ੴ

ਸਿੱਖਬਾਣੀ · SikhBani

Ang 1162

Sri Guru Granth Sahib · Raag Bhairao · 4 shabads, 53 lines
Translations
Shabad Bhagat Kabir Ji Raag Bhairao continued from Ang 1161

ਭਗਵਤ ਭੀਰਿ. ਸਕਤਿ ਸਿਮਰਨ ਕੀ; ਕਟੀ ਕਾਲ ਭੈ ਫਾਸੀ ॥

bhagavat bheer. sakat simaran kee; kattee kaal bhai faasee |

Sant Singh KhalsaWith the army of God's devotees, and Shakti, the power of meditation, I have snapped the noose of the fear of death.
Manmohan SinghTaking with me the army of God's warriors, and through the power of the Lord's meditation, I have snapped the noose of fear of death.
Manmohan Singh (Punjabi)ਆਪਣੇ ਨਾਲ ਭਗਵਾਨ ਦੇ ਯੋਧਿਆਂ ਦੀ ਸੈਨਾ ਲੈ ਅਤੇ ਸੁਆਮੀ ਦੇ ਚਿੰਤਨ ਦੀ ਸੱਤਿਆ ਰਾਹੀਂ ਮੈਂ ਮੌਤ ਦੇ ਡਰ ਦੀ ਫਾਹੀ ਕੱਟ ਛੱਡੀ ਹੈ।
Fareedkot Teekaਮੁਝ (ਭੀਰਿ) ਕਾਇਰ ਨੇ ਭਗਵਾਨ ਕੇ ਸਿਮਰਨ ਕੀ ਸਕਤੀ ਅਰਥਾਤ ਸਮਰਥਾ ਵਾ ਬਰਛੀ ਕਰ ਕਾਲ ਕੇ ਭੈ ਕੀ ਫਾਸੀ ਕਾਟ ਦਈ ਹੈ॥
Prof. Sahib Singhਸਤਸੰਗ ਤੇ ਸਿਮਰਨ ਦੇ ਬਲ ਨਾਲ ਮੈਂ ਕਾਲ ਦੀ ਫਾਹੀ, ਦੁਨੀਆ ਦੇ ਡਰਾਂ ਦੀ ਫਾਹੀ, ਵੱਢ ਲਈ ਹੈ।

ਪਦ ਅਰਥ ਭਗਵਤ ਭੀਰਿ = ਭਗਵਾਨ ਦਾ ਸਿਮਰਨ ਕਰਨ ਵਾਲਿਆਂ ਦੀ ਭੀੜ, ਸਾਧ-ਸੰਗਤ। ਸਕਤਿ = ਤਾਕਤ।

SikhNet (Spanish)Con el ejército de los Devotos de Dios, y Shakti, el Poder de la meditación, he logrado romper las ataduras del miedo y de la muerte y Kabir,

ਦਾਸੁ ਕਮੀਰੁ. ਚੜੑਿਓ ਗੜੑ ਊਪਰਿ; ਰਾਜੁ ਲੀਓ ਅਬਿਨਾਸੀ ॥੬॥੯॥੧੭॥

daas kameer. charrao garra aoopar; raaj leeo abinaasee |6|9|17|

Sant Singh KhalsaSlave Kabeer has climbed to the top of the fortress; I have obtained the eternal, imperishable domain. ||6||9||17||
Manmohan SinghKabir, the Lord's slave has mounted the fortress, and obtained an imperishable empire.
Manmohan Singh (Punjabi)ਪ੍ਰਭੂ ਦਾ ਗੋਲਾ ਕਬੀਬ ਕਿਲ੍ਹੇ ਉਤੇ ਚੜ੍ਹ ਗਿਆ ਹੈ ਅਤੇ ਉਸ ਦੀ ਸਦੀਵੀ ਸਥਿਰ ਪਾਤਿਸ਼ਾਹੀ ਪਰਾਪਤ ਕਰ ਲਈ ਹੈ।
Fareedkot Teekaਦਾਸ ਕਬੀਰ ਜੀ ਕਹਤੇ ਹੈਂ: ਅਗ੍ਯਾਨ ਰੂਪ ਕਿਲੇ ਕੇ ਊਪਰ ਚੜੇ ਹੈਂ ਅਰਥਾਤ ਅਗ੍ਯਾਨ ਕੋ ਦਬਾਇ ਲੀਆ ਹੈ, ਅਰ (ਅਬਨਾਸੀ) ਅਬਚਲ ਰਾਜ ਕੀ ਪ੍ਰਾਪਤੀ ਹੂਈ ਹੈ ਅਰਥਾਤ ਗ੍ਯਾਨ ਕੋ ਪਾ ਲੀਆ ਹੈ॥੬॥੯॥੧੭॥☬ਜਬ ਕਬੀਰ ਜੀ ਕੋ ਬਾਦਸਾਹ ਨੇ ਬਾਦੀ ਲੋਕੋਂ ਕੇ ਕਹਨੇ ਪਰ ਗੰਗਾ ਜੀ ਮੇਂ ਬਹਾਇ ਦੀਆ ਥਾ। ਤਿਸ ਸਮੇਂ ਕਾ ਬ੍ਰਿਤਾਂਤ ਸ੍ਰੀ ਕਬੀਰ ਜੀ ਅਪਨੇ ਸਿਖਾਂ ਪ੍ਰਤੀ ਸੁਨਾਵਤੇ ਹੈਂ। ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਜੀ ਪ੍ਰਤੀ ਉਚਾਰਨ ਕਰਤੇ ਹੈਂ॥:
Prof. Sahib Singhਪ੍ਰਭੂ ਦਾ ਦਾਸ ਕਬੀਰ ਹੁਣ ਕਿਲ੍ਹੇ ਦੇ ਉੱਪਰ ਚੜ੍ਹ ਬੈਠਾ ਹੈ (ਸਰੀਰ ਨੂੰ ਵੱਸ ਕਰ ਚੁਕਿਆ ਹੈ), ਤੇ ਕਦੇ ਨਾਹ ਨਾਸ ਹੋਣ ਵਾਲੀ ਆਤਮਕ ਬਾਦਸ਼ਾਹੀ ਲੈ ਚੁਕਾ ਹੈ ॥੬॥੯॥੧੭॥

ਪਦ ਅਰਥ ਅਬਨਾਸੀ = ਨਾਹ ਨਾਸ ਹੋਣ ਵਾਲਾ ॥੬॥੯॥੧੭॥

* ਨੋਟ: ਪਚੀਸ-ਸਾਂਖ ਮਤ ਦੇ ਮਿਥੇ ੨੫ ਤੱਤ: ੧. ਪ੍ਰਕ੍ਰਿਤੀ (ਕੁਦਰਤ, ਜਿਸ ਤੋਂ ਸਭ ਵਸਤਾਂ ਬਣੀਆਂ ਹਨ ਅਤੇ ਜੋ ਆਪ ਕਿਸੇ ਤੋਂ ਨਹੀਂ ਬਣੀ ਅਤੇ ਜੋ ਸਤ-ਰਜ-ਤਮ ਤਿੰਨ ਗੁਣਾਂ ਦੀ ਸਮ ਅਵਸਥਾ-ਰੂਪ ਹੈ)। ੨. ਮਹੱਤੱਤ (ਇਹ ਤੱਤ ਸਰੀਰ ਵਿਚ ਬੁੱਧੀ ਰੂਪ ਵਿਚ ਟਿਕਿਆ ਹੋਇਆ ਹੈ; ਪ੍ਰਕ੍ਰਿਤੀ ਵਿਚ ਹਿਲਜੁਲ ਦੇ ਕਾਰਨ ਇਹ ਤੱਤ ਪੈਦਾ ਹੋਇਆ)। ੩. ਅਹੰਕਾਰ (ਜਿਸ ਦਾ ਰੂਪ 'ਹਉਮੈ' ਹੈ)। ੪-੮. ਪੰਜ ਤਨਮਾਤ੍ਰ (ਰੂਪ, ਰਸ, ਗੰਧ, ਸਪਰਸ਼, ਸ਼ਬਦ)। {ਤਨਮਾਤ੍ਰ-ਸਾਂਖ ਮਤ ਅਨੁਸਾਰ ਪੰਜ ਤੱਤਾਂ ਦਾ ਆਦਿ ਰੂਪ ਜਿਨ੍ਹਾਂ ਵਿਚ ਕੋਈ ਮਿਲਾਵਟ ਨਾਹ ਹੋਈ ਹੋਵੇ-ਰੂਪ, ਰਸ, ਗੰਧ, ਸਪਰਸ਼, ਸ਼ਬਦ। ਸਾਂਖ ਅਨੁਸਾਰ ਪ੍ਰਕ੍ਰਿਤੀ ਤੋਂ ਮਹੱਤੱਤ ਪੈਦਾ ਹੋਇਆ, ਮਹੱਤੱਤ ਤੋਂ ਅਹੰਕਾਰ ਅਤੇ ਅਹੰਕਾਰ ਤੋਂ ੧੬ ਪਦਾਰਥ: ਪੰਜ ਗਿਆਨ ਇੰਦ੍ਰੇ, ਕਰਮ ਇੰਦ੍ਰੇ, ਪੰਜ ਤਨਮਾਤ੍ਰ ਅਤੇ ਇਕ ਮਨ।} ੯-੧੯. ਗਿਆਰਾਂ ਇੰਦ੍ਰੀਆਂ-ਪੰਜ ਗਿਆਨ ਇੰਦ੍ਰੇ, ਪੰਜ ਕਰਮ ਇੰਦ੍ਰੇ, ਇੱਕ ਮਨ। ੨੦-੨੪. ਪੰਜ ਮਹਾ ਭੂਤ-ਪ੍ਰਿਥਵੀ, ਜਲ, ਅਗਨਿ, ਪਵਨ, ਆਕਾਸ਼। ੨੫. ਪੁਰਸ਼ (ਚੇਤਨ-ਸ਼ਕਤੀ)। ਸਾਂਖ ਅਨੁਸਾਰ ਜਗਤ ਨਿੱਤ ਹੈ, ਪਰਿਣਾਮ-ਰੂਪ ਪ੍ਰਵਾਹ ਨਾਲ ਸਦਾ ਬਦਲਦਾ ਰਹਿੰਦਾ ਹੈ। ਪ੍ਰਕ੍ਰਿਤੀ ਨੂੰ ਪੁਰਸ਼ ਦੀ, ਪੁਰਸ਼ ਨੂੰ ਪ੍ਰਕ੍ਰਿਤੀ ਦੀ ਸਹਾਇਤਾ ਦੀ ਲੋੜ ਰਹਿੰਦੀ ਹੈ। ਇਕੱਲੇ ਦੋਵੇਂ ਨਿਸਫਲ ਹਨ। ਜੀਵਾਤਮਾ ਹਰੇਕ ਸਰੀਰ ਵਿਚ ਵੱਖ ਵੱਖ ਹਨ। ਬੁੱਧੀ, ਅਹੰਕਾਰ, ਗਿਆਰਾਂ ਇੰਦ੍ਰੀਆਂ, ਪੰਜ ਤਨਮਾਤ੍ਰ-ਇਹਨਾਂ ਅਠਾਰਾਂ ਦਾ ਸਮੁਦਾਈ ਸੂਖਮ ਸਰੀਰ ਹੈ। ਇਹੀ

SikhNet (Spanish)el Sirviente del Señor, ha escalado hasta el tope de la fortaleza y ahí podrá regir por la Eternidad. (6-9-17)

Open this shabad (14 lines, Angs 1161-1162) →

Shabad Bhagat Kabir Ji Raag Bhairao

ਗੰਗ ਗੁਸਾਇਨਿ ਗਹਿਰ ਗੰਭੀਰ ॥

gang gusaaein gahir ganbheer |

Sant Singh KhalsaThe mother Ganges is deep and profound.
Manmohan SinghThe mother Ganges is deep and profound.
Manmohan Singh (Punjabi)ਗੰਗਾ ਮਾਈ ਡੂੰਘੀ ਅਤੇ ਅਗਾਧ ਹੈ।
Fareedkot Teeka(ਗੁਸਾਇਨਿ) ਬਿਸਨੂੰ ਕੀ ਸਕਤੀ ਜੋ ਗੰਗਾ ਜੀ ਹੈ, ਸੋ ਅਤੀ ਡੂੰਘੀ ਪੁਨਹ ਗੰਭੀਰ ਚਲ ਰਹੀ ਥੀ॥
Prof. Sahib Singhਡੂੰਘੀ ਗੰਭੀਰ ਗੰਗਾ ਮਾਤਾ ਵਿਚ (ਡੋਬਣ ਲਈ)-

ਪਦ ਅਰਥ ਗੁਸਾਇਨਿ = ਜਗਤ ਦੀ ਮਾਤਾ। ਗੋਸਾਈ = ਜਗਤ ਦਾ ਮਾਲਕ। {ਨੋਟ: ਲਫ਼ਜ਼ 'ਗੋਸਾਈ' ਤੋਂ 'ਗੁਸਾਇਨ' ਇਸਤ੍ਰੀ-ਲਿੰਗ ਹੈ}। ਗਹਿਰ = ਡੂੰਘੀ।

SikhNet (Spanish)El Ganges, la Madre, es Soberano y Profundo, pero mira,

ਜੰਜੀਰ ਬਾਂਧਿ ਕਰਿ; ਖਰੇ ਕਬੀਰ ॥੧॥

janjeer baandh kar; khare kabeer |1|

Sant Singh KhalsaTied up in chains, they took Kabeer there. ||1||
Manmohan SinghLoaded with chains, they took Kabir there.
Manmohan Singh (Punjabi)ਸੰਗਲਾਂ ਨਾਲ ਨਰੜ ਕੇ ਉਹ ਕਬੀਰ ਨੂੰ ਓਥੇ ਲੈ ਗਏ।
Fareedkot Teekaਤਿਸ ਪਰ ਕਬੀਰ ਜੀ ਕਹਤੇ ਹੈਂ: ਜੰਜੀਰ ਸੇ ਬਾਂਧ ਕਰ ਹਮ ਕੋ ਲੇ ਗਏ॥੧॥
Prof. Sahib Singh(ਇਹ ਵਿਰੋਧੀ ਲੋਕ) ਮੈਨੂੰ ਕਬੀਰ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਡੂੰਘੀ ਗੰਭੀਰ ਗੰਗਾ ਮਾਤਾ ਵਿਚ (ਡੋਬਣ ਲਈ) ਲੈ ਗਏ (ਭਾਵ, ਉਸ ਗੰਗਾ ਵਿਚ ਲੈ ਗਏ ਜਿਸ ਨੂੰ ਇਹ 'ਮਾਤਾ' ਆਖਦੇ ਹਨ ਤੇ ਉਸ ਮਾਤਾ ਕੋਲੋਂ ਜਾਨੋਂ ਮਰਵਾਣ ਦਾ ਅਪਰਾਧ ਕਰਾਣ ਲੱਗੇ) ॥੧॥

ਪਦ ਅਰਥ ਖਰੇ = ਲੈ ਗਏ।॥੧॥

SikhNet (Spanish)me encadenaron y me botaron en sus aguas. (1)

ਮਨੁ. ਨ ਡਿਗੈ; ਤਨੁ ਕਾਹੇ ਕਉ ਡਰਾਇ ॥

man. na ddigai; tan kaahe kau ddaraae |

Sant Singh KhalsaMy mind was not shaken; why should my body be afraid?
Manmohan SinghMy mind is crest fallen not, why should my body fear?
Manmohan Singh (Punjabi)ਮੇਰਾ ਦਿਲ ਡਿਗਿਆ ਹੋਇਆ ਨਹੀਂ, ਮੇਰੀ ਦੇਹਿ ਕਿਉਂ ਪੈ ਕਰੇ?
Fareedkot Teekaਤਬ ਹਮ ਨੇ ਕਹਾ ਮਨ ਹਮਾਰਾ ਗਿਰਤਾ ਨਹੀਂ ਹੈ ਤਨ ਕੋ ਕਿਸ ਵਾਸਤੇ ਡਰਾਵਤੇ ਹੋ॥
Prof. Sahib Singhਉਸ ਦਾ ਮਨ (ਕਿਸੇ ਕਸ਼ਟ ਵੇਲੇ) ਡੋਲਦਾ ਨਹੀਂ, ਉਸ ਦੇ ਸਰੀਰ ਨੂੰ (ਕਸ਼ਟ ਦੇ ਦੇ ਕੇ) ਡਰਾਉਣ ਤੋਂ ਕੋਈ ਲਾਭ ਨਹੀਂ ਹੋ ਸਕਦਾ,

ਪਦ ਅਰਥ ਡਿਗੈ = ਡੋਲਦਾ।

SikhNet (Spanish)Mi mente no titubeó, ni mi cuerpo tembló,

ਚਰਨ ਕਮਲ; ਚਿਤੁ ਰਹਿਓ ਸਮਾਇ ॥ ਰਹਾਉ ॥

charan kamal; chit rahio samaae | rahaau |

Sant Singh KhalsaMy consciousness remained immersed in the Lotus Feet of the Lord. ||1||Pause||
Manmohan SinghMy mind is absorbed in the Lord's lotus feet. Pause.
Manmohan Singh (Punjabi)ਮੇਰਾ ਮਨ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਅੰਦਰ ਲੀਨ ਹੋਇਆ ਹੋਇਆ ਹੈ। ਠਹਿਰਾਉ।
Fareedkot Teekaਭਗਵੰਤ ਕੇ ਚਰਨ ਕਮਲੋਂ ਮੇਂ ਹਮਾਰਾ ਚਿਤੁ ਸਮਾਇ ਰਹਾ ਹੈ॥ ਰਹਾਉ ॥
Prof. Sahib Singhਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੁਹਣੇ ਚਰਨਾਂ ਵਿਚ ਲੀਨ ਰਹੇ ॥ ਰਹਾਉ॥
SikhNet (Spanish)pues estaba totalmente entonado en todo momento en el Loto de los Pies de Dios. (Pausa)

ਗੰਗਾ ਕੀ ਲਹਰਿ; ਮੇਰੀ ਟੁਟੀ ਜੰਜੀਰ ॥

gangaa kee lehar; meree ttuttee janjeer |

Sant Singh KhalsaThe waves of the Ganges broke the chains,
Manmohan SinghMy chains were broken by the waves of the Ganges,
Manmohan Singh (Punjabi)ਗੰਗਾਂ ਦੇ ਤਰੰਗਾਂ ਨਾਲ ਮੇਰੇ ਸੰਗਲ ਟੁਟ ਭੱਜ ਗਏ,
Fareedkot Teekaਫਿਰ ਗੰਗਾ ਜੀ ਕੀ ਐਸੀ ਲਹਿਰ ਆਈ ਜੋ ਮੇਰੀ ਜੰਜੀਰ ਟੂਟ ਗਈ॥
Prof. Sahib Singh(ਪਰ ਡੁੱਬਣ ਦੇ ਥਾਂ) ਗੰਗਾ ਦੀਆਂ ਲਹਿਰਾਂ ਨਾਲ ਮੇਰੀ ਜ਼ੰਜੀਰ ਟੁੱਟ ਗਈ,
SikhNet (Spanish)Las olas del Ganges rompieron mis amarras y me llevaron hasta las orillas del río,

ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥

mrigachhaalaa par baitthe kabeer |2|

Sant Singh Khalsaand Kabeer was seated on a deer skin. ||2||
Manmohan Singhand I saw myself seated on a deer-skin.
Manmohan Singh (Punjabi)ਅਤੇ ਮੈਂ ਆਪਣੇ ਆਪ ਨੂੰ ਹਰਨ ਦੀ ਖੱਲ ਉਤੇ ਬੈਠਾ ਦੇਖਿਆ।
Fareedkot Teekaਕਬੀਰ ਜੀ ਕਹਤੇ ਹੈਂ: ਫਿਰ ਹਮ ਮ੍ਰਿਗਛਾਲਾ ਪੁਰ ਬੈਠ ਗਏ, ਜੋ ਸ੍ਰੀ ਗੰਗਾ ਜੀ ਨੇ ਨੌਕਾ ਸਮ ਦਈ ਥੀ॥੨॥
Prof. Sahib Singhਮੈਂ ਕਬੀਰ (ਉਸ ਜਲ ਉੱਤੇ ਇਉਂ ਤਰਨ ਲੱਗ ਪਿਆ ਜਿਵੇਂ) ਮ੍ਰਿਗਛਾਲਾ ਉੱਤੇ ਬੈਠਾ ਹੋਇਆ ਹਾਂ ॥੨॥

ਪਦ ਅਰਥ ਮ੍ਰਿਗਛਾਲਾ = ਹਰਨ ਦੀ ਖੱਲ ॥੨॥

SikhNet (Spanish)en donde había una piel de venado en la que me senté. (2)

ਕਹਿ ਕੰਬੀਰ; ਕੋਊ. ਸੰਗ ਨ ਸਾਥ ॥

keh kanbeer; koaoo. sang na saath |

Sant Singh KhalsaSays Kabeer, I have no friend or companion.
Manmohan SinghSays Kabir, I have no friend and comrade.
Manmohan Singh (Punjabi)ਕਬੀਰ ਜੀ ਆਖਦੇ ਹਨ, ਮੇਰਾ ਕੋਈ ਮਿੱਤਰ ਅਤੇ ਸਾਥੀ ਨਹੀਂ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਨਾ ਤੋਂ ਕੋਈ ਈਹਾਂ ਸੰਗੀ ਹੈ ਨਾ ਕੋਈ ਪ੍ਰਲੋਕ ਮੇਂ ਸਾਥੀ ਹੋਗਾ॥
Prof. Sahib Singhਕਬੀਰ ਆਖਦਾ ਹੈ ਕਿ ਤੁਹਾਡੇ ਮਿਥੇ ਹੋਏ ਕਰਮ-ਕਾਂਡ ਜਾਂ ਤੀਰਥ-ਇਸ਼ਨਾਨ) ਕੋਈ ਭੀ ਸੰਗੀ ਨਹੀਂ ਬਣ ਸਕਦੇ, ਕੋਈ ਭੀ ਸਾਥੀ ਨਹੀਂ ਹੋ ਸਕਦੇ।
SikhNet (Spanish)Dice Kabir, no hay nadie más que me haga compañía y el Maestro, mi Dios,

ਜਲ ਥਲ ਰਾਖਨ ਹੈ; ਰਘੁਨਾਥ ॥੩॥੧੦॥੧੮॥

jal thal raakhan hai; raghunaath |3|10|18|

Sant Singh KhalsaOn the water, and on the land, the Lord is my Protector. ||3||10||18||
Manmohan SinghGod, the Lord of Raghwas is my Protector on water and land.
Manmohan Singh (Punjabi)ਰਾਘਵਾਂ ਦਾ ਸੁਆਮੀ, ਵਾਹਿਗੁਰੂ ਪਾਣੀ ਅਤੇ ਧਰਤੀ ਉਤੇ ਮੇਰਾ ਰਖਵਾਲਾ ਹੈ।
Fareedkot Teekaਜਲੋਂ ਔਰ ਥਲੋਂ ਮੇਂ ਏਕ ਰਘੁਨਾਥ ਹੀ ਰਾਖਨ ਵਾਲਾ ਹੈ॥੩॥੧੦॥੧੮॥
Prof. Sahib Singhਪਾਣੀ ਤੇ ਧਰਤੀ ਹਰ ਥਾਂ ਇਕ ਪਰਮਾਤਮਾ ਹੀ ਰੱਖਣ-ਜੋਗ ਹੈ ॥੩॥੧੦॥੧੮॥

ਪਦ ਅਰਥ ਰਘੁਨਾਥ = ਪਰਮਾਤਮਾ ॥੩॥੧੦॥੧੮॥

* ਨੋਟ: ਕਬੀਰ ਜੀ ਸਾਰੀ ਉਮਰ ਧਾਰਮਿਕ ਜ਼ਾਹਰਦਾਰੀ, ਭੇਖ, ਕਰਮ-ਕਾਂਡ ਆਦਿਕ ਨੂੰ ਵਿਅਰਥ ਆਖਦੇ ਰਹੇ। ਹਿੰਦੂ ਕੌਮ ਦੇ ਗੜ੍ਹ ਬਨਾਰਸ ਵਿਚ ਰਹਿੰਦੇ ਹੋਏ ਭੀ ਇਹਨਾਂ ਲੋਕਾਂ ਤੋਂ ਨਹੀਂ ਡਰੇ। ਇਹ ਕੁਦਰਤੀ ਗੱਲ ਸੀ ਕਿ ਉੱਚੀ ਜਾਤ ਦੇ ਲੋਕ ਇਹਨਾਂ ਦੇ ਵਿਰੋਧੀ ਬਣ ਜਾਣ। ਉਹਨਾਂ ਵਲੋਂ ਆਏ ਕਿਸੇ ਕਸ਼ਟ ਦਾ ਇਸ ਸ਼ਬਦ ਵਿਚ ਜ਼ਿਕਰ ਹੈ, ਤੇ ਫ਼ੁਰਮਾਂਦੇ ਹਨ ਕਿ ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਿਆ ਰਹੇ ਉਹ ਕਿਸੇ ਮੁਸੀਬਤ ਵਿਚ ਡੋਲਦਾ ਨਹੀਂ।

SikhNet (Spanish)me salva tanto en los mares como en la tierra. (3-10-18)

Open this shabad →

Shabad Bhagat Kabir Ji Raag Bhairao

ਭੈਰਉ ਕਬੀਰ ਜੀਉ ਅਸਟਪਦੀ ਘਰੁ ੨ ॥

bhairau kabeer jeeo asattapadee ghar 2 |

Sant Singh KhalsaBhairao, Kabeer Jee, Ashtpadheeyaa, Second House:
Manmohan SinghBhairo Kabir Ji Ashtpadis.
Manmohan Singh (Punjabi)ਭੈਰਉ ਕਬੀਰ ਜੀ ਅਸਟਪਦੀਆਂ।
Prof. Sahib Singhਰਾਗ ਭੈਰਉ, ਘਰ ੨ ਵਿੱਚ ਭਗਤ ਕਬੀਰ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Bhairo Kabir yi, Ashtapadis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਅਗਮ ਦ੍ਰੁਗਮ ਗੜਿ; ਰਚਿਓ ਬਾਸ ॥

agam drugam garr; rachio baas |

Sant Singh KhalsaGod constructed a fortress, inaccessible and unreachable, in which He dwells.
Manmohan SinghThe Lord constructed an unparalleled and unreachable fortress for His residence,
Manmohan Singh (Punjabi)ਪ੍ਰਭੂ ਨੇ ਆਪਣੀ ਰਿਹਾਇਸ ਲਈ ਇਕ ਬੇ-ਮਿਸਾਲ ਅਤੇ ਅਪੁੱਜ ਕਿਲ੍ਹਾ ਬਣਾਇਆ,
Fareedkot Teeka(ਅਗਮ) ਪਰਮਾਤਮਾ ਨੇ ਅਪਨੇ ਬਸਨੇ ਕੇ ਵਾਸਤੇ (ਦ੍ਰੁਗਮ) ਕਠਨ ਗਢ ਦਸਵਾਂ ਦ੍ਵਾਰੁ ਵਾ ਰਿਦਾ ਰਚਿਆ ਹੈ॥
Prof. Sahib Singh(ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜਨ ਵਾਲਾ) ਮਨੁੱਖ ਇਕ ਐਸੇ ਕਿਲ੍ਹੇ ਵਿਚ ਵੱਸੋਂ ਬਣਾ ਲੈਂਦਾ ਹੈ ਜਿੱਥੇ (ਵਿਕਾਰ ਆਦਿਕਾਂ ਦੀ) ਪਹੁੰਚ ਨਹੀਂ ਹੋ ਸਕਦੀ, ਜਿੱਥੇ (ਵਿਕਾਰਾਂ ਲਈ) ਅੱਪੜਨਾ ਬੜਾ ਔਖਾ ਹੁੰਦਾ ਹੈ।

ਪਦ ਅਰਥ ਅਗਮ = ਅ-ਗਮ, ਜਿਸ ਤਕ ਪਹੁੰਚ ਨਾਹ ਹੋ ਸਕੇ। ਦ੍ਰੁਗਮ = ਦੁਰਗਮ, ਜਿਸ ਤਕ ਅੱਪੜਨਾ ਮੁਸ਼ਕਲ ਹੋਵੇ। ਗੜਿ = ਕਿਲ੍ਹੇ ਵਿਚ। ਬਾਸ = ਵਿਸੇਬਾ, ਰਿਹਾਇਸ਼।

SikhNet (Spanish)Insondable e Inalcanzable es la Fortaleza, la Décima Puerta,

ਜਾ ਮਹਿ; ਜੋਤਿ ਕਰੇ ਪਰਗਾਸ ॥

jaa meh; jot kare paragaas |

Sant Singh KhalsaThere, His Divine Light radiates forth.
Manmohan Singhwherein shine His light.
Manmohan Singh (Punjabi)ਜਿਸ ਵਿੱਚ ਉਸ ਦਾ ਨੂਰ ਚਾਨਣ ਕਰਦਾ ਹੈ।
Fareedkot Teekaਜਿਸ ਵਿਖੇ ਤਿਸ ਕੀ ਜੋਤਿ ਪ੍ਰਕਾਸ ਕਰ ਰਹੀ ਹੈ॥
Prof. Sahib Singhਜਿਸ ਮਨੁੱਖ ਦੇ ਅੰਦਰ ਪ੍ਰਭੂ ਆਪਣੀ ਜੋਤ ਦਾ ਚਾਨਣ ਕਰਦਾ ਹੈ,

ਪਦ ਅਰਥ ਜਾ ਮਹਿ = ਜਿਸ (ਮਨੁੱਖ ਦੇ ਹਿਰਦੇ) ਵਿਚ।

SikhNet (Spanish)en donde habita nuestro Señor, ahí Dios lo ilumina todo.

ਬਿਜੁਲੀ ਚਮਕੈ; ਹੋਇ ਅਨੰਦੁ ॥

bijulee chamakai; hoe anand |

Sant Singh KhalsaLightning blazes, and bliss prevails there,
Manmohan SinghThe lightning flashes and bliss reigns in the place,
Manmohan Singh (Punjabi)ਉਸ ਥਾਂ ਤੇ ਦਾਮਨੀ ਲਿਸ਼ਕਦੀ ਹੈ ਅਤੇ ਖੁਸ਼ੀ ਹੁੰਦੀ ਹੈ,
Fareedkot Teekaਜਹਾਂ ਬਿਜਲੀ ਕੇ ਸਮਾਨ ਜੋਤਿ ਚਮਕਤੀ ਹੈ ਤਿਸ ਕਰ ਕੇ ਜੋਗੀ ਕੋ ਆਨੰਦ ਹੋਤਾ ਹੈ॥
Prof. Sahib Singhਉਸ ਦੇ ਅੰਦਰ, ਮਾਨੋ, ਬਿਜਲੀ ਚਮਕ ਪੈਂਦੀ ਹੈ, ਉੱਥੇ ਸਦਾ ਖਿੜਾਉ ਹੀ ਖਿੜਾਉ ਹੋ ਜਾਂਦਾ ਹੈ,
SikhNet (Spanish)Oh, ahí donde habita mi siempre Joven Señor,

ਜਿਹ ਪਉੜੑੇ; ਪ੍ਰਭ ਬਾਲ ਗੋਬਿੰਦ ॥੧॥

jih paurrae; prabh baal gobind |1|

Sant Singh Khalsawhere the Eternally Young Lord God abides. ||1||
Manmohan Singhwhere abides my young Lord Master.
Manmohan Singh (Punjabi)ਜਿਥੇ ਮੇਰਾ ਨੌਜਵਾਨ ਸੁਆਮੀ ਮਾਲਕ ਵਸਦਾ ਹੈ।
Fareedkot Teekaਤਹਾਂ ਪ੍ਰਭੂ ਜੋ ਬਾਲ ਗੋਬਿੰਦ ਰੂਪ ਹੈ (ਪਉੜੇ) ਬਿਰਾਜਮਾਨ ਹੋ ਰਹੇ ਹੈਂ॥੧॥
Prof. Sahib Singh(ਨਾਮ ਸਿਮਰਨ ਦੀ ਬਰਕਤਿ ਨਾਲ) ਜਿਸ ਹਿਰਦੇ ਵਿਚ ਬਾਲ-ਸੁਭਾਉ ਪ੍ਰਭੂ-ਗੋਬਿੰਦ ਆ ਵੱਸਦਾ ਹੈ ॥੧॥

ਪਦ ਅਰਥ ਜਿਹ ਪਉੜ੍ਹ੍ਹੇ = ਜਿਸ ਟਿਕਾਣੇ ਤੇ, ਜਿਸ ਹਿਰਦੇ ਵਿਚ ॥੧॥

SikhNet (Spanish)la Luz de la Sabiduría destella y todo es Éxtasis. (1)

ਇਹੁ ਜੀਉ; ਰਾਮ ਨਾਮ ਲਿਵ ਲਾਗੈ ॥

eihu jeeo; raam naam liv laagai |

Sant Singh KhalsaThis soul is lovingly attuned to the Lord's Name.
Manmohan SinghIf this soul is attuned to the Lord's Name,
Manmohan Singh (Punjabi)ਜੇਕਰ ਇਹ ਆਤਮਾ ਪ੍ਰਭੂ ਦੇ ਨਾਮ ਨੂੰ ਪਿਆਰ ਕਰਨ ਲਗ ਜਾਵੇ,
Fareedkot Teekaਜਬ ਇਸ ਜੀਵ ਕੀ ਰਾਮ ਕੇ ਨਾਮ ਮੇਂ ਬ੍ਰਿਤੀ ਲਗ ਜਾਵੇ॥
Prof. Sahib Singh(ਜਦੋਂ) ਇਹ ਜੀਵ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜਦਾ ਹੈ,

ਪਦ ਅਰਥ ਜੀਉ = ਜੀਵ।

SikhNet (Spanish)Si la mente se conserva entonada en el Naam, el Nombre del Señor,

ਜਰਾ ਮਰਨੁ ਛੂਟੈ; ਭ੍ਰਮੁ ਭਾਗੈ ॥੧॥ ਰਹਾਉ ॥

jaraa maran chhoottai; bhram bhaagai |1| rahaau |

Sant Singh KhalsaIt is saved from old age and death, and its doubt runs away. ||1||Pause||
Manmohan Singhman is released from old age and death and his doubt flees away. Pause.
Manmohan Singh (Punjabi)ਤਾਂ ਬੰਦਾ ਬੁਢੇਪੇ ਅਤੇ ਮੌਤ ਤੋਂ ਖਲਾਸੀ ਪਾ ਜਾਂਦਾ ਹੈ ਅਤੇ ਉਸ ਦਾ ਸੰਦੇਹ ਦੋੜ ਜਾਂਦਾ ਹੈ। ਠਹਿਰਾਉ।
Fareedkot Teekaਤਬ ਜਨਮ ਔ ਮਰਨ ਛੂਟ ਜਾਤਾ ਹੈ ਔਰ ਭ੍ਰਮ ਭੀ (ਭਾਗੈ) ਨਿਬਿ੍ਰਤ ਹੋ ਜਾਤਾ ਹੈ॥੧॥ ਰਹਾਉ ॥
Prof. Sahib Singhਤਾਂ ਇਸ ਦਾ ਬੁਢੇਪਾ (ਬੁਢੇਪੇ ਦਾ ਡਰ) ਮੁੱਕ ਜਾਂਦਾ ਹੈ, ਮੌਤ (ਦਾ ਸਹਿਮ) ਮੁੱਕ ਜਾਂਦਾ ਹੈ ਅਤੇ ਭਟਕਣਾ ਦੂਰ ਹੋ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਜਰਾ = ਬੁਢੇਪਾ। ਮਰਨੁ = ਮੌਤ। ਭ੍ਰਮੁ = ਭਟਕਣਾ ॥੧॥ ਰਹਾਉ ॥

SikhNet (Spanish)uno se libera de la vejez y de la muerte, de la duda y del miedo. (1-Pausa)

ਅਬਰਨ ਬਰਨ ਸਿਉ; ਮਨ ਹੀ ਪ੍ਰੀਤਿ ॥

abaran baran siau; man hee preet |

Sant Singh KhalsaThose who believe in high and low social classes,
Manmohan SinghHe, whose mind loves to know the low caste and high caste,
Manmohan Singh (Punjabi)ਜਿਸ ਦਾ ਚਿੱਤ ਨੀਵੀ ਜਾਤੀ ਅਤੇ ਉਚੀ ਜਾਤੀ ਜਾਨਣ ਨੂੰ ਪਿਆਰ ਕਰਦਾ ਹੈ,
Fareedkot Teekaਬਰਨੋਂ ਪੁਨਹ ਅਬਰਨੋਂ ਕੇ ਸਾਥ ਮਨ ਕੀ ਪ੍ਰੀਤੀ ਲਗ ਰਹੀ ਹੈ॥
Prof. Sahib Singhਪਰ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਇਸੇ ਖ਼ਿਆਲ ਦੀ ਲਗਨ ਹੈ ਕਿ ਫਲਾਣਾ ਨੀਵੀਂ ਜਾਤ ਦਾ ਤੇ ਫਲਾਣਾ ਉੱਚੀ ਜਾਤ ਦਾ ਹੈ,

ਪਦ ਅਰਥ ਅਬਰਨ ਬਰਨ ਸਿਉ = ਨੀਵੀਂ ਤੇ ਉੱਚੀ ਜਾਤ ਨਾਲ। ਅਬਰਨ = ਨੀਵੀਂ ਜਾਤ। ਸਿਉ = ਨਾਲ।

SikhNet (Spanish)Aquéllos que se la pasan discriminando entre la casta y la no casta,

ਹਉਮੈ ਗਾਵਨਿ. ਗਾਵਹਿ ਗੀਤ ॥

haumai gaavan. gaaveh geet |

Sant Singh Khalsaonly sing songs and chants of egotism.
Manmohan Singhchants the eulogies and songs of ego.
Manmohan Singh (Punjabi)ਉਹ ਹੰਕਾਰ ਦੇ ਸੋਹਲੇ ਅਤੇ ਗੀਤ ਗਾਉਂਦਾ ਹੈ।
Fareedkot Teekaਅਰ ਹਉਮੈਂ ਕੇ ਗੀਤੋਂ ਕੋ (ਗਾਵਨਿ) ਗਾਵਤਾ ਹੈ। ਵਾ ਬਰਨੋਂ ਸੇ ਜੋ ਅਵਰਨ ਹੈਂ, ਭਾਵ ਬ੍ਰਨ ਰਹਤ ਪਰਮੇਸ੍ਵਰ ਕੇ ਸਾਥ ਜਿਸ ਕੇ ਮਨ ਕੀ ਪ੍ਰੀਤੀ ਹੈ, ਸੋ ਪੁਰਸ ਹਉਮੈਂ ਕੇ ਗੀਤਾਂ ਕੋ ਗਾਵਨੇ ਵਾਲਾ ਹੋ ਕਰ ਗਾਵਤਾ ਹੈ, ਕਿੰਤੂ ਨਹੀਂ ਗਾਵਤਾ॥
Prof. Sahib Singhਉਹ ਸਦਾ ਅਹੰਕਾਰ ਦੀਆਂ ਗੱਲਾਂ ਕਰਦੇ ਰਹਿੰਦੇ ਹਨ।

ਪਦ ਅਰਥ ਹਉਮੈ ਗੀਤ ਗਾਵਨਿ = ਸਦਾ ਅਹੰਕਾਰ ਦੀਆਂ ਗੱਲਾਂ ਕਰਦੇ ਰਹਿੰਦੇ ਹਨ।

SikhNet (Spanish)cantan sólo al compás del ego.

ਅਨਹਦ ਸਬਦ; ਹੋਤ ਝੁਨਕਾਰ ॥

anahad sabad; hot jhunakaar |

Sant Singh KhalsaThe Unstruck Sound-current of the Shabad, the Word of God, resounds in that place,
Manmohan SinghThe sound of the unstruck melody resounds at the place,
Manmohan Singh (Punjabi)ਉਸ ਅਸਥਾਨ ਤੇ ਸੁਤੇ ਸਿਧ ਕੀਰਤਨ ਦੀ ਧੁਨੀ ਗੂੰਜਦੀ ਹੈ,
Fareedkot Teekaਵਹਾਂ ਏਕ ਰਸ ਸਬਦ ਕਾ (ਝੁਨਕਾਰ) ਅਵਾਜ ਹੋ ਰਹੀ ਹੈ॥
Prof. Sahib Singh(ਪਰ) ਉੱਥੇ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਇੱਕ-ਰਸ, ਮਾਨੋ, ਰਾਗ ਹੁੰਦਾ ਰਹਿੰਦਾ ਹੈ,

ਪਦ ਅਰਥ ਅਨਹਦ = ਇੱਕ-ਰਸ। ਝੁਨਕਾਰ = ਸੁੰਦਰ ਰਾਗ।

SikhNet (Spanish)Pero ahí donde habita nuestro Señor el Dios,

ਜਿਹ ਪਉੜੑੇ; ਪ੍ਰਭ ਸ੍ਰੀ ਗੋਪਾਲ ॥੨॥

jih paurrae; prabh sree gopaal |2|

Sant Singh Khalsawhere the Supreme Lord God abides. ||2||
Manmohan SinghWhere the Reverend Lord, the world-Cherisher abides.
Manmohan Singh (Punjabi)ਜਿਥੇ ਜਗਤ ਦਾ ਪਾਲਣ-ਪੋਸ਼ਣਹਾਰ ਪੂਜਯ ਪ੍ਰਭੂ ਵਸਦਾ ਹੈ।
Fareedkot Teekaਜਹਾਂ ਪਰ ਅਰਥਾਤ ਦਸਵੇਂ ਦ੍ਵਾਰ ਵਾ ਰਿਦੇ ਮੇਂ ਸ੍ਰੀ ਗੋਪਾਲ ਪ੍ਰਭੂ (ਪਉੜੇ) ਬਿਰਾਜਮਾਨ ਹੋ ਰਹੇ ਹੈਂ॥੨॥
Prof. Sahib Singhਜਿਸ ਹਿਰਦੇ ਵਿਚ ਸ੍ਰੀ ਗੋਪਾਲ ਪ੍ਰਭੂ ਜੀ ਵੱਸਦੇ ਹਨ ॥੨॥
SikhNet (Spanish)ahí resuena la Maravillosa Melodía Celestial de la Palabra del Shabd. (2)

ਖੰਡਲ ਮੰਡਲ; ਮੰਡਲ ਮੰਡਾ ॥

khanddal manddal; manddal manddaa |

Sant Singh KhalsaHe creates planets, solar systems and galaxies;
Manmohan SinghHe the Lord creates the continents, worlds and universes,
Manmohan Singh (Punjabi)ਉਹ ਪ੍ਰਭੂ ਮਹਾਂ ਦੀਪਾਂ, ਪੁਰੀਆਂ ਅਤੇ ਆਲਮਾਂ ਨੂੰ ਰਚਦਾ ਹੈ,
Fareedkot Teeka(ਖੰਡਲ) ਭਾਰਤਾਦਿਕ ਖੰਡ ਔਰ (ਮੰਡਲ) ਦੇਸ, ਤੀਨ ਭਾਗ ਰਜੋ, ਤਮੋ, ਸਤੋ ਗੁਣ ਇਨ (ਮੰਡਲ) ਸਮੂਹ ਕੋ ਜਿਸ ਨੇ (ਮੰਡਾ) ਰਚਾ ਹੈ॥
Prof. Sahib Singhਜੋ ਪ੍ਰਭੂ ਸਾਰੇ ਖੰਡਾਂ ਦਾ, ਮੰਡਲਾਂ ਦਾ ਸਾਜਣ ਵਾਲਾ ਹੈ,

ਪਦ ਅਰਥ ਮੰਡਾ = ਬਣਾਏ ਹਨ।

SikhNet (Spanish)Él, el Señor creó los Universos y las estrellas,

ਤ੍ਰਿਅ ਅਸਥਾਨ; ਤੀਨਿ ਤ੍ਰਿਅ ਖੰਡਾ ॥

tria asathaan; teen tria khanddaa |

Sant Singh KhalsaHe destroys the three worlds, the three gods and the three qualities.
Manmohan Singhand destroys the three worlds, three gods and the three qualities.
Manmohan Singh (Punjabi)ਅਤੇ ਤਿੰਨਾਂ ਜਹਾਨਾਂ ਤਿੰਨਾਂ ਦੇਵਤਿਆਂ ਅਤੇ ਤਿੰਨਾਂ ਹੀ ਲੱਛਣਾ ਨੂੰ ਨਾਸ ਕਰਦਾ ਹੈ।
Fareedkot Teekaਤੀਨ ਲੋਕ ਔਰ ਤੀਨ ਦੇਵਤਾ (ਤ੍ਰਿਅ ਖੰਡਾ)॥
Prof. Sahib Singhਜੋ (ਫਿਰ) ਤਿੰਨਾਂ ਭਵਨਾਂ ਦਾ, ਤਿੰਨਾਂ ਗੁਣਾਂ ਦਾ ਨਾਸ ਕਰਨ ਵਾਲਾ ਭੀ ਹੈ,

ਪਦ ਅਰਥ ਤ੍ਰਿਅ ਅਸਥਾਨ = ਤਿੰਨੇ ਭਵਨ।

SikhNet (Spanish)y cuando así lo desea destruye, Él destruye los tres mundos, la trinidad de dios, y las tres manifestaciones.

ਅਗਮ ਅਗੋਚਰੁ; ਰਹਿਆ ਅਭ ਅੰਤ ॥

agam agochar; rahiaa abh ant |

Sant Singh KhalsaThe Inaccessible and Unfathomable Lord God dwells in the heart.
Manmohan SinghThat inaccessible and Inapprehensible Lord abides within the mind.
Manmohan Singh (Punjabi)ਉਹ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਪ੍ਰਭੂ ਹਿਰਦੇ ਅੰਦਰ ਵਸਦਾ ਹੈ।
Fareedkot Teekaਸੋ ਅਗਮ ਅਗੋਚਰੁ ਪਰਮਾਤਮਾ (ਅਭ ਅੰਤ) ਦਸਵੇਂ ਦ੍ਵਾਰ ਮੇਂ ਇਸਥਿਤ ਹੋ ਰਹਾ ਹੈ॥
Prof. Sahib Singhਜਿਸ ਤਕ ਮਨੁੱਖੀ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਪ੍ਰਭੂ ਉਸ ਮਨੁੱਖ ਦੇ ਹਿਰਦੇ ਵਿਚ ਵੱਸਦਾ ਹੈ (ਜਿਸ ਨੇ ਪਰਮਾਤਮਾ ਦੇ ਨਾਮ ਨਾਲ ਲਿਵ ਲਾਈ ਹੋਈ ਹੈ)।

ਪਦ ਅਰਥ ਅਭ ਅੰਤ = ('ਰਾਮ ਨਾਮ' ਨਾਲ 'ਲਿਵ' ਲਾਣ ਵਾਲੇ ਦੇ) ਹਿਰਦੇ ਵਿਚ। ਅਭ = ਹਿਰਦਾ। ਅੰਤ = ਅੰਤਰਿ।

SikhNet (Spanish)Insondable, Imperceptible es Él, aún en el interior del corazón

ਪਾਰੁ. ਨ ਪਾਵੈ ਕੋ; ਧਰਨੀਧਰ ਮੰਤ ॥੩॥

paar. na paavai ko; dharaneedhar mant |3|

Sant Singh KhalsaNo one can find the limits or the secrets of the Lord of the World. ||3||
Manmohan SinghNo one can find the limit and the secret of the Sustainer of the earth.
Manmohan Singh (Punjabi)ਕੋਈ ਜਣਾ ਭੀ ਧਰਤੀ ਨੂੰ ਥੰਮਣਹਾਰ ਦੇ ਓੜਕ ਅਤੇ ਭੇਤ ਨੂੰ ਨਹੀਂ ਪਾ ਸਕਦਾ।
Fareedkot Teekaਤਿਸ ਧਰਨੀਧਰ ਕੇ ਮੰਤ੍ਰ ਕਾ ਕੋਈ (ਪਾਰੁ) ਅੰਤ ਨਹੀਂ ਪਾਇ ਸਕਤਾ॥੩॥
Prof. Sahib Singhਪਰ, ਕੋਈ ਜੀਵ ਧਰਤੀ-ਦੇ-ਆਸਰੇ ਉਸ ਪ੍ਰਭੂ ਦੇ ਭੇਤ ਦਾ ਅੰਤ ਨਹੀ ਪਾ ਸਕਦਾ ॥੩॥

ਪਦ ਅਰਥ ਧਰਨੀਧਰ ਮੰਤ = ਧਰਤੀ-ਦੇ-ਆਸਰੇ-ਪ੍ਰਭੂ ਦੇ ਭੇਤ ਦਾ ॥੩॥

SikhNet (Spanish)nadie conoce el secreto del Misterioso Señor de la Tierra. (3)

ਕਦਲੀ ਪੁਹਪ ਧੂਪ ਪਰਗਾਸ ॥

kadalee puhap dhoop paragaas |

Sant Singh KhalsaThe Lord shines forth in the plantain flower and the sunshine.
Manmohan SinghThe Lord shines in the plantain, flower and the sun-shine.
Manmohan Singh (Punjabi)ਸੁਆਮੀ ਕੋਲੋ ਫੁੱਲ ਅਤੇ ਧੁੱਪ ਅੰਦਰ ਚਮਕਦਾ ਹੈ।
Fareedkot Teekaਸਰਗੁਣ ਮੂਰਤੀ ਜਿਸ ਕੋ ਜੋਗੀ ਦੇਖਤੇ ਹੈਂ, ਤਿਸ ਕਾ ਕੇਲੇ ਕੇ ਫੂਲ ਜੈਸਾ ਰੰਗੁ ਹੈ ਔਰ ਧੂਪ ਕੇ ਸਦ੍ਰਸ ਪ੍ਰਕਾਸੁ ਹੈ॥
Prof. Sahib Singhਜਿਵੇਂ ਕੇਲੇ ਦੇ ਫੁੱਲਾਂ ਵਿਚ ਸੁਗੰਧੀ ਦਾ ਪ੍ਰਕਾਸ਼ ਹੁੰਦਾ ਹੈ,

ਪਦ ਅਰਥ ਕਦਲੀ = ਕੇਲਾ। ਪੁਹਪ = ਫੁੱਲ। ਧੂਪ = ਸੁਗੰਧੀ।

SikhNet (Spanish)Su Luz da forma a la flor del Babano y al polvo del Loto, así como a la luz del sol.

ਰਜ ਪੰਕਜ ਮਹਿ; ਲੀਓ ਨਿਵਾਸ ॥

raj pankaj meh; leeo nivaas |

Sant Singh KhalsaHe dwells in the pollen of the lotus flower.
Manmohan SinghHe has taken an abode in the pollen of the lotus.
Manmohan Singh (Punjabi)ਉਸ ਨੇ ਕੰਵਲ ਫੁੱਲ ਦੀ ਧੁਰ ਅੰਦਰ ਵਾਸਾ ਲਿਆ ਹੋਇਆ ਹੈ।
Fareedkot Teekaਤਿਸ ਕੇ ਚਰਨੋਂ ਕਮਲੋਂ ਕੀ (ਰਜ) ਧੂੜੀ ਮੇਂ ਜੋਗੀ ਨੇ ਨਿਵਾਸ ਲੀਆ ਹੈ। ਵਾ ਦਸਵੇਂ ਦ੍ਵਾਰ ਜੋ ਕਮਲ ਹੈ ਤਿਸ ਕਾ ਰੰਗੁ ਕੇਲੇ ਕੇ ਫੂਲ ਜੈਸਾ ਹੈ ਅਰੁ ਧੂਪ ਜੈਸਾ ਪ੍ਰਕਾਸ ਹੈ, ਤਿਸ ਪੰਕਜ ਕੀ ਰਜ ਕਰ ਕੇ ਲੈਣਾ ਮਧ੍ਯ ਕਮਲ ਕੇ ਬੀਚ ਨਿਵਾਸ ਲੀਆ ਹੈ। ਕਿਆ ਜੋਗੀ ਤਿਸ ਮੇਂ ਧ੍ਯਾਨੁ ਕਰ ਕੇ ਬ੍ਰਹਮ ਕੋ ਦੇਖਤਾ ਹੈ। ਵਾ ਕਦਲੀ ਕਰ ਫਲ ਗ੍ਰਹਣ ਕਰਣਾ ਔਰ (ਪੁਹਪ) ਫੂਲ ਕ੍ਯਾ ਫਲ ਫੂਲ ਚੜਾਉਣੇ, ਧੂਪ ਧੁਖਾਉਣਾ, (ਪਰਗਾਸ) ਦੀਪਕ ਜਗਾਇ ਕਰ ਆਰਤੀ ਕਰਨੀ ਇਹ ਸਭ ਰੀਤੀ ਕਰੀ ਗਈ। ਜਬ ਪਰਮੇਸ੍ਵਰ ਕੇ ਚਰਨ ਕਮਲੋਂ ਕੀ ਧੂੜੀ ਮੇਂ ਨਿਵਾਸ ਕਰ ਲੀਆ॥
Prof. Sahib Singhਜਿਵੇਂ ਕੌਲ ਫੁੱਲ ਵਿਚ ਮਕਰੰਦ ਆ ਨਿਵਾਸ ਕਰਦਾ ਹੈ

ਪਦ ਅਰਥ ਰਜ = ਮਕਰੰਦ, ਫੁੱਲ ਦੇ ਅੰਦਰ ਦੀ ਧੂੜ। ਪੰਕਜ = ਕੌਲ-ਫੁੱਲ। {ਪੰਕ = ਚਿੱਕੜ। ਜ = ਜੰਮਿਆ ਹੋਇਆ। ਚਿੱਕੜ ਵਿਚ ਉੱਗਿਆ ਹੋਇਆ}।

SikhNet (Spanish)Sí, Su Energía esta también en los doce pétalos del Loto de tu corazón,

ਦੁਆਦਸ ਦਲ; ਅਭ ਅੰਤਰਿ ਮੰਤ ॥

duaadas dal; abh antar mant |

Sant Singh KhalsaThe Lord's secret is within the twelve petals of the heart-lotus.
Manmohan SinghThe Lord's spell is within the twelve petals of the heart,
Manmohan Singh (Punjabi)ਸੁਆਮੀ ਦਾ ਮੰਤ੍ਰ ਦਿਲ ਦੀਆਂ ਬਾਰਾ ਪੰਖੜੀਆਂ ਵਿੱਚ ਹੈ,
Fareedkot Teekaਦਸਵੇਂ ਦ੍ਵਾਰ ਜੋ ਕਮਲ ਹੈ ਤਿਸ ਕੇ ਬਾਰਾਂ ਪਤ੍ਰ ਹੈਂ। ਤਿਸ ਦਸਵੇਂ ਦ੍ਵਾਰ ਮੇਂ ਜੋਗੀ ਮੰਤ੍ਰ ਕੋ ਉਚਾਰਤਾ ਹੈ; ਵਾ ਦੁਵਾਦਸ ਅਖਰ ਰੂਪ ਦਲ ਮੰਤ੍ਰ ਕੋ ਰਿਦੇ ਅੰਤਰਿ ਧਾਰਿਆ ਹੈ॥
Prof. Sahib Singhਪੂਰਨ ਤੌਰ ਤੇ ਖਿੜੇ ਹੋਏ ਉਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਮੰਤਰ ਇਉਂ ਵੱਸ ਪੈਂਦਾ ਹੈ,

ਪਦ ਅਰਥ ਦੁਆਦਸ ਦਲ ਅਭ = ਬਾਰ੍ਹਾਂ ਪੱਤੀਆਂ ਵਾਲਾ (ਕੌਲ-ਫੁੱਲ-ਰੂਪ) ਹਿਰਦਾ, ਪੂਰਨ ਤੌਰ ਤੇ ਖਿੜਿਆ ਹਿਰਦਾ। ਦੁਆਦਸ = ਬਾਰ੍ਹਾਂ। ਦਲ = ਪੱਤੀਆਂ।

SikhNet (Spanish)pero sólo aquél en cuyo corazón el Señor

ਜਹ ਪਉੜੇ; ਸ੍ਰੀ ਕਮਲਾ ਕੰਤ ॥੪॥

jeh paurre; sree kamalaa kant |4|

Sant Singh KhalsaThe Supreme Lord, the Lord of Lakshmi dwells there. ||4||
Manmohan Singhin which place reposes the Sire spouse of Lakshmi.
Manmohan Singh (Punjabi)ਜਿਸ ਜਗ੍ਰਾ ਵਿੱਚ ਲਖਸ਼ਮੀ ਦਾ ਮਹਾਰਾਜ ਮਾਲਕ ਬਿਸਰਾਮ ਕਰਦਾ ਹੈ।
Fareedkot Teekaਜਹਾਂ ਸ੍ਰੀ ਲਛਮੀ ਜੀ ਕੇ ਪਤੀ ਬਿਸਨੂੰ ਸਾਖੀ ਰੂਪ ਹੋਇਕੇ ਬਿਰਾਜਮਾਨ ਹੋਇ ਰਹੇ ਹੈਂ॥੪॥
Prof. Sahib Singhਜਿਸ ਹਿਰਦੇ ਵਿਚ (ਸਿਮਰਨ ਦੀ ਬਰਕਤਿ ਨਾਲ) ਮਾਇਆ-ਦਾ-ਪਤੀ ਪ੍ਰਭੂ ਆ ਵੱਸਦਾ ਹੈ ॥੪॥

ਪਦ ਅਰਥ ਕਮਲਾ ਕੰਤ = ਲੱਛਮੀ ਦਾ ਪਤੀ, ਪਰਮਾਤਮਾ ॥੪॥

SikhNet (Spanish)de Lakshmi se revela, podrá tener Su Visión. (4)

ਅਰਧ ਉਰਧ; ਮੁਖਿ ਲਾਗੋ ਕਾਸੁ ॥

aradh uradh; mukh laago kaas |

Sant Singh KhalsaHe is like the sky, stretching across the lower, upper and middle realms.
Manmohan SinghThe Lord, who sky-like pervades the lower, upper and middle regions;
Manmohan Singh (Punjabi)ਸੁਆਮੀ, ਜੋ ਆਕਾਸ਼-ਵੱਤ ਹੇਠਲੇ, ਉਪਰਲੇ ਅਤੇ ਵਿਚਕਾਰਲੇ ਲੋਆ ਅੰਦਰ ਵਿਆਪਕ ਹੈ,
Fareedkot Teekaਨੀਚੇ ਕਾ ਅਪਾਨ ਪੌਨ ਔਰ ਊਪਰ ਕੇ ਪਰਾਣ ਪੌਣ ਮੇਂ ਮਿਲ ਕੇ ਸੁਖ (ਅਕਾਸ) ਅਰਥਾਤ ਦਸਵੇਂ ਦ੍ਵਾਰ ਜਾਇ ਲਾਗਾ ਹੈ॥
Prof. Sahib Singh(ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲਿਵ ਲਾਂਦਾ ਹੈ) ਉਸ ਨੂੰ ਅਕਾਸ਼ ਪਤਾਲ ਹਰ ਥਾਂ ਪ੍ਰਭੂ ਦਾ ਹੀ ਪ੍ਰਕਾਸ਼ ਦਿੱਸਦਾ ਹੈ,

ਪਦ ਅਰਥ ਅਰਧ = ਹੇਠਾਂ। ਉਰਧ = ਉਤਾਂਹ। ਮੁਖਿ ਲਾਗੋ = ਦਿੱਸਦਾ ਹੈ। ਕਾਸ = ਚਾਨਣ, ਪ੍ਰਕਾਸ਼।

SikhNet (Spanish)Ese Ser que ilumina todas las regiones de la Conciencia

ਸੁੰਨ ਮੰਡਲ ਮਹਿ; ਕਰਿ ਪਰਗਾਸੁ ॥

sun manddal meh; kar paragaas |

Sant Singh KhalsaIn the profoundly silent celestial realm, He radiates forth.
Manmohan SinghHe sheds light in the silent realm of the Tenth gate.
Manmohan Singh (Punjabi)ਉਹ ਹੀ ਦਸਮ ਦੁਆਰ ਹੀ ਖਾਮੋਸ਼ ਪੂਰੀ ਅੰਦਰ ਰੋਸ਼ਨੀ ਕਰਦਾ ਹੈ।
Fareedkot Teeka(ਸੁੰਨ ਮੰਡਲ) ਦਸਵੇਂ ਦ੍ਵਾਰ ਮੇਂ ਜੋਗ ਕਲਾ ਕਰ ਜੋਗੀ ਨੇ ਪ੍ਰਕਾਸੁ ਕੀਆ ਹੈ। ਵਾ (ਅਰਧ) ਜੀਉ (ਉਰਧ) ਈਸਰ ਇਨ ਦੋਨੋਂ ਮੇਂ ਮੁਖ (ਅਕਾਸ) ਬ੍ਰਹਮ ਲਾਗਾ ਹੈ, ਭਾਵ ਜਿਸ ਕੀ ਦੋਨੋਂ ਮੇਂ ਸਮਾਨ ਸਤਾ ਹੈ। ਤਿਸ ਅਫੁਰ ਰੂਪ ਮੰਡਲਾਕਾਰ ਅਖੰਡ ਪ੍ਰਕਾਸ ਰੂਪ ਮੇਂ ਗ੍ਯਾਨੀ ਪੁਰਸ (ਪਰਗਾਸੁ) ਨਿਵਾਸੁ (ਕਰ) ਕਰਤਾ ਹੈ॥
Prof. Sahib Singhਉਸ ਦੀ ਅਫੁਰ ਸਮਾਧੀ ਵਿਚ (ਭਾਵ, ਉਸ ਦੇ ਟਿਕੇ ਹੋਏ ਮਨ ਵਿਚ) ਪਰਮਾਤਮਾ ਆਪਣਾ ਚਾਨਣ ਕਰਦਾ ਹੈ,
SikhNet (Spanish)de la misma forma en que ilumina el firmamento, ilumina también la Décima Puerta,

ਊਹਾਂ; ਸੂਰਜ ਨਾਹੀ ਚੰਦ ॥

aoohaan; sooraj naahee chand |

Sant Singh KhalsaNeither the sun nor the moon are there,
Manmohan SinghThe sun and the moon are not there,
Manmohan Singh (Punjabi)ਉਥੇ ਭਾਨ ਅਤੇ ਚੰਦਰਮਾ ਨਹੀਂ,
Fareedkot Teekaਊਹਾਂ ਦਸਵੇਂ ਦ੍ਵਾਰ ਵਾ ਰਿਦੇ ਮੇਂ ਸੂਰਜ ਚੰਦੁ ਕਾ ਪ੍ਰਕਾਸ ਨਹੀਂ॥
Prof. Sahib Singh(ਇਤਨਾ ਚਾਨਣ ਕਿ) ਸੂਰਜ ਤੇ ਚੰਦ ਦਾ ਚਾਨਣ ਉਸ ਦੀ ਬਰਾਬਰੀ ਨਹੀਂ ਕਰ ਸਕਦਾ (ਉਹ ਚਾਨਣ ਸੂਰਜ ਚੰਦ ਦੇ ਚਾਨਣ ਵਰਗਾ ਨਹੀਂ ਹੈ)।
SikhNet (Spanish)en donde no hay ni sol ni luna,

ਆਦਿ ਨਿਰੰਜਨੁ. ਕਰੈ ਅਨੰਦ ॥੫॥

aad niranjan. karai anand |5|

Sant Singh Khalsabut the Primal Immaculate Lord celebrates there. ||5||
Manmohan Singhbut the Primal and Immaculate Lord makes merry there.
Manmohan Singh (Punjabi)ਪਰੰਤੂ ਓਥੇ ਪਰਾਪੂਰਬਲਾ ਪਵਿੱਤ੍ਰ ਪ੍ਰਭੂ ਮੌਜਾ ਮਾਣਦਾ ਹੈ।
Fareedkot Teekaਆਦਿ ਰੂਪ ਨਿਰੰਜਨੁ ਕੇ ਪ੍ਰਕਾਸ ਕਰ ਜੋਗੀ ਵਾ ਗ੍ਯਾਨੀ ਅਨੰਦ ਕਰਤੇ ਹੈਂ॥੫॥
Prof. Sahib Singhਸਾਰੇ ਜਗਤ ਦਾ ਮੂਲ ਮਾਇਆ-ਰਹਿਤ ਪ੍ਰਭੂ ਉਸ ਦੇ ਹਿਰਦੇ ਵਿਚ ਉਮਾਹ ਪੈਦਾ ਕਰਦਾ ਹੈ ॥੫॥
SikhNet (Spanish)ahí el Primordial e Inmaculado Señor se regocija en Éxtasis. (5)

ਸੋ ਬ੍ਰਹਮੰਡਿ; ਪਿੰਡਿ ਸੋ ਜਾਨੁ ॥

so brahamandd; pindd so jaan |

Sant Singh KhalsaKnow that He is in the universe, and in the body as well.
Manmohan SinghDeem thou Him in the universe and Him in the body too.
Manmohan Singh (Punjabi)ਤੂੰ ਉਸ ਨੂੰ ਆਲਮ ਅੰਦਰ ਸਮਝ ਅਤੇ ਉਸ ਨੂੰ ਦੇਹਿ ਅੰਦਰ ਭੀ।
Fareedkot Teekaਸੋਈ ਪਰਮੇਸ੍ਵਰ ਬ੍ਰਹਮੰਡ ਮੇਂ ਹੈ ਅਰ ਸੋਈ ਸਰੀਰ ਮੇਂ ਜਾਨਾ ਹੈ॥
Prof. Sahib Singhਉਹ ਮਨੁੱਖ (ਲਿਵ ਦੀ ਬਰਕਤਿ ਨਾਲ) ਸਾਰੇ ਜਗਤ ਵਿਚ ਉਸੇ ਪ੍ਰਭੂ ਨੂੰ ਪਛਾਣਦਾ ਹੈ ਜਿਸ ਨੂੰ ਆਪਣੇ ਸਰੀਰ ਵਿਚ (ਵੱਸਦਾ ਵੇਖਦਾ ਹੈ),

ਪਦ ਅਰਥ ਬ੍ਰਹਮੰਡਿ = ਸਾਰੇ ਜਗਤ ਵਿਚ। ਪਿੰਡਿ = ਸਰੀਰ ਵਿਚ। ਜਾਨੁ = ਜਾਣਦਾ ਹੈ।

SikhNet (Spanish)Ese Ser, Quien da forma al Universo entero,

ਮਾਨ ਸਰੋਵਰਿ; ਕਰਿ ਇਸਨਾਨੁ ॥

maan sarovar; kar isanaan |

Sant Singh KhalsaTake your cleansing bath in the Mansarovar Lake.
Manmohan SinghBathe thou in the Lord's 'Mansarovar'.
Manmohan Singh (Punjabi)ਤੂੰ ਸੁਆਮੀ ਦੇ ਮਾਨਸਰੋਵਰ ਵਿੱਚ ਮੱਜਨ ਕਰ।
Fareedkot Teeka(ਮਾਨ ਸਰੋਵਰਿ) ਦਸ੍ਵੈਂ ਦ੍ਵਾਰ ਮੇਂ ਵਾ ਰਿਦੇ ਮੇਂ ਜੋਗੀ ਔਰ ਗ੍ਯਾਨੀ ਇਸਨਾਨ ਕੋ ਕਰਤੇ ਹੈਂ॥
Prof. Sahib Singhਉਹ (ਪ੍ਰਭੂ-ਨਾਮ ਰੂਪ) ਮਾਨ-ਸਰੋਵਰ ਵਿਚ ਇਸ਼ਨਾਨ ਕਰਦਾ ਹੈ

ਪਦ ਅਰਥ ਮਾਨਸਰੋਵਰਿ = ਮਾਨਸਰੋਵਰ ਵਿਚ। ਕਰਿ = ਕਰੇ, ਕਰਦਾ ਹੈ।

SikhNet (Spanish)prevalece también en el cuerpo, en este Mansarovar te puedes bañar,

ਸੋਹੰ ਸੋ; ਜਾ ਕਉ ਹੈ ਜਾਪ ॥

sohan so; jaa kau hai jaap |

Sant Singh KhalsaChant "Sohang" - "He is me."
Manmohan SinghContemplate thou Him, whose pass-word is "He is me".
Manmohan Singh (Punjabi)ਤੂੰ ਉਸ ਦਾ ਸਿਮਰਨ ਕਰ, ਜਿਸ ਦਾ ਮੰਤ੍ਰ ਹੈ "ਉਹ ਮੈਂ ਹੀ ਹਾਂ।
Fareedkot Teekaਸੋਹੰ ਸੋਹੰ ਜਿਸ ਜੋਗੀ ਦਾ ਜਾਪ ਹੈ॥☬(ਸੋਹੰ ਸੋ) ਇਸ ਪਦ ਮੇਂ ਹੰ ਦੇ ਹਰੀ ਦੀਪਕ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਇਹ ਲਗਨ ਹੈ ਕਿ ਉਹ ਪ੍ਰਭੂ ਤੇ ਮੈਂ ਇੱਕ ਹਾਂ (ਭਾਵ, ਮੇਰੇ ਅੰਦਰ ਪ੍ਰਭੂ ਦੀ ਜੋਤ ਵੱਸ ਰਹੀ ਹੈ)।

ਪਦ ਅਰਥ ਜਾ ਕਉ = ਜਿਸ ਮਨੁੱਖ ਦਾ। ਸੋ ਹੰ ਸੋ = ਉਹ ਮੈਂ ਉਹ।

SikhNet (Spanish)ahí en donde Dios habita, ahí puedes meditar y recitar el Mantra Él es Yo.

ਜਾ ਕਉ ਲਿਪਤ. ਨ ਹੋਇ; ਪੁੰਨ ਅਰੁ ਪਾਪ ॥੬॥

jaa kau lipat. na hoe; pun ar paap |6|

Sant Singh KhalsaHe is not affected by either virtue or vice. ||6||
Manmohan SinghSuch is the Lord, whom no filth of merits and demerits attaches.
Manmohan Singh (Punjabi)ਇਹੋ ਜਿਹਾ ਹੈ ਸੁਅਮਾੀ, ਜਿਸ ਨੂੰ ਨੇਕੀਆਂ ਅਤੇ ਬਦੀਆਂ ਦੀ ਕੋਈ ਮੈਲ ਨਹੀਂ ਚਿਮੜਦੀ।
Fareedkot Teekaਪੁਨਹ ਜਾਕੋ ਪੁੰਨ ਪਾਪਾਂ ਕਾ ਲੇਪੁ ਨਹੀਂ ਹੋਤਾ ਹੈ॥੬॥
Prof. Sahib Singh(ਇਸ ਲਗਨ ਦੀ ਬਰਕਤਿ ਨਾਲ) ਜਿਸ ਉੱਤੇ ਨਾਹ ਪੁੰਨ ਨਾਹ ਪਾਪ ਕੋਈ ਭੀ ਪ੍ਰਭਾਵ ਨਹੀਂ ਪਾ ਸਕਦਾ (ਭਾਵ, ਜਿਸ ਨੂੰ ਨਾ ਕੋਈ ਪਾਪ-ਵਿਕਾਰ ਖਿੱਚ ਪਾ ਸਕਦੇ ਹਨ, ਤੇ ਨਾਹ ਹੀ ਪੁੰਨ ਕਰਮਾਂ ਦੇ ਫਲ ਦੀ ਲਾਲਸਾ ਹੈ, ਉਸ ਦੀ ਲਿਵ ਪਰਮਾਤਮਾ ਨਾਲ ਜੁੜੀ ਜਾਣੋ) ॥੬॥
SikhNet (Spanish)Sí, Dios no es afectado por la virtud o por el error. (6)

ਅਬਰਨ ਬਰਨ; ਘਾਮ ਨਹੀ ਛਾਮ ॥

abaran baran; ghaam nahee chhaam |

Sant Singh KhalsaHe is not affected by either high or low social class, sunshine or shade.
Manmohan SinghThe Lord whom low caste, high caste, sun-shine and shade touch not,
Manmohan Singh (Punjabi)ਪ੍ਰਭੂ ਜਿਸ ਨੂੰ ਨੀਵੀਂ ਜਾਤੀ, ਉਚੀ ਜਾਤੀ ਧੁਪ ਅਤੇ ਛਾਂ ਪੋਹਦੀਆਂ ਨਹੀਂ,
Fareedkot Teekaਨਾ ਤੋ ਉਸ ਮੇਂ ਬਰਨ ਹੈ ਨ ਅਬਰਨ ਹੈ, ਨਾ ਧੂਪ ਹੈ ਔਰ ਨਾ ਛਾਇਆ ਹੈ, ਭਾਵ ਸੇ ਪਰਮੇਸਵਰ ਮੇਂ ਵਾ ਦਸਵੇਂ ਦੁਆਰ ਇਸਥਿਤ ਜੋਗੀ ਮੇਂ ਦੁੰਦੋਂ ਕਾ ਅਭਾਵ ਹੈ॥
Prof. Sahib Singhਉਸ ਮਨੁੱਖ ਦੇ ਅੰਦਰ ਕਿਸੇ ਉੱਚੀ ਨੀਵੀਂ ਜਾਤ ਦਾ ਵਿਤਕਰਾ ਨਹੀਂ ਰਹਿੰਦਾ, ਕੋਈ ਦੁੱਖ-ਸੁਖ ਉਸ ਨੂੰ ਨਹੀਂ ਵਿਆਪਦੇ।

ਪਦ ਅਰਥ ਘਾਮ = ਗਰਮੀ, ਧੁੱਪ। ਛਾਮ = ਛਾਂ। ਘਾਮ ਛਾਮ = ਦੁੱਖ-ਸੁਖ।

SikhNet (Spanish)Tu Dios no está en la casta ni en la no casta, no está en el sol ni en la sombra,

ਅਵਰ. ਨ ਪਾਈਐ; ਗੁਰ ਕੀ ਸਾਮ ॥

avar. na paaeeai; gur kee saam |

Sant Singh KhalsaHe is in the Guru's Sanctuary, and nowhere else.
Manmohan Singhis found in the Guru's asylum and no where else.
Manmohan Singh (Punjabi)ਗੁਰਾਂ ਦੀ ਸ਼ਰਣ ਅੰਦਰ ਪਾਇਆ ਜਾਂਦਾ ਹੈ ਅਤੇ ਹੋਰ ਕਿਧਰੇ ਨਹੀਂ।
Fareedkot Teekaਐਸੇ ਜੋਗ ਕੀ ਪ੍ਰਾਪਤੀ ਔਰ ਕਿਸੇ ਪ੍ਰਕਾਰ ਨਹੀਂ ਹੋਤੀ, ਕੇਵਲ ਗੁਰੋਂ ਕੀ ਸਰਣ ਸੇ ਹੋਤੀ ਹੈ॥
Prof. Sahib Singhਪਰ ਇਹ ਆਤਮਕ ਹਾਲਤ ਗੁਰੂ ਦੀ ਸ਼ਰਨ ਪਿਆਂ ਮਿਲਦੀ ਹੈ, ਕਿਸੇ ਹੋਰ ਥਾਂ ਤੋਂ ਨਹੀਂ ਮਿਲਦੀ

ਪਦ ਅਰਥ ਸਾਮ = ਸ਼ਰਨ।

SikhNet (Spanish)y sólo Es obtenido llegando hasta el Santuario del Guru.

ਟਾਰੀ. ਨ ਟਰੈ; ਆਵੈ ਨ ਜਾਇ ॥

ttaaree. na ttarai; aavai na jaae |

Sant Singh KhalsaHe is not diverted by diversions, comings or goings.
Manmohan SinghThe attention that is fixed on the Lord is diverted not by diverting and man is released from transmigration,
Manmohan Singh (Punjabi)ਸੁਆਮੀ ਨਾਲ ਜੁੜਿਆ ਧਿਆਨ ਹਟਾਉਣ ਤੇ ਵੀ ਹਟਦਾ ਨਹੀਂ, ਇਸ ਤਰ੍ਹਾਂ ਬੰਦਾ ਆਵਾਗਉਣ ਤੋਂ ਖਲਾਸੀ ਪਾ ਜਾਂਦਾ ਹੈ,
Fareedkot Teekaਉਸ ਮੇਂ ਬ੍ਰਿਤੀ ਲਗੀ ਹੂਈ (ਟਾਰੀ ਨ ਟਰੈ) ਹਟਾਈ ਹੂਈ ਹਟਤੀ ਨਹੀਂ ਅਰੁ ਨਾ ਵਹੁ ਪੁਰਸ ਜਨਮਤਾ ਮਰਤਾ ਹੈ॥
Prof. Sahib Singhਇਹ ਅਵਸਥਾ ਕਿਸੇ ਦੀ ਹਟਾਈ ਹਟ ਨਹੀਂ ਸਕਦੀ, ਸਦਾ ਕਾਇਮ ਰਹਿੰਦੀ ਹੈ।

ਪਦ ਅਰਥ ਟਾਰੀ = ਟਾਲੀ ਹੋਈ। ਨ ਟਰੈ = ਹਟਦੀ ਨਹੀਂ।

SikhNet (Spanish)Entonado en Él, uno no vacila ni vaga de un lado a otro,

ਸੁੰਨ ਸਹਜ ਮਹਿ; ਰਹਿਓ ਸਮਾਇ ॥੭॥

sun sehaj meh; rahio samaae |7|

Sant Singh KhalsaRemain intuitively absorbed in the celestial void. ||7||
Manmohan Singhand he easily remains merged in the Lord.
Manmohan Singh (Punjabi)ਅਤੇ ਉਹ ਸੂਖਲ ਹੀ ਸੁਅਮੀ ਅੰਦਰ ਲੀਨ ਹੋਇਆ ਰਹਿੰਦਾ ਹੈ।
Fareedkot Teeka(ਸੁੰਨ) ਦਸਵੇਂ ਦੁਆਰ ਵਾ ਅਫੁਰ ਔ ਸਾਂਤੀ ਰੂਪ ਪਰਮੇਸ੍ਵਰ ਮਹਿ ਸਮਾਇ ਰਹਾ ਹੈ, ਭਾਵ ਅਭੇਦ ਹੋਇ ਰਹਾ ਹੈ॥੭॥☬ਜੇ ਕਹੇ ਵਹੁ ਸਾਂਤ ਰੂਪੁ ਕਹਾਂ ਹੈ? ਤਿਸ ਪਰ ਕਹਤੇ ਹੈਂ:
Prof. Sahib Singh('ਲਿਵ ਦਾ ਸਦਕਾ') ਉਹ ਮਨੁੱਖ ਸਦਾ ਅਫੁਰ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਸਹਿਜ ਅਵਸਥਾ ਵਿਚ ਜੁੜਿਆ ਰਹਿੰਦਾ ਹੈ ॥੭॥
SikhNet (Spanish)se inmerge en total Equilibrio. (7)

ਮਨ ਮਧੇ; ਜਾਨੈ ਜੇ ਕੋਇ ॥

man madhe; jaanai je koe |

Sant Singh KhalsaOne who knows the Lord in the mind
Manmohan SinghIf any one realises the Lord in his mind, he is fulfilled.
Manmohan Singh (Punjabi)ਜੇਕਰ ਕੋਈ ਜਣਾ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਅਨੁਭਵ ਕਰ ਲਵੇ, ਉਹ ਸੰਪੂਰਨ ਹੋ ਜਾਂਦਾ ਹੈ।
Fareedkot Teekaਮਨ ਕੇ (ਮਧੇ) ਬੀਚ ਹੀ ਹੈ ਪਰ ਜੋ ਕੋਈ ਜਾਨੇ॥
Prof. Sahib Singhਜੋ ਮਨੁੱਖ ਪ੍ਰਭੂ ਨੂੰ ਆਪਣੇ ਮਨ ਵਿਚ ਵੱਸਦਾ ਪਛਾਣ ਲੈਂਦਾ ਹੈ,
SikhNet (Spanish)Aquél que ve a Dios en el interior de su mente,

ਜੋ ਬੋਲੈ; ਸੋ ਆਪੈ ਹੋਇ ॥

jo bolai; so aapai hoe |

Sant Singh Khalsawhatever he says, comes to pass.
Manmohan SinghWhatever he utters that happens spontaneously.
Manmohan Singh (Punjabi)ਜਿਹੜਾ ਕੁਛ ਉਹ ਆਖਦਾ ਹੈ, ਉਹ ਖੁਦ-ਬ-ਖੁਦ ਹੀ ਹੋ ਜਾਂਦਾ ਹੈ।
Fareedkot Teeka(ਜੋ ਬੋਲੈ) ਜੋ ਬੋਲਤਾ ਹੈ, ਭਾਵ ਸੇ ਬਾਣੀ ਆਦਿ ਇੰਦ੍ਰਯਾਂ ਕੋ ਸਤਾ ਦੇਤਾ ਹੈ, ਸੋਈ ਆਪ ਹੀ ਹੈ ਐਸੇ ਜਾਨ ਲੇਤਾ ਹੈ॥
Prof. Sahib Singhਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਹ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ।
SikhNet (Spanish)logra la Plenitud,

ਜੋਤਿ ਮੰਤ੍ਰਿ; ਮਨਿ ਅਸਥਿਰੁ ਕਰੈ ॥

jot mantr; man asathir karai |

Sant Singh KhalsaOne who firmly implants the Lord's Divine Light, and His Mantra within the mind
Manmohan SinghWhosoever firmly fixes the Lord's Light and the Name within his mind;
Manmohan Singh (Punjabi)ਜੋ ਕੋਈ ਭੀ ਪ੍ਰਭੂ ਦੇ ਪਰਕਾਸ਼ ਅਤੇ ਨਾਮ ਨੂੰ ਆਪਣੇ ਚਿੱਤ ਵਿੱਚ ਪੱਕੀ ਤਰ੍ਹਾ ਟਿਕਾ ਲੈਂਦਾ ਹੈ,
Fareedkot Teekaਜੋ ਗੁਰੋਂ ਸੇ ਮੰਤ੍ਰ ਲੇ ਕਰ ਜੋਤੀ ਪਰਮੇਸ੍ਵਰ ਮੇਂ ਮਨ ਕੋ ਇਸਥਿਤ ਕਰਤਾ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਜੋਤ ਨੂੰ ਆਪਣੇ ਮਨ ਵਿਚ ਪੱਕਾ ਕਰ ਕੇ ਟਿਕਾ ਲੈਂਦਾ ਹੈ,

ਪਦ ਅਰਥ ਮੰਤ੍ਰਿ = (ਗੁਰੂ ਦੇ) ਮੰਤ੍ਰ ਦੁਆਰਾ। ਮਨਿ = ਮਨ ਵਿਚ।

SikhNet (Spanish)sí, lo que sea que él hable, eso sucede de forma espontánea.

ਕਹਿ ਕਬੀਰ. ਸੋ ਪ੍ਰਾਨੀ ਤਰੈ ॥੮॥੧॥

keh kabeer. so praanee tarai |8|1|

Sant Singh Khalsa- says Kabeer, such a mortal crosses over to the other side. ||8||1||
Manmohan Singhsays Kabir, that mortal swims across the world-ocean.
Manmohan Singh (Punjabi)ਕਬੀਰ ਜੀ ਆਖਦੇ ਹਨ, ਉਹ ਜੀਵ ਜਗਤ ਸਮੁੰਦਰ ਤੋਂ ਉਤਰ ਜਾਂਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਸੋ ਪ੍ਰਾਨੀ ਸੰਸਾਰ ਸਮੁੰਦ੍ਰ ਸੇ ਤਰ ਜਾਤਾ ਹੈ॥੮॥੧॥
Prof. Sahib Singhਕਬੀਰ ਆਖਦਾ ਹੈ ਕਿ ਉਹ ਸੰਸਾਰ-ਸਮੁੰਦਰ ਤੋਂ ਤਰ ਜਾਂਦਾ ਹੈ ॥੮॥੧॥

* ਭਗਤ-ਬਾਣੀ ਦੇ ਵਿਰੋਧੀ ਸੱਜਣ ਜੀ ਇਸ ਸ਼ਬਦ ਬਾਰੇ ਲਿਖਦੇ ਹਨ-"ਇਸ ਸ਼ਬਦ ਅੰਦਰ ਜੋਗ-ਅੱਭਿਆਸ ਦਾ ਪੂਰਨ ਮੰਡਨ ਹੈ, ਪਰ ਗੁਰਮਤਿ ਇਸ ਦਾ ਜ਼ੋਰਦਾਰ ਖੰਡਨ ਕਰਦੀ ਹੈ। ਸਿੱਖ ਧਰਮ ਵਿਚ ਉਕਤ ਹਠ-ਜੋਗ ਕਰਮ ਨੂੰ ਨਿੰਦਿਆ ਹੈ, ਪਰ ਭਗਤ ਜੀ ਪਰਚਾਰ ਕਰਦੇ ਹਨ।" * ਸ਼ਬਦ ਦੇ ਅਰਥ ਪਾਠਕਾਂ ਦੇ ਸਾਹਮਣੇ ਹਨ। ਬੜਾ ਮੁਸ਼ਕਲ ਸ਼ਬਦ ਹੈ। ਠੀਕ ਅਰਥ ਸਮਝਣ ਦਾ ਜਤਨ ਨਾਹ ਕਰਨ ਕਰਕੇ ਹੀ ਸ਼ਾਇਦ ਵਿਰੋਧੀ ਸੱਜਣ ਜੀ ਭੁਲੇਖਾ ਖਾ ਗਏ ਹਨ। ਜਦੋਂ ਪਾਠਕ ਸੱਜਣ ਇਸ ਅਸੂਲ ਨੂੰ ਚੇਤੇ ਰੱਖਣਗੇ ਕਿ 'ਰਹਾਉ' ਦੀ ਤੁਕ ਵਾਲੇ ਕੇਂਦਰੀ ਖ਼ਿਆਲ ਦੀ ਸਾਰੇ ਸ਼ਬਦ ਵਿਚ ਵਿਆਖਿਆ ਹੈ, ਤਾਂ ਇੱਥੇ ਕਿਸੇ ਜੋਗ-ਅੱਭਿਆਸ ਦੇ ਪਰਚਾਰ ਦਾ ਭੁਲੇਖਾ ਨਹੀਂ ਪਵੇਗਾ। * ਨੋਟ: ਸ਼ਬਦ ਦਾ ਕੇਂਦਰੀ ਖ਼ਿਆਲ 'ਰਹਾਉ' ਦੀ ਤੁਕ ਵਿਚ ਹੈ।

SikhNet (Spanish)Ese ser debe mantener en el interior de su mente la Luz de Dios a través de Sus Mantras y de esa manera, dice Kabir, es llevado hasta el otro lado. (8-1)

Open this shabad →

Shabad Bhagat Kabir Ji Raag Bhairao continues on Ang 1163

ਕੋਟਿ ਸੂਰ; ਜਾ ਕੈ ਪਰਗਾਸ ॥

kott soor; jaa kai paragaas |

Sant Singh KhalsaMillions of suns shine for Him,
Manmohan SinghSuch is my Lord, for whom millions of suns shine,
Manmohan Singh (Punjabi)ਇਹੋ ਜਿਹਾ ਹੈ ਮੇਰਾ ਪ੍ਰਭੂ ਜਿਸ ਲਈ ਕ੍ਰੋੜਾਂ ਹੀ ਸੂਰਜ ਪ੍ਰਕਾਸ਼ਦੇ ਹਨ,
Fareedkot Teekaਹੇ ਹਰੀ ਕੈਸਾ ਤੂੰ ਹੈਂ? ਕ੍ਰੋੜੋਂ ਹੀ ਸੂਰਜ ਜਿਸ ਕੇ ਪ੍ਰਕਾਸੁ ਕਰ ਰਹੇ ਹੈਂ॥
Prof. Sahib Singh(ਮੈਂ ਉਸ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ) ਜਿਸ ਦੇ ਦਰ ਤੇ ਕ੍ਰੋੜਾਂ ਸੂਰਜ ਚਾਨਣ ਕਰ ਰਹੇ ਹਨ,

ਪਦ ਅਰਥ ਕੋਟਿ = ਕ੍ਰੋੜਾਂ। ਸੂਰ = ਸੂਰਜ। ਜਾ ਕੈ = ਜਿਸ ਦੇ ਦਰ ਤੇ।

SikhNet (Spanish)Ese Ser destella como millones de soles

ਕੋਟਿ ਮਹਾਦੇਵ ਅਰੁ ਕਬਿਲਾਸ ॥

kott mahaadev ar kabilaas |

Sant Singh Khalsamillions of Shivas and Kailash mountains.
Manmohan Singhand who has millions of Shivas and Kailashes, where Shiva abides.
Manmohan Singh (Punjabi)ਅਤੇ ਜਿਸ ਕੋਲ ਕ੍ਰੋੜਾਂ ਹੀ ਸ਼ਿਵਜੀ ਅਤੇ ਕੈਲਾਸ਼ ਹਨ, ਜਿਕੇ ਸ਼ਿਵਜੀ ਰਹਿੰਦਾ ਹੈ।
Fareedkot Teekaਕ੍ਰੋੜੋਂ ਮਹਾਂਦੇਵ ਔਰ ਕਲਾਸੁ ਹੈਂ॥
Prof. Sahib Singhਜਿਸ ਦੇ ਦਰ ਤੇ ਕ੍ਰੋੜਾਂ ਸ਼ਿਵ ਜੀ ਤੇ ਕੈਲਾਸ਼ ਹਨ;

ਪਦ ਅਰਥ ਮਹਾਦੇਵ = ਸ਼ਿਵ। ਕਬਿਲਾਸ = ਕੈਲਾਸ਼।

SikhNet (Spanish)y como millones de Shivas, con Kailashas de mansiones

ਦੁਰਗਾ ਕੋਟਿ; ਜਾ ਕੈ ਮਰਦਨੁ ਕਰੈ ॥

duragaa kott; jaa kai maradan karai |

Sant Singh KhalsaMillions of Durga goddesses massage His Feet.
Manmohan SinghSuch is He, whose feet millions of goddesses shampoo,
Manmohan Singh (Punjabi)ਐਸਾ ਹੈ ਉਹ ਕ੍ਰੋੜਾਂ ਹੀ ਦੇਵੀਆਂ ਜਿਸ ਦੇ ਪੈਰ ਝੱਸਦੀਆਂ ਹਨ,
Fareedkot Teekaਕ੍ਰੋੜਾਂ ਦੁਰਗਾ ਦੇਵੀਆਂ ਜਿਸ ਕੇ ਚਰਨੋਂ ਕੋ ਮਲਤੀ ਹੈਂ॥
Prof. Sahib Singhਦੁਰਗਾ (ਵਰਗੀਆਂ) ਕ੍ਰੋੜਾਂਹੀ ਦੇਵੀਆਂ ਜਿਸ ਦੇ ਚਰਨਾਂ ਦੀ ਮਾਲਸ਼ ਕਰ ਰਹੀਆਂ ਹਨ,

ਪਦ ਅਰਥ ਮਰਦਨੁ = ਮਾਲਸ਼, ਚਰਨ ਮਲਣਾ।

SikhNet (Spanish)y sus Pies son acariciados por millones de Durgas.

ਬ੍ਰਹਮਾ ਕੋਟਿ; ਬੇਦ ਉਚਰੈ ॥੧॥

brahamaa kott; bed ucharai |1|

Sant Singh KhalsaMillions of Brahmas chant the Vedas for Him. ||1||
Manmohan Singhand for whom millions of Brahmas utter the Vedas.
Manmohan Singh (Punjabi)ਅਤੇ ਜਿਸ ਦੇ ਲਈ ਕ੍ਰੋੜਾਂ ਹੀ ਬ੍ਰਹਮੇ ਵੇਦ ਉਚਾਰਨ ਕਰਦੇ ਹਨ।
Fareedkot Teekaਕ੍ਰੋੜ ਬ੍ਰਹਮਾ ਜਿਸ ਕੇ ਦੁਵਾਰੇ ਪਰ ਬੇਦ ਕੋ ਉਚਾਰਤੇ ਹੈਂ॥੧॥
Prof. Sahib Singhਅਤੇ ਕ੍ਰੋੜਾਂ ਹੀ ਬ੍ਰਹਮਾ ਜਿਸ ਦੇ ਦਰ ਤੇ ਵੇਦ ਉਚਾਰ ਰਹੇ ਹਨ ॥੧॥
SikhNet (Spanish)Él ha creado millones de Brahmas para recitar los Vedas. (1)

ਜਉ ਜਾਚਉ; ਤਉ ਕੇਵਲ ਰਾਮ ॥

jau jaachau; tau keval raam |

Sant Singh KhalsaWhen I beg, I beg only from the Lord.
Manmohan SinghWhen I beg, then beg I only the Lord's Name.
Manmohan Singh (Punjabi)ਜਦ ਮੈਂ ਮੰਗਦਾ ਹਾਂ, ਤਾਂ ਸਿਰਫ ਸਾਂਹੀ ਦਾ ਨਾਮ ਹੀ ਮੰਗਦਾ ਹਾਂ।
Fareedkot Teekaਹੇ ਰਾਮ! ਜੋ ਮਾਂਗਤਾ ਹੂੰ ਤੋ ਕੇਵਲ ਤੇਰੇ ਕੋ ਹੀ ਮਾਂਗਤਾ ਹੂੰ॥
Prof. Sahib Singhਮੈਂ ਜਦੋਂ ਭੀ ਮੰਗਦਾ ਹਾਂ, ਸਿਰਫ਼ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ,

ਪਦ ਅਰਥ ਜਉ = ਜਦੋਂ। ਜਾਚਉ = ਜਾਚਉਂ, ਮੈਂ ਮੰਗਦਾ ਹਾਂ।

SikhNet (Spanish)Oh, sólo Él es el Dador, sólo Él es mi Dios,

ਆਨ ਦੇਵ ਸਿਉ; ਨਾਹੀ ਕਾਮ ॥੧॥ ਰਹਾਉ ॥

aan dev siau; naahee kaam |1| rahaau |

Sant Singh KhalsaI have nothing to do with any other deities. ||1||Pause||
Manmohan SinghI have nothing to do with any other God. Pause.
Manmohan Singh (Punjabi)ਕਿਸੇ ਹੋਰ ਦੇਵਤੇ ਨਾਲ ਮੇਰਾ ਕੋਈ ਕੰਮ ਨਹੀਂ। ਠਹਿਰਾਉ।
Fareedkot Teekaਕਿਉਂਕਿ ਔਰ ਦੇਵਤਿਓਂ ਸੇ ਹਮਾਰਾ ਕਾਮੁ ਕੁਛੁ ਨਹੀਂ॥੧॥ ਰਹਾਉ ॥
Prof. Sahib Singhਮੈਨੂੰ ਕਿਸੇ ਹੋਰ ਦੇਵਤੇ ਨਾਲ ਕੋਈ ਗ਼ਰਜ਼ ਨਹੀਂ ਹੈ ॥੧॥ ਰਹਾਉ ॥

ਪਦ ਅਰਥ ਆਨ = ਹੋਰ। ਕਾਮ = ਗ਼ਰਜ਼ ॥੧॥ ਰਹਾਉ ॥

SikhNet (Spanish)pues no me interesa ningún otro dios. (1-Pausa)

ਕੋਟਿ ਚੰਦ੍ਰਮੇ; ਕਰਹਿ ਚਰਾਕ ॥

kott chandrame; kareh charaak |

Sant Singh KhalsaMillions of moons twinkle in the sky.
Manmohan SinghMyriads of moons sparkle in the Lord's will.
Manmohan Singh (Punjabi)ਕ੍ਰੋੜਾਂ ਹੀ ਚੰਦ ਪ੍ਰਭੂ ਦੀ ਰਜ਼ਾ ਅੰਦਰ ਚਮਕਦੇ ਹਨ।
Fareedkot Teekaਕ੍ਰੋੜੋਂ ਹੀ ਚੰਦ੍ਰਮਾ ਜਿਸ ਕੇ ਰੋਸ਼ਨੀ ਕਰਨੇ ਵਾਲੇ ਹੈਂ॥
Prof. Sahib Singh(ਮੈਂ ਉਸ ਪ੍ਰਭੂ ਦਾ ਜਾਚਕ ਹਾਂ) ਜਿਸ ਦੇ ਦਰ ਤੇ ਕ੍ਰੋੜਾਂ ਚੰਦ੍ਰਮਾ ਰੌਸ਼ਨੀ ਕਰਦੇ ਹਨ,

ਪਦ ਅਰਥ ਚਰਾਕ = ਚਰਾਗ਼, ਰੌਸ਼ਨੀ, ਦੀਵੇ ਦੀ ਰੌਸ਼ਨੀ।

SikhNet (Spanish)Millones de lunas brillan en el cielo,

Open this shabad (34 lines, Angs 1162-1163) →

Ang 1162 of 1430