ਘਰੁ ੨ ॥
ghar 2 | Ang 1166
Sant Singh KhalsaSecond House:
Manmohan SinghTune named 2nd house.
Manmohan Singh (Punjabi)ਘਰ 2।
SikhNet (Spanish)Segunda Casa:
ਜਉ ਗੁਰਦੇਉ; ਤ ਮਿਲੈ ਮੁਰਾਰਿ ॥
jau guradeo; ta milai muraar | Ang 1166
Sant Singh KhalsaBy the Grace of the Divine Guru, one meets the Lord.
Manmohan SinghWhen the Guru-God is Merciful then one meets with God, the enemy of ego.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦਾ ਹੈ, ਤਦ ਹੰਕਾਰ ਦਾ ਵੈਰੀ, ਵਾਹਿਗੁਰੂ ਬੰਦੇ ਨੂੰ ਮਿਲ ਪੈਦਾ ਹੈ।
Fareedkot Teekaਜੇ ਗੁਰਦੇਵ ਕ੍ਰਿਪਾਲ ਹੋਵੇ ਤੌ (ਮੁਰਾਰਿ) ਭਗਵਾਨ ਮਿਲਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ,
SikhNet (Spanish)Si el Guru nos muestra su Compasión, uno se encuentra con Dios.
ਜਉ ਗੁਰਦੇਉ; ਤ ਉਤਰੈ ਪਾਰਿ ॥
jau guradeo; ta utarai paar | Ang 1166
Sant Singh KhalsaBy the Grace of the Divine Guru, one is carried across to the other side.
Manmohan SinghWhen the Guru God is Merciful, then one is ferried across.
Manmohan Singh (Punjabi)ਜਦ ਗੁਰੂ-ਪ੍ਰੇਮਸ਼ਰ ਮਿਹਰਬਾਨ ਹੁੰਦੇ ਹਨ ਤਾਂ ਬੰਦਾ ਪਾਰ ਉਤਰ ਜਾਂਦਾ ਹੈ।
Fareedkot Teekaਜਬ ਗੁਰਦੇਵ ਕ੍ਰਿਪਾਲ ਹੋਵੈ, ਤੌ ਜੀਵ ਸੰਸਾਰ ਸਮੁੰਦ੍ਰ ਸੇ ਪਾਰ ਉਤਰਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ (ਸੰਸਾਰ-ਸਮੁੰਦਰ ਤੋਂ ਮਨੁੱਖ) ਪਾਰ ਲੰਘ ਜਾਂਦਾ ਹੈ,
SikhNet (Spanish)Si el Guru nos muestra su Compasión, uno es llevado a través.
ਜਉ ਗੁਰਦੇਉ; ਤ ਬੈਕੁੰਠ ਤਰੈ ॥
jau guradeo; ta baikuntth tarai | Ang 1166
Sant Singh KhalsaBy the Grace of the Divine Guru, one swims across to heaven.
Manmohan SinghWhen the Guru-God is Merciful, then one swims over to the Lord's realm.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦੇ ਹਨ ਤਦ ਜੀਵ ਬ੍ਰਹਮ ਲੋਕ ਨੂੰ ਤਰ ਜਾਂਦਾ ਹੈ।
Fareedkot Teekaਜੇ ਗੁਰ ਕ੍ਰਿਪਾਲ ਹੋਵੈ, ਤੌ ਨਰਕ ਤੇ ਤਰ ਕਰ ਬੈਕੁੰਠ ਮੇਂ ਪ੍ਰਾਪਤਿ ਹੋਵੇ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ (ਇੱਥੋਂ) ਤਰ ਕੇ ਬੈਕੁੰਠ ਵਿਚ ਜਾ ਅੱਪੜਦਾ ਹੈ,
SikhNet (Spanish)Si el Guru nos muestra su Compasión, uno es transportado hasta los Cielos de Dios.
ਜਉ ਗੁਰਦੇਉ; ਤ ਜੀਵਤ ਮਰੈ ॥੧॥
jau guradeo; ta jeevat marai |1| Ang 1166
Sant Singh KhalsaBy the Grace of the Divine Guru, one remains dead while yet alive. ||1||
Manmohan SinghWhen the Guru God is merciful, then one attains death in life.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦੇ ਹਨ ਤਦ ਜੀਵ ਜੀਉਂਦੇ ਜੀ ਮਰਿਆ ਰਹਿੰਦਾ ਹੈ।
Fareedkot Teekaਜੋ ਗੁਰਦੇਉ ਪ੍ਰਸੰਨ ਹੋਵੇ, ਤਬ ਜੀਵ ਭਾਵ ਸੇ ਮਰੀਤਾ ਹੈ॥੧॥
Prof. Sahib Singhਜੇ ਗੁਰੂ ਮਿਲ ਪਏ ਤਾਂ (ਦੁਨੀਆ ਵਿਚ) ਰਹਿੰਦੇ ਹੋਇਆਂ (ਵਿਕਾਰਾਂ ਵਲੋਂ ਉਸ ਦਾ ਮਨ) ਮਰਿਆ ਰਹਿੰਦਾ ਹੈ ॥੧॥
SikhNet (Spanish)Si el Guru nos muestra su Compasión, uno muere para la vida. (1)
ਸਤਿ ਸਤਿ ਸਤਿ; ਸਤਿ ਸਤਿ ਗੁਰਦੇਵ ॥
sat sat sat; sat sat guradev | Ang 1166
Sant Singh KhalsaTrue, True, True True, True is the Divine Guru.
Manmohan SinghTrue, true, true, true, true is the Divine Guru.
Manmohan Singh (Punjabi)ਸੱਚੇ, ਸੱਚੇ, ਸੱਚੇ, ਸੱਚੇ, ਸੱਚੇ ਹਨ ਰੱਬ ਰੂਪ ਗੁਰੂ ਜੀ।
Fareedkot Teekaਚਾਰੋਂ ਜੁਗੋਂ ਮੇਂ ਸਤਿਗੁਰ ਦੇਵ ਸ੍ਵਰੂਪ ਹੈ॥
Prof. Sahib Singhਇਹ ਯਕੀਨ ਜਾਣੋ ਕਿ ਗੁਰੂ ਦੀ ਸੇਵਾ ਹੀ ਸਦਾ-ਥਿਰ ਰਹਿਣ ਵਾਲਾ ਉੱਦਮ ਹੈ।ਪਦ ਅਰਥ ਸਤਿ = ਸਦਾ-ਥਿਰ ਰਹਿਣ ਵਾਲੀ। ਗੁਰਦੇਵ = ਗੁਰੂ (ਦੀ ਸੇਵਾ)।
SikhNet (Spanish)Oh, Verdadero, Verdadero, siempre Verdadero es el Guru,
ਝੂਠੁ ਝੂਠੁ ਝੂਠੁ ਝੂਠੁ; ਆਨ ਸਭ ਸੇਵ ॥੧॥ ਰਹਾਉ ॥
jhootth jhootth jhootth jhootth; aan sabh sev |1| rahaau | Ang 1166
Sant Singh KhalsaFalse, false, false, false is all other service. ||1||Pause||
Manmohan SinghFalse, false, false, false, false is all other service. Pause.
Manmohan Singh (Punjabi)ਕੂੜੀ, ਕੂੜੀ, ਕੂੜੀ, ਕੂੜੀ ਤੇ ਹੋਰ ਸਾਰੀ ਟਹਿਲ ਸੇਵਾ। ਠਹਿਰਾਉ।
Fareedkot Teekaਯਾਂ ਤੇ ਸਤਿਗੁਰੋਂ ਸੇ ਬਿਨਾਂ ਔਰ ਸੇਵਾ ਚਾਰੋਂ ਮੇਂ ਝੂਠ ਰੂਪ ਹੈ॥੧॥ ਰਹਾਉ ॥
Prof. Sahib Singhਹੋਰ ਸਭ (ਦੇਵਤਿਆਂ ਦੀ) ਸੇਵਾ-ਪੂਜਾ ਵਿਅਰਥ ਹੈ, ਵਿਅਰਥ ਹੈ, ਵਿਅਰਥ ਹੈ ॥੧॥ ਰਹਾਉ ॥ਪਦ ਅਰਥ ਆਨ = ਹੋਰ ॥੧॥ ਰਹਾਉ ॥
SikhNet (Spanish)e ilusoria y falsa es nuestra devoción a lo otro. (1-Pausa)
ਜਉ ਗੁਰਦੇਉ; ਤ ਨਾਮੁ ਦ੍ਰਿੜਾਵੈ ॥
jau guradeo; ta naam drirraavai | Ang 1166
Sant Singh KhalsaWhen the Divine Guru grants His Grace, the Naam, the Name of the Lord, is implanted within.
Manmohan SinghWhen the Guru-God is Merciful, then he enshrines the Name in man.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਮਿਹਰਬਬਾਨ ਹੋ ਜਾਂਦੇ ਹਨ ਤਦ ਉਹ ਜੀਵ ਅੰਦਰ ਨਾਮ ਪੱਕਾ ਕਰ ਦਿੰਦੇ ਹਨ।
Fareedkot Teekaਜੇ ਗੁਰਦੇਵ ਪ੍ਰਸੰਨ ਹੋਵੈ ਤਬ ਨਾਮ ਕੋ ਦ੍ਰਿੜਾਵਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਉਹ ਨਾਮ ਜਪਣ ਦਾ ਸੁਭਾਉ ਪਕਾ ਦੇਂਦਾ ਹੈ,
SikhNet (Spanish)Si el Guru nos muestra su Compasión, Él enaltece el Nombre en nuestra mente.
ਜਉ ਗੁਰਦੇਉ; ਨ ਦਹ ਦਿਸ ਧਾਵੈ ॥
jau guradeo; na deh dis dhaavai | Ang 1166
Sant Singh KhalsaWhen the Divine Guru grants His Grace, one does not wander in the ten directions.
Manmohan SinghWhen the Guru-God is Merciful, one wanders not in ten directions.
Manmohan Singh (Punjabi)ਜਦ ਗੁਰੂ ਪ੍ਰਮੇਸ਼ਰ ਜੀ ਮਿਹਰਬਾਨ ਹੋ ਜਾਂਦੇ ਹਨ, ਇਨਸਾਨ ਦਸੀ ਪਾਸੀ ਨਹੀਂ ਭਟਕਦਾ।
Fareedkot Teekaਜਬ ਗੁਰਦੇਵ ਪ੍ਰਸੰਨ ਹੋਵੈ, ਤੌ ਜੀਵ ਦਸੋ ਦਿਸਾ ਮੇਂ ਧਾਵਤਾ ਨਹੀਂ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ (ਫਿਰ ਮਨ) ਦਸੀਂ ਪਾਸੀਂ ਦੌੜਦਾ ਨਹੀਂ,ਪਦ ਅਰਥ ਦਹਦਿਸ = ਦਸੀਂ ਪਾਸੀਂ।
SikhNet (Spanish)Si el Guru nos muestra su Compasión, nuestras vacilaciones terminan.
ਜਉ ਗੁਰਦੇਉ; ਪੰਚ ਤੇ ਦੂਰਿ ॥
jau guradeo; panch te door | Ang 1166
Sant Singh KhalsaWhen the Divine Guru grants His Grace, the five demons are kept far away.
Manmohan SinghWhen the Divine Guru is Merciful, the mortal is removed afar from the five demons.
Manmohan Singh (Punjabi)ਜਦ ਰੱਬ ਰੂਪ ਗੁਰੂ ਜੀ ਮਿਹਰਬਾਨ ਹੁੰਦੇ ਹਨ, ਪ੍ਰਾਣੀ ਪੰਜਾਂ ਭੂਤਨਿਆਂ ਤੋਂ ਪਰੇ ਹੋ ਜਾਂਦਾ ਹੈ।
Fareedkot Teekaਜੋ ਗੁਰਦੇਵ ਮਿਲੋ ਤੌ ਪੰਚ ਕਾਮਾਦਿ ਬਿਕਾਰੋਂ ਸੇ ਪੁਰਸ ਦੂਰ ਹੋਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਪੰਜ ਕਾਮਾਦਿਕਾਂ ਤੋਂ ਬਚਿਆ ਰਹਿੰਦਾ ਹੈ,ਪਦ ਅਰਥ ਪੰਚ = ਕਾਮਾਦਿਕ।
SikhNet (Spanish)Si el Guru nos muestra su Compasión, uno es liberado de las cinco pasiones.
ਜਉ ਗੁਰਦੇਉ; ਨ ਮਰਿਬੋ ਝੂਰਿ ॥੨॥
jau guradeo; na maribo jhoor |2| Ang 1166
Sant Singh KhalsaWhen the Divine Guru grants His Grace, one does not die regretting. ||2||
Manmohan SinghWhen the Divine Guru is Merciful, he dies not regretting.
Manmohan Singh (Punjabi)ਜਦ ਰੱਬ ਰੂਪ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਉਹ ਅਫਸੋਸ ਕਰਦਾ ਹੋਇਆ ਨਹੀਂ ਮਰਦਾ।
Fareedkot Teekaਜਬ ਗੁਰਦੇਵ ਪ੍ਰਸਿੰਨ ਹੋਵੈ, ਤੌ ਝੂਰ ਕਰ ਮਰਨਾ ਨਹੀਂ ਹੋਤਾ ਹੈ॥੨॥
Prof. Sahib Singhਜੇ ਗੁਰੂ ਮਿਲ ਪਏ ਤਾਂ (ਚਿੰਤਾ ਫ਼ਿਕਰਾਂ ਵਿਚ) ਝੁਰ ਝੁਰ ਕੇ ਨਹੀਂ ਖਪਦਾ ॥੨॥
SikhNet (Spanish)Si el Guru nos muestra su Compasión, uno no muere en la frustración. (2)
ਜਉ ਗੁਰਦੇਉ; ਤ ਅੰਮ੍ਰਿਤ ਬਾਨੀ ॥
jau guradeo; ta amrit baanee | Ang 1166
Sant Singh KhalsaWhen the Divine Guru grants His Grace, one is blessed with the Ambrosial Bani of the Word.
Manmohan SinghWhen the Divine Guru is Merciful, the one is blessed with the ambrosial Gurbani.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੋ ਜਾਂਦੇ ਹਨ, ਜੀਵ ਨੂੰ ਅੰਮ੍ਰਿਤਮਈ ਗੁਰਬਾਣੀ ਦੀ ਦਾਤ ਮਿਲਦੀ ਹੈ।
Fareedkot Teekaਜੌ ਗੁਰਦੇਵ ਪ੍ਰਸੰਨ ਹੋਤੇ ਹੈਂ ਤਬ ਅੰਮ੍ਰਿਤ ਮਈ ਬਾਨੀ ਹੋ ਜਾਤੀ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਮਨੁੱਖ ਦੇ ਬੋਲ ਮਿੱਠੇ ਹੋ ਜਾਂਦੇ ਹਨ,
SikhNet (Spanish)Si el Guru nos muestra su Compasión, el hablar de uno se vuelve dulce.
ਜਉ ਗੁਰਦੇਉ; ਤ ਅਕਥ ਕਹਾਨੀ ॥
jau guradeo; ta akath kahaanee | Ang 1166
Sant Singh KhalsaWhen the Divine Guru grants His Grace, one speaks the Unspoken Speech.
Manmohan SinghWhen the Divine Guru is Merciful, then he utters the story of Ineffable Lord.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੋ ਜਾਂਦੇ ਹਨ ਤਾਂ ਉਹ ਅਕਹਿ ਪ੍ਰਭੂ ਦੀ ਵਾਰਤਾ ਵਰਨਣ ਕਰਦਾ ਹੈ।
Fareedkot Teekaਜਬ ਗੁਰਦੇਵ ਪ੍ਰਸੰਨ ਹੋਤੇ ਹੈਂ ਤੋ (ਅਕਥ) ਪਰਮੇਸ੍ਵਰ ਕੀ (ਕਹਾਨੀ) ਕਥਾ ਕੋ ਉਚਾਰਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਅਕੱਥ ਪ੍ਰਭੂ ਦੀਆਂ ਗੱਲਾਂ ਕਰਨ ਲੱਗ ਪੈਂਦਾ ਹੈ,ਪਦ ਅਰਥ ਅਕਥ = ਉਸ ਪ੍ਰਭੂ ਦੀ ਜੋ ਬਿਆਨ ਨਹੀਂ ਹੋ ਸਕਦਾ।
SikhNet (Spanish)Si el Guru nos muestra su Compasión, el Estado de uno es inefable.
ਜਉ ਗੁਰਦੇਉ; ਤ ਅੰਮ੍ਰਿਤ ਦੇਹ ॥
jau guradeo; ta amrit deh | Ang 1166
Sant Singh KhalsaWhen the Divine Guru grants His Grace, one's body becomes like ambrosial nectar.
Manmohan SinghWhen the Guru-God is compassionate, then immortal becomes one's body.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਮਇਆਵਾਨ ਹੋ ਜਾਂਦੇ ਹਨ, ਤਾਂ ਜੀਵ ਦੀ ਕਾਇਆ ਅਬਿਨਾਸ਼ੀ ਹੋ ਜਾਂਦਾ ਹੈ।
Fareedkot Teekaਜਉ ਗੁਰਦੇਵ ਕ੍ਰਿਪਾਲ ਹੋਤੇ ਹੈਂ ਤਬ ਨਾਮ ਅੰਮ੍ਰਿਤ (ਦੇਹ) ਦੇਤੇ ਹੈਂ॥
Prof. Sahib Singhਜੇ ਗੁਰੂ ਮਿਲ ਪਏ ਤਾਂ ਸਰੀਰ ਪਵਿੱਤਰ ਰਹਿੰਦਾ ਹੈ,ਪਦ ਅਰਥ ਅੰਮ੍ਰਿਤ = ਪਵਿੱਤਰ। ਦੇਹ = ਸਰੀਰ।
SikhNet (Spanish)Si el Guru nos muestra su Compasión, un se vuelve eterno.
ਜਉ ਗੁਰਦੇਉ; ਨਾਮੁ ਜਪਿ ਲੇਹਿ ॥੩॥
jau guradeo; naam jap lehi |3| Ang 1166
Sant Singh KhalsaWhen the Divine Guru grants His Grace, one utters and chants the Naam, the Name of the Lord. ||3||
Manmohan SinghWhen the Guru-God is merciful, he utters the Lord's Name.
Manmohan Singh (Punjabi)ਜਦ ਗੁਰੂ ਪ੍ਰਮੇਸ਼ਰ ਮਇਆਵਾਨ ਹੁੰਦੇ ਹਨ ਤਾਂ ਉਹ ਪ੍ਰਭੁ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜਉ ਗੁਰਦੇਵ ਕ੍ਰਿਪਾਲ ਹੋਤੇ ਹੈਂ ਤਬ ਜੀਵ ਨਾਮ ਕੋ ਜਪ ਲੇਤਾ ਹੈ॥੩॥
Prof. Sahib Singh(ਕਿਉਂਕਿ) ਜੇ ਗੁਰੂ ਮਿਲ ਪਏ ਤਾਂ (ਇਹ ਸਦਾ) ਨਾਮ ਜਪਦਾ ਹੈ ॥੩॥
SikhNet (Spanish)Si el Guru nos muestra su Compasión, uno habita en el Nombre. (3)
ਜਉ ਗੁਰਦੇਉ; ਭਵਨ ਤ੍ਰੈ ਸੂਝੈ ॥
jau guradeo; bhavan trai soojhai | Ang 1166
Sant Singh KhalsaWhen the Divine Guru grants His Grace, one sees the three worlds.
Manmohan SinghWhen man meets the Divine Guru, he sees the three worlds.
Manmohan Singh (Punjabi)ਜਦ ਬੰਦਾ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ ਉਹ ਤਿੰਨਾਂ ਜਹਾਨਾਂ ਨੂੰ ਵੇਖ ਲੈਂਦਾ ਹੈ।
Fareedkot Teekaਜਬ ਗੁਰਦੇਵ ਕ੍ਰਿਪਾਲ ਹੋਤੇ ਹੈਂ ਤਬ ਤੀਨੋਂ ਭਵਨੋਂ ਮੇਂ ਪਰਮੇਸ੍ਵਰ ਸੂਝ ਆਵਤਾ ਹੈ, ਵਾ ਤੀਨੋਂ ਭਵਨੋਂ ਕੀ ਸੋਝੀ ਹੋਤੀ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਮਨੁੱਖ ਨੂੰ ਤਿੰਨਾਂ ਭਵਨਾਂ ਦੀ ਸੂਝ ਹੋ ਜਾਂਦੀ ਹੈ (ਭਾਵ, ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਤਿੰਨਾਂ ਭਵਨਾਂ ਵਿਚ ਹੀ ਮੌਜੂਦ ਹੈ),
SikhNet (Spanish)Si el Guru nos muestra su Compasión, a uno le son revelados los tres mundos.
ਜਉ ਗੁਰਦੇਉ; ਊਚ ਪਦ ਬੂਝੈ ॥
jau guradeo; aooch pad boojhai | Ang 1166
Sant Singh KhalsaWhen the Divine Guru grants His Grace, one understands the state of supreme dignity.
Manmohan SinghWhen he meets the Divine Guru he understands supreme dignity.
Manmohan Singh (Punjabi)ਜਦ ਉਹ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ ਉਹ ਮਹਾਨ ਮਰਤਬੇ ਨੂੰ ਸਮਝ ਲੈਂਦਾ ਹੈ।
Fareedkot Teekaਜਬ ਗੁਰਦੇਉ ਪ੍ਰਸੰਨ ਹੋਤੇ ਹੈਂ ਤਬ ਜੀਵ (ਊਚ ਪਦ) ਨਿਰਬਾਨ ਪਦ ਕੋ ਬੂਝਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਉੱਚੀ ਆਤਮਕ ਅਵਸਥਾ ਨਾਲ ਜਾਣ-ਪਛਾਣ ਹੋ ਜਾਂਦੀ ਹੈ,
SikhNet (Spanish)Si el Guru nos muestra su Compasión, uno conoce el Estado Sublime de Éxtasis.
ਜਉ ਗੁਰਦੇਉ; ਤ ਸੀਸੁ ਅਕਾਸਿ ॥
jau guradeo; ta sees akaas | Ang 1166
Sant Singh KhalsaWhen the Divine Guru grants His Grace, one's head is in the Akaashic ethers.
Manmohan SinghWhen man meets with the Divine Guru, then his head (spiritual height) touches the sky.
Manmohan Singh (Punjabi)ਜਦ ਜੀਵ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ, ਤਦ ਉਸ ਦਾ ਸਿਰ ਅਸਮਾਨ ਨੂੰ ਜਾ ਲਗਦਾ ਹੈ।
Fareedkot Teekaਜਬ ਗੁਰਦੇਵ ਪ੍ਰਸੰਨ ਹੋਤੇ ਹੈਂ ਤੋ (ਸੀਸੁ ਅਕਾਸਿ) ਜਸ ਅਕਾਸ ਮੇਂ ਫੈਲਤਾ ਹੈ ਅਰਥਾਤ ਦੇਵਤੇ ਉਸਤਤੀ ਕਰਤੇ ਹੈਂ॥
Prof. Sahib Singhਜੇ ਗੁਰੂ ਮਿਲ ਪਏ ਤਾਂ ਮਨ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ,ਪਦ ਅਰਥ ਸੀਸੁ = ਸਿਰ, ਦਿਮਾਗ਼, ਮਨ। ਅਕਾਸਿ = ਅਕਾਸ਼ ਵਿਚ, ਉੱਚੇ ਟਿਕਾਣੇ ਤੇ, ਪ੍ਰਭੂ-ਚਰਨਾਂ ਵਿਚ।
SikhNet (Spanish)Si el Guru nos muestra su Compasión, uno arriba al cielo de la mente.
ਜਉ ਗੁਰਦੇਉ; ਸਦਾ ਸਾਬਾਸਿ ॥੪॥
jau guradeo; sadaa saabaas |4| Ang 1166
Sant Singh KhalsaWhen the Divine Guru grants His Grace, one is always congratulated everywhere. ||4||
Manmohan SinghWhen man meets with the Divine Guru, he is ever congratulated.
Manmohan Singh (Punjabi)ਜਦ ਜੀਵ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ, ਉਸ ਨੂੰ ਸਦੀਵ ਹੀ ਵਧਾਈਆਂ ਮਿਲਦੀਆਂ ਹਨ।
Fareedkot Teekaਜੌ ਗੁਰਦੇਵ ਮਿਲਤੇ ਹੈਂ ਤਬ ਸਦਾ ਸਾਬਾਸੀ ਮਿਲਤੀ ਹੈ॥੪॥
Prof. Sahib Singhਜੇ ਗੁਰੂ ਮਿਲ ਪਏ ਤਾਂ (ਹਰ ਥਾਂ ਤੋਂ) ਸਦਾ ਸੋਭਾ ਮਿਲਦੀ ਹੈ ॥੪॥
SikhNet (Spanish)Si el Guru nos muestra su Compasión, uno es para siempre bendecido. (4)
ਜਉ ਗੁਰਦੇਉ; ਸਦਾ ਬੈਰਾਗੀ ॥
jau guradeo; sadaa bairaagee | Ang 1166
Sant Singh KhalsaWhen the Divine Guru grants His Grace, one remains detached forever.
Manmohan SinghWhen the Divine Guru becomes compassionate, one ever remains detached.
Manmohan Singh (Punjabi)ਜਦ ਰੱਬ ਰੂਪ ਗੁਰੂ ਜੀ ਦਇਆਲ ਹੋ ਜਾਂਦੇ ਹੇਨ, ਪ੍ਰਾਨੀ ਹਮੇਸ਼ਾਂ ਨਿਰਲੇਪ ਰਹਿੰਦਾ ਹੈ।
Fareedkot Teekaਜਬ ਗੁਰਦੇਵ ਮਿਲਤੇ ਹੈਂ ਤੌ ਪੁਰਸ਼ ਸਦਾ ਬੈਰਾਗੀ ਹੋਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਮਨੁੱਖ (ਦੁਨੀਆ ਵਿਚ ਰਹਿੰਦਾ ਹੋਇਆ ਹੀ) ਸਦਾ ਵਿਰਕਤ ਰਹਿੰਦਾ ਹੈ,
SikhNet (Spanish)Si el Guru nos muestra su Compasión, uno se conserva para siempre desapegado.
ਜਉ ਗੁਰਦੇਉ; ਪਰ ਨਿੰਦਾ ਤਿਆਗੀ ॥
jau guradeo; par nindaa tiaagee | Ang 1166
Sant Singh KhalsaWhen the Divine Guru grants His Grace, one forsakes the slander of others.
Manmohan SinghWhen the Divine Guru is Merciful, one abandons the slander of others.
Manmohan Singh (Punjabi)ਜਦ ਰੱਬ ਰੂਪ ਗੁਰੂ ਜੀ ਦਇਆਲ ਹੁੰਦੇ ਹਨ ਤਾਂ ਪ੍ਰਾਨੀ ਹੋਰਨਾਂ ਦੀ ਬਦਖੋਈ ਛੱਡ ਦਿੰਦਾ ਹੈ।
Fareedkot Teekaਜਬ ਗੁਰਦੇਵ ਮਿਲਤੇ ਹੈਂ ਤਬ ਪਰਾਈ ਨਿੰਦਾ ਤਿ੍ਯਾਗੀ ਜਾਤੀ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਕਿਸੇ ਦੀ ਨਿੰਦਾ ਨਹੀਂ ਕਰਦਾ,
SikhNet (Spanish)Si el Guru nos muestra su Compasión, uno deja de calumniar a los demás.
ਜਉ ਗੁਰਦੇਉ; ਬੁਰਾ ਭਲਾ ਏਕ ॥
jau guradeo; buraa bhalaa ek | Ang 1167
Sant Singh KhalsaWhen the Divine Guru grants His Grace, one looks upon good and bad as the same.
Manmohan SinghWhen the Divine Guru is Merciful, man deems bad and good alike.
Manmohan Singh (Punjabi)ਜਦ ਰੱਬ ਰੂਪ ਗੁਰੂ ਜੀ ਦਇਆਲ ਹੁੰਦੇ ਹਨ, ਬੰਦਾ ਮੰਦੇ ਤੇ ਚੰਗੇ ਨੂੰ ਇਕ ਜੈਸਾ ਜਾਣਦਾ ਹੈ।
Fareedkot Teekaਜਬ ਗੁਰਦੇਵ ਪ੍ਰਸੰਨ ਹੋਤੇ ਹੈਂ ਤਬ ਪੁਰਸ਼ ਕੋ (ਬੁਰਾ ਭਲਾ) ਊਚ ਨੀਚ ਏਕ ਸਮਾਨ ਦ੍ਰਿਸ੍ਟ ਆਵਤਾ ਹੈ, ਭਾਵ ਸਭ ਮੇਂ ਪ੍ਰਮੇਸ੍ਵਰ ਭਾਵਨਾ ਹੋਤੀ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਚੰਗੇ ਮੰਦੇ ਸਭ ਨਾਲ ਪਿਆਰ ਕਰਦਾ ਹੈ।
SikhNet (Spanish)Si el Guru nos muestra su Compasión, uno toma lo bueno y lo malo.
ਜਉ ਗੁਰਦੇਉ; ਲਿਲਾਟਹਿ ਲੇਖ ॥੫॥
jau guradeo; lilaatteh lekh |5| Ang 1167
Sant Singh KhalsaWhen the Divine Guru grants His Grace, one has good destiny written on his forehead. ||5||
Manmohan SinghWhen the Divine Guru is merciful, he has good destiny writ on his brow,
Manmohan Singh (Punjabi)ਜਦ ਰਬ ਰੂਪ ਗੁਰੂ ਜੀ ਦਇਆਲ ਹੁੰਦੇ ਹਨ ਤਾਂ ਉਸ ਦੇ ਮਥੇ ਤੇ ਚੰਗੀ ਪ੍ਰਾਲਭਧ ਲਿਖੀ ਹੁੰਦੀ ਹੈ।
Fareedkot Teekaਜਬ ਗੁਰਦੇਵ ਮਿਲੇ ਤਬ ਮਸਤਕ ਕੇ ਲੇਖ ਖੁਲ੍ਹਤੇ ਹੈਂ॥
Prof. Sahib Singhਗੁਰੂ ਦੇ ਮਿਲਿਆਂ ਹੀ ਮੱਥੇ ਦੇ ਚੰਗੇ ਲੇਖ ਉੱਘੜਦੇ ਹਨ ॥੫॥ਪਦ ਅਰਥ ਲਿਲਾਟਹਿ = ਮੱਥੇ ਉੱਤੇ ॥੫॥
SikhNet (Spanish)Si el Guru nos muestra su Compasión, el Destino de uno despierta. (5)
ਜਉ ਗੁਰਦੇਉ; ਕੰਧੁ. ਨਹੀ ਹਿਰੈ ॥
jau guradeo; kandh. nahee hirai | Ang 1167
Sant Singh KhalsaWhen the Divine Guru grants His Grace, the wall of the body is not eroded.
Manmohan SinghWhen the Guru-God is Compassionate, the body wall wears not off.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਦਇਆਲ ਹੁੰਦੇ ਹਨ ਦੇਹਿ ਕੰਧ ਭੁਰਤੀ ਨਹੀਂ।
Fareedkot Teekaਭਾਵ ਜਬ ਗੁਰੂ ਪ੍ਰਾਪਤ ਹੋਵੈ, ਤੌ (ਕੰਧੁ ਨਹੀ ਹਿਰੈ) ਸਰੀਰ ਕੋ ਅਹੰਭਾਵ ਕਰ ਕੇ ਨਹੀਂ ਦੇਖਤਾ; ਵਾ ਸਰੀਰ ਨਸਟ, ਭਾਵ ਨਿਸਫਲ ਨਹੀਂ ਹੋਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਸਰੀਰ (ਵਿਕਾਰਾਂ ਵਿਚ ਪੈ ਕੇ) ਛਿੱਜਦਾ ਨਹੀਂ (ਭਾਵ, ਮਨੁੱਖ ਵਿਕਾਰਾਂ ਵਿਚ ਪ੍ਰਵਿਰਤ ਨਹੀਂ ਹੁੰਦਾ, ਤੇ ਨਾ ਹੀ ਉਸ ਦੀ ਸੱਤਿਆ ਵਿਅਰਥ ਜਾਂਦੀ ਹੈ);ਪਦ ਅਰਥ ਕੰਧੁ = ਸਰੀਰ। ਨ ਹਿਰੈ = (ਕਾਮਾਦਿਕ ਕੋਈ ਭੀ) ਚੁਰਾਂਦਾ ਨਹੀਂ।
SikhNet (Spanish)Si el Guru nos muestra su Compasión, la pared que hay en nuestro ser se derrumba.
ਜਉ ਗੁਰਦੇਉ; ਦੇਹੁਰਾ ਫਿਰੈ ॥
jau guradeo; dehuraa firai | Ang 1167
Sant Singh KhalsaWhen the Divine Guru grants His Grace, the temple turns itself towards the mortal.
Manmohan SinghWhen the Guru-God is Merciful the temple turns towards the mortal.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਦਇਆਲ ਹੁੰਦੇ ਹਨ ਤਾਂ ਮੰਦਰ ਪ੍ਰਾਨੀ ਵੱਲ ਨੂੰ ਘੁੰਮ ਜਾਂਦਾ ਹੈ।
Fareedkot Teekaਜਬ ਗੁਰਦੇਵ ਕ੍ਰਿਪਾਲ ਹੋਏ ਹੈਂ ਤਬ ਦੇਹੁਰਾ ਫਿਰਾ ਹੈ, ਭਾਵ ਜੈਸੇ ਦੇਹੁਰਾ ਫਿਰਾ ਹੈ ਐਸੇ ਹੀ ਭਗਤੋਂ ਕੇ ਸਭ ਕਾਮ ਹੋਤੇ ਹੈਂ॥
Prof. Sahib Singhਜੇ ਗੁਰੂ ਮਿਲ ਪਏ ਤਾਂ ਉੱਚੀ ਜਾਤ ਆਦਿਕ ਦੇ ਮਾਣ ਵਾਲੇ ਮਨੁੱਖ ਗੁਰੂ ਸ਼ਰਨ ਆਏ ਬੰਦੇ ਉੱਤੇ ਦਬਾਉ ਨਹੀਂ ਪਾ ਸਕਦੇ, ਜਿਵੇਂ ਕਿ ਉਹ ਦੇਹੁਰਾ ਨਾਮਦੇਵ ਵਲ ਪਰਤ ਗਿਆ ਸੀ ਜਿਸ ਵਿਚੋਂ ਉਸ ਨੂੰ ਧੱਕੇ ਪਏ ਸਨ;
SikhNet (Spanish)Si el Guru nos muestra su Compasión, el Templo de Dios se abre para uno.
ਜਉ ਗੁਰਦੇਉ; ਤ ਛਾਪਰਿ ਛਾਈ ॥
jau guradeo; ta chhaapar chhaaee | Ang 1167
Sant Singh KhalsaWhen the Divine Guru grants His Grace, one's home is constructed.
Manmohan SinghWhen the Guru-God is Compassionate, then the thatched but is built.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਦਇਆਲ ਹੁੰਦੇ ਹਨ ਤਾ ਛਪਰ ਬੰਨ੍ਹ ਦਿਤਾ ਜਾਂਦਾ ਹੈ।
Fareedkot Teekaਜਬ ਗੁਰਦੇਵ ਸਹਾਇਕ ਹੂਏ ਤੌ ਹਰੀ ਨੇ ਮੇਰੀ ਛਪਰੀ ਬਨਾਇ ਦਈ॥
Prof. Sahib Singhਗੁਰੂ ਦੀ ਸ਼ਰਨ ਪਏ ਗ਼ਰੀਬ ਨੂੰ ਰੱਬ ਆਪ ਬਹੁੜਦਾ ਹੈ ਜਿਵੇਂ ਕਿ ਨਾਮਦੇਵ ਦੀ ਕੁੱਲੀ ਬਣੀ ਸੀ;ਪਦ ਅਰਥ ਛਾਪਰਿ = ਛੱਪਰੀ, ਛੰਨ, ਕੁੱਲੀ, ਘਰ। ਸਿਹਜ = ਮੰਜਾ, ਪਲੰਘ।
SikhNet (Spanish)Si el Guru nos muestra su Compasión, nuestro aposento es construido por Dios.
ਜਉ ਗੁਰਦੇਉ; ਸਿਹਜ ਨਿਕਸਾਈ ॥੬॥
jau guradeo; sihaj nikasaaee |6| Ang 1167
Sant Singh KhalsaWhen the Divine Guru grants His Grace, one's bed is lifted up out of the water. ||6||
Manmohan SinghWhen the Guru-God is Merciful, the cot comes out of the water.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਦਇਆਲ ਹੋ ਜਾਂਦੇ ਹਨ ਤਾਂ ਪੰਜਾ ਪਾਣੀ ਵਿਚੋਂ ਨਿਕਲ ਆਉਂਦਾ ਹੈ।
Fareedkot Teekaਜਬ ਗੁਰਦੇਵ ਦਯਾਲ ਹੂਏ ਤੋ ਨਦੀ ਬੀਚ ਤੇ ਸਿਹਜਾ ਨਿਕਸ ਆਈ॥੬॥
Prof. Sahib Singhਜੇ ਗੁਰੂ ਮਿਲ ਪਏ ਤਾਂ ਰੱਬ ਆਪ ਸਹਾਈ ਹੁੰਦਾ ਹੈ ਜਿਵੇਂ ਕਿ ਬਾਦਸ਼ਾਹ ਦੇ ਡਰਾਵੇ ਦੇਣ ਤੇ ਮੰਜਾ ਦਰਿਆ ਵਿਚੋਂ ਕਢਾ ਦਿੱਤਾ ॥੬॥ਪਦ ਅਰਥ ਨਿਕਸਾਈ = ਕੱਢ ਦਿੱਤੀ ॥੬॥
SikhNet (Spanish)Si el Guru nos muestra su Compasión, nuestro vestido sale seco aún de las aguas. (6)
ਜਉ ਗੁਰਦੇਉ; ਤ ਅਠਸਠਿ ਨਾਇਆ ॥
jau guradeo; ta atthasatth naaeaa | Ang 1167
Sant Singh KhalsaWhen the Divine Guru grants His Grace, one has bathed at the sixty-eight sacred shrines of pilgrimage.
Manmohan SinghWhen the Divine Guru is in mercy, then one is deemed to have bathed in sixty eight holies.
Manmohan Singh (Punjabi)ਜਦ ਰਬ ਰੂਪ ਗੁਰੂ ਰਹਿਮਤ ਦੇ ਘਰ ਆਉਂਦੇ ਹਨ ਤਾਂ ਅਠਾਹਟ ਦੀਰਥਾਂ ਦਾ ਇਸ਼ਨਾਨ ਕਰ ਲਿਆ ਮੰਨਿਆ ਜਾਂਦਾ ਹੈ।
Fareedkot Teekaਜਬ ਗੁਰਦੇਵ ਕ੍ਰਿਪਾਲ ਹੂਏ ਤਬ ਅਠਸਠ ਤੀਰਥੋਂ ਕਾ ਇਸਨਾਨੁ ਕਰ ਲੀਆ ਅਰਥਾਤ ਸਭ ਕਾ ਫਲੁ ਪ੍ਰਾਪਤਿ ਹੋਤਾ ਭਯਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਗਿਆ (ਜਾਣੋ),ਪਦ ਅਰਥ ਅਠਸਠਿ = ਅਠਾਹਠ ਤੀਰਥ।
SikhNet (Spanish)Si el Guru nos muestra su Compasión, uno logra más bendiciones que si se hubiera bañado en todos los lugares santos.
ਜਉ ਗੁਰਦੇਉ; ਤਨਿ ਚਕ੍ਰ ਲਗਾਇਆ ॥
jau guradeo; tan chakr lagaaeaa | Ang 1167
Sant Singh KhalsaWhen the Divine Guru grants His Grace, one's body is stamped with the sacred mark of Vishnu.
Manmohan SinghWhen the Divine Guru is in mercy, then one is deemed to have bathed in sixty eight holies.
Manmohan Singh (Punjabi)ਜਦ ਈਸ਼ਵਰ ਰੂਪ ਗੁਰੂ ਮਿਹਰ ਦੇ ਘਰ ਆਉਂਦੇ ਹਨ ਤਾਂ ਬੰਦੇ ਦਾ ਆਪਣੇ ਸਰੀਰ ਤੇ ਚੱਕਰ ਦਾ ਲਾਉਣਾ ਜਾਣ ਲਿਆ ਜਾਂਦਾ ਹੈ।
Fareedkot Teekaਜਬ ਗੁਰਦੇਵ ਦ੍ਯਾਲ ਹੂਏ ਤਬ ਪ੍ਰਿਥੂ ਰਾਜ ਕੇ ਤਨ ਪਰ ਹਰੀ ਨੇ ਦੁਆਰਕਾ ਗਏ ਬਿਨਾਂ ਹੀ ਅਰਥਾਤ ਚਿੰਨ ਛਾਪਾ ਤਿਲਕਾਦਿ ਲਗਾਇ ਦੀਆ॥☬ਇਸ ਦੀ ਸਾਖੀ ਭਗਤ ਮਾਲਾ ਮੇਂ ਪ੍ਰਸਿਧ ਹੈ।
Prof. Sahib Singhਜੇ ਗੁਰੂ ਮਿਲ ਪਏ ਤਾਂ ਸਰੀਰ ਉੱਤੇ ਚੱਕਰ ਲੱਗ ਗਏ ਸਮਝੋ (ਜਿਵੇਂ ਬੈਰਾਗੀ ਦੁਆਰਕਾ ਜਾ ਕੇ ਲਾਉਂਦੇ ਹਨ),ਪਦ ਅਰਥ ਤਨਿ = ਸਰੀਰ ਉੱਤੇ।
SikhNet (Spanish)Si el Guru nos muestra su Compasión, el cuerpo de uno es ungido con los Santos Chakras.
ਜਉ ਗੁਰਦੇਉ; ਤ ਦੁਆਦਸ ਸੇਵਾ ॥
jau guradeo; ta duaadas sevaa | Ang 1167
Sant Singh KhalsaWhen the Divine Guru grants His Grace, one has performed the twelve devotional services.
Manmohan SinghWhen the Divine Guru is in mercy, one is deemed to have his body impressed with the quoit.
Manmohan Singh (Punjabi)ਜਦ ਰਬ ਰੂਪ ਗੁਰੂ ਜੀ ਮਿਹਰ ਦੇ ਘਰ ਆਉਂਦੇ ਹਨ ਤਾਂ ਬੰਦੇ ਦੀਆਂ ਬਾਰਾ ਉਪਾਸ਼ਨਾ ਕੀਤੀਆਂ ਜਾਣ ਲਈਆਂ ਜਾਂਦੀਆਂ ਹਨ।
Fareedkot Teekaਜਬ ਗੁਰਦੇਵ ਪ੍ਰਸੰਨ ਭਏ ਤਬ ਦ੍ਵਾਦਸ ਜੋਤੀ ਲਿੰਙੋਂ ਕੀ ਸੇਵਾ ਪ੍ਰਾਪਤ ਹੋ ਗਈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਬਾਰਾਂ ਹੀ ਸ਼ਿਵ-ਲਿੰਗਾਂ ਦੀ ਪੂਜਾ ਹੋ ਗਈ ਜਾਣੋ;ਪਦ ਅਰਥ ਦੁਆਦਸ ਸੇਵਾ = ਬਾਰਾਂ ਸਿਵ-ਲਿੰਗਾਂ ਦੀ ਪੂਜਾ।
SikhNet (Spanish)Si el Guru nos muestra su Compasión, uno logra más que si le hicieran las doce ofrendas a Dios.
ਜਉ ਗੁਰਦੇਉ; ਸਭੈ ਬਿਖੁ ਮੇਵਾ ॥੭॥
jau guradeo; sabhai bikh mevaa |7| Ang 1167
Sant Singh KhalsaWhen the Divine Guru grants His Grace, all poison is transformed into fruit. ||7||
Manmohan SinghWhen the Divine Guru is in mercy, then man is deemed to have performed twelve worship.
Manmohan Singh (Punjabi)ਜਦ ਈਸ਼ਵਰ ਸਰੂਪ ਗੁਰੂ ਜੀ ਰਹਿਮਤ ਦੇ ਘਰ ਵਸਦੇ ਹਨ, ਸਾਰੀਆਂ ਜ਼ਹਿਰਾਂ ਅੰਮ੍ਰਿਤਮਈ ਫਲ ਬਣ ਜਾਂਦੀਆਂ ਹਨ।
Fareedkot Teekaਜਬ ਗੁਰਦੇਵ ਕੀ ਕ੍ਰਿਪਾ ਹੋਤੀ ਹੈ ਤਬ ਸਭੀ (ਬਿਖੁ) ਜਹਰ ਮੀਰਾਂ ਬਾਈ ਵਤ ਮੇਵਾ ਰੂਪ ਹੋ ਜਾਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਉਸ ਮਨੁੱਖ ਲਈ ਸਾਰੇ ਜ਼ਹਿਰ ਭੀ ਮਿੱਠੇ ਫਲ ਬਣ ਜਾਂਦੇ ਹਨ ॥੭॥
SikhNet (Spanish)Si el Guru nos muestra su Compasión, aún el veneno se convierte en dulce. (7)
ਜਉ ਗੁਰਦੇਉ; ਤ ਸੰਸਾ ਟੂਟੈ ॥
jau guradeo; ta sansaa ttoottai | Ang 1167
Sant Singh KhalsaWhen the Divine Guru grants His Grace, skepticism is shattered.
Manmohan SinghWhen the Guru-God is merciful, then man's doubt is dispelled.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਦਇਆਲ ਹੋ ਜਾਂਦੇ ਹਨ ਤਾਂ ਜੀਵ ਦਾ ਭਰਮ ਦੂਰ ਹੋ ਜਾਂਦਾ ਹੈ।
Fareedkot Teekaਜਬ ਗੁਰਦੇਵ ਦਯਾਲ ਹੂਏ ਤਬ ਸੰਸਾ (ਟੂਟੇ), ਭਾਵ ਨਿਬ੍ਰਿਤ ਹੋ ਜਾਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਦਿਲ ਦੇ ਸੰਸੇ ਮਿਟ ਜਾਂਦੇ ਹਨ,
SikhNet (Spanish)Si el Guru nos muestra su Compasión, la duda de uno es destruida.
ਜਉ ਗੁਰਦੇਉ; ਤ ਜਮ ਤੇ ਛੂਟੈ ॥
jau guradeo; ta jam te chhoottai | Ang 1167
Sant Singh KhalsaWhen the Divine Guru grants His Grace, one escapes from the Messenger of Death.
Manmohan SinghWhen the Divine Guru is in mercy, one obtains freedom from Death's courier.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਦਇਆਲ ਹੋ ਜਾਂਦੇ ਹਨ ਤਾਂ ਉਹ ਮੌਤ ਦੇ ਦੂਤ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਜਬ ਗੁਰ ਦ੍ਯਾਲ ਹੋਤੇ ਹੈਂ ਤਬ ਜੀਵ ਜਮ ਕੇ ਭੈ ਤੇ ਛੂਟਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਜਮਾਂ ਤੋਂ (ਹੀ) ਖ਼ਲਾਸੀ ਹੋ ਜਾਂਦੀ ਹੈ,
SikhNet (Spanish)Si el Guru nos muestra su Compasión, uno es liberado del dogal de la muerte.
ਜਉ ਗੁਰਦੇਉ; ਤ ਭਉਜਲ ਤਰੈ ॥
jau guradeo; ta bhaujal tarai | Ang 1167
Sant Singh KhalsaWhen the Divine Guru grants His Grace, one crosses over the terrifying world-ocean.
Manmohan SinghWhen the Guru-God is merciful, then man crosses the dreadful ocean.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦੇ ਹਨ ਤਦ ਬੰਦਾ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਜਬ ਗੁਰਦੇਵ ਦਯਾਲ ਹੋਤੇ ਹੈਂ ਤਬ ਸੰਸਾਰ ਸਮੁੰਦ੍ਰ ਸੇ ਤਰਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਸੰਸਾਰ-ਸਮੁੰਦਰ ਤੋਂ ਮਨੁੱਖ ਪਾਰ ਲੰਘ ਜਾਂਦਾ ਹੈ,
SikhNet (Spanish)Si el Guru nos muestra su Compasión, uno es llevado a través.
ਜਉ ਗੁਰਦੇਉ; ਤ. ਜਨਮਿ ਨ ਮਰੈ ॥੮॥
jau guradeo; ta. janam na marai |8| Ang 1167
Sant Singh KhalsaWhen the Divine Guru grants His Grace, one is not subject to the cycle of reincarnation. ||8||
Manmohan SinghWhen the Guru-God is Merciful, then he is neither born nor he dies.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦੇ ਹਨ, ਤਦ ਉਹ ਨਾਂ ਜੰਮਦਾ ਹੈ ਲਾ ਹੀ ਮਰਦਾ ਹੈ।
Fareedkot Teekaਜਬ ਗੁਰੋਂ ਕੀ ਕ੍ਰਿਪਾ ਹੋਤੀ ਹੈ ਤਬ ਪ੍ਰਾਨੀ ਜਨਮਤਾ ਮਰਤਾ ਨਹੀਂ ਹੈ॥੮॥
Prof. Sahib Singhਜੇ ਗੁਰੂ ਮਿਲ ਪਏ ਤਾਂ ਜਨਮ ਮਰਨ ਤੋਂ ਬਚ ਜਾਂਦਾ ਹੈ ॥੮॥
SikhNet (Spanish)Si el Guru nos muestra su Compasión, uno nace para no morir jamás. (8)
ਜਉ ਗੁਰਦੇਉ; ਅਠਦਸ ਬਿਉਹਾਰ ॥
jau guradeo; atthadas biauhaar | Ang 1167
Sant Singh KhalsaWhen the Divine Guru grants His Grace, one understands the rituals of the eighteen Puraanas.
Manmohan SinghWhen the Guru-God becomes merciful, man understands the vocations of eighteen Puranas.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਦਇਆਵਾਨ ਹੁੰਦੇ ਹਨ, ਇਨਸਾਨ ਅਠਾਰਾ ਪੁਰਾਣਾ ਦੇ ਕਾਰ-ਵਿਹਾਰਾਂ ਨੂੰ ਸਮਝ ਲੈਂਦਾ ਹੈ।
Fareedkot Teekaਜਬ ਗੁਰਦੇਵ ਕ੍ਰਿਪਾ ਕਰੇ ਤੌ ਅਠਾਰੋਂ ਪੁਰਾਣੋਂ ਕੇ ਤਾਤਪਰਜ ਕੋ ਜਾਣੀਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਅਠਾਰਾਂ ਸਿੰਮ੍ਰਿਤੀਆਂ ਦੇ ਦੱਸੇ ਕਰਮ-ਕਾਂਡ ਦੀ ਲੋੜ ਨਹੀਂ ਰਹਿ ਜਾਂਦੀ,ਪਦ ਅਰਥ ਅਠ ਦਸ = ਅਠਾਰਾਂ (ਸਿੰਮ੍ਰਿਤੀਆਂ ਦਾ ਦੱਸਿਆ ਹੋਇਆ)।
SikhNet (Spanish)Si el Guru nos muestra su Compasión, uno actúa de acuerdo a las enseñanzas de los dieciocho Puranas.
ਜਉ ਗੁਰਦੇਉ; ਅਠਾਰਹ ਭਾਰ ॥
jau guradeo; atthaarah bhaar | Ang 1167
Sant Singh KhalsaWhen the Divine Guru grants His Grace, it is as if one has made an offering of the eighten loads of vegetation.
Manmohan SinghWhen the Guru-God is Merciful, one is deemed to worship God, with the offering of the eighteen loads of vegetation.
Manmohan Singh (Punjabi)ਜਦ ਗੁਰੂ-ਪ੍ਰਮੇਸ਼ਰ ਦਇਆਵਾਨ ਹੁੰਦੇ ਹਨ, ਇਨਸਾਨ ਦਾ ਅਠਾਰਾ ਬੋਝ ਬਨਾਸਪਤੀ ਦੇ ਭੇਟਾ ਨਾਲ ਵਾਹਿਗੁਰੂ ਦਾ ਪੁਜਣਾ ਜਾਣ ਲਿਆ ਜਾਂਦਾ ਹੈ।
Fareedkot Teekaਜਬ ਗੁਰੂ ਕ੍ਰਿਪਾਲ ਭਏ ਤਬ ਅਠਾਰਹ ਭਾਰ ਅਠਾਰਾਂ ਪਰਬ ਮਹਾਂ ਭਾਰਤ ਸੁਨੇ ਕਾ ਪੁੰਨ ਹੋ ਲੀਆ॥
Prof. Sahib Singhਜੇ ਗੁਰੂ ਮਿਲ ਪਏ ਤਾਂ ਸਾਰੀ ਬਨਸਪਤੀ ਹੀ (ਪ੍ਰਭੂ-ਦੇਵ ਦੀ ਨਿੱਤ ਭੇਟ ਹੁੰਦੀ ਦਿੱਸ ਪੈਂਦੀ ਹੈ)।ਪਦ ਅਰਥ ਅਠਾਰਹ ਭਾਰ = ਸਾਰੀ ਬਨਸਪਤੀ (ਦੇ ਪੱਤਰ, ਫੁੱਲ ਆਦਿਕ ਪੂਜਾ ਲਈ ਭੇਟ)।
SikhNet (Spanish)Si el Guru nos muestra su Compasión, es más que si uno hiciera las dieciocho ofrendas de vegetales a Dios.
ਬਿਨੁ ਗੁਰਦੇਉ; ਅਵਰ. ਨਹੀ ਜਾਈ ॥
bin guradeo; avar. nahee jaaee | Ang 1167
Sant Singh KhalsaWhen the Divine Guru grants His Grace, one needs no other place of rest.
Manmohan SinghWithout the Guru-God, there is no other place of rest.
Manmohan Singh (Punjabi)ਗੁਰੂ-ਪ੍ਰਮੇਸ਼ਰ ਦੇ ਬਗੈਰ ਹੋਰ ਕੋਈ ਆਰਾਮ ਦੀ ਜਗ੍ਹਾ ਨਹੀਂ।
Fareedkot Teekaਬਿਨਾਂ ਗੁਰਦੇਵ ਕੇ ਔਰ ਕੋਈ ਸੁਖ ਕੀ (ਜਾਈ) ਜਗਹ ਨਹੀਂ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਸਤਿਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ (ਜਿੱਥੇ ਮਨੁੱਖ ਜੀਵਨ ਦਾ ਸਹੀ ਰਸਤਾ ਲੱਭ ਸਕੇ),ਪਦ ਅਰਥ ਜਾਈ = ਥਾਂ।
SikhNet (Spanish)Sin el Guru, no existe ningún otro refugio, amigo.
ਨਾਮਦੇਉ. ਗੁਰ ਕੀ ਸਰਣਾਈ ॥੯॥੧॥੨॥੧੧॥
naamadeo. gur kee saranaaee |9|1|2|11| Ang 1167
Sant Singh KhalsaNaam Dayv has entered the Sanctuary of the Guru. ||9||1||2||11||
Manmohan SinghNam Dev has entered the sanctuary of the Guru.
Manmohan Singh (Punjabi)ਨਾਮਦੇਵ ਨੇ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੈ।
Fareedkot Teekaਇਸ ਤੇ ਨਾਮਦੇਵ ਜੀ ਕਹਤੇ ਹੈਂ: ਹਮਨੇ ਗੁਰੋਂ ਕੀ ਸਰਣ ਲਈ ਹੈ॥੯॥੧॥੨॥੧੧॥
Prof. Sahib Singhਨਾਮਦੇਵ (ਹੋਰ ਸਭ ਆਸਰੇ-ਪਰਨੇ ਛੱਡ ਕੇ) ਗੁਰੂ ਦੀ ਸ਼ਰਨ ਪਿਆ ਹੈ ॥੯॥੧॥੨॥੧੧॥* ਭਾਵ: ਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਨਾ ਹੀ ਜੀਵਨ ਦਾ ਸਹੀ ਰਸਤਾ ਹੈ; ਹੋਰ ਦੇਵੀ ਦੇਵਤਿਆਂ ਦੀ ਪੂਜਾ ਉੱਕਾ ਹੀ ਨਿਸਫਲ ਹੈ। * ਨੋਟ: ਬਾਦਸ਼ਾਹ ਨੇ ਜੋ ਮੰਜਾ ਨਾਮਦੇਵ ਨੂੰ ਦਿੱਤਾ ਸੀ, ਉਹ ਉਸ ਨੇ ਦਰਿਆ ਵਿਚ ਸੁੱਟ ਦਿੱਤਾ। ਸ਼ਾਹ ਨੂੰ ਪਤਾ ਲੱਗਾ, ਉਸ ਨੇ ਕਿਹਾ ਕਿ ਵਾਪਸ ਕਰੋ। ਨਾਮਦੇਵ ਨੇ ਮੁੜ ਦਰਿਆ ਵਿਚੋਂ ਕੱਢ ਦਿੱਤਾ * ਨੋਟ: ਨਾਮਦੇਵ ਜੀ ਤਾਂ ਇੱਥੇ ਸਾਫ਼ ਕਹਿ ਰਹੇ ਹਨ ਕਿ ਹੋਰ ਦੇਵੀ ਦੇਵਤਿਆਂ ਦੀ ਪੂਜਾ ਬਿਲਕੁਲ ਵਿਅਰਥ ਹੈ, ਇਕ ਸਤਿਗੁਰੂ ਦੀ ਸ਼ਰਨ ਹੀ ਸਮਰੱਥ ਹੈ; ਪਰ ਇਹ ਅਚਰਜ ਖੇਡ ਹੈ ਕਿ ਲੋਕ ਨਾਮਦੇਵ ਜੀ ਦੇ ਆਪਣੇ ਇਹਨਾਂ ਲਫ਼ਜ਼ਾਂ ਉੱਤੇ ਇਤਬਾਰ ਕਰਨ ਦੇ ਥਾਂ ਸੁਆਰਥੀ ਲੋਕਾਂ ਦੀਆਂ ਘੜੀਆਂ ਹੋਈਆਂ ਕਹਾਣੀਆਂ ਪੜ੍ਹ ਸੁਣ ਕੇ ਇਹੀ ਰਟਨ ਲਾਈ ਜਾ ਰਹੇ ਹਨ ਕਿ ਨਾਮਦੇਵ ਨੇ ਕਿਸੇ ਬੀਠੁਲ-ਮੂਰਤੀ ਦੀ ਪੂਜਾ ਕੀਤੀ ਤੇ ਠਾਕੁਰ ਨੂੰ ਦੁੱਧ ਪਿਆਇਆ।
SikhNet (Spanish)Namdev entonces busca solamente el Santuario del Guru. (9-1-2-11)