ੴ

ਸਿੱਖਬਾਣੀ · SikhBani

ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ ॥

vin gaahak gun vecheeai tau gun sahagho jaae
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1086, 1087 · 8 lines
Translations

ਮਾਰੂ ਵਾਰ ਮਹਲਾ ੩ ॥

maaroo vaar mahalaa 3 | Ang 1086

Sant Singh KhalsaVaar Of Maaroo, Third Mehl:
Manmohan SinghVar of Maru 3rd Guru.
Manmohan Singh (Punjabi)ਮਾਰੂ ਵਾਰ ਤੀਜੀ ਪਾਤਿਸ਼ਾਹੀ।
Prof. Sahib Singhਰਾਗ ਮਾਰੂ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਵਾਰ'।
SikhNet (Spanish)Var de Maru, Mejl Guru Amar Das, Tercer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1086

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

* ਮਾਰੂ ਵਾਰ ਮਹਲਾ ੩ ਦਾ ਪਉੜੀ-ਵਾਰ ਭਾਵ: (੧) ਗੁਰੂ ਤੋਂ ਮਿਲੇ ਗਿਆਨ ਨਾਲ ਭਰਮ ਮੋਹ ਲੋਭ ਅਹੰਕਾਰ ਦਾ ਗੜ੍ਹ ਟੁੱਟ ਜਾਂਦਾ ਹੈ ਤੇ ਪ੍ਰਭੂ ਦਾ ਨਾਮ ਹਿਰਦੇ ਵਿਚ ਵੱਸ ਪੈਂਦਾ ਹੈ। (੨) ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ 'ਨਾਮ' ਕਮਾਂਦਾ ਹੈ, ਉਹ ਸੰਸਾਰ-ਸਾਗਰ ਦੀਆਂ ਲਹਿਰਾਂ ਵਿਚ ਪੈ ਕੇ ਦੁਖੀ ਨਹੀਂ ਹੁੰਦਾ। (੩) ਭਾਵੇਂ

SikhNet (Spanish)Un Dios Creador Universal, por la Gracia del Verdadero Guru

ਸਲੋਕੁ ਮਃ ੧ ॥

salok mahalaa 1 | Ang 1086

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਵਿਣੁ ਗਾਹਕ. ਗੁਣੁ ਵੇਚੀਐ; ਤਉ ਗੁਣੁ ਸਹਘੋ ਜਾਇ ॥

vin gaahak. gun vecheeai; tau gun sahagho jaae | Ang 1086

Sant Singh KhalsaIf virtue is sold when there is no buyer, then it is sold very cheap.
Manmohan SinghIf virtue is sold when t here is no customer, then is sells cheap.
Manmohan Singh (Punjabi)ਜੇਕਰ, ਜਦ ਕੋਈ ਖ਼ਰੀਦਾਰ ਨਾਂ ਹੋਵੇ, ਨੇਕੀ ਵੇਚੀ ਜਾਵੇ, ਤਦ ਇਹ ਸਸਤੀ ਵਿਕਦੀ ਹੈ।
Fareedkot Teekaਜੇ ਬਿਨਾਂ ਗਾਹਕ ਸੇ ਗੁਣੋਂ ਕੋ ਬੇਚੀਏ ਤੋ ਗੁਣ ਸਸਤਾ ਜਾਤਾ ਹੈ॥
Prof. Sahib Singhਜੇ ਕੋਈ ਗਾਹਕ ਨਾਹ ਹੋਵੇ ਤੇ (ਕੋਈ) ਗੁਣ (ਭਾਵ, ਕੋਈ ਕੀਮਤੀ ਪਦਾਰਥ) ਵੇਚੀਏ ਤਾਂ ਉਹ ਗੁਣ ਸਸਤੇ-ਭਾ ਵਿਕ ਜਾਂਦਾ ਹੈ, (ਭਾਵ, ਉਸ ਦੀ ਕਦਰ ਨਹੀਂ ਪੈਂਦੀ)।

ਪਦ ਅਰਥ ਸਹਘੋ = ਸਸਤਾ ('ਮਹਿਘਾ' ਤੇ 'ਸਹਘਾ')।

SikhNet (Spanish)Si uno le vende Virtud a alguien que no discierne, esa Virtud es vendida como baratija,

ਗੁਣ ਕਾ ਗਾਹਕੁ ਜੇ ਮਿਲੈ; ਤਉ ਗੁਣੁ ਲਾਖ ਵਿਕਾਇ ॥

gun kaa gaahak je milai; tau gun laakh vikaae | Ang 1086

Sant Singh KhalsaBut if one meets a buyer of virtue, then virtue sells for hundreds of thousands.
Manmohan SinghIf the customer of virtue is met, then merit fetches a hundred thousand times its price.
Manmohan Singh (Punjabi)ਜੇਕਰ ਨੇਕੀ ਦਾ ਖ਼ਰੀਦਾਰ ਮਿਲ ਪਵੇ, ਤਾਂ ਇਹ ਆਪਣਾ ਲੱਖਾਂ ਗੁਣਾਂ ਮੁਲ ਕੱਢ ਜਾਂਦੀ ਹੈ।
Fareedkot Teekaਜੇ ਉਪਦੇਸ ਗੁਣਾ ਕਾ ਗਾਹਕ ਜਗ੍ਯਾਸੂ ਮਿਲ ਜਾਵੈ ਤੋ ਗੁਣ ਲਖੀਂ ਬਿਕਤਾ ਹੈ, ਭਾਵ ਅਧਕਾਰੀ ਗੁਰੋਂ ਕੋ ਸਰਬੰਸ ਅਰਪਨ ਕਰ ਦੇਤਾ ਹੈ॥
Prof. Sahib Singhਪਰ ਜੇ ਗੁਣ ਦਾ ਗਾਹਕ ਮਿਲ ਪਏ ਤਾਂ ਉਹ ਬਹੁਤ ਕੀਮਤ ਨਾਲ ਵਿਕਦਾ ਹੈ।

ਪਦ ਅਰਥ ਲਾਖ = ਲੱਖੀਂ ਰੁਪਈਂ, ਭਾਵ, ਬੜੀ ਕੀਮਤ ਨਾਲ।

SikhNet (Spanish)si uno se encuentra con alguien que discierne, esa Virtud logra su más alto valor.

ਗੁਣ ਤੇ ਗੁਣ ਮਿਲਿ ਪਾਈਐ; ਜੇ ਸਤਿਗੁਰ ਮਾਹਿ ਸਮਾਇ ॥

gun te gun mil paaeeai; je satigur maeh samaae | Ang 1087

Sant Singh KhalsaMeeting with a virtuous person, virtue is obtained, and one is immersed in the True Guru.
Manmohan SinghMeeting with the virtuous man, virtues are obtained from him and one merges in The True Guru.
Manmohan Singh (Punjabi)ਗੁਣੀ ਬੰਦੇ ਨਾਲਮਿਲ ਕੇ, ਉਸ ਪਾਸੋਂ ਨੇਕੀਆਂ ਪ੍ਰਾਪਤ ਹੁੰਦੀਆਂ ਹਨ ਅਤੇ ਜੀਵ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜੇ ਸਤਿਗੁਰੋਂ ਕਾ ਉਪਦੇਸ ਰਿਦੇ ਮੇਂ ਸਮਾਵੈ ਤੌ ਸਾਧਨਾ ਰੂਪ ਗੁਣ ਸਾਥ ਮਿਲ ਕੇ ਗਿਆਨ ਗੁਣ ਪਾਈਤਾ ਹੈ॥
Prof. Sahib Singh(ਪਰ ਜੇ ਕੋਈ ਕਦਰ ਜਾਣਨ ਵਾਲਾ ਮਨੁੱਖ) ਗੁਰੂ ਵਿਚ 'ਆਪਾ' ਲੀਨ ਕਰ ਦੇਵੇ, ਤਾਂ ਪ੍ਰਭੂ ਦੇ ਗੁਣ ਗਾਂਵਿਆਂ, ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜਿਆਂ (ਪ੍ਰਭੂ ਦਾ 'ਨਾਮ'-ਰੂਪ ਕੀਮਤੀ ਪਦਾਰਥ) ਮਿਲਦਾ ਹੈ।

ਪਦ ਅਰਥ ਗੁਣ ਤੇ = ਗੁਣਾਂ ਤੋਂ, ਪ੍ਰਭੂ ਦੇ ਗੁਣ ਗਾਉਣ ਨਾਲ। ਗੁਣ ਮਿਲਿ = ਗੁਣਾਂ ਵਿਚ ਮਿਲ ਕੇ, ਪ੍ਰਭੂ ਦੇ ਗੁਣਾਂ ਵਿਚ ਮਿਲਿਆਂ, ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਮਨ ਜੋੜਿਆਂ। ਪਾਈਐ = {ਇਹ ਲਫ਼ਜ਼ 'ਇਕ-ਵਚਨ' ਹੈ, ਇਸ ਦਾ 'ਬਹੁ-ਵਚਨ' ਹੈ 'ਪਾਈਅਹਿ'; ਲਫ਼ਜ਼ 'ਗੁਣ' ਭੀ 'ਬਹੁ-ਵਚਨ' ਹੈ, ਇਸ ਦਾ 'ਇਕ-ਵਚਨ' ਹੈ 'ਗੁਣੁ'; ਸੋ, 'ਪਾਈਐ' ਦਾ ਅਰਥ 'ਗੁਣ ਮਿਲਦੇ ਹਨ' ਗ਼ਲਤ ਹੈ।} ਪਾਈਦਾ ਹੈ, ਮਿਲਦਾ ਹੈ, ('ਨਾਮ') ਮਿਲਦਾ ਹੈ।

SikhNet (Spanish)Del Virtuoso uno obtiene Virtud, y así uno se inmerge en el Guru Verdadero.

ਮੋੁਲਿ ਅਮੋੁਲੁ. ਨ ਪਾਈਐ; ਵਣਜਿ. ਨ ਲੀਜੈ ਹਾਟਿ ॥

muol amuol. na paaeeai; vanaj. na leejai haatt | Ang 1087

Sant Singh KhalsaPriceless virtues are not obtained for any price; they cannot be purchased in a store.
Manmohan SinghThe invaluable virtues are obtained not by paying any price not can they be purchased from a s hop.
Manmohan Singh (Punjabi)ਅਮੋਲਕ ਨੇਕੀਆਂ, ਕੋਈ ਭੀ ਮੁੱਲ ਦੇਣ ਨਾਲ, ਪ੍ਰਾਪਤ ਨਹੀਂ ਹੁੰਦੀਆਂ, ਨਾਂ ਹੀ ਉਹ ਦੁਕਾਨ ਤੋਂ ਖ਼ਰੀਦੀਆਂ ਜਾ ਸਕਦੀਆਂ ਹਨ।
Fareedkot Teekaਸਰਧਾ ਸੇ ਬਿਨਾਂ ਅਮੋਲ ਗਿਆਨ ਕਿਸੇ ਮੋਲ ਕਰਿ ਨਹੀਂ ਪਾਈਤਾ ਔ ਕਿਸੀ ਹਾਟ ਤੇ ਭੀ ਨਹੀਂ ਖਰੀਦਿਆ ਜਾਤਾ ਹੈ॥
Prof. Sahib Singh'ਨਾਮ' ਪਦਾਰਥ ਹੈ, ਕਿਸੇ ਕੀਮਤ ਨਾਲ ਨਹੀਂ ਮਿਲ ਸਕਦਾ, ਕਿਸੇ ਹੱਟ ਤੋਂ ਖ਼ਰੀਦ ਕੇ ਨਹੀਂ ਲਿਆ ਜਾ ਸਕਦਾ।

ਪਦ ਅਰਥ ਮਲਿ = {ਅਸਲ ਪਾਠ 'ਮੁਲਿ' ਹੈ, ਏਥੇ ਪੜ੍ਹਨਾ ਹੈ 'ਮੋਲਿ'} (ਕਿਸੇ) ਮੁੱਲ ਨਾਲ, ਕਿਸੇ ਕੀਮਤ ਨਾਲ। ਅਮਲੁ = (ਅਸਲ ਪਾਠ 'ਅਮੁਲੁ', ਏਥੇ ਪੜ੍ਹਨਾ 'ਅਮੋਲੁ'} ਅਮੋਲਕ। ਵਣਜਿ = ਖ਼ਰੀਦ ਕੇ। ਹਾਟਿ = ਹੱਟ ਤੋਂ।

SikhNet (Spanish)Sí, la Virtud no tiene precio, no la encuentras en cualquier tienda,

ਨਾਨਕ ਪੂਰਾ ਤੋਲੁ ਹੈ; ਕਬਹੁ. ਨ ਹੋਵੈ ਘਾਟਿ ॥੧॥

naanak pooraa tol hai; kabahu. na hovai ghaatt |1| Ang 1087

Sant Singh KhalsaO Nanak, their weight is full and perfect; it never decreases at all. ||1||
Manmohan SinghNanak, full is their weight. It becomes not deficient, ever.
Manmohan Singh (Punjabi)ਨਾਨਕ, ਮੁਕੰਮਲ ਹੈ ਉਨ੍ਹਾਂ ਦਾ ਭਜਨ। ਇਹ ਕਦੇ ਭੀ ਘਟ ਨਹੀਂ ਹੁੰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗਿਆਨ ਵਿਚਾਰ ਰੂਪ ਤੋਲ ਪੂਰਾ ਹੈ ਕਿਸੀ ਅਪਦਾ ਕਰਿ ਕਬੀ ਘਟ ਨਹੀਂ ਹੋਤਾ ਹੈ॥੧॥☬ਅਬ ਮੌਲੀ ਕੇ ਦ੍ਰਿਸਟਾਂਤ ਕਰਿ ਤੀਨ ਪ੍ਰਕਾਰ ਕੇ ਪੁਰਸ ਕਹਤੇ ਹੈਂ:
Prof. Sahib Singhਹੇ ਨਾਨਕ! ('ਨਾਮ' ਦੇ ਮੁੱਲ ਦਾ) ਤੋਲ ਤਾਂ ਬੱਝਵਾਂ ਹੈ, ਉਹ ਕਦੇ ਘਟ ਨਹੀਂ ਸਕਦਾ (ਭਾਵ, 'ਆਪਾ ਗੁਰੂ ਵਿਚ ਲੀਨ ਕਰਨਾ'-ਇਹ ਬੱਝਵਾਂ ਮੁੱਲ ਹੈ, ਤੇ ਇਸ ਤੋਂ ਘਟ ਕੋਈ ਹੋਰ ਉੱਦਮ 'ਨਾਮ' ਦੀ ਪ੍ਰਾਪਤੀ ਲਈ ਕਾਫ਼ੀ ਨਹੀਂ ਹੈ) ॥੧॥

ਪਦ ਅਰਥ ਤੋਲੁ = ('ਨਾਮ' ਦੇ) ਬਰਾਬਰ ਦੀ ਚੀਜ਼। ਪੂਰਾ = ਮੁਕੰਮਲ, ਕਦੇ ਘੱਟ ਵਧ ਨਾਹ ਹੋਣ ਵਾਲਾ ॥੧॥

* ਨੋਟ:ਕਈ ਟੀਕਾਕਾਰ 'ਪਉੜੀ' ਵਿਚ ਲਫ਼ਜ਼ 'ਗਿਆਨੁ' ਵੇਖ ਕੇ ਇਸ ਸ਼ਲੋਕ ਵਿਚ ਭੀ 'ਪਾਈਐ' ਦੇ ਨਾਲ ਲਫ਼ਜ਼ 'ਗਿਆਨੁ' ਜੋੜਦੇ ਹਨ, ਇਹ ਭੀ ਗ਼ਲਤ ਹੈ। 'ਵਾਰ' ਦੀ 'ਪਉੜੀ' ਆਪਣੇ ਥਾਂ ਹੈ ਤੇ ਇਹ ਸ਼ਲੋਕ ਆਪਣੇ ਥਾਂ; ਫਿਰ, ਇਹ ਸ਼ਲੋਕ ਹੈ ਭੀ ਗੁਰੂ ਨਾਨਕ ਦੇਵ ਦਾ ਤੇ 'ਪਉੜੀ' ਹੈ ਗੁਰੂ ਅਮਰਦਾਸ ਜੀ ਦੀ।

SikhNet (Spanish)pero si es pesada con una Balanza Verdadera, la Virtud alcanza Su Máximo Valor. (1)
Answers quote the Granth verbatim with Ang citations. AI commentary is not Gurbani and not a religious ruling.