ੴ

ਸਿੱਖਬਾਣੀ · SikhBani

ਸੰਗੀ ਜੋਗੀ ਨਾਰਿ ਲਪਟਾਣੀ ॥

sangee jogee naar lapattaanee
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1072, 1073 · 47 lines
Translations

ਮਾਰੂ ਸੋਲਹੇ ਮਹਲਾ ੫ ॥

maaroo solahe mahalaa 5 | Ang 1072

Sant Singh KhalsaMaaroo, Solahas, Fifth Mehl:
Manmohan SinghMaru Solhas 5th Guru.
Manmohan Singh (Punjabi)ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
SikhNet (Spanish)Maru Solajas, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1072

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained,
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਸੰਗੀ ਜੋਗੀ ਨਾਰਿ ਲਪਟਾਣੀ ॥

sangee jogee naar lapattaanee | Ang 1072

Sant Singh KhalsaThe body-bride is attached to the Yogi, the husband-soul.
Manmohan SinghThe body bride is clung to the rambler spouse.
Manmohan Singh (Punjabi)ਦੇਹ ਪਤਨੀ, ਰਮਤੇ ਪਤੀ ਨਾਲ, ਚਿਮੜੀ ਹੋਈ ਹੈ।
Fareedkot Teeka(ਜੋਗੀ) ਸਰੂਪ ਤੇ ਉਦਾਸੀਨ ਜੋ ਜੀਵ ਹੈ, ਸੋ ਦੇਹ ਕਾ ਸੰਗੀ ਹੋ ਰਹਾ ਹੈ ਔਰ ਤਿਸ ਕੇ ਸੰਗ ਦੇਹ ਰੂਪ ਨਾਰ ਲੰਪਟ ਹੋ ਰਹੀ ਹੈ॥
Prof. Sahib Singh(ਇਹ ਜੀਵਾਤਮਾ ਅਸਲ ਵਿਚ ਵਿਰਕਤ) ਜੋਗੀ (ਹੈ, ਇਹ ਕਾਇਆਂ-) ਇਸਤ੍ਰੀ ਦਾ ਸਾਥੀ (ਜਦੋਂ ਬਣ ਜਾਂਦਾ ਹੈ, ਤਾਂ ਕਾਇਆਂ-) ਇਸਤ੍ਰੀ (ਇਸ ਨਾਲ) ਲਪਟੀ ਰਹਿੰਦੀ ਹੈ, ਇਸ ਨੂੰ ਆਪਣੇ ਮੋਹ ਵਿਚ ਫਸਾਂਦੀ ਰਹਿੰਦੀ ਹੈ,

ਪਦ ਅਰਥ ਸੰਗੀ = ਸਾਥੀ, 'ਨਾਰਿ' ਦਾ ਸਾਥੀ, ਕਾਇਆਂ ਦਾ ਸਾਥੀ। ਜੋਗੀ = (ਅਸਲ ਵਿਚ) ਨਿਰਲੇਪ, ਵਿਰਕਤ (ਜੀਵਾਤਮਾ)। ਨਾਰਿ = ਇਸਤ੍ਰੀ, ਕਾਇਆਂ। ਲਪਟਾਣੀ = ਲਪਟੀ ਹੋਈ ਹੈ, ਚੰਬੜੀ ਹੋਈ ਹੈ।

SikhNet (Spanish)El Alma, cuya libertad es como la del Yogui, se aferra a su mujer,

ਉਰਝਿ ਰਹੀ; ਰੰਗ ਰਸ ਮਾਣੀ ॥

aurajh rahee; rang ras maanee | Ang 1072

Sant Singh KhalsaShe is involved with him, enjoying pleasure and delights.
Manmohan SinghShe is involved with him and enjoys peace and pleasure.
Manmohan Singh (Punjabi)ਉਹ ਉਸ ਨਾਲ ਉਲਝੀ ਹੋਈ ਹੈ ਅਤੇ ਆਰਾਮ ਤੇ ਅਨੰਦ ਭੋਗਦੀ ਹੈ।
Fareedkot Teekaਰਸੋਂ ਕੇ ਅਨੰਦ ਕੋ ਮਾਣਤੀ ਹੋਈ ਫਸ ਰਹੀ ਹੈ॥
Prof. Sahib Singh(ਤੇ ਇਸ ਨਾਲ ਮਾਇਆ ਦੇ) ਰੰਗ ਰਸ ਮਾਣਦੀ ਰਹਿੰਦੀ ਹੈ।

ਪਦ ਅਰਥ ਉਰਝਿ ਰਹੀ = (ਕਾਇਆਂ-ਇਸਤ੍ਰੀ ਜੀਵਾਤਮਾ ਜੋਗੀ ਨਾਲ) ਉਲਝੀ ਹੋਈ ਹੈ, ਉਸ ਨੂੰ ਆਪਣੇ ਮੋਹ ਵਿਚ ਫਸਾ ਰਹੀ ਹੈ।

SikhNet (Spanish)el cuerpo, y así vive involucrada en los asuntos y sabores de la carne.

ਕਿਰਤ ਸੰਜੋਗੀ ਭਏ ਇਕਤ੍ਰਾ; ਕਰਤੇ ਭੋਗ ਬਿਲਾਸਾ ਹੇ ॥੧॥

kirat sanjogee bhe ikatraa; karate bhog bilaasaa he |1| Ang 1072

Sant Singh KhalsaAs a consequence of past actions, they have come together, enjoying pleasurable play. ||1||
Manmohan SinghThrough the coincidence of past actions, they have met together and indulge in revelments.
Manmohan Singh (Punjabi)ਪੂਰਬਲੇ ਕਰਮਾਂ ਦੇ ਮੇਲ ਰਾਹੀਂ, ਉਹ ਇਕੱਠੇ ਹੋ ਗਏ ਹਨ ਅਤੇ ਰੰਗ ਰਲੀਆਂ ਮਾਣਦੇ ਹਨ।
Fareedkot Teekaਕੀਏ ਹੂਏ ਕਰਮੋਂ ਕੇ ਅਨੁਸਾਰ ਇਕਠੇ ਭਏ ਹੈਂ, ਆਪਸ ਮੇਂ ਮਿਲ ਕੇ ਭੋਗ ਬਿਲਾਸ ਕਰਤੇ ਹੈਂ॥੧॥
Prof. Sahib Singhਕੀਤੇ ਕਰਮਾਂ ਦੇ ਸੰਜੋਗਾਂ ਨਾਲ (ਇਹ ਜੀਵਾਤਮਾ ਅਤੇ ਕਾਇਆਂ) ਇਕੱਠੇ ਹੁੰਦੇ ਹਨ, ਤੇ, (ਦੁਨੀਆ ਦੇ) ਭੋਗ ਬਿਲਾਸ ਕਰਦੇ ਰਹਿੰਦੇ ਹਨ ॥੧॥

ਪਦ ਅਰਥ ਕਿਰਤ = ਪਿਛਲੇ ਕੀਤੇ ਕਰਮ। ਕਿਰਤ ਸੰਜੋਗੀ = ਕੀਤੇ ਕਰਮਾਂ ਦੇ ਸੰਜੋਗਾਂ ਨਾਲ। ਇਕਤ੍ਰਾ = ਇਕੱਠੇ। ਕਰਤੇ = ਕਰਦੇ ਹਨ ॥੧॥

SikhNet (Spanish)Por una extraña coincidencia de hechos, ambos se han juntado, y mira cómo se regocijan y se olvidan de todo. (1)

ਜੋ ਪਿਰੁ ਕਰੈ; ਸੁ ਧਨ ਤਤੁ ਮਾਨੈ ॥

jo pir karai; su dhan tat maanai | Ang 1072

Sant Singh KhalsaWhatever the husband does, the bride willingly accepts.
Manmohan SinghWhatever the spouse does, to that, the bride forthwith submits.
Manmohan Singh (Punjabi)ਜਿਹੜਾ ਕੁੱਛ ਭੀ ਪਤੀ ਕਰਦਾ ਹੈ, ਉਸ ਨੂੰ, ਪਤਨੀ ਝਟਪਟ ਹੀ ਕਬੂਲ ਕਰ ਲੈਂਦੀ ਹੈ।
Fareedkot Teekaਜੋ (ਪਿਰੁ) ਪਤੀ ਜੀਵ ਕਰਤਾ ਹੈ, ਸੋ ਤਿਸ ਕੋ ਦੇਹ ਰੂਪ ਇਸਤ੍ਰੀ ਤਾਤਕਾਲ ਹੀ ਮਾਨ ਲੇਤੀ ਹੈ॥
Prof. Sahib Singhਜੋ ਕੁਝ ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਆਖਦਾ ਹੈ ਉਹ ਤੁਰਤ ਮੰਨਦੀ ਹੈ।

ਪਦ ਅਰਥ ਪਿਰੁ = (ਕਾਇਆਂ-ਇਸਤ੍ਰੀ ਦਾ) ਖਸਮ, ਜੀਵਾਤਮਾ। ਧਨ = ਇਸਤ੍ਰੀ, ਕਾਇਆਂ। ਤਤੁ = ਤੁਰਤ। ਮਾਨੇ = ਮੰਨਦੀ ਹੈ।

SikhNet (Spanish)Eso que el Alma, el consorte, hace, a eso la novia, el cuerpo, se somete.

ਪਿਰੁ ਧਨਹਿ ਸੀਗਾਰਿ; ਰਖੈ ਸੰਗਾਨੈ ॥

pir dhaneh seegaar; rakhai sangaanai | Ang 1072

Sant Singh KhalsaThe husband adorns his bride, and keeps her with himself.
Manmohan SinghEmbellishing the bride, the Groom keeps her with himself.
Manmohan Singh (Punjabi)ਪਤਨੀ ਨੂੰ ਸਾਜ ਸੰਵਾਰ ਕੇ, ਪਤੀ ਉਸ ਨੂੰ ਆਪਣੇ ਨਾਲ ਰਖਦਾ ਹੈ।
Fareedkot Teekaਜੀਵ ਪਤੀ ਦੇਹ ਰੂਪ ਇਸਤ੍ਰੀ ਕੋ ਸੀਂਗਾਰ ਕਰ ਕੇ ਸੰਗ ਹੀ ਰਾਖਤਾ ਹੈ॥
Prof. Sahib Singhਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਸਜਾ-ਸੰਵਾਰ ਕੇ ਆਪਣੇ ਨਾਲ ਰੱਖਦਾ ਹੈ।

ਪਦ ਅਰਥ ਧਨਹਿ = ਕਾਇਆਂ-ਇਸਤ੍ਰੀ ਨੂੰ। ਸੀਗਾਰਿ = ਸਿੰਗਾਰ ਕੇ। ਸੰਗਾਨੈ = (ਆਪਣੇ) ਨਾਲ।

SikhNet (Spanish)Y mira, el consorte embellece a la novia y la conserva apegada a él

ਮਿਲਿ ਏਕਤ੍ਰ, ਵਸਹਿ ਦਿਨੁ ਰਾਤੀ; ਪ੍ਰਿਉ ਦੇ ਧਨਹਿ ਦਿਲਾਸਾ ਹੇ ॥੨॥

mil ekatr, vaseh din raatee; priau de dhaneh dilaasaa he |2| Ang 1072

Sant Singh KhalsaJoining together, they live in harmony day and night; the husband comforts his wife. ||2||
Manmohan SinghMeeting together, day and night they dwell in concert and the husband comforts his wife.
Manmohan Singh (Punjabi)ਇਕੱਠੇ ਹੋ, ਦਿਹੁੰ ਤੇ ਰੈਣ ਉਹ ਇਕ ਥਾਂ ਰਹਿੰਦੇ ਹਨ ਅਤੇ ਖ਼ਸਮ ਆਪਣੀ ਵਹੁਟੀ ਨੂੰ ਧੀਰਜ ਤਸੱਲੀ ਦਿੰਦਾ ਹੈ।
Fareedkot Teekaਦਿਨ ਰਾਤ ਮਿਲ ਕੇ ਇਕਠੇ ਹੀ ਵਸਦੇ ਹੈਂ ਔ (ਪ੍ਰਿਉ) ਪਤੀ ਦੇਹ ਇਸਤ੍ਰੀ ਕੋ ਨਿਤ ਹੀ (ਦਿਲਾਸਾ) ਧੀਰਜ ਦੇਤਾ ਹੈ, ਤੇਰੇ ਕੋ ਖਾਨ ਪਾਨ ਕੀ ਕਮੀ ਨਹੀਂ ਰਹਿਣ ਦੇਤਾ॥੨॥
Prof. Sahib Singhਮਿਲ ਕੇ ਦਿਨ ਰਾਤ ਇਹ ਇਕੱਠੇ ਵੱਸਦੇ ਹਨ। ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ (ਕਈ ਤਰ੍ਹਾਂ ਦਾ) ਹੌਸਲਾ ਦੇਂਦਾ ਰਹਿੰਦਾ ਹੈ ॥੨॥

ਪਦ ਅਰਥ ਮਿਲਿ = ਮਿਲ ਕੇ। ਪ੍ਰਿਉ = ਜੀਵਾਤਮਾ-ਪਤੀ ॥੨॥

SikhNet (Spanish)y juntos pasan sus días y noches: el consorte siempre acariciando y condescendiente con la novia. (2)

ਧਨ ਮਾਗੈ; ਪ੍ਰਿਉ ਬਹੁ ਬਿਧਿ ਧਾਵੈ ॥

dhan maagai; priau bahu bidh dhaavai | Ang 1072

Sant Singh KhalsaWhen the bride asks, the husband runs around in all sorts of ways.
Manmohan SinghOn the bride's demand, the spouse runs in many ways.
Manmohan Singh (Punjabi)ਪਤਨੀ ਦੇ ਮੰਗ ਕਰਨ ਉਤੇ ਪਤੀ ਕਈ ਪਾਸੀ ਦੋੜਦਾ ਹੈ।
Fareedkot Teekaਦੇਹ ਇਸਤ੍ਰੀ ਮਾਂਗਤੀ ਹੈ ਤਉ ਜੀਵ ਪਤੀ ਬੁਹੁ ਪ੍ਰਕਾਰ ਧਾਵਤਾ ਹੈ॥
Prof. Sahib Singhਕਾਇਆਂ-ਇਸਤ੍ਰੀ (ਭੀ ਜੋ ਕੁਝ) ਮੰਗਦੀ ਹੈ, (ਉਹ ਹਾਸਲ ਕਰਨ ਵਾਸਤੇ) ਜੀਵਾਤਮਾ-ਪਤੀ ਕਈ ਤਰ੍ਹਾਂ ਦੀ ਦੌੜ-ਭੱਜ ਕਰਦਾ ਫਿਰਦਾ ਹੈ।

ਪਦ ਅਰਥ ਮਾਗੈ = ਮੰਗਦੀ ਹੈ। ਬਹੁ ਬਿਧਿ = ਕਈ ਤਰ੍ਹਾਂ। ਧਾਵੈ = ਦੌੜਿਆ ਫਿਰਦਾ ਹੈ।

SikhNet (Spanish)Lo que la novia pide, el consorte se esfuerza por satisfacer y lo que sea que encuentra,

ਜੋ ਪਾਵੈ; ਸੋ ਆਣਿ ਦਿਖਾਵੈ ॥

jo paavai; so aan dikhaavai | Ang 1072

Sant Singh KhalsaWhatever he finds, he brings to show his bride.
Manmohan SinghWhatever he finds, he comes and shows that to his bride.
Manmohan Singh (Punjabi)ਜਿਹੜਾ ਕੁੱਛ ਉਸ ਨੂੰ ਲੱਭਦਾ ਹੈ ਉਸ ਨੂੰ ਉਹ ਆਪਣੀ ਪਤਨੀ ਨੂੰ ਆ ਵਿਖਾਲਦਾ ਹੈ।
Fareedkot Teekaਜੋ ਪਤੀ ਕੋ ਪ੍ਰਾਪਤਿ ਹੋਤਾ ਹੈ, ਸੋ ਆਇਕੇ ਦਿਖਾਵਤਾ ਹੈ॥
Prof. Sahib Singhਜੋ ਕੁਝ ਉਸ ਨੂੰ ਲੱਭਦਾ ਹੈ, ਉਹ ਲਿਆ ਕੇ (ਆਪਣੀ ਕਾਇਆਂ-ਇਸਤ੍ਰੀ ਨੂੰ) ਵਿਖਾ ਦੇਂਦਾ ਹੈ।

ਪਦ ਅਰਥ ਪਾਵੈ = ਹਾਸਲ ਕਰਦਾ ਹੈ। ਜੋ = ਜੋ ਕੁਝ। ਆਣਿ = ਲਿਆ ਕੇ।

SikhNet (Spanish)corre a enseñárselo a su amor.

ਏਕ ਵਸਤੁ ਕਉ ਪਹੁਚਿ. ਨ ਸਾਕੈ; ਧਨ ਰਹਤੀ ਭੂਖ ਪਿਆਸਾ ਹੇ ॥੩॥

ek vasat kau pahuch. na saakai; dhan rahatee bhookh piaasaa he |3| Ang 1072

Sant Singh KhalsaBut there is one thing he cannot reach, and so his bride remains hungry and thirsty. ||3||
Manmohan SinghUnto one thing, he can reach not and so the bride remains hungry and thirsty.
Manmohan Singh (Punjabi)ਇਕ ਚੀਜ਼ ਨੂੰ ਉਹ ਪੁੱਜ ਨਹੀਂ ਸਕਦਾ ਅਤੇ ਇਸ ਲਈ ਪਤਨੀ ਭੁਖੀ ਤੇ ਤਿਹਾਈ ਰਹਿੰਦੀ ਹੈ।
Fareedkot Teekaਏਕ ਆਤਮ ਵਸਤੂ ਕੋ ਪਹੁੰਚ ਨਹੀਂ ਸਕਤੇ, ਇਸੀ ਤੇ ਇਸਤ੍ਰੀ ਭੂਖੀ ਰਹਿਤੀ ਹੈ ਪਤੀ ਪਿਆਸਾ ਰਹਿਤਾ ਹੈ॥੩॥
Prof. Sahib Singh(ਪਰ ਇਸ ਦੌੜ-ਭੱਜ ਵਿਚ ਇਸ ਨੂੰ) ਨਾਮ-ਪਦਾਰਥ ਨਹੀਂ ਲੱਭ ਸਕਦਾ, (ਨਾਮ-ਪਦਾਰਥ ਤੋਂ ਬਿਨਾ) ਕਾਇਆਂ-ਇਸਤ੍ਰੀ ਦੀ (ਮਾਇਆ ਵਾਲੀ) ਭੁੱਖ ਤ੍ਰੇਹ ਟਿਕੀ ਰਹਿੰਦੀ ਹੈ ॥੩॥

ਪਦ ਅਰਥ ਇਕ ਵਸਤੁ = ਨਾਮ-ਪਦਾਰਥ। ਕਉ = ਨੂੰ। ਰਹਤੀ = ਬਣੀ ਰਹਿੰਦੀ ਹੈ ॥੩॥

SikhNet (Spanish)Pero hay algo que no puede darle y la novia está hambrienta por eso. (3)

ਧਨ ਕਰੈ ਬਿਨਉ; ਦੋਊ ਕਰ ਜੋਰੈ ॥

dhan karai binau; doaoo kar jorai | Ang 1072

Sant Singh KhalsaWith her palms pressed together, the bride offers her prayer,
Manmohan SinghJoining both her hands, the bride makes supplication.
Manmohan Singh (Punjabi)ਆਪਣੇ ਦੋਨੋਂ ਹੱਥ ਬੰਨ੍ਹ ਕੇ ਪਤਨੀ ਬੇਨਤੀ ਕਰਦੀ ਹੈ।
Fareedkot Teekaਇਸਤ੍ਰੀ ਦੋਨੋਂ ਹਾਥ ਜੋੜਕੇ ਏਹੁ ਬੇਨਤੀ ਕਰਤੀ ਹੈ:
Prof. Sahib Singhਕਾਇਆਂ-ਇਸਤ੍ਰੀ ਦੋਵੇਂ ਹੱਥ ਜੋੜਦੀ ਹੈ ਤੇ (ਜੀਵਾਤਮਾ-ਪਤੀ ਅੱਗੇ) ਬੇਨਤੀ ਕਰਦੀ ਰਹਿੰਦੀ ਹੈ-

ਪਦ ਅਰਥ ਬਿਨਉ = ਬੇਨਤੀ। ਦੋਊ ਕਰ = ਦੋਵੇਂ ਹੱਥ। ਜੋਰੈ = ਜੋੜਦੀ ਹੈ।

SikhNet (Spanish)Ella le reza con las manos juntas: Oh mi señor,

ਪ੍ਰਿਅ ਪਰਦੇਸਿ. ਨ ਜਾਹੁ; ਵਸਹੁ ਘਰਿ ਮੋਰੈ ॥

pria parades. na jaahu; vasahu ghar morai | Ang 1072

Sant Singh Khalsa"O my beloved, do not leave me and go to foreign lands; please stay here with me.
Manmohan Singh (Punjabi)ਹੇ ਮੇਰੇ ਪਤੀ! ਤੂੰ ਬਾਹਰਲੇ ਦੇਸੀ ਨਾਂ ਜਾ ਅਤੇ ਤੂੰ ਮੇਰੇ ਘਰ ਅੰਦਰ ਹੀ ਰਹੁ। O my Groom, go thou not abroad and dwell thou in home.
Fareedkot Teekaਹੇ ਪਿਆਰੇ! ਪਰਦੇਸ ਕੋ ਨਾ ਜਾਹੁ ਮੇਰੇ (ਘਰਿ) ਹੀ ਵਸਹੁ, ਭਾਵ ਇਹ ਦੇਹ ਜੀਵ ਕਾ ਵਿਜੋਗ ਕਬੀ ਨਹੀਂ ਚਾਹੁਤੀ॥
Prof. Sahib Singhਹੇ ਪਿਆਰੇ! (ਮੈਨੂੰ ਛੱਡ ਕੇ) ਕਿਸੇ ਹੋਰ ਦੇਸ ਵਿਚ ਨਾਹ ਤੁਰ ਜਾਈਂ, ਮੇਰੇ ਹੀ ਇਸ ਘਰ ਵਿਚ ਟਿਕਿਆ ਰਹੀਂ।

ਪਦ ਅਰਥ ਪ੍ਰਿਅ = ਹੇ ਪਿਆਰੇ! ਪਰਦੇਸਿ = ਪਰਾਏ ਦੇਸ ਵਿਚ। ਘਰਿ ਮੋਰੈ = ਮੇਰੇ ਘਰ ਵਿਚ, ਮੇਰੇ ਵਿਚ ਹੀ।

SikhNet (Spanish)no te vayas al más allá y quédate viviendo para siempre conmigo

ਐਸਾ ਬਣਜੁ ਕਰਹੁ ਗ੍ਰਿਹ ਭੀਤਰਿ; ਜਿਤੁ ਉਤਰੈ ਭੂਖ ਪਿਆਸਾ ਹੇ ॥੪॥

aisaa banaj karahu grih bheetar; jit utarai bhookh piaasaa he |4| Ang 1072

Sant Singh KhalsaDo such business within our home, that my hunger and thirst may be relieved." ||4||
Manmohan SinghTransact thou such a business within the home, they may rid me of my hunger and thirst.
Manmohan Singh (Punjabi)ਤੂੰ ਐਹੋ ਜੇਹਾ ਵਾਪਾਰ ਘਰ ਅੰਦਰ ਹੀ ਕਰ, ਜਿਸ ਕਰਕੇ ਮੇਰੀ ਭੁੱਖ ਤੇ ਤ੍ਰੇਹ ਨਵਿਰਤ ਥੀ ਵੰਝੇ।"
Fareedkot Teekaਐਸਾ ਕੋਈ ਘਰ ਕੇ ਬੀਚ ਰਹਿ ਕੇ ਬਿਆਪਾਰ ਕਰੁ ਜਿਸ ਕਰ ਤੇਰੀ ਭੂਖ ਔ ਪਿਆਸ ਉੱਤਰ ਜਾਏ, ਭਾਵ ਹਰੀ ਕਾ ਭਜਨ ਕਰੁ॥੪॥☬ਸ੍ਰੀ ਗੁਰੂ ਜੀ ਤਤਸਟ ਹੋਇਕੈ ਕਹਤੇ ਹੈਂ:
Prof. Sahib Singhਇਸੇ ਘਰ ਵਿਚ ਕੋਈ ਐਸਾ ਵਣਜ ਕਰਦਾ ਰਹੁ, ਜਿਸ ਨਾਲ ਮੇਰੀ ਭੁੱਖ ਤ੍ਰੇਹ ਮਿਟਦੀ ਰਹੇ (ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ) ॥੪॥

ਪਦ ਅਰਥ ਗ੍ਰਿਹ ਭੀਤਿਰਿ = ਮੇਰੇ ਹੀ ਘਰ ਵਿਚ, ਇਸੇ ਕਾਇਆਂ ਵਿਚ। ਜਿਤੁ = ਜਿਸ (ਬਣਜ) ਦੀ ਰਾਹੀਂ ॥੪॥

SikhNet (Spanish)y haz todo lo necesario aquí en tu hogar como para que pueda vivir sin hambre y sin sed. (4)

ਸਗਲੇ ਕਰਮ ਧਰਮ; ਜੁਗ ਸਾਧਾ ॥

sagale karam dharam; jug saadhaa | Ang 1072

Sant Singh KhalsaAll sorts of religious rituals are performed in this age,
Manmohan SinghAll the rituals and religious rites the bride performs in this age,
Manmohan Singh (Punjabi)ਸਾਰੇ ਕਰਮਕਾਂਡ ਤੇ ਧਾਰਮਕ ਸੰਸਕਾਰ ਪਤਨੀ ਇਸ ਯੁੱਗ ਅੰਦਰ ਕਰਦੀ ਹੈ,
Fareedkot Teekaਇਸ ਜੁਗ ਮੇਂ ਜੀਵੋਂ ਨੇ ਸਾਰੇ ਕਰਮੋਂ ਕੋ ਕੀਆ ਹੈ॥
Prof. Sahib Singhਪਰ, ਸਦਾ ਤੋਂ ਹੀ ਲੋਕ ਮਿਥੇ ਹੋਏ ਧਾਰਮਿਕ ਕਰਮ ਕਰਦੇ ਆਏ ਹਨ।

ਪਦ ਅਰਥ ਸਗਲੇ = ਸਾਰੇ। ਸਗਲੇ ਜੁਗ = ਸਾਰੇ ਜੁਗਾਂ ਵਿਚ, ਸਦਾ ਤੋਂ ਹੀ। ਕਰਮ ਧਰਮ ਸਾਧਾ = ਮਿਥੇ ਹੋਏ ਧਾਰਮਿਕ ਕੰਮ ਕੀਤੇ ਗਏ ਹਨ।

SikhNet (Spanish)Por épocas la novia realiza actos piadosos, pero sin el Sabor del Señor, no encuentra la Paz.

ਬਿਨੁ ਹਰਿ ਰਸ; ਸੁਖੁ ਤਿਲੁ. ਨਹੀ ਲਾਧਾ ॥

bin har ras; sukh til. nahee laadhaa | Ang 1072

Sant Singh Khalsabut without the sublime essence of the Lord, not an iota of peace is found.
Manmohan Singhbut without the Lord's nectar, she fins not even an iota of peace.
Manmohan Singh (Punjabi)ਪ੍ਰੰਤੂ ਸੁਆਮੀ ਦੇ ਅੰਮ੍ਰਿਤ ਦੇ ਬਾਝੋਂ, ਉਸ ਨੂੰ ਇਕ ਭੋਗ ਭਰ ਭੀ ਆਰਾਮ ਨਹੀਂ ਲੱਭਦਾ।
Fareedkot Teekaਪਰੰਤੂ ਹਰੀ ਨਾਮ ਰਸ ਸੇ ਬਿਨਾਂ ਤਿਲ ਮਾਤ੍ਰ ਭੀ ਸੁਖ ਨਹੀਂ ਪ੍ਰਾਪਤਿ ਹੂਆ ਹੈ॥
Prof. Sahib Singhਹਰਿ-ਨਾਮ ਦੇ ਸੁਆਦ ਤੋਂ ਬਿਨਾ ਕਿਸੇ ਨੂੰ ਭੀ ਰਤਾ ਭਰ ਸੁਖ ਨਹੀਂ ਲੱਭਾ।

ਪਦ ਅਰਥ ਤਿਲੁ = ਰਤਾ ਭਰ ਭੀ। ਲਾਧਾ = ਲੱਭਾ।

SikhNet (Spanish)Cuando el Señor muestra Su Misericordia,

ਭਈ ਕ੍ਰਿਪਾ ਨਾਨਕ ਸਤਸੰਗੇ; ਤਉ ਧਨ ਪਿਰ ਅਨੰਦ ਉਲਾਸਾ ਹੇ ॥੫॥

bhee kripaa naanak satasange; tau dhan pir anand ulaasaa he |5| Ang 1072

Sant Singh KhalsaWhen the Lord becomes Merciful, O Nanak, then in the Sat Sangat, the True Congregation, the bride and the husband enjoy ecstasy and bliss. ||5||
Manmohan SinghWhen, O Nanak, through the Saints association, the Lord becomes merciful, then the bride and groom enjoy peace and pleasure.
Manmohan Singh (Punjabi)ਜਦ, ਹੇ ਨਾਨਕ! ਸਤਿਸੰਗਤ ਰਾਹੀਂ, ਮਾਲਕ ਮਿਹਰਬਾਨ ਹੋ ਜਾਂਦਾ ਹੈ ਤਾਂ ਪਤਨੀ ਤੇ ਪਤੀ ਖੁਸ਼ੀਆਂ ਤੇ ਅਨੰਦ ਮਾਣਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸਤਸੰਗ ਕੇ ਵਿਖੇ ਕਿਰਪਾ ਭਈ ਤਬ (ਧਨ) ਦੇਹ ਰੂਪ ਇਸਤ੍ਰੀ ਕੋ ਅਨੰਦ ਔ ਪਤੀ ਜੀਵ ਕੋ ਹੁਲਾਸ ਹੂਆ ਹੈ॥੫॥
Prof. Sahib Singhਹੇ ਨਾਨਕ! ਜਦੋਂ ਸਾਧ ਸੰਗਤ ਵਿਚ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਇਹ ਜੀਵਾਤਮਾ ਤੇ ਕਾਇਆਂ ਮਿਲ ਕੇ (ਨਾਮ ਦੀ ਬਰਕਤਿ ਨਾਲ) ਆਤਮਕ ਆਨੰਦ ਮਾਣਦੇ ਹਨ ॥੫॥

ਪਦ ਅਰਥ ਸਤਸੰਗੇ = ਸਾਧ ਸੰਗਤ ਵਿਚ। ਅਨੰਦ ਉਲਾਸਾ = ਆਤਮਕ ਆਨੰਦ ॥੫॥

SikhNet (Spanish)oh, dice Nanak, entonces en la Saad Sangat, la Santa Congregación, el consorte y la novia gozan del Éxtasis. (5)

ਧਨ ਅੰਧੀ; ਪਿਰੁ ਚਪਲੁ ਸਿਆਨਾ ॥

dhan andhee; pir chapal siaanaa | Ang 1073

Sant Singh KhalsaThe body-bride is blind, and the groom is clever and wise.
Manmohan SinghThe bride is blind and the groom restless and wise.
Manmohan Singh (Punjabi)ਪਤਨੀ ਅੰਨ੍ਹੀ ਹੈ ਅਤੇ ਪਤੀ ਚੰਚਲ ਤੇ ਅਕਲਮੰਦ।
Fareedkot Teekaਦੇਹ ਰੂਪ ਇਸਤ੍ਰੀ ਅੰਧੀ ਕਿਆ ਜੜ ਹੈ ਔ ਪਤੀ ਚੰਚਲ ਔ ਸਿਆਣਾ ਹੈ॥
Prof. Sahib Singhਮਾਇਆ-ਗ੍ਰਸੀ ਕਾਇਆਂ ਦੀ ਸੰਗਤ ਵਿਚ ਜੀਵਾਤਮਾ ਚੰਚਲ ਚਤੁਰ ਹੋ ਕੇ-

ਪਦ ਅਰਥ ਧਨ = ਕਾਇਆਂ (-ਇਸਤ੍ਰੀ)। ਅੰਧੀ = ਮਾਇਆ-ਗ੍ਰਸੀ, ਮਾਇਆ ਦੇ ਮੋਹ ਵਿਚ ਅੰਨ੍ਹੀ। ਪਿਰੁ = ਜੀਵਾਤਮਾ-ਪਤੀ। ਚਪਲੁ = ਚੰਚਲ। ਸਿਆਨਾ = ਚਤੁਰ।

SikhNet (Spanish)La novia cuerpo está ciega, el novio es astuto y sabio.

ਪੰਚ ਤਤੁ ਕਾ ਰਚਨੁ ਰਚਾਨਾ ॥

panch tat kaa rachan rachaanaa | Ang 1073

Sant Singh KhalsaThe creation was created of the five elements.
Manmohan SinghOf the five elements the creation is created.
Manmohan Singh (Punjabi)ਪੰਜਾਂ ਮੂਲ ਅੰਸ਼ਾਂ (ਤੱਤਾ) ਦੀ ਰਚਨਾ ਰਚੀ ਹੋਈ ਹੈ।
Fareedkot Teekaਪੰਚ ਤਤਾਂ ਕਾ ਬਣਾਉ ਬਣਾਇਆ ਹੈ॥
Prof. Sahib Singhਦੁਨੀਆ ਦੀ ਖੇਡ ਹੀ ਖੇਡ ਰਿਹਾ ਹੈ।

ਪਦ ਅਰਥ ਪੰਚ ਤਤੁ ਕਾ ਰਚਨੁ = ਦੁਨੀਆ ਵਾਲੀ ਖੇਡ। ਰਚਾਨਾ = ਖੇਡ ਰਿਹਾ ਹੈ।

SikhNet (Spanish)La Creación fue creada de los cinco elementos, esa mercancía por la que has venido a este mundo,

ਜਿਸੁ ਵਖਰ ਕਉ ਤੁਮ ਆਏ ਹਹੁ; ਸੋ ਪਾਇਓ ਸਤਿਗੁਰ ਪਾਸਾ ਹੇ ॥੬॥

jis vakhar kau tum aae hahu; so paaeo satigur paasaa he |6| Ang 1073

Sant Singh KhalsaThat merchandise, for which you have come into the world, is received only from the True Guru. ||6||
Manmohan SinghThe merchandise for which thou has come, that is received only from the Guru.
Manmohan Singh (Punjabi)ਜਿਸ ਸੌਦੇ ਸੂਤ ਲਈ ਤੂੰ ਆਇਆ ਹੈ, ਉਹ ਕੇਵਲ ਸੱਚੇ ਗੁਰਦੇਵ ਜੀ ਪਾਸੋਂ ਮਿਲਦਾ ਹੈ।
Fareedkot Teekaਹੇ ਭਾਈ! ਜਿਸ ਸੌਦੇ ਕੋ ਲੈਣ ਵਾਸਤੇ ਤੁਮ ਸੰਸਾਰ ਬੀਚ ਆਏ ਹੋ, ਸੋ ਜਿਸ ਨੇ ਪਾਇਆ ਹੈ ਸਤਿਗੁਰੋਂ ਕਾ (ਪਾਸਾ) ਆਸਰਾ ਲੈ ਕੇ ਪਾਇਆ ਹੈ॥੬॥
Prof. Sahib Singhਜਿਸ (ਨਾਮ-) ਪਦਾਰਥ ਦੀ ਖ਼ਾਤਰ ਤੁਸੀਂ ਜਗਤ ਵਿਚ ਆਏ ਹੋ, ਉਹ ਪਦਾਰਥ ਗੁਰੂ ਪਾਸੋਂ ਮਿਲਦਾ ਹੈ ॥੬॥

ਪਦ ਅਰਥ ਵਖਰੁ ਕਉ = ਨਾਮ-ਪਦਾਰਥ ਵਾਸਤੇ ॥੬॥

SikhNet (Spanish)se recibe sólo del Guru. (6)

ਧਨ ਕਹੈ. ਤੂ ਵਸੁ ਮੈ ਨਾਲੇ ॥

dhan kahai. too vas mai naale | Ang 1073

Sant Singh KhalsaThe body-bride says, "Please live with me,
Manmohan SinghSays the bride: "reside thou ever with me,
Manmohan Singh (Punjabi)ਪਤਨੀ ਆਖਦੀ ਹੈ: "ਤੂੰ ਸਦਾ ਹੀ ਮੇਰੇ ਨਾਲ ਰਹੁ,
Fareedkot Teeka(ਧਨੁ) ਇਸਤ੍ਰੀ ਕਹਤੀ ਹੈ ਤੂੰ ਮੇਰੇ ਨਾਲ ਵਸ॥
Prof. Sahib Singhਕਾਇਆਂ (ਜੀਵਾਤਮਾ ਨੂੰ) ਆਖਦੀ ਰਹਿੰਦੀ ਹੈ- ਤੂੰ ਸਦਾ ਮੇਰੇ ਨਾਲ ਵੱਸਦਾ ਰਹੁ।

ਪਦ ਅਰਥ ਮੈ ਨਾਲੇ = ਮੇਰੇ ਨਾਲ।

SikhNet (Spanish)La novia dice: Oh Señor, habita siempre en mí,

ਪ੍ਰਿਅ ਸੁਖਵਾਸੀ; ਬਾਲ ਗੁਪਾਲੇ ॥

pria sukhavaasee; baal gupaale | Ang 1073

Sant Singh KhalsaO my beloved, peaceful, young lord.
Manmohan SinghO my blissful, young dear Lord,
Manmohan Singh (Punjabi)ਹੇ ਮੇਰੇ ਪ੍ਰਸੰਨ, ਜੁਆਨ ਤੇ ਪਿਆਰੇ ਸੁਆਮੀ!
Fareedkot Teekaਹੇ ਪਿਆਰੇ! ਸੁਖਵਾਸੀ (ਬਾਲ) ਨਵੀਨ ਅਰ (ਗੁਪਾਲ) ਇੰਦ੍ਰਿਓਂ ਕੀ ਪਾਲਣਾ ਕਰਨੇ ਵਾਲੇ॥
Prof. Sahib Singhਹੇ ਪਿਆਰੇ ਤੇ ਸੁਖ-ਰਹਿਣੇ ਲਾਡੁਲੇ ਪਤੀ! (ਕਿਤੇ ਮੈਨੂੰ ਛੱਡ ਨਾ ਜਾਈਂ)।

ਪਦ ਅਰਥ ਪ੍ਰਿਅ ਸੁਖਵਾਸੀ = ਹੇ ਸੁਖ = ਰਹਿਣੇ ਪਿਆਰੇ। ਬਾਲ ਗੁਪਾਲੇ = ਹੇ ਲਾਡੁਲੇ ਸੱਜਣ!

SikhNet (Spanish)oh mi Señor de Éxtasis, mi Amado Amigo, oh Joven Gopal,

ਤੁਝੈ ਬਿਨਾ. ਹਉ ਕਿਤ ਹੀ, ਨ ਲੇਖੈ; ਵਚਨੁ ਦੇਹਿ ਛੋਡਿ. ਨ ਜਾਸਾ ਹੇ ॥੭॥

tujhai binaa. hau kit hee, na lekhai; vachan dehi chhodd. na jaasaa he |7| Ang 1073

Sant Singh KhalsaWithout you, I am of no account. Please give me your word, that you will not leave me". ||7||
Manmohan Singhwithout thee, I am of no account, so give me thy word, that you shall never leaving me (go anywhere else)".
Manmohan Singh (Punjabi)ਤੇਰੇ ਬਗ਼ੈਰ ਮੈਂ ਕਿਸੇ ਹਿਸਾਬ-ਕਿਤਾਬ ਵਿੱਚ ਨਹੀਂ, ਇਸ ਲਈ ਤੂੰ ਮੇਰੇ ਨਾਲ ਵਾਹਿਦਾ ਕਰ, ਕਿ ਮੈਨੂੰ ਛੱਡ ਕੇ ਤੂੰ ਕਿਧਰੇ ਨਹੀਂ ਜਾਵੇਂਗਾ।"
Fareedkot Teekaਤੇਰੇ ਬਿਨਾਂ ਮੈਂ ਕਿਸੇ ਕੇ ਲੇਖੇ ਨਹੀਂ ਹਾਂ, ਮੇਰੇ ਕੋ ਤੂੰ ਬਚਨ ਦੇਹ ਜੋ ਮੈਂ ਛੋਡ ਕੇ ਨਾ ਜਾਵੋਂਗਾ॥੭॥
Prof. Sahib Singhਤੈਥੋਂ ਬਿਨਾ ਮੇਰਾ ਕੁਝ ਭੀ ਮੁੱਲ ਨਹੀਂ ਹੈ। (ਮੇਰੇ ਨਾਲ) ਇਕਰਾਰ ਕਰ ਕਿ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ ॥੭॥

ਪਦ ਅਰਥ ਹਉ = ਮੈਂ। ਕਿਤ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਤੁ' ਦਾ (ੁ) ਉਡ ਗਿਆ ਹੈ}। ਕਿਤ ਹੀ ਲੇਖੈ = ਕਿਸੇ ਹੀ ਲੇਖੇ ਵਿਚ, ਕਾਸੇ ਜੋਗੀ। ਵਚਨੁ ਦੇਹਿ = ਇਕਰਾਰ ਕਰ। ਨ ਜਾਸਾ = ਨਾ ਜਾਸਾਂ, ਨਹੀਂ ਜਾਵਾਂਗਾ ॥੭॥

SikhNet (Spanish)sin ti, no sirvo para nada, dame tu palabra de que no me vas a dejar. (7)

ਪਿਰਿ ਕਹਿਆ; ਹਉ ਹੁਕਮੀ ਬੰਦਾ ॥

pir kahiaa; hau hukamee bandaa | Ang 1073

Sant Singh KhalsaThe soul-husband says, "I am the slave of my Commander.
Manmohan SinghSays the groom, "I am the slave of my commander,
Manmohan Singh (Punjabi)ਪਤੀ ਆਖਦਾ ਹੈ: "ਮੈਂ ਆਪਦੇ ਹਾਕਮ ਦਾ ਗੋਲਾ ਹਾਂ,
Fareedkot Teekaਪਤੀ ਨੇ ਕਹਿਆ ਮੈਂ ਤਾਂ ਹੁਕਮੀ ਬੰਦਾ ਹੂੰ, ਭਾਵ ਮੈਂ ਪਰਾਧੀਨ ਹੂੰ॥
Prof. Sahib Singh(ਜਦੋਂ ਭੀ ਕਾਇਆਂ-ਇਸਤ੍ਰੀ ਨੇ ਇਹ ਤਰਲਾ ਲਿਆ, ਤਦੋਂ ਹੀ) ਜੀਵਾਤਮਾ-ਪਤੀ ਨੇ ਆਖਿਆ-ਮੈਂ ਤਾਂ (ਉਸ ਪਰਮਾਤਮਾ ਦੇ) ਹੁਕਮ ਵਿਚ ਤੁਰਨ ਵਾਲਾ ਗ਼ੁਲਾਮ ਹਾਂ।

ਪਦ ਅਰਥ ਪਿਰਿ = ਪਿਰ ਨੇ। ਹਉ = ਮੈਂ।

SikhNet (Spanish)El esposo dice: Tengo primero que someterme a la Voluntad de mi Dios,

ਓਹੁ ਭਾਰੋ ਠਾਕੁਰੁ; ਜਿਸੁ. ਕਾਣਿ ਨ ਛੰਦਾ ॥

ohu bhaaro tthaakur; jis. kaan na chhandaa | Ang 1073

Sant Singh KhalsaHe is my Great Lord and Master, who is fearless and independent.
Manmohan Singhwho is my great Master, who fears none and depends not any time".
Manmohan Singh (Punjabi)ਜੋ ਵੱਡਾ ਮਾਲਕ ਹੈ ਤੇ ਉਹ ਕਿਸੇ ਤੌਂ ਡਰਦਾ ਨਹੀਂ ਤੇ ਨਾਂ ਹੀ ਕਿਸੇ ਦੀ ਮੁਛੰਦਗੀ ਧਰਾਉਦਾਂ ਹੈ।
Fareedkot Teekaਜਿਸ ਕਾ ਬੰਦਾ ਹੂੰ ਵਹੁ ਭਾਰੋ ਠਾਕੁਰ ਹੈ ਅਰੁ ਤਿਸ ਕੋ ਕਿਸੇ ਕੀ ਕਣੋਡ ਔ ਦੀਨਤਾ ਨਹੀਂ, ਭਾਵ ਵਹੁ ਸੁਤੰਤ੍ਰ ਹੈ ਵਾ ਨਿਰਇਛਤ ਹੈ॥
Prof. Sahib Singhਉਹ ਬੜਾ ਵੱਡਾ ਮਾਲਕ ਹੈ, ਉਸ ਨੂੰ ਕਿਸੇ ਦਾ ਡਰ ਨਹੀਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ।

ਪਦ ਅਰਥ ਕਾਣਿ = ਡਰ। ਛੰਦਾ = ਮੁਥਾਜੀ।

SikhNet (Spanish)mi Maestro es Grandioso y no depende de nadie; voy a habitar contigo tanto cuanto el Señor me lo permita,

ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ; ਜਾ ਸਦੇ ਤ ਊਠਿ ਸਿਧਾਸਾ ਹੇ ॥੮॥

jichar raakhai tichar tum sang rahanaa; jaa sade ta aootth sidhaasaa he |8| Ang 1073

Sant Singh KhalsaAs long as He wills, I will remain with you. When He summons me, I shall arise and depart." ||8||
Manmohan SinghAs long as he shall keep, so long I shall bide with thee, when he summons me, then shall I rise up and depart".
Manmohan Singh (Punjabi)ਜਦ ਤਾਂਈਂ ਉਹ ਰੱਖੇਗਾ, ਉਦੋਂ ਤਾਂਈਂ ਮੈਂ ਤੇਰੇ ਨਾਲ ਵਸਾਂਗਾ ਜਦ ਉਹ ਮੈਨੂੰ ਬੁਲਾਵੇਗਾ ਤਦ ਮੈਂ ਉੱਠ ਕੇ ਟੁਰ ਜਾਵਾਂਗਾ।"
Fareedkot Teekaਹੇ ਪ੍ਯਾਰੇ! ਜਿਤਨਾ ਚਿਰੁ ਰਾਖੈਂਗਾ ਮੇਂ ਤਿਤਨਾਂ ਚਿਰ ਤੇਰੇ ਸੰਗ ਰਹਿਣਾ ਹੈ, ਜਾ ਸਦੇਂਗਾ ਤਾਂ ਉਠ ਕਰ ਕੇ ਚਲਾ ਜਾਵਾਂਗਾ॥੮॥
Prof. Sahib Singhਜਿਤਨਾ ਚਿਰ ਉਹ ਮੈਨੂੰ ਤੇਰੇ ਨਾਲ ਰੱਖੇਗਾ, ਮੈਂ ਉਤਨਾ ਚਿਰ ਰਹਿ ਸਕਦਾ ਹਾਂ। ਜਦੋਂ ਸੱਦੇਗਾ, ਤਦੋਂ ਮੈਂ ਉੱਠ ਕੇ ਤੁਰ ਪਵਾਂਗਾ ॥੮॥

ਪਦ ਅਰਥ ਜਿਚਰੁ = ਜਿਤਨਾ ਚਿਰ। ਸਦੇ = ਸੱਦੇ। ਜਾ = ਜਦੋਂ। ਸਿਧਾਸਾ = ਸਿਧਾਸਾਂ, ਮੈਂ ਚਲਾ ਜਾਵਾਂਗਾ ॥੮॥

SikhNet (Spanish)pero cuando Él me llame de regreso, tendré que irme. (8)

ਜਉ ਪ੍ਰਿਅ ਬਚਨ ਕਹੇ; ਧਨ ਸਾਚੇ ॥

jau pria bachan kahe; dhan saache | Ang 1073

Sant Singh KhalsaThe husband speaks words of Truth to the bride,
Manmohan SinghThough the spouse utters the True words to his bride,
Manmohan Singh (Punjabi)ਭਾਵੇਂ ਪਤੀ ਆਪਣੀ ਪਤਨੀ ਨੂੰ ਸੱਚੀ ਗੱਲਬਾਤ ਦੱਸਦਾ ਹੈ,
Fareedkot Teekaਜਬ ਪਤੀ ਨੇ ਇਸਤ੍ਰੀ ਕੋ ਸਾਚੇ ਬਚਨ ਕਹੇ॥
Prof. Sahib Singhਜਦੋਂ ਭੀ ਜੀਵਾਤਮਾ ਇਹ ਸੱਚੇ ਬਚਨ ਕਾਇਆਂ-ਇਸਤ੍ਰੀ ਨੂੰ ਆਖਦਾ ਹੈ,

ਪਦ ਅਰਥ ਜਾ = ਜਦੋਂ। ਕਹੇ = ਆਖਦਾ ਹੈ। ਪ੍ਰਿਅ = ਪਿਆਰਾ (ਜੀਵਾਤਮਾ)।

SikhNet (Spanish)Aunque el esposo le comunica las palabras de Sabiduría a la novia,

ਧਨ ਕਛੂ. ਨ ਸਮਝੈ; ਚੰਚਲਿ ਕਾਚੇ ॥

dhan kachhoo. na samajhai; chanchal kaache | Ang 1073

Sant Singh Khalsabut the bride is restless and inexperienced, and she does not understand anything.
Manmohan Singhbeing restless and inexperienced she understands not anything.
Manmohan Singh (Punjabi)ਚਪਲ ਅਤੇ ਨਾਂ-ਤਜਰਬਾਕਾਰ ਹੋਣ ਕਰਕੇ, ਪਤਨੀ ਬੁਝ ਨਹੀਂ ਸਮਝਦੀ।
Fareedkot Teekaਚੰਚਲ ਇਸਤ੍ਰੀ ਨੇ ਕਾਚੇ ਸੁਭਾਇ ਕਰ ਕੇ ਕੁਛ ਭੀ ਨਾ ਸਮਝੇ॥
Prof. Sahib Singhਉਹ ਚੰਚਲ ਤੇ ਅਕਲ ਦੀ ਕੱਚੀ ਕੁਝ ਭੀ ਨਹੀਂ ਸਮਝਦੀ।
SikhNet (Spanish)ella no las entiende, pues su disposición es inestable,

ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ; ਓਹੁ ਬਾਤ ਜਾਨੈ ਕਰਿ ਹਾਸਾ ਹੇ ॥੯॥

bahur bahur pir hee sang maagai; ohu baat jaanai kar haasaa he |9| Ang 1073

Sant Singh KhalsaAgain and again, she begs her husband to stay; she thinks that he is just joking when he answers her. ||9||
Manmohan SinghAgain and again, l she asks for the company of her spouse and deems the words as a mere joke.
Manmohan Singh (Punjabi)ਮੁੜ ਮੁੜ ਕੇ, ਉਹ ਆਪਣੇ ਪਤੀ ਦੇ ਮੇਲ ਮਿਲਾਪ ਦੀ ਹੀ ਯਾਚਨਾ ਕਰਦੀ ਹੈ ਅਤੇ ਉਸ ਗੱਲਬਾਤ ਨੂੰ ਠੱਠਾ ਮਖੌਲ ਕਰਕੇ ਹੀ ਜਾਣਦੀ ਹੈ।
Fareedkot Teekaਬਾਰੰਬਾਰ ਪਿਰੀ ਕਾ ਹੀ ਸੰਗ ਮਾਂਗਤੀ ਹੈ, ਉਸ ਬਾਤ ਕੋ ਤੋ ਹਾਸਾ ਕਰ ਜਾਨਤੀ ਹੈ ॥੯॥
Prof. Sahib Singhਉਹ ਮੁੜ ਮੁੜ ਜੀਵਾਤਮਾ-ਪਤੀ ਦਾ ਸਾਥ ਹੀ ਮੰਗਦੀ ਹੈ, ਤੇ, ਜੀਵਾਤਮਾ ਉਸ ਦੀ ਗੱਲ ਨੂੰ ਮਖ਼ੌਲ ਸਮਝ ਛੱਡਦਾ ਹੈ ॥੯॥

ਪਦ ਅਰਥ ਬਹੁਰਿ ਬਹੁਰਿ = ਮੁੜ ਮੁੜ। ਸੰਗੁ = ਸਾਥ। ਓਹੁ = {ਪੁਲਿੰਗ} ਜੀਵਾਤਮਾ। ਹਾਸਾ = ਮਖ਼ੌਲ ॥੯॥

SikhNet (Spanish)ella le pide su eterna compañía, una y otra vez y él sólo sonríe. (9)

ਆਈ ਆਗਿਆ; ਪਿਰਹੁ ਬੁਲਾਇਆ ॥

aaee aagiaa; pirahu bulaaeaa | Ang 1073

Sant Singh KhalsaThe Order comes, and the husband-soul is called.
Manmohan SinghThe order arrives and the groom is called back.
Manmohan Singh (Punjabi)ਹੁਕਮ ਆ ਜਾਂਦਾ ਹੈ ਅਤੇ ਪਤੀ ਵਾਪਸ ਬੁਲਾ ਲਿਆ ਜਾਂਦਾ ਹੈ।
Fareedkot Teekaਜਬ ਆਗ੍ਯਾ ਆਈ ਤਬ (ਪਿਰਹੁ) ਪਤੀ ਬੁਲਾਇ ਲੀਆ॥
Prof. Sahib Singhਜਦੋਂ ਪਤੀ-ਪਰਮਾਤਮਾ ਵਲੋਂ ਹੁਕਮ ਆਉਂਦਾ ਹੈ, ਜਦੋਂ ਉਹ ਸੱਦਾ ਭੇਜਦਾ ਹੈ,

ਪਦ ਅਰਥ ਆਗਿਆ ਪਿਰਹੁ = ਪ੍ਰਭੂ-ਪਤੀ ਵਲੋਂ ਹੁਕਮ।

SikhNet (Spanish)Cuando tal es la Voluntad del Señor, llama de regreso al marido,

ਨਾ ਧਨ ਪੁਛੀ; ਨ ਮਤਾ ਪਕਾਇਆ ॥

naa dhan puchhee; na mataa pakaaeaa | Ang 1073

Sant Singh KhalsaHe does not consult with his bride, and does not ask her opinion.
Manmohan SinghHe consults not his bride nor asks her opinion.
Manmohan Singh (Punjabi)ਉਹ ਆਪਣੀ ਪਤਨੀ ਨਾਲ ਮਸ਼ਵਰਾ ਨਹੀਂ ਕਰਦਾ, ਨਾਂ ਹੀ ਉਸ ਦੀ ਰਾਇ ਲੈਂਦਾ ਹੈ।
Fareedkot Teekaਨਾ ਇਸਤ੍ਰੀ ਨੂੰ ਪੁਛਿਆ, ਨ ਪਤੀ ਨੇ ਕਛੁ ਮਤਾ ਪਕਾਇਆ, ਭਾਵ ਕਛੁ ਸਲਾਹ ਭੀ ਨ ਕਰੀ॥
Prof. Sahib Singhਜੀਵਾਤਮਾ ਨਾਹ ਹੀ ਕਾਇਆਂ-ਇਸਤ੍ਰੀ ਨੂੰ ਪੁੱਛਦਾ ਹੈ, ਨਾਹ ਹੀ ਉਸ ਨਾਲ ਸਲਾਹ ਕਰਦਾ ਹੈ।

ਪਦ ਅਰਥ ਮਤਾ = ਸਲਾਹ।

SikhNet (Spanish)sin consultar con la esposa, ni pedirle su opinión y mira,

ਊਠਿ ਸਿਧਾਇਓ ਛੂਟਰਿ ਮਾਟੀ; ਦੇਖੁ ਨਾਨਕ. ਮਿਥਨ ਮੋਹਾਸਾ ਹੇ ॥੧੦॥

aootth sidhaaeo chhoottar maattee; dekh naanak. mithan mohaasaa he |10| Ang 1073

Sant Singh KhalsaHe gets up and marches off, and the discarded body-bride mingles with dust. O Nanak, behold the illusion of emotional attachment and hope. ||10||
Manmohan SinghHe gets up and marches off and the discarded bride mingles with dust, See, O Nanak, the falsity of worldly-love and hope.
Manmohan Singh (Punjabi)ਉਹ ਖੜ੍ਹਾ ਹੋ ਟਰ ਵੰਝਦਾ ਹੈ ਅਤੇ ਛੁੱਟੜ ਪਤਨੀ ਮਿੱਟੀ ਨਾਲ ਮਿਲ ਜਾਂਦੀ ਹੈ। ਤੱਕ, ਹੇ ਨਾਨਕ! ਸੰਸਾਰੀ ਮਮਤਾ ਅਤੇ ਉਮੈਦ ਦਾ ਝੂਠਾਪਣ।
Fareedkot Teekaਜਬ ਜੀਉ ਉਠ ਕੇ ਚਲਾ ਗਿਆ ਤਬ ਦੇਹ ਛੁਟੜ ਹੋਇਕੈ ਮਾਟੀ ਮੇਂ ਮਿਲੀ। ਸ੍ਰੀ ਗੁਰੂ ਜੀ ਕਹਤੇ ਹੈਂ: ਪਦਾਰਥੋਂ ਕੀ ਆਸਾ ਔ ਸਬੰਧੀਓਂ ਕਾ ਮੋਹ ਮਿਥ੍ਯਾ ਹੀ ਦੇਖ੍ਯਾ ਹੈ॥੧੦॥☬ਦੇਹ ਅਰ ਜੀਵ ਕੇ ਵਵੇਚਨ ਕਰ ਮਨ ਪ੍ਰਤੀ ਉਪਦੇਸੁ ਕਰਤੇ ਹੈਂ:
Prof. Sahib Singhਉਹ ਕਾਇਆਂ-ਮਿੱਟੀ ਨੂੰ ਛੁੱਟੜ ਕਰ ਕੇ ਉੱਠ ਕੇ ਤੁਰ ਪੈਂਦਾ ਹੈ। ਹੇ ਨਾਨਕ! ਵੇਖ, ਇਹ ਹੈ ਮੋਹ ਦਾ ਝੂਠਾ ਪਸਾਰਾ ॥੧੦॥

ਪਦ ਅਰਥ ਊਠਿ = ਉੱਠ ਕੇ। ਛੂਟਰਿ = ਛੁੱਟੜ। ਮਿਥਨ ਮੋਹਾਸਾ = ਮੋਹ ਦਾ ਝੂਠਾ ਪਸਾਰਾ ॥੧੦॥

SikhNet (Spanish)él se marcha, dejando a la viuda llena de polvo atrás, y Nanak pregunta: ¿Fue amor o ilusión? (10)

ਰੇ ਮਨ ਲੋਭੀ; ਸੁਣਿ ਮਨ ਮੇਰੇ ॥

re man lobhee; sun man mere | Ang 1073

Sant Singh KhalsaO greedy mind - listen, O my mind!
Manmohan SinghO my avaricious soul, hearken unto me, O my soul.
Manmohan Singh (Punjabi)ਹੇ ਮੇਰੀ ਲਾਲਚੀ ਜਿੰਦੜੀਏ! ਮੇਰੀ ਗੱਲ ਸੁਣ ਹੇ ਮੇਰੀ ਜਿੰਦੜੀਏ!
Fareedkot Teekaਹੇ ਮੇਰੇ ਮਨ ਲੋਭੀ! ਤੂੰ ਸੁਣ ਅਰੁ (ਮਨ) ਮੰਨਨ ਕਰੁ॥
Prof. Sahib Singhਹੇ ਮੇਰੇ ਲੋਭੀ ਮਨ! (ਮੇਰੀ ਗੱਲ) ਸੁਣ!
SikhNet (Spanish)Escucha, oh mente avara, escúchame, sirve al Guru Verdadero siempre,

ਸਤਿਗੁਰੁ ਸੇਵਿ; ਦਿਨੁ ਰਾਤਿ ਸਦੇਰੇ ॥

satigur sev; din raat sadere | Ang 1073

Sant Singh KhalsaServe the True Guru day and night forever.
Manmohan SinghDay and night ever serve thou thy True Guru.
Manmohan Singh (Punjabi)ਦਿਹੁੰ ਤੇ ਰੈਣ, ਤੂੰ ਸਦਾ ਹੀ ਆਪਦੇ ਸੱਚੇ ਗੁਰਾਂ ਦੀ ਸੇਵਾ ਕਰ।
Fareedkot Teekaਦਿਨ ਰਾਤਿ ਵਾ ਸਵਖਤੇ ਹੀ, ਭਾਵ ਸੇ ਜੁਬਾ ਅਵਸਥਾ ਮੇਂ ਸਤਿਗੁਰੋਂ ਕੋ ਸੇਵਿ॥
Prof. Sahib Singhਦਿਨ ਰਾਤ ਸਦਾ ਹੀ ਗੁਰੂ ਦੀ ਸਰਨ ਪਿਆ ਰਹੁ।

ਪਦ ਅਰਥ ਸੇਵਿ = ਸਰਨ ਪਿਆ ਰਹੁ। ਸਦੇਰੇ = ਸਦਾ ਹੀ।

SikhNet (Spanish)día y noche, pues sin el Guru Verdadero, el amante de Maya es destruido,

ਬਿਨੁ ਸਤਿਗੁਰ. ਪਚਿ ਮੂਏ ਸਾਕਤ; ਨਿਗੁਰੇ ਗਲਿ ਜਮ ਫਾਸਾ ਹੇ ॥੧੧॥

bin satigur. pach mooe saakat; nigure gal jam faasaa he |11| Ang 1073

Sant Singh KhalsaWithout the True Guru, the faithless cynics rot away and die. The noose of Death is around the necks of those who have no guru. ||11||
Manmohan SinghWithout the Guru, the mammon worshippers putrefy and die. Round the Neck of the Guruless one is the Death's noose.
Manmohan Singh (Punjabi)ਗੁਰਾਂ ਦੇ ਬਗ਼ੈਰ ਮਾਇਆ ਦੇ ਪੁਜਾਰੀ ਗਲ ਸੜ ਕੇ ਮਰ ਜਾਂਦੇ ਹਨ। ਗੁਰੂ-ਵਿਹੂਣ ਦੀ ਗਰਦਨ ਉਦਾਲੇ ਮੌਲ ਦੀ ਫਾਹੀ ਹੈ।
Fareedkot Teekaਮਨਮੁਖ ਸਤਿਗੁਰੋਂ ਕੇ ਉਪਦੇਸ ਬਿਨਾਂ ਜਲ ਮੂਏ ਹੈਂ, ਤਿਨ ਨਿਗੁਰਿਓਂ ਕੇ ਗਲ ਮੇਂ ਜਮ ਫਾਹਾ ਪਾਵਤਾ ਹੈ॥੧੧॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ ਸਾਕਤ ਨਿਗੁਰੇ ਮਨੁੱਖ (ਵਿਕਾਰਾਂ ਦੀ ਅੱਗ ਵਿਚ) ਸੜ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ। ਉਹਨਾਂ ਦੇ ਗਲ ਵਿਚ ਜਮਰਾਜ ਦਾ (ਇਹ) ਫਾਹਾ ਪਿਆ ਰਹਿੰਦਾ ਹੈ ॥੧੧॥

ਪਦ ਅਰਥ ਪਚਿ = (ਵਿਕਾਰਾਂ ਦੀ ਅੱਗ ਵਿਚ) ਸੜ ਕੇ। ਮੂਏ = ਆਤਮਕ ਮੌਤ ਸਹੇੜ ਬੈਠੇ। ਸਾਕਤ ਗਲਿ = ਸਾਕਤ ਦੇ ਗਲ ਵਿਚ, ਪਰਮਾਤਮਾ ਤੋਂ ਟੁੱਟੇ ਮਨੁੱਖ ਦੇ ਗਲ ਵਿਚ। ਜਮ ਫਾਸਾ = ਜਮ ਦਾ ਫਾਹਾ ॥੧੧॥

SikhNet (Spanish)pues cae atrapado en las garras de Yama. (11)

ਮਨਮੁਖਿ ਆਵੈ; ਮਨਮੁਖਿ ਜਾਵੈ ॥

manamukh aavai; manamukh jaavai | Ang 1073

Sant Singh KhalsaThe self-willed manmukh comes, and the self-willed manmukh goes.
Manmohan SinghThe egocentric comes and the egocentric goes.
Manmohan Singh (Punjabi)ਮਨਮੱਤੀਆ ਆਉਂਦਾ ਹੈ ਤੇ ਮਨਮੱਤੀਆ ਹੀ ਜਾਂਦਾ ਹੈ।
Fareedkot Teekaਮਨਮੁਖ ਆਵਤਾ ਹੈ ਅਰ ਮਨਮੁਖ ਜਾਤਾ ਹੈ, ਭਾਵ ਜਨਮਤਾ ਮਰਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ,

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਆਵੈ = ਜੰਮਦਾ ਹੈ। ਜਾਵੈ = ਮਰਦਾ ਹੈ।

SikhNet (Spanish)El ególatra va y viene sin cesar, sufre dolor una y otra vez,

ਮਨਮੁਖਿ; ਫਿਰਿ ਫਿਰਿ ਚੋਟਾ ਖਾਵੈ ॥

manamukh; fir fir chottaa khaavai | Ang 1073

Sant Singh KhalsaThe manmukh suffers beatings again and again.
Manmohan SinghThe egocentric suffers strokes again and again.
Manmohan Singh (Punjabi)ਮਨਮੱਤੀਆ ਮੁੜ ਮੁੜ ਕੇ ਸੱਟਾਂ ਸਹਾਰਦਾ ਹੈ।
Fareedkot Teekaਸੋ ਮਨਮੁਖ ਜਮਾਦਿਕੋਂ ਕੀ ਚੋਟਾਂ ਖਾਤਾ ਹੈ॥
Prof. Sahib Singhਮੁੜ ਮੁੜ ਜਨਮ ਮਰਨ ਦੇ ਇਸ ਗੇੜ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ।

ਪਦ ਅਰਥ ਖਾਵੈ = ਖਾਂਦਾ ਰਹਿੰਦਾ ਹੈ।

SikhNet (Spanish)y tantos cuantos sean los dolores de la oscuridad de su conciencia,

ਜਿਤਨੇ ਨਰਕ. ਸੇ ਮਨਮੁਖਿ ਭੋਗੈ; ਗੁਰਮੁਖਿ ਲੇਪੁ. ਨ ਮਾਸਾ ਹੇ ॥੧੨॥

jitane narak. se manamukh bhogai; guramukh lep. na maasaa he |12| Ang 1073

Sant Singh KhalsaThe manmukh endures as many hells as there are; the Gurmukh is not even touched by them. ||12||
Manmohan SinghAs many as are the hells, in so many the perverse person suffers pain, while the Guru-ward is affected not even a bit by them.
Manmohan Singh (Punjabi)ਜਿੰਨੇ ਭੀ ਦੋਜ਼ਕ ਹਨ ਉਨਿਆਂ ਵਿੱਚ ਹੀ ਮਨਮੱਤੀ ਪੁਰਸ਼ ਦੁਖ ਉਠਾਉਂਦਾ ਹੈ, ਜਦ ਕਿ ਗੁਰੂ-ਅਨੁਸਾਰੀ ਉਤੇ ਉਨ੍ਹਾਂ ਦਾ ਇਕ ਭੋਰਾ ਭਰ ਭੀ ਅਸਰ ਨਹੀਂ ਹੁੰਦਾ।
Fareedkot Teekaਜਿਤ ਨੇ ਨਰਕ ਹੈਂ, ਸੋ ਮਨਮੁਖ ਸਭ ਭੋਗਤਾ ਹੈ, ਗੁਰਮੁਖੋਂ ਕੋ ਤੋ ਮਾਸਾ ਪਰ ਭੀ ਲੇਪੁ ਨਹੀਂ ਹੈ॥੧੨॥
Prof. Sahib Singhਮਨ ਦਾ ਮੁਰੀਦ ਸਾਰੇ ਹੀ ਨਰਕਾਂ ਦੇ ਦੁੱਖ ਭੋਗਦਾ ਹੈ। ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਉੱਤੇ ਇਹਨਾਂ ਦਾ ਰਤਾ ਭੀ ਅਸਰ ਨਹੀਂ ਪੈਂਦਾ ॥੧੨॥

ਪਦ ਅਰਥ ਸੇ = ਉਹ {ਬਹੁ-ਵਚਨ}। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਲੇਪੁ = ਲਬੇੜ, ਅਸਰ। ਮਾਸਾ = ਰਤਾ ਭੀ ॥੧੨॥

SikhNet (Spanish)tanto es lo que sufre. Mientras que el que vive en la Conciencia de Dios no es afectado en absoluto. (12)

ਗੁਰਮੁਖਿ ਸੋਇ; ਜਿ ਹਰਿ ਜੀਉ ਭਾਇਆ ॥

guramukh soe; ji har jeeo bhaaeaa | Ang 1073

Sant Singh KhalsaHe alone is Gurmukh, who is pleasing to the Dear Lord.
Manmohan SinghHe alone is the holyman, who is Pleasing to the Reverend Lord.
Manmohan Singh (Punjabi)ਕੇਵਲ ਉਹ ਹੀ ਨੇਕ ਬੰਦਾ ਹੈ, ਜੋ ਪੂਜਯ ਪ੍ਰਭੂ ਨੂੰ ਚੰਗਾ ਲਗਦਾ ਹੈ।
Fareedkot Teekaਗੁਰਮੁਖ ਤੋ ਸੋ ਹੈ, ਜੋ ਹਰੀ ਜੀ ਕੋ ਭਾਇਆ ਹੈ॥
Prof. Sahib Singhਉਸੇ ਮਨੁੱਖ ਨੂੰ ਗੁਰੂ ਦੇ ਸਨਮੁਖ ਜਾਣੋ ਜਿਹੜਾ ਪਰਮਾਤਮਾ ਨੂੰ ਚੰਗਾ ਲੱਗ ਗਿਆ।

ਪਦ ਅਰਥ ਸੋਇ = ਉਹੀ ਮਨੁੱਖ। ਜਿ = ਜਿਹੜਾ। ਭਾਇਆ = ਚੰਗਾ ਲੱਗਾ।

SikhNet (Spanish)Sí, aquél a quien Dios ama, entona su atención en Dios,

ਤਿਸੁ ਕਉਣੁ ਮਿਟਾਵੈ; ਜਿ ਪ੍ਰਭਿ ਪਹਿਰਾਇਆ ॥

tis kaun mittaavai; ji prabh pahiraaeaa | Ang 1073

Sant Singh KhalsaWho can destroy anyone who is robed in honor by the Lord?
Manmohan SinghWho can efface his glory, whom the Lord robes?
Manmohan Singh (Punjabi)ਉਸ ਦੀ ਪ੍ਰਭਤਾ ਨੂੰ ਕੌਣ ਮੇਟ ਸਕਦਾ ਹੈ, ਜਿਸ ਨੂੰ ਸੁਆਮੀ ਖਿੱਲਤ ਬਖ਼ਸ਼ਦਾ ਹੈ।
Fareedkot Teekaਜੋ ਪ੍ਰਭੂ ਨੇ ਪਹਿਰਾਇਆ ਹੈ, ਭਾਵ ਭਗਤੀ ਜੁਗਤ ਕੀਆ ਹੈ ਤਿਸ ਕੋ ਕੌਣ ਦੂਰ ਕਰਤਾ ਹੈ॥
Prof. Sahib Singhਜਿਸ (ਅਜਿਹੇ) ਮਨੁੱਖ ਨੂੰ ਪਰਮਾਤਮਾ ਨੇ ਆਪ ਆਦਰ-ਸਤਕਾਰ ਦਿੱਤਾ, ਉਸ ਦੀ ਇਸ ਸੋਭਾ ਨੂੰ ਕੋਈ ਮਿਟਾ ਨਹੀਂ ਸਕਦਾ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਪਹਿਰਾਇਆ = ਸਿਰੋਪਾਉ ਦਿੱਤਾ, ਸਤਿਕਾਰਿਆ।

SikhNet (Spanish)y aquél a quien Dios Mismo da investidura, ¿quién puede subestimar su Gloria?

ਸਦਾ ਅਨੰਦੁ ਕਰੇ ਆਨੰਦੀ; ਜਿਸੁ ਸਿਰਪਾਉ ਪਇਆ, ਗਲਿ ਖਾਸਾ ਹੇ ॥੧੩॥

sadaa anand kare aanandee; jis sirapaau peaa, gal khaasaa he |13| Ang 1073

Sant Singh KhalsaThe blissful one is forever in bliss; he is dressed in robes of honor. ||13||
Manmohan SinghHe, The enjoyer, who is dressed with the good robe of honour, ever makes merry.
Manmohan Singh (Punjabi)ਉਹ ਖ਼ੁਸ਼ਬਾਸ਼, ਜਿਸ ਨੇ ਐਨ ਵਧੀਆ ਇੱਜ਼ਤ ਦੀ ਪੁਸ਼ਾਕ ਪਹਿਨੀ ਹੋਈ ਹੈ, ਹਮੇਸ਼ਾਂ ਮੌਜਾਂ ਮਾਣਦਾ ਹੈ।
Fareedkot Teekaਜਿਸ ਕੇ ਗਲਿ, ਭਾਵ ਰਿਦੇ ਮੇਂ ਪ੍ਰੇਮ ਰੂਪ ਵਾ ਗ੍ਯਾਨ ਰੂਪ (ਖਾਸਾ) ਚੰਗਾ ਸਿਰੋਪਾਇ ਪੜਾ ਹੈ, ਵਹੁ ਸਦਾ ਹੀ ਅਨੰਦ ਕਾ ਭੋਗੁ ਕਰਤਾ ਹੂਆ ਅਨੰਦ ਹੀ ਰਹਤਾ ਹੈ॥੧੩॥
Prof. Sahib Singhਜਿਸ ਮਨੁੱਖ ਦੇ ਗਲ ਵਿਚ ਕਰਤਾਰ ਵੱਲੋਂ ਸੋਹਣਾ ਸਿਰੋਪਾਉ ਪੈ ਗਿਆ, ਉਹ ਆਨੰਦ-ਸਰੂਪ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਸਦਾ ਆਤਮਕ ਆਨੰਦ ਮਾਣਦਾ ਹੈ ॥੧੩॥

ਪਦ ਅਰਥ ਆਨੰਦੀ = ਆਨੰਦ-ਦਾਤੇ ਨੂੰ (ਮਿਲ ਕੇ)। ਜਿਸੁ ਗਲਿ = ਜਿਸ ਦੇ ਗਲ ਵਿਚ। ਸਿਰਪਾਉ ਖਾਸਾ = ਵਧੀਆ ਸਿਰੋਪਾਉ ॥੧੩॥

SikhNet (Spanish)Él está siempre en Éxtasis, siendo bendecido por Dios Mismo con la Túnica de Honor. (13)

ਹਉ ਬਲਿਹਾਰੀ ਸਤਿਗੁਰ ਪੂਰੇ ॥

hau balihaaree satigur poore | Ang 1073

Sant Singh KhalsaI am a sacrifice to the Perfect True Guru.
Manmohan SinghI am a sacrifice unto my Perfect True Guru,
Manmohan Singh (Punjabi)ਮੈਂ ਆਪਣੇ ਪੂਰਨ ਸੱਚੇ ਗੁਰਾਂ ਤੋਂ ਘੋਲੀ ਵੰਝਦਾ ਹਾਂ,
Fareedkot Teekaਮੈਂ ਪੂਰੇ ਸਤਿਗੁਰੋਂ ਕੇ ਊਪਰ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ।

ਪਦ ਅਰਥ ਹਉ = ਮੈਂ।

SikhNet (Spanish)Oh, mi ser lo ofrezco en sacrificio al Perfecto y Verdadero Guru,

ਸਰਣਿ ਕੇ ਦਾਤੇ; ਬਚਨ ਕੇ ਸੂਰੇ ॥

saran ke daate; bachan ke soore | Ang 1073

Sant Singh KhalsaHe is the Giver of Sanctuary, the Heroic Warrior who keeps His Word.
Manmohan Singhwho is the giver of protection and the man of word.
Manmohan Singh (Punjabi)ਜੋ ਪਨਾਹ ਦੇਣਹਾਰ ਅਤੇ ਕੌਲ-ਕਰਾਰ ਪਾਲਣ ਵਾਲੇ ਹਨ।
Fareedkot Teekaਜੋ ਆਸਰੇ ਕੇ ਦਾਤੇ ਹੈਂ ਔ ਬਚਨੋਂ ਕੇ ਸੂਰਮੇਂ ਹੈਂ, ਭਾਵ ਜੋ ਵਰ ਸ੍ਰਾਪ ਦੇਵੇ ਸੋ ਸਭ ਸਫਲਾ ਹੈ॥
Prof. Sahib Singhਗੁਰੂ ਸਰਨ ਪਏ ਦੀ ਸਹਾਇਤਾ ਕਰਨ ਜੋਗਾ ਹੈ, ਗੁਰੂ ਸੂਰਮਿਆਂ ਵਾਂਗ ਬਚਨ ਪਾਲਣ ਵਾਲਾ ਹੈ।

ਪਦ ਅਰਥ ਸੂਰੇ = ਸੂਰਮੇ। ਬਚਨ ਕੇ ਸੂਰੇ = ਸੂਰਮਿਆਂ ਵਾਂਗ ਆਪਣੇ ਬਚਨ ਉੱਤੇ ਕਾਇਮ ਰਹਿਣ ਵਾਲੇ।

SikhNet (Spanish)Quien me ofrece Su Refugio y honra Su Palabra para redimirme, ahora he encontrado al Dios Dador de Éxtasis,

ਐਸਾ ਪ੍ਰਭੁ ਮਿਲਿਆ ਸੁਖਦਾਤਾ; ਵਿਛੁੜਿ. ਨ ਕਤ ਹੀ ਜਾਸਾ ਹੇ ॥੧੪॥

aisaa prabh miliaa sukhadaataa; vichhurr. na kat hee jaasaa he |14| Ang 1073

Sant Singh KhalsaSuch is the Lord God, the Giver of peace, whom I have met; He shall never leave me or go anywhere else. ||14||
Manmohan SinghI have met with such Peace-giving Lord, who forsaking me goes not any where.
Manmohan Singh (Punjabi)ਮੈਂ ਐਹੋ ਜੇਹਹੇ ਸੁਖ ਆਰਾਮ-ਬਖ਼ਸ਼ਣਹਾਰ ਸੁਆਮੀ ਨੂੰ ਮਿਲ ਪਿਆ ਹਾਂ ਜੋ ਮੈਨੂੰ ਛੱਡ ਕੇ ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਜਿਨ ਕੋ ਐਸਾ ਪ੍ਰਭੂ ਸੁਖੋਂ ਕਾ ਦਾਤਾ ਮਿਲਿਆ ਹੈ, ਸੋ ਕਿਤੇ ਬੀ ਵਿਛੁੜ ਕੇ ਨਹੀਂ ਜਾਤਾ ਹੈ॥੧੪॥
Prof. Sahib Singh(ਪੂਰੇ ਗੁਰੂ ਦੀ ਮਿਹਰ ਨਾਲ ਮੈਨੂੰ) ਅਜਿਹਾ ਸੁਖਾਂ ਦਾ ਦਾਤਾ ਪਰਮਾਤਮਾ ਮਿਲ ਗਿਆ ਹੈ, ਕਿ ਉਸ ਦੇ ਚਰਨਾਂ ਤੋਂ ਵਿੱਛੁੜ ਕੇ ਮੈਂ ਹੋਰ ਕਿਤੇ ਭੀ ਨਹੀਂ ਜਾਵਾਂਗਾ ॥੧੪॥
SikhNet (Spanish)el Cuál no me abandona. (14)

ਗੁਣ ਨਿਧਾਨ; ਕਿਛੁ ਕੀਮ. ਨ ਪਾਈ ॥

gun nidhaan; kichh keem. na paaee | Ang 1073

Sant Singh KhalsaHe is the treasure of virtue; His value cannot be estimated.
Manmohan SinghThe Lord is the Treasure of virtues. No worth of His can be appraised.
Manmohan Singh (Punjabi)ਪ੍ਰਭੂ ਨੇਕੀਆਂ ਦਾ ਖ਼ਜ਼ਾਨਾ ਹੈ। ਉਸ ਦਾ ਕੁਝ ਭੀ ਮੁਲ ਪਾਇਆ ਨਹੀਂ ਜਾ ਸਕਦਾ।
Fareedkot Teekaਵਹੁ ਪ੍ਰਭੂ ਕੈਸਾ ਹੈ? ਗੁਣੋਂ ਕਾ ਖਜਾਨਾ ਹੈ, ਕੁਛ ਉਸ ਕੀ ਕੀਮਤਿ ਨਹੀਂ ਪਾਈ ਜਾਤੀ॥
Prof. Sahib Singhਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਤੇਰੀ ਕੀਮਤ ਨਹੀਂ ਪੈ ਸਕਦੀ।

ਪਦ ਅਰਥ ਗੁਣ ਨਿਧਾਨ = ਗੁਣਾਂ ਦਾ ਖ਼ਜ਼ਾਨਾ। ਕੀਮ = ਕੀਮਤ, ਕਦਰ।

SikhNet (Spanish)El Señor es el Tesoro de Virtud, no Lo podría ni tratar de evaluar,

ਘਟਿ ਘਟਿ ਪੂਰਿ ਰਹਿਓ ਸਭ ਠਾਈ ॥

ghatt ghatt poor rahio sabh tthaaee | Ang 1073

Sant Singh KhalsaHe is perfectly permeating each and every heart, prevailing everywhere.
Manmohan SinghHe is fully filling all the hearts and all the places.
Manmohan Singh (Punjabi)ਉਹ ਸਾਰਿਆਂ ਦਿਲਾਂ ਅਤੇ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਸਭ ਠਾਈ ਜੋ ਪੂਰਨ ਪ੍ਰਮਾਤਮਾ ਹੈ ਓਹੀ ਘਟੋਂ ਘਟੋਂ ਮੇਂ ਪੂਰਨ ਹੋ ਰਹਾ ਹੈ॥
Prof. Sahib Singhਤੂੰ ਸਭਨੀਂ ਥਾਈਂ ਹਰੇਕ ਸਰੀਰ ਵਿਚ ਵਿਆਪਕ ਹੈਂ।

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਸਭ ਠਾਈ = ਸਭ ਥਾਵਾਂ ਵਿਚ।

SikhNet (Spanish)pero mira, Él prevalece en todos los corazones y por todas partes.

ਨਾਨਕ ਸਰਣਿ ਦੀਨ ਦੁਖ ਭੰਜਨ; ਹਉ ਰੇਣ. ਤੇਰੇ ਜੋ ਦਾਸਾ ਹੇ ॥੧੫॥੧॥੨॥

naanak saran deen dukh bhanjan; hau ren. tere jo daasaa he |15|1|2| Ang 1073

Sant Singh KhalsaNanak seeks the Sanctuary of the Destroyer of the pains of the poor; I am the dust of the feet of Your slaves. ||15||1||2||
Manmohan SinghNanak seek the refuse of Him, who is the Destroyer of the sorrow of the poor. O Lord I am the dust of the feet of Thine slaves.
Manmohan Singh (Punjabi)ਨਾਨਕ ਉਸ ਦੀ ਪਨਾਹ ਲੋੜਦਾ ਹੈ ਜੋ ਗ਼ਰੀਬਾਂ ਦੇ ਦੁਖੜੇ ਨਾਸ ਕਰਨਹਾਰ ਹੈ। ਹੇ ਸੁਆਮੀ! ਮੈਂ ਤੇਰੇ ਗੋਲਿਆਂ ਦੇ ਚਰਨਾਂ ਦੀ ਧੂੜ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਦੀਨੋਂ ਕੇ ਦੁਖ ਭੰਜਨਹਾਰੇ ਪਰਮੇਸਰ! ਹਮ ਆਪ ਕੀ ਸਰਣ ਹੂਏ ਹੈਂ ਅਰ ਏਹੀ ਪ੍ਰਾਰਥਨਾ ਕਰਤੇ ਹੈਂ: ਹੇ ਸ੍ਵਾਮੀ! ਜੋ ਤੇਰੇ ਦਾਸ ਹੈਂ ਤਿਨ ਕੀ ਹਮ ਧੂੜ ਹੋ ਰਹੀਏ॥੧੫॥੧॥੨॥
Prof. Sahib Singhਹੇ ਨਾਨਕ! ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮਿਹਰ ਕਰ, ਮੈਂ ਉਹਨਾਂ (ਦੇ ਚਰਨਾਂ) ਦੀ ਧੂੜ ਬਣਿਆ ਰਹਾਂ ਜੋ ਤੇਰੇ ਦਾਸ ਹਨ ॥੧੫॥੧॥੨॥

ਪਦ ਅਰਥ ਦੀਨ ਦੁਖ ਭੰਜਨ = ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਹਉ = ਮੈਂ। ਰੇਣ = ਚਰਨ-ਧੂੜ ॥੧੫॥੧॥੨॥

SikhNet (Spanish)Nanak busca siempre el Refugio del Señor, Quien destruye las penas del pobre. Oh Dios, me he vuelto el polvo sobre el cual Tus Sirvientes pisan. (15-1-2)
Answers quote the Granth verbatim with Ang citations. AI commentary is not Gurbani and not a religious ruling.