ਥਾਨ ਥਨੰਤਰਿ ਅੰਤਰਜਾਮੀ ॥
thaan thanantar antarajaamee |
Sant Singh KhalsaThe Inner-knower, the Searcher of hearts, is in all places and interspaces.
Manmohan SinghHe is the searcher of hearts and pervades all spaces and interspaces.
Manmohan Singh (Punjabi)ਉਹ ਦਿਲਾਂ ਦੀਆਂ ਜਾਣਨਹਾਰ ਹੈ ਅਤੇ ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਵਿੰਚ ਰਮ ਰਿਹਾ ਹੈ।
Fareedkot Teekaਜੋ ਥਾਨੋਂ ਕੇ ਅੰਤਰ ਰਹਿਣੇ ਵਾਲੇ ਜੀਵ ਹੈਂ ਸਭ ਕਾ ਅੰਤਰਯਾਮੀ ਹੈ॥
Prof. Sahib Singhਉਸ ਪੂਰਨ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਹਰੇਕ ਥਾਂ ਵਿਚ ਵੱਸ ਰਿਹਾ ਹੈ।ਪਦ ਅਰਥ ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ {ਅੰਤਰਿ = ਵਿਚ}।
SikhNet (Spanish)El Conocedor Íntimo, el Buscador de corazones está en todas partes, en los espacios interiores y exteriores.
ਸਿਮਰਿ ਸਿਮਰਿ ਪੂਰਨ ਪਰਮੇਸੁਰ; ਚਿੰਤਾ ਗਣਤ ਮਿਟਾਈ ਹੇ ॥੮॥
simar simar pooran paramesur; chintaa ganat mittaaee he |8|
Sant Singh KhalsaMeditating, meditating in remembrance on the Perfect Transcendent Lord, I am rid of all anxieties and calculations. ||8||
Manmohan SinghRemembering and contemplating the Perfect Lord, I am rid of care and calculations.
Manmohan Singh (Punjabi)ਮੁਕੰਮਲ ਮਾਲਕ ਦਾ ਆਰਾਦਨ ਅਤੇ ਚਿੰਤਨ ਕਰਨ ਦੁਆਰਾ ਮੈਂ iਫ਼ਕਰ ਅਤੇ ਗਿਣਤੀ ਮਿਣਤੀ ਤੋਂ ਖ਼ਲਾਸੀ ਪਾ ਗਿਆ ਹਾਂ।
Fareedkot Teekaਪੂਰਨ ਪਰਮੇਸਰ ਕੋ ਸਿਮਰ ਕਰ ਕੇ ਚਿੰਤਾ ਔ ਕਰਮੋਂ ਕੀ ਗਿਨਤੀ ਮਿਟਾਇ ਦਈ ਹੈ॥੮॥
Prof. Sahib Singhਸਭ ਦੇ ਪਰਮੇਸਰ ਦਾ ਨਾਮ ਸਦਾ ਸਿਮਰ ਕੇ ਮਨੁੱਖ ਆਪਣੇ ਸਾਰੇ ਚਿੰਤਾ-ਫ਼ਿਕਰ ਮਿਟਾ ਲੈਂਦਾ ਹੈ ॥੮॥ਪਦ ਅਰਥ ਸਿਮਰਿ = ਸਿਮਰ ਕੇ। ਗਣਤ = ਚਿੰਤਾ-ਫ਼ਿਕਰ ॥੮॥
SikhNet (Spanish)Meditando en el Señor Perfecto y trascendente, me libero de todo tipo de ansiedades y preocupaciones intelectuales. (8)
ਹਰਿ ਕਾ ਨਾਮੁ; ਕੋਟਿ ਲਖ ਬਾਹਾ ॥
har kaa naam; kott lakh baahaa |
Sant Singh KhalsaOne who has the Name of the Lord has hundreds of thousands and millions of arms.
Manmohan SinghGod's Name is the power of lacks and millions of arms.
Manmohan Singh (Punjabi)ਵਾਹਿਗੁਰੂ ਦਾ ਨਾਮ ਲੱਖਾਂ ਅਤੇ ਕ੍ਰੋੜਾਂ ਹੀ ਬਾਹਾਂ ਦੀ ਤਾਕਤ ਹੈ।
Fareedkot Teekaਹਰੀ ਕਾ ਨਾਮ ਲਖੋਂ ਕ੍ਰੋੜੋਂ ਭੁਜਾ ਹੈਂ, ਭਾਵ ਸੇ ਬਾਹਾਂ ਭਾਈ ਕਾ ਨਾਮ ਹੈ ਕਿਉਂਕਿ ਭਾਈ ਆਪਣੀ ਭੁਜਾ ਕਹੀਤੇ ਹੈਂ॥
Prof. Sahib Singh(ਜਿਵੇਂ ਵੈਰੀਆਂ ਦਾ ਟਾਕਰਾ ਕਰਨ ਲਈ ਬਹੁਤੀਆਂ ਬਾਹਾਂ ਬਹੁਤੇ ਭਰਾ ਤੇ ਸਾਥੀ ਮਨੁੱਖ ਵਾਸਤੇ ਸਹਾਰਾ ਹੁੰਦੇ ਹਨ, ਤਿਵੇਂ ਕਾਮਾਦਿਕ ਵੈਰੀਆਂ ਦੇ ਟਾਕਰੇ ਤੇ ਮਨੁੱਖ ਵਾਸਤੇ) ਪਰਮਾਤਮਾ ਦਾ ਨਾਮ (ਮਾਨੋ) ਲੱਖਾਂ ਕ੍ਰੋੜਾਂ ਬਾਹਾਂ ਹੈ,ਪਦ ਅਰਥ ਕੋਟਿ = ਕ੍ਰੋੜ। ਬਾਹਾ = ਬਾਹਾਂ, ਸਾਥੀ, ਮਦਦਗਾਰ।
SikhNet (Spanish)El que alaba el Nombre de Señor, tiene el poder de miles de armas.
ਹਰਿ ਜਸੁ ਕੀਰਤਨੁ, ਸੰਗਿ ਧਨੁ ਤਾਹਾ ॥
har jas keeratan, sang dhan taahaa |
Sant Singh KhalsaThe wealth of the Kirtan of the Lord's Praises is with him.
Manmohan SinghWith him is the wealth of the celebration of the Lord's praise.
Manmohan Singh (Punjabi)ਉਸ ਦੇ ਅੰਗ ਸੰਗ ਸੁਆਮੀ ਦੀ ਮਹਿਮਾ ਗਾਇਨ ਕਰਨਾ ਹੀ ਦੌਲਤ ਹੈ।
Fareedkot Teekaਜੋ ਹਰੀ ਜਸ ਕਾ ਕੀਰਤਨ ਕਰਨਾ ਹੈ (ਤਾਹਾ) ਪਰਲੋਕ ਮੇਂ ਏਹੁ ਧਨ ਸੰਗੀ ਹੈ॥
Prof. Sahib Singhਪਰਮਾਤਮਾ ਦਾ ਜਸ-ਕੀਰਤਨ ਉਸ ਦੇ ਪਾਸ ਧਨ ਹੈ।ਪਦ ਅਰਥ ਜਸੁ ਕੀਰਤਨੁ = ਸਿਫ਼ਤ-ਸਾਲਾਹ। ਸੰਗਿ ਤਾਹਾ = ਉਸ (ਮਨੁੱਖ) ਦੇ ਪਾਸ।
SikhNet (Spanish)Sí, aquél que tiene en su ser la Riqueza de la Alabanza del Señor,
ਗਿਆਨ ਖੜਗੁ ਕਰਿ ਕਿਰਪਾ ਦੀਨਾ; ਦੂਤ ਮਾਰੇ ਕਰਿ ਧਾਈ ਹੇ ॥੯॥
giaan kharrag kar kirapaa deenaa; doot maare kar dhaaee he |9|
Sant Singh KhalsaIn His Mercy, God has blessed me with the sword of spiritual wisdom; I have attacked and killed the demons. ||9||
Manmohan SinghIn His mercy, the Lord has blessed me with the sword of divine knowledge and launching an attack, I have killed the demons.
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਸੁਆਮੀ ਨੇ ਮੈਨੂੰ ਬ੍ਰਹਮ-ਵਿਚਾਰ ਦੀ ਤਲਵਾਰ ਬਖ਼ਸ਼ੀ ਹੈ ਅਤੇ ਹੱਲਾ ਬੋਲ ਕੇ, ਮੈਂ ਵਿਕਾਰਾਂ ਨੂੰ ਮਾਰ ਮੁਕਾਇਆ ਹੈ।
Fareedkot Teekaਸਤਿਗੁਰੋਂ ਨੇ ਜਿਨੋਂ ਕੋ ਕਿਰਪਾ ਕਰ ਕੇ ਗਿਆਨ ਖੜਗ ਦੀਆ ਹੈ ਤਿਨੋਂ ਨੇ ਕਾਮ ਆਦੀ ਦੂਤ (ਧਾਇ) ਦੌੜ ਕਰ, ਭਾਵ ਉਦਮ ਕਰ ਕੇ ਮਾਰੇ ਹੈਂ॥੯॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਆਤਮਕ ਜੀਵਨ ਦੀ ਸੂਝ ਦੀ ਤਲਵਾਰ ਕਿਰਪਾ ਕਰ ਕੇ ਦੇਂਦਾ ਹੈ, ਉਹ ਮਨੁੱਖ ਹੱਲਾ ਕਰ ਕੇ ਕਾਮਾਦਿਕ ਵੈਰੀਆਂ ਨੂੰ ਮਾਰ ਲੈਂਦਾ ਹੈ ॥੯॥ਪਦ ਅਰਥ ਖੜਗੁ = ਤਲਵਾਰ। ਕਰਿ = ਕਰ ਕੇ। ਦੂਤ = (ਕਾਮਾਦਿਕ) ਵੈਰੀ। ਧਾਈ = ਹੱਲਾ ॥੯॥
SikhNet (Spanish)a él Dios en Su Misericordia, lo bendice con la Espada de la Sabiduría y con un simple toque destruye lo maligno en su interior. (9)
ਹਰਿ ਕਾ ਜਾਪੁ ਜਪਹੁ; ਜਪੁ ਜਪਨੇ ॥
har kaa jaap japahu; jap japane |
Sant Singh KhalsaChant the Chant of the Lord, the Chant of Chants.
Manmohan SinghInstead of uttering other names, utter thou the Lord's Name.
Manmohan Singh (Punjabi)ਹੋਰ ਨਾਵਾਂ ਦਾ ਉਚਾਰਨ ਕਰਨ ਦੀ ਥਾਂ, ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ।
Fareedkot Teekaਆਪ ਜਪਨੇ ਜੋਗ ਹੋਇਕੈ ਹਰੀ ਕਾ ਜਾਪ ਜਪੋ ਔ ਔਰੋਂ ਕੋ ਭੀ ਜਪਾਵਹੁ॥
Prof. Sahib Singhਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ, ਇਹੀ ਜਪਣ-ਜੋਗ ਜਪ ਹੈ।ਪਦ ਅਰਥ ਜਪੁ ਜਪਨੇ = ਜਪਣ-ਯੋਗ ਜਪ।
SikhNet (Spanish)Sí, contempla siempre el Nombre del Señor, el Dios,
ਜੀਤਿ ਆਵਹੁ; ਵਸਹੁ ਘਰਿ ਅਪਨੇ ॥
jeet aavahu; vasahu ghar apane |
Sant Singh KhalsaBe a winner of the game of life and come to abide in your true home.
Manmohan SinghWinning the life game thou shall come to abide in thy own home.
Manmohan Singh (Punjabi)ਜੀਵਨ ਦੀ ਖੇਡ ਨੂੰ ਜਿੱਤ ਕੇ ਤੂੰ ਆ ਕੇ ਆਪਦੇ ਨਿੱਜ ਦੇ ਘਰ ਅੰਦਰ ਟਿੱਕ ਜਾਵੇਗਾ।
Fareedkot Teekaਜਉ ਕਾਮਾਦਿਕੋਂ ਕੋ ਜਿਤ ਕੇ ਵਿਚਾਰ ਮੇਂ ਆਵਹੁ ਤਉ ਅਪਨੇ ਘਰ ਸਰੂਪ ਮੇਂ ਵਸੋ॥
Prof. Sahib Singh(ਇਸ ਜਪ ਦੀ ਬਰਕਤਿ ਨਾਲ ਕਾਮਾਦਿਕ ਵੈਰੀਆਂ ਨੂੰ) ਜਿੱਤ ਕੇ ਆਪਣੇ ਅਸਲ ਘਰ ਵਿਚ ਟਿਕੇ ਰਹੋਗੇ।ਪਦ ਅਰਥ ਜੀਤਿ = ਜਿੱਤ ਕੇ। ਘਰਿ ਅਪਨੇ = ਆਪਣੇ ਘਰ ਵਿਚ, ਸ੍ਵੈ-ਸਰੂਪ ਵਿਚ, ਪ੍ਰਭੂ-ਚਰਨਾਂ ਵਿਚ।
SikhNet (Spanish)para que ganes el juego de la vida y regreses a habitar en tu propio hogar,
ਲਖ ਚਉਰਾਸੀਹ ਨਰਕ. ਨ ਦੇਖਹੁ; ਰਸਕਿ ਰਸਕਿ ਗੁਣ ਗਾਈ ਹੇ ॥੧੦॥
lakh chauraaseeh narak. na dekhahu; rasak rasak gun gaaee he |10|
Sant Singh KhalsaYou shall not see the 8.4 million types of hell; sing His Glorious Praises and remain saturated with loving devotion||10||
Manmohan SinghSinging the Lord's Praise, saturated with His love, thou shall (fall not into) or (see not) the eighty-four lacs of hells.
Manmohan Singh (Punjabi)ਉਸ ਦੇ ਪ੍ਰੇਮ ਅੰਦਰ ਗੱਚ ਹੈ, ਸੁਆਮੀ ਦੀ ਕੀਰਤੀ ਗਾਇਨ ਕਰਨ ਦੁਆਰਾ, ਤੂੰ ਚੁਰਾਸੀ ਲੱਖ ਦੋਜ਼ਕਾਂ ਵਿੱਚ ਨਹੀਂ ਪਵੇਗਾ।
Fareedkot Teekaਤਬ ਚਉਰਾਸੀ ਲਖ ਜੋਨੀ ਰੂਪ ਨਰਕ ਨਾਂ ਦੇਖੋਗੇ, ਤਬ (ਰਸਕਿ) ਪ੍ਰੇਮੀ ਹੋਇਕੈ ਔਰ (ਰਸਕਿ) ਤਦਾਕਾਰ ਹੋ ਕੇ ਪਰਮੇਸਰ ਕੇ ਗੁਣੋਂ ਕੋ ਗਾਵਣੇ ਵਾਲੇ ਹੋਵੋ॥੧੦॥
Prof. Sahib Singhਚੌਰਾਸੀ ਲੱਖ ਜੂਨਾਂ ਦੇ ਨਰਕ ਵੇਖਣੇ ਨਹੀਂ ਪੈਣਗੇ। (ਜਿਹੜਾ ਮਨੁੱਖ) ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਂਦਾ ਹੈ (ਉਸ ਨੂੰ ਇਹ ਫਲ ਪ੍ਰਾਪਤ ਹੁੰਦਾ ਹੈ ॥੧੦॥ਪਦ ਅਰਥ ਰਸਕਿ = ਰਸ ਨਾਲ, ਪ੍ਰੇਮ ਨਾਲ। ਗਾਈ = ਗਾਂਦਾ ਹੈ ॥੧੦॥
SikhNet (Spanish)para que no caigas en la oscuridad de miles de vientres y recites el Nombre el Señor con toda Devoción. (10)
ਖੰਡ ਬ੍ਰਹਮੰਡ ਉਧਾਰਣਹਾਰਾ ॥
khandd brahamandd udhaaranahaaraa |
Sant Singh KhalsaHe is the Savior of worlds and galaxies.
Manmohan SinghThe Lord is the Saviour of the beings of the continents and universes.
Manmohan Singh (Punjabi)ਪ੍ਰਭੂ ਮਹਾਂ ਦੀਪਾਂ ਅਤੇ ਆਲਮਾਂ ਦੇ ਜੀਵਾਂ ਦਾ ਪਾਰ ਉਤਾਰਾ ਕਰਨ ਵਾਲਾ ਹੈਂ।
Fareedkot Teekaਸੋ ਖੰਡ ਔ ਬ੍ਰਹਮਮੰਡੋਂ ਕੇ ਉਧਾਰਨੇ ਵਾਲਾ ਹੈ॥
Prof. Sahib Singhਪਰਮਾਤਮਾ ਖੰਡਾਂ ਬ੍ਰਹਮੰਡਾਂ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ-ਜੋਗ ਹੈ।ਪਦ ਅਰਥ ਉਧਾਰਣਹਾਰਾ = ਵਿਕਾਰਾਂ ਤੋਂ ਬਚਾ ਸਕਣ ਵਾਲਾ।
SikhNet (Spanish)El Señor salva el Universo entero y todas sus partes.
ਊਚ ਅਥਾਹ ਅਗੰਮ ਅਪਾਰਾ ॥
aooch athaah agam apaaraa |
Sant Singh KhalsaHe is lofty, unfathomable, inaccessible and infinite.
Manmohan SinghHe is lofty, Unfathomable, Unapproachable and Infinite.
Manmohan Singh (Punjabi)ਉਹ ਬੁਲੰਦ, ਬੇਥਾਹ, ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।
Fareedkot Teekaਜੋ ਪਰਮੇਸਰ ਊਚਾ ਔ ਅਥਾਹ ਔ ਅਗਮ ਪੁਨਾ ਅਧਾਰ ਹੈ॥
Prof. Sahib Singhਉਹ ਪ੍ਰਭੂ ਉੱਚਾ ਹੈ ਅਥਾਹ ਹੈ ਅਪਹੁੰਚ ਹੈ ਬੇਅੰਤ ਹੈ।ਪਦ ਅਰਥ ਅਥਾਹ = ਬਹੁਤ ਹੀ ਡੂੰਘਾ। ਅਗੰਮ = ਅਪਹੁੰਚ।
SikhNet (Spanish)Él, es Sublime, Insondable, Infinito y Sin Ataduras; sobre quien sea que Él posa Su Misericordia,
ਜਿਸ ਨੋ ਕ੍ਰਿਪਾ ਕਰੇ ਪ੍ਰਭੁ ਅਪਨੀ; ਸੋ ਜਨੁ ਤਿਸਹਿ ਧਿਆਈ ਹੇ ॥੧੧॥
jis no kripaa kare prabh apanee; so jan tiseh dhiaaee he |11|
Sant Singh KhalsaThat humble being, unto whom God grants His Grace, meditates on Him. ||11||
Manmohan SinghOn whomsoever the Lord showers His benediction; That man alone mediates on Him.
Manmohan Singh (Punjabi)ਜਿਸ ਕਿਸੇ ਉਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ; ਕੇਵਲ ਉਹ ਇਨਸਾਨ ਹੀ ਉਸ ਦਾ ਸਿਮਰਨ ਕਰਦਾ ਹੈ।
Fareedkot Teekaਜਿਸ ਕੋ ਪ੍ਰਭੂ ਆਪਣੀ ਕਿਰਪਾ ਕਰੇ ਸੋਈ ਪੁਰਸ਼ ਤਿਸ ਕੇ ਧਿਆਵਨੇ ਵਾਲਾ ਹੋਤਾ ਹੈ॥੧੧॥
Prof. Sahib Singhਜਿਸ ਮਨੁੱਖ ਉਤੇ ਉਹ ਆਪਣੀ ਕਿਰਪਾ ਕਰਦਾ ਹੈ ਉਹ ਮਨੁੱਖ ਉਸੇ ਪ੍ਰਭੂ ਨੂੰ ਹੀ ਸਿਮਰਦਾ ਰਹਿੰਦਾ ਹੈ ॥੧੧॥ਪਦ ਅਰਥ ਤਿਸਹਿ = ਤਿਸੁ ਹੀ, ਉਸ (ਪਰਮਾਤਮਾ) ਨੂੰ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ॥੧੧॥
SikhNet (Spanish)ese ser también Lo contempla. (11)
ਬੰਧਨ ਤੋੜਿ. ਲੀਏ ਪ੍ਰਭਿ ਮੋਲੇ ॥
bandhan torr. lee prabh mole |
Sant Singh KhalsaGod has broken my bonds, and claimed me as His own.
Manmohan SinghThe Lord has shattered my shackles and united me with Himself.
Manmohan Singh (Punjabi)ਸੁਆਮੀ ਨੇ ਮੇਰੀਆਂ ਬੇੜੀਆਂ ਕੱਟ ਦਿੱਤੀਆਂ ਹਨ ਅਤੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
Fareedkot Teekaਪ੍ਰਭੂ ਨੇ ਬੰਧਨ ਤੋੜ ਕਰ ਹਮ ਮੋਲ ਲੀਏ ਹੈਂ॥
Prof. Sahib Singhਜਿਸ ਮਨੁੱਖ ਦੇ (ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ ਪ੍ਰਭੂ ਨੇ ਉਸ ਨੂੰ ਆਪਣਾ ਬਣਾ ਲਿਆ,ਪਦ ਅਰਥ ਤੋੜਿ = ਤੋੜ ਕੇ। ਪ੍ਰਭਿ = ਪ੍ਰਭੂ ਨੇ।
SikhNet (Spanish)El Señor rompe nuestras ataduras y nos une a Su Ser.
ਕਰਿ ਕਿਰਪਾ; ਕੀਨੇ ਘਰ ਗੋਲੇ ॥
kar kirapaa; keene ghar gole |
Sant Singh KhalsaIn His Mercy, He has made me the slave of His home.
Manmohan SinghTaking pity on me, He has made me the slave of His Home.
Manmohan Singh (Punjabi)ਮੇਰੇ ਉਤੇ ਮਿਹਰ ਧਾਰ ਕੇ, ਮੈਨੂੰ ਉਸ ਨੇ ਆਪਣੇ ਘਰ ਦਾ ਗੁਮਾਸ਼ਤਾ ਬਣਾ ਲਿਆ ਹੈ।
Fareedkot Teekaਕਿਰਪਾ ਕਰ ਕੇ ਅਪਨੇ ਘਰ ਕੇ ਗੋਲੇ ਕੀਏ ਹੈਂ, ਭਾਵ ਸੰਤੋਂ ਕੀ ਸੇਵਾ ਮੇਂ ਲਗਾਏ ਹਾਂ॥
Prof. Sahib Singhਮਿਹਰ ਕਰ ਕੇ ਜਿਸ ਨੂੰ ਉਸ ਨੇ ਆਪਣੇ ਘਰ ਦਾ ਦਾਸ ਬਣਾ ਲਿਆ,ਪਦ ਅਰਥ ਘਰ ਗੋਲੇ = ਘਰ ਦੇ ਸੇਵਕ।
SikhNet (Spanish)Por Su Misericordia, Él nos convierte en Sus Esclavos y en nuestro interior resuena la Melodía Celestial del Equilibrio.
ਅਨਹਦ ਰੁਣ ਝੁਣਕਾਰੁ ਸਹਜ ਧੁਨਿ; ਸਾਚੀ ਕਾਰ ਕਮਾਈ ਹੇ ॥੧੨॥
anahad run jhunakaar sehaj dhun; saachee kaar kamaaee he |12|
Sant Singh KhalsaThe unstruck celestial sound current resounds and vibrates, when one performs acts of true service. ||12||
Manmohan SinghPerforming hearty service unto the Lord, incessant melodious music and celestial strain plays for me.
Manmohan Singh (Punjabi)ਸੁਆਮੀ ਦੀ ਦਿਲੀ ਸੇਵਾ ਕਰਨ ਦੁਆਰਾ, ਮੇਰੇ ਲਈ ਅਖੰਡ, ਸੁਰੀਲਾ ਸੰਗੀਤ ਅਤੇ ਬੈਕੁੰਠੀ ਕੀਰਤਨ ਹੁੰਦਾ ਹੈ।
Fareedkot Teekaਨਾਮ ਜਪਨੇ ਕੀ ਸਾਚੀ ਕਾਰ ਕਮਾਈ ਹੈ, ਤਾਂ ਤੇ ਰਿਦੇ ਮੇਂ ਸਹਜੇ ਹੀ (ਅਨਹਦ) ਇਕ ਰਸ ਸਬਦ ਕੀ (ਰੁਣ ਝੁਣਕਾਰ) ਅਨੰਦ ਕੇ ਪ੍ਰਾਪਤਿ ਕਰਨੇ ਵਾਲੀ ਧੁਨੀ ਹੋ ਰਹੀ ਹੈ॥੧੨॥☬ਪੁਨਾ ਭੀ ਹਮ ਐਸੇ ਪ੍ਰਾਰਥਨਾ ਕਰਤੇ ਹੈਂ:
Prof. Sahib Singhਉਹ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੀ ਤਾਰ ਬੱਝੀ ਰਹਿੰਦੀ ਹੈ, ਉਸ ਦੇ ਅੰਦਰ ਸਿਫ਼ਤ-ਸਾਲਾਹ ਦਾ (ਮਾਨੋ) ਲਗਾਤਾਰ ਮਿੱਠਾ ਸੁਰੀਲਾ ਰਾਗ ਹੁੰਦਾ ਰਹਿੰਦਾ ਹੈ ॥੧੨॥ਪਦ ਅਰਥ ਅਨਹਦ = ਇਕ-ਰਸ, ਲਗਾਤਾਰ, ਬਿਨਾ ਵਜਾਏ ਵੱਜ ਰਿਹਾ। ਰੁਣ ਝੁਣ = ਮਿੱਠਾ ਸੁਰੀਲਾ ਰਾਗ। ਰੁਣਝੁਣਕਾਰੁ = ਲਗਾਤਾਰ ਹੋ ਰਿਹਾ ਮਿੱਠਾ ਸੁਰੀਲਾ ਰਾਗ। ਸਹਜ = ਆਤਮਕ ਅਡੋਲਤਾ। ਧੁਨਿ = ਸੁਰ। ਸਾਚੀ = ਸਦਾ ਕਾਇਮ ਰਹਿਣ ਵਾਲੀ ॥੧੨॥
SikhNet (Spanish)Sí, esta es la Verdadera Tarea que uno realiza. (12)
ਮਨਿ ਪਰਤੀਤਿ ਬਨੀ; ਪ੍ਰਭ ਤੇਰੀ ॥
man parateet banee; prabh teree |
Sant Singh KhalsaO God, I have enshrined faith in You within my mind.
Manmohan SinghO my Lord, within my mind, I have enshrined faith in Thee,
Manmohan Singh (Punjabi)ਹੇ ਮੇਰੇ ਸੁਆਮੀ! ਆਪਣੇ ਚਿੱਤ ਅੰਦਰ ਮੈਂ ਤੇਰੇ ਉੱਤੇ ਭਰੋਸਾ ਧਾਰ ਲਿਆ ਹੈ,
Fareedkot Teekaਹੇ ਪ੍ਰਭੂ! ਜਬ ਤੇ ਮਨ ਮੇਂ ਤੇਰੀ ਪ੍ਰਤੀਤ ਬਨੀ ਅਰਥਾਤ ਧਾਰੀ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੇਰੀ ਸਰਧਾ ਬਣ ਜਾਂਦੀ ਹੈ,ਪਦ ਅਰਥ ਮਨਿ = (ਜਿਸ ਮਨੁੱਖ ਦੇ) ਮਨ ਵਿਚ। ਪਰਤੀਤਿ = ਸਰਧਾ। ਪ੍ਰਭ = ਹੇ ਪ੍ਰਭੂ!
SikhNet (Spanish)Oh Dios, en lo más íntimo de mi ser,
ਬਿਨਸਿ ਗਈ; ਹਉਮੈ ਮਤਿ ਮੇਰੀ ॥
binas gee; haumai mat meree |
Sant Singh KhalsaMy egotistical intellect has been driven out.
Manmohan Singhand my haughty intellect has been effaced.
Manmohan Singh (Punjabi)ਅਤੇ ਮੈਂਡੀ ਹੰਕਾਰ ਵਾਲੀ ਬੁੱਧੀ ਨਾਸ ਹੋ ਗਈ ਹੈ।
Fareedkot Teekaਤਬ ਸੇ ਮੇਰੀ ਬੁਧੀ ਮੇਂ ਸੇ ਹੰਤਾ, ਮਮਤਾ ਨਸ਼ਟ ਹੋ ਗਈ ਹੈ॥
Prof. Sahib Singhਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਮਮਤਾ ਵਾਲੀ ਬੁੱਧੀ ਨਾਸ ਹੋ ਜਾਂਦੀ ਹੈ।ਪਦ ਅਰਥ ਮਤਿ ਮੇਰੀ = 'ਮੇਰੀ ਮੇਰੀ' ਕਰਨ ਵਾਲੀ ਮੱਤ, ਮਮਤਾ ਵਾਲੀ ਮੱਤ।
SikhNet (Spanish)creo en Ti, me libero así de mi ego y de la idea del yo y lo mío,
ਅੰਗੀਕਾਰੁ ਕੀਆ ਪ੍ਰਭਿ ਅਪਨੈ; ਜਗ ਮਹਿ ਸੋਭ ਸੁਹਾਈ ਹੇ ॥੧੩॥
angeekaar keea prabh apanai; jag meh sobh suhaaee he |13|
Sant Singh KhalsaGod has made me His own, and now I have a glorious reputation in this world. ||13||
Manmohan SinghMy Lord has taken my side and beauteous has become my magnificence in this world.
Manmohan Singh (Punjabi)ਮੇਰੇ ਪ੍ਰਭੂ ਨੇ ਮੇਰਾ ਪੱਖ ਲੈ ਲਿਆ ਹੈ ਅਤੇ ਸੁੰਦਰ ਹੋ ਗਈ ਹੈ ਮੇਰੀ ਸੋਭਾ ਇਸ ਜਹਾਨ ਅੰਦਰ।
Fareedkot Teekaਅਪਨੇ ਪ੍ਰਭੂ ਨੇ ਪਖ ਕੀਆ ਹੈ ਇਸ ਤੇ ਜਗਤ ਮੇਂ ਸੋਭਾ ਸੋਭ ਰਹੀ ਹੈ, ਭਾਵ ਫੈਲ ਰਹੀ ਹੈ॥੧੩॥
Prof. Sahib Singhਆਪਣੇ ਪ੍ਰਭੂ ਨੇ ਜਿਸ ਮਨੁੱਖ ਦੀ ਸਹਾਇਤਾ ਕੀਤੀ, ਉਸ ਦੀ ਸਾਰੇ ਜਗਤ ਵਿਚ ਸੋਭਾ ਚਮਕ ਪਈ ॥੧੩॥ਪਦ ਅਰਥ ਅੰਗੀਕਾਰੁ = ਪੱਖ। ਪ੍ਰਭਿ = ਪ੍ਰਭੂ ਨੇ। ਸੋਭ = ਸੋਭਾ। ਸੁਹਾਈ = ਸੋਹਣੀ ਬਣੀ ॥੧੩॥
SikhNet (Spanish)de esa forma Tú eres mi Propietario y el mundo entero resuena con Gloria. (13)
ਜੈ ਜੈ ਕਾਰੁ ਜਪਹੁ ਜਗਦੀਸੈ ॥
jai jai kaar japahu jagadeesai |
Sant Singh KhalsaProclaim His Glorious Victory, and meditate on the Lord of the Universe.
Manmohan SinghHail! hail! is unto the Lord contemplate thou Him, the Master of the universe.
Manmohan Singh (Punjabi)ਵਾਹ! ਵਾਹ! ਹੈ ਸੁਆਮੀ ਨੂੰ। ਤੂੰ ਉਸ ਆਲਮ ਦੇ ਮਾਲਕ ਦਾ ਸਿਮਰਨ ਕਰ।
Fareedkot Teekaਹੇ ਭਾਈ! ਜੈ ਜੈ ਕਾਰ ਕਰ ਜਗਤ ਕੇ ਪ੍ਰੇਰਕ ਕੋ ਜਪਤਾ ਹੂੰ॥
Prof. Sahib Singhਜਗਤ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਰਹੋ।ਪਦ ਅਰਥ ਜੈ ਜੈਕਾਰੁ = ਸਿਫ਼ਤ-ਸਾਲਾਹ। ਜਗਦੀਸੈ = ਜਗਦੀਸ ਦੀ, ਜਗਤ ਦੇ ਮਾਲਕ ਦੀ (ਜਗਤ-ਈਸ)।
SikhNet (Spanish)Oh, Victoria sea al Señor, contémplenlo, oh seres humanos.
ਬਲਿ ਬਲਿ ਜਾਈ; ਪ੍ਰਭ ਅਪੁਨੇ ਈਸੈ ॥
bal bal jaaee; prabh apune eesai |
Sant Singh KhalsaI am a sacrifice, a sacrifice to my Lord God.
Manmohan SinghA sacrifice, sacrifice am I unto my Lord master.
Manmohan Singh (Punjabi)ਕੁਰਬਾਨ, ਕੁਰਬਾਨ ਹਾਂ ਮੈਂ ਆਪਣੇ ਸੁਆਮੀ ਮਾਲਕ ਉਤੋਂ।
Fareedkot Teekaਸਮ੍ਰਥ ਅਪਨੇ ਈਸ੍ਵਰ ਕੇ ਬਾਰੰਬਾਰ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਤਾਂ ਆਪਣੇ ਈਸ਼੍ਵਰ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹਾਂ।ਪਦ ਅਰਥ ਜਾਈ = ਜਾਈਂ, ਮੈਂ ਜਾਂਦਾ ਹਾਂ। ਈਸ = ਈਸ਼੍ਵਰ।
SikhNet (Spanish)Sí, ofrezcan su ser en sacrificio a Él, a su Dios Todopoderoso,
ਤਿਸੁ ਬਿਨੁ ਦੂਜਾ; ਅਵਰੁ. ਨ ਦੀਸੈ; ਏਕਾ ਜਗਤਿ ਸਬਾਈ ਹੇ ॥੧੪॥
tis bin doojaa; avar. na deesai; ekaa jagat sabaaee he |14|
Sant Singh KhalsaI do not see any other except Him. The One Lord pervades the whole world. ||14||
Manmohan SinghWithout Him, I see not any other. The one Lord pervades the entire universe.
Manmohan Singh (Punjabi)ਉਸ ਦੇ ਬਗੈਰ, ਮੈਨੂੰ ਹੋਰ ਕੋਈ ਨਹੀਂ ਦਿਸਦਾ ਇੱਕ ਸੁਆਮੀ ਹੀ ਸਾਰੇ ਸੰਸਾਰ ਅੰਦਰ ਰੱਮ ਰਿਹਾ ਹੈ।
Fareedkot Teekaਤਿਸ ਬਿਨਾਂ ਦੂਸਰਾ ਹੋਰ ਨਹੀਂ ਦੇਖੀਤਾ, ਏਕ ਕੀ ਸਤਾ ਸਭ ਜਗਤ ਮੇਂ ਆਈ ਹੂਈ ਹੈ॥੧੪॥☬ਤਾਂ ਤੇ ਤਿਸ ਆਗੇ ਬੇਨਤੀ ਕਰੀਏ:
Prof. Sahib Singhਉਸ ਪ੍ਰਭੂ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਦਿੱਸਦਾ। ਸਾਰੇ ਜਗਤ ਵਿਚ ਉਹ ਇਕ ਆਪ ਹੀ ਆਪ ਹੈ ॥੧੪॥ਪਦ ਅਰਥ ਜਗਤਿ ਸਬਾਈ = ਸਾਰੇ ਜਗਤ ਵਿਚ ॥੧੪॥
SikhNet (Spanish)pues no hay ningún otro más que Él y sólo Él prevalece en el mundo entero. (14)
ਸਤਿ ਸਤਿ; ਸਤਿ ਪ੍ਰਭੁ ਜਾਤਾ ॥
sat sat; sat prabh jaataa |
Sant Singh KhalsaTrue, True, True is God.
Manmohan SinghTrue, true, true, I know my Lord to be.
Manmohan Singh (Punjabi)ਮੈਂ ਆਪਣੇ ਸੁਆਮੀ ਨੂੰ ਸੱਚਾ, ਸੱਚਾ ਸੱਚਾ ਜਾਣਦਾ ਹਾਂ।
Fareedkot Teekaਹੇ ਸਤ ਸਰੂਪ ਪ੍ਰਭੂ! ਮੈਨੇ ਨਿਹਚੇ ਕਰਤੇ ਤੇਰੇ ਕੋ ਹੀ ਸਤ ਜਾਣਿਆ ਹੈ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਨੂੰ ਸਦਾ-ਥਿਰ ਸਦਾ-ਥਿਰ ਜਾਣ ਲਿਆ ਹੈ,ਪਦ ਅਰਥ ਸਤਿ = ਸਦਾ ਕਾਇਮ ਰਹਿਣ ਵਾਲਾ।
SikhNet (Spanish)Verdad, Verdad, siempre Verdad es Él, nuestro Dios,
ਗੁਰ ਪਰਸਾਦਿ; ਸਦਾ ਮਨੁ ਰਾਤਾ ॥
gur parasaad; sadaa man raataa |
Sant Singh KhalsaBy Guru's Grace, my mind is attuned to Him forever.
Manmohan SinghBy the Guru's grace, my mind ever remains imbued with Him.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੇਰਾ ਚਿੱਤ ਹਮੇਸ਼ਾਂ ਉਸ ਨਾਲ ਰੰਗਿਆ ਰਹਿੰਦਾ ਹੈ।
Fareedkot Teekaਗੁਰਾਂ ਕੀ ਕਿਰਪਾ ਤੇ ਮੇਰਾ ਮਨ ਸਦਾ ਤੇਰੇ ਮੇਂ ਰੰਗਿਆ ਰਹਿਤਾ ਹੈ॥
Prof. Sahib Singhਉਸ ਦਾ ਮਨ ਗੁਰੂ ਦੀ ਕਿਰਪਾ ਨਾਲ ਉਸ ਵਿਚ ਰੰਗਿਆ ਰਹਿੰਦਾ ਹੈ।ਪਦ ਅਰਥ ਪਰਸਾਦਿ = ਕਿਰਪਾ ਨਾਲ। ਰਾਤਾ = ਰੰਗਿਆ ਹੋਇਆ।
SikhNet (Spanish)y por la Gracia del Guru, mi mente está siempre imbuida en Él. Oh Dios,
ਸਿਮਰਿ ਸਿਮਰਿ ਜੀਵਹਿ ਜਨ ਤੇਰੇ; ਏਕੰਕਾਰਿ ਸਮਾਈ ਹੇ ॥੧੫॥
simar simar jeeveh jan tere; ekankaar samaaee he |15|
Sant Singh KhalsaYour humble servants live by meditating, meditating in remembrance on You, merging in You, O One Universal Creator. ||15||
Manmohan SinghThine slaves live by remembering, remembering Thee and merge in Thee, O Unique Lord.
Manmohan Singh (Punjabi)ਤੇਰੇ ਗੋਲੇ ਤੈਨੂੰ ਆਰਾਧ, ਆਰਾਧ, ਕੇ ਜੀਉਂਦੇ ਹਨ ਅਤੇ ਤੇਰੇ ਅੰਦਰ ਹੀ ਲੀਨ ਹੋ ਜਾਂਦੇ ਹਨ, ਹੇ ਅਦੁੱਤੀ ਸਾਹਿਬ।
Fareedkot Teekaਹੇ ਇਕ ਸਰੂਪ! ਜੋ ਦਾਸ ਮਨ ਬਾਣੀ ਕਰ ਤੇਰੇ ਕੋ ਸਿਮਰਤੇ ਹੂਏ ਜੀਵਤੇ ਹੈਂ ਤਿਨੋਂ ਕੀ ਤੇਰੇ ਮੇਂ ਅਭੇਦਤਾ ਹੋਈ ਹੈ॥੧੫॥
Prof. Sahib Singhਹੇ ਪ੍ਰਭੂ! ਤੇਰੇ ਸੇਵਕ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਹਨ, ਉਹ ਸਦਾ ਤੇਰੇ ਸਰਬ-ਵਿਆਪਕ ਸਰੂਪ ਵਿਚ ਲੀਨ ਰਹਿੰਦੇ ਹਨ ॥੧੫॥ਪਦ ਅਰਥ ਸਿਮਰਿ = ਸਿਮਰ ਕੇ। ਏਕੰਕਾਰਿ = ਇਕ-ਓਅੰਕਾਰ ਵਿਚ, ਸਰਬ-ਵਿਆਪਕ ਵਿਚ ॥੧੫॥
SikhNet (Spanish)Tus Sirvientes logran sobrevivir sólo si habitan en Ti y se inmergen en Tu Ser, oh Ser Supremo. (15)
ਭਗਤ ਜਨਾ ਕਾ ਪ੍ਰੀਤਮੁ ਪਿਆਰਾ ॥
bhagat janaa kaa preetam piaaraa |
Sant Singh KhalsaThe Dear Lord is the Beloved of His humble devotees.
Manmohan SinghThe Loved Lord is dear unto His devotees.
Manmohan Singh (Punjabi)ਪਿਆਰਾ ਪ੍ਰਭੂ ਆਪਣੇ ਪਗਤਾਂ ਦਾ ਲਾਡਲਾ ਹੈ।
Fareedkot Teekaਐਸਾ ਜੋ ਪ੍ਰੀਤਮ ਹੈ, ਸੋ ਭਗਤ ਜਨ ਕਾ ਪਿਆਰਾ ਹੈ॥
Prof. Sahib Singhਸਾਡਾ ਮਾਲਕ-ਪ੍ਰਭੂ ਆਪਣੇ ਭਗਤਾਂ ਦਾ ਪਿਆਰਾ ਹੈ,
SikhNet (Spanish)El Señor es el Bienamado de Sus Devotos.
ਸਭੈ ਉਧਾਰਣੁ; ਖਸਮੁ ਹਮਾਰਾ ॥
sabhai udhaaran; khasam hamaaraa |
Sant Singh KhalsaMy Lord and Master is the Savior of all.
Manmohan SinghMy master is the Emancipator of all.
Manmohan Singh (Punjabi)ਮੇਰਾ ਮਲਕ ਸਾਰਿਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ।
Fareedkot Teekaਹਮਾਰਾ ਸੁਆਮੀ ਸਭ ਕੋ ਉਧਾਰਨ ਵਾਲਾ ਹੈ॥
Prof. Sahib Singhਸਭ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ ਹੈ।ਪਦ ਅਰਥ ਉਧਾਰਣੁ = ਪਾਰ ਲੰਘਾਣ ਜੋਗਾ।
SikhNet (Spanish)Sí, nuestro Maestro es el Dios Emancipador de todo y los deseos de aquél que Lo contemple serán por siempre satisfechos,
ਸਿਮਰਿ ਨਾਮੁ ਪੁੰਨੀ ਸਭ ਇਛਾ; ਜਨ ਨਾਨਕ ਪੈਜ ਰਖਾਈ ਹੇ ॥੧੬॥੧॥
simar naam punee sabh ichhaa; jan naanak paij rakhaaee he |16|1|
Sant Singh KhalsaMeditating in remembrance on the Naam, the Name of the Lord, all desires are fulfilled. He has saved the honor of servant Nanak. ||16||1||
Manmohan SinghContemplating the Name, all the wishes are fulfilled, The Lord has saved the honour of salve Nanak.
Manmohan Singh (Punjabi)ਨਾਮ ਦਾ ਆਰਾਧਨ ਕਰਨ ਦੁਆਰਾ, ਸਾਰੀਆਂ ਚਾਹਨਾਂ ਪੂਰੀਆਂ ਹੋ ਜਾਂਦੀਆਂ ਹਨ। ਸੁਆਮੀ ਨੇ ਗੋਲੇ ਨਾਨਕ ਦੀ ਲੱਜਿਆ ਰੱਖ ਲਈ ਹੈ।
Fareedkot Teekaਨਾਮ ਕੋ ਸਿਮਰ ਕਰ ਸਭ ਆਸਾ ਹਮਾਰੀ ਪੂਰੀ ਹੋਈ ਹੋਈ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੀ ਸਤਿਗੁਰਾਂ ਦੁਆਰੇ ਪੈਜ ਰਖਾਈ ਹੈ॥੧੬॥੧॥☬ਸ੍ਰੀ ਗੁਰੂ ਜੀ ਤਤਸਟ ਹੋ ਕਰ ਦੇਹ ਔ ਜੀਵ ਕਾ ਪਰਸਪਰ ਅਧਿਆਸ ਦਿਖਾਵਤੇ ਹੈਂ:
Prof. Sahib Singhਉਸ ਦਾ ਨਾਮ ਸਿਮਰ ਸਿਮਰ ਕੇ ਉਸ ਦੇ ਭਗਤਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ। ਹੇ ਨਾਨਕ! ਪਰਮਾਤਮਾ ਆਪਣੇ ਸੇਵਕਾਂ ਦੀ ਸਦਾ ਲਾਜ ਰੱਖਦਾ ਹੈ ॥੧੬॥੧॥ਪਦ ਅਰਥ ਪੁੰਨੀ = ਪੂਰੀ ਹੋਈ। ਪੈਜ = ਲਾਜ, ਇੱਜ਼ਤ ॥੧੬॥੧॥
SikhNet (Spanish)pues Dios salva el honor de Sus Devotos. (16-1)