ੴ

ਸਿੱਖਬਾਣੀ · SikhBani

Ang 121

Sri Guru Granth Sahib · Raag Maajh · 3 shabads, 42 lines
Translations
Shabad Guru Amardas Ji Raag Maajh continued from Ang 120

ਨਾਨਕ. ਨਾਮਿ ਰਤੇ ਵੀਚਾਰੀ; ਸਚੋ ਸਚੁ ਕਮਾਵਣਿਆ ॥੮॥੧੮॥੧੯॥

naanak. naam rate veechaaree; sacho sach kamaavaniaa |8|18|19|

Sant Singh KhalsaO Nanak, those who are attuned to the Naam, reflect deeply on the Truth; they practice only Truth. ||8||18||19||
Manmohan SinghNanak, they who are imbued with God's Name are the deep deliberators. They practise nothing but Truth.
Manmohan Singh (Punjabi)ਨਾਨਕ ਜੋ ਵਾਹਿਗੁਰੂ ਦੇ ਨਾਮ ਨਾਲ ਰੰਗੀਜੇ ਹਨ, ਉਹ ਡੂੰਘੇ ਵੀਚਾਰਵਾਨ ਹਨ, ਉਹ ਨਿਰੋਲ ਸੱਚ ਦੀ ਕਮਾਈ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਵਿਚਾਰਮਾਨ ਨਾਮੀ ਮੇਂ ਰਤੇ ਹੈਂ, ਸੋ ਨਿਹਚੇ ਕਰ ਕੇ ਸਚ ਕਾ ਹੀ ਕਮਾਵਣਾ ਕਰਤੇ ਹੈਂ ॥੮॥੧੮॥੧੯॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ, ਉਹ ਚੰਗੀ ਮੰਦੀ ਕਰਤੂਤਿ ਨੂੰ ਪਰਖਣ ਜੋਗੇ ਹੋ ਜਾਂਦਾ ਹਨ, ਤੇ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਸਿਮਰਨ ਦੀ ਕਮਾਈ ਕਰਦੇ ਹਨ ॥੮॥੧੮॥੧੯॥

ਪਦ ਅਰਥ ਵੀਚਾਰੀ = ਵਿਚਾਰਵਾਨ, ਚੰਗੇ ਮੰਦੇ ਦੀ ਪਰਖ ਕਰਨ ਵਾਲੇ ॥੮॥

SikhNet (Spanish)Dice Nanak, aquéllos que están imbuidos en el Nombre del Señor son sabios, porque ellos no practican más que la Verdad del Señor. (8-18-19)

Open this shabad (27 lines, Angs 120-121) →

Shabad Guru Amardas Ji Raag Maajh

ਮਾਝ ਮਹਲਾ ੩ ॥

maajh mahalaa 3 |

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਨਿਰਮਲ ਸਬਦੁ; ਨਿਰਮਲ ਹੈ ਬਾਣੀ ॥

niramal sabad; niramal hai baanee |

Sant Singh KhalsaThe Word of the Shabad is Immaculate and Pure; the Bani of the Word is Pure.
Manmohan SinghPure is the Gurbani and pure the Guru's utterance,
Manmohan Singh (Punjabi)ਪਵਿੱਤਰ ਹੈ ਗੁਰਬਾਣੀ ਅਤੇ ਪਵਿੱਤਰ ਗੁਰਾਂ ਦਾ ਉਚਾਰਣ ਪਾਵਨ ਹੈ,
Fareedkot Teekaਤਿਨੋਂ ਕਾ ਨਿਰਮਲ ਉਪਦੇਸ਼ ਹੈ ਅਰ ਸਧਾਰਨ ਬਾਣੀ ਭੀ ਤਿਨ ਕੀ ਨਿਰਮਲ ਹੈ॥
Prof. Sahib Singhਉਸ ਦੀ ਸਿਫ਼ਤ-ਸਾਲਾਹ ਦਾ ਸ਼ਬਦ (ਸਭ ਨੂੰ) ਪਵਿਤ੍ਰ ਕਰਨ ਵਾਲਾ ਹੈ।
SikhNet (Spanish)Pura es la Palabra, puro el Canto del Guru; Inmaculada es la Luz del Señor que prevalece en todo.

ਨਿਰਮਲ ਜੋਤਿ; ਸਭ ਮਾਹਿ ਸਮਾਣੀ ॥

niramal jot; sabh maeh samaanee |

Sant Singh KhalsaThe Light which is pervading among all is Immaculate.
Manmohan SinghImmaculate is the Lord's light which is contained amongst all.
Manmohan Singh (Punjabi)ਸਾਈਂ ਦਾ ਨੂਰ ਜੋ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਅਰ ਨਿਰਮਲ ਰੂਪ ਪਰਮੇਸ੍ਵਰ ਕੀ ਜੋਤ ਸਭ ਮੇਂ ਸਮਾਈ ਹੂਈ ਤਿਨੋਂ ਨੇ ਜਾਣੀ ਹੈ॥
Prof. Sahib Singhਪਰਮਾਤਮਾ ਦੀ ਪਵਿੱਤ੍ਰ ਜੋਤਿ ਸਭ ਜੀਵਾਂ ਵਿਚ ਸਮਾਈ ਹੋਈ ਹੈ।
SikhNet (Spanish)Pura es la Palabra, puro el Canto del Guru; Inmaculada es la Luz del Señor que prevalece en todo.

ਨਿਰਮਲ ਬਾਣੀ. ਹਰਿ ਸਾਲਾਹੀ; ਜਪਿ ਹਰਿ ਨਿਰਮਲੁ. ਮੈਲੁ ਗਵਾਵਣਿਆ ॥੧॥

niramal baanee. har saalaahee; jap har niramal. mail gavaavaniaa |1|

Sant Singh KhalsaSo praise the Immaculate Word of the Lord's Bani; chanting the Immaculate Name of the Lord, all filth is washed away. ||1||
Manmohan SinghConsecrated is the Guru's Bani where-in is contained God's praise. By meditating on the blotless Lord, one washed off his filth.
Manmohan Singh (Punjabi)ਪਾਕ ਪਵਿੱਤਰ ਹੈ ਗੁਰਾਂ ਦੀ ਬਾਣੀ ਜਿਸ ਵਿੱਚ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਹੈ। ਬੇਦਾਗ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਆਦਮੀ ਆਪਣੀ ਮਲੀਨਤਾ ਧੋ ਸੁਟਦਾ ਹੈ।
Fareedkot Teeka(ਨਿਰਮਲ ਬਾਣੀ) ਅਸਤੋਤ੍ਰੋਂ ਕਰ ਹਰੀ ਕੋ ਸਲਾਹੁਤੇ ਹੈਂ, ਯਾਂ ਤੇ ਹਰੀ ਨਿਰਮਲ ਕੋ ਜਪ ਕਰ ਪਾਪ ਗਵਾਏ ਹੈਂ॥੧॥
Prof. Sahib Singh(ਹੇ ਭਾਈ!) ਮੈਂ ਉਸ ਹਰੀ ਦੀ ਪਵਿਤ੍ਰ ਬਾਣੀ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਕਰਦਾ ਹਾਂ। ਪਰਮਾਤਮਾ ਦਾ ਨਾਮ ਜਪ ਕੇ ਪਵਿਤ੍ਰ ਹੋ ਜਾਈਦਾ ਹੈ, (ਵਿਕਾਰਾਂ ਦੀ) ਮੈਲ (ਮਨ ਵਿਚੋਂ) ਦੂਰ ਕਰ ਲਈਦੀ ਹੈ ॥੧॥

ਪਦ ਅਰਥ ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਜਪਿ = ਜਪ ਕੇ ॥੧॥

SikhNet (Spanish)Puros son los himnos del Guru que han sido consagrados a la Alabanza del Señor; meditando en el Señor sin Mancha uno lava sus propias impurezas.(1)

ਹਉ ਵਾਰੀ ਜੀਉ ਵਾਰੀ; ਸੁਖਦਾਤਾ ਮੰਨਿ ਵਸਾਵਣਿਆ ॥

hau vaaree jeeo vaaree; sukhadaataa man vasaavaniaa |

Sant Singh KhalsaI am a sacrifice, my soul is a sacrifice, to those who enshrine the Giver of peace within their minds.
Manmohan SinghI am devoted my soul is devoted unto those who enshrine in their mind, God the giver of peace.
Manmohan Singh (Punjabi)ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਆਰਾਮ ਦੇਣਹਾਰ ਹਰੀ ਨੂੰ ਆਪਣੇ ਚਿੱਤ ਵਿੱਚ ਟਿਕਾਉਂਦੇ ਹਨ।
Fareedkot Teekaਸੋ ਦੁਖ ਦਾਤਾ ਵਾਹਗੁਰੂ ਕੋ ਮਨ ਮੇਂ ਵਸਾਵਤੇ ਹੈਂ, ਮੈਂ ਤਿਨ ਕੇ ਬਲਿਹਾਰ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਉਹਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਸੁੱਖ ਦੇਣ ਵਾਲੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ।

ਪਦ ਅਰਥ ਸੁਖਦਾਤਾ = ਸੁਖ ਦੇਣ ਵਾਲਾ। ਮੰਨਿ = ਮਨਿ, ਮਨ ਵਿਚ।

SikhNet (Spanish)Mi Alma tiene devoción por aquéllos que enaltecen en sus mentes a Dios, el Dador de Paz.

ਹਰਿ ਨਿਰਮਲੁ. ਗੁਰ ਸਬਦਿ ਸਲਾਹੀ; ਸਬਦੋ ਸੁਣਿ. ਤਿਸਾ ਮਿਟਾਵਣਿਆ ॥੧॥ ਰਹਾਉ ॥

har niramal. gur sabad salaahee; sabado sun. tisaa mittaavaniaa |1| rahaau |

Sant Singh KhalsaPraise the Immaculate Lord, through the Word of the Guru's Shabad. Listen to the Shabad, and quench your thirst. ||1||Pause||
Manmohan SinghI praise the Pure One under the Guru's instruction and by hearing the Guru's word I quenched my thirst. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਮੈਂ ਪਵਿੱਤ੍ਰ ਪੁਰਸ਼ ਦੀ ਪਰਸੰਸਾ ਕਰਦਾ ਹਾਂ ਅਤ ਗੁਰਾਂ ਦੀ ਬਾਣੀ ਸਰਵਣ ਕਰਕੇ ਮੈਂ ਆਪਣੀ ਤ੍ਰੇਹ ਬੁਝਾਉਂਦਾ ਹਾਂ। ਠਹਿਰਾਉ।
Fareedkot Teekaਔਰ ਹਰੀ ਨਿਰਮਲ ਕੋ ਗੁਰੋਂ ਕੇ ਉਪਦੇਸ ਕਰ ਸਲਾਹੁਤੇ ਹੈਂ, ਪੁਨਾ ਉਪਦੇਸ ਸੁਣ ਕਰ ਤ੍ਰਿਸ਼ਨਾ ਨਵਿਰਤ ਕਰਤੇ ਹੈਂ॥੧॥ ਰਹਾਉ ॥
Prof. Sahib Singhਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਵਿਤ੍ਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹਾਂ। ਗੁਰੂ ਦਾ ਸ਼ਬਦ ਹੀ ਸੁਣ ਕੇ ਮੈਂ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਮਿਟਾਂਦਾ ਹਾਂ ॥੧॥ ਰਹਾਉ ॥

ਪਦ ਅਰਥ ਗੁਰ ਸ਼ਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸਲਾਹੀ = ਮੈਂ ਸਲਾਹੁੰਦਾ ਹਾਂ। ਸਬਦੇ = ਸਬਦੁ ਹੀ, ਸ਼ਬਦ ਹੀ। ਤਿਸਾ = ਮਾਇਆ ਦੀ ਤ੍ਰਿਸ਼ਨਾ ॥੧॥ ਰਹਾਉ ॥

SikhNet (Spanish)Alabo al Uno Inmaculado por la Instrucción del Guru, y escuchando la Palabra del Guru, mi sed es saciada. (1-Pausa)

ਨਿਰਮਲ ਨਾਮੁ; ਵਸਿਆ ਮਨਿ ਆਏ ॥

niramal naam; vasiaa man aae |

Sant Singh KhalsaWhen the Immaculate Naam comes to dwell in the mind,
Manmohan SinghWhen the immaculate Name is enshrined in the mind the body,
Manmohan Singh (Punjabi)ਜਦ ਪਵਿੱਤ੍ਰ ਨਾਮ ਆ ਕੇ ਚਿੱਤ ਵਿੱਚ ਨਿਵਾਸ ਕਰ ਲੈਂਦਾ ਹੈ,
Fareedkot Teekaਜਿਨ ਕੇ ਮਨ ਮੇਂ ਨਿਰਮਲ ਨਾਮ ਆਇ ਕਰ ਵਸਿਆ ਹੈ॥
Prof. Sahib Singh(ਜਿਸ ਮਨੁੱਖ ਦੇ) ਮਨ ਵਿਚ ਪਵਿਤ੍ਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ,

ਪਦ ਅਰਥ ਮਨਿ = ਮਨ ਵਿਚ। ਆਏ = ਆਇ, ਆ ਕੇ।

SikhNet (Spanish)Cuando el Nombre Inmaculado es enaltecido en la mente,

ਮਨੁ ਤਨੁ ਨਿਰਮਲੁ; ਮਾਇਆ ਮੋਹੁ ਗਵਾਏ ॥

man tan niramal; maaeaa mohu gavaae |

Sant Singh Khalsathe mind and body become Immaculate, and emotional attachment to Maya departs.
Manmohan Singhthen the mind and soul are rendered pure and the love of mammon departs.
Manmohan Singh (Punjabi)ਦੇਹਿ ਤੇ ਆਤਮਾ ਸ਼ੁੱਧ ਹੋ ਜਾਂਦੇ ਹਨ ਅਤੇ ਧਨ ਦੌਲਤ ਦੀ ਮਮਤਾ ਦੂਰ ਹੋ ਜਾਂਦੀ ਹੈ।
Fareedkot Teekaਤਿਨ ਕਾ ਮਨ ਤਨ ਨਿਰਮਲ ਹੂਆ ਹੈ, ਔਰ ਮਾਇਆ ਕੇ ਮੋਹ ਆਦਿ ਬਿਕਾਰ ਤਿਨੋਂ ਨੇ ਗਵਾਏ ਹੈਂ॥
Prof. Sahib Singhਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਤਨ ਪਵਿਤ੍ਰ ਹੋ ਜਾਂਦਾ ਹੈ। (ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ।
SikhNet (Spanish)el cuerpo y el Alma se vuelven puros y el amor por la Maya nos deja.

ਨਿਰਮਲ ਗੁਣ ਗਾਵੈ ਨਿਤ. ਸਾਚੇ ਕੇ; ਨਿਰਮਲ ਨਾਦੁ ਵਜਾਵਣਿਆ ॥੨॥

niramal gun gaavai nit. saache ke; niramal naad vajaavaniaa |2|

Sant Singh KhalsaSing the Glorious Praises of the Immaculate True Lord forever, and the Immaculate Sound-current of the Naad shall vibrate within. ||2||
Manmohan SinghHe who ever sings the pure praises of the True Lord, the holy celestial strain resounds within him.
Manmohan Singh (Punjabi)ਜੋ ਸਦੀਵ ਹੀ ਸੱਚੇ ਸੁਆਮੀ ਦਾ ਸ਼ੁੱਧ ਜੱਸ ਗਾਹਿਨ ਕਰਦਾ ਹੈ ਉਸ ਦੇ ਅੰਦਰ ਪਵਿੱਤ੍ਰ ਕੀਰਤਨ ਗੂੰਜਦਾ ਹੈ।
Fareedkot Teekaਨਿਤੰਪ੍ਰਤੀ ਸਚੇ ਕੇ ਨਿਰਮਲ ਗੁਣ ਗਾਵਤੇ ਹੈਂ, ਨਿਰਮਲ ਗੁਰੋਂ ਕਾ (ਨਾਦੁ) ਉਪਦੇਸ਼ (ਵਜਾਵਣਿਆ) ਉਚਾਰਨ ਕਰਤੇ ਹੈਂ॥੨॥
Prof. Sahib Singhਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪਵਿਤ੍ਰ ਗੁਣ ਸਦਾ ਗਾਂਦਾ ਹੈ (ਜਿਵੇਂ ਜੋਗੀ ਨਾਦ ਵਜਾਂਦਾ ਹੈ) ਉਹ ਮਨੁੱਖ ਸਿਫ਼ਤ-ਸਾਲਾਹ ਦਾ (ਮਾਨੋ) ਨਾਦ ਵਜਾਂਦਾ ਹੈ ॥੨॥

ਪਦ ਅਰਥ ਨਾਦੁ = ਗਰਜ ॥੨॥

SikhNet (Spanish)La Melodía Celestial resuena espontáneamente en el interior, si uno canta siempre las Alabanzas del Señor.(2)

ਨਿਰਮਲ ਅੰਮ੍ਰਿਤੁ; ਗੁਰ ਤੇ ਪਾਇਆ ॥

niramal amrit; gur te paaeaa |

Sant Singh KhalsaThe Immaculate Ambrosial Nectar is obtained from the Guru.
Manmohan SinghThe immaculate elixir is obtained from the Guru.
Manmohan Singh (Punjabi)ਪਵਿੱਤ੍ਰ ਆਬਿ-ਹਿਯਾਤ ਗੁਰਾਂ ਤੋਂ ਪਰਾਪਤ ਹੁੰਦਾ ਹੈ।
Fareedkot Teekaਨਾਮ ਅੰਮ੍ਰਿਤ ਨਿਰਮਲ ਗੁਰੋਂ ਸੇ ਪਾਇਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਪਾਸੋਂ ਪਵਿਤ੍ਰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪ੍ਰਾਪਤ ਕਰ ਲਿਆ,

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਤੇ = ਤੋਂ, ਪਾਸੋਂ।

SikhNet (Spanish)Uno encuentra el Néctar Inmaculado, el Amrit del Guru;

ਵਿਚਹੁ ਆਪੁ ਮੁਆ; ਤਿਥੈ. ਮੋਹੁ ਨ ਮਾਇਆ ॥

vichahu aap muaa; tithai. mohu na maaeaa |

Sant Singh KhalsaWhen selfishness and conceit are eradicated from within, then there is no attachment to Maya.
Manmohan SinghWhere self-conceit is eradicated from within there stays not the love of worldly valuables.
Manmohan Singh (Punjabi)ਜਿਥੇ ਸਵੈ-ਹੰਗਤਾ ਅੰਦਰੋ ਮਿਟ ਜਾਂਦੀ ਹੈ, ਉਥੇ ਸੰਸਾਰੀ ਪਾਦਰਥਾਂ ਦੀ ਮੁਹੱਬਤ ਨਹੀਂ ਠਹਿਰਦੀ।
Fareedkot Teekaਜਿਸ ਰਿਦੇ ਕੇ ਬੀਚ ਸੇ ਅਹੰਕਾਰ ਮੂਆ ਹੈ ਤਿਸ ਰਿਦੈ ਮੇਂ ਕਾਇਆ ਕਾ ਮੋਹ ਨਹੀਂ ਹੈ॥
Prof. Sahib Singhਉਸ ਦੇ ਅੰਦਰੋਂ ਆਪਾ-ਭਾਵ ਮੁੱਕ ਜਾਂਦਾ ਹੈ, ਉਸ ਦੇ ਹਿਰਦੇ ਵਿਚ, ਮਾਇਆ ਦਾ ਮੋਹ ਨਹੀਂ ਰਹਿ ਜਾਂਦਾ।

ਪਦ ਅਰਥ ਆਪੁ = ਆਪਾ-ਭਾਵ।

SikhNet (Spanish)en Él el ser se inmerge, en Él no cabe la lujuria ni el amor a Maya.

ਨਿਰਮਲ ਗਿਆਨੁ ਧਿਆਨੁ ਅਤਿ ਨਿਰਮਲੁ; ਨਿਰਮਲ ਬਾਣੀ. ਮੰਨਿ ਵਸਾਵਣਿਆ ॥੩॥

niramal giaan dhiaan at niramal; niramal baanee. man vasaavaniaa |3|

Sant Singh KhalsaImmaculate is the spiritual wisdom, and utterly immaculate is the meditation, of those whose minds are filled with the Immaculate Bani of the Word. ||3||
Manmohan SinghPure is the Divine comprehension and extremely pure the meditation of him who imbibes the pure Gurbani in his mind.
Manmohan Singh (Punjabi)ਪਾਵਨ ਹੈ ਈਸ਼ਵਰੀ ਗਿਆਤ ਤੇ ਪ੍ਰਮ ਪਾਵਨ ਹੈ ਉਸ ਦਾ ਸਿਮਰਨ ਜੋ ਪਵਿੱਤਰ ਗੁਰਬਾਣੀ ਨੂੰ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।
Fareedkot Teekaਜਿਨ੍ਹੋਂ ਨੇ ਗੁਰੋਂ ਕੀ ਬਾਣੀ ਨਿਰਮਲ ਮਨ ਮੇਂ ਵਸਾਈ ਹੈ, ਤਿਨ ਕੋ ਨਿਰਮਲ, ਭਾਵ ਸੰਸੇ ਬਿਪ੍ਰਜੇ ਰਹਤੇ ਗ੍ਯਾਨ ਹੂਆ ਹੈ, ਪੁਨਾ ਧਿਆਨ ਭੀ ਅਤੀ ਨਿਰਮਲ ਹੈ, ਭਾਵ ਏਹਿ ਕਿ ਸਰਬ ਮੇਂ ਪੂਰਨ ਦੇਖਤੇ ਹੈਂ॥੩॥
Prof. Sahib Singh(ਜਿਉਂ ਜਿਉਂ ਉਹ ਮਨੁੱਖ) ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਪਵਿਤ੍ਰ ਬਾਣੀ ਆਪਣੇ ਮਨ ਵਿਚ ਵਸਾਂਦਾ ਹੈ, ਪਰਮਾਤਮਾ ਨਾਲ ਉਸ ਦੀ ਪਵਿਤ੍ਰ ਡੂੰਘੀ ਸਾਂਝ ਬਣਦੀ ਹੈ, ਉਸ ਦੀ ਸੁਰਤ ਪ੍ਰਭੂ-ਚਰਨਾਂ ਨਾਲ ਜੁੜਦੀ ਹੈ ਜੋ ਉਸ ਨੂੰ (ਹੋਰ) ਪਵਿਤ੍ਰ ਕਰਦੀ ਹੈ ॥੩॥
SikhNet (Spanish)Pura es su Sabiduría, pura su Meditación, porque la Palabra Pura habita en su mente.(3)

ਜੋ ਨਿਰਮਲੁ ਸੇਵੇ; ਸੁ ਨਿਰਮਲੁ ਹੋਵੈ ॥

jo niramal seve; su niramal hovai |

Sant Singh KhalsaOne who serves the Immaculate Lord becomes immaculate.
Manmohan SinghHe who serves the Pure One becomes pure.
Manmohan Singh (Punjabi)ਜਿਹੜਾ ਪਵਿੱਤ੍ਰ ਪੁਰਖ ਦੀ ਘਾਲ ਘਾਲਦਾ ਹੈ, ਉਹ ਪਵਿੱਤ੍ਰ ਹੋ ਜਾਂਦਾ ਹੈ।
Fareedkot Teekaਜੋ ਨਿਰਮਲ ਕੋ ਸੇਵਤਾ ਹੈ, ਸੋ ਨਿਰਮਲ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਪਵਿਤ੍ਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ (ਆਪ ਭੀ) ਪਵਿਤ੍ਰ ਹੋ ਜਾਂਦਾ ਹੈ।
SikhNet (Spanish)Aquél que sirve al Uno Puro, se vuelve puro;

ਹਉਮੈ ਮੈਲੁ; ਗੁਰਸਬਦੇ ਧੋਵੈ ॥

haumai mail; gurasabade dhovai |

Sant Singh KhalsaThrough the Word of the Guru's Shabad, the filth of egotism is washed away.
Manmohan SinghThe filth of ego he washes off with the Guru's hymns.
Manmohan Singh (Punjabi)ਹੰਕਾਰ ਦੀ ਮਲੀਨਤਾ ਉਹ ਗੁਰਾਂ ਦੀ ਬਾਣੀ ਨਾਲ ਘੌ ਸੁਟਦਾ ਹੈ।
Fareedkot Teekaਪੁਨਾ ਹੰਕਾਰ ਮੈਲ ਕੋ ਗੁਰ ਉਪਦੇਸ ਕਰ ਧੋਇ ਦੇਵੇ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ (ਆਪਣੇ ਮਨ ਵਿਚੋਂ) ਹਉਮੈ ਦੀ ਮੈਲ ਧੋ ਲੈਂਦਾ ਹੈ।

ਪਦ ਅਰਥ ਸਬਦੇ = ਸਬਦਿ, ਸ਼ਬਦ ਦੀ ਰਾਹੀਂ।

SikhNet (Spanish)se limpia de las inmundicias del ego con la Palabra del Shabd del Guru.

ਨਿਰਮਲ ਵਾਜੈ. ਅਨਹਦ ਧੁਨਿ ਬਾਣੀ; ਦਰਿ ਸਚੈ. ਸੋਭਾ ਪਾਵਣਿਆ ॥੪॥

niramal vaajai. anahad dhun baanee; dar sachai. sobhaa paavaniaa |4|

Sant Singh KhalsaThe Immaculate Bani and the Unstruck Melody of the Sound-current vibrate, and in the True Court, honor is obtained. ||4||
Manmohan SinghIn Him sounds the incessant music of the pure Gurbani and he obtains honour in the True Court.
Manmohan Singh (Punjabi)ਉਸ ਦੇ ਅੰਦਰ ਪਵਿੱਤਰ ਗੁਰਬਾਣੀ ਦਾ ਅਖੰਡ ਕੀਰਤਨ ਆਲਾਪਿਆ ਜਾਂਦਾ ਹੈ ਅਤੇ ਉਹ ਸੱਚੇ ਦਰਬਾਰ ਅੰਦਰ ਇੱਜ਼ਤ ਪਾਉਂਦਾ ਹੈ।
Fareedkot Teeka(ਅਨਹਦ) ਏਕ ਰਸ ਰਾਮ ਨਾਮ ਬਾਣੀ ਕੀ ਧੁਨੀ ਲਗਾਵਣੇ ਕਰ ਜਿਨ੍ਹੋਂ ਕੋ (ਨਿਰਮਲ) ਮਾਇਆ ਅਵਿਦਿਆ ਮਲ ਸੇ ਰਹਤ ਵਾਹਗੁਰੂ (ਵਾਜੈ) ਪ੍ਰਗਟ ਹੂਆ ਹੈ, ਸੋ ਸਚੇ ਕੇ ਦਰ ਸੋਭਾ ਪਾਵਤੇ ਹੈਂ॥੪॥
Prof. Sahib Singhਉਸ ਮਨੁੱਖ ਦੇ ਅੰਦਰ ਇਕ-ਰਸ ਲਗਨ ਪੈਦਾ ਕਰਨ ਵਾਲੀ ਸਿਫ਼ਤ-ਸਾਲਾਹ ਦੀ ਪਵਿਤ੍ਰ ਬਾਣੀ ਆਪਣਾ ਪ੍ਰਭਾਵ ਪਾਈ ਰੱਖਦੀ ਹੈ, ਤੇ ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ ॥੪॥

ਪਦ ਅਰਥ ਵਾਜੈ = ਵੱਜਦੀ ਹੈ। ਅਨਹਦ ਧੁਨਿ ਬਾਣੀ = ਉਹ ਬਾਣੀ ਜਿਸ ਦੀ ਧੁਨੀ ਇਕ-ਰਸ ਹੁੰਦੀ ਰਹਿੰਦੀ ਹੈ। ਦਰਿ = ਦਰ ਤੇ ॥੪॥

SikhNet (Spanish)En él resuena espontáneamente, la Melodía Sutil de los Sonidos Celestiales y es glorificado en la Puerta Verdadera. (4)

ਨਿਰਮਲ ਤੇ; ਸਭ ਨਿਰਮਲ ਹੋਵੈ ॥

niramal te; sabh niramal hovai |

Sant Singh KhalsaThrough the Immaculate Lord, all become immaculate.
Manmohan SinghFrom the immaculate Lord all become immaculate.
Manmohan Singh (Punjabi)ਪਾਵਨ ਪ੍ਰਭੂ ਪਾਸੋਂ ਸਾਰੇ ਪਾਵਨ ਹੋ ਜਾਂਦੇ ਹਨ।
Fareedkot Teekaਨਿਰਮਲ ਨਾਮ ਸੇ ਸਭ ਭੀਲ ਯਮਨਾਦਿ ਭੀ ਨਿਰਮਲ ਹੋਤੇ ਹੈਂ॥
Prof. Sahib Singhਪਵਿਤ੍ਰ ਪਰਮਾਤਮਾ ਦੀ (ਨਾਮ-) ਛੁਹ ਨਾਲ ਸਾਰੀ ਲੁਕਾਈ ਪਵਿਤ੍ਰ ਹੋ ਜਾਂਦੀ ਹੈ।

ਪਦ ਅਰਥ ਤੇ = ਤੋਂ, ਦੀ ਛੁਹ ਨਾਲ।

SikhNet (Spanish)Del Uno Puro fluye todo lo que es puro,

ਨਿਰਮਲੁ ਮਨੂਆ; ਹਰਿ ਸਬਦਿ ਪਰੋਵੈ ॥

niramal manooaa; har sabad parovai |

Sant Singh KhalsaImmaculate is the mind which weaves the Word of the Lord's Shabad into itself.
Manmohan SinghPure becomes the soul which weaves in itself God's Name.
Manmohan Singh (Punjabi)ਪਵਿੱਤਰ ਹੋ ਜਾਂਦੀ ਹੈ ਉਹ ਆਤਮਾ ਜਿਹੜੀ ਰੱਬ ਦੇ ਨਾਮ ਨੂੰ ਆਪਦੇ ਅੰਦਰ ਪ੍ਰੋ ਲੈਂਦੀ ਹੈ।
Fareedkot Teekaਜਬ ਹਰੀ ਨਾਮ ਸਬਦ ਕੋ ਮਨ ਮੇਂ (ਪਰੋਵੈ) ਅਭੇਦ ਕਰੇ ਤਬ ਨਿਰਮਲ ਹੋਵੇ॥
Prof. Sahib Singh(ਜਿਉਂ ਜਿਉਂ ਮਨੁੱਖ ਆਪਣੇ ਮਨ ਨੂੰ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਪ੍ਰੋਂਦਾ ਹੈ (ਤਿਉਂ ਤਿਉਂ ਉਸ ਦਾ) ਮਨ ਪਵਿਤ੍ਰ ਹੁੰਦਾ ਜਾਂਦਾ ਹੈ।

ਪਦ ਅਰਥ ਸਬਦਿ = ਸ਼ਬਦ ਵਿਚ।

SikhNet (Spanish)la mente pura entreteje en sí misma la Palabra del Señor.

ਨਿਰਮਲ ਨਾਮਿ ਲਗੇ ਬਡਭਾਗੀ; ਨਿਰਮਲੁ ਨਾਮਿ ਸੁਹਾਵਣਿਆ ॥੫॥

niramal naam lage baddabhaagee; niramal naam suhaavaniaa |5|

Sant Singh KhalsaBlessed and very fortunate are those who are committed to the Immaculate Name; through the Immaculate Name, they are blessed and beautified. ||5||
Manmohan SinghWith the pious Name are attached the very fortunate and through the pious Name they look beauteous.
Manmohan Singh (Punjabi)ਪਵਿੱਤ੍ਰ ਨਾਮ ਨਾਲ ਭਾਰੇ ਨਸੀਬਾਂ ਵਾਲੇ ਜੁੜਦੇ ਹਨ ਅਤੇ ਪਵਿੱਤਰ ਨਾਮ ਦੇ ਰਾਹੀਂ ਉਹ ਸੁੰਦਰ ਭਾਸਦੇ ਹਨ।
Fareedkot Teekaਜੋ ਨਿਰਮਲ ਨਾਮ ਮੇਂ ਲਗੇ ਹੈਂ ਔਰ ਨਿਰਮਲ ਨਾਮੀ ਕੋ ਪਾਇ ਕਰ ਸੁਹਾਵਤੇ ਹੈਂ, ਸੋ ਪੁਰਸ ਵੱਡੇ ਭਾਗੋਂ ਵਾਲੇ ਹੈਂ॥੫॥
Prof. Sahib Singhਵੱਡੇ ਭਾਗਾਂ ਵਾਲੇ ਮਨੁੱਖ ਹੀ ਪਵਿਤ੍ਰ ਪ੍ਰਭੂ ਦੇ ਨਾਮ ਵਿਚ ਲੀਨ ਹੁੰਦੇ ਹਨ। ਜੇਹੜਾ ਮਨੁੱਖ ਨਾਮ ਵਿਚ ਜੁੜਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ, ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੫॥

ਪਦ ਅਰਥ ਨਾਮਿ = ਨਾਮ ਵਿਚ ॥੫॥

SikhNet (Spanish)Los bienaventurados aprecian la Pureza del Shabd de la Palabra, y el Naam los embellece.(5)

ਸੋ ਨਿਰਮਲੁ; ਜੋ ਸਬਦੇ ਸੋਹੈ ॥

so niramal; jo sabade sohai |

Sant Singh KhalsaImmaculate is the one who is adorned with the Shabad.
Manmohan SinghHe is pure who looks adorned with God's Name.
Manmohan Singh (Punjabi)ਉਹ ਪਵਿੱਤ੍ਰ ਹੈ ਜਿਹੜਾ ਰੱਬ ਦੇ ਨਾਮ ਨਾਲ ਸੁਭਾਇਮਾਨ ਦਿਸਦਾ ਹੈ।
Fareedkot Teekaਜੋ ਗੁਰ ਉਪਦੇਸ ਕਰ ਸੋਭਤੇ ਹੈਂ, ਸੋ ਨਿਰਮਲ ਹੈਂ॥
Prof. Sahib Singhਉਹੀ ਮਨੁੱਖ ਪਵਿਤ੍ਰ ਜੀਵਨ ਵਾਲਾ ਬਣਦਾ ਹੈ, ਜੇਹੜਾ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ।

ਪਦ ਅਰਥ ਸੋਹੈ = ਸੋਹਣਾ ਹੋ ਜਾਂਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।

SikhNet (Spanish)Solamente es puro aquél que se ha purificado en el Shabd.

ਨਿਰਮਲ ਨਾਮਿ; ਮਨੁ ਤਨੁ ਮੋਹੈ ॥

niramal naam; man tan mohai |

Sant Singh KhalsaThe Immaculate Naam, the Name of the Lord, entices the mind and body.
Manmohan SinghThe Pure Name bewitches his soul and body.
Manmohan Singh (Punjabi)ਪਵਿੱਤਰ ਨਾਮ ਉਸ ਦੀ ਆਤਮਾ ਤੇ ਦੇਹਿ ਨੂੰ ਫਰੇਫਤਾ ਕਰ ਲੈਂਦਾ ਹੈ।
Fareedkot Teekaਨਿਰਮਲ ਨਾਮੀ (ਤਨੁ) ਸੂਖਮਨ ਕੇ ਬੀਚ ਹੀ ਹੈ ਬਾਹਰ ਨਹੀਂ॥☬ਜੇ ਕਹੇ ਮਨ ਮੇਂ ਹੋਣੇ ਕਰ ਮਨ ਕੇ ਸੰਕਲਪੋਂ ਕੀ ਮੈਲ ਨਾਮੀ ਕੋ ਲਗ ਜਾਵੇਗੀ? ਤਿਸ ਪਰ ਕਹਤੇ ਹੈਂ:
Prof. Sahib Singhਪਵਿਤ੍ਰ ਪ੍ਰਭੂ ਦੇ ਨਾਮ ਵਿਚ ਉਸ ਦਾ ਮਨ ਮਸਤ ਰਹਿੰਦਾ ਹੈ, ਉਸ ਦਾ ਤਨ (ਭਾਵ, ਹਰੇਕ ਗਿਆਨ-ਇੰਦ੍ਰਾ) ਮਸਤ ਰਹਿੰਦਾ ਹੈ।

ਪਦ ਅਰਥ ਮੋਹੈ = ਮਸਤ ਹੋ ਜਾਂਦਾ ਹੈ।

SikhNet (Spanish)Aquél que ha sido seducido en su cuerpo y su mente por el Nombre Inmaculado, no cosecha mugre;

ਸਚਿ ਨਾਮਿ. ਮਲੁ ਕਦੇ. ਨ ਲਾਗੈ; ਮੁਖੁ ਊਜਲੁ ਸਚੁ ਕਰਾਵਣਿਆ ॥੬॥

sach naam. mal kade. na laagai; mukh aoojal sach karaavaniaa |6|

Sant Singh KhalsaNo filth ever attaches itself to the True Name; one's face is made radiant by the True One. ||6||
Manmohan SinghTo the True Name no filth ever attaches. The face is made (rendered) bright with the True Name.
Manmohan Singh (Punjabi)ਸੱਚੇ ਨਾਮ ਨੂੰ ਕਦਾਚਿੱਤ ਕੋਈ ਗਿਲਾਜ਼ਤ ਨਹੀਂ ਚੰਮੜਦੀ। ਸਤਿਨਾਮ ਦੇ ਨਾਲ ਚਿਹਰਾ ਰੋਸ਼ਨ ਕੀਤਾ (ਹੋ) ਜਾਂਦਾ ਹੈ।
Fareedkot Teekaਸਚੇ ਨਾਮੀ ਕੋ ਮੈਲ ਕਭੀ ਨਹੀਂ ਲਾਗਤੀ ਸਚਾ ਨਾਮ ਅਪਣਾ ਦੇ ਕਰ ਜੀਵੋਂ ਕਾ ਮੁਖ ਊਜਲ ਕਰਾਵਤਾ ਹੈ॥੬॥☬ਜੇ ਕਹੇ ਮਨ ਮੈਲਾ ਕਿਸ ਪ੍ਰਕਾਰ ਹੈ? ਤਿਸ ਪਰ ਕਹਤੇ ਹੈਂ:॥੬॥
Prof. Sahib Singhਸਦਾ-ਥਿਰ ਪਰਮਾਤਮਾ ਦੇ ਨਾਮ ਵਿਚ ਜੁੜਨ ਕਰ ਕੇ ਉਸ ਨੂੰ (ਵਿਕਾਰਾਂ ਦੀ) ਮੈਲ ਕਦੇ ਨਹੀਂ ਲਗਦੀ। ਸਦਾ-ਥਿਰ ਰਹਿਣ ਵਾਲਾ ਪ੍ਰਭੂ ਉਸ ਦਾ ਮੂੰਹ (ਲੋਕ ਪਰਲੋਕ ਵਿਚ) ਉਜਲਾ ਕਰ ਦੇਂਦਾ ਹੈ ॥੬॥

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ ਦਾ ਨਾਮ ॥੬॥

SikhNet (Spanish)se conserva inmerso en el Verdadero Nombre, y su cara es beatificada. (6)

ਮਨੁ ਮੈਲਾ ਹੈ; ਦੂਜੈ ਭਾਇ ॥

man mailaa hai; doojai bhaae |

Sant Singh KhalsaThe mind is polluted by the love of duality.
Manmohan SinghThe mind becomes filthy on account of profane love.
Manmohan Singh (Punjabi)ਸੰਸਾਰੀ ਲਗਨ ਦੇ ਸਬੱਬ ਚਿੱਤ ਪਲੀਤ ਹੋ ਜਾਂਦਾ ਹੈ।
Fareedkot Teekaਦ੍ਵੈਤ ਭਾਵਨਾ ਕਰ ਮਨ ਮੈਲਾ ਹੈ॥
Prof. Sahib Singhਪਰ ਜੇਹੜਾ ਮਨੁੱਖ ਮਾਇਆ ਦੇ ਪਿਆਰ ਵਿਚ ਮਸਤ ਰਹਿੰਦਾ ਹੈ, ਉਸ ਦਾ ਮਨ (ਵਿਕਾਰਾਂ ਦੀ ਮੈਲ ਨਾਲ) ਮੈਲਾ (ਹੀ) ਰਹਿੰਦਾ ਹੈ।

ਪਦ ਅਰਥ ਦੂਜੈ ਭਾਇ = ਮਾਇਆ ਦੇ ਮੋਹ ਵਿਚ, ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ।

SikhNet (Spanish)La mente se ensucia cuando se involucra en la dualidad;

ਮੈਲਾ ਚਉਕਾ; ਮੈਲੈ ਥਾਇ ॥

mailaa chaukaa; mailai thaae |

Sant Singh KhalsaFilthy is that kitchen, and filthy is that dwelling;
Manmohan SinghDirty is his cooking-square and polluted his adobe.
Manmohan Singh (Punjabi)ਗੰਦਾ ਹੈ ਉਸ ਦਾ ਚੌਕਾ ਤੇ ਗਲੀਜ਼ ਹੈ ਉਸ ਦਾ ਟਿਕਾਣਾ।
Fareedkot Teekaਜਬ ਤਕ ਮਨ ਮੈਲਾ ਹੈ ਤਬ ਤਕ ਜੋ ਪਵਿਤ੍ਰਤਾ ਕੇ ਲੀਏ ਚੌਕਾ ਦੇਤਾ ਹੈ ਪੁਨਾ ਰਹਣੇ ਕੇ ਲੀਏ ਅਸਥਾਨ ਲੀਪਤਾ ਹੈ ਸਭ ਅਸੁਧ ਹੈ॥
Prof. Sahib Singh(ਉਹ ਲਕੀਰਾਂ ਕੱਢ ਕੱਢ ਕੇ ਬੇਸ਼ੱਕ ਸੁੱਚੇ ਚੌਂਕੇ ਬਣਾਏ, ਪਰ ਉਸ ਦੇ ਹਿਰਦੇ ਦਾ) ਚੌਂਕਾ ਮੈਲਾ ਹੀ ਰਹਿੰਦਾ ਹੈ (ਉਹ ਦੀ ਸੁਰਤ ਸਦਾ) ਮੈਲੇ ਥਾਂ ਵਿਚ ਹੀ ਟਿਕੀ ਰਹਿੰਦੀ ਹੈ।

ਪਦ ਅਰਥ ਮੈਲੈ ਥਾਇ = ਮੈਲੇ ਥਾਂ ਵਿਚ।

SikhNet (Spanish)impura es su cocina, impura su habitación,

ਮੈਲਾ ਖਾਇ. ਫਿਰਿ ਮੈਲੁ ਵਧਾਏ; ਮਨਮੁਖ ਮੈਲੁ ਦੁਖੁ ਪਾਵਣਿਆ ॥੭॥

mailaa khaae. fir mail vadhaae; manamukh mail dukh paavaniaa |7|

Sant Singh Khalsaeating filth, the self-willed manmukhs become even more filthy. Because of their filth, they suffer in pain. ||7||
Manmohan SinghBy eating the ill-gotten good the evil minded man then increases the filth of his sins and because of sin's filth suffers pain.
Manmohan Singh (Punjabi)ਅਧਰਮ ਦੀ ਕਮਾਈ ਦਾ ਭੋਜਨ ਖਾ ਕੇ, ਮੰਦੇ ਮਨ ਵਾਲਾ ਮਨੁੱਖ ਮੁੜ ਆਪਣੇ ਪਾਪਾਂ ਦੀ ਗੰਦਗੀ ਨੂੰ ਵਧਾਉਂਦਾ ਹੈ ਤੇ ਪਾਪਾਂ ਦੀ ਗੰਦਗੀ ਕਾਰਨ ਕਸ਼ਟ ਕਟਦਾ ਹੈ।
Fareedkot Teekaਜੋ ਪਦਾਰਥ ਖਾਵਤਾ ਹੈ, ਸੋ ਭੀ ਮੈਲਾ ਹੈ ਅਰ ਤਿਸ ਕੋ ਖਾਇ ਕਰ ਪਾਪ ਰੂਪ ਮੈਲ ਕੋ ਵਧਾਵਤਾ ਹੈ, ਸੋ ਮਨਮੁਖ ਤਿਸ ਮੈਲ ਕਰ ਦੁਖ ਪਾਵਤਾ ਹੈ॥੭॥
Prof. Sahib Singhਉਹ ਮਨੁੱਖ (ਵਿਕਾਰਾਂ ਦੀ) ਮੈਲ ਨੂੰ ਹੀ ਆਪਣੀ ਆਤਮਕ ਖ਼ੁਰਾਕ ਬਣਾਈ ਰੱਖਦਾ ਹੈ, (ਜਿਸ ਕਰਕੇ ਉਹ ਆਪਣੇ ਅੰਦਰ) ਹੋਰ ਹੋਰ (ਵਿਕਾਰਾਂ ਦੀ) ਮੈਲ ਵਧਾਂਦਾ ਜਾਂਦਾ ਹੈ। (ਇਸ ਤਰ੍ਹਾਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਵਿਕਾਰਾਂ ਦੀ) ਮੈਲ (ਵਧਾ ਵਧਾ ਕੇ) ਦੁੱਖ ਸਹਾਰਦਾ ਹੈ ॥੭॥
SikhNet (Spanish)come y rejunta mugre, y vive siempre en el dolor. (7)

ਮੈਲੇ ਨਿਰਮਲ ਸਭਿ; ਹੁਕਮਿ ਸਬਾਏ ॥

maile niramal sabh; hukam sabaae |

Sant Singh KhalsaThe filthy, and the immaculate as well, are all subject to the Hukam of God's Command.
Manmohan SinghThe impure and the pure are all through and through under Lord's command.
Manmohan Singh (Punjabi)ਅਪਵਿੱਤ੍ਰ ਤੇ ਪਵਿੱਤ੍ਰ ਸਮੂਹ ਇਕ ਸਿਰਿਉ ਦੂਜੇ ਤੱਕ ਸਾਹਿਬ ਦੇ ਫੁਰਮਾਨ ਤਾਬੇ ਹਨ।
Fareedkot Teekaਮੈਲੇ ਔਰ ਨਿਰਮਲ ਭੀ ਸਭੀ ਹੁਕਮ ਮੇਂ ਹੈਂ॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ?) ਵਿਕਾਰੀ ਜੀਵ ਤੇ ਪਵਿਤ੍ਰ-ਆਤਮਾ ਜੀਵ ਸਾਰੇ ਪਰਮਾਤਮਾ ਦੇ ਹੁਕਮ ਵਿਚ (ਹੀ ਤੁਰ ਰਹੇ ਹਨ)।

ਪਦ ਅਰਥ ਸਭਿ = ਸਾਰੇ (ਜੀਵ)। ਹੁਕਮਿ = ਹੁਕਮ ਅਨੁਸਾਰ। ਸਬਾਏ = ਸਾਰੇ।

SikhNet (Spanish)Los puros y los impuros son todos ellos parte de la Voluntad del Señor,

ਸੇ ਨਿਰਮਲ; ਜੋ ਹਰਿ ਸਾਚੇ ਭਾਏ ॥

se niramal; jo har saache bhaae |

Sant Singh KhalsaThey alone are immaculate, who are pleasing to the True Lord.
Manmohan SinghThey are immaculate who are pleasing to the True God.
Manmohan Singh (Punjabi)ਉਹ ਪਾਕ-ਪਵਿੱਤ੍ਰ ਹਨ ਜਿਹੜੇ ਸੱਚੇ ਸਾਈਂ ਨੂੰ ਚੰਗੇ ਲਗਦੇ ਹਨ।
Fareedkot Teekaਸੋ ਨਿਰਮਲ ਹੈ, ਜੋ ਹਰੀ ਕੇ ਮਨ ਮੇਂ ਭਾਏ ਹੈਂ॥
Prof. Sahib Singhਜੇਹੜੇ ਬੰਦੇ ਸਦਾ-ਥਿਰ ਹਰੀ ਨੂੰ ਪਿਆਰੇ ਲੱਗ ਪੈਂਦੇ ਹਨ, ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ।

ਪਦ ਅਰਥ ਭਾਏ = ਚੰਗੇ ਲੱਗੇ।

SikhNet (Spanish)y sólo son puros con quienes el Señor está Complacido.

ਨਾਨਕ. ਨਾਮੁ ਵਸੈ ਮਨ ਅੰਤਰਿ; ਗੁਰਮੁਖਿ. ਮੈਲੁ ਚੁਕਾਵਣਿਆ ॥੮॥੧੯॥੨੦॥

naanak. naam vasai man antar; guramukh. mail chukaavaniaa |8|19|20|

Sant Singh KhalsaO Nanak, the Naam abides deep within the minds of the Gurmukhs, who are cleansed of all their filth. ||8||19||20||
Manmohan SinghNanak the Name abides within the mind of the Guruwards and they cast off the filth of sins.
Manmohan Singh (Punjabi)ਨਾਨਕ ਨਾਮ ਗੁਰੂ-ਸਮਰਪਣਾ ਦੇ ਚਿੱਤ ਅੰਦਰ ਵਸਦਾ ਹੈ ਅਤੇ ਉਹ ਪਾਪਾਂ ਦੀ ਗਿਲਾਜ਼ਤ ਨੂੰ ਦੂਰ ਕਰ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਗੁਰਮੁਖੋਂ ਕੇ ਮਨ ਮੇਂ ਨਾਮ ਵਸਿਆ ਹੈ ਤਿਨਹੋਂ ਕੀ ਮੈਲ ਨਾਮ ਨੇ ਨਿਵਰਤ ਕਰੀ ਹੈ, ਜਿਨ ਗੁਰਮੁਖੋਂ ਨੇ ਬਾਸਨਾ ਰੂਪੀ ਮੈਲ ਚੁਕਾਈ ਹੈ ਸੇਈ ਸੱਤ੍ਯ ਅਸੱਤ ਕੋ ਭਿੰਨ ਭਿੰਨ ਕਰਨੇ ਵਾਲੇ ਹੰਸ ਭਏ॥੮॥੧੯॥੨੦॥☬ਤਿਨ ਕੀ ਮਹਿਮਾ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਹ (ਆਪਣੇ ਅੰਦਰੋਂ ਵਿਕਾਰ ਆਦਿਕਾਂ ਦੀ) ਮੈਲ ਦੂਰ ਕਰ ਲੈਂਦਾ ਹੈ ॥੮॥੧੯॥੨੦॥
SikhNet (Spanish)Dice Nanak, si el Nombre del Señor habita en la mente, uno es purgado de toda impureza para siempre.(8-19-20)

Open this shabad →

Shabad Guru Amardas Ji Raag Maajh continues on Ang 122

ਮਾਝ ਮਹਲਾ ੩ ॥

maajh mahalaa 3 |

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਗੋਵਿੰਦੁ ਊਜਲੁ; ਊਜਲ ਹੰਸਾ ॥

govind aoojal; aoojal hansaa |

Sant Singh KhalsaThe Lord of the Universe is radiant, and radiant are His soul-swans.
Manmohan SinghLord of the world is bright and bright are His saint-swans.
Manmohan Singh (Punjabi)ਸ੍ਰਿਸ਼ਟੀ ਦਾ ਸੁਆਮੀ ਉੱਜਲ ਹੈ ਅਤੇ ਉੱਜਲ ਹਨ ਉਸ ਦੇ ਸੰਤ ਰਾਜ-ਹੰਸ।
Fareedkot Teekaਗੋਬਿੰਦ ਊਜਲ ਮਾਨ ਸਰੋਵਰ ਹੈ ਔਰ ਹੰਸ, ਭਾਵ ਸੰਤੋਂ ਕਾ ਸਮੁਦਾਇ ਭੀ ਉਜਲ ਹੈ॥
Prof. Sahib Singh(ਪਰਮਾਤਮਾ ਦਾ ਪਵਿੱਤ੍ਰ ਨਾਮ ਜਪਣ ਵਾਲੇ) ਮਨੁੱਖ ਪਵਿਤ੍ਰ ਗੋਬਿੰਦ ਦਾ ਰੂਪ ਹੋ ਜਾਂਦੇ ਹਨ, ਪਰਮਾਤਮਾ-ਸਰੋਵਰ ਦੇ ਉਹ, (ਮਾਨੋ) ਸੋਹਣੇ ਹੰਸ ਬਣ ਜਾਂਦੇ ਹਨ।
SikhNet (Spanish)Mi Señor es la Laguna de Pureza; las Almas despiertas viven en ella como cisnes blancos,

ਮਨੁ ਬਾਣੀ; ਨਿਰਮਲ ਮੇਰੀ ਮਨਸਾ ॥

man baanee; niramal meree manasaa |

Sant Singh KhalsaTheir minds and their speech are immaculate; they are my hope and ideal.
Manmohan SinghThrough them my soul, speech and desire are rendered elegant.
Manmohan Singh (Punjabi)ਉਨ੍ਹਾਂ ਦੇ ਰਾਹੀਂ ਮੇਰੀ ਆਤਮਾ, ਬੋਲ-ਬਾਣੀ ਤੇ ਖ਼ਾਹਿਸ਼ ਸਵੱਛ ਹੋ ਗਈਆਂ ਹਨ।
Fareedkot Teekaਜੋ ਮੇਰੀ ਤੇਰੀ ਭਾਵਨਾ ਸੇ ਰਹਤ ਹੂਏ ਹੈਂ ਮਨ ਬਾਣੀ ਤਿਨ ਕੀ ਉਜਲ ਹੈ ਪੁਨਾ (ਮਨਸਾ) ਬੁਧੀ ਭੀ ਨਿਰਮਲ ਹੂਈ ਹੈ, ਵਾ ਤਿਨ ਹੰਸੋਂ ਦੁਆਰੇ ਮੇਰਾ ਮਨ ਬਾਣੀ ਮਨਸਾ ਭੀ ਉਜਲ ਹੋਈ ਹੈ॥
Prof. Sahib Singhਉਹ ਦਾ ਮਨ ਪਵਿੱਤ੍ਰ ਹੋ ਜਾਂਦਾ ਹੈ, ਵਿਚ ਬੋਲੀ ਪਵਿੱਤ੍ਰ ਹੋ ਜਾਂਦੀ ਹੈ ਅਤੇ ਉਨ੍ਹਾਂ ਦੇ ਮਨ ਵਿੱਚ (ਭੀ) ਸੁੱਧ (ਫੁਰਨੇ) ਉਠਦੇ ਹਨ।

ਪਦ ਅਰਥ ਮੇਰੀ ਮਨਸਾ = ਅਪਣੱਤ ਦਾ ਫੁਰਨਾ।

SikhNet (Spanish)en ellos, sus pensamientos, sus deseos y también sus palabras son todos puros.

ਮਨਿ ਊਜਲ ਸਦਾ ਮੁਖ ਸੋਹਹਿ; ਅਤਿ ਊਜਲ ਨਾਮੁ ਧਿਆਵਣਿਆ ॥੧॥

man aoojal sadaa mukh soheh; at aoojal naam dhiaavaniaa |1|

Sant Singh KhalsaTheir minds are radiant, and their faces are always beautiful; they meditate on the most radiant Naam, the Name of the Lord. ||1||
Manmohan SinghThe saints minds are pure their faces are ever beautiful and the very pure name they meditate upon.
Manmohan Singh (Punjabi)ਸਾਧੂਆਂ ਦੇ ਹਿਰਦੇ ਪਵਿੱਤਰ ਹਨ, ਉਨ੍ਹਾਂ ਦੇ ਚਿਹਰੇ ਸਦੀਵ ਹੀ ਸੁੰਦਰ ਹਨ ਅਤੇ ਉਹ ਪਰਮ ਪਵਿੱਤ੍ਰ ਨਾਮ ਦਾ ਅਰਾਧਨ ਕਰਦੇ ਹਨ।
Fareedkot Teekaਔਰ ਮਨ ਨਿਰਮਲ ਹੈ ਪੁਨਾ ਤਿਨ ਕੇ ਸਦਾ ਮੁਖ ਸੋਭ ਰਹੇ ਹੈਂ, ਕਿਉਂਕਿ ਅਤੀ ਊਜਲ ਨਾਮ ਕੋ ਸਿਮਰਤੇ ਹੈਂ ॥੧॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਬਹੁਤ ਪਵਿਤ੍ਰ-ਆਤਮਾ ਹੋ ਜਾਂਦੇ ਹਨ, ਉਹਨਾਂ ਦੇ ਮੂੰਹ (ਭੀ) ਸੋਹਣੇ ਦਿੱਸਦੇ ਹਨ ॥੧॥

ਪਦ ਅਰਥ ਮਨਿ = ਮਨ ਵਿਚ, ਅੰਦਰੋਂ। ਸੋਹਹਿ = ਸੋਹਣੇ ਲੱਗਦੇ ਹਨ ॥੧॥

SikhNet (Spanish)Viven sólo en el Nombre Inmaculado, y así sus mentes son puras y también sus semblantes. (1)

ਹਉ ਵਾਰੀ ਜੀਉ ਵਾਰੀ; ਗੋਬਿੰਦ ਗੁਣ ਗਾਵਣਿਆ ॥

hau vaaree jeeo vaaree; gobind gun gaavaniaa |

Sant Singh KhalsaI am a sacrifice, my soul is a sacrifice, to those who sing the Glorious Praises of the Lord of the Universe.
Manmohan SinghI am a sacrifice and my soul is a sacrifice unto those who sing the praises of the Master of the universe.
Manmohan Singh (Punjabi)ਮੈਂ ਕੁਰਬਾਨ ਹਾਂ, ਮੇਰੀ ਆਤਮਾ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਆਲਮ ਦੇ ਮਾਲਕ ਦਾ ਜੱਸ ਗਾਹਿਨ ਕਰਦੇ ਹਨ।
Fareedkot Teekaਗੋਬਿੰਦ ਕੇ ਗੁਣ ਗਾਇਨ ਕਰਨੇ ਵਾਲਿਓਂ ਪਰ ਮੈਂ ਮਨ ਤਨ ਕਰ ਵਾਰਨੇ ਜਾਤਾ ਹੂੰ॥
Prof. Sahib Singhਮੈਂ ਉਸ ਮਨੁੱਖ ਤੋਂ ਸਦਾ ਸਦਕੇ ਵਾਰਨੇ ਜਾਂਦਾ ਹਾਂ, ਜੇਹੜਾ ਗੋਬਿੰਦ ਦੇ ਗੁਣ ਸਦਾ ਗਾਂਦਾ ਹੈ,
SikhNet (Spanish)Ofrezco mi ser en sacrificio a aquél que canta las Alabanzas del Señor,

ਗੋਬਿਦੁ ਗੋਬਿਦੁ ਕਹੈ ਦਿਨ ਰਾਤੀ; ਗੋਬਿਦ ਗੁਣ ਸਬਦਿ ਸੁਣਾਵਣਿਆ ॥੧॥ ਰਹਾਉ ॥

gobid gobid kahai din raatee; gobid gun sabad sunaavaniaa |1| rahaau |

Sant Singh KhalsaSo chant Gobind, Gobind, the Lord of the Universe, day and night; sing the Glorious Praises of the Lord Gobind, through the Word of His Shabad. ||1||Pause||
Manmohan SinghO mortal repeat thou the Master's Name day and night and preach the Lord's excellences and Gurbani. Pause.
Manmohan Singh (Punjabi)ਹੈ ਪ੍ਰਾਣੀ! ਤੂੰ ਮਾਲਕ ਦੇ ਨਾਮ ਦਾ ਦਿਹੁੰ ਰੈਣ ਉਚਾਰਣ ਕਰ ਅਤੇ ਸੁਆਮੀ ਦੀਆਂ ਉਤਕ੍ਰਿਸ਼ਟਤਾਈਆਂ ਤੇ ਗੁਰਬਾਣੀ ਦਾ ਪਰਚਾਰ ਕਰ। ਠਹਿਰਾਉ।
Fareedkot Teekaਜੋ ਦਿਨ ਰਾਤ ਮਨ ਬਾਣੀ ਕਰ ਗੋਬਿੰਦ ਕਾ ਨਾਮ ਕਹਤੇ ਹੈਂ ਔਰੋਂ ਕੋ ਉਪਦੇਸ ਭੀ ਗੋਬਿੰਦ ਕੇ ਗੁਣੋਂ ਕਾ ਸੁਣਾਵਤੇ ਹੈਂ॥੧॥ ਰਹਾਉ ॥
Prof. Sahib Singhਜੇਹੜਾ ਦਿਨ ਰਾਤ ਗੋਬਿੰਦ ਦਾ ਨਾਮ ਉਚਾਰਦਾ ਹੈ, ਜੇਹੜਾ ਗੁਰੂ ਦੇ ਸ਼ਬਦ ਦੀ ਰਾਹੀਂ (ਹੋਰਨਾਂ ਨੂੰ ਭੀ) ਗੋਬਿੰਦ ਦੇ ਗੁਣ ਸੁਣਾਂਦਾ ਹੈ ॥੧॥ ਰਹਾਉ ॥

ਪਦ ਅਰਥ ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ ॥੧॥ ਰਹਾਉ ॥

SikhNet (Spanish)recita nada más que el Nombre de Gobind, Dios sostenedor y canta y entona las Alabanzas del Señor a través de la Palabra. (1-Pausa)

ਗੋਬਿਦੁ ਗਾਵਹਿ; ਸਹਜਿ ਸੁਭਾਏ ॥

gobid gaaveh; sehaj subhaae |

Sant Singh KhalsaSing of the Lord Gobind with intuitive ease,
Manmohan SinghHe, who sings of God with natural ease,
Manmohan Singh (Punjabi)ਜੋ ਕੁਦਰਤੀ ਟਿਕਾਉ ਨਾਲ ਹਰੀ ਨੂੰ ਗਾਇਨ ਕਰਦਾ ਹੈ,
Fareedkot Teekaਗੋਿੰਬਦ ਕੋ ਸਹਜ ਸੁਭਾਵ ਹੀ ਗਾਵਤੇ ਹੈਂ॥
Prof. Sahib Singhਜੇਹੜੇ ਮਨੁੱਖ ਗੋਬਿੰਦ (ਦੇ ਗੁਣ) ਆਤਮਕ ਅਡੋਲਤਾ ਵਿਚ (ਪ੍ਰਭੂ ਚਰਨਾਂ ਦੇ) ਪ੍ਰੇਮ ਵਿਚ (ਟਿਕ ਕੇ) ਗਾਂਦੇ ਹਨ,

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਸੁੱਚੇ ਪਿਆਰ ਵਿਚ।

SikhNet (Spanish)Aquél que recita los Cantos de Gobind, en forma espontánea,

ਗੁਰ ਕੈ ਭੈ ਊਜਲ; ਹਉਮੈ ਮਲੁ ਜਾਏ ॥

gur kai bhai aoojal; haumai mal jaae |

Sant Singh Khalsain the Fear of the Guru; you shall become radiant, and the filth of egotism shall depart.
Manmohan Singhbecomes bright through the Guru's fear and his dirt of ego departs.
Manmohan Singh (Punjabi)ਗੁਰਾਂ ਦੇ ਡਰ ਰਾਹੀਂ ਉੱਜਲ ਹੋ ਜਾਂਦਾ ਹੈ ਤੇ ਉਸ ਦੀ ਹੰਕਾਰ ਦੀ ਗੰਦਗੀ ਲਹਿ ਜਾਂਦੀ ਹੈ।
Fareedkot Teekaਗੁਰੋਂ ਕੇ ਭੈ ਕਰ ਊਜਲ ਹੂਏ ਹੈਂ ਔਰ ਹੰਕਾਰ ਕੀ ਮਲ ਜਾਤੀ ਰਹੀ ਹੈ॥
Prof. Sahib Singhਗੁਰੂ ਦੇ ਡਰ-ਅਦਬ ਵਿਚ ਰਹਿ ਕੇ ਉਹ (ਲੋਕ ਪਰਲੋਕ ਵਿਚ) ਸੁਰਖ਼ਰੂ ਹੋ ਜਾਂਦੇ ਹਨ, (ਉਹਨਾਂ ਦੇ ਅੰਦਰੋਂ) ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ।

ਪਦ ਅਰਥ ਭੈ = ਡਰ-ਅਦਬ ਵਿਚ (ਰਹਿ ਕੇ)। ਜਾਏ = ਦੂਰ ਹੋ ਜਾਂਦੀ ਹੈ।

SikhNet (Spanish)él, en su Asombro del Señor, se vuelve puro. La suciedad de su ego desaparece y él permanece para siempre en Éxtasis,

ਸਦਾ ਅਨੰਦਿ ਰਹਹਿ. ਭਗਤਿ ਕਰਹਿ ਦਿਨੁ ਰਾਤੀ; ਸੁਣਿ ਗੋਬਿਦ ਗੁਣ ਗਾਵਣਿਆ ॥੨॥

sadaa anand raheh. bhagat kareh din raatee; sun gobid gun gaavaniaa |2|

Sant Singh KhalsaRemain in bliss forever, and perform devotional worship, day and night. Hear and sing the Glorious Praises of the Lord Gobind. ||2||
Manmohan SinghHe ever abides in bliss performs the Lord's service day and night and hears and sings God's praises.
Manmohan Singh (Punjabi)ਉਹ ਹਮੇਸ਼ਾਂ ਖੁਸ਼ੀ ਅੰਦਰ ਵਸਦਾ ਹੈ, ਦਿਹੁੰ ਰੈਣ ਸਾਹਿਬ ਦੀ ਚਾਕਰੀ ਕਮਾਉਂਦਾ ਹੈ ਅਤੇ ਵਾਹਿਗੁਰੂ ਦਾ ਜੱਸ ਸਰਵਣ ਕਰਦਾ ਤੇ ਅਲਾਪਦਾ ਹੈ।
Fareedkot Teekaਜੋ ਪੁਰਸ ਦਿਨ ਰਾਤ ਭਗਤੀ ਕਰਤੇ ਹੈਂ ਪੁਨਾ ਗੋਬਿੰਦ ਕੇ ਗੁਣ ਗਾਵਤੇ ਹੈਂ, ਸੋ ਸਦਾ ਅਨੰਦ ਰਹਤੇ ਹੈਂ॥੨॥☬ਪ੍ਰਸ਼ਨ: ਭਗਤ ਤੋ ਨਿਹਤ ਭੀ ਕਰਤੇ ਹੈਂ ਤਿਨ ਕਾ ਨਾਚਨਾ ਕੌਣ ਹੈ? ਤਿਸ ਪਰ ਕਹਤੇ ਹੈ:
Prof. Sahib Singhਉਹ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਹਨ, ਸਦਾ ਆਤਮਕ ਆਨੰਦ ਵਿਚ ਮਗਨ ਰਹਿੰਦੇ ਹਨ, ਉਹ (ਹੋਰਨਾਂ ਪਾਸੋਂ) ਸੁਣ ਕੇ (ਭਾਵ, ਉਹ ਗੋਬਿੰਦ ਦੇ ਗੁਣ ਸੁਣਦੇ ਭੀ ਹਨ, ਤੇ) ਗੋਬਿੰਦ ਦੇ ਗੁਣ ਗਾਂਦੇ (ਭੀ) ਹਨ ॥੨॥

ਪਦ ਅਰਥ ਅਨੰਦਿ = ਆਨੰਦ ਵਿਚ। ਸੁਣਿ = ਸੁਣ ਕੇ ॥੨॥

SikhNet (Spanish)alabando al Señor día y noche, cantando y escuchando solamente Su Oración. (2)

ਮਨੂਆ ਨਾਚੈ; ਭਗਤਿ ਦ੍ਰਿੜਾਏ ॥

manooaa naachai; bhagat drirraae |

Sant Singh KhalsaChannel your dancing mind in devotional worship,
Manmohan SinghFix thy dancing mind in the Lord's service,
Manmohan Singh (Punjabi)ਆਪਣੇ ਨਚਾਰ ਮਨ ਨੂੰ ਸੁਆਮੀ ਦੀ ਸੇਵਾ ਵਿੱਚ ਪੱਕਾ ਕਰ,
Fareedkot Teekaਤਿਨ ਕਾ ਮਨ ਸਤ ਅਸਤ ਕੇ ਵੀਚਾਰ ਮੇਂ (ਆ) ਸਰਬ ਓਂਰ ਸੇ ਸਾਵਧਾਨ ਰਹਤਾ ਹੈ ਏਹੀ ਨਾਚਨਾ ਹੈ, ਆਪ ਭਗਤੀ ਕਰਤੇ ਹੈਂ ਔਰੋਂ ਕੋ ਦ੍ਰਿੜਾਵਤੇ ਹੈਂ॥
Prof. Sahib Singhਜਿਉਂ ਜਿਉਂ ਮਨੁੱਖ ਭਗਤੀ ਦ੍ਰਿੜ੍ਹ ਕਰਦਾ ਹੈ ਉਸ ਦਾ ਮਨ ਹੁਲਾਰੇ ਵਿਚ ਆਉਂਦਾ ਹੈ।

ਪਦ ਅਰਥ ਮਨੂਆ = ਮਨ। ਨਾਚੈ = ਨੱਚਦਾ ਹੈ, ਹੁਲਾਰੇ ਵਿਚ ਆਉਂਦਾ ਹੈ।

SikhNet (Spanish)Deja a la mente bailar en la Verdadera Alabanza,

ਗੁਰ ਕੈ ਸਬਦਿ; ਮਨੈ ਮਨੁ ਮਿਲਾਏ ॥

gur kai sabad; manai man milaae |

Sant Singh Khalsaand through the Word of the Guru's Shabad, merge your mind with the Supreme Mind.
Manmohan Singhand by the Guru's instruction, attune thy mind with the Supreme mind.
Manmohan Singh (Punjabi)ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਆਪਦੇ ਚਿੱਤ ਨੂੰ ਪਰਮ ਚਿੱਤ ਨਾਲ ਇਕਸੁਰ ਕਰ।
Fareedkot Teekaਗੁਰੋਂ ਕੇ ਉਪਦੇਸ ਕਰ ਭਾਗ ਤ੍ਯਾਗ ਲੱਖਣਾਂ ਸੇ (ਮਨੈ) ਈਸ੍ਵਰ ਮੇਂ (ਮਨੁ) ਜੀਵ ਕੋ ਅਭੇਦ ਕਹਤੇ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਹ ਆਪਣੇ ਮਨ ਨੂੰ ਉਧਰ ਹੀ ਟਿਕਾਈ ਰੱਖਦਾ ਹੈ (ਬਾਹਰ ਭਟਕਣ ਤੋਂ ਬਚਾਈ ਰੱਖਦਾ ਹੈ)।

ਪਦ ਅਰਥ ਮਨੈ ਮਨੁ ਮਿਲਾਏ = ਮਨ ਵਿਚ ਹੀ ਮਨ ਨੂੰ ਮਿਲਾਈ ਰੱਖਦਾ ਹੈ, ਮਨ ਨੂੰ ਰੋਕੀ ਰੱਖਦਾ ਹੈ।

SikhNet (Spanish)y conserva el compás así como la Palabra lo exige.

ਸਚਾ ਤਾਲੁ ਪੂਰੇ ਮਾਇਆ ਮੋਹੁ ਚੁਕਾਏ; ਸਬਦੇ ਨਿਰਤਿ ਕਰਾਵਣਿਆ ॥੩॥

sachaa taal poore maaeaa mohu chukaae; sabade nirat karaavaniaa |3|

Sant Singh KhalsaLet your true and perfect tune be the subjugation of your love of Maya, and let yourself dance to the Shabad. ||3||
Manmohan SinghMake the stilling of love of mammon thy true and perfect tune and set thyself advancing to Gurbani.
Manmohan Singh (Punjabi)ਧਨ ਦੌਲਤ ਦੀ ਮਮਤਾ ਦੇ ਨਾਸ ਕਰਨ ਨੂੰ ਆਪਦੀ ਸੱਚੀ ਤੇ ਪੂਰਨ ਸੁਰ ਤਾਲ ਬਣਾ ਅਤੇ ਗੁਰਬਾਣੀ ਦੁਆਰਾ ਤੂੰ ਨਾਚ ਕਰ।
Fareedkot Teeka(ਸਚਾ) ਸਤ ਸਰੂਪ ਹੋ ਕਰ ਮਾਇਆ ਕਾ ਮੋਹ ਜੋ ਚੁਕਾਇਆ ਹੈ ਏਹੀ ਤਾਲ ਪੂਰਨ ਕਰਤੇ ਹੈਂ, ਪੁਨਾ ਉਪਦੇਸ ਕਰ ਔਰੋਂ ਸੇ ਭੀ ਐਸੀ ਨਿਰਤ ਕਰਾਵਤੇ ਹੈਂ॥੩॥
Prof. Sahib Singh(ਜਿਵੇਂ ਕੋਈ ਰਾਸਧਾਰੀਆ ਰਾਸ ਪਾਣ ਵੇਲੇ ਰਾਗ ਦੇ ਸ਼ਾਜ਼ਾਂ ਦੇ ਨਾਲ ਨਾਲ ਮਿਲ ਕੇ ਨਾਚ ਕਰਦਾ ਹੈ, ਤਿਵੇਂ) ਉਹ ਮਨੁੱਖ (ਮਾਨੋ) ਸੱਚਾ ਨਾਚ ਕਰਦਾ ਹੈ (ਜਦੋਂ ਉਹ ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰਦਾ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ (ਆਤਮਕ) ਨਾਚ ਕਰਦਾ ਹੈ ॥੩॥

ਪਦ ਅਰਥ ਤਾਲੁ ਪੂਰੇ = ਰਾਗ ਤੇ ਜੋੜੀ ਦੇ ਵਜ਼ਨ ਦੇ ਨਾਲ ਰਲਾ ਕੇ ਹੱਥਾਂ ਦੀ ਤਾਲੀ ਮਾਰਦਾ ਹੈ ਜਾਂ ਪੈਰਾਂ ਦਾ ਨਾਚ ਕਰਦਾ ਹੈ। ਨਿਰਤਿ = ਨਾਚ। ਸਬਦੇ = ਸ਼ਬਦ ਵਿਚ ਹੀ ॥੩॥

SikhNet (Spanish)Este es el verdadero momento en que uno pierde el amor a Maya, y así como la Palabra dicta, así la mente baila. (3)

ਊਚਾ ਕੂਕੇ; ਤਨਹਿ ਪਛਾੜੇ ॥

aoochaa kooke; taneh pachhaarre |

Sant Singh KhalsaPeople shout out loud and move their bodies,
Manmohan SinghEven if one shouts aloud and shakes his body,
Manmohan Singh (Punjabi)ਭਾਂਵੇਂ ਕੋਈ ਉੱਚੀ ਉੱਚੀ ਬੋਲੇ ਅਤੇ ਆਪਣੀ ਦੇਹਿ ਨੂੰ ਨਚਾਏ,
Fareedkot Teekaਜੋ ਕਪਟ ਸੇ ਨਾਚ ਕਰ ਭਗਤ ਕਹਾਵਤਾ ਹੈ, ਸੋ ਊਚਾ ਪੁਕਾਰਤਾ ਹੈ, ਅਰ ਤਨ ਕੋ ਹਥੋਂ ਸੇ ਵਾ ਤਨ ਕੋ ਧਰਤੀ ਪਰ ਗਿਰਾਵਤਾ ਹੈ॥
Prof. Sahib Singhਪਰ ਜੇਹੜਾ ਮਨੁੱਖ (ਰਾਸ ਆਦਿਕ ਪਾਣ ਵੇਲੇ) ਉੱਚੀ ਉੱਚੀ ਸੁਰ ਵਿਚ ਬੋਲਦਾ ਹੈ ਤੇ ਆਪਣੇ ਸਰੀਰ ਨੂੰ (ਕਿਸੇ ਸ਼ੈ ਨਾਲ) ਪਟਕਾਂਦਾ ਹੈ,

ਪਦ ਅਰਥ ਤਨਹਿ = ਸਰੀਰ ਨੂੰ। ਪਛਾੜੇ = (ਕਿਸੇ ਸ਼ੈ ਨਾਲ) ਪਟਕਾਂਦਾ ਹੈ।

SikhNet (Spanish)Uno podrá hablar con voz estruendosa y moverse con grandes gestos,

ਮਾਇਆ ਮੋਹਿ; ਜੋਹਿਆ ਜਮਕਾਲੇ ॥

maaeaa mohi; johiaa jamakaale |

Sant Singh Khalsabut if they are emotionally attached to Maya, then the Messenger of Death shall hunt them down.
Manmohan Singhthe death's myrmidon spies anyone who is attached to wealth.
Manmohan Singh (Punjabi)ਮੌਤ ਦਾ ਦੂਤ ਉਸ ਨੂੰ ਤਕਾਉਂਦਾ ਹੈ ਜਿਹੜਾ ਧਨ ਦੌਲਤ ਦੀ ਲਗਨ ਖੁਭਿਆ ਰਹਿੰਦਾ।
Fareedkot Teekaਜੋ ਮਾਇਆ ਕੇ ਮੋਹਿ ਕਰ ਕੇ ਕਰਤਾ ਹੈ, ਸੋ ਜਮ ਕਾਲ ਕਾ (ਜੋਹਿਆ) ਤਕਿਆ ਹੂਆ ਹੈ॥
Prof. Sahib Singh(ਉਂਞ ਉਹ) ਮਾਇਆ ਦੇ ਮੋਹ ਵਿਚ (ਫਸਿਆ ਹੋਇਆ) ਹੈ, ਉਸ ਨੂੰ ਆਤਮਕ ਮੌਤ ਨੇ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ।

ਪਦ ਅਰਥ ਮੋਹਿ = ਮੋਹ ਵਿਚ। ਜੋਹਿਆ = ਤੱਕ ਵਿਚ ਰੱਖਿਆ ਹੋਇਆ ਹੈ। ਜਮਕਾਲੇ = ਜਮਕਾਲਿ, ਜਮਕਾਲ ਨੇ, ਆਤਮਕ ਮੌਤ ਨੇ।

SikhNet (Spanish)pero si está apegado a Maya, tal ser estará siempre en la mira de la muerte

Open this shabad (27 lines, Angs 121-122) →

Ang 121 of 1430