਲ ਉਹ ਤੇਰੇ ਨਾਮ ਨੂੰ ਉਚਾਰਦੇ ਹਨ।
Fareedkot Teekaਪਿਆਰੇ ਪ੍ਰੇਮ ਕਰ ਕੇ ਜੋ ਗੁਰ ਉਪਦੇਸ ਕੋ ਸੇਵਤੇ ਹੈਂ॥
Prof. Sahib Singhਕਿਉਂਕਿ ਉਹ ਤੇਰੇ ਪ੍ਰੇਮ-ਪਿਆਰ ਵਿਚ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੀ ਸੇਵਾ-ਭਗਤੀ ਕਰਦੇ ਹਨ।ਪਦ ਅਰਥ ਸੇਵਨਿ = ਸੇਂਵਦੇ ਹਨ, ਸੇਵਾ-ਭਗਤੀ ਕਰਦੇ ਹਨ। ਭਾਇ = ਪ੍ਰੇਮ ਨਾਲ {'ਭਾਉ' ਤੋਂ 'ਭਾਇ' ਕਰਣ ਕਾਰਕ, ਇਕ-ਵਚਨ। ਭਾਉ = ਪ੍ਰੇਮ}।
SikhNet (Spanish)sí, aquéllos que Te sirven, a través de Tu Palabra, con toda Devoción.
ਨਾਨਕ. ਨਾਮਿ ਰਤੇ ਬੈਰਾਗੀ; ਨਾਮੇ ਕਾਰਜੁ ਸੋਹਾ ਹੇ ॥੧੬॥੩॥੧੨॥
naanak. naam rate bairaagee; naame kaaraj sohaa he |16|3|12|
Sant Singh KhalsaO Nanak, those who are attuned to the Naam remain detached; through the Naam, their affairs are resolved. ||16||3||12||
Manmohan SinghNanak, detached are they, who are imbued with the Name and through the Name, their affairs are embellished.
Manmohan Singh (Punjabi)ਨਾਨਕ, ਨਿਰਲੇਪ ਹਨ ਉਹ, ਜੋ ਨਾਮ ਨਾਲ ਰੰਗੀਜੋ ਹਨ ਅਤੇ ਨਾਮ ਦੇ ਰਾਹੀਂ, ਉਨ੍ਹਾਂ ਦੇ ਕੰਮ ਸੁਭਾਇਮਾਨ ਥੀ ਵੰਝਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਬਿਸਿਓਂ ਸੇ ਬਿਰਕਤ ਹੋਇਕੇ, ਹੇ (ਨਾਮੀ) ਵਾਹਿਗੁਰੂ! ਤੇਰੇ ਮੇਂ ਰਤੇ ਹੈਂ ਤਿਨ ਕਾ ਕਾਰਜ ਤੇਰੇ ਨਾਮ ਕਰ ਕੇ ਸੁਭਾਇਮਾਨ ਹੂਆ ਹੈ॥੧੬॥੩॥੧੨॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ (ਅਸਲ) ਤਿਆਗੀ ਹਨ, ਨਾਮ ਦੀ ਬਰਕਤਿ ਨਾਲ ਉਹਨਾਂ ਦਾ ਹਰੇਕ ਕੰਮ ਸਫਲ ਹੋ ਜਾਂਦਾ ਹੈ ॥੧੬॥੩॥੧੨॥ਪਦ ਅਰਥ ਰਤੇ = ਮਸਤ। ਬੈਰਾਗੀ = ਤਿਆਗੀ, ਵਿਰਕਤ। ਨਾਮੇ = ਨਾਮ ਦੀ ਰਾਹੀਂ ਹੀ। ਕਾਰਜੁ = (ਹਰੇਕ) ਕੰਮ। ਸੋਹਾ = ਸਿਰੇ ਚੜ੍ਹਦਾ ਹੈ, ਸੋਹਣਾ ਹੋ ਜਾਂਦਾ ਹੈ ॥੧੬॥੩॥੧੨॥
SikhNet (Spanish)Los que están imbuidos en el Nombre, están en verdad desapegados y viven en total Plenitud a través de Tu Nombre.(16-3-2)