ਮਾਰੂ ਮਹਲਾ ੩ ॥
maaroo mahalaa 3 | Ang 1056
Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.
ਮੇਰੈ ਪ੍ਰਭਿ ਸਾਚੈ; ਇਕੁ ਖੇਲੁ ਰਚਾਇਆ ॥
merai prabh saachai; ik khel rachaaeaa | Ang 1056
Sant Singh KhalsaMy True Lord God has staged a play.
Manmohan SinghMy True Lord has staged a play.
Manmohan Singh (Punjabi)ਮੈਂਡੇ ਸੱਚੇ ਸੁਆਮੀ ਨੇ ਇਕ ਖੇਡ ਬਣਾਈ ਹੈ।
Fareedkot Teekaਮੇਰੇ ਪ੍ਰਭੂ ਸਾਚੇ ਨੇ ਇਹ ਸੰਸਾਰ ਰੂਪ ਇਕੁ ਐਸਾ ਖੇਲ ਰਚਾਇਆ ਹੈ॥
Prof. Sahib Singhਸਦਾ-ਥਿਰ ਰਹਿਣ ਵਾਲੇ ਮੇਰੇ ਪ੍ਰਭੂ ਨੇ (ਇਹ ਜਗਤ) ਇਕ ਤਮਾਸ਼ਾ ਰਚਿਆ ਹੋਇਆ ਹੈ,ਪਦ ਅਰਥ ਪ੍ਰਭਿ = ਪ੍ਰਭੂ ਨੇ। ਸਾਚੈ = ਸਦਾ-ਥਿਰ ਰਹਿਣ ਵਾਲੇ ਨੇ। ਖੇਲੁ = ਤਮਾਸ਼ਾ।
SikhNet (Spanish)Ve y asómbrate del Teatro Maravilloso de mi Señor Verdadero,
ਕੋਇ. ਨ ਕਿਸ ਹੀ ਜੇਹਾ ਉਪਾਇਆ ॥
koe. na kis hee jehaa upaaeaa | Ang 1056
Sant Singh KhalsaHe has created no one like anyone else.
Manmohan SinghHe has created no one like unto the other.
Manmohan Singh (Punjabi)ਉਸ ਨੇ ਕਿਸੇ ਨੂੰ ਭੀ ਕਿਸੇ ਹੋਰਸ ਵਰਗਾ ਨਹੀਂ ਰਚਿਆ।
Fareedkot Teekaਕੋਈ ਭੀ ਜੀਵ ਕਿਸੇ ਜੈਸਾ ਉਤਪਤ ਨਹੀਂ ਕੀਆ ਹੈ॥
Prof. Sahib Singh(ਇਸ ਵਿਚ ਉਸ ਨੇ) ਕੋਈ ਜੀਵ ਕਿਸੇ ਦੂਜੇ ਵਰਗਾ ਨਹੀਂ ਬਣਾਇਆ।ਪਦ ਅਰਥ ਕਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ}। ਉਪਾਇਆ = ਪੈਦਾ ਕੀਤਾ।
SikhNet (Spanish)pues no ha creado algún ser que sea igual a otro,
ਆਪੇ ਫਰਕੁ ਕਰੇ ਵੇਖਿ ਵਿਗਸੈ; ਸਭਿ ਰਸ ਦੇਹੀ ਮਾਹਾ ਹੇ ॥੧॥
aape farak kare vekh vigasai; sabh ras dehee maahaa he |1| Ang 1056
Sant Singh KhalsaHe made them different, and he gazes upon them with pleasure; he placed all the flavors in the body. ||1||
Manmohan SinghOf Himself, making distinctions, he is pleased to see them, All the relishes He has put in the body.
Manmohan Singh (Punjabi)ਆਪ ਹੀ ਵਿਤਕਰੇ ਰਚ ਕੇ ਉਹ ਉਨ੍ਹਾਂ ਨੂੰ ਦੇਖ ਕੇ ਪ੍ਰਸੰਨ ਹੁੰਦਾ ਹੈ। ਸਾਰੇ ਸੁਆਦ ਉਸ ਨੇ ਸਰੀਰ ਅੰਦਰ ਪਾ ਛੱਡੇ ਹਨ।
Fareedkot Teekaਆਪ ਹੀ ਫਰਕ ਕਰਤਾ ਹੈ, ਭਾਵ ਜੀਵੋਂ ਕੀਆਂ ਵਿ੍ਯਕਤੀਆਂ, ਭਾਵ ਦੇਹਾਂ ਭਿੰਨ ਭਿੰਨ ਰਚੀਆਂ ਹੈਂ। ਏਕ ਸਾਥ ਦੂਸਰੀ ਨਹੀਂ ਮਿਲਤੀ ਔ ਆਪ ਹੀ ਵੇਖਕੇ ਪ੍ਰਸੰਨ ਹੋਤਾ ਹੈ ਔਰ ਸਭ ਰਸ ਭੀ ਦੇਹੀ ਕੇ ਬੀਚ ਹੀ ਰਖੇ ਹੈਂ॥੧॥
Prof. Sahib Singhਆਪ ਹੀ (ਜੀਵਾਂ ਵਿਚ) ਫ਼ਰਕ ਪੈਦਾ ਕਰਦਾ ਹੈ, ਤੇ (ਇਹ ਫ਼ਰਕ) ਵੇਖ ਕੇ ਖ਼ੁਸ਼ ਹੁੰਦਾ ਹੈ। (ਫਿਰ ਉਸ ਨੇ) ਸਰੀਰ ਦੇ ਵਿਚ ਸਾਰੇ ਹੀ ਚਸਕੇ ਪੈਦਾ ਕਰ ਦਿੱਤੇ ਹਨ ॥੧॥ਪਦ ਅਰਥ ਆਪੇ = ਆਪ ਹੀ। ਵੇਖਿ = ਵੇਖ ਕੇ। ਵਿਗਸੈ = ਖ਼ੁਸ਼ ਹੁੰਦਾ ਹੈ। ਸਭਿ ਰਸ = ਸਾਰੇ ਚਸਕੇ {ਬਹੁ-ਵਚਨ}। ਦੇਹੀ ਮਾਹਾ = ਸਰੀਰ ਦੇ ਵਿਚ ਹੀ ॥੧॥
SikhNet (Spanish)las distinciones las crea Él con Dicha, y pone en cada ser sus sabores propios.(1)
ਵਾਜੈ ਪਉਣੁ; ਤੈ ਆਪਿ ਵਜਾਏ ॥
vaajai paun; tai aap vajaae | Ang 1056
Sant Singh KhalsaYou Yourself vibrate the beat of the breath.
Manmohan SinghThe breath keeps it beat in the body and Thou Thyself circulate it.
Manmohan Singh (Punjabi)ਸਾਹ ਦੇਹ ਅੰਦਰ ਆਪਣਾ ਦੌਰਾ ਜਾਰੀ ਰਖਦਾ ਹੈ ਅਤੇ ਤੂੰ ਆਪੇ ਹੀ ਉਸ ਤੋਂ ਚੱਕਰ ਕਢਵਾਉਂਦਾ ਹੈਂ।
Fareedkot Teekaਪ੍ਰਾਣ ਪੌਣ ਕਰ ਕੇ ਸਰੀਰ (ਵਾਜੈ) ਚੇਸਟਾ ਕਰਤਾ ਹੈ, (ਤੈ) ਪੁਨਃ ਪ੍ਰਾਣਾਂ ਕੋ ਆਪ ਸਤਾ ਦੇ ਕਰ ਚੇਸਟਾ ਕਰਾਵਤਾ ਹੈ॥
Prof. Sahib Singhਹੇ ਪ੍ਰਭੂ! (ਤੇਰੀ ਆਪਣੀ ਕਲਾ ਨਾਲ ਹਰੇਕ ਸਰੀਰ ਵਿਚ) ਸੁਆਸਾਂ ਦਾ ਵਾਜਾ ਵੱਜ ਰਿਹਾ ਹੈ (ਸੁਆਸ ਚੱਲ ਰਿਹਾ ਹੈ), ਤੂੰ ਆਪ ਹੀ ਇਹ ਸੁਆਸਾਂ ਦੇ ਵਾਜੇ ਵਜਾ ਰਿਹਾ ਹੈਂ।ਪਦ ਅਰਥ ਵਾਜੇ = ਵੱਜਦਾ ਹੈ (ਵਾਜਾ)। ਪਉਣੁ = ਹਵਾ, ਸੁਆਸ। ਤੈ = ਤੂੰ (ਹੇ ਪ੍ਰਭੂ!)।
SikhNet (Spanish)Es a través de Dios que la respiración conserva su melodioso ritmo en el cuerpo;
ਸਿਵ ਸਕਤੀ; ਦੇਹੀ ਮਹਿ ਪਾਏ ॥
siv sakatee; dehee meh paae | Ang 1056
Sant Singh KhalsaShiva and Shakti, energy and matter - You have placed them into the body.
Manmohan SinghSensitiveness and stupefaction Thou has put in the body.
Manmohan Singh (Punjabi)ਚੇਤਨਤਾ ਅਤੇ ਜੜ੍ਹਤਾ ਤੈਂ ਸਰੀਰ ਅੰਦਰ ਟਿਕਾਈਆਂ ਹਨ।
Fareedkot Teekaਔਰ ਸਿਵ ਸਕਤੀ, ਪੁਰਖ ਪ੍ਰਕ੍ਰਿਤੀ ਦੇਹੀ ਮੇਂ (ਪਾਏ) ਪ੍ਰਾਪਤ ਕਰੇ ਹੈਂ॥
Prof. Sahib Singhਪਰਮਾਤਮਾ ਨੇ ਸਰੀਰ ਵਿਚ ਜੀਵਾਤਮਾ ਤੇ ਮਾਇਆ (ਦੋਵੇਂ ਹੀ) ਪਾ ਦਿੱਤੇ ਹਨ।ਪਦ ਅਰਥ ਸਿਵ = ਸ਼ਿਵ, ਜੀਵਾਤਮਾ। ਸਕਤੀ = ਸ਼ਕਤੀ, ਮਾਇਆ।
SikhNet (Spanish)el Alma y Maya habitan ahí también. Si por la Gracia del Guru el Alma se separa de Maya,
ਗੁਰ ਪਰਸਾਦੀ. ਉਲਟੀ ਹੋਵੈ; ਗਿਆਨ ਰਤਨੁ ਸਬਦੁ ਤਾਹਾ ਹੇ ॥੨॥
gur parasaadee. ulattee hovai; giaan ratan sabad taahaa he |2| Ang 1056
Sant Singh KhalsaBy Guru's Grace, one turns away from the world, and attains the jewel of spiritual wisdom, and the Word of the Shabad. ||2||
Manmohan SinghBy the Guru's grace, man turns away from the world and he is blessed with the jewels of gnosis and the Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਇਨਸਾਨ ਦੁਨੀਆਂ ਵਲੋਂ ਮੋੜ ਪਾ ਜਾਂਦਾ ਹੈ ਅਤੇ ਉਸ ਨੂੰ ਬ੍ਰਹਮ-ਬੋਧ ਅਤੇ ਨਾਮ ਦੇ ਜਵਾਹਿਰਾਤਾ ਦੀ ਦਾਤ ਪਰਾਪਤ ਹੁੰਦੀ ਹੈ।
Fareedkot Teekaਗੁਰੂ ਕੀ ਕ੍ਰਿਪਾ ਤੇ ਜਿਸ ਕੀ ਬਿਰਤੀ ਪ੍ਰਕ੍ਰਿਤੀ ਤੇ ਉਲਟੀ ਹੋਵੈ, ਤਿਸ ਕੋ ਗ੍ਯਾਨ ਰਤਨ ਕਰ ਕੇ ਬ੍ਰਹਮੁ (ਤਾਹਾ) ਤਿਸ ਸਰੀਰ ਮੇਂ ਪ੍ਰਾਪਤ ਹੋਤਾ ਹੈ॥੨॥
Prof. Sahib Singhਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ ਸੁਰਤ ਮਾਇਆ ਵਲੋਂ ਪਰਤਦੀ ਹੈ, ਉਸ ਨੂੰ ਆਤਮਕ ਜੀਵਨ ਵਾਲਾ ਸ੍ਰੇਸ਼ਟ ਗੁਰ ਸ਼ਬਦ ਪ੍ਰਾਪਤ ਹੋ ਜਾਂਦਾ ਹੈ ॥੨॥ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਉਲਟੀ ਹੋਵੈ = (ਮਾਇਆ ਵਲੋਂ) ਪਰਤੇ। ਗਿਆਨ ਸਬਦੁ = ਆਤਮਕ ਜੀਵਨ ਦੀ ਸੂਝ ਦੇਣ ਵਾਲਾ ਸ਼ਬਦ। ਰਤਨੁ ਸਬਦੁ = ਕੀਮਤੀ ਸ਼ਬਦ। ਤਾਹਾ = ਉਸ (ਮਨੁੱਖ) ਨੂੰ (ਪ੍ਰਾਪਤ ਹੁੰਦਾ ਹੈ) ॥੨॥
SikhNet (Spanish)uno es bendecido con la Palabra, sí, con la Joya de la Sabiduría.(2)
ਅੰਧੇਰਾ ਚਾਨਣੁ; ਆਪੇ ਕੀਆ ॥
andheraa chaanan; aape keea | Ang 1056
Sant Singh KhalsaHe Himself created darkness and light.
Manmohan SinghThe Lord Himself has created darkness and light.
Manmohan Singh (Punjabi)ਪ੍ਰਭੂ ਨੇ ਆਪ ਹੀ ਅਨ੍ਹੇਰਾ ਅਤੇ ਪ੍ਰਕਾਸ਼ ਰਚੇ ਹਨ।
Fareedkot Teekaਅਗ੍ਯਾਨ ਔ ਗਿਆਨ ਦੋ ਸ਼ਕਤੀਆਂ ਕੋ ਆਪ ਹੀ ਕਰਿਆ ਹੈ॥
Prof. Sahib Singh(ਮਾਇਆ ਦੇ ਮੋਹ ਦਾ) ਹਨੇਰਾ ਅਤੇ (ਆਤਮਕ ਜੀਵਨ ਦੀ ਸੂਝ ਦਾ) ਚਾਨਣ ਪ੍ਰਭੂ ਨੇ ਆਪ ਹੀ ਬਣਾਇਆ ਹੈ।ਪਦ ਅਰਥ ਅੰਧੇਰਾ = ਮਾਇਆ ਦਾ ਮੋਹ। ਚਾਨਣੁ = ਆਤਮਕ ਜੀਵਨ ਦੀ ਸੂਝ।
SikhNet (Spanish)Dios Mismo crea la Luz y la oscuridad,
ਏਕੋ ਵਰਤੈ; ਅਵਰੁ. ਨ ਬੀਆ ॥
eko varatai; avar. na beea | Ang 1056
Sant Singh KhalsaHe alone is pervasive; there is no other at all.
Manmohan SinghHe alone pervades all. There is not any other.
Manmohan Singh (Punjabi)ਕੇਵਲ ਉਹ ਹੀ ਸਾਰੇ ਵਿਆਪਕ ਹੈ। ਹੋਰ ਕੋਈ ਹੈ ਹਾ ਨਹੀਂ।
Fareedkot Teekaਏਕ ਹੀ ਵਰਤਤਾ ਹੈ ਹੋਰ ਕੋਈ ਦੂਜਾ ਨਹੀਂ ਹੈ॥
Prof. Sahib Singh(ਸਾਰੇ ਜਗਤ ਵਿਚ ਪਰਮਾਤਮਾ) ਆਪ ਹੀ ਵਿਆਪਕ ਹੈ, (ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ।ਪਦ ਅਰਥ ਏਕੋ = ਸਿਰਫ਼ ਆਪ ਹੀ। ਵਰਤੈ = ਵਿਆਪਕ ਹੈ। ਬੀਆ = ਦੂਜਾ।
SikhNet (Spanish)sólo Él actúa en todo, no, nadie más.
ਗੁਰ ਪਰਸਾਦੀ. ਆਪੁ ਪਛਾਣੈ; ਕਮਲੁ ਬਿਗਸੈ ਬੁਧਿ ਤਾਹਾ ਹੇ ॥੩॥
gur parasaadee. aap pachhaanai; kamal bigasai budh taahaa he |3| Ang 1056
Sant Singh KhalsaOne who realizes his own self - by Guru's Grace, the lotus of his mind blossoms forth. ||3||
Manmohan SinghHe, who by the Guru's grace, knows himself; Blooms the lotus of his mind.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ, ਆਪਣੇ ਆਪ ਨੂੰ ਜਾਣ ਲੈਂਦਾ ਹੈ ਉਸ ਦੀ ਅਕਲ ਦਾ ਕੰਵਲ ਖਿੜ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਤੇ ਜੋ ਅਪਨੇ ਆਪ ਕੋ ਪਛਾਣਤਾ ਹੈ, ਤਿਸ ਕਾ ਬੁਧੀ ਰੂਪ ਕੌਲ ਖਿੜ ਆਵਤਾ ਹੈ॥੩॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਸ ਦਾ ਹਿਰਦਾ-ਕੌਲ-ਫੁੱਲ ਖਿੜਿਆ ਰਹਿੰਦਾ ਹੈ, ਉਸ ਨੂੰ (ਆਤਮਕ ਜੀਵਨ ਦੀ ਪਰਖ ਕਰਨ ਵਾਲੀ) ਅਕਲ ਪ੍ਰਾਪਤ ਹੋਈ ਰਹਿੰਦੀ ਹੈ ॥੩॥ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਪਛਾਣੈ = ਪੜਤਾਲਦਾ ਹੈ। ਕਮਲੁ = ਹਿਰਦਾ-ਕੌਲ ਫੁੱਲ। ਬਿਗਸੈ = ਖਿੜਦਾ ਹੈ। ਬੁਧਿ = (ਆਤਮਕ ਜੀਵਨ ਦੀ ਸੂਝ ਵਾਲੀ) ਅਕਲ। ਤਾਹਾ = ਉਸ ਨੂੰ ॥੩॥
SikhNet (Spanish)Aquél que por la Gracia del Guru, se conoce a sí mismo, el loto de su mente florece. (3)
ਅਪਣੀ ਗਹਣ ਗਤਿ; ਆਪੇ ਜਾਣੈ ॥
apanee gehan gat; aape jaanai | Ang 1056
Sant Singh KhalsaOnly He Himself knows His depth and extent.
Manmohan SinghHis depth and height, He Himself knows.
Manmohan Singh (Punjabi)ਆਪਣੀ ਡੂੰਘਾਈਂ ਅਤੇ ਉਚਾਈ ਨੂੰ ਉਹ ਆਪ ਹੀ ਜਾਣਦਾ ਹੈ।
Fareedkot Teekaਅਪਨੀ ਜੋ ਕਠਨ ਗਤੀ ਹੈ ਤਿਸ ਕੋ ਆਪ ਹੀ ਜਾਣਤਾ ਹੈ॥
Prof. Sahib Singhਆਪਣੀ ਡੂੰਘੀ ਆਤਮਕ ਅਵਸਥਾ ਪਰਮਾਤਮਾ ਆਪ ਹੀ ਜਾਣਦਾ ਹੈ।ਪਦ ਅਰਥ ਗਹਣੁ = ਡੂੰਘੀ। ਗਤਿ = ਆਤਮਕ ਅਵਸਥਾ।
SikhNet (Spanish)Sólo el Señor conoce qué tan profundos
ਹੋਰੁ ਲੋਕੁ; ਸੁਣਿ ਸੁਣਿ ਆਖਿ ਵਖਾਣੈ ॥
hor lok; sun sun aakh vakhaanai | Ang 1056
Sant Singh KhalsaOther people can only listen and hear what is spoken and said.
Manmohan SinghOther people utter and say what they hear with their ears.
Manmohan Singh (Punjabi)ਹੋਰ ਲੋਕ ਜੋ ਕੁਛ ਉਹ ਆਪਣੇ ਕੰਨਾਂ ਨਾਲ ਸੁਣਦੇ ਹਨ, ਉਸ ਨੂੰ ਕਥਨ ਤੇ ਬਿਆਨ ਕਰਦੇ ਹਨ।
Fareedkot Teekaਹੋਰ ਲੋਕ ਤੌ ਬੇਦੋਂ ਔਰ ਸਾਸਤ੍ਰੋਂ ਸੇ ਸੁਣ ਸੁਣ ਕੇ ਮੁਖ ਕਰ ਵਖ੍ਯਾਨ ਕਰਤੇ ਹੈਂ॥
Prof. Sahib Singhਜਗਤ ਤਾਂ (ਦੂਜਿਆਂ ਪਾਸੋਂ) ਸੁਣ ਸੁਣ ਕੇ (ਫਿਰ) ਆਖ ਕੇ (ਹੋਰਨਾਂ ਨੂੰ) ਸੁਣਾਂਦਾ ਹੈ।ਪਦ ਅਰਥ ਸੁਣਿ = ਸੁਣ ਕੇ। ਆਖਿ = ਆਖ ਕੇ। ਵਖਾਣੈ = ਬਿਆਨ ਕਰ ਦੇਂਦਾ ਹੈ।
SikhNet (Spanish)y elevados estamos, los demás hablan sólo rumores,
ਗਿਆਨੀ ਹੋਵੈ. ਸੁ ਗੁਰਮੁਖਿ ਬੂਝੈ; ਸਾਚੀ ਸਿਫਤਿ ਸਲਾਹਾ ਹੇ ॥੪॥
giaanee hovai. su guramukh boojhai; saachee sifat salaahaa he |4| Ang 1056
Sant Singh KhalsaOne who is spiritually wise, understands himself as Gurmukh; he praises the True Lord. ||4||
Manmohan SinghHe, who is divine, understands himself through the Guru and utters the true praise and commendation of the Lord.
Manmohan Singh (Punjabi)ਜੋ ਬ੍ਰਹਮ ਬੇਤਾ ਹੈ, ਉਹ ਗੁਰਾਂ ਦੇ ਰਾਹੀਂ ਆਪਣੇ ਆਪ ਨੂੰ ਸਮਝਦਾ ਹੈ ਅਤੇ ਸੁਆਮੀ ਦੀ ਸੱਚੀ ਮਹਿਮਾ ਅਤੇ ਕੀਰਤੀ ਨੂੰ ਵਰਨਣ ਕਰਦਾ ਹੈ।
Fareedkot Teekaਜੋ ਗਿਆਨੀ ਹੋਵੈ ਸੋ ਬਡੇ ਮੁਖ ਪਰਮਾਤਮਾਂ ਕੋ ਸਮਝਤਾ ਹੈ, ਪੁਨਃ ਗ੍ਯਾਨੀ ਸੋ ਹੋਤਾ ਹੈ, ਜੋ ਸਾਚੀ ਸਿਫਤ ਕੋ ਸਲਾਹਤਾ ਹੈ॥੪॥
Prof. Sahib Singhਜਿਹੜਾ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ, ਉਹ ਗੁਰੂ ਦੇ ਸਨਮੁਖ ਰਹਿ ਕੇ (ਇਸ ਭੇਤ ਨੂੰ) ਸਮਝਦਾ ਹੈ, ਤੇ, ਉਹ ਪ੍ਰਭੂ ਦੀ ਸਦਾ ਕਾਇਮ ਰਹਿਣ ਵਾਲੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੪॥ਪਦ ਅਰਥ ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਾਚੀ = ਸਦਾ-ਥਿਰ ਰਹਿਣ ਵਾਲੀ ॥੪॥
SikhNet (Spanish)pero el que es sabio sabe a través del Guru y recita la Alabanza Verdadera de Dios.(4)
ਦੇਹੀ ਅੰਦਰਿ, ਵਸਤੁ ਅਪਾਰਾ ॥
dehee andar, vasat apaaraa | Ang 1056
Sant Singh KhalsaDeep within the body is the priceless object.
Manmohan SinghWithin the body is a priceless thing.
Manmohan Singh (Punjabi)ਸਰੀਰ ਦੇ ਅੰਦਰ ਇਕ ਅਮੋਲਕ ਚੀਜ਼ ਹੈ।
Fareedkot Teekaਦੇਹੀ ਕੇ ਅੰਤਰ ਹੀ (ਅਪਾਰਾ) ਪਰਮਾਤਮਾਂ ਰੂਪ ਵਸਤੂ ਹੈ॥
Prof. Sahib Singhਮਨੁੱਖ ਦੇ ਸਰੀਰ ਵਿਚ (ਹੀ) ਬੇਅੰਤ ਪਰਮਾਤਮਾ ਦਾ ਨਾਮ-ਪਦਾਰਥ (ਮੌਜੂਦ) ਹੈ,ਪਦ ਅਰਥ ਦੇਹੀ = ਸਰੀਰ। ਵਸਤੁ ਅਪਾਰਾ = ਬੇਅੰਤ ਪਰਮਾਤਮਾ ਦਾ ਨਾਮ-ਪਦਾਰਥ।
SikhNet (Spanish)En el cuerpo está la Cosa Infinita
ਆਪੇ. ਕਪਟ ਖੁਲਾਵਣਹਾਰਾ ॥
aape. kapatt khulaavanahaaraa | Ang 1056
Sant Singh KhalsaHe Himself opens the doors.
Manmohan SinghHe Himself opens the shutters.
Manmohan Singh (Punjabi)ਉਹ ਆਪ ਹੀ ਤਖ਼ਤੇ ਖੋਲਦਾ ਹੈ।
Fareedkot Teekaਪਰੰਤੂ ਕਪਟ ਰੂਪ ਕਿਵਾੜ ਅੜਾ ਹੂਆ ਹੈ ਤਿਸ ਕਰ ਜਾਣੀਤੀ ਨਹੀਂ। ਆਪ ਹੀ ਗੁਰੂ ਦੁਆਰਾ ਕਪਟ ਰੂਪ ਕਪਾਟ ਕੇ ਖੁਲਾਵਣੇਹਾਰਾ ਹੈ॥
Prof. Sahib Singh(ਪਰ ਮਨੁੱਖ ਦੀ ਮੱਤ ਦੇ ਦੁਆਲੇ ਮਾਇਆ ਦੇ ਮੋਹ ਦੇ ਭਿੱਤ ਵੱਜੇ ਰਹਿੰਦੇ ਹਨ), ਪਰਮਾਤਮਾ ਆਪ ਹੀ ਇਹਨਾਂ ਕਿਵਾੜਾਂ ਨੂੰ ਖੋਲ੍ਹਣ ਦੇ ਸਮਰੱਥ ਹੈ।ਪਦ ਅਰਥ ਆਪੇ = ਆਪ ਹੀ। ਕਪਟ = ਕਿਵਾੜ, ਭਿੱਤ। ਖੁਲਾਵਣਹਾਰਾ = ਖੁਲ੍ਹਾ ਸਕਣ ਜੋਗਾ।
SikhNet (Spanish)y es Él Quien abre la Décima Puerta de la mente.
ਗੁਰਮੁਖਿ ਸਹਜੇ ਅੰਮ੍ਰਿਤੁ ਪੀਵੈ; ਤ੍ਰਿਸਨਾ ਅਗਨਿ ਬੁਝਾਹਾ ਹੇ ॥੫॥
guramukh sahaje amrit peevai; trisanaa agan bujhaahaa he |5| Ang 1056
Sant Singh KhalsaThe Gurmukh intuitively drings in the Ambrosial Nectar, and the fire of desire is quenched. ||5||
Manmohan SinghThe Guru-ward instinctively in drinks the Nectar and quenches the fire of his desires.
Manmohan Singh (Punjabi)ਗੁਰੂ-ਅਨੁਸਾਰੀ ਸੁਤੇਸਿਧ ਹੀ ਅੰਮ੍ਰਿਤ ਪਾਨ ਕਰਦਾ ਤੇ ਆਪਣੀਆਂ ਖ਼ਾਹਿਸ਼ਾ ਦੀ ਅੱਗ ਨੂੰ ਬੁਝਾ ਲੈਂਦਾ ਹੈ।
Fareedkot Teekaਤਾਂ ਤੇ ਗੁਰੋਂ ਦੁਆਰੇ ਨਾਮ ਅੰਮ੍ਰਿਤ ਕੋ ਪਾਨ ਕਰੀਏ। ਜਿਨੋਂ ਨੇ ਪੀਆ ਹੈ ਤਿਨੋਂ ਨੇ (ਸਹਜੇ) ਸੁਭਾਵਕ ਹੀ ਤ੍ਰਿਸਨਾਂ ਅਗਨਿ ਕੋ ਬੁਝਾਇਆ ਹੈ॥੫॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ (ਉਹ ਮਨੁੱਖ ਆਪਣੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ ॥੫॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਹਜੇ = ਆਤਮਕ ਅਡੋਲਤਾ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ॥੫॥
SikhNet (Spanish)El ser con Conciencia de Dios, sorbe del Néctar espontáneamente y el fuego de la ansiedad en su interior es sofocado.(5)
ਸਭਿ ਰਸ; ਦੇਹੀ ਅੰਦਰਿ ਪਾਏ ॥
sabh ras; dehee andar paae | Ang 1056
Sant Singh KhalsaHe placed all the flavors within the body.
Manmohan SinghAll the flavours, the Lord has put in the body.
Manmohan Singh (Punjabi)ਸਾਰੇ ਜ਼ਾਇਕੇ ਸੁਆਮੀ ਨੇ ਸਰੀਰ ਅੰਦਰ ਟਿਕਾਏ ਹਨ।
Fareedkot Teekaਪ੍ਰੇਮ ਵਾ ਅਨੰਦ ਆਦਿ ਸਭ ਰਸ ਦੇਹੀ ਕੇ ਅੰਦਰ ਹੀ ਪ੍ਰਮਾਤਮਾ ਨੇ ਪਾਏ ਹੈਂ॥
Prof. Sahib Singhਪਰਮਾਤਮਾ ਨੇ ਮਨੁੱਖ ਦੇ ਸਰੀਰ ਵਿਚ ਹੀ ਸਾਰੇ ਚਸਕੇ ਭੀ ਪਾ ਦਿੱਤੇ ਹੋਏ ਹਨ (ਨਾਮ-ਵਸਤੂ ਨੂੰ ਇਹ ਕਿਵੇਂ ਲੱਭੇ?)।ਪਦ ਅਰਥ ਸਭਿ ਰਸ = ਸਾਰੇ ਚਸਕੇ।
SikhNet (Spanish)Extraordinario es aquél que reconoce todas las bondades que hay en el cuerpo,
ਵਿਰਲੇ ਕਉ; ਗੁਰੁ ਸਬਦੁ ਬੁਝਾਏ ॥
virale kau; gur sabad bujhaae | Ang 1056
Sant Singh KhalsaHow rare are those who understand, through the Word of the Guru's Shabad.
Manmohan SinghGuru's gospel, the Lord causes a few to understand.
Manmohan Singh (Punjabi)ਗੁਰਾਂ ਦਾ ਉਪਦੇਸ਼, ਪ੍ਰਭੂ ਕਿਸੇ ਇਕ ਅੱਧੇ ਨੂੰ ਹੀ ਦਰਸਾਉਂਦਾ ਹੈ।
Fareedkot Teekaਪਰੰਤੂ ਵਿਰਲੇ ਕੋ ਗੁਰੋਂ ਨੇ ਸ਼ਬਦੁ ਉਪਦੇਸ਼ ਕਰ ਸਮਝਾਏ ਹੈਂ॥
Prof. Sahib Singhਕਿਸੇ ਵਿਰਲੇ ਨੂੰ ਗੁਰੂ (ਆਪਣੇ) ਸ਼ਬਦ ਦੀ ਸੂਝ ਬਖ਼ਸ਼ਦਾ ਹੈ।ਪਦ ਅਰਥ ਬੁਝਾਏ = ਸਮਝਾਂਦਾ ਹੈ, ਸੂਝ ਦੇਂਦਾ ਹੈ।
SikhNet (Spanish)A través de la Palabra del Guru, busca en tu interior,
ਅੰਦਰੁ ਖੋਜੇ ਸਬਦੁ ਸਾਲਾਹੇ; ਬਾਹਰਿ. ਕਾਹੇ ਜਾਹਾ ਹੇ ॥੬॥
andar khoje sabad saalaahe; baahar. kaahe jaahaa he |6| Ang 1056
Sant Singh KhalsaSo search within yourself, and praise the Shabad. Why run around outside your self? ||6||
Manmohan SinghOne ought to search his within and praise the Lord. Why should he run without?
Manmohan Singh (Punjabi)ਬੰਦੇ ਨੂੰ ਆਪਣੇ ਅੰਦਰਵਾਰ ਦੀ ਭਾਲ ਕਰਨੀ ਤੇ ਸੁਆਮੀ ਦੀ ਮਹਿਮਾ ਅਲਾਪਣੀ ਉਚਿੱਤ ਹੈ। ਵੁਹ ਬਾਹਰਵਾਰ ਕਿਉਂ ਭੱਜਿਆ ਫਿਰੇ?
Fareedkot Teekaਗੁਰ ਉਪਦੇਸ ਕੋ ਸਲਾਹ ਕਰ ਜੋ ਅੰਦਰ ਹੀ ਖੋਜੇ ਸੋ ਬਾਹਰ ਕਿਸ ਲੀਏ ਜਾਏਗਾ? ਭਾਵ ਸੇ ਉਨ ਕੋ ਅੰਦਰ ਸੇ ਹੀ ਸਭ ਰਸੋਂ ਕਾ ਮਾਲਕ ਮਿਲ ਜਾਵੇਗਾ॥੬॥
Prof. Sahib Singhਉਹ ਮਨੁੱਖ ਆਪਣਾ ਅੰਦਰ ਖੋਜਦਾ ਹੈ, ਸ਼ਬਦ (ਨੂੰ ਹਿਰਦੇ ਵਿਚ ਵਸਾ ਕੇ ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦਾ ਹੈ, ਫਿਰ ਉਹ ਬਾਹਰ ਭਟਕਦਾ ਨਹੀਂ ॥੬॥ਪਦ ਅਰਥ ਅੰਦਰੁ = ਅੰਦਰਲਾ, ਹਿਰਦਾ {ਲਫ਼ਜ਼ 'ਅੰਦਰਿ' ਅਤੇ 'ਅੰਦਰੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਕਾਹੇ ਜਾਹਾ = ਕਿਉਂ ਜਾਇਗਾ? ਨਹੀਂ ਜਾਇਗਾ ॥੬॥
SikhNet (Spanish)no vas a ningún lado sin haber antes alabado la Palabra.(6)
ਵਿਣੁ ਚਾਖੇ; ਸਾਦੁ ਕਿਸੈ. ਨ ਆਇਆ ॥
vin chaakhe; saad kisai. na aaeaa | Ang 1056
Sant Singh KhalsaWithout tasting, no one enjoys the flavor.
Manmohan SinghWithout tasting, no one enjoys the Name's relish.
Manmohan Singh (Punjabi)ਚੱਖਣ ਦੇ ਬਾਝੋਂ, ਕੋਈ ਭੀ ਨਾਮ ਦੇ ਸੁਆਦ ਨੂੰ ਨਹੀਂ ਮਾਣਦਾ।
Fareedkot Teekaਬਿਨ ਚਾਖਿਆ, ਭਾਵ ਬਿਨਾਂ ਜਪਿਆ ਸੁਆਦ ਕਿਸੇ ਕੋ ਨਹੀਂ ਆਇਆ ਹੈ॥
Prof. Sahib Singh(ਨਾਮ-ਅੰਮ੍ਰਿਤ ਮਨੁੱਖ ਦੇ ਅੰਦਰ ਹੀ ਹੈ, ਪਰ) ਚੱਖਣ ਤੋਂ ਬਿਨਾ ਕਿਸੇ ਨੂੰ (ਉਸ ਦਾ) ਸੁਆਦ ਨਹੀਂ ਆਉਂਦਾ।ਪਦ ਅਰਥ ਸਾਦੁ = ਸੁਆਦ, ਆਨੰਦ।
SikhNet (Spanish)Sin haber saboreado a Dios, ¿cómo puede uno imaginarse Su Sabor?
ਗੁਰ ਕੈ ਸਬਦਿ; ਅੰਮ੍ਰਿਤੁ ਪੀਆਇਆ ॥
gur kai sabad; amrit peeaeaa | Ang 1056
Sant Singh KhalsaThrough the Word of the Guru's Shabad, one drinks in the Ambrosial Nectar.
Manmohan SinghBy the Guru's instruction, one in-drinks the Lord's Nectar.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਜੀਵ ਪ੍ਰਭੂ ਦੇ ਸੁਧਾਰਸ ਨੂੰ ਪਾਨ ਕਰਦਾ ਹੈ।
Fareedkot Teekaਗੁਰੋਂ ਨੇ ਉਪਦੇਸ ਕਰਿ ਜਿਨ ਕੋ ਨਾਮ ਅੰਮ੍ਰਿਤ ਪੀਆਇਆ ਹੈ, ਤਿਨ ਕੋ ਸ੍ਵਾਦ ਆਇਆ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਪਰਮਾਤਮਾ ਇਹ ਅੰਮ੍ਰਿਤ ਪਿਲਾਂਦਾ ਹੈ,ਪਦ ਅਰਥ ਕੈ ਸਬਦਿ = ਦੇ ਸ਼ਬਦ ਵਿਚ (ਜੋੜ ਕੇ)। ਪੀਆਇਆ = ਪਿਲਾਂਦਾ ਹੈ।
SikhNet (Spanish)Sí, es a través de la Palabra del Shabd del Guru, que uno sorbe del Néctar de Dios.
ਅੰਮ੍ਰਿਤੁ ਪੀ ਅਮਰਾ ਪਦੁ ਹੋਏ; ਗੁਰ ਕੈ ਸਬਦਿ ਰਸੁ ਤਾਹਾ ਹੇ ॥੭॥
amrit pee amaraa pad hoe; gur kai sabad ras taahaa he |7| Ang 1056
Sant Singh KhalsaThe Ambrosial Nectar is drunk, and the immoral status is obtained, when one obtains the sublime essence of the Guru's Shabad. ||7||
Manmohan SinghIn-drinking Nectar, the mortal acquires an immortal status and Nectar he enjoys through the Guru's gospel.
Manmohan Singh (Punjabi)ਅੰਮ੍ਰਿਤ ਪਾਨ ਕਰਨ ਦੁਆਰਾ, ਪ੍ਰਾਣੀ ਅਬਿਨਾਸ਼ੀ ਮਰਤਬਾ ਪਰਾਪਤ ਕਰ ਲੈਂਦਾ ਹੈ ਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੁਧਾਰਸ ਨੂੰ ਮਾਣਦਾ ਹੈ।
Fareedkot Teekaਨਾਮ ਅੰਮ੍ਰਿਤ ਕੋ ਪਾਨ ਕਰ ਕੇ ਸੋ (ਅਮਰਾ ਪਦੁ) ਮੋਖ ਕੋ ਪ੍ਰਾਪਤਿ ਹੂਏ ਹੈਂ, ਗੁਰੂ ਕੇ ਉਪਦੇਸ ਕਰ ਕੇ ਰਸ ਤਿਨੋਂ ਨੇ ਹੀ ਲੀਆ ਹੈ॥੭॥
Prof. Sahib Singhਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਉਹ ਨਾਮ-ਜਲ ਪੀ ਕੇ ਉਸ ਅਵਸਥਾ ਤੇ ਪਹੁੰਚ ਜਾਂਦਾ ਹੈ ਜਿਥੇ ਆਤਮਕ ਮੌਤ ਆਪਣਾ ਅਸਰ ਨਹੀਂ ਪਾ ਸਕਦੀ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਨੂੰ (ਨਾਮ-ਅੰਮ੍ਰਿਤ ਦਾ) ਸੁਆਦ ਆ ਜਾਂਦਾ ਹੈ ॥੭॥ਪਦ ਅਰਥ ਪੀ = ਪੀ ਕੇ। ਅਮਰਾਪਦੁ = ਅਮਰ ਪਦੁ, ਉਹ ਦਰਜਾ ਜਿੱਥੇ ਆਤਮਕ ਮੌਤ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਰਸੁ = ਆਨੰਦ। ਤਾਹਾ = ਉਸ ਨੂੰ ॥੭॥
SikhNet (Spanish)Aquél que bebe de ese Néctar, se vuelve Eterno, pero el Néctar lo prueba a través del Guru.(7)
ਆਪੁ ਪਛਾਣੈ ਸੋ ਸਭਿ ਗੁਣ ਜਾਣੈ ॥
aap pachhaanai so sabh gun jaanai | Ang 1056
Sant Singh KhalsaOne who realizes himself, knows all virtues.
Manmohan SinghHe, who recognises himself, understand all the virtues.
Manmohan Singh (Punjabi)ਜੋ ਆਪਦੇ ਆਪ ਨੂੰ ਸਿੰਝਾਣਦਾ ਹੈ, ਉਹ ਸਮੂਹ ਨੇਕੀਆਂ ਨੂੰ ਸਮਝਦਾ ਹੈ।
Fareedkot Teekaਅਪਨੇ ਆਪ ਕੋ ਪਛਾਨਤਾ ਹੈ, ਸੋ ਸਭ ਗੁਨੋਂ ਕੋ ਜਾਨਤਾ ਹੈ॥
Prof. Sahib Singhਜਿਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹ ਸਾਰੇ (ਰੱਬੀ) ਗੁਣਾਂ ਨਾਲ ਸਾਂਝ ਪਾਂਦਾ ਹੈ।ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਸਭਿ = ਸਾਰੇ। ਜਾਣੈ = ਸਾਂਝ ਪਾਂਦਾ ਹੈ।
SikhNet (Spanish)Aquél que se conoce a sí mismo, conoce todas las Virtudes.
ਗੁਰ ਕੈ ਸਬਦਿ; ਹਰਿ ਨਾਮੁ ਵਖਾਣੈ ॥
gur kai sabad; har naam vakhaanai | Ang 1057
Sant Singh KhalsaThrough the Word of the Guru's Shabad, he chants the Name of the Lord.
Manmohan SinghBy the Guru's instruction, he repeats the Lord's Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਉਹ ਸਾਈਂ ਦੇ ਨਾਮ ਨੂੰ ਉਚਾਰਦਾ ਹੈ।
Fareedkot Teekaਪਰ ਪਛਾਨਤਾ ਸੋ ਹੈ, ਜੋ ਗੁਰੋਂ ਕੇ ਉਪਦੇਸ ਕਰ ਹਰੀ ਨਾਮ ਕੋ ਕਹਤਾ ਹੈ, ਭਾਵ ਜਪਤਾ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਮਨੁੱਖ ਪਰਮਾਤਮਾ ਦਾ ਨਾਮ ਉਚਾਰਦਾ ਹੈ।ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਵਖਾਣੈ = ਉਚਾਰਦਾ ਹੈ {ਇਕ-ਵਚਨ}।
SikhNet (Spanish)A través del Shabd de la Palabra del Guru, recita el Nombre del Señor y noche y día
ਅਨਦਿਨੁ ਨਾਮਿ ਰਤਾ ਦਿਨੁ ਰਾਤੀ; ਮਾਇਆ ਮੋਹੁ ਚੁਕਾਹਾ ਹੇ ॥੮॥
anadin naam rataa din raatee; maaeaa mohu chukaahaa he |8| Ang 1057
Sant Singh KhalsaNight and day, he remains imbued with the Naam, day and night; he is rid of emotional attachment to Maya. ||8||
Manmohan SinghNight and day, he ever remains imbued with the Name and is rid of mammon and worldly love.
Manmohan Singh (Punjabi)ਰੈਣ ਅਤੇ ਦਿਹੁੰ ਉਹ ਸਦੀਵ ਹੀ ਨਾਮ ਨਾਲ ਰੰਗਿਆ ਰਹਿੰਦਾ ਹੈ ਅਤੇ ਮੋਹਣੀ ਤੇ ਸੰਸਾਰੀ ਮਮਤਾ ਤੋਂ ਖ਼ਲਾਸੀ ਪਾ ਜਾਂਦਾ ਹੈ।
Fareedkot Teekaਇਕ ਰਸ ਜੋ ਨਾਮ ਮੇਂ ਦਿਨ ਰਾਤ ਰਤਾ ਹੈ ਤਿਸ ਨੇ ਮਾਇਆ ਕਾ ਮੋਹ ਚੁਕਾਇ ਦੀਆ ਹੈ॥੮॥
Prof. Sahib Singhਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ, (ਤੇ, ਇਸ ਤਰ੍ਹਾਂ ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ ॥੮॥ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਨਾਮਿ = ਨਾਮ ਵਿਚ। ਰਤਾ = ਰੱਤਾ, ਮਸਤ। ਚੁਕਾਹਾ = ਦੂਰ ਕਰ ਲੈਂਦਾ ਹੈ ॥੮॥
SikhNet (Spanish)vive imbuido en el Naam, liberándose de Maya y de sus apegos emocionales.(8)
ਗੁਰ ਸੇਵਾ ਤੇ; ਸਭੁ ਕਿਛੁ ਪਾਏ ॥
gur sevaa te; sabh kichh paae | Ang 1057
Sant Singh KhalsaServing the Guru, all things are obtained;
Manmohan SinghBy the Guru's service, one obtains everything,
Manmohan Singh (Punjabi)ਗੁਰਾਂ ਦੀ ਘਾਲ ਦੁਆਰਾ, ਜੀਵ ਸਭ ਕੁਝ ਪਾ ਲੈਂਦਾ ਹੈ,
Fareedkot Teekaਤਬ ਏਹੁ ਪੁਰਸ ਗੁਰੋਂ ਕੀ ਸੇਵਾ ਤੇ ਸਭ ਕੁਛ ਪਾਵਤਾ ਹੈ॥
Prof. Sahib Singhਗੁਰੂ ਦੀ ਸਰਨ ਪੈਣ ਨਾਲ ਮਨੁੱਖ ਹਰੇਕ ਚੀਜ਼ ਹਾਸਲ ਕਰ ਲੈਂਦਾ ਹੈ,ਪਦ ਅਰਥ ਤੇ = ਤੋਂ, ਦੀ ਰਾਹੀਂ। ਸਭੁ ਕਿਛੁ = ਹਰੇਕ ਚੀਜ਼।
SikhNet (Spanish)Mira, uno logra todo a través del Servicio al Guru;
ਹਉਮੈ ਮੇਰਾ; ਆਪੁ ਗਵਾਏ ॥
haumai meraa; aap gavaae | Ang 1057
Sant Singh Khalsaegotism, possessiveness and self-conceit are taken away.
Manmohan Singhand is rid of pride, egoism and self-conceit.
Manmohan Singh (Punjabi)ਅਤੇ ਹੰਕਾਰ, ਅਪਣਤ ਤੇ ਸਵੈ-ਚੰਗਤਾ ਤੋਂ ਖ਼ਲਾਸੀ ਪਾ ਜਾਂਦਾ ਹੈ।
Fareedkot Teekaਜਬ ਹੰਤਾ ਮਮਤਾ ਔ ਆਪਾ ਭਾਵ ਗਵਾਇ ਦੇਵੈ॥
Prof. Sahib Singhਉਹ ਮਨੁੱਖ ਹਉਮੈ ਮਮਤਾ ਆਪਾ-ਭਾਵ ਦੂਰ ਕਰ ਲੈਂਦਾ ਹੈ।ਪਦ ਅਰਥ ਮੇਰਾ = ਮਮਤਾ, ਕਬਜ਼ੇ ਦੀ ਲਾਲਸਾ। ਆਪੁ = ਆਪਾ-ਭਾਵ।
SikhNet (Spanish)es liberado del sentido del yo soy y lo mío,
ਆਪੇ ਕ੍ਰਿਪਾ ਕਰੇ ਸੁਖਦਾਤਾ; ਗੁਰ ਕੈ ਸਬਦੇ ਸੋਹਾ ਹੇ ॥੯॥
aape kripaa kare sukhadaataa; gur kai sabade sohaa he |9| Ang 1057
Sant Singh KhalsaThe Lord, the Giver of peace Himself grants His Grace; He exalts and adorns with the Word of the Guru's Shabad. ||9||
Manmohan SinghOf Himself, the Peace-giving Lord, shows mercy unto him and he is adorned with the Gurbani.
Manmohan Singh (Punjabi)ਖ਼ੁਦ ਹੀ ਆਰਾਮ-ਬਖਸ਼ਣਹਾਰ ਸੁਆਮੀ ਉਸ ਤੇ ਮਿਹਰ ਧਾਰਦਾ ਹੈ ਅਤੇ ਉਹ ਗੁਰਬਾਣੀ ਨਾਲ ਸ਼ਿੰਗਾਰਿਆ ਜਾਂਦਾ ਹੈ।
Fareedkot Teekaਜੇ ਆਪ (ਸੁਖਦਾਤਾ) ਵਾਹਿਗੁਰੂ ਕ੍ਰਿਪਾ ਕਰੇ ਤੌ ਗੁਰੋਂ ਕੇ ਉਪਦੇਸ ਕਰ ਪੁਰਸ ਸੋਭਤਾ ਹੈ॥੯॥
Prof. Sahib Singhਜਿਸ ਮਨੁੱਖ ਉੱਤੇ ਸੁਖਾਂ ਦਾ ਦਾਤਾ ਪ੍ਰਭੂ ਕਿਰਪਾ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣਾ ਆਤਮਕ ਜੀਵਨ ਸੋਹਣਾ ਬਣਾ ਲੈਂਦਾ ਹੈ ॥੯॥ਪਦ ਅਰਥ ਆਪੇ = ਆਪ ਹੀ। ਗੁਰ ਕੈ ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਸੋਹਾ = ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੯॥
SikhNet (Spanish)así el Señor, por Sí Mismo, lo bendice y es embellecido con la Palabra del Guru.(9)
ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ ॥
gur kaa sabad amrit hai baanee | Ang 1057
Sant Singh KhalsaThe Guru's Shabad is the Ambrosial Bani.
Manmohan SinghNectar-sweet is the Guru's instruction and the Gurbani.
Manmohan Singh (Punjabi)ਆਬਿ-ਹਿਯਾਤ ਵਰਗੀ ਮਿੱਠੀ ਹੈ ਗੁਰਾਂ ਦੀ ਸਿੱਖਮਤ ਅਤੇ ਗੁਰਬਾਣੀ।
Fareedkot Teekaਗੁਰ ਉਪਦੇਸ ਕੀ ਅੰਮ੍ਰਿਤ ਰੂਪ ਬਾਣੀ ਹੈ॥
Prof. Sahib Singhਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲੀ ਬਾਣੀ ਹੈ,ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।
SikhNet (Spanish)Néctar Dulce es la Palabra del Guru y quien sea que recite siempre el Nombre del Señor
ਅਨਦਿਨੁ ਹਰਿ ਕਾ ਨਾਮੁ ਵਖਾਣੀ ॥
anadin har kaa naam vakhaanee | Ang 1057
Sant Singh KhalsaNight and day, chant the Name of the Lord.
Manmohan SinghNight and day, utter I the God's Name.
Manmohan Singh (Punjabi)ਰੈਣ ਅਤੇ ਦਿਹੁੰ ਮੈਂ ਹਰੀ ਦੇ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਕਿਉਂਕਿ ਜੋ ਗੁਰੂ ਰਾਤਿ ਦਿਨ ਜਗ੍ਯਾਸੂਆਂ ਪ੍ਰਤੀ ਹਰੀ ਨਾਮ ਕਾ ਹੀ ਵਖਿਆਨ ਕਰਤੇ ਹੈਂ॥
Prof. Sahib Singh(ਇਸ ਵਿਚ ਜੁੜ ਕੇ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ।ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਵਖਾਣੀ = ਵਖਾਣਿ, ਉਚਾਰਨ ਕਰ।
SikhNet (Spanish)y que en su corazón al Dios Verdadero enaltezca,
ਹਰਿ ਹਰਿ ਸਚਾ ਵਸੈ ਘਟ ਅੰਤਰਿ; ਸੋ ਘਟੁ ਨਿਰਮਲੁ ਤਾਹਾ ਹੇ ॥੧੦॥
har har sachaa vasai ghatt antar; so ghatt niramal taahaa he |10| Ang 1057
Sant Singh KhalsaThat heart becomes immaculate, which is filled with the True Lord, Har, Har. ||10||
Manmohan SinghWithin whose heart, the True Lord-God abides; That heart of the mortal becomes immaculate.
Manmohan Singh (Punjabi)ਜਿਸ ਦੇ ਦਿਲ ਵਿੱਚ ਸੱਚ ਸੁਆਮੀ ਵਾਹਿਗੁਰੂ ਵਸਦਾ ਹੈ, ਉਸ ਪ੍ਰਾਣੀ ਦਾ ਉਹ ਦਿਲ ਪਵਿੱਤਰ ਥੀ ਵੰਝਦਾ ਹੈ।
Fareedkot Teekaਹਰਿ ਹਰਿ ਨਾਮ ਜੋ ਸਚਾ ਹੈ, ਜੋ ਜਿਸ ਕੇ ਘਟ ਅੰਤਰ ਵਸੇ (ਤਾਹਾ) ਤਿਸ ਕਾ ਘਟੁ ਨਿਰਮਲ ਹੋਤਾ ਹੈ॥੧੦॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆ ਵੱਸਦਾ ਹੈ, ਉਸ ਮਨੁੱਖ ਦਾ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ ॥੧੦॥ਪਦ ਅਰਥ ਸਚਾ = ਸੱਚਾ, ਸਦਾ-ਥਿਰ ਰਹਿਣ ਵਾਲਾ। ਘਟ ਅੰਤਰਿ = ਹਿਰਦੇ ਵਿਚ। ਤਾਹਾ = ਉਸ (ਮਨੁੱਖ) ਦਾ ॥੧੦॥
SikhNet (Spanish)ese corazón se volverá puro e inmaculado. (10)
ਸੇਵਕ ਸੇਵਹਿ ਸਬਦਿ ਸਲਾਹਹਿ ॥
sevak seveh sabad salaaheh | Ang 1057
Sant Singh KhalsaHis servants serve, and praise His Shabad.
Manmohan SinghHis slaves serve and eulogise the Lord.
Manmohan Singh (Punjabi)ਉਸ ਦੇ ਗੋਲੇ, ਸੁਆਮੀ ਦੀ ਸੇਵਾ ਕਰਦੇ ਤੇ ਉਸ ਨੂੰ ਸਲਾਹੁੰਦੇ ਹਨ।
Fareedkot Teekaਜੋ ਸੇਵਕ ਹੋਇਕੈ ਗੁਰੋਂ ਕੋ ਸੇਵਤੇ ਹੈਂ, ਪੁਨਃ ਬ੍ਰਹਮ ਕੋ ਸਲਾਹਤੇ ਹੈਂ॥
Prof. Sahib Singh(ਪ੍ਰਭੂ ਦੇ) ਸੇਵਕ (ਗੁਰੂ ਦੇ) ਸ਼ਬਦ ਦੀ ਰਾਹੀਂ (ਪ੍ਰਭੂ ਦੀ) ਸੇਵਾ-ਭਗਤੀ ਕਰਦੇ ਹਨ, ਸਿਫ਼ਤ-ਸਾਲਾਹ ਕਰਦੇ ਹਨ,ਪਦ ਅਰਥ ਸੇਵਹਿ = ਸੇਵਾ-ਭਗਤੀ ਕਰਦੇ ਹਨ। ਸਬਦਿ = ਸ਼ਬਦ ਦੀ ਰਾਹੀਂ। ਸਲਾਹਹਿ = ਸਿਫ਼ਤ-ਸਾਲਾਹ ਕਰਦੇ ਹਨ।
SikhNet (Spanish)El sirviente sirve a Dios alabándolo a través de la Palabra y estando imbuido siempre en Su Amor,
ਸਦਾ ਰੰਗਿ ਰਾਤੇ; ਹਰਿ ਗੁਣ ਗਾਵਹਿ ॥
sadaa rang raate; har gun gaaveh | Ang 1057
Sant Singh KhalsaImbued forever with the color of His Love, they sing the Glorious Praises of the Lord.
Manmohan SinghEver imbued with the God's love, they hymn His praise.
Manmohan Singh (Punjabi)ਸਦੀਵ ਹੀ ਵਾਹਿਗੁਰੂ ਦੇ ਪਿਆਰ ਨਾਲ ਰੰਗੇ ਹੋਏ ਉਹ ਉਸ ਦਾ ਜੱਸ ਗਾਇਨ ਕਰਦੇ ਹਨ।
Fareedkot Teekaਸਦਾ ਅਨੰਦ ਮੇਂ ਰਾਤੇ ਹੂਏ ਹਰੀ ਕੇ ਗੁਨ ਗਾਵਤੇ ਹੈਂ॥
Prof. Sahib Singhਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਹੋ ਕੇ ਸਦਾ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ।ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਮਸਤ। ਗਾਵਹਿ = ਗਾਂਦੇ ਹਨ (ਬਹੁ-ਵਚਨ)।
SikhNet (Spanish)canta las Alabanzas del Señor, así el Señor, por Sí Mismo, lo perdona y lo une en Su Ser, a través de la Palabra.
ਆਪੇ ਬਖਸੇ, ਸਬਦਿ ਮਿਲਾਏ; ਪਰਮਲ ਵਾਸੁ, ਮਨਿ ਤਾਹਾ ਹੇ ॥੧੧॥
aape bakhase, sabad milaae; paramal vaas, man taahaa he |11| Ang 1057
Sant Singh KhalsaHe Himself forgives, and unites them with the Shabad; the fragrance of sandalwood permeates their minds. ||11||
Manmohan SinghThe fragrance of sandal wood abides in the mind of him, whom the Lord forgives and unites with Himself.
Manmohan Singh (Punjabi)ਚੰਨਣ ਦੀ ਸੁਗੰਧੀ ਉਸ ਦੇ ਅੰਤਰ ਆਤਮੇ ਵਸਦੀ ਹੈ, ਜਿਸ ਨੂੰ ਮੇਹਰ ਕਰਕੇ ਸਾਈਂ ਆਪਦੇ ਨਾਲ ਮਿਲਾ ਲੈਂਦਾ ਹੈ।
Fareedkot Teekaਜੋ ਗੁਰ ਉਪਦੇਸ ਮੇਂ ਮਿਲਾਏ ਹੈਂ ਵਹੁ ਆਪ ਹੀ ਵਾਹਿਗੁਰੂ ਨੇ ਬਖਸ ਲਏ ਹੈਂ। (ਪਰਮਲ) ਚੰਦਨ ਕੀ ਵਾਸਨਾ ਜੋ ਜਸ ਪਰਮੇਸਰ ਕਾ ਹੈ, ਸੋ ਤਿਨ ਕੇ ਮਨ ਮੇਂ ਵਸਿਆ ਹੈ॥੧੧॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਮਿਹਰ ਕਰ ਕੇ (ਗੁਰੂ ਦੇ) ਸ਼ਬਦ ਵਿਚ ਜੋੜਦਾ ਹੈ, ਉਸ ਮਨੁੱਖ ਦੇ ਮਨ ਵਿਚ (ਮਾਨੋ) ਚੰਦਨ ਦੀ ਸੁਗੰਧੀ ਪੈਦਾ ਹੋ ਜਾਂਦੀ ਹੈ ॥੧੧॥ਪਦ ਅਰਥ ਸਬਦਿ = ਸ਼ਬਦ ਵਿਚ। ਪਰਮਲ ਵਾਸੁ = ਚੰਦਨ ਦੀ ਸੁਗੰਧੀ। ਮਨਿ ਤਾਹਾ = ਉਸ ਦੇ ਮਨ ਵਿਚ ॥੧੧॥
SikhNet (Spanish)De esa forma la mente habita en la Fragancia del Sándalo.(11)
ਸਬਦੇ. ਅਕਥੁ ਕਥੇ ਸਾਲਾਹੇ ॥
sabade. akath kathe saalaahe | Ang 1057
Sant Singh KhalsaThrough the Shabad, they speak the Unspoken, and praise the Lord.
Manmohan SinghBy the Guru's instruction, he utters and praises of,
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਉਹ ਆਖਦਾ ਤੇ ਸਲਾਹੁੰਦਾ ਹੈ,
Fareedkot Teekaਗੁਰ ਉਪਦੇਸ ਕਰ ਕੇ ਜੋ (ਅਕਥੁ) ਪਰਮਾਤਮਾ ਕੀ ਸਲਾਘਾ ਕਥਤੇ ਹੈਂ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਅਕੱਥ ਪ੍ਰਭੂ ਦੇ ਗੁਣ ਬਿਆਨ ਕਰਦਾ ਰਹਿੰਦਾ ਹੈ,ਪਦ ਅਰਥ ਅਕਥੁ = ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਕਥੇ = ਗੁਣ ਬਿਆਨ ਕਰਦਾ ਹੈ।
SikhNet (Spanish)A través de la Palabra uno alaba a Dios y recita El Sonido Inefable, sí, el Nombre del Señor,
ਮੇਰੇ ਪ੍ਰਭ ਸਾਚੇ ਵੇਪਰਵਾਹੇ ॥
mere prabh saache veparavaahe | Ang 1057
Sant Singh KhalsaMy True Lord God is self-sufficient.
Manmohan Singhmy Ineffable, True and care-free Lord.
Manmohan Singh (Punjabi)ਮੈਂਡੇ ਅਕਹਿ ਸੱਚੇ ਅਤੇ ਮੁਛੰਦਗੀ-ਰਹਿਤ ਸੁਆਮੀ ਨੂੰ।
Fareedkot Teekaਹਮਾਰੇ ਪ੍ਰਭੂ ਸਚੇ ਨੇ ਸੋ ਵੇਪ੍ਰਵਾਹਿ ਕਰ ਦੀਏ ਹੈਂ॥
Prof. Sahib Singhਸਦਾ-ਥਿਰ ਵੇਪਰਵਾਹ ਮੇਰੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ,
SikhNet (Spanish)Quien es siempre Verdadero y Autosuficiente.
ਆਪੇ ਗੁਣਦਾਤਾ. ਸਬਦਿ ਮਿਲਾਏ; ਸਬਦੈ ਕਾ ਰਸੁ. ਤਾਹਾ ਹੇ ॥੧੨॥
aape gunadaataa. sabad milaae; sabadai kaa ras. taahaa he |12| Ang 1057
Sant Singh KhalsaThe Giver of virtue Himself unites them with the Shabad; they enjoy the sublime essence of the Shabad. ||12||
Manmohan SinghGod, the Giver of virtues, Himself unites him with His Name and he enjoys the Name-Nectar.
Manmohan Singh (Punjabi)ਨੇਕੀਆਂ-ਬਖ਼ਸ਼ਣਹਾਰ, ਹਰੀ ਖ਼ੁਦ ਉਸਨੂੰ ਆਪਣੇ ਨਾਮ ਨਾਲ ਮੋੜ ਦੇਦਾਂ ਹੈ ਤੇ ਉਹ ਨਾਮ-ਅੰਮ੍ਰਿਤ ਨੂੰ ਮਾਣਾ ਹੈ।
Fareedkot Teekaਤਿਨ ਕੋ ਆਪ ਹੀ (ਗੁਣਦਾਤਾ) ਵਾਹਿਗੁਰੂ ਉਪਦੇਸ ਮੇਂ ਮਿਲਾਵਤਾ ਹੈ ਔਰ ਉਪਦੇਸ ਕਾ ਰਸੁ ਭੀ ਤਿਨਾਂ ਕੋ ਹੀ ਹੈ॥੧੨॥
Prof. Sahib Singhਗੁਣਾਂ ਦੀ ਦਾਤ ਕਰਨ ਵਾਲਾ ਪ੍ਰਭੂ ਆਪ ਹੀ ਉਸ ਨੂੰ ਗੁਰੂ ਦੇ ਸ਼ਬਦ ਵਿਚ ਜੋੜੀ ਰੱਖਦਾ ਹੈ, ਉਸ ਨੂੰ ਸ਼ਬਦ ਦਾ ਆਨੰਦ ਆਉਣ ਲੱਗ ਪੈਂਦਾ ਹੈ ॥੧੨॥
SikhNet (Spanish)Es a través de la Palabra que uno se encuentra con el Dador de la Virtud y disfruta del Sabor de la Palabra.(12)
ਮਨਮੁਖੁ ਭੂਲਾ; ਠਉਰ. ਨ ਪਾਏ ॥
manamukh bhoolaa; tthaur. na paae | Ang 1057
Sant Singh KhalsaThe confused, self-willed manmukhs find no place of rest.
Manmohan SinghThe erring mind-ward finds no place of rest.
Manmohan Singh (Punjabi)ਭੁੱਲੇ ਹੋਏ ਮਨਮਤੀਏ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
Fareedkot Teekaਜੋ ਮਨਮੁਖ ਹੈਂ, ਸੋ ਭੂਲਾ ਹੂਆ ਠਹਿਰਨਾ ਨਹੀਂ ਪਾਵਤਾ॥
Prof. Sahib Singhਮਨ ਦਾ ਮੁਰੀਦ ਮਨੁੱਖ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦਾ ਹੈ (ਭਟਕਦਾ ਫਿਰਦਾ ਹੈ, ਉਸ ਨੂੰ ਕੋਈ) ਟਿਕਾਣਾ ਨਹੀਂ ਮਿਲਦਾ।ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਭੂਲਾ = (ਸਹੀ ਜੀਵਨ-ਰਾਹ ਤੋਂ) ਖੁੰਝਿਆ ਹੋਇਆ।
SikhNet (Spanish)El ególatra se encuentra perdido sin poder encontrar el Refugio de Dios,
ਜੋ ਧੁਰਿ ਲਿਖਿਆ; ਸੁ ਕਰਮ ਕਮਾਏ ॥
jo dhur likhiaa; su karam kamaae | Ang 1057
Sant Singh KhalsaThey do those deeds which they are pre-destined to do.
Manmohan SinghHe does the deeds, which are pre destined for him.
Manmohan Singh (Punjabi)ਉਹ, ਉਹ ਕੰਮ ਕਰਦਾ ਹੈ ਜਿਹੜੇ ਉਸ ਲਈ ਮੁੱਢ ਤੋਂ ਲਿਖੇ ਹੋਏ ਹਨ।
Fareedkot Teekaਜੋ ਕਰਮ ਆਦੋਂ ਲਿਖਿਆ ਹੈ, ਸੋ ਕਮਾਵਤਾ ਹੈ॥
Prof. Sahib Singh(ਪਰ ਉਸ ਦੇ ਭੀ ਕੀਹ ਵੱਸ? ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਜੋ ਕੁਝ ਧੁਰੋਂ ਉਸ ਦੇ ਮੱਥੇ ਤੇ ਲਿਖਿਆ ਗਿਆ ਹੈ ਉਹ ਕਰਮ ਉਹ ਹੁਣ ਕਰ ਰਿਹਾ ਹੈ।ਪਦ ਅਰਥ ਧੁਰਿ = ਧੁਰ ਤੋਂ, ਪਰਮਾਤਮਾ ਦੇ ਹੁਕਮ ਵਿਚ।
SikhNet (Spanish)pero lo que sea que esté escrito para él, sólo eso hace.
ਬਿਖਿਆ ਰਾਤੇ ਬਿਖਿਆ ਖੋਜੈ; ਮਰਿ ਜਨਮੈ. ਦੁਖੁ ਤਾਹਾ ਹੇ ॥੧੩॥
bikhiaa raate bikhiaa khojai; mar janamai. dukh taahaa he |13| Ang 1057
Sant Singh KhalsaImbued with poison, they search out poison, and suffer the pains of death and rebirth. ||13||
Manmohan SinghImbued with poison, he searches poison and suffers the pain of birth and death.
Manmohan Singh (Punjabi)ਜ਼ਹਿਰ ਨਾਲ ਰੰਗਿਆ (ਮੋਹਿਆ) ਹੋਇਆ, ਉਹ ਜ਼ਹਿਰ ਨੂੰ ਹੀ ਲਭਦਾ ਹੈ ਅਤੇ ਮਰਨ ਅਤੇ ਜੰਮਣ ਦਾ ਕਸ਼ਟ ਉਠਾਉਂਦਾ ਹੈ।
Fareedkot Teekaਬਿਸ਼ਿਆਂ ਮੇਂ ਰਾਤੇ ਹੂਏ ਪੁਨਃ ਬਿਖਿਆ ਕੋ ਹੀ ਖੋਜਤੇ ਹੈਂ, ਤਿਨ ਕੇ ਮਰਣੇ ਜਮਨੇ ਕਾ ਹੀ ਦੁਖ ਰਹਿਤਾ ਹੈ॥੧੩॥☬ਤਾਂ ਤੇ ਹਰੀ ਆਗੇ ਐਸੇ ਬੇਨਤੀ ਕਰੀਏ:
Prof. Sahib Singhਮਾਇਆ (ਦੇ ਰੰਗ ਵਿਚ) ਮਸਤ ਹੋਣ ਕਰਕੇ ਉਹ (ਹੁਣ ਭੀ) ਮਾਇਆ ਦੀ ਭਾਲ ਹੀ ਕਰਦਾ ਫਿਰਦਾ ਹੈ, ਕਦੇ ਮਰਦਾ ਹੈ ਕਦੇ ਜੰਮਦਾ ਹੈ (ਕਦੇ ਹਰਖ ਕਦੇ ਸੋਗ), ਇਹ ਦੁੱਖ ਉਸ ਨੂੰ ਵਾਪਰਿਆ ਰਹਿੰਦਾ ਹੈ ॥੧੩॥ਪਦ ਅਰਥ ਬਿਖਿਆ = ਮਾਇਆ। ਰਾਤੇ = ਮਸਤ ॥੧੩॥
SikhNet (Spanish)Sí, está embebido del veneno y busca el veneno por todas partes, así sufre los dolores del nacimiento y de la muerte.(13)
ਆਪੇ ਆਪਿ ਆਪਿ ਸਾਲਾਹੇ ॥
aape aap aap saalaahe | Ang 1057
Sant Singh KhalsaHe Himself praises Himself.
Manmohan SinghOf Himself, the Lord praises Himself.
Manmohan Singh (Punjabi)ਖ਼ੁਦ-ਬਖ਼ੁਦ, ਪ੍ਰਭੂ ਆਪਣੇ ਆਪ ਦਾ ਜੱਸ ਕਰਦਾ ਹੈ।
Fareedkot Teekaਸੰਤ ਰੂਪ ਹੋ ਕਰ ਆਪਨੇ ਆਪ ਕੋ ਹੀ ਸਲਾਹਤਾ ਹੈ॥
Prof. Sahib Singh(ਜੇ ਕੋਈ ਵਡਭਾਗੀ ਸਿਫ਼ਤ-ਸਾਲਾਹ ਕਰ ਰਿਹਾ ਹੈ, ਤਾਂ ਉਸ ਵਿਚ ਬੈਠਾ ਭੀ ਪ੍ਰਭੂ) ਆਪ ਹੀ ਆਪ ਸਿਫ਼ਤ-ਸਾਲਾਹ ਕਰ ਰਿਹਾ ਹੈ।ਪਦ ਅਰਥ ਆਪੇ = ਆਪ ਹੀ।
SikhNet (Spanish)El Señor, por Sí Mismo, se alaba a Sí Mismo y a Sus Virtudes,
ਤੇਰੇ ਗੁਣ ਪ੍ਰਭ; ਤੁਝ ਹੀ ਮਾਹੇ ॥
tere gun prabh; tujh hee maahe | Ang 1057
Sant Singh KhalsaYour Glorious Virtues are within You alone, God.
Manmohan SinghThine virtues, O Lord, are within Thee, alone.
Manmohan Singh (Punjabi)ਤੇਰੀਆਂ ਨੇਕੀਆਂ, ਹੇ ਸਾਈਂ! ਕੇਵਲ ਤੇਰੇ ਵਿੱਚ ਹੀ ਹਨ।
Fareedkot Teekaਹੇ ਪ੍ਰਭੂ! ਤੇਰੇ ਗੁਣ ਤੇਰੇ ਮੇਂ ਹੀ ਹੈਂ ॥
Prof. Sahib Singhਹੇ ਪ੍ਰਭੂ! ਤੇਰੇ ਗੁਣ ਤੇਰੇ ਵਿਚ ਹੀ ਹਨ (ਤੇਰੇ ਵਰਗਾ ਹੋਰ ਕੋਈ ਨਹੀਂ)।ਪਦ ਅਰਥ ਮਾਹੇ = ਮਾਹਿ, ਵਿਚ।
SikhNet (Spanish)sólo Él Mismo las tiene y sólo Él es Verdad,
ਤੂ ਆਪਿ ਸਚਾ. ਤੇਰੀ ਬਾਣੀ ਸਚੀ; ਆਪੇ ਅਲਖੁ ਅਥਾਹਾ ਹੇ ॥੧੪॥
too aap sachaa. teree baanee sachee; aape alakh athaahaa he |14| Ang 1057
Sant Singh KhalsaYou Yourself are True, and True is the Word of Your Bani. You Yourself are invisible and unknowable. ||14||
Manmohan SinghThou Thyself are true and true is Thy Gurbani. Thyself Thou are Unseeable and Unfathomable.
Manmohan Singh (Punjabi)ਤੂੰ ਖ਼ੁਦ ਸੱਚਾ ਹੈ ਅਤੇ ਸੱਚੀ ਹੈ ਤੈਂਡੀ ਗੁਰਬਾਣੀ ਤੂੰ ਖ਼ੁਦ ਅਦ੍ਰਿਸ਼ਟ ਅਤੇ ਬੇਥਾਹ ਹੈਂ।
Fareedkot Teekaਤੂੰ ਆਪ ਸਚਾ ਹੈਂ ਤੇਰੀ ਬਣਾਉਟ ਭੀ ਸਚੀ ਹੈ, ਤੂੰ ਆਪ ਹੀ ਅਲਖ ਔ ਅਥਾਹ ਹੈਂ॥੧੪॥
Prof. Sahib Singhਹੇ ਪ੍ਰਭੂ! ਤੂੰ ਆਪ ਅਟੱਲ ਹੈਂ, ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਅਟੱਲ ਹੈ, ਤੂੰ ਆਪ ਹੀ ਅਲੱਖ ਤੇ ਅਥਾਹ ਹੈਂ ॥੧੪॥ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਅਲਖੁ = ਜਿਸ ਦਾ ਸਹੀ ਸਰੂਪ ਬਿਆਨ ਨਾਹ ਹੋ ਸਕੇ ॥੧੪॥
SikhNet (Spanish)Verdad es también Su Palabra, sí, Él es Insondable e Infinito. (14)
ਬਿਨੁ ਗੁਰ ਦਾਤੇ; ਕੋਇ. ਨ ਪਾਏ ॥
bin gur daate; koe. na paae | Ang 1057
Sant Singh KhalsaWithout the Guru, the Giver, no one finds the Lord,
Manmohan SinghWithout the beneficent Guru, no one attains to the Lord,
Manmohan Singh (Punjabi)ਦਾਤਾਰ ਗੁਰਾਂ ਦੇ ਬਗ਼ੈਰ ਕਿਸੇ ਨੂੰ ਭੀ ਪ੍ਰਭੂ ਪਰਾਪਤ ਨਹੀਂ ਹੁੰਦਾ,
Fareedkot Teekaਬਿਨ ਗੁਰਦਾਤੇ ਸੇ ਕੋਈ ਭੀ ਤੇਰੇ ਕੋ ਨਹੀਂ ਪਾਵਤਾ ਹੈ॥
Prof. Sahib Singhਸਿਫ਼ਤ-ਸਾਲਾਹ ਦੀ ਦਾਤ ਦੇਣ ਵਾਲੇ ਗੁਰੂ ਤੋਂ ਬਿਨਾ ਉਹ ਨਾਮ ਦੀ ਦਾਤ ਹਾਸਲ ਨਹੀਂ ਕਰ ਸਕਦਾ,ਪਦ ਅਰਥ ਬਿਨੁ ਗੁਰ = ਗੁਰੂ ਦੀ ਸਰਨ ਪੈਣ ਤੋਂ ਬਿਨਾ।
SikhNet (Spanish)Sin el Guru Bondadoso, uno no logra alcanzar a Dios, aunque trate de mil formas,
ਲਖ ਕੋਟੀ ਜੇ ਕਰਮ ਕਮਾਏ ॥
lakh kottee je karam kamaae | Ang 1057
Sant Singh Khalsathough one may make hundreds of thousands and millions of attempts.
Manmohan Singhthough he may do lacs and millions of deeds.
Manmohan Singh (Punjabi)ਭਾਵੇਂ, ਉਹ ਲੱਖਾਂ ਤੇ ਕਰੋੜਾਂ ਕਰਮਕਾਂਡਾਂ ਪਿਆ ਕਰੇ।
Fareedkot Teekaਲਖੋਂ ਕ੍ਰੋੜੋਂ ਕਰਮੋਂ ਕੋ ਕੋਈ ਕਮਾਵੇ ਤਉ ਭੀ॥
Prof. Sahib Singhਜੇ (ਕੋਈ ਮਨਮੁਖ ਨਾਮ ਤੋਂ ਬਿਨਾ ਹੋਰ ਹੋਰ ਧਾਰਮਿਕ ਮਿਥੇ ਹੋਏ) ਲੱਖਾਂ ਕ੍ਰੋੜਾਂ ਕਰਮ ਕਰਦਾ ਫਿਰੇ (ਤਾਂ ਵੀ ਆਪਣੇ ਜਤਨ ਨਾਲ ਨਾਮ ਦੀ ਦਾਤ ਪ੍ਰਾਪਤ ਨਹੀਂ ਕਰ ਸਕਦਾ)।ਪਦ ਅਰਥ ਕੋਟੀ = ਕ੍ਰੋੜਾਂ।
SikhNet (Spanish)pues es por la Gracia del Guru que Dios viene a nosotros
ਗੁਰ ਕਿਰਪਾ ਤੇ, ਘਟ ਅੰਤਰਿ ਵਸਿਆ; ਸਬਦੇ ਸਚੁ ਸਾਲਾਹਾ ਹੇ ॥੧੫॥
gur kirapaa te, ghatt antar vasiaa; sabade sach saalaahaa he |15| Ang 1057
Sant Singh KhalsaBy Guru's Grace, He dwells deep within the heart; through the Shabad, praise the True Lord. ||15||
Manmohan SinghBy the Guru's grace, He abides in the man's mind and he songs the praise of the True Lord.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ, ਉਹ ਬੰਦੇ ਦੇ ਮਨ ਅੰਦਰ ਵਸਦਾ ਹੈ, ਤਾਂ ਉਹ ਸੱਚੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ।
Fareedkot Teekaਜਿਨੋਂ ਨੇ ਗੁਰ ਉਪਦੇਸ ਔਰ ਗੁਰੋਂ ਕੀ ਕਿਰਪਾ ਤੇ ਸਚ ਕੋ ਸਲਾਹਿਆ ਹੈ, ਤਿਨ ਕੇ ਰਿਦੇ ਅੰਤਰ ਵਸਿਆ ਹੈ, ਭਾਵ ਸਾਛਾਤ ਹੂਆ ਹੈ॥੧੫॥
Prof. Sahib Singhਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਹਰਿ-ਨਾਮ ਆ ਵੱਸਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧੫॥ਪਦ ਅਰਥ ਤੇ = ਤੋਂ, ਦੇ ਕਾਰਨ। ਸਬਦੇ = ਸ਼ਬਦ ਦੀ ਰਾਹੀਂ। ਸਚੁ = ਸਦਾ-ਥਿਰ ਪ੍ਰਭੂ ॥੧੫॥
SikhNet (Spanish)y de esa forma alabamos al Uno Verdadero a través de la Palabra.(15)
ਸੇ ਜਨ ਮਿਲੇ; ਧੁਰਿ ਆਪਿ ਮਿਲਾਏ ॥
se jan mile; dhur aap milaae | Ang 1057
Sant Singh KhalsaThey alone meet Him, whom the Lord unites with Himself.
Manmohan SinghThose persons alone meet Him, whom the Lord unites with Himself.
Manmohan Singh (Punjabi)ਕੇਵਲ ਉਹ ਪੁਰਸ਼ ਹੀ ਉਸ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਸੁਆਮੀ ਆਪਣੇ ਨਾਲ ਮਿਲਾਉਂਦਾ ਹੈ।
Fareedkot Teekaਸੋ ਪੁਰਸ ਮਿਲੇ ਹੈਂ, ਜੋ (ਧੁਰਿ) ਆਦੋਂ ਆਪਿ ਸਤਿਗੁਰੋਂ ਸੇ ਪਰਮੇਸਰ ਨੇ ਮਿਲਾਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਧੁਰੋਂ ਆਪਣੇ ਹੁਕਮ ਨਾਲ ਪ੍ਰਭੂ ਆਪਣੇ ਚਰਨਾਂ ਵਿਚ ਮਿਲਾਂਦਾ ਹੈ ਉਹੀ ਮਿਲਦੇ ਹਨ।ਪਦ ਅਰਥ ਸੇ = ਉਹ {ਬਹੁ-ਵਚਨ}।
SikhNet (Spanish)Sí, sólo se encuentran con Dios aquéllos que Él, por Sí Mismo, encuentra
ਸਾਚੀ ਬਾਣੀ ਸਬਦਿ ਸੁਹਾਏ ॥
saachee baanee sabad suhaae | Ang 1057
Sant Singh KhalsaThey are adorned and exalted with the True Word of His Bani, and the Shabad.
Manmohan SinghThey are embellished with the True Gurbani and the Name.
Manmohan Singh (Punjabi)ਉਹ ਸੱਚੀ ਗੁਰਬਾਣੀ ਅਤੇ ਨਾਮ ਨਾਲ ਸ਼ਸ਼ੋਭਤ ਥੀ ਵੰਝਦੇ ਹਨ।
Fareedkot Teekaਪੁਨਾ ਸਾਚੀ ਬਾਣੀ ਗੁਰ ਉਪਦੇਸ਼ ਕਰ ਕੇ ਸੁਭਾਇਮਾਨ ਹੂਆ ਹੈ॥
Prof. Sahib Singhਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਦੇ ਜੀਵਨ ਸੋਹਣੇ ਬਣ ਜਾਂਦੇ ਹਨ।ਪਦ ਅਰਥ ਸੁਹਾਏ = ਸੋਹਣੇ ਜੀਵਨ ਵਾਲੇ ਬਣ ਗਏ।
SikhNet (Spanish)y quienes están embelesados con la Palabra Verdadera.
ਨਾਨਕ ਜਨੁ ਗੁਣ ਗਾਵੈ ਨਿਤ ਸਾਚੇ; ਗੁਣ ਗਾਵਹ. ਗੁਣੀ ਸਮਾਹਾ ਹੇ ॥੧੬॥੪॥੧੩॥
naanak jan gun gaavai nit saache; gun gaavah. gunee samaahaa he |16|4|13| Ang 1057
Sant Singh KhalsaServant Nanak continually sings the Glorious Praises of the True Lord; singing His Glories, he is immersed in the Glorious Lord of Virtue. ||16||4||13||
Manmohan SinghSlave Nanak, ever, sings the praise of the True Lord and singing His praise has merged in the virtues Lord.
Manmohan Singh (Punjabi)ਗੋਲਾ ਨਾਨਕ, ਸਦਾ ਸੱਚੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਉਸ ਦੀ ਮਹਿਮਾ ਗਾਇਨ ਕਰਨ ਦੁਆਰਾ ਗੁਣਵਾਨ ਸੁਆਮੀ ਅੰਦਰ ਲੀਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਜਨ ਸਚੇ ਕੇ ਗੁਣ ਨਿਤ ਗਾਵਤੇ ਹੈਂ, ਸੋ ਗੁਣ ਗਾਇ ਕੇ (ਗੁਣੀ) ਪਰਮਾਤਮਾਂ ਮੇਂ ਸਮਾਏ ਹੈਂ; ਵਾ ਤਿਨ ਕੋ ਪਰਮਾਤਮਾਂ ਕਾ ਅਨੰਦ ਪ੍ਰਾਪਤਿ ਹੂਆ ਹੈ॥੧੬॥੪॥੧੩॥
Prof. Sahib Singhਹੇ ਨਾਨਕ! ਪ੍ਰਭੂ ਦਾ ਸੇਵਕ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ। ਆਓ, ਅਸੀਂ ਭੀ ਗੁਣ ਗਾਵੀਏ। (ਜਿਹੜਾ ਮਨੁੱਖ ਗੁਣ ਗਾਂਦਾ ਹੈ, ਉਹ) ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੧੬॥੪॥੧੩॥ਪਦ ਅਰਥ ਨਾਨਕ = ਹੇ ਨਾਨਕ! ਗਾਵਹ = {ਉੱਤਮ ਪੁਰਖ, ਬਹੁ-ਵਚਨ} ਅਸੀਂ ਗਾਵੀਏ। ਗੁਣੀ = ਗੁਣਾਂ ਦੇ ਮਾਲਕ ਪ੍ਰਭੂ ਵਿਚ ॥੧੬॥੪॥੧੩॥
SikhNet (Spanish)Nanak canta la Alabanza del Dios Verdadero y así se inmerge en el Dios de Virtud. (16-4-13)