ਸਦਾ ਕਾਰਜੁ ਸਚਿ ਨਾਮਿ ਸੁਹੇਲਾ; ਬਿਨੁ ਸਬਦੈ. ਕਾਰਜੁ ਕੇਹਾ ਹੇ ॥੭॥
sadaa kaaraj sach naam suhelaa; bin sabadai. kaaraj kehaa he |7|
Sant Singh KhalsaThrough the True Name, one's actions are forever embellished. Without the Shabad, what can anyone do? ||7||
Manmohan SinghThrough the True Name, one's deeds are ever embellished. What are one's deeds worth, without the Name?
Manmohan Singh (Punjabi)ਸੱਚੇ ਨਾਮ ਦੇ ਰਾਹੀਂ, ਇਨਸਾਨ ਦੇ ਅਮਲ ਹਮੇਸ਼ਾਂ ਲਈ ਸ਼ਸ਼ੋਭਤ ਹੋ ਜਾਂਦੇ ਹਨ। ਨਾਮ ਦੇ ਬਗੈਰ, ਇਨਸਾਨ ਦੇ ਅਮਲਾਂ ਦਾ ਕੀ ਮੁੱਲ ਹੈ?
Fareedkot Teekaਸਚੇ ਨਾਮ ਕਰ ਕੇ ਸਦਾ ਹੀ ਮੋਖ ਰੂਪ ਕਾਰਜ (ਸੁਹੇਲਾ) ਸੁਖਾਲਾ ਹੀ ਹੋਇਆ ਹੈ। ਬਿਨ ਗੁਰਉਪਦੇਸ ਤੇ ਕਾਰਜ ਕੈਸਾ ਹੈ ਅਰਥਾਤ ਮੋਖ ਪ੍ਰਾਪਤਿ ਰੂਪ ਕਾਰਜ ਨਹੀਂ ਹੋਤਾ ਹੈ॥
Prof. Sahib Singhਪਰਮਾਤਮਾ ਦੇ ਸਦਾ-ਥਿਰ ਨਾਮ ਵਿਚ ਜੁੜਿਆਂ ਜਨਮ-ਮਨੋਰਥ ਸਫਲ ਹੁੰਦਾ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਕਾਹਦਾ ਜਨਮ-ਮਨੋਰਥ? (ਜੀਵਨ ਨਿਸਫਲ ਹੀ ਜਾਂਦਾ ਹੈ) ॥੭॥ਪਦ ਅਰਥ ਕਾਰਜੁ = ਜਨਮ-ਮਨੋਰਥ। ਸਚਿ ਨਾਮਿ = ਸਦਾ-ਥਿਰ ਹਰਿ-ਨਾਮ ਵਿਚ। ਸੁਹੇਲਾ = ਸੁਖੀ ॥੭॥
SikhNet (Spanish)Es a través del Nombre Verdadero que uno alcanza la Plenitud. Oh, ¡de qué valen los actos de uno sin el Shabd!(7)
ਖਿਨ ਮਹਿ ਹਸੈ; ਖਿਨ ਮਹਿ ਰੋਵੈ ॥
khin meh hasai; khin meh rovai |
Sant Singh KhalsaOne instant, he laughs, and the next instant, he cries.
Manmohan Singhin an instant man laughs and in an instant he bewails.
Manmohan Singh (Punjabi)ਇੱਕ ਮੁਹਤ ਵਿੱਚ ਇਨਸਾਨ ਹੱਸਦਾ ਹੈ ਅਤੇ ਇੱਕ ਮੁਹਤ ਵਿੱਚ ਉਹ ਵਿਰਲਾਪ ਕਰਦਾ ਹੈ।
Fareedkot Teekaਜਬ ਲਾਭ ਹੋਤਾ ਹੈ ਤੌ ਉਸ ਖਿਨ ਮੇਂ ਹਸਤਾ ਹੈ, ਜਿਸ ਖਿਨ ਮੇਂ ਅਪ੍ਰਾਪਤੀ ਤੇ ਰੋਤਾ ਹੈ॥
Prof. Sahib Singh(ਪਰਮਾਤਮਾ ਦੇ ਨਾਮ ਤੋਂ ਖੁੰਝਿਆਂ ਮਨੁੱਖ) ਘੜੀ ਵਿਚ ਹੱਸ ਪੈਂਦਾ ਹੈ ਘੜੀ ਵਿਚ ਰੋ ਪੈਂਦਾ ਹੈ (ਹਰਖ ਸੋਗ ਦੇ ਚੱਕਰ ਵਿਚ ਫਸਿਆ ਰਹਿੰਦਾ ਹੈ, ਸੋ)
SikhNet (Spanish)Ahora uno ríe, después llora y guiado por el otro, no encuentra Satisfacción.
ਦੂਜੀ ਦੁਰਮਤਿ; ਕਾਰਜੁ. ਨ ਹੋਵੈ ॥
doojee duramat; kaaraj. na hovai |
Sant Singh KhalsaBecause of duality and evil-mindedness, his affairs are not resolved.
Manmohan SinghOn account o love of another and evil-understanding his affairs are adjusted not.
Manmohan Singh (Punjabi)ਹੋਰਸ ਦੇ ਪਿਆਰ ਅਤੇ ਮੰਦੀ ਸਮਝ ਦੇ ਕਾਰਣ ਉਸ ਦੇ ਕੰਮ ਕਾਜ ਸੌਰਦੇ ਨਹੀਂ।
Fareedkot Teekaਦ੍ਵੈਤ ਮਤ ਤੇ ਇਸ ਜੀਵ ਕਾ ਮੋਖ ਰੂਪ ਕਾਰਜ ਪੂਰਾ ਨਹੀਂ ਹੋਤਾ ਹੈ॥
Prof. Sahib Singhਮਾਇਆ ਦੇ ਮੋਹ ਵਿਚ ਫਸਾ ਰੱਖਣ ਵਾਲੀ ਖੋਟੀ ਮੱਤ ਦੀ ਰਾਹੀਂ ਜੀਵਨ-ਮਨੋਰਥ ਸਫਲ ਨਹੀਂ ਹੁੰਦਾ।ਪਦ ਅਰਥ ਦੂਜੀ ਦੁਰਮਤਿ = ਪ੍ਰਭੂ ਤੋਂ ਬਿਨਾ ਹੋਰ ਨਾਲ ਪਿਆਰ ਕਰਨ ਵਾਲੀ ਖੋਟੀ ਮੱਤ।
SikhNet (Spanish)La unión y la separación están escritas por el Señor Creador,
ਸੰਜੋਗੁ ਵਿਜੋਗੁ ਕਰਤੈ ਲਿਖਿ ਪਾਏ; ਕਿਰਤੁ. ਨ ਚਲੈ ਚਲਾਹਾ ਹੇ ॥੮॥
sanjog vijog karatai likh paae; kirat. na chalai chalaahaa he |8|
Sant Singh KhalsaUnion and separation are pre-ordained by the Creator. Actions already committed cannot be taken back. ||8||
Manmohan SinghUnion and separation are writ by the Creator. By undoing, the past deeds can be undone not.
Manmohan Singh (Punjabi)ਮਿਲਾਪ ਅਤੇ ਵਿਛੋੜਾ ਸਿਰਜਣਹਾਰ ਨੇ ਲਿਖ ਛੱਡੇ ਹਨ। ਮੇਟਣ ਦੁਆਰਾ, ਪੂਰਬਲੇ ਕਰਮ ਮੇਟੇ ਨਹੀਂ ਜਾ ਸਕਦੇ।
Fareedkot Teekaਪਦਾਰਥੋਂ ਕੀ ਪ੍ਰਾਪਤੀ ਔ ਵਿਜੋਗ ਹੋਣਾ ਇਹ ਤੋ ਕਰਤੇ ਨੇ ਕਰਮੋਂ ਕੇ ਅਨੁਸਾਰ ਪਹਿਲੇ ਹੀ ਮਸਤਕ ਪਰ ਲਿਖ ਪਾਇਆ ਹੈ। ਸੋ ਕਰਮ ਤੋ ਕਿਸੇ ਕਾ ਚਲਾਇਆ ਹੂਆ ਚਲੈ ਨਹੀਂ, ਭਾਵ ਮਿਟਤਾ ਨਹੀਂ॥੮॥
Prof. Sahib Singh(ਪਰ, ਜੀਵਾਂ ਦੇ ਕੀਹ ਵੱਸ?) (ਹਰਿ-ਨਾਮ ਵਿਚ) ਜੁੜਨਾ ਤੇ (ਹਰਿ-ਨਾਮ ਤੋਂ) ਵਿਛੁੜ ਜਾਣਾ-(ਪਿਛਲੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਆਪ (ਜੀਵਾਂ ਦੇ ਮੱਥੇ ਉਤੇ) ਲਿਖ ਰੱਖੇ ਹਨ, ਇਹ ਪੂਰਬਲੀ ਕਰਮ-ਕਮਾਈ (ਜੀਵ ਪਾਸੋਂ) ਮਿਟਾਇਆਂ ਮਿਟਦੀ ਨਹੀਂ ॥੮॥ਪਦ ਅਰਥ ਸੰਜੋਗੁ = ਮਿਲਾਪ, ਪ੍ਰਭੂ ਨਾਲ ਮੇਲ। ਵਿਜੋਗੁ = ਪ੍ਰਭੂ ਚਰਨਾਂ ਤੋਂ ਵਿਛੋੜਾ। ਕਰਤੈ = ਕਰਤਾਰ ਨੇ। ਕਿਰਤੁ = ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ ਕਮਾਈ। ਨ ਚਲੈ = ਮਿਟਦੀ ਨਹੀਂ। ਚਲਾਹਾ = ਮਿਟਾਇਆਂ ॥੮॥
SikhNet (Spanish)pues nadie puede negar el fruto de las acciones pasadas.(8)
ਜੀਵਨ ਮੁਕਤਿ; ਗੁਰਸਬਦੁ ਕਮਾਏ ॥
jeevan mukat; gurasabad kamaae |
Sant Singh KhalsaOne who lives the Word of the Guru's Shabad becomes Jivan Mukta - liberated while yet alive.
Manmohan SinghPractising the Guru's word, one is emancipated in life,
Manmohan Singh (Punjabi)ਗੁਰਾਂ ਦੀ ਬਾਣੀ ਦੀ ਕਮਾਈ ਕਰਨ ਦੁਆਰਾ ਬੰਦਾ ਜੀਉਂਦੇ ਜੀ ਮੋਖ਼ਸ਼ ਹੋ ਜਾਂਦਾ ਹੈ,
Fareedkot Teekaਜੋ ਗੁਰੋਂ ਕਾ ਉਪਦੇਸ ਕਮਾਵਤੇ ਹੈਂ, ਸੋ ਜੀਵਨ ਮੁਕਤ ਹੈਂ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਜੀਊਂਦਾ ਹੈ, ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਨਿਰਲੇਪ ਹੈ,ਪਦ ਅਰਥ ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ। ਜੀਵਨ ਮੁਕਤਿ = ਉਹ ਮਨੁੱਖ ਜਿਸ ਨੂੰ ਇਸ ਜੀਵਨ ਵਿਚ ਮੁਕਤੀ ਮਿਲ ਗਈ ਹੈ, ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਨਿਰਲੇਪ। ਸਬਦੁ ਕਮਾਏ = ਸ਼ਬਦ ਨੂੰ ਹਿਰਦੇ ਵਿਚ ਵਸਾਂਦਾ ਹੈ, ਸ਼ਬਦ ਅਨੁਸਾਰ ਜੀਵਨ ਜੀਊਂਦਾ ਹੈ।
SikhNet (Spanish)Uno se emancipa en vida si uno practica la Palabra del Guru.
ਹਰਿ ਸਿਉ ਸਦ ਹੀ ਰਹੈ ਸਮਾਏ ॥
har siau sad hee rahai samaae |
Sant Singh KhalsaHe remains forever immersed in the Lord.
Manmohan Singhand ever remains blended with the Lord.
Manmohan Singh (Punjabi)ਤੇ ਹਮੇਸ਼ਾਂ ਸਾਈਂ ਨਾਲ ਅਭੇਦ ਹੋਇਆ ਰਹਿੰਦਾ ਹੈ।
Fareedkot Teekaਵਹੁ ਹਰੀ ਕੇ ਸਾਥ ਸਦਾ ਸਮਾਇ ਰਹੇ ਹੈਂ॥
Prof. Sahib Singhਉਹ ਸਦਾ ਹੀ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ।ਪਦ ਅਰਥ ਸਿਉ = ਨਾਲ। ਸਦ = ਸਦਾ।
SikhNet (Spanish)De esa forma se inmerge para siempre en su Señor, el Dios, y es bendecido con Gloria;
ਗੁਰ ਕਿਰਪਾ ਤੇ ਮਿਲੈ ਵਡਿਆਈ; ਹਉਮੈ ਰੋਗੁ. ਨ ਤਾਹਾ ਹੇ ॥੯॥
gur kirapaa te milai vaddiaaee; haumai rog. na taahaa he |9|
Sant Singh KhalsaBy Guru's Grace, one is blessed with glorious greatness; he is not afflicted by the disease of egotism. ||9||
Manmohan SinghBy the Guru's grace, man is blessed with glory and he is afflicted not with the malady of self-conceit.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਬੰਦੇ ਨੂੰ ਪ੍ਰਭਤਾ ਪ੍ਰਦਾਨ ਹੁੰਦੀ ਹੈ ਅਤੇ ਉਸ ਨੂੰ ਸਵੈ-ਹੰਗਤਾ ਦੀ ਬੀਮਾਰੀ ਨਹੀਂ ਚਿਮੜਦੀ।
Fareedkot Teekaਜਿਸ ਕੋ ਗੁਰੋਂ ਕੀ ਕਿਰਪਾ ਤੇ ਨਾਮ ਕੀ ਵਡਿਆਈ ਮਿਲਤੀ ਹੈ, ਪੁਨਾ ਤਿਸ ਕੋ ਹਉਮੈਂ ਕਾ ਰੋਗ ਨਹੀਂ ਹੋਤਾ ਹੈ॥੯॥
Prof. Sahib Singhਗੁਰੂ ਦੀ ਕਿਰਪਾ ਨਾਲ ਉਸ ਨੂੰ (ਇਸ ਲੋਕ ਤੇ ਪਰਲੋਕ ਵਿਚ) ਆਦਰ ਮਿਲਦਾ ਹੈ, ਉਸ ਦੇ ਅੰਦਰ ਹਉਮੈ ਦਾ ਰੋਗ ਨਹੀਂ ਹੁੰਦਾ ॥੯॥ਪਦ ਅਰਥ ਤੇ = ਤੋਂ। ਤਾਹਾ = ਉਸ ਨੂੰ ॥੯॥
SikhNet (Spanish)es por la Gracia el Guru que uno no cae en la trampa del acertijo del ego maligno. (9)
ਰਸ ਕਸ ਖਾਏ; ਪਿੰਡੁ ਵਧਾਏ ॥
ras kas khaae; pindd vadhaae |
Sant Singh KhalsaEating tasty delicacies, he fattens up his body
Manmohan SinghEating the various sorts of dainties, the mortal fattens his body,
Manmohan Singh (Punjabi)ਅਨੇਕਾਂ ਕਿਸਮਾਂ ਦੀਆਂ ਨਿਆਮਤਾਂ ਖਾ ਕੇ, ਪ੍ਰਾਣੀ ਆਪਣੀ ਦੇਹ ਨੂੰ ਮੋਟਾ ਕਰਦਾ ਹੈ,
Fareedkot Teekaਜੋ ਰਸੋਂ ਕਸੋਂ ਕੋ ਖਾਇਕੇ ਸਰੀਰ ਵਧਾਵਤਾ ਹੈ॥
Prof. Sahib Singh(ਦੂਜੇ ਪਾਸੇ ਵੇਖ ਤਿਆਗੀਆਂ ਦਾ ਹਾਲ। ਜਿਹੜਾ ਮਨੁੱਖ ਆਪਣੇ ਵੱਲੋਂ 'ਤਿਆਗ' ਕਰ ਕੇ ਖੱਟੇ ਮਿੱਠੇ ਕਸੈਲੇ ਆਦਿਕ) ਸਾਰੇ ਰਸਾਂ ਵਾਲੇ ਖਾਣੇ ਖਾਂਦਾ ਰਹਿੰਦਾ ਹੈ, ਤੇ, ਆਪਣੇ ਸਰੀਰ ਨੂੰ ਮੋਟਾ ਕਰੀ ਜਾਂਦਾ ਹੈ,ਪਦ ਅਰਥ ਰਸ ਕਸ = ਕਸੈਲਾ ਆਦਿਕ ਸਾਰੇ ਰਸ। ਕਸ = ਕਸੈਲਾ। ਪਿੰਡੁ = ਸਰੀਰ।
SikhNet (Spanish)Uno se deleita con todos los sabores y el cuerpo crece en demasía.
ਭੇਖ ਕਰੈ; ਗੁਰਸਬਦੁ. ਨ ਕਮਾਏ ॥
bhekh karai; gurasabad. na kamaae |
Sant Singh Khalsaand wears religious robes, but he does not live to the Word of the Guru's Shabad.
Manmohan Singhand wears religious garbs, but acts not unto the Guru's instruction.
Manmohan Singh (Punjabi)ਤੇ ਧਾਰਮਕ ਲਿਬਾਸ ਪਹਿੰਨਦਾ ਹੈ, ਪ੍ਰੰਤੂ ਗੁਰਾਂ ਦੇ ਉਪਦੇਸ਼ ਉਤੇ ਅਮਲ ਨਹੀਂ ਕਰਦਾ।
Fareedkot Teekaਪੁਨਾ ਭੇਖੋਂ ਕੋ ਕਰਤਾ ਹੈ ਗੁਰਉਪਦੇਸ ਕੋ ਨਹੀਂ ਕਮਾਵਤਾ ਹੈ॥
Prof. Sahib Singh(ਤਿਆਗੀਆਂ ਵਾਲਾ) ਧਾਰਮਿਕ ਪਹਿਰਾਵਾ ਪਹਿਨਦਾ ਹੈ, ਗੁਰੂ ਦੇ ਸ਼ਬਦ ਅਨੁਸਾਰ ਜੀਵਨ ਨਹੀਂ ਬਿਤਾਂਦਾ,ਪਦ ਅਰਥ ਭੇਖ = ਧਾਰਮਿਕ ਪਹਿਰਾਵਾ।
SikhNet (Spanish)Así uno hace el teatro de vestirse de varias formas, pero la Palabra no la practica,
ਅੰਤਰਿ ਰੋਗੁ ਮਹਾ ਦੁਖੁ ਭਾਰੀ; ਬਿਸਟਾ ਮਾਹਿ ਸਮਾਹਾ ਹੇ ॥੧੦॥
antar rog mahaa dukh bhaaree; bisattaa maeh samaahaa he |10|
Sant Singh KhalsaDeep with the nucleus of his being is the great disease; he suffers terrible pain, and eventually sinks into the manure. ||10||
Manmohan SinghWithin him is the supreme disease of sins, with which he greatly suffers and in the end sinks into ordure.
Manmohan Singh (Punjabi)ਉਸ ਦੇ ਅੰਦਰ ਪਾਪਾਂ ਦੀ ਮਹਾਨ ਬੀਮਾਰੀ ਹੈ, ਜਿਸ ਨਾਲ ਉਹ ਬਹੁਤ ਕਸ਼ਟ ਉਠਾਉਂਦਾ ਹੈ ਅਤੇ ਅਖ਼ੀਰ ਨੂੰ ਗੰਦਗੀ ਵਿੱਚ ਗ਼ਰਕ ਹੋ ਜਾਂਦਾ ਹੈ।
Fareedkot Teekaਉਸ ਕੇ ਅੰਤਰ ਅਗਿਆਨ ਰੋਗ ਕਾ ਮਹਾਂ ਭਾਰੀ ਦੁਖ ਹੈ। ਅੰਤ ਕੋ ਵਿਸ਼ਟਾ ਕੇ ਬੀਚ ਸਮਾਵਤਾ ਹੈ; ਵਾ ਵਿਸ਼ਟਾ ਰੂਪ ਜੋ ਬਿਸ਼ੇ ਹੈਂ, ਤਿਸੀ ਮੇਂ (ਸਮਾਹਾ) ਅਨੰਦ ਮਾਨਤਾ ਹੈ॥੧੦॥
Prof. Sahib Singhਉਸ ਦੇ ਅੰਦਰ (ਚਸਕਿਆਂ ਦਾ) ਰੋਗ ਹੈ, ਇਹ ਉਸ ਨੂੰ ਵੱਡਾ ਭਾਰੀ ਦੁੱਖ ਵਾਪਰਿਆ ਹੋਇਆ ਹੈ, ਉਹ ਹਰ ਵੇਲੇ ਵਿਕਾਰਾਂ ਦੇ ਗੰਦ ਵਿਚ ਲੀਨ ਰਹਿੰਦਾ ਹੈ ॥੧੦॥ਪਦ ਅਰਥ ਬਿਸਟਾ = ਵਿਕਾਰਾਂ ਦਾ ਗੰਦ। ਮਾਹਿ = ਵਿਚ। ਸਮਾਹਾ = ਸਮਾਇਆ ਰਹਿੰਦਾ ਹੈ ॥੧੦॥
SikhNet (Spanish)pues en el interior permanece la gran maldad del ego; así, uno sólo es destruido.(10)
ਬੇਦ ਪੜਹਿ ਪੜਿ; ਬਾਦੁ ਵਖਾਣਹਿ ॥
bed parreh parr; baad vakhaaneh |
Sant Singh KhalsaHe reads and studies the Vedas, and argues about them;
Manmohan SinghThe mortal reads the Vedas and reading them enters into controversies.
Manmohan Singh (Punjabi)ਜੀਵ ਵੇਦਾਂ ਨੂੰ ਵਾਚਦਾ ਹੈ ਅਤੇ ਉਨ੍ਹਾਂ ਨੂੰ ਵਾਚ ਕੇ ਬਹਿਸ-ਮੁਬਾਹਿਸੇ ਕਰਦਾ ਹੈ।
Fareedkot Teekaਬੇਦੋਂ ਕੋ ਪੜ ਪੜ ਕੈ ਝਗੜੇ ਹੀ ਵਖ੍ਯਾਨ ਕਰਤਾ ਹੈ॥
Prof. Sahib Singh(ਪੰਡਿਤ ਲੋਕ ਭੀ) ਵੇਦ (ਆਦਿਕ ਧਰਮ-ਪੁਸਤਕ) ਪੜ੍ਹਦੇ ਹਨ, (ਇਹਨਾਂ ਨੂੰ) ਪੜ੍ਹ ਕੇ ਨਿਰੀ ਚਰਚਾ ਦਾ ਸਿਲਸਿਲਾ ਛੇੜੀ ਰੱਖਦੇ ਹਨ,ਪਦ ਅਰਥ ਪੜਹਿ = ਪੜ੍ਹਦੇ ਹਨ {ਬਹੁ-ਵਚਨ}। ਪੜਿ = ਪੜ੍ਹ ਕੇ। ਬਾਦੁ = ਵਾਦੁ, ਚਰਚਾ। ਵਖਾਣਹਿ = ਵਖਾਣਦੇ ਹਨ, ਵਿਆਖਿਆ ਕਰਦੇ ਹਨ।
SikhNet (Spanish)Uno lee los Vedas y después se involucra en la discordia, porque ve:
ਘਟ ਮਹਿ ਬ੍ਰਹਮੁ; ਤਿਸੁ ਸਬਦਿ. ਨ ਪਛਾਣਹਿ ॥
ghatt meh braham; tis sabad. na pachhaaneh |
Sant Singh KhalsaGod is within his own heart, but he does not recognize the Word of the Shabad.
Manmohan SinghWithin his mind is the Lord, but His Name, he realises not,
Manmohan Singh (Punjabi)ਉਸ ਦੇ ਰਿਦੇ ਅੰਦਰ ਪ੍ਰਭੂ ਹੈ; ਪ੍ਰੰਤੂ ਉਸ ਦੇ ਨਾਮ ਨੂੰ ਉਹ ਅਨੁਭਵ ਨਹੀਂ ਕਰਦਾ।
Fareedkot Teekaਘਟ ਕੇ ਬੀਚ ਜੋ ਬ੍ਰਹਮ ਹੈ ਤਿਸ ਕੋ ਉਪਦੇਸ ਧਾਰ ਕਰ ਨਹੀਂ ਪਛਾਨਤਾ ॥
Prof. Sahib Singhਜਿਹੜਾ ਪਰਮਾਤਮਾ ਹਿਰਦੇ ਵਿਚ ਹੀ ਵੱਸ ਰਿਹਾ ਹੈ, ਉਸ ਨਾਲ ਗੁਰ-ਸ਼ਬਦ ਦੀ ਰਾਹੀਂ ਸਾਂਝ ਨਹੀਂ ਪਾਂਦੇ।ਪਦ ਅਰਥ ਘਟ = ਸਰੀਰ, ਹਿਰਦਾ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨ ਪਛਾਣਹਿ = ਸਾਂਝ ਨਹੀਂ ਪਾਂਦੇ।
SikhNet (Spanish)no tomamos Conciencia de Dios a través de la Palabra, aunque Él esté en el corazón.
ਗੁਰਮੁਖਿ ਹੋਵੈ ਸੁ ਤਤੁ ਬਿਲੋਵੈ; ਰਸਨਾ ਹਰਿ ਰਸੁ ਤਾਹਾ ਹੇ ॥੧੧॥
guramukh hovai su tat bilovai; rasanaa har ras taahaa he |11|
Sant Singh KhalsaOne who becomes Gurmukh churns the essence of reality; his tongue savors the sublime essence of the Lord. ||11||
Manmohan SinghHe, who becomes Guru-ward, churns up Reality and his tongue relishes the Lord's elixir.
Manmohan Singh (Punjabi)ਜੋ ਗਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਅਮਲੀਅਤ ਨੂੰ ਰਿੜਕਦਾ ਹੈ ਅਤੇ ਉਸ ਜੀ ਜੀਭ੍ਹਾ ਪ੍ਰਭੂ ਦੇ ਅੰਮ੍ਰਿਤ ਦਾ ਸੁਆਦ ਲੈਂਦੀ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਤਤ ਕੋ ਮਥਨ ਕਰਤਾ ਹੈ, ਭਾਵ ਤਤ ਮਿਥਿਆ ਕਾ ਬਿਚਾਰ ਕਰਤਾ ਹੈ, ਤਿਸ ਕੀ ਰਸਨਾ ਮੇਂ ਹਰੀ ਕਾ ਰਸ ਹੈ॥੧੧॥
Prof. Sahib Singhਪਰ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਤੱਤ ਨੂੰ ਵਿਚਾਰਦਾ ਹੈ, ਉਸ ਦੀ ਜੀਭ ਵਿਚ ਹਰਿ-ਨਾਮ ਦਾ ਸੁਆਦ ਟਿਕਿਆ ਰਹਿੰਦਾ ਹੈ ॥੧੧॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਤਤੁ = ਸਾਰ, ਮੱਖਣ। ਬਿਲੋਵੈ = ਰਿੜਕਦਾ ਹੈ, ਵਿਚਾਰਦਾ ਹੈ। ਰਸਨਾ = ਜੀਭ। ਰਸੁ = ਸੁਆਦ। ਤਾਹਾ = ਉਸ ਦੀ ॥੧੧॥
SikhNet (Spanish)Pero quien está Consciente de Dios, convierte en crema la Quintaesencia, y con su paladar se deleita del Sabor de Dios.(11)
ਘਰਿ ਵਥੁ ਛੋਡਹਿ; ਬਾਹਰਿ ਧਾਵਹਿ ॥
ghar vath chhoddeh; baahar dhaaveh |
Sant Singh KhalsaThose who forsake the object within their own hearts, wander outside.
Manmohan SinghThey, who wander outside by ignoring the thing within;
Manmohan Singh (Punjabi)ਜੋ ਆਪਦੇ ਹਿਰਦੇ ਅੰਦਰ ਦੀ ਵਸਤੂ ਨੂੰ ਛੱਡ ਕੇ ਬਾਹਰ ਭਟਕਦੇ ਹਨ;
Fareedkot Teekaਅੰਤਸਕਰਣ ਮੇਂ ਬ੍ਰਹਮ ਰੂਪ ਵਸਤੂ ਕੋ ਛੋਡਕੈ ਬਾਹਰ ਕੋ ਧਾਵਤੇ ਹੈਂ॥
Prof. Sahib Singhਜਿਹੜੇ ਮਨੁੱਖ ਹਿਰਦੇ-ਘਰ ਵਿਚ ਵੱਸ ਰਹੇ ਨਾਮ-ਪਦਾਰਥ ਨੂੰ ਛੱਡ ਦੇਂਦੇ ਹਨ, ਤੇ, ਬਾਹਰ ਭਟਕਦੇ ਹਨ,ਪਦ ਅਰਥ ਘਰਿ = ਘਰ ਵਿਚ, ਸਰੀਰ ਵਿਚ, ਹਿਰਦੇ ਵਿਚ। ਵਥ = ਵਸਤੁ, ਨਾਮ-ਪਦਾਰਥ। ਛੋਡਹਿ = ਛੱਡ ਦੇਂਦੇ ਹਨ {ਬਹੁ-ਵਚਨ}। ਧਾਵਹਿ = ਦੌੜਦੇ ਹਨ {ਬਹੁ-ਵਚਨ}।
SikhNet (Spanish)Aquél que no logra sensibilizarse en su interior y su búsqueda la hace por fuera,
ਮਨਮੁਖ ਅੰਧੇ; ਸਾਦੁ. ਨ ਪਾਵਹਿ ॥
manamukh andhe; saad. na paaveh |
Sant Singh KhalsaThe blind, self-willed manmukhs do not taste the flavor of God.
Manmohan Singhthose blind egocentrics, taste not God's relish.
Manmohan Singh (Punjabi)ਉਹ ਅੰਨ੍ਹੇ ਮਨਮਤੀਏ, ਵਾਹਿਗੁਰੂ ਦੇ ਸੁਆਦ ਨੂੰ ਨਹੀਂ ਚਖਦੇ।
Fareedkot Teekaਮਨਮੁਖਤਾ ਕਰ ਅੰਧੇ ਹੂਏ ਹੈਂ ਸੁਆਦ ਨਹੀਂ ਪਾਵਤੇ॥
Prof. Sahib Singhਉਹ ਮਨ ਦੇ ਮੁਰੀਦ ਤੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਹਰਿ-ਨਾਮ ਦਾ ਸੁਆਦ ਨਹੀਂ ਮਾਣ ਸਕਦੇ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅੰਧੇ = ਮਾਇਆ ਦੇ ਮੋਹ ਵਿਚ ਅੰਨ੍ਹੇ।
SikhNet (Spanish)ese ciego ególatra, no prueba del Sabor del Señor.
ਅਨ ਰਸ ਰਾਤੀ, ਰਸਨਾ ਫੀਕੀ ਬੋਲੇ; ਹਰਿ ਰਸੁ ਮੂਲਿ. ਨ ਤਾਹਾ ਹੇ ॥੧੨॥
an ras raatee, rasanaa feekee bole; har ras mool. na taahaa he |12|
Sant Singh KhalsaImbued with the taste of another, their tongues speak tasteless, insipid words. They never taste the sublime essence of the Lord. ||12||
Manmohan SinghImbued with another's savour, their tongue utters insipid words and it tastes not ever God's Nectar.
Manmohan Singh (Punjabi)ਹੋਰਸ ਦੇ ਸੁਆਦ ਨਾਲ ਰੰਗੀ ਹੋਈ ਉਨ੍ਹਾਂ ਦੀ ਜੀਭ ਫਿੱਕੇ ਬਚਨ ਉਚਾਰਦੀ ਹੈ ਤੇ ਇਹ ਕਦੇ ਭੀ ਹਰੀ ਦੇ ਅੰਮ੍ਰਿਤ ਨੂੰ ਨਹੀਂ ਚੱਖਦੀ।
Fareedkot Teekaਹੋਰ ਰਸ ਮੇਂ ਰਾਤੀ ਹੂਈ ਰਸਨਾ ਫੀਕੀ ਬਾਣੀ ਬੋਲਤੀ ਹੈ। ਹਰੀ ਕਾ ਰਸ ਕਬੀ ਭੀ ਤਿਸ ਮੇਂ ਨਹੀਂ ਹੋਤਾ॥੧੨॥
Prof. Sahib Singhਹੋਰ ਹੋਰ ਸੁਆਦਾਂ ਵਿਚ ਮਸਤ ਉਹਨਾਂ ਦੀ ਜੀਭ ਫਿੱਕੇ ਬੋਲ ਬੋਲਦੀ ਰਹਿੰਦੀ ਹੈ, ਪਰਮਾਤਮਾ ਦੇ ਨਾਮ ਦਾ ਸੁਆਦ ਉਹਨਾਂ ਨੂੰ ਬਿਲਕੁਲ ਹਾਸਲ ਨਹੀਂ ਹੁੰਦਾ ॥੧੨॥ਪਦ ਅਰਥ ਅਨ ਰਸ = ਹੋਰ ਹੋਰ ਰਸਾਂ ਵਿਚ। ਰਾਤੀ = ਰੱਤੀ ਹੋਈ, ਮਸਤ। ਰਸਨਾ = ਜੀਭ। ਮੂਲਿ = ਬਿਲਕੁਲ ਹੀ ॥੧੨॥
SikhNet (Spanish)Está imbuido en el sabor del otro y lo que su paladar saborea es insípido, pues no prueba el Sabor de Dios.(12)
ਮਨਮੁਖ ਦੇਹੀ; ਭਰਮੁ ਭਤਾਰੋ ॥
manamukh dehee; bharam bhataaro |
Sant Singh KhalsaThe self-willed manmukh has doubt as his spouse.
Manmohan SinghDoubt is the spouse of the body of an egocentric.
Manmohan Singh (Punjabi)ਮਨਮੱਤੀਏ ਦੀ ਕਾਇਆਂ ਦਾ ਕੰਤ, ਸੰਦੇਹ ਹੈ।
Fareedkot Teekaਮਨਮੁਖ ਜੀਵੋਂ ਕਾ ਭਰਮ ਹੀ ਪਤੀ ਹੈ, ਭਾਵ ਸੇ ਵਹੁ ਭਰਮ ਕੇ ਅਧੀਨ ਹੈ॥
Prof. Sahib Singhਮਾਇਆ ਦੀ ਭਟਕਣ ਮਨ ਦੇ ਮੁਰੀਦ ਮਨੁੱਖ ਦੇ ਸਰੀਰ ਦੀ ਅਗਵਾਈ ਕਰਦੀ ਹੈ,ਪਦ ਅਰਥ ਮਨਮੁਖ ਦੇਹੀ = ਮਨ ਦੇ ਮੁਰੀਦ ਮਨੁੱਖ ਦੀ ਕਾਇਆਂ। ਭਰਮੁ = ਭਟਕਣਾ। ਭਤਾਰੋ = ਖਸਮ, ਅਗਵਾਈ ਕਰਨ ਵਾਲਾ।
SikhNet (Spanish)El ególatra duda de su Esposo.
ਦੁਰਮਤਿ ਮਰੈ; ਨਿਤ ਹੋਇ ਖੁਆਰੋ ॥
duramat marai; nit hoe khuaaro |
Sant Singh KhalsaHe dies of evil-mindedness, and suffers forever.
Manmohan SinghHe dies of evil-understanding and is ever distressed.
Manmohan Singh (Punjabi)ਉਸ ਮੰਦੀ ਸਮਝ ਰਾਹੀਂ ਮਰ ਮੁੱਕ ਜਾਂਦਾ ਹੈ ਅਤੇ ਹਮੇਸ਼ਾਂ ਅਵਾਜ਼ਾਰ ਹੁੰਦਾ ਹੈ।
Fareedkot Teekaਦੁਰਮਤੀ ਕਰ ਕੇ ਮਰਤੇ ਹੈਂ ਪੁਨਾ ਨਿਤ੍ਯੰਪ੍ਰਤੀ ਜੂਨੀਓਂ ਮੇਂ ਖਰਾਬ ਹੋਤੇ ਹੈਂ॥
Prof. Sahib Singh(ਇਸ) ਖੋਟੀ ਮੱਤ ਦੇ ਕਾਰਨ ਮਨਮੁਖ ਆਤਮਕ ਮੌਤ ਸਹੇੜ ਲੈਂਦਾ ਹੈ, ਤੇ, ਸਦਾ ਖ਼ੁਆਰ ਹੁੰਦਾ ਹੈ।ਪਦ ਅਰਥ ਦੁਰਮਤਿ = ਖੋਟੀ ਮੱਤ। ਮਰੈ = ਆਤਮਕ ਮੌਤ ਸਹੇੜ ਲੈਂਦਾ ਹੈ।
SikhNet (Spanish)Siendo guiado por el otro, es destruido y muere, no logra la Paz ni aún en sueños,
ਕਾਮਿ ਕ੍ਰੋਧਿ ਮਨੁ ਦੂਜੈ ਲਾਇਆ; ਸੁਪਨੈ ਸੁਖੁ. ਨ ਤਾਹਾ ਹੇ ॥੧੩॥
kaam krodh man doojai laaeaa; supanai sukh. na taahaa he |13|
Sant Singh KhalsaHis mind is attached to sexual desire, anger and duality, and he does not find peace, even in dreams. ||13||
Manmohan SinghHe attaches his mind to lust, wrath and duality and he attains not to peace even in dream.
Manmohan Singh (Punjabi)ਵਿਸ਼ੇ ਭੋਗ, ਗੁੱਸੇ ਅਤੇ ਦਵੈਤ-ਭਾਵ ਨਾਲ ਉਹ ਆਪਦੇ ਚਿੱਤ ਨੂੰ ਜੋੜ ਲੈਂਦਾ ਹੈ ਤੇ ਉਸ ਨੂੰ ਸੁਫਨੇ ਵਿੱਚ ਭੀ ਆਰਾਮ ਪ੍ਰਾਪਤ ਨਹੀਂ ਹੁੰਦਾ।
Fareedkot Teekaਕਾਮ, ਕ੍ਰੋਧ ਮੇਂ ਪੁਨਾ ਦੂਜੇ ਭਾਵ ਮੇਂ ਜਿਨੋਂ ਨੇ ਮਨ ਕੋ ਲਾਇਆ ਹੈ, ਤਿਨ ਕੋ ਸੁਪਨੇ ਮੇਂ ਭੀ ਸੁਖ ਨਹੀਂ ਹੈ॥੧੩॥
Prof. Sahib Singhਮਨਮੁਖ ਆਪਣੇ ਮਨ ਨੂੰ ਕਾਮ ਵਿਚ, ਕ੍ਰੋਧ ਵਿਚ, ਮਾਇਆ ਦੇ ਮੋਹ ਵਿਚ ਜੋੜੀ ਰੱਖਦਾ ਹੈ, (ਇਸ ਵਾਸਤੇ) ਉਸ ਨੂੰ ਕਦੇ ਭੀ ਆਤਮਕ ਆਨੰਦ ਨਹੀਂ ਮਿਲਦਾ ॥੧੩॥ਪਦ ਅਰਥ ਕਾਮਿ = ਕਾਮ ਵਿਚ। ਕ੍ਰੋਧਿ = ਕ੍ਰੋਧ ਵਿਚ। ਦੂਜੈ = ਮਾਇਆ ਦੇ ਮੋਹ ਵਿਚ। ਸੁਪਨੈ = ਸੁਪਨੇ ਵਿਚ, ਕਦੇ ਭੀ। ਸੁਖੁ = ਆਤਮਕ ਆਨੰਦ ॥੧੩॥
SikhNet (Spanish)vive apegado al otro y se entrega a su propia furia y lujuria. (13)
ਕੰਚਨ ਦੇਹੀ ਸਬਦੁ ਭਤਾਰੋ ॥
kanchan dehee sabad bhataaro |
Sant Singh KhalsaThe body becomes golden, with the Word of the Shabad as its spouse.
Manmohan SinghThe body of the Guru-ward is gold like and God's Name is its spouse.
Manmohan Singh (Punjabi)ਗੁਰੂ-ਅਨੁਸਾਰੀ ਦੀ ਕਾਇਆ ਸੋਨੇ ਵਰਗੀ ਹੈ ਅਤੇ ਵਾਹਿਗੁਰੂ ਦਾ ਨਾਮ ਇਸ ਦਾ ਕੰਤ ਹੈ।
Fareedkot Teekaਜਿਨ ਕਾ ਬ੍ਰਹਮ ਹੀ ਪਤੀ ਅਰਥਾਤ ਸੁਆਮੀ ਹੈ ਵਹੁ ਜੀਵ ਸੁਧ ਹੈਂ, ਭਾਵ ਪਰਮੇਸਰ ਕੇ ਅਧੀਨ ਹੈਂ॥
Prof. Sahib Singhਗੁਰੂ ਦਾ ਸ਼ਬਦ ਜਿਸ ਮਨੁੱਖ ਦੇ ਸੋਨੇ ਵਰਗੇ ਪਵਿੱਤਰ ਸਰੀਰ ਦਾ ਆਗੂ ਬਣਿਆ ਰਹਿੰਦਾ ਹੈ,ਪਦ ਅਰਥ ਕੰਚਨ = ਸੋਨਾ। ਕੰਚਨ ਦੇਹੀ = ਸੋਨੇ ਵਰਗੀ ਪਵਿੱਤਰ ਕਾਇਆਂ।
SikhNet (Spanish)El cuerpo del ser con Conciencia de Dios es glorioso, como oro, pues su esposa es la Palabra,
ਅਨਦਿਨੁ ਭੋਗ ਭੋਗੇ; ਹਰਿ ਸਿਉ ਪਿਆਰੋ ॥
anadin bhog bhoge; har siau piaaro |
Sant Singh KhalsaNight and day, enjoy the enjoyments, and be in love with the Lord.
Manmohan SinghHe ever enjoys dainties and loves his Lord.
Manmohan Singh (Punjabi)ਉਹ ਸਦੀਵ ਹੀ ਨਿਆਮਤਾ ਮਾਣਦਾ ਹੈ ਤੇ ਆਪਣੇ ਸਾਈਂ ਨਾਲ ਪ੍ਰੇਮ ਕਰਦਾ ਹੈ।
Fareedkot Teekaਰਾਤ ਦਿਨ ਭੋਗ ਭੋਗਤੇ ਹੈਂ, ਤਿਨ ਕਾ ਹਰੀ ਕੇ ਸਾਥ ਹੀ ਪਿਆਰ ਹੈ॥
Prof. Sahib Singhਉਹ ਮਨੁੱਖ ਪਰਮਾਤਮਾ ਨਾਲ ਪਿਆਰ ਬਣਾਈ ਰੱਖਦਾ ਹੈ ਤੇ ਹਰ ਵੇਲੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦਾ ਹੈ।ਪਦ ਅਰਥ ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਭੋਗ ਭੋਗੇ = ਆਤਮਕ ਆਨੰਦ ਮਾਣਦੀ ਹੈ। ਸਿਉ = ਨਾਲ।
SikhNet (Spanish)él ama a Dios y disfruta de Su Amor Nupcial.
ਮਹਲਾ ਅੰਦਰਿ ਗੈਰ ਮਹਲੁ ਪਾਏ; ਭਾਣਾ ਬੁਝਿ ਸਮਾਹਾ ਹੇ ॥੧੪॥
mahalaa andar gair mehal paae; bhaanaa bujh samaahaa he |14|
Sant Singh KhalsaDeep within the mansion of the self, one finds the Lord, who transcends this mansion. Realizing His Will, we merge in Him. ||14||
Manmohan SinghIn his body mansion he finds the mansion-less Lord and realising His will, merges in Him.
Manmohan Singh (Punjabi)ਆਪਣੀ ਦੇਹ ਦੇ ਮੰਦਰ ਅੰਦਰ ਉਹ ਮੰਦਰ-ਰਹਿਤ ਸੁਆਮੀ ਨੂੰ ਪਾ ਲੈਂਦਾ ਹੈ ਅਤੇ ਉਸ ਦੀ ਰਜ਼ਾ ਨੂੰ ਅਨੁਭਵ ਕਰ, ਉਹ ਉਸ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸੋ ਸਰੀਰ ਰੂਪ ਮਹਲੋਂ ਵਿਖੇ ਗੈਰ, ਭਾਵ ਹੋਰ ਅਰਥਾਤ ਨਿਜ ਸਰੂਪ ਕਉ ਪਾਵਤਾ ਹੈ, ਜੋ ਭਾਣੇ ਕੋ ਸਮਝ ਕੇ ਅਨੰਦ ਹੂਆ ਹੈ॥੧੪॥
Prof. Sahib Singhਉਹ ਮਨੁੱਖ ਉਸ ਲਾ-ਮਕਾਨ ਪਰਮਾਤਮਾ ਨੂੰ ਸਭ ਸਰੀਰਾਂ ਵਿਚ (ਵੱਸਦਾ) ਵੇਖ ਲੈਂਦਾ ਹੈ, ਉਸ ਦੀ ਰਜ਼ਾ ਨੂੰ ਮਿੱਠਾ ਮੰਨ ਕੇ ਉਸ ਵਿਚ ਲੀਨ ਰਹਿੰਦਾ ਹੈ ॥੧੪॥ਪਦ ਅਰਥ ਮਹਲਾ ਅੰਦਰਿ = ਸਰੀਰਾਂ ਵਿਚ। ਗੈਰ ਮਹਲੁ = ਗੈਰ ਮਹਲ, ਲਾ-ਮਕਾਨ ਪਰਮਾਤਮਾ ਨੂੰ। ਭਾਣਾ ਬੁਝਿ = ਰਜ਼ਾ ਨੂੰ ਮਿੱਠਾ ਮੰਨ ਕੇ ॥੧੪॥
SikhNet (Spanish)En el interior de la mansión del ser encontramos al Señor sin Aposento y, realizando Su Voluntad, nos fundimos en Él.(14)
ਆਪੇ ਦੇਵੈ ਦੇਵਣਹਾਰਾ ॥
aape devai devanahaaraa |
Sant Singh KhalsaThe Great Giver Himself gives.
Manmohan SinghThe beneficent Lord Himself gives gifts.
Manmohan Singh (Punjabi)ਦਾਤਾਰ ਸੁਆਮੀ ਆਪ ਹੀ ਦਾਤਾਂ ਦਿੰਦਾ ਹੈ।
Fareedkot Teekaਜਿਸ ਕੋ ਆਪ ਹੀ ਦੇਵਣਹਾਰ ਪਰਮੇਸਰ ਦੇਤਾ ਹੈ॥
Prof. Sahib Singhਪਰ, (ਇਹ ਸ਼ਬਦ ਦੀ ਦਾਤਿ) ਦੇ ਸਕਣ ਵਾਲਾ ਪਰਮਾਤਮਾ ਆਪ ਹੀ ਦੇਂਦਾ ਹੈ,ਪਦ ਅਰਥ ਆਪੇ = ਆਪ ਹੀ। ਦੇਵਨਹਾਰਾ = ਦੇ ਸਕਣ ਵਾਲਾ ਹਰੀ।
SikhNet (Spanish)El Dador da por Sí Mismo, lo que da, nadie puede cuestionarlo
ਤਿਸੁ ਆਗੈ; ਨਹੀ ਕਿਸੈ ਕਾ ਚਾਰਾ ॥
tis aagai; nahee kisai kaa chaaraa |
Sant Singh KhalsaNo one has any power to stand against Him.
Manmohan SinghAs against Him, no one has any power.
Manmohan Singh (Punjabi)ਉਸ ਦੇ ਅੱਗੇ ਕਿਸੇ ਦਾ ਭੀ ਜ਼ੋਰ ਨਹੀਂ ਚਲਦਾ।
Fareedkot Teekaਤਿਸ ਕੇ ਆਗੇ ਕਿਸੇ ਕਾ ਬਲ ਨਹੀਂ ਹੈ॥
Prof. Sahib Singhਉਸ ਦੇ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ।ਪਦ ਅਰਥ ਚਾਰਾ = ਜ਼ੋਰ, ਪੇਸ਼।
SikhNet (Spanish)y parar a decirle porqué y dónde.
ਆਪੇ ਬਖਸੇ ਸਬਦਿ ਮਿਲਾਏ; ਤਿਸ ਦਾ ਸਬਦੁ ਅਥਾਹਾ ਹੇ ॥੧੫॥
aape bakhase sabad milaae; tis daa sabad athaahaa he |15|
Sant Singh KhalsaHe Himself forgives, and unites us with the Shabad; The Word of His Shabad is unfathomable. ||15||
Manmohan SinghOf Himself the Lord forgives and unites one with His Name. Unfathomable is His Name.
Manmohan Singh (Punjabi)ਆਪ ਹੀ ਸੁਆਮੀ ਬਖਸ਼ਿਸ਼ ਕਰ ਕੇ ਜੀਵ ਨੂੰ ਆਪਣੇ ਨਾਮ ਨਾਲ ਜੋੜ ਲੈਂਦਾ ਹੈ। ਥਾ-ਰਹਿਤ ਹੈ ਉਸ ਦਾ ਨਾਮ।
Fareedkot Teekaਆਪ ਹੀ ਗੁਰ ਉਪਦੇਸ ਬਖਸ਼ ਕੇ ਆਪ ਮੇਂ ਮਿਲਾਵਤਾ ਹੈ, ਇਸੀ ਤੇ ਤਿਸ ਪਰਮੇਸਰ ਕਾ (ਸਬਦੁ) ਹੁਕਮ ਅਥਾਹ ਹੈ॥੧੫॥
Prof. Sahib Singhਉਹ ਆਪ ਹੀ ਬਖ਼ਸ਼ਸ਼ ਕਰਦਾ ਹੈ ਤੇ ਗੁਰੂ ਦੇ ਸ਼ਬਦ ਵਿਚ ਜੋੜਦਾ ਹੈ। ਉਸ ਮਾਲਕ-ਪ੍ਰਭੂ ਦਾ ਹੁਕਮ ਬਹੁਤ ਗੰਭੀਰ ਹੈ ॥੧੫॥ਪਦ ਅਰਥ ਸਬਦਿ = ਸ਼ਬਦ ਵਿਚ। ਤਿਸ ਦਾ = {ਸੰਬੰਧਕ 'ਦਾ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਸਬਦੁ = ਹੁਕਮ। ਅਥਾਹਾ = ਬਹੁਤ ਹੀ ਡੂੰਘਾ ॥੧੫॥
SikhNet (Spanish)Sí, Él por Sí Mismo perdona y une en Su Ser a través de la Palabra, Profunda e Insondable es Su Palabra.(15)
ਜੀਉ ਪਿੰਡੁ ਸਭੁ ਹੈ ਤਿਸੁ ਕੇਰਾ ॥
jeeo pindd sabh hai tis keraa |
Sant Singh KhalsaBody and soul, all belong to Him.
Manmohan SinghThe soul and body, all belong to Him, the Lord.
Manmohan Singh (Punjabi)ਜਿੰਦੜੀ ਅਤੇ ਦੇਹ ਸਮੂਹ ਉਸ ਸਾਹਿਬ ਦੀ ਮਲਕੀਅਤ ਹਨ।
Fareedkot Teekaਜੀਉ ਔ ਸਰੀਰ ਸਭ ਤਿਸੀ ਕਾ ਬਣਾਇਆ ਹੂਆ ਹੈ॥
Prof. Sahib Singhਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੈ।ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਕੇਰਾ = ਦਾ।
SikhNet (Spanish)Nuestro cuerpo y nuestra Alma pertenecen a Él, al Dios.
ਸਚਾ ਸਾਹਿਬੁ ਠਾਕੁਰੁ ਮੇਰਾ ॥
sachaa saahib tthaakur meraa |
Sant Singh KhalsaThe True Lord is my only Lord and Master.
Manmohan SinghThe True Lord alone is my Master.
Manmohan Singh (Punjabi)ਕੇਵਲ ਸੱਚਾ ਸੁਆਮੀ ਹੀ ਮੈਡਾਂ ਮਾਲਕ ਹੈ।
Fareedkot Teekaਜੋ ਸਚਾ ਸਾਹਿਬ ਮੇਰਾ ਠਾਕਰ ਹੈ॥
Prof. Sahib Singhਮੇਰਾ ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ।ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਠਾਕੁਰੁ = ਮਾਲਕ।
SikhNet (Spanish)Sí el Dios Verdadero, es mi Señor.
ਨਾਨਕ ਗੁਰਬਾਣੀ ਹਰਿ ਪਾਇਆ; ਹਰਿ ਜਪੁ ਜਾਪਿ ਸਮਾਹਾ ਹੇ ॥੧੬॥੫॥੧੪॥
naanak gurabaanee har paaeaa; har jap jaap samaahaa he |16|5|14|
Sant Singh KhalsaO Nanak, through the Word of the Guru's Bani, I have found the Lord. Chanting the Lord's Chant, I merge in Him. ||16||5||14||
Manmohan SinghO Nanak, through the Guru's word, I have attained to my Lord and uttering the Lord's Name, I have merged in Him.
Manmohan Singh (Punjabi)ਹੇ ਨਾਨਕ! ਗੁਰਾਂ ਦੀ ਬਾਣੀ ਰਾਹੀਂ ਮੈਂ ਆਪਦੇ ਪ੍ਰਭੂ ਨੂੰ ਪ੍ਰਾਪਤ ਹੋ ਗਿਆ ਹਾਂ ਅਤ ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਉਸ ਵਿੱਚ ਲੀਨ ਹੋ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰ ਉਪਦੇਸ ਕੀ ਬਾਣੀ ਧਾਰੀ ਹੈ, ਤਿਸੀ ਨੇ ਹਰੀ ਕੋ ਪਾਇਆ ਹੈ। ਹਰੀ ਕੇ ਜਾਪ ਕੋ ਜਪ ਕਰ ਕੇ ਅਨੰਦ ਮੇਂ ਮਗਨ ਹੂਆ ਹੈ॥੧੬॥੫॥੧੪॥
Prof. Sahib Singhਹੇ ਨਾਨਕ! (ਕੋਈ ਭਾਗਾਂ ਵਾਲਾ ਮਨੁੱਖ) ਗੁਰੂ ਦੀ ਬਾਣੀ ਦੀ ਰਾਹੀਂ ਉਸ ਪਰਮਾਤਮਾ ਨੂੰ ਲੱਭ ਲੈਂਦਾ ਹੈ, ਉਸ ਹਰੀ ਦੇ ਨਾਮ ਦਾ ਜਾਪ ਜਪ ਕੇ ਉਸ ਵਿਚ ਸਮਾਇਆ ਰਹਿੰਦਾ ਹੈ ॥੧੬॥੫॥੧੪॥ਪਦ ਅਰਥ ਜਾਪਿ = ਜਪ ਕੇ। ਸਮਾਹਾ = ਲੀਨ ਹੋ ਜਾਂਦਾ ਹੈ ॥੧੬॥੫॥੧੪॥
SikhNet (Spanish)Dice Nanak, lo he encontrado a través de la Palabra del Guru y meditando en Él, me inmerjo en Su Ser.(16-5-14)