ੴ

ਸਿੱਖਬਾਣੀ · SikhBani

Ang 1112

Sri Guru Granth Sahib · Raag Tukhaari · 3 shabads, 39 lines
Translations
Shabad Guru Nanak Dev Ji Raag Tukhaari continued from Ang 1111

ਅਨਦਿਨੁ ਰਤੜੀਏ; ਸਹਜਿ ਮਿਲੀਜੈ ॥

anadin ratarree; sehaj mileejai |

Sant Singh KhalsaNight and day, imbued with His Love, you shall meet with Him with intuitive ease.
Manmohan SinghO Thou, who are night and day imbued with His love, shall easily meet with Him.
Manmohan Singh (Punjabi)ਨੀ ਤੂੰ! ਜੋ ਰਾਤ ਅਤੇ ਦਿਨ ਉਸ ਦੇ ਪ੍ਰੇਮ ਨਾਲ ਰੰਗੀ ਹੋਈ ਹੈ ਸੁਖੈਨ ਹੀ ਉਸ ਨੂੰ ਮਿਲ ਪਵੇਗੀ।
Fareedkot Teekaਰਾਤ੍ਰਿ ਦਿਨ ਰਤੀਏ ਹੋਈਏ (ਸਹਜਿ) ਗ੍ਯਾਨ ਕਰ ਪਤੀ ਕੋ ਮਿਲੁ॥
Prof. Sahib Singhਹੇ ਹਰ ਵੇਲੇ ਪ੍ਰੇਮ-ਰੰਗ ਵਿਚ ਰੰਗੀ ਹੋਈਏ! ਆਤਮਕ ਅਡੋਲਤਾ ਵਿਚ ਟਿਕੇ ਰਹਿਣਾ ਚਾਹੀਦਾ ਹੈ (ਭਾਵ, ਜਿਹੜੀ ਜੀਵ-ਇਸਤ੍ਰੀ ਹਰ ਵੇਲੇ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੀ ਰਹਿੰਦੀ ਹੈ, ਜਿਹੜੀ ਪ੍ਰਭੂ ਦੀ ਯਾਦ ਵੱਲੋਂ ਕਦੇ ਭੀ ਢਿੱਲ ਨਹੀਂ ਕਰਦੀ, ਜਿਹੜੀ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ, ਉਸ ਜੀਵ-ਇਸਤ੍ਰੀ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜਦਾ ਹੈ)।

ਪਦ ਅਰਥ ਅਨੁਦਿਨੁ = {अनुदिनਂ} ਹਰ ਰੋਜ਼, ਹਰ ਵੇਲੇ। ਸਹਜਿ = ਸਹਜ ਵਿਚ, ਆਤਮਕ ਅਡੋਲਤਾ ਵਿਚ। ਮਿਲੀਜੈ = ਮਿਲੇ ਰਹਿਣਾ ਚਾਹੀਦਾ ਹੈ, ਟਿਕੇ ਰਹਿਣਾ ਚਾਹੀਦਾ ਹੈ।

SikhNet (Spanish)Tú, que permaneces siempre imbuido en Su Amor, Lo encontrarás de forma espontánea.

ਸੁਖਿ ਸਹਜਿ ਮਿਲੀਜੈ. ਰੋਸੁ, ਨ ਕੀਜੈ; ਗਰਬੁ ਨਿਵਾਰਿ ਸਮਾਣੀ ॥

sukh sehaj mileejai. ros, na keejai; garab nivaar samaanee |

Sant Singh KhalsaIn celestial peace and poise, you shall meet Him; do not harbor anger - subdue your proud self!
Manmohan SinghBy not harbouring wrath and slaying thy ego thou shall obtain celestial bliss and merge in thy Lord.
Manmohan Singh (Punjabi)ਗੁੱਸਾ ਨਾਂ ਕਰਨ ਅਤੇ ਆਪੀ ਹੰਗਤਾ ਨੂੰ ਮਾਰਨ ਦੁਆਰਾ ਤੂੰ ਬੈਕੁੰਠੀ ਅਨੰਦ ਪਾ ਲਵੇਗੀ ਅਤੇ ਆਪਦੇ ਪ੍ਰਭੂਫ ਅੰਦਰ ਲੀਨ ਹੋ ਜਾਵੇਗੀ।
Fareedkot Teekaਗ੍ਯਾਨ ਕਰ ਮਿਲੁ ਤੌ ਤੇਰੇ ਕੋ ਸੁਖ ਹੋਵੈਗਾ ਅਰ ਰੋਸੁ ਨਾ ਕਰੁ, ਜਿਸ ਨੇ ਗਰਬੁ ਨਿਵਾਰਾ ਹੈ, ਸੋ ਇਸਤ੍ਰੀ ਪਤੀ ਮੇਂ ਸਮਾਈ ਹੈ॥
Prof. Sahib Singhਆਤਮਕ ਅਨੰਦ ਵਿਚ ਆਤਮਕ ਅਡੋਲਤਾ ਵਿਚ ਟਿਕੇ ਰਹਿਣਾ ਚਾਹੀਦਾ ਹੈ, (ਕਿਸੇ ਆਪਣੇ ਉੱਦਮ ਤੇ ਮਾਣ ਕਰ ਕੇ ਇਸ ਗੱਲ ਦਾ) ਗਿਲਾ ਨਹੀਂ ਕਰਨਾ ਚਾਹੀਦਾ (ਕਿ ਮੇਰਾ ਉੱਦਮ ਛੇਤੀ ਸਫਲ ਕਿਉਂ ਨਹੀਂ ਹੁੰਦਾ। ਜਿਹੜੀ ਭੀ ਜੀਵ-ਇਸਤ੍ਰੀ ਪ੍ਰਭੂ ਦਾ ਮਿਲਾਪ ਹਾਸਲ ਕਰਦੀ ਹੈ) ਅਹੰਕਾਰ ਦੂਰ ਕਰ ਕੇ (ਹੀ ਪ੍ਰਭੂ ਵਿਚ) ਲੀਨ ਹੁੰਦੀ ਹੈ।

ਪਦ ਅਰਥ ਸੁਖਿ = ਸੁਖ ਵਿਚ, ਆਨੰਦ ਵਿਚ। ਰੋਸੁ = ਗਿਲਾ। ਰੋਸੁ ਨ ਕੀਜੈ = ਰੋਸਾ ਨਹੀਂ ਕਰਨਾ ਚਾਹੀਦਾ, ਗਿਲਾ ਨਹੀਂ ਕਰਨਾ ਚਾਹੀਦਾ। ਗਰਬੁ = ਅਹੰਕਾਰ। ਨਿਵਾਰਿ = ਦੂਰ ਕਰ ਕੇ।

SikhNet (Spanish)Sí, encuéntralo en la Paz del Equilibrio, siéntete tranquilo y haciendo a un lado a tu ego negativo, inmérgete en Su Ser.

ਸਾਚੈ ਰਾਤੀ. ਮਿਲੈ ਮਿਲਾਈ; ਮਨਮੁਖਿ ਆਵਣ ਜਾਣੀ ॥

saachai raatee. milai milaaee; manamukh aavan jaanee |

Sant Singh KhalsaImbued with Truth, I am united in His Union, while the self-willed manmukhs continue coming and going.
Manmohan SinghShe is imbued with truth, and united by the Guru, meets with her Groom, while the egocentric continues coming and going
Manmohan Singh (Punjabi)ਊਹ ਸੱਚ ਨਾਲ ਰੰਗੀ ਹੋਈ ਹੈ ਅਤੇ ਗੁਰਾਂ ਦੀ ਮਿਲਾਈ ਹੋਈ ਆਪਣੇ ਕੰਤ ਨੂੰ ਮਿਲ ਪੈਂਦੀ ਹੈ ਜਦ ਕਿ ਆਪ ਹੁਦਰੀ ਆਉਂਦੀ ਅਤੇ ਜਾਂਦੀ ਰਹਿੰਦੀ ਹੈ।
Fareedkot Teekaਸਾਚ ਮੇਂ ਰਾਤੀ ਹੂਈ ਹੈ ਗੁਰੋਂ ਕੀ ਮਿਲਾਈ ਪਰਮੇਸ੍ਵਰ ਮੇਂ ਮਿਲਤੀ ਹੈ ਔਰ ਮਨਮੁਖੋਂ ਕੀ ਆਵਣ ਜਾਣੀ ਬਣੀ ਰਹਤੀ ਹੈ॥
Prof. Sahib Singhਜਿਸ ਨੂੰ ਗੁਰੂ ਮਿਲਾਂਦਾ ਹੈ ਉਹੀ ਮਿਲਦੀ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗੀ ਰਹਿੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ।

ਪਦ ਅਰਥ ਸਾਚੈ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ। ਰਾਤੀ = ਰੱਤੀ ਹੋਈ, ਪ੍ਰੇਮ-ਰੰਗ ਵਿਚ ਰੰਗੀ ਹੋਈ। ਮਿਲਾਈ = (ਗੁਰੂ ਦੀ) ਮਿਲਾਈ ਹੋਈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਆਵਣ ਜਾਣੀ = ਜਨਮ ਮਰਨ ਦੇ ਗੇੜ ਵਿਚ।

SikhNet (Spanish)Esa Alma que está imbuida en el Uno Verdadero, Lo encuentra, mientras que el voluntarioso Manmukj va y viene.

ਜਬ ਨਾਚੀ. ਤਬ ਘੂਘਟੁ ਕੈਸਾ; ਮਟੁਕੀ ਫੋੜਿ ਨਿਰਾਰੀ ॥

jab naachee. tab ghooghatt kaisaa; mattukee forr niraaree |

Sant Singh KhalsaWhen you dance, what veil covers you? Break the water pot, and be unattached.
Manmohan SinghWhen thou take to dancing, what is, then, veil to thee? Breaking the pitcher (of worldly attachment), be thou detached.
Manmohan Singh (Punjabi)ਜਦ ਤੂੰ ਨੱਚਣ ਹੀ ਲੱਗ ਪਈ ਤੈਨੂੰ ਘੁੰਡ ਕੀ ਕਹਿੰਦਾ ਹੈ? (ਸੰਸਾਰੀ ਲਗਨ ਦੀ) ਮੱਘੀ ਨੂੰ ਭੰਨ ਕੇ ਤੂੰ ਨਿਰਲੇਪ ਹੋ ਜਾ।
Fareedkot Teekaਜਬ ਨਾਚੀ ਅਰਥਾਤ ਪਰਮੇਸ੍ਵਰ ਕੇ ਜਸ ਮੇਂ ਪ੍ਰਵਿਰਤ ਹੂਈ ਤਬ ਲੋਕ ਮੁਲਾਹਜੇ ਰੂਪ ਘੁੰਘਟ ਕੈਸਾ ਰਹਾ ਔ ਲਜਾ ਰੂਪ ਮਟਕੀ ਕੋ ਫੋੜ ਕਰ (ਨਿਰਾਰੀ) ਅਲਗ ਹੋ ਗਈ॥
Prof. Sahib Singh(ਜਿਵੇਂ) ਜਦੋਂ ਕੋਈ ਇਸਤ੍ਰੀ ਨੱਚਣ ਲੱਗ ਪਏ ਤਾਂ ਉਹ ਘੁੰਡ ਨਹੀਂ ਕੱਢਦੀ, (ਤਿਵੇਂ ਜਿਹੜੀ ਜੀਵ-ਇਸਤ੍ਰੀ ਪ੍ਰਭੂ-ਪਿਆਰ ਦੇ ਰਾਹ ਤੇ ਤੁਰਦੀ ਹੈ ਉਹ) ਸਰੀਰ ਦਾ ਮੋਹ ਛੱਡ ਕੇ (ਮਾਇਆ ਤੋਂ) ਨਿਰਲੇਪ ਹੋ ਜਾਂਦੀ ਹੈ।

ਪਦ ਅਰਥ ਨਾਚੀ = ਨੱਚਣ ਲੱਗ ਪਈ। ਘੂਘਟੁ = ਘੁੰਡ। ਮਟੁਕੀ ਫੋੜਿ = ਸਰੀਰ ਦੇ ਮੋਹ ਨੂੰ ਤੋੜ ਕੇ। ਨਿਰਾਰੀ = ਨਿਰਾਲੀ, ਨਿਰਲੇਪ, ਵੱਖਰੀ।

SikhNet (Spanish)Cuando bailas ¿por qué te pones un velo en la cara?, sí, rompe el jarrón del apego y permanece desapegado,

ਨਾਨਕ. ਆਪੈ ਆਪੁ ਪਛਾਣੈ; ਗੁਰਮੁਖਿ ਤਤੁ ਬੀਚਾਰੀ ॥੪॥੪॥

naanak. aapai aap pachhaanai; guramukh tat beechaaree |4|4|

Sant Singh KhalsaO Nanak, realize your own self; as Gurmukh, contemplate the essence of reality. ||4||4||
Manmohan SinghO Nanak, understanding thy ownself, by the Guru's grace, reflect thou on the quintessence.
Manmohan Singh (Punjabi)ਹੇ ਨਾਨਕ! ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਸਮਝ ਕੇ ਅਸਲੀਅਤ ਦੀ ਸੋਚ ਵੀਚਾਰ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਦ੍ਵਾਰੇ ਤਤ੍ਵ ਮਿਥ੍ਯਾ ਕੇ ਵੀਚਾਰੀ ਹੈਂ, ਸੋ ਆਪਣੇ ਆਪ ਕੋ ਪਛਾਨਤੇ ਹੈਂ॥੪॥੪॥
Prof. Sahib Singhਹੇ ਨਾਨਕ! ਗੁਰੂ ਦੇ ਦੱਸੇ ਰਾਹ ਉੱਤੇ ਤੁਰਨ ਵਾਲਾ ਮਨੁੱਖ ਸਦਾ ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹ ਅਸਲ ਜੀਵਨ-ਰਾਹ ਨੂੰ ਆਪਣੇ ਵਿਚਾਰ-ਮੰਡਲ ਵਿਚ ਟਿਕਾਈ ਰੱਖਦਾ ਹੈ ॥੪॥੪॥

ਪਦ ਅਰਥ ਆਪੈ ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਪਛਾਣੈ = ਪਛਾਣਦਾ ਹੈ, ਪੜਤਾਲਦਾ ਹੈ। ਤਤੁ = ਅਸਲੀਅਤ, ਅਸਲ ਜੀਵਨ-ਭੇਤ। ਬੀਚਾਰੀ = ਵਿਚਾਰਨ ਵਾਲਾ ॥੪॥੪॥

SikhNet (Spanish)conoce tu ser, como Gurmukj medita en la Esencia de la Realidad. (4-4)

Open this shabad (25 lines, Angs 1111-1112) →

Shabad Guru Nanak Dev Ji Raag Tukhaari

ਤੁਖਾਰੀ ਮਹਲਾ ੧ ॥

tukhaaree mahalaa 1 |

Sant Singh KhalsaTukhaari, First Mehl:
Manmohan SinghTukhari 1st Guru.
Manmohan Singh (Punjabi)ਤੁਖਾਰੀ ਪਹਿਲੀ ਪਾਤਿਸ਼ਾਹੀ।
SikhNet (Spanish)Tukhari, Mejl Guru Nanak, Primer Canal Divino.

ਮੇਰੇ ਲਾਲ ਰੰਗੀਲੇ; ਹਮ ਲਾਲਨ ਕੇ ਲਾਲੇ ॥

mere laal rangeele; ham laalan ke laale |

Sant Singh KhalsaO my Dear Beloved, I am the slave of Your slaves.
Manmohan SinghMy Beauteous Beloved, I am the slave of Thine slaves.
Manmohan Singh (Punjabi)ਮੇਰੇ ਬਾਂਕੇ ਪ੍ਰੀਤਮ, ਮੈਂ ਤੇਰੇ ਗੋਲਿਆਂ ਦਾ ਗੋਲਾ ਹਾਂ।
Fareedkot Teekaਹੇ ਮੇਰੇ (ਲਾਲ) ਪ੍ਯਾਰੇ (ਰੰਗੀਲੇ) ਅਨੰਦ ਵਾਲੇ! ਹਮ ਆਪ ਕੇ ਦਾਸੋਂ ਕੇ ਦਾਸ ਹੈਂ॥
Prof. Sahib Singhਸੋਹਣੇ ਪ੍ਰਭੂ ਜੀ ਅਨੇਕਾਂ ਕੌਤਕ ਕਰਨ ਵਾਲੇ ਹਨ, ਮੈਂ ਉਸ ਸੋਹਣੇ ਪ੍ਰਭੂ ਦਾ (ਸਦਾ ਲਈ) ਗ਼ੁਲਾਮ ਹਾਂ।

ਪਦ ਅਰਥ ਰੰਗੀਲੇ = ਚੋਜੀ, ਅਨੇਕਾਂ ਕੌਤਕ ਕਰਨ ਵਾਲੇ। ਹਮ = ਅਸੀ, ਮੈਂ। ਲਾਲੇ = ਗੋਲੇ, ਗ਼ੁਲਾਮ।

SikhNet (Spanish)Oh mi Amado Novio, yo soy Tu Esclavo.

ਗੁਰਿ. ਅਲਖੁ ਲਖਾਇਆ; ਅਵਰੁ. ਨ ਦੂਜਾ ਭਾਲੇ ॥

gur. alakh lakhaaeaa; avar. na doojaa bhaale |

Sant Singh KhalsaThe Guru has shown me the Invisible Lord, and now, I do not seek any other.
Manmohan SinghThe Guru has shown me the Invisible Lord and now I seek not any other.
Manmohan Singh (Punjabi)ਗੁਰਾਂ ਨੇ ਮੈਨੂੰ ਅਦ੍ਰਿਸ਼ਟ ਸੁਆਮੀ ਵਿਖਾਲ ਦਿੱਤਾ ਹੈ ਅਤੇ ਹੁਣ ਮੈਂ ਕਿਸੇ ਹੋਰਸ ਨੂੰ ਨਹੀਂ ਲੱਭਦਾ।
Fareedkot Teekaਹੇ ਅਲਖ ਰੂਪ! ਤੂੰ ਮੇਰੇ ਕੋ ਗੁਰੋਂ ਨੇ ਲਖਾਯਾ ਹੈਂ ਅਬ ਔਰ ਕਿਸੀ ਦੂਸਰੇ ਕੋ ਹਮ (ਭਾਲੇ) ਢੂੰਢਤੇ ਨਹੀਂ ਹੈਂ॥
Prof. Sahib Singh(ਜਿਸ ਮਨੁੱਖ ਨੂੰ) ਗੁਰੂ ਨੇ ਅਲੱਖ ਪ੍ਰਭੂ ਦੀ ਸੂਝ ਬਖ਼ਸ਼ ਦਿੱਤੀ, (ਉਹ ਮਨੁੱਖ ਉਸ ਨੂੰ ਛੱਡ ਕੇ) ਕਿਸੇ ਹੋਰ ਦੀ ਭਾਲ ਨਹੀਂ ਕਰਦਾ।

ਪਦ ਅਰਥ ਗੁਰਿ = ਗੁਰੂ ਨੇ। ਅਲਖੁ = ਅ-ਲਖੁ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਵਰੁ = ਹੋਰ। ਭਾਲੇ = ਭਾਲਦਾ, ਲੱਭਦਾ।

SikhNet (Spanish)A través del Guru, he tomado Conciencia de Ti, oh Incognoscible, ahora ya no busco a nadie más.

ਗੁਰਿ. ਅਲਖੁ ਲਖਾਇਆ, ਜਾ ਤਿਸੁ ਭਾਇਆ; ਜਾ ਪ੍ਰਭਿ ਕਿਰਪਾ ਧਾਰੀ ॥

gur. alakh lakhaaeaa, jaa tis bhaaeaa; jaa prabh kirapaa dhaaree |

Sant Singh KhalsaThe Guru showed me the Invisible Lord, when it pleased Him, and when God showered His Blessings.
Manmohan SinghWhen the Master showered His benediction and when it so pleased the Guru, he showed to me the Unseeable Lord.
Manmohan Singh (Punjabi)ਜਦ ਮਾਲਕ ਨੇ ਮਿਹਰ ਕੀਤੀ ਅਤੇ ਉਸ ਗੁਰੂ ਨੂੰ ਇਸ ਤਰ੍ਹਾਂ ਚੰਗਾ ਲੱਗਾ ਤਾਂ ਉਸ ਨੇ ਮੈਨਨੂੰ ਅਣਡਿੱਠ ਸੁਆਮੀ ਵਿਖਾਲ ਦਿੱਤਾ।
Fareedkot Teekaਹੇ ਪ੍ਰਭੂ! ਜਬ ਆਪ ਨੇ ਕ੍ਰਿਪਾ ਦ੍ਰਿਸ੍ਟੀ ਧਾਰੀ ਤਬ ਗੁਰੂ ਮਿਲੇ ਅਰ ਜਬ ਤਿਸ ਕੋ ਮੇਰਾ ਪ੍ਰੇਮ ਭਾਯਾ, ਹੇ ਅਲਖ! ਤਬ ਗੁਰੋਂ ਨੇ ਤੇਰੇ ਕੋ ਲਿਖਾਇ ਦੀਆ॥
Prof. Sahib Singhਜਦੋਂ ਪ੍ਰਭੂ ਦੀ ਰਜ਼ਾ ਹੋਈ, ਜਦੋਂ ਪ੍ਰਭੂ ਨੇ (ਕਿਸੇ ਜੀਵ ਉਤੇ) ਕਿਰਪਾ ਕੀਤੀ, ਤਦੋਂ ਗੁਰੂ ਨੇ ਉਸ ਨੂੰ ਅਲੱਖ ਪ੍ਰਭੂ ਦਾ ਗਿਆਨ ਦਿੱਤਾ।

ਪਦ ਅਰਥ ਜਾ = ਜਦੋਂ। ਤਿਸੁ ਭਾਇਆ = ਉਸ (ਪ੍ਰਭੂ) ਨੂੰ ਚੰਗਾ ਲੱਗਾ। ਪ੍ਰਭਿ = ਪ੍ਰਭੂ ਨੇ।

SikhNet (Spanish)Sí, a través del Guru, Tu Misterio me fue revelado.

ਜਗਜੀਵਨੁ ਦਾਤਾ. ਪੁਰਖੁ ਬਿਧਾਤਾ; ਸਹਜਿ ਮਿਲੇ ਬਨਵਾਰੀ ॥

jagajeevan daataa. purakh bidhaataa; sehaj mile banavaaree |

Sant Singh KhalsaThe Life of the World, the Great Giver, the Primal Lord, the Architect of Destiny, the Lord of the woods - I have met Him with intuitive ease.
Manmohan SinghThe Beneficent Creator-Lord, the Life of the world and the Master of woods is met through resignation and faith.
Manmohan Singh (Punjabi)ਜਗਤ ਦੀ ਜਿੰਦ ਜਾਨ ਅਤੇ ਜੰਗਲ ਦਾ ਮਾਲਕ ਦਾਤਾਰ ਸਿਰਜਣਹਾਰ ਸੁਆਮੀ ਭਰੋਸੇ ਅਤੇ ਸਿਦਕ ਰਾਹੀਂ ਮਿਲਦਾ ਹੈ।
Fareedkot Teekaਹੇ ਜਗਤ ਕੇ ਜੀਵਨ ਰੂਪ! (ਦਾਤਾ) ਹੇ ਬਿਧਾਤਾ ਪੁਰਖ ਬਨਵਾਰੀ! ਤੂੰ (ਸਹਜਿ) ਗ੍ਯਾਨ ਕਰ ਮਿਲਤਾ ਹੈਂ॥
Prof. Sahib Singhਤਦੋਂ ਉਸ ਨੂੰ ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਰਮਾਤਮਾ ਮਿਲ ਪੈਂਦਾ ਹੈ ਜਿਹੜਾ ਜਗਤ ਦਾ ਸਹਾਰਾ ਹੈ ਜਿਹੜਾ ਸਭ ਦਾਤਾਂ ਦੇਣ ਵਾਲਾ ਹੈ ਜਿਹੜਾ ਸਰਬ-ਵਿਆਪਕ ਹੈ ਅਤੇ ਸਿਰਜਣਹਾਰ ਹੈ।

ਪਦ ਅਰਥ ਜਗ ਜੀਵਨੁ = ਜਗਤ ਦਾ ਜੀਵਨ, ਜਗਤ ਦਾ ਆਸਰਾ। ਪੁਰਖੁ = ਸਰਬ-ਵਿਆਪਕ। ਬਿਧਾਤਾ = ਸਿਰਜਣਹਾਰ। ਸਹਜਿ = ਆਤਮਕ ਅਡੋਲਤਾ ਵਿਚ। ਬਨਵਾਰੀ = ਪਰਮਾਤਮਾ {ਬਨ-ਮਾਲੀ, ਸਾਰੀ ਬਨਸਪਤੀ ਹੈ ਜਿਸ ਦੀ ਮਾਲਾ}।

SikhNet (Spanish)Me mostraste Tu Compasión y me encontré de forma espontánea Contigo, con la Vida del mundo, el Purusha Compasivo, el Creador, Cuyos bosques son Sus Guirnaldas.

ਨਦਰਿ ਕਰਹਿ ਤੂ ਤਾਰਹਿ ਤਰੀਐ; ਸਚੁ ਦੇਵਹੁ ਦੀਨ ਦਇਆਲਾ ॥

nadar kareh too taareh tareeai; sach devahu deen deaalaa |

Sant Singh KhalsaBestow Your Glance of Grace and carry me across, to save me. Please bless me with the Truth, O Lord, Merciful to the meek.
Manmohan SinghIf Thou, O Lord, show mercy and save me, then alone can I be save, O compassionate to the poor, bless Thou me with Thy True Name.
Manmohan Singh (Punjabi)ਜੇਕਰ ਤੂੰ, ਹੇ ਸੁਆਮੀ! ਰਹਿਮਤ ਧਾਰੇ ਅਤੇ ਮੇਰਾ ਪਾਰ ਉਤਾਰਾ ਕਰੇਂ, ਕੇਵਲ ਤਾਂ ਹੀ ਮੈਂ ਪਾਰ ਉਤਰ ਸਕਦਾ ਹਾਂ। ਹੇ ਗਰੀਬ ਤੇ ਮਿਹਰਬਾਨ! ਤੂੰ ਮੈਨੂੰ ਆਪਣਾ ਸੱਚਾ ਨਾਮ ਪ੍ਰਦਾਨ ਕਰ।
Fareedkot Teekaਹੇ ਦੀਨ ਦਇਆਲ! ਜੇਕਰ ਤੂੰ ਕ੍ਰਿਪਾ ਦ੍ਰਿਸ੍ਟੀ ਕਰ ਕੇ ਤਾਰੇਂ ਤੋ ਜੀਵ ਕਾ ਤਰਨਾ ਹੋਤਾ ਹੈ, ਤਾਂ ਤੇ ਮੇਰੇ ਕੋ ਸਾਚਾ ਨਾਮ ਦੀਜੀਏ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਜਦੋਂ ਤੂੰ ਆਪਣਾ ਸਦਾ-ਥਿਰ ਨਾਮ ਦੇਂਦਾ ਹੈਂ, ਜਦੋਂ ਤੂੰ ਮਿਹਰ ਦੀ ਨਿਗਾਹ ਕਰਦਾ ਹੈਂ, ਜਦੋਂ ਤੂੰ (ਆਪ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈਂ, ਤਦੋਂ ਹੀ ਪਾਰ ਲੰਘ ਸਕੀਦਾ ਹੈ।

ਪਦ ਅਰਥ ਨਦਰਿ = ਮਿਹਰ ਦੀ ਨਿਗਾਹ। ਤਾਰਹਿ = {ਤੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈਂ। ਤਰੀਐ = ਪਾਰ ਲੰਘ ਸਕੀਦਾ ਹੈ। ਸਚੁ = ਸਦਾ-ਥਿਰ ਨਾਮ। ਦੀਨ ਦਇਆਲਾ = ਹੇ ਦੀਨਾਂ ਉੱਤੇ ਦਇਆ ਕਰਨ ਵਾਲੇ!

SikhNet (Spanish)Cuando logro sentir Tu Gracia, puedo nadar a través del mar de la existencia material, bendíceme con Tu Verdad, oh Ser Compasivo con el pobre.

ਪ੍ਰਣਵਤਿ ਨਾਨਕ. ਦਾਸਨਿ ਦਾਸਾ; ਤੂ ਸਰਬ ਜੀਆ ਪ੍ਰਤਿਪਾਲਾ ॥੧॥

pranavat naanak. daasan daasaa; too sarab jeea pratipaalaa |1|

Sant Singh KhalsaPrays Nanak, I am the slave of Your slaves. You are the Cherisher of all souls. ||1||
Manmohan SinghPrays Nanak, Thou are the Cherisher of all the beings, O Lord, and I am the slave of Thine slaves.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਤੂੰ ਸਾਰੇ ਜੀਵਾਂ ਦਾ ਪਾਲਣ-ਪੋਸਣਹਾਰ ਹੈਂ, ਹੇ ਸੁਆਮੀ! ਅਤੇ ਮੈਂ ਤੇਰੇ ਗੋਲਿਆਂ ਦਾ ਗੋਲਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਆਪ ਕੇ ਦਾਸੋਂ ਕਾ ਦਾਸ ਹੂੰ ਅਰ ਤੂੰ ਸਰਬ ਜੀਵੋਂ ਕੀ ਪ੍ਰਤਿਪਾਲਾ ਕਰਨੇ ਵਾਲਾ ਹੈਂ॥੧॥
Prof. Sahib Singhਤੇਰੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ ਤੂੰ ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ ਹੈਂ ॥੧॥

ਪਦ ਅਰਥ ਪ੍ਰਣਵਤਿ = ਬੇਨਤੀ ਕਰਦਾ ਹੈ। ਦਾਸਨਿਦਾਸਾ = ਦਾਸਾਂ ਦਾ ਦਾਸ। ਸਰਬ = ਸਾਰੇ ॥੧॥

SikhNet (Spanish)Reza Nanak, soy el esclavo de Tus Esclavos, oh Dios, pues eres Tú Quien lo sostiene todo. (1)

ਭਰਿਪੁਰਿ ਧਾਰਿ ਰਹੇ; ਅਤਿ ਪਿਆਰੇ ॥

bharipur dhaar rahe; at piaare |

Sant Singh KhalsaMy Dear Beloved is enshrined throughout the Universe.
Manmohan SinghMy exceedingly sweet Guru is enshrined in the Fully-filling Lord.
Manmohan Singh (Punjabi)ਮੇਰਾ ਧਰਮ ਮਿੱਠੜਾ ਗੁਰੂ ਪਰੀਪੂਰਨ ਪ੍ਰਮਾਤਮਾਂ ਅੰਦਰ ਟਿਕਿਆ ਹੋਇਆ ਹੈ।
Fareedkot Teekaਹੇ ਅਤਿ ਪ੍ਯਾਰੇ! ਤੁਮ ਭਰਪੂਰ ਹੋ ਕਰ ਨਾਮ ਰੂਪ ਕੋ ਧਾਰਨ ਕਰ ਰਹੇ ਹੋ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਇਹ ਸਮਝ ਪੈਂਦੀ ਹੈ ਕਿ ਸਭ ਜੀਵਾਂ ਨੂੰ) ਬਹੁਤ ਹੀ ਪਿਆਰ ਕਰਨ ਵਾਲਾ ਪਰਮਾਤਮਾ ਸਭ ਵਿਚ ਵਿਆਪਕ ਹੈ,

ਪਦ ਅਰਥ ਭਰਿਪੁਰਿ = ਭਰਪੂਰ ਹੈ, ਸਭ ਵਿਚ ਵਿਆਪਕ ਹੈ। ਧਾਰਿ ਰਹੇ = (ਪ੍ਰਭੂ ਜੀ ਸਾਰੀ ਸ੍ਰਿਸ਼ਟੀ ਨੂੰ) ਆਸਰਾ ਦੇ ਰਹੇ ਹਨ।

SikhNet (Spanish)Mi Amado Señor llena el Universo entero y hace prevalecer la Palabra a través del Guru,

ਸਬਦੇ ਰਵਿ ਰਹਿਆ; ਗੁਰ ਰੂਪਿ ਮੁਰਾਰੇ ॥

sabade rav rahiaa; gur roop muraare |

Sant Singh KhalsaThe Shabad is pervading, through the Guru, the Embodiment of the Lord.
Manmohan SinghThe Guru, the embodiment of God, remains absorbed in the Lord's Name.
Manmohan Singh (Punjabi)ਵਾਹਿਗੁਰੂ ਸਰੂਪ ਗੁਰਦੇਵ ਜੀ ਸਾਈਂ ਦੇ ਨਾਮ ਅੰਦਰ ਲੀਨ ਰਹਿੰਦੇ ਹਨ।
Fareedkot Teekaਹੇ ਮੁਰਾਰੀ (ਗੁਰ) ਪੂਜ੍ਯ ਰੂਪ! ਤੁਮ (ਸਬਦੇ) ਸੰਸਾਰ ਮੇਂ ਬ੍ਯਾਪਕ ਹੋ ਰਹੇ ਹੋ॥
Prof. Sahib Singh(ਸਾਰੀ ਸ੍ਰਿਸ਼ਟੀ ਨੂੰ) ਆਸਰਾ ਦੇ ਰਿਹਾ ਹੈ, ਵੱਡੀ ਹਸਤੀ ਵਾਲਾ ਹੈ ਅਤੇ ਸਭ ਜੀਵਾਂ ਵਿਚ ਮੌਜੂਦ ਹੈ।

ਪਦ ਅਰਥ ਸਬਦੇ = (ਗੁਰੂ ਦੇ) ਸ਼ਬਦ ਦੀ ਰਾਹੀਂ (ਇਹ ਸਮਝ ਆਉਂਦੀ ਹੈ)। ਰਵਿ ਰਹਿਆ = ਸਭ ਜੀਵਾਂ ਵਿਚ ਮੌਜੂਦ ਹੈ। ਗੁਰ ਰੂਪਿ = ਵੱਡੀ ਹਸਤੀ ਵਾਲਾ ਪ੍ਰਭੂ। ਮੁਰਾਰੇ = {ਮੁਰ-ਅਰਿ} ਪਰਮਾਤਮਾ।

SikhNet (Spanish)la Encarnación de Dios. Sí, Infinito es Él, el Sostenedor de los tres mundos, mi Dios Guru.

ਗੁਰ ਰੂਪ ਮੁਰਾਰੇ. ਤ੍ਰਿਭਵਣ ਧਾਰੇ; ਤਾ ਕਾ ਅੰਤੁ. ਨ ਪਾਇਆ ॥

gur roop muraare. tribhavan dhaare; taa kaa ant. na paaeaa |

Sant Singh KhalsaThe Guru, the Embodiment of the Lord, is enshrined throughout the three worlds; His limits cannot be found.
Manmohan SinghThe Guru-God has installed the three world. His limit can be found not.
Manmohan Singh (Punjabi)ਗੁਰੂ-ਪ੍ਰਮੇਸ਼ਵਰ ਨੇ ਤਿੰਨੇ ਜਹਾਨ ਅਸਥਾਪਨ ਕੀਤੇ ਹਨ। ਉਸ ਦਾ ਓੜਕ ਪਾਇਆ ਨਹੀਂ ਜਾ ਸਕਦਾ।
Fareedkot Teekaਹੇ ਰਾਜਯ ਰੂਪ ਮੁਰਾਰੀ! ਇਹ ਤੀਨੋਂ ਭਵਨ ਆਪ ਕੇ ਧਾਰੇ ਹੂਏ ਹੈਂ, (ਤਾਕਾ) ਤੇਰਾ ਕਿਸੀ ਨੇ ਅੰਤੁ ਨਹੀਂ ਪਾਯਾ ਹੈ॥
Prof. Sahib Singhਸਭ ਤੋਂ ਵੱਡੀ ਹਸਤੀ ਵਾਲਾ ਪਰਮਾਤਮਾ ਤਿੰਨਾਂ ਭਵਨਾਂ ਨੂੰ ਸਹਾਰਾ ਦੇ ਰਿਹਾ ਹੈ, (ਕਿਸੇ ਭੀ ਜੀਵ ਨੇ ਅਜੇ ਤਕ) ਉਸ (ਦੇ ਗੁਣਾਂ) ਦਾ ਅੰਤ ਨਹੀਂ ਲੱਭਾ।

ਪਦ ਅਰਥ ਤ੍ਰਿਭਵਨ ਧਾਰੇ = ਤਿੰਨਾਂ ਭਵਨਾਂ ਨੂੰ ਸਹਾਰਾ ਦੇ ਰਿਹਾ ਹੈ। ਤਾ ਕਾ = ਉਸ (ਪਰਮਾਤਮਾ) ਦਾ।

SikhNet (Spanish)El Creador de millones de especies, de todos tipos y clases, cuyos Regalos se incrementan cada día.

ਰੰਗੀ ਜਿਨਸੀ. ਜੰਤ ਉਪਾਏ; ਨਿਤ ਦੇਵੈ ਚੜੈ ਸਵਾਇਆ ॥

rangee jinasee. jant upaae; nit devai charrai savaaeaa |

Sant Singh KhalsaHe created the beings of various colors and kinds; His Blessings increase day by day.
Manmohan SinghThe Lord has created beings of various colours and kinds. His bounties increase day by day.
Manmohan Singh (Punjabi)ਸਾਈਂ ਨੇ ਅਨੇਕਾਂ ਰੰਗਾਂ ਅਤੇ ਕਿਸਮਾਂ ਦੇ ਜੀਵ ਰਚੇ ਹਨ। ਉਸ ਦੀਆਂ ਦਾਤਾਂ ਰੋਜ-ਬਰੋਜ ਵਧੇਰੇ ਹੁੰਦੀਆਂ ਜਾਂਦੀਆਂ ਹਨ।
Fareedkot Teeka(ਰੰਗੀ) ਸ੍ਵੇਤ, ਪੀਤ (ਜਿਨਸੀ) ਜਾਤੋਂ ਕੇ ਅਰਥਾਤ ਮਾਨੁਖ, ਪਸੂ, ਪੰਖੀ ਆਦੀ ਜੀਵ ਤੈਨੇ ਉਤਪੰਨ੍ਯ ਕੀਏ ਹੈਂ। ਤਿਨ ਕੋ ਨਿਤਾਪ੍ਰਤਿ ਖਾਨ ਪਾਨ ਸਵਾਇਆ ਦੇਤਾ ਹੈ ਔਰ ਤੇਰਾ ਦਿਨੋ ਦਿਨ ਜਸ ਪ੍ਰਕਾਸਤਾ ਹੈ॥
Prof. Sahib Singhਉਹ ਪਰਮਾਤਮਾ ਅਨੇਕਾਂ ਰੰਗਾਂ ਦੇ ਅਨੇਕਾਂ ਕਿਸਮਾਂ ਦੇ ਜੀਵ ਪੈਦਾ ਕਰਦਾ ਹੈ, (ਸਭ ਜੀਵਾਂ ਨੂੰ) ਸਦਾ (ਦਾਨ) ਦੇਂਦਾ ਹੈ, ਅਤੇ ਉਸ ਦਾ ਭੰਡਾਰਾ ਸਦਾ ਵਧਦਾ ਹੀ ਰਹਿੰਦਾ ਹੈ।

ਪਦ ਅਰਥ ਰੰਗੀ = ਕਈ ਰੰਗਾਂ ਦੇ। ਜਿਨਸੀ = ਕਈ ਜਿਨਸਾਂ ਦੇ। ਚੜੈ ਸਵਾਇਆ = (ਉਸ ਦਾ ਦਿੱਤਾ ਦਾਨ) ਵਧਦਾ ਰਹਿੰਦਾ ਹੈ।

SikhNet (Spanish)Trascendente es Él, el Creador y Destructor, y todo lo que Él desea, eso es lo que viene a suceder.

ਅਪਰੰਪਰੁ ਆਪੇ ਥਾਪਿ ਉਥਾਪੇ; ਤਿਸੁ ਭਾਵੈ ਸੋ ਹੋਵੈ ॥

aparanpar aape thaap uthaape; tis bhaavai so hovai |

Sant Singh KhalsaThe Infinite Lord Himself establishes and disestablishes; whatever pleases Him, happens.
Manmohan SinghThe Infinite Lord Himself makes and unmakes. Whatever pleases Him that comes to pass.
Manmohan Singh (Punjabi)ਬੇਅੰਤ ਸੁਆਮੀ ਆਪ ਹੀ ਬਣਾਉਂਦਾ ਹੈ ਅਤੇ ਢਾਹੁੰਦਾ ਹੈ। ਜਿਹੜਾ ਕੁਝ ਉਸ ਨੂੰ ਚੰਗਾ ਲੱਗਦਾ ਹੈ, ਓਹੀ ਹੁੰਦਾ ਹੈ।
Fareedkot Teekaਅਪਰ ਜੀਵੋਂ ਸੇ ਪਰੇ ਹੈਂ ਥਾਪ ਕਰ ਆਪੇ (ਉਥਾਪੇ) ਉਠਾਇ ਦੇਤਾ ਹੈਂ, ਜੋ (ਤਿਸ) ਤੇਰੇ ਕੋ ਭਾਵਤਾ ਹੈ, ਸੋ ਹੋਤਾ ਹੈ॥
Prof. Sahib Singhਪਰਮਾਤਮਾ ਬਹੁਤ ਬੇਅੰਤ ਹੈ, ਉਹ ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ। (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।

ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ ਪ੍ਰਭੂ, ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਥਾਪਿ = ਪੈਦਾ ਕਰ ਕੇ। ਉਥਾਪੇ = ਨਾਸ ਕਰਦਾ ਹੈ।

SikhNet (Spanish)Dice Nanak, el diamante de la mente es atravesado por el Diamante de la Mente del Guru

ਨਾਨਕ. ਹੀਰਾ ਹੀਰੈ ਬੇਧਿਆ; ਗੁਣ ਕੈ ਹਾਰਿ ਪਰੋਵੈ ॥੨॥

naanak. heeraa heerai bedhiaa; gun kai haar parovai |2|

Sant Singh KhalsaO Nanak, the diamond of the mind is pierced through by the diamond of spiritual wisdom. The garland of virtue is strung. ||2||
Manmohan SinghNanak, the mind jewel is pierced through by the Guru's mind jewel and man weaves Himself into the garland of virtues.
Manmohan Singh (Punjabi)ਨਾਨਕ, ਮਨ ਦਾ ਜਵੇਹਰ ਗੁਰਾਂ ਦੇ ਮਨ ਦੇ ਜਵੇਹਰ ਨਾਲ ਵਿਨ੍ਹਿਆਂ ਜਾਂਦਾ ਹੈ ਅਤੇ ਇਨਸਾਨ ਆਪਣੇ ਆਪ ਨੂੰ ਨੇਕੀਆਂ ਦੀ ਫੂਲਮਾਲਾ ਅੰਦਰ ਗੁੰਦ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ (ਗੁਣ ਕੈ) ਗੁਣੋਂ ਕੇ ਹਾਰ ਪਰੋਵਤਾ ਹੈ, ਭਾਵ ਸੇ ਜਿਸ ਨੇ ਗੁਣ ਧਾਰਨ ਕੀਏ ਹੈਂ ਤਿਨ ਕਾ ਹੀਰਾ ਮਨੁ ਸੁਧ (ਹੀਰੇ) ਪਰਮਾਤਮਾ ਵਿਖੇ (ਬੇਧਿਆ) ਮਿਲਾ ਹੈ॥੨॥
Prof. Sahib Singhਹੇ ਨਾਨਕ! (ਆਖ ਕਿ ਜਿਹੜਾ ਜੀਵ ਉਸ ਪਰਮਾਤਮਾ ਦੇ) ਗੁਣਾਂ ਦੇ ਹਾਰ ਵਿਚ (ਆਪਣੇ ਆਪ ਨੂੰ) ਪ੍ਰੋ ਲੈਂਦਾ ਹੈ ਉਹ ਪਵਿੱਤਰ ਹੋ ਚੁਕਿਆ ਜੀਵਾਤਮਾ ਮਹਾਨ ਉੱਚੇ ਪਰਮਾਤਮਾ ਵਿਚ ਇੱਕ-ਰੂਪ ਹੋ ਜਾਂਦਾ ਹੈ ॥੨॥

ਪਦ ਅਰਥ ਹੀਰਾ = ਪਵਿੱਤਰ ਹੋ ਚੁਕਿਆ ਜੀਵਾਤਮਾ। ਹੀਰੈ = ਮਹਾਨ ਉੱਚੇ ਪਰਮਾਤਮਾ ਵਿਚ। ਬੇਧਿਆ = ਵਿੱਝ ਜਾਂਦਾ ਹੈ। ਗੁਣ ਕੈ ਹਾਰਿ = ਗੁਣਾਂ ਦੇ ਹਾਰ ਵਿਚ ॥੨॥

SikhNet (Spanish)y uno se entreteje en el racimo de guirnaldas de la Virtudes del Señor. (2)

ਗੁਣ ਗੁਣਹਿ ਸਮਾਣੇ; ਮਸਤਕਿ ਨਾਮ ਨੀਸਾਣੋ ॥

gun guneh samaane; masatak naam neesaano |

Sant Singh KhalsaThe virtuous person merges in the Virtuous Lord; his forehead bears the insignia of the Naam, the Name of the Lord.
Manmohan SinghThe virtuous man merges in the virtuous Lord and his brow is stamped with Lord's Name.
Manmohan Singh (Punjabi)ਨੇਕ ਬੰਦਾ, ਨੇਕ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਸ ਦੇ ਮੱਥੇ ਉਤੇ ਸੁਆਮੀ ਦੇ ਨਾਮ ਦੀ ਮੋਹਰ ਲੱਗ ਜਾਂਦੀ ਹੈ।
Fareedkot Teekaਜਿਸ ਕੇ ਮਸਤਕਿ ਮੇਂ ਨਾਮ ਜਪਣੇ ਕਾ ਨੀਸਾਣੋ ਅਰਥਾਤ ਲੇਖ ਹੈ ਤਿਸ ਕੇ ਮੰਦ ਗੁਣ ਸੁਭ ਗੁਣੋ ਕਰ ਕੇ (ਸਮਾਣੇ) ਲੈ ਹੋ ਗਏ ਹੈਂ॥
Prof. Sahib Singhਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਗੁਣ ਉਚਾਰ ਕੇ ਉਹਨਾਂ ਗੁਣਾਂ ਵਿਚ ਲੀਨ ਹੋਏ ਰਹਿੰਦੇ ਹਨ।

ਪਦ ਅਰਥ ਗੁਣਹਿ = (ਪਰਮਾਤਮਾ ਦੇ) ਗੁਣਾਂ ਵਿਚ। ਸਮਾਣੇ = ਲੀਨ ਹੋ ਜਾਂਦੇ ਹਨ। ਮਸਤਕਿ = (ਜਿਨ੍ਹਾਂ ਦੇ) ਮੱਥੇ ਉੱਤੇ। ਨਾਮ ਨੀਸਾਣੋ = (ਪ੍ਰਭੂ ਦੇ) ਨਾਮ (ਦੀ ਪ੍ਰਾਪਤੀ) ਦਾ ਨਿਸ਼ਾਨ (ਲੱਗ ਜਾਂਦਾ ਹੈ, ਲੇਖ ਲਿਖਿਆ ਜਾਂਦਾ ਹੈ)।

SikhNet (Spanish)Los Virtuosos se inmergen con los Virtuosos y la frente de uno es marcada con el Nombre del Señor.

ਸਚੁ ਸਾਚਿ ਸਮਾਇਆ; ਚੂਕਾ ਆਵਣ ਜਾਣੋ ॥

sach saach samaaeaa; chookaa aavan jaano |

Sant Singh KhalsaThe true person merges in the True Lord; his comings and goings are over.
Manmohan SinghThe true person merges in the True Lord and his comings and goings cease.
Manmohan Singh (Punjabi)ਸੱਚਾ ਪੁਰਸ਼ ਸੱਚੇ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਸਦੇ ਆਉਣੇ ਅਤੇ ਜਾਣੇ ਮੁੱਕ ਜਾਂਦੇ ਹਨ।
Fareedkot Teeka(ਸਚੁ) ਨਿਸਚੇ ਕਰ ਕੇ ਸਾਚ ਸਰੂਪ ਮੇਂ ਸਮਾਯਾ ਹੈ ਔਰ ਆਵਣ ਜਾਵਣਾ ਅਰਥਾਤ ਜਨਮ ਮਰਣ ਤਿਸ ਕਾ ਨਿਬ੍ਰਿਤ ਹੂਆ ਹੈ॥
Prof. Sahib Singhਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਉਚਾਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ (ਸਿਮਰ ਕੇ)। ਸਾਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਚੂਕਾ = ਮੁੱਕ ਗਿਆ। ਆਵਣ ਜਾਣੋ = ਜਨਮ ਮਰਨ ਦਾ ਗੇੜ।

SikhNet (Spanish)Sí, el Uno Verdadero se inmerge en el Uno Verdadero y así las idas y venidas cesan.

ਸਚੁ ਸਾਚਿ ਪਛਾਤਾ. ਸਾਚੈ ਰਾਤਾ; ਸਾਚੁ ਮਿਲੈ ਮਨਿ ਭਾਵੈ ॥

sach saach pachhaataa. saachai raataa; saach milai man bhaavai |

Sant Singh KhalsaThe true person realizes the True Lord, and is imbued with Truth. He meets the True Lord, and is pleasing to the Lord's Mind.
Manmohan SinghThe true person, who realises the True Lord and is imbued with truth meets with the true One and becomes pleasing to His mind.
Manmohan Singh (Punjabi)ਸੱਚਾ ਪੁਰਸ਼ ਜੋ ਸੱਚੇ ਸਾਈਂ ਨੂੰ ਅਨੁਭਵ ਕਰਦਾ ਹੈ ਅਤੇ ਸੱਚ ਨਾਲ ਰੰਗਿਆ ਹੋਇਆ ਹੈ ਉਹ ਸਤਿਪੁਰਖ ਨਾਲ ਮਿਲ ਜਾਂਦਾ ਹੈ ਅਤੇ ਉਸ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਜੋ ਸਾਚ ਮੇਂ ਰਾਤਾ ਹੈ ਤਿਸ ਪੁਰਸ ਨੇ (ਸਚੁ) ਨਿਸਚੇ ਕਰ ਸਚ ਕੋ ਪਛਾਤਾ ਹੈ, ਸਚੇ ਵਾਹਗੁਰੂ ਮੇਂ ਮਿਲਾ ਹੈ ਅਰ ਵਹੀ ਤਿਸ ਕੇ ਮਨ ਮੇਂ ਭਾਵਤਾ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿਣ ਵਾਲਾ ਮਨੁੱਖ ਸਦਾ-ਕਾਇਮ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਨੂੰ ਸਦਾ-ਥਿਰ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ, ਉਸ ਦੇ ਮਨ ਵਿਚ ਉਹ ਪਿਆਰਾ ਲੱਗਦਾ ਰਹਿੰਦਾ ਹੈ।

ਪਦ ਅਰਥ ਸਚੁ ਪਛਾਤਾ = ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ। ਸਾਚੈ = ਸਦਾ-ਥਿਰ ਪ੍ਰਭੂ ਵਿਚ। ਮਨਿ ਭਾਵੈ = (ਉਸ ਦੇ) ਮਨ ਵਿਚ ਪਿਆਰਾ ਲੱਗਦਾ ਹੈ।

SikhNet (Spanish)A través de la Verdad el Uno es concebido, e imbuido uno en Su Verdad, ama al Uno Verdadero.

ਸਾਚੇ ਊਪਰਿ ਅਵਰੁ. ਨ ਦੀਸੈ; ਸਾਚੇ ਸਾਚਿ ਸਮਾਵੈ ॥

saache aoopar avar. na deesai; saache saach samaavai |

Sant Singh KhalsaNo one else is seen to be above the True Lord; the true person merges in the True Lord.
Manmohan SinghNo one is seen above the True Lord. The man of truth merges in the True One.
Manmohan Singh (Punjabi)ਸੱਚੇ ਸੁਆਮੀ ਤੋਂ ਉਤੇ ਕੋਈ ਭੀ ਨਜਰ ਨਹੀਂ ਆਉਂਦਾ। ਸੱਚਾ ਇਨਸਾਨ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸਚੇ ਵਾਹਿਗੁਰੂ ਕੇ ਉਪਰ ਤਿਨ ਕੋ ਔਰ ਕੋਈ ਦੀਖਤਾ ਨਹੀਂ ਹੈ, ਕਿਉਂਕਿ ਜੀਵ ਸਚੇ ਉਪਦੇਸ ਕਰ ਸਚ ਮੇਂ ਸਮਾਵਤਾ ਹੈ॥
Prof. Sahib Singhਉਸ ਮਨੁੱਖ ਨੂੰ ਸਦਾ-ਥਿਰ ਪਰਮਾਤਮਾ ਤੋਂ ਵੱਡਾ ਹੋਰ ਕੋਈ ਨਹੀਂ ਦਿੱਸਦਾ, ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਰਿਹਾ ਹੁੰਦਾ ਹੈ।

ਪਦ ਅਰਥ ਸਾਚੇ ਊਪਰਿ = ਸਦਾ-ਥਿਰ ਪ੍ਰਭੂ ਤੋਂ ਵੱਡਾ। ਸਾਚੇ ਸਾਚਿ = ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ।

SikhNet (Spanish)No existe nada más alto que el Uno Verdadero y así el ser verdadero se inmerge en el Dios Verdadero.

ਮੋਹਨਿ. ਮੋਹਿ ਲੀਆ ਮਨੁ ਮੇਰਾ; ਬੰਧਨ ਖੋਲਿ ਨਿਰਾਰੇ ॥

mohan. mohi leea man meraa; bandhan khol niraare |

Sant Singh KhalsaThe Fascinating Lord has fascinated my mind; releasing me from bondage, He has set me free.
Manmohan SinghThe Fascinating Lord has fascinated my mind and loosening my bonds has set me free.
Manmohan Singh (Punjabi)ਫਰੇਫਤਾ ਕਰ ਲੈਣ ਵਾਲੇ ਸੁਆਮੀ ਨੇ ਮੇਰੇ ਚਿੱਤ ਨੂੰ ਫਰੇਫਤਾ ਕਰ ਲਿਆ ਹੈ ਅਤੇ ਮੇਰੀਆਂ ਬੇੜੀਆਂ ਖੋਲ੍ਹ ਕੇ ਮੈਨੂੰ ਰਿਹਾ ਕਰ ਦਿੱਤਾ ਹੈ।
Fareedkot Teeka(ਮੋਹਨਿ) ਹਰੀ ਨੇ ਮੇਰਾ ਮਨੁ ਮੋਹ ਲੀਆ ਹੈ ਔਰ ਜਨਮਾਦਿ ਬੰਧਨ ਤੋੜ ਕਰ ਨ੍ਯਾਰੇ ਕਰ ਦੀਏ ਹੈਂ॥
Prof. Sahib Singhਉਸ ਮੋਹਨ (ਪ੍ਰਭੂ) ਨੇ ਮੇਰਾ ਮਨ (ਭੀ) ਮੋਹ ਲਿਆ ਹੋਇਆ ਹੈ। ਪ੍ਰਭੂ ਨੇ ਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਮੈਨੂੰ (ਮਾਇਆ ਤੋਂ) ਨਿਰਲੇਪ ਕਰ ਦਿੱਤਾ ਹੈ।

ਪਦ ਅਰਥ ਮੋਹਨਿ = ਮੋਹਨ-ਪ੍ਰਭੂ ਨੇ। ਖੋਲਿ = ਖੋਲ੍ਹ ਕੇ, ਤੋੜ ਕੇ। ਨਿਰਾਰੇ = ਨਿਰਲੇਪ (ਕਰ ਦੇਂਦਾ ਹੈ)।

SikhNet (Spanish)Dios, el Enamorador de mi corazón, ha aflojado mis amarras y me ha puesto en Libertad.

ਨਾਨਕ. ਜੋਤੀ ਜੋਤਿ ਸਮਾਣੀ; ਜਾ ਮਿਲਿਆ ਅਤਿ ਪਿਆਰੇ ॥੩॥

naanak. jotee jot samaanee; jaa miliaa at piaare |3|

Sant Singh KhalsaO Nanak, my light merged into the Light, when I met my most Darling Beloved. ||3||
Manmohan SinghNanak when I met with my most darling Guru my light merged in this Supreme Light.
Manmohan Singh (Punjabi)ਨਾਨਕ ਜਦ ਮੈਂ ਆਪਣੇ ਪਰਮ ਪ੍ਰੀਤਵਾਨ ਗੁਰਾਂ ਨੂੰ ਮਿਲ ਪਿਆ ਤਾਂ ਮੇਰਾ ਪ੍ਰਾਕਸ਼ ਪਰਮ ਪ੍ਰਕਾਸ਼ ਵਿੱਚ ਲੀਨ ਹੋ ਗਿਆ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਾਂ ਆਪਣੇ ਅਤੀ ਪ੍ਯਾਰੇ ਗੁਰੂ ਕੋ ਮਿਲਾ ਹੂੰ, ਤਿਉਂ ਜੋਤੀ ਮੇਂ ਜੋਤਿ ਮਿਲੀ ਹੈ॥੩॥
Prof. Sahib Singhਨਾਨਕ ਆਖਦਾ ਹੈ- ਜਦੋਂ (ਕੋਈ ਵਡ-ਭਾਗੀ ਮਨੁੱਖ ਉਸ) ਅੱਤ ਪਿਆਰੇ ਪਰਮਾਤਮਾ ਨੂੰ ਮਿਲ ਪੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ॥੩॥

ਪਦ ਅਰਥ ਜੋਤੀ = ਜੋਤਿ-ਰੂਪ ਪ੍ਰਭੂ ਵਿਚ। ਜਾ = ਜਦੋਂ ॥੩॥

SikhNet (Spanish)Dice Nanak, la luz de uno se inmerge en la Luz de Dios, cuando uno encuentra al Amado Dios. (3)

ਸਚ ਘਰੁ ਖੋਜਿ ਲਹੇ; ਸਾਚਾ ਗੁਰ ਥਾਨੋ ॥

sach ghar khoj lahe; saachaa gur thaano |

Sant Singh KhalsaBy searching, the true home, the place of the True Guru is found.
Manmohan SinghThrough search, one finds the True Home, the abode of the True Guru.
Manmohan Singh (Punjabi)ਖੋਜ ਭਾਲ ਰਾਹੀਂ, ਇਨਸਾਨ ਸੱਚੇ ਗੁਰਾਂ ਦੇ ਸੱਚੇ ਅਸਥਾਨ, ਸੱਚੇ ਧਾਮ ਨੂੰ ਲੱਭ ਲੈਂਦਾ ਹੈ।
Fareedkot Teekaਜਿਸ ਸੇ ਸਾਚਾ ਥਾਨ ਗੁਰੂ ਮਿਲਤਾ ਹੈ ਵਹੁ ਸਚ ਸਰੂਪ ਕੋ ਖੋਜ ਲੇਤਾ ਹੈ॥
Prof. Sahib Singhਜਿਸ ਮਨੁੱਖ ਨੂੰ ਸਦਾ-ਥਿਰ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ, ਉਹ ਮਨੁੱਖ (ਸਾਧ ਸੰਗਤ ਵਿਚ) ਖੋਜ ਕਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ।

ਪਦ ਅਰਥ ਸਚ ਘਰੁ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਘਰ, ਸੱਚੇ ਦਾ ਘਰ। ਖੋਜਿ = ਖੋਜਿ ਕੇ। ਗੁਰ ਥਾਨੋ = ਗੁਰੂ ਦਾ ਥਾਂ। ਸਾਚਾ ਗੁਰ ਥਾਨੋ = ਸਦਾ-ਥਿਰ ਸਾਧ ਸੰਗਤ।

SikhNet (Spanish)El Buscador encuentra el Hogar de la Verdad, sí, el Verdadero Recinto del Guru.

ਮਨਮੁਖਿ. ਨਹ ਪਾਈਐ; ਗੁਰਮੁਖਿ ਗਿਆਨੋ ॥

manamukh. neh paaeeai; guramukh giaano |

Sant Singh KhalsaThe Gurmukh obtains spiritual wisdom, while the self-willed manmukh does not.
Manmohan SinghThe egocentric obtains not Divine comprehension, through the Guru.
Manmohan Singh (Punjabi)ਆਪੁ ਹੁਦਰਾ ਪੁਰਸ਼, ਗੁਰਾਂ ਦੇ ਰਾਹੀਂ, ਰੱਬੀ ਗਿਆਤ ਨੂੰ ਪ੍ਰਾਪਤ ਨਹੀਂ ਕਰਦਾ।
Fareedkot Teekaਮਨਮੁਖਤਾ ਕਰ ਨਹੀਂ ਪਾਈਤਾ, ਗੁਰਮੁਖਤਾ ਕਰ ਗ੍ਯਾਨ ਪ੍ਰਾਪਤਿ ਹੋਤਾ ਹੈ॥
Prof. Sahib Singhਗੁਰੂ ਦੀ ਸਰਨ ਪਿਆਂ ਪਰਮਾਤਮਾ ਨਾਲ ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ (ਇਹ ਦਾਤਿ) ਨਹੀਂ ਮਿਲਦੀ।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਿਆਂ। ਗੁਰਮੁਖਿ = ਗੁਰੂ ਦੇ ਸਨਮੁਖ ਰਿਹਾਂ, ਗੁਰੂ ਦੀ ਸਰਨ ਪਿਆਂ।

SikhNet (Spanish)No está entonado el que es voluntarioso, sólo los que voltean hacia Dios logran Su Sabiduría.

ਦੇਵੈ ਸਚੁ ਦਾਨੋ. ਸੋ ਪਰਵਾਨੋ; ਸਦ ਦਾਤਾ ਵਡ ਦਾਣਾ ॥

devai sach daano. so paravaano; sad daataa vadd daanaa |

Sant Singh KhalsaWhoever the Lord has blessed with the gift of Truth is accepted; the Supremely Wise Lord is forever the Great Giver.
Manmohan SinghWhomsoever the Lord blesses with the gift of His True Name, he becomes acceptable. The supremely wise Lord is ever the Giver.
Manmohan Singh (Punjabi)ਜਿਸ ਕਿਸੇ ਨੂੰ ਪ੍ਰਭੂ ਆਪਦੇ ਸੱਚੇ ਨਾਮ ਦੀ ਦਾਤ ਬਖਸ਼ਦਾ ਹੈ, ਉਹ ਕਬੂਲ ਪੈ ਜਾਂਦਾ ਹੈ। ਪਰਮ ਸਿਆਣਾ ਸੁਆਮੀ ਹਮੇਸ਼ਾਂ ਹੀ ਦੇਣਹਾਰ ਹੈ।
Fareedkot Teekaਜਿਸ ਕੋ ਆਪਣਾ ਸਚੇ ਨਾਮ ਕਾ ਦਾਨ ਦੇਤਾ ਹੈ, ਸੋ ਪੁਰਸ ਪਰਵਾਨ ਹੋਤਾ ਹੈ। ਸਦਾ ਦਾਤਾ ਹੈ ਅਰ ਵੱਡਾ ਦਨਾਉ ਹੈ; ਵਾ ਵੱਡਾ ਹੈ ਅਰ ਜਾਨਣੇ ਵਾਲਾ ਹੈ॥
Prof. Sahib Singh(ਗੁਰੂ ਜਿਸ ਮਨੁੱਖ ਨੂੰ) ਸਦਾ ਦਾਤਾਂ ਦੇਣ ਵਾਲੇ ਵੱਡੇ ਸਿਆਣੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ-ਦਾਨ ਦੇਂਦਾ ਹੈ,

ਪਦ ਅਰਥ ਦੇਵੈ = (ਗੁਰੂ) ਦੇਂਦਾ ਹੈ। ਸਚੁ ਦਾਨੋ = ਸਦਾ-ਥਿਰ ਹਰਿ-ਨਾਮ ਦਾ ਦਾਨ। ਸੋ = ਉਹ ਮਨੁੱਖ। ਸਦ = ਸਦਾ। ਦਾਣਾ = ਸਿਆਣਾ।

SikhNet (Spanish)Sí, el que ha sido bendecido con la Verdad, es aprobado, el Omnisapiente Señor le muestra para siempre Su Compasión. Se vuelve Eterno, no vuelve a entrar en ningún vientre.

ਅਮਰੁ ਅਜੋਨੀ ਅਸਥਿਰੁ ਜਾਪੈ; ਸਾਚਾ ਮਹਲੁ ਚਿਰਾਣਾ ॥

amar ajonee asathir jaapai; saachaa mehal chiraanaa |

Sant Singh KhalsaHe is known to be Immortal, Unborn and Permanent; the True Mansion of His Presence is everlasting.
Manmohan SinghThe Lord is known to be Imperishable, Unborn and ever stable. Primordial is His True mansion.
Manmohan Singh (Punjabi)ਸੁਆਮੀ ਅਬਿਨਾਸ਼ੀ ਅਜਨਮਾ ਅਤੇ ਸਦੀਵੀ ਸਥਿਰ ਜਾਣਿਆਂ ਜਾਂਦਾ ਹੈ। ਮੁਢ ਕਦੀਮੀ ਹੈ ਉਸ ਦਾ ਸੱਚਾ ਮੰਦਰ।
Fareedkot Teekaਅਮਰ ਹੈ, ਅਜੋਨੀ ਹੈ, ਅਸਥਿਰ ਜਾਣੀਤਾ ਹੈ ਔਰ ਸਚਾ (ਮਹਲੁ ਚਿਰਾਣਾ) ਪੁਰਾਤਨ ਸ੍ਵਰੂਪ ਹੈ॥
Prof. Sahib Singhਉਹ ਮਨੁੱਖ ਉਸ ਅਮਰ ਅਜੋਨੀ ਅਤੇ ਸਦਾ-ਥਿਰ ਪ੍ਰਭੂ (ਦਾ ਨਾਮ ਸਦਾ) ਜਪਦਾ ਰਹਿੰਦਾ ਹੈ, ਉਸ ਮਨੁੱਖ ਨੂੰ ਪਰਮਾਤਮਾ ਦਾ ਮੁੱਢ ਕਦੀਮਾਂ ਦਾ ਸਦਾ-ਥਿਰ ਟਿਕਾਣਾ ਲੱਭ ਪੈਂਦਾ ਹੈ।

ਪਦ ਅਰਥ ਅਮਰੁ = ਕਦੇ ਨਾਹ ਮਰਨ ਵਾਲਾ। ਜਾਪੈ = ਜਪਦਾ ਹੈ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਸਾਚਾ = ਸਦਾ-ਥਿਰ। ਚਿਰਾਣਾ ਮਹਲੁ = ਮੁੱਢ ਕਦੀਮਾਂ ਦਾ ਟਿਕਾਣਾ।

SikhNet (Spanish)Siempre siendo él mismo, su Hogar es para siempre verdadero y eternamente duradero.

ਦੋਤਿ ਉਚਾਪਤਿ ਲੇਖੁ. ਨ ਲਿਖੀਐ; ਪ੍ਰਗਟੀ ਜੋਤਿ ਮੁਰਾਰੀ ॥

dot uchaapat lekh. na likheeai; pragattee jot muraaree |

Sant Singh KhalsaThe day-to-day account of deeds is not recorded for that person, who manifests the radiance of the Divine Light of the Lord.
Manmohan SinghThe day to day account is writ not of the deeds (borrowed goods) of Him, on whom the Light of God, the Enemy of ego, has become manifest.
Manmohan Singh (Punjabi)ਉਸ ਦੇ ਅਮਲਾਂ (ਉਧਾਰ ਦੇ ਸੌਦੇ) ਦਾ ਰੋਜ-ਬ-ਰੋਜ ਦਾ ਹਿਸਾਬ ਲਿਖਿਆ ਨਹੀਂ ਜਾਂਦਾ, ਜਿਸ ਦੇ ਉਤੇ ਹੰਕਾਰ ਦੇ ਵੈਰੀ ਹਰੀ ਦਾ ਨੂਰ ਨਾਜਲ ਹੋਇਆ ਹੈ।
Fareedkot Teekaਐਸੇ ਮੁਰਾਰੀ ਕੀ ਜੋਤਿ ਜਿਸ ਕੋ ਪ੍ਰਗਟੀ ਹੈ ਤਿਸ ਕੇ ਕਰਮੋਂ ਕੀ ਜੋ (ਉਚਾਪਤਿ) ਦੋਤਿ ਉਠੀ ਤਿਸ ਕਾ ਹਿਸਾਬ ਨਹੀਂ ਲਿਖੀਤਾ, ਭਾਵ ਸੇ ਤਿਨ ਕੇ ਕਿਰਯ ਮਾਣ ਕਰਮੋਂ ਕਾ ਹਿਸਾਬ ਨਹੀਂ ਲਿਖੀਤਾ॥
Prof. Sahib Singh(ਜਿਸ ਮਨੁੱਖ ਦੇ ਅੰਦਰ) ਪਰਮਾਤਮਾ ਦੀ ਜੋਤਿ ਪਰਗਟ ਹੋ ਜਾਂਦੀ ਹੈ, ਉਸ ਜੋਤਿ ਦੀ ਬਰਕਤਿ ਨਾਲ ਉਸ ਮਨੁੱਖ ਦਾ ਵਿਕਾਰਾਂ ਦੇ ਕਰਜ਼ੇ ਦਾ ਹਿਸਾਬ ਲਿਖਣਾ ਬੰਦ ਹੋ ਜਾਂਦਾ ਹੈ (ਭਾਵ, ਉਹ ਮਨੁੱਖ ਵਿਕਾਰਾਂ ਵਲੋਂ ਹੱਟ ਜਾਂਦਾ ਹੈ),

ਪਦ ਅਰਥ ਦੋਤਿ = {द्योति = ਜੋਤਿ} ਨੂਰ, ਪਰਕਾਸ਼। ਉਚਾਪਤਿ ਲੇਖੁ = (ਵਿਕਾਰਾਂ ਦੇ) ਕਰਜ਼ੇ ਦਾ ਲੇਖ। ਨ ਲਿਖੀਐ = ਨਹੀਂ ਲਿਖਿਆ ਜਾਂਦਾ। ਮੁਰਾਰੀ = {ਮੁਰ-ਅਰਿ} ਪਰਮਾਤਮਾ।

SikhNet (Spanish)Ahora ya no me piden cuentas día con día y la Luz de Dios se ha vuelto manifiesta en mí.

ਨਾਨਕ. ਸਾਚਾ ਸਾਚੈ ਰਾਚਾ; ਗੁਰਮੁਖਿ ਤਰੀਐ ਤਾਰੀ ॥੪॥੫॥

naanak. saachaa saachai raachaa; guramukh tareeai taaree |4|5|

Sant Singh KhalsaO Nanak, the true person is absorbed in the True Lord; the Gurmukh crosses over to the other side. ||4||5||
Manmohan SinghNanak, the True person is absorbed in the True Lord and by the Guru's grace crosses the world-stream.
Manmohan Singh (Punjabi)ਨਾਨਕ, ਸੱਚਾ ਪੁਰਸ਼ ਸੱਚੇ ਸੁਆਮੀ ਅੰਦਰ ਰਚਿਆ ਹੋਇਆ ਹੈ ਤੇ ਗੁਰਾਂ ਦੀ ਦਇਆ ਦੁਆਰਾ ਸੰਸਾਰ-ਨਦੀ ਤੋਂ ਪਾਰ ਉਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਾਚੇ ਮੇਂ ਰਾਚਾ ਹੈ, ਸੋ ਪੁਰਸ਼ ਸਾਚਾ ਤਿਸ ਗੁਰਮੁਖ ਦ੍ਵਾਰੇ ਸੰਸਾਰ ਰੂਪੀ (ਤਾਰੀ) ਨਦੀ ਤਰ ਜਾਈਤੀ ਹੈ॥੪॥੫॥
Prof. Sahib Singhਹੇ ਨਾਨਕ! ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਉਹ ਮਨੁੱਖ ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ। ਗੁਰੂ ਦੀ ਸਰਨ ਪਿਆਂ ਹੀ (ਮਾਇਆ ਦੇ ਮੋਹ ਦੇ ਸਮੁੰਦਰ ਤੋਂ) ਇਹ ਤਾਰੀ ਤਰੀ ਜਾ ਸਕਦੀ ਹੈ ॥੪॥੫॥

ਪਦ ਅਰਥ ਨਾਨਕ = ਹੇ ਨਾਨਕ! ਸਾਚਾ = ਸਦਾ-ਥਿਰ ਹਰੀ ਦਾ ਰੂਪ। ਰਾਚਾ = ਮਸਤ, ਲੀਨ। ਤਰੀਐ = ਤਰ ਸਕੀਦੀ ਹੈ ॥੪॥੫॥

SikhNet (Spanish)Dice Nanak, el ser Verdadero vive imbuido en la Verdad de Dios y a través del Guru, nada hasta la otra orilla. (4-5)

Open this shabad →

Shabad Guru Nanak Dev Ji Raag Tukhaari continues on Ang 1113

ਤੁਖਾਰੀ ਮਹਲਾ ੧ ॥

tukhaaree mahalaa 1 |

Sant Singh KhalsaTukhaari, First Mehl:
Manmohan SinghTukhari 1st Guru.
Manmohan Singh (Punjabi)ਤੁਖਾਰੀ ਪਹਿਲੀ ਪਾਤਿਸ਼ਾਹੀ।
SikhNet (Spanish)Tukhari, Mejl Guru Nanak, Primer Canal Divino.

ਏ ਮਨ ਮੇਰਿਆ; ਤੂ ਸਮਝੁ. ਅਚੇਤ ਇਆਣਿਆ, ਰਾਮ ॥

e man meriaa; too samajh. achet eaaniaa, raam |

Sant Singh KhalsaO my ignorant, unconscious mind, reform yourself.
Manmohan SinghO my ignorant and unconscious soul, reform thou thyself.
Manmohan Singh (Punjabi)ਹੇ ਮੇਰੀ ਬੇ-ਸਮਝ ਅਤੇ ਅਗਿਆਤ ਜਿੰਦੜੀਏ, ਤੂੰ ਆਪਣੇ ਆਪ ਨੂੰ ਸੁਧਾਰ।
Fareedkot Teekaਹੇ ਮੇਰੇ ਮਨ ਅਚੇਤ! ਹੇ ਮੂਰਖਾ! ਤੂੰ ਰਾਮ ਨੂੰ ਸਮਝ॥
Prof. Sahib Singhਹੇ ਮੇਰੇ ਮਨ! ਹੇ ਮੇਰੇ ਗ਼ਾਫ਼ਿਲ ਮਨ! ਹੇ ਮੇਰੇ ਅੰਞਾਣ ਮਨ! ਤੂੰ ਹੋਸ਼ ਕਰ।

ਪਦ ਅਰਥ ਏ ਅਚੇਤ ਮਨ = ਹੇ ਗ਼ਾਫ਼ਿਲ ਮਨ! ਹੇ ਲਾ-ਪਰਵਾਹ ਮਨ!

SikhNet (Spanish)Oh mente inconsciente e ignorante, conoce la Verdad.

ਏ ਮਨ ਮੇਰਿਆ. ਛਡਿ ਅਵਗਣ; ਗੁਣੀ ਸਮਾਣਿਆ, ਰਾਮ ॥

e man meriaa. chhadd avagan; gunee samaaniaa, raam |

Sant Singh KhalsaO my mind, leave behind your faults and demerits, and be absorbed in virtue.
Manmohan SinghO my soul, forsake thou thine vice and be absorbed in virtues.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਪਾਪਾਂ ਨੂੰ ਤਿਆਗ ਦੇ ਅਤੇ ਨੇਕੀਆਂ ਅੰਦਰ ਲੀਨ ਹੋ ਜਾ।
Fareedkot Teekaਹੇ ਮੇਰੇ ਮਨ! ਔਗੁਣੋ ਕੋ ਛੋਡਿ ਕਰ ਗੁਣੋ ਮੇਂ; ਵਾ (ਗੁਣੀ) ਵਾਹਗੁਰੂ ਰਮਣ ਰੂਪ ਮੇਂ ਸਮਾਵਣਾ ਕਰੁ॥
Prof. Sahib Singhਹੇ ਮੇਰੇ ਮਨ! ਮੰਦੇ ਕਰਮ ਕਰਨੇ ਛੱਡ ਦੇ, (ਪਰਮਾਤਮਾ ਦੇ) ਗੁਣਾਂ (ਦੀ ਯਾਦ) ਵਿਚ ਲੀਨ ਰਿਹਾ ਕਰ।

ਪਦ ਅਰਥ ਗੁਣੀ ਸਮਾਣਿਆ = (ਪਰਮਾਤਮਾ ਦੇ) ਗੁਣਾਂ ਵਿਚ ਲੀਨ ਹੋ।

SikhNet (Spanish)Oh mente mía, deja el vicio e inmérgete en las Virtudes de Dios.

ਬਹੁ ਸਾਦ ਲੁਭਾਣੇ. ਕਿਰਤ ਕਮਾਣੇ; ਵਿਛੁੜਿਆ. ਨਹੀ ਮੇਲਾ ॥

bahu saad lubhaane. kirat kamaane; vichhurriaa. nahee melaa |

Sant Singh KhalsaYou are deluded by so many flavors and pleasures, and you act in such confusion. You are separated, and you will not meet your Lord.
Manmohan SinghThou are deluded by many worldly pleasures and practice evil deeds, Thus separated thou shall meet not thy Lord.
Manmohan Singh (Punjabi)ਤੈਨੂੰ ਘਣੇਰੀਆਂ ਸੰਸਾਰੀ ਖੁਸ਼ੀਆਂ ਨੇ ਗੁਮਰਾਹ ਕੀਤਾ ਹੋਇਆ ਹੈ ਅਤੇ ਤੂੰ ਮੰਦੇ ਕਰਮ ਕਰਦਾ ਹੈਂ। ਐਕਰ ਵਿਛੁੜੇ ਹੋਏ ਦਾ ਤੇਰਾ ਤੇਰੇ ਸੁਆਮੀ ਨਾਲ ਮਿਲਾਪ ਨਹੀਂ ਹੋਣਾ।
Fareedkot Teekaਜੋ ਮਨਮੁਖ ਬਹੁਤੇ ਵਿਸ੍ਯੋਂ ਕੇ ਸ੍ਵਾਦ ਮੇਂ ਲੋਭਾਇਮਾਨ ਹੂਏ ਹੈਂ, ਸੋ ਤਿਨ ਕੇ ਪੂਰਬ ਕਰਮ ਕਮਾਏ ਹੂਏ ਐਸੇ ਹੀ ਹੈਂ, ਤਿਨ ਵਿਛੜਿਓਂ ਕਾ ਕਬੀ ਮਿਲਾਪ ਨਹੀਂ ਹੋਤਾ ਹੈ॥
Prof. Sahib Singhਹੇ ਮੇਰੇ ਮਨ! ਜਿਹੜੇ ਮਨੁੱਖ ਅਨੇਕਾਂ (ਪਦਾਰਥਾਂ ਦੇ) ਸੁਆਦਾਂ ਵਿਚ ਫਸੇ ਰਹਿੰਦੇ ਹਨ, ਉਹ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਪਰਮਾਤਮਾ ਤੋਂ ਵਿਛੁੜੇ ਰਹਿੰਦੇ ਹਨ। ਇਹਨਾਂ ਸੰਸਕਾਰਾਂ ਦੇ ਕਾਰਨ ਹੀ) ਉਹਨਾਂ ਵਿਛੁੜੇ ਹੋਇਆਂ ਦਾ (ਆਪਣੇ ਆਪ ਪਰਮਾਤਮਾ ਨਾਲ) ਮਿਲਾਪ ਨਹੀਂ ਹੋ ਸਕਦਾ।

ਪਦ ਅਰਥ ਬਹੁ ਸਾਦ = ਅਨੇਕਾਂ ਸੁਆਦਾਂ ਵਿਚ। ਲੁਭਾਣੇ = ਫਸਣ ਵਾਲੇ, ਲੋਭ ਕਰਨ ਵਾਲੇ। ਕਿਰਤ ਕਮਾਣੇ = ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ।

SikhNet (Spanish)Pruebas miles de sabores, realizas todos tus hábitos y viviendo separado, no entras en Unión con Él.

ਕਿਉ ਦੁਤਰੁ ਤਰੀਐ. ਜਮ ਡਰਿ ਮਰੀਐ; ਜਮ ਕਾ ਪੰਥੁ ਦੁਹੇਲਾ ॥

kiau dutar tareeai. jam ddar mareeai; jam kaa panth duhelaa |

Sant Singh KhalsaHow can the impassible world-ocean be crossed? The fear of the Messenger of Death is deadly. The path of Death is agonizingly painful.
Manmohan SinghHow can the impassable world ocean be ferried across? One is overawed with the fear of death. Agonising is the path of the death's courier.
Manmohan Singh (Punjabi)ਨਾਂ ਤਰੇ ਜਾਣ ਵਾਲਾ ਸੰਸਾਰ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ? ਜੀਵ ਮੌਤ ਦੇ ਤੰਾਹ ਨਾਲ ਭੈ-ਭੀਤ ਹੋਇਆ ਹੋਇਆ ਹੈ। ਦੁਖਦਾਈ ਹੈ ਮੌਤ ਦੇ ਦੂਤ ਦਾ ਰਸਤਾ।
Fareedkot Teekaਫਿਰ ਕਿਸ ਪ੍ਰਕਾਰ (ਦੁਤਰੁ) ਕਠਨ ਸੰਸਾਰ ਸੇ ਤਰਨਾ ਹੋਵੈਗਾ? ਜਮ ਕੇ ਭੈ ਕਰ ਮਰਨਾ ਹੋਤਾ ਹੈ ਪੁਨਾ ਜਮ ਕਾ (ਪੰਥੁ) ਰਸਤਾ ਅਤੀ ਕਠਨ ਹੋਵੈਗਾ, ਭਾਵ ਤਿਸ ਮੇਂ ਤੂੰ ਅਤੀ ਦੁਖੀ ਹੋਵੇਂਗਾ॥
Prof. Sahib Singhਹੇ ਮੇਰੇ ਮਨ! ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ, (ਆਪਣੇ ਉੱਦਮ ਨਾਲ) ਪਾਰ ਨਹੀਂ ਲੰਘ ਸਕੀਦਾ। ਜਮਾਂ ਦੇ ਡਰ ਨਾਲ ਸਹਿਮੇ ਰਹੀਦਾ ਹੈ। ਹੇ ਮਨ! ਜਮਾਂ ਵਾਲੇ ਪਾਸੇ ਲੈ ਜਾਣ ਵਾਲਾ ਰਸਤਾ ਬੜਾ ਦੁਖਦਾਈ ਹੈ।

ਪਦ ਅਰਥ ਦੁਤਰੁ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ। ਡਰਿ = ਡਰ ਨਾਲ। ਮਰੀਐ = ਮਰੀਦਾ ਹੈ, ਸਹਿਮੇ ਰਹੀਦਾ ਹੈ। ਪੰਥੁ = ਰਸਤਾ। ਦੁਹੇਲਾ = ਦੁਖਦਾਈ।

SikhNet (Spanish)¿Cómo podrás nadar a través del infranqueable océano del mundo y traspasar el mortífero sendero de Yama?

ਮਨਿ ਰਾਮੁ. ਨਹੀ ਜਾਤਾ, ਸਾਝ ਪ੍ਰਭਾਤਾ; ਅਵਘਟਿ ਰੁਧਾ ਕਿਆ ਕਰੇ ॥

man raam. nahee jaataa, saajh prabhaataa; avaghatt rudhaa kiaa kare |

Sant Singh KhalsaThe mortal does not know the Lord in the evening, or in the morning; trapped on the treacherous path, what will he do then?
Manmohan SinghMan knows not his Lord in the eve and morn When entangled in the difficult path what will he do then?
Manmohan Singh (Punjabi)ਆਥਣੇ ਅਤੇ ਸਵੇਰੇ ਇਨਸਾਨ ਆਪਦੇ ਸੁਆਮੀ ਨੂੰ ਨਹੀਂ ਜਾਣਦਾ। ਜਦ ਔਖੇ ਰਸਤੇ ਵਿੰਚ ਫਸ ਗਿਆ ਤਾਂ ਉਹ ਕੀ ਕਰੇਗਾ?
Fareedkot Teekaਹੇ ਮਨ! ਤੈਨੇ ਸੰਧ੍ਯਾ ਪ੍ਰਾਤਕਾਲ, ਭਾਵ ਕਿਸੀ ਕਾਲ ਮੇਂ ਰਾਮ ਕੋ ਨਹੀਂ ਜਾਤਾ, (ਅਵਘਟਿ) ਕਠਨ ਰਸਤੇ ਮੇਂ ਅਰਥਾਤ ਜਮ ਕੇ ਵਸ ਪੜਾ ਹੂਆ ਕਿਆ ਕਰੇਗਾ?
Prof. Sahib Singhਹੇ ਮੇਰੇ ਮਨ! ਜਿਸ ਮਨੁੱਖ ਨੇ ਆਪਣੇ ਮਨ ਵਿਚ ਸਵੇਰੇ ਸ਼ਾਮ (ਕਿਸੇ ਭੀ ਵੇਲੇ) ਪਰਮਾਤਮਾ ਨਾਲ ਸਾਂਝ ਨਹੀਂ ਪਾਈ, ਉਹ (ਮਾਇਆ ਦੇ ਮੋਹ ਦੇ) ਔਖੇ ਰਾਹ ਵਿਚ ਫਸ ਜਾਂਦਾ ਹੈ (ਇਸ ਵਿਚੋਂ ਨਿਕਲਣ ਲਈ) ਉਹ ਕੁਝ ਭੀ ਨਹੀਂ ਕਰ ਸਕਦਾ।

ਪਦ ਅਰਥ ਮਨਿ = ਮਨ ਵਿਚ। ਜਾਤਾ = ਜਾਣਿਆ, ਸਾਂਝ ਪਾਈ। ਸਾਝ = ਸ਼ਾਮ ਵੇਲੇ। ਪ੍ਰਭਾਤਾ = ਸਵੇਰੇ। ਅਵਘਟਿ = ਔਖੇ ਰਸਤੇ ਵਿਚ। ਰੁਧਾ = ਰੁਕਿਆ ਹੋਇਆ, ਫਸਿਆ ਹੋਇਆ। ਕਿਆ ਕਰੇ = ਕੀਹ ਕਰ ਸਕਦਾ ਹੈ? ਬੇ-ਬਸ ਹੋ ਜਾਂਦਾ ਹੈ।

SikhNet (Spanish)Nunca has intentado conocer al Señor y dime, caminando por este sendero traicionero,

ਬੰਧਨਿ ਬਾਧਿਆ. ਇਨ ਬਿਧਿ ਛੂਟੈ; ਗੁਰਮੁਖਿ ਸੇਵੈ ਨਰਹਰੇ ॥੧॥

bandhan baadhiaa. in bidh chhoottai; guramukh sevai narahare |1|

Sant Singh KhalsaBound in bondage, he is released only by this method: as Gurmukh, serve the Lord. ||1||
Manmohan SinghBound with bound he is released only in this way, that by the Guru's grace he serves one God, the Man-lion.
Manmohan Singh (Punjabi)ਜੂੜਾਂ ਨਾਲ ਜਕੜਿਆ ਹੋਇਆ ਉਹ ਕੇਵਲ ਇਸ ਤਰੀਕੇ ਨਾਲ ਰਿਹਾ ਹੋ ਸਕਦਾ ਹੈ ਕਿ ਗੁਰਾਂ ਦੀ ਦਇਆ ਦੁਆਰਾ ਉਹ ਮਨੁਸ਼-ਸ਼ੇਰ ਸਰੂਪ ਇੱਕ ਹਰੀ ਦੀ ਟਹਿਲ ਸੇਵਾ ਕਰੇ।
Fareedkot Teekaਬੰਧਨੋਂ ਮੇਂ ਬੰਧਾਇਮਾਨ ਹੂਆ ਹੈ, ਸੋ ਇਸੀ ਬਿਧੀ ਕਰ ਛੁਟਤਾ ਹੈ, ਜੋ ਗੁਰਮੁਖ ਹੋਇ ਕਰ ਨਰਸਿੰਘ ਰੂਪ ਪਰਮਾਤਮਾ ਕਾ ਸਿਮਰਨ ਕਰੇ॥੧॥
Prof. Sahib Singh(ਪਰ ਹਾਂ, ਮਾਇਆ ਦੇ ਮੋਹ ਦੀ) ਰੱਸੀ ਨਾਲ ਬੱਝਾ ਹੋਇਆ ਉਹ ਇਸ ਤਰੀਕੇ ਨਾਲ ਖ਼ਲਾਸੀ ਪਾ ਸਕਦਾ ਹੈ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਰੇ ॥੧॥

ਪਦ ਅਰਥ ਬੰਧਨਿ = ਬੰਧਨ ਨਾਲ {ਇਕ-ਵਚਨ}, (ਮਾਇਆ ਦੇ ਮੋਹ ਦੀ) ਰੱਸੀ ਨਾਲ। ਇਨਿ ਬਿਧਿ = ਇਸ ਤਰੀਕੇ ਨਾਲ। ਛੂਟੈ = ਬੰਧਨ ਵਿਚੋਂ ਨਿਕਲ ਸਕਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੇਵੈ = ਸਿਮਰੇ। ਨਰਹਰੇ = ਪਰਮਾਤਮਾ ॥੧॥

SikhNet (Spanish)¿qué vas a hacer? Aprisionado en la Maya, uno es liberado sólo si uno logra servir a su Dios, por la Gracia del Guru. (1)

ਏ ਮਨ ਮੇਰਿਆ; ਤੂ ਛੋਡਿ ਆਲ ਜੰਜਾਲਾ. ਰਾਮ ॥

e man meriaa; too chhodd aal janjaalaa. raam |

Sant Singh KhalsaO my mind, abandon your household entanglements.
Manmohan SinghO my soul, abandon thou the household involvements.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਘਰੇਲੂ ਪੁਆੜਿਆਂ ਨੂੰ ਛੱਡ ਦੇ।
Fareedkot Teekaਹੇ ਮੇਰੇ ਮਨ! ਤੂੰ (ਆਲ) ਘਰ ਕੇ ਸਭ ਧੰਧਿਓਂ ਕੋ ਛੋਡ ਕਰ ਰਾਮ ਨਾਮ ਕਾ ਸਿਮਰਨੁ ਕਰੁ॥
Prof. Sahib Singhਹੇ ਮੇਰੇ ਮਨ! ਘਰ ਦੇ ਮੋਹ ਦੀਆਂ ਫਾਹੀਆਂ ਛੱਡ ਦੇ।

ਪਦ ਅਰਥ ਆਲ = {आलय} ਘਰ। ਆਲ ਜੰਜਾਲਾ = ਘਰ ਦੇ ਜੰਜਾਲ, ਘਰ ਦੀਆਂ ਫਾਹੀਆਂ, ਘਰ ਦੇ ਮੋਹ ਦੀਆਂ ਫਾਹੀਆਂ।

SikhNet (Spanish)Oh mente mía, deja a un lado los apegos al hogar, sirve al Dios Desapegado,

ਏ ਮਨ ਮੇਰਿਆ; ਹਰਿ ਸੇਵਹੁ ਪੁਰਖੁ ਨਿਰਾਲਾ. ਰਾਮ ॥

e man meriaa; har sevahu purakh niraalaa. raam |

Sant Singh KhalsaO my mind, serve the Lord, the Primal, Detached Lord.
Manmohan SinghO my soul, serve thou thy detached Lord Master.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਨਿਰਲੇਪ ਸੁਆਮੀ ਮਾਲਕ ਦੀ ਘਾਲ ਕਮਾ।
Fareedkot Teekaਹੇ ਮੇਰੇ ਮਨ! ਹਰੀ (ਨਿਰਾਲਾ) ਅਸੰਗ ਪੁਰਖੁ ਰਮਣ ਰੂਪ ਕੋ ਸੇਵਨੁ ਕਰੁ॥
Prof. Sahib Singhਹੇ ਮੇਰੇ ਮਨ! ਉਸ ਪਰਮਾਤਮਾ ਨੂੰ ਸਿਮਰਦਾ ਰਹੁ, ਜੋ ਸਭਨਾਂ ਵਿਚ ਵਿਆਪਕ ਭੀ ਹੈ ਤੇ ਨਿਰਲੇਪ ਭੀ ਹੈ।

ਪਦ ਅਰਥ ਸੇਵਹੁ = ਸਿਮਰੋ, ਸਿਮਰਦਾ ਰਹੁ। ਪੁਰਖੁ = ਸਰਬ-ਵਿਆਪਕ ਪ੍ਰਭੂ। ਨਿਰਾਲਾ = ਨਿਰਲੇਪ।

SikhNet (Spanish)al Purusha, por lo que más quieras. Sí, Contempla al Ser Supremo,

Open this shabad (31 lines, Angs 1112-1113) →

Ang 1112 of 1430