ੴ

ਸਿੱਖਬਾਣੀ · SikhBani

Ang 1083

Sri Guru Granth Sahib · Raag Maaroo · 2 shabads, 44 lines
Translations
Shabad Guru Arjan Dev Ji Raag Maaroo continued from Ang 1082

ਮਿਰਤ ਲੋਕ ਪਇਆਲ ਸਮੀਪਤ; ਅਸਥਿਰ ਥਾਨੁ ਜਿਸੁ ਹੈ ਅਭਗਾ ॥੧੨॥

mirat lok peaal sameepat; asathir thaan jis hai abhagaa |12|

Sant Singh KhalsaHe is near this world and the nether regions of the underworld; His Place is permanent, ever-stable and imperishable. ||12||
Manmohan SinghEver-stable and Imperishable is whose abode; he is just near this mortal world and the Nectar world.
Manmohan Singh (Punjabi)ਸਦੀਵੀ ਸਥਿਰ ਅਤੇ ਅਬਿਨਾਸ਼ੀ ਹੈ ਜਿਸ ਦਾ ਨਿਵਾਸ ਅਸਥਾਨ, ਇਸ ਨਾਸਵੰਤ ਸੰਸਾਰ ਅਤੇ ਪਾਤਾਲ ਦੇ ਉਹ ਐਨ ਨੇੜੇ ਹੀ ਹੈ।
Fareedkot Teekaਮਾਤਲੋਕ ਔ ਪਤਾਲ ਕੇ ਸਮੀਪਤਿ ਤੂੰ ਪਾਸ ਹੀ ਹੈਂ, ਭਾਵ ਪੂਰਨ ਹੈਂ। ਜਿਸ ਕਾ ਅਸਥਿਰੁ ਥਾਨੁ ਅਭੰਗ ਹੈ, ਭਾਵ ਤੂੰ ਸਰਬ ਬਿਆਪੀ ਔ ਨਾਸ ਰਹਿਤ ਹੈਂ॥੧੨॥
Prof. Sahib Singhਮਾਤ ਲੋਕ ਵਿਚ, ਪਤਾਲ ਵਿਚ (ਸਭ ਜੀਵਾਂ ਦੇ) ਨੇੜੇ ਹੈ। ਉਸ ਦਾ ਥਾਂ ਸਦਾ ਕਾਇਮ ਰਹਿਣ ਵਾਲਾ ਹੈ, ਕਦੇ ਟੁੱਟਣ ਵਾਲਾ ਨਹੀਂ ॥੧੨॥

ਪਦ ਅਰਥ ਮਿਰਤ ਲੋਕ = ਮਾਤ ਲੋਕ। ਪਇਆਲ = ਪਤਾਲ। ਸਮੀਪਤ = ਨੇੜੇ। ਅਸਥਿਤ = ਸਦਾ ਕਾਇਮ ਰਹਿਣ ਵਾਲਾ। ਅਭਗਾ = ਅਟੁੱਟ ॥੧੨॥

SikhNet (Spanish)Prevalece en el agua, la tierra y los cielos. (12)

ਪਤਿਤ. ਪਾਵਨ; ਦੁਖ ਭੈ ਭੰਜਨੁ ॥

patit. paavan; dukh bhai bhanjan |

Sant Singh KhalsaThe Purifier of sinners, the Destroyer of pain and fear.
Manmohan SinghThe Lord is the Purifier of the sinners and the Destroyer of pain and fear.
Manmohan Singh (Punjabi)ਪ੍ਰਭੂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਅਤੇ ਪੀੜ ਤੇ ਡਰ ਨੂੰ ਨਾਸ ਕਰਨਹਾਰ ਹੈ।
Fareedkot Teekaਹੇ ਪਾਪੀਓਂ ਕੇ ਪਵਿਤ੍ਰ ਕਰਨਹਾਰ ਔ ਦੁਖੀਓਂ ਕੇ ਦੁਖ ਤਥਾ ਭੈ ਕੇ ਭੰਜਨੇਹਾਰ!॥
Prof. Sahib Singhਪਰਮਾਤਮਾ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, (ਜੀਵਾਂ ਦੇ) ਸਾਰੇ ਦੁੱਖ ਸਾਰੇ ਡਰ ਦੂਰ ਕਰਨ ਵਾਲਾ ਹੈ,

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨ = ਪਵਿੱਤਰ (ਕਰਨ ਵਾਲਾ)। ਭੈ = {ਬਹੁ-ਵਚਨ} ਸਾਰੇ ਡਰ। ਭੰਜਨੁ = ਨਾਸ ਕਰਨ ਵਾਲਾ।

SikhNet (Spanish)Él es el Purificador de los malvados, el Destructor de las penas y del miedo,

ਅਹੰਕਾਰ ਨਿਵਾਰਣੁ ਹੈ ਭਵ ਖੰਡਨੁ ॥

ahankaar nivaaran hai bhav khanddan |

Sant Singh KhalsaThe Eliminator of egotism, the Eradicator of coming and going.
Manmohan SinghHe is the Remover of ego and the Eradicator of coming and going.
Manmohan Singh (Punjabi)ਉਹ ਹੰਕਾਰ ਦੂਰ ਕਰਨ ਵਾਲਾ ਅਤੇ ਆਵਾਗਉਣ ਨੂੰ ਨਵਿਰਤ ਕਰਨਹਾਰ ਹੈ।
Fareedkot Teekaਸਰਬ ਓਰ ਤੇ ਹੰਕਾਰ ਨਿਵਾਰਨੇਹਾਰ ਔਰ ਸੰਸਾਰ ਭੈ ਕੇ ਤੂੰ ਹੀ ਖੰਡਨਹਾਰਾ ਹੈਂ॥
Prof. Sahib Singhਅਹੰਕਾਰ ਦੂਰ ਕਰਨ ਵਾਲਾ ਹੈ ਅਤੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲਾ ਹੈ।

ਪਦ ਅਰਥ ਨਿਵਾਰਣੁ = ਦੂਰ ਕਰਨ ਵਾਲਾ। ਭਵ = ਜਨਮ ਮਰਨ ਦਾ ਗੇੜ।

SikhNet (Spanish)también del ego, el Eliminador del las transmigraciones.

ਭਗਤੀ ਤੋਖਿਤ. ਦੀਨ ਕ੍ਰਿਪਾਲਾ ਗੁਣੇ; ਨ ਕਿਤ ਹੀ ਹੈ ਭਿਗਾ ॥੧੩॥

bhagatee tokhit. deen kripaalaa gune; na kit hee hai bhigaa |13|

Sant Singh KhalsaHe is pleased with devotional worship, and merciful to the meek; He cannot be appeased by any other qualities. ||13||
Manmohan SinghHe is pleased with devotional service and he, the Merciful Master of the meek is softened not through any other merit.
Manmohan Singh (Punjabi)ਉਹ ਪ੍ਰੇਮਮਈ ਸੇਵਾ ਨਾਲ ਖੁਸ਼ ਹੰਦਾ ਹੈ ਅਤੇ ਉਹ ਮਸਕੀਨਾਂ ਦਾ ਮਿਹਰਬਾਨ ਮਾਲਕ ਕਿਸੇ ਹੋਰਸ ਖੂਬੀ ਰਾਹੀਂ ਪਿੰਘਲਦਾ ਨਹੀਂ।
Fareedkot Teekaਹੇ ਦੀਨੋਂ ਪੈ ਦਇਆ ਕੇ ਘਰ! ਤੂੰ ਭਗਤੀ ਕਰ ਪ੍ਰਸੰਨ ਹੋਤਾ ਹੈਂ, ਤੂੰ ਔਰ ਕਿਸੇ ਗੁਣ ਮੇਂ ਨਹੀਂ ਭੀਜਤਾ, ਭਾਵ ਤੇਰੇ ਕੋ ਭਗਤੀ ਪਿਆਰੀ ਹੈ॥੧੩॥
Prof. Sahib Singhਦੀਨਾਂ ਉੱਤੇ ਕਿਰਪਾ ਕਰਨ ਵਾਲਾ ਪ੍ਰਭੂ ਭਗਤੀ ਨਾਲ ਖ਼ੁਸ਼ ਹੁੰਦਾ ਹੈ, ਕਿਸੇ ਭੀ ਹੋਰ ਗੁਣ ਨਾਲ ਨਹੀਂ ਪਤੀਜਦਾ ॥੧੩॥

ਪਦ ਅਰਥ ਤੋਖਿਤ = ਪ੍ਰਸੰਨ ਹੁੰਦਾ ਹੈ। ਕਿਤ ਹੀ ਗੁਣੇ = ਕਿਸੇ ਭੀ (ਹੋਰ) ਗੁਣ ਨਾਲ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਤੁ' ਦਾ (ੁ) ਉਡ ਗਿਆ ਹੈ}। ਭਿਗਾ = ਭਿੱਜਦਾ, ਪਤੀਜਦਾ ॥੧੩॥

SikhNet (Spanish)Él sólo está complacido con la Devoción. Sí, el Señor es Compasivo con el pobre y no es controlado de ninguna otra forma. (13)

ਨਿਰੰਕਾਰੁ ਅਛਲ ਅਡੋਲੋ ॥

nirankaar achhal addolo |

Sant Singh KhalsaThe Formless Lord is undeceivable and unchanging.
Manmohan SinghThe Formless Lord is Undeceivable and Moveless.
Manmohan Singh (Punjabi)ਸਰੂਪ-ਰਹਿਤ ਸੁਆਮੀ ਨਾਂ-ਠੱਗੇ ਜਾਣ ਵਾਲਾ ਤੇ ਅਹਿਲ ਹੈ।
Fareedkot Teekaਅਕਾਰ ਰਹਿਤ ਤੂੰ ਅਛਲ ਔ ਅਡੋਲ ਹੈਂ॥
Prof. Sahib Singhਆਕਾਰ-ਰਹਿਤ ਪਰਮਾਤਮਾ ਨੂੰ ਮਾਇਆ ਛਲ ਨਹੀਂ ਸਕਦੀ, (ਮਾਇਆ ਦੇ ਹੱਲਿਆਂ ਅੱਗੇ) ਉਹ ਡੋਲਣ ਵਾਲਾ ਨਹੀਂ ਹੈ।
SikhNet (Spanish)Nadie puede engañar al Inamovible Señor, Quien no sufre cambio alguno.

ਜੋਤਿ ਸਰੂਪੀ ਸਭੁ ਜਗੁ ਮਉਲੋ ॥

jot saroopee sabh jag maulo |

Sant Singh KhalsaHe is the Embodiment of Light; through Him, the whole world blossoms forth.
Manmohan SinghHe is the Embodiment of Light and through Him, the whole world flowers.
Manmohan Singh (Punjabi)ਉਹ ਪ੍ਰਕਾਸ਼ ਦਾ ਰੂਪ ਹੈ ਅਤੇ ਉਸ ਦੇ ਰਾਹੀਂ ਸਾਰਾ ਸੰਸਾਰ ਪ੍ਰਫੁੱਲਤਾ ਹੁੰਦਾ ਹੈ।
Fareedkot Teekaਜੋਤ ਸਰੂਪ ਹੋ ਕੇ ਸਾਰੇ ਜਗਤ ਮੇਂ ਮਿਲ ਰਹਾ ਹੈਂ॥
Prof. Sahib Singhਉਹ ਨਿਰਾ ਨੂਰ ਹੀ ਨੂਰ ਹੈ (ਉਸ ਦੇ ਨੂਰ ਨਾਲ) ਸਾਰਾ ਜਗਤ ਖਿੜ ਰਿਹਾ ਹੈ।

ਪਦ ਅਰਥ ਮਉਲੋ = ਖਿੜਿਆ ਹੋਇਆ ਹੈ।

SikhNet (Spanish)Él es la Encarnación de la Luz, a través de la Cual el mundo entero florece,

ਸੋ ਮਿਲੈ ਜਿਸੁ ਆਪਿ ਮਿਲਾਏ; ਆਪਹੁ ਕੋਇ. ਨ ਪਾਵੈਗਾ ॥੧੪॥

so milai jis aap milaae; aapahu koe. na paavaigaa |14|

Sant Singh KhalsaHe alone unites with Him, whom He unites with Himself. No one can attain the Lord by himself. ||14||
Manmohan SinghHe alone meets with Him, whom He unites. By himself no one can attain unto Him.
Manmohan Singh (Punjabi)ਕੇਵਲ ਉਹ ਹੀ ਉਸ ਨਾਲ ਮਿਲਦਾ ਹੈ, ਜਿਸ ਨੂੰ ਉਹ ਮਿਲਾਉਂਦਾ ਹੈ। ਆਪਣੇ ਆਪ ਕੋਈ ਭੀ ਉਸ ਨੂੰ ਪਾ ਨਹੀਂ ਸਕਦਾ।
Fareedkot Teekaਪਰੰਤੂ ਸੋ ਤੁਝ ਕੋ ਮਿਲਤਾ ਹੈ ਜਿਸ ਕੋ ਤੂੰ ਮਿਲਾਵਤਾ ਹੈਂ, ਆਪਨੇ ਆਪ ਸੇ ਤੇਰੇ ਕੋ ਕੋਈ ਤੀਨੋਂ ਕਾਲੋਂ ਮੇਂ ਨਹੀਂ ਪਾਵੈਗਾ॥੧੪ ॥
Prof. Sahib Singh(ਉਸ ਪਰਮਾਤਮਾ ਨੂੰ ਉਹੀ ਮਨੁੱਖ (ਹੀ) ਮਿਲ ਸਕਦਾ ਹੈ, ਜਿਸ ਨੂੰ ਉਹ ਆਪ ਮਿਲਾਂਦਾ ਹੈ। (ਉਸ ਦੀ ਮਿਹਰ ਤੋਂ ਬਿਨਾ ਨਿਰੇ) ਆਪਣੇ ਉੱਦਮ ਨਾਲ ਕੋਈ ਭੀ ਮਨੁੱਖ ਉਸ ਨੂੰ ਮਿਲ ਨਹੀਂ ਸਕਦਾ ॥੧੪॥

ਪਦ ਅਰਥ ਆਪਹੁ = ਆਪਣੇ ਜਤਨ ਨਾਲ ॥੧੪॥

SikhNet (Spanish)y sólo se encontrará con Él, quien Lo encuentre gracias a Él Mismo. Sí, nadie Lo logra encontrar por su propia voluntad. (14)

ਆਪੇ ਗੋਪੀ; ਆਪੇ ਕਾਨਾ ॥

aape gopee; aape kaanaa |

Sant Singh KhalsaHe Himself is the milk-maid, and He Himself is Krishna.
Manmohan SinghHe Himself is the milk-maid and Himself Krishna.
Manmohan Singh (Punjabi)ਉਹ ਖ਼ੁਦ ਗੁਆਲਣ ਹੈ ਤੇ ਖ਼ੁਦ ਹੀ ਕ੍ਰਿਸ਼ਨ।
Fareedkot Teekaਆਪੇ ਹੀ ਤੂੰ ਗੋਪੀ ਰੂਪ ਔ ਆਪ ਹੀ ਕਾਨ੍ਹ ਸਰੂਪ ਹੈਂ॥
Prof. Sahib Singhਪਰਮਾਤਮਾ ਆਪ ਹੀ ਗੋਪੀਆਂ ਹੈ, ਆਪ ਹੀ ਕ੍ਰਿਸ਼ਨ ਹੈ।

ਪਦ ਅਰਥ ਆਪੇ = ਆਪ ਹੀ। ਕਾਨਾ = ਕਾਨ੍ਹ, ਕ੍ਰਿਸ਼ਨ।

SikhNet (Spanish)Él Mismo es la Gopi, Él Mismo es Krishna,

ਆਪੇ ਗਊ ਚਰਾਵੈ ਬਾਨਾ ॥

aape gaoo charaavai baanaa |

Sant Singh KhalsaHe Himself grazes the cows in the forest.
Manmohan SinghHe Himself grazes the cows in the forest.
Manmohan Singh (Punjabi)ਉਹ ਖ਼ੁਦ ਹੀ ਗਾਈਆਂ ਨੂੰ ਜੰਗਲ ਵਿੱਚ ਚਰਾਉਂਦਾ ਹੈ।
Fareedkot Teekaਆਪ ਹੀ ਤੂੰ ਬਨੋਂ ਮੇਂ ਗਊਓਂ ਕੋ ਚਰਾਵਤਾ ਰਹਾ ਹੈਂ॥
Prof. Sahib Singhਪ੍ਰਭੂ ਆਪ ਹੀ ਗਊਆਂ ਨੂੰ ਬਿੰਦ੍ਰਾਬਨ ਵਿਚ ਚਾਰਦਾ ਹੈ।

ਪਦ ਅਰਥ ਬਾਨਾ = ਬਨ ਵਿਚ।

SikhNet (Spanish)Él Mismo pastorea las vacas en la pradera.

ਆਪਿ ਉਪਾਵਹਿ ਆਪਿ ਖਪਾਵਹਿ; ਤੁਧੁ ਲੇਪੁ. ਨਹੀ ਇਕੁ ਤਿਲੁ, ਰੰਗਾ ॥੧੫॥

aap upaaveh aap khapaaveh; tudh lep. nahee ik til, rangaa |15|

Sant Singh KhalsaYou Yourself create, and You Yourself destroy. Not even a particle of filth attaches to You. ||15||
Manmohan SinghO Lord, Thou Thyself create and Thyself destroy. Not even an iota of filth attaches to Thee.
Manmohan Singh (Punjabi)ਹੇ ਪ੍ਰਭੂ! ਤੂੰ ਖ਼ੁਦ ਪੈਦਾ ਕਰਦਾ ਅਤੇ ਖ਼ੁਦ ਹੀ ਨਾਸ ਕਰਦਾ ਹੈ। ਤੈਨੂੰ ਇਕ ਭੋਰਾ ਭਰ ਭੀ ਮੈਲ ਨਹੀਂ ਲਗਦੀ।
Fareedkot Teekaਆਪ ਹੀ ਸੰਸਾਰ ਕੋ ਉਤਪੰਨ ਔ ਆਪ ਹੀ ਖਪਾਵਨਾਂ ਕਰਤਾ ਹੈਂ, ਪਰੰਤੂ ਤੇਰੇ ਕੋ ਇਕ ਤਿਲ ਮਾਤ੍ਰ ਭੀ ਲੇਪ ਨਹੀਂ (ਰੰਗਾ) ਲਗਾ ਹੈ॥੧੫॥
Prof. Sahib Singhਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈਂ, ਆਪ ਹੀ ਨਾਸ ਕਰਦਾ ਹੈਂ। ਦੁਨੀਆ ਦੇ ਰੰਗ-ਤਮਾਸ਼ਿਆਂ ਦਾ ਤੇਰੇ ਉਤੇ ਰਤਾ ਭੀ ਅਸਰ ਨਹੀਂ ਹੁੰਦਾ ॥੧੫॥

ਪਦ ਅਰਥ ਉਪਾਵਹਿ = ਤੂੰ ਪੈਦਾ ਕਰਦਾ ਹੈਂ। ਖਪਾਵਹਿ = ਤੂੰ ਨਾਸ ਕਰਦਾ ਹੈਂ। ਲੇਪੁ = ਪ੍ਰਭਾਵ, ਅਸਰ, ਦਬਾਉ। ਇਕੁ ਤਿਲੁ = ਰਤਾ ਭਰ ਭੀ। ਰੰਗਾ = ਦੁਨੀਆ ਦੇ ਰੰਗ-ਤਮਾਸ਼ਿਆਂ ਦਾ ॥੧੫॥

SikhNet (Spanish)Él Mismo crea y destruye todo, pero se conserva desapegado y nada lo mancha. (15)

ਏਕ ਜੀਹ; ਗੁਣ ਕਵਨ ਬਖਾਨੈ ॥

ek jeeh; gun kavan bakhaanai |

Sant Singh KhalsaWhich of Your Glorious Virtues can I chant with my one tongue?
Manmohan SinghWhich virtues of Thine can one tongue of mine utter.
Manmohan Singh (Punjabi)ਮੇਰੀ ਇਕ ਜੀਭ੍ਹਾ ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਨੂੰ ਉਚਾਰ ਸਕਦੀ ਹੈ।
Fareedkot Teekaਮੇਰੀ ਏਕ ਜੀਭਾ ਹੈ ਤੇਰੇ ਗੁਣ ਕੌਣ ਪ੍ਰਕਾਰ ਕੇ ਵਖ੍ਯਾਨ ਕਰੇ, ਭਾਵ ਤੁਮਾਰੇ ਗੁਣ ਬਿਅੰਤ ਹੈਂ॥
Prof. Sahib Singhਹੇ ਪ੍ਰਭੂ! (ਮੇਰੀ) ਇੱਕ ਜੀਭ (ਤੇਰੇ) ਕਿਹੜੇ ਕਿਹੜੇ ਗੁਣ ਬਿਆਨ ਕਰ ਸਕਦੀ ਹੈ?

ਪਦ ਅਰਥ ਜੀਹ = ਜੀਭ। ਕਵਨ = ਕਿਹੜੇ ਕਿਹੜੇ?

SikhNet (Spanish)Tengo sólo un par de labios, oh Dios, ¿cual de Tus Méritos podría recitar, cuando el Shesnaga, de los mil labios,

ਸਹਸ ਫਨੀ ਸੇਖ; ਅੰਤੁ. ਨ ਜਾਨੈ ॥

sehas fanee sekh; ant. na jaanai |

Sant Singh KhalsaEven the thousand-headed serpent does not know Your limit.
Manmohan SinghThe thousand headed serpent knows not Thine limit.
Manmohan Singh (Punjabi)ਹਜ਼ਾਰਾਂ ਫੱਨਾਂ ਵਾਲਾ ਸ਼ੇਸ਼ਨਾਗ ਤੇਰੇ ਓੜਕ ਨੂੰ ਨਹੀਂ ਜਾਣਦਾ।
Fareedkot Teekaਹਜਾਰ ਫਨੋਂ ਵਾਲਾ ਜੋ ਸ਼ੇਸ਼ ਨਾਗ ਹੈ, ਸੋ ਭੀ ਅੰਤ ਕੋ ਨਹੀਂ ਜਾਨਤਾ ਹੈ॥
Prof. Sahib Singhਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ (ਭੀ) (ਤੇਰੇ ਗੁਣਾਂ ਦਾ) ਅੰਤ ਨਹੀਂ ਜਾਣਦਾ।

ਪਦ ਅਰਥ ਸਹਸ = ਹਜ਼ਾਰ। ਫਨੀ = ਫਣਾਂ ਵਾਲਾ। ਸੇਖ = ਸ਼ੇਸ਼ਨਾਗ।

SikhNet (Spanish)no conoce Tu Fin?; cada día recita un Nombre Tuyo distinto,

ਨਵਤਨ ਨਾਮ, ਜਪੈ ਦਿਨੁ ਰਾਤੀ; ਇਕੁ ਗੁਣੁ, ਨਾਹੀ ਪ੍ਰਭ ਕਹਿ ਸੰਗਾ ॥੧੬॥

navatan naam, japai din raatee; ik gun, naahee prabh keh sangaa |16|

Sant Singh KhalsaOne may chant new names for You day and night, but even so, O God, no one can describe even one of Your Glorious Virtues. ||16||
Manmohan SinghDay and Night utters he the new Name of Thine, but he can narrate not even virtue of Thine, O Lord.
Manmohan Singh (Punjabi)ਦਿਹੁੰ ਅਤੇ ਰੈਣ ਉਚ ਤੇਰਾ ਨਵਾਂ ਨਾਮ ਉਚਾਰਨ ਕਰਦਾ ਹੈ ਪਰ ਉਹ ਤੇਰੀ ਇਕ ਨੇਕੀ ਨੂੰ ਭੀ ਵਰਣਨ ਨਹੀਂ ਕਰ ਸਕਦਾ।
Fareedkot Teekaਦਿਨ ਰਾਤ੍ਰ ਨਵੇਂ ਤੋ ਨਵੇਂ ਨਾਮ ਜਪਤਾ ਹੈ। ਹੇ ਪ੍ਰਭੂ! ਤੇਰੇ ਨਾਮੋਂ ਕਾ ਇਕ ਗੁਣ ਭੀ ਨਹੀਂ ਕਹ ਸਕਤਾ ਹੈ॥੧੬॥
Prof. Sahib Singhਉਹ ਦਿਨ ਰਾਤ (ਤੇਰੇ) ਨਵੇਂ ਨਵੇਂ ਨਾਮ ਜਪਦਾ ਹੈ, ਪਰ, ਹੇ ਪ੍ਰਭੂ! ਉਹ ਤੇਰਾ ਇੱਕ ਭੀ ਗੁਣ ਬਿਆਨ ਨਹੀਂ ਕਰ ਸਕਦਾ ॥੧੬॥

ਪਦ ਅਰਥ ਨਵਤਨ = ਨਵਾਂ। ਇਕੁ ਗੁਣੁ ਪ੍ਰਭ = ਪ੍ਰਭੂ ਦਾ ਇੱਕ (ਭੀ) ਗੁਣ। ਕਹਿ ਸੰਗਾ = ਕਹਿ ਸਕਦਾ ॥੧੬॥

SikhNet (Spanish)pero no logra habitar ni en una de Tus Virtudes. (16)

ਓਟ ਗਹੀ; ਜਗਤ ਪਿਤ ਸਰਣਾਇਆ ॥

ott gahee; jagat pit saranaaeaa |

Sant Singh KhalsaI have grasped the Support, and entered the Sanctuary of the Lord, the Father of the world.
Manmohan SinghI have grasped the protection and support of the Father of the world.
Manmohan Singh (Punjabi)ਮੈਂ ਸੰਸਾਰ ਦੇ ਬਾਬਲ ਦੀ ਪਨਾਹ ਤੇ ਆਸਰਾ ਪਕੜਿਆ ਹੈ।
Fareedkot Teekaਹੇ ਜਗਤ ਕੇ ਪਿਤਾ! ਮੈਂ ਸਰੀਰ ਕਰ ਤੇਰੀ ਸਰਨ ਆਇਆ ਹੂੰ ਔ ਮਨ ਕਰ ਕੇ ਭੀ ਤੇਰੀ ਓਟ ਪਕੜੀ ਹੈ॥
Prof. Sahib Singhਹੇ ਜਗਤ ਦੇ ਪਿਤਾ! ਮੈਂ ਤੇਰੀ ਓਟ ਲਈ ਹੈ, ਮੈਂ ਤੇਰੀ ਸਰਨ ਆਇਆ ਹਾਂ।

ਪਦ ਅਰਥ ਗਹੀ = ਫੜੀ। ਜਗਤ ਪਿਤਾ = ਹੇ ਜਗਤ ਦੇ ਪਿਤਾ!

SikhNet (Spanish)Oh Padre del mundo, he buscado únicamente Tu Refugio,

ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ ॥

bhai bheaanak jamadoot dutar hai maaeaa |

Sant Singh KhalsaThe Messenger of Death is terrifying and horrendous, and sea of Maya is impassable.
Manmohan SinghDreadful is the terrible myrmidon of death and impassable is the sea of mammon.
Manmohan Singh (Punjabi)ਡਰਾਉਣਾ ਹੈ ਮੌਤ ਦਾ ਭੈਦਾਇਕ ਫ਼ਰੇਸ਼ਤਾ ਅਤੇ ਔਖਾ ਹੈ ਤਰਨਾ ਮੋਹਣੀ ਮਾਇਆ ਦਾ ਸਮੁੰਦਰ।
Fareedkot Teekaਭਿਆਨਕ ਜਮਦੂਤ ਹੈਂ ਔ ਭੈਦਾਇਕ ਔਰ ਦੁਸਤਰ ਹੈ, ਭਾਵ ਤਿਸ ਕਾ ਜੀਤਨਾਂ ਅਤਿ੍ਯੰਤ ਕਠਨ ਹੈ, ਐਸੀ ਤੇਰੀ ਮਾਯਾ ਹੈ॥
Prof. Sahib Singhਜਮਦੂਤ ਬੜੇ ਡਰਾਉਣੇ ਹਨ, ਬੜੇ ਡਰ ਦੇ ਰਹੇ ਹਨ। ਮਾਇਆ (ਇਕ ਅਜਿਹਾ ਸਮੁੰਦਰ ਹੈ ਜਿਸ) ਵਿਚੋਂ ਪਾਰ ਲੰਘਣਾ ਔਖਾ ਹੈ।

ਪਦ ਅਰਥ ਭਇਆਨਕ = ਡਰਾਉਣੇ। ਦੁਤਰ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ।

SikhNet (Spanish)pues Yama es en verdad terrible y el mar de Maya es infranqueable.

ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ; ਸਾਧ ਸੰਤਨ ਕੈ ਸੰਗਿ ਸੰਗਾ ॥੧੭॥

hohu kripaal ichhaa kar raakhahu; saadh santan kai sang sangaa |17|

Sant Singh KhalsaPlease be merciful, Lord, and save me, if it is Your Will; please lead me to join with the Saadh Sangat, the Company of the Holy. ||17||
Manmohan SinghBe Thou merciful, O Lord, save me in Thy will and associate me with the society me with the Society of the saints.
Manmohan Singh (Punjabi)ਮੂੰ ਹੇ ਸੁਆਮੀ! ਮਿਹਰਬਾਨ ਹੋ, ਆਪਣੀ ਰਜ਼ਾ ਅੰਦਰ ਮੇਰੀ ਰੱਖਿਆ ਕਰ ਅਤੇ ਮੈਨੂੰ ਸਤਿਸੰਗਤ ਨਾਲ ਜੋੜ।
Fareedkot Teekaਕ੍ਰਿਪਾਲ ਹੋਇ ਕਰ ਇਛਾ ਕਰਨੇ ਤੇ ਰਾਖਹੁ, ਸ੍ਰੇਸਟ ਜੋ ਸੰਤ ਜਨ ਹੈਂ ਤਿਨ ਕੇ ਸੰਗ ਕਾ ਮਿਲਾਪੁ ਦੇਹੁ॥੧੭॥
Prof. Sahib Singhਹੇ ਪ੍ਰਭੂ! ਦਇਆਵਾਨ ਹੋਹੁ, ਮੈਨੂੰ ਕਿਰਪਾ ਕਰ ਕੇ ਸਾਧ ਸੰਗਤ ਵਿਚ ਰੱਖ ॥੧੭॥

ਪਦ ਅਰਥ ਇਛਾ = ਚੰਗੀ ਭਾਵਨਾ, ਮਿਹਰ ਦੀ ਨਿਗਾਹ। ਕਰਿ = ਕਰ ਕੇ। ਸੰਗਿ = ਨਾਲ ॥੧੭॥

SikhNet (Spanish)Oh Dios, ten Compasión de mí y sálvame, si así es Tu Voluntad, asociándome con Tus Santos. (17)

ਦ੍ਰਿਸਟਿਮਾਨ ਹੈ; ਸਗਲ ਮਿਥੇਨਾ ॥

drisattimaan hai; sagal mithenaa |

Sant Singh KhalsaAll that is seen is an illusion.
Manmohan SinghAll that comes to view is perishable.
Manmohan Singh (Punjabi)ਜਿਹੜਾ ਕੁਛ ਦਿਸ ਆਉਂਦਾ ਹੈ, ਸਭ ਨਾਸਵੰਤ ਹੈ।
Fareedkot Teekaਜੋ ਪਦਾਰਥ ਦ੍ਰਿਸਟੀ ਮੇਂ ਆਵਤਾ ਹੈ, ਸੋ ਸਭ ਮਿਥ੍ਯਾ ਹੈ॥
Prof. Sahib Singhਹੇ ਗੋਬਿੰਦ! ਇਹ ਦਿੱਸਦਾ ਪਸਾਰਾ ਸਭ ਨਾਸਵੰਤ ਹੈ।

ਪਦ ਅਰਥ ਦ੍ਰਿਸਟਿਮਾਨ = ਜੋ ਕੁਝ ਦਿੱਸ ਰਿਹਾ ਹੈ। ਮਿਥੇਨਾ = ਨਾਸਵੰਤ।

SikhNet (Spanish)Todo lo que parece es sólo una ilusión,

ਇਕੁ ਮਾਗਉ ਦਾਨੁ; ਗੋਬਿਦ ਸੰਤ ਰੇਨਾ ॥

eik maagau daan; gobid sant renaa |

Sant Singh KhalsaI beg for this one gift, for the dust of the feet of the Saints, O Lord of the Universe.
Manmohan SinghO the Master of the universe, I ask for the one gift of the dust of the feet of Thy saints.
Manmohan Singh (Punjabi)ਹੇ ਆਲਮ ਦੇ ਮਾਲਕ! ਮੈਂ ਤੇਰੇ ਸਾਧੂਆਂ ਦੇ ਚਰਨਾਂ ਦੀ ਧੂੜ ਦੀ ਹੀ ਇੱਕ ਦਾਤ ਮੰਗਦਾ ਹਾਂ।
Fareedkot Teekaਇਸੀ ਤੇ ਮੈਂ ਦਾਨ ਮਾਂਗਤਾ ਹੂੰ, ਜੋ ਹੇ ਗੋਬਿੰਦ! ਤੇਰੇ ਸੰਤੋਂ ਕੀ ਮੇਰੇ ਕੋ (ਰੇਨਾ) ਧੂੜੀ ਮਿਲੇ, ਭਾਵ ਅਤਿਯੰਤ ਨਿਮ੍ਰਤਾ ਸੇ ਤਿਨ ਕੀ ਸੇਵਾ ਕਰੂੰ॥
Prof. Sahib Singhਮੈਂ (ਤੇਰੇ ਪਾਸੋਂ) ਇਕ (ਇਹ) ਦਾਨ ਮੰਗਦਾ ਹਾਂ (ਕਿ ਮੈਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ (ਮਿਲੇ)।

ਪਦ ਅਰਥ ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਰੇਨਾ = ਚਰਨ-ਧੂੜ।

SikhNet (Spanish)por eso busco el Regalo del Polvo de los Pies de Tus Santos, y ve, cuando me Lo unjo en mi frente,

ਮਸਤਕਿ ਲਾਇ ਪਰਮ ਪਦੁ ਪਾਵਉ; ਜਿਸੁ ਪ੍ਰਾਪਤਿ ਸੋ ਪਾਵੈਗਾ ॥੧੮॥

masatak laae param pad paavau; jis praapat so paavaigaa |18|

Sant Singh KhalsaApplying it to my forehead, I obtain the supreme status; he alone obtains it, unto whom You give it. ||18||
Manmohan SinghApplying it to my forehead, gain I the supreme status. He alone obtain it, whom Thou bless with it, O Lord.
Manmohan Singh (Punjabi)ਇਸ ਨੂੰ ਆਪਣੇ ਮੱਥੇ ਨਾਲ ਲਾ ਕੇ ਮੈਂ ਮਹਾਨ ਮਰਤਬੇ ਨੂੰ ਪ੍ਰਾਪਤ ਹੁੰਦਾ ਹਾਂ। ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ, ਜਿਸ ਨੂੰ ਤੂੰ ਇਸ ਦੀ ਦਾਤ ਬਖ਼ਸ਼ਦਾ ਹੈਂ, ਹੇ ਸੁਆਮੀ!
Fareedkot Teekaਤਿਸ ਰੇਨ ਕੋ ਮਸਤਕ ਪਰ ਲਾਇਕੇ ਮੈਂ ਪਰਮਪਦ ਜੋ ਸ੍ਵੈ ਸਰੂਪ ਹੈ ਤਿਸ ਕੋ ਪਾਵੋਂ, ਪਰੰਤੂ ਜਿਸ ਕੋ ਤੂੰ ਪ੍ਰਾਪਤ ਕਰੈ ਸੋਈ ਪਾਵੈਗਾ॥੧੮॥
Prof. Sahib Singh(ਇਹ ਧੂੜ) ਮੈਂ (ਆਪਣੇ) ਮੱਥੇ ਉੱਤੇ ਲਾ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰਾਂ। ਜਿਸ ਦੇ ਭਾਗਾਂ ਵਿਚ ਤੂੰ ਜਿਸ ਚਰਨ-ਧੂੜ ਦੀ ਪ੍ਰਾਪਤੀ ਲਿਖੀ ਹੈ ਉਹੀ ਹਾਸਲ ਕਰ ਸਕਦਾ ਹੈ ॥੧੮॥

ਪਦ ਅਰਥ ਮਸਤਕਿ = ਮੱਥੇ ਉਤੇ। ਲਾਇ = ਲਾ ਕੇ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਵਉ = ਪਾਵਉਂ, ਮੈਂ ਪ੍ਰਾਪਤ ਕਰਾਂ। ਜਿਸੁ ਪ੍ਰਾਪਤਿ = ਜਿਸ ਦੇ ਭਾਗਾਂ ਵਿਚ ਪ੍ਰਾਪਤੀ ਲਿਖੀ ਹੋਈ ਹੈ ॥੧੮॥

SikhNet (Spanish)soy bendecido con el Sublime Estado de Éxtasis, pero sólo logrará este Estado aquél quien lo tenga así inscrito en su Destino. (18)

ਜਿਨ ਕਉ ਕ੍ਰਿਪਾ ਕਰੀ ਸੁਖਦਾਤੇ ॥

jin kau kripaa karee sukhadaate |

Sant Singh KhalsaThose, unto whom the Lord, the Giver of peace, grants His Mercy,
Manmohan SinghThey, to whom the peace-giving Lord shows mercy;
Manmohan Singh (Punjabi)ਜਿਨ੍ਹਾਂ ਉਤੇ ਆਰਾਮ-ਬਖ਼ਖ਼ਣਹਾਰ ਸੁਆਮੀ ਮਿਹਰ ਧਾਰਦਾ ਹੈ;
Fareedkot Teekaਹੇ ਸੁਖਦਾਤੇ! ਜਿਨ ਕਉ ਤੁਮ ਨੇ ਕ੍ਰਿਪਾ ਕਰੀ ਹੈ॥
Prof. Sahib Singhਹੇ ਸੁਖਾਂ ਦੇ ਦੇਣ ਵਾਲੇ! ਜਿਨ੍ਹਾਂ ਉਤੇ ਤੂੰ ਮਿਹਰ ਕਰਦਾ ਹੈਂ,

ਪਦ ਅਰਥ ਕਰੀ = ਕੀਤੀ। ਜਿਨ ਕਉ = ਜਿਨ੍ਹਾਂ ਉੱਤੇ।

SikhNet (Spanish)Aquéllos que gozan del Placer del Dios Dador de Éxtasis,

ਤਿਨ ਸਾਧੂ ਚਰਣ ਲੈ; ਰਿਦੈ ਪਰਾਤੇ ॥

tin saadhoo charan lai; ridai paraate |

Sant Singh Khalsagrasp the feet of the Holy, and weave them into their hearts.
Manmohan Singhtaking the saints' feet they weave them into their mind.
Manmohan Singh (Punjabi)ਸੰਤਾਂ ਦੇ ਪੈਰਾਂ ਨੂੰ ਲੈ ਕੇ ਉਹ ਉਨ੍ਹਾਂ ਨੂੰ ਆਪਣੇ ਹਿਰਦੇ ਅੰਦਰ ਉਣ ਲੈਂਦੇ ਹਨ।
Fareedkot Teekaਤਿਸ ਨੇ ਸੰਤੋਂ ਕੇ ਚਰਨ ਰਿਦੇ ਮੇਂ ਲੈ ਕੇ ਧਾਰੇ ਹੈਂ ਵਾ ਮੁਕਤੀ ਕੇ ਦਾਤਾ (ਪਰਾਤੇ) ਪਛਾਨੇ ਹੈਂ॥
Prof. Sahib Singhਉਹ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਪ੍ਰੋ ਲੈਂਦੇ ਹਨ।

ਪਦ ਅਰਥ ਰਿਦੈ = ਹਿਰਦੇ ਵਿਚ। ਪਰਾਤੇ = ਪਰੋਤੇ।

SikhNet (Spanish)han entretejido los Pies de los Santos en su corazón, y logran el Nombre,

ਸਗਲ ਨਾਮ ਨਿਧਾਨੁ ਤਿਨ ਪਾਇਆ; ਅਨਹਦ ਸਬਦ ਮਨਿ ਵਾਜੰਗਾ ॥੧੯॥

sagal naam nidhaan tin paaeaa; anahad sabad man vaajangaa |19|

Sant Singh KhalsaThey obtain all the wealth of the Naam, the Name of the Lord; the unstruck sound current of the Shabad vibrates and resounds within their minds. ||19||
Manmohan SinghThey obtain the Name's entire riches and the celestial strain resound within their mind.
Manmohan Singh (Punjabi)ਉਹ ਨਾਮ ਦੀ ਸੰਪੂਰਨ ਦੌਲਤ ਨੂੰ ਪਾ ਲੈਂਦੇ ਹਨ ਅਤੇ ਬੈਕੁੰਠੀ ਕੀਰਤਨ ਉਨ੍ਹਾਂ ਦੇ ਅੰਤਰ-ਆਤਮੇ ਗੂੰਜਦਾ ਹੈ।
Fareedkot Teekaਸਭ ਨਿਧਾਂ ਸਰੂਪ ਜੋ ਨਾਮ ਹੈ ਤਿਸ ਨੇ ਪਾਇਆ ਹੈ। ਹੇ ਏਕ ਰਸ ਬ੍ਰਹਮ! ਤਿਨ ਕੇ ਮਨ ਮੇਂ ਤੂੰ ਪਰਗਟਿਆ ਹੈਂ॥੧੯॥
Prof. Sahib Singhਉਹਨਾਂ ਨੂੰ ਸਾਰੇ ਖ਼ਜ਼ਾਨਿਆਂ ਤੋਂ ਸ੍ਰੇਸ਼ਟ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ। ਉਹਨਾਂ ਦੇ ਮਨ ਵਿਚ (ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪੈਂਦੇ ਹਨ ॥੧੯॥

ਪਦ ਅਰਥ ਨਾਮ ਨਿਧਾਨੁ = ਨਾਮ ਦਾ ਖ਼ਜ਼ਾਨਾ। ਅਨਹਦ = ਇਕ-ਰਸ। ਮਨਿ = ਮਨ ਵਿਚ। ਵਾਜੰਗਾ = ਵੱਜਦੇ ਹਨ ॥੧੯॥

SikhNet (Spanish)el Tesoro de Éxtasis, y en su mente resuena la Melodía Infinita de la Palabra. (19)

ਕਿਰਤਮ ਨਾਮ. ਕਥੇ ਤੇਰੇ ਜਿਹਬਾ ॥

kiratam naam. kathe tere jihabaa |

Sant Singh KhalsaWith my tongue I chant the Names given to You.
Manmohan SinghMy tongue utters Thine acquired Names.
Manmohan Singh (Punjabi)ਮੇਰੀ ਜੀਭ ਤੇਰੇ ਕੰਮਾਂ ਕਰ ਕੇ ਪਏ ਹੋਏ ਨਾਮਾਂ ਦਾ ਉਚਾਰਨ ਕਰਦੀ ਹੈ।
Fareedkot Teekaਤੇਰੇ ਕ੍ਰਿਤਮ ਨਾਮ ਜੋ ਚਾਰ ਪ੍ਰਕਾਰ ਕੇ ਹੋਤੇ ਹੈਂ: 'ਰਿਛਸ' ਜੇ ਮਾਤਾ ਪਿਤਾ ਕਾ ਰਖ੍ਯਾ ਹੋਤਾ ਹੈ। 'ਜਦਰਿਛਸ' ਜੋ ਜਾਤੀ ਕੇ ਸਬੰਧ ਕਰ ਹੋਵੈ ਸੋ ਨਾਮੁ ਜਦਰਿਛਸ ਕਹੀਤਾ ਹੈ, ਜੈਸੇ ਰਾਘਵ ਜਾਤ ਵਾ ਈਹਾਂ ਜਾਤੀ ਕਰ ਕੁਲ ਸਮਝ ਲੈਣੀ। 'ਗੁਣ ਪ੍ਰਯੁਕਤ' ਜੋ ਨਾਮ ਗੁਣਾਂ ਕਰ ਕੇ ਪੜ ਜਾਵੈ, ਜੈਸੇ ਕ੍ਰਿਸ੍ਨ ਰੰਗ ਹੋਣੇ ਤੇ ਸ਼ਾਮ ਕਹੀਤਾ ਹੈ। 'ਕ੍ਰਿਯਾਪ੍ਰਯੁਕਤਿ' ਕਿਰਿਆ ਕਰਿ ਤੈਸਾ ਨਾਮ ਪੜ ਜਾਣਾ ਜਥਾ ਮੁਰਾਰੀ ਮਧੂ ਸੂਦਨਾਦੀ ਹੈ। ਸੋ ਜੇਹਬਾ ਦਵਾਰੇ ਕਥੇ ਹੈਂ॥
Prof. Sahib Singhਹੇ ਪ੍ਰਭੂ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ (ਤੇਰੇ ਗੁਣ ਵੇਖ ਵੇਖ ਕੇ ਜੀਵਾਂ ਨੇ) ਬਣਾਏ ਹੋਏ ਹਨ।

ਪਦ ਅਰਥ ਕਿਰਤਮ = ਬਣਾਏ ਹੋਏ, ਘੜੇ ਹੋਏ।

SikhNet (Spanish)Mis labios han recitado sólo Tus Nombres aparentes, adquiridos,

ਸਤਿ ਨਾਮੁ ਤੇਰਾ; ਪਰਾ ਪੂਰਬਲਾ ॥

sat naam teraa; paraa poorabalaa |

Sant Singh Khalsa'Sat Naam' is Your perfect, primal Name.
Manmohan SinghThe True Name is Thy primal and ancient Name.
Manmohan Singh (Punjabi)'ਸਤਿ ਨਾਮ' ਤੈਡਾਂ ਆਦੀ ਤੇ ਪੁਰਾਤਨ ਨਾਮ ਹੈ।
Fareedkot Teekaਤੇਰਾ ਸਤਿਨਾਮ ਜੋ ਹੈ, ਸੋ (ਪਰਾ) ਪਰਾ ਨਾਮ ਜੋ ਪਰਾ ਬਾਣੀ ਤਿਸ ਤੇ ਭੀ ਪੂਰਬਲਾ ਅਰਥਾਤ ਪਹਿਲਾ ਹੈ॥
Prof. Sahib Singhਪਰ 'ਸਤਿਨਾਮੁ' ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ (ਭਾਵ, ਤੂੰ 'ਹੋਂਦ ਵਾਲਾ' ਹੈਂ, ਤੇਰੀ ਇਹ 'ਹੋਂਦ' ਜਗਤ-ਰਚਨਾ ਤੋਂ ਪਹਿਲਾਂ ਭੀ ਮੌਜੂਦ ਸੀ)।

ਪਦ ਅਰਥ ਪਰਾ ਪੂਰਬਲਾ = ਮੁੱਢ-ਕਦੀਮਾਂ ਦਾ।

SikhNet (Spanish)Oh Dios, pero más espontáneo es Tu Nombre más antiguo.

ਕਹੁ ਨਾਨਕ. ਭਗਤ ਪਏ ਸਰਣਾਈ; ਦੇਹੁ ਦਰਸੁ ਮਨਿ ਰੰਗੁ ਲਗਾ ॥੨੦॥

kahu naanak. bhagat pe saranaaee; dehu daras man rang lagaa |20|

Sant Singh KhalsaSays Nanak, Your devotees have entered Your Sanctuary. Please bestow the Blessed Vision of Your Darshan; their minds are filled with love for You. ||20||
Manmohan SinghSays Nanak, Thy saints have entered into Thine sanctuary O Lord, bless thou them with Thy vision, for they love thee in their mind.
Manmohan Singh (Punjabi)ਗੁਰੂ ਜੀ ਫ਼ੁਰਮਾਉਂਦੇ ਹਨ, ਤੇਰੇ ਸੰਤਾਂ ਨੇ ਤੇਰੀ ਪਨਾਹ ਲਈ ਹੈ, ਹੇ ਪ੍ਰਭੂ! ਤੂੰ ਉਨ੍ਹਾਂ ਨੂੰ ਆਪਣਾ ਦੀਦਾਰ ਬਖ਼ਸ਼, ਕਿਉਂ ਜੋ ਆਪਦੇ ਰਿਦੇ ਅੰਦਰ ਉਹ ਤੈਨੂੰ ਪਿਆਰ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੀ ਸਰਣ ਭਗਤ ਆਇ ਪਏ ਹੈਂ, ਹਮਾਰਾ ਮਨ ਭੀ ਤੇਰੇ ਸਰੂਪਾਨੰਦ ਮੇਂ ਲਗਾ ਹੈ ਇਸੀ ਤੇ ਤੁਮ ਹਮ ਕੋ ਦਰਸਨ ਦੇਵਹੁ॥੨੦
Prof. Sahib Singhਨਾਨਕ ਆਖਦਾ ਹੈ- (ਹੇ ਪ੍ਰਭੂ!) ਤੇਰੇ ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਉਹਨਾਂ ਨੂੰ ਦਰਸਨ ਦੇਂਦਾ ਹੈਂ, ਉਹਨਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ ॥੨੦॥

ਪਦ ਅਰਥ ਨਾਨਕ = ਹੇ ਨਾਨਕ! ਰੰਗੁ = ਆਤਮਕ ਆਨੰਦ ॥੨੦॥

SikhNet (Spanish)Dice Nanak, Tus Devotos han entregado su ser en Tu Refugio, Oh Dios, bendícelos con Tu Visión, pues su mente está totalmente imbuida en Tu Amor. (20)

ਤੇਰੀ ਗਤਿ ਮਿਤਿ; ਤੂਹੈ ਜਾਣਹਿ ॥

teree gat mit; toohai jaaneh |

Sant Singh KhalsaYou alone know Your state and extent.
Manmohan SinghThine state and worth, Thou alone know.
Manmohan Singh (Punjabi)ਆਪਣੀ ਅਵਸਥਾ ਅਤੇ ਕੀਮਤ ਨੂੰ, ਕੇਵਲ ਤੂੰ ਹੀ ਜਾਣਦਾ ਹੈਂ।
Fareedkot Teekaਤੇਰੀ ਗਤੀ ਕੀ ਮਿਰਯਾਦਾ ਤਾਂ ਤੂੰਹੀ ਜਾਨਤਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ।

ਪਦ ਅਰਥ ਗਤਿ = ਆਤਮਕ ਹਾਲਤ। ਮਿਤਿ = ਮਾਤ, ਮਿਣਤੀ। ਤੇਰੀ ਗਤਿ ਮਿਤਿ = ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ, ਇਹ ਗੱਲ।

SikhNet (Spanish)Sólo Tú, conoces Tu Extensión y Tu Estado, oh Dios,

ਤੂ ਆਪੇ ਕਥਹਿ; ਤੈ ਆਪਿ ਵਖਾਣਹਿ ॥

too aape katheh; tai aap vakhaaneh |

Sant Singh KhalsaYou Yourself speak, and You Yourself describe it.
Manmohan SinghThou Thyself utter and Thyself describe.
Manmohan Singh (Punjabi)ਤੂੰ ਖ਼ੁਦ ਉਚਾਰਦਾ ਅਤੇ ਖ਼ੁਦ ਹੀ ਬਿਆਨ ਕਰਦਾ ਹੈਂ।
Fareedkot Teekaਆਪ ਹੀ ਕਥੀ ਹੋਇਕੈ ਤੂੰ ਕਥਨ ਕਰਤਾ ਹੈਂ ਔ ਪੰਡਤ ਹੋਇਕੈ ਆਪੇ ਹੀ ਵਖ੍ਯਾਨ ਕਰਤਾ ਹੈਂ॥
Prof. Sahib Singhਆਪਣੀ 'ਗਤਿ ਮਿਤਿ' ਤੂੰ ਦੱਸ ਸਕਦਾ ਹੈਂ ਤੇ ਆਪ ਹੀ ਬਿਆਨ ਕਰ ਸਕਦਾ ਹੈਂ।

ਪਦ ਅਰਥ ਤੈ = ਅਤੇ।

SikhNet (Spanish)y sólo Tú puedes recitarlo y habitar en Él.

ਨਾਨਕ ਦਾਸੁ ਦਾਸਨ ਕੋ ਕਰੀਅਹੁ; ਹਰਿ ਭਾਵੈ ਦਾਸਾ ਰਾਖੁ ਸੰਗਾ ॥੨੧॥੨॥੧੧॥

naanak daas daasan ko kareeahu; har bhaavai daasaa raakh sangaa |21|2|11|

Sant Singh KhalsaPlease make Nanak the slave of Your slaves, O Lord; as it pleases Your Will, please keep him with Your slaves. ||21||2||11||
Manmohan SinghO Lord, make Thou Nanak, the slave of Thine slaves and in Thy will, keep him ever in the society of thine serfs.
Manmohan Singh (Punjabi)ਹੇ ਸਾਈਂ! ਤੂੰ ਨਾਨਕ ਨੂੰ ਆਪਣੇ ਗੋਲਿਆਂ ਦਾ ਗੋਲਾ ਬਣਾ ਲੈ ਅਤੇ ਆਪਣੀ ਰਜ਼ਾ ਅੰਦਰ ਉਸ ਨੂੰ ਸਦਾ ਹੀ ਦਾਸਾਂ ਦੀ ਸੰਗਤ ਵਿੱਚ ਰੱਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਜੇ ਤੇਰੇ ਕੋ ਭਾਵੇ ਤੌ ਸੰਤੋਂ ਕੇ ਸੰਗ ਮੇਂ ਰਾਖੁ ਪੁਨਃ ਦਾਸਾਂ ਦਾ ਦਾਸ ਕਰੋ॥੨੧॥੨॥੧੧॥☬ਕਿਸੀ ਪੁਰਸ ਕੋ ਉਪਦੇਸ਼ ਕਰਤੇ ਹੈਂ:
Prof. Sahib Singhਹੇ ਪ੍ਰਭੂ! ਨਾਨਕ ਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ। ਤੇ, ਹੇ ਹਰੀ! ਜੇ ਤੇਰੀ ਮਿਹਰ ਹੋਵੇ ਤਾਂ (ਨਾਨਕ ਨੂੰ) ਆਪਣੇ ਦਾਸਾਂ ਦੀ ਸੰਗਤ ਵਿਚ ਰੱਖ ॥੨੧॥੨॥੧੧॥

ਪਦ ਅਰਥ ਕੋ = ਦਾ। ਦਾਸਾ ਸੰਗਾ = ਦਾਸਾਂ ਦੀ ਸੰਗਤ ਵਿਚ ॥੨੧॥੨॥੧੧॥

SikhNet (Spanish)Oh Señor, hazme el esclavo de Tus Esclavos y gracias a tu Voluntad, consérvame siempre en la Sociedad de Tus Santos. (21-2-11)

Open this shabad (64 lines, Angs 1082-1083) →

Shabad Guru Arjan Dev Ji Raag Maaroo continues on Ang 1084

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਅਲਹ ਅਗਮ ਖੁਦਾਈ ਬੰਦੇ ॥

alah agam khudaaee bande |

Sant Singh KhalsaO slave of the inaccessible Lord God Allah,
Manmohan SinghO the slave of the Boundless Lord God,
Manmohan Singh (Punjabi)ਹੇ ਹਦਬੰਨਾ-ਰਹਿਤ ਸੁਆਮੀ ਵਾਹਿਗੁਰੂ ਦੇ ਦਾਸ,
Fareedkot Teekaਹੇ ਖੁਦਾਇ ਕੇ ਬੰਦੇ! ਅਲਹਿ ਜੋ ਅਗਮੁ ਹੈ ਜੇ ਤੂੰ ਉਸ ਕੋ ਪ੍ਰਾਪਤ ਹੂਆ ਚਾਹਤਾ ਹੈਂ॥
Prof. Sahib Singhਹੇ ਅੱਲਾ ਦੇ ਬੰਦੇ! ਹੇ ਅਪਹੁੰਚ ਰੱਬ ਦੇ ਬੰਦੇ! ਹੇ ਖ਼ੁਦਾ ਦੇ ਬੰਦੇ!

ਪਦ ਅਰਥ ਅਗਮ = ਅਪਹੁੰਚ ਰੱਬ। ਖੁਦਾਈ ਬੰਦੇ = ਖ਼ੁਦਾਈ ਬੰਦੇ, ਹੇ ਖ਼ੁਦਾ ਦੇ ਬੰਦੇ!

SikhNet (Spanish)Oh, Hombre de Dios, oh criatura del Insondable Alah,

ਛੋਡਿ ਖਿਆਲ ਦੁਨੀਆ ਕੇ ਧੰਧੇ ॥

chhodd khiaal duneea ke dhandhe |

Sant Singh Khalsaforsake thoughts of worldly entanglements.
Manmohan Singhrenounce thou the thought of all the worldly occupations.
Manmohan Singh (Punjabi)ਤੂੰ ਸਾਰੇ ਸੰਸਾਰੀ ਵਿਹਾਰਾਂ ਦੇ ਵਿਚਾਰ-ਧਿਆਨ ਨੂੰ ਤਿਆਗ ਦੇ।
Fareedkot Teekaਤੌ ਮਾਇਆ ਕੇ ਧੰਧਿਓਂ ਕਾ (ਖਿਆਲ) ਧ੍ਯਾਨ ਛੋਡ ਦੇਹ॥
Prof. Sahib Singh(ਨਿਰੇ) ਦੁਨੀਆ ਵਾਲੇ ਖ਼ਿਆਲ ਛੱਡ ਦੇਹ, (ਨਿਰੇ) ਦੁਨੀਆ ਦੇ ਝੰਬੇਲੇ ਛੱਡ ਦੇਹ।

ਪਦ ਅਰਥ ਧੰਧੇ = ਝੰਬੇਲੇ।

SikhNet (Spanish)deja ya de pensar en lo mundano, no te involucres más en la discordia,

ਹੋਇ ਪੈ ਖਾਕ. ਫਕੀਰ ਮੁਸਾਫਰੁ; ਇਹੁ ਦਰਵੇਸੁ, ਕਬੂਲੁ ਦਰਾ ॥੧॥

hoe pai khaak. fakeer musaafar; ihu daraves, kabool daraa |1|

Sant Singh KhalsaBecome the dust of the feet of the humble fakeers, and consider yourself a traveller on this journey. O saintly dervish, you shall be approved in the Court of the Lord. ||1||
Manmohan SinghBecome thou the dust of the feet of the of the absolved mortal and think thyself a traveler Like this, O saint, thou shalt be approved at the Lord's door.
Manmohan Singh (Punjabi)ਤੂੰ ਬੰਦਖ਼ਲਾਸ ਪ੍ਰਾਨੀਆਂ ਦੇ ਚਰਨਾਂ ਦੀ ਧੂੜ ਥੀ ਵੰਝ ਅਤੇ ਆਪਣੇ ਆਪ ਨੂੰ ਇਕ ਰਾਹੀਂ ਖ਼ਿਆਲ ਕਰ। ਇਸ ਤਰ੍ਹਾਂ ਹੇ ਸਾਧੂ! ਤੂੰ ਪ੍ਰਭੂ ਦੇ ਦਰਵਾਜ਼ੇ ਉਤੇ ਪਰਵਾਣ ਹੋ ਜਾਵੇਗਾਂ।
Fareedkot Teekaਫਕੀਰੋਂ ਕੇ (ਪੈ) ਪੈਰੋਂ ਕੀ ਖਾਕ ਹੋ ਕਰ ਆਪ ਕੋ ਮੁਸਾਫਰ ਜਾਣ, ਇਸਤ੍ਰਾਂ ਦਰਵੇਸ ਪਣਾ ਖੁਦਾ ਕੇ ਦਰਵਾਜੇ ਮੇਂ ਕਬੂਲ ਹੈ॥
Prof. Sahib Singhਰੱਬ ਦੇ ਫ਼ਕੀਰਾਂ ਦੇ ਪੈਰਾਂ ਦੀ ਖ਼ਾਕ ਹੋ ਕੇ (ਦੁਨੀਆ ਵਿਚ) ਮੁਸਾਫ਼ਰ ਬਣਿਆ ਰਹੁ। ਇਹੋ ਜਿਹਾ ਫ਼ਕੀਰ ਰੱਬ ਦੇ ਦਰ ਤੇ ਕਬੂਲ ਹੋ ਜਾਂਦਾ ਹੈ ॥੧॥

ਪਦ ਅਰਥ ਪੈ ਖਾਕੁ ਫਕੀਰ = ਫ਼ਕੀਰਾਂ ਦੇ ਪੈਰਾਂ ਦੀ ਖ਼ਾਕ। ਹੋਇ = ਹੋ ਕੇ। ਮੁਸਾਫਰੁ = ਪਰਦੇਸੀ। ਦਰਾ = (ਪ੍ਰਭੂ ਦੇ) ਦਰ ਤੇ ॥੧॥

SikhNet (Spanish)sé como un mendigo, como un viajero solitario, volviéndote el polvo sobre el que los demás pisan, sólo ese ser será aprobado en la Puerta del Señor. (1)

ਸਚੁ ਨਿਵਾਜ; ਯਕੀਨ ਮੁਸਲਾ ॥

sach nivaaj; yakeen musalaa |

Sant Singh KhalsaLet Truth be your prayer, and faith your prayer-mat.
Manmohan SinghMake truth thy prayer and faith thy prayer-mat.
Manmohan Singh (Punjabi)ਸੱਚ ਨੂੰ ਆਪਣੀ ਅਰਦਾਸ ਬਣਾ ਅਤੇ ਈਮਾਨ ਨੂੰ ਆਪਣੀ ਅਰਦਾਸ ਕਰਨ ਦੀ ਚਿਟਾਈ।
Fareedkot Teekaਸਚ ਬੋਲਣਾ ਇਹੁ ਨਿਵਾਜ ਹੈ, ਜੋ ਗੁਰੂ ਸਾਸਤ੍ਰ ਪਰ ਯਕੀਨ ਕਰਨਾ ਇਹੁ (ਮੁਸਲਾ) ਆਸਣ ਬਛਾਵੈ ਅਰਥਾਤ ਜੋ ਨਿਵਾਜ ਪੜਤਿਆਂ ਬਿਛਾਈਤਾ ਹੈ॥
Prof. Sahib Singhਹੇ ਖ਼ੁਦਾ ਦੇ ਬੰਦੇ! ਸਦਾ ਕਾਇਮ ਰਹਿਣ ਵਾਲੇ ਰੱਬ ਦੇ ਨਾਮ (ਦੀ ਯਾਦ) ਨੂੰ (ਆਪਣੀ) ਨਿਮਾਜ਼ ਬਣਾ। ਰੱਬ ਉਤੇ ਭਰੋਸਾ-ਇਹ ਤੇਰਾ ਮੁਸੱਲਾ ਹੋਵੇ।

ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਯਕੀਨ = ਸ਼ਰਧਾ। ਮੁਸਲਾ = ਮੁਸੱਲਾ, ਉਹ ਫੂਹੜੀ ਜਿਸ ਉੱਤੇ ਮੁਸਲਮਾਨ ਨਿਮਾਜ਼ ਪੜ੍ਹਦਾ ਹੈ।

SikhNet (Spanish)Sobre la alfombra de oración de la Fe, ofrece la oración de la Verdad,

ਮਨਸਾ ਮਾਰਿ. ਨਿਵਾਰਿਹੁ ਆਸਾ ॥

manasaa maar. nivaarihu aasaa |

Sant Singh KhalsaSubdue your desires, and overcome your hopes.
Manmohan SinghStill thou thy desire and overcome thy hope.
Manmohan Singh (Punjabi)ਤੂੰ ਆਪਣੀ ਖ਼ਾਹਿਸ਼ ਨੂੰ ਮੇਟ ਅਤੇ ਆਸਾ ਨੂੰ ਦੂਰ ਕਰ।
Fareedkot Teekaਪੁਨ: ਵਾਸਨਾ ਕੋ ਮਾਰ ਕੈ ਨਿਵਿਰਤ ਕਰੋ, ਇਹੀ ਹਾਥ ਮੇਂ ਆਸਾ ਪਕੜੋ। ਲੰਬੀ ਸੋਟੀ ਊਪਰ ਸੇ ਬੈਰਾਗਨ ਕੀ ਤਰਾਂ ਹੋਤੀ ਹੈ ਤਿਸ ਕੋ ਆਸਾ ਕਹਤੇ ਹੈਂ॥
Prof. Sahib Singhਹੇ ਖ਼ੁਦਾ ਦੇ ਫ਼ਕੀਰ! (ਆਪਣੇ ਅੰਦਰੋਂ) ਮਨ ਦਾ ਫੁਰਨਾ ਮਾਰ ਕੇ ਮੁਕਾ ਦੇਹ-ਇਸ ਨੂੰ ਸੋਟਾ ਬਣਾ।

ਪਦ ਅਰਥ ਮਨਸਾ = ਮਨ ਦਾ ਫੁਰਨਾ। ਮਾਰਿ = ਮਾਰ ਕੇ। ਨਿਵਾਰਿਹੁ = ਦੂਰ ਕਰੋ। ਆਸਾ = (ਫ਼ਕੀਰ ਦਾ) ਸੋਟਾ।

SikhNet (Spanish)acalla tus deseos y controla tus esperanzas,

ਦੇਹ ਮਸੀਤਿ. ਮਨੁ ਮਉਲਾਣਾ; ਕਲਮ ਖੁਦਾਈ ਪਾਕੁ ਖਰਾ ॥੨॥

deh maseet. man maulaanaa; kalam khudaaee paak kharaa |2|

Sant Singh KhalsaLet your body be the mosque, and your mind the priest. Let true purity be God's Word for you. ||2||
Manmohan SinghMake thou thy body the mosque, thy mind the priest and to be genuinely pure thy Divine word.
Manmohan Singh (Punjabi)ਤੂੰ ਆਪਣੀ ਕਾਇਆ ਨੂੰ ਮਸਜਿਦ, ਆਪਣੇ ਮਨ ਨੂੰ ਮੁੱਲਾਂ ਅਤੇ ਅਸਲੀ ਤਰ੍ਹਾਂ ਪਵਿੱਤ੍ਰ ਥੀ ਵੰਝਣ ਨੂੰ ਆਪਣਾ ਈਸ਼ਵਰੀ ਬਚਨ ਬਣਾ।
Fareedkot Teekaਦੇਹੀ ਰੂਪੀ ਮਸੀਤ ਮੇਂ ਮਨ ਮੌਲਾਣਾ ਕਰੋ ਅਰਥਾਤ ਅਪਨੇ ਮਨ ਕੋ ਅਪਨੇ ਧਰਮ ਮੇਂ ਸਵਾਧਾਨ ਰਖੋ। ਹੇ ਖੁਦਾਇ ਕੇ ਬੰਦੇ! ਜੋ ਅਤੀ ਪਵਿਤ੍ਰ ਰਹਣਾ ਹੈ ਇਹ ਕਲਮਾ ਪੜੋ; ਵਾ ਖੁਦਾ ਕੋ ਅਤੀ ਪਵਿਤ੍ਰ ਜਾਨਨਾਂ ਹੈ ਇਹੁ ਕਲਮਾ ਪੜੋ॥੨॥
Prof. Sahib Singh(ਤੇਰਾ ਇਹ) ਸਰੀਰ (ਤੇਰੀ) ਮਸੀਤ ਹੋਵੇ, (ਤੇਰਾ) ਮਨ (ਉਸ ਮਸੀਤ ਵਿਚ) ਮੁੱਲਾਂ (ਬਣਿਆ ਰਹੇ)। (ਇਸ ਮਨ ਨੂੰ ਸਦਾ) ਪਵਿੱਤਰ ਤੇ ਸਾਫ਼ ਰੱਖ-ਇਹ ਤੇਰੇ ਵਾਸਤੇ ਖ਼ੁਦਾਈ ਕਲਮਾ ਹੈ ॥੨॥

ਪਦ ਅਰਥ ਦੇਹ = ਸਰੀਰ। ਮਉਲਾਣਾ = ਮੌਲਵੀ। ਕਲਮ ਖੁਦਾਈ = ਖ਼ੁਦਾ ਦਾ ਕਲਮਾ। ਪਾਕੁ = ਪਵਿੱਤਰ ॥੨॥

SikhNet (Spanish)haz de tu cuerpo la mezquita y de tu mente el Mulá, has que la Palabra de Dios sea tu Integridad y tu Pureza. (2)

ਸਰਾ ਸਰੀਅਤਿ; ਲੇ ਕੰਮਾਵਹੁ ॥

saraa sareeat; le kamaavahu |

Sant Singh KhalsaLet your practice be to live the spiritual life.
Manmohan SinghMake thou the practice of the Name and the religious conduct thy 'Shariat', the first stage of moral life.
Manmohan Singh (Punjabi)ਨਾਮ ਦੀ ਕਮਾਈ ਅਤੇ ਮਜ਼ਹਬੀ ਚਲਣ ਨੂੰ ਤੂੰ 'ਸ਼ਰੀਅਤਿ': ਰੂਹਾਨੀ ਜੀਵਨ ਦੀ ਪਹਿਲੀ ਮੰਜ਼ਿਲ ਬਣਾ।
Fareedkot Teeka(ਸਰੀਅਤਿ) ਮਜਲ ਕਾ ਪਾਵਣਾ ਇਹ ਹੈ, ਜੋ ਧਰਮ ਕੋ ਲੈ ਕੇ ਕਮਾਵਣਾਂ ਹੈ॥
Prof. Sahib Singhਹੇ ਖ਼ੁਦਾ ਦੇ ਬੰਦੇ! (ਖ਼ੁਦਾ ਦਾ ਨਾਮ) ਲੈ ਕੇ ਬੰਦਗੀ ਦੀ ਕਮਾਈ ਕਰਿਆ ਕਰ-ਇਹ ਹੈ ਅਸਲ ਸ਼ਰਹ ਸ਼ਰੀਅਤਿ (ਬਾਹਰਲੀ ਧਾਰਮਿਕ ਰਹਿਣੀ)।

ਪਦ ਅਰਥ ਸਰਾ ਸਰੀਅਤਿ = ਸ਼ਰਹ ਸ਼ਰੀਅਤਿ, ਧਾਰਮਿਕ ਰਹਿਣੀ, ਬਾਹਰਲੀ ਧਾਰਮਿਕ ਰਹਿਤ। ਲੇ = ਲੈ ਕੇ।

SikhNet (Spanish)La conducta religiosa es en verdad la Práctica del Nombre del Señor,

ਤਰੀਕਤਿ ਤਰਕ; ਖੋਜਿ ਟੋਲਾਵਹੁ ॥

tareekat tarak; khoj ttolaavahu |

Sant Singh KhalsaLet your spiritual cleansing be to renounce the world and seek God.
Manmohan SinghMake the search for God and abandonment of the world thy 'Triquat', the first stage of moral life.
Manmohan Singh (Punjabi)ਰੱਬ ਦੀ, ਖੋਜਭਾਲ ਅਤੇ ਦੁਨੀਆਂ ਦੇ ਤਿਆਗ ਨੂੰ ਤੂੰ ਰੂਹਾਨੀ ਜੀਵਨ ਦਾ ਦੂਜਾ ਦਰਜਾ: 'ਤਰੀਕਤ' ਬਣਾ।
Fareedkot Teeka(ਤਰੀਕਤਿ) ਮੰਜਲ ਇਹ ਹੈ, ਜੋ ਤਿਆਗ ਦੇ ਖੋਜ ਕੋ ਟਲਾਵਹੁ ਅਰਥਾਤ ਢੂੰਢੋ॥
Prof. Sahib Singhਹੇ ਰੱਬ ਦੇ ਬੰਦੇ! (ਆਪਾ-ਭਾਵ) ਤਿਆਗ ਕੇ (ਆਪਣੇ ਅੰਦਰ-ਵੱਸਦੇ ਰੱਬ ਨੂੰ) ਖੋਜ ਕੇ ਲੱਭ-ਇਹ ਹੈ ਮਨ ਨੂੰ ਸਾਫ਼ ਰੱਖਣ ਦਾ ਤਰੀਕਾ।

ਪਦ ਅਰਥ ਤਰੀਕਤਿ = ਮਨ ਨੂੰ ਪਵਿੱਤਰ ਕਰਨ ਦਾ ਤਰੀਕਾ। ਤਰਕ = ਤਿਆਗ। ਖੋਜਿ = ਖੋਜ ਕੇ। ਟੋਲਾਵਹੁ = ਲੱਭੋ।

SikhNet (Spanish)la ablución de la mente implica buscar en el interior propio, así uno se vuelve desapegado,

ਮਾਰਫਤਿ. ਮਨੁ ਮਾਰਹੁ ਅਬਦਾਲਾ; ਮਿਲਹੁ ਹਕੀਕਤਿ, ਜਿਤੁ ਫਿਰਿ. ਨ ਮਰਾ ॥੩॥

maarafat. man maarahu abadaalaa; milahu hakeekat, jit fir. na maraa |3|

Sant Singh KhalsaLet control of the mind be your spiritual wisdom, O holy man; meeting with God, you shall never die again. ||3||
Manmohan SinghO holyman, make the silencing of the mind thy 'Marft the third stage and meeting with God, thy 'Haqiqat' the fourth one, by which thou shalt not die again.
Manmohan Singh (Punjabi)ਹੇ ਨੇਕ ਬੰਦੇ! ਆਪਦੇ ਮਨ ਮਾਰਨ ਨੂੰ ਤੂੰ ਆਪਣੀ 'ਮਾਰਫ਼ਤ': ਤੀਜੀ ਮੰਜ਼ਿਲ ਬਦਾ ਅਤੇ ਰੱਬ ਨਾਲ ਮਿਲਨ ਨੂੰ ਤੂੰ ਆਪਣੀ 'ਹਕੀਕਤ' ਚੌਥੀ ਮੰਜ਼ਲ, ਜਿਨ੍ਹਾਂ ਦੁਆਰਾ ਤੂੰ ਮੁੜ ਕੇ ਨਹੀਂ ਮਰੇਗਾਂ।
Fareedkot Teekaਮਾਰਫਤ ਮੰਜਲ ਏਹ ਹੈ, ਜੋ ਮਨ ਕੋ ਮਾਰ ਕਰ (ਅਬਦਾਲਾ) ਪੂਜਣੇ ਜੋਗ, ਭਾਵ ਸਿਧ ਹੋਵੋ, ਔ ਹਕੀਕਤ ਮੰਜਲ ਏਹ ਹੈ, ਜੋ ਪਰਮੇਸੁਰ ਕੋ ਮਿਲੋ ਫਿਰ ਮਰਨਾ ਨਹੀਂ ਹੋਵੈਗਾ॥੩॥
Prof. Sahib Singhਹੇ ਅਬਦਾਲ ਫ਼ਕੀਰ! ਆਪਣੇ ਮਨ ਨੂੰ ਵੱਸ ਵਿਚ ਰੱਖ-ਇਹ ਹੈ ਮਾਰਫ਼ਤਿ (ਆਤਮਕ ਜੀਵਨ ਦੀ ਸੂਝ)। ਰੱਬ ਨਾਲ ਮਿਲਿਆ ਰਹੁ-ਇਹ ਹੈ ਹਕੀਕਤਿ (ਚੌਥਾ ਪਦ)। (ਇਹ ਹਕੀਕਤਿ ਐਸੀ ਹੈ ਕਿ) ਇਸ ਦੀ ਰਾਹੀਂ ਮੁੜ ਆਤਮਕ ਮੌਤ ਨਹੀਂ ਹੁੰਦੀ ॥੩॥

ਪਦ ਅਰਥ ਮਾਰਫਤਿ = ਗਿਆਨ, ਆਤਮਕ ਜੀਵਨ ਦੀ ਸੂਝ। ਅਬਦਾਲਾ = ਹੇ ਅਬਦਾਲ ਫ਼ਕੀਰ! {ਫ਼ਕੀਰਾਂ ਦੇ ਪੰਜ ਦਰਜੇ-ਵਲੀ, ਗ਼ੌਂਸ, ਕੁਤਬ, ਅਬਦਾਲ, ਕਲੰਦਰ}। ਹਕੀਕਤਿ = ਮੁਸਲਮਾਨਾਂ ਅਨੁਸਾਰ ਚੌਥਾ ਪਦ ਜਿਥੇ ਰੱਬ ਨਾਲ ਮਿਲਾਪ ਹੋ ਜਾਂਦਾ ਹੈ। ਜਿਤੁ = ਜਿਸ (ਮਿਲਾਪ) ਦੀ ਰਾਹੀਂ। ਮਰਾ = ਮੌਤ, ਆਤਮਕ ਮੌਤ ॥੩॥

SikhNet (Spanish)y ve, oh vidente, que la Sabiduría de Dios implica conquistar la mente y encontrarse con la realidad de que uno ya no muere otra vez. (3)

ਕੁਰਾਣੁ ਕਤੇਬ; ਦਿਲ ਮਾਹਿ ਕਮਾਹੀ ॥

kuraan kateb; dil maeh kamaahee |

Sant Singh KhalsaPractice within your heart the teachings of the Koran and the Bible;
Manmohan SinghInstead of reading Quran and other religious books, thou practise
Manmohan Singh (Punjabi)ਕੁਰਾਨ ਅਤੇ ਹੋਰ ਧਾਰਮਕ ਕਿਤਾਬਾਂ ਪੜ੍ਹਨ ਦੀ ਥਾਂ ਆਪਣੇ ਮਨ ਨੂੰ,
Fareedkot Teekaਕੁਰਾਣ ਪੁਨਃ ਔਰ ਜੋ ਕਿਤਾਬ ਹੈ, ਤਿਨ ਕਾ ਸਿਧਾਂਤ ਦਿਲ ਕੇ ਬੀਚ ਕਮਾਵੋ॥
Prof. Sahib Singhਹੇ ਖ਼ੁਦਾ ਦੇ ਬੰਦੇ! ਆਪਣੇ ਦਿਲ ਵਿਚ ਖ਼ੁਦਾ ਦੇ ਨਾਮ ਦੀ ਯਾਦ ਦੀ ਕਮਾਈ ਕਰਦਾ ਰਹੁ-ਇਹ ਹੈ ਕੁਰਾਨ, ਹੈ ਇਹ ਹੈ ਕਤੇਬਾਂ ਦੀ ਤਾਲੀਮ।

ਪਦ ਅਰਥ ਮਾਹਿ = ਵਿਚ। ਕਮਾਹੀ = ਕਮਾਹਿ, ਨਾਮ ਸਿਮਰਨ ਦੀ ਕਮਾਈ ਕਰ। ਦਸ ਅਉਰਾਤ = ਦਸ ਔਰਤਾਂ ਨੂੰ, ਦਸ ਇੰਦ੍ਰਿਆਂ ਨੂੰ।

SikhNet (Spanish)Uno debe practicar el Corán y demás textos religiosos con el corazón.

ਦਸ ਅਉਰਾਤ; ਰਖਹੁ ਬਦ ਰਾਹੀ ॥

das aauraat; rakhahu bad raahee |

Sant Singh Khalsarestrain the ten sensory organs from straying into evil.
Manmohan Singhthe restraint of the ten sense organs desiring for women or evil ways.
Manmohan Singh (Punjabi)ਦਸ ਇੰਦ੍ਰੀਆਂ ਜਾਂ ਤ੍ਰੀਮਤਾਂ ਨੂੰ ਮਾੜਿਆਂ ਰਸਤਿਆਂ ਵਿਚੋਂ ਰੋਕਣ ਦੀ ਕਮਾਈ ਕਰ।
Fareedkot Teekaਦਸ ਇੰਦ੍ਰੀਆਂ ਜੇ ਔਰਤੋਂ ਕੀ ਨਿਆਈਂ ਹੈਂ ਇਨ ਕੋ ਖੋਟਿਓਂ ਰਸਤਿਆਂ ਤੇ ਰੋਕ ਰਖੋ॥
Prof. Sahib Singhਹੇ ਖ਼ੁਦਾ ਦੇ ਬੰਦੇ! ਆਪਣੇ ਦਸ ਹੀ ਇੰਦ੍ਰਿਆਂ ਨੂੰ ਭੈੜੇ ਰਸਤੇ ਤੋਂ ਰੋਕ ਰੱਖ।

ਪਦ ਅਰਥ ਬਦ ਰਾਹੀ = ਭੈੜੇ ਰਾਹ ਤੋਂ।

SikhNet (Spanish)Hay que evitar que las diez facultades sensoriales nos lleven a actuar de forma malvada

ਪੰਚ ਮਰਦ. ਸਿਦਕਿ ਲੇ ਬਾਧਹੁ; ਖੈਰਿ ਸਬੂਰੀ ਕਬੂਲ ਪਰਾ ॥੪॥

panch marad. sidak le baadhahu; khair sabooree kabool paraa |4|

Sant Singh KhalsaTie up the five demons of desire with faith, charity and contentment, and you shall be acceptable. ||4||
Manmohan SinghBind down thou the five (demons) or (men) with faith charity and contentment and thus shalt thou be accepted.
Manmohan Singh (Punjabi)ਤੂੰ ਪੰਜਾਂ ਇਨਸਾਨ (ਵਿਕਾਰਾਂ) ਨੂੰ ਈਮਾਨ, ਖੈਰਾਤ ਅਤੇ ਸੰਤੋਖ ਨਾਲ ਬੰਨ੍ਹ ਕੇ ਰੱਖ ਅਤੇ ਇਸ ਤਰ੍ਹਾਂ ਤੂੰ ਪ੍ਰਵਾਨ ਥੀ ਵੰਝੇਗਾਂ।
Fareedkot Teekaਗੁਰ ਉਪਦੇਸ ਕਾ ਭਰੋਸਾ ਲੈ ਕੇ ਕਾਮਾਦਿ ਪੰਚ ਜੋ ਬਿਕਾਰ ਹੈਂ ਤਿਨ ਕੋ ਬਾਂਧੋ। ਜਿਸ ਨੇ (ਸਬੂਰੀ) ਸੰਤੋਖ ਧਾਰਨ ਰੂਪ ਖੈਰ ਮੰਗਿਆ ਹੈ, ਸੋ ਪਰਮੇਸਰ ਕੇ ਦਰ ਮੇਂ ਕਬੂਲ ਪੜਾ ਹੈ॥੪॥
Prof. Sahib Singhਸਿਦਕ ਦੀ ਮਦਦ ਨਾਲ ਪੰਜ ਕਾਮਾਦਿਕ ਸੂਰਮਿਆਂ ਨੂੰ ਫੜ ਕੇ ਬੰਨ੍ਹ ਰੱਖ। ਸੰਤੋਖ ਦੇ ਖ਼ੈਰ ਦੀ ਬਰਕਤਿ ਨਾਲ ਤੂੰ ਖ਼ੁਦਾ ਦੇ ਦਰ ਤੇ ਕਬੂਲ ਹੋ ਜਾਹਿਂਗਾ ॥੪॥

ਪਦ ਅਰਥ ਪੰਚ ਮਰਦ = ਕਾਮਾਦਿਕ ਪੰਜ ਸੂਰਮੇ। ਸਿਦਕਿ = ਸਿਦਕ ਦੀ ਰਾਹੀਂ। ਲੇ = ਲੈ ਕੇ, ਫੜ ਕੇ। ਬਾਧਹੁ = ਬੰਨ੍ਹ ਰੱਖੋ। ਖੈਰਿ = ਖ਼ੈਰ ਦੀ ਰਾਹੀਂ {ਖ਼ੈਰੁ = ਦਾਨ}। ਖੈਰਿ ਸਬੂਰੀ = ਸੰਤੋਖ ਦੇ ਖ਼ੈਰ ਦੀ ਰਾਹੀਂ। ਕਬੂਲ = ਪਰਵਾਨ ॥੪॥

SikhNet (Spanish)y atar a los cinco enemigos de las pasiones con la cuerda de la Fe, y así poder encontrar Contentamiento en dar, para ser aprobados por Dios. (4)

ਮਕਾ ਮਿਹਰ; ਰੋਜਾ ਪੈ ਖਾਕਾ ॥

makaa mihar; rojaa pai khaakaa |

Sant Singh KhalsaLet compassion be your Mecca, and the dust of the feet of the holy your fast.
Manmohan SinghMake kindness thy Mecca and the dust of the saints feet thy fasting.
Manmohan Singh (Punjabi)ਮਿਹਰਬਾਨੀ ਨੂੰ ਆਪਣਾ ਮੱਕਾ ਬਣਾ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਆਪਣਾ ਵਰਤ।
Fareedkot Teekaਮਕਾ ਪਰਸਣਾ ਇਹ ਹੈ, ਜੋ ਜੀਵੋਂ ਪਰ ਮੇਹਰ ਕਰਨੀ ਹੈ, ਰੋਜਾ ਏਹੁ ਰਾਖੁ ਜੋ ਸੰਤੋਂ ਕੇ ਪੈਰੋਂ ਕੀ ਖਾਕ ਹੋਹੁ॥
Prof. Sahib Singhਹੇ ਖ਼ੁਦਾ ਦੇ ਬੰਦੇ! (ਦਿਲ ਵਿਚ ਸਭਨਾਂ ਵਾਸਤੇ) ਤਰਸ ਨੂੰ (ਹੱਜ-ਅਸਥਾਨ) ਮੱਕਾ (ਸਮਝ)। (ਸਭ ਦੇ) ਪੈਰਾਂ ਦੀ ਖ਼ਾਕ ਹੋਏ ਰਹਿਣਾ (ਅਸਲ) ਰੋਜ਼ਾ ਹੈ।

ਪਦ ਅਰਥ ਮਕਾ = ਮੱਕਾ; ਦੇਸ ਅਰਬ ਦਾ ਉਹ ਪ੍ਰਸਿੱਧ ਸ਼ਹਿਰ ਜਿਸ ਦਾ ਦਰਸਨ ਕਰਨ ਹਰ ਸਾਲ ਮੁਸਲਮਾਨ ਦੂਰੋਂ ਦੂਰੋਂ ਅੱਪੜਦੇ ਹਨ, ਹਜ਼ਰਤ ਮੁਹੰਮਦ ਸਾਹਿਬ ਮੱਕੇ ਵਿਚ ਹੀ ਪੈਦਾ ਹੋਏ ਸਨ। ਮਿਹਰ = ਤਰਸ, ਦਇਆ। ਰੋਜਾ = ਰੋਜ਼ਾ। ਪੈ ਖਾਕਾ = ਸਭਨਾਂ ਦੇ ਪੈਰਾਂ ਦੀ ਖ਼ਾਕ ਹੋਣਾ।

SikhNet (Spanish)Debemos ver la Compasión como el peregrinaje a la Meca y conservar el ayuno de la humildad,

ਭਿਸਤੁ, ਪੀਰ ਲਫਜ ਕਮਾਇ ਅੰਦਾਜਾ ॥

bhisat, peer lafaj kamaae andaajaa |

Sant Singh KhalsaLet Paradise be your practice of the Prophet's Word.
Manmohan SinghDeem thou the practice of the Prophet's word as heaven.
Manmohan Singh (Punjabi)ਤੂੰ ਪੈਗੰਬਰ ਦੇ ਬਚਨ ਦੀ ਕਮਾਈ ਕਰਨ ਨੂੰ ਸਵਰਗ ਵਜੋਂ ਜਾਣ।
Fareedkot Teekaਭਿਸਤੁ ਕਾ ਸੁਖ ਇਹ ਹੈ, ਜੋ ਬਡੇ ਗੁਰੂ ਸੰਤ ਹੈਂ ਤਿਨ ਕਾ ਬਚਨ ਜਥਾਰਥ ਵਾ ਮਿਰਜਾਦਾ ਸੇ ਕਮਾਵਣਾ ਕਰਨਾ ਹੈ॥
Prof. Sahib Singhਗੁਰੂ ਦੇ ਬਚਨਾਂ ਉਤੇ ਪੂਰੇ ਤੌਰ ਤੇ ਤੁਰਨਾ-ਇਹ ਹੈ ਬਹਿਸ਼ਤ।

ਪਦ ਅਰਥ ਭਿਸਤੁ = ਬਹਿਸ਼ਤ। ਪੀਰ ਲਫਜ = ਗੁਰੂ ਦੇ ਬਚਨ। ਅੰਦਾਜਾ = ਅੰਦਾਜ਼ੇ ਨਾਲ, ਪੂਰੇ ਤੌਰ ਤੇ।

SikhNet (Spanish)debemos considerar la práctica de la Palabra de los Profetas como el Cielo.

ਹੂਰ ਨੂਰ, ਮੁਸਕੁ ਖੁਦਾਇਆ; ਬੰਦਗੀ ਅਲਹ ਆਲਾ ਹੁਜਰਾ ॥੫॥

hoor noor, musak khudaaeaa; bandagee alah aalaa hujaraa |5|

Sant Singh KhalsaGod is the beauty, the light and the fragrance. Meditation on Allah is the secluded meditation chamber. ||5||
Manmohan SinghGod alone is the fairy, light and fragrance and the Lord's meditation is the sublime chamber of worship.
Manmohan Singh (Punjabi)ਕੇਵਲ ਵਾਹਿਗੁਰੂ ਹੀ ਪਰੀ, ਰੋਸ਼ਨੀ ਅਤੇ ਖ਼ੁਸ਼ਬੋ ਹੈ, ਸੁਆਮੀ ਦਾ ਸਿਮਰਨ ਹੀ ਉਪਾਸ਼ਨਾ ਦੀ ਸ੍ਰੋਸ਼ਟ ਕੋਠੜੀ ਹੈ।
Fareedkot Teekaਅਪਸਰਾਂ ਕਾ ਤਮਾਸਾ ਵਾ ਰੂਪ ਦੇਖਨਾ ਔ ਕਸਤੂਰੀ ਆਦਿ ਖੁਸਬੋ ਕਾ ਲਾਵਣਾ ਇਹੁ ਹੈ, ਜੋ ਸਰਬ ਖੁਦਾਇ ਕਾ ਪ੍ਰਕਾਸ ਆਇਆ ਹੂਆ ਦੇਖਨਾ ਹੈ ਔ ਅਲਾਹ ਕੀ ਬੰਦਗੀ ਕਰਨੀ ਹੈ, ਏਹ (ਆਲਾ) ਬਡਾ ਹੁਜਰਾ ਹੈ। ਮਸੀਤ ਕੇ ਬੀਚ ਕੋਠੀ ਹੋਤੀ ਹੈ ਤਿਸ ਕਾ ਨਾਮੁ ਹੁਜਰਾ, ਭਾਵ ਉਸ ਕੋ ਖੁਦਾ ਦਾ ਮੁਖ ਅਸਥਾਨ ਮਾਨਤੇ ਹੈਂ॥੫॥
Prof. Sahib Singhਖ਼ੁਦਾ ਦੇ ਨੂਰ ਦਾ ਜ਼ਹੂਰ ਹੀ ਹੂਰਾਂ ਹਨ, ਖ਼ੁਦਾ ਦੀ ਬੰਦਗੀ ਹੀ ਕਸਤੂਰੀ ਹੈ। ਖ਼ੁਦਾ ਦੀ ਬੰਦਗੀ ਹੀ ਸਭ ਤੋਂ ਵਧੀਆ ਹੁਜਰਾ ਹੈ (ਜਿੱਥੇ ਮਨ ਵਿਕਾਰਾਂ ਵੱਲੋਂ ਹਟ ਕੇ ਇੱਕ ਟਿਕਾਣੇ ਤੇ ਰਹਿ ਸਕਦਾ ਹੈ) ॥੫॥

ਪਦ ਅਰਥ ਹੂਰ = ਬਹਿਸ਼ਤ ਦੀਆਂ ਸੁੰਦਰ ਇਸਤ੍ਰੀਆਂ। ਨੂਰ = ਪਰਮਾਤਮਾ ਦਾ ਪ੍ਰਕਾਸ਼। ਮੁਸਕੁ = ਸੁਗੰਧੀ। ਖੁਦਾਇਆ = ਖ਼ੁਦਾ ਦੀ ਬੰਦਗੀ। ਬੰਦਗੀ ਅਲਹ = ਅੱਲਾ ਦੀ ਬੰਦਗੀ। ਆਲਾ = ਆਹਲਾ, ਸ੍ਰੇਸ਼ਟ। ਹੁਜਰਾ = ਬੰਦਗੀ ਕਰਨ ਲਈ ਵੱਖਰਾ ਨਿੱਕਾ ਜਿਹਾ ਕਮਰਾ ॥੫॥

SikhNet (Spanish)Debemos ver a Dios como la Belleza, la Luz, la Fragancia y considerar la Meditación en Él, como el único Lugar de Retiro. (5)

Open this shabad (46 lines, Angs 1083-1084) →

Ang 1083 of 1430