ੴ

ਸਿੱਖਬਾਣੀ · SikhBani

ਆਪੇ ਸ੍ਰਿਸਟਿ ਹੁਕਮਿ ਸਭ ਸਾਜੀ ॥

aape srisatt hukam sabh saajee
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1059, 1060 · 49 lines
Translations

ਮਾਰੂ ਮਹਲਾ ੩ ॥

maaroo mahalaa 3 | Ang 1059

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.

ਆਪੇ ਸ੍ਰਿਸਟਿ ਹੁਕਮਿ ਸਭ ਸਾਜੀ ॥

aape srisatt hukam sabh saajee | Ang 1059

Sant Singh KhalsaHe Himself fashioned the Universe, through the Hukam of His Command.
Manmohan SinghIn His will, the Lord Himself created all the world.
Manmohan Singh (Punjabi)ਆਪਣੀ ਰਜ਼ਾ ਅੰਦਰ ਸਾਈਂ ਨੇ ਆਪ ਹੀ ਸਾਰੀ ਦੁਨੀਆ ਰਚੀ ਹੈ।
Fareedkot Teekaਹੁਕਮੀ ਨੇ ਆਪ ਹੀ ਸ੍ਰਿਸ੍ਟ ਸਭ ਬਣਾਈ ਹੈ॥
Prof. Sahib Singhਪਰਮਾਤਮਾ ਨੇ ਆਪ ਹੀ ਇਹ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਨਾਲ ਪੈਦਾ ਕੀਤੀ ਹੋਈ ਹੈ।

ਪਦ ਅਰਥ ਆਪੇ = ਆਪ ਹੀ। ਹੁਕਮਿ = ਹੁਕਮ ਨਾਲ। ਸਭ = ਸਾਰੀ।

SikhNet (Spanish)Por Su Voluntad el Señor ha creado la Creación y por Sí Mismo,

ਆਪੇ ਥਾਪਿ ਉਥਾਪਿ ਨਿਵਾਜੀ ॥

aape thaap uthaap nivaajee | Ang 1059

Sant Singh KhalsaHe Himself establishes and disestablishes, and embellishes with grace.
Manmohan SinghHe Himself establishes, disestablishes and glorifies.
Manmohan Singh (Punjabi)ਉਹ ਆਪ ਹੀ ਅਸਥਾਪਨ ਕਰਦਾ, ਉਖੇੜਦਾ ਅਤੇ ਪਵਿਆਉਂਦਾ ਹੈ।
Fareedkot Teekaਆਪ ਹੀ ਥਾਪ ਕਰ ਵਡਿਆਈ ਅਰਥਾਤ ਪਾਲਨਾ ਕਰਤਾ ਹੈ ਔ ਆਪ ਹੀ (ਉਥਾਪਿ) ਉਠਾਇ ਲਈ ਅਰਥਾਤ ਪਰਲੋ ਕਰਤਾ ਹੈ॥
Prof. Sahib Singhਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ (ਆਪ ਹੀ) ਨਾਸ ਕਰਦਾ ਹੈ (ਆਪ ਹੀ ਜੀਵਾਂ ਉਤੇ) ਮਿਹਰ ਕਰਦਾ ਹੈ।

ਪਦ ਅਰਥ ਥਾਪਿ = ਪੈਦਾ ਕਰ ਕੇ। ਉਥਾਪਿ = ਉਥਾਪੇ, ਨਾਸ ਕਰਦਾ ਹੈ। ਨਿਵਾਜੀ = ਸੋਹਣੀ ਬਣਾਈ ਹੈ।

SikhNet (Spanish)establece, desestabiliza y embellece todo. Por Sí Mismo,

ਆਪੇ ਨਿਆਉ ਕਰੇ ਸਭੁ ਸਾਚਾ; ਸਾਚੇ ਸਾਚਿ ਮਿਲਾਇਦਾ ॥੧॥

aape niaau kare sabh saachaa; saache saach milaaeidaa |1| Ang 1059

Sant Singh KhalsaThe True Lord Himself administers all justice; through Truth, we merge in the True Lord. ||1||
Manmohan SinghThe True one Himself administers all justice. The true Lord unites with Himself
Manmohan Singh (Punjabi)ਸਤਿਪੁਰਖ ਖ਼ੁਦ ਹੀ ਸਮੂ ਇਨਸਾਫ ਕਰਦਾ ਹੈ। ਸਚਿਆਰਾਂ ਨੂੰ ਸੱਚਾ ਸੁਆਮੀ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਆਪ ਹੀ ਸਭ ਸਾਚਾ ਨਿਆਉਂ ਕਰਤਾ ਹੈ। ਜੋ ਸਾਚੇ ਹੈਂ ਤਿਨ ਕੋ ਸਚੇ ਕਰ ਆਪਨੇ ਮੇਂ ਮਿਲਾਵਤਾ ਹੈ॥
Prof. Sahib Singhਪ੍ਰਭੂ ਆਪ ਹੀ ਇਹ ਸਾਰਾ ਆਪਣਾ ਅਟੱਲ ਨਿਆਂ ਕਰਦਾ ਹੈ, ਆਪ ਹੀ (ਜੀਵ ਨੂੰ ਆਪਣੇ) ਸਦਾ-ਥਿਰ ਨਾਮ ਵਿਚ ਜੋੜੀ ਰੱਖਦਾ ਹੈ ॥੧॥

ਪਦ ਅਰਥ ਸਾਚਿ = ਸਦਾ-ਥਿਰ ਹਰਿ-ਨਾਮ ਵਿਚ ॥੧॥

SikhNet (Spanish)el Uno Verdadero juzga a todos y a través de la Verdad, Él inmerge en Su Ser a quien sea que Él escoja. (1)

ਕਾਇਆ ਕੋਟੁ ਹੈ ਆਕਾਰਾ ॥

kaaeaa kott hai aakaaraa | Ang 1059

Sant Singh KhalsaThe body takes the form of a fortress.
Manmohan SinghThe body has form of the fortress.
Manmohan Singh (Punjabi)ਦੇਹ ਦੀ ਕਿਲ੍ਹੇ ਵਰਗੀ ਸ਼ਕਲ ਹੈ।
Fareedkot Teekaਏਹ ਦੇਹ ਜੋ ਕੋਟ ਕੇ ਅਕਾਰ ਹੈ॥
Prof. Sahib Singh(ਇਹ ਮਨੁੱਖਾ) ਸਰੀਰ (ਮਾਨੋ ਇਕ) ਕਿਲ੍ਹਾ ਹੈ, ਇਹ ਪਰਮਾਤਮਾ ਦਾ ਦਿੱਸਦਾ-ਸਰੂਪ ਹੈ,

ਪਦ ਅਰਥ ਕੋਟੁ = ਕਿਲ੍ਹਾ। ਆਕਾਰਾ = (ਪਰਮਾਤਮਾ ਦਾ) ਸਰਗੁਣ ਰੂਪ।

SikhNet (Spanish)La forma del cuerpo es la Fortaleza de Dios,

ਮਾਇਆ ਮੋਹੁ ਪਸਰਿਆ ਪਾਸਾਰਾ ॥

maaeaa mohu pasariaa paasaaraa | Ang 1059

Sant Singh KhalsaEmotional attachment to Maya has expanded throughout its expanse.
Manmohan SinghIn it is extended the expanse of the love of mammon.
Manmohan Singh (Punjabi)ਇਸ ਅੰਦਰ ਮੋਹਨੀ ਮਾਇਆ ਦੀ ਮਮਤਾ ਦਾ ਖਿਲਾਰਾ, ਖਿਲਰਿਆਂ ਹੋਇਆ ਹੈ।
Fareedkot Teekaਤਿਸ ਮੇਂ ਮਾਇਆ ਕੇ ਮੋਹ ਕਾ ਪਸਾਰਾ ਪਸਰਿਆ ਹੂਆ ਹੈ॥
Prof. Sahib Singh(ਪਰ ਜੇ ਇਸ ਵਿਚ) ਮਾਇਆ ਦਾ ਮੋਹ (ਹੀ ਪ੍ਰਬਲ ਹੈ, ਜੇ ਇਸ ਵਿਚ ਮਾਇਆ ਦੇ ਮੋਹ ਦਾ ਹੀ) ਖਿਲਾਰਾ ਖਿਲਰਿਆ ਹੋਇਆ ਹੈ,
SikhNet (Spanish)pero está impregnada por todos lados por Maya y el apego,

ਬਿਨੁ ਸਬਦੈ. ਭਸਮੈ ਕੀ ਢੇਰੀ; ਖੇਹੂ ਖੇਹ ਰਲਾਇਦਾ ॥੨॥

bin sabadai. bhasamai kee dteree; khehoo kheh ralaaeidaa |2| Ang 1059

Sant Singh KhalsaWithout the Word of the Shabad, the body is reduced to a pile of ashes; in the end, dust mingles with dust. ||2||
Manmohan SinghWithout the Name, the body is a heap of ashes and ultimately dust mingles with dust.
Manmohan Singh (Punjabi)ਨਾਮ ਦੇ ਬਗ਼ੈਰ ਦੇਹ ਸੁਆਹ ਦਾ ਅੰਬਾਰ ਹੈ ਅਤੇ ਅੰਤ ਨੂੰ ਮਿੱਟੀ, ਮਿੱਟੀ ਵਿੱਚ ਮਿਲ ਜਾਂਦੀ ਹੈ।
Fareedkot Teekaਬਿਨ ਗੁਰ ਉਪਦੇਸ ਤੇ ਭਸਮ ਕੀ ਢੇਰੀ ਹੋਤੀ ਹੈ, ਭਾਵ ਸੇ ਨਿਸਫਲ ਜਾਤੀ ਹੈ। ਇਹ ਜੋ ਖੇਹ ਰੂਪ ਦੇਹ ਹੈ ਇਸ ਕੋ ਕਾਲ ਭਗਵਾਨ ਖੇਹ ਮੇਂ ਰੁਲਾਵਤਾ ਹੈ॥੨॥
Prof. Sahib Singhਤਾਂ ਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਬਿਨਾ (ਇਹ ਸਰੀਰ) ਸੁਆਹ ਦੀ ਢੇਰੀ ਹੀ ਹੈ, (ਮਨੁੱਖ ਹਰਿ-ਨਾਮ ਤੋਂ ਵਾਂਜਿਆ ਰਹਿ ਕੇ ਇਸ ਸਰੀਰ ਨੂੰ) ਮਿੱਟੀ-ਖੇਹ ਵਿਚ ਹੀ ਰੋਲ ਦੇਂਦਾ ਹੈ ॥੨॥

ਪਦ ਅਰਥ ਭਸਮ = ਸੁਆਹ। ਖੇਹੂ ਖੇਹ = ਖੇਹ ਵਿਚ ਹੀ ॥੨॥

SikhNet (Spanish)y si no eleva la Palabra en su interior, cae y es reducida a polvo. (2)

ਕਾਇਆ ਕੰਚਨ ਕੋਟੁ ਅਪਾਰਾ ॥

kaaeaa kanchan kott apaaraa | Ang 1059

Sant Singh KhalsaThe body is the infinite fortress of gold;
Manmohan SinghThe body is the invaluable citadel of gold,
Manmohan Singh (Punjabi)ਦੇਹ ਸੋਨੇ ਦਾ ਇਕ ਅਮੋਲਕ ਗੜ੍ਹ ਹੈ,
Fareedkot Teekaਵਹੁ ਕਾਇਆ ਅਪਾਰ ਕੰਚਨ ਕੇ ਕੋਟ ਕੇ ਅਕਾਰ ਹੈ, ਭਾਵ ਸ੍ਰੇਸਟ ਹੈ॥
Prof. Sahib Singhਉਹ (ਮਨੁੱਖਾ) ਸਰੀਰ ਬੇਅੰਤ ਪਰਮਾਤਮਾ ਦੇ ਰਹਿਣ ਵਾਸਤੇ (ਮਾਨੋ) ਸੋਨੇ ਦਾ ਕਿਲ੍ਹਾ ਹੈ,

ਪਦ ਅਰਥ ਕੰਚਨ ਕੋਟੁ = ਸੋਨੇ ਦਾ ਕਿਲ੍ਹਾ। ਅਪਾਰਾ = ਬੇਅੰਤ ਪ੍ਰਭੂ ਦਾ।

SikhNet (Spanish)Sí, el cuerpo es la fortaleza sin fronteras y de oro,

ਜਿਸੁ ਵਿਚਿ ਰਵਿਆ; ਸਬਦੁ ਅਪਾਰਾ ॥

jis vich raviaa; sabad apaaraa | Ang 1059

Sant Singh Khalsait is permeated by the Infinite Word of the Shabad.
Manmohan Singhwherein is permeating the Infinite Name.
Manmohan Singh (Punjabi)ਜਿਸ ਅੰਦਰ ਬੇਅੰਤ ਨਾਮ ਰਮ ਰਿਹਾ ਹੈ।
Fareedkot Teekaਜਿਸ ਮੇਂ ਅਪਾਰ ਬ੍ਰਹਮ (ਰਵਿਆ) ਚਿੰਤਨ ਕੀਆ ਹੈ ਵਾ ਜਪਿਆ ਹੈ॥
Prof. Sahib Singhਜਿਸ ਸਰੀਰ ਵਿਚ ਬੇਅੰਤ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਹਰ ਵੇਲੇ ਮੌਜੂਦ ਹੈ।

ਪਦ ਅਰਥ ਰਵਿਆ = ਮੌਜੂਦ ਹੈ। ਸਬਦੁ ਅਪਾਰਾ = ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ।

SikhNet (Spanish)y está impregnado en su interior con la Palabra Infinita.

ਗੁਰਮੁਖਿ ਗਾਵੈ ਸਦਾ ਗੁਣ ਸਾਚੇ; ਮਿਲਿ ਪ੍ਰੀਤਮ ਸੁਖੁ ਪਾਇਦਾ ॥੩॥

guramukh gaavai sadaa gun saache; mil preetam sukh paaeidaa |3| Ang 1059

Sant Singh KhalsaThe Gurmukh sings the Glorious Praises of the True Lord forever; meeting his Beloved, he finds peace. ||3||
Manmohan SinghThe Guru-ward sings ever the Lord's praise and meeting his love, obtains peace.
Manmohan Singh (Punjabi)ਗੁਰੂ-ਅਨੁਸਾਰੀ ਹਮੇਸ਼ਾਂ ਸੱਚੇ ਸਾਈਂ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਆਰਾਮ ਪਾਉਂਦਾ ਹੈ।
Fareedkot Teekaਗੁਰਮੁਖ ਸਦਾ ਸਾਚੇ ਕੇ ਗੁਣ ਗਾਵਤਾ ਹੈ, ਇਸੀ ਤੇ ਮਿਲ ਕੇ ਪ੍ਰੀਤਮ ਸਾਥ ਸੁਖ ਪਾਵਤਾ ਹੈ॥੩॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਹ ਸਰੀਰ ਦੀ ਰਾਹੀਂ) ਸਦਾ-ਥਿਰ ਪਰਮਾਤਮਾ ਦੇ ਗੁਣ ਸਦਾ ਗਾਂਦਾ ਹੈ, ਉਹ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦਾ ਹੈ ॥੩॥

ਪਦ ਅਰਥ ਗੁਣ ਸਾਚੇ = ਸਦਾ-ਥਿਰ ਪ੍ਰਭੂ ਦੇ ਗੁਣ। ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ ॥੩॥

SikhNet (Spanish)Los seres con Conciencia de Dios entonan siempre la Alabanza del Señor del Mérito y encontrándose con Su Amor, se encuentran en Éxtasis. (3)

ਕਾਇਆ ਹਰਿ ਮੰਦਰੁ; ਹਰਿ ਆਪਿ ਸਵਾਰੇ ॥

kaaeaa har mandar; har aap savaare | Ang 1059

Sant Singh KhalsaThe body is the temple of the Lord; the Lord Himself embellishes it.
Manmohan SinghThe body is the Lord's mansion. God Himself embellished it.
Manmohan Singh (Punjabi)ਦੇਹ ਪ੍ਰਭੂ ਦਾ ਮਹਿਲ ਹੈ। ਵਾਹਿਗੁਰੂ ਆਪੇ ਇਸ ਨੂੰ ਸ਼ਸੋਭਤ ਕਰਦਾ ਹੈ।
Fareedkot Teekaਸਰੀਰ ਹਰੀ ਕਾ ਮੰਦਰ ਹਰੀ ਨੇ ਆਪ ਰਚਾ ਹੈ॥
Prof. Sahib Singhਇਹ ਮਨੁੱਖਾ ਸਰੀਰ ਪਰਮਾਤਮਾ ਦਾ (ਪਵਿੱਤਰ) ਘਰ ਹੈ, ਪਰਮਾਤਮਾ ਇਸ ਨੂੰ ਆਪ ਹੀ ਸੋਹਣਾ ਬਣਾਂਦਾ ਹੈ,

ਪਦ ਅਰਥ ਹਰਿ ਮੰਦਰੁ = ਹਰੀ ਦਾ ਮੰਦਰ, ਹਰੀ ਦਾ ਘਰ। ਸਵਾਰੇ = ਸੋਹਣਾ ਬਣਾਂਦਾ ਹੈ।

SikhNet (Spanish)Dios Mismo embellece el templo del cuerpo y en él habita el Señor,

ਤਿਸੁ ਵਿਚਿ; ਹਰਿ ਜੀਉ ਵਸੈ ਮੁਰਾਰੇ ॥

tis vich; har jeeo vasai muraare | Ang 1059

Sant Singh KhalsaThe Dear Lord dwells within it.
Manmohan SinghWithin that abides the Sire Lord, the enemy of ego.
Manmohan Singh (Punjabi)ਉਸ ਵਿੱਚ ਮਹਾਰਾਜ ਸੁਆਮੀ, ਹੰਕਾਰ ਦਾ ਵੈਰੀ ਵਸਦਾ ਹੈ।
Fareedkot Teekaਤਿਸ ਮੇਂ ਹਰੀ ਮੁਰਾਰੀ ਜੀਵ ਰੂਪ ਹੋ ਕੇ ਵਸਤਾ ਹੈ॥
Prof. Sahib Singhਇਸ ਵਿਚ ਵਿਚਾਰ-ਦੈਂਤਾਂ ਦੇ ਮਾਰਨ ਵਾਲਾ ਪ੍ਰਭੂ ਆਪ ਵੱਸਦਾ ਹੈ।

ਪਦ ਅਰਥ ਮੁਰਾਰੇ = {ਮੁਰ-ਅਰਿ। ਮੁਰ ਦੈਂਤ ਦਾ ਵੈਰੀ} ਪਰਮਾਤਮਾ।

SikhNet (Spanish)el Destructor de lo maligno.

ਗੁਰ ਕੈ ਸਬਦਿ ਵਣਜਨਿ ਵਾਪਾਰੀ; ਨਦਰੀ ਆਪਿ ਮਿਲਾਇਦਾ ॥੪॥

gur kai sabad vanajan vaapaaree; nadaree aap milaaeidaa |4| Ang 1059

Sant Singh KhalsaThrough the Word of the Guru's Shabad, the merchants trade, and in His Grace, the Lord merges them with Himself. ||4||
Manmohan SinghBy the Guru's instruction the merchants deal with Him and by His grace the Lord unites them with Himself.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਸੁਦਾਗਰ ਉਸ ਨਾਲ ਲੈਣ ਦੇਣ ਕਰਦੇ ਹਨ ਅਤੇ ਆਪਣੀ ਮਿਹਰ ਦੁਆਰਾ, ਸਾਈਂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜਗਿਆਸੀ ਰੂਪ ਵਿਆਪਾਰੀ ਗੁਰ ਉਪਦੇਸ ਕਰ ਕੇ ਜੋ ਹਰੀ ਕਾ ਵਣਜ ਕਰਤੇ ਹੈਂ, ਤਿਨ ਕੋ (ਨਦਰੀ) ਪਰਮੇਸਰ ਅਪਨੇ ਮੇਂ ਮਿਲਾਵਤਾ ਹੈ॥੪॥
Prof. Sahib Singhਜਿਹੜੇ ਜੀਵ-ਵਣਜਾਰੇ (ਇਸ ਸਰੀਰ ਵਿਚ) ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਦਾ ਵਣਜ ਕਰਦੇ ਹਨ, ਪ੍ਰਭੂ ਮਿਹਰ ਦੀ ਨਿਗਾਹ ਨਾਲ ਉਹਨਾਂ ਨੂੰ (ਆਪਣੇ ਨਾਲ) ਮਿਲਾ ਲੈਂਦਾ ਹੈ ॥੪॥

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਵਣਜਨਿ = ਵਣਜ ਕਰਦੇ ਹਨ, ਵਿਹਾਝਦੇ ਹਨ। ਨਦਰੀ = ਮਿਹਰ ਦੀ ਨਿਗਾਹ ਨਾਲ ॥੪॥

SikhNet (Spanish)A través de la Palabra del Guru, los mercaderes comercian con Él y por Su Gracia, los une en Su Ser. (4)

ਸੋ ਸੂਚਾ; ਜਿ ਕਰੋਧੁ ਨਿਵਾਰੇ ॥

so soochaa; ji karodh nivaare | Ang 1059

Sant Singh KhalsaHe alone is pure, who eradicates anger.
Manmohan SinghHe alone is pure, who banishes wrath,
Manmohan Singh (Punjabi)ਕੇਵਲ ਉਹ ਹੀ ਪਵਿੱਤਰ ਹੈ ਜੋ ਆਪਣੇ ਗੁੱਸੇ ਨੂੰ ਦੂਰ ਕਰਦਾ ਹੈ,
Fareedkot Teekaਜੋ ਕ੍ਰੋਧ ਕੋ ਨਿਵਾਰੇ ਸੋ ਸੂਰਮਾ ਹੈ॥
Prof. Sahib Singhਜਿਹੜਾ ਮਨੁੱਖ (ਆਪਣੇ ਅੰਦਰੋਂ) ਕ੍ਰੋਧ ਦੂਰ ਕਰ ਲੈਂਦਾ ਹੈ, ਉਹ ਪਵਿੱਤਰ ਹਿਰਦੇ ਵਾਲਾ ਬਣ ਜਾਂਦਾ ਹੈ।

ਪਦ ਅਰਥ ਸੂਚਾ = ਸੁੱਚਾ, ਸੁੱਚੇ ਹਿਰਦੇ ਵਾਲਾ। ਜਿ = ਜਿਹੜਾ ਮਨੁੱਖ। ਨਿਵਾਰੇ = ਦੂਰ ਕਰਦਾ ਹੈ।

SikhNet (Spanish)Aquél que conquista su temperamento es en verdad puro,

ਸਬਦੇ ਬੂਝੈ; ਆਪੁ ਸਵਾਰੇ ॥

sabade boojhai; aap savaare | Ang 1059

Sant Singh KhalsaHe realizes the Shabad, and reforms himself.
Manmohan Singhunderstands the Name and reforms himself.
Manmohan Singh (Punjabi)ਨਾਮ ਨੂੰ ਸਮਝਦਾ ਹੈ ਅਤੇ ਆਪਣੇ ਆਪ ਨੂੰ ਸੁਧਾਰਦਾ ਹੈ।
Fareedkot Teekaਗੁਰਉਪਦੇਸ ਕੋ ਸਮਝਕੈ ਅਪਨੇ ਆਪ ਕੋ ਸਵਾਰੇ ਅਰਥਾਤ ਸਫਲ ਵਾ ਨਿਰਮਲ ਪਾਪ ਰਹਤ ਕਰੇ॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਤਮਕ ਜੀਵਨ ਨੂੰ) ਸਮਝ ਲੈਂਦਾ ਹੈ, ਤੇ, ਆਪਣੇ ਜੀਵਨ ਨੂੰ ਸੰਵਾਰ ਲੈਂਦਾ ਹੈ।

ਪਦ ਅਰਥ ਸਬਦੇ = ਸਬਦਿ, ਗੁਰੂ ਦੇ ਸ਼ਬਦ ਦੀ ਰਾਹੀਂ। ਬੂਝੈ = (ਆਤਮਕ ਜੀਵਨ ਨੂੰ) ਸਮਝਦਾ ਹੈ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।

SikhNet (Spanish)su conocimiento viene a través de la Palabra, que lo adorna.

ਆਪੇ ਕਰੇ ਕਰਾਏ ਕਰਤਾ; ਆਪੇ ਮੰਨਿ ਵਸਾਇਦਾ ॥੫॥

aape kare karaae karataa; aape man vasaaeidaa |5| Ang 1059

Sant Singh KhalsaThe Creator Himself acts, and inspires all to act; He Himself abides in the mind. ||5||
Manmohan SinghThe creator-Lord Himself does and makes others do and He Himself comes in the mind.
Manmohan Singh (Punjabi)ਸਿਰਜਣਹਾਰ ਸੁਆਮੀ ਆਪ ਹੀ ਕਰਦਾ ਤੇ ਕਰਾਉਂਦਾ ਹੈ ਅਤੇ ਆਪ ਹੀ ਚਿੱਤ ਵਿੱਚ ਆ ਟਿਕਦਾ ਹੈ।
Fareedkot Teekaਜੋ ਆਪ ਸੰਸਾਰ ਕੋ ਕਰਤਾ ਹੈ ਔ ਕਰਮ ਭੀ ਆਪ ਹੀ ਕਰਾਵਤਾ ਹੈ, ਤਿਸ ਵਾਹਿਗੁਰੂ ਕੋ ਜੋ ਆਪ ਮਨ ਮੇਂ ਵਸਾਵਤਾ ਹੈ, ਸੋ ਮੁਕਤ ਹੋਤਾ ਹੈ॥੫॥
Prof. Sahib Singh(ਪਰ, ਇਹ ਉਸ ਦੀ ਆਪਣੀ ਹੀ ਮਿਹਰ ਹੈ) ਪ੍ਰਭੂ ਆਪ ਹੀ (ਜੀਵ ਦੇ ਅੰਦਰ ਬੈਠਾ ਇਹ ਉੱਦਮ) ਕਰਦਾ ਹੈ, (ਜੀਵ ਪਾਸੋਂ) ਕਰਤਾਰ ਆਪ ਹੀ (ਇਹ ਕੰਮ) ਕਰਾਂਦਾ ਹੈ, ਆਪ ਹੀ (ਉਸ ਦੇ) ਮਨ ਵਿਚ (ਆਪਣਾ ਨਾਮ) ਵਸਾਂਦਾ ਹੈ ॥੫॥

ਪਦ ਅਰਥ ਆਪੇ = ਆਪ ਹੀ। ਮੰਨਿ = ਮਨਿ, ਮਨ ਵਿਚ ॥੫॥

SikhNet (Spanish)Sí, el Señor Creador, por Sí Mismo, hace todo y, por Él Mismo, es que viene a la mente. (5)

ਨਿਰਮਲ ਭਗਤਿ ਹੈ ਨਿਰਾਲੀ ॥

niramal bhagat hai niraalee | Ang 1059

Sant Singh KhalsaPure and unique is devotional worship.
Manmohan SinghImmaculate and unique is the Lord's devotional service.
Manmohan Singh (Punjabi)ਪਵਿੱਤਰ ਅਤੇ ਅਦੁੱਤੀ ਹੈ ਪ੍ਰਭੂ ਦੀ ਪ੍ਰੇਮਮਈ ਸੇਵਾ।
Fareedkot Teekaਨਿਰਮਲ ਕਰਨੇ ਵਾਲੀ ਭਗਤੀ ਸਭ ਸੇ ਨਿਰਾਲੀ ਹੈ॥
Prof. Sahib Singhਪਰਮਾਤਮਾ ਦੀ ਭਗਤੀ (ਜੀਵਨ ਨੂੰ) ਪਵਿੱਤਰ ਕਰਨ ਵਾਲੀ (ਇਕ) ਅਨੋਖੀ (ਦਾਤਿ) ਹੈ।

ਪਦ ਅਰਥ ਨਿਰਮਲ = (ਜੀਵਨ ਨੂੰ) ਪਵਿੱਤਰ ਕਰਨ ਵਾਲੀ। ਨਿਰਾਲੀ = ਅਨੋਖੀ (ਦਾਤਿ)।

SikhNet (Spanish)Inmaculada y Pura es la desinteresada Alabanza de Devoción a Dios.

ਮਨੁ ਤਨੁ ਧੋਵਹਿ ਸਬਦਿ ਵੀਚਾਰੀ ॥

man tan dhoveh sabad veechaaree | Ang 1059

Sant Singh KhalsaThe mind and body are washed clean, contemplating the Shabad.
Manmohan SinghReflecting on the Name, the soul and the body are washed clean.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ, ਆਤਮਾ ਤੇ ਦੇਹ ਧੋਤੇ ਜਾਂਦੇ ਹਨ।
Fareedkot Teekaਐਸੀ ਭਗਤੀ ਜਿਸ ਕੇ ਰਿਦੇ ਮੇਂ ਹੈ, ਪੁਨਃ ਵਹੁ ਗੁਰ ਉਪਦੇਸ ਕੋ ਬੀਚਾਰ ਕਰ ਕੇ ਮਨ ਤਨ ਕੋ ਧੋਵਤਾ ਅਰਥਾਤ ਸੁਧ ਕਰਤਾ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ (ਭਗਤੀ ਦੇ ਅੰਮ੍ਰਿਤ ਨਾਲ ਜਿਹੜੇ ਮਨੁੱਖ ਆਪਣਾ) ਮਨ ਤਨ ਧੋਂਦੇ ਹਨ, ਉਹ ਸੁੰਦਰ ਵਿਚਾਰ ਦੇ ਮਾਲਕ ਬਣ ਜਾਂਦੇ ਹਨ।

ਪਦ ਅਰਥ ਧੋਵਹਿ = ਧੋਂਦੇ ਹਨ {ਬਹੁ-ਵਚਨ}। ਵੀਚਾਰੀ = ਵਿਚਾਰਵਾਨ, ਸੁੰਦਰ ਵਿਚਾਰ ਦੇ ਮਾਲਕ।

SikhNet (Spanish)La mente y el cuerpo son lavados y purificados, meditando en el Shabd.

ਅਨਦਿਨੁ ਸਦਾ ਰਹੈ ਰੰਗਿ ਰਾਤਾ; ਕਰਿ ਕਿਰਪਾ ਭਗਤਿ ਕਰਾਇਦਾ ॥੬॥

anadin sadaa rahai rang raataa; kar kirapaa bhagat karaaeidaa |6| Ang 1060

Sant Singh KhalsaOne who remains forever imbued with His Love, night and day - in His Mercy, the Lord inspires him to perform devotional worship service. ||6||
Manmohan SinghHe, who night and day is ever Imbued with the Lord's love, him the Lord, in His mercy, yokes to His devotional service.
Manmohan Singh (Punjabi)ਜੋ ਸਦੀਵ ਹੀ ਰੈਣ ਤੇ ਦਿਹੁੰ ਪ੍ਰਭੂ ਦੇ ਪਿਆਰ ਨਾਲ ਰੰਗਿਆ ਰਹਿੰਦਾ ਹੈ, ਆਪਣੀ ਮਿਹਰ ਧਾਰ ਕੇ ਸੁਆਮੀ ਉਸ ਨੂੰ ਆਪਣੀ ਪ੍ਰੇਮਮਈ ਸੇਵਾ ਵਿੱਚ ਜੋੜ ਲੈਂਦਾ ਹੈ।
Fareedkot Teekaਰਾਤਿ ਦਿਨ ਸਦਾ ਅਨੰਦ ਮੇਂ ਰਾਤਾ ਰਹਿਤਾ ਹੈ। ਪੁਨਃ ਵਹੁ ਆਪ ਭਗਤੀ ਕਰਤਾ ਹੈ, ਜੋ ਸੰਗੀ ਹੈ, ਤਿਨ ਪਰ ਭੀ ਕ੍ਰਿਪਾ ਕਰ ਕੇ ਭਗਤੀ ਕਰਾਵਤਾ ਹੈ॥੬॥
Prof. Sahib Singh(ਇਸ ਭਗਤੀ ਦੀ ਰਾਹੀਂ) ਮਨੁੱਖ ਹਰ ਵੇਲੇ ਸਦਾ ਹੀ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿ ਸਕਦਾ ਹੈ। (ਪਰ ਇਹ ਉਸ ਦੀ ਮਿਹਰ ਹੀ ਹੈ) ਪਰਮਾਤਮਾ ਕਿਰਪਾ ਕਰ ਕੇ (ਆਪ ਹੀ ਜੀਵ ਪਾਸੋਂ ਆਪਣੀ) ਭਗਤੀ ਕਰਾਂਦਾ ਹੈ ॥੬॥

ਪਦ ਅਰਥ ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ ॥੬॥

SikhNet (Spanish)Quien permanece constantemente imbuido en Su Amor, en Su Misericordia, el Señor lo inspira a realizar el Servicio de Devoción. (6)

ਇਸੁ ਮਨ ਮੰਦਰ ਮਹਿ; ਮਨੂਆ ਧਾਵੈ ॥

eis man mandar meh; manooaa dhaavai | Ang 1060

Sant Singh KhalsaIn this temple of the mind, the mind wanders around.
Manmohan SinghIn this place of the soul, the mind wanders about.
Manmohan Singh (Punjabi)ਆਤਮਾ ਦੇ ਇਸ ਮਹਿਲ ਅੰਦਰ ਮਨ ਭਟਕਦਾ ਫਿਰਦਾ ਹੈ।
Fareedkot Teekaਇਸ ਮਾਨੁਖ ਦੇਹ ਰੂਪ ਸਿਰੋਮਨੀ ਮੰਦਰ ਮੇਂ ਮਨ ਧਾਵਤਾ ਹੈ॥
Prof. Sahib Singh(ਮਨੁੱਖ ਦੇ) ਇਸ ਸਰੀਰ ਵਿਚ (ਰਹਿਣ ਵਾਲਾ) ਚੰਚਲ ਮਨ (ਹਰ ਵੇਲੇ) ਭਟਕਦਾ ਫਿਰਦਾ ਹੈ,

ਪਦ ਅਰਥ ਮਨ ਮੰਦਰ ਮਹਿ = ਮਨ ਦੇ ਮੰਦਰ ਵਿਚ, ਸਰੀਰ ਵਿਚ। ਧਾਵੈ = ਭਟਕਦਾ ਫਿਰਦਾ ਹੈ।

SikhNet (Spanish)La mente, estando hospedada en el cuerpo, lo controla,

ਸੁਖੁ ਪਲਰਿ ਤਿਆਗਿ; ਮਹਾ ਦੁਖੁ ਪਾਵੈ ॥

sukh palar tiaag; mahaa dukh paavai | Ang 1060

Sant Singh KhalsaDiscarding joy like straw, it suffers in terrible pain.
Manmohan SinghAbandoning peace like straw, it suffers great pain.
Manmohan Singh (Punjabi)ਫੂਸ ਦੀ ਤਰ੍ਹਾਂ ਆਰਾਮ ਨੂੰ ਛੱਡ ਕੇ ਇਹ ਪਰਮ ਕਸ਼ਟ ਉਠਾਉਂਦਾ ਹੈ।
Fareedkot Teekaਆਤਮ ਸੁਖ ਖਾਲੀ ਜਾਨ ਕੈ ਤਿਆਗਤਾ ਹੈ ਔ ਇਸੀ ਤੇ ਨਰਕੋਂ ਕੇ ਮਹਾਂ ਦੁਖ ਪਾਵਤਾ ਹੈ॥
Prof. Sahib Singh(ਵਿਕਾਰਾਂ ਦੀ) ਪਰਾਲੀ ਦੀ ਖ਼ਾਤਰ ਆਤਮਕ ਆਨੰਦ ਨੂੰ ਤਿਆਗ ਕੇ ਬੜਾ ਦੁੱਖ ਪਾਂਦਾ ਹੈ।

ਪਦ ਅਰਥ ਸੁਖੁ = ਆਤਮਕ ਆਨੰਦ। ਪਲਰਿ = ਪਰਾਲੀ ਦੇ ਵੱਟੇ। ਤਿਆਗਿ = ਤਿਆਗ ਕੇ।

SikhNet (Spanish)por eso abandona su Estado de Paz, y vulnerable como una paja, sufre inmenso dolor.

ਬਿਨੁ ਸਤਿਗੁਰ ਭੇਟੇ. ਠਉਰ, ਨ ਪਾਵੈ; ਆਪੇ ਖੇਲੁ ਕਰਾਇਦਾ ॥੭॥

bin satigur bhette. tthaur, na paavai; aape khel karaaeidaa |7| Ang 1060

Sant Singh KhalsaWithout meeting the True Guru, it finds no place of rest; He Himself has staged this play. ||7||
Manmohan SinghWithout meeting with the True Guru, it finds no refuge. The Lord Himself has set afoot this play.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣ ਦੇ ਬਗ਼ੈਰ ਇਸ ਨੂੰ ਕੋਈ ਪਨਾਹ ਨਹੀਂ ਮਿਲਦੀ। ਸੁਆਮੀ ਨੇ ਖ਼ੁਦ ਹੀ ਇਹ ਖੇਡ ਰਚੀ ਹੈ।
Fareedkot Teekaਸਤਿਗੁਰ ਮਿਲਿਆਂ ਬਿਨਾਂ ਸੁਖ ਮੇਂ ਠਹਰਨਾ ਨਹੀਂ ਪਾਵਤਾ। ਜੋ ਸਤਿਗੁਰੋਂ ਕੋ ਇਹੁ ਮਿਲੇ ਤੌ ਐਸਾ ਨਿਸਚਾ ਹੋ ਜਾਤਾ ਹੈ ਕਿ ਆਪ ਹੀ ਪ੍ਰਮਾਤਮਾ ਸਭ ਖੇਲ ਕਰਾਵਤਾ ਹੈ, ਭਾਵ ਸੇ ਇਸ ਜੀਵ ਕੇ ਕੁਛ ਵਸ ਨਹੀਂ ਹੈ ॥੭॥
Prof. Sahib Singhਗੁਰੂ ਨੂੰ ਮਿਲਣ ਤੋਂ ਬਿਨਾ ਇਸ ਨੂੰ ਸ਼ਾਂਤੀ ਵਾਲਾ ਥਾਂ ਨਹੀਂ ਲੱਭਦਾ; (ਪਰ ਜੀਵ ਦੇ ਕੀਹ ਵੱਸ? ਉਸ ਪਾਸੋਂ ਇਹ) ਖੇਡ ਪਰਮਾਤਮਾ ਆਪ ਹੀ ਕਰਾਂਦਾ ਹੈ ॥੭॥

ਪਦ ਅਰਥ ਬਿਨੁ ਭੇਟੇ = ਮਿਲਣ ਤੋਂ ਬਿਨਾ। ਠਉਰ = ਟਿਕਾਣਾ, ਸ਼ਾਂਤੀ ॥੭॥

SikhNet (Spanish)Sin reunirse con el Guru Verdadero, no encuentra refugio, oh, todo esto es la Obra de Dios. (7)

ਆਪਿ ਅਪਰੰਪਰੁ ਆਪਿ ਵੀਚਾਰੀ ॥

aap aparanpar aap veechaaree | Ang 1060

Sant Singh KhalsaHe Himself is infinite; He contemplates Himself.
Manmohan SinghInfinite is the Lord. Of Himself he reflects on Himself.
Manmohan Singh (Punjabi)ਬੇਅੰਤ ਹੈ ਪ੍ਰਭੂ। ਖ਼ੁਦ ਹੀ ਉਹ ਆਪਣੇ ਆਪ ਦਾ ਚਿੰਤਨ ਕਰਦਾ ਹੈ।
Fareedkot Teekaਆਪ ਹੀ ਬ੍ਰਹਮਾਦਿਕੋਂ ਤੇ ਪਰੇ ਹੈ ਔ ਆਪ ਹੀ ਇਹ ਵੀਚਾਰ ਕਰਨੇ ਵਾਲਾ ਹੈ॥
Prof. Sahib Singhਬੇਅੰਤ ਪਰਮਾਤਮਾ ਆਪ ਹੀ ਆਤਮਕ ਜੀਵਨ ਦੀ ਵਿਚਾਰ ਬਖ਼ਸ਼ਣ ਵਾਲਾ ਹੈ,

ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ ਪਰਮਾਤਮਾ, ਬੇਅੰਤ ਪ੍ਰਭੂ। ਵੀਚਾਰੀ = ਆਤਮਕ ਜੀਵਨ ਦੀ ਵਿਚਾਰ ਬਖ਼ਸ਼ਣ ਵਾਲਾ।

SikhNet (Spanish)Infinito es el Señor, Él Mismo habita en Sí Mismo y por Sí Mismo provee la ocasión para hacer el Bien.

ਆਪੇ ਮੇਲੇ ਕਰਣੀ ਸਾਰੀ ॥

aape mele karanee saaree | Ang 1060

Sant Singh KhalsaHe Himself bestows Union through actions of excellence.
Manmohan SinghHe Himself provides the occasion to do sublime deeds.
Manmohan Singh (Punjabi)ਉਹ ਖ਼ੁਦ ਹੀ ਸ਼੍ਰੇਸ਼ਟ ਅਮਲ ਕਮਾਉਣ ਦਾ ਮੌਕਾ ਬਖ਼ਸ਼ਦਾ ਹੈ।
Fareedkot Teekaਆਪ ਹੀ ਜੀਵ ਕੋ ਸ੍ਰੇਸਟ ਕਰਣੀ ਦੇ ਕੇ ਮੇਲ ਲੇਤਾ ਹੈ॥
Prof. Sahib Singh(ਨਾਮ ਜਪਣ ਦੀ) ਸ੍ਰੇਸ਼ਟ ਕਰਣੀ ਦੇ ਕੇ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ।

ਪਦ ਅਰਥ ਸਾਰੀ = ਸ੍ਰੇਸ਼ਟ। ਕਰਣੀ = ਕਰਨ-ਯੋਗ ਕੰਮ।

SikhNet (Spanish)Oh, ¿qué puede hacer la pobre criatura?

ਕਿਆ ਕੋ ਕਾਰ ਕਰੇ ਵੇਚਾਰਾ; ਆਪੇ ਬਖਸਿ ਮਿਲਾਇਦਾ ॥੮॥

kiaa ko kaar kare vechaaraa; aape bakhas milaaeidaa |8| Ang 1060

Sant Singh KhalsaWhat can the poor creatures do? Granting forgiveness, He unites them with Himself. ||8||
Manmohan SinghWhat service can the poor creature perform? Granting pardon, the Lord unites man with Himself.
Manmohan Singh (Punjabi)ਗਰੀਬਾ, ਜੀਵ ਕੀ ਘਾਲ ਕਮਾ ਸਕਦਾ ਹੈ?ਮੁਆਫ਼ੀ ਬਖ਼ਸ਼ ਕੇ ਸਾਈਂ ਬੰਦੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਕਿਆ ਕੋਈ ਬੀਚਾਰਾ ਕਿਸੀ ਕਾਰ ਕੋ ਕਰੇ, ਭਾਵ ਜੀਵ ਕੇ ਅਧੀਨ ਕੁਛ ਨਹੀਂ। ਜਿਸ ਕੋ ਆਪ ਹੀ ਬਖਸਤਾ ਹੈ ਤਿਸ ਕੋ ਅਪਨੇ ਮੇਂ ਮਿਲਾਇ ਲੇਤਾ ਹੈ॥੮॥
Prof. Sahib Singhਜੀਵ ਵਿਚਾਰਾ ਆਪਣੇ ਆਪ ਕੋਈ (ਚੰਗਾ ਮੰਦਾ) ਕੰਮ ਨਹੀਂ ਕਰ ਸਕਦਾ। ਪਰਮਾਤਮਾ ਆਪ ਹੀ ਬਖ਼ਸ਼ਸ਼ ਕਰ ਕੇ (ਆਪਣੇ ਚਰਨਾਂ ਵਿਚ ਜੀਵ ਨੂੰ) ਜੋੜਦਾ ਹੈ ॥੮॥

ਪਦ ਅਰਥ ਕੋ = ਕੋਈ ਜੀਵ। ਕਿਆ ਕਾਰ ਕਰੇ = ਕਿਹੜੀ ਕਾਰ ਕਰ ਸਕਦਾ ਹੈ? ਬਖਸਿ = ਮਿਹਰ ਕਰ ਕੇ ॥੮॥

SikhNet (Spanish)Es Dios Quien, en Su Misericordia, nos perdona y nos une en Su Ser. (8)

ਆਪੇ ਸਤਿਗੁਰੁ; ਮੇਲੇ ਪੂਰਾ ॥

aape satigur; mele pooraa | Ang 1060

Sant Singh KhalsaThe Perfect Lord Himself unites them with the True Guru.
Manmohan SinghThe Perfect one, Himself unites one with the True Guru,
Manmohan Singh (Punjabi)ਪੂਰਨ ਪੁਰਖ ਆਪ ਹੀ ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ,
Fareedkot Teekaਆਪ ਹੀ ਪੂਰਾ ਸਤਿਗੁਰੂ ਸਚੇ ਉਪਦੇਸ਼ ਮੇਂ ਮੇਲ ਦੇਤਾ ਹੈ॥
Prof. Sahib Singh(ਪਰਮਾਤਮਾ) ਆਪ ਹੀ (ਮਨੁੱਖ ਨੂੰ) ਪੂਰਾ ਗੁਰੂ ਮਿਲਾਂਦਾ ਹੈ,
SikhNet (Spanish)El Ser Perfecto, por Sí Mismo, nos conduce hasta el Guru Perfecto.

ਸਚੈ ਸਬਦਿ ਮਹਾਬਲ ਸੂਰਾ ॥

sachai sabad mahaabal sooraa | Ang 1060

Sant Singh KhalsaThrough the True Word of the Shabad, he makes them brave spiritual heroes.
Manmohan Singhand through his instruction he makes him a very powerful warrior.
Manmohan Singh (Punjabi)ਅਤੇ ਆਪਣੇ ਸੱਚੇ ਉਪਦੇਸ਼ ਦੁਆਰਾ ਉਹ ਉਸ ਨੂੰ ਪਰਮ ਬਲਵਾਨ ਯੋਧਾ ਬਣਾ ਦਿੰਦੇ ਹਨ।
Fareedkot Teekaਸਚੈ ਉਪਦੇਸ ਸੇ ਜਗ੍ਯਾਸੀ ਮਹਾਬਲ ਵਾਲਾ ਸੂਰਮਾ ਹੋ ਜਾਤਾ ਹੈ॥
Prof. Sahib Singhਤੇ, ਸਿਫ਼ਤ-ਸਾਲਾਹ ਵਾਲੇ ਸ਼ਬਦ ਵਿਚ ਜੋੜ ਕੇ (ਵਿਕਾਰਾਂ ਦੇ ਟਾਕਰੇ ਤੇ) ਆਤਮਕ ਬਲ ਵਾਲਾ ਸੂਰਮਾ ਬਣਾ ਦੇਂਦਾ ਹੈ।

ਪਦ ਅਰਥ ਸਚੈ ਸਬਦਿ = ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਮਹਾ ਬਲ = ਬੜੇ (ਆਤਮਕ) ਬਲ ਵਾਲਾ। ਸੂਰਾ = ਸੂਰਮਾ, ਵਿਕਾਰਾਂ ਦਾ ਟਾਕਰਾ ਕਰਨ ਦੇ ਸਮਰੱਥ।

SikhNet (Spanish)Sí, a través de la Palabra Verdadera, Él nos vuelve héroes,

ਆਪੇ ਮੇਲੇ ਦੇ ਵਡਿਆਈ; ਸਚੇ ਸਿਉ ਚਿਤੁ ਲਾਇਦਾ ॥੯॥

aape mele de vaddiaaee; sache siau chit laaeidaa |9| Ang 1060

Sant Singh KhalsaUniting them with Himself, He bestows glorious greatness; He inspires them to focus their consciousness on the True Lord. ||9||
Manmohan SinghThe Guru fixes man's mind with the True Lord, who blessing him with glory, unites him with Himself.
Manmohan Singh (Punjabi)ਗੁਰੂ ਜੀ ਬੰਦੇ ਦ ਮਨ ਨੂੰ ਸੱਚੇ ਸੁਆਮੀ ਨਾਲ ਜੋੜ ਦਿੰਦੇ ਹਨ, ਜੇ ਉਸ ਨੂੰ ਮਾਨਪ੍ਰਤਿਸ਼ਟਾ ਖ਼ਖਸ਼ ਕੇ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜੋ ਸਚੇ ਸਿਉਂ ਇਸ ਰੀਤੀ ਕਰ ਚਿਤ ਲਾਉਤਾ ਹੈ, ਤਿਸ ਕੋ ਵਡਿਆਈ ਦੇ ਕੇ ਅਪਨੇ ਮੇਂ ਮੇਲ ਲੇਤਾ ਹੈ ॥੯॥
Prof. Sahib Singhਪ੍ਰਭੂ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ, (ਉਸ ਨੂੰ ਲੋਕ ਪਰਲੋਕ ਦੀ) ਇੱਜ਼ਤ ਦੇਂਦਾ ਹੈ। (ਜਿਸ ਨੂੰ ਆਪਣੇ ਨਾਲ ਮਿਲਾਂਦਾ ਹੈ, ਉਹ ਮਨੁੱਖ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ (ਆਪਣਾ) ਚਿੱਤ ਜੋੜੀ ਰੱਖਦਾ ਹੈ ॥੯॥

ਪਦ ਅਰਥ ਦੇ = ਦੇਂਦਾ ਹੈ। ਸਾਚੇ ਸਿਉ = ਸਦਾ-ਥਿਰ ਪਰਮਾਤਮਾ ਨਾਲ ॥੯॥

SikhNet (Spanish)hombres y mujeres de valor y bendiciéndonos con Gloria, nos une en Su Ser, así alabamos siempre a nuestro Dios Verdadero. (9)

ਘਰ ਹੀ ਅੰਦਰਿ. ਸਾਚਾ ਸੋਈ ॥

ghar hee andar. saachaa soee | Ang 1060

Sant Singh KhalsaThe True Lord is deep within the heart.
Manmohan SinghWithin our very home is He, the True Lord.
Manmohan Singh (Punjabi)ਸਾਡੇ ਆਪਣੇ ਗ੍ਰਹਿ ਅੰਦਰ ਹੀ ਉਹ ਸੱਚਾ ਸੁਆਮੀ ਹੈ।
Fareedkot Teekaਸਰੀਰ ਕੇ ਅੰਤਰ ਹੀ ਸੋ ਸਚਾ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਹਰੇਕ ਮਨੁੱਖ ਦੇ) ਹਿਰਦੇ ਘਰ ਵਿਚ ਹੀ ਵੱਸਦਾ ਹੈ,

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ।

SikhNet (Spanish)En nuestro hogar está Él, el Señor Verdadero, pero extraordinario es aquél que, por la Gracia del Guru,

ਗੁਰਮੁਖਿ ਵਿਰਲਾ ਬੂਝੈ ਕੋਈ ॥

guramukh viralaa boojhai koee | Ang 1060

Sant Singh KhalsaHow rare are those who, as Gurmukh, realize this.
Manmohan SinghRare is the One, who realises this by the Guru's grace.
Manmohan Singh (Punjabi)ਕੋਈ ਇਕ ਅੱਧਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਅਨੁਭਵ ਕਰਦਾ ਹੈ।
Fareedkot Teekaਕੋਈ ਗੁਰਮੁਖ ਵਿਰਲਾ ਹੀ ਇਸ ਬਾਤ ਕੋ ਸਮਝਤਾ ਹੈ॥
Prof. Sahib Singhਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ (ਇਹ ਭੇਤ) ਸਮਝਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ।

SikhNet (Spanish)adquiere el Conocimiento, y que alabando el Tesoro del Nombre en el corazón,

ਨਾਮੁ ਨਿਧਾਨੁ ਵਸਿਆ ਘਟ ਅੰਤਰਿ; ਰਸਨਾ ਨਾਮੁ ਧਿਆਇਦਾ ॥੧੦॥

naam nidhaan vasiaa ghatt antar; rasanaa naam dhiaaeidaa |10| Ang 1060

Sant Singh KhalsaThe treasure of the Naam abides deep within their hearts; they meditate on the Naam with their tongues. ||10||
Manmohan SinghHe within whose mind the Name treasure abides, utters the Name with his tongue.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਨਾਮ ਦਾ ਖ਼ਜਾਨਾ ਵਸਦਾ ਹੈ, ਉਸ ਆਪਣੀ ਜੀਭ੍ਹਾ ਨਾਲ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜਿਸ ਕੇ ਘਟ ਕੇ ਬੀਚ ਰਾਮ ਨਾਮ ਰੂਪ ਨਿਧੀਓਂ ਕਾ ਘਰ ਵਸਿਆ ਹੈ ਪੁਨਾ ਰਸਨਾ ਦੁਆਰੇ ਭੀ ਨਾਮ ਕੋ ਉਚਾਰਤਾ ਹੈ॥੧੦॥
Prof. Sahib Singh(ਜਿਹੜਾ ਇਹ ਭੇਤ ਸਮਝ ਲੈਂਦਾ ਹੈ) ਉਸ ਦੇ ਹਿਰਦੇ ਵਿਚ (ਸਾਰੇ ਸੁਖਾਂ ਦਾ) ਖ਼ਜ਼ਾਨਾ ਹਰਿ-ਨਾਮ ਟਿਕਿਆ ਰਹਿੰਦਾ ਹੈ, ਉਹ ਮਨੁੱਖ ਆਪਣੀ ਜੀਭ ਨਾਲ ਹਰਿ-ਨਾਮ ਜਪਦਾ ਰਹਿੰਦਾ ਹੈ ॥੧੦॥

ਪਦ ਅਰਥ ਨਿਧਾਨੁ = (ਸਭ ਸੁਖਾਂ ਦਾ) ਖ਼ਜ਼ਾਨਾ। ਰਸਨਾ = ਜੀਭ ਨਾਲ ॥੧੦॥

SikhNet (Spanish)recita el Nombre con sus labios. (10)

ਦਿਸੰਤਰੁ ਭਵੈ; ਅੰਤਰੁ ਨਹੀ ਭਾਲੇ ॥

disantar bhavai; antar nahee bhaale | Ang 1060

Sant Singh KhalsaHe wanders through foreign lands, but does not look within himself.
Manmohan SinghMan wanders through foreign countries, but searches not his innerself.
Manmohan Singh (Punjabi)ਇਨਸਾਨ ਪਰਦੇਸ਼ਾਂ ਵਿੱਚ ਭਟਕਦਾ ਫਿਰਦਾ ਹੈ; ਪ੍ਰੰਤੂ, ਆਪਣੇ ਅੰਦਰਵਾਰ ਦੀ ਖੋਜ਼ ਭਾਲ ਨਹੀਂ ਕਰਦਾ।
Fareedkot Teekaਮਨਮੁਖ ਦੇਸ਼ਾਂਤਰ ਮੇਂ ਫਿਰਤਾ ਹੈ ਅੰਦਰ ਨਹੀਂ ਢੂੰਢਤਾ॥
Prof. Sahib Singh(ਜਿਹੜਾ ਮਨੁੱਖ ਤਿਆਗ ਆਦਿਕ ਵਾਲਾ ਭੇਖ ਧਾਰ ਕੇ ਤੀਰਥ ਆਦਿਕ) ਹੋਰ ਹੋਰ ਥਾਂ ਭੌਂਦਾ ਫਿਰਦਾ ਹੈ,

ਪਦ ਅਰਥ ਦਿਸੰਤਰੁ = {ਦੇਸ-ਅੰਤਰੁ} ਹੋਰ ਹੋਰ ਦੇਸ। ਭਵੈ = ਭੌਂਦਾ ਫਿਰਦਾ ਹੈ। ਅੰਤਰੁ = ਅੰਦਰਲਾ, ਹਿਰਦਾ।

SikhNet (Spanish)Uno vaga por tierras distantes, pero no busca en su interior,

ਮਾਇਆ ਮੋਹਿ; ਬਧਾ ਜਮਕਾਲੇ ॥

maaeaa mohi; badhaa jamakaale | Ang 1060

Sant Singh KhalsaAttached to Maya, he is bound and gagged by the Messenger of Death.
Manmohan SinghBewitched by worldly valuables, he is bound down by the myrmidon of death.
Manmohan Singh (Punjabi)ਉਸ, ਸੰਸਾਰੀ ਪਦਾਰਥਾਂ ਦੇ ਮੋਹਿਤ ਕੀਤੇ ਹੋਏ ਨੂੰ, ਮੌਤ ਦਾ ਫ਼ਰੇਸ਼ਤਾ ਬੰਨ੍ਹ ਲੈਂਦਾ ਏ।
Fareedkot Teekaਮਾਇਆ ਕੇ ਮੋਹ ਮੇਂ ਲਾਗਾ ਹੈ ਇਸੀ ਤੇ ਜਮਕਾਲ ਕਰਤਾ ਨੇ ਬਾਂਧਾ ਹੈ॥
Prof. Sahib Singhਪਰ ਆਪਣੇ ਹਿਰਦੇ ਨੂੰ ਨਹੀਂ ਖੋਜਦਾ, ਉਹ ਮਨੁੱਖ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ, ਉਹ ਮਨੁੱਖ ਆਤਮਕ ਮੌਤ ਦੇ ਕਾਬੂ ਆਇਆ ਰਹਿੰਦਾ ਹੈ।

ਪਦ ਅਰਥ ਮੋਹਿ = ਮੋਹ ਵਿਚ। ਬਧਾ = ਬੱਧਾ, ਬੱਝਾ ਹੋਇਆ। ਜਮਕਾਲੇ = ਜਮ ਕਾਲਿ, ਆਤਮਕ ਮੌਤ ਵਿਚ।

SikhNet (Spanish)y atrapado por el ángel de la muerte,

ਜਮ ਕੀ ਫਾਸੀ. ਕਬਹੂ, ਨ ਤੂਟੈ; ਦੂਜੈ ਭਾਇ ਭਰਮਾਇਦਾ ॥੧੧॥

jam kee faasee. kabahoo, na toottai; doojai bhaae bharamaaeidaa |11| Ang 1060

Sant Singh KhalsaThe noose of death around his neck will never be untied; in the love of duality, he wanders in reincarnation. ||11||
Manmohan SinghHis death's noose snaps not ever and through duality he wanders in existences.
Manmohan Singh (Punjabi)ਉਸ ਦੀ ਮੌਤ ਦੀ ਫਾਹੀ ਕਦੇ ਭੀ ਨਹੀਂ ਕੱਟੀ ਜਾਂਦੀ ਅਤੇ ਦਵੈਤ-ਭਾਵ ਰਾਹੀਂ ਉਹ ਜੂਨੀਆਂ ਭਟਕਦਾ ਹੈ।
Fareedkot Teekaਜੋ ਮਨ ਕੋ ਦੂਜੈ ਭਾਇ ਮੇਂ ਭਰਮਾਵਤਾ ਹੈ, ਤਿਸ ਕੇ ਗਲ ਤੇ ਜਮ ਕੀ ਫਾਸੀ ਕਦੀ ਨਹੀਂ ਤੂਟਤੀ॥੧੧॥
Prof. Sahib Singhਉਸ ਦਾ ਜਨਮ ਮਰਨ ਦਾ ਗੇੜ ਕਦੇ ਨਹੀਂ ਮੁੱਕਦਾ, ਉਹ ਮਨੁੱਖ ਹੋਰ ਹੋਰ ਪਿਆਰ ਵਿਚ ਫਸ ਕੇ ਭਟਕਦਾ ਫਿਰਦਾ ਹੈ ॥੧੧॥

ਪਦ ਅਰਥ ਜਮ = ਮੌਤ, ਜਮਦੂਤ। ਜਮ ਕੀ ਫਾਸੀ = ਜਮਦੂਤਾਂ ਦੀ ਫਾਹੀ, ਜਨਮ ਮਰਨ ਦੇ ਗੇੜ। ਦੂਜੈ ਭਾਇ = ਮਾਇਆ ਦੇ ਮੋਹ ਵਿਚ (ਪੈ ਕੇ) ॥੧੧॥

SikhNet (Spanish)permanece apegado a Maya y al deseo. Sí, él caerá de seguro atrapado en el dogal de Yama, si perdido por la duda se enamora del otro. (11)

ਜਪੁ ਤਪੁ ਸੰਜਮੁ; ਹੋਰੁ ਕੋਈ ਨਾਹੀ ॥

jap tap sanjam; hor koee naahee | Ang 1060

Sant Singh KhalsaThere is no real chanting, meditation, penance or self-control,
Manmohan SinghThere can be no true worship, penance and self-control,
Manmohan Singh (Punjabi)ਜਦ ਤਾਈਂ ਅਦਾਮੀ ਗੁਰਾਂ ਦੇ ਉਪਦੇਸ਼ ਦੀ ਕਮਾਈ ਨਹੀਂ ਕਰਦਾ,
Fareedkot Teekaਤਬ ਤਕ ਜਪ ਤਪ ਸੰਸਾਰ ਹੋਰ ਕੋਈ ਭੀ ਸਾਧਨ ਜੀਵ ਕੀ ਸਹਾਇਤਾ ਨਹੀਂ ਕਰ ਸਕਤਾ॥
Prof. Sahib Singhਕੋਈ ਜਪ ਕੋਈ ਤਪ ਕੋਈ ਸੰਜਮ (ਇਸ ਜੀਵਨ-ਸਫ਼ਰ ਵਿਚ) ਹੋਰ ਕੋਈ ਭੀ ਉੱਦਮ ਉਹਨਾਂ ਦੀ ਸਹਾਇਤਾ ਨਹੀਂ ਕਰਦਾ,
SikhNet (Spanish)No hay una Verdadera Meditación, Austeridad o Auto Control que valga,

ਜਬ ਲਗੁ; ਗੁਰ ਕਾ ਸਬਦੁ. ਨ ਕਮਾਹੀ ॥

jab lag; gur kaa sabad. na kamaahee | Ang 1060

Sant Singh Khalsaas long as one does not live to the Word of the Guru's Shabad.
Manmohan Singhso long as one acts not unto Guru's instruction.
Manmohan Singh (Punjabi)ਕੋਈ ਸੱਚੀ ਉਪਾਸ਼ਨਾ, ਤਪੱਸਿਆ ਅਤੇ ਸਵੈ-ਜ਼ਬਤ ਨਹੀਂ ਹੋ ਸਕਦਾ।
Fareedkot Teekaਜਿਤਨਾ ਚਿਰ ਇਹ ਜੀਵ ਗੁਰ ਕਾ ਉਪਦੇਸ ਨਾ ਕਮਾਏ॥
Prof. Sahib Singhਜਦੋਂ ਤਕ ਮਨੁੱਖ ਗੁਰੂ ਦੇ ਸ਼ਬਦ ਦੇ (ਹਿਰਦੇ ਵਿਚ ਵਸਾਣ ਦੀ) ਕਮਾਈ ਨਹੀਂ ਕਰਦੇ।

ਪਦ ਅਰਥ ਜਬ ਲਗੁ = ਜਦੋਂ ਤਕ। ਨ ਕਮਾਹੀ = ਨ ਕਮਾਹਿ, ਨਹੀਂ ਕਮਾਂਦੇ। ਸਬਦੁ ਨ ਕਮਾਹੀ = ਸ਼ਬਦ ਅਨੁਸਾਰ ਆਪਣਾ ਜੀਵਨ ਨਹੀਂ ਬਣਾਂਦੇ।

SikhNet (Spanish)mientras uno no practique la Palabra del Guru. Sí, logrando la Palabra del Guru,

ਗੁਰ ਕੈ ਸਬਦਿ ਮਿਲਿਆ ਸਚੁ ਪਾਇਆ; ਸਚੇ ਸਚਿ ਸਮਾਇਦਾ ॥੧੨॥

gur kai sabad miliaa sach paaeaa; sache sach samaaeidaa |12| Ang 1060

Sant Singh KhalsaAccepting the Word of the Guru's Shabad, one obtains Truth; through Truth, one merges in the True Lord. ||12||
Manmohan SinghAttaining to the Guru's instruction, one obtains truth and through truth, he merges in the True Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਨੂੰ ਪ੍ਰਾਪਤ ਹੋ, ਬੰਦਾ ਸੱਚ ਨੂੰ ਪਾ ਲੈਂਦਾ ਹੈ ਅਤੇ ਸੱਚ ਦੇ ਰਾਹੀਂ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜੋ ਗੁਰੋਂ ਕੇ ਉਪਦੇਸ ਸਾਥ ਮਿਲਿਆ ਹੈ ਤਿਸ ਨੇ ਸੁਖ ਪਾਇਆ ਹੈ। ਉਸੀ ਸਚੇ ਉਪਦੇਸ਼ ਕਰ ਕੇ ਸਚ ਪਰਮੇਸਰ ਮੇਂ ਸਮਾਇਤਾ ਭਇਆ ਹੈ॥੧੨॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ, ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੧੨॥

ਪਦ ਅਰਥ ਸਬਦਿ = ਸ਼ਬਦ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ॥੧੨॥

SikhNet (Spanish)uno obtiene la Verdad y a través de la Verdad se inmerge en el Uno Verdadero. (12)

ਕਾਮ ਕਰੋਧੁ ਸਬਲ ਸੰਸਾਰਾ ॥

kaam karodh sabal sansaaraa | Ang 1060

Sant Singh KhalsaSexual desire and anger are very powerful in the world.
Manmohan SinghVery powerful are lust and wrath in this world.
Manmohan Singh (Punjabi)ਬਹੁਤ ਬਲਵਾਨ ਹਨ ਵਿਸ਼ੇ ਭੋਗ ਅਤੇ ਗੁੱਸਾ ਇਸ ਜਹਾਨ ਅੰਦਰ।
Fareedkot Teekaਕਾਮ, ਕ੍ਰੋਧਾਦਿ ਵਿਸ਼ੇ ਸੰਸਾਰ ਮੇਂ ਬਲ ਕੇ ਸਹਤ ਹੈਂ॥
Prof. Sahib Singhਕਾਮ ਅਤੇ ਕ੍ਰੋਧ ਜਗਤ ਵਿਚ ਬੜੇ ਬਲੀ ਹਨ,

ਪਦ ਅਰਥ ਸਬਲ = ਸ-ਬਲ, ਬਲ ਵਾਲੇ। ਸੰਸਾਰਾ = ਸੰਸਾਰਿ, ਸੰਸਾਰ ਵਿਚ।

SikhNet (Spanish)La lujuria y el enojo controlan al mundo entero, y aunque los seres humanos actúan bien,

ਬਹੁ ਕਰਮ ਕਮਾਵਹਿ; ਸਭੁ ਦੁਖ ਕਾ ਪਸਾਰਾ ॥

bahu karam kamaaveh; sabh dukh kaa pasaaraa | Ang 1060

Sant Singh KhalsaThey lead to all sorts of actions, but these only add to all the pain.
Manmohan SinghThrough them, the mortal does many deeds and they all add to his miseries.
Manmohan Singh (Punjabi)ਉਨ੍ਹਾਂ ਦੇ ਰਾਹੀਂ ਪ੍ਰਾਣੀ ਘਣੇਰੇ ਕੰਮ ਕਰਦਾ ਹੈ ਅਤੇ ਉਹ ਸਾਰੇ ਉਸ ਦੀਆਂ ਮੁਸੀਬਤਾਂ ਨੂੰ ਵਧੇਰਾ ਕਰਦੇ ਹਨ।
Fareedkot Teekaਬਹੁਤ ਕਰਮ ਕਮਾਵਤੇ ਹੈਂ, ਵਹੁ ਸਕਾਮੀ ਕਰਮ ਸਭ ਦੁਖ ਕਾ ਹੀ ਪਸਾਰਾ ਹੈ॥
Prof. Sahib Singh(ਜੀਵ ਇਹਨਾਂ ਦੇ ਪ੍ਰਭਾਵ ਵਿਚ ਫਸੇ ਰਹਿੰਦੇ ਹਨ, ਪਰ ਦੁਨੀਆ ਨੂੰ ਪਤਿਆਉਣ ਦੀ ਖ਼ਾਤਰ ਤੀਰਥ-ਜਾਤ੍ਰਾ ਆਦਿਕ ਧਾਰਮਿਕ ਮਿਥੇ ਹੋਏ) ਅਨੇਕਾਂ ਕਰਮ (ਭੀ) ਕਰਦੇ ਹਨ। ਇਹ ਸਾਰਾ ਦੁੱਖਾਂ ਦਾ ਹੀ ਖਿਲਾਰਾ (ਬਣਿਆ ਰਹਿੰਦਾ) ਹੈ।

ਪਦ ਅਰਥ ਕਰਮ = (ਮਿਥੇ ਹੋਏ ਧਾਰਮਿਕ) ਕੰਮ। ਸਭੁ = ਸਾਰਾ (ਉੱਦਮ)। ਪਸਾਰਾ = ਖਿਲਾਰਾ।

SikhNet (Spanish)permanecen afligidos más y más por el dolor.

ਸਤਿਗੁਰ ਸੇਵਹਿ. ਸੇ ਸੁਖੁ ਪਾਵਹਿ; ਸਚੈ ਸਬਦਿ ਮਿਲਾਇਦਾ ॥੧੩॥

satigur seveh. se sukh paaveh; sachai sabad milaaeidaa |13| Ang 1060

Sant Singh KhalsaThose who serve the True Guru find peace; they are united with the True Shabad. ||13||
Manmohan SinghThey, who serve the True Guru, obtain peace and the True Guru unites them with the True Lord.
Manmohan Singh (Punjabi)ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ ਉਹ ਆਰਾਮ ਪਾਉਂਦੇ ਹਨ ਤੇ ਸੱਚੇ ਗੁਰੂ ਜੀ ਉਨ੍ਹਾਂ ਨੂੰ ਸੱਚੇ ਸੁਆਮੀ ਨਾਲ ਮਿਲਾ ਦੇਂਦੇ ਹਨ।
Fareedkot Teekaਜੋ ਸਤਿਗੁਰੋਂ ਕੇ ਸਚੇ ਉਪਦੇਸ਼ ਕੋ ਸੇਵਤੇ ਹੈਂ, ਤਿਨ ਕੋ ਸਚੇ ਉਪਦੇਸ਼ ਕਰ ਪਰਮੇਸਰ ਅਪਨੇ ਮੇਂ ਮਿਲਾਵਤਾ ਹੈ, ਸੋਈ ਸੁਖ ਪਾਵਤੇ ਹੈਂ॥੧੩॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ, (ਗੁਰੂ ਉਹਨਾਂ ਨੂੰ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੋੜਦਾ ਹੈ ॥੧੩॥

ਪਦ ਅਰਥ ਸੇਵਹਿ = ਸਰਨ ਪੈਂਦੇ ਹਨ {ਬਹੁ-ਵਚਨ}। ਸੁਖੁ = ਆਤਮਕ ਆਨੰਦ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ॥੧੩॥

SikhNet (Spanish)Quien sea que sirve al Guru Verdadero, se inmerge en Dios, a través e la Palabra Verdadera. (13)

ਪਉਣੁ ਪਾਣੀ ਹੈ ਬੈਸੰਤਰੁ ॥

paun paanee hai baisantar | Ang 1060

Sant Singh KhalsaAir, water and fire make up the body.
Manmohan SinghThe air, water and fire make the body.
Manmohan Singh (Punjabi)ਹਵਾ, ਜਲ ਅਤੇ ਅੱਗ ਦੇਹ ਨੂੰ ਬਣਾਉਂਦੇ ਹਨ।
Fareedkot Teekaਪਉਣ, ਪਾਣੀ ਔ (ਬੈਸੰਤਰੁ) ਅਗਨੀ ਜੋ ਹੈ॥
Prof. Sahib Singh(ਉਂਞ ਤਾਂ ਇਸ ਸਰੀਰ ਦੇ) ਹਵਾ, ਪਾਣੀ, ਅੱਗ (ਆਦਿਕ ਸਾਦਾ ਜਿਹੇ ਹੀ ਤੱਤ ਹਨ, ਪਰ)

ਪਦ ਅਰਥ ਬੈਸੰਤਰੁ = ਅੱਗ। ਪਉਣੁ = ਹਵਾ।

SikhNet (Spanish)El agua, el aire y el fuego, construyen al cuerpo,

ਮਾਇਆ ਮੋਹੁ ਵਰਤੈ ਸਭ ਅੰਤਰਿ ॥

maaeaa mohu varatai sabh antar | Ang 1060

Sant Singh KhalsaEmotional attachment to Maya rules deep within all.
Manmohan SinghThe love of wealth is contained in all the bodies.
Manmohan Singh (Punjabi)ਧਨ-ਦੌਲਤ ਦਾ ਪਿਆਰ, ਸਾਰੀਆਂ ਦੇਹਾਂ ਵਿੱਚ ਰਮ ਰਿਹਾ ਹੈ।
Fareedkot Teekaਇਤ੍ਯਾਦ ਸਭ ਦੇਵਤਿਓਂ ਕੇ ਅੰਤਰ ਮਾਇਆ ਕਾ ਮੋਹ ਵਰਤ ਰਹਾ ਹੈ॥
Prof. Sahib Singhਸਭ ਜੀਵਾਂ ਦੇ ਅੰਦਰ ਮਾਇਆ ਦਾ ਮੋਹ (ਆਪਣਾ) ਜ਼ੋਰ ਬਣਾਈ ਰੱਖਦਾ ਹੈ।

ਪਦ ਅਰਥ ਵਰਤੈ = ਪ੍ਰਭਾਵ ਪਾ ਰਿਹਾ ਹੈ।

SikhNet (Spanish)y los humanos están muy impregnados por la Maya y el deseo.

ਜਿਨਿ ਕੀਤੇ. ਜਾ ਤਿਸੈ ਪਛਾਣਹਿ; ਮਾਇਆ ਮੋਹੁ ਚੁਕਾਇਦਾ ॥੧੪॥

jin keete. jaa tisai pachhaaneh; maaeaa mohu chukaaeidaa |14| Ang 1060

Sant Singh KhalsaWhen one realizes the One who created him, emotional attachment to Maya is dispelled. ||14||
Manmohan SinghWhen men know Him, who has created them, they are purged of the love of wealth.
Manmohan Singh (Punjabi)ਜਦ ਬੰਦੇ ਉਸ ਨੂੰ ਜਾਣ ਲੈਂਦੇ ਹਨ, ਜਿਸ ਨੇ ਉਨ੍ਹਾਂ ਨੂੰ ਰਚਿਆ ਹੈ ਤਦ ਉਹ ਧਨ-ਦੌਲਤ ਦੇ ਪਿਆਰ ਤੋਂ ਖ਼ਲਾਸੀ ਪਾ ਜਾਂਦੇ ਹਨ।
Fareedkot Teekaਜਿਸ ਨੇ ਇਹ ਉਤਪਤਿ ਕਰੇ ਹੈਂ, ਸੋ ਪੁਰਸ਼ ਤਿਸ ਕੋ ਪਛਾਣੇ, ਵਹੁ ਮਾਇਆ ਕੇ ਮੋਹ ਕੋ ਚੁਕਾਇ ਦੇਤਾ ਹੈ॥੧੪॥
Prof. Sahib Singhਜਦੋਂ (ਕੋਈ ਵਡ-ਭਾਗੀ) ਉਸ ਪਰਮਾਤਮਾ ਨਾਲ ਸਾਂਝ ਪਾਂਦੇ ਹਨ ਜਿਸ ਨੇ (ਉਹਨਾਂ ਨੂੰ) ਪੈਦਾ ਕੀਤਾ ਹੈ, ਤਾਂ (ਉਹ ਪਰਮਾਤਮਾ ਉਹਨਾਂ ਦੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਦੇਂਦਾ ਹੈ ॥੧੪॥

ਪਦ ਅਰਥ ਜਿਨਿ = ਜਿਸ ਪਰਮਾਤਮਾ ਨੇ। ਜਾ = ਜਦੋਂ। ਚੁਕਾਇਦਾ = ਦੂਰ ਕਰਦਾ ਹੈ ॥੧੪॥

SikhNet (Spanish)Quien sea que conoce al Señor Creador, es purgado de Maya y del deseo. (14)

ਇਕਿ ਮਾਇਆ ਮੋਹਿ ਗਰਬਿ ਵਿਆਪੇ ॥

eik maaeaa mohi garab viaape | Ang 1060

Sant Singh KhalsaSome are engrossed in emotional attachment to Maya and pride.
Manmohan SinghSome are involved in the love of riches and self-conceit.
Manmohan Singh (Punjabi)ਕਈ ਧਨ-ਦੋਲਤ ਦਾ ਪਿਆਰ ਅਤੇ ਸਵੈ-ਹੰਗਤਾ ਅੰਦਰ ਗ਼ਲਤਾਨ ਹੋਏ ਹੋਏ ਹਨ।
Fareedkot Teekaਇਕ ਜੀਵ ਮਾਇਆ ਕੇ ਮੋਹ ਕਰ ਗਰਬ ਮੇਂ ਵਿਆਪੇ ਹੈਂ॥
Prof. Sahib Singhਕਈ (ਜੀਵ ਐਸੇ ਹਨ ਜੋ ਹਰ ਵੇਲੇ) ਮਾਇਆ ਦੇ ਮੋਹ ਵਿਚ ਅਹੰਕਾਰ ਵਿਚ ਗ੍ਰਸੇ ਰਹਿੰਦੇ ਹਨ,

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਮੋਹਿ = ਮੋਹ ਵਿਚ। ਗਰਬਿ = ਅਹੰਕਾਰ ਵਿਚ। ਵਿਆਪੇ = ਫਸੇ ਹੋਏ।

SikhNet (Spanish)Algunos están afligidos por Maya, el deseo y el ego,

ਹਉਮੈ ਹੋਇ ਰਹੇ ਹੈ ਆਪੇ ॥

haumai hoe rahe hai aape | Ang 1060

Sant Singh KhalsaThey are self-conceited and egotistical.
Manmohan SinghThrough ego, they deem themselves to be everything.
Manmohan Singh (Punjabi)ਹੰਕਾਰ ਦੇ ਰਾਹੀਂ ਆਪਣੇ ਆਪ ਨੂੰ ਹੀ ਉਹ ਸਾਰਾ ਕੁੱਛ ਸਮਝਦੇ ਹਲ।
Fareedkot Teekaਹਉਮੈਂ ਕਰ ਕੇ ਵਹੁ ਆਪ ਹੀ ਹੰਕਾਰੀ ਹੋਇ ਰਹੇ ਹੈਂ ਅਰਥਾਤ ਅਪਨੇ ਤੁਲ ਕਿਸੀ ਕੋ ਨਹੀਂ ਗਿਨਤੇ॥
Prof. Sahib Singhਹਉਮੈ ਦਾ ਪੁਤਲਾ ਹੀ ਬਣੇ ਰਹਿੰਦੇ ਹਨ।

ਪਦ ਅਰਥ ਹੈ = ਹੈਂ। ਆਪੇ = ਆਪ ਹੀ। ਹਉਮੈ...ਹੈ = ਹਉਮੈ ਦਾ ਸਰੂਪ ਬਣੇ ਹੋਏ ਹਨ।

SikhNet (Spanish)y perdidos por la idea del “yo soy” se pierden en su ser,

ਜਮਕਾਲੈ ਕੀ ਖਬਰਿ. ਨ ਪਾਈ; ਅੰਤਿ ਗਇਆ ਪਛੁਤਾਇਦਾ ॥੧੫॥

jamakaalai kee khabar. na paaee; ant geaa pachhutaaeidaa |15| Ang 1060

Sant Singh KhalsaThey never think about the Messenger of Death; in the end, they leave, regretting and repenting. ||15||
Manmohan SinghThey think not of Death's courier and in the end regretfully quit the world.
Manmohan Singh (Punjabi)ਉਹ ਮੌਤ ਦੇ ਦੂਤ ਦਾ ਖ਼ਿਆਲ ਹੀ ਨਹੀਂ ਕਰਦੇ ਅਤ ਅਖੀਰ ਨੂੰ ਝੂਰਦੇ ਹੋਏ ਦੁਨੀਆਂ ਨੂੰ ਛੱਡ ਜਾਂਦੇ ਹਨ।
Fareedkot Teekaਜਮ ਜੋ ਕਾਲ ਕਰਤਾ ਹੈ ਤਿਸ ਕੀ ਜਿਸ ਨੇ ਖਬਰ ਨਹੀਂ ਪਾਈ, ਵਹੁ ਅੰਤ ਕੋ ਪ੍ਰਲੋਕ ਮੇਂ ਗਿਆ ਪਛਤਾਵਤਾ ਹੈ॥੧੫॥
Prof. Sahib Singh(ਪਰ ਜਿਸ ਭੀ ਅਜਿਹੇ ਮਨੁੱਖ ਨੂੰ ਇਸ) ਆਤਮਕ ਮੌਤ ਦੀ ਸਮਝ ਨਹੀਂ ਪੈਂਦੀ, ਉਹ ਅੰਤ ਵੇਲੇ ਇੱਥੋਂ ਹੱਥ ਮਲਦਾ ਹੀ ਜਾਂਦਾ ਹੈ ॥੧੫॥

ਪਦ ਅਰਥ ਜਮ ਕਾਲ = ਮੌਤ, ਆਤਮਕ ਮੌਤ। ਅੰਤਿ = ਅਖ਼ੀਰ ਵੇਲੇ ॥੧੫॥

SikhNet (Spanish)no toman en cuenta a la muerte y arrepentidos dejan este mundo. (15)

ਜਿਨਿ ਉਪਾਏ; ਸੋ ਬਿਧਿ ਜਾਣੈ ॥

jin upaae; so bidh jaanai | Ang 1060

Sant Singh KhalsaHe alone knows the Way, who created it.
Manmohan SinghHe alone knows the way, who has created the beings.
Manmohan Singh (Punjabi)ਕੇਵਲ ਉਹ ਹੀ ਜੁਗਤੀ ਨੂੰ ਜਾਣਦਾ ਹੈ, ਜਿਸ ਨੇ ਜੀਵ ਪੈਂਦਾ ਕੀਤੇ ਹਨ।
Fareedkot Teekaਜਿਸ ਨੇ ਇਹੁ ਜੀਉ ਉਪਾਏ ਹੈਂ ਇਨ ਕੀ ਬਿਧੀ ਸੋਈ ਜਾਨਤਾ ਹੈ॥
Prof. Sahib Singhਪਰ, (ਜੀਵਾਂ ਦੇ ਭੀ ਕੀਹ ਵੱਸ?) ਜਿਸ ਪਰਮਾਤਮਾ ਨੇ (ਜੀਵ) ਪੈਦਾ ਕੀਤੇ ਹਨ ਉਹ ਹੀ (ਇਸ ਆਤਮਕ ਮੌਤ ਤੋਂ ਬਚਾਣ ਦਾ) ਢੰਗ ਜਾਣਦਾ ਹੈ।

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਬਿਧਿ = (ਆਤਮਕ ਮੌਤ ਤੋਂ ਬਚਾਣ ਦਾ) ਢੰਗ।

SikhNet (Spanish)Sólo conoce el Sendero Aquél que creó la Creación.

ਗੁਰਮੁਖਿ ਦੇਵੈ ਸਬਦੁ ਪਛਾਣੈ ॥

guramukh devai sabad pachhaanai | Ang 1060

Sant Singh KhalsaThe Gurmukh, who is blessed with the Shabad, realizes Him.
Manmohan SinghHe, whom the Supreme Guru blesses with the Lord's Name, does realise Him,
Manmohan Singh (Punjabi)ਜਿਸ ਨੂੰ ਮੁਖੀ ਗੁਰੂ, ਪ੍ਰਭੂ ਦਾ ਨਾਮ ਬਖਸ਼ਦੇ ਹਨ, ਉਹ ਉਸ ਨੂੰ ਅਨੰਭਵ ਕਰ ਲੈਂਦਾ ਹੈ।
Fareedkot Teekaਜਿਨ ਕੋ ਗੁਰਮੁਖ ਸ੍ਰੇਸਟ ਉਪਦੇਸ ਦੇਤੇ ਹੈਂ, ਸੋ ਆਪਨੇ ਆਪ ਕੋ ਪਛਾਨਤਾ ਹੈ॥
Prof. Sahib Singh(ਉਹ ਇਹ ਸੂਝ ਜਿਸ ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਦੇਂਦਾ ਹੈ, ਉਹ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲੈਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪਾ ਕੇ। ਦੇਵੈ = ('ਬਿਧਿ') ਦੇਂਦਾ ਹੈ। ਸਬਦੁ ਪਛਾਣੈ = (ਉਹ ਮਨੁੱਖ) ਗੁਰ-ਸ਼ਬਦ ਨੂੰ ਪਛਾਣਦਾ ਹੈ।

SikhNet (Spanish)Sí, sólo Él nos bendice para que podamos conocer la Palabra por la Gracia del Guru y entonces,

ਨਾਨਕ ਦਾਸੁ ਕਹੈ ਬੇਨੰਤੀ; ਸਚਿ ਨਾਮਿ ਚਿਤੁ ਲਾਇਦਾ ॥੧੬॥੨॥੧੬॥

naanak daas kahai benantee; sach naam chit laaeidaa |16|2|16| Ang 1060

Sant Singh KhalsaSlave Nanak offers ths prayer; O Lord, let my consciousness be attached to the True Name. ||16||2||16||
Manmohan SinghSlave Nanak makes a supplication, then attaches he his mind to the Lord's True Name.
Manmohan Singh (Punjabi)ਗੋਲਾ ਨਾਨਕ ਪ੍ਰਾਰਥਨਾ ਕਰਦਾ ਹੈ, ਅਤੇ ਆਪਣੇ ਮਨ ਨੂੰ ਸੁਆਮੀ ਦੇ ਸੱਚੇ ਨਾਮ ਨਾਲ ਜੋੜ ਲੈਂਦਾ ਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਆਪ ਕੇ ਆਗੇ ਬੇਨਤੀ ਕਰਤਾ ਹੂੰ: ਹੇ ਸਚੇ ਨਾਮੀ! ਮੈਂ ਆਪ ਕੇ ਬੀਚ ਚਿਤ ਕੋ ਲਗਾਵਤਾ ਰਹਾਂ॥੧੬॥੨॥੧੬॥☬ਪਰਮੇਸੁਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਦਾਸ ਬੇਨਤੀ ਕਰਦਾ ਹੈ-ਉਹ ਮਨੁੱਖ ਆਪਣਾ ਚਿੱਤ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਜੋੜੀ ਰੱਖਦਾ ਹੈ ॥੧੬॥੨॥੧੬॥

ਪਦ ਅਰਥ ਸਚਿ ਨਾਮਿ = ਸਦਾ-ਥਿਰ ਹਰਿ-ਨਾਮ ਵਿਚ ॥੧੬॥੨॥੧੬॥

SikhNet (Spanish)dice Nanak, uno es entonado en el Uno Verdadero. (16-2-16)
Answers quote the Granth verbatim with Ang citations. AI commentary is not Gurbani and not a religious ruling.