ਮਾਰੂ ਮਹਲਾ ੩ ॥
maaroo mahalaa 3 | Ang 1058
Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.
ਗੁਰਮੁਖਿ ਨਾਦ ਬੇਦ ਬੀਚਾਰੁ ॥
guramukh naad bed beechaar | Ang 1058
Sant Singh KhalsaThe Gurmukh contemplates the sound current of the Naad instead of the Vedas.
Manmohan SinghThe Lord's meditation is the tenth gate-music and the Vedas for the God-conscious being.
Manmohan Singh (Punjabi)ਸੁਆਮੀ ਦਾ ਵੀਚਾਰ ਅਥਵਾ ਸਿਮਰਨ ਹੀ ਰੱਬ ਨੂੰ ਜਾਣਨ ਵਾਲੇ ਵਾਸਤੇ ਦਸਮ ਦੁਆਰ ਦਾ ਕੀਰਤਨ ਅਤੇ ਵੇਦ ਹੈ।
Fareedkot Teekaਗੁਰਮੁਖੋਂ ਕਾ ਜੋ ਸੁਭਾਵਕ ਸਬਦ ਹੈ, ਸੋ ਬੇਦ ਕਾ ਬੀਚਾਰ ਹੈ॥
Prof. Sahib Singh(ਜੋਗੀ ਨਾਦ ਵਜਾਂਦੇ ਹਨ, ਪੰਡਿਤ ਵੇਦ ਪੜ੍ਹਦੇ ਹਨ, ਪਰ) ਹਰਿ-ਨਾਮ ਨੂੰ ਮਨ ਵਿਚ ਵਸਾਣਾ ਹੀ ਗੁਰਮੁਖ (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ) ਵਾਸਤੇ ਨਾਦ (ਦਾ ਵਜਾਣਾ ਅਤੇ) ਵੇਦ (ਦਾ ਪਾਠ) ਹੈ।ਪਦ ਅਰਥ ਬੀਚਾਰੁ = ਬਾਣੀ ਦੀ ਵਿਚਾਰ, ਹਰਿ-ਨਾਮ ਨੂੰ ਮਨ ਵਿਚ ਵਸਾਣਾ। ਨਾਦ = ਜੋਗੀਆਂ ਦਾ ਸਿੰਙੀ ਆਦਿਕ ਵਜਾਣਾ।
SikhNet (Spanish)En donde el ser con Conciencia de Dios habita, concibe el Naad y el Veda,
ਗੁਰਮੁਖਿ ਗਿਆਨੁ ਧਿਆਨੁ ਆਪਾਰੁ ॥
guramukh giaan dhiaan aapaar | Ang 1058
Sant Singh KhalsaThe Gurmukh attains infinite spiritual wisdom and meditation.
Manmohan SinghInfinite are the Divine knowledge and concentration of the God conscious being.
Manmohan Singh (Punjabi)ਬੇਅੰਤ ਹਨ ਬ੍ਰਹਮ-ਬੋਧ ਅਤੇ ਇਕਾਗਰਤਾ ਰੱਬ ਨੂੰ ਜਾਣਨ ਵਾਲੇ ਦੀਆਂ।
Fareedkot Teekaਕਿਉਂਕਿ ਗੁਰਮੁਖ (ਆਪਾਰੁ) ਪਰਮੇਸਰ ਕੇ ਧਿਆਨ ਕਰ ਗਿਆਨ ਕੋ ਪ੍ਰਾਪਤਿ ਹੂਏ ਹੈਂ॥
Prof. Sahib Singhਬੇਅੰਤ ਪ੍ਰਭੂ ਦਾ ਸਿਮਰਨ ਹੀ ਗੁਰਮੁਖ ਲਈ ਗਿਆਨ (-ਚਰਚਾ) ਅਤੇ ਸਮਾਧੀ ਹੈ।
SikhNet (Spanish)pues Infinita es su Sabiduría y Concentración en Dios.
ਗੁਰਮੁਖਿ ਕਾਰ ਕਰੇ. ਪ੍ਰਭ ਭਾਵੈ; ਗੁਰਮੁਖਿ ਪੂਰਾ ਪਾਇਦਾ ॥੧॥
guramukh kaar kare. prabh bhaavai; guramukh pooraa paaeidaa |1| Ang 1058
Sant Singh KhalsaThe Gurmukh acts in harmony with God's Will; the Gurmukh finds perfection. ||1||
Manmohan SinghThe Guru-ward does the deeds, which are pleasing to the Lord and the Guru-ward obtains the Perfect Lord.
Manmohan Singh (Punjabi)ਗੁਰੂ-ਅਨੁਸਾਰੀ ਉਹ ਕੰਮ ਕਰਦਾ ਹੈ, ਜੋ ਸਾਈਂ ਨੂੰ ਚੰਗੇ ਲਗਦੇ ਹਨ ਅਤੇ ਗੁਰੂ-ਅਨੁਸਾਰੀ ਪੂਰਨ ਪ੍ਰਭੂ ਨੂੰ ਪਾ ਲੈਂਦਾ ਹੈ।
Fareedkot Teekaਗੁਰਮੁਖ ਐਸੀ ਕਾਰ ਕਰਤੇ ਹੈਂ, ਜੋ ਪ੍ਰਭੂ ਕੋ ਭਾਵਤੀ ਹੈ ਔ ਪੂਰਾ ਜੋ ਪਰਮੇਸਰ ਹੈ ਤਿਸ ਕੋ ਗੁਰਮੁਖ ਹੀ ਪਾਵਤਾ ਹੈ॥੧॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਉਹ) ਕਾਰ ਕਰਦਾ ਹੈ ਜੋ ਪ੍ਰਭੂ ਨੂੰ ਚੰਗੀ ਲੱਗਦੀ ਹੈ (ਗੁਰਮੁਖ ਪਰਮਾਤਮਾ ਦੀ ਰਜ਼ਾ ਵਿਚ ਤੁਰਦਾ ਹੈ)। (ਇਸ ਤਰ੍ਹਾਂ) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪੂਰਨ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦਾ ਹੈ ॥੧॥ਪਦ ਅਰਥ ਪ੍ਰਭ ਭਾਵੈ = ਪ੍ਰਭੂ ਨੂੰ ਚੰਗੀ ਲੱਗਦੀ ਹੈ ॥੧॥
SikhNet (Spanish)Lo que hace, complace al Señor, y ve, él llega hasta el Ser Perfecto. (1)
ਗੁਰਮੁਖਿ ਮਨੂਆ ਉਲਟਿ ਪਰਾਵੈ ॥
guramukh manooaa ulatt paraavai | Ang 1058
Sant Singh KhalsaThe mind of the Gurmukh turns away from the world.
Manmohan SinghThe holy-man's mind turns back from the world.
Manmohan Singh (Punjabi)ਨੇਕ ਬੰਦੇ ਦਾ ਮਨ ਦੁਨੀਆਂ ਵਲੋਂ ਮੁੜ ਪੈਂਦਾ ਹੈ।
Fareedkot Teekaਗੁਰਮੁਖੋਂ ਕਾ ਮਨ ਉਲਟ ਕਰ ਕੇ ਸੰਸਾਰ ਤੇ ਪਰਮੇਸਰ ਮੇਂ (ਪਰਾਵੈ) ਪੜਤਾ ਹੈ॥
Prof. Sahib Singhਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ (ਆਪਣੇ) ਮਨ ਨੂੰ (ਮਾਇਆ ਦੇ ਮੋਹ ਵੱਲੋਂ) ਰੋਕ ਰੱਖਦਾ ਹੈ।ਪਦ ਅਰਥ ਉਲਟਿ = (ਮਾਇਆ ਵਲੋਂ) ਮੋੜ ਕੇ। ਪਰਾਵੈ = ਰੋਕਦਾ ਹੈ।
SikhNet (Spanish)El ser con Conciencia de Dios le da la espalda a Maya y se mantiene en su hogar.
ਗੁਰਮੁਖਿ; ਬਾਣੀ ਨਾਦੁ ਵਜਾਵੈ ॥
guramukh; baanee naad vajaavai | Ang 1058
Sant Singh KhalsaThe Gurmukh vibrates the Naad, the sound current of the Guru's Bani.
Manmohan SinghThe holyman plays the melody of the Guru's hymns.
Manmohan Singh (Punjabi)ਨੇਕ ਬੰਦਾ ਗੁਰਾਂ ਦੀ ਬਾਣੀ ਦਾ ਕੀਰਤਨ ਅਲਾਪਦਾ ਹੈ।
Fareedkot Teekaਗੁਰਮੁਖ ਬਾਣੀ ਕਰ ਗੁਰ ਉਪਦੇਸ਼ ਜਪਤੇ ਹੈਂ॥
Prof. Sahib Singhਉਹ ਗੁਰਬਾਣੀ ਨੂੰ ਹਿਰਦੇ ਵਿਚ ਵਸਾਂਦਾ ਹੈ (ਮਾਨੋ, ਜੋਗੀ ਵਾਂਗ) ਨਾਦ ਵਜਾ ਰਿਹਾ ਹੈ।ਪਦ ਅਰਥ ਬਾਣੀ = ਗੁਰੂ ਦੀ ਬਾਣੀ। ਵਜਾਵੈ = ਵਜਾਂਦਾ ਹੈ।
SikhNet (Spanish)A través de la Palabra del Guru, toca la Melodía con el instrumento que es la Mente.
ਗੁਰਮੁਖਿ ਸਚਿ ਰਤੇ ਬੈਰਾਗੀ; ਨਿਜ ਘਰਿ ਵਾਸਾ ਪਾਇਦਾ ॥੨॥
guramukh sach rate bairaagee; nij ghar vaasaa paaeidaa |2| Ang 1058
Sant Singh KhalsaThe Gurmukh, attuned to the Truth, remains detached, and dwells in the home of the self deep within. ||2||
Manmohan SinghThe holyman is imbued with truth, remains detached and abides in his own Home.
Manmohan Singh (Punjabi)ਨੇਕ ਬੰਦਾ ਸੱਚ ਨਾਂ ਰੰਗਿਆ ਹੋਇਆ ਹੈ, ਉਹ ਨਿਰਲੇਪ ਰਹਿੱਦਾ ਹੈ ਅਤੇ ਆਪਦੇ ਨਿੱਜ ਦੇ ਧਾਮ ਅੰਦਰ ਵਸਦਾ ਹੈ।
Fareedkot Teekaਗੁਰਮੁਖ ਸੰਸਾਰ ਸੇ ਬਿਰਕਤ ਹੋਇਕੇ ਸਚ ਮੇਂ ਰਤੇ ਹੈਂ, ਇਸੀ ਤੇ ਤਿਨ ਕਾ ਮਨ (ਨਿਜ ਘਰਿ) ਆਪਨੇ ਸਰੂਪ ਮੇਂ ਵਾਸਾ ਪਾਵਤਾ ਹੈ॥੨॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਰੰਗੇ ਰਹਿੰਦੇ ਹਨ, (ਇਸ ਤਰ੍ਹਾਂ) ਮਾਇਆ ਵਲੋਂ ਨਿਰਲੇਪ ਰਹਿ ਕੇ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ ॥੨॥ਪਦ ਅਰਥ ਸਚਿ = ਸਦਾ-ਥਿਰ ਹਰਿ-ਨਾਮ ਵਿਚ। ਰਤੇ = ਰੱਤੇ, ਮਸਤ। ਬੈਰਾਗੀ = ਨਿਰਲੇਪ। ਨਿਜ ਘਰਿ = ਆਪਣੇ ਘਰ ਵਿਚ, ਸ੍ਵੈ-ਸਰੂਪ ਵਿਚ, ਪ੍ਰਭੂ-ਚਰਨਾਂ ਵਿਚ ॥੨॥
SikhNet (Spanish)Sí, está imbuido en la Verdad de Dios y en desapego habita en Su Ser. (2)
ਗੁਰ ਕੀ ਸਾਖੀ; ਅੰਮ੍ਰਿਤ ਭਾਖੀ ॥
gur kee saakhee; amrit bhaakhee | Ang 1058
Sant Singh KhalsaI speak the Ambrosial Teachings of the Guru.
Manmohan SinghI utter the Guru's ambrosial instruction.
Manmohan Singh (Punjabi)ਮੈਂ ਗੁਰਾਂ ਦੀ ਅੰਮ੍ਰਿਤਮਈ ਸਿੱਖਿਆ ਉਚਾਰਨ ਕਰਦਾ ਹਾਂ।
Fareedkot Teekaਗੁਰੋਂ ਕੀ ਭਾਖੀ ਹੋਈ ਜੋ ਅੰਮ੍ਰਿਤ ਰੂਪ ਸਿਖਿਆ ਹੈ॥
Prof. Sahib Singhਜਿਹੜਾ ਮਨੁੱਖ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਉਚਾਰਦਾ ਰਹਿੰਦਾ ਹੈ,ਪਦ ਅਰਥ ਸਾਖੀ = ਸਿੱਖਿਆ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਭਾਖੀ = ਉਚਾਰਦਾ ਹੈ।
SikhNet (Spanish)Recito la Instrucción del Guru.
ਸਚੈ ਸਬਦੇ; ਸਚੁ ਸੁਭਾਖੀ ॥
sachai sabade; sach subhaakhee | Ang 1058
Sant Singh KhalsaI lovingly chant the Truth, through the True Word of the Shabad.
Manmohan SinghI utter the Lord's truth through the True Gurbani.
Manmohan Singh (Punjabi)ਸੱਚੀ ਗੁਰਬਾਣੀ ਦੇ ਰਾਹੀਂ ਮੈਂ ਸਾਈਂ ਦੇ ਸੱਚ ਨੂੰ ਉਚਾਰਦਾ ਹਾਂ।
Fareedkot Teekaਜੋ ਨਿਸਚੇ ਕਰ ਕੇ ਸਚੇ ਬ੍ਰਹਮ ਕੀ ਕਥਨ ਵਾਲੀ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਸਿਮਰਦਾ ਰਹਿੰਦਾ ਹੈ,ਪਦ ਅਰਥ ਸਚੈ ਸਬਦੇ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ। ਸਚੁ = ਸਦਾ-ਥਿਰ ਹਰਿ-ਨਾਮ। ਸੁਭਾਖੀ = ਪ੍ਰੇਮ ਨਾਲ ਉਚਾਰਦਾ ਹੈ।
SikhNet (Spanish)Sí, he recitado la Verdad de Dios a través de la Palabra,
ਸਦਾ ਸਚਿ ਰੰਗਿ ਰਾਤਾ ਮਨੁ ਮੇਰਾ; ਸਚੇ ਸਚਿ ਸਮਾਇਦਾ ॥੩॥
sadaa sach rang raataa man meraa; sache sach samaaeidaa |3| Ang 1058
Sant Singh KhalsaMy mind remains forever imbued with the Love of the True Lord. I am immersed in the Truest of the True. ||3||
Manmohan SinghMy soul ever remains imbued with the love of the True Lord and I am merged in the Truest of the true.
Manmohan Singh (Punjabi)ਮੈਂਡੀ ਆਤਮਾ ਹਮੇਸ਼ਾਂ ਸੱਚੇ ਸੁਆਮੀ ਦੇ ਪ੍ਰੇਮ ਨਾਲ ਰੰਗੀ ਰਹਿੰਦੀ ਹੈ ਅਤੇ ਮੈਂ ਸੰਚਿਆਰਾਂ ਦੇ ਪਰਮ ਸਚਿਆਰ ਵਿੱਚ ਲੀਨ ਹੋ ਗਿਆ ਹਾਂ।
Fareedkot Teekaਸਦਾ ਸਚ ਉਪਦੇਸ ਮੇਂ ਮੇਰਾ ਮਨ ਰੰਗਿਆ ਹੈ, ਇਸੀ ਤੇ ਨਿਸਚੇ ਕਰ ਕੇ ਸਚ ਮੇਂ ਸਮਾਵਤਾ ਭਇਆ ਹੈ ਅਰਥਾਤ ਸਮਾਇਆ ਹੂਆ ਹੈ॥੩॥
Prof. Sahib Singhਉਸ ਦਾ ਮਮਤਾ ਵਿਚ ਫਸਣ ਵਾਲਾ ਮਨ ਸਦਾ ਹਰਿ-ਨਾਮ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ ॥੩॥ਪਦ ਅਰਥ ਸਚਿ ਰੰਗਿ = ਸਦਾ-ਥਿਰ ਪ੍ਰੇਮ-ਰੰਗ ਵਿਚ। ਮਨੁ ਮੇਰਾ = 'ਮੇਰਾ ਮੇਰਾ' ਕੂਕਣ ਵਾਲਾ ਮਨ, ਮਮਤਾ ਵਿਚ ਫਸਿਆ ਮਨ। ਸਚੇ ਸਚਿ = ਸਦਾ-ਥਿਰ ਪ੍ਰਭੂ ਵਿਚ ਹੀ ॥੩॥
SikhNet (Spanish)mi mente está totalmente imbuida en la Verdad del Señor, y me encuentro inmerso en Su Verdad. (3)
ਗੁਰਮੁਖਿ ਮਨੁ ਨਿਰਮਲੁ; ਸਤ ਸਰਿ ਨਾਵੈ ॥
guramukh man niramal; sat sar naavai | Ang 1058
Sant Singh KhalsaImmaculate and pure is the mind of the Gurmukh, who bathes in the Pool of Truth.
Manmohan SinghPure is the soul of the Guru-ward, who bathes in the True tank.
Manmohan Singh (Punjabi)ਪਵਿੱਤਰ ਹੈ ਆਤਮਾ ਗੁਰੂ-ਅਨੁਸਾਰੀ ਦੀ, ਜੋ ਸੱਚੇ ਸਰੋਵਰ ਅੰਦਰ ਇਸ਼ਨਾਨ ਕਰਦਾ ਹੈ।
Fareedkot Teekaਗੁਰਮੁਖੋਂ ਕਾ ਮਨ ਨਿਰਮਲ ਹੂਆ ਹੈ, ਕਿਉਂਕਿ (ਸਤ ਸਰਿ) ਸਤਿਸੰਗ ਰੂਪ ਤਲਾਉ ਮੇਂ ਨਾਵਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਹ ਸੰਤੋਖ ਦੇ ਸਰੋਵਰ (ਹਰਿ-ਨਾਮ) ਵਿਚ ਇਸ਼ਨਾਨ ਕਰਦਾ ਹੈ;ਪਦ ਅਰਥ ਸਤ ਸਰਿ = ਸੰਤੋਖ-ਸਰੋਵਰ ਵਿਚ। ਨਾਵੈ = ਇਸ਼ਨਾਨ ਕਰਦਾ ਹੈ।
SikhNet (Spanish)Inmaculada es la mente del ser con Conciencia de Dios.
ਮੈਲੁ. ਨ ਲਾਗੈ; ਸਚਿ ਸਮਾਵੈ ॥
mail. na laagai; sach samaavai | Ang 1058
Sant Singh KhalsaNo filth attaches to him; he merges in the True Lord.
Manmohan SinghNo filth attaches to him and he merges in the True One.
Manmohan Singh (Punjabi)ਉਸ ਨੂੰ ਕੋਈ ਮਲੀਣਤਾ ਨਹੀਂ ਚਿਮੜਦੀ ਤੇ ਉਹ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਪੁਨਾ ਜੋ ਸਚ ਸਰੂਪ ਮੇਂ ਸਮਾਵਤਾ ਹੈ ਤਿਸ ਕੋ ਪਾਪ ਕੀ ਮੈਲ ਨਹੀਂ ਲਾਗਤੀ॥
Prof. Sahib Singhਉਸ ਨੂੰ (ਵਿਕਾਰਾਂ ਦੀ) ਮੈਲ ਨਹੀਂ ਚੰਬੜਦੀ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ।ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ।
SikhNet (Spanish)Habiéndose bañado en el Lago de la Verdad, se inmerge en la Verdad
ਸਚੋ ਸਚੁ ਕਮਾਵੈ ਸਦ ਹੀ; ਸਚੀ ਭਗਤਿ ਦ੍ਰਿੜਾਇਦਾ ॥੪॥
sacho sach kamaavai sad hee; sachee bhagat drirraaeidaa |4| Ang 1058
Sant Singh KhalsaHe truly practices Truth forever; true devotion is implanted within him. ||4||
Manmohan SinghHe ever practises the whole truth and the True devotion he keeps embedded in his mind.
Manmohan Singh (Punjabi)ਉਹ ਹਮੇਸ਼ਾਂ ਨਿਰੋਲ ਸੱਚ ਦੀ ਕਮਾਈ ਕਰਦਾ ਹੈ ਅਤੇ ਸੱਚੀ ਪ੍ਰੇਮਾ-ਭਗਤੀ ਨੂੰ ਉਹ ਆਪਦੇ ਰਿਦੇ ਵਿੱਚ ਪੱਕਾ ਕਰੀ ਰਖਦਾ ਹੈ।
Fareedkot Teekaਸਚ ਕੋ ਹੀ ਨਿਸਚੇ ਕਰ ਕੇ ਸਦਾ ਆਪ ਕਮਾਵਤਾ ਹੈ। ਜੋ ਉਸ ਕਾ ਸੰਗੀ ਹੈ ਤਿਸ ਕੋ ਭੀ ਸਚੀ ਭਗਤੀ ਦ੍ਰਿੜ ਕਰਾਵਤਾ ਹੈ॥੪॥
Prof. Sahib Singhਉਹ ਮਨੁੱਖ ਹਰ ਵੇਲੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਹੀ ਕਮਾਈ ਕਰਦਾ ਹੈ, ਉਹ ਮਨੁੱਖ ਸਦਾ ਨਾਲ ਨਿਭਣ ਵਾਲੀ ਭਗਤੀ (ਆਪਣੇ ਹਿਰਦੇ ਵਿਚ) ਪੱਕੇ ਤੌਰ ਤੇ ਟਿਕਾਈ ਰੱਖਦਾ ਹੈ ॥੪॥ਪਦ ਅਰਥ ਸਚੋ ਸਚੁ ਕਮਾਵੈ = ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। ਸਦ = ਸਦਾ। ਦ੍ਰਿੜਾਇਦਾ = ਹਿਰਦੇ ਵਿਚ ਪੱਕੀ ਕਰ ਲੈਂਦਾ ਹੈ ॥੪॥
SikhNet (Spanish)y las manchas no se le acercan ni en sueños. Practica la Verdad siempre, pues su mente está embebida en la Verdadera Devoción a Dios. (4)
ਗੁਰਮੁਖਿ ਸਚੁ ਬੈਣੀ; ਗੁਰਮੁਖਿ ਸਚੁ ਨੈਣੀ ॥
guramukh sach bainee; guramukh sach nainee | Ang 1058
Sant Singh KhalsaTrue is the speech of the Gurmukh; true are the eyes of the Gurmukh.
Manmohan SinghTruth is in speech of the pious person and truth is in the pious person's eyes.
Manmohan Singh (Punjabi)ਸੱਚ ਹੈ ਪਵਿੱਤਰ ਪੁਰਸ਼ ਦੇ ਬਚਨ-ਬਿਲਾਸਾਂ ਵਿੱਚ ਅਤੇ ਸੱਚ ਹੈ ਪਵਿੱਤ੍ਰ ਪੁਰਸ਼ ਦਿਆਂ ਨੇਤ੍ਰਾਂ ਅੰਦਰ।
Fareedkot Teekaਗੁਰਮੁਖੋਂ ਕੇ ਬਚਨੋਂ ਮੇਂ ਭੀ ਸਚ ਹੈ ਔ ਗੁਰਮੁਖੋਂ ਕੇ ਨੇਤ੍ਰੀ ਭੀ ਸਚ ਕੀ ਹੀ ਦ੍ਰਿਸਟੀ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੇ ਬਚਨਾਂ ਵਿਚ ਪ੍ਰਭੂ ਵੱਸਦਾ ਹੈ, ਉਸ ਦੀਆਂ ਅੱਖਾਂ ਵਿਚ ਪ੍ਰਭੂ ਵੱਸਦਾ ਹੈ, (ਉਹ ਹਰ ਵੇਲੇ ਨਾਮ ਸਿਮਰਦਾ ਹੈ, ਹਰ ਪਾਸੇ ਪਰਮਾਤਮਾ ਨੂੰ ਹੀ ਵੇਖਦਾ ਹੈ)।ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ। ਬੈਣੀ = ਬਚਨਾਂ ਵਿਚ। ਸਚੁ = ਸਦਾ-ਥਿਰ ਪ੍ਰਭੂ। ਨੈਣੀ = ਨੈਣੀਂ, ਅੱਖਾਂ ਵਿਚ।
SikhNet (Spanish)La Verdad está en el habla del ser con Conciencia de Dios, sí, está en los ojos del que la tiene.
ਗੁਰਮੁਖਿ ਸਚੁ ਕਮਾਵੈ ਕਰਣੀ ॥
guramukh sach kamaavai karanee | Ang 1058
Sant Singh KhalsaThe Gurmukh practices and lives the Truth.
Manmohan SinghThe pious person does the True deeds.
Manmohan Singh (Punjabi)ਪਵਿੱਤ੍ਰ ਪੁਰਸ਼ ਸੱਚੇ ਅਮਲ ਕਮਾਉਂਦਾ ਹੈ।
Fareedkot Teekaਗੁਰਮੁਖ ਸਰੀਰ ਕਰ ਭੀ ਸਚੀ ਕਰਣੀ ਕਮਾਵਤੇ ਹੈਂ॥
Prof. Sahib Singhਉਹ ਸਦਾ-ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਇਹੀ ਉਸ ਵਾਸਤੇ ਕਰਨ-ਜੋਗ ਕੰਮ ਹੈ।ਪਦ ਅਰਥ ਕਰਣੀ = ਕਰਨ-ਯੋਗ ਕੰਮ {करणीय}। ਸਚੁ ਕਮਾਵੈ = ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ।
SikhNet (Spanish)La Verdad de seguro la practica, no recita nada más que la Verdad
ਸਦ ਹੀ ਸਚੁ ਕਹੈ ਦਿਨੁ ਰਾਤੀ; ਅਵਰਾ ਸਚੁ ਕਹਾਇਦਾ ॥੫॥
sad hee sach kahai din raatee; avaraa sach kahaaeidaa |5| Ang 1058
Sant Singh KhalsaHe speaks the Truth forever, day and night, and inspires others to speak the Truth. ||5||
Manmohan SinghDay and night, he ever tells the truth and also makes others utter the truth.
Manmohan Singh (Punjabi)ਦਿਹੁੰ ਅਤੇ ਰੈਣ ਉਹ ਸਦੀਵ ਹੀ ਸੱਚ ਬੋਲਦਾ ਹੈ ਅਤੇ ਹੋਰਨਾਂ ਕੋਲੋਂ ਭੀ ਸੱਚ ਬੁਲਾਉਂਦਾ ਹੈ।
Fareedkot Teekaਸਦਾ ਦਿਨ ਰਾਤਿ ਸਚ ਹੀ ਆਪ ਕਹਤਾ ਹੈ ਔਰ ਹੋਰ ਜੋ ਸੰਗੀ ਹੈਂ ਤਿਨ ਸੇ ਭੀ ਸਚ ਹੀ ਕਹਾਉਤਾ ਹੈ॥੫॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਦਿਨ ਰਾਤ ਸਦਾ ਹੀ ਸਿਮਰਨ ਕਰਦਾ ਹੈ, ਤੇ, ਹੋਰਨਾਂ ਨੂੰ ਸਿਮਰਨ ਕਰਨ ਲਈ ਪ੍ਰੇਰਦਾ ਹੈ ॥੫॥ਪਦ ਅਰਥ ਸਦ = ਸਦਾ। ਕਹੈ = ਉਚਾਰਦਾ ਹੈ ॥੫॥
SikhNet (Spanish)y hace que otros también reciten la Verdad de Dios. (5)
ਗੁਰਮੁਖਿ ਸਚੀ ਊਤਮ ਬਾਣੀ ॥
guramukh sachee aootam baanee | Ang 1058
Sant Singh KhalsaTrue and exalted is the speech of the Gurmukh.
Manmohan SinghTrue and sublime is the speech of the holyman.
Manmohan Singh (Punjabi)ਸੱਚੀ ਅਤੇ ਸ਼੍ਰੇਸ਼ਟ ਹੈ ਨੇਕ ਬੰਦੇ ਦੀ ਬੋਲ-ਬਾਣੀ।
Fareedkot Teekaਗੁਰਮੁਖ ਉਤਮਾਂ ਕੀ ਸਚੀ ਬਾਣੀ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਉੱਤਮ ਬਾਣੀ ਹੀ ਗੁਰਮੁਖ (ਸਦਾ ਉਚਾਰਦਾ ਹੈ),ਪਦ ਅਰਥ ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ।
SikhNet (Spanish)Verdadera y Sublime es la Palabra del Gurmukj,
ਗੁਰਮੁਖਿ ਸਚੋ ਸਚੁ ਵਖਾਣੀ ॥
guramukh sacho sach vakhaanee | Ang 1058
Sant Singh KhalsaThe Gurmukh speaks Truth, only Truth.
Manmohan SinghThe holyman utters nothing but truth.
Manmohan Singh (Punjabi)ਨੇਕ ਬੰਦਾ ਨਿਰੋਲ ਸੱਚ ਹੀ ਆਖਦਾ ਹੈ।
Fareedkot Teekaਗੁਰੋਂ ਦੁਆਰੇ ਤਿਨੋਂ ਨੇ ਸਚ ਹੀ ਨਿਸਚੇ ਕਰ ਵਖ੍ਯਾਨ ਕਰਾ ਹੈ॥
Prof. Sahib Singhਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਚਾਰਦਾ ਹੈ।ਪਦ ਅਰਥ ਸਚੋ ਸਚੁ = ਸਦਾ-ਥਿਰ ਨਾਮ ਹੀ ਨਾਮ।
SikhNet (Spanish)pues él habla la Verdad y sólo la Verdad.
ਗੁਰਮੁਖਿ ਸਦ ਸੇਵਹਿ ਸਚੋ ਸਚਾ; ਗੁਰਮੁਖਿ ਸਬਦੁ ਸੁਣਾਇਦਾ ॥੬॥
guramukh sad seveh sacho sachaa; guramukh sabad sunaaeidaa |6| Ang 1058
Sant Singh KhalsaThe Gurmukh serves the Truest of the True forever; the Gurmukh proclaims the Word of the Shabad. ||6||
Manmohan SinghThe Holyman ever serves the Truest of the True and the holyman, preaches the Lord's Name.
Manmohan Singh (Punjabi)ਨੇਕ ਬੰਦਾ ਸਦੀਵ ਹੀ ਸਚਿਆਰਾਂ ਦੇ ਪਰਮ ਸਚਿਆਰ ਦੀ ਟਹਿਲ ਕਰਦਾ ਹੈ ਅਤੇ ਨੇਕ ਬੰਦਾ ਪ੍ਰਭੂ ਦੇ ਨਾਮ ਦਾ ਪ੍ਰਚਾਰ ਕਰਦਾ ਹੈ।
Fareedkot Teekaਗੁਰਮੁਖ ਸਦਾ ਸਚੇ ਕੋ ਸੇਵਤਾ ਹੈ ਇਸੀ ਤੇ ਤਿਸ ਕਾ ਮਨ ਸਚਾ ਹੈ, ਔ ਗੁਰਮੁਖ ਔਰੋਂ ਕੋ ਸਚਾ ਹੀ ਸਬਦ ਸੁਣਾਵਤਾ ਹੈ॥੬॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ ਹੀ ਸਦਾ-ਥਿਰ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ (ਹੋਰਨਾਂ ਨੂੰ ਭੀ) ਬਾਣੀ ਹੀ ਸੁਣਾਂਦਾ ਹੈ ॥੬॥ਪਦ ਅਰਥ ਸਦ = ਸਦਾ। ਸੇਵਹਿ = ਸਿਮਰਦੇ ਹਨ। ਸਬਦੁ = ਸਿਫ਼ਤ-ਸਾਲਾਹ ਦੀ ਬਾਣੀ ॥੬॥
SikhNet (Spanish)El Gurmukj sirve siempre al que es Verdadero y proclama la Palabra del Shabd a otros. (6)
ਗੁਰਮੁਖਿ ਹੋਵੈ. ਸੁ ਸੋਝੀ ਪਾਏ ॥
guramukh hovai. su sojhee paae | Ang 1059
Sant Singh KhalsaOne who becomes Gurmukh understands.
Manmohan SinghHe, who becomes the Guru-ward, obtains understanding,
Manmohan Singh (Punjabi)ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਸ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ,
Fareedkot Teekaਜੋ ਗੁਰਮੁਖ ਹੋਤਾ ਹੈ, ਸੋਈ ਸਚ ਕੀ ਸੋਝੀ ਪਾਵਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲੈਂਦਾ ਹੈ,ਪਦ ਅਰਥ ਸੁ = ਉਹ {ਇਕ-ਵਚਨ}।
SikhNet (Spanish)Quien se vuelve Gurmukj entiende.
ਹਉਮੈ ਮਾਇਆ ਭਰਮੁ ਗਵਾਏ ॥
haumai maaeaa bharam gavaae | Ang 1059
Sant Singh KhalsaHe rids himself of egotism, Maya and doubt.
Manmohan Singhand rids himself of pride, desire of wealth and doubt.
Manmohan Singh (Punjabi)ਅਤੇ ਉਹ ਹੰਕਾਰ, ਧਨ-ਦੌਲਤ ਦੀ ਖ਼ਾਹਿਸ਼ ਅਤੇ ਸੰਸੇ ਤੋਂ ਖ਼ਲਾਸੀ ਪਾ ਜਾਂਦਾ ਹੈ।
Fareedkot Teekaਹਉਮੈ ਔ ਛਲ ਕੋ ਤਥਾ ਭਰਮ ਕੋ ਗਵਾਵਤਾ ਹੈ॥
Prof. Sahib Singhਉਹ ਆਪਣੇ ਅੰਦਰੋਂ ਹਉਮੈ ਅਤੇ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ।ਪਦ ਅਰਥ ਮਾਇਆ ਭਰਮੁ = ਮਾਇਆ ਵਾਲੀ ਭਟਕਣਾ।
SikhNet (Spanish)Él se libera del egoísmo, de la duda y de Maya.
ਗੁਰ ਕੀ ਪਉੜੀ ਊਤਮ ਊਚੀ; ਦਰਿ ਸਚੈ ਹਰਿ ਗੁਣ ਗਾਇਦਾ ॥੭॥
gur kee paurree aootam aoochee; dar sachai har gun gaaeidaa |7| Ang 1059
Sant Singh KhalsaHe ascends the sublime, exalted ladder of the Guru, and he sings the Glorious Praises of the Lord at His True Door. ||7||
Manmohan SinghThrough the Guru's sublime ladder, he mounts high and sings he the Lord's praise at the True Door.
Manmohan Singh (Punjabi)ਗੁਰਾਂ ਦੀ ਸ਼੍ਰੇਸ਼ਟ ਪਉੜੀ ਰਾਹੀਂ ਉਹ ਉੱਚਾ ਚੜ੍ਹ ਜਾਂਦਾ ਹੈ ਅਤੇ ਸੱਚੇ ਦਰਵਾਜ਼ੇ ਉੱਤੇ ਸੁਆਮੀ ਦੀ ਸਿਫ਼ਤ-ਸਾਲਾਹ ਗਾਇਨ ਕਰਦਾ ਹੈ।
Fareedkot Teekaਗੁਰੋਂ ਕੀ ਭੂਮਕਾ ਰੂਪ ਪੌੜੀ ਅਤੀ ਊਤਮ ਔ ਊਚੀ ਹੈ। ਜੋ ਹਰੀ ਗਾਣ ਗਾਵਤਾ ਹੈ, ਸੋ ਗੁਰੋਂ ਕੀ ਪੌੜੀ ਦ੍ਵਾਰਾ ਸਚੇ ਕੇ ਦਰ ਮੇਂ ਪਹੁੰਚਤਾ ਹੈ॥੭ ॥
Prof. Sahib Singhਉਹ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਇਹੀ ਹੈ ਗੁਰੂ ਦੀ (ਦੱਸੀ ਹੋਈ) ਉੱਚੀ ਤੇ ਉੱਤਮ ਪੌੜੀ (ਜਿਸ ਦੀ ਰਾਹੀਂ ਮਨੁੱਖ ਉੱਚੇ ਆਤਮਕ ਮੰਡਲਾਂ ਵਿਚ ਚੜ੍ਹ ਕੇ ਪ੍ਰਭੂ ਨੂੰ ਜਾ ਮਿਲਦਾ ਹੈ) ॥੭॥ਪਦ ਅਰਥ ਦਰਿ ਸਚੈ = ਸਦਾ-ਥਿਰ ਦੇ ਦਰ ਤੇ, ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ। ਗੁਰ ਕੀ ਪਉੜੀ = ਗੁਰੂ ਦੀ ਦੱਸੀ ਹੋਈ ਪੌੜੀ (ਜਿਸ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਪਹੁੰਚ ਸਕੀਦਾ ਹੈ) ॥੭॥
SikhNet (Spanish)Ese ser llega hasta la Alturas, a través de la Sublime Escalera del Guru y entona las Alabanzas del Señor en la Verdadera Puerta. (7)
ਗੁਰਮੁਖਿ ਸਚੁ ਸੰਜਮੁ ਕਰਣੀ ਸਾਰੁ ॥
guramukh sach sanjam karanee saar | Ang 1059
Sant Singh KhalsaThe Gurmukh practices true self-control, and acts in excellence.
Manmohan SinghThe Guru-ward practises true self-discipline and does sublime deeds.
Manmohan Singh (Punjabi)ਗੁਰੂ-ਅਨੁਸਾਰੀ ਸਦਾ ਸਵੈ-ਜਬਤ ਕਮਾਉਂਦਾ ਹੈ ਅਤੇ ਸ਼੍ਰੇਸ਼ਟ ਕਰਮ ਕਰਦਾ ਹੈ।
Fareedkot Teekaਗੁਰਮੁਖੋਂ ਕਾ ਸਾਚਾ ਸੰਜਮੁ ਹੈ ਅਰ ਕਰਨੀ ਸ੍ਰੇਸਟ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਸਦਾ-ਥਿਰ ਹਰਿ-ਨਾਮ ਸਿਮਰਦਾ ਹੈ-ਇਹੀ ਹੈ ਉਸ ਦਾ ਕਰਨ-ਜੋਗ ਕੰਮ, ਇਹੀ ਹੈ ਉਸ ਦੇ ਵਾਸਤੇ (ਵਿਕਾਰਾਂ ਤੋਂ ਬਚਣ ਲਈ) ਵਧੀਆ ਜੀਵਨ-ਜੁਗਤਿ।ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਸਾਰ = ਸ੍ਰੇਸ਼ਟ। ਸੰਜਮੁ = (ਵਿਕਾਰਾਂ ਤੋਂ ਬਚਣ ਲਈ) ਪਰਹੇਜ਼। ਸਾਰੁ ਸੰਜਮੁ = ਵਧੀਆ ਸੰਜਮ। ਕਰਣੀ = ਕਰਨ-ਯੋਗ ਕੰਮ।
SikhNet (Spanish)El ser con Conciencia de Dios tiene una conducta pura y sigue el Sendero de la Verdad,
ਗੁਰਮੁਖਿ ਪਾਏ ਮੋਖ ਦੁਆਰੁ ॥
guramukh paae mokh duaar | Ang 1059
Sant Singh KhalsaThe Gurmukh obtains the gate of salvation.
Manmohan SinghThe Guru-ward obtains the door of salvation.
Manmohan Singh (Punjabi)ਗੁਰੂ-ਅਨੁਸਾਰੀ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।
Fareedkot Teekaਇਸੀ ਤੇ ਗੁਰਮੁਖ ਮੋਖ ਕਾ ਦੁਆਰਾ ਗ੍ਯਾਨੁ ਪਾਵਤਾ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਵਿਕਾਰਾਂ ਤੋਂ) ਖ਼ਲਾਸੀ ਪਾਣ ਵਾਲਾ (ਇਹ) ਦਰਵਾਜ਼ਾ ਲੱਭ ਲੈਂਦਾ ਹੈ।ਪਦ ਅਰਥ ਮੋਖ ਦੁਆਰੁ = (ਵਿਕਾਰਾਂ ਤੋਂ) ਖ਼ਲਾਸੀ ਪਾਣ ਦਾ ਦਰਵਾਜ਼ਾ।
SikhNet (Spanish)así logra llegar hasta la Puerta de la Salvación. Está siempre imbuido en la Amorosa Adoración a Dios,
ਭਾਇ ਭਗਤਿ ਸਦਾ ਰੰਗਿ ਰਾਤਾ; ਆਪੁ ਗਵਾਇ ਸਮਾਇਦਾ ॥੮॥
bhaae bhagat sadaa rang raataa; aap gavaae samaaeidaa |8| Ang 1059
Sant Singh KhalsaThrough loving devotion, he remains forever imbued with the Lord's Love; eradicating self-conceit, he merges in the Lord. ||8||
Manmohan SinghThrough the loving adoration, he ever remains imbued with bliss and stilling self-conceit he merges in the Lord.
Manmohan Singh (Punjabi)ਪਿਆਰੀ ਉਪਾਸ਼ਨਾ ਰਾਹੀਂ ਉਹ ਹਮੇਸ਼ਾਂ ਹੀ ਖ਼ੁਸ਼ੀ ਨਾਲ ਰੰਗਿਆ ਰਹਿੰਦਾ ਹੈ ਅਤੇ ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਉਹ ਪ੍ਰਭੂ ਅੰਦਰ ਲੀਨ ਥੀ ਵੰਝਦਾ ਹੈ।
Fareedkot Teekaਪ੍ਰੇਮ ਭਗਤੀ ਕਰ ਕੇ ਸਦਾ ਅਨੰਦ ਮੇਂ ਰਾਤਾ ਰਹਿਤਾ ਹੈ, ਪੁਨਃ ਆਪਾ ਭਾਵ ਗਵਾਇਕੇ ਪਰਮੇਸਰ ਮੇਂ ਸਮਾਵਤਾ ਹੈ॥੮॥
Prof. Sahib Singhਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਪ੍ਰਭੂ ਦੇ ਨਾਮ-ਰੰਗ ਵਿਚ ਸਦਾ ਰੰਗਿਆ ਰਹਿੰਦਾ ਹੈ, ਉਹ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਕੇ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ॥੮॥ਪਦ ਅਰਥ ਭਾਇ = ਪ੍ਰੇਮ ਵਿਚ। ਰੰਗਿ = ਰੰਗ ਵਿਚ। ਆਪੁ = ਆਪਾ-ਭਾਵ ॥੮॥
SikhNet (Spanish).y abandonándose en su Ser, se inmerge en Él. (8)
ਗੁਰਮੁਖਿ ਹੋਵੈ ਮਨੁ ਖੋਜਿ ਸੁਣਾਏ ॥
guramukh hovai man khoj sunaae | Ang 1059
Sant Singh KhalsaOne who becomes Gurmukh examines his own mind, and instructs others.
Manmohan SinghThe Guru-ward searches his mind and utters what he sees there.
Manmohan Singh (Punjabi)ਗੁਰੂ-ਅਨੁਸਾਰੀ ਆਪਣੇ ਮਨ ਦੀ ਢੂੰਡ ਭਾਲ ਕਰਦਾ ਹੈ। ਜੋ ਕੁਛ ਉਹਉਥੇ ਦੇਖਦਾ ਹੈ ਉਸ ਨੂੰ ਵਰਨਣ ਕਰਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਮਹਾਤਮਾ ਕੋ ਮਨ ਕਾ (ਖੋਜਿ) ਹਾਲ ਸੁਨਾਵਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ (ਆਪਣੇ) ਮਨ ਨੂੰ ਖੋਜ ਕੇ (ਇਹ ਨਿਸ਼ਚਾ ਬਣਾਂਦਾ ਹੈ, ਤੇ ਹੋਰਨਾਂ ਨੂੰ ਭੀ ਇਹ) ਸੁਣਾਂਦਾ ਹੈ,ਪਦ ਅਰਥ ਖੋਜਿ = ਖੋਜ ਕੇ।
SikhNet (Spanish)El ser con Conciencia de Dios busca en su mente y, lo que encuentra ahí,
ਸਚੈ ਨਾਮਿ; ਸਦਾ ਲਿਵ ਲਾਏ ॥
sachai naam; sadaa liv laae | Ang 1059
Sant Singh KhalsaHe is lovingly attuned to the True Name forever.
Manmohan SinghHe ever enshrines love for the True Name.
Manmohan Singh (Punjabi)ਉਹ ਹਮੇਸ਼ਾਂ ਹੀ ਸਤਿਨਾਮ ਨਾਲ ਪ੍ਰੀਤ ਪਾਉਂਦਾ ਹੈ।
Fareedkot Teekaਸਚੇ ਨਾਮੀ ਮੇਂ ਸਦਾ ਲਿਵ ਲਾਵਤਾ ਹੈ॥
Prof. Sahib Singhਉਹ ਸਦਾ-ਥਿਰ ਹਰਿ-ਨਾਮ ਵਿਚ ਸਦਾ ਆਪਣੀ ਸੁਰਤ ਜੋੜੀ ਰੱਖੋ,ਪਦ ਅਰਥ ਸਚੈ ਨਾਮਿ = ਸਦਾ-ਥਿਰ ਹਰਿ-ਨਾਮ ਵਿਚ। ਲਿਵ = ਲਗਨ।
SikhNet (Spanish)lo recita. Sí, está siempre y para siempre entonado en el Nombre del Señor
ਜੋ ਤਿਸੁ ਭਾਵੈ. ਸੋਈ ਕਰਸੀ; ਜੋ ਸਚੇ ਮਨਿ ਭਾਇਦਾ ॥੯॥
jo tis bhaavai. soee karasee; jo sache man bhaaeidaa |9| Ang 1059
Sant Singh KhalsaThey act in harmony with the Mind of the True Lord. ||9||
Manmohan SinghHe does only that, whatever is sweet unto the True Lord's mind and what He likes.
Manmohan Singh (Punjabi)ਉਹ ਕੇਵਲ ਉਹ ਹੀ ਕਰਦਾ ਹੈ ਜਿਹੜਾ ਕਿ ਸੱਚੇ ਸੁਆਮੀ ਦੇ ਚਿੱਤ ਨੂੰ ਚੰਗਾ ਲਗਦਾ ਹੈ ਅਤੇ ਜੋ ਉਸ ਨੂੰ ਭਾਉਂਦਾ ਹੈ।
Fareedkot Teekaਜੋ ਤਿਸ ਵਾਹਿਗੁਰੂ ਕੋ ਭਾਵੇ ਸੋਈ ਆਗੇ ਕੋ ਕਰੇਗਾ, ਪੁਨਃ ਸੋਈ ਅਬ ਕਰਤਾ ਹੈ, ਜੋ ਸਚੇ ਕੇ ਮਨ ਮੇਂ ਭਾਵਤਾ ਹੈ॥੯॥
Prof. Sahib Singhਜੋ ਕੁਝ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਕੁਝ ਉਹ ਕਰਦਾ ਹੈ, (ਜਗਤ ਵਿਚ ਉਹੀ ਕੁਝ ਉਹ ਹੈ) ਜੋ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਮਨ ਵਿਚ ਭਾ ਜਾਂਦਾ ਹੈ ॥੯॥ਪਦ ਅਰਥ ਤਿਸੁ = ਉਸ ਪਰਮਾਤਮਾ ਨੂੰ। ਭਾਵੈ = ਚੰਗਾ ਲੱਗਦਾ ਹੈ। ਕਰਸੀ = ਕਰੇਗਾ, ਕਰਦਾ ਹੈ। ਸਚੇ ਮਨਿ = ਸਦਾ-ਥਿਰ ਪ੍ਰਭੂ ਦੇ ਮਨ ਵਿਚ ॥੯॥
SikhNet (Spanish)y hace sólo lo que le place al Dios Verdadero. (9)
ਜਾ ਤਿਸੁ ਭਾਵੈ; ਸਤਿਗੁਰੂ ਮਿਲਾਏ ॥
jaa tis bhaavai; satiguroo milaae | Ang 1059
Sant Singh KhalsaAs it pleases His Will, He unites us with the True Guru.
Manmohan SinghWhen he so wills, He makes man meet the True Guru.
Manmohan Singh (Punjabi)ਜਦ ਉਸ ਨੂੰ ਇਸ ਤਰ੍ਹਾਂ ਚੰਗਾ ਲਗਦਾ ਹੈ, ਉਹ ਬੰਦੇ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ।
Fareedkot Teekaਜਾ ਤਿਸ ਪ੍ਰਮਾਤਮਾ ਕੋ ਭਾਵੇ ਤਾਂ ਸਤਿਗੁਰੋਂ ਕੋ ਮਿਲਾਵਤਾ ਹੈ॥
Prof. Sahib Singh(ਗੁਰਮੁਖਿ ਮਨੁੱਖ ਹੋਰਨਾਂ ਨੂੰ ਭੀ ਇਹੀ ਸੁਣਾਂਦਾ ਹੈ ਕਿ) ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਤਦੋਂ ਉਹ ਮਨੁੱਖ ਨੂੰ ਗੁਰੂ ਮਿਲਾਂਦਾ ਹੈ,ਪਦ ਅਰਥ ਜਾ = ਜਾਂ, ਜਦੋਂ।
SikhNet (Spanish)Cuando así lo desea el Señor, nos guía hasta el Guru
ਜਾ ਤਿਸੁ ਭਾਵੈ; ਤਾ ਮੰਨਿ ਵਸਾਏ ॥
jaa tis bhaavai; taa man vasaae | Ang 1059
Sant Singh KhalsaAs it pleases His Will, He comes to dwell within the mind.
Manmohan SinghWhen it pleases Him, then, enshrines He His Name within the man's mind.
Manmohan Singh (Punjabi)ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਉਹ ਆਪਦਾ ਨਾਮ ਬੰਦੇ ਦੇ ਚਿੱਤ ਅੰਦਰ ਟਿਕਾ ਦਿੰਦਾ ਹੈ।
Fareedkot Teekaਜਾਂ ਤਿਸੀ ਕੋ ਭਾਵੈ ਤਾਂ ਮਨ ਮੇਂ ਇਹ ਜੀਉ ਉਪਦੇਸ ਵਸਾਵਤਾ ਹੈ॥
Prof. Sahib Singhਜਦੋਂ ਉਸ ਦੀ ਰਜ਼ਾ ਹੁੰਦੀ ਹੈ ਤਦੋਂ ਉਸ ਦੇ ਮਨ ਵਿਚ (ਆਪਣਾ ਨਾਮ) ਵਸਾਂਦਾ ਹੈ।ਪਦ ਅਰਥ ਮੰਨਿ = ਮਨਿ, ਮਨ ਵਿਚ।
SikhNet (Spanish)Verdadero y cuando así le place a Dios, uno Lo enaltece en la mente.
ਆਪਣੈ ਭਾਣੈ ਸਦਾ ਰੰਗਿ ਰਾਤਾ; ਭਾਣੈ ਮੰਨਿ ਵਸਾਇਦਾ ॥੧੦॥
aapanai bhaanai sadaa rang raataa; bhaanai man vasaaeidaa |10| Ang 1059
Sant Singh KhalsaAs it pleases His Will, He imbues us with His Love; as it pleases His Will, He comes to dwell in the mind. ||10||
Manmohan SinghBy His pleasure, the Lord ever remains imbued with glee and by His pleasure, He enshrines it in the mortal's mind.
Manmohan Singh (Punjabi)ਆਪਣੀ ਰਜ਼ਾ ਦੁਆਰਾ, ਸਾਈਂ ਹਮੇਸ਼ਾਂ ਖ਼ੁਸ਼ੀ ਨਾਲ ਰੰਗਿਆ ਰਹਿੰਦਾ ਹੈ ਅਤੇ ਆਪਣੀ ਰਜ਼ਾ ਦੁਆਰਾ ਉਹ ਇਸ ਨੂੰ ਪ੍ਰਾਣੀ ਦੇ ਚਿੱਤ ਅੰਦਰ ਟਿਕਾ ਦਿੰਦਾ ਹੈ।
Fareedkot Teekaਆਪਣੇ ਭਾਣੇ ਕਰ ਸਦਾ ਅਨੰਦ ਮੇਂ ਰਾਤਾ ਹੂਆ ਹੈ ਔਰ ਅਪਨੇ ਭਾਣੇ ਕਰ ਪੁਰਸ ਕੇ ਮਨ ਮੇਂ ਅਨੰਦ ਵਸਤਾ ਹੈ ॥੧੦॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਆਪਣੀ ਰਜ਼ਾ ਵਿਚ ਰੱਖਦਾ ਹੈ, ਉਹ ਮਨੁੱਖ ਸਦਾ ਉਸ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ। (ਗੁਰਮੁਖ ਇਹ ਯਕੀਨ ਬਣਾਂਦਾ ਹੈ ਕਿ) ਪ੍ਰਭੂ ਆਪਣੀ ਰਜ਼ਾ ਅਨੁਸਾਰ ਹੀ (ਆਪਣਾ ਨਾਮ) ਮਨੁੱਖ ਦੇ ਮਨ ਵਿਚ ਵਸਾਂਦਾ ਹੈ ॥੧੦॥ਪਦ ਅਰਥ ਆਪਣੈ ਭਾਣੈ = ਆਪਣੀ ਰਜ਼ਾ ਵਿਚ। ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ ॥੧੦॥
SikhNet (Spanish)Sí, el Señor está intoxicado de Su Propio Placer y cuando así Lo desea, se posa en la mente. (10)
ਮਨਹਠਿ ਕਰਮ ਕਰੇ. ਸੋ ਛੀਜੈ ॥
manahatth karam kare. so chheejai | Ang 1059
Sant Singh KhalsaThose who act stubborn-mindedly are destroyed.
Manmohan SinghHe, who does the deeds, through his mind's obstinacy, is destroyed.
Manmohan Singh (Punjabi)ਜੋ ਆਪਣੇ ਮਨ ਦੇ ਹੱਠ ਰਾਹੀਂ ਕੰਮ ਕਰਦਾ ਹੈ, ਉਹ ਬਰਬਾਦ ਹੋ ਜਾਂਦਾ ਹੈ।
Fareedkot Teekaਜੋ ਮਨ ਕੇ ਹਠ ਕਰ ਕੇ ਕਰਮ ਕਰਤਾ ਹੈ, ਸੋਈ ਛਿਜਤਾ ਅਰਥਾਤ ਜਨਮਤਾ ਮਰਤਾ ਹੈ॥
Prof. Sahib Singhਜਿਹੜਾ ਮਨੁੱਖ ਮਨ ਦੇ ਹਠ ਨਾਲ (ਹੀ ਮਿਥੇ ਹੋਏ ਧਾਰਮਿਕ) ਕਰਮ ਕਰਦਾ ਹੈ ਉਹ (ਆਤਮਕ ਜੀਵਨ ਵਲੋਂ) ਕਮਜ਼ੋਰ ਹੁੰਦਾ ਜਾਂਦਾ ਹੈ।ਪਦ ਅਰਥ ਮਨ ਹਠਿ = ਮਨ ਦੇ ਹਠ ਨਾਲ। ਛੀਜੈ = ਛਿੱਜਦਾ ਜਾਂਦਾ ਹੈ, (ਆਤਮਕ ਜੀਵਨ ਵੱਲੋਂ) ਕਮਜ਼ੋਰ ਹੁੰਦਾ ਜਾਂਦਾ ਹੈ।
SikhNet (Spanish)El que fuerza su voluntad se desgasta en vano,
ਬਹੁਤੇ ਭੇਖ ਕਰੇ; ਨਹੀ ਭੀਜੈ ॥
bahute bhekh kare; nahee bheejai | Ang 1059
Sant Singh KhalsaWearing all sorts of religious robes, they do not please the Lord.
Manmohan SinghWearing many religious garbs, the Lord is pleased not.
Manmohan Singh (Punjabi)ਘਨੇਰੇ ਧਾਰਮਕ ਲਿਬਾਸ ਪਹਿਨਣ ਦੁਆਰਾ, ਪ੍ਰਭੂ ਪ੍ਰਸੰਨ ਨਹੀਂ ਹੁੰਦਾ।
Fareedkot Teekaਬਹੁਤੇ ਭੇਖ ਕਰਨੇ ਸੇ ਵਾਹਿਗੁਰੂ ਨਹੀਂ ਭੀਜਤਾ॥
Prof. Sahib Singh(ਅਜਿਹਾ ਮਨੁੱਖ) ਧਾਰਮਿਕ ਪਹਿਰਾਵੇ ਤਾਂ ਬਥੇਰੇ ਕਰਦਾ ਹੈ, ਪਰ (ਇਸ ਤਰ੍ਹਾਂ ਉਸ ਦਾ ਮਨ ਪ੍ਰਭੂ ਦੇ ਪਿਆਰ ਵਿਚ) ਭਿੱਜਦਾ ਨਹੀਂ ਹੈ।ਪਦ ਅਰਥ ਭੇਖ = ਧਾਰਮਿਕ ਪਹਿਰਾਵੇ।
SikhNet (Spanish)pues el Señor no se complace con el que lleva este tipo de disfraz.
ਬਿਖਿਆ ਰਾਤੇ ਦੁਖੁ ਕਮਾਵਹਿ; ਦੁਖੇ ਦੁਖਿ ਸਮਾਇਦਾ ॥੧੧॥
bikhiaa raate dukh kamaaveh; dukhe dukh samaaeidaa |11| Ang 1059
Sant Singh KhalsaTinged by corruption, they earn only pain; they are immersed in pain. ||11||
Manmohan SinghDyed with sins, the mortal earns pain and is lost in utter pain.
Manmohan Singh (Punjabi)ਪਾਪਾਂ ਨਾਲ ਰੰਗੀਜ ਪ੍ਰਾਣੀ, ਪੀੜ ਦੀ ਖੱਟੀ ਖੱਟਦਾ ਹੈ ਅਤੇ ਪਰਮ ਪੀੜ ਅੰਦਰ ਹੀ ਗ਼ਰਕ ਹੋ ਜਾਂਦਾ ਹੈ।
Fareedkot Teekaਜੋ ਬਿਸਿਓਂ ਮੇਂ ਰਾਤੇ ਹੈਂ, ਸੋ ਇਸ ਲੋਕ ਮੇਂ ਦੁਖ ਹੀ ਕਮਾਵਤੇ ਹੈਂ। ਅੰਤ ਕੋ ਵਹੁ ਦੁਖੀ ਹੁਆ ਦੁਖ ਮੇਂ ਸਮਾਵਤਾ ਹੈ॥੧੧॥
Prof. Sahib Singhਮਾਇਆ ਦੇ ਮੋਹ ਵਿਚ ਮਸਤ ਮਨੁੱਖ (ਜਿਹੜੇ ਭੀ ਕਰਮ ਕਰਨ, ਉਹ ਉਹਨਾਂ ਵਿਚੋਂ) ਦੁੱਖ (ਹੀ) ਖੱਟਦੇ ਹਨ। (ਮਾਇਆ ਦੇ ਮੋਹ ਦੇ ਕਾਰਨ ਮਨੁੱਖ) ਹਰ ਵੇਲੇ ਦੁੱਖ ਵਿਚ ਹੀ ਫਸਿਆ ਰਹਿੰਦਾ ਹੈ ॥੧੧॥ਪਦ ਅਰਥ ਬਿਖਿਆ = ਮਾਇਆ। ਦੁਖੇ ਦੁਖਿ = ਨਿਰੇ ਦੁੱਖ ਵਿਚ ਹੀ ॥੧੧॥
SikhNet (Spanish)Quien sea que ame el veneno de Maya, se gana el dolor y se pierde en él. (11)
ਗੁਰਮੁਖਿ ਹੋਵੈ. ਸੁ ਸੁਖੁ ਕਮਾਏ ॥
guramukh hovai. su sukh kamaae | Ang 1059
Sant Singh KhalsaOne who becomes Gurmukh earns peace.
Manmohan SinghHe, who becomes the Guru-ward, earns peace.
Manmohan Singh (Punjabi)ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਆਰਾਮ ਦੀ ਖੱਟੀ ਖੱਟਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਸੁਖਦਾਇਕ ਕਰਮ ਕਮਾਵਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਆਪਣੇ ਉੱਦਮਾਂ ਦੀ ਰਾਹੀਂ) ਆਤਮਕ ਆਨੰਦ ਖੱਟਦਾ ਹੈ,ਪਦ ਅਰਥ ਸੁਖੁ = ਆਤਮਕ ਆਨੰਦ। ਕਮਾਏ = ਖੱਟਦਾ ਹੈ।
SikhNet (Spanish)El ser con Conciencia de Dios gana nada más que el Éxtasis
ਮਰਣ ਜੀਵਣ ਕੀ ਸੋਝੀ ਪਾਏ ॥
maran jeevan kee sojhee paae | Ang 1059
Sant Singh KhalsaHe comes to understand death and birth.
Manmohan SinghHe, comes to know the mystery of birth and death.
Manmohan Singh (Punjabi)ਉਹ ਮੌਤ ਅਤੇ ਪੈਦਾਇਸ਼ ਦੇ ਭੇਤ ਨੂੰ ਜਾਣ ਲੈਂਦਾ ਹੈ।
Fareedkot Teekaਸੋਈ ਮਰਣ ਜੰਮਣ ਕੀ ਸੋਝੀ ਪਾਇ ਲੇਤਾ ਹੈ, ਭਾਵ ਪਰਮੇਸੁਰ ਵਿਸਾਰਨੇ ਕਰ ਮਰੀਤਾ ਹੈ ਅਰ ਸਿਮਰਨੇ ਕਰ ਜੀਵੀਤਾ ਹੈ॥
Prof. Sahib Singhਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਆਤਮਕ ਮੌਤ ਕੀਹ ਹੈ ਤੇ ਆਤਮਕ ਜੀਵਨ ਕੀਹ ਹੈ।
SikhNet (Spanish)y así conoce el misterio de la vida y de la muerte.
ਮਰਣੁ ਜੀਵਣੁ. ਜੋ ਸਮ ਕਰਿ ਜਾਣੈ; ਸੋ ਮੇਰੇ ਪ੍ਰਭ ਭਾਇਦਾ ॥੧੨॥
maran jeevan. jo sam kar jaanai; so mere prabh bhaaeidaa |12| Ang 1059
Sant Singh KhalsaOne who looks alike upon death and birth, is pleasing to my God. ||12||
Manmohan SinghHe, who deems death and birth alike; He alone is pleasing to My Lord.
Manmohan Singh (Punjabi)ਉਹ ਮੌਤ ਅਤੇ ਜਨਮ ਨੂੰ ਇਕ-ਸਮਾਨ ਜਾਣਦਾ ਹੈ; ਕੇਵਲ ਉਹ ਹੀ ਮੈਂਡੇ ਮਾਲਕ ਨੂੰ ਚੰਗਾ ਲਗਦਾ ਹੈ।
Fareedkot Teekaਮਰਣਾਂ ਔ ਜੀਵਣਾਂ ਜੋ ਸਮ ਕਰ ਕੇ ਜਾਣੇ, ਸੋਈ ਮੇਰੇ ਪ੍ਰਭੂ ਕੋ ਭਾਵਤਾ ਹੈ॥੧੨॥
Prof. Sahib Singhਜਿਹੜਾ ਮਨੁੱਖ ਮੌਤ ਅਤੇ ਜੀਵਨ ਨੂੰ (ਪਰਮਾਤਮਾ ਦੀ ਰਜ਼ਾ ਵਿਚ ਵਰਤਦਾ ਵੇਖ ਕੇ) ਇਕੋ ਜਿਹਾ ਸਮਝਦਾ ਹੈ (ਨਾਹ ਜੀਵਨ ਦੀ ਲਾਲਸਾ, ਨਾਹ ਮੌਤ ਤੋਂ ਡਰ), ਉਹ ਮਨੁੱਖ ਮੇਰੇ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ॥੧੨॥ਪਦ ਅਰਥ ਸਮ = ਬਰਾਬਰ ॥੧੨॥
SikhNet (Spanish)Sí, quien sea que mire a la vida y a la muerte de igual manera, sólo él complacerá al Señor. (12)
ਗੁਰਮੁਖਿ ਮਰਹਿ; ਸੁ ਹਹਿ ਪਰਵਾਣੁ ॥
guramukh mareh; su heh paravaan | Ang 1059
Sant Singh KhalsaThe Gurmukh, while remaining dead, is respected and approved.
Manmohan SinghThe God-conscious being, who remains dead in life, He becomes acceptable.
Manmohan Singh (Punjabi)ਵਾਹਿਗੁਰੂ ਨੂੰ ਜਾਣਨ ਵਾਲਾ ਜੀਵ, ਜੋ ਜਾਉਂਦੇ ਜੀ ਮਰਿਆ ਰਹਿੰਦਾ ਹੈ, ਉਹ ਕਬੂਲ ਪੈ ਜਾਂਦਾ ਹੈ।
Fareedkot Teekaਜੋ ਗੁਰਮੁਖਿ ਜੀਵ ਭਾਵ ਤੇ ਮਰਤੇ ਹੈਂ, ਸੋ ਪਰਵਾਣ ਹੈਂ॥
Prof. Sahib Singhਗੁਰੂ ਦੇ ਸਨਮੁਖ ਹੋ ਕੇ ਜਿਹੜੇ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦੇ ਹਨ, ਉਹ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦੇ ਹਨ (ਉਹ ਜੰਮਣ ਮਰਨ ਨੂੰ ਪਰਮਾਤਮਾ ਦਾ ਹੁਕਮ ਸਮਝਦੇ ਹਨ)।ਪਦ ਅਰਥ ਮਰਹਿ = ਮਰਦੇ ਹਨ, ਆਪਾ-ਭਾਵ ਮਿਟਾਂਦੇ ਹਨ। ਸੁਹਹਿ = ਸੋਭਦੇ ਹਨ, ਆਤਮਕ ਜੀਵਨ ਸੋਹਣਾ ਬਣਾ ਲੈਂਦੇ ਹਨ। ਪਰਵਾਣੁ = (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ।
SikhNet (Spanish)El ser con Conciencia de Dios que muere para su ego,
ਆਵਣ ਜਾਣਾ ਸਬਦੁ ਪਛਾਣੁ ॥
aavan jaanaa sabad pachhaan | Ang 1059
Sant Singh KhalsaHe realizes that coming and going are according to God's Will.
Manmohan SinghHe knows that coming and going is in God's will.
Manmohan Singh (Punjabi)ਉਹ ਜਾਣਦਾ ਹੈ ਕਿ ਆਉਣਾ ਤੇ ਜਾਣਾ ਹਰੀ ਦੀ ਰਜ਼ਾ ਅੰਦਰ ਹੈ।
Fareedkot Teekaਆਵਣਾ ਜਾਣਾ ਜੋ ਜਗਤ ਕੀ ਗਤੀ ਹੈ, ਸੋ ਗੁਰਾਂ ਕੇ ਸਬਦ ਸੇ ਪਛਾਨਤਾ ਹੈ॥
Prof. Sahib Singhਹੇ ਭਾਈ! ਤੂੰ ਭੀ ਜੰਮਣ ਮਰਨ ਨੂੰ ਪ੍ਰਭੂ ਦਾ ਹੁਕਮ ਹੀ ਸਮਝ।ਪਦ ਅਰਥ ਆਵਣ ਜਾਣਾ = ਜੰਮਣਾ ਮਰਨਾ। ਸਬਦੁ = (ਪਰਮਾਤਮਾ ਦਾ) ਹੁਕਮ। ਪਛਾਣੁ = ਸਮਝ।
SikhNet (Spanish)es aprobado por el Señor, pues él sabe que la vida y la muerte están en la Voluntad de Dios.
ਮਰੈ ਨ ਜੰਮੈ. ਨਾ ਦੁਖੁ ਪਾਏ; ਮਨ ਹੀ ਮਨਹਿ ਸਮਾਇਦਾ ॥੧੩॥
marai na jamai. naa dukh paae; man hee maneh samaaeidaa |13| Ang 1059
Sant Singh KhalsaHe does not die, he is not reborn, and he does not suffer in pain; his mind merges in the Mind of God. ||13||
Manmohan SinghHe comes and goes not, nor suffers the pain and his soul merges in the supreme soul.
Manmohan Singh (Punjabi)ਉਹ ਆਉਂਦਾ ਤੇ ਜਾਂਦਾ ਨਹੀਂ, ਨਾਂ ਹੀ ਉਹ ਤਕਲਫ਼ਿ ਉਠਾਉਂਦਾ ਹੈ ਅਤੇ ਉਸ ਦੀ ਆਤਮਾ ਪਰਮ ਆਤਮਾ ਵਿੱਚ ਲੀਨ ਹੋ ਜਾਂਦੀ ਹੈ।
Fareedkot Teekaਨ ਵਹੁ ਮਰਤਾ ਹੀ ਹੈ, ਨ ਜਨਮਤਾ ਹੈ, ਨ ਦੁਖ ਹੀ ਪਾਵਤਾ ਹੈ, ਜਿਸ ਕਾ ਮਨ (ਹੀ) ਨਿਸਚੇ ਕਰ ਗੁਰੋਂ ਕੇ ਮੰਤ੍ਰ ਮੇਂ ਸਮਾਵਤਾ ਹੈ॥੧੩॥
Prof. Sahib Singh(ਜਿਹੜਾ ਮਨੁੱਖ ਇਉਂ ਯਕੀਨ ਬਣਾਂਦਾ ਹੈ) ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ (ਇਹ) ਦੁੱਖ ਨਹੀਂ ਪਾਂਦਾ, ਉਹ (ਬਾਹਰ ਭਟਕਣ ਦੇ ਥਾਂ) ਸਦਾ ਹੀ ਅੰਤਰ ਆਤਮੇ ਟਿਕਿਆ ਰਹਿੰਦਾ ਹੈ ॥੧੩॥ਪਦ ਅਰਥ ਮਨ ਹੀ = ਮਨਿ ਹੀ, ਮਨ ਵਿਚ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਮਨਿ' ਦੀ 'ਿ' ਉੱਡ ਗਈ ਹੈ}। ਮਨਹਿ = ਮਨਿ ਹੀ, ਮਨ ਵਿਚ ਹੀ ॥੧੩॥
SikhNet (Spanish)Él ya no nacerá más ni morirá otra vez, pues su mente se funde en la Mente Suprema. (13)
ਸੇ ਵਡਭਾਗੀ; ਜਿਨੀ ਸਤਿਗੁਰੁ ਪਾਇਆ ॥
se vaddabhaagee; jinee satigur paaeaa | Ang 1059
Sant Singh KhalsaVery fortunate are those who find the True Guru.
Manmohan SinghVery fortunate are they, who attain unto the True Guru,
Manmohan Singh (Punjabi)ਭਾਰੇ ਨਸੀਬਾਂ ਵਾਲੇ ਹਨ ਉਹ, ਜੋ ਆਪਣੇ ਸੱਚੇ ਗੁਰਾਂ ਨੂੰ ਪ੍ਰਾਪਤ ਕਰਦੇ ਹਨ,
Fareedkot Teekaਸੇ ਵਡਭਾਗੀ ਹੈਂ ਜਿਨੋਂ ਨੇ ਸਤਿਗੁਰੂ ਕੋ ਪਾਇਆ ਹੈ॥
Prof. Sahib Singhਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਗੁਰੂ ਮਿਲ ਪਿਆ।ਪਦ ਅਰਥ ਸੇ = ਉਹ {ਬਹੁ-ਵਚਨ}।
SikhNet (Spanish)Oh, benditos son aquéllos que han logrado al Guru
ਹਉਮੈ ਵਿਚਹੁ ਮੋਹੁ ਚੁਕਾਇਆ ॥
haumai vichahu mohu chukaaeaa | Ang 1059
Sant Singh KhalsaThey eradicate egotism and attachment from within.
Manmohan Singhand banish self-conceit and worldly love from within them.
Manmohan Singh (Punjabi)ਅਤੇ ਆਪਣੇ ਅੰਦਰੋਂ ਸਵੈ-ਹੰਗਤਾ ਅਤੇ ਸੰਸਾਰੀ ਮਮਤਾ ਨੂੰ ਦੂਰ ਕਰਦੇ ਹਨ।
Fareedkot Teekaਹਉਮੈਂ ਔ ਮੋਹ ਕੋ ਜਿਸ ਨੇ ਮਨ ਮੇਂ ਸੇ ਚੁਕਾਇ ਦੀਆ ਹੈ॥
Prof. Sahib Singhਉਹ ਆਪਣੇ ਅੰਦਰੋਂ ਹਉਮੈ ਅਤੇ ਮਾਇਆ ਦਾ ਮੋਹ ਦੂਰ ਕਰ ਲੈਂਦੇ ਹਨ।ਪਦ ਅਰਥ ਚੁਕਾਇਆ = ਦੂਰ ਕਰ ਲਿਆ।
SikhNet (Spanish)Verdadero y que se han liberado del ego y del apego, pues de esa forma,
ਮਨੁ ਨਿਰਮਲੁ. ਫਿਰਿ ਮੈਲੁ, ਨ ਲਾਗੈ; ਦਰਿ ਸਚੈ ਸੋਭਾ ਪਾਇਦਾ ॥੧੪॥
man niramal. fir mail, na laagai; dar sachai sobhaa paaeidaa |14| Ang 1059
Sant Singh KhalsaTheir minds are immaculate, and they are never again stained with filth. They are honored at the Door of the True Court. ||14||
Manmohan SinghImmaculate is their mind and no filth attaches to it again and they obtain gory in the True court.
Manmohan Singh (Punjabi)ਪਵਿੱਤਰ ਹੈ ਉਨ੍ਹਾਂ ਦਾ ਹਿਰਦਾ ਅਤੇ ਇਸ ਨੂੰ ਮੁੜ ਕੇ ਕੋਈ ਮਲੀਣਤਾ ਨਹੀਂ ਚਿਮੜਦੀ ਅਤੇ ਉਹ ਸੱਚੇ ਦਰਬਾਰ ਅੰਦਰ ਮਾਨ ਪ੍ਰਤਿਸ਼ਟਾ ਪਾਉਂਦੇ ਹਨ।
Fareedkot Teekaਤਿਨ ਕਾ ਮਨ ਨਿਰਮਲ ਹੂਆ ਹੈ ਫੇਰ ਉਨ ਕੋ ਮੈਲ ਨਹੀਂ ਲਾਗਤੀ, ਵਹੁ ਪੁਰਸ ਸਚੇ ਕੇ ਦਰ ਮੇਂ ਸੋਭਾ ਪਾਵਤਾ ਹੈ॥੧੪॥
Prof. Sahib Singhਜਿਸ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ, ਜਿਸ ਦੇ ਮਨ ਨੂੰ ਮੁੜ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪਾਂਦਾ ਹੈ ॥੧੪॥ਪਦ ਅਰਥ ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ ॥੧੪॥
SikhNet (Spanish)su mente Inmaculada no se vuelve a manchar y obtienen la Gloria en la Puerta Verdadera. (14)
ਆਪੇ ਕਰੇ. ਕਰਾਏ ਆਪੇ ॥
aape kare. karaae aape | Ang 1059
Sant Singh KhalsaHe Himself acts, and inspires all to act.
Manmohan SinghThe Lord Himself does and Himself causes others to do.
Manmohan Singh (Punjabi)ਸੁਆਮੀ ਆਪ ਹੀ ਕਰਦਾ ਅਤੇ ਆਪ ਹੀ ਹੋਰਨਾਂ ਕੋਲੋਂ ਕਰਾਉਂਦਾ ਹੈ।
Fareedkot Teekaਆਪ ਹੀ ਸੰਸਾਰ ਕੋ ਉਤਪਤ ਕਰਤਾ ਹੈ ਪੁਨਃ ਆਪ ਹੀ ਤਿਸ ਮੇਂ ਕਰਮ ਕਰਾਵਤਾ ਹੈ॥
Prof. Sahib Singhਪ੍ਰਭੂ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ।
SikhNet (Spanish)El Señor Mismo hace todo y causa que todo quede hecho,
ਆਪੇ ਵੇਖੈ. ਥਾਪਿ ਉਥਾਪੇ ॥
aape vekhai. thaap uthaape | Ang 1059
Sant Singh KhalsaHe Himself watches over all; He establishes and disestablishes.
Manmohan SinghOf Himself, he establishes, disestablishes and watches all.
Manmohan Singh (Punjabi)ਆਪ ਹੀ ਉਹ ਸਾਰਿਆਂ ਨੂੰ ਟਿਕਾਉਂਦਾ, ਉਖੇੜਦਾ ਅਤੇ ਦੇਖਦਾ ਹੈ।
Fareedkot Teekaਆਪੇ ਕਰਮਾਂ ਕੋ ਦੇਖਤਾ ਹੈ ਔ ਕਿਸੀ ਕੋ ਥਾਪਤਾ ਹੈ ਪੁਨਃ ਕਿਸੀ ਕੋ ਉਠਾਇ ਲੇਤਾ ਹੈ ॥
Prof. Sahib Singhਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਆਪ ਹੀ ਪੈਦਾ ਕਰ ਕੇ ਨਾਸ ਕਰਦਾ ਹੈ।ਪਦ ਅਰਥ ਥਾਪਿ = ਪੈਦਾ ਕਰ ਕੇ। ਉਥਾਪੇ = ਨਾਸ ਕਰਦਾ ਹੈ।
SikhNet (Spanish)pues Él por Sí Mismo construye y después destruye. Él observa Su Teatro.
ਗੁਰਮੁਖਿ ਸੇਵਾ ਮੇਰੇ ਪ੍ਰਭ ਭਾਵੈ; ਸਚੁ ਸੁਣਿ ਲੇਖੈ ਪਾਇਦਾ ॥੧੫॥
guramukh sevaa mere prabh bhaavai; sach sun lekhai paaeidaa |15| Ang 1059
Sant Singh KhalsaThe service of the Gurmukh is pleasing to my God; one who listens to the Truth is approved. ||15||
Manmohan SinghThe service of the Guru-ward is pleasing to my Lord, He who hears the True Name is approved by Him.
Manmohan Singh (Punjabi)ਗੁਰੂ-ਅਨੁਸਾਰੀ ਦੀ ਘਾਲ ਮੈਡੇਂ ਮਾਲਕ ਨੂੰ ਚੰਗੀ ਲਗਦੀ ਹੈ। ਜੋ ਸੱਚੇ ਨਾਮ ਨੂੰ ਸੁਣਦਾ ਹੈ, ਉਸ ਨੂੰ ਉਹ ਕਬੂਲ ਕਰ ਲੈਂਦਾ ਹੈ।
Fareedkot Teekaਗੁਰਮੁਖੋਂ ਕੀ ਸੇਵਾ ਮੇਰੇ ਪ੍ਰਭੂ ਕੋ ਭਾਵਤੀ ਹੈ, ਜੋ ਸਚ ਨਾਮ ਕੋ ਸੁਣਤੇ ਹੈਂ ਤਿਨ ਕੋ ਲੇਖੇ ਮੇਂ ਪਾਵਤਾ ਹੈ, ਭਾਵ ਕਰਤਬ ਸਫਲ ਕਰਤਾ ਹੈ॥੧੫॥
Prof. Sahib Singhਗੁਰੂ ਦੇ ਸਨਮੁਖ ਹੋ ਕੇ ਕੀਤੀ ਹੋਈ ਸੇਵਾ-ਭਗਤੀ ਪ੍ਰਭੂ ਨੂੰ ਪਿਆਰੀ ਲੱਗਦੀ ਹੈ, (ਜੀਵ ਪਾਸੋਂ) ਹਰਿ-ਨਾਮ ਦਾ ਸਿਮਰਨ ਸੁਣ ਕੇ ਪਰਮਾਤਮਾ (ਉਸ ਦੀ ਇਹ ਮਿਹਨਤ ਪਰਵਾਨ ਕਰਦਾ ਹੈ ॥੧੫॥ਪਦ ਅਰਥ ਪ੍ਰਭ ਭਾਵੈ = ਪ੍ਰਭੂ ਨੂੰ ਚੰਗੀ ਲੱਗਦੀ ਹੈ। ਸਚੁ = ਸਦਾ-ਥਿਰ ਹਰਿ-ਨਾਮ। ਸੁਣਿ = ਸੁਣ ਕੇ। ਲੇਖੈ = ਲੇਖੇ ਵਿਚ। ਲੇਖੈ ਪਾਇਦਾ = ਪਰਵਾਨ ਕਰਦਾ ਹੈ ॥੧੫॥
SikhNet (Spanish)El Servicio del ser con Conciencia de Dios complace a Dios, y escuchando la Verdad, Él la aprueba. (15)
ਗੁਰਮੁਖਿ ਸਚੋ ਸਚੁ ਕਮਾਵੈ ॥
guramukh sacho sach kamaavai | Ang 1059
Sant Singh KhalsaThe Gurmukh practices Truth, and only Truth.
Manmohan SinghThe holyman practises nothing but truth.
Manmohan Singh (Punjabi)ਨੇਕ ਪੁਰਸ਼ ਨਿਰੋਲ ਸੱਚ ਦੀ ਕਮਾਈ ਕਰਦਾ ਹੈ।
Fareedkot Teekaਗੁਰਮੁਖਿ ਸਚ ਹੀ ਨਿਸਚੇ ਕਰ ਕਮਾਵਤਾ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ।ਪਦ ਅਰਥ ਸਚੋ ਸਚੁ = ਸੱਚ ਹੀ ਸੱਚ, ਸਦਾ ਹੀ ਹਰਿ-ਨਾਮ ਦਾ ਸਿਮਰਨ।
SikhNet (Spanish)El ser con Conciencia de Dios practica la Verdad siempre.
ਗੁਰਮੁਖਿ ਨਿਰਮਲੁ; ਮੈਲੁ. ਨ ਲਾਵੈ ॥
guramukh niramal; mail. na laavai | Ang 1059
Sant Singh KhalsaThe Gurmukh is immaculate; no filth attaches to him.
Manmohan SinghImmaculate is the holyman, and no filth clings to him.
Manmohan Singh (Punjabi)ਪਵਿੱਤ੍ਰ ਹੈ ਨੇਕ ਪੁਰਸ਼ ਅਤੇ ਉਸ ਨੂੰ ਵਿਕਾਰਾਂ ਦੀ ਕੋਈ ਭੀ ਮੈਲ ਨਹੀਂ ਚਿਮੜਦੀ।
Fareedkot Teekaਗੁਰਮੁਖ ਐਸਾ ਨਿਰਮਲ ਹੈ ਕਬੀ ਭੀ ਪਾਪੋਂ ਕੀ ਮੈਲ ਮਨ ਕੋ ਨਹੀਂ ਲਾਵਤਾ॥
Prof. Sahib Singhਉਸ ਦਾ ਮਨ ਪਵਿਤਰ ਹੋ ਜਾਂਦਾ ਹੈ, ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ।
SikhNet (Spanish)Sí, él se encuentra sin mancha y no hay nada que lo enturbie.
ਨਾਨਕ ਨਾਮਿ ਰਤੇ ਵੀਚਾਰੀ; ਨਾਮੇ ਨਾਮਿ ਸਮਾਇਦਾ ॥੧੬॥੧॥੧੫॥
naanak naam rate veechaaree; naame naam samaaeidaa |16|1|15| Ang 1059
Sant Singh KhalsaO Nanak, those who contemplate the Naam are imbued with it. They merge in the Naam, the Name of the Lord. ||16||1||15||
Manmohan SinghNanak, they who reflect on the Name, are imbued therewith, It is through the Name, that merge they in the Name.
Manmohan Singh (Punjabi)ਨਾਨਕ, ਜੋ ਨਾਮ ਦਾ ਚਿੰਤਨ ਕਰਦੇ ਹਨ, ਉਹ ਉਸ ਨਾਲ ਰੰਗੇ ਜਾਂਦੇ ਹਨ। ਨਾਮ ਦੇ ਰਾਹੀਂ ਹੀ ਉਹ ਨਾਮ ਅੰਦਰ ਲੀਨ ਥੀ ਵੰਝਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੇ ਅੰਤਸਕਰਣ ਬੀਚਾਰੀ ਹੋ ਕੇ ਨਾਮ ਮੇਂ ਰਤੇ ਹੈਂ, ਇਸੀ ਤੇ ਵਹੁ ਨਾਮ ਕਰ ਕੇ ਨਾਮੀ ਮੇਂ (ਸਮਾਇਦਾ) ਅਭੇਦ ਹੂਆ ਹੈ॥੧੬॥੧॥੧੫॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਹਰਿ-ਨਾਮ ਵਿਚ ਮਸਤ ਰਹਿੰਦੇ ਹਨ, ਉਹ ਆਤਮਕ ਜੀਵਨ ਦੀ ਸੂਝ ਵਾਲੇ ਹੋ ਜਾਂਦੇ ਹਨ। (ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ) ਸਦਾ ਹਰਿ-ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧੬॥੧॥੧੫॥ਪਦ ਅਰਥ ਨਾਮਿ = ਨਾਮ ਵਿਚ। ਵੀਚਾਰੀ = ਵਿਚਾਰਵਾਨ। ਨਾਮੇ ਨਾਮਿ = ਸਦਾ ਹੀ ਹਰਿ-ਨਾਮ ਵਿਚ ॥੧੬॥੧॥੧੫॥
SikhNet (Spanish)Dice Nanak, quienes meditan en el Nombre y viven intoxicados en Él, se inmergen en el Nombre, a través del Nombre. (16-1-15)