ਕੇਦਾਰਾ ਛੰਤ ਮਹਲਾ ੫ ॥
kedaaraa chhant mahalaa 5 |
Sant Singh KhalsaKaydaaraa Chhant, Fifth Mehl:
Manmohan SinghKedara Chhant. 5th Guru.
Manmohan Singh (Punjabi)ਕੇਦਾਰਾ ਛੰਤ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕੇਦਾਰਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
SikhNet (Spanish)Kedara Chhant, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਮਿਲੁ ਮੇਰੇ ਪ੍ਰੀਤਮ ਪਿਆਰਿਆ ॥ ਰਹਾਉ ॥
mil mere preetam piaariaa | rahaau |
Sant Singh KhalsaPlease meet me, O my Dear Beloved. ||Pause||
Manmohan SinghMeet thou me, O my sweet Beloved. Pause.
Manmohan Singh (Punjabi)ਤੂੰ ਮੈਂਨੂੰ ਦਰਸ਼ਨ ਦੇ, ਹੇ ਮੇਰੇ ਮਿਠੱੜੇ ਦਿਲਬਰ! ਠਹਿਰਾਉ।
Fareedkot Teekaਹੇ ਮੇਰੇ ਪ੍ਯਾਰੇ ਪ੍ਰੀਤਮ ਹਰੀ! ਮੇਰੇ ਕੋ ਆ ਕਰ ਕੇ ਮਿਲੀਏ॥ ਰਹਾਉ ॥
Prof. Sahib Singhਹੇ ਮੇਰੇ ਪਿਆਰੇ! ਹੇ ਮੇਰੇ ਪ੍ਰੀਤਮ! (ਮੈਨੂੰ) ਮਿਲ ॥ ਰਹਾਉ॥ਪਦ ਅਰਥ ਪ੍ਰੀਤਮ = ਹੇ ਪ੍ਰੀਤਮ! ॥ ਰਹਾਉ॥
SikhNet (Spanish)Encuéntrame, oh Dios Bienamado. (Pausa)
ਪੂਰਿ ਰਹਿਆ ਸਰਬਤ੍ਰ ਮੈ; ਸੋ ਪੁਰਖੁ ਬਿਧਾਤਾ ॥
poor rahiaa sarabatr mai; so purakh bidhaataa |
Sant Singh KhalsaHe is All-pervading amongst all, the Architect of Destiny.
Manmohan SinghO He, the creator-Lord is fully contained amongst all.
Manmohan Singh (Punjabi)ਉਹ ਸਿਰਜਣਹਾਰ ਸੁਆਮੀ ਸਾਰਿਆਂ ਅੰਦਰ ਪਰੀ-ਪੂਰਨ ਹੋ ਰਿਹਾ ਹੈ।
Fareedkot Teekaਸੋ ਤੂੰ ਬਿਧਾਤਾ ਪੁਰਖ ਸਰਬ ਮੇਂ ਪੂਰਨ ਹੋ ਰਹਾ ਹੈਂ॥
Prof. Sahib Singhਉਹ ਸਰਬ-ਵਿਆਪਕ ਸਿਰਜਣਹਾਰ ਸਭ ਥਾਈਂ ਮੌਜੂਦ ਹੈ।ਪਦ ਅਰਥ ਪੂਰਿ ਰਹਿਆ = ਮੌਜੂਦ ਹੈ। ਸਰਬਤ੍ਰ ਮੈ = ਸਭ ਥਾਈਂ, ਸਭਨਾਂ ਵਿਚ। ਪੁਰਖੁ = ਸਰਬ-ਵਿਆਪਕ ਪ੍ਰਭੂ। ਬਿਧਾਤਾ = ਸਿਰਜਣਹਾਰ।
SikhNet (Spanish)Sí, Tú lo llenas todo por todas partes, eres mi Único Señor Creador.
ਮਾਰਗੁ ਪ੍ਰਭ ਕਾ, ਹਰਿ ਕੀਆ; ਸੰਤਨ ਸੰਗਿ ਜਾਤਾ ॥
maarag prabh kaa, har keea; santan sang jaataa |
Sant Singh KhalsaThe Lord God has created His Path, which is known in the Society of the Saints.
Manmohan SinghThe Lord God has marked out His path, but it is known through the saints' society.
Manmohan Singh (Punjabi)ਸੁਆਮੀ ਵਾਹਿਗੁਰੂ ਨੇ ਆਪਣਾ ਰਸਤਾ ਦਰਸਾ ਦਿਤਾ ਹੈ, ਪ੍ਰੰਤੂ ਇਹ ਸਤਿਸੰਗਤ ਰਾਹੀਂ ਜਾਣਿਆ ਜਾਂਦਾ ਹੈ।
Fareedkot Teekaਹੇ ਹਰੀ ਪ੍ਰਭੂ! ਤੇਰੇ ਮਿਲਣੇ ਕਾ ਮਾਰਗੁ ਇਹੁ ਨਿਸਚੇ ਕੀਆ ਹੈ ਕੇ ਤੂੰ ਸੰਤੋਂ ਕੇ ਸੰਗੁ ਤੇ ਜਾਨਾ ਜਾਤਾ ਹੈ॥
Prof. Sahib Singhਪ੍ਰਭੂ (ਨੂੰ ਮਿਲਣ) ਦਾ ਰਸਤਾ ਪ੍ਰਭੂ ਨੇ ਆਪ ਹੀ ਬਣਾਇਆ ਹੈ (ਉਹ ਰਸਤਾ ਇਹ ਹੈ ਕਿ) ਸੰਤ ਜਨਾਂ ਦੀ ਸੰਗਤ ਵਿਚ ਹੀ ਉਸ ਨਾਲ ਡੂੰਘੀ ਸਾਂਝ ਪੈ ਸਕਦੀ ਹੈ।ਪਦ ਅਰਥ ਮਾਰਗੁ = ਰਸਤਾ। ਹਰਿ ਕੀਆ = ਹਰੀ ਨੇ ਹੀ ਬਣਾਇਆ। ਸੰਗਿ = ਸੰਗਤ ਵਿਚ। ਜਾਤਾ = ਜਾਣਿਆ ਜਾਂਦਾ ਹੈ।
SikhNet (Spanish)Tú Mismo señalas Tu Camino, pero sólo eres conocido a través de los Santos
ਸੰਤਨ ਸੰਗਿ ਜਾਤਾ. ਪੁਰਖੁ ਬਿਧਾਤਾ; ਘਟਿ ਘਟਿ ਨਦਰਿ ਨਿਹਾਲਿਆ ॥
santan sang jaataa. purakh bidhaataa; ghatt ghatt nadar nihaaliaa |
Sant Singh KhalsaThe Creator Lord, the Architect of Destiny, is known in the Society of the Saints; You are seen in each and every heart.
Manmohan SinghThe creator-Lord is known through the congregation of saints. With mine eyes, I see Him in all the heart.
Manmohan Singh (Punjabi)ਸਿਰਜਣਹਾਰ ਸੁਆਮੀ ਸਾਧਸੰਗਤ ਰਾਹੀਂ ਜਾਣਿਆ ਜਾਂਦਾ ਹੈ। ਆਪਣਿਆਂ ਨੇਤ੍ਰਾਂ ਨਾਲ ਮੈਂ ਉਸ ਨੂੰ ਸਾਰਿਆਂ ਦਿਲਾਂ ਅੰਦਰ ਦੇਖਦਾ ਹਾਂ।
Fareedkot Teekaਹੇ ਬਿਧਾਤਾ ਪੁਰਸੁ! ਤੇਰੇ ਕੋ ਸੰਤੋਂ ਕੇ ਸੰਗ ਕਰ ਕੇ ਜਾਤਾ ਹੈ, ਔਰ ਹੇ ਨਦਰੀ! ਸਰਬ ਘਟੋਂ ਮੇਂ ਤੇਰੇ ਕੋ ਬ੍ਯਾਪਕ ਦੇਖਾ ਹੈ॥
Prof. Sahib Singhਸੰਤ ਜਨਾਂ ਦੀ ਸੰਗਤ ਵਿਚ ਹੀ ਸਿਰਜਣਹਾਰ ਅਕਾਲ ਪੁਰਖ ਨਾਲ ਜਾਣ-ਪਛਾਣ ਹੋ ਸਕਦੀ ਹੈ। (ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਹੀ ਉਸ ਨੂੰ) ਹਰੇਕ ਸਰੀਰ ਵਿਚ ਅੱਖੀਂ ਵੇਖਿਆ ਜਾ ਸਕਦਾ ਹੈ।ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਨਦਰਿ = ਨਜ਼ਰ ਨਾਲ। ਨਿਹਾਲਿਆ = ਵੇਖਿਆ ਜਾਂਦਾ ਹੈ।
SikhNet (Spanish)y conociéndote de esta manera, oh mi Señor Creador, eres visto en cada corazón.
ਜੋ ਸਰਨੀ ਆਵੈ. ਸਰਬ ਸੁਖ ਪਾਵੈ; ਤਿਲੁ. ਨਹੀ ਭੰਨੈ ਘਾਲਿਆ ॥
jo saranee aavai. sarab sukh paavai; til. nahee bhanai ghaaliaa |
Sant Singh KhalsaOne who comes to His Sanctuary, finds absolute peace; not even a bit of his work goes unnoticed.
Manmohan SinghHe, who enters God's sanctuary, obtains all the comforts. The Lord ignores not even iota of service.
Manmohan Singh (Punjabi)ਜੋ ਵਾਹਿਗੁਰੂ ਦੀ ਪਨਾਹ ਲੈਂਦਾ ਹੈ, ਉਹ ਸਾਰੇ ਆਰਾਮ ਪਾ ਲੈਂਦਾ ਹੈ। ਸੇਵਾ ਦਾ ਇਕ ਭੋਰਾ ਭਰ ਭੀ ਪ੍ਰਭੂ ਨਜ਼ਰੋਂ ਓਹਲੇ ਨਹੀਂ ਕਰਦਾ।
Fareedkot Teekaਜੋ ਤੇਰੀ ਸਰਨ ਆਵਤਾ ਹੈ, ਸੋ ਪੁਰਸ ਸਰਬ ਸੁਖੋਂ ਕੋ ਪਾਵਤਾ ਹੈ, ਤੂੰ ਤਿਲ ਮਾਤ੍ਰ ਭੀ ਕਿਸੀ ਕੀ ਘਾਲ ਕਰੀ ਹੂਈ ਕੋ ਤੋੜਤਾ ਨਹੀਂ ਹੈ॥
Prof. Sahib Singhਜਿਹੜਾ ਮਨੁੱਖ (ਸੰਤ ਜਨਾਂ ਦੀ ਸੰਗਤ ਦੀ ਬਰਕਤਿ ਨਾਲ ਪ੍ਰਭੂ ਦੀ) ਸਰਨ ਆਉਂਦਾ ਹੈ, ਉਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ। ਪ੍ਰਭੂ ਉਸ ਮਨੁੱਖ ਦੀ ਕੀਤੀ ਹੋਈ ਮਿਹਨਤ ਨੂੰ ਰਤਾ ਭਰ ਭੀ ਨਹੀਂ ਗਵਾਂਦਾ।ਪਦ ਅਰਥ ਸਰਬ ਸੁਖ = ਸਾਰੇ ਸੁਖ। ਤਿਲੁ = ਰਤਾ ਭਰ ਭੀ। ਘਾਲਿਆ = ਕੀਤੀ ਹੋਈ ਮਿਹਨਤ।
SikhNet (Spanish)El que se postra a Tus Pies, obtiene Bondades, pues aún una sola pizca de nuestras acciones es recompensada por Ti.
ਹਰਿ ਗੁਣ ਨਿਧਿ ਗਾਏ. ਸਹਜ ਸੁਭਾਏ; ਪ੍ਰੇਮ ਮਹਾ ਰਸ ਮਾਤਾ ॥
har gun nidh gaae. sehaj subhaae; prem mahaa ras maataa |
Sant Singh KhalsaOne who sings the Glorious Praises of the Lord, the Treasure of Virtue, is easily, naturally intoxicated with the supreme, sublime essence of divine love.
Manmohan SinghHe, who hymns Thy praise, O Treasure of virtues; he is easily inebriated with the Supreme Elixir of Divine love.
Manmohan Singh (Punjabi)ਹੇ ਗੁਣਾਂ ਦੇ ਖ਼ਜ਼ਾਨੇ! ਜੋ ਤੇਰੀ ਮਹਿਮਾ ਗਾਇਨ ਕਰਦਾ ਹੈ, ਉਹ ਸੁਖੈਨ ਹੀ ਰਬੀ ਪ੍ਰੀਤ ਦੇ ਪਰਮ ਅੰਮ੍ਰਿਤ ਨਾਲ ਮਤਵਾਲਾ ਹੋ ਜਾਂਦਾ ਹੈ।
Fareedkot Teekaਹੇ ਨਿਧੀ ਰੂਪ ਹਰੀ! ਜਿਨ ਪਰੁਸੋਂ ਨੇ ਤੇਰੇ ਗੁਣ ਗਾਏ ਹੈਂ ਸੇ ਪੁਰਸ (ਸੁਭਾਏ) ਸੋਭਨੀਕ ਹੂਏ ਹੈਂ ਔਰ ਤੇਰੇ ਮਹਾ (ਰਸ) ਪ੍ਰੇਮ ਕਰ ਕੇ ਅਤੀ ਅਨੰਦ ਮੇਂ ਤਿਨ ਕਾ ਮਨੁ (ਮਾਤਾ) ਮਸਤੁ ਹੂਆ ਹੈ॥
Prof. Sahib Singhਜਿਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਿਆਰ ਨਾਲ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ ਗਾਂਦਾ ਹੈ, ਉਹ ਸਭ ਤੋਂ ਉੱਚੇ ਪ੍ਰੇਮ-ਰਸ ਵਿਚ ਮਸਤ ਰਹਿੰਦਾ ਹੈ।ਪਦ ਅਰਥ ਨਿਧਿ = ਖ਼ਜ਼ਾਨਾ। ਗਾਏ = ਜੋ ਗਾਂਦਾ ਹੈ। ਸਹਜ ਸੁਭਾਏ = ਆਤਮਕ ਅਡੋਲਤਾ ਅਤੇ ਪ੍ਰੇਮ ਵਿਚ। ਮਾਤਾ = ਮਸਤ।
SikhNet (Spanish)Sí, aquél que canta Tu Alabanza, oh Tesoro de Virtud, de forma espontánea, es imbuido en la Grandiosa Esencia de tu Amor.
ਨਾਨਕ ਦਾਸ. ਤੇਰੀ ਸਰਣਾਈ; ਤੂ ਪੂਰਨ ਪੁਰਖੁ ਬਿਧਾਤਾ ॥੧॥
naanak daas. teree saranaaee; too pooran purakh bidhaataa |1|
Sant Singh KhalsaSlave Nanak seeks Your Sanctuary; You are the Perfect Creator Lord, the Architect of Destiny. ||1||
Manmohan SinghThou are the Destiny-scribe. Perfect Lord. Slave Nanak has sought Thine refuge.
Manmohan Singh (Punjabi)ਤੂੰ ਪ੍ਰਾਲਬਧ ਦਾ ਲਿਖਾਰੀ ਪੂਰਾ ਪ੍ਰਭੂ ਹੈਂ। ਗੋਲੇ ਨਾਨਕ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਆਪ ਕੀ ਸਰਨੀ ਆਯਾ ਹੂੰ। ਤੂੰ ਪੂਰਨ (ਪੁਰਖੁ) ਬ੍ਯਾਪਕ ਹੈਂ ਔਰ ਸਰਬ ਕਾ (ਬਿਧਾਤਾ) ਰਖਕ ਹੈਂ॥੧॥
Prof. Sahib Singh(ਹੇ ਪ੍ਰਭੂ!) ਦਾਸ ਨਾਨਕ ਤੇਰੀ ਸਰਨ ਹੈ। ਤੂੰ ਸਭ ਗੁਣਾਂ ਨਾਲ ਭਰਪੂਰ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ (ਸਾਰੇ ਜਗਤ ਦਾ) ਰਚਨਹਾਰ ਹੈਂ ॥੧॥
SikhNet (Spanish)Nanak sólo busca Tu Refugio pues eres Tú el Único Señor Creador, el Ser Perfecto. (1)
ਹਰਿ ਪ੍ਰੇਮ ਭਗਤਿ ਜਨ ਬੇਧਿਆ; ਸੇ ਆਨ ਕਤ ਜਾਹੀ ॥
har prem bhagat jan bedhiaa; se aan kat jaahee |
Sant Singh KhalsaThe Lord's humble servant is pierced through with loving devotion to Him; where else can he go?
Manmohan SinghGod's slave is pierced through with His loving adoration, Where else can he go?
Manmohan Singh (Punjabi)ਰੱਬ ਦਾ ਗੋਲਾ ਉਸ ਦੀ ਪਿਆਰੀ ਉਪਾਸ਼ਨਾ ਨਾਲ ਵਿੰਨ੍ਹਿਆ ਗਿਆ ਹੈ। ਉਹ ਹੋਰ ਕਿਥੇ ਜਾ ਸਕਦਾ ਹੈ?
Fareedkot Teekaਹੇ ਹਰੀ! ਜਿਨ ਤੇਰੇ ਦਾਸੋਂ ਕਾ ਮਨੁ ਤੇਰੀ ਪ੍ਰੇਮਾ ਭਗਤੀ ਮੇਂ ਬੇਧਾ ਗਿਆ ਹੈ ਸੇ ਪੁਰਸ ਔਰ ਕਹਾਂ ਜਾਤੇ ਹੈਂ ਵਾ ਜਾਵੈਂ, ਭਾਵ ਕਹੀ ਨਹੀਂ ਜਾਤੇ ਹੈਂ॥
Prof. Sahib Singhਜਿਹੜੇ ਮਨੁੱਖ ਹਰੀ ਦੀ ਪ੍ਰੇਮਾ-ਭਗਤੀ ਵਿਚ ਵਿੱਝ ਜਾਂਦੇ ਹਨ, ਉਹ (ਹਰੀ ਨੂੰ ਛੱਡ ਕੇ) ਕਿਸੇ ਹੋਰ ਥਾਂ ਨਹੀਂ ਜਾ ਸਕਦੇ।ਪਦ ਅਰਥ ਜਨ = ਜਿਹੜੇ ਮਨੁੱਖ {ਬਹੁ-ਵਚਨ}। ਬੇਧਿਆ = ਵਿੰਨ੍ਹੇ ਜਾਂਦੇ ਹਨ। ਸੇ = ਉਹ ਮਨੁੱਖ {ਬਹੁ-ਵਚਨ}। ਆਨ ਕਤ = ਹੋਰ ਕਿੱਥੇ? ਕਿਸੇ ਭੀ ਹੋਰ ਥਾਂ ਨਹੀਂ। ਜਾਹੀ = ਜਾਹਿ, ਜਾਂਦੇ, ਜਾ ਸਕਦੇ।
SikhNet (Spanish)El que es flechado con la Amorosa Adoración de Dios, ese ser no va con otro.
ਮੀਨੁ ਬਿਛੋਹਾ. ਨਾ ਸਹੈ; ਜਲ ਬਿਨੁ ਮਰਿ ਪਾਹੀ ॥
meen bichhohaa. naa sahai; jal bin mar paahee |
Sant Singh KhalsaThe fish cannot endure separation, and without water, it will die.
Manmohan SinghThe fish bears not separation and dies without water.
Manmohan Singh (Punjabi)ਮੱਛੀ ਵਿਛੋੜੇ ਨੂੰ ਨਹੀਂ ਸਹਾਰਦੀ ਅਤੇ ਪਾਣੀ ਬਿਨਾ ਮਰ ਜਾਂਦੀ ਹੈ।
Fareedkot Teekaਜੈਸੇ ਮੱਛੀ ਜਲ ਕਾ ਵਿਛੋੜਾ ਸਹਾਰ ਨਹੀਂ ਸਕਤੀ ਹੈ ਅਰ ਜਲ ਸੇ ਬਿਨਾਂ ਮਰ ਪੜਤੀ ਹੈ, ਤੈਸੇ ਹੀ ਤੇਰੇ ਦਾਸ ਤੇਰੇ ਬਿਨਾਂ ਜੀ ਨਹੀਂ ਸਕਤੇ॥☬ਦ੍ਰਿਸ੍ਟਾਂਤ:
Prof. Sahib Singh(ਜਿਵੇਂ) ਮੱਛੀ (ਪਾਣੀ ਦਾ) ਵਿਛੋੜਾ ਸਹਾਰ ਨਹੀਂ ਸਕਦੀ, ਪਾਣੀ ਤੋਂ ਬਿਨਾ ਮੱਛੀਆਂ ਮਰ ਜਾਂਦੀਆਂ ਹਨ।ਪਦ ਅਰਥ ਮੀਨੁ = ਮੱਛੀ। ਬਿਛੋਹਾ = (ਪਾਣੀ ਦਾ) ਵਿਛੋੜਾ। ਮਰਿ ਪਾਹੀ = ਮਰਿ ਪਾਹਿ, (ਮੱਛੀਆਂ) ਮਰ ਜਾਂਦੀਆਂ ਹਨ {ਬਹੁ-ਵਚਨ}।
SikhNet (Spanish)Así como el pez muere fuera del agua, así Tu Devoto muere sin Ti.
ਹਰਿ ਬਿਨੁ. ਕਿਉ ਰਹੀਐ, ਦੂਖ ਕਿਨਿ ਸਹੀਐ; ਚਾਤ੍ਰਿਕ, ਬੂੰਦ ਪਿਆਸਿਆ ॥
har bin. kiau raheeai, dookh kin saheeai; chaatrik, boond piaasiaa |
Sant Singh KhalsaWithout the Lord, how can I survive? How can I endure the pain? I am like the rainbird, thirsty for the rain-drop.
Manmohan SinghThirsty like the pied-cuckoo for the rain-drop, how can I live without God and in what way can I endure the pang of separation?
Manmohan Singh (Punjabi)ਮੀਹ ਦੀ ਕਣੀ ਨਹੀਂ ਬੰਬੀਹੇ ਦੀ ਨਿਆਈ ਤਿਹਾਇਆ, ਮੈਂ ਵਾਹਿਗੁਰੂ ਦੇ ਬਗੈਰ ਕਿਸ ਤਰ੍ਹਾਂ ਜੀਊ ਸਕਦਾ ਹਾਂ ਤੇ ਕਿਸ ਤਰੀਕੇ ਨਾਲ ਵਿਤੋਂ ਂ ੜੇ ਦੀ ਪੀੜਾ ਸਹਾਰ ਸਕਦਾ ਹਾਂ?
Fareedkot Teekaਹੇ ਹਰਿ! ਤੇਰੇ ਬਿਨਾਂ ਕੈਸੇ ਰਹਿ ਸਕੀਏ ਔਰ ਵਿਛੋੜੇ ਕੇ ਦੁਖ ਕੋ ਕੈਸੇ ਸਹਾਰੀਏ? ਯਥਾ ਪਾਪ ਹੀ ਸ੍ਵਾਂਤੀ ਬੂੰਦ ਕਾ ਪਯਾਸਾ ਕਬੀ ਰਹਿ ਸਕਤਾ ਹੈ, ਭਾਵ ਨਹੀਂ ਰਹਿ ਸਕਤਾ ਹੈ॥☬ਔਰੁ ਦ੍ਰਿਸ੍ਟਾਂਤ:
Prof. Sahib Singh(ਜਿਨ੍ਹਾਂ ਦੇ ਮਨ ਪ੍ਰੇਮ-ਭਗਤੀ ਵਿਚ ਵਿੱਝ ਗਏ ਹਨ, ਉਹਨਾਂ ਵਿਚੋਂ ਕਿਸੇ ਪਾਸੋਂ ਭੀ) ਪਰਮਾਤਮਾ (ਦੀ ਯਾਦ) ਤੋਂ ਬਿਨਾ ਰਿਹਾ ਨਹੀਂ ਜਾ ਸਕਦਾ, ਕਿਸੇ ਪਾਸੋਂ ਭੀ ਵਿਛੋੜੇ ਦਾ ਦੁੱਖ ਸਹਾਰਿਆ ਨਹੀਂ ਜਾ ਸਕਦਾ (ਜਿਵੇਂ) ਪਪੀਹਾ ਹਰ ਵੇਲੇ ਸ੍ਵਾਂਤੀ ਬੂੰਦ ਲਈ ਤਰਸਦਾ ਹੈ।ਪਦ ਅਰਥ ਕਿਉ ਰਹੀਐ = ਕਿਵੇਂ ਰਿਹਾ ਜਾ ਸਕਦਾ ਹੈ? ਨਹੀਂ ਰਿਹਾ ਜਾ ਸਕਦਾ। ਕਿਨਿ = ਕਿਸ ਪਾਸੋਂ? ਕਿਸੇ ਭੀ ਪਾਸੋਂ ਨਹੀਂ। ਕਿਨਿ ਸਹੀਐ = ਕਿਸ ਪਾਸੋਂ ਸਹਾਰਿਆ ਜਾ ਸਕਦਾ ਹੈ? ਕਿਸੇ ਪਾਸੋਂ ਭੀ ਸਹਾਰਿਆ ਨਹੀਂ ਜਾ ਸਕਦਾ। ਚਾਤ੍ਰਿਕ = ਪਪੀਹਾ। ਬੂੰਦ = (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਕਣੀ।
SikhNet (Spanish)¿Cómo puede uno estar sin Ti, oh Dios?, ¿cómo puede el pájaro Chatrik vivir sin la gota Svanti de las alturas?
ਕਬ ਰੈਨਿ ਬਿਹਾਵੈ. ਚਕਵੀ ਸੁਖੁ ਪਾਵੈ; ਸੂਰਜ ਕਿਰਣਿ ਪ੍ਰਗਾਸਿਆ ॥
kab rain bihaavai. chakavee sukh paavai; sooraj kiran pragaasiaa |
Sant Singh Khalsa"When will the night pass?," asks the chakvi bird. "I shall find peace only when the rays of the sun shine on me."
Manmohan SinghSays the she ruddy goose "when shall the night pass away and I shall obtain peace with the shining of the sun's rays"?
Manmohan Singh (Punjabi)ਆਖਦੀ ਹੈ ਸੁਰਖਾਬਣੀ, "ਕਦੋਂ ਰਾਤ ਲੰਘੇਗੀ ਅਤੇ ਸੂਰਜ ਦੀਆਂ ਸ਼ੁਆਵਾਂ ਦੇ ਰੋਸ਼ਨ ਹੋਣ ਨਾਲ ਮੈਂ ਆਰਾਮ ਨੂੰ ਪਰਾਪਤ ਹੋਵਾਂਗੀ?
Fareedkot Teekaਚਕਵੀ ਐਸੇ ਕਹਤੀ ਹੈ ਕਿ ਕਦੋਂ ਰਾਤ੍ਰ ਬਤੀਤ ਹੋਵੈਗੀ ਅਰੁ ਸੂਰਜ ਕੀਆਂ ਕਿਰਣਾਂ (ਆ) ਸਰਬ ਓਰ ਪ੍ਰਕਾਸ ਕਰੇ ਪੁਨਾ ਹਮ ਸੁਖ ਪਾਵੈ। ਦ੍ਰਸ੍ਟਾਂਤ ਮੇਂ ਤੈਸੇ ਹੀ ਜਬ ਅਵਿਦ੍ਯਾ ਰੂਪ ਰਾਤ੍ਰੀ ਬਤੀਤ ਹੋਵੈ ਅਰ ਗੁਰੁ ਰੂਪ ਸੂਰਜੁ ਉਪਦੇਸ ਰੂਪੀ ਕਿਰਣੋ ਕਾ ਪ੍ਰਗਾਸ ਕਰੇ ਤਬ ਜਗ੍ਯਾਸੂ ਰੂਪ ਚਕਵੀ ਕੋ ਤੇਰੇ ਸ੍ਵਰੂਪ ਕਾ ਸੁਖੁ ਪ੍ਰਾਪਤਿ ਹੋਵੈ॥
Prof. Sahib Singh(ਜਿਵੇਂ) ਜਦ ਤਕ ਰਾਤ ਨਾਹ ਮੁੱਕੇ, ਜਦ ਤਕ ਸੂਰਜ ਦੀ ਕਿਰਨ ਲੋਅ ਨ ਕਰੇ, ਚਕਵੀ ਨੂੰ ਸੁਖ ਨਹੀਂ ਮਿਲ ਸਕਦਾ।ਪਦ ਅਰਥ ਰੈਨਿ = ਰਾਤ। ਕਬ = ਕਦੋਂ? ਪ੍ਰਗਾਸਿਆ = ਚਾਨਣ ਕਰੇ।
SikhNet (Spanish)El Chakvi añora toda la noche, deseando que la noche pase pronto para poder ver el esplendor de su amado sol.
ਹਰਿ ਦਰਸਿ ਮਨੁ ਲਾਗਾ. ਦਿਨਸੁ ਸਭਾਗਾ; ਅਨਦਿਨੁ ਹਰਿ ਗੁਣ ਗਾਹੀ ॥
har daras man laagaa. dinas sabhaagaa; anadin har gun gaahee |
Sant Singh KhalsaMy mind is attached to the Blessed Vision of the Lord. Blessed are the nights and days, when I sing the Glorious Praises of the Lord,
Manmohan SinghMy mind is attached to God's vision. Fortunate are the day and night, when I sing the Lord's praise.
Manmohan Singh (Punjabi)ਮੇਰਾ ਚਿੱਤ ਹਰੀ ਦੇ ਦੀਦਾਰ ਨਾਲ ਜੁੜਿਆ ਹੋਇਆ ਹੈ। ਭਾਗਾਂ ਵਾਲੇ ਹਨ ਉਹ ਦਿਨ ਤੇ ਰੈਦ ਜਦ ਮੈਂ ਸਾਈਂ ਦੀ ਮਹਿਮਾ ਗਾਉਂਦਾ ਹਾਂ।
Fareedkot Teekaਹੇ ਹਰਿ! ਸੋਈ ਦਿਨ ਸ੍ਰੇਸ੍ਟ ਔਰ ਸੁਭਾਗੀ ਹੈ ਜਿਸ ਦਿਨ ਤੇਰੇ ਦਰਸਨ ਮੇਂ ਮਨ ਲਾਗ ਗਿਆ ਔਰ ਜਿਸ ਕਾ ਮਨੁ ਲਾਗਾ ਹੈ, ਸੋ ਰਾਤ੍ਰਿ ਦਿਨ ਤੇਰੇ ਗੁਣੋਂ ਕੋ ਗਾਵਤੇ ਹੈਂ॥
Prof. Sahib Singh(ਪ੍ਰਭੂ-ਪ੍ਰੇਮ ਵਿਚ ਵਿੱਝੇ ਹੋਏ ਮਨੁੱਖਾਂ ਲਈ) ਉਹ ਦਿਨ ਭਾਗਾਂ ਵਾਲਾ ਹੁੰਦਾ ਹੈ ਜਦੋਂ ਉਹਨਾਂ ਦਾ ਮਨ ਪ੍ਰਭੂ ਦੇ ਦੀਦਾਰ ਵਿਚ ਜੁੜਦਾ ਹੈ, ਉਹ ਹਰ ਵੇਲੇ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ।ਪਦ ਅਰਥ ਦਰਸਿ = ਦਰਸਨ ਵਿਚ। ਸਭਾਗਾ = ਭਾਗਾਂ ਵਾਲਾ। ਅਨਦਿਨੁ = ਹਰ ਰੋਜ਼, ਹਰ ਵੇਲੇ। ਗਾਹੀ = ਗਾਹਿ, ਗਾਂਦੇ ਹਨ।
SikhNet (Spanish)Así mi mente añora Tu Visión, y afortunado será para mí ese día en el que pueda cantar Tu Alabanza.
ਨਾਨਕ ਦਾਸੁ ਕਹੈ ਬੇਨੰਤੀ; ਕਤ. ਹਰਿ ਬਿਨੁ ਪ੍ਰਾਣ ਟਿਕਾਹੀ ॥੨॥
naanak daas kahai benantee; kat. har bin praan ttikaahee |2|
Sant Singh KhalsaSlave Nanak utters this prayer; without the Lord, how can the breath of life continue to flow through me? ||2||
Manmohan SinghSlave Nanak makes a supplication: "Without Thee, O my God, how can my life linger on"?
Manmohan Singh (Punjabi)ਗੋਲਾ ਨਾਨਕ ਬੇਨਤੀ ਕਦਦਾ ਹੈ, "ਤੇਰੇ ਬਗੈਰ ਹੈ ਮੇਰੇ ਵਾਹਿਗੁਰੂ ਮੇਰੀ ਜਿੰਦਗੀ ਕਿਸ ਤਰ੍ਹਾਂ ਕਾਇਮ ਰਹਿ ਸਕਦੀ ਹੈ?"
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਭਾਵ ਕਰ ਆਪ ਪਾਸ ਬੇਨਤੀ ਕਰਤਾ ਹੂੰ: ਹੇ ਹਰੀ! ਤੇਰੇ ਬਿਨਾਂ ਪ੍ਰਾਣ (ਕਤ) ਕਬ ਠਹਿਰ ਸਕਤੇ ਹੈਂ, ਭਾਵ ਨਹੀਂ ਠਹਿਰ ਸਕਤੇ॥੨॥☬ਔਰ ਦ੍ਰਿਸਟਾਂਤ:
Prof. Sahib Singhਦਾਸ ਨਾਨਕ ਬੇਨਤੀ ਕਰਦਾ ਹੈ (ਕਿ ਜਿਨ੍ਹਾਂ ਦੇ ਮਨ ਪ੍ਰਭੂ-ਪ੍ਰੇਮ ਵਿਚ ਵਿੱਝੇ ਹੋਏ ਹਨ, ਉਹਨਾਂ ਦੇ) ਪ੍ਰਾਣ ਪਰਮਾਤਮਾ ਦੀ ਯਾਦ ਤੋਂ ਬਿਨਾ ਕਿਤੇ ਭੀ ਧੀਰਜ ਨਹੀਂ ਪਾ ਸਕਦੇ ॥੨॥ਪਦ ਅਰਥ ਕਹੈ = ਆਖਦਾ ਹੈ। ਕਤ = ਕਿੱਥੇ? ਟਿਕਾਹੀ = ਟਿਕਾਹਿ, ਟਿਕਹਿ, ਟਿਕ ਸਕਦੇ ਹਨ ॥੨॥
SikhNet (Spanish)Reza Nanak, oh Dios, eres mi Respiración Vital, ¿cómo podría estar sin Ti? (2)
ਸਾਸ ਬਿਨਾ ਜਿਉ ਦੇਹੁਰੀ; ਕਤ ਸੋਭਾ ਪਾਵੈ ॥
saas binaa jiau dehuree; kat sobhaa paavai |
Sant Singh KhalsaWithout the breath, how can the body obtain glory and fame?
Manmohan SinghAs without breath, how can the body obtain glory?
Manmohan Singh (Punjabi)ਜਿਸ ਤਰ੍ਹਾਂ ਸਾਹ ਦੇ ਬਗੈਰ, ਸਰੀਰ ਕਿਸ ਤਰ੍ਹਾਂ ਪ੍ਰਭਤਾ ਪਰਾਪਤ ਕਰ ਸਕਦਾ ਹੈ?
Fareedkot Teekaਜਿਸ ਪ੍ਰਕਾਰ ਸ੍ਵਾਸੋਂ ਸੇ ਬਿਨਾਂ ਦੇਹੀ ਕਹਾਂ ਸੋਭਾ ਪਾਵਤੀ ਹੈ, ਭਾਵ ਨਹੀਂ ਪਾਵਤੀ ਹੈ॥☬ਕਾਕੋਕਤੀ ਦ੍ਰਾਸ੍ਟਾਂਤ ਮੈਂ:
Prof. Sahib Singhਜਿਵੇਂ ਸਾਹ (ਆਉਣ) ਤੋਂ ਬਿਨਾ ਮਨੁੱਖ ਦਾ ਸਰੀਰ ਕਿਤੇ ਸੋਭਾ ਨਹੀਂ ਪਾ ਸਕਦਾ,ਪਦ ਅਰਥ ਸਾਸ = ਸਾਹ। ਦੇਹੁਰੀ = ਸਰੀਰ। ਕਤ ਪਾਵੈ = ਕਿਥੇ ਪਾ ਸਕਦੀ ਹੈ? ਨਹੀਂ ਪਾ ਸਕਦੀ।
SikhNet (Spanish)Así como el cuerpo sin respiración no sirve para nada, así el Santo tampoco logra la Paz sin tener la Visión de Dios.
ਦਰਸ ਬਿਹੂਨਾ ਸਾਧ ਜਨੁ; ਖਿਨੁ ਟਿਕਣੁ. ਨ ਆਵੈ ॥
daras bihoonaa saadh jan; khin ttikan. na aavai |
Sant Singh KhalsaWithout the Blessed Vision of the Lord's Darshan, the humble, holy person does not find peace, even for an instant.
Manmohan SinghSimilarly, without the Lord's sight the holyman obtains not peace even for a moment.
Manmohan Singh (Punjabi)ਇਸੇ ਤਰ੍ਹਾਂ ਹੀ ਸਾਈਂ ਦੇ ਦਰਸ਼ਨ ਦੇ ਬਗੈਰ ਨੇਕ ਬੰਦੇ ਨੂੰ ਇਕ ਮੁਹਤ ਭਰ ਭੀ ਆਰਾਮ ਨਹੀਂ ਆਉਂਦਾ।
Fareedkot Teekaਤਿਸੀ ਪ੍ਰਕਾਰ ਸਾਧੂ ਜਨ ਤੇਰੇ ਦਰਸਨ ਸੇ ਰਹਿਤ ਹੂਆ ਖਿਨ ਮਾਤ੍ਰ ਭੀ ਇਸਥਿਤ ਨਹੀਂ ਹੋਇ ਸਕਤਾ॥
Prof. Sahib Singh(ਤਿਵੇਂ ਪਰਮਾਤਮਾ ਦੇ) ਦਰਸਨ ਤੋਂ ਬਿਨਾ ਸਾਧੂ-ਜਨ (ਸੋਭਾ ਨਹੀਂ ਪਾ ਸਕਦਾ)। (ਪ੍ਰਭੂ ਦੇ ਦਰਸਨ ਤੋਂ ਬਿਨਾ ਮਨੁੱਖ ਦਾ ਮਨ) ਇਕ ਖਿਨ ਲਈ ਭੀ ਟਿਕ ਨਹੀਂ ਸਕਦਾ।ਪਦ ਅਰਥ ਦਰਸ ਬਿਹੂਨਾ = ਪ੍ਰਭੂ ਦੇ ਦਰਸਨ ਤੋਂ ਬਿਨਾ।
SikhNet (Spanish)El estar sin Dios significa sufrir el terrible dolor de la oscuridad de la conciencia.
ਹਰਿ ਬਿਨੁ ਜੋ ਰਹਣਾ. ਨਰਕੁ ਸੋ ਸਹਣਾ; ਚਰਨ ਕਮਲ ਮਨੁ ਬੇਧਿਆ ॥
har bin jo rahanaa. narak so sahanaa; charan kamal man bedhiaa |
Sant Singh KhalsaThose who are without the Lord suffer in hell; my mind is pierced through with the Lord's Feet.
Manmohan SinghBeing without God; that is to suffer pangs of hell. My mind is pierced through with the Lord's lotus feet.
Manmohan Singh (Punjabi)ਵਾਹਿਗੁਰੂ ਦੇ ਬਗੈਰ ਹੋਣਾ ਉਹ ਤਾਂ ਦੋਜਕ ਦੇ ਦੁਖੜੇ ਸਹਾਰਨਾ ਹੈ। ਮੇਰਾ ਹਿਰਦਾ ਸਾਈਂ ਦੇ ਕੰਵਲ ਪੈਰਾ ਨਾਲ ਵਿੰਨ੍ਹਿਆ ਗਿਆ ਹੈ।
Fareedkot Teekaਹੇ ਹਰੀ! ਤੇਰੇ ਸੇ ਬੇਮੁਖ ਹੋ ਕੇ ਜੋ ਰਹਿਣਾ ਹੈ, ਸੋ ਨਰਕ ਸਹਾਰਨੇ ਕੇ ਤੁਲ ਹੈ। ਯਾਹੀ ਤੇ ਤੇਰੇ ਚਰਨ ਕਮਲੋਂ ਮੇਂ ਅਪਨੇ ਮਨ ਕੋ ਮੈਨੇ ਬੇਧਾ ਅਰਥਾਤ ਲਗਾਇਆ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਜੋ ਜੀਊਣ ਹੈ, ਉਹ ਜੀਊਣ ਨਰਕ (ਦਾ ਦੁੱਖ) ਸਹਾਰਨ (ਦੇ ਤੁੱਲ) ਹੈ। ਪਰ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਵਿੱਛ ਜਾਂਦਾ ਹੈ,ਪਦ ਅਰਥ ਰਹਣਾ = ਜੀਊਣਾ। ਚਰਨ ਕਮਲ = ਸੋਹਣੇ ਚਰਨਾਂ ਵਿਚ। ਬੇਧਿਆ = ਵਿੱਝ ਗਿਆ।
SikhNet (Spanish)Mi mente es atravesada por la flecha de Sus Pies de Loto.
ਹਰਿ ਰਸਿਕ ਬੈਰਾਗੀ. ਨਾਮਿ ਲਿਵ ਲਾਗੀ; ਕਤਹੁ. ਨ ਜਾਇ ਨਿਖੇਧਿਆ ॥
har rasik bairaagee. naam liv laagee; katahu. na jaae nikhedhiaa |
Sant Singh KhalsaThe Lord is both sensual and unattached; lovingly attune yourself to the Naam, the Name of the Lord. No one can ever deny Him.
Manmohan SinghAesthetic and yet detached is my Lord, to whom the mortal is attuned through the Name. None can ever deny Him.
Manmohan Singh (Punjabi)ਰਸੀਆਂ ਅਤੇ ਫਿਰ ਭੀ ਨਿਰਲੇਪ ਹੈ ਮੇਰਾ ਸੁਆਮੀ ਨਾਮ ਦੇ ਰਾਹੀਂ ਜਿਸ ਨਾਲ ਪ੍ਰਾਨੀ ਦਾ ਪਿਆਰ ਪੈ ਜਾਂਦਾ ਹੈ। ਕੋਈ ਕਦੇ ਉਸ ਤੋਂ ਮੁਨਕਰ ਨਹੀਂ ਹੋ ਸਕਦਾ।
Fareedkot Teekaਹੇ ਹਰੀ! ਜੋ ਪੁਰਸ ਤੇਰੇ (ਰਸਿਕ) ਪ੍ਰੇਮੀ ਵੈਰਾਗਵਾਨੁ ਹੈਂ ਤਿਸ ਕੀ ਬ੍ਰਿਤੀ ਤੇਰੇ ਨਾਮ ਮੇਂ ਲਾਗੀ ਹੈ ਔਰ ਵਹੁ ਕਹੀਂ ਨਖੇਧੀ ਕੋ ਪ੍ਰਾਪਤਿ ਨਹੀਂ ਹੋਤਾ ਹੈ॥
Prof. Sahib Singhਉਹ ਪਰਮਾਤਮਾ ਦੇ ਨਾਮ ਦਾ ਰਸੀਆ ਹੋ ਜਾਂਦਾ ਹੈ, ਹਰਿ-ਨਾਮ ਦਾ ਪ੍ਰੇਮੀ ਹੋ ਜਾਂਦਾ ਹੈ, ਹਰਿ-ਨਾਮ ਵਿਚ ਉਸ ਦੀ ਲਗਨ ਲੱਗੀ ਰਹਿੰਦੀ ਹੈ, ਉਸ ਦੀ ਕਿਤੇ ਭੀ ਨਿਰਾਦਰੀ ਨਹੀਂ ਹੁੰਦੀ।ਪਦ ਅਰਥ ਰਸਿਕ = ਰਸੀਆ, ਪ੍ਰੇਮੀ। ਬੈਰਾਗੀ = ਵੈਰਾਗਵਾਨ। ਨਾਮਿ = ਨਾਮ ਵਿਚ। ਲਿਵ = ਲਗਨ। ਕਤਹੁ = ਕਿਤੋਂ ਭੀ। ਨਿਖੇਧਿਆ = ਨਿਰਾਦਰਿਆ।
SikhNet (Spanish)Asceta, pero en total Desapego está nuestro Dios al Cual uno está entonado a través del Nombre,
ਹਰਿ ਸਿਉ ਜਾਇ ਮਿਲਣਾ. ਸਾਧਸੰਗਿ ਰਹਣਾ; ਸੋ ਸੁਖੁ ਅੰਕਿ. ਨ ਮਾਵੈ ॥
har siau jaae milanaa. saadhasang rahanaa; so sukh ank. na maavai |
Sant Singh KhalsaGo and meet with the Lord, and dwell in the Saadh Sangat, the Company of the Holy; no one can contain that peace within his being.
Manmohan SinghTo go and meet with God and to abode in the society of saints; that bliss can be contained not in the mind.
Manmohan Singh (Punjabi)ਜਾ ਕੇ ਵਾਹਿਗੁਰੂ ਨਾਲ ਮਿਲਣਾ ਅਤੇ ਸਤਿਸੰਗਤ ਅੰਦਰ ਵਸਣਾ, ਉਹ ਖੁਸ਼ੀ ਮਨ ਅੰਦਰ ਮਿਉਂ ਨਹੀਂ ਸਕਦੀ।
Fareedkot Teekaਹੇ ਹਰੀ! ਸਾਧ ਸੰਗਤਿ ਮੇਂ ਜਾਇ ਕਰ ਕੇ ਤੇਰੇ ਸਾਥ ਜੋ ਮਿਲ ਰਹਣਾ ਅਰ ਤਿਸ ਮਿਲਾਪ ਕਾ ਜੋ ਸੁਖੁ ਹੈ, ਵਹੁ (ਅੰਕਿ) ਰਿਦੇ ਮੇਂ ਸਮਾਵਤਾ ਨਹੀਂ ਹੈ॥
Prof. Sahib Singhਸਾਧ ਸੰਗਤ ਵਿਚ ਟਿਕੇ ਰਹਿਣਾ (ਤੇ, ਸਾਧ ਸੰਗਤ ਦੀ ਬਰਕਤਿ ਨਾਲ) ਪ੍ਰਭੂ ਨਾਲ ਮਿਲਾਪ ਹੋ ਜਾਣਾ (ਇਸ ਤੋਂ ਐਸਾ ਆਤਮਕ ਆਨੰਦ ਪੈਦਾ ਹੁੰਦਾ ਹੈ ਕਿ) ਉਹ ਆਨੰਦ ਲੁਕਿਆ ਨਹੀਂ ਰਹਿ ਸਕਦਾ।ਪਦ ਅਰਥ ਸਿਉ = ਨਾਲ। ਜਾਇ = ਜਾ ਕੇ। ਅੰਕਿ = ਸਰੀਰ ਵਿਚ। ਮਾਵੈ = ਮਿਉਂਦਾ ਹੈ, ਸਮਾਉਂਦਾ।
SikhNet (Spanish)la verdad es que nadie puede negar a Dios. Encontrar a Dios, es habitar en la Saad Sangat, la Sociedad de los Santos, esto trae una Paz con tal Dicha, que uno no puede contener su propio ser.
ਹੋਹੁ ਕ੍ਰਿਪਾਲ ਨਾਨਕ ਕੇ ਸੁਆਮੀ; ਹਰਿ ਚਰਨਹ ਸੰਗਿ ਸਮਾਵੈ ॥੩॥
hohu kripaal naanak ke suaamee; har charanah sang samaavai |3|
Sant Singh KhalsaPlease be kind to me, O Lord and Master of Nanak, that I may merge in You. ||3||
Manmohan SinghBe Thou merciful unto me, O the Lord Master of Nanak, that I may blend with Thine feet.
Manmohan Singh (Punjabi)ਤੂੰ ਮੇਰੇ ਉਤੇ ਮਿਹਰਬਾਨ ਹੋ, ਹੇ ਨਾਨਕ ਦੇ ਸੁਆਮੀ ਮਾਲਕ! ਤਾਂ ਜੋ ਮੈਂ ਤੇਰੇ ਪੈਰ ਨਾਲ ਅਭੇਦ ਹੋ ਜਾਵਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਸ੍ਵਾਮੀ! ਦਾਸ ਕੇ ਊਪਰ ਕ੍ਰਿਪਾਲ ਹੋ ਵਹੁ ਜੋ ਤੇਰੇ ਚਰਨੋਂ ਕੇ ਸਾਥ ਮੇਰਾ ਮਨੁ ਸਮਾਇ ਜਾਵੈ॥੩॥
Prof. Sahib Singhਹੇ ਨਾਨਕ ਦੇ ਮਾਲਕ-ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਤੇਰੇ ਚਰਨਾਂ ਵਿਚ ਲੀਨ ਰਹਿੰਦਾ ਹੈ ॥੩॥ਪਦ ਅਰਥ ਹੋਹੁ = ਤੁਸੀਂ ਹੁੰਦੇ ਹੋ। ਸੁਆਮੀ = ਹੇ ਸੁਆਮੀ! ਸੰਗਿ = ਨਾਲ। ਸਮਾਵੈ = ਲੀਨ ਰਹਿੰਦਾ ਹੈ ॥੩॥
SikhNet (Spanish)Ten Compasión de mí, oh Maestro de Nanak, para que me inmerja en el Amor del Loto de Tus Pies. (3)
ਖੋਜਤ ਖੋਜਤ ਪ੍ਰਭ ਮਿਲੇ; ਹਰਿ ਕਰੁਣਾ ਧਾਰੇ ॥
khojat khojat prabh mile; har karunaa dhaare |
Sant Singh KhalsaSearching and searching, I have met with my Lord God, who has showered me with His Mercy.
Manmohan SinghSearching and seeking, I have met with my Lord God, who has shown His mercy unto me.
Manmohan Singh (Punjabi)ਲਭਦਿਆਂ ਲਭਦਿਆਂ ਮੈਂ ਆਪਣੇ ਸੁਆਮੀ ਵਾਹਿਗੁਰੂ ਨਾਲ ਮਿਲ ਪਿਆ ਹਾਂ, ਜਿਸ ਨੇ ਮੇਰੇ ਉਤੇ ਆਪਣੀ ਮਿਹਰ ਕੀਤੀ ਹੈ।
Fareedkot Teekaਹੇ (ਕਰੁਣਾ) ਕ੍ਰਿਪਾ ਕੇ ਧਾਰਨੇਹਾਰੇ ਹਰੀ ਪ੍ਰਭੂ! ਮੁਝ ਕੋ ਢੂੰਢਤੇ ਢੂੰਡਤੇ ਕੋ ਮਿਲੇ ਹੋ॥
Prof. Sahib Singh(ਪ੍ਰਭੂ ਜੀ ਦੀ) ਭਾਲ ਕਰਦਿਆਂ ਕਰਦਿਆਂ (ਆਖ਼ਰ) ਪ੍ਰਭੂ ਜੀ (ਆਪ ਹੀ) ਦਇਆ ਕਰ ਕੇ (ਮੈਨੂੰ) ਮਿਲ ਪਏ (ਪ੍ਰਭੂ ਦਾ ਮਿਲਾਪ ਪ੍ਰਭੂ ਜੀ ਦੀ ਮਿਹਰ ਨਾਲ ਹੀ ਹੁੰਦਾ ਹੈ)।ਪਦ ਅਰਥ ਪ੍ਰਭ ਮਿਲੇ = ਪ੍ਰਭੂ ਜੀ ਮਿਲ ਪਏ {ਆਦਰ-ਬੋਧਕ ਬਹੁ-ਵਚਨ}। ਕਰੁਣਾ = ਤਰਸ, ਦਇਆ। ਧਾਰੇ = ਧਾਰਿ, ਧਾਰ ਕੇ।
SikhNet (Spanish)Buscando y buscando uno encuentra a su Dios, sí, Él es Compasivo con el buscador.
ਨਿਰਗੁਣੁ ਨੀਚੁ ਅਨਾਥੁ ਮੈ; ਨਹੀ ਦੋਖ ਬੀਚਾਰੇ ॥
niragun neech anaath mai; nahee dokh beechaare |
Sant Singh KhalsaI am unworthy, a lowly orphan, but He does not even consider my faults.
Manmohan SinghI am virtueless, groveling and patronless, but the Lord has not thought of my shortcomings.
Manmohan Singh (Punjabi)ਮੈਂ ਨੇਕੀ ਵਿਹੁਣਾ ਅਧਮ ਅਤੇ ਲਿਖਸਮ ਹਾਂ, ਪ੍ਰੰਤੂ ਪ੍ਰੰਭੂ ਨੇ ਮਰੀਆਂ ਊਣਤਾਈਆਂ ਦਾ ਖਿਆਲ ਨਹੀਂ ਕੀਤਾ।
Fareedkot Teekaਹੇ ਮਰਾਰਾਜ! ਮੈਂ ਗੁਣੋਂ ਸੇ ਰਹਿਤ ਹੂੰ, ਨੀਚ ਅਰ ਅਨਾਥ ਹੂੰ, ਆਪ ਨੇ ਮੇਰੇ ਦੋਖ ਬੀਚਾਰੇ ਨਹੀਂ ਹੈਂ॥
Prof. Sahib Singhਮੇਰੇ ਵਿਚ ਕੋਈ ਗੁਣ ਨਹੀਂ ਸੀ, ਮੈਂ ਨੀਵੇਂ ਜੀਵਨ ਵਾਲਾ ਸਾਂ, ਮੈਂ ਅਨਾਥ ਸਾਂ। ਪਰ ਪ੍ਰਭੂ ਜੀ ਨੇ ਮੇਰੇ ਔਗੁਣਾਂ ਵਲ ਧਿਆਨ ਨਹੀਂ ਦਿੱਤਾ।ਪਦ ਅਰਥ ਨਿਰਗੁਣੁ = ਗੁਣ-ਹੀਨ। ਅਨਾਥੁ = ਨਿਮਾਣਾ। ਦੋਖ = ਐਬ, ਉਕਾਈਆਂ।
SikhNet (Spanish)Me encuentro sin Méritos, sin alcurnia de ningún tipo y sin soporte, pero a Dios no le importan mis desventajas.
ਨਹੀ ਦੋਖ ਬੀਚਾਰੇ. ਪੂਰਨ ਸੁਖ ਸਾਰੇ; ਪਾਵਨ ਬਿਰਦੁ ਬਖਾਨਿਆ ॥
nahee dokh beechaare. pooran sukh saare; paavan birad bakhaaniaa |
Sant Singh KhalsaHe does not consider my faults; He has blessed me with Perfect Peace. It is said that it is His Way to purify us.
Manmohan SinghHe has minded not my shortcomings and has blessed me with all the perfect comforts, To Purify the sinners is said to be His innate nature.
Manmohan Singh (Punjabi)ਉਸ ਨੇ ਮੇਰੀਆਂ ਕਮਜੋਰੀਆਂ ਵਲ ਧਿਆਨ ਨਹੀਂ ਦਿਤਾ ਅਤੇ ਮੈਂਨੂੰ ਸਮੂਹ ਮੁੰਕਮਲ ਆਰਾਮ ਬਖਸ਼ੇ ਹਨ। ਪਾਪੀਆਂ ਨੂੰ ਪਵਿੱਤਰ ਕਰਨਾ ਉਸ ਦੀ ਸੁਭਾਵਿਕ ਖਸਲਤ ਬਿਆਨ ਕੀਤੀ ਜਾਂਦੀ ਹੈ।
Fareedkot Teekaਹੇ ਪੂਰਨ ਸਰਬ ਸੁਖੋਂ ਕੇ ਦੇਣੇਹਾਰੇ! ਆਪ ਕਾ ਬੇਦੋਂ ਨੇ (ਪਾਵਨ) ਪਵਿਤ੍ਰ ਕਾ (ਬਿਰਦੁ) ਧਰਮ ਬਰਨਨ ਕੀਆ ਹੈ॥
Prof. Sahib Singhਪ੍ਰਭੂ ਨੇ ਮੇਰੇ ਔਗੁਣ ਨਹੀਂ ਵਿਚਾਰੇ, ਮੈਨੂੰ ਪੂਰਨ ਸੁਖ ਉਸ ਨੇ ਦੇ ਦਿੱਤੇ, (ਤਾਹੀਏਂ ਤਾਂ ਇਹ) ਕਿਹਾ ਜਾਂਦਾ ਹੈ ਕਿ (ਪਤਿਤਾਂ ਨੂੰ) ਪਵਿੱਤਰ ਕਰਨਾ (ਪ੍ਰਭੂ ਦਾ) ਮੁੱਢ-ਕਦੀਮਾਂ ਦਾ ਸੁਭਾਉ ਹੈ।ਪਦ ਅਰਥ ਸਾਰੇ = ਸੌਂਪ ਦਿੱਤੇ। ਪਾਵਨ = ਪਵਿੱਤਰ (ਕਰਨਾ)। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਬਖਾਨਿਆ = ਕਿਹਾ ਜਾਂਦਾ ਹੈ।
SikhNet (Spanish)Sí, Él no toma en cuenta mis minusvalías y me bendice con el Éxtasis Perfecto. Todos proclaman que Su Naturaleza es la de hacer el Bien.
ਭਗਤਿ ਵਛਲੁ ਸੁਨਿ. ਅੰਚਲੋੁ ਗਹਿਆ; ਘਟਿ ਘਟਿ ਪੂਰ ਸਮਾਨਿਆ ॥
bhagat vachhal sun. anchaluo gahiaa; ghatt ghatt poor samaaniaa |
Sant Singh KhalsaHearing that He is the Love of His devotees, I have grasped the hem of His robe. He is totally permeating each and every heart.
Manmohan SinghHearing that the Lord is the lover of His saints, I have caught hold of His skirt and I have seen Him fully filling all the hearts.
Manmohan Singh (Punjabi)ਸਾਈਂ ਨੂੰ ਆਪਣੇ ਸੰਤਾਂ ਦਾ ਆਸ਼ਕ ਸੁਣ ਕੇ ਮੈਂ ਉਸ ਦਾ ਪੱਲਾ ਪਕੜਿਆ ਹੈ ਅਤੇ ਮੈਂ ਉਸ ਨੂੰ ਸਾਰਿਆਂ ਦਿਲਾਂ ਨੂੰ ਪਰੀਪੂਰਨ ਕਰਦਾ ਤੱਕ ਲਿਆ ਹੈ।
Fareedkot Teekaਮੈਂ ਭਗਤੋਂ ਕਾ ਪ੍ਯਾਰਾ ਸੁਨ ਕਰ ਆਪ ਕਾ ਪੱਲਾ ਪਕੜਾ ਹੈ ਔਰ ਤੂੰ ਸਰਬ ਘਟੋਂ ਮੇਂ ਸਮਾਨ ਪੂਰਨ ਹੋ ਰਹਾ ਹੈਂ॥
Prof. Sahib Singhਇਹ ਸੁਣ ਕੇ ਕਿ ਪ੍ਰਭੂ ਭਗਤੀ ਨੂੰ ਪਿਆਰ ਕਰਨ ਵਾਲਾ ਹੈ, ਮੈਂ ਉਸ ਦਾ ਪੱਲਾ ਫੜ ਲਿਆ (ਤੇ ਭਗਤੀ ਦੀ ਦਾਤ ਮੰਗੀ)। ਪ੍ਰਭੂ ਹਰੇਕ ਸਰੀਰ ਵਿਚ ਪੂਰਨ ਤੌਰ ਤੇ ਵਿਆਪਕ ਹੈ।ਪਦ ਅਰਥ ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ। ਸੁਨਿ = ਸੁਣ ਕੇ। ਅੰਚਲ = ਪੱਲਾ {ਅੱਖਰ 'ਲ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਅੰਚਲੁ'। ਇਥੇ 'ਅੰਚਲੋ' ਪੜ੍ਹਨਾ ਹੈ}। ਗਹਿਆ = (ਮੈਂ) ਫੜ ਲਿਆ। ਘਟਿ ਘਟਿ = ਹਰੇਕ ਸਰੀਰ ਵਿਚ। ਪੂਰ = ਪੂਰਨ ਤੌਰ ਤੇ।
SikhNet (Spanish)También escucho que Él es el Amante de Sus Devotos, así que me aferro a Su Túnica y Lo veo llenando y fundido en todos los corazones.
ਸੁਖ ਸਾਗਰੋੁ ਪਾਇਆ. ਸਹਜ ਸੁਭਾਇਆ; ਜਨਮ ਮਰਨ ਦੁਖ ਹਾਰੇ ॥
sukh saagaruo paaeaa. sehaj subhaaeaa; janam maran dukh haare |
Sant Singh KhalsaI have found the Lord, the Ocean of Peace, with intuitive ease; the pains of birth and death are gone.
Manmohan SinghI have easily obtained the Lord, the ocean of peace, and have thrown off the pain of birth and death.
Manmohan Singh (Punjabi)ਮੈਂ ਸ਼ਾਤੀ ਦੇ ਸਮੁੰਦਰ ਪ੍ਰਭੂ ਨੂੰ ਸੁਖੈਨ ਹੀ ਪਰਾਪਤ ਕਰ ਲਿਆ ਹੈ ਅਤੇ ਜੰਮਣ ਅਤੇ ਮਰਣ ਦੀ ਪੀੜ ਮੈਂ ਪਰੇ ਸੁਟ ਪਾਈ ਹੈ।
Fareedkot Teekaਹੇ ਸੁਖੋਂ ਕੇ ਸਮੁੰਦ੍ਰ! ਜਿਸ ਨੇ ਤੇਰੇ ਕੋ ਪਾਇਆ ਹੈ, ਸੋ ਸਹਿਜੇ ਹੀ ਸੋਭਨੀਕ ਹੂਆ ਹੈ ਔਰ ਤਿਸ ਨੇ ਜਨਮ ਮਰਨਾਦਿ ਦੁਖ ਸਭ ਹਾਰ ਦੀਏ ਹੈਂ, ਭਾਵ ਤਿਆਗ ਦੀਏ ਹੈਂ॥
Prof. Sahib Singhਜਦੋਂ ਮੈਂ ਉਸ ਦਾ ਪੱਲਾ ਫੜ ਲਿਆ, ਤਾਂ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮੈਨੂੰ ਆਪ-ਮੁਹਾਰਾ ਹੀ ਮਿਲ ਪਿਆ। ਜਨਮ ਤੋਂ ਮਰਨ ਤਕ ਦੇ ਮੇਰੇ ਸਾਰੇ ਹੀ ਦੁੱਖ ਥੱਕ ਗਏ (ਮੁੱਕ ਗਏ)।ਪਦ ਅਰਥ ਸਾਗਰ = ਸਮੁੰਦਰ {ਅਸਲ ਲਫ਼ਜ਼ 'ਸਾਗਰੁ' ਹੈ। ਇਥੇ 'ਸਾਗਰੋ' ਪੜ੍ਹਨਾ ਹੈ}। ਸਹਜ ਸੁਭਾਇਆ = ਆਤਮਕ ਅਡੋਲਤਾ ਦੇ ਸੁਭਾਉ ਨਾਲ, ਬਿਨਾ ਕਿਸੇ ਹਠ ਆਦਿਕ ਦੇ ਜਤਨ ਨਾਲ। ਹਾਰੇ = ਥੱਕ ਗਏ।
SikhNet (Spanish)Y así llego hasta Él, Océano de Éxtasis, de forma totalmente espontánea, sobreponiéndome al dolor de haber ido a través de nacimientos y muertes.
ਕਰੁ ਗਹਿ ਲੀਨੇ ਨਾਨਕ ਦਾਸ ਅਪਨੇ; ਰਾਮ ਨਾਮ ਉਰਿ ਹਾਰੇ ॥੪॥੧॥
kar geh leene naanak daas apane; raam naam ur haare |4|1|
Sant Singh KhalsaTaking him by the hand, the Lord has saved Nanak, His slave; He has woven the garland of His Name into his heart. ||4||1||
Manmohan SinghHolding by the hand, God has saved Nanak His slave, and he has woven like the garland the Lord's Name to his heart.
Manmohan Singh (Punjabi)ਹਥ ਤੋਂ ਪਕੜ ਕੇ ਵਾਹਿਗੁਰੂ ਨੇ ਆਪਣੇ ਗੋਲੇ ਨਾਨਕ ਨੂੰ ਬਚਾ ਲਿਆ ਹੈ, ਅਤੇ ਉਸ ਨੇ ਸੁਆਮੀ ਦੇ ਨਾਮ ਨੂੰ ਹਾਰ ਦੀ ਤਰ੍ਹਾਂ ਆਪਣੇ ਦਿਲ ਅੰਦਰ ਪਰੋ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਰਮਣ ਰੂਪ! ਜਿਨ ਪੁਰਸ਼ੋਂ ਨੇ ਤੇਰੇ ਨਾਮ ਕਾ ਰਿਦੇ ਮੇਂ ਹਾਰ ਪਾਯਾ ਹੈ, ਸੋ ਦਾਸ ਤੈਨੇ ਹਾਥ ਸੇ ਪਕੜ ਕਰ ਰਾਖ ਲੀਏ ਹੈਂ॥੪॥੧॥☬ਸੰਤੋਂ ਕੀ ਮਹਿਮਾਂ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਪ੍ਰਭੂ ਆਪਣੇ ਦਾਸਾਂ ਦਾ ਹੱਥ ਫੜ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਪਰਮਾਤਮਾ ਦਾ ਨਾਮ (ਉਹਨਾਂ ਸੇਵਕਾਂ ਦੇ) ਹਿਰਦੇ ਵਿਚ ਹਾਰ ਬਣਿਆ ਰਹਿੰਦਾ ਹੈ ॥੪॥੧॥ਪਦ ਅਰਥ ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਉਰਿ = ਹਿਰਦੇ ਵਿਚ। ਹਾਰੇ = ਹਾਰ ॥੪॥੧॥
SikhNet (Spanish)Él ha hecho de Nanak Su Esclavo, llevándolo de la mano, y él ha entretejido como adorno de guirnaldas al Señor en su corazón. (4-1)