ੴ

ਸਿੱਖਬਾਣੀ · SikhBani

Ang 1113

Sri Guru Granth Sahib · Raag Tukhaari · 2 shabads, 31 lines
Translations
Shabad Guru Nanak Dev Ji Raag Tukhaari continued from Ang 1112

ਹਰਿ ਸਿਮਰਿ ਏਕੰਕਾਰੁ ਸਾਚਾ; ਸਭੁ ਜਗਤੁ ਜਿੰਨਿ ਉਪਾਇਆ ॥

har simar ekankaar saachaa; sabh jagat jin upaaeaa |

Sant Singh KhalsaMeditate in remembrance on the One Universal Creator; the True Lord created the entire Universe.
Manmohan SinghMeditate thou on the One True Lord, who has created the whole universe.
Manmohan Singh (Punjabi)ਤੂੰ ਇੱਕ ਸੱਚੇ ਸੁਆਮੀ ਦਾ ਆਰਾਧਨ ਕਰ, ਜਿਸ ਨੇ ਸਾਰਾ ਆਲਮ ਰਚਿਆ ਹੈ।
Fareedkot Teekaਹਰਿ ਏਕ ਕਾਰ ਸਚੇ ਕਾ ਸਿਮਰਨ ਕਰ ਜਿਸ ਨੇ ਸਰਬ ਜਗਤ ਕੋ ਉਤਪੰਨ ਕੀਆ ਹੈ॥
Prof. Sahib Singhਹੇ ਮੇਰੇ ਮਨ! ਉਸ ਇਕ ਸਰਬ-ਵਿਆਪਕ ਅਤੇ ਸਦਾ-ਥਿਰ ਪਰਮਾਤਮਾ (ਦਾ ਨਾਮ) ਸਿਮਰਦਾ ਰਹੁ, ਜਿਸ ਨੇ ਸਾਰਾ ਜਗਤ ਪੈਦਾ ਕੀਤਾ ਹੈ,

ਪਦ ਅਰਥ ਏਕੰਕਾਰੁ = ਇਕ ਓਅੰਕਾਰ, ਜੋ ਇਕ ਆਪ ਹੀ ਆਪ ਅਤੇ ਸਰਬ-ਵਿਆਪਕ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ। ਜਿੰਨਿ = ਜਿਨਿ, ਜਿਸ ਨੇ {ਛੰਤ ਦੀ ਚਾਲ ਪੂਰੀ ਰੱਖਣ ਲਈ ਇਕ ਮਾਤ੍ਰਾ ਵਧਾ ਕੇ 'ਜਿਨਿ' ਨੂੰ 'ਜਿੰਨਿ' ਲਿਖਿਆ ਹੈ}।

SikhNet (Spanish)Quien es Eternamente Verdad, Quien creó el Universo entero

ਪਉਣੁ ਪਾਣੀ ਅਗਨਿ ਬਾਧੇ; ਗੁਰਿ. ਖੇਲੁ ਜਗਤਿ ਦਿਖਾਇਆ ॥

paun paanee agan baadhe; gur. khel jagat dikhaaeaa |

Sant Singh KhalsaThe Guru controls the air, water and fire; He has staged the drama of the world.
Manmohan SinghThe Great-God has kept within bounds the air, water and fire and has displayed the world play.
Manmohan Singh (Punjabi)ਵੱਡੇ ਵਾਹਿਗੁਰੂ ਨੇ ਹਵਾ ਜਲ ਅਤੇ ਅੱਗ ਨੂੰ ਹੱਦਾਂ ਅੰਦਰ ਰੱਖਿਆ ਹੈ ਅਤੇ ਸੰਸਾਰ ਦੀ ਖੇਡ ਪ੍ਰਗਟ ਕੀਤੀ ਹੈ।
Fareedkot Teekaਪਉਣ, ਪਾਣੀ, ਅਗਨੀ ਆਦਿ ਤਤ (ਬਾਧੇ) ਇਕੱਤ੍ਰ ਕਰ ਕੇ ਵਾਹਿਗੁਰੂ ਨੇ ਜਗਤ ਰੂਪ (ਗੁਰਿ) ਵੱਡਾ ਖੇਲ ਕਰ ਕੇ ਦਿਖਾਇਆ ਹੈ॥
Prof. Sahib Singhਅਤੇ ਹਵਾ ਪਾਣੀ ਅੱਗ (ਆਦਿਕ ਤੱਤਾਂ) ਨੂੰ (ਮਰਯਾਦਾ ਵਿਚ) ਬੰਨ੍ਹਿਆ ਹੋਇਆ ਹੈ। ਹੇ ਮੇਰੇ ਮਨ! (ਉਹੀ ਮਨੁੱਖ ਨਾਮ ਸਿਮਰਦਾ ਹੈ ਜਿਸ ਨੂੰ) ਗੁਰੂ ਨੇ ਜਗਤ ਵਿਚ (ਪਰਮਾਤਮਾ ਦਾ ਇਹ) ਤਮਾਸ਼ਾ ਵਿਖਾ ਦਿੱਤਾ ਹੈ (ਅਤੇ ਨਾਮ ਵਿਚ ਜੋੜਿਆ ਹੈ)।

ਪਦ ਅਰਥ ਪਉਣੁ = ਹਵਾ। ਅਗਨਿ = ਅੱਗ। ਬਾਧੇ = (ਮਰਯਾਦਾ ਵਿਚ) ਬੰਨ੍ਹੇ ਹੋਏ ਹਨ। ਗੁਰਿ ਦਿਖਾਇਆ = (ਜਿਸ ਨੂੰ) ਗੁਰੂ ਨੇ ਵਿਖਾਲ ਦਿੱਤਾ ਹੈ। ਜਗਤਿ = ਜਗਤ ਵਿਚ। ਖੇਲੁ = (ਪਰਮਾਤਮਾ ਦਾ ਰਚਿਆ) ਤਮਾਸ਼ਾ।

SikhNet (Spanish)y conservó en sus confines el aire, el agua y el fuego, y estableció su Teatro para que el mundo lo viera.

ਆਚਾਰਿ ਤੂ. ਵੀਚਾਰਿ ਆਪੇ; ਹਰਿ ਨਾਮੁ. ਸੰਜਮ ਜਪ ਤਪੋ ॥

aachaar too. veechaar aape; har naam. sanjam jap tapo |

Sant Singh KhalsaReflect on your own self, and so practice good conduct; chant the Name of the Lord as your self-discipline and meditation.
Manmohan SinghIf thou meditate on the Lord's Name, thou shall of thyself, have good conduct, self-discipline, worship and penance.
Manmohan Singh (Punjabi)ਜੇਕਰ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰੇਂ ਤਾਂ ਦੈਨੂੰ ਸ਼ੁਭ ਆਚਰਨ, ਸਵੈ-ਜਬਤ, ਪੂਜਾ ਪਾਠ ਅਤੇ ਤਪੱਸਿਆ, ਆਪਣੇ ਆਪ ਹੀ ਪ੍ਰਾਪਤ ਹੋ ਜਾਣਗੀਆਂ।
Fareedkot Teekaਤੂੰ ਆਪੇ (ਸੰਜਮ) ਇੰਦ੍ਰਿਓਂ ਕੋ ਜੀਤ ਕਰ ਵੀਚਾਰ ਰੂਪੀ (ਆਚਾਰਿ) ਕਰਤੱਬ੍ਯ ਕਰ, ਹਰੀ ਨਾਮ ਰੂਪ ਜਪ ਤਪ ਕਰ॥
Prof. Sahib Singhਹੇ ਮੇਰੇ ਮਨ! ਨਾਮ ਜਪਿਆਂ ਹੀ ਤੂੰ ਧਾਰਮਿਕ ਮਰਯਾਦਾ ਵਿਚ ਤੁਰਨ ਵਾਲਾ ਹੈਂ, ਨਾਮ ਜਪਿਆਂ ਹੀ ਤੂੰ ਉੱਚੀ ਆਤਮਕ ਜੀਵਨ ਦੀ ਵਿਚਾਰ ਦਾ ਮਾਲਕ ਹੈਂ। ਪਰਮਾਤਮਾ ਦਾ ਨਾਮ ਹੀ ਹੈ ਅਨੇਕਾਂ ਸੰਜਮ ਅਨੇਕਾਂ ਜਪ ਅਤੇ ਅਨੇਕਾਂ ਤਪ।

ਪਦ ਅਰਥ ਆਚਾਰਿ = ਆਚਾਰੀ, ਕਰਮ-ਕਾਂਡੀ, ਮਿਥੀ ਹੋਈ ਖ਼ਾਸ ਧਾਰਮਿਕ ਮਰਯਾਦਾ ਵਿਚ ਤੁਰਨ ਵਾਲਾ। ਆਚਾਰ = ਧਾਰਮਿਕ ਮਿਥੀ ਹੋਈ ਮਰਯਾਦਾ। ਵੀਚਾਰਿ = ਵੀਚਾਰੀ, ਵਿਚਾਰ-ਵਾਨ, ਗਿਆਨਵਾਨ। ਆਪੇ = ਆਪ ਹੀ।

SikhNet (Spanish)Tendrás buena conducta, estarás en Contemplación, si habitas en el Nombre del Señor, ésta es la Verdadera autodisciplina, meditación y austeridad.

ਸਖਾ ਸੈਨੁ ਪਿਆਰੁ ਪ੍ਰੀਤਮੁ; ਨਾਮੁ ਹਰਿ ਕਾ ਜਪੁ ਜਪੋ ॥੨॥

sakhaa sain piaar preetam; naam har kaa jap japo |2|

Sant Singh KhalsaThe Name of the Lord is your Companion, Friend and Dear Beloved; chant it, and meditate on it. ||2||
Manmohan SinghGod's Name is thy comrade, kinsman and dear friend. Remember and contemplate it thou.
Manmohan Singh (Punjabi)ਰੱਬ ਦਾ ਨਾਮ ਤੇਰਾ ਸਾਥੀ, ਸਨਬੰਧੀ ਅਤੇ ਸਨੇਹੀ ਸੱਜਣ ਹੈ। ਤੂੰ ਇਸ ਦਾ ਆਰਾਧਨ ਤੇ ਸਿਮਰਨ ਕਰ।
Fareedkot Teeka(ਸਖਾ) ਮਿਤ੍ਰ, (ਸੈਨ) ਸਾਥੀ ਔਰ ਪਿਆਰਾ ਨਾਮ ਹੀ ਹੈ, ਤਾਂ ਤੇ ਹਰੀ ਪ੍ਰੀਤਮ ਕਾ ਸਦੀਵ ਜਾਪ ਜਪੋ॥੨॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਜਪਦਾ ਰਹੁ ਜਪਦਾ ਰਹੁ, ਇਹੀ ਹੈ ਮਿੱਤਰ ਇਹੀ ਹੈ ਸੱਜਣ ਇਹੀ ਹੈ ਪਿਆਰਾ ਪ੍ਰੀਤਮ॥੨॥

ਪਦ ਅਰਥ ਸਖਾ = ਮਿੱਤਰ। ਸੈਨੁ = ਸੱਜਣ। ਜਪੋ = ਜਪੁ, ਜਪਦਾ ਰਹੁ ॥੨॥

SikhNet (Spanish)Sí, medita en el Nombre del Bienamado Dios, Quien es tu Único Amigo y Pariente. (2)

ਏ ਮਨ ਮੇਰਿਆ. ਤੂ ਥਿਰੁ ਰਹੁ; ਚੋਟ. ਨ ਖਾਵਹੀ, ਰਾਮ ॥

e man meriaa. too thir rahu; chott. na khaavahee, raam |

Sant Singh KhalsaO my mind, remain steady and stable, and you will not have to endure beatings.
Manmohan SinghO my soul, remain thou steady and then thou shall not bear the blows.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਅਹਿੱਲ ਰਹੁ ਤੇ ਤਦ ਤੂੰ ਸੱਟਾਂ ਨਹੀਂ ਸਹਾਰੇਂਗੀ।
Fareedkot Teekaਏ ਮੇਰੇ ਮਨ! ਤੂੰ ਰਾਮ ਕੀ ਭਗਤੀ ਮੇਂ ਇਸਥਿਤ ਹੋ ਰਹੁ ਤੌ ਜਮ ਕੀ ਚੋਟ ਨਹੀਂ ਖਾਵੇਂਗਾ॥
Prof. Sahib Singhਹੇ ਮੇਰੇ ਮਨ! ਤੂੰ (ਪਰਮਾਤਮਾ ਦੇ ਚਰਨਾਂ ਵਿਚ) ਅਡੋਲ ਟਿਕਿਆ ਰਿਹਾ ਕਰ, (ਇਸ ਤਰ੍ਹਾਂ) ਤੂੰ (ਵਿਕਾਰਾਂ ਦੀ) ਸੱਟ ਨਹੀਂ ਖਾਹਿਂਗਾ।

ਪਦ ਅਰਥ ਥਿਰੁ = (ਪ੍ਰਭੂ-ਚਰਨਾਂ ਵਿਚ) ਅਡੋਲ। ਨ ਖਾਵਹੀ = ਨ ਖਾਵਹਿ, {ਮੱਧਮ ਪੁਰਖ, ਇਕ-ਵਚਨ} ਤੂੰ ਨਹੀਂ ਖਾਹਿਂਗਾ। ਚੋਟ = (ਵਿਕਾਰਾਂ ਦੀ) ਸੱਟ।

SikhNet (Spanish)Oh mente mía, si actúas así, nada te lastimará.

ਏ ਮਨ ਮੇਰਿਆ. ਗੁਣ ਗਾਵਹਿ; ਸਹਜਿ ਸਮਾਵਹੀ. ਰਾਮ ॥

e man meriaa. gun gaaveh; sehaj samaavahee. raam |

Sant Singh KhalsaO my mind, singing the Glorious Praises of the Lord, you shall merge into Him with intuitive ease.
Manmohan SinghO my soul, singing God's praise thou shall easily merge in Him.
Manmohan Singh (Punjabi)ਮੇਰੀ ਜਿੰਦੜੀਏ! ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ, ਸੁਖੈਨ ਹੀ ਤੂੰ ਉਸ ਅੰਦਰ ਲੀਨ ਹੋ ਜਾਵੇਂਗੀ।
Fareedkot Teekaਹੇ ਮੇਰੇ ਮਨ! ਤੂੰ ਹਰੀ ਕੇ ਗੁਣੋਂ ਕੋ ਗਾਵੇਂਗਾ ਤੌ (ਸਹਜਿ) ਸ੍ਵਰੂਪ ਮੇਂ ਸਮਾਇ ਜਾਵੇਂਗਾ॥
Prof. Sahib Singhਹੇ ਮੇਰੇ ਮਨ! (ਜੇ ਤੂੰ ਪਰਮਾਤਮਾ ਦੇ) ਗੁਣ ਗਾਂਦਾ ਰਹੇਂ, ਤਾਂ ਤੂੰ ਆਤਮਕ ਅਡੋਲਤਾ ਵਿਚ ਲੀਨ ਰਹੇਂਗਾ।

ਪਦ ਅਰਥ ਗੁਣ ਗਾਵਹਿ = (ਜੇ ਤੂੰ ਪਰਮਾਤਮਾ ਦੇ) ਗੁਣ ਗਾਂਦਾ ਰਹੇਂ। ਸਹਜਿ = ਸਹਜ ਵਿਚ, ਆਤਮਕ ਅਡੋਲਤਾ ਵਿਚ। ਸਮਾਵਹੀ = ਸਮਾਵਹਿ, ਤੂੰ ਸਮਾ ਜਾਹਿਂਗਾ।

SikhNet (Spanish)Oh mente mía, si cantas el Nombre del Señor, te inmerges en el Equilibrio,

ਗੁਣ ਗਾਇ ਰਾਮ. ਰਸਾਇ ਰਸੀਅਹਿ; ਗੁਰ ਗਿਆਨ ਅੰਜਨੁ ਸਾਰਹੇ ॥

gun gaae raam. rasaae raseeeh; gur giaan anjan saarahe |

Sant Singh KhalsaSinging the Glorious Praises of the Lord, be happy. Apply the ointment of spiritual wisdom to your eyes.
Manmohan SinghHymning the Lord's praise with love and applying the collyrium of the Guru's gnosis to thine eyes, thou shall become happy.
Manmohan Singh (Punjabi)ਪ੍ਰਭੂ ਦੀ ਕੀਰਤੀ ਪ੍ਰੇਮ ਨਾਲ ਗਾਉਣ ਅਤੇ ਗੁਰਾਂ ਦੀ ਬ੍ਰਹਮ ਗਿਆਤ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਉਣ ਦੁਆਰਾ ਤੂੰ ਪ੍ਰਸੰਨ ਹੋ ਜਾਏਂਗਾ।
Fareedkot Teekaਗੁਰੋਂ ਦ੍ਵਾਰੇ ਗ੍ਯਾਨ ਅੰਜਨ ਕੋ ਪਾਇਕਰ ਰਾਮ ਰਸੀਏ ਮੇਂ ਅਪਨੇ ਅੰਤਹਕਰਨੋਂ ਕੋ ਰਸਾਵਨਾ ਕਰੇ॥
Prof. Sahib Singhਹੇ ਮਨ! ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਇਆਂ (ਗੁਣ) ਤੇਰੇ ਅੰਦਰ ਰਸ ਜਾਣਗੇ। (ਹੇ ਮੇਰੇ ਮਨ!) ਜੇ ਤੂੰ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ ਦਾ ਸੁਰਮਾ (ਆਪਣੀਆਂ ਆਤਮਕ ਅੱਖਾਂ ਵਿਚ) ਪਾ ਲਏਂ,

ਪਦ ਅਰਥ ਗਾਇ = ਗਾ ਕੇ। ਗੁਣ ਰਾਮ = ਰਾਮ ਦੇ ਗੁਣ। ਰਸਾਇ = ਰਸਾ ਕੇ, ਸੁਆਦ ਨਾਲ। ਰਸੀਅਹਿ = ਤੂੰ ਰਸ ਜਾਹਿਂਗਾ, ਤੇਰੇ ਅੰਦਰ ਰਸ ਜਾਣਗੇ। ਅੰਜਨੁ = ਸੁਰਮਾ। ਗੁਰ ਗਿਆਨ ਅੰਜਨੁ = ਗੁਰੂ ਦੇ ਗਿਆਨ ਦਾ ਸੁਰਮਾ, ਗੁਰੂ ਦੀ ਬਖ਼ਸ਼ੀ ਆਤਮਕ ਜੀਵਨ ਦੀ ਸੂਝ ਦਾ ਸੁਰਮਾ। ਗਿਆਨ = ਆਤਮਕ ਜੀਵਨ ਦੀ ਸੂਝ। ਸਾਰਹੇ = ਸਾਰਹਿ, ਜੇ ਤੂੰ ਪਾ ਲਏਂ (ਅੱਖਾਂ ਵਿਚ)। ਦੀਪਕੁ = ਦੀਵਾ।

SikhNet (Spanish)así el Jugo Divino de la Vida, fluirá a través de ti, y aplicarás el Colirio de la Sabiduría del Guru sobre tus ojos.

ਤ੍ਰੈ ਲੋਕ ਦੀਪਕੁ. ਸਬਦਿ ਚਾਨਣੁ; ਪੰਚ ਦੂਤ ਸੰਘਾਰਹੇ ॥

trai lok deepak. sabad chaanan; panch doot sanghaarahe |

Sant Singh KhalsaThe Word of the Shabad is the lamp which illuminates the three worlds; it slaughters the five demons.
Manmohan SinghThrough the light of the Name, which is the lamp of the three world, thou shall slay the five demons.
Manmohan Singh (Punjabi)ਨਾਮ ਦੇ ਪ੍ਰਕਾਸ਼ ਰਾਹੀਂ ਜੋ ਤਿੰਨਾਂ ਜਹਾਨਾਂ ਦਾ ਲੈਂਪ ਹੈ, ਤੂੰ ਪੰਜਾਂ ਭੂਤਨਿਆਂ ਨੂੰ ਮਾਰ ਲਵੇਂਗਾ।
Fareedkot Teekaਜੋ ਤ੍ਰਿਲੋਕੀ ਕਾ ਦੀਪਕ ਰੂਪ ਪਰਮੇਸ੍ਵਰ ਹੈ ਗੁਰ ਸਬਦ ਕਰ ਤਿਸ ਕਾ ਚਾਨਣ ਹੋਵੇਗਾ ਔਰ ਕਾਮਾਦਿਕ ਪਾਂਚੋ ਦੂਤੋਂ ਕੋ ਸੰਘਾਰ ਕਰ ਲੇਵੇਗਾ॥
Prof. Sahib Singhਤਾਂ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਦੀਵਾ (-ਪ੍ਰਭੂ ਤੇਰੇ ਅੰਦਰ ਜਗ ਪਏਗਾ), ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਤੇਰੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ (ਹੋ ਜਾਇਗਾ)। ਤੂੰ (ਕਾਮਾਦਿਕ) ਪੰਜ ਵੈਰੀਆਂ ਨੂੰ (ਆਪਣੇ ਅੰਦਰੋਂ) ਮਾਰ ਲਏਂਗਾ।

ਪਦ ਅਰਥ ਤ੍ਰੈ ਲੋਕ = ਤਿੰਨ ਲੋਕ (ਧਰਤੀ, ਆਕਾਸ਼, ਪਾਤਾਲ) ਸਾਰਾ ਜਗਤ। ਤ੍ਰੈ ਲੋਕ ਦੀਪਕੁ = ਸਾਰੇ ਜਗਤ ਦਾ ਦੀਵਾ, ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਪ੍ਰਭੂ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਦੂਤ = ਵੈਰੀ। ਪੰਚ ਦੂਤ = ਕਾਮਾਦਿਕ ਪੰਜ ਵੈਰੀ। ਸੰਘਾਰਹੇ = ਸੰਘਾਰਹਿ, ਤੂੰ ਮਾਰ ਲਏਂਗਾ।

SikhNet (Spanish)Ve, a través de la Luz de la Palabra, los tres mundos se iluminarán para ti y destruirás a las cinco pasiones malvadas.

ਭੈ ਕਾਟਿ. ਨਿਰਭਉ ਤਰਹਿ ਦੁਤਰੁ; ਗੁਰਿ ਮਿਲਿਐ. ਕਾਰਜ ਸਾਰਏ ॥

bhai kaatt. nirbhau tareh dutar; gur miliai. kaaraj saare |

Sant Singh KhalsaQuieting your fears, become fearless, and you shall cross over the impassible world ocean. Meeting the Guru, your affairs shall be resolved.
Manmohan SinghThus allaying thy feat thou shall become fear-free and shall cross the impassable world ocean. Meeting with the Guru thine affairs shall be adjusted.
Manmohan Singh (Punjabi)ਇਸ ਤਰ੍ਹਾਂ ਆਪਣੇ ਡਰ ਨੂੰ ਦੂਰ ਕਰ ਕੇ ਤੂੰ ਨਿਡਰ ਹੋ ਜਾਵੇਗਾ ਅਤੇ ਨਾਂ ਤਰੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਗਾ। ਗੁਰਾਂ ਨਾਲ ਮਿਲ ਕੇ ਤੇਰੇ ਕੰਮ ਕਾਜ ਰਾਸ ਹੋ ਜਾਣਗੇ।
Fareedkot Teekaਭੈ ਕੋ ਕਾਟ ਨਿਰਭੈ ਹੋ ਕਰ ਕਠਨ ਸੰਸਾਰ ਸਮੁੰਦਰ ਸੇ ਤਰ ਜਾਵੇਗਾ ਔਰ ਗੁਰੋਂ ਕੇ ਮਿਲਨੇ ਕਰ ਸਭ ਕਾਰਜ ਸਰ ਜਾਵੇਂਗੇ॥
Prof. Sahib Singhਹੇ ਮੇਰੇ ਮਨ! (ਜੇ ਤੂੰ ਪਰਮਾਤਮਾ ਦੇ ਗੁਣ ਗਾਂਦਾ ਰਹੇਂਗਾ, ਤਾਂ ਆਪਣੇ ਅੰਦਰੋਂ ਦੁਨੀਆ ਦੇ ਸਾਰੇ) ਡਰ ਕੱਟ ਕੇ ਨਿਰਭਉ ਹੋ ਜਾਹਿਂਗਾ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ਜਿਸ ਤੋਂ ਪਾਰ ਲੰਘਣਾ ਔਖਾ ਹੈ। ਹੇ ਮਨ! ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਜੀਵ ਦੇ ਸਾਰੇ ਕੰਮ ਸੰਵਾਰ ਦੇਂਦਾ ਹੈ।

ਪਦ ਅਰਥ ਭੈ = ਸਾਰੇ ਡਰ {ਬਹੁ-ਵਚਨ}। ਕਾਟਿ = ਕੱਟ ਕੇ। ਤਰਹਿ = ਤੂੰ ਪਾਰ ਲੰਘ ਜਾਹਿਂਗਾ। ਦੁਤਰੁ = (ਉਹ ਸੰਸਾਰ-ਸਮੁੰਦਰ) ਜਿਸ ਤੋਂ ਪਾਰ ਲੰਘਣਾ ਔਖਾ ਹੈ। ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਸਾਰਏ = ਸਾਰ ਦੇਂਦਾ ਹੈ, (ਪ੍ਰਭੂ) ਸਵਾਰ ਦੇਂਦਾ ਹੈ। ਕਾਰਜ = ਸਾਰੇ ਕੰਮ।

SikhNet (Spanish)Te liberas de todo miedo y logras cruzar el mar infranqueable de la existencia, encontrando al Guru.

ਰੂਪੁ ਰੰਗੁ ਪਿਆਰੁ ਹਰਿ ਸਿਉ; ਹਰਿ ਆਪਿ ਕਿਰਪਾ ਧਾਰਏ ॥੩॥

roop rang piaar har siau; har aap kirapaa dhaare |3|

Sant Singh KhalsaYou shall find the joy and the beauty of the Lord's Love and Affection; the Lord Himself shall shower you with His Grace. ||3||
Manmohan SinghIf thou enjoy the beauty of the Lord's love and affection, the Lord, of Himself, shall show mercy unto Thee.
Manmohan Singh (Punjabi)ਜੇਕਰ ਤੂੰ ਪ੍ਰਭੂ ਦੀ ਪ੍ਰੀਤ ਅਤੇ ਪਿਰਹੜੀ ਦੀ ਸੁੰਦਰਤਾ ਦਾ ਅਨੰਦ ਮਾਣਦਾ ਹੈ ਤਾਂ ਪ੍ਰਭੂ ਆਪੇ ਹੀ ਤੇਰੇ ਉਤੇ ਮਿਹਰ ਕਰੇਗਾ।
Fareedkot Teekaਹਰਿ ਰੂਪ ਕਾ ਧਿਆਨ ਕਰ, ਮਨ ਕਾ (ਰੰਗੁ) ਪ੍ਰੇਮ ਕਰ ਅਰ ਬਾਣੀ ਕਾ ਤਿਸ ਕੇ ਸਾਥ ਪ੍ਯਾਰ ਕਰ, ਤਬ ਤੇਰੇ ਪੁਰ ਆਪ ਹਰੀ ਕ੍ਰਿਪਾ ਦ੍ਰਿਸਟ ਧਾਰੇਗਾ॥੩॥
Prof. Sahib Singhਹੇ ਮਨ! ਜਿਸ ਮਨੁੱਖ ਉੱਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ ਉਸ ਦਾ (ਸੋਹਣਾ ਆਤਮਕ) ਰੂਪ ਹੋ ਜਾਂਦਾ ਹੈ (ਸੋਹਣਾ ਆਤਮਕ) ਰੰਗ ਹੋ ਜਾਂਦਾ ਹੈ, ਪਰਮਾਤਮਾ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ ॥੩॥

ਪਦ ਅਰਥ ਸਿਉ = ਨਾਲ। ਧਾਰਏ = ਧਾਰੈ, ਧਾਰਦਾ ਹੈ ॥੩॥

SikhNet (Spanish)Vivirás en total Satisfacción, encontrarás la Dicha de la Belleza y de la Intimidad en el Amor de Dios, verás así al Mismo Dios Compasivo. (3)

ਏ ਮਨ ਮੇਰਿਆ. ਤੂ ਕਿਆ ਲੈ ਆਇਆ; ਕਿਆ ਲੈ ਜਾਇਸੀ. ਰਾਮ ॥

e man meriaa. too kiaa lai aaeaa; kiaa lai jaaeisee. raam |

Sant Singh KhalsaO my mind, why did you come into the world? What will you take with you when you go?
Manmohan SinghO my soul, what did thou bring into the world and what shall thou take with thee?
Manmohan Singh (Punjabi)ਹੇ ਮੇਰੀ ਜਿਦੜੀਏ! ਤੂੰ ਇਸ ਸੰਸਾਰ ਅੰਦਰ ਕੀ ਲਿਆਈ ਸੈ ਅਤੇ ਤੂੰ ਕੀ ਆਪਣੇ ਨਾਲ ਲੈ ਜਾਵੇਗੀ?
Fareedkot Teekaਹੇ ਭਾਈ ਮੇਰੇ ਮਨਾ! ਤੂੰ ਸੰਸਾਰ ਮੇਂ ਲੈਕਰ ਕਿਆ ਆਯਾ ਥਾ ਅਰ ਅਬ ਯਹਾਂ ਸੇ ਕਿਆ ਲੇ ਜਾਵੇਗਾ, ਭਾਵ ਖਾਲੀ ਆਯਾ ਖਾਲੀ ਜਾਵੇਗਾ॥
Prof. Sahib Singhਹੇ ਮੇਰੇ ਮਨ! ਨਾਹ ਤੂੰ (ਜਨਮ ਸਮੇ) ਆਪਣੇ ਨਾਲ ਕੁਝ ਲੈ ਕੇ ਆਇਆ ਸੀ, ਨਾਹ ਤੂੰ (ਇਥੋਂ ਤੁਰਨ ਵੇਲੇ) ਆਪਣੇ ਨਾਲ ਕੁਝ ਲੈ ਕੇ ਜਾਹਿਂਗਾ (ਵਿਅਰਥ ਹੀ ਮਾਇਆ ਦੇ ਮੋਹ ਦੀਆਂ ਫਾਹੀਆਂ ਵਿਚ ਫਸ ਰਿਹਾ ਹੈਂ)।

ਪਦ ਅਰਥ ਕਿਆ ਲੈ ਆਇਆ = (ਜੰਮਣ ਸਮੇ ਆਪਣੇ ਨਾਲ) ਕੀਹ ਲੈ ਕੇ ਤੂੰ ਆਇਆ ਸੀ? ਲੈ = ਲੈ ਕੇ। ਜਾਇਸੀ = ਤੂੰ ਜਾਹਿਂਗਾ।

SikhNet (Spanish)Oh mente mía, ¿qué fue lo que trajiste al mundo y qué fue lo que te llevaste?

ਏ ਮਨ ਮੇਰਿਆ. ਤਾ ਛੁਟਸੀ; ਜਾ ਭਰਮੁ ਚੁਕਾਇਸੀ. ਰਾਮ ॥

e man meriaa. taa chhuttasee; jaa bharam chukaaeisee. raam |

Sant Singh KhalsaO my mind, you shall be emancipated, when you eliminate your doubts.
Manmohan SinghO my soul, when thou dispel thy doubt, then alone shall thou be emancipated.
Manmohan Singh (Punjabi)ਹੇ ਮੇਰੀ ਜਿੰਦੇ! ਜਦ ਤੂੰ ਆਪਣਾ ਸੰਦੇਹ ਦੂਰ ਕਰੇਗੀ ਕੇਵਲ ਤਦ ਹੀ ਤੇਰੀ ਬੰਦਖਲਾਸ ਹੋਵੇਗੀ।
Fareedkot Teekaਏ ਮੇਰੇ ਮਨਾ! ਤੂੰ ਤਬ ਛੂਟੇਂਗਾ ਜੋ ਭਰਮ ਕੋ ਦੂਰ ਕਰੇਂਗਾ॥
Prof. Sahib Singhਹੇ ਮਨ! (ਮਾਇਆ ਦੇ ਮੋਹ ਦੀਆਂ ਫਾਹੀਆਂ ਵਿਚੋਂ) ਤਦੋਂ ਤੇਰੀ ਖ਼ਲਾਸੀ ਹੋਵੇਗੀ, ਜਦੋਂ ਤੂੰ (ਮਾਇਆ ਦੀ ਖ਼ਾਤਰ) ਭਟਕਣਾ ਛੱਡ ਦੇਵੇਂਗਾ।

ਪਦ ਅਰਥ ਤਾ = ਤਦੋਂ। ਛੁਟਸੀ = (ਮਾਇਆ ਦੇ ਮੋਹ ਤੋਂ) ਖ਼ਲਾਸੀ ਹਾਸਲ ਕਰੇਂਗਾ। ਜਾ = ਜਦੋਂ। ਭਰਮੁ = (ਮਾਇਆ ਦੀ ਖ਼ਾਤਰ) ਭਟਕਣਾ। ਚੁਕਾਇਸੀ = ਤੂੰ ਦੂਰ ਕਰੇਂਗਾ।

SikhNet (Spanish)Oh mente mía, serás liberada sólo si quitas la duda de tu ser.

ਧਨੁ ਸੰਚਿ ਹਰਿ ਹਰਿ ਨਾਮ ਵਖਰੁ; ਗੁਰ ਸਬਦਿ ਭਾਉ ਪਛਾਣਹੇ ॥

dhan sanch har har naam vakhar; gur sabad bhaau pachhaanahe |

Sant Singh KhalsaSo gather the wealth and capital of the Name of the Lord, Har, Har; through the Word of the Guru's Shabad, you shall realize its value.
Manmohan SinghAmass thou the wealth and capital of the Lord God's Name. Through the Guru's word, thou shall know their worth.
Manmohan Singh (Punjabi)ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਦੌਲਤ ਅਤੇ ਪੂੰਜੀ ਨੂੰ ਇਕੱਤਰ ਕਰ। ਗੁਰਾਂ ਦੀ ਬਾਣੀ ਰਾਹੀਂ ਤੂੰ ਉਨ੍ਹਾਂ ਦੇ ਮੁਲ ਨੂੰ ਜਾਣ ਲਵੇਗਾ।
Fareedkot Teekaਤਾਂ ਤੇ ਹਰਿ ਹਰਿ ਨਾਮੁ ਜਾਪ ਰੂਪ ਧਨ ਅਰ (ਵਖਰੁ) ਮਾਲ ਇਕਤ੍ਰ ਕਰ, ਫਿਰ ਗੁਰ ਸਬਦ ਕਰ ਅਪਨੇ (ਭਾਉ) ਸਰੂਪ ਕੋ ਪਛਾਣ ਲੇਵੇਗਾ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦਾ ਧਨ ਇਕੱਠਾ ਕਰਿਆ ਕਰ, ਨਾਮ ਦਾ ਸੌਦਾ (ਵਿਹਾਝਿਆ ਕਰ)। ਹੇ ਮਨ! ਜੇ ਤੂੰ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰ ਪ੍ਰਭੂ ਦਾ) ਪਿਆਰ ਪਛਾਣ ਲਏਂ,

ਪਦ ਅਰਥ ਸੰਚਿ = ਇਕੱਠਾ ਕਰ। ਵਖਰੁ = ਸੌਦਾ (ਵਿਹਾਝ)। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਭਾਉ = ਪ੍ਰੇਮ, ਪਿਆਰ। ਪਛਾਣਹੇ = ਪਛਾਣਹਿ, ਜੇ ਤੂੰ ਪਛਾਣ ਲਏਂ।

SikhNet (Spanish)Sí, atesora la Riqueza del Nombre del Señor y conoce su Valor a través de la Palabra del Guru.

ਮੈਲੁ ਪਰਹਰਿ. ਸਬਦਿ ਨਿਰਮਲੁ; ਮਹਲੁ ਘਰੁ ਸਚੁ ਜਾਣਹੇ ॥

mail parahar. sabad niramal; mehal ghar sach jaanahe |

Sant Singh KhalsaFilth shall be taken away, through the Immaculate Word of the Shabad; you shall know the Mansion of the Lord's Presence, your true home.
Manmohan SinghThrough the Lord's immaculate Name, thy filth shall be washed off and thou shall know thy True mansion and home.
Manmohan Singh (Punjabi)ਪ੍ਰਭੂ ਦੇ ਪਵਿਤਰ ਨਾਮ ਦੇ ਰਾਹੀਂ ਤੇਰੀ ਗੰਦਗੀ ਧੋਤੀ ਜਾਵੇਗੀ ਅਤੇ ਤੂੰ ਆਪਦੇ ਸਚੇ ਮੰਦਰ ਅਤੇ ਧਾਮ ਨੂੰ ਜਾਣ ਲਵੇਗਾ।
Fareedkot Teekaਗੁਰ ਸਬਦ ਕਰ ਰਾਗ ਦ੍ਵੈਸ ਮੈਲ ਕੋ ਤਿਆਗ ਕਰ ਨਿਰਮਲ ਹੋਹੁ, ਤਬ ਤੂੰ ਸ੍ਵਰੂਪੁ ਸਰੀਰ ਵਿਖੇ ਹੀ ਜਾਨ ਲੇਵੇਗਾ॥
Prof. Sahib Singhਤਾਂ ਸ਼ਬਦ ਦੀ ਬਰਕਤਿ ਨਾਲ (ਵਿਕਾਰਾਂ ਦੀ) ਮੈਲ ਦੂਰ ਕਰ ਕੇ ਤੂੰ ਪਵਿੱਤਰ ਹੋ ਜਾਹਿਂਗਾ। ਤੂੰ ਸਦਾ ਕਾਇਮ ਰਹਿਣ ਵਾਲਾ ਘਰ-ਮਹਲ ਲੱਭ ਲਏਂਗਾ।

ਪਦ ਅਰਥ ਮੈਲੁ = ਵਿਕਾਰਾਂ ਦੀ ਮੈਲ। ਪਰਹਰਿ = ਦੂਰ ਕਰ ਕੇ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸਚੁ ਮਹਲੁ = ਸਦਾ-ਥਿਰ ਟਿਕਾਣਾ। ਸਚੁ ਘਰੁ = ਸਦਾ-ਥਿਰ ਘਰ। ਜਾਣਹੇ = ਜਾਣਹਿ, ਤੂੰ ਜਾਣ ਲਏਂਗਾ, ਤੂੰ ਲੱਭ ਲਏਂਗਾ।

SikhNet (Spanish)Serás purificada en el interior de tu ser por la Inmaculada Palabra y conocerás tu Verdadero Hogar.

ਪਤਿ ਨਾਮੁ ਪਾਵਹਿ. ਘਰਿ ਸਿਧਾਵਹਿ; ਝੋਲਿ ਅੰਮ੍ਰਿਤ ਪੀ ਰਸੋ ॥

pat naam paaveh. ghar sidhaaveh; jhol amrit pee raso |

Sant Singh KhalsaThrough the Naam, you shall obtain honor, and come home. Eagerly drink in the Ambrosial Amrit.
Manmohan SinghThrough the Name, thou shall obtain honour reach thy 'Home and brushing aside sins, shall in drink the Lord's immortalising Nectar.
Manmohan Singh (Punjabi)ਨਾਮ ਦੇ ਰਾਹੀਂ ਤੂੰ ਇਜ਼ਤ ਆਬਰੂ ਪਾ ਲਵੇਗਾ ਆਪਣੇ ਗ੍ਰਹਿ ਜਾ ਪੁਜੇਗਾ ਅਤੇ ਪਾਪਾਂ ਨੂੰ ਪਰ੍ਹੇ ਹਟਾ ਪ੍ਰਭੂ ਦੇ ਸੁਰਜੀਤ ਕਰਨ ਵਾਲੇ ਆਬਿ-ਹਿਯਾਂਤ ਨੂੰ ਪਾਨ ਕਰੇਗਾ।
Fareedkot Teekaਜਬ ਗੁਰੋਂ ਸੇ ਨਾਮ ਕੋ ਪਾਵੇਗਾ ਤੌ ਪਤਿ ਸਹਿਤ ਪ੍ਰਲੋਕ ਘਰ ਮੇਂ ਚਲਾ ਜਾਵੇਗਾ। ਤਾਂ ਤੇ ਵਿਸ਼੍ਯੋਂ ਕੋ ਚਿਤ ਸੇ (ਝੋਲਿ) ਹਟਾਇ ਕਰ ਨਾਮ ਅੰਮ੍ਰਿਤ ਰਸ ਕੋ ਪਾਨ ਕਰ ਅਰਥਾਤ ਨਾਮ ਕੋ ਜਪੁ॥
Prof. Sahib Singhਹੇ ਮੇਰੇ ਮਨ! ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪ੍ਰੇਮ ਨਾਲ ਪੀਆ ਕਰ, ਤੂੰ (ਲੋਕ ਪਰਲੋਕ ਦੀ) ਇੱਜ਼ਤ (ਲੋਕ ਪਰਲੋਕ ਦਾ) ਨਾਮਣਾ ਖੱਟ ਲਏਂਗਾ, ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚ ਜਾਹਿਂਗਾ।

ਪਦ ਅਰਥ ਪਤਿ = (ਲੋਕ ਪਰਲੋਕ ਦੀ) ਇੱਜ਼ਤ। ਘਰਿ = ਘਰ ਵਿਚ, (ਅਸਲ) ਘਰ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਸਿਧਾਵਹਿ = ਤੂੰ ਪਹੁੰਚ ਜਾਹਿਂਗਾ। ਝੋਲਿ = ਹਿਲਾ ਕੇ, ਨਿਤਾਰ ਕੇ, ਪ੍ਰੇਮ ਨਾਲ। ਅੰਮ੍ਰਿਤ ਰਸੋ = ਅੰਮ੍ਰਿਤ ਰਸੁ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ।

SikhNet (Spanish)Bendecido entonces con la Gloria del Nombre, estarás de regreso en tu Hogar y con toda soltura beberás del Néctar de la Esencia.

ਹਰਿ ਨਾਮੁ ਧਿਆਈਐ. ਸਬਦਿ ਰਸੁ ਪਾਈਐ; ਵਡਭਾਗਿ ਜਪੀਐ ਹਰਿ ਜਸੋ ॥੪॥

har naam dhiaaeeai. sabad ras paaeeai; vaddabhaag japeeai har jaso |4|

Sant Singh KhalsaMeditate on the Lord's Name, and you shall obtain the sublime essence of the Shabad; by great good fortune, chant the Praises of the Lord. ||4||
Manmohan SinghContemplating the Lord's Name, man is blessed with the Lord's elixir and through great good fortune, utters he God's praise.
Manmohan Singh (Punjabi)ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਨੂੰ ਸੁਆਮੀ ਦੇ ਅੰਮ੍ਰਿਤ ਦੀ ਦਾਤ ਪਰਾਪਤ ਹੁੰਦੀ ਹੈ ਤੇ ਪਰਮ ਚੰਗੇ ਨਸੀਬਾ ਰਾਹੀਂ, ਉਹ ਵਾਹਿਗੁਰੂ ਦੀ ਮਹਿਮਾ ਦਾ ਉਚਾਰਨ ਕਰਦਾ ਹੈ।
Fareedkot Teekaਹੇ ਭਾਈ! ਗੁਰ ਸਬਦਿ ਰਸ ਕੋ ਪਾਇ ਕਰ ਹਰੀ ਨਾਮ ਕਾ ਧਿਆਵਣਾ ਕਰੀਏ, ਸੋ ਹਰੀ ਕਾ ਜਸੁ ਵੱਡੇ ਭਾਗੋਂ ਕਰ ਜਪਣਾ ਹੋਤਾ ਹੈ॥੪॥
Prof. Sahib Singhਹੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, (ਨਾਮ ਦਾ) ਸੁਆਦ ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਪ੍ਰਾਪਤ ਹੋ ਸਕਦਾ ਹੈ। ਹੇ ਮਨ! ਵੱਡੀ ਕਿਸਮਤ ਨਾਲ (ਹੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ ॥੪॥

ਪਦ ਅਰਥ ਧਿਆਈਐ = ਧਿਆਉਣਾ ਚਾਹੀਦਾ ਹੈ। ਰਸੁ = ਸੁਆਦ। ਪਾਈਐ = ਮਿਲ ਸਕਦਾ ਹੈ। ਵਡਭਾਗਿ = ਵੱਡੀ ਕਿਸਮਤ ਨਾਲ। ਜਪੀਐ = ਜਪਿਆ ਜਾ ਸਕਦਾ ਹੈ। ਹਰਿ ਜਸੋ = ਹਰਿ-ਜਸੁ ॥੪॥

SikhNet (Spanish)Sí, si habitas en el Nombre del Señor, serás bendecido con la Esencia de la Palabra, pero es por una muy Buena Fortuna que uno participa en la Alabanza del Señor. (4)

ਏ ਮਨ ਮੇਰਿਆ. ਬਿਨੁ ਪਉੜੀਆ; ਮੰਦਰਿ ਕਿਉ ਚੜੈ. ਰਾਮ ॥

e man meriaa. bin paurreea; mandar kiau charrai. raam |

Sant Singh KhalsaO my mind, without a ladder, how will you climb up to the Temple of the Lord?
Manmohan SinghO my soul, without the Name's ladder, how shall thou mount to the Lord's mansion?
Manmohan Singh (Punjabi)ਹੈ ਮੇਰੀ ਜਿੰਦੇ! ਨਾਮ ਦੀ ਪਉੜੀ ਦੇ ਬਗੇਰ ਤੂੰ ਕਿਸ ਤਰ੍ਹਾਂ ਸੁਆਮੀ ਦੇ ਮਹਲ ਤੇ ਚੜ੍ਹੇਗੀ?
Fareedkot Teekaਹੇ ਮੇਰੇ (ਮਨ) ਭਾਈ! ਗ੍ਯਾਨ ਭੂਮਕਾ ਰੂਪ ਪੌੜੀ ਸੇ ਬਿਨਾਂ ਰਾਮ ਮੰਦਰ ਅਰਥਾਤ ਸਰਬ ਕੇ ਅਧਾਰ ਰੂਪ ਵਿਖੇ ਕੈਸੇ ਇਸਥਤ ਹੋਵੇਗਾ?
Prof. Sahib Singhਹੇ ਮੇਰੇ ਮਨ! (ਜਿਵੇਂ) ਪੌੜੀਆਂ ਤੋਂ ਬਿਨਾ (ਕੋਈ ਭੀ ਮਨੁੱਖ) ਕੋਠੇ (ਦੀ ਛੱਤ) ਉਤੇ ਨਹੀਂ ਚੜ੍ਹ ਸਕਦਾ (ਤਿਵੇਂ ਉੱਚੇ ਆਤਮਕ ਟਿਕਾਣੇ ਤੇ ਵੱਸਦੇ ਪਰਮਾਤਮਾ ਤਕ ਸਿਮਰਨ ਦੀ ਪੌੜੀ ਤੋਂ ਬਿਨਾ ਪਹੁੰਚ ਨਹੀਂ ਹੋ ਸਕਦੀ)।

ਪਦ ਅਰਥ ਮੰਦਰਿ = ਮੰਦਰ ਉੱਤੇ, ਕੋਠੇ ਉੱਤੇ। ਕਿਉ ਚੜੈ = ਕਿਵੇਂ (ਕੋਈ) ਚੜ੍ਹ ਸਕਦਾ ਹੈ? (ਕੋਈ) ਨਹੀਂ ਚੜ੍ਹ ਸਕਦਾ।

SikhNet (Spanish)Oh mente mía, ¿cómo podrás llegar hasta el Templo de Dios sin la Escalera de la Palabra?

ਏ ਮਨ ਮੇਰਿਆ. ਬਿਨੁ ਬੇੜੀ; ਪਾਰਿ. ਨ ਅੰਬੜੈ. ਰਾਮ ॥

e man meriaa. bin berree; paar. na anbarrai. raam |

Sant Singh KhalsaO my mind, without a boat, you shall not reach the other shore.
Manmohan SinghO my soul without the Name's boat, thou shall not reach the yonder shore.
Manmohan Singh (Punjabi)ਹੈ ਮੇਰੀ ਜਿੰਦੇ! ਨਾਮ ਦੀ ਕਿਸ਼ਤੀ ਦੇ ਬਗੈਰ ਤੂੰ ਪਰਲੇ ਕਿਨਾਰੇ ਨਹੀਂ ਪੁਜੇਗੀ।
Fareedkot Teekaਹੇ ਮੇਰੇ (ਮਨ) ਭਾਈ! ਭਗਤੀ ਰੂਪ ਬੇੜੀ ਬਿਨਾਂ ਪਾਰ ਰੂਪ ਪਰਮੇਸਰ ਮੇਂ ਪਹੁੰਚ ਨਹੀਂ ਸਕੇਗਾ॥
Prof. Sahib Singhਹੇ ਮੇਰੇ ਮਨ! ਬੇੜੀ ਤੋਂ ਬਿਨਾ ਮਨੁੱਖ ਨਦੀ ਦੇ ਪਾਰਲੇ ਪਾਸੇ ਨਹੀਂ ਅੱਪੜ ਸਕਦਾ।

ਪਦ ਅਰਥ ਨ ਅੰਬੜੈ = ਨਹੀਂ ਅੱਪੜ ਸਕਦਾ। ਪਾਰਿ = (ਦਰੀਆ ਦੇ) ਪਾਰਲੇ ਪਾਸੇ।

SikhNet (Spanish)Oh mente mía, sin el Barco del Guru, no serás llevada a través.

ਪਾਰਿ ਸਾਜਨੁ. ਅਪਾਰੁ ਪ੍ਰੀਤਮੁ; ਗੁਰਸਬਦ ਸੁਰਤਿ ਲੰਘਾਵਏ ॥

paar saajan. apaar preetam; gurasabad surat langhaave |

Sant Singh KhalsaOn that far shore is Your Beloved, Infinite Friend. Only your awareness of the Guru's Shabad will carry you across.
Manmohan SinghOn the yonder shore is thy loved Infinite Friend. The consciousness of the Guru's word alone, shall ferry thee across.
Manmohan Singh (Punjabi)ਪਰਲੇ ਕੰਢੇ ਤੇਰਾ ਪਿਆਰਾ ਅਨੰਤ ਮਿਤ੍ਰ ਹੈ। ਕੇਵਲ ਗੁਰਾਂ ਦੀ ਬਾਣੀ ਦੀ ਸੂਝ ਹੀ ਤੈਨੂੰ ਪਾਰ ਲੰਘਾਏਗੀ।
Fareedkot Teekaਮਨ ਕਾ ਸਾਜਨ, ਤਨ ਕਾ ਪ੍ਰੀਤਮੁ, (ਅਪਾਰੁ) ਬ੍ਯੰਤ ਸਰੂਪ ਸੋ ਸੰਸਾਰ ਸਮੁੰਦ੍ਰ ਸੇ (ਪਾਰ) ਪਰੇ ਹੈ। ਤਿਸ ਸੰਸਾਰ ਸੇ ਗੁਰ ਸਬਦ ਕੀ (ਸੁਰਤਿ) ਗ੍ਯਾਨ ਦੇ ਕਰ ਪਾਰ ਲੰਘਾਇ ਦੇਤਾ ਹੈ; ਵਾ ਪ੍ਰੀਤਮੁ ਸਜਨ ਤੋਂ ਪਾਰ ਹੈ, ਭਾਵ ਸੰਸਾਰ ਸੇ ਅਸੰਗ ਹੈ, ਅਰ ਹੇ ਜੀਵ! ਤੂੰ (ਅਪਾਰ) ਉਰਾਰ ਹੈਂ, ਜੇ ਤੂੰ ਪਾਰ ਹੂਆ ਚਾਹਤਾ ਹੈਂ ਤੌ ਗੁਰੂ ਹੀ ਸਬਦ ਕੀ ਗ੍ਯਾਤ ਦੇ ਕਰ ਲੰਘਾਵੇਗਾ॥
Prof. Sahib Singhਹੇ ਮਨ! ਸੱਜਣ ਪ੍ਰਭੂ! ਬੇਅੰਤ ਪ੍ਰਭੂ, ਪ੍ਰੀਤਮ ਪ੍ਰਭੂ (ਵਿਕਾਰਾਂ ਦੀਆਂ ਲਹਿਰਾਂ ਨਾਲ ਭਰਪੂਰ ਸੰਸਾਰ-ਸਮੁੰਦਰ ਦੇ) ਪਾਰਲੇ ਪਾਸੇ (ਵੱਸਦਾ ਹੈ)। ਗੁਰੂ ਦੇ ਸ਼ਬਦ ਦੀ ਸੂਝ (ਹੀ ਇਸ ਸਮੁੰਦਰ ਦੇ ਪਾਰਲੇ ਪਾਸੇ) ਲੰਘਾ ਸਕਦੀ ਹੈ।

ਪਦ ਅਰਥ ਪਾਰਿ = ਪਾਰਲੇ ਪਾਸੇ, (ਵਿਕਾਰਾਂ ਦੀਆਂ ਲਹਿਰਾਂ ਨਾਲ ਭਰਪੂਰ ਸੰਸਾਰ-ਸਮੁੰਦਰ ਦੇ) ਪਾਰਲੇ ਪਾਸੇ। ਅਪਾਰੁ = ਬੇਅੰਤ ਪ੍ਰਭੂ। ਸਬਦ ਸੁਰਤਿ = ਸ਼ਬਦ ਦੀ ਸੁਰਤ, ਸ਼ਬਦ ਦੀ ਸੋਝੀ। ਲੰਘਾਵਏ = ਲੰਘਾਵੈ, (ਪਾਰ) ਲੰਘਾਂਦੀ ਹੈ।

SikhNet (Spanish)En la otra orilla está tu Bienamado e Infinito Amigo, sólo la Conciencia imbuida en la Palabra, podrá ir a través,

ਮਿਲਿ ਸਾਧਸੰਗਤਿ ਕਰਹਿ ਰਲੀਆ; ਫਿਰਿ. ਨ ਪਛੋਤਾਵਏ ॥

mil saadhasangat kareh raleea; fir. na pachhotaave |

Sant Singh KhalsaJoin the Saadh Sangat, the Company of the Holy, and you shall enjoy ecstasy; you shall not regret or repent later on.
Manmohan SinghJoining the society of the saints, thou shall enjoy bliss and regret not afterwards.
Manmohan Singh (Punjabi)ਸਤਿਸੰਗਤ ਨਾਲ ਜੁੜ ਕੇ ਤੂੰ ਅਨੰਦ ਮਾਣੇਗੀ ਅਤੇ ਮਗਰੋ ਪਸਚਾਤਾਪ ਨਹੀਂ ਕਰੇਗੀ।
Fareedkot Teekaਜਬ ਤੂੰ ਸਾਧ ਸੰਗਤ ਸੇ ਮਿਲ ਕਰ ਖੁਸੀਓਂ ਕੋ ਕਰੇਗਾ ਤੌ ਫੇਰ ਤੇਰੇ ਕੋ ਪਛਤਾਵਣਾ ਨਹੀਂ ਹੋਵੇਗਾ॥ ਅਬ ਇਸ ਪ੍ਰਕਾਰ ਬੇਨਤੀ ਕਰੁ:
Prof. Sahib Singhਹੇ ਮਨ! ਜੇ ਤੂੰ ਸਾਧ ਸੰਗਤ ਵਿਚ ਮਿਲ ਕੇ ਆਤਮਕ ਆਨੰਦ ਮਾਣਦਾ ਰਹੇਂ (ਤਾਂ ਤੂੰ ਭੀ ਇਸ ਸੰਸਾਰ-ਸਮੁੰਦਰ ਦੇ ਪਾਰਲੇ ਪਾਸੇ ਪਹੁੰਚ ਜਾਏਂ। ਜਿਹੜਾ ਭੀ ਮਨੁੱਖ ਸਾਧ ਸੰਗਤ ਵਿਚ ਮਿਲ ਕੇ ਨਾਮ ਜਪਦਾ ਹੈ, ਉਸ ਨੂੰ) ਮੁੜ ਪਛੁਤਾਣਾ ਨਹੀਂ ਪੈਂਦਾ (ਕਿਉਂਕਿ ਉਸ ਨੂੰ ਸੰਸਾਰ-ਸਮੁੰਦਰ ਦੀਆਂ ਵਿਕਾਰ-ਠਿੱਲ੍ਹਾਂ ਦੁੱਖ ਨਹੀਂ ਦੇ ਸਕਦੀਆਂ)।

ਪਦ ਅਰਥ ਮਿਲਿ = ਮਿਲ ਕੇ। ਕਰਹਿ ਰਲੀਆ = ਜੇ ਤੂੰ ਆਤਮਕ ਆਨੰਦ ਮਾਣੇਂ। ਨ ਪਛੋਤਾਵਏ = ਨ ਪਛੋਤਾਵੈ, ਨਹੀਂ ਪਛੁਤਾਂਦਾ {ਵਰਤਮਾਨ ਕਾਲ, ਅੱਨ ਪੁਰਖ, ਇਕ-ਵਚਨ}।

SikhNet (Spanish)uniéndose a la Sociedad de los Santos, sin arrepentirse al final.

ਕਰਿ ਦਇਆ ਦਾਨੁ ਦਇਆਲ ਸਾਚਾ; ਹਰਿ ਨਾਮ ਸੰਗਤਿ ਪਾਵਓ ॥

kar deaa daan deaal saachaa; har naam sangat paavo |

Sant Singh KhalsaBe Merciful, O Merciful True Lord God: please give me the Blessing of the Lord's Name, and the Sangat, the Company of the Holy.
Manmohan SinghMy compassionate True Lord God, Mercifully bless Thou me with bounty of Thy Name and the society of saints.
Manmohan Singh (Punjabi)ਮੇਰੇ ਦਇਆਵਾਨ ਸੱਚੇ ਸੁਆਮੀ ਵਾਹਿਗੁਰੂ ਮਾਇਆ ਧਾਰ ਕੇ ਤੂੰ ਮੈਨੂੰ ਆਪਣੇ ਨਾਮ ਅਤੇ ਸਤਿਸੰਗਤ ਦੀ ਦਾਤ ਪਰਦਾਨ ਕਰ।
Fareedkot Teekaਹੇ ਸਾਚੇ ਦ੍ਯਾਲ! ਮੇਰੇ ਕੋ ਕਿਰਪਾ ਕਰ ਕੇ ਇਹ ਦਾਨ ਦੀਜੀਏ, ਸਤਸੰਗਤ ਕਰ ਮੇਰੇ ਕੋ ਤੇਰਾ ਨਾਮੁ ਪ੍ਰਾਪਤਿ ਹੋਵੇ॥
Prof. Sahib Singhਹੇ ਦਇਆਲ ਪ੍ਰਭੂ! (ਮੇਰੇ ਉਤੇ) ਦਇਆ ਕਰ, ਮੈਨੂੰ ਆਪਣੇ ਸਦਾ-ਥਿਰ ਨਾਮ ਦਾ ਦਾਨ ਦੇਹ, ਮੈਂ ਤੇਰੇ ਨਾਮ ਦੀ ਸੰਗਤ ਹਾਸਲ ਕਰੀ ਰੱਖਾਂ।

ਪਦ ਅਰਥ ਦਇਆਲ = ਹੇ ਦਇਆਲ ਪ੍ਰਭੂ! ਸਾਚਾ ਦਾਨੁ = ਸਦਾ-ਥਿਰ ਨਾਮ ਦਾ ਦਾਨ। ਪਾਵਓ = ਪਾਵਓਂ, ਮੈਂ ਪ੍ਰਾਪਤ ਕਰਾਂ। ਨਾਮ ਸੰਗਤਿ = ਨਾਮ ਦਾ ਸਾਥ।

SikhNet (Spanish)Oh Dios ten Compasión, oh Dios Verdadero y Misericordioso, bendíceme con la Compañía de Tu Nombre.

ਨਾਨਕੁ ਪਇਅੰਪੈ. ਸੁਣਹੁ ਪ੍ਰੀਤਮ; ਗੁਰ ਸਬਦਿ. ਮਨੁ ਸਮਝਾਵਓ ॥੫॥੬॥

naanak peianpai. sunahu preetam; gur sabad. man samajhaavo |5|6|

Sant Singh KhalsaNanak prays: please hear me, O my Beloved; instruct my mind through the Word of the Guru's Shabad. ||5||6||
Manmohan SinghSupplicates Nanak, "Hear Thou, O my Loved Lord, instruct Thou My mind through the Guru's word".
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ ਤੂੰ ਸੁਣ ਹੈ ਮੇਰੇ ਪਿਆਰੇ ਪ੍ਰਭਫ! ਗੁਰਾਂ ਦੀ ਬਾਣੀ ਰਾਹੀਂ ਤੂੰ ਮੇਰੇ ਮਨੂਏ ਨੂੰ ਸਿਖਮਤ ਪਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰੀਤਮ! ਮੇਰੀ ਬੇਨਤੀ ਸ੍ਰਵਣ ਕਰੀਏ, ਮੈਂ ਗੁਰੋਂ ਕੇ ਸਬਦ ਅਰ ਅਪਨੇ ਮਨ ਕੋ ਸਮਝਾਵੋਂ॥੫॥੬॥☬ਪਰਮੇਸ੍ਵਰ ਆਗੇ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ- ਹੇ ਪ੍ਰੀਤਮ! (ਮੇਰੀ ਬੇਨਤੀ) ਸੁਣ (ਮਿਹਰ ਕਰ) ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਨੂੰ (ਆਤਮਕ ਜੀਵਨ ਦੀ) ਸੂਝ ਦੇਂਦਾ ਰਹਾਂ ॥੫॥੬॥

ਪਦ ਅਰਥ ਨਾਨਕੁ ਪਇਅੰਪੈ = ਨਾਨਕ ਬੇਨਤੀ ਕਰਦਾ ਹੈ। ਪ੍ਰੀਤਮ = ਹੇ ਪ੍ਰੀਤਮ! {ਲਫ਼ਜ਼ 'ਪ੍ਰੀਤਮੁ' ਅਤੇ 'ਪ੍ਰੀਤਮ' ਦਾ ਵਿਆਕਰਣਿਕ ਫ਼ਰਕ ਧਿਆਨ ਨਾਲ ਵੇਖਣ ਦੀ ਲੋੜ ਹੈ}। ਸਮਝਾਵਓ = ਸਮਝਾਵਓਂ, ਮੈਂ ਸਮਝਾਵਾਂ ॥੫॥੬॥

SikhNet (Spanish)Reza Nanak, oh Bienamado, hazme Sabio en Tu Sabiduría, a través de la Palabra del Guru. (5-6)

Open this shabad (31 lines, Angs 1112-1113) →

Shabad Guru Ramdas Ji Raag Tukhaari continues on Ang 1114

ਤੁਖਾਰੀ ਛੰਤ ਮਹਲਾ ੪ ॥

tukhaaree chhant mahalaa 4 |

Sant Singh KhalsaTukhaari Chhant, Fourth Mehl:
Manmohan SinghTukhari Chhant 4th Guru.
Manmohan Singh (Punjabi)ਤੁਖਾਰੀ ਛੰਤ ਚੋਥੀ ਪਾਤਿਸ਼ਾਹੀ।
Prof. Sahib Singhਰਾਗ ਤੁਖਾਰੀ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
SikhNet (Spanish)Tukhari Chhant, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਅੰਤਰਿ ਪਿਰੀ ਪਿਆਰੁ; ਕਿਉ. ਪਿਰ ਬਿਨੁ ਜੀਵੀਐ, ਰਾਮ ॥

antar piree piaar; kiau. pir bin jeeveeai, raam |

Sant Singh KhalsaMy inner being is filled with love for my Beloved Husband Lord. How can I live without Him?
Manmohan SinghWithin me is the love of my Groom. How can I live without by Beloved.
Manmohan Singh (Punjabi)ਮੇਰੇ ਅੰਦਰ ਆਪਣੇ ਪਤੀ ਦਾ ਪ੍ਰੇਮ ਹੈ। ਆਪਣੇ ਪ੍ਰੀਤਮ ਦੇ ਬਾਝੋਂ ਮੈਂ ਕਿਸ ਤਰ੍ਹਾਂ ਜੀਊ ਸਕਦੀ ਹਾਂ?
Fareedkot Teekaਹੇ ਪਤੀ! ਮੇਰੇ ਅੰਤਰ ਤੇਰਾ ਪ੍ਯਾਰੁ ਹੈ। ਹੇ ਰਾਮ ਪਤੀ! ਤੇਰੇ ਬਿਨਾਂ ਕੈਸੇ ਜੀਵੀਏ, ਭਾਵ ਸੇ ਜੀਵਣਾ ਨਹੀਂ ਹੋਤਾ॥
Prof. Sahib Singh(ਹੇ ਸਖੀਏ!) ਮੇਰੇ ਹਿਰਦੇ ਵਿਚ ਪ੍ਰਭੂ-ਪਤੀ ਦਾ ਪਿਆਰ ਵੱਸ ਰਿਹਾ ਹੈ। ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਜੀਵਨ (ਕਦੇ) ਨਹੀਂ ਮਿਲ ਸਕਦਾ।

ਪਦ ਅਰਥ ਅੰਤਰਿ = ਅੰਦਰ, ਮੇਰੇ ਅੰਦਰ, ਮੇਰੇ ਹਿਰਦੇ ਵਿਚ। ਪਿਰੀ = ਪਿਰ ਦਾ, ਪ੍ਰਭੂ-ਪਤੀ ਦਾ। ਕਿਉ ਜੀਵੀਐ = ਕਿਵੇਂ ਜੀਵਿਆ ਜਾ ਸਕਦਾ ਹੈ? ਆਤਮਕ ਜੀਵਨ ਪ੍ਰਾਪਤ ਨਹੀਂ ਹੋ ਸਕਦਾ।

SikhNet (Spanish)En mi interior radica el Amor de mi Esposo, ¿cómo podría vivir sin mi Señor? Mientras no tenga Su Visión,

ਜਬ ਲਗੁ ਦਰਸੁ. ਨ ਹੋਇ; ਕਿਉ. ਅੰਮ੍ਰਿਤੁ ਪੀਵੀਐ, ਰਾਮ ॥

jab lag daras. na hoe; kiau. amrit peeveeai, raam |

Sant Singh KhalsaAs long as I do not have the Blessed Vision of His Darshan, how can I drink in the Ambrosial Nectar?
Manmohan SinghSo long as I have not His vision, how can I in-drink the Name-Nectar?
Manmohan Singh (Punjabi)ਜਦ ਤਾਂਈ ਮੈਨੂੰ ਉਸ ਦਾ ਦੀਦਾਰ ਨਹੀਂ ਹੁੰਦਾ ਮੈਂ ਨਾਮ-ਸੁਧਾਰਸ ਨੂੰ ਕਿਸ ਤਰ੍ਹਾਂ ਪਾਨ ਕਰ ਸਕਦੀ ਹਾਂ?
Fareedkot Teekaਹੇ ਰਾਮ! ਜਬ ਤੇਰਾ ਦਰਸਨੁ ਨਾ ਹੋਵੈ ਤਬ ਤਕ ਅੰਮ੍ਰਿਤੁ ਰੂਪ ਆਤਮਾਨੰਦ ਕੈਸੇ ਪਾਨ ਕਰੀਏ?
Prof. Sahib Singh(ਹੇ ਸਖੀ!) ਜਦੋਂ ਤਕ ਪ੍ਰਭੂ-ਪਤੀ ਦਾ ਦਰਸ਼ਨ ਨਹੀਂ ਹੁੰਦਾ, (ਤਦ ਤਕ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਤਾ ਨਹੀਂ ਜਾ ਸਕਦਾ।

ਪਦ ਅਰਥ ਜਬ ਲਗੁ = ਜਦੋਂ ਤਕ। ਦਰਸੁ = ਦਰਸਨ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਕਿਉ ਪੀਵੀਐ = ਨਹੀਂ ਪੀਤਾ ਜਾ ਸਕਦਾ।

SikhNet (Spanish)¿cómo podré beber del Néctar de Su Nombre? ¿Cómo podría estar sin mi Señor y beber de Su Néctar? No puede ser.

ਕਿਉ ਅੰਮ੍ਰਿਤੁ ਪੀਵੀਐ. ਹਰਿ ਬਿਨੁ ਜੀਵੀਐ; ਤਿਸੁ ਬਿਨੁ ਰਹਨੁ. ਨ ਜਾਏ ॥

kiau amrit peeveeai. har bin jeeveeai; tis bin rehan. na jaae |

Sant Singh KhalsaHow can I drink in the Ambrosial Nectar without the Lord? I cannot survive without Him.
Manmohan SinghHow can I quaff Nectar and live without God? Without Him I can live not.
Manmohan Singh (Punjabi)ਵਾਹਿਗੁਰੂ ਦੇ ਬਗੈਰ ਮੈਂ ਕਿਸ ਤਰ੍ਹਾਂ ਸੁਧਾਰਸ ਪਾਨ ਕਰ ਸਕਦੀ ਤੇ ਜਿਉ ਸਕਦੀ ਹਾਂ? ਉਸ ਦੇ ਬਾਝੋਂ ਮੈਂ ਰਹਿ ਨਹੀਂ ਸਕਦੀ।
Fareedkot Teekaਹੇ ਹਰੀ! ਤੇਰੇ ਬਿਨਾਂ ਕੈਸੇ ਜੀਵਣਾ ਹੋਵੇ, (ਤਿਸੁ) ਤੇਰੇ ਸੇ ਬਿਨਾਂ ਮੇਰੇ ਸੇ ਰਹਾ ਨਹੀਂ ਜਾਤਾ ਔਰ ਆਪ ਕੇ ਨਾਮ ਰੂਪੀ ਅੰਮ੍ਰਿਤ ਕੋ ਕੈਸੇ ਪੀਵੀਏ?
Prof. Sahib Singh(ਹੇ ਸਖੀ! ਪ੍ਰਭੂ-ਪਤੀ ਦੇ ਦਰਸਨ ਤੋਂ ਬਿਨਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਕਦੇ ਭੀ) ਪੀਤਾ ਨਹੀਂ ਜਾ ਸਕਦਾ, ਪ੍ਰਭੂ-ਪਤੀ ਦੀ ਯਾਦ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ, ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਸ਼ਾਂਤੀ ਨਹੀਂ ਮਿਲ ਸਕਦੀ।

ਪਦ ਅਰਥ ਹਰਿ ਬਿਨੁ ਜੀਵੀਐ = (ਕਿਉ) ਹਰਿ ਬਿਨੁ ਜੀਵੀਐ, ਪ੍ਰਭੂ-ਮਿਲਾਪ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ। ਰਹਨੁ ਨ ਜਾਇ = ਰਿਹਾ ਨਹੀਂ ਜਾ ਸਕਦਾ, ਸ਼ਾਂਤੀ ਨਹੀਂ ਮਿਲਦੀ।

SikhNet (Spanish)Añoro a mi Señor, pues nada más puede calmar mi sed. Oh Amado Dios, ten Compasión de mí,

ਅਨਦਿਨੁ ਪ੍ਰਿਉ ਪ੍ਰਿਉ ਕਰੇ ਦਿਨੁ ਰਾਤੀ; ਪਿਰ ਬਿਨੁ ਪਿਆਸ. ਨ ਜਾਏ ॥

anadin priau priau kare din raatee; pir bin piaas. na jaae |

Sant Singh KhalsaNight and day, I cry out, "Pri-o! Pri-o! Beloved! Beloved!", day and night. Without my Husband Lord, my thirst is not quenched.
Manmohan SinghNight and day ever cry I "Beloved, my Beloved". Without Spouse my thirst is quenched not.
Manmohan Singh (Punjabi)ਰੈਣ ਅਤੇ ਦਿਹੁੰ ਮੈਂ ਹਮੇਸ਼ਾਂ ਹੀ ਪ੍ਰੀਤਮ ਮੇਰਾ ਪ੍ਰੀਤਮ ਪੁਕਾਰਦੀ ਹਾਂ। ਆਪਣੇ ਕੰਤ ਦੇ ਬਾਝੋਂ ਮੇਰੀ ਤ੍ਰੇਹ ਬੁਝਦੀ ਹੀ ਨਹੀਂ।
Fareedkot Teekaਮੈਂ (ਅਨਦਿਨੁ) ਏਕ ਰਸ ਰਾਤ੍ਰਿ ਦਿਨ ਪਤੀ ਪਤੀ ਕਹ ਕਰ ਪੁਕਾਰਤੀ ਹੂੰ। ਹੇ ਪਤੀ! ਤੇਰੇ ਮਿਲੇ ਬਿਨਾਂ ਮੇਰੀ ਪ੍ਯਾਸ ਨਿਬ੍ਰਿਤ ਨਹੀਂ ਹੋਤੀ॥
Prof. Sahib Singh(ਹੇ ਸਖੀ! ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਪਤੀ ਦਾ ਪਿਆਰ ਵੱਸਦਾ ਹੈ, ਉਹ) ਹਰ ਵੇਲੇ ਦਿਨ ਰਾਤ ਪ੍ਰਭੂ-ਪਤੀ ਨੂੰ ਮੁੜ ਮੁੜ ਯਾਦ ਕਰਦੀ ਰਹਿੰਦੀ ਹੈ। (ਹੇ ਸਖੀ!) ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ (ਮਾਇਆ ਦੀ) ਤ੍ਰਿਸ਼ਨਾ ਦੂਰ ਨਹੀਂ ਹੁੰਦੀ (ਜਿਵੇਂ ਸ੍ਵਾਂਤੀ ਨਛੱਤ੍ਰ ਦੀ ਵਰਖਾ-ਬੂੰਦ ਤੋਂ ਬਿਨਾ ਪਪੀਹੇ ਦੀ ਪਿਆਸ ਨਹੀਂ ਮਿਟਦੀ)।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਪ੍ਰਿਉ ਪ੍ਰਿਉ ਕਰੇ = ਪਿਆਰੇ (ਪ੍ਰਭੂ) ਨੂੰ ਮੁੜ ਮੁੜ ਯਾਦ ਕਰਦੀ ਹੈ। ਪਿਆਸ = ਤ੍ਰਿਸ਼ਨਾ, ਮਾਇਆ ਦੀ ਤ੍ਰਿਸ਼ਨਾ (ਜਿਵੇਂ ਸ੍ਵਾਂਤੀ ਨਛੱਤ੍ਰ ਦੀ ਵਰਖਾ-ਬੂੰਦ ਤੋਂ ਬਿਨਾ ਪਪੀਹੇ ਦੀ ਪਿਆਸ ਨਹੀਂ ਬੁੱਝਦੀ)।

SikhNet (Spanish)pues siempre enaltezco en mi ser Tu Nombre.

ਅਪਣੀ ਕ੍ਰਿਪਾ ਕਰਹੁ ਹਰਿ ਪਿਆਰੇ; ਹਰਿ ਹਰਿ ਨਾਮੁ ਸਦ ਸਾਰਿਆ ॥

apanee kripaa karahu har piaare; har har naam sad saariaa |

Sant Singh KhalsaPlease, bless me with Your Grace, O my Beloved Lord, that I may dwell on the Name of the Lord, Har, Har, forever.
Manmohan SinghO my loved God, the Lord Master, shower Thou Thine benediction on me, that I may ever meditate on Thy Name.
Manmohan Singh (Punjabi)ਹੇ ਮੇਰੇ ਲਾਡਲੇ ਵਾਹਿਗੁਰੂ ਸੁਆਮੀ ਮਾਲਕ! ਤੂੰ ਆਪਣੀ ਰਹਿਮਤ ਮੇਰੇ ਉਤੇ ਧਾਰ, ਤਾਂ ਜੋ ਮੈਂ ਸਦੀਵ ਹੀ ਤੇਰੇ ਲਾਮ ਦਾ ਆਰਾਧਨ ਕਰਾਂ?
Fareedkot Teekaਹੇ ਪ੍ਯਾਰੇ ਹਰੀ! ਮੇਰੇ ਪਰ ਆਪਣੀ ਏਹ ਕ੍ਰਿਪਾ ਕਰਹੁ ਜੋ ਤੇਰੇ ਹਰਿ ਹਰਿ ਨਾਮ ਕੋ ਸਦੀਵ (ਸਾਰਿਆ) ਸਮਾਲਣ ਕਰਾਂ॥
Prof. Sahib Singhਹੇ ਪਿਆਰੇ ਹਰੀ! (ਜਿਸ ਜੀਵ ਉੱਤੇ) ਤੂੰ ਆਪਣੀ ਮਿਹਰ ਕਰਦਾ ਹੈਂ, ਉਹ ਹਰ ਵੇਲੇ ਹਰਿ-ਨਾਮ ਨੂੰ (ਆਪਣੇ ਹਿਰਦੇ ਵਿਚ) ਵਸਾਈ ਰੱਖਦਾ ਹੈ।

ਪਦ ਅਰਥ ਕਰਹੁ = ਕਰਦੇ ਹੋ। ਹਰਿ ਪਿਆਰੇ = ਹੇ ਪਿਆਰੇ ਹਰੀ! ਸਦ = ਸਦਾ। ਸਾਰਿਆ = ਸੰਭਾਲਿਆ ਹੈ, ਯਾਦ ਕੀਤਾ ਹੈ।

SikhNet (Spanish)Miren, he encontrado a mi Amor a través de la Palabra del Guru.

ਗੁਰ ਕੈ ਸਬਦਿ ਮਿਲਿਆ ਮੈ. ਪ੍ਰੀਤਮੁ; ਹਉ. ਸਤਿਗੁਰ ਵਿਟਹੁ ਵਾਰਿਆ ॥੧॥

gur kai sabad miliaa mai. preetam; hau. satigur vittahu vaariaa |1|

Sant Singh KhalsaThrough the Word of the Guru's Shabad, I have met my Beloved; I am a sacrifice to the True Guru. ||1||
Manmohan SinghThrough the Guru's word, I have met with my Love. Unto my True Guru, I am a sacrifice.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਮੈਂ ਆਪਣੇ ਪਿਆਰੇ ਨੂੰ ਮਿਲ ਪਿਆ ਹਾਂ। ਆਪਣੇ ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਹੇ ਪ੍ਰੀਤਮ! ਜਿਸ ਗੁਰ ਕੇ ਸਬਦ ਕਰ ਕੇ ਤੂੰ ਮੇਰੇ ਕੋ ਮਿਲਾ ਹੈਂ ਤਿਸ ਗੁਰੁ ਕੇ ਉਪਰ ਸੇ ਮੈਂ ਬਲਿਹਾਰੇ ਜਾਤਾ ਹੂੰ॥੧॥
Prof. Sahib Singhਮੈਂ (ਆਪਣੇ) ਗੁਰੂ ਤੋਂ ਸਦਾ ਸਦਕੇ ਹਾਂ, (ਕਿਉਂਕਿ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ (ਭੀ) ਪ੍ਰਭੂ-ਪ੍ਰੀਤਮ ਮਿਲ ਪਿਆ ਹੈ ॥੧॥

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਮੈ = ਮੈਨੂੰ। ਹਉ = ਮੈਂ। ਵਿਟਹੁ = ਤੋਂ। ਵਾਰਿਆ = ਕੁਰਬਾਨ ॥੧॥

SikhNet (Spanish)Oh, ofrezco mi ser en sacrificio a mi Guru Verdadero. (1)

ਜਬ ਦੇਖਾਂ ਪਿਰੁ ਪਿਆਰਾ; ਹਰਿ ਗੁਣ ਰਸਿ ਰਵਾ. ਰਾਮ ॥

jab dekhaan pir piaaraa; har gun ras ravaa. raam |

Sant Singh KhalsaWhen I see my Beloved Husband Lord, I chant the Lord's Glorious Praises with love.
Manmohan SinghWhen I see my loved God, the Groom, I utter His praise with love.
Manmohan Singh (Punjabi)ਜਦ ਮੈਂ ਆਪਣੇ ਲਾਡਲੇ ਵਾਹਿਗੁਰੂ ਕੰਤ ਨੂੰ ਵੇਖਦੀ ਹਾਂ ਤਾਂ ਮੈਂ ਪਿਆਰ ਨਾਲ ਉਸ ਦੀ ਕੀਰਤੀ ਉਚਾਰਨ ਕਰਦੀ ਹਾਂ।
Fareedkot Teekaਹੇ ਹਰੀ ਪ੍ਯਾਰੇ ਪਤੀ ਰਾਮ! ਤਬ ਤੇਰੇ ਕੋ ਦੇਖੋਂਗਾ ਜਬ (ਰਸਿ) ਪ੍ਰੇਮ ਕਰ ਕੇ ਤੇਰੇ ਗੁਣੋਂ ਕੋ ਉਚਾਰਨ ਕਰੂੰਗਾ॥
Prof. Sahib Singhਹੇ ਸਖੀ! ਜਦੋਂ ਮੈਂ ਪਿਆਰੇ ਪ੍ਰਭੂ-ਪਤੀ ਦਾ ਦਰਸਨ ਕਰਦੀ ਹਾਂ, ਤਦੋਂ ਮੈਂ ਬੜੇ ਸੁਆਦ ਨਾਲ ਉਸ ਹਰੀ ਦੇ ਗੁਣ ਯਾਦ ਕਰਦੀ ਹਾਂ,

ਪਦ ਅਰਥ ਦੇਖਾਂ = ਮੈਂ ਵੇਖਦੀ ਹਾਂ। ਪਿਰੁ = ਪਤੀ। ਰਸਿ = ਰਸ ਨਾਲ, ਸੁਆਦ ਨਾਲ। ਰਵਾ = ਰਵਾਂ, ਮੈਂ ਯਾਦ ਕਰਦੀ ਹਾਂ।

SikhNet (Spanish)Cuando veo a mi Amado Dios, recito con alegría Su Alabanza.

Open this shabad (26 lines, Angs 1113-1114) →

Ang 1113 of 1430