ੴ

ਸਿੱਖਬਾਣੀ · SikhBani

Ang 1163

Sri Guru Granth Sahib · Raag Bhairao · 4 shabads, 57 lines
Translations
Shabad Bhagat Kabir Ji Raag Bhairao continued from Ang 1162

ਸੁਰ ਤੇਤੀਸਉ; ਜੇਵਹਿ ਪਾਕ ॥

sur teteesau; jeveh paak |

Sant Singh KhalsaThree hundred thirty million gods eat the Lord's offerings.
Manmohan SinghThirty-three hundred thousands gods partake of His food.
Manmohan Singh (Punjabi)ਤੇਤੀ ਸੋ ਹਜ਼ਾਰ ਦੇਵਤੇ ਉਸ ਦਾ ਭੋਜਨ ਖਾਂਦੇ ਹਨ।
Fareedkot Teekaਤੇਤੀਸ ਕ੍ਰੋੜ ਦੇਵਤਾ ਜਿਸ ਕੇ ਸੰਗ ਮਿਲਕਰ (ਜੇਵਹਿ ਪਾਕ) ਭੋਜਨ ਖਾਤੇ ਹੈਂ, ਭਾਵ ਯਗੋਂ ਮੇਂ ਤਿਸ ਕੇ ਪੂਜਨ ਸਹਤ ਸਰਬ ਦੇਵਤਿਓਂ ਕਾ ਪੂਜਨੁ ਹੋਤਾ ਹੈ॥
Prof. Sahib Singhਜਿਸ ਦੇ ਦਰ ਤੋਂ ਤੇਤੀ ਕ੍ਰੋੜ ਦੇਵਤੇ ਭੋਜਨ ਛਕਦੇ ਹਨ,

ਪਦ ਅਰਥ ਸੁਰ ਤੇਤੀਸ = ਤੇਤੀ ਕ੍ਰੋੜ ਦੇਵਤੇ। ਉਜੇਵਹਿ = ਛਕਦੇ ਹਨ। ਪਾਕ = ਭੋਜਨ।

SikhNet (Spanish)y millones de otros dioses comen y cocinan en Tu Nombre,

ਨਵ ਗ੍ਰਹ ਕੋਟਿ; ਠਾਢੇ ਦਰਬਾਰ ॥

nav grah kott; tthaadte darabaar |

Sant Singh KhalsaThe nine stars, a million times over, stand at His Door.
Manmohan SinghThe myriads of the groups of nine stars stand at His door.
Manmohan Singh (Punjabi)ਨੋ ਤਾਰਿਆਂ ਦੇ ਕ੍ਰੋੜਾਂ ਹੀ ਸਮੂਦਾਇ ਉਸ ਦੇ ਬੂਹੇ ਤੇ ਖੜ੍ਹੇ ਹਨ।
Fareedkot Teekaਨਵੋਂ ਗ੍ਰੈਹੋਂ ਕੇ ਸ੍ਵਰੂਪ ਜਿਸ ਤੇਰੇ ਦਰਬਾਰ ਮੇਂ ਖੜੇ ਰਹਿਤੇ ਹੈਂ॥
Prof. Sahib Singhਕ੍ਰੋੜਾਂ ਹੀ ਨੌ ਗ੍ਰਹਿ ਜਿਸ ਦੇ ਦਰਬਾਰ ਵਿਚ ਖਲੋਤੇ ਹੋਏ ਹਨ,

ਪਦ ਅਰਥ ਠਾਢੇ = ਖਾੜੇ ਹਨ।

SikhNet (Spanish)las nueve estrellas repetidas millones de veces se postran a Tu Puerta,

ਧਰਮ ਕੋਟਿ; ਜਾ ਕੈ ਪ੍ਰਤਿਹਾਰ ॥੨॥

dharam kott; jaa kai pratihaar |2|

Sant Singh KhalsaMillions of Righteous Judges of Dharma are His gate-keepers. ||2||
Manmohan SinghMillions of Righteous Judges are His gate-keepers.
Manmohan Singh (Punjabi)ਕ੍ਰੋੜਾਂ ਹੀ ਧਰਮਰਾਜੇ ਉਸ ਦੇ ਦਰਬਾਨ ਹਨ।
Fareedkot Teekaਧਰਮਰਾਇ ਕ੍ਰੋੜੋਂ ਹੀ ਜਿਸ ਕੇ (ਪ੍ਰਤਿਹਾਰ) ਡੇਉਢੀ ਵਾਲਾ ਹੈ ਵਾ ਦਫਤਰੀ ਹੈ॥੨॥
Prof. Sahib Singhਅਤੇ ਕ੍ਰੋੜਾਂ ਹੀ ਧਰਮ-ਰਾਜ ਜਿਸ ਦੇ ਦਰਬਾਨ ਹਨ ॥੨॥

ਪਦ ਅਰਥ ਪ੍ਰਤਿਹਾਰ = ਦਰਬਾਨ ॥੨॥

SikhNet (Spanish)en donde millones de Dharmarayas hacen guardia. (2)

ਪਵਨ ਕੋਟਿ; ਚਉਬਾਰੇ ਫਿਰਹਿ ॥

pavan kott; chaubaare fireh |

Sant Singh KhalsaMillions of winds blow around Him in the four directions.
Manmohan SinghMillions of winds blow round Him in four directions.
Manmohan Singh (Punjabi)ਕ੍ਰੋੜਾਂ ਹੀ ਹਵਾਵਾਂ ਉਸ ਦੇ ਉਦਾਲੇ ਚੋਹੀ ਪਾਸੀ ਵਗਦੀਆਂ ਹਨ।
Fareedkot Teekaਪਵਨ ਕ੍ਰੋੜੋਂ ਹੀ ਜਿਸ ਕੇ (ਚਉਬਾਰੇ) ਚੌਤਰਫੇ ਫਿਰਤੇ ਹੈਂ॥
Prof. Sahib Singh(ਮੈਂ ਕੇਵਲ ਉਸ ਪ੍ਰਭੂ ਦੇ ਦਰ ਦਾ ਮੰਗਤਾ ਹਾਂ) ਜਿਸ ਦੇ ਚੁਬਾਰੇ ਉੱਤੇ ਕ੍ਰੋੜਾਂ ਹਵਾਵਾਂ ਚੱਲਦੀਆਂ ਹਨ,
SikhNet (Spanish)Millones de vientos soplan por Tus cuatro esquinas,

ਬਾਸਕ ਕੋਟਿ; ਸੇਜ ਬਿਸਥਰਹਿ ॥

baasak kott; sej bisathareh |

Sant Singh KhalsaMillions of serpents prepare His bed.
Manmohan SinghMillions of serpents spread His bedding.
Manmohan Singh (Punjabi)ਕ੍ਰੋੜਾਂ ਹੀ ਸਰਪ ਉਸ ਦਾ ਬਿਸਤਰਾ ਵਛਾਉਂਦੇ ਹਨ।
Fareedkot Teekaਕ੍ਰੋੜੋਂ ਹੀ ਬਾਸਕ ਨਾਗ ਜਿਸ ਕੀ ਸੇਹਜਾ ਕੋ ਬਿਸਥਾਰ ਰਹੇ ਹੈਂ॥
Prof. Sahib Singhਕ੍ਰੋੜਾਂ ਸ਼ੇਸ਼ਨਾਗ ਜਿਸ ਦੀ ਸੇਜ ਵਿਛਾਉਂਦੇ ਹਨ,

ਪਦ ਅਰਥ ਬਾਸਕ = ਸ਼ੇਸ਼ਨਾਗ। ਬਿਸਥਰਹਿ = ਵਿਛਾਉਂਦੇ ਹਨ।

SikhNet (Spanish)millones de serpientes Nagas se esparcen desde Tu aposento y millones de mares cargan Tu agua.

ਸਮੁੰਦ ਕੋਟਿ; ਜਾ ਕੇ ਪਾਨੀਹਾਰ ॥

samund kott; jaa ke paaneehaar |

Sant Singh KhalsaMillions of oceans are His water-carriers.
Manmohan SinghMillions of oceans are whose water-carriers.
Manmohan Singh (Punjabi)ਕ੍ਰੋੜਾਂ ਹੀ ਸਮੁੰਦਰ ਹਨ ਜਿਸ ਦਾ ਪਾਣੀ ਭਰਨ ਵਾਲੇ।
Fareedkot Teekaਕ੍ਰੋੜੋਂ ਹੀ ਸਮੁੰਦ੍ਰ ਜਿਸ ਕੇ (ਪਾਨੀਹਾਰ) ਪਾਨੀ ਭਰਨੇ ਵਾਲੇ ਹੈਂ॥
Prof. Sahib Singhਕ੍ਰੋੜਾਂ ਸਮੁੰਦਰ ਜਿਸ ਦੇ ਪਾਣੀ ਭਰਨ ਵਾਲੇ ਹਨ,

ਪਦ ਅਰਥ ਪਾਨੀਹਾਰ = ਪਾਣੀ ਭਰਨ ਵਾਲੇ।

SikhNet (Spanish)Las dieciocho mil variedades y un millón de veces

ਰੋਮਾਵਲਿ ਕੋਟਿ; ਅਠਾਰਹ ਭਾਰ ॥੩॥

romaaval kott; atthaarah bhaar |3|

Sant Singh KhalsaThe eighteen million loads of vegetation are His Hair. ||3||
Manmohan SinghThe eighteen million loads of vegetation are His hair.
Manmohan Singh (Punjabi)ਬਨਾਸਪਤੀ ਦੇ ਅਠਾਹਰਾ ਕ੍ਰੋੜ ਬੋਝ ਉਸ ਦੇ ਰੋਮ ਹਨ।
Fareedkot Teekaਅਠਾਰਹ ਭਾਰ ਬਨਾਸਪਤੀਆਂ ਕ੍ਰੋੜੋਂ ਹੀ ਜਿਸ ਕੀ ਰੋਮਾਵਲੀ ਹੈਂ॥੩॥
Prof. Sahib Singhਅਤੇ ਬਨਸਪਤੀ ਦੇ ਕ੍ਰੋੜਾਂ ਹੀ ਅਠਾਰਾਂ ਭਾਰ ਜਿਸ ਦੇ ਜਿਸਮ ਦੇ, ਮਾਨੋ, ਰੋਮ ਹਨ ॥੩॥

ਪਦ ਅਰਥ ਰੋਮਾਵਲਿ = ਰੋਮਾਂ ਦੀ ਕਤਾਰ, ਜਿਸਮ ਦੇ ਰੋਮ। ਅਠਾਰਹ ਭਾਰ = ਸਾਰੀ ਬਨਸਪਤੀ ॥੩॥

SikhNet (Spanish)más variedades de vegetación son los poros de Tu Cuerpo. (3)

ਕੋਟਿ ਕਮੇਰ; ਭਰਹਿ ਭੰਡਾਰ ॥

kott kamer; bhareh bhanddaar |

Sant Singh KhalsaMillions of treasurers fill His Treasury.
Manmohan SinghMillions of treasures fill his treasures.
Manmohan Singh (Punjabi)ਕ੍ਰੋੜਾਂ ਹੀ ਖਜਾਨਚੀ ਉਸ ਦੇ ਖਜਾਨੇ ਪਰੀਪੂਰਨ ਕਰ ਰਹੇ ਹਨ।
Fareedkot Teekaਕ੍ਰੋੜੋਂ ਹੀ ਕੁਬੇਰ ਜਿਸ ਕੇ ਭੰਡਾਰ ਕੋ ਭਰਤੇ ਹੈਂ॥
Prof. Sahib Singh(ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਖ਼ਜ਼ਾਨੇ ਕ੍ਰੋੜਾਂ ਹੀ ਕੁਬੇਰ ਦੇਵਤੇ ਭਰਦੇ ਹਨ,

ਪਦ ਅਰਥ ਕਮੇਰ = ਧਨ ਦਾ ਦੇਵਤਾ।

SikhNet (Spanish)Millones de Kuberas son los guardianes de Tus Tesoros

ਕੋਟਿਕ ਲਖਿਮੀ; ਕਰੈ ਸੀਗਾਰ ॥

kottik lakhimee; karai seegaar |

Sant Singh KhalsaMillions of Lakshmis adorn themselves for Him.
Manmohan SinghMillions of Lakshmis decorate themselves to please Him.
Manmohan Singh (Punjabi)ਕ੍ਰੋੜਾਂ ਲਕਸ਼ਮੀਆਂ ਉਸ ਨੂੰ ਪ੍ਰਸੰਨ ਕਰਨ ਲਹੀ ਹਾਰ-ਸ਼ਿੰਗਾਰ ਲਾਉਂਦੀਆਂ ਹਨ।
Fareedkot Teekaਕ੍ਰੋੜੋਂ ਹੀ ਲਖਮੀਆਂ ਜਿਸਕੀਆਂ ਸਿੰਗਾਰ ਕਰ ਰਹੀ ਹੈਂ॥
Prof. Sahib Singhਜਿਸ ਦੇ ਦਰ ਤੇ ਕ੍ਰੋੜਾਂ ਹੀ ਲਛਮੀਆਂ ਸ਼ਿੰਗਾਰ ਕਰ ਰਹੀਆਂ ਹਨ,
SikhNet (Spanish)y millones de Lakshmis se embellecen para Complacerte.

ਕੋਟਿਕ ਪਾਪ ਪੁੰਨ; ਬਹੁ ਹਿਰਹਿ ॥

kottik paap pun; bahu hireh |

Sant Singh KhalsaMany millions of vices and virtues look up to Him.
Manmohan SinghMany Millions of sins and virtues look up to Him.
Manmohan Singh (Punjabi)ਅਨੇਕਾਂ ਹੀ ਕ੍ਰੋੜ ਬਦੀਆਂ ਅਤੇ ਨੇਕੀਆਂ ਉਸ ਵਲ ਤਕਦੀਆਂ ਹਨ।
Fareedkot Teekaਕ੍ਰੋੜੋਂ ਹੀ ਪਾਪ ਔ ਪੁੰਨ ਤੇਰੇ ਹੁਕਮ ਕੀ ਤਰਫ ਬਹੁਲਤਾ ਕਰ (ਹਿਰਹਿ) ਦੇਖ ਰਹੇ ਹੈਂ; ਵਾ ਕ੍ਰੋੜੋਂ ਹੀ ਗ੍ਯਾਨੀ ਹੈਂ, ਜੋ ਬਹੁਤ ਪਾਪ ਪੁੰਨੋਂ ਕੋ ਦੂਰ ਕਰ ਦੇਤੇ ਹੈਂ॥
Prof. Sahib Singhਕ੍ਰੋੜਾਂ ਹੀ ਪਾਪ ਤੇ ਪੁੰਨ ਜਿਸ ਵਲ ਤੱਕ ਰਹੇ ਹਨ (ਕਿ ਸਾਨੂੰ ਆਗਿਆ ਕਰੇ)

ਪਦ ਅਰਥ ਹਿਰਹਿ = ਹੇਰਹਿ, ਤੱਕ ਰਹੇ ਹਨ।

SikhNet (Spanish)Teniendo Tu Visión, millones de actitudes erróneas son lavadas,

ਇੰਦ੍ਰ ਕੋਟਿ; ਜਾ ਕੇ ਸੇਵਾ ਕਰਹਿ ॥੪॥

eindr kott; jaa ke sevaa kareh |4|

Sant Singh KhalsaMillions of Indras serve Him. ||4||
Manmohan SinghMillions of Indras perform whose service.
Manmohan Singh (Punjabi)ਕ੍ਰੋੜਾਂ ਹੀ ਇੰਦ੍ਰ ਜਿਸ ਦੀ ਘਾਲ ਕਮਾਉਂਦੇ ਹਨ।
Fareedkot Teekaਔ ਕ੍ਰੋੜੋਂ ਹੀ ਇੰਦ੍ਰੇ ਹੈਂ ਜਿਸ ਤੇਰੇ ਚਰਨੋਂ ਕੀ ਸੇਵਾ ਕਰ ਰਹੇ ਹੈਂ॥੪॥
Prof. Sahib Singhਅਤੇ ਕ੍ਰੋੜਾਂ ਹੀ ਇੰਦਰ ਦੇਵਤੇ ਜਿਸ ਦੇ ਦਰ ਤੇ ਸੇਵਾ ਕਰ ਰਹੇ ਹਨ ॥੪॥
SikhNet (Spanish)sí, millones de Indras Te sirven y esperan Tu Mandato. (4)

ਛਪਨ ਕੋਟਿ; ਜਾ ਕੈ ਪ੍ਰਤਿਹਾਰ ॥

chhapan kott; jaa kai pratihaar |

Sant Singh KhalsaFifty-six million clouds are His.
Manmohan SinghFifty six millions are whose clouds.
Manmohan Singh (Punjabi)ਛਪੰਜਾ ਕ੍ਰੋੜ ਹਨ, ਜਿਸ ਦੇ ਬੱਦਲ।
Fareedkot Teekaਛਿਵੰਜਾ ਕ੍ਰੋੜ ਜਾਦਵ ਜਿਸ ਕੇ (ਪ੍ਰਤਿਹਾਰ) ਨਜੀਕੀ ਦਾਸ ਹੈ॥
Prof. Sahib Singh(ਮੈਂ ਕੇਵਲ ਉਸ ਗੋਪਾਲ ਦਾ ਜਾਚਕ ਹਾਂ) ਜਿਸ ਦੇ ਦਰ ਤੇ ਛਵੰਜਾ ਕਰੋੜ ਬੱਦਲ ਦਰਬਾਨ ਹਨ,

ਪਦ ਅਰਥ ਛਪਨ ਕੋਟਿ = ਛਵੰਜਾ ਕ੍ਰੋੜ ਮੇਘ ਮਾਲਾ।

SikhNet (Spanish)Cincuenta y seis legiones de nubes se ponen de porteros para hacerte guardia,

ਨਗਰੀ ਨਗਰੀ ਖਿਅਤ ਅਪਾਰ ॥

nagaree nagaree khiat apaar |

Sant Singh KhalsaIn each and every village, His infinite fame has spread.
Manmohan SinghIn very town is His infinite celebrity.
Manmohan Singh (Punjabi)ਹਰ ਸ਼ਹਿਰ ਅੰਦਰ ਉਸ ਦੀ ਬੇਅੰਤ ਕੀਰਤੀ ਹੈ।
Fareedkot Teeka(ਨਗਰੀ ਨਗਰੀ) ਸਰੀਰ ਸਰੀਰ ਪ੍ਰਤਿ (ਅਪਾਰ) ਪਰਮੇਸ੍ਵਰ ਕੀ (ਖਿਅਤ) ਪ੍ਰਗਟਤਾ ਹੈ, ਭਾਵ ਅਪਨੀ ਚੇਤਨਸਤਾ ਕਰ ਚੇਸਟਾ ਕਰਾਵਤਾ ਹੈ॥
Prof. Sahib Singhਤੇ ਜੋ ਥਾਂ ਥਾਂ ਤੇ ਚਮਕ ਰਹੇ ਹਨ;

ਪਦ ਅਰਥ ਖਿਅਤ = ਚਮਕ।

SikhNet (Spanish)ellos truenan y centellean sobre toda la tierra por siempre y sin descanso.

ਲਟ ਛੂਟੀ; ਵਰਤੈ ਬਿਕਰਾਲ ॥

latt chhoottee; varatai bikaraal |

Sant Singh KhalsaWild demons with dishevelled hair move about.
Manmohan SinghWith its loose tresses, the dreadful death works before Him.
Manmohan Singh (Punjabi)ਆਪਣੀਆਂ ਖਿਲਰੀਆਂ ਹੋਈਆਂ ਬੋਦੀਆਂ ਨਾਲ ਭਿਆਨਕ ਮੌਤ ਉਸ ਦੇ ਮੂਹਰੇ ਕੰਮ ਕਰਦੀ ਹੈ।
Fareedkot Teekaਲਟਾਂ ਛੂਟੀ ਹੂਈ ਹੈਂ ਜਿਸ ਕੀ ਐਸੀ ਭ੍ਯਾਨਕ ਰੂਪ ਕਾਲੀ, ਵਾ ਕੁਲਖਮੀ ਜਿਸ ਪਰਮੇਸ੍ਵਰ ਕੀ ਸ੍ਰਿਸ੍ਟੀ ਮੇਂ ਵਰਤ ਰਹੀ ਹੈ॥
Prof. Sahib Singhਕ੍ਰੋੜਾਂ ਹੀ ਕਾਲਕਾ ਕੇਸ ਖੋਲ੍ਹ ਕੇ ਡਰਾਉਣਾ ਰੂਪ ਧਾਰ ਕੇ ਜਿਸ ਦੇ ਦਰ ਤੇ ਮੌਜੂਦ ਹਨ,

ਪਦ ਅਰਥ ਲਟ ਛੂਟੀ = ਲਿਟਾਂ ਖੋਲ੍ਹ ਕੇ। ਬਿਕਰਾਲ = ਡਰਾਉਣੀਆਂ (ਕਾਲੀ ਦੇਵੀਆਂ)।

SikhNet (Spanish)Algunas engreñadas, salvajes como brujas, también Te prestan obediencia,

ਕੋਟਿ ਕਲਾ; ਖੇਲੈ ਗੋਪਾਲ ॥੫॥

kott kalaa; khelai gopaal |5|

Sant Singh KhalsaThe Lord plays in countless ways. ||5||
Manmohan SinghIn millions of ways the Lord plays,
Manmohan Singh (Punjabi)ਕ੍ਰੋੜਾਂ ਹੀ ਤਰੀਕਿਆਂ ਨਾਲ ਸੁਅਮੀ ਖੇਡਦਾ ਹੈ।
Fareedkot Teekaਕ੍ਰੋੜੋਂ ਸ਼ਕਤੀਆਂ ਕੋ ਧਾਰ ਕਰ ਗੋਪਾਲ ਹੀ ਸਰਬ ਰੂਪ ਹੋ ਕਰ ਖੇਲ ਰਹੇ ਹੈਂ॥੫॥
Prof. Sahib Singhਤੇ ਜਿਸ ਗੋਪਾਲ ਦੇ ਦਰ ਤੇ ਕ੍ਰੋੜਾਂ ਸ਼ਕਤੀਆਂ ਖੇਡਾਂ ਕਰ ਰਹੀਆਂ ਹਨ ॥੫॥

ਪਦ ਅਰਥ ਕਲਾ = ਸ਼ਕਤੀਆਂ ॥੫॥

SikhNet (Spanish)sí, millones de Tus Poderes se manifiestan época tras época, ¡oh, Gopal! (5)

ਕੋਟਿ ਜਗ; ਜਾ ਕੈ ਦਰਬਾਰ ॥

kott jag; jaa kai darabaar |

Sant Singh KhalsaMillions of charitable feasts are held in His Court,
Manmohan SinghThere are millions of gratuitous feasts in His court,
Manmohan Singh (Punjabi)ਉਸ ਦੀ ਦਰਗਾਹ ਅੰਦਰ ਕ੍ਰੋੜਾਂ ਹੀ ਸਦਾ-ਵਰਤ ਲਗੇ ਹੋਏ ਹਨ,
Fareedkot Teekaਕ੍ਰੋੜੋਂ (ਜਗ) ਔਤਾਰ ਜਿਸ ਕੇ ਦਰਬਾਰ ਮੇਂ ਖੜੇ ਹੈਂ॥
Prof. Sahib Singh(ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਦਰਬਾਰ ਵਿਚ ਕ੍ਰੋੜਾਂ ਜੱਗ ਹੋ ਰਹੇ ਹਨ,
SikhNet (Spanish)Millones de mundos son Tus Cortes,

ਗੰਧ੍ਰਬ ਕੋਟਿ; ਕਰਹਿ ਜੈਕਾਰ ॥

gandhrab kott; kareh jaikaar |

Sant Singh Khalsaand millions of celestial singers celebrate His victory.
Manmohan Singhand millions of celestial singers hail Him.
Manmohan Singh (Punjabi)ਅਤੇ ਕ੍ਰੋੜਾਂ ਹੀ ਸਵਰਗੀ-ਗਵੱਈਏ ਉਸ ਨੂੰ ਵਾਹ ਵਾਹ ਕਰਦੇ ਹਨ।
Fareedkot Teekaਕ੍ਰੋੜੋਂ ਹੀ ਗੰਧ੍ਰਬ ਜਿਸ ਕੋ (ਜੈਕਾਰ) ਧੁਨੀ ਕਰ ਉਸਤਤਿ ਕਰਤੇ ਹੈਂ॥
Prof. Sahib Singhਤੇ ਕ੍ਰੋੜਾਂ ਗੰਧਰਬ ਜੈ-ਜੈਕਾਰ ਗਾ ਰਹੇ ਹਨ,

ਪਦ ਅਰਥ ਗੰਧ੍ਰਬ = ਦੇਵਤਿਆਂ ਦੇ ਰਾਗੀ।

SikhNet (Spanish)oh Dios y millones de músicos de las cortes de Indra, los Gandharvas,

ਬਿਦਿਆ ਕੋਟਿ; ਸਭੈ ਗੁਨ ਕਹੈ ॥

bidiaa kott; sabhai gun kahai |

Sant Singh KhalsaMillions of sciences all sing His Praises.
Manmohan SinghMyriads of sciences all utter His praise.
Manmohan Singh (Punjabi)ਕ੍ਰੋੜਾਂ ਹੀ ਇਲਮ ਸਮੂਹ ਉਸ ਦਾ ਜੱਸ ਉਚਾਰਦੇ ਹਨ।
Fareedkot Teekaਕ੍ਰੋੜੋਂ ਹੀ ਬਿਦ੍ਯਾ ਜਿਸ ਕੇ ਸਮੂਹ ਗੁਣੋਂ ਕੋ ਬਰਨਨ ਕਰਤੀ ਹੈਂ॥
Prof. Sahib Singhਕ੍ਰੋੜਾਂ ਹੀ ਵਿੱਦਿਆ ਜਿਸ ਦੇ ਬੇਅੰਤ ਗੁਣ ਬਿਆਨ ਕਰ ਰਹੀਆਂ ਹਨ,
SikhNet (Spanish)cantan Tu Victoria. Millones de sabios recitan Tus Virtudes, pero,

ਤਊ ਪਾਰਬ੍ਰਹਮ ਕਾ; ਅੰਤੁ. ਨ ਲਹੈ ॥੬॥

taoo paarabraham kaa; ant. na lahai |6|

Sant Singh KhalsaEven so, the limits of the Supreme Lord God cannot be found. ||6||
Manmohan SinghEven then they can find not the end of the Supreme Lord.
Manmohan Singh (Punjabi)ਤਾਂ ਭੀ ਉਹ ਸ਼ਰੋਮਣੀ ਸਾਹਿਬ ਦੇ ਓੜਕ ਨੂੰ ਨਹੀਂ ਪਾ ਸਕਦੇ।
Fareedkot Teekaਪਰੰਤੂ ਤਾਂ ਵੀ ਹੇ ਪਾਰਬ੍ਰਹਮ ਪਰਮੇਸ੍ਵਰ! ਆਪ ਕੇ ਅੰਤ ਕੋ ਨਹੀਂ ਪਾਵਤੀ ਹੈਂ॥੬॥
Prof. Sahib Singhਪਰ ਫਿਰ ਭੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੀਆਂ ॥੬॥
SikhNet (Spanish)oh Señor Trascendente, no pueden encontrar Tu Extensión. (6)

ਬਾਵਨ ਕੋਟਿ; ਜਾ ਕੈ ਰੋਮਾਵਲੀ ॥

baavan kott; jaa kai romaavalee |

Sant Singh KhalsaRama, with millions of monkeys,
Manmohan SinghIn His one hair are millions of Bawan's incarnations,
Manmohan Singh (Punjabi)ਉਸ ਦੇ ਇਕ ਰੋਮ ਵਿੱਚ ਹਨ ਕ੍ਰੋੜਾਂ ਹੀ ਬਾਵਨ ਦੇ ਅਵਤਾਰ,
Fareedkot Teekaਕ੍ਰੋੜੋਂ ਹੀ ਬਾਵਨ ਅਵਤਾਰ ਜਿਸ ਕੇ ਰੋਮਾਵਲੀ ਅਸਥਾਨ ਹੈਂ; ਵਾ (ਰੋਮਾਵਲੀ) ਰੋਮੋਂ ਕੀ ਪੰਕਤੀ ਭਾਵ ਚੌਰ ਕਰ ਰਹੇ ਹੈਂ॥
Prof. Sahib Singh(ਮੈਂ ਉਸ ਪ੍ਰਭੂ ਦਾ ਜਾਚਕ ਹਾਂ) ਕ੍ਰੋੜਾਂ ਹੀ ਵਾਮਨ ਅਵਤਾਰ ਜਿਸ ਦੇ ਸਰੀਰ ਦੇ, ਮਾਨੋ, ਰੋਮ ਹਨ,

ਪਦ ਅਰਥ ਬਾਵਨ = ਵਾਮਨ ਅਵਤਾਰ।

SikhNet (Spanish)Rama, quien tenía cincuenta manadas de changos

ਰਾਵਨ ਸੈਨਾ; ਜਹ ਤੇ ਛਲੀ ॥

raavan sainaa; jeh te chhalee |

Sant Singh KhalsaConquered Raawan's army.
Manmohan SinghRama who outmaneuvered Rawan's army,
Manmohan Singh (Punjabi)ਰਾਮਚੰਦ੍ਰ, ਜਿਸ ਨੇ ਰਾਵਣ ਦੀ ਫੌਜ ਨੀਤੀ ਨਾਲ ਹਰਾਈ ਸੀ,
Fareedkot Teeka(ਰਾਵਨ) ਰਾਜਾ ਕੀ ਸੈਨਾ ਅਰਥਾਤ ਬਲ ਕੀ (ਸੈਨਾ) ਫੌਜ ਜਿਸ ਬਾਵਨ ਕਰ ਛਲੀ ਗਈ ਹੈ; ਵਾ ਜਿਸ ਰਾਮ ਅਵਤਾਰ ਤੇ ਰਾਵਨ ਕੀ ਸੈਨਾ ਛਲੀ ਗਈ ਹੈ, ਸੋ ਰਾਮ ਅਵਤਾਰ ਭੀ ਜਿਸ ਕੋ ਕ੍ਰੋੜਾਂ ਹੀ ਚੌਰੁ ਕਰ ਰਹੇ ਹੈਂ॥
Prof. Sahib Singhਜਿਸ ਦੇ ਦਰ ਤੇ ਕ੍ਰੋੜਾਂ ਹੀ ਉਹ (ਸ੍ਰੀ ਰਾਮ ਚੰਦਰ ਜੀ) ਹਨ ਜਿਸ ਤੋਂ ਰਾਵਣ ਦੀ ਸੈਨਾ ਹਾਰੀ ਸੀ;

ਪਦ ਅਰਥ ਜਹ ਤੇ = ਜਿਸ ਸ੍ਰੀ ਰਾਮ ਚੰਦਰ ਤੋਂ।

SikhNet (Spanish)y quién venció a las fuerzas malignas

ਸਹਸ ਕੋਟਿ; ਬਹੁ ਕਹਤ ਪੁਰਾਨ ॥

sehas kott; bahu kehat puraan |

Sant Singh KhalsaBillions of Puraanas greatly praise Him;
Manmohan Singhthousand millions of Puranas, which greatly extol Him,
Manmohan Singh (Punjabi)ਹਜਾਰਾ ਹੀ ਕ੍ਰੋੜ ਪੁਰਾਣ ਜੋ ਉਸ ਦੀ ਬਹੁਤ ਹੀ ਪ੍ਰਸੰਸਾ ਕਰਦੇ ਹਨ,
Fareedkot Teekaਜਿਸ ਕੋ ਕ੍ਰੋੜੋਂ ਔ (ਸਹਸ) ਹਜਾਰ, ਭਾਵ ਬਹੁਤੇ ਹੀ ਪੁਰਾਣ ਕਹਤੇ ਹੈਂ॥
Prof. Sahib Singhਜਿਸ ਦੇ ਦਰ ਤੇ ਕ੍ਰੋੜਾਂ ਹੀ ਉਹ (ਕ੍ਰਿਸ਼ਨ ਜੀ) ਹਨ ਜਿਸ ਨੂੰ ਭਾਗਵਤ ਪੁਰਾਣ ਬਿਆਨ ਕਰ ਰਿਹਾ ਹੈ,

ਪਦ ਅਰਥ ਸਹਸ = ਹਜ਼ਾਰਾਂ।

SikhNet (Spanish)de Ravana y millones de Krishnas de los cuáles los Puranas hablan, y quien destruyó el ego de Duryidhan,

ਦੁਰਜੋਧਨ ਕਾ ਮਥਿਆ ਮਾਨੁ ॥੭॥

durajodhan kaa mathiaa maan |7|

Sant Singh KhalsaHe humbled the pride of Duyodhan. ||7||
Manmohan Singhand Krishna, who humbled the pride of Duryodhan.
Manmohan Singh (Punjabi)ਅਤੇ ਕ੍ਰਿਸ਼ਨ, ਜਿਸ ਨੇ ਦਰਯੋਧਨ ਦਾ ਹੰਕਾਰ ਤੋੜਿਆ ਸੀ।
Fareedkot Teekaਕ੍ਰਿਸਨ ਰੂਪ ਹੋ ਕੇ ਜਿਸ ਨੇ ਦੁਰਜੋਧਨ ਕਾ ਮਾਨੁ ਮਰਦਨ ਕੀਆ ਹੈ, ਸੋ ਭੀ ਤੂੰ ਹੈਂ॥੭॥
Prof. Sahib Singhਤੇ ਜਿਸ ਨੇ ਦੁਰਜੋਧਨ ਦਾ ਅਹੰਕਾਰ ਤੋੜਿਆ ਸੀ ॥੭॥

ਪਦ ਅਰਥ ਮਥਿਆ = (ਜਿਸ ਸ੍ਰੀ ਕ੍ਰਿਸ਼ਨ ਜੀ ਨੇ) ਨਾਸ ਕੀਤਾ ॥੭॥

SikhNet (Spanish)cabeza de la tribu mitológica de los Kaurava en el Majabarata, todos ellos están contenidos en Ti. (7)

ਕੰਦ੍ਰਪ ਕੋਟਿ; ਜਾ ਕੈ ਲਵੈ. ਨ ਧਰਹਿ ॥

kandrap kott; jaa kai lavai. na dhareh |

Sant Singh KhalsaMillions of gods of love cannot compete with Him.
Manmohan SinghMillions of cupid can compete with Him not.
Manmohan Singh (Punjabi)ਕ੍ਰੋੜਾਂ ਹੀ ਕਾਮ ਦੇਵ ਉਸ ਦਾ ਮੁਕਾਬਲਾ ਨਹੀਂ ਕਰ ਸਕਦੇ।
Fareedkot Teeka(ਕੰਦ੍ਰਪ) ਕਾਮਦੇਵ ਕ੍ਰੋੜੋਂ ਹੀ ਜਿਸ ਕੇ (ਲਵੈ) ਪਾਸ, ਭਾਵ ਬਰਾਬਰੀ ਕੋ ਨਹੀਂ ਧਾਰਤੇ, ਭਾਵ ਤੂੰ ਅਤੀ ਸੁੰਦ੍ਰ ਹੈਂ॥ ਸੋ ਕਾਮ ਕੈਸਾ ਹੈ?
Prof. Sahib Singh(ਮੈਂ ਉਸ ਤੋਂ ਮੰਗਦਾ ਹਾਂ) ਜਿਸ ਦੀ ਸੁੰਦਰਤਾ ਦੀ ਬਰਾਬਰੀ ਉਹ ਕ੍ਰੋੜਾਂ ਕਾਮਦੇਵ ਭੀ ਨਹੀਂ ਕਰ ਸਕਦੇ,

ਪਦ ਅਰਥ ਕੰਦ੍ਰਪ = ਕਾਮ ਦੇਵਤਾ। ਲਵੈ ਨ ਧਰਹਿ = (ਸੁੰਦਰਤਾ ਦੀ) ਬਰਾਬਰੀ ਨਹੀਂ ਕਰ ਸਕਦੇ।

SikhNet (Spanish)Millones de Kamdevas, que es el dios mitológico del amor,

ਅੰਤਰ ਅੰਤਰਿ ਮਨਸਾ ਹਰਹਿ ॥

antar antar manasaa hareh |

Sant Singh KhalsaHe steals the hearts of mortal beings.
Manmohan SinghHe steals away the man's inmost heart.
Manmohan Singh (Punjabi)ਉਹ ਇਨਸਾਨ ਦੇ ਐਨ ਅੰਦਰਲੇ ਦਿਲ ਨੂੰ ਚੁਰਾ ਲੈਂਦਾ ਹੈ।
Fareedkot Teekaਸਭ ਸਰੀਰੋਂ ਕੇ ਅੰਤਰ ਜੋ (ਮਨਸਾ) ਬੁਧੀ ਹੈ ਤਿਸ ਬੁਧੀ ਕੇ ਅੰਤਰ ਹੋ ਕੇ ਧੀਰਜਾਦੀ ਸੁਭ ਗੁਣੋਂ ਕੋ (ਹਰਹਿ) ਚੁਰਾਇ ਲੇਤਾ ਹੈ॥
Prof. Sahib Singhਜੋ ਨਿੱਤ ਜੀਵਾਂ ਦੇ ਹਿਰਦਿਆਂ ਦੀ ਅੰਦਰਲੀ ਵਾਸ਼ਨਾ ਚੁਰਾਉਂਦੇ ਰਹਿੰਦੇ ਹਨ।

ਪਦ ਅਰਥ ਅੰਤਰ ਅੰਤਰਿ ਮਨਸਾ = ਲੋਕਾਂ ਦੇ ਹਿਰਦਿਆਂ ਦੀ ਅੰਦਰਲੀ ਵਾਸ਼ਨਾ। ਅੰਤਰ = ਅੰਦਰਲਾ, ਹਿਰਦਾ। ਅੰਤਰਿ = ਅੰਦਰ। ਹਰਹਿ = (ਜੋ ਕਾਮਦੇਵ) ਚੁਰਾ ਲੈਂਦੇ ਹਨ।

SikhNet (Spanish)no Te pueden igualar, oh Dios, pues repetidamente fascinas nuestros corazones.

ਕਹਿ ਕਬੀਰ; ਸੁਨਿ ਸਾਰਿਗਪਾਨ ॥

keh kabeer; sun saarigapaan |

Sant Singh KhalsaSays Kabeer, please hear me, O Lord of the World.
Manmohan SinghSays Kabir, hear Thou my supplication, O God, the Lord of the world.
Manmohan Singh (Punjabi)ਕਬੀਰ ਜੀ ਆਖਦੇ ਹਨ, ਹੈ ਸੰਸਾਰ ਦੇ ਸੁਆਮੀ ਵਾਹਿਗੁਰੂ! ਤੂੰ ਮੇਰੀ ਪ੍ਰਾਰਥਨਾ ਸੁਣ।
Fareedkot Teekaਤਾਂ ਤੇ ਸ੍ਰੀ ਕਬੀਰ ਜੀ ਕਹਤੇ ਹੈਂ: ਹੇ (ਸਾਰਿਗਪਾਨ) ਭਗਵਨ!
Prof. Sahib Singhਕਬੀਰ ਆਖਦਾ ਹੈ, ਹੇ ਧਨਖਧਾਰੀ ਪ੍ਰਭੂ! (ਮੇਰ ਬੇਨਤੀ) ਸੁਣ,
SikhNet (Spanish)Dice Kabir, escúchame oh mi Señor,

ਦੇਹਿ ਅਭੈ ਪਦੁ; ਮਾਂਗਉ ਦਾਨ ॥੮॥੨॥੧੮॥੨੦॥

dehi abhai pad; maangau daan |8|2|18|20|

Sant Singh KhalsaI beg for the blessing of fearless dignity. ||8||2||18||20||
Manmohan SinghI ask this boon of Thee, bless Thou me with the fearless dignity.
Manmohan Singh (Punjabi)ਮੈਂ ਤੇਰੇ ਕੋਲੋ ਇਹ ਦਾਤ ਮੰਗਦਾ ਹਾ, ਤੂੰ ਮੈਨੂੰ ਭੈ-ਰਹਿਤ ਪਦਵੀ ਪ੍ਰਦਾਨ ਕਰ।
Fareedkot Teekaਮੁਝ ਕੋ ਅਭੈ ਪਦ ਕਾ ਦਾਨ ਬਖਸੀਏ ਏਹੀ ਮਾਂਗਤਾ ਹੂੰ, ਭਾਵ ਮੋਖ ਪਦ ਦੀਜੀਏ॥੮॥੨॥੧੮॥੨੦॥
Prof. Sahib Singhਮੈਨੂੰ ਉਹ ਆਤਮਕ ਅਵਸਥਾ ਬਖ਼ਸ਼ ਜਿੱਥੇ ਮੈਨੂੰ ਕੋਈ ਕਿਸੇ (ਦੇਵੀ ਦੇਵਤੇ) ਦਾ ਡਰ ਨਾਹ ਰਹੇ, (ਬੱਸ) ਮੈਂ ਇਹੀ ਦਾਨ ਮੰਗਦਾ ਹੈ ॥੮॥੨॥੧੮॥੨੦॥
SikhNet (Spanish)sólo pido de Ti que me bendigas con un estado en donde pueda vivir sin miedo. (8-2-18-20)

Open this shabad (34 lines, Angs 1162-1163) →

Shabad Bhagat Namdev Ji Raag Bhairao

ਭੈਰਉ ਬਾਣੀ ਨਾਮਦੇਉ ਜੀਉ ਕੀ ਘਰੁ ੧ ॥

bhairau baanee naamadeo jeeo kee ghar 1 |

Sant Singh KhalsaBhairao, The Word Of Naam Dayv Jee, First House:
Manmohan SinghBhairo Hymns of Nam Dev Ji.
Manmohan Singh (Punjabi)ਭੈਰਉ ਨਾਮਦੇਵ ਜੀ ਦੇ ਸ਼ਬਦ।
Prof. Sahib Singhਰਾਗ ਭੈਰਉ, ਘਰ ੧ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Rag Bhairo, Palabras de Nam Dev yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਰੇ ਜਿਹਬਾ; ਕਰਉ ਸਤ ਖੰਡ ॥

re jihabaa; krau sat khandd |

Sant Singh KhalsaO my tongue, I will cut you into a hundred pieces,
Manmohan SinghO tongue I will cut thee up into hundred bits,
Manmohan Singh (Punjabi)ਹੇ ਜੀਭੇ! ਮੈਂ ਤੇਰੇ ਸੋ ਟੋਟੇ ਕਰ ਦੇਵਾਗਾਂ,
Fareedkot Teekaਹੇ ਜੇਹਵੇ! ਤੌ ਤੇਰਾ (ਸਤਖੰਡ) ਸੌ ਟੁਕੜਾ ਕਰ ਦੇਵੋਂਗਾ॥
Prof. Sahib Singhਹੇ ਭਾਈ! ਮੈਂ ਇਸ (ਜੀਭ) ਦੇ ਸੌ ਟੋਟੇ ਕਰ ਦਿਆਂ,

ਪਦ ਅਰਥ ਰੇ = ਹੇ ਭਾਈ! ਸਤ = ਸੌ। ਖੰਡ = ਟੋਟੇ। ਕਰਉ = ਮੈਂ ਕਰ ਦਿਆਂ।

SikhNet (Spanish)Oh lengua, te cortaría en mil pedazos

ਜਾਮਿ. ਨ ਉਚਰਸਿ; ਸ੍ਰੀ ਗੋਬਿੰਦ ॥੧॥

jaam. na ucharas; sree gobind |1|

Sant Singh Khalsaif you do not chant the Name of the Lord. ||1||
Manmohan Singhif thou recite not the Lord God's Name.
Manmohan Singh (Punjabi)ਜੇਕਰ ਤੂੰ ਮਹਾਰਾਜ ਸੁਆਮੀ ਦੇ ਨਾਮ ਨੂੰ ਉਚਾਰਨ ਨਹੀਂ ਕਰਦੀ।
Fareedkot Teeka(ਜਾਮਿ) ਜੇਕਰ ਤੂੰ ਸ੍ਰੀ ਗੋਬਿੰਦ ਕੇ ਨਾਮ ਕੋ ਨਾ (ਉਚਰਸਿ) ਉਚਾਰਨ ਕਰੇਗੀ॥੧॥
Prof. Sahib Singhਜੇ ਹੁਣ ਕਦੇ ਮੇਰੀ ਜੀਭ ਪ੍ਰਭੂ ਦਾ ਨਾਮ ਨਾ ਜਪੇ। (ਭਾਵ, ਮੇਰੀ ਜੀਭ ਇਸ ਤਰ੍ਹਾਂ ਨਾਮ ਦੇ ਰੰਗ ਵਿਚ ਰੰਗੀ ਗਈ ਹੈ ਕਿ ਮੈਨੂੰ ਹੁਣ ਯਕੀਨ ਹੈ ਇਹ ਕਦੇ ਨਾਮ ਨੂੰ ਨਹੀਂ ਵਿਸਾਰੇਗੀ) ॥੧॥

ਪਦ ਅਰਥ ਜਾਮਿ = ਜਦੋਂ ॥੧॥

SikhNet (Spanish)si no recitaras el Naam, el Nombre del Señor. (1)

ਰੰਗੀ ਲੇ ਜਿਹਬਾ; ਹਰਿ ਕੈ ਨਾਇ ॥

rangee le jihabaa; har kai naae |

Sant Singh KhalsaO my tongue, be imbued with the Lord's Name.
Manmohan SinghO my tongue, be thou imbued with the Lord's Name.
Manmohan Singh (Punjabi)ਹੇ ਮੇਰੀ ਜੀਭੈ! ਤੂੰ ਹਰੀ ਦੇ ਨਾਮ ਨਾਲ ਰੰਗੀਜਿਆ ਜਾ।
Fareedkot Teekaਹੇ ਜਿਹਵਾ! ਹਰੀ ਰੰਗੀਲੇ ਕੇ ਨਾਮ ਕੋ ਜਪੁ॥☬ਕੈਸੇ?
Prof. Sahib Singhਮੈਂ ਆਪਣੀ ਜੀਭ ਨੂੰ ਪਰਮਾਤਮਾ ਦੇ ਨਾਮ ਵਿਚ ਰੰਗ ਲਿਆ ਹੈ,

ਪਦ ਅਰਥ ਰੰਗੀ ਲੇ = ਮੈਂ ਰੰਗ ਲਈ ਹੈ। ਨਾਇ = ਨਾਮ ਵਿਚ।

SikhNet (Spanish)Imbúyete entonces en Él,

ਸੁਰੰਗ ਰੰਗੀਲੇ; ਹਰਿ ਹਰਿ ਧਿਆਇ ॥੧॥ ਰਹਾਉ ॥

surang rangeele; har har dhiaae |1| rahaau |

Sant Singh KhalsaMeditate on the Name of the Lord, Har, Har, and imbue yourself with this most excellent color. ||1||Pause||
Manmohan SinghMeditating on the Lord God, be thou dyed with the good dye. Pause.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਤੂੰ ਚੰਗੇ ਰੰਗ ਨਾਲ ਰੰਗੀ ਜਾ। ਠਹਿਰਾਉ।
Fareedkot Teeka(ਸੁਰੰਗ) ਸ੍ਰੇਸ਼ਟ ਪ੍ਰੇਮ ਕਰ ਤਿਸ ਰੰਗੀਲੇ ਹਰੀ ਕੋ ਮਨ ਬਾਣੀ ਕਰ ਧ੍ਯਾਵਣਾ ਕਰੁ॥੧॥ ਰਹਾਉ॥
Prof. Sahib Singhਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਮੈਂ ਇਸ ਨੂੰ ਸੋਹਣੇ ਰੰਗ ਵਿਚ ਰੰਗ ਲਿਆ ਹੈ ॥੧॥ ਰਹਾਉ ॥

ਪਦ ਅਰਥ ਸੁਰੰਗ = ਸੋਹਣੇ ਰੰਗ ਨਾਲ ॥੧॥ ਰਹਾਉ ॥

SikhNet (Spanish)recita con Amor sólo el Nombre de Tu Bello Dios. (1-Pausa)

ਮਿਥਿਆ ਜਿਹਬਾ; ਅਵਰੇਂ ਕਾਮ ॥

mithiaa jihabaa; avaren kaam |

Sant Singh KhalsaO my tongue, other occupations are false.
Manmohan SinghFalse, O my tongue, are other occupations.
Manmohan Singh (Punjabi)ਕੂੜੇ ਹਨ ਹੇ ਮੇਰੀ ਜੀਭੇ ਹੋਰ ਕਾਰਵਿਹਾਰ।
Fareedkot Teekaਵਹੁ ਜਿਹਵਾ (ਮਿਥਿਆ) ਬ੍ਯਰਥ ਹੈ, ਜੋ ਔਰ ਕਾਮ ਮੇਂ ਲਗੀ ਹੂਈ ਹੈ॥
Prof. Sahib Singhਹੋਰ ਹੋਰ ਆਹਰਾਂ ਵਿਚ ਲੱਗੀ ਹੋਈ ਜੀਭ ਵਿਅਰਥ ਹੈ,

ਪਦ ਅਰਥ ਮਿਥਿਆ = ਵਿਅਰਥ।

SikhNet (Spanish)Oh labios míos, todo lo demás es sólo ilusión.

ਨਿਰਬਾਣ ਪਦੁ; ਇਕੁ ਹਰਿ ਕੋ ਨਾਮੁ ॥੨॥

nirabaan pad; ik har ko naam |2|

Sant Singh KhalsaThe state of Nirvaanaa comes only through the Lord's Name. ||2||
Manmohan SinghThe Imperishable rank is obtained through the Lord's Name alone.
Manmohan Singh (Punjabi)ਅਬਿਨਾਸ਼ੀ ਮਰਤਬਾ ਕੇਵਲ ਸਾਈਂ ਦੇ ਨਾਮ ਰਾਹੀਂ ਹੀ ਪਰਾਪਤ ਹੁੰਦਾ ਹੈ।
Fareedkot Teeka(ਨਿਰਬਾਣ) ਪਦੁ ਕੇ ਦੇਣੇ ਵਾਲਾ ਇਕੁ ਹਰੀ ਕਾ ਨਾਮੁ ਹੈ॥੨॥
Prof. Sahib Singh(ਕਿਉਂਕਿ) ਪਰਮਾਤਮਾ ਦਾ ਨਾਮ ਹੀ ਵਾਸ਼ਨਾ-ਰਹਿਤ ਅਵਸਥਾ ਪੈਦਾ ਕਰਦਾ ਹੈ (ਹੋਰ ਹੋਰ ਆਹਰ ਸਗੋਂ ਵਾਸ਼ਨਾ ਪੈਦਾ ਕਰਦੇ ਹਨ) ॥੨॥

ਪਦ ਅਰਥ ਨਿਰਬਾਣ = ਵਾਸ਼ਨਾ-ਰਹਿਤ ॥੨॥

SikhNet (Spanish)El Nombre de Dios es Lo Único que nos puede llevar al Nirvana. (2)

ਅਸੰਖ ਕੋਟਿ; ਅਨ ਪੂਜਾ ਕਰੀ ॥

asankh kott; an poojaa karee |

Sant Singh KhalsaThe performance of countless millions of other devotions
Manmohan SinghThe performance of countless millions of other worships,
Manmohan Singh (Punjabi)ਅਣਗਿਣਤ ਕ੍ਰੋੜਾਂ ਹੋਰ ਉਪਸ਼ਨਾਵਾਂ ਦਾ ਕਰਨਾ,
Fareedkot Teeka(ਅਸੰਖ ਕੋਟਿ) ਅਸੰਖ੍ਯਾਤ ਪ੍ਰਕਾਰ ਕੀ ਅੰਨ ਦੇਵਤਾ ਕੀ ਪੂਜਾ ਕਰੀ ਹੂਈ॥
Prof. Sahib Singhਜੇ ਮੈਂ ਕ੍ਰੋੜਾਂ ਅਸੰਖਾਂ ਹੋਰ ਹੋਰ (ਦੇਵਤਿਆਂ ਦੀ) ਪੂਜਾ ਕਰਾਂ,

ਪਦ ਅਰਥ ਅਨ ਪੂਜਾ = ਹੋਰ ਹੋਰ (ਦੇਵਤਿਆਂ ਦੀ) ਪੂਜਾ।

SikhNet (Spanish)Aún si uno alaba a Dios de mil formas,

ਏਕ. ਨ ਪੂਜਸਿ; ਨਾਮੈ ਹਰੀ ॥੩॥

ek. na poojas; naamai haree |3|

Sant Singh Khalsais not equal to even one devotion to the Name of the Lord. ||3||
Manmohan Singhequal not the meditation of the one Lord's Name.
Manmohan Singh (Punjabi)ਇਕ ਪ੍ਰਭੂ ਦੇ ਨਾਮ ਦੇ ਸਿਮਰਨ ਕਰਨ ਦੇ ਤੁਲ ਨਹੀਂ।
Fareedkot Teekaਇਕ ਹਰੀ ਕੇ ਨਾਮ ਕੇ ਸਦਰਸ ਨਹੀਂ ਪੁਜਤੀ, ਭਾਵ ਨਾਮ ਕਾ ਮਹਾਤਮ ਅਧਕ ਹੈ॥੩॥
Prof. Sahib Singhਤਾਂ ਭੀ ਉਹ (ਸਾਰੀਆਂ ਮਿਲ ਕੇ) ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀਆਂ ॥੩॥

ਪਦ ਅਰਥ ਨਾਮੈ = ਨਾਮ ਦੇ ਨਾਲ ॥੩॥

SikhNet (Spanish)esto no iguala al Nombre de Dios. (3)

ਪ੍ਰਣਵੈ ਨਾਮਦੇਉ; ਇਹੁ ਕਰਣਾ ॥

pranavai naamadeo; ihu karanaa |

Sant Singh KhalsaPrays Naam Dayv, this is my occupation.
Manmohan SinghPrays Nam Dev, thy task is to continue recite the Name.
Manmohan Singh (Punjabi)ਨਾਮ ਦੇਵ ਬਿਨੇ ਕਰਦਾ ਹੈ, ਇਹ ਹੈ ਤੇਰਾ ਕੰਮ ਕਿ ਤੂੰ ਨਾਮ ਦਾ ਉਚਾਰਨ ਕਰਦਾ ਰਹੁ।
Fareedkot Teekaਸ੍ਰੀ ਨਾਮਦੇਵ ਜੀ ਬੇਨਤੀ ਕਰਤੇ ਹੈਂ: ਕਿ ਹੇ ਭਗਵੰਤ! ਮੇਰੇ ਪਰ ਇਹ ਕ੍ਰਿਪਾ ਕਰ॥
Prof. Sahib Singhਨਾਮਦੇਵ ਬੇਨਤੀ ਕਰਦਾ ਹੈ-(ਮੇਰੀ ਜੀਭ ਲਈ) ਇਹੀ ਕੰਮ ਕਰਨ-ਜੋਗ ਹੈ,

ਪਦ ਅਰਥ ਕਰਣਾ = ਕਰਨ-ਯੋਗ ਕੰਮ।

SikhNet (Spanish)Reza Nam D Dv, oh labios míos,

ਅਨੰਤ ਰੂਪ ਤੇਰੇ; ਨਾਰਾਇਣਾ ॥੪॥੧॥

anant roop tere; naaraaeinaa |4|1|

Sant Singh KhalsaO Lord, Your Forms are endless. ||4||1||
Manmohan SinghO Lord, endless are Thine forms.
Manmohan Singh (Punjabi)ਹੇ ਸਾਈਂ! ਅੰਤ-ਰਤਿਹ ਹਨ ਤੇਰੇ ਸਰੂਪ।
Fareedkot Teekaਕਿ ਇਹ ਅਨੰਤ ਰੂਪ ਜੀਵ, ਹੇ ਨਾਰਾਇਣ! ਤੇਰੇ ਹੀ ਸਰੂਪ ਕੋ ਦੇਖੋਂ॥੪॥੧॥
Prof. Sahib Singh(ਕਿ ਪ੍ਰਭੂ ਦੇ ਗੁਣ ਗਾਏ ਤੇ ਆਖੇ-) 'ਹੇ ਨਾਰਾਇਣ! ਤੇਰੇ ਬੇਅੰਤ ਰੂਪ ਹਨ' ॥੪॥੧॥

* ਸ਼ਬਦ ਦਾ ਭਾਵ: ਕੇਵਲ ਇਕ ਪਰਮਾਤਮਾ ਦਾ ਨਾਮ ਸਿਮਰੋ। ਹੋਰ ਕ੍ਰੋੜਾਂ ਦੇਵਤਿਆਂ ਦੀ ਪੂਜਾ ਪ੍ਰਭੂ-ਯਾਦ ਦੀ ਬਰਾਬਰੀ ਨਹੀਂ ਕਰ ਸਕਦੀ। ਭਗਤ-ਬਾਣੀ ਦੇ ਵਿਰੋਧੀ ਸੱਜਣ ਇਸ ਸ਼ਬਦ ਬਾਰੇ ਇਉਂ ਲਿਖਦੇ ਹਨ-'ਉਕਤ ਰਚਨਾ ਤੋਂ ਇਉਂ ਪਰਗਟ ਹੁੰਦਾ ਹੈ ਕਿ ਇਹ ਨਿਰਗੁਣ ਸਰੂਪ ਵਿਆਪਕ ਪ੍ਰਭੂ ਦੀ ਉਪਾਸਨਾ ਤੇ ਭਗਤੀ ਹੈ। ਅਸਲੋਂ ਹੈ ਇਹ ਵੇਦਾਂਤ ਮਤ।' ਹਰ ਹਾਲਤ ਵਿਚ ਵਿਰੋਧਤਾ ਕਰਨ ਦਾ ਫ਼ੈਸਲਾ ਕੀਤਾ ਹੋਇਆ ਪਰਤੀਤ ਹੁੰਦਾ ਹੈ।

SikhNet (Spanish)en verdad lo único que tiene Valor es reconocer y cantar las Manifestaciones Infinitas de Dios. (4-1)

Open this shabad →

Shabad Bhagat Namdev Ji Raag Bhairao

ਪਰ ਧਨ ਪਰ ਦਾਰਾ; ਪਰਹਰੀ ॥

par dhan par daaraa; paraharee |

Sant Singh KhalsaOne who stays away from others' wealth and others' spouses
Manmohan SinghHe, who forsakes another's wealth and another's woman,
Manmohan Singh (Punjabi)ਜੋ ਪਰਾਈ ਦੌਲਤ ਅਤੇ ਪਰਾਈ ਇਸਤਰੀ ਨੂੰ ਤਿਆਗ ਦਿੰਦਾ ਹੈ,
Fareedkot Teekaਪਰਾਯਾ ਧਨੁ ਔ ਪਰਾਈ ਇਸਤ੍ਰੀ ਜਿਸ ਨੇ ਤ੍ਯਾਗੀ ਹੈ॥
Prof. Sahib Singh(ਨਾਰਾਇਣ ਦਾ ਭਜਨ ਕਰ ਕੇ) ਜਿਸ ਮਨੁੱਖ ਨੇ ਪਰਾਏ ਧਨ ਤੇ ਪਰਾਈ ਇਸਤ੍ਰੀ ਦਾ ਤਿਆਗ ਕੀਤਾ ਹੈ,

ਪਦ ਅਰਥ ਦਾਰਾ = ਇਸਤ੍ਰੀ। ਪਰਹਰੀ = ਤਿਆਗ ਦਿੱਤੀ ਹੈ।

SikhNet (Spanish)Aquél que no envidia las riquezas o la mujer del otro,

ਤਾ ਕੈ ਨਿਕਟਿ ਬਸੈ; ਨਰਹਰੀ ॥੧॥

taa kai nikatt basai; naraharee |1|

Sant Singh Khalsa- the Lord abides near that person. ||1||
Manmohan Singhnear him abides my Lord, the Man-Lion.
Manmohan Singh (Punjabi)ਮਨੁਸ਼-ਸ਼ੋਰ-ਸਰੂਪ ਮੇਰਾ ਸਾਈਂ ਉਸ ਦੇ ਨੇੜੇ ਹੀ ਵਸਦਾ ਹੈ।
Fareedkot Teekaਤਿਨ ਕੇ (ਨਰਹਰੀ) ਹੇ ਭਗਵਨ! ਤੂੰ ਸਮੀਪ ਬਸਤਾ ਹੈਂ॥੧॥
Prof. Sahib Singhਪਰਮਾਤਮਾ ਉਸ ਦੇ ਅੰਗ-ਸੰਗ ਵੱਸਦਾ ਹੈ ॥੧॥

ਪਦ ਅਰਥ ਨਿਕਟਿ = ਨੇੜੇ। ਨਰਹਰੀ = ਪਰਮਾਤਮਾ ॥੧॥

SikhNet (Spanish)cerca de él está Dios, el Hombre- León. (1)

ਜੋ. ਨ ਭਜੰਤੇ; ਨਾਰਾਇਣਾ ॥

jo. na bhajante; naaraaeinaa |

Sant Singh KhalsaThose who do not meditate and vibrate on the Lord
Manmohan SinghThey, who meditate not on their Lord;
Manmohan Singh (Punjabi)ਜੋ ਆਪਣੇ ਸਾਹਿਬ ਦਾ ਸਿਮਰਨ ਨਹੀਂ ਕਰਦੇ,
Fareedkot Teekaਹੇ ਨਰਾਇਣ! ਜੋ ਪੁਰਸ ਤੇਰੇ ਨਾਮ ਕੋ ਨਹੀਂ ਜਪਤੇ ਹੈਂ॥
Prof. Sahib Singhਜੋ ਮਨੁੱਖ ਪਰਮਾਤਮਾ ਦਾ ਭਜਨ ਨਹੀਂ ਕਰਦੇ,
SikhNet (Spanish)No quisiera tener que ver o estar cerca de aquéllos

ਤਿਨ ਕਾ ਮੈ; ਨ ਕਰਉ ਦਰਸਨਾ ॥੧॥ ਰਹਾਉ ॥

tin kaa mai; na krau darasanaa |1| rahaau |

Sant Singh Khalsa- I do not even want to see them. ||1||Pause||
Manmohan SinghI like not to have their sight. Pause.
Manmohan Singh (Punjabi)ਉਹਨਾਂ ਦਾ ਦੀਦਾਰ ਮੈਂ ਕਰਨਾ ਨਹੀਂ ਚਾਹੁੰਦਾ। ਠਹਿਰਾਉ।
Fareedkot Teekaਤਿਨ ਕਾ ਦਰਸਨੁ ਮੈਂ ਨਾ ਕਰੋਂ॥੧॥ ਰਹਾਉ ॥
Prof. Sahib Singhਮੈਂ ਉਹਨਾਂ ਦਾ ਦਰਸ਼ਨ ਨਹੀਂ ਕਰਦਾ (ਭਾਵ, ਮੈਂ ਉਹਨਾਂ ਦੀ ਬੈਠਕ ਨਹੀਂ ਬੈਠਦਾ, ਮੈਂ ਉਹਨਾਂ ਨਾਲ ਬਹਿਣ-ਖਲੋਣ ਨਹੀਂ ਰੱਖਦਾ) ॥੧॥ ਰਹਾਉ ॥
SikhNet (Spanish)que no contemplan a su Señor, el Dios. (1-Pausa)

ਜਿਨ ਕੈ ਭੀਤਰਿ; ਹੈ ਅੰਤਰਾ ॥

jin kai bheetar; hai antaraa |

Sant Singh KhalsaThose whose inner beings are not in harmony with the Lord,
Manmohan SinghIn the mind of whom is the separation from the Lord;
Manmohan Singh (Punjabi)ਉਹ ਜਿਨ੍ਹਾਂ ਦੇ ਅੰਦਰ ਸੁਆਮੀ ਤੋਂ ਵਿਤਕਰਾ ਹੈ,
Fareedkot Teekaਜਿਸ ਕੀ ਬੁਧੀ ਮੇਂ (ਅੰਤਰਾ) ਭੇਦੁ ਹੈ॥
Prof. Sahib Singh(ਪਰ) ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਨਾਲੋਂ ਵਿੱਥ ਹੈ,

ਪਦ ਅਰਥ ਭੀਤਰਿ = ਅੰਦਰ, ਮਨ ਵਿਚ। ਅੰਤਰਾ = (ਪਰਮਾਤਮਾ ਨਾਲੋਂ) ਵਿੱਥ।

SikhNet (Spanish)Quienes entre ellos y Dios esta la partición de la duda,

ਜੈਸੇ ਪਸੁ; ਤੈਸੇ ਓਇ ਨਰਾ ॥੨॥

jaise pas; taise oe naraa |2|

Sant Singh Khalsaare nothing more than beasts. ||2||
Manmohan Singhsuch men are like the beasts.
Manmohan Singh (Punjabi)ਉਹੋ ਜੇਹੇ ਮਨੁੱਖ ਡੰਗਰ ਸਮਾਨ ਹਨ।
Fareedkot Teekaਜੈਸੇ ਪਸੂ ਹੈਂ ਵੈਸੇ ਹੀ ਵਹੁ ਪੁਰਸ ਹੈਂ॥੩॥
Prof. Sahib Singhਉਹ ਮਨੁੱਖ ਪਸ਼ੂਆਂ ਵਰਗੇ ਹੀ ਹਨ ॥੨॥
SikhNet (Spanish)no son humanos sino cuadrúpedos. (2)

ਪ੍ਰਣਵਤਿ ਨਾਮਦੇਉ; ਨਾਕਹਿ ਬਿਨਾ ॥

pranavat naamadeo; naakeh binaa |

Sant Singh KhalsaPrays Naam Dayv, a man without a nose
Manmohan SinghSupplicates Nam Dev, a man without the nose,
Manmohan Singh (Punjabi)ਨਾਮਦੇਵ ਬੇਨਤੀ ਕਰਦਾ ਹੈ ਕਿ ਨੱਕ ਦੇ ਬਗੈਰ,
Fareedkot Teekaਨਾਮਦੇਵ ਜੀ ਕਹਤੇ ਹੈਂ: ਜੈਸੇ ਕੋਈ ਪੁਰਸ ਨਾਕਹਿ ਬਿਨਾਂ ਨਾਕ ਕਟਾ ਹੂਆ ਹੈ॥
Prof. Sahib Singhਨਾਮਦੇਵ ਬੇਨਤੀ ਕਰਦਾ ਹੈ- ਨੱਕ ਤੋਂ ਬਿਨਾ-

ਪਦ ਅਰਥ ਨਾਕਹਿ ਬਿਨਾ = ਨੱਕ ਤੋਂ ਬਿਨਾ।

SikhNet (Spanish)Reza Nam Dev, sin el Naam, el Nombre del Señor, el ser humano no obtiene honor,

ਨਾ ਸੋਹੈ; ਬਤੀਸ ਲਖਨਾ ॥੩॥੨॥

naa sohai; batees lakhanaa |3|2|

Sant Singh Khalsadoes not look handsome, even if he has the thirty-two beauty marks. ||3||2||
Manmohan Singhdoes not look right even if he may have other thirty two beauteous marks.
Manmohan Singh (Punjabi)ਇਨਸਾਨ ਚੰਗਾ ਨਹੀਂ ਲਗਦਾ, ਭਾਵੇਂ ਉਸ ਕੋਲ ਬੱਤੀ ਹੋਰ ਸੁੰਦਰ ਲਛਣ ਹੋਣ।
Fareedkot Teekaਕੋਈ ਪੁਰਸ ਬਤੀਸ ਲਖਣੋਂ ਵਾਲਾ ਭੀ ਹੋਵੈ ਵਹੁ ਪੁਰਸ ਸੋਭਾ ਨਹੀਂ ਪਾਉਤਾ, ਤੈਸੇ ਹੀ ਭੇਦ ਬੁਧੀ ਵਾਲਾ ਪੁਰਸ ਸੋਭਾ ਨਹੀਂ ਪਾਵਤਾ ਹੈ॥੩॥੨॥☬ਨਾਮਦੇਵ ਜੀ ਕੇ ਪ੍ਰਮਾਣ ਕਰ ਪ੍ਰੇਮ ਕੀ ਪ੍ਰਧਾਨਤਾ ਕਹਿ ਕਰ ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਜੀ ਕੋ ਸੁਨਾਵਤੇ ਹੈਂ:
Prof. Sahib Singhਮਨੁੱਖ ਵਿਚ ਸੁੰਦਰਤਾ ਦੇ ਭਾਵੇਂ ਬੱਤੀ ਦੇ ਬੱਤੀ ਹੀ ਲੱਛਣ ਹੋਣ, ਪਰ ਜੇ ਉਸ ਦਾ ਨੱਕ ਨਾਹ ਹੋਵੇ ਤਾਂ ਉਹ ਸੁਹਣਾ ਨਹੀਂ ਲੱਗਦਾ (ਤਿਵੇਂ, ਹੋਰ ਸਾਰੇ ਗੁਣ ਹੋਣ, ਧਨ ਆਦਿਕ ਭੀ ਹੋਵੇ, ਜੇ ਨਾਮ ਨਹੀਂ ਸਿਮਰਦਾ ਤਾਂ ਕਿਸੇ ਕੰਮ ਦਾ ਨਹੀਂ) ॥੩॥੨॥

ਪਦ ਅਰਥ ਬਤੀਸ ਲਖਨਾ = ਬੱਤੀ ਲੱਛਣਾਂ ਵਾਲਾ, ਉਹ ਮਨੁੱਖ ਜਿਸ ਵਿਚ ਸੁੰਦਰਤਾ ਦੇ ਬੱਤੀ ਹੀ ਲੱਛਣ ਮਿਲਦੇ ਹੋਣ ॥੩॥੨॥

* ਸ਼ਬਦ ਦਾ ਭਾਵ: ਸਿਮਰਨ ਤੋਂ ਵਾਂਜੇ ਹੋਏ ਬੰਦੇ ਪਸ਼ੂ-ਸਮਾਨ ਹਨ। ਉਹਨਾਂ ਦਾ ਸੰਗ ਨਹੀਂ ਕਰਨਾ ਚਾਹੀਦਾ।

SikhNet (Spanish)aún si está decorado y envestido de los atributos del reconocimiento humano. (3-2)

Open this shabad →

Shabad Bhagat Namdev Ji Raag Bhairao continues on Ang 1164

ਦੂਧੁ ਕਟੋਰੈ. ਗਡਵੈ ਪਾਨੀ ॥

doodh kattorai. gaddavai paanee |

Sant Singh KhalsaNaam Dayv milked the brown cow,
Manmohan SinghA cup of milk and a jug of water is brought,
Manmohan Singh (Punjabi)ਇਕ ਕੌਲ ਦੁਧ ਦਾ ਅਤੇ ਇਕ ਗੜਵਾ ਪਾਣੀ ਦਾ ਲੈ ਆਇਆ,
Fareedkot Teekaਫਿਰ ਕਟੋਰੇ ਮੇਂ ਦੂਧ ਔਰ ਗਡਵੇ ਮੇਂ ਜਲ ਪਾਇ ਲੀਆ॥
Prof. Sahib Singh(ਹੇ ਗੋਬਿੰਦ ਰਾਇ! ਤੇਰੇ ਸੇਵਕ ਨਾਮੇ ਨੇ) ਗੜਵੇ ਵਿਚ ਪਾਣੀ ਪਾਇਆ ਹੈ ਤੇ ਕਟੋਰੇ ਵਿਚ ਦੁੱਧ ਪਾਇਆ ਹੈ

ਪਦ ਅਰਥ ਕਟੋਰੈ = ਕਟੋਰੇ ਵਿਚ। ਗਡਵੈ = ਗਡਵੇ ਵਿਚ।

SikhNet (Spanish)Con agua en el vaso y la copa llena de leche ordeñada de la vaca café,

ਕਪਲ ਗਾਇ; ਨਾਮੈ ਦੁਹਿ ਆਨੀ ॥੧॥

kapal gaae; naamai duhi aanee |1|

Sant Singh KhalsaAnd brought a cup of milk and a jug of water to his family god. ||1||
Manmohan Singhby Nam Dev, having milked the brown cow.
Manmohan Singh (Punjabi)ਨਾਮਦੇਵ, ਬੂਰੀ ਗਊ ਨੂੰ ਚੋ ਕੇ।
Fareedkot Teekaਨਾਮਦੇਵ ਜੀ ਨੇ ਠਾਕੁਰ ਜੀ ਕੇ ਭੋਗ ਹੇਤ ਕਪਲਾ ਗਊ (ਦੁਹਿ) ਚੋਇ ਲ੍ਯਾਂਦੀ॥੧॥
Prof. Sahib Singhਨਾਮੇ ਨੇ ਗੋਰੀ ਗਾਂ ਚੋ ਕੇ ਲਿਆਂਦੀ ਹੈ ॥੧॥

ਪਦ ਅਰਥ ਕਪਲ ਗਾਇ = ਗੋਰੀ ਗਾਂ। ਦੁਹਿ = ਚੋ ਕੇ। ਆਨੀ = ਲਿਆਂਦੀ ॥੧॥

SikhNet (Spanish)fui a ver a mi Dios de piedra. (1)

ਦੂਧੁ ਪੀਉ; ਗੋਬਿੰਦੇ ਰਾਇ ॥

doodh peeo; gobinde raae |

Sant Singh Khalsa"Please drink this milk, O my Sovereign Lord God.
Manmohan SinghDrink Thou milk, O my Sovereign Lord,
Manmohan Singh (Punjabi)ਤੂੰ ਦੁਧ ਪੀ ਲੈ, ਹੇ ਮੇਰੇ ਪਾਤਿਸ਼ਾਹ ਪਰਮੇਸ਼ਰ!
Fareedkot Teekaਹੇ ਗੋਬਿੰਦ ਰਾਇ! ਦੂਧ ਪੀਜੀਏ॥
Prof. Sahib Singhਹੇ ਪਰਕਾਸ਼-ਰੂਪ ਗੋਬਿੰਦ! ਦੁੱਧ ਪੀ ਲੈ,

ਪਦ ਅਰਥ ਗੋਬਿੰਦੇ ਰਾਇ = ਹੇ ਪਰਕਾਸ਼-ਰੂਪ ਗੋਬਿੰਦ!

SikhNet (Spanish)Le dije, oh Dios,

ਦੂਧੁ ਪੀਉ; ਮੇਰੋ ਮਨੁ ਪਤੀਆਇ ॥

doodh peeo; mero man pateeae |

Sant Singh KhalsaDrink this milk and my mind will be happy.
Manmohan SinghIf Thou drink milk, my mind shall be happy,
Manmohan Singh (Punjabi)ਜੇ ਤੂੰ ਦੁਧ ਪੀਵੇਂ ਤਾਂ ਮੇਰਾ ਚਿੱਤ ਪ੍ਰਸੰਨ ਹੋਵੇਗਾ,
Fareedkot Teekaਜਬ ਆਪ ਦੂਧ ਪੀਵੇਂਗੇ ਤਬ ਮੇਰਾ ਮਨ ਪਤੀਆਇ ਜਾਵੇਗਾ, ਭਾਵ ਏਹ ਨਿਸਚਾ ਹੋ ਜਾਵੇਗਾ ਕਿ ਮੇਰੇ ਨਾਨੇ ਸੇ ਦੂਧ ਪੀਤੇ ਰਹੇ ਹੋ॥
Prof. Sahib Singhਦੁੱਧ ਪੀ ਲੈ (ਤਾਂ ਜੋ) ਮੇਰੇ ਮਨ ਨੂੰ ਠੰਢ ਪਏ;

ਪਦ ਅਰਥ ਪਤੀਆਇ = ਧੀਰਜ ਆ ਜਾਏ।

SikhNet (Spanish)bebe esta leche y complace a mi mente,

ਨਾਹੀ ਤ; ਘਰ ਕੋ ਬਾਪੁ ਰਿਸਾਇ ॥੧॥ ਰਹਾਉ ॥

naahee ta; ghar ko baap risaae |1| rahaau |

Sant Singh KhalsaOtherwise, my father will be angry with me." ||1||Pause||
Manmohan Singhotherwise the house-Lord, my father will be mad at me. Pause.
Manmohan Singh (Punjabi)ਨਹੀਂ ਤਾਂ ਘਰ ਦਾ ਸਾਂਹੀ ਮੇਰਾ ਪਿਤਾ, ਮੈਨੂੰ ਗੁੱਸੇ ਹੋਵੇਗਾ। ਠਹਿਰਾਉ।
Fareedkot Teekaਨਹੀਂ ਤੋ ਜੇ ਨਾ ਪੀਵੋਗੇ ਤੋ ਜੋ ਘਰ ਕਾ ਮਾਲਕੁ ਮੇਰਾ ਬਾਪੁ, ਭਾਵ ਮੇਰਾ ਨਾਨਾ ਮੇਰੇ ਪੁਰ ਗੁਸੇ ਹੋਵੇਗਾ॥੧॥ ਰਹਾਉ ॥
Prof. Sahib Singh(ਹੇ ਗੋਬਿੰਦ! ਜੇ ਦੁੱਧ) ਨਹੀਂ (ਪੀਏਂਗਾ) ਤਾਂ ਮੇਰਾ ਆਤਮਾ ਦੁਖੀ ਹੋਵੇਗਾ ॥੧॥ ਰਹਾਉ ॥

ਪਦ ਅਰਥ ਘਰ ਕੋ ਬਾਪੁ = (ਇਸ) ਘਰ ਦਾ ਪਿਉ, (ਇਸ ਸਰੀਰ-ਰੂਪ) ਘਰ ਦਾ ਮਾਲਕ, ਮੇਰਾ ਆਤਮਾ। ਰਿਸਾਇ = {Skt. रिष् to be injured} ਦੁਖੀ ਹੋਵੇਗਾ (ਵੇਖੋ ਗਉੜੀ ਵਾਰ ਕਬੀਰ ਜੀ 'ਨਾਤਰ ਖਰਾ ਰਿਸੈ ਹੈ ਰਾਇ' ॥੧॥ ਰਹਾਉ ॥

SikhNet (Spanish)de otra forma mi padre se va a enojar. (1-Pausa)

ਸੋੁਇਨ ਕਟੋਰੀ ਅੰਮ੍ਰਿਤ ਭਰੀ ॥

suoein kattoree amrit bharee |

Sant Singh KhalsaTaking the golden cup, Naam Dayv filled it with the ambrosial milk,
Manmohan SinghTaking the golden cup, Nama filled it with the ambrosial milk,
Manmohan Singh (Punjabi)ਸੁਨਹਿਰੀ ਕੋਲ ਲੈ ਕੇ ਨਾਮੇ ਨੇ ਇਸ ਨੂੰ ਅੰਮ੍ਰਿਤਮਈ ਦੁੱਧ ਨਾਲ ਭਰਿਆ,
Fareedkot Teekaਸੋਨੇ ਕੀ ਕਟੋਰੀ ਅੰਮ੍ਰਿਤ ਰੂਪ ਦੁਧ ਕੀ ਭਰੀ ਹੂਈ॥
Prof. Sahib Singhਨਾਮ-ਅੰਮ੍ਰਿਤ ਦੀ ਭਰੀ ਹੋਈ ਪਵਿੱਤਰ ਹਿਰਦਾ-ਰੂਪ ਕਟੋਰੀ-

ਪਦ ਅਰਥ ਸਇਨ = (ਨੋਟ: ਅੱਖਰ 'ਸ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ) ਅਸਲ ਲਫ਼ਜ਼ 'ਸੋਇਨ' ਹੈ, ਇੱਥੇ 'ਸੁਇਨ' ਪੜ੍ਹਨਾ ਹੈ) ਸੋਨੇ ਦੀ। ਸਇਨ ਕਟੋਰੀ = ਸੋਨੇ ਦੀ ਕਟੋਰੀ, ਪਵਿੱਤਰ ਹੋਇਆ ਹਿਰਦਾ (ਨੋਟ: ਰਾਗ ਆਸਾ ਵਿਚ ਨਾਮਦੇਵ ਜੀ ਦਾ ਇਕ ਸ਼ਬਦ ਹੈ ਜਿੱਥੇ ਉਹ ਆਖਦੇ ਹਨ ਕਿ ਮਨ ਨੂੰ ਗਜ਼, ਜੀਭ ਨੂੰ ਕੈਂਚੀ ਬਣਾ ਕੇ ਮੈਂ ਜਮ ਦੀ ਫਾਹੀ ਕੱਟੀ ਜਾ ਰਿਹਾ ਹਾਂ। ਉੱਥੇ ਹੀ ਕਹਿੰਦੇ ਹਨ ਕਿ ਸੋਨੇ ਦੀ ਸੂਈ ਲੈ ਕੇ, ਉਸ ਵਿਚ ਚਾਂਦੀ ਦਾ ਧਾਗਾ ਪਾ ਕੇ, ਮੈਂ ਆਪਣਾ ਮਨ ਪ੍ਰਭੂ ਦੇ ਨਾਲ ਸੀਊਂ ਦਿੱਤਾ ਹੈ। ਸੋਨਾ ਕੀਮਤੀ ਧਾਤ ਭੀ ਹੈ ਤੇ ਸਾਰੀਆਂ ਧਾਤਾਂ ਵਿਚੋਂ ਪਵਿੱਤਰ ਭੀ ਮੰਨੀ ਗਈ ਹੈ। ਜਿਵੇਂ ਉਸ ਸ਼ਬਦ ਵਿਚ 'ਸਇਨੇ ਕੀ ਸੂਈ' ਦਾ ਅਰਥ ਹੈ 'ਗੁਰੂ ਦਾ ਪਵਿੱਤਰ ਸ਼ਬਦ', ਤਿਵੇਂ ਇੱਥੇ ਭੀ 'ਸਇਨ' ਤੋਂ 'ਪਵਿੱਤਰਤਾ' ਦਾ ਭਾਵ ਹੀ ਲੈਣਾ ਹੈ। ਦੋਹਾਂ ਸ਼ਬਦਾਂ ਦਾ ਕਰਤਾ ਇੱਕੋ ਹੀ ਹੈ)। ਅੰਮ੍ਰਿਤ = ਨਾਮ-ਅੰਮ੍ਰਿਤ। ਸਇਨ...ਭਰੀ = ਨਾਮ-ਅੰਮ੍ਰਿਤ ਨਾਲ ਭਰਪੂਰ ਪਵਿੱਤਰ ਹੋਇਆ ਹਿਰਦਾ।

SikhNet (Spanish)La copa dorada que contenía el néctar de leche,

ਲੈ ਨਾਮੈ; ਹਰਿ ਆਗੈ ਧਰੀ ॥੨॥

lai naamai; har aagai dharee |2|

Sant Singh Khalsaand placed it before the Lord. ||2||
Manmohan Singhand placed it before his Lord.
Manmohan Singh (Punjabi)ਅਤੇ ਆਪਣੇ ਸੁਆਮੀ ਅਗੇ ਇਸ ਨੂੰ ਰੱਖ ਦਿਤਾ।
Fareedkot Teekaਲੈਕਰ ਨਾਮਦੇਵ ਜੀ ਨੇ ਹਰੀ ਕੇ ਆਗੇ ਧਰ ਦਈ। ਜਬ ਕੁਛ ਦੇਰ ਭਈ ਤਬ ਨਾਮਦੇਵ ਕੀ ਪ੍ਰਾਰਥਨਾ ਕਰਨੇ ਸੇ ਠਾਕਰ ਜੀ ਨੇ ਦੂਧ ਨਾ ਪੀਆ ਤੋ ਨਾਮਦੇਵ ਜੀ ਆਪਣੇ ਪੇਟ ਮੇਂ ਕਟਾਰੀ ਮਾਰਨੇ ਲਗੇ॥੨॥
Prof. Sahib Singhਨਾਮੇ ਨੇ ਲੈ ਕੇ (ਆਪਣੇ) ਹਰੀ ਦੇ ਅੱਗੇ ਰੱਖ ਦਿੱਤੀ ਹੈ, (ਭਾਵ, ਪ੍ਰਭੂ ਦੀ ਯਾਦ ਨਾਲ ਨਿਰਮਲ ਹੋਇਆ ਹਿਰਦਾ ਨਾਮਦੇਵ ਨੇ ਆਪਣੇ ਪ੍ਰਭੂ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ, ਨਾਮਦੇਵ ਦਿਲੀ-ਵਲਵਲੇ ਨਾਲ ਪ੍ਰਭੂ ਅੱਗੇ ਅਰਦਾਸ ਕਰਦਾ ਹੈ ਤੇ ਆਖਦਾ ਹੈ ਕਿ ਮੇਰਾ ਦੁੱਧ ਪੀ ਲੈ) ॥੨॥
SikhNet (Spanish)la puse ante mi Dios. (2)

ਏਕੁ ਭਗਤੁ; ਮੇਰੇ ਹਿਰਦੇ ਬਸੈ ॥

ek bhagat; mere hirade basai |

Sant Singh KhalsaThe Lord looked upon Naam Dayv and smiled.
Manmohan SinghThe saint alone abides within my mind.
Manmohan Singh (Punjabi)ਕੇਵਲ ਸਾਧੂ ਹੀ ਮੇਰੇ ਚਿੱਤ ਅੰਦਰ ਵਸਦਾ ਹੈ।
Fareedkot Teekaਤਬ ਬਿਸਨ ਜੀ ਲਛਮੀ ਕੋ ਕਹਤੇ ਹੈਂ: ਏਕ ਭਗਤ ਮੇਰੇ ਮਨੁ ਬੀਚ ਬਸਤਾ ਹੈ, ਮੈਂ ਵਹਾਂ ਜਾਤਾ ਹੂੰ॥
Prof. Sahib Singhਮੇਰਾ ਅਨੰਨ ਭਗਤ ਸਦਾ ਮੇਰੇ ਹਿਰਦੇ ਵਿਚ ਵੱਸਦਾ ਹੈ।

ਪਦ ਅਰਥ ਏਕੁ ਭਗਤੁ = ਅਨੰਨ ਭਗਤ।

SikhNet (Spanish)Dios, viendo mi inocencia dijo,

ਨਾਮੇ ਦੇਖਿ; ਨਰਾਇਨੁ ਹਸੈ ॥੩॥

naame dekh; naraaein hasai |3|

Sant Singh Khalsa"This one devotee abides within my heart." ||3||
Manmohan SinghOn seeing Nama, the Lord smiled.
Manmohan Singh (Punjabi)ਨਾਮੇ ਨੂੰ ਵੇਖ ਕੇ ਸੁਆਮੀ ਹੱਸ ਪਿਆ।
Fareedkot Teekaਸੋ ਨਾਮਦੇਵ ਜੀ ਕੀ ਦ੍ਰਿੜ ਪ੍ਰੀਤੀ ਦੇਖ ਕੇ ਪ੍ਰਤਖ ਹੋ ਕਰ ਬਿਸਨੂੰ ਜੀ ਹਸਤੇ ਭਏ॥੩॥
Prof. Sahib Singhਨਾਮੇ ਨੂੰ ਵੇਖ ਵੇਖ ਕੇ ਪਰਮਾਤਮਾ (ਇਉਂ ਆਖਦਾ ਹੈ ਅਤੇ) ਖ਼ੁਸ਼ ਹੁੰਦਾ ਹੈ ॥੩॥

ਪਦ ਅਰਥ ਦੇਖਿ = ਵੇਖ ਕੇ। ਹਸੈ = ਹੱਸਦਾ ਹੈ, ਪਰਸੰਨ ਹੁੰਦਾ ਹੈ ॥੩॥

SikhNet (Spanish)oh Gurmukj, sé enaltecido en mi corazón. (3)

ਦੂਧੁ ਪੀਆਇ; ਭਗਤੁ ਘਰਿ ਗਇਆ ॥

doodh peeae; bhagat ghar geaa |

Sant Singh KhalsaThe Lord drank the milk, and the devotee returned home.
Manmohan SinghMaking the Lord drink the milk, the devotee returned home,
Manmohan Singh (Punjabi)ਪ੍ਰਭੂ ਨੂੰ ਦੁਧ ਪਿਲਾ ਕੇ, ਸ਼ਰਧਾਲੂ ਘਰ ਨੂੰ ਮੁੜ ਆਇਆ,
Fareedkot Teekaਠਾਕੁਰ ਜੀ ਕੋ ਦੂਧ ਪੀਆਇ ਕਰ ਭਗਤੁ ਅਪਨੇ ਗ੍ਰਹ ਕੋ ਜਾਤਾ ਭ੍ਯਾ॥
Prof. Sahib Singh(ਗੋਬਿੰਦ ਰਾਇ ਨੂੰ) ਦੁੱਧ ਪਿਆਲ ਕੇ ਭਗਤ (ਨਾਮਦੇਵ) ਸ੍ਵੈ-ਸਰੂਪ ਵਿਚ ਟਿਕ ਗਿਆ,

ਪਦ ਅਰਥ ਘਰਿ = ਘਰ ਵਿਚ। ਘਰਿ ਗਇਆ = ਘਰ ਵਿਚ ਗਇਆ, ਸ੍ਵੈ-ਸਰੂਪ ਵਿਚ ਟਿਕ ਗਿਆ।

SikhNet (Spanish)Y mira, Dios Mismo bebió la leche de mis manos y después fui a mi aposento.

Open this shabad (11 lines, Angs 1163-1164) →

Ang 1163 of 1430