ਕੋਟਿ ਸੂਰ; ਜਾ ਕੈ ਪਰਗਾਸ ॥
kott soor; jaa kai paragaas | Ang 1162
Sant Singh KhalsaMillions of suns shine for Him,
Manmohan SinghSuch is my Lord, for whom millions of suns shine,
Manmohan Singh (Punjabi)ਇਹੋ ਜਿਹਾ ਹੈ ਮੇਰਾ ਪ੍ਰਭੂ ਜਿਸ ਲਈ ਕ੍ਰੋੜਾਂ ਹੀ ਸੂਰਜ ਪ੍ਰਕਾਸ਼ਦੇ ਹਨ,
Fareedkot Teekaਹੇ ਹਰੀ ਕੈਸਾ ਤੂੰ ਹੈਂ? ਕ੍ਰੋੜੋਂ ਹੀ ਸੂਰਜ ਜਿਸ ਕੇ ਪ੍ਰਕਾਸੁ ਕਰ ਰਹੇ ਹੈਂ॥
Prof. Sahib Singh(ਮੈਂ ਉਸ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ) ਜਿਸ ਦੇ ਦਰ ਤੇ ਕ੍ਰੋੜਾਂ ਸੂਰਜ ਚਾਨਣ ਕਰ ਰਹੇ ਹਨ,ਪਦ ਅਰਥ ਕੋਟਿ = ਕ੍ਰੋੜਾਂ। ਸੂਰ = ਸੂਰਜ। ਜਾ ਕੈ = ਜਿਸ ਦੇ ਦਰ ਤੇ।
SikhNet (Spanish)Ese Ser destella como millones de soles
ਕੋਟਿ ਮਹਾਦੇਵ ਅਰੁ ਕਬਿਲਾਸ ॥
kott mahaadev ar kabilaas | Ang 1162
Sant Singh Khalsamillions of Shivas and Kailash mountains.
Manmohan Singhand who has millions of Shivas and Kailashes, where Shiva abides.
Manmohan Singh (Punjabi)ਅਤੇ ਜਿਸ ਕੋਲ ਕ੍ਰੋੜਾਂ ਹੀ ਸ਼ਿਵਜੀ ਅਤੇ ਕੈਲਾਸ਼ ਹਨ, ਜਿਕੇ ਸ਼ਿਵਜੀ ਰਹਿੰਦਾ ਹੈ।
Fareedkot Teekaਕ੍ਰੋੜੋਂ ਮਹਾਂਦੇਵ ਔਰ ਕਲਾਸੁ ਹੈਂ॥
Prof. Sahib Singhਜਿਸ ਦੇ ਦਰ ਤੇ ਕ੍ਰੋੜਾਂ ਸ਼ਿਵ ਜੀ ਤੇ ਕੈਲਾਸ਼ ਹਨ;ਪਦ ਅਰਥ ਮਹਾਦੇਵ = ਸ਼ਿਵ। ਕਬਿਲਾਸ = ਕੈਲਾਸ਼।
SikhNet (Spanish)y como millones de Shivas, con Kailashas de mansiones
ਦੁਰਗਾ ਕੋਟਿ; ਜਾ ਕੈ ਮਰਦਨੁ ਕਰੈ ॥
duragaa kott; jaa kai maradan karai | Ang 1162
Sant Singh KhalsaMillions of Durga goddesses massage His Feet.
Manmohan SinghSuch is He, whose feet millions of goddesses shampoo,
Manmohan Singh (Punjabi)ਐਸਾ ਹੈ ਉਹ ਕ੍ਰੋੜਾਂ ਹੀ ਦੇਵੀਆਂ ਜਿਸ ਦੇ ਪੈਰ ਝੱਸਦੀਆਂ ਹਨ,
Fareedkot Teekaਕ੍ਰੋੜਾਂ ਦੁਰਗਾ ਦੇਵੀਆਂ ਜਿਸ ਕੇ ਚਰਨੋਂ ਕੋ ਮਲਤੀ ਹੈਂ॥
Prof. Sahib Singhਦੁਰਗਾ (ਵਰਗੀਆਂ) ਕ੍ਰੋੜਾਂਹੀ ਦੇਵੀਆਂ ਜਿਸ ਦੇ ਚਰਨਾਂ ਦੀ ਮਾਲਸ਼ ਕਰ ਰਹੀਆਂ ਹਨ,ਪਦ ਅਰਥ ਮਰਦਨੁ = ਮਾਲਸ਼, ਚਰਨ ਮਲਣਾ।
SikhNet (Spanish)y sus Pies son acariciados por millones de Durgas.
ਬ੍ਰਹਮਾ ਕੋਟਿ; ਬੇਦ ਉਚਰੈ ॥੧॥
brahamaa kott; bed ucharai |1| Ang 1162
Sant Singh KhalsaMillions of Brahmas chant the Vedas for Him. ||1||
Manmohan Singhand for whom millions of Brahmas utter the Vedas.
Manmohan Singh (Punjabi)ਅਤੇ ਜਿਸ ਦੇ ਲਈ ਕ੍ਰੋੜਾਂ ਹੀ ਬ੍ਰਹਮੇ ਵੇਦ ਉਚਾਰਨ ਕਰਦੇ ਹਨ।
Fareedkot Teekaਕ੍ਰੋੜ ਬ੍ਰਹਮਾ ਜਿਸ ਕੇ ਦੁਵਾਰੇ ਪਰ ਬੇਦ ਕੋ ਉਚਾਰਤੇ ਹੈਂ॥੧॥
Prof. Sahib Singhਅਤੇ ਕ੍ਰੋੜਾਂ ਹੀ ਬ੍ਰਹਮਾ ਜਿਸ ਦੇ ਦਰ ਤੇ ਵੇਦ ਉਚਾਰ ਰਹੇ ਹਨ ॥੧॥
SikhNet (Spanish)Él ha creado millones de Brahmas para recitar los Vedas. (1)
ਜਉ ਜਾਚਉ; ਤਉ ਕੇਵਲ ਰਾਮ ॥
jau jaachau; tau keval raam | Ang 1162
Sant Singh KhalsaWhen I beg, I beg only from the Lord.
Manmohan SinghWhen I beg, then beg I only the Lord's Name.
Manmohan Singh (Punjabi)ਜਦ ਮੈਂ ਮੰਗਦਾ ਹਾਂ, ਤਾਂ ਸਿਰਫ ਸਾਂਹੀ ਦਾ ਨਾਮ ਹੀ ਮੰਗਦਾ ਹਾਂ।
Fareedkot Teekaਹੇ ਰਾਮ! ਜੋ ਮਾਂਗਤਾ ਹੂੰ ਤੋ ਕੇਵਲ ਤੇਰੇ ਕੋ ਹੀ ਮਾਂਗਤਾ ਹੂੰ॥
Prof. Sahib Singhਮੈਂ ਜਦੋਂ ਭੀ ਮੰਗਦਾ ਹਾਂ, ਸਿਰਫ਼ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ,ਪਦ ਅਰਥ ਜਉ = ਜਦੋਂ। ਜਾਚਉ = ਜਾਚਉਂ, ਮੈਂ ਮੰਗਦਾ ਹਾਂ।
SikhNet (Spanish)Oh, sólo Él es el Dador, sólo Él es mi Dios,
ਆਨ ਦੇਵ ਸਿਉ; ਨਾਹੀ ਕਾਮ ॥੧॥ ਰਹਾਉ ॥
aan dev siau; naahee kaam |1| rahaau | Ang 1162
Sant Singh KhalsaI have nothing to do with any other deities. ||1||Pause||
Manmohan SinghI have nothing to do with any other God. Pause.
Manmohan Singh (Punjabi)ਕਿਸੇ ਹੋਰ ਦੇਵਤੇ ਨਾਲ ਮੇਰਾ ਕੋਈ ਕੰਮ ਨਹੀਂ। ਠਹਿਰਾਉ।
Fareedkot Teekaਕਿਉਂਕਿ ਔਰ ਦੇਵਤਿਓਂ ਸੇ ਹਮਾਰਾ ਕਾਮੁ ਕੁਛੁ ਨਹੀਂ॥੧॥ ਰਹਾਉ ॥
Prof. Sahib Singhਮੈਨੂੰ ਕਿਸੇ ਹੋਰ ਦੇਵਤੇ ਨਾਲ ਕੋਈ ਗ਼ਰਜ਼ ਨਹੀਂ ਹੈ ॥੧॥ ਰਹਾਉ ॥ਪਦ ਅਰਥ ਆਨ = ਹੋਰ। ਕਾਮ = ਗ਼ਰਜ਼ ॥੧॥ ਰਹਾਉ ॥
SikhNet (Spanish)pues no me interesa ningún otro dios. (1-Pausa)
ਕੋਟਿ ਚੰਦ੍ਰਮੇ; ਕਰਹਿ ਚਰਾਕ ॥
kott chandrame; kareh charaak | Ang 1162
Sant Singh KhalsaMillions of moons twinkle in the sky.
Manmohan SinghMyriads of moons sparkle in the Lord's will.
Manmohan Singh (Punjabi)ਕ੍ਰੋੜਾਂ ਹੀ ਚੰਦ ਪ੍ਰਭੂ ਦੀ ਰਜ਼ਾ ਅੰਦਰ ਚਮਕਦੇ ਹਨ।
Fareedkot Teekaਕ੍ਰੋੜੋਂ ਹੀ ਚੰਦ੍ਰਮਾ ਜਿਸ ਕੇ ਰੋਸ਼ਨੀ ਕਰਨੇ ਵਾਲੇ ਹੈਂ॥
Prof. Sahib Singh(ਮੈਂ ਉਸ ਪ੍ਰਭੂ ਦਾ ਜਾਚਕ ਹਾਂ) ਜਿਸ ਦੇ ਦਰ ਤੇ ਕ੍ਰੋੜਾਂ ਚੰਦ੍ਰਮਾ ਰੌਸ਼ਨੀ ਕਰਦੇ ਹਨ,ਪਦ ਅਰਥ ਚਰਾਕ = ਚਰਾਗ਼, ਰੌਸ਼ਨੀ, ਦੀਵੇ ਦੀ ਰੌਸ਼ਨੀ।
SikhNet (Spanish)Millones de lunas brillan en el cielo,
ਸੁਰ ਤੇਤੀਸਉ; ਜੇਵਹਿ ਪਾਕ ॥
sur teteesau; jeveh paak | Ang 1163
Sant Singh KhalsaThree hundred thirty million gods eat the Lord's offerings.
Manmohan SinghThirty-three hundred thousands gods partake of His food.
Manmohan Singh (Punjabi)ਤੇਤੀ ਸੋ ਹਜ਼ਾਰ ਦੇਵਤੇ ਉਸ ਦਾ ਭੋਜਨ ਖਾਂਦੇ ਹਨ।
Fareedkot Teekaਤੇਤੀਸ ਕ੍ਰੋੜ ਦੇਵਤਾ ਜਿਸ ਕੇ ਸੰਗ ਮਿਲਕਰ (ਜੇਵਹਿ ਪਾਕ) ਭੋਜਨ ਖਾਤੇ ਹੈਂ, ਭਾਵ ਯਗੋਂ ਮੇਂ ਤਿਸ ਕੇ ਪੂਜਨ ਸਹਤ ਸਰਬ ਦੇਵਤਿਓਂ ਕਾ ਪੂਜਨੁ ਹੋਤਾ ਹੈ॥
Prof. Sahib Singhਜਿਸ ਦੇ ਦਰ ਤੋਂ ਤੇਤੀ ਕ੍ਰੋੜ ਦੇਵਤੇ ਭੋਜਨ ਛਕਦੇ ਹਨ,ਪਦ ਅਰਥ ਸੁਰ ਤੇਤੀਸ = ਤੇਤੀ ਕ੍ਰੋੜ ਦੇਵਤੇ। ਉਜੇਵਹਿ = ਛਕਦੇ ਹਨ। ਪਾਕ = ਭੋਜਨ।
SikhNet (Spanish)y millones de otros dioses comen y cocinan en Tu Nombre,
ਨਵ ਗ੍ਰਹ ਕੋਟਿ; ਠਾਢੇ ਦਰਬਾਰ ॥
nav grah kott; tthaadte darabaar | Ang 1163
Sant Singh KhalsaThe nine stars, a million times over, stand at His Door.
Manmohan SinghThe myriads of the groups of nine stars stand at His door.
Manmohan Singh (Punjabi)ਨੋ ਤਾਰਿਆਂ ਦੇ ਕ੍ਰੋੜਾਂ ਹੀ ਸਮੂਦਾਇ ਉਸ ਦੇ ਬੂਹੇ ਤੇ ਖੜ੍ਹੇ ਹਨ।
Fareedkot Teekaਨਵੋਂ ਗ੍ਰੈਹੋਂ ਕੇ ਸ੍ਵਰੂਪ ਜਿਸ ਤੇਰੇ ਦਰਬਾਰ ਮੇਂ ਖੜੇ ਰਹਿਤੇ ਹੈਂ॥
Prof. Sahib Singhਕ੍ਰੋੜਾਂ ਹੀ ਨੌ ਗ੍ਰਹਿ ਜਿਸ ਦੇ ਦਰਬਾਰ ਵਿਚ ਖਲੋਤੇ ਹੋਏ ਹਨ,ਪਦ ਅਰਥ ਠਾਢੇ = ਖਾੜੇ ਹਨ।
SikhNet (Spanish)las nueve estrellas repetidas millones de veces se postran a Tu Puerta,
ਧਰਮ ਕੋਟਿ; ਜਾ ਕੈ ਪ੍ਰਤਿਹਾਰ ॥੨॥
dharam kott; jaa kai pratihaar |2| Ang 1163
Sant Singh KhalsaMillions of Righteous Judges of Dharma are His gate-keepers. ||2||
Manmohan SinghMillions of Righteous Judges are His gate-keepers.
Manmohan Singh (Punjabi)ਕ੍ਰੋੜਾਂ ਹੀ ਧਰਮਰਾਜੇ ਉਸ ਦੇ ਦਰਬਾਨ ਹਨ।
Fareedkot Teekaਧਰਮਰਾਇ ਕ੍ਰੋੜੋਂ ਹੀ ਜਿਸ ਕੇ (ਪ੍ਰਤਿਹਾਰ) ਡੇਉਢੀ ਵਾਲਾ ਹੈ ਵਾ ਦਫਤਰੀ ਹੈ॥੨॥
Prof. Sahib Singhਅਤੇ ਕ੍ਰੋੜਾਂ ਹੀ ਧਰਮ-ਰਾਜ ਜਿਸ ਦੇ ਦਰਬਾਨ ਹਨ ॥੨॥ਪਦ ਅਰਥ ਪ੍ਰਤਿਹਾਰ = ਦਰਬਾਨ ॥੨॥
SikhNet (Spanish)en donde millones de Dharmarayas hacen guardia. (2)
ਪਵਨ ਕੋਟਿ; ਚਉਬਾਰੇ ਫਿਰਹਿ ॥
pavan kott; chaubaare fireh | Ang 1163
Sant Singh KhalsaMillions of winds blow around Him in the four directions.
Manmohan SinghMillions of winds blow round Him in four directions.
Manmohan Singh (Punjabi)ਕ੍ਰੋੜਾਂ ਹੀ ਹਵਾਵਾਂ ਉਸ ਦੇ ਉਦਾਲੇ ਚੋਹੀ ਪਾਸੀ ਵਗਦੀਆਂ ਹਨ।
Fareedkot Teekaਪਵਨ ਕ੍ਰੋੜੋਂ ਹੀ ਜਿਸ ਕੇ (ਚਉਬਾਰੇ) ਚੌਤਰਫੇ ਫਿਰਤੇ ਹੈਂ॥
Prof. Sahib Singh(ਮੈਂ ਕੇਵਲ ਉਸ ਪ੍ਰਭੂ ਦੇ ਦਰ ਦਾ ਮੰਗਤਾ ਹਾਂ) ਜਿਸ ਦੇ ਚੁਬਾਰੇ ਉੱਤੇ ਕ੍ਰੋੜਾਂ ਹਵਾਵਾਂ ਚੱਲਦੀਆਂ ਹਨ,
SikhNet (Spanish)Millones de vientos soplan por Tus cuatro esquinas,
ਬਾਸਕ ਕੋਟਿ; ਸੇਜ ਬਿਸਥਰਹਿ ॥
baasak kott; sej bisathareh | Ang 1163
Sant Singh KhalsaMillions of serpents prepare His bed.
Manmohan SinghMillions of serpents spread His bedding.
Manmohan Singh (Punjabi)ਕ੍ਰੋੜਾਂ ਹੀ ਸਰਪ ਉਸ ਦਾ ਬਿਸਤਰਾ ਵਛਾਉਂਦੇ ਹਨ।
Fareedkot Teekaਕ੍ਰੋੜੋਂ ਹੀ ਬਾਸਕ ਨਾਗ ਜਿਸ ਕੀ ਸੇਹਜਾ ਕੋ ਬਿਸਥਾਰ ਰਹੇ ਹੈਂ॥
Prof. Sahib Singhਕ੍ਰੋੜਾਂ ਸ਼ੇਸ਼ਨਾਗ ਜਿਸ ਦੀ ਸੇਜ ਵਿਛਾਉਂਦੇ ਹਨ,ਪਦ ਅਰਥ ਬਾਸਕ = ਸ਼ੇਸ਼ਨਾਗ। ਬਿਸਥਰਹਿ = ਵਿਛਾਉਂਦੇ ਹਨ।
SikhNet (Spanish)millones de serpientes Nagas se esparcen desde Tu aposento y millones de mares cargan Tu agua.
ਸਮੁੰਦ ਕੋਟਿ; ਜਾ ਕੇ ਪਾਨੀਹਾਰ ॥
samund kott; jaa ke paaneehaar | Ang 1163
Sant Singh KhalsaMillions of oceans are His water-carriers.
Manmohan SinghMillions of oceans are whose water-carriers.
Manmohan Singh (Punjabi)ਕ੍ਰੋੜਾਂ ਹੀ ਸਮੁੰਦਰ ਹਨ ਜਿਸ ਦਾ ਪਾਣੀ ਭਰਨ ਵਾਲੇ।
Fareedkot Teekaਕ੍ਰੋੜੋਂ ਹੀ ਸਮੁੰਦ੍ਰ ਜਿਸ ਕੇ (ਪਾਨੀਹਾਰ) ਪਾਨੀ ਭਰਨੇ ਵਾਲੇ ਹੈਂ॥
Prof. Sahib Singhਕ੍ਰੋੜਾਂ ਸਮੁੰਦਰ ਜਿਸ ਦੇ ਪਾਣੀ ਭਰਨ ਵਾਲੇ ਹਨ,ਪਦ ਅਰਥ ਪਾਨੀਹਾਰ = ਪਾਣੀ ਭਰਨ ਵਾਲੇ।
SikhNet (Spanish)Las dieciocho mil variedades y un millón de veces
ਰੋਮਾਵਲਿ ਕੋਟਿ; ਅਠਾਰਹ ਭਾਰ ॥੩॥
romaaval kott; atthaarah bhaar |3| Ang 1163
Sant Singh KhalsaThe eighteen million loads of vegetation are His Hair. ||3||
Manmohan SinghThe eighteen million loads of vegetation are His hair.
Manmohan Singh (Punjabi)ਬਨਾਸਪਤੀ ਦੇ ਅਠਾਹਰਾ ਕ੍ਰੋੜ ਬੋਝ ਉਸ ਦੇ ਰੋਮ ਹਨ।
Fareedkot Teekaਅਠਾਰਹ ਭਾਰ ਬਨਾਸਪਤੀਆਂ ਕ੍ਰੋੜੋਂ ਹੀ ਜਿਸ ਕੀ ਰੋਮਾਵਲੀ ਹੈਂ॥੩॥
Prof. Sahib Singhਅਤੇ ਬਨਸਪਤੀ ਦੇ ਕ੍ਰੋੜਾਂ ਹੀ ਅਠਾਰਾਂ ਭਾਰ ਜਿਸ ਦੇ ਜਿਸਮ ਦੇ, ਮਾਨੋ, ਰੋਮ ਹਨ ॥੩॥ਪਦ ਅਰਥ ਰੋਮਾਵਲਿ = ਰੋਮਾਂ ਦੀ ਕਤਾਰ, ਜਿਸਮ ਦੇ ਰੋਮ। ਅਠਾਰਹ ਭਾਰ = ਸਾਰੀ ਬਨਸਪਤੀ ॥੩॥
SikhNet (Spanish)más variedades de vegetación son los poros de Tu Cuerpo. (3)
ਕੋਟਿ ਕਮੇਰ; ਭਰਹਿ ਭੰਡਾਰ ॥
kott kamer; bhareh bhanddaar | Ang 1163
Sant Singh KhalsaMillions of treasurers fill His Treasury.
Manmohan SinghMillions of treasures fill his treasures.
Manmohan Singh (Punjabi)ਕ੍ਰੋੜਾਂ ਹੀ ਖਜਾਨਚੀ ਉਸ ਦੇ ਖਜਾਨੇ ਪਰੀਪੂਰਨ ਕਰ ਰਹੇ ਹਨ।
Fareedkot Teekaਕ੍ਰੋੜੋਂ ਹੀ ਕੁਬੇਰ ਜਿਸ ਕੇ ਭੰਡਾਰ ਕੋ ਭਰਤੇ ਹੈਂ॥
Prof. Sahib Singh(ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਖ਼ਜ਼ਾਨੇ ਕ੍ਰੋੜਾਂ ਹੀ ਕੁਬੇਰ ਦੇਵਤੇ ਭਰਦੇ ਹਨ,ਪਦ ਅਰਥ ਕਮੇਰ = ਧਨ ਦਾ ਦੇਵਤਾ।
SikhNet (Spanish)Millones de Kuberas son los guardianes de Tus Tesoros
ਕੋਟਿਕ ਲਖਿਮੀ; ਕਰੈ ਸੀਗਾਰ ॥
kottik lakhimee; karai seegaar | Ang 1163
Sant Singh KhalsaMillions of Lakshmis adorn themselves for Him.
Manmohan SinghMillions of Lakshmis decorate themselves to please Him.
Manmohan Singh (Punjabi)ਕ੍ਰੋੜਾਂ ਲਕਸ਼ਮੀਆਂ ਉਸ ਨੂੰ ਪ੍ਰਸੰਨ ਕਰਨ ਲਹੀ ਹਾਰ-ਸ਼ਿੰਗਾਰ ਲਾਉਂਦੀਆਂ ਹਨ।
Fareedkot Teekaਕ੍ਰੋੜੋਂ ਹੀ ਲਖਮੀਆਂ ਜਿਸਕੀਆਂ ਸਿੰਗਾਰ ਕਰ ਰਹੀ ਹੈਂ॥
Prof. Sahib Singhਜਿਸ ਦੇ ਦਰ ਤੇ ਕ੍ਰੋੜਾਂ ਹੀ ਲਛਮੀਆਂ ਸ਼ਿੰਗਾਰ ਕਰ ਰਹੀਆਂ ਹਨ,
SikhNet (Spanish)y millones de Lakshmis se embellecen para Complacerte.
ਕੋਟਿਕ ਪਾਪ ਪੁੰਨ; ਬਹੁ ਹਿਰਹਿ ॥
kottik paap pun; bahu hireh | Ang 1163
Sant Singh KhalsaMany millions of vices and virtues look up to Him.
Manmohan SinghMany Millions of sins and virtues look up to Him.
Manmohan Singh (Punjabi)ਅਨੇਕਾਂ ਹੀ ਕ੍ਰੋੜ ਬਦੀਆਂ ਅਤੇ ਨੇਕੀਆਂ ਉਸ ਵਲ ਤਕਦੀਆਂ ਹਨ।
Fareedkot Teekaਕ੍ਰੋੜੋਂ ਹੀ ਪਾਪ ਔ ਪੁੰਨ ਤੇਰੇ ਹੁਕਮ ਕੀ ਤਰਫ ਬਹੁਲਤਾ ਕਰ (ਹਿਰਹਿ) ਦੇਖ ਰਹੇ ਹੈਂ; ਵਾ ਕ੍ਰੋੜੋਂ ਹੀ ਗ੍ਯਾਨੀ ਹੈਂ, ਜੋ ਬਹੁਤ ਪਾਪ ਪੁੰਨੋਂ ਕੋ ਦੂਰ ਕਰ ਦੇਤੇ ਹੈਂ॥
Prof. Sahib Singhਕ੍ਰੋੜਾਂ ਹੀ ਪਾਪ ਤੇ ਪੁੰਨ ਜਿਸ ਵਲ ਤੱਕ ਰਹੇ ਹਨ (ਕਿ ਸਾਨੂੰ ਆਗਿਆ ਕਰੇ)ਪਦ ਅਰਥ ਹਿਰਹਿ = ਹੇਰਹਿ, ਤੱਕ ਰਹੇ ਹਨ।
SikhNet (Spanish)Teniendo Tu Visión, millones de actitudes erróneas son lavadas,
ਇੰਦ੍ਰ ਕੋਟਿ; ਜਾ ਕੇ ਸੇਵਾ ਕਰਹਿ ॥੪॥
eindr kott; jaa ke sevaa kareh |4| Ang 1163
Sant Singh KhalsaMillions of Indras serve Him. ||4||
Manmohan SinghMillions of Indras perform whose service.
Manmohan Singh (Punjabi)ਕ੍ਰੋੜਾਂ ਹੀ ਇੰਦ੍ਰ ਜਿਸ ਦੀ ਘਾਲ ਕਮਾਉਂਦੇ ਹਨ।
Fareedkot Teekaਔ ਕ੍ਰੋੜੋਂ ਹੀ ਇੰਦ੍ਰੇ ਹੈਂ ਜਿਸ ਤੇਰੇ ਚਰਨੋਂ ਕੀ ਸੇਵਾ ਕਰ ਰਹੇ ਹੈਂ॥੪॥
Prof. Sahib Singhਅਤੇ ਕ੍ਰੋੜਾਂ ਹੀ ਇੰਦਰ ਦੇਵਤੇ ਜਿਸ ਦੇ ਦਰ ਤੇ ਸੇਵਾ ਕਰ ਰਹੇ ਹਨ ॥੪॥
SikhNet (Spanish)sí, millones de Indras Te sirven y esperan Tu Mandato. (4)
ਛਪਨ ਕੋਟਿ; ਜਾ ਕੈ ਪ੍ਰਤਿਹਾਰ ॥
chhapan kott; jaa kai pratihaar | Ang 1163
Sant Singh KhalsaFifty-six million clouds are His.
Manmohan SinghFifty six millions are whose clouds.
Manmohan Singh (Punjabi)ਛਪੰਜਾ ਕ੍ਰੋੜ ਹਨ, ਜਿਸ ਦੇ ਬੱਦਲ।
Fareedkot Teekaਛਿਵੰਜਾ ਕ੍ਰੋੜ ਜਾਦਵ ਜਿਸ ਕੇ (ਪ੍ਰਤਿਹਾਰ) ਨਜੀਕੀ ਦਾਸ ਹੈ॥
Prof. Sahib Singh(ਮੈਂ ਕੇਵਲ ਉਸ ਗੋਪਾਲ ਦਾ ਜਾਚਕ ਹਾਂ) ਜਿਸ ਦੇ ਦਰ ਤੇ ਛਵੰਜਾ ਕਰੋੜ ਬੱਦਲ ਦਰਬਾਨ ਹਨ,ਪਦ ਅਰਥ ਛਪਨ ਕੋਟਿ = ਛਵੰਜਾ ਕ੍ਰੋੜ ਮੇਘ ਮਾਲਾ।
SikhNet (Spanish)Cincuenta y seis legiones de nubes se ponen de porteros para hacerte guardia,
ਨਗਰੀ ਨਗਰੀ ਖਿਅਤ ਅਪਾਰ ॥
nagaree nagaree khiat apaar | Ang 1163
Sant Singh KhalsaIn each and every village, His infinite fame has spread.
Manmohan SinghIn very town is His infinite celebrity.
Manmohan Singh (Punjabi)ਹਰ ਸ਼ਹਿਰ ਅੰਦਰ ਉਸ ਦੀ ਬੇਅੰਤ ਕੀਰਤੀ ਹੈ।
Fareedkot Teeka(ਨਗਰੀ ਨਗਰੀ) ਸਰੀਰ ਸਰੀਰ ਪ੍ਰਤਿ (ਅਪਾਰ) ਪਰਮੇਸ੍ਵਰ ਕੀ (ਖਿਅਤ) ਪ੍ਰਗਟਤਾ ਹੈ, ਭਾਵ ਅਪਨੀ ਚੇਤਨਸਤਾ ਕਰ ਚੇਸਟਾ ਕਰਾਵਤਾ ਹੈ॥
Prof. Sahib Singhਤੇ ਜੋ ਥਾਂ ਥਾਂ ਤੇ ਚਮਕ ਰਹੇ ਹਨ;ਪਦ ਅਰਥ ਖਿਅਤ = ਚਮਕ।
SikhNet (Spanish)ellos truenan y centellean sobre toda la tierra por siempre y sin descanso.
ਲਟ ਛੂਟੀ; ਵਰਤੈ ਬਿਕਰਾਲ ॥
latt chhoottee; varatai bikaraal | Ang 1163
Sant Singh KhalsaWild demons with dishevelled hair move about.
Manmohan SinghWith its loose tresses, the dreadful death works before Him.
Manmohan Singh (Punjabi)ਆਪਣੀਆਂ ਖਿਲਰੀਆਂ ਹੋਈਆਂ ਬੋਦੀਆਂ ਨਾਲ ਭਿਆਨਕ ਮੌਤ ਉਸ ਦੇ ਮੂਹਰੇ ਕੰਮ ਕਰਦੀ ਹੈ।
Fareedkot Teekaਲਟਾਂ ਛੂਟੀ ਹੂਈ ਹੈਂ ਜਿਸ ਕੀ ਐਸੀ ਭ੍ਯਾਨਕ ਰੂਪ ਕਾਲੀ, ਵਾ ਕੁਲਖਮੀ ਜਿਸ ਪਰਮੇਸ੍ਵਰ ਕੀ ਸ੍ਰਿਸ੍ਟੀ ਮੇਂ ਵਰਤ ਰਹੀ ਹੈ॥
Prof. Sahib Singhਕ੍ਰੋੜਾਂ ਹੀ ਕਾਲਕਾ ਕੇਸ ਖੋਲ੍ਹ ਕੇ ਡਰਾਉਣਾ ਰੂਪ ਧਾਰ ਕੇ ਜਿਸ ਦੇ ਦਰ ਤੇ ਮੌਜੂਦ ਹਨ,ਪਦ ਅਰਥ ਲਟ ਛੂਟੀ = ਲਿਟਾਂ ਖੋਲ੍ਹ ਕੇ। ਬਿਕਰਾਲ = ਡਰਾਉਣੀਆਂ (ਕਾਲੀ ਦੇਵੀਆਂ)।
SikhNet (Spanish)Algunas engreñadas, salvajes como brujas, también Te prestan obediencia,
ਕੋਟਿ ਕਲਾ; ਖੇਲੈ ਗੋਪਾਲ ॥੫॥
kott kalaa; khelai gopaal |5| Ang 1163
Sant Singh KhalsaThe Lord plays in countless ways. ||5||
Manmohan SinghIn millions of ways the Lord plays,
Manmohan Singh (Punjabi)ਕ੍ਰੋੜਾਂ ਹੀ ਤਰੀਕਿਆਂ ਨਾਲ ਸੁਅਮੀ ਖੇਡਦਾ ਹੈ।
Fareedkot Teekaਕ੍ਰੋੜੋਂ ਸ਼ਕਤੀਆਂ ਕੋ ਧਾਰ ਕਰ ਗੋਪਾਲ ਹੀ ਸਰਬ ਰੂਪ ਹੋ ਕਰ ਖੇਲ ਰਹੇ ਹੈਂ॥੫॥
Prof. Sahib Singhਤੇ ਜਿਸ ਗੋਪਾਲ ਦੇ ਦਰ ਤੇ ਕ੍ਰੋੜਾਂ ਸ਼ਕਤੀਆਂ ਖੇਡਾਂ ਕਰ ਰਹੀਆਂ ਹਨ ॥੫॥ਪਦ ਅਰਥ ਕਲਾ = ਸ਼ਕਤੀਆਂ ॥੫॥
SikhNet (Spanish)sí, millones de Tus Poderes se manifiestan época tras época, ¡oh, Gopal! (5)
ਕੋਟਿ ਜਗ; ਜਾ ਕੈ ਦਰਬਾਰ ॥
kott jag; jaa kai darabaar | Ang 1163
Sant Singh KhalsaMillions of charitable feasts are held in His Court,
Manmohan SinghThere are millions of gratuitous feasts in His court,
Manmohan Singh (Punjabi)ਉਸ ਦੀ ਦਰਗਾਹ ਅੰਦਰ ਕ੍ਰੋੜਾਂ ਹੀ ਸਦਾ-ਵਰਤ ਲਗੇ ਹੋਏ ਹਨ,
Fareedkot Teekaਕ੍ਰੋੜੋਂ (ਜਗ) ਔਤਾਰ ਜਿਸ ਕੇ ਦਰਬਾਰ ਮੇਂ ਖੜੇ ਹੈਂ॥
Prof. Sahib Singh(ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਦਰਬਾਰ ਵਿਚ ਕ੍ਰੋੜਾਂ ਜੱਗ ਹੋ ਰਹੇ ਹਨ,
SikhNet (Spanish)Millones de mundos son Tus Cortes,
ਗੰਧ੍ਰਬ ਕੋਟਿ; ਕਰਹਿ ਜੈਕਾਰ ॥
gandhrab kott; kareh jaikaar | Ang 1163
Sant Singh Khalsaand millions of celestial singers celebrate His victory.
Manmohan Singhand millions of celestial singers hail Him.
Manmohan Singh (Punjabi)ਅਤੇ ਕ੍ਰੋੜਾਂ ਹੀ ਸਵਰਗੀ-ਗਵੱਈਏ ਉਸ ਨੂੰ ਵਾਹ ਵਾਹ ਕਰਦੇ ਹਨ।
Fareedkot Teekaਕ੍ਰੋੜੋਂ ਹੀ ਗੰਧ੍ਰਬ ਜਿਸ ਕੋ (ਜੈਕਾਰ) ਧੁਨੀ ਕਰ ਉਸਤਤਿ ਕਰਤੇ ਹੈਂ॥
Prof. Sahib Singhਤੇ ਕ੍ਰੋੜਾਂ ਗੰਧਰਬ ਜੈ-ਜੈਕਾਰ ਗਾ ਰਹੇ ਹਨ,ਪਦ ਅਰਥ ਗੰਧ੍ਰਬ = ਦੇਵਤਿਆਂ ਦੇ ਰਾਗੀ।
SikhNet (Spanish)oh Dios y millones de músicos de las cortes de Indra, los Gandharvas,
ਬਿਦਿਆ ਕੋਟਿ; ਸਭੈ ਗੁਨ ਕਹੈ ॥
bidiaa kott; sabhai gun kahai | Ang 1163
Sant Singh KhalsaMillions of sciences all sing His Praises.
Manmohan SinghMyriads of sciences all utter His praise.
Manmohan Singh (Punjabi)ਕ੍ਰੋੜਾਂ ਹੀ ਇਲਮ ਸਮੂਹ ਉਸ ਦਾ ਜੱਸ ਉਚਾਰਦੇ ਹਨ।
Fareedkot Teekaਕ੍ਰੋੜੋਂ ਹੀ ਬਿਦ੍ਯਾ ਜਿਸ ਕੇ ਸਮੂਹ ਗੁਣੋਂ ਕੋ ਬਰਨਨ ਕਰਤੀ ਹੈਂ॥
Prof. Sahib Singhਕ੍ਰੋੜਾਂ ਹੀ ਵਿੱਦਿਆ ਜਿਸ ਦੇ ਬੇਅੰਤ ਗੁਣ ਬਿਆਨ ਕਰ ਰਹੀਆਂ ਹਨ,
SikhNet (Spanish)cantan Tu Victoria. Millones de sabios recitan Tus Virtudes, pero,
ਤਊ ਪਾਰਬ੍ਰਹਮ ਕਾ; ਅੰਤੁ. ਨ ਲਹੈ ॥੬॥
taoo paarabraham kaa; ant. na lahai |6| Ang 1163
Sant Singh KhalsaEven so, the limits of the Supreme Lord God cannot be found. ||6||
Manmohan SinghEven then they can find not the end of the Supreme Lord.
Manmohan Singh (Punjabi)ਤਾਂ ਭੀ ਉਹ ਸ਼ਰੋਮਣੀ ਸਾਹਿਬ ਦੇ ਓੜਕ ਨੂੰ ਨਹੀਂ ਪਾ ਸਕਦੇ।
Fareedkot Teekaਪਰੰਤੂ ਤਾਂ ਵੀ ਹੇ ਪਾਰਬ੍ਰਹਮ ਪਰਮੇਸ੍ਵਰ! ਆਪ ਕੇ ਅੰਤ ਕੋ ਨਹੀਂ ਪਾਵਤੀ ਹੈਂ॥੬॥
Prof. Sahib Singhਪਰ ਫਿਰ ਭੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੀਆਂ ॥੬॥
SikhNet (Spanish)oh Señor Trascendente, no pueden encontrar Tu Extensión. (6)
ਬਾਵਨ ਕੋਟਿ; ਜਾ ਕੈ ਰੋਮਾਵਲੀ ॥
baavan kott; jaa kai romaavalee | Ang 1163
Sant Singh KhalsaRama, with millions of monkeys,
Manmohan SinghIn His one hair are millions of Bawan's incarnations,
Manmohan Singh (Punjabi)ਉਸ ਦੇ ਇਕ ਰੋਮ ਵਿੱਚ ਹਨ ਕ੍ਰੋੜਾਂ ਹੀ ਬਾਵਨ ਦੇ ਅਵਤਾਰ,
Fareedkot Teekaਕ੍ਰੋੜੋਂ ਹੀ ਬਾਵਨ ਅਵਤਾਰ ਜਿਸ ਕੇ ਰੋਮਾਵਲੀ ਅਸਥਾਨ ਹੈਂ; ਵਾ (ਰੋਮਾਵਲੀ) ਰੋਮੋਂ ਕੀ ਪੰਕਤੀ ਭਾਵ ਚੌਰ ਕਰ ਰਹੇ ਹੈਂ॥
Prof. Sahib Singh(ਮੈਂ ਉਸ ਪ੍ਰਭੂ ਦਾ ਜਾਚਕ ਹਾਂ) ਕ੍ਰੋੜਾਂ ਹੀ ਵਾਮਨ ਅਵਤਾਰ ਜਿਸ ਦੇ ਸਰੀਰ ਦੇ, ਮਾਨੋ, ਰੋਮ ਹਨ,ਪਦ ਅਰਥ ਬਾਵਨ = ਵਾਮਨ ਅਵਤਾਰ।
SikhNet (Spanish)Rama, quien tenía cincuenta manadas de changos
ਰਾਵਨ ਸੈਨਾ; ਜਹ ਤੇ ਛਲੀ ॥
raavan sainaa; jeh te chhalee | Ang 1163
Sant Singh KhalsaConquered Raawan's army.
Manmohan SinghRama who outmaneuvered Rawan's army,
Manmohan Singh (Punjabi)ਰਾਮਚੰਦ੍ਰ, ਜਿਸ ਨੇ ਰਾਵਣ ਦੀ ਫੌਜ ਨੀਤੀ ਨਾਲ ਹਰਾਈ ਸੀ,
Fareedkot Teeka(ਰਾਵਨ) ਰਾਜਾ ਕੀ ਸੈਨਾ ਅਰਥਾਤ ਬਲ ਕੀ (ਸੈਨਾ) ਫੌਜ ਜਿਸ ਬਾਵਨ ਕਰ ਛਲੀ ਗਈ ਹੈ; ਵਾ ਜਿਸ ਰਾਮ ਅਵਤਾਰ ਤੇ ਰਾਵਨ ਕੀ ਸੈਨਾ ਛਲੀ ਗਈ ਹੈ, ਸੋ ਰਾਮ ਅਵਤਾਰ ਭੀ ਜਿਸ ਕੋ ਕ੍ਰੋੜਾਂ ਹੀ ਚੌਰੁ ਕਰ ਰਹੇ ਹੈਂ॥
Prof. Sahib Singhਜਿਸ ਦੇ ਦਰ ਤੇ ਕ੍ਰੋੜਾਂ ਹੀ ਉਹ (ਸ੍ਰੀ ਰਾਮ ਚੰਦਰ ਜੀ) ਹਨ ਜਿਸ ਤੋਂ ਰਾਵਣ ਦੀ ਸੈਨਾ ਹਾਰੀ ਸੀ;ਪਦ ਅਰਥ ਜਹ ਤੇ = ਜਿਸ ਸ੍ਰੀ ਰਾਮ ਚੰਦਰ ਤੋਂ।
SikhNet (Spanish)y quién venció a las fuerzas malignas
ਸਹਸ ਕੋਟਿ; ਬਹੁ ਕਹਤ ਪੁਰਾਨ ॥
sehas kott; bahu kehat puraan | Ang 1163
Sant Singh KhalsaBillions of Puraanas greatly praise Him;
Manmohan Singhthousand millions of Puranas, which greatly extol Him,
Manmohan Singh (Punjabi)ਹਜਾਰਾ ਹੀ ਕ੍ਰੋੜ ਪੁਰਾਣ ਜੋ ਉਸ ਦੀ ਬਹੁਤ ਹੀ ਪ੍ਰਸੰਸਾ ਕਰਦੇ ਹਨ,
Fareedkot Teekaਜਿਸ ਕੋ ਕ੍ਰੋੜੋਂ ਔ (ਸਹਸ) ਹਜਾਰ, ਭਾਵ ਬਹੁਤੇ ਹੀ ਪੁਰਾਣ ਕਹਤੇ ਹੈਂ॥
Prof. Sahib Singhਜਿਸ ਦੇ ਦਰ ਤੇ ਕ੍ਰੋੜਾਂ ਹੀ ਉਹ (ਕ੍ਰਿਸ਼ਨ ਜੀ) ਹਨ ਜਿਸ ਨੂੰ ਭਾਗਵਤ ਪੁਰਾਣ ਬਿਆਨ ਕਰ ਰਿਹਾ ਹੈ,ਪਦ ਅਰਥ ਸਹਸ = ਹਜ਼ਾਰਾਂ।
SikhNet (Spanish)de Ravana y millones de Krishnas de los cuáles los Puranas hablan, y quien destruyó el ego de Duryidhan,
ਦੁਰਜੋਧਨ ਕਾ ਮਥਿਆ ਮਾਨੁ ॥੭॥
durajodhan kaa mathiaa maan |7| Ang 1163
Sant Singh KhalsaHe humbled the pride of Duyodhan. ||7||
Manmohan Singhand Krishna, who humbled the pride of Duryodhan.
Manmohan Singh (Punjabi)ਅਤੇ ਕ੍ਰਿਸ਼ਨ, ਜਿਸ ਨੇ ਦਰਯੋਧਨ ਦਾ ਹੰਕਾਰ ਤੋੜਿਆ ਸੀ।
Fareedkot Teekaਕ੍ਰਿਸਨ ਰੂਪ ਹੋ ਕੇ ਜਿਸ ਨੇ ਦੁਰਜੋਧਨ ਕਾ ਮਾਨੁ ਮਰਦਨ ਕੀਆ ਹੈ, ਸੋ ਭੀ ਤੂੰ ਹੈਂ॥੭॥
Prof. Sahib Singhਤੇ ਜਿਸ ਨੇ ਦੁਰਜੋਧਨ ਦਾ ਅਹੰਕਾਰ ਤੋੜਿਆ ਸੀ ॥੭॥ਪਦ ਅਰਥ ਮਥਿਆ = (ਜਿਸ ਸ੍ਰੀ ਕ੍ਰਿਸ਼ਨ ਜੀ ਨੇ) ਨਾਸ ਕੀਤਾ ॥੭॥
SikhNet (Spanish)cabeza de la tribu mitológica de los Kaurava en el Majabarata, todos ellos están contenidos en Ti. (7)
ਕੰਦ੍ਰਪ ਕੋਟਿ; ਜਾ ਕੈ ਲਵੈ. ਨ ਧਰਹਿ ॥
kandrap kott; jaa kai lavai. na dhareh | Ang 1163
Sant Singh KhalsaMillions of gods of love cannot compete with Him.
Manmohan SinghMillions of cupid can compete with Him not.
Manmohan Singh (Punjabi)ਕ੍ਰੋੜਾਂ ਹੀ ਕਾਮ ਦੇਵ ਉਸ ਦਾ ਮੁਕਾਬਲਾ ਨਹੀਂ ਕਰ ਸਕਦੇ।
Fareedkot Teeka(ਕੰਦ੍ਰਪ) ਕਾਮਦੇਵ ਕ੍ਰੋੜੋਂ ਹੀ ਜਿਸ ਕੇ (ਲਵੈ) ਪਾਸ, ਭਾਵ ਬਰਾਬਰੀ ਕੋ ਨਹੀਂ ਧਾਰਤੇ, ਭਾਵ ਤੂੰ ਅਤੀ ਸੁੰਦ੍ਰ ਹੈਂ॥ ਸੋ ਕਾਮ ਕੈਸਾ ਹੈ?
Prof. Sahib Singh(ਮੈਂ ਉਸ ਤੋਂ ਮੰਗਦਾ ਹਾਂ) ਜਿਸ ਦੀ ਸੁੰਦਰਤਾ ਦੀ ਬਰਾਬਰੀ ਉਹ ਕ੍ਰੋੜਾਂ ਕਾਮਦੇਵ ਭੀ ਨਹੀਂ ਕਰ ਸਕਦੇ,ਪਦ ਅਰਥ ਕੰਦ੍ਰਪ = ਕਾਮ ਦੇਵਤਾ। ਲਵੈ ਨ ਧਰਹਿ = (ਸੁੰਦਰਤਾ ਦੀ) ਬਰਾਬਰੀ ਨਹੀਂ ਕਰ ਸਕਦੇ।
SikhNet (Spanish)Millones de Kamdevas, que es el dios mitológico del amor,
ਅੰਤਰ ਅੰਤਰਿ ਮਨਸਾ ਹਰਹਿ ॥
antar antar manasaa hareh | Ang 1163
Sant Singh KhalsaHe steals the hearts of mortal beings.
Manmohan SinghHe steals away the man's inmost heart.
Manmohan Singh (Punjabi)ਉਹ ਇਨਸਾਨ ਦੇ ਐਨ ਅੰਦਰਲੇ ਦਿਲ ਨੂੰ ਚੁਰਾ ਲੈਂਦਾ ਹੈ।
Fareedkot Teekaਸਭ ਸਰੀਰੋਂ ਕੇ ਅੰਤਰ ਜੋ (ਮਨਸਾ) ਬੁਧੀ ਹੈ ਤਿਸ ਬੁਧੀ ਕੇ ਅੰਤਰ ਹੋ ਕੇ ਧੀਰਜਾਦੀ ਸੁਭ ਗੁਣੋਂ ਕੋ (ਹਰਹਿ) ਚੁਰਾਇ ਲੇਤਾ ਹੈ॥
Prof. Sahib Singhਜੋ ਨਿੱਤ ਜੀਵਾਂ ਦੇ ਹਿਰਦਿਆਂ ਦੀ ਅੰਦਰਲੀ ਵਾਸ਼ਨਾ ਚੁਰਾਉਂਦੇ ਰਹਿੰਦੇ ਹਨ।ਪਦ ਅਰਥ ਅੰਤਰ ਅੰਤਰਿ ਮਨਸਾ = ਲੋਕਾਂ ਦੇ ਹਿਰਦਿਆਂ ਦੀ ਅੰਦਰਲੀ ਵਾਸ਼ਨਾ। ਅੰਤਰ = ਅੰਦਰਲਾ, ਹਿਰਦਾ। ਅੰਤਰਿ = ਅੰਦਰ। ਹਰਹਿ = (ਜੋ ਕਾਮਦੇਵ) ਚੁਰਾ ਲੈਂਦੇ ਹਨ।
SikhNet (Spanish)no Te pueden igualar, oh Dios, pues repetidamente fascinas nuestros corazones.
ਕਹਿ ਕਬੀਰ; ਸੁਨਿ ਸਾਰਿਗਪਾਨ ॥
keh kabeer; sun saarigapaan | Ang 1163
Sant Singh KhalsaSays Kabeer, please hear me, O Lord of the World.
Manmohan SinghSays Kabir, hear Thou my supplication, O God, the Lord of the world.
Manmohan Singh (Punjabi)ਕਬੀਰ ਜੀ ਆਖਦੇ ਹਨ, ਹੈ ਸੰਸਾਰ ਦੇ ਸੁਆਮੀ ਵਾਹਿਗੁਰੂ! ਤੂੰ ਮੇਰੀ ਪ੍ਰਾਰਥਨਾ ਸੁਣ।
Fareedkot Teekaਤਾਂ ਤੇ ਸ੍ਰੀ ਕਬੀਰ ਜੀ ਕਹਤੇ ਹੈਂ: ਹੇ (ਸਾਰਿਗਪਾਨ) ਭਗਵਨ!
Prof. Sahib Singhਕਬੀਰ ਆਖਦਾ ਹੈ, ਹੇ ਧਨਖਧਾਰੀ ਪ੍ਰਭੂ! (ਮੇਰ ਬੇਨਤੀ) ਸੁਣ,
SikhNet (Spanish)Dice Kabir, escúchame oh mi Señor,
ਦੇਹਿ ਅਭੈ ਪਦੁ; ਮਾਂਗਉ ਦਾਨ ॥੮॥੨॥੧੮॥੨੦॥
dehi abhai pad; maangau daan |8|2|18|20| Ang 1163
Sant Singh KhalsaI beg for the blessing of fearless dignity. ||8||2||18||20||
Manmohan SinghI ask this boon of Thee, bless Thou me with the fearless dignity.
Manmohan Singh (Punjabi)ਮੈਂ ਤੇਰੇ ਕੋਲੋ ਇਹ ਦਾਤ ਮੰਗਦਾ ਹਾ, ਤੂੰ ਮੈਨੂੰ ਭੈ-ਰਹਿਤ ਪਦਵੀ ਪ੍ਰਦਾਨ ਕਰ।
Fareedkot Teekaਮੁਝ ਕੋ ਅਭੈ ਪਦ ਕਾ ਦਾਨ ਬਖਸੀਏ ਏਹੀ ਮਾਂਗਤਾ ਹੂੰ, ਭਾਵ ਮੋਖ ਪਦ ਦੀਜੀਏ॥੮॥੨॥੧੮॥੨੦॥
Prof. Sahib Singhਮੈਨੂੰ ਉਹ ਆਤਮਕ ਅਵਸਥਾ ਬਖ਼ਸ਼ ਜਿੱਥੇ ਮੈਨੂੰ ਕੋਈ ਕਿਸੇ (ਦੇਵੀ ਦੇਵਤੇ) ਦਾ ਡਰ ਨਾਹ ਰਹੇ, (ਬੱਸ) ਮੈਂ ਇਹੀ ਦਾਨ ਮੰਗਦਾ ਹੈ ॥੮॥੨॥੧੮॥੨੦॥
SikhNet (Spanish)sólo pido de Ti que me bendigas con un estado en donde pueda vivir sin miedo. (8-2-18-20)