ਮਾਝ ਮਹਲਾ ੩ ॥
maajh mahalaa 3 | Ang 117
Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino
ਸਤਿਗੁਰ; ਸਾਚੀ ਸਿਖ ਸੁਣਾਈ ॥
satigur; saachee sikh sunaaee | Ang 117
Sant Singh KhalsaThe True Guru has imparted the True Teachings.
Manmohan SinghThe True Guru has given the True piece of advice.
Manmohan Singh (Punjabi)ਸੱਚੇ ਗੁਰਾਂ ਨੇ ਸੱਚੀ ਸਿੱਖ-ਮਤ ਦਿੱਤੀ ਹੈ।
Fareedkot Teekaਏਹ ਸਚੀ ਸਿਖਯਾ ਸਤਿਗੁਰੂ ਨੇ ਸੁਣਾਈ ਹੈ॥
Prof. Sahib Singh(ਹੇ ਭਾਈ! ਮੈਂ ਤੈਨੂੰ) ਗੁਰੂ ਦੀ ਸਦਾ ਅਟੱਲ ਰਹਿਣ ਵਾਲੀ ਸਿੱਖਿਆ ਸੁਣਾਈ ਹੈ (ਕਿ)ਪਦ ਅਰਥ ਸਤਿਗੁਰ ਸਿਖ = ਗੁਰੂ ਦੀ ਸਿੱਖਿਆ। ਸਾਚੀ = ਅਟੱਲ, ਕਦੇ ਉਕਾਈ ਨਾਹ ਖਾਣ ਵਾਲੀ।
SikhNet (Spanish)El Guru te ha otorgado la auténtica Enseñanza;
ਹਰਿ ਚੇਤਹੁ; ਅੰਤਿ ਹੋਇ ਸਖਾਈ ॥
har chetahu; ant hoe sakhaaee | Ang 118
Sant Singh KhalsaThink of the Lord, who shall be your Help and Support in the end.
Manmohan SinghMeditate on God who will be thy succourer at the end.
Manmohan Singh (Punjabi)ਵਾਹਿਗੁਰੂ ਦਾ ਸਿਮਰਨ ਕਰ ਜੋ ਅਖੀਰ ਦੇ ਵੇਲੇ ਤੇਰਾ ਸਹਾਇਕ ਹੋਵੇਗਾ।
Fareedkot Teekaਹੇ ਭਾਈ ਹਰੀ ਕੋ ਭਜੋ! ਤੁਮਾਰਾ ਅੰਤ ਕੋ ਸਹਾਇਕ ਹੋਵੇਗਾ॥
Prof. Sahib Singhਪਰਮਾਤਮਾ ਦਾ ਚਿੰਤਨ ਕਰਦਾ ਰਹੁ (ਜਦੋਂ ਹੋਰ ਸਾਰੇ ਸਾਥ ਮੁੱਕ ਜਾਂਦੇ ਹਨ ਤਦੋਂ) ਅੰਤ ਵੇਲੇ (ਪ੍ਰਭੂ ਦਾ ਨਾਮ ਹੀ) ਸਾਥੀ ਬਣਦਾ ਹੈ।ਪਦ ਅਰਥ ਅੰਤਿ = ਆਖ਼ਰ ਵਿਚ (ਜਦੋਂ ਹੋਰ ਸਾਰੇ ਸਾਥ ਰਹਿ ਜਾਣਗੇ)। ਸਖਾਈ = ਸਾਥੀ।
SikhNet (Spanish)habita en el Señor para que Él te apoye en el más allá.
ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ; ਸਤਿਗੁਰ ਕੈ ਭਾਇ ਪਾਵਣਿਆ ॥੧॥
har agam agochar anaath ajonee; satigur kai bhaae paavaniaa |1| Ang 118
Sant Singh KhalsaThe Lord is Inaccessible and Incomprehensible. He has no master, and He is not born. He is obtained through love of the True Guru. ||1||
Manmohan SinghThe inaccessible, incomprehensible and unborn Lord in without a master. Through the love of the True Guru. He is obtained.
Manmohan Singh (Punjabi)ਪਹੁੰਚ ਤੋਂ ਪਰ੍ਹੇ ਸਮਝ ਸੋਚ ਤੋਂ ਉਚੇਰਾ ਤੇ ਜਨਮ-ਰਹਿਤ ਪ੍ਰਭੂ ਮਾਲਕ ਦੇ ਬਿਨਾ ਹੈ। ਸੱਚੇ ਗੁਰਾਂ ਦੇ ਪ੍ਰੇਮ ਰਾਹੀਂ ਉਹ ਪਾਇਆ ਜਾਂਦਾ ਹੈ।
Fareedkot Teekaਜੋ ਹਰੀ ਮਨ ਔਰ ਇੰਦ੍ਰੀਓਂ ਸੇ ਪਰੇ ਹੈ ਔਰ (ਅਨਾਥੁ) ਜਿਸ ਕਾ ਮਾਲਕ ਕੋਈ ਨਹੀਂ ਹੈ ਔਰ ਜੋ ਜੂੰਨੋਂ ਮੇਂ ਨਹੀਂ ਆਵਤਾ ਹੈ, ਸੋ ਸਤਿਗੁਰੋਂ ਕੇ ਵਿਖੇ ਪ੍ਰੇਮ ਕਰਨੇ ਸੇ ਪਾਈਤਾ ਹੈ॥੧॥
Prof. Sahib Singhਉਹ ਪਰਮਾਤਮਾ (ਉਂਞ ਤਾਂ) ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ। ਉਸ ਪ੍ਰਭੂ ਦੇ ਸਿਰ ਤੇ ਹੋਰ ਕੋਈ ਮਾਲਕ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ, ਗੁਰੂ ਦੇ ਅਨੁਸਾਰ ਹੋ ਕੇ ਤੁਰਿਆਂ ਉਸ ਨੂੰ ਮਿਲ ਸਕੀਦਾ ਹੈ ॥੧॥ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਨਾਥ = ਜਿਸ ਦੇ ਸਿਰ ਉੱਤੇ ਕੋਈ ਹੋਰ ਖਸਮ ਨਹੀਂ। ਭਾਇ = ਪ੍ਰੇਮ ਵਿਚ, ਅਨੁਸਾਰ ਹੋ ਕੇ ॥੧॥
SikhNet (Spanish)Sí, habita en el Señor Insondable, el Ser que está más allá de toda comprensión y sin semejante. Se trasciende la vida nacida del vientre, en la experiencia de Él, a través del Amor del Guru Verdadero. (1)
ਹਉ ਵਾਰੀ ਜੀਉ ਵਾਰੀ; ਆਪੁ ਨਿਵਾਰਣਿਆ ॥
hau vaaree jeeo vaaree; aap nivaaraniaa | Ang 118
Sant Singh KhalsaI am a sacrifice, my soul is a sacrifice, to those who eliminate selfishness and conceit.
Manmohan SinghI am devoted, my life is devoted unto him who casts away his self-conceit.
Manmohan Singh (Punjabi)ਮੈਂ ਸਦਕੇ ਹਾਂ, ਮੇਰੀ ਜਿੰਦ ਜਾਨ ਸਦਕੇ ਹੈ ਉਸ ਉਤੋਂ ਜੋ ਆਪਣੇ ਸਵੈ-ਹੰਗਤਾ ਨੂੰ ਦੂਰ ਕਰਦਾ ਹੈ।
Fareedkot Teekaਜੋ ਅਹੰਕਾਰ ਕੇ ਗਵਾਉਣੇ ਵਾਲੇ ਹੂਏ ਹੈਂ, ਮੈਂ ਤਿਨ ਕੇ ਮਨ ਤਨ ਕਰ ਵਾਰਨੇ ਜਾਤਾ ਹੂੰ॥
Prof. Sahib Singhਮੈਂ ਸਦਕੇ ਕੁਰਬਾਨ ਹਾਂ ਉਹਨਾਂ ਤੋਂ, ਜੇਹੜੇ ਆਪਾ-ਭਾਵ ਦੂਰ ਕਰਦੇ ਹਨ।ਪਦ ਅਰਥ ਆਪੁ = ਆਪਾ-ਭਾਵ।
SikhNet (Spanish)Ofrezco mi ser en sacrificio a aquéllos que se sobreponen a su ego,
ਆਪੁ ਗਵਾਏ. ਤਾ ਹਰਿ ਪਾਏ; ਹਰਿ ਸਿਉ ਸਹਜਿ ਸਮਾਵਣਿਆ ॥੧॥ ਰਹਾਉ ॥
aap gavaae. taa har paae; har siau sehaj samaavaniaa |1| rahaau | Ang 118
Sant Singh KhalsaThey eradicate selfishness and conceit, and then find the Lord; they are intuitively immersed in the Lord. ||1||Pause||
Manmohan SinghIf the mortal effaces his ego, then does he obtain God and gets easily merged with the Lord. Pause.
Manmohan Singh (Punjabi)ਜੇਕਰ ਪ੍ਰਾਣੀ ਆਪਣੇ ਹੰਕਾਰ ਨੂੰ ਮੇਸ ਦੇਵੇ, ਤਦ ਉਹ ਵਾਹਿਗੁਰੂ ਨੂੰ ਪਾ ਲੈਂਦਾ ਹੈ ਅਤੇ ਸੁਖੈਨ ਹੀ ਸੁਆਮੀ ਦੇ ਨਾਲ ਅਭੇਦ ਹੋ ਜਾਂਦਾ ਹੈ। ਠਹਿਰਾਉ।
Fareedkot Teekaਕਿਉਂਕਿ ਜਬ ਜੀਵ ਆਪ ਗਵਾਇ ਦੇਵੇ ਤਬ ਹਰੀ ਕੋ ਪਾਵਤਾ ਹੈ ਔਰ ਹਰੀ ਕੇ ਸਾਥ ਸਹਜੇ ਹੀ ਸਮਾਇ ਜਾਤਾ ਹੈ॥੧॥ ਰਹਾਉ ॥
Prof. Sahib Singhਜਦੋਂ ਮਨੁੱਖ ਆਪਾ-ਭਾਵ ਦੂਰ ਕਰਦਾ ਹੈ, ਤਾਂ ਪਰਮਾਤਮਾ ਨੂੰ ਮਿਲ ਪੈਂਦਾ ਹੈ, ਪਰਮਾਤਮਾ ਨਾਲ (ਮਿਲ ਕੇ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ ॥੧॥ ਰਹਾਉ ॥
SikhNet (Spanish)y encuentran a su Señor absorbiéndose en la Gran Paz Divina. (1-Pausa)
ਪੂਰਬਿ ਲਿਖਿਆ; ਸੁ ਕਰਮੁ ਕਮਾਇਆ ॥
poorab likhiaa; su karam kamaaeaa | Ang 118
Sant Singh KhalsaAccording to their pre-ordained destiny, they act out their karma.
Manmohan SinghI have done the deed which was pre-ordained for me.
Manmohan Singh (Punjabi)ਮੈਂ ਉਹ ਅਮਲ ਕਮਾਇਆ ਹੈ ਜੋ ਮੇਰੇ ਲਈ ਧੁਰ ਤੋਂ ਲਿਖਿਆ ਹੋਇਆ ਹੈ।
Fareedkot Teekaਜੋ ਪੂਰਬ ਲਿਖਿਆ ਹੂਆ ਸੁਭ ਕਰਮੁ ਹੈ, ਸੋ ਕੰਮ ਆਇਆ, ਵਾ ਪੂਰਬ ਲਿਖੇ ਅਨੁਸਾਰ ਅਬ ਕਮਾਉਨਾ ਕੀਆ ਹੈ॥
Prof. Sahib Singh(ਪਰ ਇਹ ਆਪਾ-ਭਾਵ ਦੂਰ ਕਰਨ ਦਾ) ਸ੍ਰੇਸ਼ਟ ਕੰਮ ਉਹ ਮਨੁੱਖ (ਹੀ) ਕਰਦਾ ਹੈ, ਜਿਸ ਦੇ ਅੰਦਰ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਆਪਾ-ਭਾਵ ਦੂਰ ਕਰਨ ਦੇ ਸੰਸਕਾਰਾਂ ਦਾ ਲੇਖ ਮੌਜੂਦ ਹੋਵੇ।ਪਦ ਅਰਥ ਪੂਰਬਿ = ਪਹਿਲੇ ਜਨਮ ਵਿਚ। ਸੁਕਰਮੁ = ਸ਼੍ਰੇਸਟ ਕੰਮ, ਆਪਾ-ਭਾਵ ਦੂਰ ਕਰਨ ਦਾ ਸ੍ਰੇਸ਼ਟ ਕੰਮ।
SikhNet (Spanish)Sin tener el destino para ello,
ਸਤਿਗੁਰੁ ਸੇਵਿ; ਸਦਾ ਸੁਖੁ ਪਾਇਆ ॥
satigur sev; sadaa sukh paaeaa | Ang 118
Sant Singh KhalsaServing the True Guru, a lasting peace is found.
Manmohan SinghBy rendering service unto the True Guru I have procured the eternal peace.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਮੈਂ ਅਮਰ ਆਰਾਮ ਪ੍ਰਾਪਤ ਕੀਤਾ ਹੈ।
Fareedkot Teekaਜਿਨੋਂ ਨੇ ਸਤਿਗੁਰੋਂ ਕੋ ਸੇਵਿਆ ਹੈ ਤਿਨੋਂ ਨੇ ਸਦੀਵ ਸੁਖ ਪਾਇਆ ਹੈ॥
Prof. Sahib Singhਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਸਦਾ ਆਤਮਕ ਆਨੰਦ ਮਾਣਦਾ ਹੈ।ਪਦ ਅਰਥ ਸੇਵਿ = ਸੇਵਾ ਕਰ ਕੇ, ਸਰਨ ਪੈ ਕੇ।
SikhNet (Spanish)uno no encuentra al Guru,
ਬਿਨੁ ਭਾਗਾ. ਗੁਰੁ ਪਾਈਐ ਨਾਹੀ; ਸਬਦੈ ਮੇਲਿ ਮਿਲਾਵਣਿਆ ॥੨॥
bin bhaagaa. gur paaeeai naahee; sabadai mel milaavaniaa |2| Ang 118
Sant Singh KhalsaWithout good fortune, the Guru is not found. Through the Word of the Shabad, they are united in the Lord's Union. ||2||
Manmohan SinghWithout good destiny, one finds not the Guru, Through His Name the Lord unites him in His union.
Manmohan Singh (Punjabi)ਚੰਗੀ ਕਿਸਮਤ ਦੇ ਬਗੈਰ ਬੰਦੇ ਨੂੰ ਗੁਰੂ ਨਹੀਂ ਲੱਭਦਾ। ਆਪਣੈ ਨਾਮ ਦੇ ਰਾਹੀਂ ਸੁਆਮੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
Fareedkot Teekaਪਰੰਤੂ ਉਤਮ ਭਾਗੋਂ ਬਿਨਾ ਸਤਿਗੁਰੋਂ ਕੀ ਪ੍ਰਾਪਤੀ ਨਹੀਂ ਹੋਤੀ, ਗੁਰੂ ਉਪਦੇਸ਼ ਕਰ (ਮੇਲਿ) ਸਤਸੰਗ ਮੇਂ ਵਾ ਪਰਮੇਸ੍ਵਰ ਕੇ ਸਾਥ ਮੇਲ ਕਰ (ਮਿਲਾਵਣਿਆ) ਅਭੇਦ ਕਰ ਦੇਤੇ ਹੈਂ॥੨॥
Prof. Sahib Singhਗੁਰੂ ਭੀ ਪੂਰੀ ਕਿਸਮਤ ਤੋਂ ਬਿਨਾ ਨਹੀਂ ਮਿਲਦਾ। (ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਗੁਰੂ ਆਪਣੇ) ਸ਼ਬਦ ਦੀ ਰਾਹੀਂ ਪਰਮਾਤਮਾ ਦੇ ਮਿਲਾਪ ਵਿਚ ਮਿਲਾ ਦੇਂਦਾ ਹੈ ॥੨॥
SikhNet (Spanish)y es por la Palabra del Guru que uno toma Conciencia del Señor. (2)
ਗੁਰਮੁਖਿ; ਅਲਿਪਤੁ ਰਹੈ ਸੰਸਾਰੇ ॥
guramukh; alipat rahai sansaare | Ang 118
Sant Singh KhalsaThe Gurmukhs remain unaffected in the midst of the world.
Manmohan SinghThe Guruward remains unaffected in this world.
Manmohan Singh (Punjabi)ਗੁਰੂ-ਸਮਰਪਣ ਇਸ ਜਹਾਨ ਅੰਦਰ ਨਿਰਲੇਪ ਵਿਚਰਦਾ ਹੈ।
Fareedkot Teekaਗੁਰਮੁਖਿ ਜਨ ਸੰਸਾਰ ਮੇਂ ਅਲਿਪਤ ਰਹਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਗਤ ਵਿਚ ਗੁਰੂ ਦਾ ਸਹਾਰਾ ਲੈ ਕੇ ਨਿਰਮੋਹ ਰਹਿੰਦਾ ਹੈ।ਪਦ ਅਰਥ ਅਲਿਪਤੁ = ਨਿਰਲੇਪ, ਨਿਰਮੋਹ।
SikhNet (Spanish)Los vigías de Dios permanecen desapegados en el mundo,
ਗੁਰ ਕੈ ਤਕੀਐ; ਨਾਮਿ ਅਧਾਰੇ ॥
gur kai takeeai; naam adhaare | Ang 118
Sant Singh KhalsaThe Guru is their cushion, and the Naam, the Name of the Lord, is their Support.
Manmohan SinghHe has the support of the Guru and the main-stay of the Name.
Manmohan Singh (Punjabi)ਉਸ ਨੂੰ ਗੁਰਾਂ ਦਾ ਆਸਰਾ ਅਤੇ ਨਾਮ ਦੀ ਓਟ ਹੈ।
Fareedkot Teekaਔਰ ਗੁਰੋਂ ਕੇ ਆਸਰੇ ਹੋ ਕਰ ਨਾਮ ਕਾ ਅਧਾਰੁ ਕੀਆ ਹੈ॥
Prof. Sahib Singhਗੁਰੂ ਦਾ ਆਸਰਾ ਲੈ ਕੇ ਪ੍ਰਭੂ ਦੇ ਨਾਮ ਦੀ ਰਾਹੀਂ (ਅਜਿਹਾ ਸੰਭਵ ਹੈ।)ਪਦ ਅਰਥ ਤਕੀਐ = ਆਸਰੇ। ਨਾਮਿ = ਨਾਮ ਵਿਚ। ਅਧਾਰੇ = ਆਸਰੇ।
SikhNet (Spanish)y es por la enseñanza del Guru, que ellos aprenden a apoyarse sólo en el Nombre del Señor.
ਗੁਰਮੁਖਿ. ਜੋਰੁ ਕਰੇ ਕਿਆ ਤਿਸ ਨੋ; ਆਪੇ ਖਪਿ ਦੁਖੁ ਪਾਵਣਿਆ ॥੩॥
guramukh. jor kare kiaa tis no; aape khap dukh paavaniaa |3| Ang 118
Sant Singh KhalsaWho can oppress the Gurmukh? One who tries shall perish, writhing in pain. ||3||
Manmohan SinghWho can play aggressive with him, the Guru's True Sikh? The aggressor automatically perishes and writhes in pain.
Manmohan Singh (Punjabi)ਊਸ ਨਾਲ ਗੁਰਾਂ ਦੇ ਸੱਚੇ ਸਿੱਖ ਨਾਲ ਕੌਣ ਧੱਕਾ ਕਰ ਸਕਦਾ ਹੈ? ਜਾਬਰ ਆਪਣੇ ਆਪ ਹੀ ਮਰ ਮੁੱਕਦਾ ਹੈ ਅਤੇ ਕਸ਼ਟ ਉਠਾਉਂਦਾ ਹੈ।
Fareedkot Teekaਜੋ ਗੁਰਮੁਖਿ ਹੈਂ ਤਿਸ ਨੋਂ ਕੋਈ ਮਨਮੁਖਿ ਕਿਆ ਜੋਰ ਜਣਾਵਣਾ ਕਰੇਗਾ, ਔਰ ਜੋ ਕਰੇਗਾ ਸੋ ਸੁਲਹੀ ਪਠਾਨ ਵਤ ਆਪ ਹੀ ਜਲ ਕਰ ਦੁਖ ਪਾਵੇਗਾ॥੩॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਉੱਤੇ ਕੋਈ ਹੋਰ ਮਨੁੱਖ ਦਬਾਉ ਨਹੀਂ ਪਾ ਸਕਦਾ, ਉਹ ਸਗੋਂ ਆਪ ਹੀ ਖ਼ੁਆਰ ਹੋ ਕੇ ਦੁੱਖ ਸਹਾਰਦਾ ਹੈ ॥੩॥ਪਦ ਅਰਥ ਜੋਰੁ = ਧੱਕਾ। ਤਿਸ ਨੋ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਖਪਿ = ਖਪ ਕੇ ॥੩॥
SikhNet (Spanish)Aquél que reprime al Gurumukj, es oprimido por sus propias faltas y se retuerce de dolor.(3)
ਮਨਮੁਖਿ ਅੰਧੇ; ਸੁਧਿ ਨ ਕਾਈ ॥
manamukh andhe; sudh na kaaee | Ang 118
Sant Singh KhalsaThe blind self-willed manmukhs have no understanding at all.
Manmohan SinghThe blind apostate has no understanding.
Manmohan Singh (Punjabi)ਅੰਨ੍ਹੇ ਅਧਰਮੀ ਨੂੰ ਕੋਈ ਸੋਚ ਵਿਚਾਰ ਨਹੀਂ।
Fareedkot Teekaਮਨਮੁਖਿ ਅੰਧੇ ਕੋ ਕੋਈ ਸੁਧ ਨਹੀਂ॥
Prof. Sahib Singhਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਜੇਹੜਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ ਉਸ ਨੂੰ (ਇਹ ਆਪਾ-ਭਾਵ ਨਿਵਾਰਨ ਦੀ) ਕੋਈ ਸੂਝ ਨਹੀਂ ਪੈਂਦੀ।ਪਦ ਅਰਥ ਸੁਧਿ = {सुधि} ਅਕਲ, ਸੂਝ।
SikhNet (Spanish)El egoísta está ciego porque su conciencia no está despierta;
ਆਤਮ ਘਾਤੀ; ਹੈ ਜਗਤ ਕਸਾਈ ॥
aatam ghaatee; hai jagat kasaaee | Ang 118
Sant Singh KhalsaThey are the assassins of the self, and the butchers of the world.
Manmohan SinghHe is the self-killer and the world-butcher.
Manmohan Singh (Punjabi)ਊਹ ਆਪਣੇ ਆਪ ਨੂੰ ਮਾਰਨ ਵਾਲਾ ਤੇ ਜਹਾਨ ਦਾ ਜੱਲਾਦ ਹੈ।
Fareedkot Teekaਕਿਉਂਕਿ ਆਤਮਘਾਤੀ ਹੈ ਆਪਣਾ ਨਾਸ ਕਰਾ ਹੈ, ਅਰ ਨਿਰਦਯਾ ਹੋ ਕਰ ਜਗਤ ਕੋ ਕਸਾਈ ਸਮ ਦੇਖਤਾ ਹੈ ਜਗਤ ਮੇਂ ਓਂਹੁ ਆਤਮਘਾਤੀ ਕਸਾਈ ਹੈ॥
Prof. Sahib Singh(ਇਸ ਤਰ੍ਹਾਂ ਉਹ) ਆਪਣਾ ਆਤਮਕ ਜੀਵਨ (ਭੀ) ਤਬਾਹ ਕਰ ਲੈਂਦਾ ਹੈ ਤੇ ਜਗਤ ਦਾ ਵੈਰੀ (ਭੀ ਬਣਿਆ ਰਹਿੰਦਾ ਹੈ)।ਪਦ ਅਰਥ ਆਤਮਘਾਤੀ = ਆਪਣੇ ਆਤਮਕ ਜੀਵਨ ਦਾ ਨਾਸ ਕਰਨ ਵਾਲਾ। ਜਗਤ ਕਸਾਈ = ਜਗਤ ਦਾ ਵੈਰੀ।
SikhNet (Spanish)él es la causa de su propia destrucción y causa destrucción en el mundo.
ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ; ਬਿਨੁ ਮਜੂਰੀ. ਭਾਰੁ ਪਹੁਚਾਵਣਿਆ ॥੪॥
nindaa kar kar bahu bhaar utthaavai; bin majooree. bhaar pahuchaavaniaa |4| Ang 118
Sant Singh KhalsaBy continually slandering others, they carry a terrible load, and they carry the loads of others for nothing. ||4||
Manmohan SinghBy continually slandering others he carries a great load. Without wages he carries other's load.
Manmohan Singh (Punjabi)ਹੋਰਨਾਂ ਦੀ ਲਗਾਤਾਰ ਬਦਖੋਈ ਕਰਕੇ ਊਹ ਬਹੁਤਾ ਬੋਝ ਊਠਾਉਂਦਾ। ਮਜਦੂਰੀ ਦੇ ਬਗੈਰ ਉਹ ਹੋਰਨਾਂ ਦਾ ਬੋਝ ਚੁੱਕਦਾ ਹੈ।
Fareedkot Teekaਔ ਨਿੰਦਾ ਕਰ ਕਰ ਕੇ ਵਹੁ ਪਾਪੋਂ ਰੂਪੀ ਭਾਰੁ ਬਹੁਤੁ ਉਠਾਵਤਾ ਹੈ, ਸੋ ਬਿਨਾ ਮਜੂਰੀ ਸੇ ਭਾਰੁ ਪਹੁਚਾਵਤਾ ਹੈ, ਭਾਵ ਯਹਿ ਕਿ ਜਿਸ ਕੀ ਨਿੰਦਾ ਕਰਤਾ ਹੈ ਨਿੰਦਕ ਉਸ ਕੇ ਪਾਪ ਲੇਤਾ ਹੈ॥੪॥
Prof. Sahib Singhਉਹ ਹੋਰਨਾਂ ਦੀ ਨਿੰਦਾ ਕਰ ਕਰ ਕੇ ਆਪਣੇ ਸਿਰ ਉੱਤੇ (ਵਿਕਾਰਾਂ ਦਾ) ਬਹੁਤ ਭਾਰ ਚੁੱਕੀ ਜਾਂਦਾ ਹੈ (ਉਹ ਮਨਮੁਖ ਉਸ ਮਜੂਰ ਵਾਂਗ ਸਮਝੋ ਜੋ) ਭਾੜਾ ਲੈਣ ਤੋਂ ਬਿਨਾ ਹੀ ਦੂਜਿਆਂ ਦਾ ਭਾਰ (ਚੁੱਕ ਚੁੱਕ ਕੇ) ਅਪੜਾਂਦਾ ਰਹਿੰਦਾ ਹੈ ॥੪॥
SikhNet (Spanish)Él carga el peso del calumniador; y mira, lo carga sin que le pague nadie.(4)
ਇਹੁ ਜਗੁ ਵਾੜੀ; ਮੇਰਾ ਪ੍ਰਭੁ ਮਾਲੀ ॥
eihu jag vaarree; meraa prabh maalee | Ang 118
Sant Singh KhalsaThis world is a garden, and my Lord God is the Gardener.
Manmohan SinghThis World is a garden and my Lord is its Gardener.
Manmohan Singh (Punjabi)ਇਹ ਸੰਸਾਰ ਇੱਕ ਬਾਗ ਹੈ ਅਤੇ ਮੇਰਾ ਮਾਲਕ ਇਸ ਦਾ ਬਾਗਬਾਨ ਹੈ।
Fareedkot Teekaਹੇ ਭਾਈ! ਏਹ ਜਗਤ ਵਾੜੀ ਹੈ ਔਰ ਮੇਰਾ ਪ੍ਰਭੂ ਮਾਲੀ ਹੈ॥
Prof. Sahib Singh(ਪਰ ਹੇ ਭਾਈ! ਜੀਵਾਂ ਦੇ ਕੀਹ ਵੱਸ?) ਇਹ ਜਗਤ ਫੁੱਲਾਂ ਦੀ ਬਗ਼ੀਚੀ ਦੇ (ਸਮਾਨ) ਹੈ, ਪ੍ਰਭੂ ਆਪ (ਇਸ ਬਗ਼ੀਚੀ ਦਾ) ਮਾਲੀ ਹੈ।ਪਦ ਅਰਥ ਵਾੜੀ = ਫੁੱਲਾਂ ਦੀ ਬਗ਼ੀਚੀ।
SikhNet (Spanish)Este mundo es el jardín, mi Señor es el Jardinero.
ਸਦਾ ਸਮਾਲੇ; ਕੋ ਨਾਹੀ ਖਾਲੀ ॥
sadaa samaale; ko naahee khaalee | Ang 118
Sant Singh KhalsaHe always takes care of it-nothing is exempt from His Care.
Manmohan SinghHe ever takes care of it. No part of it is exempt from His care.
Manmohan Singh (Punjabi)ਹਮੇਸ਼ਾਂ ਹੀ ਉਹ ਇਸ ਦੀ ਰਖਵਾਲੀ ਕਰਦਾ ਹੈ। ਇਸ ਦਾ ਕੋਈ ਹਿੱਸਾ ਉਸ ਦੀ ਸੰਭਾਲ ਤੋਂ ਵਾਂਝਿਆ ਹੋਇਆ ਨਹੀਂ।
Fareedkot Teekaਇਸ ਸੇ ਸਦੀਵ ਸਭ ਕੀ ਖਬਰ ਲੇਤਾ ਹੈ ਤਿਸ ਕੀ ਸਮਾਲ ਤੇ ਖਾਲੀ ਕੋਈ ਨਹੀਂ॥
Prof. Sahib Singhਹਰੇਕ ਦੀ ਸਦਾ ਸੰਭਾਲ ਕਰਦਾ ਹੈ, ਉਸ ਦੀ ਸੰਭਾਲ ਤੋਂ ਕੋਈ ਜੀਵ ਵਿਰਵਾ ਨਹੀਂ ਰਹਿੰਦਾ।ਪਦ ਅਰਥ ਸਮਾਲੇ = ਸੰਭਾਲ ਕਰਦਾ ਹੈ।
SikhNet (Spanish)Él cuidadosamente propicia la vida de todos; nadie regresa vacío de Su Recinto,
ਜੇਹੀ ਵਾਸਨਾ ਪਾਏ ਤੇਹੀ ਵਰਤੈ; ਵਾਸੂ ਵਾਸੁ ਜਣਾਵਣਿਆ ॥੫॥
jehee vaasanaa paae tehee varatai; vaasoo vaas janaavaniaa |5| Ang 118
Sant Singh KhalsaAs is the fragrance which He bestows, so is the fragrant flower known. ||5||
Manmohan SinghAs is the odour which the Lord infuses into the flower so does it prevail there-in. The fragrant flower is known by its fragrance.
Manmohan Singh (Punjabi)ਜੇਹੋ ਜੇਹੀ ਮਹਿਕ ਸੁਆਮੀ ਫੁੱਲ ਅੰਦਰ ਫੂਕਦਾ ਹੈ, ਉਹੋ ਜੇਹੀ ਹੀ ਉਸ ਵਿੱਚ ਪਰਬਲ ਹੁੰਦੀ ਹੈ। ਖੁਸ਼ਬੋਦਾਰ ਫੁੱਲ ਆਪਣੀ ਖੁਸ਼ਬੋ ਤੋਂ ਜਾਣਿਆ ਜਾਂਦਾ ਹੈ।
Fareedkot Teekaਜੈਸੀ ਕਰਮਾ ਅਨੁਸਾਰ ਈਸ੍ਵਰ ਜੀਵ ਕੇ ਰਿਦੇ ਮੇਂ ਵਾਸਨਾ ਪਾਵਤਾ ਹੈ ਤੈਸੀ ਰੀਤਿ ਸੇ ਜੀਉ ਵਰਤ ਰਹਾ ਹੈ, (ਵਾਸੂ) ਵਾਸਨਾ ਵਾਲਾ ਜੀਵ (ਵਾਸੁ) ਵਾਸਨਾ ਕੋ ਆਪ ਹੀ ਪ੍ਰਵਰਤੀ ਦ੍ਵਾਰਾ ਜਨਾਵਤਾ ਹੈ॥੫॥
Prof. Sahib Singh(ਪਰ) ਜਿਹੋ ਜਿਹੀ ਸੁਗੰਧੀ (ਜੀਵ ਫੁੱਲ ਦੇ ਅੰਦਰ) ਮਾਲੀ ਪ੍ਰਭੂ ਪਾਂਦਾ ਹੈ ਉਹੋ ਜਿਹੀ ਉਸ ਦੇ ਅੰਦਰ ਕੰਮ ਕਰਦੀ ਹੈ। (ਪ੍ਰਭੂ ਮਾਲੀ ਵਲੋਂ ਜੀਵ ਫੁੱਲ ਦੇ ਅੰਦਰ ਪਾਈ) ਸੁਗੰਧੀ ਤੋਂ ਹੀ ਬਾਹਰ ਉਸ ਦੀ ਸੁਗੰਧੀ ਪਰਗਟ ਹੁੰਦੀ ਹੈ ॥੫॥ਪਦ ਅਰਥ ਵਾਸਨਾ = ਸੁਗੰਧੀ। ਵਾਸੂ ਵਾਸੁ = (ਫੁੱਲਾਂ ਦੀ) ਸੁਗੰਧੀ ॥੫॥
SikhNet (Spanish)y se siente la fragancia, como la de las flores, de aquéllos que han estado en Su Presencia.(5)
ਮਨਮੁਖੁ ਰੋਗੀ ਹੈ ਸੰਸਾਰਾ ॥
manamukh rogee hai sansaaraa | Ang 118
Sant Singh KhalsaThe self-willed manmukhs are sick and diseased in the world.
Manmohan SinghThe perverse is disease-stricken in this world.
Manmohan Singh (Punjabi)ਮਨ ਮਤੀਆ ਇਸ ਜਹਾਨ ਅੰਦਰ ਰੋਗ-ਗ੍ਰਸਤ ਹੈ।
Fareedkot Teekaਮਨਮੁਖਤਾ ਕੇ ਰੋਗ ਕਰ ਸੰਸਾਰ ਰੋਗੀ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ (ਵਿਕਾਰਾਂ ਵਿਚ ਪੈ ਕੇ) ਰੋਗੀ ਹੋ ਰਿਹਾ ਹੈ,ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ।
SikhNet (Spanish)El mundo está determinado por el ego y en el ego se aflige,
ਸੁਖਦਾਤਾ ਵਿਸਰਿਆ; ਅਗਮ ਅਪਾਰਾ ॥
sukhadaataa visariaa; agam apaaraa | Ang 118
Sant Singh KhalsaThey have forgotten the Giver of peace, the Unfathomable, the Infinite.
Manmohan SinghHe has forgotten the inaccessible, and illimitable Lord, the giver of peace.
Manmohan Singh (Punjabi)ਊਸ ਨੈ ਆਰਾਮ ਬਖਸ਼ਣਹਾਰ ਪਹੁੰਚ ਤੋਂ ਪਰ੍ਹੇ ਤੇ ਬੇਅੰਤ ਸੁਆਮੀ ਨੂੰ ਭੁਲਾ ਦਿੱਤਾ ਹੈ।
Fareedkot Teekaਕਿਉਂਕਿ ਸੁਖਦਾਤਾ ਅਗਮ ਅਪਾਰ ਵਿਸਰ ਗਯਾ ਹੈ॥
Prof. Sahib Singh(ਕਿਉਂਕਿ) ਇਸ ਨੂੰ ਸੁਖਾਂ ਦਾ ਦੇਣ ਵਾਲਾ ਅਪੁਹੰਚ ਤੇ ਬੇਅੰਤ ਪ੍ਰਭੂ ਭੁੱਲ ਗਿਆ ਹੈ।
SikhNet (Spanish)porque ha abandonado al Dador de Paz, Vasto e Insondable.
ਦੁਖੀਏ ਨਿਤਿ ਫਿਰਹਿ ਬਿਲਲਾਦੇ; ਬਿਨੁ ਗੁਰ. ਸਾਂਤਿ ਨ ਪਾਵਣਿਆ ॥੬॥
dukhee nit fireh bilalaade; bin gur. saant na paavaniaa |6| Ang 118
Sant Singh KhalsaThese miserable people wander endlessly, crying out in pain; without the Guru, they find no peace. ||6||
Manmohan SinghThe miserable ever wander lamenting. Without the Guru they obtain not peace.
Manmohan Singh (Punjabi)ਕਸ਼ਟ-ਪੀੜਤ ਹਮੇਸ਼ਾਂ ਹੀ ਰੋਂਦੇ ਪਿੱਟਦੇ ਫਿਰਦੇ ਹਨ। ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ।
Fareedkot Teekaਦੁਖੀ ਹੋ ਕਰ ਨਿਤ ਵਿਰਲਾਪ ਕਰਤੇ ਫਿਰਤੇ ਹੈਂ ਔਰ ਗੁਰੋਂ ਬਿਨਾਂ ਸਾਂਤੀ ਨਹੀਂ ਪਾਵਤੇ॥੬॥
Prof. Sahib Singhਮਨਮੁਖ ਜੀਵ ਦੁਖੀ ਹੋ ਹੋ ਕੇ ਤਰਲੇ ਲੈਂਦੇ ਫਿਰਦੇ ਹਨ, ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਆਤਮਕ ਅਡੋਲਤਾ ਪ੍ਰਾਪਤ ਨਹੀਂ ਹੋ ਸਕਦੀ ॥੬॥
SikhNet (Spanish)El pobre desgraciado grita y se lamenta, pero no encuentra sosiego sin el Guru. (6)
ਜਿਨਿ ਕੀਤੇ; ਸੋਈ ਬਿਧਿ ਜਾਣੈ ॥
jin keete; soee bidh jaanai | Ang 118
Sant Singh KhalsaThe One who created them, knows their condition.
Manmohan SinghHe, who created them, knows their condition.
Manmohan Singh (Punjabi)ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ, ਊਹੀ ਉਨ੍ਹਾਂ ਦੀ ਦਸ਼ਾ ਨੂੰ ਸਮਝਦਾ ਹੈ।
Fareedkot Teekaਜਿਸ ਬਿਧਾਤਾ ਨੇ ਉਤਪਤਿ ਕਰੇ ਹੈਂ ਸੋਈ ਇਨ ਕੀ ਗਤੀ ਜਾਨਤਾ ਹੈ॥
Prof. Sahib Singhਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਉਹੀ ਇਹਨਾਂ ਨੂੰ ਨਰੋਆ ਕਰਨ ਦਾ ਢੰਗ ਜਾਣਦਾ ਹੈ।ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਕੀਤੇ = ਪੈਦਾ ਕੀਤੇ। ਬਿਧਿ = ਤਰੀਕਾ।
SikhNet (Spanish)Solamente Aquél que creó a los hombres, conoce el camino;
ਆਪਿ ਕਰੇ; ਤਾ ਹੁਕਮਿ ਪਛਾਣੈ ॥
aap kare; taa hukam pachhaanai | Ang 118
Sant Singh KhalsaAnd if He inspires them, then they realize the Hukam of His Command.
Manmohan SinghIf the Lord Himself shows mercy, then, man realises His command.
Manmohan Singh (Punjabi)ਜੇਕਰ ਸਾਈਂ ਖੁਦ ਕਿਰਪਾ ਧਾਰੇ ਤਦ ਬੰਦਾ ਉਸ ਦੇ ਅਮਰ ਨੂੰ ਅਨੁਭਵ ਕਰਦਾ ਹੈ।
Fareedkot Teekaਜੇ ਆਪ ਪਰਮੇਸ੍ਵਰ ਕਿਰਪਾ ਕਰੇ ਤੌ ਜੀਵ ਹਰੀ ਕੇ ਹੁਕਮ ਕੋ ਪਛਾਣਤਾ ਹੈ॥
Prof. Sahib Singhਜਦੋਂ ਕਿਸੇ ਨੂੰ ਨਰੋਆ ਕਰ ਦੇਂਦਾ ਹੈ ਤਾਂ ਉਹ ਪ੍ਰਭੂ ਦੇ ਹੁਕਮ ਵਿਚ ਰਹਿ ਕੇ ਉਸ ਨਾਲ ਸਾਂਝ ਪਾਂਦਾ ਹੈ।ਪਦ ਅਰਥ ਤਾ = ਤਦੋਂ। ਹੁਕਮਿ = ਹੁਕਮ ਵਿਚ (ਤੁਰ ਕੇ)। ਪਛਾਣੈ = ਸਾਂਝ ਪਾ ਲੈਂਦਾ ਹੈ।
SikhNet (Spanish)si Él lo desea, uno Lo encuentra.
ਜੇਹਾ ਅੰਦਰਿ ਪਾਏ. ਤੇਹਾ ਵਰਤੈ; ਆਪੇ ਬਾਹਰਿ ਪਾਵਣਿਆ ॥੭॥
jehaa andar paae. tehaa varatai; aape baahar paavaniaa |7| Ang 118
Sant Singh KhalsaWhatever He places within them, that is what prevails, and so they outwardly appear. ||7||
Manmohan SinghAs is the disposition God puts in the mortal so does he behave. The Lord Himself is potent to rot out such disposition.
Manmohan Singh (Punjabi)ਜਿਸ ਤਰ੍ਹਾਂ ਦਾ ਸੁਭਾਵ ਵਾਹਿਗੁਰੂ ਪ੍ਰਾਣੀ ਵਿੱਚ ਪਾਉਂਦਾ ਹੈ, ਉਸੇ ਤਰ੍ਹਾਂ ਦਾ ਹੀ ਵਰਤ ਵਰਤਾਰਾ ਕਰਦਾ ਹੈ। ਸਾਈਂ ਖੁਦ ਹੀ ਐਸੇ ਸੁਭਾਵ ਨੂੰ ਪੁੱਟ ਸੁਟਣ ਲਈ ਸਮਰੱਥ ਹੈ।
Fareedkot Teekaਜੈਸਾ ਸੁਭਾਵ ਜੀਵ ਕੇ ਅੰਦਰ ਪਾਇ ਦੇਤਾ ਹੈ ਸੁਭਾਵ ਅਨੁਸਾਰ ਤੈਸਾ ਹੀ ਬਾਹਰ ਵਰਤਤਾ ਹੈ, ਆਪੇ ਹੀ ਬਾਹਰ (ਪਾਵਣਿਆ) ਤਿਸ ਮੰਦ ਸੁਭਾਵ ਕੋ ਨਿਕਾਲ ਦੇਤਾ ਹੈ॥੭॥
Prof. Sahib Singhਜਿਹੋ ਜਿਹਾ ਆਤਮਕ ਜੀਵਨ ਪਰਮਾਤਮਾ ਕਿਸੇ ਜੀਵ ਦੇ ਅੰਦਰ ਟਿਕਾਂਦਾ ਹੈ, ਉਸੇ ਤਰ੍ਹਾਂ ਉਹ ਜੀਵ ਵਰਤੋਂ-ਵਿਹਾਰ ਕਰਦਾ ਹੈ। ਪ੍ਰਭੂ ਆਪ ਹੀ ਜੀਵਾਂ ਨੂੰ ਦਿੱਸਦੇ ਸੰਸਾਰ ਵੱਲ ਪ੍ਰੇਰਦਾ ਰਹਿੰਦਾ ਹੈ ॥੭॥
SikhNet (Spanish)Lo que Él infunde en nosotros, eso prevalece, y se da a conocer al mundo. (7)
ਤਿਸੁ ਬਾਝਹੁ ਸਚੇ; ਮੈ. ਹੋਰੁ ਨ ਕੋਈ ॥
tis baajhahu sache; mai. hor na koee | Ang 118
Sant Singh KhalsaI know of no other except the True One.
Manmohan SinghWithout that True Lord, I recognise not any other.
Manmohan Singh (Punjabi)ਉਸ ਸੱਚੇ ਸੁਆਮੀ ਦੇ ਬਗੈਰ ਮੈਂ ਹੋਰਸ ਕਿਸੇ ਨੂੰ ਨਹੀਂ ਪਛਾਣਦਾ।
Fareedkot Teekaਹੇ ਭਾਈ! ਮੇਰਾ ਤੋ ਤਿਸ ਸਚੇ ਬਿਨਾ ਹੋਰੁ ਕੋਈ ਨਹੀਂ ਹੈ॥
Prof. Sahib Singh(ਹੇ ਭਾਈ!) ਮੈਨੂੰ ਉਸ ਸਦਾ-ਥਿਰ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ (ਜੋ ਜੀਵ ਨੂੰ ਬਾਹਰ ਭਟਕਣ ਤੋਂ ਬਚਾ ਸਕੇ)।
SikhNet (Spanish)Fuera de Él, el Uno Verdadero, no conozco a ningún otro;
ਜਿਸੁ ਲਾਇ ਲਏ; ਸੋ ਨਿਰਮਲੁ ਹੋਈ ॥
jis laae le; so niramal hoee | Ang 118
Sant Singh KhalsaThose, whom the Lord attaches to Himself, become pure.
Manmohan SinghHe whom he attaches with Himself, becomes pure.
Manmohan Singh (Punjabi)ਜਿਸ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ ਉਹ ਪਾਕ ਪਵਿੱਤਰ ਹੋ ਜਾਂਦਾ ਹੈ।
Fareedkot Teekaਸੋ ਹਰੀ ਜਿਸ ਕੋ ਅਪਨੀ ਭਗਤੀ ਮੇਂ ਲਾਇ ਲੇਤਾ ਹੈ, ਸੋ ਨਿਰਮਲ ਹੋ ਜਾਤਾ ਹੈ॥
Prof. Sahib Singhਜਿਸ ਮਨੁੱਖ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ, ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ।
SikhNet (Spanish)aquél al que Dios escoge para estar con Él, se vuelve puro.
ਨਾਨਕ. ਨਾਮੁ ਵਸੈ ਘਟ ਅੰਤਰਿ; ਜਿਸੁ ਦੇਵੈ ਸੋ ਪਾਵਣਿਆ ॥੮॥੧੪॥੧੫॥
naanak. naam vasai ghatt antar; jis devai so paavaniaa |8|14|15| Ang 118
Sant Singh KhalsaO Nanak, the Naam, the Name of the Lord, abides deep within the heart of those, unto whom He has given it. ||8||14||15||
Manmohan SinghNanak, the Lord's Name abides within his mind. He, unto whom the Lord donates His Name, attains to it.
Manmohan Singh (Punjabi)ਨਾਨਕ ਸਾਈਂ ਦਾ ਨਾਮ ਉਸ ਦੇ ਚਿੱਤ ਅੰਦਰ ਨਿਵਾਸ ਕਰ ਲੈਂਦਾ ਹੈ। ਜਿਸ ਨੂੰ ਸੁਆਮੀ ਆਪਣਾ ਨਾਮ ਪ੍ਰਦਾਨ ਕਰਦਾ ਹੈ, ਉਹੀ ਇਸ ਨੂੰ ਪ੍ਰਾਪਤ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਨਾਮੁ) ਪ੍ਰਸਿਧ ਵਾਹਿਗੁਰੂ ਰਿਦੇ ਮੇਂ ਵਸਤਾ ਹੈ ਪਰੰਤੂ ਜਿਸ ਕੋ ਗੁਰੂ ਤ੍ਰਿਪਤ ਕਰ ਦੇਵੇ ਸੋ ਪਾਵਤਾ ਹੈ॥੮॥੧੪॥੧੫॥☬ਜਿਨੋਂ ਨੇ ਅੰਮ੍ਰਿਤ ਰੂਪ ਨਾਮ ਮਨ ਮੇਂ ਵਸਾਏ ਹੈਂ ਤਿਨ ਕੀ ਮਹਿਮਾ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! (ਉਸ ਦੀ ਮੇਹਰ ਨਾਲ ਹੀ) ਉਸਦਾ ਨਾਮ ਜੀਵ ਦੇ ਹਿਰਦੇ ਵਿਚ ਵੱਸਦਾ ਹੈ। ਜਿਸ ਮਨੁੱਖ ਨੂੰ (ਆਪਣੇ ਨਾਮ ਦੀ ਦਾਤਿ) ਬਖ਼ਸ਼ਦਾ ਹੈ ਉਹ ਹਾਸਲ ਕਰ ਲੈਂਦਾ ਹੈ ॥੮॥੧੪॥੧੫॥ਪਦ ਅਰਥ ਘਟ = ਅੰਤਰ = ਹਿਰਦੇ ਵਿਚ ॥੮॥
SikhNet (Spanish)Dentro de su corazón el Nombre está siendo enaltecido, pero es muy afortunado aquél que conoce esta Dicha.(8-14-15)