ੴ

ਸਿੱਖਬਾਣੀ · SikhBani

Ang 1060

Sri Guru Granth Sahib · Raag Maaroo · 2 shabads, 45 lines
Translations
Shabad Guru Amardas Ji Raag Maaroo continued from Ang 1059

ਅਨਦਿਨੁ ਸਦਾ ਰਹੈ ਰੰਗਿ ਰਾਤਾ; ਕਰਿ ਕਿਰਪਾ ਭਗਤਿ ਕਰਾਇਦਾ ॥੬॥

anadin sadaa rahai rang raataa; kar kirapaa bhagat karaaeidaa |6|

Sant Singh KhalsaOne who remains forever imbued with His Love, night and day - in His Mercy, the Lord inspires him to perform devotional worship service. ||6||
Manmohan SinghHe, who night and day is ever Imbued with the Lord's love, him the Lord, in His mercy, yokes to His devotional service.
Manmohan Singh (Punjabi)ਜੋ ਸਦੀਵ ਹੀ ਰੈਣ ਤੇ ਦਿਹੁੰ ਪ੍ਰਭੂ ਦੇ ਪਿਆਰ ਨਾਲ ਰੰਗਿਆ ਰਹਿੰਦਾ ਹੈ, ਆਪਣੀ ਮਿਹਰ ਧਾਰ ਕੇ ਸੁਆਮੀ ਉਸ ਨੂੰ ਆਪਣੀ ਪ੍ਰੇਮਮਈ ਸੇਵਾ ਵਿੱਚ ਜੋੜ ਲੈਂਦਾ ਹੈ।
Fareedkot Teekaਰਾਤਿ ਦਿਨ ਸਦਾ ਅਨੰਦ ਮੇਂ ਰਾਤਾ ਰਹਿਤਾ ਹੈ। ਪੁਨਃ ਵਹੁ ਆਪ ਭਗਤੀ ਕਰਤਾ ਹੈ, ਜੋ ਸੰਗੀ ਹੈ, ਤਿਨ ਪਰ ਭੀ ਕ੍ਰਿਪਾ ਕਰ ਕੇ ਭਗਤੀ ਕਰਾਵਤਾ ਹੈ॥੬॥
Prof. Sahib Singh(ਇਸ ਭਗਤੀ ਦੀ ਰਾਹੀਂ) ਮਨੁੱਖ ਹਰ ਵੇਲੇ ਸਦਾ ਹੀ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿ ਸਕਦਾ ਹੈ। (ਪਰ ਇਹ ਉਸ ਦੀ ਮਿਹਰ ਹੀ ਹੈ) ਪਰਮਾਤਮਾ ਕਿਰਪਾ ਕਰ ਕੇ (ਆਪ ਹੀ ਜੀਵ ਪਾਸੋਂ ਆਪਣੀ) ਭਗਤੀ ਕਰਾਂਦਾ ਹੈ ॥੬॥

ਪਦ ਅਰਥ ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ ॥੬॥

SikhNet (Spanish)Quien permanece constantemente imbuido en Su Amor, en Su Misericordia, el Señor lo inspira a realizar el Servicio de Devoción. (6)

ਇਸੁ ਮਨ ਮੰਦਰ ਮਹਿ; ਮਨੂਆ ਧਾਵੈ ॥

eis man mandar meh; manooaa dhaavai |

Sant Singh KhalsaIn this temple of the mind, the mind wanders around.
Manmohan SinghIn this place of the soul, the mind wanders about.
Manmohan Singh (Punjabi)ਆਤਮਾ ਦੇ ਇਸ ਮਹਿਲ ਅੰਦਰ ਮਨ ਭਟਕਦਾ ਫਿਰਦਾ ਹੈ।
Fareedkot Teekaਇਸ ਮਾਨੁਖ ਦੇਹ ਰੂਪ ਸਿਰੋਮਨੀ ਮੰਦਰ ਮੇਂ ਮਨ ਧਾਵਤਾ ਹੈ॥
Prof. Sahib Singh(ਮਨੁੱਖ ਦੇ) ਇਸ ਸਰੀਰ ਵਿਚ (ਰਹਿਣ ਵਾਲਾ) ਚੰਚਲ ਮਨ (ਹਰ ਵੇਲੇ) ਭਟਕਦਾ ਫਿਰਦਾ ਹੈ,

ਪਦ ਅਰਥ ਮਨ ਮੰਦਰ ਮਹਿ = ਮਨ ਦੇ ਮੰਦਰ ਵਿਚ, ਸਰੀਰ ਵਿਚ। ਧਾਵੈ = ਭਟਕਦਾ ਫਿਰਦਾ ਹੈ।

SikhNet (Spanish)La mente, estando hospedada en el cuerpo, lo controla,

ਸੁਖੁ ਪਲਰਿ ਤਿਆਗਿ; ਮਹਾ ਦੁਖੁ ਪਾਵੈ ॥

sukh palar tiaag; mahaa dukh paavai |

Sant Singh KhalsaDiscarding joy like straw, it suffers in terrible pain.
Manmohan SinghAbandoning peace like straw, it suffers great pain.
Manmohan Singh (Punjabi)ਫੂਸ ਦੀ ਤਰ੍ਹਾਂ ਆਰਾਮ ਨੂੰ ਛੱਡ ਕੇ ਇਹ ਪਰਮ ਕਸ਼ਟ ਉਠਾਉਂਦਾ ਹੈ।
Fareedkot Teekaਆਤਮ ਸੁਖ ਖਾਲੀ ਜਾਨ ਕੈ ਤਿਆਗਤਾ ਹੈ ਔ ਇਸੀ ਤੇ ਨਰਕੋਂ ਕੇ ਮਹਾਂ ਦੁਖ ਪਾਵਤਾ ਹੈ॥
Prof. Sahib Singh(ਵਿਕਾਰਾਂ ਦੀ) ਪਰਾਲੀ ਦੀ ਖ਼ਾਤਰ ਆਤਮਕ ਆਨੰਦ ਨੂੰ ਤਿਆਗ ਕੇ ਬੜਾ ਦੁੱਖ ਪਾਂਦਾ ਹੈ।

ਪਦ ਅਰਥ ਸੁਖੁ = ਆਤਮਕ ਆਨੰਦ। ਪਲਰਿ = ਪਰਾਲੀ ਦੇ ਵੱਟੇ। ਤਿਆਗਿ = ਤਿਆਗ ਕੇ।

SikhNet (Spanish)por eso abandona su Estado de Paz, y vulnerable como una paja, sufre inmenso dolor.

ਬਿਨੁ ਸਤਿਗੁਰ ਭੇਟੇ. ਠਉਰ, ਨ ਪਾਵੈ; ਆਪੇ ਖੇਲੁ ਕਰਾਇਦਾ ॥੭॥

bin satigur bhette. tthaur, na paavai; aape khel karaaeidaa |7|

Sant Singh KhalsaWithout meeting the True Guru, it finds no place of rest; He Himself has staged this play. ||7||
Manmohan SinghWithout meeting with the True Guru, it finds no refuge. The Lord Himself has set afoot this play.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣ ਦੇ ਬਗ਼ੈਰ ਇਸ ਨੂੰ ਕੋਈ ਪਨਾਹ ਨਹੀਂ ਮਿਲਦੀ। ਸੁਆਮੀ ਨੇ ਖ਼ੁਦ ਹੀ ਇਹ ਖੇਡ ਰਚੀ ਹੈ।
Fareedkot Teekaਸਤਿਗੁਰ ਮਿਲਿਆਂ ਬਿਨਾਂ ਸੁਖ ਮੇਂ ਠਹਰਨਾ ਨਹੀਂ ਪਾਵਤਾ। ਜੋ ਸਤਿਗੁਰੋਂ ਕੋ ਇਹੁ ਮਿਲੇ ਤੌ ਐਸਾ ਨਿਸਚਾ ਹੋ ਜਾਤਾ ਹੈ ਕਿ ਆਪ ਹੀ ਪ੍ਰਮਾਤਮਾ ਸਭ ਖੇਲ ਕਰਾਵਤਾ ਹੈ, ਭਾਵ ਸੇ ਇਸ ਜੀਵ ਕੇ ਕੁਛ ਵਸ ਨਹੀਂ ਹੈ ॥੭॥
Prof. Sahib Singhਗੁਰੂ ਨੂੰ ਮਿਲਣ ਤੋਂ ਬਿਨਾ ਇਸ ਨੂੰ ਸ਼ਾਂਤੀ ਵਾਲਾ ਥਾਂ ਨਹੀਂ ਲੱਭਦਾ; (ਪਰ ਜੀਵ ਦੇ ਕੀਹ ਵੱਸ? ਉਸ ਪਾਸੋਂ ਇਹ) ਖੇਡ ਪਰਮਾਤਮਾ ਆਪ ਹੀ ਕਰਾਂਦਾ ਹੈ ॥੭॥

ਪਦ ਅਰਥ ਬਿਨੁ ਭੇਟੇ = ਮਿਲਣ ਤੋਂ ਬਿਨਾ। ਠਉਰ = ਟਿਕਾਣਾ, ਸ਼ਾਂਤੀ ॥੭॥

SikhNet (Spanish)Sin reunirse con el Guru Verdadero, no encuentra refugio, oh, todo esto es la Obra de Dios. (7)

ਆਪਿ ਅਪਰੰਪਰੁ ਆਪਿ ਵੀਚਾਰੀ ॥

aap aparanpar aap veechaaree |

Sant Singh KhalsaHe Himself is infinite; He contemplates Himself.
Manmohan SinghInfinite is the Lord. Of Himself he reflects on Himself.
Manmohan Singh (Punjabi)ਬੇਅੰਤ ਹੈ ਪ੍ਰਭੂ। ਖ਼ੁਦ ਹੀ ਉਹ ਆਪਣੇ ਆਪ ਦਾ ਚਿੰਤਨ ਕਰਦਾ ਹੈ।
Fareedkot Teekaਆਪ ਹੀ ਬ੍ਰਹਮਾਦਿਕੋਂ ਤੇ ਪਰੇ ਹੈ ਔ ਆਪ ਹੀ ਇਹ ਵੀਚਾਰ ਕਰਨੇ ਵਾਲਾ ਹੈ॥
Prof. Sahib Singhਬੇਅੰਤ ਪਰਮਾਤਮਾ ਆਪ ਹੀ ਆਤਮਕ ਜੀਵਨ ਦੀ ਵਿਚਾਰ ਬਖ਼ਸ਼ਣ ਵਾਲਾ ਹੈ,

ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ ਪਰਮਾਤਮਾ, ਬੇਅੰਤ ਪ੍ਰਭੂ। ਵੀਚਾਰੀ = ਆਤਮਕ ਜੀਵਨ ਦੀ ਵਿਚਾਰ ਬਖ਼ਸ਼ਣ ਵਾਲਾ।

SikhNet (Spanish)Infinito es el Señor, Él Mismo habita en Sí Mismo y por Sí Mismo provee la ocasión para hacer el Bien.

ਆਪੇ ਮੇਲੇ ਕਰਣੀ ਸਾਰੀ ॥

aape mele karanee saaree |

Sant Singh KhalsaHe Himself bestows Union through actions of excellence.
Manmohan SinghHe Himself provides the occasion to do sublime deeds.
Manmohan Singh (Punjabi)ਉਹ ਖ਼ੁਦ ਹੀ ਸ਼੍ਰੇਸ਼ਟ ਅਮਲ ਕਮਾਉਣ ਦਾ ਮੌਕਾ ਬਖ਼ਸ਼ਦਾ ਹੈ।
Fareedkot Teekaਆਪ ਹੀ ਜੀਵ ਕੋ ਸ੍ਰੇਸਟ ਕਰਣੀ ਦੇ ਕੇ ਮੇਲ ਲੇਤਾ ਹੈ॥
Prof. Sahib Singh(ਨਾਮ ਜਪਣ ਦੀ) ਸ੍ਰੇਸ਼ਟ ਕਰਣੀ ਦੇ ਕੇ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ।

ਪਦ ਅਰਥ ਸਾਰੀ = ਸ੍ਰੇਸ਼ਟ। ਕਰਣੀ = ਕਰਨ-ਯੋਗ ਕੰਮ।

SikhNet (Spanish)Oh, ¿qué puede hacer la pobre criatura?

ਕਿਆ ਕੋ ਕਾਰ ਕਰੇ ਵੇਚਾਰਾ; ਆਪੇ ਬਖਸਿ ਮਿਲਾਇਦਾ ॥੮॥

kiaa ko kaar kare vechaaraa; aape bakhas milaaeidaa |8|

Sant Singh KhalsaWhat can the poor creatures do? Granting forgiveness, He unites them with Himself. ||8||
Manmohan SinghWhat service can the poor creature perform? Granting pardon, the Lord unites man with Himself.
Manmohan Singh (Punjabi)ਗਰੀਬਾ, ਜੀਵ ਕੀ ਘਾਲ ਕਮਾ ਸਕਦਾ ਹੈ?ਮੁਆਫ਼ੀ ਬਖ਼ਸ਼ ਕੇ ਸਾਈਂ ਬੰਦੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਕਿਆ ਕੋਈ ਬੀਚਾਰਾ ਕਿਸੀ ਕਾਰ ਕੋ ਕਰੇ, ਭਾਵ ਜੀਵ ਕੇ ਅਧੀਨ ਕੁਛ ਨਹੀਂ। ਜਿਸ ਕੋ ਆਪ ਹੀ ਬਖਸਤਾ ਹੈ ਤਿਸ ਕੋ ਅਪਨੇ ਮੇਂ ਮਿਲਾਇ ਲੇਤਾ ਹੈ॥੮॥
Prof. Sahib Singhਜੀਵ ਵਿਚਾਰਾ ਆਪਣੇ ਆਪ ਕੋਈ (ਚੰਗਾ ਮੰਦਾ) ਕੰਮ ਨਹੀਂ ਕਰ ਸਕਦਾ। ਪਰਮਾਤਮਾ ਆਪ ਹੀ ਬਖ਼ਸ਼ਸ਼ ਕਰ ਕੇ (ਆਪਣੇ ਚਰਨਾਂ ਵਿਚ ਜੀਵ ਨੂੰ) ਜੋੜਦਾ ਹੈ ॥੮॥

ਪਦ ਅਰਥ ਕੋ = ਕੋਈ ਜੀਵ। ਕਿਆ ਕਾਰ ਕਰੇ = ਕਿਹੜੀ ਕਾਰ ਕਰ ਸਕਦਾ ਹੈ? ਬਖਸਿ = ਮਿਹਰ ਕਰ ਕੇ ॥੮॥

SikhNet (Spanish)Es Dios Quien, en Su Misericordia, nos perdona y nos une en Su Ser. (8)

ਆਪੇ ਸਤਿਗੁਰੁ; ਮੇਲੇ ਪੂਰਾ ॥

aape satigur; mele pooraa |

Sant Singh KhalsaThe Perfect Lord Himself unites them with the True Guru.
Manmohan SinghThe Perfect one, Himself unites one with the True Guru,
Manmohan Singh (Punjabi)ਪੂਰਨ ਪੁਰਖ ਆਪ ਹੀ ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ,
Fareedkot Teekaਆਪ ਹੀ ਪੂਰਾ ਸਤਿਗੁਰੂ ਸਚੇ ਉਪਦੇਸ਼ ਮੇਂ ਮੇਲ ਦੇਤਾ ਹੈ॥
Prof. Sahib Singh(ਪਰਮਾਤਮਾ) ਆਪ ਹੀ (ਮਨੁੱਖ ਨੂੰ) ਪੂਰਾ ਗੁਰੂ ਮਿਲਾਂਦਾ ਹੈ,
SikhNet (Spanish)El Ser Perfecto, por Sí Mismo, nos conduce hasta el Guru Perfecto.

ਸਚੈ ਸਬਦਿ ਮਹਾਬਲ ਸੂਰਾ ॥

sachai sabad mahaabal sooraa |

Sant Singh KhalsaThrough the True Word of the Shabad, he makes them brave spiritual heroes.
Manmohan Singhand through his instruction he makes him a very powerful warrior.
Manmohan Singh (Punjabi)ਅਤੇ ਆਪਣੇ ਸੱਚੇ ਉਪਦੇਸ਼ ਦੁਆਰਾ ਉਹ ਉਸ ਨੂੰ ਪਰਮ ਬਲਵਾਨ ਯੋਧਾ ਬਣਾ ਦਿੰਦੇ ਹਨ।
Fareedkot Teekaਸਚੈ ਉਪਦੇਸ ਸੇ ਜਗ੍ਯਾਸੀ ਮਹਾਬਲ ਵਾਲਾ ਸੂਰਮਾ ਹੋ ਜਾਤਾ ਹੈ॥
Prof. Sahib Singhਤੇ, ਸਿਫ਼ਤ-ਸਾਲਾਹ ਵਾਲੇ ਸ਼ਬਦ ਵਿਚ ਜੋੜ ਕੇ (ਵਿਕਾਰਾਂ ਦੇ ਟਾਕਰੇ ਤੇ) ਆਤਮਕ ਬਲ ਵਾਲਾ ਸੂਰਮਾ ਬਣਾ ਦੇਂਦਾ ਹੈ।

ਪਦ ਅਰਥ ਸਚੈ ਸਬਦਿ = ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਮਹਾ ਬਲ = ਬੜੇ (ਆਤਮਕ) ਬਲ ਵਾਲਾ। ਸੂਰਾ = ਸੂਰਮਾ, ਵਿਕਾਰਾਂ ਦਾ ਟਾਕਰਾ ਕਰਨ ਦੇ ਸਮਰੱਥ।

SikhNet (Spanish)Sí, a través de la Palabra Verdadera, Él nos vuelve héroes,

ਆਪੇ ਮੇਲੇ ਦੇ ਵਡਿਆਈ; ਸਚੇ ਸਿਉ ਚਿਤੁ ਲਾਇਦਾ ॥੯॥

aape mele de vaddiaaee; sache siau chit laaeidaa |9|

Sant Singh KhalsaUniting them with Himself, He bestows glorious greatness; He inspires them to focus their consciousness on the True Lord. ||9||
Manmohan SinghThe Guru fixes man's mind with the True Lord, who blessing him with glory, unites him with Himself.
Manmohan Singh (Punjabi)ਗੁਰੂ ਜੀ ਬੰਦੇ ਦ ਮਨ ਨੂੰ ਸੱਚੇ ਸੁਆਮੀ ਨਾਲ ਜੋੜ ਦਿੰਦੇ ਹਨ, ਜੇ ਉਸ ਨੂੰ ਮਾਨਪ੍ਰਤਿਸ਼ਟਾ ਖ਼ਖਸ਼ ਕੇ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜੋ ਸਚੇ ਸਿਉਂ ਇਸ ਰੀਤੀ ਕਰ ਚਿਤ ਲਾਉਤਾ ਹੈ, ਤਿਸ ਕੋ ਵਡਿਆਈ ਦੇ ਕੇ ਅਪਨੇ ਮੇਂ ਮੇਲ ਲੇਤਾ ਹੈ ॥੯॥
Prof. Sahib Singhਪ੍ਰਭੂ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ, (ਉਸ ਨੂੰ ਲੋਕ ਪਰਲੋਕ ਦੀ) ਇੱਜ਼ਤ ਦੇਂਦਾ ਹੈ। (ਜਿਸ ਨੂੰ ਆਪਣੇ ਨਾਲ ਮਿਲਾਂਦਾ ਹੈ, ਉਹ ਮਨੁੱਖ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ (ਆਪਣਾ) ਚਿੱਤ ਜੋੜੀ ਰੱਖਦਾ ਹੈ ॥੯॥

ਪਦ ਅਰਥ ਦੇ = ਦੇਂਦਾ ਹੈ। ਸਾਚੇ ਸਿਉ = ਸਦਾ-ਥਿਰ ਪਰਮਾਤਮਾ ਨਾਲ ॥੯॥

SikhNet (Spanish)hombres y mujeres de valor y bendiciéndonos con Gloria, nos une en Su Ser, así alabamos siempre a nuestro Dios Verdadero. (9)

ਘਰ ਹੀ ਅੰਦਰਿ. ਸਾਚਾ ਸੋਈ ॥

ghar hee andar. saachaa soee |

Sant Singh KhalsaThe True Lord is deep within the heart.
Manmohan SinghWithin our very home is He, the True Lord.
Manmohan Singh (Punjabi)ਸਾਡੇ ਆਪਣੇ ਗ੍ਰਹਿ ਅੰਦਰ ਹੀ ਉਹ ਸੱਚਾ ਸੁਆਮੀ ਹੈ।
Fareedkot Teekaਸਰੀਰ ਕੇ ਅੰਤਰ ਹੀ ਸੋ ਸਚਾ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਹਰੇਕ ਮਨੁੱਖ ਦੇ) ਹਿਰਦੇ ਘਰ ਵਿਚ ਹੀ ਵੱਸਦਾ ਹੈ,

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ।

SikhNet (Spanish)En nuestro hogar está Él, el Señor Verdadero, pero extraordinario es aquél que, por la Gracia del Guru,

ਗੁਰਮੁਖਿ ਵਿਰਲਾ ਬੂਝੈ ਕੋਈ ॥

guramukh viralaa boojhai koee |

Sant Singh KhalsaHow rare are those who, as Gurmukh, realize this.
Manmohan SinghRare is the One, who realises this by the Guru's grace.
Manmohan Singh (Punjabi)ਕੋਈ ਇਕ ਅੱਧਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਅਨੁਭਵ ਕਰਦਾ ਹੈ।
Fareedkot Teekaਕੋਈ ਗੁਰਮੁਖ ਵਿਰਲਾ ਹੀ ਇਸ ਬਾਤ ਕੋ ਸਮਝਤਾ ਹੈ॥
Prof. Sahib Singhਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ (ਇਹ ਭੇਤ) ਸਮਝਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ।

SikhNet (Spanish)adquiere el Conocimiento, y que alabando el Tesoro del Nombre en el corazón,

ਨਾਮੁ ਨਿਧਾਨੁ ਵਸਿਆ ਘਟ ਅੰਤਰਿ; ਰਸਨਾ ਨਾਮੁ ਧਿਆਇਦਾ ॥੧੦॥

naam nidhaan vasiaa ghatt antar; rasanaa naam dhiaaeidaa |10|

Sant Singh KhalsaThe treasure of the Naam abides deep within their hearts; they meditate on the Naam with their tongues. ||10||
Manmohan SinghHe within whose mind the Name treasure abides, utters the Name with his tongue.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਨਾਮ ਦਾ ਖ਼ਜਾਨਾ ਵਸਦਾ ਹੈ, ਉਸ ਆਪਣੀ ਜੀਭ੍ਹਾ ਨਾਲ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜਿਸ ਕੇ ਘਟ ਕੇ ਬੀਚ ਰਾਮ ਨਾਮ ਰੂਪ ਨਿਧੀਓਂ ਕਾ ਘਰ ਵਸਿਆ ਹੈ ਪੁਨਾ ਰਸਨਾ ਦੁਆਰੇ ਭੀ ਨਾਮ ਕੋ ਉਚਾਰਤਾ ਹੈ॥੧੦॥
Prof. Sahib Singh(ਜਿਹੜਾ ਇਹ ਭੇਤ ਸਮਝ ਲੈਂਦਾ ਹੈ) ਉਸ ਦੇ ਹਿਰਦੇ ਵਿਚ (ਸਾਰੇ ਸੁਖਾਂ ਦਾ) ਖ਼ਜ਼ਾਨਾ ਹਰਿ-ਨਾਮ ਟਿਕਿਆ ਰਹਿੰਦਾ ਹੈ, ਉਹ ਮਨੁੱਖ ਆਪਣੀ ਜੀਭ ਨਾਲ ਹਰਿ-ਨਾਮ ਜਪਦਾ ਰਹਿੰਦਾ ਹੈ ॥੧੦॥

ਪਦ ਅਰਥ ਨਿਧਾਨੁ = (ਸਭ ਸੁਖਾਂ ਦਾ) ਖ਼ਜ਼ਾਨਾ। ਰਸਨਾ = ਜੀਭ ਨਾਲ ॥੧੦॥

SikhNet (Spanish)recita el Nombre con sus labios. (10)

ਦਿਸੰਤਰੁ ਭਵੈ; ਅੰਤਰੁ ਨਹੀ ਭਾਲੇ ॥

disantar bhavai; antar nahee bhaale |

Sant Singh KhalsaHe wanders through foreign lands, but does not look within himself.
Manmohan SinghMan wanders through foreign countries, but searches not his innerself.
Manmohan Singh (Punjabi)ਇਨਸਾਨ ਪਰਦੇਸ਼ਾਂ ਵਿੱਚ ਭਟਕਦਾ ਫਿਰਦਾ ਹੈ; ਪ੍ਰੰਤੂ, ਆਪਣੇ ਅੰਦਰਵਾਰ ਦੀ ਖੋਜ਼ ਭਾਲ ਨਹੀਂ ਕਰਦਾ।
Fareedkot Teekaਮਨਮੁਖ ਦੇਸ਼ਾਂਤਰ ਮੇਂ ਫਿਰਤਾ ਹੈ ਅੰਦਰ ਨਹੀਂ ਢੂੰਢਤਾ॥
Prof. Sahib Singh(ਜਿਹੜਾ ਮਨੁੱਖ ਤਿਆਗ ਆਦਿਕ ਵਾਲਾ ਭੇਖ ਧਾਰ ਕੇ ਤੀਰਥ ਆਦਿਕ) ਹੋਰ ਹੋਰ ਥਾਂ ਭੌਂਦਾ ਫਿਰਦਾ ਹੈ,

ਪਦ ਅਰਥ ਦਿਸੰਤਰੁ = {ਦੇਸ-ਅੰਤਰੁ} ਹੋਰ ਹੋਰ ਦੇਸ। ਭਵੈ = ਭੌਂਦਾ ਫਿਰਦਾ ਹੈ। ਅੰਤਰੁ = ਅੰਦਰਲਾ, ਹਿਰਦਾ।

SikhNet (Spanish)Uno vaga por tierras distantes, pero no busca en su interior,

ਮਾਇਆ ਮੋਹਿ; ਬਧਾ ਜਮਕਾਲੇ ॥

maaeaa mohi; badhaa jamakaale |

Sant Singh KhalsaAttached to Maya, he is bound and gagged by the Messenger of Death.
Manmohan SinghBewitched by worldly valuables, he is bound down by the myrmidon of death.
Manmohan Singh (Punjabi)ਉਸ, ਸੰਸਾਰੀ ਪਦਾਰਥਾਂ ਦੇ ਮੋਹਿਤ ਕੀਤੇ ਹੋਏ ਨੂੰ, ਮੌਤ ਦਾ ਫ਼ਰੇਸ਼ਤਾ ਬੰਨ੍ਹ ਲੈਂਦਾ ਏ।
Fareedkot Teekaਮਾਇਆ ਕੇ ਮੋਹ ਮੇਂ ਲਾਗਾ ਹੈ ਇਸੀ ਤੇ ਜਮਕਾਲ ਕਰਤਾ ਨੇ ਬਾਂਧਾ ਹੈ॥
Prof. Sahib Singhਪਰ ਆਪਣੇ ਹਿਰਦੇ ਨੂੰ ਨਹੀਂ ਖੋਜਦਾ, ਉਹ ਮਨੁੱਖ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ, ਉਹ ਮਨੁੱਖ ਆਤਮਕ ਮੌਤ ਦੇ ਕਾਬੂ ਆਇਆ ਰਹਿੰਦਾ ਹੈ।

ਪਦ ਅਰਥ ਮੋਹਿ = ਮੋਹ ਵਿਚ। ਬਧਾ = ਬੱਧਾ, ਬੱਝਾ ਹੋਇਆ। ਜਮਕਾਲੇ = ਜਮ ਕਾਲਿ, ਆਤਮਕ ਮੌਤ ਵਿਚ।

SikhNet (Spanish)y atrapado por el ángel de la muerte,

ਜਮ ਕੀ ਫਾਸੀ. ਕਬਹੂ, ਨ ਤੂਟੈ; ਦੂਜੈ ਭਾਇ ਭਰਮਾਇਦਾ ॥੧੧॥

jam kee faasee. kabahoo, na toottai; doojai bhaae bharamaaeidaa |11|

Sant Singh KhalsaThe noose of death around his neck will never be untied; in the love of duality, he wanders in reincarnation. ||11||
Manmohan SinghHis death's noose snaps not ever and through duality he wanders in existences.
Manmohan Singh (Punjabi)ਉਸ ਦੀ ਮੌਤ ਦੀ ਫਾਹੀ ਕਦੇ ਭੀ ਨਹੀਂ ਕੱਟੀ ਜਾਂਦੀ ਅਤੇ ਦਵੈਤ-ਭਾਵ ਰਾਹੀਂ ਉਹ ਜੂਨੀਆਂ ਭਟਕਦਾ ਹੈ।
Fareedkot Teekaਜੋ ਮਨ ਕੋ ਦੂਜੈ ਭਾਇ ਮੇਂ ਭਰਮਾਵਤਾ ਹੈ, ਤਿਸ ਕੇ ਗਲ ਤੇ ਜਮ ਕੀ ਫਾਸੀ ਕਦੀ ਨਹੀਂ ਤੂਟਤੀ॥੧੧॥
Prof. Sahib Singhਉਸ ਦਾ ਜਨਮ ਮਰਨ ਦਾ ਗੇੜ ਕਦੇ ਨਹੀਂ ਮੁੱਕਦਾ, ਉਹ ਮਨੁੱਖ ਹੋਰ ਹੋਰ ਪਿਆਰ ਵਿਚ ਫਸ ਕੇ ਭਟਕਦਾ ਫਿਰਦਾ ਹੈ ॥੧੧॥

ਪਦ ਅਰਥ ਜਮ = ਮੌਤ, ਜਮਦੂਤ। ਜਮ ਕੀ ਫਾਸੀ = ਜਮਦੂਤਾਂ ਦੀ ਫਾਹੀ, ਜਨਮ ਮਰਨ ਦੇ ਗੇੜ। ਦੂਜੈ ਭਾਇ = ਮਾਇਆ ਦੇ ਮੋਹ ਵਿਚ (ਪੈ ਕੇ) ॥੧੧॥

SikhNet (Spanish)permanece apegado a Maya y al deseo. Sí, él caerá de seguro atrapado en el dogal de Yama, si perdido por la duda se enamora del otro. (11)

ਜਪੁ ਤਪੁ ਸੰਜਮੁ; ਹੋਰੁ ਕੋਈ ਨਾਹੀ ॥

jap tap sanjam; hor koee naahee |

Sant Singh KhalsaThere is no real chanting, meditation, penance or self-control,
Manmohan SinghThere can be no true worship, penance and self-control,
Manmohan Singh (Punjabi)ਜਦ ਤਾਈਂ ਅਦਾਮੀ ਗੁਰਾਂ ਦੇ ਉਪਦੇਸ਼ ਦੀ ਕਮਾਈ ਨਹੀਂ ਕਰਦਾ,
Fareedkot Teekaਤਬ ਤਕ ਜਪ ਤਪ ਸੰਸਾਰ ਹੋਰ ਕੋਈ ਭੀ ਸਾਧਨ ਜੀਵ ਕੀ ਸਹਾਇਤਾ ਨਹੀਂ ਕਰ ਸਕਤਾ॥
Prof. Sahib Singhਕੋਈ ਜਪ ਕੋਈ ਤਪ ਕੋਈ ਸੰਜਮ (ਇਸ ਜੀਵਨ-ਸਫ਼ਰ ਵਿਚ) ਹੋਰ ਕੋਈ ਭੀ ਉੱਦਮ ਉਹਨਾਂ ਦੀ ਸਹਾਇਤਾ ਨਹੀਂ ਕਰਦਾ,
SikhNet (Spanish)No hay una Verdadera Meditación, Austeridad o Auto Control que valga,

ਜਬ ਲਗੁ; ਗੁਰ ਕਾ ਸਬਦੁ. ਨ ਕਮਾਹੀ ॥

jab lag; gur kaa sabad. na kamaahee |

Sant Singh Khalsaas long as one does not live to the Word of the Guru's Shabad.
Manmohan Singhso long as one acts not unto Guru's instruction.
Manmohan Singh (Punjabi)ਕੋਈ ਸੱਚੀ ਉਪਾਸ਼ਨਾ, ਤਪੱਸਿਆ ਅਤੇ ਸਵੈ-ਜ਼ਬਤ ਨਹੀਂ ਹੋ ਸਕਦਾ।
Fareedkot Teekaਜਿਤਨਾ ਚਿਰ ਇਹ ਜੀਵ ਗੁਰ ਕਾ ਉਪਦੇਸ ਨਾ ਕਮਾਏ॥
Prof. Sahib Singhਜਦੋਂ ਤਕ ਮਨੁੱਖ ਗੁਰੂ ਦੇ ਸ਼ਬਦ ਦੇ (ਹਿਰਦੇ ਵਿਚ ਵਸਾਣ ਦੀ) ਕਮਾਈ ਨਹੀਂ ਕਰਦੇ।

ਪਦ ਅਰਥ ਜਬ ਲਗੁ = ਜਦੋਂ ਤਕ। ਨ ਕਮਾਹੀ = ਨ ਕਮਾਹਿ, ਨਹੀਂ ਕਮਾਂਦੇ। ਸਬਦੁ ਨ ਕਮਾਹੀ = ਸ਼ਬਦ ਅਨੁਸਾਰ ਆਪਣਾ ਜੀਵਨ ਨਹੀਂ ਬਣਾਂਦੇ।

SikhNet (Spanish)mientras uno no practique la Palabra del Guru. Sí, logrando la Palabra del Guru,

ਗੁਰ ਕੈ ਸਬਦਿ ਮਿਲਿਆ ਸਚੁ ਪਾਇਆ; ਸਚੇ ਸਚਿ ਸਮਾਇਦਾ ॥੧੨॥

gur kai sabad miliaa sach paaeaa; sache sach samaaeidaa |12|

Sant Singh KhalsaAccepting the Word of the Guru's Shabad, one obtains Truth; through Truth, one merges in the True Lord. ||12||
Manmohan SinghAttaining to the Guru's instruction, one obtains truth and through truth, he merges in the True Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਨੂੰ ਪ੍ਰਾਪਤ ਹੋ, ਬੰਦਾ ਸੱਚ ਨੂੰ ਪਾ ਲੈਂਦਾ ਹੈ ਅਤੇ ਸੱਚ ਦੇ ਰਾਹੀਂ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜੋ ਗੁਰੋਂ ਕੇ ਉਪਦੇਸ ਸਾਥ ਮਿਲਿਆ ਹੈ ਤਿਸ ਨੇ ਸੁਖ ਪਾਇਆ ਹੈ। ਉਸੀ ਸਚੇ ਉਪਦੇਸ਼ ਕਰ ਕੇ ਸਚ ਪਰਮੇਸਰ ਮੇਂ ਸਮਾਇਤਾ ਭਇਆ ਹੈ॥੧੨॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ, ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੧੨॥

ਪਦ ਅਰਥ ਸਬਦਿ = ਸ਼ਬਦ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ॥੧੨॥

SikhNet (Spanish)uno obtiene la Verdad y a través de la Verdad se inmerge en el Uno Verdadero. (12)

ਕਾਮ ਕਰੋਧੁ ਸਬਲ ਸੰਸਾਰਾ ॥

kaam karodh sabal sansaaraa |

Sant Singh KhalsaSexual desire and anger are very powerful in the world.
Manmohan SinghVery powerful are lust and wrath in this world.
Manmohan Singh (Punjabi)ਬਹੁਤ ਬਲਵਾਨ ਹਨ ਵਿਸ਼ੇ ਭੋਗ ਅਤੇ ਗੁੱਸਾ ਇਸ ਜਹਾਨ ਅੰਦਰ।
Fareedkot Teekaਕਾਮ, ਕ੍ਰੋਧਾਦਿ ਵਿਸ਼ੇ ਸੰਸਾਰ ਮੇਂ ਬਲ ਕੇ ਸਹਤ ਹੈਂ॥
Prof. Sahib Singhਕਾਮ ਅਤੇ ਕ੍ਰੋਧ ਜਗਤ ਵਿਚ ਬੜੇ ਬਲੀ ਹਨ,

ਪਦ ਅਰਥ ਸਬਲ = ਸ-ਬਲ, ਬਲ ਵਾਲੇ। ਸੰਸਾਰਾ = ਸੰਸਾਰਿ, ਸੰਸਾਰ ਵਿਚ।

SikhNet (Spanish)La lujuria y el enojo controlan al mundo entero, y aunque los seres humanos actúan bien,

ਬਹੁ ਕਰਮ ਕਮਾਵਹਿ; ਸਭੁ ਦੁਖ ਕਾ ਪਸਾਰਾ ॥

bahu karam kamaaveh; sabh dukh kaa pasaaraa |

Sant Singh KhalsaThey lead to all sorts of actions, but these only add to all the pain.
Manmohan SinghThrough them, the mortal does many deeds and they all add to his miseries.
Manmohan Singh (Punjabi)ਉਨ੍ਹਾਂ ਦੇ ਰਾਹੀਂ ਪ੍ਰਾਣੀ ਘਣੇਰੇ ਕੰਮ ਕਰਦਾ ਹੈ ਅਤੇ ਉਹ ਸਾਰੇ ਉਸ ਦੀਆਂ ਮੁਸੀਬਤਾਂ ਨੂੰ ਵਧੇਰਾ ਕਰਦੇ ਹਨ।
Fareedkot Teekaਬਹੁਤ ਕਰਮ ਕਮਾਵਤੇ ਹੈਂ, ਵਹੁ ਸਕਾਮੀ ਕਰਮ ਸਭ ਦੁਖ ਕਾ ਹੀ ਪਸਾਰਾ ਹੈ॥
Prof. Sahib Singh(ਜੀਵ ਇਹਨਾਂ ਦੇ ਪ੍ਰਭਾਵ ਵਿਚ ਫਸੇ ਰਹਿੰਦੇ ਹਨ, ਪਰ ਦੁਨੀਆ ਨੂੰ ਪਤਿਆਉਣ ਦੀ ਖ਼ਾਤਰ ਤੀਰਥ-ਜਾਤ੍ਰਾ ਆਦਿਕ ਧਾਰਮਿਕ ਮਿਥੇ ਹੋਏ) ਅਨੇਕਾਂ ਕਰਮ (ਭੀ) ਕਰਦੇ ਹਨ। ਇਹ ਸਾਰਾ ਦੁੱਖਾਂ ਦਾ ਹੀ ਖਿਲਾਰਾ (ਬਣਿਆ ਰਹਿੰਦਾ) ਹੈ।

ਪਦ ਅਰਥ ਕਰਮ = (ਮਿਥੇ ਹੋਏ ਧਾਰਮਿਕ) ਕੰਮ। ਸਭੁ = ਸਾਰਾ (ਉੱਦਮ)। ਪਸਾਰਾ = ਖਿਲਾਰਾ।

SikhNet (Spanish)permanecen afligidos más y más por el dolor.

ਸਤਿਗੁਰ ਸੇਵਹਿ. ਸੇ ਸੁਖੁ ਪਾਵਹਿ; ਸਚੈ ਸਬਦਿ ਮਿਲਾਇਦਾ ॥੧੩॥

satigur seveh. se sukh paaveh; sachai sabad milaaeidaa |13|

Sant Singh KhalsaThose who serve the True Guru find peace; they are united with the True Shabad. ||13||
Manmohan SinghThey, who serve the True Guru, obtain peace and the True Guru unites them with the True Lord.
Manmohan Singh (Punjabi)ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ ਉਹ ਆਰਾਮ ਪਾਉਂਦੇ ਹਨ ਤੇ ਸੱਚੇ ਗੁਰੂ ਜੀ ਉਨ੍ਹਾਂ ਨੂੰ ਸੱਚੇ ਸੁਆਮੀ ਨਾਲ ਮਿਲਾ ਦੇਂਦੇ ਹਨ।
Fareedkot Teekaਜੋ ਸਤਿਗੁਰੋਂ ਕੇ ਸਚੇ ਉਪਦੇਸ਼ ਕੋ ਸੇਵਤੇ ਹੈਂ, ਤਿਨ ਕੋ ਸਚੇ ਉਪਦੇਸ਼ ਕਰ ਪਰਮੇਸਰ ਅਪਨੇ ਮੇਂ ਮਿਲਾਵਤਾ ਹੈ, ਸੋਈ ਸੁਖ ਪਾਵਤੇ ਹੈਂ॥੧੩॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ, (ਗੁਰੂ ਉਹਨਾਂ ਨੂੰ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੋੜਦਾ ਹੈ ॥੧੩॥

ਪਦ ਅਰਥ ਸੇਵਹਿ = ਸਰਨ ਪੈਂਦੇ ਹਨ {ਬਹੁ-ਵਚਨ}। ਸੁਖੁ = ਆਤਮਕ ਆਨੰਦ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ॥੧੩॥

SikhNet (Spanish)Quien sea que sirve al Guru Verdadero, se inmerge en Dios, a través e la Palabra Verdadera. (13)

ਪਉਣੁ ਪਾਣੀ ਹੈ ਬੈਸੰਤਰੁ ॥

paun paanee hai baisantar |

Sant Singh KhalsaAir, water and fire make up the body.
Manmohan SinghThe air, water and fire make the body.
Manmohan Singh (Punjabi)ਹਵਾ, ਜਲ ਅਤੇ ਅੱਗ ਦੇਹ ਨੂੰ ਬਣਾਉਂਦੇ ਹਨ।
Fareedkot Teekaਪਉਣ, ਪਾਣੀ ਔ (ਬੈਸੰਤਰੁ) ਅਗਨੀ ਜੋ ਹੈ॥
Prof. Sahib Singh(ਉਂਞ ਤਾਂ ਇਸ ਸਰੀਰ ਦੇ) ਹਵਾ, ਪਾਣੀ, ਅੱਗ (ਆਦਿਕ ਸਾਦਾ ਜਿਹੇ ਹੀ ਤੱਤ ਹਨ, ਪਰ)

ਪਦ ਅਰਥ ਬੈਸੰਤਰੁ = ਅੱਗ। ਪਉਣੁ = ਹਵਾ।

SikhNet (Spanish)El agua, el aire y el fuego, construyen al cuerpo,

ਮਾਇਆ ਮੋਹੁ ਵਰਤੈ ਸਭ ਅੰਤਰਿ ॥

maaeaa mohu varatai sabh antar |

Sant Singh KhalsaEmotional attachment to Maya rules deep within all.
Manmohan SinghThe love of wealth is contained in all the bodies.
Manmohan Singh (Punjabi)ਧਨ-ਦੌਲਤ ਦਾ ਪਿਆਰ, ਸਾਰੀਆਂ ਦੇਹਾਂ ਵਿੱਚ ਰਮ ਰਿਹਾ ਹੈ।
Fareedkot Teekaਇਤ੍ਯਾਦ ਸਭ ਦੇਵਤਿਓਂ ਕੇ ਅੰਤਰ ਮਾਇਆ ਕਾ ਮੋਹ ਵਰਤ ਰਹਾ ਹੈ॥
Prof. Sahib Singhਸਭ ਜੀਵਾਂ ਦੇ ਅੰਦਰ ਮਾਇਆ ਦਾ ਮੋਹ (ਆਪਣਾ) ਜ਼ੋਰ ਬਣਾਈ ਰੱਖਦਾ ਹੈ।

ਪਦ ਅਰਥ ਵਰਤੈ = ਪ੍ਰਭਾਵ ਪਾ ਰਿਹਾ ਹੈ।

SikhNet (Spanish)y los humanos están muy impregnados por la Maya y el deseo.

ਜਿਨਿ ਕੀਤੇ. ਜਾ ਤਿਸੈ ਪਛਾਣਹਿ; ਮਾਇਆ ਮੋਹੁ ਚੁਕਾਇਦਾ ॥੧੪॥

jin keete. jaa tisai pachhaaneh; maaeaa mohu chukaaeidaa |14|

Sant Singh KhalsaWhen one realizes the One who created him, emotional attachment to Maya is dispelled. ||14||
Manmohan SinghWhen men know Him, who has created them, they are purged of the love of wealth.
Manmohan Singh (Punjabi)ਜਦ ਬੰਦੇ ਉਸ ਨੂੰ ਜਾਣ ਲੈਂਦੇ ਹਨ, ਜਿਸ ਨੇ ਉਨ੍ਹਾਂ ਨੂੰ ਰਚਿਆ ਹੈ ਤਦ ਉਹ ਧਨ-ਦੌਲਤ ਦੇ ਪਿਆਰ ਤੋਂ ਖ਼ਲਾਸੀ ਪਾ ਜਾਂਦੇ ਹਨ।
Fareedkot Teekaਜਿਸ ਨੇ ਇਹ ਉਤਪਤਿ ਕਰੇ ਹੈਂ, ਸੋ ਪੁਰਸ਼ ਤਿਸ ਕੋ ਪਛਾਣੇ, ਵਹੁ ਮਾਇਆ ਕੇ ਮੋਹ ਕੋ ਚੁਕਾਇ ਦੇਤਾ ਹੈ॥੧੪॥
Prof. Sahib Singhਜਦੋਂ (ਕੋਈ ਵਡ-ਭਾਗੀ) ਉਸ ਪਰਮਾਤਮਾ ਨਾਲ ਸਾਂਝ ਪਾਂਦੇ ਹਨ ਜਿਸ ਨੇ (ਉਹਨਾਂ ਨੂੰ) ਪੈਦਾ ਕੀਤਾ ਹੈ, ਤਾਂ (ਉਹ ਪਰਮਾਤਮਾ ਉਹਨਾਂ ਦੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਦੇਂਦਾ ਹੈ ॥੧੪॥

ਪਦ ਅਰਥ ਜਿਨਿ = ਜਿਸ ਪਰਮਾਤਮਾ ਨੇ। ਜਾ = ਜਦੋਂ। ਚੁਕਾਇਦਾ = ਦੂਰ ਕਰਦਾ ਹੈ ॥੧੪॥

SikhNet (Spanish)Quien sea que conoce al Señor Creador, es purgado de Maya y del deseo. (14)

ਇਕਿ ਮਾਇਆ ਮੋਹਿ ਗਰਬਿ ਵਿਆਪੇ ॥

eik maaeaa mohi garab viaape |

Sant Singh KhalsaSome are engrossed in emotional attachment to Maya and pride.
Manmohan SinghSome are involved in the love of riches and self-conceit.
Manmohan Singh (Punjabi)ਕਈ ਧਨ-ਦੋਲਤ ਦਾ ਪਿਆਰ ਅਤੇ ਸਵੈ-ਹੰਗਤਾ ਅੰਦਰ ਗ਼ਲਤਾਨ ਹੋਏ ਹੋਏ ਹਨ।
Fareedkot Teekaਇਕ ਜੀਵ ਮਾਇਆ ਕੇ ਮੋਹ ਕਰ ਗਰਬ ਮੇਂ ਵਿਆਪੇ ਹੈਂ॥
Prof. Sahib Singhਕਈ (ਜੀਵ ਐਸੇ ਹਨ ਜੋ ਹਰ ਵੇਲੇ) ਮਾਇਆ ਦੇ ਮੋਹ ਵਿਚ ਅਹੰਕਾਰ ਵਿਚ ਗ੍ਰਸੇ ਰਹਿੰਦੇ ਹਨ,

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਮੋਹਿ = ਮੋਹ ਵਿਚ। ਗਰਬਿ = ਅਹੰਕਾਰ ਵਿਚ। ਵਿਆਪੇ = ਫਸੇ ਹੋਏ।

SikhNet (Spanish)Algunos están afligidos por Maya, el deseo y el ego,

ਹਉਮੈ ਹੋਇ ਰਹੇ ਹੈ ਆਪੇ ॥

haumai hoe rahe hai aape |

Sant Singh KhalsaThey are self-conceited and egotistical.
Manmohan SinghThrough ego, they deem themselves to be everything.
Manmohan Singh (Punjabi)ਹੰਕਾਰ ਦੇ ਰਾਹੀਂ ਆਪਣੇ ਆਪ ਨੂੰ ਹੀ ਉਹ ਸਾਰਾ ਕੁੱਛ ਸਮਝਦੇ ਹਲ।
Fareedkot Teekaਹਉਮੈਂ ਕਰ ਕੇ ਵਹੁ ਆਪ ਹੀ ਹੰਕਾਰੀ ਹੋਇ ਰਹੇ ਹੈਂ ਅਰਥਾਤ ਅਪਨੇ ਤੁਲ ਕਿਸੀ ਕੋ ਨਹੀਂ ਗਿਨਤੇ॥
Prof. Sahib Singhਹਉਮੈ ਦਾ ਪੁਤਲਾ ਹੀ ਬਣੇ ਰਹਿੰਦੇ ਹਨ।

ਪਦ ਅਰਥ ਹੈ = ਹੈਂ। ਆਪੇ = ਆਪ ਹੀ। ਹਉਮੈ...ਹੈ = ਹਉਮੈ ਦਾ ਸਰੂਪ ਬਣੇ ਹੋਏ ਹਨ।

SikhNet (Spanish)y perdidos por la idea del “yo soy” se pierden en su ser,

ਜਮਕਾਲੈ ਕੀ ਖਬਰਿ. ਨ ਪਾਈ; ਅੰਤਿ ਗਇਆ ਪਛੁਤਾਇਦਾ ॥੧੫॥

jamakaalai kee khabar. na paaee; ant geaa pachhutaaeidaa |15|

Sant Singh KhalsaThey never think about the Messenger of Death; in the end, they leave, regretting and repenting. ||15||
Manmohan SinghThey think not of Death's courier and in the end regretfully quit the world.
Manmohan Singh (Punjabi)ਉਹ ਮੌਤ ਦੇ ਦੂਤ ਦਾ ਖ਼ਿਆਲ ਹੀ ਨਹੀਂ ਕਰਦੇ ਅਤ ਅਖੀਰ ਨੂੰ ਝੂਰਦੇ ਹੋਏ ਦੁਨੀਆਂ ਨੂੰ ਛੱਡ ਜਾਂਦੇ ਹਨ।
Fareedkot Teekaਜਮ ਜੋ ਕਾਲ ਕਰਤਾ ਹੈ ਤਿਸ ਕੀ ਜਿਸ ਨੇ ਖਬਰ ਨਹੀਂ ਪਾਈ, ਵਹੁ ਅੰਤ ਕੋ ਪ੍ਰਲੋਕ ਮੇਂ ਗਿਆ ਪਛਤਾਵਤਾ ਹੈ॥੧੫॥
Prof. Sahib Singh(ਪਰ ਜਿਸ ਭੀ ਅਜਿਹੇ ਮਨੁੱਖ ਨੂੰ ਇਸ) ਆਤਮਕ ਮੌਤ ਦੀ ਸਮਝ ਨਹੀਂ ਪੈਂਦੀ, ਉਹ ਅੰਤ ਵੇਲੇ ਇੱਥੋਂ ਹੱਥ ਮਲਦਾ ਹੀ ਜਾਂਦਾ ਹੈ ॥੧੫॥

ਪਦ ਅਰਥ ਜਮ ਕਾਲ = ਮੌਤ, ਆਤਮਕ ਮੌਤ। ਅੰਤਿ = ਅਖ਼ੀਰ ਵੇਲੇ ॥੧੫॥

SikhNet (Spanish)no toman en cuenta a la muerte y arrepentidos dejan este mundo. (15)

ਜਿਨਿ ਉਪਾਏ; ਸੋ ਬਿਧਿ ਜਾਣੈ ॥

jin upaae; so bidh jaanai |

Sant Singh KhalsaHe alone knows the Way, who created it.
Manmohan SinghHe alone knows the way, who has created the beings.
Manmohan Singh (Punjabi)ਕੇਵਲ ਉਹ ਹੀ ਜੁਗਤੀ ਨੂੰ ਜਾਣਦਾ ਹੈ, ਜਿਸ ਨੇ ਜੀਵ ਪੈਂਦਾ ਕੀਤੇ ਹਨ।
Fareedkot Teekaਜਿਸ ਨੇ ਇਹੁ ਜੀਉ ਉਪਾਏ ਹੈਂ ਇਨ ਕੀ ਬਿਧੀ ਸੋਈ ਜਾਨਤਾ ਹੈ॥
Prof. Sahib Singhਪਰ, (ਜੀਵਾਂ ਦੇ ਭੀ ਕੀਹ ਵੱਸ?) ਜਿਸ ਪਰਮਾਤਮਾ ਨੇ (ਜੀਵ) ਪੈਦਾ ਕੀਤੇ ਹਨ ਉਹ ਹੀ (ਇਸ ਆਤਮਕ ਮੌਤ ਤੋਂ ਬਚਾਣ ਦਾ) ਢੰਗ ਜਾਣਦਾ ਹੈ।

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਬਿਧਿ = (ਆਤਮਕ ਮੌਤ ਤੋਂ ਬਚਾਣ ਦਾ) ਢੰਗ।

SikhNet (Spanish)Sólo conoce el Sendero Aquél que creó la Creación.

ਗੁਰਮੁਖਿ ਦੇਵੈ ਸਬਦੁ ਪਛਾਣੈ ॥

guramukh devai sabad pachhaanai |

Sant Singh KhalsaThe Gurmukh, who is blessed with the Shabad, realizes Him.
Manmohan SinghHe, whom the Supreme Guru blesses with the Lord's Name, does realise Him,
Manmohan Singh (Punjabi)ਜਿਸ ਨੂੰ ਮੁਖੀ ਗੁਰੂ, ਪ੍ਰਭੂ ਦਾ ਨਾਮ ਬਖਸ਼ਦੇ ਹਨ, ਉਹ ਉਸ ਨੂੰ ਅਨੰਭਵ ਕਰ ਲੈਂਦਾ ਹੈ।
Fareedkot Teekaਜਿਨ ਕੋ ਗੁਰਮੁਖ ਸ੍ਰੇਸਟ ਉਪਦੇਸ ਦੇਤੇ ਹੈਂ, ਸੋ ਆਪਨੇ ਆਪ ਕੋ ਪਛਾਨਤਾ ਹੈ॥
Prof. Sahib Singh(ਉਹ ਇਹ ਸੂਝ ਜਿਸ ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਦੇਂਦਾ ਹੈ, ਉਹ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲੈਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪਾ ਕੇ। ਦੇਵੈ = ('ਬਿਧਿ') ਦੇਂਦਾ ਹੈ। ਸਬਦੁ ਪਛਾਣੈ = (ਉਹ ਮਨੁੱਖ) ਗੁਰ-ਸ਼ਬਦ ਨੂੰ ਪਛਾਣਦਾ ਹੈ।

SikhNet (Spanish)Sí, sólo Él nos bendice para que podamos conocer la Palabra por la Gracia del Guru y entonces,

ਨਾਨਕ ਦਾਸੁ ਕਹੈ ਬੇਨੰਤੀ; ਸਚਿ ਨਾਮਿ ਚਿਤੁ ਲਾਇਦਾ ॥੧੬॥੨॥੧੬॥

naanak daas kahai benantee; sach naam chit laaeidaa |16|2|16|

Sant Singh KhalsaSlave Nanak offers ths prayer; O Lord, let my consciousness be attached to the True Name. ||16||2||16||
Manmohan SinghSlave Nanak makes a supplication, then attaches he his mind to the Lord's True Name.
Manmohan Singh (Punjabi)ਗੋਲਾ ਨਾਨਕ ਪ੍ਰਾਰਥਨਾ ਕਰਦਾ ਹੈ, ਅਤੇ ਆਪਣੇ ਮਨ ਨੂੰ ਸੁਆਮੀ ਦੇ ਸੱਚੇ ਨਾਮ ਨਾਲ ਜੋੜ ਲੈਂਦਾ ਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਆਪ ਕੇ ਆਗੇ ਬੇਨਤੀ ਕਰਤਾ ਹੂੰ: ਹੇ ਸਚੇ ਨਾਮੀ! ਮੈਂ ਆਪ ਕੇ ਬੀਚ ਚਿਤ ਕੋ ਲਗਾਵਤਾ ਰਹਾਂ॥੧੬॥੨॥੧੬॥☬ਪਰਮੇਸੁਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਦਾਸ ਬੇਨਤੀ ਕਰਦਾ ਹੈ-ਉਹ ਮਨੁੱਖ ਆਪਣਾ ਚਿੱਤ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਜੋੜੀ ਰੱਖਦਾ ਹੈ ॥੧੬॥੨॥੧੬॥

ਪਦ ਅਰਥ ਸਚਿ ਨਾਮਿ = ਸਦਾ-ਥਿਰ ਹਰਿ-ਨਾਮ ਵਿਚ ॥੧੬॥੨॥੧੬॥

SikhNet (Spanish)dice Nanak, uno es entonado en el Uno Verdadero. (16-2-16)

Open this shabad (49 lines, Angs 1059-1060) →

Shabad Guru Amardas Ji Raag Maaroo continues on Ang 1061

ਮਾਰੂ ਮਹਲਾ ੩ ॥

maaroo mahalaa 3 |

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru Mejl Guru Amar Das, Tercer Canal Divino.

ਆਦਿ ਜੁਗਾਦਿ ਦਇਆਪਤਿ ਦਾਤਾ ॥

aad jugaad deaapat daataa |

Sant Singh KhalsaFrom the very beginning of time, and throughout the ages, the Merciful Lord has been the Great Giver.
Manmohan SinghFrom the very beginning and the beginning of ages, the Lord of mercy is the Giver of the beings.
Manmohan Singh (Punjabi)ਐਨ ਆਰੰਭ ਅਤੇ ਯੁੱਗਾਂ ਦੇ ਆਰੰਭ ਤੋਂ ਰਹਿਮਤ ਦਾ ਸੁਆਮੀ ਜੀਵਾਂ ਦਾ ਦਾਤਾਰ ਹੈ।
Fareedkot Teekaਸਦਾ ਸਦਾ ਤੂੰ ਸਰਬ ਜੀਆਂ ਕਾ ਦਾਤਾ ਹੈਂ। ਹੇ ਪਤੀ! ਮੇਰੇ ਪਰ ਦਇਆ ਕਰ ਤਿਨ ਕਾ ਮੇਰੇ ਕੋ ਮੇਲ ਦੇਹ॥
Prof. Sahib Singhਹੇ ਪ੍ਰਭੂ! ਤੂੰ (ਜਗਤ ਦੇ) ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ ਦਇਆ ਦਾ ਮਾਲਕ ਹੈਂ (ਸਾਰੇ ਸੁਖ ਪਦਾਰਥ) ਦੇਣ ਵਾਲਾ ਹੈਂ।

ਪਦ ਅਰਥ ਆਦਿ = (ਜਗਤ ਦੇ) ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ।

SikhNet (Spanish)El Señor Benévolo existe desde tiempo inmemorial y es vivenciado

ਪੂਰੇ ਗੁਰ ਕੈ ਸਬਦਿ ਪਛਾਤਾ ॥

poore gur kai sabad pachhaataa |

Sant Singh KhalsaThrough the Shabad, the Word of the Perfect Guru, He is realized.
Manmohan SinghHe is realised through the Perfect Guru's word.
Manmohan Singh (Punjabi)ਉਹ ਪੂਰਨ ਗੁਰਾਂ ਦੀ ਬਾਣੀ ਰਾਹੀਂ ਅਨੁਭਵ ਕੀਤਾ ਜਾਂਦਾ ਹੈ।
Fareedkot Teekaਜਿਨੋਂ ਨੇ ਪੂਰੇ ਗੁਰੋਂ ਕੇ ਉਪਦੇਸ ਕਰ ਤੇਰੇ ਕੋ ਪਛਾਤਾ ਹੈ॥
Prof. Sahib Singhਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੇ ਨਾਲ ਜਾਣ-ਪਛਾਣ ਬਣ ਸਕਦੀ ਹੈ।

ਪਦ ਅਰਥ ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।

SikhNet (Spanish)a través de la Palabra del Guru Perfecto.

ਤੁਧੁਨੋ ਸੇਵਹਿ ਸੇ ਤੁਝਹਿ ਸਮਾਵਹਿ; ਤੂ ਆਪੇ ਮੇਲਿ ਮਿਲਾਇਦਾ ॥੧॥

tudhuno seveh se tujheh samaaveh; too aape mel milaaeidaa |1|

Sant Singh KhalsaThose who serve You are immersed in You. You unite them in Union with Yourself. ||1||
Manmohan SinghThey who serve Thee, merge in Thee, O Lord, Thou Thyself unite in Thine union.
Manmohan Singh (Punjabi)ਜੋ ਤੇਰੀ ਘਾਲ ਕਮਾਉਂਦੇ ਹਨ, ਉਹ ਤੇਰੇ ਵਿੱਚ ਲੀਨ ਹੋ ਜਾਂਦੇ ਹਨ, ਹੇ ਸਾਈਂ! ਤੂੰ ਆਪ ਹੀ ਆਪਣੇ ਮਿਲਾਪ ਵਿੱਚ ਮਿਲਾਉਂਦਾ ਹੈਂ।
Fareedkot Teekaਜੋ ਤੇਰੇ ਕੋ ਸੇਵਤੇ ਹੈਂ, ਸੋ ਤੇਰੇ ਮੇਂ ਸਮਾਵਤੇ ਹੈਂ। ਤੂੰ ਆਪ ਹੀ ਤਿਨ ਕੋ ਪਹਿਲੇ ਅਪਨੇ (ਮੇਲਿ) ਸਤਿਸੰਗ ਮੇਂ ਮਿਲਾਵਤਾ ਹੈਂ॥੧॥
Prof. Sahib Singhਜਿਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ, ਉਹ ਤੇਰੇ (ਚਰਨਾਂ) ਵਿਚ ਲੀਨ ਰਹਿੰਦੇ ਹਨ। ਤੂੰ ਆਪ ਹੀ (ਉਹਨਾਂ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਮਿਲਾਂਦਾ ਹੈਂ ॥੧॥

ਪਦ ਅਰਥ ਸੇਵਹਿ = ਸੇਵਾ-ਭਗਤੀ ਕਰਦੇ ਹਨ। ਸੇ = ਉਹ {ਬਹੁ-ਵਚਨ}। ਤੁਝਹਿ = ਤੇਰੇ ਵਿਚ। ਆਪੇ = ਆਪ ਹੀ। ਮੇਲਿ = ਮਿਲ ਕੇ ॥੧॥

SikhNet (Spanish)Sí, quien sea que Lo sirve, se inmerge en Él y es Él Quien lo une en Su Ser. (1)

ਅਗਮ ਅਗੋਚਰੁ; ਕੀਮਤਿ. ਨਹੀ ਪਾਈ ॥

agam agochar; keemat. nahee paaee |

Sant Singh KhalsaYou are inaccessible and unfathomable; Your limits cannot be found.
Manmohan SinghO my Inaccessible and Incomprehensible Lord, Thine worth can be ascertained not.
Manmohan Singh (Punjabi)ਹੇ ਮੇਰੀ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਸੁਆਮੀ! ਤੇਰੇ ਮੁਲ ਪਾਇਆ ਨਹੀਂ ਜਾ ਸਕਦਾ।
Fareedkot Teekaਤੂੰ ਅਗਮ ਔ ਅਗੋਚਰ ਹੈਂ, ਤੇਰੀ ਕੀਮਤ ਕਿਸੇ ਨਹੀਂ ਪਾਈ ਹੈ॥
Prof. Sahib Singhਹੇ ਪ੍ਰਭੂ! ਤੂੰ ਅਪਹੁੰਚ ਹੈਂ, ਗਿਆਨ ਇੰਦ੍ਰਿਆਂ ਦੀ ਰਾਹੀਂ ਤੇਰੀ ਸੂਝ ਨਹੀਂ ਪੈ ਸਕਦੀ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ)।

ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।

SikhNet (Spanish)Oh Dios, Infinito e Imperceptible eres Tú, Inapreciable e Invaluable;

ਜੀਅ ਜੰਤ ਤੇਰੀ ਸਰਣਾਈ ॥

jeea jant teree saranaaee |

Sant Singh KhalsaAll beings and creatures seek Your Sanctuary.
Manmohan SinghAll the creatures seek Thy refuge.
Manmohan Singh (Punjabi)ਸਮੂਹ ਜੀਵ ਤੇਰੀ ਪਨਾਹ ਲੋੜਦੇ ਹਨ।
Fareedkot Teekaਸਭ ਜੀਅ ਜੰਤ ਤੇਰੀ ਸਰਨਾਈ ਹੈਂ ਅਰਥਾਤ ਤੇਰੇ ਆਸਰੇ ਹੈਂ॥
Prof. Sahib Singhਸਾਰੇ ਜੀਅ ਜੰਤ ਤੇਰੇ ਹੀ ਆਸਰੇ ਹਨ।

ਪਦ ਅਰਥ ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}।

SikhNet (Spanish)y todas las criaturas buscan sólo Tú Refugio,

ਜਿਉ ਤੁਧੁ ਭਾਵੈ. ਤਿਵੈ ਚਲਾਵਹਿ; ਤੂ ਆਪੇ ਮਾਰਗਿ ਪਾਇਦਾ ॥੨॥

jiau tudh bhaavai. tivai chalaaveh; too aape maarag paaeidaa |2|

Sant Singh KhalsaAs is pleases Your Will, You guide us along; You Yourself place us on the Path. ||2||
Manmohan SinghAs Thy will, Thou so drive them. Thou thyself putt them on thy path.
Manmohan Singh (Punjabi)ਜਿਸ ਤਰ੍ਹਾਂ ਤੂੰ ਚਾਹੁੰਦਾ ਹੈ, ਉਸੇ ਤਰ੍ਹਾਂ ਹੀ ਤੂੰ ਉਨ੍ਹਾਂ ਨੂੰ ਟੋਰਦਾ ਹੈਂ। ਤੂੰ ਖ਼ੁਦ ਹੀ ਉਨ੍ਹਾਂ ਨੂੰ ਆਪਣੇ ਰਾਹੇ ਪਾਉਂਦਾ ਹੈਂ।
Fareedkot Teekaਜਿਉਂ ਤੇਰੇ ਕੋ ਭਾਵਤਾ ਹੈ, ਤਿਸੀ ਪ੍ਰਕਾਰ ਉਨ ਕੋ ਚਲਾਵਤਾ ਹੈ। ਜਿਸ ਕੋ ਤੂੰ ਚਾਹਤਾ ਹੈਂ ਤਿਸ ਕੋ ਤੂੰ ਆਪ ਹੀ ਗਿਆਨ ਕੇ ਰਸਤੇ ਪਾਵਤਾ ਹੈਂ॥੨॥
Prof. Sahib Singhਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤੂੰ ਜੀਵਾਂ ਨੂੰ ਕਾਰੇ ਲਾਂਦਾ ਹੈਂ, ਤੂੰ ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਾਹ ਉਤੇ ਤੋਰਦਾ ਹੈਂ ॥੨॥

ਪਦ ਅਰਥ ਭਾਵੈ = ਚੰਗਾ ਲੱਗਦਾ ਹੈ। ਮਾਰਗਿ = (ਸਹੀ ਜੀਵਨ-) ਰਸਤੇ ਉੱਤੇ ॥੨॥

SikhNet (Spanish)y a quienes sea que Tú escojas, los conduces también. Sí, eres Tú Quien les muestra Tu Sendero. (2)

ਹੈ ਭੀ ਸਾਚਾ. ਹੋਸੀ ਸੋਈ ॥

hai bhee saachaa. hosee soee |

Sant Singh KhalsaThe True Lord is, and shall always be.
Manmohan SinghThe True Lord is and He shall also be.
Manmohan Singh (Punjabi)ਸੱਚਾ ਸੁਆਮੀ ਹੈ ਅਤੇ ਉਹ ਹੋਵੇਗਾ ਭੀ।
Fareedkot Teekaਅਬ ਭੀ ਤੂੰ ਸਾਚਾ ਹੈਂ ਆਗੇ ਭੀ ਤੂੰ (ਸੋਈ) ਤੂੰ ਹੀ ਹੋਸੀ॥
Prof. Sahib Singhਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਇਸ ਵੇਲੇ ਭੀ ਮੌਜੂਦ ਹੈ, ਉਹ ਸਦਾ ਕਾਇਮ ਰਹੇਗਾ।

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਹੋਸੀ = ਕਾਇਮ ਰਹੇਗਾ।

SikhNet (Spanish)Eres Verdad y siempre lo serás, eres Quien ha creado Todo, no, no hay nadie más,

ਆਪੇ ਸਾਜੇ; ਅਵਰੁ. ਨ ਕੋਈ ॥

aape saaje; avar. na koee |

Sant Singh KhalsaHe Himself creates - there is no other at all.
Manmohan SinghHe Himself creates. There is not an other.
Manmohan Singh (Punjabi)ਉਹ ਆਪ ਹੀ ਰਚਦਾ ਹੈ। ਹੋਰ ਕੋਈ ਹੈ ਹੀ ਨਹੀਂ।
Fareedkot Teekaਤੂੰ ਆਪ ਹੀ ਬਣਾਵਤਾ ਹੈਂ ਹੋਰ ਕੋਈ ਬਣਾਵਣੇ ਵਾਲਾ ਨਹੀਂ॥
Prof. Sahib Singhਉਹ ਆਪ ਹੀ (ਸ੍ਰਿਸ਼ਟੀ) ਪੈਦਾ ਕਰਦਾ ਹੈ, (ਉਸ ਤੋਂ ਬਿਨਾ ਪੈਦਾ ਕਰਨ ਵਾਲਾ) ਕੋਈ ਹੋਰ ਨਹੀਂ ਹੈ।

ਪਦ ਅਰਥ ਸਾਜੇ = ਪੈਦਾ ਕਰਦਾ ਹੈ। ਅਵਰੁ = ਹੋਰ।

SikhNet (Spanish)y Tú, nuestro Dios Dador de Éxtasis,

ਸਭਨਾ ਸਾਰ ਕਰੇ ਸੁਖਦਾਤਾ; ਆਪੇ ਰਿਜਕੁ ਪਹੁਚਾਇਦਾ ॥੩॥

sabhanaa saar kare sukhadaataa; aape rijak pahuchaaeidaa |3|

Sant Singh KhalsaThe Giver of peace takes care of all; He Himself sustains them. ||3||
Manmohan SinghThe Peace-giving Lord takes care of all and Himself provides them sustenance.
Manmohan Singh (Punjabi)ਆਰਾਮ-ਬਖਸ਼ਣਹਾਰ ਸੁਆਮੀ ਸਾਰਿਆਂ ਦੀ ਸੰਭਾਲ ਕਰਦਾ ਹੈ ਅਤੇ ਖ਼ੁਦ ਹੀ ਉਨ੍ਹਾਂ ਨੂੰ ਰੋਜ਼ੀ ਪੁਚਾਉਂਦਾ ਹੈ।
Fareedkot Teekaਸਭਨਾਂ ਕੀ ਸੰਭਾਲ ਕਰ ਕੇ ਤੂੰਹੀ ਸੁਖ ਦੁਖ ਕਾ ਦਾਤਾ ਹੋ ਰਹਾ ਹੈਂ ਔ ਆਪੇ ਹੀ ਤੂੰ ਜੀਆਂ ਕੋ ਕਰਮਾਨੁਸਾਰ ਰਿਜਕ ਪਹੁੰਚਾਵਤਾ ਹੈਂ॥੩॥
Prof. Sahib Singhਉਹ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਉਹ ਆਪ ਹੀ ਸਭ ਨੂੰ ਰਿਜ਼ਕ ਅਪੜਾਂਦਾ ਹੈ ॥੩॥

ਪਦ ਅਰਥ ਸਾਰ = ਸੰਭਾਲ। ਪਹੁਚਾਇਦਾ = ਅਪੜਾਂਦਾ ਹੈ ॥੩॥

SikhNet (Spanish)los cuidas a todos y les das sustento. (3)

ਅਗਮ ਅਗੋਚਰੁ ਅਲਖ ਅਪਾਰਾ ॥

agam agochar alakh apaaraa |

Sant Singh KhalsaYou are inaccessible, unfathomable, invisible and infinite;
Manmohan SinghO Unfathomable, Unknowable, Unseeable and Infinite Lord,
Manmohan Singh (Punjabi)ਹੇ ਅਥਾਹ, ਨਾਂ ਜਾਣੇ ਜਾਣ ਵਾਲੇ, ਅਦ੍ਰਿਸ਼ਟ ਅਤੇ ਬੇਅੰਤ ਸੁਆਮੀ!
Fareedkot Teekaਹੇ ਅਗਮ ਅਗੋਚਰ! ਇਸੀ ਤੇ ਤੂੰ ਅਲਖ ਔ ਅਪਾਰ ਹੈਂ॥
Prof. Sahib Singhਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ ਅਗੋਚਰ ਹੈਂ, ਤੂੰ ਅਲੱਖ ਹੈਂ, ਤੂੰ ਬੇਅੰਤ ਹੈਂ।

ਪਦ ਅਰਥ ਅਲਖ = ਜਿਸ ਦਾ ਸਹੀ ਸਰੂਪ ਬਿਆਨ ਨ ਕੀਤਾ ਜਾ ਸਕੇ।

SikhNet (Spanish)Oh Señor Infinito, Imperceptible y Sin Límite,

ਕੋਇ. ਨ ਜਾਣੈ ਤੇਰਾ ਪਰਵਾਰਾ ॥

koe. na jaanai teraa paravaaraa |

Sant Singh Khalsano one knows Your extent.
Manmohan Singhno one knows thine bounds.
Manmohan Singh (Punjabi)ਕੋਈ ਭੀ ਤੇਰੇ ਹਦਬੰਨੇ ਨੂੰ ਨਹੀਂ ਜਾਣਦਾ।
Fareedkot Teekaਤੇਰਾ ਪਾਰ ਔ ਉਰਾਰ ਕੋਈ ਨਹੀਂ ਜਾਨਤਾ॥
Prof. Sahib Singhਕੋਈ ਭੀ ਜਾਣ ਨਹੀਂ ਸਕਦਾ ਕਿ ਤੇਰਾ ਕੇਡਾ ਵੱਡਾ ਪਰਵਾਰ ਹੈ।

ਪਦ ਅਰਥ ਪਰਵਾਰਾ = ਪੈਦਾ ਕੀਤੇ ਹੋਏ ਜੀਅ ਜੰਤ।

SikhNet (Spanish)no hay nadie que conozca Tu Extensión.

ਆਪਣਾ ਆਪੁ ਪਛਾਣਹਿ ਆਪੇ; ਗੁਰਮਤੀ ਆਪਿ ਬੁਝਾਇਦਾ ॥੪॥

aapanaa aap pachhaaneh aape; guramatee aap bujhaaeidaa |4|

Sant Singh KhalsaYou Yourself realize Yourself. Through the Guru's Teachings, You reveal Yourself. ||4||
Manmohan SinghOnly Thou know Thyself and through the Guru's instruction, Thou reveal Thyself.
Manmohan Singh (Punjabi)ਆਪਣੇ ਆਪ ਨੂੰ ਤੂੰ ਆਪ ਹੀ ਜਾਣਦਾ ਹੈਂ ਗੁਰਾਂ ਦੀ ਸਿਖਮਤ ਰਾਹੀਂ ਤੂੰ ਆਪਣੇ ਆਪ ਨੂੰ ਦਰਸਾਉਂਦਾ ਹੈ।
Fareedkot Teekaਆਪਣਾ ਆਪ ਤੂੰ ਆਪ ਹੀ ਪਛਾਣਤਾ ਹੈਂ, ਪਰੰਤੂ ਗੁਰਮਤੀਆਂ ਕੋ ਤੂੰ ਅਪਣਾਂ ਭੇਦ ਸਮਝਾਵਤਾ ਹੈਂ॥੪॥
Prof. Sahib Singhਆਪਣੇ ਆਪ ਨੂੰ (ਆਪਣੀ ਬਜ਼ੁਰਗੀ ਨੂੰ) ਤੂੰ ਆਪ ਹੀ ਸਮਝਦਾ ਹੈਂ, ਗੁਰੂ ਦੀ ਮੱਤ ਦੇ ਕੇ ਤੂੰ ਆਪ ਹੀ (ਜੀਵਾਂ ਨੂੰ ਸਹੀ ਜੀਵਨ-ਰਸਤਾ) ਸਮਝਾਂਦਾ ਹੈਂ ॥੪॥

ਪਦ ਅਰਥ ਆਪੁ = {ਕਰਮ ਕਾਰਕ, ਇਕ-ਵਚਨ}। ਬੁਝਾਇਦਾ = ਸੂਝ ਦੇਂਦਾ ਹੈਂ ॥੪॥

SikhNet (Spanish)Sí, eres Tú Quien conoce Su Propio Ser, y es a través de la Palabra del Guru Verdadero, que revelas Tu Ser. (4)

ਪਾਤਾਲ ਪੁਰੀਆ ਲੋਅ ਆਕਾਰਾ ॥

paataal pureea loa aakaaraa |

Sant Singh KhalsaYour Almighty Command prevails throughout
Manmohan SinghThe under-worlds, the universes, the countries and the form;
Manmohan Singh (Punjabi)ਪਾਤਾਲਾਂ, ਆਲਮਾਂ, ਮੁਲਕਾਂ ਅਤੇ ਸਰੂਪਾਂ ਰਾਹੀਂ,
Fareedkot Teekaਪਤਾਲ ਅਰੁ ਜੋ ਪੁਰੀਆਂ ਹਨ ਔ ਲੋਕੋਂ ਕੇ ਜੋ ਅਕਾਰ ਹੈਂ॥
Prof. Sahib Singh(ਅਨੇਕਾਂ) ਪਾਤਾਲ, (ਅਨੇਕਾਂ) ਪੁਰੀਆਂ, (ਅਨੇਕਾਂ) ਮੰਡਲ-ਇਹ ਸਾਰਾ ਦਿੱਸਦਾ ਜਗਤ (ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ),

ਪਦ ਅਰਥ ਲੋਅ = {ਲਫ਼ਜ਼ 'ਲੋਕੁ' ਤੋਂ ਬਹੁ-ਵਚਨ ਅਤੇ ਪ੍ਰਾਕ੍ਰਿਤ ਰੂਪ} ਅਨੇਕਾਂ ਮੰਡਲ। ਆਕਾਰਾ = ਇਹ ਸਾਰਾ ਦਿੱਸਦਾ ਜਗਤ।

SikhNet (Spanish)Los bajos mundos, las esferas, las regiones, las formas,

Open this shabad (49 lines, Angs 1060-1061) →

Ang 1060 of 1430