ੴ

ਸਿੱਖਬਾਣੀ · SikhBani

Ang 1196

Sri Guru Granth Sahib · Raag Basant · 5 shabads, 46 lines
Translations
Shabad Bhagat Namdev Ji Raag Basant continued from Ang 1195

ਨਾਰਾਇਣੁ ਸੁਪ੍ਰਸੰਨ ਹੋਇ; ਤ ਸੇਵਕੁ ਨਾਮਾ ॥੩॥੧॥

naaraaein suprasan hoe; ta sevak naamaa |3|1|

Sant Singh KhalsaIf the Lord were totally pleased, then He would let Naam Dayv be His servant. ||3||1||
Manmohan SinghIf the Lord be pleased with Nama, then alone he shall be His true slave.
Manmohan Singh (Punjabi)ਜੇਕਰ ਸੁਆਮੀ ਨਾਮੇ ਤੇ ਖੁਸ਼ ਹੋ ਜਾਏ, ਕੇਵਲ ਤਦ ਹੀ ਉਹ ਉਸ ਦਾ ਸੱਚਾ ਗੋਲਾ ਬਣੇਗਾ।
Fareedkot Teekaਜਿਸ ਕਰ ਹੇ ਨਰਾਇਣ! ਤੂੰ ਪ੍ਰਸੰਨ ਹੋਵੈ, ਤਾਂ ਨਾਮਦੇਵ ਜੀ ਕਹਤੇ ਹੈਂ: ਸੇਵਕ ਕੀ ਸੇਵਾ ਕਰੀ ਹੂਈ ਸਫਲ ਹੈ; ਵਾ ਸੇਵਕ ਕੀ ਸੇਵਾ ਕੋ ਸ੍ਰੇਸ਼ਟ ਜਾਨਤਾ ਹੈ॥੩॥੧॥
Prof. Sahib Singhਪਰ, ਹੇ ਨਾਮਦੇਵ! ਭਗਤ ਉਹੀ ਹੈ ਜਿਸ ਉੱਤੇ ਪ੍ਰਭੂ ਆਪ ਤ੍ਰੁੱਠ ਪਏ (ਤੇ ਆਪਣੇ ਨਾਮ ਦੀ ਦਾਤ ਦਏ) ॥੩॥੧॥

ਪਦ ਅਰਥ ਨਾਮਾ = ਹੇ ਨਾਮਦੇਵ! ਤ = ਤਦੋਂ ਹੀ ॥੩॥੧॥

* ਭਾਵ: ਪ੍ਰੀਤ ਦਾ ਸਰੂਪ-ਚਾਹੇ ਕਸ਼ਟ ਆਉਣ, ਚਾਹੇ ਲੋਕ ਠੱਠਾ ਕਰਨ, ਭਗਤ ਜਨ ਪ੍ਰਭੂ ਦੀ ਭਗਤੀ ਨਹੀਂ ਤਿਆਗਦੇ।

SikhNet (Spanish)Pero si el Señor está complacido con uno, sólo así uno se convierte en el Verdadero Sirviente de Dios. (3-1)

Open this shabad (10 lines, Angs 1195-1196) →

Shabad Bhagat Namdev Ji Raag Basant

ਲੋਭ ਲਹਰਿ. ਅਤਿ ਨੀਝਰ ਬਾਜੈ ॥ ਕਾਇਆ ਡੂਬੈ, ਕੇਸਵਾ ॥੧॥

lobh lehar. at neejhar baajai | kaaeaa ddoobai, kesavaa |1|

Sant Singh KhalsaThe tidal waves of greed constantly assault me. My body is drowning, O Lord. ||1||
Manmohan SinghThe great waves of avarice incessantly resound. My body is drowning therein, O my Lord.
Manmohan Singh (Punjabi)ਲਾਲਚ ਦੇ ਵੱਡੇ ਤ੍ਰੰਗ ਇਕਰਸ ਗੂੰਜ ਰਹੇ ਹਨ। ਮੇਰੀ ਦੇਹਿ ਉਹਨਾਂ ਅੰਦਰ ਡੁਬ ਰਹੀ ਹੈ, ਹੇ ਮੇਰੇ ਸੁਆਮੀ!
Fareedkot Teekaਇਸ ਸੰਸਾਰ ਸਮੁੰਦ੍ਰ ਮੇਂ ਲੋਭ ਰੂਪੀ ਲਹਿਰ (ਨੀਝਰ) ਇਕਰਸ (ਬਾਜੈ) ਪ੍ਰਗਟ ਹੋ ਰਹੀ ਹੈ॥ ਹੇ ਕੇਸਵ! ਹਮਾਰੀ (ਕਾਇਆ) ਬੁਧੀ ਡੂਬ ਰਹੀ ਹੈ॥੧॥
Prof. Sahib Singhਹੇ ਪ੍ਰਭੂ! ਲੋਭ ਦੀਆਂ ਠਿੱਲ੍ਹਾਂ ਬੜੀਆਂ ਠਾਠਾਂ ਮਾਰ ਰਹੀਆਂ ਹਨ। ਹੇ ਸੁਹਣੇ ਕੇਸਾਂ ਵਾਲੇ ਪ੍ਰਭੂ! (ਸੰਸਾਰ-ਸਮੁੰਦਰ ਦੀਆਂ ਇਹਨਾਂ ਲਹਿਰਾਂ ਵਿਚ) ਮੇਰਾ ਸਰੀਰ ਡੁੱਬਦਾ ਜਾ ਰਿਹਾ ਹੈ ॥੧॥

ਪਦ ਅਰਥ ਨੀਝਰ = {Skt. निर्भत्र्र = A spring, waterfall, mountain = torrent} ਝੀਲ, ਚਸ਼ਮਾ, ਪਹਾੜੀ ਨਦੀ। ਬਾਜੈ = ਵੱਜ ਰਹੀਆਂ ਹਨ, ਠਾਠਾਂ ਮਾਰ ਰਹੀਆਂ ਹਨ। ਕੇਸਵਾ = ਹੇ ਕੇਸ਼ਵ! ਹੇ ਪ੍ਰਭੂ! {केशाः प्रशस्ताः सन्ति अस्य} ਹੇ ਲੰਮੇ ਕੇਸਾਂ ਵਾਲੇ! ॥੧॥

SikhNet (Spanish)Oh Señor de Bella Cabellera, mi ser se hunde rápido, pues las olas de la avaricia le pegan de forma incesante. (1)

ਸੰਸਾਰੁ ਸਮੁੰਦੇ; ਤਾਰਿ ਗੋੁਬਿੰਦੇ ॥ ਤਾਰਿ ਲੈ; ਬਾਪ ਬੀਠੁਲਾ ॥੧॥ ਰਹਾਉ ॥

sansaar samunde; taar guobinde | taar lai; baap beetthulaa |1| rahaau |

Sant Singh KhalsaPlease carry me across the world-ocean, O Lord of the Universe. Carry me across, O Beloved Father. ||1||Pause||
Manmohan SinghFerry me across the world ocean, O the World-Lord! Ferry me across, O my loved father! Pause.
Manmohan Singh (Punjabi)ਮੈਨੂੰ ਜਗਤ ਸਮੁੰਦਰਾਂ ਤੋਂ ਪਾਰ ਕਰ ਦੇ ਹੇ ਜਗਤ ਦੇ ਸੁਆਮੀ! ਮੈਨੂੰ ਜਗਤ ਸਮੁੰਦਰਾਂ ਤੋਂ ਪਾਰ ਕਰ ਦੇ ਹੈ ਮੇਰੇ ਪਿਆਰੇ ਪਿਤਾ! ਠਹਿਰਾਉ।
Fareedkot Teekaਸੰਸਾਰ ਸਮੁੰਦ੍ਰ ਸੇ, ਹੇ ਗਬਿੰਦ! ਮੁਝ ਕੋ ਤਾਰ ਲੀਜੀਏ॥ ਹੇ ਬਾਪ ਬੀਠਲਾ! ਮੇਰੇ ਕੋ ਤਾਰ ਲੀਜੀਏ॥੧॥ ਰਹਾਉ ॥☬ਬਾਰ ਬਾਰ ਤਾਰਿ ਕਹਿਣੇ ਸੇ ਆਤੁਰਤਾ ਸਿਧ ਹੋਈ॥ ਜੇ ਕਹੈ ਸੰਸਾਰ ਸਮੁੰਦ੍ਰ ਮੇਂ ਕ੍ਯਾ ਭੈਦਾਇਕ ਬਸਤੂ ਹੈ? ਸੋ ਕਹਤੇ ਹੈਂ:
Prof. Sahib Singhਮੈਨੂੰ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਾ ਲੈ, ਹੇ ਬੀਠਲ ਪਿਤਾ! ਹੇ ਗੋਬਿੰਦ! (ਮੈਨੂੰ ਪਾਰ ਲੰਘਾ ਲੈ) ॥੧॥ ਰਹਾਉ ॥

ਪਦ ਅਰਥ ਗਬਿੰਦੇ = {ਨੋਟ: ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਬਿੰਦ' ਹੈ, ਇੱਥੇ 'ਗੁਬਿੰਦ' ਪੜ੍ਹਨਾ ਹੈ} ਹੇ ਗੋਬਿੰਦ! ਬਾਪ ਬੀਠਲਾ = ਹੇ ਬੀਠਲ ਪਿਤਾ! ਬੀਠੁਲ = {Skt. विष्ठल वि-स्थल = One standing aloof} ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ ॥੧॥ ਰਹਾਉ ॥

SikhNet (Spanish)Oh Gobind, llévame a través del mar de las idas y venidas, oh Padre y Maestro mío, emancípame y redímeme, por favor. (1-Pausa)

ਅਨਿਲ ਬੇੜਾ; ਹਉ ਖੇਵਿ. ਨ ਸਾਕਉ ॥ ਤੇਰਾ ਪਾਰੁ. ਨ ਪਾਇਆ, ਬੀਠੁਲਾ ॥੨॥

anil berraa; hau khev. na saakau | teraa paar. na paaeaa, beetthulaa |2|

Sant Singh KhalsaI cannot steer my ship in this storm. I cannot find the other shore, O Beloved Lord. ||2||
Manmohan SinghIn this storm, I can steer not the ship. Thou yonder shore, I can find not O my Love.
Manmohan Singh (Punjabi)ਇਸ ਸਝੱਖੜ ਵਿੱਚ, ਮੈਂ ਜਹਾਜ਼ ਨੂੰ ਚਲਾ ਨਹੀਂ ਸਕਦਾ। ਮੇਰਾ ਪਰਲਾ ਕਿਨਾਰਾ, ਮੈਂ ਪਾ ਨਹੀਂ ਸਕਦਾ, ਹੇ ਮੇਰੇ ਪਿਆਰਿਆ!
Fareedkot Teekaਵਾਸਨਾ ਰੂਪੀ (ਅਨਿਲ) ਪਵਨ ਕਰ ਚਲਾਇਵਾਨੁ ਕੀਆ ਹੂਆ ਅੰਤਹਕਰਨ ਰੂਪ ਬੇੜਾ, ਤਿਸ ਕੋ (ਖੇਵ) ਸਹਾਰ ਅਰਥਾਤ ਚਲਾਇ ਨਹੀਂ ਸਕਤਾ ਹੂੰ॥ ਹੇ ਬੀਠੁਲਾ! ਤੇਰਾ ਪਾਰ ਪਾਯਾ ਨਹੀਂ ਜਾਤਾ ਹੈ, ਭਾਵ ਬ੍ਯੰਤੁ ਹੈ॥੨॥
Prof. Sahib Singhਹੇ ਬੀਠਲ! (ਮੇਰੀ ਜ਼ਿੰਦਗੀ ਦੀ) ਬੇੜੀ ਝੱਖੜ ਵਿਚ (ਫਸ ਗਈ ਹੈ); ਮੈਂ ਇਸ ਨੂੰ ਚੱਪੂ ਲਾਣ ਜੋਗਾ ਨਹੀਂ ਹਾਂ; ਪ੍ਰਭੂ! ਤੇਰੇ (ਇਸ ਸੰਸਾਰ-ਸਮੁੰਦਰ ਦਾ) ਮੈਨੂੰ ਪਾਰਲਾ ਬੰਨਾ ਨਹੀਂ ਲੱਭਦਾ ॥੨॥

ਪਦ ਅਰਥ ਅਨਿਲ = {अनिति अनेन इति अनिल = That by means of which one breaths} ਹਵਾ। ਖੇਵਿ ਨ ਸਾਕਉ = ਚੱਪੂ ਨਹੀਂ ਲਗਾ ਸਕਦਾ। ਖੇਵਿ = {Skt. क्षिप् = to throw, to steer. क्षिपणि = an oar, ਚੱਪੂ} ਚੱਪੂ ਲਾਣਾ। ਪਾਰੁ = ਪਾਰਲਾ ਬੰਨਾ ॥੨॥

SikhNet (Spanish)Los vientos de las pasiones son fuertes y no puedo cruzar con mi barco y no sé que tan lejos estás. (2)

ਹੋਹੁ ਦਇਆਲੁ, ਸਤਿਗੁਰੁ ਮੇਲਿ ਤੂ; ਮੋ ਕਉ. ॥ ਪਾਰਿ ਉਤਾਰੇ ਕੇਸਵਾ ॥੩॥

hohu deaal, satigur mel too; mo kau. | paar utaare kesavaa |3|

Sant Singh KhalsaPlease be merciful, and unite me with the True Guru; Carry me across, O Lord. ||3||
Manmohan SinghBe Thou merciful and lead Thou me to the True Guru, and ferry me across, O Beautifully-haired Lord!
Manmohan Singh (Punjabi)ਤੂੰ ਮਇਆਵਾਨ ਹੋ ਜਾ ਤੇ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦੇ, ਅਤੇ ਮੇਰਾ ਪਾਰ ਉਤਾਰਾ ਕਰ ਦੇ, ਹੇ ਸੁੰਦਰ ਕੇਸਾਂ ਵਾਲੇ ਸੁਆਮੀ!
Fareedkot Teekaਤੂੰ ਦਇਆਲ ਹੋਇਕੇ ਮੇਰੇ ਕੋ ਸਤਿਗੁਰੋਂ ਸੇ ਮੇਲਿ ਦੇਹੁ॥ ਜੋ ਹੇ ਕੇਸ੍ਵ! ਮੇਰੇ ਕੋ ਸੰਸਾਰ ਸਮੁੰਦ੍ਰ ਸੇ ਪਾਰ ਉਤਾਰ ਲੇਵੇ॥੩॥
Prof. Sahib Singhਮੇਰੇ ਉੱਤੇ ਦਇਆ ਕਰ, ਮੈਨੂੰ ਗੁਰੂ ਮਿਲਾ, ਤੇ ਹੇ ਕੇਸ਼ਵ! (ਇਸ ਸਮੁੰਦਰ ਵਿਚੋਂ) ਪਾਰ ਲੰਘਾ ॥੩॥

ਪਦ ਅਰਥ ਮੋ ਕਉ = ਮੈਨੂੰ। ਉਤਾਰੇ = ਉਤਾਰਿ, ਲੰਘਾ ॥੩॥

SikhNet (Spanish)Oh Dios, guíame hasta el Guru en Tu Misericordia para que Él me lleve a través. (3)

ਨਾਮਾ ਕਹੈ; ਹਉ ਤਰਿ ਭੀ. ਨ ਜਾਨਉ ॥ ਮੋ ਕਉ. ਬਾਹ ਦੇਹਿ, ਬਾਹ ਦੇਹਿ; ਬੀਠੁਲਾ ॥੪॥੨॥

naamaa kahai; hau tar bhee. na jaanau | mo kau. baah dehi, baah dehi; beetthulaa |4|2|

Sant Singh KhalsaSays Naam Dayv, I do not know how to swim. Give me Your Arm, give me Your Arm, O Beloved Lord. ||4||2||
Manmohan SinghSays Nama, I know not how to swim, give Thou me Thy arm, give me Thy arm, O my Beloved!
Manmohan Singh (Punjabi)ਨਾਮਾ ਆਖਦਾ ਹੈ, ਮੈਨੂੰ ਤਰਨਾ ਵੀ ਨਹੀਂ ਆਉਂਦਾ, ਤੂੰ ਮੈਨੂੰ ਆਪਣੀ ਬਾਂਹ ਫੜਾ, ਤੂੰ ਮੈਨੂੰ ਆਪਣੀ ਬਾਂਹ ਫੜਾ, ਹੇ ਪ੍ਰੀਤਮ!
Fareedkot Teekaਨਾਮਦੇਵ ਜੀ ਕਹਤੇ ਹੈਂ: ਮੈਂ ਤਰਨੇ ਭੀ ਨਹੀਂ ਜਾਨਤਾ ਹੂੰ॥ ਤਾਂ ਤੇ ਹੇ ਬੀਠੁਲਾ ਜੀ! ਮੇਰੇ ਕੋ ਕ੍ਰਿਪਾ ਰੂਪੀ ਬਾਹ ਦੇਹੁ ਔਰ ਗੁਰੂ ਰੂਪ ਹੋ ਕਰ ਭੀ ਕ੍ਰਿਪਾ ਰੂਪ ਬਾਹ ਦੀਜੀਏ। ਭਾਵ ਯੇਹ ਕੇ ਪਰਮੇਸ੍ਵਰ ਅਰੁ ਗੁਰੂ ਕੀ ਕ੍ਰਿਪਾ ਸੇ ਸੰਸਾਰ ਸਮੁੰਦ੍ਰ ਸੇ ਤਰਨਾ ਹੋਤਾ ਹੈ ॥੪॥੨॥
Prof. Sahib Singh(ਤੇਰਾ) ਨਾਮਦੇਵ, ਹੇ ਬੀਠਲ! ਬੇਨਤੀ ਕਰਦਾ ਹੈ-(ਸਮੁੰਦਰ ਵਿਚ ਠਿਲ੍ਹਾਂ ਪੈ ਰਹੀਆਂ ਹਨ, ਮੇਰੀ ਬੇੜੀ ਝੱਖੜ ਦੇ ਮੂੰਹ ਆ ਪਈ ਹੈ, ਤੇ) ਮੈਂ ਤਾਂ ਤਰਨਾ ਭੀ ਨਹੀਂ ਜਾਣਦਾ, ਮੈਨੂੰ ਆਪਣੀ ਬਾਂਹ ਫੜਾ, ਦਾਤਾ! ਬਾਂਹ ਫੜਾ ॥੪॥੨॥

ਪਦ ਅਰਥ ਤਰਿ ਨ ਜਾਨਉ = ਮੈਂ ਤਰਨਾ ਨਹੀਂ ਜਾਣਦਾ।

* ਸ਼ਬਦ ਦਾ ਭਾਵ: ਦੁਨੀਆ ਦੇ ਵਿਕਾਰਾਂ ਤੋਂ ਬਚਣ ਲਈ ਇੱਕੋ-ਇੱਕ ਤਰੀਕਾ ਹੈ-ਪਰਮਾਤਮਾ ਦੇ ਦਰ ਤੇ ਅਰਦਾਸ।

SikhNet (Spanish)Dice Namdev, no sé cómo nadar hasta Tu Orilla, dame entonces Tu Mano, oh Dios de Compasión y llévame hasta Tu Presencia. (4-2)

Open this shabad →

Shabad Bhagat Namdev Ji Raag Basant

ਸਹਜ ਅਵਲਿ, ਧੂੜਿ ਮਣੀ; ਗਾਡੀ ਚਾਲਤੀ ॥

sehaj aval, dhoorr manee; gaaddee chaalatee |

Sant Singh KhalsaSlowly at first, the body-cart loaded with dust starts to move.
Manmohan SinghAt first the dust laden body cart moves slowly.
Manmohan Singh (Punjabi)ਪਹਿਲਾਂ ਘੱਟੇ ਮਿੱਟੀ ਦੀ ਲੱਦੀ ਹੋਈ ਦੇਹਿ ਦੀ ਗੱਡੀ ਹੌਲੀ ਹੌਲੀ ਚਲਦੀ ਹੈ।
Fareedkot Teekaਸੁਭਾਵਕ ਹੀ ਆਦਿ ਸੇ (ਧੂੜਿ ਮਣੀ) ਪ੍ਰਿਥੀ ਆਦਿ ਤਤੋਂ ਕੀ ਦੇਹ ਰੂਪੀ ਗਡੀ ਚਲ ਰਹੀ ਹੈ॥
Prof. Sahib Singh(ਜਿਵੇਂ) ਪਹਿਲਾਂ (ਭਾਵ, ਅੱਗੇ ਅੱਗੇ) ਮੈਲੇ ਕੱਪੜਿਆਂ ਨਾਲ ਲੱਦੀ ਹੋਈ ਗੱਡੀ ਸਹਿਜੇ ਸਹਿਜੇ ਤੁਰੀ ਜਾਂਦੀ ਹੈ,
SikhNet (Spanish)Despacio al principio el carro del cuerpo cargado de polvo empieza a moverse

ਪੀਛੈ ਤਿਨਕਾ ਲੈ ਕਰਿ; ਹਾਂਕਤੀ ॥੧॥

peechhai tinakaa lai kar; haankatee |1|

Sant Singh KhalsaLater, it is driven on by the stick. ||1||
Manmohan SinghAfterwards, when taking the stick of the Name it is driven forward,
Manmohan Singh (Punjabi)ਮਗਰੋਂ, ਜਦ ਨਾਮ ਦੀ ਸੋਟੀ ਲੈ ਕੇ ਇਹ ਅਗਾਂਹ ਨੂੰ ਹੱਕੀ ਜਾਂਦੀ ਹੈ,
Fareedkot Teekaਤਿਸ ਕੇ ਪੀਛੇ ਪ੍ਰਾਰਬਧ ਰੂਪ ਇਸਤ੍ਰੀ, ਹੁਕਮ ਰੂਪੀ ਤ੍ਰਿਣਕਾ ਲੈਕਰ ਹਾਂਕ ਰਹੀ ਅਰਥਾਤ ਚਲਾ ਰਹੀ ਹੈ॥੧॥☬ਕੈਸੇ ਚਲਤੀ ਹੈ?
Prof. Sahib Singhਅਤੇ ਪਿੱਛੇ ਪਿੱਛੇ (ਧੋਬਣ) ਸੋਟੀ ਲੈ ਕੇ ਹਿੱਕਦੀ ਜਾਂਦੀ ਹੈ; (ਤਿਵੇਂ ਪਹਿਲਾਂ ਇਹ ਆਲਸੀ ਸਰੀਰ ਸਹਿਜੇ ਸਹਿਜੇ ਟੁਰਦਾ ਹੈ, ਪਰ 'ਲਾਡੁਲੀ' ਇਸ ਨੂੰ ਪ੍ਰੇਮ ਆਦਿਕ ਨਾਲ ਪ੍ਰੇਰਦੀ ਹੈ) ॥੧॥
SikhNet (Spanish)y después el buey de la mente es llevado con la vara de la Palabra del Shabd y así ya camina. (1)

ਜੈਸੇ ਪਨਕਤ; ਥ੍ਰੂਟਿਟਿ ਹਾਂਕਤੀ ॥

jaise panakat; thraoottitt haankatee |

Sant Singh KhalsaThe body moves along like the ball of dung, driven on by the dung-beetle.
Manmohan Singhthen it runs like the cow-dung-pill pushed on the Grass-hopper.
Manmohan Singh (Punjabi)ਤਾਂ ਇਹ ਟਿੱਡੀ ਦੀ ਧੱਕੀ ਹੋਈ ਗੋਹੇ ਦੀ ਗੋਲੀ ਦੀ ਤਰ੍ਹਾਂ ਦੌੜਦੀ ਹੈ।
Fareedkot Teekaਜੈਸੇ (ਪਨਕਤ) ਗੋਬਰ ਕੀ ਗੋਲੀ ਕੋ (ਟਿਟਿ) ਭੂੰਡੀ (ਥ੍ਰੂ) ਖੈਂਚਤੀ ਹੈ, ਤੈਸੇ ਹੀ ਪ੍ਰਾਰਬਧ (ਹਾਂਕਤੀ) ਚਲਾਵਤੀ ਹੈ॥
Prof. Sahib Singhਜਿਵੇਂ (ਧੋਬਣ) (ਉਸ ਗੱਡੀ ਨੂੰ) ਪਾਣੀ ਦੇ ਘਾਟ ਵਲ 'ਥ੍ਰੂਟਿਟਿ' ਆਖ ਆਖ ਕੇ ਹਿੱਕਦੀ ਹੈ,
SikhNet (Spanish)Así el ropaje del ser va lavando sus errores y llega hasta la las orillas del Río del Guru,

ਸਰਿ ਧੋਵਨ ਚਾਲੀ; ਲਾਡੁਲੀ ॥੧॥ ਰਹਾਉ ॥

sar dhovan chaalee; laaddulee |1| rahaau |

Sant Singh KhalsaThe beloved soul goes down to the pool to wash itself clean. ||1||Pause||
Manmohan SinghThe loved soul goes to the tank for washing. Pause.
Manmohan Singh (Punjabi)ਪਿਆਰੀ ਆਤਮਾ ਨ੍ਹਾਉਣ ਨਹੀਂ ਸਰੋਵਰ ਨੂੰ ਜਾਂਦਾ ਹੈ। ਠਹਿਰਾਉ।
Fareedkot Teekaਇਸ ਪਰਕਾਰ ਸਰੀਰ ਕੋ ਪ੍ਰਾਰਬਧ ਕੇ ਆਸਰੇ ਜਾਨ ਕੇ, (ਲਾਡੁਲੀ) ਪ੍ਰੇਮਨਿ ਬੁਧੀ ਸਤਿਸੰਗ ਸਰੋਵਰ ਮੇਂ ਰਾਗ ਦੁਵੈਖ ਮੈਲ ਕੋ ਧੋਵਣੇ ਚਾਲੀ ਹੈ॥੧॥ ਰਹਾਉ ॥
Prof. Sahib Singhਅਤੇ ਸਰ ਉੱਤੇ (ਧੋਬੀ ਦੀ) ਲਾਡਲੀ (ਇਸਤ੍ਰੀ) (ਕੱਪੜੇ) ਧੋਣ ਲਈ ਜਾਂਦੀ ਹੈ, ਤਿਵੇਂ ਪ੍ਰੇਮਣ (ਜੀਵ-ਇਸਤ੍ਰੀ) ਸਤਸੰਗ ਸਰੋਵਰ ਉੱਤੇ (ਮਨ ਨੂੰ) ਧੋਣ ਲਈ ਜਾਂਦੀ ਹੈ ॥੧॥ ਰਹਾਉ ॥
SikhNet (Spanish)llevando consigo al buey de la mente. (1-Pausa)

ਧੋਬੀ ਧੋਵੈ; ਬਿਰਹ ਬਿਰਾਤਾ ॥

dhobee dhovai; birah biraataa |

Sant Singh KhalsaThe washerman washes, imbued with the Lord's Love.
Manmohan SinghThere the Guru, the washer-man, imbued with the Lord's love washes the soul.
Manmohan Singh (Punjabi)ਓਥੇ ਗੁਰੂ ਜੀ ਧੋਬੀ, ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਆਤਮਾ ਨੂੰ ਧੋਦੇ ਹਨ।
Fareedkot Teeka(ਧੋਬੀ) ਸੰਤ ਜਨ ਤਿਨੋਂ ਕਾ ਮਨ ਵਸੇਸ ਕਰ ਕੇ ਪ੍ਰੇਮ ਮੇਂ ਰਾਤਾ ਹੂਆ ਰਾਗ ਦੁਵੈਖ ਮੈਲ ਕੋ ਧੋਵਤਾ ਹੈ॥
Prof. Sahib Singhਪਿਆਰ ਵਿਚ ਰੰਗਿਆ ਹੋਇਆ ਧੋਬੀ (-ਗੁਰੂ ਸਰੋਵਰ ਤੇ ਆਈਆਂ ਜਗਿਆਸੂ-ਇਸਤ੍ਰੀਆਂ ਦੇ ਮਨ) ਪਵਿੱਤਰ ਕਰ ਦੇਂਦਾ ਹੈ;
SikhNet (Spanish)Ahí, el Limpiador, sí, el Guru, inspirado por el Amor de Dios,

ਹਰਿ ਚਰਨ; ਮੇਰਾ ਮਨੁ ਰਾਤਾ ॥੨॥

har charan; meraa man raataa |2|

Sant Singh KhalsaMy mind is imbued with the Lord's Lotus Feet. ||2||
Manmohan SinghMy mind is dyed with the God's feet's love.
Manmohan Singh (Punjabi)ਮੇਰਾ ਚਿੱਤ ਵਾਹਿਗੁਰੂ ਦੇ ਪੈਰਾਂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
Fareedkot Teekaਤਿਨ ਸੰਤੋਂ ਦੁਆਰੇ ਹਮਾਰਾ ਮਨ ਹਰੀ ਕੇ ਚਰਨੋਂ ਮੇਂ ਰਾਤਾ ਹੈ॥੨॥
Prof. Sahib Singh(ਉਸੇ ਗੁਰੂ-ਧੋਬੀ ਦੀ ਮਿਹਰ ਦਾ ਸਦਕਾ) ਮੇਰਾ ਮਨ (ਭੀ) ਅਕਾਲ ਪੁਰਖ ਦੇ ਚਰਨਾਂ ਵਿਚ ਰੰਗਿਆ ਗਿਆ ਹੈ ॥੨॥
SikhNet (Spanish)lava y limpia al buscador y su mente queda también imbuida del Amor a los Pies del Señor. (2)

ਭਣਤਿ ਨਾਮਦੇਉ; ਰਮਿ ਰਹਿਆ ॥

bhanat naamadeo; ram rahiaa |

Sant Singh KhalsaPrays Naam Dayv, O Lord, You are All-pervading.
Manmohan SinghSays Namdev "O Lord, Thou are pervading everywhere.
Manmohan Singh (Punjabi)ਨਾਮਦੇਵ ਜੀ ਆਖਦੇ ਹਨ, "ਹੇ ਪ੍ਰਭੂ ਤੂੰ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਨਾਮਦੇਵ ਜੀ ਕਹਤੇ ਹੈਂ: (ਰਮਿ ਰਹਿਆ) ਬਿਆਪਕ ਜੋ ਪਰਮੇਸ੍ਵਰ ਹੈ॥
Prof. Sahib Singhਨਾਮਦੇਵ ਆਖਦਾ ਹੈ ਕਿ ਉਹ ਅਕਾਲ ਪੁਰਖ ਸਭ ਥਾਈਂ ਵਿਆਪਕ ਹੈ,
SikhNet (Spanish)Dice Namdev, oh Dios, Tú prevaleces por todas partes, ten entonces

ਅਪਨੇ ਭਗਤ ਪਰ; ਕਰਿ ਦਇਆ ॥੩॥੩॥

apane bhagat par; kar deaa |3|3|

Sant Singh KhalsaPlease be kind to Your devotee. ||3||3||
Manmohan SinghTake Thou pity on Thy saint".
Manmohan Singh (Punjabi)ਤੂੰ ਆਪਣੇ ਸਾਧੂ ਉਤੇ ਰਹਿਮਤ ਧਾਰ।
Fareedkot Teekaਤਿਸ ਨੇ ਮੁਝ ਅਪਨੇ ਭਗਤ ਪਰ ਦਇਆ ਕਰੀ ਹੈ ਅਰਥਾਤ ਮੇਰੇ ਕੋ ਭਗਤੀ ਦਈ ਹੈ॥੩॥੩॥☬ਦੇਹ ਕੇ ਪਰਥਾਇ ਕਰ ਜੀਵ ਕੋ ਉਪਦੇਸ਼ ਕਰਤੇ ਹੂਏ ਕਹਤੇ ਹੈਂ:
Prof. Sahib Singhਅਤੇ ਆਪਣੇ ਭਗਤਾਂ ਉੱਤੇ (ਇਸੇ ਤਰ੍ਹਾਂ, ਭਾਵ, ਗੁਰੂ ਦੀ ਰਾਹੀਂ) ਮਿਹਰ ਕਰਦਾ ਰਹਿੰਦਾ ਹੈ ॥੩॥੩॥

* ਨੋਟ: 'ਸ਼ਬਦ' ਦਾ ਭਾਵ ਸਮੁੱਚੇ ਤੌਰ ਤੇ ਬੀਜ-ਰੂਪ ਵਿਚ 'ਰਹਾਉ' ਦੀ ਤੁਕ ਦੇ ਅੰਦਰ ਮਿਲਦਾ ਹੈ। ਸਾਰਾ ਸ਼ਬਦ 'ਰਹਾਉ' ਦੀ ਤੁਕ ਜਾਂ ਤੁਕਾਂ ਦੀ, ਮਾਨੋ, ਵਿਆਖਿਆ ਹੈ। 'ਰਹਾਉ' ਦੀ ਤੁਕ ਜਾਂ ਤੁਕਾਂ ਵਿਚ ਇੱਕ ਬੱਝਵਾਂ ਖ਼ਿਆਲ ਹੁੰਦਾ ਹੈ; ਇਸ 'ਬੰਦ' ਦੀਆਂ ਤੁਕਾਂ ਨੂੰ ਵੱਖੋ-ਵੱਖ ਕਰ ਕੇ ਪਹਿਲੇ ਜਾਂ ਅਗਲੇ 'ਬੰਦ' ਦੇ ਨਾਲ ਜੋੜਿਆਂ ਸ਼ਬਦ ਦੇ ਅਸਲੀ ਅਰਥਾਂ ਤੋਂ ਜ਼ਰੂਰ ਖੁੰਝ ਜਾਈਦਾ ਹੈ। 'ਰਹਾਉ' ਵਾਲੇ ਬੰਦ ਨੂੰ ਸਮੁੱਚੇ ਤੌਰ ਤੇ ਪੜ੍ਹਨਾ ਤੇ ਸਮਝਣਾ-ਇਹ ਹਰੇਕ ਸ਼ਬਦ ਦੇ ਭਾਵ ਨੂੰ ਠੀਕ ਤਰ੍ਹਾਂ ਵਿਚਾਰਨ ਲਈ ਅੱਤ ਜ਼ਰੂਰੀ ਹੈ। ਇਸ ਸ਼ਬਦ ਨੂੰ ਸਮਝਣ ਵਾਸਤੇ ਭੀ ਇਸ ਗੱਲ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੈ। ਆਓ, ਹੁਣ 'ਰਹਾਉ' ਦੀਆਂ ਤੁਕਾਂ ਗਹੁ ਨਾਲ ਵੇਖੀਏ: ਜੈਸੇ ਪਨਕਤ ਥ੍ਰੂਟਿਟਿ ਹਾਂਕਤੀ ॥ ਸਰਿ ਧੋਵਨ ਚਾਲੀ ਲਾਡੁਲੀ ॥੧॥ਰਹਾਉ॥ ਲਫ਼ਜ਼ 'ਜੈਸੇ' ਯੋਜਕ (Conjunction) ਹੈ। ਇਹ ਦੱਸਦਾ ਹੈ ਕਿ ਇਹ ਪਹਿਲੀ ਤੁਕ ਆਪਣੇ ਆਪ ਵਿਚ ਸੰਪੂਰਣ ਵਾਕ ਨਹੀਂ ਹੈ; ਦੂਜੀ ਤੁਕ ਦੇ ਮੁੱਢ ਤੇ ਲਫ਼ਜ਼ 'ਤੈਸੇ' ਵਰਤਿਆਂ ਸੰਪੂਰਣ ਵਾਕ ਇਉਂ ਬਣੇਗਾ: ਜੈਸੇ (ਧੂੜਿ ਮਣੀ ਗਾਡੀ ਨੂੰ) ਥ੍ਰੂਟਿਟਿ (ਆਖ ਆਖ ਕੇ) (ਹਿੱਕਣ ਵਾਲੀ) ਪਨਕਤ (ਵਲ) ਹਾਂਕਤੀ (ਹੈ), (ਤੈਸੇ) ਲਾਡੁਲੀ ਸਰਿ ਧੋਵਨ ਚਾਲੀ। ਇਹਨਾਂ ਤੁਕਾਂ ਨੂੰ ਠੀਕ ਠੀਕ ਸਮਝਣ ਵਾਸਤੇ ਪਾਠਕਾਂ ਦਾ ਧਿਆਨ ਇਕ ਹੋਰ ਜ਼ਰੂਰੀ ਪਾਸੇ ਦਿਵਾਉਣ ਦੀ ਲੋੜ ਹੈ। ਜਾਤ-ਪਾਤ ਦੇ ਭਰਮ ਨੇ ਸਾਡੇ ਦੇਸ ਦੇ ਇਤਿਹਾਸ ਉੱਤੇ ਇਕ ਖ਼ਾਸ ਬੜਾ ਭਾਰੀ ਅਸਰ ਕੀਤਾ ਹੈ। ਜਿਨ੍ਹਾਂ

SikhNet (Spanish)Compasión de mí, que soy Tu Devoto también. (3-3)

Open this shabad →

Shabad Bhagat Ravidas Ji Raag Basant

ਬਸੰਤੁ ਬਾਣੀ ਰਵਿਦਾਸ ਜੀ ਕੀ ॥

basant baanee ravidaas jee kee |

Sant Singh KhalsaBasant, The Word Of Ravi Daas Jee:
Manmohan SinghBasant. Hymns of Ravidass Ji.
Manmohan Singh (Punjabi)ਬਸੰਤ। ਸ਼ਬਦ ਰਵਿਦਾਸ ਜੀ ਦੇ।
Prof. Sahib Singhਰਾਗ ਬਸੰਤੁ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Basant La Palabra del Shabd de Ravidas yi

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਤੁਝਹਿ ਸੁਝੰਤਾ; ਕਛੂ ਨਾਹਿ ॥

tujheh sujhantaa; kachhoo naeh |

Sant Singh KhalsaYou know nothing.
Manmohan SinghThou know not any thing, O man.
Manmohan Singh (Punjabi)ਤੂੰ ਕੁਝ ਭੀ ਨਹੀਂ ਜਾਣਦਾ, ਹੇ ਇਨਸਾਨ!
Fareedkot Teekaਤੇਰੇ ਕੋ ਕੁਛ ਸੂਝਤਾ ਨਹੀਂ ਹੈ॥
Prof. Sahib Singh(ਹੇ ਕਾਇਆਂ!) ਤੈਨੂੰ ਕੁਝ ਭੀ ਸੁਰਤ ਨਹੀਂ ਰਹੀ,

ਪਦ ਅਰਥ ਤੁਝਹਿ = ਤੈਨੂੰ।

SikhNet (Spanish)No sabes nada, oh ser humano,

ਪਹਿਰਾਵਾ ਦੇਖੇ; ਊਭਿ ਜਾਹਿ ॥

pahiraavaa dekhe; aoobh jaeh |

Sant Singh KhalsaSeeing your clothes, you are so proud of yourself.
Manmohan SinghBeholding thy dress thou pride on Thyself.
Manmohan Singh (Punjabi)ਆਪਣੀ ਪੁਸ਼ਾਕ ਨੂੰ ਵੇਖ, ਤੂੰ ਆਪਣੇ ਆਪ ਤੇ ਹੰਕਾਰ ਕਰਦਾ ਹੈਂ।
Fareedkot Teekaਅਪਣੇ ਊਪਰ ਬਸਤ੍ਰ ਸ੍ਵਛ ਪਹਰੇ ਹੂਏ ਦੇਖ ਕਰ (ਊਭਿ) ਊਚ ਅਰਥਾਤ ਹੰਕਾਰ ਸੰਜੁਗਤ ਹੋਤੀ ਹੈ॥
Prof. Sahib Singhਤੂੰ ਆਪਣਾ ਠਾਠ ਵੇਖ ਕੇ ਆਕੜਦੀ ਹੈਂ।

ਪਦ ਅਰਥ ਪਹਿਰਾਵਾ = (ਸਰੀਰ ਦਾ) ਠਾਠ, ਪੁਸ਼ਾਕ। ਊਭਿ ਜਾਹਿ = ਆਕੜਦੀ ਹੈਂ।

SikhNet (Spanish)y presumiendo tu túnica te enorgulleces de ti mismo,

ਗਰਬਵਤੀ ਕਾ; ਨਾਹੀ ਠਾਉ ॥

garabavatee kaa; naahee tthaau |

Sant Singh KhalsaThe proud bride shall not find a place with the Lord.
Manmohan SinghThe proud bride finds no place in her Lord's presence.
Manmohan Singh (Punjabi)ਹੰਕਾਰੀ ਹੋਈ ਪਤਨੀ ਨੂੰ ਉਸ ਦੇ ਸੁਆਮੀ ਦੀ ਹਜ਼ੂਰੀ ਅੰਦਰ ਕੋਈ ਥਾਂ ਨਹੀਂ ਮਿਲਦੀ।
Fareedkot Teekaਪਰੰਤੂ ਗਰਬਵੰਤੀਓਂ ਕਾ ਕਹੀਂ ਥਾਉਂ ਨਹੀਂ॥
Prof. Sahib Singh(ਵੇਖ) ਅਹੰਕਾਰਨ ਦਾ ਕੋਈ ਥਾਂ ਨਹੀਂ (ਹੁੰਦਾ),

ਪਦ ਅਰਥ ਗਰਬਵਤੀ = ਅਹੰਕਾਰਨ। ਠਾਉ = ਥਾਂ।

SikhNet (Spanish)pero ante Dios, novia egocéntrica, no tienes ningún lugar

ਤੇਰੀ ਗਰਦਨਿ ਊਪਰਿ; ਲਵੈ ਕਾਉ ॥੧॥

teree garadan aoopar; lavai kaau |1|

Sant Singh KhalsaAbove your head, the crow of death is cawing. ||1||
Manmohan SinghOver thy neck caws the crow of death.
Manmohan Singh (Punjabi)ਤੇਰੀ ਧੋਣ ਉਤੇ ਮੌਤ ਦਾ ਕਾਂ ਕੁਰਲਾਉਂਦਾ ਹੈ।
Fareedkot Teekaਤੇਰੀ ਗਰਦਨ ਉਪਰ ਕਾਲ ਰੂਪੀ ਕਾਉਂ (ਲਵੈ) ਬੋਲ ਰਹਾ ਹੈ॥੧॥
Prof. Sahib Singhਤੇਰੇ ਮੰਦੇ ਦਿਨ ਆਏ ਹੋਏ ਹਨ (ਕਿ ਤੂੰ ਝੂਠਾ ਮਾਣ ਕਰ ਰਹੀ ਹੈਂ) ॥੧॥

ਪਦ ਅਰਥ ਗਰਦਨਿ = ਧੌਣ। ਲਵੈ ਕਾਉ = ਕਾਂ ਲਉਂਦਾ ਹੈ ॥੧॥

SikhNet (Spanish)y sobre tu cuello se posa el cuervo de la muerte. (1)

ਤੂ ਕਾਂਇ ਗਰਬਹਿ; ਬਾਵਲੀ ॥

too kaane garabeh; baavalee |

Sant Singh KhalsaWhy are you so proud? You are insane.
Manmohan SinghWhy take thou pride, O demented bride?
Manmohan Singh (Punjabi)ਤੂੰ ਕਿਉਂ ਹੰਕਾਰ ਕਰਦੀ ਹੈ, ਨੀ ਕਮਲੀਏ ਮਹੇਲੀਏ?
Fareedkot Teekaਹੇ ਜੀਵ ਰੂਪੀ ਬਾਵਲੀ ਇਸਤ੍ਰੀ! ਤੂੰ ਕਾਇ ਕਿਸ ਵਾਸਤੇ ਗਰਬ ਕਰਤੀ ਹੈਂ॥
Prof. Sahib Singhਹੇ ਮੇਰੀ ਕਮਲੀ ਕਾਇਆਂ! ਤੂੰ ਕਿਉਂ ਮਾਣ ਕਰਦੀ ਹੈਂ?

ਪਦ ਅਰਥ ਕਾਂਇ = ਕਿਉਂ? ਕਾਹਦੇ ਲਈ? ਗਰਬਹਿ = ਅਹੰਕਾਰ ਕਰਦੀ ਹੈਂ।

SikhNet (Spanish)Oh loco amigo, ¿por qué te inflas con tanto orgullo?,

ਜੈਸੇ. ਭਾਦਉ ਖੂੰਬਰਾਜੁ; ਤੂ ਤਿਸ ਤੇ ਖਰੀ ਉਤਾਵਲੀ ॥੧॥ ਰਹਾਉ ॥

jaise. bhaadau khoonbaraaj; too tis te kharee utaavalee |1| rahaau |

Sant Singh KhalsaEven the mushrooms of summer live longer than you. ||1||Pause||
Manmohan SinghLike the big mushroom of the month of Bhadon; thou are much more short-lived than even that. Pause.
Manmohan Singh (Punjabi)ਭਾਦੋ ਦੇ ਮਹੀਨੇ ਦੀ ਵਡੀ ਖੁੰਬ ਦੀ ਮਾਨੰਦ, ਤੂੰ ਉਸ ਨਾਲੋ ਭੀ ਬਹੁਤਾ ਛੇਤੀ ਉਡ ਪੁਡ ਜਾਣ ਵਾਲੀ ਹੈ। ਠਹਿਰਾਉ।
Fareedkot Teekaਜਿਸ ਪਰਕਾਰ ਭਾਦੋਂ ਕੇ ਮਹੀਨੇ ਮੇਂ ਖੂੰਬ ਕਾ (ਰਾਜੁ) ਪ੍ਰਕਾਸ ਢਾਈ ਦਿਨ ਕਾ ਹੋਤਾ ਹੈ। ਤੂੰ ਤਿਸ ਤੇ ਭੀ (ਖਰੀ) ਅਤੀ (ਉਤਾਵਲੀ) ਕਾਹਲੀ ਹੈਂ, ਭਾਵ ਦੇਹ ਕਾ ਕੁਛ ਭਰੋਸਾ ਨਹੀਂ॥੧॥ ਰਹਾਉ ॥
Prof. Sahib Singhਤੂੰ ਤਾਂ ਉਸ ਖੁੰਬ ਨਾਲੋਂ ਭੀ ਛੇਤੀ ਨਾਸ ਹੋ ਜਾਣ ਵਾਲੀ ਹੈਂ ਜੋ ਭਾਦਰੋਂ ਵਿਚ (ਉੱਗਦੀ ਹੈ) ॥੧॥ ਰਹਾਉ ॥

ਪਦ ਅਰਥ ਖੂੰਬਰਾਜੁ = ਵੱਡੀ ਖੁੰਬ। ਖਰੀ = ਵਧੀਕ। ਉਤਾਵਲੀ = ਕਾਹਲੀ, ਛੇਤੀ ਜਾਣ ਵਾਲੀ ॥੧॥ ਰਹਾਉ ॥

SikhNet (Spanish)no eres más real que los hongos en el mes de Bhadon. (1-Pausa)

ਜੈਸੇ ਕੁਰੰਕ; ਨਹੀ ਪਾਇਓ ਭੇਦੁ ॥

jaise kurank; nahee paaeo bhed |

Sant Singh KhalsaThe deer does not know the secret;
Manmohan SinghAs the deer knows not this secret,
Manmohan Singh (Punjabi)ਜਿਸ ਤਰ੍ਹਾਂ ਹਰਣ ਇਸ ਭੇਤ ਨੂੰ ਨਹੀਂ ਜਾਣਦਾ,
Fareedkot Teekaਜਿਸ ਪਰਕਾਰ (ਕੁਰੰਕ) ਮ੍ਰਿਗ ਨੇ ਕਸਤੂਰੀ ਕਾ ਭੇਦ ਨਹੀਂ ਪਾਇਆ ਹੈ॥
Prof. Sahib Singh(ਹੇ ਕਾਇਆਂ!) ਜਿਵੇਂ ਹਰਨ ਨੂੰ ਇਹ ਭੇਤ ਨਹੀਂ ਮਿਲਦਾ ਕਿ ਕਸਤੂਰੀ ਦੀ ਸੁਗੰਧੀ ਉਸ ਦੇ ਆਪਣੇ ਸਰੀਰ ਵਿਚੋਂ (ਆਉਂਦੀ ਹੈ),

ਪਦ ਅਰਥ ਕੁਰੰਕ = ਹਰਨ।

SikhNet (Spanish)El venado no resolviendo el misterio,

ਤਨਿ ਸੁਗੰਧ; ਢੂਢੈ ਪ੍ਰਦੇਸੁ ॥

tan sugandh; dtoodtai prades |

Sant Singh Khalsathe musk is within its own body, but it searches for it outside.
Manmohan Singhthat the fragrance of musk is within his body and he searches for it elsewhere, similarly the Lord is within the mortal.
Manmohan Singh (Punjabi)ਕਿ ਕਸਤੂਰੀ ਦੀ ਖੁਸ਼ਬੂ ਉਸ ਦੇ ਸਰੀਰ ਵਿੱਚ ਹੀ ਹੈ ਅਤੇ ਉਹ ਇਸ ਨੂੰ ਬਾਹਰਵਾਰ ਭਾਲਦਾ ਹੈ, ਏਸੇ ਤਰ੍ਹਾਂ ਹੀ ਪ੍ਰਭੂ ਪ੍ਰਾਣੀ ਦੇ ਅੰਦਰ ਹੀ ਹੈ।
Fareedkot Teekaਸੁਗੰਧੀ ਤਿਸ ਕੇ ਆਪਣੇ ਹੀ ਸਰੀਰ ਮੇਂ ਹੈ ਪਰੰਤੂ ਔਰ ਅਸਥਾਨੋਂ ਮੇਂ ਢੂੰਢਤਾ ਹੈ, ਭਾਵ ਪਰਮੇਸ੍ਵਰ ਕੇ ਅੰਤਰ ਹੋਤਿਆਂ ਜੀਵ ਬਾਹਰ ਢੂੰਢਤਾ ਹੈ॥
Prof. Sahib Singhਪਰ ਉਹ ਪਰਦੇਸ ਢੂੰਢਦਾ ਫਿਰਦਾ ਹੈ (ਤਿਵੇਂ ਤੈਨੂੰ ਇਹ ਸਮਝ ਨਹੀਂ ਕਿ ਸੁਖਾਂ ਦਾ ਮੂਲ-ਪ੍ਰਭੂ ਤੇਰੇ ਆਪਣੇ ਅੰਦਰ ਹੈ)।

ਪਦ ਅਰਥ ਤਨਿ = ਸਰੀਰ ਵਿਚ। ਸੁਗੰਧ = ਕਸਤੂਰੀ।

SikhNet (Spanish)corre en todas direcciones sin saber

ਅਪ ਤਨ ਕਾ; ਜੋ ਕਰੇ ਬੀਚਾਰੁ ॥

ap tan kaa; jo kare beechaar |

Sant Singh KhalsaWhoever reflects on his own body
Manmohan SinghWhosoever understands his body;
Manmohan Singh (Punjabi)ਜੋ ਕੋਈ ਆਪਣੀ ਦੇਹਿ ਨੂੰ ਸਮਝਦਾ ਹੈ,
Fareedkot Teeka(ਅਪ) ਆਪਣੇ (ਤਨ) ਸਰੀਰ ਕਾ ਜੋ ਵੀਚਾਰ ਕਰੇ ਕਿ ਇਸ ਜੜ ਕੋ ਚੇਤਨ ਕਰ ਕੇ ਵਰਤਾਵਣੇ ਵਾਲਾ ਕੌਣ ਹੈ॥
Prof. Sahib Singhਜੋ ਜੀਵ ਆਪਣੇ ਸਰੀਰ ਦੀ ਵਿਚਾਰ ਕਰਦਾ ਹੈ (ਕਿ ਇਹ ਸਦਾ-ਥਿਰ ਰਹਿਣ ਵਾਲਾ ਨਹੀਂ),

ਪਦ ਅਰਥ ਅਪ = ਆਪਣਾ।

SikhNet (Spanish)que la fragancia del almizcle está en su interior.

ਤਿਸੁ. ਨਹੀ ਜਮਕੰਕਰੁ ਕਰੇ ਖੁਆਰੁ ॥੨॥

tis. nahee jamakankar kare khuaar |2|

Sant Singh Khalsa- the Messenger of Death does not abuse him. ||2||
Manmohan Singhhim the death's courier humiliates not.
Manmohan Singh (Punjabi)ਉਸ ਨੂੰ ਮੌਤ ਦਾ ਦੂਤ ਖੱਜਲ-ਖੁਆਰ ਨਹੀਂ ਕਰਦਾ।
Fareedkot Teekaਤਿਸ ਕੋ (ਜਮਕੰਕਰੁ) ਜਮਦੂਤ ਖੁਵਾਰ ਨਹੀਂ ਕਰਤਾ ਹੈ॥੨॥
Prof. Sahib Singhਉਸ ਨੂੰ ਜਮਦੂਤ ਖ਼ੁਆਰ ਨਹੀਂ ਕਰਦਾ ॥੨॥

ਪਦ ਅਰਥ ਜਮ ਕੰਕਰੁ = {Skt. यम किंकर = ਜਮ ਕਿੰਕਰ} ਜਮ ਦੂਤ ॥੨॥

SikhNet (Spanish)Aquél que medita en su propio ser, el mensajero de la muerte no lo destruye. (2)

ਪੁਤ੍ਰ ਕਲਤ੍ਰ ਕਾ; ਕਰਹਿ ਅਹੰਕਾਰੁ ॥

putr kalatr kaa; kareh ahankaar |

Sant Singh KhalsaThe man is so proud of his sons and his wife;
Manmohan SinghMan prides on his sons and wife,
Manmohan Singh (Punjabi)ਬੰਦਾ ਆਪਣੇ ਲੜਕਿਆਂ ਅਤੇ ਪਤਨੀ ਦਾ ਹੰਕਾਰ ਕਰਦਾ ਹੈ,
Fareedkot Teekaਪੁਤ੍ਰ ਔਰ (ਕਲਤ੍ਰ) ਇਸਤ੍ਰੀ ਕਾ ਜੋ ਹੰਕਾਰ ਕਰਤਾ ਹੈ, ਸੋ ਬਿਅਰਥ ਹੈ॥
Prof. Sahib Singh(ਹੇ ਕਾਇਆਂ!) ਤੂੰ ਪੁੱਤਰ ਤੇ ਵਹੁਟੀ ਦਾ ਮਾਣ ਕਰਦੀ ਹੈਂ,

ਪਦ ਅਰਥ ਕਲਤ੍ਰ = ਇਸਤ੍ਰੀ।

SikhNet (Spanish)Aquél que siente orgullo por sus hijos o por su esposa,

ਠਾਕੁਰੁ. ਲੇਖਾ ਮਗਨਹਾਰੁ ॥

tthaakur. lekhaa maganahaar |

Sant Singh Khalsahis Lord and Master shall call for his account.
Manmohan Singhbut it is from him that the Lord shall take an account.
Manmohan Singh (Punjabi)ਪ੍ਰੰਤੂ ਪ੍ਰਭੂ ਉਸ ਪਾਸੋਂ ਹੀ ਹਿਸਾਬ ਕਿਤਾਬ ਲਵੇਗਾ।
Fareedkot Teekaਠਾਕੁਰ ਲੇਖਾ ਮੰਗਨਹਾਰ ਹੈ॥
Prof. Sahib Singh(ਤੇ ਪ੍ਰਭੂ ਨੂੰ ਭੁਲਾ ਬੈਠੀ ਹੈਂ, ਚੇਤਾ ਰੱਖ) ਮਾਲਕ-ਪ੍ਰਭੂ (ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ,
SikhNet (Spanish)a él el Señor lo llama a entregar las cuentas de sus acciones.

ਫੇੜੇ ਕਾ ਦੁਖੁ ਸਹੈ ਜੀਉ ॥

ferre kaa dukh sahai jeeo |

Sant Singh KhalsaThe soul suffers in pain for the actions it has committed.
Manmohan SinghMan suffers pain for the wrought deeds.
Manmohan Singh (Punjabi)ਬੰਦਾ ਕੀਤੇ ਹੋਏ ਕਰਮਾਂ ਦੇ ਬਦਲੇ ਤਕਲੀਫ ਉਠਾਉਂਦਾ ਹੈ।
Fareedkot Teekaਹੇ ਜੀਉ! (ਫੇੜੇ) ਕੀਏ ਹੂਏ ਕਰਮ ਕਾ ਦੁਖ ਸਹਾਰੇਗਾ॥
Prof. Sahib Singh(ਭਾਵ), ਜੀਵ ਆਪਣੇ ਕੀਤੇ ਮੰਦੇ ਕਰਮਾਂ ਕਰਕੇ ਦੁੱਖ ਸਹਾਰਦਾ ਹੈ।

ਪਦ ਅਰਥ ਫੇੜੇ = ਕੀਤੇ (ਮੰਦੇ) ਕਰਮ।

SikhNet (Spanish)El dolor de pago de esas consecuencias uno lo tiene que enfrentar

ਪਾਛੇ ਕਿਸਹਿ ਪੁਕਾਰਹਿ; ਪੀਉ ਪੀਉ ॥੩॥

paachhe kiseh pukaareh; peeo peeo |3|

Sant Singh KhalsaAfterwards, whom shall you call, "Dear, Dear." ||3||
Manmohan SinghWhom shall thou, O man, afterwards address as O dear one, O dear one, save me Thou?
Manmohan Singh (Punjabi)ਮਗਰੋਂ ਤੂੰ ਹੇ ਬੰਦੇ! ਕਿਸ ਨੂੰ ਕਹੇਗਾਂ ਹੇ ਪ੍ਰੀਤਮ ਪ੍ਰਭੂ! ਪ੍ਰੀਤਮ ਪ੍ਰਭੂ, ਤੂੰ ਮੇਰੀ ਰੱਖਿਆ ਕਰ?"
Fareedkot Teekaਪਿਛੇ ਸੇ ਰਖਿਆ ਵਾਸਤੇ ਕਿਸ ਕੋ ਪੀਉ ਪੀਉ ਕਰ ਕੇ ਪੁਕਾਰੇਗਾ, ਭਾਵ ਉਸ ਵਕਤ ਤੇਰਾ ਰਖਕ ਕੋਈ ਨ ਹੋਵੈਗਾ॥੩॥
Prof. Sahib Singh(ਹੇ ਕਾਇਆਂ! ਜਿੰਦ ਦੇ ਨਿਕਲ ਜਾਣ ਪਿੱਛੋਂ) ਤੂੰ ਕਿਸ ਨੂੰ 'ਪਿਆਰਾ, ਪਿਆਰਾ' ਆਖ ਕੇ ਵਾਜਾਂ ਮਾਰੇਂਗੀ? ॥੩॥

ਪਦ ਅਰਥ ਪਾਛੇ = (ਜਿੰਦ ਦੇ ਨਿਕਲ ਜਾਣ) ਪਿਛੋਂ। ਪੀਉ = ਪਿਆਰਾ। ਪੁਕਾਰਹਿ = ਤੂੰ ਵਾਜਾਂ ਮਾਰੇਂਗੀ ॥੩॥

SikhNet (Spanish)y entonces ya es muy tarde para llorar y gritar, sálvenme, oh mis amigos. (3)

ਸਾਧੂ ਕੀ; ਜਉ ਲੇਹਿ ਓਟ ॥

saadhoo kee; jau lehi ott |

Sant Singh KhalsaIf you seek the Support of the Holy,
Manmohan SinghIf thou seek the refuge of the saint,
Manmohan Singh (Punjabi)ਜੇਕਰ ਤੂੰ ਸੰਤ ਦੀ ਪਨਾਹ ਲੈ ਲਵੇ ਤਾਂ,
Fareedkot Teekaਹੇ ਜੀਵ! ਜੇਕਰ ਸਾਧੂ ਕੀ (ਓਟ) ਸਰਣ ਲੇਵੇਂ॥
Prof. Sahib Singh(ਹੇ ਕਾਇਆਂ!) ਜੇ ਤੂੰ ਗੁਰੂ ਦਾ ਆਸਰਾ ਲਏਂ,

ਪਦ ਅਰਥ ਸਾਧੂ = ਗੁਰੂ। ਓਟ = ਆਸਰਾ।

SikhNet (Spanish)Pero el que busca el Refugio del Santo,

ਤੇਰੇ ਮਿਟਹਿ ਪਾਪ ਸਭ; ਕੋਟਿ ਕੋਟਿ ॥

tere mitteh paap sabh; kott kott |

Sant Singh Khalsamillions upon millions of your sins shall be totally erased.
Manmohan Singhthen they sins, even though millions upon millions shall all be erased.
Manmohan Singh (Punjabi)ਤੇਰੇ ਕ੍ਰੋੜਾਂ ਉਤੇ ਕ੍ਰੋੜਾਂ ਕਸਮਲ ਸਮੂਹ ਹੀ ਮਿਟ ਜਾਣਗੇ।
Fareedkot Teekaਤੋ ਤੇਰੇ ਕੋਟਾਨ ਕੋਟ ਜੋ ਪਾਪ ਹੈਂ, ਸੋ ਸਭੀ ਮਿਟ ਜਾਵੇਂਗੇ॥
Prof. Sahib Singhਤੇਰੇ ਕ੍ਰੋੜਾਂ ਕੀਤੇ ਪਾਪ ਸਾਰੇ ਦੇ ਸਾਰੇ ਨਾਸ ਹੋ ਜਾਣ।

ਪਦ ਅਰਥ ਕੋਟਿ = ਕ੍ਰੋੜਾਂ।

SikhNet (Spanish)a él millones de faltas le son lavaadas.

ਕਹਿ ਰਵਿਦਾਸ; ਜੋੁ ਜਪੈ ਨਾਮੁ ॥

keh ravidaas; juo japai naam |

Sant Singh KhalsaSays Ravi Daas, one who chants the Naam, the Name of the Lord,
Manmohan SinghSays Ravidass, he who utters the Lord's Name;
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਜੋ ਕੋਈ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ,
Fareedkot Teekaਰਵਿਦਾਸ ਜੀ ਕਹਤੇ ਹੈਂ: ਜੋ ਹਰੀ ਨਾਮ ਕੋ ਜਪਤਾ ਹੈ॥
Prof. Sahib Singhਰਵਿਦਾਸ ਆਖਦਾ ਹੈ ਕਿ ਜੋ ਮਨੁੱਖ ਨਾਮ ਜਪਦਾ ਹੈ,
SikhNet (Spanish)Dice Ravidas, quien medita en el Naam, el Nombre del Señor,

ਤਿਸੁ ਜਾਤਿ ਨ ਜਨਮੁ. ਨ ਜੋਨਿ ਕਾਮੁ ॥੪॥੧॥

tis jaat na janam. na jon kaam |4|1|

Sant Singh Khalsais not concerned with social class, birth and rebirth. ||4||1||
Manmohan Singhhe has no concern with caste, birth and existences.
Manmohan Singh (Punjabi)ਉਸ ਦਾ ਜਾਤੀ, ਪੈਦਾਇਸ਼ ਅਤੇ ਜੂਨੀਆਂ ਨਾਲ ਕੋਈ ਵਾਸਤਾ ਨਹੀਂ।
Fareedkot Teekaਤਿਸ ਕਾ ਜਾਤੀ ਔਰ ਜੋਨੀ ਸੇ ਕੁਛ ਕਾਮ ਨਹੀਂ ਰਹਿਤਾ ਹੈ ਤਾਂ ਤੇ ਤੂੰ ਭੀ ਨਾਮ ਜਪੁ॥੪॥੧॥☬ਏਕ ਕਾਲ ਮੇਂ ਕਬੀਰ ਜੀ ਕੇ ਘਰ ਮੇਂ ਏਕੁ ਕੁਤਾ ਆਇਆ। ਤਿਸ ਨੇ ਚਕੀ ਕਾ ਪਰੋਲਾ ਉਠਾਇ ਲੀਆ ਅਰ ਚਕੀ ਚਟਨ ਲਗ ਪਿਆ ਪੁਨਾ ਛਿਕੇ ਦੀ ਤਰਫ ਦੇਖਨੇ ਲਗਾ। ਤਿਸ ਕੋ ਮਾਰਨੇ ਵਾਸਤੇ ਕੁਮਾਲੇ ਨੇ ਸੋਟਾ ਉਠਾਇਆ। ਤਿਸ ਪਰਥਾਇ ਕਬੀਰ ਜੀ ਨੇ ਸਬਦ ਉਚਾਰਨ ਕੀਆ ।ਬਾਹਜ ਅਰਥ ਤੋ ਸਪਸ਼ਟ ਹੈ ਅੰਤ੍ਰੀਵ ਕਥਨ ਕਰਤੇ ਹੈਂ:
Prof. Sahib Singhਉਸ ਦੀ (ਨੀਵੀਂ) ਜਾਤ ਮੁੱਕ ਜਾਂਦੀ ਹੈ, ਉਸ ਦਾ ਜਨਮ ਮਿਟ ਜਾਂਦਾ ਹੈ, ਜੂਨਾਂ ਨਾਲ ਉਸ ਦਾ ਵਾਸਤਾ ਨਹੀਂ ਰਹਿੰਦਾ ॥੪॥੧॥

ਪਦ ਅਰਥ ਜੋਨਿ ਕਾਮੁ = ਜੂਨਾਂ ਨਾਲ ਵਾਸਤਾ ॥੪॥੧॥

* ਭਾਵ: ਸਰੀਰ ਆਦਿਕ ਦਾ ਮਾਣ ਕੂੜਾ ਹੈ। ਇਥੇ ਸਦਾ ਨਹੀਂ ਬੈਠ ਰਹਿਣਾ।

SikhNet (Spanish)no es puesto en otro vientre, ni su nacimiento ni casta son tomados en cuenta por Dios. (4-1)

Open this shabad →

Shabad Bhagat Kabir Ji Raag Basant

ਬਸੰਤੁ ਕਬੀਰ ਜੀਉ ॥

basant kabeer jeeo |

Sant Singh KhalsaBasant, Kabeer Jee:
Manmohan SinghBasant Kabir Ji.
Manmohan Singh (Punjabi)ਬਸੰਤ ਕਬੀਰ ਜੀ।
Prof. Sahib Singhਰਾਗ ਬਸੰਤੁ ਵਿੱਚ ਭਗਤ ਕਬੀਰ ਜੀ ਦੀ ਬਾਣੀ।
SikhNet (Spanish)Basant Kabir yi

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਸੁਰਹ ਕੀ ਜੈਸੀ; ਤੇਰੀ ਚਾਲ ॥

surah kee jaisee; teree chaal |

Sant Singh KhalsaYou walk like a cow.
Manmohan SinghThy gait is like that of a cow, o man.
Manmohan Singh (Punjabi)ਤੇਰੀ ਟੋਰ ਗਾਂ ਵਰਗੀ ਹੈ, ਹੇ ਬੰਦੇ!
Fareedkot Teeka(ਸੁਰਹ) ਦੇਵਤੋ ਸਾਰਖੀ ਤੇਰੀ (ਚਾਲ) ਰਹਿਣੀ ਹੈ॥
Prof. Sahib Singh(ਹੇ ਕੁੱਤੇ!) ਗਾਂ ਵਰਗੀ ਤੇਰੀ ਤੋਰ ਹੈ,

ਪਦ ਅਰਥ ਸੁਰਹ = {Skt. सुरभि} ਗਾਂ। ਚਾਲ = ਤੋਰ।

SikhNet (Spanish)Caminas como vaca,

ਤੇਰੀ ਪੂੰਛਟ ਊਪਰਿ; ਝਮਕ ਬਾਲ ॥੧॥

teree poonchhatt aoopar; jhamak baal |1|

Sant Singh KhalsaThe hair on your tail is shiny and lustrous. ||1||
Manmohan SinghThe hair over thy tail are shiny.
Manmohan Singh (Punjabi)ਤੇਰੀ ਪੂਛ ਉਪਰ ਦੇ ਵਾਲ ਚਮਕੀਲੇ ਹਨ।
Fareedkot Teeka(ਤੇਰੀ ਪੂੰਛਟ) ਬੁਧੀ ਊਪਰ ਗੁਣਾਂ ਰੂਪੀ ਬਾਲ ਚਮਕ ਰਹੇ ਹੈਂ; ਵਾ ਤੇਰੇ ਪਿਛੇ ਬੇਦ ਸ਼ਾਸਤਰ ਗੁਣ ਨਿਰੂਪਣ ਕਰ ਰਹੇ ਹੈਂ॥
Prof. Sahib Singhਤੇਰੀ ਪੂਛਲ ਉੱਤੇ ਵਾਲ ਭੀ ਸੁਹਣੇ ਚਮਕਦੇ ਹਨ (ਹੇ ਕੁੱਤਾ-ਸੁਭਾਉ ਜੀਵ! ਸ਼ਰੀਫ਼ਾਂ ਵਰਗੀ ਤੇਰੀ ਸ਼ਕਲ ਤੇ ਪਹਿਰਾਵਾ ਹੈ) ॥੧॥

ਪਦ ਅਰਥ ਪੂੰਛਟ = ਪੂਛਲ। ਝਮਕ = ਚਮਕਦੇ। ਬਾਲ = ਵਾਲ ॥੧॥

SikhNet (Spanish)el brillo del pelo de tu cola luce y brilla. (1)

ਇਸ ਘਰ ਮਹਿ ਹੈ; ਸੁ ਤੂ ਢੂੰਢਿ ਖਾਹਿ ॥

eis ghar meh hai; su too dtoondt khaeh |

Sant Singh KhalsaLook around, and eat anything in this house.
Manmohan SinghSearch for and eat anything that is in this house.
Manmohan Singh (Punjabi)ਜੋ ਕੁਛ ਇਸ ਝੁੱਗੇ ਵਿੱਚ ਹੈ, ਉਸ ਨੂੰ ਤੂੰ ਲੱਭ ਕੇ ਖਾ ਲੈ।
Fareedkot Teekaਜੋ ਇਸ (ਘਰ) ਸਰੀਰ ਮੇਂ ਪਰਕਾਸ ਰੂਪ ਚੇਤਨ ਹੈ, ਤਿਸ ਕੋ ਢੂੰਢ ਕਰ (ਖਾਹਿ) ਧਾਰ॥
Prof. Sahib Singh(ਹੇ ਕੁੱਤੇ ਦੇ ਸੁਭਾਉ ਵਾਲੇ ਜੀਵ!) ਜੋ ਕੁਝ ਆਪਣੀ ਹੱਕ ਦੀ ਕਮਾਈ ਹੈ, ਉਸੇ ਨੂੰ ਨਿਸੰਗ ਹੋ ਕੇ ਵਰਤ।

ਪਦ ਅਰਥ ਇਸ ਘਰ ਮਹਿ ਹੈ = (ਭਾਵ,) ਜੋ ਕੁਝ ਤੈਨੂੰ ਆਪਣੀ ਕਮਾਈ ਵਿਚੋਂ ਮਿਲਦਾ ਹੈ।

SikhNet (Spanish)Mira alrededor y come lo que desees en esta casa,

ਅਉਰ ਕਿਸ ਹੀ ਕੇ; ਤੂ ਮਤਿ ਹੀ ਜਾਹਿ ॥੧॥ ਰਹਾਉ ॥

aaur kis hee ke; too mat hee jaeh |1| rahaau |

Sant Singh KhalsaBut do not go out to any other. ||1||Pause||
Manmohan SinghGo thou not to any other house. Pause.
Manmohan Singh (Punjabi)ਕਿਸੇ ਹੋਰਸ ਝੁੱਗੇ ਵਿੱਚ ਤੂੰ ਨਾਂ ਜਾ। ਠਹਿਰਾਉ।
Fareedkot Teekaਔਰ ਕਿਸੀ ਦੇਵੀ ਦੇਵਤਾ ਕੇ ਆਸਰੇ ਮੇਂ ਮਤ ਜਾਹੁ॥੧॥ ਰਹਾਉ ॥
Prof. Sahib Singhਕਿਸੇ ਬਿਗਾਨੇ ਮਾਲ ਦੀ ਲਾਲਸਾ ਨਾਹ ਕਰਨੀ। {ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥ ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥} ॥੧॥ ਰਹਾਉ ॥
SikhNet (Spanish)pero no vayas a la casa de nadie más pidiendo dádivas de otros. (1-Pausa)

ਚਾਕੀ ਚਾਟਹਿ; ਚੂਨੁ ਖਾਹਿ ॥

chaakee chaatteh; choon khaeh |

Sant Singh KhalsaYou lick the grinding bowl, and eat the flour.
Manmohan SinghThou like the hand-mill and eat the flour.
Manmohan Singh (Punjabi)ਤੂੰ ਚੱਕੀ ਨੂੰ ਚੱਟਦਾ ਅਤੇ ਆਟੇ ਨੂੰ ਖਾਂਦਾ ਹੈ।
Fareedkot Teekaਸਕਾਮ ਕਰਮੋਂ ਰੂਪੀ ਚਾਕੀ ਚਾਟਤਾ ਹੈਂ, ਨਾਮ ਰੂਪੀ ਚੂਨ ਕੋ (ਖਾਹਿ) ਧਾਰਨ ਅਰਥਾਤ ਜਪਣਾ ਕਰ॥
Prof. Sahib Singh(ਹੇ ਕੁੱਤੇ!) ਤੂੰ ਚੱਕੀ ਚੱਟਦਾ ਹੈਂ, ਤੇ ਆਟਾ ਖਾਂਦਾ ਹੈਂ,

ਪਦ ਅਰਥ ਚੂਨੁ ਆਟਾ।

SikhNet (Spanish)Lames aún la piedra del molino para conseguir algo de harina.

ਚਾਕੀ ਕਾ ਚੀਥਰਾ; ਕਹਾਂ ਲੈ ਜਾਹਿ ॥੨॥

chaakee kaa cheetharaa; kahaan lai jaeh |2|

Sant Singh KhalsaWhere have you taken the kitchen rags? ||2||
Manmohan SinghWhither take thou the rag of the hand-mill.
Manmohan Singh (Punjabi)ਤੂੰ ਚੱਕੀ ਦੇ ਪਰੋਲੇ ਨੂੰ ਕਿਥੇ ਲੈ ਚਲਿਆ ਹੈ?
Fareedkot Teekaਕਰਮੋਂ ਕਾ ਚੀਥਰਾ ਜੋ ਇਹ ਸਰੀਰ ਹੈ ਇਸ ਕੋ ਕਹਾਂ ਲੈ ਜਾਵੈਗਾ, ਭਾਵ ਸੇ ਈਹਾਂ ਹੀ ਰਹੇਗਾ॥੨॥
Prof. Sahib Singhਪਰ (ਜਾਂਦਾ ਹੋਇਆ) ਪਰੋਲਾ ਕਿੱਥੇ ਲੈ ਜਾਇਂਗਾ? (ਹੇ ਜੀਵ! ਜਿਹੜੀ ਮਾਇਆ ਰੋਜ਼ ਵਰਤਦਾ ਹੈਂ ਇਹ ਤਾਂ ਭਲਾ ਵਰਤੀ; ਪਰ ਜੋੜ ਜੋੜ ਕੇ ਆਖ਼ਰ ਨਾਲ ਕੀਹ ਲੈ ਜਾਇਂਗਾ?) ॥੨॥

ਪਦ ਅਰਥ ਚੀਥਰਾ = ਪਰੋਲਾ। ਕਹਾਂ = ਕਿੱਥੇ? ॥੨॥

SikhNet (Spanish)¿Pero a dónde podrás llevar eso que no es de ningún uso para ti? (2)

ਛੀਕੇ ਪਰ; ਤੇਰੀ ਬਹੁਤੁ ਡੀਠਿ ॥

chheeke par; teree bahut ddeetth |

Sant Singh KhalsaYour gaze is fixed on the basket in the cupboard.
Manmohan SinghThou has fixed a great gaze on the handing basket.
Manmohan Singh (Punjabi)ਲਟਕਦੀ ਹੋਈ ਟੋਕਰੀ ਉਤੇ ਤੂੰ ਘਣੇਰੀ ਨਿਗ੍ਹਾ ਗੱਡੀ ਹੋਈ ਹੈ।
Fareedkot Teeka(ਛੀਕੇ) ਸ੍ਵਰਗ ਪੁਰ ਤੇਰੀ ਬਹੁਤ ਕਰ ਕੇ ਦਿਸਟੀ ਲਗੀ ਹੂਈ ਹੈ॥
Prof. Sahib Singh(ਹੇ ਸੁਆਨ!) ਤੂੰ ਛਿੱਕੇ ਵਲ ਬੜਾ ਤੱਕ ਰਿਹਾ ਹੈਂ,

ਪਦ ਅਰਥ ਪਰ = ਉੱਤੇ। ਡੀਠਿ = ਨਜ਼ਰ, ਨਿਗਾਹ।

SikhNet (Spanish)Tu mirada está puesta en eso que está más allá de tu alcance,

ਮਤੁ ਲਕਰੀ ਸੋਟਾ; ਤੇਰੀ ਪਰੈ ਪੀਠਿ ॥੩॥

mat lakaree sottaa; teree parai peetth |3|

Sant Singh KhalsaWatch out - a stick may strike you from behind. ||3||
Manmohan SinghTake care that a stick or a staff falls not on thy back.
Manmohan Singh (Punjabi)ਖ਼ਬਰਦਾਰ ਹੋ, ਕਿ ਕਿਤੇ ਲਾਠੀ ਜਾ ਡੰਡਾ ਤੇਰੀ ਕੰਡ ਤੇ ਨਾਂ ਠੁੱਕੇ।
Fareedkot Teekaਮਤ ਈਰਖਾ ਰੂਪੀ ਲਕੜੀ ਔਰ ਹੰਕਾਰ ਰੂਪੀ ਸੋਟਾ ਤੇਰੀ ਪੀਠ ਪੁਰ ਪੜਤਾ ਹੋਵੈ॥੩॥
Prof. Sahib Singhਵੇਖੀਂ, ਕਿਤੇ ਲੱਕ ਉੱਤੇ ਕਿਤੋਂ ਸੋਟਾ ਨਾਹ ਵੱਜੇ। (ਜੇ ਜੀਵ! ਬਿਗਾਨੇ ਘਰਾਂ ਵਲ ਤੱਕਦਾ ਹੈਂ; ਇਸ ਵਿਚੋਂ ਉਪਾਧੀ ਹੀ ਨਿਕਲੇਗੀ) ॥੩॥

ਪਦ ਅਰਥ ਮਤੁ = ਮਤਾਂ। ਪੀਠਿ = ਲੱਕ ਉੱਤੇ ॥੩॥

SikhNet (Spanish)cuidado porque podrías encontrar el látigo sobre tu espalda. (3)

ਕਹਿ ਕਬੀਰ; ਭੋਗ ਭਲੇ ਕੀਨ ॥

keh kabeer; bhog bhale keen |

Sant Singh KhalsaSays Kabeer, you have over-indulged in your pleasures.
Manmohan SinghSays Kabir, thou has indulged over much in sexual pleasures, O man.
Manmohan Singh (Punjabi)ਕਬੀਰ ਜੀ ਆਖਦੇ ਹਨ, ਹੇ ਬੰਦੇ! ਤੂੰ ਬਹੁਤ ਜਿਆਦਾ ਭੋਗ-ਬਿਲਾਸ ਕੀਤੇ ਹਨ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਭੋਗ ਭਲੇ ਕੀਏ ਹੈਂ, ਭਾਵ ਅਬ ਤੂੰ ਭੋਗੋਂ ਕਾ ਤਿਆਗ ਕਰ॥
Prof. Sahib Singhਕਬੀਰ ਆਖਦਾ ਹੈ ਕਿ (ਹੇ ਸੁਆਨ!) ਤੂੰ ਬਥੇਰਾ ਕੁਝ ਖਾਧਾ ਉਜਾੜਿਆ ਹੈ,

ਪਦ ਅਰਥ ਭਲੇ = ਚੰਗੇ ਚੰਗੇ। ਕੀਨੁ = ਕੀਤੇ ਹਨ।

SikhNet (Spanish)Dice Kabir, oh amigo, has disfrutado de los placeres mundanos,

ਮਤਿ ਕੋਊ ਮਾਰੈ ਈਂਟ ਢੇਮ ॥੪॥੧॥

mat koaoo maarai eentt dtem |4|1|

Sant Singh KhalsaWatch out - someone may throw a brick at you. ||4||1||
Manmohan SinghBeware, lest some one throws a brick or clod at thee.
Manmohan Singh (Punjabi)ਧਿਆਨ ਕਰ, ਮਤੇ ਕੋਈ ਜਣਾ, ਤੈਨੂੰ ਇੱਟ ਜਾਂ ਡਲਾ ਕੱਢ ਮਾਰੇ।
Fareedkot Teekaਮਤ ਕੋਈ ਈਟ ਢੀਮ ਮਾਰੇ। ਜੋ ਸਨਬੰਧੀ ਕਾ ਮ੍ਰਿਤੂ ਹੋਣਾ ਹੈ, ਸੋ ਈਟ ਹੈ ਔਰ ਧਨ ਕਾ ਵਿਜੋਗ ਹੋਣਾ ਢੀਮ ਹੈ॥੪॥੧॥
Prof. Sahib Singhਪਰ ਧਿਆਨ ਰੱਖੀਂ ਕਿਤੇ ਕੋਈ ਇੱਟ ਢੇਮ ਤੇਰੇ ਸਿਰ ਉੱਤੇ ਨਾਹ ਮਾਰ ਦੇਵੇ। (ਹੇ ਜੀਵ! ਤੂੰ ਜੁ ਇਹ ਭੋਗ ਭੋਗਣ ਵਿਚ ਹੀ ਰੁੱਝਾ ਪਿਆ ਹੈਂ, ਇਹਨਾਂ ਦਾ ਅੰਤ ਖ਼ੁਆਰੀ ਹੀ ਹੁੰਦਾ ਹੈ) ॥੪॥੧॥

ਪਦ ਅਰਥ ਮਤਿ = ਮਤਾਂ। ਕੋਊ...ਢੇਮ = ਕਿਤੇ ਖ਼ੁਆਰੀ ਹੋਵੇ ॥੪॥੧॥

* ਸ਼ਬਦ ਦਾ ਭਾਵ: ਸੰਤੋਖ-ਹੀਨਤਾ ਖ਼ੁਆਰ ਕਰਦੀ ਹੈ। * ਨੋਟ: ਕਿਸੇ ਸਾਖੀ ਦੇ ਵਰਤਣ ਦੀ ਤਾਂ ਲੋੜ ਹੀ ਨਹੀਂ। ਕੁੱਤੇ ਦਾ ਸੁਭਾ ਹਰ ਕੋਈ ਜਾਣਦਾ ਹੈ; ਜਦੋਂ ਕਿਸੇ ਬੂਹੇ ਤੇ ਟੁਕੜੇ ਦੀ ਖ਼ਾਤਰ ਜਾਂਦਾ ਹੈ ਤਾਂ ਬੜਾ ਗਰੀਬੜਾ ਜਿਹਾ ਬਣ ਕੇ। ਪਰ ਜੇ ਕੋਈ ਘਰ ਸੁੰਞਾ ਮਿਲ ਜਾਏ, ਪਹਿਲਾਂ ਚੱਕੀ ਜਾ ਚੱਟਦਾ ਹੈ; ਉੱਥੋਂ ਤਸੱਲੀ ਨਾਹ ਹੋਵੇ, ਤਾਂ ਛਿੱਕੇ ਵਲ ਬੜੀ ਹਸਰਤ ਨਾਲ ਤੱਕਦਾ ਹੈ; ਜੋ ਕੁਝ ਘਰ ਵਿਚੋਂ ਖਾਣ ਨੂੰ ਮਿਲੇ, ਕੁਝ ਖਾਂਦਾ ਹੈ ਕੁਝ ਵਿਗਾੜਦਾ ਹੈ; ਚੱਕੀ ਚੱਟਣ ਪਿਛੋਂ ਜਾਂਦਾ ਹੋਇਆ ਥੋੜੇ ਜਿਹੇ ਲਾਲਚ ਪਿੱਛੇ ਪਰੋਲਾ ਭੀ ਲੈ ਭੱਜਦਾ ਹੈ। ਇਹੀ ਹਾਲ ਲਾਲਚ ਨਾਲ ਹਲਕੇ ਹੋਏ ਮਨੁੱਖ ਦਾ ਹੈ; ਵੇਖਣ ਨੂੰ ਸੁਹਣੀ ਸ਼ਕਲ, ਸ਼ਰੀਫ਼ਾਂ ਵਾਲਾ ਪਹਿਰਾਵਾ, ਪਰ "ਦੁਆਰਹਿ ਦੁਆਰਿ ਸੁਆਨ ਜਿਉ ਡੋਲਤ"। ਆਪਣੀ ਕੀਤੀ ਕਮਾਈ ਤੇ ਸੰਤੋਖ ਨਹੀਂ ਬਣਦਾ, ਬਿਗਾਨਾ ਧਨ ਵੇਖ ਕੇ ਜੀ ਲਲਚਾਂਦਾ ਹੈ; ਨਿੱਤ ਜੋੜਨ ਦੀ ਤਾਂਘ, ਨਿੱਤ ਜੋੜਨ ਦੀ ਖਿੱਚ। ਆਪਣੇ ਘਰ ਸੌਖਾ ਭੀ ਹੋਵੇ ਤਾਂ ਭੀ ਆਪਣੇ ਤੋਂ ਅਮੀਰਾਂ ਨੂੰ ਵੇਖ ਕੇ ਮਨ ਵਿਚ ਸਾੜਾ। ਸਾਰੀ ਉਮਰ ਭੋਗਾਂ ਵਿਚ ਗੁਜ਼ਰਨੀ, ਕਈਆਂ ਨਾਲ ਬਖੇੜੇ, ਕਈਆਂ ਨਾਲ ਝਗੜੇ ਸਹੇੜਨੇ। ਤੇ ਭੋਗਾਂ ਦਾ ਅੰਤ? ਕਈ ਰੋਗ। ਸੋ, ਮਨੁੱਖ ਨੂੰ ਕੁੱਤੇ ਨਾਲ ਉਪਮਾ ਦੇਂਦੇ ਹਨ, ਤੇ ਸਮਝਾਉਂਦੇ ਹਨ ਕਿ ਸੰਤੋਖ ਵਿਚ ਜੀਊ, ਨਹੀਂ ਤਾਂ ਇਸ ਲਾਲਚ ਦਾ ਅੰਤ ਖ਼ੁਆਰੀ ਹੁੰਦਾ ਹੈ।

SikhNet (Spanish)ahora deja eso ya, o alguien te va a lanzar un ladrillo sobre la cabeza. (4-1)

Open this shabad →

Ang 1196 of 1430