ੴ

ਸਿੱਖਬਾਣੀ · SikhBani

Ang 118

Sri Guru Granth Sahib · Raag Maajh · 2 shabads, 43 lines
Translations
Shabad Guru Amardas Ji Raag Maajh continued from Ang 117

ਹਰਿ ਚੇਤਹੁ; ਅੰਤਿ ਹੋਇ ਸਖਾਈ ॥

har chetahu; ant hoe sakhaaee |

Sant Singh KhalsaThink of the Lord, who shall be your Help and Support in the end.
Manmohan SinghMeditate on God who will be thy succourer at the end.
Manmohan Singh (Punjabi)ਵਾਹਿਗੁਰੂ ਦਾ ਸਿਮਰਨ ਕਰ ਜੋ ਅਖੀਰ ਦੇ ਵੇਲੇ ਤੇਰਾ ਸਹਾਇਕ ਹੋਵੇਗਾ।
Fareedkot Teekaਹੇ ਭਾਈ ਹਰੀ ਕੋ ਭਜੋ! ਤੁਮਾਰਾ ਅੰਤ ਕੋ ਸਹਾਇਕ ਹੋਵੇਗਾ॥
Prof. Sahib Singhਪਰਮਾਤਮਾ ਦਾ ਚਿੰਤਨ ਕਰਦਾ ਰਹੁ (ਜਦੋਂ ਹੋਰ ਸਾਰੇ ਸਾਥ ਮੁੱਕ ਜਾਂਦੇ ਹਨ ਤਦੋਂ) ਅੰਤ ਵੇਲੇ (ਪ੍ਰਭੂ ਦਾ ਨਾਮ ਹੀ) ਸਾਥੀ ਬਣਦਾ ਹੈ।

ਪਦ ਅਰਥ ਅੰਤਿ = ਆਖ਼ਰ ਵਿਚ (ਜਦੋਂ ਹੋਰ ਸਾਰੇ ਸਾਥ ਰਹਿ ਜਾਣਗੇ)। ਸਖਾਈ = ਸਾਥੀ।

SikhNet (Spanish)habita en el Señor para que Él te apoye en el más allá.

ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ; ਸਤਿਗੁਰ ਕੈ ਭਾਇ ਪਾਵਣਿਆ ॥੧॥

har agam agochar anaath ajonee; satigur kai bhaae paavaniaa |1|

Sant Singh KhalsaThe Lord is Inaccessible and Incomprehensible. He has no master, and He is not born. He is obtained through love of the True Guru. ||1||
Manmohan SinghThe inaccessible, incomprehensible and unborn Lord in without a master. Through the love of the True Guru. He is obtained.
Manmohan Singh (Punjabi)ਪਹੁੰਚ ਤੋਂ ਪਰ੍ਹੇ ਸਮਝ ਸੋਚ ਤੋਂ ਉਚੇਰਾ ਤੇ ਜਨਮ-ਰਹਿਤ ਪ੍ਰਭੂ ਮਾਲਕ ਦੇ ਬਿਨਾ ਹੈ। ਸੱਚੇ ਗੁਰਾਂ ਦੇ ਪ੍ਰੇਮ ਰਾਹੀਂ ਉਹ ਪਾਇਆ ਜਾਂਦਾ ਹੈ।
Fareedkot Teekaਜੋ ਹਰੀ ਮਨ ਔਰ ਇੰਦ੍ਰੀਓਂ ਸੇ ਪਰੇ ਹੈ ਔਰ (ਅਨਾਥੁ) ਜਿਸ ਕਾ ਮਾਲਕ ਕੋਈ ਨਹੀਂ ਹੈ ਔਰ ਜੋ ਜੂੰਨੋਂ ਮੇਂ ਨਹੀਂ ਆਵਤਾ ਹੈ, ਸੋ ਸਤਿਗੁਰੋਂ ਕੇ ਵਿਖੇ ਪ੍ਰੇਮ ਕਰਨੇ ਸੇ ਪਾਈਤਾ ਹੈ॥੧॥
Prof. Sahib Singhਉਹ ਪਰਮਾਤਮਾ (ਉਂਞ ਤਾਂ) ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ। ਉਸ ਪ੍ਰਭੂ ਦੇ ਸਿਰ ਤੇ ਹੋਰ ਕੋਈ ਮਾਲਕ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ, ਗੁਰੂ ਦੇ ਅਨੁਸਾਰ ਹੋ ਕੇ ਤੁਰਿਆਂ ਉਸ ਨੂੰ ਮਿਲ ਸਕੀਦਾ ਹੈ ॥੧॥

ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਨਾਥ = ਜਿਸ ਦੇ ਸਿਰ ਉੱਤੇ ਕੋਈ ਹੋਰ ਖਸਮ ਨਹੀਂ। ਭਾਇ = ਪ੍ਰੇਮ ਵਿਚ, ਅਨੁਸਾਰ ਹੋ ਕੇ ॥੧॥

SikhNet (Spanish)Sí, habita en el Señor Insondable, el Ser que está más allá de toda comprensión y sin semejante. Se trasciende la vida nacida del vientre, en la experiencia de Él, a través del Amor del Guru Verdadero. (1)

ਹਉ ਵਾਰੀ ਜੀਉ ਵਾਰੀ; ਆਪੁ ਨਿਵਾਰਣਿਆ ॥

hau vaaree jeeo vaaree; aap nivaaraniaa |

Sant Singh KhalsaI am a sacrifice, my soul is a sacrifice, to those who eliminate selfishness and conceit.
Manmohan SinghI am devoted, my life is devoted unto him who casts away his self-conceit.
Manmohan Singh (Punjabi)ਮੈਂ ਸਦਕੇ ਹਾਂ, ਮੇਰੀ ਜਿੰਦ ਜਾਨ ਸਦਕੇ ਹੈ ਉਸ ਉਤੋਂ ਜੋ ਆਪਣੇ ਸਵੈ-ਹੰਗਤਾ ਨੂੰ ਦੂਰ ਕਰਦਾ ਹੈ।
Fareedkot Teekaਜੋ ਅਹੰਕਾਰ ਕੇ ਗਵਾਉਣੇ ਵਾਲੇ ਹੂਏ ਹੈਂ, ਮੈਂ ਤਿਨ ਕੇ ਮਨ ਤਨ ਕਰ ਵਾਰਨੇ ਜਾਤਾ ਹੂੰ॥
Prof. Sahib Singhਮੈਂ ਸਦਕੇ ਕੁਰਬਾਨ ਹਾਂ ਉਹਨਾਂ ਤੋਂ, ਜੇਹੜੇ ਆਪਾ-ਭਾਵ ਦੂਰ ਕਰਦੇ ਹਨ।

ਪਦ ਅਰਥ ਆਪੁ = ਆਪਾ-ਭਾਵ।

SikhNet (Spanish)Ofrezco mi ser en sacrificio a aquéllos que se sobreponen a su ego,

ਆਪੁ ਗਵਾਏ. ਤਾ ਹਰਿ ਪਾਏ; ਹਰਿ ਸਿਉ ਸਹਜਿ ਸਮਾਵਣਿਆ ॥੧॥ ਰਹਾਉ ॥

aap gavaae. taa har paae; har siau sehaj samaavaniaa |1| rahaau |

Sant Singh KhalsaThey eradicate selfishness and conceit, and then find the Lord; they are intuitively immersed in the Lord. ||1||Pause||
Manmohan SinghIf the mortal effaces his ego, then does he obtain God and gets easily merged with the Lord. Pause.
Manmohan Singh (Punjabi)ਜੇਕਰ ਪ੍ਰਾਣੀ ਆਪਣੇ ਹੰਕਾਰ ਨੂੰ ਮੇਸ ਦੇਵੇ, ਤਦ ਉਹ ਵਾਹਿਗੁਰੂ ਨੂੰ ਪਾ ਲੈਂਦਾ ਹੈ ਅਤੇ ਸੁਖੈਨ ਹੀ ਸੁਆਮੀ ਦੇ ਨਾਲ ਅਭੇਦ ਹੋ ਜਾਂਦਾ ਹੈ। ਠਹਿਰਾਉ।
Fareedkot Teekaਕਿਉਂਕਿ ਜਬ ਜੀਵ ਆਪ ਗਵਾਇ ਦੇਵੇ ਤਬ ਹਰੀ ਕੋ ਪਾਵਤਾ ਹੈ ਔਰ ਹਰੀ ਕੇ ਸਾਥ ਸਹਜੇ ਹੀ ਸਮਾਇ ਜਾਤਾ ਹੈ॥੧॥ ਰਹਾਉ ॥
Prof. Sahib Singhਜਦੋਂ ਮਨੁੱਖ ਆਪਾ-ਭਾਵ ਦੂਰ ਕਰਦਾ ਹੈ, ਤਾਂ ਪਰਮਾਤਮਾ ਨੂੰ ਮਿਲ ਪੈਂਦਾ ਹੈ, ਪਰਮਾਤਮਾ ਨਾਲ (ਮਿਲ ਕੇ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ ॥੧॥ ਰਹਾਉ ॥

SikhNet (Spanish)y encuentran a su Señor absorbiéndose en la Gran Paz Divina. (1-Pausa)

ਪੂਰਬਿ ਲਿਖਿਆ; ਸੁ ਕਰਮੁ ਕਮਾਇਆ ॥

poorab likhiaa; su karam kamaaeaa |

Sant Singh KhalsaAccording to their pre-ordained destiny, they act out their karma.
Manmohan SinghI have done the deed which was pre-ordained for me.
Manmohan Singh (Punjabi)ਮੈਂ ਉਹ ਅਮਲ ਕਮਾਇਆ ਹੈ ਜੋ ਮੇਰੇ ਲਈ ਧੁਰ ਤੋਂ ਲਿਖਿਆ ਹੋਇਆ ਹੈ।
Fareedkot Teekaਜੋ ਪੂਰਬ ਲਿਖਿਆ ਹੂਆ ਸੁਭ ਕਰਮੁ ਹੈ, ਸੋ ਕੰਮ ਆਇਆ, ਵਾ ਪੂਰਬ ਲਿਖੇ ਅਨੁਸਾਰ ਅਬ ਕਮਾਉਨਾ ਕੀਆ ਹੈ॥
Prof. Sahib Singh(ਪਰ ਇਹ ਆਪਾ-ਭਾਵ ਦੂਰ ਕਰਨ ਦਾ) ਸ੍ਰੇਸ਼ਟ ਕੰਮ ਉਹ ਮਨੁੱਖ (ਹੀ) ਕਰਦਾ ਹੈ, ਜਿਸ ਦੇ ਅੰਦਰ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਆਪਾ-ਭਾਵ ਦੂਰ ਕਰਨ ਦੇ ਸੰਸਕਾਰਾਂ ਦਾ ਲੇਖ ਮੌਜੂਦ ਹੋਵੇ।

ਪਦ ਅਰਥ ਪੂਰਬਿ = ਪਹਿਲੇ ਜਨਮ ਵਿਚ। ਸੁਕਰਮੁ = ਸ਼੍ਰੇਸਟ ਕੰਮ, ਆਪਾ-ਭਾਵ ਦੂਰ ਕਰਨ ਦਾ ਸ੍ਰੇਸ਼ਟ ਕੰਮ।

SikhNet (Spanish)Sin tener el destino para ello,

ਸਤਿਗੁਰੁ ਸੇਵਿ; ਸਦਾ ਸੁਖੁ ਪਾਇਆ ॥

satigur sev; sadaa sukh paaeaa |

Sant Singh KhalsaServing the True Guru, a lasting peace is found.
Manmohan SinghBy rendering service unto the True Guru I have procured the eternal peace.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਮੈਂ ਅਮਰ ਆਰਾਮ ਪ੍ਰਾਪਤ ਕੀਤਾ ਹੈ।
Fareedkot Teekaਜਿਨੋਂ ਨੇ ਸਤਿਗੁਰੋਂ ਕੋ ਸੇਵਿਆ ਹੈ ਤਿਨੋਂ ਨੇ ਸਦੀਵ ਸੁਖ ਪਾਇਆ ਹੈ॥
Prof. Sahib Singhਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਸਦਾ ਆਤਮਕ ਆਨੰਦ ਮਾਣਦਾ ਹੈ।

ਪਦ ਅਰਥ ਸੇਵਿ = ਸੇਵਾ ਕਰ ਕੇ, ਸਰਨ ਪੈ ਕੇ।

SikhNet (Spanish)uno no encuentra al Guru,

ਬਿਨੁ ਭਾਗਾ. ਗੁਰੁ ਪਾਈਐ ਨਾਹੀ; ਸਬਦੈ ਮੇਲਿ ਮਿਲਾਵਣਿਆ ॥੨॥

bin bhaagaa. gur paaeeai naahee; sabadai mel milaavaniaa |2|

Sant Singh KhalsaWithout good fortune, the Guru is not found. Through the Word of the Shabad, they are united in the Lord's Union. ||2||
Manmohan SinghWithout good destiny, one finds not the Guru, Through His Name the Lord unites him in His union.
Manmohan Singh (Punjabi)ਚੰਗੀ ਕਿਸਮਤ ਦੇ ਬਗੈਰ ਬੰਦੇ ਨੂੰ ਗੁਰੂ ਨਹੀਂ ਲੱਭਦਾ। ਆਪਣੈ ਨਾਮ ਦੇ ਰਾਹੀਂ ਸੁਆਮੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
Fareedkot Teekaਪਰੰਤੂ ਉਤਮ ਭਾਗੋਂ ਬਿਨਾ ਸਤਿਗੁਰੋਂ ਕੀ ਪ੍ਰਾਪਤੀ ਨਹੀਂ ਹੋਤੀ, ਗੁਰੂ ਉਪਦੇਸ਼ ਕਰ (ਮੇਲਿ) ਸਤਸੰਗ ਮੇਂ ਵਾ ਪਰਮੇਸ੍ਵਰ ਕੇ ਸਾਥ ਮੇਲ ਕਰ (ਮਿਲਾਵਣਿਆ) ਅਭੇਦ ਕਰ ਦੇਤੇ ਹੈਂ॥੨॥
Prof. Sahib Singhਗੁਰੂ ਭੀ ਪੂਰੀ ਕਿਸਮਤ ਤੋਂ ਬਿਨਾ ਨਹੀਂ ਮਿਲਦਾ। (ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਗੁਰੂ ਆਪਣੇ) ਸ਼ਬਦ ਦੀ ਰਾਹੀਂ ਪਰਮਾਤਮਾ ਦੇ ਮਿਲਾਪ ਵਿਚ ਮਿਲਾ ਦੇਂਦਾ ਹੈ ॥੨॥
SikhNet (Spanish)y es por la Palabra del Guru que uno toma Conciencia del Señor. (2)

ਗੁਰਮੁਖਿ; ਅਲਿਪਤੁ ਰਹੈ ਸੰਸਾਰੇ ॥

guramukh; alipat rahai sansaare |

Sant Singh KhalsaThe Gurmukhs remain unaffected in the midst of the world.
Manmohan SinghThe Guruward remains unaffected in this world.
Manmohan Singh (Punjabi)ਗੁਰੂ-ਸਮਰਪਣ ਇਸ ਜਹਾਨ ਅੰਦਰ ਨਿਰਲੇਪ ਵਿਚਰਦਾ ਹੈ।
Fareedkot Teekaਗੁਰਮੁਖਿ ਜਨ ਸੰਸਾਰ ਮੇਂ ਅਲਿਪਤ ਰਹਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਗਤ ਵਿਚ ਗੁਰੂ ਦਾ ਸਹਾਰਾ ਲੈ ਕੇ ਨਿਰਮੋਹ ਰਹਿੰਦਾ ਹੈ।

ਪਦ ਅਰਥ ਅਲਿਪਤੁ = ਨਿਰਲੇਪ, ਨਿਰਮੋਹ।

SikhNet (Spanish)Los vigías de Dios permanecen desapegados en el mundo,

ਗੁਰ ਕੈ ਤਕੀਐ; ਨਾਮਿ ਅਧਾਰੇ ॥

gur kai takeeai; naam adhaare |

Sant Singh KhalsaThe Guru is their cushion, and the Naam, the Name of the Lord, is their Support.
Manmohan SinghHe has the support of the Guru and the main-stay of the Name.
Manmohan Singh (Punjabi)ਉਸ ਨੂੰ ਗੁਰਾਂ ਦਾ ਆਸਰਾ ਅਤੇ ਨਾਮ ਦੀ ਓਟ ਹੈ।
Fareedkot Teekaਔਰ ਗੁਰੋਂ ਕੇ ਆਸਰੇ ਹੋ ਕਰ ਨਾਮ ਕਾ ਅਧਾਰੁ ਕੀਆ ਹੈ॥
Prof. Sahib Singhਗੁਰੂ ਦਾ ਆਸਰਾ ਲੈ ਕੇ ਪ੍ਰਭੂ ਦੇ ਨਾਮ ਦੀ ਰਾਹੀਂ (ਅਜਿਹਾ ਸੰਭਵ ਹੈ।)

ਪਦ ਅਰਥ ਤਕੀਐ = ਆਸਰੇ। ਨਾਮਿ = ਨਾਮ ਵਿਚ। ਅਧਾਰੇ = ਆਸਰੇ।

SikhNet (Spanish)y es por la enseñanza del Guru, que ellos aprenden a apoyarse sólo en el Nombre del Señor.

ਗੁਰਮੁਖਿ. ਜੋਰੁ ਕਰੇ ਕਿਆ ਤਿਸ ਨੋ; ਆਪੇ ਖਪਿ ਦੁਖੁ ਪਾਵਣਿਆ ॥੩॥

guramukh. jor kare kiaa tis no; aape khap dukh paavaniaa |3|

Sant Singh KhalsaWho can oppress the Gurmukh? One who tries shall perish, writhing in pain. ||3||
Manmohan SinghWho can play aggressive with him, the Guru's True Sikh? The aggressor automatically perishes and writhes in pain.
Manmohan Singh (Punjabi)ਊਸ ਨਾਲ ਗੁਰਾਂ ਦੇ ਸੱਚੇ ਸਿੱਖ ਨਾਲ ਕੌਣ ਧੱਕਾ ਕਰ ਸਕਦਾ ਹੈ? ਜਾਬਰ ਆਪਣੇ ਆਪ ਹੀ ਮਰ ਮੁੱਕਦਾ ਹੈ ਅਤੇ ਕਸ਼ਟ ਉਠਾਉਂਦਾ ਹੈ।
Fareedkot Teekaਜੋ ਗੁਰਮੁਖਿ ਹੈਂ ਤਿਸ ਨੋਂ ਕੋਈ ਮਨਮੁਖਿ ਕਿਆ ਜੋਰ ਜਣਾਵਣਾ ਕਰੇਗਾ, ਔਰ ਜੋ ਕਰੇਗਾ ਸੋ ਸੁਲਹੀ ਪਠਾਨ ਵਤ ਆਪ ਹੀ ਜਲ ਕਰ ਦੁਖ ਪਾਵੇਗਾ॥੩॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਉੱਤੇ ਕੋਈ ਹੋਰ ਮਨੁੱਖ ਦਬਾਉ ਨਹੀਂ ਪਾ ਸਕਦਾ, ਉਹ ਸਗੋਂ ਆਪ ਹੀ ਖ਼ੁਆਰ ਹੋ ਕੇ ਦੁੱਖ ਸਹਾਰਦਾ ਹੈ ॥੩॥

ਪਦ ਅਰਥ ਜੋਰੁ = ਧੱਕਾ। ਤਿਸ ਨੋ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਖਪਿ = ਖਪ ਕੇ ॥੩॥

SikhNet (Spanish)Aquél que reprime al Gurumukj, es oprimido por sus propias faltas y se retuerce de dolor.(3)

ਮਨਮੁਖਿ ਅੰਧੇ; ਸੁਧਿ ਨ ਕਾਈ ॥

manamukh andhe; sudh na kaaee |

Sant Singh KhalsaThe blind self-willed manmukhs have no understanding at all.
Manmohan SinghThe blind apostate has no understanding.
Manmohan Singh (Punjabi)ਅੰਨ੍ਹੇ ਅਧਰਮੀ ਨੂੰ ਕੋਈ ਸੋਚ ਵਿਚਾਰ ਨਹੀਂ।
Fareedkot Teekaਮਨਮੁਖਿ ਅੰਧੇ ਕੋ ਕੋਈ ਸੁਧ ਨਹੀਂ॥
Prof. Sahib Singhਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਜੇਹੜਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ ਉਸ ਨੂੰ (ਇਹ ਆਪਾ-ਭਾਵ ਨਿਵਾਰਨ ਦੀ) ਕੋਈ ਸੂਝ ਨਹੀਂ ਪੈਂਦੀ।

ਪਦ ਅਰਥ ਸੁਧਿ = {सुधि} ਅਕਲ, ਸੂਝ।

SikhNet (Spanish)El egoísta está ciego porque su conciencia no está despierta;

ਆਤਮ ਘਾਤੀ; ਹੈ ਜਗਤ ਕਸਾਈ ॥

aatam ghaatee; hai jagat kasaaee |

Sant Singh KhalsaThey are the assassins of the self, and the butchers of the world.
Manmohan SinghHe is the self-killer and the world-butcher.
Manmohan Singh (Punjabi)ਊਹ ਆਪਣੇ ਆਪ ਨੂੰ ਮਾਰਨ ਵਾਲਾ ਤੇ ਜਹਾਨ ਦਾ ਜੱਲਾਦ ਹੈ।
Fareedkot Teekaਕਿਉਂਕਿ ਆਤਮਘਾਤੀ ਹੈ ਆਪਣਾ ਨਾਸ ਕਰਾ ਹੈ, ਅਰ ਨਿਰਦਯਾ ਹੋ ਕਰ ਜਗਤ ਕੋ ਕਸਾਈ ਸਮ ਦੇਖਤਾ ਹੈ ਜਗਤ ਮੇਂ ਓਂਹੁ ਆਤਮਘਾਤੀ ਕਸਾਈ ਹੈ॥
Prof. Sahib Singh(ਇਸ ਤਰ੍ਹਾਂ ਉਹ) ਆਪਣਾ ਆਤਮਕ ਜੀਵਨ (ਭੀ) ਤਬਾਹ ਕਰ ਲੈਂਦਾ ਹੈ ਤੇ ਜਗਤ ਦਾ ਵੈਰੀ (ਭੀ ਬਣਿਆ ਰਹਿੰਦਾ ਹੈ)।

ਪਦ ਅਰਥ ਆਤਮਘਾਤੀ = ਆਪਣੇ ਆਤਮਕ ਜੀਵਨ ਦਾ ਨਾਸ ਕਰਨ ਵਾਲਾ। ਜਗਤ ਕਸਾਈ = ਜਗਤ ਦਾ ਵੈਰੀ।

SikhNet (Spanish)él es la causa de su propia destrucción y causa destrucción en el mundo.

ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ; ਬਿਨੁ ਮਜੂਰੀ. ਭਾਰੁ ਪਹੁਚਾਵਣਿਆ ॥੪॥

nindaa kar kar bahu bhaar utthaavai; bin majooree. bhaar pahuchaavaniaa |4|

Sant Singh KhalsaBy continually slandering others, they carry a terrible load, and they carry the loads of others for nothing. ||4||
Manmohan SinghBy continually slandering others he carries a great load. Without wages he carries other's load.
Manmohan Singh (Punjabi)ਹੋਰਨਾਂ ਦੀ ਲਗਾਤਾਰ ਬਦਖੋਈ ਕਰਕੇ ਊਹ ਬਹੁਤਾ ਬੋਝ ਊਠਾਉਂਦਾ। ਮਜਦੂਰੀ ਦੇ ਬਗੈਰ ਉਹ ਹੋਰਨਾਂ ਦਾ ਬੋਝ ਚੁੱਕਦਾ ਹੈ।
Fareedkot Teekaਔ ਨਿੰਦਾ ਕਰ ਕਰ ਕੇ ਵਹੁ ਪਾਪੋਂ ਰੂਪੀ ਭਾਰੁ ਬਹੁਤੁ ਉਠਾਵਤਾ ਹੈ, ਸੋ ਬਿਨਾ ਮਜੂਰੀ ਸੇ ਭਾਰੁ ਪਹੁਚਾਵਤਾ ਹੈ, ਭਾਵ ਯਹਿ ਕਿ ਜਿਸ ਕੀ ਨਿੰਦਾ ਕਰਤਾ ਹੈ ਨਿੰਦਕ ਉਸ ਕੇ ਪਾਪ ਲੇਤਾ ਹੈ॥੪॥
Prof. Sahib Singhਉਹ ਹੋਰਨਾਂ ਦੀ ਨਿੰਦਾ ਕਰ ਕਰ ਕੇ ਆਪਣੇ ਸਿਰ ਉੱਤੇ (ਵਿਕਾਰਾਂ ਦਾ) ਬਹੁਤ ਭਾਰ ਚੁੱਕੀ ਜਾਂਦਾ ਹੈ (ਉਹ ਮਨਮੁਖ ਉਸ ਮਜੂਰ ਵਾਂਗ ਸਮਝੋ ਜੋ) ਭਾੜਾ ਲੈਣ ਤੋਂ ਬਿਨਾ ਹੀ ਦੂਜਿਆਂ ਦਾ ਭਾਰ (ਚੁੱਕ ਚੁੱਕ ਕੇ) ਅਪੜਾਂਦਾ ਰਹਿੰਦਾ ਹੈ ॥੪॥
SikhNet (Spanish)Él carga el peso del calumniador; y mira, lo carga sin que le pague nadie.(4)

ਇਹੁ ਜਗੁ ਵਾੜੀ; ਮੇਰਾ ਪ੍ਰਭੁ ਮਾਲੀ ॥

eihu jag vaarree; meraa prabh maalee |

Sant Singh KhalsaThis world is a garden, and my Lord God is the Gardener.
Manmohan SinghThis World is a garden and my Lord is its Gardener.
Manmohan Singh (Punjabi)ਇਹ ਸੰਸਾਰ ਇੱਕ ਬਾਗ ਹੈ ਅਤੇ ਮੇਰਾ ਮਾਲਕ ਇਸ ਦਾ ਬਾਗਬਾਨ ਹੈ।
Fareedkot Teekaਹੇ ਭਾਈ! ਏਹ ਜਗਤ ਵਾੜੀ ਹੈ ਔਰ ਮੇਰਾ ਪ੍ਰਭੂ ਮਾਲੀ ਹੈ॥
Prof. Sahib Singh(ਪਰ ਹੇ ਭਾਈ! ਜੀਵਾਂ ਦੇ ਕੀਹ ਵੱਸ?) ਇਹ ਜਗਤ ਫੁੱਲਾਂ ਦੀ ਬਗ਼ੀਚੀ ਦੇ (ਸਮਾਨ) ਹੈ, ਪ੍ਰਭੂ ਆਪ (ਇਸ ਬਗ਼ੀਚੀ ਦਾ) ਮਾਲੀ ਹੈ।

ਪਦ ਅਰਥ ਵਾੜੀ = ਫੁੱਲਾਂ ਦੀ ਬਗ਼ੀਚੀ।

SikhNet (Spanish)Este mundo es el jardín, mi Señor es el Jardinero.

ਸਦਾ ਸਮਾਲੇ; ਕੋ ਨਾਹੀ ਖਾਲੀ ॥

sadaa samaale; ko naahee khaalee |

Sant Singh KhalsaHe always takes care of it-nothing is exempt from His Care.
Manmohan SinghHe ever takes care of it. No part of it is exempt from His care.
Manmohan Singh (Punjabi)ਹਮੇਸ਼ਾਂ ਹੀ ਉਹ ਇਸ ਦੀ ਰਖਵਾਲੀ ਕਰਦਾ ਹੈ। ਇਸ ਦਾ ਕੋਈ ਹਿੱਸਾ ਉਸ ਦੀ ਸੰਭਾਲ ਤੋਂ ਵਾਂਝਿਆ ਹੋਇਆ ਨਹੀਂ।
Fareedkot Teekaਇਸ ਸੇ ਸਦੀਵ ਸਭ ਕੀ ਖਬਰ ਲੇਤਾ ਹੈ ਤਿਸ ਕੀ ਸਮਾਲ ਤੇ ਖਾਲੀ ਕੋਈ ਨਹੀਂ॥
Prof. Sahib Singhਹਰੇਕ ਦੀ ਸਦਾ ਸੰਭਾਲ ਕਰਦਾ ਹੈ, ਉਸ ਦੀ ਸੰਭਾਲ ਤੋਂ ਕੋਈ ਜੀਵ ਵਿਰਵਾ ਨਹੀਂ ਰਹਿੰਦਾ।

ਪਦ ਅਰਥ ਸਮਾਲੇ = ਸੰਭਾਲ ਕਰਦਾ ਹੈ।

SikhNet (Spanish)Él cuidadosamente propicia la vida de todos; nadie regresa vacío de Su Recinto,

ਜੇਹੀ ਵਾਸਨਾ ਪਾਏ ਤੇਹੀ ਵਰਤੈ; ਵਾਸੂ ਵਾਸੁ ਜਣਾਵਣਿਆ ॥੫॥

jehee vaasanaa paae tehee varatai; vaasoo vaas janaavaniaa |5|

Sant Singh KhalsaAs is the fragrance which He bestows, so is the fragrant flower known. ||5||
Manmohan SinghAs is the odour which the Lord infuses into the flower so does it prevail there-in. The fragrant flower is known by its fragrance.
Manmohan Singh (Punjabi)ਜੇਹੋ ਜੇਹੀ ਮਹਿਕ ਸੁਆਮੀ ਫੁੱਲ ਅੰਦਰ ਫੂਕਦਾ ਹੈ, ਉਹੋ ਜੇਹੀ ਹੀ ਉਸ ਵਿੱਚ ਪਰਬਲ ਹੁੰਦੀ ਹੈ। ਖੁਸ਼ਬੋਦਾਰ ਫੁੱਲ ਆਪਣੀ ਖੁਸ਼ਬੋ ਤੋਂ ਜਾਣਿਆ ਜਾਂਦਾ ਹੈ।
Fareedkot Teekaਜੈਸੀ ਕਰਮਾ ਅਨੁਸਾਰ ਈਸ੍ਵਰ ਜੀਵ ਕੇ ਰਿਦੇ ਮੇਂ ਵਾਸਨਾ ਪਾਵਤਾ ਹੈ ਤੈਸੀ ਰੀਤਿ ਸੇ ਜੀਉ ਵਰਤ ਰਹਾ ਹੈ, (ਵਾਸੂ) ਵਾਸਨਾ ਵਾਲਾ ਜੀਵ (ਵਾਸੁ) ਵਾਸਨਾ ਕੋ ਆਪ ਹੀ ਪ੍ਰਵਰਤੀ ਦ੍ਵਾਰਾ ਜਨਾਵਤਾ ਹੈ॥੫॥
Prof. Sahib Singh(ਪਰ) ਜਿਹੋ ਜਿਹੀ ਸੁਗੰਧੀ (ਜੀਵ ਫੁੱਲ ਦੇ ਅੰਦਰ) ਮਾਲੀ ਪ੍ਰਭੂ ਪਾਂਦਾ ਹੈ ਉਹੋ ਜਿਹੀ ਉਸ ਦੇ ਅੰਦਰ ਕੰਮ ਕਰਦੀ ਹੈ। (ਪ੍ਰਭੂ ਮਾਲੀ ਵਲੋਂ ਜੀਵ ਫੁੱਲ ਦੇ ਅੰਦਰ ਪਾਈ) ਸੁਗੰਧੀ ਤੋਂ ਹੀ ਬਾਹਰ ਉਸ ਦੀ ਸੁਗੰਧੀ ਪਰਗਟ ਹੁੰਦੀ ਹੈ ॥੫॥

ਪਦ ਅਰਥ ਵਾਸਨਾ = ਸੁਗੰਧੀ। ਵਾਸੂ ਵਾਸੁ = (ਫੁੱਲਾਂ ਦੀ) ਸੁਗੰਧੀ ॥੫॥

SikhNet (Spanish)y se siente la fragancia, como la de las flores, de aquéllos que han estado en Su Presencia.(5)

ਮਨਮੁਖੁ ਰੋਗੀ ਹੈ ਸੰਸਾਰਾ ॥

manamukh rogee hai sansaaraa |

Sant Singh KhalsaThe self-willed manmukhs are sick and diseased in the world.
Manmohan SinghThe perverse is disease-stricken in this world.
Manmohan Singh (Punjabi)ਮਨ ਮਤੀਆ ਇਸ ਜਹਾਨ ਅੰਦਰ ਰੋਗ-ਗ੍ਰਸਤ ਹੈ।
Fareedkot Teekaਮਨਮੁਖਤਾ ਕੇ ਰੋਗ ਕਰ ਸੰਸਾਰ ਰੋਗੀ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ (ਵਿਕਾਰਾਂ ਵਿਚ ਪੈ ਕੇ) ਰੋਗੀ ਹੋ ਰਿਹਾ ਹੈ,

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ।

SikhNet (Spanish)El mundo está determinado por el ego y en el ego se aflige,

ਸੁਖਦਾਤਾ ਵਿਸਰਿਆ; ਅਗਮ ਅਪਾਰਾ ॥

sukhadaataa visariaa; agam apaaraa |

Sant Singh KhalsaThey have forgotten the Giver of peace, the Unfathomable, the Infinite.
Manmohan SinghHe has forgotten the inaccessible, and illimitable Lord, the giver of peace.
Manmohan Singh (Punjabi)ਊਸ ਨੈ ਆਰਾਮ ਬਖਸ਼ਣਹਾਰ ਪਹੁੰਚ ਤੋਂ ਪਰ੍ਹੇ ਤੇ ਬੇਅੰਤ ਸੁਆਮੀ ਨੂੰ ਭੁਲਾ ਦਿੱਤਾ ਹੈ।
Fareedkot Teekaਕਿਉਂਕਿ ਸੁਖਦਾਤਾ ਅਗਮ ਅਪਾਰ ਵਿਸਰ ਗਯਾ ਹੈ॥
Prof. Sahib Singh(ਕਿਉਂਕਿ) ਇਸ ਨੂੰ ਸੁਖਾਂ ਦਾ ਦੇਣ ਵਾਲਾ ਅਪੁਹੰਚ ਤੇ ਬੇਅੰਤ ਪ੍ਰਭੂ ਭੁੱਲ ਗਿਆ ਹੈ।
SikhNet (Spanish)porque ha abandonado al Dador de Paz, Vasto e Insondable.

ਦੁਖੀਏ ਨਿਤਿ ਫਿਰਹਿ ਬਿਲਲਾਦੇ; ਬਿਨੁ ਗੁਰ. ਸਾਂਤਿ ਨ ਪਾਵਣਿਆ ॥੬॥

dukhee nit fireh bilalaade; bin gur. saant na paavaniaa |6|

Sant Singh KhalsaThese miserable people wander endlessly, crying out in pain; without the Guru, they find no peace. ||6||
Manmohan SinghThe miserable ever wander lamenting. Without the Guru they obtain not peace.
Manmohan Singh (Punjabi)ਕਸ਼ਟ-ਪੀੜਤ ਹਮੇਸ਼ਾਂ ਹੀ ਰੋਂਦੇ ਪਿੱਟਦੇ ਫਿਰਦੇ ਹਨ। ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ।
Fareedkot Teekaਦੁਖੀ ਹੋ ਕਰ ਨਿਤ ਵਿਰਲਾਪ ਕਰਤੇ ਫਿਰਤੇ ਹੈਂ ਔਰ ਗੁਰੋਂ ਬਿਨਾਂ ਸਾਂਤੀ ਨਹੀਂ ਪਾਵਤੇ॥੬॥
Prof. Sahib Singhਮਨਮੁਖ ਜੀਵ ਦੁਖੀ ਹੋ ਹੋ ਕੇ ਤਰਲੇ ਲੈਂਦੇ ਫਿਰਦੇ ਹਨ, ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਆਤਮਕ ਅਡੋਲਤਾ ਪ੍ਰਾਪਤ ਨਹੀਂ ਹੋ ਸਕਦੀ ॥੬॥
SikhNet (Spanish)El pobre desgraciado grita y se lamenta, pero no encuentra sosiego sin el Guru. (6)

ਜਿਨਿ ਕੀਤੇ; ਸੋਈ ਬਿਧਿ ਜਾਣੈ ॥

jin keete; soee bidh jaanai |

Sant Singh KhalsaThe One who created them, knows their condition.
Manmohan SinghHe, who created them, knows their condition.
Manmohan Singh (Punjabi)ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ, ਊਹੀ ਉਨ੍ਹਾਂ ਦੀ ਦਸ਼ਾ ਨੂੰ ਸਮਝਦਾ ਹੈ।
Fareedkot Teekaਜਿਸ ਬਿਧਾਤਾ ਨੇ ਉਤਪਤਿ ਕਰੇ ਹੈਂ ਸੋਈ ਇਨ ਕੀ ਗਤੀ ਜਾਨਤਾ ਹੈ॥
Prof. Sahib Singhਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਉਹੀ ਇਹਨਾਂ ਨੂੰ ਨਰੋਆ ਕਰਨ ਦਾ ਢੰਗ ਜਾਣਦਾ ਹੈ।

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਕੀਤੇ = ਪੈਦਾ ਕੀਤੇ। ਬਿਧਿ = ਤਰੀਕਾ।

SikhNet (Spanish)Solamente Aquél que creó a los hombres, conoce el camino;

ਆਪਿ ਕਰੇ; ਤਾ ਹੁਕਮਿ ਪਛਾਣੈ ॥

aap kare; taa hukam pachhaanai |

Sant Singh KhalsaAnd if He inspires them, then they realize the Hukam of His Command.
Manmohan SinghIf the Lord Himself shows mercy, then, man realises His command.
Manmohan Singh (Punjabi)ਜੇਕਰ ਸਾਈਂ ਖੁਦ ਕਿਰਪਾ ਧਾਰੇ ਤਦ ਬੰਦਾ ਉਸ ਦੇ ਅਮਰ ਨੂੰ ਅਨੁਭਵ ਕਰਦਾ ਹੈ।
Fareedkot Teekaਜੇ ਆਪ ਪਰਮੇਸ੍ਵਰ ਕਿਰਪਾ ਕਰੇ ਤੌ ਜੀਵ ਹਰੀ ਕੇ ਹੁਕਮ ਕੋ ਪਛਾਣਤਾ ਹੈ॥
Prof. Sahib Singhਜਦੋਂ ਕਿਸੇ ਨੂੰ ਨਰੋਆ ਕਰ ਦੇਂਦਾ ਹੈ ਤਾਂ ਉਹ ਪ੍ਰਭੂ ਦੇ ਹੁਕਮ ਵਿਚ ਰਹਿ ਕੇ ਉਸ ਨਾਲ ਸਾਂਝ ਪਾਂਦਾ ਹੈ।

ਪਦ ਅਰਥ ਤਾ = ਤਦੋਂ। ਹੁਕਮਿ = ਹੁਕਮ ਵਿਚ (ਤੁਰ ਕੇ)। ਪਛਾਣੈ = ਸਾਂਝ ਪਾ ਲੈਂਦਾ ਹੈ।

SikhNet (Spanish)si Él lo desea, uno Lo encuentra.

ਜੇਹਾ ਅੰਦਰਿ ਪਾਏ. ਤੇਹਾ ਵਰਤੈ; ਆਪੇ ਬਾਹਰਿ ਪਾਵਣਿਆ ॥੭॥

jehaa andar paae. tehaa varatai; aape baahar paavaniaa |7|

Sant Singh KhalsaWhatever He places within them, that is what prevails, and so they outwardly appear. ||7||
Manmohan SinghAs is the disposition God puts in the mortal so does he behave. The Lord Himself is potent to rot out such disposition.
Manmohan Singh (Punjabi)ਜਿਸ ਤਰ੍ਹਾਂ ਦਾ ਸੁਭਾਵ ਵਾਹਿਗੁਰੂ ਪ੍ਰਾਣੀ ਵਿੱਚ ਪਾਉਂਦਾ ਹੈ, ਉਸੇ ਤਰ੍ਹਾਂ ਦਾ ਹੀ ਵਰਤ ਵਰਤਾਰਾ ਕਰਦਾ ਹੈ। ਸਾਈਂ ਖੁਦ ਹੀ ਐਸੇ ਸੁਭਾਵ ਨੂੰ ਪੁੱਟ ਸੁਟਣ ਲਈ ਸਮਰੱਥ ਹੈ।
Fareedkot Teekaਜੈਸਾ ਸੁਭਾਵ ਜੀਵ ਕੇ ਅੰਦਰ ਪਾਇ ਦੇਤਾ ਹੈ ਸੁਭਾਵ ਅਨੁਸਾਰ ਤੈਸਾ ਹੀ ਬਾਹਰ ਵਰਤਤਾ ਹੈ, ਆਪੇ ਹੀ ਬਾਹਰ (ਪਾਵਣਿਆ) ਤਿਸ ਮੰਦ ਸੁਭਾਵ ਕੋ ਨਿਕਾਲ ਦੇਤਾ ਹੈ॥੭॥
Prof. Sahib Singhਜਿਹੋ ਜਿਹਾ ਆਤਮਕ ਜੀਵਨ ਪਰਮਾਤਮਾ ਕਿਸੇ ਜੀਵ ਦੇ ਅੰਦਰ ਟਿਕਾਂਦਾ ਹੈ, ਉਸੇ ਤਰ੍ਹਾਂ ਉਹ ਜੀਵ ਵਰਤੋਂ-ਵਿਹਾਰ ਕਰਦਾ ਹੈ। ਪ੍ਰਭੂ ਆਪ ਹੀ ਜੀਵਾਂ ਨੂੰ ਦਿੱਸਦੇ ਸੰਸਾਰ ਵੱਲ ਪ੍ਰੇਰਦਾ ਰਹਿੰਦਾ ਹੈ ॥੭॥
SikhNet (Spanish)Lo que Él infunde en nosotros, eso prevalece, y se da a conocer al mundo. (7)

ਤਿਸੁ ਬਾਝਹੁ ਸਚੇ; ਮੈ. ਹੋਰੁ ਨ ਕੋਈ ॥

tis baajhahu sache; mai. hor na koee |

Sant Singh KhalsaI know of no other except the True One.
Manmohan SinghWithout that True Lord, I recognise not any other.
Manmohan Singh (Punjabi)ਉਸ ਸੱਚੇ ਸੁਆਮੀ ਦੇ ਬਗੈਰ ਮੈਂ ਹੋਰਸ ਕਿਸੇ ਨੂੰ ਨਹੀਂ ਪਛਾਣਦਾ।
Fareedkot Teekaਹੇ ਭਾਈ! ਮੇਰਾ ਤੋ ਤਿਸ ਸਚੇ ਬਿਨਾ ਹੋਰੁ ਕੋਈ ਨਹੀਂ ਹੈ॥
Prof. Sahib Singh(ਹੇ ਭਾਈ!) ਮੈਨੂੰ ਉਸ ਸਦਾ-ਥਿਰ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ (ਜੋ ਜੀਵ ਨੂੰ ਬਾਹਰ ਭਟਕਣ ਤੋਂ ਬਚਾ ਸਕੇ)।
SikhNet (Spanish)Fuera de Él, el Uno Verdadero, no conozco a ningún otro;

ਜਿਸੁ ਲਾਇ ਲਏ; ਸੋ ਨਿਰਮਲੁ ਹੋਈ ॥

jis laae le; so niramal hoee |

Sant Singh KhalsaThose, whom the Lord attaches to Himself, become pure.
Manmohan SinghHe whom he attaches with Himself, becomes pure.
Manmohan Singh (Punjabi)ਜਿਸ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ ਉਹ ਪਾਕ ਪਵਿੱਤਰ ਹੋ ਜਾਂਦਾ ਹੈ।
Fareedkot Teekaਸੋ ਹਰੀ ਜਿਸ ਕੋ ਅਪਨੀ ਭਗਤੀ ਮੇਂ ਲਾਇ ਲੇਤਾ ਹੈ, ਸੋ ਨਿਰਮਲ ਹੋ ਜਾਤਾ ਹੈ॥
Prof. Sahib Singhਜਿਸ ਮਨੁੱਖ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ, ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ।
SikhNet (Spanish)aquél al que Dios escoge para estar con Él, se vuelve puro.

ਨਾਨਕ. ਨਾਮੁ ਵਸੈ ਘਟ ਅੰਤਰਿ; ਜਿਸੁ ਦੇਵੈ ਸੋ ਪਾਵਣਿਆ ॥੮॥੧੪॥੧੫॥

naanak. naam vasai ghatt antar; jis devai so paavaniaa |8|14|15|

Sant Singh KhalsaO Nanak, the Naam, the Name of the Lord, abides deep within the heart of those, unto whom He has given it. ||8||14||15||
Manmohan SinghNanak, the Lord's Name abides within his mind. He, unto whom the Lord donates His Name, attains to it.
Manmohan Singh (Punjabi)ਨਾਨਕ ਸਾਈਂ ਦਾ ਨਾਮ ਉਸ ਦੇ ਚਿੱਤ ਅੰਦਰ ਨਿਵਾਸ ਕਰ ਲੈਂਦਾ ਹੈ। ਜਿਸ ਨੂੰ ਸੁਆਮੀ ਆਪਣਾ ਨਾਮ ਪ੍ਰਦਾਨ ਕਰਦਾ ਹੈ, ਉਹੀ ਇਸ ਨੂੰ ਪ੍ਰਾਪਤ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਨਾਮੁ) ਪ੍ਰਸਿਧ ਵਾਹਿਗੁਰੂ ਰਿਦੇ ਮੇਂ ਵਸਤਾ ਹੈ ਪਰੰਤੂ ਜਿਸ ਕੋ ਗੁਰੂ ਤ੍ਰਿਪਤ ਕਰ ਦੇਵੇ ਸੋ ਪਾਵਤਾ ਹੈ॥੮॥੧੪॥੧੫॥☬ਜਿਨੋਂ ਨੇ ਅੰਮ੍ਰਿਤ ਰੂਪ ਨਾਮ ਮਨ ਮੇਂ ਵਸਾਏ ਹੈਂ ਤਿਨ ਕੀ ਮਹਿਮਾ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! (ਉਸ ਦੀ ਮੇਹਰ ਨਾਲ ਹੀ) ਉਸਦਾ ਨਾਮ ਜੀਵ ਦੇ ਹਿਰਦੇ ਵਿਚ ਵੱਸਦਾ ਹੈ। ਜਿਸ ਮਨੁੱਖ ਨੂੰ (ਆਪਣੇ ਨਾਮ ਦੀ ਦਾਤਿ) ਬਖ਼ਸ਼ਦਾ ਹੈ ਉਹ ਹਾਸਲ ਕਰ ਲੈਂਦਾ ਹੈ ॥੮॥੧੪॥੧੫॥

ਪਦ ਅਰਥ ਘਟ = ਅੰਤਰ = ਹਿਰਦੇ ਵਿਚ ॥੮॥

SikhNet (Spanish)Dentro de su corazón el Nombre está siendo enaltecido, pero es muy afortunado aquél que conoce esta Dicha.(8-14-15)

Open this shabad (27 lines, Angs 117-118) →

Shabad Guru Amardas Ji Raag Maajh continues on Ang 119

ਮਾਝ ਮਹਲਾ ੩ ॥

maajh mahalaa 3 |

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das Tercer Canal Divino

ਅੰਮ੍ਰਿਤ ਨਾਮੁ; ਮੰਨਿ ਵਸਾਏ ॥

amrit naam; man vasaae |

Sant Singh KhalsaEnshrining the Ambrosial Naam, the Name of the Lord, in the mind,
Manmohan SinghBy enshrining in the heart the Nectarean name of God,
Manmohan Singh (Punjabi)ਨਾਰਾਇਣ ਦਾ ਸੁਧਾਸਰੂਪ ਨਾਮ ਦਿਲ ਅੰਦਰ ਟਿਕਾਉਣ ਦੁਆਰਾ,
Fareedkot Teekaਹੇ ਭਾਈ! ਜੋ ਅੰਮ੍ਰਿਤ ਰੂਪ ਨਾਮ ਮਨ ਮੇਂ ਵਸਾਵਤੇ ਹੈਂ॥
Prof. Sahib Singhਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ,

ਪਦ ਅਰਥ ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲੇ ਪ੍ਰਭੂ ਦਾ ਨਾਮ। ਮੰਨਿ = ਮਨਿ, ਮਨ ਵਿਚ।

SikhNet (Spanish)Enalteciendo el Naam Ambrosial, el Nombre del Señor en la mente,

ਹਉਮੈ ਮੇਰਾ; ਸਭੁ ਦੁਖੁ ਗਵਾਏ ॥

haumai meraa; sabh dukh gavaae |

Sant Singh Khalsaall the pains of egotism, selfishness and conceit are eliminated.
Manmohan Singhall the pain of egotism and egoism is eliminated.
Manmohan Singh (Punjabi)ਸਵੈ-ਹੰਗਤਾ ਤੇ ਅਪਣੱਤ ਦੀ ਸਮੂਹ ਪੀੜਾ ਨਵਿਰਤ ਹੋ ਜਾਂਦੀ ਹੈ।
Fareedkot Teekaਸੋ ਪੁਰਸ ਮੈਂ ਮੇਰਾ ਸੰਕਲਪ ਔਰ ਦੁਖ ਸਭ ਗਵਾਵਤੇ ਹੈਂ॥
Prof. Sahib Singhਉਹ (ਆਪਣੇ ਅੰਦਰੋਂ) ਹਉਮੈ ਤੇ ਮਮਤਾ ਦਾ ਦੁੱਖ ਦੂਰ ਕਰ ਲੈਂਦਾ ਹੈ।

ਪਦ ਅਰਥ ਮੇਰਾ = ਮੇਰਾ-ਪਨ, ਮਮਤਾ।

SikhNet (Spanish)los dolores del egoísmo y la tristeza son eliminados.

ਅੰਮ੍ਰਿਤ ਬਾਣੀ ਸਦਾ ਸਲਾਹੇ; ਅੰਮ੍ਰਿਤਿ ਅੰਮ੍ਰਿਤੁ ਪਾਵਣਿਆ ॥੧॥

amrit baanee sadaa salaahe; amrit amrit paavaniaa |1|

Sant Singh KhalsaBy continually praising the Ambrosial Bani of the Word, I obtain the Amrit, the Ambrosial Nectar. ||1||
Manmohan SinghBy ever praising the ambrosial Gurbani the man obtains immortalising Name-Nectar.
Manmohan Singh (Punjabi)ਸਦੀਵ ਹੀ ਅੰਮ੍ਰਿਤ-ਮਈ ਗੁਰਬਾਣੀ ਦੀ ਪ੍ਰਸੰਸਾ ਕਰਨ ਦੁਆਰਾ ਬੰਦਾ ਅਮਰ ਕਰਨ ਵਾਲੇ ਨਾਮ ਦਾ ਆਬਿ-ਹਿਯਾਤ ਪਾ ਲੈਂਦਾ ਹੈ।
Fareedkot Teekaਅੰਮ੍ਰਿਤ ਰੂਪ ਬਾਣੀ ਸੇ ਨਾਮ ਸਦਾ ਸਲਾਹੁਤੇ ਹੈਂ, ਨਾਮ ਅੰਮ੍ਰਿਤ ਕਰ ਅਮਰਤਾ ਕੋ ਪ੍ਰਾਪਤਿ ਹੋਏ ਹੈਂ॥੧॥
Prof. Sahib Singhਉਹ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਲਾਹ ਦੀ ਬਾਣੀ ਰਾਹੀਂ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਤੇ ਹਰ ਵੇਲੇ ਨਾਮ-ਅੰਮ੍ਰਿਤ (ਦੇ ਘੁੱਟ) ਹੀ ਪੀਂਦਾ ਹੈ ॥੧॥

ਪਦ ਅਰਥ ਅੰਮ੍ਰਿਤ = ਸਦਾ ਅਟੱਲ ਪਰਮਾਤਮਾ। ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ॥੧॥

SikhNet (Spanish)Cantando continuamente el Bani Ambrosial de la Palabra, obtengo el Amrit del Néctar Ambrosial.(1)

ਹਉ ਵਾਰੀ ਜੀਉ ਵਾਰੀ; ਅੰਮ੍ਰਿਤ ਬਾਣੀ ਮੰਨਿ ਵਸਾਵਣਿਆ ॥

hau vaaree jeeo vaaree; amrit baanee man vasaavaniaa |

Sant Singh KhalsaI am a sacrifice, my soul is a sacrifice, to those who enshrine the Ambrosial Bani of the Word within their minds.
Manmohan SinghI am dedicated, my life is dedicated unto those who place in their mind the regenerating hymns of the Guru.
Manmohan Singh (Punjabi)ਮੈਂ ਸਮਰਪਣ ਹਾਂ, ਮੇਰੀ ਜਿੰਦਗੀ ਸਮਰਪਣ ਹੈ, ਉਨ੍ਹਾਂ ਉਤੋਂ ਜੋ ਪੁਨਰ-ਜੀਵਨ ਪ੍ਰਦਾਨ ਕਰਨ ਵਾਲੀ ਗੁਰਬਾਣੀ ਨੂੰ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ।
Fareedkot Teekaਮੈਂ ਤਿਨ ਕੇ ਵਾਰਨੇ ਜਾਤਾ ਹੂੰ ਜੋ ਅੰਮ੍ਰਿਤ ਬਾਣੀ ਰੂਪ ਹਰੀ ਕੇ ਨਾਮ ਕੋ ਮਨ ਮੇਂ ਵਸਾਵਤੇ ਹੈਂ॥
Prof. Sahib Singhਮੈਂ ਉਸ ਮਨੁੱਖ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੋ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ (ਪਰਮਾਤਮਾ ਨੂੰ) ਆਪਣੇ ਮਨ ਵਿਚ ਵਸਾਂਦਾ ਹੈ,
SikhNet (Spanish)Ofrezco mi ser en sacrificio, mi Alma en sacrificio,

ਅੰਮ੍ਰਿਤ ਬਾਣੀ ਮੰਨਿ ਵਸਾਏ; ਅੰਮ੍ਰਿਤੁ ਨਾਮੁ ਧਿਆਵਣਿਆ ॥੧॥ ਰਹਾਉ ॥

amrit baanee man vasaae; amrit naam dhiaavaniaa |1| rahaau |

Sant Singh KhalsaEnshrining the Ambrosial Bani in their minds, they meditate on the Ambrosial Naam. ||1||Pause||
Manmohan SinghHe, who enshrines in his heart the immortalising Gurbani, begins to meditate on the Nectarean Name. Pause.
Manmohan Singh (Punjabi)ਜੋ ਸੁਰਜੀਤ ਕਰਨਹਾਰ ਗੁਰਬਾਣੀ ਨੂੰ ਆਪਣੇ ਦਿਲ ਵਿੱਚ ਅਸਥਾਪਨ ਕਰਦਾ ਹੈ, ਊਹ ਆਬਿ-ਹਿਯਾਤੀ ਨਾਮ ਦਾ ਅਰਾਧਨ ਕਰਨ ਲੱਗ ਜਾਂਦਾ ਹੈ। ਠਹਿਰਾਉ।
Fareedkot Teekaਪੁਨਾ ਅੰਮ੍ਰਿਤ ਬਾਣੀ ਰੂਪ ਗੁਰਉਪਦੇਸ ਕੋ ਮਨ ਮੇਂ ਵਸਾਇ ਕਰ ਅੰਮ੍ਰਿਤ ਨਾਮ ਧਿਆਵਤੇ ਹੈਂ॥੧॥ ਰਹਾਉ ॥
Prof. Sahib Singhਜੋ ਅੰਮ੍ਰਿਤ ਬਾਣੀ ਮਨ ਵਿਚ ਵਸਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ-ਨਾਮ ਸਦਾ ਸਿਮਰਦਾ ਹੈ ॥੧॥ ਰਹਾਉ ॥

ਪਦ ਅਰਥ ਵਸਾਵਣਿਆ = ਵਸਾਣ ਵਾਲਿਆਂ ਤੋਂ ॥੧॥ ਰਹਾਉ ॥

SikhNet (Spanish)a aquéllos que enaltecen el Bani Ambrosial del Naam. (1-Pausa)

ਅੰਮ੍ਰਿਤੁ ਬੋਲੈ; ਸਦਾ ਮੁਖਿ ਵੈਣੀ ॥

amrit bolai; sadaa mukh vainee |

Sant Singh KhalsaThose who continually chant the Ambrosial Words of Nectar,
Manmohan SinghThose who continually utter the Nectar-Name with mouth,
Manmohan Singh (Punjabi)ਜੋ ਆਬਿ-ਹਿਯਾਤ ਵਰਗੇ ਮਿੱਠੇ ਬਚਨ ਹਮੇਸ਼ਾਂ ਆਪਣੇ ਮੂੰਹੋਂ ਊਚਾਰਦਾ ਹੈ,
Fareedkot Teekaਜੋ ਗੁਰਮੁਖ ਹੈਂ, ਸੋ ਅੰਮ੍ਰਿਤ ਨਾਮ ਬਾਣੀ ਕੋ ਸਦਾ ਬੋਲਤੇ ਹੈਂ॥
Prof. Sahib Singhਜੇਹੜਾ ਮਨੁੱਖ ਆਪਣੇ ਮੂੰਹ ਨਾਲ ਬਚਨਾਂ ਦੀ ਰਾਹੀਂ ਆਤਮਕ ਜੀਵਨ-ਦਾਤਾ ਪ੍ਰਭ-ਨਾਮ ਸਦਾ ਉਚਾਰਦਾ ਹੈ,

ਪਦ ਅਰਥ ਮੁਖਿ = ਮੂੰਹ ਨਾਲ। ਵੈਣੀ = ਬਚਨਾਂ ਦੀ ਰਾਹੀਂ, ਸਿਫ਼ਤਿ-ਸਾਲਾਹ ਦੇ ਬਚਨਾਂ ਦੀ ਰਾਹੀਂ।

SikhNet (Spanish)Quienes continuamente cantan las Palabras Ambrosiales de Néctar,

ਅੰਮ੍ਰਿਤੁ ਵੇਖੈ ਪਰਖੈ ਸਦਾ ਨੈਣੀ ॥

amrit vekhai parakhai sadaa nainee |

Sant Singh KhalsaSee and behold this Amrit everywhere with their eyes.
Manmohan Singhalways see and assay this Amrit everywhere with their eyes.
Manmohan Singh (Punjabi)ਉਹ ਅੰਮ੍ਰਿਤਮਈ ਨਾਮ ਨੂੰ ਨਿਤਾ ਪ੍ਰਤੀ ਆਪਣੇ ਨੇਤ੍ਰਾਂ ਨਾਲ ਦੇਖਦਾ ਤੇ ਪਛਾਣਦਾ ਹੈ।
Fareedkot Teekaਅੰਮ੍ਰਿਤ ਰੂਪ ਬ੍ਰਹਮ ਕੋ ਸਦਾ ਨੇਤ੍ਰੀ ਦੇਖਤੇ ਹੈਂ, ਔਰੁ ਨਾਮ ਦੀ ਪਰੀਖ੍ਯਾ ਕਰਤੇ ਹੈਂ, ਭਾਵ ਮਹਿਮਾ ਜਾਨਤੇ ਹੈਂ॥
Prof. Sahib Singhਉਹ ਅੱਖਾਂ ਨਾਲ (ਭੀ) ਸਦਾ ਜੀਵਨ-ਦਾਤੇ ਪਰਮਾਤਮਾ ਨੂੰ ਹੀ (ਹਰ ਥਾਂ) ਵੇਖਦਾ ਪਛਾਣਦਾ ਹੈ।

ਪਦ ਅਰਥ ਅੰਮ੍ਰਿਤੁ = ਸਦਾ ਅਟੱਲ ਪ੍ਰਭੂ। ਨੈਣੀ = ਅੱਖਾਂ ਨਾਲ।

SikhNet (Spanish)Ven y observan el Amrit por todas partes con sus ojos.

ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ; ਅਵਰਾ ਆਖਿ ਸੁਨਾਵਣਿਆ ॥੨॥

amrit kathaa kahai sadaa din raatee; avaraa aakh sunaavaniaa |2|

Sant Singh KhalsaThey continually chant the Ambrosial Sermon day and night; chanting it, they cause others to hear it. ||2||
Manmohan SinghThe Nectar discourse of the Lord he ever utters day and night, and repeating it makes others hear.
Manmohan Singh (Punjabi)ਸੁਧਾ ਰੂਪ ਵਰਨਣ ਸੁਆਮੀ ਦਾ ਉਹ ਸਦੀਵ ਹੀ ਦਿਹੁੰ ਰੈਣ ਉਚਾਰਨ ਕਰਦਾ ਹੈ ਅਤੇ ਇਸ ਨੂੰ ਕਹਿ ਕੇ ਹੋਰਨਾ ਨੂੰ ਸੁਣਾਉਂਦਾ ਹੈ।
Fareedkot Teekaਔਰੁ ਆਪ ਅੰਮ੍ਰਿਤ ਕਥਾ ਸਦਾ ਦਿਨ ਰਾਤ ਸਾਧਾਰਨ ਕਰਤੇ ਹੈਂ ਔਰੁ ਜਗ੍ਯਾਸੂ ਜਨੋਂ ਕੋ ਕਹ ਕਰ ਸੁਨਾਵਤੇ ਹੈਂ॥੨॥
Prof. Sahib Singhਉਹ ਜੀਵਨ-ਦਾਤੇ ਪ੍ਰਭੂ ਦੀ ਸਿਫ਼ਤ-ਸਾਲਾਹ ਸਦਾ ਦਿਨ ਰਾਤ ਕਰਦਾ ਹੈ ਤੇ ਹੋਰਨਾਂ ਨੂੰ (ਭੀ) ਆਖ ਕੇ ਸੁਣਾਂਦਾ ਹੈ ॥੨॥

ਪਦ ਅਰਥ ਅੰਮ੍ਰਿਤ ਕਥਾ = ਅਮਰ ਪ੍ਰਭੂ ਦੀ ਸਿਫ਼ਤਿ-ਸਾਲਾਹ। ਆਖਿ = ਆਖ ਕੇ ॥੨॥

SikhNet (Spanish)Día y noche y a todo momento recitan el Sermón Ambrosial y cantándolo hacen que otros Lo escuchen. (2)

ਅੰਮ੍ਰਿਤ ਰੰਗਿ ਰਤਾ; ਲਿਵ ਲਾਏ ॥

amrit rang rataa; liv laae |

Sant Singh KhalsaImbued with the Ambrosial Love of the Lord, they lovingly focus their attention on Him.
Manmohan SinghImbued with the ambrosial love of the Lord he fixes his attention on Him.
Manmohan Singh (Punjabi)ਸੁਆਮੀ ਦੇ ਸੁਧਾ-ਸਰੂਪ ਸਨੇਹ ਨਾਲ ਰੰਗੀਜਿਆ ਹੋਇਆ ਉਹ ਉਸ ਦੇ ਨਾਲ ਆਪਣੀ ਬਿਰਤੀ ਜੋੜਦਾ ਹੈ।
Fareedkot Teekaਜੋ ਨਾਮ ਅੰਮ੍ਰਿਤ ਮੇਂ ਬਿਰਤੀ ਲਾਇ ਕਰ ਪ੍ਰੇਮ ਸੇ ਰਤਾ ਹੈ॥
Prof. Sahib Singhਜੇਹੜਾ ਮਨੁੱਖ ਜੀਵਨ-ਦਾਤੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦਾ ਹੈ,

ਪਦ ਅਰਥ ਅੰਮ੍ਰਿਤ ਰੰਗਿ = ਅਮਰ ਪ੍ਰਭੂ ਦੇ ਪ੍ਰੇਮ ਵਿਚ।

SikhNet (Spanish)Aquéllos que están imbuidos en el Amor Ambrosial del Señor, viven en Comunión con Él.

ਅੰਮ੍ਰਿਤੁ; ਗੁਰ ਪਰਸਾਦੀ ਪਾਏ ॥

amrit; gur parasaadee paae |

Sant Singh KhalsaBy Guru's Grace, they receive this Amrit.
Manmohan SinghThe Nectar (Name) he receives by the Guru's grace.
Manmohan Singh (Punjabi)ਆਬਿ-ਹਿਯਾਤ (ਨਾਮ) ਊਹ ਗੁਰਾਂ ਦੀ ਮਿਹਰ ਦੁਆਰਾ ਪਾਉਂਦਾ ਹੈ।
Fareedkot Teekaਸੋ ਗੁਰੋਂ ਕੀ ਕ੍ਰਿਪਾ ਸੇ ਅਮਰਤਾ ਕੋ ਪਾਵਤਾ ਹੈ॥
Prof. Sahib Singhਉਹ ਗੁਰੂ ਦੀ ਕਿਰਪਾ ਨਾਲ ਉਸ ਜੀਵਨ-ਦਾਤੇ ਨੂੰ ਮਿਲ ਪੈਂਦਾ ਹੈ।
SikhNet (Spanish)Por la Gracia del Guru, reciben el Amrit del Guru y cantan con sus lenguas el Nombre Ambrosial.

ਅੰਮ੍ਰਿਤੁ ਰਸਨਾ ਬੋਲੈ ਦਿਨੁ ਰਾਤੀ; ਮਨਿ ਤਨਿ ਅੰਮ੍ਰਿਤੁ ਪੀਆਵਣਿਆ ॥੩॥

amrit rasanaa bolai din raatee; man tan amrit peeaavaniaa |3|

Sant Singh KhalsaThey chant the Ambrosial Name with their tongues day and night; their minds and bodies are satisfied by this Amrit. ||3||
Manmohan SinghThe elixir (Name) day and night he repeats with his tongue, and his soul and body are satiated. with the elixir (Name)
Manmohan Singh (Punjabi)ਆਬਿ-ਹਿਯਾਤ (ਨਾਮ) ਦਿਹੁੰ ਰੈਣ ਊਹ ਆਪਣੀ ਜਿਹਭਾ ਨਾਲ ਜਪਦਾ ਹੈ ਅਤੇ ਊਸ ਦੀ ਆਤਮਾ ਤੇ ਦੇਹਿ ਆਬਿ-ਹਿਯਾਤ (ਨਾਮ) ਨਾਲ ਤ੍ਰਿਪਤ ਹੋਏ ਹੋਏ ਹਨ।
Fareedkot Teekaਸੋ ਦਿਨ ਰਾਤ ਰਸਨਾ ਸੇ ਨਾਮ ਅੰਮ੍ਰਿਤ ਉਚਾਰਤਾ ਹੈ ਔਰ ਮਨ ਤਨ ਸੇ ਆਪ ਅੰਮ੍ਰਿਤੁ ਪੀਵਤਾ ਹੈ ਔਰ ਔਰੋਂ ਕੋ ਪੀਆਵਤਾ ਹੈ॥੩॥
Prof. Sahib Singhਉਹ ਆਪਣੀ ਜੀਭ ਨਾਲ ਦਿਨ ਰਾਤ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਹੀ ਉਚਾਰਦਾ ਹੈ, ਉਹ ਆਪਣੇ ਮਨ ਦੀ ਰਾਹੀਂ ਤੇ ਆਪਣੇ ਗਿਆਨ-ਇੰਦ੍ਰਿਆਂ ਦੀ ਰਾਹੀਂ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ ॥੩॥

ਪਦ ਅਰਥ ਰਸਨਾ = ਜੀਭ (ਨਾਲ)। ਮਨਿ = ਮਨ ਦੀ ਰਾਹੀਂ। ਤਨਿ = ਸਰੀਰ ਦੀ ਰਾਹੀਂ (ਗਿਆਨ-ਇੰਦ੍ਰਿਆਂ ਦੀ ਰਾਹੀਂ) ॥੩॥

SikhNet (Spanish)Día y noche, y con el Amrit sus mentes y cuerpos quedan satisfechos. (3)

ਸੋ ਕਿਛੁ ਕਰੈ; ਜੁ ਚਿਤਿ. ਨ ਹੋਈ ॥

so kichh karai; ju chit. na hoee |

Sant Singh KhalsaThat which God does is beyond anyone's consciousness;
Manmohan SinghGod does that what is not even in the man's specter.
Manmohan Singh (Punjabi)ਵਾਹਿਗੁਰੂ ਊਹ ਕੁਝ ਕਰਦਾ ਹੈ ਜਿਹੜਾ ਇਨਸਾਨ ਦੇ ਖਾਬ ਖਿਆਲ ਵਿੱਚ ਭੀ ਨਹੀਂ ਹੁੰਦਾ।
Fareedkot Teekaਉਨ ਕਾ ਨਿਹਚਾ ਐਸਾ ਹੈ ਕਿ ਪਰਮੇਸ੍ਵਰ ਸੋ ਕਿਛੁ ਕਰਤਾ ਹੈ, ਜੋ ਜੀਵ ਕੇ ਯਾਦ ਨਹੀਂ ਹੋਤਾ॥
Prof. Sahib Singh(ਹੇ ਭਾਈ!) ਪਰਮਾਤਮਾ ਉਹ ਕੁਝ ਕਰ ਦਿੰਦਾ ਹੈ ਜੋ (ਜੀਵਾਂ ਦੇ) ਚਿੱਤ-ਚੇਤੇ ਭੀ ਨਹੀਂ ਹੁੰਦਾ।

ਪਦ ਅਰਥ ਚਿਤਿ = (ਜੀਵਾਂ ਦੇ) ਚਿੱਤ ਵਿਚ।

SikhNet (Spanish)El Señor hace lo que nadie puede predecir;

ਤਿਸ ਦਾ ਹੁਕਮੁ; ਮੇਟਿ ਨ ਸਕੈ ਕੋਈ ॥

tis daa hukam; mett na sakai koee |

Sant Singh Khalsano one can erase the Hukam of His Command.
Manmohan SinghHis flat no one can undo.
Manmohan Singh (Punjabi)ਉਸ ਦਾ ਫੁਰਮਾਨ ਕੋਈ ਮੇਸ ਨਹੀਂ ਸਕਦਾ।
Fareedkot Teekaਔਰ ਤਿਸ ਕਾ ਹੁਕਮੁ ਕੋਈ ਮੇਟ ਨਹੀਂ ਸਕਤਾ ॥
Prof. Sahib Singhਕੋਈ ਭੀ ਜੀਵ ਉਸ ਕਰਤਾਰ ਦਾ ਹੁਕਮ (ਭੀ) ਮੋੜ ਨਹੀਂ ਸਕਦਾ।

ਪਦ ਅਰਥ ਤਿਸ ਦਾ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਦਾ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}।

SikhNet (Spanish)El Jukam de Su Voluntad nadie lo puede borrar.

ਹੁਕਮੇ ਵਰਤੈ ਅੰਮ੍ਰਿਤ ਬਾਣੀ; ਹੁਕਮੇ ਅੰਮ੍ਰਿਤੁ ਪੀਆਵਣਿਆ ॥੪॥

hukame varatai amrit baanee; hukame amrit peeaavaniaa |4|

Sant Singh KhalsaBy His Command, the Ambrosial Bani of the Word prevails, and by His Command, we drink in the Amrit. ||4||
Manmohan SinghBy his sweet will the Nectarean Gurbani has become prevalent, and by his will one quaffs the Nectarean Gurbani.
Manmohan Singh (Punjabi)ਉਸ ਦੀ ਮਿੱਠੜੀ ਮਰਜੀ ਦੁਆਰਾ ਸੁਧਾ-ਸਰੂਪ ਗੁਰਬਾਣੀ ਪਰਚੱਲਤ ਹੋਈ ਹੈ ਅਤੇ ਉਸ ਦੀ ਰਜਾ ਦੁਆਰਾ ਆਦਮੀ ਅੰਮ੍ਰਿਤ-ਮਈ ਗੁਰਬਾਣੀ ਨੂੰ ਪਾਨ ਕਰਦਾ ਹੈ।
Fareedkot Teekaਤਿਸ ਕੇ ਹੁਕਮ ਅਨੁਸਾਰ ਅੰਮ੍ਰਿਤ ਰੂਪ ਬਾਣੀ ਮੇਂ ਭਗਤ ਵਰਤ ਰਹਿਆ ਹੈ ਔਰ ਹੁਕਮ ਕਰ ਵੀ ਵਹੁ ਨਾਮ ਅੰਮ੍ਰਿਤ ਪੀਆਵਤਾ ਹੈ॥੪॥
Prof. Sahib Singhਉਸ ਦੇ ਹੁਕਮ ਅਨੁਸਾਰ ਹੀ (ਕਿਸੇ ਵਡ-ਭਾਗੀ ਮਨੁੱਖ ਦੇ ਹਿਰਦੇ ਵਿਚ) ਉਸ ਦੀ ਆਤਮਕ ਜੀਵਨ-ਦਾਤੀ ਸਿਫ਼ਤ-ਸਾਲਾਹ ਦੀ ਬਾਣੀ ਵੱਸ ਪੈਂਦੀ ਹੈ, ਉਹ ਆਪਣੇ ਹੁਕਮ ਅਨੁਸਾਰ ਹੀ (ਕਿਸੇ ਵਡ-ਭਾਗੀ ਨੂੰ) ਆਪਣਾ ਨਾਮ-ਅੰਮ੍ਰਿਤ ਪਿਲਾਂਦਾ ਹੈ ॥੪॥

ਪਦ ਅਰਥ ਹੁਕਮੇ = ਹੁਕਮਿ ਹੀ, ਪ੍ਰਭੂ ਦੇ ਹੁਕਮ ਅਨੁਸਾਰ ਹੀ ॥੪॥

SikhNet (Spanish)Por Su Voluntad uno es bendecido con el Dulce Bani de Su Palabra, y por Su Voluntad bebemos el Amrit.(4)

ਅਜਬ ਕੰਮ; ਕਰਤੇ ਹਰਿ ਕੇਰੇ ॥

ajab kam; karate har kere |

Sant Singh KhalsaThe actions of the Creator Lord are marvellous and wonderful.
Manmohan SinghWonderful are the doings of God, the Creator.
Manmohan Singh (Punjabi)ਅਸਚਰਜ ਹਨ ਵਾਹਿਗੁਰੂ ਸਿਰਜਣਹਾਰ ਦੇ ਕਰਤਬ।
Fareedkot Teekaਹਰੀ ਕਰਤੇ ਕੇ ਕਾਂਮ ਅਸਚਰਜ ਹੈਂ॥
Prof. Sahib Singh(ਹੇ ਭਾਈ!) ਉਸ ਹਰੀ ਕਰਤਾਰ ਦੇ ਕੌਤਕ ਅਚਰਜ ਹਨ।

ਪਦ ਅਰਥ ਕਰਤੇ ਕੇਰੇ = ਕਰਤੇ ਦੇ।

SikhNet (Spanish)Maravillosas son las Obras del Señor;

ਇਹੁ ਮਨੁ ਭੂਲਾ ਜਾਂਦਾ; ਫੇਰੇ ॥

eihu man bhoolaa jaandaa; fere |

Sant Singh KhalsaThis mind is deluded, and goes around the wheel of reincarnation.
Manmohan SinghThis mistaken mind goes round in the circuit of transmigration.
Manmohan Singh (Punjabi)ਇਹ ਘੁੱਸਾ ਹੋਇਆ ਮਨੂਆ ਆਵਾਗਉਣ ਦੇ ਗੇੜੇ ਵਿੱਚ ਪੈ ਜਾਂਦਾ ਹੈ।
Fareedkot Teekaਇਹੁ ਮਨੁ ਉਸ ਸੇ ਭੂਲ ਕਰ ਚਉਰਾਸੀ ਕੇ ਫੇਰ ਮੇਂ ਜਾਤਾ ਹੈ, ਵਾ ਜਗ੍ਯਾਸੂ ਇਸ ਭੂਲੇ ਹੂਏ ਮਨ ਵਿਸਯੋਂ ਮੇਂ ਜਾਤੇ ਕੋ (ਫੇਰੇ) ਮੋੜੇ॥
Prof. Sahib Singh(ਜੀਵਾਂ ਦੇ) ਕੁਰਾਹੇ ਪੈ ਕੇ ਭਟਕਦੇ ਇਸ ਮਨ ਨੂੰ (ਭੀ) ਉਹ ਕਰਤਾਰ ਮੋੜ ਲਿਆਉਂਦਾ ਹੈ।

ਪਦ ਅਰਥ ਭੂਲਾ ਜਾਂਦਾ = ਭਟਕਦਾ ਫਿਰਦਾ। ਫੇਰੇ = ਮੋੜ ਲਿਆਉਂਦਾ ਹੈ।

SikhNet (Spanish)pero la mente está infectada por la ilusión, y así reencarna una y otra vez.

ਅੰਮ੍ਰਿਤ ਬਾਣੀ ਸਿਉ ਚਿਤੁ ਲਾਏ; ਅੰਮ੍ਰਿਤ ਸਬਦਿ ਵਜਾਵਣਿਆ ॥੫॥

amrit baanee siau chit laae; amrit sabad vajaavaniaa |5|

Sant Singh KhalsaThose who focus their consciousness on the Ambrosial Bani of the Word, hear the vibrations of the Ambrosial Word of the Shabad. ||5||
Manmohan SinghWho focuses his mind on the ambrosial Gurbani, for him is played the music of the Nectarean Name.
Manmohan Singh (Punjabi)ਜੋ ਆਪਣੇ ਮਨ ਨੂੰ ਅੰਮ੍ਰਿਮਈ ਗੁਰਬਾਣੀ ਉਤੇ ਕੇਂਦਰ ਕਰਦਾ ਹੈ, ਊਸ ਦੇ ਲਈ ਸੁਧਾ-ਸਰੂਪ ਨਾਮ ਦਾ ਕੀਰਤਨ ਹੁੰਦਾ ਹੈ।
Fareedkot Teekaਗੁਰੋਂ ਕੇ ਅੰਮ੍ਰਿਤ ਸਬਦ ਕੋ ਵਜਾਏ ਅਰਥਾਤ ਜਪ ਔਰ ਅੰਮ੍ਰਿਤ ਬਾਣੀ ਸਾਥ ਚਿਤ ਲਾਵੇ ਔਰ ਐਸੇ ਬੇਨਤੀ ਕਰੇ॥੫॥
Prof. Sahib Singhਉਸ ਮਨ ਨੂੰ ਪ੍ਰਭੂ ਆਪਣੀ ਆਤਮਕ ਜੀਵਨ-ਦਾਤੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਜੋੜ ਦੇਂਦਾ ਹੈ, ਤੇ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਆਪਣਾ ਨਾਮ (ਉਸ ਦੇ ਅੰਦਰ) ਪਰਗਟ ਕਰ ਦੇਂਦਾ ਹੈ ॥੫॥

ਪਦ ਅਰਥ ਸਿਉ = ਨਾਲ। ਸਬਦਿ = ਸ਼ਬਦ ਦੀ ਰਾਹੀਂ। ਵਸਾਵਣਿਆ = ਪਰਗਟ ਕਰਦਾ ਹੈ ॥੫॥

SikhNet (Spanish)Aquéllos que concentran su mente en el Bani Ambrosial de la Palabra, escuchan la vibración de la Palabra Ambrosial del Shabd. (5)

Open this shabad (27 lines, Angs 118-119) →

Ang 118 of 1430