ੴ

ਸਿੱਖਬਾਣੀ · SikhBani

Ang 1166

Sri Guru Granth Sahib · Raag Bhairao · 2 shabads, 58 lines
Translations
Shabad Bhagat Namdev Ji Raag Bhairao continued from Ang 1165

ਨਾਮੇ ਸਰ ਭਰਿ; ਸੋਨਾ ਲੇਹੁ ॥੧੦॥

naame sar bhar; sonaa lehu |10|

Sant Singh KhalsaHere, take Naam Dayvs weight in gold, and release him." ||10||
Manmohan Singhand take gold from us equivalent to Nama's weight and release him".
Manmohan Singh (Punjabi)ਨਾਮੇ ਦੇ ਭਾਰ ਦਾ ਤੂੰ ਸੋਨਾ ਲੈ ਲੈ, ਅਤੇ ਇਸ ਨੂੰ ਛਡ ਦੇ।"
Fareedkot Teekaਨਾਮਦੇਵ ਕੇ (ਸਰ) ਬਰਾਬਰ ਸੋਨਾ (ਭਰਿ) ਤੋਲ ਕੇ ਲੇ ਲੇਵੋ ਪਰ ਇਸ ਕੋ ਛੋਡ ਦੇਵੋ॥੧੦॥
Prof. Sahib Singhਨਾਮਦੇਵ ਨਾਲ ਸਾਵਾਂ ਤੋਲ ਕੇ ਸੋਨਾ ਲੈ ਲੈ (ਤੇ ਇਸ ਨੂੰ ਛੱਡ ਦੇ) ॥੧੦॥

ਪਦ ਅਰਥ ਸਰ ਭਰਿ = ਤੋਲ ਬਰਾਬਰ ॥੧੦॥

SikhNet (Spanish)y acepta su peso en el oro que traemos a cambio de la vida de Namdev y déjalo en libertad. (10)

ਮਾਲੁ ਲੇਉ; ਤਉ ਦੋਜਕਿ ਪਰਉ ॥

maal leo; tau dojak prau |

Sant Singh KhalsaThe king replied, "If I take the gold, then I will be consigned to hell,
Manmohan SinghSaid the king: "If I take wealth, then I shall fall into hell.
Manmohan Singh (Punjabi)ਬਾਦਸ਼ਾਹ ਨੇ ਆਖਿਆ: "ਜੇਕਰ ਮੈਂ ਦੌਲਤਾਂ ਲੈ ਲਵਾਂ ਤਾਂ ਮੈਂ ਨਰਕ ਵਿੱਚ ਪਵਾਂਗਾ।
Fareedkot Teekaਲੋਕੋਂ ਪ੍ਰਤੀ ਬਾਦਸ਼ਾਹ ਕਹਿਤਾ ਹੈ: ਜੇਕਰ ਮੈਂ ਧਨ ਲੇ ਲੇਵੋਂ ਤੋ (ਦੋਜਕ) ਨਰਕ ਮੇਂ ਪੜਤਾ ਹੂੰ॥
Prof. Sahib Singh(ਉਸ ਨੇ ਉੱਤਰ ਦਿੱਤਾ) ਜੇ ਮੈਂ ਵੱਢੀ ਲਵਾਂ ਤਾਂ ਦੋਜ਼ਕ ਵਿਚ ਪੈਂਦਾ ਹਾਂ,

ਪਦ ਅਰਥ ਮਾਲੁ = ਵੱਢੀ ਦਾ ਧਨ।

SikhNet (Spanish)El Rey replicó, si acepto ese dinero recibiré directamente el peor castigo para mi Alma,

ਦੀਨੁ ਛੋਡਿ; ਦੁਨੀਆ ਕਉ ਭਰਉ ॥੧੧॥

deen chhodd; duneea kau bhrau |11|

Sant Singh Khalsaby forsaking my faith and gathering worldly wealth." ||11||
Manmohan SinghShould I amass worldly wealth by abandoning my religion?"
Manmohan Singh (Punjabi)ਆਪਣੇ ਧਰਮ ਨੂੰ ਤਿਆਗ ਕੇ ਕੀ ਮੈਂ ਸੰਸਾਰੀ ਮਾਲ-ਮੱਤਾ ਇਕੱਤਰ ਕਰਾਂ?"
Fareedkot Teekaਅਪਣਾ (ਦੀਨ) ਧਰਮ ਛੋਡ ਕਰ (ਦੁਨੀਆ) ਮਾਯਾ ਕੋ ਭਰਾਂ ਅਰਥਾਤ ਲੇ ਲੇਵੋਂ॥੧੧॥
Prof. Sahib Singh(ਕਿਉਂਕਿ ਇਸ ਤਰ੍ਹਾਂ ਤਾਂ) ਮੈਂ ਮਜ਼ਹਬ ਛੱਡ ਕੇ ਦੌਲਤ ਇਕੱਠੀ ਕਰਦਾ ਹਾਂ ॥੧੧॥

ਪਦ ਅਰਥ ਭਰਉ = ਇਕੱਠੀ ਕਰਾਂ ॥੧੧॥

SikhNet (Spanish)abandonando mi religión y aceptando sólo las recompensas mundanas. (11)

ਪਾਵਹੁ ਬੇੜੀ. ਹਾਥਹੁ ਤਾਲ ॥

paavahu berree. haathahu taal |

Sant Singh KhalsaWith his feet in chains, Naam Dayv kept the beat with his hands,
Manmohan SinghWith fetters on His feet, by beating tune with his hands,
Manmohan Singh (Punjabi)ਪੈਰੀ ਬੇਡੀਆਂ ਲੱਗੀਆਂ ਹੋਈਆਂ ਸਮੇਤ, ਹੱਥਾਂ ਨਾਲ ਸੁਰਤਾਲ ਮੇਲ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮਦੇਵ ਜੀ ਕੇ ਪੈਰੋਂ ਮੇਂ ਤੋ ਬੇੜੀ ਪੜੀ ਹੂਈ ਹੈਂ ਔਰ ਹਾਥੋਂ ਸੇ ਤਾਲ ਬਜਾਤਾ ਹੈ ਵਾ ਹਾਥ ਮੇਂ ਛੈਣੇ ਹੈਂ॥
Prof. Sahib Singhਨਾਮਦੇਵ ਦੇ ਪੈਰਾਂ ਵਿਚ ਬੇੜੀਆਂ ਹਨ,

ਪਦ ਅਰਥ ਪਾਵਹੁ = ਪੈਰਾਂ ਵਿਚ। ਹਾਥਹੁ = ਹੱਥਾਂ ਨਾਲ।

SikhNet (Spanish)Sus pies estaban amarrados pero Namdev aplaudió sus manos

ਨਾਮਾ ਗਾਵੈ. ਗੁਨ ਗੋਪਾਲ ॥੧੨॥

naamaa gaavai. gun gopaal |12|

Sant Singh Khalsasinging the Praises of the Lord. ||12||
Manmohan SinghNama sang the praise of the Lord.
Manmohan Singh (Punjabi)ਨਾਮਾ ਆਪਦੇ ਪ੍ਰੰਭੂ ਦਾ ਜੱਸ ਗਾਉਂਦਾ ਸੀ।
Fareedkot Teekaਨਾਮਦੇਉ ਗੋਪਾਲ ਕੇ ਗੁਣੋਂ ਕੋ ਗਾਵਤਾ ਥਾ॥੧੨॥☬ਫਰ ਬਾਦਸ਼ਾਹ ਨੇ ਕਹਾ: ਹਰੀ ਨਾਮ ਕੋ ਛੋਡ ਕਰ ਕਲਮਾ ਪੜੁ। ਤਿਸ ਪਰ ਨਾਮਦੇਵ ਜੀ ਕਹਤੇ ਹੈਂ:
Prof. Sahib Singhਪਰ ਫਿਰ ਭੀ ਉਹ ਹੱਥਾਂ ਨਾਲ ਤਾਲ ਦੇ ਦੇ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ ॥੧੨॥
SikhNet (Spanish)con Dicha y cantó su Alabanza a Dios. (12)

ਗੰਗ ਜਮੁਨ; ਜਉ ਉਲਟੀ ਬਹੈ ॥

gang jamun; jau ulattee bahai |

Sant Singh Khalsa"Even if the Ganges and the Jamunaa rivers flow backwards,
Manmohan SinghSaid Nam Dev: "Even if the Ganges and the Jamna start flowing backwards,
Manmohan Singh (Punjabi)ਨਾਮਦੇਵ ਨੇ ਆਖਿਆ:"ਜੇਕਰ ਗੰਗਾ ਅਤੇ ਜਮਨਾ ਪਿਛੇਲ ਪਾਸੇ ਨੂੰ ਵਗਣ ਲਗ ਜਾਣ,
Fareedkot Teekaਜੇਕਰ ਗੰਗ ਔ ਜਮਨਾ ਏਹ ਨਦੀਆਂ ਉਲਟੀਆਂ ਹੋ ਕਰ ਚਲਨੇ ਲਗ ਜਾਵੇਂ॥
Prof. Sahib Singhਜੇ ਗੰਗਾ ਤੇ ਜਮਨਾ ਉਲਟੀਆਂ ਭੀ ਵਗਣ ਲੱਗ ਪੈਣ,
SikhNet (Spanish)Diciendo, aún si el Ganges y el Yamuna cambiaran su curso,

ਤਉ ਨਾਮਾ. ਹਰਿ ਕਰਤਾ ਰਹੈ ॥੧੩॥

tau naamaa. har karataa rahai |13|

Sant Singh KhalsaI will still continue singing the Praises of the Lord." ||13||
Manmohan Singheven then, I Nama, shall continue uttering the God's Name". (N.B. Nama was given three hours to re-animate the cow, otherwise he was to suffer death).
Manmohan Singh (Punjabi)ਤਾਂ ਭੀ, ਮੈ ਨਾਮਾ, ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਰਹਾਗਾਂ।" (ਨੋਟ-ਨਾਮੇ ਨੂੰ ਗਾਂ ਸੁਰਜੀਤ ਕਰਨ ਲਈ ਕੇਵਲ ਤਿੰਨ ਘੰਟੇ ਦਿਤੇ ਗਏ ਸਨ)।
Fareedkot Teekaਤੌ ਭੀ ਨਾਮਾ ਤੋ ਹਰੀ ਨਾਮੁ ਜਪੁ ਹੀ ਕਰਤਾ ਰਹੇਗਾ॥੧੩॥
Prof. Sahib Singhਤਾਂ ਭੀ ਨਾਮਾ ਹਰੀ ਦੇ ਗੁਣ ਗਾਂਦਾ ਰਹੇਗਾ (ਤੇ ਦਬਾਉ ਵਿਚ ਆ ਕੇ ਖ਼ੁਦਾ ਖ਼ੁਦਾ ਨਹੀਂ ਆਖੇਗਾ) ॥੧੩॥
SikhNet (Spanish)seguiría yo cantando siempre el Nombre de Ram. (13)

ਸਾਤ ਘੜੀ; ਜਬ ਬੀਤੀ ਸੁਣੀ ॥

saat gharree; jab beetee sunee |

Sant Singh KhalsaThree hours passed,
Manmohan SinghWhen it was heard that a time of the seven Gharis had elapsed,
Manmohan Singh (Punjabi)ਜਦ ਸੱਤ ਘੜੀਆਂ ਲੰਘੀਆਂ ਹੋਈਆਂ ਸੁਣੀਆਂ ਗਹੀਆਂ,
Fareedkot Teekaਨਾਮਦੇਵ ਕੇ ਕਤਲ ਕਰਨੇ ਕਾ ਆਠ ਘੜੀ ਦਿਨ ਚੜੇ ਕਾ ਸੰਕੇਤ ਥਾ। ਤਬ ਸਾਤ ਘੜੀ ਬੀਤ ਗਈ ਅਰ ਨਾਮਦੇਵ ਜੀ ਨੇ ਘੜਿਆਲ ਦੀ ਅਵਾਜ ਸੁਨੀ ਤਬ ਬੀਚਾਰ ਕਰਤਾ ਹੈ॥
Prof. Sahib Singh(ਬਾਦਸ਼ਾਹ ਨੇ ਗਾਂ ਜਿਵਾਲਣ ਲਈ ਇਕ ਪਹਿਰ ਮੁਹਲਤ ਦਿੱਤੀ ਹੋਈ ਸੀ) ਜਦੋਂ (ਘੜਿਆਲ ਤੇ) ਸੱਤ ਘੜੀਆਂ ਗੁਜ਼ਰੀਆਂ ਸੁਣੀਆਂ,
SikhNet (Spanish)Siete cuartos del día transcurrieron

ਅਜਹੁ. ਨ ਆਇਓ; ਤ੍ਰਿਭਵਣ ਧਣੀ ॥੧੪॥

ajahu. na aaeo; tribhavan dhanee |14|

Sant Singh Khalsaand even then, the Lord of the three worlds had not come. ||14||
Manmohan Singheven by then, the Lord of the three worlds had not arrived. (N.B. A. Ghari is equal to 24 minutes).
Manmohan Singh (Punjabi)ਉਦੋਂ ਤਾਂਈ ਭੀ ਤਿਨਾਂ ਜਹਾਨਾਂ ਦਾ ਸੁਆਮੀ ਨਹੀਂ ਸੀ ਪੁੱਜਾ। (ਨੋਟ-ਇਕ ਘੜੀ 24 ਮਿੰਟਾਂ ਦੇ ਬਰਾਬਰ ਹੁੰਦੀ ਹੈ)।
Fareedkot Teekaਕਿ ਅਬ ਤਕ (ਤ੍ਰਿਭਵਨ ਧਣੀ) ਤ੍ਰਿਲੋਕੀ ਕਾ ਮਾਲਕੁ ਬਿਸਨੂੰ ਨਹੀਂ ਆਇਆ॥੧੪॥
Prof. Sahib Singhਤਾਂ (ਮੈਂ ਨਾਮੇ ਨੇ ਸੋਚਿਆ ਕਿ) ਅਜੇ ਤਕ ਭੀ ਤ੍ਰਿਲੋਕੀ ਦਾ ਮਾਲਕ ਪ੍ਰਭੂ ਨਹੀਂ ਆਇਆ ॥੧੪॥

ਪਦ ਅਰਥ ਤ੍ਰਿਭਵਣ ਧਨੀ = ਤ੍ਰਿਲੋਕੀ ਦਾ ਮਾਲਕ ਪ੍ਰਭੂ ॥੧੪॥

SikhNet (Spanish)y el Maestro de los tres mundos no apareció. (14)

ਪਾਖੰਤਣ; ਬਾਜ ਬਜਾਇਲਾ ॥

paakhantan; baaj bajaaeilaa |

Sant Singh KhalsaPlaying on the instrument of the feathered wings,
Manmohan SinghPlaying upon the instrument of wings,
Manmohan Singh (Punjabi)ਖੰਭਾਂ ਦਾ ਵਾਜਾ ਵਜਾਉਂਦਾ ਹੋਇਆ,
Fareedkot Teekaਤਿਸ ਸਮੇਂ ਚਿਤਵਣੇ ਸਾਰ ਹੀ ਗਰੜ ਕੇ ਪੰਖੋਂ ਕਾ ਬਾਜਾ ਬਜਤੇ ਹੂਏ; ਵਾ ਜਬ ਘੜਿਆਲੀਏ ਨੇ (ਪਾਖੰਤਣ) ਪਹਿਰ ਬੀਤੇ ਕਾ ਬਾਜਾ ਬਜਾ ਲੀਆ॥
Prof. Sahib Singh(ਬੱਸ! ਉਸੇ ਵੇਲੇ) ਖੰਭਾਂ ਦੇ ਫੜਕਣ ਦਾ ਖੜਾਕ ਆਇਆ,

ਪਦ ਅਰਥ ਪਾਖੰਤਣ = ਖੰਭ। ਬਾਜ = ਵਾਜਾ। ਬਜਾਇਲਾ = ਵਜਾਇਆ।

SikhNet (Spanish)Y mira, aquí viene Gobind, sentado en un Garura

ਗਰੁੜ ਚੜੑੇ ਗੋਬਿੰਦ ਆਇਲਾ ॥੧੫॥

garurr charrae gobind aaeilaa |15|

Sant Singh Khalsathe Lord of the Universe came, mounted on the eagle garura. ||15||
Manmohan Singhand mounted on an eagle the world-Lord came.
Manmohan Singh (Punjabi)ਅਤੇ ਨੀਲਕੰਠ ਤੇ ਸਵਾਰ ਹੋ, ਸੰਸਾਰ ਦਾ ਸੁਆਮੀ ਆ ਗਿਆ।
Fareedkot Teekaਤਬ ਗਰੜ ਪਰ ਸਵਾਰ ਹੋ ਕਰ ਗੋਬਿੰਦ ਆਵਤਾ ਭਇਆ॥੧੫॥
Prof. Sahib Singhਵਿਸ਼ਨੂੰ ਭਗਵਾਨ ਗਰੁੜ ਤੇ ਚੜ੍ਹ ਕੇ ਆ ਗਿਆ ॥੧੫॥

ਪਦ ਅਰਥ ਆਇਲਾ = ਆਇਆ ॥੧੫॥

SikhNet (Spanish)y tocando un instrumento hecho de plumas. (15)

ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥

apane bhagat par kee pratipaal |

Sant Singh KhalsaHe cherished His devotee,
Manmohan SinghGod, the Cherisher of the world, took compassion on His saint,
Manmohan Singh (Punjabi)ਜਗਤ ਦੇ ਪਾਲਣਹਾਰ ਵਾਹਿਗੁਰੂ ਨੇ ਆਪਣੇ ਸਾਧੂ ਉਤੇ ਰਹਿਮਤ ਕੀਤੀ,
Fareedkot Teekaਅਪਨੇ ਭਗਤਿ ਪਰ ਪ੍ਰਤਿਪਾਲਾ ਕੀ ਦ੍ਰਿਸ਼ਟਿ ਕਰੀ॥
Prof. Sahib Singhਉਹਨਾਂ ਆਪਣੇ ਭਗਤ ਦੀ ਰੱਖਿਆ ਕਰ ਲਈ,

ਪਦ ਅਰਥ ਪਰਿ = ਉੱਤੇ ।

SikhNet (Spanish)Y así Dios salvó a Sus Devotos y mira,

ਗਰੁੜ ਚੜੑੇ ਆਏ ਗੋਪਾਲ ॥੧੬॥

garurr charrae aae gopaal |16|

Sant Singh Khalsaand the Lord came, mounted on the eagle garura. ||16||
Manmohan Singhand came mounted on an eagle.
Manmohan Singh (Punjabi)ਅਤੇ ਨੀਲਕੰਠ ਤੇ ਸਵਾਰ ਹੋ ਕੇ ਆ ਗਿਆ ਹੈ।
Fareedkot Teekaਤਾਂਹੀ ਤੇ ਗਰੜ ਪਰ ਸਵਾਰ ਹੋ ਕਰ ਗੋਪਾਲ ਜੀ ਆਵਤੇ ਭਏ॥੧੬॥
Prof. Sahib Singhਪ੍ਰਭੂ ਜੀ ਗਰੁੜ ਤੇ ਚੜ੍ਹ ਕੇ ਆ ਗਏ ॥੧੬॥
SikhNet (Spanish)ahora el Señor apareció sentado en un Garura. (16)

ਕਹਹਿ ਤ; ਧਰਣਿ ਇਕੋਡੀ ਕਰਉ ॥

kaheh ta; dharan ikoddee krau |

Sant Singh KhalsaThe Lord said to him, "If you wish, I shall turn the earth sideways.
Manmohan SinghUttered the Lord: "If you request, I will turn the earth on its side,
Manmohan Singh (Punjabi)ਪ੍ਰਭੂ ਨੇ ਫੁਰਮਾਇਆ: "ਜੇਕਰ ਤੂੰ ਆਖੇ, ਮੈਂ ਧਰਤੀ ਨੂੰ ਟੇਢੀ ਕਰ ਦਿਆਂ,
Fareedkot Teekaਨਾਮਦੇਵ ਕੋ ਕਹਤੇ ਹੈਂ: ਜੇਕਰ ਕਹੇ ਤਾਂ ਇਸ ਕੇ ਘਰ ਕੀ ਧਰਤੀ (ਇਕੋਡੀ) ਟੇਡੀ ਕਰ ਦੇਊਂ॥
Prof. Sahib Singh(ਗੋਪਾਲ ਨੇ ਆਖਿਆ-ਹੇ ਨਾਮਦੇਵ!) ਜੇ ਤੂੰ ਆਖੇਂ ਤਾਂ ਮੈਂ ਧਰਤੀ ਟੇਢੀ ਕਰ ਦਿਆਂ,

ਪਦ ਅਰਥ ਕਹਹਿ = ਜੇ ਤੂੰ ਆਖੇਂ। ਇਕੋਡੀ = ਟੇਢੀ, ਪੁੱਠੀ।

SikhNet (Spanish)Y a gran voz dijo, si me lo pides, oh Devoto,

ਕਹਹਿ ਤ; ਲੇ ਕਰਿ ਊਪਰਿ ਧਰਉ ॥੧੭॥

kaheh ta; le kar aoopar dhrau |17|

Sant Singh KhalsaIf you wish, I shall turn it upside down. ||17||
Manmohan Singhand upon your request, I may place it upside down.
Manmohan Singh (Punjabi)ਜੇ ਤੂੰ ਆਖੇ ਤਾਂ ਮੇ ਹਿਸ ਦਾ ਉਪਰਲਾ ਪਾਸਾ ਹੇਠਾਂ ਕਰਕੇ ਰਖ ਦਿਆਂ।
Fareedkot Teekaਜੇਕਰ ਕਹੇ ਤਾਂ ਉਠਾਇਕੇ ਇਸ ਕੇ ਸਿਰ ਪਰ ਧਰ ਦੇਊਂ॥੧੭॥
Prof. Sahib Singhਜੇ ਤੂੰ ਆਖੇਂ ਤਾਂ ਇਸ ਨੂੰ ਫੜ ਕੇ ਉਲਟਾ ਦਿਆਂ ॥੧੭॥

ਪਦ ਅਰਥ ਲੇ ਕਰਿ = ਫੜ ਕੇ। ਊਪਰਿ ਧਰਉ = ਮੈਂ ਟੰਗ ਦਿਆਂ ॥੧੭॥

SikhNet (Spanish)volteo la tierra al revés y si así lo quieres la aviento a los cielos. (17)

ਕਹਹਿ ਤ; ਮੁਈ ਗਊ ਦੇਉ ਜੀਆਇ ॥

kaheh ta; muee gaoo deo jeeae |

Sant Singh KhalsaIf you wish, I shall bring the dead cow back to life.
Manmohan SinghUpon your request, I may restore the dead cow to life,
Manmohan Singh (Punjabi)ਜੇ ਤੂੰ ਆਖੇ ਤਾਂ ਮੈਂ ਮਰੀ ਹੋਈ ਗਾਂ ਨੂੰ ਜੀਉਂਦੀ ਕਰ ਦਿਆਂ,
Fareedkot Teekaਜੇਕਰ ਕਹੇਂ ਤਾਂ ਮੂਈ ਗਊ ਕੋ ਜਿਵਾਇ ਦੇਵੋਂ॥
Prof. Sahib Singhਜੇ ਤੂੰ ਆਖੇਂ ਤਾਂ ਮੋਈ ਹੋਈ ਗਾਂ ਜਿਵਾਲ ਦਿਆਂ,
SikhNet (Spanish)Me dices que vas a resucitar a la vaca muerta,

ਸਭੁ ਕੋਈ; ਦੇਖੈ ਪਤੀਆਇ ॥੧੮॥

sabh koee; dekhai pateeae |18|

Sant Singh KhalsaEveryone will see and be convinced." ||18||
Manmohan Singhso that everyone may see and be convinced".
Manmohan Singh (Punjabi)ਤਾਂ ਜੋ ਹਰ ਜਣਾ ਵੇਖ ਕੇ ਪਤੀਜ ਜਾਵੇ।"
Fareedkot Teekaਜਿਸ ਸੇ ਸਭ ਕੋਈ ਦੇਖ ਕਰ ਪਤਿਆਏ ਜਾਵੇ ਅਰਥਾਤ ਨਿਸਚੇ ਕਰੇ॥੧੮॥
Prof. Sahib Singhਤੇ ਇੱਥੇ ਹਰੇਕ ਜਣਾ ਤਸੱਲੀ ਨਾਲ ਵੇਖ ਲਏ ॥੧੮॥

ਪਦ ਅਰਥ ਪਤੀਆਇ = ਪਰਤਾ ਕੇ, ਤਸੱਲੀ ਕਰ ਕੇ ॥੧੮॥

SikhNet (Spanish)para que todos lo vean y así crean. (18)

ਨਾਮਾ ਪ੍ਰਣਵੈ; ਸੇਲ ਮਸੇਲ ॥

naamaa pranavai; sel masel |

Sant Singh KhalsaNaam Dayv prayed, and milked the cow.
Manmohan SinghPrays Nama: "My Lord, fasten Thou the spancel to the cow to milk it".
Manmohan Singh (Punjabi)ਨਾਮਾ ਬੇਨਤੀ ਕਰਦਾ ਹੈ" "ਹੇ ਪ੍ਰਭੂ! ਗਾਂ ਨੂੰ ਚੋਣ ਲਈ ਤੂੰ ਇਸ ਨੂੰ ਨਿਆਣਾ ਪਾ ਦੇ।"
Fareedkot Teekaਨਾਮਦੇਵ ਕਹਤਾ ਹੈ: ਗਊ ਜਿਵਾਇ ਦੇਹੁ ਤਬ ਮਹਾਰਾਜ ਨੇ ਜਿਵਾ ਦਈ। ਫਿਰ (ਸੇਲ ਮਸੇਲ) ਸੈਨੋ ਸੈਨੀ ਹੋਏ, ਭਾਵ ਨੇਤ੍ਰ ਕਾ ਇਛਾਰਾ ਕੀਆ; ਵਾ (ਸੇਲ) ਨ੍ਯਾਣਾ (ਮਸੇਲ) ਪਾਇਕੇ॥
Prof. Sahib Singh(ਗੋਪਾਲ ਦੀ ਇਸ ਕਿਰਪਾ ਤੇ) ਮੈਂ ਨਾਮੇ ਨੇ (ਉਹਨਾਂ ਲੋਕਾਂ ਨੂੰ) ਬੇਨਤੀ ਕੀਤੀ-(ਗਊ ਨੂੰ) ਨਿਆਣਾ ਪਾ ਦਿਉ।

ਪਦ ਅਰਥ ਸੇਲਮ = (ਅ:) ਸਲਮ, ਬੰਨ੍ਹਣਾ (ਰੱਸੀ ਨਾਲ)। ਸੇਲ = (ਫਾ:) ਸੂਲ, ਖੁਰ, ਪਿਛਲੇ ਪੈਰ।

SikhNet (Spanish)Reza Namdev, oh Dios, pon el becerro sobre la vaca,

ਗਊ ਦੁਹਾਈ; ਬਛਰਾ ਮੇਲਿ ॥੧੯॥

gaoo duhaaee; bachharaa mel |19|

Sant Singh KhalsaHe brought the calf to the cow, and milked her. ||19||
Manmohan SinghReleasing the calf, the cow was milked.
Manmohan Singh (Punjabi)ਵੱਛਾ ਛੱਡ ਕੇ ਗਾਂ ਦੀ ਧਾਰ ਕੱਢ ਲਈ ਗਈ।
Fareedkot Teekaਬਛਰਾ ਮਿਲਾਇਕੇ ਵਹੁ ਗਊ (ਦੁਹਾਈ) ਚੁਵਾ ਦਈ॥੧੯॥
Prof. Sahib Singh(ਤਾਂ ਉਹਨਾਂ) ਵੱਛਾ ਛੱਡ ਕੇ ਗਾਂ ਚੋ ਲਈ ॥੧੯॥
SikhNet (Spanish)y mira la vaca fue resucitada y ordeñada. (19)

ਦੂਧਹਿ ਦੁਹਿ; ਜਬ ਮਟੁਕੀ ਭਰੀ ॥

doodheh duhi; jab mattukee bharee |

Sant Singh KhalsaWhen the pitcher was filled with milk,
Manmohan SinghWhen the pitcher was filled with the milk,
Manmohan Singh (Punjabi)ਜਦ ਚੋਏ ਹੋਏ ਦੁੱਧ ਨਾਲ ਮਟਕੀ ਭਰ ਗਈ,
Fareedkot Teekaਜਬ ਦੂਧ ਚੋ ਕਰ ਕੇ ਮਟਕੀ ਭਰ ਦਈ॥
Prof. Sahib Singhਦੁੱਧ ਚੋ ਕੇ ਜਦੋਂ ਉਹਨਾਂ ਮਟਕੀ ਭਰ ਲਈ,

ਪਦ ਅਰਥ ਦੁਹਿ = ਚੋ ਕੇ।

SikhNet (Spanish)Cuando la cubeta de leche fue llenada,

ਲੇ ਬਾਦਿਸਾਹ ਕੇ ਆਗੇ ਧਰੀ ॥੨੦॥

le baadisaah ke aage dharee |20|

Sant Singh KhalsaNaam Dayv took it and placed it before the king. ||20||
Manmohan SinghNama took and placed it before the emperor.
Manmohan Singh (Punjabi)ਤਾਂ ਨਾਮੇ ਨੇ ਇਸ ਨੂੰ ਲੈ ਕੇ ਪਾਤਿਸ਼ਾਹ ਦੇ ਮੂਹਰੇ ਰਖ ਦਿਤਾ।
Fareedkot Teekaਤਬ ਵਹੁ ਮਟਕੀ ਲੈ ਕਰ ਕੇ ਬਾਦਸ਼ਾਹਿ ਕੇ ਆਗੇ ਧਰ ਦਈ॥੨੦॥
Prof. Sahib Singhਤਾਂ ਉਹ ਲੈ ਕੇ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ ॥੨੦॥
SikhNet (Spanish)puesta ante al Rey, (20)

ਬਾਦਿਸਾਹੁ ਮਹਲ ਮਹਿ ਜਾਇ ॥

baadisaahu mehal meh jaae |

Sant Singh KhalsaThe king went into his palace,
Manmohan SinghThereafter, the king went into his palace,
Manmohan Singh (Punjabi)ਫਿਰ ਪਾਤਿਸ਼ਾਹ ਆਪਣੇ ਰਾਜ ਭਵਨ ਵਿੱਚ ਚਲਿਆ ਗਿਆ,
Fareedkot Teekaਫਿਰ ਬਾਦਸ਼ਾਹਿ ਮਹਿਲ ਮੇਂ ਜਾਇ ਪ੍ਰਾਪਤ ਭ੍ਯਾ॥
Prof. Sahib Singhਬਾਦਸ਼ਾਹ ਮਹਲਾਂ ਵਿਚ ਚਲਾ ਗਿਆ,
SikhNet (Spanish)el Rey fue a su palacio

ਅਉਘਟ ਕੀ ਘਟ; ਲਾਗੀ ਆਇ ॥੨੧॥

aaughatt kee ghatt; laagee aae |21|

Sant Singh Khalsaand his heart was troubled. ||21||
Manmohan Singhand the hour of trouble came upon him.
Manmohan Singh (Punjabi)ਅਤੇ ਉਸ ਤੇ ਮੁਸੀਬਤ ਦੀ ਘੜੀ ਆ ਪੁੱਜੀ।
Fareedkot Teekaਤਬ ਤਿਸ ਕੋ (ਅਉਘਟ) ਔਖਾਈ ਕੀ ਘੜੀ ਆਨ ਲਗੀ, ਭਾਵ ਸੂਲ ਹੋਣੇ ਲਗ ਪੜਾ॥੨੧॥
Prof. Sahib Singh(ਤੇ ਉੱਥੇ ਉਸ ਉੱਤੇ) ਔਖੀ ਘੜੀ ਆ ਗਈ (ਭਾਵ, ਉਹ ਸਹਿਮ ਗਿਆ) ॥੨੧॥

ਪਦ ਅਰਥ ਅਉਘਟ ਕੀ ਘਟ = ਔਖੀ ਘੜੀ ॥੨੧॥

SikhNet (Spanish)y pescó una enfermedad mortal. (21)

ਕਾਜੀ ਮੁਲਾਂ; ਬਿਨਤੀ ਫੁਰਮਾਇ ॥

kaajee mulaan; binatee furamaae |

Sant Singh KhalsaThrough the Qazis and the Mullahs, the king offered his prayer,
Manmohan SinghThrough the Qazis and Mullas, the king made a supplication:
Manmohan Singh (Punjabi)ਕਾਜ਼ੀਆਂ ਅਤੇ ਮੁੱਲਾਂ ਦੇ ਰਾਹੀਂ ਪਾਤਿਸ਼ਾਹ ਨੇ ਪ੍ਰਾਰਥਨਾ ਕੀਤੀ:
Fareedkot Teekaਕਾਜੀ ਔਰ ਮੁਲਾਣਿਓਂ ਕੇ ਸੰਜੁਗਤ ਬਾਦਸ਼ਾਹ ਬੇਨਤੀ ਕਰਤਾ ਭ੍ਯਾ: ॥
Prof. Sahib Singhਆਪਣੇ ਕਾਜ਼ੀਆਂ ਤੇ ਮੌਲਵੀਆਂ ਦੀ ਰਾਹੀਂ ਉਸ ਨੇ ਬੇਨਤੀ (ਕਰ ਘੱਲੀ),

ਪਦ ਅਰਥ ਫੁਰਮਾਇ = ਹੁਕਮ ਕਰ।

SikhNet (Spanish)El Rey pidió perdón a través del Quazi y del Muláh, diciendo,

ਬਖਸੀ ਹਿੰਦੂ; ਮੈ ਤੇਰੀ ਗਾਇ ॥੨੨॥

bakhasee hindoo; mai teree gaae |22|

Sant Singh Khalsa"Forgive me, please, O Hindu; I am just a cow before you." ||22||
Manmohan SinghPardon me thou, O Hindu, I am thy cow.
Manmohan Singh (Punjabi)ਮੈਨੂੰ ਮਾਫ ਕਰ ਦੇ, ਤੂੰ ਹੈ ਹਿੰਦੁ! ਮੈਂ ਤੇਰੀ ਗਾਂ ਹਾਂ।
Fareedkot Teekaਕਿ ਮੈਨੂੰ ਕਛੁ ਸੇਵਾ ਫਰਮਾਓ ਅਰ ਹੇ ਹਿੰਦੂ! ਮੈਨੂੰ ਬਖਸ਼ ਮੈਂ ਤੇਰੀ ਗਾਇ ਹੋਂ॥੨੨॥
Prof. Sahib Singhਹੇ ਹਿੰਦੂ! ਮੈਨੂੰ ਹੁਕਮ ਕਰ (ਜੋ ਹੁਕਮ ਤੂੰ ਦੇਵੇਂਗਾ ਮੈਂ ਕਰਾਂਗਾ), ਮੈਨੂੰ ਬਖ਼ਸ਼, ਮੈਂ ਤੇਰੀ ਗਾਂ ਹਾਂ ॥੨੨॥

ਪਦ ਅਰਥ ਬਖਸੀ = ਮੈਨੂੰ ਬਖ਼ਸ਼। ਹਿੰਦੂ = ਹੇ ਹਿੰਦੂ! ॥੨੨॥

SikhNet (Spanish)oh hindú, perdón, pues soy como la vaca muerta. (22)

ਨਾਮਾ ਕਹੈ; ਸੁਨਹੁ ਬਾਦਿਸਾਹ ॥

naamaa kahai; sunahu baadisaah |

Sant Singh KhalsaNaam Dayv said, "Listen, O king:
Manmohan SinghSaid Nama: "Hear thou, O king,
Manmohan Singh (Punjabi)ਨਾਮੇ ਨੇ ਆਖਿਆ: "ਤੂੰ ਸੁਣ, ਹੇ ਪਾਤਿਸ਼ਾਹ!
Fareedkot Teekaਨਾਮਦੇਵ ਜੀ ਕਹਤੇ ਹੈਂ: ਸੁਨੋਂ ਹੇ ਬਾਦਸ਼ਾਹ! ॥
Prof. Sahib Singhਨਾਮਾ ਆਖਦਾ ਹੈ ਕਿ ਹੇ ਬਾਦਸ਼ਾਹ! ਸੁਣ,
SikhNet (Spanish)Dice Namdev, escucha oh Rey,

ਇਹੁ ਕਿਛੁ ਪਤੀਆ; ਮੁਝੈ ਦਿਖਾਇ ॥੨੩॥

eihu kichh pateea; mujhai dikhaae |23|

Sant Singh Khalsahave I done this miracle? ||23||
Manmohan Singhhas this miracle been exhibited by me?
Manmohan Singh (Punjabi)ਕੀ ਇਹ ਕਰਾਮਾਤ ਮੈਂ ਵਿਖਾਲੀ ਹੈ?
Fareedkot Teekaਏਹ ਪਰਚਾ ਕਰਾਮਾਤ ਕਾ ਕੁਛ ਮੈਨੇ ਦਿਖਾਯਾ ਹੈ, ਭਾਵ ਮੈਨੇ ਨਹੀਂ ਦਿਖਾਯਾ ਹਰੀ ਨੇ ਵਿਖਾਯਾ ਹੈ; ਵਾ ਤੇਰੇ ਕਰਮਾਂ ਕਾ ਫਲੁ ਮਿਲਾ ਹੈ ਕਿ ਜੋ ਤੈਨੇ ਕਹਾ ਥਾ ਮੁਝ ਕੋ ਕੁਝ ਪਤੀਆ ਦਿਖਾਉ॥੨੩॥
Prof. Sahib Singhਮੈਨੂੰ ਇਕ ਤਸੱਲੀ ਦਿਵਾ ਦੇਹ ॥੨੩॥

ਪਦ ਅਰਥ ਪਤੀਆ = ਤਸੱਲੀ ॥੨੩॥

SikhNet (Spanish)deja que primero me convenza de que tu arrepentimiento es verdadero. (23)

ਇਸ ਪਤੀਆ ਕਾ; ਇਹੈ ਪਰਵਾਨੁ ॥

eis pateea kaa; ihai paravaan |

Sant Singh KhalsaThe purpose of this miracle is
Manmohan SinghThe object of this miracle is that,
Manmohan Singh (Punjabi)ਇਸ ਕਰਾਮਾਤ ਦਾ ਇਹ ਮਲੋਰਥ ਹੈ,
Fareedkot Teekaਜਬ ਬਾਦਸ਼ਾਹ ਕੀ ਦੀਨਤਾ ਪਰ ਨਾਮਦੇਵ ਜੀ ਦਯਾਲ ਹੂਏ ਤਬ ਕਹਤੇ ਹੈਂ: ਹੇ ਬਾਦਸ਼ਾਹ! ਇਸ ਪਰਚੇ ਕਾ ਏਹ (ਪਰਵਾਨੁ) ਨਿਸਚਾ ਕਰੁ॥
Prof. Sahib Singhਇਸ ਇਕਰਾਰ ਦਾ ਮਾਪ ਇਹ ਹੋਵੇਗਾ,

ਪਦ ਅਰਥ ਪਰਵਾਨ = ਮਾਪ, ਅੰਦਾਜ਼ਾ।

SikhNet (Spanish)Lo mejor es que de aquí en adelante caminaras

ਸਾਚਿ ਸੀਲਿ; ਚਾਲਹੁ ਸੁਲਿਤਾਨ ॥੨੪॥

saach seel; chaalahu sulitaan |24|

Sant Singh Khalsathat you, O king, should walk on the path of truth and humility." ||24||
Manmohan SinghO emperor, though should walk on the path of truth and humility".
Manmohan Singh (Punjabi)ਕਿ ਤੈਨੂੰ ਹੇ ਬਾਦਸ਼ਾਹ! ਸੱਚ ਅਤੇ ਲਿਮਰਤਾ ਦੇ ਰਸਤੇ ਟੁਰਨਾ ਚਾਹੀਦਾ ਹੈ।
Fareedkot Teekaਹੇ (ਸੁਲਤਾਨਿ) ਬਾਦਸ਼ਾਹ! ਸਚ ਔਰ ਸੀਲ ਮੇਂ ਚਲੋ ਅਰਥਾਤ ਸਚ ਬੋਲੋ ਔਰ ਸਾਂਤ ਵਾ ਜਤੁ ਕੋ ਧਾਰੋ॥੨੪॥
Prof. Sahib Singhਕਿ ਹੇ ਬਾਦਸ਼ਾਹ! ਤੂੰ (ਅਗਾਂਹ ਨੂੰ) ਸੱਚ ਵਿਚ ਤੁਰੇਂ, ਚੰਗੇ ਸੁਭਾਉ ਵਿਚ ਰਹੇਂ ॥੨੪॥

ਪਦ ਅਰਥ ਸਾਚਿ = ਸੱਚ ਵਿਚ। ਸੀਲਿ = ਚੰਗੇ ਸੁਭਾਉ ਵਿਚ ॥੨੪॥

SikhNet (Spanish)por el Sendero de la Verdad y de la Compasión. (24)

ਨਾਮਦੇਉ; ਸਭ ਰਹਿਆ ਸਮਾਇ ॥

naamadeo; sabh rahiaa samaae |

Sant Singh KhalsaNaam Dayv became famous everywhere for this.
Manmohan SinghThereafter, Nam Dev was renowned all over.
Manmohan Singh (Punjabi)ਉਸ ਤੋਂ ਮਗਰੋ, ਨਾਮਦੇਵ ਸਾਰੇ ਪ੍ਰਸਿੱਧ ਹੋ ਗਿਆ।
Fareedkot Teekaਨਾਮਦੇਉ ਕਾ ਜਸ ਵਾ ਪ੍ਰਤਾਪੁ ਸਭ ਮੇਂ ਸਮਾਇ ਰਹਾ ਹੈ॥
Prof. Sahib Singh(ਇਹ ਕੌਤਕ ਸੁਣ ਵੇਖ ਕੇ) ਘਰ ਘਰ ਵਿਚ ਨਾਮਦੇਵ ਦੀਆਂ ਗੱਲਾਂ ਹੋਣ ਲੱਗ ਪਈਆਂ,

ਪਦ ਅਰਥ ਸਭੁ = ਹਰ ਥਾਂ, ਘਰ ਘਰ ਵਿਚ।

SikhNet (Spanish)Namdev empezó entonces a ser muy reconocido por todas partes

ਮਿਲਿ ਹਿੰਦੂ ਸਭ; ਨਾਮੇ ਪਹਿ ਜਾਹਿ ॥੨੫॥

mil hindoo sabh; naame peh jaeh |25|

Sant Singh KhalsaThe Hindus all went together to Naam Dayv. ||25||
Manmohan SinghA body Hindus went to Nama and discussed amongst themselves,
Manmohan Singh (Punjabi)ਸਾਰੇ ਹਿੰਦੁ ਇਕੱਠੇ ਹੋ ਨਾਮੇ ਕੋਲ ਗਏ ਅਤੇ ਉਹ ਆਪੇ ਵਿੱਚ ਗੱਲਾਂ ਕਰਦੇ ਸਨ,
Fareedkot Teekaਸਭ ਹਿੰਦੂ ਮਿਲ ਕੇ ਨਾਮਦੇਵ ਪਾਸ ਜਾਤੇ ਭਏ ਔਰ ਕਹਤੇ ਭਏ॥੨੫॥
Prof. Sahib Singh(ਨਗਰ ਦੇ) ਸਾਰੇ ਹਿੰਦੂ ਰਲ ਕੇ ਨਾਮਦੇਵ ਪਾਸ ਆਏ (ਤੇ ਆਖਣ ਲੱਗੇ-) ॥੨੫॥
SikhNet (Spanish)y miles de hindúes se congregaban para visitarlo. (25)

ਜਉ ਅਬ ਕੀ ਬਾਰ; ਨ ਜੀਵੈ ਗਾਇ ॥

jau ab kee baar; na jeevai gaae |

Sant Singh KhalsaIf the cow had not been revived,
Manmohan Singhthat if the cow had not been resurrected this time,
Manmohan Singh (Punjabi)ਕਿ ਜੇਕਰ ਇਸ ਦਫਾ ਗਾਂ ਸੁਰਜੀਤ ਨਾਂ ਹੁੰਦੀ,
Fareedkot Teekaਹਮ ਨੇ ਐਸੇ ਨਿਸਚੇ ਕੀਆ ਥਾ ਕਿ ਜੇਕਰ ਅਬ ਕੀ ਬੇਰ ਗਊ ਨਾ ਜੀਵੇਗੀ॥
Prof. Sahib Singhਜੇ ਐਤਕੀਂ ਗਾਂ ਨਾ ਜੀਊਂਦੀ,
SikhNet (Spanish)Entre ellos decían, si él no hubiera resucitado a la vaca,

ਤ ਨਾਮਦੇਵ ਕਾ ਪਤੀਆ ਜਾਇ ॥੨੬॥

t naamadev kaa pateea jaae |26|

Sant Singh Khalsapeople would have lost faith in Naam Dayv. ||26||
Manmohan Singhthen people would have lost faith in Nam Dev.
Manmohan Singh (Punjabi)ਤਾਂ ਨਾਮਦੇਵ ਉਤੋਂ ਲੋਕਾਂ ਦਾ ਭਰੋਸਾ ਉਠ ਜਾਣਾ ਸੀ।
Fareedkot Teekaਤੌ ਨਾਮਦੇਵ ਕੀ ਪਤੀਆ ਅਰਥਾਤ ਵਿਸਵਾਸ ਜਾਤਾ ਰਹੇਗਾ॥੨੬॥
Prof. Sahib Singhਤਾਂ ਨਾਮਦੇਵ ਦਾ ਇਤਬਾਰ ਜਾਂਦਾ ਰਹਿਣਾ ਸੀ ॥੨੬॥
SikhNet (Spanish)la gente hubiera perdido la fe en él. (26)

ਨਾਮੇ ਕੀ ਕੀਰਤਿ. ਰਹੀ ਸੰਸਾਰਿ ॥

naame kee keerat. rahee sansaar |

Sant Singh KhalsaThe fame of Naam Dayv spread throughout the world.
Manmohan SinghThe celebrity of Nam Dev spread through the world.
Manmohan Singh (Punjabi)ਨਾਮਦੇਵ ਦਾ ਜੱਸ ਜਹਾਨ ਅੰਦਰ ਫੈਲ ਗਿਆ।
Fareedkot Teekaਨਾਮਦੇਵ ਜੀ ਕੀ ਕੀਰਤੀ ਸੰਸਾਰ ਮੇਂ ਫੈਲ ਰਹੀ ਹੈ॥
Prof. Sahib Singhਨਾਮਦੇਵ ਦੀ ਸੋਭਾ ਜਗਤ ਵਿਚ ਬਣੀ ਰਹੀ ਹੈ।

ਪਦ ਅਰਥ ਰਹੀ = ਕਾਇਮ ਹੋ ਗਈ। ਸੰਸਾਰਿ = ਸਾਗਰ ਵਿਚ।

SikhNet (Spanish)Y Namdev se volvió famoso en el mundo entero,

ਭਗਤ ਜਨਾਂ ਲੇ. ਉਧਰਿਆ ਪਾਰਿ ॥੨੭॥

bhagat janaan le. udhariaa paar |27|

Sant Singh KhalsaThe humble devotees were saved and carried across with him. ||27||
Manmohan SinghTaking the pious persons with him, Nama ferried across the world-ocean.
Manmohan Singh (Punjabi)ਪਵਿੱਤ੍ਰ ਪੁਰਸ਼ਾਂ ਨੂੰ ਨਾਲ ਲੈ ਕੇ ਨਾਮਾ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ।
Fareedkot Teekaਨਾਮਾ ਔਰ ਭਗਤ ਜਨਾਂ ਕੋ ਪਾਰ ਲੇ ਗ੍ਯਾ ਅਰੁ ਆਪ ਭੀ ਉਧਰਿ ਗਿਆ ਹੈ॥੨੭॥
Prof. Sahib Singhਪਰ ਪ੍ਰਭੂ ਨੇ ਆਪਣੇ ਭਗਤਾਂ ਨੂੰ, ਆਪਣੇ ਸੇਵਕਾਂ ਨੂੰ ਚਰਨੀਂ ਲਾ ਕੇ ਪਾਰ ਕਰ ਦਿੱਤਾ ਹੈ ॥੨੭॥
SikhNet (Spanish)pues Dios lleva a través a todos Sus Devotos. (27)

ਸਗਲ ਕਲੇਸ; ਨਿੰਦਕ ਭਇਆ ਖੇਦੁ ॥

sagal kales; nindak bheaa khed |

Sant Singh KhalsaAll sorts of troubles and pains afflicted the slanderer.
Manmohan SinghAll the trouble and agony befell the slanderer.
Manmohan Singh (Punjabi)ਸਾਰੀ ਤਕਲੀਫ ਅਤੇ ਕਸ਼ਟ ਕਲੰਕ ਲਾਉਣ ਵਾਲੇ ਨੂੰ ਆ ਵਾਪਰੇ।
Fareedkot Teekaਨਿੰਦਕ ਪਾਤਿਸ਼ਾਹ ਨੂੰ ਐਸਾ ਖੇਦ ਹੋਤਾ ਭ੍ਯਾ ਮਾਨੋ ਏਕ ਬਾਰ ਹੀ ਤਿਸ ਕੋ ਸਰਬ ਕਲੇਸ ਆਇ ਪ੍ਰਾਪਤਿ ਭਏ ਹੈਂ॥
Prof. Sahib Singh(ਇਹ ਸੋਭਾ ਸੁਣ ਕੇ) ਨਿੰਦਕਾਂ ਨੂੰ ਬੜੇ ਕਲੇਸ਼ ਤੇ ਬੜਾ ਦੁੱਖ ਹੋਇਆ ਹੈ,

ਪਦ ਅਰਥ ਖੇਦੁ = ਦੁੱਖ।

SikhNet (Spanish)Y el Rey que trató de dañarlo, se arrepintió, por que entre Dios

ਨਾਮੇ ਨਾਰਾਇਨ. ਨਾਹੀ ਭੇਦੁ ॥੨੮॥੧॥੧੦॥

naame naaraaein. naahee bhed |28|1|10|

Sant Singh KhalsaThere is no difference between Naam Dayv and the Lord. ||28||1||10||
Manmohan SinghBetween Nam Dev and the Lord there is no difference.
Manmohan Singh (Punjabi)ਨਾਮਦੇਵ ਅਤੇ ਪ੍ਰਭੂ ਦੇ ਵਿਚਕਾਰ ਕੋਈ ਭਿੰਨ-ਭੇਦ ਨਹੀਂ।
Fareedkot Teekaਸਭ ਕੋ ਇਹ ਨਿਸਚਾ ਹੋਤਾ ਭ੍ਯਾ ਕਿ ਨਾਮਦੇਉ ਔਰ ਨਰਾਇਨ ਮੇਂ ਕੁਛ ਭੇਦ ਨਹੀਂ ਹੈ॥੨੮॥੧॥੧੦॥☬ਗੁਰੋਂ ਕੀ ਉਸਤਤਿ ਵਰਨਨ ਕਰਤੇ ਹੈਂ:
Prof. Sahib Singh(ਕਿਉਂਕਿ ਉਹ ਇਹ ਨਹੀਂ ਜਾਣਦੇ ਕਿ) ਨਾਮਦੇਵ ਅਤੇ ਪਰਮਾਤਮਾ ਵਿਚ ਕੋਈ ਵਿੱਥ ਨਹੀਂ ਰਹਿ ਗਈ ॥੨੮॥੧॥੧੦॥

* ਸ਼ਬਦ ਦਾ ਭਾਵ: ਸਿਮਰਨ ਕਰਨ ਵਾਲਿਆਂ ਨੂੰ ਕੋਈ ਡਰ ਪੋਹ ਨਹੀਂ ਸਕਦਾ। * ਨੋਟ: ਇਸੇ ਹੀ ਰਾਗ ਦੇ ਸ਼ਬਦ ਨੰ: ੬ ਦੀ ਅਖ਼ੀਰਲੀ ਤੁਕ ਵਿਚ ਲਫ਼ਜ਼ "ਭਗਤ ਜਨਾਂ" ਆਏ ਹਨ, ਇੱਥੇ ਭੀ ਬੰਦ ਨੰ: ੨੭ ਵਿਚ ਇਹੀ ਲਫ਼ਜ਼ ਹਨ। ਦੋਹੀਂ ਥਾਈਂ ਨਾਮਦੇਵ ਜੀ ਆਪਣੀ ਹੱਡ-ਬੀਤੀ ਸੁਣਾ ਕੇ ਆਮ ਅਸੂਲ ਦੀ ਗੱਲ ਸੁਣਾਉਂਦੇ ਹਨ ਕਿ ਪ੍ਰਭੂ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ। * ਨੋਟ: ਬੰਦ ਨੰ: ੧੪, ੧੫, ੧੬ ਵਿਚ ਨਾਮਦੇਵ ਜੀ ਪਰਮਾਤਮਾ ਦਾ ਇਹ ਸਰੂਪ ਨਿਰੋਲ ਪੁਰਾਣਾਂ ਅਨੁਸਾਰ ਹਿੰਦੂਆਂ ਵਾਲਾ ਦੱਸਦੇ ਹਨ, ਕਿਉਂਕਿ ਇਕ ਮੁਸਲਮਾਨ ਬਾਦਸ਼ਾਹ ਜਾਨੋਂ ਮਾਰਨ ਦੇ ਡਰਾਵੇ ਦੇਂਦਾ ਹੈ ਤੇ ਚਾਹੁੰਦਾ ਹੈ ਕਿ ਨਾਮਦੇਵ ਮੁਸਲਮਾਨ ਬਣ ਜਾਏ। ਨਾਮਦੇਵ ਜੀ ਦੀ ਮਾਂ ਸਮਝਾਉਂਦੀ ਭੀ ਹੈ, ਪਰ ਉਹ ਨਿਡਰ ਹਨ। ਉਂਞ ਨਾਮਦੇਵ ਜੀ ਪਰਮਾਤਮਾ ਦੇ ਕਿਸੇ ਖ਼ਾਸ ਸਰੂਪ ਦੇ ਪੁਜਾਰੀ ਨਹੀਂ ਹਨ। ਇਸੇ ਹੀ ਰਾਗ ਦੇ ਅਖ਼ੀਰਲੇ ਸ਼ਬਦ ਵਿਚ ਵੇਖੋ, ਪਰਮਾਤਮਾ ਨੂੰ "ਅਬਦਾਲੀ" ਆਖ ਕੇ ਕਹਿੰਦੇ ਹਨ ਕਿ ਮੇਰੇ ਛੈਣੇ ਤੂੰ ਹੀ ਖੁਹਾਏ ਸਨ। ਜਿੱਥੇ ਹਿੰਦੂ ਆਪਣੀ ਉੱਚੀ ਜਾਤ ਦੇ ਮਾਣ ਤੇ ਨਾਮਦੇਵ ਨੂੰ ਮੰਦਰੋਂ ਬਾਹਰ ਕੱਢਦੇ ਹਨ, ਉੱਥੇ ਨਾਮਦੇਵ ਜੀ ਪ੍ਰਭੂ ਨੂੰ "ਕਲੰਦਰ, ਅਬਦਾਲੀ" ਆਖ ਕੇ ਮੁਸਲਮਾਨੀ ਪਹਿਰਾਵੇ ਤੇ ਮੁਸਲਮਾਨੀ ਲਫ਼ਜ਼ਾਂ ਵਿਚ ਯਾਦ ਕਰਦੇ ਹਨ।

SikhNet (Spanish)y el Devoto de Dios no hay diferencia alguna. (28-1-10)

Open this shabad (58 lines, Angs 1165-1166) →

Shabad Bhagat Namdev Ji Raag Bhairao continues on Ang 1167

ਘਰੁ ੨ ॥

ghar 2 |

Sant Singh KhalsaSecond House:
Manmohan SinghTune named 2nd house.
Manmohan Singh (Punjabi)ਘਰ 2।
SikhNet (Spanish)Segunda Casa:

ਜਉ ਗੁਰਦੇਉ; ਤ ਮਿਲੈ ਮੁਰਾਰਿ ॥

jau guradeo; ta milai muraar |

Sant Singh KhalsaBy the Grace of the Divine Guru, one meets the Lord.
Manmohan SinghWhen the Guru-God is Merciful then one meets with God, the enemy of ego.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦਾ ਹੈ, ਤਦ ਹੰਕਾਰ ਦਾ ਵੈਰੀ, ਵਾਹਿਗੁਰੂ ਬੰਦੇ ਨੂੰ ਮਿਲ ਪੈਦਾ ਹੈ।
Fareedkot Teekaਜੇ ਗੁਰਦੇਵ ਕ੍ਰਿਪਾਲ ਹੋਵੇ ਤੌ (ਮੁਰਾਰਿ) ਭਗਵਾਨ ਮਿਲਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ,
SikhNet (Spanish)Si el Guru nos muestra su Compasión, uno se encuentra con Dios.

ਜਉ ਗੁਰਦੇਉ; ਤ ਉਤਰੈ ਪਾਰਿ ॥

jau guradeo; ta utarai paar |

Sant Singh KhalsaBy the Grace of the Divine Guru, one is carried across to the other side.
Manmohan SinghWhen the Guru God is Merciful, then one is ferried across.
Manmohan Singh (Punjabi)ਜਦ ਗੁਰੂ-ਪ੍ਰੇਮਸ਼ਰ ਮਿਹਰਬਾਨ ਹੁੰਦੇ ਹਨ ਤਾਂ ਬੰਦਾ ਪਾਰ ਉਤਰ ਜਾਂਦਾ ਹੈ।
Fareedkot Teekaਜਬ ਗੁਰਦੇਵ ਕ੍ਰਿਪਾਲ ਹੋਵੈ, ਤੌ ਜੀਵ ਸੰਸਾਰ ਸਮੁੰਦ੍ਰ ਸੇ ਪਾਰ ਉਤਰਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ (ਸੰਸਾਰ-ਸਮੁੰਦਰ ਤੋਂ ਮਨੁੱਖ) ਪਾਰ ਲੰਘ ਜਾਂਦਾ ਹੈ,
SikhNet (Spanish)Si el Guru nos muestra su Compasión, uno es llevado a través.

ਜਉ ਗੁਰਦੇਉ; ਤ ਬੈਕੁੰਠ ਤਰੈ ॥

jau guradeo; ta baikuntth tarai |

Sant Singh KhalsaBy the Grace of the Divine Guru, one swims across to heaven.
Manmohan SinghWhen the Guru-God is Merciful, then one swims over to the Lord's realm.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦੇ ਹਨ ਤਦ ਜੀਵ ਬ੍ਰਹਮ ਲੋਕ ਨੂੰ ਤਰ ਜਾਂਦਾ ਹੈ।
Fareedkot Teekaਜੇ ਗੁਰ ਕ੍ਰਿਪਾਲ ਹੋਵੈ, ਤੌ ਨਰਕ ਤੇ ਤਰ ਕਰ ਬੈਕੁੰਠ ਮੇਂ ਪ੍ਰਾਪਤਿ ਹੋਵੇ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ (ਇੱਥੋਂ) ਤਰ ਕੇ ਬੈਕੁੰਠ ਵਿਚ ਜਾ ਅੱਪੜਦਾ ਹੈ,
SikhNet (Spanish)Si el Guru nos muestra su Compasión, uno es transportado hasta los Cielos de Dios.

ਜਉ ਗੁਰਦੇਉ; ਤ ਜੀਵਤ ਮਰੈ ॥੧॥

jau guradeo; ta jeevat marai |1|

Sant Singh KhalsaBy the Grace of the Divine Guru, one remains dead while yet alive. ||1||
Manmohan SinghWhen the Guru God is merciful, then one attains death in life.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦੇ ਹਨ ਤਦ ਜੀਵ ਜੀਉਂਦੇ ਜੀ ਮਰਿਆ ਰਹਿੰਦਾ ਹੈ।
Fareedkot Teekaਜੋ ਗੁਰਦੇਉ ਪ੍ਰਸੰਨ ਹੋਵੇ, ਤਬ ਜੀਵ ਭਾਵ ਸੇ ਮਰੀਤਾ ਹੈ॥੧॥
Prof. Sahib Singhਜੇ ਗੁਰੂ ਮਿਲ ਪਏ ਤਾਂ (ਦੁਨੀਆ ਵਿਚ) ਰਹਿੰਦੇ ਹੋਇਆਂ (ਵਿਕਾਰਾਂ ਵਲੋਂ ਉਸ ਦਾ ਮਨ) ਮਰਿਆ ਰਹਿੰਦਾ ਹੈ ॥੧॥
SikhNet (Spanish)Si el Guru nos muestra su Compasión, uno muere para la vida. (1)

ਸਤਿ ਸਤਿ ਸਤਿ; ਸਤਿ ਸਤਿ ਗੁਰਦੇਵ ॥

sat sat sat; sat sat guradev |

Sant Singh KhalsaTrue, True, True True, True is the Divine Guru.
Manmohan SinghTrue, true, true, true, true is the Divine Guru.
Manmohan Singh (Punjabi)ਸੱਚੇ, ਸੱਚੇ, ਸੱਚੇ, ਸੱਚੇ, ਸੱਚੇ ਹਨ ਰੱਬ ਰੂਪ ਗੁਰੂ ਜੀ।
Fareedkot Teekaਚਾਰੋਂ ਜੁਗੋਂ ਮੇਂ ਸਤਿਗੁਰ ਦੇਵ ਸ੍ਵਰੂਪ ਹੈ॥
Prof. Sahib Singhਇਹ ਯਕੀਨ ਜਾਣੋ ਕਿ ਗੁਰੂ ਦੀ ਸੇਵਾ ਹੀ ਸਦਾ-ਥਿਰ ਰਹਿਣ ਵਾਲਾ ਉੱਦਮ ਹੈ।

ਪਦ ਅਰਥ ਸਤਿ = ਸਦਾ-ਥਿਰ ਰਹਿਣ ਵਾਲੀ। ਗੁਰਦੇਵ = ਗੁਰੂ (ਦੀ ਸੇਵਾ)।

SikhNet (Spanish)Oh, Verdadero, Verdadero, siempre Verdadero es el Guru,

ਝੂਠੁ ਝੂਠੁ ਝੂਠੁ ਝੂਠੁ; ਆਨ ਸਭ ਸੇਵ ॥੧॥ ਰਹਾਉ ॥

jhootth jhootth jhootth jhootth; aan sabh sev |1| rahaau |

Sant Singh KhalsaFalse, false, false, false is all other service. ||1||Pause||
Manmohan SinghFalse, false, false, false, false is all other service. Pause.
Manmohan Singh (Punjabi)ਕੂੜੀ, ਕੂੜੀ, ਕੂੜੀ, ਕੂੜੀ ਤੇ ਹੋਰ ਸਾਰੀ ਟਹਿਲ ਸੇਵਾ। ਠਹਿਰਾਉ।
Fareedkot Teekaਯਾਂ ਤੇ ਸਤਿਗੁਰੋਂ ਸੇ ਬਿਨਾਂ ਔਰ ਸੇਵਾ ਚਾਰੋਂ ਮੇਂ ਝੂਠ ਰੂਪ ਹੈ॥੧॥ ਰਹਾਉ ॥
Prof. Sahib Singhਹੋਰ ਸਭ (ਦੇਵਤਿਆਂ ਦੀ) ਸੇਵਾ-ਪੂਜਾ ਵਿਅਰਥ ਹੈ, ਵਿਅਰਥ ਹੈ, ਵਿਅਰਥ ਹੈ ॥੧॥ ਰਹਾਉ ॥

ਪਦ ਅਰਥ ਆਨ = ਹੋਰ ॥੧॥ ਰਹਾਉ ॥

SikhNet (Spanish)e ilusoria y falsa es nuestra devoción a lo otro. (1-Pausa)

ਜਉ ਗੁਰਦੇਉ; ਤ ਨਾਮੁ ਦ੍ਰਿੜਾਵੈ ॥

jau guradeo; ta naam drirraavai |

Sant Singh KhalsaWhen the Divine Guru grants His Grace, the Naam, the Name of the Lord, is implanted within.
Manmohan SinghWhen the Guru-God is Merciful, then he enshrines the Name in man.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਮਿਹਰਬਬਾਨ ਹੋ ਜਾਂਦੇ ਹਨ ਤਦ ਉਹ ਜੀਵ ਅੰਦਰ ਨਾਮ ਪੱਕਾ ਕਰ ਦਿੰਦੇ ਹਨ।
Fareedkot Teekaਜੇ ਗੁਰਦੇਵ ਪ੍ਰਸੰਨ ਹੋਵੈ ਤਬ ਨਾਮ ਕੋ ਦ੍ਰਿੜਾਵਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਉਹ ਨਾਮ ਜਪਣ ਦਾ ਸੁਭਾਉ ਪਕਾ ਦੇਂਦਾ ਹੈ,
SikhNet (Spanish)Si el Guru nos muestra su Compasión, Él enaltece el Nombre en nuestra mente.

ਜਉ ਗੁਰਦੇਉ; ਨ ਦਹ ਦਿਸ ਧਾਵੈ ॥

jau guradeo; na deh dis dhaavai |

Sant Singh KhalsaWhen the Divine Guru grants His Grace, one does not wander in the ten directions.
Manmohan SinghWhen the Guru-God is Merciful, one wanders not in ten directions.
Manmohan Singh (Punjabi)ਜਦ ਗੁਰੂ ਪ੍ਰਮੇਸ਼ਰ ਜੀ ਮਿਹਰਬਾਨ ਹੋ ਜਾਂਦੇ ਹਨ, ਇਨਸਾਨ ਦਸੀ ਪਾਸੀ ਨਹੀਂ ਭਟਕਦਾ।
Fareedkot Teekaਜਬ ਗੁਰਦੇਵ ਪ੍ਰਸੰਨ ਹੋਵੈ, ਤੌ ਜੀਵ ਦਸੋ ਦਿਸਾ ਮੇਂ ਧਾਵਤਾ ਨਹੀਂ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ (ਫਿਰ ਮਨ) ਦਸੀਂ ਪਾਸੀਂ ਦੌੜਦਾ ਨਹੀਂ,

ਪਦ ਅਰਥ ਦਹਦਿਸ = ਦਸੀਂ ਪਾਸੀਂ।

SikhNet (Spanish)Si el Guru nos muestra su Compasión, nuestras vacilaciones terminan.

ਜਉ ਗੁਰਦੇਉ; ਪੰਚ ਤੇ ਦੂਰਿ ॥

jau guradeo; panch te door |

Sant Singh KhalsaWhen the Divine Guru grants His Grace, the five demons are kept far away.
Manmohan SinghWhen the Divine Guru is Merciful, the mortal is removed afar from the five demons.
Manmohan Singh (Punjabi)ਜਦ ਰੱਬ ਰੂਪ ਗੁਰੂ ਜੀ ਮਿਹਰਬਾਨ ਹੁੰਦੇ ਹਨ, ਪ੍ਰਾਣੀ ਪੰਜਾਂ ਭੂਤਨਿਆਂ ਤੋਂ ਪਰੇ ਹੋ ਜਾਂਦਾ ਹੈ।
Fareedkot Teekaਜੋ ਗੁਰਦੇਵ ਮਿਲੋ ਤੌ ਪੰਚ ਕਾਮਾਦਿ ਬਿਕਾਰੋਂ ਸੇ ਪੁਰਸ ਦੂਰ ਹੋਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਪੰਜ ਕਾਮਾਦਿਕਾਂ ਤੋਂ ਬਚਿਆ ਰਹਿੰਦਾ ਹੈ,

ਪਦ ਅਰਥ ਪੰਚ = ਕਾਮਾਦਿਕ।

SikhNet (Spanish)Si el Guru nos muestra su Compasión, uno es liberado de las cinco pasiones.

ਜਉ ਗੁਰਦੇਉ; ਨ ਮਰਿਬੋ ਝੂਰਿ ॥੨॥

jau guradeo; na maribo jhoor |2|

Sant Singh KhalsaWhen the Divine Guru grants His Grace, one does not die regretting. ||2||
Manmohan SinghWhen the Divine Guru is Merciful, he dies not regretting.
Manmohan Singh (Punjabi)ਜਦ ਰੱਬ ਰੂਪ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਉਹ ਅਫਸੋਸ ਕਰਦਾ ਹੋਇਆ ਨਹੀਂ ਮਰਦਾ।
Fareedkot Teekaਜਬ ਗੁਰਦੇਵ ਪ੍ਰਸਿੰਨ ਹੋਵੈ, ਤੌ ਝੂਰ ਕਰ ਮਰਨਾ ਨਹੀਂ ਹੋਤਾ ਹੈ॥੨॥
Prof. Sahib Singhਜੇ ਗੁਰੂ ਮਿਲ ਪਏ ਤਾਂ (ਚਿੰਤਾ ਫ਼ਿਕਰਾਂ ਵਿਚ) ਝੁਰ ਝੁਰ ਕੇ ਨਹੀਂ ਖਪਦਾ ॥੨॥
SikhNet (Spanish)Si el Guru nos muestra su Compasión, uno no muere en la frustración. (2)

ਜਉ ਗੁਰਦੇਉ; ਤ ਅੰਮ੍ਰਿਤ ਬਾਨੀ ॥

jau guradeo; ta amrit baanee |

Sant Singh KhalsaWhen the Divine Guru grants His Grace, one is blessed with the Ambrosial Bani of the Word.
Manmohan SinghWhen the Divine Guru is Merciful, the one is blessed with the ambrosial Gurbani.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੋ ਜਾਂਦੇ ਹਨ, ਜੀਵ ਨੂੰ ਅੰਮ੍ਰਿਤਮਈ ਗੁਰਬਾਣੀ ਦੀ ਦਾਤ ਮਿਲਦੀ ਹੈ।
Fareedkot Teekaਜੌ ਗੁਰਦੇਵ ਪ੍ਰਸੰਨ ਹੋਤੇ ਹੈਂ ਤਬ ਅੰਮ੍ਰਿਤ ਮਈ ਬਾਨੀ ਹੋ ਜਾਤੀ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਮਨੁੱਖ ਦੇ ਬੋਲ ਮਿੱਠੇ ਹੋ ਜਾਂਦੇ ਹਨ,
SikhNet (Spanish)Si el Guru nos muestra su Compasión, el hablar de uno se vuelve dulce.

ਜਉ ਗੁਰਦੇਉ; ਤ ਅਕਥ ਕਹਾਨੀ ॥

jau guradeo; ta akath kahaanee |

Sant Singh KhalsaWhen the Divine Guru grants His Grace, one speaks the Unspoken Speech.
Manmohan SinghWhen the Divine Guru is Merciful, then he utters the story of Ineffable Lord.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੋ ਜਾਂਦੇ ਹਨ ਤਾਂ ਉਹ ਅਕਹਿ ਪ੍ਰਭੂ ਦੀ ਵਾਰਤਾ ਵਰਨਣ ਕਰਦਾ ਹੈ।
Fareedkot Teekaਜਬ ਗੁਰਦੇਵ ਪ੍ਰਸੰਨ ਹੋਤੇ ਹੈਂ ਤੋ (ਅਕਥ) ਪਰਮੇਸ੍ਵਰ ਕੀ (ਕਹਾਨੀ) ਕਥਾ ਕੋ ਉਚਾਰਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਅਕੱਥ ਪ੍ਰਭੂ ਦੀਆਂ ਗੱਲਾਂ ਕਰਨ ਲੱਗ ਪੈਂਦਾ ਹੈ,

ਪਦ ਅਰਥ ਅਕਥ = ਉਸ ਪ੍ਰਭੂ ਦੀ ਜੋ ਬਿਆਨ ਨਹੀਂ ਹੋ ਸਕਦਾ।

SikhNet (Spanish)Si el Guru nos muestra su Compasión, el Estado de uno es inefable.

ਜਉ ਗੁਰਦੇਉ; ਤ ਅੰਮ੍ਰਿਤ ਦੇਹ ॥

jau guradeo; ta amrit deh |

Sant Singh KhalsaWhen the Divine Guru grants His Grace, one's body becomes like ambrosial nectar.
Manmohan SinghWhen the Guru-God is compassionate, then immortal becomes one's body.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਮਇਆਵਾਨ ਹੋ ਜਾਂਦੇ ਹਨ, ਤਾਂ ਜੀਵ ਦੀ ਕਾਇਆ ਅਬਿਨਾਸ਼ੀ ਹੋ ਜਾਂਦਾ ਹੈ।
Fareedkot Teekaਜਉ ਗੁਰਦੇਵ ਕ੍ਰਿਪਾਲ ਹੋਤੇ ਹੈਂ ਤਬ ਨਾਮ ਅੰਮ੍ਰਿਤ (ਦੇਹ) ਦੇਤੇ ਹੈਂ॥
Prof. Sahib Singhਜੇ ਗੁਰੂ ਮਿਲ ਪਏ ਤਾਂ ਸਰੀਰ ਪਵਿੱਤਰ ਰਹਿੰਦਾ ਹੈ,

ਪਦ ਅਰਥ ਅੰਮ੍ਰਿਤ = ਪਵਿੱਤਰ। ਦੇਹ = ਸਰੀਰ।

SikhNet (Spanish)Si el Guru nos muestra su Compasión, un se vuelve eterno.

ਜਉ ਗੁਰਦੇਉ; ਨਾਮੁ ਜਪਿ ਲੇਹਿ ॥੩॥

jau guradeo; naam jap lehi |3|

Sant Singh KhalsaWhen the Divine Guru grants His Grace, one utters and chants the Naam, the Name of the Lord. ||3||
Manmohan SinghWhen the Guru-God is merciful, he utters the Lord's Name.
Manmohan Singh (Punjabi)ਜਦ ਗੁਰੂ ਪ੍ਰਮੇਸ਼ਰ ਮਇਆਵਾਨ ਹੁੰਦੇ ਹਨ ਤਾਂ ਉਹ ਪ੍ਰਭੁ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜਉ ਗੁਰਦੇਵ ਕ੍ਰਿਪਾਲ ਹੋਤੇ ਹੈਂ ਤਬ ਜੀਵ ਨਾਮ ਕੋ ਜਪ ਲੇਤਾ ਹੈ॥੩॥
Prof. Sahib Singh(ਕਿਉਂਕਿ) ਜੇ ਗੁਰੂ ਮਿਲ ਪਏ ਤਾਂ (ਇਹ ਸਦਾ) ਨਾਮ ਜਪਦਾ ਹੈ ॥੩॥
SikhNet (Spanish)Si el Guru nos muestra su Compasión, uno habita en el Nombre. (3)

ਜਉ ਗੁਰਦੇਉ; ਭਵਨ ਤ੍ਰੈ ਸੂਝੈ ॥

jau guradeo; bhavan trai soojhai |

Sant Singh KhalsaWhen the Divine Guru grants His Grace, one sees the three worlds.
Manmohan SinghWhen man meets the Divine Guru, he sees the three worlds.
Manmohan Singh (Punjabi)ਜਦ ਬੰਦਾ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ ਉਹ ਤਿੰਨਾਂ ਜਹਾਨਾਂ ਨੂੰ ਵੇਖ ਲੈਂਦਾ ਹੈ।
Fareedkot Teekaਜਬ ਗੁਰਦੇਵ ਕ੍ਰਿਪਾਲ ਹੋਤੇ ਹੈਂ ਤਬ ਤੀਨੋਂ ਭਵਨੋਂ ਮੇਂ ਪਰਮੇਸ੍ਵਰ ਸੂਝ ਆਵਤਾ ਹੈ, ਵਾ ਤੀਨੋਂ ਭਵਨੋਂ ਕੀ ਸੋਝੀ ਹੋਤੀ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਮਨੁੱਖ ਨੂੰ ਤਿੰਨਾਂ ਭਵਨਾਂ ਦੀ ਸੂਝ ਹੋ ਜਾਂਦੀ ਹੈ (ਭਾਵ, ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਤਿੰਨਾਂ ਭਵਨਾਂ ਵਿਚ ਹੀ ਮੌਜੂਦ ਹੈ),
SikhNet (Spanish)Si el Guru nos muestra su Compasión, a uno le son revelados los tres mundos.

ਜਉ ਗੁਰਦੇਉ; ਊਚ ਪਦ ਬੂਝੈ ॥

jau guradeo; aooch pad boojhai |

Sant Singh KhalsaWhen the Divine Guru grants His Grace, one understands the state of supreme dignity.
Manmohan SinghWhen he meets the Divine Guru he understands supreme dignity.
Manmohan Singh (Punjabi)ਜਦ ਉਹ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ ਉਹ ਮਹਾਨ ਮਰਤਬੇ ਨੂੰ ਸਮਝ ਲੈਂਦਾ ਹੈ।
Fareedkot Teekaਜਬ ਗੁਰਦੇਉ ਪ੍ਰਸੰਨ ਹੋਤੇ ਹੈਂ ਤਬ ਜੀਵ (ਊਚ ਪਦ) ਨਿਰਬਾਨ ਪਦ ਕੋ ਬੂਝਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਉੱਚੀ ਆਤਮਕ ਅਵਸਥਾ ਨਾਲ ਜਾਣ-ਪਛਾਣ ਹੋ ਜਾਂਦੀ ਹੈ,
SikhNet (Spanish)Si el Guru nos muestra su Compasión, uno conoce el Estado Sublime de Éxtasis.

ਜਉ ਗੁਰਦੇਉ; ਤ ਸੀਸੁ ਅਕਾਸਿ ॥

jau guradeo; ta sees akaas |

Sant Singh KhalsaWhen the Divine Guru grants His Grace, one's head is in the Akaashic ethers.
Manmohan SinghWhen man meets with the Divine Guru, then his head (spiritual height) touches the sky.
Manmohan Singh (Punjabi)ਜਦ ਜੀਵ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ, ਤਦ ਉਸ ਦਾ ਸਿਰ ਅਸਮਾਨ ਨੂੰ ਜਾ ਲਗਦਾ ਹੈ।
Fareedkot Teekaਜਬ ਗੁਰਦੇਵ ਪ੍ਰਸੰਨ ਹੋਤੇ ਹੈਂ ਤੋ (ਸੀਸੁ ਅਕਾਸਿ) ਜਸ ਅਕਾਸ ਮੇਂ ਫੈਲਤਾ ਹੈ ਅਰਥਾਤ ਦੇਵਤੇ ਉਸਤਤੀ ਕਰਤੇ ਹੈਂ॥
Prof. Sahib Singhਜੇ ਗੁਰੂ ਮਿਲ ਪਏ ਤਾਂ ਮਨ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ,

ਪਦ ਅਰਥ ਸੀਸੁ = ਸਿਰ, ਦਿਮਾਗ਼, ਮਨ। ਅਕਾਸਿ = ਅਕਾਸ਼ ਵਿਚ, ਉੱਚੇ ਟਿਕਾਣੇ ਤੇ, ਪ੍ਰਭੂ-ਚਰਨਾਂ ਵਿਚ।

SikhNet (Spanish)Si el Guru nos muestra su Compasión, uno arriba al cielo de la mente.

ਜਉ ਗੁਰਦੇਉ; ਸਦਾ ਸਾਬਾਸਿ ॥੪॥

jau guradeo; sadaa saabaas |4|

Sant Singh KhalsaWhen the Divine Guru grants His Grace, one is always congratulated everywhere. ||4||
Manmohan SinghWhen man meets with the Divine Guru, he is ever congratulated.
Manmohan Singh (Punjabi)ਜਦ ਜੀਵ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ, ਉਸ ਨੂੰ ਸਦੀਵ ਹੀ ਵਧਾਈਆਂ ਮਿਲਦੀਆਂ ਹਨ।
Fareedkot Teekaਜੌ ਗੁਰਦੇਵ ਮਿਲਤੇ ਹੈਂ ਤਬ ਸਦਾ ਸਾਬਾਸੀ ਮਿਲਤੀ ਹੈ॥੪॥
Prof. Sahib Singhਜੇ ਗੁਰੂ ਮਿਲ ਪਏ ਤਾਂ (ਹਰ ਥਾਂ ਤੋਂ) ਸਦਾ ਸੋਭਾ ਮਿਲਦੀ ਹੈ ॥੪॥
SikhNet (Spanish)Si el Guru nos muestra su Compasión, uno es para siempre bendecido. (4)

ਜਉ ਗੁਰਦੇਉ; ਸਦਾ ਬੈਰਾਗੀ ॥

jau guradeo; sadaa bairaagee |

Sant Singh KhalsaWhen the Divine Guru grants His Grace, one remains detached forever.
Manmohan SinghWhen the Divine Guru becomes compassionate, one ever remains detached.
Manmohan Singh (Punjabi)ਜਦ ਰੱਬ ਰੂਪ ਗੁਰੂ ਜੀ ਦਇਆਲ ਹੋ ਜਾਂਦੇ ਹੇਨ, ਪ੍ਰਾਨੀ ਹਮੇਸ਼ਾਂ ਨਿਰਲੇਪ ਰਹਿੰਦਾ ਹੈ।
Fareedkot Teekaਜਬ ਗੁਰਦੇਵ ਮਿਲਤੇ ਹੈਂ ਤੌ ਪੁਰਸ਼ ਸਦਾ ਬੈਰਾਗੀ ਹੋਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਮਨੁੱਖ (ਦੁਨੀਆ ਵਿਚ ਰਹਿੰਦਾ ਹੋਇਆ ਹੀ) ਸਦਾ ਵਿਰਕਤ ਰਹਿੰਦਾ ਹੈ,
SikhNet (Spanish)Si el Guru nos muestra su Compasión, uno se conserva para siempre desapegado.

ਜਉ ਗੁਰਦੇਉ; ਪਰ ਨਿੰਦਾ ਤਿਆਗੀ ॥

jau guradeo; par nindaa tiaagee |

Sant Singh KhalsaWhen the Divine Guru grants His Grace, one forsakes the slander of others.
Manmohan SinghWhen the Divine Guru is Merciful, one abandons the slander of others.
Manmohan Singh (Punjabi)ਜਦ ਰੱਬ ਰੂਪ ਗੁਰੂ ਜੀ ਦਇਆਲ ਹੁੰਦੇ ਹਨ ਤਾਂ ਪ੍ਰਾਨੀ ਹੋਰਨਾਂ ਦੀ ਬਦਖੋਈ ਛੱਡ ਦਿੰਦਾ ਹੈ।
Fareedkot Teekaਜਬ ਗੁਰਦੇਵ ਮਿਲਤੇ ਹੈਂ ਤਬ ਪਰਾਈ ਨਿੰਦਾ ਤਿ੍ਯਾਗੀ ਜਾਤੀ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਕਿਸੇ ਦੀ ਨਿੰਦਾ ਨਹੀਂ ਕਰਦਾ,
SikhNet (Spanish)Si el Guru nos muestra su Compasión, uno deja de calumniar a los demás.

Open this shabad (39 lines, Angs 1166-1167) →

Ang 1166 of 1430