ੴ

ਸਿੱਖਬਾਣੀ · SikhBani

Ang 120

Sri Guru Granth Sahib · Raag Maajh · 2 shabads, 44 lines
Translations
Shabad Guru Amardas Ji Raag Maajh continued from Ang 119

ਮਨਸਾ ਮਾਰਿ; ਸਚਿ ਸਮਾਣੀ ॥

manasaa maar; sach samaanee |

Sant Singh KhalsaSubduing their desires, they merge with the True One;
Manmohan SinghStilling her desire the bride blends with her True Spouse,
Manmohan Singh (Punjabi)ਆਪਣੀ ਖਾਹਿਸ਼ ਨੂੰ ਮੇਟ ਕੇ ਪਤਨੀ ਆਪਣੇ ਸੱਚੇ ਪਤੀ ਨਾਲ ਅਭੇਦ ਹੋ ਜਾਂਦੀ ਹੈ,
Fareedkot Teekaਜਿਸ ਕੀ ਬਿਰਤੀ (ਮਨਸਾ) ਵਾਸਨਾ ਮਾਰ ਕਰ ਕੇ ਸਚ ਮੇਂ ਸਮਾਈ ਹੈ॥
Prof. Sahib Singh(ਮਨ ਨੂੰ) ਮਾਰ ਕੇ ਜਿਸ ਮਨੁੱਖ ਦੀ ਵਾਸਨਾ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਗਈ ਹੈ,

ਪਦ ਅਰਥ ਮਨਸਾ = {मनीषा} ਕਾਮਨਾ। ਮਾਰਿ = (ਮਨੁ) ਮਾਰਿ, (ਮਨ ਨੂੰ) ਮਾਰ ਕੇ।

SikhNet (Spanish)Controlando sus deseos, se inmergen en el Uno Verdadero,

ਇਨਿ ਮਨਿ ਡੀਠੀ; ਸਭ ਆਵਣ ਜਾਣੀ ॥

ein man ddeetthee; sabh aavan jaanee |

Sant Singh Khalsathey see in their minds that everyone comes and goes in reincarnation.
Manmohan Singhand with her mind she sees everyone, subject to coming and going.
Manmohan Singh (Punjabi)ਅਤੇ ਆਪਣੇ ਇਸ ਮਨੂਏ ਨਾਲ ਸਾਰਿਆਂ ਨੂੰ ਆਉਣ ਤੇ ਜਾਣ ਦੇ ਅਧੀਨ ਵੇਖਦੀ ਹੈ।
Fareedkot Teekaਤਿਸ ਨੇ (ਇਨਿ ਮਨਿ) ਇਸ ਮਨ ਕਰ ਕੇ ਜੋ ਸੰਸਾਰ ਕੋ ਸੱਤ ਜਾਣਤਾ ਥਾ, ਸਭ ਸ੍ਰਿਸਟੀ ਆਵਣ ਜਾਣੀ ਅਰਥਾਤ ਨਾਸ ਰੂਪ ਦੇਖੀ ਹੈ॥
Prof. Sahib Singhਉਸ ਨੇ ਇਸ (ਟਿਕੇ ਹੋਏ) ਮਨ ਦੀ ਰਾਹੀਂ ਇਹ ਸਾਰੀ ਜਨਮ ਮਰਨ ਦੇ ਗੇੜ ਦੀ ਖੇਡ ਵੇਖ ਲਈ ਹੈ (ਸਮਝ ਲਈ ਹੈ)।

ਪਦ ਅਰਥ ਇਨਿ = ਇਸ ਨੇ। ਮਨਿ = ਮਨ ਨੇ। ਇਨਿ ਮਨਿ = ਇਸ ਮਨ ਨੇ।

SikhNet (Spanish)y mentalmente ven cómo todos van y vienen a través de las reencarnaciones.

ਸਤਿਗੁਰੁ ਸੇਵੇ. ਸਦਾ ਮਨੁ ਨਿਹਚਲੁ; ਨਿਜ ਘਰਿ ਵਾਸਾ ਪਾਵਣਿਆ ॥੩॥

satigur seve. sadaa man nihachal; nij ghar vaasaa paavaniaa |3|

Sant Singh KhalsaServing the True Guru, they become stable forever, and they obtain their dwelling in the home of the self. ||3||
Manmohan SinghBy serving the True Guru the mortal becomes stable for ever, and secures dwelling in his own home.
Manmohan Singh (Punjabi)ਸੱਚੇ ਗੁਰਾਂ ਦੀ ਚਾਕਰੀ ਕਰਨ ਦੁਆਰਾ ਪ੍ਰਾਣੀ ਹਮੇਸ਼ਾਂ ਲਈ ਸਥਿਰ ਹੋ ਜਾਂਦਾ ਹੈ ਅਤੇ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦਾ ਹੈ।
Fareedkot Teekaਸਤਿਗੁਰੂ ਕੋ ਸੇਵੇ ਤੇ ਤਿਸ ਕਾ ਮਨੁ ਸਦਾ ਅਚਲ ਹੂਆ ਹੈ ਔਰ ਆਪਣੇ ਸ੍ਵਰੂਪ ਮੇਂ ਵਾਸਾ ਪਾਵਤਾ ਹੈ॥੩॥
Prof. Sahib Singhਉਹ ਮਨੁੱਖ ਗੁਰੂ ਦਾ ਆਸਰਾ ਲੈਂਦਾ ਹੈ, ਉਸ ਦਾ ਮਨ ਸਦਾ ਵਾਸਤੇ (ਮਾਇਆ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦਾ ਹੈ, ਉਹ ਆਪਣੇ ਅਸਲ ਘਰ ਵਿਚ (ਪ੍ਰਭੂ-ਚਰਨਾਂ ਵਿਚ) ਟਿਕਾਣਾ ਹਾਸਲ ਕਰ ਲੈਂਦਾ ਹੈ ॥੩॥

ਪਦ ਅਰਥ ਘਰਿ = ਘਰ ਵਿਚ ॥੩॥

SikhNet (Spanish)Sirviendo al Guru Verdadero, la mente se estabiliza y habita en el Hogar interior del ser.(3)

ਗੁਰ ਕੈ ਸਬਦਿ; ਰਿਦੈ ਦਿਖਾਇਆ ॥

gur kai sabad; ridai dikhaaeaa |

Sant Singh KhalsaThrough the Word of the Guru's Shabad, the Lord is seen within one's own heart.
Manmohan SinghBy the Guru's instruction I have perceived the Lord within my mind.
Manmohan Singh (Punjabi)ਗੁਰਾਂ ਦੇ ਉਪਦੇਸ਼ ਦੇ ਜਰੀਏ ਮੈਂ ਸੁਆਮੀ ਨੂੰ ਆਪਣੇ ਅੰਤਸ਼ਕਰਨ ਅੰਦਰ ਵੇਖ ਲਿਆ ਹੈ।
Fareedkot Teekaਜਿਨ ਕੋ ਗੁਰੋਂ ਕੇ ਉਪਦੇਸ਼ ਨੇ ਰਿਦੇ ਮੇਂ ਵਾਹਿਗੁਰੂ ਕੋ ਦਿਖਾ ਦੀਆ ਹੈ॥
Prof. Sahib Singh(ਹੇ ਭਾਈ!) ਗੁਰੂ ਦੇ ਸ਼ਬਦ ਨੇ (ਮੈਨੂੰ ਪਰਮਾਤਮਾ ਮੇਰੇ) ਹਿਰਦੇ ਵਿਚ (ਵੱਸਦਾ) ਵਿਖਾ ਦਿੱਤਾ ਹੈ।

ਪਦ ਅਰਥ ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਨੇ। ਰਿਦੈ = ਹਿਰਦੇ ਵਿਚ।

SikhNet (Spanish)A través de la Palabra del Shabd del Guru, uno encuentra al Señor en su propio corazón,

ਮਾਇਆ ਮੋਹੁ; ਸਬਦਿ ਜਲਾਇਆ ॥

maaeaa mohu; sabad jalaaeaa |

Sant Singh KhalsaThrough the Shabad, I have burned my emotional attachment to Maya.
Manmohan SinghThe love of worldly valuables, I have burnt with the God's Name
Manmohan Singh (Punjabi)ਸੰਸਾਰੀ ਪਦਾਰਥਾਂ ਦੀ ਮਮਤਾ ਮੈਂ ਰੱਬ ਦੇ ਨਾਮ ਨਾਲ ਸਾੜ ਸੁੱਟੀ ਹੈ।
Fareedkot Teekaਤਿਨਹੋਂ ਨੇ ਗੁਰ ਸ਼ਬਦ ਕਰ ਮਾਇਆ ਕਾ ਮੋਹ ਜਲਾ ਦੀਆ ਹੈ॥
Prof. Sahib Singhਸ਼ਬਦ ਨੇ (ਮੇਰੇ ਅੰਦਰੋਂ) ਮਾਇਆ ਦਾ ਮੋਹ ਸਾੜ ਦਿੱਤਾ ਹੈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।

SikhNet (Spanish)y a través del Shabd, sofoca su apego emocional por Maya.

ਸਚੋ ਸਚਾ ਵੇਖਿ ਸਾਲਾਹੀ; ਗੁਰਸਬਦੀ ਸਚੁ ਪਾਵਣਿਆ ॥੪॥

sacho sachaa vekh saalaahee; gurasabadee sach paavaniaa |4|

Sant Singh KhalsaI gaze upon the Truest of the True, and I praise Him. Through the Word of the Guru's Shabad, I obtain the True One. ||4||
Manmohan SinghThe Truest of the true I behold and admire By the Guru's instruction I obtain the True Lord.
Manmohan Singh (Punjabi)ਸੱਚਿਆਰਾਂ ਦੇ ਪਰਮ ਸਚਿਆਰ ਨੂੰ ਮੈਂ ਦੇਖਦਾ ਤੇ ਸਲਾਹੁੰਦਾ ਹਾਂ। ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਸੱਚੇ ਸੁਆਮੀ ਨੂੰ ਪ੍ਰਾਪਤ ਹੁੰਦਾ ਹਾਂ।
Fareedkot Teekaਵਹੁ ਸਚ ਕੋ ਹੀ ਸਰਬ ਰੂਪ ਦੇਖਤੇ ਹੈਂ ਪੁਨਾ ਸਚ ਕੋ ਹੀ ਸਲਾਹੁਤੇ ਹੈਂ, ਪਰੰਤੂ ਗੁਰ ਸ਼ਬਦੀਓਂ ਨੇ ਸਚ ਕੋ ਪਾਯਾ ਹੈ॥੫॥
Prof. Sahib Singh(ਹੁਣ) ਮੈਂ (ਹਰ ਥਾਂ) ਉਸ ਸਦਾ-ਥਿਰ ਪ੍ਰਭੂ ਨੂੰ ਹੀ ਵੇਖ ਕੇ (ਉਸ ਦੀ) ਸਿਫ਼ਤ-ਸਾਲਾਹ ਕਰਦਾ ਹਾਂ। (ਹੇ ਭਾਈ!) ਗੁਰੂ ਦੇ ਸ਼ਬਦ ਵਿਚ (ਜੁੜਨ ਵਾਲੇ ਮਨੁੱਖ) ਸਦਾ-ਥਿਰ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦੇ ਹਨ ॥੪॥

ਪਦ ਅਰਥ ਵੇਖਿ = ਵੇਖ ਕੇ। ਸਾਲਾਹੀ = ਮੈਂ ਸਲਾਹੁੰਦਾ ਹਾਂ ॥੪॥

SikhNet (Spanish)Uno alaba al Uno Verdadero y Lo ve en todas partes, y recibe la Verdad a través de la Palabra del Shabd del Guru.(4)

ਜੋ ਸਚਿ ਰਾਤੇ; ਤਿਨ ਸਚੀ ਲਿਵ ਲਾਗੀ ॥

jo sach raate; tin sachee liv laagee |

Sant Singh KhalsaThose who are attuned to Truth are blessed with the Love of the True One.
Manmohan SinghThey who are tinged with truth, are blessed with the true love of the Lord.
Manmohan Singh (Punjabi)ਜਿਹੜੇ ਸੱਚ ਨਾਲ ਰੰਗੇ ਹਨ ਉਨ੍ਹਾਂ ਨੂੰ ਸਾਹਿਬ ਦੀ ਸੱਚੀ ਪ੍ਰੀਤ ਦੀ ਦਾਤ ਮਿਲਦੀ ਹੈ।
Fareedkot Teekaਜੋ ਸਚੇ ਨਾਮ ਮੇਂ ਰਤੇ ਹੈਂ ਤਿਨ ਕੀ ਸਚੀ ਪ੍ਰੀਤ ਲਾਗੀ ਹੈ॥
Prof. Sahib Singhਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਅੰਦਰ (ਪ੍ਰਭੂ ਦੇ ਚਰਨਾਂ ਵਾਸਤੇ) ਸਦਾ ਕਾਇਮ ਰਹਿਣ ਵਾਲੀ ਲਗਨ ਪੈਦਾ ਹੋ ਜਾਂਦੀ ਹੈ।

ਪਦ ਅਰਥ ਲਿਵ = ਲਗਨ।

SikhNet (Spanish)Aquéllos que están imbuidos en la Verdad, están en verdadera Comunión con el Señor,

ਹਰਿ ਨਾਮੁ ਸਮਾਲਹਿ; ਸੇ ਵਡਭਾਗੀ ॥

har naam samaaleh; se vaddabhaagee |

Sant Singh KhalsaThose who praise the Lord's Name are very fortunate.
Manmohan SinghThey, who remember the Name of God, are very fortunate.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਨੂੰ ਸਿਮਰਦੇ ਹਨ ਉਹ ਪਰਮ ਚੰਗੇ ਕਰਮਾਂ ਵਾਲੇ ਹਨ।
Fareedkot Teekaਸੇ ਵਡਭਾਗੀ ਹਰੀ ਕੇ ਨਾਮ ਕੋ ਸਮਾਲਤੇ ਹੈਂ॥
Prof. Sahib Singhਉਹ ਵੱਡੇ ਭਾਗਾਂ ਵਾਲੇ ਮਨੁੱਖ ਪ੍ਰਭੂ ਦੇ ਨਾਮ ਨੂੰ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖਦੇ ਹਨ।

ਪਦ ਅਰਥ ਸਮਾਲਹਿ = ਹਿਰਦੇ ਵਿਚ ਸਾਂਭਦੇ ਹਨ।

SikhNet (Spanish)los verdaderamente afortunados son los que alaban las Virtudes del Uno Verdadero.

ਸਚੈ ਸਬਦਿ ਆਪਿ ਮਿਲਾਏ; ਸਤਸੰਗਤਿ ਸਚੁ ਗੁਣ ਗਾਵਣਿਆ ॥੫॥

sachai sabad aap milaae; satasangat sach gun gaavaniaa |5|

Sant Singh KhalsaThrough the Word of His Shabad, the True One blends with Himself, those who join the True Congregation and sing the Glorious Praises of the True One. ||5||
Manmohan SinghThe True Lord blends with Himself those, who by joining the saints' congregation, sing His true praises.
Manmohan Singh (Punjabi)ਸੱਚਾ ਸਾਹਿਬ ਉਨੱਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ ਜੋ ਸਾਧ ਸੰਗਤ ਨਾਲ ਜੁੜ ਕੇ ਉਸਦੀ ਸੱਚੀ ਸਿਫ਼ਤ ਸਨਾ ਗਾਇਨ ਕਰਦੇ ਹਨ।
Fareedkot Teekaਜੋ ਸਤਸੰਗਤ ਮੇਂ ਸਚ ਕੇ ਗੁਣ ਗਾਵਤੇ ਹੈਂ, ਸੋ ਸਚੇ (ਸਬਦਿ) ਬ੍ਰਹਮ ਨੇ ਆਪਨੇ ਸਾਥ ਮਿਲਾਇ ਲੀਏ ਹੈਂ॥੫॥☬ਜੇ ਕਹੇਂ ਜੋ ਕਿਸ ਵਤ ਪੜਨੇ ਸੇ ਪ੍ਰਾਪਤਿ ਹੋਤਾ ਹੋਵੇਗਾ? ਤਿਸ ਪਰ ਕਹਤੇ ਹੈਂ:
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਆਪ ਹੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੋੜਦਾ ਹੈ, ਉਹ ਸਾਧ ਸੰਗਤਿ ਵਿਚ ਰਹਿ ਕੇ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ ਉਸ ਦੇ ਗੁਣ ਗਾਂਦੇ ਹਨ ॥੫॥
SikhNet (Spanish)A través de la Palabra del Shabd son unidos con el Señor, y en la Saad Sangat, la Sociedad de los Santos, alaban al Señor de la Verdad.(5)

ਲੇਖਾ ਪੜੀਐ; ਜੇ ਲੇਖੇ ਵਿਚਿ ਹੋਵੈ ॥

lekhaa parreeai; je lekhe vich hovai |

Sant Singh KhalsaWe could read the account of the Lord, if He were in any account.
Manmohan SinghWe may read the Lord's account if He were within any account.
Manmohan Singh (Punjabi)ਆਪਾਂ ਸਾਹਿਬ ਦਾ ਹਿਸਾਬ ਕਿਤਾਬ ਤਾਂ ਵਾਚੀਏ ਜੇਕਰ ਊਹ ਕਿਸੇ ਲੇਖੇ ਪੱਤੇ ਆਉਂਦਾ ਹੋਵੇ।
Fareedkot Teekaਤੌ ਲੇਖਾ ਪੜੀਐ ਜੇ ਕਰ ਲੇਖੇ ਵਿਚ ਆਵਤਾ ਹੋਵੇ॥
Prof. Sahib Singh(ਹੇ ਭਾਈ!) ਉਸ ਪਰਮਾਤਮਾ ਦੀ ਕੁਦਰਤਿ ਦਾ ਉਸ ਦੀ ਹਸਤੀ ਦਾ ਉਸ ਦੇ ਗੁਣਾਂ ਦਾ ਪੂਰਾ ਗਿਆਨ ਪ੍ਰਾਪਤ ਕਰਨ ਦਾ ਜਤਨ ਵਿਅਰਥ ਹੈ, ਉਸ ਦਾ ਸਰੂਪ ਲੇਖਿਆਂ ਤੋਂ ਬਾਹਰ ਹੈ।

ਪਦ ਅਰਥ ਲੇਖਾ = ਪਰਮਾਤਮਾ ਦੇ ਗੁਣਾਂ ਦੀ ਹਸਤੀ ਦਾ ਅੰਤ ਲੱਭਣ ਵਾਲਾ ਹਿਸਾਬ।

SikhNet (Spanish)Uno podría leer la cuenta del Señor, si se Le pudiera describir;

ਓਹੁ ਅਗਮੁ ਅਗੋਚਰੁ; ਸਬਦਿ ਸੁਧਿ ਹੋਵੈ ॥

ohu agam agochar; sabad sudh hovai |

Sant Singh KhalsaHe is Inaccessible and Incomprehensible; through the Shabad, understanding is obtained.
Manmohan SinghHe is beyond reach and above comprehension. Through the Guru's instruction His knowledge is received.
Manmohan Singh (Punjabi)ਉਹ ਪਹੁੰਚ ਤੋਂ ਪਰੇ ਤੇ ਸੋਚ ਵਿਚਾਰ ਤੋਂ ਉਚੇਰਾ ਹੈ। ਗੁਰਾਂ ਦੀ ਸਿਖ ਮਤ ਦੁਆਰਾ ਉਸ ਦੀ ਗਿਆਤ ਪ੍ਰਾਪਤ ਹੁੰਦੀ ਹੈ।
Fareedkot Teekaਵਹ (ਅਗਮੁ ਅਗੋਚਰੁ) ਮਨ ਬਾਣੀ ਕਾ ਅਵਿਸੇ ਹੈ, ਗੁਰ ਉਪਦੇਸ਼ ਕਰ ਤਿਸ ਕੀ ਗ੍ਯਾਤਿ ਹੋਤੀ ਹੈ॥
Prof. Sahib Singhਉਹ ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ। ਪਰ (ਪਰਮਾਤਮਾ ਦੀ ਇਸ ਅਗਾਧਤਾ ਦੀ) ਸਮਝ ਗੁਰੂ ਦੇ ਸ਼ਬਦ ਦੀ ਰਾਹੀਂ ਹੁੰਦੀ ਹੈ।

ਪਦ ਅਰਥ ਅਗਮੁ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ। ਸੁਧਿ = ਸਮਝ। ਅਨਦਿਨੁ = ਹਰ ਰੋਜ਼।

SikhNet (Spanish)pero Él es Incognoscible e Insondable;

ਅਨਦਿਨੁ ਸਚ ਸਬਦਿ ਸਾਲਾਹੀ; ਹੋਰੁ; ਕੋਇ. .ਨ ਕੀਮਤਿ ਪਾਵਣਿਆ ॥੬॥

anadin sach sabad saalaahee; hor; koe. .na keemat paavaniaa |6|

Sant Singh KhalsaNight and day, praise the True Word of the Shabad. There is no other way to know His Worth. ||6||
Manmohan SinghNight and day praise the True Lord. There is no other way to know His worth.
Manmohan Singh (Punjabi)ਰੈਣ ਦਿਹੁੰ ਸੱਚੇ ਸਾਹਿਬ ਦੀ ਪਰਸੰਸਾ ਕਰ ਹੋਰਸ ਕੋਈ ਤਰੀਕਾ ਉਸ ਦੇ ਮੁੱਲ ਜਾਨਣ ਦਾ ਨਹੀਂ।
Fareedkot Teekaਰਾਤ ਦਿਨ ਜਿਨ੍ਹੋਂ ਨੇ ਗੁਰ ਉਪਦੇਸ਼ ਕਰ ਸਚ ਕੋ ਸਲਾਹਿਆ ਹੈ ਤਿਨਹੋਂ ਨੇ ਜਾਣਿਆ ਹੈ ਔਰ ਕੋਈ ਕੀਮਤ ਨਹੀਂ ਪਾ ਸਕਤਾ, ਭਾਵ ਏਹਿ ਕਿ ਔਰ ਕੋਈ ਨਹੀਂ ਜਾਣ ਸਕਤਾ ॥੬॥☬ਜੇ ਕਹੈ ਬਹੁਤ ਪੜਨੇ ਕਰ ਸਾਂਤੀ ਹੋਤੀ ਹੋਗੀ? ਤਿਸ ਪਰ ਕਹਤੇ ਹੈਂ:
Prof. Sahib Singhਮੈਂ ਤਾਂ ਹਰ ਵੇਲੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਹੀ ਕਰਦਾ ਹਾਂ। ਕੋਈ ਭੀ ਹੋਰ ਐਸਾ ਨਹੀਂ ਜਿਸ ਨੂੰ ਉਸ ਪਰਮਾਤਮਾ ਦੇ ਬਰਾਬਰ ਦਾ ਕਿਹਾ ਜਾ ਸਕੇ ॥੬॥

ਪਦ ਅਰਥ ਸਚ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ॥੬॥

SikhNet (Spanish)solamente se le conoce a través del Shabd. Nadie puede encontrar Su Valor de otra forma excepto a través de Su Alabanza y a través del Shabd de la Palabra Verdadera. (6)

ਪੜਿ ਪੜਿ ਥਾਕੇ; ਸਾਂਤਿ ਨ ਆਈ ॥

parr parr thaake; saant na aaee |

Sant Singh KhalsaPeople read and recite until they grow weary, but they do not find peace.
Manmohan SinghBy reading and reciting men grow weary but they obtain not peace.
Manmohan Singh (Punjabi)ਪੜ੍ਹ ਤੇ ਵਾਚ ਕੇ ਆਦਮੀ ਹੰਭ ਜਾਂਦੇ ਹਨ ਪ੍ਰੰਤੂ ਉਨ੍ਹਾਂ ਨੂੰ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ।
Fareedkot Teekaਪੜ ਪੜ ਕਰ ਥਕ ਰਹੇ ਹਾਂ ਸਾਂਤੀ ਨਹੀਂ ਹੋਈ॥
Prof. Sahib Singh(ਪਰਮਾਤਮਾ ਦਾ ਅੰਤ ਪਾਣ ਵਾਸਤੇ ਅਨੇਕਾਂ ਪੁਸਤਕਾਂ) ਪੜ੍ਹ ਪੜ੍ਹ ਕੇ (ਵਿਦਵਾਨ ਲੋਕ) ਥੱਕ ਗਏ, (ਪ੍ਰਭੂ ਦਾ ਸਰੂਪ ਭੀ ਨਾਹ ਸਮਝ ਸਕੇ, ਤੇ) ਆਤਮਕ ਅਡੋਲਤਾ (ਭੀ) ਪ੍ਰਾਪਤ ਨਾਹ ਹੋਈ,

ਪਦ ਅਰਥ ਸਾਂਤਿ = ਆਤਮਕ ਅਡੋਲਤਾ।

SikhNet (Spanish)Aquéllos que nada más leen acerca de Él, no consiguen el Estado de Paz;

ਤ੍ਰਿਸਨਾ ਜਾਲੇ; ਸੁਧਿ ਨ ਕਾਈ ॥

trisanaa jaale; sudh na kaaee |

Sant Singh KhalsaConsumed by desire, they have no understanding at all.
Manmohan SinghBy desire they are consumed, and they have no knowledge of it.
Manmohan Singh (Punjabi)ਖਾਹਿਸ਼ ਨੇ ਉਨ੍ਹਾਂ ਨੂੰ ਸਾੜ ਸੁਟਿਆ ਹੈ ਅਤੇ ਉਨ੍ਹਾਂ ਨੂੰ ਇਸ ਦੀ ਕੋਈ ਗਿਆਤ ਨਹੀਂ।
Fareedkot Teekaਤ੍ਰਿਸ਼ਨਾ ਕੇ ਜਾਲੇ ਹੂਏ ਹੈਂ ਯਾਂ ਤੇ ਕੁਛ ਸੋਝੀ ਨਹੀਂ॥
Prof. Sahib Singhਸਗੋਂ (ਮਾਇਆ ਦੀ) ਤ੍ਰਿਸ਼ਨਾ (ਦੀ ਅੱਗ) ਵਿਚ ਹੀ ਸੜਦੇ ਰਹੇ।

ਪਦ ਅਰਥ ਜਾਲੇ = ਸਾੜੇ।

SikhNet (Spanish)son consumidos por el deseo y su Conciencia se apaga.

ਬਿਖੁ ਬਿਹਾਝਹਿ. ਬਿਖੁ ਮੋਹ ਪਿਆਸੇ; ਕੂੜੁ ਬੋਲਿ ਬਿਖੁ ਖਾਵਣਿਆ ॥੭॥

bikh bihaajheh. bikh moh piaase; koorr bol bikh khaavaniaa |7|

Sant Singh KhalsaThey purchase poison, and they are thirsty with their fascination for poison. Telling lies, they eat poison. ||7||
Manmohan SinghPoison they purchase and for the love of poison they are thirsty. By telling lies they eat poison.
Manmohan Singh (Punjabi)ਜਹਿਰ ਉਹ ਖਰੀਦਦੇ ਹਨ ਤੇ ਜਹਿਰ ਦੀ ਪ੍ਰੀਤ ਖਾਤਰ ਊਹ ਤਿਹਾਏ ਹਨ। ਝੂਠ ਆਖ ਕੇ ਉਹ ਜਹਿਰ ਖਾਂਦੇ ਹਨ।
Fareedkot Teekaਮੋਹ ਕਰ ਵਿਖ੍ਯੋਂ ਕੇ ਪਿਆਸੇ ਹੈਂ ਯਾਂ ਤੇ ਬਿਖ੍ਯੋਂ ਕੋ ਖਰੀਦਤੇ ਹੈਂ, ਝੂਠ ਬੋਲ ਕਰ ਵਿਖ ਰੂਪ ਜਹਰ ਕੋ ਖਾਤੇ ਹੈਂ॥੭॥
Prof. Sahib Singhਆਤਮਕ ਮੌਤ ਲਿਆਉਣ ਵਾਲੀ ਉਹ ਮਾਇਆ-ਜ਼ਹਰ ਹੀ ਇੱਕਠੀ ਕਰਦੇ ਰਹਿੰਦੇ ਹਨ, ਇਸ ਮਾਇਆ-ਜ਼ਹਰ ਦੇ ਮੋਹ ਦੀ ਹੀ ਉਹਨਾਂ ਨੂੰ ਤ੍ਰੇਹ ਲੱਗੀ ਰਹਿੰਦੀ ਹੈ, ਝੂਠ ਬੋਲ ਕੇ ਉਹ ਇਸ ਜ਼ਹਰ ਨੂੰ ਹੀ ਆਪਣੀ (ਆਤਮਕ ਖ਼ੁਰਾਕ) ਬਣਾਈ ਰੱਖਦੇ ਹਨ ॥੭॥

ਪਦ ਅਰਥ ਬਿਖੁ = ਜ਼ਹਰ। ਬਿਹਾਝਹਿ = ਖ਼ਰੀਦਦੇ ਹਨ। ਬੋਲਿ = ਬੋਲ ਕੇ ॥੭॥

SikhNet (Spanish)Comercian con veneno y añoran la Maya y la lujuria; hablan la falsedad y lamen el veneno. (7)

ਗੁਰ ਪਰਸਾਦੀ; ਏਕੋ ਜਾਣਾ ॥

gur parasaadee; eko jaanaa |

Sant Singh KhalsaBy Guru's Grace, I know the One.
Manmohan SinghThrough Guru's grace I know but One God.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਕੇਵਲ ਇੱਕ ਹਰੀ ਨੂੰ ਹੀ ਜਾਣਦਾ ਹਾਂ।
Fareedkot Teekaਜਿਨ੍ਹੋਂ ਨੇ ਗੁਰੋਂ ਕੀ ਕ੍ਰਿਪਾ ਸੇ ਏਕ ਕੋ ਜਾਣਿਆ ਹੈ॥
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਸਿਰਫ਼ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਈ,
SikhNet (Spanish)Yo conozco al Único Uno por la Gracia del Guru;

ਦੂਜਾ ਮਾਰਿ; ਮਨੁ ਸਚਿ ਸਮਾਣਾ ॥

doojaa maar; man sach samaanaa |

Sant Singh KhalsaSubduing my sense of duality, my mind is absorbed into the True One.
Manmohan SinghKilling duality my soul is absorbed in the True Lord.
Manmohan Singh (Punjabi)ਦਵੈਤ-ਭਾਵ ਨੂੰ ਨਾਸ ਕਰਕੇ ਮੇਰੀ ਆਤਮਾਂ ਸੱਚੇ ਸਾਈਂ ਅੰਦਰ ਲੀਨ ਹੋ ਗਈ ਹੈ।
Fareedkot Teekaਤਿਨ ਕਾ ਮਨ ਦ੍ਵੈਤ ਕੋ ਮਾਰ ਕਰ ਸਚ ਮੇਂ ਸਮਾਇਆ ਹੈ॥
Prof. Sahib Singhਪ੍ਰਭੂ ਤੋਂ ਬਿਨਾ ਹੋਰ ਪਿਆਰ ਨੂੰ ਮਾਰ ਕੇ ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋ ਗਿਆ।
SikhNet (Spanish)ahí termina la dualidad y me sumerjo en la Verdad.

ਨਾਨਕ. ਏਕੋ ਨਾਮੁ ਵਰਤੈ ਮਨ ਅੰਤਰਿ; ਗੁਰ ਪਰਸਾਦੀ ਪਾਵਣਿਆ ॥੮॥੧੭॥੧੮॥

naanak. eko naam varatai man antar; gur parasaadee paavaniaa |8|17|18|

Sant Singh KhalsaO Nanak, the One Name is pervading deep within my mind; by Guru's Grace, I receive it. ||8||17||18||
Manmohan SinghNanak, the One Name alone is prevailing within my mind. By the Guru's grace is the Name received.
Manmohan Singh (Punjabi)ਨਾਨਕ ਕੇਵਲ ਅਦੁੱਤੀ ਨਾਮ ਹੀ ਮੇਰੇ ਚਿੱਤ ਅੰਦਰ ਪਰਵਿਰਤ ਹੋ ਰਿਹਾ ਹੈ। ਗੁਰਾਂ ਦੀ ਦਇਆ ਦੁਆਰਾ ਨਾਮ ਪਾਇਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਨਾਮੁ) ਪ੍ਰਸਿਧ ਏਕ ਪਰਮੇਸ੍ਵਰ ਮਨ ਮੇਂ ਵਸਤਾ ਹੈ ਪਰੰਤੂ ਗੁਰ ਕ੍ਰਿਪਾ ਤੇ ਪਾਈਤਾ ਹੈ॥੮॥੧੭॥੧੮॥
Prof. Sahib Singhਜਿਨ੍ਹਾਂ ਦੇ ਮਨ ਵਿਚ ਸਿਰਫ਼ ਪਰਮਾਤਮਾ ਦਾ ਨਾਮ ਹੀ ਵੱਸਦਾ ਹੈ, ਉਹ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦੇ ਚਰਨਾਂ ਵਿਚ) ਮਿਲਾਪ ਹਾਸਲ ਕਰ ਲੈਂਦੇ ਹਨ ॥੮॥੧੭॥੧੮॥

ਪਦ ਅਰਥ ਏਕੋ = ਇਕ ਪਰਮਾਤਮਾ ਨੂੰ ਹੀ ॥੮॥

SikhNet (Spanish)Dice Nanak, solamente el Único Nombre late en mí, pero solamente por la Gracia del Guru es que el Nombre del Señor me es revelado. (8-17-18)

Open this shabad (27 lines, Angs 119-120) →

Shabad Guru Amardas Ji Raag Maajh continues on Ang 121

ਮਾਝ ਮਹਲਾ ੩ ॥

maajh mahalaa 3 |

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਵਰਨ ਰੂਪ; ਵਰਤਹਿ ਸਭ ਤੇਰੇ ॥

varan roop; varateh sabh tere |

Sant Singh KhalsaIn all colors and forms, You are pervading.
Manmohan SinghAll the castes and forms are made prevalent by Thee.
Manmohan Singh (Punjabi)ਸਮੂਹ ਜਾਤੀਆਂ ਤੇ ਸ਼ਕਲਾਂ ਤੇਰੀਆਂ ਪਰਚੱਲਤ ਕੀਤੀਆਂ ਹੋਈਆਂ ਹਨ।
Fareedkot Teekaਹੇ ਪਰਮੇਸ੍ਵਰ! ਵਰਨ ਰੂਪ ਸਭ ਤੇਰੇ ਵਰਤ ਰਹੇ ਹੈਂ॥
Prof. Sahib Singh(ਹੇ ਪ੍ਰਭੂ! ਜਗਤ ਵਿਚ ਬੇਅੰਤ ਜੀਵ ਹਨ ਇਹਨਾਂ) ਸਭਨਾਂ ਵਿਚ ਤੇਰੇ ਹੀ ਵਖ ਵਖ ਰੂਪ ਦਿੱਸ ਰਹੇ ਹਨ ਤੇਰੇ ਹੀ ਵਖ ਵਖ ਰੰਗ ਦਿੱਸ ਰਹੇ ਹਨ।

ਪਦ ਅਰਥ ਵਰਨ = ਰੰਗ। ਵਰਤਹਿ = ਮੌਜੂਦ ਹਨ।

SikhNet (Spanish)En todas las formas y colores estás Tú;

ਮਰਿ ਮਰਿ ਜੰਮਹਿ; ਫੇਰ ਪਵਹਿ ਘਣੇਰੇ ॥

mar mar jameh; fer paveh ghanere |

Sant Singh KhalsaPeople die over and over again; they are re-born, and make their rounds on the wheel of reincarnation.
Manmohan SinghMen repeatedly die are reborn and go round in many circuits.
Manmohan Singh (Punjabi)ਬੰਦੇ ਮੁੜ ਮੁੜ ਕੇ ਮਰਦੇ ਜੰਮਦੇ ਤੇ ਬਹੁਤੇ ਗੇੜਿਆਂ ਵਿੱਚ ਪੈਂਦੇ ਹਨ।
Fareedkot Teekaਜੋ ਐਸੇ ਨਹੀਂ ਜਾਣਤੇ ਹੈਂ, ਸੋ ਮਰ ਮਰ ਜਨਮਤੇ ਹੈਂ, ਅਰ ਬੁਹਤ ਵਾਰ ਚਉਰਾਸੀ ਕੇ ਫੇਰ ਮੇਂ ਪੜਤੇ ਹੈਂ॥
Prof. Sahib Singh(ਇਹ ਬੇਅੰਤ ਜੀਵ) ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ, ਇਹਨਾਂ ਨੂੰ ਜਨਮ ਮਰਨ ਦੇ ਕਈ ਗੇੜ ਪਏ ਰਹਿੰਦੇ ਹਨ।

ਪਦ ਅਰਥ ਫੇਰ = ਗੇੜੇ। ਘਣੇਰੇ = ਬਹੁਤ।

SikhNet (Spanish)muchos, muchos nacen y mueren una y otra vez.

ਤੂੰ ਏਕੋ ਨਿਹਚਲੁ ਅਗਮ ਅਪਾਰਾ; ਗੁਰਮਤੀ ਬੂਝ ਬੁਝਾਵਣਿਆ ॥੧॥

toon eko nihachal agam apaaraa; guramatee boojh bujhaavaniaa |1|

Sant Singh KhalsaYou alone are Eternal and Unchanging, Inaccessible and Infinite. Through the Guru's Teachings, understanding is imparted. ||1||
Manmohan SinghThou alone art unshakable, un-knowable and unlimited. By the Guru's teachings is Thine understanding imparted.
Manmohan Singh (Punjabi)ਕੇਵਲ ਤੂੰ ਹੀ ਅਹਿੱਲ, ਅਗਾਧ ਅਤੇ ਅਨੰਤ ਹੈਂ ਗੁਰਾਂ ਦੇ ਉਪਦੇਸ਼ ਦੁਆਰਾ ਹੀ ਤੇਰੀ ਗਿਆਤ ਦਰਸਾਈ ਜਾਂਦੀ ਹੈ।
Fareedkot Teekaਤੂੰ ਨਿਹਚਲ ਅਗਮ ਅਪਾਰ ਤੋ ਏਕ ਹੀ ਹੈਂ, ਪਰੰਤੂ ਗੁਰਮਤੀਓਂ ਕੋ ਏਹ ਸਮਝ ਬੁਝਾਈ ਹੈ ਅਰਥਾਤ ਦਈ ਹੈ॥੧॥
Prof. Sahib Singh(ਹੇ ਪ੍ਰਭੂ!) ਸਿਰਫ਼ ਤੂੰ ਹੀ ਅਟੱਲ ਹੈਂ ਅਪਹੁੰਚ ਹੈਂ, ਬੇਅੰਤ ਹੈਂ-ਇਹ ਸਮਝ ਤੂੰ ਹੀ ਗੁਰੂ ਦੀ ਮਤਿ ਤੇ ਤੋਰ ਕੇ ਜੀਵਾਂ ਨੂੰ ਦੇਂਦਾ ਹੈਂ ॥੧॥

ਪਦ ਅਰਥ ਨਿਹਚਲੁ = ਅਟੱਲ ॥੧॥

SikhNet (Spanish)Tú eres el Único ser Eterno e Insondable y a través del Naam, la Palabra del Guru, eres conocido.(1)

ਹਉ ਵਾਰੀ ਜੀਉ ਵਾਰੀ; ਰਾਮ ਨਾਮੁ ਮੰਨਿ ਵਸਾਵਣਿਆ ॥

hau vaaree jeeo vaaree; raam naam man vasaavaniaa |

Sant Singh KhalsaI am a sacrifice, my soul is a sacrifice, to those who enshrine the Lord's Name in their minds.
Manmohan SinghI am a sacrifice, my life is a sacrifice unto those who enshrine the Name of the pervading God in their mind.
Manmohan Singh (Punjabi)ਮੈਂ ਬਲਿਹਾਰਨੇ ਹਾਂ, ਮੇਰੀ ਜਿੰਦਗੀ ਬਲਿਹਾਰਨੇ ਹੈ ਉਨ੍ਹਾਂ ਉਤੋਂ ਜੋ ਵਿਆਪਕ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
Fareedkot Teekaਜਿਨਹੋਂ ਨੇ ਰਾਮ ਨਾਮ ਮਨ ਮੇਂ ਵਸਾਇਆ ਹੈ ਮੈਂ ਤਿਨ ਕੇ ਮਨ ਤਨ ਸੇ ਵਾਰਨੇ ਜਾਤਾ ਹੂੰ॥
Prof. Sahib Singhਮੈਂ ਉਹਨਾਂ ਮਨੁੱਖਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜੇਹੜੇ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦੇ ਹਨ।

ਪਦ ਅਰਥ ਹਉ = ਮੈਂ। ਵਾਰੀ = ਕੁਰਬਾਨ। ਮੰਨਿ = ਮਨਿ, ਮਨ ਵਿਚ।

SikhNet (Spanish)Sacrificio, oh en sacrificio ofrezco mi ser a aquél que ama el Nombre del Señor con toda su Alma.

ਤਿਸੁ ਰੂਪੁ ਨ ਰੇਖਿਆ. ਵਰਨੁ ਨ ਕੋਈ; ਗੁਰਮਤੀ ਆਪਿ ਬੁਝਾਵਣਿਆ ॥੧॥ ਰਹਾਉ ॥

tis roop na rekhiaa. varan na koee; guramatee aap bujhaavaniaa |1| rahaau |

Sant Singh KhalsaThe Lord has no form, features or color. Through the Guru's Teachings, He inspires us to understand Him. ||1||Pause||
Manmohan SinghHe has no features, marks and colour By the Guru's instruction He causes Himself to be under-stood. Pause.
Manmohan Singh (Punjabi)ਉਸ ਦਾ ਕੋਈ ਮੁਹਾਂਦਰਾ ਚਿੰਨ੍ਹ ਅਤੇ ਰੰਗ ਨਹੀਂ। ਗੁਰਾਂ ਦੀ ਸਿਖ-ਮਤ ਦੁਆਰਾ ਊਹ ਆਪਣੇ ਆਪ ਨੂੰ ਜਣਾਉਂਦਾ ਹੈ। ਠਹਿਰਾਉ।
Fareedkot Teekaਤਿਸ ਕਾ ਰੂਪ ਰੰਗ ਰੇਖ ਕੋਈ ਨਹੀਂ ਪਰੰਤੂ ਗੁਰਮਤੀਓਂ ਕੋ ਏਹ ਬੂਝ ਆਪ ਦੇਤਾ ਹੈ॥੧॥ ਰਹਾਉ ॥
Prof. Sahib Singhਉਸ ਪਰਮਾਤਮਾ ਦਾ ਕੋਈ ਖ਼ਾਸ ਰੂਪ ਨਹੀਂ, ਕੋਈ ਖ਼ਾਸ ਚਿਹਨ ਚੱਕਰ ਨਹੀਂ, ਕੋਈ ਖ਼ਾਸ ਰੰਗ ਨਹੀਂ। ਉਹ ਆਪ ਹੀ ਜੀਵਾਂ ਨੂੰ ਗੁਰੂ ਦੀ ਮਤਿ ਦੀ ਰਾਹੀਂ ਆਪਣੀ ਸੂਝ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਤਿਸੁ = ਉਸ (ਪਰਮਾਤਮਾ) ਦਾ। ਰੇਖਿਆ = ਚਿਹਨ-ਚੱਕਰ। ਵਰਨੁ = ਰੰਗ {ਲਫ਼ਜ਼ 'ਵਰਨ' ਬਹੁ-ਵਚਨ ਹੈ, ਲਫ਼ਜ਼ 'ਵਰਨੁ' ਇਕ-ਵਚਨ ਹੈ} ॥੧॥ ਰਹਾਉ ॥

SikhNet (Spanish)Él, Quien está más allá de la forma, del símbolo o del color, es revelado solamente a través de la Palabra del Shabd del Guru.(1-Pausa)

ਸਭ ਏਕਾ ਜੋਤਿ; ਜਾਣੈ ਜੇ ਕੋਈ ॥

sabh ekaa jot; jaanai je koee |

Sant Singh KhalsaThe One Light is all-pervading; only a few know this.
Manmohan SinghAmongst all is the light of the One Lord, if some mortal were to realise it.
Manmohan Singh (Punjabi)ਸਾਰਿਆਂ ਅੰਦਰ ਇੱਕ ਸੁਆਮੀ ਦਾ ਪਰਕਾਸ਼ ਹੈ, ਜੇਕਰ ਕੋਈ ਪ੍ਰਾਣੀ ਇਸ ਨੂੰ ਅਨੁਭਵ ਕਰੇ।
Fareedkot Teekaਜੋ ਕੋਈ ਜਾਣੇ ਅਰਥਾਤ ਸਮਝੇ ਤੋ ਸਭ ਮੇਂ ਏਕ ਹੀ ਜੋਤ ਹੈ॥
Prof. Sahib Singhਸਾਰੀ ਸ੍ਰਿਸ਼ਟੀ ਵਿਚ ਇਕ ਪਰਮਾਤਮਾ ਦੀ ਹੀ ਜੋਤਿ ਮੌਜੂਦ ਹੈ। ਪਰ ਇਹ ਸਮਝ ਕਿਸੇ ਵਿਰਲੇ ਮਨੁੱਖ ਨੂੰ ਪੈਂਦੀ ਹੈ।
SikhNet (Spanish)Sabe que en todo está la Luz del Uno,

ਸਤਿਗੁਰੁ ਸੇਵਿਐ; ਪਰਗਟੁ ਹੋਈ ॥

satigur seviai; paragatt hoee |

Sant Singh KhalsaServing the True Guru, this is revealed.
Manmohan SinghBy serving the True Guru it becomes manifest.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਇਹ ਪਰਤੱਖ ਤੇ ਜਾਹਰ ਹੋ ਜਾਂਦਾ ਹੈ।
Fareedkot Teekaਪਰੰਤੂ ਸਤਿਗੁਰੋਂ ਕੋ ਸੇਵਨੇ ਸੇ ਜੋਤਿ ਪੂਰਬ ਪ੍ਰਗਟ ਹੂਈ ਹੈ ਅਬ ਹੋਤੀ ਹੈ॥
Prof. Sahib Singhਗੁਰੂ ਦੀ ਸਰਨ ਪਿਆਂ ਹੀ (ਸਭ ਜੀਵਾਂ ਵਿਚ ਵਿਆਪਕ ਜੋਤਿ) ਪ੍ਰਤੱਖ ਦਿੱਸਣ ਲੱਗ ਪੈਂਦੀ ਹੈ।

ਪਦ ਅਰਥ ਸੇਵਿਐ = ਜੇ ਸੇਵਾ ਕੀਤੀ ਜਾਏ, ਜੇ ਆਸਰਾ ਲਿਆ ਜਾਏ।

SikhNet (Spanish)y por el Servicio del Guru, Él se manifiesta;

ਗੁਪਤੁ ਪਰਗਟੁ ਵਰਤੈ ਸਭ ਥਾਈ; ਜੋਤੀ ਜੋਤਿ ਮਿਲਾਵਣਿਆ ॥੨॥

gupat paragatt varatai sabh thaaee; jotee jot milaavaniaa |2|

Sant Singh KhalsaIn the hidden and in the obvious, He is pervading all places. Our light merges into the Light. ||2||
Manmohan SinghIn all the non-apparent and apparent places He is diffused. In the Supreme Light the man's light ultimately merges.
Manmohan Singh (Punjabi)ਪੋਸ਼ੀਦਾ ਤੇ ਪਰਤੱਖ ਸਾਰੀਆਂ ਥਾਵਾਂ ਅੰਦਰ ਉਹ ਰਮਿਆ ਹੋਇਆ ਹੈ। ਪਰਮ ਨੂਰ ਅੰਦਰ ਹੀ ਮਨੁੱਖੀ ਨੂਰ ਓੜਕ ਨੂੰ ਲੀਨ ਹੋ ਜਾਂਦਾ ਹੈ।
Fareedkot Teekaਗੁਪਤ ਪ੍ਰਗਟ ਸਭ ਜਗਾਂ ਮੇਂ ਆਪ ਹੀ ਵਰਤ ਰਹਾ ਹੈ, ਜਿਨੋਂ ਨੇ ਐਸਾ ਜਾਣਿਆ ਹੈ ਤਿਨੋਂ ਕੀ ਜੋਤੀ ਕੇ ਸਾਥ ਜੋਤ ਮਿਲੀ ਹੈ॥੨॥
Prof. Sahib Singhਸਭ ਥਾਵਾਂ ਵਿਚ ਪਰਮਾਤਮਾ ਦੀ ਜੋਤਿ ਲੁਕਵੀਂ ਭੀ ਮੌਜੂਦ ਹੈ ਤੇ ਪ੍ਰੱਤਖ ਭੀ ਮੌਜੂਦ ਹੈ। ਪ੍ਰਭੂ ਦੀ ਜੋਤਿ ਹਰੇਕ ਜੀਵ ਦੀ ਜੋਤਿ ਵਿਚ ਮਿਲੀ ਹੋਈ ਹੈ ॥੨॥
SikhNet (Spanish)Él se manifiesta en todas partes, aunque Imanifiesto es también Él. Nuestra luz se funde en Su Luz.(2)

ਤਿਸਨਾ ਅਗਨਿ; ਜਲੈ ਸੰਸਾਰਾ ॥

tisanaa agan; jalai sansaaraa |

Sant Singh KhalsaThe world is burning in the fire of desire,
Manmohan SinghMan is burning in the fire of desire,
Manmohan Singh (Punjabi)ਖਾਹਿਸ਼ ਦੀ ਅੱਗ ਅੰਦਰ ਬੰਦਾ ਮਚ ਰਿਹਾ ਹੈ,
Fareedkot Teekaਸੰਸਾਰ ਤ੍ਰਿਸ਼ਨਾ ਅਗਨੀ ਮੇਂ ਜਲ ਰਹਾ ਹੈ॥
Prof. Sahib Singh(ਹੇ ਭਾਈ!) ਜਗਤ (ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ,
SikhNet (Spanish)El mundo está siendo consumido por el fuego del deseo,

ਲੋਭੁ ਅਭਿਮਾਨੁ; ਬਹੁਤੁ ਅਹੰਕਾਰਾ ॥

lobh abhimaan; bahut ahankaaraa |

Sant Singh Khalsain greed, arrogance and excessive ego.
Manmohan Singhand is lost in darkness due to arrogance and excessive egotism.
Manmohan Singh (Punjabi)ਅਤੇ ਤਮ੍ਹਾ ਤੇ ਘੁਮੰਡ ਦੇ ਘਨੇਰੇ ਵਿੱਚ ਫਸਿਆ ਹੈ।
Fareedkot Teekaਕਿਉਂਕਿ ਲੋਭ ਅਭਿਮਾਨ ਤਥਾ ਅਹੰਕਾਰ ਬਹੁਤ ਹੋ ਰਹਾ ਹੈ॥
Prof. Sahib Singh(ਇਸ ਉੱਤੇ) ਲੋਭ ਅਭਿਮਾਨ ਅਹੰਕਾਰ (ਆਪੋ ਆਪਣਾ) ਜ਼ੋਰ ਪਾ ਰਿਹਾ ਹੈ।
SikhNet (Spanish)de la avaricia y de la sobre abundancia del ego.

ਮਰਿ ਮਰਿ ਜਨਮੈ, ਪਤਿ ਗਵਾਏ ਅਪਣੀ; ਬਿਰਥਾ ਜਨਮੁ ਗਵਾਵਣਿਆ ॥੩॥

mar mar janamai, pat gavaae apanee; birathaa janam gavaavaniaa |3|

Sant Singh KhalsaPeople die over and over again; they are re-born, and lose their honor. They waste away their lives in vain. ||3||
Manmohan SinghHe repeatedly goes, comes and loses his honour. His life he wastes away in vain.
Manmohan Singh (Punjabi)ਉਹ ਬਾਰੰਬਾਰ ਜਾਂਦਾ ਆਉਂਦਾ ਅਤੇ ਆਪਣੀ ਇਜਤ ਆਬਰੂ ਗੁਆਉਂਦਾ ਹੈ। ਆਪਣਾ ਜੀਵਨ ਉਹ ਬੇਅਰਥ ਹੀ ਵੰਞਾ ਲੈਂਦਾ ਹੈ।
Fareedkot Teekaਅਰ ਮਰ ਕਰ ਜਨਮਤਾ ਹੈ ਆਪਣੀ ਪ੍ਰਤਿਸ੍ਟਾ ਗਵਾਉਤਾ ਹੈ ਔਰ ਬਿਅਰਥ ਹੀ ਜਨਮ ਗਵਾਇਆ ਹੈ॥੩॥
Prof. Sahib Singh(ਤ੍ਰਿਸ਼ਨਾ ਦੀ ਅੱਗ ਦੇ ਕਾਰਨ) ਜਗਤ ਆਤਮਕ ਮੌਤ ਸਹੇੜ ਕੇ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ, ਆਪਣੀ ਇੱਜ਼ਤ ਗਵਾ ਰਿਹਾ ਹੈ, ਤੇ ਆਪਣਾ ਮਨੁੱਖਾ ਜਨਮ ਵਿਅਰਥ ਜ਼ਾਇਆ ਕਰ ਰਿਹਾ ਹੈ ॥੩॥

ਪਦ ਅਰਥ ਮਰਿ = ਮਰ ਕੇ, ਆਤਮਕ ਮੌਤ ਸਹੇੜ ਕੇ। ਪਤਿ = ਇੱਜ਼ਤ। ਬਿਰਥਾ = ਵਿਅਰਥ ॥੩॥

SikhNet (Spanish)La persona común a quien ves ahí, viene y va; pierde honor, y también su vida en vano.(3)

ਗੁਰ ਕਾ ਸਬਦੁ; ਕੋ ਵਿਰਲਾ ਬੂਝੈ ॥

gur kaa sabad; ko viralaa boojhai |

Sant Singh KhalsaThose who understand the Word of the Guru's Shabad are very rare.
Manmohan SinghRare is the person who under-stands Gurbani.
Manmohan Singh (Punjabi)ਕੋਈ ਟਾਵਾਂ ਪੁਰਸ਼ ਹੀ ਗੁਰਬਾਣੀ ਨੂੰ ਸਮਝਦਾ ਹੈ।
Fareedkot Teekaਗੁਰੋਂ ਕਾ ਉਪਦੇਸ਼ ਕੋਈ ਵਿਰਲਾ ਹੀ ਸਮਝਤਾ ਹੈ॥
Prof. Sahib Singhਕੋਈ ਵਿਰਲਾ (ਭਾਗਾਂ ਵਾਲਾ ਮਨੁੱਖ) ਗੁਰੂ ਦੇ ਸ਼ਬਦ ਨੂੰ ਸਮਝਦਾ ਹੈ।
SikhNet (Spanish)Extraordinario es aquél que conoce la Palabra del Guru;

ਆਪੁ ਮਾਰੇ; ਤਾ ਤ੍ਰਿਭਵਣੁ ਸੂਝੈ ॥

aap maare; taa tribhavan soojhai |

Sant Singh KhalsaThose who subdue their egotism, come to know the three worlds.
Manmohan SinghWhen man effaces his self-conceit, then does he come to acquire the knowledge of the three worlds.
Manmohan Singh (Punjabi)ਜਦ ਬੰਦਾ ਆਪਣੀ ਸਵੈ-ਹੰਗਤਾ ਨੂੰ ਮੇਸ ਦਿੰਦਾ ਹੈ, ਤਦ ਉਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੋ ਜਾਂਦੀ ਹੈ।
Fareedkot Teekaਜੇ ਕਰ ਅਹੰਕਾਰ ਕੋ ਮਾਰੇ ਤੋ ਤ੍ਰਿਲੋਕੀ ਕੀ ਮਿਥ੍ਯਾ ਰੂਪ ਕਰ ਸਮਝ ਹੋਤੀ ਹੈ॥
Prof. Sahib Singh(ਜੇਹੜਾ ਸਮਝਦਾ ਹੈ, ਉਹ ਜਦੋਂ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦਾ ਹੈ, ਤਦੋਂ ਉਹ ਪਰਮਾਤਮਾ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਜਾਣ ਲੈਂਦਾ ਹੈ।

ਪਦ ਅਰਥ ਆਪੁ = ਆਪਾ-ਭਾਵ। ਤ੍ਰਿਭਵਣੁ = ਸਾਰਾ ਜਗਤ।

SikhNet (Spanish)si calma su ego, puede conocer los tres mundos.

ਫਿਰਿ ਓਹੁ ਮਰੈ. ਨ ਮਰਣਾ ਹੋਵੈ; ਸਹਜੇ ਸਚਿ ਸਮਾਵਣਿਆ ॥੪॥

fir ohu marai. na maranaa hovai; sahaje sach samaavaniaa |4|

Sant Singh KhalsaThen, they die, never to die again. They are intuitively absorbed in the True One. ||4||
Manmohan SinghThen he remains dead in life and dies not again. He rather easily blends with the true Lord.
Manmohan Singh (Punjabi)ਤਦ ਉਹ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਮੁੜ ਕੇ ਨਹੀਂ ਮਰਦਾ। ਉਹ ਸਗੋਂ ਸੁਖੈਨ ਹੀ ਸੱਚੇ ਸਾਈਂ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਜਿਸ ਕਾ ਜੀਵ ਭਾਵ ਤੇ ਮਰਣਾ ਹੋਵੈ ਵਹੁ ਪੁਰਸ ਫੇਰ ਮਰਤਾ ਨਹੀਂ, ਸੁਭਾਵਕ ਹੀ ਸਚ ਮੇਂ ਸਮਾਇ ਜਾਤਾ ਹੈ॥੪॥
Prof. Sahib Singh(ਇਸ ਅਵਸਥਾ ਤੇ ਪਹੁੰਚ ਕੇ) ਮੁੜ ਉਹ ਆਤਮਕ ਮੌਤ ਨਹੀਂ ਸਹੇੜਦਾ, ਆਤਮਕ ਮੌਤ ਉਸ ਦੇ ਨੇੜੇ ਨਹੀਂ ਆਉਂਦੀ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੪॥

ਪਦ ਅਰਥ ਮਰੈ = ਆਤਮਕ ਮੌਤ ਸਹੇੜਦਾ ਹੈ। ਮਰਣਾ = ਆਤਮਕ ਮੌਤ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ ॥੪॥

SikhNet (Spanish)Entonces, no muere más, sino que se inmerge en la Verdad de la manera más natural. (4)

ਮਾਇਆ ਮਹਿ ਫਿਰਿ; ਚਿਤੁ ਨ ਲਾਏ ॥

maaeaa meh fir; chit na laae |

Sant Singh KhalsaThey do not focus their consciousness on Maya again.
Manmohan SinghHe fixes not his mind then in worldly valuables,
Manmohan Singh (Punjabi)ਉਹ ਤਦ, ਸੰਸਾਰੀ ਪਦਾਰਥਾਂ ਵਿੱਚ ਆਪਣੇ ਮਨ ਨੂੰ ਨਹੀਂ ਜੋੜਦਾ,
Fareedkot Teekaਪੁਨਾ ਵਹੁ ਮਾਇਆ ਮੇਂ ਚਿਤ ਨਹੀਂ ਲਾਵਤਾ ਹੈ॥
Prof. Sahib Singh(ਇਹੋ ਜਿਹੀ ਆਤਮਕ ਅਵਸਥਾ ਤੇ ਪਹੁੰਚਿਆ ਹੋਇਆ ਮਨੁੱਖ) ਮੁੜ ਕਦੇ ਮਾਇਆ (ਦੇ ਮੋਹ) ਵਿਚ ਆਪਣਾ ਮਨ ਨਹੀਂ ਜੋੜਦਾ,
SikhNet (Spanish)Él no deja que su mente se fije en Maya,

ਗੁਰ ਕੈ ਸਬਦਿ; ਸਦ ਰਹੈ ਸਮਾਏ ॥

gur kai sabad; sad rahai samaae |

Sant Singh KhalsaThey remain absorbed forever in the Word of the Guru's Shabad.
Manmohan SinghWho remains absorbed in the Guru's hymns for ever.
Manmohan Singh (Punjabi)ਜੋ ਗੁਰਾਂ ਦੀ ਬਾਣੀ ਅੰਦਰ ਉਹ ਸਦੀਵ ਹੀ ਲੀਨ ਹੋਇਆ ਰਹਿੰਦਾ ਹੈ।
Fareedkot Teekaਗੁਰ ਉਪਦੇਸ਼ ਮੇਂ ਸਦਾ ਸਮਾਇ ਰਹਾ ਹੈ॥
Prof. Sahib Singhਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸਦਾ ਪਰਮਾਤਮਾ ਦੀ ਯਾਦ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਸਦ = ਸਦਾ।

SikhNet (Spanish)y a través de la Palabra del Shabd del Guru, se inmerge para siempre en el Señor.

ਸਚੁ ਸਲਾਹੇ ਸਭ ਘਟ ਅੰਤਰਿ; ਸਚੋ ਸਚੁ ਸੁਹਾਵਣਿਆ ॥੫॥

sach salaahe sabh ghatt antar; sacho sach suhaavaniaa |5|

Sant Singh KhalsaThey praise the True One, who is contained deep within all hearts. They are blessed and exalted by the Truest of the True. ||5||
Manmohan SinghHe eulogises the True Lord who is contained in all the hearts, and in All-truth he looks beautiful.
Manmohan Singh (Punjabi)ਉਹ ਸੱਚੇ ਸਾਹਿਬ ਜੋ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ, ਦੀ ਪਰਸੰਸਾ ਕਰਦਾ ਹੈ ਅਤੇ ਸਮੂਹ ਸੱਚ ਅੰਦਰ ਸੁੰਦਰ ਭਾਸਦਾ ਹੈ।
Fareedkot Teekaਸਰਬ ਘਟੋਂ ਕੇ ਬੀਚ ਜਾਨ ਕਰ ਸਚ ਕੀ ਉਸਤਤੀ ਕਰਤਾ ਹੈ, ਸਚ ਕੋ ਪਾਇ ਕਰ (ਸਚੁ) ਨਿਸਚੈ ਕਰ ਕੇ ਸੁਭਾਇਮਾਨ ਹੋ ਰਹਾ ਹੈ ॥੫॥
Prof. Sahib Singhਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਇਹੀ ਦਿੱਸਦਾ ਹੈ ਕਿ ਸਾਰੇ ਸਰੀਰਾਂ ਵਿਚ ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸੋਭਾ ਦੇ ਰਿਹਾ ਹੈ ॥੫॥

ਪਦ ਅਰਥ ਸੁਹਾਵਣਿਆ = ਸੋਭਾ ਦੇ ਰਿਹਾ ਹੈ ॥੫॥

SikhNet (Spanish)Alaba al Todo Prevaleciente Señor, y en la Verdad lucirás bello. (5)

ਸਚੁ ਸਾਲਾਹੀ; ਸਦਾ ਹਜੂਰੇ ॥

sach saalaahee; sadaa hajoore |

Sant Singh KhalsaPraise the True One, who is Ever-present.
Manmohan SinghI praise the True One who is ever present,
Manmohan Singh (Punjabi)ਮੈਂ ਸਤਿਪੁਰਖ ਦੀ ਸ਼ਲਾਘਾ ਕਰਦਾ ਹਾਂ ਜੋ ਹਮੇਸ਼ਾਂ ਹੀ ਐਨ ਪ੍ਰਤੱਖ ਹੈ,
Fareedkot Teekaਸਦਾ (ਹਜੂਰੇ) ਪ੍ਰਤਖ੍ਯ ਜਾਨ ਕਰ ਸਚ ਕੋ ਸਲਾਹ ਰਹਾ ਹੈ॥
Prof. Sahib Singh(ਹੇ ਭਾਈ!) ਮੈਂ ਤਾਂ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ, ਜੋ ਸਦਾ (ਸਭ ਜੀਵਾਂ ਦੇ) ਅੰਗ ਸੰਗ ਵੱਸਦਾ ਹੈ।

ਪਦ ਅਰਥ ਹਜੂਰੇ = ਅੰਗ-ਸੰਗ, ਹਾਜ਼ਰ-ਨਾਜ਼ਰ।

SikhNet (Spanish)Alaba al Uno Verdadero; Él está siempre presente,

ਗੁਰ ਕੈ ਸਬਦਿ; ਰਹਿਆ ਭਰਪੂਰੇ ॥

gur kai sabad; rahiaa bharapoore |

Sant Singh KhalsaThrough the Word of the Guru's Shabad, He is pervading everywhere.
Manmohan Singhand who's mind is filled with the Guru's hymns.
Manmohan Singh (Punjabi)ਅਤੇ ਜੋ ਗੁਰਾਂ ਦੀ ਬਾਣੀ ਅੰਦਰ ਪਰੀ ਪੂਰਨ ਹੋ ਰਿਹਾ ਹੈ।
Fareedkot Teekaਕਿਉਂਕਿ ਗੁਰੋਂ ਕੇ ਉਪਦੇਸ਼ ਕਰ ਪੂਰਨ ਹੋ ਰਹਾ ਜਾਨਿਆ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜਿਆਂ ਉਹ ਹਰ ਥਾਂ ਹੀ ਵੱਸਦਾ ਦਿੱਸਣ ਲੱਗ ਪੈਂਦਾ ਹੈ।
SikhNet (Spanish)tan presente, que llena los Himnos del Guru con Su Presencia.

ਗੁਰ ਪਰਸਾਦੀ ਸਚੁ ਨਦਰੀ ਆਵੈ; ਸਚੇ ਹੀ ਸੁਖੁ ਪਾਵਣਿਆ ॥੬॥

gur parasaadee sach nadaree aavai; sache hee sukh paavaniaa |6|

Sant Singh KhalsaBy Guru's Grace, we come to behold the True One; from the True One, peace is obtained. ||6||
Manmohan SinghThrough the Guru's grace the True Master is beheld, and from the True Being one gathers solace.
Manmohan Singh (Punjabi)ਗੁਰਾਂ ਦੀ ਕਿਰਪਾਲਤਾ ਰਾਹੀਂ ਸੱਚਾ ਮਾਲਕ ਵੇਖਿਆ ਜਾਂਦਾ ਹੈ ਅਤੇ ਸਤਿਪੁਰਖ ਤੋਂ ਹੀ ਇਨਸਾਨ ਠੰਢ ਚੈਨ ਪਰਾਪਤ ਕਰਦਾ ਹੈ।
Fareedkot Teekaਗੁਰੋਂ ਕੀ ਕਿਰਪਾ ਸੇ ਸਚਾ ਨਦਰ ਆਵਤਾ ਹੈ, ਜੋ (ਹੀ) ਨਿਹਚੇ ਕਰ ਕੇ ਸਚੇ ਕੋ ਸੇਵਤੇ ਹੈਂ, ਸੋ ਸੁਖ ਪਾਵਤੇ ਹੈਂ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਹਰ ਥਾਂ ਵੱਸਦਾ) ਦਿੱਸ ਪੈਂਦਾ ਹੈ, ਉਹ ਉਸ ਸਦਾ-ਥਿਰ ਵਿਚ ਹੀ ਲੀਨ ਰਹਿ ਕੇ ਆਤਮਕ ਆਨੰਦ ਮਾਣਦਾ ਹੈ ॥੬॥

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਸਚੇ = ਸਦਾ-ਥਿਰ ਪ੍ਰਭੂ ਵਿਚ ॥੬॥

SikhNet (Spanish)Por la Gracia del Guru, Su Verdad es revelada, y uno logra el Éxtasis a través de la Verdad. (6)

ਸਚੁ ਮਨ ਅੰਦਰਿ; ਰਹਿਆ ਸਮਾਇ ॥

sach man andar; rahiaa samaae |

Sant Singh KhalsaThe True One permeates and pervades the mind within.
Manmohan SinghThe True Lord remains permeated in the mind.
Manmohan Singh (Punjabi)ਸੱਚਾ ਸਾਈਂ ਚਿੱਤ ਵਿੱਚ ਰਮਿਆ ਰਹਿੰਦਾ ਹੈ।
Fareedkot Teekaਸੋ ਸਚਾ ਮਨ ਕੇ ਬੀਚ ਸਮਾਇ ਰਹਾ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹਰੇਕ ਮਨੁੱਖ ਦੇ ਮਨ ਵਿਚ ਧੁਰ ਅੰਦਰ ਮੌਜੂਦ ਰਹਿੰਦਾ ਹੈ।
SikhNet (Spanish)La Verdad habita para siempre en la Conciencia;

ਸਦਾ ਸਚੁ ਨਿਹਚਲੁ; ਆਵੈ ਨ ਜਾਇ ॥

sadaa sach nihachal; aavai na jaae |

Sant Singh KhalsaThe True One is Eternal and Unchanging; He does not come and go in reincarnation.
Manmohan SinghThe True One is ever permanent He comes and goes not.
Manmohan Singh (Punjabi)ਸਤਿਪੁਰਖ ਸਦਾ ਹੀ ਮੁਸਤਕਿਲ ਹੈ, ਊਹ ਆਉਂਦਾ ਤੇ ਜਾਂਦਾ ਨਹੀਂ।
Fareedkot Teekaਜੋ ਸਚਾ ਸਦਾ ਨਿਹਚਲ ਹੈ ਆਵਤਾ ਜਾਵਤਾ ਅਰਥਾਤ ਜਨਮਤਾ ਮਰਤਾ ਨਹੀਂ॥
Prof. Sahib Singhਉਹ ਆਪ ਸਦਾ ਅਟੱਲ ਰਹਿੰਦਾ ਹੈ, ਨਾਹ ਕਦੇ ਜੰਮਦਾ ਹੈ ਨਾਹ ਮਰਦਾ ਹੈ।

ਪਦ ਅਰਥ ਆਵੈ ਨ ਜਾਇ = ਜੇਹੜਾ ਨਾਹ ਜੰਮਦਾ ਹੈ ਨਾ ਮਰਦਾ ਹੈ।

SikhNet (Spanish)la Verdad es por siempre Eterna, ni viene ni va.

ਸਚੇ ਲਾਗੈ. ਸੋ ਮਨੁ ਨਿਰਮਲੁ; ਗੁਰਮਤੀ ਸਚਿ ਸਮਾਵਣਿਆ ॥੭॥

sache laagai. so man niramal; guramatee sach samaavaniaa |7|

Sant Singh KhalsaThose who are attached to the True One are immaculate and pure. Through the Guru's Teachings, they merge in the True One. ||7||
Manmohan SinghThe man, who gets attached with the True Master is pure. By the Guru's teaching he blends with the True One.
Manmohan Singh (Punjabi)ਉਹ ਮਨੁੱਖ ਜੋ ਸੱਚੇ ਮਾਲਕ ਨਾਲ ਜੁੜਦਾ ਹੈ, ਪਾਕ ਪਵਿੱਤਰ ਹੈ। ਗੁਰਾਂ ਦੇ ਉਪਦੇਸ਼ਾਂ ਦੁਆਰਾ ਊਹ ਸਤਿਪੁਰਖ ਨਾਲ ਅਪੇਦ ਹੋ ਜਾਂਦਾ ਹੈ।
Fareedkot Teekaਐਸੇ ਸਚੇ ਮੇਂ ਜੋ ਲਗੇ ਹੈਂ, ਸੋ ਨਿਰਮਲ ਮਨ ਹੂਏ ਹੈਂ, ਵਹੁ ਗੁਰਮਤੀ ਸਚ ਮੇਂ ਸਮਾਇ ਜਾਤੇ ਹੈਂ॥੭॥
Prof. Sahib Singhਜੇਹੜਾ ਮਨ ਉਸ ਸਦਾ-ਥਿਰ ਪ੍ਰਭੂ ਵਿਚ ਪਿਆਰ ਪਾ ਲੈਂਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ, ਗੁਰੂ ਦੀ ਮਤਿ ਉੱਤੇ ਤੁਰ ਕੇ ਉਹ ਉਸ ਸਦਾ-ਥਿਰ ਰਹਿਣ ਵਾਲੇ (ਦੀ ਯਾਦ) ਵਿਚ ਜੁੜਿਆ ਰਹਿੰਦਾ ਹੈ ॥੭॥
SikhNet (Spanish)Aquéllos que se aferran a la Verdad, son para siempre puros de mente, y a través del Shabd de la Palabra del Guru, se inmergen en la Verdad. (7)

ਸਚੁ ਸਾਲਾਹੀ; ਅਵਰੁ ਨ ਕੋਈ ॥

sach saalaahee; avar na koee |

Sant Singh KhalsaPraise the True One, and no other.
Manmohan SinghI praise the True One and naught else.
Manmohan Singh (Punjabi)ਮੈਂ ਸਤਿਪੁਰਖ ਦੀ ਉਸਤਤੀ ਕਰਦਾ ਹਾਂ ਅਤੇ ਹੋਰ ਕਿਸੇ ਦੀ ਨਹੀਂ।
Fareedkot Teekaਜੋ ਸਚੇ ਕੋ ਸਲਾਹੁਤੇ ਹੈਂ ਤਿਨ੍ਹੋਂ ਨੇ ਅਵਰ ਕੋਈ ਨਹੀਂ ਜਾਣਿਆ॥
Prof. Sahib Singh(ਹੇ ਭਾਈ!) ਮੈਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਦਾ ਹਾਂ। ਮੈਨੂੰ ਕਿਤੇ ਉਸ ਵਰਗਾ ਕੋਈ ਹੋਰ ਨਹੀਂ ਦਿੱਸਦਾ।

ਪਦ ਅਰਥ ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ।

SikhNet (Spanish)Alaba la Verdad y nada más,

ਜਿਤੁ ਸੇਵਿਐ; ਸਦਾ ਸੁਖੁ ਹੋਈ ॥

jit seviai; sadaa sukh hoee |

Sant Singh KhalsaServing Him, eternal peace is obtained.
Manmohan SinghBy serving whom eternal peace is obtained.
Manmohan Singh (Punjabi)ਜਿਸ ਦੀ ਟਹਿਲ ਕਮਾਉਣ ਦੁਆਰਾ ਦਾਇਮੀ ਆਰਾਮ ਪਰਾਪਤ ਹੁੰਦਾ ਹੈ।
Fareedkot Teekaਸੋ ਕੈਸਾ ਹੈ ਜਿਸ ਕੇ ਸੇਵਨੇ ਸੇ ਸਦਾ ਸੁਖ ਹੋਤਾ ਹੈ?
Prof. Sahib Singhਉਸ ਸਦਾ-ਥਿਰ ਪ੍ਰਭੂ ਦਾ ਸਿਮਰਨ ਕੀਤਿਆਂ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਜਿਤੁ ਸੇਵਿਐ = ਜਿਸ ਦਾ ਸਿਮਰਨ ਕੀਤਿਆਂ।

SikhNet (Spanish)pues Sirviéndola, obtienes la Paz Eterna.

Open this shabad (27 lines, Angs 120-121) →

Ang 120 of 1430