ੴ

ਸਿੱਖਬਾਣੀ · SikhBani

Ang 1111

Sri Guru Granth Sahib · Raag Tukhaari · 2 shabads, 39 lines
Translations
Shabad Guru Nanak Dev Ji Raag Tukhaari continued from Ang 1110

ਨਾਨਕ. ਹਉਮੈ ਮਾਰਿ ਪਤੀਣੇ; ਤਾਰਾ ਚੜਿਆ ਲੰਮਾ ॥੧॥

naanak. haumai maar pateene; taaraa charriaa lamaa |1|

Sant Singh KhalsaO Nanak, killing his ego, he is satisfied; the meteor has shot across the sky. ||1||
Manmohan SinghNanak, slaying his ego he is propitiated. Lo, the trailing star has arisen.
Manmohan Singh (Punjabi)ਨਾਨਕ, ਆਪਣੀ ਹੰਗਤਾ ਨੂੰ ਮਾਰ ਕੇ ਉਹ ਸੰਤੁਸ਼ਟ ਹੋ ਜਾਂਦਾ ਹੈ। ਦੇਖੋ, ਬੋਦੀ ਵਾਲਾ ਤਾਰਾ ਚੜ੍ਹ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੰਤਾ ਮਮਤਾ ਕੋ ਮਾਰ ਕਰ ਜੋ ਲੰਮਾ ਤਾਰਾ ਚੜਾ ਹੂਆ ਹੈ ਤਿਸ ਮੇਂ ਪਤੀਆਏ ਹੈਂ, ਭਾਵ ਪਰਮਾਤਮਾ ਕੋ ਨਿਸਚੇ ਕੀਆ ਹੈ॥੧॥
Prof. Sahib Singhਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ ਅੰਦਰ) ਸਰਬ-ਵਿਆਪਕ ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਉਹ (ਆਪਣੇ ਅੰਦਰੋਂ) ਹਉਮੈ ਨੂੰ ਮਾਰ ਕੇ (ਪਰਮਾਤਮਾ ਦੇ ਚਰਨਾਂ ਵਿਚ) ਸਦਾ ਟਿਕੇ ਰਹਿੰਦੇ ਹਨ ॥੧॥

ਪਦ ਅਰਥ ਨਾਨਕ = ਹੇ ਨਾਨਕ! ਮਾਰਿ = ਮਾਰ ਕੇ। ਪਤੀਣੇ = ਪਤੀਜ ਗਏ ॥੧॥

SikhNet (Spanish)Dice Nanak, destruyendo el ego negativo, uno entra en el Contentamiento y mira, la mente se ilumina con el Esplendor del Meteoro. (1)

ਗੁਰਮੁਖਿ ਜਾਗਿ ਰਹੇ; ਚੂਕੀ ਅਭਿਮਾਨੀ ਰਾਮ ॥

guramukh jaag rahe; chookee abhimaanee raam |

Sant Singh KhalsaThe Gurmukhs remain awake and aware; their egotistical pride is eradicated.
Manmohan SinghThe Guru-wards remain awake. The self-conceit is annulled.
Manmohan Singh (Punjabi)ਗੁਰੂ-ਅਨੁਸਾਰੀ ਜਾਗਦੇ ਰਹਿੰਦੇ ਹਨ। ਉਨ੍ਹਾਂ ਦੀ ਸਵੈ-ਹੰਗਤਾ ਮਿਟ ਜਾਂਦੀ ਹੈ।
Fareedkot Teekaਗੁਰਮੁਖ ਰਾਮ ਭਜਨ ਮੇਂ (ਜਾਗਿ) ਸਾਵਧਾਨ ਹੋ ਰਹੇ ਹੈਂ ਅਰ ਤਿਨ ਕੀ (ਅਭਿਮਾਨੀ) ਹੰਤਾ ਚੂਕੀ ਨਿਬ੍ਰਤ ਹੋ ਗਈ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ, (ਉਹਨਾਂ ਦੇ ਅੰਦਰੋਂ) ਅਹੰਕਾਰ ਵਾਲੀ ਦਸ਼ਾ ਮੁੱਕ ਜਾਂਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਜਾਗਿ ਰਹੇ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ। ਚੂਕੀ = ਮੁੱਕ ਜਾਂਦੀ ਹੈ। ਅਭਿਮਾਨੀ = ਅਹੰਕਾਰ ਵਾਲੀ ਦਸ਼ਾ।

SikhNet (Spanish)El Gurmukj permanece despierto hacia Él, pues se ha liberado de su ego.

ਅਨਦਿਨੁ ਭੋਰੁ ਭਇਆ; ਸਾਚਿ ਸਮਾਨੀ. ਰਾਮ ॥

anadin bhor bheaa; saach samaanee. raam |

Sant Singh KhalsaNight and day, it is dawn for them; they merge in the True Lord.
Manmohan SinghThey are ever blessed with the dawn of wisdom and merge in the True Name.
Manmohan Singh (Punjabi)ਉਨ੍ਹਾਂ ਨੂੰ ਸਦਾ ਹੀ ਦਾਨਾਈ ਦੇ ਪਹੁਫੁਟਾਲੇ ਦੀ ਦਾਤ ਮਿਲਦੀ ਹੈ ਅਤੇ ਉਹ ਸੱਚੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
Fareedkot Teeka(ਅਨਦਿਨੁ) ਨਿਰੰਤਰਿ ਗ੍ਯਾਨ ਰੂਪ (ਭੋਰੁ) ਦਿਨ ਹੂਆ ਹੈ, ਸਾਚ ਰੂਪ ਰਾਮ ਵਿਖੇ ਤਿਨ ਕੀ ਬੁਧੀ ਸਮਾਈ ਹੈ॥
Prof. Sahib Singh(ਉਹਨਾਂ ਦੇ ਅੰਦਰ) ਹਰ ਵੇਲੇ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ, (ਉਹਨਾਂ ਦੀ ਸੁਰਤ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਟਿਕੀ ਰਹਿੰਦੀ ਹੈ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनਂ}। ਭੋਰੁ = ਦਿਨ, ਆਤਮਕ ਜੀਵਨ ਦੀ ਸੂਝ ਦਾ ਚਾਨਣ। ਸਾਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਸਮਾਨੀ = (ਸੁਰਤ) ਟਿਕੀ ਰਹਿੰਦੀ ਹੈ।

SikhNet (Spanish)Él se regocija en el esplendor del amanecer, inmergiéndose en el Uno Verdadero.

ਸਾਚਿ ਸਮਾਨੀ. ਗੁਰਮੁਖਿ ਮਨਿ ਭਾਨੀ; ਗੁਰਮੁਖਿ ਸਾਬਤੁ ਜਾਗੇ ॥

saach samaanee. guramukh man bhaanee; guramukh saabat jaage |

Sant Singh KhalsaThe Gurmukhs are merged in the True Lord; they are pleasing to His Mind. The Gurmukhs are intact, safe and sound, awake and awake.
Manmohan SinghThe Guru-wards, who are merged in the True Name are pleasing to the Lord's mind. The saints remain whole and wakeful.
Manmohan Singh (Punjabi)ਗੁਰੂ ਅਨੁਸਾਰੀ ਨਾਮ ਅੰਦਰ ਲੀਨ ਹਨ, ਸੁਆਮੀ ਦੇ ਚਿੱਤ ਨੂੰ ਚੰਗੇ ਲੱਗਦੇ ਹਨ। ਸੰਤ ਸੰਪੂਰਨ ਅਤੇ ਖਬਰਦਾਰ ਰਹਿੰਦੇ ਹਨ।
Fareedkot Teekaਸਚੇ ਮੇਂ ਸਮਾਈ ਹੂਈ ਬੁਧੀ ਜਿਨ ਗੁਰਮੁਖੋਂ ਕੇ ਮਨ ਮੇਂ ਭਾਈ ਹੈ, ਵੋਹੀ ਗੁਰਮੁਖ ਪਰਮੇਸਰ ਕੇ ਭਜਨ ਮੇਂ ਜਾਗੇ ਹੂਏ ਸਾਬਤੁ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੀ ਸੁਰਤ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ, (ਉਹਨਾਂ ਨੂੰ ਇਹ ਦਸ਼ਾ ਆਪਣੇ) ਮਨ ਵਿਚ ਪਿਆਰੀ ਲੱਗਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ ਹੀ ਸੁਚੇਤ ਰਹਿੰਦੇ ਹਨ।

ਪਦ ਅਰਥ ਮਨਿ = ਮਨ ਵਿਚ। ਭਾਨੀ = ਭਾ ਜਾਂਦੀ ਹੈ, ਪਿਆਰੀ ਲੱਗਦੀ ਹੈ। ਸਾਬਤੁ = ਸੰਪੂਰਨ, ਉਕਾਈ-ਹੀਣ।

SikhNet (Spanish)Sí, esta Unión complace a la mente del Gurmukj, volviéndolo íntegro, permanece despierto.

ਸਾਚੁ ਨਾਮੁ ਅੰਮ੍ਰਿਤੁ ਗੁਰਿ ਦੀਆ; ਹਰਿ ਚਰਨੀ ਲਿਵ ਲਾਗੇ ॥

saach naam amrit gur deea; har charanee liv laage |

Sant Singh KhalsaThe Guru blesses them with the Ambrosial Nectar of the True Name; they are lovingly attuned to the Lord's Feet.
Manmohan SinghThe Guru blesses them with the Nectar of the True name and they are attuned to the Lord's feet.
Manmohan Singh (Punjabi)ਗੁਰੂ ਜੀ ਉਨ੍ਹਾਂ ਨੂੰ ਸਤਿਨਾਮ ਦਾ ਅਬਿ-ਹਿਯਾਤ ਬਖਸ਼ਦੇ ਹਨ ਤੇ ਉਨ੍ਹਾਂ ਦਾ ਪ੍ਰਭੂ ਦੇ ਚਰਨਾ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਜਿਸ ਕਾ ਸਚਾ ਨਾਮੁ ਅੰਮ੍ਰਿਤ ਰੂਪ ਗੁਰੋਂ ਨੇ ਦੀਆ ਹੈ ਤਿਸ ਕੀ ਬਿਰਤੀ ਹਰੀ ਕੇ ਚਰਨੋਂ ਮੇਂ ਲਾਗੀ ਹੈ॥
Prof. Sahib Singhਗੁਰੂ ਨੇ ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਸਦਾ-ਥਿਰ ਹਰਿ-ਨਾਮ ਬਖ਼ਸ਼ਿਆ ਹੁੰਦਾ ਹੈ, ਉਹਨਾਂ ਦੀ ਲਿਵ ਪਰਮਾਤਮਾ ਦੇ ਚਰਨਾਂ ਵਿਚ ਲੱਗੀ ਰਹਿੰਦੀ ਹੈ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਸਾਚੁ ਨਾਮੁ = ਸਦਾ-ਥਿਰ ਹਰਿ-ਨਾਮ। ਗੁਰਿ = ਗੁਰੂ ਨੇ।

SikhNet (Spanish)Él es bendecido con el Nombre Néctar de la Verdad, entonándose en los Pies del Guru.

ਪ੍ਰਗਟੀ ਜੋਤਿ. ਜੋਤਿ ਮਹਿ ਜਾਤਾ; ਮਨਮੁਖਿ ਭਰਮਿ ਭੁਲਾਣੀ ॥

pragattee jot. jot meh jaataa; manamukh bharam bhulaanee |

Sant Singh KhalsaThe Divine Light is revealed, and in that Light, they achieve realization; the self-willed manmukhs wander in doubt and confusion.
Manmohan SinghWithin them becomes manifest the illumination of gnosis and through that illumination know they their Lord, but the egocentrics stray in doubt.
Manmohan Singh (Punjabi)ਉਨ੍ਹਾਂ ਦੇ ਅੰਦਰ ਰੱਬੀ ਗਿਆਤ ਦਾ ਨੂਰ ਨਾਜਲ ਹੋ ਜਾਂਦਾ ਹੈ ਅਤੇ ਉਸ ਨੂਰ ਦੇ ਰਾਹੀਂ ਉਹ ਆਪਣੇ ਸਾਈਂ ਨੂੰ ਜਾਣ ਲੈਂਦੇ ਹਨ ਪ੍ਰੰਤੂ ਆਪ ਹੁਦਰੇ ਸੰਦੇਹ ਅੰਦਰ ਭਟਕਦੇ ਹਨ।
Fareedkot Teekaਗੁਰਮੁਖੋਂ ਕੇ ਰਿਦੇ ਮੇਂ (ਜੋਤਿ) ਗ੍ਯਾਤ ਪ੍ਰਗਟੀ ਹੈ, ਤਿਸ ਕਰ ਕੇ ਤਿਨੋਂ ਨੇ (ਜੋਤਿ) ਵਾਹਗੁਰੂ ਕੋ ਜਾਣਾ ਹੈ ਔਰ ਮਨਮੁਖੋਂ ਕੀ ਬੁਧੀ ਭ੍ਰਮ ਮੇਂ ਭੂਲ ਰਹੀ ਹੈ॥
Prof. Sahib Singhਗੁਰਮੁਖਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ, ਉਹ ਹਰੇਕ ਜੀਵ ਵਿਚ ਉਸੇ ਰੱਬੀ ਜੋਤਿ ਨੂੰ ਵੱਸਦੀ ਸਮਝਦੇ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਭਟਕਣਾ ਦੇ ਕਾਰਨ ਕੁਰਾਹੇ ਪਈ ਰਹਿੰਦੀ ਹੈ।

ਪਦ ਅਰਥ ਜੋਤਿ = ਹਰੇਕ ਜੋਤਿ ਵਿਚ, ਹਰੇਕ ਜੀਵ ਵਿਚ। ਜਾਤਾ = (ਪਰਮਾਤਮਾ ਨੂੰ ਵੱਸਦਾ) ਪਛਾਣ ਲਿਆ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਭਰਮਿ = ਭਟਕਣਾ ਦੇ ਕਾਰਨ। ਭੁਲਾਣੀ = ਕੁਰਾਹੇ ਪਈ ਰਹਿੰਦੀ ਹੈ।

SikhNet (Spanish)En él está la Iluminación de la Sabiduría, sí, a través de su Luz, la Luz de Dios es revelada, pero el voluntarioso es confundido por la duda.

ਨਾਨਕ. ਭੋਰੁ ਭਇਆ ਮਨੁ ਮਾਨਿਆ; ਜਾਗਤ ਰੈਣਿ ਵਿਹਾਣੀ ॥੨॥

naanak. bhor bheaa man maaniaa; jaagat rain vihaanee |2|

Sant Singh KhalsaO Nanak, when the dawn breaks, their minds are satisfied; they pass their life-night awake and aware. ||2||
Manmohan SinghNanak, when the dawn of wisdom breaks, their mind is propitiated and they pass their Life night-awake.
Manmohan Singh (Punjabi)ਨਾਨਕ ਜਦ ਦਾਨਾਈ ਦਾ ਪਹੁਫੁਟਾਲਾ ਹੋ ਜਾਂਦਾ ਹੈ ਉਨ੍ਹਾਂ ਦੀ ਆਤਮਾ ਸੰਤੁਸ਼ਟ ਹੋ ਜਾਂਦੀ ਹੈ ਅਤੇ ਉਹ ਆਪਣੀ ਜੀਵਨ-ਰਾਤ੍ਰੀ ਜਾਗ ਕੇ ਬਿਤਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖੋਂ ਕੋ ਗ੍ਯਾਨ ਰੂਪੀ ਦਿਨ ਹੂਆ ਹੈ, ਵਾਹਿਗੁਰੂ ਮੇਂ ਮਨ ਮਾਨਾ ਗਿਆ ਹੈ। ਭਜਨ ਮੇਂ ਜਾਗਤ੍ਯੋਂ ਕੋ ਤਿਨ ਕੀ ਅਵਸਥਾ ਰੂਪ ਰਾਤ੍ਰੀ ਬਿਤੀਤ ਭਈ ਹੈ॥੨॥☬ਅਬ ਗੁਰਮਤਿ ਕਾ ਫਲੁ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ, ਉਹਨਾਂ ਦਾ ਮਨ (ਉਸ ਚਾਨਣ ਵਿਚ) ਪਰਚਿਆ ਰਹਿੰਦਾ ਹੈ। (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਿਆਂ ਹੀ ਉਹਨਾਂ ਦੀ ਜੀਵਨ-ਰਾਤ ਬੀਤਦੀ ਹੈ ॥੨॥

ਪਦ ਅਰਥ ਨਾਨਕ = ਹੇ ਨਾਨਕ! ਮਾਨਿਆ = ਪਤੀਜਿਆ ਰਹਿੰਦਾ ਹੈ। ਰੈਣਿ = ਜ਼ਿੰਦਗੀ ਦੀ ਰਾਤਿ ॥੨॥

SikhNet (Spanish)Cuando el Amanecer de la Sabiduría llega, él logra pasar la noche despierto y en el Contentamiento. (2)

ਅਉਗਣ ਵੀਸਰਿਆ; ਗੁਣੀ ਘਰੁ ਕੀਆ. ਰਾਮ ॥

aaugan veesariaa; gunee ghar keea. raam |

Sant Singh KhalsaForgetting faults and demerits, virtue and merit enter one's home.
Manmohan SinghWhen man forsakes his vice, the virtues come to abode within him. The one Lord is pervading all.
Manmohan Singh (Punjabi)ਜਦ ਇਨਸਾਨ ਆਪਣੀ ਬੰਦੀ ਨੂੰ ਛਡ ਦਿੰਦਾ ਹੈ ਤਾ ਨੇਕੀਆਂ ਆ ਕੇ ਉਸ ਦੇ ਅੰਦਰ ਵਸਣ ਲਗ ਜਾਂਦੀਆਂ ਹਨ। ਇਕ ਸੁਆਮੀ ਹੀ ਸਾਰੇ ਵਿਅਪਕ ਹੋ ਰਿਹਾ ਹੈ।
Fareedkot Teekaਹੇ ਭਾਈ! ਤਿਨ ਗੁਰਮੁਖੋਂ ਕੇ ਮਨ ਸੇ ਔਗੁਣੋ ਕਾ ਸਮਦਾਇ ਬਿਸਰ ਗ੍ਯਾ ਹੈ ਔਰ ਤਿਨ ਕੇ (ਘਰੁ) ਰਿਦੇ ਮੇਂ ਗੁਣੋਂ ਨੇ ਨਿਵਾਸ ਕੀਆ ਹੈ ਔਰ ਤਿਨ ਕਾ ਯਿਹ ਨਿਸਚਾ ਹੂਆ ਹੈ॥
Prof. Sahib Singh(ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ 'ਤਾਰਾ ਚੜਿਆ ਲੰਮਾ', ਉਸ ਦੇ ਅੰਦਰੋਂ) ਸਾਰੇ ਔਗੁਣ ਮੁੱਕ ਜਾਂਦੇ ਹਨ, (ਉਸ ਦੇ ਅੰਦਰ) ਗੁਣ ਆਪਣਾ ਟਿਕਾਣਾ ਆ ਬਣਾਂਦੇ ਹਨ।

ਪਦ ਅਰਥ ਗੁਣੀ = ਗੁਣਾਂ ਨੇ। ਘਰੁ ਕੀਆ = ਟਿਕਾਣਾ ਬਣਾ ਲਿਆ।

SikhNet (Spanish)Cuando uno se deshace de sus vicios, la Virtud viene a llenar su ser, así ve al Uno prevaleciendo en todo y a nadie más,

ਏਕੋ ਰਵਿ ਰਹਿਆ; ਅਵਰੁ. ਨ ਬੀਆ, ਰਾਮ ॥

eko rav rahiaa; avar. na beea, raam |

Sant Singh KhalsaThe One Lord is permeating everywhere; there is no other at all.
Manmohan SinghThere is not another second.
Manmohan Singh (Punjabi)ਕੋਈ ਹੋਰ ਦੂਸਰਾ ਹੈ ਹੀ ਨਹੀਂ।
Fareedkot Teekaਏਕ ਵਾਹਿਗੁਰੂ ਸਰਬ ਥਾਂ ਬਿਆਪਕ ਹੋ ਰਹਾ ਹੈ ਔਰ (ਬੀਆ) ਦੂਸਰਾ ਕੋਈ ਨਹੀਂ ਹੈ॥
Prof. Sahib Singhਉਸ ਮਨੁੱਖ ਨੂੰ ਇਕ ਪਰਮਾਤਮਾ ਹੀ ਹਰ ਥਾਂ ਮੌਜੂਦ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਦਿੱਸਦਾ।

ਪਦ ਅਰਥ ਏਕੋ = ਇਕ (ਪਰਮਾਤਮਾ) ਹੀ। ਰਵਿ ਰਹਿਆ = ਸਭ ਥਾਈਂ ਮੌਜੂਦ ਦਿੱਸਦਾ ਹੈ। ਬੀਆ = ਦੂਜਾ।

SikhNet (Spanish)a nadie más. Sólo Dios lo llena todo, nadie más, y la Fe llega a la mente desde la mente misma.

ਰਵਿ ਰਹਿਆ ਸੋਈ. ਅਵਰੁ, ਨ ਕੋਈ; ਮਨ ਹੀ ਤੇ. ਮਨੁ ਮਾਨਿਆ ॥

rav rahiaa soee. avar, na koee; man hee te. man maaniaa |

Sant Singh KhalsaHe is All-pervading; there is no other. The mind comes to believe, from the mind.
Manmohan SinghHe, the Lord, is permeating all. There is not any other. Belief comes to the mind from the mind itself.
Manmohan Singh (Punjabi)ਉਹ ਸੁਆਮੀ ਸਾਰੇ ਰਮ ਰਿਹਾ ਹੈ। ਹੋਰ ਕੋਈ ਹੈ ਹੀ ਨਹੀਂ। ਮਨੂਏ ਨੂੰ ਮਨੂਏ ਤੇ ਹੀ ਭਰੋਸਾ ਆ ਜਾਂਦਾ ਹੈ।
Fareedkot Teekaਸੋਈ ਵਾਹਿਗੁਰੂ ਵਿਆਪਕ ਹੋ ਰਹਾ ਹੈ ਔਰ ਕੋਈ ਨਹੀਂ, (ਮਨ ਹੀ) ਗੁਰ ਮੰਤ੍ਰ ਸੇ ਮਨ ਪਤੀਆਯਾ ਹੈ ਵਾ ਸੁਧ ਮਨ ਕਰ ਕੇ ਮਨ ਮਾਨ੍ਯਾ ਹੈ॥ ਪ੍ਰਮਾਣ ਯਥਾ- 'ਮਨ ਹੀ ਮਨ ਸਿਉ ਕਹੇ ਕਬੀਰਾ ਮਨ ਸਾ ਮਿਲਿਆ ਨ ਕੋਇ॥'
Prof. Sahib Singh(ਜਿਸ ਮਨੁੱਖ ਦੇ ਅੰਦਰ 'ਤਾਰਾ ਚੜਿਆ ਲੰਮਾ', ਉਸ ਨੂੰ) ਹਰ ਥਾਂ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਦਿੱਸਦਾ, ਉਸ ਮਨੁੱਖ ਦਾ ਮਨ ਅੰਤਰ-ਆਤਮੇ (ਹਰਿ-ਨਾਮ ਵਿਚ) ਪਰਚਿਆ ਰਹਿੰਦਾ ਹੈ।

ਪਦ ਅਰਥ ਤੇ = ਤੋਂ। ਮਨ ਹੀ ਤੇ = ਮਨ ਤੋਂ ਹੀ, ਅੰਤਰ ਆਤਮੇ ਹੀ। ਮਾਨਿਆ = ਪਤੀਜਿਆ ਰਹਿੰਦਾ ਹੈ, ਪਰਚਿਆ ਰਹਿੰਦਾ ਹੈ।

SikhNet (Spanish)Sí, Él, Quien ha establecido los tres modos, la tierra y las aguas, Se revela a través del Guru.

ਜਿਨਿ ਜਲ ਥਲ ਤ੍ਰਿਭਵਣ ਘਟੁ ਘਟੁ ਥਾਪਿਆ; ਸੋ ਪ੍ਰਭੁ ਗੁਰਮੁਖਿ ਜਾਨਿਆ ॥

jin jal thal tribhavan ghatt ghatt thaapiaa; so prabh guramukh jaaniaa |

Sant Singh KhalsaThe One who established the water, the land, the three worlds, each and every heart - that God is known by the Gurmukh.
Manmohan SinghHe, who has established the water, the land, the three worlds and all the hearts, that Lord is known by the Guru's grace.
Manmohan Singh (Punjabi)ਜਿਸ ਨੇ ਪਾਣੀ ਧਰਤੀ ਤਿੰਨੇ ਜਹਾਨ ਅਤੇ ਸਾਰੇ ਦਿਲ ਅਸਥਾਪਨ ਕੀਤੇ ਹਨ ਉਹ ਸੁਆਮੀ ਗੁਰਾਂ ਦੀ ਦਇਆ ਦੁਆਰਾ ਜਾਣਿਆ ਜਾਂਦਾ ਹੈ।
Fareedkot Teekaਜਿਸ ਵਾਹਿਗੁਰੂ ਨੇ ਜਲ ਥਲ ਤੀਨੋਂ ਭਵਨੋਂ ਮੇਂ ਸਰਬ ਘਟੋਂ ਕੋ ਇਸਥਿਤ ਕੀਆ ਹੂਆ ਹੈ, ਸੋ ਪ੍ਰਭੂ ਗੁਰਮੁਖੋਂ ਨੇ ਜਾਤਾ ਹੈ॥
Prof. Sahib Singhਜਿਸ (ਪਰਮਾਤਮਾ) ਨੇ ਜਲ ਥਲ ਤਿੰਨੇ ਭਵਨ ਹਰੇਕ ਸਰੀਰ ਬਣਾਇਆ ਹੈ, ਉਹ ਮਨੁੱਖ ਉਸ ਪਰਮਾਤਮਾ ਨਾਲ ਗੁਰੂ ਦੀ ਰਾਹੀਂ ਡੂੰਘੀ ਸਾਂਝ ਬਣਾਈ ਰੱਖਦਾ ਹੈ।

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਘਟੁ ਘਟੁ ਥਾਪਿਆ = ਹਰੇਕ ਸਰੀਰ ਬਣਾਇਆ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)El Señor es Todopoderoso, la Causa de todas las causas, Infinito, es Él Quien destruye la Maya de las tres Modalidades.

ਕਰਣ ਕਾਰਣ ਸਮਰਥ ਅਪਾਰਾ; ਤ੍ਰਿਬਿਧਿ ਮੇਟਿ ਸਮਾਈ ॥

karan kaaran samarath apaaraa; tribidh mett samaaee |

Sant Singh KhalsaThe Infinite, All-powerful Lord is the Creator, the Cause of causes; erasing the three-phased Maya, we merge in Him.
Manmohan SinghThe Lord is the Cause of, All-powerful and Infinite, Effacing the three-phased mammon, one merges in Him.
Manmohan Singh (Punjabi)ਸਾਹਿਬ ਹੇਤੂਆਂ ਦਾ ਹੇਤੂ ਸਰਬ-ਸ਼ਕਤੀਵਾਨ ਅਤੇ ਬੇਅੰਤ ਹੈ। ਤਿੰਨਾਂ ਹਾਲਤਾਂ ਵਾਲੀ ਮਾਇਆ ਨੂੰ ਮੇਟ ਕੇ ਬੰਦਾ ਉਸ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜੋ ਕਰਨ ਕਾਰਨ ਸਮਰਥ ਅਪਾਰ ਵਾਹਿਗੁਰੂ ਹੈ, ਰਜੋ, ਤਮੋ ਤੀਨੋਂ ਗੁਣੋਂ ਕੋ ਮੇਟ ਕਰ ਤਿਸਮੇਂ ਸਮਾਈ ਹੂਈ ਹੈ॥
Prof. Sahib Singh(ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ 'ਤਾਰਾ ਚੜਿਆ ਲੰਮਾ', ਉਹ ਆਪਣੇ ਅੰਦਰੋਂ) ਤ੍ਰਿਗੁਣੀ ਮਾਇਆ ਦਾ ਪ੍ਰਭਾਵ ਮਿਟਾ ਕੇ ਉਸ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਅਤੇ ਜੋ ਬੇਅੰਤ ਹੈ।

ਪਦ ਅਰਥ ਕਰਣ ਕਾਰਣ = (ਸਾਰੇ) ਜਗਤ ਦਾ ਮੂਲ। ਸਮਰਥ = ਸਭ ਤਾਕਤਾਂ ਦਾ ਮਾਲਕ। ਅਪਾਰਾ = ਬੇਅੰਤ। ਤ੍ਰਿਬਿਧਿ = ਤਿੰਨ ਕਿਸਮਾਂ ਵਾਲੀ, ਤ੍ਰਿਗੁਣੀ ਮਾਇਆ। ਮੇਟਿ = ਮਿਟਾ ਕੇ।

SikhNet (Spanish)Dice Nanak, los vicios del ser humano, se inmergen entonces en sus Virtudes;

ਨਾਨਕ. ਅਵਗਣ ਗੁਣਹ ਸਮਾਣੇ; ਐਸੀ ਗੁਰਮਤਿ ਪਾਈ ॥੩॥

naanak. avagan gunah samaane; aisee guramat paaee |3|

Sant Singh KhalsaO Nanak, then, demerits are dissolved by merits; such are the Guru's Teachings. ||3||
Manmohan SinghNanak, man's vices then merge in virtues. Such an understanding, he obtains from the Guru.
Manmohan Singh (Punjabi)ਨਾਨਕ ਬੰਦੇ ਦੀਆਂ ਬਦੀਆਂ ਤਦ ਨੇਕੀਆਂ ਅੰਦਰ ਲੀਨ ਹੋ ਜਾਂਦੀਆਂ ਹਨ। ਇਹੋ ਜਿਹੀ ਸਮਝ ਉਸ ਨੂੰ ਗੁਰਾਂ ਪਾਸੋ ਪਰਾਪਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੀ ਗੁਰਮਤਿ ਪਾਈ ਹੈ ਜਿਸ ਕਰ ਗੁਣੋਂ ਕਰ ਔਗੁਣ ਸਮਾਏ ਗਏ ਹੈਂ॥
Prof. Sahib Singhਹੇ ਨਾਨਕ! ਗੁਰੂ ਪਾਸੋਂ ਉਹ ਮਨੁੱਖ ਅਜਿਹੀ ਮੱਤ ਹਾਸਲ ਕਰ ਲੈਂਦਾ ਹੈ ਕਿ ਉਸ ਦੇ ਸਾਰੇ ਔਗੁਣ ਗੁਣਾਂ ਵਿਚ ਸਮਾ ਜਾਂਦੇ ਹਨ ॥੩॥

ਪਦ ਅਰਥ ਗੁਣਹ = ਗੁਣਾਂ ਵਿਚ ॥੩॥

SikhNet (Spanish)tal es la Sabiduría que uno logra del Guru. (3)

ਆਵਣ ਜਾਣ ਰਹੇ; ਚੂਕਾ ਭੋਲਾ. ਰਾਮ ॥

aavan jaan rahe; chookaa bholaa. raam |

Sant Singh KhalsaMy coming and going in reincarnation have ended; doubt and hesitation are gone.
Manmohan SinghMy coming and going, have ended and my misgiving is removed.
Manmohan Singh (Punjabi)ਮੇਰੇ ਆਉਣ ਅਤੇ ਜਾਣ ਮੁਕ ਗਏ ਹਨ ਅਤੇ ਮੇਰਾ ਭੁਲੇਖਾ ਦੂਰ ਹੋ ਗਿਆ ਹੈ।
Fareedkot Teekaਹੇ ਭਾਈ! ਵਹੁ ਜਨਮ ਮਰਨ ਸੇ ਰਹਿਤ ਹੂਏ ਹੈਂ ਔਰ ਭੁਲਾਵਾ ਨਿਬ੍ਰਿਤ ਹੋ ਗਿਆ ਹੈ॥
Prof. Sahib Singh(ਜਿਨ੍ਹਾਂ ਦੇ ਹਿਰਦੇ-ਆਕਾਸ਼ ਵਿਚ 'ਤਾਰਾ ਚੜਿਆ ਲੰਮਾ', ਉਹਨਾਂ ਦੇ) ਜਨਮ ਮਰਨ ਦੇ ਗੇੜ ਮੁੱਕ ਗਏ, ਉਹਨਾਂ ਦੀ ਕੋਝੀ ਜੀਵਨ-ਚਾਲ ਖ਼ਤਮ ਹੋ ਗਈ।

ਪਦ ਅਰਥ ਆਵਣ ਜਾਣ = {ਬਹੁ-ਵਚਨ} ਜਨਮ ਮਰਨ ਦੇ ਗੇੜ। ਰਹੇ = ਮੁੱਕ ਗਏ। ਚੂਕਾ = ਮੁੱਕ ਗਿਆ। ਭੋਲਾ = ਭੋਲਾਵਾ, ਭੈੜੀ ਜੀਵਨ-ਚਾਲ।

SikhNet (Spanish)Las idas y venidas cesan y la duda desaparece; sometiendo al ego negativo,

ਹਉਮੈ ਮਾਰਿ ਮਿਲੇ; ਸਾਚਾ ਚੋਲਾ. ਰਾਮ ॥

haumai maar mile; saachaa cholaa. raam |

Sant Singh KhalsaConquering my ego, I have met the True Lord, and now I wear the robe of Truth.
Manmohan SinghStilling my self-conceit I have met my Lord and now wear the apparel of Truth.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਮੈਂ ਆਪਣੇ ਸੁਆਮੀ ਨੂੰ ਮਿਲ ਪਈ ਹਾਂ ਤੇ ਹੁਣ ਸੱਚ ਦਾ ਚੋਗਾ ਪਹਿਨਦੀ ਹਾਂ।
Fareedkot Teekaਹੰਤਾ ਮਮਤਾ ਕੋ ਮਾਰ ਕਰਕੇ, ਹੇ ਭਾਈ! ਹਰੀ ਸੇ ਮਿਲੇ ਹੈਂ ਔਰ ਸਰੀਰ ਰੂਪ ਚੋਲਾ ਸਚਾ, ਭਾਵ ਸਫਲ ਹੂਆ ਹੈ॥
Prof. Sahib Singhਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਪ੍ਰਭੂ-ਚਰਨਾਂ ਵਿਚ) ਜੁੜ ਗਏ, ਉਹਨਾਂ ਦਾ ਸਰੀਰ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਹੋ ਗਿਆ।

ਪਦ ਅਰਥ ਮਾਰਿ = ਮਾਰ ਕੇ। ਸਾਚਾ = ਸਦਾ-ਥਿਰ, ਅਡੋਲ, ਵਿਕਾਰਾਂ ਦੇ ਹੱਲਿਆਂ ਤੋਂ ਅਡੋਲ, ਪਵਿੱਤਰ। ਚੋਲਾ = ਸਰੀਰ-ਚੋਲਾ।

SikhNet (Spanish)uno obtiene la Investidura de la Verdad.

ਹਉਮੈ. ਗੁਰਿ ਖੋਈ, ਪਰਗਟੁ ਹੋਈ; ਚੂਕੇ ਸੋਗ ਸੰਤਾਪੈ ॥

haumai. gur khoee, paragatt hoee; chooke sog santaapai |

Sant Singh KhalsaThe Guru has rid me of egotism; my sorrow and suffering are dispelled.
Manmohan SinghThe Guru has rid me of ego, I have become renowned and my sorrows and sufferings are dispelled.
Manmohan Singh (Punjabi)ਗੁਰਾਂ ਨੇ ਮੇਰੀ ਹੰਗਤਾ ਨਵਿਰਤ ਕਰ ਦਿੱਤੀ ਹੈ, ਮੈਂ ਪ੍ਰਸਿੱਧ ਹੋ ਗਈ ਹਾਂ ਅਤੇ ਮੇਰੇ ਸ਼ੋਕ ਤੇ ਦੁਖੜੇ ਦੂਰ ਹੋ ਗਏ ਹਨ।
Fareedkot Teekaਹੰਤਾ ਮਮਤਾ ਗੁਰੋਂ ਨੇ ਖੋਈ ਹੈ ਔ ਸੋਭਾ ਪ੍ਰਗਟ ਭਈ ਹੈ, ਸੋਗ, ਸੰਤਾਪ ਸਭ ਨਿਬ੍ਰਿਤ ਹੂਏ ਹੈਂ॥
Prof. Sahib Singhਗੁਰੂ ਨੇ ਜਿਸ ਜੀਵ-ਇਸਤ੍ਰੀ ਦੀ ਹਉਮੈ ਦੂਰ ਕਰ ਦਿੱਤੀ, ਉਹ (ਲੋਕ ਪਰਲੋਕ ਵਿਚ) ਸੋਭਾ ਵਾਲੀ ਹੋ ਗਈ, ਉਸ ਦੇ ਸਾਰੇ ਗ਼ਮ ਸਾਰੇ ਦੁੱਖ-ਕਲੇਸ਼ ਮੁੱਕ ਗਏ।

ਪਦ ਅਰਥ ਗੁਰਿ = ਗੁਰੂ ਨੇ। ਖੋਈ = ਨਾਸ ਕਰ ਦਿੱਤੀ। ਪਰਗਟੁ = ਪ੍ਰਸਿੱਧ, ਸੋਭਾ ਵਾਲੀ। ਚੂਕੇ = ਮੁੱਕ ਗਏ। ਸੋਗ = ਗ਼ਮ। ਸੰਤਾਪੈ = ਦੁੱਖ-ਕਲੇਸ਼।

SikhNet (Spanish)Los sufrimientos y aflicciones son erradicados y uno se libera del ego negativo, por la Gracia del Guru.

ਜੋਤੀ ਅੰਦਰਿ ਜੋਤਿ ਸਮਾਣੀ; ਆਪੁ ਪਛਾਤਾ ਆਪੈ ॥

jotee andar jot samaanee; aap pachhaataa aapai |

Sant Singh KhalsaMy might merges into the Light; I realize and understand my own self.
Manmohan SinghMy light is merged in the supreme Light and I have recognised my ownself.
Manmohan Singh (Punjabi)ਮੇਰਾ ਪ੍ਰਕਾਸ਼ ਪਰਮ ਪ੍ਰਕਾਸ਼ ਵਿੱਚ ਲੀਨ ਹੋ ਗਿਆ ਹੈ ਅਤੇ ਮੈਂ ਆਪਣੇ ਆਪ ਨੂੰ ਸਿਞਾਣ ਲਿਆ ਹੈ।
Fareedkot Teekaਜੋਤੀ ਕੀ ਰਿਦੇ ਅੰਤਰ ਗ੍ਯਾਤ ਵਾ (ਜੋਤੀ) ਵਾਹਿਗੁਰੂ ਮੇਂ ਜੋਤਿ ਸਮਾਈ ਹੈ ਔਰ ਤਿਸ ਕੋ ਅਪਣੇ ਆਪ ਪਛਾਣ ਲੀਆ ਹੈ॥
Prof. Sahib Singhਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਹ ਆਪਣੇ ਆਤਮਕ ਜੀਵਨ ਦੀ ਸਦਾ ਪੜਤਾਲ ਕਰਦੀ ਰਹਿੰਦੀ ਹੈ।

ਪਦ ਅਰਥ ਸਮਾਣੀ = ਲੀਨ ਹੋ ਗਈ। ਆਪੁ = ਆਪਣੇ ਆਪ ਨੂੰ। ਆਪੈ = ਆਪਣੇ ਆਪ ਨੂੰ।

SikhNet (Spanish)El Alma se inmerge en el Alma Universal y uno conoce el ser interior a través del Ser Universal.

ਪੇਈਅੜੈ ਘਰਿ. ਸਬਦਿ ਪਤੀਣੀ; ਸਾਹੁਰੜੈ ਪਿਰ ਭਾਣੀ ॥

peeearrai ghar. sabad pateenee; saahurarrai pir bhaanee |

Sant Singh KhalsaIn this world of my parents' home, I am satisfied with the Shabad; at my in-laws' home, in the world beyond, I shall be pleasing to my Husband Lord.
Manmohan SinghAt the parents, I am propitiated with the Name, so at my in-laws I shall be pleasing to my Spouse.
Manmohan Singh (Punjabi)ਪੇਕੀ ਮੈਂ ਨਾਮ ਨਾਲ ਸੰਤੁਸ਼ਟ ਹੋ ਗਈ ਹਾਂ ਇਸ ਲਈ ਸਹੁਰੀ ਮੈਂ ਆਪਣੇ ਪਤੀ ਨੂੰ ਚੰਗੀ ਲਗਾਗੀ।
Fareedkot Teekaਜੋ ਇਸ ਲੋਕ ਮੇਂ ਗੁਰ ਸਬਦ ਕਰ ਪਤੀਆਈ ਹੈ ਔ (ਸਾਹੁਰੜੈ) ਪ੍ਰਲੋਕ ਮੇਂ ਭੀ ਪਤੀ ਕੋ ਭਾਈ ਹੈ॥
Prof. Sahib Singhਜਿਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਗੁਰੂ ਦੇ ਸ਼ਬਦ ਵਿਚ ਪਰਚੀ ਰਹਿੰਦੀ ਹੈ, ਉਹ ਪਰਲੋਕ ਵਿਚ (ਜਾ ਕੇ) ਪ੍ਰਭੂ-ਪਤੀ ਨੂੰ ਭਾ ਜਾਂਦੀ ਹੈ।

ਪਦ ਅਰਥ ਪੇਈਅੜੈ = ਪੇਕੇ (ਘਰ) ਵਿਚ। ਪੇਈਅੜੈ ਘਰਿ = ਪੇਕੇ ਘਰ ਵਿਚ, ਇਸ ਲੋਕ ਵਿਚ। ਸਬਦਿ = ਗੁਰੂ ਦੇ ਸ਼ਬਦ ਵਿਚ। ਪਤੀਣੀ = ਪਤੀਜੀ ਰਹੀ। ਸਾਹੁਰੜੈ = ਪਰਲੋਕ ਵਿਚ। ਪਿਰ ਭਾਣੀ = ਪਿਰ ਨੂੰ ਭਾ ਗਈ, ਪ੍ਰਭੂ-ਪਤੀ ਨੂੰ ਚੰਗੀ ਲੱਗੀ।

SikhNet (Spanish)En la casa de los padres, la novia se inmerge en la Palabra y en la casa de los suegros de ella, el Consorte le ofrece Su Amor.

ਨਾਨਕ. ਸਤਿਗੁਰਿ ਮੇਲਿ ਮਿਲਾਈ; ਚੂਕੀ ਕਾਣਿ ਲੋਕਾਣੀ ॥੪॥੩॥

naanak. satigur mel milaaee; chookee kaan lokaanee |4|3|

Sant Singh KhalsaO Nanak, the True Guru has united me in His Union; my dependence on people has ended. ||4||3||
Manmohan SinghNanak, the True Guru has united me in the Lord's union and my subservience of people is ended.
Manmohan Singh (Punjabi)ਨਾਨਕ, ਸੱਚੇ ਗੁਰਾਂ ਨੇ ਮੈਨੂੰ ਸੁਆਮੀ ਦੇ ਮਿਲਾਪ ਅੰਦਰ ਮਿਲਾ ਦਿਤਾ ਹੈ ਅਤੇ ਮੁਕ ਗਈ ਹੈ, ਮੇਰੀ ਲੋਕਾ ਦੀ ਮੁਛੰਦਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰੂ ਮਿਲੇ ਤਿਨ ਗੁਰੋਂ ਨੇ ਹਰਿ ਕੇ ਮੇਲ ਮੇਂ ਮਿਲਾਈ ਹੈ ਔਰ ਲੋਕੋਂ ਕੀ ਕਨੋਡ ਸਭ ਚੁਕ ਗਈ ਹੈ॥੪॥੩॥☬ਮਨਮੁਖੋਂ ਕਾ ਹਾਲੁ ਕਹਤੇ ਹੈਂ:
Prof. Sahib Singhਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ (ਆਪਣੇ ਸ਼ਬਦ ਵਿਚ) ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ, ਉਸ ਨੂੰ ਦੁਨੀਆ ਦੀ ਮੁਥਾਜੀ ਨਹੀਂ ਰਹਿ ਜਾਂਦੀ ॥੪॥੩॥

ਪਦ ਅਰਥ ਸਤਿਗੁਰਿ = ਗੁਰੂ ਨੇ। ਮੇਲਿ = ਮੇਲ ਕੇ। ਕਾਣਿ = ਮੁਥਾਜੀ। ਲੋਕਾਣੀ = ਜਗਤ ਦੀ ॥੪॥੩॥

SikhNet (Spanish)Dice Nanak, a través del Guru se da la Unión con Dios y ella deja de apoyarse en lo mundano. (4-3)

Open this shabad (25 lines, Angs 1110-1111) →

Shabad Guru Nanak Dev Ji Raag Tukhaari continues on Ang 1112

ਤੁਖਾਰੀ ਮਹਲਾ ੧ ॥

tukhaaree mahalaa 1 |

Sant Singh KhalsaTukhaari, First Mehl:
Manmohan SinghTukhari 1st Guru.
Manmohan Singh (Punjabi)ਭੁਖਾਰੀ ਪਹਿਲੀ ਪਾਤਿਸ਼ਾਹੀ।
SikhNet (Spanish)Tukhari, Mejl Guru Nanak, Primer Canal Divino.

ਭੋਲਾਵੜੈ ਭੁਲੀ; ਭੁਲਿ ਭੁਲਿ ਪਛੋਤਾਣੀ ॥

bholaavarrai bhulee; bhul bhul pachhotaanee |

Sant Singh KhalsaDeluded by doubt, misled and confused, the soul-bride later regrets and repents.
Manmohan SinghThe bride is strayed by doubt and erring again and again she regrets.
Manmohan Singh (Punjabi)ਪਤਨੀ ਨੂੰ ਭਰਮ ਤੇ ਗੁਮਰਾਹ ਕਰ ਲਿਆ ਹੈ ਅਤੇ ਮੁੜ ਮੁੜ ਭੁੱਲ ਕੇ ਉਹ ਪਸਚਾਤਾਪ ਕਰਦੀ ਹੈ।
Fareedkot Teekaਮਨਮੁਖੋਂ ਕੀ ਬੁਧੀ (ਭੋਲਾਵੜੈ) ਅਗ੍ਯਾਨ ਕਰ ਭੂਲੀ ਹੈ, ਸੋ ਸਰੂਪ ਸੇ ਭੂਲ ਕਰ ਬਾਰੰਬਾਰ ਪਸਚਾਤਾਪੁ ਕਰਤੀ ਭਈ ਹੈ॥
Prof. Sahib Singh(ਜਿਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਨਾਮ ਤੋਂ ਵਾਂਜੀ ਰਹਿੰਦੀ ਹੈ, ਉਹ) ਕੋਝੇ ਭੁਲੇਖੇ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝ ਜਾਂਦੀ ਹੈ, ਮੁੜ ਮੁੜ ਗ਼ਲਤੀਆਂ ਕਰ ਕੇ ਪਛੁਤਾਂਦੀ ਰਹਿੰਦੀ ਹੈ।

ਪਦ ਅਰਥ ਭੋਲਾਵੜੈ = ਕੋਝੇ ਭੋਲਾਵੇ ਵਿਚ, ਕੋਝੇ ਭੁਲੇਖੇ ਵਿਚ। ਭੁਲੀ = ਕੁਰਾਹੇ ਪੈ ਗਈ। ਭੁਲਿ = ਗ਼ਲਤੀ ਕਰ ਕੇ। ਪਛੋਤਾਣੀ = ਅਫ਼ਸੋਸ ਕਰਦੀ ਰਹੀ, ਹੱਥ ਮਲਦੀ ਰਹੀ।

SikhNet (Spanish)Engañada por la duda, la novia se arrepiente al final.

ਪਿਰਿ ਛੋਡਿਅੜੀ ਸੁਤੀ; ਪਿਰ ਕੀ ਸਾਰ. ਨ ਜਾਣੀ ॥

pir chhoddiarree sutee; pir kee saar. na jaanee |

Sant Singh KhalsaAbandoning her Husband Lord, she sleeps, and does not appreciate His Worth.
Manmohan SinghForsaking her Groom she is gone asleep and knows not His worth.
Manmohan Singh (Punjabi)ਆਪਣੀ ਕੰਤ ਨੂੰ ਤਿਆਗ ਉਹ ਸੌ ਗਈ ਹੈ ਅਤੇ ਉਸ ਦੀ ਕਦਰ ਨੂੰ ਨਹੀਂ ਜਾਣਦੀ।
Fareedkot Teekaਤਿਸ ਮਨਮੁਖ ਰੂਪ ਇਸਤ੍ਰੀ ਨੇ (ਪਿਰ) ਪਤੀ ਕੀ ਸਾਰ ਨਹੀਂ ਜਾਤੀ, ਸੋ ਪਤੀ ਨੇ ਅਵਿਦ੍ਯਾ ਨਿੰਦ੍ਰਾ ਮੇਂ ਸੁਤੀ ਪੜੀ ਛੋਡ, ਭਾਵ ਪਰਮੇਸਰੁ ਉਸ ਪਰ ਅਤੀ ਨਿਰਾਜ ਹੈ॥
Prof. Sahib Singh(ਅਜਿਹੀ ਜੀਵ-ਇਸਤ੍ਰੀ) ਪ੍ਰਭੂ-ਪਤੀ ਦੀ ਕਦਰ ਨਹੀਂ ਸਮਝਦੀ। (ਮਾਇਆ ਦੇ ਮੋਹ ਦੀ ਨੀਂਦ ਵਿਚ) ਗ਼ਾਫ਼ਿਲ ਹੋ ਰਹੀ (ਅਜਿਹੀ ਜੀਵ-ਇਸਤ੍ਰੀ) ਨੂੰ ਪ੍ਰਭੂ-ਪਤੀ ਨੇ ਭੀ ਮਨੋਂ ਲਾਹ ਦਿੱਤਾ ਹੁੰਦਾ ਹੈ।

ਪਦ ਅਰਥ ਪਿਰਿ = ਪਿਰ ਨੇ, ਪ੍ਰਭੂ-ਪਤੀ ਨੇ। ਛੋਡਿਅੜੀ = ਤਿਆਗ ਦਿੱਤੀ, ਪਿਆਰ ਕਰਨਾ ਛੱਡ ਦਿੱਤਾ। ਸੁਤੀ = ਮਾਇਆ ਦੇ ਮੋਹ ਦੀ ਨੀਂਦ ਵਿਚ ਪਈ ਰਹੀ। ਸਾਰ = ਕਦਰ।

SikhNet (Spanish)Sí, ella se durmió, no atendió a su Esposo y no Lo llegó a conocer en verdad.

ਪਿਰਿ ਛੋਡੀ ਸੁਤੀ, ਅਵਗਣਿ ਮੁਤੀ; ਤਿਸੁ ਧਨ ਵਿਧਣ ਰਾਤੇ ॥

pir chhoddee sutee, avagan mutee; tis dhan vidhan raate |

Sant Singh KhalsaLeaving her Husband Lord, she sleeps, and is plundered by her faults and demerits. The night is so painful for this bride.
Manmohan SinghLeaving her Spouse, she goes to sleep and so is she beguiled by sins Painful are the nights of that bride.
Manmohan Singh (Punjabi)ਆਪਣੀ ਪਤੀ ਨੂੰ ਛੱਡ, ਉਹ ਸੌ ਜਾਂਦੀ ਹੈ ਤੇ ਇਸ ਲਹੀ ਪਾਪ ਉਸ ਨੂੰ ਠਗ ਲੈਂਦੇ ਹਨ। ਦੁਖਦਾਈ ਹਨ ਉਸ ਪਤਨੀ ਦੀਆਂ ਰਾਤਾਂ।
Fareedkot Teekaਪਤੀ ਕੋ ਛੋਡ ਕਰ ਕੇ ਜੋ ਸੁਤੀ ਹੈ ਇਸ ਅਵਗੁਣ ਕਰ ਕੇ ਪਤੀ ਨੇ (ਮੁਤੀ) ਤਿਆਗੀ ਹੈ, ਤਿਸ ਇਸਤ੍ਰੀ ਕੋ ਆਯੂ ਰੂਪੀ ਰਾਤ੍ਰੀ (ਵਿਧਣ) ਦੁਖ ਰੂਪ ਹੈ॥
Prof. Sahib Singhਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੀ ਹੋਈ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਪਿਆਰ ਕਰਨਾ ਛੱਡ ਦਿੱਤਾ, (ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੀ ਰਹਿਣ ਦੇ ਇਸ) ਔਗੁਣ ਦੇ ਕਾਰਨ ਤਿਆਗ ਦਿੱਤਾ, ਉਸ ਜੀਵ-ਇਸਤ੍ਰੀ ਦੀ ਜ਼ਿੰਦਗੀ ਦੀ ਰਾਤ ਦੁੱਖਦਾਈ ਹੋ ਜਾਂਦੀ ਹੈ (ਉਸ ਦੀ ਸਾਰੀ ਉਮਰ ਦੁੱਖਾਂ ਵਿਚ ਬੀਤਦੀ ਹੈ)।

ਪਦ ਅਰਥ ਅਵਗਣਿ = ਅਵਗਣ ਦੇ ਕਾਰਨ, (ਇਸ) ਭੁੱਲ ਦੇ ਕਾਰਨ, (ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੀ ਰਹਿਣ ਦੀ) ਭੁੱਲ ਦੇ ਕਾਰਨ। ਮੁਤੀ = (ਪਿਰ ਨੇ) ਤਿਆਗ ਦਿੱਤੀ। ਤਿਸੁ ਧਨ ਰਾਤੇ = ਉਸ (ਜੀਵ-) ਇਸਤ੍ਰੀ ਦੀ (ਜੀਵਨ) ਰਾਤ। ਵਿਧਣ = ਦੁੱਖ-ਭਰੀ।

SikhNet (Spanish)El vicio la torció y así pasó su noche sin su Señor, fue destruida por la lujuria, el enojo y el ego,

ਕਾਮਿ ਕ੍ਰੋਧਿ ਅਹੰਕਾਰਿ ਵਿਗੁਤੀ; ਹਉਮੈ ਲਗੀ ਤਾਤੇ ॥

kaam krodh ahankaar vigutee; haumai lagee taate |

Sant Singh KhalsaSexual desire, anger and egotism destroy her. She burns in egotism.
Manmohan SinghShe is destroyed by lust, wrath and ego and continues to burn in self-conceit.
Manmohan Singh (Punjabi)ਉਸ ਨੂੰ ਸਹਿਵਤ, ਗੁੱਸੇ ਅਤੇ ਗਰੂਰ ਨੇ ਨਾਸ ਕਰ ਦਿਤਾ ਹੈ ਅਤੇ ਉਸ ਸਵੈ-ਹੰਗਤਾ ਵਿੱਚ ਸੜਦੀ ਰਹਿੰਦੀ ਹੈ।
Fareedkot Teekaਜੋ ਕਾਮ, ਕ੍ਰੋਧ, ਹੰਕਾਰ ਕਰ (ਵਿਗੁਤੀ) ਖਰਾਬ ਹੋਈ ਹੈ, ਤਿਸ ਕੋ ਹੰਤਾ, ਮਮਤਾ ਵਾ ਹੰਕਾਰ ਕੀ (ਤਾਤੇ) ਚਾਹ ਵਾ ਤਪਤ ਲਾਗੀ ਹੈ॥
Prof. Sahib Singhਉਹ ਇਸਤ੍ਰੀ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ (ਸਦਾ) ਖ਼ੁਆਰ ਹੁੰਦੀ ਰਹਿੰਦੀ ਹੈ, ਉਸ ਨੂੰ ਹਉਮੈ ਚੰਬੜੀ ਰਹਿੰਦੀ ਹੈ ਉਸ ਨੂੰ ਈਰਖਾ ਚੰਬੜੀ ਰਹਿੰਦੀ ਹੈ।

ਪਦ ਅਰਥ ਕਾਮਿ = ਕਾਮ ਵਿਚ। ਕ੍ਰੋਧ ਵਿਚ। ਵਿਗੁਤੀ = ਖ਼ੁਆਰ ਹੁੰਦੀ ਰਹੀ। ਤਾਤੇ = ਤਾਤਿ, ਈਰਖਾ।

SikhNet (Spanish)se conservó intoxicada por su propio protagonismo, sufriendo todo tipo de dolor.

ਉਡਰਿ ਹੰਸੁ ਚਲਿਆ ਫੁਰਮਾਇਆ; ਭਸਮੈ ਭਸਮ ਸਮਾਣੀ ॥

auddar hans chaliaa furamaaeaa; bhasamai bhasam samaanee |

Sant Singh KhalsaWhen the soul-swan flies away, by the Command of the Lord, her dust mingles with dust.
Manmohan SinghWhen soul-swan flies away, under the Lord's command, her dust mingles with dust.
Manmohan Singh (Punjabi)ਜਦ ਆਤਮਾ-ਰਾਜਹੰਸ ਸੁਅਮੀ ਦੇ ਹੁਕਮ ਤਾਬੇ ਉਡ ਜਾਂਦੀ ਹੈ ਤਾਂ ਉਸ ਦੀ ਮਿੱਟੀ ਮਿੱਟੀ ਨਾਲ ਮਿਲ ਜਾਂਦੀ ਹੈ।
Fareedkot Teekaਜਬ ਪਰਮੇਸਰ ਨੇ ਹੁਕਮ ਫੁਰਮਾਯਾ ਤਬ (ਹੰਸੁ) ਜੀਵ ਦੇਹ ਸੇ (ਉਡਰਿ) ਨਿਕਸ ਚਲਾ, ਦੇਹ ਭਸਮ ਰੂਪ ਹੋਇ ਕਰ ਭਸਮ ਮੇਂ ਸਮਾਇ ਗਈ॥
Prof. Sahib Singhਪਰਮਾਤਮਾ ਦੇ ਹੁਕਮ ਅਨੁਸਾਰ ਜੀਵਾਤਮਾ (ਤਾਂ ਆਖ਼ਿਰ ਸਰੀਰ ਨੂੰ ਛੱਡ ਕੇ) ਤੁਰ ਪੈਂਦਾ ਹੈ, ਤੇ, ਸਰੀਰ ਮਿੱਟੀ ਦੀ ਢੇਰੀ ਹੋ ਕੇ ਮਿੱਟੀ ਨਾਲ ਮਿਲ ਜਾਂਦਾ ਹੈ।

ਪਦ ਅਰਥ ਉਡਰਿ = ਉੱਡ ਕੇ। ਉਡਰਿ ਚਲਿਆ = ਉੱਡ ਤੁਰਿਆ। ਹੰਸੁ = ਜੀਵਾਤਮਾ। ਭਸਮ = ਮਿੱਟੀ।

SikhNet (Spanish)0Cuando el Alma cisne voló, por la Voluntad del Señor, su polvo se mezcló con el polvo.

ਨਾਨਕ ਸਚੇ ਨਾਮ ਵਿਹੂਣੀ; ਭੁਲਿ ਭੁਲਿ ਪਛੋਤਾਣੀ ॥੧॥

naanak sache naam vihoonee; bhul bhul pachhotaanee |1|

Sant Singh KhalsaO Nanak, without the True Name, she is confused and deluded, and so she regrets and repents. ||1||
Manmohan SinghNanak without the True Name, the bride repeatedly strays and repents.
Manmohan Singh (Punjabi)ਨਾਨਕ ਸੱਚੇ ਨਾਮ ਦੇ ਬਗੈਰ ਪਤਨੀ ਬਾਰੰਬਾਰ ਭੁਲਦੀ ਅਤੇ ਅਫਸੋਸ ਕਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚੇ ਨਾਮ ਸੇ ਰਹਿਤ ਇਸਤ੍ਰੀ ਭੂਲ ਭੂਲ ਕਰ ਪਸਚਾਤਾਪ ਕਰਤੀ ਭਈ॥੧॥☬ਦੇਹਿ ਰੂਪ ਇਸਤ੍ਰੀ ਜੀਵ ਪਤੀ ਕੋ ਜੋ ਬੇਨਤੀ ਸੁਨਾਵਤੀ ਹੈ। ਸੋ ਤਤਸਟ ਹੋ ਕਰ ਗੁਰੂ ਜੀ ਕਹਤੇ ਹੈਂ:
Prof. Sahib Singhਪਰ, ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਭੁੱਲੀ ਹੋਈ ਜੀਵ-ਇਸਤ੍ਰੀ ਸਾਰੀ ਉਮਰ ਭੁੱਲਾਂ ਕਰ ਕਰ ਕੇ (ਅਨੇਕਾਂ ਦੁੱਖ ਸਹੇੜ ਕੇ) ਪਛੁਤਾਂਦੀ ਰਹਿੰਦੀ ਹੈ ॥੧॥

ਪਦ ਅਰਥ ਵਿਹੂਣੀ = ਸੱਖਣੀ ॥੧॥

SikhNet (Spanish)Dice Nanak, privado del Nombre Verdadero, la novia fue engañada por la duda y se arrepintió al final. (1)

ਸੁਣਿ ਨਾਹ ਪਿਆਰੇ; ਇਕ ਬੇਨੰਤੀ ਮੇਰੀ ॥

sun naah piaare; ik benantee meree |

Sant Singh KhalsaPlease listen, O my Beloved Husband Lord, to my one prayer.
Manmohan SinghO my dear Spouse listen one supplication of mine.
Manmohan Singh (Punjabi)ਹੇ ਮੇਰੇ ਲਾਡਲੇ ਭਰਤੇ! ਤੂੰ ਮੇਰੀ ਇਕ ਪ੍ਰਾਰਥਨਾ ਸੁਣ!
Fareedkot Teekaਹੇ ਪ੍ਯਾਰੇ ਪਤੀ! ਇਕ ਮੇਰੀ ਬੇਨਤੀ ਸ੍ਰਵਣ ਕਰੀਏ॥
Prof. Sahib Singhਹੇ ਪਿਆਰੇ (ਪ੍ਰਭੂ-) ਪਤੀ! ਮੇਰੀ ਇਕ ਬੇਨਤੀ ਸੁਣ-

ਪਦ ਅਰਥ ਨਾਹ = ਹੇ ਨਾਹ! ਹੇ ਨਾਥ! ਹੇ ਖਸਮ!

SikhNet (Spanish)Oh mi Amado Esposo, escucha mi oración, habitas en mi ser,

ਤੂ ਨਿਜ ਘਰਿ ਵਸਿਅੜਾ; ਹਉ ਰੁਲਿ ਭਸਮੈ ਢੇਰੀ ॥

too nij ghar vasiarraa; hau rul bhasamai dteree |

Sant Singh KhalsaYou dwell in the home of the self deep within, while I roll around like a dust-ball.
Manmohan SinghThou abide in Thine own Home and rolling about I now say or do?
Manmohan Singh (Punjabi)ਤੂੰ ਆਪਣੇ ਨਿਜ ਦੇ ਧਾਮ ਅੰਦਰ ਵਸਦਾ ਹੈ ਅਤੇ ਮੈਂ ਭੰਭਲਭੂਸੇ ਖਾ, ਮਿੱਟੀ ਦੀ ਢੇਰੀ ਹੋ ਗਈ ਹਾਂ।
Fareedkot Teekaਤੂੰ ਅਪਨੇ ਔਰ ਘਰ ਵਿਖੇ ਬਸਤਾ ਹੈਂ, ਭਾਵ ਹੋਰ ਦੇਹ ਧਾਰਨ ਕਰਤਾ ਹੈਂ। ਮੈਂ ਤੇਰੇ ਬਿਨਾਂ ਰੁਲ ਕਰ ਭਸਮ ਕੀ ਢੇਰੀ ਹੋ ਜਾਤੀ ਹੂੰ, ਭਾਵ ਚੈਤੰਨ ਕੇ ਵਿਜੋਗ ਕਰ ਦੇਹ ਕਾ ਅਭਾਵ ਹੋ ਜਾਤਾ ਹੈ॥
Prof. Sahib Singhਤੂੰ ਆਪਣੇ ਘਰ ਵਿਚ ਵੱਸ ਰਿਹਾ ਹੈਂ, ਪਰ ਮੈਂ (ਤੈਥੋਂ ਵਿਛੁੜ ਕੇ ਵਿਕਾਰਾਂ ਵਿਚ) ਖ਼ੁਆਰ ਹੋ ਕੇ ਸੁਆਹ ਦੀ ਢੇਰੀ ਹੋ ਰਹੀ ਹਾਂ।

ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ। ਹਉ = ਹਉਂ, ਮੈਂ। ਰੁਲਿ = ਰੁਲ ਕੇ, (ਵਿਕਾਰਾਂ ਵਿਚ), ਖ਼ੁਆਰ ਹੋ ਕੇ।

SikhNet (Spanish)Tu Hogar, y aún así estoy siendo esparcido como un puñado de polvo.

ਬਿਨੁ ਅਪਨੇ ਨਾਹੈ. ਕੋਇ, ਨ ਚਾਹੈ; ਕਿਆ ਕਹੀਐ. ਕਿਆ ਕੀਜੈ ॥

bin apane naahai. koe, na chaahai; kiaa kaheeai. kiaa keejai |

Sant Singh KhalsaWithout my Husband Lord, no one likes me at all; what can I say or do now?
Manmohan SinghWithout my spouse, none likes me. What should I now say or do?
Manmohan Singh (Punjabi)ਆਪਣੇ ਕੰਤ ਦੇ ਬਗੈਰ ਮੈਨੂੰ ਕੋਈ ਭੀ ਨਹੀਂ ਚਾਹੁੰਦਾ। ਮੈਂ ਹੁਣ ਕੀ ਆਖਾ ਤੇ ਕੀ ਕਰਾਂ?
Fareedkot Teekaਹੇ ਅਪਨੇ ਪਤੀ! ਤੇਰੇ ਸੇ ਬਿਨਾਂ ਮੇਰੇ ਕੋ ਕੋਈ ਚਾਹਤਾ ਨਹੀਂ ਹੈ, ਤਾਂ ਤੇ ਕਯਾ ਕਹੀਏ ਔਰ ਕਿਆ ਉਪਾਉ ਕਰੀਏ?
Prof. Sahib Singhਆਪਣੇ (ਪ੍ਰਭੂ-) ਪਤੀ ਤੋਂ ਬਿਨਾ (ਪ੍ਰਭੂ-ਪਤੀ ਤੋਂ ਵਿਛੁੜੀ ਜੀਵ-ਇਸਤ੍ਰੀ ਨੂੰ) ਕੋਈ ਪਿਆਰ ਨਹੀਂ ਕਰਦਾ। (ਇਸ ਹਾਲਤ ਵਿਚ ਫਿਰ) ਕੀਹ ਆਖਣਾ ਚਾਹੀਦਾ ਹੈ? ਕੀਹ ਕਰਨਾ ਚਾਹੀਦਾ ਹੈ?

ਪਦ ਅਰਥ ਬਿਨੁ ਨਾਹੈ = ਖਸਮ ਤੋਂ ਬਿਨਾ। ਨ ਚਾਹੈ = ਪਸੰਦ ਨਹੀਂ ਕਰਦਾ। ਕਿਆ ਕਹੀਐ = ਕੀਹ ਆਖਣਾ ਚਾਹੀਦਾ ਹੈ? ਕਿਆ ਕੀਜੈ = ਕੀਹ ਕਰਨਾ ਚਾਹੀਦਾ ਹੈ?

SikhNet (Spanish)Sin Ti, a nadie le agrado, ahora, ¿qué puedo decir o hacer?

ਅੰਮ੍ਰਿਤ ਨਾਮੁ ਰਸਨ ਰਸੁ ਰਸਨਾ; ਗੁਰਸਬਦੀ ਰਸੁ ਪੀਜੈ ॥

amrit naam rasan ras rasanaa; gurasabadee ras peejai |

Sant Singh KhalsaThe Ambrosial Naam, the Name of the Lord, is the sweetest nectar of nectars. Through the Word of the Guru's Shabad, with my tongue, I drink in this nectar.
Manmohan SinghThrough the Guru's instruction, with my tongue, quaff I the immortalising Nectar-Name which is the Nectar of all the Nectars.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਆਪਣੀ ਜੀਭ੍ਹਾ ਨਾਲ, ਮੈਂ ਸਾਰਿਆਂ ਅੰਮ੍ਰਿਤਾਂ ਦੇ ਅੰਮ੍ਰਿਤ, ਸੁਰਜੀਤ ਕਰਨ ਵਾਲੇ ਨਾਮ ਦੇ ਆਬਿ-ਹਿਯਾਤ ਨੂੰ ਪਾਨ ਕਰਦੀ ਹਾਂ।
Fareedkot Teekaਤਾਂ ਤੇ ਗੁਰ ਸਬਦ ਕਰ ਨਾਮ ਅੰਮ੍ਰਿਤ ਕੋ ਰਸੋਂ ਸੇ ਬੇਰਸ ਹੋ ਕਰ ਰਸਨਾ ਦ੍ਵਾਰਾ ਪੀਵਣਾ ਕਰੀਏ॥
Prof. Sahib Singh(ਹੇ ਜੀਵ-ਇਸਤ੍ਰੀ!) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ (ਦੁਨੀਆ ਦੇ) ਸਭ ਰਸਾਂ ਤੋਂ ਸ੍ਰੇਸ਼ਟ ਰਸ ਹੈ; ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਰਸ ਜੀਭ ਨਾਲ ਪੀਂਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ। ਰਸਨ ਰਸੁ = ਸਾਰੇ ਰਸਾਂ ਤੋਂ ਸ੍ਰੇਸ਼ਟ ਰਸ। ਰਸਨਾ = ਜੀਭ ਨਾਲ। ਗੁਰ ਸਬਦੀ = ਗੁਰੂ ਦੇ ਸ਼ਬਦ ਵਿਚ ਜੁੜ ਕੇ। ਪੀਜੈ = ਪੀਣਾ ਚਾਹੀਦਾ ਹੈ।

SikhNet (Spanish)Bendíceme con Tu Nombre de Néctar, para que por medio de la Palabra del Guru me Lo beba.

ਵਿਣੁ ਨਾਵੈ. ਕੋ ਸੰਗਿ. ਨ ਸਾਥੀ; ਆਵੈ ਜਾਇ ਘਨੇਰੀ ॥

vin naavai. ko sang. na saathee; aavai jaae ghaneree |

Sant Singh KhalsaWithout the Name, no one has any friend or companion; millions come and go in reincarnation.
Manmohan SinghWithout the Name, no one is man's friend and comrade. Without it millions continue coming and going.
Manmohan Singh (Punjabi)ਨਾਮ ਦੇ ਬਗੈਰ, ਬੰਦੇ ਦਾ ਕੋਈ ਦੋਸਤ ਅਤੇ ਸੰਗੀ ਨਹੀਂ। ਇਸ ਦੇ ਬਾਝੋਂ ਕ੍ਰੋੜਾ ਹੀ ਆਉਂਦੇ ਅਤੇ ਜਾਂਦੇ ਰਹਿੰਦੇ ਹਨ।
Fareedkot Teekaਨਾਮ ਸੇ ਬਿਨਾਂ ਤੇਰਾ ਕੋਈ ਸੰਗੀ ਸਾਥੀ ਨਹੀਂ ਹੋਤਾ, ਇਸੀ ਤਰਾਂ ਬਹੁਤੀ ਸ੍ਰਿਸਟੀ ਜਮਤੀ ਮਰਤੀ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ (ਜਿੰਦ ਦਾ ਹੋਰ) ਕੋਈ ਸੰਗੀ ਨਹੀਂ ਕੋਈ ਸਾਥੀ ਨਹੀਂ। (ਨਾਮ ਤੋਂ ਖੁੰਝ ਕੇ) ਬਹੁਤ ਲੋਕਾਈ ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ।

ਪਦ ਅਰਥ ਸੰਗਿ = ਸੰਗੀ। ਆਵੈ ਜਾਇ = ਜੰਮਦੀ ਮਰਦੀ ਹੈ, ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ। ਘਨੇਰੀ = ਬਹੁਤ ਲੋਕਾਈ।

SikhNet (Spanish)Sin Tu Nombre, no hay nadie amigable que me dé compañía, aunque millones de seres van y vienen.

ਨਾਨਕ. ਲਾਹਾ ਲੈ ਘਰਿ ਜਾਈਐ; ਸਾਚੀ ਸਚੁ ਮਤਿ ਤੇਰੀ ॥੨॥

naanak. laahaa lai ghar jaaeeai; saachee sach mat teree |2|

Sant Singh KhalsaNanak: the profit is earned and the soul returns home. True, true are Your Teachings. ||2||
Manmohan SinghSays Nanak, true, true is thine instruction, O Guru by which man departs to the Lord's Home, after reaping profit.
Manmohan Singh (Punjabi)ਗੁਰੂ ਜੀ ਆਖਦੇ ਹਨ, ਸੱਚੀ ਸੱਚੀ ਹੈ ਤੇਰੀ ਸਿੱਖਿਆ ਹੇ ਗੁਰਦੇਵ ਜਿਸ ਦੁਆਰਾ ਨਫਾ ਕਮਾ ਕੇ ਆਦਮੀ ਸਾਹਿਬ ਦੇ ਧਾਮਾਂ ਨੂੰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਸਚੁ) ਨਿਸਚੈ ਕਰ ਕੇ ਤਬ ਤੇਰੀ ਸਾਚੀ ਮਤਿ ਹੈ ਜੇ ਜਨਮ ਕਾ ਲਾਭ ਲੈਕਰ ਪ੍ਰਲੋਕ ਰੂਪ ਘਰ ਮੇਂ ਜਾਈਏ॥੨॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ-ਲਾਭ ਖੱਟ ਕੇ ਪ੍ਰਭੂ ਦੀ ਹਜ਼ੂਰੀ ਵਿਚ ਅੱਪੜ ਜਾਈਦਾ ਹੈ। ਪਰਮਾਤਮਾ ਦਾ ਸਦਾ-ਥਿਰ ਨਾਮ (ਜਪਿਆ ਕਰ। ਇਸ ਦੀ ਬਰਕਤ ਨਾਲ) ਤੇਰੀ ਮੱਤ (ਵਿਕਾਰਾਂ ਦੇ ਹੱਲਿਆਂ ਤੋਂ) ਅਡੋਲ ਹੋ ਜਾਇਗੀ ॥੨॥

ਪਦ ਅਰਥ ਨਾਨਕ = ਹੇ ਨਾਨਕ! ਲਾਹਾ = ਲਾਭ। ਘਰਿ = ਘਰ ਵਿਚ, ਪ੍ਰਭੂ-ਚਰਨਾਂ ਵਿਚ। ਜਾਈਐ = ਜਾਣਾ ਚਾਹੀਦਾ ਹੈ। ਸਾਚੀ ਮਤਿ = ਪਵਿੱਤਰ ਮੱਤ। ਸਚੁ = ਸਦਾ-ਥਿਰ ਹਰਿ-ਨਾਮ (ਨੂੰ ਸਿਮਰਿਆਂ) ॥੨॥

SikhNet (Spanish)Dice Nanak, Verdadera es Tu Instrucción, oh Señor, bendíceme para que me lleve la Utilidad de Tu Nombre de regreso a mi hogar. (2)

ਸਾਜਨ ਦੇਸਿ; ਵਿਦੇਸੀਅੜੇ. ਸਾਨੇਹੜੇ ਦੇਦੀ ॥

saajan des; videseearre. saaneharre dedee |

Sant Singh KhalsaO Friend, You have travelled so far from Your homeland; I send my message of love to You.
Manmohan SinghO my Friend, from thy home land, Thou are gone abroad, I send messages of love to Thee.
Manmohan Singh (Punjabi)ਹੇ ਮੇਰੇ ਮਿੱਤ੍ਰਾਂ! ਆਪਣੇ ਦੇਸੋ ਤੂੰ ਪ੍ਰਦੇਸ਼ ਚਲਿਆ ਗਿਆ ਹੈ। ਮੈਂ ਤੈਨੂੰ ਪਿਆਰ ਤੇ ਸੁਨੇਹੇ ਘਲਦੀ ਹਾਂ।
Fareedkot Teekaਪਰਮੇਸਰ ਸਾਜਨ ਰਿਦੇ ਦੇਸ ਸੇ ਬਿਦੇਸ ਹੀ ਹੋ ਰਹਾ ਹੈ, ਭਾਵ ਪ੍ਰਾਪਤਿ ਨਹੀਂ ਹੈ। ਤਾਂ ਤੇ ਪ੍ਰਾਪਤੀ ਕੇ (ਸਾਨੇਹੜੇ) ਸੰਦੇਸੇ, ਈਹਾਂ (ਦੇਦੀ) ਪਦ ਕਾ ਪੂਛਤੀ ਹੂੰ ਸੰਕੇਤਕ ਅਰਥ ਹੈ; ਵਾ ਸੁਨੇਹੇ ਦੇਤੀ ਹਾਂ, ਭਾਵ ਸੰਤੋਂ ਪਾਸ ਅਪਨੀ ਬੇਨਤੀ ਕਰਤੀ ਹਾਂ ਕੇ ਪਰਮੇਸਰ ਮੇਰੇ ਕੋ ਮਿਲਾਓ॥
Prof. Sahib Singhਸੱਜਣ-ਪ੍ਰਭੂ ਜੀ (ਹਰੇਕ ਜੀਵ-ਇਸਤ੍ਰੀ ਦੇ) ਹਿਰਦੇ-ਦੇਸ ਵਿਚ ਵੱਸ ਰਹੇ ਹਨ, (ਪਰ ਨਾਮ-ਹੀਣ ਜੀਵ-ਇਸਤ੍ਰੀ ਦੁੱਖਾਂ ਵਿਚ ਘਿਰ ਕੇ ਉਸ ਨੂੰ) ਪਰਦੇਸ ਵਿਚ ਵੱਸਦਾ ਜਾਣ ਕੇ (ਦੁੱਖਾਂ ਤੋਂ ਬਚਣ ਲਈ) ਤਰਲੇ-ਭਰੇ ਸਨੇਹੇ ਭੇਜਦੀ ਹੈ।

ਪਦ ਅਰਥ ਸਾਜਨ = ਸੱਜਣ ਪ੍ਰਭੂ ਜੀ! ਦੇਸਿ = ਦੇਸ ਵਿਚ, (ਜੀਵ-ਇਸਤ੍ਰੀ ਦੇ) ਹਿਰਦੇ-ਦੇਸ ਵਿਚ। ਵਿਦੇਸ = ਪਰਦੇਸ। ਵਿਦੇਸੀ = ਪਰਦੇਸੀ, ਪਰਦੇਸ ਵਿਚ ਰਹਿਣ ਵਾਲਾ। ਦੇਦੀ = ਦੇਂਦੀ।

SikhNet (Spanish)Oh mi Bienamado, cuando no estás, te envío mensajes de Amor,

ਸਾਰਿ ਸਮਾਲੇ ਤਿਨ ਸਜਣਾ; ਮੁੰਧ ਨੈਣ ਭਰੇਦੀ ॥

saar samaale tin sajanaa; mundh nain bharedee |

Sant Singh KhalsaI cherish and remember that Friend; the eyes of this soul-bride are filled with tears.
Manmohan SinghI, the bride, heartily remember that Friend and my eyes are brimful with treas.
Manmohan Singh (Punjabi)ਮੈਂ ਸਹੇਲੀ, ਉਸ ਮਿਤ੍ਰ ਨੂੰ ਦਿਲੋ ਯਾਦ ਕਰਦੀ ਹਾਂ ਅਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਪੂਰਤ ਹਨ।
Fareedkot Teekaਤਿਸ ਸਜਨੋਂ ਕੀ ਸਾਰ ਸੰਭਾਲ ਕਰ ਮੈਂ ਮੁੰਧ ਜਲ ਕਰ ਕੇ ਨੇਤ੍ਰੋਂ ਕੋ ਭਰ ਰਹੀ ਹੂੰ॥
Prof. Sahib Singh(ਨਾਮ ਤੋਂ ਵਾਂਜੀ ਹੋਈ) ਅੰਞਾਣ ਜੀਵ-ਇਸਤ੍ਰੀ (ਸਹੇੜੇ ਹੋਏ ਦੁੱਖਾਂ ਦੇ ਕਾਰਨ) ਰੋਂਦੀ ਹੈ, ਵਿਰਲਾਪ ਕਰਦੀ ਹੈ ਤੇ ਉਸ ਸੱਜਣ-ਪ੍ਰਭੂ ਜੀ ਨੂੰ ਮੁੜ ਮੁੜ ਯਾਦ ਕਰਦੀ ਹੈ।

ਪਦ ਅਰਥ ਸਾਰਿ = ਚੇਤੇ ਕਰ ਕੇ, ਯਾਦ ਕਰ ਕੇ। ਸਮਾਲੇ = (ਹਿਰਦੇ ਵਿਚ) ਸਾਂਭਦੀ ਹੈ। ਤਿਨ ਸਜਣਾ = ਉਹਨਾਂ ਸੱਜਣਾਂ ਨੂੰ, ਪ੍ਰਭੂ ਸੱਜਣ ਜੀ ਨੂੰ। ਮੁੰਧ = {मुग्धा} ਅੰਞਾਣ ਜੀਵ-ਇਸਤ੍ਰੀ।

SikhNet (Spanish)te alabo siempre y mis ojos se empapan de lágrimas,

ਮੁੰਧ ਨੈਣ ਭਰੇਦੀ. ਗੁਣ ਸਾਰੇਦੀ; ਕਿਉ ਪ੍ਰਭ ਮਿਲਾ ਪਿਆਰੇ ॥

mundh nain bharedee. gun saaredee; kiau prabh milaa piaare |

Sant Singh KhalsaThe eyes of the soul-bride are filled with tears; I dwell upon Your Glorious Virtues. How can I meet my Beloved Lord God?
Manmohan SinghThy bride's(Mine) eyes are brimful with tears. I utter Thine praise. How can I meet Thee, O my loved Lord?
Manmohan Singh (Punjabi)ਤੇਰੀ ਪਤਨੀ ਦੀਆਂ (ਮੇਰੀਆਂ) ਅੱਖਾਂ ਹੰਝੂਆਂ ਨਾਲ ਪੁਰਤ ਹਨ। ਮੈਂ ਤੇਰੀ ਕੀਰਤੀ ਉਚਾਰਨ ਕਰਦੀ ਹਾਂ। ਮੈਂ ਤੈਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ, ਹੈ ਮੇਰੇ ਕਿਠੜੇ ਮਾਲਕ?
Fareedkot Teekaਮੈਂ ਮੁੰਧ ਨੇਤ੍ਰੋਂ ਕੋ ਭਰਤੀ ਹੂੰ ਅਰ ਤਿਸ ਕੇ ਗੁਣੋ ਕੋ ਸੰਭਾਲ ਰਹੀ ਹੂੰ, ਅਪਣੇ ਪਿਆਰੇ ਪ੍ਰਭੂ ਕੋ ਕੈਸੇ ਮਿਲੋਂ?
Prof. Sahib Singh(ਨਾਮ ਤੋਂ ਵਾਂਜੀ ਹੋਈ) ਅੰਞਾਣ ਜੀਵ-ਇਸਤ੍ਰੀ (ਸਹੇੜੇ ਦੁੱਖਾਂ ਦੇ ਕਾਰਨ) ਵਿਰਲਾਪ ਕਰਦੀ ਹੈ, ਪ੍ਰਭੂ-ਪਤੀ ਦੇ ਗੁਣ ਚੇਤੇ ਕਰਦੀ ਹੈ, (ਤੇ, ਤਰਲੇ ਲੈਂਦੀ ਹੈ ਕਿ) ਪਿਆਰੇ ਪ੍ਰਭੂ ਨੂੰ ਕਿਵੇਂ ਮਿਲਾਂ।

ਪਦ ਅਰਥ ਸਾਰੇਦੀ = ਸਾਰੇਂਦੀ, ਯਾਦ ਕਰਦੀ ਹੈ। ਕਿਉ ਪ੍ਰਭ ਮਿਲਾ = ਕਿਉਂ ਪ੍ਰਭ ਮਿਲਾਂ, ਮੈਂ ਕਿਵੇਂ ਪ੍ਰਭੂ ਨੂੰ ਮਿਲਾਂ?

SikhNet (Spanish)trato de obtener Méritos y de aprender la forma de llegar hasta Ti.

ਮਾਰਗੁ ਪੰਥੁ. ਨ ਜਾਣਉ, ਵਿਖੜਾ; ਕਿਉ ਪਾਈਐ ਪਿਰੁ ਪਾਰੇ ॥

maarag panth. na jaanau, vikharraa; kiau paaeeai pir paare |

Sant Singh KhalsaI do not know the treacherous path, the way to You. How can I find You and cross over, O my Husband Lord?
Manmohan SinghI know not the arduous way and path to Thee. How can I reach Thee, O Love, at the yonder shore?
Manmohan Singh (Punjabi)ਮੈਂ ਤੇਰੇ ਕਠਨ ਰਸਤੇ ਅਤੇ ਰਾਹ ਨੂੰ ਨਹੀਂ ਜਾਣਦੀ, ਹੈ ਪਿਆਰੇ! ਮੈਂ ਤੇਰੇ ਕੋਲ ਪਰਲੇ ਪਾਰ ਕਿਸ ਤਰ੍ਹਾਂ ਪੁਜ ਸਕਦੀ ਹਾਂ?
Fareedkot Teekaਮਾਰਗੋਂ ਮੇਂ ਸੇ ਹਰੀ ਕਾ ਪੰਥੁ ਜੋ (ਵਿਖੜਾ) ਕਠਨੁ ਹੈ ਤਿਸ ਕੋ ਮੈਂ ਨਹੀ ਜਾਨਤੀ ਹੂੰ। ਤਾਂ ਤੇ ਸੰਸਾਰ ਸਮੁੰਦ੍ਰ ਸੇ ਪਾਰ ਹੋ ਕਰ ਪ੍ਯਾਰੇ ਪਤੀ ਕੋ ਕੈਸੇ ਪਾਈਏ; ਵਾ ਤਿਸ ਪਤੀ ਕਾ ਪਾਰ ਕੈਸੇ ਪਾਈਏ, ਭਾਵ ਤਿਸ ਕਾ ਅੰਤੁ ਨਹੀਂ ਆਵਤਾ ਹੈ॥☬ੇ ਕਹੈਂ ਤਿਸ ਬਿਅੰਤ ਸੇ ਕੈਸੇ ਮਿਲੀਏ? ਸੋ ਕਹਤੇ ਹੈਂ:
Prof. Sahib Singh(ਜਿਸ ਦੇਸ ਵਿਚ ਉਹ ਵੱਸਦਾ ਹੈ, ਉਸ ਦਾ) ਰਸਤਾ (ਅਨੇਕਾਂ ਵਿਕਾਰਾਂ ਦੀਆਂ) ਔਕੜਾਂ ਨਾਲ ਭਰਿਆ ਹੋਇਆ ਹੈ, ਮੈਂ ਉਹ ਰਸਤਾ ਜਾਣਦੀ ਭੀ ਨਹੀਂ ਹਾਂ, ਮੈਂ ਉਸ ਪਤੀ ਨੂੰ ਕਿਵੇਂ ਮਿਲਾਂ, ਉਹ ਤਾਂ (ਇਹਨਾਂ ਵਿਕਾਰਾਂ ਦੀਆਂ ਰੁਕਾਵਟਾਂ ਤੋਂ) ਪਾਰਲੇ ਪਾਸੇ ਰਹਿੰਦਾ ਹੈ।

ਪਦ ਅਰਥ ਮਾਰਗੁ = ਰਸਤਾ। ਪੰਥੁ = ਰਸਤਾ। ਨ ਜਾਣਉ = ਨ ਜਾਣਉਂ, ਮੈਂ ਨਹੀਂ ਜਾਣਦੀ। ਵਿਖੜਾ = ਔਖਾ, ਔਕੜਾਂ-ਭਰਿਆ। ਪਾਰੇ = (ਵਿਖੜੇ ਰਸਤੇ ਤੋਂ) ਪਾਰਲੇ ਪਾਸੇ।

SikhNet (Spanish)Tu Camino es difícil de andar y no se cómo llegar a Ti hasta la otra orilla. Sí, a través de la Palabra del Guru,

ਸਤਿਗੁਰਸਬਦੀ ਮਿਲੈ ਵਿਛੁੰਨੀ; ਤਨੁ ਮਨੁ ਆਗੈ ਰਾਖੈ ॥

satigurasabadee milai vichhunee; tan man aagai raakhai |

Sant Singh KhalsaThrough the Shabad, the Word of the True Guru, the separated soul-bride meets with the Lord; I place my body and mind before You.
Manmohan SinghBy the True Guru's word, I, the separated bride, can meet with Thee, by placing before Thee my body and soul.
Manmohan Singh (Punjabi)ਸਚੇ ਗੁਰਾਂ ਦੀ ਬਾਣੀ ਦੁਆਰਾ, ਮੈਂ ਵਿਛੁੜੀ ਹੋਈ ਪਤਨੀ, ਆਪਣੀ ਦੇਹ ਤੇ ਜਿੰਦੜੀ ਤੇਰੇ ਮੂਹਰੇ ਰਖ ਕੇ ਤੇਰੇ ਲਾਲ ਮਿਲ ਸਕਦੀ ਹਾਂ।
Fareedkot Teekaਜੇਕਰ ਤਨੁ ਔ ਮਨੁ ਪਤੀ ਕੇ ਆਗੇ ਰਾਖ ਦੇਵੇ ਤੋ ਪਤੀ ਸੇ (ਵਿਛੁੰਨੀ) ਵਿਛੜੀ ਹੂਈ ਸਤਿਗੁਰੋਂ ਕੇ ਸਬਦ ਕਰ ਮਿਲਤੀ ਹੈ॥
Prof. Sahib Singh(ਹੇ ਭਾਈ!) ਜਿਹੜੀ ਵਿਛੁੜੀ ਹੋਈ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਤਨ ਆਪਣਾ ਮਨ ਉਸ ਦੇ ਹਵਾਲੇ ਕਰ ਦੇਂਦੀ ਹੈ, ਉਹ ਉਸ ਨੂੰ ਮਿਲ ਪੈਂਦੀ ਹੈ।

ਪਦ ਅਰਥ ਸਬਦੀ = ਸ਼ਬਦ ਦੀ ਰਾਹੀਂ। ਵਿਛੁੰਨੀ = ਵਿਛੁੜੀ ਹੋਈ ਜੀਵ-ਇਸਤ੍ਰੀ। ਆਗੈ ਰਾਖੈ = (ਪ੍ਰਭੂ-ਪਤੀ ਦੇ) ਅੱਗੇ ਰੱਖ ਦੇਂਦੀ ਹੈ, ਭੇਟਾ ਕਰ ਦੇਂਦੀ ਹੈ।

SikhNet (Spanish)Yo, la novia separada, me uniré a Ti, cuando me entregue en cuerpo y Alma.

ਨਾਨਕ. ਅੰਮ੍ਰਿਤ ਬਿਰਖੁ. ਮਹਾ ਰਸ ਫਲਿਆ; ਮਿਲਿ ਪ੍ਰੀਤਮ. ਰਸੁ ਚਾਖੈ ॥੩॥

naanak. amrit birakh. mahaa ras faliaa; mil preetam. ras chaakhai |3|

Sant Singh KhalsaO Nanak, the ambrosial tree bears the most delicious fruits; meeting with my Beloved, I taste the sweet essence. ||3||
Manmohan SinghNanak, the ambrosial tree bears the most delicious fruits. Meeting with Thee, my Love, their relish is tasted.
Manmohan Singh (Punjabi)ਨਾਨਕ, ਅੰਮ੍ਰਿਤਮਈ ਰੁੱਖ ਨੂੰ ਪਰਮ ਰਸਦਾਇਕ ਫਲ ਲਗੇ ਹੋਏ ਹਨ। ਮੇਰੇ ਪਿਆਰੇ ਤੇਰੇ ਨਾਲ ਮਿਲ ਕੇ ਉਨ੍ਹਾਂ ਦਾ ਸੁਆਦ ਚੱਖਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰ ਅੰਮ੍ਰਿਤ ਕਾ ਬ੍ਰਿਛ ਹੈ ਅਰੁ (ਮਹਾਰਸ) ਆਤਮਾ ਨੰਦ ਰਸ ਕਰ ਫਲਾ ਹੂਆ ਹੈ, ਗੁਰੂ ਪ੍ਰੀਤਮ ਕੇ ਸਾਥ ਮਿਲ ਕੇ ਜੀਉ ਤਿਸ ਕੇ ਰਸ ਕੋ ਚਾਖਤਾ ਹੈ॥੩॥
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਇਕ ਐਸਾ ਰੁੱਖ ਹੈ ਜਿਸ ਨੂੰ ਉੱਚੇ ਆਤਮਕ ਗੁਣਾਂ ਦੇ ਫਲ ਲੱਗੇ ਰਹਿੰਦੇ ਹਨ, (ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਤਨ ਮਨ ਭੇਟਾ ਕਰਨ ਵਾਲੀ ਜੀਵ-ਇਸਤ੍ਰੀ) ਪ੍ਰੀਤਮ-ਪ੍ਰਭੂ ਨੂੰ ਮਿਲ ਕੇ (ਉਸ ਰੁੱਖ ਦੇ ਫਲਾਂ ਦਾ) ਸੁਆਦ ਚੱਖਦੀ ਰਹਿੰਦੀ ਹੈ ॥੩॥

ਪਦ ਅਰਥ ਅੰਮ੍ਰਿਤ ਬਿਰਖੁ = ਆਤਮਕ ਜੀਵਨ ਦੇਣ ਵਾਲਾ ਨਾਮ-ਰੁੱਖ। ਮਹਾਰਸ ਫਲਿਆ = ਬੜੇ ਮਿੱਠੇ ਫਲਾਂ ਵਾਲਾ, ਜਿਸ ਨੂੰ ਉੱਚੇ ਆਤਮਕ ਗੁਣਾਂ ਦੇ ਬੜੇ ਮਿੱਠੇ ਫਲ ਲੱਗੇ ਹੋਏ ਹਨ। ਮਿਲਿ ਪ੍ਰੀਤਮ = ਪ੍ਰੀਤਮ-ਪ੍ਰਭੂ ਨੂੰ ਮਿਲ ਕੇ। ਰਸੁ = ਸੁਆਦ। ਚਾਖੈ = ਚੱਖਦੀ ਹੈ {ਇਕ-ਵਚਨ} ॥੩॥

SikhNet (Spanish)Dice Nanak, Tu Árbol de Néctar da el Fruto de Tu Santo Nombre, de Tu Gran Esencia y, fundiéndome en Ti, me regocijo en esa Esencia. (3)

ਮਹਲਿ ਬੁਲਾਇੜੀਏ; ਬਿਲਮੁ. ਨ ਕੀਜੈ ॥

mehal bulaaeirree; bilam. na keejai |

Sant Singh KhalsaThe Lord has called you to the Mansion of His Presence - do not delay!
Manmohan SinghO Thou, delay not, Thy Lord has summoned thee into His presence.
Manmohan Singh (Punjabi)ਨੀ ਤੂੰ ਦੇਰੀ ਨਾਂ ਕਰ, ਤੈਨੂੰ ਤੇਰੇ ਸੁਆਮੀ ਨੇ ਆਪਣੀ ਹਜੂਰੀ ਅੰਦਰ ਬੁਲਾਇਆ ਹੈ।
Fareedkot Teekaਹੇ ਸਰੂਪ ਕੀ ਤਰਫ ਪਰੇਰੀ ਬੁਧੀ ਵਾਲੀਏ! ਮਿਲਨੇ ਮੇਂ (ਬਿਲਮੁ) ਦੇਰਿ ਨਾ ਕਰ॥
Prof. Sahib Singhਹੇ ਪ੍ਰਭੂ ਦੀ ਹਜ਼ੂਰੀ ਵਿਚ ਸੱਦੀ ਹੋਈਏ! ਢਿੱਲ ਨਹੀਂ ਕਰਨੀ ਚਾਹੀਦੀ।

ਪਦ ਅਰਥ ਮਹਲਿ = ਮਹਲ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਬੁਲਾਇੜੀਏ = ਹੇ ਸੱਦੀਏ ਹੋਈਏ! ਬਿਲਮੁ = {विलम्ब} ਦੇਰ, ਢਿੱਲ। ਨ ਕੀਜੈ = ਨਹੀਂ ਕਰਨੀ ਚਾਹੀਦੀ।

SikhNet (Spanish)No te tardes, oh novia, cuando el Señor te llame a la Mansión de Su Presencia.

Open this shabad (25 lines, Angs 1111-1112) →

Ang 1111 of 1430