ੴ

ਸਿੱਖਬਾਣੀ · SikhBani

Ang 1059

Sri Guru Granth Sahib · Raag Maaroo · 2 shabads, 48 lines
Translations
Shabad Guru Amardas Ji Raag Maaroo continued from Ang 1058

ਗੁਰਮੁਖਿ ਹੋਵੈ. ਸੁ ਸੋਝੀ ਪਾਏ ॥

guramukh hovai. su sojhee paae |

Sant Singh KhalsaOne who becomes Gurmukh understands.
Manmohan SinghHe, who becomes the Guru-ward, obtains understanding,
Manmohan Singh (Punjabi)ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਸ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ,
Fareedkot Teekaਜੋ ਗੁਰਮੁਖ ਹੋਤਾ ਹੈ, ਸੋਈ ਸਚ ਕੀ ਸੋਝੀ ਪਾਵਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲੈਂਦਾ ਹੈ,

ਪਦ ਅਰਥ ਸੁ = ਉਹ {ਇਕ-ਵਚਨ}।

SikhNet (Spanish)Quien se vuelve Gurmukj entiende.

ਹਉਮੈ ਮਾਇਆ ਭਰਮੁ ਗਵਾਏ ॥

haumai maaeaa bharam gavaae |

Sant Singh KhalsaHe rids himself of egotism, Maya and doubt.
Manmohan Singhand rids himself of pride, desire of wealth and doubt.
Manmohan Singh (Punjabi)ਅਤੇ ਉਹ ਹੰਕਾਰ, ਧਨ-ਦੌਲਤ ਦੀ ਖ਼ਾਹਿਸ਼ ਅਤੇ ਸੰਸੇ ਤੋਂ ਖ਼ਲਾਸੀ ਪਾ ਜਾਂਦਾ ਹੈ।
Fareedkot Teekaਹਉਮੈ ਔ ਛਲ ਕੋ ਤਥਾ ਭਰਮ ਕੋ ਗਵਾਵਤਾ ਹੈ॥
Prof. Sahib Singhਉਹ ਆਪਣੇ ਅੰਦਰੋਂ ਹਉਮੈ ਅਤੇ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ।

ਪਦ ਅਰਥ ਮਾਇਆ ਭਰਮੁ = ਮਾਇਆ ਵਾਲੀ ਭਟਕਣਾ।

SikhNet (Spanish)Él se libera del egoísmo, de la duda y de Maya.

ਗੁਰ ਕੀ ਪਉੜੀ ਊਤਮ ਊਚੀ; ਦਰਿ ਸਚੈ ਹਰਿ ਗੁਣ ਗਾਇਦਾ ॥੭॥

gur kee paurree aootam aoochee; dar sachai har gun gaaeidaa |7|

Sant Singh KhalsaHe ascends the sublime, exalted ladder of the Guru, and he sings the Glorious Praises of the Lord at His True Door. ||7||
Manmohan SinghThrough the Guru's sublime ladder, he mounts high and sings he the Lord's praise at the True Door.
Manmohan Singh (Punjabi)ਗੁਰਾਂ ਦੀ ਸ਼੍ਰੇਸ਼ਟ ਪਉੜੀ ਰਾਹੀਂ ਉਹ ਉੱਚਾ ਚੜ੍ਹ ਜਾਂਦਾ ਹੈ ਅਤੇ ਸੱਚੇ ਦਰਵਾਜ਼ੇ ਉੱਤੇ ਸੁਆਮੀ ਦੀ ਸਿਫ਼ਤ-ਸਾਲਾਹ ਗਾਇਨ ਕਰਦਾ ਹੈ।
Fareedkot Teekaਗੁਰੋਂ ਕੀ ਭੂਮਕਾ ਰੂਪ ਪੌੜੀ ਅਤੀ ਊਤਮ ਔ ਊਚੀ ਹੈ। ਜੋ ਹਰੀ ਗਾਣ ਗਾਵਤਾ ਹੈ, ਸੋ ਗੁਰੋਂ ਕੀ ਪੌੜੀ ਦ੍ਵਾਰਾ ਸਚੇ ਕੇ ਦਰ ਮੇਂ ਪਹੁੰਚਤਾ ਹੈ॥੭ ॥
Prof. Sahib Singhਉਹ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਇਹੀ ਹੈ ਗੁਰੂ ਦੀ (ਦੱਸੀ ਹੋਈ) ਉੱਚੀ ਤੇ ਉੱਤਮ ਪੌੜੀ (ਜਿਸ ਦੀ ਰਾਹੀਂ ਮਨੁੱਖ ਉੱਚੇ ਆਤਮਕ ਮੰਡਲਾਂ ਵਿਚ ਚੜ੍ਹ ਕੇ ਪ੍ਰਭੂ ਨੂੰ ਜਾ ਮਿਲਦਾ ਹੈ) ॥੭॥

ਪਦ ਅਰਥ ਦਰਿ ਸਚੈ = ਸਦਾ-ਥਿਰ ਦੇ ਦਰ ਤੇ, ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ। ਗੁਰ ਕੀ ਪਉੜੀ = ਗੁਰੂ ਦੀ ਦੱਸੀ ਹੋਈ ਪੌੜੀ (ਜਿਸ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਪਹੁੰਚ ਸਕੀਦਾ ਹੈ) ॥੭॥

SikhNet (Spanish)Ese ser llega hasta la Alturas, a través de la Sublime Escalera del Guru y entona las Alabanzas del Señor en la Verdadera Puerta. (7)

ਗੁਰਮੁਖਿ ਸਚੁ ਸੰਜਮੁ ਕਰਣੀ ਸਾਰੁ ॥

guramukh sach sanjam karanee saar |

Sant Singh KhalsaThe Gurmukh practices true self-control, and acts in excellence.
Manmohan SinghThe Guru-ward practises true self-discipline and does sublime deeds.
Manmohan Singh (Punjabi)ਗੁਰੂ-ਅਨੁਸਾਰੀ ਸਦਾ ਸਵੈ-ਜਬਤ ਕਮਾਉਂਦਾ ਹੈ ਅਤੇ ਸ਼੍ਰੇਸ਼ਟ ਕਰਮ ਕਰਦਾ ਹੈ।
Fareedkot Teekaਗੁਰਮੁਖੋਂ ਕਾ ਸਾਚਾ ਸੰਜਮੁ ਹੈ ਅਰ ਕਰਨੀ ਸ੍ਰੇਸਟ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਸਦਾ-ਥਿਰ ਹਰਿ-ਨਾਮ ਸਿਮਰਦਾ ਹੈ-ਇਹੀ ਹੈ ਉਸ ਦਾ ਕਰਨ-ਜੋਗ ਕੰਮ, ਇਹੀ ਹੈ ਉਸ ਦੇ ਵਾਸਤੇ (ਵਿਕਾਰਾਂ ਤੋਂ ਬਚਣ ਲਈ) ਵਧੀਆ ਜੀਵਨ-ਜੁਗਤਿ।

ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਸਾਰ = ਸ੍ਰੇਸ਼ਟ। ਸੰਜਮੁ = (ਵਿਕਾਰਾਂ ਤੋਂ ਬਚਣ ਲਈ) ਪਰਹੇਜ਼। ਸਾਰੁ ਸੰਜਮੁ = ਵਧੀਆ ਸੰਜਮ। ਕਰਣੀ = ਕਰਨ-ਯੋਗ ਕੰਮ।

SikhNet (Spanish)El ser con Conciencia de Dios tiene una conducta pura y sigue el Sendero de la Verdad,

ਗੁਰਮੁਖਿ ਪਾਏ ਮੋਖ ਦੁਆਰੁ ॥

guramukh paae mokh duaar |

Sant Singh KhalsaThe Gurmukh obtains the gate of salvation.
Manmohan SinghThe Guru-ward obtains the door of salvation.
Manmohan Singh (Punjabi)ਗੁਰੂ-ਅਨੁਸਾਰੀ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।
Fareedkot Teekaਇਸੀ ਤੇ ਗੁਰਮੁਖ ਮੋਖ ਕਾ ਦੁਆਰਾ ਗ੍ਯਾਨੁ ਪਾਵਤਾ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਵਿਕਾਰਾਂ ਤੋਂ) ਖ਼ਲਾਸੀ ਪਾਣ ਵਾਲਾ (ਇਹ) ਦਰਵਾਜ਼ਾ ਲੱਭ ਲੈਂਦਾ ਹੈ।

ਪਦ ਅਰਥ ਮੋਖ ਦੁਆਰੁ = (ਵਿਕਾਰਾਂ ਤੋਂ) ਖ਼ਲਾਸੀ ਪਾਣ ਦਾ ਦਰਵਾਜ਼ਾ।

SikhNet (Spanish)así logra llegar hasta la Puerta de la Salvación. Está siempre imbuido en la Amorosa Adoración a Dios,

ਭਾਇ ਭਗਤਿ ਸਦਾ ਰੰਗਿ ਰਾਤਾ; ਆਪੁ ਗਵਾਇ ਸਮਾਇਦਾ ॥੮॥

bhaae bhagat sadaa rang raataa; aap gavaae samaaeidaa |8|

Sant Singh KhalsaThrough loving devotion, he remains forever imbued with the Lord's Love; eradicating self-conceit, he merges in the Lord. ||8||
Manmohan SinghThrough the loving adoration, he ever remains imbued with bliss and stilling self-conceit he merges in the Lord.
Manmohan Singh (Punjabi)ਪਿਆਰੀ ਉਪਾਸ਼ਨਾ ਰਾਹੀਂ ਉਹ ਹਮੇਸ਼ਾਂ ਹੀ ਖ਼ੁਸ਼ੀ ਨਾਲ ਰੰਗਿਆ ਰਹਿੰਦਾ ਹੈ ਅਤੇ ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਉਹ ਪ੍ਰਭੂ ਅੰਦਰ ਲੀਨ ਥੀ ਵੰਝਦਾ ਹੈ।
Fareedkot Teekaਪ੍ਰੇਮ ਭਗਤੀ ਕਰ ਕੇ ਸਦਾ ਅਨੰਦ ਮੇਂ ਰਾਤਾ ਰਹਿਤਾ ਹੈ, ਪੁਨਃ ਆਪਾ ਭਾਵ ਗਵਾਇਕੇ ਪਰਮੇਸਰ ਮੇਂ ਸਮਾਵਤਾ ਹੈ॥੮॥
Prof. Sahib Singhਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਪ੍ਰਭੂ ਦੇ ਨਾਮ-ਰੰਗ ਵਿਚ ਸਦਾ ਰੰਗਿਆ ਰਹਿੰਦਾ ਹੈ, ਉਹ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਕੇ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ॥੮॥

ਪਦ ਅਰਥ ਭਾਇ = ਪ੍ਰੇਮ ਵਿਚ। ਰੰਗਿ = ਰੰਗ ਵਿਚ। ਆਪੁ = ਆਪਾ-ਭਾਵ ॥੮॥

SikhNet (Spanish).y abandonándose en su Ser, se inmerge en Él. (8)

ਗੁਰਮੁਖਿ ਹੋਵੈ ਮਨੁ ਖੋਜਿ ਸੁਣਾਏ ॥

guramukh hovai man khoj sunaae |

Sant Singh KhalsaOne who becomes Gurmukh examines his own mind, and instructs others.
Manmohan SinghThe Guru-ward searches his mind and utters what he sees there.
Manmohan Singh (Punjabi)ਗੁਰੂ-ਅਨੁਸਾਰੀ ਆਪਣੇ ਮਨ ਦੀ ਢੂੰਡ ਭਾਲ ਕਰਦਾ ਹੈ। ਜੋ ਕੁਛ ਉਹਉਥੇ ਦੇਖਦਾ ਹੈ ਉਸ ਨੂੰ ਵਰਨਣ ਕਰਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਮਹਾਤਮਾ ਕੋ ਮਨ ਕਾ (ਖੋਜਿ) ਹਾਲ ਸੁਨਾਵਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ (ਆਪਣੇ) ਮਨ ਨੂੰ ਖੋਜ ਕੇ (ਇਹ ਨਿਸ਼ਚਾ ਬਣਾਂਦਾ ਹੈ, ਤੇ ਹੋਰਨਾਂ ਨੂੰ ਭੀ ਇਹ) ਸੁਣਾਂਦਾ ਹੈ,

ਪਦ ਅਰਥ ਖੋਜਿ = ਖੋਜ ਕੇ।

SikhNet (Spanish)El ser con Conciencia de Dios busca en su mente y, lo que encuentra ahí,

ਸਚੈ ਨਾਮਿ; ਸਦਾ ਲਿਵ ਲਾਏ ॥

sachai naam; sadaa liv laae |

Sant Singh KhalsaHe is lovingly attuned to the True Name forever.
Manmohan SinghHe ever enshrines love for the True Name.
Manmohan Singh (Punjabi)ਉਹ ਹਮੇਸ਼ਾਂ ਹੀ ਸਤਿਨਾਮ ਨਾਲ ਪ੍ਰੀਤ ਪਾਉਂਦਾ ਹੈ।
Fareedkot Teekaਸਚੇ ਨਾਮੀ ਮੇਂ ਸਦਾ ਲਿਵ ਲਾਵਤਾ ਹੈ॥
Prof. Sahib Singhਉਹ ਸਦਾ-ਥਿਰ ਹਰਿ-ਨਾਮ ਵਿਚ ਸਦਾ ਆਪਣੀ ਸੁਰਤ ਜੋੜੀ ਰੱਖੋ,

ਪਦ ਅਰਥ ਸਚੈ ਨਾਮਿ = ਸਦਾ-ਥਿਰ ਹਰਿ-ਨਾਮ ਵਿਚ। ਲਿਵ = ਲਗਨ।

SikhNet (Spanish)lo recita. Sí, está siempre y para siempre entonado en el Nombre del Señor

ਜੋ ਤਿਸੁ ਭਾਵੈ. ਸੋਈ ਕਰਸੀ; ਜੋ ਸਚੇ ਮਨਿ ਭਾਇਦਾ ॥੯॥

jo tis bhaavai. soee karasee; jo sache man bhaaeidaa |9|

Sant Singh KhalsaThey act in harmony with the Mind of the True Lord. ||9||
Manmohan SinghHe does only that, whatever is sweet unto the True Lord's mind and what He likes.
Manmohan Singh (Punjabi)ਉਹ ਕੇਵਲ ਉਹ ਹੀ ਕਰਦਾ ਹੈ ਜਿਹੜਾ ਕਿ ਸੱਚੇ ਸੁਆਮੀ ਦੇ ਚਿੱਤ ਨੂੰ ਚੰਗਾ ਲਗਦਾ ਹੈ ਅਤੇ ਜੋ ਉਸ ਨੂੰ ਭਾਉਂਦਾ ਹੈ।
Fareedkot Teekaਜੋ ਤਿਸ ਵਾਹਿਗੁਰੂ ਕੋ ਭਾਵੇ ਸੋਈ ਆਗੇ ਕੋ ਕਰੇਗਾ, ਪੁਨਃ ਸੋਈ ਅਬ ਕਰਤਾ ਹੈ, ਜੋ ਸਚੇ ਕੇ ਮਨ ਮੇਂ ਭਾਵਤਾ ਹੈ॥੯॥
Prof. Sahib Singhਜੋ ਕੁਝ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਕੁਝ ਉਹ ਕਰਦਾ ਹੈ, (ਜਗਤ ਵਿਚ ਉਹੀ ਕੁਝ ਉਹ ਹੈ) ਜੋ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਮਨ ਵਿਚ ਭਾ ਜਾਂਦਾ ਹੈ ॥੯॥

ਪਦ ਅਰਥ ਤਿਸੁ = ਉਸ ਪਰਮਾਤਮਾ ਨੂੰ। ਭਾਵੈ = ਚੰਗਾ ਲੱਗਦਾ ਹੈ। ਕਰਸੀ = ਕਰੇਗਾ, ਕਰਦਾ ਹੈ। ਸਚੇ ਮਨਿ = ਸਦਾ-ਥਿਰ ਪ੍ਰਭੂ ਦੇ ਮਨ ਵਿਚ ॥੯॥

SikhNet (Spanish)y hace sólo lo que le place al Dios Verdadero. (9)

ਜਾ ਤਿਸੁ ਭਾਵੈ; ਸਤਿਗੁਰੂ ਮਿਲਾਏ ॥

jaa tis bhaavai; satiguroo milaae |

Sant Singh KhalsaAs it pleases His Will, He unites us with the True Guru.
Manmohan SinghWhen he so wills, He makes man meet the True Guru.
Manmohan Singh (Punjabi)ਜਦ ਉਸ ਨੂੰ ਇਸ ਤਰ੍ਹਾਂ ਚੰਗਾ ਲਗਦਾ ਹੈ, ਉਹ ਬੰਦੇ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ।
Fareedkot Teekaਜਾ ਤਿਸ ਪ੍ਰਮਾਤਮਾ ਕੋ ਭਾਵੇ ਤਾਂ ਸਤਿਗੁਰੋਂ ਕੋ ਮਿਲਾਵਤਾ ਹੈ॥
Prof. Sahib Singh(ਗੁਰਮੁਖਿ ਮਨੁੱਖ ਹੋਰਨਾਂ ਨੂੰ ਭੀ ਇਹੀ ਸੁਣਾਂਦਾ ਹੈ ਕਿ) ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਤਦੋਂ ਉਹ ਮਨੁੱਖ ਨੂੰ ਗੁਰੂ ਮਿਲਾਂਦਾ ਹੈ,

ਪਦ ਅਰਥ ਜਾ = ਜਾਂ, ਜਦੋਂ।

SikhNet (Spanish)Cuando así lo desea el Señor, nos guía hasta el Guru

ਜਾ ਤਿਸੁ ਭਾਵੈ; ਤਾ ਮੰਨਿ ਵਸਾਏ ॥

jaa tis bhaavai; taa man vasaae |

Sant Singh KhalsaAs it pleases His Will, He comes to dwell within the mind.
Manmohan SinghWhen it pleases Him, then, enshrines He His Name within the man's mind.
Manmohan Singh (Punjabi)ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਉਹ ਆਪਦਾ ਨਾਮ ਬੰਦੇ ਦੇ ਚਿੱਤ ਅੰਦਰ ਟਿਕਾ ਦਿੰਦਾ ਹੈ।
Fareedkot Teekaਜਾਂ ਤਿਸੀ ਕੋ ਭਾਵੈ ਤਾਂ ਮਨ ਮੇਂ ਇਹ ਜੀਉ ਉਪਦੇਸ ਵਸਾਵਤਾ ਹੈ॥
Prof. Sahib Singhਜਦੋਂ ਉਸ ਦੀ ਰਜ਼ਾ ਹੁੰਦੀ ਹੈ ਤਦੋਂ ਉਸ ਦੇ ਮਨ ਵਿਚ (ਆਪਣਾ ਨਾਮ) ਵਸਾਂਦਾ ਹੈ।

ਪਦ ਅਰਥ ਮੰਨਿ = ਮਨਿ, ਮਨ ਵਿਚ।

SikhNet (Spanish)Verdadero y cuando así le place a Dios, uno Lo enaltece en la mente.

ਆਪਣੈ ਭਾਣੈ ਸਦਾ ਰੰਗਿ ਰਾਤਾ; ਭਾਣੈ ਮੰਨਿ ਵਸਾਇਦਾ ॥੧੦॥

aapanai bhaanai sadaa rang raataa; bhaanai man vasaaeidaa |10|

Sant Singh KhalsaAs it pleases His Will, He imbues us with His Love; as it pleases His Will, He comes to dwell in the mind. ||10||
Manmohan SinghBy His pleasure, the Lord ever remains imbued with glee and by His pleasure, He enshrines it in the mortal's mind.
Manmohan Singh (Punjabi)ਆਪਣੀ ਰਜ਼ਾ ਦੁਆਰਾ, ਸਾਈਂ ਹਮੇਸ਼ਾਂ ਖ਼ੁਸ਼ੀ ਨਾਲ ਰੰਗਿਆ ਰਹਿੰਦਾ ਹੈ ਅਤੇ ਆਪਣੀ ਰਜ਼ਾ ਦੁਆਰਾ ਉਹ ਇਸ ਨੂੰ ਪ੍ਰਾਣੀ ਦੇ ਚਿੱਤ ਅੰਦਰ ਟਿਕਾ ਦਿੰਦਾ ਹੈ।
Fareedkot Teekaਆਪਣੇ ਭਾਣੇ ਕਰ ਸਦਾ ਅਨੰਦ ਮੇਂ ਰਾਤਾ ਹੂਆ ਹੈ ਔਰ ਅਪਨੇ ਭਾਣੇ ਕਰ ਪੁਰਸ ਕੇ ਮਨ ਮੇਂ ਅਨੰਦ ਵਸਤਾ ਹੈ ॥੧੦॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਆਪਣੀ ਰਜ਼ਾ ਵਿਚ ਰੱਖਦਾ ਹੈ, ਉਹ ਮਨੁੱਖ ਸਦਾ ਉਸ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ। (ਗੁਰਮੁਖ ਇਹ ਯਕੀਨ ਬਣਾਂਦਾ ਹੈ ਕਿ) ਪ੍ਰਭੂ ਆਪਣੀ ਰਜ਼ਾ ਅਨੁਸਾਰ ਹੀ (ਆਪਣਾ ਨਾਮ) ਮਨੁੱਖ ਦੇ ਮਨ ਵਿਚ ਵਸਾਂਦਾ ਹੈ ॥੧੦॥

ਪਦ ਅਰਥ ਆਪਣੈ ਭਾਣੈ = ਆਪਣੀ ਰਜ਼ਾ ਵਿਚ। ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ ॥੧੦॥

SikhNet (Spanish)Sí, el Señor está intoxicado de Su Propio Placer y cuando así Lo desea, se posa en la mente. (10)

ਮਨਹਠਿ ਕਰਮ ਕਰੇ. ਸੋ ਛੀਜੈ ॥

manahatth karam kare. so chheejai |

Sant Singh KhalsaThose who act stubborn-mindedly are destroyed.
Manmohan SinghHe, who does the deeds, through his mind's obstinacy, is destroyed.
Manmohan Singh (Punjabi)ਜੋ ਆਪਣੇ ਮਨ ਦੇ ਹੱਠ ਰਾਹੀਂ ਕੰਮ ਕਰਦਾ ਹੈ, ਉਹ ਬਰਬਾਦ ਹੋ ਜਾਂਦਾ ਹੈ।
Fareedkot Teekaਜੋ ਮਨ ਕੇ ਹਠ ਕਰ ਕੇ ਕਰਮ ਕਰਤਾ ਹੈ, ਸੋਈ ਛਿਜਤਾ ਅਰਥਾਤ ਜਨਮਤਾ ਮਰਤਾ ਹੈ॥
Prof. Sahib Singhਜਿਹੜਾ ਮਨੁੱਖ ਮਨ ਦੇ ਹਠ ਨਾਲ (ਹੀ ਮਿਥੇ ਹੋਏ ਧਾਰਮਿਕ) ਕਰਮ ਕਰਦਾ ਹੈ ਉਹ (ਆਤਮਕ ਜੀਵਨ ਵਲੋਂ) ਕਮਜ਼ੋਰ ਹੁੰਦਾ ਜਾਂਦਾ ਹੈ।

ਪਦ ਅਰਥ ਮਨ ਹਠਿ = ਮਨ ਦੇ ਹਠ ਨਾਲ। ਛੀਜੈ = ਛਿੱਜਦਾ ਜਾਂਦਾ ਹੈ, (ਆਤਮਕ ਜੀਵਨ ਵੱਲੋਂ) ਕਮਜ਼ੋਰ ਹੁੰਦਾ ਜਾਂਦਾ ਹੈ।

SikhNet (Spanish)El que fuerza su voluntad se desgasta en vano,

ਬਹੁਤੇ ਭੇਖ ਕਰੇ; ਨਹੀ ਭੀਜੈ ॥

bahute bhekh kare; nahee bheejai |

Sant Singh KhalsaWearing all sorts of religious robes, they do not please the Lord.
Manmohan SinghWearing many religious garbs, the Lord is pleased not.
Manmohan Singh (Punjabi)ਘਨੇਰੇ ਧਾਰਮਕ ਲਿਬਾਸ ਪਹਿਨਣ ਦੁਆਰਾ, ਪ੍ਰਭੂ ਪ੍ਰਸੰਨ ਨਹੀਂ ਹੁੰਦਾ।
Fareedkot Teekaਬਹੁਤੇ ਭੇਖ ਕਰਨੇ ਸੇ ਵਾਹਿਗੁਰੂ ਨਹੀਂ ਭੀਜਤਾ॥
Prof. Sahib Singh(ਅਜਿਹਾ ਮਨੁੱਖ) ਧਾਰਮਿਕ ਪਹਿਰਾਵੇ ਤਾਂ ਬਥੇਰੇ ਕਰਦਾ ਹੈ, ਪਰ (ਇਸ ਤਰ੍ਹਾਂ ਉਸ ਦਾ ਮਨ ਪ੍ਰਭੂ ਦੇ ਪਿਆਰ ਵਿਚ) ਭਿੱਜਦਾ ਨਹੀਂ ਹੈ।

ਪਦ ਅਰਥ ਭੇਖ = ਧਾਰਮਿਕ ਪਹਿਰਾਵੇ।

SikhNet (Spanish)pues el Señor no se complace con el que lleva este tipo de disfraz.

ਬਿਖਿਆ ਰਾਤੇ ਦੁਖੁ ਕਮਾਵਹਿ; ਦੁਖੇ ਦੁਖਿ ਸਮਾਇਦਾ ॥੧੧॥

bikhiaa raate dukh kamaaveh; dukhe dukh samaaeidaa |11|

Sant Singh KhalsaTinged by corruption, they earn only pain; they are immersed in pain. ||11||
Manmohan SinghDyed with sins, the mortal earns pain and is lost in utter pain.
Manmohan Singh (Punjabi)ਪਾਪਾਂ ਨਾਲ ਰੰਗੀਜ ਪ੍ਰਾਣੀ, ਪੀੜ ਦੀ ਖੱਟੀ ਖੱਟਦਾ ਹੈ ਅਤੇ ਪਰਮ ਪੀੜ ਅੰਦਰ ਹੀ ਗ਼ਰਕ ਹੋ ਜਾਂਦਾ ਹੈ।
Fareedkot Teekaਜੋ ਬਿਸਿਓਂ ਮੇਂ ਰਾਤੇ ਹੈਂ, ਸੋ ਇਸ ਲੋਕ ਮੇਂ ਦੁਖ ਹੀ ਕਮਾਵਤੇ ਹੈਂ। ਅੰਤ ਕੋ ਵਹੁ ਦੁਖੀ ਹੁਆ ਦੁਖ ਮੇਂ ਸਮਾਵਤਾ ਹੈ॥੧੧॥
Prof. Sahib Singhਮਾਇਆ ਦੇ ਮੋਹ ਵਿਚ ਮਸਤ ਮਨੁੱਖ (ਜਿਹੜੇ ਭੀ ਕਰਮ ਕਰਨ, ਉਹ ਉਹਨਾਂ ਵਿਚੋਂ) ਦੁੱਖ (ਹੀ) ਖੱਟਦੇ ਹਨ। (ਮਾਇਆ ਦੇ ਮੋਹ ਦੇ ਕਾਰਨ ਮਨੁੱਖ) ਹਰ ਵੇਲੇ ਦੁੱਖ ਵਿਚ ਹੀ ਫਸਿਆ ਰਹਿੰਦਾ ਹੈ ॥੧੧॥

ਪਦ ਅਰਥ ਬਿਖਿਆ = ਮਾਇਆ। ਦੁਖੇ ਦੁਖਿ = ਨਿਰੇ ਦੁੱਖ ਵਿਚ ਹੀ ॥੧੧॥

SikhNet (Spanish)Quien sea que ame el veneno de Maya, se gana el dolor y se pierde en él. (11)

ਗੁਰਮੁਖਿ ਹੋਵੈ. ਸੁ ਸੁਖੁ ਕਮਾਏ ॥

guramukh hovai. su sukh kamaae |

Sant Singh KhalsaOne who becomes Gurmukh earns peace.
Manmohan SinghHe, who becomes the Guru-ward, earns peace.
Manmohan Singh (Punjabi)ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਆਰਾਮ ਦੀ ਖੱਟੀ ਖੱਟਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਸੁਖਦਾਇਕ ਕਰਮ ਕਮਾਵਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਆਪਣੇ ਉੱਦਮਾਂ ਦੀ ਰਾਹੀਂ) ਆਤਮਕ ਆਨੰਦ ਖੱਟਦਾ ਹੈ,

ਪਦ ਅਰਥ ਸੁਖੁ = ਆਤਮਕ ਆਨੰਦ। ਕਮਾਏ = ਖੱਟਦਾ ਹੈ।

SikhNet (Spanish)El ser con Conciencia de Dios gana nada más que el Éxtasis

ਮਰਣ ਜੀਵਣ ਕੀ ਸੋਝੀ ਪਾਏ ॥

maran jeevan kee sojhee paae |

Sant Singh KhalsaHe comes to understand death and birth.
Manmohan SinghHe, comes to know the mystery of birth and death.
Manmohan Singh (Punjabi)ਉਹ ਮੌਤ ਅਤੇ ਪੈਦਾਇਸ਼ ਦੇ ਭੇਤ ਨੂੰ ਜਾਣ ਲੈਂਦਾ ਹੈ।
Fareedkot Teekaਸੋਈ ਮਰਣ ਜੰਮਣ ਕੀ ਸੋਝੀ ਪਾਇ ਲੇਤਾ ਹੈ, ਭਾਵ ਪਰਮੇਸੁਰ ਵਿਸਾਰਨੇ ਕਰ ਮਰੀਤਾ ਹੈ ਅਰ ਸਿਮਰਨੇ ਕਰ ਜੀਵੀਤਾ ਹੈ॥
Prof. Sahib Singhਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਆਤਮਕ ਮੌਤ ਕੀਹ ਹੈ ਤੇ ਆਤਮਕ ਜੀਵਨ ਕੀਹ ਹੈ।
SikhNet (Spanish)y así conoce el misterio de la vida y de la muerte.

ਮਰਣੁ ਜੀਵਣੁ. ਜੋ ਸਮ ਕਰਿ ਜਾਣੈ; ਸੋ ਮੇਰੇ ਪ੍ਰਭ ਭਾਇਦਾ ॥੧੨॥

maran jeevan. jo sam kar jaanai; so mere prabh bhaaeidaa |12|

Sant Singh KhalsaOne who looks alike upon death and birth, is pleasing to my God. ||12||
Manmohan SinghHe, who deems death and birth alike; He alone is pleasing to My Lord.
Manmohan Singh (Punjabi)ਉਹ ਮੌਤ ਅਤੇ ਜਨਮ ਨੂੰ ਇਕ-ਸਮਾਨ ਜਾਣਦਾ ਹੈ; ਕੇਵਲ ਉਹ ਹੀ ਮੈਂਡੇ ਮਾਲਕ ਨੂੰ ਚੰਗਾ ਲਗਦਾ ਹੈ।
Fareedkot Teekaਮਰਣਾਂ ਔ ਜੀਵਣਾਂ ਜੋ ਸਮ ਕਰ ਕੇ ਜਾਣੇ, ਸੋਈ ਮੇਰੇ ਪ੍ਰਭੂ ਕੋ ਭਾਵਤਾ ਹੈ॥੧੨॥
Prof. Sahib Singhਜਿਹੜਾ ਮਨੁੱਖ ਮੌਤ ਅਤੇ ਜੀਵਨ ਨੂੰ (ਪਰਮਾਤਮਾ ਦੀ ਰਜ਼ਾ ਵਿਚ ਵਰਤਦਾ ਵੇਖ ਕੇ) ਇਕੋ ਜਿਹਾ ਸਮਝਦਾ ਹੈ (ਨਾਹ ਜੀਵਨ ਦੀ ਲਾਲਸਾ, ਨਾਹ ਮੌਤ ਤੋਂ ਡਰ), ਉਹ ਮਨੁੱਖ ਮੇਰੇ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ॥੧੨॥

ਪਦ ਅਰਥ ਸਮ = ਬਰਾਬਰ ॥੧੨॥

SikhNet (Spanish)Sí, quien sea que mire a la vida y a la muerte de igual manera, sólo él complacerá al Señor. (12)

ਗੁਰਮੁਖਿ ਮਰਹਿ; ਸੁ ਹਹਿ ਪਰਵਾਣੁ ॥

guramukh mareh; su heh paravaan |

Sant Singh KhalsaThe Gurmukh, while remaining dead, is respected and approved.
Manmohan SinghThe God-conscious being, who remains dead in life, He becomes acceptable.
Manmohan Singh (Punjabi)ਵਾਹਿਗੁਰੂ ਨੂੰ ਜਾਣਨ ਵਾਲਾ ਜੀਵ, ਜੋ ਜਾਉਂਦੇ ਜੀ ਮਰਿਆ ਰਹਿੰਦਾ ਹੈ, ਉਹ ਕਬੂਲ ਪੈ ਜਾਂਦਾ ਹੈ।
Fareedkot Teekaਜੋ ਗੁਰਮੁਖਿ ਜੀਵ ਭਾਵ ਤੇ ਮਰਤੇ ਹੈਂ, ਸੋ ਪਰਵਾਣ ਹੈਂ॥
Prof. Sahib Singhਗੁਰੂ ਦੇ ਸਨਮੁਖ ਹੋ ਕੇ ਜਿਹੜੇ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦੇ ਹਨ, ਉਹ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦੇ ਹਨ (ਉਹ ਜੰਮਣ ਮਰਨ ਨੂੰ ਪਰਮਾਤਮਾ ਦਾ ਹੁਕਮ ਸਮਝਦੇ ਹਨ)।

ਪਦ ਅਰਥ ਮਰਹਿ = ਮਰਦੇ ਹਨ, ਆਪਾ-ਭਾਵ ਮਿਟਾਂਦੇ ਹਨ। ਸੁਹਹਿ = ਸੋਭਦੇ ਹਨ, ਆਤਮਕ ਜੀਵਨ ਸੋਹਣਾ ਬਣਾ ਲੈਂਦੇ ਹਨ। ਪਰਵਾਣੁ = (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ।

SikhNet (Spanish)El ser con Conciencia de Dios que muere para su ego,

ਆਵਣ ਜਾਣਾ ਸਬਦੁ ਪਛਾਣੁ ॥

aavan jaanaa sabad pachhaan |

Sant Singh KhalsaHe realizes that coming and going are according to God's Will.
Manmohan SinghHe knows that coming and going is in God's will.
Manmohan Singh (Punjabi)ਉਹ ਜਾਣਦਾ ਹੈ ਕਿ ਆਉਣਾ ਤੇ ਜਾਣਾ ਹਰੀ ਦੀ ਰਜ਼ਾ ਅੰਦਰ ਹੈ।
Fareedkot Teekaਆਵਣਾ ਜਾਣਾ ਜੋ ਜਗਤ ਕੀ ਗਤੀ ਹੈ, ਸੋ ਗੁਰਾਂ ਕੇ ਸਬਦ ਸੇ ਪਛਾਨਤਾ ਹੈ॥
Prof. Sahib Singhਹੇ ਭਾਈ! ਤੂੰ ਭੀ ਜੰਮਣ ਮਰਨ ਨੂੰ ਪ੍ਰਭੂ ਦਾ ਹੁਕਮ ਹੀ ਸਮਝ।

ਪਦ ਅਰਥ ਆਵਣ ਜਾਣਾ = ਜੰਮਣਾ ਮਰਨਾ। ਸਬਦੁ = (ਪਰਮਾਤਮਾ ਦਾ) ਹੁਕਮ। ਪਛਾਣੁ = ਸਮਝ।

SikhNet (Spanish)es aprobado por el Señor, pues él sabe que la vida y la muerte están en la Voluntad de Dios.

ਮਰੈ ਨ ਜੰਮੈ. ਨਾ ਦੁਖੁ ਪਾਏ; ਮਨ ਹੀ ਮਨਹਿ ਸਮਾਇਦਾ ॥੧੩॥

marai na jamai. naa dukh paae; man hee maneh samaaeidaa |13|

Sant Singh KhalsaHe does not die, he is not reborn, and he does not suffer in pain; his mind merges in the Mind of God. ||13||
Manmohan SinghHe comes and goes not, nor suffers the pain and his soul merges in the supreme soul.
Manmohan Singh (Punjabi)ਉਹ ਆਉਂਦਾ ਤੇ ਜਾਂਦਾ ਨਹੀਂ, ਨਾਂ ਹੀ ਉਹ ਤਕਲਫ਼ਿ ਉਠਾਉਂਦਾ ਹੈ ਅਤੇ ਉਸ ਦੀ ਆਤਮਾ ਪਰਮ ਆਤਮਾ ਵਿੱਚ ਲੀਨ ਹੋ ਜਾਂਦੀ ਹੈ।
Fareedkot Teekaਨ ਵਹੁ ਮਰਤਾ ਹੀ ਹੈ, ਨ ਜਨਮਤਾ ਹੈ, ਨ ਦੁਖ ਹੀ ਪਾਵਤਾ ਹੈ, ਜਿਸ ਕਾ ਮਨ (ਹੀ) ਨਿਸਚੇ ਕਰ ਗੁਰੋਂ ਕੇ ਮੰਤ੍ਰ ਮੇਂ ਸਮਾਵਤਾ ਹੈ॥੧੩॥
Prof. Sahib Singh(ਜਿਹੜਾ ਮਨੁੱਖ ਇਉਂ ਯਕੀਨ ਬਣਾਂਦਾ ਹੈ) ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ (ਇਹ) ਦੁੱਖ ਨਹੀਂ ਪਾਂਦਾ, ਉਹ (ਬਾਹਰ ਭਟਕਣ ਦੇ ਥਾਂ) ਸਦਾ ਹੀ ਅੰਤਰ ਆਤਮੇ ਟਿਕਿਆ ਰਹਿੰਦਾ ਹੈ ॥੧੩॥

ਪਦ ਅਰਥ ਮਨ ਹੀ = ਮਨਿ ਹੀ, ਮਨ ਵਿਚ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਮਨਿ' ਦੀ 'ਿ' ਉੱਡ ਗਈ ਹੈ}। ਮਨਹਿ = ਮਨਿ ਹੀ, ਮਨ ਵਿਚ ਹੀ ॥੧੩॥

SikhNet (Spanish)Él ya no nacerá más ni morirá otra vez, pues su mente se funde en la Mente Suprema. (13)

ਸੇ ਵਡਭਾਗੀ; ਜਿਨੀ ਸਤਿਗੁਰੁ ਪਾਇਆ ॥

se vaddabhaagee; jinee satigur paaeaa |

Sant Singh KhalsaVery fortunate are those who find the True Guru.
Manmohan SinghVery fortunate are they, who attain unto the True Guru,
Manmohan Singh (Punjabi)ਭਾਰੇ ਨਸੀਬਾਂ ਵਾਲੇ ਹਨ ਉਹ, ਜੋ ਆਪਣੇ ਸੱਚੇ ਗੁਰਾਂ ਨੂੰ ਪ੍ਰਾਪਤ ਕਰਦੇ ਹਨ,
Fareedkot Teekaਸੇ ਵਡਭਾਗੀ ਹੈਂ ਜਿਨੋਂ ਨੇ ਸਤਿਗੁਰੂ ਕੋ ਪਾਇਆ ਹੈ॥
Prof. Sahib Singhਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਗੁਰੂ ਮਿਲ ਪਿਆ।

ਪਦ ਅਰਥ ਸੇ = ਉਹ {ਬਹੁ-ਵਚਨ}।

SikhNet (Spanish)Oh, benditos son aquéllos que han logrado al Guru

ਹਉਮੈ ਵਿਚਹੁ ਮੋਹੁ ਚੁਕਾਇਆ ॥

haumai vichahu mohu chukaaeaa |

Sant Singh KhalsaThey eradicate egotism and attachment from within.
Manmohan Singhand banish self-conceit and worldly love from within them.
Manmohan Singh (Punjabi)ਅਤੇ ਆਪਣੇ ਅੰਦਰੋਂ ਸਵੈ-ਹੰਗਤਾ ਅਤੇ ਸੰਸਾਰੀ ਮਮਤਾ ਨੂੰ ਦੂਰ ਕਰਦੇ ਹਨ।
Fareedkot Teekaਹਉਮੈਂ ਔ ਮੋਹ ਕੋ ਜਿਸ ਨੇ ਮਨ ਮੇਂ ਸੇ ਚੁਕਾਇ ਦੀਆ ਹੈ॥
Prof. Sahib Singhਉਹ ਆਪਣੇ ਅੰਦਰੋਂ ਹਉਮੈ ਅਤੇ ਮਾਇਆ ਦਾ ਮੋਹ ਦੂਰ ਕਰ ਲੈਂਦੇ ਹਨ।

ਪਦ ਅਰਥ ਚੁਕਾਇਆ = ਦੂਰ ਕਰ ਲਿਆ।

SikhNet (Spanish)Verdadero y que se han liberado del ego y del apego, pues de esa forma,

ਮਨੁ ਨਿਰਮਲੁ. ਫਿਰਿ ਮੈਲੁ, ਨ ਲਾਗੈ; ਦਰਿ ਸਚੈ ਸੋਭਾ ਪਾਇਦਾ ॥੧੪॥

man niramal. fir mail, na laagai; dar sachai sobhaa paaeidaa |14|

Sant Singh KhalsaTheir minds are immaculate, and they are never again stained with filth. They are honored at the Door of the True Court. ||14||
Manmohan SinghImmaculate is their mind and no filth attaches to it again and they obtain gory in the True court.
Manmohan Singh (Punjabi)ਪਵਿੱਤਰ ਹੈ ਉਨ੍ਹਾਂ ਦਾ ਹਿਰਦਾ ਅਤੇ ਇਸ ਨੂੰ ਮੁੜ ਕੇ ਕੋਈ ਮਲੀਣਤਾ ਨਹੀਂ ਚਿਮੜਦੀ ਅਤੇ ਉਹ ਸੱਚੇ ਦਰਬਾਰ ਅੰਦਰ ਮਾਨ ਪ੍ਰਤਿਸ਼ਟਾ ਪਾਉਂਦੇ ਹਨ।
Fareedkot Teekaਤਿਨ ਕਾ ਮਨ ਨਿਰਮਲ ਹੂਆ ਹੈ ਫੇਰ ਉਨ ਕੋ ਮੈਲ ਨਹੀਂ ਲਾਗਤੀ, ਵਹੁ ਪੁਰਸ ਸਚੇ ਕੇ ਦਰ ਮੇਂ ਸੋਭਾ ਪਾਵਤਾ ਹੈ॥੧੪॥
Prof. Sahib Singhਜਿਸ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ, ਜਿਸ ਦੇ ਮਨ ਨੂੰ ਮੁੜ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪਾਂਦਾ ਹੈ ॥੧੪॥

ਪਦ ਅਰਥ ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ ॥੧੪॥

SikhNet (Spanish)su mente Inmaculada no se vuelve a manchar y obtienen la Gloria en la Puerta Verdadera. (14)

ਆਪੇ ਕਰੇ. ਕਰਾਏ ਆਪੇ ॥

aape kare. karaae aape |

Sant Singh KhalsaHe Himself acts, and inspires all to act.
Manmohan SinghThe Lord Himself does and Himself causes others to do.
Manmohan Singh (Punjabi)ਸੁਆਮੀ ਆਪ ਹੀ ਕਰਦਾ ਅਤੇ ਆਪ ਹੀ ਹੋਰਨਾਂ ਕੋਲੋਂ ਕਰਾਉਂਦਾ ਹੈ।
Fareedkot Teekaਆਪ ਹੀ ਸੰਸਾਰ ਕੋ ਉਤਪਤ ਕਰਤਾ ਹੈ ਪੁਨਃ ਆਪ ਹੀ ਤਿਸ ਮੇਂ ਕਰਮ ਕਰਾਵਤਾ ਹੈ॥
Prof. Sahib Singhਪ੍ਰਭੂ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ।
SikhNet (Spanish)El Señor Mismo hace todo y causa que todo quede hecho,

ਆਪੇ ਵੇਖੈ. ਥਾਪਿ ਉਥਾਪੇ ॥

aape vekhai. thaap uthaape |

Sant Singh KhalsaHe Himself watches over all; He establishes and disestablishes.
Manmohan SinghOf Himself, he establishes, disestablishes and watches all.
Manmohan Singh (Punjabi)ਆਪ ਹੀ ਉਹ ਸਾਰਿਆਂ ਨੂੰ ਟਿਕਾਉਂਦਾ, ਉਖੇੜਦਾ ਅਤੇ ਦੇਖਦਾ ਹੈ।
Fareedkot Teekaਆਪੇ ਕਰਮਾਂ ਕੋ ਦੇਖਤਾ ਹੈ ਔ ਕਿਸੀ ਕੋ ਥਾਪਤਾ ਹੈ ਪੁਨਃ ਕਿਸੀ ਕੋ ਉਠਾਇ ਲੇਤਾ ਹੈ ॥
Prof. Sahib Singhਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਆਪ ਹੀ ਪੈਦਾ ਕਰ ਕੇ ਨਾਸ ਕਰਦਾ ਹੈ।

ਪਦ ਅਰਥ ਥਾਪਿ = ਪੈਦਾ ਕਰ ਕੇ। ਉਥਾਪੇ = ਨਾਸ ਕਰਦਾ ਹੈ।

SikhNet (Spanish)pues Él por Sí Mismo construye y después destruye. Él observa Su Teatro.

ਗੁਰਮੁਖਿ ਸੇਵਾ ਮੇਰੇ ਪ੍ਰਭ ਭਾਵੈ; ਸਚੁ ਸੁਣਿ ਲੇਖੈ ਪਾਇਦਾ ॥੧੫॥

guramukh sevaa mere prabh bhaavai; sach sun lekhai paaeidaa |15|

Sant Singh KhalsaThe service of the Gurmukh is pleasing to my God; one who listens to the Truth is approved. ||15||
Manmohan SinghThe service of the Guru-ward is pleasing to my Lord, He who hears the True Name is approved by Him.
Manmohan Singh (Punjabi)ਗੁਰੂ-ਅਨੁਸਾਰੀ ਦੀ ਘਾਲ ਮੈਡੇਂ ਮਾਲਕ ਨੂੰ ਚੰਗੀ ਲਗਦੀ ਹੈ। ਜੋ ਸੱਚੇ ਨਾਮ ਨੂੰ ਸੁਣਦਾ ਹੈ, ਉਸ ਨੂੰ ਉਹ ਕਬੂਲ ਕਰ ਲੈਂਦਾ ਹੈ।
Fareedkot Teekaਗੁਰਮੁਖੋਂ ਕੀ ਸੇਵਾ ਮੇਰੇ ਪ੍ਰਭੂ ਕੋ ਭਾਵਤੀ ਹੈ, ਜੋ ਸਚ ਨਾਮ ਕੋ ਸੁਣਤੇ ਹੈਂ ਤਿਨ ਕੋ ਲੇਖੇ ਮੇਂ ਪਾਵਤਾ ਹੈ, ਭਾਵ ਕਰਤਬ ਸਫਲ ਕਰਤਾ ਹੈ॥੧੫॥
Prof. Sahib Singhਗੁਰੂ ਦੇ ਸਨਮੁਖ ਹੋ ਕੇ ਕੀਤੀ ਹੋਈ ਸੇਵਾ-ਭਗਤੀ ਪ੍ਰਭੂ ਨੂੰ ਪਿਆਰੀ ਲੱਗਦੀ ਹੈ, (ਜੀਵ ਪਾਸੋਂ) ਹਰਿ-ਨਾਮ ਦਾ ਸਿਮਰਨ ਸੁਣ ਕੇ ਪਰਮਾਤਮਾ (ਉਸ ਦੀ ਇਹ ਮਿਹਨਤ ਪਰਵਾਨ ਕਰਦਾ ਹੈ ॥੧੫॥

ਪਦ ਅਰਥ ਪ੍ਰਭ ਭਾਵੈ = ਪ੍ਰਭੂ ਨੂੰ ਚੰਗੀ ਲੱਗਦੀ ਹੈ। ਸਚੁ = ਸਦਾ-ਥਿਰ ਹਰਿ-ਨਾਮ। ਸੁਣਿ = ਸੁਣ ਕੇ। ਲੇਖੈ = ਲੇਖੇ ਵਿਚ। ਲੇਖੈ ਪਾਇਦਾ = ਪਰਵਾਨ ਕਰਦਾ ਹੈ ॥੧੫॥

SikhNet (Spanish)El Servicio del ser con Conciencia de Dios complace a Dios, y escuchando la Verdad, Él la aprueba. (15)

ਗੁਰਮੁਖਿ ਸਚੋ ਸਚੁ ਕਮਾਵੈ ॥

guramukh sacho sach kamaavai |

Sant Singh KhalsaThe Gurmukh practices Truth, and only Truth.
Manmohan SinghThe holyman practises nothing but truth.
Manmohan Singh (Punjabi)ਨੇਕ ਪੁਰਸ਼ ਨਿਰੋਲ ਸੱਚ ਦੀ ਕਮਾਈ ਕਰਦਾ ਹੈ।
Fareedkot Teekaਗੁਰਮੁਖਿ ਸਚ ਹੀ ਨਿਸਚੇ ਕਰ ਕਮਾਵਤਾ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ।

ਪਦ ਅਰਥ ਸਚੋ ਸਚੁ = ਸੱਚ ਹੀ ਸੱਚ, ਸਦਾ ਹੀ ਹਰਿ-ਨਾਮ ਦਾ ਸਿਮਰਨ।

SikhNet (Spanish)El ser con Conciencia de Dios practica la Verdad siempre.

ਗੁਰਮੁਖਿ ਨਿਰਮਲੁ; ਮੈਲੁ. ਨ ਲਾਵੈ ॥

guramukh niramal; mail. na laavai |

Sant Singh KhalsaThe Gurmukh is immaculate; no filth attaches to him.
Manmohan SinghImmaculate is the holyman, and no filth clings to him.
Manmohan Singh (Punjabi)ਪਵਿੱਤ੍ਰ ਹੈ ਨੇਕ ਪੁਰਸ਼ ਅਤੇ ਉਸ ਨੂੰ ਵਿਕਾਰਾਂ ਦੀ ਕੋਈ ਭੀ ਮੈਲ ਨਹੀਂ ਚਿਮੜਦੀ।
Fareedkot Teekaਗੁਰਮੁਖ ਐਸਾ ਨਿਰਮਲ ਹੈ ਕਬੀ ਭੀ ਪਾਪੋਂ ਕੀ ਮੈਲ ਮਨ ਕੋ ਨਹੀਂ ਲਾਵਤਾ॥
Prof. Sahib Singhਉਸ ਦਾ ਮਨ ਪਵਿਤਰ ਹੋ ਜਾਂਦਾ ਹੈ, ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ।
SikhNet (Spanish)Sí, él se encuentra sin mancha y no hay nada que lo enturbie.

ਨਾਨਕ ਨਾਮਿ ਰਤੇ ਵੀਚਾਰੀ; ਨਾਮੇ ਨਾਮਿ ਸਮਾਇਦਾ ॥੧੬॥੧॥੧੫॥

naanak naam rate veechaaree; naame naam samaaeidaa |16|1|15|

Sant Singh KhalsaO Nanak, those who contemplate the Naam are imbued with it. They merge in the Naam, the Name of the Lord. ||16||1||15||
Manmohan SinghNanak, they who reflect on the Name, are imbued therewith, It is through the Name, that merge they in the Name.
Manmohan Singh (Punjabi)ਨਾਨਕ, ਜੋ ਨਾਮ ਦਾ ਚਿੰਤਨ ਕਰਦੇ ਹਨ, ਉਹ ਉਸ ਨਾਲ ਰੰਗੇ ਜਾਂਦੇ ਹਨ। ਨਾਮ ਦੇ ਰਾਹੀਂ ਹੀ ਉਹ ਨਾਮ ਅੰਦਰ ਲੀਨ ਥੀ ਵੰਝਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੇ ਅੰਤਸਕਰਣ ਬੀਚਾਰੀ ਹੋ ਕੇ ਨਾਮ ਮੇਂ ਰਤੇ ਹੈਂ, ਇਸੀ ਤੇ ਵਹੁ ਨਾਮ ਕਰ ਕੇ ਨਾਮੀ ਮੇਂ (ਸਮਾਇਦਾ) ਅਭੇਦ ਹੂਆ ਹੈ॥੧੬॥੧॥੧੫॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਹਰਿ-ਨਾਮ ਵਿਚ ਮਸਤ ਰਹਿੰਦੇ ਹਨ, ਉਹ ਆਤਮਕ ਜੀਵਨ ਦੀ ਸੂਝ ਵਾਲੇ ਹੋ ਜਾਂਦੇ ਹਨ। (ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ) ਸਦਾ ਹਰਿ-ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧੬॥੧॥੧੫॥

ਪਦ ਅਰਥ ਨਾਮਿ = ਨਾਮ ਵਿਚ। ਵੀਚਾਰੀ = ਵਿਚਾਰਵਾਨ। ਨਾਮੇ ਨਾਮਿ = ਸਦਾ ਹੀ ਹਰਿ-ਨਾਮ ਵਿਚ ॥੧੬॥੧॥੧੫॥

SikhNet (Spanish)Dice Nanak, quienes meditan en el Nombre y viven intoxicados en Él, se inmergen en el Nombre, a través del Nombre. (16-1-15)

Open this shabad (49 lines, Angs 1058-1059) →

Shabad Guru Amardas Ji Raag Maaroo continues on Ang 1060

ਮਾਰੂ ਮਹਲਾ ੩ ॥

maaroo mahalaa 3 |

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.

ਆਪੇ ਸ੍ਰਿਸਟਿ ਹੁਕਮਿ ਸਭ ਸਾਜੀ ॥

aape srisatt hukam sabh saajee |

Sant Singh KhalsaHe Himself fashioned the Universe, through the Hukam of His Command.
Manmohan SinghIn His will, the Lord Himself created all the world.
Manmohan Singh (Punjabi)ਆਪਣੀ ਰਜ਼ਾ ਅੰਦਰ ਸਾਈਂ ਨੇ ਆਪ ਹੀ ਸਾਰੀ ਦੁਨੀਆ ਰਚੀ ਹੈ।
Fareedkot Teekaਹੁਕਮੀ ਨੇ ਆਪ ਹੀ ਸ੍ਰਿਸ੍ਟ ਸਭ ਬਣਾਈ ਹੈ॥
Prof. Sahib Singhਪਰਮਾਤਮਾ ਨੇ ਆਪ ਹੀ ਇਹ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਨਾਲ ਪੈਦਾ ਕੀਤੀ ਹੋਈ ਹੈ।

ਪਦ ਅਰਥ ਆਪੇ = ਆਪ ਹੀ। ਹੁਕਮਿ = ਹੁਕਮ ਨਾਲ। ਸਭ = ਸਾਰੀ।

SikhNet (Spanish)Por Su Voluntad el Señor ha creado la Creación y por Sí Mismo,

ਆਪੇ ਥਾਪਿ ਉਥਾਪਿ ਨਿਵਾਜੀ ॥

aape thaap uthaap nivaajee |

Sant Singh KhalsaHe Himself establishes and disestablishes, and embellishes with grace.
Manmohan SinghHe Himself establishes, disestablishes and glorifies.
Manmohan Singh (Punjabi)ਉਹ ਆਪ ਹੀ ਅਸਥਾਪਨ ਕਰਦਾ, ਉਖੇੜਦਾ ਅਤੇ ਪਵਿਆਉਂਦਾ ਹੈ।
Fareedkot Teekaਆਪ ਹੀ ਥਾਪ ਕਰ ਵਡਿਆਈ ਅਰਥਾਤ ਪਾਲਨਾ ਕਰਤਾ ਹੈ ਔ ਆਪ ਹੀ (ਉਥਾਪਿ) ਉਠਾਇ ਲਈ ਅਰਥਾਤ ਪਰਲੋ ਕਰਤਾ ਹੈ॥
Prof. Sahib Singhਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ (ਆਪ ਹੀ) ਨਾਸ ਕਰਦਾ ਹੈ (ਆਪ ਹੀ ਜੀਵਾਂ ਉਤੇ) ਮਿਹਰ ਕਰਦਾ ਹੈ।

ਪਦ ਅਰਥ ਥਾਪਿ = ਪੈਦਾ ਕਰ ਕੇ। ਉਥਾਪਿ = ਉਥਾਪੇ, ਨਾਸ ਕਰਦਾ ਹੈ। ਨਿਵਾਜੀ = ਸੋਹਣੀ ਬਣਾਈ ਹੈ।

SikhNet (Spanish)establece, desestabiliza y embellece todo. Por Sí Mismo,

ਆਪੇ ਨਿਆਉ ਕਰੇ ਸਭੁ ਸਾਚਾ; ਸਾਚੇ ਸਾਚਿ ਮਿਲਾਇਦਾ ॥੧॥

aape niaau kare sabh saachaa; saache saach milaaeidaa |1|

Sant Singh KhalsaThe True Lord Himself administers all justice; through Truth, we merge in the True Lord. ||1||
Manmohan SinghThe True one Himself administers all justice. The true Lord unites with Himself
Manmohan Singh (Punjabi)ਸਤਿਪੁਰਖ ਖ਼ੁਦ ਹੀ ਸਮੂ ਇਨਸਾਫ ਕਰਦਾ ਹੈ। ਸਚਿਆਰਾਂ ਨੂੰ ਸੱਚਾ ਸੁਆਮੀ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਆਪ ਹੀ ਸਭ ਸਾਚਾ ਨਿਆਉਂ ਕਰਤਾ ਹੈ। ਜੋ ਸਾਚੇ ਹੈਂ ਤਿਨ ਕੋ ਸਚੇ ਕਰ ਆਪਨੇ ਮੇਂ ਮਿਲਾਵਤਾ ਹੈ॥
Prof. Sahib Singhਪ੍ਰਭੂ ਆਪ ਹੀ ਇਹ ਸਾਰਾ ਆਪਣਾ ਅਟੱਲ ਨਿਆਂ ਕਰਦਾ ਹੈ, ਆਪ ਹੀ (ਜੀਵ ਨੂੰ ਆਪਣੇ) ਸਦਾ-ਥਿਰ ਨਾਮ ਵਿਚ ਜੋੜੀ ਰੱਖਦਾ ਹੈ ॥੧॥

ਪਦ ਅਰਥ ਸਾਚਿ = ਸਦਾ-ਥਿਰ ਹਰਿ-ਨਾਮ ਵਿਚ ॥੧॥

SikhNet (Spanish)el Uno Verdadero juzga a todos y a través de la Verdad, Él inmerge en Su Ser a quien sea que Él escoja. (1)

ਕਾਇਆ ਕੋਟੁ ਹੈ ਆਕਾਰਾ ॥

kaaeaa kott hai aakaaraa |

Sant Singh KhalsaThe body takes the form of a fortress.
Manmohan SinghThe body has form of the fortress.
Manmohan Singh (Punjabi)ਦੇਹ ਦੀ ਕਿਲ੍ਹੇ ਵਰਗੀ ਸ਼ਕਲ ਹੈ।
Fareedkot Teekaਏਹ ਦੇਹ ਜੋ ਕੋਟ ਕੇ ਅਕਾਰ ਹੈ॥
Prof. Sahib Singh(ਇਹ ਮਨੁੱਖਾ) ਸਰੀਰ (ਮਾਨੋ ਇਕ) ਕਿਲ੍ਹਾ ਹੈ, ਇਹ ਪਰਮਾਤਮਾ ਦਾ ਦਿੱਸਦਾ-ਸਰੂਪ ਹੈ,

ਪਦ ਅਰਥ ਕੋਟੁ = ਕਿਲ੍ਹਾ। ਆਕਾਰਾ = (ਪਰਮਾਤਮਾ ਦਾ) ਸਰਗੁਣ ਰੂਪ।

SikhNet (Spanish)La forma del cuerpo es la Fortaleza de Dios,

ਮਾਇਆ ਮੋਹੁ ਪਸਰਿਆ ਪਾਸਾਰਾ ॥

maaeaa mohu pasariaa paasaaraa |

Sant Singh KhalsaEmotional attachment to Maya has expanded throughout its expanse.
Manmohan SinghIn it is extended the expanse of the love of mammon.
Manmohan Singh (Punjabi)ਇਸ ਅੰਦਰ ਮੋਹਨੀ ਮਾਇਆ ਦੀ ਮਮਤਾ ਦਾ ਖਿਲਾਰਾ, ਖਿਲਰਿਆਂ ਹੋਇਆ ਹੈ।
Fareedkot Teekaਤਿਸ ਮੇਂ ਮਾਇਆ ਕੇ ਮੋਹ ਕਾ ਪਸਾਰਾ ਪਸਰਿਆ ਹੂਆ ਹੈ॥
Prof. Sahib Singh(ਪਰ ਜੇ ਇਸ ਵਿਚ) ਮਾਇਆ ਦਾ ਮੋਹ (ਹੀ ਪ੍ਰਬਲ ਹੈ, ਜੇ ਇਸ ਵਿਚ ਮਾਇਆ ਦੇ ਮੋਹ ਦਾ ਹੀ) ਖਿਲਾਰਾ ਖਿਲਰਿਆ ਹੋਇਆ ਹੈ,
SikhNet (Spanish)pero está impregnada por todos lados por Maya y el apego,

ਬਿਨੁ ਸਬਦੈ. ਭਸਮੈ ਕੀ ਢੇਰੀ; ਖੇਹੂ ਖੇਹ ਰਲਾਇਦਾ ॥੨॥

bin sabadai. bhasamai kee dteree; khehoo kheh ralaaeidaa |2|

Sant Singh KhalsaWithout the Word of the Shabad, the body is reduced to a pile of ashes; in the end, dust mingles with dust. ||2||
Manmohan SinghWithout the Name, the body is a heap of ashes and ultimately dust mingles with dust.
Manmohan Singh (Punjabi)ਨਾਮ ਦੇ ਬਗ਼ੈਰ ਦੇਹ ਸੁਆਹ ਦਾ ਅੰਬਾਰ ਹੈ ਅਤੇ ਅੰਤ ਨੂੰ ਮਿੱਟੀ, ਮਿੱਟੀ ਵਿੱਚ ਮਿਲ ਜਾਂਦੀ ਹੈ।
Fareedkot Teekaਬਿਨ ਗੁਰ ਉਪਦੇਸ ਤੇ ਭਸਮ ਕੀ ਢੇਰੀ ਹੋਤੀ ਹੈ, ਭਾਵ ਸੇ ਨਿਸਫਲ ਜਾਤੀ ਹੈ। ਇਹ ਜੋ ਖੇਹ ਰੂਪ ਦੇਹ ਹੈ ਇਸ ਕੋ ਕਾਲ ਭਗਵਾਨ ਖੇਹ ਮੇਂ ਰੁਲਾਵਤਾ ਹੈ॥੨॥
Prof. Sahib Singhਤਾਂ ਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਬਿਨਾ (ਇਹ ਸਰੀਰ) ਸੁਆਹ ਦੀ ਢੇਰੀ ਹੀ ਹੈ, (ਮਨੁੱਖ ਹਰਿ-ਨਾਮ ਤੋਂ ਵਾਂਜਿਆ ਰਹਿ ਕੇ ਇਸ ਸਰੀਰ ਨੂੰ) ਮਿੱਟੀ-ਖੇਹ ਵਿਚ ਹੀ ਰੋਲ ਦੇਂਦਾ ਹੈ ॥੨॥

ਪਦ ਅਰਥ ਭਸਮ = ਸੁਆਹ। ਖੇਹੂ ਖੇਹ = ਖੇਹ ਵਿਚ ਹੀ ॥੨॥

SikhNet (Spanish)y si no eleva la Palabra en su interior, cae y es reducida a polvo. (2)

ਕਾਇਆ ਕੰਚਨ ਕੋਟੁ ਅਪਾਰਾ ॥

kaaeaa kanchan kott apaaraa |

Sant Singh KhalsaThe body is the infinite fortress of gold;
Manmohan SinghThe body is the invaluable citadel of gold,
Manmohan Singh (Punjabi)ਦੇਹ ਸੋਨੇ ਦਾ ਇਕ ਅਮੋਲਕ ਗੜ੍ਹ ਹੈ,
Fareedkot Teekaਵਹੁ ਕਾਇਆ ਅਪਾਰ ਕੰਚਨ ਕੇ ਕੋਟ ਕੇ ਅਕਾਰ ਹੈ, ਭਾਵ ਸ੍ਰੇਸਟ ਹੈ॥
Prof. Sahib Singhਉਹ (ਮਨੁੱਖਾ) ਸਰੀਰ ਬੇਅੰਤ ਪਰਮਾਤਮਾ ਦੇ ਰਹਿਣ ਵਾਸਤੇ (ਮਾਨੋ) ਸੋਨੇ ਦਾ ਕਿਲ੍ਹਾ ਹੈ,

ਪਦ ਅਰਥ ਕੰਚਨ ਕੋਟੁ = ਸੋਨੇ ਦਾ ਕਿਲ੍ਹਾ। ਅਪਾਰਾ = ਬੇਅੰਤ ਪ੍ਰਭੂ ਦਾ।

SikhNet (Spanish)Sí, el cuerpo es la fortaleza sin fronteras y de oro,

ਜਿਸੁ ਵਿਚਿ ਰਵਿਆ; ਸਬਦੁ ਅਪਾਰਾ ॥

jis vich raviaa; sabad apaaraa |

Sant Singh Khalsait is permeated by the Infinite Word of the Shabad.
Manmohan Singhwherein is permeating the Infinite Name.
Manmohan Singh (Punjabi)ਜਿਸ ਅੰਦਰ ਬੇਅੰਤ ਨਾਮ ਰਮ ਰਿਹਾ ਹੈ।
Fareedkot Teekaਜਿਸ ਮੇਂ ਅਪਾਰ ਬ੍ਰਹਮ (ਰਵਿਆ) ਚਿੰਤਨ ਕੀਆ ਹੈ ਵਾ ਜਪਿਆ ਹੈ॥
Prof. Sahib Singhਜਿਸ ਸਰੀਰ ਵਿਚ ਬੇਅੰਤ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਹਰ ਵੇਲੇ ਮੌਜੂਦ ਹੈ।

ਪਦ ਅਰਥ ਰਵਿਆ = ਮੌਜੂਦ ਹੈ। ਸਬਦੁ ਅਪਾਰਾ = ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ।

SikhNet (Spanish)y está impregnado en su interior con la Palabra Infinita.

ਗੁਰਮੁਖਿ ਗਾਵੈ ਸਦਾ ਗੁਣ ਸਾਚੇ; ਮਿਲਿ ਪ੍ਰੀਤਮ ਸੁਖੁ ਪਾਇਦਾ ॥੩॥

guramukh gaavai sadaa gun saache; mil preetam sukh paaeidaa |3|

Sant Singh KhalsaThe Gurmukh sings the Glorious Praises of the True Lord forever; meeting his Beloved, he finds peace. ||3||
Manmohan SinghThe Guru-ward sings ever the Lord's praise and meeting his love, obtains peace.
Manmohan Singh (Punjabi)ਗੁਰੂ-ਅਨੁਸਾਰੀ ਹਮੇਸ਼ਾਂ ਸੱਚੇ ਸਾਈਂ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਆਰਾਮ ਪਾਉਂਦਾ ਹੈ।
Fareedkot Teekaਗੁਰਮੁਖ ਸਦਾ ਸਾਚੇ ਕੇ ਗੁਣ ਗਾਵਤਾ ਹੈ, ਇਸੀ ਤੇ ਮਿਲ ਕੇ ਪ੍ਰੀਤਮ ਸਾਥ ਸੁਖ ਪਾਵਤਾ ਹੈ॥੩॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਹ ਸਰੀਰ ਦੀ ਰਾਹੀਂ) ਸਦਾ-ਥਿਰ ਪਰਮਾਤਮਾ ਦੇ ਗੁਣ ਸਦਾ ਗਾਂਦਾ ਹੈ, ਉਹ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦਾ ਹੈ ॥੩॥

ਪਦ ਅਰਥ ਗੁਣ ਸਾਚੇ = ਸਦਾ-ਥਿਰ ਪ੍ਰਭੂ ਦੇ ਗੁਣ। ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ ॥੩॥

SikhNet (Spanish)Los seres con Conciencia de Dios entonan siempre la Alabanza del Señor del Mérito y encontrándose con Su Amor, se encuentran en Éxtasis. (3)

ਕਾਇਆ ਹਰਿ ਮੰਦਰੁ; ਹਰਿ ਆਪਿ ਸਵਾਰੇ ॥

kaaeaa har mandar; har aap savaare |

Sant Singh KhalsaThe body is the temple of the Lord; the Lord Himself embellishes it.
Manmohan SinghThe body is the Lord's mansion. God Himself embellished it.
Manmohan Singh (Punjabi)ਦੇਹ ਪ੍ਰਭੂ ਦਾ ਮਹਿਲ ਹੈ। ਵਾਹਿਗੁਰੂ ਆਪੇ ਇਸ ਨੂੰ ਸ਼ਸੋਭਤ ਕਰਦਾ ਹੈ।
Fareedkot Teekaਸਰੀਰ ਹਰੀ ਕਾ ਮੰਦਰ ਹਰੀ ਨੇ ਆਪ ਰਚਾ ਹੈ॥
Prof. Sahib Singhਇਹ ਮਨੁੱਖਾ ਸਰੀਰ ਪਰਮਾਤਮਾ ਦਾ (ਪਵਿੱਤਰ) ਘਰ ਹੈ, ਪਰਮਾਤਮਾ ਇਸ ਨੂੰ ਆਪ ਹੀ ਸੋਹਣਾ ਬਣਾਂਦਾ ਹੈ,

ਪਦ ਅਰਥ ਹਰਿ ਮੰਦਰੁ = ਹਰੀ ਦਾ ਮੰਦਰ, ਹਰੀ ਦਾ ਘਰ। ਸਵਾਰੇ = ਸੋਹਣਾ ਬਣਾਂਦਾ ਹੈ।

SikhNet (Spanish)Dios Mismo embellece el templo del cuerpo y en él habita el Señor,

ਤਿਸੁ ਵਿਚਿ; ਹਰਿ ਜੀਉ ਵਸੈ ਮੁਰਾਰੇ ॥

tis vich; har jeeo vasai muraare |

Sant Singh KhalsaThe Dear Lord dwells within it.
Manmohan SinghWithin that abides the Sire Lord, the enemy of ego.
Manmohan Singh (Punjabi)ਉਸ ਵਿੱਚ ਮਹਾਰਾਜ ਸੁਆਮੀ, ਹੰਕਾਰ ਦਾ ਵੈਰੀ ਵਸਦਾ ਹੈ।
Fareedkot Teekaਤਿਸ ਮੇਂ ਹਰੀ ਮੁਰਾਰੀ ਜੀਵ ਰੂਪ ਹੋ ਕੇ ਵਸਤਾ ਹੈ॥
Prof. Sahib Singhਇਸ ਵਿਚ ਵਿਚਾਰ-ਦੈਂਤਾਂ ਦੇ ਮਾਰਨ ਵਾਲਾ ਪ੍ਰਭੂ ਆਪ ਵੱਸਦਾ ਹੈ।

ਪਦ ਅਰਥ ਮੁਰਾਰੇ = {ਮੁਰ-ਅਰਿ। ਮੁਰ ਦੈਂਤ ਦਾ ਵੈਰੀ} ਪਰਮਾਤਮਾ।

SikhNet (Spanish)el Destructor de lo maligno.

ਗੁਰ ਕੈ ਸਬਦਿ ਵਣਜਨਿ ਵਾਪਾਰੀ; ਨਦਰੀ ਆਪਿ ਮਿਲਾਇਦਾ ॥੪॥

gur kai sabad vanajan vaapaaree; nadaree aap milaaeidaa |4|

Sant Singh KhalsaThrough the Word of the Guru's Shabad, the merchants trade, and in His Grace, the Lord merges them with Himself. ||4||
Manmohan SinghBy the Guru's instruction the merchants deal with Him and by His grace the Lord unites them with Himself.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਸੁਦਾਗਰ ਉਸ ਨਾਲ ਲੈਣ ਦੇਣ ਕਰਦੇ ਹਨ ਅਤੇ ਆਪਣੀ ਮਿਹਰ ਦੁਆਰਾ, ਸਾਈਂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜਗਿਆਸੀ ਰੂਪ ਵਿਆਪਾਰੀ ਗੁਰ ਉਪਦੇਸ ਕਰ ਕੇ ਜੋ ਹਰੀ ਕਾ ਵਣਜ ਕਰਤੇ ਹੈਂ, ਤਿਨ ਕੋ (ਨਦਰੀ) ਪਰਮੇਸਰ ਅਪਨੇ ਮੇਂ ਮਿਲਾਵਤਾ ਹੈ॥੪॥
Prof. Sahib Singhਜਿਹੜੇ ਜੀਵ-ਵਣਜਾਰੇ (ਇਸ ਸਰੀਰ ਵਿਚ) ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਦਾ ਵਣਜ ਕਰਦੇ ਹਨ, ਪ੍ਰਭੂ ਮਿਹਰ ਦੀ ਨਿਗਾਹ ਨਾਲ ਉਹਨਾਂ ਨੂੰ (ਆਪਣੇ ਨਾਲ) ਮਿਲਾ ਲੈਂਦਾ ਹੈ ॥੪॥

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਵਣਜਨਿ = ਵਣਜ ਕਰਦੇ ਹਨ, ਵਿਹਾਝਦੇ ਹਨ। ਨਦਰੀ = ਮਿਹਰ ਦੀ ਨਿਗਾਹ ਨਾਲ ॥੪॥

SikhNet (Spanish)A través de la Palabra del Guru, los mercaderes comercian con Él y por Su Gracia, los une en Su Ser. (4)

ਸੋ ਸੂਚਾ; ਜਿ ਕਰੋਧੁ ਨਿਵਾਰੇ ॥

so soochaa; ji karodh nivaare |

Sant Singh KhalsaHe alone is pure, who eradicates anger.
Manmohan SinghHe alone is pure, who banishes wrath,
Manmohan Singh (Punjabi)ਕੇਵਲ ਉਹ ਹੀ ਪਵਿੱਤਰ ਹੈ ਜੋ ਆਪਣੇ ਗੁੱਸੇ ਨੂੰ ਦੂਰ ਕਰਦਾ ਹੈ,
Fareedkot Teekaਜੋ ਕ੍ਰੋਧ ਕੋ ਨਿਵਾਰੇ ਸੋ ਸੂਰਮਾ ਹੈ॥
Prof. Sahib Singhਜਿਹੜਾ ਮਨੁੱਖ (ਆਪਣੇ ਅੰਦਰੋਂ) ਕ੍ਰੋਧ ਦੂਰ ਕਰ ਲੈਂਦਾ ਹੈ, ਉਹ ਪਵਿੱਤਰ ਹਿਰਦੇ ਵਾਲਾ ਬਣ ਜਾਂਦਾ ਹੈ।

ਪਦ ਅਰਥ ਸੂਚਾ = ਸੁੱਚਾ, ਸੁੱਚੇ ਹਿਰਦੇ ਵਾਲਾ। ਜਿ = ਜਿਹੜਾ ਮਨੁੱਖ। ਨਿਵਾਰੇ = ਦੂਰ ਕਰਦਾ ਹੈ।

SikhNet (Spanish)Aquél que conquista su temperamento es en verdad puro,

ਸਬਦੇ ਬੂਝੈ; ਆਪੁ ਸਵਾਰੇ ॥

sabade boojhai; aap savaare |

Sant Singh KhalsaHe realizes the Shabad, and reforms himself.
Manmohan Singhunderstands the Name and reforms himself.
Manmohan Singh (Punjabi)ਨਾਮ ਨੂੰ ਸਮਝਦਾ ਹੈ ਅਤੇ ਆਪਣੇ ਆਪ ਨੂੰ ਸੁਧਾਰਦਾ ਹੈ।
Fareedkot Teekaਗੁਰਉਪਦੇਸ ਕੋ ਸਮਝਕੈ ਅਪਨੇ ਆਪ ਕੋ ਸਵਾਰੇ ਅਰਥਾਤ ਸਫਲ ਵਾ ਨਿਰਮਲ ਪਾਪ ਰਹਤ ਕਰੇ॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਤਮਕ ਜੀਵਨ ਨੂੰ) ਸਮਝ ਲੈਂਦਾ ਹੈ, ਤੇ, ਆਪਣੇ ਜੀਵਨ ਨੂੰ ਸੰਵਾਰ ਲੈਂਦਾ ਹੈ।

ਪਦ ਅਰਥ ਸਬਦੇ = ਸਬਦਿ, ਗੁਰੂ ਦੇ ਸ਼ਬਦ ਦੀ ਰਾਹੀਂ। ਬੂਝੈ = (ਆਤਮਕ ਜੀਵਨ ਨੂੰ) ਸਮਝਦਾ ਹੈ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।

SikhNet (Spanish)su conocimiento viene a través de la Palabra, que lo adorna.

ਆਪੇ ਕਰੇ ਕਰਾਏ ਕਰਤਾ; ਆਪੇ ਮੰਨਿ ਵਸਾਇਦਾ ॥੫॥

aape kare karaae karataa; aape man vasaaeidaa |5|

Sant Singh KhalsaThe Creator Himself acts, and inspires all to act; He Himself abides in the mind. ||5||
Manmohan SinghThe creator-Lord Himself does and makes others do and He Himself comes in the mind.
Manmohan Singh (Punjabi)ਸਿਰਜਣਹਾਰ ਸੁਆਮੀ ਆਪ ਹੀ ਕਰਦਾ ਤੇ ਕਰਾਉਂਦਾ ਹੈ ਅਤੇ ਆਪ ਹੀ ਚਿੱਤ ਵਿੱਚ ਆ ਟਿਕਦਾ ਹੈ।
Fareedkot Teekaਜੋ ਆਪ ਸੰਸਾਰ ਕੋ ਕਰਤਾ ਹੈ ਔ ਕਰਮ ਭੀ ਆਪ ਹੀ ਕਰਾਵਤਾ ਹੈ, ਤਿਸ ਵਾਹਿਗੁਰੂ ਕੋ ਜੋ ਆਪ ਮਨ ਮੇਂ ਵਸਾਵਤਾ ਹੈ, ਸੋ ਮੁਕਤ ਹੋਤਾ ਹੈ॥੫॥
Prof. Sahib Singh(ਪਰ, ਇਹ ਉਸ ਦੀ ਆਪਣੀ ਹੀ ਮਿਹਰ ਹੈ) ਪ੍ਰਭੂ ਆਪ ਹੀ (ਜੀਵ ਦੇ ਅੰਦਰ ਬੈਠਾ ਇਹ ਉੱਦਮ) ਕਰਦਾ ਹੈ, (ਜੀਵ ਪਾਸੋਂ) ਕਰਤਾਰ ਆਪ ਹੀ (ਇਹ ਕੰਮ) ਕਰਾਂਦਾ ਹੈ, ਆਪ ਹੀ (ਉਸ ਦੇ) ਮਨ ਵਿਚ (ਆਪਣਾ ਨਾਮ) ਵਸਾਂਦਾ ਹੈ ॥੫॥

ਪਦ ਅਰਥ ਆਪੇ = ਆਪ ਹੀ। ਮੰਨਿ = ਮਨਿ, ਮਨ ਵਿਚ ॥੫॥

SikhNet (Spanish)Sí, el Señor Creador, por Sí Mismo, hace todo y, por Él Mismo, es que viene a la mente. (5)

ਨਿਰਮਲ ਭਗਤਿ ਹੈ ਨਿਰਾਲੀ ॥

niramal bhagat hai niraalee |

Sant Singh KhalsaPure and unique is devotional worship.
Manmohan SinghImmaculate and unique is the Lord's devotional service.
Manmohan Singh (Punjabi)ਪਵਿੱਤਰ ਅਤੇ ਅਦੁੱਤੀ ਹੈ ਪ੍ਰਭੂ ਦੀ ਪ੍ਰੇਮਮਈ ਸੇਵਾ।
Fareedkot Teekaਨਿਰਮਲ ਕਰਨੇ ਵਾਲੀ ਭਗਤੀ ਸਭ ਸੇ ਨਿਰਾਲੀ ਹੈ॥
Prof. Sahib Singhਪਰਮਾਤਮਾ ਦੀ ਭਗਤੀ (ਜੀਵਨ ਨੂੰ) ਪਵਿੱਤਰ ਕਰਨ ਵਾਲੀ (ਇਕ) ਅਨੋਖੀ (ਦਾਤਿ) ਹੈ।

ਪਦ ਅਰਥ ਨਿਰਮਲ = (ਜੀਵਨ ਨੂੰ) ਪਵਿੱਤਰ ਕਰਨ ਵਾਲੀ। ਨਿਰਾਲੀ = ਅਨੋਖੀ (ਦਾਤਿ)।

SikhNet (Spanish)Inmaculada y Pura es la desinteresada Alabanza de Devoción a Dios.

ਮਨੁ ਤਨੁ ਧੋਵਹਿ ਸਬਦਿ ਵੀਚਾਰੀ ॥

man tan dhoveh sabad veechaaree |

Sant Singh KhalsaThe mind and body are washed clean, contemplating the Shabad.
Manmohan SinghReflecting on the Name, the soul and the body are washed clean.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ, ਆਤਮਾ ਤੇ ਦੇਹ ਧੋਤੇ ਜਾਂਦੇ ਹਨ।
Fareedkot Teekaਐਸੀ ਭਗਤੀ ਜਿਸ ਕੇ ਰਿਦੇ ਮੇਂ ਹੈ, ਪੁਨਃ ਵਹੁ ਗੁਰ ਉਪਦੇਸ ਕੋ ਬੀਚਾਰ ਕਰ ਕੇ ਮਨ ਤਨ ਕੋ ਧੋਵਤਾ ਅਰਥਾਤ ਸੁਧ ਕਰਤਾ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ (ਭਗਤੀ ਦੇ ਅੰਮ੍ਰਿਤ ਨਾਲ ਜਿਹੜੇ ਮਨੁੱਖ ਆਪਣਾ) ਮਨ ਤਨ ਧੋਂਦੇ ਹਨ, ਉਹ ਸੁੰਦਰ ਵਿਚਾਰ ਦੇ ਮਾਲਕ ਬਣ ਜਾਂਦੇ ਹਨ।

ਪਦ ਅਰਥ ਧੋਵਹਿ = ਧੋਂਦੇ ਹਨ {ਬਹੁ-ਵਚਨ}। ਵੀਚਾਰੀ = ਵਿਚਾਰਵਾਨ, ਸੁੰਦਰ ਵਿਚਾਰ ਦੇ ਮਾਲਕ।

SikhNet (Spanish)La mente y el cuerpo son lavados y purificados, meditando en el Shabd.

Open this shabad (49 lines, Angs 1059-1060) →

Ang 1059 of 1430