ਮਾਰੂ ਮਹਲਾ ੫ ॥
maaroo mahalaa 5 | Ang 1082
Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Nanak, Quinto Canal Divino.
ਅਚੁਤ ਪਾਰਬ੍ਰਹਮ; ਪਰਮੇਸੁਰ ਅੰਤਰਜਾਮੀ ॥
achut paarabraham; paramesur antarajaamee | Ang 1082
Sant Singh KhalsaThe Supreme Lord God is imperishable, the Transcendent Lord, the Inner-knower, the Searcher of hearts.
Manmohan SinghMy master is Imperishable, Transcendent Lord, Supreme Master, Inner knower,
Manmohan Singh (Punjabi)ਮੈਡਾ ਮਾਲਕ ਅਬਿਨਾਸੀ, ਪਰਮ ਪ੍ਰਭੂ, ਸ਼੍ਰੋਮਣੀ ਮਾਲਕ, ਅੰਦਰਲੀਆਂ ਜਾਣਨਹਾਰ,
Fareedkot Teekaਹੇ ਅਗਿੜ! ਸਭ ਕਾ ਪਰਾ ਬਿਆਪਕ ਰੂਪ ਪ੍ਰਮ ਈਸਰ, ਪੁਨਃ ਅੰਤਰ ਕੇ ਪ੍ਰੇਰਕ॥
Prof. Sahib Singhਹੇ ਕਰਤਾਰ! ਤੂੰ ਅਬਿਨਾਸੀ ਹੈਂ, ਤੂੰ ਪਾਰਬ੍ਰਹਮ ਹੈਂ, ਤੂੰ ਪਰਮੇਸੁਰ ਹੈਂ, ਤੂੰ ਅੰਤਰਜਾਮੀ ਹੈਂ।ਪਦ ਅਰਥ ਅਚੁਤ = {च्यु = to fall = च्युत = fallen} ਨਾਹ ਨਾਸ ਹੋਣ ਵਾਲਾ। ਪਰਮੇਸੁਰ = ਪਰਮ ਈਸ਼੍ਵਰ, ਸਭ ਤੋਂ ਵੱਡਾ ਮਾਲਕ। ਅੰਤਰਜਾਮੀ = ਸਭ ਦੇ ਦਿਲਾਂ ਵਿਚ ਅੱਪੜਨ ਵਾਲਾ {या = to go}।
SikhNet (Spanish)Eterno es nuestro Dios y Trascendente también, sí, el Conocedor Íntimo, el Dios de dioses,
ਮਧੁਸੂਦਨ ਦਾਮੋਦਰ ਸੁਆਮੀ ॥
madhusoodan daamodar suaamee | Ang 1082
Sant Singh KhalsaHe is the Slayer of demons, our Supreme Lord and Master.
Manmohan Singhthe Slayer of Madh demon and with a string round His belly.
Manmohan Singh (Punjabi)ਮਧ ਰਾਖ਼ਸ਼ ਨੂੰ ਮਾਰਨ ਵਾਲਾ ਅਤੇ ਆਪਣੇ ਢਿੱਡ ਉਦਾਲੇ ਰੱਸੀ-ਸਹਿਤ ਹੈ।
Fareedkot Teekaਹੇ ਮਧੂ ਨਾਮ ਦੈਤ ਕੇ ਮਾਰਨੇਹਾਰੇ! ਉਦ੍ਰ ਮੇਂ ਰਸੀ ਬੰਧਾਵਨਹਾਰੇ ਸ੍ਵਾਮੀ॥
Prof. Sahib Singhਹੇ ਸੁਆਮੀ! ਮਧੁਸੂਦਨ ਤੇ ਦਾਮੋਦਰ ਭੀ ਤੂੰ ਹੀ ਹੈਂ।ਪਦ ਅਰਥ ਮਧੁਸੂਦਨ = ਮਧੂ ਦੈਂਤ ਨੂੰ ਮਾਰਨ ਵਾਲਾ। ਦਾਮੋਦਰ = {ਦਾਮ-ਉਦਰ} ਜਿਸ ਦੇ ਪੇਟ ਦੇ ਦੁਆਲੇ ਰੱਸੀ ਹੈ।
SikhNet (Spanish)Destructor de lo maligno, el Supremo Maestro.
ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ ॥੧॥
rikheekes govaradhan dhaaree muralee manohar har rangaa |1| Ang 1082
Sant Singh KhalsaThe Supreme Rishi, the Master of the sensory organs, the uplifter of mountains, the joyful Lord playing His enticing flute. ||1||
Manmohan SinghThe joyful God is the Master of organs, the Uplifter of the mount Goverdhan and the Lord of the Fascinating flute.
Manmohan Singh (Punjabi)ਖ਼ੁਸ਼ਬਾਸ਼ ਵਾਹਿਗੁਰੂ ਇੰਦਰੀਆਂ ਦਾ ਮਾਲਕ ਗੋਵਰਧਨ ਪਹਾੜ ਨੂੰ ਚੁੱਕਣ ਵਾਲਾ ਅਤੇ ਮਨਮੋਹਨੀ ਬੰਸਰੀ ਦਾ ਸੁਆਮੀ ਹੈ।
Fareedkot Teekaਹੇ ਇੰਦ੍ਰੀਓਂ ਕੇ ਸ੍ਵਾਮੀ! ਗੋਵਰਧਨ ਪਰਬਤ ਕੇ ਧਾਰਨਹਾਰੇ ਔ ਮੁਰਲੀ ਬਜਾਵਨਹਾਰੇ ਮਨ ਹਰਨੇਹਾਰ, ਹੇ ਹਰਿ ਰੰਗ ਨਾਥ ਜੀ! ॥੧॥
Prof. Sahib Singhਹੇ ਹਰੀ! ਤੂੰ ਹੀ ਰਿਖੀਕੇਸ਼ ਗੋਵਰਧਨਧਾਰੀ ਤੇ ਮਨੋਹਰ ਮੁਰਲੀ ਵਾਲਾ ਹੈਂ। ਤੂੰ ਅਨੇਕਾਂ ਰੰਗ-ਤਮਾਸ਼ੇ ਕਰ ਰਿਹਾ ਹੈਂ ॥੧॥ਪਦ ਅਰਥ ਰਿਖੀਕੇਸ = {हृषीक = ਇੰਦ੍ਰੇ। ਈਸ = ਮਾਲਕ} ਜਗਤ ਦੇ ਗਿਆਨ-ਇੰਦ੍ਰਿਆਂ ਦਾ ਮਾਲਕ। ਗੋਵਰਧਨ ਧਾਰੀ = ਗੋਵਰਧਨ ਪਹਾੜ ਨੂੰ ਚੁੱਕਣ ਵਾਲਾ। ਮੁਰਲੀ ਮਨੋਹਰ = ਸੋਹਣੀ ਮੁਰਲੀ (ਬੰਸਰੀ) ਵਾਲਾ। ਰੰਗਾ = ਅਨੇਕਾਂ ਕੌਤਕ-ਤਮਾਸ਼ੇ ॥੧॥
SikhNet (Spanish)El Rishi Supremo, Señor de Todas las Facultades, el que levantó la Montaña Govardhana, el Maravilloso Señor de la Flauta Fascinante. (1)
ਮੋਹਨ ਮਾਧਵ; ਕ੍ਰਿਸ੍ਨ ਮੁਰਾਰੇ ॥
mohan maadhav; krisan muraare | Ang 1082
Sant Singh KhalsaThe Enticer of Hearts, the Lord of wealth, Krishna, the Enemy of ego.
Manmohan SinghThe Lord is the Enticer of hearts, the Lord of wealth and the killer of Mur demon,
Manmohan Singh (Punjabi)ਸੁਆਮੀ ਦਿਲਾਂ ਨੂੰ ਮੋਹਤ ਕਰ ਲੈਣ ਵਾਲਾ, ਮਾਇਆ ਦਾ ਸੁਆਮੀ ਅਤੇ ਮੁਰ ਰਾਖ਼ਸ਼ ਨੂੰ ਮਾਰਨ ਵਾਲਾ ਹੈ।
Fareedkot Teekaਹੇ ਸਰਬ ਕੋ ਮੋਹਨਹਾਰ ਲਛਮੀ ਪਤੀ! ਮਨ ਕੇ ਖੈਂਚਨੇ ਵਾਲੇ ਮੁਰ ਨਾਮੇਂ ਦੈਤ ਕੇ ਸਤਰੂ॥
Prof. Sahib Singh(ਹੇ ਹਰੀ!) ਮੋਹਨ, ਮਾਧਵ, ਕ੍ਰਿਸ਼ਨ, ਮੁਰਾਰੀ ਤੂੰ ਹੀ ਹੈਂ।ਪਦ ਅਰਥ ਮੋਹਨ = ਮਨ ਨੂੰ ਮੋਹ ਲੈਣ ਵਾਲਾ। ਮਾਧਵ = {ਮਾਇਆ ਦਾ ਧਵ} ਮਾਇਆ ਦਾ ਪਤੀ। ਮੁਰਾਰੇ = ਮੁਰ-ਦੈਂਤ ਦਾ ਵੈਰੀ {ਮੁਰ-ਅਰਿ}।
SikhNet (Spanish)Sí, Él es el Seductor de corazones, el Maestro de Maya, de Krishna y Murari.
ਜਗਦੀਸੁਰ ਹਰਿ ਜੀਉ; ਅਸੁਰ ਸੰਘਾਰੇ ॥
jagadeesur har jeeo; asur sanghaare | Ang 1082
Sant Singh KhalsaThe Lord of the Universe, the Dear Lord, the Destroyer of demons.
Manmohan SinghReverend God, the Lord of universe, is the Destroyer of Devils.
Manmohan Singh (Punjabi)ਆਲਮ ਦਾ ਸੁਆਮੀ, ਪੂਜਯ ਵਾਹਿਗੁਰੂ ਭੂਤਨਿਆਂ (ਵਿਕਾਰਾਂ) ਨੂੰ ਨਾਸ ਕਰਨ ਵਾਲਾ ਹੈ।
Fareedkot Teekaਹੇ ਜਗਤ ਕੇ ਈਸਰ! ਹੇ ਹਰੀ ਜੀ! ਹੇ ਸਰਬ ਦੈਤੋਂ ਕੇ ਸੰਘਾਰਨੇਹਾਰੇ! ॥
Prof. Sahib Singhਹੇ ਹਰੀ ਜੀਉ! ਤੂੰ ਹੀ ਹੈਂ ਜਗਤ ਦਾ ਮਾਲਕ, ਤੂੰ ਹੀ ਹੈਂ ਦੈਂਤਾਂ ਦਾ ਨਾਸ ਕਰਨ ਵਾਲਾ।ਪਦ ਅਰਥ ਜਗਦੀਸੁਰ = ਜਗਤ ਦਾ ਈਸ਼੍ਵਰ। ਅਸੁਰ ਸੰਘਾਰੇ = ਦੈਂਤਾਂ ਦਾ ਨਾਸ ਕਰਨ ਵਾਲਾ।
SikhNet (Spanish)El Señor del Universo, el Aniquilador de la maldad, la Vida de toda vida, el Dios Inmortal,
ਜਗਜੀਵਨ ਅਬਿਨਾਸੀ ਠਾਕੁਰ; ਘਟ ਘਟ ਵਾਸੀ ਹੈ ਸੰਗਾ ॥੨॥
jagajeevan abinaasee tthaakur; ghatt ghatt vaasee hai sangaa |2| Ang 1082
Sant Singh KhalsaThe Life of the World, our eternal and ever-stable Lord and Master dwells within each and every heart, and is always with us. ||2||
Manmohan SinghThe Life of the world and ever stable Lord abides in all the hearts and is ever with us.
Manmohan Singh (Punjabi)ਜਗਤ ਦੀ ਜਿੰਦ ਜਾਨ ਅਤੇ ਸਦੀਵੀ ਸਥਿਰ ਸੁਆਮੀ ਸਾਰਿਆਂ ਦਿਲਾਂ ਅੰਦਰ ਵਸਦਾ ਹੈ ਅਤੇ ਸਦਾ ਹੀ ਸਾਡੇ ਨਾਲ ਹੈ।
Fareedkot Teekaਹੇ ਜਗਤ ਕੇ ਜੀਵਨ ਰੂਪ ਅਬਿਨਾਸੀ ਸ੍ਵਾਮੀ! ਸਭ ਘਟੋਂ ਘਟੋਂ ਮੇਂ ਬਸ ਕੇ ਸਭ ਕਾ ਸੰਗੀ ਹੋ ਰਹਾ ਹੈ॥੨॥
Prof. Sahib Singhਹੇ ਜਗਜੀਵਨ! ਹੇ ਅਬਿਨਾਸੀ ਠਾਕੁਰ! ਤੂੰ ਸਭ ਸਰੀਰਾਂ ਵਿਚ ਮੌਜੂਦ ਹੈਂ, ਤੂੰ ਸਭਨਾਂ ਦੇ ਨਾਲ ਵੱਸਦਾ ਹੈਂ ॥੨॥ਪਦ ਅਰਥ ਜਗ ਜੀਵਨ = ਜਗਤ ਦਾ ਜੀਵਨ-ਆਸਰਾ। ਘਟ ਘਟ ਵਾਸੀ = ਸਭਨਾਂ ਸਰੀਰਾਂ ਵਿਚ ਵੱਸਣ ਵਾਲਾ। ਸੰਗਾ = ਸੰਗਿ, ਨਾਲ ॥੨॥
SikhNet (Spanish)Quien habita en todos los corazones y está siempre con nosotros. (2)
ਧਰਣੀਧਰ ਈਸ ਨਰਸਿੰਘ ਨਾਰਾਇਣ ॥
dharaneedhar ees narasingh naaraaein | Ang 1082
Sant Singh KhalsaThe Support of the Earth, the man-lion, the Supreme Lord God.
Manmohan SinghThe Lord is the support of the earth, the man-lion and Primal being.
Manmohan Singh (Punjabi)ਸੁਆਮੀ ਧਰਤੀ ਦਾ ਆਸਰਾ, ਮਨੁੱਖ-ਸ਼ੇਰ ਅਤੇ ਪ੍ਰਿਥਮ ਪੁਰਖ ਹੈ।
Fareedkot Teekaਹੇ ਧਰਤੀ ਕੇ ਆਸਰਾ ਰੂਪ! ਈਸਰ, ਨਰਸਿੰਘ ਰੂਪ ਨਰੋਂ ਮੇਂ ਘਰ ਕਰਨੇਹਾਰੇ ਵਾ ਜਲ ਮੇਂ ਘਰ ਕਰਨੇਹਾਰੇ, ਭਾਵ ਸੇਸ ਸਾਂਈ॥
Prof. Sahib Singhਹੇ ਧਰਤੀ ਦੇ ਆਸਰੇ! ਹੇ ਈਸ਼੍ਵਰ! ਤੂੰ ਹੀ ਹੈਂ ਨਰਸਿੰਘ ਅਵਤਾਰ, ਤੂੰ ਹੀ ਹੈਂ ਵਿਸ਼ਨੂ ਜਿਸ ਦਾ ਨਿਵਾਸ ਸਮੁੰਦਰ ਵਿਚ ਹੈ।ਪਦ ਅਰਥ ਧਰਣੀ ਧਰ = ਧਰਤੀ ਦਾ ਸਹਾਰਾ। ਈਸ = ਈਸ਼, ਮਾਲਕ। ਨਾਰਾਇਣ = {ਨਾਰ = ਜਲ। ਅਯਨ = ਘਰ} ਜਿਸ ਦਾ ਘਰ ਪਾਣੀ (ਸਮੁੰਦਰ) ਵਿਚ ਹੈ।
SikhNet (Spanish)Él es el Sostenedor de la Tierra, el Dios, el Hombre León, Quien habita en los mares.
ਦਾੜਾ ਅਗ੍ਰੇ; ਪ੍ਰਿਥਮਿ ਧਰਾਇਣ ॥
daarraa agre; pritham dharaaein | Ang 1082
Sant Singh KhalsaThe Protector who tears apart demons with His teeth, the Upholder of the earth.
Manmohan SinghThou, O Lord, are the Upholder of the earth with Thine for teeth.
Manmohan Singh (Punjabi)ਤੂੰ ਹੇ ਸੁਆਮੀ! ਆਪਣੀਆਂ ਮੂਹਰਲੀਆਂ ਹੁੱਡਾਂ ਨਾਲ ਧਰਤੀ ਨੂੰ ਚੁਕਣਹਾਰ ਹੈਂ।
Fareedkot Teekaਹੇ ਸੂਕਰ ਰੂਪ ਰੋਕੇ ਦਾੜ ਕੇ ਅਗ੍ਰ ਭਾਗ ਪ੍ਰਿਥਵੀ ਕੇ ਧਾਰਨਹਾਰੇ! ॥
Prof. Sahib Singh(ਵਰਾਹ ਅਵਤਾਰ ਧਾਰ ਕੇ) ਧਰਤੀ ਨੂੰ ਆਪਣੀਆਂ ਦਾੜ੍ਹਾਂ ਉੱਤੇ ਚੁੱਕਣ ਵਾਲਾ ਭੀ ਤੂੰ ਹੀ ਹੈਂ।ਪਦ ਅਰਥ ਦਾੜਾ ਅਗ੍ਰੇ = ਦਾੜ੍ਹਾਂ ਦੇ ਉੱਤੇ। ਪ੍ਰਿਥਮਿ = ਧਰਤੀ। ਧਰਾਇਣ = ਚੁੱਕਣ ਵਾਲਾ।
SikhNet (Spanish)Él, Quien destrozó a los seres malignos con los dientes, para salvar la tierra y a Bavana el pigmeo también. Oh, Él es el Buen Dios de todos.
ਬਾਵਨ ਰੂਪੁ ਕੀਆ ਤੁਧੁ ਕਰਤੇ; ਸਭ ਹੀ ਸੇਤੀ ਹੈ ਚੰਗਾ ॥੩॥
baavan roop keea tudh karate; sabh hee setee hai changaa |3| Ang 1082
Sant Singh KhalsaO Creator, You assumed the form of the pygmy to humble the demons; You are the Lord God of all. ||3||
Manmohan SinghThou, O creator, assumed the form of a pigmy and are the sublime Lord of all.
Manmohan Singh (Punjabi)ਤੂੰ, ਹੇ ਸਿਰਜਣਹਾਰ ਗਿਠਮੁੱਠੀਏ ਦਾ ਸਰੂਪ ਧਾਰਨ ਕੀਤਾ ਅਤੇ ਤੂੰ ਸਾਰਿਆਂ ਦਾ ਸ੍ਰੇਸ਼ਟ ਸੁਆਮੀ ਹੈਂ।
Fareedkot Teekaਬਲ ਕੇ ਛਲਨੇ ਕੋ ਬਾਮਨ ਰੂਪ ਭੀ ਤੁਮਨੇ ਹੀ ਕੀਆ ਹੈ, ਸਭਕੇ ਕਰਨਹਾਰ ਪੁਨਾ ਤੂੰ ਹੀ ਸਭ ਕੇ ਸਾਥ ਚੰਗਾ ਹੋ ਕੇ ਵਰਤ ਰਹਾ ਹੈ, ਭਾਵ ਸਭ ਕੀ ਪਾਲਣਾ ਕਰਤਾ ਹੈ॥੩॥
Prof. Sahib Singhਹੇ ਕਰਤਾਰ! (ਰਾਜਾ ਬਲ ਨੂੰ ਛਲਣ ਲਈ) ਤੂੰ ਹੀ ਵਾਮਨ-ਰੂਪ ਧਾਰਿਆ ਸੀ। ਤੂੰ ਸਭ ਜੀਵਾਂ ਦੇ ਨਾਲ ਵੱਸਦਾ ਹੈਂ, (ਫਿਰ ਭੀ ਤੂੰ ਸਭ ਤੋਂ) ਉੱਤਮ ਹੈਂ ॥੩॥ਪਦ ਅਰਥ ਬਾਵਨ ਰੂਪੁ = ਵਾਮਨ (ਵਉਣਾ) ਅਵਤਾਰ। ਕਰਤੇ = ਹੇ ਕਰਤਾਰ! ਸੇਤੀ = ਨਾਲ ॥੩॥
SikhNet (Spanish)Él es Ramachandra, Quien no tiene forma, ni signo, el Dios Floral, en cuyas Manos está el Sudarshan Chakra, de Belleza Sin Paralelo. (3)
ਸ੍ਰੀ ਰਾਮਚੰਦ; ਜਿਸੁ ਰੂਪੁ ਨ ਰੇਖਿਆ ॥
sree raamachand; jis roop na rekhiaa | Ang 1082
Sant Singh KhalsaYou are the Great Raam Chand, who has no form or feature.
Manmohan SinghThou alone are sire Ramchand, who has no form and outline.
Manmohan Singh (Punjabi)ਕੇਵਲ ਤੂੰ ਹੀ ਮਹਾਰਾਜ ਰਾਮ ਚੰਦ ਹੈਂ, ਜਿਸ ਦਾ ਕੋਈ ਸਰੂਪ ਅਤੇ ਨੁਹਾਰ ਨਹੀਂ।
Fareedkot Teekaਸ੍ਰੀ ਰਾਮਚੰਦ੍ਰ ਹੋ ਕਰ ਰਾਵਣਾਦਿਕਾਂ ਕੋ ਮਾਰਨੇਹਾਰਾ ਹੈਂ। ਜੋ ਵਾਸਤਵ ਤੇ ਵੀਚਾਰੀਏ ਤੋ ਤੇਰਾ ਰੂਪ ਰੇਖਾ ਹੀ ਕੋਈ ਨਹੀਂ ਹੈ॥
Prof. Sahib Singhਹੇ ਪ੍ਰਭੂ! ਤੂੰ ਉਹ ਸ੍ਰੀ ਰਾਮਚੰਦਰ ਹੈਂ ਜਿਸ ਦਾ ਨਾਹ ਕੋਈ ਰੂਪ ਹੈ ਨਾਹ ਰੇਖ।ਪਦ ਅਰਥ ਰੇਖਿਆ = ਚਿਹਨ-ਚੱਕ੍ਰ।
SikhNet (Spanish)Sí, el Ser de los Mil Ojos,
ਬਨਵਾਲੀ ਚਕ੍ਰਪਾਣਿ; ਦਰਸਿ ਅਨੂਪਿਆ ॥
banavaalee chakrapaan; daras anoopiaa | Ang 1082
Sant Singh KhalsaAdorned with flowers, holding the chakra in Your hand, Your form is incomparably beautiful.
Manmohan SinghThou, O flower-gift God, of fascinating sight, has a quoit in Thy hand.
Manmohan Singh (Punjabi)ਤੇਰੇ, ਹੇ ਮਨਮੋਹਨੇ ਦੀਦਾਰ ਖਾਲੇ ਫੁੱਲਾਂ ਨਾਲ ਗੁੰਦੇ ਹੋਏ ਹਰੀ! ਹੱਥ ਵਿੱਚ ਚੱਕਰ ਹੈ।
Fareedkot Teekaਸੰਸਾਰ ਬਨ ਵਾਲਾ ਸੁਵਾਮੀ ਹੈਂ ਔ ਚਕ੍ਰ ਤੇਰੇ ਹਾਥ ਮੇਂ ਹੈ, ਤੇਰਾ ਦਰਸਨ ਉਪਮਾ ਰਹਿਤ ਹੈ॥
Prof. Sahib Singhਤੂੰ ਹੀ ਹੈਂ ਬਨਵਾਲੀ ਤੇ ਸੁਦਰਸ਼ਨ-ਚੱਕ੍ਰ-ਧਾਰੀ। ਤੂੰ ਬੇ-ਮਿਸਾਲ ਸਰੂਪ ਵਾਲਾ ਹੈਂ।ਪਦ ਅਰਥ ਬਨਵਾਲੀ = ਬਨ ਹੈ ਮਾਲਾ ਜਿਸ ਦੀ। ਚਕ੍ਰਪਾਣਿ = {ਪਾਣਿ = ਹੱਥ} ਜਿਸ ਦੇ ਹੱਥ ਵਿਚ (ਸੁਦਰਸ਼ਨ) ਚੱਕ੍ਰ ਹੈ। ਦਰਸਿ ਅਨੂਪਿਆ = ਉਪਮਾ-ਰਹਿਤ ਦਰਸਨ ਵਾਲਾ।
SikhNet (Spanish)de las Mil Formas, el Dador,
ਸਹਸ ਨੇਤ੍ਰ. ਮੂਰਤਿ ਹੈ ਸਹਸਾ; ਇਕੁ ਦਾਤਾ. ਸਭ ਹੈ ਮੰਗਾ ॥੪॥
sehas netr. moorat hai sahasaa; ik daataa. sabh hai mangaa |4| Ang 1082
Sant Singh KhalsaYou have thousands of eyes, and thousands of forms. You alone are the Giver, and all are beggars of You. ||4||
Manmohan SinghThou has thousands of forms. Thou alone are the Giver and all others are beggars.
Manmohan Singh (Punjabi)ਤੇਰੀ ਹਜ਼ਾਰਾਂ ਹੀ ਅੱਖਾਂ ਹਨ ਅਤੇ ਹਜ਼ਾਰਾਂ ਹੀ ਸਰੂਪ। ਕੇਵਲ ਤੂੰ ਹੀ ਦਾਤਾਰ ਹੈਂ ਅਤੇ ਹੋਰ ਸਾਰੇ ਮੰਗਤੇ ਹਨ।
Fareedkot Teekaਹਜਾਰਾਂ ਹੀ ਤੇਰੇ ਨੇਤ੍ਰ ਹੈਂ ਔ ਮੂਰਤੀ ਭੀ ਤੇਰੀਆਂ ਹਜਾਰਾਂ ਹੀ ਹੈ, ਭਾਵ ਸਰਗੁਣ ਰੂਪ ਅਵਤਾਰ ਵ ਸਰਬਾ ਮੂਰਤੀ ਤੂੰਹੀ ਹੈਂ। ਅਰੁ ਤੂੰਹੀ ਏਕ ਦਾਤਾ ਹੈਂ ਹੋਰ ਸਭ ਤੇਰੇ ਹੀ ਮੰਗਤੇ ਹੈਂ॥੪॥
Prof. Sahib Singhਤੇਰੇ ਹਜ਼ਾਰਾਂ ਨੇਤਰ ਹਨ, ਤੇਰੀਆਂ ਹਜ਼ਾਰਾਂ ਮੂਰਤੀਆਂ ਹਨ। ਤੂੰ ਹੀ ਇਕੱਲਾ ਦਾਤਾ ਹੈਂ, ਸਾਰੀ ਦੁਨੀਆ ਤੈਥੋਂ ਮੰਗਣ ਵਾਲੀ ਹੈ ॥੪॥ਪਦ ਅਰਥ ਸਹਸ ਨੇਤ੍ਰ = ਹਜ਼ਾਰਾਂ ਅੱਖਾਂ ਵਾਲਾ। ਸਹਸਾ = ਹਜ਼ਾਰਾਂ। ਮੰਗਾ = ਮੰਗਣ ਵਾਲੇ ॥੪॥
SikhNet (Spanish)Quien es buscado por todos. (4)
ਭਗਤਿ ਵਛਲੁ; ਅਨਾਥਹ ਨਾਥੇ ॥
bhagat vachhal; anaathah naathe | Ang 1082
Sant Singh KhalsaYou are the Lover of Your devotees, the Master of the masterless.
Manmohan SinghThou, O Lord, are the lover of Thine devotees and the Patron of the patronless.
Manmohan Singh (Punjabi)ਤੂੰ ਹੇ ਸੁਆਮੀ! ਆਪਣੇ ਪ੍ਰੇਮੀਆਂ ਦਾ ਆਸ਼ਕ ਅਤੇ ਨਿਖ਼ਸਮਿਆਂ ਦਾ ਖ਼ਸਮ ਹੈਂ।
Fareedkot Teekaਪੁਨ: ਭਗਤਾਂ ਕਾ ਤੂੰ ਪਿਆਰਾ ਹੈਂ ਅਰੁ ਗਰੀਬੋਂ ਕਾ ਤੂੰ ਸੁਆਮੀ ਹੈਂ॥
Prof. Sahib Singhਹੇ ਅਨਾਥਾਂ ਦੇ ਨਾਥ! ਤੂੰ ਭਗਤੀ ਨੂੰ ਪਿਆਰ ਕਰਨ ਵਾਲਾ ਹੈਂ।ਪਦ ਅਰਥ ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ। ਅਨਾਥਹ ਨਾਥੇ = ਹੇ ਅਨਾਥਾਂ ਦੇ ਨਾਥ!
SikhNet (Spanish)El Amante de Sus Devotos, el Soporte de quien no lo tiene, el Maestro de Gopis, Quien está con todos y cada uno.
ਗੋਪੀ ਨਾਥੁ; ਸਗਲ ਹੈ ਸਾਥੇ ॥
gopee naath; sagal hai saathe | Ang 1082
Sant Singh KhalsaThe Lord and Master of the milk-maids, You are the companion of all.
Manmohan SinghThe Lord of milk-maids is ever with every one.
Manmohan Singh (Punjabi)ਗੁਆਲਣਾ ਦਾ ਸੁਆਮੀ ਸਦਾ ਹੀ ਸਾਰਿਆਂ ਦੇ ਨਾਲ ਹੈ।
Fareedkot Teekaਹੇ ਗੋਪੀਆਂ ਕੇ ਸੁਆਮੀ! ਤੂੰ ਸਭ ਕੇ ਸਾਥ ਹੈਂ॥
Prof. Sahib Singhਤੂੰ ਹੀ ਗੋਪੀਆਂ ਦਾ ਨਾਥ ਹੈਂ। ਤੂੰ ਸਭ ਜੀਵਾਂ ਦੇ ਨਾਲ ਰਹਿਣ ਵਾਲਾ ਹੈਂ।ਪਦ ਅਰਥ ਗੋਪੀ ਨਾਥੁ = ਗੋਪੀਆਂ ਦਾ ਨਾਥ।
SikhNet (Spanish)Vashudev, el Bondadoso, el Inmaculado Dios,
ਬਾਸੁਦੇਵ ਨਿਰੰਜਨ ਦਾਤੇ; ਬਰਨਿ. ਨ ਸਾਕਉ, ਗੁਣ ਅੰਗਾ ॥੫॥
baasudev niranjan daate; baran. na saakau, gun angaa |5| Ang 1082
Sant Singh KhalsaO Lord, Immacuate Great Giver, I cannot describe even an iota of Your Glorious Virtues. ||5||
Manmohan SinghO my beneficent and Immaculate Luminous Lord. I can describe not thine Praise even a bit.
Manmohan Singh (Punjabi)ਹੇ ਮੇਰੇ ਦਾਤਾਰ ਅਤੇ ਪਵਿੱਤਰ ਪ੍ਰਕਾਸ਼ਵਾਨ ਪ੍ਰਭੂ! ਤੇਰੀ ਵਡਿਆਈ ਮੈਂ ਇਕ ਭੋਰਾ ਭਰ ਭੀ ਬਿਆਨ ਨਹੀਂ ਕਰ ਸਕਦਾ।
Fareedkot Teekaਤੂੰ ਬਾਸਦੇਵ ਕਾ ਪੁਤ੍ਰ ਕਹਾਇਆ ਹੈਂ, ਮਾਇਆ ਰਹਿਤ ਹੈਂ। ਹੇ ਦਾਤੇ! ਤੇਰੇ ਗੁਣ ਮੈਂ ਕਹਿ ਨਹੀਂ ਸਕਤਾ ਹੂੰ, ਤੂੰ ਸਭ ਕਾ ਪਿਆਰਾ ਹੈਂ॥੫॥
Prof. Sahib Singhਹੇ ਵਾਸੁਦੇਵ! ਹੇ ਨਿਰਲੇਪ ਦਾਤਾਰ! ਮੈਂ ਤੇਰੇ ਅਨੇਕਾਂ ਗੁਣ ਬਿਆਨ ਨਹੀਂ ਕਰ ਸਕਦਾ ॥੫॥ਪਦ ਅਰਥ ਬਾਸੁਦੇਵ = ਵਾਸੁਦੇਵ ਦਾ। ਨਿਰੰਜਨੁ = {ਨਿਰ-ਅੰਜਨ} ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ। ਦਾਤੇ = ਹੇ ਦਾਤਾਰ! ਸਾਕਉ = ਸਾਕਉਂ। ਬਰਨਿ ਨ ਸਾਕਉਂ = ਮੈਂ ਬਿਆਨ ਨਹੀਂ ਕਰ ਸਕਦਾ ॥੫॥
SikhNet (Spanish)de Quien ni siquiera una partícula de Su Alabanza, la puede uno hacer sonar. (5)
ਮੁਕੰਦ ਮਨੋਹਰ ਲਖਮੀ ਨਾਰਾਇਣ ॥
mukand manohar lakhamee naaraaein | Ang 1082
Sant Singh KhalsaLiberator, Enticing Lord, Lord of Lakshmi, Supreme Lord God.
Manmohan SinghMy Beauteous Lord is the Giver of salvation and the spouse of wealth.
Manmohan Singh (Punjabi)ਮੇਰਾ ਸੁੰਦਰ ਸੁਆਮੀ ਮੁਕਤੀ ਦੇਣ ਵਾਲਾ ਅਤੇ ਧਨ-ਦੌਲਤ ਦਾ ਪਤੀ ਹੈ।
Fareedkot Teekaਹੇ ਮੁਕਤੀ ਕੇ ਦੇਨਹਾਰ! ਔ ਮਨ ਹਰਨੇਹਾਰਾ, ਲਖਮੀ ਕੇ ਪਤੀ ਨਾਰਾਇਣ॥
Prof. Sahib Singhਹੇ ਮੁਕਤੀ ਦਾਤੇ! ਹੇ ਸੋਹਣੇ ਪ੍ਰਭੂ! ਹੇ ਲੱਛਮੀ ਦੇ ਪਤੀ ਨਾਰਾਇਣ!ਪਦ ਅਰਥ ਮੁਕੰਦ = {मुकुंदाति इति} ਮੁਕਤੀ ਦੇਣ ਵਾਲਾ। ਲਖਮੀ ਨਾਰਾਇਣ = ਲੱਛਮੀ ਦਾ ਪਤੀ ਨਾਰਾਇਣ।
SikhNet (Spanish)Él es el Emancipador, el Señor de fascinante Belleza, el Maestro de Lakshmi.
ਦ੍ਰੋਪਤੀ ਲਜਾ ਨਿਵਾਰਿ; ਉਧਾਰਣ ॥
dropatee lajaa nivaar; udhaaran | Ang 1082
Sant Singh KhalsaSavior of Dropadi's honor.
Manmohan SinghHe, the Lord, is the Saviour of Daropadi, from the clutches of the destroyers of her honour.
Manmohan Singh (Punjabi)ਉਹ ਸੁਆਮੀ ਦ੍ਰੋਪਦੀ ਨੂੰ ਉਸ ਦੀ ਪੱਤ ਆਬਰੂ ਨਾਸ ਕਰਨ ਵਾਲਿਆਂ ਦੇ ਪੰਜੇ ਵਿਚੋਂ ਬਚਾਉਣ ਵਾਲਾ ਹੈ।
Fareedkot Teekaਦ੍ਰੋਪਦੀ ਕੀ ਸੰਕਾ ਦੂਰ ਕਰ ਕੇ ਤੂੰ ਰਖ੍ਯਾ ਕਰਨੇਹਾਰਾ ਹੂਆ ਹੈਂ; ਵਾ ਦ੍ਰੋਪਤੀ ਕੀ ਲਜ੍ਯਾ ਕੋ (ਨਿਵਾਰ) ਹਰਨੇਵਾਲੇ ਸੋ ਦੁਰਯੋਧਨ ਆਦਿ ਥੇ, ਤਿਨ ਸੇ ਦ੍ਰੋਪਤੀ ਕੋ ਉਧਾਰਨੇ ਵਾਲੇ ਹੂਏ ਹੋ॥
Prof. Sahib Singhਹੇ ਦ੍ਰੋਪਤੀ ਨੂੰ ਬੇਪਤੀ ਤੋਂ ਬਚਾ ਕੇ ਉਸ ਦੀ ਇੱਜ਼ਤ ਰੱਖਣ ਵਾਲੇ!ਪਦ ਅਰਥ ਨਿਵਾਰਿ = ਬੇ-ਪਤੀ ਤੋਂ ਬਚਾ ਕੇ। ਉਧਾਰਣ = ਬਚਾਣ ਵਾਲਾ।
SikhNet (Spanish)Sí, es Él, Quien salvó el Honor de Daropadi y la emancipó, el Maestro de Maya,
ਕਮਲਾਕੰਤ. ਕਰਹਿ ਕੰਤੂਹਲ; ਅਨਦ ਬਿਨੋਦੀ ਨਿਹਸੰਗਾ ॥੬॥
kamalaakant. kareh kantoohal; anad binodee nihasangaa |6| Ang 1082
Sant Singh KhalsaLord of Maya, miracle-worker, absorbed in delightful play, unattached. ||6||
Manmohan SinghThe Detached Lord of mammon does the wondrous deeds, sports and makes merry.
Manmohan Singh (Punjabi)ਮਾਇਆ ਦਾ ਨਿਰਲੇਪ ਸੁਆਮੀ ਅਸਚਰਜ ਕੌਤਕ ਕਰਦਾ, ਖੋਲ੍ਹਦਾ ਮੱਲ੍ਹਦਾ ਅਤੇ ਮੌਜਾਂ ਮਾਣਦਾ ਹੈ।
Fareedkot Teekaਹੇ ਲਖਮੀ ਕੇ ਸਵਾਮੀ! ਤੂੰ (ਕੰਤੂਹਲ) ਕੌਤਕੋਂ ਕੋ ਕਰਤਾ ਹੈਂ ਤੁਮ ਹੀ ਅਨੰਦ ਕਰਨੇ ਵਾਲਾ ਕੌਤਕੀ ਹੈਂ। ਪੁਨਃ ਕੈਸਾ ਹੈਂ? ਨਿਸੰਗ ਹੈਂ ਅਰਥਾਤ ਤੇਰੇ ਕੋ ਕਿਸੀ ਕੀ ਸੰਕਾ ਨਹੀਂ ਹੈ॥
Prof. Sahib Singhਹੇ ਲੱਛਮੀ ਦੇ ਪਤੀ! ਤੂੰ ਅਨੇਕਾਂ ਕੌਤਕ ਕਰਦਾ ਹੈਂ। ਤੂੰ ਸਾਰੇ ਆਨੰਦ ਮਾਣਨ ਵਾਲਾ ਹੈਂ, ਤੇ ਨਿਰਲੇਪ ਭੀ ਹੈਂ ॥੬॥ਪਦ ਅਰਥ ਕਮਲਾ ਕੰਤ = ਹੇ ਮਾਇਆ ਦੇ ਪਤੀ! ਕਰਹਿ = ਤੂੰ ਕਰਦਾ ਹੈਂ। ਕੰਤੂਹਲ = ਕੌਤਕ ਤਮਾਸ਼ੇ। ਬਿਨੋਦੀ = ਆਨੰਦ ਮਾਣਨ ਵਾਲਾ। ਨਿਸੰਗਾ = ਨਿਰਲੇਪ ॥੬॥
SikhNet (Spanish)Quien realiza una Obra Maravillosa, el Relajado Dios de Dicha y al mismo tiempo Desapegado. (6)
ਅਮੋਘ ਦਰਸਨ; ਆਜੂਨੀ ਸੰਭਉ ॥
amogh darasan; aajoonee sanbhau | Ang 1082
Sant Singh KhalsaThe Blessed Vision of His Darshan is fruitful and rewarding; He is not born, He is self-existent.
Manmohan SinghFruitful is His sight and Immortal His form,
Manmohan Singh (Punjabi)ਫਲਦਾਇਕ ਹੈ ਉਸ ਦਾ ਦੀਦਾਰ ਅਤੇ ਅਮਰ ਉਸ ਦਾ ਸਰੂਪ,
Fareedkot Teekaਤੇਰਾ ਸਫਲ ਦਰਸਨ ਹੈ ਪੁਨਃ ਜੂਨੀਆਂ ਤੇ ਰਹਿਤ ਹੈਂ ਅਰ ਸੁਤੇ ਪ੍ਰਕਾਸ ਹੈਂ॥
Prof. Sahib Singhਹੇ ਫਲ ਦੇਣ ਤੋਂ ਕਦੇ ਨਾਹ ਉੱਕਣ ਵਾਲੇ ਦਰਸਨ ਵਾਲੇ ਪ੍ਰਭੂ! ਹੇ ਜੂਨਾਂ-ਰਹਿਤ ਪ੍ਰਭੂ! ਹੇ ਆਪਣੇ ਆਪ ਤੋਂ ਪਰਕਾਸ਼ ਕਰਨ ਵਾਲੇ ਪ੍ਰਭੂ!ਪਦ ਅਰਥ ਅਮੋਘ = ਫਲ ਦੇਣ ਵਾਲਾ, ਕਦੇ ਖ਼ਾਲੀ ਨਾਹ ਜਾਣ ਵਾਲਾ। ਆਜੂਨੀ = ਜੂਨਾਂ ਤੋਂ ਰਹਿਤ। ਸੰਭਉ = {स्वयंभु } ਆਪਣੇ ਆਪ ਤੋਂ ਪਰਗਟ ਹੋਣ ਵਾਲਾ।
SikhNet (Spanish)Él, Cuya Mirada es fructífera, Quien no es puesto en ningún vientre y es Auto Existente,
ਅਕਾਲ ਮੂਰਤਿ; ਜਿਸੁ ਕਦੇ. ਨਾਹੀ ਖਉ ॥
akaal moorat; jis kade. naahee khau | Ang 1082
Sant Singh KhalsaHis form is undying; it is never destroyed.
Manmohan Singhwhich perishes not ever, he is unborn and self-illumined.
Manmohan Singh (Punjabi)ਜੋ ਕਦਾਚਿਤ ਨਾਸ ਨਹੀਂ ਹੁੰਦਾ ਤੇ ਉਹ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ।
Fareedkot Teekaਤੇਰੀ ਮੂਰਤੀ, ਭਾਵ ਸਰੂਪ ਕਾਲ ਰਹਿਤ ਹੈ ਜਿਸ ਕਾ ਕਬੀ ਨਾਸ ਨਹੀਂ ਹੈ॥
Prof. Sahib Singhਹੇ ਮੌਤ-ਰਹਿਤ ਸਰੂਪ ਵਾਲੇ! ਹੇ (ਅਜਿਹੇ) ਪ੍ਰਭੂ ਜਿਸ ਦਾ ਕਦੇ ਨਾਸ ਨਹੀਂ ਹੋ ਸਕਦਾ!ਪਦ ਅਰਥ ਅਕਾਲ ਮੂਰਤਿ = ਜਿਸ ਦੀ ਹਸਤੀ ਕਾਲ ਤੋਂ ਰਹਿਤ ਹੈ। ਖਉ = ਨਾਸ।
SikhNet (Spanish)el Ser más allá del tiempo, Quien nunca es destruido, Eterno,
ਅਬਿਨਾਸੀ ਅਬਿਗਤ ਅਗੋਚਰ; ਸਭੁ ਕਿਛੁ ਤੁਝ ਹੀ ਹੈ ਲਗਾ ॥੭॥
abinaasee abigat agochar; sabh kichh tujh hee hai lagaa |7| Ang 1082
Sant Singh KhalsaO imperishable, eternal, unfathomable Lord, everything is attached to You. ||7||
Manmohan SinghO my Imperishable, Eternal and Inapprehensible, Lord, Everything is attached to Thee.
Manmohan Singh (Punjabi)ਹੇ ਮੇਰੇ ਨਾਮ-ਰਹਿਤ, ਅਮਰ ਅਗਾਧ ਸੁਆਮੀ ਹਰ ਵਸਤੂ ਤੇਰੇ ਨਾਲ ਹੀ ਜੁੜੀ ਹੋਈ ਹੈ।
Fareedkot Teekaਇਸੀ ਤੇ ਤੂੰ ਅਬਨਾਸੀ ਕਹਾਇਆ ਹੈ, ਤੇਰੀ ਗਤੀ ਕੋਈ ਨਹੀਂ ਪਾਇ ਸਕਤਾ, ਪੁਨਾ ਤੂੰ ਇੰਦ੍ਰੀਓਂ ਸੇ ਰਹਿਤ ਔ ਸਭ ਕੁਛ ਤੇਰੇ ਕੋ ਹੀ ਲਗਾ ਹੂਆ ਹੈ, ਭਾਵ ਸਭ ਇੰਦ੍ਰੇ ਭੀ ਤੇਰੇ ਆਸਰੇ ਹੈਂ॥੭॥
Prof. Sahib Singhਹੇ ਅਬਿਨਾਸੀ! ਹੇ ਅਦ੍ਰਿਸ਼ਟ! ਹੇ ਅਗੋਚਰ! (ਜਗਤ ਦੀ) ਹਰੇਕ ਸ਼ੈ ਤੇਰੇ ਹੀ ਆਸਰੇ ਹੈ ॥੭॥ਪਦ ਅਰਥ ਅਬਗਤ = {अव्यक्त} ਅਦ੍ਰਿਸ਼ਟ। ਅਗੋਚਰ = ਹੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ! ਲਗਾ = ਆਸਰੇ ॥੭॥
SikhNet (Spanish)Inmortal e Imperceptible, oh todos estos Méritos son solamente de Él. (7)
ਸ੍ਰੀਰੰਗ; ਬੈਕੁੰਠ ਕੇ ਵਾਸੀ ॥
sreerang; baikuntth ke vaasee | Ang 1082
Sant Singh KhalsaThe Lover of greatness, who dwells in heaven.
Manmohan SinghGod, the lover of eminence, abides in Heaven,
Manmohan Singh (Punjabi)ਉਤਕ੍ਰਿਸ਼ਿਟਤਾ ਦਾ ਪਿਆਰਾ ਹਰੀ, ਬ੍ਰਹਮਲੋਕ ਵਿੱਚ ਵਸਦਾ ਹੈ।
Fareedkot Teekaਹੇ ਲਛਮੀ ਕੋ ਅਨੰਦ ਦੇਨੇਹਾਰ ਬੈਕੁੰਠ ਕੇ ਬਸਨ ਵਾਰੇ! ॥
Prof. Sahib Singhਹੇ ਲੱਛਮੀ ਦੇ ਪਤੀ! ਹੇ ਬੈਕੁੰਠ ਦੇ ਰਹਿਣ ਵਾਲੇ!ਪਦ ਅਰਥ ਸ੍ਰੀ ਰੰਗ = ਹੇ ਲਛਮੀ ਦੇ ਪਤੀ!
SikhNet (Spanish)Es Él Quien disfruta con Lakshmi, Quien vive en la Luz de la Conciencia y Quien llega por Su Voluntad,
ਮਛੁ ਕਛੁ ਕੂਰਮੁ; ਆਗਿਆ ਅਉਤਰਾਸੀ ॥
machh kachh kooram; aagiaa aautaraasee | Ang 1082
Sant Singh KhalsaBy the Pleasure of His Will, He took incarnation as the great fish and the tortoise.
Manmohan SinghIn His will, the Lord came in the from of the Big Fish and the Tortoise.
Manmohan Singh (Punjabi)ਆਪਣੀ ਰਜ਼ਾ ਅੰਦਰ, ਸੁਆਮੀ ਵੱਡੀ ਮੱਛੀ ਅਤੇ ਕਛੂਕੰਮੇ ਦੇ ਸਰੂਪ ਅੰਦਰ ਉਤਰਿਆ।
Fareedkot Teekaਮਛ, ਕਛ, ਕੂਰਮਾਦਿ ਸਭ ਤੇਰੀ ਆਗ੍ਯਾ ਮੇਂ ਹੀ ਔਤਾਰ ਹੂਏ ਹੈਂ। ਕੂਰਮ ਰੂਪ ਹੋ ਕਰ ਪ੍ਰਿਥਵੀ ਉਠਾਈ ਹੈ। ਕਛੂ ਰੂਪ ਹੋ ਕੇ ਮੰਦਰਾਚਲ ਉਠਾਇਆ ਹੈ; ਵਾ ਏਕ ਕਛੂ ਮੰਦਰਾਚਲ ਕੇ ਹੇਠ ਬੈਠਾ ਅਰੁ ਏਕ ਕੂਰਮ ਨੇ ਊਪਰ ਮਧਾਣੀ ਕੋ ਰੋਕ ਰਖ੍ਯਾ ਹੈ॥
Prof. Sahib Singhਮੱਛ ਤੇ ਕੱਛੂਕੁੰਮਾ (ਆਦਿਕ) ਤੇਰੀ ਹੀ ਆਗਿਆ ਵਿਚ ਅਵਤਾਰ ਹੋਇਆ।ਪਦ ਅਰਥ ਕੂਰਮੁ = ਕਛੂਕੁੰਮਾ। ਆਗਿਆ = ਤੇਰੇ ਹੁਕਮ ਵਿਚ। ਅਉਤਰਾਸੀ = ਉਤਰਿਆ, ਅਵਤਾਰ ਲਿਆ।
SikhNet (Spanish)como pez o tortuga. El Señor de Precioso Cabello y de Misteriosas Maravillas, y mira,
ਕੇਸਵ ਚਲਤ ਕਰਹਿ ਨਿਰਾਲੇ; ਕੀਤਾ ਲੋੜਹਿ ਸੋ ਹੋਇਗਾ ॥੮॥
kesav chalat kareh niraale; keetaa lorreh so hoeigaa |8| Ang 1082
Sant Singh KhalsaThe Lord of beauteous hair, the Worker of miraculous deeds, whatever He wishes, comes to pass. ||8||
Manmohan SinghThe Lord of Beauteous hair, does wondrous deeds and what He wishes to do, that alone comes to pass.
Manmohan Singh (Punjabi)ਸੁੰਦਰ ਵਾਲਾਂ ਵਾਲਾ ਸੁਆਮੀ, ਅਲੋਕਿਕ ਖੇਡਾਂ ਖੇਡਦਾ ਹੈ ਅਤੇ ਜੋ ਕੁਛ ਉਹ ਕਰਨਾ ਚਾਹੁੰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਹੇ ਕੇਸਵ! ਤੂੰ ਔਰ ਜੀਵੋਂ ਸੇ ਨਿਆਰੇ ਚਰਤ੍ਰਿ ਕਰਤਾ ਹੈਂ। ਜੋ ਕੀਤਾ ਚਾਹਤਾ ਹੈਂ, ਸੋ ਤੀਨ ਕਾਲ ਮੇਂ ਹੋਤਾ ਹੈ॥੮॥
Prof. Sahib Singhਹੇ ਸੋਹਣੇ ਲੰਮੇ ਕੇਸਾਂ ਵਾਲੇ! ਤੂੰ (ਸਦਾ) ਅਨੋਖੇ ਕੌਤਕ ਕਰਦਾ ਹੈਂ। ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ ਜ਼ਰੂਰ ਉਹੀ ਹੁੰਦਾ ਹੈ ॥੮॥ਪਦ ਅਰਥ ਕੇਸਵ = (केशा प्रशस्या सन्ति अस्य} ਹੇ ਸੋਹਣੇ ਲੰਮੇ ਕੇਸਾਂ ਵਾਲੇ! ਨਿਰਾਲੇ = ਅਨੋਖੇ। ਕੀਤਾ ਲੋੜਹਿ = (ਜੋ ਕੁਝ) ਤੂੰ ਕਰਨਾ ਚਾਹੁੰਦਾ ਹੈਂ ॥੮॥
SikhNet (Spanish)todo lo que desea hacer, eso viene a suceder. (8)
ਨਿਰਾਹਾਰੀ ਨਿਰਵੈਰੁ ਸਮਾਇਆ ॥
niraahaaree niravair samaaeaa | Ang 1082
Sant Singh KhalsaHe is beyond need of any sustenance, free of hate and all-pervading.
Manmohan SinghThe non-eating, Uninimical and pervading God,
Manmohan Singh (Punjabi)ਨਿਰ-ਅਹਾਰੀ, ਦੁਸ਼ਮਨੀ-ਰਹਿਤ ਅਤੇ ਵਿਆਪਕ ਵਾਹਿਗੁਰੂ ਨੇ,
Fareedkot Teekaਖਾਣੇ ਸੇ ਰਹਿਤ ਔਰ ਵੈਰ ਰਹਿਤ ਹੋਇ ਕੇ ਤੂੰ ਸਾਰੇ ਹੀ ਬਿਆਪਕ ਹੋ ਰਹਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਅੰਨ ਖਾਣ ਤੋਂ ਬਿਨਾ ਜੀਊਂਦਾ ਰਹਿਣ ਵਾਲਾ ਹੈਂ, ਤੇਰਾ ਕਿਸੇ ਨਾਲ ਵੈਰ ਨਹੀਂ, ਤੂੰ ਸਭ ਵਿਚ ਵਿਆਪਕ ਹੈਂ।ਪਦ ਅਰਥ ਨਿਰਾਹਰੀ = ਨਿਰ-ਆਹਾਰੀ {ਆਹਾਰ = ਖ਼ੁਰਾਕ}, ਅੰਨ ਤੋਂ ਬਿਨਾ ਜੀਊਂਦਾ ਰਹਿਣ ਵਾਲਾ। ਸਮਾਇਆ = ਸਭ ਵਿਚ ਵਿਆਪਕ।
SikhNet (Spanish)Él es alimentado sin comida, sí, Él no siente envidia.
ਧਾਰਿ ਖੇਲੁ; ਚਤੁਰਭੁਜੁ ਕਹਾਇਆ ॥
dhaar khel; chaturabhuj kahaaeaa | Ang 1082
Sant Singh KhalsaHe has staged His play; He is called the four-armed Lord.
Manmohan Singhhas established the world-play and he is called the four-armed Lord.
Manmohan Singh (Punjabi)ਸੰਸਾਰ ਦੀ ਖੇਡ ਅਸਥਾਪਨ ਕੀਤੀ ਹੈ ਅਤੇ ਉਹ ਚੌਂਹ-ਬਾਹਾਂ ਵਾਲਾ ਪ੍ਰਭੂ ਆਖਿਆ ਜਾਂਦਾ ਹੈ।
Fareedkot Teekaਸੰਸਾਰ ਰੂਪ ਖੇਲ ਕੋ ਧਾਰਨੇਵਾਲਾ ਹੈਂ ਔਰ ਤੈਨੇ ਹੀ ਚਤਰਭੁਜ ਕਹਾਇਆ ਹੈ॥
Prof. Sahib Singhਇਹ ਜਗਤ-ਖੇਡ ਰਚ ਕੇ (ਤੂੰ ਹੀ ਆਪਣੇ ਆਪ ਨੂੰ) ਬ੍ਰਹਮਾ ਅਖਵਾਇਆ ਹੈ।ਪਦ ਅਰਥ ਧਾਰਿ = ਧਾਰ ਕੇ, ਰਚ ਕੇ। ਖੇਲੁ = ਜਗਤ-ਤਮਾਸ਼ਾ। ਚਤੁਰਭੁਜ = ਚਾਰ ਬਾਹਾਂ ਵਾਲਾ, ਬ੍ਰਹਮਾ।
SikhNet (Spanish)Es Omnipresente, la maravilla es que es llamado el Dios de los Cuatro Brazos, Brahma.
ਸਾਵਲ ਸੁੰਦਰ ਰੂਪ ਬਣਾਵਹਿ; ਬੇਣੁ ਸੁਨਤ ਸਭ ਮੋਹੈਗਾ ॥੯॥
saaval sundar roop banaaveh; ben sunat sabh mohaigaa |9| Ang 1082
Sant Singh KhalsaHe assumed the beautiful form of the blue-skinned Krishna; hearing His flute, all are fascinated and enticed. ||9||
Manmohan SinghHe has assumed the black and beauteous form and hearing His flute all are fascinated.
Manmohan Singh (Punjabi)ਉਸ ਨੇ ਕਾਲਾ ਤੇ ਸੋਹਣਾ ਸਰੂਪ ਧਾਰਨ ਕਰ ਲਿਆ ਹੈ, ਅਤੇ ਉਸ ਦੀ ਬੰਸਰੀ ਸੁਣ ਕੇ ਸਾਰੇ ਮੋਹੇ ਗਏ ਹਨ।
Fareedkot Teekaਤੂੰਹੀ ਸਾਵਲੇ ਰੰਗ ਕਾ ਸੁੰਦ੍ਰ ਰੂਪ ਬਨਾਵਤਾ, ਭਾਵ ਸਰਗੁਣ ਰੂਪ ਧਾਰਤਾ ਹੈਂ। ਤੇਰੀ ਬੰਸਰੀ ਕੋ ਸੁਣ ਕੇ ਸਭ ਕੋਈ ਮੋਹਤ ਹੋਤਾ ਹੈ ਐਸਾ ਤੂੰ (ਗਾ) ਗਾਇਕ ਹੈਂ॥੯॥
Prof. Sahib Singhਹੇ ਪ੍ਰਭੂ! (ਕ੍ਰਿਸ਼ਨ ਵਰਗੇ) ਅਨੇਕਾਂ ਸਾਂਵਲੇ ਸੋਹਣੇ ਰੂਪ ਤੂੰ ਬਣਾਂਦਾ ਰਹਿੰਦਾ ਹੈਂ। ਤੇਰੀ ਬੰਸਰੀ ਸੁਣਦਿਆਂ ਸਾਰੀ ਸ੍ਰਿਸ਼ਟੀ ਮੋਹੀ ਜਾਂਦੀ ਹੈ ॥੯॥ਪਦ ਅਰਥ ਸਾਵਲ = ਸਾਂਵਲੇ ਰੰਗ ਵਾਲਾ। ਬਣਾਵਹਿ = ਤੂੰ ਬਣਾਂਦਾ ਹੈਂ। ਬੇਣੁ = ਬੰਸਰੀ। ਸੁਨਤ = ਸੁਣਦਿਆਂ। ਸਭ = ਸਾਰੀ ਸ੍ਰਿਸ਼ਟੀ ॥੯॥
SikhNet (Spanish)Sí, es él Quien asume la Forma de Belleza Azul, el Señor Krishna, Quien fascina a todos con Su Flauta. (9)
ਬਨਮਾਲਾ ਬਿਭੂਖਨ ਕਮਲ ਨੈਨ ॥
banamaalaa bibhookhan kamal nain | Ang 1082
Sant Singh KhalsaHe is adorned with garlands of flowers, with lotus eyes.
Manmohan SinghThe Lord is decked with the garland of forest flowers and has lotus like eyes.
Manmohan Singh (Punjabi)ਸਾਈਂ ਜੰਗਲ ਦੇ ਫੁਲਾਂ ਦੇ ਹਾਰ ਨਾਲ ਸਜਿਆ ਫੱਬਿਆ ਹੋਇਆ ਹੈ ਅਤੇ ਉਸ ਦੀਆਂ ਅੱਖਾਂ ਕੰਵਲ ਵਰਗੀਆਂ ਹਨ।
Fareedkot Teekaਹੇ ਬਨਮਾਲਾ ਆਦਿ ਬਿਭੂਸਨ ਪਹਿਰਨੇ ਵਾਲੇ! ਪੁਨਃ ਕਮਲ ਵਤ ਨੇਤ੍ਰੋਂ ਵਾਲੇ॥
Prof. Sahib Singhਹੇ ਪ੍ਰਭੂ! ਸਾਰੀ ਸ੍ਰਿਸ਼ਟੀ ਦੀ ਬਨਸਪਤੀ ਤੇਰੇ ਗਹਿਣੇ ਹਨ। ਹੇ ਕੌਲ-ਫੁੱਲਾਂ ਵਰਗੀਆਂ ਅੱਖਾਂ ਵਾਲੇ!ਪਦ ਅਰਥ ਬਨਮਾਲਾ = ਗਿੱਟਿਆਂ ਤਕ ਲਟਕਣ ਵਾਲੀ ਜਾਂਗਲੀ ਫੁੱਲਾਂ ਦੀ ਮਾਲਾ, ਵੈਜਯੰਤੀ ਮਾਲਾ। ਬਿਭੂਖਨ = ਗਹਿਣੇ। ਨੈਨ = ਅੱਖਾਂ।
SikhNet (Spanish)Él está adornado con guirnaldas, tiene Ojos de Loto,
ਸੁੰਦਰ ਕੁੰਡਲ ਮੁਕਟ ਬੈਨ ॥
sundar kunddal mukatt bain | Ang 1082
Sant Singh KhalsaHis ear-rings, crown and flute are so beautiful.
Manmohan SinghBeautiful are His ear-rings, crown and pipe.
Manmohan Singh (Punjabi)ਖੂਬਸੂਰਤ ਹਨ ਉਸ ਦੀਆਂ ਕੰਨਾਂ ਦੇ ਕੁੰਡਲ, ਤਾਜ ਅਤੇ ਮੁਰਲੀ।
Fareedkot Teekaਪੁਨ: ਤੂੰ ਕੈਸਾ ਹੈਂ? ਜਿਸ ਤੇਰੇ ਕੁੰਡਲ ਅਰ ਮੁਕਟ ਅਰ (ਬੈਨ) ਵਾਕ ਸੁੰਦ੍ਰ ਹੈਂ॥
Prof. Sahib Singhਹੇ ਸੋਹਣੇ ਕੁੰਡਲਾਂ ਵਾਲੇ! ਹੇ ਮੁਕਟ-ਧਾਰੀ! ਹੇ ਬੰਸਰੀ ਵਾਲੇ!ਪਦ ਅਰਥ ਬੈਨ = ਬੇਨ, ਬੰਸਰੀ।
SikhNet (Spanish)lleva una Corona sobre Su Cabeza, es de Belleza Incomparable, sí, sólo Él es el Señor de la Flauta,
ਸੰਖ ਚਕ੍ਰ ਗਦਾ ਹੈ ਧਾਰੀ; ਮਹਾ ਸਾਰਥੀ ਸਤਸੰਗਾ ॥੧੦॥
sankh chakr gadaa hai dhaaree; mahaa saarathee satasangaa |10| Ang 1082
Sant Singh KhalsaHe carries the conch, the chakra and the war club; He is the Great Charioteer, who stays with His Saints. ||10||
Manmohan SinghThe Lord is equipped with conch, quoit and bludgeon. He is the great charioteer and the saints comrade.
Manmohan Singh (Punjabi)ਸੁਆਮੀ ਨੇ ਸੰਖ, ਚਕਰ ਅਤੇ ਗੁਰਜ ਧਾਰਨ ਕੀਤੇ ਹੋਏ ਹਨ। ਉਹ ਭਾਰਾ ਰਥਬਾਣ ਅਤੇ ਸੰਤਾਂ ਦਾ ਸੰਗੀ ਹੈ।
Fareedkot Teekaਹਾਥੋਂ ਮੇਂ ਸੰਖ ਚਕ੍ਰ ਗਦਾ ਆਦਿ ਸਸਤ੍ਰ ਧਾਰਨੇ ਵਾਲਾ ਹੈਂ ਔ ਅਰਜਨ ਕਾ ਅਤੀ ਬਲ ਵਾਲਾ ਰਥਵਾਹੀ ਹੂਆ ਹੈ ਪੁਨਃ ਤੇਰਾ ਸੰਗ ਸ੍ਰੇਸਟ ਹੈ॥੧੦॥
Prof. Sahib Singhਹੇ ਸੰਖ-ਧਾਰੀ! ਹੇ ਚੱਕ੍ਰ-ਧਾਰੀ! ਹੇ ਗਦਾ-ਧਾਰੀ! ਤੂੰ ਸਤਸੰਗੀਆਂ ਦਾ ਸਭ ਤੋਂ ਵੱਡਾ ਰਥਵਾਹੀ (ਆਗੂ) ਹੈਂ ॥੧੦॥ਪਦ ਅਰਥ ਗਦਾ = ਗੁਰਜ। ਸਾਰਥੀ = ਰਥਵਾਹੀ {ਕ੍ਰਿਸ਼ਨ ਅਰਜਨ ਦਾ ਰਥਵਾਹੀ ਸੀ} ॥੧੦॥
SikhNet (Spanish)Quien lleva una Concha, un Aro de acero y un Marro, el Gran Conductor del Carruaje, Quien está siempre con Sus Santos. (10)
ਪੀਤ ਪੀਤੰਬਰ ਤ੍ਰਿਭਵਣ ਧਣੀ ॥
peet peetanbar tribhavan dhanee | Ang 1082
Sant Singh KhalsaThe Lord of yellow robes, the Master of the three worlds.
Manmohan SinghYellow and Yellow-robed is the Lord of three worlds.
Manmohan Singh (Punjabi)ਪੀਲਾ ਤੇ ਪੀਲੇ ਬਸਤਰਾਂ ਵਾਲਾ ਹੈ ਤਿੰਨਾਂ ਜਹਾਨਾਂ ਦਾ ਸੁਆਮੀ।
Fareedkot Teeka(ਪੀਤ) ਪ੍ਰੀਤੀ ਪੀਤ ਬਸਤ੍ਰੋਂ ਮੇਂ ਹੈ ਔ ਤ੍ਰੈ ਭਵਨੋਂ ਕਾ ਧਨੀ ਹੈਂ ਅਰਥਾਤ ਮਾਲਕ ਹੈਂ॥
Prof. Sahib Singhਹੇ ਪੀਲੇ ਬਸਤ੍ਰਾਂ ਵਾਲੇ! ਹੇ ਤਿੰਨਾਂ ਭਵਨਾਂ ਦੇ ਮਾਲਕ!ਪਦ ਅਰਥ ਪੀਤ = ਪੀਲਾ। ਪੀਤੰਬਰ = {ਪੀਅੰਬਰ} ਪੀਲੇ ਬਸਤ੍ਰਾਂ ਵਾਲਾ (ਕ੍ਰਿਸ਼ਨ)। ਧਣੀ = ਮਾਲਕ।
SikhNet (Spanish)Él es el Señor de la Túnica amarilla, el Maestro de los tres mundos,
ਜਗੰਨਾਥੁ ਗੋਪਾਲੁ ਮੁਖਿ ਭਣੀ ॥
jaganaath gopaal mukh bhanee | Ang 1082
Sant Singh KhalsaThe Lord of the Universe, the Lord of the world; with my mouth, I chant His Name.
Manmohan SinghWith my mouth, utter I the name of the Lord of universe and the Word cherisher.
Manmohan Singh (Punjabi)ਆਪਣੇ ਮੂੰਹ ਨਾਲ ਮੈਂ ਆਲਮ ਦੇ ਸੁਆਮੀ ਅਤੇ ਸੰਸਾਰ ਦੇ ਪਾਲਣ-ਪੋਸਣਹਾਰ ਦੇ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਜਗਤ ਸੁਆਮੀ ਔਰ ਪ੍ਰਿਥੀ ਕਾ ਪਾਲਕ ਐਸੇ ਮੁਖ ਜੋ ਬ੍ਰਹਮਾਦੀ ਹੈਂ, ਸੋ ਤੇਰੇ ਕੋ ਕਹਤੇ ਹੈਂ ਵਾ ਤੂੰ ਮੁਖ ਰੂਪ ਕਹੀਤਾ ਹੈਂ॥
Prof. Sahib Singhਤੂੰ ਹੀ ਸਾਰੇ ਜਗਤ ਦਾ ਨਾਥ ਹੈਂ, ਸ੍ਰਿਸ਼ਟੀ ਦਾ ਪਾਲਣਹਾਰ ਹੈਂ। ਮੈਂ (ਆਪਣੇ) ਮੂੰਹ ਨਾਲ (ਤੇਰੇ ਨਾਮ) ਉਚਾਰਦਾ ਹਾਂ।ਪਦ ਅਰਥ ਮੁਖਿ = ਮੂੰਹ ਨਾਲ। ਭਣੀ = ਭਣੀਂ, ਮੈਂ ਉਚਾਰਦਾ ਹਾਂ।
SikhNet (Spanish)el Dios del Universo, el Soporte de la Tierra. Recita Su Nombre por siempre y para siempre.
ਸਾਰਿੰਗਧਰ ਭਗਵਾਨ ਬੀਠੁਲਾ; ਮੈ ਗਣਤ. ਨ ਆਵੈ, ਸਰਬੰਗਾ ॥੧੧॥
saaringadhar bhagavaan beetthulaa; mai ganat. na aavai, sarabangaa |11| Ang 1082
Sant Singh KhalsaThe Archer who draws the bow, the Beloved Lord God; I cannot count all His limbs. ||11||
Manmohan SinghThe Loved Illustrious Lord is the Wielder of bow. I can count not all His parts.
Manmohan Singh (Punjabi)ਪਿਆਰਾ ਪ੍ਰਤਾਪਵਾਨ ਪ੍ਰਭੂ ਕਮਾਣ ਧਾਰਨ ਕਰਨ ਵਾਲਾ ਹੈ। ਮੈਂ ਉਸ ਦੇ ਸਾਰਿਆਂ ਅੰਗਾਂ ਨੂੰ ਗਿਣ ਨਹੀਂ ਸਕਦਾ।
Fareedkot Teekaਸਾਰੰਗ ਨਾਮ ਧਨਖ ਕੇ ਧਾਰਨੇਵਾਲਾ ਹੈਂ, ਜੋ ਖਟ ਭਗ ਸ੍ਵਰਜ ਆਦਿ ਹੈਂ ਤਿਨੋਂ ਕੇ ਸੰਜੁਗਤ ਹੈਂ। ਉਤਪਤੀ, ਇਸਥਤੀ ਔ ਲੈ ਤੇਰੇ ਹਾਥ ਮੇਂ ਹੈ। ਮੇਰੇ ਪਾਸੋਂ ਤੇਰੇ ਸਰਬ ਅੰਗ ਰੂਪ ਜੋ ਅਵਤਾਰ ਹੈ, ਤਿਨ ਕੇ ਨਾਮੋਂ ਕੀ ਗਣਤੀ ਨਹੀਂ ਆਵਤੀ ਹੈ॥੧੧॥
Prof. Sahib Singhਹੇ ਧਨੁਖ-ਧਾਰੀ! ਹੇ ਭਗਵਾਨ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ! ਮੈਥੋਂ ਤੇਰੇ ਸਾਰੇ ਗੁਣ ਬਿਆਨ ਨਹੀਂ ਹੋ ਸਕਦੇ ॥੧੧॥ਪਦ ਅਰਥ ਸਾਰਿੰਗਧਰ = ਧਨੁਖ-ਧਾਰੀ {ਸਾਰਿੰਗ = ਧਨੁਖ}। ਬੀਠੁਲਾ = {वि = स्थल, ਵਿਸ਼ਠਲ, ਵਿੱਠਲ} ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ। ਸਰਬੰਗਾ = ਸਰਬ ਅੰਗਾ, ਸਾਰੇ ਗੁਣ ॥੧੧॥
SikhNet (Spanish)Sí, Él es Quien tensa el arco, el Señor Todopoderoso, Vithala, oh, no podría ni empezar a Describirlo. (11)
ਨਿਹਕੰਟਕੁ ਨਿਹਕੇਵਲੁ ਕਹੀਐ ॥
nihakanttak nihakeval kaheeai | Ang 1082
Sant Singh KhalsaHe is said to be free of anguish, and absolutely immaculate.
Manmohan SinghHe, the Lord is said to be anguish free and Immaculate.
Manmohan Singh (Punjabi)ਉਹ ਸੁਆਮੀ ਪੀੜ-ਰਹਿਤ ਅਤੇ ਪਾਵਨ ਪੁਨੀਤ ਆਖਿਆ ਜਾਂਦਾ ਹੈ।
Fareedkot Teekaਦੁਖ ਰਹਿਤ ਸੁਧ ਸਰੂਪ ਕਹੀਤਾ ਹੈਂ॥
Prof. Sahib Singhਪਰਮਾਤਮਾ ਦਾ ਕੋਈ ਵੈਰੀ ਨਹੀਂ ਹੈ, ਉਸ ਨੂੰ ਵਾਸਨਾ-ਰਹਿਤ ਆਖਿਆ ਜਾਂਦਾ ਹੈ,ਪਦ ਅਰਥ ਨਿਹਕੰਟਕੁ = {ਕੰਟਕੁ = ਕੰਡਾ, ਵੈਰੀ} ਜਿਸ ਦਾ ਕੋਈ ਵੈਰੀ ਨਹੀਂ। ਨਿਹਕੇਵਲੁ = ਵਾਸਨਾ-ਰਹਿਤ। ਕਹੀਐ = ਆਖਿਆ ਜਾਂਦਾ ਹੈ।
SikhNet (Spanish)Él no está sujeto al dolor, al sufrimiento ni a la angustia;
ਧਨੰਜੈ; ਜਲਿ ਥਲਿ ਹੈ ਮਹੀਐ ॥
dhananjai; jal thal hai maheeai | Ang 1082
Sant Singh KhalsaThe Lord of prosperity, pervading the water, the land and the sky.
Manmohan SinghThe Conqueror of riches is contained in the water, dry land and in between the two.
Manmohan Singh (Punjabi)ਧਨ-ਦੌਲਤ ਨੂੰ ਜਿੱਤਣ ਵਾਲਾ, ਪਾਣੀ, ਸੁੱਕੀ-ਧਰਤੀ ਅਤੇ ਦੋਨਾਂ ਦੇ ਵਿਚਕਾਰ ਰਵਿ ਰਿਹਾ ਹੈ।
Fareedkot Teeka(ਧਨੰਜੈ) ਅਰਜਨ ਰੂਪ ਕੇ ਧਾਰਨੇ ਵਾਲਾ ਤੂੰ ਹੀ ਹੈਂ; ਵਾ ਸਭ ਧਨ ਕੋ ਜੈ ਕਰਨੇ ਵਾਲਾ ਧਨ ਧਾਰੀ ਰਾਜਿਓਂ ਕੋ ਜੀਤਣੇ ਵਾਲਾ ਚਕ੍ਰ ਵਰਤੀ ਤੂੰਹੀ ਹੈਂ ਔਰ ਤੂੰ ਜਲ ਥਲ ਪ੍ਰਿਥਵੀ ਮੇਂ ਪੂਰਨ ਹੈਂ॥
Prof. Sahib Singhਉਹੀ (ਸਾਰੇ ਜਗਤ ਦੇ ਧਨ ਨੂੰ ਜਿੱਤਣ ਵਾਲਾ) ਧਨੰਜੈ ਹੈ। ਉਹ ਜਲ ਵਿਚ ਹੈ ਥਲ ਵਿਚ ਹੈ ਧਰਤੀ ਉੱਤੇ (ਹਰ ਥਾਂ) ਹੈ।ਪਦ ਅਰਥ ਧਨੰਜੈ = {धनांजय = Name of Arjun सर्वान् जनपदान् जित्वा, वित्तमादाय कद्धवलं ॥ मध्ये धनस्य तिष्ठामि, तेनाहुर्मां धनंजय ॥} ਸਾਰੇ ਜਗਤ ਦੇ ਧਨ ਨੂੰ ਜਿੱਤਣ ਵਾਲਾ। ਜਲਿ = ਜਲ ਵਿਚ। ਥਲਿ = ਥਲ ਵਿਚ। ਮਹੀਐ = ਧਰਤੀ ਉੱਤੇ {ਮਹੀ = ਧਰਤੀ}।
SikhNet (Spanish)absolutamente Inmaculado es el Señor de la Prosperidad;
ਮਿਰਤ ਲੋਕ ਪਇਆਲ ਸਮੀਪਤ; ਅਸਥਿਰ ਥਾਨੁ ਜਿਸੁ ਹੈ ਅਭਗਾ ॥੧੨॥
mirat lok peaal sameepat; asathir thaan jis hai abhagaa |12| Ang 1083
Sant Singh KhalsaHe is near this world and the nether regions of the underworld; His Place is permanent, ever-stable and imperishable. ||12||
Manmohan SinghEver-stable and Imperishable is whose abode; he is just near this mortal world and the Nectar world.
Manmohan Singh (Punjabi)ਸਦੀਵੀ ਸਥਿਰ ਅਤੇ ਅਬਿਨਾਸ਼ੀ ਹੈ ਜਿਸ ਦਾ ਨਿਵਾਸ ਅਸਥਾਨ, ਇਸ ਨਾਸਵੰਤ ਸੰਸਾਰ ਅਤੇ ਪਾਤਾਲ ਦੇ ਉਹ ਐਨ ਨੇੜੇ ਹੀ ਹੈ।
Fareedkot Teekaਮਾਤਲੋਕ ਔ ਪਤਾਲ ਕੇ ਸਮੀਪਤਿ ਤੂੰ ਪਾਸ ਹੀ ਹੈਂ, ਭਾਵ ਪੂਰਨ ਹੈਂ। ਜਿਸ ਕਾ ਅਸਥਿਰੁ ਥਾਨੁ ਅਭੰਗ ਹੈ, ਭਾਵ ਤੂੰ ਸਰਬ ਬਿਆਪੀ ਔ ਨਾਸ ਰਹਿਤ ਹੈਂ॥੧੨॥
Prof. Sahib Singhਮਾਤ ਲੋਕ ਵਿਚ, ਪਤਾਲ ਵਿਚ (ਸਭ ਜੀਵਾਂ ਦੇ) ਨੇੜੇ ਹੈ। ਉਸ ਦਾ ਥਾਂ ਸਦਾ ਕਾਇਮ ਰਹਿਣ ਵਾਲਾ ਹੈ, ਕਦੇ ਟੁੱਟਣ ਵਾਲਾ ਨਹੀਂ ॥੧੨॥ਪਦ ਅਰਥ ਮਿਰਤ ਲੋਕ = ਮਾਤ ਲੋਕ। ਪਇਆਲ = ਪਤਾਲ। ਸਮੀਪਤ = ਨੇੜੇ। ਅਸਥਿਤ = ਸਦਾ ਕਾਇਮ ਰਹਿਣ ਵਾਲਾ। ਅਭਗਾ = ਅਟੁੱਟ ॥੧੨॥
SikhNet (Spanish)Prevalece en el agua, la tierra y los cielos. (12)
ਪਤਿਤ. ਪਾਵਨ; ਦੁਖ ਭੈ ਭੰਜਨੁ ॥
patit. paavan; dukh bhai bhanjan | Ang 1083
Sant Singh KhalsaThe Purifier of sinners, the Destroyer of pain and fear.
Manmohan SinghThe Lord is the Purifier of the sinners and the Destroyer of pain and fear.
Manmohan Singh (Punjabi)ਪ੍ਰਭੂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਅਤੇ ਪੀੜ ਤੇ ਡਰ ਨੂੰ ਨਾਸ ਕਰਨਹਾਰ ਹੈ।
Fareedkot Teekaਹੇ ਪਾਪੀਓਂ ਕੇ ਪਵਿਤ੍ਰ ਕਰਨਹਾਰ ਔ ਦੁਖੀਓਂ ਕੇ ਦੁਖ ਤਥਾ ਭੈ ਕੇ ਭੰਜਨੇਹਾਰ!॥
Prof. Sahib Singhਪਰਮਾਤਮਾ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, (ਜੀਵਾਂ ਦੇ) ਸਾਰੇ ਦੁੱਖ ਸਾਰੇ ਡਰ ਦੂਰ ਕਰਨ ਵਾਲਾ ਹੈ,ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨ = ਪਵਿੱਤਰ (ਕਰਨ ਵਾਲਾ)। ਭੈ = {ਬਹੁ-ਵਚਨ} ਸਾਰੇ ਡਰ। ਭੰਜਨੁ = ਨਾਸ ਕਰਨ ਵਾਲਾ।
SikhNet (Spanish)Él es el Purificador de los malvados, el Destructor de las penas y del miedo,
ਅਹੰਕਾਰ ਨਿਵਾਰਣੁ ਹੈ ਭਵ ਖੰਡਨੁ ॥
ahankaar nivaaran hai bhav khanddan | Ang 1083
Sant Singh KhalsaThe Eliminator of egotism, the Eradicator of coming and going.
Manmohan SinghHe is the Remover of ego and the Eradicator of coming and going.
Manmohan Singh (Punjabi)ਉਹ ਹੰਕਾਰ ਦੂਰ ਕਰਨ ਵਾਲਾ ਅਤੇ ਆਵਾਗਉਣ ਨੂੰ ਨਵਿਰਤ ਕਰਨਹਾਰ ਹੈ।
Fareedkot Teekaਸਰਬ ਓਰ ਤੇ ਹੰਕਾਰ ਨਿਵਾਰਨੇਹਾਰ ਔਰ ਸੰਸਾਰ ਭੈ ਕੇ ਤੂੰ ਹੀ ਖੰਡਨਹਾਰਾ ਹੈਂ॥
Prof. Sahib Singhਅਹੰਕਾਰ ਦੂਰ ਕਰਨ ਵਾਲਾ ਹੈ ਅਤੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲਾ ਹੈ।ਪਦ ਅਰਥ ਨਿਵਾਰਣੁ = ਦੂਰ ਕਰਨ ਵਾਲਾ। ਭਵ = ਜਨਮ ਮਰਨ ਦਾ ਗੇੜ।
SikhNet (Spanish)también del ego, el Eliminador del las transmigraciones.
ਭਗਤੀ ਤੋਖਿਤ. ਦੀਨ ਕ੍ਰਿਪਾਲਾ ਗੁਣੇ; ਨ ਕਿਤ ਹੀ ਹੈ ਭਿਗਾ ॥੧੩॥
bhagatee tokhit. deen kripaalaa gune; na kit hee hai bhigaa |13| Ang 1083
Sant Singh KhalsaHe is pleased with devotional worship, and merciful to the meek; He cannot be appeased by any other qualities. ||13||
Manmohan SinghHe is pleased with devotional service and he, the Merciful Master of the meek is softened not through any other merit.
Manmohan Singh (Punjabi)ਉਹ ਪ੍ਰੇਮਮਈ ਸੇਵਾ ਨਾਲ ਖੁਸ਼ ਹੰਦਾ ਹੈ ਅਤੇ ਉਹ ਮਸਕੀਨਾਂ ਦਾ ਮਿਹਰਬਾਨ ਮਾਲਕ ਕਿਸੇ ਹੋਰਸ ਖੂਬੀ ਰਾਹੀਂ ਪਿੰਘਲਦਾ ਨਹੀਂ।
Fareedkot Teekaਹੇ ਦੀਨੋਂ ਪੈ ਦਇਆ ਕੇ ਘਰ! ਤੂੰ ਭਗਤੀ ਕਰ ਪ੍ਰਸੰਨ ਹੋਤਾ ਹੈਂ, ਤੂੰ ਔਰ ਕਿਸੇ ਗੁਣ ਮੇਂ ਨਹੀਂ ਭੀਜਤਾ, ਭਾਵ ਤੇਰੇ ਕੋ ਭਗਤੀ ਪਿਆਰੀ ਹੈ॥੧੩॥
Prof. Sahib Singhਦੀਨਾਂ ਉੱਤੇ ਕਿਰਪਾ ਕਰਨ ਵਾਲਾ ਪ੍ਰਭੂ ਭਗਤੀ ਨਾਲ ਖ਼ੁਸ਼ ਹੁੰਦਾ ਹੈ, ਕਿਸੇ ਭੀ ਹੋਰ ਗੁਣ ਨਾਲ ਨਹੀਂ ਪਤੀਜਦਾ ॥੧੩॥ਪਦ ਅਰਥ ਤੋਖਿਤ = ਪ੍ਰਸੰਨ ਹੁੰਦਾ ਹੈ। ਕਿਤ ਹੀ ਗੁਣੇ = ਕਿਸੇ ਭੀ (ਹੋਰ) ਗੁਣ ਨਾਲ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਤੁ' ਦਾ (ੁ) ਉਡ ਗਿਆ ਹੈ}। ਭਿਗਾ = ਭਿੱਜਦਾ, ਪਤੀਜਦਾ ॥੧੩॥
SikhNet (Spanish)Él sólo está complacido con la Devoción. Sí, el Señor es Compasivo con el pobre y no es controlado de ninguna otra forma. (13)
ਨਿਰੰਕਾਰੁ ਅਛਲ ਅਡੋਲੋ ॥
nirankaar achhal addolo | Ang 1083
Sant Singh KhalsaThe Formless Lord is undeceivable and unchanging.
Manmohan SinghThe Formless Lord is Undeceivable and Moveless.
Manmohan Singh (Punjabi)ਸਰੂਪ-ਰਹਿਤ ਸੁਆਮੀ ਨਾਂ-ਠੱਗੇ ਜਾਣ ਵਾਲਾ ਤੇ ਅਹਿਲ ਹੈ।
Fareedkot Teekaਅਕਾਰ ਰਹਿਤ ਤੂੰ ਅਛਲ ਔ ਅਡੋਲ ਹੈਂ॥
Prof. Sahib Singhਆਕਾਰ-ਰਹਿਤ ਪਰਮਾਤਮਾ ਨੂੰ ਮਾਇਆ ਛਲ ਨਹੀਂ ਸਕਦੀ, (ਮਾਇਆ ਦੇ ਹੱਲਿਆਂ ਅੱਗੇ) ਉਹ ਡੋਲਣ ਵਾਲਾ ਨਹੀਂ ਹੈ।
SikhNet (Spanish)Nadie puede engañar al Inamovible Señor, Quien no sufre cambio alguno.
ਜੋਤਿ ਸਰੂਪੀ ਸਭੁ ਜਗੁ ਮਉਲੋ ॥
jot saroopee sabh jag maulo | Ang 1083
Sant Singh KhalsaHe is the Embodiment of Light; through Him, the whole world blossoms forth.
Manmohan SinghHe is the Embodiment of Light and through Him, the whole world flowers.
Manmohan Singh (Punjabi)ਉਹ ਪ੍ਰਕਾਸ਼ ਦਾ ਰੂਪ ਹੈ ਅਤੇ ਉਸ ਦੇ ਰਾਹੀਂ ਸਾਰਾ ਸੰਸਾਰ ਪ੍ਰਫੁੱਲਤਾ ਹੁੰਦਾ ਹੈ।
Fareedkot Teekaਜੋਤ ਸਰੂਪ ਹੋ ਕੇ ਸਾਰੇ ਜਗਤ ਮੇਂ ਮਿਲ ਰਹਾ ਹੈਂ॥
Prof. Sahib Singhਉਹ ਨਿਰਾ ਨੂਰ ਹੀ ਨੂਰ ਹੈ (ਉਸ ਦੇ ਨੂਰ ਨਾਲ) ਸਾਰਾ ਜਗਤ ਖਿੜ ਰਿਹਾ ਹੈ।ਪਦ ਅਰਥ ਮਉਲੋ = ਖਿੜਿਆ ਹੋਇਆ ਹੈ।
SikhNet (Spanish)Él es la Encarnación de la Luz, a través de la Cual el mundo entero florece,
ਸੋ ਮਿਲੈ ਜਿਸੁ ਆਪਿ ਮਿਲਾਏ; ਆਪਹੁ ਕੋਇ. ਨ ਪਾਵੈਗਾ ॥੧੪॥
so milai jis aap milaae; aapahu koe. na paavaigaa |14| Ang 1083
Sant Singh KhalsaHe alone unites with Him, whom He unites with Himself. No one can attain the Lord by himself. ||14||
Manmohan SinghHe alone meets with Him, whom He unites. By himself no one can attain unto Him.
Manmohan Singh (Punjabi)ਕੇਵਲ ਉਹ ਹੀ ਉਸ ਨਾਲ ਮਿਲਦਾ ਹੈ, ਜਿਸ ਨੂੰ ਉਹ ਮਿਲਾਉਂਦਾ ਹੈ। ਆਪਣੇ ਆਪ ਕੋਈ ਭੀ ਉਸ ਨੂੰ ਪਾ ਨਹੀਂ ਸਕਦਾ।
Fareedkot Teekaਪਰੰਤੂ ਸੋ ਤੁਝ ਕੋ ਮਿਲਤਾ ਹੈ ਜਿਸ ਕੋ ਤੂੰ ਮਿਲਾਵਤਾ ਹੈਂ, ਆਪਨੇ ਆਪ ਸੇ ਤੇਰੇ ਕੋ ਕੋਈ ਤੀਨੋਂ ਕਾਲੋਂ ਮੇਂ ਨਹੀਂ ਪਾਵੈਗਾ॥੧੪ ॥
Prof. Sahib Singh(ਉਸ ਪਰਮਾਤਮਾ ਨੂੰ ਉਹੀ ਮਨੁੱਖ (ਹੀ) ਮਿਲ ਸਕਦਾ ਹੈ, ਜਿਸ ਨੂੰ ਉਹ ਆਪ ਮਿਲਾਂਦਾ ਹੈ। (ਉਸ ਦੀ ਮਿਹਰ ਤੋਂ ਬਿਨਾ ਨਿਰੇ) ਆਪਣੇ ਉੱਦਮ ਨਾਲ ਕੋਈ ਭੀ ਮਨੁੱਖ ਉਸ ਨੂੰ ਮਿਲ ਨਹੀਂ ਸਕਦਾ ॥੧੪॥ਪਦ ਅਰਥ ਆਪਹੁ = ਆਪਣੇ ਜਤਨ ਨਾਲ ॥੧੪॥
SikhNet (Spanish)y sólo se encontrará con Él, quien Lo encuentre gracias a Él Mismo. Sí, nadie Lo logra encontrar por su propia voluntad. (14)
ਆਪੇ ਗੋਪੀ; ਆਪੇ ਕਾਨਾ ॥
aape gopee; aape kaanaa | Ang 1083
Sant Singh KhalsaHe Himself is the milk-maid, and He Himself is Krishna.
Manmohan SinghHe Himself is the milk-maid and Himself Krishna.
Manmohan Singh (Punjabi)ਉਹ ਖ਼ੁਦ ਗੁਆਲਣ ਹੈ ਤੇ ਖ਼ੁਦ ਹੀ ਕ੍ਰਿਸ਼ਨ।
Fareedkot Teekaਆਪੇ ਹੀ ਤੂੰ ਗੋਪੀ ਰੂਪ ਔ ਆਪ ਹੀ ਕਾਨ੍ਹ ਸਰੂਪ ਹੈਂ॥
Prof. Sahib Singhਪਰਮਾਤਮਾ ਆਪ ਹੀ ਗੋਪੀਆਂ ਹੈ, ਆਪ ਹੀ ਕ੍ਰਿਸ਼ਨ ਹੈ।ਪਦ ਅਰਥ ਆਪੇ = ਆਪ ਹੀ। ਕਾਨਾ = ਕਾਨ੍ਹ, ਕ੍ਰਿਸ਼ਨ।
SikhNet (Spanish)Él Mismo es la Gopi, Él Mismo es Krishna,
ਆਪੇ ਗਊ ਚਰਾਵੈ ਬਾਨਾ ॥
aape gaoo charaavai baanaa | Ang 1083
Sant Singh KhalsaHe Himself grazes the cows in the forest.
Manmohan SinghHe Himself grazes the cows in the forest.
Manmohan Singh (Punjabi)ਉਹ ਖ਼ੁਦ ਹੀ ਗਾਈਆਂ ਨੂੰ ਜੰਗਲ ਵਿੱਚ ਚਰਾਉਂਦਾ ਹੈ।
Fareedkot Teekaਆਪ ਹੀ ਤੂੰ ਬਨੋਂ ਮੇਂ ਗਊਓਂ ਕੋ ਚਰਾਵਤਾ ਰਹਾ ਹੈਂ॥
Prof. Sahib Singhਪ੍ਰਭੂ ਆਪ ਹੀ ਗਊਆਂ ਨੂੰ ਬਿੰਦ੍ਰਾਬਨ ਵਿਚ ਚਾਰਦਾ ਹੈ।ਪਦ ਅਰਥ ਬਾਨਾ = ਬਨ ਵਿਚ।
SikhNet (Spanish)Él Mismo pastorea las vacas en la pradera.
ਆਪਿ ਉਪਾਵਹਿ ਆਪਿ ਖਪਾਵਹਿ; ਤੁਧੁ ਲੇਪੁ. ਨਹੀ ਇਕੁ ਤਿਲੁ, ਰੰਗਾ ॥੧੫॥
aap upaaveh aap khapaaveh; tudh lep. nahee ik til, rangaa |15| Ang 1083
Sant Singh KhalsaYou Yourself create, and You Yourself destroy. Not even a particle of filth attaches to You. ||15||
Manmohan SinghO Lord, Thou Thyself create and Thyself destroy. Not even an iota of filth attaches to Thee.
Manmohan Singh (Punjabi)ਹੇ ਪ੍ਰਭੂ! ਤੂੰ ਖ਼ੁਦ ਪੈਦਾ ਕਰਦਾ ਅਤੇ ਖ਼ੁਦ ਹੀ ਨਾਸ ਕਰਦਾ ਹੈ। ਤੈਨੂੰ ਇਕ ਭੋਰਾ ਭਰ ਭੀ ਮੈਲ ਨਹੀਂ ਲਗਦੀ।
Fareedkot Teekaਆਪ ਹੀ ਸੰਸਾਰ ਕੋ ਉਤਪੰਨ ਔ ਆਪ ਹੀ ਖਪਾਵਨਾਂ ਕਰਤਾ ਹੈਂ, ਪਰੰਤੂ ਤੇਰੇ ਕੋ ਇਕ ਤਿਲ ਮਾਤ੍ਰ ਭੀ ਲੇਪ ਨਹੀਂ (ਰੰਗਾ) ਲਗਾ ਹੈ॥੧੫॥
Prof. Sahib Singhਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈਂ, ਆਪ ਹੀ ਨਾਸ ਕਰਦਾ ਹੈਂ। ਦੁਨੀਆ ਦੇ ਰੰਗ-ਤਮਾਸ਼ਿਆਂ ਦਾ ਤੇਰੇ ਉਤੇ ਰਤਾ ਭੀ ਅਸਰ ਨਹੀਂ ਹੁੰਦਾ ॥੧੫॥ਪਦ ਅਰਥ ਉਪਾਵਹਿ = ਤੂੰ ਪੈਦਾ ਕਰਦਾ ਹੈਂ। ਖਪਾਵਹਿ = ਤੂੰ ਨਾਸ ਕਰਦਾ ਹੈਂ। ਲੇਪੁ = ਪ੍ਰਭਾਵ, ਅਸਰ, ਦਬਾਉ। ਇਕੁ ਤਿਲੁ = ਰਤਾ ਭਰ ਭੀ। ਰੰਗਾ = ਦੁਨੀਆ ਦੇ ਰੰਗ-ਤਮਾਸ਼ਿਆਂ ਦਾ ॥੧੫॥
SikhNet (Spanish)Él Mismo crea y destruye todo, pero se conserva desapegado y nada lo mancha. (15)
ਏਕ ਜੀਹ; ਗੁਣ ਕਵਨ ਬਖਾਨੈ ॥
ek jeeh; gun kavan bakhaanai | Ang 1083
Sant Singh KhalsaWhich of Your Glorious Virtues can I chant with my one tongue?
Manmohan SinghWhich virtues of Thine can one tongue of mine utter.
Manmohan Singh (Punjabi)ਮੇਰੀ ਇਕ ਜੀਭ੍ਹਾ ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਨੂੰ ਉਚਾਰ ਸਕਦੀ ਹੈ।
Fareedkot Teekaਮੇਰੀ ਏਕ ਜੀਭਾ ਹੈ ਤੇਰੇ ਗੁਣ ਕੌਣ ਪ੍ਰਕਾਰ ਕੇ ਵਖ੍ਯਾਨ ਕਰੇ, ਭਾਵ ਤੁਮਾਰੇ ਗੁਣ ਬਿਅੰਤ ਹੈਂ॥
Prof. Sahib Singhਹੇ ਪ੍ਰਭੂ! (ਮੇਰੀ) ਇੱਕ ਜੀਭ (ਤੇਰੇ) ਕਿਹੜੇ ਕਿਹੜੇ ਗੁਣ ਬਿਆਨ ਕਰ ਸਕਦੀ ਹੈ?ਪਦ ਅਰਥ ਜੀਹ = ਜੀਭ। ਕਵਨ = ਕਿਹੜੇ ਕਿਹੜੇ?
SikhNet (Spanish)Tengo sólo un par de labios, oh Dios, ¿cual de Tus Méritos podría recitar, cuando el Shesnaga, de los mil labios,
ਸਹਸ ਫਨੀ ਸੇਖ; ਅੰਤੁ. ਨ ਜਾਨੈ ॥
sehas fanee sekh; ant. na jaanai | Ang 1083
Sant Singh KhalsaEven the thousand-headed serpent does not know Your limit.
Manmohan SinghThe thousand headed serpent knows not Thine limit.
Manmohan Singh (Punjabi)ਹਜ਼ਾਰਾਂ ਫੱਨਾਂ ਵਾਲਾ ਸ਼ੇਸ਼ਨਾਗ ਤੇਰੇ ਓੜਕ ਨੂੰ ਨਹੀਂ ਜਾਣਦਾ।
Fareedkot Teekaਹਜਾਰ ਫਨੋਂ ਵਾਲਾ ਜੋ ਸ਼ੇਸ਼ ਨਾਗ ਹੈ, ਸੋ ਭੀ ਅੰਤ ਕੋ ਨਹੀਂ ਜਾਨਤਾ ਹੈ॥
Prof. Sahib Singhਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ (ਭੀ) (ਤੇਰੇ ਗੁਣਾਂ ਦਾ) ਅੰਤ ਨਹੀਂ ਜਾਣਦਾ।ਪਦ ਅਰਥ ਸਹਸ = ਹਜ਼ਾਰ। ਫਨੀ = ਫਣਾਂ ਵਾਲਾ। ਸੇਖ = ਸ਼ੇਸ਼ਨਾਗ।
SikhNet (Spanish)no conoce Tu Fin?; cada día recita un Nombre Tuyo distinto,
ਨਵਤਨ ਨਾਮ, ਜਪੈ ਦਿਨੁ ਰਾਤੀ; ਇਕੁ ਗੁਣੁ, ਨਾਹੀ ਪ੍ਰਭ ਕਹਿ ਸੰਗਾ ॥੧੬॥
navatan naam, japai din raatee; ik gun, naahee prabh keh sangaa |16| Ang 1083
Sant Singh KhalsaOne may chant new names for You day and night, but even so, O God, no one can describe even one of Your Glorious Virtues. ||16||
Manmohan SinghDay and Night utters he the new Name of Thine, but he can narrate not even virtue of Thine, O Lord.
Manmohan Singh (Punjabi)ਦਿਹੁੰ ਅਤੇ ਰੈਣ ਉਚ ਤੇਰਾ ਨਵਾਂ ਨਾਮ ਉਚਾਰਨ ਕਰਦਾ ਹੈ ਪਰ ਉਹ ਤੇਰੀ ਇਕ ਨੇਕੀ ਨੂੰ ਭੀ ਵਰਣਨ ਨਹੀਂ ਕਰ ਸਕਦਾ।
Fareedkot Teekaਦਿਨ ਰਾਤ੍ਰ ਨਵੇਂ ਤੋ ਨਵੇਂ ਨਾਮ ਜਪਤਾ ਹੈ। ਹੇ ਪ੍ਰਭੂ! ਤੇਰੇ ਨਾਮੋਂ ਕਾ ਇਕ ਗੁਣ ਭੀ ਨਹੀਂ ਕਹ ਸਕਤਾ ਹੈ॥੧੬॥
Prof. Sahib Singhਉਹ ਦਿਨ ਰਾਤ (ਤੇਰੇ) ਨਵੇਂ ਨਵੇਂ ਨਾਮ ਜਪਦਾ ਹੈ, ਪਰ, ਹੇ ਪ੍ਰਭੂ! ਉਹ ਤੇਰਾ ਇੱਕ ਭੀ ਗੁਣ ਬਿਆਨ ਨਹੀਂ ਕਰ ਸਕਦਾ ॥੧੬॥ਪਦ ਅਰਥ ਨਵਤਨ = ਨਵਾਂ। ਇਕੁ ਗੁਣੁ ਪ੍ਰਭ = ਪ੍ਰਭੂ ਦਾ ਇੱਕ (ਭੀ) ਗੁਣ। ਕਹਿ ਸੰਗਾ = ਕਹਿ ਸਕਦਾ ॥੧੬॥
SikhNet (Spanish)pero no logra habitar ni en una de Tus Virtudes. (16)
ਓਟ ਗਹੀ; ਜਗਤ ਪਿਤ ਸਰਣਾਇਆ ॥
ott gahee; jagat pit saranaaeaa | Ang 1083
Sant Singh KhalsaI have grasped the Support, and entered the Sanctuary of the Lord, the Father of the world.
Manmohan SinghI have grasped the protection and support of the Father of the world.
Manmohan Singh (Punjabi)ਮੈਂ ਸੰਸਾਰ ਦੇ ਬਾਬਲ ਦੀ ਪਨਾਹ ਤੇ ਆਸਰਾ ਪਕੜਿਆ ਹੈ।
Fareedkot Teekaਹੇ ਜਗਤ ਕੇ ਪਿਤਾ! ਮੈਂ ਸਰੀਰ ਕਰ ਤੇਰੀ ਸਰਨ ਆਇਆ ਹੂੰ ਔ ਮਨ ਕਰ ਕੇ ਭੀ ਤੇਰੀ ਓਟ ਪਕੜੀ ਹੈ॥
Prof. Sahib Singhਹੇ ਜਗਤ ਦੇ ਪਿਤਾ! ਮੈਂ ਤੇਰੀ ਓਟ ਲਈ ਹੈ, ਮੈਂ ਤੇਰੀ ਸਰਨ ਆਇਆ ਹਾਂ।ਪਦ ਅਰਥ ਗਹੀ = ਫੜੀ। ਜਗਤ ਪਿਤਾ = ਹੇ ਜਗਤ ਦੇ ਪਿਤਾ!
SikhNet (Spanish)Oh Padre del mundo, he buscado únicamente Tu Refugio,
ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ ॥
bhai bheaanak jamadoot dutar hai maaeaa | Ang 1083
Sant Singh KhalsaThe Messenger of Death is terrifying and horrendous, and sea of Maya is impassable.
Manmohan SinghDreadful is the terrible myrmidon of death and impassable is the sea of mammon.
Manmohan Singh (Punjabi)ਡਰਾਉਣਾ ਹੈ ਮੌਤ ਦਾ ਭੈਦਾਇਕ ਫ਼ਰੇਸ਼ਤਾ ਅਤੇ ਔਖਾ ਹੈ ਤਰਨਾ ਮੋਹਣੀ ਮਾਇਆ ਦਾ ਸਮੁੰਦਰ।
Fareedkot Teekaਭਿਆਨਕ ਜਮਦੂਤ ਹੈਂ ਔ ਭੈਦਾਇਕ ਔਰ ਦੁਸਤਰ ਹੈ, ਭਾਵ ਤਿਸ ਕਾ ਜੀਤਨਾਂ ਅਤਿ੍ਯੰਤ ਕਠਨ ਹੈ, ਐਸੀ ਤੇਰੀ ਮਾਯਾ ਹੈ॥
Prof. Sahib Singhਜਮਦੂਤ ਬੜੇ ਡਰਾਉਣੇ ਹਨ, ਬੜੇ ਡਰ ਦੇ ਰਹੇ ਹਨ। ਮਾਇਆ (ਇਕ ਅਜਿਹਾ ਸਮੁੰਦਰ ਹੈ ਜਿਸ) ਵਿਚੋਂ ਪਾਰ ਲੰਘਣਾ ਔਖਾ ਹੈ।ਪਦ ਅਰਥ ਭਇਆਨਕ = ਡਰਾਉਣੇ। ਦੁਤਰ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ।
SikhNet (Spanish)pues Yama es en verdad terrible y el mar de Maya es infranqueable.
ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ; ਸਾਧ ਸੰਤਨ ਕੈ ਸੰਗਿ ਸੰਗਾ ॥੧੭॥
hohu kripaal ichhaa kar raakhahu; saadh santan kai sang sangaa |17| Ang 1083
Sant Singh KhalsaPlease be merciful, Lord, and save me, if it is Your Will; please lead me to join with the Saadh Sangat, the Company of the Holy. ||17||
Manmohan SinghBe Thou merciful, O Lord, save me in Thy will and associate me with the society me with the Society of the saints.
Manmohan Singh (Punjabi)ਮੂੰ ਹੇ ਸੁਆਮੀ! ਮਿਹਰਬਾਨ ਹੋ, ਆਪਣੀ ਰਜ਼ਾ ਅੰਦਰ ਮੇਰੀ ਰੱਖਿਆ ਕਰ ਅਤੇ ਮੈਨੂੰ ਸਤਿਸੰਗਤ ਨਾਲ ਜੋੜ।
Fareedkot Teekaਕ੍ਰਿਪਾਲ ਹੋਇ ਕਰ ਇਛਾ ਕਰਨੇ ਤੇ ਰਾਖਹੁ, ਸ੍ਰੇਸਟ ਜੋ ਸੰਤ ਜਨ ਹੈਂ ਤਿਨ ਕੇ ਸੰਗ ਕਾ ਮਿਲਾਪੁ ਦੇਹੁ॥੧੭॥
Prof. Sahib Singhਹੇ ਪ੍ਰਭੂ! ਦਇਆਵਾਨ ਹੋਹੁ, ਮੈਨੂੰ ਕਿਰਪਾ ਕਰ ਕੇ ਸਾਧ ਸੰਗਤ ਵਿਚ ਰੱਖ ॥੧੭॥ਪਦ ਅਰਥ ਇਛਾ = ਚੰਗੀ ਭਾਵਨਾ, ਮਿਹਰ ਦੀ ਨਿਗਾਹ। ਕਰਿ = ਕਰ ਕੇ। ਸੰਗਿ = ਨਾਲ ॥੧੭॥
SikhNet (Spanish)Oh Dios, ten Compasión de mí y sálvame, si así es Tu Voluntad, asociándome con Tus Santos. (17)
ਦ੍ਰਿਸਟਿਮਾਨ ਹੈ; ਸਗਲ ਮਿਥੇਨਾ ॥
drisattimaan hai; sagal mithenaa | Ang 1083
Sant Singh KhalsaAll that is seen is an illusion.
Manmohan SinghAll that comes to view is perishable.
Manmohan Singh (Punjabi)ਜਿਹੜਾ ਕੁਛ ਦਿਸ ਆਉਂਦਾ ਹੈ, ਸਭ ਨਾਸਵੰਤ ਹੈ।
Fareedkot Teekaਜੋ ਪਦਾਰਥ ਦ੍ਰਿਸਟੀ ਮੇਂ ਆਵਤਾ ਹੈ, ਸੋ ਸਭ ਮਿਥ੍ਯਾ ਹੈ॥
Prof. Sahib Singhਹੇ ਗੋਬਿੰਦ! ਇਹ ਦਿੱਸਦਾ ਪਸਾਰਾ ਸਭ ਨਾਸਵੰਤ ਹੈ।ਪਦ ਅਰਥ ਦ੍ਰਿਸਟਿਮਾਨ = ਜੋ ਕੁਝ ਦਿੱਸ ਰਿਹਾ ਹੈ। ਮਿਥੇਨਾ = ਨਾਸਵੰਤ।
SikhNet (Spanish)Todo lo que parece es sólo una ilusión,
ਇਕੁ ਮਾਗਉ ਦਾਨੁ; ਗੋਬਿਦ ਸੰਤ ਰੇਨਾ ॥
eik maagau daan; gobid sant renaa | Ang 1083
Sant Singh KhalsaI beg for this one gift, for the dust of the feet of the Saints, O Lord of the Universe.
Manmohan SinghO the Master of the universe, I ask for the one gift of the dust of the feet of Thy saints.
Manmohan Singh (Punjabi)ਹੇ ਆਲਮ ਦੇ ਮਾਲਕ! ਮੈਂ ਤੇਰੇ ਸਾਧੂਆਂ ਦੇ ਚਰਨਾਂ ਦੀ ਧੂੜ ਦੀ ਹੀ ਇੱਕ ਦਾਤ ਮੰਗਦਾ ਹਾਂ।
Fareedkot Teekaਇਸੀ ਤੇ ਮੈਂ ਦਾਨ ਮਾਂਗਤਾ ਹੂੰ, ਜੋ ਹੇ ਗੋਬਿੰਦ! ਤੇਰੇ ਸੰਤੋਂ ਕੀ ਮੇਰੇ ਕੋ (ਰੇਨਾ) ਧੂੜੀ ਮਿਲੇ, ਭਾਵ ਅਤਿਯੰਤ ਨਿਮ੍ਰਤਾ ਸੇ ਤਿਨ ਕੀ ਸੇਵਾ ਕਰੂੰ॥
Prof. Sahib Singhਮੈਂ (ਤੇਰੇ ਪਾਸੋਂ) ਇਕ (ਇਹ) ਦਾਨ ਮੰਗਦਾ ਹਾਂ (ਕਿ ਮੈਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ (ਮਿਲੇ)।ਪਦ ਅਰਥ ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਰੇਨਾ = ਚਰਨ-ਧੂੜ।
SikhNet (Spanish)por eso busco el Regalo del Polvo de los Pies de Tus Santos, y ve, cuando me Lo unjo en mi frente,
ਮਸਤਕਿ ਲਾਇ ਪਰਮ ਪਦੁ ਪਾਵਉ; ਜਿਸੁ ਪ੍ਰਾਪਤਿ ਸੋ ਪਾਵੈਗਾ ॥੧੮॥
masatak laae param pad paavau; jis praapat so paavaigaa |18| Ang 1083
Sant Singh KhalsaApplying it to my forehead, I obtain the supreme status; he alone obtains it, unto whom You give it. ||18||
Manmohan SinghApplying it to my forehead, gain I the supreme status. He alone obtain it, whom Thou bless with it, O Lord.
Manmohan Singh (Punjabi)ਇਸ ਨੂੰ ਆਪਣੇ ਮੱਥੇ ਨਾਲ ਲਾ ਕੇ ਮੈਂ ਮਹਾਨ ਮਰਤਬੇ ਨੂੰ ਪ੍ਰਾਪਤ ਹੁੰਦਾ ਹਾਂ। ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ, ਜਿਸ ਨੂੰ ਤੂੰ ਇਸ ਦੀ ਦਾਤ ਬਖ਼ਸ਼ਦਾ ਹੈਂ, ਹੇ ਸੁਆਮੀ!
Fareedkot Teekaਤਿਸ ਰੇਨ ਕੋ ਮਸਤਕ ਪਰ ਲਾਇਕੇ ਮੈਂ ਪਰਮਪਦ ਜੋ ਸ੍ਵੈ ਸਰੂਪ ਹੈ ਤਿਸ ਕੋ ਪਾਵੋਂ, ਪਰੰਤੂ ਜਿਸ ਕੋ ਤੂੰ ਪ੍ਰਾਪਤ ਕਰੈ ਸੋਈ ਪਾਵੈਗਾ॥੧੮॥
Prof. Sahib Singh(ਇਹ ਧੂੜ) ਮੈਂ (ਆਪਣੇ) ਮੱਥੇ ਉੱਤੇ ਲਾ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰਾਂ। ਜਿਸ ਦੇ ਭਾਗਾਂ ਵਿਚ ਤੂੰ ਜਿਸ ਚਰਨ-ਧੂੜ ਦੀ ਪ੍ਰਾਪਤੀ ਲਿਖੀ ਹੈ ਉਹੀ ਹਾਸਲ ਕਰ ਸਕਦਾ ਹੈ ॥੧੮॥ਪਦ ਅਰਥ ਮਸਤਕਿ = ਮੱਥੇ ਉਤੇ। ਲਾਇ = ਲਾ ਕੇ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਵਉ = ਪਾਵਉਂ, ਮੈਂ ਪ੍ਰਾਪਤ ਕਰਾਂ। ਜਿਸੁ ਪ੍ਰਾਪਤਿ = ਜਿਸ ਦੇ ਭਾਗਾਂ ਵਿਚ ਪ੍ਰਾਪਤੀ ਲਿਖੀ ਹੋਈ ਹੈ ॥੧੮॥
SikhNet (Spanish)soy bendecido con el Sublime Estado de Éxtasis, pero sólo logrará este Estado aquél quien lo tenga así inscrito en su Destino. (18)
ਜਿਨ ਕਉ ਕ੍ਰਿਪਾ ਕਰੀ ਸੁਖਦਾਤੇ ॥
jin kau kripaa karee sukhadaate | Ang 1083
Sant Singh KhalsaThose, unto whom the Lord, the Giver of peace, grants His Mercy,
Manmohan SinghThey, to whom the peace-giving Lord shows mercy;
Manmohan Singh (Punjabi)ਜਿਨ੍ਹਾਂ ਉਤੇ ਆਰਾਮ-ਬਖ਼ਖ਼ਣਹਾਰ ਸੁਆਮੀ ਮਿਹਰ ਧਾਰਦਾ ਹੈ;
Fareedkot Teekaਹੇ ਸੁਖਦਾਤੇ! ਜਿਨ ਕਉ ਤੁਮ ਨੇ ਕ੍ਰਿਪਾ ਕਰੀ ਹੈ॥
Prof. Sahib Singhਹੇ ਸੁਖਾਂ ਦੇ ਦੇਣ ਵਾਲੇ! ਜਿਨ੍ਹਾਂ ਉਤੇ ਤੂੰ ਮਿਹਰ ਕਰਦਾ ਹੈਂ,ਪਦ ਅਰਥ ਕਰੀ = ਕੀਤੀ। ਜਿਨ ਕਉ = ਜਿਨ੍ਹਾਂ ਉੱਤੇ।
SikhNet (Spanish)Aquéllos que gozan del Placer del Dios Dador de Éxtasis,
ਤਿਨ ਸਾਧੂ ਚਰਣ ਲੈ; ਰਿਦੈ ਪਰਾਤੇ ॥
tin saadhoo charan lai; ridai paraate | Ang 1083
Sant Singh Khalsagrasp the feet of the Holy, and weave them into their hearts.
Manmohan Singhtaking the saints' feet they weave them into their mind.
Manmohan Singh (Punjabi)ਸੰਤਾਂ ਦੇ ਪੈਰਾਂ ਨੂੰ ਲੈ ਕੇ ਉਹ ਉਨ੍ਹਾਂ ਨੂੰ ਆਪਣੇ ਹਿਰਦੇ ਅੰਦਰ ਉਣ ਲੈਂਦੇ ਹਨ।
Fareedkot Teekaਤਿਸ ਨੇ ਸੰਤੋਂ ਕੇ ਚਰਨ ਰਿਦੇ ਮੇਂ ਲੈ ਕੇ ਧਾਰੇ ਹੈਂ ਵਾ ਮੁਕਤੀ ਕੇ ਦਾਤਾ (ਪਰਾਤੇ) ਪਛਾਨੇ ਹੈਂ॥
Prof. Sahib Singhਉਹ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਪ੍ਰੋ ਲੈਂਦੇ ਹਨ।ਪਦ ਅਰਥ ਰਿਦੈ = ਹਿਰਦੇ ਵਿਚ। ਪਰਾਤੇ = ਪਰੋਤੇ।
SikhNet (Spanish)han entretejido los Pies de los Santos en su corazón, y logran el Nombre,
ਸਗਲ ਨਾਮ ਨਿਧਾਨੁ ਤਿਨ ਪਾਇਆ; ਅਨਹਦ ਸਬਦ ਮਨਿ ਵਾਜੰਗਾ ॥੧੯॥
sagal naam nidhaan tin paaeaa; anahad sabad man vaajangaa |19| Ang 1083
Sant Singh KhalsaThey obtain all the wealth of the Naam, the Name of the Lord; the unstruck sound current of the Shabad vibrates and resounds within their minds. ||19||
Manmohan SinghThey obtain the Name's entire riches and the celestial strain resound within their mind.
Manmohan Singh (Punjabi)ਉਹ ਨਾਮ ਦੀ ਸੰਪੂਰਨ ਦੌਲਤ ਨੂੰ ਪਾ ਲੈਂਦੇ ਹਨ ਅਤੇ ਬੈਕੁੰਠੀ ਕੀਰਤਨ ਉਨ੍ਹਾਂ ਦੇ ਅੰਤਰ-ਆਤਮੇ ਗੂੰਜਦਾ ਹੈ।
Fareedkot Teekaਸਭ ਨਿਧਾਂ ਸਰੂਪ ਜੋ ਨਾਮ ਹੈ ਤਿਸ ਨੇ ਪਾਇਆ ਹੈ। ਹੇ ਏਕ ਰਸ ਬ੍ਰਹਮ! ਤਿਨ ਕੇ ਮਨ ਮੇਂ ਤੂੰ ਪਰਗਟਿਆ ਹੈਂ॥੧੯॥
Prof. Sahib Singhਉਹਨਾਂ ਨੂੰ ਸਾਰੇ ਖ਼ਜ਼ਾਨਿਆਂ ਤੋਂ ਸ੍ਰੇਸ਼ਟ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ। ਉਹਨਾਂ ਦੇ ਮਨ ਵਿਚ (ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪੈਂਦੇ ਹਨ ॥੧੯॥ਪਦ ਅਰਥ ਨਾਮ ਨਿਧਾਨੁ = ਨਾਮ ਦਾ ਖ਼ਜ਼ਾਨਾ। ਅਨਹਦ = ਇਕ-ਰਸ। ਮਨਿ = ਮਨ ਵਿਚ। ਵਾਜੰਗਾ = ਵੱਜਦੇ ਹਨ ॥੧੯॥
SikhNet (Spanish)el Tesoro de Éxtasis, y en su mente resuena la Melodía Infinita de la Palabra. (19)
ਕਿਰਤਮ ਨਾਮ. ਕਥੇ ਤੇਰੇ ਜਿਹਬਾ ॥
kiratam naam. kathe tere jihabaa | Ang 1083
Sant Singh KhalsaWith my tongue I chant the Names given to You.
Manmohan SinghMy tongue utters Thine acquired Names.
Manmohan Singh (Punjabi)ਮੇਰੀ ਜੀਭ ਤੇਰੇ ਕੰਮਾਂ ਕਰ ਕੇ ਪਏ ਹੋਏ ਨਾਮਾਂ ਦਾ ਉਚਾਰਨ ਕਰਦੀ ਹੈ।
Fareedkot Teekaਤੇਰੇ ਕ੍ਰਿਤਮ ਨਾਮ ਜੋ ਚਾਰ ਪ੍ਰਕਾਰ ਕੇ ਹੋਤੇ ਹੈਂ: 'ਰਿਛਸ' ਜੇ ਮਾਤਾ ਪਿਤਾ ਕਾ ਰਖ੍ਯਾ ਹੋਤਾ ਹੈ। 'ਜਦਰਿਛਸ' ਜੋ ਜਾਤੀ ਕੇ ਸਬੰਧ ਕਰ ਹੋਵੈ ਸੋ ਨਾਮੁ ਜਦਰਿਛਸ ਕਹੀਤਾ ਹੈ, ਜੈਸੇ ਰਾਘਵ ਜਾਤ ਵਾ ਈਹਾਂ ਜਾਤੀ ਕਰ ਕੁਲ ਸਮਝ ਲੈਣੀ। 'ਗੁਣ ਪ੍ਰਯੁਕਤ' ਜੋ ਨਾਮ ਗੁਣਾਂ ਕਰ ਕੇ ਪੜ ਜਾਵੈ, ਜੈਸੇ ਕ੍ਰਿਸ੍ਨ ਰੰਗ ਹੋਣੇ ਤੇ ਸ਼ਾਮ ਕਹੀਤਾ ਹੈ। 'ਕ੍ਰਿਯਾਪ੍ਰਯੁਕਤਿ' ਕਿਰਿਆ ਕਰਿ ਤੈਸਾ ਨਾਮ ਪੜ ਜਾਣਾ ਜਥਾ ਮੁਰਾਰੀ ਮਧੂ ਸੂਦਨਾਦੀ ਹੈ। ਸੋ ਜੇਹਬਾ ਦਵਾਰੇ ਕਥੇ ਹੈਂ॥
Prof. Sahib Singhਹੇ ਪ੍ਰਭੂ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ (ਤੇਰੇ ਗੁਣ ਵੇਖ ਵੇਖ ਕੇ ਜੀਵਾਂ ਨੇ) ਬਣਾਏ ਹੋਏ ਹਨ।ਪਦ ਅਰਥ ਕਿਰਤਮ = ਬਣਾਏ ਹੋਏ, ਘੜੇ ਹੋਏ।
SikhNet (Spanish)Mis labios han recitado sólo Tus Nombres aparentes, adquiridos,
ਸਤਿ ਨਾਮੁ ਤੇਰਾ; ਪਰਾ ਪੂਰਬਲਾ ॥
sat naam teraa; paraa poorabalaa | Ang 1083
Sant Singh Khalsa'Sat Naam' is Your perfect, primal Name.
Manmohan SinghThe True Name is Thy primal and ancient Name.
Manmohan Singh (Punjabi)'ਸਤਿ ਨਾਮ' ਤੈਡਾਂ ਆਦੀ ਤੇ ਪੁਰਾਤਨ ਨਾਮ ਹੈ।
Fareedkot Teekaਤੇਰਾ ਸਤਿਨਾਮ ਜੋ ਹੈ, ਸੋ (ਪਰਾ) ਪਰਾ ਨਾਮ ਜੋ ਪਰਾ ਬਾਣੀ ਤਿਸ ਤੇ ਭੀ ਪੂਰਬਲਾ ਅਰਥਾਤ ਪਹਿਲਾ ਹੈ॥
Prof. Sahib Singhਪਰ 'ਸਤਿਨਾਮੁ' ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ (ਭਾਵ, ਤੂੰ 'ਹੋਂਦ ਵਾਲਾ' ਹੈਂ, ਤੇਰੀ ਇਹ 'ਹੋਂਦ' ਜਗਤ-ਰਚਨਾ ਤੋਂ ਪਹਿਲਾਂ ਭੀ ਮੌਜੂਦ ਸੀ)।ਪਦ ਅਰਥ ਪਰਾ ਪੂਰਬਲਾ = ਮੁੱਢ-ਕਦੀਮਾਂ ਦਾ।
SikhNet (Spanish)Oh Dios, pero más espontáneo es Tu Nombre más antiguo.
ਕਹੁ ਨਾਨਕ. ਭਗਤ ਪਏ ਸਰਣਾਈ; ਦੇਹੁ ਦਰਸੁ ਮਨਿ ਰੰਗੁ ਲਗਾ ॥੨੦॥
kahu naanak. bhagat pe saranaaee; dehu daras man rang lagaa |20| Ang 1083
Sant Singh KhalsaSays Nanak, Your devotees have entered Your Sanctuary. Please bestow the Blessed Vision of Your Darshan; their minds are filled with love for You. ||20||
Manmohan SinghSays Nanak, Thy saints have entered into Thine sanctuary O Lord, bless thou them with Thy vision, for they love thee in their mind.
Manmohan Singh (Punjabi)ਗੁਰੂ ਜੀ ਫ਼ੁਰਮਾਉਂਦੇ ਹਨ, ਤੇਰੇ ਸੰਤਾਂ ਨੇ ਤੇਰੀ ਪਨਾਹ ਲਈ ਹੈ, ਹੇ ਪ੍ਰਭੂ! ਤੂੰ ਉਨ੍ਹਾਂ ਨੂੰ ਆਪਣਾ ਦੀਦਾਰ ਬਖ਼ਸ਼, ਕਿਉਂ ਜੋ ਆਪਦੇ ਰਿਦੇ ਅੰਦਰ ਉਹ ਤੈਨੂੰ ਪਿਆਰ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੀ ਸਰਣ ਭਗਤ ਆਇ ਪਏ ਹੈਂ, ਹਮਾਰਾ ਮਨ ਭੀ ਤੇਰੇ ਸਰੂਪਾਨੰਦ ਮੇਂ ਲਗਾ ਹੈ ਇਸੀ ਤੇ ਤੁਮ ਹਮ ਕੋ ਦਰਸਨ ਦੇਵਹੁ॥੨੦
Prof. Sahib Singhਨਾਨਕ ਆਖਦਾ ਹੈ- (ਹੇ ਪ੍ਰਭੂ!) ਤੇਰੇ ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਉਹਨਾਂ ਨੂੰ ਦਰਸਨ ਦੇਂਦਾ ਹੈਂ, ਉਹਨਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ ॥੨੦॥ਪਦ ਅਰਥ ਨਾਨਕ = ਹੇ ਨਾਨਕ! ਰੰਗੁ = ਆਤਮਕ ਆਨੰਦ ॥੨੦॥
SikhNet (Spanish)Dice Nanak, Tus Devotos han entregado su ser en Tu Refugio, Oh Dios, bendícelos con Tu Visión, pues su mente está totalmente imbuida en Tu Amor. (20)
ਤੇਰੀ ਗਤਿ ਮਿਤਿ; ਤੂਹੈ ਜਾਣਹਿ ॥
teree gat mit; toohai jaaneh | Ang 1083
Sant Singh KhalsaYou alone know Your state and extent.
Manmohan SinghThine state and worth, Thou alone know.
Manmohan Singh (Punjabi)ਆਪਣੀ ਅਵਸਥਾ ਅਤੇ ਕੀਮਤ ਨੂੰ, ਕੇਵਲ ਤੂੰ ਹੀ ਜਾਣਦਾ ਹੈਂ।
Fareedkot Teekaਤੇਰੀ ਗਤੀ ਕੀ ਮਿਰਯਾਦਾ ਤਾਂ ਤੂੰਹੀ ਜਾਨਤਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ।ਪਦ ਅਰਥ ਗਤਿ = ਆਤਮਕ ਹਾਲਤ। ਮਿਤਿ = ਮਾਤ, ਮਿਣਤੀ। ਤੇਰੀ ਗਤਿ ਮਿਤਿ = ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ, ਇਹ ਗੱਲ।
SikhNet (Spanish)Sólo Tú, conoces Tu Extensión y Tu Estado, oh Dios,
ਤੂ ਆਪੇ ਕਥਹਿ; ਤੈ ਆਪਿ ਵਖਾਣਹਿ ॥
too aape katheh; tai aap vakhaaneh | Ang 1083
Sant Singh KhalsaYou Yourself speak, and You Yourself describe it.
Manmohan SinghThou Thyself utter and Thyself describe.
Manmohan Singh (Punjabi)ਤੂੰ ਖ਼ੁਦ ਉਚਾਰਦਾ ਅਤੇ ਖ਼ੁਦ ਹੀ ਬਿਆਨ ਕਰਦਾ ਹੈਂ।
Fareedkot Teekaਆਪ ਹੀ ਕਥੀ ਹੋਇਕੈ ਤੂੰ ਕਥਨ ਕਰਤਾ ਹੈਂ ਔ ਪੰਡਤ ਹੋਇਕੈ ਆਪੇ ਹੀ ਵਖ੍ਯਾਨ ਕਰਤਾ ਹੈਂ॥
Prof. Sahib Singhਆਪਣੀ 'ਗਤਿ ਮਿਤਿ' ਤੂੰ ਦੱਸ ਸਕਦਾ ਹੈਂ ਤੇ ਆਪ ਹੀ ਬਿਆਨ ਕਰ ਸਕਦਾ ਹੈਂ।ਪਦ ਅਰਥ ਤੈ = ਅਤੇ।
SikhNet (Spanish)y sólo Tú puedes recitarlo y habitar en Él.
ਨਾਨਕ ਦਾਸੁ ਦਾਸਨ ਕੋ ਕਰੀਅਹੁ; ਹਰਿ ਭਾਵੈ ਦਾਸਾ ਰਾਖੁ ਸੰਗਾ ॥੨੧॥੨॥੧੧॥
naanak daas daasan ko kareeahu; har bhaavai daasaa raakh sangaa |21|2|11| Ang 1083
Sant Singh KhalsaPlease make Nanak the slave of Your slaves, O Lord; as it pleases Your Will, please keep him with Your slaves. ||21||2||11||
Manmohan SinghO Lord, make Thou Nanak, the slave of Thine slaves and in Thy will, keep him ever in the society of thine serfs.
Manmohan Singh (Punjabi)ਹੇ ਸਾਈਂ! ਤੂੰ ਨਾਨਕ ਨੂੰ ਆਪਣੇ ਗੋਲਿਆਂ ਦਾ ਗੋਲਾ ਬਣਾ ਲੈ ਅਤੇ ਆਪਣੀ ਰਜ਼ਾ ਅੰਦਰ ਉਸ ਨੂੰ ਸਦਾ ਹੀ ਦਾਸਾਂ ਦੀ ਸੰਗਤ ਵਿੱਚ ਰੱਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਜੇ ਤੇਰੇ ਕੋ ਭਾਵੇ ਤੌ ਸੰਤੋਂ ਕੇ ਸੰਗ ਮੇਂ ਰਾਖੁ ਪੁਨਃ ਦਾਸਾਂ ਦਾ ਦਾਸ ਕਰੋ॥੨੧॥੨॥੧੧॥☬ਕਿਸੀ ਪੁਰਸ ਕੋ ਉਪਦੇਸ਼ ਕਰਤੇ ਹੈਂ:
Prof. Sahib Singhਹੇ ਪ੍ਰਭੂ! ਨਾਨਕ ਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ। ਤੇ, ਹੇ ਹਰੀ! ਜੇ ਤੇਰੀ ਮਿਹਰ ਹੋਵੇ ਤਾਂ (ਨਾਨਕ ਨੂੰ) ਆਪਣੇ ਦਾਸਾਂ ਦੀ ਸੰਗਤ ਵਿਚ ਰੱਖ ॥੨੧॥੨॥੧੧॥ਪਦ ਅਰਥ ਕੋ = ਦਾ। ਦਾਸਾ ਸੰਗਾ = ਦਾਸਾਂ ਦੀ ਸੰਗਤ ਵਿਚ ॥੨੧॥੨॥੧੧॥
SikhNet (Spanish)Oh Señor, hazme el esclavo de Tus Esclavos y gracias a tu Voluntad, consérvame siempre en la Sociedad de Tus Santos. (21-2-11)