ਤੁਖਾਰੀ ਮਹਲਾ ੧ ॥
tukhaaree mahalaa 1 | Ang 1111
Sant Singh KhalsaTukhaari, First Mehl:
Manmohan SinghTukhari 1st Guru.
Manmohan Singh (Punjabi)ਭੁਖਾਰੀ ਪਹਿਲੀ ਪਾਤਿਸ਼ਾਹੀ।
SikhNet (Spanish)Tukhari, Mejl Guru Nanak, Primer Canal Divino.
ਭੋਲਾਵੜੈ ਭੁਲੀ; ਭੁਲਿ ਭੁਲਿ ਪਛੋਤਾਣੀ ॥
bholaavarrai bhulee; bhul bhul pachhotaanee | Ang 1111
Sant Singh KhalsaDeluded by doubt, misled and confused, the soul-bride later regrets and repents.
Manmohan SinghThe bride is strayed by doubt and erring again and again she regrets.
Manmohan Singh (Punjabi)ਪਤਨੀ ਨੂੰ ਭਰਮ ਤੇ ਗੁਮਰਾਹ ਕਰ ਲਿਆ ਹੈ ਅਤੇ ਮੁੜ ਮੁੜ ਭੁੱਲ ਕੇ ਉਹ ਪਸਚਾਤਾਪ ਕਰਦੀ ਹੈ।
Fareedkot Teekaਮਨਮੁਖੋਂ ਕੀ ਬੁਧੀ (ਭੋਲਾਵੜੈ) ਅਗ੍ਯਾਨ ਕਰ ਭੂਲੀ ਹੈ, ਸੋ ਸਰੂਪ ਸੇ ਭੂਲ ਕਰ ਬਾਰੰਬਾਰ ਪਸਚਾਤਾਪੁ ਕਰਤੀ ਭਈ ਹੈ॥
Prof. Sahib Singh(ਜਿਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਨਾਮ ਤੋਂ ਵਾਂਜੀ ਰਹਿੰਦੀ ਹੈ, ਉਹ) ਕੋਝੇ ਭੁਲੇਖੇ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝ ਜਾਂਦੀ ਹੈ, ਮੁੜ ਮੁੜ ਗ਼ਲਤੀਆਂ ਕਰ ਕੇ ਪਛੁਤਾਂਦੀ ਰਹਿੰਦੀ ਹੈ।ਪਦ ਅਰਥ ਭੋਲਾਵੜੈ = ਕੋਝੇ ਭੋਲਾਵੇ ਵਿਚ, ਕੋਝੇ ਭੁਲੇਖੇ ਵਿਚ। ਭੁਲੀ = ਕੁਰਾਹੇ ਪੈ ਗਈ। ਭੁਲਿ = ਗ਼ਲਤੀ ਕਰ ਕੇ। ਪਛੋਤਾਣੀ = ਅਫ਼ਸੋਸ ਕਰਦੀ ਰਹੀ, ਹੱਥ ਮਲਦੀ ਰਹੀ।
SikhNet (Spanish)Engañada por la duda, la novia se arrepiente al final.
ਪਿਰਿ ਛੋਡਿਅੜੀ ਸੁਤੀ; ਪਿਰ ਕੀ ਸਾਰ. ਨ ਜਾਣੀ ॥
pir chhoddiarree sutee; pir kee saar. na jaanee | Ang 1111
Sant Singh KhalsaAbandoning her Husband Lord, she sleeps, and does not appreciate His Worth.
Manmohan SinghForsaking her Groom she is gone asleep and knows not His worth.
Manmohan Singh (Punjabi)ਆਪਣੀ ਕੰਤ ਨੂੰ ਤਿਆਗ ਉਹ ਸੌ ਗਈ ਹੈ ਅਤੇ ਉਸ ਦੀ ਕਦਰ ਨੂੰ ਨਹੀਂ ਜਾਣਦੀ।
Fareedkot Teekaਤਿਸ ਮਨਮੁਖ ਰੂਪ ਇਸਤ੍ਰੀ ਨੇ (ਪਿਰ) ਪਤੀ ਕੀ ਸਾਰ ਨਹੀਂ ਜਾਤੀ, ਸੋ ਪਤੀ ਨੇ ਅਵਿਦ੍ਯਾ ਨਿੰਦ੍ਰਾ ਮੇਂ ਸੁਤੀ ਪੜੀ ਛੋਡ, ਭਾਵ ਪਰਮੇਸਰੁ ਉਸ ਪਰ ਅਤੀ ਨਿਰਾਜ ਹੈ॥
Prof. Sahib Singh(ਅਜਿਹੀ ਜੀਵ-ਇਸਤ੍ਰੀ) ਪ੍ਰਭੂ-ਪਤੀ ਦੀ ਕਦਰ ਨਹੀਂ ਸਮਝਦੀ। (ਮਾਇਆ ਦੇ ਮੋਹ ਦੀ ਨੀਂਦ ਵਿਚ) ਗ਼ਾਫ਼ਿਲ ਹੋ ਰਹੀ (ਅਜਿਹੀ ਜੀਵ-ਇਸਤ੍ਰੀ) ਨੂੰ ਪ੍ਰਭੂ-ਪਤੀ ਨੇ ਭੀ ਮਨੋਂ ਲਾਹ ਦਿੱਤਾ ਹੁੰਦਾ ਹੈ।ਪਦ ਅਰਥ ਪਿਰਿ = ਪਿਰ ਨੇ, ਪ੍ਰਭੂ-ਪਤੀ ਨੇ। ਛੋਡਿਅੜੀ = ਤਿਆਗ ਦਿੱਤੀ, ਪਿਆਰ ਕਰਨਾ ਛੱਡ ਦਿੱਤਾ। ਸੁਤੀ = ਮਾਇਆ ਦੇ ਮੋਹ ਦੀ ਨੀਂਦ ਵਿਚ ਪਈ ਰਹੀ। ਸਾਰ = ਕਦਰ।
SikhNet (Spanish)Sí, ella se durmió, no atendió a su Esposo y no Lo llegó a conocer en verdad.
ਪਿਰਿ ਛੋਡੀ ਸੁਤੀ, ਅਵਗਣਿ ਮੁਤੀ; ਤਿਸੁ ਧਨ ਵਿਧਣ ਰਾਤੇ ॥
pir chhoddee sutee, avagan mutee; tis dhan vidhan raate | Ang 1111
Sant Singh KhalsaLeaving her Husband Lord, she sleeps, and is plundered by her faults and demerits. The night is so painful for this bride.
Manmohan SinghLeaving her Spouse, she goes to sleep and so is she beguiled by sins Painful are the nights of that bride.
Manmohan Singh (Punjabi)ਆਪਣੀ ਪਤੀ ਨੂੰ ਛੱਡ, ਉਹ ਸੌ ਜਾਂਦੀ ਹੈ ਤੇ ਇਸ ਲਹੀ ਪਾਪ ਉਸ ਨੂੰ ਠਗ ਲੈਂਦੇ ਹਨ। ਦੁਖਦਾਈ ਹਨ ਉਸ ਪਤਨੀ ਦੀਆਂ ਰਾਤਾਂ।
Fareedkot Teekaਪਤੀ ਕੋ ਛੋਡ ਕਰ ਕੇ ਜੋ ਸੁਤੀ ਹੈ ਇਸ ਅਵਗੁਣ ਕਰ ਕੇ ਪਤੀ ਨੇ (ਮੁਤੀ) ਤਿਆਗੀ ਹੈ, ਤਿਸ ਇਸਤ੍ਰੀ ਕੋ ਆਯੂ ਰੂਪੀ ਰਾਤ੍ਰੀ (ਵਿਧਣ) ਦੁਖ ਰੂਪ ਹੈ॥
Prof. Sahib Singhਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੀ ਹੋਈ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਪਿਆਰ ਕਰਨਾ ਛੱਡ ਦਿੱਤਾ, (ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੀ ਰਹਿਣ ਦੇ ਇਸ) ਔਗੁਣ ਦੇ ਕਾਰਨ ਤਿਆਗ ਦਿੱਤਾ, ਉਸ ਜੀਵ-ਇਸਤ੍ਰੀ ਦੀ ਜ਼ਿੰਦਗੀ ਦੀ ਰਾਤ ਦੁੱਖਦਾਈ ਹੋ ਜਾਂਦੀ ਹੈ (ਉਸ ਦੀ ਸਾਰੀ ਉਮਰ ਦੁੱਖਾਂ ਵਿਚ ਬੀਤਦੀ ਹੈ)।ਪਦ ਅਰਥ ਅਵਗਣਿ = ਅਵਗਣ ਦੇ ਕਾਰਨ, (ਇਸ) ਭੁੱਲ ਦੇ ਕਾਰਨ, (ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੀ ਰਹਿਣ ਦੀ) ਭੁੱਲ ਦੇ ਕਾਰਨ। ਮੁਤੀ = (ਪਿਰ ਨੇ) ਤਿਆਗ ਦਿੱਤੀ। ਤਿਸੁ ਧਨ ਰਾਤੇ = ਉਸ (ਜੀਵ-) ਇਸਤ੍ਰੀ ਦੀ (ਜੀਵਨ) ਰਾਤ। ਵਿਧਣ = ਦੁੱਖ-ਭਰੀ।
SikhNet (Spanish)El vicio la torció y así pasó su noche sin su Señor, fue destruida por la lujuria, el enojo y el ego,
ਕਾਮਿ ਕ੍ਰੋਧਿ ਅਹੰਕਾਰਿ ਵਿਗੁਤੀ; ਹਉਮੈ ਲਗੀ ਤਾਤੇ ॥
kaam krodh ahankaar vigutee; haumai lagee taate | Ang 1111
Sant Singh KhalsaSexual desire, anger and egotism destroy her. She burns in egotism.
Manmohan SinghShe is destroyed by lust, wrath and ego and continues to burn in self-conceit.
Manmohan Singh (Punjabi)ਉਸ ਨੂੰ ਸਹਿਵਤ, ਗੁੱਸੇ ਅਤੇ ਗਰੂਰ ਨੇ ਨਾਸ ਕਰ ਦਿਤਾ ਹੈ ਅਤੇ ਉਸ ਸਵੈ-ਹੰਗਤਾ ਵਿੱਚ ਸੜਦੀ ਰਹਿੰਦੀ ਹੈ।
Fareedkot Teekaਜੋ ਕਾਮ, ਕ੍ਰੋਧ, ਹੰਕਾਰ ਕਰ (ਵਿਗੁਤੀ) ਖਰਾਬ ਹੋਈ ਹੈ, ਤਿਸ ਕੋ ਹੰਤਾ, ਮਮਤਾ ਵਾ ਹੰਕਾਰ ਕੀ (ਤਾਤੇ) ਚਾਹ ਵਾ ਤਪਤ ਲਾਗੀ ਹੈ॥
Prof. Sahib Singhਉਹ ਇਸਤ੍ਰੀ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ (ਸਦਾ) ਖ਼ੁਆਰ ਹੁੰਦੀ ਰਹਿੰਦੀ ਹੈ, ਉਸ ਨੂੰ ਹਉਮੈ ਚੰਬੜੀ ਰਹਿੰਦੀ ਹੈ ਉਸ ਨੂੰ ਈਰਖਾ ਚੰਬੜੀ ਰਹਿੰਦੀ ਹੈ।ਪਦ ਅਰਥ ਕਾਮਿ = ਕਾਮ ਵਿਚ। ਕ੍ਰੋਧ ਵਿਚ। ਵਿਗੁਤੀ = ਖ਼ੁਆਰ ਹੁੰਦੀ ਰਹੀ। ਤਾਤੇ = ਤਾਤਿ, ਈਰਖਾ।
SikhNet (Spanish)se conservó intoxicada por su propio protagonismo, sufriendo todo tipo de dolor.
ਉਡਰਿ ਹੰਸੁ ਚਲਿਆ ਫੁਰਮਾਇਆ; ਭਸਮੈ ਭਸਮ ਸਮਾਣੀ ॥
auddar hans chaliaa furamaaeaa; bhasamai bhasam samaanee | Ang 1111
Sant Singh KhalsaWhen the soul-swan flies away, by the Command of the Lord, her dust mingles with dust.
Manmohan SinghWhen soul-swan flies away, under the Lord's command, her dust mingles with dust.
Manmohan Singh (Punjabi)ਜਦ ਆਤਮਾ-ਰਾਜਹੰਸ ਸੁਅਮੀ ਦੇ ਹੁਕਮ ਤਾਬੇ ਉਡ ਜਾਂਦੀ ਹੈ ਤਾਂ ਉਸ ਦੀ ਮਿੱਟੀ ਮਿੱਟੀ ਨਾਲ ਮਿਲ ਜਾਂਦੀ ਹੈ।
Fareedkot Teekaਜਬ ਪਰਮੇਸਰ ਨੇ ਹੁਕਮ ਫੁਰਮਾਯਾ ਤਬ (ਹੰਸੁ) ਜੀਵ ਦੇਹ ਸੇ (ਉਡਰਿ) ਨਿਕਸ ਚਲਾ, ਦੇਹ ਭਸਮ ਰੂਪ ਹੋਇ ਕਰ ਭਸਮ ਮੇਂ ਸਮਾਇ ਗਈ॥
Prof. Sahib Singhਪਰਮਾਤਮਾ ਦੇ ਹੁਕਮ ਅਨੁਸਾਰ ਜੀਵਾਤਮਾ (ਤਾਂ ਆਖ਼ਿਰ ਸਰੀਰ ਨੂੰ ਛੱਡ ਕੇ) ਤੁਰ ਪੈਂਦਾ ਹੈ, ਤੇ, ਸਰੀਰ ਮਿੱਟੀ ਦੀ ਢੇਰੀ ਹੋ ਕੇ ਮਿੱਟੀ ਨਾਲ ਮਿਲ ਜਾਂਦਾ ਹੈ।ਪਦ ਅਰਥ ਉਡਰਿ = ਉੱਡ ਕੇ। ਉਡਰਿ ਚਲਿਆ = ਉੱਡ ਤੁਰਿਆ। ਹੰਸੁ = ਜੀਵਾਤਮਾ। ਭਸਮ = ਮਿੱਟੀ।
SikhNet (Spanish)0Cuando el Alma cisne voló, por la Voluntad del Señor, su polvo se mezcló con el polvo.
ਨਾਨਕ ਸਚੇ ਨਾਮ ਵਿਹੂਣੀ; ਭੁਲਿ ਭੁਲਿ ਪਛੋਤਾਣੀ ॥੧॥
naanak sache naam vihoonee; bhul bhul pachhotaanee |1| Ang 1111
Sant Singh KhalsaO Nanak, without the True Name, she is confused and deluded, and so she regrets and repents. ||1||
Manmohan SinghNanak without the True Name, the bride repeatedly strays and repents.
Manmohan Singh (Punjabi)ਨਾਨਕ ਸੱਚੇ ਨਾਮ ਦੇ ਬਗੈਰ ਪਤਨੀ ਬਾਰੰਬਾਰ ਭੁਲਦੀ ਅਤੇ ਅਫਸੋਸ ਕਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚੇ ਨਾਮ ਸੇ ਰਹਿਤ ਇਸਤ੍ਰੀ ਭੂਲ ਭੂਲ ਕਰ ਪਸਚਾਤਾਪ ਕਰਤੀ ਭਈ॥੧॥☬ਦੇਹਿ ਰੂਪ ਇਸਤ੍ਰੀ ਜੀਵ ਪਤੀ ਕੋ ਜੋ ਬੇਨਤੀ ਸੁਨਾਵਤੀ ਹੈ। ਸੋ ਤਤਸਟ ਹੋ ਕਰ ਗੁਰੂ ਜੀ ਕਹਤੇ ਹੈਂ:
Prof. Sahib Singhਪਰ, ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਭੁੱਲੀ ਹੋਈ ਜੀਵ-ਇਸਤ੍ਰੀ ਸਾਰੀ ਉਮਰ ਭੁੱਲਾਂ ਕਰ ਕਰ ਕੇ (ਅਨੇਕਾਂ ਦੁੱਖ ਸਹੇੜ ਕੇ) ਪਛੁਤਾਂਦੀ ਰਹਿੰਦੀ ਹੈ ॥੧॥ਪਦ ਅਰਥ ਵਿਹੂਣੀ = ਸੱਖਣੀ ॥੧॥
SikhNet (Spanish)Dice Nanak, privado del Nombre Verdadero, la novia fue engañada por la duda y se arrepintió al final. (1)
ਸੁਣਿ ਨਾਹ ਪਿਆਰੇ; ਇਕ ਬੇਨੰਤੀ ਮੇਰੀ ॥
sun naah piaare; ik benantee meree | Ang 1111
Sant Singh KhalsaPlease listen, O my Beloved Husband Lord, to my one prayer.
Manmohan SinghO my dear Spouse listen one supplication of mine.
Manmohan Singh (Punjabi)ਹੇ ਮੇਰੇ ਲਾਡਲੇ ਭਰਤੇ! ਤੂੰ ਮੇਰੀ ਇਕ ਪ੍ਰਾਰਥਨਾ ਸੁਣ!
Fareedkot Teekaਹੇ ਪ੍ਯਾਰੇ ਪਤੀ! ਇਕ ਮੇਰੀ ਬੇਨਤੀ ਸ੍ਰਵਣ ਕਰੀਏ॥
Prof. Sahib Singhਹੇ ਪਿਆਰੇ (ਪ੍ਰਭੂ-) ਪਤੀ! ਮੇਰੀ ਇਕ ਬੇਨਤੀ ਸੁਣ-ਪਦ ਅਰਥ ਨਾਹ = ਹੇ ਨਾਹ! ਹੇ ਨਾਥ! ਹੇ ਖਸਮ!
SikhNet (Spanish)Oh mi Amado Esposo, escucha mi oración, habitas en mi ser,
ਤੂ ਨਿਜ ਘਰਿ ਵਸਿਅੜਾ; ਹਉ ਰੁਲਿ ਭਸਮੈ ਢੇਰੀ ॥
too nij ghar vasiarraa; hau rul bhasamai dteree | Ang 1111
Sant Singh KhalsaYou dwell in the home of the self deep within, while I roll around like a dust-ball.
Manmohan SinghThou abide in Thine own Home and rolling about I now say or do?
Manmohan Singh (Punjabi)ਤੂੰ ਆਪਣੇ ਨਿਜ ਦੇ ਧਾਮ ਅੰਦਰ ਵਸਦਾ ਹੈ ਅਤੇ ਮੈਂ ਭੰਭਲਭੂਸੇ ਖਾ, ਮਿੱਟੀ ਦੀ ਢੇਰੀ ਹੋ ਗਈ ਹਾਂ।
Fareedkot Teekaਤੂੰ ਅਪਨੇ ਔਰ ਘਰ ਵਿਖੇ ਬਸਤਾ ਹੈਂ, ਭਾਵ ਹੋਰ ਦੇਹ ਧਾਰਨ ਕਰਤਾ ਹੈਂ। ਮੈਂ ਤੇਰੇ ਬਿਨਾਂ ਰੁਲ ਕਰ ਭਸਮ ਕੀ ਢੇਰੀ ਹੋ ਜਾਤੀ ਹੂੰ, ਭਾਵ ਚੈਤੰਨ ਕੇ ਵਿਜੋਗ ਕਰ ਦੇਹ ਕਾ ਅਭਾਵ ਹੋ ਜਾਤਾ ਹੈ॥
Prof. Sahib Singhਤੂੰ ਆਪਣੇ ਘਰ ਵਿਚ ਵੱਸ ਰਿਹਾ ਹੈਂ, ਪਰ ਮੈਂ (ਤੈਥੋਂ ਵਿਛੁੜ ਕੇ ਵਿਕਾਰਾਂ ਵਿਚ) ਖ਼ੁਆਰ ਹੋ ਕੇ ਸੁਆਹ ਦੀ ਢੇਰੀ ਹੋ ਰਹੀ ਹਾਂ।ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ। ਹਉ = ਹਉਂ, ਮੈਂ। ਰੁਲਿ = ਰੁਲ ਕੇ, (ਵਿਕਾਰਾਂ ਵਿਚ), ਖ਼ੁਆਰ ਹੋ ਕੇ।
SikhNet (Spanish)Tu Hogar, y aún así estoy siendo esparcido como un puñado de polvo.
ਬਿਨੁ ਅਪਨੇ ਨਾਹੈ. ਕੋਇ, ਨ ਚਾਹੈ; ਕਿਆ ਕਹੀਐ. ਕਿਆ ਕੀਜੈ ॥
bin apane naahai. koe, na chaahai; kiaa kaheeai. kiaa keejai | Ang 1111
Sant Singh KhalsaWithout my Husband Lord, no one likes me at all; what can I say or do now?
Manmohan SinghWithout my spouse, none likes me. What should I now say or do?
Manmohan Singh (Punjabi)ਆਪਣੇ ਕੰਤ ਦੇ ਬਗੈਰ ਮੈਨੂੰ ਕੋਈ ਭੀ ਨਹੀਂ ਚਾਹੁੰਦਾ। ਮੈਂ ਹੁਣ ਕੀ ਆਖਾ ਤੇ ਕੀ ਕਰਾਂ?
Fareedkot Teekaਹੇ ਅਪਨੇ ਪਤੀ! ਤੇਰੇ ਸੇ ਬਿਨਾਂ ਮੇਰੇ ਕੋ ਕੋਈ ਚਾਹਤਾ ਨਹੀਂ ਹੈ, ਤਾਂ ਤੇ ਕਯਾ ਕਹੀਏ ਔਰ ਕਿਆ ਉਪਾਉ ਕਰੀਏ?
Prof. Sahib Singhਆਪਣੇ (ਪ੍ਰਭੂ-) ਪਤੀ ਤੋਂ ਬਿਨਾ (ਪ੍ਰਭੂ-ਪਤੀ ਤੋਂ ਵਿਛੁੜੀ ਜੀਵ-ਇਸਤ੍ਰੀ ਨੂੰ) ਕੋਈ ਪਿਆਰ ਨਹੀਂ ਕਰਦਾ। (ਇਸ ਹਾਲਤ ਵਿਚ ਫਿਰ) ਕੀਹ ਆਖਣਾ ਚਾਹੀਦਾ ਹੈ? ਕੀਹ ਕਰਨਾ ਚਾਹੀਦਾ ਹੈ?ਪਦ ਅਰਥ ਬਿਨੁ ਨਾਹੈ = ਖਸਮ ਤੋਂ ਬਿਨਾ। ਨ ਚਾਹੈ = ਪਸੰਦ ਨਹੀਂ ਕਰਦਾ। ਕਿਆ ਕਹੀਐ = ਕੀਹ ਆਖਣਾ ਚਾਹੀਦਾ ਹੈ? ਕਿਆ ਕੀਜੈ = ਕੀਹ ਕਰਨਾ ਚਾਹੀਦਾ ਹੈ?
SikhNet (Spanish)Sin Ti, a nadie le agrado, ahora, ¿qué puedo decir o hacer?
ਅੰਮ੍ਰਿਤ ਨਾਮੁ ਰਸਨ ਰਸੁ ਰਸਨਾ; ਗੁਰਸਬਦੀ ਰਸੁ ਪੀਜੈ ॥
amrit naam rasan ras rasanaa; gurasabadee ras peejai | Ang 1111
Sant Singh KhalsaThe Ambrosial Naam, the Name of the Lord, is the sweetest nectar of nectars. Through the Word of the Guru's Shabad, with my tongue, I drink in this nectar.
Manmohan SinghThrough the Guru's instruction, with my tongue, quaff I the immortalising Nectar-Name which is the Nectar of all the Nectars.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਆਪਣੀ ਜੀਭ੍ਹਾ ਨਾਲ, ਮੈਂ ਸਾਰਿਆਂ ਅੰਮ੍ਰਿਤਾਂ ਦੇ ਅੰਮ੍ਰਿਤ, ਸੁਰਜੀਤ ਕਰਨ ਵਾਲੇ ਨਾਮ ਦੇ ਆਬਿ-ਹਿਯਾਤ ਨੂੰ ਪਾਨ ਕਰਦੀ ਹਾਂ।
Fareedkot Teekaਤਾਂ ਤੇ ਗੁਰ ਸਬਦ ਕਰ ਨਾਮ ਅੰਮ੍ਰਿਤ ਕੋ ਰਸੋਂ ਸੇ ਬੇਰਸ ਹੋ ਕਰ ਰਸਨਾ ਦ੍ਵਾਰਾ ਪੀਵਣਾ ਕਰੀਏ॥
Prof. Sahib Singh(ਹੇ ਜੀਵ-ਇਸਤ੍ਰੀ!) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ (ਦੁਨੀਆ ਦੇ) ਸਭ ਰਸਾਂ ਤੋਂ ਸ੍ਰੇਸ਼ਟ ਰਸ ਹੈ; ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਰਸ ਜੀਭ ਨਾਲ ਪੀਂਦੇ ਰਹਿਣਾ ਚਾਹੀਦਾ ਹੈ।ਪਦ ਅਰਥ ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ। ਰਸਨ ਰਸੁ = ਸਾਰੇ ਰਸਾਂ ਤੋਂ ਸ੍ਰੇਸ਼ਟ ਰਸ। ਰਸਨਾ = ਜੀਭ ਨਾਲ। ਗੁਰ ਸਬਦੀ = ਗੁਰੂ ਦੇ ਸ਼ਬਦ ਵਿਚ ਜੁੜ ਕੇ। ਪੀਜੈ = ਪੀਣਾ ਚਾਹੀਦਾ ਹੈ।
SikhNet (Spanish)Bendíceme con Tu Nombre de Néctar, para que por medio de la Palabra del Guru me Lo beba.
ਵਿਣੁ ਨਾਵੈ. ਕੋ ਸੰਗਿ. ਨ ਸਾਥੀ; ਆਵੈ ਜਾਇ ਘਨੇਰੀ ॥
vin naavai. ko sang. na saathee; aavai jaae ghaneree | Ang 1111
Sant Singh KhalsaWithout the Name, no one has any friend or companion; millions come and go in reincarnation.
Manmohan SinghWithout the Name, no one is man's friend and comrade. Without it millions continue coming and going.
Manmohan Singh (Punjabi)ਨਾਮ ਦੇ ਬਗੈਰ, ਬੰਦੇ ਦਾ ਕੋਈ ਦੋਸਤ ਅਤੇ ਸੰਗੀ ਨਹੀਂ। ਇਸ ਦੇ ਬਾਝੋਂ ਕ੍ਰੋੜਾ ਹੀ ਆਉਂਦੇ ਅਤੇ ਜਾਂਦੇ ਰਹਿੰਦੇ ਹਨ।
Fareedkot Teekaਨਾਮ ਸੇ ਬਿਨਾਂ ਤੇਰਾ ਕੋਈ ਸੰਗੀ ਸਾਥੀ ਨਹੀਂ ਹੋਤਾ, ਇਸੀ ਤਰਾਂ ਬਹੁਤੀ ਸ੍ਰਿਸਟੀ ਜਮਤੀ ਮਰਤੀ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ (ਜਿੰਦ ਦਾ ਹੋਰ) ਕੋਈ ਸੰਗੀ ਨਹੀਂ ਕੋਈ ਸਾਥੀ ਨਹੀਂ। (ਨਾਮ ਤੋਂ ਖੁੰਝ ਕੇ) ਬਹੁਤ ਲੋਕਾਈ ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ।ਪਦ ਅਰਥ ਸੰਗਿ = ਸੰਗੀ। ਆਵੈ ਜਾਇ = ਜੰਮਦੀ ਮਰਦੀ ਹੈ, ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ। ਘਨੇਰੀ = ਬਹੁਤ ਲੋਕਾਈ।
SikhNet (Spanish)Sin Tu Nombre, no hay nadie amigable que me dé compañía, aunque millones de seres van y vienen.
ਨਾਨਕ. ਲਾਹਾ ਲੈ ਘਰਿ ਜਾਈਐ; ਸਾਚੀ ਸਚੁ ਮਤਿ ਤੇਰੀ ॥੨॥
naanak. laahaa lai ghar jaaeeai; saachee sach mat teree |2| Ang 1111
Sant Singh KhalsaNanak: the profit is earned and the soul returns home. True, true are Your Teachings. ||2||
Manmohan SinghSays Nanak, true, true is thine instruction, O Guru by which man departs to the Lord's Home, after reaping profit.
Manmohan Singh (Punjabi)ਗੁਰੂ ਜੀ ਆਖਦੇ ਹਨ, ਸੱਚੀ ਸੱਚੀ ਹੈ ਤੇਰੀ ਸਿੱਖਿਆ ਹੇ ਗੁਰਦੇਵ ਜਿਸ ਦੁਆਰਾ ਨਫਾ ਕਮਾ ਕੇ ਆਦਮੀ ਸਾਹਿਬ ਦੇ ਧਾਮਾਂ ਨੂੰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਸਚੁ) ਨਿਸਚੈ ਕਰ ਕੇ ਤਬ ਤੇਰੀ ਸਾਚੀ ਮਤਿ ਹੈ ਜੇ ਜਨਮ ਕਾ ਲਾਭ ਲੈਕਰ ਪ੍ਰਲੋਕ ਰੂਪ ਘਰ ਮੇਂ ਜਾਈਏ॥੨॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ-ਲਾਭ ਖੱਟ ਕੇ ਪ੍ਰਭੂ ਦੀ ਹਜ਼ੂਰੀ ਵਿਚ ਅੱਪੜ ਜਾਈਦਾ ਹੈ। ਪਰਮਾਤਮਾ ਦਾ ਸਦਾ-ਥਿਰ ਨਾਮ (ਜਪਿਆ ਕਰ। ਇਸ ਦੀ ਬਰਕਤ ਨਾਲ) ਤੇਰੀ ਮੱਤ (ਵਿਕਾਰਾਂ ਦੇ ਹੱਲਿਆਂ ਤੋਂ) ਅਡੋਲ ਹੋ ਜਾਇਗੀ ॥੨॥ਪਦ ਅਰਥ ਨਾਨਕ = ਹੇ ਨਾਨਕ! ਲਾਹਾ = ਲਾਭ। ਘਰਿ = ਘਰ ਵਿਚ, ਪ੍ਰਭੂ-ਚਰਨਾਂ ਵਿਚ। ਜਾਈਐ = ਜਾਣਾ ਚਾਹੀਦਾ ਹੈ। ਸਾਚੀ ਮਤਿ = ਪਵਿੱਤਰ ਮੱਤ। ਸਚੁ = ਸਦਾ-ਥਿਰ ਹਰਿ-ਨਾਮ (ਨੂੰ ਸਿਮਰਿਆਂ) ॥੨॥
SikhNet (Spanish)Dice Nanak, Verdadera es Tu Instrucción, oh Señor, bendíceme para que me lleve la Utilidad de Tu Nombre de regreso a mi hogar. (2)
ਸਾਜਨ ਦੇਸਿ; ਵਿਦੇਸੀਅੜੇ. ਸਾਨੇਹੜੇ ਦੇਦੀ ॥
saajan des; videseearre. saaneharre dedee | Ang 1111
Sant Singh KhalsaO Friend, You have travelled so far from Your homeland; I send my message of love to You.
Manmohan SinghO my Friend, from thy home land, Thou are gone abroad, I send messages of love to Thee.
Manmohan Singh (Punjabi)ਹੇ ਮੇਰੇ ਮਿੱਤ੍ਰਾਂ! ਆਪਣੇ ਦੇਸੋ ਤੂੰ ਪ੍ਰਦੇਸ਼ ਚਲਿਆ ਗਿਆ ਹੈ। ਮੈਂ ਤੈਨੂੰ ਪਿਆਰ ਤੇ ਸੁਨੇਹੇ ਘਲਦੀ ਹਾਂ।
Fareedkot Teekaਪਰਮੇਸਰ ਸਾਜਨ ਰਿਦੇ ਦੇਸ ਸੇ ਬਿਦੇਸ ਹੀ ਹੋ ਰਹਾ ਹੈ, ਭਾਵ ਪ੍ਰਾਪਤਿ ਨਹੀਂ ਹੈ। ਤਾਂ ਤੇ ਪ੍ਰਾਪਤੀ ਕੇ (ਸਾਨੇਹੜੇ) ਸੰਦੇਸੇ, ਈਹਾਂ (ਦੇਦੀ) ਪਦ ਕਾ ਪੂਛਤੀ ਹੂੰ ਸੰਕੇਤਕ ਅਰਥ ਹੈ; ਵਾ ਸੁਨੇਹੇ ਦੇਤੀ ਹਾਂ, ਭਾਵ ਸੰਤੋਂ ਪਾਸ ਅਪਨੀ ਬੇਨਤੀ ਕਰਤੀ ਹਾਂ ਕੇ ਪਰਮੇਸਰ ਮੇਰੇ ਕੋ ਮਿਲਾਓ॥
Prof. Sahib Singhਸੱਜਣ-ਪ੍ਰਭੂ ਜੀ (ਹਰੇਕ ਜੀਵ-ਇਸਤ੍ਰੀ ਦੇ) ਹਿਰਦੇ-ਦੇਸ ਵਿਚ ਵੱਸ ਰਹੇ ਹਨ, (ਪਰ ਨਾਮ-ਹੀਣ ਜੀਵ-ਇਸਤ੍ਰੀ ਦੁੱਖਾਂ ਵਿਚ ਘਿਰ ਕੇ ਉਸ ਨੂੰ) ਪਰਦੇਸ ਵਿਚ ਵੱਸਦਾ ਜਾਣ ਕੇ (ਦੁੱਖਾਂ ਤੋਂ ਬਚਣ ਲਈ) ਤਰਲੇ-ਭਰੇ ਸਨੇਹੇ ਭੇਜਦੀ ਹੈ।ਪਦ ਅਰਥ ਸਾਜਨ = ਸੱਜਣ ਪ੍ਰਭੂ ਜੀ! ਦੇਸਿ = ਦੇਸ ਵਿਚ, (ਜੀਵ-ਇਸਤ੍ਰੀ ਦੇ) ਹਿਰਦੇ-ਦੇਸ ਵਿਚ। ਵਿਦੇਸ = ਪਰਦੇਸ। ਵਿਦੇਸੀ = ਪਰਦੇਸੀ, ਪਰਦੇਸ ਵਿਚ ਰਹਿਣ ਵਾਲਾ। ਦੇਦੀ = ਦੇਂਦੀ।
SikhNet (Spanish)Oh mi Bienamado, cuando no estás, te envío mensajes de Amor,
ਸਾਰਿ ਸਮਾਲੇ ਤਿਨ ਸਜਣਾ; ਮੁੰਧ ਨੈਣ ਭਰੇਦੀ ॥
saar samaale tin sajanaa; mundh nain bharedee | Ang 1111
Sant Singh KhalsaI cherish and remember that Friend; the eyes of this soul-bride are filled with tears.
Manmohan SinghI, the bride, heartily remember that Friend and my eyes are brimful with treas.
Manmohan Singh (Punjabi)ਮੈਂ ਸਹੇਲੀ, ਉਸ ਮਿਤ੍ਰ ਨੂੰ ਦਿਲੋ ਯਾਦ ਕਰਦੀ ਹਾਂ ਅਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਪੂਰਤ ਹਨ।
Fareedkot Teekaਤਿਸ ਸਜਨੋਂ ਕੀ ਸਾਰ ਸੰਭਾਲ ਕਰ ਮੈਂ ਮੁੰਧ ਜਲ ਕਰ ਕੇ ਨੇਤ੍ਰੋਂ ਕੋ ਭਰ ਰਹੀ ਹੂੰ॥
Prof. Sahib Singh(ਨਾਮ ਤੋਂ ਵਾਂਜੀ ਹੋਈ) ਅੰਞਾਣ ਜੀਵ-ਇਸਤ੍ਰੀ (ਸਹੇੜੇ ਹੋਏ ਦੁੱਖਾਂ ਦੇ ਕਾਰਨ) ਰੋਂਦੀ ਹੈ, ਵਿਰਲਾਪ ਕਰਦੀ ਹੈ ਤੇ ਉਸ ਸੱਜਣ-ਪ੍ਰਭੂ ਜੀ ਨੂੰ ਮੁੜ ਮੁੜ ਯਾਦ ਕਰਦੀ ਹੈ।ਪਦ ਅਰਥ ਸਾਰਿ = ਚੇਤੇ ਕਰ ਕੇ, ਯਾਦ ਕਰ ਕੇ। ਸਮਾਲੇ = (ਹਿਰਦੇ ਵਿਚ) ਸਾਂਭਦੀ ਹੈ। ਤਿਨ ਸਜਣਾ = ਉਹਨਾਂ ਸੱਜਣਾਂ ਨੂੰ, ਪ੍ਰਭੂ ਸੱਜਣ ਜੀ ਨੂੰ। ਮੁੰਧ = {मुग्धा} ਅੰਞਾਣ ਜੀਵ-ਇਸਤ੍ਰੀ।
SikhNet (Spanish)te alabo siempre y mis ojos se empapan de lágrimas,
ਮੁੰਧ ਨੈਣ ਭਰੇਦੀ. ਗੁਣ ਸਾਰੇਦੀ; ਕਿਉ ਪ੍ਰਭ ਮਿਲਾ ਪਿਆਰੇ ॥
mundh nain bharedee. gun saaredee; kiau prabh milaa piaare | Ang 1111
Sant Singh KhalsaThe eyes of the soul-bride are filled with tears; I dwell upon Your Glorious Virtues. How can I meet my Beloved Lord God?
Manmohan SinghThy bride's(Mine) eyes are brimful with tears. I utter Thine praise. How can I meet Thee, O my loved Lord?
Manmohan Singh (Punjabi)ਤੇਰੀ ਪਤਨੀ ਦੀਆਂ (ਮੇਰੀਆਂ) ਅੱਖਾਂ ਹੰਝੂਆਂ ਨਾਲ ਪੁਰਤ ਹਨ। ਮੈਂ ਤੇਰੀ ਕੀਰਤੀ ਉਚਾਰਨ ਕਰਦੀ ਹਾਂ। ਮੈਂ ਤੈਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ, ਹੈ ਮੇਰੇ ਕਿਠੜੇ ਮਾਲਕ?
Fareedkot Teekaਮੈਂ ਮੁੰਧ ਨੇਤ੍ਰੋਂ ਕੋ ਭਰਤੀ ਹੂੰ ਅਰ ਤਿਸ ਕੇ ਗੁਣੋ ਕੋ ਸੰਭਾਲ ਰਹੀ ਹੂੰ, ਅਪਣੇ ਪਿਆਰੇ ਪ੍ਰਭੂ ਕੋ ਕੈਸੇ ਮਿਲੋਂ?
Prof. Sahib Singh(ਨਾਮ ਤੋਂ ਵਾਂਜੀ ਹੋਈ) ਅੰਞਾਣ ਜੀਵ-ਇਸਤ੍ਰੀ (ਸਹੇੜੇ ਦੁੱਖਾਂ ਦੇ ਕਾਰਨ) ਵਿਰਲਾਪ ਕਰਦੀ ਹੈ, ਪ੍ਰਭੂ-ਪਤੀ ਦੇ ਗੁਣ ਚੇਤੇ ਕਰਦੀ ਹੈ, (ਤੇ, ਤਰਲੇ ਲੈਂਦੀ ਹੈ ਕਿ) ਪਿਆਰੇ ਪ੍ਰਭੂ ਨੂੰ ਕਿਵੇਂ ਮਿਲਾਂ।ਪਦ ਅਰਥ ਸਾਰੇਦੀ = ਸਾਰੇਂਦੀ, ਯਾਦ ਕਰਦੀ ਹੈ। ਕਿਉ ਪ੍ਰਭ ਮਿਲਾ = ਕਿਉਂ ਪ੍ਰਭ ਮਿਲਾਂ, ਮੈਂ ਕਿਵੇਂ ਪ੍ਰਭੂ ਨੂੰ ਮਿਲਾਂ?
SikhNet (Spanish)trato de obtener Méritos y de aprender la forma de llegar hasta Ti.
ਮਾਰਗੁ ਪੰਥੁ. ਨ ਜਾਣਉ, ਵਿਖੜਾ; ਕਿਉ ਪਾਈਐ ਪਿਰੁ ਪਾਰੇ ॥
maarag panth. na jaanau, vikharraa; kiau paaeeai pir paare | Ang 1111
Sant Singh KhalsaI do not know the treacherous path, the way to You. How can I find You and cross over, O my Husband Lord?
Manmohan SinghI know not the arduous way and path to Thee. How can I reach Thee, O Love, at the yonder shore?
Manmohan Singh (Punjabi)ਮੈਂ ਤੇਰੇ ਕਠਨ ਰਸਤੇ ਅਤੇ ਰਾਹ ਨੂੰ ਨਹੀਂ ਜਾਣਦੀ, ਹੈ ਪਿਆਰੇ! ਮੈਂ ਤੇਰੇ ਕੋਲ ਪਰਲੇ ਪਾਰ ਕਿਸ ਤਰ੍ਹਾਂ ਪੁਜ ਸਕਦੀ ਹਾਂ?
Fareedkot Teekaਮਾਰਗੋਂ ਮੇਂ ਸੇ ਹਰੀ ਕਾ ਪੰਥੁ ਜੋ (ਵਿਖੜਾ) ਕਠਨੁ ਹੈ ਤਿਸ ਕੋ ਮੈਂ ਨਹੀ ਜਾਨਤੀ ਹੂੰ। ਤਾਂ ਤੇ ਸੰਸਾਰ ਸਮੁੰਦ੍ਰ ਸੇ ਪਾਰ ਹੋ ਕਰ ਪ੍ਯਾਰੇ ਪਤੀ ਕੋ ਕੈਸੇ ਪਾਈਏ; ਵਾ ਤਿਸ ਪਤੀ ਕਾ ਪਾਰ ਕੈਸੇ ਪਾਈਏ, ਭਾਵ ਤਿਸ ਕਾ ਅੰਤੁ ਨਹੀਂ ਆਵਤਾ ਹੈ॥☬ੇ ਕਹੈਂ ਤਿਸ ਬਿਅੰਤ ਸੇ ਕੈਸੇ ਮਿਲੀਏ? ਸੋ ਕਹਤੇ ਹੈਂ:
Prof. Sahib Singh(ਜਿਸ ਦੇਸ ਵਿਚ ਉਹ ਵੱਸਦਾ ਹੈ, ਉਸ ਦਾ) ਰਸਤਾ (ਅਨੇਕਾਂ ਵਿਕਾਰਾਂ ਦੀਆਂ) ਔਕੜਾਂ ਨਾਲ ਭਰਿਆ ਹੋਇਆ ਹੈ, ਮੈਂ ਉਹ ਰਸਤਾ ਜਾਣਦੀ ਭੀ ਨਹੀਂ ਹਾਂ, ਮੈਂ ਉਸ ਪਤੀ ਨੂੰ ਕਿਵੇਂ ਮਿਲਾਂ, ਉਹ ਤਾਂ (ਇਹਨਾਂ ਵਿਕਾਰਾਂ ਦੀਆਂ ਰੁਕਾਵਟਾਂ ਤੋਂ) ਪਾਰਲੇ ਪਾਸੇ ਰਹਿੰਦਾ ਹੈ।ਪਦ ਅਰਥ ਮਾਰਗੁ = ਰਸਤਾ। ਪੰਥੁ = ਰਸਤਾ। ਨ ਜਾਣਉ = ਨ ਜਾਣਉਂ, ਮੈਂ ਨਹੀਂ ਜਾਣਦੀ। ਵਿਖੜਾ = ਔਖਾ, ਔਕੜਾਂ-ਭਰਿਆ। ਪਾਰੇ = (ਵਿਖੜੇ ਰਸਤੇ ਤੋਂ) ਪਾਰਲੇ ਪਾਸੇ।
SikhNet (Spanish)Tu Camino es difícil de andar y no se cómo llegar a Ti hasta la otra orilla. Sí, a través de la Palabra del Guru,
ਸਤਿਗੁਰਸਬਦੀ ਮਿਲੈ ਵਿਛੁੰਨੀ; ਤਨੁ ਮਨੁ ਆਗੈ ਰਾਖੈ ॥
satigurasabadee milai vichhunee; tan man aagai raakhai | Ang 1111
Sant Singh KhalsaThrough the Shabad, the Word of the True Guru, the separated soul-bride meets with the Lord; I place my body and mind before You.
Manmohan SinghBy the True Guru's word, I, the separated bride, can meet with Thee, by placing before Thee my body and soul.
Manmohan Singh (Punjabi)ਸਚੇ ਗੁਰਾਂ ਦੀ ਬਾਣੀ ਦੁਆਰਾ, ਮੈਂ ਵਿਛੁੜੀ ਹੋਈ ਪਤਨੀ, ਆਪਣੀ ਦੇਹ ਤੇ ਜਿੰਦੜੀ ਤੇਰੇ ਮੂਹਰੇ ਰਖ ਕੇ ਤੇਰੇ ਲਾਲ ਮਿਲ ਸਕਦੀ ਹਾਂ।
Fareedkot Teekaਜੇਕਰ ਤਨੁ ਔ ਮਨੁ ਪਤੀ ਕੇ ਆਗੇ ਰਾਖ ਦੇਵੇ ਤੋ ਪਤੀ ਸੇ (ਵਿਛੁੰਨੀ) ਵਿਛੜੀ ਹੂਈ ਸਤਿਗੁਰੋਂ ਕੇ ਸਬਦ ਕਰ ਮਿਲਤੀ ਹੈ॥
Prof. Sahib Singh(ਹੇ ਭਾਈ!) ਜਿਹੜੀ ਵਿਛੁੜੀ ਹੋਈ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਤਨ ਆਪਣਾ ਮਨ ਉਸ ਦੇ ਹਵਾਲੇ ਕਰ ਦੇਂਦੀ ਹੈ, ਉਹ ਉਸ ਨੂੰ ਮਿਲ ਪੈਂਦੀ ਹੈ।ਪਦ ਅਰਥ ਸਬਦੀ = ਸ਼ਬਦ ਦੀ ਰਾਹੀਂ। ਵਿਛੁੰਨੀ = ਵਿਛੁੜੀ ਹੋਈ ਜੀਵ-ਇਸਤ੍ਰੀ। ਆਗੈ ਰਾਖੈ = (ਪ੍ਰਭੂ-ਪਤੀ ਦੇ) ਅੱਗੇ ਰੱਖ ਦੇਂਦੀ ਹੈ, ਭੇਟਾ ਕਰ ਦੇਂਦੀ ਹੈ।
SikhNet (Spanish)Yo, la novia separada, me uniré a Ti, cuando me entregue en cuerpo y Alma.
ਨਾਨਕ. ਅੰਮ੍ਰਿਤ ਬਿਰਖੁ. ਮਹਾ ਰਸ ਫਲਿਆ; ਮਿਲਿ ਪ੍ਰੀਤਮ. ਰਸੁ ਚਾਖੈ ॥੩॥
naanak. amrit birakh. mahaa ras faliaa; mil preetam. ras chaakhai |3| Ang 1111
Sant Singh KhalsaO Nanak, the ambrosial tree bears the most delicious fruits; meeting with my Beloved, I taste the sweet essence. ||3||
Manmohan SinghNanak, the ambrosial tree bears the most delicious fruits. Meeting with Thee, my Love, their relish is tasted.
Manmohan Singh (Punjabi)ਨਾਨਕ, ਅੰਮ੍ਰਿਤਮਈ ਰੁੱਖ ਨੂੰ ਪਰਮ ਰਸਦਾਇਕ ਫਲ ਲਗੇ ਹੋਏ ਹਨ। ਮੇਰੇ ਪਿਆਰੇ ਤੇਰੇ ਨਾਲ ਮਿਲ ਕੇ ਉਨ੍ਹਾਂ ਦਾ ਸੁਆਦ ਚੱਖਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰ ਅੰਮ੍ਰਿਤ ਕਾ ਬ੍ਰਿਛ ਹੈ ਅਰੁ (ਮਹਾਰਸ) ਆਤਮਾ ਨੰਦ ਰਸ ਕਰ ਫਲਾ ਹੂਆ ਹੈ, ਗੁਰੂ ਪ੍ਰੀਤਮ ਕੇ ਸਾਥ ਮਿਲ ਕੇ ਜੀਉ ਤਿਸ ਕੇ ਰਸ ਕੋ ਚਾਖਤਾ ਹੈ॥੩॥
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਇਕ ਐਸਾ ਰੁੱਖ ਹੈ ਜਿਸ ਨੂੰ ਉੱਚੇ ਆਤਮਕ ਗੁਣਾਂ ਦੇ ਫਲ ਲੱਗੇ ਰਹਿੰਦੇ ਹਨ, (ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਤਨ ਮਨ ਭੇਟਾ ਕਰਨ ਵਾਲੀ ਜੀਵ-ਇਸਤ੍ਰੀ) ਪ੍ਰੀਤਮ-ਪ੍ਰਭੂ ਨੂੰ ਮਿਲ ਕੇ (ਉਸ ਰੁੱਖ ਦੇ ਫਲਾਂ ਦਾ) ਸੁਆਦ ਚੱਖਦੀ ਰਹਿੰਦੀ ਹੈ ॥੩॥ਪਦ ਅਰਥ ਅੰਮ੍ਰਿਤ ਬਿਰਖੁ = ਆਤਮਕ ਜੀਵਨ ਦੇਣ ਵਾਲਾ ਨਾਮ-ਰੁੱਖ। ਮਹਾਰਸ ਫਲਿਆ = ਬੜੇ ਮਿੱਠੇ ਫਲਾਂ ਵਾਲਾ, ਜਿਸ ਨੂੰ ਉੱਚੇ ਆਤਮਕ ਗੁਣਾਂ ਦੇ ਬੜੇ ਮਿੱਠੇ ਫਲ ਲੱਗੇ ਹੋਏ ਹਨ। ਮਿਲਿ ਪ੍ਰੀਤਮ = ਪ੍ਰੀਤਮ-ਪ੍ਰਭੂ ਨੂੰ ਮਿਲ ਕੇ। ਰਸੁ = ਸੁਆਦ। ਚਾਖੈ = ਚੱਖਦੀ ਹੈ {ਇਕ-ਵਚਨ} ॥੩॥
SikhNet (Spanish)Dice Nanak, Tu Árbol de Néctar da el Fruto de Tu Santo Nombre, de Tu Gran Esencia y, fundiéndome en Ti, me regocijo en esa Esencia. (3)
ਮਹਲਿ ਬੁਲਾਇੜੀਏ; ਬਿਲਮੁ. ਨ ਕੀਜੈ ॥
mehal bulaaeirree; bilam. na keejai | Ang 1111
Sant Singh KhalsaThe Lord has called you to the Mansion of His Presence - do not delay!
Manmohan SinghO Thou, delay not, Thy Lord has summoned thee into His presence.
Manmohan Singh (Punjabi)ਨੀ ਤੂੰ ਦੇਰੀ ਨਾਂ ਕਰ, ਤੈਨੂੰ ਤੇਰੇ ਸੁਆਮੀ ਨੇ ਆਪਣੀ ਹਜੂਰੀ ਅੰਦਰ ਬੁਲਾਇਆ ਹੈ।
Fareedkot Teekaਹੇ ਸਰੂਪ ਕੀ ਤਰਫ ਪਰੇਰੀ ਬੁਧੀ ਵਾਲੀਏ! ਮਿਲਨੇ ਮੇਂ (ਬਿਲਮੁ) ਦੇਰਿ ਨਾ ਕਰ॥
Prof. Sahib Singhਹੇ ਪ੍ਰਭੂ ਦੀ ਹਜ਼ੂਰੀ ਵਿਚ ਸੱਦੀ ਹੋਈਏ! ਢਿੱਲ ਨਹੀਂ ਕਰਨੀ ਚਾਹੀਦੀ।ਪਦ ਅਰਥ ਮਹਲਿ = ਮਹਲ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਬੁਲਾਇੜੀਏ = ਹੇ ਸੱਦੀਏ ਹੋਈਏ! ਬਿਲਮੁ = {विलम्ब} ਦੇਰ, ਢਿੱਲ। ਨ ਕੀਜੈ = ਨਹੀਂ ਕਰਨੀ ਚਾਹੀਦੀ।
SikhNet (Spanish)No te tardes, oh novia, cuando el Señor te llame a la Mansión de Su Presencia.
ਅਨਦਿਨੁ ਰਤੜੀਏ; ਸਹਜਿ ਮਿਲੀਜੈ ॥
anadin ratarree; sehaj mileejai | Ang 1112
Sant Singh KhalsaNight and day, imbued with His Love, you shall meet with Him with intuitive ease.
Manmohan SinghO Thou, who are night and day imbued with His love, shall easily meet with Him.
Manmohan Singh (Punjabi)ਨੀ ਤੂੰ! ਜੋ ਰਾਤ ਅਤੇ ਦਿਨ ਉਸ ਦੇ ਪ੍ਰੇਮ ਨਾਲ ਰੰਗੀ ਹੋਈ ਹੈ ਸੁਖੈਨ ਹੀ ਉਸ ਨੂੰ ਮਿਲ ਪਵੇਗੀ।
Fareedkot Teekaਰਾਤ੍ਰਿ ਦਿਨ ਰਤੀਏ ਹੋਈਏ (ਸਹਜਿ) ਗ੍ਯਾਨ ਕਰ ਪਤੀ ਕੋ ਮਿਲੁ॥
Prof. Sahib Singhਹੇ ਹਰ ਵੇਲੇ ਪ੍ਰੇਮ-ਰੰਗ ਵਿਚ ਰੰਗੀ ਹੋਈਏ! ਆਤਮਕ ਅਡੋਲਤਾ ਵਿਚ ਟਿਕੇ ਰਹਿਣਾ ਚਾਹੀਦਾ ਹੈ (ਭਾਵ, ਜਿਹੜੀ ਜੀਵ-ਇਸਤ੍ਰੀ ਹਰ ਵੇਲੇ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੀ ਰਹਿੰਦੀ ਹੈ, ਜਿਹੜੀ ਪ੍ਰਭੂ ਦੀ ਯਾਦ ਵੱਲੋਂ ਕਦੇ ਭੀ ਢਿੱਲ ਨਹੀਂ ਕਰਦੀ, ਜਿਹੜੀ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ, ਉਸ ਜੀਵ-ਇਸਤ੍ਰੀ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜਦਾ ਹੈ)।ਪਦ ਅਰਥ ਅਨੁਦਿਨੁ = {अनुदिनਂ} ਹਰ ਰੋਜ਼, ਹਰ ਵੇਲੇ। ਸਹਜਿ = ਸਹਜ ਵਿਚ, ਆਤਮਕ ਅਡੋਲਤਾ ਵਿਚ। ਮਿਲੀਜੈ = ਮਿਲੇ ਰਹਿਣਾ ਚਾਹੀਦਾ ਹੈ, ਟਿਕੇ ਰਹਿਣਾ ਚਾਹੀਦਾ ਹੈ।
SikhNet (Spanish)Tú, que permaneces siempre imbuido en Su Amor, Lo encontrarás de forma espontánea.
ਸੁਖਿ ਸਹਜਿ ਮਿਲੀਜੈ. ਰੋਸੁ, ਨ ਕੀਜੈ; ਗਰਬੁ ਨਿਵਾਰਿ ਸਮਾਣੀ ॥
sukh sehaj mileejai. ros, na keejai; garab nivaar samaanee | Ang 1112
Sant Singh KhalsaIn celestial peace and poise, you shall meet Him; do not harbor anger - subdue your proud self!
Manmohan SinghBy not harbouring wrath and slaying thy ego thou shall obtain celestial bliss and merge in thy Lord.
Manmohan Singh (Punjabi)ਗੁੱਸਾ ਨਾਂ ਕਰਨ ਅਤੇ ਆਪੀ ਹੰਗਤਾ ਨੂੰ ਮਾਰਨ ਦੁਆਰਾ ਤੂੰ ਬੈਕੁੰਠੀ ਅਨੰਦ ਪਾ ਲਵੇਗੀ ਅਤੇ ਆਪਦੇ ਪ੍ਰਭੂਫ ਅੰਦਰ ਲੀਨ ਹੋ ਜਾਵੇਗੀ।
Fareedkot Teekaਗ੍ਯਾਨ ਕਰ ਮਿਲੁ ਤੌ ਤੇਰੇ ਕੋ ਸੁਖ ਹੋਵੈਗਾ ਅਰ ਰੋਸੁ ਨਾ ਕਰੁ, ਜਿਸ ਨੇ ਗਰਬੁ ਨਿਵਾਰਾ ਹੈ, ਸੋ ਇਸਤ੍ਰੀ ਪਤੀ ਮੇਂ ਸਮਾਈ ਹੈ॥
Prof. Sahib Singhਆਤਮਕ ਅਨੰਦ ਵਿਚ ਆਤਮਕ ਅਡੋਲਤਾ ਵਿਚ ਟਿਕੇ ਰਹਿਣਾ ਚਾਹੀਦਾ ਹੈ, (ਕਿਸੇ ਆਪਣੇ ਉੱਦਮ ਤੇ ਮਾਣ ਕਰ ਕੇ ਇਸ ਗੱਲ ਦਾ) ਗਿਲਾ ਨਹੀਂ ਕਰਨਾ ਚਾਹੀਦਾ (ਕਿ ਮੇਰਾ ਉੱਦਮ ਛੇਤੀ ਸਫਲ ਕਿਉਂ ਨਹੀਂ ਹੁੰਦਾ। ਜਿਹੜੀ ਭੀ ਜੀਵ-ਇਸਤ੍ਰੀ ਪ੍ਰਭੂ ਦਾ ਮਿਲਾਪ ਹਾਸਲ ਕਰਦੀ ਹੈ) ਅਹੰਕਾਰ ਦੂਰ ਕਰ ਕੇ (ਹੀ ਪ੍ਰਭੂ ਵਿਚ) ਲੀਨ ਹੁੰਦੀ ਹੈ।ਪਦ ਅਰਥ ਸੁਖਿ = ਸੁਖ ਵਿਚ, ਆਨੰਦ ਵਿਚ। ਰੋਸੁ = ਗਿਲਾ। ਰੋਸੁ ਨ ਕੀਜੈ = ਰੋਸਾ ਨਹੀਂ ਕਰਨਾ ਚਾਹੀਦਾ, ਗਿਲਾ ਨਹੀਂ ਕਰਨਾ ਚਾਹੀਦਾ। ਗਰਬੁ = ਅਹੰਕਾਰ। ਨਿਵਾਰਿ = ਦੂਰ ਕਰ ਕੇ।
SikhNet (Spanish)Sí, encuéntralo en la Paz del Equilibrio, siéntete tranquilo y haciendo a un lado a tu ego negativo, inmérgete en Su Ser.
ਸਾਚੈ ਰਾਤੀ. ਮਿਲੈ ਮਿਲਾਈ; ਮਨਮੁਖਿ ਆਵਣ ਜਾਣੀ ॥
saachai raatee. milai milaaee; manamukh aavan jaanee | Ang 1112
Sant Singh KhalsaImbued with Truth, I am united in His Union, while the self-willed manmukhs continue coming and going.
Manmohan SinghShe is imbued with truth, and united by the Guru, meets with her Groom, while the egocentric continues coming and going
Manmohan Singh (Punjabi)ਊਹ ਸੱਚ ਨਾਲ ਰੰਗੀ ਹੋਈ ਹੈ ਅਤੇ ਗੁਰਾਂ ਦੀ ਮਿਲਾਈ ਹੋਈ ਆਪਣੇ ਕੰਤ ਨੂੰ ਮਿਲ ਪੈਂਦੀ ਹੈ ਜਦ ਕਿ ਆਪ ਹੁਦਰੀ ਆਉਂਦੀ ਅਤੇ ਜਾਂਦੀ ਰਹਿੰਦੀ ਹੈ।
Fareedkot Teekaਸਾਚ ਮੇਂ ਰਾਤੀ ਹੂਈ ਹੈ ਗੁਰੋਂ ਕੀ ਮਿਲਾਈ ਪਰਮੇਸ੍ਵਰ ਮੇਂ ਮਿਲਤੀ ਹੈ ਔਰ ਮਨਮੁਖੋਂ ਕੀ ਆਵਣ ਜਾਣੀ ਬਣੀ ਰਹਤੀ ਹੈ॥
Prof. Sahib Singhਜਿਸ ਨੂੰ ਗੁਰੂ ਮਿਲਾਂਦਾ ਹੈ ਉਹੀ ਮਿਲਦੀ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗੀ ਰਹਿੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ।ਪਦ ਅਰਥ ਸਾਚੈ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ। ਰਾਤੀ = ਰੱਤੀ ਹੋਈ, ਪ੍ਰੇਮ-ਰੰਗ ਵਿਚ ਰੰਗੀ ਹੋਈ। ਮਿਲਾਈ = (ਗੁਰੂ ਦੀ) ਮਿਲਾਈ ਹੋਈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਆਵਣ ਜਾਣੀ = ਜਨਮ ਮਰਨ ਦੇ ਗੇੜ ਵਿਚ।
SikhNet (Spanish)Esa Alma que está imbuida en el Uno Verdadero, Lo encuentra, mientras que el voluntarioso Manmukj va y viene.
ਜਬ ਨਾਚੀ. ਤਬ ਘੂਘਟੁ ਕੈਸਾ; ਮਟੁਕੀ ਫੋੜਿ ਨਿਰਾਰੀ ॥
jab naachee. tab ghooghatt kaisaa; mattukee forr niraaree | Ang 1112
Sant Singh KhalsaWhen you dance, what veil covers you? Break the water pot, and be unattached.
Manmohan SinghWhen thou take to dancing, what is, then, veil to thee? Breaking the pitcher (of worldly attachment), be thou detached.
Manmohan Singh (Punjabi)ਜਦ ਤੂੰ ਨੱਚਣ ਹੀ ਲੱਗ ਪਈ ਤੈਨੂੰ ਘੁੰਡ ਕੀ ਕਹਿੰਦਾ ਹੈ? (ਸੰਸਾਰੀ ਲਗਨ ਦੀ) ਮੱਘੀ ਨੂੰ ਭੰਨ ਕੇ ਤੂੰ ਨਿਰਲੇਪ ਹੋ ਜਾ।
Fareedkot Teekaਜਬ ਨਾਚੀ ਅਰਥਾਤ ਪਰਮੇਸ੍ਵਰ ਕੇ ਜਸ ਮੇਂ ਪ੍ਰਵਿਰਤ ਹੂਈ ਤਬ ਲੋਕ ਮੁਲਾਹਜੇ ਰੂਪ ਘੁੰਘਟ ਕੈਸਾ ਰਹਾ ਔ ਲਜਾ ਰੂਪ ਮਟਕੀ ਕੋ ਫੋੜ ਕਰ (ਨਿਰਾਰੀ) ਅਲਗ ਹੋ ਗਈ॥
Prof. Sahib Singh(ਜਿਵੇਂ) ਜਦੋਂ ਕੋਈ ਇਸਤ੍ਰੀ ਨੱਚਣ ਲੱਗ ਪਏ ਤਾਂ ਉਹ ਘੁੰਡ ਨਹੀਂ ਕੱਢਦੀ, (ਤਿਵੇਂ ਜਿਹੜੀ ਜੀਵ-ਇਸਤ੍ਰੀ ਪ੍ਰਭੂ-ਪਿਆਰ ਦੇ ਰਾਹ ਤੇ ਤੁਰਦੀ ਹੈ ਉਹ) ਸਰੀਰ ਦਾ ਮੋਹ ਛੱਡ ਕੇ (ਮਾਇਆ ਤੋਂ) ਨਿਰਲੇਪ ਹੋ ਜਾਂਦੀ ਹੈ।ਪਦ ਅਰਥ ਨਾਚੀ = ਨੱਚਣ ਲੱਗ ਪਈ। ਘੂਘਟੁ = ਘੁੰਡ। ਮਟੁਕੀ ਫੋੜਿ = ਸਰੀਰ ਦੇ ਮੋਹ ਨੂੰ ਤੋੜ ਕੇ। ਨਿਰਾਰੀ = ਨਿਰਾਲੀ, ਨਿਰਲੇਪ, ਵੱਖਰੀ।
SikhNet (Spanish)Cuando bailas ¿por qué te pones un velo en la cara?, sí, rompe el jarrón del apego y permanece desapegado,
ਨਾਨਕ. ਆਪੈ ਆਪੁ ਪਛਾਣੈ; ਗੁਰਮੁਖਿ ਤਤੁ ਬੀਚਾਰੀ ॥੪॥੪॥
naanak. aapai aap pachhaanai; guramukh tat beechaaree |4|4| Ang 1112
Sant Singh KhalsaO Nanak, realize your own self; as Gurmukh, contemplate the essence of reality. ||4||4||
Manmohan SinghO Nanak, understanding thy ownself, by the Guru's grace, reflect thou on the quintessence.
Manmohan Singh (Punjabi)ਹੇ ਨਾਨਕ! ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਸਮਝ ਕੇ ਅਸਲੀਅਤ ਦੀ ਸੋਚ ਵੀਚਾਰ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਦ੍ਵਾਰੇ ਤਤ੍ਵ ਮਿਥ੍ਯਾ ਕੇ ਵੀਚਾਰੀ ਹੈਂ, ਸੋ ਆਪਣੇ ਆਪ ਕੋ ਪਛਾਨਤੇ ਹੈਂ॥੪॥੪॥
Prof. Sahib Singhਹੇ ਨਾਨਕ! ਗੁਰੂ ਦੇ ਦੱਸੇ ਰਾਹ ਉੱਤੇ ਤੁਰਨ ਵਾਲਾ ਮਨੁੱਖ ਸਦਾ ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹ ਅਸਲ ਜੀਵਨ-ਰਾਹ ਨੂੰ ਆਪਣੇ ਵਿਚਾਰ-ਮੰਡਲ ਵਿਚ ਟਿਕਾਈ ਰੱਖਦਾ ਹੈ ॥੪॥੪॥ਪਦ ਅਰਥ ਆਪੈ ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਪਛਾਣੈ = ਪਛਾਣਦਾ ਹੈ, ਪੜਤਾਲਦਾ ਹੈ। ਤਤੁ = ਅਸਲੀਅਤ, ਅਸਲ ਜੀਵਨ-ਭੇਤ। ਬੀਚਾਰੀ = ਵਿਚਾਰਨ ਵਾਲਾ ॥੪॥੪॥
SikhNet (Spanish)conoce tu ser, como Gurmukj medita en la Esencia de la Realidad. (4-4)